TheUnmute.com – Punjabi NewsPunjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com |
Table of Contents
|
NIA ਨੇ ਪੰਜਾਬ-ਹਰਿਆਣਾ ਦੇ ਸਰਹੱਦੀ ਪਿੰਡਾਂ 'ਚ ਕੀਤੀ ਛਾਪੇਮਾਰੀ Tuesday 27 February 2024 06:08 AM UTC+00 | Tags: bathinda breaking-news crime news nia nia-raid punjab punjab-haryana punjab-police ਚੰਡੀਗੜ੍ਹ, 27 ਫਰਵਰੀ 2024: ਐੱਨ.ਆਈ.ਏ (NIA) ਨੇ ਪੰਜਾਬ-ਹਰਿਆਣਾ ਸਰਹੱਦ ‘ਤੇ ਬਠਿੰਡਾ ਜ਼ਿਲ੍ਹੇ ਦੇ ਡੂਮਵਾਲੀ ਅਤੇ ਪਥਰਾਲਾ ‘ਚ ਛਾਪੇਮਾਰੀ ਕੀਤੀ ਹੈ । ਐੱਨ.ਆਈ.ਏ ਦੇ ਟੀਮ ਨੇ ਤੜਕਸਾਰ ਐਨਆਈਏ ਨੇ ਮੈਰਿਜ ਪੈਲੇਸ ਗੁਰਵਿੰਦਰ ਸਿੰਘ ਬੀਟਾ ਵਾਸੀ ਡੂਮਵਾਲੀ ਅਤੇ ਕਾਰ ਕਾਰੋਬਾਰੀ ਬਰਿੰਦਰ ਸਿੰਘ ਵਾਸੀ ਪਥਰਾਲਾ ਦੇ ਘਰ ਛਾਪਾ ਮਾਰਿਆ ਹੈ। NIA ਦੀ ਟੀਮ ਨੇ ਪੰਜਾਬ ਪੁਲਿਸ ਨਾਲ ਮਿਲ ਕੇ ਇਹ ਛਾਪੇਮਾਰੀ ਕੀਤੀ ਹੈ। ਫਿਲਹਾਲ ਦੋਵਾਂ ਨੌਜਵਾਨਾਂ ਦੇ ਘਰਾਂ ਦੀ ਛਾਣਬੀਣ ਕੀਤੀ ਜਾ ਰਹੀ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ। The post NIA ਨੇ ਪੰਜਾਬ-ਹਰਿਆਣਾ ਦੇ ਸਰਹੱਦੀ ਪਿੰਡਾਂ ‘ਚ ਕੀਤੀ ਛਾਪੇਮਾਰੀ appeared first on TheUnmute.com - Punjabi News. Tags:
|
ਪੰਜਾਬ ਸਰਕਾਰ ਨੇ ਸਿੱਖਿਆ ਵਿਭਾਗ ਲਈ ਬਣਾਈ ਤਬਾਦਲਾ ਨੀਤੀ 'ਚ ਕੀਤੀ ਸੋਧ Tuesday 27 February 2024 06:18 AM UTC+00 | Tags: breaking-news latest-news news punjab-government punjab-school-education-department punjab-transfer-policy teahcher-transfer-policy ਚੰਡੀਗੜ੍ਹ, 27 ਫਰਵਰੀ 2024: ਪੰਜਾਬ ਸਰਕਾਰ ਵੱਲੋਂ ਸਿੱਖਿਆ ਵਿਭਾਗ ਲਈ ਬਣਾਈ ਗਈ ਤਬਾਦਲਾ ਨੀਤੀ (transfer policy) ਵਿੱਚ ਸੋਧ ਕਰ ਦਿੱਤੀ ਗਈ ਹੈ। ਇਸ ਵਿੱਚ ਗੰਭੀਰ ਬਿਮਾਰੀਆਂ ਤੋਂ ਪੀੜਤ ਲੋਕਾਂ, ਵਿਧਵਾਵਾਂ ਸਮੇਤ ਕਈ ਵਰਗਾਂ ਦੇ ਮੁਲਾਜ਼ਮਾਂ ਨੂੰ ਰਾਹਤ ਦਿੱਤੀ ਗਈ ਹੈ। ਜੇਕਰ ਅਜਿਹੀ ਸਥਿਤੀ ਪੈਦਾ ਹੁੰਦੀ ਹੈ ਤਾਂ ਅਧਿਆਪਕ ਤੁਰੰਤ ਬਦਲੀ ਲਈ ਅਪਲਾਈ ਕਰ ਸਕਣਗੇ। ਪੰਜਾਬ ਸਰਕਾਰ ਨੇ ਟਰਾਂਸਫਰ ਨੀਤੀ 2019 ਦੇ ਪੈਰਾ ਨੰਬਰ ਅੱਠ ਵਿੱਚ ਸੋਧ ਕੀਤੀ ਹੈ। ਅਜਿਹੇ ਮਾਮਲਿਆਂ ਦੀ ਸੁਣਵਾਈ ਮਹੀਨਾਵਾਰ ਆਧਾਰ ‘ਤੇ ਕੀਤੀ ਜਾਵੇਗੀ। ਤਬਾਦਲੇ ਲਈ ਆਨਲਾਈਨ ਅਰਜ਼ੀਆਂ ਦਿੱਤੀਆਂ ਜਾਣਗੀਆਂ। ਸਿੱਖਿਆ ਮੰਤਰੀ ਦੀ ਪ੍ਰਵਾਨਗੀ ਨਾਲ ਹੁਕਮ ਜਾਰੀ ਕੀਤੇ ਜਾਣਗੇ। ਪੰਜਾਬ ਸਰਕਾਰ ਵੱਲੋਂ ਤਬਾਦਲਾ ਨੀਤੀ (transfer policy) ਵਿੱਚ ਸੋਧ ਕਰਮਚਾਰੀ ਸੰਘ ਦੇ ਸੁਝਾਵਾਂ ਤੋਂ ਬਾਅਦ ਕਾਫੀ ਸੋਚ ਵਿਚਾਰ ਤੋਂ ਬਾਅਦ ਕੀਤੀ ਗਈ ਹੈ। ਇਸ ਵਿੱਚ ਕੈਂਸਰ ਦੇ ਮਰੀਜ਼ ਖੁਦ (ਘਰਵਾਲਾ/ਘਰਵਾਲੀ , ਬੱਚੇ), ਜੀਵਨ ਸਾਥੀ ਜਾਂ ਡਾਇਲਸਿਸ ‘ਤੇ ਬੱਚੇ, ਕਿਡਨੀ ਟ੍ਰਾਂਸਪਲਾਂਟ, 40% ਤੋਂ ਵੱਧ ਅਪੰਗਤਾ, ਅਪਾਹਜ ਬੱਚੇ ਜਾਂ ਬੌਧਿਕ ਅਪੰਗਤਾ ਵਾਲੇ ਵਿਅਕਤੀ/ਜੰਗੀ ਵਿਧਵਾ/ਸ਼ਹੀਦ ਦੀ ਵਿਧਵਾ ਸ਼ਾਮਲ ਹਨ। ਘਰਵਾਲਾ/ਘਰਵਾਲੀ ਲਈ ਸੇਵਾ ਕਰ ਰਹੇ ਕਰਮਚਾਰੀ ਨੂੰ ਤੁਰੰਤ ਕਿਸੇ ਹੋਰ ਥਾਂ ‘ਤੇ ਤਬਦੀਲ ਕਰਨਾ ਜ਼ਰੂਰੀ ਹੋ ਜਾਂਦਾ ਹੈ। ਇਸ ਤੋਂ ਇਲਾਵਾ 18 ਸਾਲ ਤੋਂ ਘੱਟ ਉਮਰ ਦੇ ਬੱਚੇ ਜਾਂ ਅਧਿਆਪਕ ਹੋਣੇ ਚਾਹੀਦੇ ਹਨ ਜਿਨ੍ਹਾਂ ਦੇ ਜੀਵਨ ਸਾਥੀ ਮੁਸ਼ਕਲ ਖੇਤਰਾਂ ਵਿੱਚ ਤਾਇਨਾਤ ਹਨ। ਅਜਿਹੇ ਮਾਮਲਿਆਂ ਨੂੰ ਇਸ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਗਿਆ ਹੈ। ਪੰਜਾਬ ਸਿੱਖਿਆ ਵਿਭਾਗ ਵਿੱਚ ਕਰੀਬ 1.25 ਲੱਖ ਅਧਿਆਪਕ ਅਤੇ ਨੌਨ ਟੀਚਿੰਗ ਸਟਾਫ਼ ਤਾਇਨਾਤ ਹੈ। ਸੂਬੇ ਵਿੱਚ 19 ਹਜ਼ਾਰ ਤੋਂ ਵੱਧ ਸਕੂਲ ਹਨ। ਜਿੱਥੇ 30 ਲੱਖ ਤੋਂ ਵੱਧ ਵਿਦਿਆਰਥੀ ਪੜ੍ਹ ਰਹੇ ਹਨ। ਸਰਕਾਰ ਲੰਬੇ ਸਮੇਂ ਤੋਂ ਇਸ ਨੀਤੀ ਵਿੱਚ ਸੋਧ ਕਰਨ ਦੀ ਤਿਆਰੀ ਕਰ ਰਹੀ ਸੀ। ਇਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੀ ਕੈਬਨਿਟ ਬੈਠਕ ਵਿੱਚ ਪ੍ਰਵਾਨਗੀ ਦਿੱਤੀ ਸੀ। ਇਸ ਤੋਂ ਬਾਅਦ ਹੁਣ ਇਸ ਸਬੰਧੀ ਹੁਕਮ ਜਾਰੀ ਕਰ ਦਿੱਤੇ ਗਏ ਹਨ।
The post ਪੰਜਾਬ ਸਰਕਾਰ ਨੇ ਸਿੱਖਿਆ ਵਿਭਾਗ ਲਈ ਬਣਾਈ ਤਬਾਦਲਾ ਨੀਤੀ ‘ਚ ਕੀਤੀ ਸੋਧ appeared first on TheUnmute.com - Punjabi News. Tags:
|
ਇੱਕ ਮਡਿਊਲ 'ਚੋਂ 5.5 ਬੈਂਡ ਸਕੋਰ 'ਤੇ ਪਤੀ-ਪਤਨੀ ਇਕੱਠੇ ਚੱਲੇ ਕੈਨੇਡਾ Tuesday 27 February 2024 06:26 AM UTC+00 | Tags: breaking-news canada canada-student-visa canada-visa news ਸਟੋਰੀ ਸਪੌਂਸਰ: ਕੌਰ ਇੰਮੀਗ੍ਰੇਸ਼ਨਮੋਗਾ, 27 ਫਰਵਰੀ 2024: ਵਿਆਹੇ ਹੋਏ ਜੋੜਿਆਂ ਨੂੰ ਇਕੱਠੇ ਬੱਚਿਆਂ ਸਮੇਤ ਬਾਹਰ ਭੇਜਣ ਦੀ ਸੰਸਥਾ ਕੌਰ ਇੰਮੀਗ੍ਰੇਸ਼ਨ ਦੀ ਅੰਮ੍ਰਿਤਸਰ ਬਰਾਂਚ ਦੀ ਮੱਦਦ ਨਾਲ ਨਵੀ ਆਬਾਦੀ, ਜਾਣੀਆਂ ਹਸਪਤਾਲ ਰੋਡ, ਜੰਡਿਆਲਾ ਗੁਰੂ, ਜ਼ਿਲ੍ਹਾ ਅੰਮ੍ਰਿਤਸਰ ਦੇ ਰਹਿਣ ਵਾਲੇ ਰੋਬਨਦੀਪ ਕੌਰ ਤੇ ਉਸਦੇ ਪਤੀ ਬਿਕਰਮਜੀਤ ਸਿੰਘ ਇਕੱਠਿਆਂ ਨੂੰ ਕੈਨੇਡਾ (Canada) ਦਾ ਸਟੂਡੈਂਟ ਵੀਜ਼ਾ ਮਿਲਿਆ । ਇਸ ਮੌਕੇ ਕੌਰ ਇੰਮੀਗ੍ਰੇਸ਼ਨ ਦੁੱਨੇਕੇ ਸਥਿਤ ਦਫ਼ਤਰ ਵਿਖੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਸੀ.ਈ.ਓ(CEO) ਸ. ਰਛਪਾਲ ਸਿੰਘ ਸੋਸਣ ਨੇ ਦੱਸਿਆ ਕਿ ਰੋਬਨਦੀਪ ਕੌਰ ਦੀ ਸਟੱਡੀ ਵਿੱਚ ਚਾਰ ਸਾਲਾਂ ਦਾ ਗੈਪ ਸੀ ਤੇ ਆਈਲੈਟਸ ਵਿਚੋਂ ਇੱਕ ਮਡਿਊਲ ਚੋਂ 5.5 ਬੈਂਡ ਸਕੋਰ ਸਨ। ਰੋਬਨਦੀਪ ਕੌਰ ਤੇ ਉਸਦਾ ਪਤੀ ਬਿਕਰਮਜੀਤ ਸਿੰਘ ਕੌਰ ਇੰਮੀਗ੍ਰੇਸ਼ਨ ਦੇ ਆ ਰਹੇ ਧੜਾ-ਧੜ ਵੀਜ਼ਾ ਤੋਂ ਪ੍ਰਭਾਵਿਤ ਹੋ ਕੇ ਆਏ ਸਨ। ਕੌਰ ਇੰਮੀਗ੍ਰੇਸ਼ਨ ਦੀ ਟੀਮ ਨੇ ਰੋਬਨਦੀਪ ਕੌਰ ਤੇ ਉਸਦੇ ਪਤੀ ਬਿਕਰਮਜੀਤ ਸਿੰਘ ਦੀ ਦਸਤਾਵੇਜ ਦੇਖਣ ਤੋਂ ਬਾਅਦ ਰੀਝ ਨਾਲ ਫਾਈਲ ਤਿਆਰ ਕਰਦਿਆਂ 22 ਦਸੰਬਰ 2023 ਨੂੰ ਅੰਬੈਂਸੀ 'ਚ ਲਗਾਈ ਤੇ 31 ਜਨਵਰੀ 2024 ਨੂੰ ਵੀਜ਼ਾ ਆ ਗਿਆ। ਇਸ ਮੌਕੇ ਰੋਬਨਦੀਪ ਕੌਰ ਤੇ ਉਸਦੇ ਪਤੀ ਬਿਕਰਮਜੀਤ ਸਿੰਘ ਤੇ ਉਸਦੇ ਸਾਰੇ ਪਰਿਵਾਰ ਨੇ ਵੀਜ਼ਾ (Canada visa) ਮਿਲਣ ਦੀ ਖੁਸ਼ੀ ਵਿੱਚ ਵਧਾਈ ਦਿੰਦਿਆਂ ਕੌਰ ਇੰਮੀਗ੍ਰੇਸ਼ਨ ਦਾ ਬਹੁਤ-ਬਹੁਤ ਧੰਨਵਾਦ ਕੀਤਾ। ਜੇਕਰ ਤੁਸੀਂ ਵੀ ਕੌਰ ਇੰਮੀਗ੍ਰੇਸ਼ਨ ਤੋਂ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਅੱਜ ਹੀ ਕੌਰ ਇੰਮੀਗ੍ਰੇਸ਼ਨ ਨੂੰ ਮਿਲੋ ਜਾਂ ਹੁਣੇ ਵੱਟਸਅੱਪ ਕਰੋ ਆਪਣੇ Documents ਜਾਂ ਕਾਲ ਕਰੋ | ਮੋਗਾ ਬਰਾਂਚ: 96926-00084, 96927-00084, 96928-00084 The post ਇੱਕ ਮਡਿਊਲ ‘ਚੋਂ 5.5 ਬੈਂਡ ਸਕੋਰ ‘ਤੇ ਪਤੀ-ਪਤਨੀ ਇਕੱਠੇ ਚੱਲੇ ਕੈਨੇਡਾ appeared first on TheUnmute.com - Punjabi News. Tags:
|
ਕੌਰ ਇੰਮੀਗ੍ਰੇਸ਼ਨ: ਰੋਮਨਦੀਪ ਸਿੰਘ ਜਾਊ ਸਟੂਡੈਂਟ ਵੀਜ਼ਾ 'ਤੇ ਕੈਨੇਡਾ Tuesday 27 February 2024 06:33 AM UTC+00 | Tags: breaking-news kaur-immigration kaur-immigration-moga news ਸਟੋਰੀ ਸਪੌਂਸਰ: ਕੌਰ ਇੰਮੀਗ੍ਰੇਸ਼ਨਮੋਗਾ, 27 ਫਰਵਰੀ 2024: ਪਤੀ-ਪਤਨੀ ਤੇ ਬੱਚੇ ਸਮੇਤ ਬਾਹਰ ਭੇਜਣ ਦੀ ਸੰਸਥਾ ਕੌਰ ਇੰਮੀਗ੍ਰੇਸ਼ਨ (Kaur Immigration) ਦੀ ਮੱਦਦ ਨਾਲ ਮੰਗੇ ਵਾਲਾ, ਜ਼ਿਲ੍ਹਾ ਮੋਗਾ ਦੇ ਰਹਿਣ ਵਾਲੇ ਰੋਮਨਦੀਪ ਸਿੰਘ ਨੂੰ ਬਾਇਓਮੈਟ੍ਰਿਕ ਤੋਂ ਬਾਅਦ 28 ਦਿਨਾਂ 'ਚ ਕੈਨੇਡਾ ਦਾ ਸਟੂਡੈਂਟ ਵੀਜ਼ਾ ਮਿਲਿਆ ਹੈ।ਇਸ ਮੌਕੇ ਕੌਰ ਇੰਮੀਗ੍ਰੇਸ਼ਨ ਦੁੱਨੇਕੇ ਸਥਿਤ ਦਫ਼ਤਰ ਵਿਖੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਸੀ.ਈ.ਓ(CEO) ਸ. ਰਛਪਾਲ ਸਿੰਘ ਸੋਸਣ ਨੇ ਦੱਸਿਆ ਕਿ ਰੋਮਨਦੀਪ ਸਿੰਘ ਕੌਰ ਇੰਮੀਗ੍ਰੇਸ਼ਨ ਦੇ ਆ ਰਹੇ ਧੜਾ-ਧੜ ਵੀਜ਼ਾ ਤੋਂ ਪ੍ਰਭਾਵਿਤ ਹੋ ਕੇ ਆਇਆ ਸੀ। ਕੌਰ ਇੰਮੀਗ੍ਰੇਸ਼ਨ (Kaur Immigration) ਦੀ ਟੀਮ ਨੇ ਰੋਮਨਦੀਪ ਸਿੰਘ ਦੀ ਫਾਈਲ ਦਾ ਪ੍ਰਸੈੱਸ ਕਰਦਿਆਂ 14 ਦਸੰਬਰ 2023 ਨੂੰ ਅੰਬੈਂਸੀ 'ਚ ਲਗਾਈ ਤੇ 17 ਜਨਵਰੀ 2024 ਨੂੰ ਵੀਜ਼ਾ ਆ ਗਿਆ। ਇਸ ਮੌਕੇ ਰੋਮਨਦੀਮ ਸਿੰਘ ਤੇ ਉਸਦੇ ਸਾਰੇ ਪਰਿਵਾਰ ਨੇ ਵੀਜ਼ਾ ਮਿਲਣ ਦੀ ਖੁਸ਼ੀ ਵਿੱਚ ਵਧਾਈ ਦਿੰਦਿਆਂ ਕੌਰ ਇੰਮੀਗ੍ਰੇਸ਼ਨ ਦਾ ਬਹੁਤ-ਬਹੁਤ ਧੰਨਵਾਦ ਕੀਤਾ। ਜੇਕਰ ਤੁਸੀਂ ਵੀ ਕੌਰ ਇੰਮੀਗ੍ਰੇਸ਼ਨ ਤੋਂ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤਾਂ ਅੱਜ ਹੀ ਕੌਰ ਇੰਮੀਗ੍ਰੇਸ਼ਨ ਨੂੰ ਮਿਲੋ ਜਾਂ ਹੁਣੇ ਵੱਟਸਅੱਪ ਕਰੋ ਆਪਣੇ Documents ਜਾਂ ਕਾਲ ਕਰੋ | ਮੋਗਾ ਬਰਾਂਚ: 96926-00084, 96927-00084, 96928-00084 The post ਕੌਰ ਇੰਮੀਗ੍ਰੇਸ਼ਨ: ਰੋਮਨਦੀਪ ਸਿੰਘ ਜਾਊ ਸਟੂਡੈਂਟ ਵੀਜ਼ਾ ‘ਤੇ ਕੈਨੇਡਾ appeared first on TheUnmute.com - Punjabi News. Tags:
|
ਖਨੌਰੀ ਬਾਰਡਰ 'ਤੇ ਅੰਦੋਲਨ ਦੌਰਾਨ ਇੱਕ ਹੋਰ ਕਿਸਾਨ ਦੀ ਮੌਤ Tuesday 27 February 2024 06:57 AM UTC+00 | Tags: breaking-news farmer-died farmers-protest khanauri-border latest-news news punjab punjab-government ਚੰਡੀਗੜ੍ਹ, 27 ਫਰਵਰੀ 2024: ਖਨੌਰੀ ਬਾਰਡਰ (Khanauri border) ‘ਤੇ ਅੰਦੋਲਨ ਦੌਰਾਨ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਮੁਤਬਕ ਮੰਗਲਵਾਰ ਨੂੰ ਧਰਨੇ ਦੌਰਾਨ ਪਟਿਆਲਾ ਦੇ ਰਹਿਣ ਵਾਲੇ ਕਰਨੈਲ ਸਿੰਘ (50) ਦੀ ਸਿਹਤ ਵਿਗੜ ਗਈ। ਹਸਪਤਾਲ ਵਿੱਚ ਇਲਾਜ ਦੌਰਾਨ ਉਕਤ ਕਿਸਾਨ ਦੀ ਮੌਤ ਹੋ ਗਈ। ਜਿਕਰਯੋਗ ਹੈ ਕਿ 15 ਦਿਨਾਂ ਤੋਂ ਚੱਲ ਰਹੇ ਅੰਦੋਲਨ ਦੌਰਾਨ ਇਹ 8ਵੀਂ ਮੌਤ ਹੈ। ਇਸਦੇ ਨਾਲ ਹੀ ਤਿੰਨ ਪੁਲਿਸ ਮੁਲਾਜ਼ਮਾਂ ਦੀ ਮੌਤ ਹੋਈ ਹੈ | ਸ਼ੰਭੂ ਅਤੇ ਖਨੌਰੀ ਬਾਰਡਰ (Khanauri border) ‘ਤੇ ਕਿਸਾਨ ਅਜੇ ਵੀ ਡਟੇ ਹੋਏ ਹਨ। ਹਰਿਆਣਾ ‘ਚ ਬਾਰਡਰ ‘ਤੇ ਸੜਕਾਂ ਖੋਲ੍ਹੀਆਂ ਜਾ ਰਹੀਆਂ ਹਨ। ਅੱਜ ਕਿਸਾਨ ਮਜ਼ਦੂਰ ਮੋਰਚਾ (KMM) ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਦਿੱਲੀ ਮਾਰਚ ‘ਤੇ ਚਰਚਾ ਕਰਨਗੇ। ਅੰਤਿਮ ਫੈਸਲਾ ਭਲਕੇ ਯਾਨੀ 28 ਫਰਵਰੀ ਨੂੰ ਲਿਆ ਜਾਵੇਗਾ। The post ਖਨੌਰੀ ਬਾਰਡਰ ‘ਤੇ ਅੰਦੋਲਨ ਦੌਰਾਨ ਇੱਕ ਹੋਰ ਕਿਸਾਨ ਦੀ ਮੌਤ appeared first on TheUnmute.com - Punjabi News. Tags:
|
ਲੁਧਿਆਣਾ ਨਗਰ ਨਿਗਮ ਦੇ ਬਾਹਰ ਕਾਂਗਰਸੀ ਆਗੂਆਂ ਅਤੇ ਪੁਲਿਸ ਵਿਚਾਲੇ ਹੋਈ ਝੜੱਪ Tuesday 27 February 2024 07:44 AM UTC+00 | Tags: breaking-news congress latest-news ludhiana-congress ludhiana-municipal-corporation news punjab punjab-congress ravneet-singh-bittu ਚੰਡੀਗੜ੍ਹ, 27 ਫਰਵਰੀ 2024: ਪੰਜਾਬ ਦੇ ਲੁਧਿਆਣਾ ਵਿੱਚ ਅੱਜ ਕਾਂਗਰਸ ਨੇ ਨਗਰ ਨਿਗਮ (Municipal Corporation) ਦੇ ਜ਼ੋਨ-ਏ ਦਫ਼ਤਰ ਅੱਗੇ ਧਰਨਾ ਦਿੱਤਾ ਹੈ | ਇਸ ਦੌਰਾਨ ਕਾਂਗਰਸੀ ਆਗੂਆਂ, ਵਰਕਰਾਂ ਅਤੇ ਪੁਲਿਸ ਵਿਚਾਲੇ ਝੜੱਪ ਦੀ ਖ਼ਬਰਾਂ ਹਨ | ਇਸ ਦੌਰਾਨ ਸੰਸਦ ਮੈਂਬਰ ਰਵਨੀਤ ਬਿੱਟੂ ਅਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਸੰਜੇ ਤਲਵਾੜ ਪੁੱਜੇ ਹੋਏ ਹਨ | ਜਿਕਰਯੋਗ ਹੈ ਕਿ ਕਾਂਗਰਸ ਦੇ ਧਰਨੇ ਮੱਦੇਨਜ਼ਰ ਨਗਰ ਨਿਗਮ (Municipal Corporation) ਦਫ਼ਤਰ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਇਸ ਧਰਨੇ ਦੌਰਾਨ ਕਾਂਗਰਸ ਵੱਲੋਂ ਨਗਰ ਨਿਗਮ ਦਫ਼ਤਰ ਨੂੰ ਤਾਲਾ ਲਾਉਣ ਦਾ ਐਲਾਨ ਕੀਤਾ ਗਿਆ ਹੈ, ਜਿਸ ਦੇ ਮੱਦੇਨਜ਼ਰ ਪੁਲੀਸ ਵੱਲੋਂ ਭਾਰੀ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ ਅਤੇ ਜ਼ੋਨ ਏ ਦਫ਼ਤਰ ਨੂੰ ਜਾਣ ਵਾਲੇ ਮੁੱਖ ਗੇਟ ਨੂੰ ਬੰਦ ਕਰ ਦਿੱਤਾ ਗਿਆ ਹੈ ਪਰ ਫਿਰ ਵੀ ਮਾਤਾ ਰਾਣੀ ਮੰਦਰ, ਕਾਲਜ ਦੀ ਪਾਰਕਿੰਗ ਪਾਸੇ ਤੋਂ ਕਾਂਗਰਸੀ ਵਰਕਰਾਂ ਪਹੁੰਚਣਾ ਸ਼ੁਰੂ ਹੋ ਗਏ | ਇਸ ਦੌਰਾਨ ਗੇਟ ਬੰਦ ਹੋਣ ਅਤੇ ਵਾਹਨ ਪਾਰਕ ਕਰਨ ਲਈ ਥਾਂ ਦੀ ਘਾਟ ਕਾਰਨ ਨਗਰ ਨਿਗਮ ਵਿੱਚ ਕੰਮ ਕਰਵਾਉਣ ਲਈ ਆਉਣ ਵਾਲੇ ਲੋਕਾਂ ਤੋਂ ਇਲਾਵਾ ਮੁਲਾਜ਼ਮਾਂ ਨੂੰ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਨਗਰ ਨਿਗਮ ਚੋਣਾਂ ‘ਚ ਹੋ ਰਹੀ ਦੇਰੀ ਨੂੰ ਲੈ ਕੇ ਜਿੱਥੇ ਕਈ ਮਾਮਲੇ ਅਦਾਲਤ ‘ਚ ਚੱਲ ਰਹੇ ਹਨ, ਉੱਥੇ ਹੀ ਕਾਂਗਰਸ ਨੇ ਇਸ ਮੁੱਦੇ ‘ਤੇ ਪੰਜਾਬ ਸਰਕਾਰ ਖਿਲਾਫ ਜ਼ਮੀਨੀ ਪੱਧਰ ‘ਤੇ ਸੰਘਰਸ਼ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਇਸ ਵਾਰ ਨਗਰ ਨਿਗਮ ਚੋਣਾਂ ਵਿੱਚ ਦੇਰੀ ਤੋਂ ਇਲਾਵਾ ਲਟਕ ਰਹੇ ਵਿਕਾਸ ਕਾਰਜਾਂ, ਗੈਰ-ਕਾਨੂੰਨੀ ਢੰਗ ਨਾਲ ਉਸਾਰੀਆਂ ਜਾ ਰਹੀਆਂ ਇਮਾਰਤਾਂ ਆਦਿ ਨੂੰ ਲੈ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਦਾ ਐਲਾਨ ਕੀਤਾ ਗਿਆ ਹੈ। The post ਲੁਧਿਆਣਾ ਨਗਰ ਨਿਗਮ ਦੇ ਬਾਹਰ ਕਾਂਗਰਸੀ ਆਗੂਆਂ ਅਤੇ ਪੁਲਿਸ ਵਿਚਾਲੇ ਹੋਈ ਝੜੱਪ appeared first on TheUnmute.com - Punjabi News. Tags:
|
ਦਿੱਲੀ 'ਚ ਅੱਜ ਆਮ ਆਦਮੀ ਪਾਰਟੀ ਦੀ ਅਹਿਮ ਬੈਠਕ, ਲੋਕ ਸਭਾ ਉਮੀਦਵਾਰਾਂ ਦੇ ਨਾਵਾਂ 'ਤੇ ਹੋਵੇਗੀ ਚਰਚਾ Tuesday 27 February 2024 07:51 AM UTC+00 | Tags: aam-aadmi-party arvind-kejriwal breaking-news cm-bhagwant-mann delhi latest-news lok-sabha-election news pac political-affairs-committee punjab punjab-government the-unmute-breaking-news ਚੰਡੀਗੜ੍ਹ, 27 ਫਰਵਰੀ 2024: ਆਮ ਆਦਮੀ ਪਾਰਟੀ (Aam Aadmi Party) ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ (ਪੀਏਸੀ) ਦੀ ਅੱਜ ਦਿੱਲੀ ਵਿੱਚ ਅਹਿਮ ਬੈਠਕ ਹੋਣ ਜਾ ਰਹੀ ਹੈ। ਇਹ ਬੈਠਕ ਪਾਰਟੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਿਵਾਸ ‘ਤੇ ਹੋਵੇਗੀ। ਦੱਸਿਆ ਜਾ ਰਿਹਾ ਹੈ ਕਿ ਇਸ ਬੈਠਕ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਰਟੀ ਦੇ ਹੋਰ ਪ੍ਰਮੁੱਖ ਆਗੂ ਮੌਜੂਦ ਰਹਿਣਗੇ। ਅੱਜ ਦੀ ਬੈਠਕ ਦਾ ਮੁੱਖ ਏਜੰਡਾ ਆਉਣ ਵਾਲੀਆਂ ਆਮ ਚੋਣਾਂ ਲਈ ਲੋਕ ਸਭਾ ਉਮੀਦਵਾਰਾਂ ਦੇ ਨਾਵਾਂ ‘ਤੇ ਚਰਚਾ ਕਰਨਾ ਹੈ । ਪਾਰਟੀ ਦਿੱਲੀ ਦੀਆਂ 4 ਲੋਕ ਸਭਾ ਸੀਟਾਂ ‘ਤੇ ਚੋਣ ਲੜੇਗੀ। ਦੱਸਿਆ ਜਾ ਰਿਹਾ ਹੈ ਕਿ ਛੇਤੀ ਹੀ ਸਾਰੀਆਂ ਚਾਰ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ। ਆਮ ਆਦਮੀ ਪਾਰਟੀ(Aam Aadmi Party) ਦਿੱਲੀ ਤੋਂ ਇਲਾਵਾ ਗੁਜਰਾਤ, ਪੰਜਾਬ ਅਤੇ ਹਰਿਆਣਾ ਤੋਂ ਵੀ ਛੇਤੀ ਹੀ ਉਮੀਦਵਾਰਾਂ ਦਾ ਐਲਾਨ ਕਰ ਸਕਦੀ ਹੈ। ਗੁਜਰਾਤ ‘ਚ ਕਾਂਗਰਸ 26 ਲੋਕ ਸਭਾ ਸੀਟਾਂ ‘ਚੋਂ 24 ‘ਤੇ ਚੋਣ ਲੜੇਗੀ, ਬਾਕੀ ਦੀਆਂ ਦੋ ਸੀਟਾਂ ਭਰੂਚ ਅਤੇ ਭਾਵਨਗਰ ‘ਆਪ’ ਲਈ ਛੱਡੀਆਂ ਜਾਣਗੀਆਂ। ਹਰਿਆਣਾ ‘ਚ ਕਾਂਗਰਸ 9 ਲੋਕ ਸਭਾ ਸੀਟਾਂ ‘ਚੋਂ 8 ਤੋਂ ਚੋਣ ਲੜੇਗੀ, ਜਦਕਿ ‘ਆਪ’ ਇਕਲੌਤੀ ਸੀਟ ਕੁਰੂਕਸ਼ੇਤਰ ਤੋਂ ਚੋਣ ਲੜੇਗੀ। The post ਦਿੱਲੀ ‘ਚ ਅੱਜ ਆਮ ਆਦਮੀ ਪਾਰਟੀ ਦੀ ਅਹਿਮ ਬੈਠਕ, ਲੋਕ ਸਭਾ ਉਮੀਦਵਾਰਾਂ ਦੇ ਨਾਵਾਂ ‘ਤੇ ਹੋਵੇਗੀ ਚਰਚਾ appeared first on TheUnmute.com - Punjabi News. Tags:
|
ਨਵਜੋਤ ਸਿੰਘ ਸਿੱਧੂ ਨੇ ਦਿੱਲੀ ਵਿਖੇ ਪ੍ਰਿਅੰਕਾ ਗਾਂਧੀ ਨਾਲ ਕੀਤੀ ਮੁਲਾਕਾਤ Tuesday 27 February 2024 08:01 AM UTC+00 | Tags: aam-aadmi-party breaking-news cm-bhagwant-mann delhi navjot-singh-sidhu news priyanka-gandhi punjab punjab-congress punjabi-news the-unmute-breaking-news ਚੰਡੀਗੜ੍ਹ, 27 ਫਰਵਰੀ 2024: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਦਿੱਲੀ ਪਹੁੰਚ ਗਏ ਹਨ। ਦਿੱਲੀ ਪਹੁੰਚ ਕੇ ਉਨ੍ਹਾਂ ਨੇ ਕਾਂਗਰਸ ਦੀ ਸੀਨੀਅਰ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨਾਲ ਮੁਲਾਕਾਤ ਕੀਤੀ। ਸਿੱਧੂ ਨੇ ਆਪਣੇ ਦਿੱਲੀ ਦੌਰੇ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ ਅਤੇ ਕਿਹਾ ਕਿ ਅੱਗੇ ਦੇ ਰਾਹ ਲਈ ਸਕਾਰਾਤਮਕ ਚਰਚਾ ਹੋਈ ਹੈ | ਨਵਜੋਤ ਸਿੱਧੂ ਨੇ ਭਾਜਪਾ ‘ਚ ਜਾਣ ਦੀਆਂ ਖ਼ਬਰਾਂ ਸਨ | ਸੂਤਰਾਂ ਮੁਤਾਬਕ ਭਾਜਪਾ ਨਵਜੋਤ ਸਿੱਧੂ (Navjot Singh Sidhu) ਨੂੰ ਲੋਕ ਸਭਾ ਚੋਣ ਵੀ ਲੜਾ ਸਕਦੀ ਹੈ। ਉਨ੍ਹਾਂ ਨੂੰ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਉਮੀਦਵਾਰ ਬਣਾਇਆ ਜਾ ਸਕਦਾ ਹੈ। ਸਿੱਧੂ ਇਸ ਸੀਟ ਤੋਂ ਤਿੰਨ ਵਾਰ ਭਾਜਪਾ ਦੇ ਲੋਕ ਸਭਾ ਮੈਂਬਰ ਰਹਿ ਚੁੱਕੇ ਹਨ। 2014 ਦੀਆਂ ਲੋਕ ਸਭਾ ਚੋਣਾਂ ਵਿੱਚ ਪਾਰਟੀ ਨੇ ਅਰੁਣ ਜੇਤਲੀ ਦੀ ਟਿਕਟ ਰੱਦ ਕਰਕੇ ਅੰਮ੍ਰਿਤਸਰ ਸੀਟ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਸੀ ਪਰ ਉਹ ਹਾਰ ਗਏ ਸਨ। ਭਾਜਪਾ ਨੇ ਉਦੋਂ ਸਿੱਧੂ ਨੂੰ ਰਾਜ ਸਭਾ ਭੇਜਿਆ ਸੀ ਪਰ ਕੁਝ ਸਮੇਂ ਬਾਅਦ ਉਹ ਪਾਰਟੀ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋ ਗਏ ਸਨ। The post ਨਵਜੋਤ ਸਿੰਘ ਸਿੱਧੂ ਨੇ ਦਿੱਲੀ ਵਿਖੇ ਪ੍ਰਿਅੰਕਾ ਗਾਂਧੀ ਨਾਲ ਕੀਤੀ ਮੁਲਾਕਾਤ appeared first on TheUnmute.com - Punjabi News. Tags:
|
ਮੋਹਾਲੀ: ਸਰਕਾਰੀ ਹਾਈ ਸਕੂਲ ਫੇਜ਼-5 ਵਿਖੇ ਪੇਵਰ ਬਲਾਕ ਪ੍ਰੋਜੈਕਟ ਮੁਕੰਮਲ ਹੋਣ ਉਪਰੰਤ ਵਿਦਿਆਰਥੀਆਂ ਨੂੰ ਕੀਤਾ ਸਮਰਪਿਤ Tuesday 27 February 2024 08:05 AM UTC+00 | Tags: breaking-news government-high-school mohali mohali-school news paver-block-project students ਸਾਹਿਬਜ਼ਾਦਾ ਅਜੀਤ ਸਿੰਘ ਨਗਰ, 27 ਫਰਵਰੀ : ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵਿੱਦਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਸਰਕਾਰੀ ਹਾਈ ਸਕੂਲ (Government High School) ਫੇਜ਼-5, ਮੋਹਾਲੀ ਵਿਖੇ ਪੇਵਰ ਬਲਾਕ ਲਾਉਣ ਦਾ ਪ੍ਰੋਜੈਕਟ ਮੁਕੰਮਲ ਹੋਣ ‘ਤੇ ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਪ੍ਰਭਜੋਤ ਕੌਰ ਨੇ ਉਦਘਾਟਨ ਉਪਰੰਤ ਇਹ ਪ੍ਰੋਜੈਕਟ ਵਿਦਿਆਰਥੀਆਂ ਨੂੰ ਸਮਰਪਿਤ ਕੀਤਾ। ਇਸ ਪ੍ਰੋਜੈਕਟ ਉੱਤੇ ਕਰੀਬ 03 ਲੱਖ 60 ਹਜ਼ਾਰ ਰੁਪਏ ਖਰਚੇ ਗਏ ਹਨ, ਜਿਸ ਲਈ ਚੇਅਰਪਰਸਨ ਪ੍ਰਭਜੋਤ ਕੌਰ ਵੱਲੋਂ ਡੀ.ਪੀ.ਸੀ. ਫੰਡ ਵਿਚੋਂ ਪੈਸੇ ਦਿੱਤੇ ਗਏ ਸਨ। ਇਸ ਮੌਕੇ ਪ੍ਰਭਜੋਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਸਿੱਖਿਆ ਢਾਂਚੇ ਨੂੰ ਮਜ਼ਬੂਤ ਕਰਨ ਲਈ ਦਿਨ ਰਾਤ ਇੱਕ ਕਰ ਕੇ ਕੰਮ ਕਰ ਰਹੀ ਹੈ। ਉਹਨਾਂ ਕਿਹਾ ਕਿ ਸਕੂਲ (Government High School) ਦੇ ਮੁੱਖ ਗੇਟ ਤੋਂ ਲੈ ਕੇ ਕਲਾਸ ਰੂਮਜ਼ ਤੱਕ ਦੀ ਥਾਂ ਕੱਚੀ ਹੋਣ ਕਾਰਨ ਬਰਸਾਤਾਂ ਵਿੱਚ ਵਿਦਿਆਰਥੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਪਰ ਪੇਵਰ ਲੱਗਣ ਨਾਲ ਇਹ ਮੁਸ਼ਕਲ ਹੱਲ ਹੋ ਗਈ ਹੈ। ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਨ ਨੇ ਦੱਸਿਆ ਕਿ ਉਹਨਾਂ ਦਾ ਬਚਪਨ ਇਸੇ ਫੇਜ਼ ਵਿੱਚ ਬੀਤਿਆ ਹੈ ਤੇ ਜਦੋਂ ਵੀ ਉਹ ਇਸ ਸਕੂਲ ਵਿੱਚ ਵੋਟ ਪਾਉਣ ਆਉਂਦੇ ਸਨ ਤਾਂ ਬੁਨਿਆਦੀ ਢਾਂਚੇ ਸਬੰਧੀ ਹਲਾਤ ਮਾੜੇ ਸਨ ਪਰ ਹੁਣ ਹਾਲਤ ਬਿਹਤਰ ਹੋ ਰਹੇ ਹਨ। ਉਹਨਾਂ ਦੱਸਿਆ ਕਿ ਜਿੰਨੇ ਵੀ ਫੰਡ ਉਹਨਾਂ ਕੋਲ ਹਨ, ਉਹਨਾਂ ਵਿਚੋਂ ਬਹੁਤਾਤ ਸਿੱਖਿਆ ਢਾਂਚੇ ਉੱਤੇ ਹੀ ਖਰਚੇ ਜਾ ਰਹੇ ਹਨ। ਪੰਜਾਬ ਸਰਕਾਰ ਵੱਲੋਂ ਕੀਤੇ ਉਪਰਾਲਿਆਂ ਸਦਕਾ ਸਰਕਾਰੀ ਸਕੂਲਾਂ ਵਿੱਚ ਦਾਖ਼ਲੇ ਦਾ ਰੁਝਾਨ ਵੱਧ ਰਿਹਾ ਹੈ ਤੇ ਇਸ ਸਕੂਲ ਵਿੱਚ ਪਹਿਲਾਂ ਵਿਦਿਆਰਥੀਆਂ ਦੀ ਗਿਣਤੀ 290 ਸੀ ਤੇ ਹੁਣ 350 ਹੋ ਗਈ ਹੈ। 30 ਵਿਦਿਆਰਥੀ ਪ੍ਰਾਈਵੇਟ ਸਕੂਲਾਂ ਤੋਂ ਵੀ ਇਸ ਸਕੂਲ ਵਿੱਚ ਆਏ ਹਨ। ਪ੍ਰਭਜੋਤ ਕੌਰ ਨੇ ਕਿਹਾ ਕਿ ਪੰਜਾਬ ਵਿੱਚ ਸਰਕਾਰ ਬਦਲਣ ਤੋਂ ਬਾਅਦ ਸੂਬੇ ਨੇ ਸਿੱਖਿਆ ਦੇ ਖੇਤਰ ਵਿੱਚ ਨਵੀਂ ਉਡਾਣ ਭਰੀ ਹੈ। ਉਹਨਾਂ ਕਿਹਾ ਕਿ ਸਰਕਾਰਾਂ ਦਾ ਰੁਖ਼ ਬਦਲਣ ਨਾਲ ਰੁਝਾਨ ਬਦਲ ਜਾਂਦਾ ਹੈ। ਪਿਛਲੀਆਂ ਸਰਕਾਰਾਂ ਦਾ ਉਦੇਸ਼ ਸਿੱਖਿਆ ਸੁਧਾਰ ਨਹੀਂ ਸੀ। ਦੂਜੇ ਪਾਸੇ ਦਿੱਲੀ ਵਿੱਚ ਸਰਕਾਰੀ ਸਕੂਲਾਂ ਦੇ ਬੱਚੇ ਟੌਪ ਕਰ ਰਹੇ ਹਨ। ਪੰਜਾਬ ਵਿੱਚ ਵੀ ਸਕੂਲਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇ ਕੇ ਸਿੱਖਿਆ ਕ੍ਰਾਂਤੀ ਲਈ ਵੱਡੇ ਪੱਧਰ ਉੱਤੇ ਕਦਮ ਚੁੱਕੇ ਜਾ ਰਹੇ ਹਨ। ਸਿੱਖਿਆ ਦੇ ਪੱਧਰ ਵਿੱਚ ਸੁਧਾਰ ਕਰਨ ਦੇ ਲਈ ਦੇਸ਼ ਵਿੱਚ ਪਹਿਲੀ ਵਾਰ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਸਿੰਗਾਪੁਰ ਵਿਖੇ ਪੜ੍ਹਾਈ ਦਾ ਮਿਆਰ ਅਤੇ ਢੰਗ ਤਰੀਕਿਆਂ ਬਾਰੇ ਜਾਣਕਾਰੀ ਹਾਸਿਲ ਕਰਨ ਦੇ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਭੇਜਿਆ ਗਿਆ, ਤਾਂ ਜੋ ਪੰਜਾਬ ਦੇ ਵਿਦਿਆਰਥੀਆਂ ਦੇ ਆਤਮ -ਵਿਸ਼ਵਾਸ ਵਿੱਚ ਵਾਧਾ ਕੀਤਾ ਜਾ ਸਕੇ ਅਤੇ ਉਹ ਸਫਲਤਾ ਹਾਸਿਲ ਕਰ ਸਕਣ। ਪ੍ਰਭਜੋਤ ਕੌਰ ਨੇ ਕਿਹਾ ਕਿ ਸਰਕਾਰ ਸਿੱਖਿਆ ਦੇ ਖੇਤਰ ਵਿੱਚ ਇਨਕਲਾਬੀ ਤਬਦੀਲੀਆਂ ਲਿਆਉਣ ਵਾਸਤੇ ਯਤਨਸ਼ੀਲ ਹੈ, ਜਿਸ ਵਿੱਚ ਸਕੂਲਾਂ ਦੀਆਂ ਇਮਾਰਤਾਂ ਦੇ ਸੁੰਦਰੀਕਰਨ ਦੇ ਨਾਲ-ਨਾਲ ਸਿੱਖਿਆ ਦੀ ਗੁਣਵੱਤਾ ਦੇ ਸੁਧਾਰ ਵਾਸਤੇ ਵੀ ਕੰਮ ਕੀਤਾ ਜਾ ਰਿਹਾ ਹੈ। ਇਸ ਮੌਕੇ ਪ੍ਰਿੰਸੀਪਲ ਭਾਰਤ ਭੂਸ਼ਨ ਬੇਰੀ, ਰਣਜੀਤਪਾਲ ਸਿੰਘ ਪ੍ਰਧਾਨ ਟ੍ਰੇਡ ਵਿੰਗ ਆਪ, ਸਵਰਨ ਲਤਾ ਸਕੱਤਰ ਮਹਿਲਾ ਵਿੰਗ ਆਪ, ਅਮਰਜੀਤ ਸਿੰਘ ਸਕੱਤਰ ਲੀਗਲ ਵਿੰਗ ਆਪ, ਅਨਵਰ ਅਲੀ ਪ੍ਰਧਾਨ ਘੱਟ ਗਿਣਤੀ ਵਿੰਗ, ਰਾਜੇਸ਼ ਰਾਣਾ ਬਲਾਕ ਪ੍ਰਧਾਨ ਆਪ, ਮਗਨ ਲਾਲ ਬਲਾਕ ਪ੍ਰਧਾਨ ਆਪ, ਪ੍ਰਭਜੋਤ ਕੌਰ ਜਯੋਤੀ ਬਲਾਕ ਪ੍ਰਧਾਨ ਆਪ, ਗੁਰਚਰਨ ਸਿੰਘ, ਨਿਰਮੈਲ ਸਿੰਘ, ਸੁਰਿੰਦਰ ਮਟੌਰ ਸਮੇਤ ਅਧਿਆਪਕ ਤੇ ਵੱਡੀ ਗਿਣਤੀ ਵਿਦਿਆਰਥੀ ਹਾਜ਼ਰ ਸਨ। The post ਮੋਹਾਲੀ: ਸਰਕਾਰੀ ਹਾਈ ਸਕੂਲ ਫੇਜ਼-5 ਵਿਖੇ ਪੇਵਰ ਬਲਾਕ ਪ੍ਰੋਜੈਕਟ ਮੁਕੰਮਲ ਹੋਣ ਉਪਰੰਤ ਵਿਦਿਆਰਥੀਆਂ ਨੂੰ ਕੀਤਾ ਸਮਰਪਿਤ appeared first on TheUnmute.com - Punjabi News. Tags:
|
ਜਲਾਲਾਬਾਦ: ਵਿਆਹ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ, ਲਾਵਾਂ ਤੋਂ ਬਾਅਦ ਲਾੜੀ ਦੀ ਹੋਈ ਮੌਤ Tuesday 27 February 2024 08:24 AM UTC+00 | Tags: breaking-news bride jalalabad news punjab-news wedding wedding-news ਜਲਾਲਾਬਾਦ, 27 ਫਰਵਰੀ 2024: ਵਿਆਹ ਦੀਆਂ ਖੁਸ਼ੀਆਂ ਉਸ ਵੇਲੇ ਮਾਤਮ ‘ਚ ਬਦਲ ਗਈਆਂ ਜਦੋਂ ਲਾਵਾਂ ਤੋਂ ਬਾਅਦ ਜੈ ਮਾਲਾ ਲਈ ਸਟੇਜ ‘ਤੇ ਪਹੁੰਚੀ ਲਾੜੀ ਦੀ ਸਿਹਤ ਵਿਗੜਨ ਕਾਰਨ ਮੌਤ ਗਈ | ਇਹ ਦੁਖਦਾਈ ਘਟਨਾ ਜਲਾਲਾਬਾਦ ਹਲਕੇ ਦੇ ਪਿੰਡ ਸਵਾਹਵਾਲਾ ਤੋਂ ਸਾਹਮਣੇ ਆਈ ਹੈ, ਜਿੱਥੇ ਇੱਕ 23 ਸਾਲਾ ਲਾੜੀ ਨੀਲਮ ਰਾਣੀ ਦੇ ਵਿਆਹ ਦੀ ਬਰਾਤ ਆਈ ਸੀ | ਲਾਵਾਂ ਤੋਂ ਬਾਅਦ ਲੜਕੀ ਨੇ ਘਬਰਾਹਟ ਹੋਣ ਦੀ ਸ਼ਿਕਾਇਤ ਕੀਤੀ ਤਾਂ ਪਾਣੀ ਪੀਣ ਤੋਂ ਬਾਅਦ ਕੁਝ ਠੀਕ ਲੱਗਾ ਪਰ ਸਟੇਜ ਦੇ ਬੈਠਣ ਤੋਂ ਬਾਅਦ ਫਿਰ ਨੀਲਮ ਰਾਣੀ ਦੀ ਸਿਹਤ ਵਿਗੜ ਗਈ | ਪਰਿਵਾਰਕ ਮੈਂਬਰਾਂ ਨੇ ਉਸਨੂੰ ਇਲਾਜ ਲਈ ਜਲਾਲਾਬਾਦ ਹਸਪਤਾਲ ਲਿਆਂਦਾ, ਜਿਥੇ ਉਸਦੀ ਮੌਤ ਗਈ | ਲੜਕੀ ਦੀ ਮੌਤ ਹੁੰਦੇ ਸਾਰ ਹੀ ਲਾੜਾ ਵੀ ਬੇਹੋਸ਼ ਹੋ ਗਿਆ, ਜਿਸ ਨੂੰ ਤੁਰੰਤ ਇਲਾਜ ਦੇ ਲਈ ਹਸਪਤਾਲ ਪਹੁੰਚਾਇਆ ਗਿਆ ਹੈ । ਇਸ ਦੁਖਦਾਈ ਘਟਨਾ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ | The post ਜਲਾਲਾਬਾਦ: ਵਿਆਹ ਦੀਆਂ ਖੁਸ਼ੀਆਂ ਮਾਤਮ ‘ਚ ਬਦਲੀਆਂ, ਲਾਵਾਂ ਤੋਂ ਬਾਅਦ ਲਾੜੀ ਦੀ ਹੋਈ ਮੌਤ appeared first on TheUnmute.com - Punjabi News. Tags:
|
Gaganyaan: ਭਾਰਤ ਦੇ ਪਹਿਲੇ ਮਨੁੱਖੀ ਪੁਲਾੜ ਮਿਸ਼ਨ 'ਚ ਜਾਣ ਵਾਲੇ ਯਾਤਰੀਆਂ ਦੇ ਨਾਂ ਐਲਾਨੇ Tuesday 27 February 2024 08:36 AM UTC+00 | Tags: breaking-news first-human-space-mission gaganyaan isro nasa news space ਚੰਡੀਗੜ੍ਹ, 27 ਫਰਵਰੀ 2024: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਚਾਰ ਭਾਰਤੀਆਂ ਨੂੰ ਸਨਮਾਨਿਤ ਕੀਤਾ ਜੋ ਪੁਲਾੜ ਵਿੱਚ ਭਾਰਤ ਦੇ ਪਹਿਲੇ ਮਨੁੱਖੀ ਮਿਸ਼ਨ (human space mission) ‘ਤੇ ਗਏ ਸਨ। ਪੁਲਾੜ ਵਿੱਚ ਜਾਣ ਵਾਲੇ ਪੁਲਾੜ ਯਾਤਰੀਆਂ ਵਿੱਚ ਗਰੁੱਪ ਕੈਪਟਨ ਪ੍ਰਸ਼ਾਂਤ ਨਾਇਰ, ਗਰੁੱਪ ਕੈਪਟਨ ਅਜੀਤ ਕ੍ਰਿਸ਼ਨਨ, ਗਰੁੱਪ ਕੈਪਟਨ ਅੰਗਦ ਪ੍ਰਤਾਪ ਅਤੇ ਵਿੰਗ ਕਮਾਂਡਰ ਸ਼ੁਭਾਂਸ਼ੂ ਸ਼ੁਕਲਾ ਸ਼ਾਮਲ ਹਨ। ਪ੍ਰਧਾਨ ਮੰਤਰੀ ਮੰਗਲਵਾਰ ਨੂੰ ਕੇਰਲ ਦੇ ਤਿਰੂਵਨੰਤਪੁਰਮ ਪਹੁੰਚੇ, ਜਿੱਥੇ ਉਨ੍ਹਾਂ ਨੇ ਵਿਕਰਮ ਸਾਰਾਭਾਈ ਸਪੇਸ ਸੈਂਟਰ ਦਾ ਦੌਰਾ ਕੀਤਾ ਅਤੇ ਭਾਰਤ ਦੇ ਪਹਿਲੇ ਮਾਨਵ ਪੁਲਾੜ ਮਿਸ਼ਨ ਗਗਨਯਾਨ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਦੌਰਾਨ ਇਸਰੋ ਦੇ ਮੁਖੀ ਐਸ ਸੋਮਨਾਥ, ਕੇਰਲ ਦੇ ਮੁੱਖ ਮੰਤਰੀ ਪੀ ਵਿਜਯਨ ਅਤੇ ਰਾਜਪਾਲ ਆਰਿਫ਼ ਮੁਹੰਮਦ ਖ਼ਾਨ ਵੀ ਮੌਜੂਦ ਸਨ। ਗਗਨਯਾਨ ਦੇਸ਼ ਦਾ ਪਹਿਲਾ ਮਨੁੱਖੀ ਪੁਲਾੜ ਉਡਾਣ (human space mission) ਮਿਸ਼ਨ ਹੈ, ਜਿਸ ਤਹਿਤ ਚਾਰ ਪੁਲਾੜ ਯਾਤਰੀਆਂ ਨੂੰ ਪੁਲਾੜ ਵਿੱਚ ਭੇਜਿਆ ਜਾਵੇਗਾ। ਇਸ ਮਿਸ਼ਨ ਨੂੰ ਅਗਲੇ ਸਾਲ ਦੇ ਅੰਤ ਜਾਂ 2025 ਦੀ ਸ਼ੁਰੂਆਤ ਤੱਕ ਭੇਜਿਆ ਜਾ ਸਕਦਾ ਹੈ। ਟੀਚਾ 2024 ਵਿੱਚ ਪੁਲਾੜ ਵਿੱਚ ਇੱਕ ਮਾਨਵ ਰਹਿਤ ਪਰੀਖਣ ਉਡਾਣ ਭੇਜਣ ਦਾ ਹੈ, ਜਿਸ ਵਿੱਚ ਇੱਕ ਵਯੋਮਮਿਤਰਾ ਰੋਬੋਟ ਭੇਜਿਆ ਜਾਵੇਗਾ। ਗਗਨਯਾਨ ਮਿਸ਼ਨ ਦਾ ਉਦੇਸ਼ ਤਿੰਨ ਦਿਨਾਂ ਗਗਨਯਾਨ ਮਿਸ਼ਨ ਲਈ ਮਨੁੱਖਾਂ ਨੂੰ 400 ਕਿਲੋਮੀਟਰ ਹੇਠਲੇ ਧਰਤੀ ਦੇ ਚੱਕਰ ‘ਤੇ ਪੁਲਾੜ ਵਿੱਚ ਭੇਜਣਾ ਅਤੇ ਉਨ੍ਹਾਂ ਨੂੰ ਸੁਰੱਖਿਅਤ ਰੂਪ ਨਾਲ ਧਰਤੀ ‘ਤੇ ਵਾਪਸ ਲਿਆਉਣਾ ਹੈ। ਰੂਸੀ ਮਿਸ਼ਨ Soyuz MS-10 ਮਿਸ਼ਨ 11 ਅਕਤੂਬਰ 2018 ਨੂੰ ਲਾਂਚ ਕੀਤਾ ਗਿਆ ਸੀ। ਇਸ ਮਿਸ਼ਨ ਵਿੱਚ ਰੂਸੀ ਏਜੰਸੀ ਰੋਸਕੋਸਮੌਸ ਨੇ ਆਪਣੇ ਮੈਂਬਰ ਅਲੈਕਸੀ ਓਵਚਿਨਿਨ ਅਤੇ ਨਾਸਾ ਨੇ ਆਪਣੇ ਮੈਂਬਰ ਨਿਕ ਹੇਗ ਨੂੰ ਭੇਜਿਆ। ਟੇਕ-ਆਫ ਤੋਂ ਬਾਅਦ, ਮਿਸ਼ਨ ਕੰਟਰੋਲ ਨੇ ਘੋਸ਼ਣਾ ਕੀਤੀ ਕਿ ਇੱਕ ਬੂਸਟਰ ਫੇਲ੍ਹ ਹੋ ਗਿਆ ਸੀ। ਇਹ 35 ਸਾਲਾਂ ਵਿੱਚ ਪਹਿਲੀ ਵਾਰ ਸੀ ਕਿ ਇੱਕ ਰੂਸੀ ਬੂਸਟਰ ਫੇਲ ਹੋਇਆ ਸੀ ਪਰ ਚਾਲਕ ਦਲ ਲਾਂਚ ਤੋਂ ਬਚਣ ਦੀ ਪ੍ਰਣਾਲੀ ਦੇ ਕਾਰਨ ਬਚਣ ‘ਚ ਸਫਲ ਰਹੇ ਸੀ। ਲਾਂਚ ਕਰਨ ਤੋਂ ਬਾਅਦ, ਚਾਲਕ ਦਲ ਦੇ ਕੈਪਸੂਲ ਨੂੰ ਲਾਂਚ ਵਾਹਨ ਤੋਂ ਵੱਖ ਕਰ ਦਿੱਤਾ ਗਿਆ। ਇਹੀ ਕਾਰਨ ਹੈ ਕਿ ਇਸਰੋ ਨੇ ਰੂਸ ਦੇ ਤਜ਼ਰਬੇ ਤੋਂ ਸਿੱਖਿਆ ਹੈ ਕਿ ਮਨੁੱਖੀ ਮਿਸ਼ਨਾਂ ਵਿੱਚ ਚਾਲਕ ਦਲ ਦੀ ਸੁਰੱਖਿਆ ਸਭ ਤੋਂ ਮਹੱਤਵਪੂਰਨ ਹੋਣੀ ਚਾਹੀਦੀ ਹੈ। The post Gaganyaan: ਭਾਰਤ ਦੇ ਪਹਿਲੇ ਮਨੁੱਖੀ ਪੁਲਾੜ ਮਿਸ਼ਨ ‘ਚ ਜਾਣ ਵਾਲੇ ਯਾਤਰੀਆਂ ਦੇ ਨਾਂ ਐਲਾਨੇ appeared first on TheUnmute.com - Punjabi News. Tags:
|
ਸ਼ਰਾਬ ਨੀਤੀ ਮਾਮਲਾ: ਈਡੀ ਨੇ CM ਅਰਵਿੰਦ ਕੇਜਰੀਵਾਲ ਨੂੰ ਭੇਜਿਆ 8ਵਾਂ ਸੰਮਨ Tuesday 27 February 2024 09:25 AM UTC+00 | Tags: aam-aadmi-party arvind-kejriwal breaking-news latest-news news punjab-news the-unmute-latest-update ਚੰਡੀਗੜ੍ਹ, 27 ਫਰਵਰੀ 2024: ਦਿੱਲੀ ਦੇ ਕਥਿਤ ਸ਼ਰਾਬ ਘਪਲੇ ਦੇ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅਰਵਿੰਦ ਕੇਜਰੀਵਾਲ (Arvind Kejriwal) ਨੂੰ ਮੁੜ ਸੰਮਨ ਜਾਰੀ ਕੀਤਾ ਹੈ। ਜਾਂਚ ਏਜੰਸੀ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਨੂੰ ਭੇਜਿਆ ਗਿਆ ਇਹ 8ਵਾਂ ਸੰਮਨ ਹੈ। ਇਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਈਡੀ ਦੇ ਸੱਤ ਸੰਮਨਾਂ ਨੂੰ ਨਜ਼ਰਅੰਦਾਜ਼ ਕਰ ਚੁੱਕੇ ਹਨ। ਮੰਗਲਵਾਰ ਨੂੰ ਈਡੀ ਨੇ ਅਰਵਿੰਦ ਕੇਜਰੀਵਾਲ (Arvind Kejriwal) ਨੂੰ ਇੱਕ ਵਾਰ ਫਿਰ ਸੰਮਨ ਭੇਜ ਕੇ ਸ਼ਰਾਬ ਨੀਤੀ ਨਾਲ ਜੁੜੇ ਮਾਮਲੇ ਵਿੱਚ 4 ਮਾਰਚ ਨੂੰ ਪੁੱਛਗਿੱਛ ਲਈ ਬੁਲਾਇਆ ਹੈ। ਖਾਸ ਗੱਲ ਇਹ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਸੋਮਵਾਰ ਯਾਨੀ 26 ਫਰਵਰੀ ਨੂੰ ਈਡੀ ਸਾਹਮਣੇ ਪੇਸ਼ ਨਹੀਂ ਹੋਏ। ਈਡੀ ਦੇ ਸੰਮਨ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ‘ਆਪ’ ਨੇ ਕਿਹਾ ਕਿ ਮਾਮਲਾ ਅਦਾਲਤ ‘ਚ ਹੈ ਅਤੇ ਅਗਲੀ ਸੁਣਵਾਈ 16 ਮਾਰਚ ਨੂੰ ਹੈ, ਫਿਰ ਵੀ ਈਡੀ ਸੰਮਨ ਭੇਜ ਰਹੀ ਹੈ। ‘ਆਪ’ ਨੇ ਕਿਹਾ ਕਿ ਰੋਜ਼ਾਨਾ ਸੰਮਨ ਭੇਜਣ ਦੀ ਬਜਾਏ ਈਡੀ ਨੂੰ ਅਦਾਲਤ ਦੇ ਫੈਸਲੇ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ।
The post ਸ਼ਰਾਬ ਨੀਤੀ ਮਾਮਲਾ: ਈਡੀ ਨੇ CM ਅਰਵਿੰਦ ਕੇਜਰੀਵਾਲ ਨੂੰ ਭੇਜਿਆ 8ਵਾਂ ਸੰਮਨ appeared first on TheUnmute.com - Punjabi News. Tags:
|
ਚੰਡੀਗੜ੍ਹ: 4 ਮਾਰਚ ਨੂੰ ਹੋਵੇਗੀ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀਆਂ ਚੋਣਾਂ Tuesday 27 February 2024 09:36 AM UTC+00 | Tags: aam-aadmi-party arvind-kejriwal bhagwant-mann breaking-news chandigarh chandigarh-deputy-mayor chandigarh-mayor cm-bhagwant-mann kuldeep-kumar latest-news news punjab-government ਚੰਡੀਗੜ੍ਹ, 27 ਫਰਵਰੀ 2024: ਚੰਡੀਗੜ੍ਹ (Chandigarh)ਪ੍ਰਸ਼ਾਸਨ ਨੇ 4 ਮਾਰਚ ਨੂੰ ਹੋਣ ਵਾਲੀਆਂ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀਆਂ ਚੋਣਾਂ ਲਈ ਤਾਜ਼ਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ।ਨੋਟੀਫਿਕੇਸ਼ਨ ਮੁਤਾਬਕ 28 ਅਤੇ 29 ਫਰਵਰੀ ਨੂੰ ਨਵੇਂ ਸਿਰੇ ਤੋਂ ਨਾਮਜ਼ਦਗੀ ਦਾਖਲ ਕੀਤੀ ਜਾਵੇਗੀ | ਇਸ ਮਾਮਲੇ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਅੱਜ ਸੁਣਵਾਈ ਹੋਈ। ਸੁਣਵਾਈ ਤੋਂ ਪਹਿਲਾਂ ਅੱਜ ਸਵੇਰੇ 10 ਵਜੇ ਹੋਣ ਵਾਲੀ ਚੋਣ ਵੀ ਮੁਲਤਵੀ ਕਰ ਦਿੱਤੀ ਗਈ। ਮਿਲੀ ਜਾਣਕਾਰੀ ਮੁਤਾਬਕ ਨਵੇਂ ਬਣੇ ਮੇਅਰ ਕੁਲਦੀਪ ਕੁਮਾਰ ਭਲਕੇ ਕਾਰਜਭਾਰ ਸਾਂਭਣਗੇ |
The post ਚੰਡੀਗੜ੍ਹ: 4 ਮਾਰਚ ਨੂੰ ਹੋਵੇਗੀ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀਆਂ ਚੋਣਾਂ appeared first on TheUnmute.com - Punjabi News. Tags:
|
ਪੰਜਾਬੀ ਗੀਤਕਾਰ ਬੰਟੀ ਬੈਂਸ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ, ਘਰ ਦੇ ਬਾਹਰ ਹੋਈ ਗੋਲੀਬਾਰੀ Tuesday 27 February 2024 09:52 AM UTC+00 | Tags: breaking-news bunty-bains death-threats news threats threats-call ਚੰਡੀਗੜ੍ਹ, 27 ਫਰਵਰੀ 2024: ਪੰਜਾਬੀ ਗੀਤਕਾਰ ਬੰਟੀ ਬੈਂਸ (Bunty Bains) ਨੂੰ ਬਦਮਾਸ਼ ਤੋਂ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਇਹ ਧਮਕੀ ਲੱਕੀ ਪਟਿਆਲ ਨਾਂ ਦੇ ਬਦਮਾਸ਼ ਨੇ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਬੰਟੀ ਬੈਂਸ ਨੂੰ ਰੰਗਦਾਰੀ ਦੇ ਮਾਮਲੇ ‘ਚ ਲੱਕੀ ਪਟਿਆਲ ਵਲੋਂ ਧਮਕੀ ਦਿੱਤੀ ਗਈ ਹੈ। ਇਸ ਸੰਬੰਧੀ ਇੱਕ ਨਿਊਜ਼ ਚੈੱਨਲ ਨਾਲ ਗੱਲ ਕਰਦਿਆਂ ਬੰਟੀ ਬੈਂਸ (Bunty Bains) ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਧਮਕੀਆਂ ਉਨ੍ਹਾਂ ਨੂੰ ਪਹਿਲਾਂ ਵੀ ਕਈ ਵਾਰ ਮਿਲ ਚੁੱਕੀਆਂ ਹਨ। ਦੇਰ ਰਾਤ 1 ਵਜੇ ਦੇ ਕਰੀਬ ਮੇਰੇ ਘਰ ਦੇ ਬਾਹਰ ਗੋਲੀਬਾਰੀ ਵੀ ਕੀਤੀ ਗਈ। ਬੰਟੀ ਬੈਂਸ ਦੇ ਮੁਤਾਬਕ ਲੱਕੀ ਪਟਿਆਲ ਨਾਂ ਦਾ ਬਦਮਾਸ਼ ਉਨ੍ਹਾਂ ਕੋਲੋਂ 1 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਹੈ | ਜਿਕਰਯੋਗ ਹੈ ਕਿ ਬੰਟੀ ਬੈਂਸ ਹਮੇਸ਼ਾ ਹੀ ਨਵੇਂ-ਨਵੇਂ ਕਲਾਕਾਰਾਂ ਨੂੰ ਲਾਂਚ ਕਰਨ ਤੇ ਪੰਜਾਬੀ ਇੰਡਸਟਰੀ ‘ਚ ਵੱਖਰਾ ਕੰਮ ਕਰਨ ਲਈ ਜਾਣੇ ਜਾਂਦੇ ਹਨ। ਬੰਟੀ ਬੈਂਸ ਨੇ ਵੱਖਰੇ ਤਰ੍ਹਾਂ ਪ੍ਰੋਜੈਕਟ ਨਾਲ ਦਰਸ਼ਕਾਂ ਦਾ ਧਿਆਨ ਖਿੱਚਿਆ ਹੈ | ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਪੰਜਾਬੀ ਗਾਇਕਾਂ, ਕਾਰੋਬਾਰੀਆਂ ਆਦਿ ਨੂੰ ਨਾਮੀ ਬਦਮਾਸ਼ਾਂ ਦੇ ਨਾਂ ਤੋਂ ਧਮਕੀਆਂ ਮਿਲਣ ਦੇ ਮਾਮਲੇ ਸਾਹਮਣੇ ਆਏ ਹਨ | The post ਪੰਜਾਬੀ ਗੀਤਕਾਰ ਬੰਟੀ ਬੈਂਸ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ, ਘਰ ਦੇ ਬਾਹਰ ਹੋਈ ਗੋਲੀਬਾਰੀ appeared first on TheUnmute.com - Punjabi News. Tags:
|
ਪਿੰਡ ਦੀ ਫਿਰਨੀ ਤੋਂ 3 ਕਿਲੋਮੀਟਰ ਤੱਕ ਸਥਿਤ ਡੇਰੇ ਤੇ ਢਾਣੀਆਂ ਨੂੰ ਮਿਲਣਗੇ ਬਿਜਲੀ ਕਨੈਕਸ਼ਨ: ਮਨੋਹਰ ਲਾਲ Tuesday 27 February 2024 11:24 AM UTC+00 | Tags: breaking-news electricity-bill electricity-connection electricity-consumers haryana-budget manohar-lal news ਚੰਡੀਗੜ੍ਹ, 27 ਫਰਵਰੀ 2024: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਗ੍ਰਾਮੀਣ ਖੇਤਰ ਦੇ ਬਿਜਲੀ (electricity) ਖਪਤਕਾਰਾਂ ਦੇ ਲਈ ਐਲਾਨ ਕਰਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਹੁਣ ਪਿੰਡ ਦੀ ਫਿਰਨੀ ਤੋਂ 3 ਕਿਲੋਮੀਟਰ ਤੱਕ ਸਥਿਤ ਡੇਰੇ ਤੇ ਢਾਣੀਆਂ ਨੂੰ ਬਿਜਲੀ ਕਨੈਕਸ਼ਨ ਦਿੱਤੇ ਜਾਣਗੇ। ਪਹਿਲਾਂ ਇਹ ਸੀਮਾਂ 1 ਕਿਲੋਮੀਟਰ ਸੀ। ਇਸ ਦੇ ਨਾਲ ਹੀ 300 ਮੀਟਰ ਤੱਕ ਡੇਰੇ ਤੇ ਢਾਣੀਆਂ ਨੂੰ ਦਿੱਤੇ ਜਾਣ ਵਾਲੇ ਬਿਜਲੀ (electricity) ਕਨੈਕਸ਼ਨ ‘ਤੇ ਖਪਤਕਾਰਾਂ ਨੂੰ ਕੋਈ ਖਰਚ ਨਹੀਂ ਦੇਣਾ ਹੋਵੇਗਾ। 300 ਮੀਟਰ ਦੇ ਬਾਅਦ ਵੀ ਕੋਈ ਕਨੈਕਸ਼ਨ ਦਿੱਤਾ ਜਾਂਦਾ ਹੈ ਤਾਂ ਖਪਤਕਾਰ ਤੋਂ ਅੱਧਾ ਖਰਚ ਲਿਆ ਜਾਵੇਗਾ ਅਤੇ ਅੱਧਾ ਖਰਚ ਸਰਕਾਰ ਭੁਗਤਾਨ ਕਰੇਗੀ। ਪਹਿਲੇ ਇਹ ਸੀਮਾਂ 150 ਮੀਟਰ ਸੀ। ਮੁੱਖ ਮੰਤਰੀ ਨੇ ਅੱਜ ਇੱਥੇ ਹਰਿਆਣਾ ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਬੋਲ ਰਹੇ ਸਨ। ਮਨੋਹਰ ਲਾਲ ਨੇ ਇਕ ਹੋਰ ਐਲਾਨ ਕਰਦੇ ਹੋਏ ਕਿਹਾ ਕਿ ਡੇਰੇ ਤੇ ਢਾਣੀਆਂ ਦੇ ਜੋ ਖਪਤਕਾਰ ਟਿਯੂਬਵੈਲ ਦੀ ਬਜਾਏ ਗ੍ਰਾਮੀਣ ਫੀਡਰ ਤੋਂ ਬਿਜਲੀ ਕਨੈਕਸ਼ਨ ਲੈਣਾ ਚਾਹੁੰਦਾ ਹੈ ਤਾਂ ਟ੍ਰਾਂਸਫਾਰਮਰ ਦਾ ਪੂਰਾ ਖਰਚ ਸਰਕਾਰ ਭੁਗਤਾਨ ਕਰੇਗੀ। ਖਪਤਕਾਰ ਨੂੰ ਸਿਰਫ ਨਵੀਂ ਲਾਇਨ ਦਾ ਖਰਚ ਭੁਗਤਾਨ ਕਰਨਾ ਹੋਵੇਗਾ। The post ਪਿੰਡ ਦੀ ਫਿਰਨੀ ਤੋਂ 3 ਕਿਲੋਮੀਟਰ ਤੱਕ ਸਥਿਤ ਡੇਰੇ ਤੇ ਢਾਣੀਆਂ ਨੂੰ ਮਿਲਣਗੇ ਬਿਜਲੀ ਕਨੈਕਸ਼ਨ: ਮਨੋਹਰ ਲਾਲ appeared first on TheUnmute.com - Punjabi News. Tags:
|
ਹਰਿਆਣਾ ਦੇ ਸਾਰੇ ਸਿਵਲ ਹਸਪਤਾਲਾਂ 'ਚ ਜਨ-ਔਸ਼ਧੀ ਕੇਂਦਰ ਸਥਾਪਿਤ ਕੀਤੇ ਜਾਣਗੇ: ਸਿਹਤ ਮੰਤਰੀ ਅਨਿਲ ਵਿਜ Tuesday 27 February 2024 11:32 AM UTC+00 | Tags: breaking-news civil-hospitals haryana haryana-health-department haryana-health-scheme haryana-hospital public-medicine-centers ਚੰਡੀਗੜ੍ਹ, 27 ਫਰਵਰੀ 2024: ਹਰਿਆਣਾ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਸੂਬੇ ਦੇ ਸਾਰੇ ਸਿਵਲ ਹਸਪਤਾਲਾਂ (civil hospitals) ਵਿਚ ਜਨ-ਔਸ਼ਧੀ ਕੇਂਦਰ ਸਥਾਪਿਤ ਕੀਤੇ ਜਾਣਗੇ ਅਤੇ ਇਸ ਸਬੰਧ ਵਿਚ ਕੇਂਦਰ ਸਰਕਾਰ ਨਾਲ ਗਲਬਾਤ ਚੱਲ ਰਹੀ ਹੈ। ਇੰਨ੍ਹਾਂ ਜਨ-ਔਸ਼ਧੀ ਕੇਂਦਰਾਂ ਵਿਚ ਫਾਰਮਾਸਿਸਟ ਵੀ ਨਿਯੁਕਤ ਕੀਤੇ ਜਾਣਗੇ। ਵਿਜ ਅੱਜ ਇੱਥੇ ਹਰਿਆਣਾ ਵਿਧਾਨ ਸਭਾ ਵਿਚ ਬਜਟ ਇਜਲਾਸ ਦੌਰਾਨ ਇਕ ਸਵਾਲ ਦਾ ਜਵਾਬ ਦੇ ਰਹੇ ਸਨ। ਉਨ੍ਹਾਂ ਨੇ ਦੱਸਿਆ ਕਿ ਮੌਜੂਦਾ ਵਿਚ ਸੂਬੇ ਵਿਚ ਸਾਰੇ 22 ਜ਼ਿਲ੍ਹਿਆਂ ਨੂੰ ਕਵਰ ਕਰਦੇ ਹੋਏ ਰਿਟੇਲ ਦਵਾਈ ਲਾਇਸੈਂਸ ਰੱਖਣ ਵਾਲੇ ਲਗਭਗ 171 ਕੇਂਦਰ ਹਨ। ਸਰਕਾਰੀ ਹਸਪਤਾਲਾਂ/ਮੈਡੀਕਲ ਕਾਲਜਾਂ ਵਿਚ ਪੰਜ ਕੇਂਦਰ ਚੱਲ ਰਹੇ ਹਨ। ਹਰੇਕ ਜਿਲ੍ਹੇ ਵਿਚ ਸਿਹਤ ਭਲਾਈ ਸਮਿਤੀ ਨੂੰ ਕਾਰਜ ਕਰਨ ਲਈ ਅਥੋਰਾਇਜਡ ਕੀਤਾ ਗਿਆ ਹੈ, ਇਨ੍ਹਾਂ ਵਿੱਚੋਂ ਕਰਨਾਲ , ਭਿਵਾਨੀ, ਰਿਵਾੜੀ, ਗੁਰੂਗ੍ਰਾਮ ਅਤੇ ਯਮੁਨਾਨਗਰ ਦੇ ਜਿਲ੍ਹਾ ਹਸਪਤਾਲਾਂ ਵਿਚ ਪੰਜ ਜਨ-ਔਸ਼ਧੀ ਕੇਂਦਰਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਵਿਜ ਨੇ ਕਿਹਾ ਕਿ ਰਾਜ ਦੇ ਵੱਖ-ਵੱਖ ਸਿਹਤ ਸੰਸਥਾਨਾਂ ਵਿਚ ਪੀਪੀਪੀ ਮੋਡ ਤਹਿਤ ਸਿਟੀ ਸਕੈਨ/ਐਮਆਰਆਈ ਸਕੈਨ ਨੁੰ ਸ਼ੁਰੂ ਕੀਤਾ ਅਿਗਾ ਹੈ ਅਤੇ ਮੌਜੂਦਾ ਵਿਚ ਝੱਜਰ, ਚਰਖੀ ਦਾਦਰੀ, ਫਤਿਹਾਬਾਦ, ਨੁੰਹ ਅਤੇ ਨਾਰਨੌਲ ਨੂੰ ਛੱਡ ਕੇ 17 ਜਿਲ੍ਹਿਆਂ ਵਿਚ ਸਿਟੀ ਸਕੈਨ ਸੇਵਾਵਾਂ ਚਾਲੂ ਹਨ ਅਤੇ ਝੱਜਰ ਅਤੇ ਚਰਖੀ-ਦਾਦਰੀ ਲਈ ਟੈਂਡਰ ਜਾਰੀ ਕੀਤੇ ਗਏ ਹਨ। ਉਨ੍ਹਾਂ ਨੇ ਦਸਿਆ ਕਿ ਐਮਆਈਆਰ ਸੇਵਾਵਾਂ 5 ਜਿਲ੍ਹਿਆਂ ਅੰਬਾਲਾ, ਭਿਵਾਨੀ, ਫਰੀਦਾਬਾਦ, ਗੁਰੂਗ੍ਰਾਮ ਅਤੇ ਪੰਚਕੂਲਾ ਵਿਚ ਉਪਲਬਧ ਹਨ ਅਤੇ 6 ਜਿਲ੍ਹਿਆਂ ਕੁਰੂਕਸ਼ੇਤਰ, ਪਾਣੀਪਤ, ਬਹਾਦੁਰਗੜ੍ਹ (ਝੱਜਰ) , ਪਲਵਲ, ਚਰਖੀ-ਦਾਦਰੀ ਅਤੇ ਯਮੁਨਾਨਗਰ ਦੇ ਲਈ ਟੈਡਰ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਅਤੇ ਪ੍ਰਕ੍ਰਿਆਧੀਨ ਹਨ। =ਸਿਹਤ ਮੰਤਰੀ ਨੇ ਕਿਹਾ ਕਿ ਰਾਜ ਦੀ 162 ਪੀਐਚਸੀ/ਸੀਐਚਸੀ ਹੋਰ ਦੇ ਮੁੜ ਵਿਸਥਾਰ ਲਈ ਰਕਮ ਨੂੰ ਜਾਰੀ ਕਰ ਦਿੱਤਾ ਗਿਆ ਹੈ ਅਤੇ ਇਸ ਦੇ ਤਹਿਤ ਚਰਖੀ ਦਾਦਰੀ ਦੇ ਸੀਐਚਸੀ ਤੇ ਪੀਐਚਸੀ ਪਹਿਲੇ ਪੜਾਅ ਵਿਚ ਹੀ ਤਿਆਰ ਕੀਤੀ ਜਾਵੇਗੀ ਅਤੇ ਸਾਰੇ 29 ਪੁਰਾਣੇ ਉੱਪ-ਸਿਹਤ ਕੇਂਦਰਾਂ ਦਾ ਮੁੜ ਨਿਰਮਾਣ ਅਗਲੇ ਵਿੱਤੀ ਸਾਲ ਵਿਚ ਪੂਰਾ ਕਰ ਲਿਆ ਜਾਵੇਗਾ। ਇਸ ਤੋਂ ਇਲਾਵਾ, ਉਨ੍ਹਾਂ ਨੇ ਕਿਹਾ ਕਿ ਦਾਦਰੀ ਸ਼ਹਿਰ ਦੇ ਸਿਵਲ ਹਸਪਤਾਲ (civil hospitals) ਵਿਚ ਕਿਫਾਇਤੀ ਦਰਾਂ ‘ਤੇ ਦਵਾਹੀਆਂ ਉਪਲਬਧ ਕਰਾਉਣ ਦਾ ਕਾਰਜ ਅਗਲੇ ਵਿੱਤੀ ਸਾਲ ਵਿਚ ਪੂਰਾ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਨੇ ਦਸਿਆ ਕਿ ਪੀਪੀਪੀ ਮੋਡ ਰਾਹੀਂ ਸੀਟੀ ਸਕੈਨ ਅਤੇ ਐਮਆਰਆਈ ਸਕੈਨ ਦੀ ਸਹੂਲਤ ਪ੍ਰਦਾਨ ਕਰਨ ਲਈ ਟੈਂਡਰ ਪ੍ਰਕ੍ਰਿਆਧੀਨ ਹੈ ਅਤੇ ਇਸ ਅਗਲੇ ਵਿੱਤੀ ਸਾਲ ਵਿਚ ਆਖੀਰੀ ਰੂਪ ਦਿੱਤੇ ਜਾਣ ਦੀ ਸੰਭਾਵਨਾ ਹੈ। The post ਹਰਿਆਣਾ ਦੇ ਸਾਰੇ ਸਿਵਲ ਹਸਪਤਾਲਾਂ ‘ਚ ਜਨ-ਔਸ਼ਧੀ ਕੇਂਦਰ ਸਥਾਪਿਤ ਕੀਤੇ ਜਾਣਗੇ: ਸਿਹਤ ਮੰਤਰੀ ਅਨਿਲ ਵਿਜ appeared first on TheUnmute.com - Punjabi News. Tags:
|
ਆਮ ਆਦਮੀ ਪਾਰਟੀ ਵੱਲੋਂ ਦਿੱਲੀ-ਹਰਿਆਣਾ 'ਚ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ Tuesday 27 February 2024 11:41 AM UTC+00 | Tags: aam-aadmi-party aap arvind-kejriwal breaking-news delhi-haryana election latest-news lok-sabha-election news punjab the-unmute-breaking-news the-unmute-punjabi-news ਚੰਡੀਗੜ੍ਹ, 27 ਫਰਵਰੀ 2024: ਲੋਕ ਸਭਾ ਚੋਣਾਂ ਲਈ ਕਾਂਗਰਸ ਨਾਲ ਸੀਟਾਂ ‘ਤੇ ਸਮਝੌਤੇ ਤੋਂ ਬਾਅਦ ਆਮ ਆਦਮੀ ਪਾਰਟੀ (Aam Aadmi Party) ਨੇ ਮੰਗਲਵਾਰ ਨੂੰ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ। ਆਪ ਪਾਰਟੀ ਨੇ ਦਿੱਲੀ ਦੀਆਂ ਚਾਰ ਅਤੇ ਹਰਿਆਣਾ ਦੀ ਇੱਕ ਸੀਟ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਇਲਾਵਾ ਅੰਬ ਨੇ ਹਰਿਆਣਾ ਦੀ ਕੁਰੂਕਸ਼ੇਤਰ ਲੋਕ ਸਭਾ ਸੀਟ ਲਈ ਸੁਸ਼ੀਲ ਗੁਪਤਾ ਦੇ ਨਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਦਿੱਲੀ ਦੀਆਂ ਚਾਰ ਸੀਟਾਂ ਲਈ ਉਮੀਦਵਾਰਪੂਰਬੀ ਦਿੱਲੀ ਤੋਂ ਕੁਲਦੀਪ ਕੁਮਾਰ ‘ਆਪ’ (Aam Aadmi Party) ਆਗੂ ਅਤੇ ਦਿੱਲੀ ਦੇ ਮੰਤਰੀ ਗੋਪਾਲ ਰਾਏ ਨੇ ਪਾਰਟੀ ਹੈੱਡਕੁਆਰਟਰ ਤੋਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਪੀਏਸੀ (ਰਾਜਨੀਤਿਕ ਮਾਮਲਿਆਂ ਦੀ ਕਮੇਟੀ) ਦੀ ਬੈਠਕ ਹੋਈ ਸੀ। ਪਾਰਟੀ ਨੇ ਬੈਠਕ ਖ਼ਤਮ ਹੋਣ ਤੋਂ ਬਾਅਦ ਹੀ ਦਿੱਲੀ ਅਤੇ ਹਰਿਆਣਾ ਵਿੱਚ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ। ‘ਆਪ’ ਨੇ ਪਹਿਲਾਂ ਹੀ ਗੁਜਰਾਤ ਦੀਆਂ ਭਰੂਚ ਅਤੇ ਭਾਵਨਗਰ ਲੋਕ ਸਭਾ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਸੀ। ਉਮੀਦ ਕੀਤੀ ਜਾ ਰਹੀ ਸੀ ਕਿ ਮੁੱਖ ਮੰਤਰੀ ਕੇਜਰੀਵਾਲ ਦੀ ਰਿਹਾਇਸ਼ ‘ਤੇ ਹੋਈ ਇਸ ਬੈਠਕ ਤੋਂ ਬਾਅਦ ਪਾਰਟੀ ਦਿੱਲੀ, ਹਰਿਆਣਾ ਦੇ ਨਾਲ-ਨਾਲ ਪੰਜਾਬ ‘ਚ ਵੀ ਉਮੀਦਵਾਰਾਂ ਦਾ ਐਲਾਨ ਕਰੇਗੀ ਪਰ ਅਜੇ ਤੱਕ ਅਜਿਹਾ ਨਹੀਂ ਹੋਇਆ। The post ਆਮ ਆਦਮੀ ਪਾਰਟੀ ਵੱਲੋਂ ਦਿੱਲੀ-ਹਰਿਆਣਾ ‘ਚ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ appeared first on TheUnmute.com - Punjabi News. Tags:
|
ਅਟੇਲੀ ਵਿਧਾਨ ਸਭਾ ਖੇਤਰ ਦੇ 80 ਪਿੰਡਾਂ 'ਚ ਅਨੁਸੂਚਿਤ ਜਾਤੀ ਦੀ ਤੇ 32 ਪਿੰਡਾਂ 'ਚ ਪਿਛੜੇ ਵਰਗ ਦੀ ਚੌਪਾਲਾਂ ਹਨ: ਦੇਵੇਂਦਰ ਸਿੰਘ ਬਬਲੀ Tuesday 27 February 2024 11:56 AM UTC+00 | Tags: backward-class breaking-news punjab-news scheduled-caste the-unmute-punjabi-news ਚੰਡੀਗੜ੍ਹ, 27 ਫਰਵਰੀ 2024: ਹਰਿਆਣਾ ਦੇ ਵਿਕਾਸ ਅਤੇ ਪੰਚਾਇਤ ਮੰਤਰੀ ਦੇਵੇਂਦਰ ਸਿੰਘ ਬਬਲੀ (Devendra Singh Babli) ਨੇ ਕਿਹਾ ਕਿ ਅਟੇਲੀ ਵਿਧਾਨ ਸਭਾ ਖੇਤਰ ਦੇ 100 ਪਿੰਡਾਂ ਵਿੱਚੋਂ 80 ਪਿੰਡਾਂ ਵਿਚ ਅਨੁਸੂਚਿਤ ਜਾਤੀ ਦੀਆਂ ਚੌਪਾਲਾਂ ਹਨ ਅਤੇ 32 ਪਿੰਡਾਂ ਵਿਚ ਪਿਛੜੇ ਵਰਗ ਦੀਆਂ ਚੌਪਾਲਾਂ ਹਨ।ਬਬਲੀ ਅੱਜ ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਇਕ ਸਵਾਲ ਦਾ ਜਵਾਬ ਦੇ ਰਹੇ ਸਨ। ਉਨ੍ਹਾਂ (Devendra Singh Babli) ਨੇ ਕਿਹਾ ਕਿ ਅਟੇਲੀ ਵਿਧਾਨ ਸਭਾ ਖੇਤਰ ਵਿਚ 100 ਪਿੰਡਾਂ ਵਿੱਚੋਂ 30 ਪਿੰਡ ਅਜਿਹੇ ਹਨ, ਜਿਨ੍ਹਾਂ ਵਿਚ ਅਨੁਸੂਚਿਤ ਜਾਤੀ ਅਤੇ ਪਿਛੜੇ ਵਰਗ ਦੀ ਦੋਵਾਂ ਚੌਪਾਲਾਂ ਬਣਾਈ ਗਈ ਹੈ, 50 ਪਿੰਡਾਂ ਵਿਚ ਸਿਰਫ ਅਨੁਸੂਚਿਤ ਜਾਤੀ ਦੀ ਚੌਪਾਲਾਂ ਹਨ, 2 ਪਿੰਡਾਂ ਵਿਚ ਸਿਰਫ ਪਿਛੜੇ ਵਰਗ ਦੀਆਂ ਚੌਪਾਲਾਂ ਹਨ ਅਤੇ ਬਾਕੀ 18 ਪਿੰਡਾਂ ਵਿਚ ਕੋਈ ਅਨੁਸੂਚਿਤ ਜਾਤੀ ਅਤੇ ਪਿਛੜੇ ਵਰਗ ਦੀ ਚੌਪਾਲਾਂ ਨਹੀਂ ਹਨ। ਬਾਕੀ 18 ਪਿੰਡਾਂ ਵਿੱਚੋਂ 1 ਪਿੰਡ ਵਿਚ ਪਿੰਡ ਦਰਸ਼ਨ ਪੋਰਟਲ ਅਤੇ 4 ਪਿੰਡਾਂ ਵਿਚ ਜਨ ਸੰਵਾਦ ਦੇ ਤਹਿਤ ਅਨੁਸੂਚਿਤ ਜਾਤੀ ਦੀ ਚੌਪਾਲਾਂ ਦੇ ਨਿਰਮਾਣ ਦੀ ਮੰਗ ਪ੍ਰਾਪਤ ਹੋਈ ਹੈ। ਪਿਛੜੇ ਵਰਗ ਦੀ ਚੌਪਾਲਾਂ ਦੇ ਨਿਰਮਾਣ ਲਈ ਕੋਈ ਮੰਗ ਪ੍ਰਾਪਤ ਨਹੀਂ ਹੋਈ ਹੈ। ਇਹ ਪ੍ਰਸਤਾਵ ਸਰਕਾਰ ਦੇ ਕੋਲ ਵਿਚਾਰਧੀਨ ਹੈ। The post ਅਟੇਲੀ ਵਿਧਾਨ ਸਭਾ ਖੇਤਰ ਦੇ 80 ਪਿੰਡਾਂ ‘ਚ ਅਨੁਸੂਚਿਤ ਜਾਤੀ ਦੀ ਤੇ 32 ਪਿੰਡਾਂ ‘ਚ ਪਿਛੜੇ ਵਰਗ ਦੀ ਚੌਪਾਲਾਂ ਹਨ: ਦੇਵੇਂਦਰ ਸਿੰਘ ਬਬਲੀ appeared first on TheUnmute.com - Punjabi News. Tags:
|
ਹਰਿਆਣਾ 'ਚ 14 ਫਸਲਾਂ MSP 'ਤੇ ਖਰੀਦੀ ਜਾ ਰਹੀ ਹੈ: ਡਿਪਟੀ CM ਦੁਸ਼ਯੰਤ ਚੌਟਾਲਾ Tuesday 27 February 2024 12:05 PM UTC+00 | Tags: breaking-news deputy-cm-dushyant-chautala haryana-government msp news ਚੰਡੀਗੜ੍ਹ, 27 ਫਰਵਰੀ 2024: ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ (Dushyant Chautala) ਨੇ ਦੱਸਿਆ ਕਿ ਅੰਬਾਲਾ ਜਿਲ੍ਹੇ ਵਿਚ ਤਿੰਨ ਨਵੇਂ ਪੁੱਲਾਂ ਦਾ ਨਿਰਮਾਣ ਐਨਐਚ-152 (ਅੰਬਾਲਾ ਹਿਸਾਰ ਰੋਡ) ਤੋਂ ਪਿੰਡ ਖੈਰਾ ਤੱਕ ਲਿੰਕ ਰੋਡ ‘ਤੇ ਐਸਵਾਈਐਲ ਨਹਿਰ, ਐਸਵਾਈਐਲ ਨਹਿਰ ਅਤੇ ਨਰਵਾਨਾ ਬ੍ਰਾਂਚ ਦੇ ਸਮਾਨਤਰ ਨਾਲੇ ‘ਤੇ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਇੱਥੇ ਵਿਧਾਨ ਸਭਾ ਇਜਲਾਸ ਦੌਰਾਨ ਸਦਨ ਵਿਚ ਇਕ ਮੈਂਬਰ ਵੱਲੋਂ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਦੱਸਿਆ ਕਿ ਐਸਵਾਈਐਲ ਨਹਿਰ ‘ਤੇ ਪੁੱਲ ਦਾ 85 ਫੀਸਦੀ ਕੰਮ ਪੂਰਾ ਹੋ ਚੁੱਕਿਆ ਹੈ। ਏਜੰਸੀ ਦੇ ਨਾਲ ਚੱਲ ਰਹੇ ਮੁਕਦਮੇ ਦੇ ਕਾਰਨ ਬਾਕੀ ਕੰਮ ਰੁਕਿਆ ਹੋਇਆ ਹੈ। ਹੁਣ ਏਜੰਸੀ ਦਾ ਠੇਕਾ ਖਤਮ ਕਰ ਦਿੱਤਾ ਗਿਆ ਹੈ ਅਤੇ ਬਾਕੀ ਕੰਮ ਦੀ ਟੈਂਡਰ ਮੰਗੇ ਜਾ ਰਹੇ ਹਨ। ਇਹ ਕਾਰਜ 30 ਸਤੰਬਰ, 2024 ਤਕ ਪੂਰਾ ਹੋਣ ਦੀ ਸੰਭਾਵਨਾ ਹੈ। ਇੰਨ੍ਹਾਂ ਤੋਂ ਇਲਾਵਾ, ਨਰਵਾਨਾ ਬ੍ਰਾਂਚ ਅਤੇ ਸਮਾਨਤਰ ਨਾਲੇ ‘ਤੇ ਪੁੱਲ ਦਾ ਕੰਮ ਪੂਰਾ ਹੋ ਚੁੱਕਾ ਹੈ। ਇਸਦੇ ਨਾਲ ਹੀ ਦੁਸ਼ਯੰਤ ਚੌਟਾਲਾ (Dushyant Chautala) ਨੇ ਦੱਸਿਆ ਕਿ ਪਾਣੀਪਤ ਦੇ ਉਦਯੋਗਾਂ ਨੂੰ ਲਾਭਕਾਰੀ ਬਨਾਉਣ ਲਈ ਕਾਮਨ ਬੋਇਲਰ ਲਗਾਉਣ ਦਾ ਸਰਕਾਰ ਵਿਚਾਰ ਕਰ ਰਹੀ ਹੈ | ਕਿਉਂਕਿ ਐਚਐਸਆਈਆਈਡੀਸੀ ਦੇ ਪਹਿਲੇ ਸਲਾਹਕਾਰ ਨੇ ਪਰਿਯੋਜਨਾ ਨੂੰ ਗੈਰ-ਵਿਹਾਰਕ ਪਾਇਆ , ਇਸ ਲਈ ਐਚਐਸਆਈਆਈਡੀਸੀ ਨੇ ਪਾਣੀਪਤ ਵਿਚ ਆਮ ਬੋਇਲਰ ਦੀ ਵਿਹਾਰਕ ਅਧਿਐਨ ਦੇ ਮੁੜ ਮੁਲਾਂਕਨ ਲਈ ਆਈਆਈਟੀ ਕਾਨਪੁਰ ਨੂੰ ਨਿਯੁਕਤ ਕੀਤਾ ਹੈ। ਉਨ੍ਹਾਂ ਨੇ ਅੱਗੇ ਇਹ ਵੀ ਕਿਹਾ ਕਿ ਸਰਦੀਆਂ ਦੇ ਮੌਸਮ ਵਿਚ ਉੱਚ ਪ੍ਰਦੂਸ਼ਣ ਪੱਧਰ ਦੌਰਾਨ ਐਨਸੀਆਰ ਵਿਚ ਉਦਯੋਗਿਕ ਸੰਚਾਲਨ ਨੂੰ ਗ੍ਰੇਡੇਡ ਰਿਸਪਾਂਸ ਐਕਸ਼ਨ ਪਲਾਨ (ਜੀਆਰਏਪੀ), ਤਹਿਤ ਕੌਮੀ ਰਾਜਧਾਨੀ ਖੇਤਰ ਅਤੇ ਨੇੜੇ ਦੇ ਖੇਤਰ ਸੀਏਕਿਯੂਐਮ , ਲਈ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ ਦੇ ਆਦੇਸ਼ਾਂ ਅਨੁਸਾਰ ਰੈਗੂਲੇਟ ਕੀਤਾ ਜਾ ਰਿਹਾ ਹੈ। ਸਗੋ, ਅਨੁਮੋਦਿਤ ਫਿਯੂਲ ਦੀ ਵਰਤੋ ਕਰ ਕੇ ਬੋਇਲਰਾਂ ਦੇ ਸੰਚਾਲਨ ‘ਤੇ ਕੋਈ ਪਾਬੰਦੀ ਨਹੀਂ ਹੈ, ਬੇਸ਼ਰਤੇ ਨਿਕਾਸੀ ਸਮੇਤ ਹੋਰ ਸਾਰੇ ਲਾਗੂ ਵਾਤਾਵਰਣ ਮਾਨਦੰਡਾਂ ਦਾ ਪਾਲਣ ਕੀਤਾ ਜਾਵੇ। ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਹਰਿਆਣਾ ਇਕਲੌਤਾ ਸੂਬਾ ਹੈ ਜਿੱਥੇ 14 ਫਸਲਾਂ ਐਮਐਸਪੀ ‘ਤੇ ਖਰੀਦੀ ਜਾ ਰਹੀ ਹੈ। ਇਸ ਦੇ ਨਾਲ ਹੀ 18 ਫਸਲਾਂ ਭਾਵਾਂਤਰ ਭਰਪਾਈ ਯੋਜਨਾ ਦੇ ਤਹਿਤ ਸ਼ਾਮਲ ਕੀਤੀਆਂ ਗਈਆਂ ਹਨ। ਡਿਪਟੀ ਸੀਐਮ ਨੇ ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਇਕ ਮੈਂਬਰ ਵੱਲੋਂ ਚੁੱਕੇ ਗਏ ਮੁੱਦੇ ‘ਤੇ ਕਿਹਾ ਕਿ ਸੂਬਾ ਸਰਕਾਰ ਨੇ ਕਿਸਾਨਾਂ ਨੂੰ 29 ਹਜਾਰ ਕਰੋੜ ਰੁਪਏ ਤੋਂ ਵੱਧ ਦਾ ਸਿੱਧਾ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਭੁਗਤਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਚਾਹੁੰਦੀ ਹੈ ਕਿ ਰਾਜ ਦਾ ਹਰ ਕਿਸਾਨ ਖੁਸ਼ਹਾਲ ਹੋਵੇ। ਦੁਸ਼ਯੰਤ ਚੌਟਾਲਾ ਨੇ ਦੱਸਿਆ ਕਿ ਮੌਜੂਦਾ ਸਰਕਾਰ ਨੇ ਵੀਹ ਹਜ਼ਾਰ ਕਿਲੋਮੀਟਰ ਸੜਕਾਂ ਨੁੰ ਦਰੁਸਤ ਕੀਤਾ ਹੈ। The post ਹਰਿਆਣਾ ‘ਚ 14 ਫਸਲਾਂ MSP ‘ਤੇ ਖਰੀਦੀ ਜਾ ਰਹੀ ਹੈ: ਡਿਪਟੀ CM ਦੁਸ਼ਯੰਤ ਚੌਟਾਲਾ appeared first on TheUnmute.com - Punjabi News. Tags:
|
ਮੌਜੂਦਾ ਹਰਿਆਣਾ ਸਰਕਾਰ ਨੇ ਸਪੈਸ਼ਲਿਸਟ ਕਾਡਰ ਬਣਾਉਣ ਦੀ ਦਿੱਤੀ ਮਨਜ਼ੂਰੀ: ਅਨਿਲ ਵਿਜ Tuesday 27 February 2024 12:14 PM UTC+00 | Tags: anil-vij breaking-news haryana-budget-session haryana-government health-department-haryana news ਚੰਡੀਗੜ੍ਹ, 27 ਫਰਵਰੀ 2024: ਹਰਿਆਣਾ ਦੇ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਅਨਿਲ ਵਿਜ (Anil Vij) ਨੇ ਕਿਹਾ ਕਿ ਮੌਜੂਦਾ ਰਾਜ ਸਰਕਾਰ ਸਪੈਸ਼ਲਿਸਟ ਕਾਡਰ ਬਣਾਉਣ ਜਾ ਰਹੀ ਹੈ ਅਤੇ ਇਸ ‘ਤੇ ਸਿਧਾਂਤਿਕ ਤੌਰ ‘ਤੇ ਸਹਿਮਤੀ ਦੇ ਦਿੱਤੀ ਗਈ ਹੈ। ਇਸ ਸਬੰਧ ਵਿਚ ਫਾਇਲ ਵਿੱਤ ਵਿਭਾਗ ਦੇ ਕੋਲ ਹੈ ਅਤੇ ਜਿਵੇਂ ਹੀ ਇਸ ਬਾਰੇ ਵਿਚ ਮਨਜ਼ੂਰੀ ਮਿਲੇਗੀ ਤਾਂ ਸਪੈਸ਼ਲਿਸਟ ਕਾਡਰ ਅਤੇ ਐਮਬੀਬੀਐਸ ਕਾਡਰ ਦੀ ਵੱਖ-ਵੱਖ ਖਾਲੀ ਅਹੁਦਿਆਂ ਨੂੰ ਭਰਿਆ ਜਾਵੇਗਾ | ਉਨ੍ਹਾਂ (Anil Vij) ਨੇ ਕਿਹਾ ਕਿ ਰਾਜ ਵਿਚ ਪਹਿਲੀ ਵਾਰ ਡਾਕਟਰਾਂ ਦੀ ਲਿਯੁਕਤੀ ਵੱਡੇ ਪੱਧਰ ‘ਤੇ ਕੀਤੀ ਗਈ ਹੈ ਜਿਸ ਦੇ ਤਹਿਤ ਸਾਲ 2022 ਵਿਚ 1252 ਡਾਕਟਰਾਂ ਦੀ ਭਰਤੀ ਲਈ ਇਸ਼ਤਿਹਾਰ ਕੱਢਿਆ ਗਿਆ ਸੀ ਅਤੇ 990 ਮੈਡੀਕਲ ਅਧਿਕਾਰੀਆਂ ਨੂੰ ਨਿਯੁਕਤ ਕੀਤਾ ਗਿਆ। ਵਿਜ ਨੇ ਕਿਹਾ ਕਿ ਇਹ ਠੀਕ ਗੱਲ ਹੈ ਕਿ ਰਾਜ ਵਿਚ ਡਾਕਟਰਾਂ ਦੀ ਕਮੀ ਹੈ ਅਤੇ ਸਰਕਾਰ ਪੂਰਾ ਯਤਨ ਕਰ ਰਹੀ ਹੈ ਕਿ ਮਾਨਦੰਡਾਂ ਅਨੁਸਾਰ ਡਾਕਟਰਾਂ ਦੀ ਭਰਤੀ ਹੋਵੇ। ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ ਸਾਲ 2017-18 ਵਿਚ 662 ਡਾਕਟਰਾਂ ਦੀ ਭਰਤੀ ਕੱਢੀ ਗਈ ਸੀ। ਜਿਨ੍ਹਾਂ ਵਿੱਚੋਂ 554 ਡਾਕਟਰਾਂ ਨੂੰ ਨਿਯੁਕਤ ਕੀਤਾ ਗਿਆ ਹੈ। ਇਸੀ ਤਰ੍ਹਾ, ਸਾਲ 2020 ਵਿਚ 954 ਡਾਕਟਰਾਂ ਨੂੰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੇ ਦਸਿਆ ਕਿ ਸਾਲ 2022 ਵਿਚ 1252 ਡਾਕਟਰਾਂ ਦੀ ਖਾਲੀ ਅਹੁਦਿਆਂ ਦੇ ਵਿਰੁੱਧ 990 ਮੈਡੀਕਲ ਅਧਿਕਾਰੀਆਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਹਨ। ਵਿਜ ਨੇ ਕਿਹਾ ਕਿ ਭਰਤੀਆਂ ਦੀ ਪ੍ਰਕ੍ਰਿਆ ਲਗਾਤਾਰ ਚੱਲਦੀ ਰਹਿੰਦੀ ਹੈ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਵਿਚ ਸੂਬੇ ਵਿਚ 5522 ਡਾਕਟਰਾਂ ਦੇ ਕੁੱਲ ਮਨਜ਼ੂਰ ਅਹੁਦੇ ਹਨ, ਜਿਨ੍ਹਾਂ ਵਿੱਚੋਂ 4016 ਡਾਕਟਰ ਦੇ ਅਹੁਦੇ ਭਰੇ ਹੋਏ ਹਨ ਅਤੇ ਮੌਜੂਦਾ ਵਿਚ 1506 ਖਾਲੀ ਅਹੁਦੇ ਹਨ। ਉਨ੍ਹਾਂ ਨੇ ਕਿਹਾ ਕਿ ਡਾਕਟਰ ਕਈ ਵਾਰ ਨੌਕਰੀ ਛੱਡਕੇ ਚਲੇ ਜਾਂਦੇ ਹਨ ਅਤੇ ਅਹੁਦੇ ਖਾਲੀ ਹੋ ਜਾਂਦੇ ਹਨ। ਪਰ ਮੌਜੂਦਾ ਸੂਬਾ ਸਰਕਾਰ ਸਪੈਸ਼ਲਿਸਟ ਕਾਡਰ ਬਣਾਉਣ ਜਾ ਰਹੀ ਹੈ ਅਤੇ ਅਸੀਂ ਇਸ ‘ਤੇ ਸਿਧਾਂਤਿਕ ਤੌਰ ‘ਤੇ ਇਸ ‘ਤੇ ਸਹਿਮਤੀ ਦੇ ਦਿੱਤੀ ਹੈ। The post ਮੌਜੂਦਾ ਹਰਿਆਣਾ ਸਰਕਾਰ ਨੇ ਸਪੈਸ਼ਲਿਸਟ ਕਾਡਰ ਬਣਾਉਣ ਦੀ ਦਿੱਤੀ ਮਨਜ਼ੂਰੀ: ਅਨਿਲ ਵਿਜ appeared first on TheUnmute.com - Punjabi News. Tags:
|
219 ਨੌਜਵਾਨਾਂ ਦੀ ਇਜਰਾਇਲ 'ਚ ਰੁਜਗਾਰ ਲਈ ਹੋਈ ਚੋਣ, 1 ਲੱਖ ਰੁਪਏ ਤੋਂ ਵੱਧ ਮਿਲੇਗੀ ਤਨਖ਼ਾਹ: CM ਮਨੋਹਰ ਲਾਲ Tuesday 27 February 2024 12:42 PM UTC+00 | Tags: breaking-news cm-manohar-lal haryana-budget israel latest-news manohar-lal news punjabi-news the-unmute-breaking-news the-unmute-latest-news the-unmute-punjabi-news ਚੰਡੀਗੜ੍ਹ, 27 ਫਰਵਰੀ 2024: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ (CM Manohar Lal) ਨੇ ਕਿਹਾ ਕਿ ਹਰਿਆਣਾ ਕੌਸ਼ਲ ਰੁਜਗਾਰ ਨਿਗਮ ਦੇ ਤਹਿਤ ਰੱਖੇ ਜਾਣ ਵਾਲੀ ਮੈਨਵਾਪਰ ਵਿਚ ਅਨੁਸੂਚਿਤ ਜਾਤੀ ਅਤੇ ਪਿਛੜੇ ਵਰਗ ਲਈ ਨਿਰਧਾਰਿਤ ਰਾਖਵੇਂ ਦਾ ਯਕੀਨੀ ਤੌਰ ‘ਤੇ ਪਾਲਣ ਕੀਤਾ ਜਾ ਰਿਹਾ ਹੈ। ਮੌਜੂਦਾ ਵਿਚ ਬੀਸੀ-ਏ ਦੀ 16 ਫੀਸਦੀ ਰਾਖਵੇਂ ਦੇ ਵਿਰੁੱਧ 15.64 ਫੀਸਦੀ ਅਤੇ ਬੀਸੀ-ਬੀ ਦੀ 11 ਫੀਸਦੀ ਰਾਖਵੇਂ ਦੇ ਵਿਰੁੱਧ 11.4 ਫੀਸਦੀ ਮੈਨਪਾਵਰ ਹੈ। ਇਸ ਤੋਂ ਇਲਾਵਾ, 20.63 ਫੀਸਦੀ ਕਰਮਚਾਰੀ ਅਨੁਸੂਚਿਤ ਜਾਤੀ ਨਾਲ ਸਬੰਧਿਤ ਹਨ। ਮੁੱਖ ਮੰਤਰੀ ਅੱਜ ਇੱਥੇ ਹਰਿਆਣਾ ਵਿਧਾਨ ਸਭਾ ਦੇ ਬਜਟ ਇਜਲਾਸ ਵਿਚ ਸਵਾਲ ਦਾ ਜਵਾਬ ਦੇ ਰਹੇ ਸਨ। ਮਨੋਹਰ ਲਾਲ ਨੇ ਕਿਹਾ ਕਿ ਮੌਜੂਦਾ ਵਿਚ ਹਰਿਆਣਾ ਕੌਸ਼ਲ ਰੁਜਗਾਰ ਨਿਗਮ ਦੇ ਤਹਿਤ ਕੋਈ ਪੱਕੀ ਭਰਤੀ ਨਹੀਂ ਹੈ, ਇਹ ਸਿਰਫ ਅਸਥਾਈ ਤੌਰ ‘ਤੇ ਕੰਮ ਲਈ ਰੱਖੇ ਜਾਂਦੇ ਹਨ। ਇਸ ਦੇ ਤਹਿਤ ਰੱਖੇ ਜਾਣ ਵਾਲੇ ਲੋਕਾਂ ਦੀ ਕੋਈ ਯਕੀਨੀ ਗਿਣਤੀ ਨਹੀਂ ਹੁੰਦੀ, ਜਿਸ ਵਿਚ ਰਾਖਵੇਂ ਦੀ ਗਿਣਤੀ ਕੀਤੀ ਜਾ ਸਕੇ। ਇਹ ਤਾਂ ਵਿਭਾਗ ਅਨੁਸਾਰ ਜਰੂਰਤ ਦੇ ਅਨੁਰੂਪ ਰੱਖੇ ਜਾਂਦੇ ਹਨ। ਫਿਰ ਵੀ ਸਰਕਾਰ ਅਨੁਸੂਚਿਤ ਜਾਤੀ ਤੇ ਪਿਛੜਾ ਵਰਗ ਲਈ ਰਾਖਵਾਂ ਕ੍ਰਮਵਾਰ: 20 ਤੋਂ 27 ਫੀਸਦੀ ਦਾ ਪੂਰਾ ਧਿਆਨ ਰੱਖ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਪਹਿਲੀ ਭਰਤੀ ਵਿਚ ਰਾਖਵੇਂ ਦੀ ਗਿਣਤੀ ਘੱਟ ਹੁੰਦੀ ਹੈ, ਤਾਂ ਅਗਲੀ ਭਰਤੀ ਵਿਚ ਉਸ ਨੂੰ ਪੂਰਾ ਕਰ ਲਿਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਕੌਸ਼ਲ ਰੁਜਗਾਰ ਨਿਗਮ ਨੂੰ ਨਿੱਜੀ ਖੇਤਰ ਵਿਚ ਨੌਜਵਾਨਾਂ ਨੁੰ ਰੁਜਗਾਰ ਦੇ ਮੌਕੇ ਉਪਲਬਧ ਕਰਵਾਉਣ ਲਈ ਵੀ ਵਰਤੋ ਕੀਤਾ ਜਾਂਦਾ ਹੈ। ਨਿੱਜੀ ਉਦਯੋਗਾਂ ਨੂੰ ਨਿਗਮ ‘ਤੇ ਰਜਿਸਟਰਡ ਡਾਟਾ ਵਿੱਚੋਂ ਉਨ੍ਹਾਂ ਦੀ ਮੰਗ ਅਨੁਸਾਰ ਨੌਜਵਾਨਾਂ ਦੀ ਸੂਚੀ ਉਪਲਬਧ ਕਰਵਾ ਦਿੱਤੀ ਜਾਂਦੀ ਹੈ, ਉਸ ਦੇ ਬਾਅਦ ਉਦਯੋਗ ਆਪਣੇ ਅਨੁਸਾਰ ਨੌਜਵਾਨਾਂ ਨੂੰ ਨੋਕਰੀ ਦਿੰਦੇ ਹਨ। ਮਨੋਹਰ ਲਾਲ (CM Manohar Lal) ਨੇ ਕਿਹਾ ਕਿ ਸਰਕਾਰੀ ਵਿਭਾਗਾਂ ਵੱਲੋਂ ਨਿਗਮ ਦੇ ਪੋਰਟਲ ‘ਤੇ ਮੈਨਪਾਵਰ ਦੀ ਮੰਗ ਭੇਜੀ ਜਾਂਦੀ ਹੈ, ਉਸ ਦੇ ਅਨੁਰੂਪ ਨਿਰਧਾਰਿਤ ਮਾਨਦੰਡਾਂ ਅਨੁਸਾਰ ਨੰਬਰਾਂ ਦੇ ਆਧਾਰ ‘ਤੇ ਨੌਜਵਾਨਾਂ ਦੀ ਚੋਣ ਕਰ ਕੇ ਵਿਭਾਗ ਨੂੰ ਸੂਚੀ ਦਿੱਤੀ ਜਾਂਦੀ ਹੈ। ਹਾਲਾਂਕਿ ਕਦੀ-ਕਦੀ ਵਿਭਾਗ ਆਪਣੇ ਕਰਮਚਾਰੀਆਂ ਦੀ ਮੰਗ ਵਿਚ ਬਦਲਾਅ ਕਰ ਦਿੰਦੇ ਹਨ, ਜਿਸ ਕਾਰਨ ਚੋਣ ਕੀਤੇ ਨੌਜਵਾਨਾਂ ਨੂੰ ਸਬੰਧਿਤ ਵਿਭਾਗ ਜੁਆਇੰਨ ਨਹੀਂ ਕਰਵਾ ਪਾਉਂਦੇ। ਹੁਣ ਸਰਕਾਰ ਕੌਸ਼ਲ ਰੁਜਗਾਰ ਨਿਗਮ ਦੇ ਪੋਰਟਲ ਨੂੰ ਐਚਆਰਐਮਐਸ ਦੇ ਨਾਲ ਏਕੀਕ੍ਰਿਤ ਕਰ ਰਹੀ ਹੈ। ਹੁਣ ਸਰਕਾਰ ਨੇ ਇਹ ਪ੍ਰਬੰਧ ਕੀਤਾ ਹੈ ਕਿ ਜੇਕਰ ਵਿਭਾਗ ਆਪਣੀ ਮੈਨਪਾਵਰ ਦੀ ਮੰਗ ਵਿਚ ਬਦਲਾਅ ਕਰਨਾ ਚਾਹੁੰਦੇ ਹਨ ਤਾਂ ਉਹ ਨੌਜਵਾਨਾਂ ਦੇ ਚੋਣ ਤੋਂ ਪਹਿਲਾਂ ਕਰ ਸਕਦੇ ਹਨ। ਇਕ ਵਾਰ ਨੌਜਵਾਨਾਂ ਦੀ ਚੋਣ ਹੋ ਗਈ ਤਾਂ ਵਿਭਾਗ ਨੂੰ ਜਰੂਰੀ ਰੂਪ ਨਾਲ ਉਨ੍ਹਾਂ ਨੂੰ ਜੁਆਇੰਨ ਕਰਵਾਉਣਾ ਪਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਵਿਦੇਸ਼ਾਂ ਵਿਚ ਰੁਜਗਾਰ ਦੇ ਮੌਕੇ ਉਪਲਬਧ ਕਰਵਾਉਣ ਦੇ ਉਦੇਸ਼ ਨਾਲ ਵਿਦੇਸ਼ ਸਹਿਯੋਗ ਵਿਭਾਗ ਦੇ ਸਹਿਯੋਗ ਨਾਲ ਹਰਿਆਣਾ ਕੌਸ਼ਲ ਰੁਜਗਾਰ ਪੋਰਟਲ ਰਾਹੀਂ ਨੌਜਵਾਨਾਂ ਦਾ ਰਜਿਸਟ੍ਰੇਸ਼ਨ ਕਰਵਾਇਆ ਗਿਆ ਹੈ। ਇੰਨ੍ਹਾਂ ਵਿਚ ਇਜਰਾਇਲ ਦੇ ਲਈ ਵੀ ਬਿਨੈ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ 8.69 ਨੌਜਵਾਨਾਂ ਨੇ ਬਿਨੈ ਕੀਤਾ ਸੀ, ਜਿਸ ਵਿੱਚੋਂ 1909 ਨੌਜਵਾਨਾਂ ਨੂੰ ਕੌਸ਼ਲ ਸਿਖਲਾਈ ਪ੍ਰਦਾਨ ਕੀਤੀ ਗਈ ਅਤੇ 219 ਨੌਜਵਾਨਾਂ ਦਾ ਚੋਣ ਕੀਤੀ ਗਈ ਹੈ। ਇੰਨ੍ਹਾਂ ਦੇ ਪਾਸਪੋਰਟ ਦੀ ਤਸਦੀਕ ਚੱਲ ਪ੍ਰਕ੍ਰਿਆ ਚੱਲ ਰਹੀ ਹੈ। ਉਸ ਦੇ ਬਾਅਦ ਊਹ ਇਜਰਾਇਲ ਜਾਣਗੇ। ਇਹ ਸੱਭ ਕੰਮ ਇਜਰਾਇਲ ਸਰਕਾਰ ਅਤੇ ਕੌਮੀ ਕੌਸ਼ਲ ਵਿਕਾਸ ਮਿਸ਼ਨ ਰਾਹੀਂ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਨੌਜਵਾਨਾਂ ਨੂੰ ਇਜਰਾਇਲ ਵਿਚ ਲਗਭਗ 1 ਲੱਖ ਰੁਪਏ ਤੋਂ ਵੱਧ ਤਨਖਾਹ ‘ਤੇ ਰੁਜਗਾਰ ਉਪਲਬਧ ਕਰਵਾਇਆ ਜਾਵੇਗਾ। ਇੰਨ੍ਹਾਂ ਨੌਜਵਾਨਾਂ ਦੇ ਲਈ ਇੰਸ਼ੋਰੈਂਸ ਦੀ ਵੀ ਵਿਵਸਥਾ ਕੀਤੀ ਗਈ ਹੈ। The post 219 ਨੌਜਵਾਨਾਂ ਦੀ ਇਜਰਾਇਲ ‘ਚ ਰੁਜਗਾਰ ਲਈ ਹੋਈ ਚੋਣ, 1 ਲੱਖ ਰੁਪਏ ਤੋਂ ਵੱਧ ਮਿਲੇਗੀ ਤਨਖ਼ਾਹ: CM ਮਨੋਹਰ ਲਾਲ appeared first on TheUnmute.com - Punjabi News. Tags:
|
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਮੁੱਲਾਂਪੁਰ ਕ੍ਰਿਕਟ ਸਟੇਡੀਅਮ ਨੇੜਲੇ ਉਸਾਰੀ ਕੰਮਾਂ ਨੂੰ ਤੁਰੰਤ ਮੁਕੰਮਲ ਕਰਨ ਦੇ ਆਦੇਸ਼ Tuesday 27 February 2024 12:55 PM UTC+00 | Tags: breaking-news cricket-stadium international-cricket-stadium-mullanpur mullanpur new-chandigarh news nternational-cricket-stadium ਚੰਡੀਗੜ੍ਹ, 27 ਫਰਵਰੀ 2024: ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਨਿਊ ਚੰਡੀਗੜ੍ਹ ਸਥਿਤ ਉਸਾਰੇ ਗਏ ਕੌਮਾਂਤਰੀ ਕ੍ਰਿਕਟ ਸਟੇਡੀਅਮ (Cricket Stadium) ਮੁੱਲਾਂਪੁਰ ਨੂੰ ਆਗਾਮੀ ਇੰਡੀਅਨ ਪ੍ਰੀਮੀਅਰ ਲੀਗ ਦੇ ਮੈਚਾਂ ਲਈ ਇਸ ਦੇ ਨੇੜਲੇ ਖੇਤਰ ਵਿੱਚ ਚੱਲ ਰਹੇ ਉਸਾਰੀ ਕੰਮਾਂ ਨੂੰ ਤੁਰੰਤ ਮੁਕੰਮਲ ਕਰਨ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬੇ ਵਿੱਚ ਖੇਡਾਂ ਪ੍ਰਤੀ ਬਿਹਤਰ ਤੇ ਢੁੱਕਵਾਂ ਬੁਨਿਆਦੀ ਢਾਂਚਾ ਉਸਾਰਨ ਲਈ ਦ੍ਰਿੜ ਹੈ ਅਤੇ ਇਸ ਸਬੰਧੀ ਚੱਲ ਰਹੇ ਕੰਮਾਂ ਨੂੰ ਪ੍ਰਮੁੱਖ ਤਰਜੀਹ ਦੇ ਰਹੀ ਹੈ। ਮੁੱਖ ਸਕੱਤਰ ਨੇ ਅੱਜ ਇਥੇ ਪੁੱਡਾ, ਗਮਾਡਾ ਦੇ ਅਧਿਕਾਰੀਆਂ ਅਤੇ ਪੰਜਾਬ ਕ੍ਰਿਕਟ ਐਸੋਸੀਏਸਨ ਦੇ ਨੁਮਾਇੰਦਿਆਂ ਨਾਲ ਮੁੱਲਾਂਪੁਰ ਕ੍ਰਿਕਟ ਸਟੇਡੀਅ (Cricket Stadium) ਨੇੜਲੇ ਚੱਲ ਰਹੇ ਇੰਜਨੀਅਰਿੰਗ ਤੇ ਸਿਵਲ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਸੱਦੀ ਬੈਠਕ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਉਸਾਰੀ ਕੰਮਾਂ ਦੀ ਰਿਪੋਰਟ ਰੋਜ਼ਾਨਾ ਆਧਾਰ ਉਤੇ ਦਿੱਤੀ ਜਾਵੇ ਅਤੇ ਇਸ ਸਬੰਧੀ ਅਗਲੀ ਸਮੀਖਿਆ ਬੈਠਕ 4 ਮਾਰਚ ਨੂੰ ਹੋਵੇਗੀ। 23 ਮਾਰਚ ਨੂੰ ਇਸ ਸਟੇਡੀਅਮ ਵਿੱਚ ਆਈ.ਪੀ.ਐਲ. ਦਾ ਮੈਚ ਖੇਡਿਆ ਜਾਵੇਗਾ। ਅਨੁਰਾਗ ਵਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਜਿੱਥੇ ਖੇਡ ਸੱਭਿਆਚਾਰ ਪ੍ਰਫੁੱਲਿਤ ਕਰਨ ਲਈ ਉਪਰਾਲੇ ਕਰ ਰਹੀ ਹੈ ਉਥੇ ਸ਼ਹਿਰਾਂ ਦੇ ਵਿਕਾਸ ਨੂੰ ਮੁੱਖ ਤਰਜੀਹ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਨਿਊ ਚੰਡੀਗੜ੍ਹ ਖੇਤਰ ਵਿੱਚ ਉਸਾਰੇ ਗਏ ਇਸ ਨਵੇਂ ਕੌਮਾਂਤਰੀ ਕ੍ਰਿਕਟ ਸਟੇਡੀਅਮ ਵਿਖੇ ਮੈਚ ਖੇਡੇ ਜਾਣ ਨਾਲ ਇਸ ਖੇਤਰ ਦੀ ਹੋਰ ਤਰੱਕੀ ਹੋਵੇਗੀ, ਜਿਸ ਲਈ ਇਸ ਸਟੇਡੀਅਮ ਨੂੰ ਜਾਣ ਵਾਲੀਆਂ ਪਹੁੰਚ ਸੜਕਾਂ ਅਤੇ ਪੁੱਲਾਂ ਦੀ ਉਸਾਰੀ ਦਾ ਕੰਮ ਬਿਨਾਂ ਕਿਸੇ ਦੇਰੀ ਤੋਂ ਮੁਕੰਮਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਉਸਾਰੀ ਕੰਮਾਂ ਵਿੱਚ ਮਿਆਰ ਨਾਲ ਕੋਈ ਸਮਝੌਤਾ ਨਾ ਕੀਤਾ ਜਾਵੇ। ਬੈਠਕ ਵਿੱਚ ਪੁੱਡਾ ਦੇ ਸੀ.ਏ. ਅਪਨੀਤ ਰਿਆਤ, ਗਮਾਡਾ ਦੇ ਸੀ.ਏ. ਰਾਜੀਵ ਕੁਮਾਰ ਗੁਪਤਾ, ਚੀਫ ਇੰਜਨੀਅਰ ਬਲਵਿੰਦਰ, ਚੀਫ ਟਾਊਨ ਪਲਾਨਰ ਮਨਦੀਪ ਕੌਰ, ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਦਿਲਸ਼ੇਰ ਖੰਨਾ ਵੀ ਹਾਜ਼ਰ ਸਨ। The post ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਮੁੱਲਾਂਪੁਰ ਕ੍ਰਿਕਟ ਸਟੇਡੀਅਮ ਨੇੜਲੇ ਉਸਾਰੀ ਕੰਮਾਂ ਨੂੰ ਤੁਰੰਤ ਮੁਕੰਮਲ ਕਰਨ ਦੇ ਆਦੇਸ਼ appeared first on TheUnmute.com - Punjabi News. Tags:
|
ਜ਼ਿਲ੍ਹਾ ਤੇ ਸੈਸ਼ਨ ਜੱਜ ਵੱਲੋਂ ਸ੍ਰੀ ਮੁਕਤਸਰ ਸਾਹਿਬ ਦੀ ਜੇਲ੍ਹ ਦਾ ਦੌਰਾ Tuesday 27 February 2024 01:02 PM UTC+00 | Tags: breaking-news news punjab-police sri-muktsar-sahib sri-muktsar-sahib-jail sri-muktsar-sahib-police ਸ੍ਰੀ ਮੁਕਤਸਰ ਸਾਹਿਬ, 27 ਫਰਵਰੀ 2024: ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ, ਸ੍ਰੀ ਮੁਕਤਸਰ ਸਾਹਿਬ (Sri Muktsar Sahib), ਰਾਜ ਕੁਮਾਰ ਵੱਲੋਂ ਅੱਜ ਜ਼ਿਲ੍ਹਾ ਜੇਲ੍ਹ, ਸ੍ਰੀ ਮੁਕਤਸਰ ਸਾਹਿਬ ਦਾ ਦੌਰਾ ਕੀਤਾ ਗਿਆ। ਉਨ੍ਹਾਂ ਵੱਲੋਂ ਜੇਲ੍ਹ ਵਿੱਚ ਬੰਦ ਹਵਾਲਾਤੀ/ਕੈਦੀਆਂ ਨਾਲ ਮੁਲਾਕਾਤ ਕਰਨ ਲਈ ਹਰੇਕ ਬੈਰਕ ਦਾ ਨਿਰੀਖਣ ਕੀਤਾ ਗਿਆ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ ਅਤੇ ਉਨ੍ਹਾਂ ਨੂੰ ਵਿਸ਼ਵਾਸ਼ ਦਵਾਇਆ ਕਿ ਛੇਤੀ ਹੀ ਉਨ੍ਹਾਂ ਦੀ ਮੁਸ਼ਕਿਲਾਂ ਦਾ ਹੱਲ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਜੇਲ੍ਹ ਵਿੱਚ ਚੱਲ ਰਹੇ ਹਸਪਤਾਲ ਅਤੇ ਖਾਣੇ ਵਾਲੀ ਰਸੋਈ ਦਾ ਵੀ ਨਿਰੀਖਣ ਕੀਤਾ ਗਿਆ। ਜੇਲ੍ਹ ਵਿੱਚ ਕੈਦੀਆਂ ਅਤੇ ਹਵਾਲਾਤੀਆਂ ਨੂੰ ਮਿਲ ਰਹੀਆਂ ਸਿਹਤ ਸਹੂਲਤਾਂ ਅਤੇ ਖਾਣੇ 'ਤੇ ਤਸੱਲੀ ਪ੍ਰਗਟ ਕੀਤੀ। ਇਸ ਤੋਂ ਇਲਾਵਾ ਜੇਲ੍ਹ ਵਿੱਚ ਚੱਲ ਰਹੇ ਲੀਗਲ ਏਡ ਕਲੀਨਿਕ ਵਿੱਚ ਮੌਜੂਦ ਵਕੀਲ ਸਾਹਿਬਾਨ ਅਤੇ ਪੈਰਾ ਲੀਗਲ ਵਲੰਟੀਅਰਜ਼ ਵੱਲੋਂ ਕੈਦੀਆਂ/ਹਵਾਲਾਤੀਆਂ ਨੂੰ ਮਿਲ ਰਹੀ ਕਾਨੂੰਨੀ ਸਹਾਇਤਾ ਤੇ' ਤਸੱਲੀ ਪ੍ਰਗਟ ਕੀਤੀ। ਇਸ ਮੌਕੇ ਹਰਪ੍ਰੀਤ ਕੌਰ, ਸਿਵਲ ਜੱਜ (ਸੀਨੀਅਰ ਡਵੀਜਨ) ਸਾਹਿਤ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ੍ਰੀ ਮੁਕਤਸਰ ਸਾਹਿਬ (Sri Muktsar Sahib) ਤੋਂ ਇਲਾਵਾ ਜੇਲ੍ਹ ਸੁਪਰਡੰਟ ਸਮੇਟ ਸਟਾਫ਼ ਅਤੇ ਚੀਫ਼ ਲੀਗਲ ਏਡ ਡੀਫੈਂਨਸ ਕਾਉਂਸਲਸ ਅਤੇ ਪੈਰਾ ਲੀਗਲ ਵਲੰਟੀਅਰ ਵੀ ਹਾਜ਼ਰ ਸਨ। The post ਜ਼ਿਲ੍ਹਾ ਤੇ ਸੈਸ਼ਨ ਜੱਜ ਵੱਲੋਂ ਸ੍ਰੀ ਮੁਕਤਸਰ ਸਾਹਿਬ ਦੀ ਜੇਲ੍ਹ ਦਾ ਦੌਰਾ appeared first on TheUnmute.com - Punjabi News. Tags:
|
90,000 ਰਿਸ਼ਵਤ ਮੰਗਣ ਦੇ ਦੋਸ਼ ਹੇਠ ਖੁਰਾਕ ਤੇ ਸਿਵਲ ਸਪਲਾਈ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ Tuesday 27 February 2024 01:06 PM UTC+00 | Tags: aam-aadmi-party breaking-news bribe bribe-case cm-bhagwant-mann crime latest-news news punjab punjab-police the-unmute-breaking-news vigilance-bureau ਚੰਡੀਗੜ੍ਹ, 27 ਫਰਵਰੀ 2024: ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲ ਰਹੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ (VIGILANCE BUREAU) ਨੇ ਅੱਜ ਖੁਰਾਕ ਤੇ ਸਿਵਲ ਸਪਲਾਈ ਵਿਭਾਗ, ਪੰਜਾਬ ਦਾ ਇੰਸਪੈਕਟਰ ਅਮਨਦੀਪ ਗੁਪਤਾ 90,000 ਰੁਪਏ ਰਿਸ਼ਵਤ ਦੀ ਮੰਗਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਜਰਨੈਲ ਸਿੰਘ ਵਾਸੀ ਡਾਇਮੰਡ ਟਾਵਰ, ਖਰੜ, ਜ਼ਿਲ੍ਹਾ ਐਸ.ਏ.ਐਸ. ਨਗਰ ਵਲੋਂ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ 'ਤੇ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ (VIGILANCE BUREAU) ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਉਸ ਵੱਲੋਂ ਖਰੀਦੇ ਇੱਟਾਂ ਦੇ ਭੱਠੇ ਦੀ ਮਲਕੀਅਤ ਵਿੱਚ ਤਬਦੀਲੀ ਕਰਨ ਅਤੇ ਲਾਈਸੈਂਸ ਦੇ ਨਵੀਨੀਕਰਨ ਬਦਲੇ ਉਕਤ ਮੁਲਜ਼ਮ ਨੇ ਉਸ ਕੋਲੋਂ 90,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਹੈ। ਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ ਇਸ ਤੋਂ ਪਹਿਲਾਂ ਖੁਰਾਕ ਤੇ ਸਿਵਲ ਸਪਲਾਈ, ਰੂਪਨਗਰ ਵਿਖੇ ਤਾਇਨਾਤ ਰਿਹਾ ਤੱਤਕਾਲੀ ਇੰਸਪੈਕਟਰ ਚਮਨ ਗੁਪਤਾ ਉਸ ਕੋਲੋਂ ਅਤੇ ਉਸ ਦੇ ਭਰਾ ਹਰਜੀਤ ਸਿੰਘ ਕੋਲੋਂ ਇਸੇ ਕੰਮ ਬਦਲੇ 30000 ਰੁਪਏ ਰਿਸ਼ਵਤ ਲੈ ਚੁੱਕਾ ਹੈ ਬਾਅਦ ਵਿੱਚ ਉਸ ਦੀ ਬਦਲੀ ਜ਼ਿਲ੍ਹਾ ਐੱਸ.ਬੀ.ਐੱਸ. ਨਗਰ ਦੀ ਹੋ ਗਈ। ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਜਾਂਚ ਦੌਰਾਨ ਵਿਜੀਲੈਂਸ ਬਿਊਰੋ ਵੱਲੋਂ ਸ਼ਿਕਾਇਤ ਵਿੱਚ ਲਗਾਏ ਗਏ ਦੋਸ਼ ਸਹੀ ਪਾਏ ਗਏ। ਇਸ ਸਬੰਧੀ ਥਾਣਾ ਵਿਜੀਲੈਂਸ ਬਿਊਰੋ ਲੁਧਿਆਣਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਨੂੰ ਭਲਕੇ ਅਦਾਲਤ ਅੱਗੇ ਪੇਸ਼ ਕੀਤਾ ਜਾਵੇਗਾ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। The post 90,000 ਰਿਸ਼ਵਤ ਮੰਗਣ ਦੇ ਦੋਸ਼ ਹੇਠ ਖੁਰਾਕ ਤੇ ਸਿਵਲ ਸਪਲਾਈ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ appeared first on TheUnmute.com - Punjabi News. Tags:
|
ਭਾਰਤੀ ਰਿਜ਼ਰਵ ਬੈਂਕ ਨੇ ਵਿੱਤੀ ਸਾਖਰਤਾ ਹਫਤਾ- 2024 ਦਾ ਕੀਤਾ ਉਦਘਾਟਨ Tuesday 27 February 2024 01:16 PM UTC+00 | Tags: breaking-news financial-literacy-week financial-literacy-week-2024 news reserve-bank-of-india ਚੰਡੀਗੜ੍ਹ 27 ਫਰਵਰੀ 2024: ਵਿੱਤੀ ਸਾਖਰਤਾ ਹਫਤਾ (Financial Literacy Week), 2016 ਤੋਂ, ਆਰਬੀਆਈ ਦੀ ਇੱਕ ਸਾਲਾਨਾ ਪਹਿਲ ਹੈ, ਜਿਸਦਾ ਉਦੇਸ਼ ਇੱਕ' ਟਾਰਗੇਟੇਡ ਮੁਹਿੰਮ ਦੁਆਰਾ ਵਿੱਤੀ ਮੁੱਦਿਆਂ ‘ਤੇ ਜਾਗਰੂਕ ਕਰਨਾ ਹੈ। ਇਸ ਸਾਲ ਦੀ ਥੀਮ, “ਕਰੋ ਸਹੀ ਸ਼ੁਰੂਆਤ: ਬਣੋ ਵਿੱਤੀ ਤੌਰ ਤੇ ਸਮਾਰਟ”, ਨੌਜਵਾਨਾਂ ਨੂੰ ਨਿੱਜੀ ਵਿੱਤ ਦੀਆਂ ਗੁੰਝਲਾਂ ਨਾਲ ਨਜਿੱਠਣ ਅਤੇ ਲੰਬੇ ਸਮੇਂ ਦੀ ਵਿੱਤੀ ਸੁਰੱਖਿਆ ਅਤੇ ਸਫਲਤਾ ਲਈ ਇੱਕ ਮਜ਼ਬੂਤ ਵਿੱਤੀ ਬੁਨਿਆਦ ਬਣਾਉਣ ਲਈ ਸ਼ਕਤੀਕਰਨ ਦੇ ਮਹੱਤਵ ਨੂੰ ਉਜਾਗਰ ਕਰਦੀ ਹੈ। ਆਰਬੀਆਈ ਦੇ ਚੰਡੀਗੜ੍ਹ ਦਫ਼ਤਰ ਦੁਆਰਾ, ਵਿੱਤੀ ਸਾਖਰਤਾ -2024 (Financial Literacy Week) ਦਾ ਉਦਘਾਟਨ 26 ਫਰਵਰੀ 2024 ਨੂੰ ਕੀਤਾ ਗਿਆ । ਵਿਵੇਕ ਸ਼੍ਰੀਵਾਸਤਵ, ਖੇਤਰੀ ਨਿਦੇਸ਼ਕ, ਭਾਰਤੀ ਰਿਜ਼ਰਵ ਬੈਂਕ (ਹਰਿਆਣਾ, ਪੰਜਾਬ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍) ਸਮਾਗਮ ਵਿੱਚ ਹਾਜ਼ਰ ਸਨ ਅਤੇ ਉਹਨਾਂ ਨੇ ਹੋਰ ਮਾਣਯੋਗ ਸ਼ਖ਼ਸੀਅਤਾਂ, ਜਿਵੇਂ ਕਿ ਵਿਨੋਦ ਜੈਸਵਾਲ, ਸੀਜੀਐਮ (ਐਸਬੀਆਈ), ਰਘੂਨਾਥ ਬੀ, ਸੀਜੀਐਮ (ਨਾਬਾਰਡ), ਵਪਾਰਕ ਬੈਂਕਾਂ ਦੇ ਸੀਨੀਅਰ ਅਧਿਕਾਰੀਆਂ, ਪੰਜਾਬ, ਹਰਿਆਣਾ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਰਾਜ ਪੱਧਰੀ ਬੈਂਕਰਜ਼ ਕਮੇਟੀ ਦੇ ਕਨਵੀਨਰਾਂ, ਗੈਰ ਸਰਕਾਰੀ ਸੰਗਠਨਾਂ ਅਤੇ ਵਿੱਤੀ ਸਾਖਰਤਾ ਸਲਾਹਕਾਰਾਂ ਦੇ ਨਾਲ ਪ੍ਰੋਗਰਾਮ ਦਾ ਉਦਘਾਟਨ ਵੀ ਕੀਤਾ। ਉਦਘਾਟਨ ‘ਤੇ ਬੋਲਦੇ ਹੋਏ ਵਿਵੇਕ ਸ਼੍ਰੀਵਾਸਤਵ ਨੇ ਵਿੱਤੀ ਸਾਖਰਤਾ ਦੀ ਇਸ ਯਾਤਰਾ ਨੂੰ ਸ਼ੁਰੂ ਕਰਨ ਤੋਂ ਬਾਅਦ ਦੇਸ਼ ਦੁਆਰਾ ਕੀਤੀ ਗਈ ਤਰੱਕੀ ‘ਤੇ ਚਾਨਣ ਪਾਇਆ। ਉਹਨਾਂ ਨੇ ਦੱਸਿਆ ਕਿ ਇਹ ਸਾਰੇ ਹਿੱਸੇਦਾਰਾਂ ਦੀ ਸਰਗਰਮ ਭਾਗੀਦਾਰੀ ਅਤੇ ਵਚਨਬੱਧਤਾ ਦਾ ਨਤੀਜਾ ਹੈ ਅਤੇ ਇਸ ਪਹਿਲੂ ਵਿੱਚ ਸ਼ਾਨਦਾਰ ਭੂਮਿਕਾ ਲਈ ਬੈਂਕਿੰਗ ਪਰਿਵਾਰ ਦੀ ਸਰਾਹਣਾ ਕੀਤੀ । ਹਾਲਾਂਕਿ, ਉਹਨਾਂ ਨੇ ਇਹ ਵੀ ਕਿਹਾ ਕਿ "ਇਹ ਇੱਕ ਨਿਰੰਤਰ ਯਾਤਰਾ ਹੈ ਅਤੇ ਜਿਵੇਂ-ਜਿਵੇਂ ਅਰਥ ਵਿਵਸਥਾ ਵਧਦੀ ਹੈ ਅਤੇ ਨਿਵੇਸ਼ ਤੇ ਬੱਚਤ ਦੇ ਗੈਰ-ਰਵਾਇਤੀ ਰਸਤੇ ਲੋਕਪ੍ਰਿਯ ਹੁੰਦੇ ਹਨ, ਵਿੱਤੀ ਸਾਖਰਤਾ ਦੀਆਂ ਬਾਰੀਕੀਆਂ ਵੀ ਬਦਲ ਜਾਣਗੀਆਂ । ਉਨ੍ਹਾਂ ਨੇ ਸਾਈਬਰ ਧੋਖਾਧੜੀ, ਜੋ ਕਿ ਅੱਜ ਇੱਕ ਵੱਡਾ ਖ਼ਤਰਾ ਹੈ, ਬਾਰੇ ਵਿੱਤੀ ਸਾਖਰਤਾ ਫੈਲਾਉਣ ਦੀ ਲੋੜ ‘ਤੇ ਵੀ ਜ਼ੋਰ ਦਿੱਤਾ ਅਤੇ ਇਸ ਯਤਨ ਵਿੱਚ ਨੌਜਵਾਨਾਂ ਨੂੰ ਮਾਸਕਟ ਬਣਾਉਣ ਲਈ ਕਿਹਾ। ਇਸ ਸਾਲ ਦੀ ਥੀਮ, “ਕਰੋ ਸਹੀ ਸ਼ੁਰੂਆਤ: ਬਣੋ ਵਿੱਤੀ ਤੌਰ ਤੇ ਸਮਾਰਟ”, ਵਿੱਤੀ ਸਾਖਰਤਾ ਦੇ ਨਾਲ ਨੌਜਵਾਨਾਂ ਨੂੰ ਸਮਰੱਥ ਬਣਾਉਣ ਦੇ ਮਹੱਤਵ ਨੂੰ ਰੇਖਾਂਕਿਤ ਕਰਦੀ ਹੈ, ਉਹਨਾਂ ਨੂੰ ਆਪਣੇ ਪੈਸੇ ਦੇ ਪ੍ਰਬੰਧਨ, ਵਿੱਤੀ ਟੀਚੇ ਨਿਰਧਾਰਤ ਕਰਨ ਅਤੇ ਭਵਿੱਖ ਲਈ ਯੋਜਨਾ ਬਣਾਉਣ ਬਾਰੇ ਫੈਸਲੇ ਲੈਣ ਦੇ ਯੋਗ ਬਣਾਉਂਦੀ ਹੈ । ਐੱਫ.ਐੱਲ.ਡਬਲਯੂ- 2024 ਦੇ ਪ੍ਰਭਾਵ ਨੂੰ ਵਧਾਉਣ ਲਈ, ਇਸ ਸਾਲ ਦੀ ਥੀਮ ਨਾਲ ਸਬੰਧਤ ਜ਼ਰੂਰੀ ਸੰਦੇਸ਼ਾਂ ਨੂੰ ਪ੍ਰਸਾਰਿਤ ਕਰਨ ਲਈ ਆਰਬੀਆਈ ਦੁਆਰਾ ਪੋਸਟਰਾਂ ਅਤੇ ਆਡੀਓ ਵਿਜ਼ੁਅਲਸ ਸਮੇਤ ਦਿਲਚਸਪ ਸਮੱਗਰੀ ਤਿਆਰ ਕੀਤੀ ਗਈ ਹੈ। ਬੈਂਕਾਂ ਨੂੰ ਇਹ ਅਪੀਲ ਵੀ ਕੀਤੀ ਗਈ ਹੈ ਕਿ ਉਹ ਡਿਜੀਟਲ ਪਲੇਟਫਾਰਮ, ਏਟੀਐਮ, ਮੋਬਾਈਲ ਐਪਲੀਕੇਸ਼ਨਾਂ ਰਾਹੀਂ ਜਾਗਰੂਕਤਾ ਫੈਲਾਉਣ ਅਤੇ ਆਪਣੀਆਂ ਸ਼ਾਖਾਵਾਂ ਵਿੱਚ ਵਿੱਤੀ ਜਾਗਰੂਕਤਾ ਸਮੱਗਰੀ ਪ੍ਰਦਰਸ਼ਿਤ ਕਰਨ । ਆਰਬੀਆਈ ਪੂਰੇ ਹਫ਼ਤੇ ਵਿੱਚ ਇੱਕ ਕੇਂਦਰੀ ਜਨ ਮੀਡੀਆ ਮੁਹਿੰਮ ਵੀ ਚਲਾਏਗਾ, ਜਿਸ ਵਿੱਚ ਜ਼ਰੂਰੀ ਵਿੱਤੀ ਜਾਗਰੂਕਤਾ ਸੰਦੇਸ਼ਾਂ ਦਾ ਪ੍ਰਸਾਰ ਕੀਤਾ ਜਾਵੇਗਾ । ਇਸ ਤੋਂ ਇਲਾਵਾ, ਵਿਆਪਕ ਭਾਗੀਦਾਰੀ ਅਤੇ ਪ੍ਰਭਾਵ ਨੂੰ ਯਕੀਨੀ ਬਣਾਉਣ ਲਈ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਜਾਗਰੂਕ ਬਣਾਉਣ ਵਾਲੇ ਆਊਟਰੀਚ ਪ੍ਰੋਗਰਾਮ ਕਰਵਾਏ ਜਾਣਗੇ। The post ਭਾਰਤੀ ਰਿਜ਼ਰਵ ਬੈਂਕ ਨੇ ਵਿੱਤੀ ਸਾਖਰਤਾ ਹਫਤਾ- 2024 ਦਾ ਕੀਤਾ ਉਦਘਾਟਨ appeared first on TheUnmute.com - Punjabi News. Tags:
|
ਹਿਮਾਚਲ ਨੂੰ ਮੋਦੀ ਸਰਕਾਰ ਦਾ ਇੱਕ ਹੋਰ ਤੋਹਫ਼ਾ, ਵੱਖ-ਵੱਖ ਸੜਕੀ ਪ੍ਰੋਜੈਕਟਾਂ ਲਈ 1244.43 ਕਰੋੜ ਰੁਪਏ ਮਨਜ਼ੂਰ: ਅਨੁਰਾਗ ਠਾਕੁਰ Tuesday 27 February 2024 01:35 PM UTC+00 | Tags: anurag-singh-thakur anurag-thakur breaking-news himachal himachal-pardesh modi-government news nitin-gadkari union-information-and-broadcasting ਹਿਮਾਚਲ ਪ੍ਰਦੇਸ਼ 27 ਜਨਵਰੀ 2024 : ਕੇਂਦਰੀ ਸੂਚਨਾ ਅਤੇ ਪ੍ਰਸਾਰਣ ਅਤੇ ਯੁਵਾ ਅਤੇ ਖੇਡ ਮੰਤਰੀ ਅਨੁਰਾਗ ਸਿੰਘ ਠਾਕੁਰ (Anurag Thakur) ਨੇ ਹਿਮਾਚਲ ਪ੍ਰਦੇਸ਼ ਦੇ ਸੋਲਨ ਅਤੇ ਬਿਲਾਸਪੁਰ ਜ਼ਿਲ੍ਹਿਆਂ ਵਿੱਚ ਰਾਸ਼ਟਰੀ ਰਾਜਮਾਰਗ 205 ਉੱਤੇ ਕਲਾਰ ਬਾਲਾ ਪਿੰਡ ਤੋਂ ਨੌਨੀ ਚੌਕ ਤੱਕ ਮੌਜੂਦਾ ਸੜਕ ਨੂੰ ਚਾਰ ਮਾਰਗੀ ਬਣਾਉਣ ਲਈ 1244.43 ਕਰੋੜ ਰੁਪਏ ਦੀ ਮਨਜ਼ੂਰੀ ਮਿਲਣ ‘ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਦਾ ਧੰਨਵਾਦ ਕੀਤਾ। ਹਿਮਾਚਲ ਦੇ ਲੋਕਾਂ ਨੂੰ ਦਿੱਤੇ ਇਸ ਤੋਹਫ਼ੇ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਕੇਂਦਰੀ ਸੜਕ ਅਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਦਾ ਧੰਨਵਾਦ ਕਰਦੇ ਹੋਏ ਅਨੁਰਾਗ ਠਾਕੁਰ ਨੇ ਕਿਹਾ, "ਸਤਿਕਾਰਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਹਮੇਸ਼ਾ ਹਿਮਾਚਲ ਪ੍ਰਦੇਸ਼ ਨੂੰ ਆਪਣਾ ਦੂਜਾ ਘਰ ਮੰਨਿਆ ਹੈ। ਘਰ ਅਤੇ ਇਸ ਦੇ ਵਿਕਾਸ ਨੂੰ ਪਹਿਲ ਦਿੱਤੀ ਗਈ ਹੈ।ਮੋਦੀ ਸਰਕਾਰ ਨੇ ਹਿਮਾਚਲ ਪ੍ਰਦੇਸ਼ ਨੂੰ ਵੱਖ-ਵੱਖ ਸੜਕਾਂ ਨਾਲ ਸਬੰਧਤ ਪ੍ਰਾਜੈਕਟ ਤੋਹਫ਼ੇ ਵਜੋਂ ਦਿੱਤੇ ਹਨ। ਅੱਜ ਹਿਮਾਚਲ ਪ੍ਰਦੇਸ਼ ਦੇ ਸੋਲਨ ਅਤੇ ਬਿਲਾਸਪੁਰ ਜ਼ਿਲ੍ਹਿਆਂ ਵਿੱਚ ਨੈਸ਼ਨਲ ਹਾਈਵੇਅ 205 ‘ਤੇ ਸਥਿਤ ਪਿੰਡ ਕਲਾਰ ਬਾਲਾ ਤੋਂ ਨੌਨੀ ਚੌਕ ਤੱਕ ਦੀ ਮੌਜੂਦਾ ਸੜਕ ਨੂੰ ਪੇਵਡ ਸੋਲਡਰ ਨਾਲ ਚਾਰ ਮਾਰਗ ਵਿੱਚ ਬਦਲ ਦਿੱਤਾ ਗਿਆ ਹੈ। ਕੇਂਦਰ ਦੀ ਮੋਦੀ ਸਰਕਾਰ ਤੋਂ ਲੇਨ ਨੂੰ ਅਪਗ੍ਰੇਡ ਕਰਨ ਲਈ 1244.43 ਕਰੋੜ ਰੁਪਏ ਦੀ ਮਨਜ਼ੂਰੀ ਮਿਲ ਗਈ ਹੈ।ਇਸ ਮਨਜ਼ੂਰੀ ਨਾਲ ਸ਼ਿਮਲਾ, ਕਾਂਗੜਾ, ਧਰਮਸ਼ਾਲਾ ਅਤੇ ਮੰਡੀ ਦੇ ਲੋਕਾਂ ਨੂੰ ਬਹੁਤ ਫਾਇਦਾ ਹੋਵੇਗਾ।ਇਸ ਦੇ ਨਾਲ ਹੀ ਦਾੜਲਾਘਾਟ ਨਾਲ ਸੰਪਰਕ ਅਤੇ ਏਮਜ਼ ਵਿੱਚ ਵੀ ਸੁਧਾਰ ਹੋਵੇਗਾ। ਮੈਂ ਇਸ ਮਨਜ਼ੂਰੀ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਜੀ ਦਾ ਧੰਨਵਾਦ ਕਰਦਾ ਹਾਂ।” ਅਨੁਰਾਗ ਠਾਕੁਰ (Anurag Thakur) ਨੇ ਕਿਹਾ, "ਸੜਕਾਂ ਪਹਾੜੀਆਂ ਦੀ ਜੀਵਨ ਰੇਖਾ ਹਨ ਅਤੇ ਮੋਦੀ ਸਰਕਾਰ ਪਹਾੜੀਆਂ ਵਿੱਚ ਬਿਹਤਰ ਸੰਪਰਕ ਨੂੰ ਯਕੀਨੀ ਬਣਾਉਣ ਲਈ ਹਮੇਸ਼ਾ ਵਚਨਬੱਧ ਰਹੀ ਹੈ। ਇਸ ਦਾ ਸਬੂਤ ਇਹ ਹੈ ਕਿ ਜੇਕਰ ਹਮੀਰਪੁਰ ਸੰਸਦੀ ਹਲਕੇ ਦੀ ਹੀ ਗੱਲ ਕਰੀਏ ਤਾਂ ਅੱਜ ਕੀਰਤਪੁਰ-ਨੇਰਚੌਕ ਚਾਰ ਮਾਰਗੀ ਸੜਕ ਬਣ ਚੁੱਕੀ ਹੈ। ਮਟੌਰ-ਹਮੀਰਪੁਰ-ਬਿਲਾਸਪੁਰ ਸ਼ਿਮਲਾ ਫੋਰ ਲੇਨ, ਨੇਰ ਚੌਕ ਚਾਰ ਮਾਰਗੀ ਬਣਾ ਦਿੱਤਾ ਗਿਆ ਹੈ। 1200 ਕਰੋੜ ਰੁਪਏ ਦੀ ਲਾਗਤ ਨਾਲ ਹਮੀਰਪੁਰ-ਧਰਮਪੁਰ-ਮੰਡੀ ਹਾਈਵੇਅ ‘ਤੇ ਕੰਮ ਚੱਲ ਰਿਹਾ ਹੈ। 100 ਕਰੋੜ ਰੁਪਏ ਦੀ ਲਾਗਤ ਨਾਲ ਅੰਬ ਤੋਂ ਨਾਦੌਨ ਤੱਕ ਰਾਸ਼ਟਰੀ ਰਾਜਮਾਰਗ ਨੂੰ ਚੌੜਾ ਅਤੇ ਸੁਧਾਰ ਦਾ ਕੰਮ ਪੂਰਾ ਕੀਤਾ ਗਿਆ ਹੈ। ਹਮੀਰਪੁਰ ਬਾਈਪਾਸ ਦਾ ਨਿਰਮਾਣ 33.10 ਕਰੋੜ ਰੁਪਏ ਦੀ ਰਾਸ਼ੀ ਨਾਲ ਮੁਕੰਮਲ ਕੀਤਾ ਗਿਆ ਹੈ। ਘੁਮਾਰਵੀ ਤੋਂ ਸਰਕਾਘਾਟ ਤੱਕ ਸੜਕ ਦੇ ਨਿਰਮਾਣ ਦਾ ਕੰਮ 75 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਹੈ। ਕੰਦੌਰ ਤੋਂ ਹਮੀਰਪੁਰ ਤੱਕ NH-88 ‘ਤੇ 350 ਕਰੋੜ ਰੁਪਏ ਦੀ ਲਾਗਤ ਨਾਲ 11 ਨਵੇਂ ਪੁਲਾਂ ਦੇ ਨਿਰਮਾਣ ਅਤੇ ਸੜਕ ਨੂੰ ਚੌੜਾ ਕਰਨ ਦੀ ਪ੍ਰਵਾਨਗੀ ਦਿੱਤੀ ਗਈ। ਦੌਲਤਪੁਰ-ਮੁਬਾਰਿਕਪੁਰ-ਕਰੋੜਮਾਰਵਾੜੀ ਦੀ 18 ਕਿਲੋਮੀਟਰ ਸੜਕ ਦਾ ਕੰਮ ਚੱਲ ਰਿਹਾ ਹੈ। ਊਨਾ-ਬਿਹੜੂ ਸੜਕ ਲਈ 51 ਕਰੋੜ ਰੁਪਏ, ਝਲੇਡਾ ਚੌਕ ਤੋਂ ਅੰਬ ਅਤੇ ਮਹਿਤਪੁਰ ਤੋਂ ਝਲੇਡਾ ਤੱਕ 41 ਕਰੋੜ ਰੁਪਏ, ਨੈਸ਼ਨਲ ਹਾਈਵੇਅ 70 ਦੇ ਹਮੀਰਪੁਰ-ਮੰਡੀ ਸੈਕਸ਼ਨ ਨੂੰ ਚੌੜਾ ਕਰਨ ਲਈ 1334 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ। ਗਗਰੇਟ-ਲੋਹਾਰਲੀ-ਚੂਰੜੂ ਰੋਡ ‘ਤੇ ਸਵਾਂ ਨਦੀ ‘ਤੇ 43.37 ਕਰੋੜ ਰੁਪਏ ਦੀ ਲਾਗਤ ਵਾਲੇ ਪੁਲ ਦੀ ਮਨਜ਼ੂਰੀ ਮਿਲ ਗਈ ਹੈ। ਪਨੋਲ, ਝੰਡੂਤਾ ਨੰਦ ਨਗਰਾਂ ਰੋਡ ਦੇ ਨਵੀਨੀਕਰਨ ਅਤੇ ਪੁਲ ਲਈ 77.52 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ। ਹਮੀਰਪੁਰ ਸੰਸਦੀ ਹਲਕੇ ਲਈ 25 ਰਾਸ਼ਟਰੀ ਰਾਜਮਾਰਗਾਂ (NH) ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਦੇ ਤਹਿਤ ਸੈਂਕੜੇ ਪ੍ਰੋਜੈਕਟ ਸਫਲਤਾਪੂਰਵਕ ਲਾਗੂ ਕੀਤੇ ਗਏ ਹਨ। ਇਹ ਤੋਹਫ਼ੇ ਨਾ ਸਿਰਫ਼ ਪਹਾੜਾਂ ਵਿੱਚ ਜ਼ਿੰਦਗੀ ਨੂੰ ਆਸਾਨ ਬਣਾ ਰਹੇ ਹਨ ਬਲਕਿ ਸੈਰ-ਸਪਾਟਾ ਅਤੇ ਰਾਸ਼ਟਰੀ ਸੁਰੱਖਿਆ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ | The post ਹਿਮਾਚਲ ਨੂੰ ਮੋਦੀ ਸਰਕਾਰ ਦਾ ਇੱਕ ਹੋਰ ਤੋਹਫ਼ਾ, ਵੱਖ-ਵੱਖ ਸੜਕੀ ਪ੍ਰੋਜੈਕਟਾਂ ਲਈ 1244.43 ਕਰੋੜ ਰੁਪਏ ਮਨਜ਼ੂਰ: ਅਨੁਰਾਗ ਠਾਕੁਰ appeared first on TheUnmute.com - Punjabi News. Tags:
|
ਪੰਜਾਬ ਸਰਕਾਰ ਵੱਲੋਂ ਵਾਜਬ ਦਰਾਂ 'ਤੇ ਰੇਤ ਮੁਹੱਈਆ ਕਰਵਾਉਣ ਲਈ ਖੋਲ੍ਹੀਆਂ ਜਾਣਗੀਆਂ 12 ਹੋਰ ਜਨਤਕ ਖੱਡਾਂ Tuesday 27 February 2024 01:40 PM UTC+00 | Tags: breaking-news chetan-singh-jauramajra latest-news mining-department-of-punjab news public-mining-sites punjab-government punjab-public-mining-sites sand the-unmute-breaking-news the-unmute-latest-news ਚੰਡੀਗੜ੍ਹ, 27 ਫ਼ਰਵਰੀ 2024: ਸੂਬਾ ਵਾਸੀਆਂ ਨੂੰ ਵਾਜਬ ਦਰਾਂ ‘ਤੇ ਰੇਤ ਮੁਹੱਈਆ ਕਰਾਉਣਾ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਵਿੱਚ 12 ਹੋਰ ਜਨਤਕ ਰੇਤ ਖੱਡਾਂ (Public Mining Sites) ਖੋਲ੍ਹਣ ਦਾ ਫ਼ੈਸਲਾ ਕੀਤਾ ਗਿਆ ਹੈ। ਸਰਕਾਰੀ ਬੁਲਾਰੇ ਨੇ ਅੱਜ ਇੱਥੇ ਦੱਸਿਆ ਕਿ ਚੌਥੇ ਅਤੇ ਪੰਜਵੇਂ ਪੜਾਅ ਤਹਿਤ ਪੰਜਾਬ ਦੇ ਖਣਨ ਅਤੇ ਭੂ-ਵਿਗਿਆਨ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ 28 ਫ਼ਰਵਰੀ ਨੂੰ ਪੰਜ ਜ਼ਿਲ੍ਹਿਆਂ ਫ਼ਿਰੋਜ਼ਪੁਰ, ਐਸ.ਬੀ.ਐਸ. ਨਗਰ, ਅੰਮ੍ਰਿਤਸਰ, ਮੋਗਾ ਅਤੇ ਜਲੰਧਰ ਵਿੱਚ 12 ਨਵੀਆਂ ਜਨਤਕ ਰੇਤ ਖੱਡਾਂ ਲੋਕਾਂ ਨੂੰ ਸਮਰਪਿਤ ਕਰਨਗੇ। ਦੱਸ ਦੇਈਏ ਕਿ ਆਮ ਲੋਕਾਂ ਵੱਲੋਂ ਜਨਤਕ ਰੇਤ ਖੱਡਾਂ ਖੋਲ੍ਹਣ (Public Mining Sites) ਦੀ ਮੁਹਿੰਮ ਨੂੰ ਭਰਵਾਂ ਹੁੰਗਾਰਾ ਦਿੱਤਾ ਗਿਆ ਹੈ ਅਤੇ ਇਸ ਸਮੇਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕੁੱਲ 60 ਜਨਤਕ ਖੱਡਾਂ ਚਲ ਰਹੀਆਂ ਹਨ। ਆਮ ਲੋਕਾਂ ਨੂੰ ਹੁਣ ਤੱਕ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਦੇ ਹਿਸਾਬ ਨਾਲ 15.90 ਲੱਖ ਮੀਟ੍ਰਿਕ ਟਨ ਰੇਤ ਪ੍ਰਦਾਨ ਕੀਤੀ ਜਾ ਚੁੱਕੀ ਹੈ, ਜੋ ਇਸ ਪਹਿਲਕਦਮੀ ਦੀ ਸ਼ਾਨਦਾਰ ਸਫ਼ਲਤਾ ਨੂੰ ਦਰਸਾਉਂਦੀ ਹੈ। ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਇਸ ਵੱਕਾਰੀ ਉਪਰਾਲੇ ਦਾ ਉਦੇਸ਼ ਲੋਕਾਂ ਨੂੰ ਕਿਫ਼ਾਇਤੀ ਦਰਾਂ ‘ਤੇ ਰੇਤ ਮੁਹੱਈਆ ਕਰਵਾਉਣਾ ਹੈ। ਖਣਨ ਅਤੇ ਭੂ-ਵਿਗਿਆਨ ਵਿਭਾਗ ਵੱਲੋਂ ਸ਼ਨਾਖ਼ਤ ਕੀਤੀਆਂ ਗਈਆਂ ਨਵੀਆਂ ਜਨਤਕ ਰੇਤ ਖੱਡਾਂ ਦੇ ਉਦਘਾਟਨ ਨਾਲ ਇਨ੍ਹਾਂ ਖੱਡਾਂ ਦੀ ਕੁੱਲ ਗਿਣਤੀ 72 ਹੋ ਜਾਵੇਗੀ, ਜਿਸ ਨਾਲ ਆਮ ਲੋਕਾਂ ਨੂੰ ਵਧੇਰੇ ਲਾਭ ਮਿਲੇਗਾ। ਬੁਲਾਰੇ ਨੇ ਅੱਗੇ ਦੱਸਿਆ ਕਿ ਇਨ੍ਹਾਂ ਜਨਤਕ ਰੇਤ ਖੱਡਾਂ ਦੀ ਮਦਦ ਨਾਲ ਵੱਡੀ ਪੱਧਰ ‘ਤੇ ਆਮ ਲੋਕ ਖ਼ੁਦ ਰੇਤ ਦੀ ਖੁਦਾਈ ਕਰਕੇ ਵੇਚ ਸਕਦੇ ਹਨ, ਜਿਸ ਨਾਲ ਬਾਜ਼ਾਰ ਵਿੱਚ ਰੇਤ ਦੀ ਸਪਲਾਈ ਵਧੇਗੀ ਅਤੇ ਰੇਤ ਦੇ ਮਾਰਕੀਟ ਰੇਟ ਵੀ ਘਟਣਗੇ। ਜ਼ਿਕਰਯੋਗ ਹੈ ਕਿ ਆਮ ਲੋਕਾਂ ਨੂੰ ਸਸਤੀਆਂ ਦਰਾਂ ‘ਤੇ ਰੇਤ ਮੁਹੱਈਆ ਕਰਵਾਉਣ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਪਹਿਲੇ ਪੜਾਵਾਂ ਤਹਿਤ 10 ਜ਼ਿਲ੍ਹਿਆਂ ਵਿੱਚ ਜਨਤਕ ਰੇਤ ਖੱਡਾਂ ਦਾ ਉਦਘਾਟਨ ਕੀਤਾ ਜਾ ਚੁੱਕਾ ਹੈ। The post ਪੰਜਾਬ ਸਰਕਾਰ ਵੱਲੋਂ ਵਾਜਬ ਦਰਾਂ ‘ਤੇ ਰੇਤ ਮੁਹੱਈਆ ਕਰਵਾਉਣ ਲਈ ਖੋਲ੍ਹੀਆਂ ਜਾਣਗੀਆਂ 12 ਹੋਰ ਜਨਤਕ ਖੱਡਾਂ appeared first on TheUnmute.com - Punjabi News. Tags:
|
ਸਿੱਖਿਆ ਵਿਭਾਗ ਨੇ ਪੰਜਾਬ ਦੇ ਪ੍ਰਾਈਵੇਟ/ਸਰਕਾਰੀ ਸਕੂਲਾਂ ਦਾ ਸਮਾਂ ਬਦਲਿਆ Tuesday 27 February 2024 01:49 PM UTC+00 | Tags: breaking-news government-schools government-schools-time news pseb punjab-news punjab-school-education-board ਚੰਡੀਗੜ੍ਹ, 27 ਫ਼ਰਵਰੀ 2024: ਪੰਜਾਬ ਦੇ ਸਕੂਲਾਂ (Punjab School) ਦਾ ਸਮਾਂ 1 ਮਾਰਚ ਤੋਂ ਬਦਲ ਜਾਵੇਗਾ। ਇਸ ਸਬੰਧੀ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇਹ ਹੁਕਮ ਰਾਜ ਦੇ ਸਾਰੇ ਸਰਕਾਰੀ, ਪ੍ਰਾਈਵੇਟ, ਸਹਾਇਤਾ ਪ੍ਰਾਪਤ ਅਤੇ ਮਾਨਤਾ ਪ੍ਰਾਪਤ ਸਕੂਲਾਂ ‘ਤੇ ਲਾਗੂ ਹੋਣਗੇ । ਵਿਭਾਗ ਅਨੁਸਾਰ 1 ਮਾਰਚ ਤੋਂ ਪ੍ਰਾਇਮਰੀ ਅਤੇ ਅੱਪਰ ਪ੍ਰਾਇਮਰੀ ਸਕੂਲਾਂ ਦਾ ਸਮਾਂ ਸਵੇਰੇ 8.30 ਵਜੇ ਤੋਂ ਦੁਪਹਿਰ 2.30 ਵਜੇ ਤੱਕ ਹੋਵੇਗਾ। ਜਦੋਂ ਕਿ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦਾ ਸਮਾਂ ਸਵੇਰੇ 8.30 ਵਜੇ ਤੋਂ ਦੁਪਹਿਰ 2.50 ਵਜੇ ਤੱਕ ਹੋਵੇਗਾ। The post ਸਿੱਖਿਆ ਵਿਭਾਗ ਨੇ ਪੰਜਾਬ ਦੇ ਪ੍ਰਾਈਵੇਟ/ਸਰਕਾਰੀ ਸਕੂਲਾਂ ਦਾ ਸਮਾਂ ਬਦਲਿਆ appeared first on TheUnmute.com - Punjabi News. Tags:
|
RCB vs GG: ਸਮ੍ਰਿਤੀ ਮੰਧਾਨਾ ਨੇ ਗੁਜਰਾਤ ਜਾਇੰਟਸ ਖ਼ਿਲਾਫ਼ ਟਾਸ ਜਿੱਤ ਕੇ ਗੇਂਦਬਾਜ਼ੀ ਚੁਣੀ, ਜਾਣੋ ਦੋਵਾਂ ਟੀਮਾਂ ਦਾ ਪਲੇਇੰਗ-11 Tuesday 27 February 2024 01:59 PM UTC+00 | Tags: breaking-news challengers-bangalore ipl ipl-2024 news smriti-mandhana women-ipl ਚੰਡੀਗੜ੍ਹ, 27 ਫ਼ਰਵਰੀ 2024: ਵੂਮੈਨ ਪ੍ਰੀਮੀਅਰ ਲੀਗ ਦੇ ਪੰਜਵੇਂ ਮੈਚ ਵਿੱਚ ਗੁਜਰਾਤ ਜਾਇੰਟਸ ਨੂੰ ਰਾਇਲ ਚੈਲੇਂਜਰਜ਼ ਬੈਂਗਲੁਰੂ (ਆਰਸੀਬੀ) ਦੀ ਚੁਣੌਤੀ ਦਾ ਸਾਹਮਣਾ ਕਰਨਾ ਹੈ । ਮੰਗਲਵਾਰ (27 ਫਰਵਰੀ) ਨੂੰ ਦੋਵੇਂ ਟੀਮਾਂ ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ਵਿੱਚ ਇੱਕ ਦੂਜੇ ਦੇ ਆਹਮੋ-ਸਾਹਮਣੇ ਹਨ। ਆਰਸੀਬੀ ਦੀ ਕਪਤਾਨ ਸਮ੍ਰਿਤੀ ਮੰਧਾਨਾ (Smriti Mandhana) ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਆਰਸੀਬੀ ਨੇ ਆਪਣੇ ਪਹਿਲੇ ਮੈਚ ਵਿੱਚ ਯੂਪੀ ਵਾਰੀਅਰਜ਼ ਨੂੰ ਹਰਾਇਆ ਸੀ। ਜਦੋਂ ਕਿ ਗੁਜਰਾਤ ਜਾਇੰਟਸ ਨੂੰ ਮੁੰਬਈ ਇੰਡੀਅਨਜ਼ ਨੇ ਹਰਾਇਆ ਸੀ। ਦੋਵਾਂ ਟੀਮਾਂ ਦਾ ਪਲੇਇੰਗ-11ਰਾਇਲ ਚੈਲੇਂਜਰਜ਼ ਬੈਂਗਲੁਰੂ: ਸੋਫੀ ਡਿਵਾਈਨ, ਸਮ੍ਰਿਤੀ ਮੰਧਾਨਾ (Smriti Mandhana)(ਕਪਤਾਨ), ਸਬੀਨੇਨੀ ਮੇਘਨਾ, ਐਲੀਸ ਪੇਰੀ, ਰਿਚਾ ਘੋਸ਼ (ਵਿਕਟਕੀਪਰ ), ਜਾਰਜੀਆ ਵਯਰਹਮ, ਸੋਫੀ ਮੋਲੀਨੇਕਸ, ਸ਼੍ਰੇਅੰਕਾ ਪਾਟਿਲ, ਸਿਮਰਨ ਬਹਾਦੁਰ, ਆਸ਼ਾ ਸੋਭਨਾ, ਰੇਣੁਕਾ ਠਾਕੁਰ ਸਿੰਘ। ਗੁਜਰਾਤ ਜਾਇੰਟਸ: ਬੇਥ ਮੂਨੀ (ਕਪਤਾਨ/ਵਿਕਟਕੀਪਰ ), ਵੇਦਾ ਕ੍ਰਿਸ਼ਨਾਮੂਰਤੀ, ਹਰਲੀਨ ਦਿਓਲ, ਫੋਬੀ ਲਿਚਫੀਲਡ, ਦਯਾਲਨ ਹੇਮਲਤਾ, ਐਸ਼ਲੇ ਗਾਰਡਨਰ, ਕੈਥਰੀਨ ਬ੍ਰਾਈਸ, ਸਨੇਹ ਰਾਣਾ, ਤਨੁਜਾ ਕੰਵਰ, ਲੀ ਤਾਹੂਹੂ, ਮੇਘਨਾ ਸਿੰਘ।
The post RCB vs GG: ਸਮ੍ਰਿਤੀ ਮੰਧਾਨਾ ਨੇ ਗੁਜਰਾਤ ਜਾਇੰਟਸ ਖ਼ਿਲਾਫ਼ ਟਾਸ ਜਿੱਤ ਕੇ ਗੇਂਦਬਾਜ਼ੀ ਚੁਣੀ, ਜਾਣੋ ਦੋਵਾਂ ਟੀਮਾਂ ਦਾ ਪਲੇਇੰਗ-11 appeared first on TheUnmute.com - Punjabi News. Tags:
|
ਮਜ਼ਬੂਤ ਲੋਕਤੰਤਰ ਲਈ ਨੌਜਵਾਨ ਵੋਟਰ ਕਰਨ ਵੋਟ: ਜ਼ਿਲ੍ਹਾ ਨੋਡਲ ਅਫਸਰ ਸਵੀਪ Tuesday 27 February 2024 02:09 PM UTC+00 | Tags: breaking-news lok-sabha-election mohali-news news punjab-election punjab-voter punjab-voter-literacy young-voters ਸਾਹਿਬਜ਼ਾਦਾ ਅਜੀਤ ਸਿੰਘ ਨਗਰ, 27 ਫ਼ਰਵਰੀ 2024: ਜ਼ਿਲ੍ਹਾ ਮੋਹਾਲੀ ਦੇ ਨੌਜਵਾਨ ਵੋਟਰ (Young voters) ਖਾਸ ਕਰਕੇ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਨਹਿਰੂ ਯੁਵਾ ਕੇਂਦਰ ਮੋਹਾਲੀ ਵੱਲੋਂ ਇਸ ਵਾਰ ਸੱਤਰ ਪਾਰ ਦੇ ਭਾਰਤੀ ਚੋਣ ਕਮਿਸ਼ਨ ਦੇ ਨਾਅਰੇ ਦੀ ਪ੍ਰੋੜ੍ਹਤਾ ਲਈ ਜ਼ਿਲ੍ਹਾ ਸਵੀਪ ਟੀਮ ਨਾਲ ਵੱਖ ਵੱਖ ਜਾਗਰੂਕਤਾ ਕੈਂਪਾਂ ਲਗਾਏ ਜਾ ਰਹੇ ਹਨ। ਇਸ ਲੜੀ ਦੌਰਾਨ ਅੱਜ ਕੌਮੀ ਸੇਵਾ ਯੋਜਨਾ ਅਤੇ ਰਾਸ਼ਟਰੀ ਕੈਡਿਟ ਕੋਰ ਦੇ ਵਲੰਟੀਅਰਾਂ ਲਈ ਸਰਕਾਰੀ ਕਾਲਜ ਫੇਜ-06 ਮੋਹਾਲੀ ਵਿਖੇ ਸੈਮੀਨਾਰ ਕਰਵਾਇਆ ਗਿਆ | ਇਸ ਪ੍ਰੋਗਰਾਮ ਦੌਰਾਨ ਜ਼ਿਲ੍ਹਾ ਨੋਡਲ ਅਫਸਰ ਸਵੀਪ ਪ੍ਰੋ. ਗੁਰਬਖਸ਼ੀਸ਼ ਸਿੰਘ ਅਨਟਾਲ ਵੱਲੌਂ ਕੌਮੀ ਸੇਵਾ ਯੋਜਨਾ ਅਤੇ ਐਨ ਸੀ ਸੀ ਦੇ ਕੈਡਿਟਾਂ ਨੂੰ ਘੱਟ ਪ੍ਰਤੀਸ਼ਤ ਵਾਲੇ ਚੋਣ ਖੇਤਰਾਂ ਵਿਚ ਗਤੀਵਿਧੀਆਂ ਉਲੀਕਣ ਲਈ ਪ੍ਰੇਰਿਤ ਕੀਤਾ ਗਿਆ। ਨਹਿਰੂ ਯੁਵਾ ਕੇਂਦਰ ਦੇ ਨਿਰਦੇਸ਼ਕ ਪਰਮਜੀਤ ਸਿੰਘ ਨੇ ਕਿਹਾ ਕਿ ਜਿਲ੍ਹਾ ਮੁਹਾਲੀ ਦੇ ਸਮੂਹ ਯੁਵਕ ਕਲੱਬਾਂ ਰਾਹੀ ਵੋਟਰ (Young voters) ਪ੍ਰਤੀਸ਼ਤ ਵਧਾਉਣ ਦੇ ਉਪਰਾਲੇ ਕੀਤੇ ਜਾਣਗੇ। ਮੋਹਾਲੀ ਦੇ ਤਹਿਸੀਲਦਾਰ ਅਰਜਨ ਸਿੰਘ ਵੱਲੌਂ ਨੌਜਵਾਨਾਂ ਨੂੰ ਭਾਰਤੀ ਚੋਣ ਕਮਿਸ਼ਨ ਦੀਆਂ ਵੱਖ-ਵੱਖ ਐਪਸ ਬਾਰੇ ਜਾਣਕਾਰੀ ਦਿੱਤੀ ਗਈ। ਕਾਲਜ ਦੀ ਪ੍ਰਿੰਸੀਪਲ ਹਰਜੀਤ ਗੁਜਰਾਲ ਨੇ ਕਾਲਜ ਦੇ ਸਮੂਹ ਵਿਦਿਆਰਥੀਆਂ ਨੂੰ ਵੋਟਰ ਜਾਗਰੂਕਤਾ ਮੁਹਿੰਮ ਚਲਾਉਣ ਲਈ ਪ੍ਰੇਰਿਤ ਕੀਤਾ। ਕਾਲਜ ਦੇ ਕੈਂਪਸ ਅੰਬੇਸਡਰ ਸਰਬਜੀਤ ਸਿੰਘ ਵੱਲੋਂ ਨੌਜਵਾਨ ਵੋਟਰਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਗਈ ਅਤੇ ਦੱਸਿਆ ਕਿ ਕਾਲਜ ਵੱਲੌਂ ਨੁੱਕੜ ਨਾਟਕ ਦੀ ਟੀਮ ਤਿਆਰ ਕੀਤੀ ਗਈ ਹੈ ਜੋ ਮੋਹਾਲੀ ਸ਼ਹਿਰ ਵਿੱਚ ਵੋਟਰ ਜਾਗਰੂਕਤਾ ਮੁਹਿੰਮ ਚਲਾਵੇਗੀ। ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਮੈਡਮ ਗੁਨਜੀਤ ਕੌਰ, ਨੀਤੂ ਗੁਪਤਾ, ਹਲਕਾ ਮੋਹਾਲੀ ਦੇ ਸਵੀਪ ਨੋਡਲ ਅਫ਼ਸਰ ਅਸ਼ੀਸ਼ ਵਾਜਪਾਈ, ਸਹਾਇਕ ਮੀਡੀਆ ਅਫਸਰ ਅਮ੍ਰਿਤਪਾਲ ਸਿੰਘ ਅਤੇ ਬਲਵਿੰਦਰ ਸਿੰਘ ਪੀ ਟੀ ਯੂ ਮੁਹਾਲੀ ਨੇ ਅਹਿਮ ਭੂਮਿਕਾ ਨਿਭਾਈ। The post ਮਜ਼ਬੂਤ ਲੋਕਤੰਤਰ ਲਈ ਨੌਜਵਾਨ ਵੋਟਰ ਕਰਨ ਵੋਟ: ਜ਼ਿਲ੍ਹਾ ਨੋਡਲ ਅਫਸਰ ਸਵੀਪ appeared first on TheUnmute.com - Punjabi News. Tags:
|
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪੰਜਾਬ ਦੇ 69 ਸਕੂਲਾਂ ਨੂੰ 5.17 ਕਰੋੜ ਦੀ 'ਸਰਵੋਤਮ ਸਕੂਲ ਪੁਰਸਕਾਰ' ਰਾਸ਼ੀ ਵੰਡੀ Tuesday 27 February 2024 02:14 PM UTC+00 | Tags: aam-aadmi-party best-school-award breaking-news cm-bhagwant-mann harjot-singh-bains latest-news news punjab punjab-government punjab-news punjab-school the-unmute-breaking-news ਚੰਡੀਗੜ੍ਹ, 27 ਫਰਵਰੀ 2024: ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਪੰਜਾਬ ਦੇ 69 ਸਕੂਲਾਂ ਨੂੰ 5.17 ਕਰੋੜ ਦੀ 'ਸਰਵੋਤਮ ਸਕੂਲ ਐਵਾਰਡ' (BEST SCHOOL AWARD) ਰਾਸ਼ੀ ਦੀ ਵੰਡ ਕੀਤੀ ਗਈ। ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਤਬਦੀਲੀਆਂ ਕਰਕੇ ਦੇਸ਼ ਦਾ ਮੋਹਰੀ ਸੂਬਾ ਬਣ ਰਿਹਾ ਹੈ। ਸੂਬੇ ਦੇ ਸਕੂਲਾਂ ਦੀਆਂ ਇਮਾਰਤਾਂ ਖੂਬਸੂਰਤ ਬਣਾਉਣ ਦੇ ਨਾਲ-ਨਾਲ ਸਿੱਖਿਆ ਦੀ ਕੁਆਲਟੀ ਸੁਧਾਰਨ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਸਮਾਗਮ ਦੌਰਾਨ ਸੂਬੇ ਦੇ ਹਰ ਜ਼ਿਲੇ ਦੇ ਇੱਕ-ਇੱਕ ਸੀਨੀਅਰ ਸੈਕੰਡਰੀ, ਹਾਈ ਅਤੇ ਮਿਡਲ ਸਕੂਲ ਦੀ ਚੋਣ ਕਰਕੇ ਹਰੇਕ ਸਕੂਲ ਨੂੰ ਕ੍ਰਮਵਾਰ 10 ਲੱਖ, 7.5 ਲੱਖ ਅਤੇ 5 ਲੱਖ ਰੁਪਏ ਬਤੌਰ ਇਨਾਮੀ ਰਾਸ਼ੀ ਦਿੱਤੀ ਗਈ। ਸੂਬੇ ਦੇ ਸਰਕਾਰੀ ਸਕੂਲਾਂ ਵਿਚ ਵਿੱਦਿਅਕ ਅਤੇ ਸਹਿ-ਵਿੱਦਿਅਕ ਪੈਰਾਮੀਟਰਾਂ ਦੇ ਆਧਾਰ ‘ਤੇ ਹਰੇਕ ਜ਼ਿਲ੍ਹੇ ਵਿਚੋਂ ਸਰਵੋਤਮ ਸਕੂਲ (BEST SCHOOL AWARD) ਦੀ ਚੋਣ ਕੀਤੀ ਗਈ ਹੈ । ਇਸ ਮੌਕੇ ਬੋਲਦਿਆਂ ਸਕੂਲ ਸਿੱਖਿਆ ਮੰਤਰੀ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਸਰਕਾਰੀ ਸਕੂਲਾਂ ਨੂੰ ਬਿਹਤਰੀਨ ਬਨਾਉਣ ਲਈ ਲਗਾਤਾਰ ਯਤਨਸ਼ੀਲ ਹੈ। ਸੀਨੀਅਰ ਸੈਕੰਡਰੀ ਸਕੂਲਾਂ ਦੀ ਸ਼੍ਰੇਣੀ ਵਿਚ ਜਿਨ੍ਹਾਂ ਸਕੂਲ ਨੂੰ ਸਨਮਾਨਿਤ ਕੀਤਾ ਗਿਆ ਉਨ੍ਹਾਂ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਹਣਾ ਸਿੰਘ ਰੋਡ,ਜ਼ਿਲ੍ਹਾ ਅੰਮ੍ਰਿਤਸਰ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਜ਼ਿਲ੍ਹਾ ਬਰਨਾਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਗਵਾਨਗੜ੍ਹ, ਜ਼ਿਲ੍ਹਾ ਬਠਿੰਡਾ, ਡਾ. ਚੰਦਾ ਸਿੰਘ ਮਰਵਾਹਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਜ਼ਿਲ੍ਹਾ ਫ਼ਰੀਦਕੋਟ , ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁੰਡੇ ਗੋਬਿੰਦਗੜ੍ਹ,ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜਲਾਲਾਬਾਦ, ਜ਼ਿਲ੍ਹਾ ਫਾਜ਼ਿਲਕਾ, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਉਸਮਾਨ ਵਾਲਾ, ਜ਼ਿਲ੍ਹਾ ਫਿਰੋਜ਼ਪੁਰ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਡੇਰਾ ਬਾਬਾ ਨਾਨਕ,ਜ਼ਿਲ੍ਹਾ ਗੁਰਦਾਸਪੁਰ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਲਾਹੜ,ਤਲਵਾੜਾ,ਜ਼ਿਲ੍ਹਾ ਹੁਸ਼ਿਆਰਪੁਰ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲਾਡੋਵਾਲੀ ਹੋਡ, ਜ਼ਿਲ੍ਹਾ ਜਲੰਧਰ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਗਵਾੜਾ,ਜ਼ਿਲ੍ਹਾ ਕਪੂਰਥਲਾ,ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਮਰਾਲਾ, ਜ਼ਿਲ੍ਹਾ ਲੁਧਿਆਣਾ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਖਿਆਲਾ ਕਲਾਂ, ਜ਼ਿਲ੍ਹਾ ਮਾਨਸਾ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਧਰਮਕੋਟ ਜ਼ਿਲ੍ਹਾ ਮੋਗਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਸੋਈ, ਜ਼ਿਲ੍ਹਾ ਮਲੇਰਕੋਟਲਾ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਬੁਲ ਖੁਰਾਣਾ, ਲੰਬੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਧਾਨੀ ਜ਼ਿਲ੍ਹਾ ਪਠਾਨਕੋਟ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਹਾਦਰਗੜ੍ਹ ਜ਼ਿਲ੍ਹਾ ਪਟਿਆਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਨੌਲੀ ਬਸੀ, ਤਖਤਗੜ੍ਹ ਜ਼ਿਲ੍ਹਾ ਰੂਪਨਗਰ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਦਾਮਪੁਰ ਜ਼ਿਲ੍ਹਾ ਸੰਗਰੂਰ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਨੌਲੀ, ਜ਼ਿਲ੍ਹਾ ਐਸ.ਏ.ਐਸ. ਨਗਰ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜਾਡਲਾ ਜ਼ਿਲ੍ਹਾ ਐਸ.ਬੀ.ਐਸ.ਨਗਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਇੰਦਵਾਲ ਸਾਹਿਬ,ਜ਼ਿਲ੍ਹਾ ਤਰਨ ਤਾਰਨ ਸ਼ਾਮਲ ਹਨ। ਇਸੇ ਤਰ੍ਹਾਂ ਹਾਈ ਸਕੂਲਾਂ ਦੀ ਸ਼੍ਰੇਣੀ ਵਿਚ ਜਿਨ੍ਹਾਂ ਸਕੂਲਾਂ ਨੂੰ ਸਨਮਾਨਿਤ ਕੀਤਾ ਗਿਆ ਉਨ੍ਹਾਂ ਵਿੱਚ ਸਰਕਾਰੀ ਹਾਈ ਸਕੂਲ ਗੁਰੂ ਵਾਲੀ, ਜ਼ਿਲ੍ਹਾ ਅੰਮ੍ਰਿਤਸਰ, ਸਰਕਾਰੀ ਹਾਈ ਸਕੂਲ ਕੈਰੇ ਜ਼ਿਲ੍ਹਾ ਬਰਨਾਲਾ, ਸਰਕਾਰੀ (ਕੰ) ਹਾਈ ਸਕੂਲ ਭੁੱਚੋ ਮੰਡੀ ਜ਼ਿਲ੍ਹਾ ਬਠਿੰਡਾ, ਸਰਕਾਰੀ ਹਾਈ ਸਕੂਲ ਬੀੜ ਸਿੱਖਾਂ ਵਾਲੀ ਜ਼ਿਲ੍ਹਾ ਫ਼ਰੀਦਕੋਟ, ਸਰਕਾਰੀ ਹਾਈ ਸਕੂਲ ਬਡਾਲੀ ਮਾਈ ਕਈ, ਜ਼ਿਲ੍ਹਾ ਸ਼੍ਰੀ ਫਤਹਿਗੜ੍ਹ ਸਾਹਿਬ, ਸਰਕਾਰੀ ਹਾਈ ਸਕੂਲ ਸ਼ੇਰਗੜ੍ਹ ਜ਼ਿਲ੍ਹਾ ਫਾਜ਼ਿਲਕਾ, ਸਰਕਾਰੀ ਹਾਈ ਸਕੂਲ ਸਤੀਏ ਵਾਲਾ ਜ਼ਿਲ੍ਹਾ ਫ਼ਿਰੋਜ਼ਪੁਰ, ਸ਼ਹੀਦ ਮੇਜਰ ਵਜਿੰਦਰ ਸਿੰਘ ਸਹੀ ਸਰਕਾਰੀ ਹਾਈ ਸਕੂਲ ਗਿੱਲਾਂਵਾਲੀ (ਕਿਲ੍ਹਾ ਦਰਸ਼ਨ ਸਿੰਘ) ਜ਼ਿਲ੍ਹਾ ਗੁਰਦਾਸਪੁਰ, ਸਰਕਾਰੀ ਹਾਈ ਸਕੂਲ ਅਮਰੋਹ, ਜ਼ਿਲ੍ਹਾ ਹੁਸ਼ਿਆਰਪੁਰ, ਸਰਕਾਰੀ ਹਾਈ ਸਕੂਲ ਨੁੱਸੀ ਜ਼ਿਲ੍ਹਾ ਜਲੰਧਰ, ਸਰਕਾਰੀ ਹਾਈ ਸਕੂਲ ਤਲਵੰਡੀ ਪਾਈਂ, ਜ਼ਿਲ੍ਹਾ ਕਪੂਰਥਲਾ, ਸਰਕਾਰੀ ਹਾਈ ਸਕੂਲ ਬੁੱਲ੍ਹੇਪੁਰ ਜ਼ਿਲ੍ਹਾ ਲੁਧਿਆਣਾ, ਸਰਕਾਰੀ ਹਾਈ ਸਕੂਲ ਦੋਦੜਾ ਜ਼ਿਲ੍ਹਾ ਮਾਨਸਾ, ਸਰਕਾਰੀ ਹਾਈ ਸਕੂਲ ਦੌਲਤਪੁਰ ਉੱਚਾ, ਜ਼ਿਲ੍ਹਾ ਮੋਗਾ, ਸਰਕਾਰੀ ਹਾਈ ਸਕੂਲ ਨੰਗਲ ਜ਼ਿਲ੍ਹਾ ਮਾਲੇਰਕੋਟਲਾ, ਸਰਕਾਰੀ ਹਾਈ ਸਕੂਲ ਲੰਡੇ ਰੋਡੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ, ਸਰਕਾਰੀ ਹਾਈ ਸਕੂਲ ਫਤਿਹਪੁਰ ਪਠਾਨਕੋਟ, ਸਰਕਾਰੀ ਹਾਈ ਸਕੂਲ ਢਕਾਨਸੂਂ ਕਲਾਂ ਜ਼ਿਲ੍ਹਾ ਪਟਿਆਲਾ, ਸਰਕਾਰੀ ਹਾਈ ਸਕੂਲ ਸਸਕੌਰ ਜ਼ਿਲ੍ਹਾ ਰੂਪਨਗਰ, ਸਰਕਾਰੀ ਹਾਈ ਸਕੂਲ ਰਾਜੋਮਾਜਰਾ ਜ਼ਿਲ੍ਹਾ ਸੰਗਰੂਰ, ਸ਼ਹੀਦ ਸੂਬੇਦਾਰ ਬਲਬੀਰ ਸਿੰਘ ਸਰਕਾਰੀ ਹਾਈ ਸਕੂਲ ਦੱਪਰ ਜ਼ਿਲ੍ਹਾ ਐੱਸ.ਏ.ਐੱਸ. ਨਗਰ, ਸਰਕਾਰੀ ਹਾਈ ਸਕੂਲ ਚਾਂਦਪੁਰ ਰੁੜਕੀ ਜ਼ਿਲ੍ਹਾ ਐੱਸ.ਬੀ.ਐੱਸ. ਨਗਰ, ਸਰਕਾਰੀ ਹਾਈ ਸਕੂਲ ਅਲਗੋਂ ਕੋਠੀ ਜ਼ਿਲ੍ਹਾ ਤਰਨ ਤਾਰਨ ਸ਼ਾਮਲ ਹਨ। ਇਸੇ ਤਰ੍ਹਾਂ ਮਿਡਲ ਸਕੂਲ ਦੀ ਸ਼੍ਰੇਣੀ ਵਿਚ ਸਰਕਾਰੀ ਮਿਡਲ ਸਕੂਲ ਕੋਟ ਮਾਹਣਾ ਸਿੰਘ, ਜ਼ਿਲ੍ਹਾ ਅੰਮ੍ਰਿਤਸਰ, ਸਰਕਾਰੀ ਮਿਡਲ ਸਕੂਲ ਧਨੌਲਾ ਖੁਰਦ ਜ਼ਿਲ੍ਹਾ ਬਰਨਾਲਾ, ਸਰਕਾਰੀ ਮਿਡਲ ਸਕੂਲ ਕੋਠੇ ਅਮਰਪੁਰਾ ਜ਼ਿਲ੍ਹਾ ਬਠਿੰਡਾ, ਸਰਕਾਰੀ ਮਿਡਲੂ ਸਕੂਲ ਸਿਰਸੜੀ ਜ਼ਿਲ੍ਹਾ ਫ਼ਰੀਦਕੋਟ, ਸਰਕਾਰੀ ਮਿਡਲ ਸਕੂਲ ਬਹਾਦਰਗੜ੍ਹ ਜ਼ਿਲ੍ਹਾ ਸ਼੍ਰੀ ਫਤਹਿਗੜ੍ਹ ਸਾਹਿਬ, ਸਰਕਾਰੀ ਮਿਡਲ ਸਕੂਲ ਹੌਜ਼ ਖ਼ਾਸ ਜ਼ਿਲ੍ਹਾ ਫਾਜ਼ਿਲਕਾ, ਸਰਕਾਰੀ ਮਿਡਲ ਸਕੂਲ ਆਸਲ ਜ਼ਿਲ੍ਹਾ ਫਿਰੋਜ਼ਪੁਰ, ਸਰਕਾਰੀ ਮਿਡਲ ਸਕੂਲ ਰਸੂਲਪੁਰ ਬੇਟ ਜ਼ਿਲ੍ਹਾ ਗੁਰਦਾਸਪੁਰ,ਸਰਕਾਰੀ ਮਿਡਲ ਸਕੂਲ ਡੱਲੇਵਾਲ ਜ਼ਿਲ੍ਹਾ ਹਸ਼ਿਆਰਪੁਰ,ਸਰਕਾਰੀ ਮਿਡਲ ਸਕੂਲ ਟਾਹਲੀ ਜ਼ਿਲ੍ਹਾ ਜਲੰਧਰ, ਸਰਕਾਰੀ ਮਿਡਲ ਸਕੂਲ ਭੰਡਾਲ ਦੋਨਾ ਜ਼ਿਲ੍ਹਾ ਕਪੂਰਥਲਾ, ਸਰਕਾਰੀ ਮਿਡਲ ਸਕੂਲ ਰੋਹਣੋ ਕਲਾਂ ਜ਼ਿਲ੍ਹਾ ਲੁਧਿਆਣਾ, ਸਰਕਾਰੀ ਮਿਡਲ ਸਕੂਲ ਰਾਮਨਗਰ ਭੱਠਲ ਜ਼ਿਲ੍ਹਾ ਮਾਨਸਾ,ਸਰਕਾਰੀ ਮਿਡਲ ਸਕੂਲ ਪੁਰਾਣੇ ਵਾਲਾ ਜ਼ਿਲ੍ਹਾ ਮੋਗਾ, ਸਰਕਾਰੀ ਮਿਡਲ ਸਕੂਲ ਕਿਲਾ ਰਹਿਮਤਗੜ ਜ਼ਿਲ੍ਹਾ ਮਲੇਰਕੋਟਲਾ, ਸਰਕਾਰੀ ਮਿਡਲ ਸਕੂਲ ਘੁਮਿਆਰਾ ਖੇੜਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ, ਸਰਕਾਰੀ ਮਿਡਲ ਸਕੂਲ ਮਿਸ਼ਨ ਰੋਡ ਪਠਾਨਕੋਟ,ਜ਼ਿਲ੍ਹਾ ਪਠਾਨਕੋਟ,ਸਰਕਾਰੀ ਮਿਡਲ ਸਕੂਲ ਮੈਣ ਜ਼ਿਲ੍ਹਾ ਪਟਿਆਲਾ,ਸਰਕਾਰੀ ਮਿਡਲ ਸਕੂਲ ਗੱਗ ਜ਼ਿਲ੍ਹਾ ਰੂਪਨਗਰ, ਸਰਕਾਰੀ ਮਿਡਲ ਸਕੂਲ ਆਲੋਅਰਖ ਜ਼ਿਲ੍ਹਾ ਸੰਗਰੂਰ, ਸਰਕਾਰੀ ਮਿਡਲ ਸਕੂਲ ਝੰਡੇਮਾਜਰਾ ਜ਼ਿਲ੍ਹਾ ਐੱਸ.ਏ.ਐੱਸ. ਨਗਰ,ਸਰਕਾਰੀ ਮਿਡਲ ਸਕੂਲ ਜੱਬੋਵਾਲ ਜ਼ਿਲ੍ਹਾ ਐੱਸ.ਬੀ.ਐੱਸ. ਨਗਰ, ਸਰਕਾਰੀ ਮਿਡਲ ਸਕੂਲ ਬੇਲਾ ਜ਼ਿਲ੍ਹਾ ਤਰਨਤਾਰਨ ਸ਼ਾਮਲ ਹਨ। The post ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪੰਜਾਬ ਦੇ 69 ਸਕੂਲਾਂ ਨੂੰ 5.17 ਕਰੋੜ ਦੀ 'ਸਰਵੋਤਮ ਸਕੂਲ ਪੁਰਸਕਾਰ' ਰਾਸ਼ੀ ਵੰਡੀ appeared first on TheUnmute.com - Punjabi News. Tags:
|
4,000 ਰੁਪਏ ਦੀ ਰਿਸ਼ਵਤ ਮੰਗਣ ਤੇ ਲੈਣ ਦੇ ਦੋਸ਼ ਹੇਠ ਮਾਲ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ Tuesday 27 February 2024 02:20 PM UTC+00 | Tags: breaking-news bribe mal-patwari news vigilance-bureau ਚੰਡੀਗੜ੍ਹ, 27 ਫਰਵਰੀ 2024: ਪੰਜਾਬ ਵਿਜੀਲੈਂਸ ਬਿਊਰੋ (Vigilance Bureau) ਨੇ ਆਪਣੀ ਭ੍ਰਿਸ਼ਟਾਚਾਰ ਵਿਰੋਧ ਵਿੱਢੀ ਮੁਹਿੰਮ ਦੌਰਾਨ ਅੱਜ ਤਹਿਸੀਲ ਦਫ਼ਤਰ, ਗਿੱਦੜਬਾਹਾ-2, ਸ੍ਰੀ ਮੁਕਤਸਰ ਸਾਹਿਬ ਜਿਲ੍ਹਾ ਵਿਖੇ ਤਾਇਨਾਤ ਇੱਕ ਮਾਲ ਪਟਵਾਰੀ ਸ਼ੁਭਮ ਬਾਂਸਲ ਨੂੰ 4,000 ਰੁਪਏ ਦੀ ਰਿਸ਼ਵਤ ਮੰਗਣ ਤੇ ਲੈਣ ਦੇ ਦੋਸ਼ ਹੇਠ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ (Vigilance Bureau) ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮਾਲ ਪਟਵਾਰੀ ਵਿਰੁੱਧ ਇਹ ਮਾਮਲਾ ਤਹਿਸੀਲ ਗਿੱਦੜਬਾਹਾ ਦੇ ਪਿੰਡ ਪਿਊਰੀ ਨਿਵਾਸੀ ਦਰਸ਼ਨ ਸਿੰਘ ਦੀ ਸ਼ਿਕਾਇਤ ‘ਤੇ ਦਰਜ ਕੀਤਾ ਗਿਆ ਹੈ।ਹੋਰ ਵੇਰਵੇ ਦਿੰਦਿਆਂ ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਕਿ ਉਕਤ ਪਟਵਾਰੀ ਸਵੇਰੇ ਹੀ ਉਸ ਦੀ ਜ਼ਮੀਨ ਦਾ ਇੰਤਕਾਲ ਕਰਨ ਬਦਲੇ 2,000 ਰੁਪਏ ਰਿਸ਼ਵਤ ਵਜੋਂ ਲੈ ਚੁੱਕਾ ਹੈ ਅਤੇ ਰਿਸ਼ਵਤ ਦੀ ਬਾਕੀ ਰਹਿੰਦੀ ਰਕਮ ਸ਼ਾਮ ਤੱਕ ਦੇਣ ਦੀ ਮੰਗ ਰਿਹਾ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਬਠਿੰਡਾ ਰੇਂਜ ਦੀ ਵਿਜੀਲੈਂਸ ਯੂਨਿਟ ਨੇ ਸ਼ਿਕਾਇਤ ਵਿੱਚ ਲਗਾਏ ਗਏ ਦੋਸ਼ਾਂ ਦੀ ਪੜਤਾਲ ਕੀਤੀ ਅਤੇ ਇੱਕ ਜਾਲ ਵਿਛਾਇਆ ਜਿਸ ਤਹਿਤ ਉਕਤ ਪਟਵਾਰੀ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ ਦੂਜੀ ਕਿਸ਼ਤ ਵਜੋਂ 2,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ। ਵਿਜੀਲੈਂਸ ਟੀਮ ਨੇ ਮੌਕੇ ‘ਤੇ ਹੀ ਮੁਲਜ਼ਮਾਂ ਦੇ ਕਬਜ਼ੇ ‘ਚੋਂ 4,000 ਰੁਪਏ ਦੀ ਰਿਸ਼ਵਤ ਦੀ ਰਕਮ ਬਰਾਮਦ ਕੀਤੀ। ਇਸ ਸਬੰਧੀ ਉਕਤ ਮਾਲ ਪਟਵਾਰੀ ਵਿਰੁੱਧ ਵਿਜੀਲੈਂਸ ਬਿਊਰੋ ਥਾਣਾ ਬਠਿੰਡਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਉਸ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। The post 4,000 ਰੁਪਏ ਦੀ ਰਿਸ਼ਵਤ ਮੰਗਣ ਤੇ ਲੈਣ ਦੇ ਦੋਸ਼ ਹੇਠ ਮਾਲ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ appeared first on TheUnmute.com - Punjabi News. Tags:
|
ਪੰਜਾਬ ਸਰਕਾਰ ਵੱਲੋਂ ਹੰਸ ਫਾਊਂਡੇਸ਼ਨ ਨਾਲ ਸਮਝੌਤਾ ਸਹੀਬੱਧ, 10 ਸਰਕਾਰੀ ਹਸਪਤਾਲਾਂ 'ਚ ਮਿਲਣਗੀਆਂ ਮੁਫ਼ਤ ਡਾਇਲਸਿਸ ਸਹੂਲਤਾਂ Tuesday 27 February 2024 02:26 PM UTC+00 | Tags: aam-aadmi-party breaking-news cm-bhagwant-mann dr-balbir-singh free-dialysis-facility latest-news news punjab punjab-health-department ਚੰਡੀਗੜ੍ਹ, 27 ਫਰਵਰੀ 2024: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਸੂਬੇ ਦੀਆਂ ਸਿਹਤ ਸੰਭਾਲ ਸਹੂਲਤਾਂ ਨੂੰ ਹੋਰ ਮਜ਼ਬੂਤ ਕਰਨ ਦੇ ਮੰਤਵ ਲਈ ਗਤੀਸ਼ੀਲ ਭਾਈਵਾਲੀ ਵੱਲ ਕਦਮ ਵਧਾਉਂਦਿਆਂ, ਸੂਬੇ ਦੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਡਾਇਲਸਿਸ ਸੁਵਿਧਾ (FREE DIALYSIS FACILITY) ਪ੍ਰਦਾਨ ਕਰਨ ਵਾਸਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ (ਪੀ.ਐਚ.ਐਸ.ਸੀ.) ਨੇ ਹੰਸ ਫਾਊਂਡੇਸ਼ਨ ਦੇਹਰਾਦੂਨ ਨਾਲ ਸਮਝੌਤਾ ਸਹੀਬੱਧ ਕੀਤਾ। ਅੱਜ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ ਵਿੱਚ ਡਾਇਲਸਿਸ ਪ੍ਰੋਗਰਾਮ ਦੇ ਨੋਡਲ ਅਫ਼ਸਰ ਡਾ. ਰੁਪਿੰਦਰ ਸਿੰਘ ਗਿੱਲ ਅਤੇ ਹੰਸ ਫਾਊਂਡੇਸ਼ਨ ਦੇ ਗਰੁੱਪ ਸੀਨੀਅਰ ਮੈਨੇਜਰ ਸੀਮਾ ਸਿੰਘ ਵੱਲੋਂ ਇਸ ਸਮਝੌਤੇ 'ਤੇ ਹਸਤਾਖਰ ਕੀਤੇ ਗਏ। ਇਸ ਮੌਕੇ ਪੀ.ਐਚ.ਐਸ.ਸੀ. ਦੇ ਮੈਨੇਜਿੰਗ ਡਾਇਰੈਕਟਰ ਵਰਿੰਦਰ ਕੁਮਾਰ ਸ਼ਰਮਾ ਅਤੇ ਪੀ.ਐਚ.ਐਸ.ਸੀ. ਦੇ ਡਾਇਰੈਕਟਰ ਡਾ. ਅਨਿਲ ਗੋਇਲ ਵੀ ਮੌਜੂਦ ਸਨ। ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਇਸ ਸਮਝੌਤੇ ਤਹਿਤ ਹੰਸ ਫਾਊਂਡੇਸ਼ਨ ਵੱਲੋਂ ਵਿਭਾਗ ਨੂੰ ਸਿਖਲਾਈ ਪ੍ਰਾਪਤ ਮੈਡੀਕਲ ਅਫਸਰ ਅਤੇ ਹੋਰ ਸਟਾਫ਼, ਦਵਾਈਆਂ, ਡਾਇਲਸਿਸ ਮਸ਼ੀਨਾਂ ਅਤੇ ਆਰ.ਓ. ਪਲਾਂਟ ਮੁਹੱਈਆ ਕਰਵਾਇਆ ਜਾਵੇਗਾ ਅਤੇ ਫਾਊਂਡੇਸ਼ਨ ਵੱਲੋਂ ਇਨ੍ਹਾਂ ਕੇਂਦਰਾਂ ਦੇ ਕੰਮਕਾਜ ਦੀ ਨਿਗਰਾਨੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ੁਰੂਆਤ ਵਿੱਚ, ਫਾਊਂਡੇਸ਼ਨ ਵੱਲੋਂ 10 ਸਰਕਾਰੀ ਸਹੂਲਤਾਂ ਵਿਖੇ ਡਾਇਲਸਿਸ ਸੈਂਟਰ ਸਥਾਪਿਤ ਕੀਤੇ ਜਾਣਗੇ, ਜਿੱਥੇ ਲੋੜਵੰਦ ਮਰੀਜ਼ ਮੁਫ਼ਤ ਡਾਇਲਸਿਸ ਸੁਵਿਧਾਵਾਂ ਪ੍ਰਾਪਤ ਕਰ ਸਕਣਗੇ। ਉਨ੍ਹਾਂ ਅੱਗੇ ਕਿਹਾ ਕਿ ਭਵਿੱਖ ਵਿੱਚ ਅਜਿਹੀਆਂ ਹੋਰ ਵੀ ਡਾਇਲਸਿਸ ਸੁਵਿਧਾਵਾਂ ਸਥਾਪਤ ਕੀਤੀਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਅਤੇ ਹੰਸ ਫਾਊਂਡੇਸ਼ਨ ਦੇ ਇਸ ਉਪਰਾਲੇ ਨਾਲ ਨਾ ਸਿਰਫ਼ ਗਰੀਬ ਅਤੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਡਾਇਲਸਿਸ ਦੀ ਸਹੂਲਤ (FREE DIALYSIS FACILITY) ਮਿਲੇਗੀ ਸਗੋਂ ਕੇਂਦਰ ਨਜਦੀਕ ਹੋਣ ਨਾਲ ਸਫ਼ਰ ਵੀ ਘਟੇਗਾ। The post ਪੰਜਾਬ ਸਰਕਾਰ ਵੱਲੋਂ ਹੰਸ ਫਾਊਂਡੇਸ਼ਨ ਨਾਲ ਸਮਝੌਤਾ ਸਹੀਬੱਧ, 10 ਸਰਕਾਰੀ ਹਸਪਤਾਲਾਂ ‘ਚ ਮਿਲਣਗੀਆਂ ਮੁਫ਼ਤ ਡਾਇਲਸਿਸ ਸਹੂਲਤਾਂ appeared first on TheUnmute.com - Punjabi News. Tags:
|
ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਦਖ਼ਲ ਉਪਰੰਤ 108 ਐਂਬੂਲੈਂਸ ਕਰਮਚਾਰੀ ਯੂਨੀਅਨ ਨੇ ਹੜਤਾਲ ਕੀਤੀ ਖ਼ਤਮ Tuesday 27 February 2024 02:29 PM UTC+00 | Tags: ambulance-employees breaking-news employees-union ਚੰਡੀਗੜ੍ਹ, 27 ਫਰਵਰੀ 2024: ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੇ ਦਖ਼ਲ ਉਪਰੰਤ 108 ਐਂਬੂਲੈਂਸ ਕਰਮਚਾਰੀ ਯੂਨੀਅਨ (ambulance employees union) ਨੇ ਅੱਜ ਆਪਣੀ ਹੜਤਾਲ ਖ਼ਤਮ ਕਰ ਦਿੱਤੀ। ਜ਼ਿਕਰਯੋਗ ਹੈ ਕਿ ਜ਼ੈਡ.ਐਚ.ਐਲ. (ਐਮਰਜੈਂਸੀ ਮੈਡੀਕਲ ਅਤੇ ਐਂਬੂਲੈਂਸ ਸੇਵਾਵਾਂ ਪ੍ਰਦਾਨ ਕਰਨ ਲਈ ਆਊਟਸੋਰਸਡ ਕੰਪਨੀ) ਦੇ ਕਰਮਚਾਰੀ, ਨੌਕਰੀ ਤੋਂ ਕੱਢੇ ਗਏ ਕਰਮਚਾਰੀਆਂ ਨੂੰ ਬਹਾਲ ਕਰਨ ਅਤੇ ਉਨ੍ਹਾਂ ਦੀਆਂ ਤਨਖਾਹਾਂ ਵਿੱਚ ਸਾਲਾਨਾ ਵਾਧੇ ਦੀ ਮੰਗ ਕਰ ਰਹੇ ਸਨ। ਹਾਲਾਂਕਿ ਹੜਤਾਲ ਦੌਰਾਨ ਐਂਬੂਲੈਂਸ ਸੇਵਾਵਾਂ ਨਿਰਵਿਘਨ ਜਾਰੀ ਰਹੀਆਂ। ਡਾ. ਬਲਬੀਰ ਸਿੰਘ ਨੇ ਯੂਨੀਅਨ ਦੇ ਸਾਰੇ ਮਸਲਿਆਂ ਨੂੰ ਸੁਲਝਾਉਣ ਅਤੇ ਪੀੜਤ ਕਰਮਚਾਰੀਆਂ ਦੀਆਂ ਜਾਇਜ਼ ਚਿਰਕੋਣੀਆਂ ਮੰਗਾਂ ਨੂੰ ਪੂਰਾ ਕਰਨ ਲਈ ਜ਼ੈਡ.ਐਚ.ਐਲ. ਕੰਪਨੀ ਦੇ ਨੁਮਾਇੰਦਿਆਂ ਅਤੇ ਯੂਨੀਅਨ (ambulance employees union) ਮੈਂਬਰਾਂ ਨਾਲ ਬੈਠਕ ਦੀ ਪ੍ਰਧਾਨਗੀ ਕੀਤੀ। ਇਸ ਮੌਕੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਵਰਿੰਦਰ ਕੁਮਾਰ ਸ਼ਰਮਾ ਅਤੇ ਡਾਇਰੈਕਟਰ ਡਾ. ਅਨਿਲ ਗੋਇਲ ਵੀ ਹਾਜ਼ਰ ਸਨ। ਸਿਹਤ ਮੰਤਰੀ ਨੇ ਕਿਹਾ ਕਿ ਮੈਂ ਕੰਪਨੀ ਵੱਲੋਂ ਕੱਢੇ ਗਏ 20 ਕਰਮਚਾਰੀਆਂ ਨੂੰ ਤੁਰੰਤ ਬਹਾਲ ਕਰਨ ਦਾ ਆਦੇਸ਼ ਦਿੱਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਮਾਮਲਿਆਂ ਦੀ ਜਾਂਚ ਕਰਨ ਲਈ ਸ਼ਿਕਾਇਤ ਨਿਵਾਰਣ ਕਮੇਟੀ ਦਾ ਗਠਨ ਕੀਤਾ ਜਾਵੇਗਾ। ਬਲਬੀਰ ਸਿੰਘ ਨੇ ਕੰਪਨੀ ਨੂੰ ਸਾਰੇ ਕਰਮਚਾਰੀਆਂ ਲਈ ਸਾਲਾਨਾ ਵਾਧਾ ਯਕੀਨੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ। The post ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਦਖ਼ਲ ਉਪਰੰਤ 108 ਐਂਬੂਲੈਂਸ ਕਰਮਚਾਰੀ ਯੂਨੀਅਨ ਨੇ ਹੜਤਾਲ ਕੀਤੀ ਖ਼ਤਮ appeared first on TheUnmute.com - Punjabi News. Tags:
|
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription. |
Sport:
Digest