TheUnmute.com – Punjabi News: Digest for February 27, 2024

TheUnmute.com – Punjabi News

Punjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com

Table of Contents

ਚੰਡੀਗੜ੍ਹ, 26 ਫਰਵਰੀ 2024: ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਹੈ ਕੇਂਦਰ ਦੀ ਭਾਜਪਾ ਸਰਕਾਰ ਨੇ ਅੰਨਦਾਤਾ ਕਿਸਾਨ ਅਤੇ ਖੇਤੀਬਾੜੀ ਦੋਨੋਂ ਹਾਸ਼ੀਏ 'ਤੇ ਧੱਕ ਦਿੱਤੇ ਹਨ। ਉਨ੍ਹਾਂ ਐਲਾਨ ਕਰਦਿਆਂ ਕਿਹਾ ਕਿ "ਐਮ.ਐਸ.ਪੀ. (MSP) ਦੀ ਲੋੜ ਕਿਉਂ ਹੈ ?" ਵਿਸ਼ੇ 'ਤੇ ਕਾਲਜਾਂ 'ਚ ਕਰਵਾਏ ਜਾਣਗੇ ਲੇਖ ਮੁਕਾਬਲੇ ਕਰਵਾਏ ਜਾਣਗੇ ਤਾਂ ਜੋ ਦੇਸ਼ ਅਤੇ ਸੂਬੇ ਦੇ ਨੌਜਵਾਨ ਇਸ ਸੱਚ ਤੋਂ ਵਾਕਿਫ ਹੋ ਸਕਣ।

ਸਪੀਕਰ ਸੰਧਵਾਂ ਨੇ ਕਿਹਾ ਕਿ ਹੁਣ ਸਮੇਂ ਦੀ ਲੋੜ ਹੈ ਕਿ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਉਨ੍ਹਾਂ ਦੀਆਂ ਪੁੱਤਾਂ ਵਾਂਗ ਪਾਲੀਆਂ ਫ਼ਸਲਾਂ ਦਾ ਮੁੱਲ ਮਿਲ ਸਕੇ। ਉਨ੍ਹਾਂ ਕਿਹਾ ਕਿ ਬੀਤੇ ਸਮੇਂ ਵਿੱਚ ਅਤੇ ਮੌਜੂਦਾ ਸਮੇਂ ਵਿੱਚ ਵੀ ਹੱਕੀ ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਅੰਦੋਲਨ ਸ਼ੁਰੂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਲੇਖ ਮੁਕਾਬਲੇ ਕਰਵਾ ਕੇ ਅਜੋਕੀ ਨਵੀਂ ਪੀੜ੍ਹੀ ਨੂੰ ਖੇਤੀਬਾੜੀ ਪ੍ਰਤੀ ਜਾਗਰੂਕ ਕਰਨ ਲਈ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਐੱਮ.ਐੱਸ.ਪੀ ਦੇ ਵਿਸ਼ੇ ਉੱਤੇ ਕਾਲਜਾਂ ਵਿੱਚ ਲੇਖ ਮੁਕਾਬਲੇ ਕਰਵਾਏ ਜਾ ਰਹੇ ਹਨ ਅਤੇ ਜੇਤੂ ਵਿਦਿਆਰਥੀਆਂ ਨੂੰ ਜੇਤੂ ਵਿਦਿਆਰਥੀਆਂ ਨੂੰ ਕ੍ਰਮਵਾਰ 51 ਹਜ਼ਾਰ, 31 ਹਜ਼ਾਰ ਤੇ 21 ਹਜ਼ਾਰ ਦੇ ਨਕਦ ਇਨਾਮ ਦਿੱਤੇ ਜਾਣਗੇ।

ਸ. ਸੰਧਵਾਂ ਨੇ ਕਿਹਾ ਕਿ ਕੇਂਦਰ ਨੂੰ ਘੱਟੋ-ਘੱਟ ਸਮਰਥਨ ਮੁੱਲ (MSP) ਨੂੰ ਕਾਨੂੰਨ ਬਣਾਉਣ ਸਮੇਤ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਨੂੰ ਬਿਨਾਂ ਕਿਸੇ ਦੇਰੀ ਤੋਂ ਪ੍ਰਵਾਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਨੂੰ ਦੇਸ਼ ਦਾ ਅੰਨਦਾਤਾ ਕਿਹਾ ਜਾਂਦਾ ਹੈ ਅਤੇ ਆਜ਼ਾਦੀ ਤੋਂ ਬਾਅਦ ਸੱਤਾ 'ਚ ਰਹੀਆਂ ਕੇਂਦਰ ਦੀਆਂ ਸਰਕਾਰਾਂ ਨੇ ਅਜਿਹੀਆਂ ਨੀਤੀਆਂ ਬਣਾਈਆਂ ਕਿ ਕਿਸਾਨ ਅਤੇ ਖੇਤੀਬਾੜੀ ਦੋਨੋਂ ਹਾਸ਼ੀਏ 'ਤੇ ਧੱਕ ਦਿੱਤੇ ਗਏ ਹਨ।

ਸਪੀਕਰ ਨੇ ਕਿਹਾ ਕਿ ਜਦੋਂ ਕੇਂਦਰ ਸਰਕਾਰ ਨੇ ਸਾਲ 2021 ਕਿਸਾਨਾਂ ਦੀਆਂ ਵੱਖ-ਵੱਖ ਮੰਗਾਂ ਨੂੰ ਪੂਰਾ ਕਰਨ ਦਾ ਵਾਅਦਾ ਕੀਤਾ ਸੀ ਅਤੇ ਹੁਣ ਤੱਕ ਮੰਗਾਂ 'ਤੇ ਅਮਲ ਕਿਉਂ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਹੁਣ ਕਿਸਾਨਾਂ ਨੂੰ ਪਿਛਲੇ ਸਮੇਂ ਦੌਰਾਨ ਮੰਨੀਆਂ ਮੰਗਾਂ ਨੂੰ ਅਮਲੀ ਰੂਪ 'ਚ ਲਾਗੂ ਕਰਵਾਉਣ ਲਈ ਦਿੱਲੀ ਜਾਣ ਕਿਉਂ ਰੋਕਿਆ ਜਾ ਰਿਹਾ ਹੈ।

The post "ਐਮ.ਐਸ.ਪੀ. ਦੀ ਲੋੜ ਕਿਉਂ ਹੈ ?" ਵਿਸ਼ੇ 'ਤੇ ਕਾਲਜਾਂ 'ਚ ਕਰਵਾਏ ਜਾਣਗੇ ਲੇਖ ਮੁਕਾਬਲੇ: ਕੁਲਤਾਰ ਸਿੰਘ ਸੰਧਵਾਂ appeared first on TheUnmute.com - Punjabi News.

Tags:
  • breaking-news
  • farmers-protest
  • msp
  • news
  • punjab-vidhan-sabha

ਚੰਡੀਗੜ੍ਹ, 26 ਫਰਵਰੀ 2024: ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਇੰਡੀਅਨ ਨੈਸ਼ਨਲ ਲੋਕ ਦਲ ਦੇ ਚੇਅਰਮੈਨ ਅਤੇ ਸਾਬਕਾ ਵਿਧਾਇਕ ਨਫੇ ਸਿੰਘ ਰਾਠੀ (Nafe Singh Rathee) ਦੇ ਕਤਲ ਦੇ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਈ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਕਤਲ ਕਾਂਡ ਦੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਵਿਜ ਅੱਜ ਇੱਥੇ ਵਿਧਾਨ ਸਭਾ ਵਿਚ ਬਜਟ ਇਜਲਾਸ ਦੌਰਾਨ ਲਿਆਏ ਗਏ ਕੰਮ ਰੋਕੋ ਪ੍ਰਸਤਾਵ ਦੇ ਸਬੰਧ ਵਿਚ ਆਪਣਾ ਜਵਾਬ ਦੇ ਰਹੇ ਸਨ। ਗ੍ਰਹਿ ਮੰਤਰੀ ਨੇ ਇਸ ਕਤਲ ਕਾਂਡ ‘ਤੇ ਦੁੱਖ ਪ੍ਰਗਟਾਉਂਦੇ ਹੋਏ ਕਿਹਾ ਕਿ ਜੇਕਰ ਵਿਧਾਨ ਸਭਾ ਦੇ ਸਦਨ ਦੀ ਤਸੱਲੀ ਸੀਬੀਆਈ ਜਾਂਚ ਤੋਂ ਹੁੰਦੀ ਹੈ ਤਾਂ ਇਸ ਕਤਲਕਾਂਡ ਦੀ ਜਾਂਚ ਸੀਬੀਆਈ ਤੋਂ ਕਰਵਾਈ ਜਾਵੇਗੀ। ਵਿਜ ਨੇ ਕਿਹਾ ਕਿ ਇਹ ਬਹੁਤ ਹੀ ਦੁਖਦ ਘਟਨਾ ਹੈ ਅਤੇ ਨਫੇ ਸਿੰਘ ਰਾਠੀ (Nafe Singh Rathee) ਉਨ੍ਹਾਂ ਦੇ ਨਾਲ ਸਾਲ 1990 ਅਤੇ 2000 ਤੋਂ ਵਿਧਾਇਕ ਰਹੇ ਅਤੇ ਨਫੇ ਸਿੰਘ ਉਨ੍ਹਾਂ ਦੇ ਚੰਗੇ ਮਿੱਤਰ ਵੀ ਸਨ।

ਵਿਜ ਨੇ ਕਿਹਾ ਕਿ ਵਿਜੇਂ ਹੀ ਉਨ੍ਹਾਂ ਨੇ ਇਸ ਕਤਲਕਾਂਡ ਦੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਤੁਰੰਤ ਪ੍ਰਭਾਵ ਨਾਲ ਪੁਲਿਸ ਡਾਇਰੈਕਟਰ ਜਨਰਲ, ਝੱਜਰ ਦੇ ਪੁਲਿਸ ਸੁਪਰਡੈਂਟ ਅਤੇ ਐਸਟੀਐਫ ਦੇ ਪ੍ਰਮੁੱਖ ਨਾਲ ਗੱਲ ਕੀਤੀ ਅਤੇ ਇਸ ਮਾਮਲੇ ਦੀ ਜਾਂਚ ਨੂੰ ਐਸਟੀਐਫ ਦੇ ਪ੍ਰਮੁੱਖ ਨੂੰ ਸੌਂਪਿਆ। ਉਨ੍ਹਾਂ ਨੇ ਕਿਹਾ ਕਿ ਸੂਬੇ ਦੀ ਪੁਲਿਸ ਇਸ ਮਾਮਲੇ ਵਿਚ ਜਾਂਚ ਕਰ ਰਹੀ ਹੈ ਅਤੇ ਜਾਂਚ ਦੇ ਸਬੰਧ ਵਿਚ ਕਈ ਪਹਿਲੂਆਂ ਦੇ ਬਾਰੇ ਵਿਚ ਉਹ ਸਦਨ ਨੂੰ ਨਹੀਂ ਦੱਸ ਸਕਦੇ ਹਨ ਪਰ ਇਸ ਕਤਲ ਕਾਂਡ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਇਸ ਕਤਲ ਕਾਂਡ ਵਿਚ ਨਫੇ ਸਿੰਘ ਰਾਠੀ ਦੇ ਭਤੀਜੇ ਵੱਲੋਂ ਰਾਜਨੀਤਿਕ ਲੋਕਾਂ ਦੇ ਖਿਲਾਫ ਐਫਆਈਆਰ ਦਰਜ ਕਰਵਾਈ ਗਈ ਹੈ।

ਸਦਨ ਵਿਚ ਇਸ ਕਤਲ ਕਾਂਡ ਦੇ ਸਬੰਧ ਵਿਚ ਵਿਰੋਧੀ ਧਿਰ ਵੱਲੋੋਂ ਚੁੱਕੇ ਗਏ ਨਫੇ ਸਿੰਘ ਰਾਠੀ ਵੱਲੋਂ ਮੰਗੀ ਗਈ ਸੁਰੱਖਿਆ ਦੇ ਸਵਾਲ ਦੇ ਜਵਾਬ ਵਿਚ ਗ੍ਰਹਿ ਮੰਤਰੀ ਨੇ ਕਿਹਾ ਕਿ ਇਹ ਸਹੀ ਹੈ ਕਿ ਨਫੇ ਸਿੰਘ ਰਾਠੀ ਨੇ ਸੁਰੱਖਿਆ ਮੰਗੀ ਸੀ ਅਤੇ ਝੱਜਰ ਦੇ ਪੁਲਿਸ ਸੁਪਰਡੈਂਟ ਦਾ 14 ਜੁਲਾਈ, 2022 ਨੂੰ ਸੁਰੱਖਿਆ ਦੇ ਸਬੰਧ ਪੱਤਰ ਪੇਸ਼ ਕੀਤਾ ਸੀ ਅਤੇ ਇਸ ਸਬੰਧ ਵਿਚ 343 ਨੰਬਰ ਮੁਕਦਮਾ ਦਰਜ ਕੀਤਾ ਗਿਆ। ਇਸ ਦੇ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਮਿਲਣ ਵਾਲੀ ਧਮਕੀਆਂ ਦੇ ਬਾਰੇ ਵਿਚ ਤਫਤੀਸ਼ ਕੀਤੀ ਅਤੇ ਤਫਤੀਸ਼ ਵਿਚ ਪਾਇਆ ਕਿ ਕਲਕੱਤਾ ਦਾ ਇਕ ਵਿਅਕਤੀ ਉਨ੍ਹਾਂ ਨੂੰ ਟੈਲੀਫੋਨ ‘ਤੇ ਧਮਕੀਆਂ ਦਿੰਦਾ ਸੀ, ਜਿਸ ਨੂੰ ਫੜਿਆ ਗਿਆ। ਇਸ ਤੋਂ ਇਲਾਵਾ, ਵਿਜ ਨੇ ਕਿਹਾ ਕਿ ਇਸ ਬਾਰੇ ਵਿਚ ਉਨ੍ਹਾਂ ਦਾ ਦਫਤਰ ਵਿਚ ਕੋਈ ਚਿੱਠੀ ਪ੍ਰਾਪਤ ਨਹੀਂ ਹੋਇਆ ਸੀ, ਜੇਕਰ ਕੋਈ ਪੱਤਰ ਉਨ੍ਹਾਂ ਦੇ ਦਫਤਰ ਵਿਚ ਆਵੇ ਅਤੇ ਕੰਮ ਨਾ ਹੋਵੇ, ਅਜਿਹਾ ਹੋ ਹੀ ਨਹੀਂ ਸਕਦਾ।

ਵਿਜ ਨੇ ਪੁਲਿਸ ਦੀ ਕਾਰਜ ਪ੍ਰਣਾਲੀ ਦੇ ਸਬੰਧ ਵਿਚ ਕਿਹਾ ਕਿ ਅਪਰਾਧ ਵਧਿਆ ਪਰ ਕਦੋ ਵਧਿਆ ਅਤੇ ਕਿਸਨੇ ਗੁੰਡਾਗਰਦੀ ਵਧਾਈ, ਮੈਂ ਦੱਸਦਾ ਹਾਂ, ਕਾਂਗਰਸ ਦੇ ਰਾਜ ਵਿਚ ਗੁੰਡਾਗਰਦੀ ਵਧੀ। ਗ੍ਰਹਿ ਮੰਤਰੀ ਨੇ ਅਪਰਾਧ ਦੇ ਆਂਕੜਿਆਂ ਦੇ ਬਾਰੇ ਵਿਚ ਜਾਣਕਾਰੀ ਸਾਂਝਾ ਕਰਦੇ ਹੋਏ ਕਿਹਾ ਕਿ ਹਤਿਆ ਦੇ ਸਾਲ 2005 ਵਿਚ 784 ਮਾਮਲੇ ਸਨ ਜੋ 2014 ਵਿਚ ਵੱਧ ਕੇ 1106 ਹੋਏ। ਇਸੀ ਤਰ੍ਹਾ, ਡਕੈਤੀ ਸਾਲ 2005 ਵਿਚ 88 ਸੀ, ਜੋ ਸਾਲ 2014 ਵਿਚ ਵੱਧ ਕੇ 172 ਹੋ ਗਏ। ਲੁੱਟ-ਕਸੁੱਟ ਸਾਲ 2005 ਵਿਚ 390 ਸੀ, ਜੋ ਸਾਲ 2014 ਵਿਚ ਵੱਧ ਕੇ 874 ਹੋ ਗਈ। ਸਨੇਚਿੰਗ ਸਾਲ 2005 ਵਿਚ 461 ਸੀ, ਜੋ ਸਾਲ 2014 ਵਿਚ ਵੱਧ ਕੇ 1166 ਹੋ ਗਈ।

ਜ਼ਬਰ ਜਨਾਹ ਸਾਲ 2005 ਵਿਚ 461 ਸੀ, ਜੋ ਸਾਲ 2014 ਵਿਚ ਵੱਧ ਕੇ 1174 ਹੋ ਗਈ। ਮਹਿਲਾਵਾਂ ਦੇ ਵਿਰੁੱਧ ਅਪਰਾਧ ਸਾਲ 2005 ਵਿਚ 380 ਸੀ, ਜੋ ਸਾਲ 2014 ਵਿਚ ਵੱਧ ਕੇ 1680 ਹੋ ਗਿਆ। ਬੱਚਿਆਂ ਦਾ ਅਗਵਾ ਸਾਲ 2005 ਵਿਚ 492 ਸੀ, ਜੋ ਸਾਲ 2014 ਵਿਚ ਵੱਧ ਕੇ 3082 ਹੋ ਗਈ। ਕਤਲ ਦਾ ਯਤਨ ਸਾਲ 2005 ਵਿਚ 513 ਸੀ, ਜੋ ਸਾਲ 2014 ਵਿਚ ਵੱਧ ਕੇ 783 ਹੋ ਗਈ। ਦਹੇਜ ਕਤਲ ਸਾਲ 2005 ਵਿਚ 212 ਸੀ, ਜੋ ਸਾਲ 2014 ਵਿਚ ਵੱਧ ਕੇ 293 ਹੋੋ ਗਈ। ਵਿਜ ਨੇ ਵਿਰੋਧੀ ਧਿਰ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਜੋ ਤੁਸੀਂ ਕਰ ਕੇ ਗਏ, ਉਸ ਨੂੰ ਅਸੀਂ ਕੰਟਰੋਲ ਕੀਤਾ।

ਸਾਲ 2022 ਵਿਚ 354 ਅਤੇ ਸਾਲ 2023 ਵਿਚ 438 ਵਾਂਟੇਡ ਦੋਸ਼ੀਆਂ ਨੂੰ ਗ੍ਰਿਫਤਾਰ

ਇਸੀ ਤਰ੍ਹਾ, ਉਨ੍ਹਾਂ ਨੇ ਡਿਟੇਂਸ਼ਨ ਰੇਟ ਦੇ ਬਾਰੇ ਵਿਚ ਦੱਸਿਆ ਕਿ ਕਤਲ ਦੇ ਮਾਮਲਿਆਂ ਵਿਚ ਡਿਟੇਂਸ਼ਨ ਰੇਟ 90.90 ਫੀਸਦੀ , ਅਗਵਾ ਵਿਚ 87 ਫੀਸਦੀ, ਡਕੈਤੀ ਵਿਚ 89 ਫੀਸਦੀ, ਲੁੱਟ-ਕਸੁੱਟ ਵਿਚ 78 ਫੀਸਦੀ, ਛੇੜਛਾੜ ਵਿਚ 98.30 ਫੀਸਦੀ, ਜਬਰ-ਜਨਾਹ ਵਿਚ 99.70 ਫੀਸਦੀ, ਦਹੇਜ ਹਤਿਆ ਵਿਚ 100 ਫੀਸਦੀ, ਦਹੇਜ ਉਤਪੀੜਨ ਵਿਚ 99 ਫੀਸਦੀ, ਮਹਿਲਾ ਅਗਵਾ ਵਿਚ 99 ਫੀਸਦੀ ਹੈ। ਉਨ੍ਹਾਂ ਨੇ ਕਿਹਾ ਕਿ ਗਿਰੋਹਾਂ ਨੂੰ ਫੜਨ ਲਈ ਐਸਟੀਐਫ ਦਾ ਗਠਨ ਕੀਤਾ ਹੋਇਆ ਹੈ ਅਤੇ ਸਾਲ 2022 ਵਿਚ 473 ਅਤੇ ਸਾਲ 2023 ਵਿਚ 466 ਗਿਰੋਹਾਂ ਨੂੰ ਫੜਿਆ ਗਿਆ ਹੈ।

ਉਨ੍ਹਾਂ ਨੇ ਕਿਹਾ ਕਿ ਸਾਲ 2022 ਵਿਚ 18 ਕਰੋੜ 11 ਲੱਖ 18 ਹਜਾਰ 425 ਰੁਪਏ ਗਿਰੋਹਾਂ ਤੋਂ ਰਿਕਵਰੀ ਕੀਤੀ ਗਈ ਅਤੇ ਸਾਲ 2023 ਵਿਚ 14 ਕਰੋੜ 89 ਲੱਖ 4 ਹਜਾਰ 395 ਰੁਪਏ ਰਿਕਵਰੀ ਇੰਨ੍ਹਾਂ ਗਿਰੋਹਾਂ ਤੋਂ ਕੀਤੀ ਗਈ ਹੈ। ਇਸੀ ਤਰ੍ਹਾ ਸਾਲ 2022 ਵਿਚ 354 ਵਾਂਟੇਂਡ ਦੋਸ਼ੀਆਂ ਨੂੰ ਫੜਿਆ ਗਿਆ ਹੈ ਅਤੇ ਅਜਿਹੇ ਹੀ ਸਾਲ 2023 ਤੋਂ 436 ਵਾਂਟੇਂਡ ਦੋਸ਼ੀਆਂ ਨੂੰ ਗਿਰਫਤਾਰ ਕੀਤਾ ਗਿਆ ਹੈ।

ਰਾਜ ਪੁਲਿਸ ਦਿਨ-ਰਾਤ ਆਪਣੀ ਜਾਨ ਲਗਾ ਕੇ ਕੰਮ ਕਰ ਰਹੀ ਹੈ – ਵਿਜ

ਉਨ੍ਹਾਂ ਨੇ ਪੁਲਿਸ ਦੀ ਕਾਰਜ ਪ੍ਰਣਾਲੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਹੁਣ ਹਾਲ ਹੀ ਵਿਚ ਮਾਤੂਰਾਮ ਦਾ ਮਾਮਲਾ ਹੋਇਆ ਸੀ ਅਤੇ ਅਸੀਂ ਇਸ ਮਾਮਲੇ ਵਿਚ ਸ਼ਾਮਲ ਸਾਰੇ ਦੋਸ਼ੀਆਂ ਨੂੰ ਫੜਿਆ। ਉਨ੍ਹਾਂ ਨੇ ਕਿਹਾ ਕਿ ਰਾਜ ਦੀ ਪੁਲਿਸ ਦਿਨ-ਰਾਤ ਆਪਣੀ ਜਾਨ ਲਗਾ ਕੇ ਕੰਮ ਕਰ ਰਹੀ ਹੈ ਅਤੇ ਨਫੇ ਸਿੰਘ ਰਾਠੀ ਕਤਲ ਕਾਂਡ ਦਾ ਮਾਮਲਾ ਵੀ ਐਸਟੀਐਫ ਨੂੰ ਦਿੱਤਾ ਗਿਆ ਹੈ ਅਤੇ ਇਸ ਮਾਮਲੇ ਵਿਚ ਵੀ ਅਸੀਂ ਦੋਸ਼ੀਆਂ ਨੂੰ ਫੜਾਂਗੇ।

The post ਸਾਬਕਾ ਵਿਧਾਇਕ ਨਫੇ ਸਿੰਘ ਰਾਠੀ ਕਤਲ ਦੇ ਮਾਮਲੇ ਦੀ CBI ਤੋਂ ਕਰਵਾਈ ਜਾਵੇਗੀ ਜਾਂਚ: ਅਨਿਲ ਵਿਜ appeared first on TheUnmute.com - Punjabi News.

Tags:
  • anil-vij
  • breaking-news
  • cbi
  • nafe-singh-rathee
  • nafe-singh-rathee-murder
  • news

ਚੰਡੀਗੜ੍ਹ, 26 ਫਰਵਰੀ 2024: ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ (Dushyant Chautala) ਨੇ ਦੱਸਿਆ ਕਿ ਪਾਣੀਪਤ ਵਿਚ ਐੱਨ.ਐਚ 44 ‘ਤੇ ਜੋ ਏਲੀਵੇਟਿਡ ਹਾਈਵੇ ਬਣਾਇਆ ਗਿਆ ਹੈ, ਉਸ ਵਿੱਚੋਂ ਅਸੰਧ, ਸਫੀਦੋਂ ਅਤੇ ਸ਼ਾਮਲੀ ਦੇ ਵੱਲ ਜਾਣ ਵਾਲੇ ਰੋਡ ‘ਤੇ ਏਂਟਰੀ ਅਤੇ ਏਕਜਿਟ ਬਣਾਏ ਜਾਣਗੇ, ਜਿਸ ਦੇ ਲਈ ਮਨਜ਼ੂਰੀ ਤਹਿਤ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਹੈ। ਮਨਜ਼ੂਰੀ ਮਿਲਣ ਦੇ ਬਾਅਦ ਛੇਤੀ ਤੋਂ ਛੇਤੀ ਇਹ ਏਂਟਰੀ ਅਤੇ ਏਕਜਿਟ ਬਣਾ ਦਿੱਤੇ ਜਾਣਗੇ। ਇਸ ਤੋਂ ਪਾਣੀਪਤ ਵਿਚ ਟ੍ਰੈਫਿਕ ਵਿਵਸਥਾ ਨੁੰ ਦਰੁਸਤ ਕਰਨ ਵਿਚ ਸਹਾਇਤਾ ਮਿਲੇਗੀ। ਡਿਪਟੀ ਸੀਐਮ ਅੱਜ ਵਿਧਾਨ ਸਭਾ ਵਿਚ ਵਿਧਾਇਕ ਪ੍ਰਮੋਦ ਵਿਜ ਵੱਲੋਂ ਪੁੱਛੇ ਗਏ ਸਵਾਲ ਦਾ ਜਵਾਬ ਦੇ ਰਹੇ ਸਨ।

ਦੁਸ਼ਯੰਤ ਚੌਟਾਲਾ (Dushyant Chautala) ਨੇ ਅੱਗੇ ਦਸਿਆ ਕਿ ਪਾਣੀਪਤ ਵਿਚ ਹੀ ਪਾਣੀਪਤ ਬਰਸਤ ਰੋਡ ਤੱਕ ਡ੍ਰੇਨ ਨੰਬਰ 2 ਦੇ ਕਿਨਾਰੇ ‘ਤੇ 12.20 ਕਿਲੋਮੀਟਰ ਲੰਬਾ ਇਕ ਰੋਡ ਬਣਾਇਆ ਜਾ ਰਿਹਾ ਹੈ। ਇਸ ਵਿਚ ਬਕਾਇਆ ਰੋਡ 2.9 ਕਿਲੋਮੀਟਰ ਹੈ, ਜਿਸ ਦਾ ਵਨ ਵਿਭਾਗ ਦੀ ਕਲੀਅਰੇਂਸ ਦੀ ਜਰੂਰਤ ਹੈ। ਇਹ ਕਲੀਅਰੇਂਸ ਮਿਲਦੇ ਹੀ ਰੋਡ ਪੂਰਾ ਨਿਰਮਾਣ ਸ਼ੁਰੂ ਕਰ ਦਿੱਤਾ ਜਾਵੇਗਾ ਜੋ ਕਿ ਪਾਣੀਪਤ ਸ਼ਹਿਰ ਦੇ ਇਸਟਰਨ ਬਾਈਪਾਸ ਦਾ ਕੰਮ ਕਰੇਗਾ।

The post ਪਾਣੀਪਤ ‘ਚ NH-44 ‘ਤੇ ਏਲੀਵੇਟਿਡ ਹਾਈਵੇ ਬਣਾਇਆ, ਮਨਜ਼ੂਰੀ ਲਈ ਕੇਂਦਰ ਨੂੰ ਚਿੱਠੀ ਲਿਖੀ: ਦੁਸ਼ਯੰਤ ਚੌਟਾਲਾ appeared first on TheUnmute.com - Punjabi News.

Tags:
  • breaking-news
  • dushyant-chautala
  • haryana-budget
  • haryana-news
  • news

ਸਫ਼ਾਈ ਕਾਮਿਆਂ ਦੀਆਂ ਅਸਾਮੀਆਂ ਦੀ ਗਿਣਤੀ 11,254 ਤੋਂ ਵਧ ਕੇ 18,580 ਹੋਈ: ਦਵਿੰਦਰ ਸਿੰਘ ਬਬਲੀ

Monday 26 February 2024 02:00 PM UTC+00 | Tags: breaking-news cleaning-worker davinder-singh-babli haryana-biudget news punjabi-news the-unmute-breaking-news

ਚੰਡੀਗੜ, 26 ਫਰਵਰੀ 2024: ਹਰਿਆਣਾ ਦੇ ਵਿਕਾਸ ਅਤੇ ਪੰਚਾਇਤ ਮੰਤਰੀ ਨੇ ਕਿਹਾ ਕਿ ਹੁਣ ਗ੍ਰਾਮੀਣ ਸਫ਼ਾਈ ਕਾਮਿਆਂ ਦੇ ਕੁੱਲ ਅਹੁਦਿਆਂ ਦੀ ਗਿਣਤੀ 11,254 ਤੋਂ ਵਧਾ ਕੇ 18580 ਕਰ ਦਿੱਤੀ ਗਈ ਹੈ। ਬਬਲੀ ਅੱਜ ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਇੱਕ ਸਵਾਲ ਦਾ ਜਵਾਬ ਦੇ ਰਹੇ ਸਨ। ਬਬਲੀ ਨੇ ਸਦਨ ਨੂੰ ਦੱਸਿਆ ਕਿ ਹੁਣ ਸਫ਼ਾਈ ਕਾਮਿਆਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਸਫ਼ਾਈ ਕਾਮਿਆਂ ਦਾ ਮਾਣ ਭੱਤਾ ਵਧਾ ਕੇ 15 ਹਜ਼ਾਰ ਰੁਪਏ ਕਰ ਦਿੱਤਾ ਗਿਆ ਹੈ, ਜਿਸ ਦਾ ਐਲਾਨ ਮੁੱਖ ਮੰਤਰੀ ਨੇ ਹਾਲ ਹੀ ਵਿੱਚ ਕੀਤਾ ਸੀ। ਇਸ ਤੋਂ ਇਲਾਵਾ ਵਰਦੀਆਂ ਲਈ 4,000 ਰੁਪਏ ਅਤੇ ਵਰਦੀਆਂ ਧੋਣ ਲਈ 1,000 ਰੁਪਏ ਖਰਚ ਕੀਤੇ ਗਏ ਹਨ। ਇਸ ਤੋਂ ਇਲਾਵਾ EPF ਦੀ ਸਹੂਲਤ ਦਿੱਤੀ ਗਈ ਹੈ ਅਤੇ ਟੂਲ ਭੱਤਾ ਵਧਾ ਕੇ 2000 ਰੁਪਏ ਕਰ ਦਿੱਤਾ ਗਿਆ ਹੈ।

ਵਿਕਾਸ ਅਤੇ ਪੰਚਾਇਤ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਦੇ ਹਾਲ ਹੀ ਦੇ ਫੈਸਲੇ ਅਨੁਸਾਰ ਪੀਪੀਪੀ ਨੂੰ ਆਬਾਦੀ ਦੀ ਗਣਨਾ ਲਈ ਆਧਾਰ ਮੰਨਿਆ ਗਿਆ ਹੈ ਅਤੇ ਮਾਪਦੰਡ ਵੀ ਬਦਲੇ ਗਏ ਹਨ। ਇਸ ਅਨੁਸਾਰ ਇੱਕ ਹਜ਼ਾਰ ਦੀ ਆਬਾਦੀ ਲਈ ਇੱਕ ਸਫ਼ਾਈ ਕਰਮਚਾਰੀ, ਇੱਕ ਹਜ਼ਾਰ ਤੋਂ ਦੋ ਹਜ਼ਾਰ ਦੀ ਆਬਾਦੀ ਲਈ ਦੋ ਸਫ਼ਾਈ ਕਰਮਚਾਰੀ, ਦੋ ਹਜ਼ਾਰ ਤੋਂ ਤਿੰਨ ਹਜ਼ਾਰ ਦੀ ਆਬਾਦੀ ਲਈ ਤਿੰਨ, ਤਿੰਨ ਹਜ਼ਾਰ ਤੋਂ ਚਾਰ ਹਜ਼ਾਰ ਦੀ ਆਬਾਦੀ ਲਈ ਚਾਰ ਹਨ ਅਤੇ ਚਾਰ ਹਜ਼ਾਰ ਤੋਂ ਪੰਜ ਹਜ਼ਾਰ ਦੀ ਆਬਾਦੀ ਲਈ ਚਾਰ। ਪਰ ਇੱਥੇ ਪੰਜ ਸਫ਼ਾਈ ਕਰਮਚਾਰੀ ਹਨ, ਪੰਜ ਹਜ਼ਾਰ ਤੋਂ ਦਸ ਹਜ਼ਾਰ ਦੀ ਆਬਾਦੀ ਲਈ ਛੇ, ਦਸ ਹਜ਼ਾਰ ਤੋਂ ਵੀਹ ਹਜ਼ਾਰ ਦੀ ਆਬਾਦੀ ਲਈ ਅੱਠ ਅਤੇ ਇਸ ਤੋਂ ਵੱਧ ਦੀ ਆਬਾਦੀ ਲਈ ਦਸ ਹਨ।

 

The post ਸਫ਼ਾਈ ਕਾਮਿਆਂ ਦੀਆਂ ਅਸਾਮੀਆਂ ਦੀ ਗਿਣਤੀ 11,254 ਤੋਂ ਵਧ ਕੇ 18,580 ਹੋਈ: ਦਵਿੰਦਰ ਸਿੰਘ ਬਬਲੀ appeared first on TheUnmute.com - Punjabi News.

Tags:
  • breaking-news
  • cleaning-worker
  • davinder-singh-babli
  • haryana-biudget
  • news
  • punjabi-news
  • the-unmute-breaking-news

ਚੰਡੀਗੜ, 26 ਫਰਵਰੀ 2024: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੌਰਾਨ ਸਿਵਲ ਹਸਪਤਾਲ ਬਠਿੰਡਾ ਵਿਖੇ ਤਾਇਨਾਤ ਡਾਕਟਰ ਨਰਿੰਦਰਪਾਲ ਸਿੰਘ ਮੈਡੀਕਲ ਅਫਸਰ ਅਤੇ ਰਾਮ ਸਿੰਘ ਉਰਫ਼ ਟੀਨੂ ਨਾਂ ਦੇ ਸਫਾਈ ਸੇਵਕ ਨੂੰ 5,000 ਰੁਪਏ ਦੀ ਰਿਸ਼ਵਤ (BRIBE) ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਮੁਲਜ਼ਮਾਂ ਨੂੰ ਪਿੰਡ ਗੁਰੂਸਰ ਸਹਿਣੇ ਵਾਲਾ, ਜ਼ਿਲ੍ਹਾ ਬਠਿੰਡਾ ਦੇ ਵਸਨੀਕ ਨਿਰਮਲ ਸਿੰਘ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ 'ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਕੋਲ ਪਹੁੰਚ ਕਰਕੇ ਦੋਸ਼ ਲਾਇਆ ਹੈ ਕਿ ਉਕਤ ਮੁਲਜ਼ਮਾਂ ਨੇ ਇੱਕ ਝਗੜੇ ਵਿੱਚ ਜ਼ਖਮੀ ਹੋਏ ਉਸ ਦੇ ਨੌਕਰ ਦੀ ਮੈਡੀਕੋ ਲੀਗਲ ਰਿਪੋਰਟ (ਐਮ.ਐਲ.ਆਰ.) ਜਾਰੀ ਕਰਨ ਬਦਲੇ 12,000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ ਪਰ 10,000 ਰੁਪਏ ਦੀ ਰਿਸ਼ਵਤ (BRIBE) ਦੇਣ ਦਾ ਸੌਦਾ ਤੈਅ ਹੋਇਆ ਹੈ।

ਸ਼ਿਕਾਇਤਕਰਤਾ ਨੇ ਅੱਗੇ ਦੋਸ਼ ਲਾਇਆ ਕਿ ਉਕਤ ਦੋਵੇਂ ਮੁਲਜ਼ਮ ਪਹਿਲਾਂ ਇਸ ਸਬੰਧੀ 5 ਹਜ਼ਾਰ ਰੁਪਏ ਮੌਕੇ ‘ਤੇ ਹੀ ਲੈ ਚੁੱਕੇ ਹਨ ਅਤੇ ਰਿਸ਼ਵਤ ਦੀ ਬਾਕੀ ਰਕਮ ਮੰਗ ਰਹੇ ਹਨ। ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਬਠਿੰਡਾ ਰੇਂਜ ਤੋਂ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਜਿਸ ਵਿੱਚ ਉਕਤ ਮੈਡੀਕਲ ਅਫਸਰ ਅਤੇ ਸਫਾਈ ਸੇਵਕ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 5,000 ਰੁਪਏ ਦੀ ਰਿਸ਼ਵਤ ਦੀ ਦੂਜੀ ਕਿਸ਼ਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ।

ਇਸ ਸਬੰਧੀ ਵਿਜੀਲੈਂਸ ਬਿਓਰੋ ਦੇ ਥਾਣਾ ਬਠਿੰਡਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਵਾਂ ਮੁਲਜ਼ਮਾਂ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਇਸ ਸਬੰਧੀ ਹੋਰ ਪੁੱਛਗਿੱਛ ਜਾਰੀ ਹੈ।

The post ਸਿਵਲ ਹਸਪਤਾਲ ਬਠਿੰਡਾ ਦਾ ਮੈਡੀਕਲ ਅਫਸਰ ਤੇ ਸਫਾਈ ਸੇਵਕ ਦੂਜੀ ਕਿਸ਼ਤ ਵਜੋਂ 5,000 ਰੁਪਏ ਰਿਸ਼ਵਤ ਲੈਂਦੇ ਵਿਜੀਲੈਂਸ ਬਿਊਰੋ ਵੱਲੋਂ ਕਾਬੂ appeared first on TheUnmute.com - Punjabi News.

Tags:
  • aam-aadmi-party
  • breaking-news
  • bribe
  • bribe-case
  • latest-news
  • news
  • vigilance-bureau

ਰੋਹਤਕ 'ਚ 4 ਏਕੜ ਜ਼ਮੀਨ 'ਤੇ ਬਣੇਗਾ ਵਾਧੂ ਜਲ ਘਰ: ਡਾ: ਬਨਵਾਰੀ ਲਾਲ

Monday 26 February 2024 02:10 PM UTC+00 | Tags: breaking-news dr-banwari-lal haryana-budget health-minister-dr-banwari-lal latest-news news rohtak the-unmute water-house

ਚੰਡੀਗੜ੍ਹ, 26 ਫਰਵਰੀ 2024: ਹਰਿਆਣਾ ਦੇ ਜਨ ਸਿਹਤ ਮੰਤਰੀ ਡਾ: ਬਨਵਾਰੀ ਲਾਲ ਨੇ ਕਿਹਾ ਕਿ ਰੋਹਤਕ (Rohtak) ਵਿੱਚ ਨਾਗਰਿਕਾਂ ਨੂੰ ਪੀਣ ਵਾਲੇ ਸਾਫ਼ ਪਾਣੀ ਦੀ ਲੋੜੀਂਦੀ ਮਾਤਰਾ ਪ੍ਰਦਾਨ ਕਰਨ ਲਈ 4 ਏਕੜ ਜ਼ਮੀਨ ਵਿੱਚ ਇੱਕ ਵਾਧੂ ਜਲ ਘਰ ਬਣਾਇਆ ਜਾਵੇਗਾ। ਇਸ ਲਈ ਜ਼ਮੀਨ ਦੀ ਚੋਣ ਕੀਤੀ ਜਾ ਰਹੀ ਹੈ। ਜਨ ਸਿਹਤ ਮੰਤਰੀ ਅੱਜ ਵਿਧਾਨ ਸਭਾ ਇਜਲਾਸ ਦੌਰਾਨ ਪੁੱਛੇ ਸਵਾਲ ਦਾ ਜਵਾਬ ਦੇ ਰਹੇ ਸਨ।

ਜਨ ਸਿਹਤ ਮੰਤਰੀ ਨੇ ਕਿਹਾ ਕਿ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਵਿਭਾਗ ਵੱਲੋਂ ਪ੍ਰਭਾਵਸ਼ਾਲੀ ਕਦਮ ਚੁੱਕੇ ਜਾ ਰਹੇ ਹਨ। ਜਨ ਸਿਹਤ ਮੰਤਰੀ ਨੇ ਕਿਹਾ ਕਿ ਵਿਭਾਗ ਵੱਲੋਂ ਪੀਣ ਵਾਲੇ ਪਾਣੀ ਦੀ ਸਪਲਾਈ ਵਿੱਚ ਗੰਦੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਜਾਂਚ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਸ਼ਹਿਰੀ ਮੋਟਰਾਂ ਨਾਲ ਪਾਈਪ ਲਾਈਨਾਂ ਵਿੱਚ ਖੜ੍ਹੇ ਪਾਣੀ ਨੂੰ ਚੁੱਕਣ ਦੀ ਕੋਸ਼ਿਸ਼ ਕਰਦੇ ਹਨ, ਜਿਸ ਕਾਰਨ ਗੰਦੇ ਪਾਣੀ ਦੀ ਸਪਲਾਈ ਹੁੰਦੀ ਹੈ, ਇਸ ਦਾ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਅਤੇ ਵਿਭਾਗ ਦੇ ਅਧਿਕਾਰੀਆਂ ਨੂੰ ਸ਼ਹਿਰ (Rohtak) ਵਿੱਚ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਉਣ ਅਤੇ ਗੰਦੇ ਪੀਣ ਵਾਲੇ ਪਾਣੀ ਦੀ ਸਪਲਾਈ ‘ਤੇ ਪੂਰਨ ਤੌਰ ‘ਤੇ ਪਾਬੰਦੀ ਲਗਾਉਣ ਦੇ ਸਪੱਸ਼ਟ ਨਿਰਦੇਸ਼ ਦਿੱਤੇ ਗਏ ਹਨ।

The post ਰੋਹਤਕ ‘ਚ 4 ਏਕੜ ਜ਼ਮੀਨ ‘ਤੇ ਬਣੇਗਾ ਵਾਧੂ ਜਲ ਘਰ: ਡਾ: ਬਨਵਾਰੀ ਲਾਲ appeared first on TheUnmute.com - Punjabi News.

Tags:
  • breaking-news
  • dr-banwari-lal
  • haryana-budget
  • health-minister-dr-banwari-lal
  • latest-news
  • news
  • rohtak
  • the-unmute
  • water-house

ਚੰਡੀਗੜ੍ਹ, 26 ਫਰਵਰੀ 2024: ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਬ੍ਰਹਮ ਸ਼ੰਕਰ ਜਿੰਪਾ (Brahm Shankar Jimpa) ਨੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਚਲਾਏ ਜਾ ਰਹੇ ਪ੍ਰਮੁੱਖ ਜਲ ਸਪਲਾਈ ਅਤੇ ਸੈਨੀਟੇਸ਼ਨ ਪ੍ਰਾਜੈਕਟਾਂ ਦਾ ਜਾਇਜ਼ਾ ਲੈਣ ਲਈ ਵਿਭਾਗ ਦੇ ਸਾਰੇ ਸੀਨੀਅਰ ਅਧਿਕਾਰੀਆਂ ਨਾਲ ਵਿਆਪਕ ਸਮੀਖਿਆ ਕੀਤੀ।

ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਪ੍ਰਮੁੱਖ ਸਕੱਤਰ ਨੀਲਕੰਠ ਐਸ. ਅਵਹਾੜ ਨੇ ਸਰੋਤਾਂ ਨੂੰ ਜ਼ਮੀਨੀ ਪਾਣੀ ਦੀ ਥਾਂ ਸਤਹੀ ਪਾਣੀ ਵਿੱਚ ਤਬਦੀਲੀ ਲਈ ਵਿਭਾਗ ਵੱਲੋਂ 2174.41 ਕਰੋੜ ਰੁਪਏ ਦੀ ਲਾਗਤ ਨਾਲ ਚਲਾਈਆਂ ਜਾ ਰਹੀਆਂ 15 ਵਿਆਪਕ ਸਰਫੇਸ ਵਾਟਰ ਸਪਲਾਈ ਸਕੀਮਾਂ ਦੀ ਪ੍ਰਗਤੀ ਸਬੰਧੀ ਜਾਣਕਾਰੀ ਦਿੱਤੀ, ਜਿਸ ਵਿੱਚ 1721 ਪਿੰਡਾਂ ਨੂੰ ਕਵਰ ਕੀਤਾ ਗਿਆ ਹੈ। ਮੰਤਰੀ ਨੇ ਇਨ੍ਹਾਂ ਵਿਆਪਕ ਸਤਹੀ ਜਲ ਸਪਲਾਈ ਸਕੀਮਾਂ ਨੂੰ ਤੇਜ਼ੀ ਨਾਲ ਲਾਗੂ ਕਰਨ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਤਾਂ ਜੋ ਇਨ੍ਹਾਂ ਸਤਹੀ ਜਲ ਪ੍ਰਾਜੈਕਟਾਂ ਅਧੀਨ ਆਉਂਦੇ ਸਾਰੇ ਵਸਨੀਕਾਂ ਨੂੰ ਸਮੇਂ ਸਿਰ ਪੀਣ ਯੋਗ ਪਾਣੀ ਦੀ ਸਪਲਾਈ ਯਕੀਨੀ ਬਣਾਈ ਜਾ ਸਕੇ।

ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਫੇਜ਼-2 ਅਧੀਨ ਪਿੰਡਾਂ ਦੀ ਕਾਇਆ ਕਲਪ ਕਰਨ ਦੇ ਟੀਚੇ ਨੂੰ ਪ੍ਰਾਪਤ ਕਰਨ ਵੱਲ ਹੋਰ ਕਦਮ ਚੁੱਕਦਿਆਂ ਵਿਭਾਗ ਵੱਲੋਂ 92935 ਵਿਅਕਤੀਗਤ ਘਰੇਲੂ ਪਖਾਨਿਆਂ ਦੇ ਨਿਰਮਾਣ ਲਈ 139.40 ਕਰੋੜ ਰੁਪਏ, 2400 ਕਮਿਊਨਿਟੀ ਸੈਨੇਟਰੀ ਕੰਪਲੈਕਸਾਂ ਲਈ 50.40 ਕਰੋੜ ਰੁਪਏ, ਠੋਸ ਕੂੜਾ-ਕਰਕਟ ਪ੍ਰਬੰਧਨ ਲਈ 9042 ਗ੍ਰਾਮ ਪੰਚਾਇਤਾਂ ਵਾਸਤੇ 53.20 ਕਰੋੜ ਰੁਪਏ, ਤਰਲ ਰਹਿੰਦ-ਖੂੰਹਦ ਪ੍ਰਬੰਧਨ ਲਈ 4846 ਗ੍ਰਾਮ ਪੰਚਾਇਤਾਂ ਵਾਸਤੇ 181.90 ਕਰੋੜ ਰੁਪਏ ਦੀ ਰਾਸ਼ੀ ਦੀ ਵੰਡ ਕੀਤੀ ਗਈ ਹੈ।

ਕੰਢੀ ਅਤੇ ਪਾਣੀ ਦੇ ਸੰਕਟ ਨਾਲ ਜੂਝਣ ਵਾਲੇ ਹੋਰ ਖੇਤਰਾਂ ਵਿੱਚ ਪਾਣੀ ਦੀ ਕਮੀ ਨੂੰ ਹੱਲ ਕਰਨ ਵੱਲ ਵਿਸ਼ੇਸ਼ ਧਿਆਨ ਦੇਣ ਲਈ ਕਿਹਾ ਗਿਆ।

ਮੀਟਿੰਗ ਦੌਰਾਨ ਕੈਬਨਿਟ ਮੰਤਰੀ ਜਿੰਪਾ (Brahm Shankar Jimpa) ਨੇ ਅਧਿਕਾਰੀਆਂ ਨੂੰ ਵਿਭਾਗ ਦੀਆਂ ਸਮੂਹ ਸ਼੍ਰੇਣੀਆਂ ਦੀ ਤਰੱਕੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਦੀ ਹਦਾਇਤ ਕੀਤੀ। ਇਸ ਦੇ ਨਾਲ ਹੀ ਵੱਖ-ਵੱਖ ਕਰਮਚਾਰੀ ਯੂਨੀਅਨਾਂ ਵੱਲੋਂ ਉਠਾਏ ਗਏ ਮੁੱਦਿਆਂ ਦੀ ਬਾਰੀਕੀ ਨਾਲ ਸਮੀਖਿਆ ਕੀਤੀ ਗਈ ਅਤੇ ਅਧਿਕਾਰੀਆਂ ਨੂੰ ਵਿਭਾਗ ਅੰਦਰ ਕੰਮ ਲਈ ਅਨੁਕੂਲ ਮਾਹੌਲ ਨੂੰ ਬਰਕਰਾਰ ਰੱਖਦਿਆਂ ਕਾਨੂੰਨ ਤੇ ਨਿਯਮਾਂ ਅਨੁਸਾਰ ਉਨ੍ਹਾਂ ਦੇ ਮੁੱਦਿਆਂ ਨੂੰ ਹੱਲ ਕਰਨ ਦੀ ਹਦਾਇਤ ਕੀਤੀ।

ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਵਿਆਪਕ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਪੀਣ ਵਾਲੇ ਸਾਫ਼ ਪਾਣੀ ਦੀ ਸਪਲਾਈ ਦੇ ਨਾਲ-ਨਾਲ ਠੋਸ ਤੇ ਤਰਲ ਰਹਿੰਦ-ਖੂੰਹਦ ਪ੍ਰਬੰਧਨ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਤਾਂ ਜੋ ਪਿੰਡਾਂ ਨੂੰ ਮਾਡਲ ਪਿੰਡ ਬਣਾਇਆ ਜਾ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਸ਼ੇਸ਼ ਸਕੱਤਰ ਕਮ ਮਿਸ਼ਨ ਡਾਇਰੈਕਟਰ ਸਵੱਛ ਭਾਰਤ ਮਿਸ਼ਨ ਅਮਿਤ ਤਲਵਾਰ ਵੀ ਹਾਜ਼ਿਰ ਸਨ।

The post ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਵਿਭਾਗ ਦੇ ਪ੍ਰਮੁੱਖ ਪ੍ਰਾਜੈਕਟਾਂ ਦਾ ਲਿਆ ਜਾਇਜ਼ਾ appeared first on TheUnmute.com - Punjabi News.

Tags:
  • breaking-news
  • clean-water
  • news
  • water-issue
  • water-supply
  • water-supply-and-sanitation

ਭਾਰਤੀ ਰਿਜ਼ਰਵ ਬੈਂਕ ਨੇ ਵਿੱਤੀ ਸਾਖਰਤਾ ਹਫਤਾ- 2024 ਦਾ ਕੀਤਾ ਉਦਘਾਟਨ

Monday 26 February 2024 02:21 PM UTC+00 | Tags: aam-aadmi-party breaking-news financial-literacy-week latest-news news reserve-bank-of-india the-unmute-punjabi-news

ਮੋਹਾਲੀ 26 ਫਰਵਰੀ 2024: ਵਿੱਤੀ ਸਾਖਰਤਾ ਹਫਤਾ (Financial Literacy Week), 2016 ਤੋਂ, ਆਰਬੀਆਈ ਦੀ ਇੱਕ ਸਾਲਾਨਾ ਪਹਿਲ ਹੈ, ਜਿਸਦਾ ਉਦੇਸ਼ ਇੱਕ' ਟਾਰਗੇਟੇਡ ਮੁਹਿੰਮ ਦੁਆਰਾ ਵਿੱਤੀ ਮੁੱਦਿਆਂ ‘ਤੇ ਜਾਗਰੂਕ ਕਰਨਾ ਹੈ। ਇਸ ਸਾਲ ਦੀ ਥੀਮ, “ਕਰੋ ਸਹੀ ਸ਼ੁਰੂਆਤ: ਬਣੋ ਵਿੱਤੀ ਤੌਰ ਤੇ ਸਮਾਰਟ”, ਨੌਜਵਾਨਾਂ ਨੂੰ ਨਿੱਜੀ ਵਿੱਤ ਦੀਆਂ ਗੁੰਝਲਾਂ ਨਾਲ ਨਜਿੱਠਣ ਅਤੇ ਲੰਬੇ ਸਮੇਂ ਦੀ ਵਿੱਤੀ ਸੁਰੱਖਿਆ ਅਤੇ ਸਫਲਤਾ ਲਈ ਇੱਕ ਮਜ਼ਬੂਤ ​​ਵਿੱਤੀ ਬੁਨਿਆਦ ਬਣਾਉਣ ਲਈ ਸ਼ਕਤੀਕਰਨ ਦੇ ਮਹੱਤਵ ਨੂੰ ਉਜਾਗਰ ਕਰਦੀ ਹੈ।

ਆਰਬੀਆਈ ਦੇ ਚੰਡੀਗੜ੍ਹ ਦਫ਼ਤਰ ਦੁਆਰਾ, ਵਿੱਤੀ ਸਾਖਰਤਾ -2024 ਦਾ ਉਦਘਾਟਨ 26 ਫਰਵਰੀ 2024 ਨੂੰ ਕੀਤਾ ਗਿਆ । ਵਿਵੇਕ ਸ਼੍ਰੀਵਾਸਤਵ, ਖੇਤਰੀ ਨਿਦੇਸ਼ਕ, ਭਾਰਤੀ ਰਿਜ਼ਰਵ ਬੈਂਕ (ਹਰਿਆਣਾ, ਪੰਜਾਬ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍) ਸਮਾਗਮ ਵਿੱਚ ਹਾਜ਼ਰ ਸਨ ਅਤੇ ਉਹਨਾਂ ਨੇ ਹੋਰ ਮਾਣਯੋਗ ਸ਼ਖਸੀਅਤਾਂ, ਜਿਵੇਂ ਕਿ ਵਿਨੋਦ ਜੈਸਵਾਲ, ਸੀਜੀਐਮ (ਐਸਬੀਆਈ), ਰਘੂਨਾਥ ਬੀ, ਸੀਜੀਐਮ (ਨਾਬਾਰਡ), ਵਪਾਰਕ ਬੈਂਕਾਂ ਦੇ ਸੀਨੀਅਰ ਅਧਿਕਾਰੀਆਂ, ਪੰਜਾਬ, ਹਰਿਆਣਾ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਰਾਜ ਪੱਧਰੀ ਬੈਂਕਰਜ਼ ਕਮੇਟੀ ਦੇ ਕਨਵੀਨਰਾਂ, ਗੈਰ ਸਰਕਾਰੀ ਸੰਗਠਨਾਂ ਅਤੇ ਵਿੱਤੀ ਸਾਖਰਤਾ ਸਲਾਹਕਾਰਾਂ ਦੇ ਨਾਲ ਪ੍ਰੋਗਰਾਮ ਦਾ ਉਦਘਾਟਨ ਵੀ ਕੀਤਾ।

ਉਦਘਾਟਨ ‘ਤੇ ਬੋਲਦੇ ਹੋਏ, ਵਿਵੇਕ ਸ਼੍ਰੀਵਾਸਤਵ ਨੇ ਵਿੱਤੀ ਸਾਖਰਤਾ ਦੀ ਇਸ ਯਾਤਰਾ ਨੂੰ ਸ਼ੁਰੂ ਕਰਨ ਤੋਂ ਬਾਅਦ ਦੇਸ਼ ਦੁਆਰਾ ਕੀਤੀ ਗਈ ਤਰੱਕੀ ‘ਤੇ ਚਾਨਣ ਪਾਇਆ। ਉਹਨਾਂ ਨੇ ਦੱਸਿਆ ਕਿ ਇਹ ਸਾਰੇ ਹਿੱਸੇਦਾਰਾਂ ਦੀ ਸਰਗਰਮ ਭਾਗੀਦਾਰੀ ਅਤੇ ਵਚਨਬੱਧਤਾ ਦਾ ਨਤੀਜਾ ਹੈ ਅਤੇ ਇਸ ਪਹਿਲੂ ਵਿੱਚ ਸ਼ਾਨਦਾਰ ਭੂਮਿਕਾ ਲਈ ਬੈਂਕਿੰਗ ਪਰਿਵਾਰ ਦੀ ਸਰਾਹਣਾ ਕੀਤੀ । ਹਾਲਾਂਕਿ, ਉਹਨਾਂ ਨੇ ਇਹ ਵੀ ਕਿਹਾ ਕਿ "ਇਹ ਇੱਕ ਨਿਰੰਤਰ ਯਾਤਰਾ ਹੈ ਅਤੇ ਜਿਵੇਂ-ਜਿਵੇਂ ਅਰਥ ਵਿਵਸਥਾ ਵਧਦੀ ਹੈ ਅਤੇ ਨਿਵੇਸ਼ ਤੇ ਬੱਚਤ ਦੇ ਗੈਰ-ਰਵਾਇਤੀ ਰਸਤੇ ਲੋਕਪ੍ਰਿਯ ਹੁੰਦੇ ਹਨ, ਵਿੱਤੀ ਸਾਖਰਤਾ ਦੀਆਂ ਬਾਰੀਕੀਆਂ ਵੀ ਬਦਲ ਜਾਣਗੀਆਂ ।

ਉਨ੍ਹਾਂ ਨੇ ਸਾਈਬਰ ਧੋਖਾਧੜੀ, ਜੋ ਕਿ ਅੱਜ ਇੱਕ ਵੱਡਾ ਖ਼ਤਰਾ ਹੈ, ਬਾਰੇ ਵਿੱਤੀ ਸਾਖਰਤਾ ਫੈਲਾਉਣ ਦੀ ਲੋੜ ‘ਤੇ ਵੀ ਜ਼ੋਰ ਦਿੱਤਾ ਅਤੇ ਇਸ ਯਤਨ ਵਿੱਚ ਨੌਜਵਾਨਾਂ ਨੂੰ ਮਾਸਕਟ ਬਣਾਉਣ ਲਈ ਕਿਹਾ। ਇਸ ਸਾਲ ਦੀ ਥੀਮ, “ਕਰੋ ਸਹੀ ਸ਼ੁਰੂਆਤ: ਬਣੋ ਵਿੱਤੀ ਤੌਰ ਤੇ ਸਮਾਰਟ”, ਵਿੱਤੀ ਸਾਖਰਤਾ ਦੇ ਨਾਲ ਨੌਜਵਾਨਾਂ ਨੂੰ ਸਮਰੱਥ ਬਣਾਉਣ ਦੇ ਮਹੱਤਵ ਨੂੰ ਰੇਖਾਂਕਿਤ ਕਰਦੀ ਹੈ, ਉਹਨਾਂ ਨੂੰ ਆਪਣੇ ਪੈਸੇ ਦੇ ਪ੍ਰਬੰਧਨ, ਵਿੱਤੀ ਟੀਚੇ ਨਿਰਧਾਰਤ ਕਰਨ ਅਤੇ ਭਵਿੱਖ ਲਈ ਯੋਜਨਾ ਬਣਾਉਣ ਬਾਰੇ ਫੈਸਲੇ ਲੈਣ ਦੇ ਯੋਗ ਬਣਾਉਂਦੀ ਹੈ ।

ਐੱਫ.ਐੱਲ.ਡਬਲ‍ਯੂ- 2024 ਦੇ ਪ੍ਰਭਾਵ ਨੂੰ ਵਧਾਉਣ ਲਈ, ਇਸ ਸਾਲ ਦੀ ਥੀਮ ਨਾਲ ਸੰਬੰਧਿਤ ਜ਼ਰੂਰੀ ਸੰਦੇਸ਼ਾਂ ਨੂੰ ਪ੍ਰਸਾਰਿਤ ਕਰਨ ਲਈ ਆਰਬੀਆਈ ਦੁਆਰਾ ਪੋਸਟਰਾਂ ਅਤੇ ਆਡੀਓ ਵਿਜ਼ੁਅਲਸ ਸਮੇਤ ਦਿਲਚਸਪ ਸਮੱਗਰੀ ਤਿਆਰ ਕੀਤੀ ਗਈ ਹੈ। ਬੈਂਕਾਂ ਨੂੰ ਇਹ ਅਪੀਲ ਵੀ ਕੀਤੀ ਗਈ ਹੈ ਕਿ ਉਹ ਡਿਜੀਟਲ ਪਲੇਟਫਾਰਮ, ਏਟੀਐਮ, ਮੋਬਾਈਲ ਐਪਲੀਕੇਸ਼ਨਾਂ ਰਾਹੀਂ ਜਾਗਰੂਕਤਾ ਫੈਲਾਉਣ ਅਤੇ ਆਪਣੀਆਂ ਸ਼ਾਖਾਵਾਂ ਵਿੱਚ ਵਿੱਤੀ ਜਾਗਰੂਕਤਾ ਸਮੱਗਰੀ ਪ੍ਰਦਰਸ਼ਿਤ ਕਰਨ ।

ਆਰਬੀਆਈ ਪੂਰੇ ਹਫ਼ਤੇ ਵਿੱਚ ਇੱਕ ਕੇਂਦਰੀ ਜਨ ਮੀਡੀਆ ਮੁਹਿੰਮ ਵੀ ਚਲਾਏਗਾ, ਜਿਸ ਵਿੱਚ ਜ਼ਰੂਰੀ ਵਿੱਤੀ ਜਾਗਰੂਕਤਾ ਸੰਦੇਸ਼ਾਂ ਦਾ ਪ੍ਰਸਾਰ ਕੀਤਾ ਜਾਵੇਗਾ । ਇਸ ਤੋਂ ਇਲਾਵਾ, ਵਿਆਪਕ ਭਾਗੀਦਾਰੀ ਅਤੇ ਪ੍ਰਭਾਵ ਨੂੰ ਯਕੀਨੀ ਬਣਾਉਣ ਲਈ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਜਾਗਰੂਕ ਬਣਾਉਣ ਵਾਲੇ ਆਊਟਰੀਚ ਪ੍ਰੋਗਰਾਮ ਕਰਵਾਏ ਜਾਣਗੇ।

The post ਭਾਰਤੀ ਰਿਜ਼ਰਵ ਬੈਂਕ ਨੇ ਵਿੱਤੀ ਸਾਖਰਤਾ ਹਫਤਾ- 2024 ਦਾ ਕੀਤਾ ਉਦਘਾਟਨ appeared first on TheUnmute.com - Punjabi News.

Tags:
  • aam-aadmi-party
  • breaking-news
  • financial-literacy-week
  • latest-news
  • news
  • reserve-bank-of-india
  • the-unmute-punjabi-news

ਆਲ ਇੰਡੀਆ ਜੱਟ ਮਹਾਂਸਭਾ ਦੇ ਪੰਜਾਬ ਯੂਨਿਟ ਦੇ ਯੂਥ ਵਿੰਗ ਕੀਤੇ ਭੰਗ

Monday 26 February 2024 02:31 PM UTC+00 | Tags: breaking-news mahasabha punjabi-news punjab-news the-unmute-breaking-news

ਚੰਡੀਗੜ੍ਹ, 26 ਫਰਵਰੀ 2024: ਆਲ ਇੰਡੀਆ ਜੱਟ ਮਹਾਂਸਭਾ ਦੇ ਪੰਜਾਬ ਯੂਨਿਟ ਦੇ ਯੂਥ ਵਿੰਗ, ਮਹਿਲਾ ਵਿੰਗ, ਯੂਥ ਮਹਿਲਾ ਵਿੰਗ ਨੂੰ ਤੁਰੰਤ ਪ੍ਰਭਾਵ ਨਾਲ ਭੰਗ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਆਲ ਇੰਡੀਆ ਜੱਟ ਮਹਾਂਸਭਾ ਦੇ ਮੁੱਖ ਵਿੰਗ ਦੇ ਸਾਰੇ ਸੀਨੀਅਰ ਉਪ ਪ੍ਰਧਾਨਾਂ, ਉਪ ਪ੍ਰਧਾਨਾਂ, ਜਨਰਲ ਸਕੱਤਰਾਂ, ਸਕੱਤਰਾਂ, ਸਯੁੰਕਤ ਸਕੱਤਰਾਂ, ਜਥੇਬੰਦਕ ਸਕੱਤਰਾਂ ਦੀਆ ਅਤੇ ਸਾਰੇ ਜੋਨਲ ਪ੍ਰਧਾਨਾਂ, ਸਾਰੇ ਜਿਲ੍ਹਿਆਂ ਦੇ ਪ੍ਰਧਾਨਾਂ ਤੇ ਸਾਰੇ ਬਲਾਕਾਂ ਦੇ ਪ੍ਰਧਾਨਾਂ ਅਤੇ ਅਤੇ ਸਾਰੇ ਜੌਨਲ ਜ਼ਿਲ੍ਹਾ ਤੇ ਬਲਾਕ ਲੈਵਲ ਦੇ ਸਾਰੇ ਅਹੁਦਿਆਂ ਤੇ ਕੀਤੀਆਂ ਸਾਰੀਆਂ ਨਿਯੁਕਤੀਆਂ ਵੀ ਤੁਰੰਤ ਪ੍ਰਭਾਵ ਨਾਲ ਰੱਦ ਕੀਤੀਆਂ ਗਈਆਂ ਹਨ।

ਆਲ ਇੰਡੀਆ ਜੱਟ ਮਹਾਂਸਭਾ ਦੇ ਪੰਜਾਬ ਯੂਨਿਟ ਦੇ ਅਲੱਗ ਅਲੱਗ ਅਹੁਦਿਆਂ ‘ਤੇ ਛੇਤੀ ਨਵੀਆਂ ਦੁਬਾਰਾ ਨਿਯੁਕਤੀਆਂ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਪੰਜਾਬ ਦੇ ਯੂਥ ਵਿੰਗ, ਮਹਿਲਾ ਵਿੰਗ ਤੇ ਮਹਿਲਾ ਯੂਥ ਵਿੰਗ ਦਾ ਮੁੜ ਪੁਨਰਗਠਨ ਕੀਤਾ ਜਾਵੇਗਾ।

The post ਆਲ ਇੰਡੀਆ ਜੱਟ ਮਹਾਂਸਭਾ ਦੇ ਪੰਜਾਬ ਯੂਨਿਟ ਦੇ ਯੂਥ ਵਿੰਗ ਕੀਤੇ ਭੰਗ appeared first on TheUnmute.com - Punjabi News.

Tags:
  • breaking-news
  • mahasabha
  • punjabi-news
  • punjab-news
  • the-unmute-breaking-news

ਐਸ.ਏ.ਐਸ.ਨਗਰ 26 ਫ਼ਰਵਰੀ, 2024: ਪੰਜਾਬ ਸਰਕਾਰ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਦਾ ਮੌਕੇ 'ਤੇ ਨਿਪਟਾਰਾ ਕਰਨ ਦੇ ਮੰਤਵ ਨਾਲ 6 ਫ਼ਰਵਰੀ ਤੋਂ ਸ਼ੁਰੂ ਕੀਤੇ ਗਏ ਕੈਂਪ 'ਆਪ ਦੀ ਸਰਕਾਰ ਆਪ ਦੇ ਦੁਆਰ' ਜਨਤਕ ਕੈਂਪਾਂ ਦੀ ਲੜੀ ਦੇ ਮੱਦੇਨਜ਼ਰ ਐਸ.ਡੀ.ਐਮ. ਦੀਪਾਂਕਰ ਗਰਗ ਵੱਲੋਂ ਮੋਹਾਲੀ ਸਬ ਡਵੀਜ਼ਨ ਵਿੱਚ 28 ਤੋਂ 4 ਮਾਰਚ ਤੱਕ ਲੱਗਣ ਵਾਲੇ ਪਿੰਡ/ਵਾਰਡ ਵਾਰ ਕੈਂਪਾਂ ਦੀ ਸਮਾਂ ਸਾਰਣੀ ਜਾਰੀ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਰੋਜ਼ਾਨਾ ਚਾਰ ਪਿੰਡਾਂ/ਵਾਰਡਾਂ 'ਚ ਕੈਂਪ ਲਾਏ ਜਾਣਗੇ, ਜਿਨ੍ਹਾਂ 'ਚ ਮੌਕੇ 'ਤੇ ਹਾਜ਼ਰ ਅਧਿਕਾਰੀ/ਕਰਮਚਾਰੀ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਕੈਂਪ ਦੌਰਾਨ ਹੱਲ ਕਰਨਗੇ। ਉਨ੍ਹਾਂ ਨੇ ਲੋਕਾਂ ਨੂੰ ਆਪਣੇ ਪਿੰਡ/ਵਾਰਡ 'ਚ ਲੱਗਣ ਵਾਲੇ ਕੈਂਪ 'ਚ ਮਿੱਥੀ ਤਰੀਕ ਨੂੰ ਪੁੱਜਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ 28 ਫ਼ਰਵਰੀ ਨੂੰ ਧਰਮਗੜ (ਬਨੂੰੜ), ਮਠਿਆਰਾ ਵਿਖੇ ਸਵੇਰੇ 10 ਤੋਂ 1 ਵਜੇ ਤੱਕ ਅਤੇ ਖਾਸਪੁਰ, ਮਮੋਲੀ ਵਿਖੇ ਦੁਪਹਿਰ 2 ਤੋਂ 5 ਵਜੇ ਸ਼ਾਮ ਤੱਕ ਕੈਂਪ ਲਾਏ ਜਾਣਗੇ।

29 ਫ਼ਰਵਰੀ ਨੂੰ ਹੰਸਾਲਾ, ਰਾਜੋਮਾਜਰਾ ਵਿਖੇ ਸਵੇਰੇ 10 ਤੋਂ 1 ਵਜੇ ਤੱਕ ਅਤੇ ਹੁੰਬੜਾ ਵਿਖੇ ਦੁਪਹਿਰ 2 ਤੋਂ 5 ਵਜੇ ਸ਼ਾਮ ਤੱਕ ਕੈਂਪ ਲਗਾਏ ਜਾਣਗੇ। 1 ਮਾਰਚ ਨੂੰ ਨਡਿਆਲੀ (ਬਨੂੰੜ), ਰਾਮਗੜ੍ਹ ਉਰਫ ਬੂਟਾ ਸਿੰਘ ਵਾਲਾ ਵਿਖੇ ਸਵੇਰੇ 10 ਤੋਂ 1 ਵਜੇ ਤੱਕ, ਗੋਬਿੰਦਪੁਰ ਅਤੇ ਵਾਰਡ ਨੰ. 44,41,43,46 ਐਸ.ਏ.ਐਸ ਨਗਰ ਵਿਖੇ ਦੁਪਹਿਰ 2 ਤੋਂ 5 ਵਜੇ ਸ਼ਾਮ ਤੱਕ ਕੈਂਪ ਲਾਏ ਜਾਣਗੇ। 2 ਮਾਰਚ ਨੂੰ ਗਿੱਦੜਪੁਰ, ਮੌਲੀ ਬੈਦਵਾਨ ਸਵੇਰੇ 10 ਵਜੇ ਤੋਂ 1 ਵਜੇ ਤੱਕ, ਸੈਦਪੁਰ ਅਤੇ ਰਾਏਪੁਰ ਖੁਰਦ ਵਿਖੇ ਦੁਪਿਹਰ 2 ਤੋਂ 5 ਵਜੇ ਸ਼ਾਮ ਤੱਕ ਕੈਂਪ ਲਗਾਏ ਜਾਣਗੇ।

3 ਮਾਰਚ ਨੂੰ ਵਾਰਡ ਨੰਬਰ 29,34,35,36 ਅਤੇ ਵਾਰਡ ਨੰਬਰ 13,14,15,16,17 ਅਤੇ 23 ਐਸ.ਏ. ਐਸ. ਨਗਰ ਵਿਖੇ ਸਵੇਰੇ 10 ਤੋਂ 1 ਵਜੇ ਤੱਕ, ਵਾਰਡ ਨੰਬਰ 37,38,39,42 ਅਤੇ ਵਾਰਡ ਨੰਬਰ 18,19,20,21,22 ਵਿਖੇ ਦੁਪਹਿਰ 2 ਤੋਂ 5 ਵਜੇ ਤੱਕ ਕੈਂਪ ਲਗਾਏ ਜਾਣਗੇ। 4 ਮਾਰਚ ਨੂੰ ਵਾਰਡ ਨੰਬਰ 24,25,26,27,28 ਅਤੇ 30 ਵਿਖੇ ਸਵੇਰੇ 10 ਤੋਂ 1 ਵਜੇ ਤੱਕ, ਵਾਰਡ ਨੰਬਰ 31,40,32,33 ਵਿਖੇ ਦੁਪਹਿਰ 2 ਤੋਂ ਸ਼ਾਮ 5 ਵਜੇ ਤੱਕ ਕੈਂਪ ਲਗਾਏ ਜਾਣਗੇ।

ਉਨ੍ਹਾਂ ਕਿਹਾ ਕਿ ਇਨ੍ਹਾਂ ਕੈਂਪਾਂ ਦਾ ਮੁੱਖ ਟੀਚਾ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਨੇੜੇ ਅਤੇ ਇੱਕੋ ਛੱਤ ਥੱਲੇ ਪੰਜਾਬ ਸਰਕਾਰ ਵੱਲੋਂ ਜਾਰੀ ਲੋਕ ਭਲਾਈ ਸਕੀਮਾਂ ਦਾ ਲਾਭ ਪੰਹੁਚਾਉਣਾ ਅਤੇ ਨਾਗਰਿਕਾਂ ਦੀਆਂ ਮੁਸ਼ਕਿਲਾਂ ਨੂੰ ਸੁਣ ਜਲਦ ਨਿਪਟਾਰੇ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਸਾਰੇ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਉਹ ਕੈਂਪ ਵਿੱਚ ਪ੍ਰਾਪਤ ਯੋਗ ਅਰਜ਼ੀਆਂ ਦਾ ਪਹਿਲ ਦੇ ਆਧਾਰ 'ਤੇ ਨਿਬੇੜਾ ਕਰਨ।
ਉਨ੍ਹਾਂ ਸਪੱਸ਼ਟ ਕੀਤਾ ਕਿ ਇਨ੍ਹਾਂ ਕੈਂਪਾਂ ਦੌਰਾਨ ਪੰਜਾਬ ਸਰਕਾਰ ਵੱਲੋਂ ਘਰ-ਘਰ ਜਾ ਕੇ ਦੇਣੀਆਂ ਸ਼ੁਰੂ ਕੀਤੀਆਂ ਗਈਆਂ 43 (ਹੁਣ ਵਧ ਕੇ 45) ਸੇਵਾਵਾਂ ਨਾਲ ਸਬੰਧਤ ਅਰਜ਼ੀਆਂ ਵੀ ਪ੍ਰਾਪਤ ਕੀਤੀਆਂ ਜਾਣਗੀਆਂ ਜੋ ਕਿ 1076 ਨੰਬਰ 'ਤੇ ਕਾਲ ਕਰਕੇ ਬੁੱਕ ਕਰਵਾਈਆਂ ਜਾਂਦੀਆਂ ਹਨ।

ਇਹ ਸੇਵਾਵਾਂ ਕੈਂਪ 'ਚ ਮਿਲਣਗੀਆਂ

ਐਸ.ਡੀ.ਐਮ ਦੀਪਾਂਕਰ ਗਰਗ ਨੇ ਦੱਸਿਆ ਕਿ ਜਨਮ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਲਾਭਪਾਤਰੀਆਂ ਦੇ ਬੱਚਿਆਂ ਨੂੰ ਵਜ਼ੀਫੇ, ਰਿਹਾਇਸ਼ ਸਰਟੀਫਿਕੇਟ, ਅਨੁਸੂਚਿਤ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਸਰਟੀਫਿਕੇਟ, ਬੁਢਾਪਾ, ਦਿਵਯਾਂਗ ਅਤੇ ਆਸ਼ਰਿਤ ਪੈਨਸ਼ਨ, ਉਸਾਰੀ ਕਿਰਤੀਆਂ ਸਬੰਧੀ ਲਾਭਪਾਤਰੀ, ਜਨਮ ਸਰਟੀਫਿਕੇਟ 'ਚ ਨਾਂ ਦੀ ਤਬਦੀਲੀ, ਬਿਜਲੀ ਦੇ ਬਿੱਲਾਂ ਦੇ ਭੁਗਤਾਨ, ਮਾਲ ਵਿਭਾਗ ਸਬੰਧੀ ਰਿਕਾਰਡ ਦੀ ਪੜਤਾਲ, ਸ਼ਾਦੀ ਦੀ ਰਜਿਸਟ੍ਰੇਸ਼ਨ, ਮੌਤ ਦੇ ਸਰਟੀਫਿਕੇਟ ਦੀ ਇਕ ਤੋਂ ਵੱਧ ਕਾਪੀਆਂ, ਦਸਤਾਵੇਜ਼ਾਂ ਦੇ ਤਸਦੀਕ ਸ਼ੁਦਾ ਕਾਪੀਆਂ, ਪੇਂਡੂ ਖੇਤਰ ਸਰਟੀਫਿਕੇਟ, ਫਰਦ ਬਣਾਉਣੀ, ਆਮ ਜਾਤੀ ਸਰਟੀਫਿਕੇਟ, ਸ਼ਗਨ ਸਕੀਮ, ਜ਼ਮੀਨ ਦੀ ਨਿਸ਼ਾਨਦੇਹੀ,ਐੱਨ.ਆਰ. ਆਈ. ਦੇ ਸਰਟੀਫਿਕੇਟਾਂ ਦੇ ਕਾਉਂਟਰ ਦਸਤਖ਼ਤ, ਪੁਲਿਸ ਕਲੀਅਰੈਂਸ ਸਰਟੀਫਿਕੇਟ ਦੇ ਕਾਉਂਟਰ ਦਸਤਖ਼ਤ, ਮੌਤ ਸਰਟੀਫਿਕੇਟ 'ਚ ਤਬਦੀਲੀ ਆਦਿ ਸ਼ਾਮਲ ਹਨ।

ਇਹ ਸੇਵਾਵਾਂ ਨਹੀਂ ਮਿਲਣਗੀਆਂ

ਉਨ੍ਹਾਂ ਕਿਹਾ ਕਿ ਇਨ੍ਹਾਂ ਕੈਂਪਾਂ 'ਚ ਕਚਿਹਰੀਆਂ 'ਚ ਬਕਾਇਆ ਪਏ ਕੇਸ, ਸੜਕਾਂ, ਸਕੂਲਾਂ, ਡਿਸਪੈਂਸਰੀਆਂ ਆਦਿ ਦੀ ਅਪਗ੍ਰੇਡੇਸ਼ਨ ਜਾਂ ਉਸਾਰੀ, 5 ਮਰਲਾ ਪਲਾਟ ਸਕੀਮ, ਖੇਤੀਬਾੜੀ ਕਰਜ਼ਾ ਮਾਫ਼ੀ, ਸਕੂਲਾਂ, ਡਿਸਪੈਂਸਰੀਆਂ 'ਚ ਸਰਕਾਰੀ ਕਰਮਚਾਰੀਆਂ ਦੀ ਘਾਟ ਅਤੇ ਉਨ੍ਹਾਂ ਬੁਢਾਪਾ ਪੈਨਸ਼ਨ ਕੇਸਾਂ ਨੂੰ ਨਹੀਂ ਲਿਆ ਜਾਵੇਗਾ, ਜਿਹੜੇ ਲੋਕ ਪੈਨਸ਼ਨ ਲੈਣ ਦੀ ਯੋਗਤਾ ਪੂਰੀ ਨਹੀਂ ਕਰਦੇ।

ਇਹਨਾਂ ਕੈਂਪਾਂ ਵਿੱਚ ਸੇਵਾਵਾਂ ਪ੍ਰਾਪਤ ਕਰਨ ਲਈ ਆਧਾਰ ਕਾਰਡ, ਵੋਟਰ ਕਾਰਡ, ਦੋ ਪਾਸਪੋਰਟ ਸਾਈਜ਼ ਫੋਟੋਆਂ ਅਤੇ ਜੇ ਕੋਈ ਸੇਵਾ ਸਕੂਲ ਵਿੱਚ ਪੜ੍ਹਦੇ ਬੱਚਿਆਂ ਲਈ ਹੈ ਤਾਂ ਉਸਦਾ ਜਨਮ ਸਰਟੀਫਿਕੇਟ ਜ਼ਰੂਰੀ ਹੈ।

The post ਐਸ.ਡੀ.ਐਮ ਮੋਹਾਲੀ ਵੱਲੋਂ ਜਨਤਕ ਸਮੱਸਿਆਵਾਂ ਦੇ ਨਿਪਟਾਰੇ ਲਈ ਲੱਗਣ ਵਾਲੇ ਕੈਂਪਾਂ ਦਾ 28 ਫਰਵਰੀ ਤੋਂ 4 ਮਾਰਚ ਤੱਕ ਦਾ ਸ਼ਡਿਊਲ ਜਾਰੀ appeared first on TheUnmute.com - Punjabi News.

Tags:
  • aam-aadmi-party
  • camps
  • latest-news
  • news
  • sdm-mohali
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form