ਜੰਮੂ-ਕਸ਼ਮੀਰ ਦੇ ਕਿਸ਼ਤਵਾੜ ‘ਚ ਹੋਈ ਮੁੱਠਭੇੜ, ਫੌਜ ਦੇ 2 ਜਵਾਨ ਸ਼ਹੀਦ, 2 ਜ਼ਖਮੀ

ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਦੇ ਉਪਰਲੇ ਇਲਾਕਿਆਂ ‘ਚ ਸ਼ੁੱਕਰਵਾਰ ਨੂੰ ਸੁਰੱਖਿਆ ਬਲਾਂ ਅਤੇ ਅੱ.ਤਵਾ.ਦੀਆਂ ਵਿਚਾਲੇ ਮੁੱਠਭੇੜ ਹੋਈ। ਇਸ ਮੁਕਾਬਲੇ ‘ਚ ਇਕ ਜੂਨੀਅਰ ਕਮਿਸ਼ਨਡ ਅਫਸਰ (ਜੇਸੀਓ) ਸਮੇਤ ਫੌਜ ਦੇ ਦੋ ਜਵਾਨ ਸ਼ਹੀਦ ਹੋ ਗਏ ਜਦਕਿ ਦੋ ਹੋਰ ਜ਼ਖਮੀ ਦੱਸੇ ਜਾ ਰਹੇ ਹਨ। ਇਹ ਜਾਣਕਾਰੀ ਸੁਰੱਖਿਆ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦਿੱਤੀ।

ਇਕ ਗੁਪਤ ਸੂਚਨਾ ਦੇ ਆਧਾਰ ‘ਤੇ ਸੁਰੱਖਿਆ ਬਲਾਂ ਨੇ ਛੱਤਰੂ ਇਲਾਕੇ ਦੇ ਨਾਇਦਘਾਮ ਇਲਾਕੇ ਨੂੰ ਘੇਰ ਲਿਆ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ, ਜਿਸ ਦੌਰਾਨ ਇਹ ਮੁਕਾਬਲਾ ਹੋਇਆ। ਇਸ ਮੁਕਾਬਲੇ ਵਿੱਚ ਫ਼ੌਜ ਦੇ ਚਾਰ ਜਵਾਨ ਜ਼ਖ਼ਮੀ ਹੋ ਗਏ ਅਤੇ ਇਨ੍ਹਾਂ ਵਿੱਚੋਂ ਦੋ ਜੇਸੀਓ ਨਾਇਬ ਸੂਬੇਦਾਰ ਵਿਪਨ ਕੁਮਾਰ ਅਤੇ ਕਾਂਸਟੇਬਲ ਅਰਵਿੰਦ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ।

ਇਹ ਵੀ ਪੜ੍ਹੋ : Ronaldo ਨੇ 1 ਬਿਲੀਅਨ ਫਾਲੋਅਰਜ਼ ਨਾਲ ਰਚਿਆ ਇਤਿਹਾਸ, ਇਹ ਮੁਕਾਮ ਹਾਸਿਲ ਕਰਨ ਵਾਲੇ ਬਣੇ ਪਹਿਲੇ ਵਿਅਕਤੀ

ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲੇ ‘ਚ ਬੀਤੇ ਸ਼ੁੱਕਰਵਾਰ ਨੂੰ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਹੋਇਆ ਸੀ। ਇਹ ਮੁਕਾਬਲਾ ਉੱਤਰੀ ਕਸ਼ਮੀਰ ਜ਼ਿਲ੍ਹੇ ਦੇ ਪੱਟਨ ਇਲਾਕੇ ਵਿੱਚ ਸ਼ੁਰੂ ਹੋਇਆ। ਇਸ ਸਬੰਧੀ ਅੱਜ ਭਾਰਤੀ ਫੌਜ ਨੇ ਜਾਣਕਾਰੀ ਦਿੱਤੀ ਕਿ ਵਿਸ਼ੇਸ਼ ਖੁਫੀਆ ਸੂਚਨਾ ਦੇ ਆਧਾਰ ‘ਤੇ ਅਤੇ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਦੇ ਆਧਾਰ ‘ਤੇ ਜੰਮੂ-ਕਸ਼ਮੀਰ ਪੁਲਿਸ ਨੇ 13 ਸਤੰਬਰ ਦੀ ਰਾਤ ਨੂੰ ਬਾਰਾਮੂਲਾ ਦੇ ਚੱਕ ਤਾਪਰ ਕਰੀ ਖੇਤਰ ‘ਚ ਇਕ ਸਾਂਝਾ ਆਪ੍ਰੇਸ਼ਨ ਸ਼ੁਰੂ ਕੀਤਾ ਹੈ। 14 ਸਤੰਬਰ ਫਿਲਹਾਲ ਇਹ ਆਪਰੇਸ਼ਨ ਚੱਲ ਰਿਹਾ ਹੈ।

ਵੀਡੀਓ ਲਈ ਕਲਿੱਕ ਕਰੋ -:

 

The post ਜੰਮੂ-ਕਸ਼ਮੀਰ ਦੇ ਕਿਸ਼ਤਵਾੜ ‘ਚ ਹੋਈ ਮੁੱਠਭੇੜ, ਫੌਜ ਦੇ 2 ਜਵਾਨ ਸ਼ਹੀਦ, 2 ਜ਼ਖਮੀ appeared first on Daily Post Punjabi.



source https://dailypost.in/news/national/2-soldiers-martyred/
Previous Post Next Post

Contact Form