TheUnmute.com – Punjabi News: Digest for January 09, 2024

TheUnmute.com – Punjabi News

Punjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com

Table of Contents

ਅੰਮ੍ਰਿਤਸਰ ਪੁੱਜੇ ਦੇਵੇਂਦਰ ਯਾਦਵ, ਚੰਡੀਗੜ੍ਹ ਦਫ਼ਤਰ 'ਚ ਕਰਨਗੇ ਬੈਠਕਾਂ

Monday 08 January 2024 05:20 AM UTC+00 | Tags: amritsar breaking-news chandigarh devendra-yadav latest-news navjot-singh-sidhu news punjab-breaking-news punjab-congress raja-warring the-unmute-breaking-news

ਚੰਡੀਗੜ੍ਹ, 08 ਜਨਵਰੀ 2024: ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਦੇਵੇਂਦਰ ਯਾਦਵ (Devendra Yadav) ਅੱਜ ਯਾਨੀ ਸੋਮਵਾਰ ਤੋਂ ਪੰਜਾਬ ਦੌਰੇ ‘ਤੇ ਹਨ। ਜਿਸ ਲਈ ਦੇਵੇਂਦਰ ਅੰਮ੍ਰਿਤਸਰ ਪਹੁੰਚ ਚੁੱਕੇ ਹਨ। ਪੰਜਾਬ ਕਾਂਗਰਸ ਦੀ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਇਹ ਉਨ੍ਹਾਂ ਦਾ ਪਹਿਲਾ ਮੌਕਾ ਹੈ। ਜਿਸ ‘ਚ ਦੋ ਮੁੱਖ ਮੁੱਦੇ ਪੰਜਾਬ ‘ਚ ਆਮ ਆਦਮੀ ਪਾਰਟੀ ਨਾਲ ਗਠਜੋੜ ਅਤੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਹੋਰ ਆਗੂਆਂ ਵਿਚਾਲੇ ਪੈਦਾ ਹੋਈ ਦਰਾਰ ਨੂੰ ਭਰਨਾ ਵੱਡੀ ਚੁਣੌਤੀ ਬਣ ਕੇ ਉਭਰੇਗਾ।

ਛੇਤੀ ਹੀ ਦੇਵੇਂਦਰ ਯਾਦਵ ਹਰਿਮੰਦਰ ਸਾਹਿਬ ਪਹੁੰਚ ਕੇ ਮੱਥਾ ਟੇਕਣਗੇ। ਬਾਅਦ ਦੁਪਹਿਰ 1 ਵਜੇ ਦੁਰਗਿਆਣਾ ਮੰਦਰ ਅਤੇ ਰਾਮ ਤੀਰਥ ਵਿਖੇ ਮੱਥਾ ਟੇਕਣਗੇ। ਇਸ ਤੋਂ ਬਾਅਦ ਉਹ ਸਿੱਧੇ ਚੰਡੀਗੜ੍ਹ ਲਈ ਰਵਾਨਾ ਹੋਣਗੇ। ਜਿੱਥੇ ਪੰਜਾਬ ਦੇ ਮੁੱਦਿਆਂ ‘ਤੇ ਵਿਚਾਰ ਕਰਨ ਲਈ ਕੱਲ੍ਹ ਤੋਂ ਬੈਠਕ ਬੁਲਾਈ ਗਈ ਹੈ।

ਦੇਵੇਂਦਰ ਯਾਦਵ (Devendra Yadav) 11 ਜਨਵਰੀ ਤੱਕ ਪੰਜਾਬ ਵਿੱਚ ਹਨ ਅਤੇ ਅਗਲੇ ਤਿੰਨ ਦਿਨਾਂ ਤੱਕ ਉਹ ਲਗਾਤਾਰ ਚੰਡੀਗੜ੍ਹ ਪ੍ਰਦੇਸ਼ ਦਫ਼ਤਰ ਵਿੱਚ ਬੈਠਕਾਂ ਕਰਨਗੇ। ਉਨ੍ਹਾਂ ਸੀਨੀਅਰ ਲੀਡਰਸ਼ਿਪ, ਸੂਬਾ ਕਾਰਜਕਾਰਨੀ ਕਮੇਟੀ ਅਤੇ ਸੂਬਾ ਪ੍ਰਧਾਨਾਂ ਨਾਲ ਵੱਖ-ਵੱਖ ਬੈਠਕਾਂ ਬੁਲਾਈਆਂ ਹਨ, ਜਿਸ ਵਿਚ ਪੰਜਾਬ ਨਾਲ ਸਬੰਧਤ ਮੁੱਦਿਆਂ ‘ਤੇ ਚਰਚਾ ਕੀਤੀ ਜਾਵੇਗੀ | ਉਨ੍ਹਾਂ ਦਾ ਪਹਿਲਾ ਨਿਸ਼ਾਨਾ ਲੋਕ ਸਭਾ ਚੋਣਾਂ 2024 ਰਹੇਗਾ।

ਪ੍ਰਤਾਪ ਸਿੰਘ ਬਾਜਵਾ ਨਵੇਂ ਇੰਚਾਰਜ ਦਵਿੰਦਰ ਯਾਦਵ ਦਾ ਸਵਾਗਤ ਕਰਨ ਲਈ ਐਤਵਾਰ ਦੇਰ ਰਾਤ ਅੰਮ੍ਰਿਤਸਰ ਪੁੱਜੇ ਸਨ। ਉਨ੍ਹਾਂ ਐਤਵਾਰ ਰਾਤ ਅੰਮ੍ਰਿਤਸਰ ਦੇ ਸੀਨੀਅਰ ਕਾਂਗਰਸੀ ਆਗੂਆਂ ਨਾਲ ਵੀ ਮੁਲਾਕਾਤ ਕੀਤੀ।

The post ਅੰਮ੍ਰਿਤਸਰ ਪੁੱਜੇ ਦੇਵੇਂਦਰ ਯਾਦਵ, ਚੰਡੀਗੜ੍ਹ ਦਫ਼ਤਰ ‘ਚ ਕਰਨਗੇ ਬੈਠਕਾਂ appeared first on TheUnmute.com - Punjabi News.

Tags:
  • amritsar
  • breaking-news
  • chandigarh
  • devendra-yadav
  • latest-news
  • navjot-singh-sidhu
  • news
  • punjab-breaking-news
  • punjab-congress
  • raja-warring
  • the-unmute-breaking-news

ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ 'ਚ ਮੀਂਹ ਪੈਣ ਦੀ ਜਤਾਈ ਸੰਭਾਵਨਾ

Monday 08 January 2024 05:32 AM UTC+00 | Tags: breaking-news cold-wave haryana latest-news meteorological-department news punjab punjab-news rain the-unmute-breaking-news

ਚੰਡੀਗੜ੍ਹ, 08 ਜਨਵਰੀ 2024: ਪੰਜਬ ‘ਚ ਠੰਡ ਦਾ ਕਹਿਰ ਲਗਾਤਾਰ ਜਾਰੀ ਹੈ, ਜਿਸ ਨਾਲ ਜਨ-ਜੀਵਨ ਪ੍ਰਭਾਵਿਤ ਹੋ ਰਿਹਾ ਹੈ | ਇਸ ਦਰਮਿਆਨ ਪੰਜਾਬ ਅਤੇ ਹਰਿਆਣਾ ਦੇ 4-4 ਜ਼ਿਲ੍ਹਿਆਂ ਵਿੱਚ ਮੀਂਹ (Rain) ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਦੋਵਾਂ ਸੂਬਿਆਂ ਵਿੱਚ ਸਵੇਰ ਅਤੇ ਸ਼ਾਮ ਨੂੰ ਧੁੰਦ ਲਈ ਔਰੇਂਜ ਅਲਰਟ ਵੀ ਜਾਰੀ ਹੈ। ਉੱਤਰੀ ਭਾਰਤ ਵਿੱਚ ਪੱਛਮੀ ਗੜਬੜੀ ਕਾਰਨ ਸੀਤ ਲਹਿਰ ਕਾਰਨ ਤਾਪਮਾਨ ਵਿੱਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਹਿਮਾਚਲ ਦੇ 5 ਜ਼ਿਲ੍ਹਿਆਂ ਵਿੱਚ ਠੰਢ ਦਾ ਯੈਲੋ ਅਲਰਟ ਹੈ।

ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਅੰਮ੍ਰਿਤਸਰ, ਪਠਾਨਕੋਟ, ਤਰਨਤਾਰਨ ਅਤੇ ਗੁਰਦਾਸਪੁਰ ਵਿੱਚ ਮੌਸਮ ਖ਼ਰਾਬ ਰਹੇਗਾ। ਹਰਿਆਣਾ ਵਿੱਚ ਮਹਿੰਦਰਗੜ੍ਹ, ਰੇਵਾੜੀ, ਨੂਹ ਅਤੇ ਪਲਵਲ ਵਿੱਚ ਮੀਂਹ (Rain) ਪੈ ਸਕਦਾ ਹੈ। ਦੋਵਾਂ ਸੂਬਿਆਂ ਵਿੱਚ 2 ਦਿਨਾਂ ਤੱਕ ਅਜਿਹਾ ਹੀ ਮੌਸਮ ਰਹਿਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਨੇ ਹਿਮਾਚਲ ਦੇ ਕਾਂਗੜਾ, ਮੰਡੀ, ਬਿਲਾਸਪੁਰ, ਸੋਲਨ ਅਤੇ ਸਿਰਮੌਰ ਵਿੱਚ ਸੀਤ ਲਹਿਰ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਸਾਰੇ ਪੰਜ ਜ਼ਿਲ੍ਹਿਆਂ ਵਿੱਚ ਤਾਪਮਾਨ ਆਮ ਨਾਲੋਂ ਘੱਟ ਰਹਿਣ ਦੀ ਸੰਭਾਵਨਾ ਹੈ ਅਤੇ ਹਲਕੀ ਧੁੰਦ ਵੀ ਰਹੇਗੀ।

ਧੁੰਦ ਕਾਰਨ ਐਤਵਾਰ ਨੂੰ ਚੰਡੀਗੜ੍ਹ ਹਵਾਈ ਅੱਡੇ ਤੋਂ 7 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਉੱਥੇ ਹੀ 10 ਉਡਾਣਾਂ ਲੇਟ ਰਹੀਆਂ। ਰੱਦ ਕੀਤੀਆਂ ਉਡਾਣਾਂ ਵਿੱਚ ਚੰਡੀਗੜ੍ਹ-ਮੁੰਬਈ, ਚੰਡੀਗੜ੍ਹ-ਪੁਣੇ, ਚੰਡੀਗੜ੍ਹ-ਦਿੱਲੀ, ਚੰਡੀਗੜ੍ਹ-ਜੈਪੁਰ, ਚੰਡੀਗੜ੍ਹ-ਅਹਿਮਦਾਬਾਦ, ਚੰਡੀਗੜ੍ਹ-ਬੈਂਗਲੁਰੂ ਸ਼ਾਮਲ ਹਨ। ਹਵਾਈ ਅੱਡੇ ਤੋਂ ਉਡਾਣ ਭਰਨ ਵਾਲੀਆਂ ਤਿੰਨ ਉਡਾਣਾਂ ਆਪਣੇ ਨਿਰਧਾਰਤ ਸਮੇਂ ਤੋਂ ਲਗਭਗ 2 ਤੋਂ 3 ਘੰਟੇ ਦੇਰੀ ਨਾਲ ਰਵਾਨਾ ਹੋਈਆਂ। ਜਦੋਂ ਕਿ ਸੱਤ ਉਡਾਣਾਂ 20 ਤੋਂ 35 ਮੀਟਰ ਦੀ ਦੇਰੀ ਨਾਲ ਚੱਲੀਆਂ।

The post ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ ‘ਚ ਮੀਂਹ ਪੈਣ ਦੀ ਜਤਾਈ ਸੰਭਾਵਨਾ appeared first on TheUnmute.com - Punjabi News.

Tags:
  • breaking-news
  • cold-wave
  • haryana
  • latest-news
  • meteorological-department
  • news
  • punjab
  • punjab-news
  • rain
  • the-unmute-breaking-news

ਦਿੱਲੀ 'ਚ ਅੱਜ ਇੰਡੀਆ ਗਠਜੋੜ ਦੀ ਬੈਠਕ, ਪੰਜਾਬ 'ਚ ਸੀਟਾਂ ਦੀ ਵੰਡ ਨੂੰ ਲੈ ਕੇ ਹੋਵੇਗੀ ਚਰਚਾ !

Monday 08 January 2024 05:44 AM UTC+00 | Tags: bhagwant-mann breaking-news india india-alliance navjot-sidhu news punjab punjab-congress rahul-gandhi

ਚੰਡੀਗੜ੍ਹ, 08 ਜਨਵਰੀ 2024: ਇੰਡੀਆ ਗਠਜੋੜ (India Alliance) ਦੀ ਅੱਜ ਦਿੱਲੀ ਵਿਖੇ ਅਹਿਮ ਬੈਠਕ ਹੋਣ ਜਾ ਰਹੀ ਹੈ। ਜਿਸ ਵਿੱਚ ਦਿੱਲੀ ਅਤੇ ਪੰਜਾਬ ਵਿੱਚ ਕਾਂਗਰਸ ਦੀ ‘ਆਪ’ ਨਾਲ ਸੀਟਾਂ ਦੀ ਵੰਡ ਨੂੰ ਲੈ ਕੇ ਚਰਚਾ ਹੋਣ ਜਾ ਰਹੀ ਹੈ। ਇੰਡੀਅਨ ਨੈਸ਼ਨਲ ਕਾਂਗਰਸ ਨੇ 2024 ਦੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ |

ਇਸ ਸਬੰਧੀ ਮੰਗਲਵਾਰ ਨੂੰ ਚੰਡੀਗੜ੍ਹ ਵਿਖੇ ਹੋਣ ਵਾਲੀਆਂ ਬੈਠਕਾਂ ਦੌਰਾਨ ਪੰਜਾਬ ਕਾਂਗਰਸ ਦੇ ਆਗੂਆਂ ਨਾਲ ਵੀ ਗੱਲਬਾਤ ਕੀਤੀ ਜਾ ਸਕਦੀ ਹੈ ਅਤੇ ਉਨ੍ਹਾਂ ਤੋਂ ਸੁਝਾਅ ਵੀ ਲਏ ਜਾ ਸਕਦੇ ਹਨ। ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਦੇਵੇਂਦਰ ਯਾਦਵ (Devendra Yadav) ਅੱਜ ਤੋਂ ਪੰਜਾਬ ਦੌਰੇ 'ਤੇ ਹਨ। ਪੰਜਾਬ ਕਾਂਗਰਸ ਦੀ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਇਹ ਉਨ੍ਹਾਂ ਦਾ ਪਹਿਲਾ ਮੌਕਾ ਹੈ।

ਜਿਸ 'ਚ ਦੋ ਮੁੱਖ ਮੁੱਦੇ ਪੰਜਾਬ 'ਚ ਆਮ ਆਦਮੀ ਪਾਰਟੀ ਨਾਲ ਗਠਜੋੜ (India Alliance) ਅਤੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਹੋਰ ਆਗੂਆਂ ਵਿਚਾਲੇ ਪੈਦਾ ਹੋਈ ਦਰਾਰ ਨੂੰ ਭਰਨਾ ਵੱਡੀ ਚੁਣੌਤੀ ਬਣ ਕੇ ਉਭਰੇਗਾ। ਦੇਵੇਂਦਰ ਯਾਦਵ (Devendra Yadav) 11 ਜਨਵਰੀ ਤੱਕ ਪੰਜਾਬ ਵਿੱਚ ਹਨ ਅਤੇ ਅਗਲੇ ਤਿੰਨ ਦਿਨਾਂ ਤੱਕ ਉਹ ਲਗਾਤਾਰ ਚੰਡੀਗੜ੍ਹ ਪ੍ਰਦੇਸ਼ ਦਫ਼ਤਰ ਵਿੱਚ ਬੈਠਕਾਂ ਕਰਨਗੇ।

The post ਦਿੱਲੀ ‘ਚ ਅੱਜ ਇੰਡੀਆ ਗਠਜੋੜ ਦੀ ਬੈਠਕ, ਪੰਜਾਬ ‘ਚ ਸੀਟਾਂ ਦੀ ਵੰਡ ਨੂੰ ਲੈ ਕੇ ਹੋਵੇਗੀ ਚਰਚਾ ! appeared first on TheUnmute.com - Punjabi News.

Tags:
  • bhagwant-mann
  • breaking-news
  • india
  • india-alliance
  • navjot-sidhu
  • news
  • punjab
  • punjab-congress
  • rahul-gandhi

Bilkis Bano Case: ਸੁਪਰੀਮ ਕੋਰਟ ਵੱਲੋਂ ਬਿਲਕਿਸ ਬਾਨੋ ਕੇਸ ਦੇ ਦੋਸ਼ੀਆਂ ਦੀ ਸਜ਼ਾ ਮੁਆਫ਼ੀ ਰੱਦ

Monday 08 January 2024 06:03 AM UTC+00 | Tags: 2002-godhra-riots. bilkis-bano bilkis-bano-case bilkis-bano-gang-rape-case bilquis-bano bilquis-bano-case breaking-news godhra-riots gujarat-government gujarat-news he-supreme-court hindi-latest-enws india-news kapil-sibal news supreme-court the-supreme-court the-unmute-breaking-news the-unmute-news the-unmute-punjabi-news

ਚੰਡੀਗੜ੍ਹ, 08 ਜਨਵਰੀ 2024: ਬਿਲਕਿਸ ਬਾਨੋ (Bilkis Bano) ਮਾਮਲੇ ‘ਚ ਸੁਪਰੀਮ ਕੋਰਟ ਨੇ ਗੁਜਰਾਤ ਸਰਕਾਰ ਦੇ ਫੈਸਲੇ ਨੂੰ ਪਲਟ ਦਿੱਤਾ ਹੈ । ਸੁਪਰੀਮ ਕੋਰਟ ਨੇ 2002 ਦੇ ਗੋਧਰਾ ਦੰਗਿਆਂ ਦੌਰਾਨ ਬਿਲਕਿਸ ਬਾਨੋ (Bilkis Bano) ਨਾਲ ਸਮੂਹਿਕ ਜ਼ਬਰ ਜਨਾਹ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਕਤਲ ਮਾਮਲੇ 'ਚ 11 ਦੋਸ਼ੀਆਂ ਦੀ ਸਜ਼ਾ ਮੁਆਫ਼ੀ ਰੱਦ ਕਰ ਦਿੱਤੀ ਹੈ | ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਹੁਣ ਦੋਸ਼ੀਆਂ ਨੂੰ ਮੁੜ ਜੇਲ੍ਹ ਜਾਣਾ ਪਵੇਗਾ। ਸੁਪਰੀਮ ਕੋਰਟ ਨੇ ਆਪਣੇ ਫੈਸਲੇ ‘ਚ ਕਿਹਾ ਕਿ ਜਿੱਥੇ ਅਪਰਾਧੀ ‘ਤੇ ਮੁਕੱਦਮਾ ਚਲਾਇਆ ਗਿਆ ਹੈ ਅਤੇ ਸਜ਼ਾ ਸੁਣਾਈ ਗਈ ਹੈ, ਸਿਰਫ ਸੂਬਾ ਹੀ ਦੋਸ਼ੀਆਂ ਨੂੰ ਮੁਆਫ਼ ਕਰਨ ਦਾ ਫੈਸਲਾ ਕਰ ਸਕਦਾ ਹੈ।

ਸੁਪਰੀਮ ਕੋਰਟ ਨੇ ਕਿਹਾ ਕਿ ਗੁਜਰਾਤ ਸਰਕਾਰ ਦੋਸ਼ੀਆਂ ਦੀ ਸਜ਼ਾ ਮੁਆਫ਼ ਕਰਨ ਦਾ ਫੈਸਲਾ ਨਹੀਂ ਕਰ ਸਕਦੀ, ਸਗੋਂ ਮਹਾਰਾਸ਼ਟਰ ਸਰਕਾਰ ਇਸ ਬਾਰੇ ਫੈਸਲਾ ਕਰੇਗੀ। ਜ਼ਿਕਰਯੋਗ ਹੈ ਕਿ ਬਿਲਕਿਸ ਬਾਨੋ ਮਾਮਲੇ ਦੀ ਸੁਣਵਾਈ ਮਹਾਰਾਸ਼ਟਰ ‘ਚ ਹੋਈ ਸੀ | ਜਸਟਿਸ ਬੀਵੀ ਨਾਗਰਤਨਾ ਅਤੇ ਜਸਟਿਸ ਉੱਜਲ ਭੁਈਆ ਦੀ ਬੈਂਚ ਨੇ ਸੁਣਵਾਈ ਦੌਰਾਨ ਕਿਹਾ- ਅਪਰਾਧ ਨੂੰ ਰੋਕਣ ਲਈ ਸਜ਼ਾ ਦਿੱਤੀ ਜਾਂਦੀ ਹੈ।

ਸੁਪਰੀਮ ਕੋਰਟ ਨੇ ਕਿਹਾ ਕਿ ਗੁਜਰਾਤ ਸਰਕਾਰ ਨੂੰ ਰਿਹਾਈ ਦਾ ਫੈਸਲਾ ਲੈਣ ਦਾ ਕੋਈ ਅਧਿਕਾਰ ਨਹੀਂ ਹੈ। ਉਹ ਦੋਸ਼ੀਆਂ ਨੂੰ ਕਿਵੇਂ ਮੁਆਫ਼ ਕਰ ਸਕਦੀ ਹੈ? ਜੇਕਰ ਸੁਣਵਾਈ ਮਹਾਰਾਸ਼ਟਰ ‘ਚ ਹੋਈ ਹੈ ਤਾਂ ਉੱਥੇ ਦੀ ਰਾਜ ਸਰਕਾਰ ਨੂੰ ਇਸ ‘ਤੇ ਪੂਰਾ ਅਧਿਕਾਰ ਹੈ। ਕਿਉਂਕਿ ਜਿਸ ਰਾਜ ਵਿਚ ਕਿਸੇ ਅਪਰਾਧੀ ‘ਤੇ ਮੁਕੱਦਮਾ ਚਲਾਇਆ ਜਾਂਦਾ ਹੈ ਅਤੇ ਸਜ਼ਾ ਸੁਣਾਈ ਜਾਂਦੀ ਹੈ, ਸਿਰਫ ਉਸ ਨੂੰ ਦੋਸ਼ੀਆਂ ਦੀ ਮੁਆਫ਼ੀ ਦੀ ਪਟੀਸ਼ਨ ‘ਤੇ ਫੈਸਲਾ ਕਰਨ ਦਾ ਅਧਿਕਾਰ ਹੁੰਦਾ ਹੈ।

ਇਨ੍ਹਾਂ ਦੋਸ਼ੀਆਂ ਨੂੰ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ 2008 ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਸੀ, ਜਿਸ ਨੂੰ ਬੰਬੇ ਹਾਈ ਕੋਰਟ ਨੇ ਵੀ ਮਨਜ਼ੂਰੀ ਦੇ ਦਿੱਤੀ ਸੀ। ਉਮਰ ਕੈਦ ਦੀ ਸਜ਼ਾ ਭੁਗਤਣ ਵਾਲੇ ਦੋਸ਼ੀ ਨੂੰ 14 ਸਾਲ ਜੇਲ੍ਹ ਵਿੱਚ ਬਿਤਾਉਣੇ ਪੈਂਦੇ ਹਨ। ਉਸ ਤੋਂ ਬਾਅਦ ਅਪਰਾਧ ਦੀ ਪ੍ਰਕਿਰਤੀ, ਜੇਲ੍ਹ ਵਿਚ ਵਿਵਹਾਰ ਅਤੇ ਹੋਰ ਚੀਜ਼ਾਂ ਨੂੰ ਦੇਖਦਿਆਂ ਸਜ਼ਾ ਵਿਚ ਕਟੌਤੀ ਜਾਂ ਰਿਹਾਈ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ। ਜਬਰ- ਜਨਾਹ ਦੇ ਦੋਸ਼ੀ 15 ਸਾਲ ਦੀ ਸਜ਼ਾ ਕੱਟ ਚੁੱਕੇ ਹਨ । ਜਿਸ ਤੋਂ ਬਾਅਦ ਦੋਸ਼ੀਆਂ ਨੇ ਸਜ਼ਾ ‘ਚ ਰਿਆਇਤ ਦੀ ਮੰਗ ਕੀਤੀ ਸੀ। ਜਿਸ ‘ਤੇ ਗੁਜਰਾਤ ਸਰਕਾਰ ਨੇ ਆਪਣੀ ਮੁਆਫ਼ੀ ਨੀਤੀ ਤਹਿਤ ਇਨ੍ਹਾਂ 11 ਦੋਸ਼ੀਆਂ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ।

ਦਰਅਸਲ, ਬਿਲਕਿਸ ਬਾਨੋ (Bilkis Bano) ਨਾਲ ਸਮੂਹਿਕ ਜ਼ਬਰ ਜਨਾਹ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਕਤਲ ਮਾਮਲੇ ਦੇ 11 ਦੋਸ਼ੀਆਂ ਦੀ ਰਿਹਾਈ ਦੇ ਖ਼ਿਲਾਫ਼ 30 ਨਵੰਬਰ 2022 ਨੂੰ ਸੁਪਰੀਮ ਕੋਰਟ ਵਿੱਚ ਦੋ ਪਟੀਸ਼ਨਾਂ ਦਾਇਰ ਕੀਤੀਆਂ ਸਨ। ਪਹਿਲੀ ਪਟੀਸ਼ਨ ਵਿੱਚ 11 ਦੋਸ਼ੀਆਂ ਦੀ ਰਿਹਾਈ ਨੂੰ ਚੁਣੌਤੀ ਦਿੰਦੇ ਹੋਏ ਉਨ੍ਹਾਂ ਨੂੰ ਤੁਰੰਤ ਜੇਲ੍ਹ ਭੇਜਣ ਦੀ ਮੰਗ ਕੀਤੀ ਗਈ ਸੀ।

ਇਸ ਦੇ ਨਾਲ ਹੀ ਦੂਜੀ ਪਟੀਸ਼ਨ ‘ਚ ਸੁਪਰੀਮ ਕੋਰਟ ਵੱਲੋਂ ਮਈ ‘ਚ ਦਿੱਤੇ ਹੁਕਮ ‘ਤੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ ਗਈ ਹੈ। ਅਦਾਲਤ ਨੇ ਕਿਹਾ ਸੀ ਕਿ ਦੋਸ਼ੀਆਂ ਦੀ ਰਿਹਾਈ ਬਾਰੇ ਫੈਸਲਾ ਗੁਜਰਾਤ ਸਰਕਾਰ ਲਵੇਗੀ। ਬਿਲਕਿਸ ਨੇ ਕਿਹਾ ਕਿ ਜਦੋਂ ਮਹਾਰਾਸ਼ਟਰ ਵਿੱਚ ਕੇਸ ਦੀ ਸੁਣਵਾਈ ਚੱਲ ਰਹੀ ਹੈ ਤਾਂ ਗੁਜਰਾਤ ਸਰਕਾਰ ਕਿਵੇਂ ਫੈਸਲਾ ਲੈ ਸਕਦੀ ਹੈ।

ਬਿਲਕਿਸ ਨੇ ਸੁਪਰੀਮ ਕੋਰਟ ਤੋਂ ਦੋਵਾਂ ਪਟੀਸ਼ਨਾਂ ‘ਤੇ ਛੇਤੀ ਸੁਣਵਾਈ ਦੀ ਮੰਗ ਕੀਤੀ ਸੀ। ਇਸ ਮਾਮਲੇ ਦੇ ਸਾਰੇ 11 ਦੋਸ਼ੀਆਂ ਨੂੰ 15 ਅਗਸਤ 2022 ਨੂੰ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਦੇ ਹਿੱਸੇ ਵਜੋਂ ਰਿਹਾਅ ਕੀਤਾ ਗਿਆ ਸੀ। ਬਿਲਕਿਸ ਵਲੋਂ ਪਟੀਸ਼ਨ ਦਾਇਰ ਕਰਨ ਤੋਂ ਪਹਿਲਾਂ ਇਕ ਸਮਾਜ ਸੇਵੀ ਇਸ ਮਾਮਲੇ ‘ਚ ਪਟੀਸ਼ਨ ਦਾਇਰ ਕਰ ਚੁੱਕੀ ਹੈ। ਬਿਲਕਿਸ ਦੀ ਪਟੀਸ਼ਨ ਤੋਂ ਬਾਅਦ ਚੀਫ ਜਸਟਿਸ ਡੀਵਾਈ ਚੰਦਰਚੂੜ ਨੇ ਕਿਹਾ ਸੀ- ਇਸ ਮਾਮਲੇ ‘ਚ ਦਾਇਰ ਸਾਰੀਆਂ ਪਟੀਸ਼ਨਾਂ ‘ਤੇ ਛੇਤੀ ਸੁਣਵਾਈ ਹੋਵੇਗੀ।

 

The post Bilkis Bano Case: ਸੁਪਰੀਮ ਕੋਰਟ ਵੱਲੋਂ ਬਿਲਕਿਸ ਬਾਨੋ ਕੇਸ ਦੇ ਦੋਸ਼ੀਆਂ ਦੀ ਸਜ਼ਾ ਮੁਆਫ਼ੀ ਰੱਦ appeared first on TheUnmute.com - Punjabi News.

Tags:
  • 2002-godhra-riots.
  • bilkis-bano
  • bilkis-bano-case
  • bilkis-bano-gang-rape-case
  • bilquis-bano
  • bilquis-bano-case
  • breaking-news
  • godhra-riots
  • gujarat-government
  • gujarat-news
  • he-supreme-court
  • hindi-latest-enws
  • india-news
  • kapil-sibal
  • news
  • supreme-court
  • the-supreme-court
  • the-unmute-breaking-news
  • the-unmute-news
  • the-unmute-punjabi-news

ਕੀ ਹੈ ਗੋਧਰਾ ਕਾਂਡ, ਜਿਸ 'ਚ ਸੁਪਰੀਮ ਕੋਰਟ ਨੇ ਬਦਲਿਆ ਗੁਜਰਾਤ ਸਰਕਾਰ ਦਾ ਫੈਸਲਾ

Monday 08 January 2024 06:31 AM UTC+00 | Tags: breaking-news godhra godhra-case godhra-riots gujarat-government news

ਚੰਡੀਗੜ੍ਹ, 08 ਜਨਵਰੀ 2024: ਸੁਪਰੀਮ ਕੋਰਟ ਨੇ ਗੁਜਰਾਤ ਸਰਕਾਰ ਦੇ ਫੈਸਲੇ ਨੂੰ ਪਲਟ ਦੇ ਹੋਏ 2002 ਦੇ ਗੋਧਰਾ ਦੰਗਿਆਂ (Godhra riots) ਦੌਰਾਨ ਬਿਲਕਿਸ ਬਾਨੋ (Bilkis Bano) ਨਾਲ ਸਮੂਹਿਕ ਜ਼ਬਰ ਜਨਾਹ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਕਤਲ ਮਾਮਲੇ 'ਚ 11 ਦੋਸ਼ੀਆਂ ਦੀ ਸਜ਼ਾ ਮੁਆਫ਼ੀ ਰੱਦ ਕਰ ਦਿੱਤੀ ਹੈ | ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਹੁਣ ਦੋਸ਼ੀਆਂ ਨੂੰ ਮੁੜ ਜੇਲ੍ਹ ਜਾਣਾ ਪਵੇਗਾ।

ਜਾਣੋ ਗੁਜਰਾਤ ਦੰਗੇ ਕਦੋਂ ਹੋਏ ?

27 ਫਰਵਰੀ 2002 ਨੂੰ ਗੁਜਰਾਤ ਦੇ ਗੋਧਰਾ (Godhra riots) ਵਿੱਚ ਦੰਗਾਕਾਰੀਆਂ ਨੇ ਇੱਕ ਟਰੇਨ ਨੂੰ ਅੱਗ ਲਗਾ ਦਿੱਤੀ ਸੀ। ਟਰੇਨ ਦੀ ਬੋਗੀ 'ਚ ਸਵਾਰ 59 ਜਣੇ ਸੜ ਗਏ ਸਨ, ਜਿਨ੍ਹਾਂ 'ਚ ਜ਼ਿਆਦਾਤਰ ਅਯੁੱਧਿਆ ਤੋਂ ਪਰਤ ਰਹੇ ਕਾਰ ਸੇਵਕ ਸਨ। ਇਸ ਘਟਨਾ ਤੋਂ ਬਾਅਦ ਗੁਜਰਾਤ ਵਿੱਚ ਫਿਰਕੂ ਹਿੰਸਾ ਭੜਕ ਗਈ ਅਤੇ ਜਾਨ-ਮਾਲ ਦਾ ਭਾਰੀ ਨੁਕਸਾਨ ਹੋਇਆ। ਹਾਲਾਤ ਇੰਨੇ ਵਿਗੜ ਗਏ ਕਿ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਜਨਤਾ ਨੂੰ ਸ਼ਾਂਤੀ ਦੀ ਅਪੀਲ ਕਰਨੀ ਪਈ। ਇਸ ਮਾਮਲੇ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਇੱਕ ਕਮਿਸ਼ਨ ਨਿਯੁਕਤ ਕੀਤਾ ਗਿਆ ਸੀ, ਜਿਸ ਦਾ ਮੰਨਣਾ ਸੀ ਕਿ ਇਹ ਮਹਿਜ਼ ਇੱਕ ਹਾਦਸਾ ਸੀ।

ਇਸ ਕਮਿਸ਼ਨ ਦੀ ਰਿਪੋਰਟ ਨੇ ਹੰਗਾਮਾ ਖੜ੍ਹਾ ਕਰ ਦਿੱਤਾ ਅਤੇ ਕਮਿਸ਼ਨ ਨੂੰ ਅਸੰਵਿਧਾਨਕ ਕਰਾਰ ਦੇ ਦਿੱਤਾ ਗਿਆ। ਇਸ ਮਾਮਲੇ ਵਿੱਚ 28 ਫਰਵਰੀ 2002 ਨੂੰ 71 ਦੰਗਾਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਗ੍ਰਿਫਤਾਰ ਕੀਤੇ ਗਏ ਦੰਗਾਕਾਰੀਆਂ ਖਿਲਾਫ ਅੱਤਵਾਦ ਵਿਰੋਧੀ ਆਰਡੀਨੈਂਸ (ਪੋਟਾ) ਜਾਰੀ ਕੀਤਾ ਗਿਆ ਸੀ। ਫਿਰ 25 ਮਾਰਚ 2002 ਨੂੰ ਸਾਰੇ ਦੋਸ਼ੀਆਂ ਤੋਂ ਪੋਟਾ ਵਾਪਸ ਲੈ ਲਿਆ ਗਿਆ।

ਯੂਸੀ ਬੈਨਰਜੀ ਕਮੇਟੀ ਨੇ ਆਪਣੀ ਮੁੱਢਲੀ ਰਿਪੋਰਟ

17 ਜਨਵਰੀ 2005 ਨੂੰ, ਯੂਸੀ ਬੈਨਰਜੀ ਕਮੇਟੀ ਨੇ ਆਪਣੀ ਮੁਢਲੀ ਰਿਪੋਰਟ ਵਿੱਚ ਕਿਹਾ ਕਿ ਗੋਧਰਾ ਕਾਂਡ (Godhra incident) ਸਿਰਫ਼ ਇੱਕ 'ਹਾਦਸਾ' ਸੀ। ਫਿਰ 13 ਅਕਤੂਬਰ 2006 ਨੂੰ, ਗੁਜਰਾਤ ਹਾਈਕੋਰਟ ਨੇ ਯੂਸੀ ਬੈਨਰਜੀ ਕਮੇਟੀ ਨੂੰ ਗੈਰ-ਕਾਨੂੰਨੀ ਅਤੇ ਗੈਰ-ਸੰਵਿਧਾਨਕ ਕਰਾਰ ਦਿੱਤਾ ਕਿਉਂਕਿ ਨਾਨਾਵਤੀ-ਸ਼ਾਹ ਕਮਿਸ਼ਨ ਪਹਿਲਾਂ ਹੀ ਦੰਗਿਆਂ ਨਾਲ ਸਬੰਧਤ ਸਾਰੇ ਮਾਮਲਿਆਂ ਦੀ ਜਾਂਚ ਕਰ ਰਿਹਾ ਹੈ।

ਇਸ ਦੇ ਨਾਲ ਹੀ 26 ਮਾਰਚ 2008 ਨੂੰ ਸੁਪਰੀਮ ਕੋਰਟ (Supreme Court) ਨੇ ਗੋਧਰਾ ਕਾਂਡ ਅਤੇ ਉਸ ਤੋਂ ਬਾਅਦ ਹੋਏ ਦੰਗਿਆਂ ਨਾਲ ਸਬੰਧਤ 8 ਮਾਮਲਿਆਂ ਦੀ ਜਾਂਚ ਲਈ ਵਿਸ਼ੇਸ਼ ਜਾਂਚ ਕਮਿਸ਼ਨ ਬਣਾਇਆ ਸੀ। 18 ਸਤੰਬਰ 2008 ਨੂੰ ਨਾਨਾਵਤੀ ਕਮਿਸ਼ਨ ਨੇ ਗੋਧਰਾ ਕਾਂਡ ਦੀ ਜਾਂਚ ਸੌਂਪੀ। ਇਸ ਵਿੱਚ ਕਿਹਾ ਗਿਆ ਹੈ ਕਿ ਇਹ ਇੱਕ ਯੋਜਨਾਬੱਧ ਸਾਜ਼ਸ਼ ਸੀ। ਫਿਰ 22 ਫਰਵਰੀ 2011 ਨੂੰ ਵਿਸ਼ੇਸ਼ ਅਦਾਲਤ ਨੇ ਗੋਧਰਾ ਕਾਂਡ ਵਿੱਚ 31 ਜਣਿਆਂ ਨੂੰ ਦੋਸ਼ੀ ਪਾਇਆ ਗਿਆ, ਜਦੋਂ ਕਿ 63 ਹੋਰਾਂ ਨੂੰ ਬਰੀ ਕਰ ਦਿੱਤਾ ਗਿਆ।

 

ਇਹ ਵੀ ਪੜ੍ਹੋ…

Bilkis Bano Case: ਸੁਪਰੀਮ ਕੋਰਟ ਵੱਲੋਂ ਬਿਲਕਿਸ ਬਾਨੋ ਕੇਸ ਦੇ ਦੋਸ਼ੀਆਂ ਦੀ ਸਜ਼ਾ ਮੁਆਫ਼ੀ ਰੱਦ

The post ਕੀ ਹੈ ਗੋਧਰਾ ਕਾਂਡ, ਜਿਸ ‘ਚ ਸੁਪਰੀਮ ਕੋਰਟ ਨੇ ਬਦਲਿਆ ਗੁਜਰਾਤ ਸਰਕਾਰ ਦਾ ਫੈਸਲਾ appeared first on TheUnmute.com - Punjabi News.

Tags:
  • breaking-news
  • godhra
  • godhra-case
  • godhra-riots
  • gujarat-government
  • news

ਮੋਹਾਲੀ ਰੇਲਵੇ ਟ੍ਰੈਕ 'ਤੇ ਸ਼ੱਕੀ ਹਲਾਤਾਂ 'ਚ ਮਿਲੀਆਂ ਦੋ ਲਾਸ਼ਾਂ, ਲਾਸ਼ਾਂ ਦੇ ਹੋਏ ਟੁਕੜੇ

Monday 08 January 2024 07:15 AM UTC+00 | Tags: breaking-news crime dead-bodies mohali mohali-police mohali-railway-track murder news

ਚੰਡੀਗੜ੍ਹ, 08 ਜਨਵਰੀ 2024: ਮੋਹਾਲੀ (Mohali) ਰੇਲਵੇ ਟ੍ਰੈਕ ‘ਤੇ ਸ਼ੱਕੀ ਹਲਾਤਾਂ ‘ਚ ਦੋ ਲਾਸ਼ਾਂ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ, ਦੋਵੇਂ ਲਾਸ਼ਾਂ ਦੇ ਟੁਕੜੇ ਹੋਏ ਹਨ | ਮਾਮਲਾ ਸ਼ੱਕੀ ਦੱਸਿਆ ਜਾ ਰਿਹਾ, ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਨ੍ਹਾਂ ਦਾ ਕਤਲ ਕਰਕੇ ਲਾਂਸ਼ਾ ਟ੍ਰੈਕ ‘ਤੇ ਸੁੱਟੀਆਂ ਹਨ | ਪੁਲਿਸ ਤੇ ਜੀਆਰਪੀ ਵੀ ਮੌਕੇ ‘ਤੇ ਪਹੁੰਚੀ ਹੋਈ ਹੈ| ਡੀਐਸਪੀ ਸੀਆਈ ਸਟਾਫ ਅਤੇ ਥਾਣੇ ਤੋਂ ਕਈ ਅਧਿਕਾਰੀ ਮੌਕੇ ‘ਤੇ ਜਾਂਚ ਕਰ ਰਹੇ ਹਨ। ਫਿਲਹਾਲ ਮਰਨ ਵਾਲਿਆ ਦੀ ਪਛਾਣ ਨਹੀਂ ਹੋ ਸਕੀ, ਦੋਵੇਂ ਦੇ ਸਿਰ ਧੜਾ ਤੋਂ ਅਲੱਗ ਹੋਏ ਪਏ ਮਿਲੇ |

The post ਮੋਹਾਲੀ ਰੇਲਵੇ ਟ੍ਰੈਕ ‘ਤੇ ਸ਼ੱਕੀ ਹਲਾਤਾਂ ‘ਚ ਮਿਲੀਆਂ ਦੋ ਲਾਸ਼ਾਂ, ਲਾਸ਼ਾਂ ਦੇ ਹੋਏ ਟੁਕੜੇ appeared first on TheUnmute.com - Punjabi News.

Tags:
  • breaking-news
  • crime
  • dead-bodies
  • mohali
  • mohali-police
  • mohali-railway-track
  • murder
  • news

ਬਠਿੰਡਾ ਦੇ ਧੋਬੀਆਣਾ ਵਿਖੇ ਤੜਕਸਾਰ ਨਸ਼ੇ ਖ਼ਿਲਾਫ਼ ਪੁਲਿਸ ਵੱਲੋਂ ਛਾਪੇਮਾਰੀ

Monday 08 January 2024 07:26 AM UTC+00 | Tags: anti-drugs bathinda bathinda-police breaking-news dhobiana dhobiana-basti drugs news police-raid punjab-police

ਚੰਡੀਗੜ੍ਹ, 08 ਜਨਵਰੀ 2024: ਬਠਿੰਡਾ ਵਿਖੇ ਤੜਕਸਾਰ ਹੀ ਪੰਜਾਬ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਧੋਬੀਆਣਾ ਬਸਤੀ ਵਿਖੇ ਛਾਪੇਮਾਰੀ ਕੀਤੀ ਗਈ | ਦੱਸਿਆ ਜਾ ਰਿਹਾ ਹੈ ਕਿ ਇਸ ਖੇਤਰ ਵਿੱਚ ਨਸ਼ਾ (drugs) ਵੇਚਣ ਦਾ ਵਪਾਰ ਵੱਡੇ ਪੱਧਰ ‘ਤੇ ਚੱਲਦਾ ਹੈ | ਇਹ ਛਾਪੇਮਾਰੀ ਦੀ ਅਗਵਾਈ ਐਸਐਸਪੀ ਬਠਿੰਡਾ ਅਤੇ ਤੇ ਹੋਰ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਹੈ |

ਜਾਣਕਾਰੀ ਦਿੰਦੇ ਹੋਏ ਐਸਐਸਪੀ ਬਠਿੰਡਾ ਦਾ ਕਹਿਣਾ ਹੈ ਕਿ ਅੱਜ ਬਠਿੰਡਾ ਦੇ ਧੋਬੀਆਣਾ ਵਿਖੇ ਛਾਪੇਮਾਰੀ ਕੀਤੀ ਗਈ ਹੈ ਤਾਂ ਕਿ ਨਸ਼ੇ ‘ਤੇ ਠੱਲ੍ਹ ਪੈ ਸਕੇ | ਉਹਨਾਂ ਕੋਲ ਬਠਿੰਡਾ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਨਸ਼ਾ ਵੇਚਣ ਦੀਆਂ ਜਾਣਕਾਰੀਆਂ ਆ ਰਹੀਆਂ ਸੀ, ਜਿਸ ਦੇ ਸਦਕਾ ਅੱਜ ਬਠਿੰਡਾ ਦੇ ਧੋਬੀਆਣਾ ਵਿਖੇ ਛਾਪੇਮਾਰੀ ਕੀਤੀ ਗਈ ਹੈ | ਕਾਸ਼ੋ ਆਪਰੇਸ਼ਨ ਤਹਿਤ ਉੱਚ ਅਧਿਕਾਰੀਆਂ ਅਤੇ ਡੀਜੀਪੀ ਬਠਿੰਡਾ ਦੇ ਆਦੇਸ਼ਾਂ ਅਨੁਸਾਰ ਜਿੱਥੇ ਨਸ਼ਾ (drugs) ਜਿਆਦਾ ਵਿਕਦਾ ਹੈ, ਉਥੇ ਛਾਪੇਮਾਰੀ ਕੀਤੀ ਜਾ ਰਹੀ ਹੈ | ਐਸਐਸਪੀ ਬਠਿੰਡਾ ਦਾ ਕਹਿਣਾ ਕਿ ਸੰਗਤ ਥਾਣੇ ਦੀ ਪੁਲਿਸ ਵੱਲੋਂ ਵੀ ਇਹ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਅਤੇ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ‘ਚ ਲਿਆ ਜਾਵੇਗਾ |

The post ਬਠਿੰਡਾ ਦੇ ਧੋਬੀਆਣਾ ਵਿਖੇ ਤੜਕਸਾਰ ਨਸ਼ੇ ਖ਼ਿਲਾਫ਼ ਪੁਲਿਸ ਵੱਲੋਂ ਛਾਪੇਮਾਰੀ appeared first on TheUnmute.com - Punjabi News.

Tags:
  • anti-drugs
  • bathinda
  • bathinda-police
  • breaking-news
  • dhobiana
  • dhobiana-basti
  • drugs
  • news
  • police-raid
  • punjab-police

ਪਾਕਿਸਤਾਨ ਦੇ ਖੈਬਰ ਪਖਤੂਨਖਵਾ 'ਚ ਬੰਬ ਧਮਾਕਾ, ਪੰਜ ਪੁਲਿਸ ਮੁਲਾਜ਼ਮਾਂ ਦੀ ਮੌਤ

Monday 08 January 2024 07:36 AM UTC+00 | Tags: bomb-blast bomb-blast-in-pakistan breaking-news khyber-pakhtunkhwa news police-personnel

ਚੰਡੀਗੜ੍ਹ, 08 ਜਨਵਰੀ 2024: ਪਾਕਿਸਤਾਨ ਦੇ ਖੈਬਰ ਪਖਤੂਨਖਵਾ (Khyber Pakhtunkhwa) ‘ਚ ਸੋਮਵਾਰ ਨੂੰ ਇਕ ਜ਼ਬਰਦਸਤ ਬੰਬ ਧਮਾਕੇ ‘ਚ ਪੰਜ ਪੁਲਿਸ ਮੁਲਾਜ਼ਮਾਂ ਦੇ ਮਾਰੇ ਜਾਣੇ ਦੀ ਖ਼ਬਰ ਹੈ । ਧਮਾਕੇ ‘ਚ 20 ਤੋਂ ਵੱਧ ਜਣਿਆਂ ਦੇ ਜ਼ਖਮੀ ਹੋਣ ਦੀ ਵੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਹਮਲਾ ਪੁਲਿਸ ਸੁਰੱਖਿਆ ਦਲ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ।

ਇਹ ਹਮਲਾ ਉਸ ਸਮੇਂ ਹੋਇਆ ਜਦੋਂ ਬਾਜੌਰ ਜ਼ਿਲ੍ਹੇ ਵਿੱਚ ਪੋਲੀਓ ਰੋਕੂ ਮੁਹਿੰਮ ਵਿੱਚ ਡਿਊਟੀ 'ਤੇ ਤਾਇਨਾਤ ਪੁਲਿਸ ਟੀਮ ਨੂੰ ਇੱਕ ਟਰੱਕ ਵਿੱਚ ਲਿਜਾਇਆ ਜਾ ਰਿਹਾ ਸੀ। ਇਸ ਦੌਰਾਨ ਆਈਈਡੀ ਧਮਾਕੇ ਵਿੱਚ ਪੰਜ ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ। ਜ਼ਖਮੀਆਂ ਨੂੰ ਬਜੌਰ ਦੇ ਜ਼ਿਲਾ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਜ਼ਖਮੀਆਂ ‘ਚੋਂ ਕਈਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਜਿਸ ਥਾਂ ‘ਤੇ ਪੁਲਿਸ ਟੀਮ ਨੂੰ ਨਿਸ਼ਾਨਾ ਬਣਾਇਆ ਗਿਆ ਉਹ ਬਾਜੌਰ ਦਾ ਮਾਮੁੰਦ (Khyber Pakhtunkhwa) ਇਲਾਕਾ ਹੈ ਅਤੇ ਇਹ ਇਲਾਕਾ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦਾ ਹੈ। ਅਜੇ ਤੱਕ ਕਿਸੇ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ |

The post ਪਾਕਿਸਤਾਨ ਦੇ ਖੈਬਰ ਪਖਤੂਨਖਵਾ ‘ਚ ਬੰਬ ਧਮਾਕਾ, ਪੰਜ ਪੁਲਿਸ ਮੁਲਾਜ਼ਮਾਂ ਦੀ ਮੌਤ appeared first on TheUnmute.com - Punjabi News.

Tags:
  • bomb-blast
  • bomb-blast-in-pakistan
  • breaking-news
  • khyber-pakhtunkhwa
  • news
  • police-personnel

ਦਵਿੰਦਰ ਯਾਦਵ ਦੇ ਨਾਲ ਪੰਜਾਬ ਦੀ ਸਮੁੱਚੀ ਕਾਂਗਰਸੀ ਲੀਡਰਸ਼ਿਪ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਟੇਕਿਆ ਮੱਥਾ

Monday 08 January 2024 07:54 AM UTC+00 | Tags: breaking-news devinder-yadav india news punjab-aap punjab-congress punjab-news punjab-politics sri-darbar-sahib the-unmute-breaking-news the-unmute-latest-news

ਅੰਮ੍ਰਿਤਸਰ, 08 ਜਨਵਰੀ 2024: ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਦਵਿੰਦਰ ਯਾਦਵ (Devinder Yadav) ਮੱਥਾ ਟੇਕਣ ਲਈ ਸ੍ਰੀ ਦਰਬਾਰ ਸਾਹਿਬ ਪਹੁੰਚੇ ਅਤੇ ਇਸ ਦੌਰਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਦਵਿੰਦਰ ਯਾਦਵ ਦੇ ਨਾਲ ਦਿਖਾਈ ਦਿੱਤੀ | ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਤੋਂ ਬਾਅਦ ਦਵਿੰਦਰ ਯਾਦਵ ਨੇ ਗੁਰਬਾਣੀ ਕੀਰਤਨ ਸਰਵਣ ਕੀਤਾ |

ਇਸ ਦੌਰਾਨ ਦਵਿੰਦਰ ਯਾਦਵ ਦੇ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਅਤੇ ਨਵਜੋਤ ਸਿੰਘ ਸਿੱਧੂ ਅਤੇ ਹੋਰ ਕਾਂਗਰਸੀ ਲੀਡਰਸ਼ਿਪ ਦਿਖਾਈ ਦਿੱਤੀ ਮੀਡੀਆ ਨਾਲ ਗੱਲਬਾਤ ਕਰਦਿਆਂ ਦਵਿੰਦਰ ਯਾਦਵ ਨੇ ਸਪੱਸਟ ਕੀਤਾ ਕਿ ਕਿ ਉਹ ਅਜੇ ਆਮ ਆਦਮੀ ਪਾਰਟੀ ਦੇ ਨਾਲ ਗਠਜੋੜ ਬਾਰੇ ਕਿਸੇ ਵੀ ਤਰੀਕੇ ਦਾ ਕੋਈ ਵੀ ਬਿਆਨ ਨਹੀਂ ਦੇਣਗੇ |

ਉਹਨਾਂ (Devinder Yadav) ਕਿਹਾ ਕਿ ਪੰਜਾਬ ਕਾਂਗਰਸ ਦੀ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਉਹਨਾਂ ਦਾ ਇਹ ਪਹਿਲਾ ਪੰਜਾਬ ਦੌਰਾ ਹੈ, ਇਸ ਦੌਰਾਨ ਕਾਂਗਰਸ ਇੱਕਜੁੱਟ ਦਿਖਾਈ ਦਿੱਤੀ ਹੈ। ਉਹਨਾਂ ਦੇ ਸਵਾਗਤ ਲਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਧਾਨ ਸਭਾ ‘ਚ ਵਿਰੋਧੀ ਦਲ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ ਵੀ ਉਹਨਾਂ ਦੇ ਨਾਲ ਦਿਖਾਈ ਦਿੱਤੇ | ਦਵਿੰਦਰ ਯਾਦਵ ਨੇ ਕਿਹਾ ਕਿ ਪੰਜਾਬ ‘ਚ ਆਮ ਆਦਮੀ ਪਾਰਟੀ ਨਾਲ ਗਠਜੋੜ ਦਾ ਫੈਸਲਾ ਪੰਜਾਬ ਦੀ ਕਾਂਗਰਸ ਲੀਡਰਸ਼ਿਪ ਅਤੇ ਸਾਰੇ ਵਰਕਰਾਂ ਦੀ ਭਾਵਨਾਂ ਨੂੰ ਧਿਆਨ ‘ਚ ਰੱਖਦੇ ਹੋਏ ਕੋਈ ਫੈਸਲਾ ਲਿਆ ਜਾਵੇਗਾ |

ਇਸ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਜੇਕਰ ਲੋਕ ਸਭਾ ਚੋਣਾਂ 2024 ਦੇ ਵਿੱਚ ਕਾਂਗਰਸ ਇਕੱਲੀ ਚੋਣਾਂ ਲੜਦੀ ਹੈ ਤਾਂ ਪੰਜਾਬ ਦੇ ਵਿੱਚੋਂ ਸੱਤ ਦੇ ਕਰੀਬ ਸੀਟਾਂ ਜ਼ਰੂਰ ਜਿੱਤੇਗੀ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਕਾਂਗਰਸ ਦੇ ਵਿੱਚ ਕੋਈ ਆਪਸ ਵਿੱਚ ਗੁੱਟਬਾਜ਼ੀ ਨਹੀਂ ਹੈ, ਸਭ ਇੱਕਜੁੱਟ ਹੋ ਕੇ ਕਾਂਗਰਸ ਨੂੰ ਮਜ਼ਬੂਤ ਕਰ ਰਹੇ ਹਨ |

ਨਵਜੋਤ ਸਿੰਘ ਸਿੱਧੂ ਵੱਲੋਂ ਕੀਤੀਆਂ ਜਾ ਰਹੀਆਂ ਰੈਲੀਆਂ ਦੇ ਮੁੱਦੇ ਦੇ ਉੱਤੇ ਬੋਲਦੇ ਹੋਏ ਕਿਹਾ ਕਿ ਜੇਕਰ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਕੋਈ ਵੀ ਵਿਅਕਤੀ ਇਕੱਲਾ ਜਾ ਕੇ ਰੈਲੀ ਕਰਦਾ ਹੈ ਤੇ ਉਸ ਦੇ ਨਾਲ ਕਾਂਗਰਸ ਨੂੰ ਕਿਸੇ ਵੀ ਤਰੀਕੇ ਦਾ ਇਤਰਾਜ਼ ਨਹੀਂ ਕਿਉਂਕਿ ਸਭ ਦਾ ਮੁੱਦਾ ਕਾਂਗਰਸ ਨੂੰ ਮਜ਼ਬੂਤ ਕਰਨਾ ਹੈ। ਇਹਨਾਂ ਨੇ ਕਿਹਾ ਕਿ ਜੇਕਰ ਕੋਈ ਕਾਂਗਰਸੀ ਆਗੂ ਕਿਸੇ ਦੂਜੀ ਕਾਂਗਰਸੀ ਆਗੂ ਦੇ ਹਲਕੇ ਵਿੱਚ ਜਾ ਕੇ ਚੋਣ ਰੈਲੀ ਕਰਦਾ ਹੈ ਤੇ ਉਸਦੇ ਲਈ ਉਸ ਹਲਕੇ ਦੇ ਆਗੂ ਨੂੰ ਆਪਣੇ ਹੱਕ ਵਿੱਚ ਲੈਣਾ ਬਹੁਤ ਜ਼ਰੂਰੀ ਹੈ |

The post ਦਵਿੰਦਰ ਯਾਦਵ ਦੇ ਨਾਲ ਪੰਜਾਬ ਦੀ ਸਮੁੱਚੀ ਕਾਂਗਰਸੀ ਲੀਡਰਸ਼ਿਪ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਟੇਕਿਆ ਮੱਥਾ appeared first on TheUnmute.com - Punjabi News.

Tags:
  • breaking-news
  • devinder-yadav
  • india
  • news
  • punjab-aap
  • punjab-congress
  • punjab-news
  • punjab-politics
  • sri-darbar-sahib
  • the-unmute-breaking-news
  • the-unmute-latest-news

ਪੰਜਾਬ ਕਾਂਗਰਸ 'ਚ ਕੋਈ ਧੜੇਬੰਦੀ ਨਹੀਂ, ਇਕੱਲਾ ਵਿਅਕਤੀ ਕਿਤੇ ਵੀ ਰੈਲੀ ਕਰ ਸਕਦੈ : ਰਾਜਾ ਵੜਿੰਗ

Monday 08 January 2024 08:09 AM UTC+00 | Tags: aam-aadmi-party breaking-news congress navjot-sidhu navjot-singh-sidhu news punjab punjab-congress punjab-government raja-warring the-unmute-breaking-news

ਅੰਮ੍ਰਿਤਸਰ, 08 ਜਨਵਰੀ 2024: ਪੰਜਾਬ ਕਾਂਗਰਸ (Punjab Congress) ਦੇ ਨਵੇਂ ਇੰਚਾਰਜ ਦਵਿੰਦਰ ਯਾਦਵ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਪੰਜਾਬ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਨਾਲ ਮੱਥਾ ਟੇਕਿਆ ਹੈ | ਇਸ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਜੇਕਰ ਲੋਕ ਸਭਾ ਚੋਣਾਂ 2024 ਦੇ ਵਿੱਚ ਕਾਂਗਰਸ ਇਕੱਲੀ ਚੋਣਾਂ ਲੜਦੀ ਹੈ ਤਾਂ ਪੰਜਾਬ ਦੇ ਵਿੱਚੋਂ ਸੱਤ ਦੇ ਕਰੀਬ ਸੀਟਾਂ ਜ਼ਰੂਰ ਜਿੱਤੇਗੀ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਕਾਂਗਰਸ ਦੇ ਵਿੱਚ ਕੋਈ ਆਪਸ ਵਿੱਚ ਧੜੇਬੰਦੀ ਨਹੀਂ ਹੈ, ਸਭ ਇੱਕਜੁੱਟ ਹੋ ਕੇ ਕਾਂਗਰਸ ਨੂੰ ਮਜ਼ਬੂਤ ਕਰ ਰਹੇ ਹਨ |

ਨਵਜੋਤ ਸਿੰਘ ਸਿੱਧੂ ਵੱਲੋਂ ਕੀਤੀਆਂ ਜਾ ਰਹੀਆਂ ਰੈਲੀਆਂ ਦੇ ਮੁੱਦੇ ਦੇ ਉੱਤੇ ਬੋਲਦੇ ਹੋਏ ਕਿਹਾ ਕਿ ਜੇਕਰ ਕਾਂਗਰਸ (Punjab Congress) ਨੂੰ ਮਜ਼ਬੂਤ ਕਰਨ ਲਈ ਕੋਈ ਵੀ ਵਿਅਕਤੀ ਇਕੱਲਾ ਜਾ ਕੇ ਰੈਲੀ ਕਰਦਾ ਹੈ ਤੇ ਉਸ ਦੇ ਨਾਲ ਕਾਂਗਰਸ ਨੂੰ ਕਿਸੇ ਵੀ ਤਰੀਕੇ ਦਾ ਇਤਰਾਜ਼ ਨਹੀਂ ਕਿਉਂਕਿ ਸਭ ਦਾ ਮੁੱਦਾ ਕਾਂਗਰਸ ਨੂੰ ਮਜ਼ਬੂਤ ਕਰਨਾ ਹੈ। ਇਹਨਾਂ ਨੇ ਕਿਹਾ ਕਿ ਜੇਕਰ ਕੋਈ ਕਾਂਗਰਸੀ ਆਗੂ ਕਿਸੇ ਦੂਜੀ ਕਾਂਗਰਸੀ ਆਗੂ ਦੇ ਹਲਕੇ ਵਿੱਚ ਜਾ ਕੇ ਚੋਣ ਰੈਲੀ ਕਰਦਾ ਹੈ ਤੇ ਉਸਦੇ ਲਈ ਉਸ ਹਲਕੇ ਦੇ ਆਗੂ ਨੂੰ ਆਪਣੇ ਹੱਕ ਵਿੱਚ ਲੈਣਾ ਬਹੁਤ ਜ਼ਰੂਰੀ ਹੈ |

ਇਸਦੇ ਨਾਲ ਹੀ ਉਨ੍ਹਾਂ ਨੇ ਸੁਖਪਾਲ ਸਿੰਘ ਖਹਿਰਾ ਦੇ ਮਾਮਲੇ ‘ਚ ਪੰਜਾਬ ਸਰਕਾਰ ‘ਤੇ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਪੰਜਾਬ ‘ਚ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ, ਮੁਕੱਮਲ ਤੌਰ ‘ਤੇ ਪੁਲਿਸ ਰਾਜ ਹੈ | ਸਰਕਾਰ ਨੇ ਲੋਕਤੰਤਰ ਦਾ ਮਜ਼ਾਕ ਬਣਾ ਦਿੱਤਾ ਹੈ | ਰਾਜਾ ਵੜਿੰਗ ਨੇ ਸੁਖਪਾਲ ਸਿੰਘ ਖਹਿਰਾ ਦੇ ਹੋ ਰਹੀ ਕਾਰਵਾਈ ਦੀ ਨਿੰਦਾ ਕੀਤੀ ਹੈ |

The post ਪੰਜਾਬ ਕਾਂਗਰਸ ‘ਚ ਕੋਈ ਧੜੇਬੰਦੀ ਨਹੀਂ, ਇਕੱਲਾ ਵਿਅਕਤੀ ਕਿਤੇ ਵੀ ਰੈਲੀ ਕਰ ਸਕਦੈ : ਰਾਜਾ ਵੜਿੰਗ appeared first on TheUnmute.com - Punjabi News.

Tags:
  • aam-aadmi-party
  • breaking-news
  • congress
  • navjot-sidhu
  • navjot-singh-sidhu
  • news
  • punjab
  • punjab-congress
  • punjab-government
  • raja-warring
  • the-unmute-breaking-news

ਅੰਮ੍ਰਿਤਸਰ, 08 ਜਨਵਰੀ 2024: ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪੰਜਾਬ ਦੇ ਨਵੇਂ ਇੰਚਾਰਜ ਦਵਿੰਦਰ ਯਾਦਵ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ | ਉੱਥੇ ਹੀ ਉਨ੍ਹਾਂ ਨਾਲ ਕਾਂਗਰਸੀ ਆਗੂ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਵੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ।

ਨਵਜੋਤ ਸਿੰਘ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਆ ਕੇ ਮਨ ਨੂੰ ਬੜੀ ਹੀ ਸ਼ਾਂਤੀ ਮਿਲਦੀ ਹੈ | ਪੰਜਾਬ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਹੁਣ ਖੋਖਲਾ ਹੁੰਦਾ ਜਾ ਰਿਹਾ ਹੈ | ਕੁਝ ਲੀਡਰ ਆਪਣੇ ਘਰ ਭਰਨ ‘ਤੇ ਲੱਗੇ ਹੋਏ ਹਨ ਅਤੇ ਸਾਨੂੰ ਪੰਜਾਬ ਦੀ ਲੜਾਈ ਲੜਨੀ ਚਾਹੀਦੀ ਹੈ |

ਉਹਨਾਂ (Navjot Singh Sidhu) ਨੇ ਕਿਹਾ ਕਿ ਗੁਰੂ ਸਾਹਿਬ ਨੇ ਮਨੁੱਖੀ ਅਧਿਕਾਰਾਂ ਲਈ ਲੜਾਈਆਂ ਲੜੀਆਂ ‘ਤੇ ਘੋੜੇ ਦੀ ਕਾਠੀ ਦੇ ਉੱਤੇ ਜ਼ਿੰਦਗੀ ਕੱਢੀ | ਉਹਨਾਂ ਤੋਂ ਪ੍ਰੇਰਣਾ ਲੈ ਕੇ ਚੱਲੇ ਹਾਂ ਅਤੇ ਅਸੀਂ 100 ਚੋਰਾਂ ਦੇ ਨਾਲ ਖੜ੍ਹਨ ਦੀ ਬਜਾਏ ਪੰਜਾਬ ਦੇ 3 ਕਰੋੜ ਲੋਕਾਂ ਦੇ ਨਾਲ ਖੜ੍ਹਨਾ ਹੈ, ਜਿਨ੍ਹਾਂ ਵਿਚ ਐਨ.ਆਰ.ਆਈ ਵੀ ਸ਼ਾਮਲ ਹਨ, ਜੋ ਪੰਜਾਬ ਦੀ ਆਵਾਜ਼ ਹਨ । ਪੰਜਾਬ ‘ਚ ਲੋਕ ਰਾਜ ਸਥਾਪਿਤ ਨਹੀਂ ਹੋਇਆ | ਓਹਨਾ ਕਿਹਾ ਕਿ ਅੱਜ ਤੱਕ ਪੰਜਾਬ ‘ਚ ਚਾਰ-ਪੰਜਾਬ ਮੁੱਖ ਮੰਤਰੀਆਂ ਦਾ ਰਾਜ ਰਿਹਾ , ਜਿਨ੍ਹਾਂ ਨੇ ਗੁਰੂ ਦੇ ਫਲਸਫੇ ਨੂੰ ਹੀ ਬਦਲ ਦਿੱਤਾ | ਸਰਬਤ ਕਾ ਭਲਾ ਪਹਿਲੀ ਪਾਤਸ਼ਾਹੀ ਤੇ ਦਸਵੀਂ ਪਾਤਸ਼ਾਹੀ ਨੂੰ ਅੱਡ ਨਹੀਂ ਦੇਖ ਸਕਦਾ |

ਉਹਨਾਂ ਕਿਹਾ ਕਿ ਕਈ ਪਾਰਟੀਆਂ ਨੇ ਝੂਠ ਵੇਚ ਕੇ ਪੰਜਾਬ ਦੇ ਪੈਸੇ ਖਾਧੇ ਹਨ | ਮੇਰਾ ਕੋਈ ਧੜ੍ਹਾ ਨਹੀਂ ਹੈ ਅਤੇ ਮੈਂ ਸਿਰਫ ਪੰਜਾਬੀਆਂ ਦੀ ਲੜਾਈ ਲੜ ਰਿਹਾ ਹਾਂ ਅਤੇ ਪੰਜਾਬੀਆਂ ਦੀ ਲੜਾਈ ਲੜਦਾ ਰਹਾਂਗਾ । ਉਨ੍ਹਾਂ ਕਿਹਾ ਕਿ ਕੋਈ ਧੜ੍ਹਾ ਬਣਾ ਕੇ 10 ਹਜ਼ਾਰ ਬੰਦਾ ਇਕੱਠਾ ਕਰਕੇ ਅਖਾੜਾ ਲਗਾਉਂਦਾ ਹੈ ਤਾਂ ਪੰਜਾਬ ਦੀ ਗੱਲ ਕਰੇ, ਲੋਕ ਭਲਾਈ ਦੀ ਗੱਲ ਕਰੇ, ਮੈਂ ਉਸਦਾ ਸਵਾਗਤ ਕਰਦਾ ਹਨ, ਪਰ ਕੁਝ ਆਪਣੇ ਨਿੱਜੀ ਫਾਇਦੇ ਲਈ ਇਕੱਠ ਕਰ ਰਹੇ ਹਨ |

ਆਖਿਰ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਧਰਮ ਪਤਨੀ ਬਿਮਾਰ ਹੈ, ਇਸ ਲਈ ਉਹ ਪਟਿਆਲੇ ਵਿੱਚ ਰਹਿ ਰਹੇ ਹਨ ਅਤੇ ਉਹ ਅੰਮ੍ਰਿਤਸਰ ਨੂੰ ਆਪਣੀ ਕਰਮਭੂਮੀ ਮੰਨਦੇ ਹਨ ਤੇ ਮੰਨਦੇ ਰਹਿਣਗੇ ਤੇ ਅੰਮ੍ਰਿਤਸਰ ਨੂੰ ਕਦੇ ਵੀ ਛੱਡ ਕੇ ਨਹੀਂ ਜਾਣਗੇ |

 

The post ਪੰਜਾਬ ਦੀ ਆਵਾਜ਼ 100 ਚੋਰ ਨਹੀਂ, ਤਿੰਨ ਕਰੋੜ ਪੰਜਾਬੀ ਹਨ: ਨਵਜੋਤ ਸਿੰਘ ਸਿੱਧੂ appeared first on TheUnmute.com - Punjabi News.

Tags:
  • breaking-news
  • navjot-singh-sidhu
  • news
  • punjab-congress

ਪਟਿਆਲਾ ਪੁਲਿਸ ਨੇ ਨਸ਼ਾ ਤਸਕਰਾਂ ਤੇ ਮਾੜੇ ਅਨਸਰਾਂ ਖ਼ਿਲਾਫ਼ ਚਲਾਇਆ ਤਲਾਸ਼ੀ ਅਭਿਆਨ

Monday 08 January 2024 09:24 AM UTC+00 | Tags: bharat-nagar breaking-news latest-news news patiala patiala-police punjabi-news punjab-news the-unmute-breaking-news the-unmute-latest-update the-unmute-news

ਪਟਿਆਲਾ, 08 ਜਨਵਰੀ 2024: ਪਟਿਆਲਾ ਸ਼ਹਿਰ ਦੇ ਭਰਤ ਨਗਰ ਵਿਖੇ ਡੀਆਈਜੀ ਰੇਂਜ ਹਰਚਰਨ ਸਿੰਘ ਭੁੱਲਰ ਦੀ ਨਿਗਰਾਨੀ ਹੇਠ ਤਲਾਸ਼ੀ ਅਭਿਆਨ (Cordon and Search Operation) ਚਲਾਇਆ ਗਿਆ ਹੈ | ਇਸ ਤਲਾਸ਼ੀ ਅਭਿਆਨ ਮੌਕੇ ਪੁਲਿਸ (Patiala Police) ਦੇ ਸੀਨੀਅਰ ਅਧਿਕਾਰੀ ਸ਼ਾਮਲ ਰਹੇ |

ਪੁਲਿਸ ਨੇ ਆਬਕਾਰੀ ਮਾਮਲੇ ਤੇ ਵੱਖ-ਵੱਖ ਮਾਮਲਿਆਂ ‘ਚ ਕਥਿਤ ਭਗੌੜੇ ਵਿਅਕਤੀਆਂ ਨੂੰ ਵੀ ਕਾਬੂ ਕੀਤਾ ਗਿਆ ਹੈ, ਜਿਸਦੀ ਜਾਣਕਾਰੀ ਡੀਆਈਜੀ ਹਰਚਰਨ ਸਿੰਘ ਭੁੱਲਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਨਸ਼ਾ ਤਸਕਰਾਂ ਅਪਰਾਧੀਆਂ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਦੇ ਲਈ ਪੰਜਾਬ ਪੁਲਿਸ ਦੇ ਵੱਲੋਂ ਵੱਖ-ਵੱਖ ਸਮੇਂ ‘ਤੇ ਅਜਿਹੇ ਤਲਾਸ਼ੀ ਅਭਿਆਨ ਚਲਾਏ ਜਾਂਦੇ ਹਨ |

May be an image of 5 people

ਉਨ੍ਹਾਂ ਕਿਹਾ ਕਿ ਅੱਜ ਵੀ ਪਟਿਆਲਾ (Patiala) ਦੇ ਰੇਲਵੇ ਸਟੇਸ਼ਨ ਬੱਸ ਸਟੈਂਡ ਰੈਡ ਜ਼ੋਨ ਏਰੀਆ ਦੇ ਵਿੱਚ ਇਹ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ | ਇਸ ਮੌਕੇ ਜੋ ਕੁਝ ਵੀ ਬਰਾਮਦੀ ਹੋਵੇਗੀ, ਉਸ ਦੀ ਜਾਣਕਾਰੀ ਸ਼ਾਮ ਨੂੰ ਪ੍ਰੈਸ ਨੋਟ ਦੇ ਜ਼ਰੀਏ ਦੇ ਦਿੱਤੀ ਜਾਵੇਗੀ | ਪਟਿਆਲਾ ਪੁਲਿਸ ਦੇ 600 ਦੇ ਕਰੀਬ ਮੁਲਾਜ਼ਮ ਅੱਜ ਇਸ ਤਲਾਸ਼ੀ ਅਭਿਆਨ ਦੇ ਵਿੱਚ ਤਾਇਨਾਤ ਹਨ |

 

The post ਪਟਿਆਲਾ ਪੁਲਿਸ ਨੇ ਨਸ਼ਾ ਤਸਕਰਾਂ ਤੇ ਮਾੜੇ ਅਨਸਰਾਂ ਖ਼ਿਲਾਫ਼ ਚਲਾਇਆ ਤਲਾਸ਼ੀ ਅਭਿਆਨ appeared first on TheUnmute.com - Punjabi News.

Tags:
  • bharat-nagar
  • breaking-news
  • latest-news
  • news
  • patiala
  • patiala-police
  • punjabi-news
  • punjab-news
  • the-unmute-breaking-news
  • the-unmute-latest-update
  • the-unmute-news

ਹਾਈਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ, ਇੱਕ ਹਫ਼ਤੇ 'ਚ ਮੰਗਿਆ ਨਗਰ ਨਿਗਮਾਂ ਚੋਣਾਂ ਦਾ ਸ਼ਡਿਊਲ

Monday 08 January 2024 09:39 AM UTC+00 | Tags: aam-aadmi-party breaking-news latest-news municipal-corporation-elections municipal-elections news punjab-government punjab-municipal-elections punjab-news state-election-commission the-unmute-breaking-news the-unmute-latest-news

ਚੰਡੀਗੜ੍ਹ, 08 ਜਨਵਰੀ 2024: ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਨਗਰ ਨਿਗਮਾਂ ਚੋਣਾਂ (municipal elections) ਨੂੰ ਲੈ ਕੇ ਪੰਜਾਬ ਸਰਕਾਰ ਅਤੇ ਰਾਜ ਚੋਣ ਕਮਿਸ਼ਨ ਨੂੰ ਨੋਟਿਸ ਜਾਰੀ ਕੀਤਾ ਹੈ | ਮਿਲੀ ਜਾਣਕਾਰੀ ਮੁਤਾਬਕ ਪੰਜਾਬ ਦੀਆਂ ਕੁਝ ਨਗਰ ਨਿਗਮਾਂ ਦਾ ਕਾਰਜਕਾਲ ਪੂਰਾ ਹੋਣ ਤੋਂ ਇੱਕ ਸਾਲ ਬੀਤ ਜਾਣ ਦੇ ਬਾਵਜੂਦ ਚੋਣਾਂ ਨਾ ਕਰਵਾਉਣ ਵਿਰੁੱਧ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਜਨਹਿਤ ਪਟੀਸ਼ਨ ਦਾਇਰ ਕੀਤੀ ਗਈ ਹੈ। ਪਟੀਸ਼ਨ ‘ਤੇ ਹਾਈਕੋਰਟ ਨੇ ਪੰਜਾਬ ਸਰਕਾਰ ਅਤੇ ਰਾਜ ਚੋਣ ਕਮਿਸ਼ਨ ਨੂੰ ਨੋਟਿਸ ਜਾਰੀ ਕੀਤਾ ਹੈ। ਅਗਲੀ ਸੁਣਵਾਈ ‘ਤੇ ਚੋਣ ਪ੍ਰੋਗਰਾਮ ਪੇਸ਼ ਕਰਨ ਦੇ ਹੁਕਮ ਦਿੱਤੇ ਗਏ ਹਨ। ਅਗਲੇ ਹਫ਼ਤੇ ਤੋਂ ਇਸ ਮਾਮਲੇ ਦੀ ਮੁੜ ਤੋਂ ਸੁਣਵਾਈ ਹੋਵੇਗੀ।

ਅੰਮ੍ਰਿਤਸਰ ਦੇ ਪ੍ਰਬੋਧ ਚੰਦਰ ਬਾਲੀ ਦੀ ਪਟੀਸ਼ਨ ਦੇ ਮੁਤਾਬਕ ਜਨਵਰੀ 2023 ਵਿੱਚ ਨਗਰ ਨਿਗਮਾਂ ਦਾ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਚੋਣਾਂ (municipal elections) ਕਰਵਾਉਣ ਦੀ ਲੋੜ ਹੈ, ਕਿਉਂਕਿ ਇਹ ਲਾਜ਼ਮੀ ਹੈ। ਇਹ ਭਾਰਤ ਦੇ ਸੰਵਿਧਾਨ ਦੇ ਅਨੁਛੇਦ 249-ਯੂ ਦੇ ਨਾਲ-ਨਾਲ ਪੰਜਾਬ ਮਿਉਂਸਪਲ ਕਾਰਪੋਰੇਸ਼ਨ ਐਕਟ ਦੀ ਧਾਰਾ 7 ਦੇ ਤਹਿਤ ਕੀਤਾ ਜਾਣਾ ਚਾਹੀਦਾ ਹੈ। ਦੱਸਿਆ ਜਾ ਰਿਹਾ ਹੈ ਕਿ ਰਾਜ ਚੋਣ ਕਮਿਸ਼ਨ ਨੇ ਅਜੇ ਤੱਕ ਚੋਣਾਂ ਕਰਵਾਉਣ ਲਈ ਪ੍ਰੋਗਰਾਮ ਨੂੰ ਨੋਟੀਫਾਈ ਨਹੀਂ ਕੀਤਾ ਹੈ। ਪਤਾ ਲੱਗਾ ਹੈ ਕਿ ਇਸ ਵਿੱਚ ਚਾਰ ਤੋਂ ਪੰਜ ਨਗਰ ਨਿਗਮ ਸ਼ਾਮਲ ਹਨ।

The post ਹਾਈਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ, ਇੱਕ ਹਫ਼ਤੇ ‘ਚ ਮੰਗਿਆ ਨਗਰ ਨਿਗਮਾਂ ਚੋਣਾਂ ਦਾ ਸ਼ਡਿਊਲ appeared first on TheUnmute.com - Punjabi News.

Tags:
  • aam-aadmi-party
  • breaking-news
  • latest-news
  • municipal-corporation-elections
  • municipal-elections
  • news
  • punjab-government
  • punjab-municipal-elections
  • punjab-news
  • state-election-commission
  • the-unmute-breaking-news
  • the-unmute-latest-news

ਸਲਮਾਨ ਖਾਨ ਦੇ ਫਾਰਮ ਹਾਊਸ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਦੋ ਨੌਜਵਾਨ ਗ੍ਰਿਫਤਾਰ, ਫਰਜ਼ੀ ਆਈਡੀ ਬਰਾਮਦ

Monday 08 January 2024 09:53 AM UTC+00 | Tags: breaking-news breking-news gangster-lawrence-bishnoi news panvel salman-khan salman-khans-farmhouse the-unmute-breaking-news

ਚੰਡੀਗੜ੍ਹ, 08 ਜਨਵਰੀ 2024: ਅੱਜ ਦੋ ਸ਼ੱਕੀ ਨੌਜਵਾਨਾਂ ਨੇ ਪਨਵੇਲ ਸਥਿਤ ਸਲਮਾਨ ਖਾਨ (Salman Khan) ਦੇ ਫਾਰਮ ਹਾਊਸ ‘ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਇਸ ਤੋਂ ਪਹਿਲਾਂ ਕਿ ਉਹ ਦੋਵੇਂ ਫਾਰਮ ਹਾਊਸ ‘ਚ ਦਾਖਲ ਹੁੰਦੇ, ਉਨ੍ਹਾਂ ਨੂੰ ਫੜ ਕੇ ਪੁਲਸ ਹਵਾਲੇ ਕਰ ਦਿੱਤਾ ਗਿਆ। ਉਨ੍ਹਾਂ ਕੋਲੋਂ ਫਰਜ਼ੀ ਆਈਡੀ ਬਰਾਮਦ ਹੋਈ ਹੈ। ਦੋਵੇਂ ਖੁਦ ਨੂੰ ਸਲਮਾਨ ਖਾਨ ਦੇ ਪ੍ਰਸ਼ੰਸਕ ਦੱਸ ਰਹੇ ਹਨ। ਹਾਲਾਂਕਿ ਇਨ੍ਹਾਂ ਕੋਲੋਂ ਕੋਈ ਹਥਿਆਰ ਬਰਾਮਦ ਨਹੀਂ ਹੋਇਆ ਹੈ।

ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਦੇ ਨਾਮ ਅਜੇਸ਼ ਕੁਮਾਰ ਗਿੱਲ ਅਤੇ ਗੁਰਸੇਵਕ ਹਨ। ਪੁੱਛਗਿੱਛ ਦੌਰਾਨ ਜਾਣਕਾਰੀ ਮਿਲੀ ਕਿ ਇਹ ਦੋਵੇਂ ਪੰਜਾਬ ਅਤੇ ਰਾਜਸਥਾਨ ਦੇ ਰਹਿਣ ਵਾਲੇ ਸਨ। ਫਿਲਹਾਲ ਪੁਲਿਸ ਮੁਲਜ਼ਮਾਂ ਤੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ ਅਤੇ ਸਲਮਾਨ ਖਾਨ ਦੇ ਫਾਰਮ ਹਾਊਸ ‘ਚ ਦਾਖਲ ਹੋਣ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੌਰਾਨ ਪੁਲਿਸ ਨੇ ਦੋਵਾਂ ਖ਼ਿਲਾਫ਼ ਜਾਅਲੀ ਆਧਾਰ ਕਾਰਡ ਮਿਲਣ ਦੇ ਦੋਸ਼ ਹੇਠ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।

ਫਿਲਹਾਲ ਮਾਮਲਾ ਗੰਭੀਰ ਹੈ ਅਤੇ ਪੁਲਸ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ। ਪਿਛਲੇ ਕੁਝ ਮਹੀਨਿਆਂ ‘ਚ ਲਾਰੇਂਸ ਗੈਂਗ ਨੇ ਕਈ ਵਾਰ ਸਲਮਾਨ (Salman Khan) ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਅਜਿਹੇ ‘ਚ ਪੁਲਿਸ ਇਸ ਐਂਗਲ ਤੋਂ ਵੀ ਜਾਂਚ ਕਰ ਰਹੀ ਹੈ।

The post ਸਲਮਾਨ ਖਾਨ ਦੇ ਫਾਰਮ ਹਾਊਸ ‘ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਦੋ ਨੌਜਵਾਨ ਗ੍ਰਿਫਤਾਰ, ਫਰਜ਼ੀ ਆਈਡੀ ਬਰਾਮਦ appeared first on TheUnmute.com - Punjabi News.

Tags:
  • breaking-news
  • breking-news
  • gangster-lawrence-bishnoi
  • news
  • panvel
  • salman-khan
  • salman-khans-farmhouse
  • the-unmute-breaking-news

ਅੰਮ੍ਰਿਤਸਰ ਪੁਲਿਸ ਵੱਲੋਂ 3.5 ਕਿੱਲੋ ਹੈਰੋਇਨ ਤੇ 19 ਜਿੰਦਾ ਕਾਰਤੂਸ ਸਣੇ ਤਿੰਨ ਜਣੇ ਗ੍ਰਿਫਤਾਰ

Monday 08 January 2024 10:06 AM UTC+00 | Tags: amritsar-police arms-act breaking-news crime gurpreet-singh-bhullar heroin ndpc-act news punjab-police

ਚੰਡੀਗੜ੍ਹ, 08 ਜਨਵਰੀ 2024: ਅੰਮ੍ਰਿਤਸਰ ਦੇ ਪੁਲਿਸ (Amritsar police) ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੀ ਟੀਮ ਵੱਲੋਂ 19 ਕਿੱਲੋ ਹੈਰੋਇਨ ਬਰਾਮਦ ਕਰਨ ਤੋਂ ਬਾਅਦ ਅਗਲੀ ਕਾਰਵਾਈ ਕਰਦੇ ਹੋਏ ਪੁਲਿਸ ਟੀਮ ਨੇ ਅੱਜ 3.5 ਕਿੱਲੋ ਹੈਰੋਇਨ (heroin )ਅਤੇ 19 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਇਸ ਦੇ ਨਾਲ ਹੀ 3 ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਤਾਜ਼ਾ ਬਰਾਮਦਗੀ ਤੋਂ ਬਾਅਦ, ਕੁੱਲ 10 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ 22.5 ਕਿਲੋਗ੍ਰਾਮ ਹੈਰੋਇਨ (heroin), 7 ਪਿਸਤੌਲ, 59 ਜਿੰਦਾ ਕਾਰਤੂਸ, ਡਰੋਨ ਪਾਰਟਸ, 23 ਲੱਖ ਰੁਪਏ ਦੀ ਡਰੱਗ ਮਨੀ ਅਤੇ 4 ਵਾਹਨ ਬਰਾਮਦ ਕੀਤੇ ਗਏ ਹਨ। ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ।

The post ਅੰਮ੍ਰਿਤਸਰ ਪੁਲਿਸ ਵੱਲੋਂ 3.5 ਕਿੱਲੋ ਹੈਰੋਇਨ ਤੇ 19 ਜਿੰਦਾ ਕਾਰਤੂਸ ਸਣੇ ਤਿੰਨ ਜਣੇ ਗ੍ਰਿਫਤਾਰ appeared first on TheUnmute.com - Punjabi News.

Tags:
  • amritsar-police
  • arms-act
  • breaking-news
  • crime
  • gurpreet-singh-bhullar
  • heroin
  • ndpc-act
  • news
  • punjab-police

ਹਰਿਆਣਾ: ਵਿਕਾਸ ਭਾਰਤ ਸੰਕਲਪ ਯਾਤਰਾ ਦੇ ਕੈਂਪਾਂ ਦੌਰਾਨ 4 ਲੱਖ 81 ਹਜ਼ਾਰ ਤੋਂ ਵੱਧ ਜਣਿਆਂ ਦੀ ਟੀਬੀ ਦੀ ਕੀਤੀ ਜਾਂਚ

Monday 08 January 2024 10:28 AM UTC+00 | Tags: anil-vij ayushman-bharat-card breaking-news haryana haryana-health-department latest-news news punjab-police tb-during tb-test the-unmute-breaking the-unmute-breaking-news viksit-bharat-sankalp-yatra-camps

ਚੰਡੀਗੜ੍ਹ, 8 ਜਨਵਰੀ 2024: ਹਰਿਆਣਾ (Haryana) ‘ਚ ਚੱਲ ਰਹੀ ਵਿਕਾਸ ਭਾਰਤ ਸੰਕਲਪ ਯਾਤਰਾ ਲਗਾਤਾਰ ਲੋਕਾਂ ਨਾਲ ਜੁੜ ਰਹੀ ਹੈ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਪ੍ਰਭਾਵਸ਼ਾਲੀ ਭੂਮਿਕਾ ਨਿਭਾ ਰਹੀ ਹੈ। ਇਸ ਯਾਤਰਾ ਵਿੱਚ ਪਿੰਡਾਂ ਅਤੇ ਸ਼ਹਿਰਾਂ ਤੋਂ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋ ਰਹੇ ਹਨ। ਰਾਜ ਵਿੱਚ ਇਸ ਯਾਤਰਾ ਦੇ ਵੱਧ ਤੋਂ ਵੱਧ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਯਾਤਰਾ ਰਾਹੀਂ ਯੋਗ ਲਾਭਪਾਤਰੀਆਂ ਨੂੰ ਕੇਂਦਰ ਸਰਕਾਰ ਦੀਆਂ ਸਕੀਮਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ ਅਤੇ ਨਵੀਆਂ ਸਕੀਮਾਂ ਦਾ ਲਾਭ ਦਿੱਤਾ ਜਾ ਰਿਹਾ ਹੈ। ਇਸ ਗੱਲ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਕੋਈ ਵੀ ਯੋਗ ਵਿਅਕਤੀ ਸਰਕਾਰੀ ਸਕੀਮਾਂ ਤੋਂ ਵਾਂਝਾ ਨਾ ਰਹੇ।

ਹੁਣ ਤੱਕ ਪੂਰੇ ਸੂਬੇ (Haryana) ਵਿੱਚ 5209 ਥਾਵਾਂ ‘ਤੇ ਵਿਕਾਸ ਭਾਰਤ ਸੰਕਲਪ ਯਾਤਰਾ ਦੇ ਪ੍ਰੋਗਰਾਮ ਕਰਵਾਏ ਗਏ ਹਨ। ਯਾਤਰਾ ਦੌਰਾਨ ਹੁਣ ਤੱਕ ਪੂਰੇ ਸੂਬੇ ਵਿੱਚੋਂ 38 ਲੱਖ 78 ਹਜ਼ਾਰ ਤੋਂ ਵੱਧ ਲੋਕਾਂ ਨੇ ਸ਼ਿਰਕਤ ਕੀਤੀ ਅਤੇ ਭਾਰਤ ਨੂੰ ਵਿਕਸਤ ਰਾਸ਼ਟਰ ਬਣਾਉਣ ਦਾ ਪ੍ਰਣ ਕੀਤਾ। ਯਾਤਰਾ ਦੌਰਾਨ ਹੁਣ ਤੱਕ 7 ਲੱਖ ਤੋਂ ਵੱਧ ਲੋਕ ਸਿਹਤ ਕੈਂਪਾਂ ਵਿੱਚ ਜਾ ਕੇ ਆਪਣੀ ਸਿਹਤ ਜਾਂਚ ਕਰਵਾ ਚੁੱਕੇ ਹਨ। 4 ਲੱਖ 81 ਹਜ਼ਾਰ ਤੋਂ ਵੱਧ ਲੋਕਾਂ ਦੀ ਟੀਬੀ ਦੀ ਜਾਂਚ ਕੀਤੀ ਗਈ। ਯਾਤਰਾ ਦੌਰਾਨ 7 ਲੱਖ 98 ਹਜ਼ਾਰ ਤੋਂ ਵੱਧ ਲੋਕਾਂ ਨੂੰ ਆਯੂਸ਼ਮਾਨ ਭਾਰਤ ਕਾਰਡ ਅਤੇ 11 ਹਜ਼ਾਰ ਤੋਂ ਵੱਧ ਕਿਸਾਨ ਕ੍ਰੈਡਿਟ ਕਾਰਡ ਜਾਰੀ ਕੀਤੇ ਗਏ। 10662 ਲੋਕਾਂ ਨੇ ਪ੍ਰਧਾਨ ਮੰਤਰੀ ਸਵਾਨਿਧੀ ਯੋਜਨਾ ਲਈ ਜਾਣਕਾਰੀ ਲਈ। ਇਸ ਦੌਰਾਨ 10481 ਲੋਕ ਆਧਾਰ ਕਾਰਡ ਕੈਂਪ ਵਿੱਚ ਪੁੱਜੇ ਅਤੇ 4338 ਲੋਕਾਂ ਨੇ ਕੁਦਰਤੀ ਖੇਤੀ ਸਬੰਧੀ ਜਾਣਕਾਰੀ ਲਈ। ਯਾਤਰਾ ਦੌਰਾਨ 28753 ਔਰਤਾਂ, 42424 ਵਿਦਿਆਰਥੀਆਂ, 6126 ਸਥਾਨਕ ਖਿਡਾਰੀਆਂ ਅਤੇ 5809 ਸਥਾਨਕ ਕਲਾਕਾਰਾਂ ਨੂੰ ਇਨਾਮ ਵੀ ਵੰਡੇ ਗਏ।

ਇਸ ਤੋਂ ਇਲਾਵਾ, ਯਾਤਰਾ ਦੌਰਾਨ ਹੁਣ ਤੱਕ ਨਿਰੋਗੀ ਹਰਿਆਣਾ ਦੇ ਤਹਿਤ 4 ਲੱਖ ਤੋਂ ਵੱਧ ਲੋਕਾਂ ਦੀ ਜਾਂਚ ਕੀਤੀ ਗਈ ਹੈ। ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (PMUY) ਦੇ ਤਹਿਤ 22150 ਲੋਕ ਰਜਿਸਟਰ ਕੀਤੇ ਗਏ ਸਨ। 13626 ਲੋਕਾਂ ਨੂੰ ਆਯੁਸ਼ਮਾਨ ਕਾਰਡ ਦਾ ਲਾਭ ਮਿਲਿਆ।

ਸੂਬਾ ਸਰਕਾਰ ਨੇ ਇਸ ਯਾਤਰਾ ਨੂੰ ਲੋਕ ਸੰਵਾਦ ਨਾਲ ਜੋੜ ਕੇ ਲੋਕਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਜਿਸ ਕਾਰਨ ਲੋਕਾਂ ਦੀਆਂ ਸ਼ਿਕਾਇਤਾਂ ਅਤੇ ਸਮੱਸਿਆਵਾਂ ਸੁਣੀਆਂ ਜਾ ਰਹੀਆਂ ਹਨ ਅਤੇ ਮੌਕੇ ‘ਤੇ ਹੀ ਉਨ੍ਹਾਂ ਦੇ ਹੱਲ ਲਈ ਕਦਮ ਚੁੱਕੇ ਜਾ ਰਹੇ ਹਨ। ਸਰਕਾਰ ਦੇ ਇਸ ਉਪਰਾਲੇ ਦਾ ਸੂਬੇ ਦੇ ਲੋਕਾਂ ਨੂੰ ਕਾਫੀ ਫਾਇਦਾ ਹੋ ਰਿਹਾ ਹੈ। ਵਿਕਾਸ ਭਾਰਤ ਸੰਕਲਪ ਯਾਤਰਾ ਨੂੰ ਸੂਬੇ ਦੇ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਯਾਤਰਾ ‘ਚ ਵੱਡੀ ਗਿਣਤੀ ‘ਚ ਲੋਕ ਹਿੱਸਾ ਲੈ ਰਹੇ ਹਨ ਅਤੇ ਵਿਕਸਿਤ ਭਾਰਤ ਲਈ ਸਹੁੰ ਚੁੱਕ ਰਹੇ ਹਨ ਅਤੇ ਸਰਕਾਰ ਦੀਆਂ ਵੱਖ-ਵੱਖ ਭਲਾਈ ਸਕੀਮਾਂ ਬਾਰੇ ਵੀ ਜਾਣਕਾਰੀ ਹਾਸਲ ਕਰ ਰਹੇ ਹਨ।

The post ਹਰਿਆਣਾ: ਵਿਕਾਸ ਭਾਰਤ ਸੰਕਲਪ ਯਾਤਰਾ ਦੇ ਕੈਂਪਾਂ ਦੌਰਾਨ 4 ਲੱਖ 81 ਹਜ਼ਾਰ ਤੋਂ ਵੱਧ ਜਣਿਆਂ ਦੀ ਟੀਬੀ ਦੀ ਕੀਤੀ ਜਾਂਚ appeared first on TheUnmute.com - Punjabi News.

Tags:
  • anil-vij
  • ayushman-bharat-card
  • breaking-news
  • haryana
  • haryana-health-department
  • latest-news
  • news
  • punjab-police
  • tb-during
  • tb-test
  • the-unmute-breaking
  • the-unmute-breaking-news
  • viksit-bharat-sankalp-yatra-camps

ਚੰਡੀਗੜ੍ਹ, 08 ਜਨਵਰੀ 2024: ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ (Dushyant Chautala) ਨੇ ਕਿਹਾ ਕਿ ਸ਼ਰਾਬ ਫੈਕਟਰੀ ਤੋਂ ਲੈ ਕੇ ਗੋਦਾਮ ਅਤੇ ਦੁਕਾਨ ਤੱਕ ਦੀ ਸਕੈਨਿੰਗ ਇਸ ਤਰੀਕੇ ਨਾਲ ਹੋਣੀ ਚਾਹੀਦੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਬੇਨਿਯਮੀ ਦੀ ਗੁੰਜਾਇਸ਼ ਨਾ ਰਹੇ। ਉਨ੍ਹਾਂ ਨੇ ਡਿਸਟਿਲਰੀਆਂ ਅਤੇ ਸ਼ਰਾਬ ਦੇ ਠੇਕੇਦਾਰਾਂ ‘ਤੇ ਲਗਾਏ ਗਏ ਜ਼ੁਰਮਾਨੇ ਦੀ ਬਕਾਇਆ ਰਾਸ਼ੀ ਵੀ ਛੇਤੀ ਤੋਂ ਛੇਤੀ ਵਸੂਲ ਕਰਨ ਦੇ ਨਿਰਦੇਸ਼ ਦਿੱਤੇ।

ਉਪ ਮੁੱਖ ਮੰਤਰੀ ਅੱਜ ਇੱਥੇ ਆਬਕਾਰੀ ਵਿਭਾਗ ਦੀ ਸ਼ਰਾਬ ਦੀ ਟਰੈਕ ਐਂਡ ਟਰੇਸ ਪ੍ਰਕਿਰਿਆ ਦੀ ਸਮੀਖਿਆ ਬੈਠਕ ਦੀ ਪ੍ਰਧਾਨਗੀ ਕਰ ਰਹੇ ਸਨ। ਦੁਸ਼ਯੰਤ ਚੌਟਾਲਾ ਨੇ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਕਿ ਆਬਕਾਰੀ ਵਿਭਾਗ ਵਿੱਚ ਮਾਲ ਦੀ ਚੋਰੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਡਿਸਟਿਲਰੀਆਂ ਵਿੱਚ ਸ਼ਰਾਬ ਤਿਆਰ ਕਰਨ ਤੋਂ ਲੈ ਕੇ ਗੱਡੀ ਵਿੱਚ ਲੱਦਣ ਅਤੇ ਗੋਦਾਮ ਤੱਕ ਪਹੁੰਚਣ ਤੱਕ ਹਰ ਪੁਆਇੰਟ 'ਤੇ ਬਾਰ-ਕੋਡ ਸਕੈਨਿੰਗ ਕੀਤੀ ਜਾਵੇ।

ਉਪ ਮੁੱਖ ਮੰਤਰੀ ਨੇ ਅੱਜ ਫਿਰ ਡਿਸਟਿਲਰੀਆਂ ਵਿੱਚ ਫਲੋ ਮੀਟਰ ਲਗਾਉਣ ਦਾ ਜਾਇਜ਼ਾ ਲਿਆ ਅਤੇ ਕਿਹਾ ਕਿ ਇਸ ਵਿੱਚ ਕੋਈ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕੁਝ ਠੇਕੇਦਾਰਾਂ ਤੋਂ ਕੀਤੇ ਗਏ ਜੁਰਮਾਨਿਆਂ ਬਾਰੇ ਪੁੱਛਣ ‘ਤੇ ਉਨ੍ਹਾਂ ਕਿਹਾ ਕਿ ਬਕਾਇਆ ਰਾਸ਼ੀ ਜਲਦੀ ਤੋਂ ਜਲਦੀ ਵਸੂਲ ਕੀਤੀ ਜਾਵੇ |

ਦੁਸ਼ਯੰਤ ਚੌਟਾਲਾ (Dushyant Chautala) ਨੇ ਸੀਨੀਅਰ ਅਧਿਕਾਰੀਆਂ ਨੂੰ ਟਰੈਕ ਅਤੇ ਟਰੇਸ ਅਤੇ ਹੋਰ ਨਵੀਆਂ ਤਕਨੀਕਾਂ ਬਾਰੇ ਜ਼ਿਲ੍ਹਿਆਂ ਦੇ ਡੀ.ਈ.ਟੀ.ਸੀ. ਤੋਂ ਫੀਡਬੈਕ ਲੈਣ ਦੇ ਨਿਰਦੇਸ਼ ਦਿੱਤੇ ਅਤੇ ਜੇਕਰ ਸਕਾਰਾਤਮਕ ਫੀਡਬੈਕ ਮਿਲਦਾ ਹੈ, ਤਾਂ ਇਸਨੂੰ ਪੂਰੇ ਰਾਜ ਵਿੱਚ ਲਾਗੂ ਕੀਤਾ ਜਾ ਸਕਦਾ ਹੈ। ਨਾਲ ਹੀ ਹਰਿਆਣਾ ਦੀਆਂ ਵੱਖ-ਵੱਖ ਡਿਸਟਿਲਰੀਆਂ ਤੋਂ ਕਈ ਦੇਸ਼ਾਂ ਨੂੰ ਬਰਾਮਦ ਹੋਣ ਵਾਲੀ ਸ਼ਰਾਬ ਅਤੇ ਸ਼ਰਾਬ ਬਾਰੇ ਵੀ ਜਾਣਕਾਰੀ ਲਈ ਅਤੇ ਇਸ ਸਬੰਧੀ ਯੋਗ ਦਿਸ਼ਾ-ਨਿਰਦੇਸ਼ ਦਿੱਤੇ।

ਇਸ ਮੌਕੇ ਵਿਭਾਗ ਦੇ ਪ੍ਰਮੁੱਖ ਸਕੱਤਰ ਦੇਵੇਂਦਰ ਸਿੰਘ ਕਲਿਆਣ, ਕਮਿਸ਼ਨਰ ਅਸ਼ੋਕ ਕੁਮਾਰ ਮੀਨਾ, ਉਪ ਮੁੱਖ ਮੰਤਰੀ ਦੇ ਓਐਸਡੀ ਕਮਲੇਸ਼ ਭਾਦੂ, ਆਬਕਾਰੀ ਵਿਭਾਗ ਦੇ ਕੁਲੈਕਟਰ ਆਸ਼ੂਤੋਸ਼ ਰਾਜਨ ਤੋਂ ਇਲਾਵਾ ਵਿਭਾਗ ਦੇ ਹੋਰ ਅਧਿਕਾਰੀ ਹਾਜ਼ਰ ਸਨ।

The post ਸ਼ਰਾਬ ਠੇਕੇਦਾਰਾਂ ‘ਤੇ ਲਗਾਏ ਜ਼ੁਰਮਾਨੇ ਦੀ ਬਕਾਇਆ ਰਾਸ਼ੀ ਛੇਤੀ ਵਸੂਲੀ ਜਾਵੇ: ਡਿਪਟੀ CM ਦੁਸ਼ਯੰਤ ਚੌਟਾਲਾ appeared first on TheUnmute.com - Punjabi News.

Tags:
  • breaking-news
  • dushyant-chautala
  • haryana-excise
  • haryana-excise-department
  • liquor-factory
  • news

ਹਰਿਆਣਾ ਪੁਲਿਸ ਵੱਲੋਂ ਪਾਣੀਪਤ 'ਚ ਕਰਵਾਏ ਯੁਵਾ ਖੇਡ ਮੇਲੇ 'ਚ 2200 ਤੋਂ ਵੱਧ ਖਿਡਾਰੀਆਂ ਨੇ ਲਿਆ ਹਿੱਸਾ

Monday 08 January 2024 10:45 AM UTC+00 | Tags: anti-drugs breaking-news crime drugs haryana-police latest-news news panipat panipat-news the-unmute-breaking youth-sports-fair

ਚੰਡੀਗੜ੍ਹ, 8 ਜਨਵਰੀ 2024: ਹਰਿਆਣਾ ਪੁਲਿਸ (Haryana Police) ਦੇ ਡਾਇਰੈਕਟਰ ਜਨਰਲ ਸ਼ਤਰੂਜੀਤ ਕਪੂਰ ਨੇ ਕਿਹਾ ਕਿ ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਪਿੰਡਾਂ ‘ਚ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ | ਹਰਿਆਣਾ ਪੁਲਿਸ ਵੱਲੋਂ ਸ਼ੁਰੂ ਕੀਤੀ ਗਈ ਇਸ ਪਹਿਲ ਵਿੱਚ ਸ਼ਾਮਲ ਹੋ ਕੇ ਨੌਜਵਾਨ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਯਕੀਨੀ ਬਣਾ ਰਹੇ ਹਨ। ਇਸ ਪਹਿਲਕਦਮੀ ਵਿੱਚ, ਪੁਲਿਸ ਕਰਮਚਾਰੀ, ਸਾਬਕਾ ਸੈਨਿਕ ਅਤੇ ਖਿਡਾਰੀ ਨੌਜਵਾਨਾਂ ਲਈ ਮਾਰਗਦਰਸ਼ਕ ਵਜੋਂ ਕੰਮ ਕਰਦੇ ਹਨ।

ਪੁਲਿਸ (Haryana Police) ਮਹਾਨਿਦੇਸ਼ਕ ਨੇ ਕਿਹਾ ਕਿ ਖੇਡਾਂ ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਵਿੱਚ ਚਲਾਉਣ ਦਾ ਸਭ ਤੋਂ ਸ਼ਕਤੀਸ਼ਾਲੀ ਮਾਧਿਅਮ ਹੈ, ਜਿਸ ਨਾਲ ਨਾ ਸਿਰਫ਼ ਨੌਜਵਾਨਾਂ ਦਾ ਸਰੀਰਕ ਵਿਕਾਸ ਹੁੰਦਾ ਹੈ ਸਗੋਂ ਉਹ ਕਈ ਤਰ੍ਹਾਂ ਦੀਆਂ ਫਿਟਨੈਸ ਪ੍ਰੀਖਿਆਵਾਂ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕਰ ਸਕਦੇ ਹਨ। ਇਸੇ ਲੜੀ ਤਹਿਤ ਪਾਣੀਪਤ ਜ਼ਿਲ੍ਹੇ ਵਿੱਚ ਯੁਵਾ ਖੇਡ ਮੇਲਾ ਵੀ ਕਰਵਾਇਆ ਗਿਆ ਜਿਸ ਵਿੱਚ 2200 ਤੋਂ ਵੱਧ ਨੌਜਵਾਨਾਂ ਨੇ ਭਾਗ ਲਿਆ ਅਤੇ ਆਪਣੀ ਪ੍ਰਤਿਭਾ ਦੇ ਜੌਹਰ ਦਿਖਾਏ। ਇਸੇ ਤਰ੍ਹਾਂ ਹਿਸਾਰ, ਭਿਵਾਨੀ, ਦਾਦਰੀ, ਸਿਰਸਾ, ਡੱਬਵਾਲੀ, ਨਾਰਨੌਲ, ਰੇਵਾੜੀ, ਨੂੰਹ, ਪਲਵਲ, ਝੱਜਰ, ਸੋਨੀਪਤ, ਪਾਣੀਪਤ, ਕਰਨਾਲ ਅਤੇ ਕੁਰੂਕਸ਼ੇਤਰ ਵਿੱਚ ਵੀ ਖੇਡ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ।

ਉਨ੍ਹਾਂ ਦੱਸਿਆ ਕਿ ਇਸ ਉਪਰਾਲੇ ਰਾਹੀਂ ਪੁਲਿਸ ਵਿੱਚ ਕੰਮ ਕਰਦੇ ਐਸ.ਪੀ.ਓਜ਼, ਜਿਨ੍ਹਾਂ ਦੀ ਉਮਰ 50 ਸਾਲ ਤੋਂ ਘੱਟ ਹੈ ਅਤੇ ਫੌਜ ਅਤੇ ਅਰਧ ਸੈਨਿਕ ਬਲਾਂ ਵਿੱਚ ਖੇਡਾਂ ਵਿੱਚ ਸੇਵਾਵਾਂ ਨਿਭਾਅ ਚੁੱਕੇ ਹਨ, ਉਨ੍ਹਾਂ ਨੂੰ ਪਿੰਡਾਂ ਵਿੱਚ ਨਿਯੁਕਤ ਕੀਤਾ ਗਿਆ ਹੈ। ਇਸ ਤਹਿਤ ਪੁਲਿਸ ਵਿਭਾਗ ਦੇ ਐਸ.ਪੀ.ਓ., ਪੁਲਿਸ ਮੁਲਾਜ਼ਮ ਅਤੇ ਖਿਡਾਰੀ ਵੱਧ ਤੋਂ ਵੱਧ ਨੌਜਵਾਨਾਂ ਨੂੰ ਸਵੇਰੇ-ਸ਼ਾਮ ਸਟੇਡੀਅਮ ਵਿੱਚ ਆਉਣ ਲਈ ਪ੍ਰੇਰਿਤ ਕਰ ਰਹੇ ਹਨ। ਇਸ ਦੌਰਾਨ ਅਜਿਹੇ ਖਿਡਾਰੀਆਂ ਦੀ ਟੀਮ ਤਿਆਰ ਕੀਤੀ ਜਾ ਰਹੀ ਹੈ ਜੋ ਜ਼ਿਲ੍ਹਾ ਪੱਧਰੀ ਅਤੇ ਰਾਜ ਪੱਧਰੀ ਮੁਕਾਬਲਿਆਂ ਵਿੱਚ ਆਪਣੀ ਭਾਗੀਦਾਰੀ ਯਕੀਨੀ ਬਣਾ ਸਕੇ।

ਪੁਲਿਸ ਡਾਇਰੈਕਟਰ ਜਨਰਲ ਨੇ ਕਿਹਾ ਕਿ ਨੌਜਵਾਨ ਦੇਸ਼ ਦਾ ਭਵਿੱਖ ਹਨ, ਇਸ ਲਈ ਇਹ ਜ਼ਰੂਰੀ ਹੈ ਕਿ ਉਨ੍ਹਾਂ ਦੀ ਊਰਜਾ ਨੂੰ ਸਹੀ ਦਿਸ਼ਾ ਵਿੱਚ ਵਰਤਿਆ ਜਾਵੇ। ਉਨ੍ਹਾਂ ਕਿਹਾ ਕਿ ਖੇਡਾਂ ਰਾਹੀਂ ਸੂਬੇ ਦੇ ਨੌਜਵਾਨਾਂ ਨੂੰ ਵੀ ਨਸ਼ਾ ਛੁਡਾਊ ਮੁਹਿੰਮ ਨਾਲ ਜੋੜਿਆ ਜਾ ਰਿਹਾ ਹੈ ਤਾਂ ਜੋ ਉਹ ਖੁਦ ਵੀ ਨਸ਼ਿਆਂ ਤੋਂ ਦੂਰ ਰਹਿਣ ਅਤੇ ਹੋਰਨਾਂ ਨੂੰ ਵੀ ਪ੍ਰੇਰਿਤ ਕਰਨ। ਉਨ੍ਹਾਂ ਦੱਸਿਆ ਕਿ ਇਸ ਕੰਮ ਵਿੱਚ ਪਿੰਡ ਅਤੇ ਵਾਰਡ ਦੇ ਪਹਿਰੇਦਾਰ ਵੀ ਪਿਛਲੇ ਕਈ ਮਹੀਨਿਆਂ ਤੋਂ ਪਿੰਡ ਅਤੇ ਵਾਰਡ ਵਿੱਚ ਨਸ਼ਾ ਵੇਚਣ ਅਤੇ ਖਰੀਦਣ ਵਾਲੇ ਮੁਲਜ਼ਮਾਂ ਦਾ ਰਿਕਾਰਡ ਤਿਆਰ ਕਰਕੇ ਸ਼ਲਾਘਾਯੋਗ ਕੰਮ ਕਰ ਰਹੇ ਹਨ।

ਕਪੂਰ ਨੇ ਕਿਹਾ ਕਿ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਹਰਿਆਣਾ ਰਾਜ ਨਾਰਕੋਟਿਕਸ ਕੰਟਰੋਲ ਬਿਊਰੋ ਵੱਲੋਂ ਪਿਛਲੇ ਸਾਲ 1830 ਜਾਗਰੂਕਤਾ ਮੁਹਿੰਮਾਂ ਚਲਾਈਆਂ ਗਈਆਂ ਸਨ, ਜਿਸ ਵਿੱਚ 9 ਲੱਖ 59 ਹਜ਼ਾਰ 205 ਲੋਕਾਂ ਨੇ ਭਾਗ ਲਿਆ ਸੀ। ਇਸੇ ਤਰ੍ਹਾਂ ਨਸ਼ਾ ਤਸਕਰਾਂ ਵਿਰੁੱਧ ਮੁਹਿੰਮ ਚਲਾਉਂਦੇ ਹੋਏ ਬਿਊਰੋ ਵੱਲੋਂ ਪਿਛਲੇ ਸਾਲ ਸੂਬੇ ਵਿੱਚ 3823 ਐਫਆਈਆਰ ਦਰਜ ਕੀਤੀਆਂ ਗਈਆਂ ਅਤੇ 5460 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਇਸ ਤੋਂ ਇਲਾਵਾ ਨਸ਼ਾ ਛੁਡਾਊ ਮੁਹਿੰਮ ਤਹਿਤ ਪਿਛਲੇ ਸਾਲ 1 ਸਤੰਬਰ ਤੋਂ 25 ਸਤੰਬਰ ਤੱਕ ਹਰਿਆਣਾ ਉਦੈ ਪ੍ਰੋਗਰਾਮ ਤਹਿਤ ਰਾਜ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਠ ਸਾਈਕਲੋਥੌਨ ਦਾ ਆਯੋਜਨ ਕੀਤਾ ਗਿਆ ਸੀ। ਇਸ ਦੌਰਾਨ ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਇਸ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਗਈ।

ਕਪੂਰ ਨੇ ਆਮ ਲੋਕਾਂ ਖਾਸ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਆਪਣੀ ਊਰਜਾ ਨੂੰ ਸਹੀ ਦਿਸ਼ਾ ਵਿੱਚ ਲਗਾਉਣ ਦੀ ਅਪੀਲ ਕੀਤੀ।

The post ਹਰਿਆਣਾ ਪੁਲਿਸ ਵੱਲੋਂ ਪਾਣੀਪਤ ‘ਚ ਕਰਵਾਏ ਯੁਵਾ ਖੇਡ ਮੇਲੇ ‘ਚ 2200 ਤੋਂ ਵੱਧ ਖਿਡਾਰੀਆਂ ਨੇ ਲਿਆ ਹਿੱਸਾ appeared first on TheUnmute.com - Punjabi News.

Tags:
  • anti-drugs
  • breaking-news
  • crime
  • drugs
  • haryana-police
  • latest-news
  • news
  • panipat
  • panipat-news
  • the-unmute-breaking
  • youth-sports-fair

ਚੰਡੀਗੜ੍ਹ, 8 ਜਨਵਰੀ 2024: ਪੰਜਾਬ ਦੇ ਹਰੇਕ ਪਿੰਡ ‘ਚ ਸਾਫ ਅਤੇ ਪੀਣਯੋਗ ਪਾਣੀ ਦੀ ਸਪਲਾਈ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ ਤਹਿਤ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਨਹਿਰੀ ਪਾਣੀ 'ਤੇ ਆਧਾਰਤ ਤਲਵਾੜਾ ਜਲ ਸਪਲਾਈ ਯੋਜਨਾ (Talwara project) ਦਾ ਬੀਤੀ ਸ਼ਾਮ ਦੌਰਾ ਕੀਤਾ। ਇਸ ਪ੍ਰੋਜੈਕਟ ਰਾਹੀਂ ਤਲਵਾੜਾ, ਹਾਜੀਪੁਰ, ਭੂੰਗਾ ਅਤੇ ਦਸੂਹਾ ਬਲਾਕਾਂ ਦੇ 197 ਪਿੰਡਾਂ ਨੂੰ ਸਾਫ ਅਤੇ ਪੀਣਯੋਗ ਪਾਣੀ ਦੀ ਸਪਲਾਈ ਦਿੱਤੀ ਜਾਵੇਗੀ। ਇਹ ਪ੍ਰੋਜੈਕਟ ਅਗਲੇ ਸਾਲ ਤੱਕ ਪੂਰਾ ਹੋਣ ਦੀ ਯੋਜਨਾ ਹੈ। ਜ਼ਿਕਰਯੋਗ ਹੈ ਕਿ ਇਸ ਪ੍ਰੋਜੈਕਟ ਰਾਹੀਂ ਸ਼ਾਹ ਨਹਿਰ ਬੈਰਾਜ ਤਲਵਾੜਾ ਤੋਂ ਕਰੀਬ 231 ਕਿਲੋਮੀਟਰ ਲੰਬੀ ਪਾਈਪ ਲਾਈਨ ਵਿਛਾਈ ਜਾਣੀ ਹੈ।

ਜਿੰਪਾ ਨੇ ਦੱਸਿਆ ਕਿ ਇਸ ਪ੍ਰੋਜੈਕਟ (Talwara project) ਦੀ ਕੁੱਲ ਲਾਗਤ 258.73 ਕਰੋੜ ਰੁਪਏ ਹੈ। ਇਸ ਪ੍ਰੋਜੈਕਟ ਦੇ ਮੁਕੰਮਲ ਹੋਣ 'ਤੇ ਕੰਢੀ ਖੇਤਰ ਦੇ ਲੋਕਾਂ ਦੀ ਪੀਣ ਵਾਲੇ ਪਾਣੀ ਦੀ ਸਮੱਸਿਆ ਹੱਲ ਹੋ ਜਾਵੇਗੀ। ਇਸ ਮੌਕੇ ਜਿੰਪਾ ਨੇ ਪ੍ਰੋਜੈਕਟ ਨੂੰ ਸਮੇਂ ਸਿਰ ਮੁਕੰਮਲ ਕਰਨ ਦੇ ਦਿਸ਼ਾ ਨਿਰਦੇਸ਼ ਦਿੱਤੇ ਅਤੇ ਹਦਾਇਤ ਕੀਤੀ ਗਈ ਕਿ ਕੰਮ ਉੱਚ ਪੱਧਰੀ ਮਿਆਰ ਦਾ ਕੀਤਾ ਜਾਵੇ।

ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬੇ ਨੂੰ 'ਰੰਗਲਾ ਪੰਜਾਬ' ਬਣਾਉਣ ਲਈ ਯਤਨਸ਼ੀਲ ਹੈ ਅਤੇ ਇਸ ਮਕਸਦ ਲਈ ਪਿੰਡਾਂ ਨੂੰ ਸਾਰੀਆਂ ਸਹੂਲਤਾਂ ਪਹਿਲ ਦੇ ਆਧਾਰ 'ਤੇ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪਿੰਡਾਂ ਵਿਚ ਜ਼ਮੀਨੀ ਪਾਣੀ ਖਰਾਬ ਹੈ ਜਾਂ ਪੀਣਯੋਗ ਨਹੀਂ ਹੈ ਉਨ੍ਹਾਂ ਪਿੰਡਾਂ ਨੂੰ ਨਹਿਰੀ ਪਾਣੀ ਪ੍ਰੋਜੈਕਟਾਂ ਨਾਲ ਜੋੜਿਆ ਜਾ ਰਿਹਾ ਹੈ। ਇਸ ਮੌਕੇ ਨਿਗਰਾਨ ਇੰਜੀਨੀਅਰ ਵਿਜੈ ਕੁਮਾਰ ਅਤੇ ਕਾਰਜਕਾਰੀ ਇੰਜੀਨੀਅਰ ਅਨੁਜ ਸ਼ਰਮਾ ਤੋਂ ਇਲਾਵਾ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।

The post ਤਲਵਾੜਾ ਪ੍ਰੋਜੈਕਟ ਪੂਰਾ ਹੋਣ ਨਾਲ ਕੰਢੀ ਖੇਤਰ ਦੇ ਪਿੰਡ ਵਾਸੀਆਂ ਦੀ ਪੀਣ ਵਾਲੇ ਪਾਣੀ ਦੀ ਸਮੱਸਿਆ ਹੱਲ ਹੋਵੇਗੀ: ਬ੍ਰਮ ਸ਼ੰਕਰ ਜਿੰਪਾ appeared first on TheUnmute.com - Punjabi News.

Tags:
  • breaking-news
  • news
  • talwara
  • talwara-project
  • talwara-water-project
  • water-issue

ਹਰਿਆਣਾ ਕੌਸ਼ਲ ਰੁਜਗਾਰ ਨਿਗਮ ਰਾਹੀਂ ਵਿਦੇਸ਼ਾਂ 'ਚ ਨੌਕਰੀ ਲਈ ਇਸ਼ਤਿਹਾਰ ਜਾਰੀ

Monday 08 January 2024 12:59 PM UTC+00 | Tags: advertisement-for-jobs breaking-news haryana-government haryana-kaushal-rujgar-nigam jobs jobs-abroad news nwes

ਚੰਡੀਗੜ੍ਹ, 8 ਜਨਵਰੀ 2024: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕੱਚੇ ਕਰਮਚਾਰੀਆਂ ਨੂੰ ਠੇਕੇਦਾਰਾਂ ਦੇ ਚੰਗੁੱਲ ਤੋਂ ਬਚਾਉਣ ਲਈ ਆਉਟਸੋਰਸਿੰਗ ਪੋਲਿਸੀ ਨੂੰ ਤਰਕਸੰਗਤ ਬਣਇਆ ਹੈ। ਕੱਚੇ ਕਰਮਚਾਰੀਆਂ ਨੂੰ ਈਪੀਐਫ ਅੰਸ਼ਦਾਨ ਤੇ ਈਏਸਆਈ ਦੇ ਨਾਂਅ ‘ਤੇ ਠੇਕੇਦਾਰਾਂ ਵੱਲੋਂ ਕੀਤੇ ਜਾ ਰਹੇ ਸ਼ੋਸ਼ਣ ਦੀ ਸ਼ਿਕਾਇਤਾਂ ਨੂੰ ਮੁੱਖ ਮੰਤਰੀ ਨੇ ਗੰਭੀਰਤਾ ਨਾਲ ਲਿਆ ਅਤੇ ਇਸ ਤੋਂ ਰਾਹਤ ਦਿਵਾਉਣ ਲਈ ਉਨ੍ਹਾਂ ਨੇ ਹਰਿਆਣਾ ਕੌਸ਼ਲ ਰੁਜਗਾਰ ਨਿਗਮ ਦਾ ਗਠਨ ਕਰਵਾਇਆ ਹੈ। ਹੁਣ ਮੁੱਖ ਮੰਤਰੀ ਨੇ ਕਬੂਤਰਬਾਜੀ ਅਵੈਧ ਢੰਗ ਤੇ ਡੋਂਕੀ ਦੇ ਰਸਤੇ ਤੋਂ ਨੌਕਰੀ (jobs) ਲਈ ਵਿਦੇਸ਼ਾਂ ਵਿਚ ਜਾਣ ਵਾਲੇ ਨੌਜਵਾਨਾਂ ਦੀ ਸੁੱਧ ਲਈ ਹੈ ਤਾਂ ਜੋ ਹਰਿਆਣਾ ਦੇ ਨੌਜਵਾਨ ਵਿਦੇਸ਼ਾਂ ਵਿਚ ਨਾ ਭਟਕਣ ਅਤੇ ਵੈਧ ਢੰਗ ਨਾਲ ਨੌਕਰੀ ਦੇ ਲਈ ਵਿਦੇਸ਼ਾਂ ਵਿਚ ਜਾਣ।

ਮੁੱਖ ਮੰਤਰੀ ਮੰਨਦੇ ਹਨ ਕਿ ਜਿਨ੍ਹਾਂ ਵਿਭਾਗਾਂ ਵਿਚ ਤੁਰੰਤ ਮੈਨਪਾਵਰ ਦੀ ਜ਼ਰੂਰਤ ਹੈ ਉਸ ਨੂੰ ਪੂਰਾ ਕਰਨ ਲਈ ਹਰਿਆਣਾ ਕੌਸ਼ਲ ਰੁਜਗਾਰ ਨਿਗਮ ਇਕ ਅਹਿਮ ਭੂਮਿਕਾ ਨਿਭਾ ਰਿਹਾ ਹੈ। ਲਗਭਗ 20 ਦਿਨਾਂ ਵਿਚ ਵਿਭਾਗਾਂ ਨੂੰ ਜਰੂਰਤ ਅਨੁਸਾਰ ਕਰਮਚਾਰੀਆਂ ਨੁੰ ਜਾਬ ਆਫਰ ਲੇਟਰ ਜਾਰੀ ਕੀਤੇ ਜਾਂਦੇ ਹਨ ਅਤੇ ਹੁਣ ਵੀ ਨਿਗਮ ਨੇ ਵੱਖ-ਵੱਖ ਵਿਭਾਗਾਂ ਦੇ ਲਈ 28 ਗਰੁੱਪਸ ਦੇ ਲਈ ਬਿਨੈ ਮੰਗੇ ਹਨ ਜਿਨ੍ਹਾਂ ਵਿਚ ਵਿਧੀ ਗਰੈਜੂਏਟ ਤੋਂ ਲੈ ਕੇ ਹਿੰਦੀ ਲਿਖਣ ਤੇ ਪੜਨ ਵਾਲੇ ਪੜੇ-ਲਿਖੇ ਵੀ 14 ਜਨਵਰੀ, 2024 ਤਕ ਬਿਨੈ ਕਰ ਸਕਦੇ ਹਨ।

ਸੂਬਾ ਸਰਕਾਰ ਨੇ ਹਰਿਆਣਾ ਕੌਸ਼ਲ ਰੁਜਗਾਰ ਨਿਗਮ ਰਾਹੀਂ ਫਿਨਲੈਂਡ, ਉਜਬੇਕੀਸਤਾਨ, ਜਾਪਾਨਾ , ਯੂਕੇ, ਯੂਏਟੀ, ਸਾਊਦੀ ਅਰਬ ਅਤੇ ਇਜਰਾਇਲ ਵਿਚ 41 ਸ਼੍ਰੇਣੀਆਂ ਦੀ ਨੋਕਰੀਆਂ (jobs)  ਲਈ ਬਿਨੈ ਮੰਗੇ ਹਨ। ਇਛੁੱਕ ਨੌਜਵਾਨਾਂ ਦੇ ਕੋਲ 10 ਜਨਵਰੀ, 2024 ਤੱਕ ਬਿਨੈ ਕਰਨ ਦਾ ਇਹ ਆਖੀਰੀ ਮੌਕਾ ਹੈ। ਸੰਯੁਕਤ ਅਰਬ ਅਮੀਰਾਤ, ਸਾਊਦੀ ਅਰਬ, ਅਬੂ ਧਾਬੀ ਵਿਚ ਹੈਵੀ ਡਿਊਟੀ ਡਰਾਈਵਰ, ਲਾਇਟ ਵਹੀਕਲ ਡਰਾਈਵਰ, ਇਲੈਕਟ੍ਰੀਸ਼ਿਅਨ, ਪਲੰਬਰ, ਮੇਸਨ, ਕਾਰਪੇਂਟਰ ਤੇ ਕੰਸਟ੍ਰਕਸ਼ਨ, ਵਰਕਸ ਨਾਲ ਜੁੜੇ ਕੰਮ ਲਈ ਬਿਨੈ ਕੀਤਾ ਜਾ ਸਕਦਾੇ ਹਨ। ਇਸੀ ਤਰ੍ਹਾ, ਇਜਰਾਇਲ ਲਈ 10,000 ਮਜਦੂਰ, ਯੂਕੇ ਵਿਚ ਕੈਮਬ੍ਰਿਜ ਯੂਨੀਵਰਸਿਟੀ ਹਸਪਤਾਲ ਲਈ 50 ਸਟਾਫ ਨਰਸ ਅਤੇ ਦੁਬਈ ਵਿਚ 50 ਬਊਂਸਰਾਂ (ਸੁਰੱਖਿਆ ਗਾਰਡ) ਦੀ ਭਰਤੀ ਲਈ ਵੀ ਬਿਨੈ ਕੀਤਾ ਜਾ ਸਕਦੇ ਹਨ।

ਇਸ ਤੋਂ ਇਲਾਵਾ, ਯੂਕੇ ਵਿਚ ਨਰਸ ਦੇ ਲਈ ਵੀ 2500 ਅਹੁਦਿਆ ਦੀ ਮੰਗ ਹੈ। ਇਸ ਦੇ £26,000 – £29,000/ਸਾਲ (ਲਗਭਗ 27.6 ਲੱਖ ਰੁਪਏ ਤੋਂ 30.7 ਲੱਖ ਰੁਪਏ) ਅਤੇ ਉਜਬੇਕੀਸਤਾਨ ਵਿਚ ਹਿੰਦੀ, ਅੰਗ੍ਰੇਜੀ ਅਤੇ ਰੂਸੀ ਭਾਸ਼ਾ ਦੇ ਗਿਆਨ ਵਾਲੇ ਟ੍ਰਾਂਸਲੇਟਰਸ ਦੇ ਲਈ 1,000 ਡੋਲਰ/ਮਹੀਨਾ (83,243 ਰੁਪਏ) ‘ਤੇ ਵੀ ਉਮੀਦਵਾਰਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।

ਹਰਿਆਣਾ ਸਰਕਾਰ ਵੱਲੋਂ ਨੌਜੁਆਨਾਂ ਨੂੰ ਰੁਜਗਾਰ ਮੁਹੱਈਆਂ ਕਰਵਾਉਣ ਲਈ ਯਤਨ ਕੀਤੇ ਜਾ ਰਹੇ ਹਨ। ਪਿਛਲੇ ਸਾਲਾਂ ਵਿਚ ਹਰਿਆਣਾ ਲੋਕ ਸੇਵਾ ਆਯੋਗ ਅਤੇ ਹਰਿਆਣਾ ਕਰਮਚਾਰੀ ਚੋਣ ਕਮਿਸ਼ਨ ਰਾਹੀਂ 1 ਲੱਖ 10 ਹਜਾਰ ਨੌਕਰੀਆਂ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ, 60 ਹਜਾਰ ਨੌਕਰੀਆਂ ਪਾਇਪਲਾਇਨ ਵਿਚ ਹਨ। ਇੰਨ੍ਹਾਂ ਹੀ ਨਹੀਂ ਪਹਿਲਾਂ ਤੋਂ ਠੇਕਾ ਆਧਾਰ ‘ਤੇ ਕੰਮ ਕਰ ਰਹੇ 1.08 ਲੱਖ ਤੋਂ ਵੱਧ ਮੈਨਪਾਵਰ ਨੂੰ ਹਰਿਆਣਾ ਕੌਸ਼ਲ ਰੁਜਗਾਰ ਨਿਗਮ ਵਿਚ ਸਮਾਯੋਜਿ ਐਡਜਸਟ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਠੇਕਾ ਆਧਾਰ ‘ਤੇ 17,785 ਨਵੇਂ ਕਰਮਚਾਰੀ ਭ+ਤੀ ਕੀਤੇ ਗਏ ਹਨ।

ਮੁੱਖ ਮੰਤਰੀ ਮਨੋਹਰ ਲਾਲ ਦਾ ਮੰਨਣਾ ਹੈ ਕਿ ਹਰਿਆਣਾ ਦੇ ਨੌਜਵਾਨਾਂ ਦਾ ਕਿਸੇ ਵੀ ਪੱਧਰ ‘ਤੇ ਸੋਸ਼ਣ ਨਾ ਹੋਵੇ ਅਤੇ ਨੌਜਵਾਨ ਗਲਤ ਏਜੰਟਾਂ ਦੇ ਗੱਲਾਂ ਵਿਚ ਨਾ ਆਉਣ, ਇਸ ਲਈ ਸਰਕਾਰ ਨੇ ਹਰਿਆਣਾ ਕੌਸ਼ਲ ਰੁਜਗਾਰ ਨਿਗਮ ਬਣਾਇਆ ਹੈ। ਇਸ ਤੋਂ ਇਲਾਵਾ, ਵਿਦੇਸ਼ ਸਹਿਯੋਗ ਵਿਭਾਗ ਦਾ ਵੀ ਗਠਨ ਕੀਤਾ ਗਿਆ ਹੈ, ਜੋ ਵਿਦੇਸ਼ੀ ਨਿਵੇਸ਼ਕਾਂ ਨੂੰ ਹਰਿਆਣਾ ਵਿਚ ਖਿੱਚਣ ਅਤੇ ਨੌਜਵਾਨਾਂ ਦੇ ਲਈ ਵਿਦੇਸ਼ਾਂ ਵਿਚ ਬੇਰੁਜਗਾਰ ਦੇ ਮੌਕੇ ਤਲਾਸ਼ਨ ਲਈ ਲਗਾਤਾਰ ਕੰਮ ਕਰ ਰਿਹਾ ਹੈ।

The post ਹਰਿਆਣਾ ਕੌਸ਼ਲ ਰੁਜਗਾਰ ਨਿਗਮ ਰਾਹੀਂ ਵਿਦੇਸ਼ਾਂ ‘ਚ ਨੌਕਰੀ ਲਈ ਇਸ਼ਤਿਹਾਰ ਜਾਰੀ appeared first on TheUnmute.com - Punjabi News.

Tags:
  • advertisement-for-jobs
  • breaking-news
  • haryana-government
  • haryana-kaushal-rujgar-nigam
  • jobs
  • jobs-abroad
  • news
  • nwes

ਨਵੀਂ ਸਿੱਖਿਆ ਨੀਤੀ ਹਰਿਆਣਾ 'ਚ 2025 ਤੱਕ ਪੂਰੀ ਤਰ੍ਹਾ ਨਾਲ ਲਾਗੂ ਕਰ ਦਿੱਤੀ ਜਾਵੇਗੀ: ਮੂਲਚੰਦ ਸ਼ਰਮਾ

Monday 08 January 2024 01:12 PM UTC+00 | Tags: breaking-news education-policy haryana-education-system haryana-news mulchand-sharma new-education-policy news

ਚੰਡੀਗੜ੍ਹ, 8 ਜਨਵਰੀ 2024: ਹਰਿਆਣਾ ਦੇ ਟ੍ਰਾਂਸਪੋਰਟ ਅਤੇ ਉੱਚੇਰੀ ਸਿਖਿਆ ਮੰਤਰੀ ਮੂਲਚੰਦ ਸ਼ਰਮਾ ਨੇ ਟ੍ਰਾਂਸਲੇਸ਼ਨਲ ਸਿਹਤ ਵਿਗਿਆਨ ਅਤੇ ਤਕਨਾਲੋਜੀ ਸੰਸਥਾ (ਟੀਐਚਐਸਟੀਆਈ) ਵਿਚ 17 ਜਨਵਰੀ ਤੋਂ 20 ਜਨਵਰੀ ਤਕ ਪ੍ਰਬੰਧਿਤ ਹੋਣ ਵਾਲੇ ਇੰਟਰਨੈਸ਼ਨਲ ਸਾਇੰਸ ਫੈਸਟੀਵਲ ਅੱਜ ਸਮਾਗਮ ਦਾ ਕਰਟਨ ਰੇਜਰ ਜਾਰੀ ਕੀਤਾ ਅਤੇ ਸੰਸਥਾਨ ਵਿਚ ਮੌਜੂਦ ਨੌਜਵਾਨ ਵਿਗਿਆਨਕਾਂ ਨੁੰ ਸੰਬੋਧਿਤ ਕੀਤਾ। ਇਸ ਮੌਕੇ ‘ਤੇ ਉਨ੍ਹਾਂ ਨੇ ਬ੍ਰੋਸਰ ਦਾ ਵੀ ਉਦਘਾਟਨ ਕੀਤਾ।

ਉਨ੍ਹਾਂ ਨੇ ਕਿਹਾ ਕਿ ਇਸ ਮਹੋਤਸਵ ਦਾ ਉਦੇਸ਼ ਭਾਰਤ ਵਿਚ ਵਿਗਿਆਨ, ਤਕਨਾਲੋਜੀ ਅਤੇ ਇਨੋਵੇਸ਼ਨ ਦੇ ਖੇਤਰ ਵਿਚ ਉਪਲਬਧੀਆਂ ਦੀ ਇਕ ਵਿਸਤਾਰ ਲੜੀ ਦਾ ਜਸ਼ਨ ਮਨਾਉਣਾ ਅਤੇ ਉਜਾਗਰ ਕਰਨਾ ਹੈ। ਆਈਆਈਐਸਐਫ 2023 ਦਾ ਵਿਸ਼ਾ ਅਮ੍ਰਿਤਕਾਲ ਵਿਚ ਵਿਗਿਆਨ ਅਤੇ ਤਕਨਾਲੋਜੀ ਪਬਲਿਕ ਆਊਟਰੀਚ ਹੈ।

ਮੂਲਚੰਦ ਸ਼ਰਮਾ ਨੇ ਆਈਆਈਐਸਐਫ 2023 ਦੇ ਪ੍ਰਬੰਧ ਸਥਾਨ ਵਜੋ ਫਰੀਦਾਬਾਦ ਨੂੰ ਚੁਣੇ ਜਾਣ ‘ਤੇ ਖੁਸ਼ੀ ਪ੍ਰਗਟਾਈ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰਬੰਧ ਨਾਲ ਵੱਡੀ ਗਿਣਤੀ ਵਿਚ ਫਰੀਦਾਬਾਦ ਅਤੇ ਹਰਿਆਣਾ ਦੇ ਹੋਰ ਜਿਲ੍ਹਿਆਂ ਦੇ ਸਕੂਲੀ ਬੱਚਿਆਂ ਨੂੰ ਸਾਇੰਸ ਅਤੇ ਤਕਨਾੋਲਜੀ ਦਾ ਲਾਭ ਮਿਲੇਗਾ। ਉਨ੍ਹਾਂ ਨੇ ਪ੍ਰਬੰਧ ਸਥਾਨ ਨੂੰ ਵਿਕਸਿਤ ਕਰਨ ਵਿਚ ਕੀਤੇ ਗਏ ਜਬਰਦਸਤ ਕੰਮ ਲਈ ਆਈਆਈਐਸਐਫ 2023 ਦੇ ਪ੍ਰਬੰਧਕਾਂ ਨੂੰ ਵਧਾਈ ਅਤੇ ਆਈਆਈਐਸਐਫ 2023 ਨੂੰ ਇਕ ਸ਼ਾਨਦਾਰ ਸਫਲਤਾ ਬਨਾਉਣ ਵਿਚ ਸਰਕਾਰ ਵੱਲੋਂ ਸਾਰੇ ਸਹਿਯੋਗ ਦਾ ਵਾਦਾ ਕੀਤਾ।

ਕੈਬਨਿਟ ਮੰਤਰੀ ਨੇ ਕਿਹਾ ਕਿ ਫਰੀਦਾਬਾਦ ਦੇਸ਼ ਅਤੇ ਦੁਨੀਆ ਵਿਚ ਅਤੇ ਏਸ਼ਿਆ ਦੀ ਸੱਭ ਤੋਂ ਵੱਡੀ ਉਦਯੋਗਿਕ ਨਗਰੀ ਵਜੋ ਜਾਣਿਆ ਜਾਂਦਾ ਹੈ। ਇੱਥੇ ਸੂਈ ਤੋਂ ਲੈ ਕੇ ਹਵਾਈ ਜਹਾਜ ਅਤੇ ਚੰਦਰਯਾਨ ਤਕ ਬਣਾਏ ਜਾਂਦੇ ਹਨ। ਵਿਸ਼ਵ ਵਿਚ ਉਦਯੋਗਿਕ ਖੇਤਰ ਵਿਚ ਫਰੀਦਾਬਾਦ ਦੀ ਸੱਤ ਕੰਪਨੀਆਂ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਇਸੀ ਕਾਰਨ ਨਾਲ ਫਰੀਦਾਬਾਦ ਉਦਯੋਗਿਕ ਨਗਰੀ ਦੇ ਖੇਤਰ ਵਿਚ ਏਸ਼ੀਆ ਵਿਚ ਇਹ ਮੁਕਾਮ ਹੈ।

ਮੂਲਚੰਦ ਸ਼ਰਮਾ ਨੇ ਕਿਹਾ ਕਿ ਸਾਇੰਸ ਫੇਸਟੀਵਲ ਮਹਾਕੁੰਭ ਵਿਚ ਜੋ ਵੀ ਜਿਮੇਵਾਰੀ ਹਰਿਆਣਾ ਸਰਕਾਰ ਨੂੰ 17 ਤੋਂ 20 ਜਨਵਰੀ ਤਕ ਮਿਲੇਗੀ ਉਸ ਨੂੰ ਹਰ ਸੰਭਵ ਰੂਪ ਨਾਲ ਪੂਰਾ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਹਿੰਦੂਸਤਾਨ ਦਾ ਵਿਗਿਆਨਕ ਵਿਸ਼ਵ ਵਿਚ ਆਪਣਾ ਲੋਹਾ ਮਨਵਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਆਧੁਨਿਕ ਯੁੱਗ ਵਿਚ ਇਲੌਕਟ੍ਰੀਕਲ ਬੱਸ , ਸੋਲਰ ਟਿਯੂਬਵੈਲ ਅਤੇ ਖੇਤੀ ਵੀ ਸਾਇੰਸ ਨਾਲ ਕੀਤੀ ਜਾ ਰਹੀ ਹੈ। ਇਸ ਵਿਚ ਸਾਇੰਸ ਦਾ ਵੱਡਾ ਯੋਗਦਾਨ ਹੈ। ਆਉਣ ਵਾਲੇ ਸਮੇਂ ਵਿਚ ਵਿਗਿਆਨਕ ਹੋਰ ਵੀ ਖੋਜ ਕਰਣਗੇ।

ਨਵੀਂ ਸਿੱਖਿਆ ਨੀਤੀ ‘ਤੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਦੇਸ਼ ਅਤੇ ਸੂਬੇ ਵਿਚ ਜੋ ਨਵੀਂ ਸਿਖਿਆ ਨੀਤੀ ਸਰਕਾਰ ਵੱਲੋਂ ਲਾਗੂ ਕੀਤੀ ਜਾ ਰਹੀ ਹੈ, ਉਸ ਵਿਚ ਸਿੱਖਿਆ ਲੈਣ ਵਾਲੇ ਬੱਚੇ ਨੌਕਰੀ ਲੈਣ ਵਾਲੇ ਨਹੀਂ , ਨੌਕਰੀ ਦੇਣ ਵਾਲੇ ਬਣਨਗੇ । ਸਿੱਖਿਆ ਨੂੰ ਰੁਜ਼ਗਾਰ ਪੂਰਕ ਸਿੱਖਿਆ ਬਣਾਇਆ ਜਾ ਰਿਹਾ ਹੈ। ਨਵੀਂ ਸਿੱਖਿਆ ਨੀਤੀ ਸੂਬੇ ਵਿਚ 2025 ਤੱਕ ਪੂਰੀ ਤਰ੍ਹਾ ਨਾਲ ਲਾਗੂ ਕਰ ਦਿੱਤੀ ਜਾਵੇਗੀ। ਦੇਸ਼ ਅਤੇ ਸੂਬੇ ਵਿਚ ਨਵੀਂ ਸਿੱਖਿਆ ਨੀਤੀ ਦੇ ਜਰੀਏ ਯੂਨੀਵਰਸਿਟੀ, ਸਾਇੰਸ ਐਂਡ ਤਕਨਾਲੋਜੀ ਵਿਚ ਬਦਲਾਅ ਲਿਆਉਣ ਦਾ ਕੰਮ ਕੀਤਾ ਜਾ ਰਿਹਾ ਹੈ।

ਭਾਰਤ ਸਰਕਾਰ ਦੀ ਸਾਇੰਸ ਐਂਡ ਤਕਨਾਲੋਜੀ ਵਿਭਾਗ ਦੀ ਜੁਆਇੰਟ ਸੈਕਰੇਟਰੀ ਏ ਧਨਲਛਮੀ ਨੇ ਆਪਣੇ ਸੰਬੋਧਨ ਵਿਚ ਆਈਆਈਐਸਐਫ 2023 ਲਈ ਸਥਾਨ ਦੇ ਨਿਰਮਾਣ ਵਿਚ ਹੋਈ ਗਤੀ ਅਤੇ ਪ੍ਰਗਤੀ ਦੀ ਸ਼ਲਾਘਾ ਕੀਤੀ। ਇਸ ਤੋਂ ਇਲਾਵਾ, ਵਿਗਿਆਨ ਭਾਂਰਤੀ/ਸਾਇੰਸ ਐਂਡ ਤਕਨਾਲੋਜੀ ਦੇ ਭਾਰਤ ਸਰਕਾਰ ਦੇ ਸਕੱਤਰ ਸ਼ਿਵਕੁਮਾਰ ਸ਼ਰਮਾ, ਸੰਸਥਾਨ ਦੇ ਡਾਇਰੈਕਟਰ ਡਾ. ਜੇਯੰਤ ਭੱਟਾਚਾਰਿਆ ਨੇ ਵੀ ਪ੍ਰੋਗ੍ਰਾਮ ਨੂੰ ਸੰਬੋਧਿਤ ਕੀਤਾ। ਇਸ ਮੌਕੇ ‘ਤੇ ਐਚਐਸਵੀਪੀ ਪ੍ਰਸ਼ਾਸਕ ਡਾ. ਗਾਰਿਮਾ ਮਿੱਤਲ, ਐਸਡੀਐਮ ਬੜਖਲ ਅਮਿਤ ਮਾਨ ਸਮੇਤ ਹੋਰ ਅਧਿਕਾਰੀ ਅਤੇ ਵਿਗਿਆਨਕ ਅਤੇ ਮਾਣਯੋਗ ਨਾਗਰਿਕ ਮੌਜੂਦ ਰਹੇ।

The post ਨਵੀਂ ਸਿੱਖਿਆ ਨੀਤੀ ਹਰਿਆਣਾ ‘ਚ 2025 ਤੱਕ ਪੂਰੀ ਤਰ੍ਹਾ ਨਾਲ ਲਾਗੂ ਕਰ ਦਿੱਤੀ ਜਾਵੇਗੀ: ਮੂਲਚੰਦ ਸ਼ਰਮਾ appeared first on TheUnmute.com - Punjabi News.

Tags:
  • breaking-news
  • education-policy
  • haryana-education-system
  • haryana-news
  • mulchand-sharma
  • new-education-policy
  • news

ਚੰਡੀਗੜ੍ਹ, 8 ਜਨਵਰੀ 2024: ਹਰਿਆਣਾ ਦੇ ਊਰਜਾ ਮੰਤਰੀ ਰਣਜੀਤ ਸਿੰਘ ਨੇ ਸੋਮਵਾਰ ਨੂੰ ਜ਼ਿਲ੍ਹਾ ਸਿਰਸਾ ਦੇ ਪਿੰਡ ਪੰਨੀਵਾਲਾ ਮੋਟਾ ਵਿਚ ਪ੍ਰਬੰਧਿਤ ਆਂਗਣਵਾੜੀ (Anganwadi) ਵਰਕਰ ਸਨਮਾਨ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਮੌਕੇ ‘ਤੇ ਉਨ੍ਹਾਂ ਨੇ ਕਬੀਰ ਧਰਮਸ਼ਾਲਾ ਨਵੇਂ ਨਿਰਮਾਣਤ ਭਵਨ ਦਾ ਉਦਘਾਟਨ ਕਰ ਗ੍ਰਾਮੀਣਾਂ ਨੂੰ ਸਮਰਪਿਤ ਕੀਤਾ। ਪ੍ਰੋਗ੍ਰਾਮ ਵਿਚ ਪਿੰਡ ਦੀ ਆਂਗਣਵਾੜੀ ਵਰਕਸ ਤੇ ਹੈਲਪਰ ਨੂੰ ਸਨਮਾਨਿਤ ਕੀਤਾ।

ਰਣਜੀਤ ਸਿੰਘ ਨੇ ਕਿਹਾ ਕਿ ਮਹਿਲਾਵਾਂ ਦੇ ਉਥਾਨ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਪ੍ਰਧਾਨ ਮੰਤਰੀ ਮਾਤਰਤਵ ਵੰਦਨਾ ਯੋਜਨਾ ਵਰਗੀ ਭਲਾਈਕਾਰੀ ਯੋਜਨਾਵਾਂ ਲਾਗੂ ਕੀਤੀ ਜਾ ਰਹੀਆਂ ਹਨ। ਮੁੱਖ ਮੰਤਰੀ ਮਨੋਹਰ ਲਾਲ ਵੀ ਸੂਬੇ ਵਿਚ ਦਲਿਤ, ਪਿਛੜੇ ਤੇ ਵਾਂਝੇ ਸਮਾਜ ਦੇ ਲਈ ਅੰਤੋਂਦੇਯ ਦੀ ਭਵਾਨਾ ਦੇ ਨਾਲ ਕੰਮ ਕਰ ਰਹੇ ਹਨ। ਪਰਿਵਾਰ ਪਹਿਚਾਣ ਪੱਤਰ ਰਾਹੀਂ ਗਰੀਬਾਂ ਨੂੰ ਅਨੇਕਾਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਆਨਲਾਇਨ ਸਰਵਿਸ ਨਾਲ ਸੱਭ ਤੋਂ ਵੱਧ ਗਰੀਬਾਂ ਨੂੰ ਫਾਇਦਾ ਪਹੁੰਚ ਰਿਹਾ ਹੈ, ਉਨ੍ਹਾਂ ਨੇ ਘਰ ਬੈਠੇ ਹੀ ਰਾਸ਼ਨ ਕਾਰਡ, ਪੈਂਸ਼ਨ ਆਦਿ ਲਾਭ ਮਿਲ ਰਹੇ ਹਨ।

ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਭ੍ਰਿਸ਼ਟਾਚਾਰ ‘ਤੇ ਰੋਕ ਲਗਾਉਣ ਦੇ ਕੰਮ ਕੀਤੇ ਹਨ ਅਤੇ ਪੂਰੇ ਸੂਬੇ ਵਿਚ ਬਿਨ੍ਹਾਂ ਭੇਦਭਾਵ ਦੇ ਵਿਕਾਸ ਕੰਮ ਕਰਵਾਏ ਜਾ ਰਹੇ ਹਨ। ਸ਼ਹਿਰਾਂ ਦੀ ਤਰਜ ‘ਤੇ ਪਿੰਡਾਂ ਵਿਚ ਵੀ ਵਿਕਾਸ ਕੰਮ ਕਰਵਾਏ ਜਾ ਰਹੇ ਹਨ। ਗਰੀਬ ਦਾ ਅਧਿਕਾਰ ਗਰੀਬ ਨੂੰ ਹੀ ਮਿਲੇ, ਇਸ ਦੇ ਤਮਾਮ ਯਤਲ ਕੀਤੇ ਜਾ ਰਹੇ ਹਨ। ਆਯੂਸ਼ਮਾਨ ਭਾਰਤ ਯੋਜਨਾ ਰਾਹੀਂ ਜਰੂਰਤਮੰਦ ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਸ ਮੌਕੇ ‘ਤੇ ਕਈ ਹੋਰ ਮਹਿਮਾਨ ਮੌਜੂਦ ਰਹੇ।

The post ਊਰਜਾ ਮੰਤਰੀ ਰਣਜੀਤ ਸਿੰਘ ਵੱਲੋਂ ਸਿਰਸਾ ਦੇ ਪਿੰਡ ਪੰਨੀਵਾਲਾ ਮੋਟਾ ‘ਚ ਆਂਗਣਵਾੜੀ ਵਰਕਰ ਸਨਮਾਨ ਸਮਾਗਮ ‘ਚ ਸ਼ਿਰਕਤ appeared first on TheUnmute.com - Punjabi News.

Tags:
  • anganwadi
  • anganwadi-worker
  • breaking-news
  • energy-minister-ranjit-singh
  • news
  • panniwala-mota
  • ranjit-singh
  • sirsa

ਸਕੂਲ ਸਿੱਖਿਆ ਵਿਭਾਗ ਨੇ ਸੂਬੇ ਭਰ 'ਚ ਸਕੂਲ ਪ੍ਰਬੰਧਨ ਕਮੇਟੀ ਦੇ ਮੈਂਬਰਾਂ ਨੂੰ ਦਿੱਤੀ ਸਿਖਲਾਈ

Monday 08 January 2024 01:28 PM UTC+00 | Tags: breaking-news harjot-singh-bains news punjab-school punjab-school-education-departmen school school-education-department school-management school-management-committee smc

ਚੰਡੀਗੜ੍ਹ, 8 ਜਨਵਰੀ 2024: ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਸਕੱਤਰ ਕਮਲ ਕਿਸ਼ੋਰ ਯਾਦਵ ਦੀ ਅਗਵਾਈ ਹੇਠ ਸਕੂਲ (School) ਮੈਨੇਜਮੈਂਟ ਕਮੇਟੀ (ਐੱਸ.ਐੱਮ.ਸੀ.) ਦੇ ਮੈਂਬਰਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ। ਇਹ ਸਿਖਲਾਈ ਸੂਬੇ ਦੇ 117 ਸਕੂਲ ਆਫ਼ ਐਮੀਨੈਂਸ, 10 ਮੈਰੀਟੋਰੀਅਸ ਸਕੂਲਾਂ ਅਤੇ 8 ਸੀਨੀਅਰ ਸੈਕੰਡਰੀ ਗਰਲਜ਼ ਸਕੂਲਾਂ ਦੇ ਐਸ.ਐਮ.ਸੀਜ਼ ਲਈ ਹੈ ਅਤੇ ਇਹ ਅੱਜ (8 ਜਨਵਰੀ) ਤੋਂ ਸ਼ੁਰੂ ਹੋ ਕੇ 12 ਜਨਵਰੀ ਤੱਕ ਚੱਲੇਗੀ।

ਇਹ ਸਮਰੱਥਾ-ਨਿਰਮਾਣ ਸੈਸ਼ਨ 145 ਸਕੂਲਾਂ ਵਿੱਚ 600 ਤੋਂ ਵੱਧ ਐੱਸ.ਐੱਮ.ਸੀਜ਼. ਮੈਂਬਰਾਂ ਲਈ ਕਰਵਾਏ ਜਾਣਗੇ। ਇਹ ਸੂਬੇ ਭਰ ਦੇ 2.8 ਲੱਖ ਐੱਸ.ਐੱਮ.ਸੀ. ਮੈਂਬਰਾਂ ਦੀ ਸਿਖਲਾਈ ਪ੍ਰਦਾਨ ਕਰੇਗਾ। ਇਹਨਾਂ ਸੈਸ਼ਨਾਂ ਦਾ ਉਦੇਸ਼ ਐੱਸ.ਐੱਮ.ਸੀ. ਮੈਂਬਰਾਂ ਨੂੰ ਸਕੂਲ ਦੀ ਸਹਾਇਤਾ ਕਰਨ ਲਈ ਸਕੂਲ ਦੀਆਂ ਲੋੜਾਂ ਦੀ ਪਛਾਣ ਕਰਕੇ ਹੱਲ ਕਰਨ ਵਿੱਚ ਉਹਨਾਂ ਦੀਆਂ ਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ ਵੱਲ ਧਿਆਨ ਦੇਣਾ ਹੈ।

ਇਸ ਪਹਿਲਕਦਮੀ ਦਾ ਉਦੇਸ਼ ਐੱਸ.ਐੱਮ.ਸੀਜ਼. ਵਿੱਚ ਜ਼ਿੰਮੇਵਾਰੀ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨਾ ਅਤੇ ਸਕੂਲਾਂ ਵਿੱਚ ਸਕੀਮਾਂ ਦੇ ਲਾਗੂ ਕਰਨ ਵਿੱਚ ਸਹਾਇਤਾ ਕਰਨਾ ਹੈ। ਇੱਕ ਨਵੀਨਤਾਕਾਰੀ ਕਦਮ ਵਿੱਚ, ਸਕੂਲ ਸਿੱਖਿਆ ਵਿਭਾਗ ਨੇ ਐੱਸ.ਐੱਮ.ਸੀਜ਼. ਮੈਂਬਰਾਂ ਲਈ ਇੱਕ ਦਸਤਾਵੇਜ਼ੀ ਅਤੇ ਇੱਕ ਕਿਤਾਬਚਾ ਤਿਆਰ ਕੀਤਾ ਹੈ, ਜਿਸਦੀ ਵਰਤੋਂ ਇੱਕ ਸਿਖਲਾਈ ਸਰੋਤ ਵਜੋਂ ਕੀਤੀ ਜਾਵੇਗੀ।

ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਲਿਆਉਣ ਲਈ, ਮਾਪੇ ਅਤੇ ਕਮਿਊਨਿਟੀ ਮੈਂਬਰ ਐੱਸ.ਐੱਮ.ਸੀਜ਼. ਦਾ ਹਿੱਸਾ ਬਣ ਕੇ ਆਪਣੇ ਬੱਚੇ ਅਤੇ ਸਕੂਲ (School) ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਬਿਹਤਰੀਨ ਤਬਦੀਲੀਆਂ ਕਰਨ ਲਈ ਸਿਰਫ਼ ਇੱਕ ਜਾਗਰੂਕ ਐੱਸ.ਐੱਮ.ਸੀ. ਹੀ ਸਕੂਲ ਨਾਲ ਭਾਈਵਾਲੀ ਵਿੱਚ ਸਰਗਰਮੀ ਨਾਲ ਹਿੱਸਾ ਲੈ ਸਕਦਾ ਹੈ। ਐੱਸ.ਐੱਮ.ਸੀਜ਼. ਦੁਆਰਾ ਸਕੂਲਾਂ (School) ਅਤੇ ਭਾਈਚਾਰਿਆਂ ਨੂੰ ਨੇੜੇ ਲਿਆਉਣਾ ਅਤੇ ਉਹਨਾਂ ਨੂੰ ਹਿੱਸਾ ਲੈਣ ਲਈ ਉਤਸ਼ਾਹਿਤ ਕਰਨਾ ਇੱਕ ਮੁਸ਼ਕਲ ਕੰਮ ਹੋ ਸਕਦਾ ਹੈ- ਜਿਸ ਲਈ ਸੂਝ ਅਤੇ ਪਹਿਲਕਦਮੀ ਦੀ ਲੋੜ ਹੁੰਦੀ ਹੈ। ਇਸ ਐੱਸ.ਐੱਮ.ਸੀਜ਼. ਸਮਰੱਥਾ-ਨਿਰਮਾਣ ਪਹਿਲਕਦਮੀ ਦੇ ਮਾਧਿਅਮ ਨਾਲ, ਸਕੂਲ ਸਿੱਖਿਆ ਵਿਭਾਗ, ਪੰਜਾਬ ਨੇ ਸਕੂਲਾਂ ਅਤੇ ਭਾਈਚਾਰਿਆਂ ਦਰਮਿਆਨ ਭਾਈਵਾਲੀ ਨੂੰ ਉਤਸ਼ਾਹਿਤ ਕਰਨ ਲਈ ਅਨੇਕਾਂ ਕਦਮ ਚੁੱਕੇ ਹਨ।

ਸਕੂਲੀ ਸਿੱਖਿਆ ਦੀ ਕਾਇਆ ਕਲਪ ਕਰਨ ਵਾਲਾ ਪੰਜਾਬ ਮਾਡਲ ਵਿਕਾਸ ਵਿੱਚ ਦੂਰਅੰਦੇਸ਼ੀ ਅਤੇ ਅਗਵਾਈ ਦੀ ਮਿਸਾਲ ਮੰਨਿਆ ਜਾ ਰਿਹਾ ਹੈ। ਹਾਲ ਹੀ ਦੇ ਸਮੇਂ ਵਿੱਚ, ਪੰਜਾਬ ਦੇ ਸਰਕਾਰੀ ਸਕੂਲਾਂ ਨੇ ਨੈਸ਼ਨਲ ਅਚੀਵਮੈਂਟ ਸਰਵੇ ਦੇ ਰਾਜ-ਵਾਰ ਮੁਲਾਂਕਣ ਵਿੱਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਦਿਖਾਇਆ ਹੈ। ਸਕੂਲ ਆਫ਼ ਐਮੀਨੈਂਸ ਦੀ ਸਥਾਪਨਾ, ਮਿਸ਼ਨ 100%, ਮਿਸ਼ਨ ਸਕਸ਼ਮ, ਮਿਸ਼ਨ ਸਮਰਾਥ ਅਤੇ ਐਜੂਸੈਟ ਵਰਗੀਆਂ ਪਹਿਲਕਦਮੀਆਂ ਨੇ ਪੰਜਾਬ ਵਿੱਚ ਸਕੂਲੀ ਸਿੱਖਿਆ ਦੇ ਸੁਧਾਰ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ।

ਮਾਪਿਆਂ ਅਤੇ ਭਾਈਚਾਰੇ ਨਾਲ ਮਜ਼ਬੂਤ ਸਬੰਧ ਸਥਾਪਤ ਕਰਨਾ ਪੰਜਾਬ ਸਰਕਾਰ ਦੇ ਤਰਜੀਹੀ ਪਹਿਲੂਆਂ ਵਿੱਚੋਂ ਇੱਕ ਹੈ। ਇਸ ਸਬੰਧੀ ਸਕੂਲ ਸਿੱਖਿਆ ਵਿਭਾਗ, ਪੰਜਾਬ ਨੇ ਮਈ 2023 ਵਿੱਚ ਮੈਗਾ ਪੀ.ਟੀ.ਐਮ. ਅਤੇ ਇੱਕ ਰਾਜ ਵਿਆਪੀ ਸਕੂਲ ਪ੍ਰਬੰਧਨ ਕਮੇਟੀ (ਐਸ.ਐਮ.ਸੀ.) ਗਠਨ ਪ੍ਰਕਿਰਿਆ ਵਰਗੀਆਂ ਪਹਿਲਕਦਮੀਆਂ ਕੀਤੀਆਂ, ਜਿਸ ਵਿੱਚ ਸੂਬੇ ਦੇ ਲਗਭਗ 19000 ਸਰਕਾਰੀ ਸਕੂਲਾਂ ਵਿੱਚ ਐੱਸ.ਐੱਮ.ਸੀਜ਼. ਦਾ ਗਠਨ ਕੀਤਾ ਗਿਆ। ਇਸ ਪ੍ਰਕਿਰਿਆ ਦੌਰਾਨ ਇੱਕ ਇਤਿਹਾਸਕ ਕਦਮ ਵਿੱਚ, ਸਕੂਲ ਸਿੱਖਿਆ ਵਿਭਾਗ, ਪੰਜਾਬ ਨੇ ਸੂਬਾ ਭਰ ਦੀਆਂ ਸਾਰੀਆਂ ਐੱਸ.ਐੱਮ.ਸੀਜ਼. ਵਿੱਚ ਇੱਕ ਵਿਦਿਆਰਥੀ ਨੂੰ ਸ਼ਾਮਲ ਕਰਨਾ ਲਾਜ਼ਮੀ ਕੀਤਾ ਹੈ।

ਚਰਚਿਲ ਕੁਮਾਰ, ਆਈ.ਐਫ.ਐਸ. ਵਿਸ਼ੇਸ਼ ਸਕੱਤਰ, ਸਕੂਲ ਸਿੱਖਿਆ ਨੇ ਕਿਹਾ ਕਿ ਸਿੱਖਿਆ ਦਾ ਅਧਿਕਾਰ (ਆਰ.ਟੀ.ਈ.) ਐਕਟ ਦੀ ਧਾਰਾ 21 ਤਹਿਤ ਦੇਸ਼ ਭਰ ਦੇ ਹਰ ਸਰਕਾਰੀ ਸਕੂਲ ਵਿੱਚ ਸਕੂਲ ਪ੍ਰਬੰਧਨ ਕਮੇਟੀਆਂ (ਐਸ.ਐਮ.ਸੀਜ਼.) ਦਾ ਗਠਨ ਲਾਜ਼ਮੀ ਹੈ। ਐਸ.ਐਮ.ਸੀਜ਼. ਮਾਪਿਆਂ, ਵਿਦਿਆਰਥੀਆਂ, ਅਧਿਆਪਕਾਂ, ਸਕੂਲ ਮੁਖੀਆਂ ਅਤੇ ਸਥਾਨਕ ਸਰਕਾਰਾਂ ਦੇ ਪ੍ਰਤੀਨਿਧੀਆਂ ਲਈ ਇਕੱਠੇ ਹੋਣ ਅਤੇ ਸਕੂਲ ਦੇ ਵਿਕਾਸ ਸਬੰਧੀ ਮੁੱਦਿਆਂ ‘ਤੇ ਕੰਮ ਕਰਨ ਲਈ ਇੱਕ ਪਲੇਟਫਾਰਮ ਹਨ।

The post ਸਕੂਲ ਸਿੱਖਿਆ ਵਿਭਾਗ ਨੇ ਸੂਬੇ ਭਰ ‘ਚ ਸਕੂਲ ਪ੍ਰਬੰਧਨ ਕਮੇਟੀ ਦੇ ਮੈਂਬਰਾਂ ਨੂੰ ਦਿੱਤੀ ਸਿਖਲਾਈ appeared first on TheUnmute.com - Punjabi News.

Tags:
  • breaking-news
  • harjot-singh-bains
  • news
  • punjab-school
  • punjab-school-education-departmen
  • school
  • school-education-department
  • school-management
  • school-management-committee
  • smc

Bangladesh: ਪੰਜਵੀਂ ਵਾਰ ਲਗਤਾਰ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਬਣੀ ਸ਼ੇਖ ਹਸੀਨਾ

Monday 08 January 2024 01:35 PM UTC+00 | Tags: bangladesh bangladesh-election bangladesh-pm bangladesh-pm-sheikh-hasina breaking-news news pm-sheikh-hasina sheikh-hasina

ਚੰਡੀਗੜ੍ਹ, 8 ਜਨਵਰੀ 2024: ਬੰਗਲਾਦੇਸ਼ ਦੀਆਂ ਆਮ ਚੋਣਾਂ 2024 ਵਿੱਚ ਅਵਾਮੀ ਲੀਗ ਨੂੰ ਵੱਡੀ ਕਾਮਯਾਬੀ ਮਿਲੀ ਹੈ। ਸ਼ੇਖ ਹਸੀਨਾ (Sheikh Hasina) ਰਿਕਾਰਡ ਪੰਜਵੀਂ ਵਾਰ ਪ੍ਰਧਾਨ ਮੰਤਰੀ ਬਣੀ ਹੈ। ਚੋਣ ਜਿੱਤ ਤੋਂ ਬਾਅਦ ਉਨ੍ਹਾਂ ਕਿਹਾ ਕਿ ਭਾਰਤ ਬੰਗਲਾਦੇਸ਼ ਦਾ 'ਮਹਾਨ ਮਿੱਤਰ' ਹੈ। ਜਿਕਰਯੋਗ ਹੈ ਕਿ 76 ਸਾਲਾ ਸ਼ੇਖ ਹਸੀਨਾ 2009 ਤੋਂ ਲਗਾਤਾਰ ਪ੍ਰਧਾਨ ਮੰਤਰੀ ਦੇ ਅਹੁਦੇ ‘ਤੇ ਕਾਬਜ਼ ਹਨ। ਸ਼ੇਖ ਹਸੀਨਾ ਦੀ ਪਾਰਟੀ ਅਵਾਮੀ ਲੀਗ ਨੇ ਐਤਵਾਰ ਨੂੰ ਹੋਈਆਂ ਇਕਤਰਫਾ ਚੋਣਾਂ ਵਿਚ ਭਾਰੀ ਬਹੁਮਤ ਹਾਸਲ ਕੀਤਾ। ਪੂਰੀ ਦੁਨੀਆ ਦੀਆਂ ਨਜ਼ਰਾਂ ਦੱਖਣੀ ਏਸ਼ੀਆਈ ਦੇਸ਼ ਬੰਗਲਾਦੇਸ਼ ਦੀਆਂ ਆਮ ਚੋਣਾਂ ‘ਤੇ ਟਿਕੀਆਂ ਹੋਈਆਂ ਹਨ। ਹਾਲਾਂਕਿ, ਬਹੁਤ ਘੱਟ ਮਤਦਾਨ ਹੋਇਆ।

ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਆਮ ਚੋਣਾਂ ਵਿੱਚ ਵੱਡੀ ਜਿੱਤ ਤੋਂ ਬਾਅਦ ਕਿਹਾ, ਭਾਰਤ ਨੇ 1971 ਵਿੱਚ ਅਤੇ 1975 ਵਿੱਚ ਵੀ ਸਾਡਾ ਸਮਰਥਨ ਕੀਤਾ ਸੀ। ਪਰਿਵਾਰਕ ਮੈਂਬਰਾਂ ਦੇ ਕਤਲ ਤੋਂ ਛੇ ਸਾਲ ਬਾਅਦ, ਭਾਰਤ ਨੇ ਮੈਨੂੰ, ਮੇਰੀ ਭੈਣ ਅਤੇ ਮੇਰੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਪਨਾਹ ਦਿੱਤੀ। ਉਨ੍ਹਾਂ ਕਿਹਾ, ‘ਅਸੀਂ ਭਾਰਤ ਨੂੰ ਆਪਣਾ ਗੁਆਂਢੀ ਮੰਨਦੇ ਹਾਂ। ਸਾਡੇ ਵਿਚਕਾਰ ਬਹੁਤ ਸਾਰੀਆਂ ਸਮੱਸਿਆਵਾਂ ਸਨ ਪਰ ਅਸੀਂ ਉਨ੍ਹਾਂ ਨੂੰ ਦੋ-ਪੱਖੀ ਤਰੀਕੇ ਨਾਲ ਹੱਲ ਕੀਤਾ। ਭਾਰਤ ਨਾਲ ਸਾਡੇ ਸਬੰਧ ਸ਼ਾਨਦਾਰ ਹਨ। ਹਸੀਨਾ ਨੇ ਕਿਹਾ, ਬੰਗਲਾਦੇਸ਼ ਦੇ ਹਰ ਦੇਸ਼ ਨਾਲ ਚੰਗੇ ਸਬੰਧ ਹਨ ਕਿਉਂਕਿ ਇਹ ਸਾਡਾ ਆਦਰਸ਼ ਹੈ।

ਚੋਣ ਜਿੱਤ ਤੋਂ ਬਾਅਦ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਨਿਵਾਸ ਗਣਭਵਨ ‘ਚ ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ (Sheikh Hasina) ਨੇ ਕਿਹਾ, ‘ਸੁਭਾਅ ਤੋਂ ਸਾਡੇ ਲੋਕ ਬਹੁਤ ਹੁਸ਼ਿਆਰ ਹਨ।’ ਉਨ੍ਹਾਂ ਕਿਹਾ ਕਿ ਸਰਕਾਰ ਆਪਣੀ ਨੌਜਵਾਨ ਪੀੜ੍ਹੀ ਨੂੰ ਭਵਿੱਖ ਲਈ ਸਿਖਲਾਈ ਦੇਣਾ ਚਾਹੁੰਦੀ ਹੈ। ਸਾਡਾ ਟੀਚਾ 2041 ਤੱਕ ਦੇਸ਼ ਦਾ ਵਿਕਾਸ ਕਰਨਾ ਹੈ। ਉਨ੍ਹਾਂ ਕਿਹਾ ਕਿ ਸਮਾਰਟ ਆਬਾਦੀ, ਸਮਾਰਟ ਸਰਕਾਰ, ਸਮਾਰਟ ਆਰਥਿਕਤਾ ਅਤੇ ਸਮਾਰਟ ਸਮਾਜ ਅਵਾਮੀ ਲੀਗ ਸਰਕਾਰ ਦੇ ਮੁੱਖ ਉਦੇਸ਼ ਹਨ।

The post Bangladesh: ਪੰਜਵੀਂ ਵਾਰ ਲਗਤਾਰ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਬਣੀ ਸ਼ੇਖ ਹਸੀਨਾ appeared first on TheUnmute.com - Punjabi News.

Tags:
  • bangladesh
  • bangladesh-election
  • bangladesh-pm
  • bangladesh-pm-sheikh-hasina
  • breaking-news
  • news
  • pm-sheikh-hasina
  • sheikh-hasina

ਡਿਪਟੀ CM ਦੁਸ਼ਯੰਤ ਚੌਟਾਲਾ ਨੇ 40 ਫਾਇਰ ਬ੍ਰਿਗੇਡ ਬਾਇਕ ਨੂੰ ਹਰੀ ਝੰਡੀ ਦਿਖਾ ਕੇ ਪੰਚਕੂਲਾ ਤੋਂ ਕੀਤਾ ਰਵਾਨਾ

Monday 08 January 2024 01:40 PM UTC+00 | Tags: 40-fire-brigade-bikes breaking-news deputy-cm-dushyant-chautala dushyant-chautala haryana-news news panchkula the-unmute-breaking-news

ਚੰਡੀਗੜ੍ਹ, 8 ਜਨਵਰੀ 2024: ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ (Dushyant Chautala) ਨੇ ਅੱਜ ਪੰਚਕੂਲਾ ਦੇ ਲੋਕ ਨਿਰਮਾਣ ਵਿਭਾਗ ਰੇਸਟ ਹਾਊਸ ਤੋਂ ਸੱਤ ਜ਼ਿਲ੍ਹਿਆਂ ਦੇ 40 ਫਾਇਰ ਬ੍ਰਿਗ੍ਰੇਡ ਬਾਇਕ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਬਾਕੀ 60 ਬਾਇਕ ਵੀ ਜਲਦੀ ਹੀ ਬਾਕੀ ਜਿਲ੍ਹਿਆਂ ਨੂੰ ਸੌਂਪ ਦਿੱਤੇ ਜਾਣਗੇ। ਹੀਰੋ ਮੋਟਰ ਕਾਰਪੋਰੇਸ਼ਨ ਵੱਲੋਂ ਕਾਰਪੋਰੇਟ ਸੋਸ਼ਲ ਰਿਸਪਾਂਸੀਬਿਲਿਟੀ (ਸੀਏਸਆਰ) ਤਹਿਤ ਦਿੱਤੀ ਗਈ ਹੈ। ਇਸ ਮੌਕੇ ‘ਤੇ ਡਿਪਟੀ ਮੁੱਖ ਮੰਤਰੀ ਨੂੰ ਫਾਇਰ ਤੇ ਐਮਰਜੈਂਸੀ ਸਰਵਿਸ ਦੇ ਡਾਇਰੈਕਟਰ ਜਨਰਲ ਡਾ. ਯਸ਼ਪਾਲ ਸਿੰਘ ਨੇ ਵਿਸਤਾਰ ਨਾਲ ਵਿਭਾਗ ਦੇ ਕੰਮਾਂ ਅਤੇ ਸਮਸਿਆਵਾਂ ਦੀ ਜਾਣਕਾਰੀ ਦਿੱਤੀ।

ਹਰਿਆਣਾਂ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ (Dushyant Chautala) ਨੇ ਕਰਨਾਲ, ਪਾਣੀਪਤ, ਕੁਰੂਕਸ਼ੇਤਰ, ਪੰਚਕੂਲਾ, ਅੰਬਾਲਾ, ਯਮੁਨਾਨਗਰ, ਜੀਂਦ ਅਤੇ ਹੈਂਡ ਕੁਆਟਰ ਤੋਂ ਆਏ ਹੋਏ ਫਾਇਰ ਅਧਿਕਾਰੀਆਂ ਤੋਂ ਡਾਇਰ ਤੇ ਐਮਰਜੈਂਸੀ ਦੀ ਸਥਿਤੀ ਨਾਲ ਨਜਿਠਣ ਅਤੇ ਸਿਸਟਮ ਨੂੰ ਹੋਰ ਬਿਹਤਰ ਕਰਨ ਲਈ ਚਰਚਾ ਵੀ ਕੀਤੀ ਅਤੇ ਉਨ੍ਹਾਂ ਤੋਂ ਸੁਝਾਅ ਵੀ ਲਏ ਗਏ। ਉਨ੍ਹਾਂ ਨੇ ਫਾਇਰ ਅਧਿਕਾਰੀਆਂ ਵੱਲੋਂ ਪੇਸ਼ ਕੀਤੀ ਗਈ ਮੰਗਾਂ ਨੂੰ ਜਲਦੀ ਹੀ ਪੂਰਾ ਕਰਨ ਦਾ ਭਰੋਸਾ ਦਿੱਤਾ।

ਡਿਪਟੀ ਸੀਐੱਮ ਨੇ ਅਧਿਕਾਰੀਆਂ ਨੂੰ ਆਪਣੇ ਸਬੰਧਿਤ ਖੇਤਰ ਵਿਚ ਗੰਭੀਰਤਾ ਨਾਲ ਕੰਮ ਕਰਨ ਅਤੇ ਫਾਇਰ ਵਿਭਾਗ ਦੇ ਮੁਤਾਬਕ ਫਾਇਰ ਸਿਸਟਮ ਨੂੰ ਦਰੁਸਤ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਅਧਿਕਾਰੀਆਂ ਨੁੰ ਜਿਲ੍ਹਾ ਵਿਚ ਵਿਦਿਅਕ ਸੰਸਥਾਨ, ਯੂਨੀਵਰਸਿਟੀ, ਕਾਲਜ, ਪੈਟਰੋਲ , ਉਦਯੋਗ, ਮੈਰਿਜ ਪੈਲੇਸ ਹਾਲ ਦਾ ਨਿਰੀਖਣ ਕਰਨ ਅਤੇ ਫਾਇਰ ਸਿਸਟਮ ਨੂੰ ਚੈਕ ਕਰਨ ਦੇ ਨਿਰਦੇਸ਼ ਦਿੱਤੇ।

ਦੁਸ਼ਯੰਤ ਚੌਟਾਲਾ ਨੇ ਸਾਰੇ ਜਿਲ੍ਹਿਆਂ ਵਿਚ ਵੱਡੀ ਤੇ ਛੋਟੀ ਉਦਯੋਗਿਕ ਇਕਾਈਆਂ ਦੇ ਵੀ ਫਾਇਰ ਸਿਸਟਮ ਚੈਕ ਕਰਨ ਦੇ ਨਿਰਦੇਸ਼ ਦਿੱਤੇ ਅਤੇ ਜਿਨ੍ਹਾਂ ਉਦਯੋਗਿਕ ਇਕਾਈਆਂ ਦੇ ਫਾਇਰ ਸਿਸਟਮ ਖਰਾਬ ਹਨ, ਉਨ੍ਹਾਂ ਨੇ ਫਾਇਰ ਅਧਿਕਾਰੀਆਂ ਨੂੰ ਨਿਰੀਖਣ ਕਰ ਠੀਕ ਕਰਵਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਅਗਲੇ 30 ਦਿਨ ਦੇ ਨੋਟਿਸ ਦੇ ਬਾਵਜੂਦ ਵੀ ਕੋਈ ਸੰਸਥਾਨ ਆਪਣੇ ਫਾਇਰ ਸਿਸਟਮ ਨੂੰ ਫਾਇਰ ਵਿਭਾਗ ਦੇ ਮੁਤਾਬਕ ਦਰੁਸਤ ਕਨਾ ਕਰਨ ਤਾਂ ਉਸ ਦੇ ਖਿਲਾਫ ਕਾਰਵਾਈ ਅਮਲ ਵਿਚ ਲਿਆਈ ਜਾਵੇ।

ਡਿਪਟੀ ਸੀਐੱਮ ਨੇ ਫਾਇਰ ਤੇ ਐਮਰਜੈਂਸੀ ਸਰਵਿਸ ਦੇ ਡਾਇਰੈਕਟਰ ਜਨਰਲ ਨੂੰ ਵਿਭਾਗ ਦੀ ਜਰਜਰ ਪਈ ਇਮਾਰਤਾਂ ਦਾ ਏਸਟੀਮੇਟ ਬਣਾ ਕੇ ਉਨ੍ਹਾਂ ਦੇ ਸਾਹਮਣੇ ਪੇਸ਼ ਕਰਨ ਨੂੰ ਕਿਹਾ। ਤਾਂ ਜੋ ਉਨ੍ਹਾਂ ਇਮਾਰਤਾਂ ਦੀ ਮੁਰੰਮਤ ਕਰਵਾਈ ਜਾ ਸਕੇ। ਉਨ੍ਹਾਂ ਨੇ ਸਾਰੇ ਜਿਲ੍ਹਿਆਂ ਦੇ ਲਈ 25 ਲਾਲ ਬੋਲੇਰਾਂ ਖਰੀਦਣ ਦੇ ਵੀ ਨਿਰਦੇਸ਼ ਦਿੱਤੇ ਤਾਂ ਜੋ ਸਮੇਂ ‘ਤੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਪਹੁੰਚ ਕੇ ਕਿਸੇ ਅਣਹੋਨੀ ਘਟਨਾ ਨੂੰ ਹੋਣ ਤੋਂ ਰੋਕ ਸਕਣ।

The post ਡਿਪਟੀ CM ਦੁਸ਼ਯੰਤ ਚੌਟਾਲਾ ਨੇ 40 ਫਾਇਰ ਬ੍ਰਿਗੇਡ ਬਾਇਕ ਨੂੰ ਹਰੀ ਝੰਡੀ ਦਿਖਾ ਕੇ ਪੰਚਕੂਲਾ ਤੋਂ ਕੀਤਾ ਰਵਾਨਾ appeared first on TheUnmute.com - Punjabi News.

Tags:
  • 40-fire-brigade-bikes
  • breaking-news
  • deputy-cm-dushyant-chautala
  • dushyant-chautala
  • haryana-news
  • news
  • panchkula
  • the-unmute-breaking-news

ਚੰਡੀਗੜ੍ਹ, 8 ਜਨਵਰੀ 2024: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਪੰਜਾਬ ਨੂੰ ਨਸ਼ਾ (DRUG) ਮੁਕਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੇ ਹਿੱਸੇ ਵਜੋਂ, ਪੰਜਾਬ ਪੁਲਿਸ ਨੇ ਸੋਮਵਾਰ ਨੂੰ ਨਸ਼ਿਆਂ ਦੀ ਖ਼ਰੀਦ-ਫਰੋਖ਼ਤ ਜਾਂ ਹੋਰ ਗਤੀਵਿਤਧੀਆਂ ਸਬੰਧੀ ਸੰਵੇਦਨਸ਼ੀਲ ਥਾਵਾਂ ਵਿੱਚ ਵੱਡੇ ਪੱਧਰ 'ਤੇ ਰਾਜ ਪੱਧਰੀ ਘੇਰਾਬੰਦੀ ਅਤੇ ਤਲਾਸ਼ੀ ਅਭਿਆਨ (ਕਾਸੋ) ਚਲਾਇਆ। ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਦੇ ਨਿਰਦੇਸ਼ਾਂ 'ਤੇ ਇਹ ਅਭਿਆਨ ਸੂਬੇ ਦੇ ਸਾਰੇ 28 ਪੁਲਿਸ ਜ਼ਿਲਿ੍ਹਆਂ ਵਿੱਚ ਚਲਾਇਆ ਗਿਆ।

ਇਹ ਆਪ੍ਰੇਸ਼ਨ ਸੂਬੇ ਭਰ ਵਿੱਚ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਇੱਕੋ ਸਮੇਂ ਚਲਾਇਆ ਗਿਆ ਅਤੇ ਪੰਜਾਬ ਪੁਲਿਸ ਹੈੱਡਕੁਆਰਟਰ ਦੇ ਸਪੈਸ਼ਲ ਡੀਜੀਪੀ/ਏਡੀਜੀਪੀ/ਆਈਜੀਪੀ/ਡੀਆਈਜੀ ਰੈਂਕ ਦੇ ਅਧਿਕਾਰੀਆਂ ਨੂੰ ਹਰੇਕ ਪੁਲਿਸ ਜ਼ਿਲ੍ਹੇ ਵਿੱਚ ਨਿੱਜੀ ਤੌਰ 'ਤੇ ਕਾਰਵਾਈ ਦੀ ਨਿਗਰਾਨੀ ਕਰਨ ਲਈ ਤਾਇਨਾਤ ਕੀਤਾ ਗਿਆ।

ਸੀਪੀਜ਼/ਐਸਐਸਪੀਜ਼ ਨੂੰ ਕਿਹਾ ਗਿਆ ਕਿ ਉਹ ਪੂਰੀ ਸਾਵਧਾਨੀ ਤੇ ਸਤਰਕਤਾ ਨਾਲ ਯੋਜਨਾ ਬਣਾਉਣ ਲਈ ਆਪੋ-ਆਪਣੇ ਸਬੰਧਤ ਜ਼ਿਲਿ੍ਹਆਂ ਵਿੱਚ ਨਸ਼ੀਲੇ (DRUG) ਪਦਾਰਥਾਂ ਅਤੇ ਮੈਡੀਕਲ ਨਸ਼ੇ ਦੀ ਵਿਕਰੀ ਵਾਲੇ ਪੁਆਇੰਟਾਂ ਜਾਂ ਅਜਿਹੀਆਂ ਥਾਵਾਂ ( ਡਰੱਗ ਹੌਟਸਪੌਟਸ), ਜੋ ਨਸ਼ਾ ਤਸਕਰਾਂ ਦੀਆਂ ਪਨਾਹਗਾਹਾਂ ਹਨ ਅਤੇ ਜਿੱਥੇ ਉਹ ਧੜੱਲੇ ਨਾਲ ਆਪਣੀਆਂ ਨਾਜਾਇਜ਼ ਗਤੀਵਿਧੀਅ ਨੂੰ ਅੰਜਾਮ ਦੇਣ ਲਈ ਸੁਰੱਖਿਅਤ ਹਨ, ਦੀ ਪਛਾਣ ਕਰਨ ਤਾਂ ਜੋ ਭਾਰੀ ਪੁਲਿਸ ਤਾਇਨਾਤੀ ਨਾਲ ਇਸ ਆਪ੍ਰੇਸ਼ਨ ਨੂੰ ਸਫ਼ਲ ਬਣਾਇਅ ਜਾ ਸਕੇ।

ਵਿਸ਼ੇਸ਼ ਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਜਿੰਨ੍ਹਾਂ ਨੇ ਫਤਹਿਗੜ੍ਹ ਸਾਹਿਬ ਵਿਖੇ ਦੀ ਐਸਐਸਪੀ ਰਵਜੋਤ ਕੌਰ ਗਰੇਵਾਲ ਨਾਲ ਇਸ ਆਪ੍ਰੇਸ਼ਨ ਦੀ ਅਗਵਾਈ ਕੀਤੀ, ਨੇ ਕਿਹਾ ਕਿ ਰਾਜ ਸਰਕਾਰ ਨੇ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਤਿੰਨ-ਨੁਕਾਤੀ ਰਣਨੀਤੀ-ਇਨਫੋਰਸਮੈਂਟ, ਰੋਕਥਾਮ ਅਤੇ ਮੁੜ ਵਸੇਬਾ ਲਾਗੂ ਕੀਤੀ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਪੰਜਾਬ ਪੁਲਿਸ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ। ਉਨ੍ਹਾਂ ਹਿਕਾ ਕਿ ਇਸ ਤਰ੍ਹਾਂ ਦੇ ਵੱਡੇ ਪੱਧਰ 'ਤੇ ਅਜਿਹੇ ਕਾਸੋ ਆਪ੍ਰੇਸ਼ਨ ਨਾ ਸਿਰਫ਼ ਸਮਾਜ ਵਿਰੋਧੀ ਤੱਤਾਂ ਵਿੱਚ ਖ਼ੌਫ ਪੈਦਾ ਕਰਨ ਵਿੱਚ ਮਦਦ ਕਰਦੇ ਹਨ, ਸਗੋਂ ਲੋਕਾਂ ਦਾ ਭਰੋਸਾ ਵਧਾਉਂਦੇ ਹਨ ਅਤੇ ਖੇਤਰ ਵਿੱਚ ਪੁਲਿਸ ਦੀ ਮੌਜੂਦਗੀ ਨੂੰ ਵੀ ਵਧਾਉਂਦੇ ਹਨ।

ਸਪੈਸ਼ਲ ਡੀਜੀਪੀ ਨੇ ਦੱਸਿਆ ਕਿ 9000 ਤੋਂ ਵੱਧ ਪੁਲਿਸ ਕਰਮੀਆਂ ਦੀ ਨਫ਼ਰੀ ਵਾਲੀਆਂ 600 ਤੋਂ ਵੱਧ ਪੁਲਿਸ ਟੀਮਾਂ ਨੇ 268 ਡਰੱਗ ਹੌਟਸਪੌਟਸ ਦੀ ਘੇਰਾਬੰਦੀ ਕੀਤੀ ਅਤੇ 5505 ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਲਈ। ਆਪਰੇਸ਼ਨ ਦੌਰਾਨ, ਪੁਲਿਸ ਨੇ 202 ਐਫਆਈਆਰ ਦਰਜ ਕਰਕੇ 48 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਤੋਂ ਇਲਾਵਾ 21 ਭਗੌੜੇ ਅਪਰਾਧੀਆਂ (ਪੀਓ) ਨੂੰ ਵੀ ਹਿਰਾਸਤ ਵਿੱਚ ਲਿਆ।

ਇਸ ਸਬੰਧੀ ਨਤੀਜੇ ਸਾਂਝੇ ਕਰਦਿਆਂ ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਪੁਲਿਸ ਟੀਮਾਂ ਨੇ 1.9 ਕਿਲੋ ਹੈਰੋਇਨ, 6.80 ਲੱਖ ਰੁਪਏ ਦੀ ਡਰੱਗ ਮਨੀ, 1.1 ਕਿਲੋ ਅਫੀਮ, 87.5 ਕਿਲੋ ਭੁੱਕੀ, 10125 ਨਸ਼ੀਲੀਆਂ ਗੋਲੀਆਂ, 18 ਟੀਕੇ, 885 ਲੀਟਰ ਨਜਾਇਜ਼ ਸ਼ਰਾਬ ਅਤੇ 12350 ਲੀਟਰ ਲਾਹਣ ਦੀ ਬਰਾਮਦਗੀ ਤੋਂ ਇਲਾਵਾ 16 ਮੋਟਰਸਾਈਕਲ ਅਤੇ ਇਕ ਕਾਰ ਵੀ ਜ਼ਬਤ ਕੀਤੀ ਹੈ। ਦੱਸਣਯੋਗ ਹੈ ਕਿ ਜ਼ਿਲ੍ਹਾ ਪੁਲਿਸ ਬਲਾਂ ਵੱਲੋਂ ਅੰਕੜਿਆਂ ਦੇ ਵਿਸ਼ਲੇਸ਼ਣ ਰਾਹੀਂ ਨਸ਼ਿਆਂ ਦੇ ਹੌਟਸਪੌਟਸ ਦੀ ਸ਼ਨਾਖਤ ਕਰਨ ਤੋਂ ਬਾਅਦ ਇਹ ਆਪ੍ਰੇਸ਼ਨ ਚਲਾਇਆ ਗਿਆ ।

The post ਨਸ਼ਾ ਤਸਕਰਾਂ ਵਿਰੁੱਧ ਕਾਰਵਾਈ: ਪੰਜਾਬ ਪੁਲਿਸ ਵੱਲੋਂ 202 FIR ਦਰਜ, 1.9 ਕਿੱਲੋ ਹੈਰੋਇਨ, 6.80 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ appeared first on TheUnmute.com - Punjabi News.

Tags:
  • breaking-news
  • drug
  • drug-smugglers
  • heroin
  • latest-news
  • news
  • punjab
  • punjab-police
  • the-unmute-latest-update

ਐੱਸ.ਏ.ਐੱਸ. ਨਗਰ, 8 ਜਨਵਰੀ 2024: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਨਸ਼ਿਆਂ ਦੇ ਖਾਤਮੇ ਲਈ ਵਿੱਢੀ ਮੁਹਿੰਮ ਤਹਿਤ ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਗੌਰਵ ਯਾਦਵ ਦੇ ਹੁਕਮਾਂ ਅਨੁਸਾਰ ਸੀ.ਏ.ਐੱਸ.ਓ.(ਕੌਰਡਨ ਐਂਡ ਸਰਚ ਅਪਰੇਸ਼ਨ) ਤਹਿਤ ਜ਼ਿਲ੍ਹਾ ਐਸ.ਏ.ਐਸ ਨਗਰ (Mohali) ਵਿੱਚ ਸਪੈਸ਼ਲ ਚੈਕਿੰਗ ਵੀ.ਨੀਰਜਾ, ਆਈ.ਪੀ.ਐਸ, ਵਧੀਕ ਡਾਇਰੈਕਟਰ ਜਨਰਲ ਪੁਲਿਸ, ਸਾਇਬਰ ਕ੍ਰਾਇਮ, ਪੰਜਾਬ ਦੀ ਸੁਪਰਵਿਜ਼ਨ ਅਧੀਨ ਕੀਤੀ ਗਈ।

ਇਸ ਬਾਰੇ ਜਾਣਕਾਰੀ ਦਿੰਦਿਆਂ ਡਾ. ਸੰਦੀਪ ਕੁਮਾਰ ਗਰਗ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਜ਼ਿਲ੍ਹਾ ਐਸ.ਏ.ਐਸ ਨਗਰ ਨੇ ਦੱਸਿਆ ਕਿ ਇਸ ਅਪਰੇਸ਼ਨ ਦੌਰਾਨ 02 ਕਪਤਾਨ ਪੁਲਿਸ (ਐਸ.ਪੀ) ਰੈਂਕ ਦੇ ਅਧਿਕਾਰੀ, 06 ਉੱਪ ਕਪਤਾਨ ਪੁਲਿਸ (ਡੀ.ਐਸ.ਪੀ.) ਰੈਂਕ ਦੀ ਅਗਵਾਈ ਹੇਠ 13 ਮੁੱਖ ਅਫਸਰ ਥਾਣਾ ਤੋਂ ਇਲਾਵਾ 06 ਇੰਸਪੈਕਟਰ ਰੈਂਕ ਦੇ ਅਧਿਕਾਰੀ ਸਮੇਤ ਕਰੀਬ 297 ਪੁਲਿਸ ਕਰਮਚਾਰੀਆਂ ਰਾਹੀਂ ਵੱਖ ਵੱਖ ਥਾਵਾਂ ‘ਤੇ ਚੈਕਿੰਗ ਕਰਵਾਈ ਗਈ।

ਇਸ ਤਹਿਤ ਜ਼ਿਲ੍ਹੇ (Mohali) ਵਿੱਚ 21 ਹੌਟਸਪੌਟ ਖੇਤਰਾਂ ਵਿਚ 293 ਸ਼ੱਕੀ ਪੁਰਸ਼ਾਂ ਦੀ ਚੈਕਿੰਗ ਕੀਤੀ ਗਈ ਹੈ ਅਤੇ 03 ਮੋਟਰਸਾਈਕਲ ਰਾਊਂਡ ਅੱਪ ਕੀਤੇ ਗਏ ਹਨ। ਇਸ ਤੋਂ ਇਲਾਵਾ ਵੱਖ ਵੱਖ ਕੇਸ ਦਰਜ ਕਰ ਕੇ ਮੁਲਜ਼ਮਾਂ ਨੂੰ ਗ੍ਰਿਫਤਾਰ ਤੇ ਬਰਾਮਦਗੀ ਕੀਤੀ ਗਈ ਹੈ। ਜਿਨ੍ਹਾਂ ਵਿੱਚ ਮੁਕੱਦਮਾ ਨੰਬਰ: 12 ਮਿਤੀ 08.01.2024 ਅ/ਧ 61 ਐਕਸਾਈਜ਼ ਐਕਟ, ਥਾਣਾ ਜ਼ੀਰਕਪੁਰ, ਐਸ.ਏ.ਐਸ ਨਗਰ ਦਰਜ ਕਰ ਕੇ 02 ਮੁਲਜ਼ਮ ਗ੍ਰਿਫਤਾਰ ਕੀਤੇ ਗਏ ਤੇ 24 ਬੋਤਲਾਂ ਨਜਾਇਜ਼ ਸ਼ਰਾਬ ਅੰਗਰੇਜ਼ੀ ਸਮੇਤ ਇੱਕ ਸੈਂਟਰੋ ਕਾਰ, ਨੰਬਰ: ਐਚ.ਆਰ-03.ਐਫ-0188 ਬਰਾਮਦ ਕੀਤੀ ਗਈ।

ਇਸੇ ਤਰ੍ਹਾਂ ਮੁਕੱਦਮਾ ਨੰਬਰ: 10 ਮਿਤੀ 08.01.2024 ਅ/ਧ ਐਨ.ਡੀ.ਪੀ.ਐਸ ਐਕਟ, ਥਾਣਾ ਸਿਟੀ ਖਰੜ, ਐਸ.ਏ.ਐਸ ਨਗਰ ਦਰਜ ਕਰ ਕੇ 01 ਮੁਲਜ਼ਮ ਗ੍ਰਿਫਤਾਰ ਤੇ 300 ਗ੍ਰਾਮ ਗਾਂਜਾ ਬਰਾਮਦ ਕੀਤਾ ਗਿਆ।

The post ਪੰਜਾਬ ਸਰਕਾਰ ਦੀ ਨਸ਼ਿਆਂ ਖ਼ਿਲਾਫ਼ ਮੁਹਿੰਮ: ਮੋਹਾਲੀ ‘ਚ 21 ਹੌਟਸਪੌਟ ਖੇਤਰਾਂ ‘ਚ ਕੌਰਡਨ ਐਂਡ ਸਰਚ ਅਪਰੇਸ਼ਨ appeared first on TheUnmute.com - Punjabi News.

Tags:
  • breaking-news
  • drugs
  • mohali-police
  • news
  • police-search-operation
  • punjab-police
  • search-operation

ਲੁਧਿਆਣਾ 8 ਜਨਵਰੀ 2024: ਅੱਜ ਪੰਜਾਬ ਦੇ ਖਜ਼ਾਨਾ, ਪਲੈਨਿੰਗ ਐਕਸਾਈਜ਼ ਅਤੇ ਟੈਕਸ਼ੇਸ਼ਨ ਮੰਤਰੀ ਸ. ਹਰਪਾਲ ਸਿੰਘ ਚੀਮਾ (Harpal Singh Cheema) ਨੇ ਪੀ.ਏ.ਯੂ. ਵਿਚ ਖੇਤੀ ਖੋਜਾਂ ਦੀ ਪ੍ਰਮੁੱਖ ਕੜੀ ਵਜੋਂ ਜਾਣੀ ਜਾਣ ਵਾਲੀ ਨਵੀਂ ਵਿਧੀ ਸਪੀਡ ਬਰੀਡਿੰਗ ਖੋਜ ਸਹੂਲਤ ਦਾ ਉਦਘਾਟਨ ਕੀਤਾ | ਇਸ ਮੌਕੇ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਗੁਰੂ ਅੰਗਦ ਦੇਵ ਵੈਨਟਰੀ ਦੇ ਵਾਈਸ ਚਾਂਸਲਰ ਡਾ. ਇੰਦਰਜੀਤ ਸਿੰਘ ਤੋਂ ਇਲਾਵਾ ਗੁਰਪ੍ਰੀਤ ਬੱਸੀ, ਸ. ਦਲਜੀਤ ਸਿੰਘ ਗਰੇਵਾਲ ਅਤੇ ਰਾਜਿੰਦਰਪਾਲ ਕੌਰ ਛੀਨਾ ਮੈਂਬਰਾਨ ਪੰਜਾਬ ਵਿਧਾਨ ਸਭਾ ਵਿਸ਼ੇਸ਼ ਤੌਰ ਤੇ ਮੌਜੂਦ ਰਹੇ|

ਵਿੱਤ ਮੰਤਰੀ ਨੇ ਪੀ.ਏ.ਯੂ. ਵੱਲੋਂ ਖੇਤੀ ਖੇਤਰ ਵਿਚ ਪਾਏ ਯੋਗਦਾਨ ਦੀ ਭਰਪੂਰ ਸ਼ਲਾਘਾ ਕਰਦਿਆਂ ਨਵੀਂ ਬਰੀਡਿੰਗ ਵਿਧੀ ਸਪੀਡ ਬਰੀਡਿੰਗ ਦੀ ਸਿਫਤ ਕੀਤੀ| ਉਹਨਾਂ ਕਿਹਾ ਕਿ ਤੇਜ਼ੀ ਨਾਲ ਫਸਲੀ ਪੀੜ੍ਹੀਆਂ ਦੇ ਚੱਕਰ ਬਾਰੇ ਖੋਜ ਕਰਨ ਦੀ ਇਹ ਤਕਨੀਕ ਫਸਲ ਬਰੀਡੰਗ ਦੇ ਖੇਤਰ ਦਾ ਅਹਿਮ ਯੁੱਗ ਸਾਬਿਤ ਹੋਵੇਗੀ | ਹਰਪਾਲ ਸਿੰਘ ਚੀਮਾ ਨੇ ਐਕਸਲ ਬਰੀਡ ਦੀ ਸਥਾਪਨਾ ਨੂੰ ਪੀ.ਏ.ਯੂ. ਵੱਲੋਂ ਖੋਜ ਅਤੇ ਕਾਢਾਂ ਦੀ ਵਿਰਾਸਤ ਨਾਲ ਜੋੜਿਆ| ਉਹਨਾਂ ਕਿਹਾ ਕਿ ਇਹ ਵਿਧੀ ਸਮੇਂ ਦੀ ਮੰਗ ਅਨੁਸਾਰ ਖੋਜ ਅਤੇ ਲਾਗੂ ਕਰਨ ਦਾ ਹਿੱਸ ਬਣਨੀ ਲਾਜ਼ਮੀ ਹੈ|

ਇਸਦੇ ਨਾਲ ਹੀ ਉਹਨਾਂ ਨੇ ਪੰਜਾਬ ਦੀ ਖੇਤੀ ਨੂੰ ਮੁੜ ਲੀਹੇ ਪਾਉਣ ਲਈ ਖੇਤੀ ਖੋਜੀਆਂ, ਨੀਤੀ ਨਿਰਧਾਰਕਾਂ ਅਤੇ ਕਿਸਾਨੀ ਸਮਾਜ ਨਾਲ ਜੁੜੇ ਲੋਕਾਂ ਨੂੰ ਸਾਂਝੇ ਰੂਪ ਵਿਚ ਕੋਸ਼ਿਸ਼ਾਂ ਕਰਨ ਲਈ ਕਿਹਾ| ਵਿੱਤ ਮੰਤਰੀ ਨੇ ਕਿਸਾਨਾਂ ਤੱਕ ਨਵੀਆਂ ਖੇਤੀ ਸਿਫ਼ਾਰਸ਼ਾਂ ਪਹੁੰਚਾਉਣ ਲਈ ਸ਼ੋਸ਼ਲ ਮੀਡੀਆ ਪਲੇਟਫਾਰਮ ਤੋਂ ਇਲਾਵਾ ਪੀ.ਏ.ਯੂ. ਦੇ ਖੇਤੀ ਸਾਹਿਤ ਨੂੰ ਪੇਂਡੂ ਲਾਇਬ੍ਰੇਰੀਆਂ ਤੱਕ ਪਹੁੰਚਾਉਣ ਦੀ ਲੋੜ ਤੇ ਜ਼ੋਰ ਦਿੱਤਾ|

ਇਸਦੇ ਨਾਲ ਹੀ ਉਹਨਾਂ (Harpal Singh Cheema) ਨੇ ਮੰਡੀ ਨਾਲ ਜੁੜੀਆਂ ਧਿਰਾਂ ਨੂੰ ਜਾਗਰੂਕ ਕਰਨ, ਕਿਸਾਨਾਂ ਨੂੰ ਸਰਕਾਰੀ ਯੋਜਨਾਵਾਂ ਅਤੇ ਕਰਜ਼ਾ ਸਕੀਮਾਂ ਤੋਂ ਜਾਣੂੰ ਕਰਾਉਣਾ ਸਮੇਂ ਦੀ ਭਖਵੀਂ ਲੋੜ ਕਿਹਾ| ਉਹਨਾਂ ਨੇ ਕਿਹਾ ਕਿ ਆਉਂਦੇ ਦੋ-ਤਿੰਨ ਸਾਲਾਂ ਦੌਰਾਨ ਸਰਕਾਰ ਦੀ ਵਿਉਂਤਬੰਦੀ ਹੈ ਕਿ ਪੀ.ਏ.ਯੂ. ਦੇ ਬੁਨਿਆਦੀ ਢਾਂਚੇ ਵਿਚ ਸੁਧਾਰ ਕੀਤਾ ਜਾਵੇ| ਹਰਪਾਲ ਚੀਮਾ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਇਸ ਗੱਲ ਤੋਂ ਭਲੀਭਾਂਤ ਜਾਣੂੰ ਹੈ ਅਤੇ ਇਸ ਗੱਲ ਲਈ ਯੋਜਨਾ ਬਣਾ ਰਹੀ ਹੈ ਕਿ ਪੀ.ਏ.ਯੂ. ਨੂੰ ਖੋਜ ਅਤੇ ਪਸਾਰ ਪੱਖੋਂ ਮਜ਼ਬੂਤ ਕਰਕੇ ਪੰਜਾਬ ਦੇ ਕਿਸਾਨਾਂ ਅਤੇ ਪੰਜਾਬ ਦੀ ਕਿਸਾਨੀ ਦੀ ਬਿਹਤਰੀ ਸੰਭਵ ਹੋ ਸਕੇ|

ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਨਵੀਆਂ ਬਰੀਡਿੰਗ ਸਹੂਲਤਾਂ ਨੂੰ ਖੇਤੀ ਦੇ ਸਫਰ ਦਾ ਮੀਲ ਪੱਥਰ ਕਿਹਾ| ਉਹਨਾਂ ਕਿਹਾ ਕਿ 2050 ਤੱਕ 10 ਬਿਲੀਅਨ ਲੋਕਾਂ ਨੂੰ ਅਨਾਜ ਮੁਹੱਈਆ ਕਰਾਉਣ ਦਾ ਇਹੀ ਸਭ ਤੋਂ ਕਾਰਗਰ ਤਰੀਕਾ ਹੈ| ਉਹਨਾਂ ਨੇ ਐਕਸਲਬਰੀਡ ਨੂੰ ਨਾ ਸਿਰਫ ਨਵੀਂ ਖੋਜ ਤਕਨਾਲੋਜੀ ਕਿਹਾ ਬਲਕਿ ਇਸਨੂੰ ਪੰਜਾਬ ਵਿਚ ਖੇਤੀ ਵਿਭਿੰਨਤਾ ਦੀ ਕੁੰਜੀ ਵੀ ਆਖਿਆ|

ਪੀ.ਏ.ਯੂ. ਦੀਆਂ ਖੋਜ ਗਤੀਵਿਧੀਆਂ ਬਾਰੇ ਗੱਲ ਕਰਦਿਆਂ ਉਹਨਾਂ ਨੇ ਕਿਹਾ ਕਿ ਸਪੀਡ ਬਰੀਡਿੰਗ ਵਿਧੀ ਨੂੰ ਗੰਨਾ, ਆਲੂ ਅਤੇ ਫਲਦਾਰ ਫਸਲਾਂ ਉੱਤੇ ਲਾਗੂ ਕਰਨ ਨਾਲ ਖੇਤੀ ਸੰਭਾਵਨਾਵਾਂ ਵਿਚ ਇਤਿਹਾਸਕ ਮੋੜ ਆਉਣ ਦੀ ਸੰਭਾਵਨਾ ਹੈ| ਉਹਨਾਂ ਨੇ ਸਪੀਡ ਬਰੀਡਿੰਗ ਤਕਨਾਲੋਜੀ ਰਾਹੀਂ ਕਣਕ, ਝੋਨਾ, ਬਰੈਸਿਕਾ, ਮਟਰ ਅਤੇ ਛੋਲਿਆਂ ਉੱਪਰ ਕੀਤੇ ਖੋਜ ਤਜਰਬਿਆਂ ਦੀ ਗੱਲ ਕੀਤੀ| ਉਹਨਾਂ ਕਿਹਾ ਕਿ ਐਕਸਲਬਰੀਡ ਵਿਧੀ ਰਾਹੀਂ ਕਣਕ ਦੀ ਵਾਢੀ 60-65 ਦਿਨਾਂ ਵਿਚ ਹੋ ਸਕੇਗੀ| ਇਸੇ ਤਰ੍ਹਾਂ ਝੋਨਾ, ਬਰੈਸਿਕਾ ਅਤੇ ਮਟਰਾਂ ਵਿਚ ਵੀ ਕਾਸ਼ਤ ਮਿਆਦ ਨੂੰ ਤੇਜ ਕੀਤਾ ਜਾ ਸਕੇਗਾ|

ਇਸ ਤਕਨਾਲੋਜੀ ਰਾਹੀਂ ਨਾ ਸਿਰਫ ਵਾਤਾਵਰਨ ਪੱਖੀ ਕਾਸ਼ਤ ਸੰਭਵ ਹੋਵੇਗੀ ਬਲਕਿ ਪ੍ਰਮੁੱਖ ਫਸਲਾਂ ਦੀਆਂ ਕਿਸਮਾਂ ਦੀ ਕਾਸ਼ਤ ਵਿਚ ਤੇਜੀ ਲਿਆ ਕੇ ਦੁਨੀਆਂ ਭਰ ਦੀ ਭੋਜਨ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇਗਾ| ਇਸਦੇ ਨਾਲ ਹੀ ਵਾਈਸ ਚਾਂਸਲਰ ਨੇ ਯੂਨੀਵਰਸਿਟੀ ਵੱਲੋਂ ਕੀਤੀ ਜਾ ਰਹੀ ਖੋਜ ਦੇ ਹੋਰ ਖੇਤਰਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਵਿਚ ਵਾਤਾਵਰਣ ਪੱਖੀ ਤਕਨੀਕਾਂ, ਜੀਨੋਮ ਸੰਪਾਦਨ, ਬਾਇਓਸੈਂਸਰ, ਸੂਖਮ ਖੇਤੀਬਾੜੀ ਅਤੇ ਮਸਨੂਈ ਬੌਧਿਕਤਾ ਆਦਿ ਪ੍ਰਮੁੱਖ ਹਨ|

ਖੇਤੀ ਬਾਇਓਤਕਨਾਲੋਜੀ ਸਕੂਲ ਦੇ ਨਿਰਦੇਸ਼ਕ ਡਾ. ਪ੍ਰਵੀਨ ਛੁਨੇਜਾ ਨੇ ਸਪੀਡ ਬਰੀਡਿੰਗ ਸਲੂਹਤ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ| ਉਹਨਾਂ ਕਿਹਾ ਕਿ ਭਾਰਤ ਦੇ ਬਾਇਓਤਕਨਾਲੋਜੀ ਵਿਭਾਗ ਦੀ ਇਮਦਾਦ ਨਾਲ ਐਕਸਲਬਰੀਡਿੰਗ 541.87 ਵਰਗ ਮੀਟਰਾਂ ਅਤੇ 8 ਕੰਟਰੋਲਡ ਚੈਂਬਰਾਂ ਵਿਚ ਸਥਾਪਿਤ ਹੈ| ਇਹ ਵਾਤਾਵਰਣ ਦੇ ਪ੍ਰਭਾਵਾਂ ਦੇ ਮੱਦੇਨਜ਼ਰ ਪੂਰੀ ਤਰ੍ਹਾਂ ਸਵੈਚਾਲਿਤ ਪ੍ਰਬੰਧ ਜਿਨ੍ਹਾਂ ਵਿਚ ਰੌਸ਼ਨੀ, ਤਾਪ, ਹੁੰਮਸ ਆਦਿ ਹੈ ਨਾਲ ਲੈਸ ਹੈ|

ਇਸ ਵਿਚ ਫਸਲ ਪੀੜੀਵਾਰ ਚੱਕਰ ਸਲਾਨਾ 5-8 ਚੱਕਰਾਂ ਤੱਕ ਸੰਭਵ ਹਨ| ਇਸ ਵਿਚ 40 ਹਜ਼ਾਰ ਪੌਦਿਆਂ ਉੱਪਰ ਮੁਆਫਕ ਸਥਿਤੀਆਂ ਵਿਚ ਖੋਜ ਕਰਨ ਦੀ ਸਮਰਥਾ ਹੈ| ਉਹਨਾਂ ਨੇ ਐਕਸਲਬਰੀਡ ਨੂੰ ਪੀ.ਏ.ਯੂ. ਵੱਲੋਂ ਕੀਤੀ ਜਾ ਰਹੀ ਖੋਜ ਦਾ ਅਹਿਮ ਅਧਿਆਇ ਕਿਹਾ ਜਿਸ ਨਾਲ ਪੰਜਾਬ ਦੀ ਖੇਤੀ ਵਿਭਿੰਨਤਾ ਨਵੀਂ ਦਿਸ਼ਾ ਵਿਚ ਤੁਰ ਸਕੇਗੀ|

ਯੂਨੀਵਰਸਿਟੀ ਦੇ ਰਜਿਸਟਰਾਰ ਰਿਸ਼ੀਪਾਲ ਸਿੰਘ ਆਈ ਏ ਐੱਸ ਨੇ ਸੰਖੇਪ ਵਿਚ ਸੰਸਥਾ ਦੀ ਅਮੀਰ ਖੇਤੀ ਵਿਰਾਸਤ ਅਤੇ ਹਰੀ ਕ੍ਰਾਂਤੀ ਦੀ ਸਥਾਪਨਾ ਵਿਚ ਭੂਮਿਕਾ ਦਾ ਜ਼ਿਕਰ ਕੀਤਾ| ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਯੂਨੀਵਰਸਿਟੀ ਦੀਆਂ ਖੋਜ ਗਤੀਵਿਧੀਆਂ ਬਾਰੇ ਪੇਸ਼ਕਾਰੀ ਦਿੱਤੀ ਜਿਨ੍ਹਾਂ ਵਿਚ ਫਸਲੀ ਪ੍ਰਬੰਧ, ਭੂਮੀ ਪਰਖ, ਸੁਰੱਖਿਅਤ ਖੇਤੀ, ਖੇਤੀ ਜੰਗਲਾਤ, ਜੈਵ ਖਾਦਾਂ, ਰਸਾਇਣਕ ਰਹਿੰਦ-ਖੂੰਹਦ ਦਾ ਵਿਸ਼ਲੇਸ਼ਣ ਪ੍ਰਮੁੱਖ ਹਨ|

ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਯੂਨੀਵਰਸਿਟੀ ਦੀਆਂ ਪਸਾਰ ਗਤੀਵਿਧੀਆਂ ਬਾਰੇ ਗੱਲ ਕਰਦਿਆਂ ਕ੍ਰਿਸ਼ੀ ਵਿਗਿਆਨ ਕੇਂਦਰਾਂ, ਕਿਸਾਨ ਸਲਾਹ ਸੇਵਾ ਕੇਂਦਰਾਂ ਅਤੇ ਖੇਤਰੀ ਖੋਜ ਕੇਂਦਰਾਂ ਦੇ ਨਾਲ-ਨਾਲ ਪ੍ਰਿੰਟ, ਇਲੈਕਟ੍ਰਾਨਿਕ ਅਤੇ ਸ਼ੋਸ਼ਲ ਮੀਡੀਆ ਰਾਹੀਂ ਕਿਸਾਨਾਂ ਤੱਕ ਪਹੁੰਚ ਦੀ ਗੱਲ ਕੀਤੀ | ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਮਾਨਵਇੰਦਰਾ ਸਿੰਘ ਗਿੱਲ ਨੇ ਯੂਨੀਵਰਸਿਟੀ ਦੇ ਅਕਾਦਮਿਕ ਪ੍ਰੋਗਰਾਮਾਂ ਦੀ ਜਾਣਕਾਰੀ ਦਿੰਦਿਆਂ ਭਵਿੱਖ ਦੀਆਂ ਯੋਜਨਾਵਾਂ ਸਾਂਝੀਆਂ ਕੀਤੀਆਂ|

The post ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ PAU ‘ਚ ਸਪੀਡ ਬਰੀਡਿੰਗ ਖੋਜ ਸਹੂਲਤਾਂ ਦਾ ਉਦਘਾਟਨ appeared first on TheUnmute.com - Punjabi News.

Tags:
  • breaking-news
  • harpal-singh-cheema
  • pau

ਚੰਡੀਗੜ੍ਹ, 08 ਜਨਵਰੀ 2024: ਬੰਗਲਾਦੇਸ਼ (Bangladesh) ਵਿੱਚ ਵਿਰੋਧੀ ਪਾਰਟੀਆਂ ਦੇ ਬਾਈਕਾਟ ਦਰਮਿਆਨ 7 ਜਨਵਰੀ ਨੂੰ ਆਮ ਚੋਣਾਂ ਹੋਈਆਂ। ਇਸ ਦੌਰਾਨ ਬੰਗਲਾਦੇਸ਼ ਦੇ ਕਈ ਇਲਾਕਿਆਂ ‘ਚ ਛਟਪਟੀਆਂ ਘਟਨਾਵਾਂ ਵਾਪਰੀਆਂ। ਬੰਗਲਾਦੇਸ਼ ਦੀਆਂ ਆਮ ਚੋਣਾਂ ਦੇ ਨਤੀਜਿਆਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਮੌਜੂਦਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਪਾਰਟੀ ਅਵਾਮੀ ਲੀਗ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ।

300 ‘ਚੋਂ 299 ਸੀਟਾਂ ‘ਤੇ ਵੋਟਿੰਗ ਹੋਈ, ਜਦਕਿ ਇਕ ਸੀਟ ‘ਤੇ ਉਮੀਦਵਾਰ ਦੀ ਮੌਤ ਤੋਂ ਬਾਅਦ ਚੋਣ ਮੁਲਤਵੀ ਕਰ ਦਿੱਤੀ ਗਈ। ਅਵਾਮੀ ਲੀਗ ਨੇ 299 ਸੀਟਾਂ ‘ਚੋਂ 223 ਸੀਟਾਂ ‘ਤੇ ਇਤਿਹਾਸਕ ਜਿੱਤ ਹਾਸਲ ਕੀਤੀ ਹੈ। ਚੋਣ ਨਤੀਜੇ ਆਉਣ ਤੋਂ ਬਾਅਦ ਪੀਐਮ ਮੋਦੀ ਨੇ ਸ਼ੇਖ ਹਸੀਨਾ ਨੂੰ ਫੋਨ ਕਰਕੇ ਵਧਾਈ ਦਿੱਤੀ।

ਸੋਸ਼ਲ ਮੀਡੀਆ ਐਕਸ ‘ਤੇ ਪੋਸਟ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ, ‘ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਫੋਨ ‘ਤੇ ਗੱਲ ਕੀਤੀ। ਬੰਗਲਾਦੇਸ਼ ਵਿੱਚ ਹੋਈਆਂ ਆਮ ਚੋਣਾਂ ਵਿੱਚ ਲਗਾਤਾਰ ਚੌਥੀ ਵਾਰ ਇਤਿਹਾਸਕ ਜਿੱਤ ਹਾਸਲ ਕਰਨ 'ਤੇ ਉਨ੍ਹਾਂ ਨੂੰ ਵਧਾਈ ਦਿੱਤੀ। ਮੈਂ ਸਫਲ ਚੋਣਾਂ ਲਈ ਬੰਗਲਾਦੇਸ਼ ਦੇ ਲੋਕਾਂ ਨੂੰ ਵੀ ਵਧਾਈ ਦਿੰਦਾ ਹਾਂ। ਅਸੀਂ ਬੰਗਲਾਦੇਸ਼ (Bangladesh)  ਨਾਲ ਆਪਣੀ ਸਥਾਈ ਅਤੇ ਲੋਕ-ਕੇਂਦ੍ਰਿਤ ਭਾਈਵਾਲੀ ਨੂੰ ਮਜ਼ਬੂਤ ​​ਕਰਨ ਲਈ ਵਚਨਬੱਧ ਹਾਂ।

The post PM ਮੋਦੀ ਨੇ ਬੰਗਲਾਦੇਸ਼ ‘ਚ ਸ਼ੇਖ ਹਸੀਨਾ ਦੀ ਪਾਰਟੀ ਦੀ ਜਿੱਤ ‘ਤੇ ਦਿੱਤੀ ਵਧਾਈ appeared first on TheUnmute.com - Punjabi News.

Tags:
  • bangladesh
  • breaking-news
  • latest-news
  • pm-modi
  • sheikh-hasina

DIG ਪਟਿਆਲਾ ਰੇਂਜ ਹਰਚਰਨ ਸਿੰਘ ਭੁੱਲਰ ਨੇ ਮਲੇਰਕੋਟਲਾ ਪੁਲਿਸ ਦੇ ਮਿਸਾਲੀ ਕੰਮ ਦੀ ਕੀਤੀ ਸ਼ਲਾਘਾ

Monday 08 January 2024 03:18 PM UTC+00 | Tags: breaking-news dig-patiala-range harcharan-singh-bhullar malerkotla malerkotla-police patiala patiala-range

ਮਲੇਰਕੋਟਲਾ, 08 ਜਨਵਰੀ 2024: ਇੱਕ ਮਹੱਤਵਪੂਰਨ ਘਟਨਾਕ੍ਰਮ ਵਿੱਚ, ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ (ਡੀਆਈਜੀ) ਪਟਿਆਲਾ (Patiala) ਰੇਂਜ, ਹਰਚਰਨ ਸਿੰਘ ਭੁੱਲਰ ਨੇ ਸੋਮਵਾਰ ਨੂੰ ਸੀਨੀਅਰ ਪੁਲਿਸ ਕਪਤਾਨ (ਐਸਐਸਪੀਜ਼), ਮਲੇਰਕੋਟਲਾ ਨਾਲ ਇੱਕ ਅਹਿਮ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ, ਜਿਸ ਵਿੱਚ ਉਨ੍ਹਾਂ ਦੇ ਅਧਿਕਾਰ ਖੇਤਰਾਂ ਵਿੱਚ ਸੁਰੱਖਿਆ ਦੇ ਸਖ਼ਤ ਕਦਮਾਂ ਦੀ ਲੋੜ ‘ਤੇ ਜ਼ੋਰ ਦਿੱਤਾ ਗਿਆ।

ਐਸ.ਐਸ.ਪੀ ਮਾਲੇਰਕੋਟਲਾ ਹਰਕਮਲ ਪ੍ਰੀਤ ਸਿੰਘ ਖੱਖ ਨੇ ਅਮਨ-ਕਾਨੂੰਨ ਦੀ ਮਜ਼ਬੂਤੀ ਦੀ ਮਹੱਤਤਾ ਨੂੰ ਦਰਸਾਉਂਦੇ ਹੋਏ ਵਿਆਪਕ ਸੁਰੱਖਿਆ ਪ੍ਰਬੰਧਾਂ ਨੂੰ ਲਾਗੂ ਕਰਨ ਦੇ ਨਿਰਦੇਸ਼ ਦਿੱਤੇ। ਮੀਟਿੰਗ ਵਿੱਚ ਪ੍ਰਭਾਵਸ਼ਾਲੀ ਉਪਾਵਾਂ ਲਈ ਰੋਜ਼ਾਨਾ ਮੀਟਿੰਗਾਂ ਸਮੇਤ ਨਾਈਟ ਡੋਮੀਨੇਸ਼ਨ ਡਰਾਈਵ, ਸ਼ਹਿਰ ਦੇ ਐਂਟਰੀ ਪੁਆਇੰਟਾਂ ਦੀ ਰਣਨੀਤਕ ਸੀਲਿੰਗ, ਨਾਕਿਆਂ ‘ਤੇ ਸਖ਼ਤ ਜਾਂਚ ਅਤੇ ਨਿਰੰਤਰ ਨਿਗਰਾਨੀ ਦੇ ਜ਼ਰੂਰੀ ਸੁਭਾਅ ਨੂੰ ਉਜਾਗਰ ਕੀਤਾ ਗਿਆ।

ਡੀ.ਆਈ.ਜੀ. ਭੁੱਲਰ ਨੇ ਮਾਲੇਰਕੋਟਲਾ ਪੁਲਿਸ ਦੇ ਸਮਰਪਣ ਦੀ ਪ੍ਰਸ਼ੰਸਾ ਕਰਦੇ ਹੋਏ ਉਹਨਾਂ ਦੇ ਚੌਕਸੀ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਖਾਸ ਤੌਰ ‘ਤੇ ਭੀੜ-ਭੜੱਕੇ ਵਾਲੇ ਬਾਜ਼ਾਰਾਂ ਨੂੰ ਸੁਰੱਖਿਅਤ ਕਰਨ ‘ਤੇ ਜ਼ੋਰ ਦਿੱਤਾ ਅਤੇ ਪੁਲਿਸ ਸਟੇਸ਼ਨਾਂ, ਪੀ.ਸੀ.ਆਰ., ਅਤੇ ਪੇਂਡੂ ਰੈਪਿਡ ਰਿਸਪਾਂਸ ਟੀਮਾਂ ਤੋਂ ਕਿਸੇ ਵੀ ਰਿਪੋਰਟ ਕੀਤੇ ਗਏ ਅਪਰਾਧ ਜਾਂ ਦੁਰਘਟਨਾ ਲਈ ਤੁਰੰਤ ਜਵਾਬ ਦੇਣ ਦੀ ਅਪੀਲ ਕੀਤੀ।

ਜਨਤਕ ਸ਼ਿਕਾਇਤਾਂ ਨੂੰ ਤੁਰੰਤ ਹੱਲ ਕਰਨ ‘ਤੇ ਡੂੰਘੇ ਧਿਆਨ ਨਾਲ, ਪ੍ਰਮੁੱਖ ਸਥਾਨਾਂ ਲਈ ਵਿਸ਼ੇਸ਼ ਸੁਰੱਖਿਆ ਉਪਾਵਾਂ ਦੀ ਸਲਾਹ ਦਿੱਤੀ ਗਈ ਸੀ। ਡੀ.ਆਈ.ਜੀ.ਭੁੱਲਰ ਨੇ ਸੀਨੀਅਰ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਆਪੋ-ਆਪਣੇ ਖੇਤਰਾਂ ਵਿੱਚ ਨਾਕਿਆਂ ਦੀ ਨਿੱਜੀ ਤੌਰ ‘ਤੇ ਨਿਗਰਾਨੀ ਰੱਖਣ ਅਤੇ ਜ਼ਮਾਨਤ ‘ਤੇ ਚੱਲ ਰਹੇ ਸਮਾਜ ਵਿਰੋਧੀ ਅਨਸਰਾਂ ਅਤੇ ਅਪਰਾਧੀਆਂ ‘ਤੇ ਤਿੱਖੀ ਨਜ਼ਰ ਰੱਖਣ ਲਈ ਚੌਕਸੀ ਹੋਰ ਤੇਜ਼ ਕਰਨ।

ਇਸ ਤੋਂ ਇਲਾਵਾ, ਪੀਸੀਆਰ ਅਤੇ ਰੂਰਲ ਰੈਪਿਡ ਰਿਸਪਾਂਸ ਟੀਮਾਂ ਵੱਲੋਂ ਪੁਲਿਸ ਕਾਰਜਾਂ ਦੀ ਪ੍ਰਭਾਵਸ਼ੀਲਤਾ ਵਿੱਚ ਲੋਕਾਂ ਦੇ ਭਰੋਸੇ ਨੂੰ ਯਕੀਨੀ ਬਣਾਉਣ ਲਈ ਤੇਜ਼ ਜਵਾਬੀ ਵਿਧੀ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ ਗਿਆ। ਡੀਆਈਜੀ ਭੁੱਲਰ ਨੇ ਦੁਹਰਾਇਆ ਕਿ ਡਿਊਟੀ ਵਿੱਚ ਸਮਰਪਣ ਅਤੇ ਕੁਸ਼ਲਤਾ ਸਭ ਤੋਂ ਮਹੱਤਵਪੂਰਨ ਹੈ, ਜਿਸ ਵਿੱਚ ਕਿਸੇ ਵੀ ਕਿਸਮ ਦੀ ਢਿੱਲ ਨੂੰ ਗੈਰਵਾਜਬ ਅਤੇ ਅਣਚਾਹੇ ਸਮਝਿਆ ਜਾਂਦਾ ਹੈ।

ਡੀਆਈਜੀ ਪਟਿਆਲਾ (Patiala) ਰੇਂਜ ਦੁਆਰਾ ਨਿਰਧਾਰਤ ਗਤੀਸ਼ੀਲ ਉਪਾਅ ਮਾਲੇਰਕੋਟਲਾ ਖੇਤਰ ਵਿੱਚ ਜਨਤਕ ਸੁਰੱਖਿਆ ਨੂੰ ਬਣਾਈ ਰੱਖਣ ਅਤੇ ਕਾਨੂੰਨ ਲਾਗੂ ਕਰਨ ਦੇ ਉੱਚੇ ਮਿਆਰਾਂ ਨੂੰ ਬਰਕਰਾਰ ਰੱਖਣ ਦੀ ਵਚਨਬੱਧਤਾ ਨੂੰ ਦਰਸਾਉਂਦੇ ਹਨ।

ਪੁਲਿਸ ਬਲ ਦੇ ਸਹਿਯੋਗੀ ਯਤਨ, ਇਹਨਾਂ ਨਿਰਦੇਸ਼ਾਂ ਦੁਆਰਾ ਸੇਧਿਤ, ਸੁਰੱਖਿਆ ਨੂੰ ਵਧਾਉਣਾ ਅਤੇ ਭਾਈਚਾਰੇ ਦੇ ਅੰਦਰ ਵਿਸ਼ਵਾਸ ਦੀ ਭਾਵਨਾ ਨੂੰ ਵਧਾਉਣਾ ਹੈ।

The post DIG ਪਟਿਆਲਾ ਰੇਂਜ ਹਰਚਰਨ ਸਿੰਘ ਭੁੱਲਰ ਨੇ ਮਲੇਰਕੋਟਲਾ ਪੁਲਿਸ ਦੇ ਮਿਸਾਲੀ ਕੰਮ ਦੀ ਕੀਤੀ ਸ਼ਲਾਘਾ appeared first on TheUnmute.com - Punjabi News.

Tags:
  • breaking-news
  • dig-patiala-range
  • harcharan-singh-bhullar
  • malerkotla
  • malerkotla-police
  • patiala
  • patiala-range

ਪੰਜਾਬ ਦੇ ਮੁਹੱਲਾ ਕਲੀਨਿਕਾਂ ਦੀ ਹੋਵੇ ਸੀਬੀਆਈ ਜਾਂਚ: ਤਰੁਣ ਚੁੱਘ

Monday 08 January 2024 03:22 PM UTC+00 | Tags: aam-aadmi-mohalla-clinics chief-minister-bhagwant-mann cm-bhagwant-mann latest-news mohalla-clinics punjab-congress punjab-government tarun-chugh the-unmute-punjabi-news

ਨਵਾਂਸ਼ਹਿਰ 08 ਜਨਵਰੀ,2024: ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਜਾਰੀ ਪ੍ਰੈਸ ਬਿਆਨ ਵਿੱਚ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਵਿੱਚ ਮੁਹੱਲਾ ਕਲੀਨਿਕਾਂ ਵਿੱਚ ਮਰੀਜ਼ਾਂ ਦੀ ਸਰਕਾਰੀ ਅੰਕੜਿਆਂ ਵਿੱਚ ਦਰਸਾਈ ਗਈ ਗਿਣਤੀ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਪੂਰੇ ਸੂਬੇ ਵਿੱਚ ਆਮ ਆਦਮੀ ਦੇ ਕਲੀਨਿਕਾਂ ਦਾ ਢਾਂਚਾ ਢਹਿ ਢੇਰੀ ਹੋ ਗਿਆ ਹੈ ਅਤੇ ਇਹ ਪੂਰੀ ਤਰਾਂ ਅਸਫ਼ਲ ਸਾਬਤ ਹੋਏ ਹਨ। ਉਨ੍ਹਾਂ ਕਿਹਾ ਕਿ ‘ਇਹ ਭਗਵੰਤ ਮਾਨ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਇੱਕ ਰੈਕੇਟ ਹੈ ਜਿਸ ਦੀ ਜਾਂਚ ਦੀ ਲੋੜ ਹੈ।

ਤਰੁਣ ਚੁੱਘ ਨੇ ਦੋਸ਼ ਲਾਇਆ ਕਿ ਵੱਡੀ ਗਿਣਤੀ ਵਿੱਚ ਲੋਕਾਂ ਦੇ ਫਰਜ਼ੀ ਪੈਥੋਲੋਜੀ ਅਤੇ ਰੇਡੀਓਲੌਜੀਕਲ ਟੈਸਟ ਕਰਵਾਏ ਜਾ ਰਹੇ ਹਨ। ਸੂਬੇ ਵਿੱਚ ਆਮ ਆਦਮੀ ਕਲੀਨਿਕਾਂ ਦੇ ਕੰਮਕਾਜ ਦੀ ਸੀਬੀਆਈ ਜਾਂਚ ਦੀ ਮੰਗ ਕਰਦੇ ਹੋਏ ਤਰੁਣ ਚੁੱਘ ਨੇ ਕਿਹਾ, “ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣ ਲਈ ਡਾਕਟਰੀ ਸੇਵਾਵਾਂ ਦਾ ਮੁਖੌਟਾ ਬਣਾਇਆ ਗਿਆ ਹੈ।” ਉਨ੍ਹਾਂ ਪੰਜਾਬ ਦੀ ‘ਆਪ’ ਸਰਕਾਰ ਦੀ ਸਿਹਤ ਸਹੂਲਤਾਂ ਦੇ ਮੁੱਦੇ ‘ਤੇ ਪੂਰੇ ਸੂਬੇ ਨੂੰ ਗੁੰਮਰਾਹ ਕਰਨ ਲਈ ਸਖ਼ਤ ਨਿਖੇਧੀ ਕੀਤੀ ।ਚੁੱਘ ਨੇ ਕਿਹਾ ਕਿ ਪੰਜਾਬ ਵਿਚ ਸਿਹਤ ਸਹੂਲਤਾਂ ਦੀ ਬਹੁਤ ਜਰੂਰਤ ਹੈ ਕਿਉਂਕਿ ਪੰਜਾਬ ਵਿੱਚ ਨਸ਼ਾ ਸਮੱਗਲਰਾਂ ਦੇ ਹੌਸਲੇ ਬੁਲੰਦ ਹੋਣ ਕਾਰਨ ਨਸ਼ੇ ਦੀ ਸਮੱਸਿਆ ਭਿਆਨਕ ਰੂਪ ਧਾਰਨ ਕਰ ਚੁੱਕੀ ਹੈ ਅਤੇ ਲੋਕ ਹੋਰ ਬਹੁਤ ਤਰਾਂ ਦੀਆਂ ਬਿਮਾਰੀਆਂ ਅਤੇ ਸਮੱਸਿਆਵਾਂ ਤੋਂ ਪਰੇਸ਼ਾਨ ਹਨ।

ਤਰੁਣ ਚੁੱਘ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਕਲੀਨਿਕਾਂ ਵਿੱਚ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਨੂੰ ਲੈ ਕੇ ਲੋਕਾਂ ਸਾਹਮਣੇ ਗੁੰਮਰਾਹਕੁੰਨ ਅੰਕੜੇ ਪੇਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਇਸ ਦੇ ਕੰਮਕਾਜ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ, ਪਰ ਹੁਣ ਸਮਾਂ ਆ ਗਿਆ ਹੈ ਕਿ ਪੰਜਾਬ ਦੇ ਲੋਕਾਂ ਨੂੰ ਇਸ ਕਰੂਰ ਮਜ਼ਾਕ ਤੋਂ ਸੁਚੇਤ ਹੋਣਾ ਚਾਹੀਦਾ ਹੈ ਜੋ ਕਿ ਭਗਵੰਤ ਮਾਨ ਸਰਕਾਰ ਵਲੋਂ ਸਿਹਤ ਸੇਵਾਵਾਂ ਦੇਣ ਦੇ ਨਾਂ ‘ਤੇ ਪੰਜਾਬ ਦੇ ਲੋਕਾਂ ਨਾਲ ਕੀਤਾ ਜਾ ਰਿਹਾ ਹੈ।ਉਹਨਾ ਕਿਹਾ ਕਿ ਭਗਵੰਤ ਮਾਨ ਸਰਕਾਰ ਤੋਂ ਪੰਜਾਬ ਦੇ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ ।ਪੰਜਾਬੀ ਇਸ ਸਰਕਾਰ ਤੋਂ ਬਹੁਤ ਦੁਖੀ ਹਨ ।

The post ਪੰਜਾਬ ਦੇ ਮੁਹੱਲਾ ਕਲੀਨਿਕਾਂ ਦੀ ਹੋਵੇ ਸੀਬੀਆਈ ਜਾਂਚ: ਤਰੁਣ ਚੁੱਘ appeared first on TheUnmute.com - Punjabi News.

Tags:
  • aam-aadmi-mohalla-clinics
  • chief-minister-bhagwant-mann
  • cm-bhagwant-mann
  • latest-news
  • mohalla-clinics
  • punjab-congress
  • punjab-government
  • tarun-chugh
  • the-unmute-punjabi-news

ਪੁਲਿਸ ਨੇ ਹੁਸ਼ਿਆਰਪੁਰ 'ਚ ਨਸ਼ਾ ਤਸਕਰਾਂ ਖ਼ਿਲਾਫ਼ ਚਲਾਇਆ ਸਪੈਸ਼ਲ ਸਰਚ ਆਪਰੇਸ਼ਨ

Monday 08 January 2024 03:29 PM UTC+00 | Tags: aam-aadmi-party breaking-news drug-smugglers hoshiarpur latest-news news punjab-news

ਹੁਸ਼ਿਆਰਪੁਰ, 8 ਜਨਵਰੀ 2024: ਡੀ.ਜੀ.ਪੀ. ਪੰਜਾਬ ਪੁਲਿਸ ਨੇ ਅੱਜ ਨਸ਼ਿਆ ਦੇ ਸਮਗਲਰਾਂ ਨੂੰ ਗ੍ਰਿਫਤਾਰ ਕਰਨ ਲਈ ਪੰਜਾਬ ਦੇ ਸਾਰਿਆਂ ਜ਼ਿਲ੍ਹਿਆਂ ਦੀਆ ਸਾਰੀਆ ਸਬ-ਡਵੀਜਨਾਂ ਵਿੱਚ ਸਪੈਸ਼ਲ ਸਰਚ ਅਪਰੇਸ਼ਨ ਕਰਨ ਦੇ ਆਦੇਸ਼ ਦਿੱਤੇ ਸਨ। ਜਿਸ ‘ਤੇ ਜਿਲ੍ਹਾ ਹੁਸ਼ਿਆਰਪੁਰ ਵਿੱਚ ਇਹ ਅਪਰੇਸ਼ਨ ਦੀ ਨਿੱਜੀ ਤੌਰ ਤੇ ਸੁਪਰਵੀਜਨ ਸ਼ਸ਼ੀ ਪ੍ਰਭਾ ਦਿਵੇਦੀ ਆਈ.ਪੀ.ਐਸ. ਸਪੈਸ਼ਲ਼ ਡੀ.ਜੀ.ਪੀ. ਰੇਲਵੇ ਜੀ ਨੂੰ ਸੌਪੀ ਗਈ ਸੀ।

ਜਿਹਨਾਂ ਦੀ ਅਗਵਾਈ ਵਿੱਚ ਸੁਰੇਂਦਰ ਲਾਂਬਾ ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਨੇ ਆਪਣੇ ਜਿਲ੍ਹਾ ਦੀ ਪੁੁਲਿਸ ਟੀਮ ਜਿਸਦੀ ਅਗਵਾਈ ਮਨਜੀਤ ਕੌਰ ਪੁਲਿਸ ਕਪਤਾਨ ਸਥਾਨਕ ਅਤੇ ਮੇਜਰ ਸਿੰਘ ਪੁਲਿਸ ਕਪਤਾਨ ਪੀ.ਬੀ.ਆਈ. ਹੁਸ਼ਿਆਰਪੁਰ ਨੇ ਕੀਤੀ। ਜੋ ਇਸ ਸਰਚ ਅਪਰੇਸ਼ਨ ਵਿੱਚ ਜਿਲ੍ਹਾ ਦੇ ਸਮੂਹ ਹਲਕਾ ਅਫਸਰਾਨ ਅਤੇ ਐਸ.ਐਚ.ਓਜ. ਨੇ 08:00 ਵਜੇ ਸੁਭਾਂ ਤੋ 02:00 ਵਜੇ ਤੱਕ ਨਸ਼ਿਆ ਦੇ ਸਮੱਗਲਰਾਂ ਨੂੰ ਗ੍ਰਿਫਤਾਰ ਕਰਨ ਲਈ ਸਪੈਸ਼ਲ਼ ਕਾਰਡਨ ਅਤੇ ਸਰਚ ਅਪਰੇਸ਼ਨ (ਕਾਸੋ) ਕੀਤਾ। ਇਸ ਅਪਰੇਸ਼ਨ ਦੌਰਾਨ ਜਿਲ੍ਹਾ ਵਿੱਚ ਵੱਖ-ਵੱਖ ਸਬ-ਡਵੀਜਨਾਂ ਵਿੱਚ ਹੇਠ ਲਿਖੇ ਵੇਰਵੇ ਅਨੁਸਾਰ ਮੁੱਕਦਮੇ ਦਰਜ ਕਰਕੇ ਰਿਕਵਰੀ ਕੀਤੀ ਗਈ ਹੈ।

ਇਸ ਸਰਚ ਅਪੇਰਸ਼ਨ ਦੌਰਾਨ ਥਾਣਾ ਟਾਂਡਾ ਦੀ ਲੋਕਲ ਪੁਲਿਸ ਵਲੋ ਇੱਕ ਭਗੋੜਾ ਦੋਸ਼ੀ ਨਿਰਨਲ ਸਿੰਘ ਉਰਫ ਰਾਜੂ ਪੁੱਤਰ ਸਰਵਣ ਸਿੰਘ ਵਾਸੀ ਪਿੰਡ ਖੱਖਾਂ ਥਾਣਾ ਟਾਂਡਾ ਦੇ ਐਨ.ਡੀ.ਪੀ.ਐਸ.ਐਕਟ ਦੇ ਤਿੰਨਾਂ ਮੁਕਦੱਮਿਆ ਵਿੱਚ ਲੋੜੀਂਦਾ ਸੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਇਹ ਦੋਸ਼ੀ ਥਾਣਾ ਟਾਂਡਾ ਦੇ ਐਨ.ਡੀ.ਪੀ.ਐਸ.ਐਕਟ ਦੇ 2 ਹੋਰ ਕੇਸਾ ਵਿੱਚ ਧਾਰਾ 29 ਐਨ.ਡੀ.ਪੀ.ਐਸ.ਐਕਟ ਵਿੱਚ ਵੀ ਲੋੜੀਂਦਾਂ ਸੀ । ਜਿਸਦੀ ਗ੍ਰਿਫਤਾਰੀ ਉਪਰੰਤ ਇਸ ਪਾਸੋ ਵੀ 65 ਗ੍ਰਾਮ ਨਸ਼ੀਲਾ ਪਦਾਰਥ ਬ੍ਰਾਮਦ ਕੀਤਾ ਗਿਆ ਹੈ।

 

The post ਪੁਲਿਸ ਨੇ ਹੁਸ਼ਿਆਰਪੁਰ ‘ਚ ਨਸ਼ਾ ਤਸਕਰਾਂ ਖ਼ਿਲਾਫ਼ ਚਲਾਇਆ ਸਪੈਸ਼ਲ ਸਰਚ ਆਪਰੇਸ਼ਨ appeared first on TheUnmute.com - Punjabi News.

Tags:
  • aam-aadmi-party
  • breaking-news
  • drug-smugglers
  • hoshiarpur
  • latest-news
  • news
  • punjab-news
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form