TheUnmute.com – Punjabi NewsPunjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com |
Table of Contents
|
CM ਭਗਵੰਤ ਮਾਨ ਸਾਰੇ ਵਿਧਾਇਕਾਂ ਨਾਲ ਕਰਨਗੇ ਬੈਠਕ, ਹਾਰ ਦੇ ਕਾਰਨਾਂ 'ਤੇ ਹੋਵੇਗੀ ਚਰਚਾ Thursday 06 June 2024 05:52 AM UTC+00 | Tags: aam-aadmi-party aap bhagwant-mann breaking-news cm-bhagwant-mann lok-sabha-elections news ਚੰਡੀਗੜ੍ਹ, 06 ਮਈ 2024: ਪਾਰਟੀ ਲੋਕ ਸਭਾ ਚੋਣਾਂ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਦੀ ਹਾਰ ਦੇ ਕਾਰਨਾਂ ਦੀ ਤਹਿ ਤੱਕ ਜਾਵੇਗੀ। ਕਿਉਂਕਿ ‘ਆਪ’ ਸੂਬੇ ‘ਚ ਸੱਤਾ ‘ਚ ਹੋਣ ਦੇ ਬਾਵਜੂਦ 13 ਲੋਕ ਸਭਾ ਸੀਟਾਂ ‘ਚੋਂ ਸਿਰਫ ਤਿੰਨ ‘ਤੇ ਹੀ ਜਿੱਤ ਹਾਸਲ ਕਰ ਸਕੀ ਹੈ। ਇਸ ਮਾਮਲੇ ‘ਤੇ ਹੁਣ ਵਿਚਾਰ-ਵਟਾਂਦਰਾ ਸ਼ੁਰੂ ਹੋ ਗਿਆ ਹੈ। ਸੀਐੱਮ ਭਗਵੰਤ ਮਾਨ (CM Bhagwant Mann) ਭਲਕੇ ਸਾਰੇ ਹਲਕਿਆਂ ਤੋਂ ਆਪਣੇ ਸਾਰੇ ਵਿਧਾਇਕਾਂ ਅਤੇ ਸੰਗਠਨ ਦੇ ਮੈਂਬਰਾਂ ਨਾਲ ਬੈਠਕ ਕਰਨਗੇ। ਮਿਲੀ ਜਾਣਕਾਰੀ ਬੈਠਕ 7 ਜੂਨ ਨੂੰ ਰੱਖੀ ਗਈ ਹੈ। ਇਸ ਵਿੱਚ ਪਾਰਟੀ ਦੇ ਸੰਗਠਨ ਸਕੱਤਰ ਸੰਦੀਪ ਪਾਠਕ ਵੀ ਮੌਜੂਦ ਰਹਿਣਗੇ। ਬੈਠਕ ਵਿੱਚ ਉਨ੍ਹਾਂ ਕਾਰਨਾਂ ਦਾ ਪਤਾ ਲਗਾਉਣ ਦਾ ਯਤਨ ਕੀਤਾ ਜਾਵੇਗਾ। ਇਸ ਦੇ ਨਾਲ ਹੀ ਮੁੱਖ ਮੰਤਰੀ ਦਫ਼ਤਰ ਦੀਆਂ ਟੀਮਾਂ ਵੀ ਆਪਣੀ ਰਿਪੋਰਟ ਬਣਾਉਣ ਵਿੱਚ ਰੁੱਝੀਆਂ ਹੋਈਆਂ ਹਨ। ਮੁੱਖ ਮੰਤਰੀ (CM Bhagwant Mann) ਨੇ ਆਪਣੇ ਦਫ਼ਤਰ ਦੇ ਅਧਿਕਾਰੀਆਂ ਨੂੰ ਚੋਣਾਂ ਦੌਰਾਨ ਮਿਲੀਆਂ ਸ਼ਿਕਾਇਤਾਂ ਅਤੇ ਮੰਗ ਪੱਤਰਾਂ ‘ਤੇ ਕੰਮ ਕਰਨ ਦੇ ਹੁਕਮ ਵੀ ਦਿੱਤੇ ਹਨ। The post CM ਭਗਵੰਤ ਮਾਨ ਸਾਰੇ ਵਿਧਾਇਕਾਂ ਨਾਲ ਕਰਨਗੇ ਬੈਠਕ, ਹਾਰ ਦੇ ਕਾਰਨਾਂ ‘ਤੇ ਹੋਵੇਗੀ ਚਰਚਾ appeared first on TheUnmute.com - Punjabi News. Tags:
|
ਨਾਸਾਓ ਕ੍ਰਿਕਟ ਗਰਾਊਂਡ ਪਿੱਚ 'ਤੇ ਉੱਠੇ ਸਵਾਲ, ਰੋਹਿਤ ਸ਼ਰਮਾ-ਪੰਤ ਤੇ ਇੱਕ ਹੋਰ ਖਿਡਾਰੀ ਜ਼ਖਮੀ Thursday 06 June 2024 06:16 AM UTC+00 | Tags: bcci breaking-news cricket-news icc indian-team ind-vs-ire nassau-cricket-ground news rohit-sharma sport t20-world-cup ਚੰਡੀਗੜ੍ਹ, 06 ਮਈ 2024: ਨਾਸਾਓ ਇੰਟਰਨੈਸ਼ਨਲ ਕ੍ਰਿਕਟ ਗਰਾਊਂਡ (Nassau Cricket Ground) ਦੀ ਪਿੱਚ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਇੱਥੇ ਇੱਕ ਤੋਂ ਬਾਅਦ ਇੱਕ ਘੱਟ ਸਕੋਰ ਵਾਲਾ ਮੈਚ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਲਈ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਬੁੱਧਵਾਰ ਨੂੰ ਇੱਥੇ ਭਾਰਤ-ਆਇਰਲੈਂਡ ਮੈਚ ਦੌਰਾਨ ਡਰਾਪ-ਇਨ ਪਿੱਚਾਂ ‘ਚ ਅਸਾਧਾਰਨ ਉਛਾਲ ਦੇਖਣ ਨੂੰ ਮਿਲਿਆ, ਜਿਸ ਕਾਰਨ ਭਾਰਤੀ ਕਪਤਾਨ ਰੋਹਿਤ ਸ਼ਰਮਾ ਅਤੇ ਵਿਕਟਕੀਪਰ ਰਿਸ਼ਭ ਪੰਤ ਜ਼ਖਮੀ ਹੋ ਗਏ। ਰੋਹਿਤ ਨੂੰ ਰਿਟਾਇਰ ਹੋ ਕੇ ਜਾਣਾ ਪਿਆ। ਭਾਰਤ-ਪਾਕਿਸਤਾਨ ਹਾਈ ਵੋਲਟੇਜ ਮੈਚ 9 ਜੂਨ ਨੂੰ ਨਿਊਯਾਰਕ ਦੇ ਇਸੇ ਮੈਦਾਨ ‘ਤੇ ਖੇਡਿਆ ਜਾਣਾ ਹੈ। ਆਈਸੀਸੀ ਨੇ ਭਾਰਤ-ਪਾਕਿਸਤਾਨ ਮੈਗਾ ਮੈਚ ਤੋਂ ਪਹਿਲਾਂ ਡਰਾਪ-ਇਨ ਪਿੱਚਾਂ ਦੀ ਮੁਰੰਮਤ ਸ਼ੁਰੂ ਕਰ ਦਿੱਤੀ ਹੈ। ਬੁੱਧਵਾਰ ਰਾਤ ਨੂੰ ਭਾਰਤ-ਆਇਰਲੈਂਡ ਮੈਚ ਤੋਂ ਬਾਅਦ ਆਈਸੀਸੀ ਪਿੱਚ ਕਿਊਰੇਟਰ ਅਤੇ ਸਟਾਫ ਨੂੰ ਪਿੱਚ ਦੀ ਮੁਰੰਮਤ ਕਰਦੇ ਦੇਖਿਆ ਗਿਆ। ਇੰਨਾ ਹੀ ਨਹੀਂ ਭਾਰਤੀ ਟੀਮ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਅਤੇ ਵਿਕਰਮ ਰਾਠੌੜ ਵੀ ਕਿਊਰੇਟਰਾਂ ਨੂੰ ਨਿਰਦੇਸ਼ ਦਿੰਦੇ ਨਜ਼ਰ ਆਏ। ਆਇਰਲੈਂਡ ਦੀ ਪਾਰੀ ਦੇ ਪਾਵਰਪਲੇਅ ਵਿੱਚ ਜਸਪ੍ਰੀਤ ਬੁਮਰਾਹ ਨੇ ਛੇਵਾਂ ਓਵਰ ਲਿਆਂਦਾ। ਬੁਮਰਾਹ ਨੇ ਸ਼ਾਰਟ ਲੈਂਥ ‘ਤੇ 5ਵੀਂ ਗੇਂਦ ਸੁੱਟੀ, ਜੋ ਬਾਊਂਸ ਹੋ ਕੇ ਉਸ ਦੇ ਦਸਤਾਨੇ ਤੋਂ ਬਾਅਦ ਲੋਰਕਨ ਟਕਰ ਦੇ ਹੈਲਮੇਟ ‘ਤੇ ਲੱਗੀ ਅਤੇ ਉਹ ਕੈਚ ਆਊਟ ਹੋ ਗਿਆ। ਭਾਰਤ-ਆਇਰਲੈਂਡ ਵਿਚਾਲੇ 5 ਜੂਨ ਨੂੰ ਨਾਸਾਓ ਇੰਟਰਨੈਸ਼ਨਲ ਕ੍ਰਿਕਟ ਗਰਾਊਂਡ (Nassau Cricket Ground) ‘ਤੇ ਖੇਡਿਆ ਗਿਆ ਮੈਚ ਸਿਰਫ 28.2 ਓਵਰਾਂ ‘ਚ ਖਤਮ ਹੋ ਗਿਆ। ਇੱਥੇ ਟਾਸ ਹਾਰ ਕੇ ਬੱਲੇਬਾਜ਼ੀ ਕਰਨ ਉਤਰੀ ਆਇਰਲੈਂਡ ਦੀ ਟੀਮ 16 ਓਵਰਾਂ ‘ਚ 96 ਦੌੜਾਂ ‘ਤੇ ਆਲ ਆਊਟ ਹੋ ਗਈ ਤਾਂ ਭਾਰਤ ਨੇ 12.2 ਓਵਰਾਂ ‘ਚ 97 ਦੌੜਾਂ ਦੇ ਸਕੋਰ ਦਾ ਪਿੱਛਾ ਕਰਦੇ ਹੋਏ 2 ਵਿਕਟਾਂ ਗੁਆ ਦਿੱਤੀਆਂ। ਨਿਊਯਾਰਕ ਦੇ ਨਾਸਾਓ ਇੰਟਰਨੈਸ਼ਨਲ ਕ੍ਰਿਕਟ ਗਰਾਊਂਡ ‘ਤੇ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਕੀਤਾ। ਭਾਰਤੀ ਗੇਂਦਬਾਜ਼ਾਂ ਨੇ ਆਇਰਲੈਂਡ ਦੀ ਟੀਮ ਨੂੰ 96 ਦੌੜਾਂ ‘ਤੇ ਆਲ ਆਊਟ ਕਰ ਦਿੱਤਾ। ਇਸ ਤੋਂ ਬਾਅਦ ਬੱਲੇਬਾਜ਼ਾਂ ਨੇ 13ਵੇਂ ਓਵਰ ਵਿੱਚ ਟੀਚੇ ਦਾ ਪਿੱਛਾ ਕੀਤਾ। ਰੋਹਿਤ ਸ਼ਰਮਾ ਨੇ ਪੰਜਾਹ ਦੌੜਾਂ ਬਣਾਈਆਂ। The post ਨਾਸਾਓ ਕ੍ਰਿਕਟ ਗਰਾਊਂਡ ਪਿੱਚ ‘ਤੇ ਉੱਠੇ ਸਵਾਲ, ਰੋਹਿਤ ਸ਼ਰਮਾ-ਪੰਤ ਤੇ ਇੱਕ ਹੋਰ ਖਿਡਾਰੀ ਜ਼ਖਮੀ appeared first on TheUnmute.com - Punjabi News. Tags:
|
ਪੰਜਾਬ 'ਚ ਤੇਜ਼ ਹਵਾਵਾਂ ਨਾਲ ਬਦਲਿਆ ਮੌਸਮ, ਸੂਬੇ 'ਚ ਮੀਂਹ ਦਾ ਅਲਰਟ ਜਾਰੀ Thursday 06 June 2024 06:27 AM UTC+00 | Tags: breaking-news news punjab punjab-weather rain-alert weather-punjab ਚੰਡੀਗੜ੍ਹ, 06 ਮਈ 2024: ਪੰਜਾਬ ਕਈ ਇਲਾਕਿਆਂ ‘ਚ ਬੀਤੀ ਰਾਤ ਤੇਜ਼ ਹਵਾਵਾਂ ਅਤੇ ਮੀਂਹ ਕਾਰਨ (Rain alert) ਗਰਮੀ ਤੋਂ ਕੁਝ ਰਾਹਤ ਮਿਲੀ ਹੈ | ਅੱਜ ਯਾਨੀ ਵੀਰਵਾਰ ਸ਼ਾਮ ਨੂੰ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਤਾਪਮਾਨ ਵਿੱਚ ਅਚਾਨਕ ਤਬਦੀਲੀ ਦੇਖਣ ਨੂੰ ਮਿਲੀ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਵੀਰਵਾਰ ਨੂੰ ਵੀ ਅਜਿਹਾ ਹੀ ਮੌਸਮ ਰਹੇਗਾ। ਇਸ ਦੇ ਨਾਲ ਹੀ ਸ਼ਨੀਵਾਰ ਤੋਂ ਪੰਜਾਬ ‘ਚ ਹਲਾਤ ਆਮ ਵਾਂਗ ਹੋਣੇ ਸ਼ੁਰੂ ਹੋ ਜਾਣਗੇ। ਮੌਸਮ ਵਿਭਾਗ ਨੇ ਅੱਜ 19 ਜ਼ਿਲ੍ਹਿਆਂ ਵਿੱਚ ਔਰੇਂਜ ਅਲਰਟ ਜਾਰੀ (Rain alert) ਕੀਤਾ ਹੈ। ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਰੂਪਨਗਰ ਨੂੰ ਛੱਡ ਕੇ ਪੂਰੇ ਸੂਬੇ ਵਿੱਚ ਮੀਂਹ ਅਤੇ ਤੇਜ਼ ਹਵਾਵਾਂ ਦਾ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਉਪਰੋਕਤ ਚਾਰ ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਅਨੁਸਾਰ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ 40 ਤੋਂ 45 ਡਿਗਰੀ ਦੇ ਆਸ-ਪਾਸ ਚੱਲ ਰਿਹਾ ਸੀ, 2 ਦਿਨਾਂ ਦੇ ਇਸ ਮੌਸਮ ਤੋਂ ਬਾਅਦ ਤਾਪਮਾਨ 40 ਡਿਗਰੀ ਦੇ ਆਸ-ਪਾਸ ਹੇਠਾਂ ਆ ਜਾਵੇਗਾ। The post ਪੰਜਾਬ ‘ਚ ਤੇਜ਼ ਹਵਾਵਾਂ ਨਾਲ ਬਦਲਿਆ ਮੌਸਮ, ਸੂਬੇ ‘ਚ ਮੀਂਹ ਦਾ ਅਲਰਟ ਜਾਰੀ appeared first on TheUnmute.com - Punjabi News. Tags:
|
ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋ ਮਨਾਇਆ ਵਾਤਾਵਰਣ ਦਿਵਸ Thursday 06 June 2024 06:32 AM UTC+00 | Tags: breaking-news environment-day latest-nws news punjab ਸ੍ਰੀ ਮੁਕਤਸਰ ਸਾਹਿਬ, 06 ਜੂਨ 2024: ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ.ਏ.ਐੱਸ. ਨਗਰ (ਮੋਹਾਲੀ) ਦੇ ਦਿਸ਼ਾ ਨਿਰਦੇਸ਼ ਅਨੁਸਾਰ ਰਾਜ ਕੁਮਾਰ, ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ, ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਬੀਤੇ ਦਿਨ ਮਿਸ. ਅਮੀਤਾ ਸਿੰਘ, ਵਧੀਕ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਅਤੇ ਡਾ. ਗਗਨਦੀਪ ਕੌਰ, ਸੀ.ਜੀ.ਐੱਮ/ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ੍ਰੀ ਮੁਕਤਸਰ ਸਾਹਿਬ ਵੱਲੋ ਵਾਤਾਵਰਣ ਦਿਵਸ (Environment Day) ਮਨਾਇਆ ਗਿਆ। ਇਸ ਮੌਕੇ ਮਿਸ. ਅਮੀਤਾ ਸਿੰਘ, ਵਧੀਕ ਜਿਲਾ ਅਤੇ ਸੈਸ਼ਨਜ਼ ਜੱਜ ਅਤੇ ਡਾ. ਗਗਨਦੀਪ ਕੌਰ, ਸੀ.ਜੀ.ਐੱਮ/ਸਕੱਤਰ ਨੇ ਦੱਸਿਆ ਕਿ ਚੰਗੀ ਸਿਹਤ ਅਤੇ ਬਿਮਾਰੀਆਂ ਤੋਂ ਬਚਣ ਲਈ ਵਾਤਾਵਰਣ ਦੀ ਸੰਭਾਲ ਅਤਿ ਜਰੂਰੀ ਹੈ। ਮਿਸ. ਅਮੀਤਾ ਸਿੰਘ, ਵਧੀਕ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਅਤੇ ਡਾ. ਗਗਨਦੀਪ ਕੌਰ, ਸੀ.ਜੀ.ਐੱਮ/ਸਕੱਤਰ, ਸ੍ਰੀ ਮੁਕਤਸਰ ਸਾਹਿਬ ਨੇ ਆਪਣੇ ਹੱਥਾਂ ਨਾਲ ਕੋਰਟ ਕੰਪਲੈਕਸ ਵਿਖੇ ਰੁੱਖ ਲਗਾਕੇ ਵੱਧ ਤੋਂ ਵੱਧ ਰੁੱਖ ਲਗਾਉਣ ਦਾ ਸੁਨੇਹਾ ਦਿੱਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਹਰ ਸਾਲ 5 ਜੂਨ ਨੂੰ ਵਿਸ਼ਵ ਵਾਤਾਵਰਣ ਦਿਵਸ (Environment Day) ਮਨਾਇਆ ਜਾਂਦਾ ਹੈ। ਇਹ ਦਿਨ ਮਨਾਉਣ ਦਾ ਮੁੱਖ ਮਕਸਦ ਆਪਣੇ ਵਾਤਾਵਰਣ ਦੀ ਸੰਭਾਲ ਕਰਨ ਅਤੇ ਵੱਧ ਤੋ ਵੱਧ ਪੌਦੇ ਲਗਾ ਕੇ ਵਾਤਾਵਰਣ ਨੂੰ ਹਰਾ ਭਰਾ ਕਰਨ ਲਈ ਲੋਕਾਂ ਨੂੰ ਪ੍ਰੇਰਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਵਾਤਾਵਰਣ ਦੀ ਬਹਾਲੀ, ਜੋ ਕਿ ਮਨੁੱਖ ਦੁਆਰਾ ਜੰਗਲਾਂ, ਪਹਾੜਾਂ ਅਤੇ ਸਮੁੰਦਰਾਂ ਵਿੱਚ ਮਨੁੱਖੀ ਗਤੀਵਿਧੀਆਂ ਨਾਲ ਹੋਣ ਵਾਲੇ ਨੁਕਸਾਨ ਨੂੰ ਰੋਕਣ ਅਤੇ ਵਾਤਾਵਰਣ ਨੂੰ ਪੁਨਰਜੀਵਤ ਕਰਨ 'ਤੇ ਕੇਂਦਰਿਤ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਸੀਂ ਪ੍ਰਦੂਸ਼ਣ ਨੂੰ ਘਟਾ ਕੇ ਅਤੇ ਨਵੇਂ ਉਪਰਾਲਿਆਂ ਨਾਲ ਅਸੀਂ ਵਾਤਾਵਰਣ ਪ੍ਰਣਾਲੀ ਨੂੰ ਬਹਾਲ ਕਰਨ ਵਿੱਚ ਵੱਡਾ ਯੋਗਦਾਨ ਪਾ ਸਕਦੇ ਹਾਂ। ਇਸ ਮੌਕੇ ਨਵ-ਨਿਯੁਕਤ ਜੁਡੀਸ਼ੀਅਲ ਅਫਸਰ, ਸ਼੍ਰੀ ਗੁਰਪ੍ਰੀਤ ਸਿੰਘ ਚੌਹਾਨ, ਚੀਫ, ਲੀਗਲ ਏਡ ਡਿਫੈਂਸ ਕਾਉਂਸਲ, ਡਿਪਟੀ ਲੀਗਲ ਏਡ ਡਿਫੈਂਸ ਕਾਉਂਸਲ ਅਤੇ ਸਹਾਇਕ, ਲੀਗਲ ਏਡ ਡਿਫੈਂਸ ਕਾਉਂਸਲ ਨੇ ਵੀ ਭਾਗ ਲਿਆ। ਇਸ ਤੋਂ ਇਲਾਵਾ ਸਮੂਹ ਸਟਾਫ ਵੀ ਹਾਜ਼ਰ ਸੀ। ਇਸ ਮੌਕੇ ਪੈਨਲ ਦੇ ਵਕੀਲਾਂ ਅਤੇ ਪੈਰਾ ਲੀਗਲ ਵਲੰਟੀਅਰਜ ਵੱਲੋਂ ਮੀਟਿੰਗ ਕੀਤੀ ਗਈ। ਉਨ੍ਹਾਂ ਵੱਲੋਂ 29 ਜੁਲਾਈ 2024 ਤੋਂ 03 ਅਗਸਤ 2024 ਤੱਕ ਮਾਣਯੋਗ ਸੁਪਰੀਮ ਕੋਰਟ ਵਿੱਚ ਲੱਗ ਰਹੀ ਸਪੈਸ਼ਲ ਲੋਕ ਅਦਾਲਤ ਵਿੱਚ ਕੇਸਾਂ ਦੇ ਨਿਪਟਾਰੇ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। The post ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋ ਮਨਾਇਆ ਵਾਤਾਵਰਣ ਦਿਵਸ appeared first on TheUnmute.com - Punjabi News. Tags:
|
ਹਰਿਆਣਾ ਸਰਕਾਰ ਨੇ ਲੂ ਨਾਲ ਨਜਿੱਠਣ ਲਈ ਕੀਤੇ ਵਿਆਪਕ ਉਪਾਅ: ਮੁੱਖ ਸਕੱਤਰ Thursday 06 June 2024 08:23 AM UTC+00 | Tags: breaking-news extreme-heat haryana-government haryana-weather india-news latest-news news punjab-news ਚੰਡੀਗੜ੍ਹ, 6 ਜੂਨ 2024: ਹਰਿਆਣਾ (Haryana) ਦੇ ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ ਨੇ ਕਿਹਾ ਕਿ ਸੂਬਾ ਸਰਕਾਰ ਨੇ ਲੂ ਦੇ ਪ੍ਰਭਾਵ ਨੂੰ ਘੱਟ ਕਰਨ ਅਤੇ ਆਮ ਜਨਤਾ ਦੀ ਸਿਹਤ ਦੀ ਸੁਰੱਖਿਆ ਲਈ ਵਿਆਪਕ ਉਪਾਅ ਕੀਤੇ ਹਨ। ਮਾਲ ਅਤੇ ਆਪਦਾ ਪ੍ਰਬੰਧਨ ਵਿਭਾਗ ਨੇ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਹਿੱਤਧਾਰਕ ਵਿਭਾਗਾਂ ਦੇ ਪ੍ਰਸਾਸ਼ਨਿਕ ਸਕੱਤਰਾਂ ਨੂੰ ਵਿਸਤਾਰ ਨਿਰਦੇਸ਼ ਜਾਰੀ ਕੀਤੇ ਹਨ। ਇੰਨ੍ਹਾਂ ਵਿਚ ਲੂ ਨਾਲ ਨਜਿੱਠਣ ਲਈ ਪ੍ਰਭਾਵੀ ਰਣਨੀਤੀ ਦੀ ਜ਼ਰੂਰਤ ਅਤੇ ਕੰਮਾਂ ਦੀ ਨਿਗਰਾਨੀ ਲਈ ਨੋਡਲ ਅਧਿਕਾਰੀ ਨਾਮਜ਼ਦ ਕਰਨ ‘ਤੇ ਜੋਰ ਦਿੱਤਾ ਹੈ। ਇਸ ਤੋਂ ਇਲਾਵਾ, ਰਾਜ ਸਰਕਾਰ ਨੇ ਕਲਾਈਮੇਟ ਬਦਲਾਅ ‘ਤੇ ਡ੍ਰਾਫਟ ਐਕਸ਼ਨ ਪਲਾਨ ਵੀ ਤਿਆਰ ਕਰ ਲਿਆ ਹੈ, ਜਿਸ ਨੂੰ ਛੇਤੀ ਹੀ ਕੇਂਦਰ ਸਰਕਾਰ ਨੂੰ ਭੇਜਿਆ ਜਾਵੇਗਾ। ਇਸ ਤੋਂ ਇਲਾਵਾ, ਝੀਲਾਂ ਦੀ ਗਾਦ ਕੱਢਣ ਲਈ ਛੇਤੀ ਹੀ ਇਕ ਕੰਮ ਯੋਜਨਾ ਲਾਗੂ ਕੀਤੀ ਜਾਵੇਗੀ। ਟੀਵੀਐਸਐਨ ਪ੍ਰਸਾਦ ਨੇ ਇਹ ਗੱਲ ਅੱਜ ਕੇਂਦਰੀ ਕੈਬੀਨਟ ਸਕੱਤਰ ਦੀ ਅਗਵਾਈ ਹੇਠ ਨੈਸ਼ਨਲ ਕ੍ਰਾਈਸਿਸ ਮੈਨੇਜਮੈਂਟ ਕਮੇਟੀ (ਐਨਸੀਐਮਸੀ) ਦੀ ਬੈਠਕ ਵਿਚ ਹਿੱਸਾ ਲੈਣ ਦੇ ਬਾਅਦ ਕਹੀ। ਇਹ ਬੈਠਕ ਦੇਸ਼ ਦੇ ਕਈ ਹਿੱਸਿਆਂ ਵਿਚ ਚੱਲ ਰਹੀ ਲੂ ਦੀ ਸਥਿਤੀ ਨਾਲ ਨਜਿੱਠਣ ਲਈ ਕੀਤੀ ਗਈ ਤਿਆਰੀਆਂ ਅਤੇ ਪ੍ਰਤੀਕਿਆ ਉਪਾਆਂ ਦੀ ਸਮੀਖਿਆ ਲਈ ਬੁਲਾਈ ਗਈ ਸੀ। ਉਨ੍ਹਾਂ ਨੇ ਦਸਿਆ ਕਿ ਜਨਸਿਹਤ ਵਿਭਾਵ ਵੱਲੋਂ ਜ਼ਿਲ੍ਹਾ ਪੱਧਰ ‘ਤੇ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ। ਇਸ ਦੇ ਰਾਹੀਂ ਫੋਨ ਕਰਨ ‘ਤੇ ਤੁਰੰਤ ਪਾਣੀ ਦੇ ਟੈਂਕਰ ਭੇਜੇ ਜਾਂਦੇ ਹਨ। ਮੁੱਖ ਸਕੱਤਰ ਨੇ ਕਿਹਾ ਕਿ ਮਈ ਦੇ ਵਿਚ ਹੀ ਹਰਿਆਣਾ (Haryana) ਲਗਾਤਾਰ ਲੂ ਦੇ ਕਾਰਨ ਅੱਤ ਦੀ ਗਰਮੀ ਦੀ ਸਥਿਤੀ ਨਾਲ ਜੂਝ ਰਿਹਾ ਹੈ। ਕਈ ਖੇਤਰਾਂ ਵਿਚ ਲੋਕਾਂ ਨੂੰ ਲੰਬੇ ਸਮੇਂ ਤੋਂ ਬਹੁਤ ਵੱਧ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਸਿਰਸਾ ਵਿਚ 28 ਮਈ ਨੂੰ 50.3 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਆਉਣ ਵਾਲੇ ਦਿਨਾਂ ਵਿਚ ਹਨੇਰੀ-ਤੁਫਾਨ ਦੇ ਕਾਰਨ ਗਰਮੀ ਤੋਂ ਕੁੱਝ ਰਾਹਤ ਮਿਲਣ ਦੀ ਉਮੀਦ ਹੈ, ਪਰ ਜਲਦੀ ਹੀ ਤਾਪਮਾਨ ਵਿਚ ਫਿਰ ਤੋਂ ਵਾਧਾ ਹੋਣ ਦਾ ਅੰਦਾਜਾ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿਚ ਭੀਸ਼ਨ ਲੂ ਦੇ ਚੱਲਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਪ੍ਰਭਾਵੀ ਉਪਾਅ ਕੀਤੇ ਹਨ। ਵਿਭਾਗ ਦਾ ਟੀਚਾ ਤੁਰੰਤ ਮੈਡੀਕਲ ਪ੍ਰਤੀਕ੍ਰਿਆ ਯਕੀਨੀ ਕਰਨਾ ਅਤੇ ਆਮ ਜਨਤਾ ਨੂੰ ਇਸ ਤੋਂ ਸੁਰੱਖਿਅਤ ਰਹਿਣ ਤੋਂ ਸਮਰੱਥ ਬਣਾਉਣਾ ਹੈ। ਵਿਭਾਗ ਨੇ ਵਿਸ਼ੇਸ਼ ਰੂਪ ਨਾਲ ਗਰਮੀ ਤੋਂ ਹੋਣ ਵਾਲੀ ਬੀਮਾਰੀਆਂ ਦੇ ਉਪਚਾਰ ਤਹਿਤ ਸਪਲਾਈ ਲਈ 26.75 ਕਰੋੜ ਰੁਪਏ ਅਲਾਟ ਕੀਤੇ ਹਨ। ਇਸ ਤੋਂ ਹਰੇਕ ਜਿਲ੍ਹੇ ਵਿਚ ਸੀਟਸਟ੍ਰੋਕ ਅਤੇ ਸਬੰਧਿਤ ਮੁੱਦਿਆਂ ਨਾਲ ਨਜਿੱਠਣ ਲਈ ਜਰੂਰੀ ਸਰੋਤਾਂ ਦੀ ਉਪਲਬਧਤਾ ਯਕੀਨੀ ਕੀਤੀ ਗਈ ਹੈ। ਇਸ ਤੋਂ ਇਲਾਵਾ, ਗਰਮੀ ਤੋਂ ਹੋਣ ਵਾਲੀ ਥਕਾਵਟ ਚੲ ਡਪ-ਹਾਈਡ੍ਰੇਸ਼ਨ ਵਾਲੇ ਲੋਕਾਂ ਨੂੰ ਤੁਰੰਤ ਰਾਹਤ ਪਹੁੰਚਾਉਣ ਲਈਸਿਹਤ ਸਹੂਲਤਾਂ ਅਤੇ ਪ੍ਰਮੁੱਖ ਸਥਾਨਾਂ ‘ਤੇ ਓਰਲ ਰਿਹਾਈਡ੍ਰੇਸ਼ਨ ਕੋਰਨਰ ਸਥਾਪਿਤ ਕੀਤੇ ਗਏ ਹਨ। ਐਮਰਜੈਂਸੀ ਸਥਿਤੀ ਦੀ ਸੰਭਾਵਨਾ ਦੇ ਮੱਦੇਨਜਰ, ਐਂਬੂਲੰਸ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਹੈ ਅਤੇ 112 ਐਮਰਜੈਂਸੀ ਹੈਲਪਲਾਇਨ ਦੇ ਨਾਲ ਤਾਲਮੇਲ ਸਥਾਪਿਤ ਕੀਤਾ ਜਾ ਰਿਹਾ ਹੈ। ਇਸ ਨਾਲ ਹੀਟਸਟ੍ਰੋਕ ਦੀ ਘਟਨਾਵਾਂ ਦੇ ਮਾਮਲੇ ਵਿਚ ਤੁਰੰਤ ਪ੍ਰਤੀਕ੍ਰਿਆ ਸਮੇਂ ਯਕੀਨੀ ਹੁੰਦਾ ਹੈ। ਇਸ ਤੋਂ ਇਲਾਵਾ, ਸਾਰੇ ਜ਼ਿਲ੍ਹਿਆਂ ਵਿਚ ਮੈਡੀਕਲ ਅਧਿਕਾਰੀਆਂ ਅਤੇ ਪੈਰਾਮੈਡੀਕਲ ਸਟਾਫ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੀਟ ਰਿਲੇਟੇਡ ਇਲਨੈਸ (ਐਚਆਰਆਈ) ਨਾਲ ਨਜਿਠਣ ਲਈ ਕਠੋਰ ਸਿਖਲਾਈ ਦਿੱਤੀ ਜਾ ਰਹੀ ਹੈ। ਇਹ ਸਿਖਲਾਈ ਸਿਹਤ ਪੇਸ਼ੇਵਰਾਂ ਨੂੰ ਹੀਟਸਟ੍ਰੋਕ ਦੇ ਮਾਮਲਿਆਂ ਦਾ ਪ੍ਰਭਾਵੀ ਢੰਗ ਨਾਲ ਨਿਦਾਨ ਅਤੇ ਉਪਚਾਰ ਕਰਨ ਦੀ ਮਾਹਰਤਾ ਨਾਲ ਲੈਸ ਕਰਦਾ ਹੈ। ਹਰੇਕ ਵਿਭਾਗ ਨੇ ਹੀਟਵੇਵ ਨਾਲ ਨਜਿੱਠਣ ਲਈ ਵਿਸ਼ੇਸ਼ ਕਾਰਵਾਈ ਕੀਤੀ ਹੈ। ਸਕੂਲ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਗਰਮੀ ਦੇ ਪੀਕ ਆਵਰ ਤੋਂ ਬਚਾਉਣ ਲਈ ਸਕੂਲ ਦੇ ਸਮੇਂ ਨੂੰ ਬਦਲਿਆ ਗਿਆ ਅਤੇ 30 ਜੂਨ, 2024 ਤੱਕ ਗਰਮੀ ਦੀਆਂ ਛੁੱਟੀਆਂ ਐਲਾਨ ਕੀਤੀਆਂ ਹਨ। ਵਿਕਾਸ ਅਤੇ ਪੰਚਾਇਤ ਵਿਭਾਗ ਨੇ ਭੀਸ਼ਨ ਗਰਮੀ ਤੋਂ ਬੱਚਣ ਲਈ ਮਨਰੇਗਾ ਮਜਦੂਰਾਂ ਦੇ ਕੰਮ ਲਈ ਸਮਾਂ ਬੰਨਿਆ ਅਤੇ ਕਾਰਜ ਸਥਾਨਾਂ ‘ਤੇ ਪੀਣ ਦੇ ਪਾਣੀ ਅਤੇ ਪ੍ਰਾਥਮਿਕ ਉਪਚਾਰ ਦੀ ਵਿਵਸਥਾ ਯਕੀਨੀ ਕੀਤੀ ਹੈ। ਮਜਦੂਰਾਂ ਨੂੰ ਲੂ ਦੇ ਪ੍ਰਭਾਵਾਂ ਦੇ ਬਾਰੇ ਵਿਚ ਜਾਣਕਾਰੀ ਦੇਣ ਲਈ ਜਾਗਰੁਕਤਾ ਮੁਹਿੰਮ ਸ਼ੁਰੂ ਕੀਤੇ ਗਏ ਹਨ। ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਨੇ ਪਸ਼ੂਧਨ ਦੀ ਸੁਰੱਖਿਆ ਲਈ ਐਡਵਾਈਜਰੀ ਜਾਰੀ ਕੀਤੀ ਗਈ ਹੈ ਜਦੋਂ ਕਿ ਫਾਇਰ ਵਿਭਾਗ ਨੇ ਯਕੀਨੀ ਕੀਤਾ ਹੈ ਕਿ ਸਾਰੇ ਫਾਇਰ ਬ੍ਰਿਗੇਡ ਵਾਹਨਾਂ ਅਤੇ ਸਮੱਗਰੀ ਚਾਲੂ ਹੋਣ ਅਤੇ ਐਮਰਜੈਂਸੀ ਸਥਿਤੀ ਦੇ ਲਈ ਤਿਆਰ ਹੋਣ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਖਰੀਫ 2024 ਲਈ ਆਕਸਮਿਕ ਫਸਲ ਯੋਜਨਾ ਬਣਾਈ ਹੈ ਅਤੇ ਕਿਸਾਨਾਂ ਦੀ ਸਹਾਇਤਾ ਲਈ ਸਿੰਚਾਈ ਸੁਝਾਅ ਜਾਰੀ ਕੀਤੇ ਹਨ। ਬਿਜਲੀ ਵਿਭਾਗ ਨੇ ਬਿਜਲੀ ਸਪਲਾਈ ਮੰਗਾਂ ਦੇ ਪ੍ਰਬੰਧਨ ਅਤੇ ਜਲਸਪਲਾਈ ਯੋਜਨਾਵਾਂ ਲਈ ਲਗਾਤਾਰ ਬਿਜਲੀ ਯਕੀਨੀ ਕਰਨ ਲਈ ਇਕ ਨਿਗਰਾਨੀ ਅਤੇ ਤਾਲਮੇਲ ਕਮੇਟੀ ਦਾ ਗਠਨ ਕੀਤਾ ਹੈ। ਜਨ ਸਿਹਤ ਇੰਜੀਨੀਅਰਿੰਗ ਵਿਭਾਗ ਨੇ ਟੈਂਕਰ ਤਾਇਨਾਤ ਕਰ ਕੇ ਅਤੇ ਪਬਲਿਕ ਸਥਾਨਾਂ ‘ਤੇ ਪੋਰਟੇਬਲ ਪੀਣ ਵਾਲਾ ਪਾਣੀ ਸਹੂਲਤਾਂ ਰਾਹੀਂ ਜਲ ਸਪਲਾਈ ਯਕੀਨੀ ਕੀਤੀ ਹੈ। ਕਿਰਤ ਵਿਭਾਗ ਨੇ ਵੀ ਮਜਦੂਰਾਂ ਨੂੰ ਲੂ ਤੋਂ ਬਚਾਉਣ ਲਈ ਮਹਤੱਵਪੂਰਨ ਕਦਮ ਚੁੱਕੇ ਹਨ। ਕਿਰਤ ਕਮਿਸ਼ਨਰ ਨੇ ਸਾਰੇ ਖੇਤਰ ਅਧਿਕਾਰੀਆਂ ਦੇ ਨਾਲ ਸਥਿਤੀ ਦੀ ਸਮੀਖਿਆ ਕੀਤੀ ਹੈ ਅਤੇ ਮਜਦੂਰਾਂ ਨੂੰ ਵਿਸ਼ੇਸ਼ ਰੂਪ ਨਾਲ ਉਦਯੋਗਾਂ, ਨਿਰਮਾਣ ਸਥਾਨਾਂ ਅਤੇ ਇੱਟ-ਭੱਠਿਆਂ ‘ਤੇ ਗਰਮੀ ਦੇ ਪੀਕ ਆਵਰ ਤੋਂ ਬਚਾਉਣ ਲਈ ਕੰਮ ਸਮੇਂ ਨੂੰ ਸਮਾਯੋਜਿਤ ਕਰਨ ਲਈ ਸੁਝਾਅ ਦਿੱਤੇ ਹਨ। ਗਰਮੀ ਦੇ ਪੀਕ ਆਵਰ ਦੌਰਾਨ ਆਰਾਮ ਦਾ ਸਮੇਂ ਵਧਾਇਆ ਗਿਆ ਹੈ ਅਤੇ ਨੇੜੇ ਹਸਪਤਾਲ ਜਾਂ ਕਲੀਨਿਕ ਦੇ ਫੋਨ ਨੰਬਰ ਪ੍ਰਮੁੱਖਤਾ ਨਾਲ ਪ੍ਰਦਰਸ਼ਿਤ ਕੀਤੇ ਗਏ ਹਨ। ਵਿਭਾਗ ਵੱਲੋਂ ਹੀਟ ਸਟ੍ਰੋਕ ਵਰਗੀ ਐਮਰਜੈਂਸੀ ਸਞਿਤੀ ਵਿਚ ਮਜਦੂਰਾਂ ਦੇ ਲਈ ਏਅਰ ਕੰਡੀਸ਼ਨ ਜਾਂ ਕੂਲਰ ਦੀ ਵਿਵਸਥਾ ਜਰੂਰੀ ਕੀਤੀ ਗਈ ਹੈ। ਸਾਰੇ ਕਾਰਜ ਸਥਾਨਾਂ ‘ਤੇ ਪੀਣ ਦੇ ਪਾਣੀ ਦੀ ਸਹੂਲਤ ਯਕੀਨੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ, ਸਿਹਤ ਵਿਭਾਗ ਦੇ ਸਹਿਯੋਗ ਨਾਲ ਲੇਬਰ ਚੈਕ ਅਤੇ ਇੱਟ-ਭੱਠਿਆਂ ‘ਤੇ ਸਿਹਤ ਕੈਂਪ ਪ੍ਰਬੰਧਿਤ ਕੀਤੇ ਜਾ ਰਹੇ ਹਨ। ਆਂਗਣਵਾੜੀਆਂ ਵਿਚ ਆਈਈਸੀ ਸਮੱਗਰੀ ਪ੍ਰਦਰਸ਼ਿਤ ਕੀਤੀ ਜਾਂਦੀ ਹੈ ਅਤੇ ਏਕੀਕ੍ਰਿਤ ਬਾਲ ਵਿਕਾਸ ਯੋਜਨਾ ਦੇ ਕਾਰਜਕਰਤਾਵਾਂ ਨੂੰ ਵਿਸ਼ੇਸ਼ ਰੂਪ ਨਾਲ ਸ਼ਿਸ਼ੂਆਂ, ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ, ਜਣੇਪਾ ਅਤੇ ਸਤਨਪਾਨ ਕਰਵਾਉਣ ਵਾਲੀ ਮਾਤਾਵਾਂ ਅਤੇ ਬਜ਼ੁਰਗਾਂ ‘ਤੇ ਧਿਆਨ ਕੇਂਦ੍ਰਿਤ ਕਰਦੇ ਹੋਏ, ਹੀਟ ਵੇਵ ਨਾਲ ਸਬੰਧਿਤ ਜਾਣਕਾਰੀ ਪ੍ਰਸਾਰਿਤ ਕਰਨ ਲਈ ਪ੍ਰੋਤਸਾਹਿਤ ਕੀਤਾ ਜਾਂਦਾ ਹੈ। ਵਿਭਾਗ ਵੱਲੋਂ ਇਹ ਯਕੀਨੀ ਕੀਤਾ ਗਿਆ ਹੈ ਕਿ ਆਂਗਣਵਾੜੀ ਕੇਂਦਰਾਂ ਵਿਚ ਪੀਣ ਦਾ ਪਾਣੀ ਅਤੇ ਪ੍ਰਾਥਮਿਕ ਮੈਡੀਕਲ ਸਪਲਾਈ ਉਪਲਬਧ ਹੋਵੇ। ਸਿਹਤ ਵਿਭਾਗ ਦੇ ਤਾਲਮੇਲ ਨਾਲ ਇੰਨ੍ਹਾਂ ਕੇਂਦਰਾਂ ‘ਤੇ ਕਾਫੀ ਓਆਰਐਸ ਅਤੇ ਜਿੰਕ ਘੋਲ ਉਪਲਬੱਧ ਕਰਵਾਇਆ ਜਾਂਦਾ ਹੈ।
The post ਹਰਿਆਣਾ ਸਰਕਾਰ ਨੇ ਲੂ ਨਾਲ ਨਜਿੱਠਣ ਲਈ ਕੀਤੇ ਵਿਆਪਕ ਉਪਾਅ: ਮੁੱਖ ਸਕੱਤਰ appeared first on TheUnmute.com - Punjabi News. Tags:
|
ਹਰਿਆਣਾ 'ਚ ਅਚਾਨਕ ਬਦਲਿਆ ਮੌਸਮ, ਸੂਬੇ 'ਚ ਤੇਜ਼ ਹਵਾਵਾਂ ਨਾਲ ਮੀਂਹ ਦਾ ਅਲਰਟ ਜਾਰੀ Thursday 06 June 2024 09:13 AM UTC+00 | Tags: breaking-news change-weather haryana haryana-news haryana-weatther heat-wave heavy-rain news weather-news winds ਚੰਡੀਗੜ੍ਹ, 6 ਜੂਨ 2024: ਦੇਸ਼ ਭਰ ਦੇ ਕਈ ਸੂਬੇ ਲਗਾਤਾਰ ਗਰਮੀ ਦੀ ਮਾਰ ਝੱਲ ਰਹੇ ਹਨ, ਬੀਤੇ ਦਿਨ ਹਰਿਆਣਾ (Haryana) ਅਤੇ ਪੰਜਾਬ ਦੇ ਲੋਕਾਂ ਨੂੰ ਬਾਰਿਸ਼ ਅਤੇ ਤੂਫਾਨ ਨੇ ਰਾਹਤ ਦਿੱਤੀ ਹੈ। ਅੱਜ ਵੀ ਹਰਿਆਣਾ ਦੇ 36 ਸ਼ਹਿਰਾਂ ਵਿੱਚ ਤੇਜ਼ ਹਵਾਵਾਂ ਦਾ ਅਲਰਟ ਹੈ। ਇਸ ਦੌਰਾਨ ਮੌਸਮ ਵਿਭਾਗ ਨੇ ਬੱਦਲ ਛਾਏ ਰਹਿਣ ਅਤੇ ਬਿਜਲੀ ਚਮਕਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਇਸ ਦੇ ਨਾਲ ਹੀ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲਣਗੀਆਂ। ਇਸ ਦੌਰਾਨ ਬਾਰਿਸ਼ ਪੈਣ ਦੀ ਵੀ ਸੰਭਾਵਨਾ ਹੈ। ਇਸ ਦੇ ਨਾਲ ਹੀ ਪੰਜਾਬ ਵਿੱਚ ਵੈਸਟਰਨ ਡਿਸਟਰਬੈਂਸ ਨੇ ਜ਼ੋਰ ਫੜਨਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਦੇ ਕਈ ਸ਼ਹਿਰਾਂ ‘ਚ ਬੁੱਧਵਾਰ ਸ਼ਾਮ ਨੂੰ ਤਾਪਮਾਨ ‘ਚ ਅਚਾਨਕ ਬਦਲਾਅ ਦੇਖਣ ਨੂੰ ਮਿਲਿਆ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਵੀਰਵਾਰ ਨੂੰ ਵੀ ਅਜਿਹਾ ਹੀ ਮੌਸਮ ਰਹੇਗਾ। ਬਦਲੇ ਮੌਸਮ ਕਾਰਨ ਲੋਕਾਂ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤੂਫਾਨ ਕਾਰਨ ਦਰੱਖਤ ਟੁੱਟਣ, ਖੰਭੇ ਡਿੱਗਣ ਅਤੇ ਲੋਕਾਂ ਦੇ ਜ਼ਖਮੀ ਹੋਣ ਦੀਆਂ ਖ਼ਬਰਾਂ ਹਨ। ਹਰਿਆਣਾ (Haryana) ਦੇ ਕਰਨਾਲ ‘ਚ ਬੁੱਧਵਾਰ ਰਾਤ ਨੂੰ ਗਰਜ ਦੇ ਨਾਲ-ਨਾਲ ਹਲਕੀ ਬਾਰਿਸ਼ ਹੋਈ। ਇਸ ਕਾਰਨ ਦਰੱਖਤ, ਪੌਦੇ ਅਤੇ ਬਿਜਲੀ ਦੇ ਖੰਭੇ ਟੁੱਟ ਗਏ। ਕਰਨਾਲ ਜ਼ਿਲ੍ਹੇ ਦੇ ਪੇਂਡੂ ਖੇਤਰਾਂ ਵਿੱਚ ਬਿਜਲੀ ਦੇ ਖੰਭੇ ਡਿੱਗਣ ਕਾਰਨ ਬਿਜਲੀ ਸਪਲਾਈ ਵਿੱਚ ਵਿਘਨ ਪਿਆ। The post ਹਰਿਆਣਾ ‘ਚ ਅਚਾਨਕ ਬਦਲਿਆ ਮੌਸਮ, ਸੂਬੇ ‘ਚ ਤੇਜ਼ ਹਵਾਵਾਂ ਨਾਲ ਮੀਂਹ ਦਾ ਅਲਰਟ ਜਾਰੀ appeared first on TheUnmute.com - Punjabi News. Tags:
|
Himachal Pradesh: ਚੰਬਾ ਜ਼ਿਲ੍ਹੇ 'ਚ ਡੂੰਘੀ ਖੱਡ 'ਚ ਡਿੱਗੀ ਟਾਟਾ ਸੂਮੋ, ਤਿੰਨ ਜਣਿਆਂ ਦੀ ਗਈ ਜਾਨ Thursday 06 June 2024 09:25 AM UTC+00 | Tags: breaking-news chamba-accident himachal-news himachal-pradesh news road-accident tata-sumo ਚੰਡੀਗੜ੍ਹ, 6 ਜੂਨ 2024: ਹਿਮਾਚਲ ਪ੍ਰਦੇਸ਼ ਦੇ ਚੰਬਾ (Chamba) ਜ਼ਿਲ੍ਹੇ ‘ਚ ਰਾਖ-ਬਿੰਦਲਾ-ਧਨਾੜਾ ਰੋਡ ‘ਤੇ ਵੀਰਵਾਰ ਸਵੇਰੇ 9:00 ਵਜੇ ਟਾਟਾ ਸੂਮੋ ਗੱਡੀ ਦੇ ਹਾਦਸੇ ਦਾ ਸ਼ਿਕਾਰ ਹੋਣ ਕਾਰਨ ਤਿੰਨ ਜਣਿਆਂ ਦੀ ਮੌਤ ਹੋ ਗਈ। ਇਸ ਹਾਦਸੇ ‘ਚ 10 ਜਣੇ ਜ਼ਖਮੀ ਹੋ ਗਏ ਹਨ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ। ਹਾਦਸੇ ਦੇ ਸਮੇਂ ਵਾਹਨ ‘ਚ ਕੁੱਲ 13 ਜਣੇ ਸਵਾਰ ਸਨ, ਜਿਸ ਤੋਂ ਤੁਰੰਤ ਬਾਅਦ ਸਥਾਨਕ ਲੋਕਾਂ ਨੇ ਪ੍ਰਸ਼ਾਸਨ, ਪੁਲਸ ਅਤੇ ਐਂਬੂਲੈਂਸ ਨੂੰ ਸੂਚਨਾ ਦਿੱਤੀ। ਸ਼ੁੱਕਰਵਾਰ ਸਵੇਰੇ ਜਦੋਂ ਕਾਰ ਇੱਥੋਂ ਲੰਘ ਰਹੀ ਸੀ ਤਾਂ ਸੜਕ ਤੋਂ ਹੇਠਾਂ ਪਲਟ ਗਈ ਅਤੇ ਫਿਰ ਖੱਡ ਵਿੱਚ ਜਾ ਡਿੱਗੀ। ਮੌਕੇ ‘ਤੇ ਪਹੁੰਚੇ ਪਿੰਡ ਵਾਸੀਆਂ ਨੇ ਜ਼ਖਮੀਆਂ ਨੂੰ ਚੁੱਕ ਕੇ ਨਿੱਜੀ ਵਾਹਨਾਂ ‘ਚ ਮੈਡੀਕਲ ਕਾਲਜ ਚੱਬਾ (Chamba) ਪਹੁੰਚਾਇਆ। ਚਾਰ ਗੰਭੀਰ ਜ਼ਖ਼ਮੀਆਂ ਨੂੰ ਟਾਂਡਾ ਮੈਡੀਕਲ ਕਾਲਜ ਰੈਫ਼ਰ ਕਰ ਦਿੱਤਾ ਗਿਆ ਹੈ। ਪੁਲਿਸ ਟੀਮ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਤਾਬਕ ਹਾਦਸੇ ‘ਚ ਦੋ ਜਣਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਸਪਤਾਲ ਵਿੱਚ ਇੱਕ ਦੀ ਮੌਤ ਹੋ ਗਈ। ਗੱਡੀ ਵਿੱਚ ਸਵਾਰ ਹੋਰ ਜਣੇ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਦਾ ਮੈਡੀਕਲ ਕਾਲਜ ਚੰਬਾ ਵਿੱਚ ਇਲਾਜ ਚੱਲ ਰਿਹਾ ਹੈ। ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਖੁਲਾਸਾ ਨਹੀਂ ਹੋਇਆ ਹੈ। The post Himachal Pradesh: ਚੰਬਾ ਜ਼ਿਲ੍ਹੇ ‘ਚ ਡੂੰਘੀ ਖੱਡ ‘ਚ ਡਿੱਗੀ ਟਾਟਾ ਸੂਮੋ, ਤਿੰਨ ਜਣਿਆਂ ਦੀ ਗਈ ਜਾਨ appeared first on TheUnmute.com - Punjabi News. Tags:
|
ਦਿੱਲੀ ਵਿਖੇ ਸਾਰੇ 'ਆਪ' ਵਿਧਾਇਕਾਂ ਨੂੰ ਮੁੱਖ ਮੰਤਰੀ ਨਿਵਾਸ 'ਤੇ ਬੈਠਕ ਲਈ ਸੱਦਿਆ Thursday 06 June 2024 09:41 AM UTC+00 | Tags: aap breaking-news news ਚੰਡੀਗੜ੍ਹ, 6 ਜੂਨ 2024: ਦੇਸ਼ ਦੀ ਰਾਜਧਾਨੀ ਵਿੱਚ ਆਮ ਆਦਮੀ ਪਾਰਟੀ (AAP) ਲੰਮੇ ਸਮੇਂ ਤੋਂ ਸੱਤਾ ‘ਤੇ ਕਾਬਜ਼ ਹੈ। ‘ਆਪ’ ਦੇ 70 ‘ਚੋਂ 62 ਵਿਧਾਨ ਸਭਾ ਹਲਕਿਆਂ ‘ਚ ਵਿਧਾਇਕ ਹਨ। ਇਸ ਦੇ ਬਾਵਜੂਦ ਭਾਜਪਾ ਨੇ ਵੋਟਾਂ ਦੇ ਵੱਡੇ ਫਰਕ ਨਾਲ ਤੀਜੀ ਵਾਰ ਸਾਰੀਆਂ ਸੱਤ ਲੋਕ ਸਭਾ ਸੀਟਾਂ ਜਿੱਤੀਆਂ ਹਨ। ਲੋਕ ਸਭਾ ਚੋਣਾਂ ‘ਚ ਮਿਲੀ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ ‘ਚ ਹਲਚਲ ਵਧ ਗਈ ਹੈ। ਦਿੱਲੀ ਦੇ ਸਾਰੇ ਵਿਧਾਇਕਾਂ ਨੂੰ ਸ਼ਾਮ ਨੂੰ ਮੁੱਖ ਮੰਤਰੀ ਨਿਵਾਸ ‘ਤੇ ਬੈਠਕ ਲਈ ਬੁਲਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਬੈਠਕ ਅੱਜ ਸ਼ਾਮ ਕਰੀਬ 5 ਵਜੇ ਮੁੱਖ ਮੰਤਰੀ ਨਿਵਾਸ ‘ਤੇ ਹੋਵੇਗੀ। ਬੈਠਕ ਵਿੱਚ ਪਾਰਟੀ (AAP) ਦੇ ਸਾਰੇ ਵਿਧਾਇਕਾਂ ਤੋਂ ਇਲਾਵਾ ਵੱਡੇ ਆਗੂ ਵੀ ਮੌਜੂਦ ਰਹਿਣਗੇ। ਦਿੱਲੀ ਵਿੱਚ ਆਮ ਆਦਮੀ ਪਾਰਟੀ ਨੇ ਕਾਂਗਰਸ ਨਾਲ ਗਠਜੋੜ ਕਰਕੇ ਚੋਣ ਲੜੀ ਸੀ। ਕੁੱਲ ਸੱਤ ਸੀਟਾਂ ਵਿੱਚੋਂ 'ਆਪ' ਨੇ ਚਾਰ ਤੇ ਕਾਂਗਰਸ ਨੇ ਤਿੰਨ ਸੀਟਾਂ 'ਤੇ ਚੋਣ ਲੜੀ ਸੀ। ਦੂਜੇ ਪਾਸੇ ਪਾਰਟੀ ਮੁੱਖ ਦਫ਼ਤਰ ਲਈ ਨਵੀਂ ਦਿੱਲੀ ਵਿਚ ਜ਼ਮੀਨ ਅਲਾਟ ਕਰਨ ਦੇ ਮਾਮਲੇ ਵਿਚ ਆਮ ਆਦਮੀ ਪਾਰਟੀ ਨੂੰ ਫ਼ਿਲਹਾਲ ਕੋਈ ਰਾਹਤ ਨਹੀਂ ਮਿਲੀ। ਦਿੱਲੀ ਹਾਈਕੋਰਟ ਨੇ ਆਪਣੇ ਹੁਕਮ 'ਚ ਕਿਹਾ ਹੈ ਕਿ ਆਮ ਆਦਮੀ ਪਾਰਟੀ ਨੂੰ 15 ਜੂਨ ਤੱਕ ਆਪਣਾ ਮੌਜੂਦਾ ਪਾਰਟੀ ਦਫ਼ਤਰ ਖ਼ਾਲੀ ਕਰਨਾ ਹੋਵੇਗਾ। The post ਦਿੱਲੀ ਵਿਖੇ ਸਾਰੇ ‘ਆਪ’ ਵਿਧਾਇਕਾਂ ਨੂੰ ਮੁੱਖ ਮੰਤਰੀ ਨਿਵਾਸ ‘ਤੇ ਬੈਠਕ ਲਈ ਸੱਦਿਆ appeared first on TheUnmute.com - Punjabi News. Tags:
|
ਤ੍ਰਿਣਮੂਲ ਕਾਂਗਰਸ ਦਾ ਦਾਅਵਾ, TMC ਦੇ ਸੰਪਰਕ 'ਚ ਭਾਜਪਾ ਦੇ ਕਈ ਸੰਸਦ ਮੈਂਬਰ ਤੇ ਵਿਧਾਇਕ Thursday 06 June 2024 10:03 AM UTC+00 | Tags: abhishek-banerjee banerjee breaking-news congress latest-news news the-unmute-breaking-news tmc trinamool-congress west-bengal ਚੰਡੀਗੜ੍ਹ, 6 ਜੂਨ 2024: ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਤ੍ਰਿਣਮੂਲ ਕਾਂਗਰਸ (TMC) ਦੇ ਆਗੂ ਅਭਿਸ਼ੇਕ ਬੈਨਰਜੀ ਦਾ ਦਾਅਵਾ ਹੈ ਕਿ ਪੱਛਮੀ ਬੰਗਾਲ ਤੋਂ ਭਾਜਪਾ ਦੇ ਤਿੰਨ ਸੰਸਦ ਮੈਂਬਰ ਉਨ੍ਹਾਂ ਦੇ ਸੰਪਰਕ ਵਿੱਚ ਹਨ। ਸੂਤਰਾਂ ਮੁਤਾਬਕ ਬੈਨਰਜੀ ਨੇ ਇਹ ਗੱਲ ਭਾਰਤ ਗਠਜੋੜ ਦੇ ਆਗੂਆਂ ਨਾਲ ਬੈਠਕ ਦੌਰਾਨ ਕਹੀ। ਜਿਕਰਯੋਗ ਹੈ ਕਿ ਬੁੱਧਵਾਰ ਨੂੰ ਇੰਡੀਆ ਗਠਜੋੜ ਦੀ ਬੈਠਕ ਹੋਈ ਸੀ। ਅਭਿਸ਼ੇਕ ਬੈਨਰਜੀ ਟੀਐਮਸੀ ਦੇ ਪ੍ਰਤੀਨਿਧੀ ਵਜੋਂ ਸ਼ਾਮਲ ਹੋਏ । ਉਹ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਰਿਹਾਇਸ਼ ‘ਤੇ ਹੋਈ ਬੈਠਕ ‘ਚ ਸ਼ਾਮਲ ਹੋਏ। ਗਠਜੋੜ ਦੀਆਂ ਲਗਭਗ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਉੱਥੇ ਮੌਜੂਦ ਸਨ। ਇਸ ਤੋਂ ਬਾਅਦ ਵੀਰਵਾਰ (06 ਜੂਨ) ਸਵੇਰੇ ਟੀਐਮਸੀ (TMC) ਜਨਰਲ ਸਕੱਤਰ ਅਖਿਲੇਸ਼ ਦੇ ਘਰ ਗਏ। ਉਨ੍ਹਾਂ ਨੇ ਕਰੀਬ 45 ਮਿੰਟ ਤੱਕ ਚਰਚਾ ਕੀਤੀ ਪਰ ਦੋਵਾਂ ਵਿਚਾਲੇ ਕੀ ਗੱਲ ਹੋਈ, ਇਹ ਪਤਾ ਨਹੀਂ ਲੱਗ ਸਕਿਆ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅਭਿਸ਼ੇਕ ਨੇ ਕਿਹਾ ਕਿ ਇਹ ਸਿਰਫ ਇਕ ਸ਼ਿਸ਼ਟਾਚਾਰ ਮੁਲਾਕਾਤ ਸੀ। ਹਾਲਾਂਕਿ ਦੋਵਾਂ ਪਾਰਟੀਆਂ ਦੇ ਸੀਨੀਅਰ ਆਗੂਆਂ ਵਿਚਾਲੇ ਇੰਨੀ ਲੰਮੀ ਗੱਲਬਾਤ ਨੂੰ ਲੈ ਕੇ ਸਿਆਸੀ ਹਲਕਿਆਂ ‘ਚ ਕਈ ਤਰ੍ਹਾਂ ਦੀਆਂ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ। ਜਿਕਰਯੋਗ ਹੈ ਕਿ ਤ੍ਰਿਣਮੂਲ ਕਾਂਗਰਸ (ਟੀਐਮਸੀ) ਦੇ ਯੂਥ ਆਈਕਨ ਅਭਿਸ਼ੇਕ ਬੈਨਰਜੀ ਨੇ ਇੱਕ ਵਾਰ ਫਿਰ ਆਪਣੀ ਰਵਾਇਤੀ ਲੋਕ ਸਭਾ ਸੀਟ ਡਾਇਮੰਡ ਹਾਰਬਰ ਤੋਂ ਬੰਪਰ ਜਿੱਤ ਦਰਜ ਕੀਤੀ ਹੈ। ਟੀਐਮਸੀ ਸੁਪਰੀਮੋ ਮਮਤਾ ਬੈਨਰਜੀ ਦੇ ਭਤੀਜੇ ਅਭਿਸ਼ੇਕ ਬੈਨਰਜੀ ਨੇ ਇਸ ਚੋਣ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਅਭਿਜੀਤ ਦਾਸ (ਬੌਬੀ) ਨੂੰ 7 ਲੱਖ 10 ਹਜ਼ਾਰ 930 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ ਹੈ। ਅਭਿਸ਼ੇਕ ਬੈਨਰਜੀ ਨੂੰ ਇਸ ਵਾਰ 10 ਲੱਖ 48 ਹਜ਼ਾਰ 230 ਵੋਟਾਂ ਮਿਲੀਆਂ ਹਨ। The post ਤ੍ਰਿਣਮੂਲ ਕਾਂਗਰਸ ਦਾ ਦਾਅਵਾ, TMC ਦੇ ਸੰਪਰਕ ‘ਚ ਭਾਜਪਾ ਦੇ ਕਈ ਸੰਸਦ ਮੈਂਬਰ ਤੇ ਵਿਧਾਇਕ appeared first on TheUnmute.com - Punjabi News. Tags:
|
ਮੋਹਾਲੀ 'ਚ 07 ਜੂਨ ਨੂੰ ਲੱਗੇਗਾ ਚਾਰ ਕੰਪਨੀਆਂ ਦਾ ਪਲੇਸਮੈਂਟ ਕੈਂਪ Thursday 06 June 2024 10:10 AM UTC+00 | Tags: a-placement-camp breaking-news job latest-news mohali news private-job the-unmute-punjabi-news ਐੱਸ.ਏ.ਐੱਸ.ਨਗਰ, 06 ਜੂਨ 2024: ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਅਤੇ ਮਾਡਲ ਕਰੀਅਰ ਸੈਂਟਰ, ਐੱਸ. ਏ. ਐੱਸ ਨਗਰ ਵਲੋਂ, ਏਲਿਨਾ ਆਟੋਜ਼, ਐਕਸਿਸ ਬੈਂਕ, ਚੀਮਾ ਬਾਇਲਰਜ਼, ਵੀਫਾਈਵ ਗਲੋਬਲ, ਐਸ.ਬੀ.ਆਈ ਬੈਂਕ (Allena Autos, Axis Bank, Cheema boilers, V5 Global, SBI Bank) ਦੇ ਸਹਿਯੋਗ ਨਾਲ ਜ਼ਿਲ੍ਹਾ ਐੱਸ.ਏ.ਐੱਸ ਨਗਰ ਦੇ ਬੇਰੋਜ਼ਗਾਰ ਨੌਜਵਾਨਾਂ ਲਈ ਪਲੇਸਮੈਂਟ ਕੈਂਪ (A placement camp) 7 ਜੂਨ ਨੂੰ ਡੀ.ਬੀ.ਈ.ਈ, ਦਫ਼ਤਰ, ਕਮਰਾ ਨੰ.461, ਤੀਜੀ ਮੰਜ਼ਿਲ, ਡੀ. ਸੀ. ਕੰਪਲੈਕਸ, ਸੈਕਟਰ- 76 ਐੱਸ.ਏ.ਐੱਸ. ਨਗਰ (ਮੋਹਾਲੀ) ਵਿਖੇ ਲਗਾਇਆ ਜਾ ਰਿਹਾ ਹੈ। ਇਸ ਪਲੇਸਮੈਂਟ ਕੈਂਪ ਵਿੱਚ ਆਈ. ਟੀ. ਆਈ., ਬੀ. ਐੱਸ. ਸੀ., ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਉਮੀਦਵਾਰ ਸਵੇਰੇ 10.00 ਵਜੇ ਤੋਂ ਦੁਪਹਿਰ 1.00 ਵਜੇ ਤੱਕ ਆਪਣੇ ਦਸਤਾਵੇਜ਼ ਲੈ ਕੇ ਪਹੁੰਚਣ। ਵਧੇਰੇ ਜਾਣਕਾਰੀ ਦਿੰਦਿਆਂ ਡੀ.ਬੀ.ਈ.ਈ ਦੇ ਡਿਪਟੀ ਡਾਇਰੈਕਟਰ ਹਰਪ੍ਰੀਤ ਸਿੰਘ ਮਾਨਸ਼ਾਹੀਆ ਵਲੋਂ ਦੱਸਿਆ ਗਿਆ ਕਿ ਇਸ ਕੈਂਪ ਵਿੱਚ ਕੇਵਲ 18 ਤੋਂ 30 ਸਾਲ ਤੱਕ ਅਤੇ ਤਜਰਬੇਕਾਰ ਉਮੀਦਵਾਰ, ਜੋ ਆਈ. ਟੀ. ਆਈ., ਬੀ. ਐੱਸ. ਸੀ., ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਹੋਣ, ਸ਼ਾਮਿਲ ਹੋ ਸਕਦੇ ਹਨ। ਇਸ ਲਈ ਇਛੁੱਕ ਪ੍ਰਾਰਥੀ ਆਪਣਾ ਰਜ਼ਿਊਮ ਅਤੇ ਜ਼ਰੂਰੀ ਦਸਤਾਵੇਜ਼ ਲੈ ਕੇ ਡੀ.ਬੀ.ਈ.ਈ ਦਫ਼ਤਰ ਪਹੁੰਚਣ ਦੀ ਖੇਚਲ ਕਰਨ। ਵਧੇਰੇ ਜਾਣਕਾਰੀ ਲਈ ਉਮੀਦਵਾਰ ਡੀ.ਬੀ.ਈ.ਈ, ਕਮਰਾ ਨੰ.461, ਤੀਜੀ ਮੰਜ਼ਿਲ, ਡੀ. ਸੀ. ਕੰਪਲੈਕਸ, ਸੈਕਟਰ- 76 ਐੱਸ.ਏ.ਐੱਸ. ਨਗਰ ਨਾਲ ਤਾਲਮੇਲ ਕਰ ਸਕਦੇ ਹਨ ਅਤੇ ਆਪਣੇ ਰਜ਼ਿਊਮ ਨੂੰ ਦਫ਼ਤਰ ਦੀ ਈ- ਮੇਲ ਆਈ ਡੀ- dbeeplacementssasnagar@gmail.com ਤੇ ਭੇਜ ਸਕਦੇ ਹਨ। ਰੁਜ਼ਗਾਰ ਸਬੰਧੀ ਜਾਣਕਾਰੀ ਹਾਸਿਲ ਕਰਨ ਲਈ ਡੀ.ਬੀ.ਈ.ਈ ਦੇ ਸੋਸ਼ਲ ਮੀਡੀਆ ਅਕਾਊਂਟ ਨੂੰ ਵੀ ਫੋਲੋ ਕਰ ਸਕਦੇ ਹਨ ਜਿਵੇਂ ਕਿ ਫੇਸਬੁੱਕ ਅਕਾਊਂਟ -: DegtoSAS ਅਤੇ ਇੰਸਟਾਗ੍ਰਾਮ ਆਈ. ਡੀ. -:Dbeesasnagar. The post ਮੋਹਾਲੀ ‘ਚ 07 ਜੂਨ ਨੂੰ ਲੱਗੇਗਾ ਚਾਰ ਕੰਪਨੀਆਂ ਦਾ ਪਲੇਸਮੈਂਟ ਕੈਂਪ appeared first on TheUnmute.com - Punjabi News. Tags:
|
ਸੁਪਰੀਮ ਕੋਰਟ ਤੇ ਪੰਜਾਬ-ਹਰਿਆਣਾ ਹਾਈ ਕੋਰਟ ਦੀਆਂ ਮਹੱਤਵਪੂਰਨ ਜੱਜਮੈਂਟ ਹੁਣ ਪੰਜਾਬੀ-ਹਿੰਦੀ ਤੇ ਖੇਤਰੀ ਭਾਸ਼ਾਵਾਂ 'ਚ ਵੀ ਉਪਲਬੱਧ Thursday 06 June 2024 10:16 AM UTC+00 | Tags: breaking-news latest-news news punjabi supreme-court ਸ੍ਰੀ ਮੁਕਤਸਰ ਸਾਹਿਬ, 6 ਜੂਨ, 2024: ਦੇਸ਼ ਦੀ ਸਰਵਉੱਚ ਅਦਾਲਤ, ਸੁਪਰੀਮ ਕੋਰਟ (Supreme Court) ਅਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀਆਂ ਮਹੱਤਵਪੂਰਨ ਜੱਜਮੈਂਟ ਦੀ ਕਾਪੀ ਹੁਣ ਅੰਗਰੇਜ਼ੀ ਦੇ ਨਾਲ-ਨਾਲ ਹਿੰਦੀ ਜਾਂ ਹੋਰਨਾਂ ਖੇਤਰੀ ਭਾਸ਼ਾਵਾਂ ਵਿੱਚ ਵੀ ਉਪਲਬਧ ਹੋ ਸਕਦੀ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਦੱਸਿਆ ਕਿ ਇਸ ਦੇ ਲਈ ਈ-ਐਸ ਸੀ ਆਰ (eSCR) ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਵੈਬਸਾਈਟ ਜਿਸ ਦਾ ਲਿੰਕ ;https://highcourtchd.gov.in/ ਹੈ, 'ਤੇ ਜਾ ਕੇ ਟਰਾਂਸਲੇਟਡ ਹਾਈਕੋਰਟ ਜੱਜਮੈਂਟ 'ਤੇ ਕਲਿੱਕ ਕਰਨ 'ਤੇ ਮਹੱਤਵਪੂਰਨ ਜਜਮੈਂਟ ਵੱਖ-ਵੱਖ ਸਥਾਨਕ ਭਾਸ਼ਾਵਾਂ ਵਿੱਚ ਵੀ ਮਿਲ ਸਕਦੀਆਂ ਹਨ। ਇਸ ਵੈਬਸਾਈਟ ‘ਤੇ ਸੁਪਰੀਮ ਕੋਰਟ (Supreme Court) ਦੀਆਂ ਵੀ ਮਹੱਤਵਪੂਰਨ ਜੱਜਮੈਂਟ ਹਿੰਦੀ ਸਮੇਤ ਸਥਾਨਕ ਭਾਸ਼ਾਵਾਂ ਜਿਵੇਂ ਪੰਜਾਬੀ ਵਿੱਚ ਵੀ ਮਿਲ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਸਹੂਲਤ ਆਮ ਲੋਕਾਂ, ਵਕੀਲਾਂ ਜਾਂ ਕਾਨੂੰਨ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਾਬਤ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਅੱਗੇ ਵੱਖ-ਵੱਖ ਵਿਭਾਗ ਜਿਨ੍ਹਾਂ ਨਾਲ ਇਹ ਜੱਜਮੈਂਟਸ (ਫ਼ੈਸਲੇ) ਸਬੰਧਤ ਹੋਣ, ਇਨ੍ਹਾਂ ਫ਼ੈਸਲਿਆਂ ਦੀ ਸੂਚੀ ਆਪਣੀ ਵਿਭਾਗੀ ਵੈੱਬਸਾਈਟ 'ਤੇ ਅੰਗਰੇਜ਼ੀ ਅਤੇ ਸਥਾਨਕ ਭਾਸ਼ਾ 'ਚ ਅਪਲੋਡ ਕਰਕੇ ਆਮ ਲੋਕਾਂ ਅਤੇ ਆਪਣੇ ਵਿਭਾਗੀ ਅਫ਼ਸਰਾਂ ਨੂੰ ਇਸ ਦੀ ਪਹੁੰਚ ਦੇ ਸਕਦੇ ਹਨ ਤਾਂ ਜੋ ਉਹ ਆਪਣੇ ਨਾਲ ਸਬੰਧਤ ਇਨ੍ਹਾਂ ਫ਼ੈਸਲਿਆਂ ਦਾ ਵੱਧ ਤੋਂ ਵੱਧ ਲਾਭ ਉਠਾ ਸਕਣ। The post ਸੁਪਰੀਮ ਕੋਰਟ ਤੇ ਪੰਜਾਬ-ਹਰਿਆਣਾ ਹਾਈ ਕੋਰਟ ਦੀਆਂ ਮਹੱਤਵਪੂਰਨ ਜੱਜਮੈਂਟ ਹੁਣ ਪੰਜਾਬੀ-ਹਿੰਦੀ ਤੇ ਖੇਤਰੀ ਭਾਸ਼ਾਵਾਂ 'ਚ ਵੀ ਉਪਲਬੱਧ appeared first on TheUnmute.com - Punjabi News. Tags:
|
ਭਾਸ਼ਾ ਵਿਭਾਗ, ਐੱਸ.ਏ.ਐੱਸ.ਨਗਰ ਵਿਖੇ 1 ਜੁਲਾਈ ਤੋਂ ਉਰਦੂ ਆਮੋਜ਼ ਦੀ ਸਿਖਲਾਈ Thursday 06 June 2024 10:20 AM UTC+00 | Tags: breaking-news language-department news punjab sas-nagar urdu-amos ਐੱਸ.ਏ.ਐੱਸ.ਨਗਰ, 06 ਜੂਨ 2024: ਭਾਸ਼ਾ ਵਿਭਾਗ, ਪੰਜਾਬ, ਮਾਂ-ਬੋਲੀ ਪੰਜਾਬੀ ਦੇ ਨਾਲ-ਨਾਲ ਹੋਰਨਾਂ ਜ਼ੁਬਾਨਾਂ ਦੇ ਵਿਕਾਸ ਲਈ ਵੀ ਸਰਗਰਮ ਰਹਿੰਦਾ ਹੈ। ਇਸੇ ਕੜੀ ਵਿੱਚ ਦਫ਼ਤਰ, ਜ਼ਿਲ੍ਹਾ ਭਾਸ਼ਾ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਉਰਦੂ ਆਮੋਜ਼ ਦੀ ਸਿਖਲਾਈ 01 ਜੁਲਾਈ 2024 ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਭਾਸ਼ਾ ਵਿਭਾਗ, ਐੱਸ.ਏ.ਐੱਸ.ਨਗਰ ਨੂੰ ਦਫ਼ਤਰ ਵਿਖੇ ਉਰਦੂ ਸਿਖਲਾਈ ਸ਼ੁਰੂ ਕਰਨ ਲਈ ਬਹੁਤ ਸਾਰੇ ਸੁਝਾਅ ਮਿਲੇ ਸਨ। ਇਸ ਸਬੰਧੀ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਵੱਲੋਂ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਐੱਸ.ਏ.ਐੱਸ.ਨਗਰ ਵਿਖੇ ਸਾਲ 2023 ਵਿਚ ਪਹਿਲੀ ਜੁਲਾਈ ਤੋਂ ਉਰਦੂ ਆਮੋਜ਼ ਸਿਖਲਾਈ ਕੇਂਦਰ ਸਥਾਪਤ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਸੀ, ਜਿਸ ਦੇ 2 ਸੈਸ਼ਨ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਉਪਰੰਤ 01 ਜੁਲਾਈ 2024 ਤੋਂ ਤੀਜਾ ਸੈਸ਼ਨ ਸ਼ੁਰੂ ਹੋ ਰਿਹਾ ਹੈ। ਖੋਜ ਅਫ਼ਸਰ ਡਾ. ਦਰਸ਼ਨ ਕੌਰ ਨੇ ਦੱਸਿਆ ਕਿ 01 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਉਰਦੂ ਆਮੋਜ਼ ਦੇ ਕੋਰਸ ਦੀ ਦਾਖਲਾ ਅਤੇ ਪ੍ਰੀਖਿਆ ਫੀਸ ਯਕਮੁਸ਼ਤ 500 ਰੁਪਏ ਨਿਸ਼ਚਿਤ ਕੀਤੀ ਗਈ ਹੈ। ਇਸ ਕੋਰਸ ਦੀ ਮਿਆਦ 6 ਮਹੀਨੇ ਅਤੇ ਜਮਾਤ ਦਾ ਸਮਾਂ ਰੋਜ਼ਾਨਾ ਇੱਕ ਘੰਟਾ ਹੋਵੇਗਾ। ਕਿਸੇ ਵੀ ਉਮਰ ਦਾ ਵਿਅਕਤੀ ਇਸ ਕੋਰਸ ਵਿੱਚ ਦਾਖ਼ਲਾ ਲੈ ਸਕਦਾ ਹੈ। ਸਰਕਾਰੀ ਅਧਿਕਾਰੀ ਅਤੇ ਕਰਮਚਾਰੀ ਵੀ ਉਰਦੂ ਆਮੋਜ਼ ਦੀ ਸਿਖਲਾਈ ਲੈ ਸਕਦੇ ਹਨ। ਉਰਦੂ ਆਮੋਜ਼ ਦੀ ਸਿਖਲਾਈ ਲਈ ਫ਼ਾਰਮ ਭਰਨ ਦੀ ਮਿਤੀ 11 ਜੂਨ 2024 ਤੋਂ 25 ਜੂਨ 2024 ਰੱਖੀ ਗਈ ਹੈ। ਦਾਖਲਾ ਲੈਣ ਦੇ ਚਾਹਵਾਨ ਦਫ਼ਤਰ, ਜ਼ਿਲ੍ਹਾ ਭਾਸ਼ਾ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਜ਼ਿਲਾ ਪ੍ਰਬੰਧਕੀ ਕੰਪਲੈਕਸ, ਕਮਰਾ ਨੰ. 518 (ਏ), ਚੌਥੀ ਮੰਜ਼ਿਲ, ਮੋਹਾਲੀ ਤੋਂ ਦਾਖ਼ਲਾ ਫ਼ਾਰਮ ਕਿਸੇ ਵੀ ਕੰਮਕਾਜ ਵਾਲੇ ਦਿਨ (ਦਫ਼ਤਰੀ ਸਮੇਂ ਦੌਰਾਨ) ਮੁਫ਼ਤ ਪ੍ਰਾਪਤ ਕਰ ਸਕਦੇ ਹਨ। ਦਾਖਲਾ ਫ਼ਾਰਮ ਭਰਨ ਉਪਰੰਤ ਦਫ਼ਤਰ ਵਿਖੇ 25 ਜੂਨ 2024 ਤੱਕ ਦਸਤੀ ਜਮ੍ਹਾਂ ਕਰਵਾਏ ਜਾ ਸਕਦੇ ਹਨ। The post ਭਾਸ਼ਾ ਵਿਭਾਗ, ਐੱਸ.ਏ.ਐੱਸ.ਨਗਰ ਵਿਖੇ 1 ਜੁਲਾਈ ਤੋਂ ਉਰਦੂ ਆਮੋਜ਼ ਦੀ ਸਿਖਲਾਈ appeared first on TheUnmute.com - Punjabi News. Tags:
|
ਸੰਗਰੂਰ ਬੱਸ ਸਟੈਂਡ 'ਤੇ ATM ਮਸ਼ੀਨ ਨੂੰ ਲੱਗੀ ਅੱਗ, ਲੋਕਾਂ ਨੇ ਬਾਲਟੀਆਂ ਨਾਲ ਅੱਗ 'ਤੇ ਪਾਇਆ ਕਾਬੂ Thursday 06 June 2024 10:30 AM UTC+00 | Tags: atm atm-machine axis-bank breaking-news latest-news news sangrur-bus-stand ਚੰਡੀਗੜ੍ਹ, 06 ਜੂਨ 2024: ਸੰਗਰੂਰ ਦੇ ਬੱਸ ਸਟੈਂਡ ਸਥਿਤ ਐਕਸਿਸ ਬੈਂਕ ਦੇ ਏਟੀਐਮ (ATM machine) ਵਿੱਚ ਵੀਰਵਾਰ ਨੂੰ ਅਚਾਨਕ ਅੱਗ ਲੱਗ ਗਈ। ਕੁਝ ਦੇਰ ਵਿੱਚ ਹੀ ਬੈਂਕ ਦੀ ਏ.ਟੀ.ਐਮ ਮਸ਼ੀਨ ਨੂੰ ਵੀ ਅੱਗ ਲੱਗ ਗਈ ਅਤੇ ਸੜ ਕੇ ਸੁਆਹ ਹੋ ਗਈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਬੱਸ ਸਟੈਂਡ ਦੇ ਅੰਦਰ ਸਥਿਤ ਏ.ਟੀ.ਐਮ. ਵਿੱਚ ਅੱਗ ਲੱਗਣ ਤੋਂ ਬਾਅਦ ਲੋਕਾਂ ਵਿੱਚ ਭਾਜੜ ਮੱਚ ਗਈ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ ਪਰ ਉਦੋਂ ਤੱਕ ਪੂਰੀ ATM ਮਸ਼ੀਨ (ATM machine) ਸੜ ਕੇ ਸੁਆਹ ਹੋ ਚੁੱਕੀ ਸੀ। ਦੱਸਿਆ ਜਾ ਰਿਹਾ ਹੈ ਕਿ ਅੱਗ ਬੁਝਾਉਣ ਲਈ ਆਸ-ਪਾਸ ਜਾਂ ਬੱਸ ਸਟੈਂਡ ‘ਤੇ ਕੋਈ ਵੀ ਅੱਗ ਬੁਝਾਊ ਯੰਤਰ ਨਹੀਂ ਲਗਾਇਆ ਗਿਆ, ਜਿਸ ਤੋਂ ਬਾਅਦ ਆਸ-ਪਾਸ ਦੀਆਂ ਕਾਪੀਆਂ-ਕਿਤਾਬਾਂ ਦੀਆਂ ਦੁਕਾਨਾਂ ਨੂੰ ਖਾਲੀ ਕਰਵਾ ਲਿਆ ਗਿਆ | ਲੋਕਾਂ ਨੇ ਦੱਸਿਆ ਕਿ ਜਦੋਂ ਸਾਨੂੰ ਇਸ ਬਾਰੇ ਸੂਚਨਾ ਮਿਲੀ ਤਾਂ ਅਸੀਂ ਬਾਲਟੀਆਂ ਨਾਲ ਅੱਗ ‘ਤੇ ਕਾਬੂ ਪਾਉਣਾ ਸ਼ੁਰੂ ਕੀਤਾ ਅਤੇ ਫਾਇਰ ਬ੍ਰਿਗੇਡ ਨੂੰ ਮੌਕੇ ‘ਤੇ ਬੁਲਾਇਆ ਅਤੇ ਕੁਝ ਹੀ ਮਿੰਟਾਂ ‘ਚ ਉਨ੍ਹਾਂ ਨੇ ਆ ਕੇ ਅੱਗ ‘ਤੇ ਕਾਬੂ ਪਾਇਆ। The post ਸੰਗਰੂਰ ਬੱਸ ਸਟੈਂਡ ‘ਤੇ ATM ਮਸ਼ੀਨ ਨੂੰ ਲੱਗੀ ਅੱਗ, ਲੋਕਾਂ ਨੇ ਬਾਲਟੀਆਂ ਨਾਲ ਅੱਗ ‘ਤੇ ਪਾਇਆ ਕਾਬੂ appeared first on TheUnmute.com - Punjabi News. Tags:
|
ਹੁਣ ਇਸ ਦਿਨ ਹੋ ਸਕਦੈ ਨਰਿੰਦਰ ਮੋਦੀ ਦਾ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਸਮਾਗਮ Thursday 06 June 2024 10:46 AM UTC+00 | Tags: bjp breaking-news congress india-alliance modi-3.0 narendra-modi nda news ਚੰਡੀਗੜ੍ਹ, 06 ਜੂਨ 2024: ਨੈਸ਼ਨਲ ਡੈਮੋਕ੍ਰੇਟਿਕ ਅਲਾਇੰਸ (NDA) ਨੂੰ ਲੋਕ ਸਭਾ ਚੋਣਾਂ ‘ਚ 293 ਸੀਟਾਂ ਮਿਲੀਆਂ ਹਨ। ਨਰਿੰਦਰ ਮੋਦੀ (Narendra Modi) ਨੂੰ NDA ਦਾ ਆਗੂ ਚੁਣ ਲਿਆ ਗਿਆ। ਸਾਰੀਆਂ ਸੰਵਿਧਾਨਕ ਪਾਰਟੀਆਂ ਨੇ ਆਪਣੇ ਸਮਰਥਨ ਪੱਤਰ ਸੌਂਪ ਦਿੱਤੇ ਹਨ। ਹੁਣ ਨਰਿੰਦਰ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ। ਹਾਲਾਂਕਿ ਉਨ੍ਹਾਂ ਦੇ ਸਹੁੰ ਚੁੱਕ ਸਮਾਗਮ ਦੀ ਤਾਰੀਖ਼ ਨੂੰ ਲੈ ਕੇ ਅਟਕਲਾਂ ਜਾਰੀ ਹਨ | ਦੱਸਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਸਹੁੰ ਚੁੱਕ ਸਮਾਗਮ ਦੀ ਤਾਰੀਖ਼ ਬਦਲ ਦਿੱਤੀ ਗਈ ਹੈ। ਹੁਣ ਮੋਦੀ 9 ਜੂਨ ਨੂੰ ਸ਼ਾਮ 6 ਵਜੇ ਤੀਜੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਸਕਦੇ ਹਨ । ਮੰਨਿਆ ਜਾ ਰਿਹਾ ਹੈ ਕਿ ਪਹਿਲਾਂ ਇਹ ਪ੍ਰੋਗਰਾਮ 8 ਜੂਨ ਨੂੰ ਹੋਣਾ ਸੀ। ਮੀਡੀਆ ਰਿਪੋਰਟ ‘ਚ ਇਹ ਦਾਅਵਾ ਕੀਤਾ ਗਿਆ ਹੈ ਬੁੱਧਵਾਰ ਨੂੰ ਨਵੀਂ ਦਿੱਲੀ ‘ਚ ਹੋਈ ਬੈਠਕ ‘ਚ 21 NDA ਆਗੂਆਂ ਨੇ ਮੋਦੀ ਨੂੰ ਆਪਣਾ ਆਗੂ ਮੰਨਦੇ ਹੋਏ ਇਕ ਪੱਤਰ ‘ਤੇ ਦਸਤਖਤ ਕੀਤੇ। ਜਿਸ ਕਾਰਨ ਨਰਿੰਦਰ ਮੋਦੀ (Narendra Modi) ਲਈ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਬਣਨ ਦਾ ਰਸਤਾ ਸਾਫ਼ ਹੋ ਗਿਆ ਹੈ। ਬੈਠਕ ‘ਚ ਸਾਰੇ ਆਗੂਆਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਉਨ੍ਹਾਂ ਦੇ ਕਾਰਜਕਾਲ ਅਤੇ ਦੇਸ਼ ‘ਚ ਪਿਛਲੇ 10 ਸਾਲਾਂ ‘ਚ ਕੀਤੇ ਗਏ ਵਿਕਾਸ ਕਾਰਜਾਂ ਲਈ ਵੀ ਵਧਾਈ ਦਿੱਤੀ। ਨਰਿੰਦਰ ਮੋਦੀ ਨੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਬੁੱਧਵਾਰ ਨੂੰ ਰਾਸ਼ਟਰਪਤੀ ਮੁਰਮੂ ਨੂੰ ਆਪਣਾ ਅਸਤੀਫਾ ਸੌਂਪਿਆ ਸੀ। ਰਾਸ਼ਟਰਪਤੀ ਨੇ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਮੰਤਰੀਆਂ ਦਾ ਅਸਤੀਫਾ ਸਵੀਕਾਰ ਕਰ ਲਿਆ ਅਤੇ ਨਵੀਂ ਸਰਕਾਰ ਦੇ ਗਠਨ ਤੱਕ ਉਨ੍ਹਾਂ ਨੂੰ ਕਾਰਜਕਾਰੀ ਪ੍ਰਧਾਨ ਮੰਤਰੀ ਬਣੇ ਰਹਿਣ ਲਈ ਵੀ ਕਿਹਾ। The post ਹੁਣ ਇਸ ਦਿਨ ਹੋ ਸਕਦੈ ਨਰਿੰਦਰ ਮੋਦੀ ਦਾ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਸਮਾਗਮ appeared first on TheUnmute.com - Punjabi News. Tags:
|
ਭਾਰਤੀ ਟੀਮ ਨੇ ਨਿਊਯਾਰਕ ਦੀ ਪਿੱਚਾਂ ਨੂੰ ਲੈ ਕੇ ਜਤਾਈ ਨਾਰਾਜ਼ਗੀ, ਕੀ ਭਾਰਤ-ਪਾਕਿਸਤਾਨ ਮੈਚ ਲਈ ਬਦਲੇਗਾ ਮੈਦਾਨ ? Thursday 06 June 2024 01:00 PM UTC+00 | Tags: breaking-news indian-team ind-vs-pak latest-news news sports-news the-unmute-breaking-news the-unmute-latest-news ਚੰਡੀਗੜ੍ਹ, 06 ਜੂਨ 2024: ਟੀ-20 ਵਿਸ਼ਵ ਕੱਪ 2024 ਵਿੱਚ ਹੁਣ ਤੱਕ ਇੱਕ ਵੀ ਉੱਚ ਸਕੋਰ ਵਾਲਾ ਮੈਚ ਨਹੀਂ ਖੇਡਿਆ ਗਿਆ ਹੈ। ਵੈਸਟਇੰਡੀਜ਼ ਅਤੇ ਅਮਰੀਕਾ ਦੀ ਸਹਿ-ਮੇਜ਼ਬਾਨੀ ਵਿੱਚ ਖੇਡੇ ਜਾ ਰਹੇ ਇਸ ਟੂਰਨਾਮੈਂਟ ਵਿੱਚ, ਪ੍ਰਸ਼ੰਸਕ 2023 ਵਿੱਚ ਇੱਕ ਰੋਜ਼ਾ ਵਿਸ਼ਵ ਕੱਪ ਦੀ ਗਿਣਤੀ ਦੇ ਅਨੁਸਾਰ ਨਹੀਂ ਆ ਰਹੇ ਹਨ। ਨਿਊਯਾਰਕ ਦੇ ਨਸਾਓ ਕਾਊਂਟੀ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਦੀ ਪਿੱਚ ਹੁਣ ਤੱਕ ਡਰਾਉਣੀ ਸਾਬਤ ਹੋਈ ਹੈ। ਇੱਥੇ ਦੋ ਮੈਚ ਖੇਡੇ ਗਏ ਹਨ ਅਤੇ ਦੋਵਾਂ ਵਿੱਚ 100 ਦੌੜਾਂ ਵੀ ਨਹੀਂ ਬਣ ਸਕੀਆਂ। ਅਜਿਹੇ ‘ਚ ਆਈਸੀਸੀ ਲਈ ਚਿੰਤਾ ਵਧ ਗਈ ਹੈ। ਇੰਨਾ ਹੀ ਨਹੀਂ ਬੁੱਧਵਾਰ ਨੂੰ ਆਇਰਲੈਂਡ ਦੇ ਖਿਲਾਫ ਮੈਚ ਤੋਂ ਬਾਅਦ ਭਾਰਤੀ ਟੀਮ (Indian team) ਨੇ ਨਿਊਯਾਰਕ ਦੀ ਪਿੱਚ ਨੂੰ ਲੈ ਕੇ ਨਾਰਾਜ਼ਗੀ ਜਤਾਈ ਹੈ। ਭਾਰਤ ਨੇ ਇਸ ਮੈਦਾਨ ‘ਚ 9 ਜੂਨ ਨੂੰ ਪਾਕਿਸਤਾਨ ਨਾਲ ਮੈਚ ਖੇਡਣਾ ਹੈ। ਜੇਕਰ ਪਿੱਚ ਅਜਿਹਾ ਵਿਵਹਾਰ ਕਰਦੀ ਹੈ ਤਾਂ ਉਸ ਮੈਚ ‘ਚ ਕਈ ਖਿਡਾਰੀ ਜ਼ਖਮੀ ਹੋ ਸਕਦੇ ਹਨ। ਹਾਲਾਂਕਿ ਮੀਡੀਆ ਰਿਪੋਰਟਾਂ ਮੁਤਾਬਕ ਆਈਸੀਸੀ ਨੇ ਅਧਿਕਾਰੀਆਂ ਨੂੰ ਪਿੱਚ ਦੇ ਵਿਵਹਾਰ ‘ਤੇ ਨਜ਼ਰ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਨਿਊਯਾਰਕ ਵਿੱਚ ਪਿੱਚਾਂ ਨੂੰ ਲੈ ਕੇ ਵਧਦੀਆਂ ਸਮੱਸਿਆਵਾਂ ਦੇ ਬਾਵਜੂਦ, ਆਈਸੀਸੀ ਦੀ ਬਾਕੀ ਮੈਚਾਂ ਨੂੰ ਨਾਸਾਓ ਕਾਉਂਟੀ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਤੋਂ ਬਾਹਰ ਤਬਦੀਲ ਕਰਨ ਦੀ ਕੋਈ ਯੋਜਨਾ ਨਹੀਂ ਹੈ। ਨਿਊਯਾਰਕ ਵਿੱਚ ਡਰਾਪ-ਇਨ ਪਿੱਚਾਂ ਦੀ ਵਰਤੋਂ ਕੀਤੀ ਗਈ ਹੈ, ਪਰ ਮਹੱਤਵਪੂਰਨ ਟੂਰਨਾਮੈਂਟਾਂ ਤੋਂ ਪਹਿਲਾਂ ਉਨ੍ਹਾਂ ਦੀ ਜਾਂਚ ਨਹੀਂ ਕੀਤੀ ਗਈ ਸੀ। ਇਹ ਪਿੱਚ ਗੇਂਦਬਾਜ਼ਾਂ ਲਈ ਜ਼ਿਆਦਾ ਅਨੁਕੂਲ ਨਜ਼ਰ ਆ ਰਹੀ ਹੈ। ਸ਼੍ਰੀਲੰਕਾ ਨੂੰ ਦੱਖਣੀ ਅਫਰੀਕਾ ਨੇ 77 ਦੌੜਾਂ ‘ਤੇ ਆਊਟ ਕਰ ਦਿੱਤਾ। ਉਦੋਂ ਤੋਂ ਨਿਊਯਾਰਕ ਦੀ ਪਿੱਚ ਜਾਂਚ ਦੇ ਘੇਰੇ ‘ਚ ਆ ਗਈ ਸੀ। ਇਸ ਤੋਂ ਬਾਅਦ ਭਾਰਤ (Indian team) ਨੇ ਆਇਰਲੈਂਡ ਨੂੰ 96 ਦੌੜਾਂ ‘ਤੇ ਆਊਟ ਕਰ ਦਿੱਤਾ। ਸਾਬਕਾ ਕ੍ਰਿਕਟਰਾਂ ਸਮੇਤ ਕਈ ਦਿੱਗਜਾਂ ਨੇ ਇਸ ਮੈਦਾਨ ਦੀ ਸਖ਼ਤ ਆਲੋਚਨਾ ਕੀਤੀ ਹੈ ਅਤੇ ਆਈਸੀਸੀ ਨੂੰ ਉੱਥੇ ਮੈਚ ਨਾ ਕਰਵਾਉਣ ਲਈ ਕਿਹਾ ਹੈ। ਬੁੱਧਵਾਰ ਨੂੰ ਭਾਰਤ-ਆਇਰਲੈਂਡ ਮੈਚ ਦੌਰਾਨ ਭਾਰਤੀ ਕਪਤਾਨ ਰੋਹਿਤ ਸ਼ਰਮਾ ਅਤੇ ਰਿਸ਼ਭ ਪੰਤ ਵੀ ਬੇਅੰਤ ਉਛਾਲ ਕਾਰਨ ਜ਼ਖਮੀ ਹੋ ਗਏ। ਰੋਹਿਤ ਸੱਟ ਲੱਗਣ ਕਾਰਨ ਬੱਲੇਬਾਜ਼ੀ ਕਰਦੇ ਹੋਏ ਮੈਦਾਨ ਤੋਂ ਰਿਟਾਇਰ ਹੋ ਗਏ ਸਨ । The post ਭਾਰਤੀ ਟੀਮ ਨੇ ਨਿਊਯਾਰਕ ਦੀ ਪਿੱਚਾਂ ਨੂੰ ਲੈ ਕੇ ਜਤਾਈ ਨਾਰਾਜ਼ਗੀ, ਕੀ ਭਾਰਤ-ਪਾਕਿਸਤਾਨ ਮੈਚ ਲਈ ਬਦਲੇਗਾ ਮੈਦਾਨ ? appeared first on TheUnmute.com - Punjabi News. Tags:
|
ਆਸਟ੍ਰੇਲੀਆ ਤੇ ਭਾਰਤ ਗੂੜ੍ਹੇ ਦੋਸਤ, ਦੋਵੇਂ ਦੇਸ਼ਾਂ ਦੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਮਿਲ ਕੇ ਕਰਾਂਗੇ ਕੰਮ: PM ਐਂਥਨੀ ਅਲਬਾਨੀਜ਼ Thursday 06 June 2024 01:15 PM UTC+00 | Tags: anthony-albanese australian-pm breaking-news lok-sabha-elections lok-sabha-elections-result news ਚੰਡੀਗੜ੍ਹ, 06 ਜੂਨ 2024: ਲੋਕ ਸਭਾ ਚੋਣਾਂ ‘ਚ ਜਿੱਤ ਤੋਂ ਬਾਅਦ ਦੁਨੀਆ ਭਰ ਦੇ ਆਗੂਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫੋਨ ਕਰਕੇ ਉਨ੍ਹਾਂ ਦੀ ਜਿੱਤ ‘ਤੇ ਵਧਾਈ ਦੇ ਰਹੇ ਹਨ। ਹੁਣ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ (Anthony Albanese) ਨੇ ਵੀਰਵਾਰ ਨੂੰ ਨਰਿੰਦਰ ਮੋਦੀ ਨੂੰ ਫੋਨ ਕੀਤਾ ਅਤੇ ਲੋਕ ਸਭਾ ਚੋਣਾਂ ‘ਚ ਉਨ੍ਹਾਂ ਦੀ ਜਿੱਤ ‘ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਉਹ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਪ੍ਰਧਾਨ ਮੰਤਰੀ ਮੋਦੀ ਨਾਲ ਮਿਲ ਕੇ ਕੰਮ ਕਰਨ ਲਈ ਉਤਸਕ ਹਨ। ਐਂਥਨੀ ਅਲਬਾਨੀਜ਼ (Anthony Albanese) ਨੇ ਸੋਸ਼ਲ ਮੀਡੀਆ ‘ਤੇ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ‘ਚ ਉਹ ਹੱਥ ‘ਚ ਫੋਨ ਲੈ ਕੇ ਗੱਲ ਕਰਦੇ ਨਜ਼ਰ ਆ ਰਹੇ ਹਨ। ਇਸ ਤਸਵੀਰ ਦੇ ਕੈਪਸ਼ਨ ‘ਚ ਆਸਟ੍ਰੇਲੀਆਈ ਪੀਐੱਮ ਨੇ ਲਿਖਿਆ, ‘ਨਰਿੰਦਰ ਮੋਦੀ ਨਾਲ ਗੱਲ ਕਰਕੇ ਚੰਗਾ ਲੱਗਾ ਅਤੇ ਚੋਣਾਂ ‘ਚ ਉਨ੍ਹਾਂ ਦੀ ਜਿੱਤ ‘ਤੇ ਵਧਾਈ ਦਿੱਤੀ। ਆਸਟ੍ਰੇਲੀਆ ਅਤੇ ਭਾਰਤ ਗੂੜ੍ਹੇ ਦੋਸਤ ਹਨ ਅਤੇ ਨਜ਼ਦੀਕੀ ਰਣਨੀਤਕ, ਆਰਥਿਕ ਅਤੇ ਸੱਭਿਆਚਾਰਕ ਸਬੰਧ ਹਨ। ਅਸੀਂ ਇਸ ਸਾਂਝੇਦਾਰੀ ਨੂੰ 2024 ਅਤੇ ਉਸ ਤੋਂ ਅੱਗੇ ਲਿਜਾਣ ਲਈ ਮਿਲ ਕੇ ਕੰਮ ਕਰਾਂਗੇ। ਕਾਰਜਾਕਾਰੀ ਪ੍ਰਧਾਨ ਮੰਤਰੀ ਮੋਦੀ ਨੇ ਵੀ ਆਸਟ੍ਰੇਲੀਆ ਦੇ ਪੀਐਮ ਐਂਥਨੀ ਅਲਬਾਨੀਜ਼ ਦੀ ਪੋਸਟ ਦੇ ਜਵਾਬ ਵਿੱਚ ਇੱਕ ਪੋਸਟ ਕੀਤੀ, ਜਿਸ ਵਿੱਚ ਉਨ੍ਹਾਂ ਨੇ ਲਿਖਿਆ, ‘ਮੇਰੇ ਦੋਸਤ ਐਂਥਨੀ ਅਲਬਾਨੀਜ਼ ਨਾਲ ਗੱਲ ਕਰਕੇ ਬਹੁਤ ਖੁਸ਼ੀ ਹੋਈ। ਉਨ੍ਹਾਂ ਵੱਲੋਂ ਵਧਾਈਆਂ ਲਈ ਧੰਨਵਾਦ। ਹਿੰਦ ਪ੍ਰਸ਼ਾਂਤ ਮਹਾਸਾਗਰ ਖੇਤਰ ਵਿੱਚ ਭਾਰਤ-ਆਸਟ੍ਰੇਲੀਆ ਸਬੰਧਾਂ ਅਤੇ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਮਿਲ ਕੇ ਕੰਮ ਕਰਨ ਦੀ ਉਮੀਦ ਰੱਖਦੇ ਹਾਂ। The post ਆਸਟ੍ਰੇਲੀਆ ਤੇ ਭਾਰਤ ਗੂੜ੍ਹੇ ਦੋਸਤ, ਦੋਵੇਂ ਦੇਸ਼ਾਂ ਦੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਮਿਲ ਕੇ ਕਰਾਂਗੇ ਕੰਮ: PM ਐਂਥਨੀ ਅਲਬਾਨੀਜ਼ appeared first on TheUnmute.com - Punjabi News. Tags:
|
ਫਤਿਹਗੜ੍ਹ ਸਾਹਿਬ ਸਮੇਤ ਪੰਜਾਬ ਦੀਆਂ ਕਈ ਥਾਵਾਂ 'ਤੇ NIA ਦੀ ਛਾਪੇਮਾਰੀ Thursday 06 June 2024 01:26 PM UTC+00 | Tags: breaking-news fatehgarh-sahib latest-news national-investigation-agency news nia-raid punjab-police ਚੰਡੀਗੜ੍ਹ, 06 ਜੂਨ 2024: ਲੋਕ ਸਭਾ ਚੋਣਾਂ 2024 ਖ਼ਤਮ ਹੁੰਦੇ ਹੀ ਪੰਜਾਬ ‘ਚ ਰਾਸ਼ਟਰੀ ਜਾਂਚ ਏਜੰਸੀ (NIA) ਇਕ ਵਾਰ ਫਿਰ ਸਰਗਰਮ ਹੋ ਗਈ ਹੈ। ਐਨ.ਆਈ.ਏ ਬਦਮਾਸ਼ਾਂ ਨਾਲ ਸਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ। ਕਰਣੀ ਸੈਨਾ ਮੁਖੀ ਗੋਗਾਮੇੜੀ ਦੇ ਕਤਲ ਕੇਸ ਵਿੱਚ ਗੋਲਡੀ ਬਰਾੜ ਦਾ ਨਾਂ ਸਾਹਮਣੇ ਆਇਆ ਹੈ। ਇਸ ਸਬੰਧ ‘ਚ ਐਨ.ਆਈ.ਏ ਨੇ ਪੰਜਾਬ ‘ਚ ਛਾਪੇਮਾਰੀ ਕੀਤੀ ਹੈ। ਵੀਰਵਾਰ ਤੜਕੇ ਐਨ.ਆਈ.ਏ ਦੀ ਟੀਮ ਪੰਜਾਬ ਪੁਲਿਸ ਦੇ ਨਾਲ ਫਤਿਹਗੜ੍ਹ ਸਾਹਿਬ ‘ਚ ਛਾਪੇਮਾਰੀ ਕਰਨ ਪਹੁੰਚੀ। ਇੱਥੇ 4 ਥਾਵਾਂ ‘ਤੇ ਛਾਪੇਮਾਰੀ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਐਨਆਈਏ ਦੀ ਟੀਮ ਨੇ ਇੱਕ ਨੌਜਵਾਨ ਨੂੰ ਹਿਰਾਸਤ ਵਿੱਚ ਵੀ ਲਿਆ ਹੈ। ਜਾਣਕਾਰੀ ਅਨੁਸਾਰ ਐਨਆਈਏ ਦੀ ਟੀਮ ਸਵੇਰੇ ਕਰੀਬ 3 ਵਜੇ ਫਤਿਹਗੜ੍ਹ ਸਾਹਿਬ ਦੇ ਪਿੰਡ ਵਜ਼ੀਰਨਗਰ ਪਹੁੰਚੀ। ਜਿੱਥੇ ਇੱਕ ਮਹੰਤ ਤੋਂ ਪੁੱਛਗਿੱਛ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਜਾਂਚ ਵਿਦੇਸ਼ੀ ਫੰਡਿੰਗ ਨੂੰ ਲੈ ਕੇ ਕੀਤੀ ਗਈ ਹੈ। ਇਸ ਤੋਂ ਬਾਅਦ ਐਨ.ਆਈ.ਏ ਦੀ ਟੀਮ ਨੇ ਸਰਹਿੰਦ ‘ਚ ਤਿੰਨ ਥਾਵਾਂ ‘ਤੇ ਛਾਪੇਮਾਰੀ ਕੀਤੀ। ਫਤਿਹਗੜ੍ਹ ਸਾਹਿਬ ਦੇ ਐਸਪੀ (ਇਨਵੈਸਟੀਗੇਸ਼ਨ) ਰਾਕੇਸ਼ ਯਾਦਵ ਨੇ ਦੱਸਿਆ ਕਿ ਅੱਜ ਸਵੇਰੇ ਐਨਆਈਏ ਨੇ ਫਤਿਹਗੜ੍ਹ ਸਾਹਿਬ ਵਿੱਚ ਛਾਪੇਮਾਰੀ ਕੀਤੀ। ਪੰਜਾਬ ਪੁਲਿਸ ਦੀ ਟੀਮ ਐਨ.ਆਈ.ਏ. (NIA) ਨੇ ਸਾਰਿਆਂ ਨੂੰ ਨੋਟਿਸ ਜਾਰੀ ਕਰਕੇ ਅਗਲੇਰੀ ਜਾਂਚ ਲਈ ਤਲਬ ਕੀਤਾ ਹੈ। ਕਰਣੀ ਸੈਨਾ ਮੁਖੀ ਗੋਗਾਮੇੜੀ ਦੇ ਕੇਸ ਵਿੱਚ ਗੋਲਡੀ ਬਰਾੜ ਦਾ ਨਾਂ ਸਾਹਮਣੇ ਆਇਆ ਹੈ। ਇਸ ਸਬੰਧ ‘ਚ ਐਨ.ਆਈ.ਏ ਨੇ ਪੰਜਾਬ ‘ਚ ਛਾਪੇਮਾਰੀ ਕੀਤੀ ਹੈ | The post ਫਤਿਹਗੜ੍ਹ ਸਾਹਿਬ ਸਮੇਤ ਪੰਜਾਬ ਦੀਆਂ ਕਈ ਥਾਵਾਂ ‘ਤੇ NIA ਦੀ ਛਾਪੇਮਾਰੀ appeared first on TheUnmute.com - Punjabi News. Tags:
|
ਕੀ ਊਧਵ ਠਾਕਰੇ NDA 'ਚ ਸ਼ਾਮਲ ਹੋਣਗੇ ਜਾਂ ਇੰਡੀਆ ਗਠਜੋੜ ਨਾਲ ਰਹਿਣਗੇ? NCP ਆਗੂ ਨੇ ਖੋਲ੍ਹਿਆ ਰਾਜ਼ Thursday 06 June 2024 01:37 PM UTC+00 | Tags: breaking-news congress india-alliance latest-news ncp news uddhav-thackeray ਚੰਡੀਗੜ੍ਹ, 06 ਜੂਨ 2024: ਵੀਰਵਾਰ ਨੂੰ ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਊਧਵ ਠਾਕਰੇ ਧੜੇ ਨੇ ਸਾਫ਼ ਕਰ ਦਿੱਤਾ ਕਿ ਉਹ ਐਨਡੀਏ ਵਿੱਚ ਸ਼ਾਮਲ ਨਹੀਂ ਹੋਵੇਗਾ। ਮਹਾਰਾਸ਼ਟਰ ਐਨਸੀਪੀ (ਸ਼ਰਦਚੰਦਰ ਪਵਾਰ) ਦੇ ਪ੍ਰਧਾਨ ਜਯੰਤ ਪਾਟਿਲ ਨੇ ਵੀਰਵਾਰ ਨੂੰ ਕਿਹਾ ਕਿ ਮੁਖੀ ਊਧਵ ਠਾਕਰੇ (Uddhav Thackeray) ਸੱਤਾਧਾਰੀ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਵਿੱਚ ਸ਼ਾਮਲ ਨਹੀਂ ਹੋਣਗੇ। ਸ਼ਿਵ ਸੈਨਾ (UBT) ਨੇ ਹਾਲ ਹੀ ਵਿੱਚ ਸਮਾਪਤ ਹੋਈਆਂ ਚੋਣਾਂ ਵਿੱਚ ਮਹਾਰਾਸ਼ਟਰ ਵਿੱਚ ਨੌਂ ਲੋਕ ਸਭਾ ਸੀਟਾਂ ਜਿੱਤੀਆਂ | ਜਦਕਿ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੇ ਇਸ ਦੇ ਵਿਰੋਧੀ ਧੜੇ ਨੇ ਸੱਤ ਸੀਟਾਂ ਜਿੱਤੀਆਂ ਹਨ। ਜਯੰਤ ਪਾਟਿਲ ਨੇ ਕਿਹਾ ਕਿ ਉਹ ਠਾਕਰੇ ਨੂੰ ਮਿਲੇ ਅਤੇ ਮਹਾ ਵਿਕਾਸ ਅਗਾੜੀ (ਐਮਵੀਏ) ਦੀ ਮਹਾਰਾਸ਼ਟਰ ਵਿੱਚ ਲੋਕ ਸਭਾ ਚੋਣਾਂ ਵਿੱਚ ਸਫਲਤਾ ਲਈ ਵਧਾਈ ਦਿੱਤੀ, ਜਿੱਥੇ ਵਿਰੋਧੀ ਧੜੇ ਨੇ 48 ਵਿੱਚੋਂ 30 ਸੀਟਾਂ ਜਿੱਤੀਆਂ। ਜਦੋਂ ਉਨ੍ਹਾਂ ਨੂੰ ਅਟਕਲਾਂ ਬਾਰੇ ਪੁੱਛਿਆ ਗਿਆ ਕਿ ਕੀ ਉਨ੍ਹਾਂ ਦੀ ਪਾਰਟੀ ਐਨਡੀਏ ਵਿੱਚ ਸ਼ਾਮਲ ਹੋਵੇਗੀ? ਇਸ ‘ਤੇ ਪਾਟਿਲ ਨੇ ਕਿਹਾ ਕਿ ਦਲ ਬਦਲਣ ਦੀ ਕੋਈ ਸੰਭਾਵਨਾ ਨਹੀਂ ਹੈ। ਉਨ੍ਹਾਂ ਕਿਹਾ ਕਿ ਐਨ.ਸੀ.ਪੀ (SP), ਸ਼ਿਵ ਸੈਨਾ (UBT) ਅਤੇ ਕਾਂਗਰਸ ਐਮਵੀਏ ਦੇ ਹਿੱਸੇ ਹਨ, ਜੋ ਕਿ ਇੱਕ ਰਾਜ ਪੱਧਰੀ ਗਠਜੋੜ ਹੈ ਅਤੇ ਉਹ ਵੀ ਇੰਡੀਆ ਗਠਜੋੜ ਦਾ ਹਿੱਸਾ ਹਨ। ਮਹਾਰਾਸ਼ਟਰ ਵਿੱਚ ਅਕਤੂਬਰ 2024 ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। The post ਕੀ ਊਧਵ ਠਾਕਰੇ NDA ‘ਚ ਸ਼ਾਮਲ ਹੋਣਗੇ ਜਾਂ ਇੰਡੀਆ ਗਠਜੋੜ ਨਾਲ ਰਹਿਣਗੇ? NCP ਆਗੂ ਨੇ ਖੋਲ੍ਹਿਆ ਰਾਜ਼ appeared first on TheUnmute.com - Punjabi News. Tags:
|
ਮੁੱਖ ਮੰਤਰੀ ਨਾਇਬ ਸਿੰਘ ਨੇ ਕਰਨਾਲ ਤੋਂ ਵਿਧਾਇਕ ਵਜੋਂ ਚੁੱਕੀ ਸਹੁੰ Thursday 06 June 2024 01:45 PM UTC+00 | Tags: breaking-news karnal latest-news nayab-singh news the-unmute-breaking-news ਚੰਡੀਗੜ੍ਹ, 6 ਜੂਨ 2024: ਹਰਿਆਣਾ ਵਿਚ ਲੋਕ ਸਭਾ ਆਮ ਚੋਣ-2024 ਦੇ ਨਾਲ ਹੋਏ ਕਰਨਾਲ ਵਿਧਾਨ ਸਭਾ ਜ਼ਿਮਨੀ ਚੋਣ ਵਿਚ ਜਿੱਤ ਹੋਣ ਦੇ ਬਾਅਦ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ (CM Nayab Singh) ਨੇ ਅੱਜ ਹਰਿਆਣਾ ਵਿਧਾਨ ਸਭਾ ਵਿਚ ਕਰਨਾਲ ਤੋਂ ਵਿਧਾਇਕ ਵਜੋਂ ਸਹੁੰ ਚੁੱਕੀ । ਵਿਧਾਨ ਸਭਾ ਸਪੀਕਰ ਗਿਆਨਚੰਦ ਗੁਪਤਾ ਨੇ ਮੁੱਖ ਮੰਤਰੀ ਨਾਇਬ ਸਿੰਘ ਨੂੰ ਵਿਧਾਇਕ ਅਹੁਦੇ ਦੀ ਸਹੁੰ ਦਿਵਾਈ । ਇਸ ਦੌਰਾਨ ਮੁੱਖ ਮੰਤਰੀ (CM Nayab Singh) ਨੇ ਕਿਹਾ ਕਿ ਮੈਂ ਕਰਨਾਲ ਦੇ ਲੋਕਾਂ ਦਾ ਦਿੱਲ ਤੋਂ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਮੇਰੇ ‘ਤੇ ਬਹੁਤ ਵੱਡਾ ਭਰੋਸਾ ਪ੍ਰਗਟਾਇਆ ਹੈ। ਇਸਦੇ ਨਾਲ ਹੀ ਕਰਨਾਲ ਦੇ ਲੋਕਾਂ ਨੇ ਇਸ ਗੱਲ ‘ਤੇ ਵੀ ਮੋਹਰ ਲਗਾਈ ਹੈ ਕਿ ਅਕਤੂਬਰ ਵਿਚ ਹੋਣ ਵਾਲੇ ਸੂਬੇ ਦੇ ਵਿਧਾਨ ਸਭਾ ਚੋਣਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਰਾਜ ਸਰਕਾਰ ਤੀਜੀ ਵਾਰ ਹਰਿਆਣਾ ਵਿਚ ਬਹੁਤ ਵੱਡੀ ਬਹੁਮਤ ਦੇ ਨਾਲ ਜਿੱਤ ਦਰਜ ਕਰੇਗੀ। ਪਿਛਲੇ ਸਾਢੇ 9 ਸਾਲਾਂ ਵਿਚ ਜਿਸ ਗਤੀ ਨਾਲ ਸਬਕਾ ਸਾਥ-ਸਬਕਾ ਵਿਕਾਸ ਦੇ ਨਾਲ ਸੂਬਾ ਅੱਗੇ ਵਧਿਆ ਹੈ, ਉਸੀ ਤੇਜੀ ਨਾਲ ਹਰਿਆਣਾ ਨੂੰ ਅੱਗੇ ਵਧਾਉਣ ਦਾ ਕੰਮ ਕੀਤਾ ਜਾਵੇਗਾ। ਇਸ ਮੌਕੇ ‘ਤੇ ਵਿਧਾਨ ਸਭਾ ਡਿਪਟੀ ਸਪੀਕਰ ਰਣਬੀਰ ਗੰਗਵਾ, ਉਦਯੋਗ ਅਤੇ ਵਪਾਰ ਮੰਤਰੀ ਮੂਲਚੰਦ ਸ਼ਰਮਾ, ਉਰਜਾ ਮੰਤਰੀ ਰਣਜੀਤ ਸਿੰਘ, ਜਨ ਸਿਹਤ ਇੰਜੀਨੀਅਰਿੰਗ ਮੰਤਰੀ ਡਾ. ਬਨਵਾਰੀ ਲਾਲ, ਸਿਹਤ ਮੰਤਰੀ ਡਾ. ਕਮਲ ਗੁਪਤਾ, ਸਮਾਜਿਕ ਨਿਆਂ ਅਤੇ ਅਧਿਕਾਰਤਾ ਰਾਜ ਮੰਤਰੀ ਬਿਸ਼ੰਭਰ ਸਿੰਘ, ਵਿਧਾਇਕ ਲੀਲਾ ਰਾਮ, ਮੋਹਨ ਲਾਲ ਬੜੌਲੀ, ਨਰੇਂਦਰ ਗੁਪਤਾ, ਸੱਤਪ੍ਰਕਾਸ਼ ਜਰਾਵਤਾ ਸਮੇਤ ਸੂਚਨਾ, ਜਨ ਸੰਪਰਕ, ਭਾਸ਼ਾ ਅਤੇ ਸਭਿਆਚਾਰ ਵਿਭਾਗ ਦੇ ਮਹਾਨਿਦੇਸ਼ਕ ਮੰਦੀਪ ਸਿੰਘ ਬਰਾੜ ਵੀ ਮੌਜੂਦ ਰਹੇ। The post ਮੁੱਖ ਮੰਤਰੀ ਨਾਇਬ ਸਿੰਘ ਨੇ ਕਰਨਾਲ ਤੋਂ ਵਿਧਾਇਕ ਵਜੋਂ ਚੁੱਕੀ ਸਹੁੰ appeared first on TheUnmute.com - Punjabi News. Tags:
|
ਭਾਰਤੀ ਜਨਤਾ ਪਾਰਟੀ ਦਾ ਵੋਟ ਫੀਸਦੀ ਕਾਂਗਰਸ ਪਾਰਟੀ ਤੋਂ ਵੱਧ ਰਿਹਾ: CM ਨਾਇਬ ਸਿੰਘ Thursday 06 June 2024 01:53 PM UTC+00 | Tags: bharatiya-janata-party breaking-news cm-nayab-singh haryana-bjp haryana-congress nayab-singh news ਚੰਡੀਗੜ੍ਹ, 6 ਜੂਨ 2024: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ (Nayab Singh) ਨੇ ਕਿਹਾ ਕਿ ਪਿਛਲੇ ਸਾਢੇ 9 ਸਾਲਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਗਰੀਬਾਂ ਤੱਕ ਯੋਜਨਾਵਾਂ ਦਾ ਲਾਭ ਪਹੁੰਚਾਉਣ ਦਾ ਕੰਮ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਰਿਹਾਇਸ਼ ਯੋਜਨਾ ਦਾ ਬਜਟ 3 ਗੁਣਾ ਤੱਕ ਵਧਾਇਆ ਗਿਆ ਤਾਂ ਜੋ ਹਰ ਗਰੀਰ ਵਿਅਕਤੀ ਨੂੰ ਰਿਹਾਇਸ਼ ਦੀ ਸਹੂਲਤ ਪ੍ਰਦਾਨ ਕੀਤੀ ਜਾ ਸਕੇ। ਮੁੱਖ ਮੰਤਰੀ ਅੱਜ ਹਰਿਆਣਾ ਵਿਧਾਨ ਸਭਾ ਵਿਚ ਵਿਧਾਇਕ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਪੱਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਸਾਢੇ 9 ਸਾਲਾਂ ਵਿਚ ਅਸੀਂ ਹਰਿਆਣਾ ਸੂਬੇ ਵਿਚ ਨੌਕਰੀਆਂ ਵਿਚ ਭ੍ਰਿਸ਼ਟਾਚਾਰ ਨੂੰ ਖਤਮ ਕੀਤਾ ਅਤੇ ਗਰੀਬ ਤੋਂ ਗਰੀਬ ਵਿਅਕਤੀ ਤੱਕ ਸਰਕਾਰੀ ਯੋਜਨਾਵਾਂ ਦਾ ਲਾਭ ਪਹੁੰਚਾਉਣ ਦਾ ਕੰਮ ਕੀਤਾ ਹੈ। ਉਨ੍ਹਾਂ ਨੇ ਕਾਂਗਰਸ ਪਾਰਟੀ ਦੇ 60 ਸਾਲਾਂ ਦੇ ਸ਼ਾਸਨ ਸਮੇਂ ‘ਤੇ ਸੁਆਲ ਚੁੱਕੇ ਹੋਏ ਕਿਹਾ ਕਿ ਉਨ੍ਹਾਂ ਨੇ ਆਪਣੇ ਕੰਮ ਸਮੇਂ ਵਿਚ ਗਰੀਬਾਂ ਦੇ ਲਈ ਕੁੱਝ ਨਹੀਂ ਕੀਤਾ, ਜਦੋਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਾਢੇ 9 ਸਾਲਾਂ ਵਿਚ 25 ਕਰੋੜ ਗਰੀਬ ਵਿਅਕਤੀਆਂ ਨੂੰ ਗਰੀਬੀ ਰੇਖਾ ਤੋਂ ਉੱਪਰ ਚੁੱਕਿਆ ਹੈ। ਇਕ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ (Nayab Singh) ਨੇ ਕਿਹਾ ਕਿ ਦੇਸ਼ ਦੀ ਜਨਤਾ ਨੇ ਤੀਜੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਭਰੋਸਾ ਪ੍ਰਗਟਾਉਂਦੇ ਹੋਏ ਜਨਸੇਵਾ ਦਾ ਮੌਕਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਲੋਕ ਸਭਾ ਚੋਣ ਵਿਚ ਕਾਂਗਰਸ ਪਾਰਟੀ ਨੇ ਝੂਠ ਫੈਲਾਉਣ ਦਾ ਕੰਮ ਕੀਤਾ। ਰਾਹੁਲ ਗਾਂਧੀ ਸਮੇਤ ਕਾਂਗਰਸ ਪਾਰਟੀ ਦੇ ਤਮਾਮ ਆਗੂਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਿਰ ਤੋਂ ਸੱਤਾ ਵਿਚ ਆਏ ਤਾਂ ਉਹ ਸੰਵਿਧਾਨ ਅਤੇ ਰਾਖਵਾਂ ਨੂੰ ਖਤਮ ਕਰ ਦੇਣਗੇ। ਇੰਨ੍ਹੇ ਵੱਡੇ ਝੂਠ ਦੇ ਬਾਵਜੂਦ ਲੋਕਾਂ ਨੇ ਨਰਿੰਦਰ ਮੋਦੀ ਦੀ ਅਗਵਾਈ ‘ਤੇ ਇਕ ਵਾਰ ਫਿਰ ਮੋਹਰ ਲਗਾਈ ਹੈ। ਭਾਰਤੀ ਜਨਤਾ ਪਾਰਟੀ ਦਾ ਵੋਟ ਫੀਸਦੀ ਕਾਂਗਰਸ ਪਾਰਟੀ ਤੋਂ ਵੱਧ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾ ਪਿਛਲੇ ਸਾਢੇ 9 ਸਾਲਾਂ ਵਿਚ ਸੰਵਿਧਾਨ ਦੇ ਅਨੁਸਾਰ ਕੰਮ ਕੀਤਾ ਗਿਆ, ਅੱਗੇ ਵੀ ਸੰਵਿਧਾਨ ਦੇ ਅਨੁਸਾਰ ਹੀ ਦੇਸ਼ ਚੱਲੇਗਾ। ਇਕ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਵੀ ਸੂਬੇ ਦੀ ਹਰਿਆਣਾ ਸਰਕਾਰ ਪੂਰਨ ਬਹੁਮਤ ਵਿਚ ਹੈ ਅਤੇ ਸਦਨ ਵਿਚ ਪਿਛਲੇ 12 ਮਾਰਚ ਨੂੰ ਬਹੁਮਤ ਸਿੱਧ ਕੀਤਾ ਸੀ। ਕਾਂਗਰਸ ਪਾਰਟੀ ਸਿਰਫ ਗਲਤ ਪ੍ਰਚਾਰ ਕਰ ਰਹੀ ਹੈ। ਇਸ ਮੌਕੇ ‘ਤੇ ਵਿਧਾਨ ਸਭਾ ਡਿਪਟੀ ਸਪੀਕਰ ਰਣਬੀਰ ਗੰਗਵਾ, ਉਦਯੋਗ ਅਤੇ ਵਪਾਰ ਮੰਤਰੀ ਮੂਲਚੰਦ ਸ਼ਰਮਾ, ਉਰਜਾ ਮੰਤਰੀ ਰਣਜੀਤ ਸਿੰਘ, ਜਨ ਸਿਹਤ ਇੰਜੀਨੀਅਰਿੰਗ ਮੰਤਰੀ ਡਾ. ਬਨਵਾਰੀ ਲਾਲ, ਸਿਹਤ ਮੰਤਰੀ ਡਾ. ਕਮਲ ਗੁਪਤਾ, ਸਮਾਜਿਕ ਨਿਆਂ ਅਤੇ ਅਧਿਕਾਰਤਾ ਰਾਜ ਮੰਤਰੀ ਬਿਸ਼ੰਭਰ ਸਿੰਘ, ਵਿਧਾਇਕ ਲੀਲਾ ਰਾਮ, ਮੋਹਨ ਲਾਲ ਬੜੌਲੀ, ਸ੍ਰੀ ਨਰੇਂਦਰ ਗੁਪਤਾ, ਸੱਤਪ੍ਰਕਾਸ਼ ਜਰਾਵਤਾ ਸਮੇਤ ਸੂਚਨਾ, ਜਨ ਸੰਪਰਕ, ਭਾਸ਼ਾ ਅਤੇ ਸਭਿਆਚਾਰ ਵਿਭਾਗ ਦੇ ਮਹਾਨਿਦੇਸ਼ਕ ਮੰਦੀਪ ਸਿੰਘ ਬਰਾੜ ਵੀ ਮੌਜੂਦ ਰਹੇ। The post ਭਾਰਤੀ ਜਨਤਾ ਪਾਰਟੀ ਦਾ ਵੋਟ ਫੀਸਦੀ ਕਾਂਗਰਸ ਪਾਰਟੀ ਤੋਂ ਵੱਧ ਰਿਹਾ: CM ਨਾਇਬ ਸਿੰਘ appeared first on TheUnmute.com - Punjabi News. Tags:
|
ਹਰਿਆਣਾ 'ਚ ਸੜਕਾਂ ਦੀ ਮੁਰੰਮਤ ਲਈ ਚੱਲੇਗੀ ਵਿਸ਼ੇਸ਼ ਮੁਹਿੰਮ, 1636 ਕਰੋੜ ਰੁਪਏ ਦੀ ਰਕਮ ਮਨਜ਼ੂਰ Thursday 06 June 2024 02:02 PM UTC+00 | Tags: agriculture breaking-news cm-nayab-singh haryana haryana-news news nws repair-roads roads ਚੰਡੀਗੜ੍ਹ, 6 ਜੂਨ 2024: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਦੀ ਅਗਵਾਈ ਹੇਠ ਹੋਈ ਮੀਟਿੰਗ ਵਿਚ ਲੋਕ ਨਿਰਮਾਣ ਤੇ ਹਰਿਆਣਾ ਰਾਜ ਖੇਤੀਬਾੜੀ ਮਾਰਕਟਿੰਗ ਬੋਰਡ ਦੀ ਸੜਕਾਂ (Roads) ਦੀ ਮੁਰੰਮਤ ਦੇ ਲਈ ਵਿਸ਼ੇਸ਼ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਗਿਆ। ਇਸ ਦੇ ਲਈ 1636 ਕਰੋੜ ਰੁਪਏ ਦੀ ਰਕਮ ਦੀ ਮਨਜ਼ੂਰੀ ਵੀ ਪ੍ਰਦਾਨ ਕੀਤੀ ਗਈ। ਮੀਟਿੰਗ ਵਿਚ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਕੰਵਰ ਪਾਲ, ਲੋਕ ਨਿਰਮਾਣ (ਭਵਨ ਅਤੇ ਸੜਕਾਂ) ਮੰਤਰੀ ਡਾ. ਬਨਵਾਰੀ ਲਾਲ ਵੀ ਮੌਜੂਦ ਸਨ। ਮੀਟਿੰਗ ਵਿਚ ਜਾਣਕਾਰੀ ਦਿੱਤੀ ਗਈ ਕਿ ਰਾਜ ਰਾਜਮਾਰਗ ਤੇ ਜਿਲ੍ਹਾ ਪ੍ਰਮੁੱਖ ਸੜਕਾਂ (Roads) ਦੀ ਮੁਰੰਮਤ ਪ੍ਰਾਥਮਿਕਤਾ ਆਧਾਰ ‘ਤੇ ਕੀਤੀ ਜਾਵੇਗੀ ਅਤੇ ਲਗਭਗ 1500 ਕੰਮਾਂ ਨੂੰ ਸਤੰਬਰ ਤਕ ਪੂਰਾ ਕਰ ਲਿਆ ਜਾਵੇਗਾ। ਕੁੱਝ ਸੜਕਾਂ ਦੀ ਟੈਂਡਰ ਪ੍ਰਕ੍ਰਿਆ ਪਹਿਲਾਂ ਹੀ ਪੂਰੀ ਹੋ ਚੁੱਕੀ ਹੈ। ਹਰਿਆਣਾ ਰਾਜ ਖੇਤੀਬਾੜੀ ਮਾਰਕਟਿੰਗ ਬੋਰਡ ਨੇ 17 ਜਿਲ੍ਹਿਆਂ ਵਿਚ 384 ਸੜਕਾਂ ਨੂੰ ਚੋਣ ਕੀਤਾ ਹੈ, ਜਿਨ੍ਹਾਂ ਦੀ ਲੰਬਾਈ ਲਗਭਗ 1100 ਕਿਲੋਮੀਟਰ ਹੈ। ਮੀਟਿੰਗ ਵਿਚ ਜਾਣਕਾਰੀ ਦਿੱਤੀ ਗਈ ਕਿ ਹਰਿਆਣਾ ਰਾਜ ਖੇਤੀਬਾੜੀ ਮਾਰਕਟਿੰਗ ਬੋਰਡ ਦੀ 5200 ਕਿਲੋਮੀਟਰ ਲੰਬਾਈ ਦੀ 439 ਸੜਕਾਂ ਟ੍ਰਾਂਸਫਰ ਹੋਣੀ ਹੈ, ਜਿਨ੍ਹਾਂ ਵਿੱਚੋਂ 3000 ਕਿਲੋਮੀਟਰ ਲੰਬਾਈ ਦੀ ਸੜਕਾਂ ਪਿਛਲੇ ਸਾਲ ਟ੍ਰਾਂਸਫਰ ਕੀਤੀ ਗਈ ਸੀ। ਬੋਰਡ ਹੁਣ ਇੰਨ੍ਹਾਂ ਸੜਕਾਂ ਦੀ ਮੁਰੰਮਤ ‘ਤੇ ਧਿਆਨ ਕੇਂਦ੍ਰਿਤ ਕਰਣਗੇ ਅਤੇ ਸੜਕਾਂ ਦੀ ਵਿਸ਼ੇਸ਼ ਮੁਰੰਮਤ ਦੇ ਬਾਅਦ ਹੀ ਲੋਕ ਨਿਰਮਾਣ ਵਿਭਾਗ ਨੂੰ ਟ੍ਰਾਂਸਫਰ ਕਰੇਗਾ। ਬੋਰਡ ਨੇ ਫੈਸਲਾ ਕੀਤਾ ਹੈ ਕਿ ਭਵਿੱਖ ਵਿਚ ਜਿਨ੍ਹੀ ਵੀ ਸੜਕ ਲੋਕ ਨਿਰਮਾਣ ਵਿਭਾਗ ਨੁੰ ਟ੍ਰਾਂਸਫਰ ਹੁਣੀ ਹੈ ਉਨ੍ਹਾਂ ਦੀ ਪਹਿਲਾਂ ਡੀਮਾਰਕੇਸ਼ਨ ਕੀਤੀ ਜਾਵੇ। ਲੋਕ ਨਿਰਮਾਣ ਵਿਭਾਗ 3500 ਕਿਲੋਮੀਟਰ ਲੰਬਾਈ ਦੀ ਸੜਕਾਂ ਦਾ ਪੈਚ ਵਰਕ ਮਾਨਸੂਨ ਸ਼ੁਰੂ ਹੋਣ ਤੋਂ ਪਹਿਲਾਂ ਪੂਰਾ ਕਰ ਲਿਆ ਜਾਵੇਗਾ। ਮੀਟਿੰਗ ਵਿਚ ਇਹ ਫੈਸਲਾ ਕੀਤਾ ਗਿਆ ਕਿ ਜਿਨ੍ਹਾਂ ਸੜਕਾਂ ਤੇ ਬਾਈਪਾਸ ਲਈ 80 ਤੋਂ 85 ਫੀਸਦੀ ਜਮੀਨ ਉਪਲਬਧ ਹੋ ਗਈ ਹੈ, ਉੱਥੇ ਮਿੱਟੀ ਭਰਾਈ ਤੇ ਕੱਚੀ ਸੜਕ ਦਾ ਕੰਮ ਤੁਰੰਤ ਸ਼ੁਰੂ ਕੀਤਾ ਜਾਵੇ। ਇਸ ਤੋਂ ਇਲਾਵਾ, ਕੋਸਲੀ ਬਾਈਪਾਸ ਦੇ ਨਿਰਮਾਣ ਦਾ ਕੰਮ ਵੀ ਜਲਦੀ ਹੀ ਸ਼ੁਰੂ ਕਰਵਾਇਆ ਜਾਵੇਗਾ। ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਨੇ ਵਿਧਾਇਕ ਰਾਮ ਨਿਵਾਸ ਨੂੰ ਸਾਲ 2024-25 ਦੀ ਬਾਕੀ ਸਮੇਂ ਦੇ ਲਈ ਹਰਿਆਣਾ ਵਿਧਾਨ ਸਭਾ ਸਕੱਤਰੇਤ ਦੀ ਸਥਾਨਕ ਨਿਗਮਾਂ ਅਤੇ ਪੰਚਾਇਤੀ ਰਾਜ ਸੰਸਥਾਵਾਂ ਸਬੰਧੀ ਕਮੇਟੀ ਵਿਚ ਸੇਵਾ ਕਰਨ ਲਈ ਮੈਂਬਰ ਮਨੋਨੀਤ ਕੀਤਾ ਹੈ। ਹਰਿਆਣਾ ਦੇ ਸ਼ਹਿਰੀ ਸਥਾਨਕ ਸਰਕਾਰ ਰਾਜ ਮੰਤਰੀ ਸੁਭਾਸ਼ ਸੁਧਾ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ 1 ਜੂਨ, 2021 ਨੂੰ ਨਗਰਪਾਲਿਕਾਵਾਂ ਵੱਲੋਂ ਜੋ ਦੁਕਾਨ/ਮਕਾਨ ਕਿਰਾਏ/ਲੀਜ/ਤੈਅਬਾਜਾਰੀ ‘ਤੇ ਦੇ ਰੱਖੇ ਸਨ ਅਤੇ 31 ਦਸੰਬਰ, 2020 ਨੂੰ ਜਿਨ੍ਹਾਂ ਦੇ 20 ਸਾਲ ਜਾਂ 20 ਸਾਲ ਤੋਂ ਵੱਧ ਸਮੇਂ ਹੋ ਗਿਆ ਸੀ, ਉਨ੍ਹਾਂ ਨੂੰ ਜਨਹਿਤ ਵਿਚ ਰਿਆਇਤੀ ਕਲੈਕਟਰ ਰੇਟ ‘ਤੇ ਦੇਣ ਲਈ ਪੋਲਿਸੀ ਜਾਰੀ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਪੋਲਿਸੀ ਤਹਿਤ 31 ਮਾਰਚ, 2024 ਤੱਕ ਕੁੱਲ 11744 ਬਿਨੈ ਪ੍ਰਾਪਤ ਹੋਏ ਹਨ। ਜਿਨ੍ਹਾਂ ਵਿੱਚੋਂ 5863 ਬਿਨੈ ਮੰਜੂਰ ਕੀਤੇ ਗਏ ਹਨ ਅਤੇ 4943 ਬਿਨੈਕਾਰਾਂ ਨੇ 100 ਫੀਸਦੀ ਰਕਮ ਜਮ੍ਹਾ ਕੀਤੀ ਹੈ। ਕੁੱਲ ਬਿਨੈ ਵਿੱਚੋਂ 4900 ਦੀ ਰਜਿਸਟਰੀ ਹੋ ਗਈ ਹੈ। ਕੁੱਲ ਬਿਨੈ ਵਿੱਚੋਂ 817 ਦੇ ਬਿਨੈ ਪੈਂਡਿੰਗ ਹਨ। ਸੁਭਾਸ਼ ਸੁਧਾ ਨੇ ਦੱਸਿਆ ਕਿ ਜਨਸਹੂਲਤ ਨੂੰ ਧਿਆਨ ਵਿਚ ਰੱਖਦੇ ਹੋਏ ਹਰਿਆਣਾ ਸਰਕਾਰ ਨੇ 817 ਪੈਂਡਿੰਗ ਬਿਨਿਆਂ/ਨਾਮੰਜੂਰ , ਪੂਰਨ ਰਕਮ ਜਮ੍ਹਾ ਨਾ ਕਰਵਾਉਣ ਵਾਲੇ ਅਤੇ ਰਜਿਸਟ੍ਰੇਸ਼ਨ ਪ੍ਰਕ੍ਰਿਆ ਪੂਰੀ ਨਾ ਕਰ ਪਾਉਣ ਵਾਲੇ ਬਿਨੈਕਾਰਾਂ ਦੇ ਲਈ ਆਖੀਰੀ ਮਿਤੀ 30 ਜੂਨ, 2024 ਤੱਕ ਵਧਾ ਦਿੱਤੀ ਹੈ। The post ਹਰਿਆਣਾ ‘ਚ ਸੜਕਾਂ ਦੀ ਮੁਰੰਮਤ ਲਈ ਚੱਲੇਗੀ ਵਿਸ਼ੇਸ਼ ਮੁਹਿੰਮ, 1636 ਕਰੋੜ ਰੁਪਏ ਦੀ ਰਕਮ ਮਨਜ਼ੂਰ appeared first on TheUnmute.com - Punjabi News. Tags:
|
ਸੂਬੇ ਦੇ ਲੋਕ ਘਰੇਲੂ ਵਰਤੋਂ ਲਈ ਬਾਇਓਗੈਸ ਪਲਾਂਟ ਸਥਾਪਿਤ ਕਰਨ: ਕੰਵਰ ਪਾਲ Thursday 06 June 2024 02:13 PM UTC+00 | Tags: biogas-plants breaking-news kanwar-pal latest-news news the-unmute-breaking-news ਚੰਡੀਗੜ੍ਹ, 6 ਜੂਨ 2024: ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਕੰਵਰ ਪਾਲ ਨੇ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰੇਲੂ ਵਰਤੋ ਲਈ ਬਾਇਓਗੈਸ ਪਲਾਂਟ (biogas plants) ਸਥਾਪਿਤ ਕਰਨ ਜਿਸ ਨਾਲ ਉਨ੍ਹਾਂ ਦੇ ਖਰਚ ਘੱਟ ਹੋਵੇਗਾ ਅਤੇ ਨਾਲ ਹੀ ਕਲਾਈਮੇਟ ਬਦਲਾਅ ਦੇ ਕਾਰਨ ਨੂੰ ਵੀ ਘੱਟ ਕਰਨ ਵਿਚ ਮੱਦਦ ਮਿਲੇਗੀ। ਕੰਵਰ ਪਾਲ ਨੇ ਕਿਹਾ ਕਿ ਰਾਜ ਦੇ ਲੋਕਾਂ ਨੂੰ ਨਵੀਂ ਕੌਮੀ ਬਾਇਓਗੈਸ ਅਤੇ ਜੈਵਿਕ ਖਾਦ ਪ੍ਰੋਗਰਾਮ ਯੋਜਨਾ ਦਾ ਲਾਭ ਚੁੱਕਣ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਯੋਜਨਾ ਦੇ ਤਹਿਤ ਰਾਜ ਵਿਚ ਪਰਿਵਾਰਕ ਆਕਾਰ ਦੇ ਬਾਇਓਗੈਸ ਪਲਾਂਟ ਸਥਾਪਿਤ ਕੀਤੇ ਜਾਂਦੇ ਹਨ। ਉਨ੍ਹਾਂ ਨੇ ਦੱਸਿਆ ਕਿ ਇੰਨ੍ਹਾਂ ਬਾਇਓਗੈਸ ਪਲਾਂਟਾਂ (biogas plants) ਦਾ ਨਿਰਮਾਣ ਕੌਮੀ ਬਾਇਓਗੈਸ ਵਿਕਾਸ ਪਰਿਯੋਜਨਾ ਦੇ ਅਧੀਨ ਕੀਤਾ ਜਾਂਦਾ ਹੈ। ਭਾਰਤ ਸਰਕਾਰ ਵੱਲੋਂ ਰਾਜ ਨੂੰ ਸਟਾਫ ਸਹਾਇਤਾ, ਖਰਚ ‘ਤੇ ਗ੍ਰਾਂਟ ਪ੍ਰਦਾਨ ਕਰਨ, ਵੱਖ-ਵੱਖ ਤਰ੍ਹਾ ਦੇ ਸਿਖਲਾਈ ਕੋਰਸਾਂ ਦਾ ਪ੍ਰਬੰਧ ਅਤੇ ਬਾਇਓਗੈਸ ਲਗਾਉਣ ਦੇ ਪ੍ਰਦਰਸ਼ਨ ਦੇ ਲਈ ਗ੍ਰਾਂਟ-ਇੰਨ-ਏਡ ਵਜੋਂ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਇਸ ਕੇਂਦਰੀ ਯੋਜਨਾ ਤਹਿਤ ਪਹਿਲਾਂ ਤੋਂ ਸਥਾਪਿਤ ਕੀਤੇ ਜਾ ਚੁੱਕੇ ਬਾਇਓਗੈਸ ਪਲਾਂਟਾਂ ਦੀ ਮੁਰੰਮਤ ਰੱਖਰਖਾਵ ਅਤੇ ਦੇਖਭਾਲ ਦਾ ਕੰਮ ਵੀ ਸ਼ਾਮਿਲ ਹੈ। ਕੰਵਰ ਪਾਲ ਨੇ ਦੱਸਿਆ ਕਿ ਉਪਰੋਕਤ ਯੋਜਨਾ ਦਾ ਲਾਭ ਚੁੱਕਣ ਵਾਲੇ ਲੋਕਾਂ ਨੂੰ ਕੇਂਦਰ ਸਰਕਾਰ ਤੋਂ ਮਾਲੀ ਸਹਾਇਤਾ ਦਿੱਤੀ ਜਾਂਦੀ ਹੈ, ਇਸ ਦੇ ਤਹਿਤ ਅਨੁਸੂਚਿਤ ਜਾਤੀ ਤੇ ਜਨਜਾਤੀ ਦੀ ਸ਼੍ਰੇਣੀ ਦੇ ਲਾਭਕਾਰਾਂ ਨੂੰ ਇਕ ਘਣਮੀਟਰ ਦੇ ਲਈ 22 ਹਜ਼ਾਰ ਰੁਪਏ ਅਤੇ 6 ਘਣਮੀਟਰ ਦੇ ਆਕਾਰ ਲਈ 29250 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੇ। ਇਸ ਤਰ੍ਹਾ, ਆਮ ਸ਼੍ਰੇਣੀ ਦੇ ਲਾਭਕਾਰਾਂ ਨੂੰ ਇਕ ਘਣਮੀਟਰ ਦੇ ਆਕਾਰ ਦਾ ਬਾਇਓਗੈਸ ਪਲਾਂਟ ਲਗਾਉਣ ਲਈ 9800 ਰੁਪਏ , 2 ਤੋਂ 4 ਘਣਮੀਟਰ ਲਈ 14350 ਰੁਪਏ ਅਤੇ 6 ਘਣਮੀਟਰ ਦੇ ਆਕਾਰ ਲਈ 22750 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨੇ ਅੱਗੇ ਜਾਣਕਾਰੀ ਦਿੱਤੀ ਕਿ ਨਵੀਂ ਕੌਮੀ ਬਾਇਓਗੈਸ ਅਤੇ ਜੈਵਿਕ ਖਾਦ ਪ੍ਰੋਗ੍ਰਾਮ ਯੋਜਨਾ ਦਾ ਮੁੱਖ ਉਦੇਸ਼ ਗ੍ਰਾਮੀਣ/ਨੀਮ-ਸ਼ਹਿਰੀ ਖੇਤਰਾਂ ਵਿਚ ਜੈਵਿਕ ਖਾਦ ਦੀ ਜਰੂਰਤਾਂ ਅਤੇ ਰਸੋਈ ਵਿਚ ਸਵੱਛ ਭੋਜਨ ਪਕਾਉਣ ਦੇ ਲਈ ਫਿਯੂਲ ਦੀ ਜਰੂਰਤ ਨੂੰ ਪੂਰਾ ਕਰਨਾ ਹੈ। ਇਸ ਤੋਂ ਸੈਨੇਟਰੀ ਪਖਾਨਿਆਂ ਨੂੰ ਪਸ਼ੂਆਂ ਦੇ ਗੋਬਰ ਦੇ ਬਾਇਓ ਗੈਸ ਪਲਾਂਟ ਨਾਲ ਜੋੜਨ ਸਮੇਤ ਗ੍ਰਾਮੀਣ ਅਤੇ ਨੀਮ ਸ਼ਹਿਰੀ ਖੇਤਰਾਂ ਵਿਚ ਸਵੱਛਤਾ ਵਿਚ ਸੁਧਾਰ ਕਰਨ ਵਿਚ ਮਦਦ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਇਹ ਯੋਜਨਾ ਮਹਿਲਾਵਾਂ ਦੇ ਮੂਸ਼ਕਿਲ ਮਿਹਨਤ ਨੂੰ ਘੱਟ ਕਰਨ ਅਤੇ ਉਨ੍ਹਾਂ ਦੀ ਹੋਰ ਆਜੀਵਿਕਾ ਗਤੀਵਿਧੀਆਂ ਦੇ ਲਈ ਸਮੇਂ ਦੀ ਬਚੱਤ ਕਰਨ ਵਿਚ ਵੀ ਸਹਾਇਤਾ ਕਰੇਗੀ। ਕੰਵਰ ਪਾਲ ਨੇ ਦੱਸਿਆ ਕਿ ਨਵੀਂ ਕੌਮੀ ਬਾਇਓਗੈਸ ਅਤੇ ਜੈਵਿਕ ਖਾਦ ਪ੍ਰੋਗਰਾਮ ਯੋਜਨਾ ਨਾਲ ਜੈਵਿਕ ਖਾਦ ਵੀ ਪ੍ਰਾਪਤ ਹੋਵੇਗੀ। ਬਾਇਓਗੈਸ ਪਲਾਂਟਾਂ ਵੱਲੋਂ ਉਤਪਾਦਤ ਜੈਵਿਕ ਖਾਦ ਦੀ ਵਰਤੋ ਕਰ ਕੇ ਯੂਰਿਆ ਵਰਗੇ ਰਸਾਇਨਿਕ ਫਰਟੀਲਾਈਜਰਾਂ ਦੀ ਵਰਤੋ ਨੂੰ ਘੱਟ ਕੀਤਾ ਜਾ ਸਕੇਗਾ। ਉਨ੍ਹਾਂ ਨੇ ਗਲੋਬਲ ਵਾਰਮਿੰਗ ਵਰਗੀ ਸਮੱਸਿਆਵਾਂ ‘ਤੇ ਚਿੰਤਾ ਜ਼ਾਹਰ ਕਰਦੇ ਹੋਏ ਕਿਹਾ ਕਿ ਇਸ ਯੋਜਨਾ ਨਾਲ ਗ੍ਰੀਨ ਹਾਊਸ ਗੈਸਾਂ (ਜਿਵੇਂ ਕਾਰਬਨ ਡਾਈਓਕਸਾਇਡ ਅਤੇ ਮਿਥੇਨ) ਦੇ ਵਾਤਾਵਰਣ ਵਿਚ ਹੋ ਰਹੇ ਉਤਸਰਜਨ ਨੂੰ ਰੋਕ ਕੇ ਕਲਾਈਮੇਟ ਬਦਲਾਅ ਕਾਰਨਾਂ ਨੂੰ ਘੱਟ ਕਰਨ ਵਿਚ ਵੀ ਮੱਦਦ ਮਿਲੇਗੀ। The post ਸੂਬੇ ਦੇ ਲੋਕ ਘਰੇਲੂ ਵਰਤੋਂ ਲਈ ਬਾਇਓਗੈਸ ਪਲਾਂਟ ਸਥਾਪਿਤ ਕਰਨ: ਕੰਵਰ ਪਾਲ appeared first on TheUnmute.com - Punjabi News. Tags:
|
ਹਰਿਆਣਾ ਸਰਕਾਰ ਦਾ ਵੱਡਾ ਫੈਸਲਾ, ਮੁੱਖ ਮੰਤਰੀ ਕਿਸਾਨ ਤੇ ਖੇਤੀ ਮਜ਼ਦੂਰ ਜੀਵਨ ਸੁਰੱਖਿਆ ਯੋਜਨਾ ਤੋਂ ਖ਼ਤਮ ਹੋਵੇਗੀ ਉਮਰ ਸੀਮਾਂ Thursday 06 June 2024 02:23 PM UTC+00 | Tags: breaking-news farmers haryana haryana-aggriclture latest news ਚੰਡੀਗੜ੍ਹ, 6 ਜੂਨ 2024: ਹਰਿਆਣਾ ਸਰਕਾਰ ਵੱਲੋਂ ਕਿਸਾਨਾਂ (farmers) ਅਤੇ ਮਜ਼ਦੂਰਾਂ ਦੇ ਲਈ ਚਲਾਈ ਜਾ ਰਹੀ ਮੁੱਖ ਮੰਤਰੀ ਕਿਸਾਨ ਅਤੇ ਖੇਤੀ ਮਜ਼ਦੂਰ ਜੀਵਨ ਸੁਰੱਖਿਆ ਯੋਜਨਾ ਵਿਚ ਉਮਰ ਸੀਮਾ ਨੂੰ ਖ਼ਤਮ ਕਰਨ ਦਾ ਵੱਡਾ ਫੈਸਲਾ ਕੀਤਾ ਹੈ। ਹੁਣ 10 ਸਾਲ ਤੋਂ ਘੱਟ ਉਮਰ ਅਤੇ 65 ਸਾਲ ਤੋਂ ਵੱਧ ਉਮਰ ਵਾਲੇ ਵਿਅਕਤੀਆਂ ਨੂੰ ਵੀ ਯੋਜਨਾ ਦੇ ਤਹਿਤ ਲਾਭ ਮਿਲ ਸਕੇਗਾ। ਇਸ ਯੋਜਨਾ ਦੇ ਤਹਿਤ ਕਿਸਾਨਾਂ, ਖੇਤੀ ਮਜਦੂਰਾਂ, ਮਾਰਕਿਟ ਯਾਰਡ ਵਿਚ ਕੰਮ ਕਰਨ ਵਾਲੇ ਮਜਦੂਰਾਂ ਨੂੰ ਖੇਤੀਬਾੜੀ ਮਸ਼ੀਨਰੀ ‘ਤੇ ਕੰਮ ਕਰਨ ਦੌਰਾਨ ਮੌਤ ਜਾਂ ਅੰਗ ਹਾਨੀ ਹੋਣ ‘ਤੇੇ 37,500 ਰੁਪਏ ਤੋਂ ਲੈ ਕੇ 5 ਲੱਖ ਰੁਪਏ ਤੱਕ ਦੀ ਮਾਲੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਇਹ ਫੈਸਲਾ ਮੁੱਖ ਮੰਤਰੀ ਨਾਇਬ ਸਿੰਘ ਦੀ ਅਗਵਾਈ ਹੇਠ ਅੱਜ ਇੱਥੇ ਹੋਈ ਖੇਤੀਬਾੜੀ ਅਤੇ ਕਿਸਾਨ ਭਲਾਈ , ਬਾਗਬਾਨੀ ਵਿਪਾਗ ਅਤੇ ਹਰਿਆਣਾ ਰਾਜ ਖੇਤੀਬਾੜੀ ਮਾਰਕਟਿੰਗ ਬੋਰਡ ਦੀ ਸਮੀਖਿਆ ਮੀਟਿੰਗ ਵਿਚ ਕੀਤਾ ਗਿਆ। ਮੀਟਿੰਗ ਵਿਚ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਕੰਵਰ ਪਾਲ ਵੀ ਮੌਜੂਦ ਰਹੇ। ਮੁੱਖ ਮੰਤਰੀ ਨੇ ਬਿੰਦੂਵਾਰ ਸਾਰੀ ਪਰਿਯੋਜਨਾਵਾਂ ਦੀ ਸਮੀਖਿਆ ਕਰਦੇ ਹੋਏ ਵਿਸਤਾਰ ਦਿਸ਼ਾ-ਨਿਰਦੇਸ਼ ਦਿੱਤੇ। ਨਾਇਬ ਸਿੰਘ ਨੇ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਸਾਰੀ ਪਰਿਯੋਜਨਾਵਾਂ ਨੂੰ ਤੈਅ ਸਮੇਂ ਵਿਚ ਪੂਰਾ ਕੀਤਾ ਜਾਵੇ। ਕਿਸੇ ਵੀ ਪੱਧਰ ‘ਤੇ ਕਿਸੇ ਵੀ ਤਰ੍ਹਾ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਦੇ ਨਾਲ ਹੀ ਆਉਣ ਵਾਲੀ 15 ਜੁਲਾਈ ਤੋਂ ਕਾਲਕਾ ਵਿਚ ਸੇਬ ਮੰਡੀ ਵਿਚ ਵੀ ਕੰਮ ਸ਼ੁਰੂ ਕੀਤਾ ਜਾਵੇ। ਮੀਟਿੰਗ ਵਿਚ ਦੱਸਿਆ ਗਿਆ ਹਰਿਆਣਾ ਰਾਜ ਖੇਤੀਬਾੜੀ ਮਾਰਕਟਿੰਗ ਬੋਰਡ ਵੱਲੋਂ ਸੂਬੇ ਦੀ 40 ਮੰਡੀਆਂ ਵਿਚ ਅਟੱਲ ਮਜ਼ਦੂਰ ਕੈਂਟੀਨ ਚਲਾਈ ਜਾ ਰਹੀ ਹੈ। ਇੰਨ੍ਹਾਂ ਕੈਂਟੀਨਾਂ ਵਿਚ ਕੋਈ ਵੀ ਨਾਗਰਿਕ ਵਿਸ਼ੇਸ਼ਕਰ ਕਿਸਾਨ ਤੇ ਮਜਦੂਰ ਸਿਰਫ 10 ਰੁਪਏ ਵਿਚ ਪੇਟ ਭਰ ਭੋਜਨ ਕਰ ਸਕਦੇ ਹਨ। ਪਹਿਲਾਂ ਇਹ ਕੈਂਟੀਨ ਸੀਜਨ ਦੇ ਅਨੁਸਾਰ ਚਲਾਈ ਜਾਂਦੀ ਸੀ, ਪਰ ਪਿਛਲੇ 4 ਮਹੀਨੇ ਤੋਂ ਹੁਣ ਇਹ ਕੈਂਟੀਨ ਪੂਰੇ ਸਾਲ ਦੇ ਲਈ ਚਲਾਈ ਜਾ ਰਹੀ ਹੈ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਕਈ ਪਰਿਯੋਜਨਾਵਾਂ ਜ਼ਮੀਨ ਦੀ ਉਪਲਬਧਤਾ ਨਾ ਹੋਣ ਜਾਂ ਹੋਰ ਵਿਭਾਗ ਤੋਂ ਮਨਜ਼ੂਰੀ ਨਾ ਮਿਲਣ ਦੇ ਕਾਰਨ ਦੇਰੀ ਨਾਲ ਲਾਗੂ ਹੁੰਦੀਆਂ ਹਨ। ਅਜਿਹੇ ਸਾਰੇ ਮਾਮਲਿਆਂ ਦੇ ਹੱਲ ਲਈ ਪੀਐਮ ਗਤੀ ਸ਼ਕਤੀ ਦੀ ਤਰਜ ‘ਤੇ ਸੂਬੇ ਵਿਚ ਵੀ ਹਰਿਆਣਾ ਗਤੀ ਸ਼ਕਤੀ ਬਣਾਇਆ ਜਾਵੇ। ਸਾਰੇ ਵਿਭਾਗਾਂ ਨੂੰ ਇਸ ਇਕ ਪਲੇਟਫਾਰਮ ‘ਤੇ ਲਿਆਇਆ ਜਾਵੇ ਤਾਂ ਜੋ ਅਜਿਹੀ ਜੋ ਵੀ ਪਰਿਯੋਜਨਾਵਾਂ ਹੋਣ, ਜਿੱਥੇ ਇਕ ਤੋਂ ਵੱਧ ਵਿਭਾਗ ਸ਼ਾਮਲ ਹੋਣ, ਉਹ ਆਪਣੇ ਮਾਮਲਿਆਂ ਦਾ ਤੁਰੰਤ ਹੱਲ ਕਰਨ। ਇਸਦੇ ਨਾਲ ਹੀ ਜ਼ਿਲ੍ਹਾ ਡਿਪਟੀ ਕਮਿਸ਼ਨਰ ਪੱਧਰ ਦੇ ਮੁੱਦਿਆਂ ਨੂੰ ਵੀ ਹਰਿਆਣਾ ਗਤੀ ਸ਼ਕਤੀ ਵਿਚ ਸੁਣਿਆ ਜਾਵੇਗਾ ਅਤੇ ਉਨ੍ਹਾਂ ਦਾ ਹੱਲ ਕੱਢਿਆ ਜਾਵੇਗਾ। ਬੈਠਕ ਵਿਚ ਜਾਣਕਾਰੀ ਦਿੱਤੀ ਗਈ ਕਿ ਸੂਬੇ ਵਿਚ ਖੇਤਾਂ ਨੂੰ ਜਾਣ ਵਾਲੇ 5 ਕਰਮ ਦੇ ਵੱਧ ਤੋਂ ਵੱਧ ਰਸਤਿਆਂ ਨੂੰ ਪੱਕਾ ਕੀਤਾ ਜਾ ਚੁੱਕਾ ਹੈ। ਜਿੱਥੇ 5 ਕਰਮ ਦੇ ਰਸਤਿਆਂ ਦੀ ਚੌੜਾਈ ਵਿਚੋਂ ਵਿਚ ਘੱਟ ਹੈ, ਅਜਿਹੇ ਲਗਭਗ 490 ਕਿਲੋਮੀਟਰ ਲੰਬਾਈ ਦੇ ਰਸਤੇ ਬਾਕੀ ਹਨ, ਜਿਨ੍ਹਾਂ ਨੂੰ ਪੱਕਾ ਕੀਤਾ ਜਾਣਾ ਹੈ। ਮੁੱਖ ਮੰਤਰੀ ਨੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਇਕ ਪ੍ਰੋਜੈਕਟ ਬਣਾ ਕੇ ਅਜਿਹੇ ਬਚੇ ਹੋਏ ਸਾਰੇ 5 ਕਰਮ ਦੇ ਰਸਤਿਆਂ ਨੂੰ ਪੱਕਾ ਕੀਤਾ ਜਾਵੇ। ਇਸ ਤੋਂ ਇਲਾਵਾ, ਮੰਡੀ ਬੋਰਡ ਦੀ ਜੋ ਵੀ ਸੜਕਾਂ ਖਰਾਬ ਹਨ, ਉਨ੍ਹਾਂ ਦੀ ਵਿਸ਼ੇਸ਼ ਮੁਰੰਮਤ ਕਰਾਈ ਜਾਵੇ। 10 ਦਿਨਾਂ ਵਿਚ ਸਮੂਚੀ ਪਲਾਨਿੰਗ ਕਰ ਕੇ ਟੈਂਡਰ ਪ੍ਰਕ੍ਰਿਆ ਪੂਰੀ ਕੀਤੀ ਜਾਵੇ। ਮੀਟਿੰਗ ਵਿਚ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਅੰਕੁਰ ਗੁਪਤਾ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ ਉਮਾਸ਼ੰਕਰ, ਮੁੱਖ ਮੰਤਰੀ ਦੀ ਵਧੀਕ ਪ੍ਰਧਾਨ ਸਕੱਤਰ ਆਸ਼ਿਮਾ ਬਰਾੜ, ਹਰਿਆਣਾ ਕੌਮਾਂਤਰੀ ਬਾਗਬਾਨੀ ਮਾਰਕਟਿੰਗ ਨਿਗਮ ਗਨੌਰ ਦੇ ਪ੍ਰਬੰਧ ਨਿਦੇਸ਼ਕ ਜੇ ਗਣੇਸ਼ਨ, ਹਰਿਆਣਾ ਰਾਜ ਖੇਤੀਬਾੜੀ ਮਾਰਕਟਿੰਗ ਬੋਰਡ ਦੇ ਮੁੱਖ ਪ੍ਰਸਾਸ਼ਕ ਮੁਕੇਸ਼ ਕੁਮਾਰ ਆਹੁਜਾ, ਖੇਤੀਬਾੜੀ ਵਿਭਾਗ ਦੇ ਨਿਦੇਸ਼ਕ ਰਾਜ ਨਰਾਇਣ ਕੌਸ਼ਿਕ, ਬਾਗਬਾਨੀ ਵਿਭਾਗ ਦੇ ਮਹਾਨਿਦੇਸ਼ਕ ਅਰਜੁਨ ਸਿੰਘ ਸੈਨੀ ਅਤੇ ਮਹਾਰਾਣਾ ਪ੍ਰਤਾਪ ਬਾਗਬਾਨੀ ਯੂਨੀਵਰਸਿਟੀ ਕਰਨਾਲ ਦੇ ਵਾਇਸ ਚਾਂਸਲਰ ਡਾ. ਸੁਰੇਸ਼ ਕੇ ਮਲਹੋਤਰਾ ਸਮੇਤ ਹੋਰ ਅਧਿਕਾਰੀ ਮੌਜੂਦ ਰਹੇ। The post ਹਰਿਆਣਾ ਸਰਕਾਰ ਦਾ ਵੱਡਾ ਫੈਸਲਾ, ਮੁੱਖ ਮੰਤਰੀ ਕਿਸਾਨ ਤੇ ਖੇਤੀ ਮਜ਼ਦੂਰ ਜੀਵਨ ਸੁਰੱਖਿਆ ਯੋਜਨਾ ਤੋਂ ਖ਼ਤਮ ਹੋਵੇਗੀ ਉਮਰ ਸੀਮਾਂ appeared first on TheUnmute.com - Punjabi News. Tags:
|
ਹਰਿਆਣਾ ਵੱਲੋਂ ਸੀਵਰੇਜ ਲਾਇਨਾਂ ਤੇ ਬਰਸਾਤੀ ਪਾਣੀ ਦੀ ਨਾਲੀਆਂ ਦੀ ਸਫਾਈ ਯਕੀਨੀ ਕਰਨ ਲਈ ਅਧਿਕਾਰੀਆਂ ਨੂੰ ਨਿਰਦੇਸ਼ Thursday 06 June 2024 02:30 PM UTC+00 | Tags: breaking-news dr-banwari-lal haryana latest latest-news news ਚੰਡੀਗੜ੍ਹ, 6 ਜੂਨ 2024: ਹਰਿਆਣਾ (Haryana) ਦੇ ਜਨਸਿਹਤ ਇੰਜੀਨੀਅਰਿੰਗ ਮੰਤਰੀ ਡਾ. ਬਨਵਾਰੀ ਲਾਲ ਨੇ ਅਧਿਕਾਰੀਆਂ ਨੂੰ ਇਹ ਯਕੀਨੀ ਕਰਨ ਦੇ ਨਿਰਦੇਸ਼ ਦਿੱਤੇ ਕਿ ਬਰਸਾਤ ਦਾ ਮੌਸਮ ਸ਼ੁਰੂ ਹੋਣ ਤੋਂ ਪਹਿਲਾ ਰਾਜ ਵਿਚ ਸਾਰੇ ਸੀਵਰ ਲਾਇਨਾਂ ਅਤੇ ਬਰਸਾਤੀ ਪਾਣੀ ਦੀ ਨਾਲੀਆਂ ਦੀ ਸਫਾਈ ਕਰ ਦਿੱਤੀ ਜਾਵੇ ਤਾਂ ਜੋ ਸੀਵਰ ਰੁਕਾਵਟ ਅਤੇ ਪਾਣੀ ਦੀ ਸਮੱਸਿਆ ਤੋਂ ਬਚਿਆ ਜਾ ਸਕੇ। ਇਸ ਤੋਂ ਇਲਾਵਾ, ਬਰਸਾਤ ਦੇ ਮੌਸਮ ਵਿਚ ਤਾਜੇ ਪਾਣੀ ਦੇ ਸਰੋਤਾਂ ਵਿਚ ਸੀਵਰੇਜ ਦੇ ਮਿਸ਼ਰਣ ਦੇ ਕਾਰਨ ਜਲ ਜਨਿਤ ਬੀਮਾਰੀ ਦੇ ਸੰਭਾਵਿਤ ਖਤਰੇ ਨੂੰ ਰੋਕਨ ਲਈ ਪੇਯਜਲ ਪਾਇਪਲਾਇਨਾਂ ਵਿਚ ਰਿਸਾਵ ਦੀ ਸਮੱਸਿਆ ਨੂੰ ਪ੍ਰਾਥਮਿਕਤਾ ‘ਤੇ ਹੱਲ ਕੀਤਾ ਜਾਣਾ ਚਾਹੀਦਾ ਹੈ। ਬਨਵਾਰੀ ਲਾਲ ਨੇ ਅੱਜ ਇੱਥੇ ਵਿਭਾਗ ਦੀ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਗੈਸੀ ਕਲੋਰੀਨੀਕਰਣ ਪ੍ਰਣਾਲੀ ਦੀ ਵਰਤੋ ਕਰ ਸਵੱਛ ਪੇਯਜਲ ਦੀ ਸਪਲਾਈ ਕੀਤੀ ਜਾਵੇ। ਸਟੋਰੇਜ ਟੈਂਕਾਂ ਦੀ ਸਥਿਤੀ ਦੀ ਸਮੀਖਿਆ ਕਰਦੇ ਹੋਏ ਮੰਤਰੀ ਨੇ ਨਿਰਦੇਸ਼ ਦਿੱਤਾ ਕਿ ਨਹਿਰ ਦੇ ਚੱਲਣ ਦੇ ਸਮੇਂ ਦੌਰਾਨ ਸਾਰੇ ਨਹਿਰ ਅਧਾਰਿਤ ਜਲ ਕੰਮਾਂ ਵਿਚ ਸਟੋਰੇਜ ਟੈਂਕ ਭਰ ਜਾਣ ਚਾਹੀਦੇ ਹਨ। ਉਨ੍ਹਾਂ ਨੇ ਕਿਹਾ ਕਿ ਪਾਣੀ ਦੀ ਟੰਕੀਆਂ ਦੀ ਨਿਯਮਤ ਸਫਾਈ ਕੀਤੀ ਜਾਵੇ। ਤਾਂ ਜੋ ਗੰਦਗੀ ਜਮ੍ਹਾ ਹੋਣ ਦੇ ਕਾਰਨ ਪਾਣੀ ਦੀ ਟੰਕੀਆਂ ਦੀ ਸਮਰੱਥਾ ਘੱਟ ਨਾ ਹੋਵੇ। ਨਿਯਮਤ ਅੰਤਰਾਲ ‘ਤੇ ਸਾਰੇ ਜਲ ਭੰਡਾਰਣ ਟੈਂਕਾਂ ਦੀ ਸਫਾਈ ਦੇ ਲਈ ਇਕ ਪ੍ਰੋਗ੍ਰਾਮ ਤਿਆਰ ਕਰਨ ਦਾ ਨਿਰਦੇਸ਼ ਦਿੱਤਾ। ਉਨ੍ਹਾਂ ਨੂੰ ਦੱਸਿਆ ਗਿਆ ਕਿ ਮੌਜੂਦ ਵਿਚ ਸੀਵਰੇਜ ਦੀ ਸਫਾਈ ਦੇ ਲਈ ਵਿਭਾਗ ਦੇ ਕੋਲ 165 ਮਸ਼ੀਨਾਂ ਉਪਲਬੱਧ ਹਨ। ਇੰਨ੍ਹਾਂ ਵਿਚ 10,000 ਲੀਟਰ ਸਮਰੱਥਾ ਦੀ 6 ਸੁਪਰ ਸੱਕਰ ਮਸ਼ੀਨਾਂ, 10,000 ਲੀਟਰ ਸਮਰੱਥਾ ਦੀ 41 ਉੱਚ ਦਬਾਅ ਜੇਟਿੰਗ-ਕਮ-ਸਕਸ਼ਨ ਪ੍ਰਕਾਰ ਦੀ ਹਾਈਡ੍ਰੋਲਿਕ ਰੂਪ ਨਾਲ ਸੰਚਾਲਿਤ ਸੀਵਰ ਸਫਾਈ ਮਸ਼ੀਨਾਂ 4 ਰੋਬੋਟਿਕ ਗੈਬ ਮਸ਼ੀਨਾਂ, 96 ਬਾਲਟੀ ਪ੍ਰਕਾਰ ਦੀ ਮਸ਼ੀਨਾਂ ਅਤੇ 18 ਹਾਈਡ੍ਰੋਲਿਕ ਗ੍ਰੈਬ ਮਸ਼ੀਨਾਂ ਸ਼ਾਮਿਲ ਹਨ। ਮੀਟਿੰਗ ਵਿਚ ਦੱਸਿਆ ਗਿਆ ਕਿ ਜਿਲ੍ਹਾ ਨੁੰਹ ਦੇ ਲੋਕਾਂ ਨੂੰ ਕਾਫੀ ਅਤੇ ਸਵੱਛ ਪੇਯਜਲ ਸਹੂਲਤ ਉਪਲਬਧ ਕਰਾਉਣ ਦੀ ਮਹਤੱਵਪੂਰਨ ਪੇਯਜਲ ਪਰਿਯੋਜਨਾ 15 ਜੂਨ, 2024 ਤਕ ਚਾਲੂ ਹੋਣ ਦੀ ਸੰਭਾਵਨਾ ਹੈ। ਜਿਲ੍ਹੇ ਦੇ ਨਗੀਨਾ ਬਲਾਕ ਦੇ 52 ਪਿੰਡਾਂ ਵਿਚ ਪੇਯਜਲ ਸੰਕਟ ਹੈ। ਡਾ. ਬਨਵਾਰੀ ਲਾਲ ਨੇ ਕਿਹਾ ਕਿ ਇਹ ਯਕੀਨੀ ਕਰਨ ਲਈ ਲਗਾਤਾਰ ਯਤਨ ਕੀਤੇ ਗਏ ਹਨ ਕਿ ਰਾਜ ਦੇ ਕਿਸੇ ਵੀ ਹਿੱਸੇ ਵਿਚ ਪੀਣ ਦੇ ਪਾਣੀ ਦੀ ਕਮੀ ਨਾ ਹੋਵੇ ਅਤੇ ਆਖੀਰੀ ਛੋਰ ਦੇ ਪਿੰਡਾਂ ਤੱਕ ਪਾਣੀ ਪਹੁੰਚੇ। ਜ਼ਿਲ੍ਹਾ ਨੂੰਹ ਦੇ ਨਗੀਨਾ ਬਲਾਕ ਦੇ 52 ਪਿੰਡਾਂ ਦੇ ਲੋਕਾਂ ਦੀ ਪੇਯਜਲ ਜਰੂਰਤਾਂ ਨੁੰ ਪੂਰਾ ਕਰਨ ਲਈ ਰੈਨੀਵੇਲ ਅਤੇ ਟਿਯੂਬਵੈਲ ਅਧਾਰਿਤ ਪੇਯਜਲ ਪਰਿਯੋਜਨਾ ਮੰਜੂਰ ਅਤੇ ਲਾਗੂ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਪਰਿਯੋਜਨਾ ਦੀ ਜਾਂਚ ਚੱਲ ਰਹੀ ਹੈ ਅਤੇ ਆਉਣ ਵਾਲੇ ਦੱਸ ਦਿਨਾਂ ਵਿਚ ਪਿੰਡਾਂ ਨੂੰ ਪਾਣੀ ਦੀ ਨਿਯਮਤ ਸਪਲਾਈ ਸ਼ੁਰੂ ਹੋ ਜਾਵੇਗੀ। ਉਨ੍ਹਾਂ ਨੇ ਵਿਭਾਗ ਦੇ ਅਧਿਕਾਰੀ ਨੂੰ ਜਰੂਰਤ ਅਨੁਸਾਰ ਪਿੰਡਾਂ ਵਿਚ ਟੈਂਕਰਾਂ ਰਾਹੀਂ ਪੇਯਜਲ ਦੀ ਨਿਯਮਤ ਸਪਲਾਈ ਯਕੀਨੀ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੂੰ ਦਸਿਆ ਗਿਆ ਕਿ ਪਿਛਲੇ ਮਹੀਨੇ ਜਿਲ੍ਹਾ ਨੁੰਹ ਦੇ ਵੱਖ-ਵੱਖ ਖੇਤਰਾਂ ਵਿਚ 1200 ਟੈਂਕਰਾਂ ਰਾਹੀਂ ਪਾਣੀ ਦੀ ਸਪਲਾਈ ਕੀਤੀ ਗਈ ਹੈ। The post ਹਰਿਆਣਾ ਵੱਲੋਂ ਸੀਵਰੇਜ ਲਾਇਨਾਂ ਤੇ ਬਰਸਾਤੀ ਪਾਣੀ ਦੀ ਨਾਲੀਆਂ ਦੀ ਸਫਾਈ ਯਕੀਨੀ ਕਰਨ ਲਈ ਅਧਿਕਾਰੀਆਂ ਨੂੰ ਨਿਰਦੇਸ਼ appeared first on TheUnmute.com - Punjabi News. Tags:
|
ਵਿਜੀਲੈਂਸ ਬਿਊਰੋ ਵੱਲੋਂ 25000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਹੌਲਦਾਰ ਗ੍ਰਿਫਤਾਰ Thursday 06 June 2024 04:10 PM UTC+00 | Tags: breaking-news bribe crime mohali vigilance-bureau ਚੰਡੀਗੜ੍ਹ, 6 ਜੂਨ, 2024: ਪੰਜਾਬ ਵਿਜੀਲੈਂਸ (Vigilance Bureau) ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਥਾਣਾ ਘੜੂੰਆਂ , ਐਸ.ਏ.ਐਸ. ਨਗਰ ਵਿਖੇ ਤਾਇਨਾਤ ਹੌਲਦਾਰ ਮਨਪ੍ਰੀਤ ਸਿੰਘ (386/ਐਸ.ਏ.ਐਸ. ਨਗਰ) ਵਿਰੁੱਧ 25000 ਰੁਪਏ ਰਿਸ਼ਵਤ ਮੰਗਣ ਅਤੇ ਲੈਣ ਲਈ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਹੈ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਅੱਜ ਇੱਥੇ ਇਹ ਪ੍ਰਗਟਾਵਾ ਕਰਦਿਆਂ ਰਾਜ ਵਿਜੀਲੈਂਸ ਬਿਊਰੋ (Vigilance Bureau) ਦੇ ਬੁਲਾਰੇ ਨੇ ਦੱਸਿਆ ਕਿ ਬਲਜਿੰਦਰ ਕੌਰ ਵੱਲੋਂ ਮੁੱਖ ਮੰਤਰੀ ਦੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਪੋਰਟਲ 'ਤੇ ਦਰਜ ਕਰਵਾਈ ਗਈ ਆਨਲਾਈਨ ਸ਼ਿਕਾਇਤ ਦੇ ਆਧਾਰ 'ਤੇ ਉਕਤ ਪੁਲਿਸ ਮੁਲਾਜ਼ਮ, ਜੋ ਹੁਣ ਥਾਣਾ ਬਲੌਂਗੀ ਵਿਖੇ ਤਾਇਨਾਤ ਹੈ, ਵਿਰੁੱਧ ਇਹ ਮੁਕੱਦਮਾ ਦਰਜ ਕੀਤਾ ਗਿਆ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਉਸਨੇ ਥਾਣਾ ਘੜੂੰਆਂ ਵਿਖੇ ਇੱਕ ਪੁਲਿਸ ਕੇਸ ਦਰਜ ਕਰਵਾਇਆ ਗਿਆ ਸੀ ਅਤੇ ਉਕਤ ਪੁਲਿਸ ਮੁਲਾਜ਼ਮ ਨੇ ਇਸ ਮਾਮਲੇ ਦੀ ਜਾਂਚ ਜਲਦ ਮੁਕੰਮਲ ਕਰਨ ਬਦਲੇ ਸ਼ਿਕਾਇਤਕਰਤਾ ਤੋਂ 50,000 ਰੁਪਏ ਦੀ ਮੰਗ ਕੀਤੀ ਸੀ ਅਤੇ ਜਿਸ ਵਿੱਚੋਂ 25,000 ਰੁਪਏ ਉਹ ਪਹਿਲਾਂ ਹੀ ਲੈ ਚੁੱਕਾ ਹੈ। ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਪੜਤਾਲ ਦੌਰਾਨ ਇਹ ਸਿੱਧ ਹੋਇਆ ਕਿ ਉਕਤ ਪੁਲਿਸ ਹੌਲਦਾਰ ਨੇ ਸ਼ਿਕਾਇਤਕਰਤਾ ਪਾਸੋਂ ਉਕਤ ਮੰਤਵ ਲਈ 25000 ਰੁਪਏ ਰਿਸ਼ਵਤ ਲਈ ਸੀ। ਇਸ ਤੋਂ ਬਾਅਦ ਦੋਸ਼ੀ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਫਲਾਇੰਗ ਸਕੁਐਡ-1 ਪੰਜਾਬ, ਐਸ.ਏ.ਐਸ. ਨਗਰ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। The post ਵਿਜੀਲੈਂਸ ਬਿਊਰੋ ਵੱਲੋਂ 25000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਹੌਲਦਾਰ ਗ੍ਰਿਫਤਾਰ appeared first on TheUnmute.com - Punjabi News. Tags:
|
ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਆਬਕਾਰੀ ਵਿਭਾਗ ਦੇ DC ਬਲਵੀਰ ਵਿਰਦੀ ਗ੍ਰਿਫਤਾਰ, ਅਦਾਲਤ ਨੇ ਦਿੱਤਾ ਦੋ ਦਿਨ ਦਾ ਪੁਲਿਸ ਰਿਮਾਂਡ Thursday 06 June 2024 04:16 PM UTC+00 | Tags: balbir-kumar-virdi breaking-news latest-news news the-unmute the-unmute-breaking-news vigilance-bureau ਚੰਡੀਗੜ੍ਹ, 6 ਜੂਨ, 2024: ਪੰਜਾਬ ਵਿਜੀਲੈਂਸ ਬਿਊਰੋ (Vigilance Bureau) ਨੇ ਵੀਰਵਾਰ ਨੂੰ ਭਗੌੜੇ ਮੁਲਜ਼ਮ ਬਲਵੀਰ ਕੁਮਾਰ ਵਿਰਦੀ, ਸੰਯੁਕਤ ਡਾਇਰੈਕਟਰ ਜੀ.ਐਸ.ਟੀ, ਪੰਜਾਬ ਆਬਕਾਰੀ ਵਿਭਾਗ, ਜੋ ਕਿ ਹੁਣ ਮੁੱਖ ਦਫਤਰ ਪਟਿਆਲਾ ਵਿਖੇ ਡਿਪਟੀ ਕਮਿਸ਼ਨਰ ਰਾਜ ਕਰ ਵਿਭਾਗ ਵਜੋਂ ਤਾਇਨਾਤ ਹੈ, ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਜਲੰਧਰ ਦੀ ਅਦਾਲਤ ਵੱਲੋਂ ਉਕਤ ਮੁਲਜ਼ਮ ਤੋਂ ਹੋਰ ਪੁੱਛਗਿੱਛ ਲਈ ਬਿਊਰੋ ਨੂੰ 2 ਦਿਨ ਦੇ ਪੁਲਿਸ ਰਿਮਾਂਡ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਬਲਵੀਰ ਕੁਮਾਰ ਵਿਰਦੀ ਅਤੇ ਰਾਜ ਆਬਕਾਰੀ ਵਿਭਾਗ ਦੇ ਹੋਰ ਅਧਿਕਾਰੀ/ਕਰਮਚਾਰੀ ਕੁਝ ਟਰਾਂਸਪੋਰਟਰਾਂ ਅਤੇ ਸਨਅੱਤਕਾਰਾਂ ਨਾਲ ਮਿਲੀਭੁਗਤ ਕਰਕੇ ਟੈਕਸਾਂ ਦੀ ਚੋਰੀ ਵਿੱਚ ਸ਼ਾਮਲ ਸਨ। ਇਸ ਸਬੰਧੀ ਐਫਆਈਆਰ 09, ਮਿਤੀ 21.08.2020 ਨੂੰ ਆਈਪੀਸੀ ਦੀ ਧਾਰਾ 420, 465, 467, 468, 471, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7-ਏ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਫਲਾਇੰਗ ਸਕੁਐਡ-1, ਐਸ.ਏ.ਐਸ. ਨਗਰ ਮੁਹਾਲੀ ਵਿਖੇ ਬਲਬੀਰ ਕੁਮਾਰ ਅਤੇ ਹੋਰਾਂ ਵਿਰੁੱਧ ਦਰਜ ਕੀਤਾ ਗਿਆ ਸੀ। ਇਸੇ ਦੌਰਾਨ ਵਿਰਦੀ ਖ਼ਿਲਾਫ਼ ਗੈਰਕਾਨੂੰਨੀ ਢੰਗ ਨਾਲ ਸੰਪਤੀ ਜੁਟਾਉਣ ਸਬੰਧੀ ਵੀ ਵਿਜੀਲੈਂਸ ਜਾਂਚ ਆਰੰਭੀ ਗਈ ਸੀ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ (Vigilance Bureau) ਦੇ ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਬੀ.ਕੇ. ਵਿਰਦੀ, ਵਾਸੀ ਲੰਮਾ ਪਿੰਡ, ਜਲੰਧਰ, ਜੋ ਕਿ ਹੁਣ ਕੋਠੀ ਨੰਬਰ 213, ਗੁਰੂ ਗੋਬਿੰਦ ਸਿੰਘ ਨਗਰ, ਜਲੰਧਰ ਵਿਖੇ ਰਹਿੰਦਾ ਹੈ, ਵਿਰੁੱਧ ਬਿਊਰੋ ਵੱਲੋਂ ਸਰਕਾਰੀ ਅਧਿਕਾਰੀ ਹੁੰਦੇ ਹੋਏ ਭ੍ਰਿਸ਼ਟਾਚਾਰ ਢੰਗਾਂ ਨਾਲ ਆਮਦਨ ਦੇ ਪ੍ਰਤੱਖ ਸਰੋਤਾਂ ਤੋਂ ਵੱਧ ਜਾਇਦਾਦ ਜੁਟਾਉਣ ਦਾ ਮੁਕੱਦਮਾ ਦਰਜ ਕੀਤਾ ਗਿਆ। ਬੁਲਾਰੇ ਨੇ ਅੱਗੇ ਕਿਹਾ ਕਿ 01.04.2007 ਤੋਂ 11.09.2020 ਤੱਕ ਦੇ ਸਮਾਂਕਾਲ ਦੌਰਾਨ, ਉਸਨੇ ਕੁੱਲ 5,12,51,688.37 ਰੁਪਏ ਖਰਚ ਕੀਤੇ ਸਨ ਜਦੋਂ ਕਿ ਸਾਰੇ ਸਰੋਤਾਂ ਤੋਂ ਉਸਦੀ ਅਸਲ ਆਮਦਨ 2,08,84,863.37 ਰੁਪਏ ਸੀ। ਪੜਤਾਲ ਦੌਰਾਨ ਪਾਇਆ ਗਿਆ ਕਿ ਉਕਤ ਅਧਿਕਾਰੀ ਨੇ ਚੈਕ ਪੀਰੀਅਡ ਦੌਰਾਨ ਹੋਈ ਆਮਦਨ ਤੋਂ 3,03,66,825 ਵੱਧ ਖਰਚੇ ਜੋ ਉਸ ਦੀ ਕੁੱਲ ਆਮਦਨ ਤੋਂ ਲਗਭਗ 145.40 ਪ੍ਰਤੀਸ਼ਤ ਵੱਧ ਸੀ। ਡੂੰਘਾਈ ਨਾਲ ਕੀਤੀ ਜਾਂਚ ਤੋਂ ਇਹ ਸਿੱਧ ਹੋਇਆ ਸੀ ਕਿ ਉਕਤ ਅਧਿਕਾਰੀ ਨੇ ਆਪਣੇ ਸਰਕਾਰੀ ਅਹੁਦੇ ਦੀ ਦੁਰਵਰਤੋਂ ਕਰਕੇ ਆਪਣੀ ਅਸਲ ਆਮਦਨ ਨਾਲੋਂ ਵੱਧ ਚੱਲ ਅਤੇ ਅਚੱਲ ਜਾਇਦਾਦ ਬਣਾਈ ਹੈ। ਇਸ ਸਬੰਧੀ ਬਿਊਰੋ ਨੇ ਵਿਜੀਲੈਂਸ ਬਿਊਰੋ ਦੇ ਥਾਣਾ ਜਲੰਧਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1) ਅਤੇ 13(2) ਤਹਿਤ ਬਿਊਰੋ ਦੇ ਥਾਣਾ ਜਲੰਧਰ ਰੇਂਜ ਵਿਖੇ ਕੇਸ ਦਰਜ ਕੀਤਾ ਸੀ ਜਿਸ ਵਿੱਚ ਉਸ ਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਹੈ। ਇਸ ਕੇਸ ਵਿੱਚ ਦਰਜਾ ਹੋਈ ਐਫਆਈਆਰ ਤੋਂ ਲੈ ਕੇ ਹੁਣ ਤੱਕ ਮੁਲਜ਼ਮ ਵਿਰਦੀ ਆਪਣੀ ਗ੍ਰਿਫ਼ਤਾਰੀ ਤੋਂ ਬਚ ਰਿਹਾ ਸੀ । ਮਿਤੀ 3/5/24 ਨੂੰ ਮਾਣਯੋਗ ਹਾਈ ਕੋਰਟ ਨੇ ਉਕਤ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਖਾਰਜ ਕਰ ਦਿੱਤੀ ਸੀ। ਇਸ ਤੋਂ ਬਾਅਦ ਵੀਬੀ ਲਗਾਤਾਰ ਉਸ ਨੂੰ ਗ੍ਰਿਫਤਾਰ ਕਰਨ ਦੀ ਤਾੜ ਵਿੱਚ ਸੀ। ਅੱਜ, ਆਖਰਕਾਰ ਹਾਈ ਕੋਰਟ ਦੇ ਹੁਕਮਾਂ 'ਤੇ ਉਸ ਨੇ ਸਥਾਨਕ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਅਤੇ ਇਸ ਸਬੰਧੀ ਅਗਲੇਰੀ ਤਫ਼ਤੀਸ਼ ਜਾਰੀ ਹੈ। The post ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਆਬਕਾਰੀ ਵਿਭਾਗ ਦੇ DC ਬਲਵੀਰ ਵਿਰਦੀ ਗ੍ਰਿਫਤਾਰ, ਅਦਾਲਤ ਨੇ ਦਿੱਤਾ ਦੋ ਦਿਨ ਦਾ ਪੁਲਿਸ ਰਿਮਾਂਡ appeared first on TheUnmute.com - Punjabi News. Tags:
|
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription. |
Sport:
Digest