ਲੁਧਿਆਣਾ ‘ਚ ਹਨੇਰੀ ਕਾਰਨ ਡਿੱਗਿਆ ਜਾਗਰਣ ਦਾ ਪੰਡਾਲ, ਹਾਦਸੇ ‘ਚ 3 ਦੀ ਮੌਤ, 15 ਜ਼ਖਮੀ

ਪੰਜਾਬ ਦੇ ਲੁਧਿਆਣਾ ਵਿੱਚ ਸ਼ਨੀਵਾਰ ਦੇਰ ਰਾਤ ਆਏ ਹਨੇਰੀ ਕਾਰਨ ਦੇਵੀ ਜਾਗਰਣ ਲਈ ਲਾਇਆ ਗਿਆ ਪੰਡਾਲ ਢਹਿ ਗਿਆ। ਇਸ ਵਿੱਚ ਕੁਚਲਣ ਨਾਲ 3 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਕਰੀਬ 15 ਲੋਕ ਦੀ ਖਬਰ ਸਾਹਮਣੇ ਆਈ ਹੈ। ਜ਼ਖਮੀਆਂ ‘ਚ ਜ਼ਿਆਦਾਤਰ ਬੱਚੇ ਦੱਸੇ ਜਾ ਰਹੇ ਹਨ। ਸਾਰਿਆਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।

Jagran pandal collapsed

ਇਹ ਹਾਦਸਾ ਲੁਧਿਆਣਾ ਦੇ ਹੰਬਾਡਾ ਰੋਡ ‘ਤੇ ਸਥਿਤ ਸ਼੍ਰੀ ਗੋਵਿੰਦ ਗੋਧਾਮ ਮੰਦਰ ਨੇੜੇ ਵਾਪਰਿਆ। ਇੱਥੇ ਦਵਾਰਕਾ ਐਨਕਲੇਵ ਵਿੱਚ ਰਹਿੰਦੇ ਲੋਕਾਂ ਵੱਲੋਂ ਮੰਦਰ ਦੇ ਪਿੱਛੇ ਸਥਿਤ ਗਰਾਊਂਡ ਵਿੱਚ ਦੇਵੀ ਜਾਗਰਣ ਕਰਵਾਇਆ ਗਿਆ। ਸ਼ਨੀਵਾਰ ਰਾਤ ਨੂੰ ਕਰੀਬ 2 ਵਜੇ ਤੇਜ਼ ਹਨੇਰੀ ਆਈ। ਤੇਜ਼ ਹਨੇਰੀ ਕਾਰਨ ਜਾਗਰਣ ਪਾਰਟੀ ਵੱਲੋਂ ਲਾਇਆ ਗਿਆ ਪੰਡਾਲ ਢਹਿ ਗਿਆ। ਇਸ ਦੌਰਾਨ ਸਾਹਮਣੇ ਬੈਠੇ ਲੋਕ ਉਸ ਦੇ ਹੇਠਾਂ ਦੱਬ ਗਏ। ਢਾਂਚਾ ਲੋਹੇ ਦਾ ਬਣਿਆ ਹੋਇਆ ਸੀ ਜਿਸ ਕਾਰਨ ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ।

ਇਹ ਵੀ ਪੜ੍ਹੋ : ਦਿੱਲੀ : ਰਾਮਲੀਲਾ ‘ਚ ਰਾਮ ਦਾ ਕਿਰਦਾਰ ਨਿਭਾ ਰਹੇ ਕਲਾਕਾਰ ਨੂੰ ਪਿਆ ਦਿਲ ਦਾ ਦੌਰਾ, ਹੋਈ ਮੌ.ਤ

ਮੌਕੇ ‘ਤੇ ਮੌਜੂਦ ਲੋਕਾਂ ਨੇ ਹੇਠਾਂ ਦੱਬੇ ਲੋਕਾਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਉਸ ਨੇ ਦੇਖਿਆ ਕਿ ਦੋ ਔਰਤਾਂ ਦੀ ਮੌਕੇ ‘ਤੇ ਹੀ ਮੌਤ ਹੋ ਚੁੱਕੀ ਸੀ। ਜਦਕਿ 15 ਦੇ ਕਰੀਬ ਲੋਕ ਜ਼ਖਮੀ ਹੋ ਗਏ। ਇਨ੍ਹਾਂ ਵਿੱਚ ਜ਼ਿਆਦਾਤਰ ਬੱਚੇ ਹਨ। ਜ਼ਖਮੀਆਂ ਨੂੰ ਸ਼ਹਿਰ ਦੇ ਨਿੱਜੀ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਸੂਚਨਾ ਮਿਲਣ ’ਤੇ ਪੁਲਿਸ ਦੀ ਟੀਮ ਮੌਕੇ ‘ਤੇ ਪਹੁੰਚ ਗਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ -:

 

The post ਲੁਧਿਆਣਾ ‘ਚ ਹਨੇਰੀ ਕਾਰਨ ਡਿੱਗਿਆ ਜਾਗਰਣ ਦਾ ਪੰਡਾਲ, ਹਾਦਸੇ ‘ਚ 3 ਦੀ ਮੌਤ, 15 ਜ਼ਖਮੀ appeared first on Daily Post Punjabi.



Previous Post Next Post

Contact Form