TheUnmute.com – Punjabi News: Digest for January 07, 2024

TheUnmute.com – Punjabi News

Punjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com

Table of Contents

Cold Wave: ਠੰਡ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ

Saturday 06 January 2024 05:55 AM UTC+00 | Tags: breaking-news chandigarh chandigarh-schools cold-wave cold-weather news punjab-news schools-timing

ਚੰਡੀਗੜ੍ਹ, 06 ਜਨਵਰੀ 2024: ਲਗਾਤਾਰ ਵਧਦੀ ਕੜਾਕੇ ਦੀ ਠੰਡ ਦੇ ਮੱਦੇਨਜ਼ਰ ਚੰਡੀਗੜ੍ਹ ਵਿੱਚ ਸਕੂਲਾਂ (schools) ਦੇ ਸਮੇਂ ਵਿੱਚ ਬਦਲਾਅ ਕੀਤਾ ਗਿਆ ਹੈ। ਨਵੇਂ ਸਮੇਂ ਮੁਤਾਬਕ ਹੁਣ 9 ਤੋਂ 13 ਜਨਵਰੀ ਤੱਕ ਸਕੂਲ ਸਵੇਰੇ 9.30 ਵਜੇ ਸ਼ੁਰੂ ਹੋਣਗੇ ਅਤੇ ਬਾਅਦ ਦੁਪਹਿਰ 3 ਵਜੇ ਛੁੱਟੀ ਹੋਵੇਗੀ ।

The post Cold Wave: ਠੰਡ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ appeared first on TheUnmute.com - Punjabi News.

Tags:
  • breaking-news
  • chandigarh
  • chandigarh-schools
  • cold-wave
  • cold-weather
  • news
  • punjab-news
  • schools-timing

ਅੱਜ ਪੂਰੇ ਪੰਜਾਬ 'ਚ ਇੰਤਕਾਲ ਦੇ ਪੈਂਡਿੰਗ ਪਏ ਮਾਮਲੇ ਨਿਪਟਾਉਣ ਲਈ ਲਾਏ ਜਾਣਗੇ ਵਿਸ਼ੇਸ਼ ਕੈਂਪ

Saturday 06 January 2024 06:07 AM UTC+00 | Tags: breaking-news intkaal news punjab-news punjab-revenue-department punjab-tehsil special-camps tehsils

ਚੰਡੀਗੜ੍ਹ, 06 ਜਨਵਰੀ 2024: ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਅੱਜ ਪੂਰੇ ਪੰਜਾਬ ‘ਚ ਤਹਿਸੀਲਾਂ ਅਤੇ ਸਬ-ਤਹਿਸੀਲਾਂ ‘ਚ ਲੋਕਹਿੱਤ ਨੂੰ ਮੁੱਖ ਰੱਖਦੇ ਹੋਏ ਇੰਤਕਾਲ ਦੇ ਪੈਂਡਿੰਗ ਪਏ ਮਾਮਲੇ ਨਿਪਟਾਉਣ ਲਈ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ, ਜਿਨ੍ਹਾਂ ਦੇ ਇੰਤਕਾਲ ਦੇ ਮਾਮਲੇ ਕਾਫ਼ੀ ਸਮੇਂ ਤੋਂ ਕਿਸੇ ਵੀ ਕਾਰਨ ਕਰਕੇ ਪੈਂਡਿੰਗ ਪਏ ਹਨ ਉਹ ਆਪਣੇ ਨੇੜੇ ਦੀ ਤਹਿਸੀਲ/ਸਬ-ਤਹਿਸੀਲ ਵਿੱਚ ਪਹੁੰਚ ਕੇ ਇੰਤਕਾਲ ਸੰਬੰਧੀ ਆ ਰਹੀ ਸਮੱਸਿਆ ਦਾ ਹੱਲ ਕਰਵਾ ਸਕਦੇ ਹਨ |

The post ਅੱਜ ਪੂਰੇ ਪੰਜਾਬ ‘ਚ ਇੰਤਕਾਲ ਦੇ ਪੈਂਡਿੰਗ ਪਏ ਮਾਮਲੇ ਨਿਪਟਾਉਣ ਲਈ ਲਾਏ ਜਾਣਗੇ ਵਿਸ਼ੇਸ਼ ਕੈਂਪ appeared first on TheUnmute.com - Punjabi News.

Tags:
  • breaking-news
  • intkaal
  • news
  • punjab-news
  • punjab-revenue-department
  • punjab-tehsil
  • special-camps
  • tehsils

ਅੰਮ੍ਰਿਤਸਰ: ਚਾਈਨਾ ਡੋਰ ਦੀ ਲਪੇਟ 'ਚ ਆਇਆ ਨੌਜਵਾਨ, ਗਲੇ 'ਤੇ ਲੱਗੇ 10 ਟਾਂਕੇ

Saturday 06 January 2024 06:37 AM UTC+00 | Tags: accident amritsar ban-china-door breaking-news china-door china-dor injurd news punjab-news the-unmute-punjabi-news

ਚੰਡੀਗੜ੍ਹ, 06 ਜਨਵਰੀ 2024: ਅੰਮ੍ਰਿਤਸਰ ‘ਚ ਚਾਈਨਾ ਡੋਰ (china dor) ਨਾਲ ਨੌਜਵਾਨ ਦਾ ਗਲਾ ਵੱਢਿਆ ਗਿਆ, ਹਾਲਾਂਕਿ ਉਹ ਵਾਲ-ਵਾਲ ਬਚ ਗਿਆ। ਇਸ ਤੋਂ ਬਾਅਦ ਉਸ ਦੇ ਪਿਤਾ ਸੋਸ਼ਲ ਮੀਡੀਆ ਰਾਹੀਂ ਲੋਕਾਂ ਅਤੇ ਪ੍ਰਸ਼ਾਸਨ ਨੂੰ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ ।

ਉਨ੍ਹਾਂ ਨੇ ਦੱਸਿਆ ਕਿ ਉਸ ਦਾ ਪੁੱਤ ਅਲਫ਼ਾ ਵਨ ਪੁਲ ਤੋਂ ਹੇਠਾਂ ਜਾ ਰਿਹਾ ਸੀ ਜਿੱਥੇ ਚਾਈਨਾ ਡੋਰ (china dor) ਦੀ ਲਪੇਟ ‘ਚ ਆ ਗਿਆ ਅਤੇ ਡੂੰਘਾ ਕੱਟ ਲੱਗ ਗਿਆ। ਇਸ ਤੋਂ ਬਾਅਦ ਉਸ ਨੂੰ 10 ਟਾਂਕੇ ਲੱਗੇ ਅਤੇ ਉਹ ਮੁਸ਼ਕਿਲ ਨਾਲ ਬਚਿਆ ਕਿਉਂਕਿ ਕੱਟ ਉਸ ਦੀਆਂ ਨਸਾਂ ਦੇ ਬਿਲਕੁਲ ਨੇੜੇ ਸੀ।

ਜ਼ਖਮੀ ਪੁੱਤ ਦੇ ਪਿਓ ਨੇ ਲੋਕਾਂ ਨੂੰ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਦੀ ਵੀ ਅਪੀਲ ਕੀਤੀ ਹੈ। ਇਹ ਬਹੁਤ ਘਾਤਕ ਹੈ। ਉਨ੍ਹਾਂ ਮਾਪਿਆਂ ਨੂੰ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਚਾਈਨਾ ਡੋਰ ਨਾ ਦੇਣ ਕਿਉਂਕਿ ਇਸ ਨਾਲ ਕਿਸੇ ਦੀ ਜਾਨ ਖਤਰੇ ਵਿੱਚ ਪੈ ਸਕਦੀ ਹੈ। ਪੁਲਿਸ ਵੱਲੋਂ ਹਰ ਰੋਜ਼ ਕੋਈ ਨਾ ਕੋਈ ਗੱਟੂ ਫੜਿਆ ਜਾ ਰਿਹਾ ਹੈ, ਫਿਰ ਵੀ ਗੱਟੂਆਂ ਨੂੰ ਅੰਨ੍ਹੇਵਾਹ ਵੇਚਿਆ ਜਾ ਰਿਹਾ ਹੈ। ਪ੍ਰਸ਼ਾਸਨ ਦੀ ਸਖ਼ਤੀ ਦੇ ਬਾਵਜੂਦ ਚਾਈਨਾ ਡੋਰ ਤੋਂ ਪਤੰਗ ਉਡਾ ਰਹੇ ਹਨ।

The post ਅੰਮ੍ਰਿਤਸਰ: ਚਾਈਨਾ ਡੋਰ ਦੀ ਲਪੇਟ ‘ਚ ਆਇਆ ਨੌਜਵਾਨ, ਗਲੇ ‘ਤੇ ਲੱਗੇ 10 ਟਾਂਕੇ appeared first on TheUnmute.com - Punjabi News.

Tags:
  • accident
  • amritsar
  • ban-china-door
  • breaking-news
  • china-door
  • china-dor
  • injurd
  • news
  • punjab-news
  • the-unmute-punjabi-news

1.75 ਕਰੋੜ ਰੁਪਏ ਟਰਾਂਸਫਰ ਕਰਨ ਦੇ ਮਾਮਲੇ 'ਚ ਲੁਧਿਆਣਾ ਨਗਰ ਨਿਗਮ ਦੇ 7 ਕਰਮਚਾਰੀ ਮੁਅੱਤਲ

Saturday 06 January 2024 06:55 AM UTC+00 | Tags: crime ludhiana ludhiana-corporation ludhiana-municipal-corporation news punjab-government scam the-unmute-breaking-news

ਚੰਡੀਗੜ੍ਹ, 06 ਜਨਵਰੀ 2024: ਲੁਧਿਆਣਾ (Ludhiana) ਨਿਗਮ ਦੇ ਮੁਲਾਜ਼ਮਾਂ ਨੂੰ ਮੁਲਾਜ਼ਮ ਦੱਸ ਕੇ ਉਨ੍ਹਾਂ ਦੇ ਖਾਤਿਆਂ ਵਿੱਚ ਕਰੀਬ 1.75 ਕਰੋੜ ਰੁਪਏ ਟਰਾਂਸਫਰ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ ‘ਚ ਨਗਰ ਨਿਗਮ ਕਮਿਸ਼ਨਰ ਨੇ 7 ਨਿਗਮ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ, ਜਦਕਿ 12 ਜਣਿਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ।

ਮੁਅੱਤਲ ਕੀਤੇ ਗਏ ਕਰਮਚਾਰੀਆਂ ‘ਚ ਰਾਜੇਸ਼ ਕੁਮਾਰ, ਹੇਮਰਾਜ ਅਮਲਾ ਕਲਰਕ, ਸੈਨੇਟਰੀ ਇੰਸਪੈਕਟਰ ਲੁਧਿਆਣਾ, ਰਮੇਸ਼ ਕੁਮਾਰ ਸਫ਼ਾਈ ਸੇਵਕ, ਮਿੰਟੂ ਕੁਮਾਰ ਸਫ਼ਾਈ ਸੇਵਕ, ਹਰਸ਼ ਗਰੋਵਰ, ਅਮਲਾ ਕਲਰਕ, ਕਮਲ ਕੁਮਾਰ ਸਫ਼ਾਈ ਸੇਵਕ, ਮਨੀਸ਼ ਮਲਹੋਤਰਾ, ਅਮਲਾ ਕਲਰਕ ਸ਼ਾਮਲ ਹਨ |

ਮਿਲੀ ਜਾਣਕਾਰੀ ਮੁਤਾਬਕ ਪ੍ਰਿੰਸੀਪਲ ਅਕਾਊਂਟੈਂਟ ਜਨਰਲ ਪੰਜਾਬ ਨੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੂੰ ਪੱਤਰ ਲਿਖ ਕੇ 46 ਮੁਲਾਜ਼ਮਾਂ ਦਾ ਵੇਰਵਾ ਮੰਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਕੈਗ ਦੀ ਜਾਂਚ ਰਿਪੋਰਟ ‘ਚ 46 ਬੈਂਕ ਖਾਤਿਆਂ ‘ਚ ਕਰੀਬ 2 ਕਰੋੜ ਰੁਪਏ ਟਰਾਂਸਫਰ ਕੀਤੇ ਗਏ ਸਨ। ਪੱਤਰ ਵਿੱਚ ਉਨ੍ਹਾਂ ਵਿਅਕਤੀਆਂ ਦੇ ਨਾਂ ਵੀ ਦਿੱਤੇ ਗਏ ਸਨ ਜਿਨ੍ਹਾਂ ਦੇ ਖਾਤੇ ਵਿੱਚ ਪੈਸੇ ਭੇਜੇ ਗਏ ਸਨ।

ਕੈਗ ਨੇ ਸਰਵਿਸ ਬੁੱਕ, ਸਟੈਪ ਅੱਪ ਆਰਡਰ, ਪੇਅ ਆਰਡਰਾਂ ਦੀ ਮੁੜ ਕਾਸਟ, ਈਸੀਆਰ ਰਜਿਸਟਰ, ਬੈਂਕ ਖਾਤਿਆਂ ਨਾਲ ਸਬੰਧਤ ਲੋਕਾਂ ਦੇ ਬੈਂਕ ਸਟੇਟਮੈਂਟਾਂ ਬਾਰੇ ਵਿਸਤ੍ਰਿਤ ਰਿਪੋਰਟਾਂ ਅਤੇ ਰਿਕਾਰਡ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਸਨ। ਇਸ ਮਾਮਲੇ ਸਬੰਧੀ ਵਾਲਮੀਕਿ ਸੇਵਕ ਸੰਘ ਦੇ ਮੁਖੀ ਵਿੱਕੀ ਸਹੋਤਾ ਨੇ ਨਿਗਮ ਕਮਿਸ਼ਨਰ (Ludhiana)  ਨੂੰ ਪੱਤਰ ਸੌਂਪ ਕੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ। ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਮਾਮਲੇ ਦੀ ਜਾਂਚ ਵਧੀਕ ਕਮਿਸ਼ਨਰ ਪਰਮਦੀਪ ਸਿੰਘ ਨੂੰ ਸੌਂਪੀ ਗਈ ਸੀ।

ਇਸ ਮਾਮਲੇ ਸਬੰਧੀ ਜਾਂਚ ਅਧਿਕਾਰੀ ਵਧੀਕ ਕਮਿਸ਼ਨਰ ਪਰਮਦੀਪ ਸਿੰਘ ਨੇ ਮੈਡੀਕਲ ਅਫ਼ਸਰ ਡਾ. ਗੁਲਸ਼ਨ ਰਾਏ ਤੋਂ ਰਿਪੋਰਟ ਮੰਗੀ ਸੀ। ਡਾ. ਰਾਏ ਦੀ ਅਗਵਾਈ ਵਿਚ ਦਫ਼ਤਰ ਵਿੱਚ ਤਾਇਨਾਤ ਸਟਾਫ਼ ਨੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਤੇ ਪੁਰਾਣੀਆਂ ਫਾਈਲਾਂ ਵਿੱਚ ਮੌਜੂਦ ਦਸਤਾਵੇਜ਼ਾਂ ਦੀ ਜਾਂਚ ਕੀਤੀ। ਇਸ ਦੌਰਾਨ ਜਾਂਚ ‘ਚ ਸਾਹਮਣੇ ਆਇਆ ਹੈ ਕਿ ਗਬਨ ਮਾਮਲੇ ‘ਚ ਦਸਤਾਵੇਜ਼ਾਂ ਨਾਲ ਵੀ ਛੇੜਛਾੜ ਕੀਤੀ ਗਈ ਸੀ। ਉਸ ਸਮੇਂ ਹੈਲਥ ਬ੍ਰਾਂਚ ਵਿੱਚ ਤਾਇਨਾਤ ਮੈਡੀਕਲ ਅਫ਼ਸਰ ਵੀ ਸ਼ੱਕ ਦੇ ਘੇਰੇ ਵਿੱਚ ਆ ਗਏ ਹਨ, ਜਿਨ੍ਹਾਂ ਦੀ ਭੂਮਿਕਾ ਵਿਸਥਾਰਤ ਜਾਂਚ ਤੋਂ ਬਾਅਦ ਸਾਹਮਣੇ ਆਵੇਗੀ।

ਬਕਾਏ ਦੀ ਰਕਮ ਸਿਰਫ਼ ਤਿੰਨ ਮੁਲਾਜ਼ਮਾਂ ਦੇ ਖਾਤਿਆਂ ਵਿੱਚ ਜਮ੍ਹਾਂ ਹੋਈ ਸੀ। ਵਧੀਕ ਕਮਿਸ਼ਨਰ ਪਰਮਦੀਪ ਸਿੰਘ ਨੇ ਸਿਹਤ ਸ਼ਾਖਾ ਤੋਂ ਜਾਂਚ ਸਬੰਧੀ ਦਸਤਾਵੇਜ਼ਾਂ ਸਬੰਧੀ ਰਿਪੋਰਟ ਲੈ ਲਈ ਸੀ। ਜਾਂਚ ਪੂਰੀ ਹੋਣ ਤੋਂ ਬਾਅਦ ਮਾਮਲੇ ਦੀ ਜਾਂਚ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੂੰ ਸੌਂਪ ਦਿੱਤੀ ਗਈ ਹੈ। ਜਾਂਚ ਵਿੱਚ ਸਾਹਮਣੇ ਆਇਆ ਕਿ ਬਕਾਇਆ ਰਾਸ਼ੀ ਸਿਰਫ਼ ਤਿੰਨ ਮੁਲਾਜ਼ਮਾਂ ਦੇ ਖਾਤਿਆਂ ਵਿੱਚ ਗਈ ਹੈ ਜਦਕਿ ਬਾਕੀ 44 ਬੈਂਕ ਖਾਤਿਆਂ ਵਿੱਚ ਨਿਗਮ ਮੁਲਾਜ਼ਮਾਂ ਦੇ ਨਹੀਂ ਹਨ।

ਨਗਰ ਨਿਗਮ ਨੇ 44 ਜਾਅਲੀ ਬੈਂਕ ਖਾਤਾਧਾਰਕਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਲਈ ਪੁਲਿਸ ਨੂੰ ਪੱਤਰ ਲਿਖਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹੁਣ ਮੁਲਜ਼ਮਾਂ ਤੋਂ ਵਸੂਲੀ ਵੀ ਕੀਤੀ ਜਾਵੇਗੀ। 44 ਬੋਗਸ ਬੈਂਕ ਖਾਤਿਆਂ ਵਿੱਚ ਰਾਸ਼ੀ ਜਾਣ ਅਤੇ ਕਰਮਚਾਰੀਆਂ ਉਤੇ ਮੁਕੱਦਮਾ ਦਰਜ ਕਰਵਾਇਆ ਗਿਆ ਹੈ।

निगम द्वारा जारी पत्र।

 

The post 1.75 ਕਰੋੜ ਰੁਪਏ ਟਰਾਂਸਫਰ ਕਰਨ ਦੇ ਮਾਮਲੇ ‘ਚ ਲੁਧਿਆਣਾ ਨਗਰ ਨਿਗਮ ਦੇ 7 ਕਰਮਚਾਰੀ ਮੁਅੱਤਲ appeared first on TheUnmute.com - Punjabi News.

Tags:
  • crime
  • ludhiana
  • ludhiana-corporation
  • ludhiana-municipal-corporation
  • news
  • punjab-government
  • scam
  • the-unmute-breaking-news

ਡੇਰਾਬੱਸੀ, 06 ਜਨਵਰੀ, 2024: ਜ਼ਿਲ੍ਹਾ ਪ੍ਰਸ਼ਾਸਨ ਅਤੇ ਜ਼ਿਲ੍ਹਾ ਪੁਲਿਸ ਨੇ ਨਸ਼ਿਆਂ (drugs)  ਵਿਰੁੱਧ ਸਾਂਝੀ ਲੜਾਈ ਨੂੰ ਹੋਰ ਤਿੱਖਾ ਕਰਨ ਲਈ ਦੁਹਰਾਇਆ ਕਿ ਨਸ਼ਿਆਂ ਦੀ ਤਸਕਰੀ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਸਾਡੇ ਭੋਲੇ-ਭਾਲੇ ਨੌਜਵਾਨਾਂ ਨੂੰ ਨਸ਼ਿਆਂ ਦੇ ਰਾਹ ਪਾ ਕੇ ਉਨ੍ਹਾਂ ਨੂੰ ਰਾਹ ਤੋਂ ਭਟਕਾਉਣ ਨੂੰ ਸਹਿਣ ਨਹੀਂ ਕੀਤਾ ਜਾਵੇਗਾ।

ਡੇਰਾਬੱਸੀ ਦੇ ਤ੍ਰਿਵੇਦੀ ਕੈਂਪ ਵਿਖੇ ਜ਼ਿਲ੍ਹਾ ਪੁਲਿਸ ਵੱਲੋਂ ਐਸ.ਐਸ.ਪੀ ਡਾ. ਸੰਦੀਪ ਗਰਗ ਦੀ ਅਗਵਾਈ ਹੇਠ ਲਗਾਏ ਗਏ ਜ਼ਿਲ੍ਹੇ ਦੇ ਦੂਜੇ ਜਾਗਰੂਕਤਾ ਕੈਂਪ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਲੜਾਈ ਸਿਰਫ਼ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਤੱਕ ਸੀਮਤ ਨਹੀਂ ਹੈ, ਇਸ ਮੁਹਿੰਮ ਦਾ ਹਿੱਸਾ ਬਣਨਾ ਅਤੇ ਪੰਜਾਬ ਦੀ ਧਰਤੀ ਤੋਂ ਨਸ਼ਿਆਂ ਦਾ ਖਾਤਮਾ ਕਰਨਾ ਸਾਡਾ ਸਾਰਿਆਂ ਦਾ ਸਾਂਝਾ ਫਰਜ਼ ਅਤੇ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ “ਅਸੀਂ ਨਿਯਮਤ ਤੌਰ ‘ਤੇ ਨਸ਼ਿਆਂ ਖ਼ਿਲਾਫ਼ ਸਖ਼ਤੀ ਕਰਨ ਦੇ ਨਾਲ-ਨਾਲ ਜਾਗਰੂਕਤਾ ਦਾ ਆਪਣਾ ਫਰਜ਼ ਨਿਭਾ ਰਹੇ ਹਾਂ ਅਤੇ ਹੁਣ ਲੋਕਾਂ ਨੂੰ ਨਸ਼ਾ ਤਸਕਰਾਂ ਅਤੇ ਪੀੜਤਾਂ ਦੀ ਜਾਣਕਾਰੀ ਦੇ ਕੇ ਸਾਡੇ ਯਤਨਾਂ ਦਾ ਸਮਰਥਨ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।”

ਉਨ੍ਹਾਂ ਕਿਹਾ ਕਿ ਵਟਸਐਪ ਹੈਲਪਲਾਈਨ ਨੰਬਰ 80541-00112 ‘ਤੇ ਸੁਨੇਹਾ ਭੇਜ ਕੇ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਜ਼ਿਲ੍ਹਾ ਪੁਲਿਸ ਉਨ੍ਹਾਂ ਦੀ ਸਮੱਸਿਆ ਦਾ ਨਿਪਟਾਰਾ ਜ਼ਰੂਰ ਕਰੇਗੀ। ਉਨ੍ਹਾਂ ਕਿਹਾ ਕਿ ਇਸ ਨੰਬਰ ਦੀ ਸਿੱਧੇ ਤੌਰ ‘ਤੇ ਐਸ ਐਸ ਪੀ ਡਾ. ਸੰਦੀਪ ਗਰਗ ਦੁਆਰਾ ਨਿਗਰਾਨੀ ਕੀਤੀ ਜਾ ਰਹੀ ਹੈ।

ਨੌਜਵਾਨਾਂ ਨਾਲ ਗੱਲਬਾਤ ਕਰਦਿਆਂ ਅਤੇ ਨਸ਼ਿਆਂ ਬਾਰੇ ਫੀਡਬੈਕ ਲੈਂਦਿਆਂ, ਡੀ ਸੀ ਨੇ ਉਨ੍ਹਾਂ ਨੂੰ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਅਤੇ ਇਸ ਹਨੇਰੇ ਵਿੱਚੋਂ ਬਾਹਰ ਨਿਕਲਣ ਦੀ ਇੱਛਾ ਰੱਖਣ ਵਾਲਿਆਂ ਦੀ ਮਦਦ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲਿਸ ਜ਼ਿਲ੍ਹਾ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਨਸ਼ਿਆਂ (drugs) ਦੀ ਅਲਾਮਤ ਨੂੰ ਜੜ੍ਹੋਂ ਪੁੱਟਣ ਲਈ ਆਪਣੀ ਡਿਊਟੀ ਤਨਦੇਹੀ ਨਾਲ ਨਿਭਾ ਰਹੀ ਹੈ।

ਐਸ.ਪੀ (ਦਿਹਾਤੀ) ਮਨਪ੍ਰੀਤ ਸਿੰਘ ਅਤੇ ਏ.ਐਸ.ਪੀ. ਡੇਰਾਬੱਸੀ ਸ੍ਰੀਮਤੀ ਦਰਪਣ ਆਹਲੂਵਾਲੀਆ ਨੇ ਇਲਾਕਾ ਨਿਵਾਸੀਆਂ ਨਾਲ ਗੱਲਬਾਤ ਕਰਦਿਆਂ ਨਸ਼ਾ ਤਸਕਰਾਂ ਖਿਲਾਫ ਪੁਲਿਸ ਕਾਰਵਾਈ ਵਿੱਚ ਕੋਈ ਢਿੱਲ ਨਾ ਵਰਤਣ ਦਾ ਭਰੋਸਾ ਦਿੱਤਾ। ਉਨ੍ਹਾਂ ਦੱਸਿਆ ਕਿ ਐਸ ਐਸ ਪੀ ਐਸ.ਏ.ਐਸ.ਨਗਰ ਦੇ ਨਿਰਦੇਸ਼ਾਂ ਅਨੁਸਾਰ ਪੁਲਿਸ ਪਹਿਲਾਂ ਹੀ ਨਸ਼ਾ ਛੱਡ ਕੇ ਇਲਾਜ ਕਰਵਾਉਣ ਦੇ ਚਾਹਵਾਨ ਪੀੜਤਾਂ ਦੀ ਸੇਵਾ ਵਿੱਚ ਹੈ। ਇੱਕ ਤਾਜ਼ਾ ਉਦਾਹਰਣ ਦਾ ਹਵਾਲਾ ਦਿੰਦੇ ਹੋਏ, ਉਹਨਾਂ ਕਿਹਾ ਕਿ ਐਨ ਡੀ ਪੀ ਐਸ ਐਕਟ ਦੀ ਧਾਰਾ 27 ਦੇ ਤਹਿਤ ਇੱਕ ਐਫ ਆਈ ਆਰ ਵਿੱਚ, ਗ੍ਰਿਫਤਾਰ ਕੀਤੇ ਗਏ ਤਿੰਨੋਂ ਵਿਅਕਤੀਆਂ ਨੂੰ ਧਾਰਾ 64 (ਏ) ਦੇ ਤਹਿਤ ਅਦਾਲਤ ਤੋਂ ਉਚਿਤ ਆਗਿਆ ਮਿਲਣ ਤੋਂ ਬਾਅਦ ਨਸ਼ਾ (drugs) ਛੁਡਾਊ ਇਲਾਜ ਲਈ ਭੇਜਿਆ ਗਿਆ ਹੈ।

ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਭਰੋਸਾ ਦਿੱਤਾ ਕਿ ਨਸ਼ਿਆਂ ਦੇ ਹੌਟ ਸਪਾਟ ਵਜੋਂ ਜਾਣੇ ਜਾਂਦੇ ਇਲਾਕੇ ਨੂੰ ਜਲਦੀ ਹੀ ਨਸ਼ਾ ਮੁਕਤ ਖੇਤਰ ਵਜੋਂ ਜਾਣਿਆ ਜਾਵੇਗਾ। ਐੱਸ.ਐੱਚ.ਓ ਅਜਿਤੇਸ਼ ਕੌਸ਼ਲ ਨੇ ਡਿਪਟੀ ਕਮਿਸ਼ਨਰ ਨੂੰ ਡੇਰਾਬੱਸੀ ਥਾਣਾ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਕੀਤੀ ਜਾ ਰਹੀ ਕਾਰਵਾਈ ਤੋਂ ਜਾਣੂ ਕਰਵਾਇਆ।

ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਲਾਇਨਜ਼ ਕਲੱਬ ਡੇਰਾਬੱਸੀ ਦੀ ਤਰਫੋਂ ਲੋੜਵੰਦ ਵਿਅਕਤੀਆਂ ਨੂੰ 50 ਕੰਬਲ ਵੀ ਵੰਡੇ ਅਤੇ ਉਨ੍ਹਾਂ ਦੀ ਨਿਮਰਤਾ ਦੀ ਸ਼ਲਾਘਾ ਕੀਤੀ। ਨਸ਼ਿਆਂ ਵਿਰੁੱਧ ਜਾਗਰੂਕਤਾ ਪ੍ਰੋਗਰਾਮ ਦਾ ਮੁੱਖ ਆਕਰਸ਼ਣ ਨਸ਼ਾ ਛੱਡ ਮੁੱਖ ਧਾਰਾ ਚ ਆਏ ਦੋ ਨੌਜਵਾਨ ਸਨ ਜਿਨ੍ਹਾਂ ਨੇ ਨਸ਼ਿਆਂ ਤੋਂ ਦੂਰ ਹੋਣ ਬਾਅਦ ਆਪਣੇ ਤਜ਼ਰਬੇ ਅਤੇ ਜੀਵਨ ਵਿੱਚ ਆਈ ਤਬਦੀਲੀ ਬਾਰੇ ਦੱਸਿਆ। ਉਨ੍ਹਾਂ ਹੋਰਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਭੈੜੀ ਆਦਤ ਤੋਂ ਬਾਹਰ ਨਿਕਲਣ ਅਤੇ ਮੁੜ ਆਪਣੇ ਪਰਿਵਾਰਾਂ ਨਾਲ ਜੁੜ ਕੇ ਆਪਣੀ ਜ਼ਿੰਦਗੀ ਦਾ ਨਵਾਂ ਅਧਿਆਏ ਸ਼ੁਰੂ ਕਰਨ। ਇਸ ਮੌਕੇ ਐਸ.ਡੀ.ਐਮ ਡੇਰਾਬੱਸੀ ਹਿਮਾਂਸ਼ੂ ਗੁਪਤਾ ਵੀ ਮੌਜੂਦ ਸਨ।

The post ਨਸ਼ਿਆਂ ਦੀ ਤਸਕਰੀ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ: SSP ਡਾ. ਸੰਦੀਪ ਗਰਗ appeared first on TheUnmute.com - Punjabi News.

Tags:
  • breaking-news
  • dr-sandeep-garg
  • drug
  • drugs
  • drug-trafficker
  • news

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 06 ਜਨਵਰੀ, 2024: ਜ਼ਿਲ੍ਹਾ ਮੈਜਿਸਟਰੇਟ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਆਸ਼ਿਕਾ ਜੈਨ ਨੇ ਫੌਜਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਜਿਲ੍ਹੇ ਵਿੱਚ ਸਥਿਤ ਸ਼ਹੀਦ ਭਗਤ ਸਿੰਘ (ਐਸ.ਬੀ.ਐਸ.) ਅੰਤਰਰਾਸ਼ਟਰੀ ਏਅਰਪੋਰਟ ਅਤੇ ਇਸ ਦੇ ਨਾਲ ਰੂਟ ਯੂ.ਟੀ. ਬੈਰੀਅਰ ਮੁਲਾਂਪੁਰ ਤੋ ਬੰਨ ਮਾਜਰਾ ਦੇ ਏਰੀਏ ਨੂੰ ਸ਼ਨੀਵਾਰ, 6 ਜਨਵਰੀ, 2024 ਨੂੰ ਸਵੇਰ ਤੋਂ ਸ਼ਾਮ ਤਕ ਨੋ-ਡਰੋਨ ਅਤੇ ਨੋ-ਫਲਾਇੰਗ ਜੋਨ (No Drone and No flying Zone) ਘੋਸ਼ਿਤ ਕੀਤਾ ਹੈ।

ਉਨ੍ਹਾਂ ਕਿਹਾ ਇਨ੍ਹਾਂ ਹੁਕਮ ਦੀ ਪਾਲਣਾ ਵਿੱਚ ਇਸ ਏਰੀਆ ਵਿੱਚ ਕਿਸੇ ਵੀ ਕਿਸੇ ਕਿਸਮ ਦੇ ਫਲਾਇੰਗ ਆਬਜੈਕਟ (Flying object) ਦੀ ਉਡਾਣ ਤੇ ਪੂਰਨ ਤੌਰ ਤੇ ਪਾਬੰਦੀ ਹੋਵੇਗੀ। ਇਹ ਹੁਕਮ ਹਵਾਬਾਜੀ/ਤਿਫੈਂਸ ਵਿਭਾਗ ਵੱਲੋਂ ਪ੍ਰਵਾਨਿਤ ਉਡਾਣਾਂ ਤੇ ਲਾਗੂ ਨਹੀਂ ਹੋਵੇਗਾ।

The post ਮੋਹਾਲੀ: ਜ਼ਿਲ੍ਹਾ ਮੈਜਿਸਟ੍ਰੇਟ ਨੇ ਅੰਤਰਰਾਸ਼ਟਰੀ ਏਅਰਪੋਰਟ ਸਮੇਤ ਕਈ ਖੇਤਰ ਨੂੰ ਇੱਕ ਦਿਨ ਲਈ ਨੋ-ਫਲਾਇੰਗ ਜੋਨ ਘੋਸ਼ਿਤ appeared first on TheUnmute.com - Punjabi News.

Tags:
  • breaking-news
  • chandigarh-airport
  • latest-news
  • mohali-airport
  • mohali-magistrate
  • news
  • no-flying-zone

WTC Points Table: ਆਸਟ੍ਰੇਲੀਆ ਟੀਮ ਨੇ ਦੋ ਦਿਨਾਂ 'ਚ ਦੂਜੀ ਵਾਰ ਭਾਰਤ ਤੋਂ ਖੋਹਿਆ ਨੰਬਰ-1 ਦਾ ਤਾਜ

Saturday 06 January 2024 07:34 AM UTC+00 | Tags: australian-team aus-vs-pak bcci breaking-news cricket icc indian-team news sports sydney-test world-test-championship wtc-points-table

ਚੰਡੀਗੜ੍ਹ, 06 ਜਨਵਰੀ, 2024: ਆਸਟਰੇਲਿਆਈ ਟੀਮ (Australia team) ਨੇ ਪਾਕਿਸਤਾਨ ਖ਼ਿਲਾਫ਼ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦੇ ਤੀਜੇ ਮੈਚ ਵਿੱਚ 8 ਵਿਕਟਾਂ ਨਾਲ ਜਿੱਤ ਦਰਜ ਕੀਤੀ ਹੈ। ਆਸਟ੍ਰੇਲੀਆ ਨੇ ਸਿਡਨੀ ਟੈਸਟ ਜਿੱਤ ਕੇ ਪਾਕਿਸਤਾਨ ਨੂੰ ਸੀਰੀਜ਼ ‘ਚ 3-0 ਨਾਲ ਹਰਾ ਦਿੱਤਾ।ਪਾਕਿਸਤਾਨ ‘ਤੇ ਸ਼ਾਨਦਾਰ ਜਿੱਤ ਤੋਂ ਬਾਅਦ ਆਸਟ੍ਰੇਲੀਆਈ ਟੀਮ ਨੂੰ ਵੱਡਾ ਫਾਇਦਾ ਮਿਲਿਆ ਹੈ। ਕੰਗਾਰੂ ਟੀਮ ਵਿਸ਼ਵ ਟੈਸਟ ਚੈਂਪੀਅਨਸ਼ਿਪ 2023-35 ਦੀ ਅੰਕ ਸੂਚੀ ‘ਚ ਪਹਿਲੇ ਸਥਾਨ ‘ਤੇ ਪਹੁੰਚ ਗਈ ਹੈ। ਉਸ ਨੇ ਭਾਰਤੀ ਟੀਮ ਤੋਂ ਨੰਬਰ-1 ਦਾ ਤਾਜ ਖੋਹ ਲਿਆ ਹੈ। ਹੁਣ ਭਾਰਤ ਦੂਜੇ ਸਥਾਨ ‘ਤੇ ਖਿਸਕ ਗਿਆ ਹੈ।

ਦਰਅਸਲ, ਆਸਟਰੇਲੀਆ (AUS vs PAK) ਦੇ ਖ਼ਿਲਾਫ਼ ਤੀਜੇ ਟੈਸਟ ਮੈਚ ਵਿੱਚ ਹਾਰ ਤੋਂ ਬਾਅਦ ਪਾਕਿਸਤਾਨੀ ਟੀਮ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਅੰਕ ਸੂਚੀ ਵਿੱਚ ਛੇਵੇਂ ਸਥਾਨ ‘ਤੇ ਪਹੁੰਚ ਗਈ ਹੈ। ਮੌਜੂਦਾ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਚੱਕਰ ‘ਚ ਪਾਕਿਸਤਾਨ ਦੀ ਟੀਮ ਨੇ 5 ਮੈਚ ਖੇਡੇ ਹਨ, ਜਿਨ੍ਹਾਂ ‘ਚੋਂ ਉਸ ਨੇ 2 ਮੈਚ ਜਿੱਤੇ ਹਨ ਅਤੇ 3 ਮੈਚ ਹਾਰੇ ਹਨ।

ਪਾਕਿਸਤਾਨ ਦੀ ਹਾਰ ਨਾਲ ਭਾਰਤੀ ਟੀਮ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ। ਦੱਖਣੀ ਅਫਰੀਕਾ ਖ਼ਿਲਾਫ਼ ਟੈਸਟ ਸੀਰੀਜ਼ ਡਰਾਅ ‘ਚ ਖ਼ਤਮ ਕਰਕੇ ਭਾਰਤੀ ਟੀਮ ਨੰਬਰ 1 ‘ਤੇ ਪਹੁੰਚ ਗਈ ਸੀ ਪਰ ਦੋ ਦਿਨਾਂ ਦੇ ਅੰਦਰ ਹੀ ਆਸਟ੍ਰੇਲੀਆ ਨੇ ਭਾਰਤ ਤੋਂ ਨੰਬਰ-1 ਦਾ ਤਾਜ ਖੋਹ ਲਿਆ।

ਆਸਟ੍ਰੇਲੀਆਈ ਟੀਮ Australia team)  ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਚੱਕਰ ‘ਚ ਹੁਣ ਤੱਕ 8 ਮੈਚ ਖੇਡੇ ਹਨ, ਜਿਨ੍ਹਾਂ ‘ਚੋਂ ਉਸ ਨੇ 5 ਜਿੱਤੇ ਹਨ ਅਤੇ 2 ਹਾਰੇ ਹਨ। ਤੀਜੇ ਟੈਸਟ ਤੋਂ ਪਹਿਲਾਂ ਕੰਗਾਰੂ ਟੀਮ ਅੰਕ ਸੂਚੀ ‘ਚ ਚੌਥੇ ਸਥਾਨ ‘ਤੇ ਸੀ ਪਰ ਤੀਜੇ ਟੈਸਟ ‘ਚ ਪਾਕਿਸਤਾਨ ਨੂੰ 8 ਵਿਕਟਾਂ ਨਾਲ ਹਰਾ ਕੇ ਆਸਟ੍ਰੇਲੀਆ ਨੇ ਵੱਡੀ ਛਾਲ ਮਾਰੀ ਹੈ।

The post WTC Points Table: ਆਸਟ੍ਰੇਲੀਆ ਟੀਮ ਨੇ ਦੋ ਦਿਨਾਂ ‘ਚ ਦੂਜੀ ਵਾਰ ਭਾਰਤ ਤੋਂ ਖੋਹਿਆ ਨੰਬਰ-1 ਦਾ ਤਾਜ appeared first on TheUnmute.com - Punjabi News.

Tags:
  • australian-team
  • aus-vs-pak
  • bcci
  • breaking-news
  • cricket
  • icc
  • indian-team
  • news
  • sports
  • sydney-test
  • world-test-championship
  • wtc-points-table

ਸੰਗਰੂਰ: ਪਿੰਡ ਸਾਰੋਂ ਦੇ ਨੌਜਵਾਨ ਦੀ ਕੈਨੇਡਾ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ

Saturday 06 January 2024 07:44 AM UTC+00 | Tags: breaking-news canada news punjabi-news punjabi-youth punjabi-youth-incanada the-unmute-latest-news village-saron

ਚੰਡੀਗੜ੍ਹ, 06 ਜਨਵਰੀ, 2024: ਕੈਨੇਡਾ (Canada) ਤੋਂ ਇੱਕ ਹੋਰ ਮੰਦਭਾਗੀ ਖ਼ਬਰ ਆਈ ਹੈ | ਮਾਰਕੀਟ ਕਮੇਟੀ ਸੰਗਰੂਰ ਦੇ ਸਾਬਕਾ ਚੇਅਰਮੈਨ ਅਤੇ ਯੂਥ ਅਕਾਲੀ ਆਗੂ ਰਣਧੀਰ ਸਿੰਘ ਕਾਕਾ ਸਾਰੋਂ ਦੇ ਕੈਨੇਡਾ ਰਹਿੰਦੇ ਇਕਲੌਤੇ ਪੁੱਤ 28 ਸਾਲਾ ਨੌਜਵਾਨ ਯੁਗਵੀਰ ਸਿੰਘ ਕਰਨ ਦੀ ਦਿਲ ਦਾ ਦੌਰਾ ਪੈਣ ਮੌਤ ਹੋ ਗਈ। ਜਿਕਰਯੋਗ ਹੈ ਕਿ ਰਣਧੀਰ ਸਿੰਘ ਕਾਕਾ ਸਾਰੋਂ ਵੀ ਮੌਜੂਦਾ ਸਮੇਂ 'ਚ ਆਪਣੇ ਪੁੱਤਰ ਕੋਲ ਕੈਨੇਡਾ ਹੀ ਰਹਿ ਰਿਹਾ ਸੀ। ਇਲਾਕੇ ਦੇ ਪਤਵੰਤੇ ਸੱਜਣਾਂ, ਰਾਜਨੀਤਿਕ ਅਤੇ ਧਾਰਮਿਕ ਸ਼ਖ਼ਸੀਅਤਾਂ ਨੇ ਨੌਜਵਾਨ ਦੀ ਬੇਵਕਤੀ ਮੌਤ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

The post ਸੰਗਰੂਰ: ਪਿੰਡ ਸਾਰੋਂ ਦੇ ਨੌਜਵਾਨ ਦੀ ਕੈਨੇਡਾ ‘ਚ ਦਿਲ ਦਾ ਦੌਰਾ ਪੈਣ ਕਾਰਨ ਮੌਤ appeared first on TheUnmute.com - Punjabi News.

Tags:
  • breaking-news
  • canada
  • news
  • punjabi-news
  • punjabi-youth
  • punjabi-youth-incanada
  • the-unmute-latest-news
  • village-saron

ਪੰਜਾਬ 'ਚ ਕਿਸੇ ਵੀ ਸਿੰਥੈਟਿਕ ਟਰੈਕ ਵਾਲੇ ਗਰਾਊਂਡ 'ਚ ਨਹੀਂ ਹੋਵੇਗੀ 26 ਜਨਵਰੀ ਦੀ ਪਰੇਡ

Saturday 06 January 2024 07:54 AM UTC+00 | Tags: 26-january breaking-news january-26 january-26-parade news pa synthetic-track synthetic-track-ground the-unmute-breaking the-unmute-breaking-news

ਚੰਡੀਗੜ੍ਹ, 06 ਜਨਵਰੀ, 2024: ਮੁੱਖ ਮੰਤਰੀ ਭਗਵੰਤ ਮਾਨ ਨੇ 26 ਜਨਵਰੀ (26 January) ਨੂੰ ਹੋਣ ਵਾਲੀ ਪਰੇਡ ਸਬੰਧੀ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਲੁਧਿਆਣਾ ਵਿੱਚ 26 ਜਨਵਰੀ ਨੂੰ ਹੋਣ ਵਾਲੀ ਗਣਤੰਤਰ ਦਿਵਸ ਪਰੇਡ ਪੀਏਯੂ ਗਰਾਊਂਡ ਵਿੱਚ ਹੋਵੇਗੀ। ਭਗਵੰਤ ਮਾਨ ਨੇ ਕਿਹਾ ਕਿ ਅਸੀਂ ਹੁਣੇ ਲੁਧਿਆਣਾ ਸਟੇਡੀਅਮ ਵਿੱਚ ਨਵਾਂ ਸਿੰਥੈਟਿਕ ਟਰੈਕ ਬਣਾਇਆ ਹੈ, ਅਸੀਂ ਨਹੀਂ ਚਾਹੁੰਦੇ ਕਿ ਪਰੇਡ ਕਾਰਨ ਇਸ ਨੂੰ ਨੁਕਸਾਨ ਪਹੁੰਚੇ। ਪੰਜਾਬ ‘ਚ ਕਿਤੇ ਵੀ ਸਿੰਥੈਟਿਕ ਟਰੈਕ ਵਾਲੀ ਗਰਾਊਂਡ ‘ਤੇ ਪਰੇਡ ਨਹੀਂ ਹੋਵੇਗੀ।

The post ਪੰਜਾਬ ‘ਚ ਕਿਸੇ ਵੀ ਸਿੰਥੈਟਿਕ ਟਰੈਕ ਵਾਲੇ ਗਰਾਊਂਡ ‘ਚ ਨਹੀਂ ਹੋਵੇਗੀ 26 ਜਨਵਰੀ ਦੀ ਪਰੇਡ appeared first on TheUnmute.com - Punjabi News.

Tags:
  • 26-january
  • breaking-news
  • january-26
  • january-26-parade
  • news
  • pa
  • synthetic-track
  • synthetic-track-ground
  • the-unmute-breaking
  • the-unmute-breaking-news

ਰਾਹੁਲ ਗਾਂਧੀ 14 ਜਨਵਰੀ ਤੋਂ ਸ਼ੁਰੂ ਕਰਨਗੇ 'ਭਾਰਤ ਜੋੜੋ ਨਿਆਂ ਯਾਤਰਾ': ਮਲਿਕਾਰਜੁਨ ਖੜਗੇ

Saturday 06 January 2024 08:10 AM UTC+00 | Tags: bharat-jodo-nyan-yatra bharat-jodo-nyay-yatra breaking-news congress india mallikarjun-kharge manipur news pm-modi rahul-gandhi

ਚੰਡੀਗੜ੍ਹ, 06 ਜਨਵਰੀ, 2024: ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ (Rahul Gandhi) 14 ਜਨਵਰੀ ਤੋਂ ‘ਭਾਰਤ ਜੋੜੋ ਨਿਆਂ ਯਾਤਰਾ’ ਸ਼ੁਰੂ ਕਰਨਗੇ। ਇਹ ਯਾਤਰਾ ਮਣੀਪੁਰ ਤੋਂ ਸ਼ੁਰੂ ਹੋ ਕੇ 20 ਮਾਰਚ ਨੂੰ ਮੁੰਬਈ ਵਿੱਚ ਸਮਾਪਤ ਹੋਵੇਗੀ। ਲੋਕ ਸਭਾ ਚੋਣਾਂ ਤੋਂ ਕਰੀਬ 4 ਮਹੀਨੇ ਪਹਿਲਾਂ ਨਿਕਲਣ ਵਾਲੀ ਇਹ ਯਾਤਰਾ 14 ਸੂਬਿਆਂ ਅਤੇ 85 ਜ਼ਿਲਿਆਂ ਨੂੰ ਕਵਰ ਕਰੇਗੀ। ਇਸ ਦੌਰਾਨ ਰਾਹੁਲ ਪੈਦਲ ਅਤੇ ਬੱਸ ਰਾਹੀਂ 6 ਹਜ਼ਾਰ 200 ਕਿਲੋਮੀਟਰ ਤੋਂ ਵੱਧ ਦੀ ਦੂਰੀ ਤੈਅ ਕਰਨਗੇ।

ਇਹ ਮਣੀਪੁਰ ਤੋਂ ਸ਼ੁਰੂ ਹੋ ਕੇ ਨਾਗਾਲੈਂਡ, ਅਸਾਮ, ਮੇਘਾਲਿਆ, ਪੱਛਮੀ ਬੰਗਾਲ, ਬਿਹਾਰ, ਝਾਰਖੰਡ, ਉੜੀਸਾ, ਛੱਤੀਸਗੜ੍ਹ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ ਅਤੇ ਗੁਜਰਾਤ ਤੋਂ ਹੁੰਦਿਆਂ ਹੋਇਆ ਮਹਾਰਾਸ਼ਟਰ ਵਿੱਚ ਸਮਾਪਤ ਹੋਵੇਗੀ ।

ਵੇਣੂਗੋਪਾਲ ਨੇ ਕਿਹਾ ਸੀ ਕਿ ਪਾਰਟੀ ਪ੍ਰਧਾਨ ਖੜਗੇ ਦੌਰੇ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਭਾਰਤ ਨਿਆਂ ਯਾਤਰਾ ਦਾ ਉਦੇਸ਼ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਨਿਆਂ ਹੈ। ਇਸ ਯਾਤਰਾ ਦੌਰਾਨ ਰਾਹੁਲ (Rahul Gandhi) ਨੌਜਵਾਨਾਂ, ਬੀਬੀਆਂ ਅਤੇ ਹਾਸ਼ੀਏ ‘ਤੇ ਬੈਠੇ ਲੋਕਾਂ ਨਾਲ ਮੁਲਾਕਾਤ ਕਰਨਗੇ। ਬੱਸ ਯਾਤਰਾ ਰਾਹੀਂ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਕੀਤੀ ਜਾਵੇਗੀ। ਯਾਤਰਾ ਦੇ ਕੁਝ ਛੋਟੇ ਹਿੱਸੇ ਪੈਦਲ ਰੁਕ-ਰੁਕ ਕੇ ਵੀ ਕਵਰ ਕੀਤੇ ਜਾਣਗੇ।

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪ੍ਰਧਾਨ ਮੰਤਰੀ ਦੇ ਤੰਜ ਕੱਸਦੇ ਹੋਏ ਕਿਹਾ ਕਿ ਮਣੀਪੁਰ ਵਿੱਚ ਇੱਕ ਮੰਦਭਾਗੀ ਘਟਨਾ ਵਾਪਰੀ, ਪਰ ਪ੍ਰਧਾਨ ਮੰਤਰੀ ਮੋਦੀ ਉੱਥੇ ਨਹੀਂ ਗਏ। ਉਹ ਰਾਮ ਮੰਦਰ ਵਾਲੀ ਥਾਂ ਜਾਂ ਬੀਚ ‘ਤੇ ਜਾ ਕੇ ਫੋਟੋ ਸੈਸ਼ਨ ਕਰਵਾਉਂਦੇ ਹਨ। ਉਹ ਮੁੰਬਈ ਜਾਵੇ ਜਾਂ ਕੇਰਲਾ, ਹਰ ਜਗ੍ਹਾ ਜਾਂਦੇ ਹਨ, ਤੁਸੀਂ ਹਰ ਜਗ੍ਹਾ ਉਸ ਦੀਆਂ ਫੋਟੋਆਂ ਦੇਖ ਸਕਦੇ ਹੋ … ਉਹ ਫੋਟੋਆਂ ਖਿੱਚਦਾ ਹੈ ਜਿਵੇਂ ਰੱਬ ਉਨ੍ਹਾਂ ਨੂੰ ਦਰਸ਼ਨ ਦੇ ਰਿਹਾ ਹੋਵੇ। ਪਰ ਇਹ ਮਹਾਨ ਵਿਅਕਤੀ ਮਣੀਪੁਰ ਕਿਉਂ ਨਹੀਂ ਜਾਂਦਾ?

The post ਰਾਹੁਲ ਗਾਂਧੀ 14 ਜਨਵਰੀ ਤੋਂ ਸ਼ੁਰੂ ਕਰਨਗੇ ‘ਭਾਰਤ ਜੋੜੋ ਨਿਆਂ ਯਾਤਰਾ’: ਮਲਿਕਾਰਜੁਨ ਖੜਗੇ appeared first on TheUnmute.com - Punjabi News.

Tags:
  • bharat-jodo-nyan-yatra
  • bharat-jodo-nyay-yatra
  • breaking-news
  • congress
  • india
  • mallikarjun-kharge
  • manipur
  • news
  • pm-modi
  • rahul-gandhi

Women Cricket: ਭਾਰਤ ਦੀ ਸਟਾਰ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੇ ਲਾਈ ਰਿਕਾਰਡਾਂ ਦੀ ਝੜੀ

Saturday 06 January 2024 08:25 AM UTC+00 | Tags: bcci breaking-news cricket cricket-news icc ind-vs-aus latest-news mandhana-has-set-records news smriti-mandhana t20-series women-cricket

ਚੰਡੀਗੜ੍ਹ, 06 ਜਨਵਰੀ, 2024: ਭਾਰਤ ਦੀ ਸਟਾਰ ਬੱਲੇਬਾਜ਼ ਸਮ੍ਰਿਤੀ ਮੰਧਾਨਾ (Smriti Mandhana) ਨੇ ਆਸਟ੍ਰੇਲੀਆ ਖ਼ਿਲਾਫ਼ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦੇ ਪਹਿਲੇ ਮੈਚ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਮ੍ਰਿਤੀ ਮੰਧਾਨਾ ਨੇ 52 ਗੇਂਦਾਂ ‘ਤੇ 54 ਦੌੜਾਂ ਦੀ ਪਾਰੀ ਖੇਡੀ। ਸਮ੍ਰਿਤੀ ਨੇ ਟੀਮ ਨੂੰ ਪਹਿਲੇ ਮੈਚ ਵਿੱਚ ਨੌਂ ਵਿਕਟਾਂ ਨਾਲ ਜਿੱਤ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਮੰਧਾਨਾ ਨੇ ਆਪਣੀ ਪਾਰੀ ਵਿੱਚ ਅੰਤਰਰਾਸ਼ਟਰੀ ਟੀ-20 ਵਿੱਚ ਤਿੰਨ ਹਜ਼ਾਰ ਦੌੜਾਂ ਵੀ ਪੂਰੀਆਂ ਕੀਤੀਆਂ। ਉਹ ਸਭ ਤੋਂ ਘੱਟ ਗੇਂਦਾਂ ਖੇਡ ਕੇ ਇਸ ਅੰਕੜੇ ਤੱਕ ਪਹੁੰਚਣ ਵਾਲੀ ਬੀਬੀ ਕ੍ਰਿਕਟਰ ਬਣ ਗਈ। ਇਸ ਮਾਮਲੇ ‘ਚ ਉਸ ਨੇ ਨਿਊਜ਼ੀਲੈਂਡ ਦੀ ਸੋਫੀ ਡਿਵਾਈਨ ਦਾ ਰਿਕਾਰਡ ਤੋੜ ਦਿੱਤਾ ਹੈ।

ਸਮ੍ਰਿਤੀ ਮੰਧਾਨਾ ਨੇ ਅੰਤਰਰਾਸ਼ਟਰੀ ਟੀ-20 ਵਿੱਚ ਸਿਰਫ਼ 2461 ਗੇਂਦਾਂ ਵਿੱਚ ਤਿੰਨ ਹਜ਼ਾਰ ਦੌੜਾਂ ਪੂਰੀਆਂ ਕੀਤੀਆਂ। ਸੋਫੀ ਡਿਵਾਈਨ ਨੇ ਇਸ ਦੇ ਲਈ 2470 ਗੇਂਦਾਂ ਦਾ ਸਾਹਮਣਾ ਕੀਤਾ ਸੀ। ਇਸ ਮਾਮਲੇ ‘ਚ ਆਸਟ੍ਰੇਲੀਆ ਦੀ ਸਾਬਕਾ ਕਪਤਾਨ ਮੇਗ ਲੈਨਿੰਗ ਤੀਜੇ ਸਥਾਨ ‘ਤੇ ਅਤੇ ਨਿਊਜ਼ੀਲੈਂਡ ਦੀ ਸੂਜ਼ੀ ਬੇਟਸ ਚੌਥੇ ਸਥਾਨ ‘ਤੇ ਹੈ। ਲੈਨਿੰਗ ਨੇ 2597 ਗੇਂਦਾਂ ਵਿੱਚ ਤਿੰਨ ਹਜ਼ਾਰ ਦੌੜਾਂ ਅਤੇ ਬੇਟਸ ਨੇ 2679 ਗੇਂਦਾਂ ਵਿੱਚ ਤਿੰਨ ਹਜ਼ਾਰ ਦੌੜਾਂ ਪੂਰੀਆਂ ਕੀਤੀਆਂ ਸਨ।

ਰੋਹਿਤ-ਕੋਹਲੀ ਦੇ ਕਲੱਬ ‘ਚ ਸ਼ਾਮਲ ਹੋਈ ਸਮ੍ਰਿਤੀ ਮੰਧਾਨਾ

ਮੰਧਾਨਾ (Smriti Mandhana) ਟੀ-20 ਅੰਤਰਰਾਸ਼ਟਰੀ ਵਿੱਚ ਤਿੰਨ ਹਜ਼ਾਰ ਦੌੜਾਂ ਪੂਰੀਆਂ ਕਰਨ ਵਾਲੀ ਚੌਥੀ ਭਾਰਤੀ ਖਿਡਾਰਨ ਹੈ। ਉਸ ਤੋਂ ਪਹਿਲਾਂ ਇਹ ਉਪਲਬਧੀ ਵਿਰਾਟ ਕੋਹਲੀ, ਰੋਹਿਤ ਸ਼ਰਮਾ ਅਤੇ ਹਰਮਨਪ੍ਰੀਤ ਕੌਰ ਦੇ ਨਾਂ ਦਰਜ ਹੈ। ਕੋਹਲੀ ਨੇ 107 ਪਾਰੀਆਂ ‘ਚ 4008 ਦੌੜਾਂ ਬਣਾਈਆਂ ਹਨ। ਇਸ ਦੇ ਨਾਲ ਹੀ ਰੋਹਿਤ ਦੇ ਨਾਂ 140 ਪਾਰੀਆਂ ‘ਚ 3853 ਦੌੜਾਂ ਹਨ। ਹਰਮਨਪ੍ਰੀਤ ਕੌਰ ਨੇ 143 ਪਾਰੀਆਂ ਵਿੱਚ 3195 ਦੌੜਾਂ ਬਣਾਈਆਂ ਹਨ। ਹੁਣ ਮੰਧਾਨਾ ਇਸ ਲਿਸਟ ‘ਚ ਸ਼ਾਮਲ ਹੋ ਗਈ ਹੈ। ਸਮ੍ਰਿਤੀ ਨੇ 122 ਪਾਰੀਆਂ ‘ਚ 3052 ਦੌੜਾਂ ਬਣਾਈਆਂ ਹਨ।

ਬੀਬੀਆਂ ਦੇ ਕ੍ਰਿਕਟ ਦੀ ਗੱਲ ਕਰੀਏ ਤਾਂ ਉਹ ਅੰਤਰਰਾਸ਼ਟਰੀ ਟੀ-20 ਵਿੱਚ ਤਿੰਨ ਹਜ਼ਾਰ ਦੌੜਾਂ ਪੂਰੀਆਂ ਕਰਨ ਵਾਲੀ ਛੇਵੀਂ ਖਿਡਾਰਨ ਹੈ। ਇਸ ਮਾਮਲੇ ‘ਚ ਸੂਜ਼ੀ ਬੇਟਸ ਪਹਿਲੇ ਸਥਾਨ ‘ਤੇ ਹੈ। ਸਮ੍ਰਿਤੀ ਦੇ ਨਾਂ 152 ਮੈਚਾਂ ਦੀਆਂ 149 ਪਾਰੀਆਂ ‘ਚ 4118 ਦੌੜਾਂ ਹਨ। ਮੰਧਾਨਾ ਨੂੰ ਉਸ ਦੇ ਨੇੜੇ ਆਉਣ ‘ਚ ਕਾਫੀ ਸਮਾਂ ਲੱਗੇਗਾ।

ਸ਼ੇਫਾਲੀ ਨਾਲ ਤੀਜੇ ਸੈਂਕੜੇ ਦੀ ਸਾਂਝੇਦਾਰੀ

ਮੰਧਾਨਾ ਨੇ ਆਸਟ੍ਰੇਲੀਆ ਖਿਲਾਫ ਮੈਚ ‘ਚ ਸ਼ੈਫਾਲੀ ਵਰਮਾ ਨਾਲ ਪਹਿਲੀ ਵਿਕਟ ਲਈ 137 ਦੌੜਾਂ ਦੀ ਸਾਂਝੇਦਾਰੀ ਕੀਤੀ। ਉਸ ਨੇ ਟੀ-20 ‘ਚ ਤੀਜੀ ਵਾਰ ਸ਼ੈਫਾਲੀ ਨਾਲ ਸੈਂਕੜਾ ਸਾਂਝੇਦਾਰੀ ਕੀਤੀ ਹੈ। ਇਹ ਭਾਰਤ ਲਈ ਸਭ ਤੋਂ ਵੱਧ ਸੈਂਕੜੇ ਵਾਲੀ ਸਾਂਝੇਦਾਰੀ ਵਾਲੀ ਜੋੜੀ ਬਣ ਗਈ। ਮੰਧਾਨਾ ਅਤੇ ਸ਼ੈਫਾਲੀ ਤਿੰਨ ਵਾਰ ਅਜਿਹਾ ਕਰ ਚੁੱਕੇ ਹਨ। ਇਸ ਤੋਂ ਪਹਿਲਾਂ ਮੰਧਾਨਾ ਨੇ ਸਾਬਕਾ ਕਪਤਾਨ ਮਿਤਾਲੀ ਰਾਜ ਨਾਲ ਦੋ ਵਾਰ ਸੈਂਕੜੇ ਦੀ ਸਾਂਝੇਦਾਰੀ ਕੀਤੀ ਸੀ।

ਸਮ੍ਰਿਤੀ ਮੰਧਾਨਾ ਦੇ ਨਾਂ ਅਨੋਖਾ ਰਿਕਾਰਡ

ਮੰਧਾਨਾ ਟੀ-20 ਅੰਤਰਰਾਸ਼ਟਰੀ ਵਿੱਚ ਤਿੰਨ ਹਜ਼ਾਰ ਦੌੜਾਂ ਪੂਰੀਆਂ ਕਰਨ ਵਾਲੀ ਪਹਿਲੀ ਖੱਬੇ ਹੱਥ ਦੀ ਬੱਲੇਬਾਜ਼ ਬਣ ਗਈ ਹੈ। ਉਸ ਦੇ ਪਿੱਛੇ ਆਸਟਰੇਲੀਆ ਦਾ ਧਮਾਕੇਦਾਰ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਹੈ। ਉਸ ਨੇ 2894 ਦੌੜਾਂ ਬਣਾਈਆਂ ਹਨ। ਪਾਕਿਸਤਾਨ ਦੀ ਬਿਸਮਾਹ ਮਾਰੂਫ ਨੇ 2893 ਅਤੇ ਸ਼੍ਰੀਲੰਕਾ ਦੀ ਚਮਾਰੀ ਅਟਾਪੱਟੂ ਨੇ 2651 ਦੌੜਾਂ ਬਣਾਈਆਂ ਹਨ। ਆਸਟ੍ਰੇਲੀਆ ਦੀ ਬੇਥ ਮੂਨੀ ਦੇ ਨਾਂ 2508 ਦੌੜਾਂ ਹਨ।

The post Women Cricket: ਭਾਰਤ ਦੀ ਸਟਾਰ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੇ ਲਾਈ ਰਿਕਾਰਡਾਂ ਦੀ ਝੜੀ appeared first on TheUnmute.com - Punjabi News.

Tags:
  • bcci
  • breaking-news
  • cricket
  • cricket-news
  • icc
  • ind-vs-aus
  • latest-news
  • mandhana-has-set-records
  • news
  • smriti-mandhana
  • t20-series
  • women-cricket

ਦਲ ਖਾਲਸਾ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ 26 ਜਨਵਰੀ ਨੂੰ ਮੋਗਾ ਵਿਖੇ ਰੋਸ ਪ੍ਰਦਰਸ਼ਨ

Saturday 06 January 2024 09:33 AM UTC+00 | Tags: 26-january-parade breaking-news dal-khalsa moga news punjab-news punjab-sikh shiromani-akali-dal-amritsar

ਚੰਡੀਗੜ੍ਹ, 06 ਜਨਵਰੀ, 2024: ਇੱਕ ਪਾਸੇ ਪੂਰੇ ਦੇਸ਼ ਦੇ ਵਿੱਚ 26 ਜਨਵਰੀ ਵਾਲੇ ਦਿਨ ਗਣਤੰਤਰ ਦਿਵਸ ਮਨਾਇਆ ਜਾਵੇਗਾ, ਦੂਜੇ ਪਾਸੇ 26 ਜਨਵਰੀ ਵਾਲੇ ਦਲ ਖਾਲਸਾ (Dal Khalsa) ਵੱਲੋਂ ਮੋਗੇ ਦੇ ਵਿੱਚ ਤਿੰਨ ਕਿਲੋਮੀਟਰ ਦਾ ਰੂਟ ਬਣਾ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਆਪਣੇ ਹੱਕਾਂ ਦੀ ਮੰਗ ਕੀਤੀ ਜਾਵੇਗੀ |

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਲ ਖ਼ਾਲਸਾ (Dal Khalsa) ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਵੱਲੋਂ ਗੱਲਬਾਤ ਕਰਦਿਆਂ ਦੱਸਿਆ ਕਿ ਜਿੱਥੇ ਪੂਰਾ ਭਾਰਤ 26 ਜਨਵਰੀ ਨੂੰ ਗਣਤੰਤਰਤਾ ਦਿਵਸ ਮਨਾਏਗਾ, ਉੱਥੇ ਹੀ ਦਲ ਖਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਆਪਣੇ ਹੱਕਾਂ ਦੇ ਲਈ ਮਾਰਚ ਕੀਤਾ ਜਾਵੇਗਾ | ਉਹਨਾਂ ਨੇ ਕਿਹਾ ਕਿ ਜੋ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੀ ਜੋ ਰਿਪੋਰਟ ਸਾਹਮਣੇ ਆਈ ਹੈ ਉਹ ਇੱਕ ਉਦਾਹਰਨ ਦੇ ਤੌਰ ‘ਤੇ ਤੁਹਾਡੇ ਸਾਹਮਣੇ ਰੱਖੀ ਹੈ ਅਤੇ ਅਸੀਂ ਹੁਣ ਤੱਕ ਜਿੰਨੀਆਂ ਗੱਲਾਂ ਕੀਤੀਆਂ ਹਨ, ਉਸ ਨੂੰ ਵਿਸਥਾਰਤ ਦੱਸਦੇ ਹੋਏ ਜਥੇਦਾਰ ਕਾਉਂਕੇ ਦੀ ਰਿਪੋਰਟ ਜਾਂ ਜਿਹੜਾ ਘਟਨਾਕਰਮ ਸਾਡੇ ਸਾਹਮਣੇ ਆਇਆ ਹੈ, ਉਹ ਸਾਡੇ ਸਾਹਮਣੇ ਇੱਕ ਮਿਸਾਲ ਹੈ |

ਸਾਡੀਆਂ ਅੱਖਾਂ ਖੋਲ੍ਹਣ ਲਈ ਜਿਸ ਸਿਸਟਮ ਵਿੱਚ ਜਿਸ ਮੁਲਕ ਵਿੱਚ ਇੱਕ ਕੌਮ ਦੇ ਜਥੇਦਾਰ ਨਾਲ ਅਜਿਹਾ ਹਸ਼ਰ ਹੋ ਸਕਦਾ ਹੈ ਤੁਸੀਂ ਸਹਿਜੇ ਅੰਦਾਜ਼ਾ ਲਗਾ ਸਕਦੇ ਹੋ ਕਿ ਬਾਕੀ 10-12 ਹਜ਼ਾਰ ਨੌਜਵਾਨ ਜੋ ਪਿਛਲੇ 20 ਸਾਲ ਦੇ ਵਿੱਚ ਖਪਾ ਦਿੱਤੇ ਗਏ , ਉਹਨਾਂ ਨਾਲ ਕੀ ਕੁਝ ਹੋਇਆ ਹੋਵੇਗਾ | ਉਹਨਾਂ ਕਿਹਾ ਕਿ ਸਿੱਖਾਂ ਦੇ ਉੱਪਰ ਲੰਮੇ ਸਮੇਂ ਤੋਂ ਅੱਤਿਆਚਾਰ ਹੁੰਦਾ ਆ ਰਿਹਾ ਸੀ ਅਤੇ ਇਹ ਹੁਣ ਅੱਤਿਆਚਾਰ ਵਿਦੇਸ਼ ਦੀਆਂ ਧਰਤੀ ‘ਤੇ ਰਹਿੰਦੇ ਸਿੱਖਾਂ ਦੇ ਉੱਪਰ ਵੀ ਹੋਣਾ ਸ਼ੁਰੂ ਹੋ ਗਿਆ |

The post ਦਲ ਖਾਲਸਾ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ 26 ਜਨਵਰੀ ਨੂੰ ਮੋਗਾ ਵਿਖੇ ਰੋਸ ਪ੍ਰਦਰਸ਼ਨ appeared first on TheUnmute.com - Punjabi News.

Tags:
  • 26-january-parade
  • breaking-news
  • dal-khalsa
  • moga
  • news
  • punjab-news
  • punjab-sikh
  • shiromani-akali-dal-amritsar

ਸੁਨੀਲ ਜਾਖੜ 'ਤੇ ਭੜਕੇ ਸੁਖਜਿੰਦਰ ਰੰਧਾਵਾ, ਆਖਿਆ- ਸੁਖਪਾਲ ਖਹਿਰਾ ਦੀ ਚਿੰਤਾ ਛੱਡ ਕੇ ਭਾਜਪਾ ਦੀ ਚਿੰਤਾ ਕਰੋ

Saturday 06 January 2024 09:50 AM UTC+00 | Tags: breaking breaking-news congress new news punjab-congres sukhjinder sukhjinder-randhawa sukhjinder-singh-randhawa sunil-jakhar

ਚੰਡੀਗੜ੍ਹ, 6 ਜਨਵਰੀ 2024: ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ (Sunil Jakhar) ਵੱਲੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਜਲੰਧਰ ਫੇਰੀ ਦੌਰਾਨ ਗ੍ਰਿਫ਼ਤਾਰੀ ਸਬੰਧੀ ਦਿੱਤੇ ਬਿਆਨ ਤੋਂ ਕਾਂਗਰਸ ਆਗੂ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (Sukhjinder singh Randhawa)  ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ । ਸੁਖਜਿੰਦਰ ਰੰਧਾਵਾ ਨੇ ਸੁਨੀਲ ਜਾਖੜ ਨੂੰ ਸੁਖਪਾਲ ਖਹਿਰਾ ਦੀ ਚਿੰਤਾ ਛੱਡ ਕੇ ਭਾਜਪਾ ਦੀ ਚਿੰਤਾ ਕਰਨ ਦੀ ਸਲਾਹ ਦਿੱਤੀ ਹੈ। ਇੰਨਾ ਹੀ ਨਹੀਂ ਉਨ੍ਹਾਂ ਨੂੰ ਕਾਂਗਰਸ ਪਾਰਟੀ ਦੇ ਪਿੱਠ ਪਿੱਛੇ ਛੁਰਾ ਮਾਰਨ ਵਾਲਾ ਦੱਸਿਆ ।

ਸੁਖਜਿੰਦਰ ਰੰਧਾਵਾ ਨੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਕੀਤਾ ਹੈ ਜਾਖੜ ਸਾਹਬ ਗਈਆਂ ਦੇਣਾ ਬੰਦ ਕਰੋ, ਤੁਹਾਨੂੰ ਇਹ ਸ਼ੋਭਾ ਨਹੀਂ ਦਿੰਦਾ, ਜਿਸਨੇ ਆਪਣੇ ਪੁਰਖਿਆਂ ਦੀ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਤੁਸੀਂ ਹੀ ਕਾਂਗਰਸ ਵਿੱਚ ਧੜੇਬੰਦੀ ਪੈਦਾ ਕਰਕੇ ਲੋਕਾਂ ਦਾ ਨਾਂ ਖ਼ਰਾਬ ਕੀਤਾ ਸੀ।

ਉਨ੍ਹਾਂ (Sukhjinder singh Randhawa) ਕਿਹਾ ਕਿ ਸੁਨੀਲ ਜਾਖੜ ਸੁਖਪਾਲ ਖਹਿਰਾ ਦੀ ਚਿੰਤਾ ਛੱਡ ਦਿਓ ਅਤੇ ਆਪਣੇ ਕੰਮ ‘ਤੇ ਧਿਆਨ ਦਿਓ। ਹਰ ਛੋਟੇ ਵਰਕਰ ਤੋਂ ਲੈ ਕੇ ਸੂਬਾਈ ਅਤੇ ਕੇਂਦਰੀ ਕਾਂਗਰਸ ਤੱਕ ਖਹਿਰਾ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ। ਅਸੀਂ ਇਕੱਠੇ ਹੋ ਕੇ ਲੜਾਂਗੇ ਅਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਖਹਿਰਾ ਛੇਤੀ ਹੀ ਲੋਕਾਂ ਦੇ ਸਾਹਮਣੇ ਆਉਣਗੇ

ਹਾਲ ਹੀ ‘ਚ ਭਾਜਪਾ ਦੇ ਸੂਬਾ ਪ੍ਰਧਾਨ ਜਾਖੜ ਨੇ ਇਕ ਨਵੇਂ ਮਾਮਲੇ ‘ਚ ਵਿਧਾਇਕ ਸੁਖਪਾਲ ਖਹਿਰਾ ਨੂੰ ਮੁੜ ਜੇਲ ‘ਚ ਸੁੱਟਣ ਦੇ ਮਾਮਲੇ ‘ਤੇ ਕਾਂਗਰਸ ਨੂੰ ਘੇਰਿਆ ਸੀ। ਜਾਖੜ ਨੇ ਦੋਸ਼ ਲਾਇਆ ਸੀ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਲੀਡਰਸ਼ਿਪ ਨੇ ਸੁਖਪਾਲ ਖਹਿਰਾ ਤੋਂ ਖਹਿੜਾ ਛੁਡਾ ਰਹੀ ਹੈ | ਸੁਖਪਾਲ ਖਹਿਰਾ ਪੰਜਾਬ ਸਰਕਾਰ ਖ਼ਿਲਾਫ਼ ਖੁੱਲ੍ਹ ਕੇ ਬੋਲਦੇ ਸਨ ਅਤੇ ਕਾਂਗਰਸ 'ਆਪ' ਨਾਲ ਗਠਜੋੜ ਕਰਨਾ ਚਾਹੁੰਦੀ ਸੀ। ਅਜਿਹੇ ‘ਚ ਖਹਿਰਾ ਨੂੰ ਚੁੱਪ ਕਰਵਾਉਣਾ ਜ਼ਰੂਰੀ ਸੀ।

The post ਸੁਨੀਲ ਜਾਖੜ ‘ਤੇ ਭੜਕੇ ਸੁਖਜਿੰਦਰ ਰੰਧਾਵਾ, ਆਖਿਆ- ਸੁਖਪਾਲ ਖਹਿਰਾ ਦੀ ਚਿੰਤਾ ਛੱਡ ਕੇ ਭਾਜਪਾ ਦੀ ਚਿੰਤਾ ਕਰੋ appeared first on TheUnmute.com - Punjabi News.

Tags:
  • breaking
  • breaking-news
  • congress
  • new
  • news
  • punjab-congres
  • sukhjinder
  • sukhjinder-randhawa
  • sukhjinder-singh-randhawa
  • sunil-jakhar

ਹਰਿਆਣਾ ਭਰ ਤੋਂ ਸੈਂਕੜੇ ਸ਼ਿਕਾਇਤਕਰਤਾ ਇਨਸਾਫ਼ ਦੀ ਆਸ ਲੈ ਕੇ ਗ੍ਰਹਿ ਮੰਤਰੀ ਅਨਿਲ ਵਿਜ ਦੇ ਘਰ ਪੁੱਜੇ

Saturday 06 January 2024 10:02 AM UTC+00 | Tags: breaking-news justice kaithal-murder-case latest-news news the-unmute-breaking-news the-unmute-latest-news the-unmute-punjabi-news

ਚੰਡੀਗੜ੍ਹ, 6 ਜਨਵਰੀ 2024: ਕੜਾਕੇ ਦੀ ਸਰਦੀ ਦੇ ਬਾਵਜੂਦ ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ (Anil Vij) ਤੋਂ ਇਨਸਾਫ਼ ਦੀ ਆਸ ਲੈ ਕੇ ਸੂਬੇ ਭਰ ਤੋਂ ਸੈਂਕੜੇ ਸ਼ਿਕਾਇਤਕਰਤਾ ਸ਼ਨੀਵਾਰ ਨੂੰ ਅੰਬਾਲਾ ਸਥਿਤ ਉਨ੍ਹਾਂ ਦੀ ਰਿਹਾਇਸ਼ ‘ਤੇ ਪੁੱਜੇ | ਗ੍ਰਹਿ ਮੰਤਰੀ ਦੇ ਸਾਹਮਣੇ ਅੱਜ ਕਬੂਤਰਬਾਜ਼ੀ ਦੇ ਕਈ ਮਾਮਲੇ ਆਏ, ਜਿਸ ‘ਤੇ ਉਨ੍ਹਾਂ ਨੇ ਕਬੂਤਰਬਾਜ਼ੀ ਲਈ ਗਠਿਤ ਐਸਆਈਟੀ ਨੂੰ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ।

ਕੈਥਲ ਤੋਂ ਆਏ ਸ਼ਿਕਾਇਤਕਰਤਾ ਨੇ ਗ੍ਰਹਿ ਮੰਤਰੀ ਅਨਿਲ ਵਿਜ ਨੂੰ ਦੱਸਿਆ ਕਿ ਏਜੰਟਾਂ ਨੇ ਉਸ ਨੂੰ ਵਰਕ ਵੀਜ਼ੇ ‘ਤੇ ਜਰਮਨੀ ਭੇਜਣ ਦੇ ਨਾਂ ‘ਤੇ 6 ਲੱਖ ਰੁਪਏ ਦੀ ਠੱਗੀ ਮਾਰੀ ਹੈ। ਉਸ ਨੇ ਦੱਸਿਆ ਕਿ ਪਹਿਲਾਂ ਏਜੰਟਾਂ ਨੇ ਉਸ ਨੂੰ ਜਰਮਨੀ ਭੇਜਣ ਦੇ ਬਹਾਨੇ ਰੂਸ ਭੇਜ ਦਿੱਤਾ, ਉਥੇ ਕੁਝ ਦਿਨ ਰੁਕਣ ਤੋਂ ਬਾਅਦ ਉਸ ਨੂੰ ਹੋਰ ਭੇਜਣ ਦੀ ਬਜਾਏ ਭਾਰਤ ਵਾਪਸ ਆਉਣ ਲਈ ਕਿਹਾ ਗਿਆ।

ਇਸ ਤੋਂ ਬਾਅਦ ਏਜੰਟਾਂ ਨੇ ਉਸ ਨੂੰ ਸ਼੍ਰੀਲੰਕਾ ਰਾਹੀਂ ਦੁਬਈ ਭੇਜ ਦਿੱਤਾ ਅਤੇ ਉਸ ਨੂੰ ਧੋਖਾ ਦਿੱਤਾ ਕਿ ਜਲਦੀ ਹੀ ਉਸ ਨੂੰ ਜਰਮਨੀ ਭੇਜ ਦਿੱਤਾ ਜਾਵੇਗਾ। ਕੁਝ ਮਹੀਨੇ ਦੁਬਈ ਵਿਚ ਰਹਿਣ ਤੋਂ ਬਾਅਦ ਉਸ ਨੂੰ ਕਜ਼ਾਕਿਸਤਾਨ ਭੇਜ ਦਿੱਤਾ ਗਿਆ ਜਿੱਥੇ ਪੁਲਿਸ ਨੇ ਉਸ ਨੂੰ ਫੜ ਲਿਆ। ਇਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਪਿਛਲੇ ਸਾਲ ਜੁਲਾਈ ਮਹੀਨੇ ਵਿੱਚ ਡੀ-ਪੋਰਟ ਕਰਕੇ ਨਵੀਂ ਦਿੱਲੀ ਲਈ ਫਲਾਈਟ ਵਿੱਚ ਬਿਠਾ ਦਿੱਤਾ ਸੀ। ਜਦੋਂ ਉਸ ਨੇ ਦੇਸ਼ ਪਰਤ ਕੇ ਏਜੰਟਾਂ ਤੋਂ ਪੈਸੇ ਵਾਪਸ ਮੰਗੇ ਤਾਂ ਉਸ ਨੂੰ ਧਮਕੀਆਂ ਦਿੱਤੀਆਂ ਗਈਆਂ।

ਇਸੇ ਤਰ੍ਹਾਂ ਕਬੂਤਰਬਾਜ਼ੀ ਦੇ ਇਕ ਹੋਰ ਮਾਮਲੇ ਵਿਚ ਏਜੰਟਾਂ ਨੇ ਯਮੁਨਾਨਗਰ ਦੇ ਰਹਿਣ ਵਾਲੇ ਇਕ ਨੌਜਵਾਨ ਨੂੰ ਪੁਰਤਗਾਲ ਭੇਜਣ ਦੇ ਨਾਂ ‘ਤੇ 9 ਲੱਖ ਰੁਪਏ ਦੀ ਠੱਗੀ ਮਾਰੀ। ਨੌਜਵਾਨ ਨੇ ਗ੍ਰਹਿ ਮੰਤਰੀ ਅਨਿਲ ਵਿਜ ਨੂੰ ਦੱਸਿਆ ਕਿ ਉਸ ਨੂੰ ਪੁਰਤਗਾਲ ਭੇਜਣ ਲਈ ਏਜੰਟਾਂ ਵੱਲੋਂ ਦਿਖਾਇਆ ਗਿਆ ਵੀਜ਼ਾ ਫਰਜ਼ੀ ਸੀ। ਇਸੇ ਤਰ੍ਹਾਂ ਕੁਰੂਕਸ਼ੇਤਰ ਦੀ ਰਹਿਣ ਵਾਲੀ ਇਕ ਲੜਕੀ ਨੇ ਦੱਸਿਆ ਕਿ ਏਜੰਟਾਂ ਨੇ ਉਸ ਨੂੰ ਸਟੱਡੀ ਵੀਜ਼ੇ ‘ਤੇ ਇੰਗਲੈਂਡ ਭੇਜਣ ਦੇ ਨਾਂ ‘ਤੇ 21 ਲੱਖ ਰੁਪਏ ਦੀ ਠੱਗੀ ਮਾਰੀ, ਉਸ ਨੂੰ ਦਿੱਤਾ ਗਿਆ ਵੀਜ਼ਾ ਫਰਜ਼ੀ ਸੀ। ਇਸ ਦੇ ਨਾਲ ਹੀ ਕੁਰੂਕਸ਼ੇਤਰ ਦੇ ਰਹਿਣ ਵਾਲੇ ਨੌਜਵਾਨ ਨੇ ਦੱਸਿਆ ਕਿ ਉਸ ਨੂੰ ਅਮਰੀਕਾ ਭੇਜਣ ਦੇ ਨਾਂ ‘ਤੇ 9.50 ਲੱਖ ਰੁਪਏ ਦੀ ਠੱਗੀ ਮਾਰੀ ਗਈ ਹੈ।

ਭਿਵਾਨੀ ਦੇ ਰਹਿਣ ਵਾਲੇ ਸ਼ਿਕਾਇਤਕਰਤਾ ਨੇ ਅਨਿਲ ਵਿੱਜ ਨੂੰ ਸ਼ਿਕਾਇਤ ਦਿੰਦੇ ਹੋਏ ਦੱਸਿਆ ਕਿ ਭਿਵਾਨੀ ‘ਚ ਇਕ ਠੱਗ ਨੇ ਉਸ ਨੂੰ ਇਨਕਮ ਟੈਕਸ ਵਿਭਾਗ ‘ਚ ਨੌਕਰੀ ਦਿਵਾਉਣ ਦੇ ਨਾਂ ‘ਤੇ 21.65 ਲੱਖ ਰੁਪਏ ਦੀ ਠੱਗੀ ਮਾਰੀ ਹੈ। ਇਸ ਤੋਂ ਬਾਅਦ ਨਾ ਤਾਂ ਮੈਨੂੰ ਨੌਕਰੀ ਮਿਲੀ ਅਤੇ ਨਾ ਹੀ ਮੇਰੇ ਪੈਸੇ ਵਾਪਸ ਮਿਲੇ। ਉਸ ਨੇ ਭਿਵਾਨੀ ਥਾਣੇ ਵਿੱਚ ਕੇਸ ਵੀ ਦਰਜ ਕਰਵਾਇਆ ਸੀ ਪਰ ਪੁਲੀਸ ਨੇ ਕੋਈ ਕਾਰਵਾਈ ਨਹੀਂ ਕੀਤੀ। ਗ੍ਰਹਿ ਮੰਤਰੀ ਨੇ ਸਟੇਟ ਕ੍ਰਾਈਮ ਬਿਊਰੋ ਨੂੰ ਮਾਮਲੇ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ।

ਅਨਿਲ ਵਿਜ ਨੇ ਕੈਥਲ ਕਤਲ ਕਾਂਡ ਦੀ ਜਾਂਚ ਲਈ ਐਸਆਈਟੀ ਗਠਿਤ

ਕੈਥਲ ਦੇ ਰਹਿਣ ਵਾਲੇ ਸ਼ਿਕਾਇਤਕਰਤਾ ਨੇ ਗ੍ਰਹਿ ਮੰਤਰੀ ਅਨਿਲ ਵਿਜ (Anil Vij) ਨੂੰ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਉਸ ਦੇ ਪੁੱਤਰ ਦਾ ਕਤਲ ਕਰ ਦਿੱਤਾ ਗਿਆ ਸੀ। ਪੁਲੀਸ ਨੇ ਕੇਸ ਤਾਂ ਦਰਜ ਕਰ ਲਿਆ ਪਰ ਅੱਜ ਤੱਕ ਨਾ ਤਾਂ ਮੁਲਜ਼ਮ ਫੜੇ ਗਏ ਹਨ ਅਤੇ ਨਾ ਹੀ ਪੁਲੀਸ ਨੇ ਸਹੀ ਤਫਤੀਸ਼ ਕੀਤੀ ਹੈ। ਗ੍ਰਹਿ ਮੰਤਰੀ ਨੇ ਐਸਪੀ ਕੈਥਲ ਨੂੰ ਮਾਮਲੇ ਦੀ ਜਾਂਚ ਲਈ ਵੱਖਰੀ ਐਸਆਈਟੀ ਗਠਿਤ ਕਰਕੇ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।

ਇਸੇ ਤਰ੍ਹਾਂ ਕੈਥਲ ਦੀ ਇੱਕ ਔਰਤ ਨੇ ਆਪਣੇ ਪਤੀ ਦੇ ਖੁਦਕੁਸ਼ੀ ਮਾਮਲੇ ਦੀ ਜਾਂਚ ਦੀ ਬੇਨਤੀ ਕੀਤੀ, ਜਿਸ ‘ਤੇ ਗ੍ਰਹਿ ਮੰਤਰੀ ਨੇ ਐਸਪੀ ਕੈਥਲ ਨੂੰ ਮੁੜ ਜਾਂਚ ਕਰਨ ਦੇ ਨਿਰਦੇਸ਼ ਦਿੱਤੇ। ਅੰਬਾਲਾ ਦੇ ਨਰਾਇਣਗੜ੍ਹ ਦੀ ਇੱਕ ਬਜ਼ੁਰਗ ਔਰਤ ਨੇ ਆਪਣੇ ਬੇਟੇ ਵੱਲੋਂ ਉਸ ਨੂੰ ਘਰੋਂ ਬਾਹਰ ਕੱਢਣ ਅਤੇ ਘਰ ਨੂੰ ਤਾਲਾ ਲਾਉਣ ਦੀ ਸ਼ਿਕਾਇਤ ਕੀਤੀ, ਜਿਸ 'ਤੇ ਮੰਤਰੀ ਵਿਜ ਨੇ ਐਸਡੀਐਮ ਨਰਾਇਣਗੜ੍ਹ ਨੂੰ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਗਨੌਰ ਦੇ ਰਹਿਣ ਵਾਲੇ ਸ਼ਿਕਾਇਤਕਰਤਾ ਨੇ ਸ਼ਿਕਾਇਤ ਕੀਤੀ ਕਿ ਉਸ ਦੇ ਲੜਕੇ ਦੇ ਕਤਲ ਕੇਸ ਵਿੱਚ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ, ਜਿਸ 'ਤੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਮਾਮਲੇ ਦੀ ਮੁੜ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸੇ ਤਰ੍ਹਾਂ ਹੋਰ ਵੀ ਕਈ ਮਾਮਲੇ ਗ੍ਰਹਿ ਮੰਤਰੀ ਅਨਿਲ ਵਿੱਜ ਦੇ ਸਾਹਮਣੇ ਆਏ ਜਿਨ੍ਹਾਂ ‘ਤੇ ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ।

ਕਾਰਵਾਈ ਨਾ ਕਰਨ ਵਾਲੇ ਅਫਸਰਾਂ ਖਿਲਾਫ ਬਣਦੀ ਕਾਰਵਾਈ – ਅਨਿਲ ਵਿੱਜ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜ ਭਰ ਤੋਂ ਗ੍ਰਹਿ ਮੰਤਰੀ ਅਨਿਲ ਵਿਜ ((Anil Vij) ਦੀ ਰਿਹਾਇਸ਼ ‘ਤੇ ਇਕੱਠੇ ਹੋਏ ਸ਼ਿਕਾਇਤਕਰਤਾਵਾਂ ਦੇ ਸਵਾਲ ‘ਤੇ  ਵਿੱਜ ਨੇ ਕਿਹਾ ਕਿ ਉਹ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਵੀ ਕਰਦੇ ਹਨ ਪਰ ਕਈ ਵਾਰ ਉਨ੍ਹਾਂ ਦੀ ਤਸੱਲੀ ਨਹੀਂ ਹੁੰਦੀ, ਇਸ ਲਈ ਅਜਿਹੇ ਉਨ੍ਹਾਂ ਨੂੰ ਸੰਤੁਸ਼ਟ ਕਰਨ ਦੀ ਕੋਸ਼ਿਸ਼ ਕੀਤੀ ਗਈ।

ਜਗਨਨਾਥ ਪੁਰੀ ਮੱਠ ਦੇ ਸ਼ੰਕਰਾਚਾਰੀਆ ਦੇ ਇਸ ਬਿਆਨ ‘ਤੇ ਕਿ ਉੱਤਰ ਪ੍ਰਦੇਸ਼ ‘ਚ ਤਿੰਨ ਪਾਕਿਸਤਾਨ ਬਣਾਉਣ ਦੀ ਨੀਂਹ ਰੱਖੀ ਜਾ ਰਹੀ ਹੈ, ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਅਸੀਂ ਅਜਿਹਾ ਨਹੀਂ ਸੋਚਦੇ, ਸਾਨੂੰ ਲੱਗਦਾ ਹੈ ਕਿ ਮੋਦੀ ਅਤੇ ਯੋਗੀ ਭਾਰਤ ਨੂੰ ਅੱਜ ਤੱਕ ਕਿਸੇ ਤੋਂ ਵੀ ਮਜ਼ਬੂਤ ​​ਬਣਾ ਰਹੇ ਹਨ। ਹੋ ਸਕਦਾ ਹੈ ਕਿ ਹੋਰਾਂ ਨੇ ਇਹ ਨਾ ਕੀਤਾ ਹੋਵੇ।

The post ਹਰਿਆਣਾ ਭਰ ਤੋਂ ਸੈਂਕੜੇ ਸ਼ਿਕਾਇਤਕਰਤਾ ਇਨਸਾਫ਼ ਦੀ ਆਸ ਲੈ ਕੇ ਗ੍ਰਹਿ ਮੰਤਰੀ ਅਨਿਲ ਵਿਜ ਦੇ ਘਰ ਪੁੱਜੇ appeared first on TheUnmute.com - Punjabi News.

Tags:
  • breaking-news
  • justice
  • kaithal-murder-case
  • latest-news
  • news
  • the-unmute-breaking-news
  • the-unmute-latest-news
  • the-unmute-punjabi-news

ਖਮਾਣੋਂ ਦੀ ਰਹਿਣ ਵਾਲੀ ਅਰਸ਼ਦੀਪ ਕੌਰ ਦੀ ਏਅਰ ਫੋਰਸ ਅਕੈਡਮੀ 'ਚ ਪ੍ਰੀ-ਕਮਿਸ਼ਨ ਸਿਖਲਾਈ ਲਈ ਚੋਣ

Saturday 06 January 2024 10:20 AM UTC+00 | Tags: academy air-force-academy anil-vij arshdeep-kaur breaking-news haryana news the-unmute-breaking-news

ਚੰਡੀਗੜ੍ਹ, 6 ਜਨਵਰੀ 2023: ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਏ.ਐਫ.ਪੀ.ਆਈ.) ਫਾਰ ਗਰਲਜ਼, ਐਸ.ਏ.ਐਸ ਨਗਰ (ਮੋਹਾਲੀ) ਦੀ ਇੱਕ ਹੋਰ ਲੇਡੀ ਕੈਡਿਟ ਦੀ ਇੰਡੀਅਨ ਏਅਰ ਫੋਰਸ ਅਕੈਡਮੀ, ਡੁੰਡੀਗਲ ਵਿਖੇ ਪ੍ਰੀ-ਕਮਿਸ਼ਨ ਸਿਖਲਾਈ ਲਈ ਚੋਣ ਹੋ ਗਈ ਹੈ। ਦੱਸਣਯੋਗ ਹੈ ਕਿ ਅਕੈਡਮੀ ਵਿੱਚ ਕੋਰਸ ਦੀ ਸਿਖਲਾਈ ਜਨਵਰੀ 2024 ਤੋਂ ਸ਼ੁਰੂ ਹੋਵੇਗੀ। ਪ੍ਰੀ-ਕਮਿਸ਼ਨ ਸਿਖਲਾਈ ਲਈ ਚੁਣੀ ਗਈ ਮਹਿਲਾ ਕੈਡਿਟ ਅਰਸ਼ਦੀਪ ਕੌਰ (Arshdeep Kaur) ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਖਮਾਣੋਂ ਦੀ ਰਹਿਣ ਵਾਲੀ ਹੈ ਅਤੇ ਉਸ ਦੇ ਪਿਤਾ ਦਲਜਿੰਦਰ ਪਾਲ ਸਿੰਘ ਆਪਣਾ ਕਾਰੋਬਾਰ ਚਲਾਉਂਦੇ ਹਨ।

ਵੱਕਾਰੀ ਏਅਰ ਫੋਰਸ ਅਕੈਡਮੀ ਵਿੱਚ ਚੋਣ ਲਈ ਪੰਜਾਬ ਦੀ ਧੀ ਅਰਸ਼ਦੀਪ ਕੌਰ (Arshdeep Kaur)  ਨੂੰ ਵਧਾਈ ਦਿੰਦਿਆਂ ਰੋਜ਼ਗਾਰ ਉੱਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਸੂਬੇ ਦੀਆਂ ਲੜਕੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਆਰਮਡ ਫੋਰਸਿਜ਼ ਵਿੱਚ ਕਮਿਸ਼ਨਡ ਅਫ਼ਸਰ ਬਣਨ ਦੇ ਯੋਗ ਬਣਾਉਣ ਸਬੰਧੀ ਵਚਨਬੱਧਤਾ ਨੂੰ ਦੁਹਰਾਇਆ।

ਇਸ ਮਹਿਲਾ ਕੈਡਿਟ ਦੀ ਚੋਣ ‘ਤੇ ਖ਼ੁਸ਼ੀ ਜ਼ਾਹਰ ਕਰਦਿਆਂ ਮਾਈ ਭਾਗੋ ਏ.ਐਫ.ਪੀ.ਆਈ. ਦੇ ਡਾਇਰੈਕਟਰ ਮੇਜਰ ਜਨਰਲ ਜਸਬੀਰ ਸਿੰਘ ਸੰਧੂ, ਏ.ਵੀ.ਐੱਸ.ਐੱਮ. (ਸੇਵਾਮੁਕਤ) ਨੇ ਰੱਖਿਆ ਸੇਵਾਵਾਂ ਵਿੱਚ ਉੱਜਵਲ ਭਵਿੱਖ ਲਈ ਮਹਿਲਾ ਕੈਡਿਟ ਅਰਸ਼ਦੀਪ ਕੌਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

The post ਖਮਾਣੋਂ ਦੀ ਰਹਿਣ ਵਾਲੀ ਅਰਸ਼ਦੀਪ ਕੌਰ ਦੀ ਏਅਰ ਫੋਰਸ ਅਕੈਡਮੀ ‘ਚ ਪ੍ਰੀ-ਕਮਿਸ਼ਨ ਸਿਖਲਾਈ ਲਈ ਚੋਣ appeared first on TheUnmute.com - Punjabi News.

Tags:
  • academy
  • air-force-academy
  • anil-vij
  • arshdeep-kaur
  • breaking-news
  • haryana
  • news
  • the-unmute-breaking-news

ਸੰਗਰੂਰ ਦੇ ਘਾਬਦਾਂ 'ਚ ਬਣੇ ਸਰਕਾਰੀ ਨਸ਼ਾ ਛੁਡਾਊ ਕੇਂਦਰ 'ਚੋਂ 9 ਨਸ਼ਾ ਪੀੜਤ ਨੌਜਵਾਨ ਫ਼ਰਾਰ

Saturday 06 January 2024 10:35 AM UTC+00 | Tags: breaking-news drug drug-addicts ghabdan news police punjab-news punjab-police sangrur the-unmute-breaking-news

ਸੰਗਰੂਰ , 6 ਜਨਵਰੀ 2023: ਸੰਗਰੂਰ ਦੇ ਘਾਬਦਾਂ (Ghabdan) ਵਿੱਚ ਜ਼ਿਲ੍ਹਾ ਨਸ਼ਾ ਛੁਡਾਓ ਅਤੇ ਮੁੜਬਸੇਵਾ ਕੇਂਦਰ ਘਾਬਦਾਂ (ਕੋਠੀ) ਬਣੇ ਸਰਕਾਰੀ ਨਸ਼ਾ ਛੁਡਾਊ ਕੇਂਦਰ ‘ਚੋਂ 9 ਨਸ਼ਾ ਪੀੜਤ ਨੌਜਵਾਨ ਫ਼ਰਾਰ ਹੋ ਗਏ ਹਨ | ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ 9 ਦੇ ਵਿੱਚੋਂ 7 ਨੌਜਵਾਨ ‘ਤੇ NDPS ਮਾਮਲੇ ‘ਚ ਦੋਸ਼ੀ ਹਨ | ਨਸ਼ਾ ਪੀੜਤ ਹੋਣ ਕਾਰਨ ਅਦਾਲਤ ਵੱਲੋਂ ਜੇਲ੍ਹ ਦੀ ਬਜਾਏ ਇੰਜ ਨੌਜਵਾਨਾਂ ਨੂੰ ਨਸ਼ਾ ਛੁਡਾਊ ਕੇਂਦਰ ਭੇਜੇ ਗਏ ਸੀ | ਪੁਲਿਸ ਕਰਮੀਆਂ ਅਤੇ ਉੱਥੇ ਦੇ ਸਟਾਫ਼ ‘ਤੇ ਖਾਣੇ ਵਾਲੀ ਪਲੇਟਾਂ ਨਾਲ ਹਮਲਾ ਕਰਕੇ ਸ਼ੀਸ਼ਾ ਤੋੜ ਨੌਜਵਾਨ ਫ਼ਰਾਰ ਹੋ ਗਏ |

The post ਸੰਗਰੂਰ ਦੇ ਘਾਬਦਾਂ ‘ਚ ਬਣੇ ਸਰਕਾਰੀ ਨਸ਼ਾ ਛੁਡਾਊ ਕੇਂਦਰ ‘ਚੋਂ 9 ਨਸ਼ਾ ਪੀੜਤ ਨੌਜਵਾਨ ਫ਼ਰਾਰ appeared first on TheUnmute.com - Punjabi News.

Tags:
  • breaking-news
  • drug
  • drug-addicts
  • ghabdan
  • news
  • police
  • punjab-news
  • punjab-police
  • sangrur
  • the-unmute-breaking-news

ਪੂਰੇ ਪੰਜਾਬ 'ਚ ਸਿੰਥੈਟਿਕ ਟਰੈਕ ਵਾਲੇ ਖੇਡ ਮੈਦਾਨ 'ਚ ਨਹੀਂ ਹੋਵੇਗੀ ਗਣਰਾਜ ਦਿਹਾੜੇ ਦੀ ਪਰੇਡ, ਮੁੱਖ ਮੰਤਰੀ ਵੱਲੋਂ ਨਿਰਦੇਸ਼ ਜਾਰੀ

Saturday 06 January 2024 10:43 AM UTC+00 | Tags: bhagwant-mann breaking-news news parade punjab-sports-ground republic-day republic-day-2024 sports-ground synthetic-track synthetic-track-sports

ਚੰਡੀਗੜ੍ਹ, 6 ਜਨਵਰੀ 2024: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਐਲਾਨ ਕੀਤਾ ਕਿ ਸੂਬਾ ਭਰ ਵਿੱਚ ਸਿੰਥੈਟਿਕ ਟਰੈਕ ਵਾਲੇ ਕਿਸੇ ਵੀ ਖੇਡ ਮੈਦਾਨ ਵਿੱਚ ਗਣਤੰਤਰ ਦਿਵਸ ਦੀ ਪਰੇਡ ਨਹੀਂ ਹੋਵੇਗੀ। ਅੱਜ ਇੱਥੇ ਜਾਰੀ ਬਿਆਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ਮਨਾਉਣ ਲਈ ਹੋਣ ਵਾਲੇ ਸਮਾਗਮਾਂ ਦੌਰਾਨ ਸਿੰਥੈਟਿਕ ਵਾਲੇ ਅਥਲੈਟਿਕ ਟਰੈਕਾਂ (synthetic track) ਨੂੰ ਛੱਡ ਕੇ ਬਾਕੀ ਖੇਡ ਮੈਦਾਨਾਂ ਜਾਂ ਸਟੇਡੀਅਮਾਂ ਵਿੱਚ ਹੀ ਪਰੇਡ ਹੋਵੇਗੀ।

ਉਨ੍ਹਾਂ ਕਿਹਾ ਕਿ ਪਰੇਡ ਦੌਰਾਨ ਸੂਬੇ ਅਤੇ ਦੇਸ਼ ਦੇ ਅਮੀਰ ਸੱਭਿਆਚਾਰਕ ਵਿਰਸੇ ਨੂੰ ਦਰਸਾਉਣ ਲਈ ਵੱਖ-ਵੱਖ ਝਾਕੀਆਂ ਕੱਢਣ ਤੋਂ ਇਲਾਵਾ ਹੋਰ ਸਮਾਗਮ ਕਰਵਾਏ ਜਾਂਦੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਮਾਗਮਾਂ ਦੌਰਾਨ ਪਰੇਡ ਹੋਣ ਮੌਕੇ ਵਾਹਨਾਂ ਅਤੇ ਹੋਰ ਮਸ਼ੀਨਰੀ ਦੀ ਆਵਾਜਾਈ ਟਰੈਕ ਨੂੰ ਨੁਕਸਾਨ ਪਹੁੰਚਾਉਂਦੀ ਹੈ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਟਰੈਕ ਨੂੰ ਹੋਏ ਨੁਕਸਾਨ ਕਾਰਨ ਖਿਡਾਰੀਆਂ ਨੂੰ ਬਹੁਤ ਜ਼ਿਆਦਾ ਮੁਸ਼ਕਲ ਪੇਸ਼ ਆਉਂਦੀ ਹੈ ਜੋ ਜਾਇਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਬਚਣ ਲਈ ਸੂਬਾ ਸਰਕਾਰ ਨੇ ਗਣਤੰਤਰ ਦਿਵਸ ਦੀ ਪਰੇਡ ਸਿੰਥੈਟਿਕ ਟਰੈਕ (synthetic track) ਵਾਲੇ ਕਿਸੇ ਵੀ ਸਟੇਡੀਅਮ ਵਿੱਚ ਨਾ ਕਰਵਾਉਣ ਦਾ ਫੈਸਲਾ ਲਿਆ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਨਾਲ ਸੂਬੇ ਵਿੱਚ ਖੇਡ ਗਤੀਵਿਧੀਆਂ ਨੂੰ ਹੋਰ ਪ੍ਰਫੁੱਲਤ ਕਰਨ ਵਿੱਚ ਮਦਦ ਮਿਲੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਇਸੇ ਫੈਸਲੇ ਤਹਿਤ ਗਣਤੰਤਰ ਦਿਵਸ ਮੌਕੇ ਲੁਧਿਆਣਾ ਵਿਖੇ ਹੋਣ ਵਾਲਾ ਸਮਾਗਮ ਵੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਹੀ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਖੇਡਾਂ ਨੂੰ ਹੁਲਾਰਾ ਦੇਣ ਲਈ ਵਚਨਬੱਧ ਹੈ ਅਤੇ ਖਿਡਾਰੀਆਂ ਜਾਂ ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੀ ਗੌਰਵਮਈ ਵਿਰਾਸਤ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਲਈ ਵਚਨਬੱਧ ਹੈ ਅਤੇ ਇਸੇ ਭਾਵਨਾ ਨਾਲ ਹੀ ਇਹ ਸਮਾਗਮ ਕਰਵਾਏ ਜਾਣਗੇ।

The post ਪੂਰੇ ਪੰਜਾਬ ‘ਚ ਸਿੰਥੈਟਿਕ ਟਰੈਕ ਵਾਲੇ ਖੇਡ ਮੈਦਾਨ ‘ਚ ਨਹੀਂ ਹੋਵੇਗੀ ਗਣਰਾਜ ਦਿਹਾੜੇ ਦੀ ਪਰੇਡ, ਮੁੱਖ ਮੰਤਰੀ ਵੱਲੋਂ ਨਿਰਦੇਸ਼ ਜਾਰੀ appeared first on TheUnmute.com - Punjabi News.

Tags:
  • bhagwant-mann
  • breaking-news
  • news
  • parade
  • punjab-sports-ground
  • republic-day
  • republic-day-2024
  • sports-ground
  • synthetic-track
  • synthetic-track-sports

ਪੁਲਿਸ ਵੱਲੋਂ ਸਪੀਕਰ ਰਾਹੀਂ ਅਨਾਊਂਸਮੈਂਟ, ਚਾਈਨਾ ਡੋਰ ਖਰੀਦਣ ਤੇ ਵੇਚਣ ਵਾਲੇ 'ਤੇ ਲੱਗੇਗੀ ਕਤਲ ਦੀ ਧਾਰਾ

Saturday 06 January 2024 11:01 AM UTC+00 | Tags: awareness-campaign breaking-news china-dor festival latest-news lohri news police punjab-news the-unmute-breaking-news

ਚੰਡੀਗੜ੍ਹ, 6 ਜਨਵਰੀ 2024: ਪੰਜਾਬ ‘ਚ ਲੋਹੜੀ ਦਾ ਤਿਉਹਾਰ ਹੈ, ਤਿਉਹਾਰਾਂ ਦੇ ਮਾਹੌਲ ਵਿਚ ਚਾਈਨਾ ਡੋਰ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਹਰ ਪਾਸੇ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਐਲਾਨ ਕੀਤਾ ਗਿਆ ਹੈ ਕਿ ਚਾਈਨਾ ਡੋਰ (China Dor) ਨਾ ਵੇਚੀ ਜਾਵੇ ਅਤੇ ਨਾ ਹੀ ਇਸ ਨਾਲ ਪਤੰਗ ਉਡਾਈ ਜਾਵੇ।

ਵਾਇਰਲ ਵੀਡੀਓ ਵਿੱਚ ਪੰਜਾਬ ਦੇ ਇੱਕ ਪਿੰਡ ਵਿੱਚ ਇੱਕ ਵਿਅਕਤੀ ਸਪੀਕਰ ਰਾਹੀਂ ਅਨਾਊਂਸਮੈਂਟ ਕਰ ਰਿਹਾ ਹੈ। ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ ਪ੍ਰਸ਼ਾਸਨ ਅਤੇ ਪੁਲਿਸ ਨੇ ਚਾਈਨਾ ਡੋਰ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਜੇਕਰ ਕੋਈ ਇਸ ਤਾਰਾਂ ਨੂੰ ਵੇਚਦਾ, ਖਰੀਦਦਾ ਜਾਂ ਪਤੰਗ ਉਡਾਉਂਦਾ ਫੜਿਆ ਜਾਂਦਾ ਹੈ ਤਾਂ ਉਸ ‘ਤੇ ਇਰਾਦਾ ਕਤਲ ਦੀ ਧਾਰਾ 307 ਲਗਾਈ ਜਾਵੇਗੀ।

ਐਲਾਨ ਕਰਨ ਵਾਲੇ ਵਿਅਕਤੀ ਨੇ ਇਹ ਵੀ ਬਹੁਤ ਗੰਭੀਰਤਾ ਨਾਲ ਕਿਹਾ ਕਿ ਇਹ ਨਾ ਸੋਚੋ ਕਿ ਜੇ ਤੁਸੀਂ ਆਪਣੀ ਛੱਤ ‘ਤੇ ਚਾਈਨਾ ਡੋਰ (China Dor) ਨਾਲ ਪਤੰਗ ਉਡਾ ਰਹੇ ਹੋ, ਤਾਂ ਕੋਈ ਤੁਹਾਨੂੰ ਦੇਖ ਨਹੀਂ ਰਿਹਾ ਹੈ। ਇਸ ਦੀ ਬਜਾਏ ਜੇਕਰ ਤੁਸੀਂ ਆਪਣੀ ਛੱਤ ‘ਤੇ ਪਤੰਗ ਉਡਾ ਰਹੇ ਹੋ ਅਤੇ ਕਿਸੇ ਜ਼ਿੰਮੇਵਾਰ ਵਿਅਕਤੀ ਵੱਲੋਂ ਵੀਡੀਓ ਬਣਾਈ ਗਈ ਹੈ ਅਤੇ ਉਹ ਵੀਡੀਓ ਵਾਇਰਲ ਹੋ ਜਾਂਦੀ ਹੈ ਤਾਂ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਸਕਦੀ ਹੈ।

ਜੇਕਰ ਕੋਈ ਵਿਅਕਤੀ ਛੱਤ ‘ਤੇ ਪਤੰਗ ਉਡਾਉਂਦੇ ਹੋਏ ਦੇਖਦਾ ਹੈ ਅਤੇ ਪੁਲਿਸ ਨੂੰ ਸੂਚਿਤ ਕਰਦਾ ਹੈ ਤਾਂ ਇਸ ਨੂੰ ਵੇਚਣ ਵਾਲੇ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾਵੇਗਾ। ਇਹ ਚਿਤਾਵਨੀ ਵੀ ਦਿੱਤੀ ਗਈ ਕਿ ਪੁਲਿਸ ਵੱਲੋਂ ਫੜੇ ਜਾਣ ਤੋਂ ਬਾਅਦ ਕੋਈ ਵੀ ਮੰਤਰੀ, ਆਗੂ ਜਾਂ ਜ਼ਿੰਮੇਵਾਰ ਵਿਅਕਤੀ ਤੁਹਾਡੀ ਹਮਾਇਤ ਨਹੀਂ ਕਰੇਗਾ ਅਤੇ ਤੁਹਾਡੇ ਖ਼ਿਲਾਫ਼ ਮਾਮਲਾ ਦਰਜ ਕਰਕੇ ਤੁਹਾਨੂੰ ਸਜ਼ਾ ਦਿੱਤੀ ਜਾਵੇਗੀ।

The post ਪੁਲਿਸ ਵੱਲੋਂ ਸਪੀਕਰ ਰਾਹੀਂ ਅਨਾਊਂਸਮੈਂਟ, ਚਾਈਨਾ ਡੋਰ ਖਰੀਦਣ ਤੇ ਵੇਚਣ ਵਾਲੇ ‘ਤੇ ਲੱਗੇਗੀ ਕਤਲ ਦੀ ਧਾਰਾ appeared first on TheUnmute.com - Punjabi News.

Tags:
  • awareness-campaign
  • breaking-news
  • china-dor
  • festival
  • latest-news
  • lohri
  • news
  • police
  • punjab-news
  • the-unmute-breaking-news

ਇਸਰੋ ਨੇ ਰਚਿਆ ਇਤਿਹਾਸ, ਆਪਣੀ ਮੰਜ਼ਿਲ ਲੈਗਰੇਂਜ ਪੁਆਇੰਟ-1 'ਤੇ ਪਹੁੰਚਿਆ ਆਦਿਤਿਆ ਐਲ-1

Saturday 06 January 2024 11:15 AM UTC+00 | Tags: aditya-l-1 breaking-news india indian-news indian-settelite indian-space-research-organization isro lagrange-point-1 news tech-new

ਚੰਡੀਗੜ੍ਹ, 6 ਜਨਵਰੀ 2024: ਚੰਦਰਮਾ ‘ਤੇ ਉਤਰਨ ਤੋਂ ਬਾਅਦ ਭਾਰਤ ਨੇ ਇਕ ਹੋਰ ਇਤਿਹਾਸ ਰਚ ਦਿੱਤਾ ਹੈ। ਸੂਰਜ ਮਿਸ਼ਨ ‘ਤੇ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਆਦਿਤਿਆ ਐਲ-1 (Aditya L-1) ਨੇ ਆਪਣੀ ਮੰਜ਼ਿਲ ਲੈਗਰੇਂਜ ਪੁਆਇੰਟ-1 (L1) ‘ਤੇ ਪਹੁੰਚ ਕੇ ਇੱਕ ਰਿਕਾਰਡ ਹਾਸਲ ਕੀਤਾ ਹੈ। ਇਸ ਦੇ ਨਾਲ, ਆਦਿਤਿਆ-ਐਲ1 ਨੂੰ ਇਸ ਦੇ ਅੰਤਿਮ ਪੰਧ ਵਿੱਚ ਸਥਾਪਿਤ ਹੋ ਚੁੱਕਾ ਹੈ । ਇੱਥੇ ਆਦਿਤਿਆ ਦੋ ਸਾਲਾਂ ਤੱਕ ਸੂਰਜ ਦਾ ਅਧਿਐਨ ਕਰੇਗਾ ਅਤੇ ਮਹੱਤਵਪੂਰਨ ਡੇਟਾ ਇਕੱਠਾ ਕਰੇਗਾ।

ਭਾਰਤ ਦਾ ਇਹ ਪਹਿਲਾ ਸੂਰਜ ਅਧਿਐਨ ਮਿਸ਼ਨ ISRO ਦੁਆਰਾ 2 ਸਤੰਬਰ ਨੂੰ ਲਾਂਚ ਕੀਤਾ ਗਿਆ ਸੀ। ISRO ਦਾ ਆਦਿਤਿਆ-L1 (Aditya L-1) ਪੁਲਾੜ ਯਾਨ 126 ਦਿਨਾਂ ‘ਚ 15 ਲੱਖ ਕਿਲੋਮੀਟਰ ਦੀ ਦੂਰੀ ਤੈਅ ਕਰਨ ਤੋਂ ਬਾਅਦ ਅੱਜ ਯਾਨੀ 6 ਦਸੰਬਰ ਨੂੰ ਸੂਰਜ-ਧਰਤੀ ਲੈਗਰੇਂਜ ਪੁਆਇੰਟ 1 (L1) ‘ਤੇ ਪਹੁੰਚ ਗਿਆ ਹੈ।

L1 ਪੁਲਾੜ ਵਿੱਚ ਇੱਕ ਅਜਿਹੀ ਥਾਂ ਹੈ ਜਿੱਥੇ ਧਰਤੀ ਅਤੇ ਸੂਰਜ ਦੀਆਂ ਗੁਰੂਤਾਕ੍ਰਸ਼ਣ ਸ਼ਕਤੀਆਂ ਸੰਤੁਲਿਤ ਹੁੰਦੀਆਂ ਹਨ। ਹਾਲਾਂਕਿ, L1 ਤੱਕ ਪਹੁੰਚਣਾ ਅਤੇ ਇਸ ਆਰਬਿਟ ਵਿੱਚ ਪੁਲਾੜ ਯਾਨ ਨੂੰ ਕਾਇਮ ਰੱਖਣਾ ਇੱਕ ਮੁਸ਼ਕਲ ਕੰਮ ਹੈ। L1 ਦੀ ਔਰਬਿਟਲ ਮਿਆਦ ਲਗਭਗ 177.86 ਦਿਨ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਵੀ ਇਸਰੋ ਦੀ ਇਸ ਸਫਲਤਾ ‘ਤੇ ਖੁਸ਼ੀ ਜ਼ਾਹਰ ਕੀਤੀ ਹੈ। ਟਵੀਟ ਕਰਕੇ ਇਸਰੋ ਦੀ ਤਾਰੀਫ ਕਰਦੇ ਹੋਏ ਉਨ੍ਹਾਂ ਲਿਖਿਆ ਕਿ 'ਭਾਰਤ ਨੇ ਇੱਕ ਹੋਰ ਮੀਲ ਪੱਥਰ ਹਾਸਲ ਕੀਤਾ ਹੈ। ਭਾਰਤ ਦੀ ਪਹਿਲੀ ਸੋਲਰ ਆਬਜ਼ਰਵੇਟਰੀ ਆਦਿਤਿਆ-ਐਲ1 ਆਪਣੀ ਮੰਜ਼ਿਲ ‘ਤੇ ਪਹੁੰਚ ਗਈ ਹੈ। ਸਭ ਤੋਂ ਗੁੰਝਲਦਾਰ ਪੁਲਾੜ ਮਿਸ਼ਨਾਂ ਵਿੱਚੋਂ ਇੱਕ ਨੂੰ ਸਾਕਾਰ ਕਰਨ ਵਿੱਚ ਸਾਡੇ ਵਿਗਿਆਨੀਆਂ ਦੇ ਅਣਥੱਕ ਸਮਰਪਣ ਦਾ ਪ੍ਰਮਾਣ ਹੈ । ਇਹ ਅਸਾਧਾਰਨ ਪ੍ਰਾਪਤੀ ਸ਼ਲਾਘਾ ਦੀ ਹੱਕਦਾਰ ਹੈ। ਅਸੀਂ ਮਨੁੱਖਤਾ ਦੇ ਭਲੇ ਲਈ ਵਿਗਿਆਨ ਦੀਆਂ ਨਵੀਆਂ ਸੀਮਾਵਾਂ ਨੂੰ ਅੱਗੇ ਵਧਾਉਣਾ ਜਾਰੀ ਰੱਖਾਂਗੇ।

The post ਇਸਰੋ ਨੇ ਰਚਿਆ ਇਤਿਹਾਸ, ਆਪਣੀ ਮੰਜ਼ਿਲ ਲੈਗਰੇਂਜ ਪੁਆਇੰਟ-1 ‘ਤੇ ਪਹੁੰਚਿਆ ਆਦਿਤਿਆ ਐਲ-1 appeared first on TheUnmute.com - Punjabi News.

Tags:
  • aditya-l-1
  • breaking-news
  • india
  • indian-news
  • indian-settelite
  • indian-space-research-organization
  • isro
  • lagrange-point-1
  • news
  • tech-new

ਪੰਜਾਬੀ ਗਾਇਕ ਸਤਵਿੰਦਰ ਬੁੱਗਾ ਦੇ ਖ਼ਿਲਾਫ਼ ਕਾਰਵਾਈ ਤੋਂ ਨਾਖੁਸ਼ ਭਰਾ ਪਹੁੰਚਿਆ ਹਾਈਕੋਰਟ

Saturday 06 January 2024 11:28 AM UTC+00 | Tags: breaking-news latest-news news punjabi-singer-satwinder-bugga punjab-news satwinder-bugga

ਚੰਡੀਗੜ੍ਹ, 6 ਜਨਵਰੀ 2024: ਪੰਜਾਬੀ ਗਾਇਕ ਸਤਵਿੰਦਰ ਬੁੱਗਾ (Satwinder Bugga) ਅਤੇ ਉਸਦੇ ਭਰਾ ਦਵਿੰਦਰ ਭੋਲਾ ਦਾ ਜ਼ਮੀਨੀ ਵਿਵਾਦ ਨੂੰ ਲੈ ਕੇ ਪਿਛਲੇ ਕਾਫ਼ੀ ਸਮੇਂ ਤੋਂ ਚੱਲ ਰਿਹਾ ਹੈ, 23 ਦਸੰਬਰ ਨੂੰ ਇਹਨਾਂ ਦੋਵੇਂ ਭਰਾਵਾਂ ਦੇ ਝਗੜੇ ਦੌਰਾਨ ਦਵਿੰਦਰ ਭੋਲਾ ਦੀ ਘਰਵਾਲੀ ਅਮਰਜੀਤ ਕੌਰ ਦੀ ਮੌਤ ਹੋ ਗਈ, ਜਿਸ ਤੇ ਦਵਿੰਦਰ ਭੋਲਾ ਨੇ ਆਪਣੀ ਘਰਵਾਲੀ ਦੀ ਮੌਤ ਦਾ ਜ਼ਿੰਮੇਵਾਰ ਕਥਿਤ ਤੌਰ ‘ਤੇ ਸਤਵਿੰਦਰ ਬੁੱਗਾ ਨੂੰ ਦੱਸਿਆ ਅਤੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ |

ਪੁਲਿਸ ਦੀ ਕਾਰਵਾਈ ਤੋਂ ਨਾਖੁਸ਼ ਭੋਲਾ ਨੇ ਆਪਣੀ ਘਰਵਾਲੀ ਦਾ ਸਸਕਾਰ ਤੱਕ ਨਹੀਂ ਕੀਤਾ ਅਤੇ ਹਾਈਕੋਰਟ ਪਹੁੰਚ ਕੀਤੀ, ਜਿਸ ‘ਤੇ ਹਾਈਕੋਰਟ ਨੇ ਅਮਰਜੀਤ ਕੌਰ ਦੀ ਲਾਸ਼ ਦਾ ਪੋਸਟਮਾਰਟਮ ਇਕ ਟੀਮ ਦਾ ਗਠਨ ਕਰ ਕਰਵਾਉਣ ਦੇ ਹੁਕਮ ਜਾਰੀ ਕਰ ਦਿੱਤੇ, ਜਿਸ ‘ਤੇ ਫ਼ਤਹਿਗੜ੍ਹ ਸਾਹਿਬ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਕੀਤਾ ਜਾ ਰਿਹਾ ਹੈ। ਜਿਕਰਯੋਗ ਹੈ ਕਿ ਲਗਭਗ 14 ਦਿਨਾਂ ਬਾਅਦ ਅੱਜ ਅਮਰਜੀਤ ਕੌਰ ਦਾ ਪੋਸਟਮਾਰਟਮ ਹੋ ਰਿਹਾ ਹੈ ਅਤੇ ਪੋਸਟਮਾਰਟਮ ਹੋਣ ਤੋਂ ਬਾਅਦ ਅੰਤਿਮ ਸਸਕਾਰ ਕੀਤਾ ਜਾਵੇਗਾ।ਦੱਸ ਦਈਏ ਕਿ ਬੁੱਗਾ (Satwinder Bugga) ਅਤੇ ਉਸਦੇ ਭਰਾ ਦਵਿੰਦਰ ਭੋਲਾ ਦੇ ਵਿਚਾਲੇ ਜਮੀਨੀ ਵਿਵਾਦ ਪਿਛਲੇ ਕਾਫੀ ਸਮੇਂ ਤੋਂ ਸ਼ੋਸ਼ਲ ਮੀਡੀਆ ਉੱਤੇ ਵੀ ਸੁਰਖਿਆ ਵਿੱਚ ਰਿਹਾ ਹੈ

The post ਪੰਜਾਬੀ ਗਾਇਕ ਸਤਵਿੰਦਰ ਬੁੱਗਾ ਦੇ ਖ਼ਿਲਾਫ਼ ਕਾਰਵਾਈ ਤੋਂ ਨਾਖੁਸ਼ ਭਰਾ ਪਹੁੰਚਿਆ ਹਾਈਕੋਰਟ appeared first on TheUnmute.com - Punjabi News.

Tags:
  • breaking-news
  • latest-news
  • news
  • punjabi-singer-satwinder-bugga
  • punjab-news
  • satwinder-bugga

ਚੰਡੀਗੜ੍ਹ, 6 ਜਨਵਰੀ 2024: ਅੰਬਾਲਾ ਵਿੱਚ 18 ਅਕਤੂਬਰ 1950 ਨੂੰ ਜਨਮੇ ਓਮ ਰਾਜੇਸ਼ ਪੁਰੀ (Om Puri) ਉਰਫ ਓਮ ਪੁਰੀ ਕਿਸੇ ਜਾਣ-ਪਛਾਣ ਦੀ ਲੋੜ ਨਹੀਂ ਹੈ। ਨਾਇਕ ਤੋਂ ਖਲਨਾਇਕ ਤੋਂ ਲੈ ਕੇ ਕਾਮੇਡੀਅਨ ਤੱਕ, ਅਦਾਕਾਰ ਨੇ ਪਰਦੇ ‘ਤੇ ਅਜਿਹੀਆਂ ਭੂਮਿਕਾਵਾਂ ਨਿਭਾਈਆਂ, ਜੋ ਦਰਸ਼ਕਾਂ ਦੇ ਦਿਲਾਂ-ਦਿਮਾਗ਼ਾਂ ‘ਤੇ ਸਦਾ ਲਈ ਛਾਪ ਰਹਿ ਗਈਆਂ।

ਚਾਰ ਦਹਾਕਿਆਂ ਦੇ ਕਰੀਅਰ ‘ਚ ਓਮ ਪੁਰੀ ਨੇ ਆਪਣੀ ਸ਼ਾਨਦਾਰ ਅਦਾਕਾਰੀ ਦੇ ਦਮ ‘ਤੇ ਨਾ ਸਿਰਫ ਹਿੰਦੀ ਸਗੋਂ ਅੰਗਰੇਜ਼ੀ ਫਿਲਮਾਂ ‘ਚ ਵੀ ਧਮਾਲ ਮਚਾ ਦਿੱਤੀ ਹੈ। ਉਨ੍ਹਾਂ ਨੇ 300 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ। ਓਮ ਪੁਰੀ ਨੇ ਨੈਸ਼ਨਲ, ਫਿਲਮਫੇਅਰ ਅਤੇ ਫਿਲਮਫੇਅਰ ਲਾਈਫਟਾਈਮ ਅਚੀਵਮੈਂਟ ਸਮੇਤ ਕਈ ਪੁਰਸਕਾਰ ਮਿਲੇ ।

6 ਜਨਵਰੀ 2017 ਇੱਕ ਮੰਦਭਾਗਾ ਸਮਾਂ ਸੀ ਜਦੋਂ ਓਮ ਪੁਰੀ ਦੀ 66 ਸਾਲ ਦੀ ਉਮਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਓਮ ਪੁਰੀ ਦੀ ਯਾਦ ਵਿੱਚ, ਆਓ ਤੁਹਾਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਬਾਰੇ ਦੱਸਦੇ ਹਾਂ।

ਆਰੋਹਣ (Arohan )

‘ਆਰੋਹਣ’ (1982) ਦੀ ਕਹਾਣੀ ਓਮ ਪੁਰੀ (Om Puri) ਦੁਆਰਾ ਨਿਭਾਏ ਗਏ ਹਰੀ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਇੱਕ ਗਰੀਬ ਕਿਸਾਨ ਹੈ ਅਤੇ ਜ਼ਿਮੀਂਦਾਰ ਦੇ ਜ਼ੁਲਮ ਦਾ ਸ਼ਿਕਾਰ ਹੋ ਜਾਂਦਾ ਹੈ। ਫਿਲਮ ਨੂੰ ਆਲੋਚਕਾਂ ਦੁਆਰਾ ਬਹੁਤ ਪ੍ਰਸ਼ੰਸਾ ਦਿੱਤੀ ਗਈ ਸੀ ਅਤੇ ਉਸਨੂੰ ਸਰਵੋਤਮ ਅਦਾਕਾਰ ਸ਼੍ਰੇਣੀ ਵਿੱਚ ਉਨ੍ਹਾਂ ਦਾ ਪਹਿਲਾ ਰਾਸ਼ਟਰੀ ਪੁਰਸਕਾਰ ਮਿਲਿਆ ਸੀ।

ਅਰਧ ਸਤਯ (Ardh Satya)

ਕਾਪ-ਡਰਾਮਾ ‘ਅਰਧ ਸਤਿਆ’ (1983) ਓਮ ਪੁਰੀ ਦੇ ਕੈਰੀਅਰ ਦੀ ਫਿਲਮ ਹੈ, ਜਿਸ ਨੇ ਉਨ੍ਹਾਂ ਨੂੰ ਲਗਾਤਾਰ ਦੂਜੀ ਵਾਰ ਰਾਸ਼ਟਰੀ ਪੁਰਸਕਾਰ ਜਿੱਤਿਆ। ਫਿਲਮ ਵਿੱਚ ਇੱਕ ਇਮਾਨਦਾਰ ਪੁਲਿਸ ਵਾਲੇ ਦਾ ਕਿਰਦਾਰ ਨਿਭਾਉਣ ਵਾਲੇ ਓਮ ਪੁਰੀ ਨੇ ਆਪਣੇ ਕਿਰਦਾਰ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ।

ਆਕ੍ਰੋਸ਼ (Aakrosh)

ਗੋਵਿੰਦ ਨਿਹਲਾਨੀ ਦੁਆਰਾ ਨਿਰਦੇਸ਼ਤ ‘ਆਕ੍ਰੋਸ਼’ ਸਾਲ 1980 ਦੀ ਸਰਵੋਤਮ ਫਿਲਮ ਸੀ। ਇਸ ਫਿਲਮ ਨੂੰ ਸਰਵੋਤਮ ਫਿਲਮ ਦਾ ਰਾਸ਼ਟਰੀ ਪੁਰਸਕਾਰ ਮਿਲਿਆ। ਫਿਲਮ ‘ਚ ਭੀਕੂ ਦਾ ਕਿਰਦਾਰ ਨਿਭਾਉਣ ਵਾਲੇ ਓਮ ਪੁਰੀ ਨੇ ਇਕ ਅਜਿਹੇ ਵਿਅਕਤੀ ਦੀ ਭੂਮਿਕਾ ਨਿਭਾਈ ਹੈ, ਜਿਸ ‘ਤੇ ਆਪਣੀ ਘਰਵਾਲੀ ਦਾ ਕਤਲ ਦੋਸ਼ ਹੁੰਦਾ ਹੈ । ਇਸ ਫਿਲਮ ਨੇ ਓਮ ਪੁਰੀ ਨੂੰ ਪਹਿਲਾ ਫਿਲਮਫੇਅਰ ਐਵਾਰਡ ਦਿੱਤਾ ਸੀ।

ਜਾਨੇ ਭੀ ਦੋ ਯਾਰੋ (Jaane Bhi Do Yaaro)

ਜਿੱਥੇ ਓਮ ਪੁਰੀ ਨੇ ‘ਅਰਧ ਸੱਤਿਆ’ ਵਿੱਚ ਇੱਕ ਇਮਾਨਦਾਰ ਪੁਲਿਸ ਵਾਲੇ ਦੀ ਭੂਮਿਕਾ ਨਿਭਾਈ ਸੀ, ਉੱਥੇ ਹੀ ਉਸੇ ਸਾਲ ਰਿਲੀਜ਼ ਹੋਈ ‘ਜਾਨੇ ਭੀ ਦੋ ਯਾਰੋ’ (1983) ਵਿੱਚ ਉਸਦਾ ਕਿਰਦਾਰ ਬਿਲਕੁਲ ਉਲਟ ਸੀ। ਇਸ ਫਿਲਮ ‘ਚ ਅਭਿਨੇਤਾ ਨੇ ਇਕ ਭ੍ਰਿਸ਼ਟ ਕਾਰੋਬਾਰੀ ਦਾ ਕਿਰਦਾਰ ਨਿਭਾਇਆ ਹੈ। ਡਾਰਕ ਕਾਮੇਡੀ ਫਿਲਮ ਵਿੱਚ ਓਮ ਪੁਰੀ ਦੇ ਕਿਰਦਾਰ ਨੇ ਲੋਕਾਂ ਦਾ ਧਿਆਨ ਖਿੱਚਿਆ।

ਘਾਇਲ (Ghayal)

ਓਮ ਪੁਰੀ ਨੇ ਸੰਨੀ ਦਿਓਲ ਸਟਾਰਰ ਫਿਲਮ ‘ਘਾਇਲ’ ‘ਚ ਸਾਈਡ ਰੋਲ ਨਿਭਾਇਆ । ਓਮ ਪੁਰੀ ਨੇ ਫਿਲਮ ਵਿੱਚ ਏਸੀਪੀ ਡਿਸੂਜ਼ਾ ਦੀ ਭੂਮਿਕਾ ਨਿਭਾਈ ਹੈ। ਇਸ ਫਿਲਮ ਲਈ ਓਮ ਪੁਰੀ ਨੂੰ ਫਿਲਮਫੇਅਰ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਸੀ।

ਗੁਪਤ : ਦਿ ਹਿਡਨ ਟ੍ਰਊਥ (Gupt: The Hidden Truth)

ਉਨ੍ਹਾਂ ਨੇ ਗੁਪਤ : ਦਿ ਹਿਡਨ ਟ੍ਰਊਥ (1997) ‘ਚ ਇੰਸਪੈਕਟਰ ਊਧਮ ਸਿੰਘ ਦੀ ਭੂਮਿਕਾ ਨਿਭਾਈ ਸੀ। ਇਸ ਫਿਲਮ ਲਈ ਓਮ ਪੁਰੀ ਨੂੰ ਫਿਲਮਫੇਅਰ ਅਵਾਰਡਸ ਵਿੱਚ ਸਹਾਇਕ ਕਿਰਦਾਰ ਲਈ ਵੀ ਨਾਮਜ਼ਦ ਕੀਤਾ ਗਿਆ ਸੀ।
ਮਾਚਿਸ (Maachis)

ਓਮ ਪੁਰੀ ਨੇ ਵੀ ਸਮਾਜਿਕ ਮੁੱਦੇ ‘ਤੇ ਅਧਾਰਿਤ ਮਾਚਿਸ (1996) ਵਿੱਚ ਆਪਣੇ ਕਿਰਦਾਰ ਵਿੱਚ ਜਾਨ ਪਾ ਦਿੱਤੀ। ਇਸ ਫਿਲਮ ਲਈ ਵੀ, ਅਦਾਕਾਰ ਨੂੰ ਫਿਲਮਫੇਅਰ ਅਵਾਰਡਸ ਵਿੱਚ ਸਰਵੋਤਮ ਸਹਾਇਕ ਅਦਾਕਾਰ ਦੀ ਸ਼੍ਰੇਣੀ ਵਿੱਚ ਨਾਮਜ਼ਦ ਕੀਤਾ ਗਿਆ ਸੀ।

ਚਾਚੀ 420 (Chachi 420)

‘ਚਾਚੀ 420’ (1997) ਵਿੱਚ ਓਮ ਪੁਰੀ ਨੇ ਅਮਰੀਸ਼ ਪੁਰੀ ਦੇ ਪੀਏ ਦੀ ਭੂਮਿਕਾ ਨਿਭਾਈ ਸੀ। ਫਿਲਮ ਵਿੱਚ ਓਮ ਦੀ ਕਾਮੇਡੀ ਨੇ ਦਰਸ਼ਕਾਂ ਨੂੰ ਹਸਾਉਣ ਵਿੱਚ ਕੋਈ ਕਸਰ ਨਹੀਂ ਛੱਡੀ।

ਮਕਬੂਲ (Maqbool)

ਮਕਬੂਲ ਫਿਲਮ ਓਮ ਪੁਰੀ (Om Puri) ਦੇ ਕਰੀਅਰ ਦੀਆਂ ਮਹਾਨ ਫਿਲਮਾਂ ਵਿੱਚ ਸ਼ਾਮਲ ਹੈ। ਫਿਲਮ ਵਿੱਚ, ਅਦਾਕਾਰ ਨੇ ਇੱਕ ਪੁਲਿਸ-ਕਮ ਜੋਤਸ਼ੀ ਦੀ ਭੂਮਿਕਾ ਨਿਭਾਈ ਹੈ। ਓਮ ਪੁਰੀ ਦਾ ਇਹ ਯਾਦਗਾਰੀ ਪ੍ਰਦਰਸ਼ਨ ਦਰਸ਼ਕਾਂ ਦੇ ਦਿਲਾਂ ਵਿੱਚ ਹਮੇਸ਼ਾ ਤਾਜ਼ਾ ਰਹੇਗਾ।

ਬਜਰੰਗੀ ਭਾਈਜਾਨ (Bajrangi Bhaijaan)

ਸਾਲ 2015 ‘ਚ ਆਈ ਫਿਲਮ ‘ਬਜਰੰਗੀ ਭਾਈਜਾਨ’ ‘ਚ ਭਾਵੇਂ ਓਮ ਪੁਰੀ ਦਾ ਰੋਲ ਛੋਟਾ ਸੀ ਪਰ ਉਸ ਨੇ ਥੋੜ੍ਹੇ ਸਮੇਂ ‘ਚ ਹੀ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਪਾਕਿਸਤਾਨ ਦੇ ਮੌਲਵੀ ਸਾਬ੍ਹ ਬਣੇ ਓਮ ਨੇ ਆਪਣਾ ਕਿਰਦਾਰ ਇਮਾਨਦਾਰੀ ਨਾਲ ਨਿਭਾਇਆ।

The post ਬਰਸੀ ‘ਤੇ ਵਿਸ਼ੇਸ਼: ਅਦਾਕਾਰ ਓਮ ਪੁਰੀ ਨੇ ਨਾਇਕ ਤੋਂ ਖਲਨਾਇਕ ਤੇ ਕਾਮੇਡੀਅਨ ਕਿਰਦਾਰ ‘ਚ ਇਨ੍ਹਾਂ ਫ਼ਿਲਮਾਂ ਰਾਹੀਂ ਛੱਡੀ ਆਪਣੀ ਛਾਪ appeared first on TheUnmute.com - Punjabi News.

Tags:
  • actor-om-puri
  • breaking-news
  • indian-cinema
  • latest-news
  • news
  • om-puri
  • punjabi-news
  • the-unmute-breaking-news

ਚੰਡੀਗੜ੍ਹ, 6 ਜਨਵਰੀ 2024: ਅੱਜ ਪੰਚਕੂਲਾ ਵਿਖੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇ.ਪੀ.ਨੱਡਾ (JP Nadda) ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਠ ਰੋਡ ਸ਼ੋਅ ਕੀਤਾ ਗਿਆ। ਇਸ ਮੌਕੇ ਮੁੱਖ ਮੰਤਰੀ ਤੋਂ ਇਲਾਵਾ ਸੂਬਾ ਪ੍ਰਧਾਨ ਨਾਇਬ ਸੈਣੀ ਵੀ ਹਾਜ਼ਰ ਸਨ। ਰੋਡ ਸ਼ੋਅ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਿਰਕਤ ਕੀਤੀ ਅਤੇ ਆਪਣੇ ਆਗੂਆਂ ਦਾ ਫੁੱਲਾਂ ਨਾਲ ਸਵਾਗਤ ਕੀਤਾ। ਇਹ ਰੋਡ ਸ਼ੋਅ ਪੰਚਕੂਲਾ ਦੇ ਰੈੱਡ ਬਿਸ਼ਪ ਟੂਰਿਜ਼ਮ ਸੈਂਟਰ ਦੇ ਸਾਹਮਣੇ ਤੋਂ ਸ਼ੁਰੂ ਹੋ ਕੇ ਬੇਲਾਵਿਸਟਾ ਚੌਕ ਵਿਖੇ ਸਮਾਪਤ ਹੋਇਆ। ਰੋਡ ਸ਼ੋਅ ਦੌਰਾਨ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ.ਨੱਡਾ, ਮੁੱਖ ਮੰਤਰੀ ਮਨੋਹਰ ਲਾਲ, ਸੂਬਾ ਪ੍ਰਧਾਨ ਨਾਇਬ ਸੈਣੀ ਇੱਕ ਗੱਡੀ ਵਿੱਚ ਨਜ਼ਰ ਆਏ ਅਤੇ ਉਨ੍ਹਾਂ ਦੇ ਪਿੱਛੇ ਦੂਜੀ ਗੱਡੀ ਵਿੱਚ ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ, ਭਾਜਪਾ ਦੇ ਸੂਬਾ ਇੰਚਾਰਜ ਬਿਪਲਬ ਕੁਮਾਰ ਦੇਬ, ਭਾਜਪਾ ਦੇ ਰਾਸ਼ਟਰੀ ਸਕੱਤਰ ਓਮਪ੍ਰਕਾਸ਼ ਧਨਖੜ ਹਾਜ਼ਰ ਸਨ।

ਸੜਕ ਦੇ ਦੋਵੇਂ ਪਾਸੇ ਹਜ਼ਾਰਾਂ ਲੋਕ ਖੜ੍ਹੇ ਸਨ, ਜਿਨ੍ਹਾਂ ਨੇ ਜੇਪੀ ਨੱਡਾ, ਮੁੱਖ ਮੰਤਰੀ ਮਨੋਹਰ ਲਾਲ ਅਤੇ ਹੋਰ ਆਗੂਆਂ ਦਾ ਜ਼ੋਰਦਾਰ ਨਾਅਰਿਆਂ ਨਾਲ ਸਵਾਗਤ ਕੀਤਾ। ਜੇਪੀ ਨੱਡਾ ਅਤੇ ਮੁੱਖ ਮੰਤਰੀ ਨੇ ਵੀ ਉਤਸਾਹਿਤ ਲੋਕਾਂ ਨਾਲ ਹੱਥ ਮਿਲਾਉਂਦੇ ਹੋਏ ਸ਼ੁਭਕਾਮਨਾਵਾਂ ਸਵੀਕਾਰ ਕੀਤੀਆਂ। ਲੋਕ ਵੰਦੇ ਮਾਤਰਮ, ਭਾਰਤ ਮਾਤਾ ਦੀ ਜੈ ਦੇ ਨਾਅਰੇ ਅਤੇ ਦੇਸ਼ ਭਗਤੀ ਦੇ ਗੀਤਾਂ ‘ਤੇ ਨੱਚਦੇ ਹੋਏ ਮੁੱਖ ਮੰਤਰੀ ਦੀ ਕਾਰ ਦੇ ਅੱਗੇ ਚੱਲ ਰਹੇ ਸਨ। ਰੋਡ ਸ਼ੋਅ ਤੋਂ ਬਾਅਦ ਮੁੱਖ ਮੰਤਰੀ ਅਤੇ ਹੋਰ ਆਗੂਆਂ ਨੇ ਅਸ਼ੋਕ ਚੱਕਰ ਐਵਾਰਡੀ ਸ਼ਹੀਦ ਮੇਜਰ ਸੰਦੀਪ ਸ਼ੰਕਲਾ ਦੇ ਬੁੱਤ ‘ਤੇ ਫੁੱਲ ਮਾਲਾਵਾਂ ਭੇਟ ਕਰਕੇ ਸ਼ਰਧਾਂਜਲੀ ਭੇਟ ਕੀਤੀ।

ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ (JP Nadda) ਨੇ ਆਪਣੇ ਸੰਬੋਧਨ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਤਾਰੀਫ ਕੀਤੀ। ਉਨ੍ਹਾਂ ਕੇਂਦਰ ਵਿੱਚ ਮੋਦੀ ਸਰਕਾਰ ਅਤੇ ਹਰਿਆਣਾ ਵਿੱਚ ਤੀਜੀ ਵਾਰ ਮਨੋਹਰ ਸਰਕਾਰ ਲਿਆਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਸੂਬੇ ਦੇ ਲੋਕ ਖੁਸ਼ਕਿਸਮਤ ਹਨ ਕਿ ਹਰਿਆਣਾ ਦੀ ਮਨੋਹਰ ਸਰਕਾਰ ਕੇਂਦਰ ਵਿੱਚ ਮੋਦੀ ਸਰਕਾਰ ਦੀਆਂ ਨੀਤੀਆਂ ਨੂੰ ਸਹੀ ਅਰਥਾਂ ਵਿੱਚ ਲਾਗੂ ਕਰ ਰਹੀ ਹੈ।

ਮਨੋਹਰ ਸਰਕਾਰ ਦੀ ਇਹ ਵੀ ਕੋਸ਼ਿਸ਼ ਰਹੀ ਹੈ ਕਿ ਕੋਈ ਵੀ ਵਿਅਕਤੀ ਭੋਜਨ, ਮਕਾਨ ਅਤੇ ਸਿਹਤ ਯੋਜਨਾਵਾਂ ਦੇ ਲਾਭ ਤੋਂ ਵਾਂਝਾ ਨਾ ਰਹੇ। ਸਾਰੀਆਂ ਨੀਤੀਆਂ ਨੂੰ ਜ਼ਮੀਨੀ ਪੱਧਰ ‘ਤੇ ਲਾਗੂ ਕਰਕੇ ਯੋਗ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕ ਰਿਹਾ ਹੈ। ਮੁੱਖ ਮੰਤਰੀ ਮਨੋਹਰ ਲਾਲ ਵੱਲੋਂ ਸ਼ੁਰੂ ਕੀਤੀ ਗਈ ”ਪਰਿਵਾਰ ਪਹਿਚਾਨ ਪੱਤਰ” ਯੋਜਨਾ ਦੀ ਪਿੱਠ ਥਪਥਪਾਉਂਦੇ ਹੋਏ ਸ਼੍ਰੀ ਨੱਡਾ ਨੇ ਕਿਹਾ ਕਿ ਇਸ ਯੋਜਨਾ ਨੇ ਸੂਬੇ ‘ਚ ਇਕ ਬੁਨਿਆਦੀ ਤਬਦੀਲੀ ਲਿਆਂਦੀ ਹੈ, ਲੋਕਾਂ ਨੂੰ ਦਫਤਰਾਂ ਦੇ ਚੱਕਰ ਨਹੀਂ ਕੱਟਣੇ ਪੈਂਦੇ ਸਗੋਂ ਸਰਕਾਰ ਖੁਦ ਪਹੁੰਚ ਰਹੀ ਹੈ। ਦਰਵਾਜਾ. ਉਨ੍ਹਾਂ ਨੇ ਹਰਿਆਣਾ ਵਿੱਚ ਚੱਲ ਰਹੀ “ਵਿਕਾਸ ਭਾਰਤ ਸੰਕਲਪ ਯਾਤਰਾ” ਦੌਰਾਨ ਮੌਕੇ ‘ਤੇ ਕੀਤੇ ਜਾ ਰਹੇ ਕਈ ਕੰਮਾਂ ਲਈ ਮੁੱਖ ਮੰਤਰੀ ਦੀ ਵਿਕਸਤ ਸੋਚ ਦੀ ਵੀ ਸ਼ਲਾਘਾ ਕੀਤੀ।

ਲੋਕਾਂ ਦੇ ਉਤਸ਼ਾਹ ਨੂੰ ਦੇਖਦਿਆਂ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੇ.ਪੀ.ਨੱਡਾ ਨੇ ਕਿਹਾ ਕਿ ਮੈਨੂੰ ਪੂਰੀ ਉਮੀਦ ਹੈ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ (ਭਾਜਪਾ ਸਾਰੀਆਂ 10 ਲੋਕ ਸਭਾ ਸੀਟਾਂ ਜਿੱਤੇਗੀ) ਵਿੱਚ ਹਰਿਆਣਾ ਸਰਕਾਰ ਨੂੰ ਦਸ ਵਿੱਚੋਂ ਦਸ ਨੰਬਰ ਮਿਲਣਗੇ। , ਮੈਂ ਪਹਿਲਾਂ ਤੋਂ ਬੁਕਿੰਗ ਕਰ ਰਿਹਾ/ਰਹੀ ਹਾਂ। ਉਨ੍ਹਾਂ ਇਹ ਵੀ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਸੰਦੇਸ਼ ਲੈ ਕੇ ਆਏ ਹਨ ਕਿ ਮੋਦੀ ਸਰਕਾਰ ਤੀਜੀ ਵਾਰ ਬਣਨੀ ਹੈ। ਉਨ੍ਹਾਂ ਲੋਕਾਂ ਨੂੰ ਸਵਾਲ ਕੀਤਾ ਕਿ ਕੀ ਉਹ ਹਰਿਆਣਾ ਦੀ ਮਨੋਹਰ ਸਰਕਾਰ ਨੂੰ ਵੀ ਮਜ਼ਬੂਤ ​​ਰੱਖਣਗੇ? ਇਸ ‘ਤੇ ਲੋਕਾਂ ਨੇ ਮੁੱਖ ਮੰਤਰੀ ਮਨੋਹਰ ਲਾਲ ਦੀ ਤਾਰੀਫ ਕੀਤੀ ਅਤੇ ਸੰਕੇਤ ਦਿੱਤਾ ਕਿ ਸੂਬੇ ‘ਚ ਤੀਜੀ ਵਾਰ ਸਿਰਫ ਮਨੋਹਰ ਦੀ ਹੀ ਸਰਕਾਰ ਬਣੇਗੀ।

ਇਸ ਤੋਂ ਪਹਿਲਾਂ ਨੱਡਾ (JP Nadda) ਨੇ ਉਨ੍ਹਾਂ ਨੂੰ ਵਧਾਈ ਦੇਣ ਲਈ ਲੋਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿੱਚ ਭਾਜਪਾ ਦੀ ਜਿੱਤ ਤੋਂ ਬਾਅਦ ਕੀਤੇ ਗਏ ਬੇਮਿਸਾਲ ਸਵਾਗਤ ਲਈ ਉਹ ਹਰਿਆਣਾ ਦੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਉਪਰੋਕਤ ਤਿੰਨਾਂ ਰਾਜਾਂ ਦੇ ਲੋਕਾਂ ਅਤੇ ਭਾਜਪਾ ਦੀ ਵਿਚਾਰਧਾਰਾ ਨੂੰ ਸਲਾਮ ਹੈ। ਉਨ੍ਹਾਂ ਕਿਹਾ ਕਿ ਪਾਰਟੀ ਕੇਂਦਰ ਅਤੇ ਹਰਿਆਣਾ ਵਿੱਚ ਤੀਜੀ ਵਾਰ ਸੱਤਾ ਵਿੱਚ ਆ ਰਹੀ ਹੈ।

ਨੱਡਾ (JP Nadda) ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਦੁਨੀਆ ਦਾ ਸਭ ਤੋਂ ਹਰਮਨ ਪਿਆਰਾ ਆਗੂ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਨੇ ਆਪਣਾ ਪੂਰਾ ਜੀਵਨ ਪਾਰਟੀ ਦੀ ਵਿਚਾਰਧਾਰਾ ਨੂੰ ਸਮਰਪਿਤ ਕੀਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਜਾਤ-ਪਾਤ, ਅਗਾਂਹ-ਵਧੂ, ਧਰਮ ਅਤੇ ਵੋਟਾਂ ਦੀ ਰਾਜਨੀਤੀ ਕਰਨ ਵਾਲਿਆਂ ਨੂੰ ਸਬਕ ਸਿਖਾ ਕੇ ਭਾਰਤੀ ਰਾਜਨੀਤੀ ਦਾ ਸੱਭਿਆਚਾਰ ਬਦਲ ਦਿੱਤਾ ਹੈ। ਮੋਦੀ ਸਰਕਾਰ ਨੇ ਪਿਛਲੇ 10 ਸਾਲਾਂ ‘ਚ ਸਬਕਾ ਸਾਥ, ਸਬਕਾ ਵਿਸ਼ਵਾਸ ਅਤੇ ਸਬਕਾ ਵਿਕਾਸ ਦੇ ਮੂਲ ਮੰਤਰ ‘ਤੇ ਚੱਲ ਕੇ ਦੇਸ਼ ਨੂੰ ਇੰਨਾ ਮਜ਼ਬੂਤ ​​ਕੀਤਾ ਹੈ ਕਿ ਇਹ ਕਾਰਜਕਾਲ ਸੁਨਹਿਰੀ ਅੱਖਰਾਂ ‘ਚ ਲਿਖਿਆ ਜਾਵੇਗਾ।

ਚੀਨ ਦੇ ਮਸ਼ਹੂਰ ਅਖਬਾਰ ਗਲੋਬਲ ਟਾਈਮਜ਼ ਵਿੱਚ ਪ੍ਰਕਾਸ਼ਿਤ ਖਬਰ ਦਾ ਹਵਾਲਾ ਦਿੰਦੇ ਹੋਏ ਨੱਡਾ ਨੇ ਕਿਹਾ ਕਿ ਇਸ ਅਖਬਾਰ ਨੇ ਪ੍ਰਧਾਨ ਮੰਤਰੀ ਮੋਦੀ ਦੀਆਂ ਨੀਤੀਆਂ ਨੂੰ ਪ੍ਰਵਾਨਗੀ ਦਿੱਤੀ ਹੈ ਅਤੇ ਕਿਹਾ ਹੈ ਕਿ “ਭਾਰਤ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ। ਅੱਜ ਭਾਰਤ ਵਿਦੇਸ਼ਾਂ ਨਾਲ ਸਮਝੌਤੇ ਕਰ ਰਿਹਾ ਹੈ।” ਨੀਤੀਆਂ ਬਾਰੇ, ਉਹ ਆਪਣੀਆਂ ਸ਼ਰਤਾਂ ਅਤੇ ਰਾਸ਼ਟਰੀ ਹਿੱਤਾਂ ਦੇ ਅਨੁਸਾਰ ਫੈਸਲੇ ਲੈ ਰਿਹਾ ਹੈ।”

ਉਨ੍ਹਾਂ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ, ਮੁਦਰਾ ਯੋਜਨਾ, ਆਵਾਸ ਯੋਜਨਾ ਅਤੇ ਹੋਰ ਸਕੀਮਾਂ ਨੂੰ ਕਲਿਆਣਕਾਰੀ ਯੋਜਨਾਵਾਂ ਦੱਸਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਦੀਆਂ ਸ਼ਾਨਦਾਰ ਨੀਤੀਆਂ ਕਾਰਨ ਅੱਜ ਭਾਰਤ ਵਿੱਚ 13.5 ਕਰੋੜ ਲੋਕ ਗਰੀਬੀ ਰੇਖਾ ਤੋਂ ਉਪਰ ਆ ਚੁੱਕੇ ਹਨ ਅਤੇ ਸਿਰਫ਼ 1 ਫੀਸਦੀ ਤੋਂ ਵੀ ਘੱਟ ਹਨ। ਅਤਿ ਗਰੀਬ ਰਹਿੰਦੇ ਹਨ।

ਉਨ੍ਹਾਂ ਕਿਹਾ ਕਿ ਅੱਜ ਸਾਡਾ ਦੇਸ਼ ਅਰਥਵਿਵਸਥਾ ਦੇ ਮਾਮਲੇ ‘ਚ ਦੁਨੀਆ ‘ਚ 5ਵੇਂ ਸਥਾਨ ‘ਤੇ ਹੈ ਅਤੇ ਜੇਕਰ ਵਿਕਾਸ ਇਸੇ ਰਫਤਾਰ ਨਾਲ ਜਾਰੀ ਰਿਹਾ ਤਾਂ ਅਸੀਂ ਸਾਲ 2027 ‘ਚ ਤੀਜੀ ਆਰਥਿਕ ਮਹਾਸ਼ਕਤੀ ਬਣ ਜਾਵਾਂਗੇ।

The post ਪੰਚਕੂਲਾ ‘ਚ ਜੇ.ਪੀ ਨੱਡਾ ਤੇ CM ਮਨੋਹਰ ਲਾਲ ਦਾ ਰੋਡ ਸ਼ੋਅ, ਹਰਿਆਣਾ ‘ਚ ਤੀਜੀ ਵਾਰ BJP ਸਰਕਾਰ ਬਣਾਉਣ ਦਾ ਕੀਤਾ ਦਾਅਵਾ appeared first on TheUnmute.com - Punjabi News.

Tags:
  • breaking-news
  • cm-manohar-lal
  • haryana-news
  • jp-nadda
  • manohar-lal
  • news
  • panchkula
  • road-show

ਵਿਜੀਲੈਂਸ ਬਿਊਰੋ ਵੱਲੋਂ ਇੰਪਰੂਵਮੈਂਟ ਟਰੱਸਟ ਦਾ ਲੇਖਾਕਾਰ 8 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ 'ਚ ਗ੍ਰਿਫਤਾਰ

Saturday 06 January 2024 01:00 PM UTC+00 | Tags: breaking-news bribe latest-news news punjab punjab-news the-unmute-breaking-news the-unmute-news the-unmute-punjab vigilance-bureau

ਚੰਡੀਗੜ੍ਹ, 6 ਜਨਵਰੀ 2024: ਪੰਜਾਬ ਵਿਜੀਲੈਂਸ ਬਿਊਰੋ (Vigilance Bureau) ਨੇ ਸ਼ਨੀਵਾਰ ਨੂੰ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ (ਏ.ਆਈ.ਟੀ.) ਵਿੱਚ ਲੇਖਾਕਾਰ ਵਜੋਂ ਤਾਇਨਾਤ ਵਿਸ਼ਾਲ ਸ਼ਰਮਾ ਵਾਸੀ ਅੰਮ੍ਰਿਤਸਰ , ਨੂੰ 8 ਲੱਖ ਰੁਪਏ ਰਿਸ਼ਵਤ ਦੀ ਮੰਗ ਕਰਨ ਅਤੇ ਲੈਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਇਸ ਕੇਸ ਵਿੱਚ ਏ.ਆਈ.ਟੀ. ਦੇ ਮੁਲਜ਼ਮ ਕਾਨੂੰਨ ਅਧਿਕਾਰੀ ਗੌਤਮ ਮਜੀਠੀਆ, ਵਾਸੀ ਗਰੀਨ ਫੀਲਡ, ਮਜੀਠਾ ਰੋਡ, ਅੰਮ੍ਰਿਤਸਰ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ (Vigilance Bureau) ਦੇ ਬੁਲਾਰੇ ਨੇ ਦੱਸਿਆ ਕਿ ਉਕਤ ਲੇਖਾਕਾਰ ਅਤੇ ਏ.ਆਈ.ਟੀ. ਦੇ ਲਾਅ ਅਫਸਰ ਨੂੰ ਜਤਿੰਦਰ ਸਿੰਘ ਵਾਸੀ ਪ੍ਰਤਾਪ ਐਵੀਨਿਊ, ਅੰਮ੍ਰਿਤਸਰ ਦੀ ਸ਼ਿਕਾਇਤ 'ਤੇ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਨੇ ਇਸ ਸਬੰਧੀ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ 'ਤੇ ਸ਼ਿਕਾਇਤ ਦਰਜ ਕਰਵਾਈ ਸੀ।

ਹੋਰ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਆਪਣੀ ਆਨਲਾਈਨ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਉਕਤ ਕਾਨੂੰਨ ਅਧਿਕਾਰੀ ਅਤੇ ਲੇਖਾਕਾਰ ਨੇ ਜ਼ਿਲ੍ਹਾ ਅਦਾਲਤ ਦੇ ਨਿਰਦੇਸ਼ਾਂ 'ਤੇ ਉਸ ਦੀ ਜ਼ਮੀਨ ਐਕਵਾਇਰ ਕਰਨ ਬਦਲੇ 20 ਫੀਸਦੀ ਹੋਰ (ਵਾਧੂ) ਮੁਆਵਜੇ ਵਜੋਂ 20 ਲੱਖ ਰੁਪਏ ਦੀ ਰਾਸ਼ੀ ਜਾਰੀ ਕਰਨ ਦੇ ਇਵਜ਼ ਵਿੱਚ 8 ਲੱਖ ਰੁਪਏ ਵਸੂਲੇ ਹਨ। ਸ਼ਿਕਾਇਤਕਰਤਾ ਨੇ ਉਕਤ ਵਕੀਲ ਨਾਲ ਰਿਸ਼ਵਤ ਦੀ ਰਕਮ ਦੀ ਅਦਾਇਗੀ ਸਬੰਧੀ ਗੱਲਬਾਤ ਰਿਕਾਰਡ ਕਰ ਲਈ ਸੀ, ਜੋ ਕਿ ਸਬੂਤ ਵਜੋਂ ਉਸਨੇ ਵਿਜੀਲੈਂਸ ਬਿਊਰੋ ਨੂੰ ਸੌਂਪੀ ਦਿੱਤੀ ਸੀ।

ਬੁਲਾਰੇ ਨੇ ਦੱਸਿਆ ਕਿ ਕੇਸ ਦੀ ਜਾਂਚ ਦੌਰਾਨ ਉਕਤ ਕਾਨੂੰਨ ਅਧਿਕਾਰੀ ਨੇ ਖੁਲਾਸਾ ਕੀਤਾ ਕਿ ਉਸ ਨੇ ਲੇਖਾਕਾਰ ਵਿਸ਼ਾਲ ਸ਼ਰਮਾ ਨੂੰ 8 ਲੱਖ ਰੁਪਏ ਦੇ ਚੈੱਕ ਸੌਂਪੇ ਸਨ, ਜੋ ਕਿ ਸ਼ਿਕਾਇਤਕਰਤਾ ਨਾਲ ਹੋਈ ਗੱਲਬਾਤ ਦੀ ਆਡੀਓ-ਵੀਡੀਓ ਰਿਕਾਰਡਿੰਗ ਵਿੱਚ ਸੱਚ ਸਾਬਤ ਹੋਇਆ ਹੈ। ਇਸ ਤੋਂ ਇਲਾਵਾ, ਲੇਖਾਕਾਰ ਨੇ ਸ਼ਿਕਾਇਤਕਰਤਾ ਨੂੰ ਵਧਿਆ ਹੋਇਆ ਮੁਆਵਜ਼ਾ ਦੇਣ ਲਈ ਐਸਟੀਮੇਟ 'ਤੇ ਦਸਤਖਤ ਕੀਤੇ ਹਨ, ਜੋ ਕਿ ਸ਼ਿਕਾਇਤਕਰਤਾ ਤੋਂ ਰਿਸ਼ਵਤ ਦੇ ਪੈਸੇ ਲੈਣ ਲਈ ਦੋਵਾਂ ਦੋਸ਼ੀਆਂ ਦੀ ਮਿਲੀਭੁਗਤ ਨੂੰ ਜਾਇਜ਼ ਠਹਿਰਾਉਂਦਾ ਹੈ।

ਬੁਲਾਰੇ ਨੇ ਅੱਗੇ ਦੱਸਿਆ ਕਿ ਪੜਤਾਲ ਦੇ ਅਧਾਰ 'ਤੇ ਵਿਜੀਲੈਂਸ ਬਿਓਰੋ ਰੇਂਜ ਅੰਮ੍ਰਿਤਸਰ ਨੇ ਉਕਤ ਸਹਿ-ਮੁਲਜ਼ਮ ਲੇਖਾਕਾਰ ਨੂੰ ਸ਼ਿਕਾਇਤਕਰਤਾ ਤੋਂ 8 ਲੱਖ ਰੁਪਏ ਰਿਸ਼ਵਤ ਲੈਣ ਵਿੱਚ ਦੋਸ਼ੀ ਪਾਏ ਜਾਣ 'ਤੇ ਗ੍ਰਿਫਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

The post ਵਿਜੀਲੈਂਸ ਬਿਊਰੋ ਵੱਲੋਂ ਇੰਪਰੂਵਮੈਂਟ ਟਰੱਸਟ ਦਾ ਲੇਖਾਕਾਰ 8 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ 'ਚ ਗ੍ਰਿਫਤਾਰ appeared first on TheUnmute.com - Punjabi News.

Tags:
  • breaking-news
  • bribe
  • latest-news
  • news
  • punjab
  • punjab-news
  • the-unmute-breaking-news
  • the-unmute-news
  • the-unmute-punjab
  • vigilance-bureau

ਅੰਮ੍ਰਿਤਸਰ 'ਚ ਗ੍ਰਾਹਕ ਸੇਵਾ ਕੇਂਦਰ ਤੋਂ ਲੁਟੇਰਿਆਂ ਨੇ ਬੰਦੂਕ ਦਿਖਾ ਕੇ ਲੁੱਟੇ 90 ਹਜ਼ਾਰ ਰੁਪਏ

Saturday 06 January 2024 01:08 PM UTC+00 | Tags: amritsar amritsar-police breaking-news customer-service-center news robbery service-center

ਚੰਡੀਗੜ੍ਹ, 6 ਜਨਵਰੀ 2024: ਅੱਜ ਅੰਮ੍ਰਿਤਸਰ ਵਿੱਚ ਸਟੇਟ ਬੈਂਕ ਦੇ ਗ੍ਰਾਹਕ ਸੇਵਾ ਕੇਂਦਰ (customer service center) ਦੇ ਇੱਕ ਦੁਕਾਨਦਾਰ ਤੋਂ ਬੰਦੂਕ ਦਿਖਾ ਕੇ ਕਰੀਬ 90 ਹਜ਼ਾਰ ਰੁਪਏ ਲੁੱਟ ਕੇ ਫ਼ਰਾਰ ਹੋ ਗਏ । ਮੌਕੇ ‘ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕੀਤੀ।

ਏਸੀਪੀ ਵਰਿੰਦਰ ਖੋਸਾ ਨੇ ਦੱਸਿਆ ਕਿ ਅੱਜ ਸਵੇਰੇ ਬਟਾਲਾ ਰੋਡ 'ਤੇ ਸਥਿਤ ਇੱਕ ਸਟੇਟ ਬੈਂਕ ਦੇ ਗ੍ਰਾਹਕ ਸੇਵਾ ਕੇਂਦਰ (customer service center) ਵਿੱਚ ਮੋਟਰਸਾਈਕਲ 'ਤੇ ਆਏ ਤਿੰਨ ਲੁਟੇਰਿਆਂ ਨੇ ਦੁਕਾਨਦਾਰ ਨੂੰ ਪਿਸਤੌਲ ਦਿਖਾ ਕੇ ਕਰੀਬ 90 ਹਜ਼ਾਰ ਰੁਪਏ, ਮੋਬਾਈਲ, ਪਰਸ ਅਤੇ ਹੋਰ ਸਾਮਾਨ ਲੈ ਕੇ ਫ਼ਰਾਰ ਹੋ ਗਏ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਉਸ ਸਮੇਂ ਦੁਕਾਨ 'ਤੇ ਸਿਰਫ਼ ਦੁਕਾਨਦਾਰ ਹੀ ਮੌਜੂਦ ਸੀ। ਅਸੀਂ ਆਸਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੇ ਹਾਂ ਅਤੇ ਛੇਤੀ ਹੀ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ।

ਦੱਸ ਦਈਏ ਕਿ ਅੱਜਕੱਲ੍ਹ ਲੁੱਟਾਂ-ਖੋਹਾਂ ਅਤੇ ਚੋਰੀ ਦੀਆਂ ਘਟਨਾਵਾਂ ਆਮ ਹੋ ਗਈਆਂ ਹਨ। ਦੇਸ਼ ਦੀ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ਕਾਰਨ ਅੰਮ੍ਰਿਤਸਰ ਸ਼ਹਿਰ ਦੇ ਲੋਕ ਦਹਿਸ਼ਤ ਵਿੱਚ ਹਨ। ਕਾਨੂੰਨ ਨਾਂ ਦੀ ਕੋਈ ਚੀਜ਼ ਨਜ਼ਰ ਨਹੀਂ ਆਉਂਦੀ, ਜਿਸ ਕਾਰਨ ਹਰ ਰੋਜ਼ ਲੁੱਟ-ਖੋਹ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ।

The post ਅੰਮ੍ਰਿਤਸਰ ‘ਚ ਗ੍ਰਾਹਕ ਸੇਵਾ ਕੇਂਦਰ ਤੋਂ ਲੁਟੇਰਿਆਂ ਨੇ ਬੰਦੂਕ ਦਿਖਾ ਕੇ ਲੁੱਟੇ 90 ਹਜ਼ਾਰ ਰੁਪਏ appeared first on TheUnmute.com - Punjabi News.

Tags:
  • amritsar
  • amritsar-police
  • breaking-news
  • customer-service-center
  • news
  • robbery
  • service-center

ਚੰਡੀਗੜ੍ਹ, 6 ਜਨਵਰੀ 2024: ਅਮਰੀਕਾ ‘ਚ ਅਲਾਸਕਾ ਏਅਰਲਾਈਨਜ਼ ਦੀ ਬੋਇੰਗ 737-9 ਮੈਕਸ ਫਲਾਈਟ (Flight) ਨਾਲ ਸ਼ਨੀਵਾਰ ਨੂੰ ਇਕ ਵੱਡਾ ਹਾਦਸਾ ਵਾਪਰ ਗਿਆ। ਪੋਰਟਲੈਂਡ ਤੋਂ ਓਨਟਾਰੀਓ, ਕੈਲੀਫੋਰਨੀਆ ਜਾ ਰਿਹਾ ਜਹਾਜ਼ ਜਦੋਂ ਟੇਕਆਫ ਤੋਂ ਬਾਅਦ 16.32 ਹਜ਼ਾਰ ਫੁੱਟ ਦੀ ਉਚਾਈ ‘ਤੇ ਪਹੁੰਚਿਆ ਤਾਂ ਜਹਾਜ਼ ਦਾ ਦਰਵਾਜ਼ਾ ਉੱਖੜ ਕੇ ਹਵਾ ‘ਚ ਉੱਡ ਗਿਆ। ਇਹ ਜਹਾਜ਼ ਦਾ ਐਮਰਜੈਂਸੀ ਨਿਕਾਸ ਦਰਵਾਜ਼ਾ ਸੀ।

ਦਰਵਾਜ਼ਾ ਟੁੱਟਣ ਕਾਰਨ ਨਾਲ ਵਾਲੀ ਸੀਟ ‘ਤੇ ਬੈਠੇ ਬੱਚੇ ਦੀ ਕਮੀਜ਼ ਫਟ ਗਈ। ਕੁਝ ਯਾਤਰੀਆਂ ਦੇ ਫ਼ੋਨ ਵੀ ਹਵਾ ਵਿੱਚ ਉੱਡ ਗਏ। ਹਾਲਾਂਕਿ ਬੱਚੇ ਦੀ ਮਾਂ ਨੇ ਉਸ ਨੂੰ ਜਹਾਜ਼ (Flight) ਤੋਂ ਡਿੱਗਣ ਤੋਂ ਬਚਾ ਲਿਆ। ਇਸ ਤੋਂ ਬਾਅਦ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਇਸ ਘਟਨਾ ਤੋਂ ਬਾਅਦ ਏਅਰਲਾਈਨਜ਼ ਨੇ ਸਾਰੇ ਬੋਇੰਗ 737-9 ਜਹਾਜ਼ਾਂ ਦੀ ਉਡਾਣ ‘ਤੇ ਪਾਬੰਦੀ ਲਗਾ ਦਿੱਤੀ ਹੈ।

ਅਲਾਸਕਾ ਏਅਰਲਾਈਨਜ਼ ਨੇ ਆਪਣੇ ਸੋਸ਼ਲ ਮੀਡੀਆ ਪੇਜ ‘ਤੇ ਘਟਨਾ ਦੀ ਜਾਣਕਾਰੀ ਦਿੱਤੀ ਹੈ। ਜਾਣਕਾਰੀ ਮੁਤਾਬਕ ਜਹਾਜ਼ ‘ਚ 171 ਯਾਤਰੀ ਅਤੇ 6 ਕਰੂ ਮੈਂਬਰ ਸਵਾਰ ਸਨ। ਘਟਨਾ ਸ਼ੁੱਕਰਵਾਰ ਨੂੰ ਸਥਾਨਕ ਸਮੇਂ ਅਨੁਸਾਰ ਸ਼ਾਮ ਕਰੀਬ 5 ਵਜੇ ਵਾਪਰੀ।

ਡੇਲੀ ਮੇਲ ਦੀ ਰਿਪੋਰਟ ਮੁਤਾਬਕ ਜਹਾਜ਼ ਦੇ ਪਾਇਲਟ ਨੇ ਦਰਵਾਜ਼ਾ ਵੱਖ ਹੁੰਦੇ ਹੀ ਐਮਰਜੈਂਸੀ ਘੋਸ਼ਿਤ ਕਰ ਦਿੱਤੀ। ਪਾਇਲਟ ਨੇ ਕਿਹਾ- ਅਲਾਸਕਾ 1282 ਵਿੱਚ ਐਮਰਜੈਂਸੀ ਹੈ। ਅਸੀਂ ਪੋਰਟਲੈਂਡ ਵਾਪਸ ਆ ਰਹੇ ਹਾਂ। ਹੁਣ ਅਸੀਂ 12 ਹਜ਼ਾਰ ਫੁੱਟ ਦੀ ਉਚਾਈ ‘ਤੇ ਪਹੁੰਚ ਗਏ ਹਾਂ। ਸਾਨੂੰ ਮੋੜਨ ਦੀ ਲੋੜ ਹੈ। ਜਹਾਜ਼ ਵਿੱਚ ਐਮਰਜੈਂਸੀ ਹੈ ਅਤੇ ਇੱਥੇ 177 ਜਣੇ ਮੌਜੂਦ ਹਨ। ਅਸੀਂ ਤੁਰੰਤ ਉਤਰਨਾ ਚਾਹੁੰਦੇ ਹਾਂ।

ਜਹਾਜ਼ ਵਿੱਚ ਸਾਰੀਆਂ ਸਵਾਰੀਆਂ ਸੁਰੱਖਿਅਤ ਹਨ ਅਤੇ ਜਹਾਜ਼ ਪੋਰਟਲੈਂਡ ਪਹੁੰਚ ਗਿਆ ਹੈ। ਫਿਲਹਾਲ ਅਮਰੀਕਾ ਦਾ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਮਾਮਲੇ ਦੀ ਜਾਂਚ ਕਰ ਰਿਹਾ ਹੈ। ਜਹਾਜ਼ ‘ਚ ਸਵਾਰ 20 ਸਾਲਾ ਐਲਿਜ਼ਾਬੈਥ ਨੇ ਦੱਸਿਆ ਕਿ ਜਹਾਜ਼ ‘ਚ ਬੈਠਣ ਸਮੇਂ ਜਿੰਨੀ ਆਵਾਜ਼ ਆਮ ਤੌਰ ‘ਤੇ ਸੁਣੀ ਜਾਂਦੀ ਹੈ, ਉਸ ਤੋਂ 10 ਗੁਣਾ ਜ਼ਿਆਦਾ ਉੱਚੀ ਆਵਾਜ਼ ਆਈ। ਇੰਝ ਲੱਗਾ ਜਿਵੇਂ ਸਾਡੇ ਕੰਨ ਫੱਟ ਜਾਣਗੇ।

Image

ਇਕ ਹੋਰ ਯਾਤਰੀ ਕੇਲੀ ਰਿੰਕਰ ਨੇ ਕਿਹਾ- ਜਹਾਜ਼ ਵਿਚ ਸੰਨਾਟਾ ਛਾ ਗਿਆ। ਡਰ ਕਾਰਨ ਕੋਈ ਕੁਝ ਨਹੀਂ ਕਹਿ ਰਿਹਾ ਸੀ। ਜਹਾਜ਼ ‘ਚ ਗੜਬੜ ਹੁੰਦੇ ਹੀ ਆਕਸੀਜਨ ਮਾਸਕ ਬਾਹਰ ਆ ਗਿਆ। ਕਈ ਯਾਤਰੀਆਂ ਨੇ ਇਸ ਦੀ ਵਰਤੋਂ ਵੀ ਕੀਤੀ।

The post ਅਮਰੀਕਾ ‘ਚ 16 ਹਜ਼ਾਰ ਫੁੱਟ ਦੀ ਉਚਾਈ ‘ਤੇ ਹਵਾਈ ਜਹਾਜ਼ ਦਾ ਦਰਵਾਜ਼ਾ ਉਖੜਿਆ, 171 ਯਾਤਰੀ ਸਨ ਸਵਾਰ appeared first on TheUnmute.com - Punjabi News.

Tags:
  • alaska-airlines
  • america
  • breaking-news
  • flight
  • news

ਮੋਹਾਲੀ 'ਚ ਲੰਬਿਤ ਪਏ ਇੰਤਕਾਲਾਂ ਦੇ ਨਿਪਟਾਰੇ ਲਈ ਵਿਸ਼ੇਸ਼ ਕੈਂਪ ਲਗਾਇਆ

Saturday 06 January 2024 02:03 PM UTC+00 | Tags: breaking-news kulwant-singh mla-kulwant-singh mohali-revenue mohali-tehsil news

ਮੋਹਾਲੀ, 6 ਜਨਵਰੀ, 2024: ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤੇ ਪੰਜਾਬ ‘ਚ ਲੰਬਿਤ ਪਏ ਇੰਤਕਾਲਾਂ ਦਾ ਨਿਪਟਾਰਾ ਕਰਨ ਲਈ ਚਲਾਈ ਗਈ ਰਾਜ ਵਿਆਪੀ ਮੁਹਿੰਮ ਨੂੰ ਮੋਹਾਲੀ (Mohali) ਜ਼ਿਲ੍ਹੇ ਚ ਭਰਵਾਂ ਹੁੰਗਾਰਾ ਮਿਲਿਆ ਹੈ। ਅੱਜ ਪੂਰੇ ਪੰਜਾਬ ‘ਚ ਤਹਿਸੀਲਾਂ ਅਤੇ ਸਬ-ਤਹਿਸੀਲਾਂ ‘ਚ ਲੋਕਹਿੱਤ ਨੂੰ ਮੁੱਖ ਰੱਖਦੇ ਹੋਏ ਇੰਤਕਾਲ ਦੇ ਲੰਬਿਤ ਪਏ ਮਾਮਲੇ ਨਿਪਟਾਉਣ ਲਈ ਵਿਸ਼ੇਸ਼ ਕੈਂਪ ਲਗਾਏ ਗਏ।

ਇਸ ਮੌਕੇ ਪਹੁੰਚੇ ਹਲਕਾ (Mohali) ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਜਿਨ੍ਹਾਂ ਦੇ ਇੰਤਕਾਲ ਕਾਫ਼ੀ ਸਮੇਂ ਤੋਂ ਲੰਬਿਤ ਪਏ ਹਨ, ਉਹ ਤਹਿਸੀਲ ਦਫ਼ਤਰ ਆਪਣਾ ਕੰਮ ਕਰਵਾ ਸਕਦਾ ਹੈ। ਉਨ੍ਹਾਂ ਕਿਹਾ ਕਿ 150 ਦੇ ਕਰੀਬ ਇੰਤਕਾਲ ਲੰਬਿਤ ਪਏ ਸੀ, ਜਿਹਨਾਂ 70 ਦਾ ਕੰਮ ਪੂਰਾ ਕਰ ਦਿੱਤਾ, ਜਦੋਂ ਕਿ ਬਾਕੀ ਦਾ ਕੰਮ ਪੂਰਾ ਕਰ ਦਿੱਤਾ ਜਾਵੇਗਾ |

ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਮਕਸਦ ਹੈ ਕਿ ਲੋਕਾਂ ਨੂੰ ਤਹਿਸੀਲਾਂ ਵਿੱਚ ਹੋ ਰਹੀ ਖੱਜਲ ਖ਼ੁਆਰੀਆਂ ਤੋਂ ਬਚਾਉਣਾ ਹੈ, ਤਾਂ ਕਿ ਲੋਕਾਂ ਨੂੰ ਪਾਰਦਰਸ਼ੀ ਤੇ ਸਮਾਂਬੱਧ ਸੇਵਾਵਾਂ ਮਿਲ ਸਕਣ। ਉੱਥੇ ਹੀ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਤੇ ਤੰਜ ਕੱਸਦੇ ਹੋਏ ਕਿਹਾ ਕਿ ਜਿਸ ਨੂੰ ਲੋਕ ਨਕਾਰ ਚੁੱਕੇ ਹਨ, ਉਹ ਸਾਨੂੰ ਮੱਤਾ ਦੇ ਰਿਹਾ ਹੈ, ਜਦੋਂ ਕਿ ਵਿਧਾਨ ਸਭਾ ਵਿੱਚ ਉਨ੍ਹਾਂ ਉਹ ਮੁੱਦੇ ਉਠਾਏ ਹਨ, ਜੋ ਲੋਕਾਂ ਦੀ ਭਲਾਈ ਲਈ ਸਨ। ਬਹੁਤ ਸਾਰੇ ਕੰਮ ਤਾਂ ਸਾਡੇ ਬਿਨਾਂ ਬੋਲੇ ਹੋ ਰਹੇ ਹਨ। ਸਿੱਧੂ ਤਾਂ ਹਲਕੇ ਦੇ ਮੁੱਦਿਆਂ ‘ਤੇ ਚੁੱਪ ਹੀ ਰਿਹਾ ਹੈ।

ਕੁਲਵੰਤ ਸਿੰਘ ਨੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਆਮ ਲੋਕਾਂ ਨੂੰ ਰਾਹਤ ਦੇਣ ਵਾਲੇ ਇਸ ਫੈਸਲੇ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਲੋਕਾਂ ਦੀ ਚੁਣੀ ਸਰਕਾਰ ਹਰ ਕੰਮ ਲੋਕ ਹਿੱਤ ਵਿੱਚ ਕਰਕੇ ਉਨ੍ਹਾਂ ਦੀ ਹਰ ਮੁਸ਼ਕਿਲ ਨੂੰ ਦੂਰ ਕਰਨ ਦਾ ਯਤਨ ਕਰ ਰਹੀ ਹੈ।

 

 

 

 

 

 

 

 

 

 

The post ਮੋਹਾਲੀ ‘ਚ ਲੰਬਿਤ ਪਏ ਇੰਤਕਾਲਾਂ ਦੇ ਨਿਪਟਾਰੇ ਲਈ ਵਿਸ਼ੇਸ਼ ਕੈਂਪ ਲਗਾਇਆ appeared first on TheUnmute.com - Punjabi News.

Tags:
  • breaking-news
  • kulwant-singh
  • mla-kulwant-singh
  • mohali-revenue
  • mohali-tehsil
  • news

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 6 ਜਨਵਰੀ, 2024: ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤੇ ਪੰਜਾਬ ਚ ਲੰਬਿਤ ਪਏ ਇੰਤਕਾਲਾਂ ਦਾ ਨਿਪਟਾਰਾ ਕਰਨ ਲਈ ਚਲਾਈ ਗਈ ਰਾਜ ਵਿਆਪੀ ਮੁਹਿੰਮ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਚ ਭਰਵਾਂ ਹੁੰਗਾਰਾ ਮਿਲਿਆ। ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜ਼ਿਲ੍ਹੇ ਦੀਆਂ ਸਮੂਹ ਤਹਿਸੀਲਾਂ ਅਤੇ ਸਬ ਤਹਿਸੀਲਾਂ ਨਾਲ ਸਬੰਧਤ ਤਹਿਸੀਲਦਾਰਾਂ/ਨਾਇਬ ਤਹਿਸੀਲਦਾਰਾਂ ਵੱਲੋਂ 1942 ਇੰਤਕਾਲ ਅਰਜ਼ੀਆਂ ਦਾ ਨਿਪਟਾਰਾ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਛੁੱਟੀ ਵਾਲੇ ਦਿਨ ਕੇਵਲ ਬਕਾਇਆ ਪਏ ਇੰਤਕਾਲਾਂ ਦਾ ਨਿਪਟਾਰਾ ਕਰਨ ਦੀ ਇਸ ਵਿਸ਼ੇਸ਼ ਮੁਹਿੰਮ ਨਾਲ ਉਨ੍ਹਾਂ ਲੋਕਾਂ ਨੂੰ ਬਹੁਤ ਫਾਇਦਾ ਹੋਇਆ ਹੈ, ਜਿਨ੍ਹਾਂ ਦੇ ਇੰਤਕਾਲ ਕਿਸੇ ਨਾ ਕਿਸੇ ਵਜ੍ਹਾ ਨਾਲ ਲੰਬਿਤ ਪਏ ਸਨ। ਉਨ੍ਹਾਂ ਦੱਸਿਆ ਕਿ ਕੰਮ-ਕਾਜ਼ੀ ਦਿਨਾਂ ਚ ਬਕਾਇਆ ਪਏ ਇੰਤਕਾਲ ਨਿਪਟਾਏ ਨਾ ਜਾ ਸਕਣ ਦੇ ਮੱਦੇਨਜ਼ਰ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵਲੋਂ ਮਾਲ ਤੇ ਮੁੜ ਵਸੇਬਾ ਮੰਤਰੀ ਬ੍ਰਮ ਸ਼ੰਕਰ ਜਿਮਪਾ ਨੂੰ 6 ਜਨਵਰੀ ਨੂੰ ਛੁੱਟੀ ਵਾਲੇ ਦਿਨ ਪੰਜਾਬ ਭਰ ਚ ਇੰਤਕਾਲਾਂ ਦੇ ਨਿਪਟਾਰੇ ਲਈ ਵਿਸ਼ੇਸ਼ ਕੈਂਪ ਲਗਵਾਏ ਜਾਣ ਲਈ ਕਿਹਾ ਗਿਆ ਸੀ। ਉਨ੍ਹਾਂ ਦੱਸਿਆ ਕਿ ਮਾਲ ਤੇ ਮੁੜ ਵਸੇਬਾ ਮੰਤਰੀ ਪੰਜਾਬ  ਬ੍ਰਮ ਸ਼ੰਕਰ ਜਿੰਪਾ ਦੀ ਹਦਾਇਤ ਤੇ ਹੀ ਅੱਜ ਜ਼ਿਲ੍ਹੇ ਭਰ ਦੀਆਂ ਤਹਿਸੀਲਾਂ ਅਤੇ ਸਬ ਤਹਿਸੀਲਾਂ ਚ ਲੰਬਿਤ ਪਏ ਇੰਤਕਾਲਾਂ ਨੂੰ ਨਿਪਟਾਇਆ ਗਿਆ।

ਇੰਤਕਾਲ

 

ਤਹਿਸੀਲ ਵਾਰ ਹੋਏ ਇੰਤਕਾਲਾਂ ਦਾ ਵੇਰਵਾ ਦਿੰਦੇ ਹੋਏ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖਰੜ ਤਹਿਸੀਲ ਵਿੱਚ ਜ਼ਿਲ੍ਹੇ ਵਿੱਚ ਸਭ ਤੋਂ ਵਧੇਰੇ 1079 ਇੰਤਕਾਲ ਦਰਜ ਕੀਤੇ ਗਏ। ਖਰੜ ਵਿੱਚ ਸਬ ਤਹਿਸੀਲ ਘੜੂੰਆਂ ਤੇ ਮਾਜਰੀ ਵੀ ਸ਼ਾਮਿਲ ਹਨ। ਇਸੇ ਤਰ੍ਹਾਂ ਡੇਰਾਬੱਸੀ ਤਹਿਸੀਲ ਜਿਸ ਵਿੱਚ ਜ਼ੀਰਕਪੁਰ ਵੀ ਸ਼ਾਮਿਲ ਹੈ, ਵਿੱਚ 562 ਇੰਤਕਾਲਾਂ ਦਾ ਨਿਪਟਾਰਾ ਕੀਤਾ ਗਿਆ। ਮੋਹਾਲੀ ਤਹਿਸੀਲ ਜਿਸ ਵਿੱਚ ਬਨੂੰੜ ਸਬ ਤਹਿਸੀਲ ਵੀ ਸ਼ਾਮਿਲ ਹੈ, ਵਿੱਚ 301 ਇੰਤਕਾਲ ਦਰਜ ਕੀਤੇ ਗਏ।

ਇਨ੍ਹਾਂ ਸਪੈਸ਼ਲ ਕੈਂਪਾਂ ਚ ਤਹਿਸੀਲਦਾਰ ਜਸਵਿੰਦਰ ਸਿੰਘ ਖਰੜ, ਤਹਿਸੀਲਦਾਰ ਮੋਹਾਲੀ ਕੁਲਦੀਪ ਸਿੰਘ ਢਿੱਲੋਂ, ਤਹਿਸੀਲਦਾਰ ਡੇਰਾਬੱਸੀ ਕੁਲਦੀਪ ਸਿੰਘ, ਨਾਇਬ ਤਹਿਸੀਲਦਾਰ ਮਾਜਰੀ ਜਸਵੀਰ ਕੌਰ, ਨਾਇਬ ਤਹਿਸਲਦਾਰ ਮੋਹਾਲੀ ਰਵਿੰਦਰ ਸਿੰਘ ਅਤੇ ਨਾਇਬ ਤਹਿਸੀਲਦਾਰ ਡੇਰਾਬੱਸੀ ਗੁਰਿੰਦਰਜੀਤ ਸਿੰਘ ਨੇ ਇੰਤਕਾਲਾਂ ਦੇ ਨਿਪਟਾਰੇ ਚ ਵਿਸ਼ੇਸ਼ ਯੋਗਦਾਨ ਪਾਇਆ।

ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਅੱਗੇ ਦੱਸਿਆ ਕਿ ਮਾਲ ਵਿਭਾਗ ਵਿਚ ਜੇਕਰ ਕਿਸੇ ਵੀ ਪੱਧਰ 'ਤੇ ਲੋਕਾਂ ਨੂੰ ਕੰਮ ਕਰਵਾਉਣ ਵਿਚ ਕੋਈ ਦਿੱਕਤ ਆਉਂਦੀ ਹੈ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਸ ਬਾਬਤ ਹੈਲਪਲਾਈਨ ਨੰਬਰ 8184900002 ਜਾਰੀ ਕੀਤਾ ਹੋਇਆ ਹੈ ਜਿਸ 'ਤੇ ਲਿਖਤੀ ਸ਼ਿਕਾਇਤ ਵੱਟਸਐਪ ਕੀਤੀ ਜਾ ਸਕਦੀ ਹੈ। ਐਨ.ਆਰ.ਆਈਜ਼ ਆਪਣੀਆਂ ਲਿਖਤੀ ਸ਼ਿਕਾਇਤਾਂ 9464100168 ਨੰਬਰ 'ਤੇ ਭੇਜ ਸਕਦੇ ਹਨ।

ਮੋਹਾਲੀ ਦੇ ਐਮ ਐਲ ਏ ਸ. ਕੁਲਵੰਤ ਸਿੰਘ ਅਤੇ ਡੇਰਾਬੱਸੀ ਦੇ ਐਮ ਐਲ ਏ ਸ. ਕੁਲਜੀਤ ਸਿੰਘ ਰੰਧਾਵਾ ਨੇ ਇਨ੍ਹਾਂ ਕੈਂਪਾਂ ਦਾ ਦੌਰਾ ਕਰਕੇ ਜਿੱਥੇ ਲੋਕਾਂ ਨੂੰ ਦਿੱਤੀ ਜਾ ਰਹੀ ਸਹੂਲਤ ਦਾ ਜਾਇਜ਼ਾ ਲਿਆ ਉੱਥੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਆਮ ਲੋਕਾਂ ਨੂੰ ਰਾਹਤ ਦੇਣ ਵਾਲੇ ਇਸ ਫੈਸਲੇ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਲੋਕਾਂ ਦੀ ਚੁਣੀ ਸਰਕਾਰ ਹਰ ਕੰਮ ਲੋਕ ਹਿੱਤ ਵਿੱਚ ਕਰਕੇ ਉਨ੍ਹਾਂ ਦੀ ਹਰ ਮੁਸ਼ਕਿਲ ਨੂੰ ਦੂਰ ਕਰਨ ਦਾ ਯਤਨ ਕਰ ਰਹੀ ਹੈ।

The post ਬਕਾਇਆ ਇੰਤਕਾਲ ਦਰਜ ਕਰਨ ਦੀ ਰਾਜ ਵਿਆਪੀ ਮੁਹਿੰਮ ਨੂੰ ਮੋਹਾਲੀ ਜ਼ਿਲ੍ਹੇ ਚ ਭਰਵਾਂ ਹੁੰਗਾਰਾ appeared first on TheUnmute.com - Punjabi News.

Tags:
  • breaking-news
  • mohali
  • news
  • register-pending-transfers

ਪੰਜਾਬ ਦੀਆਂ ਸਾਰੀਆਂ ਤਹਿਸੀਲਾਂ 'ਚ ਛੁੱਟੀ ਵਾਲੇ ਦਿਨ ਵਿਸ਼ੇਸ਼ ਕੈਂਪ ਲਗਾ ਕੇ ਲੋਕਾਂ ਨੂੰ ਦਿੱਤੀ ਸੁਵਿਧਾ: ਬ੍ਰਮ ਸ਼ੰਕਰ ਜਿੰਪਾ

Saturday 06 January 2024 02:22 PM UTC+00 | Tags: breaking-news latest-news news punjab punjab-news punjab-revenue-department punjab-tehsil special-camps the-unmute-breaking the-unmute-breaking-news

ਹੁਸ਼ਿਆਰਪੁਰ, 6 ਜਨਵਰੀ 2024: ਮਾਲ, ਮੁੜ ਵਸੇਬਾ ਤੇ ਆਫ਼ਤ ਪ੍ਰਬੰਧਨ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ 'ਤੇ ਅੱਜ ਮਾਲ ਵਿਭਾਗ ਵਲੋਂ ਸ਼ਨੀਵਾਰ ਨੂੰ ਛੁੱਟੀ ਵਾਲੇ ਦਿਨ ਪੰਜਾਬ ਭਰ ਵਿਚ ਵਿਸ਼ੇਸ਼ ਕੈਂਪ ਲਗਾ ਕੇ ਲੰਬਿਤ ਇੰਤਕਾਲ ਦਰਜ ਕਰਨ ਦੀ ਪਹਿਲ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਦਾ ਆਮ ਲੋਕਾਂ ਨੂੰ ਬਹੁਤ ਲਾਭ ਪਹੁੰਚ ਰਿਹਾ ਹੈ।

ਉਹ ਅੱਜ ਸਵੇਰੇ ਹੁਸ਼ਿਆਰਪੁਰ ਤਹਿਸੀਲ ਵਿਚ ਲਗਾਏ ਗਏ ਵਿਸ਼ੇਸ ਕੈਂਪ ਦਾ ਜਾਇਜ਼ਾ ਲੈਣ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਮੇਅਰ ਸੁਰਿੰਦਰ ਕੁਮਾਰ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਹਰਮੀਤ ਸਿੰਘ ਔਲਖ ਵੀ ਮੌਜੂਦ ਸਨ।

ਕੈਬਨਿਟ ਮੰਤਰੀ ਨੇ ਕੰਮ ਕਰਵਾਉਣ ਆਏ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਦਾ ਜਲਦ ਹੱਲ ਕਰਨ ਸਬੰਧੀ ਅਧਿਕਾਰੀਆਂ ਨੂੰ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਮੁੱਖ ਮੰਤਰੀ ਪੰਜਾਬ ਨੇ ਹੁਸ਼ਿਆਰਪੁਰ ਤਹਿਸੀਲ ਦਾ ਅਚਨਚੇਤ ਦੌਰਾ ਕੀਤਾ ਸੀ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਸਨ।

ਮੁੱਖ ਮੰਤਰੀ ਵਲੋਂ ਵਿਭਾਗ ਨੂੰ ਨਿਰਦੇਸ਼ ਜਾਰੀ ਕੀਤੇ ਗਏ ਸਨ ਕਿ ਤਹਿਸੀਲਾਂ ਵਿਚ ਲੋਕਾਂ ਨੂੰ ਕੰਮ ਕਰਵਾਉਣ ਲਈ ਕਿਸੇ ਤਰ੍ਹਾਂ ਦੀ ਸਮੱਸਿਆ ਨਹੀਂ ਆਉਣੀ ਚਾਹੀਦੀ ਅਤੇ ਨਾ ਹੀ ਰਜਿਸਟਰੀ ਕਰਨ ਦੇ ਬਾਅਦ ਇੰਤਕਾਲ ਕਰਵਾਉਣ ਵਿਚ। ਇਸੇ ਕੜੀ ਵਿਚ ਅੱਜ ਪੂਰੇ ਸੂਬੇ ਵਿਚ ਲੰਬਿਤ ਪਏ ਇੰਤਕਾਲ ਦਰਜ ਕਰਵਾਉਣ ਲਈ ਵਿਸ਼ੇਸ਼ ਕੈਂਪ ਲਗਾਏ ਗਏ ਹਨ ਅਤੇ ਮਾਲ ਵਿਭਾਗ ਦੇ ਅਧਿਕਾਰੀ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮਾਲ ਵਿਭਾਗ ਦੇ ਕੰਮ ਵਿਚ ਪਾਰਦਰਸ਼ਤਾ ਲਿਆਉਣ ਵਿਚ ਕੋਈ ਕਮੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਕਿ ਲੋਕਾਂ ਨੂੰ ਕੋਈ ਸਮੱਸਿਆ ਨਾ ਆਵੇ।

ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਉਹ ਲੰਬਿਤ ਪਏ ਇੰਤਕਾਲਾਂ ਦੇ ਨਿਪਟਾਰੇ ਦੇ ਕੰਮ 'ਤੇ ਲਗਾਤਾਰ ਨਿਗਰਾਨੀ ਰੱਖ ਰਹੇ ਹਨ, ਜਿਸ ਨਾਲ ਇਹ ਕੰਮ ਸਮੇਂਬੱਧ ਢੰਗ ਨਾਲ ਪੂਰਾ ਕੀਤਾ ਜਾ ਸਕੇ। ਉਨ੍ਹਾਂ ਅਧਿਕਾਰੀਆਂ ਨੂੰ ਇਸ ਕੰਮ ਵਿਚ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਨਾ ਵਰਤਣ ਦੀ ਹਦਾਇਤ ਕਰਦੇ ਹੋਏ ਕਿਹਾ ਕਿ ਲੋਕਾਂ ਦੇ ਜਾਇਜ਼ ਕੰਮਕਾਜ ਵਿਚ ਕਿਸੇ ਤਰ੍ਹਾਂ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਮਾਲ ਵਿਭਾਗ ਵਿਚ ਜੇਕਰ ਕਿਸੇ ਵੀ ਪੱਧਰ 'ਤੇ ਲੋਕਾਂ ਨੂੰ ਕੰਮ ਕਰਵਾਉਣ ਵਿਚ ਕੋਈ ਦਿੱਕਤ ਆਉਂਦੀ ਹੈ, ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੁਆਰਾ ਇਸ ਬਾਬਤ ਹੈਲਪਲਾਈਨ ਨੰਬਰ 81849 00002 ਜਾਰੀ ਕੀਤਾ ਹੋਇਆ ਹੈ, ਜਿਸ 'ਤੇ ਲਿਖਤ ਸ਼ਿਕਾਇਤ ਵਟਸਅਪ ਕੀਤੀ ਜਾ ਸਕਦੀ ਹੈ। ਐਨ.ਆਰ.ਆਈਜ਼ ਆਪਣੀ ਲਿਖਤ ਸ਼ਿਕਾਇਤ 9464100168 ਨੰਬਰ 'ਤੇ ਭੇਜ ਸਕਦੇ ਹਨ। ਇਸ ਦੌਰਾਨ ਉਨ੍ਹਾਂ ਨੇ ਤਹਿਸੀਲ ਪ੍ਰੀਸ਼ਦ ਵਿਚ ਬਣੇ ਪਬਲਿਕ ਹੈਲਪ ਸੈਂਟਰ ਦਾ ਵੀ ਜਾਇਜ਼ਾ ਲਿਆ।

ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ 'ਤੇ ਅੱਜ ਜ਼ਿਲ੍ਹੇ ਦੀਆਂ ਸਾਰੀਆਂ ਤਹਿਸੀਲਾਂ ਵਿਚ ਸਪੈਸ਼ਲ ਕੈਂਪ ਲਗਾਏ ਗਏ ਹਨ ਅਤੇ ਜਿਥੇ ਲੋਕਾਂ ਦੇ ਪੈਂਡਿੰਗ ਇੰਤਕਾਲ ਨੂੰ ਕਲੀਅਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਕਰੀਬ 4500 ਦੇ ਕਰੀਬ ਇੰਤਕਾਲ ਪੈਂਡਿੰਗ ਹਨ, ਜਿਨ੍ਹਾਂ ਦਾ ਅੱਜ ਨਿਪਟਾਰਾ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਵਿਸ਼ੇਸ਼ ਕੈਂਪ ਵਿਚ ਸੀ.ਆਰ.ਓ, ਕਾਨੂੰਨਗੋ ਅਤੇ ਪਟਵਾਰੀ ਤਹਿਸੀਲਾਂ ਵਿਚ ਮੌਜੂਦ ਸਨ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ 'ਤੇ ਲੋਕਾਂ ਦੀਆਂ ਸਮੱਸਿਆਵਾਂ ਨਿਪਟਾਉਣ ਲਈ ਹਮੇਸ਼ਾ ਇਸ ਤਰ੍ਹਾਂ ਦੇ ਕੈਂਪ ਜਾਰੀ ਰਹਿਣਗੇ। ਉਨ੍ਹਾਂ ਮਾਲ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਲੋਕਾਂ ਦੀਆਂ ਸਮੱਸਿਆਵਾਂ ਦੂਰ ਕਰਨ ਵਿਚ ਕੋਈ ਕਮੀ ਨਾ ਛੱਡੀ ਜਾਵੇ। ਇਸ ਮੌਕੇ ਐਸ.ਡੀ.ਐਮ ਪ੍ਰੀਤਇੰਦਰ ਸਿੰਘ ਬੈਂਸ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਰਜਿਸਟਰਾਰ ਹਰਕਰਮ ਸਿੰਘ ਰੰਧਾਵਾ, ਤਹਿਸੀਲਦਾਰ ਗੁਰਸੇਵਕ ਚੰਦ, ਐਕਸੀਅਨ ਲੋਕ ਨਿਰਮਾਣ ਵਿਭਾਗ ਰਾਜੀਵ ਸੈਣੀ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।

The post ਪੰਜਾਬ ਦੀਆਂ ਸਾਰੀਆਂ ਤਹਿਸੀਲਾਂ 'ਚ ਛੁੱਟੀ ਵਾਲੇ ਦਿਨ ਵਿਸ਼ੇਸ਼ ਕੈਂਪ ਲਗਾ ਕੇ ਲੋਕਾਂ ਨੂੰ ਦਿੱਤੀ ਸੁਵਿਧਾ: ਬ੍ਰਮ ਸ਼ੰਕਰ ਜਿੰਪਾ appeared first on TheUnmute.com - Punjabi News.

Tags:
  • breaking-news
  • latest-news
  • news
  • punjab
  • punjab-news
  • punjab-revenue-department
  • punjab-tehsil
  • special-camps
  • the-unmute-breaking
  • the-unmute-breaking-news

ਮਾਲ ਵਿਭਾਗ ਵੱਲੋਂ ਗੁਰਦਾਸਪੁਰ 'ਚ ਵਿਸ਼ੇਸ਼ ਕੈਂਪ ਦੌਰਾਨ 2806 ਇੰਤਕਾਲ ਦਰਜ

Saturday 06 January 2024 02:26 PM UTC+00 | Tags: breaking-news gurdaspur latest-news news punjab-government revenue-department the-unmute-breaking-news

ਗੁਰਦਾਸਪੁਰ, 6 ਜਨਵਰੀ 2024: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਇੱਕੋ ਥਾਂ 'ਤੇ ਲੋਕਾਂ ਦੇ ਸਰਕਾਰੀ ਵਿਭਾਗਾਂ ਨਾਲ ਸਬੰਧਿਤ ਕੰਮਾਂ ਦਾ ਨਿਪਟਾਰਾ ਕਰਨ ਲਈ ਯਤਨਸ਼ੀਲ ਹੈ। ਇਸੇ ਮਕਸਦ ਤਹਿਤ ਅੱਜ ਮਾਲ ਵਿਭਾਗ ਵੱਲੋਂ ਸੂਬੇ ਭਰ ਵਿੱਚ ਲੋਕਾਂ ਦੇ ਪੈਂਡਿੰਗ ਇੰਤਕਾਲ ਦਰਜ ਕਰਨ ਲਈ ਵਿਸ਼ੇਸ਼ ਕੈਂਪ ਲਗਾਏ ਗਏ ਸਨ, ਜਿਸ ਤਹਿਤ ਜ਼ਿਲ੍ਹਾ ਗੁਰਦਾਸਪੁਰ ਦੇ ਸਮੂਹ ਤਹਿਸੀਲ ਦਫ਼ਤਰਾਂ ਅਤੇ ਸਬ-ਤਹਿਸੀਲ ਦਫ਼ਤਰਾਂ ਵਿੱਚ ਵੀ ਇਹ ਵਿਸ਼ੇਸ਼ ਕੈਂਪ ਲਗਾਏ ਗਏ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਇਨ੍ਹਾਂ ਕੈਂਪਾਂ ਦਾ ਨਿਰੀਖਣ ਕੀਤਾ ਗਿਆ ਅਤੇ ਨਾਲ ਹੀ ਕੈਂਪ ਵਿੱਚ ਆਏ ਲੋਕਾਂ ਨਾਲ ਗੱਲਬਾਤ ਕੀਤੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਸਮੂਹ ਤਹਿਸੀਲ ਦਫ਼ਤਰਾਂ ਅਤੇ ਸਬ-ਤਹਿਸੀਲ ਦਫ਼ਤਰਾਂ ਵਿਖੇ ਵਿਸ਼ੇਸ਼ ਕੈਂਪ ਲਗਾਏ ਗਏ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਵਿੱਚ 486 ਵਿਅਕਤੀਆਂ ਵੱਲੋਂ ਪਹੁੰਚ ਕੀਤੀ ਗਈ ਸੀ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ ਵੱਲੋਂ ਵਿਸ਼ੇਸ਼ ਕੈਂਪ ਦੌਰਾਨ 2806 ਇੰਤਕਾਲ ਦਰਜ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਦੀ ਸੇਵਾ ਵਿੱਚ ਹਰ ਸਮੇਂ ਹਾਜ਼ਰ ਹੈ।

The post ਮਾਲ ਵਿਭਾਗ ਵੱਲੋਂ ਗੁਰਦਾਸਪੁਰ ‘ਚ ਵਿਸ਼ੇਸ਼ ਕੈਂਪ ਦੌਰਾਨ 2806 ਇੰਤਕਾਲ ਦਰਜ appeared first on TheUnmute.com - Punjabi News.

Tags:
  • breaking-news
  • gurdaspur
  • latest-news
  • news
  • punjab-government
  • revenue-department
  • the-unmute-breaking-news

ਚੰਡੀਗੜ੍ਹ 06/ਜਨਵਰੀ 2024: ਪੰਜਾਬੀ ਲੇਖਕ ਸਭਾ (ਰਜਿ:) ਚੰਡੀਗੜ੍ਹ ਵੱਲੋਂ ਅੱਜ ਪੰਜਾਬ ਕਲਾ ਪ੍ਰੀਸ਼ਦ ਦੇ ਸਹਿਯੋਗ ਨਾਲ ਚੰਡੀਗੜ੍ਹ ਵਿਖੇ ਮਸ਼ਹੂਰ ਗੀਤਕਾਰ ਹਰਵਿੰਦਰ ਸਿੰਘ ਤਤਲਾ ਦੇ ਪਲੇਠੇ ਕਾਵਿ ਸੰਗ੍ਰਹਿ ‘ਲਫ਼ਜ਼ਾਂ ਦੀ ਲੱਜ਼ਤ’ ਦਾ ਲੋਕ ਅਰਪਣ ਅਤੇ ਵਿਚਾਰ ਚਰਚਾ ਸਮਾਗਮ ਕਰਵਾਇਆ ਗਿਆ। ਵੱਡੀ ਗਿਣਤੀ ਵਿੱਚ ਸਾਹਿਤਕਾਰਾਂ, ਬੁੱਧੀਜੀਵੀਆਂ, ਪੱਤਰਕਾਰਾਂ ਅਤੇ ਤਤਲਾ ਪਰਿਵਾਰ ਦੇ ਮੈਂਬਰਾਂ, ਦੋਸਤਾਂ ਤੇ ਹੋਰ ਸ਼ੁਭਚਿੰਤਕਾਂ ਵੱਲੋਂ ਇਸ ਮੌਕੇ ਸ਼ਿਰਕਤ ਕੀਤੀ ਗਈ। ਆਏ ਮਹਿਮਾਨਾਂ ਦਾ ਸੁਆਗਤ ਕਰਦਿਆਂ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਨੇ ਕਿਹਾ ਕਿ ਹਰਵਿੰਦਰ ਸਿੰਘ ਤਤਲਾ ਦੀ ਕਲਮ ਸੰਭਾਵਨਾਵਾਂ ਨਾਲ ਭਰੀ ਹੋਈ ਹੈ।

ਮੰਚ ਸੰਚਾਲਨ ਕਰਦਿਆਂ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਕਿਹਾ ਕਿ ਇਹ ਕਾਵਿ ਸੰਗ੍ਰਹਿ ਨਵੇਂ ਸਮਾਜ ਦੀ ਸਿਰਜਣਾ ਲਈ ਪਾਠਕਾਂ ਵਿੱਚ ਸੋਝੀ ਪੈਦਾ ਕਰਨ ਦੇ ਸਮਰੱਥ ਹੈ। ਪੁਸਤਕ ਰਿਲੀਜ਼ ਸਮਾਰੋਹ ਪੰਜਾਬੀ ਫ਼ਿਲਮਾਂ ਦੇ ਉੱਘੇ ਕਲਾਕਾਰ ਮਲਕੀਤ ਰੌਣੀ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਅਤੇ ਪੰਜਾਬ ਕਲਾ ਪ੍ਰੀਸ਼ਦ ਦੇ ਸਕੱਤਰ ਡਾ. ਲਖਵਿੰਦਰ ਸਿੰਘ ਜੌਹਲ, ਲੋਕ ਮੰਚ ਪੰਜਾਬ ਦੇ ਪ੍ਰਧਾਨ ਸੁਰਿੰਦਰ ਸਿੰਘ ਸੁੰਨੜ, ਉੱਘੇ ਕਵੀ ਅਤੇ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ, ਮਸ਼ਹੂਰ ਗਾਇਕ ਸਿਕੰਦਰ ਸਲੀਮ, ਉੱਘੇ ਗੀਤਕਾਰ ਤੇ ਫ਼ਿਲਮਸਾਜ਼ ਅਮਰਦੀਪ ਸਿੰਘ ਗਿੱਲ, ਉੱਘੀ ਰੰਗਮੰਚ ਅਤੇ ਫ਼ਿਲਮ ਅਦਾਕਾਰਾ ਅਨੀਤਾ ਸ਼ਬਦੀਸ਼, ਪੁਸਤਕ ਲੇਖਕ ਹਰਵਿੰਦਰ ਸਿੰਘ ਤਤਲਾ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿੱਚ ਹੋਇਆ।

ਸੁਰਜੀਤ ਸਿੰਘ ਧੀਰ ਨੇ ਤਤਲਾ ਦੀ ਕਵਿਤਾ ਸੋਹਣੇ ਤਰੀਕੇ ਨਾਲ ਗਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਸਿਕੰਦਰ ਸਲੀਮ ਨੇ ਕਿਤਾਬ ਵਿਚੋਂ ਖ਼ੂਬਸੂਰਤ ਕਵਿਤਾਵਾਂ ਆਪਣੀ ਮਨਮੋਹਕ ਆਵਾਜ਼ ਵਿੱਚ ਸੁਣਾ ਕੇ ਸਮਾਂ ਬਨ੍ਹਿਆ।

ਸੁਰਿੰਦਰ ਸਿੰਘ ਸੁੰਨੜ ਨੇ ਕਿਹਾ ਕਿ ਅਜਿਹੀਆਂ ਕਿਤਾਬਾਂ ਪੰਜਾਬੀ ਸਾਹਿਤ ਦੇ ਉੱਜਲ ਭਵਿੱਖ ਦੀ ਪੌੜੀ ਹਨ। ਅਨੀਤਾ ਸ਼ਬਦੀਸ਼ ਨੇ ਕਿਹਾ ਕਿ ਮਿਆਰੀ ਕਵਿਤਾ ਦਾ ਵਾਸਾ ਦਿਲਾਂ ਵਿਚ ਹੁੰਦਾ ਹੈ। ਪੰਜਾਬ ਇਪਟਾ ਪ੍ਰਧਾਨ ਸੰਜੀਵਨ ਸਿੰਘ ਨੇ ਹਰਵਿੰਦਰ ਤਤਲਾ ਨੂੰ ਉੱਚੀ ਉਡਾਣ ਦਾ ਗੀਤਕਾਰ ਦੱਸਿਆ। ਦੀਪਕ ਸ਼ਰਮਾ ਚਨਾਰਥਲ ਨੇ ਕਿਹਾ ਕਿ ਤਤਲਾ ਸੁੱਚੇ ਪਾਣੀ ਵਰਗੇ ਸ਼ਬਦਾਂ ਨਾਲ ਮਾਲਾਮਾਲ ਹੈ ਜਿਹੜਾ ਲੋਕ ਪੱਖੀ, ਸਮਾਜ ਪੱਖੀ, ਪੰਜਾਬ ਪੱਖੀ ਗੀਤਾਂ, ਕਵਿਤਾਵਾਂ, ਰਚਨਾਵਾਂ ਦੀ ਸਿਰਜਣਾ ਕਰਨ ਦੇ ਹਰ ਹਾਲ ਵਿੱਚ ਸਮਰੱਥ ਹੈ।

‘ਲਫ਼ਜ਼ਾਂ ਦੀ ਲੱਜ਼ਤ’ ਦੇ ਰਚਨਹਾਰ ਹਰਵਿੰਦਰ ਸਿੰਘ ਤਤਲਾ ਨੇ ਕਿਹਾ ਕਿ ਉਹਨਾਂ ਇਹਨਾਂ ਲਿਖਤਾਂ ਨੂੰ ਜੀਵਿਆ, ਮਾਣਿਆ ਅਤੇ ਮਹਿਸੂਸ ਕੀਤਾ ਹੈ। ਮੁੱਖ ਮਹਿਮਾਨ ਮਲਕੀਤ ਰੌਣੀ ਨੇ ਅਦਬੀ ਸ਼ਖ਼ਸੀਅਤਾਂ ਨੂੰ ਕਿਹਾ ਕਿ ਆਪਣੀ ਮਿੱਟੀ ਨਾਲ ਜੁੜੇ ਰਹਿਣਾ ਹੀ ਸਾਹਿਤ ਦੀ ਗੁੜ੍ਹਤੀ ਹੈ। ਆਪਣੇ ਪ੍ਰਧਾਨਗੀ ਸ਼ਬਦਾਂ ਵਿਚ ਡਾ. ਲਖਵਿੰਦਰ ਸਿੰਘ ਜੌਹਲ ਨੇ ਕਿਹਾ ਕਿ ਪੰਜਾਬੀਅਤ ਦੀ ਰਵਾਇਤੀ ਜ਼ਿੰਮੇਵਾਰੀ ਨਾਲ ਲਬਰੇਜ਼ ਸਾਹਤਿਕ ਅੰਦਾਜ਼ ਹਰਵਿੰਦਰ ਦੀਆਂ ਕਵਿਤਾਵਾਂ ਦਾ ਬੁਨਿਆਦੀ ਸੁਰ ਹੈ। ਆਇਆਂ ਦਾ ਧੰਨਵਾਦ ਪੰਜਾਬੀ ਲੇਖਕ ਸਭਾ ਦੇ ਸਕੱਤਰ ਪਾਲ ਅਜਨਬੀ ਨੇ ਕੀਤਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਅਜਾਇਬ ਔਜਲਾ, ਮਨਜੀਤ ਕੌਰ ਮੀਤ, ਪੂਨਮਦੀਪ ਕੌਰ, ਬਲਜੀਤ ਕੌਰ, ਰਹਿਮਤ ਕੌਰ, ਪ੍ਰੀਤਮ ਕੌਰ, ਵਰਿੰਦਰ ਸਿੰਘ ਚੱਠਾ, ਹਰਨੂਰ ਸਿੰਘ, ਰਣਜੀਤ ਸਿੰਘ, ਗੁਰਦੇਵ ਸਿੰਘ, ਪ੍ਰੋ. ਆਰ. ਪੀ ਸੇਠੀ, ਏ. ਐੱਸ ਖੁਰਾਣਾ, ਫ਼ਤਿਹ ਜੁਝਾਰ ਸਿੰਘ, ਸੁਰਿੰਦਰ ਕੁਮਾਰ ਸੋਈਂ, ਰਮੇਸ਼ ਕੁਮਾਰ, ਅਮਨ ਜੌਹਲ, ਕੁਲਦੀਪ, ਰੂਪ ਸਤਵੰਤ, ਮਨਮੋਹਨ ਸਿੰਘ ਕਲਸੀ, ਲਿੱਲੀ ਸਵਰਨ, ਤੇਜਿੰਦਰ ਕੌਰ, ਕਰਮਪ੍ਰੀਤ ਕੌਰ, ਕਮਲਜੀਤ ਸਿੰਘ ਬਨਵੈਤ, ਤਰਨਦੀਪ ਸਿੰਘ, ਸ਼ਮਸ਼ੀਲ ਸਿੰਘ ਸੋਢੀ, ਮਨਜੀਤ ਸਿੰਘ, ਅਵਤਾਰ ਸਿੰਘ ਤਤਲਾ, ਕਰਮਜੀਤ ਸਿੰਘ ਤਤਲਾ, ਜਸਪਾਲ ਸਿੰਘ ਦੇਸੂਵੀ, ਬਾਬੂ ਰਾਮ ਦੀਵਾਨਾ, ਨਵਜੀਤ ਸਿੰਘ, ਮਨਵੀਰ ਸਿੰਘ ਤਤਲਾ, ਪ੍ਰਭਜੋਤ ਕੌਰ ਢਿੱਲੋਂ, ਅਮਰਜੀਤ ਸਿੰਘ ਢਿੱਲੋਂ, ਜੇ. ਐਣਲ ਕਨੌਜੀਆ, ਪਿਆਰਾ ਸਿੰਘ ਰਾਹੀ, ਡਾ. ਨੀਨਾ ਸੈਣੀ, ਅਜੀਤ ਸਿੰਘ ਧਨੋਤਾ, ਪ੍ਰੋ. ਦਿਲਬਾਗ ਸਿੰਘ, ਸ਼ਾਇਰ ਭੱਟੀ, ਡਾ. ਸੁਰਿੰਦਰ ਸਿੰਘ ਗਿੱਲ, ਨਿੰਮੀ ਵਸ਼ਿਸ਼ਟ, ਹਰਵਿੰਦਰ ਕੌਰ, ਰੁਕਸਾਨਾ ਸੁਲਤਾਨ, ਅਗਾਜ਼ ਅਖ਼ਤਰ, ਕੁਲਦੀਪ ਇੰਦਰ ਸਿੰਘ, ਪ੍ਰਿੰ. ਗੁਰਦੇਵ ਕੌਰ ਪਾਲ, ਸ਼ਬਦੀਸ਼, ਸੰਜੀਵ ਸਿੰਘ ਸੈਣੀ, ਅਸ਼ਵਨੀ ਕੁਮਾਰ, ਜਗਦੀਸ਼ ਸਿੰਘ ਖੁਸ਼ਦਿਲ, ਸਤਵਿੰਦਰ ਕੌਰ, ਕਰਮਜੀਤ ਸਿੰਘ ਬੱਗਾ, ਹਰਪਾਲ ਸਿੰਘ, ਪ੍ਰੀਤਮ ਸਿੰਘ ਰੁਪਾਲ, ਜੈ ਸਿੰਘ ਛਿੱਬਰ, ਹਰਬੰਸ ਸੋਢੀ, ਪਰਮਜੀਤ ਮਾਨ, ਨੀਰਜ ਸ਼ਰਮਾ, ਕੁਲਵਿੰਦਰ ਸਿੰਘ, ਦਵਿੰਦਰ ਪਾਠਕ, ਡਾ. ਲਾਭ ਸਿੰਘ ਖੀਵਾ, ਨਰਿੰਦਰ ਸਿੰਘ, ਦਰਸ਼ਨ ਤਿਊਣਾ ਨੇ ਮੋਜੂਦਗੀ ਦਰਜ ਕਰਵਾਈ।

The post ਹਰਵਿੰਦਰ ਸਿੰਘ ਤਤਲਾ ਦਾ ਕਾਵਿ ਸੰਗ੍ਰਹਿ ‘ਲਫ਼ਜ਼ਾਂ ਦੀ ਲੱਜ਼ਤ’ ਹੋਇਆ ਲੋਕ ਅਰਪਣ’ appeared first on TheUnmute.com - Punjabi News.

Tags:
  • breaking-news
  • harvinder-singh-tatla

ਨਵਾਂ ਰਿਕਾਰਡ: ਪੰਜਾਬ 'ਚ ਇਕ ਦਿਨ ਵਿਚ ਲੰਬਿਤ ਪਏ ਇੰਤਕਾਲਾਂ ਦੇ 31538 ਮਾਮਲੇ ਨਿਪਟਾਏ: ਜਿੰਪਾ

Saturday 06 January 2024 05:14 PM UTC+00 | Tags: breaking-news latest-news mutation-cases news punjab-revenue-department revenue shiromani-akali-dal the-unmute-breaking-news

ਚੰਡੀਗੜ੍ਹ, 6 ਜਨਵਰੀ 2024: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਤਹਿਤ ਸ਼ਨੀਵਾਰ ਨੂੰ ਛੁੱਟੀ ਵਾਲੇ ਦਿਨ ਪੂਰੇ ਪੰਜਾਬ ਦੀਆਂ ਤਹਿਸੀਲਾਂ ਅਤੇ ਸਬ-ਤਹਿਸੀਲਾਂ ‘ਚ ਲੋਕਹਿੱਤ ਨੂੰ ਮੁੱਖ ਰੱਖਦੇ ਹੋਏ ਇੰਤਕਾਲ ਦੇ ਪੈਂਡਿੰਗ (ਲੰਬਿਤ) ਪਏ ਮਾਮਲੇ ਨਿਪਟਾਉਣ ਲਈ ਵਿਸ਼ੇਸ਼ ਕੈਂਪ ਲਗਾਏ ਗਏ। ਮਾਲ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ਦੌਰਾਨ ਇੰਤਕਾਲ ਦੇ ਲੰਬਿਤ ਪਏ 31538 ਮਾਮਲੇ ਨਿਪਟਾਏ ਗਏ ਹਨ।

ਇਕ ਦਿਨ ਵਿਚ ਏਨੇ ਇੰਤਕਾਲ ਦਰਜ ਕਰਨ ਦਾ ਇਹ ਨਵਾਂ ਰਿਕਾਰਡ ਹੈ। ਜਿੰਪਾ ਨੇ ਖੁਦ ਹੁਸ਼ਿਆਰਪੁਰ, ਫਗਵਾੜਾ, ਫਿਲੌਰ, ਲੁਧਿਆਣਾ ਪੂਰਬੀ, ਲੁਧਿਆਣਾ ਪੱਛਮੀ ਅਤੇ ਸ਼ਹੀਦ ਭਗਤ ਸਿੰਘ ਨਗਰ ਤਹਿਸੀਲਾਂ ਦਾ ਦੌਰਾ ਕਰਕੇ ਕੰਮਕਾਜ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਲੋਕਾਂ ਨਾਲ ਗੱਲਬਾਤ ਕਰਕੇ ਆ ਰਹੀਆਂ ਸਮੱਸਿਆਂਵਾਂ ਦੇ ਹੱਲ ਲਈ ਸਬੰਧਿਤ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ।

ਮਾਲ ਮੰਤਰੀ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਦੇ ਇੰਤਕਾਲ ਦੇ ਮਾਮਲੇ ਪੈਂਡਿੰਗ ਪਏ ਸਨ ਉਨ੍ਹਾਂ ਨੇ ਸਬੰਧਿਤ ਤਹਿਸੀਲ/ਸਬ-ਤਹਿਸੀਲ ਵਿੱਚ ਪਹੁੰਚ ਕੇ ਇੰਤਕਾਲ ਸੰਬੰਧੀ ਆ ਰਹੀ ਸਮੱਸਿਆ ਦਾ ਮੌਕੇ ਉੱਤੇ ਹੱਲ ਕਰਵਾਇਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਦੀ ਖੱਜਲ ਖ਼ੁਆਰੀ ਘਟਾਉਣ ਲਈ ਵਚਨਬੱਧ ਹੈ।

ਉਨ੍ਹਾਂ ਕਿਹਾ ਕਿ ਮਾਲ ਵਿਭਾਗ ਵਿਚ ਜੇਕਰ ਕਿਸੇ ਵੀ ਪੱਧਰ 'ਤੇ ਲੋਕਾਂ ਨੂੰ ਕੰਮ ਕਰਵਾਉਣ ਵਿਚ ਕੋਈ ਦਿੱਕਤ ਆਉਂਦੀ ਹੈ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਸ ਬਾਬਤ ਹੈਲਪਲਾਈਨ ਨੰਬਰ 8184900002 ਜਾਰੀ ਕੀਤਾ ਹੋਇਆ ਹੈ ਜਿਸ 'ਤੇ ਲਿਖਤੀ ਸ਼ਿਕਾਇਤ ਵੱਟਸਐਪ ਕੀਤੀ ਜਾ ਸਕਦੀ ਹੈ। ਐਨ.ਆਰ.ਆਈਜ਼ ਆਪਣੀਆਂ ਲਿਖਤੀ ਸ਼ਿਕਾਇਤਾਂ 9464100168 ਨੰਬਰ 'ਤੇ ਭੇਜ ਸਕਦੇ ਹਨ।

ਜ਼ਿਕਯੋਗ ਹੈ ਕਿ ਮਾਲ ਮੰਤਰੀ ਆਉਣ ਵਾਲੇ ਦਿਨਾਂ ਵਿੱਚ ਤਹਿਸੀਲ ਦਫ਼ਤਰਾਂ ਦਾ ਅਚਾਨਕ ਦੌਰਾ ਕਰ ਕੇ ਕੰਮਕਾਜ ਦੀ ਸਮੀਖਿਆ ਕਰਨਗੇ ਤਾਂ ਜੋ ਲੋਕਾਂ ਨੂੰ ਪ੍ਰਸ਼ਾਸਨਿਕ ਕੰਮ ਕਰਵਾਉਣ ਵਿੱਚ ਕੋਈ ਦਿੱਕਤ ਨਾ ਆਵੇ। ਕੁਝ ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਹੁਸ਼ਿਆਰਪੁਰ ਤਹਿਸੀਲ ਦਾ ਦੌਰਾ ਕਰਕੇ ਲੋਕਾਂ ਨੂੰ ਪਾਰਦਰਸ਼ੀ ਅਤੇ ਖੱਜਲ ਖ਼ੁਆਰੀ ਰਹਿਤ ਸੇਵਾਵਾਂ ਦੇਣ ਦੀ ਵਚਨਬੱਧਤਾ ਦੋਹਰਾਈ ਸੀ।

ਉਨ੍ਹਾਂ ਅਪੀਲ ਕੀਤੀ ਕਿ ਪੰਜਾਬ ‘ਚੋਂ ਭ੍ਰਿਸ਼ਟਾਚਾਰ ਖਤਮ ਕਰਨ ਲਈ ਲੋਕ ਸਰਕਾਰ ਦਾ ਸਾਥ ਦੇਣ ਅਤੇ ਕਿਸੇ ਵੀ ਜਾਇਜ਼ ਕੰਮ ਲਈ ਕਿਸੇ ਵੀ ਅਧਿਕਾਰੀ/ਕਰਮਚਾਰੀ ਨੂੰ ਕੋਈ ਰਿਸ਼ਵਤ ਨਾ ਦਿੱਤੀ ਜਾਵੇ ਅਤੇ ਜੇਕਰ ਮਾਲ ਵਿਭਾਗ ਦਾ ਕੋਈ ਅਧਿਕਾਰੀ/ਕਰਮਚਾਰੀ ਕਿਸੇ ਕੰਮ ਬਦਲੇ ਪੈਸਾ ਮੰਗਦਾ ਹੈ ਤਾਂ ਬੇਝਿਜਕ ਹੋ ਕੇ ਇਸ ਦੀ ਸ਼ਿਕਾਇਤ ਕੀਤੀ ਜਾਵੇ। ਦੋਸ਼ੀ ਨੂੰ ਕਿਸੇ ਵੀ ਹਾਲਤ ਵਿਚ ਬਖਸ਼ਿਆਂ ਨਹੀਂ ਜਾਵੇਗਾ।

ਕਿਸ ਜ਼ਿਲ੍ਹੇ ਚ ਕਿੰਨੇ ਇੰਤਕਾਲ ਦਰਜ ਹੋਏ

ਪ੍ਰਾਪਤ ਹੋਈ ਰਿਪੋਰਟ ਅਨੁਸਾਰ ਸਭ ਤੋਂ ਜ਼ਿਆਦਾ 6265 ਇੰਤਕਾਲ ਲੁਧਿਆਣਾ ਜ਼ਿਲ੍ਹੇ ਵਿੱਚ ਦਰਜ ਕੀਤੇ ਗਏ। ਇਸ ਤੋਂ ਬਾਅਦ ਗੁਰਦਾਸਪੁਰ ਜ਼ਿਲ੍ਹਾ ਦੂਜੇ ਸਥਾਨ ਉੱਤੇ ਰਿਹਾ ਜਿੱਥੇ 2806 ਇੰਤਕਾਲ ਹੋਏ।

ਇਸੇ ਤਰ੍ਹਾਂ ਪਟਿਆਲਾ ਵਿੱਚ 1818, ਹੁਸ਼ਿਆਰਪੁਰ ‘ਚ 2686, ਕਪੂਰਥਲਾ ‘ਚ 883, ਫ਼ਤਹਿਗੜ੍ਹ ਸਾਹਿਬ ‘ਚ 667, ਤਰਨ ਤਾਰਨ ‘ਚ 693, ਬਠਿੰਡਾ ‘ਚ 543, ਫਰੀਦਕੋਟ ‘ਚ 525, ਫਿਰੋਜ਼ਪੁਰ ਵਿੱਚ 971, ਮੋਗਾ ਵਿੱਚ 838, ਜਲੰਧਰ ਵਿੱਚ 1718 ਅਤੇ ਮਾਨਸਾ ਵਿੱਚ 646 ਇੰਤਕਾਲਾਂ ਦਾ ਨਿਪਟਾਰਾ ਕੀਤਾ ਗਿਆ।

ਅੰਮ੍ਰਿਤਸਰ ਜ਼ਿਲ੍ਹੇ ਵਿੱਚ 1324, ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ 537, ਸ੍ਰੀ ਮੁਕਤਸਰ ਸਾਹਿਬ ਵਿੱਚ 768, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ 1943, ਪਠਾਨਕੋਟ ‘ਚ 814, ਬਰਨਾਲਾ ਵਿੱਚ 567, ਰੂਪਨਗਰ ਵਿੱਚ 1326, ਮਲੇਰਕੋਟਲਾ ਵਿੱਚ 713, ਸੰਗਰੂਰ ਵਿੱਚ 1093 ਅਤੇ ਫਾਜ਼ਲਕਾ ਵਿੱਚ 894 ਇੰਤਕਾਲ ਦਰਜ ਕੀਤੇ ਗਏ ਹਨ।

The post ਨਵਾਂ ਰਿਕਾਰਡ: ਪੰਜਾਬ ‘ਚ ਇਕ ਦਿਨ ਵਿਚ ਲੰਬਿਤ ਪਏ ਇੰਤਕਾਲਾਂ ਦੇ 31538 ਮਾਮਲੇ ਨਿਪਟਾਏ: ਜਿੰਪਾ appeared first on TheUnmute.com - Punjabi News.

Tags:
  • breaking-news
  • latest-news
  • mutation-cases
  • news
  • punjab-revenue-department
  • revenue
  • shiromani-akali-dal
  • the-unmute-breaking-news
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form