TV Punjab | Punjabi News ChannelPunjabi News, Punjabi TV |
Table of Contents
|
ਪੰਜਾਬ 'ਚ ਬਦਲਿਆ ਮੌਸਮ ਦਾ ਮਿਜਾਜ਼, ਚੱਲੀ ਹਨ੍ਹੇਰੀ ਝੱਖੜ, ਪਿਆ ਮੀਂਹ, ਗਰਮੀ ਤੋਂ ਮਿਲੀ ਰਾਹਤ Thursday 06 June 2024 04:51 AM UTC+00 | Tags: heavy-rain-punjab india latest-news-punjab news punjab summer-punjab top-news trending-news tv-punjab western-disturbance-punjab ਡੈਸਕ- ਪੰਜਾਬ ਵਿਚ ਦਿਨ ਦੇ ਸਮੇਂ ਤਾਂ ਗਰਮੀ ਦਾ ਪ੍ਰਕੋਪ ਸੀ ਪਰ ਸ਼ਾਮ ਹੁੰਦੇ ਹੀ ਅਚਾਨਕ ਤੋਂ ਆਸਮਾਨ 'ਤੇ ਬੱਦਲ ਛਾ ਗਏ ਤੇ ਥੋੜ੍ਹੀ ਦੇਰ ਬਾਅਦ ਧੂੜ ਭਰੀਆਂ ਹਵਾਵਾਂ ਚੱਲਣ ਲੱਗੀਆਂ। ਹਵਾਵਾਂ ਚੱਲਣ ਨਾਲ ਪਾਰਾ ਹੇਠਾਂ ਲੁੜਕ ਗਿਆ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ। ਜ਼ਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਗਰਮੀ ਨੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ। ਕਦੇ ਪਾਰਾ 41 ਡਿਗਰੀ ਤੇ ਕਦੇ 43 ਡਿਗਰੀ ਦੇ ਆਸ-ਪਾਸ ਰਹਿਣ ਕਾਰਨ ਲੋਕ ਆਪਣੇ ਘਰਾਂ ਵਿਚ ਰਹਿਣ ਨੂੰ ਮਜਬੂਰ ਹਨ। ਹਰ ਕਿਸੇ ਦੀ ਨਜ਼ਰ ਆਸਮਾਨ 'ਤੇ ਟਿਕੀ ਹੋਈ ਸੀ ਕਿ ਕਦੋਂ ਮੀਂਹ ਪਵੇਗਾ ਤੇ ਉਨ੍ਹਾਂ ਨੂੰ ਰਾਹਤ ਮਿਲੇਗੀ। ਧੂੜ ਭਰੀਆਂ ਹਵਾਵਾਂ ਚੱਲਣ ਕਾਰਨ ਲੋਕਾਂ ਨੂੰ ਗਰਮੀ ਤੋਂ ਥੋੜ੍ਹੀ ਰਾਹਤ ਮਿਲੀ ਹੈ। ਤੇਜ਼ ਹਵਾਵਾਂ ਨਾਲ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪਿਆ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ 5 ਦਿਨਾਂ ਤੱਕ ਆਸਮਾਨ 'ਤੇ ਬੱਦਲ ਛਾਏ ਰਹਿਣ ਦੇ ਆਸਾਰ ਹਨ। ਮੌਸਮ ਵਿਭਾਗ ਨੇ ਅੱਜ 19 ਜ਼ਿਲ੍ਹਿਆਂ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਹੈ। ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਰੂਪਨਗਰ ਨੂੰ ਛੱਡ ਕੇ ਪੂਰੇ ਸੂਬੇ ਵਿੱਚ ਮੀਂਹ ਅਤੇ ਤੇਜ਼ ਹਵਾਵਾਂ ਦਾ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਉਪਰੋਕਤ ਚਾਰ ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੈ। The post ਪੰਜਾਬ 'ਚ ਬਦਲਿਆ ਮੌਸਮ ਦਾ ਮਿਜਾਜ਼, ਚੱਲੀ ਹਨ੍ਹੇਰੀ ਝੱਖੜ, ਪਿਆ ਮੀਂਹ, ਗਰਮੀ ਤੋਂ ਮਿਲੀ ਰਾਹਤ appeared first on TV Punjab | Punjabi News Channel. Tags:
|
ਸ੍ਰੀ ਮਾਛੀਵਾੜਾ ਸਾਹਿਬ ਵਿਖੇ ਵਾਪਰਿਆ ਦਰਦਨਾਕ ਸੜਕ ਹਾਦਸਾ, 2 ਜਿਗਰੀ ਦੋਸਤਾਂ ਦੀ ਹੋਈ ਮੌਤ Thursday 06 June 2024 04:55 AM UTC+00 | Tags: india latest-punjab-news news punjab road-accident trending-news ਡੈਸਕ- ਸ੍ਰੀ ਮਾਛੀਵਾੜਾ ਸਾਹਿਬ ਵਿਖੇ ਬੀਤੀ ਰਾਤ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰਦਰਦਨਾਲ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਦੋਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਦੋਵੇ ਨੌਜਵਾਨ ਆਪਸ ਵਿੱਚ ਦੋਸਤ ਸਨ ਤੇ ਉਨ੍ਹਾਂ ਦੀ ਪਛਾਣ ਹਰਸ਼ਦੀਪ ਸਿੰਘ (24) ਵਾਸੀ ਸੈਂਸੋਵਾਲ ਕਲਾਂ ਅਤੇ ਗੁਰਵਿੰਦਰ ਸਿੰਘ (20) ਉਰਫ਼ ਰਵੀ ਵਾਸੀ ਰਹੀਮਾਬਾਦ ਖੁਰਦ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਹਰਸ਼ਦੀਪ ਸਿੰਘ ਤੇ ਗੁਰਵਿੰਦਰ ਸਿੰਘ ਮੋਟਰਸਾਈਕਲ 'ਤੇ ਸਵਾਰ ਹੋ ਕੇ ਸਮਰਾਲਾ ਵਲੋਂ ਮਾਛੀਵਾਡ਼ਾ ਵੱਲ ਨੂੰ ਆ ਰਹੇ ਸਨ , ਇਸ ਦੌਰਾਨ ਅੱਖਾਂ ਵਿੱਚ ਲਾਈਟ ਪੈਣ ਕਾਰਨ ਨਿਰੰਕਾਰੀ ਭਵਨ ਨੇੜੇ ਉਨ੍ਹਾਂ ਦੀ ਮੋਟਰਸਾਈਕਲ ਹਾਦਸੇ ਦਾ ਸ਼ਿਕਾਰ ਹੋ ਗਿਆ। ਜਿਸ ਕਾਰਨ ਦੋਵੇਂ ਸੜਕ ਦੇ ਕਿਨਾਰੇ ਤੇ ਲੱਗੇ ਦਰੱਖਤ ਵਿੱਚ ਜਾ ਵੱਜੇ ਤੇ ਡਿੱਗ ਗਏ। ਡਿੱਗਣ ਕਾਰਨ ਗੰਭੀਰ ਰੂਪ ਵਿਚ ਜਖ਼ਮੀ ਹੋਣ ਕਾਰਨ ਇਹਨਾਂ ਦੇ ਉੱਥੇ ਹੀ ਮੌਤ ਹੋ ਗਈ। ਤੜਕੇ ਰਾਹਗੀਰਾਂ ਨੇ ਇਨ੍ਹਾਂ ਦੋਵਾਂ ਨੌਜਵਾਨਾਂ ਨੂੰ ਸੜਕ ਕਿਨਾਰੇ ਡਿੱਗਿਆ ਪਿਆ ਦੇਖਿਆ ਤਾਂ ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਸਹਾਇਕ ਥਾਣੇਦਾਰ ਪਵਨਜੀਤ ਮੌਕੇ 'ਤੇ ਪਹੁੰਚੇ ਅਤੇ ਮੋਟਰਸਾਈਕਲ ਸਵਾਰ ਦੋਵੇਂ ਨੌਜਵਾਨ ਹਰਸ਼ਦੀਪ ਸਿੰਘ ਤੇ ਗੁਰਵਿੰਦਰ ਸਿੰਘ ਦੀ ਮੌਤ ਹੋ ਚੁੱਕੀ ਸੀ। ਪੁਲਿਸ ਵੱਲੋਂ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਕਰਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਜਦਕਿ ਅਣਪਛਾਤੇ ਵਾਹਨ ਤੇ ਉਸਦੇ ਚਾਲਕ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਨੌਜਵਾਨ ਹਰਸ਼ਦੀਪ ਸਿੰਘ ਸਾਲ ਪਹਿਲਾ ਹੀ ਵਿਆਹਿਆ ਹੋਇਆ ਸੀ ਜਦਕਿ ਗੁਰਵਿੰਦਰ ਸਿੰਘ ਅਜੇ ਕੁਆਰਾ ਸੀ ਅਤੇ ਮਾਪੇ ਉਸਦੇ ਵਿਆਹ ਦੀਆਂ ਤਿਆਰੀਆਂ ਕਰ ਰਹੇ ਸਨ। ਦੋਵੇਂ ਨੌਜਵਾਨ ਗਰੀਬ ਪਰਿਵਾਰ ਨਾਲ ਸਬੰਧ ਰੱਖਦੇ ਹਨ ਅਤੇ ਅਚਨਚੇਤ ਮੌਤ ਹੋਣ ਕਾਰਨ ਪਰਿਵਾਰਕ ਮੈਂਬਰਾਂ ਨੂੰ ਕਾਫ਼ੀ ਸਦਮਾ ਲੱਗਿਆ। ਇਨ੍ਹਾਂ ਦੋਵਾਂ ਨੌਜਵਾਨਾਂ ਦੀ ਮੌਤ ਕਾਰਨ ਪਿੰਡ ਸੈਂਸੋਵਾਲ ਕਲਾਂ ਅਤੇ ਰਹੀਮਾਬਾਦ ਖੁਰਦ ਵਿਚ ਵੀ ਸੋਗ ਦੀ ਲਹਿਰ ਛਾਈ ਹੋਈ ਸੀ। The post ਸ੍ਰੀ ਮਾਛੀਵਾੜਾ ਸਾਹਿਬ ਵਿਖੇ ਵਾਪਰਿਆ ਦਰਦਨਾਕ ਸੜਕ ਹਾਦਸਾ, 2 ਜਿਗਰੀ ਦੋਸਤਾਂ ਦੀ ਹੋਈ ਮੌਤ appeared first on TV Punjab | Punjabi News Channel. Tags:
|
7 ਨੂੰ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰੇਗਾ NDA, ਨਿਤੀਸ਼ – ਨਾਇਡੂ ਨੇ ਸੌਂਪਿਆ ਸਮਰਥਨ ਪੱਤਰ Thursday 06 June 2024 05:03 AM UTC+00 | Tags: aicc bjp chander-babu-naidu india latest-news news nitish-kumar pm-modi punjab-politics rahul-gandhi top-news trending-news ਡੈਸਕ- ਲੋਕ ਸਭਾ ਚੋਣ ਨਤੀਜੇ ਜਾਰੀ ਹੋਣ ਤੋਂ ਬਾਅਦ ਦਿੱਲੀ 'ਚ ਸਰਕਾਰ ਬਣਾਉਣ ਲਈ NDA ਦੀ ਬੈਠਕ 'ਚ ਨਿਤੀਸ਼ ਕੁਮਾਰ ਅਤੇ ਚੰਦਰਬਾਬੂ ਨਾਇਡੂ ਨੇ ਸਮਰਥਨ ਪੱਤਰ ਸੌਂਪ ਦਿੱਤਾ ਹੈ। ਅਜਿਹੇ 'ਚ ਹੁਣ ਸੰਭਵ ਹੈ ਕਿ NDA ਦੀ ਬੈਠਕ ਤੋਂ ਬਾਅਦ ਸਾਰੇ ਨੇਤਾ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨਗੇ। ਪ੍ਰਧਾਨ ਮੰਤਰੀ ਨਿਵਾਸ 'ਤੇ ਹੋਈ NDA ਦੀ ਬੈਠਕ 'ਚ ਅਪ੍ਰਿਆ ਪਟੇਲ, ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ, ਪਵਨ ਕਲਿਆਣ, ਜਯੰਤ ਚੌਧਰੀ ਵੀ ਮੌਜੂਦ ਸਨ। ਇਸ ਲੋਕ ਸਭਾ ਚੋਣ ਵਿੱਚ ਭਾਜਪਾ ਬਹੁਮਤ ਦੇ ਜਾਦੂਈ ਅੰਕੜੇ ਨੂੰ ਪਾਰ ਨਹੀਂ ਕਰ ਸਕੀ। ਇਸ ਕਾਰਨ ਜੇਡੀਯੂ ਦੇ ਨਿਤੀਸ਼ ਕੁਮਾਰ ਅਤੇ ਟੀਡੀਪੀ ਦੇ ਐਨ ਚੰਦਰਬਾਬੂ ਨਾਇਡੂ ਐਨਡੀਏ ਸਰਕਾਰ ਬਣਾਉਣ ਵਿੱਚ ਕਿੰਗਮੇਕਰ ਦੀ ਭੂਮਿਕਾ ਨਿਭਾ ਰਹੇ ਹਨ। ਇਸ ਲੋਕ ਸਭਾ ਚੋਣ ਵਿੱਚ ਭਾਜਪਾ ਨੇ 240 ਸੀਟਾਂ ਜਿੱਤੀਆਂ ਹਨ, ਜੋ ਬਹੁਮਤ ਦੇ ਅੰਕੜੇ ਤੋਂ 32 ਘੱਟ ਹਨ। ਟੀਡੀਪੀ ਅਤੇ ਜੇਡੀਯੂ ਕੋਲ ਕੁੱਲ 28 ਸੀਟਾਂ ਹਨ। ਭਾਜਪਾ ਦੇ ਹੋਰ ਸਹਿਯੋਗੀਆਂ ਨਾਲ ਮਿਲ ਕੇ ਐਨਡੀਏ ਬਹੁਮਤ ਦਾ ਅੰਕੜਾ ਪਾਰ ਕਰੇਗੀ। ਇਸ ਤੋਂ ਪਹਿਲਾਂ ਬੁੱਧਵਾਰ (5 ਜੂਨ) ਨੂੰ ਟੀਡੀਪੀ ਮੁਖੀ ਚੰਦਰਬਾਬੂ ਨਾਇਡੂ ਨੇ ਕਿਹਾ ਸੀ ਕਿ ਉਹ ਐਨ.ਡੀ.ਏ. ਦੇ ਨਾਲ ਰਹੇ ਹਨ। ਉਨ੍ਹਾਂ ਨੇ ਕਿਹਾ ਸੀ, "ਤੁਸੀਂ ਹਮੇਸ਼ਾ ਖ਼ਬਰਾਂ ਚਾਹੁੰਦੇ ਹੋ। ਮੈਂ ਅਨੁਭਵੀ ਹਾਂ ਅਤੇ ਮੈਂ ਇਸ ਦੇਸ਼ ਵਿੱਚ ਕਈ ਰਾਜਨੀਤਕ ਬਦਲਾਅ ਦੇਖੇ ਹਨ। ਅਸੀਂ ਐਨਡੀਏ ਵਿੱਚ ਹਾਂ ਅਤੇ ਮੈਂ ਐਨਡੀਏ ਦੀ ਬੈਠਕ ਵਿੱਚ ਜਾ ਰਿਹਾ ਹਾਂ।" 4 ਜੂਨ 2024 ਨੂੰ ਟੀਡੀਪੀ ਸੁਪਰੀਮੋ ਐਨ. ਚੰਦਰਬਾਬੂ ਨਾਇਡੂ ਨੇ ਆਂਧਰਾ ਪ੍ਰਦੇਸ਼ ਵਿੱਚ ਐਨਡੀਏ ਨੂੰ ਦਿੱਤੇ ਵੱਡੇ ਫਤਵੇ ਲਈ ਲੋਕਾਂ ਦਾ ਧੰਨਵਾਦ ਕੀਤਾ ਸੀ। ਉਨ੍ਹਾਂ ਨੇ ਐਕਸ 'ਤੇ ਪੋਸਟ ਕਰਕੇ ਲਿਖਿਆ ਸੀ, "ਨਰੇਂਦਰ ਮੋਦੀ ਅਤੇ ਸੀਨੀਅਰ ਭਾਜਪਾ ਨੇਤਾਵਾਂ ਅਮਿਤ ਸ਼ਾਹ ਅਤੇ ਜੇਪੀ ਨੱਡਾ ਦਾ ਧੰਨਵਾਦ।" The post 7 ਨੂੰ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰੇਗਾ NDA, ਨਿਤੀਸ਼ – ਨਾਇਡੂ ਨੇ ਸੌਂਪਿਆ ਸਮਰਥਨ ਪੱਤਰ appeared first on TV Punjab | Punjabi News Channel. Tags:
|
ਗੁਆਂਢੀ ਦੇਸ਼ਾਂ ਦੇ ਚੋਟੀ ਦੇ ਨੇਤਾਵਾਂ ਨੂੰ PM ਮੋਦੀ ਦੇ ਸਹੁੰ ਚੁੱਕ ਸਮਾਗਮ 'ਚ ਸੱਦਾ ਦੇਵੇਗਾ ਭਾਰਤ Thursday 06 June 2024 05:07 AM UTC+00 | Tags: india latest-news news pm-modi pm-modi-oath-ceremany punjab-politics top-news trending-news ਡੈਸਕ- ਭਾਰਤ ਇਸ ਹਫ਼ਤੇ ਭਾਰਤ ਦੇ ਅਗਲੇ ਪ੍ਰਧਾਨ ਮੰਤਰੀ ਦੇ ਤੌਰ ‘ਤੇ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਰੋਹ ‘ਚ ਸ਼੍ਰੀਲੰਕਾ ਅਤੇ ਬੰਗਲਾਦੇਸ਼ ਸਮੇਤ ਆਪਣੇ ਕਈ ਗੁਆਂਢੀ ਦੇਸ਼ਾਂ ਦੇ ਨੇਤਾਵਾਂ ਨੂੰ ਸੱਦਾ ਦੇ ਸਕਦਾ ਹੈ। ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਸੂਤਰਾਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਲੋਕ ਸਭਾ ਚੋਣਾਂ ‘ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੇ ਰਾਸ਼ਟਰੀ ਲੋਕਤੰਤਰੀ ਗਠਜੋੜ (ਐੱਨ. ਡੀ. ਏ.) ਦੇ 293 ਸੀਟਾਂ ਜਿੱਤਣ ਤੋਂ ਬਾਅਦ ਮੋਦੀ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣਗੇ। ਸੂਤਰਾਂ ਨੇ ਦੱਸਿਆ ਕਿ ਮੋਦੀ ਦੇ ਸਹੁੰ ਚੁੱਕ ਸਮਾਰੋਹ ‘ਚ ਬੰਗਲਾਦੇਸ਼, ਸ਼੍ਰੀਲੰਕਾ, ਭੂਟਾਨ, ਨੇਪਾਲ ਅਤੇ ਮਾਰੀਸ਼ਸ ਦੇ ਚੋਟੀ ਦੇ ਨੇਤਾਵਾਂ ਨੂੰ ਸੱਦਾ ਦਿੱਤੇ ਜਾਣ ਦੀ ਉਮੀਦ ਹੈ। ਸ੍ਰੀਲੰਕਾ ਦੇ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਦੇ ਦਫਤਰ ਦੀ ਮੀਡੀਆ ਸ਼ਾਖਾ ਨੇ ਕਿਹਾ ਕਿ ਮੋਦੀ ਨੇ ਉਨ੍ਹਾਂ ਨੂੰ ਸਹੁੰ ਚੁੱਕ ਸਮਾਰੋਹ ਲਈ ਸੱਦਾ ਦਿੱਤਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਵਿਕਰਮਸਿੰਘੇ ਨੇ ਸੱਦਾ ਸਵੀਕਾਰ ਕਰ ਲਿਆ ਅਤੇ ਮੋਦੀ ਨੂੰ ਉਨ੍ਹਾਂ ਦੀ ਚੋਣ ਜਿੱਤ ‘ਤੇ ਫੋਨ ‘ਤੇ ਵਧਾਈ ਦਿੱਤੀ। ਮੋਦੀ ਨੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਵੀ ਟੈਲੀਫੋਨ ‘ਤੇ ਗੱਲਬਾਤ ਕੀਤੀ। ਕੂਟਨੀਤਕ ਸੂਤਰਾਂ ਨੇ ਦੱਸਿਆ ਕਿ ਟੈਲੀਫ਼ੋਨ ‘ਤੇ ਗੱਲਬਾਤ ਦੌਰਾਨ ਮੋਦੀ ਨੇ ਹਸੀਨਾ ਨੂੰ ਆਪਣੇ ਸਹੁੰ ਚੁੱਕ ਸਮਾਰੋਹ ‘ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਅਤੇ ਉਨ੍ਹਾਂ ਨੇ ਇਸ ਨੂੰ ਸਵੀਕਾਰ ਕਰ ਲਿਆ। ਸੂਤਰਾਂ ਨੇ ਦੱਸਿਆ ਕਿ ਮੋਦੀ ਦੇ ਸਹੁੰ ਚੁੱਕ ਸਮਾਰੋਹ ‘ਚ ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਲ ‘ਪ੍ਰਚੰਡ’, ਭੂਟਾਨ ਦੇ ਪ੍ਰਧਾਨ ਮੰਤਰੀ ਸ਼ੇਰਿੰਗ ਤੋਬਗੇ ਅਤੇ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਪ੍ਰਵਿੰਦ ਜਗਨਾਥ ਨੂੰ ਵੀ ਸੱਦਾ ਦਿੱਤਾ ਜਾਵੇਗਾ। ਮੋਦੀ ਨੇ ‘ਪ੍ਰਚੰਡ’ ਨਾਲ ਫੋਨ ‘ਤੇ ਵੀ ਗੱਲ ਕੀਤੀ। ਸੂਤਰਾਂ ਨੇ ਦੱਸਿਆ ਕਿ ਰਸਮੀ ਸੱਦਾ ਵੀਰਵਾਰ ਨੂੰ ਭੇਜਿਆ ਜਾਵੇਗਾ। ਦੱਖਣੀ ਏਸ਼ੀਆਈ ਖੇਤਰੀ ਸਹਿਯੋਗ ਸੰਗਠਨ (ਸਾਰਕ) ਦੇ ਨੇਤਾ ਪ੍ਰਧਾਨ ਮੰਤਰੀ ਵਜੋਂ ਮੋਦੀ ਦੇ ਪਹਿਲੇ ਸਹੁੰ ਚੁੱਕ ਸਮਾਰੋਹ ਵਿਚ ਸ਼ਾਮਲ ਹੋਏ। ਜਦੋਂ ਮੋਦੀ 2019 ‘ਚ ਲਗਾਤਾਰ ਦੂਜੀ ਵਾਰ ਪ੍ਰਧਾਨ ਮੰਤਰੀ ਬਣੇ ਤਾਂ ਉਨ੍ਹਾਂ ਦੇ ਸਹੁੰ ਚੁੱਕ ਸਮਾਰੋਹ ‘ਚ ਬਿਮਸਟੈਕ ਦੇਸ਼ਾਂ ਦੇ ਨੇਤਾ ਸ਼ਾਮਲ ਹੋਏ ਸਨ। ਮੋਦੀ ਦੇ 8 ਜੂਨ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਦੀ ਸੰਭਾਵਨਾ ਹੈ। ਚੋਣਾਂ ‘ਚ ਭਾਜਪਾ ਆਪਣੇ ਦਮ ‘ਤੇ ਬਹੁਮਤ ਹਾਸਲ ਨਹੀਂ ਕਰ ਸਕੀ ਪਰ ਪਾਰਟੀ ਦੀ ਅਗਵਾਈ ਵਾਲੇ ਗੱਠਜੋੜ ਨੇ 543 ‘ਚੋਂ 293 ਸੀਟਾਂ ਜਿੱਤੀਆਂ। ਹੇਠਲੇ ਸਦਨ ਵਿੱਚ ਬਹੁਮਤ ਦਾ ਅੰਕੜਾ 272 ਹੈ। The post ਗੁਆਂਢੀ ਦੇਸ਼ਾਂ ਦੇ ਚੋਟੀ ਦੇ ਨੇਤਾਵਾਂ ਨੂੰ PM ਮੋਦੀ ਦੇ ਸਹੁੰ ਚੁੱਕ ਸਮਾਗਮ ‘ਚ ਸੱਦਾ ਦੇਵੇਗਾ ਭਾਰਤ appeared first on TV Punjab | Punjabi News Channel. Tags:
|
Neha Kakkar Birthday: ਮਾਪੇ ਨਹੀਂ ਦੇਣਾ ਚਾਹੁੰਦੇ ਸਨ ਜਨਮ, ਇਸ ਤਰ੍ਹਾਂ ਕਦੇ ਹਾਰ ਨਾ ਮੰਨਣ ਵਾਲੀ ਨੇਹਾ ਨੂੰ ਮਿਲਿਆ ਸਟਾਰਡਮ Thursday 06 June 2024 05:16 AM UTC+00 | Tags: bollywood-celebs-birthday bollywood-news entertainment latest-entertainment-news neha-kakkar neha-kakkar-age neha-kakkar-birthday neha-kakkar-birthday-story neha-kakkar-life-story neha-kakkar-personal-life-story neha-kakkar-struggle-story tv-punjab-news
ਲੋੜਾਂ ਪੂਰੀਆਂ ਕਰਨ ਲਈ ਪੈਸੇ ਨਹੀਂ ਸਨ ਮਾਪੇ ਜਨਮ ਨਹੀਂ ਦੇਣਾ ਚਾਹੁੰਦੇ ਸਨ ਇਸ ਤਰ੍ਹਾਂ ਮੈਨੂੰ ਸਟਾਰਡਮ ਮਿਲਿਆ The post Neha Kakkar Birthday: ਮਾਪੇ ਨਹੀਂ ਦੇਣਾ ਚਾਹੁੰਦੇ ਸਨ ਜਨਮ, ਇਸ ਤਰ੍ਹਾਂ ਕਦੇ ਹਾਰ ਨਾ ਮੰਨਣ ਵਾਲੀ ਨੇਹਾ ਨੂੰ ਮਿਲਿਆ ਸਟਾਰਡਮ appeared first on TV Punjab | Punjabi News Channel. Tags:
|
IND Vs IRE T20 WC: ਟੀਮ ਇੰਡੀਆ ਦੀ ਧਮਾਕੇਦਾਰ ਸ਼ੁਰੂਆਤ, ਆਇਰਲੈਂਡ ਨੂੰ ਹਰਾ ਕੇ 100 ਫੀਸਦੀ ਰਿਕਾਰਡ ਕਾਇਮ Thursday 06 June 2024 05:30 AM UTC+00 | Tags: 2024-icc-men-s-t20-world-cup grand-prairie-stadium hardik-pandya icc-t20-world-cup icc-world-cup icc-world-cup-2024 india-cricket india-match india-national-cricket-team india-vs-ireland ind-vs-bangladesh ind-vs-ban-warm-up-today-match ind-vs-ire ind-vs-ire-live ind-vs-ire-live-score jasprit-bumrah live-cricket-score nassau-county-international-cricket-stadium news rishabh-pant rohit-sharma shivam-dube sports t20-world-cup-2024 t20-world-cup-2024-schedule t20-world-cup-schedule today-match-t20-world-cup trending-news world-cup-match
ਟੀ-20 ਅੰਤਰਰਾਸ਼ਟਰੀ ਕ੍ਰਿਕਟ ‘ਚ ਆਇਰਲੈਂਡ ਦੇ ਖਿਲਾਫ ਅੱਠ ਮੈਚਾਂ ‘ਚ ਭਾਰਤ ਦੀ ਇਹ ਲਗਾਤਾਰ ਅੱਠਵੀਂ ਜਿੱਤ ਹੈ ਅਤੇ ਇਸ ਦੇ ਨਾਲ ਹੀ ਟੀਮ ਇੰਡੀਆ ਨੇ ਇਸ ਦੇਸ਼ ਦੇ ਖਿਲਾਫ ਆਪਣਾ 100 ਫੀਸਦੀ ਰਿਕਾਰਡ ਬਰਕਰਾਰ ਰੱਖਿਆ ਹੈ। ਭਾਰਤ ਨੇ ਹੁਣ ਟੂਰਨਾਮੈਂਟ ਵਿੱਚ ਆਪਣਾ ਅਗਲਾ ਮੈਚ ਪਾਕਿਸਤਾਨ (IND ਬਨਾਮ PAK) ਦੇ ਖਿਲਾਫ 9 ਜੂਨ ਨੂੰ ਖੇਡਣਾ ਹੈ। ਜਸਪ੍ਰੀਤ ਬੁਮਰਾਹ ਨੂੰ ਉਸ ਦੀ ਕਿਫ਼ਾਇਤੀ ਗੇਂਦਬਾਜ਼ੀ ਲਈ ਪਲੇਅਰ ਆਫ਼ ਦਾ ਮੈਚ ਦਾ ਖਿਤਾਬ ਦਿੱਤਾ ਗਿਆ। 97 ਦੌੜਾਂ ਦੇ ਮਾਮੂਲੀ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਲਈ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਓਪਨਿੰਗ ਕਰਨ ਆਏ। ਵਿਰਾਟ ਟੀ-20 ਵਿਸ਼ਵ ਕੱਪ ‘ਚ ਪਹਿਲੀ ਵਾਰ ਪਾਰੀ ਦੀ ਸ਼ੁਰੂਆਤ ਕਰਨ ਆਏ ਸਨ। ਦੋਵਾਂ ਬੱਲੇਬਾਜ਼ਾਂ ਨੇ ਪਹਿਲੀ ਵਿਕਟ ਲਈ 22 ਦੌੜਾਂ ਜੋੜੀਆਂ। ਪਰ ਕੋਹਲੀ ਸਿਰਫ 1 ਰਨ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਰੋਹਿਤ ਨੇ ਰਿਸ਼ਭ ਪੰਤ ਦੇ ਨਾਲ ਮਿਲ ਕੇ ਭਾਰਤ ਨੂੰ ਜਿੱਤ ਦਿਵਾਈ। ਰੋਹਿਤ ਨੇ ਟੀ-20 ਵਿਸ਼ਵ ਕੱਪ ‘ਚ ਆਪਣਾ 10ਵਾਂ ਅਰਧ ਸੈਂਕੜਾ ਪੂਰਾ ਕੀਤਾ। ਉਹ 37 ਗੇਂਦਾਂ ਵਿੱਚ ਚਾਰ ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 52 ਦੌੜਾਂ ਬਣਾਉਣ ਤੋਂ ਬਾਅਦ ਹਾਰਟ ਹੋ ਗਿਆ। ਪੰਤ 36 ਦੌੜਾਂ ਬਣਾ ਕੇ ਅਜੇਤੂ ਰਹੇ। ਇਸ ਤੋਂ ਪਹਿਲਾਂ ਆਇਰਲੈਂਡ ਦੇ ਬੱਲੇਬਾਜ਼ ਭਾਰਤੀ ਗੇਂਦਬਾਜ਼ਾਂ ਦੀ ਮਾਰੂ ਗੇਂਦਬਾਜ਼ੀ ਅੱਗੇ ਝੁਕ ਗਏ ਅਤੇ ਪੂਰੀ ਟੀਮ 16 ਓਵਰਾਂ ‘ਚ 96 ਦੌੜਾਂ ‘ਤੇ ਢੇਰ ਹੋ ਗਈ। ਆਇਰਲੈਂਡ ਲਈ ਗੈਰੇਥ ਡੇਲਾਨੇ ਨੇ ਸਭ ਤੋਂ ਵੱਧ 26 ਅਤੇ ਜੋਸ਼ ਲਿਟਲ ਨੇ 14 ਦੌੜਾਂ ਬਣਾਈਆਂ। ਹਾਰਦਿਕ ਪੰਡਯਾ ਨੇ ਭਾਰਤ ਲਈ ਸਭ ਤੋਂ ਵਧੀਆ ਗੇਂਦਬਾਜ਼ੀ ਕੀਤੀ ਅਤੇ ਚਾਰ ਓਵਰਾਂ ਵਿੱਚ 27 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਉਨ੍ਹਾਂ ਤੋਂ ਇਲਾਵਾ ਅਰਸ਼ਦੀਪ ਸਿੰਘ ਅਤੇ ਜਸਪ੍ਰੀਤ ਬੁਮਰਾਹ ਨੇ ਦੋ-ਦੋ ਜਦਕਿ ਮੁਹੰਮਦ ਸਿਰਾਜ ਅਤੇ ਅਕਸ਼ਰ ਪਟੇਲ ਨੇ ਇਕ-ਇਕ ਸਫਲਤਾ ਹਾਸਲ ਕੀਤੀ। The post IND Vs IRE T20 WC: ਟੀਮ ਇੰਡੀਆ ਦੀ ਧਮਾਕੇਦਾਰ ਸ਼ੁਰੂਆਤ, ਆਇਰਲੈਂਡ ਨੂੰ ਹਰਾ ਕੇ 100 ਫੀਸਦੀ ਰਿਕਾਰਡ ਕਾਇਮ appeared first on TV Punjab | Punjabi News Channel. Tags:
|
ਹੱਡੀਆਂ ਨੂੰ ਮਜ਼ਬੂਤ ਬਣਾਉਣ ਲਈ ਅਪਣਾਓ ਇਹ ਆਦਤਾਂ, ਨਹੀਂ ਤਾਂ ਹੱਡੀਆਂ ਹੋ ਜਾਣਗੀਆਂ ਖੋਖਲੀਆਂ Thursday 06 June 2024 06:00 AM UTC+00 | Tags: best-foods-for-healthy-bones foods-for-healthy-bones-5-foods-for-healthy-bones health health-news-in-punjabi healthy-bones-tips how-to-keep-bones-strong-after-30 tv-punjab-news
ਹੱਡੀਆਂ ਲਈ ਜ਼ਰੂਰੀ ਹੈ ਕੈਲਸ਼ੀਅਮ- ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਹੱਡੀਆਂ ਦੀ ਮਜ਼ਬੂਤੀ ਲਈ ਕੈਲਸ਼ੀਅਮ ਸਭ ਤੋਂ ਜ਼ਰੂਰੀ ਹੁੰਦਾ ਹੈ, ਪਰ ਉਮਰ ਦੇ ਨਾਲ ਹਰ ਕਿਸੇ ਦੀ ਲੋੜ ਵੱਖਰੀ ਹੁੰਦੀ ਹੈ। ਤੁਹਾਨੂੰ ਦੱਸ ਦੇਈਏ ਕਿ 30 ਸਾਲ ਦੀ ਉਮਰ ਤੋਂ ਬਾਅਦ ਔਰਤਾਂ ਨੂੰ ਪੁਰਸ਼ਾਂ ਦੇ ਮੁਕਾਬਲੇ ਕੈਲਸ਼ੀਅਮ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ। 50 ਸਾਲ ਦੀ ਉਮਰ ਤੱਕ ਦੀਆਂ ਔਰਤਾਂ ਨੂੰ ਪ੍ਰਤੀ ਦਿਨ ਲਗਭਗ 1000 ਮਿਲੀਗ੍ਰਾਮ ਕੈਲਸ਼ੀਅਮ ਦੀ ਲੋੜ ਹੁੰਦੀ ਹੈ, ਅਤੇ 70 ਸਾਲ ਦੀ ਉਮਰ ਤੱਕ ਦੇ ਮਰਦਾਂ ਨੂੰ ਵੀ ਉਸੇ ਮਾਤਰਾ ਵਿੱਚ ਕੈਲਸ਼ੀਅਮ ਦੀ ਲੋੜ ਹੁੰਦੀ ਹੈ। ਵਿਟਾਮਿਨ ਡੀ ਹੱਡੀਆਂ ਲਈ ਜ਼ਰੂਰੀ ਹੈ- ਮਾਹਿਰਾਂ ਅਨੁਸਾਰ ਵਿਟਾਮਿਨ ਡੀ ਅੰਤੜੀਆਂ ਤੋਂ ਕੈਲਸ਼ੀਅਮ ਦੇ ਸੋਖਣ ਨੂੰ ਵਧਾਉਂਦਾ ਹੈ ਅਤੇ ਵਿਟਾਮਿਨ ਡੀ ਹੱਡੀਆਂ ਲਈ ਜ਼ਰੂਰੀ ਖਣਿਜ ਹੈ। ਤੁਹਾਨੂੰ ਦੱਸ ਦੇਈਏ ਕਿ ਵਿਟਾਮਿਨ ਡੀ ਹੱਡੀਆਂ ਬਣਾਉਣ ਵਾਲੀਆਂ ਕੋਸ਼ਿਕਾਵਾਂ ਯਾਨੀ ਓਸਟੀਓਬਲਾਸਟ ਦੀ ਗਤੀਵਿਧੀ ਨੂੰ ਵਧਾਉਂਦਾ ਹੈ। ਵਿਟਾਮਿਨ ਡੀ ਸਾਡੀ ਹੱਡੀਆਂ ਦੇ ਨਿਰਮਾਣ ਲਈ ਬਹੁਤ ਜ਼ਰੂਰੀ ਹੈ। ਇਸ ਲਈ, ਤੁਹਾਨੂੰ ਹਰ ਰੋਜ਼ ਘੱਟੋ-ਘੱਟ 15 ਮਿੰਟ ਧੁੱਪ ਵਿਚ ਰਹਿਣਾ ਚਾਹੀਦਾ ਹੈ। ਨਿਯਮਿਤ ਤੌਰ ‘ਤੇ ਕਸਰਤ ਕਰੋ – ਕਸਰਤ ਕਰਨ ਨਾਲ ਸਾਡੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਹਨ, ਇਸ ਲਈ ਆਪਣੀ ਰੋਜ਼ਾਨਾ ਦੀ ਰੁਟੀਨ ਵਿੱਚ ਕਸਰਤ ਨੂੰ ਸ਼ਾਮਲ ਕਰੋ। ਇਸ ਦੇ ਲਈ ਸੈਰ, ਦੌੜਨ, ਭਾਰ ਚੁੱਕਣ ਦੀ ਮਦਦ ਲਓ। ਸਿਗਰਟਨੋਸ਼ੀ ਤੋਂ ਦੂਰੀ ਬਣਾ ਕੇ ਰੱਖੋ- ਅਸੀਂ ਨਹੀਂ ਜਾਣਦੇ ਕਿ ਸਿਗਰਟਨੋਸ਼ੀ ਤੁਹਾਡੀ ਹੱਡੀਆਂ ਲਈ ਵੀ ਹਾਨੀਕਾਰਕ ਹੈ। ਤੁਹਾਨੂੰ ਦੱਸ ਦੇਈਏ ਕਿ ਸਿਗਰਟਨੋਸ਼ੀ ਆਂਦਰਾਂ ਤੋਂ ਕੈਲਸ਼ੀਅਮ ਨੂੰ ਸੋਖਣ ਵਿੱਚ ਰੁਕਾਵਟ ਪਾਉਂਦੀ ਹੈ, ਜ਼ਿਆਦਾ ਸਿਗਰਟ ਪੀਣ ਨਾਲ ਹੱਡੀਆਂ ਵਿੱਚ ਖੂਨ ਦਾ ਪ੍ਰਵਾਹ ਘੱਟ ਜਾਂਦਾ ਹੈ। ਜੇਕਰ ਤੁਸੀਂ 30 ਸਾਲ ਦੀ ਉਮਰ ਤੋਂ ਬਾਅਦ ਆਪਣੀਆਂ ਹੱਡੀਆਂ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ, ਤਾਂ ਸਿਗਰਟਨੋਸ਼ੀ ਦੇ ਨਾਲ-ਨਾਲ ਸ਼ਰਾਬ ਦਾ ਸੇਵਨ ਵੀ ਛੱਡ ਦਿਓ। The post ਹੱਡੀਆਂ ਨੂੰ ਮਜ਼ਬੂਤ ਬਣਾਉਣ ਲਈ ਅਪਣਾਓ ਇਹ ਆਦਤਾਂ, ਨਹੀਂ ਤਾਂ ਹੱਡੀਆਂ ਹੋ ਜਾਣਗੀਆਂ ਖੋਖਲੀਆਂ appeared first on TV Punjab | Punjabi News Channel. Tags:
|
ਅੱਜ ਲਾਂਚ ਹੋਵੇਗਾ ਵੀਵੋ ਦਾ ਖੂਬਸੂਰਤ ਫੋਨ, ਆਪਣੇ ਸ਼ਾਨਦਾਰ ਫੀਚਰਸ ਨਾਲ Thursday 06 June 2024 06:30 AM UTC+00 | Tags: android-mobile latest-mobile mobile tech-autos tech-news-in-punjabi tv-punjab-news vivo vivo-x-fold-3-pro
ਵੀਵੋ X Fold 3 Pro ਨੂੰ ਮਾਰਚ ‘ਚ ਚੀਨ ‘ਚ 9,999 ਯੂਆਨ ਦੀ ਸ਼ੁਰੂਆਤੀ ਕੀਮਤ ‘ਤੇ ਲਾਂਚ ਕੀਤਾ ਗਿਆ ਸੀ, ਜੋ ਕਿ ਲਗਭਗ ₹1.17 ਲੱਖ ਦੇ ਬਰਾਬਰ ਹੈ। ਵੀਵੋ ਇਸ ਫੋਨ ਵਿੱਚ 120Hz ਵੇਰੀਏਬਲ ਰਿਫਰੈਸ਼ ਰੇਟ ਅਤੇ 4500 nits ਦੀ ਪੀਕ ਬ੍ਰਾਈਟਨੈੱਸ ਹੋਵੇਗੀ। ਫੋਨ ਦੇ ਬਾਹਰੀ ਡਿਸਪਲੇ ‘ਚ 6.53 ਇੰਚ ਦੀ AMOLED ਸਕਰੀਨ ਹੋਵੇਗੀ, ਜਿਸ ਦਾ ਰੈਜ਼ੋਲਿਊਸ਼ਨ 1172 x 2748 ਪਿਕਸਲ ਹੋਵੇਗਾ। ਇਹ ਵੀਵੋ ਫੋਲਡ ਫੋਨ 4nm ਪ੍ਰੋਸੈਸਰ ‘ਤੇ ਅਧਾਰਤ ਨਵੀਨਤਮ ਕੁਆਲਕਾਮ ਸਨੈਪਡ੍ਰੈਗਨ 8 ਜਨਰਲ 3 ਚਿਪਸੈੱਟ ਨਾਲ ਲੈਸ ਹੋਵੇਗਾ ਅਤੇ ਸਾਰੇ ਗ੍ਰਾਫਿਕਸ ਦੇ ਕੰਮ ਲਈ Adreno 750 GPU ਨਾਲ ਪੇਅਰ ਕੀਤਾ ਜਾਵੇਗਾ। ਸਟੋਰੇਜ ਦੇ ਮਾਮਲੇ ਵਿੱਚ, ਫ਼ੋਨ 16GB ਤੱਕ LPDDR5X RAM ਅਤੇ 1TB ਤੱਕ UFS 4.0 ਸਟੋਰੇਜ ਦੇ ਨਾਲ ਆਉਂਦਾ ਹੈ। ਮਿਲੇਗਾ ਟ੍ਰਿਪਲ ਕੈਮਰਾ ਵੀਡੀਓ ਕਾਲਿੰਗ ਲਈ ਫੋਨ ਦੇ ਫਰੰਟ ‘ਤੇ 32 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਜਾਵੇਗਾ। ਪਾਵਰ ਲਈ, ਇਸ ਫੋਲਡੇਬਲ ਫੋਨ ਵਿੱਚ 100W ਫਲੈਸ਼ ਚਾਰਜਿੰਗ ਅਤੇ 50W ਵਾਇਰਲੈੱਸ ਚਾਰਜਿੰਗ ਦੇ ਨਾਲ ਇੱਕ ਵੱਡੀ 5,700mAh ਬੈਟਰੀ ਹੈ। The post ਅੱਜ ਲਾਂਚ ਹੋਵੇਗਾ ਵੀਵੋ ਦਾ ਖੂਬਸੂਰਤ ਫੋਨ, ਆਪਣੇ ਸ਼ਾਨਦਾਰ ਫੀਚਰਸ ਨਾਲ appeared first on TV Punjab | Punjabi News Channel. Tags:
|
ਵਟਸਐਪ ਲਿਆਇਆ Imagine ਫੀਚਰ, ਯੂਜ਼ਰਸ ਹੁਣ AI ਦੀ ਮਦਦ ਨਾਲ ਬਣਾ ਸਕਣਗੇ ਫੋਟੋਆਂ Thursday 06 June 2024 07:06 AM UTC+00 | Tags: ai ai-innovation ai-in-whatsapp ai-powered-images beta-testing chat-communication chat-shortcut creative-messaging expressive-messages fun-communication future-of-chat image-creation-tool image-generation imagine-ai imagine-feature imagine-feature-whatsapp meta-ai meta-ai-in-whatsapp meta-ai-on-whatsapp personalized-images tech-autos tech-news-in-punjabi text-to-image tv-punjab-news user-engagement visual-storytelling whatsapp whatsapp-ai whatsapp-ai-assistance whatsapp-ai-bot whatsapp-ai-chat whatsapp-ai-chatbot whatsapp-ai-chat-bot whatsapp-ai-feature whatsapp-ai-features whatsapp-ai-imagine-feature-launch whatsapp-bot-ai whatsapp-imagine-ai-feature whatsapp-imagine-feature whatsapp-launches-ai whatsapp-meta-ai whatsapp-new-features whatsapp-update
WABetainfo ਤੋਂ ਮਿਲੀ ਜਾਣਕਾਰੀ ਮੁਤਾਬਕ ਵਟਸਐਪ ਇਸ ਨਵੇਂ AI ਫੀਚਰ ‘ਤੇ ਕੰਮ ਕਰ ਰਿਹਾ ਹੈ ਜਿਸ ਨੂੰ ‘Imagine’ ਨਾਂ ਦਿੱਤਾ ਗਿਆ ਹੈ। ਇਹ ਇੱਕ ਅਜਿਹਾ ਫੀਚਰ ਹੈ ਜੋ AI ਚੈਟਬੋਟ ਦੀ ਤਰ੍ਹਾਂ ਕੰਮ ਕਰੇਗਾ। ਇਸ ‘ਚ ਯੂਜ਼ਰਸ ਆਪਣਾ ਪ੍ਰੋਂਪਟ ਜਾਂ ਕੀਵਰਡ ਟਾਈਪ ਕਰਕੇ ਤਸਵੀਰਾਂ ਜਨਰੇਟ ਕਰ ਸਕਣਗੇ। ਇਹ ਅਪਡੇਟ ਫਿਲਹਾਲ ਵਟਸਐਪ ਦੇ ਬੀਟਾ ਯੂਜ਼ਰਸ ਲਈ ਉਪਲੱਬਧ ਹੈ। ਸਿਰਫ਼ ਕੁਝ ਚੁਣੇ ਹੋਏ ਬੀਟਾ ਉਪਭੋਗਤਾ ਇਸ ਦੀ ਵਰਤੋਂ ਕਰਨ ਦੇ ਯੋਗ ਹਨ। ਮਿਲੀ ਜਾਣਕਾਰੀ ਮੁਤਾਬਕ ਇਹ ਨਵਾਂ ਫੀਚਰ WhatsApp ਵਰਜ਼ਨ 2.24.12.4 ਅਪਡੇਟ ਦੇ ਨਾਲ ਆਵੇਗਾ। ਇਹ ਅਪਡੇਟ ਗੂਗਲ ਪਲੇ ਸਟੋਰ ‘ਤੇ ਵੀ ਉਪਲਬਧ ਹੈ ਪਰ ਸਿਰਫ ਚੁਣੇ ਹੋਏ ਉਪਭੋਗਤਾ ਹੀ ਇਸ ਦੀ ਵਰਤੋਂ ਕਰਨ ਦੇ ਯੋਗ ਹਨ। ਇਹ ਕਲਪਨਾ ਵਿਸ਼ੇਸ਼ਤਾ ਕਿਵੇਂ ਕੰਮ ਕਰੇਗੀ? ਇਸ ਨੂੰ ਇਸ ਤਰ੍ਹਾਂ ਵਰਤੋ ਤੁਹਾਨੂੰ ਦੱਸ ਦੇਈਏ ਕਿ ਫਿਲਹਾਲ ਇਹ ਫੀਚਰ ਭਾਰਤ ‘ਚ ਉਪਲੱਬਧ ਨਹੀਂ ਹੈ ਪਰ ਜਲਦ ਹੀ ਅਪਡੇਟ ਦੇ ਨਾਲ ਇਸ ਨੂੰ ਭਾਰਤੀ ਯੂਜ਼ਰਸ ਲਈ ਵੀ ਲਿਆਂਦਾ ਜਾਵੇਗਾ। The post ਵਟਸਐਪ ਲਿਆਇਆ Imagine ਫੀਚਰ, ਯੂਜ਼ਰਸ ਹੁਣ AI ਦੀ ਮਦਦ ਨਾਲ ਬਣਾ ਸਕਣਗੇ ਫੋਟੋਆਂ appeared first on TV Punjab | Punjabi News Channel. Tags:
|
ਨਾ ਕੋਈ ਗਰਮੀ ਨਾ ਕੋਈ ਜਾਮ , ਨੈਨੀਤਾਲ ਦੇ ਇਹ 5 ਸਥਾਨ ਦੇਖਣ ਲਈ ਹਨ ਸਭ ਤੋਂ ਵਧੀਆ Thursday 06 June 2024 09:04 AM UTC+00 | Tags: news-of-nainital news-of-uttarakhand these-places-of-nainital-will-provide-relief-from-traffic-jam tourism-in-nainital tourism-in-uttarakhand tourist-places-of-nainital traffic-jam-in-nainital travel travel-news-in-punjabi tv-punjab-news weekend-in-nainital
ਸੁੰਦਰ ਪਹਾੜੀ ਸਟੇਸ਼ਨ ਪੰਗੋਟ ਨੈਨੀਤਾਲ ਤੋਂ ਲਗਭਗ 12 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਹ ਬਹੁਤ ਹੀ ਖੂਬਸੂਰਤ ਜਗ੍ਹਾ ਨੈਨੀਤਾਲ ਆਉਣ ਵਾਲੇ ਸੈਲਾਨੀਆਂ ਦੁਆਰਾ ਬਹੁਤ ਪਸੰਦ ਕੀਤੀ ਜਾਂਦੀ ਹੈ। ਇੱਥੋਂ ਦਾ ਸ਼ਾਂਤ, ਸੁਹਾਵਣਾ ਮੌਸਮ ਅਤੇ ਸੁੰਦਰ ਨਜ਼ਾਰੇ ਤੁਹਾਡੇ ਦਿਲ ਨੂੰ ਛੂਹ ਲੈਣਗੇ। ਕਿਲਬਾੜੀ ਨੈਨੀਤਾਲ ਤੋਂ ਲਗਭਗ 7 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਸ ਬੇਹੱਦ ਖ਼ੂਬਸੂਰਤ ਥਾਂ 'ਤੇ ਜੰਗਲਾਤ ਵਿਭਾਗ ਵੱਲੋਂ ਇੱਕ ਨਕਲੀ ਝੀਲ ਬਣਾਈ ਗਈ ਹੈ। ਇਸ ਦੇ ਨਾਲ ਹੀ ਇੱਥੇ ਸਥਿਤ ਡਾਕ ਬੰਗਲੇ ਤੋਂ ਦਿਖਾਈ ਦੇਣ ਵਾਲੇ ਹਿਮਾਲਿਆ ਦੇ ਖੂਬਸੂਰਤ ਨਜ਼ਾਰੇ ਦਿਲ ਨੂੰ ਸਕੂਨ ਪ੍ਰਦਾਨ ਕਰਦੇ ਹਨ। ਨੱਥੂਵਾਖਾਨ ਕਸਬਾ ਨੈਨੀਤਾਲ ਤੋਂ ਲਗਭਗ 45 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਪਹਾੜੀ ਖੇਤਰ, ਹਰੇ-ਭਰੇ ਵਾਦੀਆਂ ਅਤੇ ਹਰੇ ਭਰੇ ਜੰਗਲਾਂ ਦੇ ਨਾਲ, ਇਹ ਖੇਤਰ ਸ਼ਹਿਰਾਂ ਦੀ ਭੀੜ-ਭੜੱਕੇ ਤੋਂ ਦੂਰ ਆਰਾਮ ਕਰਨ ਅਤੇ ਇਕਾਂਤ ਦਾ ਅਨੰਦ ਲੈਣ ਲਈ ਇੱਕ ਵਧੀਆ ਜਗ੍ਹਾ ਹੈ। ਇੱਥੋਂ ਤੁਸੀਂ ਹਿਮਾਲਿਆ ਦੀ ਖੂਬਸੂਰਤ ਰੇਂਜ ਦੇਖ ਸਕਦੇ ਹੋ। ਮੁਕਤੇਸ਼ਵਰ ਨੈਨੀਤਾਲ ਤੋਂ ਲਗਭਗ 50 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਪ੍ਰਾਚੀਨ ਕਾਲ ਤੋਂ ਇੱਥੇ ਸਥਾਪਿਤ ਮੁਕਤੇਸ਼ਵਰ ਮਹਾਦੇਵ ਮੰਦਰ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਪਾਂਡਵਾਂ ਨੇ ਇਸ ਸਥਾਨ ‘ਤੇ ਭਗਵਾਨ ਸ਼ਿਵ ਦੇ ਦਰਸ਼ਨ ਕੀਤੇ ਸਨ ਅਤੇ ਮੁਕਤੀ ਪ੍ਰਾਪਤ ਕੀਤੀ ਸੀ। ਇਹੀ ਕਾਰਨ ਹੈ ਕਿ ਇਸ ਸਥਾਨ ਦਾ ਨਾਂ ਮੁਕਤੇਸ਼ਵਰ ਪਿਆ। ਇੱਥੋਂ ਦਿਖਾਈ ਦੇਣ ਵਾਲੇ ਸੂਰਜ ਡੁੱਬਣ ਦੇ ਦ੍ਰਿਸ਼ਾਂ ਦੇ ਨਾਲ-ਨਾਲ ਹਿਮਾਲਿਆ ਦੀ ਅਲੌਕਿਕ ਸ਼੍ਰੇਣੀ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹੈ। ਮੁਕਤੇਸ਼ਵਰ ਅੰਗਰੇਜ਼ਾਂ ਦੁਆਰਾ ਵਸਾਇਆ ਗਿਆ ਇੱਕ ਸ਼ਹਿਰ ਹੈ, ਜੋ ਕਿ ਸੇਬਾਂ ਲਈ ਪੂਰੀ ਦੁਨੀਆ ਵਿੱਚ ਜਾਣਿਆ ਜਾਂਦਾ ਹੈ। ਗਾਗਰ ਕਸਬਾ ਨੈਨੀਤਾਲ ਜ਼ਿਲ੍ਹਾ ਹੈੱਡਕੁਆਰਟਰ ਤੋਂ 23 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਭਾਵਲੀ ਮੁਕਤੇਸ਼ਵਰ ਰੋਡ ‘ਤੇ ਮੱਲਾ ਰਾਮਗੜ੍ਹ ਦੇ ਕੋਲ ਸਥਿਤ ਇਕ ਛੋਟਾ ਜਿਹਾ ਕਸਬਾ ਗਾਗਰ ਬਹੁਤ ਹੀ ਸੁੰਦਰ ਹੈ। ਇੱਥੋਂ ਦਿਖਾਈ ਦੇਣ ਵਾਲੀ ਸਮੁੱਚੀ ਹਿਮਾਲੀਅਨ ਰੇਂਜ ਦਾ ਨਜ਼ਾਰਾ ਅਲੌਕਿਕ ਹੈ। ਬਹੁਤ ਹੀ ਸ਼ਾਂਤ ਮਾਹੌਲ ਵਿੱਚ ਸਥਿਤ ਇਹ ਸਥਾਨ ਵਾਤਾਵਰਣ ਪ੍ਰੇਮੀਆਂ ਅਤੇ ਸੈਲਾਨੀਆਂ ਦੀ ਪਹਿਲੀ ਪਸੰਦ ਹੈ। ਭਵਾਲੀ ਤੋਂ ਮੁਕਤੇਸ਼ਵਰ ਜਾਣ ਵਾਲੇ ਸੈਲਾਨੀ ਅਕਸਰ ਇਸ ਸਥਾਨ ‘ਤੇ ਰੁਕਦੇ ਹਨ ਅਤੇ ਕੁਦਰਤ ਦੀ ਅਦਭੁਤ ਸੁੰਦਰਤਾ ਦੀ ਪ੍ਰਸ਼ੰਸਾ ਕਰਦੇ ਹਨ। The post ਨਾ ਕੋਈ ਗਰਮੀ ਨਾ ਕੋਈ ਜਾਮ , ਨੈਨੀਤਾਲ ਦੇ ਇਹ 5 ਸਥਾਨ ਦੇਖਣ ਲਈ ਹਨ ਸਭ ਤੋਂ ਵਧੀਆ appeared first on TV Punjab | Punjabi News Channel. Tags:
|
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription. |
Sport:
Digest