ਅਮਰੀਕਾ ‘ਚ ਰਾਮ ਮੰਦਰ ਦਾ ਜਸ਼ਨ, 20 ਜਨਵਰੀ ਨੂੰ ਸ਼ਿਕਾਗੋ ਸਣੇ ਕਈ ਸ਼ਹਿਰਾਂ ‘ਚ ਕੱਢੀ ਜਾਵੇਗੀ ਕਾਰ ਰੈਲੀ

ਅਯੁੱਧਿਆ ਵਿਚ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਮਹਾਉਤਸਵ ਦਾ ਜਸ਼ਨ ਮਨਾਉਣ ਲਈ ਅਮਰੀਕਾ ਵਿਚ ਵੀ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਇਤਿਹਾਸਕ ਪ੍ਰੋਗਰਾਮ ਦਾ ਜਸ਼ਨ ਮਨਾਉਣ ਲਈ ਅਮਰੀਕਾ ਭਰ ਵਿਚ ਕਾਰ ਰੈਲੀਆਂ ਆਯੋਜਿਤ ਕੀਤੀਆਂ ਜਾ ਰਹੀਆਂ ਹਨ।

ਪਿਛਲੇ ਹਫਤਿਆਂ ਵਿਚ ਵਾਸ਼ਿੰਗਟਨ, ਸ਼ਿਕਾਗੋ ਤੇ ਅਮਰੀਕਾ ਦੇ ਹੋਰ ਸ਼ਹਿਰਾਂ ਵਿਚ ਕਈ ਰੈਲੀਆਂ ਆਯੋਜਿਤ ਕੀਤੀ ਜਾ ਚੁੱਕੀ ਹੈ। ਅਮਰੀਕਾ ਵਿਚ ‘ਕੈਲੀਫੋਰਨੀਆ ਇੰਡੀਅਨਸ’ ਨਾਂ ਦਾ ਸਮੂਹ ‘ਭਗਵਾਨ ਸ਼੍ਰੀਰਾਮ ਦੀ ਘਰ ਵਾਪਸ’ ਦਾ ਜਸ਼ਨ ਮਨਾਉਣ ਲਈ 20 ਜਨਵਰੀ ਨੂੰ ਵਿਸ਼ਾਲ ਕਾਰ ਰੈਲੀ ਦਾ ਆਯੋਜਨ ਕਰਨ ਜਾ ਰਿਹਾ ਹੈ।अमेरिका में भी मनाया जा रहा राम मंदिर का जश्न, वाशिंगटन में निकाली गई कार रैली

ਆਯੋਜਕਾਂ ਨੇ ਕਿਹਾ ਕਿ ਰੈਲੀ ਵਿਚ 400 ਤੋਂ ਵੱਧ ਕਾਰਾਂ ਦੇ ਹਿੱਸਾ ਲੈਣ ਦੀ ਸੰਭਾਵਨਾ ਹੈ ਤੇ ਇਹ ਰੈਲੀ ਸਾਊਥ ਬੇ ਤੋਂ ਗੋਲਡਨ ਗੇਟ ਬ੍ਰਿਜ ਤੱਕ ਜਾਵੇਗੀ। ਆਯੋਜਕਾਂ ਨੇ ਕਿਹਾ ਕਿ ਉੱਤਰੀ ਕੈਲੀਫੋਰਨੀਆ ਦੇ ਭਾਰਤਵੰਸ਼ੀ ਭਾਰਤ ਦੇ ਆਧੁਨਿਕ ਇਤਿਹਾਸ ਦੇ ਸਭ ਤੋਂ ਵੱਡੇ ਤੇ ਗੌਰਵਪੂਰਨ ਪ੍ਰੋਗਰਾਮ ਦਾ ਜਸ਼ਨ ਮਨਾਉਣ ਲਈ ਇਕਜੁੱਟ ਹੈ।

ਇਹ ਵੀ ਪੜ੍ਹੋ : ਰੋਡਵੇਜ਼ ਮੁਲਾਜ਼ਮ ਦੀ ਹੋਈ ਬੈਠਕ, 23 ਜਨਵਰੀ ਤੋਂ ਬੱਸਾਂ ‘ਚ ਸੀਟਾਂ ਦੀ ਗਿਣਤੀ ਮੁਤਾਬਕ ਸਵਾਰੀਆਂ ਬਿਠਾਉਣ ਦਾ ਲਿਆ ਫੈਸਲਾ

ਆਯੋਜਕਾਂ ਨੇ ਕਿਹਾ ਕਿ ਅਸੀਂ ਅਯੁੱਧਿਆ ਨਹੀਂ ਜਾ ਸਕਦੇ ਹਾਂ ਪਰ ਰਾਮ ਸਾਡੇ ਦਿਲ ਵਿਚ ਹਨ। ਸਥਾਨਕ ਮੰਦਰਾਂ ਤੇ ਭਾਰਤਵੰਸ਼ੀਆਂ ਨੇ 22 ਜਨਵਰੀ ਨੂੰ ਵੀ ਵਿਸ਼ੇਸ਼ ਆਯੋਨ ਕਰਨ ਦੀ ਤਿਆਰੀ ਕੀਤੀ ਹੈ।

The post ਅਮਰੀਕਾ ‘ਚ ਰਾਮ ਮੰਦਰ ਦਾ ਜਸ਼ਨ, 20 ਜਨਵਰੀ ਨੂੰ ਸ਼ਿਕਾਗੋ ਸਣੇ ਕਈ ਸ਼ਹਿਰਾਂ ‘ਚ ਕੱਢੀ ਜਾਵੇਗੀ ਕਾਰ ਰੈਲੀ appeared first on Daily Post Punjabi.



Previous Post Next Post

Contact Form