ਧਾਰਮਿਕ ਸ਼ਹਿਰ ਹਰਿਦੁਆਰ ‘ਚ ਕਰੀਬ 2 ਹਫਤੇ ਪਹਿਲਾਂ ਜਿਊਲਰੀ ਦੇ ਸ਼ੋਅਰੂਮ ‘ਚ ਲੁੱਟ ਦੀ ਘਟਨਾ ਤੋਂ ਬਾਅਦ ਪੁਲਿਸ ਐਕਸ਼ਨ ਮੋਡ ‘ਚ ਸੀ। ਇਸ ਮਾਮਲੇ ਵਿੱਚ ਦੇਰ ਰਾਤ ਬਹਾਦਰਾਬਾਦ ਥਾਣਾ ਖੇਤਰ ‘ਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋਇਆ। ਬਦਮਾਸ਼ ਤੇ ਪੁਲਿਸ ਵਿਚਾਲੇ ਗੋਲੀਬਾਰੀ ਹੋਈ। ਇਸ ਦੌਰਾਨ ਇੱਕ ਬਦਮਾਸ਼ ਨੂੰ ਗੋਲੀ ਲੱਗ ਗਈ, ਜਦਕਿ ਦੂਜਾ ਭੱਜਣ ਵਿੱਚ ਕਾਮਯਾਬ ਹੋ ਗਿਆ। ਜ਼ਖਮੀ ਅਪਰਾਧੀ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਕੁੱਲ 50 ਲੱਖ ਰੁਪਏ ਦੇ ਗਹਿਣੇ ਵੀ ਬਰਾਮਦ ਕੀਤੇ ਗਏ ਹਨ। ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਵਾਰਦਾਤ ਵਿੱਚ ਵਰਤਿਆ ਗਿਆ ਇੱਕ ਪੁਆਇੰਟ 32 ਬੋਰ ਦਾ ਪਿਸਤੌਲ, ਚਾਰ ਕਾਰਤੂਸ ਅਤੇ ਇੱਕ ਨੰਬਰੀ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ।ਜਵੈਲਰਜ਼ ਡਕੈਤੀ ਮਾਮਲੇ ‘ਚ ਪੁਲਿਸ ਨੇ ਕਾਬੂ ਕੀਤੇ ਲੁਟੇਰੇ ਦੀ ਪਛਾਣ ਸਤਿੰਦਰਪਾਲ ਸਿੰਘ ਉਰਫ਼ ਲੱਕੀ ਪੁੱਤਰ ਰਾਜਪਾਲ ਸਿੰਘ ਵਾਸੀ ਭੁੱਲਰ ਕਲੋਨੀ, ਮੁਕਤਸਰ ਪੰਜਾਬ ਵਜੋਂ ਹੋਈ ਹੈ। ਸਤਿੰਦਰ ਪਾਲ ਸਿੰਘ ਵਿਰੁੱਧ ਪੰਜਾਬ ਵਿੱਚ ਦੋ ਐਨਡੀਪੀਐਸ ਕੇਸ ਦਰਜ ਹਨ, ਜਦੋਂਕਿ ਇਹ ਅਪਰਾਧੀ ਊਨਾ, ਹਿਮਾਚਲ ਵਿੱਚ ਲੁੱਟ ਦੀ ਕੋਸ਼ਿਸ਼ ਵਿੱਚ ਵੀ ਸ਼ਾਮਲ ਸੀ।
ਘਟਨਾ ਸਬੰਧੀ SSP ਪ੍ਰਮਿੰਦਰ ਸਿੰਘ ਡੋਬਲ ਨੇ ਦੱਸਿਆ ਕਿ ਐਤਵਾਰ ਰਾਤ ਕਰੀਬ 9.30 ਵਜੇ ਤੋਂ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਸੀ। ਇਹ ਚੈਕਿੰਗ ਐੱਸ .ਪੀ ਸਿਟੀ ਦੀ ਅਗਵਾਈ ਵਿੱਚ ਸਾਰੇ ਥਾਣਾ ਖੇਤਰ ਵਿੱਚ ਕੀਤੀ ਜਾ ਰਹੀ ਸੀ। ਇਸ ਦੌਰਾਨ ਸੂਚਨਾ ਮਿਲੀ ਸੀ ਕਿ ਬਹਾਦਰਾਬਾਦ ਪੱਥਰੀ ਰੋਹ ਪੁਲ ਤੋਂ ਕੁਝ ਵਿਅਕਤੀਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਹੈ। ਜਦੋਂ ਬਹਾਦਰਾਬਾਦ ਇਲਾਕੇ ਦੀ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਪੁਲਿਸ ’ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਤੋਂ ਬਾਅਦ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁੱਠਭੇੜ ਹੋ ਗਈ।
ਇਹ ਵੀ ਪੜ੍ਹੋ : ਮੰਦਭਾਗੀ ਖਬਰ: 5 ਸਾਲ ਪਹਿਲਾਂ ਦੁਬਈ ਗਏ ਨੌਜਵਾਨ ਦੀ ਹੋਈ ਮੌ.ਤ, ਲੰਮੇ ਸਮੇਂ ਤੋਂ ਕੈਂਸਰ ਨਾਲ ਸੀ ਪੀੜਤ
ਪੁਲਿਸ ਵੱਲੋਂ ਕੀਤੀ ਜਵਾਬੀ ਗੋਲੀਬਾਰੀ ਵਿੱਚ ਇੱਕ ਬਦਮਾਸ਼ ਨੂੰ ਗੋਲੀ ਲੱਗ ਗਈ, ਜਦਕਿ ਦੂਜਾ ਭੱਜਣ ਵਿੱਚ ਕਾਮਯਾਬ ਹੋ ਗਿਆ। ਜ਼ਖਮੀ ਅਪਰਾਧੀ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸੂਚਨਾ ਮਿਲਣ ’ਤੇ ਐੱਸ.ਐੱਸ.ਪੀ ਪ੍ਰਮਿੰਦਰ ਸਿੰਘ ਡੋਬਲ ਅਤੇ ਉੱਚ ਅਧਿਕਾਰੀ ਮੌਕੇ ’ਤੇ ਪਹੁੰਚੇ। ਐੱਸ.ਐੱਸ.ਪੀ ਦਾ ਕਹਿਣਾ ਹੈ ਕਿ ਫਰਾਰ ਅਪਰਾਧੀ ਦੀ ਭਾਲ ਜਾਰੀ ਹੈ, ਜਿਸ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਫੋਰੈਂਸਿਕ ਟੀਮ ਘਟਨਾ ਵਾਲੀ ਥਾਂ ਦੀ ਜਾਂਚ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
The post ਪੰਜਾਬੀ ਨੌਜਵਾਨ ਦਾ ਹਰਿਦੁਆਰ ‘ਚ ਐਨਕਾਊਂਟਰ, 5 ਕਰੋੜ ਰੁ: ਦੇ ਲੁੱਟ ਮਾਮਲੇ ‘ਚ ਸੀ ਸ਼ਾਮਲ appeared first on Daily Post Punjabi.
source https://dailypost.in/news/punjab/punjabi-youths-encounter/