TheUnmute.com – Punjabi NewsPunjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com |
Table of Contents
|
ਚੰਡੀਗੜ੍ਹ 'ਚ ਹੋਰ ਵਧੇਗੀ ਗਰਮੀ, ਮੌਸਮ ਵਿਭਾਗ ਵੱਲੋਂ ਹੀਟ ਵੇਵ ਦਾ ਰੈੱਡ ਅਲਰਟ ਜਾਰੀ Tuesday 21 May 2024 05:55 AM UTC+00 | Tags: breaking-news chandigarh chandigarh-news chandigarh-weather heat-wave heat-wave-alert news ਚੰਡੀਗੜ੍ਹ, 21 ਮਈ 2024: ਚੰਡੀਗੜ੍ਹ (Chandigarh) ‘ਚ ਗਰਮੀ ਵਧਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਨਹੀਂ ਹੈ। ਮੌਸਮ ਵਿਭਾਗ ਮੁਤਾਬਕ ਸ਼ਨੀਵਾਰ 25 ਮਈ ਤੱਕ ਵੱਧ ਤੋਂ ਵੱਧ ਤਾਪਮਾਨ 45 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਰਾਤ ਦਾ ਤਾਪਮਾਨ ਵੀ ਵਧੇਗਾ। ਵਿਭਾਗ ਵੱਲੋਂ 25 ਮਈ ਤੱਕ ਗਰਮੀ ਅਤੇ ਹੀਟ ਵੇਵ (Heat Wave) ਦਾ ਰੈੱਡ ਅਲਰਟ ਵੀ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਅਨੁਸਾਰ 23 ਮਈ ਤੱਕ ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 28 ਡਿਗਰੀ ਰਹੇਗਾ। ਇਸ ਤੋਂ ਬਾਅਦ ਤਾਪਮਾਨ ਫਿਰ ਵਧੇਗਾ। 24 ਅਤੇ 25 ਮਈ ਨੂੰ ਵੱਧ ਤੋਂ ਵੱਧ ਤਾਪਮਾਨ 45 ਡਿਗਰੀ ਨੂੰ ਪਾਰ ਕਰ ਜਾਵੇਗਾ, ਜਦਕਿ ਘੱਟੋ-ਘੱਟ ਤਾਪਮਾਨ 30 ਡਿਗਰੀ ਰਹੇਗਾ। ਹਾਲਾਂਕਿ ਅੱਜ ਸਵੇਰ ਤੋਂ ਹੀ ਸ਼ਹਿਰ (Chandigarh) ਵਿੱਚ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਇਸ ਕਾਰਨ ਘੱਟੋ-ਘੱਟ ਤਾਪਮਾਨ 28.5 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ, ਜਦੋਂ ਕਿ ਪਿਛਲੇ ਦਿਨ ਇਹ 30 ਡਿਗਰੀ ਸੀ। ਵੱਧ ਤੋਂ ਵੱਧ ਤਾਪਮਾਨ 42.7 ਡਿਗਰੀ ਦਰਜ ਕੀਤਾ ਗਿਆ ਹੈ। The post ਚੰਡੀਗੜ੍ਹ ‘ਚ ਹੋਰ ਵਧੇਗੀ ਗਰਮੀ, ਮੌਸਮ ਵਿਭਾਗ ਵੱਲੋਂ ਹੀਟ ਵੇਵ ਦਾ ਰੈੱਡ ਅਲਰਟ ਜਾਰੀ appeared first on TheUnmute.com - Punjabi News. Tags:
|
ਪੰਜਾਬ 'ਚ ਗਰਮੀ ਦਾ ਕਹਿਰ ਜਾਰੀ, ਮੌਸਮ ਵਿਭਾਗ ਵੱਲੋਂ 10 ਜ਼ਿਲ੍ਹਿਆਂ 'ਚ ਰੈੱਡ ਅਲਰਟ ਜਾਰੀ Tuesday 21 May 2024 06:04 AM UTC+00 | Tags: big-breaking-news breaking-news heat-wave heat-wave-red-alert meteorological-department news punjab red-alert ਚੰਡੀਗੜ੍ਹ, 21 ਮਈ 2024: ਪੰਜਾਬ ਵਿੱਚ ਗਰਮੀ ਦਾ ਅਸਰ ਵਧਣਾ ਸ਼ੁਰੂ ਹੋ ਗਿਆ ਹੈ। ਮੌਸਮ ਵਿਭਾਗ ਵੱਲੋਂ ਪੰਜਾਬ ਦੇ 10 ਜ਼ਿਲ੍ਹਿਆਂ ਵਿੱਚ ਰੈੱਡ ਅਲਰਟ (Red alert) ਜਾਰੀ ਕੀਤਾ ਗਿਆ ਹੈ। ਇਸ ਦਾ ਅਸਰ ਆਉਣ ਵਾਲੇ ਕਈ ਦਿਨਾਂ ਤੱਕ ਦਿਖਾਈ ਦੇਵੇਗਾ। ਗਰਮੀ ਦੇ ਕਹਿਰ ਦਰਮਿਆਨ ਪੰਜਾਬ ਦੇ ਬਠਿੰਡਾ ਵਿੱਚ ਦੂਜੇ ਦਿਨ ਵੀ ਤਾਪਮਾਨ ਸਭ ਤੋਂ ਵੱਧ ਰਿਹਾ। ਇਸ ਦੇ ਨਾਲ ਹੀ ਆਉਣ ਵਾਲੇ ਕਈ ਦਿਨਾਂ ਤੱਕ ਗਰਮੀ ਤੋਂ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ। ਮੌਸਮ ਵਿਭਾਗ ਵੱਲੋਂ ਜਾਰੀ ਸੂਚਨਾ ਅਨੁਸਾਰ ਅੱਜ ਪੰਜਾਬ ਦੇ 10 ਜ਼ਿਲ੍ਹਿਆਂ ਨੂੰ ਰੈੱਡ ਅਲਰਟ (Red alert) ‘ਤੇ ਰੱਖਿਆ ਗਿਆ ਹੈ। ਇੱਥੋਂ ਦਾ ਮੌਸਮ ਆਮ ਨਾਲੋਂ ਵੀ ਵੱਧ ਗਰਮ ਹੈ। ਮਾਝੇ ਦੇ ਅੰਮ੍ਰਿਤਸਰ ਅਤੇ ਤਰਨ ਤਾਰਨ ਤੋਂ ਇਲਾਵਾ ਪੱਛਮੀ ਮਾਲਵੇ ਦੇ ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਮੋਗਾ, ਬਠਿੰਡਾ, ਬਰਨਾਲਾ ਅਤੇ ਮਾਨਸਾ ਵਿੱਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।
The post ਪੰਜਾਬ ‘ਚ ਗਰਮੀ ਦਾ ਕਹਿਰ ਜਾਰੀ, ਮੌਸਮ ਵਿਭਾਗ ਵੱਲੋਂ 10 ਜ਼ਿਲ੍ਹਿਆਂ ‘ਚ ਰੈੱਡ ਅਲਰਟ ਜਾਰੀ appeared first on TheUnmute.com - Punjabi News. Tags:
|
ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਦੀ ਮੌਤ 'ਤੇ ਭਾਰਤ 'ਚ ਇਕ ਦਿਨ ਦੇ ਰਾਸ਼ਟਰੀ ਸੋਗ ਦਾ ਐਲਾਨ Tuesday 21 May 2024 06:44 AM UTC+00 | Tags: breaking-news ibrahim-raisi latest news ਚੰਡੀਗੜ੍ਹ, 21 ਮਈ 2024: ਹਾਲ ਹੀ ਵਿੱਚ ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ (Ibrahim Raisi) ਦੀ ਇੱਕ ਹੈਲੀਕਾਪਟਰ ਹਾਦਸੇ ਵਿੱਚ ਮੌਤ ਹੋ ਗਈ ਸੀ। ਦੌਰੇ ਦੌਰਾਨ ਉਨ੍ਹਾਂ ਦੇ ਨਾਲ ਵਿਦੇਸ਼ ਮੰਤਰੀ ਹੁਸੈਨ ਅਮੀਰ ਅਬਦੁੱਲਾਯਾਨ ਅਤੇ ਸੱਤ ਹੋਰ ਵੀ ਸ਼ਾਮਲ ਸਨ। ਜਿਨ੍ਹਾਂ ਸਾਰਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਹਾਦਸੇ ਤੋਂ ਬਾਅਦ ਭਾਰਤ ਸਰਕਾਰ ‘ਚ ਅੱਜ ਯਾਨੀ (ਮੰਗਲਵਾਰ) 21 ਮਈ ਨੂੰ ਇੱਕ ਦਿਨ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਗਿਆ ਹੈ। ਵਿਦੇਸ਼ ਮੰਤਰਾਲੇ ਨੇ ਇੱਕ ਅਧਿਕਾਰਤ ਬਿਆਨ ਜਾਰੀ ਕਰਕੇ ਕਿਹਾ, “ਭਾਰਤ ਭਰ ਵਿੱਚ ਸੋਗ ਵਾਲੇ ਦਿਨ ਸਾਰੀਆਂ ਸਰਕਾਰੀ ਇਮਾਰਤਾਂ ‘ਤੇ ਰਾਸ਼ਟਰੀ ਝੰਡਾ ਅੱਧਾ ਝੁਕਿਆ ਰਹੇਗਾ। ਦੇਸ਼ ਵਿੱਚ ਕੋਈ ਅਧਿਕਾਰਤ ਮਨੋਰੰਜਨ ਪ੍ਰੋਗਰਾਮ ਨਹੀਂ ਕੀਤੇ ਜਾਣਗੇ ।” The post ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਦੀ ਮੌਤ ‘ਤੇ ਭਾਰਤ ‘ਚ ਇਕ ਦਿਨ ਦੇ ਰਾਸ਼ਟਰੀ ਸੋਗ ਦਾ ਐਲਾਨ appeared first on TheUnmute.com - Punjabi News. Tags:
|
ਜਲੰਧਰ ਛਾਉਣੀ ਤੋਂ 'ਆਪ' ਆਗੂ ਜਗਬੀਰ ਸਿੰਘ ਬਰਾੜ BJP 'ਚ ਹੋਏ ਸ਼ਾਮਲ Tuesday 21 May 2024 06:55 AM UTC+00 | Tags: aap-leader breaking-news jagbir-singh-brar jalandhar jalandhar-news latest-news news ਚੰਡੀਗੜ੍ਹ, 21 ਮਈ 2024: ਲੋਕ ਸਭਾ ਚੋਣਾਂ 2024 ਦਰਮਿਆਨ ਜਲੰਧਰ ਛਾਉਣੀ ਤੋਂ ਸਾਬਕਾ ਅਕਾਲੀ ਵਿਧਾਇਕ ਤੇ ‘ਆਪ’ ਆਗੂ ਜਗਬੀਰ ਸਿੰਘ ਬਰਾੜ (Jagbir Singh Brar) ਨੇ ਦਿੱਲੀ ਸਥਿਤ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਭਾਜਪਾ ਵਿਚ ਸ਼ਾਮਲ ਹੋ ਗਏ। ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਉਨ੍ਹਾਂ ਨੂੰ ਦਿੱਲੀ ਭਾਜਪਾ ਹੈੱਡਕੁਆਰਟਰ ‘ਤੇ ਪਾਰਟੀ ‘ਚ ਸ਼ਾਮਲ ਕਰਵਾਇਆ। The post ਜਲੰਧਰ ਛਾਉਣੀ ਤੋਂ ‘ਆਪ’ ਆਗੂ ਜਗਬੀਰ ਸਿੰਘ ਬਰਾੜ BJP ‘ਚ ਹੋਏ ਸ਼ਾਮਲ appeared first on TheUnmute.com - Punjabi News. Tags:
|
ਜਨਰਲ ਅਬਜ਼ਰਵਰ ਨੇ ਸਬ-ਡਿਵੀਜ਼ਨ ਪੱਧਰ 'ਤੇ ਗ੍ਰੀਨ ਕਲੱਬਾਂ ਦੇ ਗਠਨ 'ਤੇ ਦਿੱਤਾ ਜ਼ੋਰ Tuesday 21 May 2024 07:00 AM UTC+00 | Tags: breaking-news general-observer green-clubs latest-news lok-sabha-election news ਐਸ.ਏ.ਐਸ.ਨਗਰ, 21 ਮਈ, 2024: ਚੋਣ ਕਮਿਸ਼ਨ ਵੱਲੋਂ ਜਾਰੀ "ਗਰੀਨ ਇਲੈਕਸ਼ਨਜ਼" ਦੀਆਂ ਹਦਾਇਤਾਂ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕਰਨ ਲਈ ਸ੍ਰੀ ਅਨੰਦਪੁਰ ਸਾਹਿਬ ਸੰਸਦੀ ਹਲਕੇ ਦੇ ਜਨਰਲ ਅਬਜ਼ਰਵਰ ਡਾ: ਹੀਰਾ ਲਾਲ ਨੇ ਆਨੰਦਪੁਰ ਸਾਹਿਬ ਨੂੰ ਦੇਸ਼ ਦੇ ਬਾਕੀ ਹਿੱਸਿਆਂ ਲਈ ਮਾਡਲ ਬਣਾਉਣ ਲਈ ਇਸ ਸਬੰਧੀ ਸ਼ੁਰੂ ਕੀਤੀ ਮੁਹਿੰਮ ਵਿੱਚ ਵੱਧ ਤੋਂ ਵੱਧ ਵੋਟਰਾਂ ਨੂੰ ਸ਼ਾਮਲ ਕਰਨ ਲਈ ਸਬ-ਡਿਵੀਜ਼ਨ ਪੱਧਰ 'ਤੇ ਗਰੀਨ ਕਲੱਬਾਂ ਦੇ ਗਠਨ 'ਤੇ ਜ਼ੋਰ ਦਿੱਤਾ। ਅੱਜ "ਗਰੀਨ ਇਲੈਕਸ਼ਨ" ਮੁਹਿੰਮ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਮੀਟਿੰਗ ਕਰਦੇ ਹੋਏ ਡਾ. ਲਾਲ ਨੇ ਕਿਹਾ ਕਿ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਸਾਨੂੰ ਮਿਸ਼ਨਰੀ ਭਾਵਨਾ ਨਾਲ ਕੰਮ ਕਰਨ ਦੀ ਲੋੜ ਹੈ। ਵਾਤਾਵਰਣ ਦੀ ਸੁਰੱਖਿਆ ਲਈ ਸਰਗਰਮ ਸਮਾਜਿਕ ਅਤੇ ਗੈਰ-ਸਰਕਾਰੀ ਸੰਗਠਨਾਂ ਦੀ ਮਦਦ ਨਾਲ ਜ਼ਮੀਨੀ ਪੱਧਰ ‘ਤੇ ਮੁਹਿੰਮ ਤਹਿਤ ਹੋਣ ਵਾਲੀਆਂ ਗਤੀਵਿਧੀਆਂ ਨੂੰ ਤੇਜ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦੇ ਹਿੱਸੇ ਵਜੋਂ ਬੈਂਕਾਂ ਨੂੰ ਗ੍ਰੀਨ ਬੈਂਕਾਂ ਵਿੱਚ ਤਬਦੀਲ ਕੀਤਾ ਜਾਣਾ ਚਾਹੀਦਾ ਹੈ। ਵੋਟਰਾਂ ਨੂੰ ਮੁਹਿੰਮ ਦਾ ਹਿੱਸਾ ਬਣਨ ਲਈ ਉਤਸ਼ਾਹਿਤ ਕਰਨ ਲਈ ਬ੍ਰਾਂਡ ਅੰਬੈਸਡਰ ਨਿਯੁਕਤ ਕੀਤੇ ਜਾਣ। ਵਪਾਰੀਆਂ ਅਤੇ ਉਦਯੋਗਪਤੀਆਂ ਨੂੰ ਉਨ੍ਹਾਂ ਦੇ ਸਟਾਫ ਨੂੰ ਸੰਵੇਦਨਸ਼ੀਲ ਬਣਾ ਕੇ ਸਾਡੀ ਸੋਚ ਹਰੀ ਭਰੀ ਵੋਟ ਨੂੰ ਉਤਸ਼ਾਹਤ ਕਰਨ ਦੀ ਅਪੀਲ ਕੀਤੀ ਜਾਣੀ ਚਾਹੀਦੀ ਹੈ। ਡਾ. ਲਾਲ ਨੇ ਅੱਗੇ ਕਿਹਾ ਕਿ ਹਰ ਇੱਕ ਇਕੱਠ ਵਿੱਚ ਭਾਵੇਂ ਸਮਾਜਿਕ ਹੋਵੇ ਜਾਂ ਰਾਜਨੀਤਿਕ ਗ੍ਰੀਨ ਇਲੈਕਸ਼ਨ ਨੂੰ ਪ੍ਰਫੁੱਲਤ ਕਰਨ ਦਾ ਪ੍ਰਣ ਲਿਆ ਜਾਵੇ ਅਤੇ ਧਰਤੀ ‘ਤੇ ਕਾਰਬਨ ਦੀ ਮਾਤਰਾ ਵਧਾਉਣ ਵਾਲੇ ਪਲਾਸਟਿਕ ਅਤੇ ਹੋਰ ਸਮਾਨ ਦੀ ਵਰਤੋਂ ਨਾ ਕਰਨ ਦੀ ਸਹੁੰ ਚੁੱਕੀ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਇੱਕ ਪੱਤਰ ਦੇ ਰੂਪ ਵਿੱਚ ਇੱਕ ਸੰਦੇਸ਼ ਵੀ ਸਾਰੇ ਵੋਟਰਾਂ ਨੂੰ ਭੇਜਿਆ ਜਾਵੇ ਤਾਂ ਜੋ ਇਸ ਨੂੰ ਇੱਕ ਜਨ-ਮੁਹਿੰਮ ਬਣਾਉਣ ਅਤੇ ਸੰਪੂਰਨ ਮੁਹਿੰਮ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਇਆ ਜਾ ਸਕੇ। ਗ੍ਰੀਨ ਇਲੈਕਸ਼ਨ ਦੇ ਸੰਦੇਸ਼ ਨੂੰ ਸਮਾਜ ਵਿੱਚ ਫੈਲਾਉਣ ਵਿੱਚ ਸਿੱਖਿਆ ਸੰਸਥਾਵਾਂ ਦਾ ਬਹੁਤ ਮਹੱਤਵਪੂਰਨ ਯੋਗਦਾਨ ਦੱਸਦਿਆਂ ਉਨ੍ਹਾਂ ਗ੍ਰੀਨ ਇਲੈਕਸ਼ਨ ਦੇ ਸੰਕਲਪ ਬਾਰੇ ਜਾਗਰੂਕ ਕਰਕੇ ਉਨ੍ਹਾਂ ਤੱਕ ਪਹੁੰਚ ਕਰਨ ‘ਤੇ ਜ਼ੋਰ ਦਿੱਤਾ ਤਾਂ ਜੋ ਉਹ ਇਸ ਮੁਹਿੰਮ ਨੂੰ ਹੋਰ ਅੱਗੇ ਵਧਾ ਸਕਣ। ਉਨ੍ਹਾਂ ਕਿਹਾ ਕਿ ਨਗਰ ਨਿਗਮਾਂ ਨਾਲ ਸਬੰਧਤ ਪਾਰਕਾਂ ਨੂੰ ਵੀ ਸਾਫ਼ ਸੁਥਰਾ ਰੱਖਿਆ ਜਾਵੇ ਅਤੇ ਦਿਨੋਂ-ਦਿਨ ਘਟ ਰਹੀ ਹਰਿਆਵਲ ਦੀ ਭਰਪਾਈ ਲਈ ਵੱਧ ਤੋਂ ਵੱਧ ਬੂਟੇ ਲਗਾਏ ਜਾਣ। ਉਨ੍ਹਾਂ ਕਿਹਾ ਕਿ ਬੂਟੇ ਲਗਾਉਣ ਦੇ ਨਾਲ-ਨਾਲ ਹਰਿਆਵਲ ਚੋਣ ਦਾ ਸੁਨੇਹਾ ਦੇਣ ਵਾਲੀਆਂ ਕੈਪਾਂ ਅਤੇ ਹੋਰ ਸਮੱਗਰੀ ਵੀ ਵੋਟਰਾਂ ਨੂੰ ਵੰਡੀ ਜਾਵੇ ਤਾਂ ਜੋ ਵੋਟਰਾਂ ਨੂੰ ਇਸ ਮੁਹਿੰਮ ਵਿੱਚ ਭਾਗੀਦਾਰ ਬਣਾਇਆ ਜਾ ਸਕੇ। ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਜਨਰਲ ਅਬਜ਼ਰਵਰ ਨੂੰ ਭਰੋਸਾ ਦਿੱਤਾ ਕਿ ਆਉਣ ਵਾਲੇ ਦਿਨਾਂ ਵਿੱਚ ਸਾਰੇ ਹਿੱਸੇਦਾਰਾਂ ਨਾਲ ਸੰਪਰਕ ਕਰਕੇ ਹਰਿਆਲੀ ਚੋਣ ਮੁਹਿੰਮ ਬਾਰੇ ਵਿਆਪਕ ਪੱਧਰ ‘ਤੇ ਜਾਗਰੂਕਤਾ ਸ਼ੁਰੂ ਕੀਤੀ ਜਾਵੇਗੀ। ਮੀਟਿੰਗ ਵਿੱਚ ਏਡੀਸੀ (ਜ) ਰਾਜੀਵ ਐਸ ਤਿੜਕੇ, ਏਡੀਸੀ (ਯੂ ਡੀ) ਦਮਨਜੀਤ ਸਿੰਘ ਮਾਨ, ਕਾਰਜਕਾਰੀ ਇੰਜਨੀਅਰ ਪੀਪੀਸੀਬੀ, ਨੋਡਲ ਅਫਸਰ ਸਵੀਪ ਪ੍ਰੋ: ਗੁਰਬਖਸੀਸ਼ ਸਿੰਘ ਅੰਟਾਲ, ਚੋਣ ਤਹਿਸੀਲਦਾਰ ਸੰਜੇ ਕੁਮਾਰ ਵੀ ਹਾਜ਼ਰ ਸਨ। The post ਜਨਰਲ ਅਬਜ਼ਰਵਰ ਨੇ ਸਬ-ਡਿਵੀਜ਼ਨ ਪੱਧਰ ‘ਤੇ ਗ੍ਰੀਨ ਕਲੱਬਾਂ ਦੇ ਗਠਨ ‘ਤੇ ਦਿੱਤਾ ਜ਼ੋਰ appeared first on TheUnmute.com - Punjabi News. Tags:
|
ਮਨੀਸ਼ ਸਿਸੋਦੀਆ ਨੂੰ ਅਦਾਲਤ ਵੱਲੋਂ ਨਹੀਂ ਮਿਲੀ ਰਾਹਤ, ਨਿਆਂਇਕ ਹਿਰਾਸਤ 'ਚ ਕੀਤਾ ਵਾਧਾ Tuesday 21 May 2024 07:06 AM UTC+00 | Tags: breaking-news judicial-custody latest-news manish-sisodia news punjab-news ਚੰਡੀਗੜ੍ਹ, 21 ਮਈ, 2024: ਰਾਊਸ ਐਵੇਨਿਊ ਅਦਾਲਤ ਨੇ ਕਥਿਤ ਦਿੱਲੀ ਸ਼ਰਾਬ ਘਪਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ (Manish Sisodia) ਦੀ ਨਿਆਂਇਕ ਹਿਰਾਸਤ 31 ਮਈ ਤੱਕ ਵਧਾ ਦਿੱਤੀ ਹੈ। ਮਨੀਸ਼ ਸਿਸੋਦੀਆ ਜੇਲ੍ਹ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿੱਚ ਪੇਸ਼ ਹੋਏ। The post ਮਨੀਸ਼ ਸਿਸੋਦੀਆ ਨੂੰ ਅਦਾਲਤ ਵੱਲੋਂ ਨਹੀਂ ਮਿਲੀ ਰਾਹਤ, ਨਿਆਂਇਕ ਹਿਰਾਸਤ ‘ਚ ਕੀਤਾ ਵਾਧਾ appeared first on TheUnmute.com - Punjabi News. Tags:
|
CM ਅਰਵਿੰਦ ਕੇਜਰੀਵਾਲ ਦਾ ਦਾਅਵਾ, ਇੰਡੀਆ ਗਠਜੋੜ ਨੂੰ ਮਿਲ ਰਹੀਆਂ ਹਨ 300 ਤੋਂ ਵੱਧ ਸੀਟਾਂ Tuesday 21 May 2024 07:20 AM UTC+00 | Tags: aap amit-shah arvind-kejriwal breaking-news india-alliance latest-news news punjab punjabi-news the-unmute-breaking-news ਚੰਡੀਗੜ੍ਹ, 21 ਮਈ, 2024: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਨੇ ਮੰਗਲਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਕਿਹਾ ਕਿ ਚੋਣਾਂ ਦਾ ਪੰਜਵਾਂ ਪੜਾਅ ਖਤਮ ਹੋ ਗਿਆ ਹੈ ਅਤੇ ਜਿਵੇਂ-ਜਿਵੇਂ ਚੋਣਾਂ ਹੋ ਰਹੀਆਂ ਹਨ, ਉਸ ਤੋਂ ਇਹ ਸਪੱਸ਼ਟ ਹੋ ਰਿਹਾ ਹੈ ਕਿ ਮੋਦੀ ਸਰਕਾਰ 4 ਜੂਨ ਨੂੰ ਜਾ ਰਹੀ ਹੈ ਅਤੇ ਇੰਡੀਆ ਗੱਠਜੋੜ ਦੀ ਸਰਕਾਰ ਆ ਰਹੀ ਹੈ। ਉਨ੍ਹਾਂ ਕਿਹਾ ਕਿ ਕਈ ਲੋਕਾਂ ਨੇ ਸਰਵੇਖਣ ਕਰਵਾਏ ਹਨ, ਜਿਸ ‘ਚ ਇਹ ਸਾਹਮਣੇ ਆਇਆ ਹੈ ਕਿ ਇੰਡੀਆ ਗਠਜੋੜ ਨੂੰ ਆਪਣੇ ਦਮ ‘ਤੇ 300 ਤੋਂ ਵੱਧ ਸੀਟਾਂ ਮਿਲ ਰਹੀਆਂ ਹਨ। ਸਾਫ਼-ਸੁਥਰੀ ਤੇ ਸਥਾਈ ਸਰਕਾਰ ਬਣੇਗੀ। ਉਨ੍ਹਾਂ ਕਿਹਾ ਕਿ ਕੱਲ੍ਹ ਅਮਿਤ ਸ਼ਾਹ ਦਿੱਲੀ ਆਏ ਸਨ, ਉਨ੍ਹਾਂ ਦੀ ਜਨਸਭਾ ‘ਚ 500 ਤੋਂ ਘੱਟ ਲੋਕ ਸਨ। ਕੇਜਰੀਵਾਲ (Arvind Kejriwal) ਦਾ ਕਹਿਣਾ ਹੈ ਕਿ ਸੱਤਾਧਿਰ ਦੇਸ਼ ਦੇ ਲੋਕਾਂ ਨਾਲ ਦੁਰਵਿਵਹਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੇ ਸਮਰਥਕ ਪਾਕਿਸਤਾਨੀ ਹਨ। ਦਿੱਲੀ ਦੀਆਂ 70 ‘ਚੋਂ 62 ਸੀਟਾਂ ‘ਤੇ, ਪੰਜਾਬ ਦੀਆਂ 117 ‘ਚੋਂ 92 ਸੀਟਾਂ ‘ਤੇ, ਗੁਜਰਾਤ ‘ਚ 14 ਫੀਸਦੀ ਵੋਟਾਂ ਪਈਆਂ। ਆਮ ਆਦਮੀ ਪਾਰਟੀ ਨੂੰ ਗੋਆ, ਯੂਪੀ, ਅਸਾਮ ਵਿੱਚ ਵੋਟਾਂ ਮਿਲੀਆਂ। The post CM ਅਰਵਿੰਦ ਕੇਜਰੀਵਾਲ ਦਾ ਦਾਅਵਾ, ਇੰਡੀਆ ਗਠਜੋੜ ਨੂੰ ਮਿਲ ਰਹੀਆਂ ਹਨ 300 ਤੋਂ ਵੱਧ ਸੀਟਾਂ appeared first on TheUnmute.com - Punjabi News. Tags:
|
ਸਵਾਤੀ ਮਾਲੀਵਾਲ ਨਾਲ ਸੰਬੰਧਿਤ ਮਾਮਲੇ 'ਚ ਦਿੱਲੀ ਪੁਲਿਸ ਵੱਲੋਂ SIT ਦਾ ਗਠਨ Tuesday 21 May 2024 07:31 AM UTC+00 | Tags: breaking-news delhi-police latest-news news sit swati-maliwal ਚੰਡੀਗੜ੍ਹ, 21 ਮਈ, 2024: ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ (Swati Maliwal) ਨਾਲ ਕਥਿਤ ਦੁਰਵਿਵਹਾਰ ਦੇ ਮਾਮਲੇ ‘ਚ ਵੱਡਾ ਅਪਡੇਟ ਆਇਆ ਹੈ। ਇਸ ਮਾਮਲੇ ਦੀ ਜਾਂਚ ਲਈ ਦਿੱਲੀ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (SIT) ਬਣਾਈ ਗਈ ਹੈ। ਇਸ ਤੋਂ ਪਹਿਲਾਂ ਸੋਮਵਾਰ ਸ਼ਾਮ ਨੂੰ ਦਿੱਲੀ ਪੁਲਿਸ ਦੀ ਟੀਮ ਬਿਭਵ ਕੁਮਾਰ ਦੇ ਨਾਲ ਮੁੱਖ ਮੰਤਰੀ ਨਿਵਾਸ ਪਹੁੰਚੀ ਸੀ। ਇਸ ਦੌਰਾਨ ਉਨ੍ਹਾਂ ਨਾਲ ਉੱਤਰੀ ਜ਼ਿਲ੍ਹੇ ਦੀ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਅੰਜਿਥਾ ਚਿਪਿਆਲਾ ਅਤੇ ਕਈ ਸੀਨੀਅਰ ਅਧਿਕਾਰੀ ਹਾਜ਼ਰ ਸਨ। ਐਸਆਈਟੀ ਟੀਮ ਦੀ ਅਗਵਾਈ ਉੱਤਰੀ ਜ਼ਿਲ੍ਹੇ ਦੇ ਵਧੀਕ ਡੀਸੀਪੀ ਅੰਜਿਥਾ ਚਿਪਿਆਲਾ ਕਰਨਗੇ ਇਸ ਤੋਂ ਇਲਾਵਾ ਤਿੰਨ ਇੰਸਪੈਕਟਰ ਰੈਂਕ ਦੇ ਅਧਿਕਾਰੀ ਵੀ ਐਸਆਈਟੀ ਟੀਮ ਦਾ ਹਿੱਸਾ ਹਨ। ਇਸ ਦੇ ਨਾਲ ਹੀ ਥਾਣਾ ਸਿਵਲ ਲਾਈਨ ਦੇ ਜਿਨ੍ਹਾਂ ਅਧਿਕਾਰੀਆਂ ਨੇ ਮਾਮਲਾ ਦਰਜ ਕੀਤਾ ਸੀ, ਉਹ ਵੀ ਸ਼ਾਮਲ ਹਨ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਐਸਆਈਟੀ ਆਪਣੀ ਜਾਂਚ ਰਿਪੋਰਟ ਸੀਨੀਅਰ ਅਧਿਕਾਰੀਆਂ ਨੂੰ ਸੌਂਪੇਗੀ। The post ਸਵਾਤੀ ਮਾਲੀਵਾਲ ਨਾਲ ਸੰਬੰਧਿਤ ਮਾਮਲੇ ‘ਚ ਦਿੱਲੀ ਪੁਲਿਸ ਵੱਲੋਂ SIT ਦਾ ਗਠਨ appeared first on TheUnmute.com - Punjabi News. Tags:
|
ਮੋਗਾ ਪੁਲਿਸ ਦੀ ਧਰਮਕੋਟ 'ਚ ਛਾਪੇਮਾਰੀ, 1 ਲੱਖ 40 ਹਜ਼ਾਰ ਲੀਟਰ ਲਾਹਣ ਬਰਾਮਦ Tuesday 21 May 2024 09:22 AM UTC+00 | Tags: breaking-news dharamkot drugs excise-department lahan latest-news liquor moga-police news punjab-police ਚੰਡੀਗੜ੍ਹ, 21 ਮਈ 2024: ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਵੱਖ-ਵੱਖ ਥਾਵਾਂ ‘ਤੇ ਪੰਜਾਬ ਪੁਲਿਸ ਵੱਲੋਂ ਨਾਕਾਬੰਦੀ ਕੀਤੀ ਹੋਈ ਹੈ। ਚੋਣਾਂ ਦੌਰਾਨ ਨਸ਼ਿਆਂ ਨੂੰ ਰੋਕਣ ਲਈ ਪੁਲਿਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ ਅਤੇ ਸਖ਼ਤ ਕਾਰਵਾਈ ਕਰ ਰਹੀ ਹੈ। ਇਸੇ ਲੜੀ ਤਹਿਤ ਅੱਜ ਮੋਗਾ ਪੁਲਿਸ (Moga police) ਨੇ ਧਰਮਕੋਟ ਦੇ ਦਰਿਆ ਵਿੱਚ ਛਾਪੇਮਾਰੀ ਕਰਕੇ 1 ਲੱਖ 40 ਹਜ਼ਾਰ ਲੀਟਰ ਲਾਹਣ ਬਰਾਮਦ ਕੀਤੀ ਹੈ। ਫਿਲਹਾਲ ਪੁਲਿਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ। ਇਸ ਮੌਕੇ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ.ਧਰਮਕੋਟ ਅਮਰਜੀਤ ਸਿੰਘ ਨੇ ਦੱਸਿਆ ਕਿ ਐਸ.ਐਸ.ਪੀ ਮੋਗਾ (Moga police) ਦੀਆਂ ਹਦਾਇਤਾਂ ਤਹਿਤ ਚੋਣਾਂ ਦੇ ਮੱਦੇਨਜ਼ਰ ਨਸ਼ੇ ਨੂੰ ਜੜ੍ਹੋਂ ਖ਼ਤਮ ਕਰਨ ਲਈ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮੁਹਿੰਮ ਤਹਿਤ ਗੁਪਤ ਸੂਚਨਾ ਦੇ ਆਧਾਰ ‘ਤੇ ਧਰਮਕੋਟ ਦੇ ਦਰਿਆ ਇਲਾਕੇ ‘ਚ ਛਾਪੇਮਾਰੀ ਕੀਤੀ ਗਈ | ਆਬਕਾਰੀ ਵਿਭਾਗ ਦੀ ਸਿਫਾਰਿਸ਼ ‘ਤੇ ਥਾਣਾ ਧਰਮਕੋਟ ‘ਚ 3 ਮਾਮਲੇ ਦਰਜ ਕੀਤੇ ਗਏ ਹਨ। ਉਨ੍ਹਾਂ ਕਿਹਾ ਛੇਤੀ ਹੀ ਮੁਲਜਮਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ। The post ਮੋਗਾ ਪੁਲਿਸ ਦੀ ਧਰਮਕੋਟ ‘ਚ ਛਾਪੇਮਾਰੀ, 1 ਲੱਖ 40 ਹਜ਼ਾਰ ਲੀਟਰ ਲਾਹਣ ਬਰਾਮਦ appeared first on TheUnmute.com - Punjabi News. Tags:
|
Gold-silver Price: ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਧੀਆਂ, ਜਾਣੋ ਨਵੀਆਂ ਕੀਮਤਾਂ Tuesday 21 May 2024 09:34 AM UTC+00 | Tags: breaking-news gold gold-and-silver-price gold-silver-price latest-news new-prices news ਚੰਡੀਗੜ੍ਹ, 21 ਮਈ 2024: ਸੋਨਾ ਅਤੇ ਚਾਂਦੀ (Gold and silver) ਅੱਜ ਯਾਨੀ 21 ਮਈ ਨੂੰ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਏ ਹਨ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (ਆਈਬੀਜੇਏ) ਦੀ ਵੈੱਬਸਾਈਟ ਮੁਤਾਬਕ 10 ਗ੍ਰਾਮ ਸੋਨਾ ਕਾਰੋਬਾਰ ਦੌਰਾਨ 839 ਰੁਪਏ ਮਹਿੰਗਾ ਹੋ ਕੇ 74,222 ਰੁਪਏ ਹੋ ਗਿਆ। ਚਾਂਦੀ ਵੀ ਅੱਜ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਈ ਹੈ। ਇਹ 6,071 ਰੁਪਏ ਮਹਿੰਗਾ ਹੋ ਕੇ 92,444 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਪਹੁੰਚ ਗਿਆ। ਇਸ ਤੋਂ ਪਹਿਲਾਂ ਸੋਮਵਾਰ 20 ਮਈ ਨੂੰ ਚਾਂਦੀ 86,373 ਰੁਪਏ ‘ਤੇ ਸੀ। ਦਿੱਲੀ ‘ਚ 10 ਗ੍ਰਾਮ 22 ਕੈਰੇਟ ਸੋਨੇ ਦੀ ਕੀਮਤ 68,450 ਰੁਪਏ ਅਤੇ 10 ਗ੍ਰਾਮ 24 ਕੈਰੇਟ ਸੋਨੇ ਦੀ ਕੀਮਤ 74,660 ਰੁਪਏ ਹੈ। ਐੱਚ.ਡੀ.ਐੱਫ.ਸੀ. ਸਕਿਓਰਿਟੀਜ਼ ਦੇ ਕਮੋਡਿਟੀ ਅਤੇ ਕਰੰਸੀ ਮੁਖੀ ਅਨੁਜ ਗੁਪਤਾ ਦੇ ਮੁਤਾਬਕ ਆਉਣ ਵਾਲੇ ਦਿਨਾਂ ‘ਚ ਵੀ ਸੋਨੇ ਅਤੇ ਚਾਂਦੀ ‘ਚ ਵਾਧਾ ਦੇਖਿਆ ਜਾ ਸਕਦਾ ਹੈ। ਅਗਲੇ ਇੱਕ ਸਾਲ ਵਿੱਚ ਸੋਨੇ (Gold) ਦੀ ਕੀਮਤ 80 ਹਜ਼ਾਰ ਤੋਂ 85 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਤੱਕ ਜਾ ਸਕਦੀ ਹੈ। ਜਦਕਿ ਚਾਂਦੀ ਵੀ 1 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਸਕਦੀ ਹੈ। The post Gold-silver Price: ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਧੀਆਂ, ਜਾਣੋ ਨਵੀਆਂ ਕੀਮਤਾਂ appeared first on TheUnmute.com - Punjabi News. Tags:
|
CM ਮਮਤਾ ਬੈਨਰਜੀ 'ਤੇ ਟਿੱਪਣੀ ਕਰਨ ਦੇ ਮਾਮਲੇ 'ਚ ਭਾਜਪਾ ਆਗੂ 'ਤੇ ਚੋਣ ਕਮਿਸ਼ਨ ਨੇ ਕੀਤੀ ਸਖ਼ਤ ਕਾਰਵਾਈ Tuesday 21 May 2024 09:44 AM UTC+00 | Tags: abhijit-gangopadhyay bjp-leader breaking-news cm-mamata-banerjee election-commission latest-news news ਚੰਡੀਗੜ੍ਹ, 21 ਮਈ 2024: ਚੋਣ ਕਮਿਸ਼ਨ (Election Commission) ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ‘ਤੇ ਇਤਰਾਜ਼ਯੋਗ ਟਿੱਪਣੀ ਕਰਨ ਲਈ ਭਾਜਪਾ ਉਮੀਦਵਾਰ ਜਸਟਿਸ ਅਭਿਜੀਤ ਗੰਗੋਪਾਧਿਆਏ (Abhijit Gangopadhyay) ਦੀ ਸਖ਼ਤ ਨਿੰਦਾ ਕੀਤੀ ਹੈ। ਚੋਣ ਕਮਿਸ਼ਨ ਨੇ 21 ਮਈ ਨੂੰ ਸ਼ਾਮ 5 ਵਜੇ ਤੋਂ ਅਗਲੇ 24 ਘੰਟਿਆਂ ਲਈ ਭਾਜਪਾ ਉਮੀਦਵਾਰ ‘ਤੇ ਚੋਣ ਪ੍ਰਚਾਰ ਕਰਨ ‘ਤੇ ਪਾਬੰਦੀ ਲਗਾ ਦਿੱਤੀ ਹੈ। ਕਮਿਸ਼ਨ ਨੇ ਭਾਜਪਾ ਆਗੂ ਨੂੰ ਚੋਣ ਜ਼ਾਬਤੇ ਦੇ ਤਹਿਤ ਆਪਣੇ ਜਨਤਕ ਬਿਆਨਾਂ ਵਿੱਚ ਸਾਵਧਾਨ ਰਹਿਣ ਦੀ ਚਿਤਾਵਨੀ ਵੀ ਦਿੱਤੀ ਹੈ। ਦਰਅਸਲ, ਚੋਣ (Election Commission) ਪ੍ਰਚਾਰ ਦੌਰਾਨ ਤਮਲੁਕ ਤੋਂ ਭਾਜਪਾ ਉਮੀਦਵਾਰ ਅਭਿਜੀਤ ਗੰਗੋਪਾਧਿਆਏ (Abhijit Gangopadhyay) ਦਾ ਇੱਕ ਵੀਡੀਓ ਜਾਰੀ ਹੋਇਆ ਸੀ, ਜਿਸ ਵਿੱਚ ਉਹ ਇਹ ਕਹਿੰਦੇ ਹੋਏ ਸੁਣੇ ਗਏ ਸਨ ਕਿ ਮਮਤਾ ਬੈਨਰਜੀ ਕਿਸ ਕੀਮਤ ‘ਤੇ ਵੇਚਿਆ ਹੈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਟੀਐਮਸੀ ਨੇ ਉਨ੍ਹਾਂ ਦੀ ਨਿੰਦਾ ਕੀਤੀ ਹੈ। ਟੀਐਮਸੀ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਸੀ। ਚੋਣ ਕਮਿਸ਼ਨ ਨੇ ਗੰਗੋਪਾਧਿਆਏ ਨੂੰ ਕਾਰਨ ਦੱਸੋ ਨੋਟਿਸ ਭੇਜ ਕੇ 20 ਮਈ ਸ਼ਾਮ 5 ਵਜੇ ਤੱਕ ਜਵਾਬ ਮੰਗਿਆ ਸੀ। The post CM ਮਮਤਾ ਬੈਨਰਜੀ ‘ਤੇ ਟਿੱਪਣੀ ਕਰਨ ਦੇ ਮਾਮਲੇ ‘ਚ ਭਾਜਪਾ ਆਗੂ ‘ਤੇ ਚੋਣ ਕਮਿਸ਼ਨ ਨੇ ਕੀਤੀ ਸਖ਼ਤ ਕਾਰਵਾਈ appeared first on TheUnmute.com - Punjabi News. Tags:
|
Iran President: ਮੁਹੰਮਦ ਮੋਖਬਰ ਈਰਾਨ ਦੇ ਕਾਰਜਕਾਰੀ ਰਾਸ਼ਟਰਪਤੀ ਬਣੇ Tuesday 21 May 2024 09:56 AM UTC+00 | Tags: breaking-news ebrahim-raisi helicopter-accident iran iran-president latest-news mohammad-mokhbar news ਚੰਡੀਗੜ੍ਹ, 21 ਮਈ 2024: ਹੈਲੀਕਾਪਟਰ ਹਾਦਸੇ ‘ਚ ਇਬਰਾਹਿਮ ਰਾਇਸੀ ਦੀ ਮੌਤ ਤੋਂ ਬਾਅਦ ਉਪ ਰਾਸ਼ਟਰਪਤੀ ਮੁਹੰਮਦ ਮੁਖਬਰ (Mohammad Mokhbar) ਨੂੰ ਕਾਰਜਕਾਰੀ ਰਾਸ਼ਟਰਪਤੀ ਨਿਯੁਕਤ ਕੀਤਾ ਗਿਆ ਹੈ। ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮਨੇਈ ਨੇ ਮੋਖਬਰ ਨੂੰ ਅੰਤਰਿਮ ਚਾਰਜ ਸੌਂਪਿਆ ਹੈ। ਖਾਮਨੇਈ ਨੇ ਕਿਹਾ ਕਿ ਸੰਵਿਧਾਨ ਦੀ ਧਾਰਾ 131 ਦੇ ਮੁਤਾਬਕ ਮੋਖਬਰ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ। ਮੁਹੰਮਦ ਮੁਖਬਰ (Mohammad Mokhbar) ਨੂੰ 50 ਦਿਨਾਂ ਦੇ ਅੰਦਰ ਰਾਸ਼ਟਰਪਤੀ ਚੋਣਾਂ ਦੀ ਤਿਆਰੀ ਲਈ ਨਿਆਂਇਕ ਮੁਖੀਆਂ ਨਾਲ ਕੰਮ ਕਰਨਾ ਹੋਵੇਗਾ।ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਦੇ ਅਚਾਨਕ ਦਿਹਾਂਤ ਕਾਰਨ ਪੂਰੀ ਦੁਨੀਆ ਸਦਮੇ ਵਿੱਚ ਹੈ। ਈਰਾਨ ‘ਚ ਸੋਗ ਦੀ ਲਹਿਰ ਹੈ। ਮੰਗਲਵਾਰ ਨੂੰ ਹਜ਼ਾਰਾਂ ਲੋਕ ਆਪਣੇ ਰਾਸ਼ਟਰਪਤੀ ਅਤੇ ਉਨ੍ਹਾਂ ਦੀ ਪਾਰਟੀ ਦੇ ਮੈਂਬਰਾਂ ਦੇ ਅੰਤਿਮ ਯਾਤਰਾ ਲਈ ਸੜਕਾਂ ‘ਤੇ ਨਜ਼ਰ ਆਏ। ਹੈਲੀਕਾਪਟਰ ਹਾਦਸੇ ਵਿਚ ਈਰਾਨ ਦੇ ਰਾਸ਼ਟਰਪਤੀ ਰਾਇਸੀ, ਵਿਦੇਸ਼ ਮੰਤਰੀ ਹੁਸੈਨ ਅਮੀਰ-ਅਬਦੁੱਲਾਯਾਨ, ਪੂਰਬੀ ਅਜ਼ਰਬੈਜਾਨ ਦੇ ਗਵਰਨਰ ਮਾਲੇਕ ਰਹਿਮਤੀ ਸਮੇਤ ਨੌਂ ਜਣਿਆਂ ਦੀ ਮੌਤ ਹੋ ਗਈ। ਈਰਾਨ ਵਿੱਚ ਪੰਜ ਦਿਨਾਂ ਦਾ ਰਾਸ਼ਟਰੀ ਸੋਗ ਹੈ। The post Iran President: ਮੁਹੰਮਦ ਮੋਖਬਰ ਈਰਾਨ ਦੇ ਕਾਰਜਕਾਰੀ ਰਾਸ਼ਟਰਪਤੀ ਬਣੇ appeared first on TheUnmute.com - Punjabi News. Tags:
|
ਜ਼ਿੰਮੇਵਾਰ ਗੁਆਂਢੀ ਹੋਣ ਦੇ ਨਾਤੇ ਕਿਸੇ ਨੂੰ ਵੀ ਭਾਰਤ ਨੂੰ ਨੁਕਸਾਨ ਨਹੀਂ ਪਹੁੰਚਾਉਣ ਦੇਵਾਂਗੇ: ਸ਼੍ਰੀਲੰਕਾ ਵਿਦੇਸ਼ ਮੰਤਰੀ Tuesday 21 May 2024 10:10 AM UTC+00 | Tags: breaking-news india indias-security latest-news news sri-lanka ਚੰਡੀਗੜ੍ਹ, 21 ਮਈ 2024: ਸ਼੍ਰੀਲੰਕਾ (Sri Lanka) ਦਾ ਭਾਰਤ ਨਾਲ ਸੰਬੰਧਾਂ ‘ਤੇ ਅਹਿਮ ਬਿਆਨ ਸਾਹਮਣੇ ਆਇਆ ਹੈ | ਸ਼੍ਰੀਲੰਕਾ ਦਾ ਕਹਿਣਾ ਹੈ ਕਿ ਭਾਰਤ ਦੀ ਸੁਰੱਖਿਆ ਉਨ੍ਹਾਂ ਲਈ ਬਹੁਤ ਮਹੱਤਵਪੂਰਨ ਹੈ। ਨਿਊਜ਼ ਏਜੰਸੀ ਏਐਨਆਈ ਨੂੰ ਦਿੱਤੇ ਇੰਟਰਵਿਊ ਵਿੱਚ ਸ੍ਰੀਲੰਕਾ ਦੇ ਵਿਦੇਸ਼ ਮੰਤਰੀ ਅਲੀ ਸਾਬਰੀ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਭਾਰਤ ਦੀ ਸੁਰੱਖਿਆ ਲਈ ਵਚਨਬੱਧ ਹੈ। ਇੱਕ ਜ਼ਿੰਮੇਵਾਰ ਗੁਆਂਢੀ ਹੋਣ ਦੇ ਨਾਤੇ ਉਹ ਕਿਸੇ ਨੂੰ ਵੀ ਭਾਰਤ ਨੂੰ ਨੁਕਸਾਨ ਨਹੀਂ ਪਹੁੰਚਾਉਣ ਦੇਣਗੇ। ਸ਼੍ਰੀਲੰਕਾ (Sri Lanka) ਦੀਆਂ ਬੰਦਰਗਾਹਾਂ ‘ਤੇ ਚੀਨੀ ਖੋਜ ਜਹਾਜ਼ਾਂ ਦੇ ਰੁਕਣ ਨਾਲ ਜੁੜੇ ਸਵਾਲ ‘ਤੇ ਸਾਬਰੀ ਨੇ ਕਿਹਾ, ”ਅਸੀਂ ਸਾਰੇ ਦੇਸ਼ਾਂ ਨਾਲ ਮਿਲ ਕੇ ਕੰਮ ਕਰਨਾ ਚਾਹੁੰਦੇ ਹਾਂ ਪਰ ਇਸ ਦੇ ਲਈ ਅਸੀਂ ਕਿਸੇ ਹੋਰ ਦੇਸ਼ ਦੀ ਸੁਰੱਖਿਆ ਨੂੰ ਦਾਅ ‘ਤੇ ਨਹੀਂ ਲਗਾਵਾਂਗੇ, ਜੇਕਰ ਭਾਰਤ ਇਸ ‘ਚ ਸ਼ਾਮਲ ਹੁੰਦਾ ਹੈ। ਜੇਕਰ ਕੋਈ ਉਸ ਦੀ ਸੁਰੱਖਿਆ ਬਾਰੇ ਸਵਾਲ ਉਠਾਉਂਦਾ ਹੈ, ਤਾਂ ਅਸੀਂ ਨਿਸ਼ਚਿਤ ਤੌਰ ‘ਤੇ ਉਸ ਵੱਲ ਧਿਆਨ ਦੇਵਾਂਗੇ।” ਸਾਬਰੀ ਨੇ ਕਿਹਾ ਕਿ ਹਾਲ ਹੀ ਵਿੱਚ ਚੀਨ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਬਣ ਕੇ ਉਭਰਿਆ ਹੈ। ਇਸੇ ਤਰ੍ਹਾਂ ਸ੍ਰੀਲੰਕਾ ਵੀ ਭਾਰਤ ਨਾਲ ਮਿਲ ਕੇ ਕੰਮ ਕਰਨਾ ਚਾਹੁੰਦਾ ਹੈ, ਪਰ ਅਸੀਂ ਤੀਜੀ ਧਿਰ ਨੂੰ ਕਦੇ ਵੀ ਖਤਰੇ ਵਿੱਚ ਨਹੀਂ ਪਾਵਾਂਗੇ। ਭਾਰਤ ਨੇ ਪਿਛਲੇ ਸਾਲ ਸ਼੍ਰੀਲੰਕਾ ਦੇ ਟਾਪੂ ‘ਤੇ ਚੀਨੀ ਜਹਾਜ਼ ਦੇ ਰੁਕਣ ‘ਤੇ ਚਿੰਤਾ ਜ਼ਾਹਰ ਕੀਤੀ ਸੀ। ਉਦੋਂ ਭਾਰਤ ਨੇ ਕਿਹਾ ਸੀ ਕਿ ਚੀਨ ਆਪਣੇ ਖੋਜ ਜਹਾਜ਼ਾਂ ਰਾਹੀਂ ਭਾਰਤ ਦੀ ਜਾਸੂਸੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਤੋਂ ਬਾਅਦ ਸ੍ਰੀਲੰਕਾ ਨੇ ਸਤੰਬਰ 2023 ਵਿੱਚ ਚੀਨੀ ਜਹਾਜ਼ਾਂ ਨੂੰ ਆਪਣੇ ਦੇਸ਼ ਵਿੱਚ ਰੁਕਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਸ਼੍ਰੀਲੰਕਾ ਦੇ ਵਿਦੇਸ਼ ਮੰਤਰੀ ਸਾਬਰੀ ਨੇ ਕਿਹਾ ਸੀ ਕਿ ਭਾਰਤ ਦੀ ਚਿੰਤਾ ਸਾਡੇ ਲਈ ਬਹੁਤ ਮਹੱਤਵਪੂਰਨ ਹੈ। ਅਸੀਂ ਹੁਣ ਇਸਦੇ ਲਈ ਇੱਕ ਸਟੈਂਡਰਡ ਓਪਰੇਟਿੰਗ ਪ੍ਰੋਸੀਜਰ (SOP) ਬਣਾਇਆ ਹੈ ਅਤੇ ਇਸਨੂੰ ਬਣਾਉਂਦੇ ਸਮੇਂ ਅਸੀਂ ਭਾਰਤ ਸਮੇਤ ਹੋਰ ਦੋਸਤਾਂ ਤੋਂ ਵੀ ਸਲਾਹ ਲਈ ਸੀ। ਸੁਰੱਖਿਆ ਨੂੰ ਲੈ ਕੇ ਭਾਰਤ ਦੀ ਚਿੰਤਾ ਸਾਡੇ ਲਈ ਸਹੀ ਅਤੇ ਬਹੁਤ ਮਹੱਤਵਪੂਰਨ ਹੈ। ਅਸੀਂ ਆਪਣੇ ਇਲਾਕੇ ਨੂੰ ਸ਼ਾਂਤੀ ਦਾ ਖੇਤਰ ਬਣਾਉਣਾ ਚਾਹੁੰਦੇ ਹਾਂ। The post ਜ਼ਿੰਮੇਵਾਰ ਗੁਆਂਢੀ ਹੋਣ ਦੇ ਨਾਤੇ ਕਿਸੇ ਨੂੰ ਵੀ ਭਾਰਤ ਨੂੰ ਨੁਕਸਾਨ ਨਹੀਂ ਪਹੁੰਚਾਉਣ ਦੇਵਾਂਗੇ: ਸ਼੍ਰੀਲੰਕਾ ਵਿਦੇਸ਼ ਮੰਤਰੀ appeared first on TheUnmute.com - Punjabi News. Tags:
|
ਖਰਚਾ ਨਿਗਰਾਨ ਵੱਲੋਂ ਫਾਜ਼ਿਲਕਾ ਜ਼ਿਲ੍ਹੇ ਦਾ ਦੌਰਾ, ਆਖਿਆ- ਉਮੀਦਵਾਰਾਂ ਦੇ ਹਰ ਖਰਚ 'ਤੇ ਚੋਣ ਕਮਿਸ਼ਨ ਦੀ ਨਜ਼ਰ Tuesday 21 May 2024 10:41 AM UTC+00 | Tags: breaking-news election-commission expenditure fazilka fazlika latest-news news punjab punjab-news the-unmute-breaking-news ਫਾਜ਼ਿਲਕਾ, 21 ਮਈ 2024: ਭਾਰਤੀ ਚੋਣ ਕਮਿਸ਼ਨ (Election Commission) ਵੱਲੋਂ ਲੋਕ ਸਭਾ ਹਲਕਾ 10 ਫਿਰੋਜਪੁਰ ਦੇ ਲਈ ਨਾਮਜਦ ਖਰਚਾ ਨਿਗਰਾਨ ਨਗਿੰਦਰ ਯਾਦਵ ਨੇ ਅੱਜ ਫਾਜ਼ਿਲਕਾ ਜ਼ਿਲ੍ਹੇ ਦਾ ਦੌਰਾ ਕੀਤਾ ਅਤੇ ਇਸ ਉਪਰੰਤ ਉਨਾਂ ਨੇ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਨਾਲ ਬੈਠਕ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਹਰ ਪ੍ਰਕਾਰ ਦੇ ਚੋਣ ਖਰਚੇ ਤੇ ਚੋਣ ਕਮਿਸ਼ਨ ਦੀ ਤਿੱਖੀ ਨਜ਼ਰ ਹੈ ਅਤੇ ਚੋਣ ਕਮਿਸ਼ਨ ਦੀਆਂ ਟੀਮਾਂ ਵੱਲੋਂ ਸ਼ੈਡੋ ਰਜਿਸਟਰ ਵਿੱਚ ਉਮੀਦਵਾਰਾਂ ਦੇ ਸਾਰੇ ਖਰਚ ਨੋਟ ਕੀਤੇ ਜਾ ਰਹੇ ਹਨ। ਉਨਾਂ ਆਖਿਆ ਕਿ ਅਖਬਾਰਾਂ ਵਿੱਚ ਛਪਣ ਵਾਲੀਆਂ ਮੁੱਲ ਦੀਆਂ ਖਬਰਾਂ ਤੇ ਵੀ ਚੋਣ ਕਮਿਸ਼ਨ ਦੀ ਨਜ਼ਰ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਚੋਣ ਕਮਿਸ਼ਨ (Election Commission) ਦੀਆਂ ਹਦਾਇਤਾਂ ਅਨੁਸਾਰ ਵੱਖ-ਵੱਖ ਵੀਐਸਟੀ ਟੀਮਾਂ ਤੈਨਾਤ ਕੀਤੀਆਂ ਗਈਆਂ ਹਨ ਜੋ ਕਿ ਸਿਆਸੀ ਪ੍ਰੋਗਰਾਮਾਂ ਦੀ ਮੌਕੇ ਤੇ ਜਾ ਕੇ ਵੀਡੀਓਗ੍ਰਾਫੀ ਕਰਦੀਆਂ ਹਨ ਅਤੇ ਉੱਥੇ ਉਮੀਦਵਾਰਾਂ ਵੱਲੋਂ ਕੀਤੇ ਖਰਚ ਅਤੇ ਵਰਤੇ ਸਮਾਨ ਦੀ ਵੀਡੀਓ ਬਣਾ ਕੇ ਲਿਆਉਂਦੀਆਂ ਹਨ। ਜਿਸ ਦੀ ਵੀਡੀਓ ਵਿਯੂਇੰਗ ਟੀਮ ਵੱਲੋਂ ਵੇਖ ਕੇ ਉਕਤ ਪ੍ਰੋਗਰਾਮ ਵਿੱਚ ਉਮੀਦਵਾਰਾਂ ਵੱਲੋਂ ਕੀਤੇ ਖਰਚ ਦੀ ਲਿਸਟ ਤਿਆਰ ਕੀਤੀ ਜਾਂਦੀ ਹੈ ਤੇ ਤੈਅਸ਼ੁਦਾ ਰੇਟ ਅਨੁਸਾਰ ਰੇਟ ਬਣਾ ਕੇ ਖਰਚਾ ਨਿਗਰਾਨ ਟੀਮ ਵੱਲੋਂ ਉਕਤ ਅਨੁਸਾਰ ਖਰਚਾ ਉਮੀਦਵਾਰ ਦੇ ਸ਼ੈਡੋ ਰਜਿਸਟਰ ਵਿੱਚ ਦਰਜ ਕਰ ਦਿੱਤਾ ਜਾਂਦਾ ਹੈ। ਉਹਨਾਂ ਨੇ ਕਿਹਾ ਕਿ ਮੁੱਲ ਦੀਆਂ ਖਬਰਾਂ ਅਤੇ ਸਿਆਸੀ ਇਸ਼ਤਿਹਾਰਾਂ ਤੇ ਵੀ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਜ਼ਿਲ੍ਹਾ ਫਾਜ਼ਿਲਕਾ ਵਿੱਚ ਹੁਣ ਤੱਕ ਦੋ ਸ਼ੱਕੀ ਪੇਡ ਨਿਊਜ਼ ਪਾਈਆਂ ਗਈਆਂ ਹਨ। ਇਸ ਮੌਕੇ ਵਧੀਕ ਜ਼ਿਲ੍ਹਾ ਚੋਣ ਅਫਸਰ ਕਮ ਵਧੀਕ ਡਿਪਟੀ ਕਮਿਸ਼ਨਰ ਜਨਰਲ ਰਾਕੇਸ਼ ਕੁਮਾਰ ਪੋਪਲੀ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। The post ਖਰਚਾ ਨਿਗਰਾਨ ਵੱਲੋਂ ਫਾਜ਼ਿਲਕਾ ਜ਼ਿਲ੍ਹੇ ਦਾ ਦੌਰਾ, ਆਖਿਆ- ਉਮੀਦਵਾਰਾਂ ਦੇ ਹਰ ਖਰਚ ‘ਤੇ ਚੋਣ ਕਮਿਸ਼ਨ ਦੀ ਨਜ਼ਰ appeared first on TheUnmute.com - Punjabi News. Tags:
|
ਹਰਿਆਣਾ 'ਚ ਹੁਣ ਤੱਕ 62.03 ਕਰੋੜ ਰੁਪਏ ਦੀ ਨਕਦੀ, ਨਜਾਇਜ਼ ਸ਼ਰਾਬ ਤੇ ਹੋਰ ਕੀਮਤੀ ਸਮਾਨ ਜ਼ਬਤ Tuesday 21 May 2024 10:56 AM UTC+00 | Tags: breaking-news election-commission-of-india haryana-news haryana-police illegal-liquor latest-news news punjab the-unmute-latest-update ਚੰਡੀਗੜ੍ਹ, 21 ਮਈ 2024: ਭਾਰਤੀ ਚੋਣ ਕਮਿਸ਼ਨ ਦੇ ਵਿਸ਼ੇਸ਼ ਚੋਣ ਖਰਚ ਨਿਗਰਾਨ ਬੀ.ਆਰ. ਬਾਲਾਕ੍ਰਿਸ਼ਨਨ ਨੇ ਵੱਖ-ਵੱਖ ਇਨਫੋਰਸਮੈਂਟ ਏਜੰਸੀਆਂ ਵੱਲੋਂ ਚੋਣਾਂ ਦੌਰਾਨ ਜ਼ਬਤ ਕੀਤੇ ਗਏ ਸ਼ਰਾਬ, ਨਸ਼ੀਲੇ ਪਦਾਰਥਾਂ ਅਤੇ ਹੋਰ ਸਮਾਨ ‘ਤੇ ਤਸੱਲੀ ਪ੍ਰਗਟਾਈ ਹੈ ਅਤੇ ਕਿਹਾ ਹੈ ਕਿ ਇਹ ਏਜੰਸੀਆਂ ਨੂੰ 25 ਮਈ ਨੂੰ ਵਿਸ਼ੇਸ਼ ਚੌਕੀਆਂ ‘ਤੇ ਤਿੱਖੀ ਨਜ਼ਰ ਰੱਖਣੀ ਪਵੇਗੀ। ਸ਼ਰਾਬ ਦੀਆਂ ਫੈਕਟਰੀਆਂ ‘ਤੇ ਵੀ ਪੁਲਿਸ ਦੀ ਨਿਗਰਾਨੀ ਹੋਣੀ ਚਾਹੀਦੀ ਹੈ। ਬਾਲਾਕ੍ਰਿਸ਼ਨਨ ਅੱਜ ਇੱਥੇ ਯੂਟੀ ਗੈਸਟ ਹਾਊਸ ਵਿਖੇ ਹਰਿਆਣਾ (Haryana) ਅਤੇ ਪੰਜਾਬ ਦੇ ਮੁੱਖ ਚੋਣ ਅਧਿਕਾਰੀਆਂ ਨਾਲ ਬੈਠਕ ਕਰ ਰਹੇ ਸਨ। ਬੈਠਕ ਵਿੱਚ ਹਰਿਆਣਾ (Haryana) ਦੇ ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ ਨੇ ਦੱਸਿਆ ਕਿ ਸੂਬੇ ਵਿੱਚ ਹੁਣ ਤੱਕ 62.03 ਕਰੋੜ ਰੁਪਏ ਦੀ ਗੈਰ-ਕਾਨੂੰਨੀ ਸ਼ਰਾਬ, ਨਸ਼ੀਲੇ ਪਦਾਰਥ ਅਤੇ ਕੀਮਤੀ ਸਮਾਨ ਜ਼ਬਤ ਕੀਤਾ ਗਿਆ ਹੈ। ਇਸ ਵਿੱਚ 14.94 ਕਰੋੜ ਰੁਪਏ ਦੀ ਨਕਦੀ ਵੀ ਸ਼ਾਮਲ ਹੈ। ਇਹ ਕਾਰਵਾਈ ਪੁਲਿਸ, ਆਮਦਨ ਕਰ ਵਿਭਾਗ, ਆਬਕਾਰੀ ਤੇ ਕਰ ਵਿਭਾਗ ਅਤੇ ਰੈਵੇਨਿਊ ਇੰਟੈਲੀਜੈਂਸ ਡਾਇਰੈਕਟੋਰੇਟ (ਡੀ.ਆਰ.ਆਈ.) ਨੇ ਕੀਤੀ ਹੈ। ਹੁਣ ਤੱਕ ਗੁਰੂਗ੍ਰਾਮ ਜ਼ਿਲ੍ਹੇ ਵਿੱਚ ਸਭ ਤੋਂ ਵੱਧ 3.12 ਕਰੋੜ ਰੁਪਏ ਦੀ ਨਕਦੀ ਜ਼ਬਤ ਕੀਤੀ ਗਈ ਹੈ। ਇਸ ਤੋਂ ਬਾਅਦ ਜ਼ਿਲ੍ਹਾ ਰੋਹਤਕ ਵਿੱਚ 1.71 ਕਰੋੜ ਰੁਪਏ, ਜ਼ਿਲ੍ਹਾ ਕਰਨਾਲ ਵਿੱਚ 1.51 ਕਰੋੜ ਰੁਪਏ, ਜ਼ਿਲ੍ਹਾ ਸੋਨੀਪਤ ਵਿੱਚ 1.46 ਕਰੋੜ ਰੁਪਏ ਅਤੇ ਜ਼ਿਲ੍ਹਾ ਸਿਰਸਾ ਵਿੱਚ 1.37 ਕਰੋੜ ਰੁਪਏ ਦੀ ਨਕਦੀ ਜ਼ਬਤ ਕੀਤੀ ਗਈ ਹੈ। ਅਗਰਵਾਲ ਨੇ ਦੱਸਿਆ ਕਿ ਵੱਖ-ਵੱਖ ਏਜੰਸੀਆਂ ਵੱਲੋਂ ਕੁੱਲ 13.28 ਕਰੋੜ ਰੁਪਏ ਦੀ 4,03,898 ਲੀਟਰ ਤੋਂ ਵੱਧ ਨਜਾਇਜ਼ ਸ਼ਰਾਬ ਜ਼ਬਤ ਕੀਤੀ ਗਈ ਹੈ। ਸੋਨੀਪਤ ਜ਼ਿਲ੍ਹੇ ਵਿੱਚ 3.64 ਕਰੋੜ ਰੁਪਏ ਦੀ ਸਭ ਤੋਂ ਵੱਧ 84,954 ਲੀਟਰ ਨਜਾਇਜ਼ ਸ਼ਰਾਬ ਜ਼ਬਤ ਕੀਤੀ ਗਈ ਹੈ। ਇਸ ਤੋਂ ਬਾਅਦ ਜ਼ਿਲਾ ਫਰੀਦਾਬਾਦ ‘ਚ 1.54 ਕਰੋੜ ਰੁਪਏ ਦੀ 34,315 ਲੀਟਰ ਨਾਜਾਇਜ਼ ਸ਼ਰਾਬ, ਜ਼ਿਲਾ ਪਲਵਲ ‘ਚ 1.22 ਕਰੋੜ ਰੁਪਏ ਦੀ 25,667 ਲੀਟਰ ਨਜਾਇਜ਼ ਸ਼ਰਾਬ ਜ਼ਬਤ ਕੀਤੀ ਗਈ ਹੈ। ਇਸ ਤੋਂ ਇਲਾਵਾ ਏਜੰਸੀਆਂ ਨੇ 13.74 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਹਨ। ਇੰਨਾ ਹੀ ਨਹੀਂ, 16.70 ਕਰੋੜ ਰੁਪਏ ਦਾ ਕੀਮਤੀ ਸਾਮਾਨ ਅਤੇ 3.30 ਕਰੋੜ ਰੁਪਏ ਦਾ ਹੋਰ ਸਾਮਾਨ ਵੀ ਜ਼ਬਤ ਕੀਤਾ ਗਿਆ ਹੈ। ਬੈਠਕ ਵਿੱਚ ਹਰਿਆਣਾ ਦੀ ਵਧੀਕ ਮੁੱਖ ਚੋਣ ਅਧਿਕਾਰੀ ਹੇਮਾ ਸ਼ਰਮਾ ਅਤੇ ਸੰਯੁਕਤ ਮੁੱਖ ਚੋਣ ਅਧਿਕਾਰੀ ਰਾਜਕੁਮਾਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ। The post ਹਰਿਆਣਾ ‘ਚ ਹੁਣ ਤੱਕ 62.03 ਕਰੋੜ ਰੁਪਏ ਦੀ ਨਕਦੀ, ਨਜਾਇਜ਼ ਸ਼ਰਾਬ ਤੇ ਹੋਰ ਕੀਮਤੀ ਸਮਾਨ ਜ਼ਬਤ appeared first on TheUnmute.com - Punjabi News. Tags:
|
ਲੰਡਨ ਤੋਂ ਸਿੰਗਾਪੁਰ ਜਾ ਰਹੀ ਫਲਾਈਟ 'ਚ ਟਰਬੂਲੈਂਸ ਕਾਰਨ ਇਕ ਯਾਤਰੀ ਦੀ ਮੌਤ, ਕਈ ਜ਼ਖਮੀ Tuesday 21 May 2024 11:14 AM UTC+00 | Tags: breaking-news flight news singapore singapore-airlines singapore-airlines-flight turbulence ਚੰਡੀਗੜ੍ਹ, 21 ਮਈ 2024: ਸਿੰਗਾਪੁਰ ਏਅਰਲਾਈਨਜ਼ ਦੀ ਫਲਾਈਟ ‘ਚ ਏਅਰ ਟਰਬੂਲੈਂਸ ਕਾਰਨ ਇਕ ਯਾਤਰੀ ਦੀ ਮੌਤ ਹੋ ਗਈ ਅਤੇ 30 ਜ਼ਖਮੀ ਹੋ ਗਏ। ਫਲਾਈਟ ਲੰਡਨ ਤੋਂ ਸਿੰਗਾਪੁਰ (Singapore) ਜਾ ਰਹੀ ਸੀ। ਸਿੰਗਾਪੁਰ ਏਅਰਲਾਈਨਜ਼ ਦੀ ਬੋਇੰਗ 777-300ER ਉਡਾਣ ਨੇ ਲੰਡਨ ਤੋਂ ਉਡਾਣ ਭਰੀ ਸੀ। ਟੇਕਆਫ ਦੇ ਡੇਢ ਘੰਟੇ ਬਾਅਦ 30 ਹਜ਼ਾਰ ਫੁੱਟ ਦੀ ਉਚਾਈ ‘ਤੇ ਏਅਰ ਟਰਬੁਲੈਂਸ ਹੋ ਗਈ। ਫਲਾਈਟ ਜ਼ੋਰ ਨਾਲ ਹਿੱਲਣ ਲੱਗੀ। ਬ੍ਰਿਟਿਸ਼ ਮੀਡੀਆ ‘ਦਿ ਮਿਰਰ’ ਦੀ ਰਿਪੋਰਟ ਦੇ ਮੁਤਾਬਕ, ਕੁਝ ਦੇਰ ਤੱਕ ਹਲਚਲ ਬਣੀ ਰਹਿਣ ਕਾਰਨ ਸਿੰਗਾਪੁਰ (Singapore) ਏਅਰਲਾਈਨਜ਼ ਦੀ ਫਲਾਈਟ ਨੂੰ ਬੈਂਕਾਕ ਵੱਲ ਮੋੜ ਦਿੱਤਾ ਗਿਆ। ਇੱਥੇ ਸੁਵਰਨਭੂਮੀ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਇੱਥੋਂ ਦੇ ਸਥਾਨਕ ਸਮੇਂ ਮੁਤਾਬਕ ਦੁਪਹਿਰ 3.45 ਵਜੇ ਫਲਾਈਟ ਨੇ ਲੈਂਡ ਕੀਤਾ। ਹਾਲਾਂਕਿ ਉਦੋਂ ਤੱਕ ਡਰ ਕਾਰਨ ਇਕ ਯਾਤਰੀ ਦੀ ਮੌਤ ਹੋ ਗਈ ਸੀ। ਕੀ ਹੰਦਾ ਹੈ ਟਰਬੂਲੈਂਸ ?ਹਵਾਈ ਜਹਾਜ਼ ਵਿੱਚ ਟਰਬੂਲੈਂਸ ਦਾ ਮਤਲਬ ਹੈ ਹਵਾ ਦੇ ਪ੍ਰਵਾਹ ਵਿੱਚ ਵਿਘਨ ਜੋ ਜਹਾਜ਼ ਨੂੰ ਉੱਡਣ ਵਿੱਚ ਮੱਦਦ ਕਰਦਾ ਹੈ। ਜਦੋਂ ਅਜਿਹਾ ਹੁੰਦਾ ਹੈ, ਤਾਂ ਜਹਾਜ਼ ਹਿੱਲਣਾ ਸ਼ੁਰੂ ਕਰ ਦਿੰਦਾ ਹੈ ਅਤੇ ਇਹ ਆਪਣੇ ਨਿਯਮਤ ਮਾਰਗ ਤੋਂ ਭਟਕ ਜਾਂਦਾ ਹੈ। ਇਸ ਨੂੰ ਟਰਬੂਲੈਂਸ ਕਿਹਾ ਜਾਂਦਾ ਹੈ। ਕਈ ਵਾਰ ਟਰਬੂਲੈਂਸ ਕਾਰਨ ਜਹਾਜ਼ ਅਚਾਨਕ ਉਚਾਈ ਤੋਂ ਕੁਝ ਫੁੱਟ ਹੇਠਾਂ ਡਿੱਗਣਾ ਸ਼ੁਰੂ ਹੋ ਜਾਂਦਾ ਹੈ। The post ਲੰਡਨ ਤੋਂ ਸਿੰਗਾਪੁਰ ਜਾ ਰਹੀ ਫਲਾਈਟ ‘ਚ ਟਰਬੂਲੈਂਸ ਕਾਰਨ ਇਕ ਯਾਤਰੀ ਦੀ ਮੌਤ, ਕਈ ਜ਼ਖਮੀ appeared first on TheUnmute.com - Punjabi News. Tags:
|
ਦੁਬਈ 'ਚ ਪੰਜਾਬੀ ਨੌਜਵਾਨ ਗ੍ਰਿਫਤਾਰ, ਪੁੱਤ ਦੀ ਰਿਹਾਈ ਲਈ ਦਰ-ਦਰ ਦੀ ਠੋਕਰਾਂ ਖਾ ਰਿਹੈ ਪਰਿਵਾਰ Tuesday 21 May 2024 11:30 AM UTC+00 | Tags: breaking-news dubai dubai-police news punjabi-youth punjabi-youth-arrested ਅੰਮ੍ਰਿਤਸਰ, 21 ਮਈ 2024: ਅੰਮ੍ਰਿਤਸਰ ਦਾ ਪੰਜਾਬੀ ਨੌਜਵਾਨ ਮਨਜਿੰਦਰ 2 ਸਾਲ ਪਹਿਲਾਂ ਵਿਦੇਸ਼ੀ ਧਰਤੀ ‘ਤੇ ਪੈਸੇ ਕਮਾਉਣ ਅਤੇ ਪਰਿਵਾਰ ਦੀ ਰੋਜ਼ੀ-ਰੋਟੀ ਲਈ ਸੰਘਰਸ਼ ਕਰਨ ਵਾਸਤੇ ਦੁਬਈ ਗਿਆ ਸੀ, ਪਰ ਇਕ ਦਿਨ ਕਿਸੇ ਕਾਰ ਦੇ ਕੋਲੋਂ ਲਿਫਟ ਲੈਣ ਮੌਕੇ ਉਸਨੂੰ ਦੁਬਈ (Dubai) ਪੁਲਿਸ ਨੇ ਗ੍ਰਿਫਤਾਰ ਕਰ ਲਿਆ | ਉਕਤ ਨੌਜਵਾਨ ‘ਤੇ ਚੋਰੀ ਦੇ ਦੋਸ਼ ਲੱਗੇ ਹਨ ਅਤੇ ਜੇਲ੍ਹ ਭੇਜ ਦਿੱਤਾ | ਇਸ ਦੌਰਾਨ ਮਨਜਿੰਦਰ ਦਾ ਪਰਿਵਾਰ ਕਾਫ਼ੀ ਚਿੰਤਾ ‘ਚ ਹੈ | ਇਸ ਸੰਬਧੀ ਜਾਣਕਾਰੀ ਦਿੰਦਿਆ ਸਮਾਜ ਸੇਵੀ ਹਰਦੀਪ ਸਿੰਘ ਭੰਗਾਲੀ ਨੇ ਦੱਸਿਆ ਕਿ ਇਸ ਪਰਿਵਾਰ ਦਾ 24 ਸਾਲਾ ਮਨਜਿੰਦਰ ਜੋ ਕਿ ਰੋਜ਼ੀ-ਰੋਟੀ ਦੀ ਖਾਤਰ ਵਿਦੇਸ਼ ਗਿਆ ਅਤੇ ਕਾਰ ਵਿਚ ਲਿਫਟ ਮੰਗਣ ਦੇ ਚੱਕਰ ਵਿਚ ਚੋਰੀ ਦੀ ਕਾਰ ਵਿੱਚ ਸਵਾਰ ਹੋਇਆ ਜਦੋ ਨਾਕੇ ‘ਤੇ ਪੁਲਿਸ ਨੇ ਰੋਕਿਆ ਦਾ ਕਾਰ ਵਿਚ ਮੌਜੂਦ ਸਾਰੇ ਭੱਜ ਗਏ ਅਤੇ ਪੁਲਿਸ (Dubai police) ਨੇ ਮਨਜਿੰਦਰ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵਿਚ ਬੰਦ ਕਰ ਦਿੱਤਾ | ਇਸ ਦੌਰਾਨ ਮਨਜਿੰਦਰ ਦਾ ਪਰਿਵਾਰ ਦਰ-ਦਰ ਦੀਆ ਠੋਕਰਾਂ ਖਾਣ ਲਈ ਮਜ਼ਬੂਰ ਹੈ ਅਤੇ ਬੇਟੇ ਦੀ ਰਿਹਾਈ ਲਈ ਡੀਸੀ ਅੰਮ੍ਰਿਤਸਰ ਦੇ ਦਫਤਰ ਵਿਦੇਸ਼ ਮੰਤਰਾਲੇ ਨੂੰ ਚਿੱਠੀ ਲਿਖ ਇਨਸਾਫ ਦੀ ਪੁਕਾਰ ਕੀਤੀ ਹੈ | ਪਰਿਵਾਰ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਛੇਤੀ ਤੋਂ ਛੇਤੀ ਭਾਰਤ ਲਿਆਂਦਾ ਜਾਵੇ | The post ਦੁਬਈ ‘ਚ ਪੰਜਾਬੀ ਨੌਜਵਾਨ ਗ੍ਰਿਫਤਾਰ, ਪੁੱਤ ਦੀ ਰਿਹਾਈ ਲਈ ਦਰ-ਦਰ ਦੀ ਠੋਕਰਾਂ ਖਾ ਰਿਹੈ ਪਰਿਵਾਰ appeared first on TheUnmute.com - Punjabi News. Tags:
|
DC ਆਸ਼ਿਕਾ ਜੈਨ ਵੱਲੋਂ ਅਧਿਕਾਰੀਆਂ ਨੂੰ ਭੰਗ ਦੇ ਪੌਦਿਆਂ ਨੂੰ ਤੁਰੰਤ ਪ੍ਰਭਾਵ ਨਾਲ ਨਸ਼ਟ ਕਰਨ ਦੀ ਹਦਾਇਤ Tuesday 21 May 2024 11:46 AM UTC+00 | Tags: breaking-news cannabis-plants dc-aashika-jain destroy-hemp-plants hemp-plants latest-news news ਐਸ.ਏ.ਐਸ.ਨਗਰ, 20 ਮਈ, 2024: ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਭੰਗ ਦੇ ਪੌਦਿਆਂ (Cannabis Plants) ਦੇ ਵਿਆਪਕ ਵਾਧੇ ਨੂੰ ਰੋਕਣ ਲਈ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਨੂੰ ਤੁਰੰਤ ਪ੍ਰਭਾਵ ਨਾਲ ਨਸ਼ਟ ਕਰਨ ਲਈ ਤੁਰੰਤ ਕਾਰਵਾਈ ਕੀਤੀ ਜਾਵੇ। ਅੱਜ ਇੱਥੇ ਸ਼ਹਿਰੀ ਅਤੇ ਦਿਹਾਤੀ ਲੋਕਲ ਬਾਡੀਜ਼ ਅਤੇ ਡਰੱਗ ਕੰਟਰੋਲ ਅਥਾਰਟੀਆਂ ਦੀ ਬੈਠਕ ਨੂੰ ਸੰਬੋਧਨ ਕਰਦਿਆਂ ਜੈਨ ਨੇ ਕਿਹਾ ਕਿ ਨਸ਼ਿਆਂ ਵਜੋਂ ਵਰਤੇ ਜਾਣ ਵਾਲੇ ਅਜਿਹੇ ਪੌਦਿਆਂ ਦੀ ਆਸਾਨੀ ਨਾਲ ਉਪਲਬੱਧਤਾ ਸਾਡੇ ਨੌਜਵਾਨਾਂ ਲਈ ਖਤਰਨਾਕ ਬਣ ਸਕਦੀ ਹੈ। ਉਨ੍ਹਾਂ ਕਿਹਾ ਕਿ ਜੰਗਲੀ ਭੰਗ ਦੇ ਪੌਦੇ ਛੋਟੇ ਜਾਂ ਵੱਡੇ ਹੋਣ ਵਾਲੇ ਕਿਸੇ ਵੀ ਖੇਤਰ ਦੀ ਫੀਲਡ ਟੀਮਾਂ ਰਾਹੀਂ ਸ਼ਨਾਖਤ ਕੀਤੀ ਜਾਵੇ ਅਤੇ ਸਬੰਧਤ ਦਫ਼ਤਰ ਦੇ ਮੁਖੀ ਦੇ ਹਸਤਾਖਰਾਂ ਹੇਠ ਰਿਪੋਰਟ ਪੇਸ਼ ਕੀਤੀ ਜਾਵੇ ਜੋ ਕਿ ਈ.ਓ., ਬੀ.ਡੀ.ਪੀ.ਓ., ਐਕਸ.ਈ.ਐਨ.ਪੀ.ਡਬਲਿਊ.ਡੀ., ਐਕਸ.ਈ.ਐਨ. ਮੰਡੀ ਬੋਰਡ, ਡੀ.ਐਫ.ਓ. ਜਿਵੇਂ ਹੋ ਸਕਦੇ ਹਨ। ਡਿਪਟੀ ਕਮਿਸ਼ਨਰ ਨੇ ਕਿਹਾ, "ਇੱਕ ਵਾਰ ਭੰਗ ਵਾਲੇ ਖੇਤਰ ਦੀ ਪਛਾਣ ਹੋ ਜਾਣ ਤੋਂ ਬਾਅਦ, ਸਬੰਧਤ ਜ਼ਮੀਨ ਦੀ ਮਾਲਕੀ ਵਾਲੀ ਏਜੰਸੀ ਉਸ (Cannabis Plants) ਨੂੰ ਨਸ਼ਟ ਕਰਨ ਲਈ ਤੁਰੰਤ ਕਦਮ ਚੁੱਕੇ।" ਉਨ੍ਹਾਂ ਅੱਗੇ ਕਿਹਾ ਕਿ ਜਿੱਥੇ ਵੀ ਨਿੱਜੀ ਜ਼ਮੀਨ/ਪਲਾਟ ਵਿੱਚ ਭੰਗ ਉੱਗੀ ਪਾਈ ਜਾਂਦੀ ਹੈ, ਤਾਂ ਸਬੰਧਤ ਈ.ਓ., ਬੀ.ਡੀ.ਪੀ.ਓ., ਟਾਊਨ ਪਲੈਨਿੰਗ ਅਥਾਰਟੀ ਆਦਿ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇਸ ਨੂੰ ਵਿਗਿਆਨਕ ਢੰਗ ਨਾਲ ਨਸ਼ਟ ਕਰਨ ਲਈ ਤੁਰੰਤ ਕਦਮ ਚੁੱਕੇ ਜਾਣ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਮੰਤਵ ਲਈ ਤੁਰੰਤ ਟੀਮਾਂ ਤਾਇਨਾਤ ਕੀਤੀਆਂ ਜਾਣ ਅਤੇ ਰੋਜ਼ਾਨਾ ਸ਼ਾਮ ਤੱਕ ਐਕਸ਼ਨ ਟੇਕਨ ਰਿਪੋਰਟ ਉਨ੍ਹਾਂ ਦੇ ਦਫ਼ਤਰ ਨੂੰ ਭੇਜੀਆਂ ਜਾਣ। ਉਨ੍ਹਾਂ ਮੋਹਾਲੀ ਦੇ ਮੁੱਖ ਖੇਤੀਬਾੜੀ ਅਫਸਰ ਨੂੰ ਕਿਹਾ ਕਿ ਉਹ ਇਹ ਯਕੀਨੀ ਬਣਾਉਣ ਕਿ ਭੰਗ ਨੂੰ ਨਸ਼ਟ ਕਰਨ ਬਾਰੇ ਤਕਨੀਕ/ਵਿਧੀ ਪੀਏਯੂ ਮਾਹਿਰਾਂ ਦੀ ਅਗਵਾਈ ਜਾਂ ਡਰੱਗ ਕੰਟਰੋਲ ਅਥਾਰਟੀ ਵਰਗੀ ਕਿਸੇ ਹੋਰ ਢੁਕਵੀਂ ਏਜੰਸੀ ਤੋਂ ਪ੍ਰਾਪਤ ਕੀਤੀ ਜਾਵੇ ਅਤੇ ਇਸ ਨੂੰ ਸਾਰੇ ਸਬੰਧਤ ਵਿਭਾਗਾਂ ਵਿੱਚ ਤੁਰੰਤ ਪਹੁੰਚਾਇਆ ਜਾਵੇ। ਜ਼ੋਨਲ ਲਾਇਸੈਂਸਿੰਗ ਅਥਾਰਟੀ ਮੋਹਾਲੀ ਨੂੰ ਨੋਡਲ ਏਜੰਸੀ ਵਜੋਂ ਮਨੋਨੀਤ ਕਰਦੇ ਹੋਏ ਉਨ੍ਹਾਂ ਨੂੰ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨਾ ਯਕੀਨੀ ਬਣਾਉਣ ਲਈ ਕਿਹਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਥਾਨਕ ਸੰਸਥਾਵਾਂ ਦੁਆਰਾ ਦੇਖੇ ਜਾਣ ਵਾਲੇ ਸ਼ਹਿਰੀ ਖੇਤਰਾਂ ਤੋਂ ਇਲਾਵਾ ਦਿਹਾਤੀ ਅਧਿਕਾਰੀਆਂ ਦੀ ਮਦਦ ਲੈ ਸਕਦੇ ਹਨ। ਉਨ੍ਹਾਂ ਮਨਰੇਗਾ ਦੀ ਮਾਨਵੀ ਸ਼ਕਤੀ ਭੰਗ ਨੂੰ ਹਟਾਉਣ ਲਈ ਜੰਗਲਾਤ ਵਿਭਾਗ ਦੇ ਸਹਿਯੋਗ ਲਈ ਉਪਲਬਧ ਦਿਸ਼ਾ ਨਿਰਦੇਸ਼ਾਂ ਦੇ ਅਧੀਨ ਵਰਤੋਂ ਚ ਲਿਆਉਣ ਲਈ ਆਖਿਆ। ਇਸ ਮੌਕੇ ਏ ਡੀ ਸੀ (ਜ) ਰਾਜੀਵ ਐਸ ਤਿੜਕੇ, ਕਮਿਸ਼ਨਰ ਐਮ ਸੀ ਮੁਹਾਲੀ ਨਵਜੋਤ ਕੌਰ, ਏ ਡੀ ਸੀ (ਯੂ ਡੀ) ਦਮਨਜੀਤ ਸਿੰਘ ਮਾਨ, ਏਡੀਸੀ (ਡ) ਸੋਨਮ ਚੌਧਰੀ, ਗਮਾਡਾ ਦੇ ਵਧੀਕ ਮੁੱਖ ਪ੍ਰਸ਼ਾਸਕ ਅਮਰਿੰਦਰ ਸਿੰਘ ਟਿਵਾਣਾ, ਸਿਵਲ ਸਰਜਨ ਡਾ: ਦਵਿੰਦਰ ਕੁਮਾਰ, ਜ਼ੋਨਲ ਲਾਇਸੈਂਸਿੰਗ ਅਥਾਰਟੀ ਕਮਲ ਕੰਬੋਜ ਆਦਿ ਅਧਿਕਾਰੀ ਹਾਜ਼ਰ ਸਨ। The post DC ਆਸ਼ਿਕਾ ਜੈਨ ਵੱਲੋਂ ਅਧਿਕਾਰੀਆਂ ਨੂੰ ਭੰਗ ਦੇ ਪੌਦਿਆਂ ਨੂੰ ਤੁਰੰਤ ਪ੍ਰਭਾਵ ਨਾਲ ਨਸ਼ਟ ਕਰਨ ਦੀ ਹਦਾਇਤ appeared first on TheUnmute.com - Punjabi News. Tags:
|
ਲੁਧਿਆਣਾ ਦੇ ਵਕੀਲ ਭਾਈਚਾਰੇ ਵੱਲੋਂ ਰਵਨੀਤ ਸਿੰਘ ਬਿੱਟੂ ਨੂੰ ਸਮਰਥਨ ਦੇਣ ਦਾ ਐਲਾਨ Tuesday 21 May 2024 01:34 PM UTC+00 | Tags: bjp breaking-news latest-news news ravneet-singh-bittu ਲੁਧਿਆਣਾ, 21 ਮਈ 2024: ਲੁਧਿਆਣਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਵਿਖੇ ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ (Ravneet Singh Bittu) ਨੇ ਵਕੀਲ ਭਾਈਚਾਰੇ ਨਾਲ ਮੁਲਾਕਾਤ ਕੀਤੀ, ਇਸ ਦੌਰਾਨ ਸਮੁੱਚੇ ਵਕੀਲ ਭਾਈਚਾਰੇ ਨੇ ਰਵਨੀਤ ਬਿੱਟੂ ਨੂੰ ਖੁੱਲ੍ਹੀ ਹਿਮਾਇਤ ਦਾ ਐਲਾਨ ਕੀਤਾ, ਇਸ ਮੌਕੇ ਰਵਨੀਤ ਬਿੱਟੂ ਤੋਂ ਇਲਾਵਾ ਬਿਕਰਮਜੀਤ ਸਿੰਘ ਸਿੱਧੂ, ਅਦਾਕਾਰਾ ਪ੍ਰੀਤੀ, ਪਰਮਿੰਦਰਪਾਲ ਸਿੰਘ, ਸੰਦੀਪ ਅਰੋੜਾ, ਰਾਜਿੰਦਰ ਭੰਡਾਰੀ, ਪਾਰਸ ਸ਼ਰਮਾ, ਵੰਸ਼ਿਕਾ ਜੈਨ, ਆਂਚਲ ਕਪੂਰ, ਦਿਵਿਆ ਮਿੱਤਲ, ਮੰਨਤ ਅਰੋੜਾ, ਉਮੇਸ਼ ਗਰਗ ਆਦਿ ਹਾਜ਼ਰ ਸਨ। ਭਾਜਪਾ ਦੇ ਲੀਗਲ ਸੈੱਲ ਕੇ.ਜੀ. ਸ਼ਰਮਾ, ਵਿਜੇ ਸ਼ਰਮਾ, ਨਵੀਨ ਸ਼ਰਮਾ, ਬਲਵਿੰਦਰ ਰਾਏ ਵੱਲੋਂ ਆਯੋਜਿਤ ਮੀਟਿੰਗ 'ਚ ਰਵਨੀਤ ਬਿੱਟੂ ਨੇ ਵਕੀਲ ਭਾਈਚਾਰੇ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਕਿਹਾ ਕਿ ਸਮਾਜ ਦੇ ਵਿਚ ਵਕੀਲ ਭਾਈਚਾਰੇ ਦਾ ਅਹਿਮ ਯੋਗਦਾਨ ਹੈ, ਨਿਆ ਦੀ ਲੜਾਈ 'ਚ ਵਕੀਲ ਭਾਈਚਾਰਾ ਅਹਿਮ ਰੋਲ ਅਦਾ ਕਰਦਾ ਹੈ। ਉਹਨਾਂ ਕਿਹਾ ਅੱਜ ਦੀ ਲੜਾਈ ਵੀ ਨਿਆ ਦੀ ਲੜਾਈ ਹੈ, ਇੱਕ ਪਾਸੇ ਪੀਐੱਮ ਮੋਦੀ ਦੇਸ਼ ਦੇ ਲੋਕਾਂ ਹੱਕਾਂ ਦੀ ਗੱਲ ਕਰਦੇ ਹਨ, ਦੂਜੇ ਪਾਸੇ ਵਿਰੋਧੀ ਕੁਰਸੀ ਦੀ ਲੜਾਈ ਲੜ ਰਹੇ ਹਨ ਤਾਂ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀਂ ਲੋਕਾਂ ਦੇ ਹੱਕਾਂ ਦੀ ਲੜਾਈ 'ਚ ਪੀਐੱਮ ਮੋਦੀ ਦਾ ਸਾਥ ਦਈਏ। ਉਹਨਾਂ (Ravneet Singh Bittu) ਕਿਹਾ ਕਿ ਮੈਂ ਸਮੁੱਚੇ ਵਕੀਲ ਭਾਈਚਾਰੇ ਵੱਲੋਂ ਦਿੱਤੇ ਸਮੱਰਥਨ ਦਾ ਧੰਨਵਾਦ ਕਰਦਾ ਹਾਂ ਤੇ ਵਿਸ਼ਵਾਸ਼ ਦਵਾਉਂਦਾ ਹੈ ਕਿਉਹਨਾਂ ਦੀਆਂ ਮੁਸ਼ਕਿਲਾਂ ਪਹਿਲ ਆਧਾਰ 'ਤੇ ਹੱਲ ਕਰਵਾਵਾਂਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਤਨ ਸ਼ਰਮਾ, ਵਰਿੰਦਰ ਸ਼ਰਮਾ, ਨਿਤਿਸ਼ ਸ਼ਰਮਾ, ਰਾਜੇਸ਼ ਕਸ਼ਯਪ, ਰਾਕੇਸ਼ ਗੁਪਤਾ, ਪਰਮਿੰਦਰ ਸਿੰਘ, ਵਿਜੈ ਕੁਮਾਰ ਸ਼ਰਮਾ, ਕੌਸ਼ਾਗਰ ਕਸ਼ਯਪ, ਸ਼ਿਸ਼ ਗੁਪਤਾ, ਨਵੀਨ ਸ਼ਰਮਾ, ਅਮਿਤ ਗੁਪਤਾ, ਰੇਖਾ ਕਾਲੜਾ, ਲਲਿਤ ਸ਼ਰਮਾ, ਸੰਦੇਸ਼ ਅਰੋੜਾ, ਸੰਧਿਆ ਅਰੋੜਾ, ਪੁਨੀਤ ਗੁਪਤਾ, ਅੰਜਲੀ ਰਾਣਾ, ਰਮੇਸ਼ ਭਾਰਦਵਾਜ, ਸੰਜੀਵ ਸਕਸੈਨਾ, ਕਾਂਤਾ ਰਾਣੀ, ਕੁਮਾਰ ਚੌਧਰੀ, ਸਾਹਿਲ ਸ਼ਰਮਾ, ਵਿਨੇ ਨਾਗਰ, ਰਾਜਨ ਸ਼ਰਮਾ, ਸਾਹਿਲ ਸੇਤੀਆ ਆਦਿ ਹਾਜ਼ਰ ਸਨ। The post ਲੁਧਿਆਣਾ ਦੇ ਵਕੀਲ ਭਾਈਚਾਰੇ ਵੱਲੋਂ ਰਵਨੀਤ ਸਿੰਘ ਬਿੱਟੂ ਨੂੰ ਸਮਰਥਨ ਦੇਣ ਦਾ ਐਲਾਨ appeared first on TheUnmute.com - Punjabi News. Tags:
|
ਭਾਰਤ ਦੇ ਇਨ੍ਹਾਂ ਸੂਬਿਆਂ 'ਚ ਕੋਰੋਨਾ ਵੇਰੀਐਂਟ KP1 ਤੇ KP2 ਦੇ ਮਾਮਲੇ ਆਏ ਸਾਹਮਣੇ Tuesday 21 May 2024 01:46 PM UTC+00 | Tags: breaking-news corona-kp1 corona-kp2 corona-veriant india news singapore ਚੰਡੀਗੜ੍ਹ, 21 ਮਈ 2024: ਸਿੰਗਾਪੁਰ ‘ਚ ਕੋਰੋਨਾ ਦੀ ਨਵੀਂ ਲਹਿਰ ਨੂੰ ਲੈ ਕੇ ਦੁਨੀਆ ਭਰ ਦੇ ਦੇਸ਼ ਚਿੰਤਤ ਹਨ। ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਸਿੰਗਾਪੁਰ ਵਿੱਚ ਤਬਾਹੀ ਮਚਾਉਣ ਵਾਲੇ ਕੋਰੋਨਾ (Corona) ਦੇ ਰੂਪ ਭਾਰਤ ਵਿੱਚ ਵੀ ਸਾਹਮਣੇ ਆਏ ਹਨ। ਇਹ ਖੁਲਾਸਾ ਭਾਰਤੀ ਸਾਰਸ ਕੋਵ (SARS CoV-2) ਜੀਨੋਮਿਕਸ ਕੰਸੋਰਟੀਅਮ (INSACOG) ਦੇ ਅੰਕੜਿਆਂ ਤੋਂ ਹੋਇਆ ਹੈ, ਜੋ ਭਾਰਤ ਵਿੱਚ ਕੋਰੋਨਾ ਮਾਮਲਿਆਂ ਦੀ ਨਿਗਰਾਨੀ ਕਰ ਰਿਹਾ ਹੈ। ਅੰਕੜਿਆਂ ਅਨੁਸਾਰ ਭਾਰਤ ਵਿੱਚ ਕੋਰੋਨਾ ਵੇਰੀਐਂਟ KP1 ਦੇ 34 ਅਤੇ KP2 ਦੇ 290 ਮਾਮਲੇ ਸਾਹਮਣੇ ਆਏ ਹਨ। ਅੰਕੜਿਆਂ ਅਨੁਸਾਰ ਦੇਸ਼ ਦੇ ਸੱਤ ਰਾਜਾਂ ਵਿੱਚ ਕੇਪੀ1 ਦੇ ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਵੱਧ 23 ਕੇਸ ਪੱਛਮੀ ਬੰਗਾਲ ਵਿੱਚ ਪਾਏ ਗਏ ਹਨ। ਕੇ.ਪੀ 1 ਸੰਕਰਮਿਤ ਮਰੀਜ਼ ਗੋਆ (1), ਗੁਜਰਾਤ (2), ਹਰਿਆਣਾ (1), ਮਹਾਰਾਸ਼ਟਰ (4), ਰਾਜਸਥਾਨ (2), ਉੱਤਰਾਖੰਡ (1) ਵਿੱਚ ਪਾਏ ਗਏ ਹਨ। ਦੇਸ਼ ਵਿੱਚ ਕੇਪੀ2 ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ 290 ਹੈ, ਜਿਨ੍ਹਾਂ ਵਿੱਚੋਂ ਸਭ ਤੋਂ ਵੱਧ ਮਰੀਜ਼ ਮਹਾਰਾਸ਼ਟਰ (148) ਵਿੱਚ ਪਾਏ ਗਏ ਹਨ। ਇਸ ਤੋਂ ਇਲਾਵਾ ਦਿੱਲੀ (1), ਗੋਆ (12), ਗੁਜਰਾਤ (23), ਹਰਿਆਣਾ (3), ਕਰਨਾਟਕ (4), ਮੱਧ ਪ੍ਰਦੇਸ਼ (1), ਉੜੀਸਾ (17), ਰਾਜਸਥਾਨ (21), ਉੱਤਰ ਪ੍ਰਦੇਸ਼ (8), ਉੱਤਰਾਖੰਡ ਵਿੱਚ 16 ਅਤੇ ਪੱਛਮੀ ਬੰਗਾਲ ਵਿੱਚ 36 ਮਰੀਜ਼ (Corona) ਪਾਏ ਗਏ ਹਨ। The post ਭਾਰਤ ਦੇ ਇਨ੍ਹਾਂ ਸੂਬਿਆਂ ‘ਚ ਕੋਰੋਨਾ ਵੇਰੀਐਂਟ KP1 ਤੇ KP2 ਦੇ ਮਾਮਲੇ ਆਏ ਸਾਹਮਣੇ appeared first on TheUnmute.com - Punjabi News. Tags:
|
ਮੋਹਾਲੀ 'ਚ ਬੈਂਕਾਂ 'ਚ ਗ੍ਰੀਨ ਇਲੈਕਸ਼ਨ-2024 ਦੀ ਸ਼ੁਰੂਆਤ Tuesday 21 May 2024 01:51 PM UTC+00 | Tags: banks breaking-news green-election-2024 lok-sabha-election-2024 mohali mohali-bank news ਐਸ.ਏ.ਐਸ.ਨਗਰ, 21 ਮਈ, 2024: ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅਤੇ ਚੋਣ ਅਬਜ਼ਰਵਰ, ਆਨੰਦਪੁਰ ਸਾਹਿਬ, ਡਾ: ਹੀਰਾ ਲਾਲ ਦੁਆਰਾ ਜਾਰੀ ਕੀਤੇ ਗਏ "ਗਰੀਨ ਇਲੈਕਸ਼ਨ" ਸੰਕਲਪ ਨੂੰ ਹੁਲਾਰਾ ਦੇਣ ਲਈ, ਜ਼ਿਲ੍ਹਾ ਐਸ.ਏ.ਐਸ.ਨਗਰ ਦੇ ਲੀਡ ਬੈਂਕ, ਪੰਜਾਬ ਨੈਸ਼ਨਲ ਬੈਂਕ ਨੇ ਅੱਜ ਆਪਣੇ ਫੇਜ਼ 2 ਵਿੱਚ ਸਥਿਤ ਸਰਕਲ ਦਫ਼ਤਰ ਤੋਂ ਬੈਂਕਾਂ (Banks) ਵਿੱਚ ਹਰਿਆਲੀ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਲੀਡ ਬੈਂਕ ਮੈਨੇਜਰ ਐਮ.ਕੇ.ਭਾਰਦਵਾਜ ਨੇ ਦੱਸਿਆ ਕਿ ਡੀ.ਸੀ.-ਕਮ-ਡੀ.ਈ.ਓ.ਐਸ.ਏ.ਐਸ.ਨਗਰ, ਸ੍ਰੀਮਤੀ ਆਸ਼ਿਕਾ ਜੈਨ, ਦੀ ਅਗਵਾਈ ਹੇਠ ਜ਼ਿਲ੍ਹੇ ਵਿੱਚ ਚਲਾਈਆਂ ਜਾ ਰਹੀਆਂ ਸਵੀਪ ਗਤੀਵਿਧੀਆਂ ਦੇ ਹਿੱਸੇ ਵਜੋਂ ਲੀਡ ਬੈਂਕ, ਪੰਜਾਬ ਨੈਸ਼ਨਲ ਬੈਂਕ ਜ਼ਿਲ੍ਹੇ ਦੇ ਬੈਂਕਾਂ ਵਿੱਚ ਇਸ ਮੁਹਿੰਮ ਨੂੰ ਲੋਕ ਲਹਿਰ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਪਹਿਲੇ ਲਾਂਚ ਈਵੈਂਟ ਦਾ ਉਦਘਾਟਨ ਸੰਜੀਤ ਕੌਂਡਲ, ਡਿਪਟੀ ਸਰਕਲ ਹੈੱਡ, ਪੀ.ਐਨ.ਬੀ ਨੇ ਹਾਜ਼ਰ ਸਟਾਫ਼ ਅਤੇ ਗਾਹਕਾਂ ਦੀ ਹਾਜ਼ਰੀ ਵਿੱਚ ਕੀਤਾ ਅਤੇ ਇਮਾਰਤ ਅੰਦਰ ਮਿੱਟੀ ਦੇ ਗਮਲਿਆਂ ਵਿੱਚ ਬੂਟੇ ਲਗਾਏ ਗਏ। ਸਟਾਫ਼ ਨੇ ਪਲਾਸਟਿਕ ਮੁਕਤ ਬੈਂਕ ਯਕੀਨੀ ਬਣਾਉਣ ਅਤੇ ਇਸ ਮੁਹਿੰਮ ਨੂੰ ਹੋਰ ਸ਼ਾਖਾਵਾਂ ਤੱਕ ਲੈ ਕੇ ਜਾਣ ਲਈ ਸਹੁੰ ਚੁੱਕੀ। ਐਮ ਕੇ ਭਾਰਦਵਾਜ, ਐਲ ਡੀ ਐਮ ਮੋਹਾਲੀ ਨੇ ਕਿਹਾ ਕਿ ਇਸ ਪਹਿਲਕਦਮੀ ਨੂੰ ਸਾਰੇ ਜ਼ਿਲ੍ਹੇ ਦੇ ਬੈਂਕਾਂ (Banks) ਵਿੱਚ ਸਮੂਹ 482 ਬੈਂਕ ਸ਼ਾਖਾਵਾਂ ਤੱਕ ਆਉਣ ਵਾਲੇ 10 ਦਿਨਾਂ ਦੌਰਾਨ ਮਿਸ਼ਨਰੀ The post ਮੋਹਾਲੀ ‘ਚ ਬੈਂਕਾਂ ‘ਚ ਗ੍ਰੀਨ ਇਲੈਕਸ਼ਨ-2024 ਦੀ ਸ਼ੁਰੂਆਤ appeared first on TheUnmute.com - Punjabi News. Tags:
|
ਸਵੀਪ ਟੀਮ ਫਾਜ਼ਿਲਕਾ ਵੱਲੋਂ ਵੱਖ-ਵੱਖ ਢਾਣੀਆਂ, ਦੁਕਾਨਾਂ, ਢਾਬਿਆਂ ਤੇ ਪੈਟਰੋਲ ਪੰਪਾਂ 'ਤੇ ਚਲਾਇਆ ਵੋਟਰ ਜਾਗਰੂਕਤਾ ਅਭਿਆਨ Tuesday 21 May 2024 01:55 PM UTC+00 | Tags: breaking-news news voter-awareness voter-awareness-campaign ਫਾਜ਼ਿਲਕਾ, 21 ਮਈ 2024: ਲੋਕ ਸਭਾ ਚੋਣਾਂ-2024 ਨੂੰ ਮੱਦੇਨਜ਼ਰ ਰੱਖਦਿਆਂ ਜ਼ਿਲ੍ਹਾ ਚੋਣ ਅਫਸਰ-ਕਮ ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਦੇ ਦਿਸ਼ਾ ਨਿਰਦੇਸ਼ਾ ਹੇਠ ਵਧੀਕ ਡਿਪਟੀ ਕਮਿਸ਼ਨ ਰਾਕੇਸ਼ ਕੁਮਾਰ ਪੋਪਲੀ ਤੇ ਫਾਜ਼ਿਲਕਾ -080 ਦੇ ਚੋਣ ਅਧਿਕਾਰੀ-ਕਮ ਉਪ ਮੰਡਲ ਮੈਜਿਸਟ੍ਰੇਟ ਵਿਪਨ ਭੰਡਾਰੀ ਦੀ ਅਗਵਾਈ ਹੇਠ ਸਵੀਪ ਟੀਮ ਫਾਜ਼ਿਲਕਾ ਵੱਲੋਂ ਫਾਜ਼ਿਲਕਾ ਤੋਂ ਫਿਰੋਜ਼ਪੁਰ ਰੋਡ ਤੇ ਸਥਿਤ ਵੱਖ ਵੱਖ ਢਾਣੀਆਂ, ਦੁਕਾਨਾਂ, ਢਾਬਿਆਂ ਅਤੇ ਪੈਟਰੋਲ ਪੰਪਾਂ ਤੇ ਵੋਟਰ ਜਾਗਰੂਕਤਾ ਅਭਿਆਨ ਚਲਾ ਕੇ ਵੋਟਰਾਂ ਨੂੰ ਵੋਟ ਦੀ ਮਹੱਤਤਾ ਪ੍ਰਤੀ ਜਾਗਰੂਕ (Voter awareness) ਕੀਤਾ ਗਿਆ। ਸਵੀਪ ਟੀਮ ਨੇ ਲੋਕਾਂ ਨੂੰ ਵੋਟ ਦੀ ਮਹੱਤਤਾ ਪ੍ਰਤੀ ਜਾਗਰੂਕ (Voter awareness) ਕਰਦਿਆਂ ਕਿਹਾ ਕਿ ਲੋਕਤੰਤਰ ਦੀ ਮਜ਼ਬੂਤੀ ਲਈ ਹਰੇਕ ਨੂੰ ਵੋਟ ਦੇ ਅਧਿਕਾਰੀ ਦੀ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਵੋਟ ਦੇ ਅਧਿਕਾਰ ਦੀ ਵਰਤੋਂ ਕਰਕੇ ਹੀ ਅਸੀਂ ਆਪਣੀ ਮਨ ਮਰਜੀ ਦੀ ਸਰਕਾਰ ਚੁਣ ਸਕਦੇ ਹਾਂ। ਉਨ੍ਹਾਂ ਲੋਕਾਂ ਨੂੰ ਲੋਕਤੰਤਰ ਵਿੱਚ ਪੂਰਨ ਵਿਸ਼ਵਾਸ ਰੱਖਣ, ਆਪਣੇ ਦੇਸ਼ ਦੀਆਂ ਲੋਕਤਾਂਤਰਿਕ ਪਰੰਪਰਾਵਾਂ ਬਰਕਰਾਰ ਰੱਖਦੇ ਹੋਏ ਆਜ਼ਾਦ, ਨਿਰਪੱਖ ਅਤੇ ਸ਼ਾਂਤੀਪੂਰਨ ਚੋਣਾਂ ਵਿੱਚ ਆਪਣੀ ਵੋਟ ਦਾ ਇਸਤੇਮਾਲ ਕਰਣ ਦੀ ਸਹੁੰ ਵੀ ਚੁਕਾਈ। ਉਨ੍ਹਾਂ ਲੋਕਾਂ ਨੂੰ ਵੋਟ ਉਤਸਵ ਵਿੱਚ ਭਾਗੀਦਾਰੀ ਲੈਣ ਦੀ ਵੱਧ ਤੋਂ ਵੱਧ ਅਪੀਲ ਕੀਤੀ ਗਈ। ਇਸ ਦੌਰਾਨ ਗੁਰਦੇਵ ਸਿੰਘ, ਸੁਰਿੰਦਰ ਸਿੰਘ ਅਤੇ ਕਰਨ ਕੁਮਾਰ ਦੇ ਵਿਸ਼ੇਸ਼ ਸਹਿਯੋਗ ਰਿਹਾ।
The post ਸਵੀਪ ਟੀਮ ਫਾਜ਼ਿਲਕਾ ਵੱਲੋਂ ਵੱਖ-ਵੱਖ ਢਾਣੀਆਂ, ਦੁਕਾਨਾਂ, ਢਾਬਿਆਂ ਤੇ ਪੈਟਰੋਲ ਪੰਪਾਂ ‘ਤੇ ਚਲਾਇਆ ਵੋਟਰ ਜਾਗਰੂਕਤਾ ਅਭਿਆਨ appeared first on TheUnmute.com - Punjabi News. Tags:
|
KKR vs SRH: ਹੈਦਰਾਬਾਦ ਨੇ ਕੋਲਕਾਤਾ ਖ਼ਿਲਾਫ਼ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਚੁਣੀ, ਜਾਣੋ ਦੋਵਾਂ ਟੀਮਾਂ ਦਾ ਪਲੇਇੰਗ-11 Tuesday 21 May 2024 02:06 PM UTC+00 | Tags: breaking-news kkr-vs-srh kolkata-knight-riders news pat-cummins srh-vs-kkr ਚੰਡੀਗੜ੍ਹ, 21 ਮਈ 2024: (KKR vs SRH) ਆਈ.ਪੀ.ਐੱਲ 2024 ਦੇ ਕੁਆਲੀਫਾਇਰ-1 ‘ਚ ਅੱਜ ਚੋਟੀ ‘ਤੇ ਕਾਬਜ਼ ਕੋਲਕਾਤਾ ਨਾਈਟ ਰਾਈਡਰਜ਼ (KKR) ਦਾ ਸਾਹਮਣਾ ਸਨਰਾਈਜ਼ਰਜ਼ ਹੈਦਰਾਬਾਦ ਨਾਲ ਹੋਵੇਗਾ। ਹਾਲਾਂਕਿ ਦੋਵਾਂ ਟੀਮਾਂ ਨੂੰ ਫਾਈਨਲ ‘ਚ ਪਹੁੰਚਣ ਦੇ ਦੋ-ਦੋ ਮੌਕੇ ਮਿਲਣਗੇ ਪਰ ਕੇਕੇਆਰ ਅਤੇ ਹੈਦਰਾਬਾਦ ਇਸ ਮੈਚ ਨੂੰ ਜਿੱਤ ਕੇ ਖਿਤਾਬੀ ਮੁਕਾਬਲੇ ‘ਚ ਪ੍ਰਵੇਸ਼ ਕਰਨ ਦੀ ਕੋਸ਼ਿਸ਼ ਕਰਨਗੇ। ਸਨਰਾਈਜ਼ਰਜ਼ ਹੈਦਰਾਬਾਦ ਦੇ ਕਪਤਾਨ ਪੈਟ ਕਮਿੰਸ ਨੇ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਖ਼ਿਲਾਫ਼ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਜਾਣੋ ਦੋਵਾਂ ਟੀਮਾਂ ਦਾ ਪਲੇਇੰਗ-11:-ਕੋਲਕਾਤਾ ਨਾਈਟ ਰਾਈਡਰਜ਼ (KKR): ਰਹਿਮਾਨੁੱਲਾ ਗੁਰਬਾਜ਼ (ਵਿਕਟਕੀਪਰ), ਸੁਨੀਲ ਨਾਰਾਇਣ, ਵੈਂਕਟੇਸ਼ ਅਈਅਰ (ਕਪਤਾਨ), ਰਿੰਕੂ ਸਿੰਘ, ਆਂਦਰੇ ਰਸਲ, ਰਮਨਦੀਪ ਸਿੰਘ, ਮਿਸ਼ੇਲ ਸਟਾਰਕ, ਵੈਭਵ ਅਰੋੜਾ, ਹਰਸ਼ਿਤ ਰਾਣਾ, ਵਰੁਣ ਚੱਕਰਵਰਤੀ। ਪ੍ਰਭਾਵੀ ਖਿਡਾਰੀ : ਅਨੁਕੁਲ ਰਾਏ, ਮਨੀਸ਼ ਪਾਂਡੇ, ਨਿਤੀਸ਼ ਰਾਣਾ, ਕੇਐਸ ਭਰਤ, ਸ਼ੇਰਫਾਨੇ ਰਦਰਫੋਰਡ। ਸਨਰਾਈਜ਼ਰਜ਼ ਹੈਦਰਾਬਾਦ (SRH): ਟ੍ਰੈਵਿਸ ਹੈੱਡ, ਅਭਿਸ਼ੇਕ ਸ਼ਰਮਾ, ਰਾਹੁਲ ਤ੍ਰਿਪਾਠੀ, ਨਿਤੀਸ਼ ਰੈੱਡੀ, ਹੇਨਰਿਕ ਕਲਾਸੇਨ (ਵਿਕੇਟਕੀਪਰ), ਅਬਦੁਲ ਸਮਦ, ਸ਼ਾਹਬਾਜ਼ ਅਹਿਮਦ, ਪੈਟ ਕਮਿੰਸ (ਕਪਤਾਨ), ਭੁਵਨੇਸ਼ਵਰ ਕੁਮਾਰ, ਵਿਜੇਕਾਂਤ ਵਿਯਾਸਕਾਂਤ, ਟੀ. ਨਟਰਾਜਨ। ਪ੍ਰਭਾਵੀ ਖਿਡਾਰੀ: ਸਨਵੀਰ ਸਿੰਘ, ਉਮਰਾਨ ਮਲਿਕ, ਗਲੇਨ ਫਿਲਿਪਸ, ਵਾਸ਼ਿੰਗਟਨ ਸੁੰਦਰ, ਜੈਦੇਵ ਉਨਾਦਕਟ।
The post KKR vs SRH: ਹੈਦਰਾਬਾਦ ਨੇ ਕੋਲਕਾਤਾ ਖ਼ਿਲਾਫ਼ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਚੁਣੀ, ਜਾਣੋ ਦੋਵਾਂ ਟੀਮਾਂ ਦਾ ਪਲੇਇੰਗ-11 appeared first on TheUnmute.com - Punjabi News. Tags:
|
ਰਾਜਸਥਾਨ ਦੇ ਸਾਬਕਾ ਮੰਤਰੀ ਵਿਸ਼ਵੇਂਦਰ ਸਿੰਘ ਨੇ ਆਪਣੀ ਘਰਵਾਲੀ ਤੇ ਪੁੱਤ 'ਤੇ ਕੁੱਟਮਾਰ ਦੇ ਲਾਏ ਦੋਸ਼, ਅਦਾਲਤ 'ਚ ਪੁੱਜਾ ਮਾਮਲਾ Tuesday 21 May 2024 02:26 PM UTC+00 | Tags: bharatpur breaking-news news vishvender-singh ਚੰਡੀਗੜ੍ਹ, 21 ਮਈ 2024: ਭਰਤਪੁਰ ਦੇ ਸਾਬਕਾ ਸ਼ਾਹੀ ਪਰਿਵਾਰ ਦੇ ਮੈਂਬਰ ਅਤੇ ਰਾਜਸਥਾਨ ਦੀ ਸਾਬਕਾ ਗਹਿਲੋਤ ਸਰਕਾਰ ‘ਚ ਮੰਤਰੀ ਰਹੇ ਵਿਸ਼ਵੇਂਦਰ ਸਿੰਘ (Vishvender Singh) ਦਾ ਆਪਣੀ ਘਰਵਾਲੀ ਦਿਵਿਆ ਸਿੰਘ ਅਤੇ ਬੇਟੇ ਅਨਿਰੁਧ ਸਿੰਘ ਨਾਲ ਵਿਵਾਦ ਅਦਾਲਤ ਤੱਕ ਪਹੁੰਚ ਗਿਆ ਹੈ। ਵਿਵਾਦ ਦੀ ਜੜ੍ਹ ਸ਼ਾਹੀ ਪਰਿਵਾਰ ਦੀ ਕਰੋੜਾਂ ਦੀ ਜਾਇਦਾਦ ਅਤੇ ਸਾਬਕਾ ਸ਼ਾਹੀ ਪਰਿਵਾਰ ਦੇ ਅਨਮੋਲ ਸੋਨੇ ਦੇ ਗਹਿਣਿਆਂ ਅਤੇ ਪੁਰਾਣੀਆਂ ਵਸਤਾਂ ਦਾ ਸ਼ਾਹੀ ਭੰਡਾਰ ਹੈ। ਇਸ ਵਿਵਾਦ ਦੀ ਕਹਾਣੀ ਰਾਜਸਥਾਨ ਦੇ ਸਾਬਕਾ ਕੈਬਨਿਟ ਮੰਤਰੀ ਵਿਸ਼ਵੇਂਦਰ ਸਿੰਘ ਵੱਲੋਂ ਸਬ-ਡਿਵੀਜ਼ਨਲ ਅਫਸਰ ਟ੍ਰਿਬਿਊਨਲ, ਭਰਤਪੁਰ ਵਿੱਚ ਅਰਜ਼ੀ ਦਾਇਰ ਕਰਕੇ ਆਪਣੀ ਘਰਵਾਲੀ ਅਤੇ ਪੁੱਤਰ ਤੋਂ ਸੀਨੀਅਰ ਸਿਟੀਜ਼ਨ ਹੋਣ ਦੇ ਨਾਤੇ ਗੁਜ਼ਾਰੇ ਦੀ ਮੰਗ ਤੋਂ ਸ਼ੁਰੂ ਹੋਈ। ਵਿਸ਼ਵੇਂਦਰ ਸਿੰਘ (Vishvender Singh) ਦਾ ਦੋਸ਼ ਹੈ ਕਿ ਉਸ ਦੀ ਘਰਵਾਲੀ ਦਿਵਿਆ ਸਿੰਘ ਅਤੇ ਬੇਟੇ ਅਨਿਰੁਧ ਸਿੰਘ ਨੇ ਉਸ ਦੀ ਕੁੱਟਮਾਰ ਕੀਤੀ। ਪੇਟ ਭਰ ਭੋਜਨ ਨਹੀਂ ਦਿੰਦੇ । ਉਨ੍ਹਾਂ ਨੂੰ ਕਿਸੇ ਨਾਲ ਮਿਲਣ ਵੀ ਨਹੀਂ ਦਿੱਤਾ ਜਾਂਦਾ। ਉਹ ਘਰ (ਮੋਤੀ ਮਹਿਲ) ਛੱਡਣ ਲਈ ਮਜਬੂਰ ਹਨ। ਉਹ ਖਾਨਾਬਦੋਸ਼ ਜੀਵਨ ਬਤੀਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਦੇ ਸਰਕਾਰੀ ਰਿਹਾਇਸ਼ ਤੇ ਕਦੇ ਹੋਟਲ ਵਿੱਚ ਰਹਿਣਾ ਪੈਂਦਾ ਹੈ। ਇਸ ਦੇ ਜਵਾਬ ਵਿੱਚ ਦਿਵਿਆ ਸਿੰਘ ਅਤੇ ਅਨਿਰੁਧ ਸਿੰਘ ਨੇ ਦੋਸ਼ ਲਾਇਆ ਹੈ ਕਿ ਵਿਸ਼ਵੇਂਦਰ ਸਿੰਘ ਨੇ ਹਜ਼ਾਰਾਂ ਕਰੋੜ ਰੁਪਏ ਦੀ ਵਿਰਾਸਤੀ ਜਾਇਦਾਦ ਵੇਚੀ ਹੈ। ਹੁਣ ਉਹ ਮੋਤੀ ਮਹਿਲ ਨੂੰ ਵੀ ਵੇਚਣਾ ਚਾਹੁੰਦੇ ਹਨ, ਜਿਸ ਨੂੰ ਅਸੀਂ ਨਹੀਂ ਹੋਣ ਦੇਵਾਂਗੇ। ਇੱਕ ਵਾਰ ਵਿਸ਼ਵੇਂਦਰ ਸਿੰਘ ਨੇ ਵੀ ਐਡਵਾਂਸ ਲੈ ਲਿਆ ਸੀ। ਇਸ ਨੂੰ 99 ਸਾਲ ਲਈ ਲੀਜ਼ ‘ਤੇ ਦੇਣ ਦੀ ਤਿਆਰੀ ਵੀ ਕੀਤੀ ਗਈ ਸੀ। ਹੁਣ ਉਹ ਸਾਨੂੰ ਬਦਨਾਮ ਕਰ ਰਹੇ ਹਨ। ਵਿਸ਼ਵੇਂਦਰ ਸਿੰਘ ਨੇ ਅਦਾਲਤ ਤੋਂ ਗੋਲਬਾਗ ਕੰਪਲੈਕਸ ਵਿੱਚ ਸਥਿਤ ਮੋਤੀ ਮਹਿਲ, ਕੋਠੀ ਦਰਬਾਰ ਨਿਵਾਸ, ਸੂਰਜ ਮਹਿਲ, ਸਾਰੇ ਮੰਦਰਾਂ, ਇਮਾਰਤਾਂ ਅਤੇ ਮੰਦਰਾਂ ਦਾ ਕਬਜ਼ਾ ਲੈਣ ਦੀ ਰਾਹਤ ਦੇ ਨਾਲ-ਨਾਲ ਰੱਖ-ਰਖਾਅ ਦੀ ਰਾਹਤ ਦੀ ਮੰਗ ਕੀਤੀ ਹੈ। The post ਰਾਜਸਥਾਨ ਦੇ ਸਾਬਕਾ ਮੰਤਰੀ ਵਿਸ਼ਵੇਂਦਰ ਸਿੰਘ ਨੇ ਆਪਣੀ ਘਰਵਾਲੀ ਤੇ ਪੁੱਤ ‘ਤੇ ਕੁੱਟਮਾਰ ਦੇ ਲਾਏ ਦੋਸ਼, ਅਦਾਲਤ ‘ਚ ਪੁੱਜਾ ਮਾਮਲਾ appeared first on TheUnmute.com - Punjabi News. Tags:
|
ਜੰਗਲਾਤ ਬੇਲਦਾਰ 10000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ Tuesday 21 May 2024 02:30 PM UTC+00 | Tags: beldar breaking-news bribe news vigilance-bureau ਚੰਡੀਗੜ੍ਹ, 21 ਮਈ, 2024: ਪੰਜਾਬ ਵਿਜੀਲੈਂਸ ਬਿਊਰੋ (Vigilance Bureau) ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਮੰਗਲਵਾਰ ਨੂੰ ਜ਼ਿਲ੍ਹਾ ਜੰਗਲਾਤ ਦਫ਼ਤਰ ਖਾਸਾ, ਅੰਮ੍ਰਿਤਸਰ ਵਿਖੇ ਬੇਲਦਾਰ ਵਜੋਂ ਤਾਇਨਾਤ ਨਿਰਮਲ ਸਿੰਘ ਨੂੰ 10000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਮੁਲਜ਼ਮ ਨੂੰ ਜੋਬਨਦੀਪ ਸਿੰਘ ਵਾਸੀ ਪਿੰਡ ਘਰਿੰਡਾ, ਤਹਿਸੀਲ ਅਟਾਰੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ‘ਤੇ ਗ੍ਰਿਫਤਾਰ ਕੀਤਾ ਗਿਆ ਹੈ।ਉਸਨੇ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਸੰਪਰਕ ਕਰਕੇ ਦੱਸਿਆ ਹੈ ਕਿ ਉਹ ਲੱਕੜ ਦਾ ਆਰਾ ਲਾਉਣਾ ਚਾਹੁੰਦਾ ਹੈ ਅਤੇ ਉਕਤ ਬੇਲਦਾਰ ਨੇ ਉਸਨੂੰ ਲਾਇਸੈਂਸ ਜਾਰੀ ਕਰਾਉਣ ਵਿੱਚ ਮੱਦਦ ਕਰਨ ਬਦਲੇ 10000 ਰੁਪਏ ਰਿਸ਼ਵਤ ਦੀ ਮੰਗ ਕੀਤੀ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਪੜਤਾਲ ਉਪਰੰਤ ਵਿਜੀਲੈਂਸ ਬਿਊਰੋ (Vigilance Bureau) ਦੀ ਟੀਮ ਨੇ ਜਾਲ ਵਿਛਾਇਆ ਜਿਸ ਦੌਰਾਨ ਉਕਤ ਮੁਲਜ਼ਮ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਵਿਜੀਲੈਂਸ ਬਿਓਰੋ ਦੇ ਥਾਣਾ ਅੰਮ੍ਰਿਤਸਰ ਰੇਂਜ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਇਸ ਮਾਮਲੇ ਦੀ ਅਗਲੇਰੀ ਕਾਰਵਾਈ ਜਾਰੀ ਹੈ। The post ਜੰਗਲਾਤ ਬੇਲਦਾਰ 10000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ appeared first on TheUnmute.com - Punjabi News. Tags:
|
ਆਓ! ਸਾਰੇ ਰਲ ਕੇ "ਸਾਡੀ ਸੋਚ ਹਰੀ ਭਰੀ ਵੋਟ" ਮਿਸ਼ਨ ਨੂੰ ਸ਼ਫਲ ਬਣਾਈਏ: ਵਿਰਾਜ ਐਸ ਤਿੜਕੇ Tuesday 21 May 2024 04:24 PM UTC+00 | Tags: breaking-news latest-news news punjab the-unmute-breaking-news vote ਐਸ.ਏ.ਐਸ.ਨਗਰ, 21 ਮਈ, 2024: ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵੱਲੋਂ ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਅਗਵਾਈ ਵਿਚ "ਗ੍ਰੀਨ ਇਲੈਕਸ਼ਨ ਮਿਸ਼ਨ" ਦੇ ਤਹਿਤ 80 ਫ਼ੀਸਦੀ ਤੋਂ ਵੱਧ ਲੋਕਾਂ ਨੂੰ ਵੋਟ ਕਰਨ ਦੀ ਪ੍ਰੇਰਨਾ ਨਾਲ ਨਵੀਂ ਸ਼ੁਰੂਆਤ ਕਰਨ ਦਾ ਹੋਕਾ ਦਿੱਤਾ ਜਾ ਰਿਹਾ ਹੈ, ਨਾਲ ਹੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਨੂੰ ਪਲਾਸਟਿਕ ਮੁਕਤ ਕਰਨ, ਜਹਿਰੀਲੀਆਂ ਜੜ੍ਹੀ ਬੂਟੀਆਂ ਦੀ ਸਫਾਈ ਅਤੇ ਪਾਰਕਾਂ ਵਿਚ ਡਸਟਬਿਨ ਆਦਿ ਦਾ ਪ੍ਰਬੰਧ ਕਰਦੇ ਹੋਏ ਵਾਤਾਵਰਣ ਨੂੰ ਹਰਿਆ ਭਰਿਆ ਬਨਾਉਣ ਦੇ ਯਤਨ ਕੀਤੇ ਜਾ ਰਹੇ ਹਨ। ਅੱਜ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਕਮ ਵਧੀਕ ਡਿਪਟੀ ਕਮਿਸ਼ਨਰ (ਜਰਨਲ) ਵਿਰਾਜ ਸ਼ਿਆਮਕਰਨ ਤਿੜਕੇ ਵੱਲੋਂ "ਸਾਡਾ ਮਿਸ਼ਨ ਗ੍ਰੀਨ ਇਲੈਕਸ਼ਨ" ਦਾ ਪੋਸਟਰ ਜਾਰੀ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜਿਸ ਤਰ੍ਹਾਂ ਅਸੀਂ ਜਾਤ, ਧਰਮ, ਖੇਤਰਵਾਦ ਅਤੇ ਬਿਨ੍ਹਾਂ ਕਿਸੇ ਲਾਲਚ ਦੇ ਨਿਰਪੱਖ ਵੋਟ ਕਰਕੇ ਸਰਕਾਰ ਚੁਣਦੇ ਹਾਂ, ਆਓ! ਚੰਗੇ ਤੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਫ਼ਰਜ਼ ਨਿਭਾਉਦੇ ਹੋਏ ਵਾਤਾਵਰਣ ਦੀ ਸੰਭਾਲ ਵਿਚ ਵੀ ਆਪਣਾ ਯੋਗਦਾਨ ਪਾਈਏ ਤੇ ਪਲਾਸਟਿਕ ਮੁਕਤ ਮੋਹਾਲੀ ਦਾ ਪ੍ਰਣ ਕਰੀਏ। ਉਨ੍ਹਾਂ ਸਮੂਹ ਜ਼ਿਲ੍ਹੇ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ 1 ਜੂਨ ਨੂੰ ਵੋਟ ਜ਼ਰੂਰ ਪਾਵੋ ਅਤੇ ਇੱਕ ਰੁੱਖ ਜਾਂ ਗਮਲਾ ਜ਼ਰੂਰ ਲਾਵੋ। ਇਸ ਮੌਕੇ ਹਾਜ਼ਰ ਜ਼ਿਲ੍ਹਾ ਨੋਡਲ ਅਫਸਰ ਸਵੀਪ ਪ੍ਰੋ ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਦੱਸਿਆ ਕਿ ਹਰ ਪੋਲਿੰਗ ਬੂਥ ਉਪਰ ਛਬੀਲ ਅਤੇ ਟੈਂਟ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਵਰਾਜ ਟਰੈਕਟਰ ਵੱਲੋਂ ਆਪਣੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ "ਗਰੀਨ ਇਲੈਕਸ਼ਨ" ਪ੍ਰਤੀ ਜਾਗਰੂਕ ਕਰਨ ਲਈ 23 ਮਈ ਨੂੰ ਜ਼ਿਲ੍ਹਾ ਸਵੀਪ ਟੀਮ ਨਾਲ ਮਿਲਕੇ ਵਿਸ਼ੇਸ਼ ਪ੍ਰੋਗਰਾਮ ਉਲੀਕੇ ਜਾ ਰਹੇ ਹਨ। ਇਸ ਮੌਕੇ ਚੋਣ ਤਹਿਸੀਲਦਾਰ ਸੰਜੇ ਕੁਮਾਰ, ਸ਼ਿਫਾਲੀ ਮਹਿਤਾ ਅਤੇ ਚੋਣ ਕਾਨੂੰਗੋ ਸੁਰਿੰਦਰ ਬੱਤਰਾ ਵੀ ਹਾਜ਼ਰ ਸਨ। The post ਆਓ! ਸਾਰੇ ਰਲ ਕੇ “ਸਾਡੀ ਸੋਚ ਹਰੀ ਭਰੀ ਵੋਟ” ਮਿਸ਼ਨ ਨੂੰ ਸ਼ਫਲ ਬਣਾਈਏ: ਵਿਰਾਜ ਐਸ ਤਿੜਕੇ appeared first on TheUnmute.com - Punjabi News. Tags:
|
ਮਾਨਵ ਮੰਗਲ ਸਕੂਲ ਵਿਖੇ ਜ਼ਿਲ੍ਹਾ ਸਵੀਪ ਟੀਮ ਨੇ ਬੂਟਿਆਂ ਦੀ ਕੀਤੀ ਵੰਡ Tuesday 21 May 2024 04:28 PM UTC+00 | Tags: breaking-news manav-mangal-school ਐਸ.ਏ.ਐਸ.ਨਗਰ, 21 ਮਈ, 2024: ਭਾਰਤ ਦੇ ਚੋਣ ਕਮਿਸ਼ਨ ਦੀ ਹਦਾਇਤਾਂ ਅਨੁਸਾਰ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਮੌਸਮ ਦੇ ਬਦਲਦੇ ਮਿਜ਼ਾਜ਼ ਮੁਤਾਬਕ ਸਤਰੰਗੀ ਪੀਗ ਤਰ੍ਹਾਂ ਰੰਗੀਆਂ ਸਵੀਪ ਗਤੀਵਿਧੀਆਂ ਨਾਲ ਆਮ ਵੋਟਰਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ 80 ਫ਼ੀਸਦੀ ਤੋਂ ਵਧੇਰੇ ਵੋਟਾਂ ਦਾ ਭੁਗਤਾਨ ਕੀਤਾ ਜਾ ਸਕੇ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੂੰ ਵਾਤਾਵਰਨ ਦੀ ਸ਼ੁੱਧਤਾ ਲਈ ਕੀਤੇ ਜਾਣ ਵਾਲੇ ਕਾਰਜ ਨੂੰ ਇੱਕ ਨੰਬਰ ਤੇ ਲਿਜਾਇਆ ਜਾ ਸਕੇ। ਇਨ੍ਹਾਂ ਕਾਰਜਾਂ ਨੂੰ ਨੇਪਰੇ ਚਾੜਨ ਲਈ ਜ਼ਿਲ੍ਹਾ ਚੋਣ ਅਫ਼ਸਰ-ਕਮ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਅਗਵਾਈ ਵਿੱਚ ਜ਼ਿਲ੍ਹਾ ਸਵੀਪ ਟੀਮ ਵੱਲੋਂ ਨਿਰੰਤਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧੀ ਮਾਨਵ ਮੰਗਲ ਸਕੂਲ ਫੇਸ-10 ਵੱਲੋਂ ਨਵੀ ਪਹਿਲ ਕੀਤੀ ਗਈ, ਜਿਸ ਤਹਿਤ ਵਿਦਿਆਰਥੀਆ ਦੇ ਮਾਪਿਆਂ ਨੂੰ 1 ਜੂਨ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਜਾਂਦੀ ਹੈ ਅਤੇ ਨਾਲ ਹੀ ਵਾਤਾਵਰਣ ਦੀ ਸ਼ੁੱਧਤਾ ਲਈ ਸਕੂਲ ਦੇ ਵਿਹੜੇ ਵਿੱਚ ਜਾਂ ਆਪਣੇ ਘਰ ਇੱਕ ਰੁੱਖ ਜਾਂ ਗਮਲੇ ਵਿੱਚ ਪੌਦਾ ਲਗਾਉਣ ਲਈ ਕਿਹਾ ਜਾਂਦਾ ਹੈ। ਅੱਜ ਇਸ ਲੜੀ ਤਹਿਤ ਜ਼ਿਲ੍ਹਾ ਨੋਡਲ ਅਫਸਰ ਸਵੀਪ ਗੁਰਬਖਸੀਸ਼ ਸਿੰਘ ਅੰਟਾਲ ਅਤੇ ਜ਼ਿਲ੍ਹਾ ਗੁਡ ਗਵਰਨਸ ਫੈਲੋ ਵਿਜੇ ਲਕਸ਼ਮੀ ਯਾਦਵ ਵੱਲੋਂ ਇਸ ਮੁਹਿੰਮ ਦੀ ਸਕੂਲ ਤੋਂ ਸੁਰੁਆਤ ਕੀਤੀ ਗਈ, ਜਿਥੇ ਸਕੂਲ ਦੇ ਪ੍ਰਿੰਸੀਪਲ ਕਵਿਤਾ ਮਲਿਕ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਪੌਦੇ ਦੇ ਕੇ ਸਨਮਾਨਤ ਕੀਤਾ ਗਿਆ ਅਤੇ ਵਿਸ਼ਵਾਸ ਦਿਵਾਇਆ ਕਿ ਸਕੂਲ ਦੇ ਸਾਰੇ ਵਿਦਿਆਰਥੀਆ ਦੇ ਮਾਪੇ ਅਤੇ ਅਧਿਆਪਕਾਂ ਦੀ ਵੋਟ ਯਕੀਨੀ ਬਣਾਈ ਜਾਵੇਗੀ ਅਤੇ ਸਕੂਲ ਦੇ ਵੋਟਰ ਸਾਖਰਤਾ ਕਲਬ ਦੇ ਵਿਦਿਆਥੀ ਵੱਲੋਂ ਮਤਦਾਨ ਵਾਲੇ ਦਿਨ ਵੋਟਾਂ ਪਾਉਣ ਲਈ ਬਜ਼ੁਰਗਾਂ ਅਤੇ ਦਿਵਿਆਂਗ ਜਨ ਵੋਟਰਾਂ ਦੀ ਸਹਾਇਤਾ ਲਈ ਢੁਕਵੇਂ ਪ੍ਰਬੰਧ ਕਰ ਲਏ ਗਏ ਹਨ ਅਤੇ ਹੀਟ ਵੇਵ ਨੂੰ ਦੇਖਦੇ ਹੋਏ ਸਕੂਲ ਵਿੱਚ ਬਣਨ ਵਾਲੇ ਬੂਥ ਨੰ. 192, 193 ਵਿੱਚ ਪੀਣ ਵਾਲੇ ਮਿੱਠੇ ਪਾਣੀ ਆਦਿ ਦੇ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ। ਇਸ ਮੌਕੇ ਉੱਘੇ ਚਿੱਤਰਕਾਰ ਗੁਰਪ੍ਰੀਤ ਸਿੰਘ ਨਾਮਧਾਰੀ, ਸਵੀਪ ਕੋਰ ਟੀਮ ਦੇ ਮੈਂਬਰ ਨੀਤੂ ਗੁਪਤਾ, ਸ਼ਿਫਾਲੀ ਮਹਿਤਾ, ਬੀ.ਐਲ.ਓ. ਬਲਵਿੰਦਰ ਸਿੰਘ ਅਤੇ ਰਾਜ ਕੁਮਾਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਜ਼ਿਲ੍ਹਾ ਨੋਡਲ ਅਫਸਰ ਸਵੀਪ ਗੁਰਬਖਸੀਸ਼ ਸਿੰਘ ਅੰਟਾਲ ਵੱਲੋਂ ਸਮੂਹ ਸ਼ਹਿਰੀਆਂ ਨੂੰ ਅਪੀਲ ਕੀਤੀ ਗਈ ਕਿ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੇ ਮਸਕਟ ਸ਼ੇਰਾਂ ਵਾਂਗ ਸ਼ੇਰ ਦਿਲ ਬਣ ਕੇ ਵੋਟਾਂ ਪਾਈਏ ਤੇ ਨਾਲ ਹੀ ਨਾਲ ਵਾਤਾਵਰਨ ਦੀ ਸ਼ੁੱਧਤਾ ਲਈ ਇੱਕ-ਇੱਕ ਰੁੱਖ ਜ਼ਰੂਰ ਲਾਈਏ। The post ਮਾਨਵ ਮੰਗਲ ਸਕੂਲ ਵਿਖੇ ਜ਼ਿਲ੍ਹਾ ਸਵੀਪ ਟੀਮ ਨੇ ਬੂਟਿਆਂ ਦੀ ਕੀਤੀ ਵੰਡ appeared first on TheUnmute.com - Punjabi News. Tags:
|
CM ਭਗਵੰਤ ਮਾਨ ਨੇ ਬਠਿੰਡਾ 'ਚ ਗੁਰਮੀਤ ਸਿੰਘ ਖੁੱਡੀਆਂ ਲਈ ਕੀਤਾ ਚੋਣ ਪ੍ਰਚਾਰ Tuesday 21 May 2024 04:38 PM UTC+00 | Tags: breaking-news ਬਠਿੰਡਾ/ਚੰਡੀਗੜ੍ਹ, 21 ਮਈ 2024: ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਬਠਿੰਡਾ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਲਈ ਚੋਣ ਪ੍ਰਚਾਰ ਕੀਤਾ। ਮਾਨ ਨੇ ਬਠਿੰਡਾ ਵਿਖੇ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਆਗੂ ਹਰਸਿਮਰਤ ਕੌਰ ਬਾਦਲ ਨੂੰ ਹਰਾ ਕੇ ਗੁਰਮੀਤ ਖੁੱਡੀਆਂ ਨੂੰ ਜਿਤਾਉਣ ਦੀ ਅਪੀਲ ਕੀਤੀ। ਭਾਸ਼ਣ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਤ ਰਾਮ ਉਦਾਸੀ ਦੀ ਕਵਿਤਾ 'ਤੂੰ ਮੱਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵੇਹੜੇ!'ਦਾ ਗਾਇਨ ਕਰਦਿਆਂ ਕਿਹਾ ਕਿ ਅਸੀਂ ਸੰਤ ਰਾਮ ਉਦਾਸੀ, ਸ਼ਹੀਦ ਭਗਤ ਸਿੰਘ ਅਤੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਨੂੰ ਮੰਨਣ ਵਾਲੇ ਲੋਕ ਹਾਂ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਅਸੀਂ ਸਭ ਤੋਂ ਪਹਿਲਾਂ ਸਰਕਾਰੀ ਦਫ਼ਤਰਾਂ ‘ਚ ਆਗੂਆਂ ਦੀ ਥਾਂ ‘ਤੇ ਸ਼ਹੀਦ ਭਗਤ ਸਿੰਘ ਅਤੇ ਅੰਬੇਡਕਰ ਦੀਆਂ ਫ਼ੋਟੋਆਂ ਲਗਾਉਣ ਦਾ ਕੰਮ ਕੀਤਾ, ਕਿਉਂਕਿ ਭਗਤ ਸਿੰਘ ਨੇ ਦੇਸ਼ ਨੂੰ ਆਜ਼ਾਦੀ ਦਿਵਾਈ ਅਤੇ ਡਾ. ਅੰਬੇਡਕਰ ਜੀ ਨੇ ਸੰਵਿਧਾਨ ਲਿਖ ਕੇ ਦੇਸ਼ ਦੀ ਆਜ਼ਾਦੀ ਨੂੰ ਬਚਾਇਆ। ਭਗਵੰਤ ਮਾਨ ਨੇ ਕਿਹਾ ਕਿ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਕਹਿੰਦੇ ਸਨ ਕਿ ਗ੍ਰੀਨ ਕਾਰਡ, ਨੀਲੇ ਕਾਰਡ, ਲਾਲ ਕਾਰਡ ਅਤੇ ਪੀਲੇ ਕਾਰਡ ਨਾਲ ਦੇਸ਼ ਦੀ ਗਰੀਬੀ ਦੂਰ ਨਹੀਂ ਕੀਤੀ ਜਾ ਸਕਦੀ। ਸਿੱਖਿਆ ਰਾਹੀਂ ਹੀ ਗਰੀਬੀ ਦੂਰ ਕੀਤੀ ਜਾ ਸਕਦੀ ਹੈ। ਇਸੇ ਲਈ ਬਾਬਾ ਸਾਹਿਬ ਨੇ ਸਿੱਖਿਆ ‘ਤੇ ਬਹੁਤ ਜ਼ੋਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਾਬਾ ਸਾਹਿਬ ਦੇ ਅਧੂਰੇ ਸੁਪਨਿਆਂ ਨੂੰ ਪੂਰਾ ਕਰ ਰਹੀ ਹੈ। ‘ਆਪ’ ਸਰਕਾਰ ਦਿੱਲੀ ਅਤੇ ਪੰਜਾਬ ਵਿੱਚ ਗਰੀਬ ਬੱਚਿਆਂ ਦੀ ਚੰਗੀ ਸਿੱਖਿਆ ਲਈ ਵਿਸ਼ਵ ਪੱਧਰੀ ਸਕੂਲ ਬਣਾ ਰਹੀ ਹੈ ਅਤੇ ਸਿੱਖਿਆ ਦੀ ਗੁਣਵੱਤਾ ਵਿੱਚ ਸੁਧਾਰ ਕਰ ਰਹੀ ਹੈ। ਬਠਿੰਡਾ ਜਨ ਸਭਾ ਦਾ ਸਿਰਲੇਖ (ਟਾਈਟਲ) ਵੀ ਇਹੀ ਰੱਖਿਆ ਗਿਆ, 'ਬਾਬਾ ਸਾਹਿਬ ਤੇਰਾ ਸੁਪਨਾ ਅਧੂਰਾ, ਕੇਜਰੀਵਾਲ ਤੇ ਭਗਵੰਤ ਮਾਨ ਕਰੇਗਾ ਪੂਰਾ'। ਉਨ੍ਹਾਂ ਕਿਹਾ ਕਿ ਮੈਂ ਆਮ ਲੋਕਾਂ ਦੀ ਮਜਬੂਰੀ ਨੂੰ ਉਨ੍ਹਾਂ ਦੀ ਇੱਛਾ ਵਿਚ ਬਦਲਣਾ ਚਾਹੁੰਦਾ ਹਾਂ। ਅੱਜ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਾਉਣਾ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਕਰਵਾਉਣਾ ਤੁਹਾਡੀ ਮਜਬੂਰੀ ਹੈ। ਤੁਹਾਨੂੰ ਸਰਕਾਰੀ ਸਕੂਲਾਂ ਅਤੇ ਹਸਪਤਾਲਾਂ ‘ਤੇ ਇਸ ਸਮੇਂ ਭਰੋਸਾ ਨਹੀਂ ਹੈ, ਕਿਉਂਕਿ ਉੱਥੇ ਚੰਗੀਆਂ ਸਹੂਲਤਾਂ ਅਤੇ ਪ੍ਰਬੰਧ ਨਹੀਂ ਹਨ। ਇਸ ਲਈ ਮੈਂ ਸਰਕਾਰੀ ਸਕੂਲਾਂ ਅਤੇ ਹਸਪਤਾਲਾਂ ਵਿੱਚ ਐਨਾ ਸੁਧਾਰ ਕਰਨਾ ਚਾਹੁੰਦਾ ਹਾਂ ਕਿ ਪ੍ਰਾਈਵੇਟ ਸਕੂਲਾਂ ਅਤੇ ਹਸਪਤਾਲਾਂ ਨੂੰ ਚੁਣਨਾ ਆਮ ਲੋਕਾਂ ਦੀ ਪਸੰਦ ਹੋਵੇ, ਮਜਬੂਰੀ ਨਹੀਂ। ਦਲਿਤ ਵਿਦਿਆਰਥੀਆਂ ਬਾਰੇ ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਦੇ ਮੰਤਰੀਆਂ ਨੇ ਦਲਿਤ ਵਿਦਿਆਰਥੀਆਂ ਦੇ ਵਜ਼ੀਫ਼ੇ ਦੇ ਪੈਸੇ ਦਾ ਗਬਨ ਕੀਤਾ, ਜਿਸ ਕਾਰਨ ਕੇਂਦਰ ਨੇ ਵਜ਼ੀਫ਼ੇ ਦੇ ਪੈਸੇ ਦੇਣਾ ਬੰਦ ਕਰ ਦਿੱਤਾ। ਹੁਣ ਅਸੀਂ ਸਖ਼ਤ ਹੁਕਮ ਦਿੱਤੇ ਹਨ ਕਿ ਕਿਸੇ ਵੀ ਦਲਿਤ ਵਿਦਿਆਰਥੀ ਦੀ ਡਿਗਰੀ ਵਜ਼ੀਫ਼ੇ ਦੇ ਪੈਸੇ ਕਾਰਨ ਨਾ ਰੋਕੀ ਜਾਵੇ ਤਾਂ ਜੋ ਉਨ੍ਹਾਂ ਦਾ ਸਾਲ ਬਰਬਾਦ ਨਾ ਹੋਵੇ। ਉਨ੍ਹਾਂ ਪੰਜਾਬ ਸਰਕਾਰ ਦੀ ਘਰ-ਘਰ ਰਾਸ਼ਨ ਸਕੀਮ ਬਾਰੇ ਵੀ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਅਸੀਂ ਰਾਸ਼ਨ ਨਹੀਂ ਘਟਾਇਆ, ਇਹ ਲੋਕ 3 ਮਹੀਨੇ ਬਾਅਦ 15 ਕਿੱਲੋ ਰਾਸ਼ਨ ਦਿੰਦੇ ਸਨ, ਜਦੋਂ ਕਿ ਹੁਣ ਅਸੀਂ ਹਰ ਮਹੀਨੇ 5 ਕਿੱਲੋ ਰਾਸ਼ਨ ਦੇ ਰਹੇ ਹਾਂ। ਇਸਦੇ ਨਾਲ ਹੀ ਮਾਨ ਨੇ ਕਿਹਾ ਕਿ ਕਿਸੇ ਨੇ ਇਹ ਵੀ ਅਫ਼ਵਾਹ ਫੈਲਾਈ ਹੈ ਕਿ ਸਰਕਾਰ ਵੱਲੋਂ ਸਿਰਫ਼ ਆਟਾ ਹੀ ਦਿੱਤਾ ਜਾਵੇਗਾ। ਅਜਿਹਾ ਨਹੀਂ ਹੈ। ਇਹ ਬਿਲਕੁਲ ਗ਼ਲਤ ਖ਼ਬਰ ਹੈ। ਲੋਕਾਂ ਕੋਲ ਦੋਵੇਂ ਵਿਕਲਪ ਹਨ। ਤੁਸੀਂ ਆਟਾ ਜਾਂ ਕਣਕ ਵਿਚੋਂ ਕੁੱਝ ਵੀ ਲੈ ਸਕਦੇ ਹੋ। ਉਨ੍ਹਾਂ ਕਿਹਾ ਅਸੀਂ ਲੋਕਾਂ ਨੂੰ ਮੰਡੀਆਂ ਵਿੱਚ ਆਈ ਲਾਲ ਰੰਗ ਦੀ ਇਕ ਨੰਬਰ ਅਤੇ ਬਿਲਕੁਲ ਤਾਜ਼ਾ ਕਣਕ ਦੇ ਰਹੇ ਹਾਂ। ਭਾਸ਼ਣ ਦੌਰਾਨ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਾਦਲ ਪਰਿਵਾਰ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਇਸ ਵਾਰ ਬਠਿੰਡਾ ਤੋਂ ਵੀ ਬਾਦਲ ਪਰਿਵਾਰ ਦਾ ਸਫ਼ਾਇਆ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਲੰਬੀ ਤੋਂ ਬਾਅਦ ਹੁਣ ਬਠਿੰਡਾ ‘ਚ ਵੀ ਬਾਦਲ ਪਰਿਵਾਰ ਦੀ ਆਖ਼ਰੀ ਕਿੱਲ ‘ਆਪ’ ਉਮੀਦਵਾਰ ਗੁਰਮੀਤ ਖੁੱਡੀਆਂ ਪੁੱਟਣਗੇ। ਭਗਵੰਤ ਮਾਨ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਪੰਜਾਬ ਨੂੰ ਅੰਗਰੇਜ਼ਾਂ ਅਤੇ ਮੁਗ਼ਲਾਂ ਵਾਂਗ ਲੁੱਟਿਆ। ਅੰਗਰੇਜ਼ ਅਤੇ ਮੁਗ਼ਲ ਦੇਸ਼ ਨੂੰ ਲੁੱਟਣ ਲਈ ਆਏ ਸਨ, ਅਸੀਂ ਇਸ ਗੱਲ ਤੋਂ ਘੱਟ ਦੁਖੀ ਹਾਂ, ਪਰ ਬਾਦਲ ਪਰਿਵਾਰ ਨੇ ਸੇਵਾ ਅਤੇ ਧਰਮ ਦੇ ਨਾਂ ‘ਤੇ ਪੰਜਾਬ ਨੂੰ ਲੁੱਟਿਆ, ਇਸ ਲਈ ਪੰਜਾਬ ਦੇ ਲੋਕ ਉਨ੍ਹਾਂ ਨੂੰ ਕਦੇ ਮੁਆਫ਼ ਨਹੀਂ ਕਰਨਗੇ। ਮਾਨ ਨੇ ਕਿਹਾ ਕਿ ਇਸ ਚੋਣ ਵਿੱਚ ਬਾਦਲ ਪਰਿਵਾਰ ਦੀ ਸਿਆਸਤ ਖ਼ਤਮ ਹੋਣ ਜਾ ਰਹੀ ਹੈ। ਹੁਣ ਉਹ ਇਤਿਹਾਸ ਦੇ ਪੰਨਿਆਂ ਵਿੱਚ ਮਿਲਣਗੇ। ਭਗਵੰਤ ਮਾਨ ਨੇ ਸੁਖਪਾਲ ਖਹਿਰਾ ਅਤੇ ਕਾਂਗਰਸ ‘ਤੇ ਵੀ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਖਹਿਰਾ ਪੰਜਾਬੀ ਬਹੁਤ ਬੋਲਦੇ ਹਨ, ਪਰ ਮੈਂ ਯਕੀਨ ਨਾਲ ਕਹਿ ਸਕਦਾ ਹਾਂ ਕਿ ਉਹ ਪੰਜਾਬੀ ਭਾਸ਼ਾ ਦਾ ਇਮਤਿਹਾਨ ਪਾਸ ਨਹੀਂ ਕਰ ਸਕਦੇ। ਉਨ੍ਹਾਂ ਨੂੰ 20 ਫ਼ੀਸਦੀ ਅੰਕ ਵੀ ਨਹੀਂ ਮਿਲਣਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਰਕਾਰੀ ਨੌਕਰੀਆਂ ਵਿੱਚ ਮੌਕਾ ਪ੍ਰਾਪਤ ਕਰਨ ਵਾਲੇ ਜ਼ਿਆਦਾਤਰ ਨੌਜਵਾਨਾਂ ਨੇ ਪੰਜਾਬੀ ਭਾਸ਼ਾ ਦੀ ਪ੍ਰੀਖਿਆ 50 ਫ਼ੀਸਦੀ ਅੰਕਾਂ ਨਾਲ ਪਾਸ ਕੀਤੀ ਹੈ। ਖਹਿਰਾ ਇਸ ਮੁੱਦੇ ਨੂੰ ਬੇਲੋੜਾ ਉਠਾ ਰਹੇ ਹਾਂ। ਉਨ੍ਹਾਂ ਕਾਂਗਰਸ ਪਾਰਟੀ ‘ਤੇ ਹਮਲਾ ਬੋਲਦਿਆਂ ਕਿਹਾ ਕਿ ਕਾਂਗਰਸੀ ਆਗੂਆਂ ਦੀ ਆਪਸੀ ਦੋਸਤੀ ਕੱਛੂ ਅਤੇ ਚੂਹੇ ਵਰਗੀ ਹੈ। ਹਰ ਕੋਈ ਇੱਕ ਦੂਜੇ ਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਦੌਰਾਨ ਆਪ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ 1 ਜੂਨ ਨੂੰ ਵੋਟਾਂ ਵਾਲੇ ਦਿਨ ਉਹ ਪੰਜਾਬ ਨੂੰ ਲੁੱਟਣ ਵਾਲਿਆਂ ਨੂੰ ਜ਼ਰੂਰ ਸਬਕ ਸਿਖਾਉਣ। ਉਨ੍ਹਾਂ ਕਿਹਾ ਕਿ ਬੀਬਾ ਹਰਸਿਮਰਤ ਕੌਰ ਬਾਦਲ ਤਿੰਨ ਵਾਰ ਸੰਸਦ ਰਹਿ ਚੁੱਕੇ ਹਨ। ਇਸ ਦੇ ਬਾਵਜੂਦ ਉਹ ਕਦੇ ਵੀ ਲੋਕਾਂ ਦੇ ਦੁੱਖ-ਸੁੱਖ ਵਿੱਚ ਸ਼ਾਮਲ ਨਹੀਂ ਹੋਏ। ਬੀਬੀ ਬਾਦਲ ਚੋਣਾਂ ਦੌਰਾਨ ਹੀ ਵੋਟਾਂ ਮੰਗਣ ਆਉਂਦੇ ਹਨ। ਉਨ੍ਹਾਂ ਕਿਹਾ ਕਿ ਬੀਬੀ ਬਾਦਲ ਨੇ ਤਿੰਨ ਕਾਲੇ ਖੇਤੀ ਕਾਨੂੰਨਾਂ ਦਾ ਸਮਰਥਨ ਕਰਕੇ ਪੰਜਾਬ ਅਤੇ ਪੰਜਾਬ ਦੇ ਕਿਸਾਨਾਂ ਨਾਲ ਧੋਖਾ ਕੀਤਾ ਹੈ, ਇਸ ਲਈ ਉਨ੍ਹਾਂ ਨੂੰ ਇਸ ਵਾਰ ਸਬਕ ਸਿਖਾਉਣਾ ਬਹੁਤ ਜ਼ਰੂਰੀ ਹੈ। The post CM ਭਗਵੰਤ ਮਾਨ ਨੇ ਬਠਿੰਡਾ ‘ਚ ਗੁਰਮੀਤ ਸਿੰਘ ਖੁੱਡੀਆਂ ਲਈ ਕੀਤਾ ਚੋਣ ਪ੍ਰਚਾਰ appeared first on TheUnmute.com - Punjabi News. Tags:
|
| You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription. |
Sport:
Digest
