ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਲਈ 90 ਸੀਟਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਰੁਝਾਨਾਂ ਵਿੱਚ ਕਾਂਗਰਸ ਅਤੇ ਭਾਜਪਾ ਵਿਚਾਲੇ ਕਰੀਬੀ ਮੁਕਾਬਲਾ ਹੈ। ਰੁਝਾਨਾਂ ਵਿੱਚ ਇੱਕ ਵੱਡਾ ਉਲਟਫੇਰ ਆਇਆ ਹੈ। ਭਾਜਪਾ ਹੁਣ ਅੱਗੇ ਵਧ ਰਹੀ ਹੈ। ਇਸ ਤੋਂ ਪਹਿਲਾਂ ਸਵੇਰੇ 8 ਵਜੇ ਤੋਂ ਸ਼ੁਰੂ ਹੋਏ ਰੁਝਾਨਾਂ ਵਿੱਚ ਕਾਂਗਰਸ ਇੱਕ ਤਰਫਾ ਜਿੱਤ ਵੱਲ ਸੀ। ਪਾਰਟੀ ਨੇ 65 ਸੀਟਾਂ ਨੂੰ ਛੂਹ ਲਿਆ ਸੀ। ਭਾਜਪਾ 17 ਸੀਟਾਂ ‘ਤੇ ਸਿਮਟ ਗਈ।
ਸਾਢੇ 9 ਵਜੇ ਭਾਜਪਾ ਮੁਕਾਬਲੇ ਵਿੱਚ ਆ ਗਈ ਅਤੇ ਦੋਵਾਂ ਵਿੱਚ ਦੋ ਸੀਟਾਂ ਦਾ ਫਰਕ ਹੋ ਗਿਆ। ਸਵੇਰੇ 9:44 ਵਜੇ ਇੱਕ ਸਮਾਂ ਅਜਿਹਾ ਆਇਆ ਜਦੋਂ ਦੋਵੇਂ ਪਾਰਟੀਆਂ 43-43 ਸੀਟਾਂ ‘ਤੇ ਪਹੁੰਚ ਗਈਆਂ। ਇਸ ਤੋਂ ਬਾਅਦ ਭਾਜਪਾ 46 ਸੀਟਾਂ ‘ਤੇ ਪਹੁੰਚ ਗਈ। ਲਾਡਵਾ ਸੀਟ ਤੋਂ ਸੀਐਮ ਨਾਇਬ ਸਿੰਘ ਸੈਣੀ, ਜੁਲਾਨਾ ਸੀਟ ਤੋਂ ਵਿਨੇਸ਼ ਫੋਗਾਟ ਅਤੇ ਹਿਸਾਰ ਤੋਂ ਸਾਵਿਤਰੀ ਜਿੰਦਲ ਅੱਗੇ ਚੱਲ ਰਹੇ ਹਨ।
ਇਹ ਵੀ ਪੜ੍ਹੋ : ਪੁਲਿਸ ਮੁਲਾਜ਼ਮ ਨੇ ਕਾਇਮ ਕੀਤੀ ਇਮਾਨਦਾਰੀ ਦੀ ਮਿਸਾਲ, 10 ਦਿਨਾਂ ਦੀ ਭਾਲ ਮਗਰੋਂ ਗੁੰਮਿਆ ਪਰਸ ਮਾਲਕ ਨੂੰ ਸੌਂਪਿਆ
ਦੱਸ ਦੇਈਏ ਕਿ 22 ਜ਼ਿਲ੍ਹਿਆਂ ਵਿੱਚ 93 ਗਿਣਤੀ ਕੇਂਦਰ ਬਣਾਏ ਗਏ ਹਨ। ਬਾਦਸ਼ਾਹਪੁਰ, ਗੁਰੂਗ੍ਰਾਮ ਅਤੇ ਪਟੌਦੀ ਵਿਧਾਨ ਸਭਾ ਸੀਟਾਂ ਦੀ ਗਿਣਤੀ ਲਈ ਦੋ-ਦੋ ਅਤੇ ਬਾਕੀ 87 ਸੀਟਾਂ ਲਈ ਇੱਕ-ਇੱਕ ਕੇਂਦਰ ਬਣਾਏ ਗਏ ਹਨ। 5 ਅਕਤੂਬਰ ਨੂੰ ਹੋਈਆਂ ਚੋਣਾਂ ‘ਚ ਸੂਬੇ ‘ਚ 67.90 ਫੀਸਦੀ ਵੋਟਿੰਗ ਹੋਈ ਸੀ, ਜੋ ਪਿਛਲੀਆਂ ਚੋਣਾਂ ਨਾਲੋਂ 0.03 ਫੀਸਦੀ ਘੱਟ ਹੈ। ਕਈ ਏਜੰਸੀਆਂ ਦੇ ਐਗਜ਼ਿਟ ਪੋਲ ਮੁਤਾਬਕ ਹਰਿਆਣਾ ਵਿੱਚ ਕਾਂਗਰਸ ਦੀ ਸਰਕਾਰ ਬਣਦੀ ਨਜ਼ਰ ਆ ਰਹੀ ਹੈ। ਕਾਂਗਰਸ ਨੂੰ 50 ਤੋਂ 55 ਸੀਟਾਂ ਮਿਲ ਸਕਦੀਆਂ ਹਨ। ਹਰਿਆਣਾ ਵਿੱਚ ਰੁਝਾਨ ਭਾਜਪਾ ਦੇ ਹੱਕ ਵਿੱਚ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
The post ਹਰਿਆਣਾ ਦੇ 90 ਸੀਟਾਂ ‘ਤੇ ਵੋਟਾਂ ਦੀ ਗਿਣਤੀ ਜਾਰੀ, ਰੁਝਾਨਾਂ ‘ਚ BJP ਤੇ ਕਾਂਗਰਸ ਵਿਚਾਲੇ ਸਖਤ ਮੁਕਾਬਲਾ appeared first on Daily Post Punjabi.
source https://dailypost.in/news/national/haryana-election-result/