TV Punjab | Punjabi News Channel: Digest for August 31, 2024

TV Punjab | Punjabi News Channel

Punjabi News, Punjabi TV

Table of Contents

ਬਲਵਿੰਦਰ ਸਿੰਘ ਭੁੰਦੜ ਬਣਾਏ ਗਏ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ, ਬਾਗੀ ਧੜਾ ਫਿਰ ਵੀ ਨਾਰਾਜ਼

Friday 30 August 2024 05:07 AM UTC+00 | Tags: balwinder-singh-bhundar bibi-jagir-kaur india latest-news-punjab news punjab punjab-politics rebel-of-akali-dal shiromani-akali-dal sukhbir-badal top-news trending-news tv-punjab

ਡੈਸਕ- ਸ਼੍ਰੋਮਣੀ ਅਕਾਲੀ ਦਲ ਅੰਦਰ ਚੱਲ ਰਹੇ ਕਲੇਸ਼ ਵਿਚਾਲੇ ਵੱਡੀ ਖਬਰ ਆ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਨੂੰ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਹੈ। ਪਾਰਟੀ ਦੇ ਸੋਸ਼ਲ ਮੀਡੀਆ ਹੈਂਡਲ ਤੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਖੁਦ ਟਵੀਟ ਕਰ ਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। 2 ਵਾਰ ਦੇ ਰਾਜ ਸਭਾ ਮੈਂਬਰ ਰਹਿ ਚੁੱਕੇ ਭੂੰਦੜ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਵੀ ਰਹੇ ਹਨ। ਪਰ ਇਸ ਵਿਚਾਲੇ ਵੱਡਾ ਸਵਾਲ ਇਹ ਖੜਾ ਹੋ ਰਿਹਾ ਹੈ ਕਿ ਕੀ ਸੁਖਬੀਰ ਸਿੰਘ ਬਾਦਲ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣਗੇ।

ਦੱਸ ਦਈਏ ਕਿ 30 ਅਗਸਤ ਯਾਨੀ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਹੋਣ ਜਾ ਰਹੀ ਹੈ। ਉਸਤੋਂ ਠੀਕ ਪਹਿਲਾਂ ਸੁਖਬੀਰ ਬਾਦਲ ਵੱਲੋਂ ਲਏ ਗਏ ਇਸ ਫੈਸਲੇ ਪਿੱਛੇ ਕਈ ਤਰ੍ਹਾਂ ਦੀਆਂ ਕਿਆਸ-ਅਰਾਈਆਂ ਲਗਾਈਆਂ ਜਾ ਰਹੀਆਂ ਹਨ।

ਉੱਧਰ ਪਾਰਟੀ ਦਾ ਬਾਗੀ ਧੜਾ ਹਾਲੇ ਵੀ ਇਸ ਫੈਸਲੇ ਤੋਂ ਖੁਸ਼ ਨਜ਼ਰ ਨਹੀਂ ਆ ਰਿਹਾ। ਉਨ੍ਹਾਂ ਦਾ ਕਹਿਣਾ ਹੈ ਕਿ ਬਲਵਿੰਦਰ ਸਿੰਘ ਭੂੰਦੜ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੇ ਕਾਫੀ ਕਰੀਬੀ ਹਨ, ਇਸ ਲਈ ਉਨ੍ਹਾਂ ਨੂੰ ਸਿਰਫ਼ ਇੱਕ ਮੋਹਰਾ ਬਣਾਇਆ ਗਿਆ ਹੈ। ਬਾਗੀ ਧੜੇ ਦੀ ਆਗੂ ਬੀਬੀ ਜਾਗੀਰ ਕੌਰ ਦਾ ਕਹਿਣਾ ਹੈ ਕਿ ਇਸ ਨਾਲ ਪਾਰਟੀ ਵਿੱਚ ਟੁੱਟ ਹੋਰ ਵੀ ਵਧੇਗੀ। ਭੁੰਦੜ ਨੂੰ ਕਾਰਜਕਾਰੀ ਪ੍ਰਧਾਨ ਬਣਾਉਣਾ ਕਿਸੇ ਵੀ ਸੱਮਸਿਆ ਦਾ ਹੱਲ ਨਹੀਂ ਹੈ। ਸੁਖਬੀਰ ਬਾਦਲ ਨੂੰ ਪ੍ਰਧਾਨ ਦੇ ਅਹੁਦੇ ਤੋਂ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ।

ਉੱਧਰ ਇਸ ਮਾਮਲੇ ਦੇ ਜਾਣਕਾਰਾਂ ਦੀ ਮੰਨੀਏ ਤਾਂ ਸੁਖਬੀਰ ਸਿੰਘ ਬਾਦਲ ਵੱਲੋਂ ਲਏ ਗਏ ਫੈਸਲਿਆਂ ਤੋਂ ਨਰਾਜ਼ ਸਿੱਖ ਆਗੂਆਂ ਦਾ ਕਹਿਣਾ ਹੈ ਕਿ ਬਾਗੀ ਧੜਾ ਅਕਾਲੀ ਦਲ ਤੋਂ ਵੱਖ ਹੋ ਕੇ ਖੁਦ ਨੂੰ ਪਾਕ-ਸਾਫ ਨਹੀਂ ਕਰਾਰ ਦੇ ਸਕਦਾ। ਜਿਸ ਸਮੇਂ ਸੁਖਬੀਰ ਸਿੰਘ ਬਾਦਲ ਵੱਲੋਂ ਡੇਰਾ ਮੁਖੀ ਰਾਮ ਰਹੀਮ ਨੂੰ ਮੁਆਫੀ ਦੇਣ ਦਾ ਫੈਸਲਾ ਲਿਆ ਗਿਆ ਸੀ ਉਦੋਂ ਇਹ ਸਾਰੇ ਬਾਗੀ ਵੀ ਪਾਰਟੀ ਦਾ ਅਹਿਮ ਹਿੱਸਾ ਸਨ।

ਅੱਜ ਹੋਣੀ ਹੈ ਸ੍ਰੀ ਅਕਾਲ ਤਖ਼ਤ 'ਤੇ ਇੱਕਤਰਤਾ

ਅੱਜ ਯਾਨੀ 30 ਅਗਸਤ ਨੂੰ ਸਵੇਰੇ 11 ਵਜੇ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਹੋਣੀ ਹੈ। ਜਿਸ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਕੋਈ ਵੱਡਾ ਹੁਕਮ ਜਾਰੀ ਕੀਤਾ ਜਾ ਸਕਦਾ ਹੈ। ਹਾਲਾਂਕਿ ਮੰਨਿਆ ਇਹ ਵੀ ਜਾ ਰਿਹਾ ਹੈ ਕਿ ਇਸ ਬਾਰੇ ਜਲਦਬਾਜ਼ੀ ਵਿੱਚ ਕੋਈ ਫੈਸਲਾ ਨਹੀਂ ਲਿਆ ਜਾਵੇਗਾ। ਜਥੇਦਾਰ ਗਿਆਨੀ ਰਘਬੀਰ ਸਿੰਘ ਪੂਰੀ ਡੁੰਘਾਈ ਨਾਲ ਇਸ ਮੁੱਦੇ ਤੇ ਸਿੰਘ ਸਾਹਿਬਾਨਾਂ ਨਾਲ ਵਿਚਾਰ ਚਰਚਾ ਕਰਨਗੇ, ਉਸਤੋਂ ਬਾਅਦ ਹੀ ਸੁਖਬੀਰ ਬਾਦਲ ਨੂੰ ਪੇਸ਼ ਹੋਣ ਲਈ ਕਿਹਾ ਜਾ ਸਕਦਾ ਹੈ।

The post ਬਲਵਿੰਦਰ ਸਿੰਘ ਭੁੰਦੜ ਬਣਾਏ ਗਏ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ, ਬਾਗੀ ਧੜਾ ਫਿਰ ਵੀ ਨਾਰਾਜ਼ appeared first on TV Punjab | Punjabi News Channel.

Tags:
  • balwinder-singh-bhundar
  • bibi-jagir-kaur
  • india
  • latest-news-punjab
  • news
  • punjab
  • punjab-politics
  • rebel-of-akali-dal
  • shiromani-akali-dal
  • sukhbir-badal
  • top-news
  • trending-news
  • tv-punjab

ਸਿੱਧੂ ਮੂਸੇਵਾਲਾ ਨੇ ਮੁੜ ਪਾਈ ਧੱਕ, 'ਅਟੈਚ' ਗੀਤ ਹੋਇਆ ਰਿਲੀਜ਼

Friday 30 August 2024 05:15 AM UTC+00 | Tags: balkaur-singh entertainment entertainment-news india latest-news-punjab moosewala-new-song-attach news pollywood punjab punjabi-song sidhu-moosewala top-news trending-news tv-punjab

ਡੈਸਕ- ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਫੈਨਸ ਲਈ ਵੱਡੀ ਖੁਸ਼ਖਬਰੀ ਹੈ। ਅੱਜ ਗਾਇਕ ਦਾ ਨਵਾਂ ਗੀਤ ਅਟੈਚ ਰਿਲੀਜ਼ ਹੋ ਗਿਆ ਹੈ। ਗਾਇਕ ਦੀ ਮੌਤ ਮਗਰੋਂ ਉਨ੍ਹਾਂ ਦਾ ਅੱਠਵਾਂ ਗੀਤ ਹੈ। ਮੂਸੇਵਾਲਾ ਦੇ ਨਵੇਂ ਗੀਤ ਨੇ ਧੱਕ ਪਾ ਦਿਤੀ ਹੈ। ਗਾਣੇ ਦੇ ਬੋਲ ਹਨ ਕਿ,”ਹੀਲਾ ਪਾ-ਪਾ ਕੱਦ ਕਰਾ ਮੈਚ ਤੇਰੇ, ਨਾਲ ਪਤਾ ਨਹੀਂ ਕਿਉਂ ਹੋਈ ਜਾਵਾਂ ਅਟੈਚ ਤੇਰੇ ਨਾਲ, ਪਤਾ ਨਹੀਂ ਤੂੰ ਉਦਾ ਮੈਨੂੰ ਵੇਖਿਆ ਜਾਂ ਨਹੀਂ ਪਰ ਫਿਰਾ ਲਾਈਫ ਵਾਲਾ ਜਿਉਣਾ ਬੈਂਚ ਤੇਰੇ ਨਾਲ”।

ਜ਼ਿਕਰਯੋਗ ਹੈ ਕਿ ਕਈ ਮਹੀਨਿਆਂ ਤੋਂ ਸਿੱਧੂ ਦਾ ਕੋਈ ਨਵਾਂ ਗੀਤ ਰਿਲੀਜ਼ ਨਹੀਂ ਹੋਇਆ ਹੈ, ਇਸ ਲਈ ਸਿੱਧੂ ਮੂਸੇਵਾਲੇ ਨੂੰ ਚਾਹੁਣ ਵਾਲਿਆਂ ਨੂੰ ਹੁਣ 30 ਅਗਸਤ ਦੀ ਬੇਸਬਰੀ ਨਾਲ ਉਡੀਕ ਰਹੇਗੀ। ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

The post ਸਿੱਧੂ ਮੂਸੇਵਾਲਾ ਨੇ ਮੁੜ ਪਾਈ ਧੱਕ, ‘ਅਟੈਚ’ ਗੀਤ ਹੋਇਆ ਰਿਲੀਜ਼ appeared first on TV Punjab | Punjabi News Channel.

Tags:
  • balkaur-singh
  • entertainment
  • entertainment-news
  • india
  • latest-news-punjab
  • moosewala-new-song-attach
  • news
  • pollywood
  • punjab
  • punjabi-song
  • sidhu-moosewala
  • top-news
  • trending-news
  • tv-punjab

ਬਠਿੰਡਾ 'ਚ BKU ਕ੍ਰਾਂਤੀਕਾਰੀ ਦੀ ਮਹਿਲਾ ਆਗੂ 'ਤੇ NIA ਦਾ ਛਾਪਾ, ਕਿਸਾਨਾਂ ਕੀਤਾ ਰੋਡ ਜਾਮ

Friday 30 August 2024 05:22 AM UTC+00 | Tags: bku-krantikari farmers-protest india latest-news-punjab news nia-raid-punjab punjab punjab-politics sukhwinder-kaur top-news trending-news tv-punjab

ਡੈਸਕ- ਨੈਸ਼ਨਲ ਇਨਵੈਸਟੀਗੇਸ਼ਨ ਟੀਮ (ਐਨਆਈਏ) ਨੇ ਅੱਜ ਤੜਕੇ ਹਰਿਆਣਾ ਅਤੇ ਪੰਜਾਬ ਵਿੱਚ ਛਾਪੇਮਾਰੀ ਕੀਤੀ। ਟੀਮ ਬਠਿੰਡਾ ਦੇ ਕਸਬਾ ਰਾਮਪੁਰਾ ਫੂਲ ਦੇ ਸਰਾਭਾ ਨਗਰ ਵਿੱਚ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੀ ਮਹਿਲਾ ਆਗੂ ਸੁਖਵਿੰਦਰ ਕੌਰ ਖੰਡੀ ਦੇ ਘਰ ਪਹੁੰਚੀ ਹੈ। ਘਰ ਦੇ ਬਾਹਰ ਪੁਲਿਸ ਮੁਲਾਜ਼ਮ ਤਾਇਨਾਤ ਹਨ। ਹਾਲਾਂਕਿ ਛਾਪੇਮਾਰੀ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।

ਕਿਸਾਨ ਯੂਨੀਅਨ ਕ੍ਰਾਂਤੀਕਾਰੀ ਆਗੂ ਸੁਖਵਿੰਦਰ ਦੇ ਘਰ ਛਾਪਾ ਮਾਰਨ ਤੋਂ ਭੜਕ ਗਏ। ਉਹ ਸੜਕ ਜਾਮ ਕਰਕੇ ਧਰਨੇ 'ਤੇ ਬੈਠ ਗਏ ਹਨ। ਯੂਨੀਅਨ ਨੇ ਕਿਹਾ ਕਿ ਜਦੋਂ ਤੱਕ ਛਾਪੇਮਾਰੀ ਦੇ ਕਾਰਨ ਨਹੀਂ ਦੱਸੇ ਜਾਂਦੇ, ਉਦੋਂ ਤੱਕ ਕਿਸੇ ਨੂੰ ਵੀ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ।

ਸੁਖਵਿੰਦਰ ਕੌਰ ਯੂਨੀਅਨ ਦੀ ਸੂਬਾ ਜਨਰਲ ਸਕੱਤਰ ਹੈ। NIA ਦੀਆਂ ਟੀਮਾਂ ਦੇਰ ਰਾਤ ਅਤੇ ਸਵੇਰੇ ਉਸ ਦੇ ਘਰ ਪਹੁੰਚੀਆਂ ਸਨ। ਕਿਸੇ ਨੂੰ ਵੀ ਘਰੋਂ ਬਾਹਰ ਨਹੀਂ ਜਾਣ ਦਿੱਤਾ ਗਿਆ। ਨਾ ਹੀ ਕਿਸੇ ਨੂੰ ਫ਼ੋਨ ਆਦਿ ਕਰਨ ਦੀ ਇਜਾਜ਼ਤ ਦਿੱਤੀ ਜਾ ਰਹੀ ਸੀ। ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪੁਰਸ਼ੋਤਮ ਮਹਾਰਾਜ ਨੇ ਦੱਸਿਆ ਕਿ ਘਰ ਵਿੱਚ ਇੱਕ 85 ਸਾਲ ਦਾ ਬਜ਼ੁਰਗ ਵੀ ਹੈ।

ਇੱਥੋਂ ਤੱਕ ਕਿ ਉਸ ਦੇ ਨੌਕਰਾਂ ਨੂੰ ਵੀ ਜਾਣ ਨਹੀਂ ਦਿੱਤਾ ਜਾ ਰਿਹਾ, ਉਨ੍ਹਾਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਬਾਰੇ ਪਤਾ ਲੱਗਦਿਆਂ ਹੀ ਉਹ ਇੱਥੇ ਪਹੁੰਚ ਗਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਐਨਆਈਏ ਨੂੰ ਸਾਫ਼ ਕਹਿ ਦਿੱਤਾ ਹੈ ਕਿ ਜੇਕਰ ਕੋਈ ਜਾਂਚ ਕਰਨੀ ਹੈ ਤਾਂ ਉਨ੍ਹਾਂ ਦੇ ਮੈਂਬਰ ਹਾਜ਼ਰ ਹੋਣ। ਇਸ ਲਈ ਅਸੀਂ ਆਪਣੇ ਵਕੀਲ ਸਮੇਤ ਤਿੰਨ ਲੋਕਾਂ ਨੂੰ ਅੰਦਰ ਭੇਜਿਆ ਹੈ।

The post ਬਠਿੰਡਾ ‘ਚ BKU ਕ੍ਰਾਂਤੀਕਾਰੀ ਦੀ ਮਹਿਲਾ ਆਗੂ ‘ਤੇ NIA ਦਾ ਛਾਪਾ, ਕਿਸਾਨਾਂ ਕੀਤਾ ਰੋਡ ਜਾਮ appeared first on TV Punjab | Punjabi News Channel.

Tags:
  • bku-krantikari
  • farmers-protest
  • india
  • latest-news-punjab
  • news
  • nia-raid-punjab
  • punjab
  • punjab-politics
  • sukhwinder-kaur
  • top-news
  • trending-news
  • tv-punjab

ਕਾਰ ਸਵਾਰ ਅਣਪਛਾਤਿਆਂ ਨੇ ਦੋਧੀ ਦਾ ਗੋਲੀਆਂ ਮਾਰ ਕੇ ਕੀਤਾ ਕਤਲ

Friday 30 August 2024 05:27 AM UTC+00 | Tags: crime-punjab firing-on-milk-man latest-news-punjab murder-punjab news punjab top-news trending-news tv-punjab

ਡੈਸਕ- ਜੰਡਿਆਲਾ ਗੁਰੂ ਇਲਾਕੇ ਵਿਚ ਪਿੰਡ ਧਾਰੜ ਦੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਕੁਲਬੀਰ ਸਿੰਘ ਦੋਧੀ ਪੁੱਤਰ ਅਮਰੀਕ ਸਿੰਘ ਉਮਰ 40 ਸਾਲ ਵਜੋਂ ਹੋਈ ਹੈ। ਉਹ ਰੋਜ਼ਾਨਾ ਵਾਂਗ ਲੋਕਾਂ ਦੇ ਘਰ ਦੁੱਧ ਪਾ ਕੇ ਆ ਰਿਹਾ ਸੀ, ਰਸਤੇ ਵਿੱਚ ਕਾਰ ਸਵਾਰ ਕੁਝ ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਕੁਲਬੀਰ ਸਿੰਘ ਪੁੱਤਰ ਨੇੜਲੇ ਪਿੰਡ ਤਾਰਾਗੜ੍ਹ ਵਿਖੇ ਆਪਣੀ ਕਾਰ ਉਤੇ ਦੁੱਧ ਦੀ ਸਪਲਾਈ ਕਰਕੇ ਆ ਰਿਹਾ ਸੀ। ਇਸ ਦੌਰਾਨ ਤਾਰਾਗੜ੍ਹ ਵਾਲੀ ਸੜਕ ਉਤੇ ਕਾਰ ਵਿਚ ਆਏ ਲੋਕਾਂ ਨੇ ਕੁਲਬੀਰ ਸਿੰਘ ਦੀ ਕਾਰ ਅੱਗੇ ਕਾਰ ਖੜ੍ਹੀ ਕਰਕੇ ਉਸ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ, ਜਿਸ ਨਾਲ ਉਸਦੀ ਮੌਕੇ ਉਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਮ੍ਰਿਤਕ ਕੁਲਬੀਰ ਸਿੰਘ ਮਾਪਿਆਂ ਦਾ ਇਕਲੌਤਾ ਪੁੱਤ ਸੀ।

ਇਸ ਮੌਕੇ ਪਿੰਡ ਦੇ ਲੋਕਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਆਪਣੀ ਦੁਕਾਨ ਤੋਂ ਆਪਣੇ ਘਰ ਨੂੰ ਵਾਪਸ ਆ ਰਹੇ ਸੀ ਤੇ ਰਸਤੇ ਵਿਚ ਕੁਲਬੀਰ ਸਿੰਘ ਦੀ ਗੱਡੀ ਵੇਖੀ ਤੇ ਜਿਸ ਵਿਚ ਉਸ ਦੀ ਲਾਸ਼ ਪਈ ਹੋਈ ਸੀ ਤੇ ਉਸ ਨੂੰ ਗੋਲੀਆਂ ਵੱਜੀਆਂ ਹੋਈਆਂ ਸਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਅਧਿਕਾਰੀ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜਿਆ। ਪੁਲਿਸ ਪ੍ਰਸ਼ਾਸਨ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।

ਥਾਣਾ ਜੰਡਿਆਲਾ ਗੁਰੂ ਦੇ ਡੀ.ਐੱਸ.ਪੀ. ਰਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦਾ ਨਾਂ ਕੁਲਬੀਰ ਸਿੰਘ ਹੈ ਤੇ ਇਹ ਪਿੰਡ ਧਾਕੜ ਦਾ ਰਹਿਣ ਵਾਲਾ ਹੈ। ਇਹ ਦੁੱਧ ਵੇਚਣ ਦਾ ਕੰਮ ਕਰਦਾ ਹੈ ਤੇ ਵੀਰਵਾਰ ਸ਼ਾਮ ਨੂੰ ਪਿੰਡ ਤਾਰਾਗੜ੍ਹ ਤਲਾਵਾਂ ਵਿਖੇ ਘਰਾਂ ਵਿਚ ਦੁੱਧ ਪਾ ਕੇ ਵਾਪਸ ਆ ਰਿਹਾ ਸੀ ਤੇ ਇਸ ਨੂੰ ਕੁਝ ਅਣਪਛਾਤੇ ਨੌਜਵਾਨਾਂ ਵੱਲੋਂ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਚੋਂ ਪਤਾ ਲੱਗਾ ਹੈ ਕਿ ਇਹ ਮਾਮਲਾ ਪੁਰਾਣੀ ਰੰਜਿਸ਼ ਦਾ ਹੈ। ਇਨ੍ਹਾਂ ਦੀ ਪਿੰਡ ਵਿਚ ਹੀ ਰੰਜਿਸ਼ ਚਲਦੀ ਪਈ ਸੀ।

ਮ੍ਰਿਤਕ ਦੇ ਪਿਤਾ ਦੇ ਦੱਸਣ ਮੁਤਾਬਕ 10-12 ਸਾਲ ਪਹਿਲੇ ਦੀ ਇਨ੍ਹਾਂ ਦੀ ਪਿੰਡ ਵਿੱਚ ਕਿਸੇ ਨਾਲ ਰੰਜਿਸ਼ ਸੀ, ਜਿਸ ਦੇ ਚਲਦੇ ਉਨ੍ਹਾਂ ਨੇ ਕੁਲਵਿੰਦਰ ਸਿੰਘ ਨੂੰ ਤਿੰਨ ਗੋਲ਼ੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਉਨ੍ਹਾਂ ਦੱਸਿਆ ਕਿ ਕੁਲਬੀਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਹ ਮਾਪਿਆਂ ਦਾ ਇਕੱਲਾ-ਇਕੱਲਾ ਪੁੱਤ ਸੀ। ਉਨ੍ਹਾਂ ਕਿਹਾ ਕਿ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

The post ਕਾਰ ਸਵਾਰ ਅਣਪਛਾਤਿਆਂ ਨੇ ਦੋਧੀ ਦਾ ਗੋਲੀਆਂ ਮਾਰ ਕੇ ਕੀਤਾ ਕਤਲ appeared first on TV Punjab | Punjabi News Channel.

Tags:
  • crime-punjab
  • firing-on-milk-man
  • latest-news-punjab
  • murder-punjab
  • news
  • punjab
  • top-news
  • trending-news
  • tv-punjab

Ardaas Sarbat De Bhale Di: ਤੁਹਾਨੂੰ ਕਿਉਂ ਦੇਖਣੀ ਚਾਹੀਦੀ ਹੈ ਅਰਦਾਸ 3

Friday 30 August 2024 06:15 AM UTC+00 | Tags: 3 ardaas-3-news-in-punjabi ardaas-sarbat-de-bhale-di ardaas-sarbat-de-bhale-di-news-in-punjabi entertainment gippy-grewal gurpreet-singh-ghuggi jasmin-bhasin tv-punjab-news


Ardaas Sarbat De Bhale Di  ਫਿਲਮ 13 ਸਤੰਬਰ 2024 ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਫਿਲਮ ਵਿੱਚ ਅਦਾਕਾਰ ਗਿੱਪੀ ਗਰੇਵਾਲ, ਜੈਸਮੀਨ ਭਸੀਨ, ਗੁਰਪ੍ਰੀਤ ਸਿੰਘ ਘੁੱਗੀ ਅਤੇ ਹੋਰ ਬਹੁਤ ਸਾਰੇ ਕਲਾਕਾਰ ਮੁੱਖ ਭੂਮਿਕਾਵਾਂ ਨਿਭਾਅ ਰਹੇ ਹਨ।

ਇਹ ਫਿਲਮ ਅਰਦਾਸ ਫਰੈਂਚਾਇਜ਼ੀ ਦਾ ਤੀਜਾ ਭਾਗ ਹੈ ਜੋ ਦਰਸ਼ਕਾਂ ਦੇ ਦਿਲਾਂ ‘ਤੇ ਰਾਜ ਕਰਨ ਅਤੇ ਉਨ੍ਹਾਂ ਨੂੰ ਭਾਵਨਾਤਮਕ ਰੋਲਰਕੋਸਟਰ ‘ਤੇ ਲੈ ਜਾਣ ਲਈ ਪੂਰੀ ਤਰ੍ਹਾਂ ਤਿਆਰ ਹੈ।

Ardaas Sarbat De Bhale Di ਨੂੰ ਦੇਖਣ ਦੇ ਇਹ 5 ਕਾਰਨ ਹਨ-

ਕੋਈ ਕਾਲਪਨਿਕ ਕਹਾਣੀ ਨਹੀਂ
Ardaas ਕੋਈ ਕਾਲਪਨਿਕ ਕਹਾਣੀ ਨਹੀਂ ਹੈ। ਇਹ ਆਮ ਲੋਕਾਂ ਨਾਲ ਜੁੜਦਾ ਹੈ। ਇਹ ਪੰਜਾਬ ਤੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੀ ਯਾਤਰਾ ਹੈ।

ਇਹ ਉਨ੍ਹਾਂ ਲੋਕਾਂ ਦੀ ਯਾਤਰਾ ਹੈ ਜੋ ਉੱਥੇ ਜਾ ਰਹੇ ਹਨ ਅਤੇ ਉਨ੍ਹਾਂ ਦੀਆਂ ਆਪਣੀਆਂ ਸਮੱਸਿਆਵਾਂ ਹਨ ਅਤੇ ਯਾਤਰਾ ਦੌਰਾਨ ਉਨ੍ਹਾਂ ਦੀ ਜ਼ਿੰਦਗੀ ਕਿਵੇਂ ਬਦਲਦੀ ਹੈ।

ਉਹ ਇੱਕ ਦੂਜੇ ਨਾਲ ਕਿਵੇਂ ਜੁੜਦੇ ਹਨ ਇਹ ਕਹਾਣੀ ਹੈ। ਇਹ ਇੱਕ ਅਜਿਹੀ ਕਹਾਣੀ ਹੈ ਜੋ ਤੁਸੀਂ ਹਰ ਆਮ ਆਦਮੀ ਤੋਂ ਸੁਣਦੇ ਹੋ ਅਤੇ ਇਹ ਸਿਰਫ਼ ਇੱਕ ਕਾਲਪਨਿਕ ਕਹਾਣੀ ਨਹੀਂ ਹੈ।

 

View this post on Instagram

 

A post shared by (@gippygrewal)

ਦਰਸ਼ਕਾਂ ਨਾਲ ਗੂੰਜਦਾ ਹੈ ਅਤੇ ਉਨ੍ਹਾਂ ਨੂੰ ਸਕਾਰਾਤਮਕ ਸੰਦੇਸ਼ ਦਿੰਦਾ ਹੈ

Ardaas ਸਰਬੱਤ ਦੇ ਭਲੇ ਦੀ ਇੱਕ ਡੂੰਘੀ ਭਾਵਨਾਤਮਕ ਅਤੇ ਪ੍ਰੇਰਨਾਦਾਇਕ ਯਾਤਰਾ ‘ਤੇ ਦਰਸ਼ਕਾਂ ਨੂੰ ਲੈ ਕੇ ਜਾਣ ਲਈ ਤਿਆਰ ਹੈ।

ਇਹ ਫਿਲਮ ਅਰਦਾਸ ਫਰੈਂਚਾਇਜ਼ੀ ਦੀ ਲਾਮਿਸਾਲ ਵਿਰਾਸਤ ਨੂੰ ਜਾਰੀ ਰੱਖਦੀ ਹੈ। ਇਹ ਫਿਲਮ ਇੱਕ ਦਿਲੋਂ ਪਰਿਵਾਰਕ ਡਰਾਮਾ ਹੈ।

ਜੋ ਉਹਨਾਂ ਵਿਅਕਤੀਆਂ ਦੇ ਬਿਰਤਾਂਤਾਂ ਨੂੰ ਸੁੰਦਰਤਾ ਨਾਲ ਜੋੜਦੀ ਹੈ ਜੋ ਉਹਨਾਂ ਦੇ ਅਟੁੱਟ ਵਿਸ਼ਵਾਸ ਦੁਆਰਾ ਉਮੀਦ ਅਤੇ ਤਸੱਲੀ ਦੀ ਮੰਗ ਕਰਦੇ ਹਨ।

ਆਪਣੀ ਸੰਪੂਰਣ ਕਹਾਣੀ ਸੁਣਾਉਣ ਅਤੇ ਮਜਬੂਰ ਕਰਨ ਵਾਲੇ ਪਾਤਰਾਂ ਦੇ ਨਾਲ, ਫਿਲਮ ਦਰਸ਼ਕਾਂ ਨਾਲ ਗੂੰਜਣ ਦਾ ਵਾਅਦਾ ਕਰਦੀ ਹੈ।

ਨਾ ਸਿਰਫ ਮਨੋਰੰਜਨ ਦੀ ਪੇਸ਼ਕਸ਼ ਕਰਦੀ ਹੈ, ਸਗੋਂ ਵਿਸ਼ਵਾਸ ਦੀ ਸ਼ਕਤੀ ਅਤੇ ਏਕਤਾ ਵਿੱਚ ਪਾਈ ਜਾਂਦੀ ਤਾਕਤ ਬਾਰੇ ਇੱਕ ਡੂੰਘਾ ਸੰਦੇਸ਼ ਵੀ ਦਿੰਦੀ ਹੈ।

ਪਰਿਵਾਰਕ ਕਦਰਾਂ-ਕੀਮਤਾਂ, ਵਿਸ਼ਵਾਸ ਅਤੇ ਉਮੀਦ ‘ਤੇ ਧਿਆਨ ਦਿਓ

ਅਰਦਾਸ 3 ਇੱਕ ਮਜ਼ਬੂਰ ਅਤੇ ਡੂੰਘੀ ਭਾਵਨਾਤਮਕ ਯਾਤਰਾ ਹੈ ਜੋ ਵਿਸ਼ਵਾਸ, ਪਰਿਵਾਰਕ ਕਦਰਾਂ-ਕੀਮਤਾਂ

ਅਤੇ ਮਨੁੱਖੀ ਸਬੰਧਾਂ ਦੇ ਵਿਸ਼ਿਆਂ ਦੀ ਹੋਰ ਪੜਚੋਲ ਕਰਦੀ ਹੈ।

ਜੋ ਹਮੇਸ਼ਾ ਅਰਦਾਸ ਫਰੈਂਚਾਈਜ਼ੀ ਵਿੱਚ ਕੇਂਦਰੀ ਰਹੇ ਹਨ। ਇਹ ਫਿਲਮ ਕੱਚੀਆਂ ਭਾਵਨਾਵਾਂ ਅਤੇ ਅਧਿਆਤਮਿਕ ਤੱਤ ਵਿੱਚ ਡੁੱਬਦੀ ਹੈ

ਜੋ ਲੜੀ ਨੂੰ ਪਰਿਭਾਸ਼ਿਤ ਕਰਦੀ ਹੈ, ਇੱਕ ਅਜਿਹਾ ਅਨੁਭਵ ਬਣਾਉਂਦਾ ਹੈ ਜੋ ਦਰਸ਼ਕਾਂ ਦੇ ਦਿਲਾਂ ਨੂੰ ਡੂੰਘਾਈ ਨਾਲ ਛੂਹ ਲਵੇਗਾ।

ਫਿਲਮ ਦਾ ਸਥਾਈ ਪ੍ਰਭਾਵ ਹੋਵੇਗਾ ਅਤੇ ਦਰਸ਼ਕਾਂ ਨੂੰ ਵਿਸ਼ਵਾਸ ਦੀ ਸਥਾਈ ਸ਼ਕਤੀ ਅਤੇ ਪਰਿਵਾਰਕ ਬੰਧਨਾਂ ਦੀ ਮਹੱਤਤਾ ਦੀ ਯਾਦ ਦਿਵਾਇਆ ਜਾਵੇਗਾ।

Ardaas Sarbat De Bhale Di: ਗਿੱਪੀ ਗਰੇਵਾਲ ਦੁਆਰਾ ਨਿਰਦੇਸ਼ਿਤ ਅਤੇ ਲਿਖੀ ਗਈ ਹੈ

ਅਰਦਾਸ ਸਰਬੱਤ ਦੇ ਭਲੇ ਦੀ ਫਿਲਮ ਗਿੱਪੀ ਗਰੇਵਾਲ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ।

ਪਿਛਲੇ ਦੋ ਭਾਗ ਜੋ ਬਾਕਸ ਆਫਿਸ ‘ਤੇ ਹਿੱਟ ਰਹੇ ਸਨ।

ਉਹ ਵੀ ਗਿੱਪੀ ਗਰੇਵਾਲ ਦੁਆਰਾ ਨਿਰਦੇਸ਼ਿਤ ਕੀਤੇ ਗਏ ਸਨ।

ਆਪਣੇ ਸ਼ਾਨਦਾਰ ਨਿਰਦੇਸ਼ਨ ਅਤੇ ਪ੍ਰਭਾਵਸ਼ਾਲੀ ਲਿਖਤ ਨਾਲ, ਗਿੱਪੀ ਨੇ ਇੱਕ ਸੁੰਦਰ ਰਚਨਾ ਤਿਆਰ ਕੀਤੀ ਹੈ ।

ਜੋ ਦਰਸ਼ਕਾਂ ਨੂੰ ਕਿਸੇ ਵੀ ਤਰ੍ਹਾਂ ਨਿਰਾਸ਼ ਨਹੀਂ ਕਰੇਗੀ।

‘ਅਰਦਾਸ’ ਕਰਨ ਦੀ ਸ਼ਕਤੀ ਦਾ ਪ੍ਰਦਰਸ਼ਨ
Ardaas ਸਰਬੱਤ ਦੇ ਭਲੇ ਦੀ ਜੀਵਨ ਦੀਆਂ ਚੁਣੌਤੀਆਂ ਨੂੰ ਪਾਰ ਕਰਨ ਵਿੱਚ ਸਮੂਹਿਕ ਪ੍ਰਾਰਥਨਾ ਅਤੇ ਵਿਸ਼ਵਾਸ ਦਾ ਡੂੰਘਾ ਪ੍ਰਭਾਵ ਹੈ।

ਫਿਲਮ ਖੂਬਸੂਰਤੀ ਨਾਲ ਦਰਸਾਉਂਦੀ ਹੈ  ਕਿ ਕਿਵੇਂ ਅਰਦਾਸ, ਹਰ ਕਿਸੇ ਦੀ ਭਲਾਈ ਲਈ ਦਿਲੋਂ ਕੀਤੀ ਗਈ

ਅਰਦਾਸ ਮੁਸ਼ਕਲ ਦੇ ਸਮੇਂ ਵਿਚ ਤੰਦਰੁਸਤੀ, ਉਮੀਦ ਅਤੇ ਏਕਤਾ ਲਿਆ ਸਕਦੀ ਹੈ।  ਇਹ ਦਰਸ਼ਕਾਂ ਨੂੰ ਯਾਦ ਦਿਵਾਉਂਦਾ ਹੈ

ਕਿ ਚੁਣੌਤੀਆਂ ਨਾਲ ਭਰੀ ਦੁਨੀਆਂ ਵਿੱਚ, ਸੁਹਿਰਦ ਪ੍ਰਾਰਥਨਾ ਅਤੇ ਅਧਿਆਤਮਿਕ ਸੰਪਰਕ ਦੀ ਸ਼ਕਤੀ ਸਾਨੂੰ ਦਇਆ, ਲਚਕੀਲੇਪਣ

ਅਤੇ ਜੀਵਨ ਦੀਆਂ ਅਜ਼ਮਾਇਸ਼ਾਂ ਦੁਆਰਾ ਇੱਕ ਦੂਜੇ ਦਾ ਸਮਰਥਨ ਕਰਨ ਦੀ ਤਾਕਤ ਵੱਲ ਸੇਧ ਦੇ ਸਕਦੀ ਹੈ।

The post Ardaas Sarbat De Bhale Di: ਤੁਹਾਨੂੰ ਕਿਉਂ ਦੇਖਣੀ ਚਾਹੀਦੀ ਹੈ ਅਰਦਾਸ 3 appeared first on TV Punjab | Punjabi News Channel.

Tags:
  • 3
  • ardaas-3-news-in-punjabi
  • ardaas-sarbat-de-bhale-di
  • ardaas-sarbat-de-bhale-di-news-in-punjabi
  • entertainment
  • gippy-grewal
  • gurpreet-singh-ghuggi
  • jasmin-bhasin
  • tv-punjab-news

Children's immunity: ਬੱਚਿਆਂ ਵਿੱਚ ਪ੍ਰਤੀਰੋਧਕ ਸ਼ਕਤੀ ਵਧਾਉਣ ਦੇ ਕੁਦਰਤੀ ਤਰੀਕੇ

Friday 30 August 2024 07:00 AM UTC+00 | Tags: childrens-immunity health health-news-in-punjabi immunity naturally-boost-your-immunity tv-punjab-news


Children's immunity: ਬੱਚਿਆਂ ਦੀ ਰੋਗ ਪ੍ਰਤੀਰੋਧਕ ਸ਼ਕਤੀ ਮਜ਼ਬੂਤ ​​ਹੋਣੀ ਚਾਹੀਦੀ ਹੈ ਤਾਂ ਜੋ ਉਹ ਬਿਮਾਰੀਆਂ ਤੋਂ ਸੁਰੱਖਿਅਤ ਰਹਿਣ। ਬੱਚਿਆਂ ਨੂੰ ਚੰਗੀ ਇਮਿਊਨਿਟੀ ਲਈ ਸਹੀ ਖੁਰਾਕ ਅਤੇ ਜੀਵਨ ਸ਼ੈਲੀ ਦੀ ਲੋੜ ਹੁੰਦੀ ਹੈ। ਇੱਥੇ ਕੁਝ ਕੁਦਰਤੀ ਉਪਚਾਰ ਹਨ ਜੋ ਬੱਚਿਆਂ ਦੀ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਣ ਵਿੱਚ ਮਦਦ ਕਰ ਸਕਦੇ ਹਨ।

1. ਪੌਸ਼ਟਿਕ ਆਹਾਰ
ਬੱਚਿਆਂ ਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਣ ਲਈ ਉਨ੍ਹਾਂ ਨੂੰ ਸੰਤੁਲਿਤ ਅਤੇ ਪੌਸ਼ਟਿਕ ਆਹਾਰ ਦੇਣਾ ਬਹੁਤ ਜ਼ਰੂਰੀ ਹੈ। ਆਪਣੀ ਖੁਰਾਕ ਵਿੱਚ ਹਰੀਆਂ ਪੱਤੇਦਾਰ ਸਬਜ਼ੀਆਂ, ਫਲ, ਦਾਲਾਂ ਅਤੇ ਮੇਵੇ ਨੂੰ ਸ਼ਾਮਲ ਕਰੋ। ਵਿਟਾਮਿਨ ਸੀ ਨਾਲ ਭਰਪੂਰ ਫਲ ਜਿਵੇਂ ਸੰਤਰਾ, ਨਿੰਬੂ ਅਤੇ ਆਂਵਲਾ ਇਮਿਊਨਿਟੀ ਵਧਾਉਣ ਵਿੱਚ ਮਦਦ ਕਰਦੇ ਹਨ।

2. ਲੋੜੀਂਦੀ ਨੀਂਦ
ਬੱਚਿਆਂ ਨੂੰ ਰੋਜ਼ਾਨਾ 8-10 ਘੰਟੇ ਦੀ ਨੀਂਦ ਲੈਣੀ ਚਾਹੀਦੀ ਹੈ। ਚੰਗੀ ਨੀਂਦ ਸਰੀਰ ਨੂੰ ਆਰਾਮ ਪ੍ਰਦਾਨ ਕਰਦੀ ਹੈ ਅਤੇ ਇਮਿਊਨ ਸਿਸਟਮ ਨੂੰ ਮਜ਼ਬੂਤ ​​ਕਰਦੀ ਹੈ। ਨੀਂਦ ਦੀ ਕਮੀ ਨਾਲ ਬੱਚਿਆਂ ਦੀ ਪ੍ਰਤੀਰੋਧਕ ਸ਼ਕਤੀ ‘ਤੇ ਮਾੜਾ ਅਸਰ ਪੈਂਦਾ ਹੈ।

3. ਸਰੀਰਕ ਗਤੀਵਿਧੀ
ਬੱਚਿਆਂ ਨੂੰ ਨਿਯਮਿਤ ਤੌਰ ‘ਤੇ ਖੇਡਣ ਅਤੇ ਦੌੜਨ ਦਾ ਮੌਕਾ ਦਿਓ। ਸਰੀਰਕ ਗਤੀਵਿਧੀਆਂ ਨਾ ਸਿਰਫ਼ ਸਰੀਰ ਨੂੰ ਤੰਦਰੁਸਤ ਰੱਖਦੀਆਂ ਹਨ, ਸਗੋਂ ਇਮਿਊਨ ਸਿਸਟਮ ਨੂੰ ਵੀ ਮਜ਼ਬੂਤ ​​ਕਰਦੀਆਂ ਹਨ। ਬੱਚਿਆਂ ਨੂੰ ਬਾਹਰ ਖੇਡਣ ਨਾਲ ਤਾਜ਼ਗੀ ਮਿਲਦੀ ਹੈ ਅਤੇ ਉਨ੍ਹਾਂ ਦਾ ਸਰੀਰ ਕਿਰਿਆਸ਼ੀਲ ਰਹਿੰਦਾ ਹੈ।

4. ਹਰਬਲ ਟੀ ਅਤੇ ਡੀਕੋਕਸ਼ਨ
ਅਦਰਕ, ਹਲਦੀ, ਤੁਲਸੀ ਅਤੇ ਕਾਲੀ ਮਿਰਚ ਤੋਂ ਬਣਿਆ ਕਾੜ੍ਹਾ ਬੱਚਿਆਂ ਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਣ ਵਿਚ ਮਦਦਗਾਰ ਹੋ ਸਕਦਾ ਹੈ। ਹਲਦੀ ਅਤੇ ਅਦਰਕ ਵਿੱਚ ਐਂਟੀਆਕਸੀਡੈਂਟ ਗੁਣ ਹੁੰਦੇ ਹਨ ਜੋ ਬੱਚਿਆਂ ਨੂੰ ਬਿਮਾਰੀਆਂ ਨਾਲ ਲੜਨ ਵਿੱਚ ਮਦਦ ਕਰਦੇ ਹਨ।

5. ਪਾਣੀ ਦਾ ਸੇਵਨ
ਬੱਚਿਆਂ ਨੂੰ ਰੋਜ਼ਾਨਾ ਲੋੜੀਂਦੀ ਮਾਤਰਾ ਵਿੱਚ ਪਾਣੀ ਪੀਣ ਦੀ ਆਦਤ ਬਣਾਓ। ਪਾਣੀ ਸਰੀਰ ਵਿੱਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਦਾ ਹੈ ਅਤੇ ਇਮਿਊਨ ਸਿਸਟਮ ਨੂੰ ਸਰਗਰਮ ਰੱਖਦਾ ਹੈ। ਠੰਡੇ ਪਾਣੀ ਦੀ ਬਜਾਏ ਕੋਸਾ ਪਾਣੀ ਦੇਣਾ ਬਿਹਤਰ ਹੈ।

6. ਸੂਰਜ ਦੀ ਰੌਸ਼ਨੀ ਦੇ ਲਾਭ
ਬੱਚਿਆਂ ਨੂੰ ਹਰ ਰੋਜ਼ ਘੱਟ ਤੋਂ ਘੱਟ 15-20 ਮਿੰਟ ਧੁੱਪ ਵਿੱਚ ਖੇਡਣ ਦਿਓ। ਸੂਰਜ ਦੀ ਰੌਸ਼ਨੀ ਸਰੀਰ ਵਿੱਚ ਵਿਟਾਮਿਨ ਡੀ ਪੈਦਾ ਕਰਦੀ ਹੈ ਜੋ ਰੋਗ ਪ੍ਰਤੀਰੋਧਕ ਸਮਰੱਥਾ ਵਧਾਉਣ ਵਿੱਚ ਮਦਦ ਕਰਦੀ ਹੈ। ਵਿਟਾਮਿਨ ਡੀ ਹੱਡੀਆਂ ਦੇ ਵਿਕਾਸ ਲਈ ਵੀ ਜ਼ਰੂਰੀ ਹੈ।

7. ਸਫਾਈ ਵੱਲ ਧਿਆਨ
ਬੱਚਿਆਂ ਨੂੰ ਸਫ਼ਾਈ ਦੀ ਮਹੱਤਤਾ ਬਾਰੇ ਦੱਸਿਆ। ਹੱਥ ਧੋਣ, ਦੰਦ ਸਾਫ਼ ਰੱਖਣ ਅਤੇ ਨਹੁੰ ਸਾਫ਼ ਰੱਖਣ ਵਰਗੀਆਂ ਆਦਤਾਂ ਬੱਚਿਆਂ ਦੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਬਣਾਈ ਰੱਖਣ ਵਿੱਚ ਮਦਦ ਕਰਦੀਆਂ ਹਨ।

ਇਨ੍ਹਾਂ ਕੁਦਰਤੀ ਉਪਚਾਰਾਂ ਨੂੰ ਅਪਣਾ ਕੇ ਬੱਚਿਆਂ ਦੀ ਇਮਿਊਨਿਟੀ ਨੂੰ ਮਜ਼ਬੂਤ ​​ਕੀਤਾ ਜਾ ਸਕਦਾ ਹੈ। ਸਿਹਤਮੰਦ ਜੀਵਨ ਸ਼ੈਲੀ ਅਤੇ ਸੰਤੁਲਿਤ ਆਹਾਰ ਬੱਚਿਆਂ ਨੂੰ ਨਾ ਸਿਰਫ਼ ਬਿਮਾਰੀਆਂ ਤੋਂ ਸੁਰੱਖਿਅਤ ਰੱਖੇਗਾ, ਸਗੋਂ ਉਨ੍ਹਾਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਵਿੱਚ ਵੀ ਸੁਧਾਰ ਕਰੇਗਾ।

The post Children's immunity: ਬੱਚਿਆਂ ਵਿੱਚ ਪ੍ਰਤੀਰੋਧਕ ਸ਼ਕਤੀ ਵਧਾਉਣ ਦੇ ਕੁਦਰਤੀ ਤਰੀਕੇ appeared first on TV Punjab | Punjabi News Channel.

Tags:
  • childrens-immunity
  • health
  • health-news-in-punjabi
  • immunity
  • naturally-boost-your-immunity
  • tv-punjab-news

ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਲਈ ਰੋਜ਼ਾਨਾ ਪੀਓ ਇਹ ਮਿਕਸ ਜੂਸ

Friday 30 August 2024 07:30 AM UTC+00 | Tags: health health-news-in-punjabi mix-juice-for-diabetes tv-punjab-news


ਡਾਇਬਟੀਜ਼ ਲਈ ਮਿਕਸ ਜੂਸ: ਡਾਇਬਟੀਜ਼ ਇੱਕ ਅਜਿਹੀ ਬਿਮਾਰੀ ਹੈ ਜਿਸ ਵਿੱਚ ਸਰੀਰ ਵਿੱਚ ਇਨਸੁਲਿਨ ਦਾ ਪੱਧਰ ਘੱਟ ਜਾਂਦਾ ਹੈ ਜਾਂ ਸਰੀਰ ਇਨਸੁਲਿਨ ਦੀ ਪ੍ਰਭਾਵੀ ਵਰਤੋਂ ਕਰਨ ਦੇ ਯੋਗ ਨਹੀਂ ਹੁੰਦਾ ਹੈ। ਇਨਸੁਲਿਨ ਇੱਕ ਹਾਰਮੋਨ ਹੈ ਜੋ ਖੂਨ ਵਿੱਚ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਦਾ ਹੈ। ਜਦੋਂ ਖੂਨ ਵਿੱਚ ਸ਼ੂਗਰ ਦਾ ਪੱਧਰ ਵੱਧ ਜਾਂਦਾ ਹੈ, ਤਾਂ ਇਸਨੂੰ ਹਾਈਪਰਗਲਾਈਸੀਮੀਆ ਕਿਹਾ ਜਾਂਦਾ ਹੈ।

ਫਲ ਅਤੇ ਸਬਜ਼ੀਆਂ ਵਿਟਾਮਿਨ, ਖਣਿਜ ਅਤੇ ਫਾਈਬਰ ਨਾਲ ਭਰਪੂਰ ਹੁੰਦੀਆਂ ਹਨ। ਇਹ ਪੋਸ਼ਕ ਤੱਤ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦੇ ਹਨ। ਫਾਈਬਰ ਸ਼ੂਗਰ ਨੂੰ ਹੌਲੀ-ਹੌਲੀ ਖੂਨ ਵਿੱਚ ਜਜ਼ਬ ਹੋਣ ਦਿੰਦਾ ਹੈ, ਜਿਸ ਕਾਰਨ ਬਲੱਡ ਸ਼ੂਗਰ ਦਾ ਪੱਧਰ ਅਚਾਨਕ ਨਹੀਂ ਵਧਦਾ।

ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਲਈ ਇਨ੍ਹਾਂ ਚੀਜ਼ਾਂ ਦਾ ਸੇਵਨ ਕਰੋ

ਕਰੇਲਾ ਅਤੇ ਮੌਸਮੀ
ਕਰੇਲਾ ਬਲੱਡ ਸ਼ੂਗਰ ਨੂੰ ਘੱਟ ਕਰਨ ਲਈ ਜਾਣਿਆ ਜਾਂਦਾ ਹੈ। ਇਸ ‘ਚ ਚਾਂਦਨੀ ਨਾਂ ਦਾ ਤੱਤ ਹੁੰਦਾ ਹੈ, ਜੋ ਇਨਸੁਲਿਨ ਦੀ ਤਰ੍ਹਾਂ ਕੰਮ ਕਰਦਾ ਹੈ।

ਮੌਸਮੀ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ ਅਤੇ ਇਸ ਵਿੱਚ ਐਂਟੀਆਕਸੀਡੈਂਟ ਹੁੰਦੇ ਹਨ ਜੋ ਸਰੀਰ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦੇ ਹਨ।

ਬਣਾਉਣ ਦਾ ਤਰੀਕਾ: ਕਰੇਲੇ ਅਤੇ ਮੌਸਮੀ ਫਲਾਂ ਨੂੰ ਛਿੱਲ ਕੇ ਛੋਟੇ-ਛੋਟੇ ਟੁਕੜਿਆਂ ਵਿਚ ਕੱਟ ਲਓ। ਦੋਵਾਂ ਨੂੰ ਬਲੈਂਡਰ ‘ਚ ਪੀਸ ਕੇ ਜੂਸ ਬਣਾ ਲਓ। ਤੁਸੀਂ ਇਸ ਵਿਚ ਪੁਦੀਨੇ ਦੀਆਂ ਕੁਝ ਪੱਤੀਆਂ ਵੀ ਮਿਲਾ ਸਕਦੇ ਹੋ।

ਲੌਕੀ ਅਤੇ ਸੰਤਰਾ
ਬੋਤਲ ਲੌਕੀ ਵਿੱਚ ਪਾਣੀ ਦੀ ਮਾਤਰਾ ਵਧੇਰੇ ਹੁੰਦੀ ਹੈ ਅਤੇ ਕੈਲੋਰੀ ਘੱਟ ਹੁੰਦੀ ਹੈ।

ਇਹ ਪਾਚਨ ਵਿੱਚ ਮਦਦ ਕਰਦਾ ਹੈ ਅਤੇ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ।

ਸੰਤਰਾ ਵਿਟਾਮਿਨ ਸੀ ਦਾ ਇੱਕ ਚੰਗਾ ਸਰੋਤ ਹੈ ਅਤੇ ਇਸ ਵਿੱਚ ਫਾਈਬਰ ਵੀ ਹੁੰਦਾ ਹੈ।

ਬਣਾਉਣ ਦਾ ਤਰੀਕਾ: ਲੌਕੀ ਦੇ ਛਿਲਕੇ ਨੂੰ ਛਿੱਲ ਕੇ ਛੋਟੇ ਟੁਕੜਿਆਂ ਵਿੱਚ ਕੱਟ ਲਓ।
ਸੰਤਰੇ ਨੂੰ ਛਿੱਲ ਕੇ ਜੂਸ ਕੱਢ ਲਓ। ਦੋਵਾਂ ਨੂੰ ਬਲੈਂਡਰ ‘ਚ ਪੀਸ ਕੇ ਜੂਸ ਬਣਾ ਲਓ।

ਲੌਕੀ  ਅਤੇ ਟਮਾਟਰ
ਲੌਕੀ ਵਿੱਚ ਫਾਈਬਰ ਬਹੁਤ ਜ਼ਿਆਦਾ ਹੁੰਦਾ ਹੈ ਅਤੇ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ।

ਟਮਾਟਰ ਵਿੱਚ ਲਾਈਕੋਪੀਨ ਹੁੰਦਾ ਹੈ, ਜੋ ਇੱਕ ਐਂਟੀਆਕਸੀਡੈਂਟ ਹੁੰਦਾ ਹੈ।

ਬਣਾਉਣ ਦਾ ਤਰੀਕਾ: ਲੌਕੀ ਨੂੰ ਛਿੱਲ ਕੇ ਛੋਟੇ ਟੁਕੜਿਆਂ ਵਿੱਚ ਕੱਟ ਲਓ।
ਟਮਾਟਰਾਂ ਨੂੰ ਵੀ ਛੋਟੇ-ਛੋਟੇ ਟੁਕੜਿਆਂ ‘ਚ ਕੱਟ ਲਓ। ਦੋਵਾਂ ਨੂੰ ਬਲੈਂਡਰ ‘ਚ ਪੀਸ ਕੇ ਜੂਸ ਬਣਾ ਲਓ।

ਨੋਟ: ਇਹ ਲੇਖ ਸਿਰਫ਼ ਆਮ ਜਾਣਕਾਰੀ ਪ੍ਰਦਾਨ ਕਰਦਾ ਹੈ। ਇਹਨਾਂ ਨੂੰ ਸਿਰਫ਼ ਸੁਝਾਵਾਂ ਵਜੋਂ ਹੀ ਲਓ। ਅਜਿਹੀ ਕਿਸੇ ਵੀ ਜਾਣਕਾਰੀ ‘ਤੇ ਕਾਰਵਾਈ ਕਰਨ ਤੋਂ ਪਹਿਲਾਂ, ਕਿਰਪਾ ਕਰਕੇ ਡਾਕਟਰ ਦੀ ਸਲਾਹ ਲਓ।

The post ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਲਈ ਰੋਜ਼ਾਨਾ ਪੀਓ ਇਹ ਮਿਕਸ ਜੂਸ appeared first on TV Punjab | Punjabi News Channel.

Tags:
  • health
  • health-news-in-punjabi
  • mix-juice-for-diabetes
  • tv-punjab-news

ਸੁਖਬੀਰ ਸਿੰਘ ਬਾਦਲ ਤਨਖਾਹੀਆ ਕਰਾਰ, ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਸੁਣਾਇਆ ਫੈਸਲਾ

Friday 30 August 2024 07:45 AM UTC+00 | Tags: bibi-jagir-kaur india jathedar-akal-takhat jathedar-raghbir-singh latest-punjab-news news punjab punjab-politics sacrilige-punjab sukhbir-singh-badal top-news trending-news tv-punjab

ਡੈਸਕ- ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਨੂੰ ਧਾਰਮਿਕ ਸਜ਼ਾ ਸੁਣਾਈ ਗਈ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੁਖਬੀਰ ਨੂੰ ਤਨਖਾਹੀਆ ਕਰਾਰ ਦਿੱਤਾ ਹੈ। ਸੁਖਬੀਰ ਬਾਦਲ 'ਤੇ ਆਪਣੀ ਸਰਕਾਰ ਦੌਰਾਨ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਮੁਆਫ਼ੀ ਦੇਣ ਦੇ ਦੋਸ਼ ਲੱਗੇ ਸਨ।

ਸਿੰਘ ਸਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਸੰਬੋਧਨ ਕਰਦਿਆਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਉਪ ਮੁੱਖ ਮੰਤਰੀ ਹੁੰਦਿਆਂ ਸੁਖਬੀਰ ਬਾਦਲ ਨੇ ਕੁਝ ਅਜਿਹੇ ਫੈਸਲੇ ਲਏ, ਜਿਸ ਨਾਲ ਸਿੱਖ ਪੰਥ ਦਾ ਬਹੁਤ ਨੁਕਸਾਨ ਹੋਇਆ। ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ 2007 ਤੋਂ 2017 ਤੱਕ ਦੇ ਸਿੱਖ ਕੈਬਨਿਟ ਮੰਤਰੀਆਂ ਨੂੰ ਵੀ ਆਪਣਾ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ।

ਨਿਮਾਣੇ ਸਿੱਖ ਵਾਂਗ ਪੇਸ਼ ਹੋਣ ਸੁਖਬੀਰ- ਸਿੰਘ ਸਾਹਿਬ

ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਇੱਕ ਆਮ ਸਿੱਖ ਵਾਂਗ ਅਕਾਲ ਤਖ਼ਤ ਤੇ ਆ ਕੇ ਆਪਣੇ ਗੁਨਾਹਾਂ ਦੀ ਮਾਫ਼ੀ ਮੰਗਣੀ ਚਾਹੀਦੀ ਹੈ। ਸੁਖਬੀਰ ਬਾਦਲ ਨੂੰ 15 ਦਿਨਾਂ ਦੇ ਅੰਦਰ ਅਕਾਲ ਤਖ਼ਤ 'ਤੇ ਪੇਸ਼ ਹੋਣਾ ਚਾਹੀਦਾ ਹੈ।

ਦਰਅਸਲ ਮਈ 2007 ਵਿੱਚ, ਪੰਜਾਬ ਦੇ ਬਠਿੰਡਾ ਵਿੱਚ ਡੇਰਾ ਸਲਾਵਤਪੁਰਾ ਵਿੱਚ ਡੇਰਾ ਮੁਖੀ ਗੁਰਮੀਤ ਸਿੰਘ ਦੇ ਪਹਿਰਾਵੇ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਸੀ। ਸਿੱਖਾਂ ਨੇ ਕਿਹਾ ਕਿ ਅਖ਼ਬਾਰਾਂ ਵਿੱਚ ਛਪੀਆਂ ਤਸਵੀਰਾਂ ਵਿੱਚ ਉਹ ਜਿਸ ਪਹਿਰਾਵੇ ਵਿੱਚ ਨਜ਼ਰ ਆ ਰਿਹਾ ਹੈ, ਉਹ ਉਨ੍ਹਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਦੇ ਪਹਿਰਾਵੇ ਦੀ ਨਕਲ ਹੈ।

ਇਸ ਦੇ ਵਿਰੋਧ ਵਿੱਚ ਬਠਿੰਡਾ ਵਿੱਚ ਡੇਰਾ ਮੁਖੀ ਦਾ ਪੁਤਲਾ ਫੂਕਿਆ ਗਿਆ। ਇਸ ਦੌਰਾਨ ਡੇਰਾ ਪ੍ਰੇਮੀਆਂ ਨੇ ਪ੍ਰਦਰਸ਼ਨ ਕਰ ਰਹੇ ਸਿੱਖਾਂ 'ਤੇ ਹਮਲਾ ਕਰ ਦਿੱਤਾ ਸੀ। ਇਸ ਤੋਂ ਬਾਅਦ ਉੱਤਰੀ ਭਾਰਤ ਵਿਚ ਕਈ ਥਾਵਾਂ 'ਤੇ ਸਿੱਖਾਂ ਅਤੇ ਡੇਰਾ ਪ੍ਰੇਮੀਆਂ ਵਿਚਾਲੇ ਝੜਪਾਂ ਹੋਈਆਂ।

The post ਸੁਖਬੀਰ ਸਿੰਘ ਬਾਦਲ ਤਨਖਾਹੀਆ ਕਰਾਰ, ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਸੁਣਾਇਆ ਫੈਸਲਾ appeared first on TV Punjab | Punjabi News Channel.

Tags:
  • bibi-jagir-kaur
  • india
  • jathedar-akal-takhat
  • jathedar-raghbir-singh
  • latest-punjab-news
  • news
  • punjab
  • punjab-politics
  • sacrilige-punjab
  • sukhbir-singh-badal
  • top-news
  • trending-news
  • tv-punjab

Realme13 5G ਸਮਾਰਟਫੋਨ ਭਾਰਤ 'ਚ ਹੋਇਆ ਲਾਂਚ

Friday 30 August 2024 08:58 AM UTC+00 | Tags: realme13-5g realme-13-5g realme-13-5g-camera realme-13-5g-display realme-13-5g-plus realme-13-5g-plus-display realme-13-5g-price realme-13-5g-processor realme-13-5g-series realme-13-5g-specifications realme-13-series tech-autos tech-news-in-punjabi tv-punjab-news


Realme ਕੰਪਨੀ ਨੇ ਭਾਰਤ ਵਿੱਚ ਆਪਣੀ Realme13 5G ਸੀਰੀਜ਼ ਦੇ ਤਹਿਤ ਦੋ ਨਵੇਂ ਸਮਾਰਟਫੋਨ Realme13 5G ਅਤੇ Realme 13+ 5G ਲਾਂਚ ਕੀਤੇ ਹਨ।

ਕੰਪਨੀ ਨੇ ਆਪਣੀ ਅਧਿਕਾਰਤ ਵੈੱਬਸਾਈਟ ਅਤੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਫੋਨ ਨੂੰ ਟੀਜ਼ ਕਰਕੇ ਸਮਾਰਟਫੋਨ ਦੇ ਲਾਂਚ ਦੀ ਪੁਸ਼ਟੀ ਕੀਤੀ ਹੈ।

ਦੋਵਾਂ ਫੋਨਾਂ ਦਾ ਡਿਜ਼ਾਈਨ ਸਮਾਨ ਹੈ। ਪਲੱਸ ਵੇਰੀਐਂਟ ਦੋਵਾਂ ਵਿੱਚੋਂ ਵਧੇਰੇ ਪ੍ਰੀਮੀਅਮ ਹੈ।

Realme 13 5G ਦੀ ਡਿਸਪਲੇ ਰੈਜ਼ੋਲਿਊਸ਼ਨ

ਮੋਬਾਈਲ ਵਿੱਚ 6.72-ਇੰਚ ਦੀ ਡਿਸਪਲੇ ਹੈ ਜਦੋਂ ਕਿ 13+ 5G ਵਿੱਚ 6.67-ਇੰਚ ਦੀ ਸਕ੍ਰੀਨ ਥੋੜ੍ਹੀ ਛੋਟੀ ਹੈ।

ਦੋਵਾਂ ਫ਼ੋਨਾਂ ਵਿੱਚ 120Hz ਰਿਫ੍ਰੈਸ਼ ਰੇਟ ਦੇ ਨਾਲ FHD+ ਰੈਜ਼ੋਲਿਊਸ਼ਨ ਹੈ।

ਸਟੈਂਡਰਡ ਮਾਡਲ ਵਿੱਚ ਇੱਕ LCD ਪੈਨਲ ਹੈ ਜਦੋਂ ਕਿ ਪਲੱਸ ਵੇਰੀਐਂਟ ਵਿੱਚ ਇੱਕ AMOLED ਡਿਸਪਲੇ ਹੈ।

ਦੋਵੇਂ ਫੋਨ ਰੇਨ ਵਾਟਰ ਸਮਾਰਟ ਟੱਚ ਦੇ ਨਾਲ ਆਉਂਦੇ ਹਨ।

Realme 13 5G ਦਾ ਪ੍ਰੋਸੈਸਰਾਂ ਅਤੇ ਸਟੋਰੇਜ

Realme 13 5G ਅਤੇ 13+ 5G ਕ੍ਰਮਵਾਰ MediaTek Dimensity 7300 Energy ਅਤੇ Dimensity 6300 ਪ੍ਰੋਸੈਸਰਾਂ ਨਾਲ ਲੈਸ ਹਨ।

ਇਹ ਫੋਨ ਵਰਚੁਅਲ ਰੈਮ ਨਾਲ ਲੈਸ ਹਨ। ਜਿਸ ਨੂੰ 12GB ਤੱਕ ਵਧਾਇਆ ਜਾ ਸਕਦਾ ਹੈ। ਦੋਵਾਂ ਫੋਨਾਂ ਦੀ ਸਟੋਰੇਜ 256GB ਤੱਕ ਹੈ।

ਡਿਵਾਈਸ GT ਮੋਡ ਦੇ ਨਾਲ ਆਉਂਦੇ ਹਨ ਜੋ ਫਲੈਗਸ਼ਿਪ Realme GT 6 ਤੋਂ ਪ੍ਰੇਰਿਤ ਹੈ।

Realme ਦਾ ਕਹਿਣਾ ਹੈ ਕਿ 13+ 5G ਨੇ TUV SUD ਤੋਂ ਲੈਗ-ਫ੍ਰੀ ਮੋਬਾਈਲ ਗੇਮਿੰਗ ਸਰਟੀਫਿਕੇਸ਼ਨ ਪ੍ਰਾਪਤ ਕੀਤਾ ਹੈ।

ਮੋਬਾਈਲ ਐਂਡ੍ਰਾਇਡ, ਬੈਟਰੀ ਅਤੇ ਚਾਰਜਿੰਗ

ਸਮਾਰਟਫੋਨ ‘ਚ 5,000mAh ਦੀ ਬੈਟਰੀ ਯੂਨਿਟ ਹੈ ਜੋ ਸਟੈਂਡਰਡ ਮਾਡਲ ‘ਚ 45W ਚਾਰਜਿੰਗ ਅਤੇ ਪਲੱਸ ਵੇਰੀਐਂਟ ‘ਚ 80W ਤੱਕ ਚਾਰਜਿੰਗ ਨੂੰ ਸਪੋਰਟ ਕਰਦੀ ਹੈ।

ਸਾਫਟਵੇਅਰ ਦੀ ਗੱਲ ਕਰੀਏ ਤਾਂ Realme 13 5G Duo ਐਂਡ੍ਰਾਇਡ 14 ‘ਤੇ ਆਧਾਰਿਤ Realme UI 4.0 ਦੇ ਨਾਲ ਆਉਂਦਾ ਹੈ।

ਇਸ ਵਿੱਚ ਸਮਾਰਟ ਸ਼ਾਟ, ਸਮਾਰਟ ਲੂਪ, ਗੇਮਿੰਗ ਨੈੱਟਵਰਕ ਆਦਿ ਵਰਗੀਆਂ AI-ਅਧਾਰਿਤ ਵਿਸ਼ੇਸ਼ਤਾਵਾਂ ਹਨ।

ਮੋਬਾਈਲ ਸਪੀਡ ਗ੍ਰੀਨ ਅਤੇ ਡਾਰਕ ਪਰਪਲ ਰੰਗਾਂ ਵਿੱਚ ਆਉਂਦਾ ਹੈ ।

ਜਦੋਂ ਕਿ 13+ 5G ਇੱਕ ਵਾਧੂ ਵਿਕਟਰੀ ਗੋਲਡ ਸ਼ੇਡ ਵਿੱਚ ਪੇਸ਼ ਕੀਤਾ ਜਾਂਦਾ ਹੈ।

Realme 13 5G ਮੋਬਾਈਲ ਦੀ ਰੈਮ ਅਤੇ ਕੀਮਤ

ਸਟੈਂਡਰਡ ਮਾਡਲ ਦੀ ਕੀਮਤ ਕ੍ਰਮਵਾਰ 8GB + 128GB ਅਤੇ 8GB + 256GB ਵੇਰੀਐਂਟ ਲਈ 17,999 ਰੁਪਏ ਅਤੇ 19,999 ਰੁਪਏ ਹੈ।

ਜਦਕਿ, ਪਲੱਸ ਮਾਡਲ ਦੀ ਕੀਮਤ 22,999 ਰੁਪਏ ਅਤੇ ਉਸੇ ਸੰਰਚਨਾ ਲਈ 24,999 ਰੁਪਏ ਹੈ। ਇਹ 12GB + 256GB ਵਿੱਚ ਵੀ ਉਪਲਬਧ ਹੈ।

ਜਿਸਦੀ ਕੀਮਤ 26,999 ਰੁਪਏ ਹੈ। ਦੋਵੇਂ ਫੋਨ 6 ਸਤੰਬਰ ਤੋਂ ਫਲਿੱਪਕਾਰਟ ਅਤੇ ਬ੍ਰਾਂਡ ਦੀ ਵੈੱਬਸਾਈਟ ਤੋਂ ਖਰੀਦਣ ਲਈ ਉਪਲਬਧ ਹੋਣਗੇ।

The post Realme13 5G ਸਮਾਰਟਫੋਨ ਭਾਰਤ ‘ਚ ਹੋਇਆ ਲਾਂਚ appeared first on TV Punjab | Punjabi News Channel.

Tags:
  • realme13-5g
  • realme-13-5g
  • realme-13-5g-camera
  • realme-13-5g-display
  • realme-13-5g-plus
  • realme-13-5g-plus-display
  • realme-13-5g-price
  • realme-13-5g-processor
  • realme-13-5g-series
  • realme-13-5g-specifications
  • realme-13-series
  • tech-autos
  • tech-news-in-punjabi
  • tv-punjab-news

ਕੋਲਕਾਤਾ ਬਲਾਤਕਾਰ-ਕਤਲ ਮਾਮਲੇ 'ਤੇ ਹਰਭਜਨ ਸਿੰਘ ਦਾ ਗੁੱਸਾ

Friday 30 August 2024 09:15 AM UTC+00 | Tags: harbhajan-singh harbhajan-singh-aam-aadmi-party harbhajan-singh-cricketer harbhajan-singh-on-kolkata-doctor-case harbhajan-singh-party harbhajan-singh-politics kolkata-doctor-case kolkata-news kolkata-protests kolkata-protest-update kolkata-rape-case-2024 kolkata-rape-case-latest kolkata-rape-case-news kolkata-rape-murder kolkata-rape-murder-case kolkata-rape-victim sports tv-punjab-news


Kolkata Rape Murder Case: ਕੋਲਕਾਤਾ ਰੇਪ-ਮਰਡਰ ਕੇਸ ਨੂੰ 20 ਤੋਂ ਵੱਧ ਦਿਨ ਬੀਤ ਚੁੱਕੇ ਹਨ, ਪਰ ਲੋਕ ਇਸ ਘਟਨਾ ਨੂੰ ਲੈ ਕੇ ਪਹਿਲਾਂ ਵਾਂਗ ਹੀ ਗੁੱਸੇ ਵਿੱਚ ਹਨ। ਹਰ ਰੋਜ਼ ਵੱਡੀ ਗਿਣਤੀ ਵਿੱਚ ਲੋਕ ਇਨਸਾਫ਼ ਦੀ ਮੰਗ ਲਈ ਸੜਕਾਂ 'ਤੇ ਉਤਰ ਰਹੇ ਹਨ। ਲੋਕਾਂ ਦਾ ਮੰਨਣਾ ਹੈ ਕਿ ਜਦੋਂ ਤੱਕ ਇਸ ਮਾਮਲੇ ਦੀ ਸੱਚਾਈ ਸਾਹਮਣੇ ਨਹੀਂ ਆ ਜਾਂਦੀ ਅਤੇ ਅਸਲ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲਦੀ, ਉਦੋਂ ਤੱਕ ਉਹ ਇਸੇ ਤਰ੍ਹਾਂ ਰੋਸ ਪ੍ਰਦਰਸ਼ਨ ਕਰਦੇ ਰਹਿਣਗੇ। ਇਸ ਦੌਰਾਨ ਬਾਲੀਵੁੱਡ ਹਸਤੀਆਂ ਅਤੇ ਕ੍ਰਿਕਟਰਾਂ ਵੱਲੋਂ ਵੀ ਕਈ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਹੁਣ ਇਸ ਮਾਮਲੇ ਨੂੰ ਲੈ ਕੇ ਸਾਬਕਾ ਭਾਰਤੀ ਕ੍ਰਿਕਟਰ ਅਤੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਇਸ ਮਾਮਲੇ ‘ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਹੋਣੀ ਚਾਹੀਦੀ ਹੈ। ਨਾਲ ਹੀ ਇਸ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇ। ਤਾਂ ਜੋ ਕੋਈ ਵੀ ਵਿਅਕਤੀ ਦੁਬਾਰਾ ਅਜਿਹਾ ਘਿਨੌਣਾ ਅਪਰਾਧ ਕਰਨ ਬਾਰੇ ਨਾ ਸੋਚੇ।

ਇਸ ਮਾਮਲੇ ਨੂੰ ਲੈ ਕੇ ਸੌਰਵ ਗਾਂਗੁਲੀ ਵੀ ਆਪਣੇ ਪਰਿਵਾਰ ਨਾਲ ਵਿਰੋਧ ਕਰਨ ਪਹੁੰਚੇ ਸਨ। ਤੁਹਾਨੂੰ ਦੱਸ ਦੇਈਏ ਕਿ ਹਰਭਜਨ ਸਿੰਘ ਆਮ ਆਦਮੀ ਪਾਰਟੀ ਤੋਂ ਰਾਜ ਸਭਾ ਮੈਂਬਰ ਹਨ। ਏਐਨਆਈ ਮੁਤਾਬਕ ਹਰਭਜਨ ਨੇ ਕਿਹਾ ਕਿ ਔਰਤਾਂ ਦੀ ਸੁਰੱਖਿਆ ਦੇਸ਼ ਅਤੇ ਸਮਾਜ ਲਈ ਬਹੁਤ ਮਹੱਤਵਪੂਰਨ ਮੁੱਦਾ ਹੈ, ਜਿਸ ‘ਤੇ ਸੰਸਦ ਸੈਸ਼ਨ ‘ਚ ਚਰਚਾ ਹੋਣੀ ਬਹੁਤ ਜ਼ਰੂਰੀ ਹੈ। ਉਨ੍ਹਾਂ ਅੱਗੇ ਕਿਹਾ ਕਿ ਔਰਤਾਂ ਦੀ ਸੁਰੱਖਿਆ ਸਾਡੇ ਸਾਰਿਆਂ ਲਈ ਅਹਿਮ ਵਿਸ਼ਾ ਹੈ। ਇਸ ਸਬੰਧੀ ਹੋਰ ਸਖ਼ਤ ਕਾਨੂੰਨ ਬਣਾਏ ਜਾਣੇ ਚਾਹੀਦੇ ਹਨ। ਉਨ੍ਹਾਂ ਅੱਗੇ ਕਿਹਾ, ‘ਮੇਰਾ ਮੰਨਣਾ ਹੈ ਕਿ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਨਵਾਂ ਕਾਨੂੰਨ ਲਿਆਂਦਾ ਜਾਣਾ ਚਾਹੀਦਾ ਹੈ ਕਿਉਂਕਿ ਜੇਕਰ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹੀਆਂ ਤਾਂ ਅਸੀਂ ਕਿਵੇਂ ਕਹਿ ਸਕਾਂਗੇ ਕਿ ਭਾਰਤ ਮਾਵਾਂ-ਭੈਣਾਂ ਲਈ ਸੁਰੱਖਿਅਤ ਹੈ।’

ਇਸ ਮਾਮਲੇ ‘ਤੇ ਰਾਜਨੀਤੀ ਨਾ ਕਰੋ
ਹਰਭਜਨ ਸਿੰਘ ਨੇ ਆਪਣੇ ਵਿਚਾਰ ਦਿੰਦੇ ਹੋਏ ਅੱਗੇ ਕਿਹਾ ਕਿ ਜਿਸ ਡਾਕਟਰ ਨਾਲ ਇਹ ਦੁਖਦਾਈ ਘਟਨਾ ਵਾਪਰੀ ਹੈ, ਉਹ ਵੀ ਦੇਸ਼ ਦੀ ਧੀ ਹੈ। ਇਸ ਲਈ ਇਸ ਮਾਮਲੇ ਨੂੰ ਪੂਰੀ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ ਅਤੇ ਕਿਸੇ ਨੂੰ ਵੀ ਇਸ ‘ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ।

ਧੀਆਂ ਵਿਰੁੱਧ ਅਪਰਾਧ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ, ਦ੍ਰੋਪਦੀ ਮੁਰਮੂ
ਇਸ ਮੁੱਦੇ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਭਾਰਤ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕਿਹਾ ਸੀ ਕਿ ਉਹ ਕੋਲਕਾਤਾ ਦੀ ਘਟਨਾ ਤੋਂ ਦੁਖੀ ਹਨ ਅਤੇ ਹੁਣ ਸਮਾਂ ਆ ਗਿਆ ਹੈ ਕਿ ਔਰਤਾਂ ਦੀ ਸੁਰੱਖਿਆ ਨੂੰ ਪਹਿਲ ਦਿੱਤੀ ਜਾਵੇ। ਨਿਊਜ਼ ਏਜੰਸੀ ਪੀਟੀਆਈ ਨੂੰ ਦਿੱਤੇ ਇੰਟਰਵਿਊ ਵਿੱਚ ਉਨ੍ਹਾਂ ਕਿਹਾ ਕਿ ਮੈਂ ਬਹੁਤ ਨਿਰਾਸ਼ ਅਤੇ ਡਰੀ ਹੋਈ ਹਾਂ। ਧੀਆਂ ਵਿਰੁੱਧ ਜ਼ੁਲਮ ਬਰਦਾਸ਼ਤ ਨਹੀਂ ਕੀਤਾ ਜਾਂਦਾ। ਉਸਨੇ ਕਿਹਾ, ਬਹੁਤ ਹੋ ਗਿਆ।

The post ਕੋਲਕਾਤਾ ਬਲਾਤਕਾਰ-ਕਤਲ ਮਾਮਲੇ ‘ਤੇ ਹਰਭਜਨ ਸਿੰਘ ਦਾ ਗੁੱਸਾ appeared first on TV Punjab | Punjabi News Channel.

Tags:
  • harbhajan-singh
  • harbhajan-singh-aam-aadmi-party
  • harbhajan-singh-cricketer
  • harbhajan-singh-on-kolkata-doctor-case
  • harbhajan-singh-party
  • harbhajan-singh-politics
  • kolkata-doctor-case
  • kolkata-news
  • kolkata-protests
  • kolkata-protest-update
  • kolkata-rape-case-2024
  • kolkata-rape-case-latest
  • kolkata-rape-case-news
  • kolkata-rape-murder
  • kolkata-rape-murder-case
  • kolkata-rape-victim
  • sports
  • tv-punjab-news
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form