‘ਵੰਦੇ ਭਾਰਤ’ ਮੈਟਰੋ ਦਾ ਬਦਲਿਆ ਨਾਮ, ਰੱਖਿਆ ਇਹ ਨਵਾਂ ਨਾਂਅ, PM ਮੋਦੀ ਅੱਜ ਦਿਖਾਉਣਗੇ ਟ੍ਰੇਨ ਨੂੰ ਹਰੀ ਝੰਡੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੇਸ਼ ਦੀ ਪਹਿਲੀ ਵੰਦੇ ਮੈਟਰੋ ਟ੍ਰੇਨ ਨੂੰ ਹਰੀ ਝੰਡੀ ਦਿਖਾਉਣ ਜਾ ਰਹੇ ਹਨ। ਇਸ ਤੋਂ ਪਹਿਲਾਂ ਰੇਲਵੇ ਨੇ ਅੱਜ ਵੱਡਾ ਫੈਸਲਾ ਲਿਆ ਹੈ। ਵੰਦੇ ਮੈਟਰੋ ਦਾ ਨਾਂ ਬਦਲ ਕੇ ‘ਨਮੋ ਭਾਰਤ ਰੈਪਿਡ ਰੇਲ’ ਕਰ ਦਿੱਤਾ ਗਿਆ ਹੈ। ਪਹਿਲਾਂ RRTS ਦਾ ਨਾਂ ਰੈਪਿਡਐਕਸ ਤੋਂ ਬਦਲ ਕੇ ਨਮੋ ਭਾਰਤ ਕਰ ਦਿੱਤਾ ਗਿਆ ਸੀ। ਦੇਸ਼ ਦੀ ਪਹਿਲੀ ਨਮੋ ਭਾਰਤ ਟਰੇਨ ਦਿੱਲੀ ਅਤੇ ਮੇਰਠ ਵਿਚਕਾਰ ਚੱਲੇਗੀ। ਇਸ ਦੇ ਕੁਝ ਭਾਗ ਸ਼ੁਰੂ ਕੀਤੇ ਗਏ ਹਨ। ਮੋਦੀ ਛੇ ਵੰਦੇ ਭਾਰਤ ਟਰੇਨਾਂ ਨੂੰ ਹਰੀ ਝੰਡੀ ਦੇਣਗੇ।

ਦੇਸ਼ ਦੀ ਪਹਿਲੀ ‘ਨਮੋ ਭਾਰਤ ਰੈਪਿਡ ਰੇਲ’ ਭੁਜ ਅਤੇ ਅਹਿਮਦਾਬਾਦ ਵਿਚਕਾਰ ਚੱਲੇਗੀ। ਇਹ ਟਰੇਨ ਹਫਤੇ ‘ਚ ਸਿਰਫ 6 ਦਿਨ ਚੱਲੇਗੀ। ਇਸ ਦੀ ਸੇਵਾ ਹਰ ਹਫ਼ਤੇ ਐਤਵਾਰ ਨੂੰ ਭੁਜ ਤੋਂ ਉਪਲਬਧ ਨਹੀਂ ਹੋਵੇਗੀ ਜਦੋਂ ਕਿ ਇਸ ਦੀ ਸੇਵਾ ਸ਼ਨੀਵਾਰ ਨੂੰ ਅਹਿਮਦਾਬਾਦ ਤੋਂ ਉਪਲਬਧ ਨਹੀਂ ਹੋਵੇਗੀ। ਰਸਤੇ ਵਿੱਚ ਇਹ ਅੰਜਾਰ, ਗਾਂਧੀਧਾਮ, ਭਚਾਊ, ਸਮਖਿਆਲੀ, ਹਲਵੜ, ਧਰਾਂਗਧਰਾ, ਵੀਰਮਗਾਮ, ਚੰਦਲੋਡੀਆ ਅਤੇ ਸਾਬਰਮਤੀ ਵਿਖੇ ਰੁਕੇਗੀ। ਇਹ ਟਰੇਨ ਭੁਜ ਤੋਂ ਸਵੇਰੇ 05.05 ਵਜੇ ਰਵਾਨਾ ਹੋਵੇਗੀ ਅਤੇ 10:50 ਵਜੇ ਅਹਿਮਦਾਬਾਦ ਪਹੁੰਚੇਗੀ। ਇਸ ਦੇ ਬਦਲੇ ਇਹ ਟ੍ਰੇਨਅਹਿਮਦਾਬਾਦ ਤੋਂ ਸ਼ਾਮ 5:30 ਵਜੇ ਰਵਾਨਾ ਹੋਵੇਗੀ ਅਤੇ 11:10 ਵਜੇ ਭੁਜ ਪਹੁੰਚੇਗੀ।

ਵੰਦੇ ਮੈਟਰੋ ਟ੍ਰੇਨਆਪਣੀ ਯਾਤਰਾ ਦੌਰਾਨ 9 ਸਟੇਸ਼ਨਾਂ ‘ਤੇ ਰੁਕੇਗੀ। ਹਰ ਸਟੇਸ਼ਨ ‘ਤੇ ਇਸ ਟਰੇਨ ਦਾ ਸਟਾਪੇਜ ਔਸਤਨ 2 ਮਿੰਟ ਦਾ ਹੋਵੇਗਾ। ਇਹ ਟ੍ਰੇਨ 5 ਘੰਟੇ 45 ਮਿੰਟ ‘ਚ ਆਪਣਾ ਸਫਰ ਪੂਰਾ ਕਰੇਗੀ। ਵੰਦੇ ਮੈਟਰੋ ਟ੍ਰੇਨ ਦੇ ਕਿਰਾਏ ਦੀ ਸੂਚੀ ਵੀ ਜਾਰੀ ਕਰ ਦਿੱਤੀ ਗਈ ਹੈ। ਇਸ ‘ਚ ਘੱਟੋ-ਘੱਟ ਕਿਰਾਇਆ 30 ਰੁਪਏ ਹੋਵੇਗਾ। ਇਸ ‘ਤੇ ਸੁਪਰਫਾਸਟ ਸਰਚਾਰਜ, ਰਿਜ਼ਰਵੇਸ਼ਨ ਚਾਰਜ, ਜੀਐੱਸਟੀ ਵੀ ਦੇਣਾ ਹੋਵੇਗਾ। ਜੇਕਰ ਤੁਸੀਂ ਇਸ ‘ਚ 50 ਕਿਲੋਮੀਟਰ ਦਾ ਸਫਰ ਕਰਦੇ ਹੋ ਤਾਂ ਤੁਹਾਨੂੰ 60 ਰੁਪਏ ਦੇ ਨਾਲ ਜੀਐੱਸਟੀ ਅਤੇ ਹੋਰ ਲਾਗੂ ਚਾਰਜ ਦੇਣੇ ਹੋਣਗੇ। ਇਸ ਤੋਂ ਉੱਪਰ, ਬੇਸਿਕ ਕਿਰਾਏ ਵਿੱਚ ਹਰ ਕਿਲੋਮੀਟਰ ਲਈ 1.20 ਰੁਪਏ ਦਾ ਵਾਧਾ ਹੋਵੇਗਾ। ਇਹ ਮੁੰਬਈ ਵਿੱਚ ਚੱਲ ਰਹੇ ਏਸੀ ਸਬਅਰਬਨ ਨਾਲੋਂ ਸਸਤਾ ਦੱਸਿਆ ਜਾਂਦਾ ਹੈ।

ਇਹ ਵੀ ਪੜ੍ਹੋ : ਜਲੰਧਰ ਕਮਿਸ਼ਨਰੇਟ ਪੁਲਿਸ ਨੇ ਨ.ਸ਼ਾ ਤ.ਸਕਰੀ ਗਿਰੋਹ ਦਾ ਕੀਤਾ ਪਰਦਾਫਾਸ਼, 10 ਕਿਲੋ ਹੈ.ਰੋਇ.ਨ ਸਣੇ 4 ਤ.ਸਕਰਾਂ ਨੂੰ ਕੀਤਾ ਕਾਬੂ

ਰੇਲ ਮੰਤਰਾਲੇ ਨੇ ਕਿਹਾ ਕਿ ਵੰਦੇ ਮੈਟਰੋ ਟ੍ਰੇਨ ਵਿੱਚ 12 ਕੋਚ ਹੋਣਗੇ, ਜਿਸ ਵਿੱਚ 1,150 ਯਾਤਰੀਆਂ ਦੇ ਬੈਠਣ ਦੀ ਸਮਰੱਥਾ ਹੋਵੇਗੀ। ਵੰਦੇ ਮੈਟਰੋ ਟ੍ਰੇਨ ਭੁਜ ਤੋਂ ਰਵਾਨਾ ਹੋਵੇਗੀ ਅਤੇ 359 ਕਿਲੋਮੀਟਰ ਦੀ ਦੂਰੀ ਤੈਅ ਕਰਕੇ 5.45 ਘੰਟਿਆਂ ਵਿੱਚ ਅਹਿਮਦਾਬਾਦ ਪਹੁੰਚੇਗੀ। ਯਾਤਰੀਆਂ ਲਈ ਇਸ ਦੀ ਨਿਯਮਤ ਸੇਵਾ ਅਹਿਮਦਾਬਾਦ ਤੋਂ 17 ਸਤੰਬਰ ਤੋਂ ਸ਼ੁਰੂ ਹੋਵੇਗੀ ਅਤੇ ਪੂਰੀ ਯਾਤਰਾ ਲਈ ਕਿਰਾਇਆ 455 ਰੁਪਏ ਪ੍ਰਤੀ ਯਾਤਰੀ ਹੋਵੇਗਾ। ਮੰਤਰਾਲੇ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਜਦੋਂ ਕਿ ਹੋਰ ਮੈਟਰੋ ਰੇਲ ਗੱਡੀਆਂ ਸਿਰਫ ਛੋਟੀਆਂ ਦੂਰੀਆਂ ਨੂੰ ਕਵਰ ਕਰਦੀਆਂ ਹਨ, ਵੰਦੇ ਮੈਟਰੋ ਰੇਲਗੱਡੀ ਸ਼ਹਿਰ ਦੇ ਕੇਂਦਰ ਨੂੰ ਪੈਰੀਫਿਰਲ ਸ਼ਹਿਰਾਂ ਨਾਲ ਜੋੜ ਦੇਵੇਗੀ। ਵੰਦੇ ਮੈਟਰੋ ਵੱਧ ਤੋਂ ਵੱਧ 110 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਦੀ ਹੈ। ਵੰਦੇ ਮੈਟਰੋ ਟ੍ਰੇਨਾਂ ‘ਕਵਚ’ ਵਰਗੀਆਂ ਆਧੁਨਿਕ ਸੁਰੱਖਿਆ ਪ੍ਰਣਾਲੀਆਂ ਨਾਲ ਲੈਸ ਹਨ।

The post ‘ਵੰਦੇ ਭਾਰਤ’ ਮੈਟਰੋ ਦਾ ਬਦਲਿਆ ਨਾਮ, ਰੱਖਿਆ ਇਹ ਨਵਾਂ ਨਾਂਅ, PM ਮੋਦੀ ਅੱਜ ਦਿਖਾਉਣਗੇ ਟ੍ਰੇਨ ਨੂੰ ਹਰੀ ਝੰਡੀ appeared first on Daily Post Punjabi.



source https://dailypost.in/news/national/vande-bharat-metro-renamed/
Previous Post Next Post

Contact Form