ਮੁੰਬਈ ‘ਚ NCP ਨੇਤਾ ਬਾਬਾ ਸਿੱਦੀਕੀ ਦਾ ਗੋਲੀਆਂ ਮਾਰ ਕੇ ਕਤਲ, ਪੁਲਿਸ ਨੇ 2 ਲੋਕਾਂ ਨੂੰ ਕੀਤਾ ਕਾਬੂ

ਦੁਸ਼ਹਿਰੇ ਮੌਕੇ ਮੁੰਬਈ ਵਿੱਚ ਰਾਸ਼ਟਰਵਾਦੀ ਕਾਂਗਰਸ ਪਾਰਟੀ (NCP) ਦੇ ਆਗੂ ਬਾਬਾ ਸਿੱਦੀਕੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮੁੰਬਈ ‘ਚ ਜਦੋਂ ਦੁਸਹਿਰੇ ‘ਤੇ ਪਟਾਕੇ ਚਲਾਏ ਜਾ ਰਹੇ ਸਨ, ਇਸੇ ਦੌਰਾਨ ਹਮਲਾਵਰਾਂ ਨੇ ਸਿੱਦੀਕੀ ‘ਤੇ ਗੋਲੀਆਂ ਚਲਾ ਦਿੱਤੀਆਂ। ਇਸ ਮਾਮਲੇ ਵਿੱਚ ਪੁਲਿਸ ਵੱਲੋਂ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਘਟਨਾ ਮਗਰੋਂ ਸਾਬਕਾ ਕਾਂਗਰਸੀ ਨੇਤਾ ਸਿੱਦੀਕੀ (66) ਨੂੰ ਲੀਲਾਵਤੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਬਾਬਾ ਸਿੱਦੀਕੀ ਤਿੰਨ ਵਾਰ ਵਿਧਾਨ ਸਭਾ ਵਿੱਚ ਬਾਂਦਰਾ (ਪੱਛਮੀ) ਸੀਟ ਦੀ ਨੁਮਾਇੰਦਗੀ ਕਰ ਚੁੱਕੇ ਹਨ। ਸਿੱਦੀਕੀ, ਮੁੰਬਈ ਦੇ ਇੱਕ ਪ੍ਰਮੁੱਖ ਮੁਸਲਿਮ ਨੇਤਾ, ਕਈ ਬਾਲੀਵੁੱਡ ਸਿਤਾਰਿਆਂ ਦੇ ਨਜ਼ਦੀਕੀ ਵਜੋਂ ਜਾਣੇ ਜਾਂਦੇ ਸਨ।

ਇਹ ਵੀ ਪੜ੍ਹੋ : ਪੰਜਾਬ ਪੁਲਿਸ ਦਾ ਆਪ੍ਰੇਸ਼ਨ CASO ਸ਼ੁਰੂ, DGP ਗੌਰਵ ਯਾਦਵ ਕਰ ਰਹੇ ਹਨ ਮੁਹਿੰਮ ਦੀ ਅਗਵਾਈ

ਮੁੰਬਈ ਪੁਲਿਸ ਨੇ ਦੱਸਿਆ ਕਿ ਬਾਬਾ ਸਿੱਧੀ ਕਤਲ ਮਾਮਲੇ ਵਿੱਚ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗੋਲੀਬਾਰੀ ਵਿਚ 9.9 ਐਮਐਮ ਦੀ ਪਿਸਤੌਲ ਦੀ ਵਰਤੋਂ ਕੀਤੀ ਗਈ ਸੀ। ਕੇਂਦਰੀ ਏਜੰਸੀ ਮੁੰਬਈ ਪੁਲਿਸ ਦੇ ਸੰਪਰਕ ਵਿੱਚ ਹੈ ਅਤੇ ਦੋਵਾਂ ਮੁਲਜ਼ਮਾਂ ਵੱਲੋਂ ਕੀਤੇ ਗਏ ਦਾਅਵਿਆਂ ਦੀ ਪੁਸ਼ਟੀ ਕਰਨ ਲਈ ਕੰਮ ਕਰ ਰਹੀ ਹੈ। ਗੁਜਰਾਤ ਪੁਲਿਸ ਅਤੇ ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ ਵੀ ਮਾਮਲੇ ਦੀ ਜਾਂਚ ਕਰ ਰਿਹਾ ਹੈ।

ਵੀਡੀਓ ਲਈ ਕਲਿੱਕ ਕਰੋ -:

 

The post ਮੁੰਬਈ ‘ਚ NCP ਨੇਤਾ ਬਾਬਾ ਸਿੱਦੀਕੀ ਦਾ ਗੋਲੀਆਂ ਮਾਰ ਕੇ ਕਤਲ, ਪੁਲਿਸ ਨੇ 2 ਲੋਕਾਂ ਨੂੰ ਕੀਤਾ ਕਾਬੂ appeared first on Daily Post Punjabi.



source https://dailypost.in/news/national/ncp-leader-baba-siddique-shot/
Previous Post Next Post

Contact Form