TheUnmute.com – Punjabi News: Digest for February 03, 2024

TheUnmute.com – Punjabi News

Punjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com

Table of Contents

ਚੰਡੀਗੜ੍ਹ, 02 ਫਰਵਰੀ 2024: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਅੱਜ ਵੀ ਈਡੀ ਸਾਹਮਣੇ ਪੇਸ਼ ਨਹੀਂ ਹੋਣਗੇ। ਆਮ ਆਦਮੀ ਪਾਰਟੀ ਨੇ ਈਡੀ ਦੇ ਸੰਮਨ ਨੂੰ ਗ਼ੈਰ-ਕਾਨੂੰਨੀ ਕਰਾਰ ਦਿੰਦਿਆਂ ਕਿਹਾ ਕਿ ਇਹ ਸੀਐਮ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਹੈ। ਅਸੀਂ ਵੈਧ ਸੰਮਨ ਦੀ ਪਾਲਣਾ ਕਰਾਂਗੇ। ਪੀਐਮ ਮੋਦੀ ‘ਤੇ ਨਿਸ਼ਾਨਾ ਸਾਧਦੇ ਹੋਏ ਆਮ ਆਦਮੀ ਪਾਰਟੀ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਕੇਜਰੀਵਾਲ ਨੂੰ ਗ੍ਰਿਫਤਾਰ ਕਰਕੇ ਦਿੱਲੀ ਸਰਕਾਰ ਨੂੰ ਡੇਗਣਾ ਹੈ। ਅਸੀਂ ਅਜਿਹਾ ਕਦੇ ਨਹੀਂ ਹੋਣ ਦੇਵਾਂਗੇ।

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਅਰਵਿੰਦ ਕੇਜਰੀਵਾਲ (Arvind Kejriwal) ਨੂੰ ਦਿੱਲੀ ਆਬਕਾਰੀ ਨੀਤੀ ਮਾਮਲੇ ਵਿੱਚ ਚੱਲ ਰਹੀ ਜਾਂਚ ਵਿੱਚ ਪੁੱਛਗਿੱਛ ਲਈ ਬੁਲਾਇਆ ਸੀ। ਪਿਛਲੇ ਬੁੱਧਵਾਰ ਈਡੀ ਨੇ ਕੇਜਰੀਵਾਲ ਨੂੰ ਪੰਜਵਾਂ ਸੰਮਨ ਭੇਜ ਕੇ ਪੁੱਛਗਿੱਛ ਵਿੱਚ ਸ਼ਾਮਲ ਹੋਣ ਲਈ ਕਿਹਾ ਸੀ। ਇਸ ਤੋਂ ਪਹਿਲਾਂ ਪਿਛਲੇ ਚਾਰ ਮਹੀਨਿਆਂ ਵਿੱਚ ਮੁੱਖ ਮੰਤਰੀ ਚਾਰ ਵਾਰ ਸੰਮਨ ਜਾਰੀ ਹੋਣ ਦੇ ਬਾਵਜੂਦ ਈਡੀ ਸਾਹਮਣੇ ਪੇਸ਼ ਨਹੀਂ ਹੋਏ।

The post ਈਡੀ ਸਾਹਮਣੇ ਪੇਸ਼ ਨਹੀਂ ਹੋਣਗੇ CM ਅਰਵਿੰਦ ਕੇਜਰੀਵਾਲ, ਸੰਮਨ ਨੂੰ ਦੱਸਿਆ ਨੂੰ ਗ਼ੈਰ-ਕਾਨੂੰਨੀ appeared first on TheUnmute.com - Punjabi News.

Tags:
  • arvind-kejriwal
  • breaking-news
  • news

ਸੁਪਰੀਮ ਕੋਰਟ ਨੇ ਹੇਮੰਤ ਸੋਰੇਨ ਦੀ ਪਟੀਸ਼ਨ 'ਤੇ ਸੁਣਵਾਈ ਤੋਂ ਕੀਤਾ ਇਨਕਾਰ, ਆਖਿਆ- ਹਾਈ ਕੋਰਟ ਕਿਉਂ ਨਹੀਂ ਜਾਂਦੇ ?

Friday 02 February 2024 06:01 AM UTC+00 | Tags: aam-aadmi-aprty breaking breaking-news ed-raid hemant-soren high-court india-alliance jharkhand money-landring money-landring-case news supreme-court

ਚੰਡੀਗੜ੍ਹ, 02 ਫਰਵਰੀ 2024: ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ (Hemant Soren) ਦੀ ਪਟੀਸ਼ਨ ‘ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ । ਸੁਪਰੀਮ ਕੋਰਟ ਨੇ ਸੋਰੇਨ ਨੂੰ ਪੁੱਛਿਆ ਕਿ ਤੁਸੀਂ ਹਾਈ ਕੋਰਟ ਕਿਉਂ ਨਹੀਂ ਜਾਂਦੇ? ਸੋਰੇਨ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਕਿਹਾ ਕਿ ਇਹ ਮਾਮਲਾ ਮੁੱਖ ਮੰਤਰੀ ਨਾਲ ਸਬੰਧਤ ਹੈ, ਜਿਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ‘ਤੇ ਸੁਪਰੀਮ ਕੋਰਟ ਨੇ ਕਿਹਾ ਕਿ ਅਦਾਲਤਾਂ ਸਾਰਿਆਂ ਲਈ ਖੁੱਲ੍ਹੀਆਂ ਹਨ ਅਤੇ ਹਾਈ ਕੋਰਟ ਸੰਵਿਧਾਨਕ ਅਦਾਲਤਾਂ ਹਨ। ਤੁਹਾਨੂੰ ਹਾਈ ਕੋਰਟ ਜਾਣਾ ਚਾਹੀਦਾ ਹੈ।

ਆਪਣੀ ਪਟੀਸ਼ਨ ‘ਚ ਹੇਮੰਤ ਸੋਰੇਨ (Hemant Soren) ਨੇ ਈਡੀ ‘ਤੇ ਦੋਸ਼ ਲਗਾਇਆ ਹੈ ਕਿ ਉਸ ਨੂੰ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੇਂਦਰ ਸਰਕਾਰ ਦੀ ਸੋਚੀ ਸਮਝੀ ਸਾਜ਼ਿਸ਼ ਦੇ ਹਿੱਸੇ ਵਜੋਂ ਗ੍ਰਿਫਤਾਰ ਕੀਤਾ ਗਿਆ ਹੈ। ਪਟੀਸ਼ਨ ‘ਚ ਮਨੈਂਤੋ ਸੋਰੇਨ ਨੇ ਸੁਪਰੀਮ ਕੋਰਟ ਨੂੰ ਈਡੀ ਦੁਆਰਾ ਉਸ ਦੀ ਗ੍ਰਿਫਤਾਰੀ ਨੂੰ ਅਨੁਚਿਤ, ਮਨਮਾਨੀ ਅਤੇ ਉਸ ਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਕਰਾਰ ਦੇਣ ਦੀ ਬੇਨਤੀ ਕੀਤੀ ਹੈ।

ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਈਡੀ ਅਧਿਕਾਰੀਆਂ ਨੇ ਕੇਂਦਰ ਸਰਕਾਰ ਦੇ ਨਿਰਦੇਸ਼ਾਂ ‘ਤੇ ਆਪਣੀਆਂ ਸ਼ਕਤੀਆਂ ਦੀ ਦੁਰਵਰਤੋਂ ਕੀਤੀ ਹੈ, ਕਿਉਂਕਿ ਪਟੀਸ਼ਨਕਰਤਾ ਹੇਮੰਤ ਸੋਰੇਨ ਦੀ ਪਾਰਟੀ ਜੇਐਮਐਮ ਵਿਰੋਧੀ ਗਠਜੋੜ ਇੰਡੀਆ ਦਾ ਇੱਕ ਸਰਗਰਮ ਹਿੱਸਾ ਹੈ। ਸੋਰੇਨ ਦੀ ਗ੍ਰਿਫਤਾਰੀ ਸੋਚੀ ਸਮਝੀ ਸਾਜਿਸ਼ ਦਾ ਹਿੱਸਾ ਹੈ, ਇਹ ਕਾਰਵਾਈ ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕੀਤੀ ਗਈ ਹੈ।

ਬੁੱਧਵਾਰ ਨੂੰ ਈਡੀ ਨੇ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਮਨੀ ਲਾਂਡਰਿੰਗ ਮਾਮਲੇ ਵਿੱਚ ਸੱਤ ਘੰਟੇ ਦੀ ਪੁੱਛਗਿੱਛ ਤੋਂ ਬਾਅਦ ਗ੍ਰਿਫਤਾਰ ਕੀਤਾ ਸੀ। ਇਸ ਤੋਂ ਪਹਿਲਾਂ ਈਡੀ ਦੀ ਹਿਰਾਸਤ ਵਿੱਚ ਰਾਜਪਾਲ ਨਾਲ ਮੁਲਾਕਾਤ ਕਰਕੇ ਸੋਰੇਨ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ।

The post ਸੁਪਰੀਮ ਕੋਰਟ ਨੇ ਹੇਮੰਤ ਸੋਰੇਨ ਦੀ ਪਟੀਸ਼ਨ ‘ਤੇ ਸੁਣਵਾਈ ਤੋਂ ਕੀਤਾ ਇਨਕਾਰ, ਆਖਿਆ- ਹਾਈ ਕੋਰਟ ਕਿਉਂ ਨਹੀਂ ਜਾਂਦੇ ? appeared first on TheUnmute.com - Punjabi News.

Tags:
  • aam-aadmi-aprty
  • breaking
  • breaking-news
  • ed-raid
  • hemant-soren
  • high-court
  • india-alliance
  • jharkhand
  • money-landring
  • money-landring-case
  • news
  • supreme-court

ਰਿਫਿਊਜ਼ਲਾਂ ਦੀ ਝੜੀ 'ਚ ਪਤੀ-ਪਤਨੀ ਨੂੰ ਮਿਲਿਆ ਕੈਨੇਡਾ ਦਾ ਵੀਜ਼ਾ

Friday 02 February 2024 06:08 AM UTC+00 | Tags: breaking-news canada-immigration canada-visa canadian-student canadian-visa canadian-visas news refusals spouse-visa

ਸਟੋਰੀ ਸਪੌਂਸਰ: ਕੌਰ ਇੰਮੀਗ੍ਰੇਸ਼ਨ

ਮੋਗਾ, 02 ਫਰਵਰੀ 2024: ਪਤੀ-ਪਤਨੀ ਤੇ ਬੱਚਿਆਂ ਸਮੇਤ ਇਕੱਠੇ ਬਾਹਰ ਭੇਜਣ ਦੀ ਸੰਸਥਾ ਕੌਰ ਇੰਮੀਗ੍ਰੇਸ਼ਨ ਦੀ ਮੱਦਦ ਨਾਲ ਡਰੋਲੀ ਭਾਈ, ਜ਼ਿਲ੍ਹਾ ਮੋਗਾ ਦੇ ਜੋੜੇ ਗਗਨਦੀਪ ਕੌਰ ਤੇ ਉਸਦੇ ਪਤੀ ਸਿਮਰਨਜੀਤ ਸਿੰਘ ਸੰਘਾ ਨੂੰ ਕੈਨੇਡਾ ਦਾ ਸਟੂਡੈਂਟ ਤੇ ਸਪਾਊਸ ਵੀਜ਼ਾ (Canadian visas) 22 ਦਿਨਾਂ 'ਚ ਮਿਲਿਆ।

ਇਸ ਮੌਕੇ ਕੌਰ ਇੰਮੀਗ੍ਰੇਸ਼ਨ ਦੁੱਨੇਕੇ ਸਥਿਤ ਦਫ਼ਤਰ ਵਿਖੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਸੀ ਈ ਓ (CEO) ਸ. ਰਛਪਾਲ ਸਿੰਘ ਸੋਸਣ ਨੇ ਦੱਸਿਆ ਕਿ ਗਗਨਦੀਪ ਕੌਰ ਦੀਆਂ ਦੋ ਰਿਫਿਊਜ਼ਲਾਂ ਸਨ ਜਦਕਿ ਉਸਦੇ ਪਤੀ ਸਿਮਰਨਜੀਤ ਸਿੰਘ ਸੰਘਾ ਦੀਆਂ ਸੱਤ ਰਿਫਿਊਜ਼ਲਾਂ ਸਨ ਜੋ ਕੇ ਕਿਸੇ ਹੋਰ ਏਜੰਸੀ ਤੋਂ ਆਈਆ ਸਨ।

ਕੌਰ ਇੰਮੀਗ੍ਰੇਸ਼ਨ ਦੀ ਟੀਮ ਨੇ ਦੋਵਾਂ ਇਕੱਠਿਆਂ ਦੀ ਫਾਈਲ ਦਾ ਪ੍ਰੋਸੈਸ ਕਰਦਿਆਂ 29 ਨਵੰਬਰ 2023 ਨੂੰ ਅੰਬੈਂਸੀ ਚ ਲਗਾਈ ਤੇ 22 ਦਸੰਬਰ 2023 ਨੂੰ ਵੀਜ਼ਾ (Canadian visas) ਆ ਗਿਆ। ਇਸ ਮੌਕੇ ਗਗਨਦੀਪ ਕੌਰ ਤੇ ਸਿਮਰਨਜੀਤ ਸਿੰਘ ਅਤੇ ਉਸਦੇ ਸਾਰੇ ਪਰਿਵਾਰ ਨੇ ਦੋਵਾਂ ਇਕੱਠਿਆਂ ਦਾ ਵੀਜ਼ਾ ਮਿਲਣ ਦੀ ਖੁਸ਼ੀ ਵਿੱਚ ਕੌਰ ਇੰਮੀਗ੍ਰੇਸ਼ਨ ਦਾ ਬਹੁਤ-ਬਹੁਤ ਧੰਨਵਾਦ ਕੀਤਾ।

ਜੇਕਰ ਤੁਸੀਂ ਵੀ ਕੌਰ ਇੰਮੀਗ੍ਰੇਸ਼ਨ ਤੋਂ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤਾਂ ਅੱਜ ਹੀ ਕੌਰ ਇੰਮੀਗ੍ਰੇਸ਼ਨ ਨੂੰ ਮਿਲੋ ਜਾਂ ਹੁਣੇ ਵੱਟਸਅੱਪ ਕਰੋ ਆਪਣੇ Documents ਜਾਂ ਕਾਲ ਕਰੋ |

ਮੋਗਾ ਬਰਾਂਚ: 96926-00084, 96927-00084, 96928-00084
ਅੰਮ੍ਰਿਤਸਰ ਬਰਾਂਚ: 96923-00084

The post ਰਿਫਿਊਜ਼ਲਾਂ ਦੀ ਝੜੀ ‘ਚ ਪਤੀ-ਪਤਨੀ ਨੂੰ ਮਿਲਿਆ ਕੈਨੇਡਾ ਦਾ ਵੀਜ਼ਾ appeared first on TheUnmute.com - Punjabi News.

Tags:
  • breaking-news
  • canada-immigration
  • canada-visa
  • canadian-student
  • canadian-visa
  • canadian-visas
  • news
  • refusals
  • spouse-visa

ਮਾਈਨਿੰਗ ਅਤੇ ਭੂ-ਵਿਗਿਆਨ ਵਿਭਾਗ ਨੇ ਵਿਰੋਧੀ ਧਿਰ ਦੇ ਆਗੂ ਦੇ ਬਿਆਨ ਨੂੰ ਸਿਰੇ ਤੋਂ ਨਕਾਰਿਆ

Friday 02 February 2024 06:15 AM UTC+00 | Tags: illegal-mining mining mining-case mining-department-punjab mining-geology-dept news punjab punjab-government punjab-news the-unmute-punjab

ਚੰਡੀਗੜ੍ਹ, 02 ਫਰਵਰੀ 2024: ਪੰਜਾਬ ਸਰਕਾਰ ਨੇ ਨਵੀਨਤਮ ਤਕਨੀਕਾਂ ਦੀ ਮੱਦਦ ਨਾਲ ਸੂਬੇ ਵਿੱਚ ਗੈਰ-ਕਾਨੂੰਨੀ ਮਾਈਨਿੰਗ (illegal mining) ਨੂੰ ਰੋਕਣ ਲਈ ਠੋਸ ਕਦਮ ਚੁੱਕੇ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਮਾਈਨਿੰਗ ਅਤੇ ਭੂ-ਵਿਗਿਆਨ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਵਿਭਾਗ ਵੱਲੋਂ ਮਾਈਨਿੰਗ ਗਤੀਵਿਧੀਆਂ ਸ਼ੁਰੂ ਹੋਣ ਤੋਂ ਪਹਿਲਾਂ ਸਾਰੀਆਂ ਖਾਣਾਂ ਦੀ ਜੀਓ-ਟੈਗਿੰਗ ਅਤੇ ਜੀਓ-ਫੈਂਸਿੰਗ ਕਰ ਦਿੱਤੀ ਗਈ ਸੀ। ਦੱਸਣਯੋਗ ਹੈ ਕਿ ਪੰਜਾਬ ਵਿੱਚ ਸਥਿਤ ਖਾਣਾਂ ਦੀ ਜੀਓ-ਟੈਗਿੰਗ ਜਾਂ ਜੀਓ-ਫੈਂਸਿੰਗ ਪਹਿਲਾਂ ਹੀ ਪੂਰੀ ਹੋ ਚੁੱਕੀ ਹੈ ਅਤੇ ਇਹ ਵਿਭਾਗ ਦੇ ਪੋਰਟਲ ਰਾਹੀਂ ਜਨਤਕ ਤੌਰ ‘ਤੇ ਵੀ ਉਪਲਬਧ ਹਨ।

ਬੁਲਾਰੇ ਨੇ ਕਿਹਾ ਕਿ ਵਿਭਾਗ ਵੱਲੋਂ ਹੁਣ ਤੱਕ ਜਿੰਨੀਆਂ ਵੀ ਮਾਈਨਿੰਗ ਸਾਈਟਸ ਅਲਾਟ ਕੀਤੀਆਂ ਗਈਆਂ ਹਨ, ਉਨ੍ਹਾਂ ਦਾ ਪ੍ਰੀ ਸਵਰੇਅ ਕੀਤਾ ਗਿਆ ਹੈ ਤਾਂ ਜੋ ਗੈਰ-ਕਾਨੂੰਨੀ ਮਾਈਨਿੰਗ ਰੋਕੀ ਜਾ ਸਕੇ। ਮਾਈਨਿੰਗ ਪੋਰਟਲ (ਮਿਨਰਲ ਸੇਲ ਮੈਨੇਜਮੈਂਟ ਐਂਡ ਮਾਨੀਟਰਿੰਗ ਸਿਸਟਮ) https://minesandgeology.punjab.gov.in ਵਿੱਚ ਆਨਲਾਈਨ ਸ਼ਿਕਾਇਤਾਂ ਲਈ ਵਿਵਸਥਾ ਵੀ ਕੀਤੀ ਗਈ ਹੈ। ਸੂਬੇ ਦੇ ਕਿਸੇ ਵੀ ਖੇਤਰ ਵਿੱਚ ਗੈਰ-ਕਾਨੂੰਨੀ ਮਾਈਨਿੰਗ ਬਾਰੇ ਸ਼ਿਕਾਇਤ (ਤਸਵੀਰਾਂ ਅਤੇ ਹੋਰ ਜਾਣਕਾਰੀ ਸਮੇਤ) ਦਰਜ ਕਰਵਾਉਣ ਲਈ ਗੂਗਲ ਪਲੇਅ ਸਟੋਰ ‘ਤੇ ‘ਐਂਡਰੋਇਡ ਐਪਲੀਕੇਸ਼ਨ (ਪੰਜਾਬ ਸੈਂਡ)’ ਉਪਲਬਧ ਹੈ, ਜਿਸ ਨੂੰ ਕੋਈ ਵੀ ਵਿਅਕਤੀ ਡਾਊਨਲੋਡ ਕਰ ਸਕਦਾ ਹੈ।

ਜ਼ਿਕਰਯੋਗ ਹੈ ਕਿ ਸੂਬੇ ਵਿੱਚ 31 ਅਕਤੂਬਰ, 2023 ਤੱਕ ਪੁਲਿਸ ਵਿਭਾਗ ਵੱਲੋਂ ਗੈਰ-ਕਾਨੂੰਨੀ ਮਾਈਨਿੰਗ ਵਿਰੁੱਧ ਕੁੱਲ 5366 ਕੇਸ ਦਰਜ ਕੀਤੇ ਗਏ ਹਨ। ਖਣਨ ਅਤੇ ਭੂ-ਵਿਗਿਆਨ ਵਿਭਾਗ ਵੱਲੋਂ ਐਨ.ਜੀ.ਟੀ. ਦੇ ਹੁਕਮਾਂ ਦੀ ਪਾਲਣਾ ਤਹਿਤ ਸੂਬੇ ਵਿੱਚ ਗੈਰ-ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਇੱਕ ‘ਜ਼ਿਲ੍ਹਾ ਪੱਧਰੀ ਟਾਸਕ ਫੋਰਸ’ ਦਾ ਗਠਨ ਵੀ ਕੀਤਾ ਹੈ।

ਐਨ.ਜੀ.ਟੀ. ਦੇ ਹੁਕਮਾਂ ਦੀ ਪਾਲਣਾ ਕਰਦਿਆਂ ਰੋਪੜ ਜ਼ਿਲ੍ਹੇ ਵਿੱਚ ਕੁੱਲ 110 ਐਫ.ਆਈ.ਆਰ. ਦਰਜ ਕਰਨ ਤੋਂ ਇਲਾਵਾ 156 ਵਾਹਨ ਜ਼ਬਤ ਕੀਤੇ ਗਏ ਹਨ। ਇਸ ਤੋਂ ਇਲਾਵਾ ਰੋਪੜ ਜ਼ਿਲ੍ਹੇ ਵਿੱਚ ਗੈਰ-ਕਾਨੂੰਨੀ ਮਾਈਨਿੰਗ ਦੇ ਚਲਦਿਆਂ ਵਿਭਾਗ ਵੱਲੋਂ 13 ਕਰੱਸ਼ਰਾਂ ਦੀ ਰਜਿਸਟ੍ਰੇਸ਼ਨ ਵੀ ਰੱਦ ਕੀਤੀ ਗਈ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਮਾਈਨਿੰਗ ਅਤੇ ਭੂ-ਵਿਗਿਆਨ ਵਿਭਾਗ ਸੈਟੇਲਾਈਟ ਡੇਟਾ ਦੀ ਵਰਤੋਂ ਕਰਦਿਆਂ ਨਦੀ ਦੇ ਤੱਟਾਂ ਅਤੇ ਹੋਰ ਮਾਈਨਿੰਗ ਸਾਈਟਾਂ ਦੇ ਟਿਕਾਊ ਪ੍ਰਬੰਧਨ ਅਤੇ ਨਿਗਰਾਨੀ ਦੇ ਉਦੇਸ਼ ਨਾਲ ਆਈ.ਆਈ.ਟੀ. ਰੋਪੜ ਨਾਲ ਸਮਝੌਤਾ ਸਹੀਬੱਧ ਕਰਨ ਦੀ ਪ੍ਰਕਿਰਿਆ ਵਿੱਚ ਹੈ।

ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਬਿਆਨ ਨੂੰ ਸਿਰੇ ਤੋਂ ਨਕਾਰਦਿਆਂ ਮਾਈਨਿੰਗ ਅਤੇ ਭੂ-ਵਿਗਿਆਨ (illegal mining) ਵਿਭਾਗ ਦੇ ਬੁਲਾਰੇ ਨੇ ਸਪੱਸ਼ਟ ਕੀਤਾ ਕਿ ਪੰਜਾਬ ਵਿੱਚ ਮਾਈਨਿੰਗ ਗਤੀਵਿਧੀਆਂ ਸਬੰਧੀ ਲਾਏ ਗਏ ਦੋਸ਼ ਪੂਰੀ ਤਰ੍ਹਾਂ ਗਲਤ ਅਤੇ ਬੇਬੁਨਿਆਦ ਹੋਣ ਦੇ ਨਾਲ-ਨਾਲ ਵਿਰੋਧੀ ਧਿਰ ਦੇ ਨੇਤਾ ਦੇ ਦਾਅਵਿਆਂ ਤੋਂ ਬਿਲਕੁਲ ਉਲਟ ਹਨ ਕਿਉਂਕਿ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਵੱਲੋਂ ਸਾਲ 2020 ਵਿੱਚ ਮਾਈਨਿੰਗ ਸਾਈਟਾਂ ਲਈ ਜੀਓ-ਫੈਂਸਿੰਗ ਅਤੇ ਜੀਓ-ਟੈਗਿੰਗ ਦੀ ਵਰਤੋਂ ਸਬੰਧੀ ਵਿਸਥਾਰਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਸਨ।

ਬੁਲਾਰੇ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਨੇ ਜੀ.ਪੀ.ਐਸ. ਕੋਆਰਡੀਨੇਟਸ ਦੀ ਵਰਤੋਂ ਕਰਦਿਆਂ ਸਾਰੀਆਂ ਮਾਈਨਿੰਗ ਸਾਈਟਾਂ ਲਈ ਕੀ-ਹੋਲ ਮਾਰਕਅੱਪ ਲੈਂਗੂਏਜ (ਕੇ.ਐਮ.ਐਲ.) ਫਾਈਲਾਂ ਤਿਆਰ ਕਰਕੇ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਨੂੰ ਸਹੀ ਅਰਥਾਂ ਵਿੱਚ ਲਾਗੂ ਕੀਤਾ ਹੈ। ਇਹ ਫਾਈਲਾਂ ਜੀਓ-ਫੈਂਸਿੰਗ ਅਤੇ ਜੀਓ-ਟੈਗਿੰਗ ਲਈ ਇੱਕ ਮਜ਼ਬੂਤ ਅਤੇ ਪ੍ਰਭਾਵੀ ਟੂਲ ਵਜੋਂ ਕੰਮ ਕਰਦੀਆਂ ਹਨ, ਜਿਸ ਨਾਲ ਕੋਈ ਵੀ ਵਿਅਕਤੀ ਗੂਗਲ ਅਰਥ ਵਰਗੇ ਪਲੇਟਫਾਰਮਾਂ ‘ਤੇ ਮਾਈਨਿੰਗ ਖੇਤਰਾਂ ਦੀ ਆਸਾਨੀ ਨਾਲ ਪਛਾਣ ਕਰ ਸਕਦਾ ਹੈ।

ਜ਼ਿਕਰਯੋਗ ਹੈ ਕਿ ਹਰੇਕ ਮਾਈਨ ਯੋਜਨਾ ਨਾਲ ਇੱਕ ਲਾਜ਼ਮੀ ਕੇ.ਐਮ.ਐਲ. ਫਾਈਲ ਹੁੰਦੀ ਹੈ ਅਤੇ ਵਾਤਾਵਰਣ ਸਬੰਧੀ ਮਨਜ਼ੂਰੀ ਦੀ ਹਰੇਕ ਅਰਜ਼ੀ ਵਿੱਚ ਇਹ ਜ਼ਰੂਰੀ ਦਸਤਾਵੇਜ਼ ਸ਼ਾਮਲ ਹੁੰਦੇ ਹਨ। ਉਨ੍ਹਾਂ ਕਿਹਾ ਕਿ ਵਿਭਾਗ ਇਸ ਸਮੇਂ ਵਾਤਾਵਰਣ ਸਬੰਧੀ 40 ਮਨਜ਼ੂਰੀਆਂ ਪ੍ਰਾਪਤ ਕਰਨ ਦੇ ਆਖਰੀ ਪੜਾਅ ‘ਤੇ ਹੈ।

ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵੇਲੇ ਵਾਤਾਵਰਣ ਸਬੰਧੀ ਜ਼ਰੂਰੀ ਪ੍ਰਵਾਨਗੀਆਂ ਅਤੇ ਹੋਰ ਮਨਜ਼ੂਰੀਆਂ ਤੋਂ ਬਿਨਾਂ ਹੀ ਮਾਈਨਿੰਗ ਗਤੀਵਿਧੀਆਂ ਹੁੰਦੀਆਂ ਸਨ। ਇਸ ਦੇ ਉਲਟ ਮੌਜੂਦਾ ਸਰਕਾਰ ਦੇ ਸ਼ਾਸਨਕਾਲ ਦੌਰਾਨ ਕਾਨੂੰਨੀ ਪ੍ਰੋਟੋਕੋਲ ਦੀ ਸਖਤੀ ਨਾਲ ਪਾਲਣਾ ਕਰਨ ਦੇ ਨਾਲ-ਨਾਲ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਮਾਈਨਿੰਗ (mining)ਗਤੀਵਿਧੀਆਂ ਦੀ ਇਜਾਜ਼ਤ ਸਿਰਫ਼ ਉਨ੍ਹਾਂ ਖੇਤਰਾਂ ਵਿੱਚ ਹੀ ਦਿੱਤੀ ਜਾਵੇ, ਜਿੱਥੇ ਸਟੇਟ ਇਨਵਾਇਰਮੈਂਟ ਇੰਪੈਕਟ ਅਸੈਸਮੈਂਟ ਅਥਾਰਟੀ (ਐਸ.ਈ.ਆਈ.ਏ.ਏ.) ਤੋਂ ਵਾਤਾਵਰਣ ਸਬੰਧੀ ਮਨਜ਼ੂਰੀਆਂ ਜਾਂ ਹੋਰ ਜ਼ਰੂਰੀ ਪ੍ਰਵਾਨਗੀਆਂ ਲਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕਾਨੂੰਨ ਦੀ ਮਰਿਆਦਾ ਦਾ ਪਾਲਣ ਕਰਨ ਦੇ ਨਾਲ-ਨਾਲ ਵਾਤਾਵਰਣ ਦੀ ਰਾਖੀ ਲਈ ਵਚਨਬੱਧ ਹੈ |

The post ਮਾਈਨਿੰਗ ਅਤੇ ਭੂ-ਵਿਗਿਆਨ ਵਿਭਾਗ ਨੇ ਵਿਰੋਧੀ ਧਿਰ ਦੇ ਆਗੂ ਦੇ ਬਿਆਨ ਨੂੰ ਸਿਰੇ ਤੋਂ ਨਕਾਰਿਆ appeared first on TheUnmute.com - Punjabi News.

Tags:
  • illegal-mining
  • mining
  • mining-case
  • mining-department-punjab
  • mining-geology-dept
  • news
  • punjab
  • punjab-government
  • punjab-news
  • the-unmute-punjab

ਹਾਈਕੋਰਟ ਨੇ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਦੇ ਮੁਅੱਤਲੀ ਹੁਕਮ ਕੀਤੇ ਰੱਦ

Friday 02 February 2024 07:16 AM UTC+00 | Tags: behbal-firing-case breaking-news ig-paramraj-singh-umranangal ig-umranangal news punjab-and-haryana-high-court punjab-police umranangal

ਚੰਡੀਗੜ੍ਹ, 02 ਫਰਵਰੀ 2024: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਆਈਜੀ ਪਰਮਰਾਜ ਸਿੰਘ ਉਮਰਾਨੰਗਲ (IG Paramraj Singh Umranangal) ਨੂੰ ਬਹਾਲ ਕਰਨ ਦੇ ਹੁਕਮ ਦਿੱਤੇ ਹਨ। ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀ ਕਾਂਡ ਵਿੱਚ ਉਮਰਾਨੰਗਲ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ। ਜਿਸ ਕਾਰਨ ਉਸ ਨੂੰ ਫਰਵਰੀ 2019 ‘ਚ ਮੁਅੱਤਲ ਕਰ ਦਿੱਤਾ ਗਿਆ ਸੀ । ਸ਼ੁੱਕਰਵਾਰ ਨੂੰ ਹਾਈਕੋਰਟ ਨੇ ਇਸ ਸਬੰਧੀ ਆਪਣਾ ਫੈਸਲਾ ਸੁਣਾਇਆ। ਜਿਸ ਵਿੱਚ ਉਸ ਦੀ ਮੁਅੱਤਲੀ ਦੇ ਹੁਕਮ ਰੱਦ ਕਰ ਦਿੱਤੇ ਗਏ ਹਨ। ਹਾਲਾਂਕਿ ਇਸ ਮਾਮਲੇ ‘ਚ ਵਿਸਥਾਰਤ ਆਦੇਸ਼ ਆਉਣਾ ਬਾਕੀ ਹੈ।

The post ਹਾਈਕੋਰਟ ਨੇ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਦੇ ਮੁਅੱਤਲੀ ਹੁਕਮ ਕੀਤੇ ਰੱਦ appeared first on TheUnmute.com - Punjabi News.

Tags:
  • behbal-firing-case
  • breaking-news
  • ig-paramraj-singh-umranangal
  • ig-umranangal
  • news
  • punjab-and-haryana-high-court
  • punjab-police
  • umranangal

ਚੰਡੀਗੜ੍ਹ, 02 ਫਰਵਰੀ 2024: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦਾ ਨਵਾਂ ਗੀਤ ਡਰਿੱਪੀ (Drippy) ਅੱਜ ਯਾਨੀ ਸ਼ੁੱਕਰਵਾਰ ਨੂੰ ਰਿਲੀਜ਼ ਹੋ ਗਿਆ ਹੈ। ਮਈ 2022 ਵਿੱਚ ਮੂਸੇਵਾਲਾ ਦੇ ਕਤਲ ਤੋਂ ਬਾਅਦ ਰਿਲੀਜ਼ ਹੋਣ ਵਾਲਾ ਇਹ ਉਸਦਾ ਛੇਵਾਂ ਗੀਤ ਹੈ। ਗੀਤ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਯੂਟਿਊਬ ‘ਤੇ 50 ਹਜ਼ਾਰ ਤੋਂ ਵੱਧ ਲੋਕ ਉਡੀਕ ਕਰ ਰਹੇ ਸਨ। ਗੀਤ ਨੂੰ ਰਿਲੀਜ਼ ਹੋਣ ਦੇ ਇਕ ਦੋ ਘੰਟੇ ਬਾਅਦ ਹੀ 13 ਲੱਖ ਤੋਂ ਵੱਧ ਲੋਕਾਂ ਨੇ ਸੁਣਿਆ ।

ਇਸ ਦੇ ਨਾਲ ਹੀ ਮੂਸੇਵਾਲਾ (Sidhu Moosewala) ਦੇ ਗੀਤ ਨੂੰ ਵੀ ਲਗਭਗ 5.50 ਲੱਖ ਲੋਕਾਂ ਨੇ ਪਸੰਦ ਕੀਤਾ ਹੈ। ਇੱਕ ਲੱਖ ਤੋਂ ਵੱਧ ਲੋਕਾਂ ਨੇ ਕਮੈਂਟ ਕੀਤਾ ਹੈ। ਇਸ ਗੀਤ ਨੂੰ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਵੱਲੋਂ ਮੂਸੇਵਾਲਾ ਦੇ ਯੂਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਗਿਆ। ਬਾਅਦ ਵਿੱਚ ਦੋਵਾਂ ਨੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ।

ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ‘ਚ ਇਸ ਗੀਤ ਨੂੰ ਲੈ ਕੇ ਕਾਫੀ ਕ੍ਰੇਜ਼ ਸੀ। ਇਹ ਡਰਿੱਪੀ ਗੀਤ 3.17 ਮਿੰਟ ਦਾ ਹੈ। ਇਸ ਵਿੱਚ ਮੂਸੇਵਾਲਾ ਦੇ ਰੈਪ ਦੇ ਨਾਲ-ਨਾਲ ਰੈਪਰ Mxrci ਵੀ ਸ਼ਾਮਲ ਹੈ। ਵੀਡੀਓ ਪੂਰੇ ਗਾਣੇ ਵਿੱਚ ਐਨੀਮੇਸ਼ਨ ਦੇ ਨਾਲ ਹੈ। ਇਸ ਦੇ ਨਾਲ ਹੀ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਵੀ ਆਪਣੇ ਪੁੱਤ ਦੇ ਨਵੇਂ ਗੀਤ ਨੂੰ ਭਰਪੂਰ ਪਿਆਰ ਮਿਲ ਰਿਹਾ ਦੇਖ ਕੇ ਖੁਸ਼ ਹਨ।

The post ਸਿੱਧੂ ਮੂਸੇਵਾਲਾ ਦਾ ਨਵਾਂ ਗੀਤ Drippy ਹੋਇਆ ਰਿਲੀਜ਼, ਮੂਸੇਵਾਲਾ ਦੇ ਮਾਪਿਆਂ ਨੇ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ appeared first on TheUnmute.com - Punjabi News.

Tags:
  • breaking-news
  • drippy
  • drippy-song
  • moosewalas-new-song
  • news
  • sidhu-moosewala

ਬਾਲੀਵੁੱਡ ਅਦਾਕਾਰਾ ਪੂਨਮ ਪਾਂਡੇ ਦੀ 32 ਸਾਲ ਦੀ ਉਮਰ 'ਚ ਸਰਵਾਈਕਲ ਕੈਂਸਰ ਕਾਰਨ ਮੌਤ

Friday 02 February 2024 07:49 AM UTC+00 | Tags: bollywood-actress breaking-news cancer cervical-cancer news poonam-pandey poonam-pandey-death

ਚੰਡੀਗੜ੍ਹ, 02 ਫਰਵਰੀ 2024: ਬਾਲੀਵੁੱਡ ਅਦਾਕਾਰਾ ਪੂਨਮ ਪਾਂਡੇ (Poonam Pandey)  ਦੀ 32 ਸਾਲ ਦੀ ਉਮਰ ‘ਚ ਸਰਵਾਈਕਲ ਕੈਂਸਰ ਕਾਰਨ ਮੌਤ ਹੋ ਗਈ | ਇਹ ਜਾਣਕਾਰੀ ਉਨ੍ਹਾਂ ਦੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ਤੋਂ ਦਿੱਤੀ ਗਈ ਹੈ। ਪੂਨਮ ਦੇ ਦਿਹਾਂਤ ਤੋਂ ਬਾਅਦ ਇੰਡਸਟਰੀ ‘ਚ ਸੋਗ ਦੀ ਲਹਿਰ ਦੌੜ ਗਈ ਹੈ। ਅਦਾਕਾਰਾ ਦੇ ਮੈਨੇਜਰ ਨੇ ਉਨ੍ਹਾਂ ਦੀ ਮੌਤ ਦੀ ਜਾਣਕਾਰੀ ਦਿੱਤੀ ਹੈ। ਮੈਨੇਜਰ ਨੇ ਖੁਲਾਸਾ ਕੀਤਾ ਕਿ ਉਹ ਸਰਵਾਈਕਲ ਕੈਂਸਰ ਨਾਲ ਲੜਾਈ ਤੋਂ ਬਾਅਦ 1 ਫਰਵਰੀ ਦੀ ਰਾਤ ਨੂੰ ਇਸ ਸੰਸਾਰ ਨੂੰ ਅਲਵਿਦਾ ਕਹਿ ਦਿੱਤਾ ।

ਕੰਗਨਾ ਰਣੌਤ ਦੇ ਸ਼ੋਅ ਲਾਕਅੱਪ ‘ਚ ਮੁਕਾਬਲੇਬਾਜ਼ ਵਜੋਂ ਹਿੱਸਾ ਲੈਣ ਵਾਲੀ ਪੂਨਮ ਪਾਂਡੇ (Poonam Pandey) ਨੇ ਆਪਣੀ ਜ਼ਿੰਦਗੀ ਬਾਰੇ ਕਈ ਖੁਲਾਸੇ ਕੀਤੇ ਸਨ। ਪੂਨਮ ਦਾ ਵਿਆਹ ਹੋ ਚੁੱਕਾ ਸੀ। ਅਦਾਕਾਰਾ ਘਰੇਲੂ ਹਿੰਸਾ ਦਾ ਸ਼ਿਕਾਰ ਹੋ ਗਈ ਸੀ। ਲਾਕਅੱਪ ‘ਚ ਪੂਨਮ ਨੇ ਦੱਸਿਆ ਸੀ ਕਿ ਉਸ ਨੇ ਮੁੰਬਈ ‘ਚ ਸੈਮ ਬੰਬੇ ਨਾਲ ਕਿਸੇ ਨੂੰ ਵੀ ਬਿਨਾਂ ਦੱਸੇ ਵਿਆਹ ਕੀਤਾ ਸੀ। ਉਨ੍ਹਾਂ ਦਾ ਵਿਆਹ ਜ਼ਿਆਦਾ ਦੇਰ ਨਹੀਂ ਚੱਲ ਸਕਿਆ। ਉਸ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਸ ਦਾ ਪਤੀ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਦਾ ਸੀ।

ਕਾਨਪੁਰ ‘ਚ 11 ਮਾਰਚ 1991 ਨੂੰ ਜਨਮੀ ਪੂਨਮ ਪਾਂਡੇ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਨਾਲ ਕੀਤੀ ਸੀ। ਸਾਲ 2011 ਵਿੱਚ, ਉਨ੍ਹਾਂ ਨੂੰ ਕੈਲੰਡਰ ਗਰਲਜ਼ ਵਜੋਂ ਪਛਾਣ ਮਿਲੀ। ਆਪਣੀ ਮਾਡਲਿੰਗ ਦੇ ਦਿਨਾਂ ਦੌਰਾਨ, ਉਹ ਫੈਸ਼ਨ ਮੈਗਜ਼ੀਨ ਦੇ ਕਵਰ ਪੇਜ ‘ਤੇ ਵੀ ਨਜ਼ਰ ਆਈ ਸੀ। ਸਾਲ 2013 ‘ਚ ਪੂਨਮ ਪਾਂਡੇ ਨੇ ਫਿਲਮ ‘ਨਸ਼ਾ’ ਨਾਲ ਬਾਲੀਵੁੱਡ ‘ਚ ਡੈਬਿਊ ਕੀਤਾ ਸੀ। ਇਸ ਸਭ ਦੇ ਬਾਵਜੂਦ ਅਦਾਕਾਰਾ ਵਿਵਾਦਾਂ ਨਾਲ ਜੁੜੀ ਰਹੀ ਹੈ।

The post ਬਾਲੀਵੁੱਡ ਅਦਾਕਾਰਾ ਪੂਨਮ ਪਾਂਡੇ ਦੀ 32 ਸਾਲ ਦੀ ਉਮਰ ‘ਚ ਸਰਵਾਈਕਲ ਕੈਂਸਰ ਕਾਰਨ ਮੌਤ appeared first on TheUnmute.com - Punjabi News.

Tags:
  • bollywood-actress
  • breaking-news
  • cancer
  • cervical-cancer
  • news
  • poonam-pandey
  • poonam-pandey-death

Jharkhand: ਚੰਪਈ ਸੋਰੇਨ ਝਾਰਖੰਡ ਦੇ 12ਵੇਂ ਮੁੱਖ ਮੰਤਰੀ ਵਜੋਂ ਹਲਫ਼ ਲਿਆ

Friday 02 February 2024 07:59 AM UTC+00 | Tags: breaking-news champai-soren ed-raid hemant-soren hemant-soren-jmm jharkhand jharkhand-cm jharkhand-new-cm latest-news news

ਚੰਡੀਗੜ੍ਹ, 02 ਫਰਵਰੀ 2024: ਚੰਪਈ ਸੋਰੇਨ (Champai Soren) ਝਾਰਖੰਡ ਦੇ 12ਵੇਂ ਮੁੱਖ ਮੰਤਰੀ ਬਣ ਗਏ ਹਨ। ਰਾਜਪਾਲ ਸੀਪੀ ਰਾਧਾਕ੍ਰਿਸ਼ਨਨ ਨੇ ਸ਼ੁੱਕਰਵਾਰ ਨੂੰ ਦੁਪਹਿਰ 12.20 ਵਜੇ ਉਨ੍ਹਾਂ ਨੂੰ ਸਹੁੰ ਚੁਕਾਈ। ਝਾਰਖੰਡ ਵਿੱਚ 23 ਸਾਲਾਂ ਵਿੱਚ 11 ਵਾਰ ਮੁੱਖ ਮੰਤਰੀ ਬਦਲੇ ਹਨ। ਇਨ੍ਹਾਂ ਵਿੱਚੋਂ ਅਰਜੁਨ ਮੁੰਡਾ ਅਤੇ ਸ਼ਿਬੂ ਸੋਰੇਨ ਤਿੰਨ-ਤਿੰਨ ਵਾਰ ਮੁੱਖ ਮੰਤਰੀ ਬਣੇ ਹਨ। ਰਘੁਵਰ ਦਾਸ ਇਕੱਲੇ ਮੁੱਖ ਮੰਤਰੀ ਸਨ ਜਿਨ੍ਹਾਂ ਨੇ ਆਪਣਾ ਪੰਜ ਸਾਲ ਦਾ ਕਾਰਜਕਾਲ ਪੂਰਾ ਕੀਤਾ।

ਚੰਪਈ (Champai Soren) ਦੇ ਨਾਲ ਹੀ ਕਾਂਗਰਸ ਦੇ ਆਲਮਗੀਰ ਆਲਮ ਅਤੇ ਰਾਸ਼ਟਰੀ ਜਨਤਾ ਦਲ ਦੇ ਸਤਿਆਨੰਦ ਭੋਕਤਾ ਨੇ ਵੀ ਮੰਤਰੀ ਵਜੋਂ ਸਹੁੰ ਚੁੱਕੀ। ਕਿਹਾ ਜਾ ਰਿਹਾ ਹੈ ਕਿ ਚੰਪਈ ਸਰਕਾਰ ‘ਚ ਦੋ ਡਿਪਟੀ ਸੀਐਮ ਹੋ ਸਕਦੇ ਹਨ। ਸਰਕਾਰ ਨੂੰ 10 ਦਿਨਾਂ ਵਿੱਚ ਬਹੁਮਤ ਸਾਬਤ ਕਰਨਾ ਹੋਵੇਗਾ। ਸਹੁੰ ਚੁੱਕਣ ਤੋਂ ਬਾਅਦ ਸਾਰੇ ਵਿਧਾਇਕ ਹੈਦਰਾਬਾਦ ਲਈ ਰਵਾਨਾ ਹੋ ਗਏ। ਕਥਿਤ ਜ਼ਮੀਨ ਘਪਲੇ ਮਾਮਲੇ ਵਿੱਚ ਹੇਮੰਤ ਸੋਰੇਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਚੰਪਈ ਸੋਰੇਨ ਨੂੰ ਵਿਧਾਇਕ ਦਲ ਦਾ ਆਗੂ ਚੁਣਿਆ ਗਿਆ ਸੀ। ਰਾਜਪਾਲ ਨੇ ਉਨ੍ਹਾਂ ਨੂੰ ਵੀਰਵਾਰ ਰਾਤ 11 ਵਜੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਲਈ ਬੁਲਾਇਆ ਸੀ।

The post Jharkhand: ਚੰਪਈ ਸੋਰੇਨ ਝਾਰਖੰਡ ਦੇ 12ਵੇਂ ਮੁੱਖ ਮੰਤਰੀ ਵਜੋਂ ਹਲਫ਼ ਲਿਆ appeared first on TheUnmute.com - Punjabi News.

Tags:
  • breaking-news
  • champai-soren
  • ed-raid
  • hemant-soren
  • hemant-soren-jmm
  • jharkhand
  • jharkhand-cm
  • jharkhand-new-cm
  • latest-news
  • news

ਮਨੀ ਲਾਂਡਰਿੰਗ ਮਾਮਲਾ: ਸਾਬਕਾ CM ਹੇਮੰਤ ਸੋਰੇਨ ਨੂੰ 5 ਦਿਨਾਂ ਦੀ ਈਡੀ ਹਿਰਾਸਤ 'ਚ ਭੇਜਿਆ

Friday 02 February 2024 08:11 AM UTC+00 | Tags: breaking-news cm-hemant-soren ed-custody jharkhand jharkhand-cm jharkhand-mukti-morcha jharkhand-new-cm money-laundering-case news

ਚੰਡੀਗੜ੍ਹ, 02 ਫਰਵਰੀ 2024: ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਅਤੇ ਝਾਰਖੰਡ ਮੁਕਤੀ ਮੋਰਚਾ (ਜੇ. ਐੱਮ. ਐੱਮ.) ਦੇ ਕਾਰਜਕਾਰੀ ਪ੍ਰਧਾਨ ਹੇਮੰਤ ਸੋਰੇਨ (Hemant Soren) ਨੂੰ 5 ਦਿਨਾਂ ਦੀ ਈਡੀ ਹਿਰਾਸਤ ਵਿੱਚ ਭੇਜ ਦਿੱਤਾ ਹੈ। ਸੋਰੇਨ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕਥਿਤ ਜ਼ਮੀਨ ਘਪਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ 31 ਜਨਵਰੀ ਨੂੰ ਗ੍ਰਿਫ਼ਤਾਰ ਕੀਤਾ ਸੀ।

ਈਡੀ ਨੇ ਹੇਮੰਤ ਸੋਰੇਨ (Hemant Soren) ਨੂੰ ਅਦਾਲਤ ਵਿੱਚ ਪੇਸ਼ ਕੀਤਾ ਅਤੇ 10 ਦਿਨ ਦਾ ਰਿਮਾਂਡ ਮੰਗਿਆ ਸੀ । ਇਸ ਤੋਂ ਪਹਿਲਾਂ ਵੀਰਵਾਰ ਨੂੰ ਈਡੀ ਦੀ ਰਿਮਾਂਡ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਪੀਐਮਐਲਏ ਦੀ ਵਿਸ਼ੇਸ਼ ਅਦਾਲਤ ਨੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ।

The post ਮਨੀ ਲਾਂਡਰਿੰਗ ਮਾਮਲਾ: ਸਾਬਕਾ CM ਹੇਮੰਤ ਸੋਰੇਨ ਨੂੰ 5 ਦਿਨਾਂ ਦੀ ਈਡੀ ਹਿਰਾਸਤ ‘ਚ ਭੇਜਿਆ appeared first on TheUnmute.com - Punjabi News.

Tags:
  • breaking-news
  • cm-hemant-soren
  • ed-custody
  • jharkhand
  • jharkhand-cm
  • jharkhand-mukti-morcha
  • jharkhand-new-cm
  • money-laundering-case
  • news

IND vs ENG: ਇੰਗਲੈਂਡ ਖ਼ਿਲਾਫ਼ ਦੂਜੇ ਟੈਸਟ ਮੈਚ 'ਚ ਯਸ਼ਸਵੀ ਜੈਸਵਾਲ ਨੇ ਜੜਿਆ ਸੈਂਕੜਾ

Friday 02 February 2024 08:52 AM UTC+00 | Tags: breaking-news cricket-news england ind-vs-eng latest-news news test-match yashshvi-jaiswal yashshwi yashshwi-jaiswal

ਚੰਡੀਗੜ੍ਹ, 02 ਫਰਵਰੀ 2024: ਭਾਰਤ ਅਤੇ ਇੰਗਲੈਂਡ ਵਿਚਾਲੇ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਅੱਜ ਤੋਂ ਦੂਜਾ ਮੈਚ ਸ਼ੁਰੂ ਹੋ ਰਿਹਾ ਹੈ। ਭਾਰਤ ਨੂੰ 179 ਦੇ ਸਕੋਰ ‘ਤੇ ਤੀਜਾ ਝਟਕਾ ਲੱਗਾ। ਇਸ ਟੈਸਟ ਦੀ ਪਹਿਲੀ ਪਾਰੀ ‘ਚ ਵੀ ਸ਼੍ਰੇਅਸ ਅਈਅਰ ਫੇਲ ਰਹੇ ਸਨ। ਉਸ ਨੂੰ ਟੌਮ ਹਾਰਟਲੇ ਨੇ ਵਿਕਟਕੀਪਰ ਫੌਕਸ ਦੇ ਹੱਥੋਂ ਕੈਚ ਕਰਵਾਇਆ। ਉਹ 59 ਗੇਂਦਾਂ ਵਿੱਚ 27 ਦੌੜਾਂ ਹੀ ਬਣਾ ਸਕਿਆ। ਸ਼੍ਰੇਅਸ ਨੇ ਯਸ਼ਸਵੀ (Yashshvi Jaiswal) ਨਾਲ 90 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਸਮੇਂ ਭਾਰਤ ਦਾ ਸਕੋਰ ਤਿੰਨ ਵਿਕਟਾਂ ‘ਤੇ 180 ਦੌੜਾਂ ਹੈ। ਯਸ਼ਸਵੀ ਨੇ 104 ਦੌੜਾਂ ਬਣਾਈਆਂ ਅਤੇ ਟੈਸਟ ਡੈਬਿਊ ਕਰਨ ਵਾਲੇ ਰਜਤ ਪਾਟੀਦਾਰ ਇਕ ਦੌੜ ਬਣਾ ਕੇ ਕ੍ਰੀਜ਼ ‘ਤੇ ਹਨ।

ਯਸ਼ਸਵੀ ਜੈਸਵਾਲ (Yashshvi Jaiswal) ਨੇ ਆਪਣੀ ਸ਼ਾਨਦਾਰ ਫਾਰਮ ਜਾਰੀ ਰੱਖੀ ਹੈ। ਉਸਨੇ 151 ਗੇਂਦਾਂ ਵਿੱਚ ਆਪਣੇ ਟੈਸਟ ਕਰੀਅਰ ਦਾ ਦੂਜਾ ਸੈਂਕੜਾ ਲਗਾਇਆ। ਯਸ਼ਸਵੀ ਨੇ ਆਪਣੇ ਟੈਸਟ ਡੈਬਿਊ ‘ਤੇ ਵੈਸਟਇੰਡੀਜ਼ ਖਿਲਾਫ 171 ਦੌੜਾਂ ਦੀ ਪਾਰੀ ਖੇਡੀ ਸੀ। ਹੁਣ ਉਸ ਨੇ ਇੰਗਲੈਂਡ ਖਿਲਾਫ ਸੈਂਕੜਾ ਲਗਾ ਕੇ ਦਿਖਾ ਦਿੱਤਾ ਕਿ ਉਹ ਭਵਿੱਖ ਦਾ ਵੱਡਾ ਬੱਲੇਬਾਜ਼ ਹੈ।

The post IND vs ENG: ਇੰਗਲੈਂਡ ਖ਼ਿਲਾਫ਼ ਦੂਜੇ ਟੈਸਟ ਮੈਚ ‘ਚ ਯਸ਼ਸਵੀ ਜੈਸਵਾਲ ਨੇ ਜੜਿਆ ਸੈਂਕੜਾ appeared first on TheUnmute.com - Punjabi News.

Tags:
  • breaking-news
  • cricket-news
  • england
  • ind-vs-eng
  • latest-news
  • news
  • test-match
  • yashshvi-jaiswal
  • yashshwi
  • yashshwi-jaiswal

ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਮੋਹਾਲੀ ਜ਼ਿਲ੍ਹਾ ਹਸਪਤਾਲ ਦਾ ਅਚਨਚੇਤ ਦੌਰਾ

Friday 02 February 2024 09:02 AM UTC+00 | Tags: aam-aadmi-party anurag-verma breaking-news chief-secretary-anurag-verma cm-bhagwant-mann health-scheme latest-news mohali mohali-district-hospital mohali-hospital news punajb-health-scheme punjab punjab-government the-unmute-breaking-news

ਚੰਡੀਗੜ੍ਹ, 02 ਫਰਵਰੀ 2024: ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ (Anurag Verma) ਨੇ ਅੱਜ ਫੇਜ਼-6 ਦੇ ਜ਼ਿਲ੍ਹਾ ਹਸਪਤਾਲ ਮੋਹਾਲੀ ਦਾ ਅਚਨਚੇਤ ਦੌਰਾ ਕਰਕੇ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਮੁਫ਼ਤ ਦਵਾਈਆਂ ਅਤੇ ਐਕਸਰੇ ਅਤੇ ਅਲਟਰਾਸਾਊਂਡ ਸੇਵਾਵਾਂ ਦਾ ਮੁਆਇਨਾ ਕੀਤਾ। ਕੀਤਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 26 ਜਨਵਰੀ ਤੋਂ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਦਵਾਈਆਂ, ਐਕਸਰੇ ਅਤੇ ਅਲਟਰਾਸਾਊਂਡ ਸਹੂਲਤਾਂ ਦੇਣ ਦੇ ਐਲਾਨ ਤੋਂ ਬਾਅਦ ਮੁੱਖ ਸਕੱਤਰ ਵੱਲੋਂ ਜ਼ਮੀਨੀ ਪੱਧਰ ਦਾ ਸਰਵੇਖਣ ਕੀਤਾ ਜਾ ਰਿਹਾ ਹੈ।

Image

ਅਨੁਰਾਗ ਵਰਮਾ (Anurag Verma) ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਮਿਆਰੀ ਅਤੇ ਮੁਫ਼ਤ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਜ਼ਿਲ੍ਹਾ ਹਸਪਤਾਲ ਨੂੰ 25 ਕਰੋੜ ਰੁਪਏ ਦੀ ਵਿਸ਼ੇਸ਼ ਰਾਸ਼ੀ ਜਾਰੀ ਕੀਤੀ ਗਈ ਹੈ ਤਾਂ ਜੋ ਸਿਵਲ ਸਰਜਨ ਜਾਂ ਐਸ.ਐਮ.ਓ ਨਾਲ ਸਬੰਧਤ ਹਸਪਤਾਲਾਂ ਦੇ ਮਰੀਜ਼ ਆਪਣੇ ਪੱਧਰ ‘ਤੇ ਪ੍ਰਾਈਵੇਟ ਤੌਰ ‘ਤੇ ਦਵਾਈਆਂ ਲੈ ਸਕਣ।

Image

The post ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਮੋਹਾਲੀ ਜ਼ਿਲ੍ਹਾ ਹਸਪਤਾਲ ਦਾ ਅਚਨਚੇਤ ਦੌਰਾ appeared first on TheUnmute.com - Punjabi News.

Tags:
  • aam-aadmi-party
  • anurag-verma
  • breaking-news
  • chief-secretary-anurag-verma
  • cm-bhagwant-mann
  • health-scheme
  • latest-news
  • mohali
  • mohali-district-hospital
  • mohali-hospital
  • news
  • punajb-health-scheme
  • punjab
  • punjab-government
  • the-unmute-breaking-news

ਹਿਮਾਚਲ ਪ੍ਰਦੇਸ਼ 'ਚ ਭਾਰੀ ਬਰਫਬਾਰੀ ਨਾਲ ਕਈ ਸੜਕਾਂ ਬੰਦ, ਪੀਣ ਵਾਲੇ ਪਾਣੀ ਦਾ ਸੰਕਟ ਵਧਿਆ

Friday 02 February 2024 09:19 AM UTC+00 | Tags: breaking-news heavy-snowfall himachal himachal-news himachal-pradesh news water-crisis weather

ਚੰਡੀਗੜ੍ਹ, 02 ਫਰਵਰੀ 2024: ਹਿਮਾਚਲ ਪ੍ਰਦੇਸ਼ (Himachal Pradesh)  ‘ਚ ਤਿੰਨ ਦਿਨਾਂ ਦੀ ਬਾਰਿਸ਼ ਅਤੇ ਬਰਫਬਾਰੀ ਤੋਂ ਬਾਅਦ ਸ਼ੁੱਕਰਵਾਰ ਨੂੰ ਮੌਸਮ ਖੁੱਲ੍ਹ ਗਿਆ ਪਰ ਮੁਸ਼ਕਿਲਾਂ ਵਧ ਗਈਆਂ ਹਨ। ਸ਼ੁੱਕਰਵਾਰ ਸਵੇਰੇ 10 ਵਜੇ ਤੱਕ ਸੂਬੇ ਵਿੱਚ ਚਾਰ ਰਾਸ਼ਟਰੀ ਰਾਜਮਾਰਗਾਂ ਅਤੇ 720 ਸੜਕਾਂ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ 2,243 ਬਿਜਲੀ ਟਰਾਂਸਫਾਰਮਰ ਵੀ ਠੱਪ ਪਏ ਹਨ। ਇਸ ਕਾਰਨ ਕਈ ਇਲਾਕਿਆਂ ‘ਚ ਬਲੈਕਆਊਟ ਹੋ ਗਿਆ ਹੈ।

ਬਰਫਬਾਰੀ ਵਾਲੇ ਇਲਾਕਿਆਂ ‘ਚ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ। ਬਰਫਬਾਰੀ ਤੋਂ ਬਾਅਦ ਕਈ ਇਲਾਕਿਆਂ ਵਿੱਚ ਪਾਣੀ ਦੀਆਂ ਪਾਈਪਾਂ ਜਾਮ ਹੋਣ ਕਾਰਨ ਪੀਣ ਵਾਲੇ ਪਾਣੀ ਦਾ ਸੰਕਟ ਹੋਰ ਡੂੰਘਾ ਹੋ ਗਿਆ ਹੈ। ਨਵੇਂ ਸਾਲ ਦੀ ਪਹਿਲੀ ਬਰਫਬਾਰੀ ਤੋਂ ਬਾਅਦ ਸ਼ੁੱਕਰਵਾਰ ਨੂੰ ਸ਼ਿਮਲਾ ਸ਼ਹਿਰ ਦੇ ਸਰਕੂਲਰ ਰੋਡ ਸਮੇਤ ਉਪਨਗਰੀ ਸੜਕਾਂ ‘ਤੇ ਬਰਫ ਜਮ੍ਹਾ ਹੋਣ ਕਾਰਨ ਬੱਸਾਂ ਅਤੇ ਹੋਰ ਵਾਹਨਾਂ ਦੀ ਆਵਾਜਾਈ ਠੱਪ ਹੋ ਗਈ।

ਲੋਕ ਪੈਦਲ ਹੀ ਆਪਣੀ ਮੰਜ਼ਿਲ ‘ਤੇ ਪਹੁੰਚ ਹਨ । ਹਾਲਾਂਕਿ, ਦੁਪਹਿਰ ਤੱਕ, NH-5 ਮਲਿਆਣਾ ਤੋਂ ਢਲੀ, ਛਰਾਬੜਾ, ਕੁਫਰੀ-ਫਾਗੂ ਤੋਂ ਸ਼ਿਲਾਰੂ ਤੱਕ ਬਹਾਲ ਹੋ ਗਿਆ ਸੀ। ਇਸੇ ਤਰ੍ਹਾਂ NH-705 ਨੂੰ ਥੀਓਗ ਤੋਂ ਖੜਾਪੱਥਰ-ਹਟਕੋਟੀ ਤੱਕ ਬਹਾਲ ਕਰ ਦਿੱਤਾ ਗਿਆ ਹੈ। ਜ਼ਿਲ੍ਹਾ ਕੁੱਲੂ ਅਤੇ ਕਬਾਇਲੀ ਖੇਤਰ ਲਾਹੌਲ ਵਿੱਚ ਭਾਰੀ ਬਰਫ਼ਬਾਰੀ ਤੋਂ ਬਾਅਦ ਮੁਸ਼ਕਲਾਂ ਵਧ ਗਈਆਂ ਹਨ।

ਲਾਹੌਲ (Himachal Pradesh) ਵਿੱਚ ਪੀਡਬਲਯੂਡੀ ਦੀਆਂ ਸਾਰੀਆਂ 134 ਸੜਕਾਂ ਬੰਦ ਹਨ। ਜਦੋਂਕਿ ਕੁੱਲੂ ਵਿੱਚ ਵੀ ਐਚਆਰਟੀਸੀ ਦੀਆਂ 100 ਤੋਂ ਵੱਧ ਬੱਸਾਂ ਦੇ ਰੂਟ ਪ੍ਰਭਾਵਿਤ ਹਨ। ਅਜਿਹੇ ‘ਚ ਲੋਕਾਂ ਦੀ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ। ਇਸ ਦੇ ਨਾਲ ਹੀ 700 ਦੇ ਕਰੀਬ ਬਿਜਲੀ ਦੇ ਟਰਾਂਸਫਾਰਮਰ ਬੰਦ ਹੋਣ ਕਾਰਨ ਕਈ ਇਲਾਕਿਆਂ ਵਿੱਚ ਬਲੈਕਆਊਟ ਦੀ ਸਥਿਤੀ ਬਣੀ ਹੋਈ ਹੈ।

The post ਹਿਮਾਚਲ ਪ੍ਰਦੇਸ਼ ‘ਚ ਭਾਰੀ ਬਰਫਬਾਰੀ ਨਾਲ ਕਈ ਸੜਕਾਂ ਬੰਦ, ਪੀਣ ਵਾਲੇ ਪਾਣੀ ਦਾ ਸੰਕਟ ਵਧਿਆ appeared first on TheUnmute.com - Punjabi News.

Tags:
  • breaking-news
  • heavy-snowfall
  • himachal
  • himachal-news
  • himachal-pradesh
  • news
  • water-crisis
  • weather

ਨੰਦ ਲਾਲ ਸ਼ਰਮਾ ਹਰਿਆਣਾ ਬਿਜਲੀ ਰੈਗੂਲੇਟਰੀ ਕਮਿਸ਼ਨ ਦੇ ਨਵੇਂ ਚੇਅਰਮੈਨ ਬਣੇ

Friday 02 February 2024 09:38 AM UTC+00 | Tags: breaking-news haryana-electricity haryana-electricity-regulatory-commission herc herc-chairman nand-lal-sharma news

ਚੰਡੀਗੜ੍ਹ, 2 ਫਰਵਰੀ 2024: ਹਰਿਆਣਾ ਦੇ ਊਰਜਾ ਮੰਤਰੀ, ਰਣਜੀਤ ਸਿੰਘ ਨੇ ਅੱਜ ਇੱਥੇ ਹਰਿਆਣਾ ਬਿਜਲੀ ਰੈਗੂਲੇਟਰੀ ਕਮਿਸ਼ਨ (ਐਚਈਆਰਸੀ) ਦੇ ਨਵ-ਨਿਯੁਕਤ ਚੇਅਰਮੈਨ ਨੰਦ ਲਾਲ ਸ਼ਰਮਾ (Nand Lal Sharma) ਨੂੰ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ। ਇਨ੍ਹਾਂ ਤੋਂ ਇਲਾਵਾ ਉਨ੍ਹਾਂ ਨੇ HERC ਦੇ ਨਵ-ਨਿਯੁਕਤ ਮੈਂਬਰ ਮੁਕੇਸ਼ ਗਰਗ ਨੂੰ ਵੀ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ। ਊਰਜਾ ਮੰਤਰੀ ਨੇ ਦੋਵਾਂ ਦੇ ਪਰਿਵਾਰਕ ਮੈਂਬਰਾਂ ਅਤੇ ਸ਼ੁਭਚਿੰਤਕਾਂ ਨੂੰ ਵਧਾਈ ਦਿੱਤੀ ਅਤੇ ਵਧਾਈ ਦਿੱਤੀ।

Image

ਵਰਨਣਯੋਗ ਹੈ ਕਿ ਨੰਦ ਲਾਲ ਸ਼ਰਮਾ ( Nand Lal Sharma) ਐੱਸ.ਜੇ.ਵੀ.ਐੱਨ. ਦੇ ਕਾਰਜਕਾਰੀ ਨਿਰਦੇਸ਼ਕ ਵਜੋਂ 3 ਸਾਲ ਸੇਵਾ ਕੀਤੀ ਹੈ। ਉਨ੍ਹਾਂ ਨੇ ਹਿਮਾਚਲ ਪ੍ਰਦੇਸ਼ ਰਾਜ ਬਿਜਲੀ ਬੋਰਡ ਵਿੱਚ ਸਕੱਤਰ ਵਜੋਂ 3 ਸਾਲ ਸੇਵਾ ਕੀਤੀ। 1 ਦਸੰਬਰ 2017 ਨੂੰ ਉਹ ਐੱਸ.ਜੇ.ਵੀ.ਐੱਨ. ਸ਼ਿਮਲਾ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਦੇ ਅਹੁਦੇ ਦਾ ਚਾਰਜ ਸੰਭਾਲ ਲਿਆ ਹੈ। 1 ਜੁਲਾਈ 2023 ਤੋਂ ਉਹ ਬੀ.ਬੀ.ਐਮ.ਬੀ. ਦੇ ਚੇਅਰਮੈਨ ਦਾ ਵਾਧੂ ਚਾਰਜ ਵੀ ਦਿੱਤਾ ਗਿਆ ਉਨ੍ਹਾਂ ਕੋਲ ਪਾਵਰ ਸੈਕਟਰ ਵਿੱਚ ਲਗਭਗ 18 ਸਾਲ ਅਤੇ ਕਾਨੂੰਨ ਅਤੇ ਪ੍ਰਸ਼ਾਸਨ ਵਿੱਚ 16 ਸਾਲ ਦਾ ਲੰਬਾ ਤਜਰਬਾ ਹੈ।

ਮੈਂਬਰ ਵਜੋਂ ਨਿਯੁਕਤ ਮੁਕੇਸ਼ ਗਰਗ ਨੇ ਜ਼ਿਲ੍ਹਾ ਅਦਾਲਤ ਯਮੁਨਾਨਗਰ, ਜਗਾਧਰੀ ਵਿੱਚ 35 ਸਾਲ ਯਾਨੀ 1986 ਤੋਂ 2021 ਤੱਕ ਐਡਵੋਕੇਟ ਵਜੋਂ ਕੰਮ ਕੀਤਾ ਹੈ। ਇਸ ਸਮੇਂ ਦੌਰਾਨ ਉਨ੍ਹਾਂ ਨੇ ਵੱਖ-ਵੱਖ ਨਾਮੀ ਸੰਸਥਾਵਾਂ ਲਈ ਸਥਾਈ ਸਲਾਹਕਾਰ ਵਜੋਂ ਵੀ ਕੰਮ ਕੀਤਾ ਹੈ। 1 ਜੂਨ, 2021 ਨੂੰ, ਉਨ੍ਹਾਂ ਨੇ ਹਰਿਆਣਾ ਰਾਜ ਕਾਨੂੰਨ ਕਮਿਸ਼ਨ ਦੇ ਮੈਂਬਰ ਵਜੋਂ ਅਹੁਦਾ ਸੰਭਾਲਿਆ।

ਸਹੁੰ ਚੁੱਕ ਸਮਾਗਮ ਵਿੱਚ ਊਰਜਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਏ. ਕੇ ਸਿੰਘ, ਹਰਿਆਣਾ ਇਲੈਕਟ੍ਰੀਸਿਟੀ ਜਨਰੇਸ਼ਨ ਕਾਰਪੋਰੇਸ਼ਨ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਮੁਹੰਮਦ ਸ਼ਾਈਨ, ਮੁੱਖ ਮੰਤਰੀ ਦੇ ਵਧੀਕ ਪ੍ਰਮੁੱਖ ਸਕੱਤਰ ਅਤੇ ਹਰਿਆਣਾ ਇਲੈਕਟ੍ਰੀਸਿਟੀ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਦੇ ਪ੍ਰਬੰਧ ਨਿਰਦੇਸ਼ਕ ਡਾ: ਅਮਿਤ ਅਗਰਵਾਲ, ਦੱਖਣੀ ਹਰਿਆਣਾ ਬਿਜਲੀ ਵੰਡ ਨਿਗਮ ਲਿਮਿਟੇਡ ਦੇ ਪ੍ਰਬੰਧ ਨਿਰਦੇਸ਼ਕ ਪੀ.ਸੀ. ਮੀਨਾ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਚੇਅਰਮੈਨ ਮਨੋਜ ਤ੍ਰਿਪਾਠੀ ਸਮੇਤ ਹੋਰ ਅਧਿਕਾਰੀ ਅਤੇ ਨਵ-ਨਿਯੁਕਤ ਚੇਅਰਮੈਨ ਦੇ ਪਰਿਵਾਰਕ ਮੈਂਬਰ ਅਤੇ ਮੈਂਬਰ ਹਾਜ਼ਰ ਸਨ।

The post ਨੰਦ ਲਾਲ ਸ਼ਰਮਾ ਹਰਿਆਣਾ ਬਿਜਲੀ ਰੈਗੂਲੇਟਰੀ ਕਮਿਸ਼ਨ ਦੇ ਨਵੇਂ ਚੇਅਰਮੈਨ ਬਣੇ appeared first on TheUnmute.com - Punjabi News.

Tags:
  • breaking-news
  • haryana-electricity
  • haryana-electricity-regulatory-commission
  • herc
  • herc-chairman
  • nand-lal-sharma
  • news

ਚੰਡੀਗੜ੍ਹ ਦੇ ਮੇਅਰ ਚੋਣਾਂ 'ਚ ਭਾਜਪਾ ਨੂੰ 16 ਨਹੀਂ ਸਿਰਫ਼ 13 ਵੋਟਾਂ ਹੀ ਮਿਲੀਆਂ: CM ਅਰਵਿੰਦ ਕੇਜਰੀਵਾਲ

Friday 02 February 2024 09:54 AM UTC+00 | Tags: aap-protest arvind-kejriwal bhagwant-mann bjp breaking-news chandigarh chandigarh-election cm-bhagwant-mann delhi-aap news

ਚੰਡੀਗੜ੍ਹ, 2 ਫਰਵਰੀ 2024: ਆਮ ਆਦਮੀ ਪਾਰਟੀ (ਆਪ) ਚੰਡੀਗੜ੍ਹ (Chandigarh) ਦੇ ਮੇਅਰ ਚੋਣਾਂ ਵਿੱਚ ਕਥਿਤ ਗੜਬੜੀ ਦਾ ਦੋਸ਼ ਲਾਉਂਦਿਆਂ ਦਿੱਲੀ ਵਿੱਚ ਪ੍ਰਦਰਸ਼ਨ ਕਰ ਰਹੀ ਹੈ। ਇਸ ਦੌਰਾਨ 'ਆਪ' ਵਰਕਰਾਂ ਨੇ ਭਾਜਪਾ ਹੈੱਡਕੁਆਰਟਰ ਵੱਲ ਮਾਰਚ ਕੀਤਾ। ਦਿੱਲੀ ਪੁਲਿਸ ਨੇ ਉਨ੍ਹਾਂ ਨੂੰ ਰਸਤੇ ਵਿੱਚ ਬੈਰੀਕੇਡ ਲਾ ਕੇ ਰੋਕ ਲਿਆ। ਜਿਸ ਤੋਂ ਬਾਅਦ ‘ਆਪ’ ਵਰਕਰਾਂ ਅਤੇ ਦਿੱਲੀ ਪੁਲਿਸ ਵਿਚਾਲੇ ਹੱਥੋਪਾਈ ਹੋ ਗਈ। ਆਗੂਆਂ ਤੇ ਵਰਕਰਾਂ ਨੂੰ ਨਜ਼ਰਬੰਦ ਕੀਤਾ ਜਾ ਰਿਹਾ ਹੈ।

ਇਸ ਤੋਂ ਪਹਿਲਾਂ ਵਰਕਰਾਂ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ (Arvind Kejriwal) ਨੇ ਕਿਹਾ ਕਿ ਭਾਜਪਾ ਚੰਡੀਗੜ੍ਹ ਵਿੱਚ ਵੋਟਾਂ ਚੋਰੀ ਕਰਦੀ ਰੰਗੇ ਹੱਥੀ ਫੜੀ ਗਈ ਹੈ। ਇਸ ਦੌਰਾਨ ਕੇਜਰੀਵਾਲ ਨੇ ਭੀੜ ਨੂੰ ‘ਹਰ ਗਲੀ ‘ਚ ਸ਼ੋਰ ਹੈ, ਭਾਜਪਾ ਵੋਟ ਚੋਰ ਹੈ’ ਦੇ ਨਾਅਰੇ ਲਾਏ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਮੇਅਰ ਚੋਣਾਂ ਵਿੱਚ ਭਾਜਪਾ ਦੇ ਇੱਕ ਵਰਕਰ ਨੂੰ ਚੋਣ ਅਧਿਕਾਰੀ ਬਣਾਇਆ ਗਿਆ ਸੀ।

ਕੇਜਰੀਵਾਲ ਨੇ ਕਿਹਾ ਕਿ ਹੁਣ ਤੱਕ ਉਨ੍ਹਾਂ ਸੁਣਿਆ ਸੀ ਕਿ ਭਾਜਪਾ ਮਸ਼ੀਨ ‘ਚ ਗੜਬੜੀ ਕਰਦੀ ਹੈ। ਦੀਆਂ ਵੋਟਾਂ ਚੋਰੀ ਕਰਦੇ ਹਨ ਪਰ ਅੱਜ ਤੱਕ ਇਸ ਦਾ ਕੋਈ ਸਬੂਤ ਨਹੀਂ ਮਿਲਿਆ। ਬੀਜੇਪੀ ਵਾਲਿਆਂ ਦੀ ਕਿਸਮਤ ਮਾੜੀ ਸੀ ਕਿ ਉਹ ਚੰਡੀਗੜ੍ਹ ਵਿੱਚ ਰੰਗੇ ਹੱਥੀਂ ਫੜੇ ਗਏ। ਉਸ ਦੀ ਵੀਡੀਓ ਬਣਾਈ ਗਈ ਅਤੇ ਉਹ ਵੀਡੀਓ ਹਰ ਪਾਸੇ ਵਾਇਰਲ ਹੋ ਗਈ। ਹੁਣ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਹੋਣ ਦਾ ਦਾਅਵਾ ਕਰਨ ਵਾਲੀ ਭਾਜਪਾ ਦਾ ਪਰਦਾਫਾਸ਼ ਹੋ ਗਿਆ ਹੈ।

ਕੇਜਰੀਵਾਲ (Arvind Kejriwal) ਨੇ ਕਿਹਾ ਕਿ ਨਗਰ ਨਿਗਮ (Chandigarh) ਦੇ ਅੰਦਰੋਂ ਇੱਕ ਮੁਲਾਜ਼ਮ ਨੇ ਦੱਸਿਆ ਕਿ ਭਾਜਪਾ ਨੂੰ ਸਿਰਫ਼ 13 ਵੋਟਾਂ ਹੀ ਮਿਲੀਆਂ ਹਨ ਨਾ ਕਿ 16। ਪਰ, ਚੋਣ ਅਧਿਕਾਰੀ ਨੇ ਖੁਦ ਹੀ ਵੋਟਾਂ ਦੀ ਗਿਣਤੀ ਕੀਤੀ। ਹੁਣ ਕੋਈ ਨਹੀਂ ਜਾਣਦਾ ਕਿ ਕਿਸ ਨੂੰ ਕਿੰਨੀਆਂ ਵੋਟਾਂ ਮਿਲੀਆਂ ਹਨ।

ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜੇਕਰ ਅਦਾਲਤ ਦੇ ਹੁਕਮਾਂ ‘ਤੇ ਚੋਣਾਂ ਕਰਵਾਈਆਂ ਜਾਂਦੀਆਂ ਹਨ ਤਾਂ ਵੀ ਨਤੀਜੇ ਉਹੀ ਹੋਣਗੇ ਜੋ ਚੰਡੀਗੜ੍ਹ ‘ਚ ਦੇਖਣ ਨੂੰ ਮਿਲੇ ਹਨ। ਹੁਣ ਤੱਕ ਲੋਕ ਸਭਾ ਅਤੇ ਰਾਜ ਸਭਾ ਵਿੱਚ ਵੀ ਇਸੇ ਤਰ੍ਹਾਂ ਦੇ ਬਿੱਲ ਪਾਸ ਹੋ ਚੁੱਕੇ ਹਨ। ਧਿਆਨ ਰਹੇ, ਜੇਕਰ 2024 ‘ਚ ਨਰਿੰਦਰ ਮੋਦੀ ਜਿੱਤ ਜਾਂਦੇ ਹਨ ਤਾਂ ਉਨ੍ਹਾਂ ਦਾ ਨਾਂ ਨਰਿੰਦਰ ਮੋਦੀ ਨਹੀਂ ਸਗੋਂ ਨਰਿੰਦਰ ਪੁਤਿਨ ਬਣ ਜਾਵੇਗਾ।

ਭਗਵੰਤ ਮਾਨ ਨੇ ਅੱਗੇ ਕਿਹਾ ਕਿ ਵੋਟ ਕਿਸੇ ਨੂੰ ਵੀ ਪਾਓ ਪਰ ਭਾਜਪਾ ਦੀ ਹੀ ਨਿਕਲਦੀ ਹੈ। ਲੋਕਾਂ ਵੱਲੋਂ ਚੁਣੀ ਗਈ ਸਰਕਾਰ ਨੂੰ ਰਾਜਪਾਲ ਰਾਹੀਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਰਾਜਪਾਲ ਮਮਤਾ ਦੀਦੀ ਨੂੰ ਪ੍ਰੇਸ਼ਾਨ ਕਰ ਰਹੇ ਹਨ। ਇਸੇ ਤਰ੍ਹਾਂ ਪੰਜਾਬ ਵਿੱਚ ਵੀ ਰਾਜਪਾਲ ਮੈਨੂੰ ਕੰਮ ਨਹੀਂ ਕਰਨ ਦੇ ਰਹੇ।

The post ਚੰਡੀਗੜ੍ਹ ਦੇ ਮੇਅਰ ਚੋਣਾਂ ‘ਚ ਭਾਜਪਾ ਨੂੰ 16 ਨਹੀਂ ਸਿਰਫ਼ 13 ਵੋਟਾਂ ਹੀ ਮਿਲੀਆਂ: CM ਅਰਵਿੰਦ ਕੇਜਰੀਵਾਲ appeared first on TheUnmute.com - Punjabi News.

Tags:
  • aap-protest
  • arvind-kejriwal
  • bhagwant-mann
  • bjp
  • breaking-news
  • chandigarh
  • chandigarh-election
  • cm-bhagwant-mann
  • delhi-aap
  • news

ਵਿਜੀਲੈਂਸ ਬਿਊਰੋ ਵੱਲੋਂ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਲੇਖਾਕਾਰ ਖ਼ਿਲਾਫ਼ 45 ਲੱਖ ਰੁਪਏ ਦੀ ਰਿਸ਼ਵਤ ਲੈਣ ਸਬੰਧੀ ਇਕ ਹੋਰ ਕੇਸ ਦਰਜ

Friday 02 February 2024 11:37 AM UTC+00 | Tags: aam-aadmi-party amritsar-improvement-trust breaking-news bribe-case chief-minister-bhagwant-mann cm-bhagwant-mann crime latest-news news punjab shiromani-akali-dal the-unmute-breaking-news vigilance-bureau

ਚੰਡੀਗੜ੍ਹ, 2 ਫਰਵਰੀ 2024: ਪੰਜਾਬ ਵਿਜੀਲੈਂਸ ਬਿਊਰੋ (Vigilance Bureau) ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਨਾਲ ਨਜਿੱਠਣ ਦੀ ਆਪਣੀ ਵਚਨਬੱਧਤਾ ਤਹਿਤ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ (ਏ.ਆਈ.ਟੀ.) ਦੇ ਲੇਖਾਕਾਰ ਤੇ ਅੰਮ੍ਰਿਤਸਰ ਨਿਵਾਸੀ ਵਿਸ਼ਾਲ ਸ਼ਰਮਾ ਵਿਰੁੱਧ 45 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਭ੍ਰਿਸ਼ਟਾਚਾਰ ਦਾ ਇੱਕ ਹੋਰ ਮਾਮਲਾ ਦਰਜ ਕੀਤਾ ਹੈ।

ਰਾਜ ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਅੱਜ ਇਹ ਖੁਲਾਸਾ ਕਰਦਿਆਂ ਦੱਸਿਆ ਕਿ ਐਫਆਈਆਰ ਨੰ. 01, ਮਿਤੀ 31.01.2024 ਨੂੰ ਉਕਤ ਕਰਮਚਾਰੀ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਧੀਨ ਵਿਜੀਲੈਂਸ ਬਿਓਰੋ ਦੇ ਥਾਣਾ ਅੰਮ੍ਰਿਤਸਰ ਰੇਂਜ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਇਹ ਕੇਸ ਅੰਮ੍ਰਿਤਸਰ ਦੇ ਪਿੰਡ ਸੁਲਤਾਨਵਿੰਡ ਦੇ ਵਸਨੀਕ ਮੇਜਰ ਸਿੰਘ ਵੱਲੋਂ ਦਰਜ ਕਰਵਾਈ ਆਨਲਾਈਨ ਸ਼ਿਕਾਇਤ ਉਪਰੰਤ ਦਰਜ ਕੀਤਾ ਗਿਆ ਹੈ।

ਬੁਲਾਰੇ (Vigilance Bureau) ਨੇ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਆਪਣੀ ਇਹ ਸ਼ਿਕਾਇਤ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ‘ਤੇ ਆਡੀਓ-ਵਿਜ਼ੂਅਲ ਸਬੂਤਾਂ ਸਮੇਤ ਦਰਜ ਕਰਵਾਈ ਸੀ। ਜਾਂਚ ਤੋਂ ਬਾਅਦ, ਵਿਜੀਲੈਂਸ ਬਿਊਰੋ ਅੰਮ੍ਰਿਤਸਰ ਰੇਂਜ ਨੇ ਸ਼ਿਕਾਇਤ ਵਿੱਚ ਦੋਸ਼ਾਂ ਨੂੰ ਸਹੀ ਅਤੇ ਦਰੁੱਸਤ ਪਾਇਆ, ਜਿਸ ਕਾਰਨ ਉਕਤ ਮੁਲਜ਼ਮ ਕਰਮਚਾਰੀ ਵਿਰੁੱਧ ਇਹ ਕੇਸ ਦਰਜ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

ਬੁਲਾਰੇ ਨੇ ਅੱਗੇ ਦੱਸਿਆ ਕਿ ਏਆਈਟੀ ਦਾ ਇਹ ਮੁਲਾਜ਼ਮ ਇਸ ਸਮੇਂ ਇੱਕ ਹੋਰ ਰਿਸ਼ਵਤ ਦੇ ਮਾਮਲੇ ਵਿੱਚ 8 ਲੱਖ ਰੁਪਏ ਦੀ ਰਿਸ਼ਵਤ ਮੰਗਣ ਅਤੇ ਲੈਣ ਦੇ ਦੋਸ਼ ਤਹਿਤ ਨਿਆਂਇਕ ਹਿਰਾਸਤ ਅਧੀਨ ਜੇਲ੍ਹ ਵਿੱਚ ਬੰਦ ਹੈ ਤੇ ਇਸ ਕੇਸ ਵਿਛ ਜਲਦੀ ਹੀ ਉਸ ਨੂੰ ਗ੍ਰਿਫਤਾਰੀ ਕਰਨ ਲਈ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਜਾਵੇਗਾ। ਜ਼ਿਕਰਯੋਗ ਹੈ ਕਿ, ਬੀਤੀ 7 ਜਨਵਰੀ, 2023 ਨੂੰ ਦਰਜ ਕੀਤੇ ਗਏ ਇਸ ਕੇਸ ਵਿੱਚ, ਇੱਕ ਸਹਿ-ਦੋਸ਼ੀ ਏਆਈਟੀ ਲਾਅ ਅਫਸਰ ਗੌਤਮ ਮਜੀਠੀਆ, ਜੋ ਕਿ ਗ੍ਰੀਨ ਫੀਲਡ, ਮਜੀਠਾ ਰੋਡ, ਅੰਮ੍ਰਿਤਸਰ ਦਾ ਰਹਿਣ ਵਾਲਾ ਹੈ, ਨੂੰ ਪਹਿਲਾਂ ਹੀ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ ਉਹ ਵੀ ਨਿਆਂਇਕ ਹਿਰਾਸਤ ਵਿੱਚ ਹੈ।

The post ਵਿਜੀਲੈਂਸ ਬਿਊਰੋ ਵੱਲੋਂ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਲੇਖਾਕਾਰ ਖ਼ਿਲਾਫ਼ 45 ਲੱਖ ਰੁਪਏ ਦੀ ਰਿਸ਼ਵਤ ਲੈਣ ਸਬੰਧੀ ਇਕ ਹੋਰ ਕੇਸ ਦਰਜ appeared first on TheUnmute.com - Punjabi News.

Tags:
  • aam-aadmi-party
  • amritsar-improvement-trust
  • breaking-news
  • bribe-case
  • chief-minister-bhagwant-mann
  • cm-bhagwant-mann
  • crime
  • latest-news
  • news
  • punjab
  • shiromani-akali-dal
  • the-unmute-breaking-news
  • vigilance-bureau

ਭਾਸ਼ਾ ਵਿਭਾਗ ਮੋਹਾਲੀ ਵੱਲੋਂ ਵਾਰਤਕ ਪੁਸਤਕ 'ਏਹ ਕੇਹੀ ਰੁੱਤ ਆਈ' 'ਤੇ ਵਿਚਾਰ ਚਰਚਾ ਕਾਰਵਾਈ

Friday 02 February 2024 11:50 AM UTC+00 | Tags: book breaking-news harjot-singh-bains latest-news mohali news punjab punjabi-books punjabi-literature

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 2 ਫਰਵਰੀ 2024: ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਪੰਜਾਬੀ ਮਾਂ ਬੋਲੀ ਅਤੇ ਸਾਹਿਤ ਦੇ ਪ੍ਰਸਾਰ ਅਤੇ ਪ੍ਰਚਾਰ ਹਿੱਤ ਅਰੰਭੀਆਂ ਗਤੀਵਿਧੀਆਂ ਤਹਿਤ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਿਹੜੇ ਅੱਜ ਪ੍ਰਭਜੋਤ ਕੌਰ ਢਿੱਲੋਂ ਦੀ ਲਿਖੀ ਵਾਰਤਕ ਪੁਸਤਕ 'ਏਹ ਕੇਹੀ ਰੁੱਤ ਆਈ' ਨੂੰ ਲੋਕ ਅਰਪਣ ਕੀਤਾ ਗਿਆ ਅਤੇ ਵਿਚਾਰ ਚਰਚਾ ਕਰਵਾਈ ਗਈ।

ਇਸ ਸਮਾਗਮ ਦੇ ਮੁੱਖ ਮਹਿਮਾਨ ਜੀ.ਕੇ. ਸਿੰਘ ਧਾਲੀਵਾਲ ਆਈ.ਏ.ਐੱਸ (ਸੇਵਾਮੁਕਤ) ਸਨ। ਸਮਾਗਮ ਦੀ ਪ੍ਰਧਾਨਗੀ ਡਾ. ਦੀਪਕ ਮਨਮੋਹਨ ਸਿੰਘ ਵੱਲੋਂ ਕੀਤੀ ਗਈ ਅਤੇ ਵਿਸ਼ੇਸ਼ ਮਹਿਮਾਨ ਵਜੋਂ ਗੁਰਦਰਸ਼ਨ ਸਿੰਘ ਬਾਹੀਆ ਵੱਲੋਂ ਸ਼ਿਰਕਤ ਕੀਤੀ ਗਈ। ਸਮਾਗਮ ਦੇ ਆਰੰਭ ਵਿੱਚ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਸਮੂਹ ਪ੍ਰਧਾਨਗੀ ਮੰਡਲ, ਸਾਹਿਤਕਾਰਾਂ ਅਤੇ ਪਤਵੰਤੇ ਸੱਜਣਾਂ ਨੂੰ 'ਜੀ ਆਇਆਂ ਨੂੰ' ਕਹਿੰਦਿਆਂ ਕਿਹਾ ਕਿ ਇਹ ਪੁਸਤਕ ਸਾਡੇ ਆਲ਼ੇ-ਦੁਆਲ਼ੇ ਫ਼ੈਲੀਆਂ ਹੋਈਆਂ ਸਮਾਜਿਕ ਬੁਰਾਈਆਂ ਦੇ ਦਰਦ ਦੀ ਚੀਸ ਨੂੰ ਅਨੁਭਵ ਕਰਨ ਦਾ ਅਹਿਸਾਸ ਕਰਵਾਉਂਦੀ ਹੈ।

ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਪੁਸਤਕ 'ਏਹ ਕੇਹੀ ਰੁੱਤ ਆਈ' ਨੂੰ ਲੋਕ ਅਰਪਣ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਕਰ ਰਹੇ ਡਾ. ਦੀਪਕ ਮਨਮੋਹਨ ਸਿੰਘ ਵੱਲੋਂ 'ਏਹ ਕੇਹੀ ਰੁੱਤ ਆਈ' ਦੀ ਲੇਖਿਕਾ ਨੂੰ ਵਧਾਈ ਦਿੰਦਿਆਂ ਆਖਿਆ ਕਿ ਪੁਸਤਕ ਸੰਖੇਪ ਜਾਣਕਾਰੀ ਅਤੇ ਸਾਦਗੀ ਭਰਪੂਰ ਬਿਰਤਾਂਤ ਪੱਖੋਂ ਪਾਠਕ ਨੂੰ ਆਪਣੇ ਨਾਲ ਜੋੜੀ ਰੱਖਦੀ ਹੈ। ਜੇ.ਕੇ.ਸਿੰਘ ਵੱਲੋਂ ਪੁਸਤਕ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਸਮਾਜਿਕ ਨਿਘਾਰਾਂ 'ਤੇ ਉਂਗਲ ਧਰਦੀ ਲੋਕਾਈ ਨੂੰ ਚੇਤੰਨ ਕਰਨ ਦਾ ਰਸਤਾ ਦਿਖਾਉਂਦੀ ਹੈ। ਗੁਰਦਰਸ਼ਨ ਸਿੰਘ ਬਾਹੀਆ ਨੇ ਆਖਿਆ ਕਿ ਪੁਸਤਕ ਵਿੱਚ ਜਾਣਕਾਰੀ, ਸੇਧ ਅਤੇ ਮਨੋਰੰਜਨ ਪੱਖੋਂ ਪਾਠਕ ਦੀ ਸੁਹਜ-ਬੋਧ ਦੀ ਤ੍ਰਿਪਤੀ ਕਰਦੀ ਹੈ।

ਪਰਚਾ ਲੇਖਕ ਪ੍ਰੋ. ਗੁਰਜੋਧ ਕੌਰ ਵੱਲੋਂ ਕਿਹਾ ਗਿਆ ਕਿ ਇਹ ਪੁਸਤਕ ਸਮਾਜਿਕ ਕੁਰੀਤੀਆਂ ਦੇ ਖ਼ਾਤਮੇ ਵੱਲ ਉਲਾਂਘ ਪੁੱਟਦੀ ਇਸ ਤੋਂ ਬਾਹਰ ਨਿਕਲਣ ਦਾ ਰਸਤਾ ਵੀ ਦਿਖਾਉਂਦੀ ਹੈ। ਪੁਸਤਕ ਦੀ ਲੇਖਿਕਾ ਪ੍ਰਭਜੋਤ ਕੌਰ ਢਿੱਲੋਂ ਵੱਲੋਂ ਕਿਹਾ ਗਿਆ ਕਿ ਜ਼ਿੰਦਗੀ 'ਚ ਹੱਡੀ-ਹੰਢਾਈਆਂ ਤਕਲੀਫ਼ਾਂ ਨੇ ਉਹਨਾਂ ਨੂੰ ਲਿਖਣ ਦੇ ਰਾਹ ਪਾਇਆ। ਸਮਾਜ ਅੰਦਰ ਅੱਖੀਂ ਵਾਪਰਦਾ ਜੋ ਵੀ ਵੇਖਿਆ ਹੈ ਉਹ ਸਭ ਮੇਰੀ ਲਿਖਤਾਂ ਦੇ ਹਿੱਸੇ ਆਇਆ ਹੈ ਅਤੇ ਮੈਂ ਇਸ ਪੁਸਤਕ ਵਿੱਚ ਆਪਣੇ ਲਿਖਣ ਦਾ ਧਰਮ ਪੁਗਾਇਆ ਹੈ।

ਮਨਮੋਹਨ ਸਿੰਘ ਦਾਊਂ ਨੇ ਕਿਹਾ ਕਿ ਪੁਸਤਕ ਵਿਚਲੇ ਇਹ ਨਿਬੰਧ ਸਮਾਜਕ ਮਸਲਿਆਂ ਦੀ ਫ਼ਿਕਰਮੰਦੀ ਕਰਦੇ ਹਨ। ਬਲਕਾਰ ਸਿੰਘ ਸਿੱਧੂ ਵੱਲੋਂ ਕਿਹਾ ਕਿ ਪੁਸਤਕ ਦੀ ਭਾਸ਼ਾ ਸੌਖੀ ਅਤੇ ਸਮਝਣਯੋਗ ਹੋਣ ਕਰਕੇ ਇਸ ਦਾ ਰੋਚਕਤਾ ਵਾਲਾ ਪੱਖ ਹਮੇਸ਼ਾ ਭਾਰੂ ਰਹਿੰਦਾ ਹੈ। ਸੁਰਿੰਦਰ ਗਿੱਲ ਵੱਲੋਂ ਪੁਸਤਕ ਬਾਰੇ ਲੇਖਿਕਾ ਨੂੰ ਮੁਬਾਰਕਬਾਦ ਦਿੱਤੀ ਗਈ। ਸਮੂਹ ਬੁਲਾਰਿਆਂ ਵੱਲੋਂ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਕਾਰਜ ਸ਼ੈਲੀ ਅਤੇ ਸੁਹਜਮਈ ਦਿੱਖ ਦੀ ਸ਼ਲਾਘਾ ਕਰਦਿਆਂ ਸਮੁੱਚੀ ਟੀਮ ਨੂੰ ਵਧਾਈ ਦਿੱਤੀ ਗਈ।

ਇਸ ਵਿਚਾਰ ਚਰਚਾ ਵਿੱਚ ਸੰਜੀਵਨ ਸਿੰਘ, ਪ੍ਰਿੰਸੀਪਲ ਬਹਾਦਰ ਸਿੰਘ ਗੋਸਲ, ਡਾ. ਜਸਪਾਲ ਜੱਸੀ, ਸੁਧਾ ਜੈਨ ਸੁਦੀਪ, ਜਗਤਾਰ ਭੁੱਲਰ, ਗੁਰਪ੍ਰੀਤ ਸਿੰਘ ਨਿਆਮੀਆਂ, ਭੁਪਿੰਦਰ ਸਿੰਘ ਮਲਿਕ, ਕਰਨਲ ਅਮਰਜੀਤ ਸਿੰਘ, ਲੈਫਟੀਨੈਂਟ ਕਰਨਲ ਬਚਿੱਤਰ ਸਿੰਘ, ਬਲਵਿੰਦਰ ਸਿੰਘ ਢਿੱਲੋਂ, ਮਨਜੀਤ ਪਾਲ ਸਿੰਘ, ਰਵਿੰਦਰ ਸਿੰਘ, ਆਰ.ਐੱਸ.ਜਿੰਦਲ, ਗੁਰਚਰਨ ਸਿੰਘ, ਕੰਵਰ ਜਤਿੰਦਰ ਸਿੰਘ ਬੇਦੀ, ਭੁਪਿੰਦਰ ਸਿੰਘ ਭਾਗੋਮਾਜਰਾ,ਆਦਿ ਵੱਲੋਂ ਵੀ ਸ਼ਿਰਕਤ ਕੀਤੀ ਗਈ।

ਸਮਾਗਮ ਦੇ ਅੰਤ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਨੂੰ ਸਮੂਹ ਪ੍ਰਧਾਨਗੀ ਮੰਡਲ ਅਤੇ ਬੁਲਾਰਿਆਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਇਸ ਸਮਾਗਮ ਵਿੱਚ ਪਹੁੰਚੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਗਿਆ। ਮੰਚ ਸੰਚਾਲਨ ਮੈਡਮ ਦਿਲਪ੍ਰੀਤ ਚਹਿਲ ਵੱਲੋਂ ਕੀਤਾ ਗਿਆ। ਇਸ ਮੌਕੇ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਮੋਹਾਲੀ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।

The post ਭਾਸ਼ਾ ਵਿਭਾਗ ਮੋਹਾਲੀ ਵੱਲੋਂ ਵਾਰਤਕ ਪੁਸਤਕ 'ਏਹ ਕੇਹੀ ਰੁੱਤ ਆਈ' 'ਤੇ ਵਿਚਾਰ ਚਰਚਾ ਕਾਰਵਾਈ appeared first on TheUnmute.com - Punjabi News.

Tags:
  • book
  • breaking-news
  • harjot-singh-bains
  • latest-news
  • mohali
  • news
  • punjab
  • punjabi-books
  • punjabi-literature

ਚੰਡੀਗੜ੍ਹ, 2 ਫਰਵਰੀ 2024: ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ (Home Minister Anil Vij) ਨੂੰ ਅੱਜ ਅੰਬਾਲਾ ਵਿਚ ਉਨ੍ਹਾਂ ਦੇ ਆਵਾਸ ‘ਤੇ ਹਰਿਆਣਾ ਦੇ ਚੀਫ ਪੋਸਟ ਮਾਸਟਰ ਜਨਰਲ ਕਰਨਲ ਐਸਐਫਐਚ ਰਿਜਵੀ ਨੇ ਅਯੁਧਿਆ ਰਾਮ ਮੰਦਿਰ ਦਾ ਚੰਦਨ ਦੀ ਖੁਸ਼ਬੂ ਨਾਲ ਸੁਗੰਧਤ ਅਤੇ ਗੋਲਡ ਫਾਇਲ ਪ੍ਰਿੰਟਿਡ ਡਾਕ ਟਿਕਟ ਭੇਂਟ ਕੀਤਾ।

ਗ੍ਰਹਿ ਮੰਤਰੀ ਅਨਿਲ ਵਿਜ (Home Minister Anil Vij) ਨੇ ਡਾਕ ਟਿਕਟ ਨੂੰ ਬੇਹੱਦ ਖੂਬਸੂਰਤ ਦੱਸਦੇ ਹੋਏ ਇਸ ਦੀ ਸ਼ਲਾਘਾ ਕੀਤੀ। ਚੀਫ ਪੋਸਟ ਮਾਸਟਰ ਜਨਰਲ ਕਰਨਲ ਐਸਐਫਐਚ ਰਿਜਵੀ ਨੇ ਦਸਿਆ ਕਿ ਸ੍ਰੀਰਾਮ ਮੰਦਿਰ ਜਨਮਭੂਮੀ ਮੰਦਿਰ ਵਿਚ ਪ੍ਰਾਣ ਪ੍ਰਤਿਸ਼ਠਾ ਮੌਕੇ ‘ਤੇ ਡਾਕ ਵਿਭਾਗ ਵੱਲੋਂ ਡਾਕ ਟਿਕਟਾਂ ਦਾ ਸੈਟ ਤਿਆਰ ਕੀਤਾ ਗਿਆ ਹੈ। ਇੰਨ੍ਹਾਂ ਡਾਕ ਟਿਕਟਾਂ ਦੇ ਪ੍ਰਿਟਿੰਗ ਦੀ ਪ੍ਰਕ੍ਰਿਆ ਵਿਚ ਸ੍ਰੀ ਰਾਮ ਜਨਮਭੂਮੀ ਦੇ ਜਲ ਅਤੇ ਮਿੱਟੀ ਦੀ ਵਰਤੋ ਕੀਤੀ ਗਈ ਹੈ ਜੋ ਕਿ ਸ੍ਰੀ ਰਾਮ ਦੇ ਚੈਤਨਯ ਭਾਵ ਅਤੇ ਆਸ਼ੀਰਵਾਦ ਵਿਚ ਯੁਕਤ ਹਨ। ਉਨ੍ਹਾਂ ਨੇ ਦੱਸਿਆ ਕਿ ਇਹ ਡਾਕ ਟਿਕਟ ਚੰਦਨ ਦੀ ਖੁਸ਼ਬੂ ਨਾਲ ਸੁਗੰਧਤ ਹਨ। ਡਾਕ ਟਿਕਟਾਂ ਨੂੰ ਦਿਵਅ ਪ੍ਰਕਾਸ਼ ਕਰਨ ਲਈ ਇਸ ਮਿਨਿਯੇਚਰ ਸ਼ੀਟ ਦੇ ਕੁੱਝ ਹਿਸਿਆਂ ‘ਤੇ ਗੋਲਡ ਫਾਇਲ ਪ੍ਰਿਟਿੰਗ ਕੀਤੀ ਗਈ ਹੈ।

The post ਗ੍ਰਹਿ ਮੰਤਰੀ ਅਨਿਲ ਵਿਜ ਨੂੰ ਸ੍ਰੀ ਰਾਮ ਮੰਦਿਰ ਦਾ ਚੰਦਨ ਦੀ ਖੁਸ਼ਬੂ ਨਾਲ ਸੁਗੰਧਤ ਡਾਕ ਟਿਕਟ ਕੀਤਾ ਭੈਂਟ appeared first on TheUnmute.com - Punjabi News.

Tags:
  • ayodhya
  • breaking-news
  • haryana-news
  • home-minister-anil-vij
  • news
  • postal-stamp
  • sri-ram-mandir
  • stamp

ਨਵੀਂ ਦਿੱਲੀ, 02 ਫਰਵਰੀ 2024 (ਦਵਿੰਦਰ ਸਿੰਘ): ਪੰਜਾਬ ਤੋਂ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ (MP Vikramjit singh Sahney) ਨੇ ਪਿਛਲੇ ਮਹੀਨੇ ਭਾਰਤ ਤੋਂ ਕਿੰਨੂ ਦੀ ਦਰਾਮਦ ‘ਤੇ ਕਸਟਮ ਡਿਊਟੀ ਵਧਾਉਣ ਦੇ ਬੰਗਲਾਦੇਸ਼ ਸਰਕਾਰ ਦੇ ਫੈਸਲੇ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦੇਣ ਲਈ ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨਾਲ ਸੰਪਰਕ ਕੀਤਾ ਸੀ।

ਸਾਹਨੀ ਨੇ ਕਿਹਾ ਕਿ ਕਸਟਮ ਡਿਊਟੀ ਵਿੱਚ ਭਾਰੀ ਵਾਧੇ ਕਾਰਨ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਮਹਾਰਾਸ਼ਟਰ ਤੋਂ ਬਰਾਮਦ ਵਿੱਚ ਭਾਰੀ ਕਮੀ ਆਈ ਹੈ, ਜਿਸ ਕਾਰਨ ਕਿਸਾਨ ਪ੍ਰੇਸ਼ਾਨੀ ਵਿੱਚ ਹਨ। ਬੰਗਲਾਦੇਸ਼ ਵੱਲੋਂ ਕਿੰਨੂ ਦੀ ਦਰਾਮਦ ਲਈ ਨਵੀਂ ਦਰ 33 ਰੁਪਏ ਪ੍ਰਤੀ ਕਿਲੋ ਤੋਂ ਵਧਾ ਕੇ 98 ਰੁਪਏ ਪ੍ਰਤੀ ਕਿਲੋ ਕਰ ਦਿੱਤੀ ਗਈ ਹੈ, ਇਸ ਵੱਡੇ ਵਾਧੇ ਨੇ ਪੰਜਾਬ ਦੇ ਕਿੰਨੂ ਕਿਸਾਨਾਂ ਅਤੇ ਬਰਾਮਦਕਾਰਾਂ ਦੀ ਰੋਜ਼ੀ-ਰੋਟੀ ਲਈ ਗੰਭੀਰ ਖਤਰਾ ਪੈਦਾ ਕਰ ਦਿੱਤਾ ਹੈ।

ਪੀਯੂਸ਼ ਗੋਇਲ ਨੇ ਸਾਹਨੀ (MP Vikramjit singh Sahney) ਨਾਲ ਸੰਪਰਕ ਕਰਕੇ ਦੱਸਿਆ ਹੈ ਕਿ ਭਾਰਤ ਅਤੇ ਬੰਗਲਾਦੇਸ਼ ਦਰਮਿਆਨ ਚੱਲ ਰਹੀਆਂ ਦੁਵੱਲੀਆਂ ਮੀਟਿੰਗਾਂ ਦੌਰਾਨ ਹੋਣ ਵਾਲੀ ਚਰਚਾ ਵਿੱਚ ਵਿਆਪਕ ਆਰਥਿਕ ਭਾਈਵਾਲੀ ਬਾਰੇ ਇੱਕ ਸਮਝੌਤਾ ਹੋਣ ਦੀ ਸੰਭਾਵਨਾ ਹੈ, ਜਿਸ ਵਿੱਚ ਇਸ ਮੁੱਦੇ ਨੂੰ ਵੀ ਹੱਲ ਕਰ ਲਿਆ ਜਾਵੇਗਾ।

ਇਸ ਤੋਂ ਇਲਾਵਾ, ਬਜਟ ਬਾਰੇ ਬੋਲਦਿਆਂ, ਸਾਹਨੀ ਨੇ ਕਿਹਾ ਕਿ ਉਨ੍ਹਾਂ ਨੇ ਬਜਟ ਵਿੱਚ ਕਿਸਾਨ ਸੰਮਾਨ ਨਿਧੀ ਲਈ 60,000 ਕਰੋੜ ਰੁਪਏ ਦੀ ਰਕਮ ਰੱਖੇ ਜਾਣ ਦੀ ਸ਼ਲਾਘਾ ਕੀਤੀ, ਜਿਸ ਤਹਿਤ ਹਰੇਕ ਕਿਸਾਨ ਨੂੰ 6,000 ਰੁਪਏ ਦੀ ਮਹੱਤਵਪੂਰਨ ਸਾਲਾਨਾ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਹਾਲਾਂਕਿ, ਇੱਕ ਵਿਆਪਕ ਬਜਟ ਵਿੱਚ ਵੱਖ ਵੱਖ ਫਸਲਾਂ ਲਈ ਐਮ ਐਸ ਪੀ, ਐਫਪੀਓ ਨੂੰ ਉਤਸ਼ਾਹਿਤ ਕਰਨ ਅਤੇ ਸਾਡੇ ਵਾਤਾਵਰਣ ਦੀ ਸੰਭਾਲ ਲਈ ਫਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਵਾਸਤੇ ਰਕਮਾਂ ਰੱਖੇ ਜਾਣ ਵੱਲ ਧਿਆਨ ਦਿੱਤਾ ਜਾਣਾ ਚਾਹੀਦਾ ਹੈ।

The post MP ਵਿਕਰਮਜੀਤ ਸਿੰਘ ਸਾਹਨੀ ਨੇ ਬੰਗਲਾਦੇਸ਼ ਵੱਲੋਂ ਕਿੰਨੂ ਦੀ ਦਰਾਮਦ ‘ਤੇ ਲਗਾਈ ਭਾਰੀ ਕਸਟਮ ਡਿਊਟੀ ਦਾ ਮੁੱਦਾ ਉਠਾਇਆ appeared first on TheUnmute.com - Punjabi News.

Tags:
  • breaking-news
  • import-of-kinnu
  • india
  • mp-vikramjit-singh-sahney
  • news
  • piyush-goyal
  • rajya-sabha
  • vikramjit-singh-sahney

ਹਲਕਾ ਮਜੀਠਾ 'ਚ ਪੰਜਾਬ ਬਚਾਓ ਯਾਤਰਾ ਨੂੰ ਮਿਲਿਆ ਭਰਵਾ ਹੁੰਗਾਰਾ

Friday 02 February 2024 12:28 PM UTC+00 | Tags: bikram-singh-majithia breaking-news majitha news nwes punjab-bachao-yatra punjab-news sukhbir-singh-badal

ਮਜੀਠਾ, 02 ਫਰਵਰੀ 2024: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬ ‘ਚ ਸ਼ੁਰੂ ਕੀਤੀ 'ਪੰਜਾਬ ਬਚਾਓ ਯਾਤਰਾ' ਦਾ ਹਲਕਾ ਅਜਨਾਲਾ ਦੇ ਵੱਖ-ਵੱਖ ਪਿੰਡਾਂ ਸੈਂਸਰਾ ਕਲਾਂ, ਗੁਰੂ ਕਾ ਬਾਗ, ਲਸ਼ਕਰੀ ਨੰਗਲ, ਝੰਡੇਰ, ਸੰਗਤਪੁਰਾ, ਚੇਤਨਪੁਰਾ ਆਦਿ ਪਿੰਡਾਂ 'ਚੋਂ ਲੰਘੀ | ਇਸਦੇ ਨਾਲ ਹੀ ਹਲਕਾ ਮਜੀਠਾ (Majitha) ‘ਚ ਪੰਜਾਬ ਬਚਾਓ ਯਾਤਰਾ ਨੂੰ ਭਰਵਾ ਹੁੰਗਾਰਾ ਮਿਲਿਆ ਹੈ | ਵੱਖ-ਵੱਖ ਥਾਵਾਂ 'ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ, ਹਲਕਾ ਇੰਚਾਰਜ ਜੋਧ ਸਿੰਘ ਸਮਰਾ, ਸਾਬਕਾ ਮੰਤਰੀ ਅਨਿਲ ਜੋਸ਼ੀ, ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਸਿੰਘ ਰਾਜਾ ਲਦੇਹ ਅਤੇ ਹੋਰ ਅਕਾਲੀ ਆਗੂ ਮੌਜੂਦ ਸਨ।

ਇਸ ਮੌਕੇ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਆਮ ਆਦਮੀ ਪਾਰਟੀ ‘ਤੇ ਤਿੱਖੇ ਨਿਸ਼ਾਨੇ ਸਾਧੇ । ਉਨ੍ਹਾਂ ਕਿਹਾ ਕਿ ਬਦਲਾਅ ਦੇ ਨਾਂ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਨੂੰ ਆਈ.ਸੀ.ਯੂ. ‘ਚ ਪਾ ਦਿੱਤਾ, ਅੱਜ ਪੰਜਾਬ ਨੂੰ ਦਿੱਲੀ ਕੋਲ ਗਿਰਵੀ ਰੱਖ ਦਿੱਤਾ ਗਿਆ ਹੈ। ਪੰਜਾਬ ਨੂੰ ਰਿਮੋਟ ਕੰਟਰੋਲ ਨਾਲ ਚਲਾਇਆ ਜਾ ਰਿਹਾ ਹੈ | ਇਸਦੇ ਨਾਲ ਹੀ ਬਿਕਾਮ ਮਜੀਠੀਆ ਨੇ ਕਿਹਾ ਕਿ ਜਿਸ ਤਰ੍ਹਾਂ ਸਿਮਰਨਜੀਤ ਮਾਨ ਨੂੰ ਨਜ਼ਰਬੰਦ ਕੀਤਾ ਗਿਆ ਉਸ ਦਾ ਮੈਂ ਵਿਰੋਧ ਕਰਦਾ ਹਾਂ। ਅੱਜ 'ਪੰਜਾਬ ਬਚਾਓ ਯਾਤਰਾ' ਦੇ ਦੂਜੇ ਪੜਾਅ ਦੌਰਾਨ ਯਾਤਰਾ, ਸਵੇਰੇ ਜੋ ਅਜਨਾਲਾ ਹਲਕੇ ਤੋਂ ਆਰੰਭ ਹੋਈ ਸੀ, ਦਾ ਹਲਕਾ ਮਜੀਠਾ (Majitha) 'ਚ ਸਵਾਗਤ ਕਰਨ ਲਈ ਹਲਕੇ ਦੇ ਅਕਾਲੀ ਆਗੂ ਤੇ ਵਰਕਰ ਦੁਪਹਿਰ ਤੋਂ ਹੀ ਉਡੀਕ ਕਰ ਰਹੇ ਸਨ।

The post ਹਲਕਾ ਮਜੀਠਾ ‘ਚ ਪੰਜਾਬ ਬਚਾਓ ਯਾਤਰਾ ਨੂੰ ਮਿਲਿਆ ਭਰਵਾ ਹੁੰਗਾਰਾ appeared first on TheUnmute.com - Punjabi News.

Tags:
  • bikram-singh-majithia
  • breaking-news
  • majitha
  • news
  • nwes
  • punjab-bachao-yatra
  • punjab-news
  • sukhbir-singh-badal

ਬੱਦੀ ਦੀ ਕਾਸਮੈਟਿਕ ਫੈਕਟਰੀ 'ਚ ਲੱਗੀ ਭਿਆਨਕ ਅੱਗ, ਫੈਕਟਰੀ 'ਚੋਂ 30 ਮਜ਼ਦੂਰਾਂ ਨੂੰ ਬਾਹਰ ਕੱਢਿਆ

Friday 02 February 2024 12:42 PM UTC+00 | Tags: baddis-cosmetic-factory breaking-news fire-broke himachal latest-news news perfume-manufacturing-factory

ਚੰਡੀਗੜ੍ਹ, 02 ਫਰਵਰੀ 2024: ਹਿਮਾਚਲ ਪ੍ਰਦੇਸ਼ ਦੇ ਬੱਦੀ (Baddi) ‘ਚ ਸ਼ੁੱਕਰਵਾਰ ਨੂੰ ਇਕ ਕਾਸਮੈਟਿਕ ਅਤੇ ਪਰਫਿਊਮ ਬਣਾਉਣ ਵਾਲੀ ਫੈਕਟਰੀ ‘ਚ ਅਚਾਨਕ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਕਈ ਮਜ਼ਦੂਰ ਅੰਦਰ ਫਸੇ ਹੋਏ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਹੁਣ ਤੱਕ 30 ਮਜ਼ਦੂਰਾਂ ਨੂੰ ਬਾਹਰ ਕੱਢਿਆ ਗਿਆ ਹੈ। 20 ਮਜ਼ਦੂਰਾਂ ਨੂੰ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ, ਜਦਕਿ 2 ਮਜ਼ਦੂਰਾਂ ਨੂੰ ਚੰਡੀਗੜ੍ਹ ਪੀ.ਜੀ.ਆਈ. ਰੈਫਰ ਕਰ ਦਿੱਤਾ ਹੈ |

ਐਨਡੀਆਰਐਫ ਅਤੇ ਕਰੀਬ 11 ਫਾਇਰ ਟੈਂਡਰ ਅੱਗ ਬੁਝਾਉਣ ਵਿੱਚ ਜੁਟੇ ਹੋਏ ਹਨ। ਚੰਡੀਮੰਦਰ ਕੈਂਟ, ਪੰਚਕੂਲਾ, ਹਰਿਆਣਾ ਤੋਂ ਫੌਜ ਦੀ ਟੀਮ ਵੀ ਬਚਾਅ ਵਿੱਚ ਮੱਦਦ ਲਈ ਬੱਦੀ (Baddi) ਪਹੁੰਚ ਗਈ ਹੈ। ਮਜ਼ਦੂਰਾਂ ਨੂੰ ਬਚਾ ਕੇ ਤੁਰੰਤ ਹਸਪਤਾਲ ਲਿਜਾਇਆ ਜਾ ਰਿਹਾ ਹੈ। ਫੈਕਟਰੀ ਵਿੱਚ ਅੱਗ ਦੀਆਂ ਲਪਟਾਂ ਦੂਰੋਂ ਹੀ ਦਿਖਾਈ ਦੇ ਰਹੀਆਂ ਹਨ। ਨੇੜੇ ਦੀਆਂ ਫੈਕਟਰੀਆਂ ਨੂੰ ਖਾਲੀ ਕਰਵਾ ਲਿਆ ਗਿਆ ਹੈ।

ਸੋਲਨ ਦੇ ਡੀਸੀ ਮਨਮੋਹਨ ਸ਼ਰਮਾ ਨੇ ਦੱਸਿਆ ਕਿ ਜਿਸ ਸਮੇਂ ਅੱਗ ਲੱਗੀ ਉਸ ਸਮੇਂ ਅੰਦਰ ਕਰੀਬ 30 ਤੋਂ 35 ਮਜ਼ਦੂਰ ਸਨ। ਅੱਗ ਲੱਗੀ ਨੂੰ ਕਰੀਬ 3 ਘੰਟੇ ਬੀਤ ਚੁੱਕੇ ਹਨ। ਫਾਇਰ ਬ੍ਰਿਗੇਡ ਦੀਆਂ ਟੀਮਾਂ ਅੱਗ ਬੁਝਾਉਣ ਵਿੱਚ ਜੁਟੀਆਂ ਹੋਈਆਂ ਹਨ।

The post ਬੱਦੀ ਦੀ ਕਾਸਮੈਟਿਕ ਫੈਕਟਰੀ ‘ਚ ਲੱਗੀ ਭਿਆਨਕ ਅੱਗ, ਫੈਕਟਰੀ ‘ਚੋਂ 30 ਮਜ਼ਦੂਰਾਂ ਨੂੰ ਬਾਹਰ ਕੱਢਿਆ appeared first on TheUnmute.com - Punjabi News.

Tags:
  • baddis-cosmetic-factory
  • breaking-news
  • fire-broke
  • himachal
  • latest-news
  • news
  • perfume-manufacturing-factory

ਚੰਡੀਗੜ੍ਹ-ਅੰਬਾਲਾ ਨੈਸ਼ਨਲ ਹਾਈਵੇਅ 'ਤੇ ਬਲੈਕ ਸਪਾਟਸ ਛੇਤੀ ਠੀਕ ਕੀਤੇ ਜਾਣ: ADC ਵਿਰਾਜ ਐੱਸ ਤਿੜਕੇ

Friday 02 February 2024 12:54 PM UTC+00 | Tags: adc-viraj-s-tidke breaking-news chandigarh-ambala-national-highway national-highway national-highway-authority news punjab-national-highway shiromani-akali-dal the-unmute-breaking-news

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 02 ਫਰਵਰੀ, 2024: ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਐਸ.ਏ.ਐਸ.ਨਗਰ, ਮੁਹਾਲੀ ਵਿਖੇ ਸ਼ੁੱਕਰਵਾਰ ਨੂੰ ਨੈਸ਼ਨਲ ਹਾਈਵੇਅ ਅਥਾਰਟੀ ਅਤੇ ਸਬੰਧਤ ਸਬ-ਡਿਵੀਜ਼ਨਾਂ ਦੇ ਉਪ ਮੰਡਲ ਮੈਜਿਸਟਰੇਟਾਂ ਦੀ ਸਮੀਖਿਆ ਬੈਠਕ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਵਿਰਾਜ ਐਸ ਤਿੜਕੇ ਨੇ ਐਨ.ਐਚ.ਏ.ਆਈ ਦੇ ਅਧਿਕਾਰੀਆਂ ਨੂੰ ਚੰਡੀਗੜ੍ਹ-ਅੰਬਾਲਾ ਨੈਸ਼ਨਲ ਹਾਈਵੇਅ (Chandigarh-Ambala National Highway) ਸੈਕਸ਼ਨ ਦੇ ਡੇਰਾਬੱਸੀ ਖੇਤਰ ਦੇ ਬਲੈਕ ਸਪਾਟਸ ਨੂੰ ਛੇਤੀ ਤੋਂ ਛੇਤੀ ਠੀਕ ਕਰਨ ਲਈ ਕਿਹਾ।

ਉਨ੍ਹਾਂ ਕਿਹਾ ਕਿ ਯਾਤਰੀਆਂ ਦੀ ਸੁਰੱਖਿਆ ਸਭ ਤੋਂ ਪਹਿਲਾਂ ਹੈ ਅਤੇ ਸੁਚਾਰੂ ਆਵਾਜਾਈ ਲਈ ਹਾਈਵੇਅ ਨੂੰ ਸੁਰੱਖਿਅਤ ਬਣਾਉਣਾ ਸਾਡਾ ਮੁੱਖ ਫਰਜ਼ ਹੈ। ਉਨ੍ਹਾਂ ਕਿਹਾ ਕਿ ਕਰਾਸਿੰਗ ਲਾਈਟਾਂ/ਬਲਿੰਕਰ ਲਗਾਏ ਜਾਣ ਅਤੇ ਸਹੀ ਢੰਗ ਨਾਲ ਰੱਖ-ਰਖਾਅ ਕਰਨ ਦੇ ਨਾਲ-ਨਾਲ ਮੋੜਾਂ ਨੂੰ ਚੌੜਾ ਕੀਤਾ ਜਾਵੇ ਅਤੇ ਜਿੱਥੇ ਵੀ ਲੋੜ ਹੋਵੇ ਉੱਥੇ ਰੰਬਲਿੰਗ ਸਟ੍ਰਿਪ ਲਗਾਏ ਜਾਣ।

ਜ਼ੀਰਕਪੁਰ ਦੇ ਮੈਕ ਡੀ ਚੌਕ ਵਿਖੇ ਪਿਛਲੇ ਲੰਮੇ ਸਮੇਂ ਤੋਂ ਬਰਸਾਤੀ ਪਾਣੀ ਦੇ ਖੜ੍ਹਨ ਦੇ ਮੁੱਦੇ ‘ਤੇ ਚਿੰਤਾ ਜ਼ਾਹਰ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਵਿਰਾਜ ਐਸ ਤਿੜਕੇ ਨੇ ਐਸ.ਡੀ.ਐਮ ਡੇਰਾਬੱਸੀ ਹਿਮਾਂਸ਼ੂ ਗੁਪਤਾ ਨੂੰ ਸੀ ਆਰ ਪੀ ਸੀ ਦੀ ਧਾਰਾ 133 ਦੇ ਤਹਿਤ ਨਿਰਵਿਘਨ ਆਵਾਜਾਈ ਯਕੀਨੀ ਬਣਾਉਣ ਲਈ ਇਸ ਸਮੱਸਿਆ ਦਾ ਹੱਲ ਨਾ ਕਰਨ ਲਈ ਸਬੰਧਤ ਸਬੰਧਤ ਧਿਰਾਂ ਨੂੰ ਨੋਟਿਸ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਐਨ ਐਚ ਏ ਆਈ ਅਧਿਕਾਰੀਆਂ ਨੂੰ ਇਸ ਮੁੱਦੇ ਨੂੰ ਜਦਲ ਹੱਲ ਕਰਨ ਲਈ ਕਿਹਾ।

ਜ਼ੀਰਕਪੁਰ ਫਲਾਈਓਵਰ ਦੇ ਹੇਠਾਂ ਸਾਫ-ਸਫਾਈ ਅਤੇ ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਦੇ ਮੁੱਦੇ ‘ਤੇ ਚਰਚਾ ਕਰਦੇ ਹੋਏ ਉਨ੍ਹਾਂ ਨੇ ਐਨ.ਐਚ.ਏ.ਆਈ. ਦੇ ਅਧਿਕਾਰੀਆਂ ਨੂੰ ਫਲਾਈਓਵਰ ਦੇ ਹੇਠਾਂ ਪਬਲਿਕ ਟਾਇਲਟ ਬਣਾਉਣ ਲਈ ਸਥਾਨਕ ਸ਼ਹਿਰੀ ਸੰਸਥਾ (ਐਮ ਸੀ) ਨੂੰ ਜਗ੍ਹਾ ਅਲਾਟ ਕਰਨ ਦੀ ਵੀ ਅਪੀਲ ਕੀਤੀ। ਐੱਨ ਐੱਚ ਏ ਆਈ ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਜਿਵੇਂ ਹੀ ਪ੍ਰਸਤਾਵ ਉਨ੍ਹਾਂ ਨੂੰ ਸੌਂਪਿਆ ਜਾਵੇਗਾ, ਉਨ੍ਹਾਂ ਨੂੰ ਸਾਈਟ ਅਲਾਟ ਕਰ ਦਿੱਤੀ ਜਾਵੇਗੀ।

ਐਸ ਡੀ ਐਮ ਖਰੜ ਗੁਰਮੰਦਰ ਸਿੰਘ ਨੇ ਲਾਂਡਰਾ ਰੋਡ ਅਤੇ ਕੁਰਾਲੀ ਰੋਡ 'ਤੇ ਬਰਸਾਤੀ ਪਾਣੀ ਦੇ ਨਿਕਾਸ ਅਤੇ ਸਲੈਬਾਂ ਪਾਉਣ ਅਤੇ ਫਲਾਈ ਓਵਰ ਦਾ ਬਰਸਾਤੀ ਪਾਣੀ ਐਸ ਡੀ ਐਮ ਦਫ਼ਤਰ ਵਿੱਚ ਦਾਖ਼ਲ ਹੋਣ ਦੀ ਸਮੱਸਿਆ ਦੇ ਮੁੱਦੇ ਉਠਾਏ। ਏ.ਡੀ.ਸੀ. ਨੇ ਐਨ.ਐਚ.ਏ.ਆਈ. ਦੇ ਅਧਿਕਾਰੀਆਂ ਨੂੰ ਸਮਾਂਬੱਧ ਤਰੀਕੇ ਨਾਲ ਸਮੱਸਿਆਵਾਂ ਨੂੰ ਹੱਲ ਕਰਨ ਲਈ ਕਿਹਾ।

ਏ.ਡੀ.ਸੀ. ਨੇ ਐਨ.ਐਚ.ਏ.ਆਈ. ਦੇ ਅਧਿਕਾਰੀਆਂ ਨੂੰ ਸਾਈਨ ਬੋਰਡਾਂ ‘ਤੇ ਪੰਜਾਬੀ ਨੂੰ ਪਹਿਲੀ ਭਾਸ਼ਾ ਵਜੋਂ ਪ੍ਰਦਰਸ਼ਿਤ ਕਰਨ ਅਤੇ ਸ਼ਬਦ-ਜੋੜਾਂ ਦੀ ਸੁਧਾਈ ਨੂੰ ਯਕੀਨੀ ਬਣਾਉਣ ਲਈ ਵੀ ਕਿਹਾ। ਉਨ੍ਹਾਂ ਨੇ ਐਨ ਐਚ ਏ ਆਈ ਅਧਿਕਾਰੀਆਂ ਨੂੰ ਕਿਹਾ ਕਿ ਉਹ ਪੰਜਾਬ ਸਰਕਾਰ ਦੇ ਹੁਕਮਾਂ ਨੂੰ ਲਾਗੂ ਕਰਨ ਲਈ ਪਹਿਲ ਦੇ ਆਧਾਰ ‘ਤੇ ਅਜਿਹਾ ਕਰਨ। ਮੀਟਿੰਗ ਵਿੱਚ ਜ਼ਿਲ੍ਹਾ ਮਾਲ ਅਫ਼ਸਰ ਅਮਨਦੀਪ ਚਾਵਲਾ ਨੇ ਜ਼ਮੀਨ ਅਧਿਗ੍ਰਹਿਣ ਅਤੇ ਮੁਆਵਜ਼ੇ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ।

The post ਚੰਡੀਗੜ੍ਹ-ਅੰਬਾਲਾ ਨੈਸ਼ਨਲ ਹਾਈਵੇਅ ‘ਤੇ ਬਲੈਕ ਸਪਾਟਸ ਛੇਤੀ ਠੀਕ ਕੀਤੇ ਜਾਣ: ADC ਵਿਰਾਜ ਐੱਸ ਤਿੜਕੇ appeared first on TheUnmute.com - Punjabi News.

Tags:
  • adc-viraj-s-tidke
  • breaking-news
  • chandigarh-ambala-national-highway
  • national-highway
  • national-highway-authority
  • news
  • punjab-national-highway
  • shiromani-akali-dal
  • the-unmute-breaking-news

ਚੰਡੀਗੜ੍ਹ, 02 ਫਰਵਰੀ, 2024: ਭਾਰਤ ਅਤੇ ਇੰਗਲੈਂਡ (IND vs ENG) ਵਿਚਾਲੇ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਦੂਜਾ ਮੈਚ ਅੱਜ ਤੋਂ ਸ਼ੁਰੂ ਹੋ ਗਿਆ ਹੈ। ਭਾਰਤੀ ਟੀਮ ਫਿਲਹਾਲ 0-1 ਨਾਲ ਪਿੱਛੇ ਹੈ। ਦੂਜਾ ਟੈਸਟ ਵਿਸ਼ਾਖਾਪਟਨਮ ‘ਚ ਖੇਡਿਆ ਜਾ ਰਿਹਾ ਹੈ। ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।

ਦੂਜੇ ਟੈਸਟ (IND vs ENG) ਵਿੱਚ ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ ਭਾਰਤ ਨੇ ਆਪਣੀ ਪਹਿਲੀ ਪਾਰੀ ਵਿੱਚ ਛੇ ਵਿਕਟਾਂ ਗੁਆ ਕੇ 336 ਦੌੜਾਂ ਬਣਾ ਲਈਆਂ ਸਨ। ਯਸ਼ਸਵੀ ਜੈਸਵਾਲ 179 ਦੌੜਾਂ ਅਤੇ ਰਵੀਚੰਦਰਨ ਅਸ਼ਵਿਨ ਪੰਜ ਦੌੜਾਂ ਬਣਾ ਕੇ ਨਾਬਾਦ ਹਨ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੇ ਭਾਰਤ ਦੀ ਸ਼ੁਰੂਆਤ ਚੰਗੀ ਰਹੀ। ਰੋਹਿਤ ਨੇ ਯਸ਼ਸਵੀ ਨਾਲ ਮਿਲ ਕੇ ਪਹਿਲੀ ਵਿਕਟ ਲਈ 40 ਦੌੜਾਂ ਦੀ ਸਾਂਝੇਦਾਰੀ ਕੀਤੀ। ਰੋਹਿਤ 14 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਯਸ਼ਸਵੀ ਨੇ ਸ਼ੁਭਮਨ ਗਿੱਲ ਨਾਲ ਮਿਲ ਕੇ ਦੂਜੀ ਵਿਕਟ ਲਈ 49 ਦੌੜਾਂ ਦੀ ਸਾਂਝੇਦਾਰੀ ਕੀਤੀ।

ਸ਼ੁਭਮਨ ਇਕ ਵਾਰ ਫਿਰ ਫਲਾਪ ਰਹੇ ਅਤੇ 34 ਦੌੜਾਂ ਬਣਾ ਕੇ ਆਊਟ ਹੋ ਗਏ। ਗਿੱਲ ਨੇ ਆਪਣੀ ਪਾਰੀ ਵਿੱਚ ਪੰਜ ਚੌਕੇ ਜੜੇ। ਸ਼੍ਰੇਅਸ ਅਈਅਰ 27 ਦੌੜਾਂ ਬਣਾ ਕੇ ਕੈਚ ਆਊਟ ਹੋ ਗਏ। ਆਊਟ ਹੋਣ ਤੋਂ ਪਹਿਲਾਂ ਸ਼੍ਰੇਅਸ ਨੇ ਯਸ਼ਸਵੀ ਨਾਲ 90 ਦੌੜਾਂ ਦੀ ਸਾਂਝੇਦਾਰੀ ਕੀਤੀ। ਟੈਸਟ ਡੈਬਿਊ ਕਰਨ ਵਾਲੇ ਰਜਤ ਪਾਟੀਦਾਰ ਨੇ 32 ਦੌੜਾਂ ਦੀ ਪਾਰੀ ਖੇਡੀ ਅਤੇ ਬਦਕਿਸਮਤੀ ਨਾਲ ਆਊਟ ਹੋ ਗਿਆ। ਉਸ ਨੇ ਯਸ਼ਸਵੀ ਨਾਲ 70 ਦੌੜਾਂ ਦੀ ਸਾਂਝੇਦਾਰੀ ਕੀਤੀ। ਫਿਰ ਯਸ਼ਸਵੀ ਨੇ ਅਕਸ਼ਰ ਨਾਲ 52 ਦੌੜਾਂ ਦੀ ਸਾਂਝੇਦਾਰੀ ਕੀਤੀ। ਅਕਸ਼ਰ ਨੇ 27 ਦੌੜਾਂ ਬਣਾਈਆਂ।

ਉਥੇ ਹੀ ਸ਼੍ਰੀਕਰ ਭਰਤ 17 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਫਿਲਹਾਲ ਯਸ਼ਸਵੀ ਨੇ 179 ਦੌੜਾਂ ਦੀ ਆਪਣੀ ਪਾਰੀ ‘ਚ 17 ਚੌਕੇ ਅਤੇ ਪੰਜ ਛੱਕੇ ਲਗਾਏ ਹਨ। ਭਾਰਤੀ ਟੀਮ ਸ਼ਨੀਵਾਰ ਨੂੰ 400+ ਦੌੜਾਂ ਬਣਾਉਣਾ ਚਾਹੇਗੀ। ਇੰਗਲੈਂਡ ਲਈ ਹੁਣ ਤੱਕ ਸ਼ੋਏਬ ਬਸ਼ੀਰ ਅਤੇ ਰੇਹਾਨ ਅਹਿਮਦ ਨੇ ਦੋ-ਦੋ ਵਿਕਟਾਂ ਲਈਆਂ ਹਨ। ਇਸ ਦੇ ਨਾਲ ਹੀ ਜੇਮਸ ਐਂਡਰਸਨ ਅਤੇ ਟਾਮ ਹਾਰਟਲੇ ਨੂੰ ਇਕ-ਇਕ ਵਿਕਟ ਮਿਲੀ ਹੈ।

The post IND vs ENG: ਭਾਰਤ-ਇੰਗਲੈਂਡ ਵਿਚਾਲੇ ਟੈਸਟ ਮੈਚ ਦੇ ਪਹਿਲੇ ਦਿਨ ਦੀ ਖੇਡ ਸਮਾਪਤ, ਯਸ਼ਸਵੀ ਜੈਸਵਾਲ 179 ਦੌੜਾਂ ‘ਤੇ ਨਾਬਾਦ appeared first on TheUnmute.com - Punjabi News.

Tags:
  • breaking-news
  • news
  • ravichandran-ashwin
  • yashaswi-jaiswal

ਹਰੀਕੇ ਪੱਤਣ/ਤਰਨ ਤਾਰਨ, 2 ਫਰਵਰੀ 2024: ਅੱਜ ਇੱਥੇ ਹਰੀਕੇ ਪੱਤਣ ਵੈਟਲੈਂਡ ਵਿਖੇ ਚਾਰ ਗੈਰ ਸਰਕਾਰੀ ਸੰਸਥਾਨ – ਭੂਮਿਤਰਾ, ਇਨਰ ਵ੍ਹੀਲ ਕਲੱਬ (ਤਰਨ ਤਾਰਨ ਸਾਹਿਬ), ਪੀਏਸੀ ਮੱਤੇਵਾੜਾ ਅਤੇ ਇਨਟੈਕ ਪੰਜਾਬ ਨੇ ਵਿਸ਼ਵ ਵੈਟਲੈਂਡਜ਼ ਦਿਵਸ ਦੇ ਜਸ਼ਨ ਨੂੰ ਮਨਾਉਂਦਿਆਂ ਕੁਦਰਤ ਦੀ ਸੈਰ, ਪ੍ਰਵਾਸੀ ਪੰਛੀਆਂ ਦੇ ਦਰਸ਼ਨ, ਸੰਗੀਤ, ਕਵਿਤਾ, ਨ੍ਰਿਤ ਅਤੇ ਕਿਸ਼ਤੀ ਦੀ ਸਵਾਰੀ ਦਾ ਪ੍ਰੋਗਰਾਮ ਕਰਵਾਇਆ ।

ਭੂਮਿਤਰਾ ਦੇ ਸੰਸਥਾਪਕ ਅਤੇ ਸਮਾਗਮ ਦੇ ਮੁੱਖ ਪ੍ਰਬੰਧਕ ਡਾ: ਸੰਨੀ ਸੰਧੂ, ਜੋ ਕਿ ਫਰਾਂਸ ਰਹਿੰਦੇ ਹਨ, ਉਨ੍ਹਾਂ ਨੇ ਦੱਸਿਆ ਕਿ ਉਹ ਪਿਛਲੇ 13 ਸਾਲਾਂ ਤੋਂ ਹਰ ਸਾਲ ਇਸ ਸਮਾਗਮ ਦਾ ਆਯੋਜਨ ਕਰਦੇ ਆ ਰਹੇ ਹਨ। ਪਿਛਲੇ ਸਾਲ ਦੇ ਸਮਾਗਮ ਵਿੱਚ ਪ੍ਰਸਿੱਧ ਗਾਇਕ ਰੱਬੀ ਸ਼ੇਰਗਿੱਲ ਅਤੇ 50 ਦੇ ਕਰੀਬ ਲੋਕਾਂ ਨੇ ਭਾਗ ਲਿਆ ਸੀ ਪਰ ਇਸ ਵਾਰ ਭਾਗੀਦਾਰੀ ਕਈ ਗੁਣਾ ਵੱਧ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ਦਾ ਮੁੱਖ ਉਦੇਸ਼ ਪੰਜਾਬ ਸਰਕਾਰ ਦੇ ਨਾਲ-ਨਾਲ ਨਾਗਰਿਕਾਂ ਨੂੰ ਕੁਦਰਤ ਦੀ ਸੰਭਾਲ ਪ੍ਰਤੀ ਜਾਗਰੂਕ ਕਰਨਾ ਅਤੇ ਸੂਬੇ ਵਿੱਚ ਕੁਦਰਤ ਨਾਲ ਸਦਭਾਵਨਾ ਵਾਲੀ ਜ਼ਿੰਮੇਵਾਰ ਈਕੋ ਟੂਰਿਜ਼ਮ ਨੂੰ ਵਿਕਸਤ ਕਰਨਾ ਹੈ।

ਪੰਜਾਬ ਬਰਡ ਕਲੱਬ ਦੇ ਮਨੀਸ਼ ਆਹੂਜਾ ਅਤੇ ਆਨਰੇਰੀ ਵਾਈਲਡ ਲਾਈਫ ਵਾਰਡਨ ਨਵਦੀਪ ਸੂਦ ਨੇ ਪ੍ਰਵਾਸੀ ਪੰਛੀ ਦਰਸ਼ਨ ਅਤੇ ਕੁਦਰਤ ਦੀ ਸੈਰ ਮੁਹਿੰਮ ਦੀ ਅਗਵਾਈ ਕੀਤੀ ਅਤੇ ਸੈਲਾਨੀਆਂ ਨੂੰ ਵੱਖ-ਵੱਖ ਕਿਸਮਾਂ ਦੇ ਪੰਛੀਆਂ ਬਾਰੇ ਦੱਸਿਆ ਜੋ ਸਾਈਬੇਰੀਆ ਅਤੇ ਯੂਰਪ ਦੀਆਂ ਕਠੋਰ ਸਰਦੀਆਂ ਤੋਂ ਹਰੀਕੇ ਵੈਟਲੈਂਡ ਵੱਲ ਪਰਵਾਸ ਕਰਕੇ ਆਏ ਹਨ ਅਤੇ ਹਰੀਕੇ ਵੈਟਲੈਂਡ ਦੇ ਮੌਸਮ ਅਤੇ ਮੱਛੀਆਂ ਦਾ ਆਨੰਦ ਲੈ ਰਹੇ ਹਨ।

ਇਨਰ ਵ੍ਹੀਲ ਕਲੱਬ (ਤਰਨ ਤਾਰਨ ਸਾਹਿਬ) ਦੀ ਪ੍ਰਧਾਨ ਡਾ: ਬਲਜੀਤ ਕੌਰ ਨੇ ਦੱਸਿਆ ਕਿ ਹਰੀਕੇ ਨੇੜੇ ਪਿੰਡ ਕਰਮੂਵਾਲ ਵਿਖੇ ਬਹੁਤ ਹੀ ਸੁੰਦਰ ਸਥਾਨ ‘ਤੇ ਤਿੰਨ ਵੱਡੇ ਬੇੜਿਆਂ ਤੇ ਬੇੜਾ ਯਾਤਰਾ ਦਾ ਆਯੋਜਨ ਕੀਤਾ ਗਿਆ ਸੀ ਅਤੇ ਪੰਜਾਬ ਭਰ ਤੋਂ ਆਏ ਵਾਤਾਵਰਨ ਪ੍ਰੇਮੀਆਂ ਨੇ ਇਸ ਨੂੰ ਬਹੁਤ ਪਸੰਦ ਕੀਤਾ। ਨਿਕੋਲੋ ਵੈਚੀ ਸੋਪ੍ਰਾਨੋ ਸੈਕਸੋਫੋਨਿਸਟ ਫਰਾਂਸ ਤੋਂ ਇਸ ਸਮਾਗਮ ਵਿੱਚ ਹਿੱਸਾ ਲੈਣ ਲਈ ਵਿਸ਼ੇਸ਼ ਤੌਰ ‘ਤੇ ਪਹੁੰਚੇ ਅਤੇ ਕਿਸ਼ਤੀਆਂ ‘ਤੇ ਆਪਣੇ ਸੰਗੀਤ ਨਾਲ ਸਰੋਤਿਆਂ ਨੂੰ ਮੋਹ ਲਿਆ।

ਬਿਆਸ ਦਰਿਆ ਦੀਆਂ ਡੌਲਫਿਨਾਂ ਬਾਰੇ ਗੱਲ ਕਰਦਿਆਂ ਡਾ: ਬਲਜੀਤ ਕੌਰ ਨੇ ਕਿਹਾ ਕਿ ਬਹੁਤ ਸਾਰੇ ਲੋਕ ਨਹੀਂ ਜਾਣਦੇ ਸਨ ਕਿ ਬਿਆਸ ਵਿੱਚ ਇਹ ਤਾਜ਼ੇ ਪਾਣੀ ਦੀਆਂ ਡੌਲਫਿਨ ਹਨ ਜੋ ਪਹਿਲਾਂ ਵੀ ਕਈ ਵਾਰ ਕਰਮੂਵਾਲ ਨੇੜੇ ਵੇਖੀਆਂ ਗਈਆਂ ਹਨ। ਉਹਨਾਂ ਦੱਸਿਆ ਕਿ ਇਸ ਸਮਾਗਮ ਵਿੱਚ ਕਿਸ਼ਤੀ ਚਲਾਉਣ ਵਾਲੇ ਗੁਰਪ੍ਰੀਤ ਅਤੇ ਭਾਗ ਸਿੰਘ ਦੀ ਭੂਮਿਕਾ ਬਹੁਤ ਅਹਿਮ ਸੀ ਅਤੇ ਉਹਨਾਂ ਦੇ ਈਕੋ-ਟੂਰਿਜ਼ਮ ਨੂੰ ਸਮਰਥਨ ਦੇਣ ਲਈ ਪ੍ਰਬੰਧਕਾਂ ਨੇ ਉਹਨਾਂ ਨੂੰ ਫਰਾਂਸ ਤੋਂ ਲਿਆਂਦੀ ਇੱਕ ਦੂਰਬੀਨ ਤੋਹਫ਼ੇ ਵਜੋਂ ਦਿੱਤੀ।

ਪੀ.ਏ.ਸੀ ਮੱਤੇਵਾੜਾ ਦੇ ਜਸਕੀਰਤ ਸਿੰਘ ਨੇ ਕਿਹਾ, “ਹਰੀਕੇ ਵੈਟਲੈਂਡ ਸਤਲੁਜ ਅਤੇ ਬਿਆਸ ਦੇ ਸੰਗਮ ਦਾ ਸਥਾਨ ਹੈ। ਇੱਥੇ ਇਹ ਸਾਫ਼ ਦਿਖਾਈ ਦੇ ਰਿਹਾ ਹੈ ਕਿ ਸਤਲੁਜ ਦੇ ਪਾਣੀ ਦਾ ਰੰਗ ਕਾਲਾ ਹੈ ਅਤੇ ਬਿਆਸ ਦਾ ਰੰਗ ਹਰਾ ਹੈ। ਇਸ ਅੰਤਰ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਇਸ ਦਾ ਕਾਰਨ ਕੀ ਹੈ। ਇਹੀ ਪੰਜਾਬ ਦੇ ਜਲ ਪ੍ਰਦੂਸ਼ਣ ਦੀ ਸਮੱਸਿਆ ਦੀ ਜੜ੍ਹ ਹੈ ਅਤੇ ਇਸ ਦੇ ਪਿੱਛੇ ਬੁੱਢਾ ਦਰਿਆ ਅਤੇ ਕਾਲਾ ਸੰਘਿਆਂ ਡਰੇਨ ਵਰਗੇ ਗੰਦੇ ਪਾਣੀ ਦੇ ਨਾਲੇ ਹਨ ਜੋ ਲੁਧਿਆਣਾ ਅਤੇ ਜਲੰਧਰ ਵਰਗੇ ਸਨਅਤੀ ਕਸਬਿਆਂ ਦਾ ਗੰਦਾ ਪਾਣੀ ਸਤਲੁਜ ਵਿੱਚ ਸੁੱਟ ਕੇ ਇਸ ਦੇ ਪਾਣੀ ਨੂੰ ਕਾਲਾ ਕਰ ਦਿੰਦੇ ਹਨ। ਇਹ ਪੰਜਾਬ ਦੀ ਸਭ ਤੋਂ ਵੱਡੀ ਪ੍ਰਦੂਸ਼ਣ ਸਮੱਸਿਆ ਹੈ ਜਿਸ ਦਾ ਹੱਲ ਅਜੇ ਤੱਕ ਨਹੀਂ ਲੱਭਿਆ ਗਿਆ।

ਜਨਰਲ ਬਲਵਿੰਦਰ ਸਿੰਘ (ਸੇਵਾਮੁਕਤ), ਕਨਵੀਨਰ ਇਨਟੈਕ ਪੰਜਾਬ ਨੇ ਕਿਹਾ ਕਿ ਜੇਕਰ ਅਸੀਂ ਸੂਬੇ ਦੀਆਂ ਅਜਿਹੀਆਂ ਥਾਵਾਂ ਜੋ ਕਿ ਸਾਡੀ ਕੁਦਰਤੀ ਵਿਰਾਸਤ ਹਨ,’ਤੇ ਵਾਤਾਵਰਣ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨਾ ਹੈ, ਤਾਂ ਅਜਿਹੇ ਸਮਾਗਮਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਜੋ ਸਾਡਾ ਮਨੋਰੰਜਨ ਕਰਨ ਦੇ ਨਾਲ ਕੁਦਰਤ ਦੀ ਸੰਭਾਲ ਲਈ ਸਾਨੂੰ ਸੇਧ ਵੀ ਦਿੰਦੇ ਹਨ। ਭਾਗ ਲੈਣ ਵਾਲਿਆਂ ਲਈ ਇੱਕ ਪੂਰੀ ਤਰ੍ਹਾਂ ਵਾਤਾਵਰਣ ਪੱਖੀ ਲੰਗਰ ਦਾ ਪ੍ਰਬੰਧ ਸੀ ਜਿਸ ਵਿੱਚ ਕੋਈ ਵੀ ਪਲਾਸਟਿਕ ਦਾ ਬਰਤਨ ਨਹੀਂ ਵਰਤਿਆ ਗਿਆ ਅਤੇ ਹਰ ਕਿਸਮ ਦੀ ਗੰਦਗੀ ਤੋਂ ਬਚਣ ਲਈ ਸਿੱਧੇ ਹੱਥਾਂ ‘ਤੇ ਹੀ ਭੋਜਨ ਪਰੋਸਿਆ ਗਿਆ।

The post ਵਿਸ਼ਵ ਵੈਟਲੈਂਡਜ਼ ਦਿਵਸ ਦੇ ਜਸ਼ਨ ‘ਚ ਪੰਛੀ, ਡਾਲਫਿਨ, ਈਕੋ ਟੂਰਿਜ਼ਮ ਅਤੇ ਦਰਿਆਈ ਪ੍ਰਦੂਸ਼ਣ ਤੇ ਕੇਂਦਰਿਤ ਵਿਚਾਰ ਵਟਾਂਦਰਾ appeared first on TheUnmute.com - Punjabi News.

Tags:
  • bhoomitra
  • birds
  • dolphins
  • eco-tourism
  • environment
  • environment-ngo
  • news
  • river-pollution
  • world-wetlands-day-celebration

ਚੰਡੀਗੜ੍ਹ/ਜਲੰਧਰ, 2 ਫਰਵਰੀ 2024: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਦੌਰਾਨ ਪੰਜਾਬ ‘ਚ ਸੰਗਠਿਤ ਅਪਰਾਧ ਨੂੰ ਵੱਡਾ ਝਟਕਾ ਦਿੰਦਿਆਂ ਪੰਜਾਬ ਪੁਲਿਸ (PUNJAB POLICE) ਨੇ ਹਰਪ੍ਰੀਤ ਸਿੰਘ ਉਰਫ ਹੈਪੀ ਬਾਬਾ ਵਾਸੀ ਪਿੰਡ ਅਲਾਦੀਨਪੁਰ, ਤਰਨ ਤਾਰਨ ਦੀ ਗ੍ਰਿਫ਼ਤਾਰੀ ਨਾਲ ਸੂਬੇ ‘ਚ ਮਿੱਥ ਕੇ ਕਤਲ ਕਰਨ ਦੀ ਸਾਜ਼ਿਸ਼ ਨੂੰ ਨਾਕਾਮ ਕੀਤਾ ਹੈ। ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਲਜ਼ਮ ਹੈਪੀ ਬਾਬਾ ਕਤਲ ਅਤੇ ਕਤਲ ਕਰਨ ਦੀ ਕੋਸ਼ਿਸ਼ ਦੇ ਕਈ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਿਲ ਹੈ।

ਪੁਲਿਸ  (PUNJAB POLICE) ਟੀਮ ਨੇ ਉਸਦੇ ਕਬਜ਼ੇ ‘ਚੋਂ ਇੱਕ 30 ਬੋਰ ਦਾ ਆਟੋਮੈਟਿਕ ਪਿਸਤੌਲ, ਇੱਕ ਮੈਗਜ਼ੀਨ ਅਤੇ ਤਿੰਨ ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਲੋੜੀਂਦਾ ਬਦਮਾਸ਼ ਹਰਪ੍ਰੀਤ ਸਿੰਘ ਉਰਫ਼ ਹੈਪੀ ਜੱਟ ਵਾਸੀ ਜੰਡਿਆਲਾ ਦਾ ਸੰਚਾਲਕ ਹੈ, ਜੋ ਸਰਹੱਦੀ ਸੂਬੇ ਪੰਜਾਬ ਵਿੱਚ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਭੰਗ ਕਰਨ ਲਈ ਟਾਰਗੇਟ ਕਿਲਿੰਗ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਰਚ ਰਿਹਾ ਸੀ ਅਤੇ ਵੱਡੀ ਰਕਮ ਬਦਲੇ ਇਹ ਕੰਮ ਹੈਪੀ ਬਾਬਾ ਨੂੰ ਸੌਂਪਿਆ ਹੋਇਆ ਸੀ।

ਉਹਨਾਂ ਅੱਗੇ ਦੱਸਿਆ ਕਿ ਦੋਸ਼ੀ ਹੈਪੀ ਬਾਬਾ ਪੰਜਾਬ ਵਿੱਚ ਹਥਿਆਰਾਂ ਦਾ ਸਭ ਤੋਂ ਵੱਡਾ ਸਪਲਾਇਰ ਵੀ ਹੈ ਅਤੇ ਮੱਧ ਪ੍ਰਦੇਸ਼ ਦੇ ਹਥਿਆਰ ਸਪਲਾਇਰਾਂ ਨਾਲ ਨੇੜਿਓਂ ਜੁੜਿਆ ਹੋਇਆ ਸੀ। ਇਹ ਕਾਰਵਾਈ ਕਾਊਂਟਰ ਇੰਟੈਲੀਜੈਂਸ ਜਲੰਧਰ ਵੱਲੋਂ ਤਰਨ ਤਾਰਨ ਦੇ ਨਾਨਕਸਰ ਮੁਹੱਲੇ ਦੇ ਵਿਕਰਮਜੀਤ ਸਿੰਘ ਉਰਫ ਵਿੱਕੀ ਭੱਟੀ ਨੂੰ ਉਸ ਦੇ ਕਬਜ਼ੇ ‘ਚੋਂ ਦੋ ਪਿਸਤੌਲਾਂ ਸਮੇਤ ਗ੍ਰਿਫਤਾਰ ਕਰਨ ਤੋਂ 25 ਦਿਨਾਂ ਬਾਅਦ ਅਮਲ ਵਿੱਚ ਲਿਆਂਦੀ ਗਈ।

ਵਧੇਰੇ ਜਾਣਕਾਰੀ ਦਿੰਦਿਆਂ ਏਆਈਜੀ ਕਾਊਂਟਰ ਇੰਟੈਲੀਜੈਂਸ ਜਲੰਧਰ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਮੁਲਜ਼ਮ ਵਿੱਕੀ ਭੱਟੀ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਹੈਪੀ ਜੱਟ ਨੇ ਹੈਪੀ ਬਾਬਾ ਨੂੰ ਸੂਬੇ ਵਿੱਚ ਟਾਰਗੇਟ ਕਿਲਿੰਗ ਨੂੰ ਅੰਜਾਮ ਦੇਣ ਦੀ ਜ਼ਿੰਮੇਵਾਰੀ ਸੌਂਪੀ ਹੈ। ਉਨ੍ਹਾਂ ਕਿਹਾ ਕਿ ਤੇਜ਼ੀ ਨਾਲ ਕਾਰਵਾਈ ਕਰਦਿਆਂ ਪੁਲਿਸ ਟੀਮਾਂ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਦੋਸ਼ੀ ਹੈਪੀ ਬਾਬਾ ਨੂੰ ਗ੍ਰਿਫਤਾਰ ਕਰ ਲਿਆ।

ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਹੈਪੀ ਬਾਬਾ ਨੇ ਕਬੂਲ ਕੀਤਾ ਕਿ ਉਹ ਨਾਜਾਇਜ਼ ਹਥਿਆਰਾਂ ਦੀ ਅੰਤਰ-ਰਾਜੀ ਤਸਕਰੀ ਵਿੱਚ ਸ਼ਾਮਲ ਹੈ ਅਤੇ ਸਾਲ 2020-21 ਤੋਂ ਹੁਣ ਤੱਕ ਮੱਧ ਪ੍ਰਦੇਸ਼ ਤੋਂ ਹਥਿਆਰਾਂ ਦੀ ਤਸਕਰੀ ਕਰਕੇ ਤਰਨਤਾਰਨ ਅਤੇ ਅੰਮ੍ਰਿਤਸਰ ਦੇ ਖੇਤਰ ਵਿੱਚ ਘੱਟੋ-ਘੱਟ 100 ਨਾਜਾਇਜ਼ ਹਥਿਆਰ ਵੇਚ ਚੁੱਕਾ ਹੈ। ਉਨ੍ਹਾਂ ਕਿਹਾ ਕਿ ਅਗਲੇਰੀ ਜਾਂਚ ਜਾਰੀ ਹੈ। ਇਸ ਸਬੰਧੀ ਐਫ.ਆਈ.ਆਰ. ਨੰਬਰ 57 ਮਿਤੀ 29.12.2023 ਨੂੰ ਪੁਲਿਸ ਸਟੇਸ਼ਨ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸ.ਐਸ.ਓ.ਸੀ.) ਅੰਮ੍ਰਿਤਸਰ ਵਿਖੇ ਅਸਲਾ ਐਕਟ ਦੀਆਂ ਧਾਰਾਵਾਂ 25 ਅਤੇ 25(8) ਅਧੀਨ ਕੇਸ ਦਰਜ ਕੀਤਾ ਗਿਆ ਹੈ।

The post ਪੰਜਾਬ ਪੁਲਿਸ ਨੇ ਨਾਮੀ ਬਦਮਾਸ਼ ਹੈਪੀ ਜੱਟ ਵੱਲੋਂ ਟਾਰਗੇਟ ਕਿਲਿੰਗਜ਼ ਦੀਆਂ ਸਾਜ਼ਿਸ਼ਾਂ ਨੂੰ ਕੀਤਾ ਨਾਕਾਮ, ਆਟੋਮੈਟਿਕ ਪਿਸਤੌਲ ਸਮੇਤ ਇੱਕ ਕਾਬੂ appeared first on TheUnmute.com - Punjabi News.

Tags:
  • automatic-pistol
  • breaking-news
  • drugs
  • gangster-happy-jatt
  • latest-news
  • news
  • punjab-police

ਨਸ਼ਿਆਂ ਦੇ ਖਾਤਮੇ ਲਈ ਖੇਡਾਂ ਕਾਰਗਰ ਹਥਿਆਰ: ਹਰਚੰਦ ਸਿੰਘ ਬਰਸਟ

Friday 02 February 2024 01:52 PM UTC+00 | Tags: breaking-news drug-eradication games harchand-singh-barsat news punjab-news punjab-police the-unmute-breaking-news

ਪਟਿਆਲਾ 02 ਫਰਵਰੀ, 2024: ਨਸ਼ੇ ਦੇ ਖਾਤਮੇ ਲਈ ਖੇਡਾਂ ਸਭ ਤੋਂ ਕਾਰਗਰ ਹਥਿਆਰ ਸਾਬਤ ਹੋ ਸਕਦੀਆਂ ਹਨ। ਇਸ ਲਈ ਹਰ ਵਿਦਿਆਰਥੀ ਨੂੰ ਖੇਡਾਂ ਦੇ ਖੇਤਰ ਵਿੱਚ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ। ਇਸਦੇ ਨਾਲ ਜਿੱਥੇ ਸਾਰੇ ਤੰਦਰੁਸਤ ਰਹਿਣਗੇ, ਉੱਥੇ ਹੀ ਇੱਕ ਖੁਸ਼ਹਾਲ ਸਮਾਜ ਦਾ ਵੀ ਨਿਰਮਾਣ ਹੋਵੇਗਾ। ਇਹਨਾਂ ਗੱਲਾਂ ਦਾ ਪ੍ਰਗਟਾਵਾ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ (Harchand Singh Barsat) ਨੇ ਬਾਲਾਜੀ ਲਿਟਰੇਰੀ ਅਤੇ ਚੈਰੀਟੇਬਲ ਸੁਸਾਇਟੀ ਪਟਿਆਲਾ ਵਿਖੇ ਨਸ਼ਾ ਕਰੇ ਵਿਨਾਸ਼, ਖੇਲ ਕਰੇ ਵਿਕਾਸ ਥੀਮ ਤਹਿਤ ਕਰਵਾਏ ਇੰਟਰ ਸਕੂਲ ਅਥਲੈਟਿਕ ਚੈਂਪੀਅਨਸ਼ਿਪ ਵਿੱਚ ਬਤੌਰ ਮੁੱਖ ਮਹਿਮਾਨ ਵਜੋਂ ਪਹੁੰਚ ਕੇ ਆਪਣੇ ਸੰਬੋਧਨ ਵਿੱਚ ਕੀਤਾ।

ਸ. ਬਰਸਟ (Harchand Singh Barsat) ਨੇ ਕਿਹਾ ਕਿ ਨੌਜਵਾਨ ਸਿੱਖਿਅਤ ਅਤੇ ਖੇਡਾਂ ਵਿੱਚ ਹਿੱਸਾ ਲੈ ਕੇ ਹੀ ਆਪਣੇ ਜੀਵਨ ਵਿੱਚ ਇੱਕ ਕਾਮਯਾਬ ਮਨੁੱਖ ਬਣ ਸਕਦੇ ਹਨ। ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਵਿੱਚ ਹਿੱਸਾ ਲੈਣ ਲਈ ਢੁਕਵਾਂ ਮਾਹੌਲ ਦਿੱਤਾ ਜਾ ਰਿਹਾ ਹੈ। ਇਸ ਲਈ ਜਿੱਥੇ ਸੂਬੇ ਦੇ ਸਾਰੇ ਜ਼ਿਲਿਆਂ ਵਿੱਚ ਖੇਡ ਨਰਸਰੀਆਂ ਨੂੰ ਵਿਕਸਿਤ ਕੀਤਾ ਜਾ ਰਿਹਾ ਹੈ। ਉੱਥੇ ਹੀ ਨੌਜਵਾਨਾਂ ਨੂੰ ਵੀ ਖੇਡਾਂ ਦੇ ਖੇਤਰ ਵਿੱਚ ਵੱਧ ਚੜ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਖੇਡਾਂ ਵਿੱਚ ਏਸ਼ੀਅਨ ਅਤੇ ਓਲੰਪਿਕ ਪੱਧਰ ਦੇ ਮੁਕਾਬਲੇ ਦੀਆਂ ਤਿਆਰੀਆਂ ਕਰਨ ਵਾਲੇ ਖਿਡਾਰੀਆਂ ਨੂੰ ਲੋੜੀਦਾ ਫੰਡ ਮੁਹਈਆ ਕਰਵਾਇਆ ਜਾ ਰਿਹਾ ਹੈ ਅਤੇ ਜੇਤੂ ਖਿਡਾਰੀਆਂ ਨੂੰ ਵੀ ਸਰਕਾਰ ਵੱਲੋਂ ਵਿਸ਼ੇਸ਼ ਗਰਾਂਟ ਦਿੱਤੀ ਜਾ ਰਹੀ ਹੈ।

ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਨਸ਼ਿਆਂ ਨੂੰ ਜੜ ਤੋਂ ਖਤਮ ਕਰਨ ਲਈ ਪੁਰਜ਼ੋਰ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਵਿੱਚੋਂ ਬਾਹਰ ਕੱਢ ਕੇ ਸਹੀ ਪਾਸੇ ਲਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਮੰਡੀ ਬੋਰਡ ਵੱਲੋਂ ਵੀ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਸੂਬਾ ਸਰਕਾਰ ਦਾ ਸਹਿਯੋਗ ਕੀਤਾ ਜਾ ਰਿਹਾ ਹੈ। ਇਸਦੇ ਚਲਦਿਆਂ ਪੰਜਾਬ ਮੰਡੀ ਬੋਰਡ ਵੱਲੋਂ ਆਫ਼ ਸੀਜ਼ਨ ਵਿੱਚ ਮੰਡੀਆਂ ਵਿਖੇ ਵਿਦਿਆਰਥੀਆਂ ਨੂੰ ਖੇਡਾਂ ਦੀ ਸਿਖਲਾਈ ਦੇਣ ਲਈ ਪੰਜਾਬ ਦੇ ਖੇਡ ਵਿਭਾਗ ਨੂੰ ਪੱਤਰ ਲਿਖ ਕੇ ਪੇਸ਼ਕਸ਼ ਕੀਤੀ ਗਈ ਹੈ।

ਇਸਦੇ ਸਦਕਾ ਜਿਲਾ ਮੰਡੀ ਅਫਸਰ ਬਠਿੰਡਾ ਵਲੋਂ ਪਹਿਲ ਕਰਦੇ ਹੋਏ ਮਾਰਕੀਟ ਕਮੇਟੀ ਰਾਮਪੁਰਾ ਫੂਲ ਮੰਡੀ ਦੇ ਫੜ ਉੱਪਰ ਛੋਟੇ ਬੱਚਿਆਂ ਲਈ ਸਕੇਟਿੰਗ ਗੇਮ ਦੀ ਸਿਖਲਾਈ ਵੀ ਸੁਰੂ ਕੀਤੀ ਗਈ ਹੈ। ਉਨ੍ਹਾਂ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਨਸ਼ਿਆਂ ਦੇ ਖਾਤਮੇ ਲਈ ਵੱਧ ਚੜ ਕੇ ਅੱਗੇ ਆਉਣ ਅਤੇ ਸਰਕਾਰ ਦੇ ਲੋਕ ਪੱਖੀ ਕੰਮ ਵਿੱਚ ਬਣਦਾ ਸਹਿਯੋਗ ਕਰਨ। ਮੁੱਖ ਮਹਿਮਾਨ ਵੱਲੋਂ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਚਿਨ ਸ਼ਰਮਾ, ਸਾਬਕਾ ਚੇਅਰਮੈਨ ਗਊ ਸੇਵਾ ਕਮਿਸ਼ਨ, ਡਾ. ਸੰਜਨ ਸਿੰਘ, ਕੈਂਪਸ ਡਾਇਰੈਕਟਰ ਅਤੇ ਸਮੂਹ ਸਟਾਫ ਮੈਂਬਰ ਮੌਜੂਦ ਰਹੇ।

The post ਨਸ਼ਿਆਂ ਦੇ ਖਾਤਮੇ ਲਈ ਖੇਡਾਂ ਕਾਰਗਰ ਹਥਿਆਰ: ਹਰਚੰਦ ਸਿੰਘ ਬਰਸਟ appeared first on TheUnmute.com - Punjabi News.

Tags:
  • breaking-news
  • drug-eradication
  • games
  • harchand-singh-barsat
  • news
  • punjab-news
  • punjab-police
  • the-unmute-breaking-news

ਚੰਡੀਗੜ੍ਹ, 2 ਫਰਵਰੀ 2024: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ (CM Manohar Lal) ਨੇ ਪਾਣੀਪਤ ਵਿਚ ਇਕ ਲੜਾਈ-ਝਗੜੇ ਅਤੇ ਹਥਿਆਰ ਨਾਲ ਹਮਲਾ ਕਰਨ ਦੇ ਮਾਮਲੇ ਵਿਚ ਸਹੀ ਜਾਂਚ ਨਾ ਕਰਨ ‘ਤੇ ਹਰਿਆਣਾ ਪੁਲਿਸ ਦੇ ਦੋ ਅਧਿਕਾਰੀਆਂ ਨੂੰ ਮੁਅੱਤਲ ਕਰਨ ਤਅੇ ਤੀਜੇ ਅਧਿਕਾਰੀ ਦੇ ਖ਼ਿਲਾਫ਼ ਵਿਭਾਗ ਦੀ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ। ਨਾਲ ਹੀ ਇਸ ਮਾਮਲੇ ਦੀ ਅਗਾਮੀ 20 ਫਰਵਰੀ, 2024 ਤਕ ਮੁੱਖ ਦਫਤਰ ਪੱਧਰ ‘ਤੇ ਜਾਂਚ ਕਰਵਾ ਕਰੇ ਰਿਪੋਰਟ ਭੇਜਣ ਦੇ ਲਈ ਆਦੇਸ਼ ਦਿੱਤੇ ਹਨ।

ਮੁੱਖ ਮੰਤਰੀ (CM Manohar Lal) ਦੇ ਓਐਸਡੀ ਭੁਪੇਸ਼ਵਰ ਦਿਆਲ ਨੇ ਦੱਸਿਆ ਕਿ ਪਾਣੀਪਤ ਨਿਵਾਸੀ ਰਾਜੇਸ਼ ਗੁਪਤਾ ਨੇ ਪੁਲਿਸ ਵਿਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਅੱਤਰ ਰਾਇਸ ਅਤੇ ਜਨਰਲ ਮਿਲਸ ਵਿੱਚੋਂ ਉਨ੍ਹਾਂ ਦੀ ਕੰਪਨੀ ਨੁੰ 18 ਫੁੱਟ ਚੌੜਾ ਰਸਤਾ ਮਿਲਿਆ ਹੋਇਆ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ 19 ਸਤੰਬਰ 2021 ਨੂੰ ਸਵੇਰੇ 9 ਵਜੇ ਅਤਰਚੰਦ ਮਿਤਲ ਅਤੇ ਉਸ ਦੇ ਦੋਵਾਂ ਮੁੰਡਿਆਂ ਅੰਕੁਰ ਮਿੱਤਲ ਅਤੇ ਮਨੀਸ਼ ਮਿੱਤਲ ਨੇ 40-50 ਆਦਮੀਆਂ ਨੁੰ ਨਾਲ ਲੈ ਕੇ ਉਨ੍ਹਾਂ ਦੇ ਰਸਤੇ ਨੂੰ ਉਖਾੜ ਦਿੱਤਾ, ਸ਼ਾਮ ਨੁੰ ਫਿਰ 100 ਬਦਮਾਸ਼ਾਂ ਦੇ ਨਾਲ ਆਏ ਜਾਣ ਤੋਂ ਮਾਰਨ ਦੀ ਨਿਯਤ ਨਾਲ ਉਨ੍ਹਾਂ ‘ਤੇ ਫਾਇਰ ਕੀਤੇ। ਪੁਲਿਸ ਵਿਚ ਸ਼ਿਕਾਇਤ ਦਰਜ ਹੋਣ ‘ਤੇ ਇਸ ਮਾਮਲੇ ਦੀ ਜਾਂਚ ਉਸ ਸਮੇਂ ਦੇ ਏਐਸਆਈ ਰਾਮਨਿਵਾਸ ਅਤੇ ਇੰਸਪੈਕਟਰ ਉਮਰ ਮੋਹਮਦ ਵੱਲੋਂ ਕੀਤੀ ਗਈ ਅਤੇ ਸਚਾਈ ਨਾ ਹੋਣ ਦੀ ਗੱਲ ਕਹਿ ਕੇ ਜਾਂਚ ਰਿਪੋਰਟ ਨੂੰ ਬੰਦ ਕਰ ਦਿੱਤਾ ਗਿਆ।

ਦਿਆਲ ਨੇ ਕਿਹਾ ਕਿ ਇਸ ਦੇ ਬਾਅਦ ਸੰਜੈ ਗੁਪਤਾ ਨੇ ਇਸ ਮਾਮਲੇ ਦੀ ਸ਼ਿਕਾਇਤ ਸੀਐਮ ਵਿੰਡੋਂ ਪੋਰਟਲ ‘ਤੇ ਕੀਤੀ। ਉਨ੍ਹਾਂ ਨੇ ਦਸਿਆ ਕਿ ਇਸ ਵਿਚ ਮੁੱਖ ਮੰਤਰੀ ਦੇ ਆਦੇਸ਼ਾਂ ਅਨੁਸਾਰ ਮਾਮਲੇ ਦੀ ਜਾਂਚ ਮੁੱਖ ਦਫਤਰ ਪੱਧਰ ‘ਤੇ ਕਰਨ ਦੇ ਆਦੇਸ਼ ਦਿੱਤੇ ਗਏ। ਇਕ ਵਾਰ ਫਿਰ ਮਾਮਲੇ ਦੀ ਜਾਂਚ ਲਈ ਕਰਨਾਲ ਪੁਲਿਸ ਨੁੰ ਕੇਸ ਭੈਜਿਆ ਗਿਆ। ਉਨ੍ਹਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਕਰਨਾਲ ਰੇਂਜ ਦੇ ਪੁਲਿਸ ਮਹਾਨਿਦੇਸ਼ਕ ਵੱਲੋਂ ਰਿਪੋਰਟ ਦਿੱਤੀ ਗਈ ਹੈ ਜਿਸ ਵਿਚ ਇਸ ਜਾਂਚ ਰਿਪੋਰਟ ਨੂੰ ਬੰਦ ਕਰਨ ‘ਤੇ ਸ਼ੱਕੀ ਦਸਿਆ ਗਿਆ ਹੈ।

ਮੁੱਖ ਮੰਤਰੀ ਦੇ ਓਐਸਡੀ ਭੁਪੇਸ਼ਵਰ ਦਿਆਲ ਦੇ ਅਨੁਸਾਰ ਹੁਣ ਮੁੱਖ ਮੰਤਰੀ ਨੇ ਇਸ ਮਾਮਲੇ ਵਿਚ ਉਸ ਸਮੇਂ ਦੇ ਏਐਸਆਈ ਰਾਮਨਿਵਾਸ ਅਤੇ ਇੰਸਪੈਕਟਰ ਉਮਰ ਮੋਹਮਦ ਨੂੰ ਸਸਪੈਂਡ ਕਰਨ ਅਤੇ ਇਸ ਮਾਮਲੇ ਦੀ ਜਾਂਚ ਨੁੰ ਮੁੱਖ ਦਫਤਰ ਪੱਧਰ ‘ਤੇ ਕਰਨ ਦੀ ਥਾਂ ਮੁੜ ਕਰਨਾਲ ਪੁਲਿਸ ਨੂੰ ਭੇਜਣ ਵਾਲੇ ਤੀਜੇ ਅਧਿਕਾਰੀ ਦੇ ਖਿਲਾਫ ਵਿਭਾਗ ਦੀ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ। ਮੁੱਖ ਮੰਤਰੀ ਨੇ ਹੁਣ ਇਸ ਮਾਮਲੇ ਦੀ ਅਗਾਮੀ 20 ਫਰਵਰੀ, 2024 ਤਕ ਮੁੱਖ ਦਫਤਰ ਪੱਧਰ ‘ਤੇ ਜਾਂਚ ਕਰਵਾ ਕਰ ਰਿਪੋਰਟ ਭੇਜਣ ਦੇ ਵੀ ਆਦੇਸ਼ ਦਿੱਤੇ ਹਨ।

The post CM ਮਨੋਹਰ ਲਾਲ ਵੱਲੋਂ ਦੋ ਪੁਲਿਸ ਅਧਿਕਾਰੀ ਮੁਅੱਤਲ, ਤੀਜੇ ਦੇ ਖ਼ਿਲਾਫ਼ ਹੋਵੇਗੀ ਵਿਭਾਗ ਦੀ ਕਾਰਵਾਈ appeared first on TheUnmute.com - Punjabi News.

Tags:
  • breaking-news
  • cm-manohar-lal
  • haryana-police
  • news

ਚੰਡੀਗੜ੍ਹ, 2 ਫਰਵਰੀ 2024: ਹਰਿਆਣਾ ਦੇ ਸੂਰਜਕੁੰਡ ਵਿਚ ਅੱਜ 37ਵੇਂ ਸੂਰਜਕੁੰਡ ਕੌਮਾਂਤਰੀ ਕ੍ਰਾਫਟ ਮੇਲਾ-2024 ਦਾ ਸ਼ਾਨਦਾਰ ਆਗਾਜ ਹੋਇਆ, ਜੋ 18 ਫਰਵਰੀ ਤਕ ਚੱਲੇਗਾ। ਭਾਰਤ ਦੀ ਰਾਸ਼ਟਰਪਤੀ ਸ੍ਰੀਮਤੀ ਦਰੋਪਦੀ ਮੁਰਮੂ ਵੱਲੋਂ 37ਵੇਂ ਸੂਰਜਕੁੰਡ ਕੌਮਾਂਤਰੀ ਕ੍ਰਾਫਟ ਮੇਲਾ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ‘ਤੇ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਅਤੇ ਮੁੱਖ ਮੰਤਰੀ ਮਨੋਹਰ ਲਾਲ ਸਮੇਤ ਕਈ ਮਾਣਯੋਗ ਮਹਿਮਾਨਾਂ ਦੀ ਮਾਣਯੋਗ ਮੌਜੂਦਗੀ ਰਹੀ।

ਮੇਲੇ ਦੀ ਉਦਘਾਟਨ ਮੌਕੇ ‘ਤੇ ਰਾਸ਼ਟਰਪਤੀ ਨੇ ਮੇਲਾ ਪਰਿਸਰ ਵਿਚ ਹਰਿਆਣਾ ਦੀ ਆਪਣਾ ਘਰ ਪਵੇਲਿਅਨ ਦਾ ਦੌਰਾ ਕੀਤਾ ਅਤੇ ਹਰਿਆਣਵੀਂ ਸਭਿਆਚਾਰ ਦੀ ਝਲਕ ਬਿਖੇਰ ਰਹੇ ਯੰਤਰਾਂ ਦੀ ਬਾਰੀਕੀ ਨਾਲ ਜਾਣਕਾਰੀ ਵੀ ਲਈ। ਰਾਸ਼ਟਰਪਤੀ ਨੇ ਮੇਲਾ ਦਾ ਥੀਮ ਸਟੇਟ ਗੁਜਰਾਤ ਰਾਜ ਦੇ ਸਟਾਲਾਂ ਦਾ ਅਵਲੋਕਨ ਕਰਦੇ ਹੋਏ ਸ਼ਿਲਪਕਾਰਾਂ ਨਾਲ ਵੀ ਸੰਵਾਦ ਕੀਤਾ। ਇਸਦੇ ਨਾਲ ਹੀ ਮੇਲੇ ਦੇ ਸਹਿਭਾਗੀ ਦੇਸ਼ਾਂ ਤੇ ਪ੍ਰਦੇਸ਼ਾਂ ਦੀ ਸਭਿਆਚਾਰਕ ਵਿਧਾ ਨੂੰ ਵੀ ਦੇਖਦੇ ਹੋਏ ਉਨ੍ਹਾਂ ਨੁੰ ਪ੍ਰੋਤਸਾਹਿਤ ਕੀਤਾ। ਪਰਿਸਰ ਦੀ ਮੁੱਖ ਚੌਪਾਨ ਦੇ ਮੰਚ ਤੋਂ ਰਾਸ਼ਟਰਪਤੀ ਸ੍ਰੀਮਤੀ ਦਰੋਪਦੀ ਮੁਰਮੂ ਨੇ ਦੀਪ ਪ੍ਰਜਵਲਤ ਦੇ ਨਾਲ ਪ੍ਰੋਗ੍ਰਾਮ ਦੀ ਸ਼ੁਰੂਆਤ ਕੀਤੀ।

ਉਦਘਾਟਨ ਕਰਨ ਬਾਅਦ ਰਾਸ਼ਟਰਪਤੀ ਨੇ ਆਪਣੇ ਸੰਬੋਧਨ ਵਿਚ ਕਿਹਾਾ ਕਿ ਸਾਲ 1987 ਤੋਂ ਹਰ ਸਾਲ ਪ੍ਰਬੰਧਿਤ ਕੀਤੇ ਜਾ ਰਹੇ ਇਸ ਮੇਲੇ ਦੇ ਸਫਲ ਪ੍ਰਬੰਧ ਲਈ ਸਾਰੀ ਟੀਮਾਂ ਵਧਾਈ ਯੋਗ ਹਨ। ਉਨ੍ਹਾਂ ਨੇ ਇਸ ਸਾਲ ਦੇ ਮੇਲੇ ਦੇ ਪ੍ਰਬੰਧ ਲਈ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਤੇ ਉਨ੍ਹਾਂ ਦੀ ਟੀਮ ਦੀ ਸ਼ਲਾਘਾ ਕੀਤੀ।

ਦਰੋਪਦੀ ਮੁਰਮੂ ਨੇ ਕਿਹਾ ਕਿ ਤੰਜਾਨਿਆ ਇਸ ਸਾਲ ਦੇ ਮੇਲੇ ਦਾ ਭਾਗੀਦਾਰ ਦੇਸ਼ ਹਨ। ਪਿਛਲੇ ਸਾਲ ਅਕਤੂਬਰ ਵਿਚ ਤੰਜਾਨਿਆ ਦੀ ਰਾਸ਼ਟਰਪਤੀ ਸਾਮਿਆ ਸੁਲੁਹ ਹਸਨ ਨਾਲ ਚਰਚਾ ਦੌਰਾਨ ਦੋਵਾਂ ਦੇਸ਼ਾਂ ਦੀ ਸਭਿਆਚਾਰਕ ਆਦਾਨ-ਪ੍ਰਦਾਨ ਨੂੰ ਹੋਰ ਵੱਧ ਵਿਸਤਾਰਿਤ ਕਰਨ ਦੇ ਮਹਤੱਵ ‘ਤੇ ਸਹਿਮਤੀ ਬਣੀ ਸੀ। ਇਸ ਮੇਲੇ ਵਿਚ ਆਉਣ ਵਾਲੇ ਸੈਨਾਨੀਆਂ ਨੂੰ ਲੱਕੜੀ ਦੀ ਨੱਕਾਸ਼ੀ ਮਿੱਟੀ ਦੇ ਬਰਤਨ ਅਤੇ ਬੁਨਾਈ ਸਮੇਤ ਜੀਵਤ ਅਤੇ ਰੰਗੀਨ ਤੰਜਾਨੀਆਂ ਕਲਾ ਅਤੇ ਕ੍ਰਾਫਟ ਦਾ ਤਜਰਬਾ ਕਰਨ ਦਾ ਮੌਕਾ ਮਿਲੇਗਾ।

ਇਹ ਤੰਜਾਨਿਆਈ ਨਾਚ, ਸੰਗੀਤ ਅਤੇ ਭੋਜਨਾਂ ਨੂੰ ਪ੍ਰਦਰਸ਼ਿਤ ਕਰਨ ਦਾ ਇਥ ਵਿਲੱਖਣ ਮੰਚ ਹੈ, ਜਿਸ ਵਿਚ ਅਸੀਂ ਭਾਰਤ ਅਤੇ ਪੂਰਵੀ ਅਫ੍ਰੀਕੀ ਕੱਢੇ ਦੇ ਵਿਚ ਸਦੀਆਂ ਤੋਂ ਲੋਕਾਂ ਦੇ ਵਿਚ ਸੰਪਰਕ ਦੇ ਕਾਰਨ ਕੁੱਝ ਭਾਂਰਤੀ ਪ੍ਰਭਾਵ ਦੀ ਝਲਕ ਵੀ ਦੇਖ ਸਕਦੇ ਹਨ। ਇਸ ਮੇਲੇ ਵਿਚ ਭਾਗੀਦਾਰ ਰਾਸ਼ਟਰ ਵਜੋ ਤੰਜਾਨਿਆ ਦੀ ਭਾਗੀਦਾਰੀ ਅਫ੍ਰੀਕੀ ਸੰਘ ਦੇ ਨਾਲ ਭਾਰਤ ਦੀ ਮਜਬੂਤ ਭਾਗੀਦਾਰੀ ਨੂੰ ਉਜਾਗਰ ਕਰਦੀ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਇਸ ਸਾਲ ਦੇ ਮੇਲੇ ਦੇ ਸਾਝੇਦਾਰ ਸੂਬਾ ਗੁਜਰਾਤ ਦੀ ਕਲਾ , ਪਰੰਪਰਾ ਦੇਖਦੇ ਹੀ ਬਣਦੀ ਹੈ। ਗੁਜਰਾਤ ਦੇ ਵੱਖ-ਵੱਖ ਖੇਤਰਾਂ ਤੋਂ ਆਏ ਸ਼ਿਲਪਕਾਰਾਂ ਤੇ ਕਲਾਕਾਰਾਂ ਰਾਹੀਂ ਰਾਜ ਦੀ ਜੀਵਤ ਕਲਾ ਦੇਖਣ ਨੂੰ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਉੱਤਰ ਪੂਰਵੀ ਹੈਂਡੀਕ੍ਰਾਫਟ ਅਤੇ ਹੈਂਡਲੂਮ ਵਿਕਾਸ ਨਿਗਮ ਲਿਮੀਟੇਡ ਇਸ ਸਾਲ ਦੇ ਮੇਲੇ ਦੇ ਸਭਿਆਚਾਰਕ ਭਾਂਗੀਦਾਰ ਹਨ। ਸਾਡੇ ਸ਼ਿਲਪਕਾਰਾਂ ਨੇ ਦੇਸ਼ ਦੀ ਕਲਾ ਵਿਰਾਸਤਨੂੰ ਸੰਭਾਲ ਕੇ ਰੱਖਿਆ ਹੈ। ਇਸ ਦੇ ਲਈ ਸਾਰੇ ਸ਼ਿਲਪਕਾਰ ਸ਼ਲਾਘਾਯੋਗ ਹੈ।

ਉਨ੍ਹਾਂ ਨੇ ਕਿਹਾ ਕਿ ਇਹ ਮੇਲਾ ਸਾਡੀ ਸਭਿਆਚਾਰਕ ਵਿਵਿਧਤਾ ਦਾ ਉਤਸਵ ਹੈ। ਇਹ ਮੇਲਾ ਸਾਡੀ ਪਰੰਪਰਾ ਦਾ ਉਤਸਵ ਵੀ ਹੈ ਅਤੇ ਨਵੀਨਤਾ ਦਾ ਵੀ। ਇਹ ਮੇਲਾ ਸਾਡੇ ਸ਼ਿਲਪਕਾਰਾਂ ਨੂੰ ਕਲਾ ਪ੍ਰੇਮੀਆਂ ਨਾਲ ਜੋੜਨ ਦਾ ਪ੍ਰਭਾਵੀ ਮੰਚ ਹੈ। ਇਹ ਮੇਲਾ ਕਲਾ ਪ੍ਰਦਰਸ਼ਨੀ ਵੀ ਹੈ ਅਤੇ ਵਪਾਰ ਕੇਂਦਰ ਵੀ ਹੈ।ਉਨ੍ਹਾਂ ਨੇ ਕਿਹਾ ਕਿ ਇਸ ਮੇਲੇ ਦੌਰਾਨ 20 ਕਰੋੜ ਰੁਪਏ ਤੋਂ ਵੱਧ ਦਾ ਵਪਾਰ ਹੋਣ ਦੀ ਉਮੀਦ ਹੈ ਜੋ ਸ਼ਿਲਪਕਾਰਾਂ ਤੇ ਹੈਂਡਲੁਮ ਵਪਾਰੀਆਂ ਦੇ ਲਈ ਆਰਥਕ ਦ੍ਰਿਸ਼ਟੀ ਨਾਲ ਇਥ ਬਹੁਤ ਵੱਡਾ ਮੰਚ ਹੈ।

ਇਸ ਮੌਕੇ ‘ਤੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਨੇ ਅੱਜ ਦੇ ਦਿਨ ਨੁੰ ਹਰਿਆਣਾ ਰਾਜ ਦੇ ਲਈ ਇਕ ਇਤਿਹਾਸਕ ਦਿਨ ਦੱਸਦੇ ਹੋਏ ਕਿਹਾ ਕਿ ਰਾਸ਼ਟਰਪਤੀ ਦਰੋਪਦੀ ਮੁਰਮੂ ਦੀ ਮੌਜੂਦਗੀ ਨਾਲ ਇਸ ਮੇਲੇ ਵਿਚ ਨਵਾਂ ਮੁਕਾਮ ਜੁੜਿਆ ਹੈ। ਉਨ੍ਹਾਂ ਦੇ ਆਉਣ ਨਾਲ ਹਰਿਆਣਾ ਰਾਜ ਦੇ ਲਈ ਵੀ ਅੱਜ ਦਾ ਦਿਨ ਇਤਿਹਾਸਕ ਬਣ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਵਾਰ ਮੇਲੇ ਦਾ ਥੀਮ ਸਟੇਟ ਗੁਜਰਾਤ ਹੈ, ਜੋ ਸਭਿਆਚਾਰਕ ਵਿਵਿਧਤਾ ਅਤੇ ਸਭਿਅਤਾ ਦੇ ਲਈ ਪ੍ਰਸਿੱਦ ਹੈ ਅਤੇ ਮੇਲੇ ਦਾ ਸਹਿਯੋਗ ਰਾਸ਼ਟਰ ਤੰਜਾਨਿਆ ਹੈ, ਜਿਸ ਦਾ ਪੂਰੇ ਭਾਰਤ ਦੇ ਨਾਲ ਡੁੰਘਾ ਰਿਸ਼ਤਾ ਹੈ। ਰਾਜਪਾਲ ਬੰਡਾਰੂ ਦੱਤਾਤ੍ਰੇਅ ਨੇ ਕਿਹਾ ਕਿ ਉਮੀਦ ਹੈ ਇਸ ਤਰ੍ਹਾ ਦੇ ਪ੍ਰਬੰਧਾਂ ਨਾਲ ਸਾਡੇ ਦੋਪੱਖੀ ਸਬੰਧ ਹੋਰ ਮਜਬੂਤ ਹੋਣਗੇ।

ਰਾਜਪਾਲ ਨੇ ਕਿਹਾ ਕਿ ਸੂਰਜਕੁੰਡ ਕੌਮਾਂਤਰੀ ਮੇਲਾ ਨੇ ਕੌਮਾਂਤਰੀ ਸੈਰ-ਸਪਾਟਾ ਕੈਲੇਂਡਰ ਵਿਚ ਆਪਣੀ ਵੱਖ ਪਹਿਚਾਣ ਬਣਾ ਲਈ ਹੈ। ਹੁਣ ਇਹ ਹਰ ਸਾਲ ਇਕ ਵੱਡੇ ਪ੍ਰੋਗ੍ਰਾਮ ਹਨ ਜੋ ਲਗਤਾਰ ਸਫਲਤਾ ਦੇ ਵੱਲ ਵਧਿਆ ਹੈ। ਪਿਛਲੇ ਸਾਲ ਦੇਸ਼ ਵਿਦੇਸ਼ ਤੋਂ ਲਗਭਗ 14 ਲੱਖ ਸੈਨਾਨੀਆਂ ਦਾ ਮੇਲੇ ਵਿਚ ਆਉਣਾ ਹੋਇਆ ਸੀ।

ਬੰਡਾਰੂ ਦੱਤਾਤ੍ਰੇਅ ਨੇ ਕਿਹਾ ਕਿ ਇਸ ਸਾਲ ਸਾਡੇ ਅੱਠ ਉੱਤਰ ਪੂਰਵੀ ਸੂਬੇ- ਅਰੁਣਾਚਲ ਪ੍ਰਦੇਸ਼, ਅਸਮ, ਮਣੀਪੁਰ, ਮੇਘਾਲਯ, ਮਿਜੋਰਮ, ਨਾਗਾਂਲੈਂਡ, ਸਿਕਿੰਮ ਤੇ ਤ੍ਰਿਪੁਰਾ- ਸਾਡੀ ਅਸਟਲਛਮੀ ਸਭਿਆਚਾਰਕ ਭਾਗੀਦਾਰ ਵਜੋ ਹਿੱਸਾ ਲੈ ਰਹੇ ਹਨ। ਇਹ ਸਾਰੇ ਅੱਠ ਸੂਬੇ ਮੇਲੇ ਵਿਚ ਸੈਨਾਨੀਆਂ ਤੇ ਕਲਾ ਪ੍ਰੇਮੀਆਂ ਦੇ ਲਈ ਕਲਾ, ਕ੍ਰਾਫਟ, ਭੋਜਨ ਅਤੇ ਪ੍ਰਦਰਸ਼ਨ ਕਲਾ ਦੀ ਪਹਿਲਾਂ ਕਦੀ ਨਾ ਦੇਖੀ ਗਈ। ਮਾਲਾ ਪੇਸ਼ ਕਰਨ ਲਈ ਇਕ ਛੱਤਰੀ ਦੇ ਹੇਠਾਂ ਇਕੱਠਾ ਹੋ ਕੇ ਆਪਣੀ ਪ੍ਰਤੀਭਾਵਾਂ ਦਾ ਪ੍ਰਦਰਸ਼ਨ ਕਰ ਕੇ ਮੇਲੇ ਨੂੰ ਦਿਲਕਸ਼ ਬਣਾਏਗੀ।

ਇਸ ਮੌਕੇ ‘ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਰਾਸ਼ਟਰਪਤੀ ਸ੍ਰੀਮਤੀ ਦਰੋਪਦੀ ਮੁਰਮੂ ਦਾ ਸੂਬਾ ਵਾਸੀਆਂ ਵੱਲੋਂ ਹਰਿਆਣਾ ਦੀ ਧਰਤੀ ‘ਤੇ ਪਹੁੰਚਣ ਲਈ ਧੰਨਵਾਦ ਪ੍ਰਗਟਾਇਆ। ਉਨ੍ਹਾਂ ਨੇ ਕਿਹਾ ਕਿ ਅਰਾਵਲੀ ਦੀ ਪਹਾੜੀਆਂ ਦੀ ਤਲਹਟੀ ਵਿਚ ਤੋਮਰ ਵੰਸ਼ ਦੇ ਰਾਜਾ ਸੂਰਜਪਾਲ ਵੱਲੋਂ ਬਣਵਾਇਆ ਗਿਆ ਇਤਿਹਾਸਕ ਸੂਰਜਕੁੰਡ ਰੋਸਨ ਸ਼ੈਲੀ ਵਿਚ ਬਣਿਆ ਹੈ ਅਤੇ ਅਗਲੇ ਸੂਰਜ ਦੀ ਸ਼ੇਪ ਦਾ ਹੈ। ਉਗਦਾ ਸੂਰਜ ਪ੍ਰਗਤੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਧਰਤੀ ‘ਤੇ ਪਿਛਲੇ 36 ਸਾਲਾਂ ਤੋਂ ਲਗਾਏ ਜਾ ਰਹੇ ਕੌਮਾਂਤਰੀ ਕ੍ਰਾਫਟ ਮੇਲੇ ਦਾ ਇਸ ਵਾਰ ਵਿਸ਼ੇਸ਼ ਮਹਤੱਵ ਹੈ, ਇਸ ਦਾ ਉਦਘਾਟਨ ਰਾਸ਼ਟਰਪਤੀ ਦੇ ਕਰ-ਕਮਲਾ ਨਾਲ ਹੋਇਆ ਹੈ। ਅੱਜ ਸੂਰਜਕੁੰਡ ਕੌਮਾਂਤਰੀ ਕ੍ਰਾਫਟ ਮੇਲਾ ਹਰਿਆਣਾ ਦੀ ਪਹਿਚਾਣ ਬਣ ਚੁੱਕਾ ਹੈ।

ਮੁੱਖ ਮੰਤਰੀ ਨੇ ਵਿਸ਼ੇਸ਼ ਰੂਪ ਨਾਲ ਮੇਲੇ ਵਿਚ ਭਾਗੀਦਾਰ ਦੇਸ਼ ਸੰਯੁਕਤ ਗਣਰਾਜ ਤੰਜਾਨਿਆ ਦੇ ਕਾਰੀਗਰਾਂ ਅਤੇ ਸ਼ਿਲਪਕਾਰਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਪੂਰਵੀ ਅਫ੍ਰੀਕਾ ਦੇਸ਼ ਤੰਜਾਨਿਆ ਦੀ ਕਲਾ ਅਤੇ ਸ਼ਿਲਪ ਯਕੀਨੀ ਰੂਪ ਨਾਲ ਇਸ ਮੇਲੇ ਵਿਚ ਖਿੱਚ ਦਾ ਕੇਂਦਰ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਮੇਲੇ ਦਾ ਸਹਿਭਾਗੀ ਰਾਜ ਗੁਜਰਾਤ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸੂਬੇ ਆਤਮਨਿਰਭਰਤਾ ਦੇ ਨਾਲ ਵਿਕਸਿਤ ਭਾਰਤ ਦੀ ਪਰਿਕਲਪਨਾ ਨੂੰ ਸਾਕਾਰ ਕਰਨ ਵਿਚ ਆਪਣੀ ਜਿਮੇਵਾਰੀ ਨਿਭਾ ਰਿਹਾ ਹੈ।

ਉਨ੍ਹਾਂ ਨੇ ਕਿਹਾ ਕਿ ਪਹਿਲੀ ਵਾਰ ਇਸ ਸਲਾ ਇਸ ਮੇਲੇ ਵਿਚ 40 ਤੋਂ ਵੱਧ ਦੇਸ਼ ਹਿੱਸਾ ਲੈ ਰਹੇ ਹਨ, ਜੋ ਇਕ ਰਿਕਾਰਡ ਹੈ। ਇੱਥੇ ਦੇਸ਼-ਵਿਦੇਸ਼ ਦੇ ਕਲਾਕਾਰਾਂ ਤੇ ਸ਼ਿਲਪਕਾਰਾਂ ਦੀ ਕਲਪਨਾਵਾਂ ਨਾਲ ਸਰਾਬੋਰ ਕਲਾਕ੍ਰਿਤੀਆਂ ਨਾਲ ਲੈਸ ਇਸ ਹੈਂਡੀਕ੍ਰਾਫਟ ਮੇਲੇ ਦੀ ਛਟਾ ਦੇਖਦੇ ਹੀ ਬਣਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮੇਮਲੇ ਵਿਚ ਲਗਭਗ 1000 ਤੋਂ ਵੱਧ ਸਟਾਲ ਸ਼ਿਲਪਕਾਰਾਂ ਤੇ ਹਸਤਸ਼ਿਲਪੀਆਂ ਨੂੰ ਉਪਲਬਧ ਕਰਵਾਏ ਜਾਂਦੇ ਹਨ। ਮੇਲੇ ਵਿਚ ਹਰਿਆਣਾ ਦੀ ਚੌਪਾਲ, ਆਪਣਾ ਘਰ ਰਾਹੀਂ ਇੱਥੇ ਦੀ ਸਭਿਆਚਾਰ ਵੀ ਦੇਖਣ ਨੂੰ ਮਿਲੇਗੀ। ਉਨ੍ਹਾਂ ਨੇ ਕਿਹਾ ਕਿ 16 ਦਿਨਾਂ ਤਕ ਚਲਣ ਵਾਲੇ ਇਸ ਮੇਲੇ ਵਿਚ 15 ਲੱਖ ਤੋਂ ਵੱਧ ਲੋਕਾਂ ਦੇ ਆਉਣ ਦੀ ਉਮੀਦ ਹੈ।

ਮਨੋਹਰ ਲਾਲ ਨੇ ਕਿਹਾ ਕਿ ਹਸਤਸ਼ਿਲਪੀਆਂ ਵੱਲੋਂ ਬਣਾਈ ਗਈ ਕਲਾਕ੍ਰਿਤ ਅਤੇ ਹੈਂਡੀਕ੍ਰਾਫਟ ਆਤਮਨਿਰਭਰ ਭਾਰਤ ਦੀ ਸੱਚੀ ਭਾਵਨਾ ਨੂੰ ਨਿਰੂਪਿਤ ਕਰਦੀ ਹੈ। ਉਨ੍ਹਾਂ ਦੇ ਇਸ ਮਹਤੱਵ ਨੁੰ ਧਿਆਨ ਵਿਚ ਰੱਖਦੇ ਹੋਏ ਪ੍ਰਧਾਨ ਮੰਤਰੀ  ਨਰੇਂਦਰ ਮੋਦੀ ਵੱਲੋਂ ਇਸ ਦਿਸ਼ਾ ਵਿਚ ਵਿਸ਼ੇਸ਼ ਯਤਨ ਕੀਤੇ ਗਏ ਹਨ। ਸੂਰਜਕੁੰਡ ਕੌਮਾਂਤਰੀ ਕ੍ਰਾਫਟ ਮੇਲਾ ਪਿਛਲੇ 36 ਸਾਲਾਂ ਵਿਚ ਸ਼ਿਲਪਕਾਰਾਂ ਅਤੇ ਹੈਂਡਲੂਮਸ ਕਾਰੀਗਰਾਂ ਨੁੰ ਆਪਣਾ ਹੁਨਰ ਪ੍ਰਦਰਸ਼ਿਤ ਕਰਨ ਦਾ ਬਿਹਤਰੀਨ ਮੰਚ ਰਿਹਾ ਹੈ। ਇਹ ਮੇਲਾ ਵੱਖ-ਵੱਖ ਅੰਚਲਾਂ ਦੀ ਲੋਕ-ਕਲਾਵਾਂ, ਲੋਕ-ਭੋਜਨਾਂ, ਲੋਕ-ਸੰਗੀਤ, ਲੋਕ ਨਾਚ ਅਤੇ ਵੇਸ਼ਭੂਸ਼ਾ ਨਾਲ ਰੁਬਰੂ ਕਰਾਉਂਦਾ ਹੈ। ਇਹ ਮੇਲਾ ਪਰੰਪਰਾ ਵਿਰਾਸਤ ਅਤੇ ਸਭਿਆਚਾਰ ਦੀ ਤ੍ਰਿਵੇਣੀ ਹੈ, ਜੋ ਭਾਰਤ ਦੇ ਹੀ ਨਹੀਂ ਸੋਗ ਦੁਨੀਆਭਰ ਦੇ ਸੈਨਾਨੀਆਂ ਨੂੰ ਆਪਣੇ ਵੱਲ ਖਿੱਚਦੇ ਹਨ।

ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ ਸ਼ਿਲਪਕਲਾ ਨੁੰ ਪ੍ਰੋਤਸਾਹਨ ਦੇਣ ਲਈ ਅਸੀਂ ਇਸ ਤਰ੍ਹਾ ਦੇ ਮੰਚ ਪ੍ਰਦਾਨ ਕਰਦੇ ਰਹਿੰਦੇ ਹਨ। ਇਸ ਕੌਮਾਂਤਰੀ ਕ੍ਰਾਫਟ ਮੇਲੇ ਤੋਂ ਇਲਾਵਾ ਜਿਲ੍ਹਾ ਪੱਧਰ ‘ਤੇ ਸਰਸ ਮੇਲੇ ਲਗਾਏ ਜਾਂਦੇ ਹਨ, ਜਿਨ੍ਹਾਂ ਵਿਚ ਸ਼ਿਲਪਕਾਰਾਂ ਅਤੇ ਬੁਨਕਰਾਂ ਨੂੰ ਆਪਣੀ ਹਸਤਸ਼ਿਲਪਾਂ ਦਾ ਪ੍ਰਦਰਸ਼ਨ  ਕਰਨ ਦਾ ਮੌਕਾ ਮਿਲਦਾ ਹੈ।

ਇਸ ਮੌਕੇ ‘ਤੇ ਹਰਿਆਣਾ ਦੇ ਸੈਰ-ਸਪਾਟਾ ਅਤੇ ਵਿਰਾਸਤ ਮੰਤਰੀ ਕੰਵਰ ਪਾਲ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ 36 ਸਾਲਾਂ ਤੋਂ ਸੂਰਜਕੁੰਡ ਸ਼ਿਲਪ ਮੇਲਾ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਅਤੇ ਹਰ ਸਾਲ ਇਸ ਦਾ ਆਕਾਰ ਵੱਧਦਾ ਜਾ ਰਿਹਾ ਹੈ। ਪਿਛਲੇ ਕੁੱਝ ਸਾਲਾਂ ਵਿਚ ਮੁੱਖ ਮੰਤਰੀ ਮਨੋਹਰ ਲਾਲ ਦੇ ਦੂਰਦਰਸ਼ੀ ਅਗਵਾਈ ਹੇਠ ਇਹ ਮੇਲਾ ਤੇਜੀ ਨਾਲ ਪ੍ਰਸਿੱਦੀ ਦੇ ਮਾਮਲੇ ਵਿਚ ਅੱਗੇ ਵੱਧ ਰਿਹਾ ਹੈ।

ਮੁੱਖ ਮੰਤਰੀ ਦੇ ਸੈਰ-ਸਪਾਟਾ ਨੂੰ ਪ੍ਰੋਤਸਾਹਨ ਦੇਣ ਅਤੇ ਵਿਸ਼ਵ ਪੱਧਰ ਤਕ ਪਹਿਚਾਣ ਦੇ ਯਤਨਾਂ ਦਾ ਹੀ ਨਤੀਜਾ ਹੈ ਕਿ ਵੱਖ-ਵੱਖ ਦੇਸ਼ਾਂ ਦੀ ਭਾਗੀਦਾਰੀ ਇਸ ਮੇਲੇ ਵਿਚ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ ਸ਼ਿਲਪਕਲਾ ਨੁੰ ਪ੍ਰੋਤਸਾਹਨ ਦੇਣ ਲਈ ਸਰਕਾਰ ਸ਼ਿਲਪਕਾਰਾਂ ਨੂੰ ਵਿਸ਼ੇਸ਼ ਮੰਚ ਪ੍ਰਦਾਨ ਕਰ ਰਹੀ ਹੈ। ਇਸ ਕੌਮਾਂਤਰੀ ਕ੍ਰਾਫਟ ਮੇਲੇ ਤੋਂ ਇਲਾਵਾ ਜਿਲ੍ਹਾ ਪੱਧਰ ‘ਤੇ ਸਰਸ ਮੇਲੇ ਲਗਾਏ ਜਾਂਦੇ ਹਨ, ਜਿਨ੍ਹਾਂ ਵਿਚ ਸ਼ਿਲਪਕਾਰਾਂ ਅਤੇ ਬੁਨਕਰਾਂ ਨੂੰ ਆਪਣੀ ਹਸਤਸ਼ਿਲਪਾਂ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਮਿਲਦਾ ਹੈ।

 ਇਸ ਮੌਕੇ ‘ਤੇ ਕੇਂਦਰੀ ਭਾਂਰਤੀ ਉਦਯੋਗ ਰਾਜ ਮੰਤਰੀ ਕ੍ਰਿਸ਼ਣ ਪਾਲ, ਹਰਿਆਣਾ ਦੇ ਟ੍ਰਾਂਸਪੋਰਟ ਮੰਤਰੀ ਮੂਲਚੰਦ ਸ਼ਰਮਾ, ਵਿਧਾਇਕ ਸ੍ਰੀਮਤੀ ਸੀਮਾ ਤ੍ਰਿਖਾ, ਰਾਜੇਸ਼ ਨਾਗਰ, ਨਰੇਂਦਰ ਗੁਪਤਾ, ਮੁੱਖ ਸਕੱਤਰ ਸੰਜੀਵ ਕੌਸ਼ਲ, ਪੁਲਿਸ ਮਹਾਨਿਦੇਸ਼ਕ ਸ਼ਤਰੂਜੀਤ ਕਪੂਰ, ਸੂਰਜਕੁੰਡ ਮੇਲਾ ਅਥਾਰਿਟੀ ਚੇਅਰਮੈਨ ਵੀ ਵਿਦਿਆਵਤੀ, ਸੂਚਨਾ, ਲੋਕ ਸੰਪਰਕ, ਭਾਸ਼ਾ ਅਤੇ ਸਭਿਆਚਾਰਕ ਵਿਭਾਗ ਦੇ ਮਹਾਨਿਦੇਸ਼ਕ ਮਨਦੀਪ ਸਿੰਘ ਬਰਾੜ ਸਮੇਤ ਹੋਰ ਸਾਂਸਦ ਅਤੇ ਵਿਧਾਇਕ ਮੌਜੂਦ ਰਹੇ।

 

 

The post 37ਵੇਂ ਸੂਰਜਕੁੰਡ ਕੌਮਾਂਤਰੀ ਕ੍ਰਾਫਟ ਮੇਲਾ-2024 ਦਾ ਹੋਇਆ ਸ਼ਾਨਦਾਰ ਆਗਾਜ, ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਕੀਤਾ ਉਦਘਾਟਨ appeared first on TheUnmute.com - Punjabi News.

Tags:
  • breaking-news
  • craft-mela
  • draupadi-murmu
  • news
  • surajkund-international
  • surajkund-international-craft-mela-2024

ਚੰਡੀਗੜ੍ਹ, 2 ਫਰਵਰੀ 2024: ਹਰਿਆਣਾ ਸਰਕਾਰ ਨੇ 2 ਜ਼ਿਲ੍ਹਿਆਂ ਅਤੇ ਚਰਖੀ ਦਾਦਰੀ ਅਤੇ ਭਿਵਾਨੀ ਵਿਚ ਗ੍ਰਾਮੀਣ ਸੰਵਰਧਨ ਅਤੇ ਮਹਾਗ੍ਰਾਮ ਯੋਜਨਾ ਤਹਿਤ 98 ਕਰੋੜ ਰੁਪਏ ਤੋਂ ਵੱਧ ਦੀ 6 ਨਵੀਂ ਪਰਿਯੋਜਨਾਵਾਂ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ ਮਨੋਹਰ ਲਾਲ (Manohar Lal) ਨੇ ਅੱਜ ਇੱਥੇ ਜਨ ਸਿਹਤ ਇੰਨਜੀਨੀਅਰਿੰਗ ਵਿਭਾਗ ਵੱਲੋਂ ਲਾਗੂ ਕੀਤੀ ਜਾਣ ਵਾਲੀ ਇੰਨ੍ਹਾਂ ਪਰਿਯੋਜਨਾਵਾਂ ਨੂੰ ਪ੍ਰਸਾਸ਼ਨਿਕ ਮੰਜੂਰੀ ਪ੍ਰਦਾਨ ਕੀਤੀ।

ਇਸ ਸਬੰਧ ਵਿਚ ਵਧੇਰੇ ਜਾਣਕਾਰੀ ਦਿੰਦੇ ਹੋਏ ਇਕ ਸਰਕਾਰ ਬੁਲਾਰੇ ਨੇ ਕਿਹਾ ਕਿ ਮਹਾਗ੍ਰਾਮ ਯੋਜਨਾ ਦੇ ਤਹਿਤ ਨਵੇਂ ਕੰਮਾਂ ਵਿਚ ਪਿੰਡ ਬਾਪੋੜਾ, ਜਿਲ੍ਹਾ ਭਿਵਾਨੀ ਦੀ ਜਲ ਸਪਲਾਈ ਯੋਜਨਾ ਦਾ ਵਿਸਤਾਰ ਸ਼ਾਮਿਲ ਹਨ, ਜਿਸ ਵਿਚ ਮੌਜੂਦਾ ਜਲ ਕੰਮਾਂ ਦੀ ਮੁਰੰਮਤ, 2 ਬੂਸਟਿੰਗ ਸਟੇਸ਼ਨ ਅਤੇ 17.86 ਕਰੋੜ ਰੁਪਏ ਦੀ ਲਾਗਤ ਨਾਲ ਪਿੰਡ ਵਿਚ ਅੰਦਾਜਾ ਵੰਡ ਪਾਇਪਲਾਇਨ ਵਿਛਾਉਣਾ, 27.25 ਕਰੋੜ ਰੁਪਏ ਦੀ ਅੰਦਾਜਾ ਲਾਗਤ ‘ਤੇ ਪਿੰਡ ਬਪੋਰਾ ਜਿਲ੍ਹਾ ਭਿਵਾਨੀ ਵਿਚ ਸੀਵਰੇਜ ਸਹੂਲਤ ਅਤੇ ਸੀਵਰੇਜ ਉਪਚਾਰ ਪਲਾਂਟ ਯਕੀਨੀ ਕਰਨਾ ਸ਼ਾਮਲ ਹੈ।

ਗ੍ਰਾਮੀਣ ਸੰਵਰਧਨ ਪ੍ਰੋਗ੍ਰਾਮ ਦੇ ਤਹਿਤ 7.86 ਕਰੋੜ ਰੁਪਏ ਦੀ ਅਨੁਮਾਨਿਤ ਲਗਾਤ ‘ਤੇ ਪਿੰਡ ਅਲਖਪੁਰਾ, ਜਿਲ੍ਹਾ ਭਿਵਾਨੀ ਵਿਚ ਜਲ ਸਪਲਾਈ ਯੋਜਨਾ ਦਾ ਨਵੀਨੀਕਰਣ ਅਤੇ ਅਪਗ੍ਰੇਡੇਸ਼ਨ ਅਤੇ ਡੀਆਈ ਪਾਇਪ ਲਾਇਨ ਵਿਛਾਈ ਜਾਵੇਗੀ। ਇਸ ਤੋਂ ਇਲਾਵਾ, ਜਿਲ੍ਹਾ ਚਰਖੀ ਦਾਦਰੀ ਦੇ ਪਿੰਡ ਘਿਰਾਡਾ ਵਿਚ 5.09 ਕਰੋੜ ਰੁਪਏ ਦੀ ਅੰਦਾਜਾ ਲਾਗਤ ਤੋਂ ਆਰਸੀਸੀ ਟੈਂਕ ਅਤੇ ਹੋਰ ਢਾਂਚਿਆਂ ਦਾ ਨਿਰਮਾਣ ਕਰ ਕੇ 2 ਪਿੰਡਾਂ ਦੇ ਸਮੂਹ ਵਿਚ ਜਲ ਸਪਲਾਈ ਯੋਜਨਾ ਦਾ ਨਵੀਨੀਕਰਣ , ਪਿੰਡ ਬਲਾਲੀ ਵਿਚ 1.60 ਕਰੋੜ ਰੁਪਏ ਦੀ ਅੰਦਾਜਾ ਲਾਗਤ ਸੇਜਲ ਕੰਮਾਂ ਵਿਚ ਮੌਜੂਦਾ ਢਾਂਚਿਆਂ ਦਾ ਨਵੀਨਕਰਣ ਅਤੇ ਬਾਕੀ ਪਾਇਪ ਲਾਇਨ ਵਿਛਾਉਣਾ ਅਤੇ 39 ਲੱਖ ਰੁਪਏ ਦੀ ਅੰਦਾਜਾ ਲਾਗਤ ‘ਤੇ ਪਿੰਡ ਗੁਡਾਨਾ ਵਿਚ ਜਲਸਪਲਾਈ ਪਾਇਪਲਾਇਨ ਦਾ ਪ੍ਰਤੀਸਥਾਪਨ ਸ਼ਾਮਲ ਹੈ।

The post CM ਮਨੋਹਰ ਲਾਲ ਨੇ ਗ੍ਰਾਮੀਣ ਸੰਵਰਧਨ ਅਤੇ ਮਹਾਗ੍ਰਾਮ ਯੋਜਨਾ ਦੇ ਤਹਿਤ 98 ਕਰੋੜ ਰੁਪਏ ਤੋਂ ਵੱਧ ਦੀ 6 ਨਵੀਂ ਪਰਿਯੋਜਨਾਵਾਂ ਨੂੰ ਮਨਜ਼ੂਰੀ appeared first on TheUnmute.com - Punjabi News.

Tags:
  • breaking-news
  • chief-minister-manohar-lal

ਚੰਡੀਗੜ੍ਹ, 2 ਫਰਵਰੀ 2024: ਚੰਡੀਗੜ੍ਹ ਮੇਅਰ ਚੋਣਾਂ ‘ਚ ਕਥਿਤ ਧਾਂਦਲੀ ਦੇ ਖਿਲਾਫ ਆਮ ਆਦਮੀ ਪਾਰਟੀ (ਆਪ) ਨੇ ਦਿੱਲੀ ‘ਚ ਭਾਜਪਾ ਹੈੱਡਕੁਆਰਟਰ ਨੇੜੇ ਵੱਡਾ ਪ੍ਰਦਰਸ਼ਨ ਕੀਤਾ। ਧਰਨੇ ਵਿੱਚ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਨਾਲ ਪੰਜਾਬ ਅਤੇ ਦਿੱਲੀ ਦੇ ਕਈ ਵਿਧਾਇਕ, ਸੰਸਦ ਮੈਂਬਰ ਅਤੇ ਮੰਤਰੀ ਵੀ ਮੌਜੂਦ ਸਨ।

ਧਰਨੇ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵਤ ਮਾਨ ਨੇ ਭਾਜਪਾ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ 30 ਜਨਵਰੀ ਨੂੰ ਪੂਰੇ ਦੇਸ਼ ਨੇ ਦੇਖਿਆ ਕਿ ਕਿਸ ਤਰ੍ਹਾਂ ਭਾਜਪਾ ਦੇ ਪ੍ਰੀਜ਼ਾਈਡਿੰਗ ਅਫ਼ਸਰ ਨੇ ਕੈਮਰਿਆਂ ਦੇ ਸਾਹਮਣੇ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਦੇ ਬੈਲਟ ਪੇਪਰਾਂ ਨਾਲ ਜਾਣਬੁੱਝ ਕੇ ਛੇੜਛਾੜ ਕੀਤੀ। ਪਰ ਉੱਥੇ ਭਾਜਪਾ ਤੋਂ ਇਕ ਗਲਤੀ ਹੋ ਗਈ। ਕੰਮ ਉਸ ਦੀ ਯੋਜਨਾ ਅਨੁਸਾਰ ਨਹੀਂ ਹੋਇਆ, ਨਹੀਂ ਤਾਂ ਉਹ ਵੀਡੀਓ ਰਿਕਾਰਡਿੰਗ ਬੰਦ ਕਰਵਾ ਦਿੰਦੇ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਉਸ ਨੇ ਅਜਿਹਾ ਕੀਤਾ ਹੈ। ਉਹ ਹਰ ਛੋਟੀ-ਵੱਡੀ ਚੋਣ ਵਿੱਚ ਇਸ ਤਰ੍ਹਾਂ ਦੀ ਧਾਂਦਲੀ ਕਰਦੇ ਹਨ ਪਰ ਕੈਮਰਿਆਂ ਕਾਰਨ ਉਹ ਚੰਡੀਗੜ੍ਹ ਵਿੱਚ ਪਹਿਲੀ ਵਾਰ ਅਜਿਹਾ ਕਰਦੇ ਫੜੇ ਗਏ ਹਨ।

ਮਾਨ ਨੇ ਕਿਹਾ ਕਿ ਭਾਜਪਾ ਨੂੰ ਚੋਣਾਂ ਚੋਂ ਸਮੱਸਿਆ ਹੈ। ਭਾਜਪਾ ਆਗੂ ਚਾਹੁੰਦੇ ਹਨ ਕਿ ਦੇਸ਼ ਵਿੱਚ ਚੋਣਾਂ ਨਾ ਹੋਣ। ਜੇਕਰ ਉਨ੍ਹਾਂ ਦਾ ਬਸ ਚੱਲਿਆ ਤਾਂ ਉਹ ਦੇਸ਼ ਦੀ ਚੋਣ ਪ੍ਰਕਿਰਿਆ ਨੂੰ ਤਬਾਹ ਕਰ ਦੇਣਗੇ। ਉਨ੍ਹਾਂ ਕਿਹਾ ਕਿ ਜੇਕਰ ਨਰਿੰਦਰ ਮੋਦੀ 2024 ਵਿੱਚ ਮੁੜ ਸੱਤਾ ਵਿੱਚ ਆਉਂਦੇ ਹਨ ਤਾਂ ਉਹ ਭਾਰਤ ਵਿੱਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਕਾਨੂੰਨ ਨੂੰ ਲਾਗੂ ਕਰਨਗੇ। ਇਸ ਤੋਂ ਬਾਅਦ ਦੇਸ਼ ਵਿੱਚ ਚੋਣਾਂ ਨਹੀਂ ਹੋਣਗੀਆਂ।

ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਉਨਾਂ ਨੇ ਚੰਡੀਗੜ੍ਹ ਵਿੱਚ ਕੀਤਾ, ਉਸੇ ਤਰ੍ਹਾਂ ਉਹ ਲੋਕ ਸਭਾ ਅਤੇ ਰਾਜ ਸਭਾ ਵਿੱਚ ਬਿੱਲ ਪਾਸ ਕਰਵਾਉਂਦੇ ਹਨ। ਉਹ ਸੰਸਦ ‘ਚ ਬਿੱਲਾਂ ‘ਤੇ ਚਰਚਾ ਕਰਨ ਤੋਂ ਕਤਰਾਉਂਦੇ ਹਨ। ਉਹ ਬਿਨਾਂ ਕਿਸੇ ਚਰਚਾ ਜਾਂ ਸਲਾਹ-ਮਸ਼ਵਰੇ ਦੇ ਸਾਰੇ ਬਿੱਲਾਂ ਨੂੰ ਪਾਰਲੀਮੈਂਟ ਵਿੱਚ ਪਾਸ ਕਰਵਾਉਣ ਦੀ ਕੋਸ਼ਿਸ਼ ਕਰਦੇ ਹਨ।

ਮਾਨ ਨੇ ਕਿਹਾ ਕਿ ਮੈਂ ਸੂਰਬੀਰਾਂ ਅਤੇ ਸ਼ਹੀਦਾਂ ਦੀ ਧਰਤੀ ਪੰਜਾਬ ਤੋਂ ਹਾਂ। ਪੰਜਾਬ ਨੇ ਦੇਸ਼ ਲਈ ਸਭ ਤੋਂ ਵੱਡੀਆਂ ਲੜਾਈਆਂ ਲੜੀਆਂ ਹਨ। ਦੇਸ਼ ਦੀ ਆਜ਼ਾਦੀ ਲਈ 90 ਫੀਸਦੀ ਕੁਰਬਾਨੀਆਂ ਪੰਜਾਬੀਆਂ ਦੀਆਂ ਹਨ। ਅੱਜ ਵੀ ਬਹੁਤੇ ਪੰਜਾਬ ਬਾਰਡਰ ‘ਤੇ ਖੜ੍ਹੇ ਹਨ। ਦੁਸ਼ਮਣ ਦੀਆਂ ਗੋਲੀਆਂ ਦਾ ਸਭ ਤੋਂ ਪਹਿਲਾਂ ਸਾਹਮਣਾ ਪੰਜਾਬੀਆਂ ਨੇ ਕੀਤਾ ਹੈ। ਪਰ ਅੱਜ ਸਾਡੇ ਸ਼ਹੀਦਾਂ ਅਤੇ ਆਜ਼ਾਦੀ ਘੁਲਾਟੀਆਂ ਦੀਆਂ ਰੂਹਾਂ ਭਾਜਪਾ ਦੀ ਤਾਨਾਸ਼ਾਹੀ ਅਤੇ ਧੱਕੇਸ਼ਾਹੀ ਨੂੰ ਦੇਖ ਕੇ ਤਰਸ ਰਹੀਆਂ ਹੋਣਗਿਆਂ। ਇਹ ਲੋਕ ਆਪਣੀ ਕੁਰਬਾਨੀ ਵਿਅਰਥ ਕਰਨ ਵਿੱਚ ਲੱਗੇ ਹੋਏ ਹਨ। ਪਰ ਅਸੀਂ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਅਜਾਈਂ ਨਹੀਂ ਜਾਣ ਦੇਵਾਂਗੇ। ਅਸੀਂ ਦੇਸ਼ ਦੇ ਲੋਕਤੰਤਰ ‘ਤੇ ਹਮਲਾ ਕਰਨ ਵਾਲਿਆਂ ਵਿਰੁੱਧ ਪੂਰੀ ਤਾਕਤ ਨਾਲ ਲੜਾਂਗੇ। ਉਨ੍ਹਾਂ ਕਿਹਾ ਕਿ ਅਸੀਂ ਚੰਡੀਗੜ੍ਹ ਮੇਅਰ ਦੀ ਚੋਣ ਦਾ ਮਾਮਲਾ ਸੁਪਰੀਮ ਕੋਰਟ ਵਿੱਚ ਲੈ ਗਏ ਹਾਂ। ਜਲਦੀ ਹੀ ਚੰਡੀਗੜ੍ਹ ਦੇ ਮੇਅਰ ਦੀ ਚੋਣ ਰੱਦ ਹੋ ਜਾਵੇਗੀ ਅਤੇ ਅਸੀਂ ਆਪਣਾ ਮੇਅਰ ਬਣਾਵਾਂਗੇ।

‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀ ਭਾਜਪਾ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਇਕ ਛੋਟੇ ਜਿਹੇ ਮੇਅਰ ਦੀ ਚੋਣ ‘ਚ ਵੋਟਾਂ ਚੋਰੀ ਕਰਦੇ ਹੋਏ ਰੰਗੇ ਹੱਥੀ ਫੜੀ ਗਈ ਹੈ। ਇਹ ਚੋਣ ਦਰਸਾਉਂਦੀ ਹੈ ਕਿ ਉਨ੍ਹਾਂ ਦੇ ਪਾਪ ਦਾ ਘੜਾ ਭਰ ਗਿਆ ਹੈ। ਉਨ੍ਹਾਂ ਨੇ ਗੀਤਾ ਦੀ ਇਕ ਸ਼ਲੋਕ ਸੁਣਾਇਆ ਅਤੇ ਕਿਹਾ ਕਿ ਜਦੋਂ ਪਾਪ ਦਾ ਘੜਾ ਭਰ ਜਾਂਦਾ ਹੈ ਤਾਂ ਉਪਰ ਵਾਲਾ ਆਪਣੇ ਝਾੜੂ ਨੂੰ ਸਾਫ਼ ਕਰਨ ਲਈ ਵਰਤਦਾ ਹੈ।

ਉਨ੍ਹਾਂ ਕਿਹਾ ਕਿ ਅਕਸਰ ਦੋਸ਼ ਲਾਏ ਜਾਂਦੇ ਹਨ ਕਿ ਭਾਜਪਾ ਧਾਂਦਲੀ ਕਰਕੇ ਚੋਣਾਂ ਜਿੱਤਦੀ ਹੈ ਪਰ ਅੱਜ ਤੱਕ ਇਸ ਦਾ ਕੋਈ ਸਬੂਤ ਨਹੀਂ ਮਿਲਿਆ। ਪਰ ਚੰਡੀਗੜ੍ਹ ਮੇਅਰ ਚੋਣਾਂ ਵਿੱਚ ਉਨ੍ਹਾਂ ਨੇ ਖੁਦ ਇਹ ਸਾਬਤ ਕਰ ਦਿੱਤਾ। ਇਸ ਤੋਂ ਪਤਾ ਲੱਗਦਾ ਹੈ ਕਿ ਹੁਣ ਭਾਜਪਾ ਦੇ ਪਾਪਾਂ ਦਾ ਘੜਾ ਭਰ ਗਿਆ ਹੈ।

The post ਅਸੀਂ ਭਾਜਪਾ ਦੀ ਤਾਨਾਸ਼ਾਹੀ ਨੂੰ ਜਾਰੀ ਨਹੀਂ ਰਹਿਣ ਦਿਆਂਗੇ, ਇਸ ਦੇ ਗੈਰ-ਜਮਹੂਰੀ ਰਵੱਈਏ ਵਿਰੁੱਧ ਪਾਰਲੀਮੈਂਟ ਤੱਕ ਸੰਘਰਸ਼ ਕਰਾਂਗੇ: CM ਮਾਨ appeared first on TheUnmute.com - Punjabi News.

Tags:
  • breaking-news
  • cm-mann
  • cricket-news
  • delhi
  • news
  • punjab-bjp
  • punjab-government
  • the-unmute-breaking
  • undemocratic

ਕਿਸਾਨਾਂ ਨੂੰ ਫ਼ਲਾਂ ਅਤੇ ਸਬਜੀਆਂ ਦਾ ਸਹੀ ਮੁੱਲ ਦਵਾਉਣ ਲਈ ਹਰਚੰਦ ਬਰਸਟ ਨੇ ਆਨਲਾਈਨ ਪਲੇਟਫਾਰਮ ਦੀ ਸ਼ੁਰੂਆਤ

Friday 02 February 2024 02:28 PM UTC+00 | Tags: aam-aadmi-party breaking-news cm-bhagwant-mann farmers harchand-barsat harchand-singh-barsat latest-news mandi-board news punjab-mandi-board punjab-police the-unmute-breaking the-unmute-news

ਐਸ.ਏ.ਐਸ. ਨਗਰ/ ਚੰਡੀਗੜ੍ਹ 02 ਫਰਵਰੀ, 2024: ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਦੀ ਯੋਗ ਅਗਵਾਈ ਹੇਠ ਮੰਡੀ ਬੋਰਡ ਆਧੁਨਿਕਤਾ ਦੇ ਰਾਹ ਵੱਲ ਤੇਜੀ ਨਾਲ ਵੱਧ ਰਿਹਾ ਹੈ। ਇਸ ਦੇ ਮੱਦੇਨਜ਼ਰ ਅੱਜ ਪੰਜਾਬ ਮੰਡੀ ਬੋਰਡ ਦੇ ਮੁੱਖ ਦਫ਼ਤਰ ਵਿਖੇ ਆਪਣੀ ਮੰਡੀ ਸਕੀਮ ਤਹਿਤ ਆਨਲਾਈਨ ਰਜਿਸਟ੍ਰੇਸ਼ਨ ਅਤੇ ਪਹਿਚਾਣ ਪੱਤਰ ਬਣਾਉਣ ਲਈ ਵੈਬ-ਪੋਰਟਲ ਲਾਂਚ ਕਰਨ ਲਈ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਬਤੌਰ ਮੁੱਖ ਮਹਿਮਾਨ ਵਜੋਂ ਸ. ਹਰਚੰਦ ਸਿੰਘ ਬਰਸਟ, ਚੇਅਰਮੈਨ, ਪੰਜਾਬ ਮੰਡੀ ਬੋਰਡ ਨੇ ਸ਼ਿਰਕਤ ਕੀਤੀ, ਜਿਨ੍ਹਾਂ ਵਲੋਂ ਉਕਤ ਵੈਬ-ਪੋਰਟਲ ਨੂੰ ਲਾਂਚ ਕੀਤਾ ਗਿਆ।

ਸਮਾਗਮ ਦੌਰਾਨ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਦੱਸਿਆ ਕਿ ਇਹ ਵੈਬ ਪੋਰਟਲ ਟ੍ਰਾਇਲ ਬੇਸਿਜ ਤੇ ਪੰਜਾਬ ਅਤੇ ਚੰਡੀਗੜ੍ਹ ਦੀਆਂ ਆਪਣੀ ਮੰਡੀਆਂ ਅਤੇ ਕਿਸਾਨ ਮੰਡੀਆਂ ਵਿਖੇ ਚਲਾਇਆ ਗਿਆ ਹੈ। ਇਸ ਵੈਬ-ਪੋਰਟਲ ਰਾਹੀਂ ਆਪਣੀ ਮੰਡੀ ਤੇ ਕਿਸਾਨ ਮੰਡੀ ਵਿੱਚ ਆਉਣ ਵਾਲੇ ਕਿਸਾਨਾਂ ਅਤੇ ਰਿਟੇਲਰਾਂ ਦੀ ਆਨਲਾਈਨ ਰਜਿਸਟ੍ਰੇਸ਼ਨ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਇੱਕ ਪਹਿਚਾਣ ਪੱਤਰ (ਆਈ.ਡੀ. ਕਾਰਡ) ਮੁਹੱਈਆ ਕਰਵਾਇਆ ਜਾਵੇਗਾ, ਤਾਂ ਜੋ ਉਹ ਬਿਨਾਂ ਕਿਸੇ ਸਮੱਸਿਆ ਤੋਂ ਮੰਡੀ ਵਿੱਚ ਆ ਕੇ ਆਪਣਾ ਕਾਰੋਬਾਰ ਕਰ ਸਕਣ।

ਉਨ੍ਹਾਂ ਕਿਹਾ ਕਿ ਕਿਸਾਨਾਂ ਅਤੇ ਰਿਟੇਲਰਾਂ ਦੀ ਰਜਿਸਟ੍ਰੇਸ਼ਨ ਮਗਰੋਂ ਮੰਡੀਆਂ ਵਿੱਚ ਕੰਮਾਂ ਨੂੰ ਸੁਚਾਰੂ ਅਤੇ ਪਾਰਦ੍ਰਸ਼ੀ ਢੰਗ ਨਾਲ ਚਲਾਉਣਾ ਹੋਰ ਵੀ ਸੌਖਾ ਹੋ ਜਾਵੇਗਾ ਅਤੇ ਬੋਰਡ ਕੋਲ ਵੀ ਮੰਡੀ ਵਿੱਚ ਕਾਰੋਬਾਰ ਕਰਨ ਵਾਲਿਆਂ ਦੀ ਪੂਰੀ ਜਾਣਕਾਰੀ ਹੋਵੇਗੀ। ਇਸ ਨਾਲ ਜਿੱਥੇ ਮੰਡੀਆਂ ਵਿੱਚ ਪ੍ਰਬੰਧ ਕਰਨ ਵਿੱਚ ਆਸਾਨੀ ਹੋਵੇਗੀ, ਉੱਥੇ ਹੀ ਕਿਸਾਨਾਂ ਅਤੇ ਲੋਕਾਂ ਦੀ ਸਮੱਸਿਆਵਾਂ ਨੂੰ ਵੀ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾ ਸਕੇਗਾ।

ਬਰਸਟ ਨੇ ਦੱਸਿਆ ਕਿ ਇਸ ਆਨਲਾਈਨ ਪ੍ਰਕਿਰਿਆ ਨੂੰ ਸ਼ੁਰੂ ਕਰਨ ਦਾ ਮੁੱਖ ਮੰਤਵ ਪੰਜਾਬ ਸਰਕਾਰ ਦੀਆਂ ਸਕੀਮਾਂ ਦਾ ਕਿਸਾਨਾਂ ਅਤੇ ਲੇਕਾਂ ਨੂੰ ਸਿੱਧਾ ਲਾਭ ਦੇਣਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਮੇਸ਼ਾ ਕਿਸਾਨਾਂ ਨਾਲ ਖੜੀ ਹੈ ਅਤੇ ਉਨ੍ਹਾਂ ਦੀ ਬਿਹਤਰੀ ਲਈ ਲਗਾਤਾਰ ਕਾਰਜ ਕਰ ਰਹੀ ਹੈ। ਇਸ ਮੌਕੇ ਸ. ਗੁਰਿੰਦਰ ਸਿੰਘ ਚੀਮਾ, ਮੁੱਖ ਇੰਜੀਨਿਅਰ, ਸ. ਮਨਜੀਤ ਸਿੰਘ ਸੰਧੂ, ਜੀ.ਐਮ. ਅਸਟੇਟ ਅਤੇ ਇੰਨਫੋਰਸਮੈਂਟ, ਸ. ਸਵਰਨ ਸਿੰਘ, ਡੀ.ਜੀ.ਐਮ. (ਮਾਰਕਿਟਿੰਗ) ਸਮੇਤ ਸਮੂਹ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਰਹੇ।

The post ਕਿਸਾਨਾਂ ਨੂੰ ਫ਼ਲਾਂ ਅਤੇ ਸਬਜੀਆਂ ਦਾ ਸਹੀ ਮੁੱਲ ਦਵਾਉਣ ਲਈ ਹਰਚੰਦ ਬਰਸਟ ਨੇ ਆਨਲਾਈਨ ਪਲੇਟਫਾਰਮ ਦੀ ਸ਼ੁਰੂਆਤ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • farmers
  • harchand-barsat
  • harchand-singh-barsat
  • latest-news
  • mandi-board
  • news
  • punjab-mandi-board
  • punjab-police
  • the-unmute-breaking
  • the-unmute-news

ਪੰਜਾਬ ਬਚਾਓ ਯਾਤਰਾ ਨੂੰ ਅਜਨਾਲਾ ਤੇ ਮਜੀਠਾ 'ਚ ਮਿਲਿਆ ਲਾਮਿਸਾਲ ਹੁੰਗਾਰਾ

Friday 02 February 2024 05:06 PM UTC+00 | Tags: aam-aadmi-party bikram-singh-majithia breaking-news cm-bhagwant-mann majitha news punjab punjab-bachao-yatra shiromani-akali-dal

ਅਜਨਾਲਾ/ਮਜੀਠਾ, 2 ਫਰਵਰੀ 2024: ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਨੂੰ ਅੱਜ ਅਜਨਾਲਾ ਤੇ ਮਜੀਠਾ ਦੋਵਾਂ ਹਲਕਿਆਂ ਵਿਚ ਲਾਮਿਸਾਲ ਹੁੰਗਾਰਾ ਮਿਲਿਆ ਜਿਸ ਦੌਰਾਨ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਠਪੁਤਲੀ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਦਿੱਲੀ ਆਧਾਰਿਤ ਪਾਰਟੀਆਂ ਨੂੰ ਚਲਦਾ ਕਰਨ ਅਤੇ ਆਪਣਾ ਵਿਸ਼ਵਾਸ ਪੰਜਾਬੀਆਂ ਦੀਆਂ ਆਸਾਂ ਦੀ ਪ੍ਰਤੀਨਿਧਤਾ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਵਿਚ ਪ੍ਰਗਟਾਉਣ ਦਾ ਸੱਦਾ ਦਿੱਤਾ।

ਪੰਜਾਬ ਬਚਾਓ ਯਾਤਰਾ ਦੌਰਾਨ ਅਜਨਾਲਾ ਤੇ ਮਜੀਠਾ ਵਿਚ ਠਹਿਰਾਅ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਸੀਂ ਲੋਕਾਂ ਨੂੰ ਇਸ ਸਿੱਖ ਵਿਰੋਧੀ ਤੇ ਪੰਜਾਬ ਵਿਰੋਧੀ ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਹਰ ਮੁਹਾਜ਼ 'ਤੇ ਅਸਫਲ ਹੋਣ ਦੀ ਸੱਚਾਈ ਦੱਸਣ ਆਏ ਹਾਂ। ਅਸੀਂ ਨਾ ਸਿਰਫ ਆਪ ਸਰਕਾਰ ਦੇ ਕੁਸ਼ਾਸਨ ਨੂੰ ਬੇਨਕਾਬ ਕਰਾਂਗੇ ਜਿਸਦੇ ਵਿਧਾਇਕ ਨਸ਼ਾ ਤਸਕਰਾਂ ਨਾਲ ਮਿਲ ਕੇ ਅਤੇ ਗੈਰ ਕਾਨੂੰਨੀ ਰੇਤਾ ਮਾਇਨਿੰਗ ਕਰਨ ਵਾਲਿਆਂ ਦੇ ਨਾਲ ਕੇ ਕੰਮ ਕਰ ਰਹੇ ਹਨ ਬਲਕਿ ਇਹ ਵੀ ਦੱਸਾਂਗੇ ਕਿ ਕਿਵੇਂ ਕਿਸਾਨਾਂ, ਨੌਜਵਾਨਾਂ, ਔਰਤਾਂ, ਅਨੁਸੂਚਿਤ ਜਾਤੀਆਂ ਅਤੇ ਵਪਾਰ ਤੇ ਉਦਯੋਗ ਨਾਲ ਵੀ ਵਿਤਕਰਾ ਕੀਤਾ ਜਾ ਰਿਹਾ ਹੈ ਜਿਸ ਕਾਰਨ ਲੋਕਾਂ ਦਾ ਆਪ ਅਤੇ ਇਸਦੇ ਕਠਪੁਤਲੀ ਮੁੱਖ ਮੰਤਰੀ ਭਗਵੰਤ ਮਾਨ 'ਤੇ ਵਿਸ਼ਵਾਸ ਬਿਲਕੁੱਲ ਖ਼ਤਮ ਹੋ ਗਿਆ ਹੈ।

ਅਜਨਾਲਾ ਜਿਥੇ ਉਹਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਦਾਰ ਜੋਧ ਸਿੰਘ ਸਮਰਾ ਨੂੰ ਨਵਾਂ ਹਲਕਾ ਇੰਚਾਰਜ ਲਾਉਣ ਦਾ ਐਲਾਨ ਕੀਤਾ, ਵਿਖੇ ਸੰਬੋਧਨ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੈਂ ਇਸ ਯਾਤਰਾ ਦੌਰਾਨ ਲਿੰਕ ਸੜਕਾਂ ਤੇ ਸੀਵਰੇਜ ਦੇ ਬੁਨਿਆਦੀ ਢਾਂਚੇ ਦੇ ਹਾਲਾਤ ਵੇਖੇ ਹਨ। ਸਭ ਕੁਝ ਢਹਿ ਢੇਰੀ ਹੋ ਰਿਹਾ ਹੈ ਪਰ ਮੁੱਖ ਮੰਤਰੀ ਨੂੰ ਸਿਰਫ ਆਪਣੇ ਆਕਾ  ਅਰਵਿੰਦ ਕੇਜਰੀਵਾਲ ਨੂੰ ਇਕ ਰਾਜ ਤੋਂ ਦੂਜੇ ਰਾਜ ਵਿਚ ਲੈ ਕੇ ਜਾਣ 'ਤੇ ਕਰੋੜਾਂ ਰੁਪਏ ਖਰਚਣ ਵਿਚ ਹੀ ਦਿਲਚਸਪੀ ਹੈ। ਇਸਦੇ ਨਾਲ ਹੀ ਉਹਨਾਂ ਪਿਛਲੇ ਦੋ ਸਾਲਾਂ ਵਿਚ 1500 ਕਰੋੜ ਰੁਪਏ ਖਰਚ ਕਰ ਕੇ ਸਸਤੀ ਸ਼ੋਹਰਤ ਹਾਸਲ ਕਰਨ ਤੇ ਇਸ਼ਤਿਹਾਰਬਾਜ਼ੀ ਕਰਨ 'ਤੇ ਹੀ ਜ਼ੋਰ ਲਗਾਇਆ ਹੈ।

ਸਰਦਾਰ ਬਾਦਲ ਨੇ ਯਾਤਰਾ ਦੌਰਾਨ ਵੱਖ-ਵੱਖ ਥਾਵਾਂ 'ਤੇ ਕਿਸਾਨਾਂ ਨਾਲ ਵੀ ਗੱਲਬਾਤ ਕੀਤੀ। ਕਿਸਾਨਾਂ ਨੇ ਗਿਲਾ ਕੀਤਾ ਕਿ ਲਗਾਤਾਰ ਦੋ ਵਾਰ ਫਸਲ ਫੇਲ੍ਹ ਹੋਣ 'ਤੇ ਵੀ ਉਹਨਾਂ ਨੂੰ ਮੁਆਵਜ਼ਾ ਨਹੀਂ ਮਿਲਿਆ। ਉਹਨਾਂ ਇਹ ਵੀ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਦਾਲਾਂ ਤੇ ਮੱਕੀ 'ਤੇ ਐਮ ਐਸ ਪੀ ਦੇਣ ਦੇ ਵਾਅਦੇ ਦੇ ਬਾਵਜੂਦ ਉਹਨਾਂ ਨੂੰ ਐਮ ਐਸ ਪੀ ਨਹੀਂ ਮਿਲੀ।

ਯਾਤਰਾ ਦੌਰਾਨ ਸਮਾਜ ਦੇ ਹਰ ਵਰਗ ਦੇ ਲੋਕ ਵੱਡੀ ਗਿਣਤੀ ਵਿਚ ਹਜ਼ਾਰਾਂ ਵਾਹਨਾਂ ਦਾ ਕਾਫਲਾ ਲੈ ਕੇ ਸ਼ਾਮਲ ਹੋਏ। ਇਸ ਯਾਤਰਾ ਵੱਲੋਂ ਨਵਾਂ ਰਿਕਾਰਡ ਸਿਰਜਣਾ ਤੈਅ ਹੈ। ਕਦੇ ਵੀ ਪਹਿਲਾਂ ਅਜਿਹੇ ਦ੍ਰਿਸ਼ ਵੇਖਣ ਨੂੰ ਨਹੀਂ ਮਿਲੇ ਜੋ ਹੁਣ ਸੜਕਾਂ, ਕਸਬਿਆਂ ਤੇ ਪਿੰਡਾਂ ਵਿਚ ਵੇਖਣ ਨੂੰ ਮਿਲ ਰਹੇ ਹਨ ਜਿਥੇ ਉਠੋ ਵੀ ਸ਼ੇਰ ਪੰਜਾਬੀਓ ਪੰਜਾਬ ਲੋ ਗੀਤ 'ਤੇ ਕੇਸਰੀ ਰੰਗ ਦਾ ਸਮੁੰਦਰ ਨਜ਼ਰ ਆਉਂਦਾ ਹੋਵੇ। ਮਜੀਠਾ ਹਲਕੇ ਵਿਚ ਤਾਂ ਹਾਲਾਤ ਵੇਖ ਕੇ ਹੀ ਹੈਰਾਨੀ ਹੁੰਦੀ ਸੀ। ਜਿਵੇਂ ਐਮਰਜੰਸੀ ਦੇ ਖਿਲਾਫ ਤੇ ਧਰਮ ਯੁੱਧ ਮੋਰਚੇ ਵੇਲੇ ਹੁੰਗਾਰੇ ਮਿਲੇ ਸਨ, ਉਹੋ ਹੁੰਗਾਰੇ ਲੋਕ ਇਸ ਯਾਤਰਾ ਨੂੰ ਦੇ ਰਹੇ ਹਨ।

ਇਸ ਤੋਂ ਪਹਿਲਾਂ ਯਾਤਰਾ ਸੰਗਤ ਪੁਰਾ (ਅਜਨਾਲਾ ਹਲਕੇ) ਵਿਚ ਰੁਕੀ ਜਿਥੇ ਅਣਗਿਣਤ ਸੁਵਿਧਾ ਕੇਂਦਰਾਂ ਨੂੰ ਤਾਲਾ ਲੱਗਾ ਹੋਇਆ ਹੈ, ਸ਼ੀਸ਼ੇ ਟੁੱਟੇ ਹਨ ਤੇ ਦਰਵਾਜ਼ੇ ਸਿਉਂਕ ਖਾ ਗਈ ਹੈ। ਸਰਦਾਰ ਬਾਦਲ ਨੇ ਕਿਹਾ ਕਿ ਸੁਵਿਧਾ ਕੇਂਦਰ ਦੀ ਇਹ ਦੁਰਦਸ਼ਾ ਦੱਸਦੀ ਹੈ ਕਿ ਪੰਜਾਬ ਵਿਚ ਕਿਵੇਂ ਬਾਹਰਲੇ ਲੋਕ ਸਰਕਾਰ ਚਲਾ ਰਹੇ ਹਨ। ਸਰਦਾਰ ਬਾਦਲ ਨੇ ਵੱਖ-ਵੱਖ ਥਾਵਾਂ 'ਤੇ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਤੇ ਵਿਸ਼ਵਾਸ ਦੁਆਇਆ ਕਿ ਅਕਾਲੀ ਦਲ ਉਹਨਾਂ ਨੂੰ ਇਨਸਾਫ ਮਿਲਣਾ ਯਕੀਨੀ ਬਣਾਵੇਗਾ।

ਅਜਨਾਲਾ ਵਿਚ ਇਸਾਈ ਭਾਈਚਾਰੇ ਦੇ ਲੋਕ ਵੱਡੀ ਗਿਣਤੀ ਵਿਚ ਯਾਤਰਾ ਦਾ ਹਿੱਸਾ ਬਣੇ। ਅਕਾਲੀ ਦਲ ਦੇ ਸ਼ਾਂਤੀ ਤੇ ਫਿਰਕੂ ਸਦਭਾਵਨਾ ਦੇ ਦ੍ਰਿਸ਼ਟੀਕੋਣ ਦੀ ਹਮਾਇਤ ਕਰਦਿਆਂ ਉਹਨਾਂ ਕਿਹਾ ਕਿ ਅਸੀਂ ਪੰਜਾਬ ਨੂੰ ਬਚਾਉਣ ਲਈ 100 ਫੀਸਦੀ ਅਕਾਲੀ ਦਲ ਦੇ ਨਾਲ ਹਾਂ। ਇਕ ਇਸਾਈ ਪ੍ਰਤੀਨਿਧ ਨੇ ਅਕਾਲੀ ਦਲ ਦੇ ਪ੍ਰਧਾਨ ਨੂੰ ਆਖਿਆ ਕਿ ਸਿੱਖ, ਹਿੰਦੂ, ਇਸਾਈ, ਮੁਸਲਮਾਨ ਹਰ ਕੋਈ ਬਾਹਰਲਿਆਂ ਨਾਲ ਲੜਾਈ ਤੇ ਪੰਜਾਬ ਤੇ ਪੰਜਾਬੀਆਂ ਨੂੰ ਬਚਾਉਣ ਦੇ ਸੰਘਰਸ਼ ਵਿਚ ਅਕਾਲੀ ਦਲ ਦਾ ਡੱਟ ਕੇ ਸਾਥ ਦੇਣਗੇ। ਇਸ ਮੌਕੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ,  ਅਨਿਲ ਜੋਸ਼ੀ ਤੇ ਡਾ. ਦਲਜੀਤ ਸਿੰਘ ਚੀਮਾ ਵੀ ਯਾਤਰਾ ਵਿਚ ਸ਼ਾਮਲ ਸਨ।

 

The post ਪੰਜਾਬ ਬਚਾਓ ਯਾਤਰਾ ਨੂੰ ਅਜਨਾਲਾ ਤੇ ਮਜੀਠਾ ‘ਚ ਮਿਲਿਆ ਲਾਮਿਸਾਲ ਹੁੰਗਾਰਾ appeared first on TheUnmute.com - Punjabi News.

Tags:
  • aam-aadmi-party
  • bikram-singh-majithia
  • breaking-news
  • cm-bhagwant-mann
  • majitha
  • news
  • punjab
  • punjab-bachao-yatra
  • shiromani-akali-dal

ਪਟਿਆਲਾ, 2 ਫਰਵਰੀ 2024: ਪੂਰੀ ਸ਼ਾਨ-ਓ-ਸ਼ੌਕਤ ਨਾਲ ਵਿਰਾਸਤੀ ਅੰਦਾਜ ‘ਚ ਖ਼ੂਬਸੂਰਤ ਰੌਸ਼ਨੀਆਂ ਨਾਲ ਸਜੇ ਅਤੇ ਜਗਮਗਾਏ ਪਟਿਆਲਾ ਦੇ ਵਿਰਾਸਤੀ ਕਿਲ੍ਹਾ ਮੁਬਾਰਕ ਵਿਖੇ ਮਧੁਰ ਸੰਗੀਤਕ ਧੁੰਨਾਂ ਤੇ ਪੰਛੀਆਂ ਦੀ ਚਹਿਚਹਾਟ ਨਾਲ ‘ਪਟਿਆਲਾ ਵਿਰਾਸਤੀ ਮੇਲੇ’ ਦਾ ਅੱਜ ਸ਼ਾਮ ਇੱਥੇ ਆਗਾਜ਼ ਹੋ ਗਿਆ। ਇਸ ਦੌਰਾਨ ਭਗਤੀ ਲਹਿਰ ਦੀ ਸੰਤ ਕਵੀ ਮੀਰਾ ਬਾਈ ‘ਤੇ ਅਧਾਰਤ ਡਾਂਸ ਡਰਾਮਾ ‘ਬੈਲੇ’ ਦੀ ਸ਼ਾਨਦਾਰ ਪੇਸ਼ਕਾਰੀ ਨੇ ਦਰਸ਼ਕ ਮੋਹ ਲਏ। ਜਦਕਿ ਪੰਡਿਤ ਸੁਭੇਂਦਰ ਰਾਓ ਤੇ ਸਸਕਿਆ ਰਾਓ ਨੇ ਪੇਸ਼ ਕੀਤੀ ਸਿਤਾਰ-ਸੈਲੋ ਦੀ ਵਿਲੱਖਣ ਜੁਗਲਬੰਦੀ ਨੇ ਵੀ ਆਪਣੀ ਵਿਸ਼ੇਸ਼ ਛਾਪ ਛੱਡੀ।

ਇਸ ਮੇਲੇ ਦਾ ਉਦਘਾਟਨ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੈ ਨੇ ਕਿਲਾ ਮੁਬਾਰਕ ਅੰਦਰ ਜਗਦੀ ਢਾਈ ਦਹਾਕੇ ਤੋਂ ਵਧ ਸਮੇਂ ਤੋਂ ਜਗਦੀ ਆ ਰਹੀ ਜੋਤ ਤੋਂ ਜਗਾ ਕੇ ਲਿਆਂਦੀ ਮਸ਼ਾਲ ਨਾਲ ਅੱਗੇ ਦੀਪ ਨੂੰ ਜਗਾ ਕੇ ਕੀਤਾ। ਉਨ੍ਹਾਂ ਦੇ ਨਾਲ ਏ.ਡੀ.ਸੀਜ ਅਨੁਪ੍ਰਿਤਾ ਜੌਹਲ, ਨਵਰੀਤ ਕੌਰ ਸੇਖੋਂ, ਐਸ.ਡੀ.ਐਮ. ਡਾ. ਇਸਮਤ ਵਿਜੇ ਸਿੰਘ ਅਤੇ ਇੰਡੀਅਨ ਮਿਊਜਿਕ ਸੁਸਾਇਟੀ ਦੇ ਵਾਈਸ ਚੇਅਰਪਰਸਨ, ਇੰਡੀਅਨ ਟਰੱਸਟ ਫਾਰ ਰੂਰਲ ਹੈਰੀਟੇਜ ਐਂਡ ਡਿਵੈਲਪਮੈਂਟ ਦੇ ਟਰਸਟੀ ਤੇ ਇਨਟੈਕ ਦੇ ਕਨਵੀਨਰ ਸ੍ਰੀਮਤੀ ਅਨੀਤਾ ਸਿੰਘ ਵੀ ਮੌਜੂਦ ਸਨ।

ਪਦਮਸ੍ਰੀ ਸ਼ੋਭਾ ਦੀਪਕ ਸਿੰਘ ਦੀ ਨਿਰਦੇਸ਼ਨਾ ਹੇਠ ਸ੍ਰੀ ਰਾਮ ਭਾਰਤੀਆ ਕਲਾ ਕੇਂਦਰ ਨਿਊ ਦਿੱਲੀ ਦੇ ਦੋ ਦਰਜਨ ਤੋਂ ਵਧੀਕ ਕਲਾਕਾਰਾਂ ਨੇ ਦਿਲਟੁੰਭਵੀਂ ਪੇਸ਼ਕਾਰੀ ਕੀਤੀ। ਇਸ ਵਿੱਚ ਵੱਡੀ ਮੀਰਾ ਦਾ ਕਿਰਦਾਰ ਮੋਲੀਨਾ ਸਿੰਘ ਨੇ ਤੇ ਛੋਟੀ ਮੀਰਾ ਦਾ ਕਿਰਦਾਰ ਪ੍ਰੇਰਣਾ ਨੇ ਟਰੁੱਪ ਲੀਡਰ ਗਗਨ ਤਿਵਾੜੀ ਤੇ ਕੋਰੀਓਗ੍ਰਾਫ਼ਰ ਰਾਜ ਕੁਮਾਰ ਸ਼ਰਮਾ ਦੀ ਦੇਖ ਰੇਖ ਹੇਠ ਪੇਸ਼ ਕੀਤਾ। ਕੋਈ ਨਹੀਂ ਜਗਤ ਮੇ ਤੇਰਾ ਰੇ, ਚੁਨਰੀ ਮੇਰੀ ਰੰਗ ਡਾਲੀ, ਮਾਈ ਮੋਹੇ ਸੁਪਨੇ ਮੇ ਗੋਪਾਲ, ਐਸੇ ਵਰ ਕੋ ਕਿਆ ਵਰੀਏ ਆਦਿ ਕਈ ਮੀਰਾ ਦੇ ਭਜਨਾਂ ‘ਤੇ ਸ਼ਾਨਦਾਰ ਨ੍ਰਿਤ ਦੀ ਪੇਸ਼ਕਾਰੀ ਕੀਤੀ।

ਇਸ ਤੋਂ ਬਾਅਦ ਵਿਸ਼ਵ ਵਿਖਿਆਤ ਸਿਤਾਰ ਵਾਦਕ ਪੰਡਿਤ ਰਵੀ ਸ਼ੰਕਰ ਦੇ ਸ਼ਾਗਿਰਦ ਪੰਡਿਤ ਸੁਭੇਂਦਰ ਰਾਓ ਤੇ ਭਾਰਤੀ ਸਾਸ਼ਤਰੀ ਸੰਗੀਤ ਨਾਲ ਪਿਆਰ ਕਰਨ ਵਾਲੀ ਵਿਧੁਸ਼ੀ ਸਸਕਿਆ ਰਾਓ ਨੇ ਸਿਤਾਰ ਤੇ ਸੈਲੋ ਦੀ ਸ਼ਾਨਦਾਰ ਜੁਗਲਬੰਦੀ ਪੇਸ਼ ਕੀਤੀ। ਇਨ੍ਹਾਂ ਦੇ ਨਾਲ ਤਬਲਾ ਸੰਗਤ ਪੰਡਿਤ ਕ੍ਰਿਸ਼ਨ ਮਹਾਰਾਜ ਦੇ ਸ਼ਾਗਿਰਦ ਤੇ ਨਾਤੀ ਸ਼ੁਭ ਮਹਾਰਾਜ ਨੇ ਕੀਤੀ। ਪੰਡਿਤ ਸੁਭੇਂਦਰ ਰਾਓ ਤੇ ਵਿਧੁਸ਼ੀ ਸਸਕਿਆ ਰਾਓ ਨੇ ਸਿਤਾਰ ਤੇ ਸੈਲੋ ਡਿਊਟ ਨਾਲ ਰਾਗ ਜਨਸੰਮੋਹਿਨੀ ਤੋਂ ਸ਼ੁਰੂ ਕਰਕੇ ਅਲਾਪ, ਜੋੜ, ਝਾਲਾ ਤੇ ਝਾਪ ਤਾਲ ਸਮੇਤ ਰਾਗ ਮਿਸ਼ਰ ਪੀਲੂ, ਵਿਲੰਬਿਤ ਅਤੇ ਦਰੁਤ ਤੀਨ ਤਾਲ ਦੀ ਵਿਲੱਖਣ ਪੇਸ਼ਕਾਰੀ ਕੀਤ। ਇਸ ਦੌਰਾਨ ਉਘੀ ਸ਼ਾਸਤਰੀ ਗਾਇਕਾ ਪ੍ਰੋ. ਡਾ. ਨਿਵੇਦਿਤਾ ਸਿੰਘ ਨੇ ਮੰਚ ਸੰਚਾਲਨ ਕੀਤਾ ਅਤੇ ਕਲਾਕਾਰਾਂ ਦੀ ਜਾਣ-ਪਛਾਣ ਕਰਵਾਈ।

ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੈ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਤਹਿਤ ਕਰਵਾਏ ਜਾ ਰਹੇ ਇਸ ਵਿਰਾਸਤੀ ਉਤਸਵ ਦਾ ਮਕਸਦ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਸਾਡੀ ਵੱਡਮੁੱਲੀ ਵਿਰਾਸਤ, ਸੱਭਿਆਚਾਰ ਅਤੇ ਅਮੀਰ ਵਿਰਸੇ ਬਾਰੇ ਜਾਣਕਾਰੀ ਦੇਣਾ ਹੈ। ਉਨ੍ਹਾਂ ਨੇ ਸਮੂਹ ਪਟਿਆਲਵੀਆਂ ਨੂੰ ਮਿਤੀ 3 ਫਰਵਰੀ ਦੀ ਸ਼ਾਮ ਨੂੰ ਵੀ ਇਸ ਦਾ ਆਨੰਦ ਮਾਣਨ ਦਾ ਸੱਦਾ ਦਿੱਤਾ। ਇਸ ਮੌਕੇ ਵੱਡੀ ਗਿਣਤੀ ਸੰਗੀਤ ਦੇ ਵਿਦਿਆਰਥੀ ਅਤੇ ਪਟਿਆਲਵੀ ਪੁੱਜੇ ਹੋਏ ਸਨ, ਜਿਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਏ ਜਾ ਰਹੇ ਇਸ ਸਮਾਰੋਹ ਦੀ ਸ਼ਲਾਘਾ ਕੀਤੀ।

The post ਪਟਿਆਲਾ ਹੈਰੀਟੇਜ ਮੇਲਾ 2024: ਭਗਤੀ ਲਹਿਰ ਦੀ ਸੰਤ ਕਵੀ ਮੀਰਾ ਬਾਈ ‘ਤੇ ਅਧਾਰਤ ਡਾਂਸ ਡਰਾਮਾ ‘ਬੈਲੇ’ ਨੇ ਮੋਹੇ ਦਰਸ਼ਕ appeared first on TheUnmute.com - Punjabi News.

Tags:
  • breaking-news
  • meera-bai
  • patiala
  • patiala-heritage-fair
  • patiala-heritage-fair-2024
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form