ਨਹੀਂ ਰਹੇ ਭਾਰਤ ਦੇ Ex. PM ਡਾ. ਮਨਮੋਹਨ ਸਿੰਘ, 92 ਸਾਲ ਦੀ ਉਮਰ ‘ਚ ਲਏ ਆਖਰੀ ਸਾਹ

ਭਾਰਤ ਦੇ Ex. PM ਡਾ. ਮਨਮੋਹਨ ਸਿੰਘ ਦਾ ਦੇਹਾਂਤ ਹੋ ਗਿਆ ਹੈ। ਉਹਨਾਂ ਨੇ 92 ਸਾਲ ਦੀ ਉਮਰ ਵਿੱਚ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਉਹਨਾਂ ਦੀ ਹਾਲਤ ਨਾਜ਼ੁਕ ਹੋਣ ‘ਤੇ ਦਿੱਲੀ ਦੇ AIIMS ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ।  ਡਾ. ਮਨਮੋਹਨ ਸਿੰਘ ਦੇ ਦੇਹਾਂਤ ਕਰਕੇ ਕਾਂਗਰਸ ਨੇ ਕੱਲ੍ਹ ਦੇ ਸਾਰੇ ਪ੍ਰੋਗਰਾਮ  ਰੱਦ ਕਰ ਦਿੱਤੇ ਹਨ। ਅੱਜ ਕਰੀਬ 8 ਵਜੇ ਸੀਆਰਪੀਐਫ ਦੀ ਟੀਮ ਮਨਮੋਹਨ ਸਿੰਘ ਨੂੰ ਏਮਜ਼ ਲੈ ਕੇ ਆਈ। ਮਨਮੋਹਨ ਸਿੰਘ ਨੂੰ ਦੇਖਣ ਲਈ ਪ੍ਰਿਅੰਕਾ ਗਾਂਧੀ ਹਸਪਤਾਲ ਪਹੁੰਚੀ ਸੀ।

BREAKING: Manmohan Singh, Architect of India's Economic Reforms, Dies at 92 | Republic World

ਡਾ. ਮਨਮੋਹਨ ਸਿੰਘ 2004 ਤੋਂ 2014 ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਰਹੇ। ਉਹ ਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ ਅਤੇ ਨਰਿੰਦਰ ਮੋਦੀ ਤੋਂ ਬਾਅਦ ਚੌਥੇ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲੇ ਪ੍ਰਧਾਨ ਮੰਤਰੀ ਸਨ। ਮਨਮੋਹਨ ਸਿੰਘ ਭਾਰਤ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਸਨ।

ਇਹ ਵੀ ਪੜ੍ਹੋ : ਮਸ਼ਹੂਰ RJ ਸਿਮਰਨ ਨੇ ਚੁੱਕਿਆ ਵੱਡਾ ਕਦਮ, ਫੈਨਸ ਹੈਰਾਨ, ਸੋਸ਼ਲ ਮੀਡੀਆ ‘ਤੇ ਆਖਰੀ ਪੋਸਟ ਵਾਇਰਲ

ਜਦੋਂ ਮਨਮੋਹਨ ਸਿੰਘ 2004 ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਤਾਂ ਉਨ੍ਹਾਂ ਨੇ ਸਮਾਜਿਕ-ਆਰਥਿਕ ਵਿਕਾਸ ‘ਤੇ ਕੇਂਦਰਿਤ ਸਰਕਾਰ ਦੀ ਅਗਵਾਈ ਕੀਤੀ। ਉਨ੍ਹਾਂ ਦੀ ਅਗਵਾਈ ਵਿੱਚ ਦੇਸ਼ ਦਾ ਔਸਤ ਡੀਜੀਪੀ 8%-9% ਸੀ। ਆਰਥਿਕਤਾ ਦੀ ਗੱਲ ਆਉਂਦੀ ਹੈ ਤਾਂ ਦੇਸ਼ ਦੀ ਆਰਥਿਕ ਸਥਿਤੀ ਨੂੰ ਬਦਲਣ ਦਾ ਸਿਹਰਾ ਮਨਮੋਹਨ ਸਿੰਘ ਨੂੰ ਦਿੱਤਾ ਜਾਂਦਾ ਹੈ। ਉਨ੍ਹਾਂ ਦੇ ਕਾਰਜਕਾਲ ਦੌਰਾਨ ਦੇਸ਼ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਵਜੋਂ ਉਭਰਿਆ। ਅਮਰੀਕਾ ਨਾਲ ਉਨ੍ਹਾਂ ਦੇ ਸਬੰਧ ਚੰਗੇ ਰਹੇ।

ਵੀਡੀਓ ਲਈ ਕਲਿੱਕ ਕਰੋ -:

 

The post ਨਹੀਂ ਰਹੇ ਭਾਰਤ ਦੇ Ex. PM ਡਾ. ਮਨਮੋਹਨ ਸਿੰਘ, 92 ਸਾਲ ਦੀ ਉਮਰ ‘ਚ ਲਏ ਆਖਰੀ ਸਾਹ appeared first on Daily Post Punjabi.



source https://dailypost.in/news/national/ex-pm-dr-manmohan/
Previous Post Next Post

Contact Form