TV Punjab | Punjabi News ChannelPunjabi News, Punjabi TV |
Table of Contents
|
ਹਾਈਕੋਰਟ ਦਾ ਵੱਡਾ ਫੈਸਲਾ : 30 ਜਨਵਰੀ ਨੂੰ ਹੋਣਗੀਆਂ ਚੰਡੀਗੜ੍ਹ ਨਗਰ ਨਿਗਮ ਚੋਣਾਂ Thursday 25 January 2024 05:44 AM UTC+00 | Tags: chd-elections-2024 india municipal-elections-chd-2024 news punjab punjab-news punjab-politics top-news trending-news tv-punjab ਡੈਸਕ- ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹੁਕਮ ਦਿੱਤਾ ਹੈ ਕਿ ਚੰਡੀਗੜ੍ਹ ਨਗਰ ਨਿਗਮ ਚੋਣਾਂ 30 ਜਨਵਰੀ ਨੂੰ ਸਵੇਰੇ 10 ਵਜੇ ਕਰਵਾਈਆਂ ਜਾਣਗੀਆਂ। ਵੋਟ ਪਾਉਣ ਲਈ ਆਉਣ ਵਾਲੇ ਕੌਂਸਲਰ ਬਿਨਾਂ ਕਿਸੇ ਸੁਰੱਖਿਆ ਕਰਮਚਾਰੀ ਅਤੇ ਸਮਰਥਕ ਦੇ ਆਉਣਗੇ। ਕੌਂਸਲਰਾਂ ਦੀ ਸੁਰੱਖਿਆ ਚੰਡੀਗੜ੍ਹ ਪੁਲਿਸ ਦੀ ਜ਼ਿੰਮੇਵਾਰੀ ਹੈ। ਅਦਾਲਤ ਨੇ ਕਿਹਾ ਕਿ ਨਗਰ ਨਿਗਮ ਚੋਣਾਂ ਦੌਰਾਨ ਸੁਰੱਖਿਆ ਦੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਚੰਡੀਗੜ੍ਹ ਪੁਲਿਸ ਦੀ ਹੋਵੇਗੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਦਾਲਤ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਸਖ਼ਤ ਹੁਕਮ ਦਿੰਦਿਆਂ ਕਿਹਾ ਸੀ ਕਿ ਚੋਣਾਂ ਲਈ 6 ਫਰਵਰੀ ਦੀ ਤਰੀਕ ਬਹੁਤ ਲੇਟ ਹੈ। ਅੱਜ ਚੋਣਾਂ ਨੂੰ ਲੈਕੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਵੇ ਕਿ ਚੋਣਾਂ 6 ਫਰਵਰੀ ਤੋਂ ਪਹਿਲਾਂ ਕਦੋਂ ਕਰਵਾਈਆਂ ਜਾਣਗੀਆਂ। ਅਦਾਲਤ ਨੇ ਕਿਹਾ ਕਿ ਜੇਕਰ ਸਹੀ ਤਰੀਕ ਤੈਅ ਨਹੀਂ ਹੈ ਤਾਂ ਫਿਰ ਅਦਾਲਤ ਚੋਣਾਂ ਦੀ ਤਰੀਕ ਤੈਅ ਕਰੇਗੀ। ਜੋ ਕਿ ਅਦਾਲਤ ਵੱਲੋਂ ਤੈਅ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਦੇ ਮੇਅਰ, ਡਿਪਟੀ ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਦੀ ਚੋਣ ਪਹਿਲਾਂ 18 ਜਨਵਰੀ ਨੂੰ ਹੋਣੀ ਸੀ ਪਰ ਚੋਣ ਅਧਿਕਾਰੀ ਦੀ ਸਿਹਤ ਵਿਗੜ ਜਾਣ ਕਾਰਨ ਵੋਟਾਂ ਤੋਂ ਕੁਝ ਸਮਾਂ ਪਹਿਲਾਂ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। 18 ਜਨਵਰੀ ਨੂੰ ਚੋਣਾਂ ਨਾ ਹੋਣ ਕਾਰਨ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ। The post ਹਾਈਕੋਰਟ ਦਾ ਵੱਡਾ ਫੈਸਲਾ : 30 ਜਨਵਰੀ ਨੂੰ ਹੋਣਗੀਆਂ ਚੰਡੀਗੜ੍ਹ ਨਗਰ ਨਿਗਮ ਚੋਣਾਂ appeared first on TV Punjab | Punjabi News Channel. Tags:
|
ਪੰਜਾਬ 'ਚ 'AAP' 13 ਸੀਟਾਂ 'ਤੇ ਇਕੱਲੇ ਲੜੇਗੀ ਚੋਣ, 'ਆਪ' ਸੁਪਰੀਮੋ ਕੇਜਰੀਵਾਲ ਨੇ ਦਿੱਤੀ ਹਰੀ ਝੰਡੀ Thursday 25 January 2024 05:49 AM UTC+00 | Tags: aap cm-bhagwant-mann india kejriwal lok-sabha-elections-2024 news punjab punjab-news punjab-politics top-news trending-news tv-punjab ਡੈਸਕ- ਪੰਜਾਬ ਦੀਆਂ ਸਾਰੀਆਂ 13 ਸੀਟਾਂ 'ਤੇ ਆਮ ਆਦਮੀ ਪਾਰਟੀ ਇਕੱਲੇ ਲੋਕ ਸਭਾ ਚੋਣਾਂ ਲੜੇਗੀ। ਇਸ ਲਈ ਅੰਦਰੂਨੀ ਤੌਰ 'ਤੇ 'ਆਪ' ਨੇ ਪੂਰੀ ਤਿਆਰੀ ਕਰ ਲਈ ਹੈ। 13 ਲੋਕ ਸਭਾ ਸੀਟਾਂ 'ਤੇ 40 ਨਾਵਾਂ ਦੀ ਲਿਸਟ ਤਿਆਰ ਕਰ ਲਈ ਗਈ ਹੈ। ਕਿਸੇ ਸੀਟ 'ਤੇ 2 ਤੇ ਕਿਸੇ 'ਤੇ 4 ਬਦਲ ਰੱਖੇ ਗਏ ਹਨ। ਸੂਤਰਾਂ ਮੁਤਾਬਕ ਕੁਝ ਦਿਨ ਪਹਿਲਾਂ ਦਿੱਲੀ ਵਿਚ ਹੋਈ ਮੀਟਿੰਗ ਵਿਚ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਇਸ ਫੈਸਲੇ ਨੂੰ ਹਰੀ ਝੰਡੀ ਦਿੱਤੀ ਹੈ। ਮੀਟਿੰਗ ਵਿਚ 'ਆਪ' ਦੇ ਰਾਜ ਸਭਾ ਸਾਂਸਦ ਸੰਦੀਪ ਪਾਠਕ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਣੇ ਕਈ ਸੀਨੀਅਰ ਨੇਤਾ ਮੌਜੂਦ ਸਨ। 'ਆਪ' ਇਸ ਫੈਸਲੇ ਨੂੰ ਵਿਰੋਧੀ ਧਿਰਾਂ ਦੇ ਗਠਜੋੜ I.N.D.I.A ਦੀ ਮੀਟਿੰਗ ਵਿਚ ਵੀ ਰੱਖੇਗੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ 13-0 ਨਾਲ ਜਿੱਤਣ ਦੀ ਗੱਲ ਕਹਿ ਚੁੱਕੇ ਹਨ।ਉਹ ਲਗਾਤਾਰ ਵੱਖ ਚੋਣ ਲੜਨ ਦੀ ਪੈਰਵੀ ਕਰ ਹੇ ਹਨ। CM ਮਾਨ ਨੇ ਕਿਹਾ ਕਿ ਪੂਰੇ ਦੇਸ਼ ਵਿਚ ਪੰਜਾਬ ਬਣੇਗਾ ਹੀਰੋ, ਲੋਕ ਸਭਾ ਚੋਣਾਂ ਵਿਚ ਪੰਜਾਬ ਵਿਚ ਆਮ ਆਦਮੀ ਪਾਰਟੀ 13 ਦੀਆਂ 13 ਸੀਟਾਂ ਜਿੱਤੇਗੀ। ਆਮ ਆਦਮੀ ਪਾਰਟੀ ਨੇ ਹਰੇਕ ਸੀਟ ਤੋਂ ਉਮੀਦਵਾਰਾਂ ਦੇ 3 ਬਦਲ ਚੁਣੇ ਹਨ। ਹੁਣ ਇਨ੍ਹਾਂ ਉਮੀਦਵਾਰਾਂ ਨੂੰ ਲੈ ਕੇ ਪਾਰਟੀ ਆਪਣਾ ਸਰਵੇ ਕਰਵਾਏਗੀ। ਨਾਲ ਹੀ ਜੋ ਉਮੀਦਵਾਰ ਲੋਕਾਂ ਦੀ ਪਸੰਦ ਹਨ ਉਨ੍ਹਾਂ ਨੂੰ ਟਿਕਟ ਦਿੱਤੀ ਜਾਵੇਗੀ। ਜਲੰਧਰ ਵਿਚ ਕਾਂਗਰਸ ਛੱਡ ਕੇ ਆਪ ਦੇ ਲੋਕ ਸਭਾ ਸਾਂਸਦ ਬਣੇ ਸੁਸ਼ੀਲ ਰਿੰਕੂ ਦੀ ਟਿਕਟ ਪੱਕੀ ਮੰਨੀ ਜਾ ਰਹੀ ਹੈ। The post ਪੰਜਾਬ 'ਚ 'AAP' 13 ਸੀਟਾਂ 'ਤੇ ਇਕੱਲੇ ਲੜੇਗੀ ਚੋਣ, 'ਆਪ' ਸੁਪਰੀਮੋ ਕੇਜਰੀਵਾਲ ਨੇ ਦਿੱਤੀ ਹਰੀ ਝੰਡੀ appeared first on TV Punjab | Punjabi News Channel. Tags:
|
ਹੱਡ ਕੰਬਾਊ ਠੰਢ ਨੇ ਠਾਰੇ ਪੰਜਾਬ ਦੇ ਲੋਕ, 4 ਦਿਨ ਸੰਘਣੀ ਧੁੰਦ ਤੇ ਸੀਤ ਲਹਿਰ ਦਾ ਅਲਰਟ Thursday 25 January 2024 06:15 AM UTC+00 | Tags: india news punjab punjab-news top-news trending-news tv-punjab winter-weather-update ਡੈਸਕ- ਪੰਜਾਬ ਸਮੇਤ ਉੱਤਰੀ-ਪੱਛਮੀ ਭਾਰਤ ਵਿੱਚ ਇੱਕ ਦਿਨ ਦੀ ਮਾਮੂਲੀ ਰਾਹਤ ਤੋਂ ਬਾਅਦ ਪਿਘਲ ਰਹੀ ਹੱਡ ਕੰਬਾ ਦੇਣ ਵਾਲੀ ਠੰਢ ਫਿਰ ਵਧ ਗਈ ਹੈ। ਕਈ ਥਾਵਾਂ 'ਤੇ ਸੰਘਣੀ ਧੁੰਦ ਬਣੀ ਰਹੀ, ਖਾਸ ਕਰਕੇ ਰਾਤ ਅਤੇ ਸਵੇਰ ਦੇ ਵੇਲੇ। ਦਿਨ ਵੇਲੇ ਹਲਕੀ ਧੁੱਪ ਸੀ ਪਰ ਠੰਡੀਆਂ ਹਵਾਵਾਂ ਨੇ ਉਸ ਦੀ ਗਰਮੀ ਨੂੰ ਬੇਅਸਰ ਕਰ ਦਿੱਤਾ। ਇਸ ਦਾ ਅਸਰ ਤਾਪਮਾਨ 'ਤੇ ਪਿਆ ਅਤੇ ਘੱਟੋ-ਘੱਟ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ ਅਤੇ ਕਈ ਥਾਵਾਂ 'ਤੇ ਇਹ ਗਿਰਾਵਟ ਜ਼ਿਆਦਾ ਰਹੀ। ਪੰਜਾਬ ਵਿੱਚ ਇਸ ਹੱਡ ਕੰਬਾਊ ਠੰਢ ਨੇ ਲੋਕਾਂ ਦੀ ਸਮੱਸਿਆ ਵਧਾ ਦਿੱਤੀ ਹੈ। ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਦੇ ਡਾਇਰੈਕਟਰ ਏ.ਕੇ.ਸਿੰਘ ਮੁਤਾਬਕ ਸੀਤ ਲਹਿਰ ਕਾਰਨ ਪੰਜਾਬ ਵਿੱਚ ਕੁਝ ਥਾਵਾਂ 'ਤੇ ਠੰਢ ਪੈ ਰਹੀ ਹੈ। ਇਸ ਕਾਰਨ ਤਾਪਮਾਨ ਵਿੱਚ ਵੀ ਗਿਰਾਵਟ ਆਈ ਹੈ। ਮੰਗਲਵਾਰ ਨੂੰ 3.6 ਡਿਗਰੀ ਤਾਪਮਾਨ ਨਾਲ ਪਟਿਆਲਾ ਪੰਜਾਬ ਦਾ ਸਭ ਤੋਂ ਠੰਢਾ ਰਿਹਾ। ਪਟਿਆਲਾ ਵਿੱਚ ਪਾਰਾ ਆਮ ਨਾਲੋਂ 2.8 ਡਿਗਰੀ ਹੇਠਾਂ ਦਰਜ ਕੀਤਾ ਗਿਆ। ਪੰਜਾਬ ਦੇ ਘੱਟੋ-ਘੱਟ ਤਾਪਮਾਨ ਵਿੱਚ ਵੀ 0.2 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਭਾਰਤੀ ਮੌਸਮ ਵਿਭਾਗ (IMD) ਨੇ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਅਤੇ ਉੱਤਰ ਪ੍ਰਦੇਸ਼ ਲਈ 24 ਜਨਵਰੀ ਨੂੰ ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ ਦਾ ਰੈੱਡ ਅਲਰਟ ਜਾਰੀ ਕੀਤਾ ਹੈ। ਪੰਜਾਬ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 1.3 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ। ਫਿਲਹਾਲ ਇਹ ਆਮ ਨਾਲੋਂ 7.2 ਡਿਗਰੀ ਘੱਟ ਹੈ। ਪਟਿਆਲਾ ਦਾ ਸਭ ਤੋਂ ਵੱਧ ਤਾਪਮਾਨ 14 ਡਿਗਰੀ ਰਿਹਾ। ਹਾਲਾਂਕਿ ਪਟਿਆਲਾ ਵਿੱਚ ਪਾਰਾ ਆਮ ਨਾਲੋਂ ਸਿਰਫ਼ 1.4 ਡਿਗਰੀ ਘੱਟ ਦਰਜ ਕੀਤਾ ਗਿਆ। ਜਦੋਂਕਿ ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 10.0, ਲੁਧਿਆਣਾ ਦਾ 13.0 ਅਤੇ ਬਠਿੰਡਾ ਦਾ 10.2 ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਪਠਾਨਕੋਟ ਵਿੱਚ 13.1 ਡਿਗਰੀ, ਗੁਰਦਾਸਪੁਰ ਵਿੱਚ 9.0, ਫਰੀਦਕੋਟ ਵਿੱਚ 12.6 ਅਤੇ ਫ਼ਿਰੋਜ਼ਪੁਰ ਵਿੱਚ 11.8 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਅਗਲੇ ਚਾਰ ਦਿਨਾਂ ਲਈ ਧੁੰਦ ਦਾ ਅਲਰਟ ਜਾਰੀ ਕੀਤਾ ਹੈ। ਇਸ ਤਹਿਤ ਬੁੱਧਵਾਰ ਨੂੰ ਰੈੱਡ ਅਲਰਟ ਅਤੇ ਅਗਲੇ ਤਿੰਨ ਦਿਨਾਂ ਲਈ ਆਰੇਂਜ ਅਲਰਟ ਹੋਵੇਗਾ। ਇਸ ਤੋਂ ਸਪੱਸ਼ਟ ਹੈ ਕਿ ਪੰਜਾਬ ਨੂੰ ਇਸ ਸਮੇਂ ਸੰਘਣੀ ਧੁੰਦ, ਸੀਤ ਲਹਿਰ ਅਤੇ ਠੰਢ ਦੇ ਦਿਨਾਂ ਦੀ ਸਥਿਤੀ ਤੋਂ ਰਾਹਤ ਨਹੀਂ ਮਿਲੇਗੀ। ਵਿਭਾਗ ਮੁਤਾਬਕ ਅਗਲੇ ਪੰਜ ਦਿਨਾਂ ਤੱਕ ਮੌਸਮ ਖੁਸ਼ਕ ਰਹੇਗਾ। ਪੰਜਾਬ ਅਤੇ ਹਰਿਆਣਾ ਦੋਵਾਂ ਸੂਬਿਆਂ 'ਚ ਜ਼ਿਆਦਾਤਰ ਥਾਵਾਂ 'ਤੇ ਪਾਰਾ ਹੋਰ ਡਿੱਗ ਗਿਆ ਹੈ। ਕੜਾਕੇ ਦੀ ਠੰਢ ਤੋਂ ਬਚਣ ਲਈ ਲੋਕਾਂ ਨੂੰ ਅੱਗਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ। ਹਰਿਆਣਾ ਦਾ ਕਰਨਾਲ 2.8 ਡਿਗਰੀ ਸੈਲਸੀਅਸ ਤਾਪਮਾਨ ਦੇ ਨਾਲ ਸਭ ਤੋਂ ਠੰਢਾ ਰਿਹਾ। ਇਸ ਤੋਂ ਇਲਾਵਾ ਅੰਬਾਲਾ, ਫਤਿਹਾਬਾਦ ਅਤੇ ਭਿਵਾਨੀ 'ਚ ਵੀ ਕੜਾਕੇ ਦੀ ਠੰਢ ਅਤੇ ਹੱਡੀਆਂ ਚੀਰਣ ਵਾਲੀ ਸੀਤ ਲਹਿਰ ਮਹਿਸੂਸ ਕੀਤੀ ਗਈ। ਖਾਸ ਕਰਕੇ ਰਾਤ ਨੂੰ ਬਹੁਤ ਠੰਢ ਸੀ। The post ਹੱਡ ਕੰਬਾਊ ਠੰਢ ਨੇ ਠਾਰੇ ਪੰਜਾਬ ਦੇ ਲੋਕ, 4 ਦਿਨ ਸੰਘਣੀ ਧੁੰਦ ਤੇ ਸੀਤ ਲਹਿਰ ਦਾ ਅਲਰਟ appeared first on TV Punjab | Punjabi News Channel. Tags:
|
ਪੰਜਾਬੀ ਗਾਇਕ ਸਿੱਪੀ ਗਿੱਲ ਕੈਨੇਡਾ 'ਚ ਹੋਏ ਹਾ.ਦਸੇ ਦਾ ਸ਼ਿਕਾਰ, ਸੜਕ 'ਤੇ ਪ.ਲਟ ਗਈ ਕਾਰ Thursday 25 January 2024 06:20 AM UTC+00 | Tags: canada entertainment india news punjab singer-sippy-gill sippy-gill sippy-gill-accident-canada top-news trending-news ਡੈਸਕ- ਪੰਜਾਬੀ ਗਾਇਕ ਅਤੇ ਅਦਾਕਾਰ ਸਿੱਪੀ ਗਿੱਲ ਕੈਨੇਡਾ 'ਚ ਹਾਦਸੇ ਦਾ ਸ਼ਿਕਾਰ ਹੋ ਗਏ। ਉਨ੍ਹਾਂ ਨੇ ਇਸ ਹਾਦਸੇ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਹੈ। ਗਾਇਕ ਸਿੱਪੀ ਗਿੱਲ ਆਪਣੇ ਕਿਸੇ ਦੋਸਤ ਨਾਲ ਆਫ-ਰੋਡਿੰਗ ਲਈ ਬਾਹਰ ਗਏ ਹੋਏ ਸੀ। ਬ੍ਰਿਟਿਸ਼ ਕੋਲੰਬੀਆ 'ਚ ਅਚਾਨਕ ਉਨ੍ਹਾਂ ਦੀ ਕਾਰ ਰੁਬੀਕਨ ਪਲਟ ਗਈ। ਹਾਦਸੇ ਵਿੱਚ ਸਿੱਪੀ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ। ਗਾਇਕ ਸਿੱਪੀ ਗੱਡੀ 'ਚੋਂ ਬਾਹਰ ਨਿਕਲ ਕੇ ਆਪਣੀ ਹਾਲਤ ਬਾਰੇ ਦੱਸ ਰਹੇ ਹਨ। ਸਿੱਪੀ ਨੇ ਦੱਸਿਆ ਕਿ ਉਹ ਕੁਦਰਤੀ ਨਜ਼ਾਰਿਆਂ ਦਾ ਆਨੰਦ ਲੈਣ ਲਈ ਆਪਣੇ ਦੋਸਤ ਨਾਲ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਜਾ ਰਹੇ ਸੀ। ਇੱਥੋਂ ਤੱਕ ਕਿ ਜਿੱਥੇ ਉਨ੍ਹਾਂ ਦਾ ਹਾਦਸਾ ਹੋਇਆ ਉੱਥੇ ਫ਼ੋਨ ਵੀ ਕੰਮ ਨਹੀਂ ਕਰ ਰਿਹਾ ਸੀ। ਸਿੱਪੀ ਨੇ ਵੀਡੀਓ ਸਾਂਝੀ ਕੀਤੀ ਜਿਸ ਵਿੱਚ ਇੱਕ ਅੰਗਰੇਜ਼ ਰਾਹਗੀਰ ਨੇ ਉਸਦੀ ਮਦਦ ਕੀਤੀ। ਉਸ ਵਿਅਕਤੀ ਨੇ ਬੈਲਟ ਆਦਿ ਲਗਾ ਕੇ ਉਨ੍ਹਾਂ ਦੀ ਕਾਰ ਸਿੱਧੀ ਕਰ ਲਈ। ਸਿੱਪੀ ਨੇ ਅੰਗਰੇਜ਼ ਰਾਹਗੀਰ ਦਾ ਧੰਨਵਾਦ ਵੀ ਕੀਤਾ। ਦੱਸ ਦਈਏ ਕਿ ਗਾਇਕ ਨਾਲ ਇਹ ਹਾਦਸਾ ਕੈਨੇਡਾ ਦੀ ਇੱਕ ਸੁੰਨੀ ਜਗ੍ਹਾ 'ਤੇ ਵਾਪਰਿਆ। ਉਨ੍ਹਾਂ ਦੇ ਮੁਤਾਬਕ ਓਵਰਟੇਕ ਕਰਨ ਦੇ ਚੱਕਰ 'ਚ ਇਹ ਹਾਦਸਾ ਵਾਪਰਿਆ ਹੈ। ਸਿੱਪੀ ਨੇ ਮਜ਼ਾਕ ਵਿਚ ਕਿਹਾ ਕਿ ਤੁਸੀਂ ਜਦੋਂ ਵੀ ਗੱਡੀ ਚਲਾਓ ਤਾਂ ਆਪਣੀ ਮਰਜ਼ੀ ਅਨੁਸਾਰ ਚਲਾਓ। ਆਪਣੇ ਕੋਲ ਬੈਠੇ ਵਿਅਕਤੀ ਦੀ ਸਲਾਹ ਨਾ ਲਓ। ਸਿੱਪੀ ਅਨੁਸਾਰ ਉਨ੍ਹਾਂ ਦੀ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ। ਉਹ ਐਡਵੈਂਚਰ ਲਈ ਨਿਕਲਿਆ ਸੀ ਪਰ ਐਡਵੈਂਚਰ ਖਤਰਨਾਕ ਹੋ ਗਿਆ ਹੈ। ਪਰ ਕਾਰ ਸਿੱਧੀ ਹੋਣ ਤੋਂ ਬਾਅਦ ਉਹ ਫਿਰ ਤੋਂ ਐਡਵੈਂਚਰ ਲਈ ਨਿਕਲਿਆ ਹੈ ਅਤੇ ਰਾਤ ਨੂੰ ਹੀ ਘਰ ਪਰਤੇਗਾ। The post ਪੰਜਾਬੀ ਗਾਇਕ ਸਿੱਪੀ ਗਿੱਲ ਕੈਨੇਡਾ 'ਚ ਹੋਏ ਹਾ.ਦਸੇ ਦਾ ਸ਼ਿਕਾਰ, ਸੜਕ 'ਤੇ ਪ.ਲਟ ਗਈ ਕਾਰ appeared first on TV Punjab | Punjabi News Channel. Tags:
|
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription. |
Sport:
Digest