TheUnmute.com – Punjabi NewsPunjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com |
Table of Contents
|
ਰਿਆਸੀ ਜ਼ਿਲ੍ਹੇ 'ਚ ਹਮਲੇ ਦੀ ਜਾਂਚ ਲਈ NIA ਟੀਮ ਪੁੱਜੀ, ਭਾਰਤੀ ਫੌਜ ਵੱਲੋਂ ਤਲਾਸ਼ੀ ਮੁਹਿੰਮ ਜਾਰੀ Monday 10 June 2024 05:35 AM UTC+00 | Tags: breaking-news indian-army india-news jammu-and-kashmir latest-news news nia riasi riasi-attack terrorist-attack ਚੰਡੀਗੜ੍ਹ, 10 ਜੂਨ 2024: ਜੰਮੂ-ਕਸ਼ਮੀਰ ਦੇ ਰਿਆਸੀ (Riasi) ਜ਼ਿਲ੍ਹੇ ‘ਚ ਸ਼ਰਧਾਲੂਆਂ ਨਾਲ ਭਰੀ ਬੱਸ ‘ਤੇ ਹੋਏ ਅਤਿ+ਵਾਦੀ ਹਮਲੇ ਦੀ ਜਾਂਚ ਐਨ.ਆਈ.ਏ (NIA) ਕਰੇਗੀ। ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਦੀ ਟੀਮ ਪੁਲਿਸ ਦੀ ਮੱਦਦ ਕਰਨ ਅਤੇ ਜ਼ਮੀਨੀ ਸਥਿਤੀ ਦਾ ਜਾਇਜ਼ਾ ਲੈਣ ਲਈ ਜੰਮੂ-ਕਸ਼ਮੀਰ ਦੇ ਰਿਆਸੀ ਪਹੁੰਚ ਗਈ ਹੈ। ਐਨਆਈਏ ਦੀ ਫੋਰੈਂਸਿਕ ਟੀਮ ਵੀ ਜ਼ਮੀਨੀ ਪੱਧਰ ਤੋਂ ਸਬੂਤ ਇਕੱਠੇ ਕਰਨ ਵਿੱਚ ਮੱਦਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਦੂਜੇ ਪਾਸੇ ਰਿਆਸੀ ਵਿੱਚ ਭਾਰਤੀ ਫੌਜ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਜੰਗਲੀ ਖੇਤਰ ਵਿੱਚ ਖੋਜ ਲਈ ਡਰੋਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਐਤਵਾਰ ਸ਼ਾਮ ਨੂੰ ਰਿਆਸੀ ‘ਚ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਬੱਸ ‘ਤੇ ਹਮਲਾ ਕਰ ਦਿੱਤਾ, ਜਿਸ ‘ਚ ਇਕ ਮਾਸੂਮ ਬੱਚੇ ਸਮੇਤ 9 ਸ਼ਰਧਾਲੂਆਂ ਦੀ ਜਾਨ ਚਲੀ ਗਈ, ਜਦਕਿ ਕਈ ਗੰਭੀਰ ਜ਼ਖਮੀ ਹੋ ਗਏ। ਰਿਆਸੀ (Riasi) ਹਮਲੇ ‘ਤੇ ਐੱਸਐੱਸਪੀ ਮੋਹਿਤਾ ਸ਼ਰਮਾ ਨੇ ਦੱਸਿਆ ਕਿ ਕੱਲ੍ਹ ਸ਼ਾਮ ਕਰੀਬ 6 ਵਜੇ ਇੱਕ ਯਾਤਰੀ ਬੱਸ ਸ਼ਿਵਖੋੜੀ ਤੋਂ ਦਰਸ਼ਨ ਕਰਕੇ ਰਿਆਸੀ ਵੱਲ ਜਾ ਰਹੀ ਸੀ। ਇਸ ਦੌਰਾਨ ਹਮਲਾ ਕਰ ਦਿੱਤਾ ਅਤੇ ਜਿਸ ‘ਚ 9 ਜਣਿਆਂ ਦੀ ਮੌਤ ਹੋ ਗਈ ਅਤੇ 33 ਜਣੇ ਜ਼ਖਮੀ ਹੋ ਗਏ। ਜਿਨ੍ਹਾਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। The post ਰਿਆਸੀ ਜ਼ਿਲ੍ਹੇ ‘ਚ ਹਮਲੇ ਦੀ ਜਾਂਚ ਲਈ NIA ਟੀਮ ਪੁੱਜੀ, ਭਾਰਤੀ ਫੌਜ ਵੱਲੋਂ ਤਲਾਸ਼ੀ ਮੁਹਿੰਮ ਜਾਰੀ appeared first on TheUnmute.com - Punjabi News. Tags:
|
T20 WC: ਭਾਰਤ ਨੇ ਪਾਕਿਸਤਾਨ ਨੂੰ ਹਰਾ ਕੇ ਰਚਿਆ ਇਤਿਹਾਸ, ਭਾਰਤੀ ਟੀਮ ਨੇ ਬਣਾਇਆ ਇਹ ਰਿਕਾਰਡ Monday 10 June 2024 05:53 AM UTC+00 | Tags: cricket-news indian-team ind-vs-pak jaspret-bumrah news pakistan t20-wc t20-world-cup-2024 ਚੰਡੀਗੜ੍ਹ, 10 ਜੂਨ 2024: ਭਾਰਤ ਨੇ ਟੀ-20 ਵਿਸ਼ਵ ਕੱਪ 2024 ਵਿੱਚ ਇਤਿਹਾਸ ਰਚ ਦਿੱਤਾ ਹੈ। ਪਾਕਿਸਤਾਨ ਖ਼ਿਲਾਫ਼ ਜਿੱਤ ਦੇ ਨਾਲ ਹੀ ਭਾਰਤੀ ਟੀਮ (Indian team) ਨੇ ਕਈ ਰਿਕਾਰਡ ਬਣਾਏ। ਟੀ-20 ਵਿਸ਼ਵ ਕੱਪ ਦੇ ਇਤਿਹਾਸ ‘ਚ ਪਾਕਿਸਤਾਨ ‘ਤੇ ਭਾਰਤੀ ਟੀਮ ਦੀ ਇਹ ਸੱਤਵੀਂ ਜਿੱਤ ਸੀ। ਦੋਵਾਂ ਵਿਚਾਲੇ ਕੁੱਲ ਅੱਠ ਮੈਚ ਹੋਏ ਹਨ ਅਤੇ ਭਾਰਤ ਨੇ ਸੱਤ ਮੈਚ ਜਿੱਤੇ ਹਨ | ਪਾਕਿਸਤਾਨ ਇੱਕ ਵਿੱਚ ਜਿੱਤ ਗਿਆ। ਇਹ ਟੀ-20 ਵਿਸ਼ਵ ਕੱਪ ਵਿੱਚ ਕਿਸੇ ਇੱਕ ਟੀਮ ਖ਼ਿਲਾਫ਼ ਮੈਚਾਂ ਦੀ ਸਭ ਤੋਂ ਵੱਧ ਜਿੱਤ ਦਾ ਸਿਲਸਿਲਾ ਹੈ। ਭਾਰਤੀ ਟੀਮ ਨੇ ਇਸ ਮਾਮਲੇ ‘ਚ ਪਾਕਿਸਤਾਨ ਅਤੇ ਸ਼੍ਰੀਲੰਕਾ ਨੂੰ ਪਿੱਛੇ ਛੱਡ ਦਿੱਤਾ ਹੈ। ਪਾਕਿਸਤਾਨ ਨੇ ਟੀ-20 ਵਿਸ਼ਵ ਕੱਪ ਵਿੱਚ ਵੈਸਟਇੰਡੀਜ਼ ਖ਼ਿਲਾਫ਼ ਬੰਗਲਾਦੇਸ਼ ਅਤੇ ਸ੍ਰੀਲੰਕਾ ਖ਼ਿਲਾਫ਼ ਛੇ-ਛੇ ਮੈਚ ਜਿੱਤੇ ਸਨ। ਹੁਣ ਭਾਰਤੀ ਟੀਮ ਸੱਤ ਮੈਚ ਜਿੱਤ ਕੇ ਸਭ ਤੋਂ ਅੱਗੇ ਹੈ। ਇੰਨਾ ਹੀ ਨਹੀਂ ਭਾਰਤ (Indian team) ਨੇ ਟੀ-20 ਵਿਸ਼ਵ ਕੱਪ ‘ਚ ਸਭ ਤੋਂ ਛੋਟੇ ਸਕੋਰ ਦਾ ਬਚਾਅ ਕੀਤਾ ਹੈ। ਇਸ ਮਾਮਲੇ ‘ਚ ਉਸ ਨੇ ਸ਼੍ਰੀਲੰਕਾ ਦੀ ਬਰਾਬਰੀ ਕੀਤੀ। ਦੋਵਾਂ ਨੇ 120 ਦੌੜਾਂ ਦੇ ਟੀਚੇ ਦਾ ਬਚਾਅ ਕੀਤਾ ਹੈ। ਸ਼੍ਰੀਲੰਕਾ ਨੇ 2014 ਟੀ-20 ਵਿਸ਼ਵ ਕੱਪ ‘ਚ ਨਿਊਜ਼ੀਲੈਂਡ ਦੇ ਖ਼ਿਲਾਫ਼ ਚਟਗਾਂਵ ‘ਚ ਅਜਿਹਾ ਕੀਤਾ ਸੀ। ਇਸ ਦੇ ਨਾਲ ਹੀ ਇਹ ਟੀ-20 ‘ਚ ਭਾਰਤੀ ਟੀਮ ਦਾ ਸਭ ਤੋਂ ਘੱਟ ਸਕੋਰ ਵੀ ਹੈ। ਇਸ ਤੋਂ ਪਹਿਲਾਂ ਭਾਰਤੀ ਟੀਮ ਨੇ 2016 ‘ਚ ਹਰਾਰੇ ‘ਚ ਜ਼ਿੰਬਾਬਵੇ ਖਿਲਾਫ ਦਿੱਤੇ 139 ਦੌੜਾਂ ਦੇ ਟੀਚੇ ਦਾ ਬਚਾਅ ਕੀਤਾ ਸੀ। ਭਾਰਤ ਦੀ ਜਿੱਤ ਦੇ ਹੀਰੋ ਰਹੇ ਭਾਰਤ ਦੇ ਗੇਂਦਬਾਜ ਜਸਪ੍ਰੀਤ ਬੁਮਰਾਹ, ਅਰਸ਼ਦੀਪ ਅਤੇ ਅਕਸ਼ਰ ਪਟੇਲ ਰਹੇ, ਹਾਰਦਿਕ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ । ਬੁਮਰਾਹ ਨੇ 14 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਬੁਮਰਾਹ ਨੂੰ ਮੈਨ ਆਫ ਦ ਮੈਚ ਚੁਣਿਆ ਗਿਆ। ਅੱਠ ਮਹੀਨਿਆਂ ਦੇ ਅੰਦਰ ਇਹ ਦੂਜੀ ਵਾਰ ਹੈ ਜਦੋਂ ਬੁਮਰਾਹ ਨੇ ਆਈਸੀਸੀ ਟੂਰਨਾਮੈਂਟ ਵਿੱਚ ਪਾਕਿਸਤਾਨ ਦੇ ਖ਼ਿਲਾਫ਼ ਪਲੇਅਰ ਆਫ ਦ ਮੈਚ ਦਾ ਪੁਰਸਕਾਰ ਜਿੱਤਿਆ ਹੈ। ਇਸ ਤੋਂ ਪਹਿਲਾਂ 2023 ਵਨਡੇ ਵਿਸ਼ਵ ਕੱਪ ‘ਚ ਬੁਮਰਾਹ ਨੇ ਪਾਕਿਸਤਾਨ ਖ਼ਿਲਾਫ਼ 19 ਦੌੜਾਂ ‘ਤੇ ਦੋ ਵਿਕਟਾਂ ਲਈਆਂ ਸਨ ਅਤੇ ਉਹ ਮੈਚ ਦਾ ਪਲੇਅਰ ਬਣਿਆ ਸੀ। The post T20 WC: ਭਾਰਤ ਨੇ ਪਾਕਿਸਤਾਨ ਨੂੰ ਹਰਾ ਕੇ ਰਚਿਆ ਇਤਿਹਾਸ, ਭਾਰਤੀ ਟੀਮ ਨੇ ਬਣਾਇਆ ਇਹ ਰਿਕਾਰਡ appeared first on TheUnmute.com - Punjabi News. Tags:
|
ਮੋਦੀ ਕੈਬਿਨਟ 'ਚ ਅੱਜ ਵੰਡੇ ਜਾ ਸਕਦੇ ਹਨ ਮੰਤਰਾਲੇ, ਕੈਬਿਨਟ 'ਚ ਬਿਨਾਂ ਚੋਣ ਲੜਨ ਵਾਲੇ 12 ਮੰਤਰੀ ਸ਼ਾਮਲ Monday 10 June 2024 06:06 AM UTC+00 | Tags: bjp breaking-news latest-news modi-3.0 modi-cabinet news punjab ravneet-bittu ਚੰਡੀਗੜ੍ਹ, 10 ਜੂਨ 2024: ਦੇਸ਼ ‘ਚ ਤੀਜੀ ਵਾਰ ਕੇਂਦਰ ‘ਚ ਭਾਜਪਾ ਦੀ ਸਰਕਾਰ ਬਣੀ ਹੈ | ਨਰਿੰਦਰ ਮੋਦੀ ਨੇ ਤੀਜੀ ਵਾਰ ਪ੍ਰਧਾਨ ਮੰਤਰੀ ਬਣੇ ਹਨ, ਮੋਦੀ ਕੈਬਿਨਟ (Modi cabinet) ‘ਚ ਅੱਜ ਮੰਤਰਾਲੇ ਵੰਡੇ ਜਾ ਸਕਦੇ ਹਨ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕੁੱਲ 72 ਮੰਤਰੀਆਂ ਨੇ ਰਾਸ਼ਟਰਪਤੀ ਭਵਨ ‘ਚ ਕਰਵਾਏ ਇਕ ਸ਼ਾਨਦਾਰ ਸਮਾਗਮ ‘ਚ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁੱਕੀ। ਸਹੁੰ ਚੁੱਕ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਮੋਦੀ ਤੋਂ ਬਾਅਦ ਦੂਜੇ ਨੰਬਰ ‘ਤੇ ਰਾਜਨਾਥ ਸਿੰਘ ਨੇ ਸਹੁੰ ਚੁੱਕੀ। ਅਮਿਤ ਸ਼ਾਹ, ਗਡਕਰੀ ਅਤੇ ਸ਼ਿਵਰਾਜ ਸਿੰਘ ਚੌਹਾਨ ਸਮੇਤ ਕੁੱਲ 30 ਮੰਤਰੀ ਮੰਡਲ ਦੇ ਮੰਤਰੀਆਂ ਨੇ ਸਹੁੰ ਚੁੱਕੀ। ਸਭ ਤੋਂ ਵੱਧ 11 ਮੰਤਰੀ ਉੱਤਰ ਪ੍ਰਦੇਸ਼ ਦੇ ਹਨ। ਮੋਦੀ ਮੰਤਰੀ ਮੰਡਲ (Modi cabinet) ‘ਚ 12 ਅਜਿਹੇ ਆਗੂਆਂ ਨੂੰ ਮੰਤਰੀ ਬਣਾਇਆ ਗਿਆ ਹੈ, ਜਿਨ੍ਹਾਂ ਨੇ ਚੋਣ ਨਹੀਂ ਲੜੀ ਸੀ। ਇਨ੍ਹਾਂ ਵਿੱਚ ਜੇਪੀ ਨੱਡਾ, ਅਸ਼ਵਨੀ ਵੈਸ਼ਨਵ, ਸ. ਜੈਸ਼ੰਕਰ, ਨਿਰਮਲਾ ਸੀਤਾਰਮਨ, ਹਰਦੀਪ ਸਿੰਘ ਪੁਰੀ, ਜਯੰਤ ਚੌਧਰੀ, ਰਾਮਦਾਸ ਅਠਾਵਲੇ, ਰਾਮਨਾਥ ਠਾਕੁਰ, ਬੀ.ਐਲ.ਵਰਮਾ, ਸਤੀਸ਼ ਚੰਦਰ ਦੂਬੇ, ਪਵਿੱਤਰਾ ਮਾਰਗਰੀਟਾ ਅਤੇ ਜਾਰਜ ਕੁਰੀਅਨ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਦੋ ਹਾਰੇ ਹੋਏ ਆਗੂਆਂ ਨੂੰ ਵੀ ਮੰਤਰੀ ਮੰਡਲ ਵਿੱਚ ਥਾਂ ਮਿਲੀ ਹੈ। ਇਨ੍ਹਾਂ ਵਿਚ ਐੱਲ. ਮੁਰੂਗਨ ਨੂੰ ਰਾਜ ਮੰਤਰੀ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਲੁਧਿਆਣਾ ਤੋਂ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਤੋਂ ਹਾਰਨ ਵਾਲੇ ਰਵਨੀਤ ਸਿੰਘ ਬਿੱਟੂ ਨੂੰ ਵੀ ਰਾਜ ਮੰਤਰੀ ਬਣਾਇਆ ਗਿਆ ਹੈ। The post ਮੋਦੀ ਕੈਬਿਨਟ ‘ਚ ਅੱਜ ਵੰਡੇ ਜਾ ਸਕਦੇ ਹਨ ਮੰਤਰਾਲੇ, ਕੈਬਿਨਟ ‘ਚ ਬਿਨਾਂ ਚੋਣ ਲੜਨ ਵਾਲੇ 12 ਮੰਤਰੀ ਸ਼ਾਮਲ appeared first on TheUnmute.com - Punjabi News. Tags:
|
ਪੰਜਵੇਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਿਹਾੜੇ 'ਤੇ ਸ੍ਰੀ ਦਰਬਾਰ ਸਾਹਿਬ 'ਚ ਵੱਡੀ ਗਿਣਤੀ 'ਚ ਸੰਗਤਾਂ ਨੇ ਮੱਥਾ ਟੇਕਿਆ Monday 10 June 2024 06:20 AM UTC+00 | Tags: latest-news news punjab sri-darbar-sahib sri-guru-arjan-dev-ji. sri-harimandar-sahib the-unmute-breaking-news ਅੰਮ੍ਰਿਤਸਰ, 10 ਜੂਨ 2024: ਸ਼ਹੀਦਾਂ ਦੇ ਸਿਰਤਾਜ ਅਤੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਲਈ ਪਹੁੰਚ ਰਹੀਆਂ ਹਨ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਗਈਆਂ। ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਆਈਆਂ ਹੋਈਆਂ ਸੰਗਤਾਂ ਪਵਿੱਤਰ ਸਰੋਵਰ ‘ਚ ਇਸ਼ਨਾਨ ਕਰਕੇ ਗੁਰੂ ਘਰ ‘ਚ ਹਾਜ਼ਰੀ ਲਗਵਾ ਰਹੀਆਂ ਹਨ। ਸ੍ਰੀ ਗੁਰੂ ਅਰਜਨ ਦੇਵ ਜੀ ਸਾਹਿਬ ਦੇ ਸ਼ਹੀਦੀ ਦਿਹਾੜੇ ‘ਤੇ ਸੰਗਤਾਂ ਨੇ ਵਾਹਿਗੁਰੂ ਦਾ ਅਸ਼ੀਰਵਾਦ ਲਿਆ ਤੇ ਗੁਰਬਾਣੀ ਦਾ ਆਨੰਦ ਮਾਣਿਆ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਵਿਖੇ ਹਜ਼ੂਰੀ ਰਾਗੀਆਂ ਵਲੋਂ ਕੀਰਤਨ ਕੀਤਾ ਗਿਆ। ਆਈਆਂ ਸੰਗਤਾਂ ਨੇ ਗੁਰੂ ਚਰਨਾਂ ‘ਚ ਹਾਜ਼ਰੀ ਭਰਕੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ | ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸੰਗਤ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਕਿ ਅੱਜ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਹੈ ਅਤੇ ਸਾਨੂੰ ਗੁਰੂ ਸਾਹਿਬ ਦੇ ਦਰਸਾਏ ਹੋਏ ਮਾਰਗ ਤੇ ਚੱਲਣ ਦੀ ਜਰੂਰਤ ਹੈ ਅਤੇ ਅੱਜ ਗੁਰੂ ਸਾਹਿਬ ਦੇ ਸ਼ਹੀਦੀ ਦਿਹਾੜੇ ਉੱਤੇ ਸੰਗਤਾਂ ਨੂੰ ਆਪਣੇ ਨਜ਼ਦੀਕੀ ਗੁਰੂ ਘਰਾਂ ਵਿੱਚ ਜਾ ਕੇ ਮੱਥਾ ਟੇਕ ਕੇ ਆਪਣਾ ਜੀਵਨ ਸਫਲ ਕਰਨਾ ਚਾਹੀਦਾ ਹੈ।
The post ਪੰਜਵੇਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਿਹਾੜੇ ‘ਤੇ ਸ੍ਰੀ ਦਰਬਾਰ ਸਾਹਿਬ ‘ਚ ਵੱਡੀ ਗਿਣਤੀ 'ਚ ਸੰਗਤਾਂ ਨੇ ਮੱਥਾ ਟੇਕਿਆ appeared first on TheUnmute.com - Punjabi News. Tags:
|
ਹਿਮਾਚਲ ਪ੍ਰਦੇਸ਼ ਦੀਆਂ ਇਨ੍ਹਾਂ ਤਿੰਨ ਵਿਧਾਨ ਸਭਾ ਸੀਟਾਂ 'ਤੇ ਜ਼ਿਮਨੀ ਚੋਣਾਂ ਦਾ ਸ਼ਡਿਊਲ ਜਾਰੀ Monday 10 June 2024 08:38 AM UTC+00 | Tags: breaking-news by-election by-election-2024 by-election-schedule congress election-commission himachal himachal-pradesh latest-news news ਚੰਡੀਗੜ੍ਹ, 10 ਜੂਨ 2024: ਲੋਕ ਸਭਾ ਚੋਣਾਂ ਅਤੇ ਛੇ ਵਿਧਾਨ ਸਭਾ ਸੀਟਾਂ ਲਈ ਉਪ ਚੋਣਾਂ (by-election) ਦੇ ਨਤੀਜੇ ਐਲਾਨ ਦੇ ਹੀ ਹੁਣ ਹਿਮਾਚਲ ਪ੍ਰਦੇਸ਼ (Himachal Pradesh) ਦੀਆਂ ਤਿੰਨ ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣਾਂ ਹੋਣਗੀਆਂ। ਚੋਣ ਕਮਿਸ਼ਨ ਨੇ ਆਪਣਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਸੂਬੇ ‘ਚ ਆਜ਼ਾਦ ਵਿਧਾਇਕਾਂ ਦੇ ਅਸਤੀਫੇ ਕਾਰਨ ਖਾਲੀ ਹੋਈ ਦੇਹਰਾ , ਨਾਲਾਗੜ੍ਹ ਅਤੇ ਹਮੀਰਪੁਰ ਵਿਧਾਨ ਸਭਾ ਸੀਟਾਂ ‘ਤੇ ਉਪ ਚੋਣਾਂ ਹੋਣੀਆਂ ਹਨ। ਇਸ ਦੇ ਨਾਲ ਹੀ ਜਿਸ ਵਿਧਾਨ ਸਭਾ ਹਲਕੇ ਵਿੱਚ ਚੋਣਾਂ ਹੋਣੀਆਂ ਹਨ, ਉਨ੍ਹਾਂ ਵਿੱਚ ਤੁਰੰਤ ਪ੍ਰਭਾਵ ਨਾਲ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਚੋਣ ਕਮਿਸ਼ਨ ਦੇ ਪ੍ਰੋਗਰਾਮ ਅਨੁਸਾਰ ਇਨ੍ਹਾਂ ਸੀਟਾਂ ਲਈ 10 ਜੁਲਾਈ ਨੂੰ ਵੋਟਾਂ ਪੈਣਗੀਆਂ। ਵੋਟਾਂ ਦੀ ਗਿਣਤੀ ਅਤੇ ਨਤੀਜੇ 13 ਜੁਲਾਈ ਨੂੰ ਐਲਾਨੇ ਜਾਣਗੇ। ਚੋਣ ਪ੍ਰਕਿਰਿਆ 15 ਜੁਲਾਈ ਤੋਂ ਪਹਿਲਾਂ ਪੂਰੀ ਕਰ ਲਈ ਜਾਵੇਗੀ। ਜ਼ਿਮਨੀ ਚੋਣ ਲਈ ਨੋਟੀਫਿਕੇਸ਼ਨ 14 ਜੂਨ ਨੂੰ ਗਜ਼ਟ ਵਿੱਚ ਜਾਰੀ ਕੀਤਾ ਜਾਵੇਗਾ। ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ 21 ਜੂਨ ਰੱਖੀ ਗਈ ਹੈ ਅਤੇ ਨਾਮਜ਼ਦਗੀ ਪੱਤਰਾਂ ਦੀ ਛਾਂਟੀ 24 ਜੂਨ ਨੂੰ ਕੀਤੀ ਜਾਵੇਗੀ। ਇਸਦੇ ਨਾਲ ਹੀ 26 ਜੂਨ ਨੂੰ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਦੇ ਹਨ। ਜਿਕਰਯੋਗ ਹੈ ਕਿ 73 ਦਿਨਾਂ ਬਾਅਦ 3 ਜੂਨ ਨੂੰ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਸਪੀਕਰ ਨੇ ਤਿੰਨ ਆਜ਼ਾਦ ਵਿਧਾਇਕਾਂ ਹੁਸ਼ਿਆਰ ਸਿੰਘ, ਆਸ਼ੀਸ਼ ਸ਼ਰਮਾ ਅਤੇ ਕੇਐਲ ਠਾਕੁਰ ਦੇ ਅਸਤੀਫ਼ੇ ਸਵੀਕਾਰ ਕਰ ਲਏ ਸਨ। 4 ਜੂਨ ਨੂੰ ਐਲਾਨੇ ਜ਼ਿਮਨੀ ਚੋਣ (by-election) ਨਤੀਜਿਆਂ ਤੋਂ ਬਾਅਦ ਸੂਬੇ ਦੀ ਚੌਦਵੀਂ ਵਿਧਾਨ ਸਭਾ ‘ਚ ਵਿਧਾਇਕਾਂ ਦੀ ਗਿਣਤੀ 65 ਹੋ ਗਈ ਹੈ। ਇਨ੍ਹਾਂ ਵਿੱਚੋਂ 38 ਵਿਧਾਇਕ ਕਾਂਗਰਸ ਅਤੇ 27 ਭਾਜਪਾ ਦੇ ਹਨ। ਯਾਨੀ ਕਾਂਗਰਸ ਦੇ 6 ਵਿਧਾਇਕਾਂ ਦੇ ਅਯੋਗ ਹੋਣ ਤੋਂ ਬਾਅਦ 6 ਸੀਟਾਂ ਖਾਲੀ ਹੋਈਆਂ ਸਨ, ਜਿਨ੍ਹਾਂ ਦੇ ਨਤੀਜੇ ਆ ਚੁੱਕੇ ਹਨ। ਹੁਣ ਆਜ਼ਾਦ ਉਮੀਦਵਾਰਾਂ ਦੇ ਅਸਤੀਫ਼ਿਆਂ ਕਾਰਨ ਖ਼ਾਲੀ ਹੋਈਆਂ ਤਿੰਨ ਹੋਰ ਸੀਟਾਂ ਲਈ ਜ਼ਿਮਨੀ ਚੋਣ ਕਰਵਾਈ ਜਾਵੇਗੀ। The post ਹਿਮਾਚਲ ਪ੍ਰਦੇਸ਼ ਦੀਆਂ ਇਨ੍ਹਾਂ ਤਿੰਨ ਵਿਧਾਨ ਸਭਾ ਸੀਟਾਂ ‘ਤੇ ਜ਼ਿਮਨੀ ਚੋਣਾਂ ਦਾ ਸ਼ਡਿਊਲ ਜਾਰੀ appeared first on TheUnmute.com - Punjabi News. Tags:
|
ਮਣੀਪੁਰ 'ਚ CM ਐੱਨ. ਬੀਰੇਨ ਸਿੰਘ ਦੇ ਕਾਫਲੇ 'ਤੇ ਹਮਲਾ, ਦੋ ਸੁਰੱਖਿਆ ਮੁਲਾਜ਼ਮ ਜ਼ਖ਼ਮੀ Monday 10 June 2024 08:50 AM UTC+00 | Tags: breaking-news manipur manipur-news manipur-police n-biren-singh news ਚੰਡੀਗੜ੍ਹ, 10 ਜੂਨ 2024: ਮਣੀਪੁਰ (Manipur) ‘ਚ ਸੋਮਵਾਰ ਨੂੰ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਦੇ ਕਾਫਲੇ ‘ਤੇ ਹਮਲੇ ਦੀ ਵੱਡੀ ਖ਼ਬਰ ਸਾਹਮਣੇ ਆਈ ਹੈ | ਹਾਲਾਂਕਿ ਮੁੱਖ ਮੰਤਰੀ ਕਾਫਲੇ ਵਿੱਚ ਸ਼ਾਮਲ ਨਹੀਂ ਸਨ। ਮਣੀਪੁਰ ਦੇ ਮੁੱਖ ਮੰਤਰੀ ਐਨ. ਬੀਰੇਨ ਸਿੰਘ ਦੀ ਅਗਾਊਂ ਸੁਰੱਖਿਆ ਟੀਮ ‘ਤੇ ਹੋਏ ਹਮਲੇ ‘ਚ ਦੋ ਸੁਰੱਖਿਆ ਮੁਲਾਜ਼ਮ ਜ਼ਖਮੀ ਹੋ ਗਏ ਹਨ। ਜਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਮੌਜੂਦਾ ਸਥਿਤੀ ਦਾ ਜਾਇਜ਼ਾ ਲੈਣ ਲਈ ਮੰਗਲਵਾਰ ਨੂੰ ਸੰਕਟਗ੍ਰਸਤ ਜਿਰੀਬਾਮ ਜ਼ਿਲ੍ਹੇ (Manipur) ਦਾ ਦੌਰਾ ਕਰਨਾ ਸੀ। ਘਟਨਾ ਤੋਂ ਬਾਅਦ ਮਣੀਪੁਰ ਪੁਲਿਸ ਕਮਾਂਡੋ ਅਤੇ ਅਸਾਮ ਰਾਈਫਲਜ਼ ਨੇ ਇੱਕ ਸਾਂਝੀ ਟੀਮ ਬਣਾਈ ਹੈ ਅਤੇ ਹਮਲਾਵਰਾਂ ਦੀ ਭਾਲ ਲਈ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਮੰਗਲਵਾਰ ਨੂੰ ਸੀਐਮ ਐਨ.ਬੀਰੇਨ ਸਿੰਘ ਹਿੰਸਾ ਪ੍ਰਭਾਵਿਤ ਜਿਰੀਬਾਮ ਦਾ ਦੌਰਾ ਕਰਨ ਸੀ । ਇਸ ਸਬੰਧੀ ਮੁੱਖ ਮੰਤਰੀ ਦੀ ਅਗਾਊਂ ਸੁਰੱਖਿਆ ਟੀਮ ਸਥਿਤੀ ਦਾ ਜਾਇਜ਼ਾ ਲੈਣ ਲਈ ਜੀਰੀਬਾਮ ਜਾ ਰਹੀ ਸੀ। ਇਸ ਦੌਰਾਨ ਮਨੀਪੁਰ ਦੇ ਕਮਾਂਡੋਆਂ ਨੇ ਸਿਨਮ ਨੇੜੇ ਹਮਲਾ ਕਰ ਦਿੱਤਾ। The post ਮਣੀਪੁਰ ‘ਚ CM ਐੱਨ. ਬੀਰੇਨ ਸਿੰਘ ਦੇ ਕਾਫਲੇ ‘ਤੇ ਹਮਲਾ, ਦੋ ਸੁਰੱਖਿਆ ਮੁਲਾਜ਼ਮ ਜ਼ਖ਼ਮੀ appeared first on TheUnmute.com - Punjabi News. Tags:
|
ਕੰਗਨਾ ਰਣੌਤ ਦੇ ਥੱਪੜ ਮਾਰਨ ਦੇ ਮਾਮਲੇ 'ਚ SIT ਦਾ ਗਠਨ, SP ਹਰਬੀਰ ਸਿੰਘ ਅਟਵਾਲ ਨੂੰ ਬਣਾਇਆ ਇੰਚਾਰਜ Monday 10 June 2024 09:07 AM UTC+00 | Tags: chandigarh harbir-singh-atwal kangana-ranaut kangana-ranaut-indian-actress news ਚੰਡੀਗੜ੍ਹ, 10 ਜੂਨ 2024: ਬਾਲੀਵੁੱਡ ਅਦਾਕਾਰਾ ਅਤੇ ਹਿਮਾਚਲ ਦੀ ਮੰਡੀ ਤੋਂ ਸੰਸਦ ਮੈਂਬਰ ਕੰਗਨਾ ਰਣੌਤ (Kangana Ranaut) ਨੂੰ ਚੰਡੀਗੜ੍ਹ ਏਅਰਪੋਰਟ ‘ਤੇ ਥੱਪੜ ਮਾਰਨ ਦੇ ਮਾਮਲੇ ‘ਚ ਪੁਲਿਸ ਨੇ ਐਸਆਈਟੀ (SIT) ਦਾ ਗਠਨ ਕੀਤਾ ਹੈ। ਹਰਬੀਰ ਸਿੰਘ ਅਟਵਾਲ ਐਸਪੀ ਸਿਟੀ ਮੋਹਾਲੀ ਨੂੰ ਇਸ ਐਸਆਈਟੀ ਦਾ ਇੰਚਾਰਜ ਬਣਾਇਆ ਗਿਆ ਹੈ। ਹਵਾਈ ਅੱਡੇ ਦੇ ਡੀਐਸਪੀ ਕੁਲਜਿੰਦਰ ਸਿੰਘ ਅਤੇ ਸਟੇਸ਼ਨ ਇੰਚਾਰਜ ਪੈਰੀ ਵਿੰਕਲ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਹੁਣ ਤਿੰਨ ਮੈਂਬਰੀ ਕਮੇਟੀ ਇਸ ਪੂਰੇ ਮਾਮਲੇ ਦੀ ਜਾਂਚ ਕਰੇਗੀ। ਐਸਪੀ ਸਿਟੀ ਹਰਬੀਰ ਸਿੰਘ ਅਟਵਾਲ ਨੇ ਦੱਸਿਆ ਕਿ ਇਸ ਪੂਰੇ ਮਾਮਲੇ ਨੂੰ ਏਅਰਪੋਰਟ ‘ਤੇ ਲੱਗੇ ਸੀਸੀਟੀਵੀ ਕੈਮਰੇ ਦੇਖੇ ਜਾਣਗੇ। ਉਨ੍ਹਾਂ ਕੈਮਰਿਆਂ ‘ਚ ਮੌਕੇ ‘ਤੇ ਮੌਜੂਦ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ। ਦੋਵਾਂ ਧਿਰਾਂ ਨੂੰ ਬੁਲਾ ਕੇ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਇਸ ਤੋਂ ਬਾਅਦ ਜੋ ਵੀ ਸਬੂਤ ਹੋਣਗੇ, ਉਨ੍ਹਾਂ ਦੇ ਆਧਾਰ ‘ਤੇ ਰਿਪੋਰਟ ਤਿਆਰ ਕਰਕੇ ਉੱਚ ਅਧਿਕਾਰੀਆਂ ਨੂੰ ਦਿੱਤੀ ਜਾਵੇਗੀ। ਇਸ ਦੇ ਲਈ ਅਜੇ ਕੋਈ ਸਮਾਂ ਸੀਮਾ ਤੈਅ ਨਹੀਂ ਕੀਤੀ ਗਈ ਹੈ। ਕਿਉਂਕਿ ਇਸ ਵਿੱਚ ਬਹੁਤ ਸਾਰੇ ਲੋਕ ਸ਼ਾਮਲ ਹੋਣਗੇ। ਇਸ ਕਾਰਨ ਜਾਂਚ ਵਿੱਚ ਸਮਾਂ ਲੱਗ ਸਕਦਾ ਹੈ। The post ਕੰਗਨਾ ਰਣੌਤ ਦੇ ਥੱਪੜ ਮਾਰਨ ਦੇ ਮਾਮਲੇ ‘ਚ SIT ਦਾ ਗਠਨ, SP ਹਰਬੀਰ ਸਿੰਘ ਅਟਵਾਲ ਨੂੰ ਬਣਾਇਆ ਇੰਚਾਰਜ appeared first on TheUnmute.com - Punjabi News. Tags:
|
ਕੰਗਨਾ ਰਣੌਤ ਦੇ ਥੱਪੜ ਮਾਰਨ ਦੇ ਮਾਮਲੇ 'ਚ CM ਭਗਵੰਤ ਮਾਨ ਦਾ ਬਿਆਨ ਆਇਆ ਸਾਹਮਣੇ Monday 10 June 2024 09:16 AM UTC+00 | Tags: cm-bhagwant-mann kangana-ranaut news ਚੰਡੀਗੜ੍ਹ, 10 ਜੂਨ 2024: ਅਦਾਕਾਰਾ ਕੰਗਨਾ ਰਣੌਤ ਨੂੰ ਚੰਡੀਗੜ੍ਹ ਏਅਰਪੋਰਟ ‘ਤੇ CISF ਦੀ ਬੀਬੀ ਕੁਲਵਿੰਦਰ ਕੌਰ ਵੱਲੋਂ ਥੱਪੜ ਮਾਰਨ ਦਾ ਮਾਮਲਾ ਭਖਦਾ ਜਾ ਰਿਹਾ ਹੈ। ਇਸ ਘਟਨਾ ‘ਤੇ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਮੁੱਖ ਮੰਤਰੀ ਨੇ ਕਿਹਾ ਹੈ ਕਿ ਕੁਲਵਿੰਦਰ ਕੌਰ ਕੰਗਨਾ ਰਣੌਤ ਦੇ ਪਹਿਲੇ ਬਿਆਨਾਂ ਤੋਂ ਨਾਰਾਜ਼ ਸੀ, ਜਿਸ ਕਾਰਨ ਕੁਲਵਿੰਦਰ ਦੇ ਮਨ ‘ਚ ਗੁੱਸਾ ਸੀ, ਜਿਸਦੇ ਚੱਲਦੇ ਇਹ ਕਦਮ ਚੁੱਕਿਆ। ਹਾਲਾਂਕਿ, ਅਜਿਹਾ ਨਹੀਂ ਹੋਣਾ ਚਾਹੀਦਾ ਸੀ। ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਨੇ ਕਿਹਾ ਕਿ ਇੱਕ ਜਨਤਕ ਹਸਤੀ ਹੋਣ ਦੇ ਨਾਤੇ ਇਸ ਘਟਨਾ ਦੇ ਜਵਾਬ ਵਿੱਚ ਪੂਰੇ ਪੰਜਾਬ ਨੂੰ ਦੇਸ਼ ਵਿਰੋਧੀ ਕਹਿਣਾ ਗਲਤ ਹੈ। ਇਹ ਉਹੀ ਪੰਜਾਬ ਹੈ ਜਿਸ ਨੇ ਪੂਰੇ ਦੇਸ਼ ਦਾ ਢਿੱਡ ਭਰਿਆ ਹੈ। ਅੱਜ ਵੀ ਪੰਜਾਬ ਪੂਰੇ ਦੇਸ਼ ਨੂੰ ਕਣਕ-ਝੋਨੇ ਦੀ ਸਪਲਾਈ ਕਰ ਰਿਹਾ ਹੈ। ਸਾਡੇ ਨੌਜਵਾਨ ਅੱਜ ਵੀ ਕੁਰਬਾਨੀਆਂ ਦੇ ਰਹੇ ਹਨ। ਪੰਜਾਬ ਦੇ ਨੌਜਵਾਨ ਮਾਈਨਸ 50 ਡਿਗਰੀ ਵਿੱਚ ਡਿਊਟੀ ਨਿਭਾ ਰਹੇ ਹਨ। ਅਸੀਂ ਦੇਸ਼ ਦੇ ਰਾਖੇ ਅਤੇ ਦੇਸ਼ ਦੀ ਆਜ਼ਾਦੀ ਦੇ ਦੇਣ ਵਾਲੇ ਹਾਂ। ਉਨ੍ਹਾਂ ਕਿਹਾ ਪੰਜਾਬ ਦੇਸ਼ ਦਾ ਧੁਰਾ ਹੈ | The post ਕੰਗਨਾ ਰਣੌਤ ਦੇ ਥੱਪੜ ਮਾਰਨ ਦੇ ਮਾਮਲੇ ‘ਚ CM ਭਗਵੰਤ ਮਾਨ ਦਾ ਬਿਆਨ ਆਇਆ ਸਾਹਮਣੇ appeared first on TheUnmute.com - Punjabi News. Tags:
|
ਐਸ ਜੈਸ਼ੰਕਰ ਨੇ ਮਾਲਦੀਵ, ਸ਼੍ਰੀਲੰਕਾ ਤੇ ਬੰਗਲਾਦੇਸ਼ ਦੇ ਮੁਖੀਆਂ ਨਾਲ ਮੁਲਾਕਾਤ, ਆਖਿਆ-ਮਿਲ ਕੇ ਕੰਮ ਕਰਨ ਲਈ ਤਿਆਰ Monday 10 June 2024 09:29 AM UTC+00 | Tags: bangladesh maldives mohammad-muizu news s-jaishankar sri-lanka ਚੰਡੀਗੜ੍ਹ, 10 ਜੂਨ 2024: ਕੇਂਦਰੀ ਮੰਤਰੀ ਐਸ ਜੈਸ਼ੰਕਰ (S Jaishankar) ਨੇ ਸੋਮਵਾਰ ਨੂੰ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ, ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਨਾਲ ਵੱਖ-ਵੱਖ ਦੁਵੱਲੀਆਂ ਬੈਠਕਾਂ ਕੀਤੀਆਂ। ਜਿਕਰਯੋਗ ਹੈ ਕਿ ਮੁਈਜ਼ੂ, ਹਸੀਨਾ ਅਤੇ ਵਿਕਰਮਸਿੰਘੇ ਭਾਰਤ ਦੇ ਗੁਆਂਢੀ ਅਤੇ ਹਿੰਦ ਮਹਾਸਾਗਰ ਖੇਤਰ ਦੇ ਉਨ੍ਹਾਂ ਸੱਤ ਆਗੂਆਂ ਵਿੱਚ ਸ਼ਾਮਲ ਸਨ ਜੋ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਮੰਤਰੀ ਮੰਡਲ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਏ ਸਨ। ਜੈਸ਼ੰਕਰ (S Jaishankar) ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਕਿਹਾ ਭਾਰਤ ਅਤੇ ਮਾਲਦੀਵ ਨਾਲ ਮਿਲ ਕੇ ਕੰਮ ਕਰਨ ਦੀ ਉਮੀਦ ਹੈ। ਕੇਂਦਰੀ ਮੰਤਰੀ ਨੇ ਹਸੀਨਾ ਨਾਲ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਜੈਸ਼ੰਕਰ ਨੇ ਕਿਹਾ, ‘ਮੈਂ ਅੱਜ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਮਿਲ ਕੇ ਮਾਣ ਮਹਿਸੂਸ ਕਰ ਰਿਹਾ ਹਾਂ। ਭਾਰਤ-ਬੰਗਲਾਦੇਸ਼ ਦੋਸਤੀ ਲਗਾਤਾਰ ਅੱਗੇ ਵੱਧ ਰਹੀ ਹੈ। ਵਿਕਰਮਸਿੰਘੇ ਨਾਲ ਮੁਲਾਕਾਤ ‘ਤੇ ਜੈਸ਼ੰਕਰ ਨੇ ਕਿਹਾ, ‘ਅੱਜ ਸਵੇਰੇ ਨਵੀਂ ਦਿੱਲੀ ‘ਚ ਮੇਰਾ ਸਵਾਗਤ ਕਰਨ ਲਈ ਮੈਂ ਸ਼੍ਰੀਲੰਕਾ ਦੇ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਦੀ ਸ਼ਲਾਘਾ ਕਰਦਾ ਹਾਂ। ਭਾਰਤ ਅਤੇ ਸ਼੍ਰੀਲੰਕਾ ਦੇ ਸਬੰਧ ਲਗਾਤਾਰ ਮਜ਼ਬੂਤ ਹੋ ਰਹੇ ਹਨ। ਕੇਂਦਰੀ ਮੰਤਰੀ ਨੇ ਅੱਗੇ ਦੱਸਿਆ ਕਿ ਉਹ ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦਹਿਲ 'ਪ੍ਰਚੰਡ' ਨੂੰ ਵੀ ਮਿਲੇ ਹਨ। ਉਸ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ। ਦੋਵਾਂ ਦੇਸ਼ਾਂ ਵਿਚਾਲੇ ਵਧਦੇ ਸਹਿਯੋਗ ‘ਤੇ ਚਰਚਾ ਕੀਤੀ। ਇਸ ਤੋਂ ਇਲਾਵਾ ਕੇਂਦਰੀ ਮੰਤਰੀ ਐਸ ਜੈਸ਼ੰਕਰ ਨੇ ਭੂਟਾਨ ਦੇ ਪ੍ਰਧਾਨ ਮੰਤਰੀ ਸ਼ੇਰਿੰਗ ਤੋਬਗੇ ਨਾਲ ਵੀ ਮੁਲਾਕਾਤ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਪ੍ਰਵਿੰਦ ਜਗਨਾਥ ਨੂੰ ਮਿਲ ਕੇ ਖੁਸ਼ੀ ਹੋਈ। ਅਸੀਂ ਖਾਸ ਤੌਰ ‘ਤੇ INMU ਸਮਝੌਤੇ ‘ਤੇ ਚਰਚਾ ਕੀਤੀ। The post ਐਸ ਜੈਸ਼ੰਕਰ ਨੇ ਮਾਲਦੀਵ, ਸ਼੍ਰੀਲੰਕਾ ਤੇ ਬੰਗਲਾਦੇਸ਼ ਦੇ ਮੁਖੀਆਂ ਨਾਲ ਮੁਲਾਕਾਤ, ਆਖਿਆ-ਮਿਲ ਕੇ ਕੰਮ ਕਰਨ ਲਈ ਤਿਆਰ appeared first on TheUnmute.com - Punjabi News. Tags:
|
ਰਿਆਸੀ ਬੱਸ ਹਮਲਾ: ਮ੍ਰਿਤਕ ਤੇ ਜ਼ਖ਼ਮੀ ਸ਼ਰਧਾਲੂਆਂ ਦੇ ਵਾਰਸਾਂ ਲਈ ਆਰਥਿਕ ਸਹਾਇਤਾ ਦਾ ਐਲਾਨ Monday 10 June 2024 09:41 AM UTC+00 | Tags: financial-assistance jammu-and-kashmir riasi riasi-bus-attack ਚੰਡੀਗੜ੍ਹ, 10 ਜੂਨ 2024: ਜੰਮੂ-ਕਸ਼ਮੀਰ ਦੇ ਰਿਆਸੀ (Riasi) ਜ਼ਿਲ੍ਹੇ 'ਚ ਸ਼ਰਧਾਲੂਆਂ ਨਾਲ ਭਰੀ ਬੱਸ 'ਤੇ ਹੋਏ ਹਮਲੇ (Riasi bus attack) ਦੀ ਜਾਂਚ ਐਨ.ਆਈ.ਏ (NIA) ਕਰੇਗੀ। ਇਸਦੇ ਨਾਲ ਹੀ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਦਫ਼ਤਰ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਰਿਆਸੀ ਹਮਲੇ ਵਿਚ ਮਾਰੇ ਗਏ ਸ਼ਰਧਾਲੂਆਂ ਦੇ ਪਰਵਾਰਿਕ ਵਾਰਸਾਂ ਨੂੰ 10 ਲੱਖ ਰੁਪਏ ਦੀ ਆਰਥਿਕ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਹਮਲੇ (Riasi bus attack) ‘ਚ ਜ਼ਖਮੀਆਂ ਨੂੰ 50,000 ਰੁਪਏ ਦਿੱਤੇ ਜਾਣਗੇ, ਜੋ ਕਿ ਰਿਆਸੀ ਦੇ ਵੱਖ-ਵੱਖ ਹਸਪਤਾਲਾਂ ਵਿਚ ਜ਼ੇਰੇ ਇਲਾਜ ਹਨ। ਜਿਕਰਯੋਗ ਹੈ ਕਿ ਬੀਤੇ ਕੱਲ੍ਹ ਹਮਲੇ ਵਿਚ 9 ਜਣਿਆਂ ਦੀ ਮੌਤ ਹੋ ਗਈ ਸੀ ਤੇ 33 ਜਣੇ ਜ਼ਖ਼ਮੀ ਹੋ ਗਏ ਸਨ। The post ਰਿਆਸੀ ਬੱਸ ਹਮਲਾ: ਮ੍ਰਿਤਕ ਤੇ ਜ਼ਖ਼ਮੀ ਸ਼ਰਧਾਲੂਆਂ ਦੇ ਵਾਰਸਾਂ ਲਈ ਆਰਥਿਕ ਸਹਾਇਤਾ ਦਾ ਐਲਾਨ appeared first on TheUnmute.com - Punjabi News. Tags:
|
PM ਨਰਿੰਦਰ ਮੋਦੀ ਵੱਲੋਂ ਕਿਸਾਨਾਂ ਲਈ 20,000 ਕਰੋੜ ਰੁਪਏ ਦੀ ਸਨਮਾਨ ਨਿਧੀ ਦੀ ਫਾਈਲ ਪਾਸ Monday 10 June 2024 09:54 AM UTC+00 | Tags: breaking-news farmers kisan-samman-nidhi news pm-narendra-modi samman-nidhi ਚੰਡੀਗੜ੍ਹ, 10 ਜੂਨ 2024: ਐਤਵਾਰ ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਸੋਮਵਾਰ ਸਵੇਰੇ ਸਾਊਥ ਬਲਾਕ ਪਹੁੰਚੇ। ਸਾਊਥ ਬਲਾਕ ਪਹੁੰਚਦੇ ਹੀ ਪੀਐਮ ਮੋਦੀ ਨੇ ਆਪਣੇ ਤੀਜੇ ਕਾਰਜਕਾਲ ਦੀ ਸ਼ੁਰੂਆਤ ਕੀਤੀ। ਦਰਅਸਲ, ਆਪਣੇ ਤੀਜੇ ਕਾਰਜਕਾਲ ਦੇ ਆਪਣੇ ਪਹਿਲੇ ਫੈਸਲੇ ਵਿੱਚ ਪੀਐਮ ਮੋਦੀ ਨੇ ਕਿਸਾਨ ਨਿਧੀ ਦੇ 20 ਹਜ਼ਾਰ ਕਰੋੜ ਰੁਪਏ ਜਾਰੀ ਕੀਤੇ। ਇਸ ਨਾਲ ਦੇਸ਼ ਦੇ 9.3 ਕਰੋੜ ਕਿਸਾਨਾਂ ਨੂੰ ਫਾਇਦਾ ਹੋਵੇਗਾ। ਅਧਿਕਾਰੀਆਂ ਨੇ ਇਸ ਸੰਬੰਧੀ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪੀਐਮ ਮੋਦੀ (PM Narendra Modi) ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਉਨ੍ਹਾਂ ਦੀ ਸਰਕਾਰ ਕਿਸਾਨਾਂ ਅਤੇ ਖੇਤੀਬਾੜੀ ਖੇਤਰ ਲਈ ਹੋਰ ਕੰਮ ਕਰੇਗੀ। ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦੀ ਪਹਿਲੀ ਕੈਬਿਨਟ ਬੈਠਕ ਵੀ ਅੱਜ ਹੋਣ ਵਾਲੀ ਹੈ। ਮੰਨਿਆ ਜਾ ਰਿਹਾ ਹੈ ਕਿ ਕੈਬਿਨਟ ਮੀਟਿੰਗ ‘ਚ ਵੀ ਸਰਕਾਰ ਕੁਝ ਵੱਡੇ ਫੈਸਲੇ ਲੈ ਸਕਦੀ ਹੈ। ਕੈਬਿਨਟ ਬੈਠਕ ਤੋਂ ਪਹਿਲਾਂ ਸਰਕਾਰ ਸਾਰੇ ਮੰਤਰੀਆਂ ਨੂੰ ਮੰਤਰਾਲਿਆਂ ਦੀ ਵੰਡ ਕਰ ਸਕਦੀ ਹੈ। The post PM ਨਰਿੰਦਰ ਮੋਦੀ ਵੱਲੋਂ ਕਿਸਾਨਾਂ ਲਈ 20,000 ਕਰੋੜ ਰੁਪਏ ਦੀ ਸਨਮਾਨ ਨਿਧੀ ਦੀ ਫਾਈਲ ਪਾਸ appeared first on TheUnmute.com - Punjabi News. Tags:
|
ਕੇਂਦਰੀ ਮੰਤਰੀ ਮੰਡਲ ਦੀ ਅੱਜ ਸ਼ਾਮ ਅਹਿਮ ਬੈਠਕ, ਵੰਡੇ ਜਾ ਸਕਦੇ ਹਨ ਮੰਤਰਾਲੇ Monday 10 June 2024 10:04 AM UTC+00 | Tags: modi-government modi-union-cabinet news union-cabinet ਚੰਡੀਗੜ੍ਹ, 10 ਜੂਨ 2024: ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦੀ ਪਹਿਲੀ ਮੰਤਰੀ ਮੰਡਲ ਅੱਜ ਸ਼ਾਮ 5 ਵਜੇ ਪ੍ਰਧਾਨ ਮੰਤਰੀ ਨਿਵਾਸ ‘ਤੇ ਪ੍ਰਸਤਾਵਿਤ ਹੈ। ਕੇਂਦਰੀ ਮੰਤਰੀ ਮੰਡਲ ਦੀ ਖਾਸੀਅਤ ਇਹ ਹੈ ਕਿ ਇਸ ਮੰਤਰੀ ਮੰਡਲ ‘ਚ ਤਿੰਨ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਮਨੋਹਰ ਲਾਲ ਖੱਟਰ ਅਤੇ ਐਚਡੀ ਕੁਮਾਰਸਵਾਮੀ ਸ਼ਾਮਲ ਹਨ। ਮੋਦੀ ਦੀ ਕੈਬਿਨਟ (Modi cabinet) 'ਚ ਅੱਜ ਮੰਤਰਾਲੇ ਵੰਡੇ ਜਾ ਸਕਦੇ ਹਨ ਇਸਦੇ ਨਾਲ ਗਈ ਹੀ ਇਸ ਮੰਤਰੀ ਮੰਡਲ ਵਿੱਚ ਸੱਤ ਬੀਬੀ ਮੰਤਰੀਆਂ ਸ਼ਾਮਲ ਹਨ, ਜਿਨ੍ਹਾਂ ਵਿੱਚ ਨਿਰਮਲਾ ਸੀਤਾਰਮਨ, ਅੰਨਪੂਰਨਾ ਦੇਵੀ, ਸ਼ੋਭਾ ਕਰਾਂਦਲਾਜੇ, ਰਕਸ਼ਾ ਖੜਸੇ, ਸਾਵਿਤਰੀ ਠਾਕੁਰ, ਨਿਮੁਬੇਨ ਬੰਭਾਨੀਆ ਅਤੇ ਅਪਨਾ ਦਲ ਸੋਨੇਲਾਲ ਦੀ ਸੰਸਦ ਮੈਂਬਰ ਅਨੁਪ੍ਰਿਆ ਪਟੇਲ ਸ਼ਾਮਲ ਹਨ। ਇਸ ਦੌਰਾਨ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਅਮਿਤ ਸ਼ਾਹ ਤੋਂ ਬਾਅਦ ਯੋਗੀ ਆਦਿਤਿਆਨਾਥ ਨੇ ਵੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ। The post ਕੇਂਦਰੀ ਮੰਤਰੀ ਮੰਡਲ ਦੀ ਅੱਜ ਸ਼ਾਮ ਅਹਿਮ ਬੈਠਕ, ਵੰਡੇ ਜਾ ਸਕਦੇ ਹਨ ਮੰਤਰਾਲੇ appeared first on TheUnmute.com - Punjabi News. Tags:
|
ਮੋਦੀ ਸਰਕਾਰ ਦੇ ਮੰਤਰੀ ਮੰਡਲ ਤੋਂ ਅਸਤੀਫ਼ਾ ਦੇਣ ਦੀਆਂ ਖ਼ਬਰਾਂ ਗਲਤ: ਸੁਰੇਸ਼ ਗੋਪੀ Monday 10 June 2024 10:22 AM UTC+00 | Tags: kerala modi-cabinet modi-government news suresh-gopi ਚੰਡੀਗੜ੍ਹ, 10 ਜੂਨ 2024: ਅਦਾਕਾਰ ਤੋਂ ਸਿਆਸਤਦਾਨ ਬਣੇ ਸੁਰੇਸ਼ ਗੋਪੀ (Suresh Gopi) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਵਿੱਚ ਮੰਤਰੀ ਵਜੋਂ ਸਹੁੰ ਚੁੱਕੀ। ਇਸ ਦੌਰਾਨ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਸੁਰੇਸ਼ ਗੋਪੀ ਮੰਤਰੀ ਦਾ ਅਹੁਦਾ ਛੱਡ ਰਹੇ ਹਨ। ਇਸ ਦੌਰਾਨ ਕੇਰਲ ਤੋਂ ਭਾਜਪਾ ਦੇ ਨਵੇਂ ਚੁਣੇ ਗਏ ਸੰਸਦ ਮੈਂਬਰ ਸੁਰੇਸ਼ ਗੋਪੀ ਨੇ ਟਵੀਟ ਕਰ ਕਿਹਾ ਕਿ ਕੁਝ ਮੀਡੀਆ ਪਲੇਟਫ਼ਾਰਮ ਇਹ ਗਲਤ ਖ਼ਬਰਾਂ ਫੈਲਾ ਰਹੇ ਹਨ ਕਿ ਮੈਂ ਮੋਦੀ ਸਰਕਾਰ ਦੇ ਮੰਤਰੀ ਮੰਡਲ ਤੋਂ ਅਸਤੀਫ਼ਾ ਦੇਣ ਜਾ ਰਿਹਾ ਹਾਂ, ਇਹ ਖ਼ਬਰ ਸਰਾਸਰ ਗਲਤ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਅਸੀਂ ਕੇਰਲ ਦੇ ਵਿਕਾਸ ਅਤੇ ਖ਼ੁਸ਼ਹਾਲੀ ਲਈ ਵਚਨਬੱਧ ਹਾਂ। 65 ਸਾਲਾ ਅਦਾਕਾਰ (Suresh Gopi) ਨੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਤ੍ਰਿਸ਼ੂਰ ਸੰਸਦੀ ਸੀਟ ਤੋਂ ਜਿੱਤ ਹਾਸਲ ਕੀਤੀ ਸੀ। ਇੱਥੇ ਉਨ੍ਹਾਂ ਨੇ ਵਕੀਲ ਅਤੇ ਸੀਪੀਐਮ ਉਮੀਦਵਾਰ ਵੀਐਸ ਸੁਨੀਲ ਕੁਮਾਰ ਨੂੰ 74,686 ਵੋਟਾਂ ਨਾਲ ਹਰਾਇਆ ਹੈ। The post ਮੋਦੀ ਸਰਕਾਰ ਦੇ ਮੰਤਰੀ ਮੰਡਲ ਤੋਂ ਅਸਤੀਫ਼ਾ ਦੇਣ ਦੀਆਂ ਖ਼ਬਰਾਂ ਗਲਤ: ਸੁਰੇਸ਼ ਗੋਪੀ appeared first on TheUnmute.com - Punjabi News. Tags:
|
ਜਲੰਧਰ ਪੱਛਮੀ ਦੀ ਜ਼ਿਮਨੀ ਚੋਣ 10 ਜੁਲਾਈ ਨੂੰ: ਸਿਬਿਨ ਸੀ Monday 10 June 2024 10:30 AM UTC+00 | Tags: by-election election-punjab jalandhar-west jalandhar-west-seat latest-news news punjab sibin-c ਚੰਡੀਗੜ੍ਹ, 10 ਜੂਨ 2024: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਜਾਣਕਾਰੀ ਦਿੱਤੀ ਹੈ ਕਿ ਜਲੰਧਰ ਪੱਛਮੀ (ਐਸ.ਸੀ) (Jalandhar West) ਦੀ ਜ਼ਿਮਨੀ ਚੋਣ ਲਈ 10 ਜੁਲਾਈ ਨੂੰ ਵੋਟਾਂ ਪੈਣਗੀਆਂ। ਇਸ ਬਾਬਤ ਭਾਰਤੀ ਚੋਣ ਕਮਿਸ਼ਨ ਵੱਲੋਂ ਚੋਣ ਪ੍ਰੋਗਰਾਮ ਜਾਰੀ ਕਰ ਦਿੱਤਾ ਗਿਆ ਹੈ। ਸਿਬਿਨ ਸੀ ਨੇ ਦੱਸਿਆ ਕਿ 14 ਜੂਨ (ਸ਼ੁੱਕਰਵਾਰ) ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ ਅਤੇ ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ 21 ਜੂਨ (ਸ਼ੁੱਕਰਵਾਰ) ਹੋਵੇਗੀ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 24 ਜੂਨ (ਸੋਮਵਾਰ) ਨੂੰ ਕੀਤੀ ਜਾਵੇਗੀ ਜਦਕਿ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਅੰਤਿਮ ਤਾਰੀਖ਼ 26 ਜੂਨ (ਬੁੱਧਵਾਰ) ਹੈ। ਉਨ੍ਹਾਂ ਦੱਸਿਆ ਕਿ 10 ਜੁਲਾਈ (ਬੁੱਧਵਾਰ) ਨੂੰ ਵੋਟਾਂ ਪੈਣਗੀਆਂ ਅਤੇ 13 ਜੁਲਾਈ (ਸ਼ਨੀਵਾਰ) ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਨਤੀਜਾ ਐਲਾਨਿਆ ਜਾਵੇਗਾ। ਸਿਬਿਨ ਸੀ ਨੇ ਦੱਸਿਆ ਕਿ ਜ਼ਿਮਨੀ ਚੋਣ ਦੇ ਐਲਾਨ ਦੇ ਨਾਲ ਹੀ ਅੱਜ ਤੋਂ ਯਾਨੀ ਕਿ ਸੋਮਵਾਰ ਤੋਂ ਜਲੰਧਰ ਪੱਛਮੀ ਹਲਕੇ (Jalandhar West) ਵਿੱਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਇਹ ਜ਼ਾਬਤਾ 15 ਜੁਲਾਈ (ਸੋਮਵਾਰ) ਤੱਕ ਚੋਣ ਪ੍ਰਕਿਰਿਆ ਮੁਕੰਮਲ ਹੋਣ ਤੱਕ ਲਾਗੂ ਰਹੇਗਾ। ਜ਼ਿਕਰਯੋਗ ਹੈ ਕਿ 34-ਜਲੰਧਰ ਪੱਛਮੀ (ਐਸ.ਸੀ) ਦੇ ਵਿਧਾਇਕ ਸ਼ੀਤਲ ਅੰਗੂਰਾਲ ਵੱਲੋਂ ਅਸਤੀਫ਼ਾ ਦੇਣ ਤੋਂ ਬਾਅਦ ਇਹ ਸੀਟ ਖਾਲੀ ਹੋਈ ਸੀ। The post ਜਲੰਧਰ ਪੱਛਮੀ ਦੀ ਜ਼ਿਮਨੀ ਚੋਣ 10 ਜੁਲਾਈ ਨੂੰ: ਸਿਬਿਨ ਸੀ appeared first on TheUnmute.com - Punjabi News. Tags:
|
ਹਰਿਆਣਾ 'ਚ ਲੋਕਾਂ ਦੀ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਬਣਾਇਆ 'ਸਮਾਧਨ ਸੈੱਲ' Monday 10 June 2024 11:51 AM UTC+00 | Tags: bjp breaking-news haryana latest-news news samadhan-cell ਚੰਡੀਗੜ੍ਹ, 10 ਜੂਨ 2024: ਹਰਿਆਣਾ ਸਰਕਾਰ (Haryana Government) ਹੁਣ ਸਰਕਾਰੀ ਵਿਭਾਗਾਂ ਨਾਲ ਸਬੰਧਤ ਆਮ ਜਨਤਾ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਨੂੰ ਪਹਿਲ ਦੇ ਰਹੀ ਹੈ। ਇਸ ਦੇ ਲਈ ਮੁੱਖ ਸਕੱਤਰ, ਚੰਡੀਗੜ੍ਹ ਦੇ ਦਫ਼ਤਰ ਵਿੱਚ ਇੱਕ ‘ਸਮਾਧਨ ਸੈੱਲ’ ਬਣਾਇਆ ਗਿਆ ਹੈ, ਜੋ ਕਿ ਜ਼ਿਲ੍ਹਾ ਅਤੇ ਸਬ-ਡਿਵੀਜ਼ਨ ਪੱਧਰ ‘ਤੇ ਕੰਮਕਾਜੀ ਦਿਨਾਂ ਵਿੱਚ ਰੋਜ਼ਾਨਾ ਸਵੇਰੇ 9 ਵਜੇ ਤੋਂ 11 ਵਜੇ ਤੱਕ ਸਮਾਧਨ ਕੈਂਪਾਂ ਦੀ ਨਿਗਰਾਨੀ ਕਰੇਗਾ। ਅਜਿਹੇ ਕੈਂਪਾਂ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲੀਸ ਦੇ ਉੱਚ ਅਧਿਕਾਰੀ ਹਾਜ਼ਰ ਰਹਿਣਗੇ। ਮੁੱਖ ਮੰਤਰੀ ਨਾਇਬ ਸਿੰਘ ਦੀਆਂ ਹਦਾਇਤਾਂ ‘ਤੇ ਹਰ ਜ਼ਿਲ੍ਹੇ ਵਿੱਚ ਕੈਂਪ ਲਗਾਉਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਮੁੱਖ ਮੰਤਰੀ ਨਾਇਬ ਸਿੰਘ ਨੇ ਕਿਹਾ ਕਿ ਹਰ ਜ਼ਿਲ੍ਹਾ ਅਤੇ ਸਬ-ਡਿਵੀਜ਼ਨ ਪੱਧਰ ‘ਤੇ ਕੈਂਪ ਲਗਾ ਕੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਨਿਰਧਾਰਤ ਸਮੇਂ ਅੰਦਰ ਹੱਲ ਕੀਤਾ ਜਾਵੇਗਾ। ਇਸ ਦੇ ਲਈ, ਹਰਿਆਣਾ ਸਰਕਾਰ ਨੇ ਮੁੱਖ ਸਕੱਤਰ ਦੇ ਦਫਤਰ ਵਿੱਚ ਇੱਕ “ਸਮਾਧਾਨ ਸੈੱਲ” ਦਾ ਗਠਨ ਕੀਤਾ ਹੈ ਜੋ ਪੂਰੇ ਰਾਜ ਵਿੱਚ ਕੈਂਪਾਂ ਦੇ ਸੰਚਾਲਨ ਦੀ ਨਿਗਰਾਨੀ ਕਰੇਗਾ। ਕੈਂਪ ਵਿੱਚ ਕਿੰਨੀਆਂ ਸਮੱਸਿਆਵਾਂ ਆਈਆਂ, ਕਿੰਨੀਆਂ ਹੱਲ ਹੋਈਆਂ ਅਤੇ ਕਿੰਨੀਆਂ ਅਜੇ ਵੀ ਬਾਕੀ ਹਨ। ਜਿਨ੍ਹਾਂ ਸਮੱਸਿਆਵਾਂ ਦਾ ਹੱਲ ਨਹੀਂ ਹੋਇਆ, ਉਨ੍ਹਾਂ ਪਿੱਛੇ ਕੀ ਕਾਰਨ ਸਨ? ਜ਼ਿਲ੍ਹਾ ਪ੍ਰਸ਼ਾਸਨ ਹਰ ਜ਼ਿਲ੍ਹੇ ਤੋਂ ਹਰ ਰੋਜ਼ ਆਪਣੀ ਰਿਪੋਰਟ ਮੁੱਖ ਸਕੱਤਰ ਦੇ ਦਫ਼ਤਰ ਨੂੰ ਭੇਜੇਗਾ, ਜਿਸ ਨੂੰ ਮੁੱਖ ਮੰਤਰੀ ਨੂੰ ਭੇਜਿਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਅਜਿਹੇ ਹਾਲਾਤਾਂ ਵਿੱਚ ਜਿੱਥੇ ਸਰਕਾਰ ਦੀਆਂ ਵੱਖ-ਵੱਖ ਲੋਕ ਭਲਾਈ ਸਕੀਮਾਂ ਨੂੰ ਲਾਗੂ ਕਰਨ ਵਿੱਚ ਆਮ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਨੀਤੀਗਤ ਫੈਸਲੇ ਲੈਣ ਦੀ ਲੋੜ ਹੈ | ਅਜਿਹੇ ਮਾਮਲਿਆਂ ਵਿਚ ਮੁੱਖ ਸਕੱਤਰ ਵੱਲੋਂ ਸਮਾਧਾਨ ਸੈਲ ਦੀ ਮੀਟਿੰਗ ਸਬੰਧਿਤ ਪ੍ਰਸਾਸ਼ਨਿਕ ਸਕੱਤਰਾਂ ਦੇ ਨਾਲ ਪ੍ਰਬੰਧਿਤ ਕੀਤੀ ਜਾਵੇਗੀ। ਇਸ ਦੇ ਬਾਅਦ ਯੋਜਨਾ ਦੇ ਲਾਗੂ ਕਰਨ ਵਿਚ ਰੁਕਾਵਟ ਨੂੰ ਦੂਰ ਕਰਨ ਦੇ ਲਈ ਜ਼ਿਲ੍ਹਾ ਪ੍ਰਸਾਸ਼ਨ ਨੂੰ ਜਰੂਰੀ ਦਿਸ਼ਾ-ਨਿਰਦੇਸ਼ ਦਿੱਤੇ ਜਾਣਗੇ। ਮੁੱਖ ਮੰਤਰੀ ਨਾਇਬ ਸਿੰਘ ਸੋਮਵਾਰ ਨੂੰ ਨਵੀਂ ਦਿੱਲੀ ਸਥਿਤ ਹਰਿਆਣਾ ਭਵਨ (Haryana Bhawan) ਵਿਚ ਆਮਜਨਤਾ ਦੀ ਸਮਸਿਆਵਾਂ ਸੁਣ ਰਹੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਸਮਸਿਆਵਾਂ ਦੇ ਹੱਲ ਲਈ ਸਰਕਾਰ ਛੇਤੀ ਤੋਂ ਛੇਤੀ ਕਾਰਵਾਈ ਕਰ ਰਹੀ ਹੈ। ਸਰਕਾਰੀ ਵਿਭਾਗਾਂ ਨਾਲ ਸਬੰਧਿਤ ਜੋ ਵੀ ਸਮੱਸਿਆਵਾਂ ਜਾਣਕਾਰੀ ਵਿਚ ਆਉਣਗੀਆਂ ਉਨ੍ਹਾਂ ਦਾ ਹਰ ਹਾਲ ਵਿਚ ਹੱਲ ਕਰਨ ਦਾ ਯਤਨ ਕੀਤਾ ਜਾਵੇਗਾ। ਨਾਇਬ ਸਿੰਘ ਨੇ ਦੱਸਿਆ ਕਿ ਹਰੇਕ ਕਾਰਜ ਦਿਨ ‘ਤੇ ਜ਼ਿਲ੍ਹਾ ਤੇ ਸਬ-ਡਿਵੀਜਨਲ ਪੱਧਰ ‘ਤੇ ਸਮਾਧਾਨ ਕੈਂਪ ਦਾ ਪ੍ਰਬੰਧ ਸਵੇਰੇ 9 ਵਜੇ ਤੋਂ 11 ਵਜੇ ਤਕ ਕੀਤਾ ਜਾਵੇਗਾ। ਇੰਨ੍ਹਾਂ ਕੈਂਪਾਂ ਵਿਚ ਜਿਲ੍ਹਾ ਪ੍ਰਸਾਸ਼ਨ, ਪੁਲਿਸ , ਮਾਲ, ਨਗਰ ਨਿਗਮ, ਅਤੇ ਨਗਰ ਪਰਿਸ਼ਦ , ਸਮਾਜ ਭਲਾਈ ਆਦਿ ਜਨ ਭਲਾਈ ਦੀ ਯੋਜਨਾਵਾਂ ਲਾਗੂ ਕਰਨ ਵਾਲੇ ਵਿਭਾਗਾਂ ਦੇ ਅਧਿਕਾਰੀ ਮੌਜੂਦ ਰਹਿਣਗੇ। ਡਿਪਟੀ ਕਮਿਸ਼ਨਰ, ਪੁਲਿਸ ਸੁਪਰਡੈਂਟ ਅਤੇ ਡੀਸੀਪੀ (ਮੁੱਖ ਦਫਤਰ), ਵਧੀਕ ਡਿਪਟੀ ਕਮਿਸ਼ਨਰ ਜ਼ਿਲ੍ਹਾ ਨਗਰ ਕਮਿਸ਼ਨਰ, ਸਬ-ਡਿਵੀਜਨਲ ਅਧਿਕਾਰੀ , ਜਿਲ੍ਹਾ ਸਮਾਜ ਭਲਾਈ ਅਧਿਕਾਰੀ ਆਦਿ ਅਧਿਕਾਰੀਗਣ ਜਿਲ੍ਹਾ ਪੱਧਰ ‘ਤੇ ਸਮਾਧਾਨ ਕੈਂਪ ਵਿਚ ਮੌਜੂਦ ਰਹਿਣਗੇ। ਇਸ ਤਰ੍ਹਾ ਸਬ-ਡਿਵੀਜਨਲ ਪੱਧਰ ‘ਤੇ ਸਬ-ਡਿਵੀਜਨਲ ਅਧਿਕਾਰੀ ਦੇ ਨਾਲ, ਡੀਐਸਪੀ ਅਤੇ ਹੋਰ ਸਬ-ਡਿਵੀਜਨਲ ਪੱਧਰ ਦੇ ਅਧਿਕਾਰੀ ਮੌਜੂਦ ਰਹਿਣਗੇ।
The post ਹਰਿਆਣਾ ‘ਚ ਲੋਕਾਂ ਦੀ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਬਣਾਇਆ ‘ਸਮਾਧਨ ਸੈੱਲ’ appeared first on TheUnmute.com - Punjabi News. Tags:
|
ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਵੱਲੋਂ ਜਲੰਧਰ ਪੁਲਿਸ ਵਿਭਾਗ 'ਚ ਬਦਲੀਆਂ ਅਤੇ ਤਾਇਨਾਤੀਆਂ Monday 10 June 2024 12:23 PM UTC+00 | Tags: ips-swapan-sharma jalandhar-police news police-transfer punjab-police sho swapan-sharma ਚੰਡੀਗੜ੍ਹ, 10 ਜੂਨ 2024: ਜਲੰਧਰ ਪੁਲਿਸ (Jalandhar Police) ਕਮਿਸ਼ਨਰ ਸਵਪਨ ਸ਼ਰਮਾ ਨੇ ਜਲੰਧਰ ਪੁਲਿਸ ਵਿਭਾਗ ‘ਚ ਬਦਲੀਆਂ ਅਤੇ ਤਾਇਨਾਤੀਆਂ ਕੀਤੀਆਂ ਹਨ | ਇਸਦੇ ਨਾਲ ਹੀ ਐਸ.ਐਚ.ਓ. ਅਫ਼ਸਰਾਂ ਦੇ ਤਬਾਦਲੇ ਕੀਤੇ ਹਨ ਇਸ ਸੰਬੰਧੀ ਸੂਚੀ ਹੇਠ ਅਨੁਸਾਰ ਹੈ | The post ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਵੱਲੋਂ ਜਲੰਧਰ ਪੁਲਿਸ ਵਿਭਾਗ ‘ਚ ਬਦਲੀਆਂ ਅਤੇ ਤਾਇਨਾਤੀਆਂ appeared first on TheUnmute.com - Punjabi News. Tags:
|
ਪਲਾਟ ਅਲਾਟਮੈਂਟ 'ਚ ਬਾਕੀ ਯੋਗ ਲਾਭਪਾਤਰੀਆਂ ਨੂੰ ਵੀ ਛੇਤੀ ਮਿਲਣਗੇ 100 ਗਜ਼ ਦੇ ਪਲਾਟ: ਬਿਸ਼ੰਬਰ ਸਿੰਘ Monday 10 June 2024 12:32 PM UTC+00 | Tags: bishambar-singh breaking-news haryana-news mahatma-gandhi-gramin-basti mahatma-gandhi-gramin-basti-yojna news plot-allotment ਚੰਡੀਗੜ੍ਹ, 10 ਜੂਨ 2024: ਹਰਿਆਣਾ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਬਿਸ਼ੰਬਰ ਸਿੰਘ ਨੇ ਚਰਖੀ ਦਾਦਰੀ ਵਿਚ ਮਹਾਤਮਾ ਗਾਂਧੀ ਗ੍ਰਾਮੀਣ ਬਸਤੀ ਯੋਜਨਾ ਦੇ ਲਾਭਪਾਤਰੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਪਲਾਟ ਅਲਾਟਮੈਂਟ (Plot allotment) ਤੋਂ ਵਾਂਝੇ ਰਹਿ ਗਏ ਯੋਗ ਲਾਭਪਾਤਰੀਆਂ ਨੂੰ ਵੀ ਛੇਤੀ ਹੀ ਸਾਰੀ ਰਸਮੀ ਕਾਰਵਾਈਆਂ ਪੂਰੀਆਂ ਕਰ ਕੇ ਕਬਜ਼ਾ ਕਾਗਜਾਤ ਉਪਲਬੱਧ ਕਰਵਾਏ ਜਾਣਗੇ। ਇਸ ਦੇ ਲਈ ਸਬੰਧਿਤ ਅਧਿਕਾਰੀਆਂ ਦੇ ਕੋਲ ਬਿਨੈ ਕਰ ਦੇਣ ਅਤੇ ਜੇਕਰ ਕੋਈ ਸਮੱਸਿਆ ਆਉਂਦੀ ਹੈ ਤਾਂ ਉਸ ਨੂੰ ਦੂਰ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਅੱਜ ਚਰਖੀ ਦਾਦਰੀ ਵਿਚ ਇਸ ਜ਼ਿਲ੍ਹਾ ਦੇ 789 ਯੋਗ ਲੋਕਾਂ ਨੂੰ 100-100 ਗਜ਼ ਦੇ ਪਲਾਟਾਂ ਦੇ ਕਬਜਾ ਕਾਗਜਾਤ ਵੰਡੇ। ਬਾਅਦ ਵਿਚ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪਹਿਲਾਂ ਸਰਕਾਰ ਨੇ ਸਿਰਫ ਯੋਜਨਾ ਬਣਾ ਕੇ ਛੱਡ ਦਿੱਤੀ ਅਤੇ ਝੂਠ ਦੀ ਰਾਜਨੀਤੀ ਦੇ ਨਾਲ ਲੋਕਾਂ ਨਾਲ ਧੋਖਾ ਕੀਤਾ। ਮੌਜੂਦਾ ਸਰਕਾਰ ਨੇ ਵਾਂਝੇ ਲੋਕਾਂ ਦੀ ਪੀੜਾ ਨੂੰ ਸਮਝਿਆ। ਉਨ੍ਹਾਂ ਦੇ ਕੋਲ ਵੀ ਬਹੁਤ ਸਾਰੇ ਲੋਕ ਪਲਾਟਾਂ ਦੇ ਅਲਾਟਮੈਂਟ ਦੀ ਸਮਸਿਆ ਨੂੰ ਲੈ ਕੇ ਆਏ। ਇਸ ਬਾਰੇ ਵਿਚ ਜਦੋਂ ਮੁੱਖ ਮੰਤਰੀ ਨਾਇਬ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਤੁਰੰਤ ਐਕਸ਼ਨ ਲੈ ਕੇ ਅਧਿਕਾਰੀਆਂ ਨੂੰ ਸਮੱਸਿਆ ਦੇ ਹੱਲ ਦੇ ਨਿਰਦੇਸ਼ ਦਿੱਤੇ। ਮੰਤਰੀ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਨਾਇਬ ਸਿੰਘ ਦੀ ਨੀਤੀ ਦਾ ਹੀ ਨਤੀਜ਼ਾ ਹੈ ਕਿ ਅੱਜ ਸੂਬੇ ਦੇ 7755 ਯੋਗ ਲਾਭਪਾਤਰੀਆਂ ਨੂੰ ਸਾਲਾਂ ਬਾਅਦ ਪਲਾਟ (Plot allotment) ਦੇ ਕਬਜ਼ਾ ਕਾਗਜਾਤ ਮਿਲੇ ਹਨ। ਉਨ੍ਹਾਂ ਨੇ ਦੱਸਿਆ ਕਿ ਚਰਖੀ ਦਾਦਰੀ ਜ਼ਿਲ੍ਹਾ ਦੇ ਪਿੰਡ ਪਾਂਡਵਾਨ ਦੇ 35, ਪਿੰਡ ਸਮਸਪੁਰ ਦੇ 37, ਪਿੰਡ ਸੌਂਫ ਦੇ 71, ਪਿੰਡ ਲਾਂਬਾ ਦੇ 31, ਪਿੰਡ ਸਾਂਵੜ ਦੇ 165, ਪਿੰਡ ਬਾਸ ਦੇ 108, ਪਿੰਡ ਭਾਗੇਸ਼ਵਰੀ ਦੇ 51, ਪਿੰਡ ਰਾਨੀਲਾ ਦੇ 238, ਪਿੰਡ ਮਿਰਚ ਦੇ 42, ਪਿੰਡ ਨਿਮੜੀ ਦੇ 11 ਲੋਕਾਂ ਨੂੰ ਪਲਾਟ ਅਲਾਟਮੈਂਟ ਦੇ ਕਾਗਜਾਤ ਉਪਲਬੱਧ ਕਰਵਾ ਦਿੱਤੇ ਗਏ ਹਨ। The post ਪਲਾਟ ਅਲਾਟਮੈਂਟ ‘ਚ ਬਾਕੀ ਯੋਗ ਲਾਭਪਾਤਰੀਆਂ ਨੂੰ ਵੀ ਛੇਤੀ ਮਿਲਣਗੇ 100 ਗਜ਼ ਦੇ ਪਲਾਟ: ਬਿਸ਼ੰਬਰ ਸਿੰਘ appeared first on TheUnmute.com - Punjabi News. Tags:
|
ਸੋਨੀਆ ਗਾਂਧੀ ਸਮੇਤ ਗਾਂਧੀ ਪਰਿਵਾਰ ਨੇ ਬੰਗਲਾਦੇਸ਼ ਦੀ PM ਸ਼ੇਖ ਹਸੀਨਾ ਨਾਲ ਕੀਤੀ ਮੁਲਾਕਾਤ Monday 10 June 2024 12:41 PM UTC+00 | Tags: bangladesh congress news pm-sheikh-hasina rahul-gandhi sonia-gandhi ਚੰਡੀਗੜ੍ਹ, 10 ਜੂਨ 2024: ਕਾਂਗਰਸ ਸੰਸਦੀ ਦਲ ਦੀ ਮੁਖੀ ਸੋਨੀਆ ਗਾਂਧੀ (Sonia Gandhi) , ਪਾਰਟੀ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਅਤੇ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਸੋਮਵਾਰ ਦੁਪਹਿਰ ਨਵੀਂ ਦਿੱਲੀ ਵਿੱਚ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਰਾਹੁਲ ਗਾਂਧੀ ਨੇ ਕਿਹਾ, ਅਸੀਂ ਆਪਸੀ ਵਿਕਾਸ ਲਈ ਭਰੋਸੇ, ਸਹਿਯੋਗ ਅਤੇ ਵਚਨਬੱਧਤਾ ‘ਤੇ ਆਧਾਰਿਤ ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਕਈ ਵਿਸ਼ਿਆਂ ‘ਤੇ ਚਰਚਾ ਕੀਤੀ। The post ਸੋਨੀਆ ਗਾਂਧੀ ਸਮੇਤ ਗਾਂਧੀ ਪਰਿਵਾਰ ਨੇ ਬੰਗਲਾਦੇਸ਼ ਦੀ PM ਸ਼ੇਖ ਹਸੀਨਾ ਨਾਲ ਕੀਤੀ ਮੁਲਾਕਾਤ appeared first on TheUnmute.com - Punjabi News. Tags:
|
ਕਾਮਰਾਨ ਅਕਮਲ ਤੇ ਪਾਕਿਸਤਾਨੀ ਪੱਤਰਕਾਰ ਵੱਲੋਂ ਅਰਸ਼ਦੀਪ ਸਿੰਘ ਬਾਰੇ ਇਤਰਾਜ਼ਯੋਗ ਟਿੱਪਣੀ Monday 10 June 2024 01:01 PM UTC+00 | Tags: arshdeep-singh kamran-akmal latest-news news pakistani-journalist ਚੰਡੀਗੜ੍ਹ, 10 ਜੂਨ 2024: ਭਾਰਤ ਨੇ ਪਾਕਿਸਤਾਨ ਨੂੰ ਰੋਮਾਂਚਕ ਮੈਚ ਵਿੱਚ ਛੇ ਦੌੜਾਂ ਨਾਲ ਹਰਾਇਆ। ਇਸ ਜਿੱਤ ਦੇ ਨਾਲ ਹੀ ਭਾਰਤੀ ਟੀਮ ਨੇ ਲਗਾਤਾਰ ਦੋ ਮੈਚ ਜਿੱਤ ਕੇ ਸੁਪਰ-8 ਲਈ ਆਪਣਾ ਦਾਅਵਾ ਮਜ਼ਬੂਤ ਕਰ ਲਿਆ ਹੈ। ਹਾਲਾਂਕਿ ਮੈਚ ਦੌਰਾਨ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਅਤੇ ਪਾਕਿਸਤਾਨੀ ਖੇਡ ਪੱਤਰਕਾਰ ਨੇ ਅਰਸ਼ਦੀਪ ਸਿੰਘ (Arshdeep Singh) ਬਾਰੇ ਅਜਿਹਾ ਬਿਆਨ ਦਿੱਤਾ ਹੈ, ਜਿਸ ਨੇ ਕ੍ਰਿਕਟ ਜਗਤ ਨੂੰ ਸ਼ਰਮਸਾਰ ਕਰ ਦਿੱਤਾ ਹੈ। ਸਾਬਕਾ ਵਿਕਟਕੀਪਰ ਬੱਲੇਬਾਜ਼ ਕਾਮਰਾਨ ਅਕਮਲ ਅਤੇ ਪਾਕਿਸਤਾਨੀ ਪੱਤਰਕਾਰ ਸ਼ਾਹਿਦ ਹਾਸ਼ਮੀ ਨੇ ਪਾਕਿਸਤਾਨੀ ਨਿਊਜ਼ ਚੈਨਲ ‘ਤੇ ਇਕ ਸ਼ੋਅ ਦੌਰਾਨ ਭਾਰਤੀ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਬਾਰੇ ਇਤਰਾਜ਼ਯੋਗ ਟਿੱਪਣੀ ਕੀਤੀ ਹੈ। ਦੋਵਾਂ ਨੇ ਕੁਝ ਅਜਿਹਾ ਕਿਹਾ ਹੈ ਜਿਸ ਨਾਲ ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕਾਂ ਨੇ ਗੁੱਸਾ ਜ਼ਾਹਿਰ ਕੀਤਾ ਹੈ। ਦੋਵਾਂ ਦੇ ਬਿਆਨਾਂ ਦੀ ਸੋਸ਼ਲ ਮੀਡੀਆ ‘ਤੇ ਕਾਫ਼ੀ ਆਲੋਚਨਾ ਹੋ ਰਹੀ ਹੈ। ਦਰਅਸਲ, ਇਹ ਬਿਆਨ ਉਸ ਸਮੇਂ ਦਾ ਹੈ ਜਦੋਂ ਪਾਕਿਸਤਾਨੀ ਟੀਮ 119 ਦੌੜਾਂ ਦਾ ਪਿੱਛਾ ਕਰ ਰਹੀ ਸੀ। ਬੁਮਰਾਹ ਨੇ 19ਵੇਂ ਓਵਰ ਵਿੱਚ ਤਿੰਨ ਦੌੜਾਂ ਦਿੱਤੀਆਂ ਸਨ ਅਤੇ ਅਰਸ਼ਦੀਪ ਨੇ ਆਖਰੀ ਓਵਰ ਸੁੱਟਣਾ ਸੀ। ਪਾਕਿਸਤਾਨ ਨੂੰ 20ਵੇਂ ਓਵਰ ਵਿੱਚ ਜਿੱਤ ਲਈ 18 ਦੌੜਾਂ ਦੀ ਲੋੜ ਸੀ। ਕਾਮਰਾਨ ਅਕਮਲ ਅਤੇ ਸ਼ਾਹਿਦ ਹਾਸ਼ਮੀ ਦੀ ਇਹ ਇਤਰਾਜ਼ਯੋਗ ਟਿੱਪਣੀ ਉਸ ਸਮੇਂ ਦੀ ਹੈ। ਕਾਮਰਾਨ ਅਤੇ ਹਾਸ਼ਮੀ ਦੋਵਾਂ ਨੇ ਕਿਹਾ ਕਿ ਅਰਸ਼ਦੀਪ (Arshdeep Singh) ਨੂੰ 20ਵਾਂ ਓਵਰ ਨਹੀਂ ਦੇਣਾ ਚਾਹੀਦਾ ਸੀ ਅਤੇ ਉਨ੍ਹਾਂ ਕਿਹਾ ਉਨ੍ਹਾਂ ਦਾ ਅਜਿਹਾ ਰਿਦਮ ਲੱਗ ਰਿਹਾ ਹੈ, ਉਨ੍ਹਾਂ ਕਿਹਾ ਕਿ ਭਾਜੀ ਬਾਰ੍ਹਾਂ ਵਜ ਗਏ ਹਨ । ਇਸਦੇ ਨਾਲ ਹੀ ਪਾਕਿਸਤਾਨੀ ਪੱਤਰਕਾਰ ਸ਼ਾਹਿਦ ਹਾਸ਼ਮੀ ਨੇ ਕਿਹਾ ਕਿ ਬਾਰ੍ਹਾਂ ਵਜੇ ਕਿਸੇ ਸਿੱਖ ਨੂੰ ਓਵਰ ਨਹੀਂ ਦੇਣਾ ਚਾਹੀਦਾ | ਹਾਲਾਂਕਿ ਅਰਸ਼ਦੀਪ ਸਿੰਘ ਨੇ ਮੈਚ ‘ਚ ਧਾਕੜ ਗੇਂਦਬਾਜ਼ੀ ਕਰਕੇ ਸਿਰਫ 11 ਦੌੜਾਂ ਹੀ ਖਰਚ ਕੀਤੀਆਂ ਅਤੇ ਭਾਰਤੀ ਟੀਮ ਛੇ ਦੌੜਾਂ ਨਾਲ ਜਿੱਤਣ ‘ਚ ਕਾਮਯਾਬ ਰਹੀ।
The post ਕਾਮਰਾਨ ਅਕਮਲ ਤੇ ਪਾਕਿਸਤਾਨੀ ਪੱਤਰਕਾਰ ਵੱਲੋਂ ਅਰਸ਼ਦੀਪ ਸਿੰਘ ਬਾਰੇ ਇਤਰਾਜ਼ਯੋਗ ਟਿੱਪਣੀ appeared first on TheUnmute.com - Punjabi News. Tags:
|
ਕੇਂਦਰੀ ਮੰਤਰੀ ਮੰਡਲ ਦੀ ਪਹਿਲੀ ਬੈਠਕ 'ਚ ਤਿੰਨ ਕਰੋੜ ਨਵੇਂ ਘਰਾਂ ਦੇ ਨਿਰਮਾਣ ਨੂੰ ਮਨਜ਼ੂਰੀ Monday 10 June 2024 01:15 PM UTC+00 | Tags: awas-yojana latest-news modi modi-cabinet news pm-awas-yojana pm-modi pradhan-mantri-awas-yojana the-unmute-breaking-news union-cabinet ਚੰਡੀਗੜ੍ਹ, 10 ਜੂਨ 2024: ਮੋਦੀ ਸਰਕਾਰ ਦੀ ਪਹਿਲੀ ਮੰਤਰੀ ਮੰਡਲ ਮੰਡਲ (Union Cabinet) ਦੀ ਬੈਠਕ ਦੌਰਾਨ ਆਵਾਸ ਯੋਜਨਾ ਨਾਲ ਜੁੜਿਆ ਵੱਡਾ ਐਲਾਨ ਕੀਤਾ ਗਿਆ ਹੈ। ਮੰਤਰੀ ਮੰਡਲ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ (Pradhan Mantri Awas Yojana) ਤਹਿਤ ਤਿੰਨ ਕਰੋੜ ਨਵੇਂ ਘਰਾਂ ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਯੋਜਨਾ ਦੇ ਤਹਿਤ ਬਣੇ ਸਾਰੇ ਘਰਾਂ ਵਿੱਚ ਐਲਪੀਜੀ ਅਤੇ ਬਿਜਲੀ ਕੁਨੈਕਸ਼ਨ ਹੋਣਗੇ। ਇਹ ਘਰ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਬਣਾਏ ਜਾਣਗੇ। ਕੇਂਦਰੀ ਮੰਤਰੀ ਮੰਡਲ ਦੀ ਅੱਜ ਹੋਈ ਬੈਠਕ ਵਿੱਚ ਪ੍ਰਧਾਨ ਮੰਤਰੀ ਆਵਾਸ ਤਹਿਤ ਤਿੰਨ ਕਰੋੜ ਵਾਧੂ ਪੇਂਡੂ ਅਤੇ ਸ਼ਹਿਰੀ ਪਰਿਵਾਰਾਂ ਨੂੰ ਮਕਾਨ ਬਣਾਉਣ ਲਈ ਸਹਾਇਤਾ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਹ ਯੋਗ ਪਰਿਵਾਰਾਂ ਦੀ ਗਿਣਤੀ ਵਿੱਚ ਵਾਧੇ ਤੋਂ ਪੈਦਾ ਹੋਣ ਵਾਲੀਆਂ ਰਿਹਾਇਸ਼ੀ ਲੋੜਾਂ ਨੂੰ ਪੂਰਾ ਕਰੇਗਾ। ਭਾਰਤ ਸਰਕਾਰ 2015-16 ਤੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਨੂੰ ਲਾਗੂ ਕਰ ਰਹੀ ਹੈ ਤਾਂ ਜੋ ਯੋਗ ਪੇਂਡੂ ਅਤੇ ਸ਼ਹਿਰੀ ਪਰਿਵਾਰਾਂ ਨੂੰ ਬੁਨਿਆਦੀ ਸਹੂਲਤਾਂ ਵਾਲੇ ਮਕਾਨ ਬਣਾਉਣ ਲਈ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ। PMAY ਦੇ ਤਹਿਤ, ਪਿਛਲੇ 10 ਸਾਲਾਂ ਵਿੱਚ ਆਵਾਸ ਯੋਜਨਾਵਾਂ ਦੇ ਤਹਿਤ ਯੋਗ ਗਰੀਬ ਪਰਿਵਾਰਾਂ ਲਈ ਕੁੱਲ 4.21 ਕਰੋੜ ਘਰ ਬਣਾਏ ਗਏ | PMAY ਦੇ ਅਧੀਨ ਬਣਾਏ ਗਏ ਸਾਰੇ ਘਰਾਂ ਨੂੰ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਦੀਆਂ ਹੋਰ ਯੋਜਨਾਵਾਂ ਦੀ ਮੱਦਦ ਨਾਲ ਹੋਰ ਬੁਨਿਆਦੀ ਸਹੂਲਤਾਂ ਜਿਵੇਂ ਕਿ ਘਰੇਲੂ ਟਾਇਲਟ, ਐਲਪੀਜੀ ਕੁਨੈਕਸ਼ਨ, ਬਿਜਲੀ ਕੁਨੈਕਸ਼ਨ, ਕਾਰਜਸ਼ੀਲ ਘਰੇਲੂ ਟੂਟੀ ਕੁਨੈਕਸ਼ਨ ਆਦਿ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਇਸ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਦੇ ਤੀਜੇ ਕਾਰਜਕਾਲ ਦੀ ਪਹਿਲੀ ਮੰਤਰੀ ਮੰਡਲ ਬੈਠਕ ਦੀ ਸ਼ੁਰੂਆਤ ਹੋਈ। ਪ੍ਰਧਾਨ ਮੰਤਰੀ ਨਿਵਾਸ ‘ਤੇ ਹੋਈ ਇਸ ਬੈਠਕ ‘ਚ ਅਮਿਤ ਸ਼ਾਹ, ਰਾਜਨਾਥ ਸਿੰਘ, ਸ਼ਿਵਰਾਜ ਸਿੰਘ ਚੌਹਾਨ ਅਤੇ ਐਚਡੀ ਕੁਮਾਰਸਵਾਮੀ ਸਮੇਤ ਸਾਰੇ ਕੇਂਦਰੀ ਕੈਬਨਿਟ ਮੰਤਰੀ ਮੌਜੂਦ ਸਨ। ਮੰਤਰੀ ਮੰਡਲ (Union Cabinet) ਦੀ ਬੈਠਕ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਪੀਐੱਮਓ ‘ਚ ਕਰਮਚਾਰੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਾਲਾਂ ਵਿੱਚ ਸਾਨੂੰ ਗਲੋਬਲ ਮਾਪਦੰਡਾਂ ਤੋਂ ਪਰੇ ਕੰਮ ਕਰਨਾ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਦੇਸ਼ ਨੂੰ ਲੈ ਕੇ ਜਾਣਾ ਹੈ ਜਿੱਥੇ ਕੋਈ ਨਹੀਂ ਪਹੁੰਚਿਆ। ਇਸ ਦੌਰਾਨ ਮੋਦੀ ਸਰਕਾਰ ਦੇ ਨਵੇਂ ਨਿਯੁਕਤ ਮੰਤਰੀਆਂ ਵਿਚਾਲੇ ਵਿਭਾਗਾਂ ਦੀ ਵੰਡ ਨੂੰ ਲੈ ਕੇ ਸਸਪੈਂਸ ਅਜੇ ਵੀ ਬਰਕਰਾਰ ਹੈ। ਮੰਤਰੀ ਮੰਡਲ ਦੀ ਪਹਿਲੀ ਬੈਠਕ ਤੋਂ ਬਾਅਦ ਦੇਰ ਸ਼ਾਮ ਤੱਕ ਮੰਤਰੀਆਂ ਵਿੱਚ ਵਿਭਾਗਾਂ ਦੀ ਵੰਡ ਸਬੰਧੀ ਕੋਈ ਐਲਾਨ ਹੋਣ ਦੀ ਸੰਭਾਵਨਾ ਹੈ। The post ਕੇਂਦਰੀ ਮੰਤਰੀ ਮੰਡਲ ਦੀ ਪਹਿਲੀ ਬੈਠਕ ‘ਚ ਤਿੰਨ ਕਰੋੜ ਨਵੇਂ ਘਰਾਂ ਦੇ ਨਿਰਮਾਣ ਨੂੰ ਮਨਜ਼ੂਰੀ appeared first on TheUnmute.com - Punjabi News. Tags:
|
ਕੇਂਦਰ ਸਰਕਾਰ ਸਾਡੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ: ਸੁਨੀਲ ਜਾਖੜ Monday 10 June 2024 01:31 PM UTC+00 | Tags: farmers latest-news modi-government news sunil-jakhar ਚੰਡੀਗੜ੍ਹ, 10 ਜੂਨ 2024: ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ (Sunil Jakhar) ਨੇ ਪੀਐਮ ਮੋਦੀ ਦੇ ਪਹਿਲੇ ਫੈਸਲੇ ਦੀ ਤਾਰੀਫ਼ ਕੀਤੀ ਹੈ। ਅੱਜ ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦਾ ਪਹਿਲਾ ਦਿਨ ਹੈ ਅਤੇ ਪੀਐਮ ਮੋਦੀ ਦੁਆਰਾ ਦਸਤਖ਼ਤ ਕੀਤੀ ਪਹਿਲੀ ਫਾਈਲ ਪੀਐਮ ਕਿਸਾਨ ਨਿਧੀ ਦੀ 17ਵੀਂ ਕਿਸ਼ਤ ਨਾਲ ਸਬੰਧਤ ਸੀ। ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਦੀ ਤਾਰੀਫ਼ ਕਰਦਿਆਂ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ। ਐਕਸ ‘ਤੇ ਇੱਕ ਪੋਸਟ ਵਿੱਚ ਸੁਨੀਲ ਜਾਖੜ (Sunil Jakhar) ਨੇ ਲਿਖਿਆ ਕਿ “ਨਵੀਂ ਕੇਂਦਰੀ ਮੰਤਰੀ ਮੰਡਲ ਦੇ ਪਹਿਲੇ ਫੈਸਲੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਕਿਸਾਨ ਨਿਧੀ ਦੀ ਅਗਲੀ ਕਿਸ਼ਤ ਜਾਰੀ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਾਡੇ ਕਿਸਾਨਾਂ ਦੀ ਭਲਾਈ ਲਈ ਲਏ ਗਏ ਇਸ ਫੈਸਲੇ ਲਈ ਪ੍ਰਧਾਨ ਮੰਤਰੀ ਨੂੰ ਵਧਾਈ। ਸਾਡੀ ਸਰਕਾਰ ਸਾਡੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ।" The post ਕੇਂਦਰ ਸਰਕਾਰ ਸਾਡੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ: ਸੁਨੀਲ ਜਾਖੜ appeared first on TheUnmute.com - Punjabi News. Tags:
|
ਛੱਤੀਸਗੜ੍ਹ ਦੇ ਬਲੋਦਾਬਾਜ਼ਾਰ 'ਚ ਭੜਕੀ ਹਿੰਸਾ, ਜ਼ਿਲ੍ਹਾ ਪੁਲਿਸ ਸੁਪਰਡੈਂਟ ਦਾ ਦਫ਼ਤਰ ਸੜ ਕੇ ਸੁਆਹ Monday 10 June 2024 01:42 PM UTC+00 | Tags: blodabazar blodabazar-news blodabazar-nws blodabazar-violence chhattisgarh news police violence violence-news ਚੰਡੀਗੜ੍ਹ, 10 ਜੂਨ 2024: ਪ੍ਰਦਰਸ਼ਨਕਾਰੀਆਂ ਨੇ ਛੱਤੀਸਗੜ੍ਹ (Chhattisgarh) ਦੇ ਬਲੋਦਾਬਾਜ਼ਾਰ ਵਿੱਚ ਜ਼ਿਲ੍ਹਾ ਪੁਲਿਸ ਸੁਪਰਡੈਂਟ ਦੇ ਦਫ਼ਤਰ ਨੂੰ ਅੱਗ ਲਗਾ ਦਿੱਤੀ। ਇਸ ਹਿੰਸਾ ਦੌਰਾਨ ਸੈਂਕੜੇ ਬਾਈਕ ਅਤੇ ਕਾਰਾਂ ਸੜ ਗਈਆਂ। ਛੱਤੀਸਗੜ੍ਹ ਦਾ ਸਤਨਾਮੀ ਭਾਈਚਾਰਾ ਗਿਰੋਦਪੁਰੀ ਧਾਮ ਦੀ ਪਵਿੱਤਰ ਅਮਰ ਗੁਫਾ ਨੇੜੇ ਜੈਤਖੰਭ ‘ਚ ਭੰਨਤੋੜ ਨੂੰ ਲੈ ਕੇ ਗੁੱਸੇ ‘ਚ ਹੈ। ਸਮਾਜ ਨੇ ਅੱਜ ਬਾਲੋਦਾਬਾਜ਼ਾਰ ਜ਼ਿਲ੍ਹੇ ਵਿੱਚ ਪ੍ਰਦਰਸ਼ਨ ਕੀਤਾ। ਇਸ ਦੌਰਾਨ ਹਿੰਸਕ ਭੀੜ ਨੇ ਕਲੈਕਟਰ ਦਫ਼ਤਰ ਅਤੇ ਪੁਲਿਸ ਸੁਪਰਡੈਂਟ ਦੇ ਦਫ਼ਤਰ ਨੂੰ ਅੱਗ ਲਾ ਦਿੱਤੀ। ਇਸ ਕਾਰਨ ਅਹਾਤੇ ਵਿੱਚ ਖੜ੍ਹੇ ਸੈਂਕੜੇ ਮੋਟਰਸਾਈਕਲ ਅਤੇ ਚਾਰ ਪਹੀਆ ਵਾਹਨ ਸੜ ਕੇ ਸੁਆਹ ਹੋ ਗਏ। ਦੂਜੇ ਪਾਸੇ ਗਿਰੋਦਪੁਰੀ ਧਾਮ ਦੀ ਪਵਿੱਤਰ ਅਮਰ ਗੁਫਾ ਨੇੜੇ ਜੈਤਖੰਬ ਵਿੱਚ ਹੋਈ ਭੰਨਤੋੜ ਦੀ ਨਿਆਂਇਕ ਜਾਂਚ ਹੋਵੇਗੀ। ਸੀਐੱਮ ਵਿਸ਼ਨੂੰਦੇਵ ਸਾਈਂ ਦੇ ਨਿਰਦੇਸ਼ਾਂ ‘ਤੇ ਉਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਵਿਜੇ ਸ਼ਰਮਾ ਨੇ ਨਿਆਂਇਕ ਜਾਂਚ ਕਰਵਾਉਣ ਦਾ ਐਲਾਨ ਕੀਤਾ ਹੈ। ਵੱਖ-ਵੱਖ ਜਥੇਬੰਦੀਆਂ ਅਤੇ ਸਤਨਾਮੀ ਭਾਈਚਾਰੇ ਦੇ ਨੁਮਾਇੰਦਿਆਂ ਦੀ ਮੰਗ ‘ਤੇ ਜਾਂਚ ਦਾ ਐਲਾਨ ਕੀਤਾ ਗਿਆ ਹੈ। ਛੱਤੀਸਗੜ੍ਹ (Chhattisgarh) ਦੇ ਉਪ ਮੁੱਖ ਮੰਤਰੀ ਸ਼ਰਮਾ ਨੇ ਕਿਹਾ ਕਿ ਸਮਾਜਿਕ ਸਦਭਾਵਨਾ ਨੂੰ ਭੰਗ ਕਰਨ ਵਾਲੀਆਂ ਘਟਨਾਵਾਂ ਨੂੰ ਸੂਬੇ ਵਿੱਚ ਕਿਤੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਸਾਰਿਆਂ ਨੂੰ ਸਮਾਜਿਕ ਸਦਭਾਵਨਾ ਬਣਾਈ ਰੱਖਣ ਦੀ ਅਪੀਲ ਵੀ ਕੀਤੀ। ਜਿਕਰਯੋਗ ਹੈ ਕਿ 15-16 ਮਈ ਦੀ ਰਾਤ ਨੂੰ ਕੁਝ ਸਮਾਜ ਵਿਰੋਧੀ ਅਨਸਰਾਂ ਨੇ ਜੈਤਖੰਬ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸੀ। The post ਛੱਤੀਸਗੜ੍ਹ ਦੇ ਬਲੋਦਾਬਾਜ਼ਾਰ ‘ਚ ਭੜਕੀ ਹਿੰਸਾ, ਜ਼ਿਲ੍ਹਾ ਪੁਲਿਸ ਸੁਪਰਡੈਂਟ ਦਾ ਦਫ਼ਤਰ ਸੜ ਕੇ ਸੁਆਹ appeared first on TheUnmute.com - Punjabi News. Tags:
|
ਮੁੰਬਈ ਕ੍ਰਿਕਟ ਸੰਘ ਦੇ ਪ੍ਰਧਾਨ ਅਮੋਲ ਕਾਲੇ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ Monday 10 June 2024 01:50 PM UTC+00 | Tags: amol-kale bcci heart-attack mca-president mumbai-cricket-association news sports ਚੰਡੀਗੜ੍ਹ, 10 ਜੂਨ 2024: ਟੀ-20 ਵਿਸ਼ਵ ਕੱਪ ਦਾ ਮੈਚ ਐਤਵਾਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡਿਆ ਗਿਆ। ਭਾਰਤੀ ਟੀਮ ਨੇ ਇਹ ਮੈਚ ਜਿੱਤ ਲਿਆ। ਪਰ ਇਸ ਜਿੱਤ ਦੇ ਕੁਝ ਘੰਟਿਆਂ ਬਾਅਦ ਹੀ ਭਾਰਤੀ ਕ੍ਰਿਕਟ ਲਈ ਬੁਰੀ ਖ਼ਬਰ ਆਈ ਹੈ। ਮੁੰਬਈ ਕ੍ਰਿਕਟ ਸੰਘ ਦੇ ਪ੍ਰਧਾਨ ਅਮੋਲ ਕਾਲੇ (Amol Kale) ਦਾ ਦਿਹਾਂਤ ਹੋ ਗਿਆ ਹੈ। ਅਮੋਦ (Amol Kale) ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ | ਅਮੋਲ ਨੇ ਐਮਸੀਏ ਦੇ ਸਕੱਤਰ ਅਜਿਕਯ ਨਾਇਕ ਅਤੇ ਸਿਖਰ ਕੌਂਸਲ ਦੇ ਮੈਂਬਰ ਸੂਰਜ ਸਮਤ ਨਾਲ ਭਾਰਤ-ਪਾਕਿਸਤਾਨ ਮੈਚ ਦੇਖਿਆ ਸੀ । ਮੈਚ ਤੋਂ ਬਾਅਦ ਜਦੋਂ ਉਹ ਰਾਤ ਨੂੰ ਸੌਂ ਗਿਆ ਤਾਂ ਉਹ ਨਹੀਂ ਉਠਿਆ। ਅਮੋਲ ਨੂੰ ਦਿਲ ਦਾ ਦੌਰਾ ਪਿਆ ਅਤੇ ਉਸ ਦੀ ਮੌਤ ਹੋ ਗਈ। ਅਮੋਲ ਕਾਲੇ ਨੇ ਅਕਤੂਬਰ 2022 ਵਿੱਚ ਐਮਸੀਏ ਦੇ ਪ੍ਰਧਾਨ ਦਾ ਅਹੁਦਾ ਸੰਭਾਲਿਆ ਸੀ। ਉਸ ਨੇ ਸਾਬਕਾ ਭਾਰਤੀ ਖਿਡਾਰੀ ਅਤੇ ਕੋਚ ਸੰਦੀਪ ਪਾਟਿਲ ਨੂੰ ਹਰਾ ਕੇ ਇਸ ਅਹੁਦੇ ‘ਤੇ ਕਬਜ਼ਾ ਕੀਤਾ ਸੀ। The post ਮੁੰਬਈ ਕ੍ਰਿਕਟ ਸੰਘ ਦੇ ਪ੍ਰਧਾਨ ਅਮੋਲ ਕਾਲੇ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ appeared first on TheUnmute.com - Punjabi News. Tags:
|
ਪ੍ਰੇਮ ਸਿੰਘ ਤਮਾਂਗ ਨੇ ਦੂਜੀ ਵਾਰ ਸਿੱਕਮ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ Monday 10 June 2024 01:56 PM UTC+00 | Tags: news prem-singh-tamang sikkim sikkim-cm sikkim-krantikari-morcha skm skm-party ਚੰਡੀਗੜ੍ਹ, 10 ਜੂਨ 2024: ਸਿੱਕਮ ਕ੍ਰਾਂਤੀਕਾਰੀ ਮੋਰਚਾ (SKM) ਦੇ ਪ੍ਰਧਾਨ ਪ੍ਰੇਮ ਸਿੰਘ ਤਮਾਂਗ (Prem Singh Tamang) ਨੇ ਸੂਬੇ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਇਹ ਲਗਾਤਾਰ ਦੂਜੀ ਵਾਰ ਹੈ ਜਦੋਂ ਤਮਾਂਗ ਸਿੱਕਮ ਦੇ ਮੁੱਖ ਮੰਤਰੀ ਬਣੇ ਹਨ। ਸਿੱਕਮ ਦੇ ਪਾਲਜੋਰ ਸਟੇਡੀਅਮ ਵਿੱਚ ਸਹੁੰ ਚੁੱਕ ਸਮਾਗਮ ਦਾ ਕਰਵਾਇਆ ਗਿਆ। ਰਾਜਪਾਲ ਲਕਸ਼ਮਣ ਪ੍ਰਸਾਦ ਆਚਾਰੀਆ ਨੇ ਤਮਾਂਗ ਨੂੰ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ। ਤਮਾਂਗ (Prem Singh Tamang) ਦੇ ਨਾਲ ਅੱਠ ਨਵੇਂ ਚੁਣੇ ਗਏ ਵਿਧਾਇਕਾਂ ਨੇ ਵੀ ਮੰਤਰੀ ਵਜੋਂ ਸਹੁੰ ਚੁੱਕੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਪ੍ਰੇਮ ਸਿੰਘ ਤਮਾਂਗ ਨੂੰ ਸਿੱਕਮ ਦਾ ਮੁੜ ਮੁੱਖ ਮੰਤਰੀ ਬਣਨ ‘ਤੇ ਵਧਾਈ ਦਿੱਤੀ ਹੈ।
The post ਪ੍ਰੇਮ ਸਿੰਘ ਤਮਾਂਗ ਨੇ ਦੂਜੀ ਵਾਰ ਸਿੱਕਮ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ appeared first on TheUnmute.com - Punjabi News. Tags:
|
PM ਨਰਿੰਦਰ ਮੋਦੀ ਦੀ ਮੰਤਰੀ ਮੰਡਲ 'ਚ ਕਿਸ ਨੂੰ ਮਿਲਿਆ ਕਿਹੜਾ ਮੰਤਰਾਲਾ, ਵੇਖੋ ਪੂਰੀ ਸੂਚੀ Monday 10 June 2024 04:58 PM UTC+00 | Tags: latest-news modi-cabinet-ministers modi-cabinet-ministers-list narendra-modi-cabinet news pm-narendra-modi ਚੰਡੀਗੜ੍ਹ 10 ਜੂਨ 2024: (Modi Cabinet Ministers list) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਨਵੀਂ ਸਰਕਾਰ ਦੀ ਪਹਿਲੀ ਮੰਤਰੀ ਮੰਡਲ ਬੈਠਕ ਸੋਮਵਾਰ ਸ਼ਾਮ ਨੂੰ ਹੋਈ। ਇਸ ਤੋਂ ਤੁਰੰਤ ਬਾਅਦ ਵਿਭਾਗਾਂ ਦੀ ਵੰਡ ਦਾ ਐਲਾਨ ਕਰ ਦਿੱਤਾ ਗਿਆ। ਇੱਥੇ ਚਾਰ ਮੰਤਰਾਲੇ ਹਨ- ਗ੍ਰਹਿ, ਰੱਖਿਆ, ਵਿੱਤ ਅਤੇ ਵਿਦੇਸ਼। ਇਨ੍ਹਾਂ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਭਾਵ ਅਮਿਤ ਸ਼ਾਹ ਗ੍ਰਹਿ ਮੰਤਰੀ, ਰਾਜਨਾਥ ਸਿੰਘ ਰੱਖਿਆ ਮੰਤਰੀ, ਨਿਰਮਲਾ ਸੀਤਾਰਮਨ ਵਿੱਤ ਮੰਤਰੀ ਅਤੇ ਐਸ ਜੈਸ਼ੰਕਰ ਵਿਦੇਸ਼ ਮੰਤਰੀ ਬਣੇ ਰਹਿਣਗੇ। ਸੀਸੀਐਸ ਵਿੱਚ ਸ਼ਾਮਲ ਚਾਰ ਮੰਤਰੀਆਂ ਅਮਿਤ ਸ਼ਾਹ, ਰਾਜਨਾਥ ਸਿੰਘ, ਨਿਰਮਲਾ ਸੀਤਾਰਮਨ ਅਤੇ ਐਸ ਜੈਸ਼ੰਕਰ ਤੋਂ ਇਲਾਵਾ ਨਿਤਿਨ ਗਡਕਰੀ ਪੰਜਵੇਂ ਸਭ ਤੋਂ ਸੀਨੀਅਰ ਮੰਤਰੀ ਹਨ। ਉਸ ਦੀਆਂ ਜ਼ਿੰਮੇਵਾਰੀਆਂ ਵਿੱਚ ਵੀ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਉਹ ਲਗਾਤਾਰ ਤੀਜੀ ਵਾਰ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਬਣੇ ਹਨ। ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਐੱਨਡੀਏ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਅਤੇ 16 ਸੰਸਦ ਮੈਂਬਰ ਵਾਲੀ ਟੀਡੀਪੀ ਸੜਕ ਆਵਾਜਾਈ ਮੰਤਰਾਲਾ ਚਾਹੁੰਦੀ ਹੈ। ਹਾਲਾਂਕਿ ਗਡਕਰੀ ਦੀ ਜ਼ਿੰਮੇਵਾਰੀ ਬਰਕਰਾਰ ਹੈ। ਪ੍ਰਧਾਨ ਮੰਤਰੀ ਦੀ ਟੀਮ ਵਿਚ ਗਡਕਰੀ ਇਕਲੌਤੇ ਸੀਨੀਅਰ ਮੰਤਰੀ ਬਣ ਗਏ ਹਨ, ਜਿਨ੍ਹਾਂ ਦੀਆਂ ਜ਼ਿੰਮੇਵਾਰੀਆਂ 2014 ਤੋਂ ਬਾਅਦ ਨਹੀਂ ਬਦਲੀਆਂ ਹਨ। ਇਸ ਵਾਰ ਪ੍ਰਧਾਨ ਮੰਤਰੀ ਮੋਦੀ ਤੋਂ ਬਾਅਦ ਸੀਨੀਆਰਤਾ ਦੇ ਕ੍ਰਮ ਵਿੱਚ ਚੋਟੀ ਦੇ 10 ਮੰਤਰੀਆਂ ਵਿੱਚ ਚਾਰ ਨਵੇਂ ਨਾਂ ਸ਼ਾਮਲ ਕੀਤੇ ਗਏ ਹਨ। ਇਨ੍ਹਾਂ ‘ਚੋਂ ਪਹਿਲੇ ਨੰਬਰ ‘ਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਹਨ। ਉਨ੍ਹਾਂ ਨੂੰ ਖੇਤੀਬਾੜੀ, ਕਿਸਾਨ ਭਲਾਈ ਅਤੇ ਪੇਂਡੂ ਵਿਕਾਸ ਮੰਤਰੀ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਕੈਬਨਿਟ ਮੰਤਰੀ ਬਣੇ ਭਾਜਪਾ ਪ੍ਰਧਾਨ ਜੇਪੀ ਨੱਡਾ ਕੋਲ ਸਿਹਤ ਮੰਤਰਾਲੇ ਦੀ ਜ਼ਿੰਮੇਵਾਰੀ ਹੋਵੇਗੀ। ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਊਰਜਾ ਅਤੇ ਆਵਾਸ ਵਰਗੇ ਅਹਿਮ ਮੰਤਰਾਲਿਆਂ ਦਾ ਚਾਰਜ ਸੰਭਾਲਣਗੇ। ਐਚਡੀ ਕੁਮਾਰਸਵਾਮੀ ਚੋਟੀ ਦੇ 10 ਮੰਤਰੀਆਂ ਵਿਚੋਂ ਇਕੱਲੇ ਗੈਰ-ਭਾਜਪਾ ਹਨ। ਉਨ੍ਹਾਂ ਨੂੰ ਭਾਰੀ ਉਦਯੋਗ ਅਤੇ ਇਸਪਾਤ ਮੰਤਰਾਲੇ ਦੀ ਜ਼ਿੰਮੇਵਾਰੀ ਮਿਲੀ ਹੈ। 10ਵੇਂ ਨੰਬਰ ‘ਤੇ ਸਹੁੰ ਚੁੱਕਣ ਵਾਲੇ ਪਿਊਸ਼ ਗੋਇਲ ਪਹਿਲਾਂ ਵਾਂਗ ਉਦਯੋਗ ਅਤੇ ਵਣਜ ਮੰਤਰੀ ਬਣੇ ਰਹਿਣਗੇ। ਇਹ ਸਾਰੇ ਮੰਤਰਾਲੇ ਮੋਦੀ ਸਰਕਾਰ ਦੇ ਵਿਕਾਸ ਏਜੰਡੇ ਲਈ ਅਹਿਮ ਹਨ। ਅਸ਼ਵਨੀ ਵੈਸ਼ਨਵ ਨੂੰ ਰੇਲ ਮੰਤਰੀ ਬਣਾਇਆ ਗਿਆ ਹੈ। ਵੀ.ਸੋਮੰਨਾ ਅਤੇ ਰਵਨੀਤ ਸਿੰਘ ਬਿੱਟੂ ਨੂੰ ਰੇਲ ਰਾਜ ਮੰਤਰੀ ਬਣਾਇਆ ਗਿਆ ਹੈ। ਰਵਨੀਤ ਸਿੰਘ ਪੰਜਾਬ ਦੇ ਲੁਧਿਆਣਾ ਤੋਂ ਚੋਣ ਹਾਰ ਗਏ ਸਨ, ਫਿਰ ਵੀ ਉਨ੍ਹਾਂ ਨੂੰ ਮੰਤਰੀ ਬਣਾਇਆ ਗਿਆ ਹੈ। ਉਹ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦਾ ਪੋਤਾ ਹੈ। ਪਿਛਲੀ ਸਰਕਾਰ ਵਿੱਚ ਸਮ੍ਰਿਤੀ ਇਰਾਨੀ ਨੇ ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਸੰਭਾਲਿਆ ਸੀ। ਹੁਣ ਅੰਨਪੂਰਨਾ ਦੇਵੀ ਨੂੰ ਇਹ ਚਾਰਜ ਮਿਲਿਆ ਹੈ। ਮਰਹੂਮ ਨੇਤਾ ਰਾਮ ਵਿਲਾਸ ਪਾਸਵਾਨ ਦੇ ਪੁੱਤਰ ਅਤੇ ਲੋਜਪਾ-ਰਾਮ ਵਿਲਾਸ ਦੇ ਮੁਖੀ ਚਿਰਾਗ ਪਾਸਵਾਨ ਨੂੰ ਫੂਡ ਪ੍ਰੋਸੈਸਿੰਗ ਮੰਤਰੀ ਬਣਾਇਆ ਗਿਆ ਹੈ। ਮੋਦੀ ਸਰਕਾਰ ਦੇ ਸਭ ਤੋਂ ਨੌਜਵਾਨ ਮੰਤਰੀ ਅਤੇ ਟੀਡੀਪੀ ਕੋਟੇ ਤੋਂ ਆਉਣ ਵਾਲੇ ਕੇ. ਰਾਮਮੋਹਨ ਨਾਇਡੂ ਹੁਣ ਤੱਕ ਇਹ ਜ਼ਿੰਮੇਵਾਰੀ ਜੋਤੀਰਾਦਿੱਤਿਆ ਸਿੰਧੀਆ ਕੋਲ ਸੀ। ਸਿੰਧੀਆ ਨੂੰ ਹੁਣ ਉੱਤਰ ਪੂਰਬੀ ਖੇਤਰ ਦਾ ਸੰਚਾਰ ਅਤੇ ਵਿਕਾਸ ਮੰਤਰੀ ਬਣਾਇਆ ਗਿਆ ਹੈ। ਗਜੇਂਦਰ ਸਿੰਘ ਸ਼ੇਖਾਵਤ, ਜਿਨ੍ਹਾਂ ਕੋਲ ਪਿਛਲੀ ਵਾਰ ਜਲ ਸ਼ਕਤੀ ਮੰਤਰਾਲਾ ਸੀ, ਹੁਣ ਸੱਭਿਆਚਾਰ ਅਤੇ ਸੈਰ-ਸਪਾਟਾ ਮੰਤਰੀ ਹੋਣਗੇ। ਉਨ੍ਹਾਂ ਦੀ ਥਾਂ ‘ਤੇ ਗੁਜਰਾਤ ਭਾਜਪਾ ਦੇ ਸੂਬਾ ਪ੍ਰਧਾਨ ਸੀਆਰ ਪਾਟਿਲ ਨੂੰ ਜਲ ਸ਼ਕਤੀ ਮੰਤਰੀ ਬਣਾਇਆ ਗਿਆ ਹੈ। ਹੁਣ ਤੱਕ ਇਨ੍ਹਾਂ ਦੋਵਾਂ ਮੰਤਰਾਲਿਆਂ ਦੀ ਜ਼ਿੰਮੇਵਾਰੀ ਅਨੁਰਾਗ ਠਾਕੁਰ ਕੋਲ ਸੀ। ਇਸ ਵਾਰ ਉਨ੍ਹਾਂ ਨੂੰ ਮੰਤਰੀ ਨਹੀਂ ਬਣਾਇਆ ਗਿਆ ਹੈ। ਉਨ੍ਹਾਂ ਦੀ ਥਾਂ ਮਨਸੁਖ ਮੰਡਾਵੀਆ ਨੂੰ ਖੇਡ ਅਤੇ ਯੁਵਾ ਮਾਮਲਿਆਂ ਦਾ ਮੰਤਰੀ ਬਣਾਇਆ ਗਿਆ ਹੈ। ਸਭ ਤੋਂ ਘੱਟ ਉਮਰ ਦੀ ਮਹਿਲਾ ਰੱਖਿਆ ਮੰਤਰੀ ਏਕਨਾਥ ਖੜਸੇ ਨੂੰ ਖੇਡ ਰਾਜ ਮੰਤਰੀ ਬਣਾਇਆ ਗਿਆ ਹੈ। ਅਸ਼ਵਿਨੀ ਵੈਸ਼ਨਵ ਨੂੰ ਰੇਲਵੇ, ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਦੇ ਨਾਲ-ਨਾਲ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। The post PM ਨਰਿੰਦਰ ਮੋਦੀ ਦੀ ਮੰਤਰੀ ਮੰਡਲ ‘ਚ ਕਿਸ ਨੂੰ ਮਿਲਿਆ ਕਿਹੜਾ ਮੰਤਰਾਲਾ, ਵੇਖੋ ਪੂਰੀ ਸੂਚੀ appeared first on TheUnmute.com - Punjabi News. Tags:
|
ਜਾਣੋ PM ਨਰਿੰਦਰ ਮੋਦੀ ਦੀ ਮੰਤਰੀ ਮੰਡਲ 'ਚ ਰਵਨੀਤ ਸਿੰਘ ਬਿੱਟੂ ਨੂੰ ਕਿਹੜਾ ਮੰਤਰਾਲਾ ਮਿਲਿਆ Monday 10 June 2024 05:13 PM UTC+00 | Tags: ludhiana news pm-narendra-modis-cabinet ravneet-singh-bittu ਚੰਡੀਗੜ੍ਹ 10 ਜੂਨ 2024: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਨਵੀਂ ਸਰਕਾਰ ਦੀ ਪਹਿਲੀ ਮੰਤਰੀ ਮੰਡਲ ਬੈਠਕ ਤੋਂ ਤੁਰੰਤ ਬਾਅਦ ਵਿਭਾਗਾਂ ਦੀ ਵੰਡ ਦਾ ਐਲਾਨ ਕਰ ਦਿੱਤਾ ਗਿਆ। ਪੰਜਾਬ ਤੋਂ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ (Ravneet Singh Bittu) ਨੂੰ ਰੇਲ ਰਾਜ ਅਤੇ ਅਤੇ ਫੂਡ ਪ੍ਰੋਸੈਸਿੰਗ ਮੰਤਰੀ ਬਣਾਇਆ ਗਿਆ ਹੈ। ਰਵਨੀਤ ਸਿੰਘ ਪੰਜਾਬ ਦੇ ਲੁਧਿਆਣਾ ਤੋਂ ਲੋਕ ਸਭਾ ਚੋਣ ਹਾਰ ਗਏ ਸਨ, ਫਿਰ ਵੀ ਉਨ੍ਹਾਂ ਨੂੰ ਮੰਤਰੀ ਬਣਾਇਆ ਗਿਆ ਹੈ। ਉਹ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦਾ ਪੋਤਾ ਹਨ। The post ਜਾਣੋ PM ਨਰਿੰਦਰ ਮੋਦੀ ਦੀ ਮੰਤਰੀ ਮੰਡਲ ‘ਚ ਰਵਨੀਤ ਸਿੰਘ ਬਿੱਟੂ ਨੂੰ ਕਿਹੜਾ ਮੰਤਰਾਲਾ ਮਿਲਿਆ appeared first on TheUnmute.com - Punjabi News. Tags:
|
ਕੇਂਦਰੀ ਮੰਤਰੀ ਮੰਡਲ 'ਚ ਇਨ੍ਹਾਂ ਮੰਤਰੀਆਂ ਦੇ ਅਹੁਦਿਆਂ 'ਚ ਨਹੀਂ ਕੋਈ ਬਦਲਾਅ Monday 10 June 2024 05:23 PM UTC+00 | Tags: modi-cabinet narendra-mod news ਚੰਡੀਗੜ੍ਹ 10 ਜੂਨ 2024: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਨਵੀਂ ਸਰਕਾਰ ਦੀ ਪਹਿਲੀ ਮੰਤਰੀ ਮੰਡਲ ਬੈਠਕ ਤੋਂ ਤੁਰੰਤ ਬਾਅਦ ਵਿਭਾਗਾਂ ਦੀ ਵੰਡ ਦਾ ਐਲਾਨ ਕਰ ਦਿੱਤਾ ਗਿਆ। ਸੀਸੀਐਸ ਵਿੱਚ ਸ਼ਾਮਲ ਚਾਰ ਮੰਤਰੀਆਂ ਅਮਿਤ ਸ਼ਾਹ, ਰਾਜਨਾਥ ਸਿੰਘ, ਨਿਰਮਲਾ ਸੀਤਾਰਮਨ ਅਤੇ ਐਸ ਜੈਸ਼ੰਕਰ ਤੋਂ ਇਲਾਵਾ ਨਿਤਿਨ ਗਡਕਰੀ ਪੰਜਵੇਂ ਸਭ ਤੋਂ ਸੀਨੀਅਰ ਮੰਤਰੀ ਹਨ। ਉਸ ਦੀਆਂ ਜ਼ਿੰਮੇਵਾਰੀਆਂ ਵਿੱਚ ਵੀ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਗਡਕਰੀ ਲਗਾਤਾਰ ਤੀਜੀ ਵਾਰ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਬਣੇ ਹਨ। The post ਕੇਂਦਰੀ ਮੰਤਰੀ ਮੰਡਲ ‘ਚ ਇਨ੍ਹਾਂ ਮੰਤਰੀਆਂ ਦੇ ਅਹੁਦਿਆਂ ‘ਚ ਨਹੀਂ ਕੋਈ ਬਦਲਾਅ appeared first on TheUnmute.com - Punjabi News. Tags:
|
ਇਨ੍ਹਾਂ ਬੀਬੀਆਂ ਵੱਲੋਂ ਸਮੁੱਚੇ ਪੰਜਾਬ ਦੀਆਂ ਬੀਬੀਆਂ ਨੂੰ ਸੱਦਾ, ਹਰ ਬੀਬੀ ਬੂਟਿਆਂ ਨੂੰ ਗੋਦ ਲਵੇ Monday 10 June 2024 05:30 PM UTC+00 | Tags: adopt-saplings save-environmental save-tree ਚੰਡੀਗੜ੍ਹ,10 ਜੂਨ 2024: ਜਲਵਾਯੂ ਵਿੱਚ ਆ ਰਹੀਆਂ ਵੱਡੀਆਂ ਤਬਦੀਲੀਆਂ ਨੂੰ ਮਹਿਸੂਸ ਕਰਦਿਆ ਪੰਜਾਬ ਦੀਆਂ ਬੀਬੀਆਂ ਅੱਗੇ ਆਈਆਂ ਹਨ। ਇੰਨ੍ਹਾਂ ਬੀਬੀਆਂ ਨੇ ਸਮੁੱਚੇ ਪੰਜਾਬ ਦੀਆਂ ਬੀਬੀਆਂ ਨੂੰ ਸੱਦਾ ਦਿੱਤਾ ਕਿ ਪੰਥ ਤੇ ਪੰਜਾਬ ਦੇ ਭਵਿੱਖ ਦੀ ਵਿਉਂਤਬੰਦੀ ਬਾਰੇ ਪਹਿਲ ਕਦਮੀ ਲਈ ਅੱਗੇ ਆਉਣ।ਇੱਕਠੀਆਂ ਹੋਈਆਂ ਬੀਬੀਆਂ ਨੇ ਇੱਕਸੁਰ ਹੁੰਦਿਆ ਕਿਹਾ ਹੈ ਕਿ ਜੇ ਪੰਥ ਤੇ ਪੰਜਾਬ ਦਾ ਭਵਿੱਖ ਬਚਾਉਣਾ ਹੈ ਤਾਂ ਹਰ ਬੀਬੀ ਬੂਟਿਆਂ ਨੂੰ ਗੋਦ ਲਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਚੰਡੀਗੜ੍ਹ ਵਿੱਚ ਬੀਬੀਆਂ ਦੀ ਇੱਕ ਮੀੀਟੰਗ ਵਿੱਚ ਫੈਸਲਾ ਕੀਤਾ ਕਿ 13 ਜੂਨ ਨੂੰ ਸ਼੍ਰੀ ਕੀਰਤਪੁਰ ਸਾਹਿਬ ਦੇ ਨੌਲੱਖਾ ਬਾਗ ਤੋਂ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਪੰਜਾਬ ਦਾ ਭਵਿੱਖ ਬਚੇਗਾ ਤਦ ਹੀ ਪੰਥ ਨੂੰ ਬਚਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਆਲਮੀ ਤਪਸ਼ ਕਾਰਨ ਮਸਲਾ ਸਾਡੀਆਂ ਨਸਲਾਂ ਦੀ ਹੋਂਦ ਨੂੰ ਬਚਾਉਣ ਦਾ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਰੱਬ ਨੇ ਬੀਬੀਆਂ ਨੂੰ ਅਜਿਹੀ ਤਾਕਤ ਦਿੱਤੀ ਹੋਈ ਹੈ ਕਿ ਉਹ ਇੱਕਲੀ ਹੀ 8 ਤੋਂ 10 ਜੀਆਂ ਦੇ ਟੱਬਰ ਨੂੰ ਸੰਭਾਲ ਸਕਦੀ ਹੈ ਤੇ ਉਸ ਨੂੰ ਪਾਲਣ ਦੀ ਸਮਰੱਥਾ ਵੀ ਰੱਖਦੀ ਹੈ। ਤਰੱਕੀ ਦੀ ਆੜ ਹੇਠ ਕਾਰਪੋਰੇਟਾਂ ਨੇ ਜਿਹੜਾ ਨੁਕਸਾਨ ਸਾਡੇ ਵਾਤਾਵਰਨ ਦਾ ਕਰ ਦਿੱਤਾ ਹੈ ਉਸ ਦਾ ਸਭ ਤੋਂ ਮਾੜਾ ਅਸਰ ਗਰੀਬ ਵਰਗ `ਤੇ ਪੈ ਰਿਹਾ ਹੈ।ਸਾਫ ਸੁਥਰਾ ਸਾਹ ਹਰ ਇੱਕ ਨੂੰ ਚਾਹੀਦੀ ਹੈ ਤੇ ਇਹ ਸਾਫ ਹਵਾ ਰੁੱਖਾਂ ਨਾਲ ਹੀ ਆ ਸਕਦੀ ਹੈ।ਉਨ੍ਹਾਂ ਬੀਬੀ ਹੋਣ `ਤੇ ਫਖ਼ਰ ਮਹਿਸੂਸ ਕਰਦਿਆ ਕਿਹਾ ਕਿ ਇੱਕ ਬੀਬੀ ਹੀ ਜੋ ਦਰਦ ਨੂੰ ਦਿੱਲੋਂ ਮਹਿਸੂਸ ਕਰਦੀ ਹੈ।ਆਲਮੀ ਤਪਸ਼ ਕਾਰਨ ਹੁਣ ਸੋਚਣ ਦਾ ਵੇਲਾ ਨਹੀਂ ਰਿਹਾ ਸਗੋਂ ਬੂਟੇ ਲਗਾਉਣ ਵਰਗੀ ਮੁਹਿੰਮ ਨੂੰ ਅਮਲ ਵਿੱਚ ਲਿਆੳੇੁਣਾ ਸਾਡੀ ਤਰਜੀਹ ਰਹੇਗੀ ਕਿਉਂਕਿ ਅਸੀਂ ਪਹਿਲਾਂ ਹੀ ਬਹੁਤ ਲੇਟ ਹੋ ਚੁੱਕੇ ਹਾਂ। ਬੀਬੀ ਜਗੀਰ ਕੌਰ ਨੇ ਕਿਹਾ ਕਿ ਇਹ ਫੈਸਲਾ ਸਮੁੱਚਤਾ ਵਿੱਚ ਉਨ੍ਹਾਂ ਬੀਬੀਆਂ ਨੇ ਕੀਤਾ ਹੈ ਜਿੰਨ੍ਹਾਂ ਦੇ ਮਨਾਂ ਵਿੱਚ ਪੰਥ ਤੇ ਪੰਜਾਬ ਲਈ ਦਰਦ ਤੇ ਫਿਕਰਮੰਦੀ ਹੈ।ਉਨ੍ਹਾਂ ਕਿਹਾ ਕਿ 13 ਜੂਨ ਤੋਂ ਪੰਜਾਬ ਭਰ ਵਿੱਚ 9 ਲੱਖ ਬੂਟੇ ਲਗਾਉਣ ਦੀ ਮੁਹਿੰਮ ਨੌਲੱਖਾ ਬਾਗ ਤੋਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਵੇਂ ਬੀਬੀਆਂ ਆਪਣੇ ਬੱਚੇ ਪਾਲਦੀਆਂ ਹਨ ਉਸੇ ਤਰ੍ਹਾਂ ਲਗਾਏ ਜਾਣ ਵਾਲੇ ਬੂਟਿਆਂ ਦੀ ਸਾਂਭ ਸੰਭਾਲ ਕਰਨਗੀਆਂ ਤੇ ਉਨ੍ਹਾਂ ਨੂੰ ਪਾਲਣਗੀਆਂ। ਬੀਬੀ ਜਗੀਰ ਕੌਰ ਨੇ ਕਿਹਾ ਕਿ ਇਸ ਕਰਕੇ ਇਸ ਮੁਹਿੰਮ ਦਾ ਸਲੋਗਨ ਹੀ ਹਰ ਬੀਬੀ ਇੱਕ ਬੂਟਾ ਲਵੇ ਗੋਦ। ਉਨ੍ਹਾਂ ਕਿਹਾ ਕਿ ਜਲਵਾਯੂ ਤਬਦੀਲੀ ਨੇ ਸਮੁੱਚੇ ਸੰਸਾਰ ਨੂੰ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ।ਗੁਰੂ ਸਾਹਿਬਾਨਾਂ ਨੇ ਸਿੱਖ ਜਗਤ ਨੂੰ ਗੋਲਬਲੀ ਸੋਚਣ ਦਾ ਸੰਕਲਪ ਦਿੱਤਾ ਹੋਇਆ ਹੈ।ਇਸ ਲਈ ਹਰ ਸਿੱਖ ਸਰਬੱਤ ਦੇ ਭਲੇ ਨਾਲ ਆਪਣੇ ਦਿਨ ਦੀ ਸ਼ੁਰੂਆਤ ਕਰਦਾ ਹੈ। ਬੀਬੀ ਜਗੀਰ ਕੌਰ ਨੇ ਪੰਜਾਬ ਭਰ ਦੇ ਵਾਤਾਵਰਨ ਪ੍ਰੇਮੀਆਂ ਨੂੰ ਇਸ ਮੁਹਿੰਮ ਨਾਲ ਜੁੜਨ ਦੀ ਅਪੀਲ ਕਰਦਿਆ ਕਿਹਾ ਕਿ ਬੂਟੇ ਲਗਾਉਣ ਦੀ ਇਹ ਮੁਹਿੰਮ ਤਹਿਤ ਅਗਲੀ ਮੀਟਿੰਗ ਗੁਰਦੁਆਰਾ ਅੰਬ ਸਾਹਿਬ ਹੋਵੇਗੀ।ਹਰ ਹਫਤੇ ਦੋ ਵਾਰ ਬੀਬੀਆਂ ਬੂਟਿਆਂ ਬਾਰੇ ਵਿਉਂਤਬੰਦੀ ਕਰਨਗੀਆਂ ਤੇ ਸਾਂਝੀਆਂ ਥਾਵਾਂ `ਤੇ ਬੂਟੇ ਲਗਾਉਣਗੀਆਂ। ਇਸ ਮੌਕੇ ਚੰਡੀਗੜ੍ਹ ਦੀ ਸਾਬਕਾ ਮੇਅਰ ਤੇ ਐਸਜੀਪੀਸੀ ਮੈਂਬਰ ਹਰਜਿੰਦਰ ਕੌਰ, ਬੀਬੀ ਪਰਮਜੀਤ ਕੌਰ ਲਾਂਡਰਾ,ਬੀਬੀ ਵੀਨਾ ਮੱਕੜ ਤੇ ਬੀਬੀ ਹਰਪ੍ਰੀਤ ਕੌਰ ਬਰਨਾਲਾ ਸਮੇਤ ਹੋਰ ਬੀਬੀਆਂ ਵੀ ਹਾਜ਼ਰ ਸਨ। The post ਇਨ੍ਹਾਂ ਬੀਬੀਆਂ ਵੱਲੋਂ ਸਮੁੱਚੇ ਪੰਜਾਬ ਦੀਆਂ ਬੀਬੀਆਂ ਨੂੰ ਸੱਦਾ, ਹਰ ਬੀਬੀ ਬੂਟਿਆਂ ਨੂੰ ਗੋਦ ਲਵੇ appeared first on TheUnmute.com - Punjabi News. Tags:
|
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription. |
Sport:
Digest