ਦੁਨੀਆ ਦੀ ਸਭ ਤੋਂ ਬਜ਼ੁਰਗ ਜਾਪਾਨੀ ਮਹਿਲਾ ਦੀ ਮੌਤ, 116 ਸਾਲ ਦੀ ਉਮਰ ‘ਚ ਲਏ ਆਖਰੀ ਸਾਹ

ਟੋਮਿਕੋ ਇਟੂਕਾ ਦਾ 116 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ ਹੈ। ਇਟੂਕਾ ਦਾ ਨਾਂ ਪਿਛਲੇ ਸਾਲ ਸਤੰਬਰ ਵਿਚ ਬ੍ਰਿਟੇਨ ਦੇ ਗਿਨੀਜ਼ ਵਰਲਡ ਰਿਕਾਰਡਸ ਵੱਲੋਂ ਦੁਨੀਆ ਦੀ ਸਭ ਤੋਂ ਬਜ਼ੁਰਗ ਮਹਿਲਾ ਵਜੋਂ ਦਰਜ ਕੀਤਾ ਗਿਆ ਸੀ। ਉਨ੍ਹਾਂ ਦੇ ਦੇਹਾਂਤ ਦੀ ਖਬਰ ਸਿਹਤ ਮੰਤਰਾਲੇ ਤੇ ਹੋਰ ਅਧਿਕਾਰੀਆਂ ਨੇ ਸ਼ਨੀਵਾਰ 4 ਜਨਵਰੀ ਨੂੰ ਦਿੱਤੀ। ਜਾਪਾਨੀ ਮੀਡੀਆ ਮੁਤਾਬਕ ਇਟੂਕਾ ਦੀ ਮੌਤ 9.03 ਵਜੇ ਹੋਈ। ਪਿਛਲੇ ਕਾਫੀ ਸਮੇਂ ਤੋਂ ਬੀਮਾਰ ਚੱਲ ਰਹੀ ਸੀ ਜਿਸ ਦੀ ਵਜ੍ਹਾ ਉਹ ਨਰਸਿੰਗ ਹੋਮ ਵਿਚ ਭਰਤੀ ਸੀ।

ਰਿਪੋਰਟ ਮੁਤਾਬਕ ਹਯੋਗੋ ਪ੍ਰੀਫੈਕਚਰ ਸਰਕਾਰ ਨੇ ਕਿਹਾ ਕਿ ਇਤਸੁਕਾ ਦੀ ਇਸ ਹਫਤੇ ਦੇ ਸ਼ੁਰੂ ਵਿੱਚ ਪੱਛਮੀ ਜਾਪਾਨ ਦੇ ਆਸ਼ੀਆ ਸ਼ਹਿਰ ਵਿੱਚ ਇੱਕ ਨਰਸਿੰਗ ਹੋਮ ਵਿੱਚ ਮੌਤ ਹੋ ਗਈ ਸੀ। ਜਾਪਾਨੀ ਔਰਤ ਇਤਸੁਕਾ ਦਾ ਜਨਮ 23 ਮਈ 1908 ਨੂੰ ਓਸਾਕਾ ਵਿੱਚ ਹੋਇਆ ਸੀ। ਉਹ ਤਿੰਨ ਭੈਣ-ਭਰਾਵਾਂ ਵਿੱਚੋਂ ਸਭ ਤੋਂ ਵੱਡੀ ਸੀ। ਉਹ ਸ਼ਹਿਰ ਦੇ ਜਿਸ ਨਰਸਿੰਗ ਹੋਮ ਵਿਚ ਰਹਿੰਦੀ ਸੀ, ਉਥੇ ਉਹ ਆਪਣੇ ਮਨਪਸੰਦ ਲੈਕਟਿਕ ਐਸਿਡ ਪੀਣ ਦਾ ਆਨੰਦ ਲੈਂਦੀ ਸੀ ਤੇ ਅਕਸਰ ਕਰਮਚਾਰੀਆਂ ਨੂੰ ਧੰਨਵਾਦ ਕਹਿੰਦੀ ਸੀ।

ਆਸ਼ੀਆ ਦੇ ਮੇਅਰ ਰਯੋਸੁਕੇ ਤਾਕਾਸ਼ਿਮਾ ਨੇ ਇਟੂਕਾ ਦੀ ਮੌਤ ‘ਤੇ ਦੁੱਖ ਜ਼ਾਹਿਰ ਕੀਤਾ ਹੈ। ਉਨ੍ਹਾਂ ਕਿਹਾ ਕਿ ਆਪਣੇ ਲੰਬੇ ਜੀਵਨ ਦੌਰਾਨ ਇਟੂਕਾ ਨੇ ਸਾਨੂੰ ਬਹੁਤ ਹਿੰਮਤ ਤੇ ਆਸ ਦਿੱਤੀ। ਮੈਂ ਆਪਣੀ ਡੂੰਘੀ ਸੰਵੇਦਨਾ ਪ੍ਰਗਟ ਕਰਦਾ ਹਾਂ। ਦਸੰਬਰ 2023 ਵਿਚ ਓਸਾਕਾ ਸੂਬੇ ਦੇ ਕਾਸ਼ੀਵਾਰਾ ਵਿਚ 116 ਸਾਲਾ ਫੁਸਾ ਤਾਤਸੁਮੀ ਦੀ ਮੌਤ ਦੇ ਬਾਅਦ ਇਟੂਕਾ ਜਾਪਾਨ ਵਿਚ ਸਭ ਤੋਂ ਉਮਰ ਦਰਾਜ ਮਹਿਲਾ ਬਣ ਗਈ ਸੀ।

ਇਹ ਵੀ ਪੜ੍ਹੋ : ਰੂ/ਹ ਕੰਬਾਊਂ ਮਾਮਲਾ, ਭੂਆ ਦੇ ਮੁੰਡੇ ਨੇ ਆਪਣੇ ਹੀ ਮਾਮੇ ਦੇ ਮੁੰਡੇ ਦਾ ਗੋ.ਲੀ/ਆਂ ਮਾ.ਰ ਕੇ ਕੀਤਾ ਕ.ਤ/ਲ

ਫੁਸਾ ਤਾਤਸੁਮੀ ਦਾ ਜਨਮ 25 ਅਪ੍ਰੈਲ 1907 ਨੂੰ ਹੋਇਆ ਸੀ ਤੇ ਉਨ੍ਹਾਂ ਨੇ ਆਪਣੇ ਆਖਰੀ ਦਿਨ ਕਾਸ਼ੀਵਾੜਾ ਦੇ ਇਕ ਨਰਸਿੰਗ ਹੋਮ ਵਿਚ ਬਿਤਾਏ ਸਨ। ਅਪ੍ਰੈਲ 2022 ਵਿਚ ਫੁਕੁਓਕਾ ਵਿਚ 119 ਸਾਲਾ ਮਹਿਲਾ ਦੀ ਮੌਤ ਦੇ ਬਾਅਦ ਤਾਤਸੁਮੀ ਜਾਪਾਨ ਦੇ ਸਭ ਤੋਂ ਬਜ਼ੁਰਗ ਵਿਅਕਤੀ ਬਣ ਗਏ ਸਨ। ਸਪੇਨ ਦੀ 117 ਸਾਲਾ ਮਾਰੀਆ ਬ੍ਰਾਨਯਾਸ ਮੋਰੇਰਾ ਦੀ ਮੌਤ ਦੋ ਬਾਅਦ ਸਤੰਬਰ 2024 ਵਿਚ ਇਟੂਕਾ ਨੂੰ ਗਿਨੀਜ਼ ਵਰਲਡ ਰਿਕਾਰਡਸ ਵੱਲੋਂ ਮੋਰੇਰਾ ਦਾ ਜਨਮ 4 ਮਾਰਚ 1907 ਨੂੰ ਹੋਇਆ ਸੀ।

The post ਦੁਨੀਆ ਦੀ ਸਭ ਤੋਂ ਬਜ਼ੁਰਗ ਜਾਪਾਨੀ ਮਹਿਲਾ ਦੀ ਮੌਤ, 116 ਸਾਲ ਦੀ ਉਮਰ ‘ਚ ਲਏ ਆਖਰੀ ਸਾਹ appeared first on Daily Post Punjabi.


Previous Post Next Post

Contact Form