TheUnmute.com – Punjabi News: Digest for January 25, 2024

TheUnmute.com – Punjabi News

Punjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com

Table of Contents

ਪੰਜਾਬ ਮੰਤਰੀ ਮੰਡਲ ਦੀ ਬੈਠਕ 'ਚ ਅੱਜ ਇਨ੍ਹਾਂ ਫੈਸਲਿਆਂ 'ਤੇ ਲੱਗ ਸਕਦੀ ਹੈ ਮੋਹਰ

Wednesday 24 January 2024 05:47 AM UTC+00 | Tags: breaking-news latest-news news punjab-cabinet punjabi-news the-unmute the-unmute-breaking-news the-unmute-punjab

ਚੰਡੀਗੜ੍ਹ, 24 ਜਨਵਰੀ 2024: ਪੰਜਾਬ ਮੰਤਰੀ ਮੰਡਲ (Punjab Cabinet) ਦੀ ਬੈਠਕ ਹੋਣ ਜਾ ਰਹੀ ਹੈ, ਸਵੇਰੇ 11 ਵਜੇ ਪੰਜਾਬ ਸਿਵਲ ਸਕੱਤਰੇਤ ਵਿਖੇ ਹੋਣ ਵਾਲੀ ਇਸ ਬੈਠਕ ‘ਚ ਕਈ ਅਹਿਮ ਫ਼ੈਸਲਿਆਂ ‘ਤੇ ਮੋਹਰ ਲੱਗ ਸਕਦੀ ਹੈ। ਸੂਤਰਾਂ ਦੇ ਮੁਤਾਬਕ ਬਜਟ ਇਜਲਾਸ ਤੋਂ ਪਹਿਲਾਂ ਹੋਣ ਵਾਲੀ ਇਸ ਬੈਠਕ ‘ਚ ਮੰਤਰੀ ਮੰਡਲ ਅਧਿਆਪਕਾਂ ਦੀ ਤਬਾਦਲਾ ਨੀਤੀ ਤੇ ਠੇਕੇ ਦੇ ਆਧਾਰ ‘ਤੇ ਪਾਇਲਟ ਰੱਖਣ ਤੇ ਪੰਜਾਬ ਦੀਆਂ ਅਨਾਜ ਮੰਡੀਆਂ ‘ਚ ਹਾੜੀ ਸਾਉਣੀ ਦੇ ਸੀਜ਼ਨ ਦੌਰਾਨ ਫ਼ਸਲ ਦੀ ਸਫ਼ਾਈ ਵੇਲ਼ੇ ਨਿਕਲਣ ਵਾਲੇ ਝਾੜ ਫੂਸ ਨੂੰ ਮੁਫ਼ਤ ‘ਚ ਚੁਕਾਉਣ ਦੇ ਏਜੰਡੇ ਨੂੰ ਚਰਚਾ ਕੀਤੀ ਜਾ ਸਕਦੀ ਹੈ |

ਇਸਦੇ ਨਾਲ ਹੀ ਗਣਤੰਤਰ ਦਿਹਾੜੇ ਮੌਕੇ ਅੱਧਾ ਦਰਜਨ ਤੋਂ ਵੱਧ ਕੈਦੀਆਂ ਦੀ ਰਿਹਾਈ, ਗੁਰੂ ਰਵਿਦਾਸ ਯੂਨੀਵਰਸਿਟੀ ‘ਚ ਠੇਕੇ ਦੇ ਅਧਾਰ ‘ਤੇ ਭਰਤੀ ਕਰਨ ਬਾਰੇ ਅਸਾਮੀਆਂ ਸੁਰਜੀਤ ਕਰਨ ਸਮੇਤ 1944 ਦੇ ਐਕਟ ‘ਚ ਸੋਧ ਦਾ ਏਜੰਡਾ ਵੀ ਮੰਤਰੀ ਮੰਡਲ (Punjab Cabinet) ‘ਚ ਰੱਖਿਆ ਜਾ ਸਕਦਾ ਹੈ। ਸੂਬੇ ਵਿੱਚ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਨੂੰ ਰੋਕਣ ਅਤੇ ਗੈਰ ਸਿੰਚਾਈ ਕੰਮਾਂ ਲਈ ਚਾਰਜ ਨੀਤੀ ਨੂੰ ਪ੍ਰਵਾਨਗੀ ਦਿੱਤੇ ਜਾਣ ਦੀ ਸੰਭਾਵਨਾ ਹੈ।

ਬੈਠਕ ‘ਚ ਜਲ ਪ੍ਰਬੰਧਨ ਨੀਤੀ-2024 ਨੂੰ ਪ੍ਰਵਾਨਗੀ ਦਿੱਤੀ ਜਾ ਸਕਦੀ ਹੈ। ਜਲ ਪ੍ਰਬੰਧਨ ਨੀਤੀ 2024 ਦੇ ਤਹਿਤ ਪਾਣੀ ਦੇ ਭੰਡਾਰਨ ਲਈ ਤਲਾਬ ਬਣਾਉਣ ਦੀ ਯੋਜਨਾ ਹੈ। ਧਰਤੀ ਹੇਠਲੇ ਪਾਣੀ ਨੂੰ ਰੀਚਾਰਜ ਕਰਨ ਲਈ ਇੱਕ-ਇੱਕ ਏਕੜ ਦੇ ਤਲਾਅ ਬਣਾਉਣ ਦੀ ਯੋਜਨਾ ਹੈ। ਇਨ੍ਹਾਂ ਛੱਪੜਾਂ ਦੀ ਮਿੱਟੀ ਦੀ ਵਰਤੋਂ ਉਸਾਰੀ ਪ੍ਰਾਜੈਕਟਾਂ ਵਿੱਚ ਕੀਤੀ ਜਾਵੇਗੀ।

The post ਪੰਜਾਬ ਮੰਤਰੀ ਮੰਡਲ ਦੀ ਬੈਠਕ ‘ਚ ਅੱਜ ਇਨ੍ਹਾਂ ਫੈਸਲਿਆਂ ‘ਤੇ ਲੱਗ ਸਕਦੀ ਹੈ ਮੋਹਰ appeared first on TheUnmute.com - Punjabi News.

Tags:
  • breaking-news
  • latest-news
  • news
  • punjab-cabinet
  • punjabi-news
  • the-unmute
  • the-unmute-breaking-news
  • the-unmute-punjab

ਪੰਜਾਬ 'ਚ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਦਰਮਿਆਨ ਪੰਜਾਬ ਕਾਂਗਰਸ ਵੱਲੋਂ ਚੋਣ ਕਮੇਟੀ ਦਾ ਗਠਨ

Wednesday 24 January 2024 05:55 AM UTC+00 | Tags: breaking-news congress-election-committee election-committee latest-news lok-sabha-elections news punjab punjab-congress raja-warring the-unmute the-unmute-punjabi-news

ਚੰਡੀਗੜ੍ਹ, 24 ਜਨਵਰੀ 2024: ਪੰਜਾਬ ਵਿੱਚ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਦਰਮਿਆਨ ਕਾਂਗਰਸ ਨੇ ਬੁੱਧਵਾਰ ਨੂੰ ਚੋਣ ਕਮੇਟੀ (election committee) ਦਾ ਐਲਾਨ ਕਰ ਦਿੱਤਾ ਹੈ । ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ ਪਰ ਪਾਰਟੀ ਲਾਈਨ ਤੋਂ ਦੂਰ ਹੁੰਦੇ ਜਾ ਰਹੇ ਨਵਜੋਤ ਸਿੰਘ ਸਿੱਧੂ ਨੂੰ ਵੀ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ। ਭਾਰਤ ਭੂਸ਼ਣ ਆਸ਼ੂ, ਸੰਸਦ ਮੈਂਬਰ ਮਨੀਸ਼ ਤਿਵਾੜੀ ਅਤੇ ਰਵਨੀਤ ਸਿੰਘ ਬਿੱਟੂ ਸਮੇਤ 27 ਆਗੂਆਂ ਨੂੰ ਥਾਂ ਦਿੱਤੀ ਗਈ।

ਚਾਰ ਸੰਸਦ ਮੈਂਬਰਾਂ ਸਮੇਤ ਕੁਝ ਵੱਡੇ ਆਗੂਆਂ ਅਤੇ ਸਾਬਕਾ ਸੰਸਦ ਮੈਂਬਰਾਂ ਨੂੰ ਕਮੇਟੀ (election committee) ਤੋਂ ਬਾਹਰ ਰੱਖਿਆ ਗਿਆ ਹੈ। ਜੇਕਰ ਕਾਂਗਰਸੀ ਆਗੂਆਂ ਦੀ ਮੰਨੀਏ ਤਾਂ ਉਸ ਨੂੰ ਹੋਰ ਕਮੇਟੀਆਂ ਵਿੱਚ ਫਿੱਟ ਕਰਨਾ ਪਵੇਗਾ। ਪਾਰਟੀ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਮੇਟੀ ਨੂੰ ਮਨਜ਼ੂਰੀ ਦੇ ਦਿੱਤੀ ਹੈ।

कांग्रेस द्वारा घोषित की गई इलेक्शन कमेटी ।

The post ਪੰਜਾਬ ‘ਚ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਦਰਮਿਆਨ ਪੰਜਾਬ ਕਾਂਗਰਸ ਵੱਲੋਂ ਚੋਣ ਕਮੇਟੀ ਦਾ ਗਠਨ appeared first on TheUnmute.com - Punjabi News.

Tags:
  • breaking-news
  • congress-election-committee
  • election-committee
  • latest-news
  • lok-sabha-elections
  • news
  • punjab
  • punjab-congress
  • raja-warring
  • the-unmute
  • the-unmute-punjabi-news

ਰਾਹੁਲ ਗਾਂਧੀ ਦੀ ਸੁਰੱਖਿਆ ਨੂੰ ਲੈ ਕੇ ਮਲਿਕਾਰਜੁਨ ਖੜਗੇ ਨੇ ਅਮਿਤ ਸ਼ਾਹ ਨੂੰ ਲਿਖੀ ਚਿੱਠੀ

Wednesday 24 January 2024 06:09 AM UTC+00 | Tags: amit-shah bharat-jodo-nyan-yatra breaking-news congress latest-news mallikarjun-kharge news punjab rahul-gandhi the-unmute-breaking-news the-unmute-news the-unmute-punjab

ਚੰਡੀਗੜ੍ਹ, 24 ਜਨਵਰੀ 2024: ਰਾਹੁਲ ਗਾਂਧੀ ਦੀ ਭਾਰਤ ਜੋੜੋ ਨਿਆਂ ਯਾਤਰਾ ਦੌਰਾਨ ਅਸਾਮ ਵਿੱਚ ਹੋਈਆਂ ਝੜੱਪਾਂ ਨੂੰ ਲੈ ਕੇ ਕਾਂਗਰਸ ਨੇ ਸੂਬੇ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਦੀ ਸਰਕਾਰ ‘ਤੇ ਜ਼ੁਬਾਨੀ ਹਮਲੇ ਜਾਰੀ ਰੱਖੇ ਹਨ। ਹੁਣ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ (Mallikarjun Kharge) ਨੇ ਇਸ ਸਬੰਧੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਹੈ। ਖੜਗੇ ਨੇ ਅਮਿਤ ਸ਼ਾਹ ਨੂੰ ਕਿਹਾ ਹੈ ਕਿ ਰਾਹੁਲ ਗਾਂਧੀ ਦੀ ਸੁਰੱਖਿਆ ਵਾਰ-ਵਾਰ ਖਤਰੇ ‘ਚ ਹੈ। ਉਸ ਨੇ ਇਸ ਸਬੰਧੀ ਆਸਾਮ ਪੁਲਿਸ ‘ਤੇ ਵੀ ਦੋਸ਼ ਲਾਏ ਹਨ।

ਖੜਗੇ (Mallikarjun Kharge) ਨੇ ਕਿਹਾ ਕਿ 22 ਜਨਵਰੀ ਨੂੰ ਨਗਾਂਵ ਜ਼ਿਲੇ ‘ਚ ਭਾਜਪਾ ਵਰਕਰਾਂ ਨੇ ਰਾਹੁਲ ਗਾਂਧੀ ਦੇ ਬੇੜੇ ਨੂੰ ਰੋਕ ਦਿੱਤਾ, ਜਿਸ ਨਾਲ ਉਨ੍ਹਾਂ ਦੀ ਸੁਰੱਖਿਆ ਲਈ ਬੇਹੱਦ ਖਤਰਨਾਕ ਸਥਿਤੀ ਪੈਦਾ ਹੋ ਗਈ। ਇਨ੍ਹਾਂ ਸਾਰੀਆਂ ਹੈਰਾਨ ਕਰਨ ਵਾਲੀਆਂ ਘਟਨਾਵਾਂ ਦੌਰਾਨ ਜਦੋਂ ਵੀ ਭਾਜਪਾ ਵਰਕਰ ਰਾਹੁਲ ਗਾਂਧੀ ਦੇ ਨੇੜੇ ਆਉਂਦੇ ਹਨ ਤਾਂ ਅਸਾਮ ਪੁਲਿਸ ਤਮਾਸ਼ਬੀਨ ਬਣੀ ਰਹੀ, ਜਿਸ ਕਾਰਨ ਕੁਝ ਸ਼ਰਾਰਤੀ ਅਨਸਰ ਰਾਹੁਲ ਗਾਂਧੀ ਦੀ ਸੁਰੱਖਿਆ ਘੇਰਾ ਤੋੜਨ ਦੀ ਕੋਸ਼ਿਸ਼ ਕਰਦੇ ਰਹੇ।

ਮਲਿਕਾਰਜੁਨ ਖੜਗੇ ਨੇ ਅਮਿਤ ਸ਼ਾਹ ਤੋਂ ਮੰਗ ਕੀਤੀ ਕਿ ਉਹ ਇਸ ਮਾਮਲੇ ਵਿੱਚ ਦਖਲ ਦੇਣ ਅਤੇ ਇਹ ਯਕੀਨੀ ਬਣਾਉਣ ਕਿ ਯਾਤਰਾ ਯੋਜਨਾ ਅਨੁਸਾਰ ਅੱਗੇ ਵਧੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਦਾ ਦਖਲ ਜ਼ਰੂਰੀ ਹੈ, ਤਾਂ ਜੋ ਯਾਤਰਾ ਨਾਲ ਅਜਿਹੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ ਜਿਸ ਨਾਲ ਰਾਹੁਲ ਗਾਂਧੀ ਜਾਂ ਭਾਰਤ ਜੋੜੋ ਨਿਆਂ ਯਾਤਰਾ ਵਿੱਚ ਹਿੱਸਾ ਲੈਣ ਵਾਲਾ ਕੋਈ ਕਾਂਗਰਸੀ ਵਰਕਰ ਜ਼ਖਮੀ ਨਾ ਹੋਵੇ।

The post ਰਾਹੁਲ ਗਾਂਧੀ ਦੀ ਸੁਰੱਖਿਆ ਨੂੰ ਲੈ ਕੇ ਮਲਿਕਾਰਜੁਨ ਖੜਗੇ ਨੇ ਅਮਿਤ ਸ਼ਾਹ ਨੂੰ ਲਿਖੀ ਚਿੱਠੀ appeared first on TheUnmute.com - Punjabi News.

Tags:
  • amit-shah
  • bharat-jodo-nyan-yatra
  • breaking-news
  • congress
  • latest-news
  • mallikarjun-kharge
  • news
  • punjab
  • rahul-gandhi
  • the-unmute-breaking-news
  • the-unmute-news
  • the-unmute-punjab

ਅਮਨ ਅਰੋੜਾ ਦੀ ਦੋ ਸਾਲ ਦੀ ਸਜ਼ਾ 'ਤੇ ਰੋਕ ਲਾਉਣ ਵਾਲੀ ਪਟੀਸ਼ਨ 'ਤੇ ਅਦਾਲਤ 'ਚ ਸੁਣਵਾਈ ਅੱਜ

Wednesday 24 January 2024 06:26 AM UTC+00 | Tags: aman-arora breaking-news latest-news news punjab-news sangrur sangrur-sessions-court shiromani-akali-dal the-unmute-breaking-news the-unmute-punjabi-news

ਚੰਡੀਗੜ੍ਹ, 24 ਜਨਵਰੀ 2024: ਪੰਜਾਬ ਦੇ ਕੈਬਿਨਟ ਮੰਤਰੀ ਅਮਨ ਅਰੋੜਾ (Aman Arora) ਨੂੰ ਦੋ ਸਾਲ ਦੀ ਸਜ਼ਾ ‘ਤੇ ਰੋਕ ਲਗਾਉਣ ਲਈ ਦਾਇਰ ਕੀਤੀ ਪਟੀਸ਼ਨ ਬਾਰੇ ਸੰਗਰੂਰ ਸੈਸ਼ਨ ਅਦਾਲਤ ਵਿੱਚ ਅੱਜ ਸੁਣਵਾਈ ਹੋਵੇਗੀ। ਇਸਦੇ ਨਾਲ ਹੀ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਅਮਨ ਅਰੋੜਾ ਦੇ 26 ਜਨਵਰੀ ਨੂੰ ਝੰਡਾ ਫਹਿਰਾਉਣ ਬਾਰੇ ਅੰਤਿਮ ਫ਼ੈਸਲਾ ਲਿਆ ਜਾਵੇਗਾ ।

The post ਅਮਨ ਅਰੋੜਾ ਦੀ ਦੋ ਸਾਲ ਦੀ ਸਜ਼ਾ ‘ਤੇ ਰੋਕ ਲਾਉਣ ਵਾਲੀ ਪਟੀਸ਼ਨ ‘ਤੇ ਅਦਾਲਤ ‘ਚ ਸੁਣਵਾਈ ਅੱਜ appeared first on TheUnmute.com - Punjabi News.

Tags:
  • aman-arora
  • breaking-news
  • latest-news
  • news
  • punjab-news
  • sangrur
  • sangrur-sessions-court
  • shiromani-akali-dal
  • the-unmute-breaking-news
  • the-unmute-punjabi-news

ਕੇਂਦਰ ਸਰਕਾਰ ਵੱਲੋਂ ਬਿਹਾਰ ਦੇ ਸਾਬਕਾ CM ਕਰਪੂਰੀ ਠਾਕੁਰ ਨੂੰ 'ਭਾਰਤ ਰਤਨ' ਸਨਮਾਨ ਦੇਣ ਦਾ ਐਲਾਨ

Wednesday 24 January 2024 06:41 AM UTC+00 | Tags: bharat-ratan bihar-cm-karpoori-thakur breaking-news government-of-india karpoori-thakur news

ਚੰਡੀਗੜ੍ਹ, 24 ਜਨਵਰੀ 2024: ਕੇਂਦਰ ਸਰਕਾਰ ਨੇ ਸਮਾਜਵਾਦੀ ਆਗੂ, ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਦੱਬੇ-ਕੁਚਲੇ ਲੋਕਾਂ ਦੇ ਮਸੀਹਾ ਕਰਪੂਰੀ ਠਾਕੁਰ (Karpoori Thakur) ਨੂੰ ਉਨ੍ਹਾਂ ਦੀ ਜਨਮ ਸ਼ਤਾਬਦੀ ਮੌਕੇ ਦੇਸ਼ ਦਾ ਸਰਵਉੱਚ ਸਨਮਾਨ 'ਭਾਰਤ ਰਤਨ' ਦੇਣ ਦਾ ਐਲਾਨ ਕੀਤਾ ਹੈ। ਇਹ ਸਨਮਾਨ ਉਨ੍ਹ ਅਨੂ ਮਰਨ ਉਪਰੰਤ ਦਿੱਤਾ ਜਾ ਰਿਹਾ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰਪੁਰੀ ਨੂੰ ਸਮਾਜਿਕ ਨਿਆਂ ਦਾ ਮੋਢੀ ਦੱਸਿਆ ਹੈ। ਇਸ ਦੇ ਨਾਲ ਹੀ ਰਾਜ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਵੀ ਕਰਪੂਰੀ ਠਾਕੁਰ ਨੂੰ ਭਾਰਤ ਰਤਨ ਪੁਰਸਕਾਰ ਦੇਣ ‘ਤੇ ਖੁਸ਼ੀ ਪ੍ਰਗਟਾਈ ਹੈ।

ਅੱਜ ਸਮਾਜਵਾਦੀ ਆਗੂ, ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਕਰਪੂਰੀ ਠਾਕੁਰ (Karpoori Thakur) ਦੇ ਮਸੀਹਾ ਦਾ ਜਨਮ ਦਿਨ ਹੈ। ਇਸ ਮੌਕੇ ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਲੈ ਕੇ ਬਿਹਾਰ ਦੇ ਪਟਨਾ ਤੱਕ ਕਈ ਪ੍ਰੋਗਰਾਮ ਕੀਤੇ ਜਾਣਗੇ । ਕਰਪੂਰੀ ਠਾਕੁਰ ਨੂੰ ‘ਭਾਰਤ ਰਤਨ’ ਦਿੱਤੇ ਜਾਣ ‘ਤੇ ਵੱਖ-ਵੱਖ ਪਾਰਟੀਆਂ ਦੇ ਆਗੂ ਵੀ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

ਸਰਵਉੱਚ ਨਾਗਰਿਕ ਸਨਮਾਨ ਪ੍ਰਾਪਤ ਕਰਨ ਵਾਲਾ ਬਿਹਾਰ ਦਾ ਤੀਜਾ ਵਿਅਕਤੀ

ਕਰਪੂਰੀ ਠਾਕੁਰ ਪਛੜੀਆਂ ਸ਼੍ਰੇਣੀਆਂ ਦੇ ਹਿੱਤਾਂ ਦੀ ਵਕਾਲਤ ਕਰਨ ਲਈ ਜਾਣੇ ਜਾਂਦੇ ਸਨ। ਉਹ ਸਰਵਉੱਚ ਨਾਗਰਿਕ ਸਨਮਾਨ ਪ੍ਰਾਪਤ ਕਰਨ ਵਾਲੇ ਬਿਹਾਰ ਦੇ ਤੀਜੇ ਵਿਅਕਤੀ ਹੋਣਗੇ। ਉਨ੍ਹਾਂ ਤੋਂ ਪਹਿਲਾਂ ਇਹ ਸਨਮਾਨ ਪਹਿਲੇ ਰਾਸ਼ਟਰਪਤੀ ਡਾਕਟਰ ਰਾਜੇਂਦਰ ਪ੍ਰਸਾਦ ਅਤੇ ਲੋਕਨਾਇਕ ਜੈ ਪ੍ਰਕਾਸ਼ ਨਰਾਇਣ ਨੂੰ ਦਿੱਤਾ ਗਿਆ ਸੀ। ਬਿਹਾਰ ਵਿੱਚ ਜਨਮੇ ਬਿਸਮਿਲਾਹ ਖਾਨ ਨੂੰ ਵੀ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ ਹੈ। ਹਾਲਾਂਕਿ, ਉਸਦਾ ਜਨਮ ਸਥਾਨ ਉੱਤਰ ਪ੍ਰਦੇਸ਼ ਵਿੱਚ ਵਾਰਾਣਸੀ ਰਿਹਾ। ਉਨ੍ਹਾਂ ਦਾ ਪਰਿਵਾਰ ਅਜੇ ਵੀ ਕਾਸ਼ੀ ਵਿੱਚ ਰਹਿੰਦਾ ਹੈ।

ਲਗਭਗ 68 ਸਾਲ ਪਹਿਲਾਂ ਸ਼ੁਰੂ ਹੋਏ ਇਸ ਸਰਵਉੱਚ ਸਨਮਾਨ ਨਾਲ ਹੁਣ ਤੱਕ 48 ਮਸ਼ਹੂਰ ਹਸਤੀਆਂ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਹ ਪਹਿਲੀ ਵਾਰ 1954 ਵਿੱਚ ਸੁਤੰਤਰ ਭਾਰਤ ਦੇ ਪਹਿਲੇ ਗਵਰਨਰ ਜਨਰਲ ਚੱਕਰਵਰਤੀ ਰਾਜ ਗੋਪਾਲਾਚਾਰੀ, ਵਿਗਿਆਨੀ ਚੰਦਰਸ਼ੇਖਰ ਵੈਂਕਟਾਰਮਨ ਅਤੇ ਸਰਵਪੱਲੀ ਰਾਧਾਕ੍ਰਿਸ਼ਨਨ ਨੂੰ ਦਿੱਤਾ ਗਿਆ ਸੀ।

 

The post ਕੇਂਦਰ ਸਰਕਾਰ ਵੱਲੋਂ ਬਿਹਾਰ ਦੇ ਸਾਬਕਾ CM ਕਰਪੂਰੀ ਠਾਕੁਰ ਨੂੰ 'ਭਾਰਤ ਰਤਨ' ਸਨਮਾਨ ਦੇਣ ਦਾ ਐਲਾਨ appeared first on TheUnmute.com - Punjabi News.

Tags:
  • bharat-ratan
  • bihar-cm-karpoori-thakur
  • breaking-news
  • government-of-india
  • karpoori-thakur
  • news

ਇੰਡੀਆ ਗਠਜੋੜ ਨੂੰ ਪੱਛਮੀ ਬੰਗਾਲ 'ਚ ਝਟਕਾ, TMC ਇਕੱਲਿਆਂ ਹੀ ਲੜੇਗੀ ਲੋਕ ਸਭਾ ਚੋਣਾਂ

Wednesday 24 January 2024 07:46 AM UTC+00 | Tags: breaking-news cm-mamata-banerjee congress india-alliance lok-sabha-elections news west-bengal

ਚੰਡੀਗੜ੍ਹ, 24 ਜਨਵਰੀ 2024: ਪੱਛਮੀ ਬੰਗਾਲ (West Bengal) ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਵਿਰੋਧੀ ਪਾਰਟੀਆਂ ਦੇ ਬਣੇ ਇੰਡੀਆ ਗਠਜੋੜ ਨੂੰ ਵੱਡਾ ਝਟਕਾ ਦਿੱਤਾ ਹੈ। ਉਨ੍ਹਾਂ ਐਲਾਨ ਕੀਤਾ ਹੈ ਕਿ ਆਮ ਚੋਣਾਂ ਵਿੱਚ ਸੀਟਾਂ ਦੀ ਵੰਡ ਨੂੰ ਲੈ ਕੇ ਉਨ੍ਹਾਂ ਦਾ ਕਿਸੇ ਨਾਲ ਕੋਈ ਸੰਪਰਕ ਨਹੀਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਲੋਕ ਸਭਾ ਚੋਣਾਂ ਇਕੱਲਿਆਂ ਹੀ ਲੜੇਗੀ। ਕਾਂਗਰਸ ਅਤੇ ਖੱਬੇ ਪੱਖੀ ਪਾਰਟੀਆਂ ਵੱਲੋਂ ਇਸ ਨੂੰ ਸੂਬੇ ਵਿੱਚ ਟੀਐਮਸੀ ਨਾਲ ਜੋੜਨ ਦੀਆਂ ਕੋਸ਼ਿਸ਼ਾਂ ਨੂੰ ਵੱਡੇ ਝਟਕੇ ਵਜੋਂ ਦੇਖਿਆ ਜਾ ਰਿਹਾ ਹੈ।

ਮਮਤਾ ਬੈਨਰਜੀ ਨੇ ਕਿਹਾ ਕਿ ਇੰਡੀਆ ਗਠਜੋੜ ਨੇ ਮੇਰੇ ਕਿਸੇ ਪ੍ਰਸਤਾਵ ਨੂੰ ਸਵੀਕਾਰ ਨਹੀਂ ਕੀਤਾ ਹੈ। ਅਜਿਹੇ ‘ਚ ਸਾਡੀ ਪਾਰਟੀ ਇਕੱਲਿਆਂ ਹੀ ਚੋਣਾਂ ਲੜੇਗੀ। ਉਨ੍ਹਾਂ ਕਿਹਾ ਕਿ ਬੰਗਾਲ (West Bengal) ਵਿੱਚ ਕਿਸੇ ਵੀ ਪਾਰਟੀ ਵਿੱਚ ਤਾਲਮੇਲ ਨਹੀਂ ਹੈ। ਇੰਨਾ ਹੀ ਨਹੀਂ, ਉਨ੍ਹਾਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੂੰ ਰਾਹੁਲ ਗਾਂਧੀ ਦੀ ਭਾਰਤ ਜੋੜੋ ਨਿਆਂ ਯਾਤਰਾ ਲਈ ਅਜੇ ਤੱਕ ਸੱਦਾ ਨਹੀਂ ਦਿੱਤਾ ਗਿਆ ਹੈ।

ਮਮਤਾ ਨੇ ਕਿਹਾ ਕਿ ਅਸੀਂ ਧਰਮ ਨਿਰਪੱਖ ਪਾਰਟੀ ਹਾਂ ਅਤੇ ਭਾਜਪਾ ਨੂੰ ਹਰਾਉਣ ਲਈ ਜੋ ਵੀ ਕਰਨਾ ਹੋਵੇਗਾ ਅਸੀਂ ਕਰਾਂਗੇ। ਅਸੀਂ ਭਾਰਤ ਗਠਜੋੜ ਦਾ ਹਿੱਸਾ ਹਾਂ, ਫਿਰ ਵੀ ਭਾਰਤ ਜੋੜੋ ਯਾਤਰਾ ਦੇ ਆਯੋਜਨ ਬਾਰੇ ਸਾਡੇ ਨਾਲ ਚਰਚਾ ਨਹੀਂ ਕੀਤੀ ਗਈ। ਬੰਗਾਲ ਨਾਲ ਸਬੰਧਤ ਕਿਸੇ ਵੀ ਮਾਮਲੇ ਵਿੱਚ ਸਾਡਾ ਉਸ ਨਾਲ ਕੋਈ ਸੰਪਰਕ ਨਹੀਂ ਹੋਇਆ ਹੈ।

The post ਇੰਡੀਆ ਗਠਜੋੜ ਨੂੰ ਪੱਛਮੀ ਬੰਗਾਲ ‘ਚ ਝਟਕਾ, TMC ਇਕੱਲਿਆਂ ਹੀ ਲੜੇਗੀ ਲੋਕ ਸਭਾ ਚੋਣਾਂ appeared first on TheUnmute.com - Punjabi News.

Tags:
  • breaking-news
  • cm-mamata-banerjee
  • congress
  • india-alliance
  • lok-sabha-elections
  • news
  • west-bengal

ਗੁਰਦੁਆਰਾ ਅਕਾਲ ਬੁੰਗਾ ਮਾਮਲੇ 'ਚ ਸ਼੍ਰੋਮਣੀ ਕਮੇਟੀ ਨੇ ਇੱਕ ਫਰਵਰੀ ਨੂੰ ਸੱਦਿਆ ਜਨਰਲ ਇਜਲਾਸ

Wednesday 24 January 2024 08:06 AM UTC+00 | Tags: breaking-news general-meeting gurdwara-akal-bunga news punjab-police sgpc shiromani-committee sri-akal-bunga-sahib sri-akal-takht-sahib

ਚੰਡੀਗੜ੍ਹ, 24 ਜਨਵਰੀ 2024: ਸੁਲਤਾਨਪੁਰ ਲੋਧੀ ਵਿਖੇ ਗੁਰਦੁਆਰਾ ਸ੍ਰੀ ਅਕਾਲ ਬੁੰਗਾ ਸਾਹਿਬ ‘ਚ ਗੋਲੀਬਾਰੀ ਦੇ ਮਾਮਲੇ 'ਚ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਸਿੱਧੇ ਤੌਰ ‘ਤੇ ਦੋਸ਼ੀ ਕਰਾਰ ਦਿੱਤਾ ਹੈ | ਇਸਦੇ ਨਾਲ ਹੀ ਸ਼੍ਰੋਮਣੀ ਕਮੇਟੀ ਵਲੋਂ 1 ਫਰਵਰੀ ਨੂੰ ਸ਼੍ਰੋਮਣੀ ਕਮੇਟੀ ਦਾ ਜਨਰਲ ਇਜਲਾਸ ਸੱਦਿਆ ਗਿਆ ਹੈ।

ਇਸਦਾ ਐਲਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ ਅੱਜ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ ਗਿਆ ਹੈ । ਉਨ੍ਹਾਂ ਕੇਜਰੀਵਾਲ ਸਰਕਾਰ ਵਲੋਂ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਨੂੰ ਰਿਹਾਅ ਨਾ ਕਰਨ ਅਤੇ ਡੇਰਾ ਸਿਰਸਾ ਮੁਖੀ ਨੂੰ ਵਾਰ-ਵਾਰ ਪੈਰੋਲ ਦਿੱਤੇ ਜਾਣ ਦੀ ਵੀ ਆਲੋਚਨਾ ਕੀਤੀ ਹੈ । ਇਸ ਮੌਕੇ ਹਰਭਜਨ ਸਿੰਘ ਮਸਾਣਾ, ਭਾਈ ਰਜਿੰਦਰ ਸਿੰਘ ਮਹਿਤਾ, ਗੁਰਬਖਸ਼ ਸਿੰਘ ਖਾਲਸਾ ਖੁਸ਼ਵਿੰਦਰ ਸਿੰਘ ਭਾਟੀਆ, ਅਮਰਜੀਤ ਸਿੰਘ ਭਲਾਈਪੁਰ, ਗੁਰਪ੍ਰੀਤ ਸਿੰਘ ਅਤੇ ਹੋਰ ਮੈਂਬਰ ਹਾਜ਼ਰ ਸਨ।

The post ਗੁਰਦੁਆਰਾ ਅਕਾਲ ਬੁੰਗਾ ਮਾਮਲੇ ‘ਚ ਸ਼੍ਰੋਮਣੀ ਕਮੇਟੀ ਨੇ ਇੱਕ ਫਰਵਰੀ ਨੂੰ ਸੱਦਿਆ ਜਨਰਲ ਇਜਲਾਸ appeared first on TheUnmute.com - Punjabi News.

Tags:
  • breaking-news
  • general-meeting
  • gurdwara-akal-bunga
  • news
  • punjab-police
  • sgpc
  • shiromani-committee
  • sri-akal-bunga-sahib
  • sri-akal-takht-sahib

ਗਠਜੋੜ ਸਬੰਧੀ ਵਰਕਰਾਂ ਦੀ ਫੀਡਬੈਕ ਸੀਨੀਅਰ ਲੀਡਰਸ਼ਿਪ ਨੂੰ ਸੌਂਪ ਦਿੱਤੀ ਹੈ: ਦਵਿੰਦਰ ਯਾਦਵ

Wednesday 24 January 2024 08:18 AM UTC+00 | Tags: breaking-news congress devendra-yadav latest-news navjot-sidhu news punjab-congress raja-waring

ਚੰਡੀਗੜ੍ਹ, 24 ਜਨਵਰੀ 2024: ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਪੰਜਾਬ ਕਾਂਗਰਸ ਤਿਆਰੀਆਂ ਕਰ ਰਹੀ ਹੈ । ਇਸ ਦੌਰਾਨ ਪੰਜਾਬ ਕਾਂਗਰਸ ਦੇ ਇੰਚਾਰਜ ਦੇਵੇਂਦਰ ਯਾਦਵ (Devendra Yadav) 23 ਜਨਵਰੀ ਤੋਂ 25 ਜਨਵਰੀ ਤੱਕ ਪੰਜਾਬ ਦੇ ਦੌਰੇ ‘ਤੇ ਹਨ। ਇਸ ਦੌਰਾਨ ਉਹ 6 ਸੰਸਦੀ ਹਲਕਿਆਂ ਦਾ ਦੌਰਾ ਕਰਨਗੇ। ਮਿਲੀ ਜਾਣਕਾਰੀ ਮੁਤਾਬਕ ਅੱਜ ਯਾਨੀ ਕਿ 24 ਜਨਵਰੀ ਨੂੰ ਉਹ ਜਲੰਧਰ ਦੇ ਦੌਰੇ ‘ਤੇ ਹਨ ਅਤੇ ਇੱਥੇ ਉਨ੍ਹਾਂ ਨੇ ਲੀਡਰਸ਼ਿਪ ਨਾਲ ਬੈਠਕ ਕੀਤੀ ਹੈ। ਕਾਂਗਰਸ ਪੰਜਾਬ ਦੇ ਕਈ ਇਲਾਕਿਆਂ ‘ਚ ਲੋਕ ਸਭਾ ਚੋਣਾਂ ਲਈ ਉਮੀਦਵਾਰ ਲੱਭਣਾ ਚੁਣੌਤੀ ਬਣ ਗਿਆ ਹੈ। ਕਾਂਗਰਸ ਇਸ ਕਾਰਨ ਉਨ੍ਹਾਂ ਦੀ ਜਲੰਧਰ ਵਿੱਚ ਹੋਈ ਬੈਠਕ ਦੌਰਾਨ ਸੰਸਦੀ ਚੋਣਾਂ ਲਈ ਉਮੀਦਵਾਰ ਨੂੰ ਲੈ ਕੇ ਚਰਚਾ ਹੋਈ।

ਇਸ ਦੌਰਾਨ ਪੰਜਾਬ ਕਾਂਗਰਸ ਦੇ ਇੰਚਾਰਜ ਦਵਿੰਦਰ ਯਾਦਵ (Devendra Yadav) ਨੇ ਕਿਹਾ ਕਿ ਗਠਜੋੜ ਸਬੰਧੀ ਵਰਕਰਾਂ ਨੇ ਜੋ ਵੀ ਫੀਡਬੈਕ ਦਿੱਤੀ ਹੈ, ਉਹ ਸੀਨੀਅਰ ਲੀਡਰਸ਼ਿਪ ਨੂੰ ਸੌਂਪ ਦਿੱਤੀ ਗਈ ਹੈ, ਹੁਣ ਸੀਨੀਅਰ ਲੀਡਰਸ਼ਿਪ ਪੰਜਾਬ ਲੀਡਰਸ਼ਿਪ ਨਾਲ ਸੋਚ-ਵਿਚਾਰ ਕਰਕੇ ਹੀ ਫੈਸਲਾ ਕਰੇਗੀ। ਨਵਜੋਤ ਸਿੰਘ ਸਿੱਧੂ ਬਾਰੇ ਉਨ੍ਹਾਂ ਕਿਹਾ ਕਿ ਸਿੱਧੂ ਪਾਰਟੀ ਤੋਂ ਅਲੱਗ ਚੱਲ ਰਹੇ ਹਨ। ਇਸ ਸਬੰਧੀ ਉਨ੍ਹਾਂ ਨੇ ਲੋਕ ਸਭਾ ਹਲਕੇ ਦੇ ਹਿਸਾਬ ਨਾਲ ਸ਼ਡਿਊਲ ਬਣਾ ਲਿਆ ਹੈ ਅਤੇ ਉਸ ਮੁਤਾਬਕ ਸਭ ਕੁਝ ਚੱਲ ਰਿਹਾ ਹੈ।

ਜਿਕਰਯੋਗ ਹੈ ਕਿ ਜਲੰਧਰ ਤੋਂ ਬਾਅਦ ਦੇਵੇਂਦਰ ਯਾਦਵ ਲੋਕ ਸਭਾ ਹਲਕਾ ਹੁਸ਼ਿਆਰਪੁਰ ‘ਚ ਵਰਕਰਾਂ ਨਾਲ ਗੱਲਬਾਤ ਕਰਨਗੇ। ਦੇਵੇਂਦਰ ਯਾਦਵ ਦਾ ਦੌਰਾ ਪਟਿਆਲਾ ਤੋਂ ਸ਼ੁਰੂ ਹੋਇਆ ਸੀ। ਇਸ ਤੋਂ ਬਾਅਦ ਉਹ 25 ਜਨਵਰੀ ਨੂੰ ਬਾਅਦ ਦੁਪਹਿਰ ਰੋਪੜ ਅਤੇ ਫਤਿਹਗੜ੍ਹ ਸਾਹਿਬ ਵਿਖੇ ਬੈਠਕਾਂ ਕਰਨਗੇ।

The post ਗਠਜੋੜ ਸਬੰਧੀ ਵਰਕਰਾਂ ਦੀ ਫੀਡਬੈਕ ਸੀਨੀਅਰ ਲੀਡਰਸ਼ਿਪ ਨੂੰ ਸੌਂਪ ਦਿੱਤੀ ਹੈ: ਦਵਿੰਦਰ ਯਾਦਵ appeared first on TheUnmute.com - Punjabi News.

Tags:
  • breaking-news
  • congress
  • devendra-yadav
  • latest-news
  • navjot-sidhu
  • news
  • punjab-congress
  • raja-waring

ਚੰਡੀਗੜ੍ਹ, 24 ਜਨਵਰੀ 2024: ਡੀਜੀਸੀਏ ਨੇ ਕੁਝ ਮਹੱਤਵਪੂਰਨ ਲੰਮੀ ਦੂਰੀ ਵਾਲੇ ਰੂਟਾਂ ‘ਤੇ ਏਅਰ ਇੰਡੀਆ (Air India) ਦੁਆਰਾ ਸੰਚਾਲਿਤ ਉਡਾਣਾਂ ਵਿੱਚ ਸੁਰੱਖਿਆ ਉਲੰਘਣਾਵਾਂ ਦੇ ਦੋਸ਼ਾਂ ‘ਤੇ ਕਾਰਵਾਈ ਸ਼ੁਰੂ ਕੀਤੀ ਹੈ। ਹਵਾਬਾਜ਼ੀ ਰੈਗੂਲੇਟਰ ਨੇ ਏਅਰ ਇੰਡੀਆ ‘ਤੇ 1.10 ਕਰੋੜ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਡੀਜੀਸੀਏ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ ।

The post DGCA ਨੇ ਏਅਰ ਇੰਡੀਆ ‘ਤੇ ਸੁਰੱਖਿਆ ਉਲੰਘਣਾਵਾਂ ਦੇ ਦੋਸ਼ਾਂ ਤਹਿਤ ਲਾਇਆ 1.10 ਕਰੋੜ ਰੁਪਏ ਦਾ ਜ਼ੁਰਮਾਨਾ appeared first on TheUnmute.com - Punjabi News.

Tags:
  • air-india
  • air-india-flights
  • breaking-news
  • dgca
  • news
  • safety-violations

ਪੰਜਾਬ ਮੰਤਰੀ ਮੰਡਲ ਦੀ ਬੈਠਕ 'ਚ ਫੈਸਲਾ, 10 ਲੱਖ 77 ਹਜ਼ਾਰ ਕੱਟੇ ਗਏ ਰਾਸ਼ਨ ਕਾਰਡ ਬਹਾਲ ਕੀਤੇ ਜਾਣਗੇ

Wednesday 24 January 2024 09:13 AM UTC+00 | Tags: aam-aadmi-party breaking-news latest-news news punjab punjab-cabinet punjabi-news ration-cards the-unmute-breaking the-unmute-latest-update

ਚੰਡੀਗੜ੍ਹ, 24 ਜਨਵਰੀ 2024: ਅੱਜ ਪੰਜਾਬ ਮੰਤਰੀ ਮੰਡਲ (Punjab Cabinet) ਦੀ ਬੈਠਕ ਵਿਚ ਕਈ ਫ਼ੈਸਲੇ ਲਏ ਗਏ ਜਿਨ੍ਹਾ ਵਿਚ ਵੱਡਾ ਫ਼ੈਸਲਾ ਇਹ ਹੈ ਕਿ ਪੰਜਾਬ ਵਿਚ 10 ਲੱਖ 77 ਹਜ਼ਾਰ ਕੱਟੇ ਗਏ ਰਾਸ਼ਨ ਕਾਰਡ ਬਹਾਲ ਕੀਤੇ ਜਾਣਗੇ। ਇਸ ਤੋਂ ਇਲਾਵਾ ਅਧਿਆਪਕਾਂ ਦੀਆਂ ਬਦਲੀਆਂ ਸਬੰਧੀ ਵੀ ਅਹਿਮ ਫੈਸਲਾ ਲਿਆ ਗਿਆ ਹੈ । ਉਨ੍ਹਾਂ ਨੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਲਈ 22 ਜਨਵਰੀ ਨੂੰ ਸਕੂਲਾਂ ‘ਚ ਛੁੱਟੀ ਨਾਂ ਕਰਨ ‘ਤੇ ਕਿਹਾ ਕਿ ਕੋਈ ਵੀ ਲਾਈਵ ਟੈਲੀਕਾਸਟ ਦੇਖ ਸਕਦਾ ਸੀ ਇਸ ਲਈ ਛੁੱਟੀ ਦੀ ਲੋੜ ਨਹੀਂ ਸੀ | ਉਨ੍ਹਾਂ ਕਿਹਾ ਕਿ ਪਹਿਲਾਂ ਹੀ ਬਹੁਤ ਛੁੱਟੀਆਂ ਹੋ ਚੁੱਕੀਆਂ ਸਨ |

ਇਸ ਦੇ ਨਾਲ ਹੀ ਸੜਕ ਸੁਰੱਖਿਆ ਫੋਰਸ 27 ਜਨਵਰੀ ਨੂੰ ਲਾਗੂ ਕਰ ਦਿੱਤੀ ਜਾਵੇਗੀ। ਇਸਦੇ ਨਾਲ ਹੀ ਪੰਜਾਬ ਸਰਕਾਰ ਦੀ ਪ੍ਰਮੁੱਖ 'ਫਰਿਸ਼ਤੇ ਸਕੀਮ', ਜਿਸ ਤਹਿਤ ਸੜਕ ਹਾਦਸਿਆਂ (accident) ਦੇ ਪੀੜਤਾਂ ਦਾ ਮੁਫ਼ਤ ਇਲਾਜ ਕੀਤਾ ਜਾਵੇਗਾ ਅਤੇ ਸੜਕ ਹਾਦਸੇ ਦੇ ਪੀੜਤ ਨੂੰ ਇਲਾਜ ਲਈ ਹਸਪਤਾਲ ਲਿਜਾਣ ਵਾਲੇ ਵਿਅਕਤੀ ਨੂੰ 2000 ਰੁਪਏ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਰਾਸ਼ਨ ਦੀ ਡੋਰ ਸਟੈਪ ਡਲੀਵਰੀ ਵੀ ਕੀਤੀ ਜਾਵੇਗੀ। ਸਰਕਾਰ ਨੇ ਸਾਬਕਾ ਫ਼ੌਜੀਆਂ ਦੀਆਂ ਵਿਧਵਾਵਾਂ ਦੀ ਪੈਨਸ਼ਨ ਵਧਾ ਕੇ 10 ਹਜ਼ਾਰ ਕੀਤੀ ਗਈ ਹੈ।

The post ਪੰਜਾਬ ਮੰਤਰੀ ਮੰਡਲ ਦੀ ਬੈਠਕ ‘ਚ ਫੈਸਲਾ, 10 ਲੱਖ 77 ਹਜ਼ਾਰ ਕੱਟੇ ਗਏ ਰਾਸ਼ਨ ਕਾਰਡ ਬਹਾਲ ਕੀਤੇ ਜਾਣਗੇ appeared first on TheUnmute.com - Punjabi News.

Tags:
  • aam-aadmi-party
  • breaking-news
  • latest-news
  • news
  • punjab
  • punjab-cabinet
  • punjabi-news
  • ration-cards
  • the-unmute-breaking
  • the-unmute-latest-update

ਜਸਪ੍ਰੀਤ ਕੌਰ (ਜੀਆ) ਕੌਰ ਇੰਮੀਗ੍ਰੇਸ਼ਨ ਦੀ ਕਰਮਚਾਰੀ ਦਾ ਲੱਗਾ ਕੈਨੇਡਾ ਦਾ ਸਟੂਡੈਂਟ ਵੀਜ਼ਾ

Wednesday 24 January 2024 09:26 AM UTC+00 | Tags: breaking-news canada canada-student-visa canada-visa kaur-immigration news student-visa

ਸਟੋਰੀ ਸਪੌਂਸਰ: ਕੌਰ ਇੰਮੀਗ੍ਰੇਸ਼ਨ

ਮੋਗਾ, 24 ਜਨਵਰੀ 2024: ਕੌਰ ਇੰਮੀਗ੍ਰੇਸ਼ਨ ਨੇ ਇੱਕ ਹੋਰ ਮੀਲ ਪੱਥਰ ਫਿੱਟ ਕਰਦਿਆਂ ਜ਼ਿਲ੍ਹਾ ਮੋਗਾ ਦੀ ਵਸਨੀਕ ਜਸਪ੍ਰੀਤ ਕੌਰ (ਜੀਆ) ਦਾ ਕੈਨੇਡਾ ਦਾ ਸਟੂਡੈਂਟ ਵੀਜ਼ਾ 16 ਦਿਨਾਂ 'ਚ ਲਗਵਾ ਕੇ ਕੈਨੇਡਾ ਜਾਣ ਦਾ ਸੁਪਨਾ ਕੀਤਾ ਸਾਕਾਰ। ਇਸ ਮੌਕੇ ਕੌਰ ਇੰਮੀਗ੍ਰੇਸ਼ਨ ਦੁੱਨੇਕੇ ਸਥਿਤ ਦਫ਼ਤਰ ਵਿਖੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਸੀ.ਈ.ਓ(CEO) ਸ. ਰਛਪਾਲ ਸਿੰਘ ਸੋਸਣ ਨੇ ਦੱਸਿਆ ਕਿ ਜਸਪ੍ਰੀਤ ਕੌਰ (ਜੀਆ) ਕੌਰ ਇੰਮੀਗ੍ਰੇਸ਼ਨ ਦੀ ਬਹੁਤ ਹੀ ਹੋਣਹਾਰ ਕਰਮਚਾਰੀ ਸੀ।

ਜਸਪ੍ਰੀਤ ਕੌਰ ਪਿਤਾ ਜੀ ਪਰਮਜੀਤ ਸਿੰਘ ਵੀ ਕੌਰ ਇੰਮੀਗ੍ਰੇਸ਼ਨ ਵਿੱਚ ਕੰਮ ਕਰ ਰਹੇ ਹਨ। ਪਰਮਜੀਤ ਸਿੰਘ ਨੇ ਆਪਣੀ ਬੇਟੀ ਜਸਪ੍ਰੀਤ ਕੌਰ ਦਾ ਪ੍ਰੋਸੈੱਸ ਕੌਰ ਇੰਮੀਗ੍ਰੇਸ਼ਨ ਦੀ ਟੀਮ ਤੋਂ ਕਰਵਾਉਂਦਿਆ ਫਾਈਲ 28 ਨਵੰਬਰ 2023 ਨੂੰ ਅੰਬੈਂਸੀ ਵਿੱਚ ਲਗਾਈ ਤੇ 14 ਦਸੰਬਰ 2023 ਨੂੰ ਵੀਜ਼ਾ ਆ ਗਿਆ।

ਇਸ ਮੌਕੇ ਜਸਪ੍ਰੀਤ ਕੌਰ (ਜੀਆ) ਤੇ ਉਸਦੇ ਸਾਰੇ ਪਰਿਵਾਰ ਨੇ ਵੀਜ਼ਾ ਮਿਲਣ ਦੀ ਖੁਸ਼ੀ ਵਿੱਚ ਵਧਾਈ ਦਿੰਦਿਆਂ ਕੌਰ ਇੰਮੀਗ੍ਰੇਸ਼ਨ ਦਾ ਬਹੁਤ-ਬਹੁਤ ਧੰਨਵਾਦ ਕੀਤਾ। ਜੇਕਰ ਤੁਸੀਂ ਵੀ ਕੌਰ ਇੰਮੀਗ੍ਰੇਸ਼ਨ ਤੋਂ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਅੱਜ ਹੀ ਕੌਰ ਇੰਮੀਗ੍ਰੇਸ਼ਨ ਨੂੰ ਮਿਲੋ ਜਾਂ ਹੁਣੇ ਵੱਟਸਅੱਪ ਕਰੋ ਆਪਣੇ Documents ਜਾਂ ਕਾਲ ਕਰੋ |

ਮੋਗਾ ਬਰਾਂਚ: 96926-00084, 96927-00084, 96928-00084
ਅੰਮ੍ਰਿਤਸਰ ਬਰਾਂਚ: 96923-00084.

The post ਜਸਪ੍ਰੀਤ ਕੌਰ (ਜੀਆ) ਕੌਰ ਇੰਮੀਗ੍ਰੇਸ਼ਨ ਦੀ ਕਰਮਚਾਰੀ ਦਾ ਲੱਗਾ ਕੈਨੇਡਾ ਦਾ ਸਟੂਡੈਂਟ ਵੀਜ਼ਾ appeared first on TheUnmute.com - Punjabi News.

Tags:
  • breaking-news
  • canada
  • canada-student-visa
  • canada-visa
  • kaur-immigration
  • news
  • student-visa

IPS ਅਧਿਕਾਰੀ ਜਤਿੰਦਰ ਸਿੰਘ ਔਲਖ ਹੋਣਗੇ PPSC ਦੇ ਚੇਅਰਮੈਨ

Wednesday 24 January 2024 09:34 AM UTC+00 | Tags: breaking-news ips-jitinder-singh-aulakh jitinder-singh-aulakh news punjab-cadre punjab-news punjab-police

ਚੰਡੀਗ੍ਹੜ, 24 ਜਨਵਰੀ 2024: ਪੰਜਾਬ ਸਰਕਾਰ ਨੇ ਪੰਜਾਬ ਕੇਡਰ ਦੇ ਸੇਵਾਮੁਕਤ ਆਈਪੀਐਸ ਅਧਿਕਾਰੀ ਜਤਿੰਦਰ ਸਿੰਘ ਔਲਖ (Jitinder Singh Aulakh) ਨੂੰ ਪੰਜਾਬ ਪਬਲਿਕ ਸਰਵਿਸ ਕਮਿਸ਼ਨ (PPSC) ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਚੇਅਰਮੈਨ ਦੇ ਅਹੁਦੇ ਲਈ ਆਈਪੀਐਸ ਅਧਿਕਾਰੀ ਜਤਿੰਦਰ ਸਿੰਘ ਔਲਖ ਦੀ ਫਾਈਲ ਨੂੰ ਪੰਜਾਬ ਮੰਤਰੀ ਮੰਡਲ ਵਿੱਚ ਮਨਜ਼ੂਰੀ ਦੇਣ ਤੋਂ ਬਾਅਦ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਭੇਜ ਦਿੱਤੀ ਗਈ ਹੈ।

ਅੱਜ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਆਈਪੀਐਸ ਅਧਿਕਾਰੀ ਜਤਿੰਦਰ ਸਿੰਘ ਔਲਖ (Jitinder Singh Aulakh) ਦੀ ਫਾਈਲ 'ਤੇ ਆਪਣੀ ਪ੍ਰਵਾਨਗੀ ਦੀ ਮੋਹਰ ਲਗਾ ਦਿੱਤੀ ਹੈ। ਪੰਜਾਬ ਪਬਲਿਕ ਸਰਵਿਸ ਕਮਿਸ਼ਨ (ਪੀਪੀਐਸਸੀ) ਵਿੱਚ ਚੇਅਰਮੈਨ ਦਾ ਅਹੁਦਾ ਪਿਛਲੇ ਸਾਲ ਸਤੰਬਰ ਤੋਂ ਖਾਲੀ ਪਿਆ ਸੀ। ਚੇਅਰਮੈਨ ਦਾ ਅਹੁਦਾ ਖਾਲੀ ਹੋਣ ਕਾਰਨ ਸਰਕਾਰ ਨੂੰ ਨਿਯੁਕਤੀਆਂ ਕਰਨ ਵਿੱਚ ਦਿੱਕਤ ਆ ਰਹੀ ਸੀ।

ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਐਸਪੀ ਅਤੇ ਐਸਐਸਪੀ ਵਜੋਂ ਸੇਵਾਵਾਂ ਨਿਭਾਉਣ ਵਾਲੇ 1997 ਦੇ ਬੈਚ ਦੇ ਆਈਪੀਐਸ ਅਧਿਕਾਰੀ ਜਤਿੰਦਰ ਸਿੰਘ ਔਲਖ ਪਿਛਲੇ ਸਾਲ ਏਡੀਜੀਪੀ ਇੰਟੈਲੀਜੈਂਸ ਵਜੋਂ ਪੰਜਾਬ ਪੁਲਿਸ ਤੋਂ ਸੇਵਾਮੁਕਤ ਹੋਏ। ਉਹ ਪੰਜਾਬ ਦੇ ਲੁਧਿਆਣਾ ਅਤੇ ਪਟਿਆਲਾ ਰੇਂਜ ਵਿੱਚ ਡੀਆਈਜੀ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਹਨ। ਜਿਕਰਯੋਗ ਹੈ ਕਿ ਪਿਛਲੇ ਸਾਲ ਜਨਵਰੀ ਵਿੱਚ ਹੀ ਉਹ ਏਡੀਜੀਪੀ ਇੰਟੈਲੀਜੈਂਸ ਬਣੇ ਸਨ।

The post IPS ਅਧਿਕਾਰੀ ਜਤਿੰਦਰ ਸਿੰਘ ਔਲਖ ਹੋਣਗੇ PPSC ਦੇ ਚੇਅਰਮੈਨ appeared first on TheUnmute.com - Punjabi News.

Tags:
  • breaking-news
  • ips-jitinder-singh-aulakh
  • jitinder-singh-aulakh
  • news
  • punjab-cadre
  • punjab-news
  • punjab-police

ਪੀ.ਐਚ.ਸੀ. ਬੂਥਗੜ੍ਹ ਵਿਖੇ ਅਧਿਆਪਕਾਂ ਤੇ ਆਂਗਣਵਾੜੀ ਵਰਕਰਾਂ ਨੂੰ ਦਿੱਤੀ ਸਿਖਲਾਈ

Wednesday 24 January 2024 09:44 AM UTC+00 | Tags: anganwadi anganwadi-workers boothgarh breaking-news news primary-health-center-boothgarh punjab-news teachers

ਸਾਹਿਬਜ਼ਾਦਾ ਅਜੀਤ ਸਿੰਘ ਨਗਰ/ਬੂਥਗੜ੍ਹ, 24 ਜਨਵਰੀ 2024: ਪ੍ਰਾਇਮਰੀ ਹੈਲਥ ਸੈਂਟਰ ਬੂਥਗੜ੍ਹ ਵਿਖੇ ਅਧਿਆਪਕਾਂ ਅਤੇ ਆਂਗਣਵਾੜੀ ਵਰਕਰਾਂ (Anganwadi workers) ਨੂੰ ਆਇਰਨ ਅਤੇ ਫ਼ੋਲਿਕ ਐਸਿਡ ਦੀਆਂ ਗੋਲੀਆਂ ਬੱਚਿਆਂ ਨੂੰ ਦੇਣ ਸਬੰਧੀ ਦੋ ਦਿਨਾਂ ਬਲਾਕ ਪੱਧਰੀ ਸਿਖਲਾਈ ਦਿਤੀ ਗਈ। ਇਕੱਤਰਤਾ ਨੂੰ ਸੰਬੋਧਨ ਕਰਦਿਆਂ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਅਲਕਜੋਤ ਕੌਰ ਨੇ ਕਿਹਾ ਕਿ ਮਾਪਿਆਂ ਤੋਂ ਬਾਅਦ ਅਧਿਆਪਕ ਹੀ ਬੱਚਿਆਂ ਨਾਲ ਵੱਧ ਸਮਾਂ ਬਿਤਾਉਂਦੇ ਹਨ ਅਤੇ ਉਨ੍ਹਾਂ ਨਾਲ ਗੂੜ੍ਹੀ ਸਾਂਝ ਪਾ ਸਕਦੇ ਹਨ।

ਇਸ ਤਰ੍ਹਾਂ ਬੱਚਿਆਂ ਦੀ ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਅਧਿਆਪਕਾਂ ਦੀ ਵੀ ਕਾਫ਼ੀ ਜ਼ਿੰਮੇਵਾਰੀ ਬਣ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਅਤੇ ਆਂਗਨਵਾੜੀ ਵਰਕਰ (Anganwadi workers) ਮੋਬਾਈਲ ਹੈਲਥ ਟੀਮਾਂ ਦਾ ਵੱਧ ਤੋਂ ਵੱਧ ਸਹਿਯੋਗ ਕਰਨ ਦੇ ਨਾਲ-ਨਾਲ ਅਪਣੇ ਤੌਰ ਤੇ ਵੀ ਬੱਚਿਆਂ ਦੀ ਸਿਹਤ ਪਰਖਦੇ ਰਹਿਣ ਅਤੇ ਜੇ ਬੱਚਿਆਂ ਅੰਦਰ ਕਿਸੇ ਤਰ੍ਹਾਂ ਦੀ ਬੀਮਾਰੀ ਦੇ ਲੱਛਣ ਨਜ਼ਰ ਪੈਂਦੇ ਹਨ ਤਾਂ ਤੁਰੰਤ ਸਿਹਤ ਟੀਮਾਂ ਨੂੰ ਜਾਣਕਾਰੀ ਦਿੱਤੀ ਜਾਵੇ।

ਡਾ. ਵਿਕਾਸ ਰਣਦੇਵ ਨੇ ਅਪਣੇ ਸੰਬੋਧਨ ਵਿਚ ਦੱਸਿਆ ਕਿ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੁਆਰਾ ਲੰਮੇ ਸਮੇਂ ਸਮੇਂ ਤੋਂ ਰਾਸ਼ਟਰੀ ਕਿਸ਼ੋਰ ਸਵਾਸਥ ਕਾਰਿਆਕ੍ਰਮ ਸਫ਼ਲਤਾ ਨਾਲ ਚਲਾਇਆ ਜਾ ਰਿਹਾ ਹੈ ਜਿਸ ਤਹਿਤ 0 ਤੋਂ 18 ਸਾਲ ਦੇ ਸਰਕਾਰੀ, ਸਰਕਾਰੀ ਮਾਨਤਾ ਪ੍ਰਾਪਤ ਸਕੂਲਾਂ ਅਤੇ ਆਂਗਨਵਾੜੀ ਕੇਂਦਰਾਂ ਵਿਚ ਦਾਖ਼ਲ ਬੱਚਿਆਂ ਨੂੰ ਖ਼ੂਨ ਦੀ ਕਮੀ ਤੋਂ ਬਚਾਉਣ ਲਈ ਆਇਰਨ ਅਤੇ ਫ਼ੋਲਿਕ ਐਸਿਡ ਦੀਆਂ ਗੋਲੀਆਂ ਅਤੇ ਸਿਰਪ ਦਿਤਾ ਜਾਂਦਾ ਹੈ। ਇਸ ਤੋਂ ਇਲਾਵਾ ਪੇਟ ਦੇ ਕੀੜੇ ਮਾਰਨ ਲਈ ਅਲਬੈਂਡਾਜ਼ੋਲ ਦੀਆਂ ਗੋਲੀਆਂ ਅਤੇ ਸਿਰਪ ਦਿੱਤਾ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਇਸ ਸਿਖਲਾਈ ਦਾ ਮੰਤਵ ਹੈ ਕਿ ਅਧਿਆਪਕਾਂ ਅਤੇ ਆਂਗਣਵਾੜੀ ਵਰਕਰਾਂ ਨੂੰ ਇਸ ਪ੍ਰੋਗਰਾਮ ਬਾਰੇ ਵੱਧ ਤੋਂ ਵੱਧ ਜਾਣਕਾਰੀ ਦਿਤੀ ਜਾ ਸਕੇ ਤਾਂਕਿ ਉਹ ਸਕੂਲੀ ਬੱਚਿਆਂ ਦੀ ਤੰਦਰੁਸਤੀ ਯਕੀਨੀ ਬਣਾ ਸਕਣ। ਉਨ੍ਹਾਂ ਦਸਿਆ ਕਿ ਸਿਹਤ ਵਿਭਾਗ ਵਲੋਂ ਇਕ ਹੋਰ ਪ੍ਰੋਗਰਾਮ ਰਾਸ਼ਟਰੀ ਬਾਲ ਸਵਾਸਥ ਕਾਰਿਆਕ੍ਰਮ ਵੀ ਚਲਾਇਆ ਜਾ ਰਿਹਾ ਹੈ ਜਿਸ ਤਹਿਤ ਸਕੂਲੀ ਬੱਚਿਆਂ ਦੀਆਂ ਕਈ ਬੀਮਾਰੀਆਂ ਦੀ ਜਾਂਚ ਅਤੇ ਇਲਾਜ ਮੁਫ਼ਤ ਕੀਤਾ ਜਾਂਦਾ ਹੈ।

ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਮੋਬਾਈਲ ਹੈਲਥ ਟੀਮਾਂ ਵੱਖ ਵੱਖ ਸਕੂਲਾਂ ਵਿਚ ਜਾ ਕੇ ਜਾਂਚ ਦਾ ਕੰਮ ਕਰਦੀਆਂ ਹਨ ਅਤੇ ਲੋੜ ਪੈਣ 'ਤੇ ਬੱਚਿਆਂ ਨੂੰ ਵੱਡੇ ਹਸਪਤਾਲਾਂ ਵਿਚ ਵੀ ਭੇਜਦੀਆਂ ਹਨ। ਟਰੇਨਿੰਗ ਦੌਰਾਨ ਅਧਿਆਪਕਾਂ ਅਤੇ ਆਂਗਣਵਾੜੀ ਵਰਕਰਾਂ ਦੇ ਵੱਖ ਵੱਖ ਸਵਾਲਾਂ ਦੇ ਤਸੱਲੀਬਖ਼ਸ਼ ਜਵਾਬ ਵੀ ਦਿੱਤੇ ਗਏ। ਇਸ ਮੌਕੇ ਡਾ. ਅਰੁਣ ਬਾਂਸਲ, ਡਾ. ਪਿ੍ਰਯੰਕਾ, ਡਾ. ਰੋਹਿਨੀ, ਡਾ. ਸੁਬਿਨ, ਟਰੇਨਿੰਗ ਕੋਆਰਡੀਨੇਟਰ ਬਲਜਿੰਦਰ ਸੈਣੀ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ।

The post ਪੀ.ਐਚ.ਸੀ. ਬੂਥਗੜ੍ਹ ਵਿਖੇ ਅਧਿਆਪਕਾਂ ਤੇ ਆਂਗਣਵਾੜੀ ਵਰਕਰਾਂ ਨੂੰ ਦਿੱਤੀ ਸਿਖਲਾਈ appeared first on TheUnmute.com - Punjabi News.

Tags:
  • anganwadi
  • anganwadi-workers
  • boothgarh
  • breaking-news
  • news
  • primary-health-center-boothgarh
  • punjab-news
  • teachers

ਅਮਰੀਕਾ 'ਚ ਅਣਪਛਾਤੇ ਵਾਹਨ ਨੇ ਪੰਜਾਬੀ ਨੌਜਵਾਨ ਨੂੰ ਮਾਰੀ ਟੱਕਰ, ਇਲਾਜ ਦੌਰਾਨ ਹੋਈ ਮੌਤ

Wednesday 24 January 2024 09:58 AM UTC+00 | Tags: accident america breaking-news gurdaspur news punjabi-youth punjabi-youth-in-america road-accident

ਚੰਡੀਗ੍ਹੜ 24 ਜਨਵਰੀ 2024: ਗੁਰਦਾਸਪੁਰ ‘ਚ ਸਥਿਤ ਪਿੰਡ ਡੁੱਡੀਪੁਰ ਦੇ ਨੌਜਵਾਨ ਦੀ ਅਮਰੀਕਾ (America) ‘ਚ ਸੜਕ ਹਾਦਸੇ ‘ਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੁਰਵਿੰਦਰ ਸਿੰਘ ਵਜੋਂ ਹੋਈ ਹੈ, ਜੋ ਕਿ 3 ਸਾਲ ਪਹਿਲਾਂ ਰੋਜ਼ੀ ਰੋਟੀ ਕਮਾਉਣ ਲਈ ਅਮਰੀਕਾ ਗਿਆ ਸੀ ਅਤੇ ਉਥੇ ਟਰੱਕ ਡਰਾਈਵਰ ਵਜੋਂ ਕੰਮ ਕਰਦਾ ਸੀ। ਮ੍ਰਿਤਕ ਆਪਣੇ ਪਿੱਛੇ ਵਿਧਵਾ ਮਾਂ, ਇੱਕ ਭੈਣ, ਘਰਵਾਲੀ ਅਤੇ ਦੋ ਛੋਟੇ ਬੱਚੇ ਛੱਡ ਗਿਆ ਹੈ। ਪਰਿਵਾਰ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਗੁਰਵਿੰਦਰ ਸਿੰਘ ਦੀ ਮ੍ਰਿਤਕ ਦੇਹ ਨੂੰ ਛੇਤੀ ਤੋਂ ਛੇਤੀ ਭਾਰਤ ਲਿਆਂਦੀ ਜਾਵੇ ਤਾਂ ਜੋ ਉਸ ਦਾ ਅੰਤਿਮ ਸਸਕਾਰ ਉਸ ਦੇ ਜੱਦੀ ਪਿੰਡ ਵਿੱਚ ਕੀਤਾ ਜਾ ਸਕੇ।

ਮ੍ਰਿਤਕ ਗੁਰਵਿੰਦਰ ਸਿੰਘ ਦੀ ਘਰਵਾਲੀ ਹਰਵਿੰਦਰ ਕੌਰ ਅਤੇ ਮਾਤਾ ਦਿਲਰਾਜ ਕੌਰ ਨੇ ਦੱਸਿਆ ਕਿ ਗੁਰਵਿੰਦਰ ਸਿੰਘ (30 ਸਾਲ) ਉਨ੍ਹਾਂ ਦਾ ਇਕਲੌਤਾ ਪੁੱਤ ਸੀ ਜੋ ਕਰੀਬ 3 ਸਾਲ ਪਹਿਲਾਂ ਅਮਰੀਕਾ (America) ਦੇ ਸ਼ਹਿਰ ਕੈਲੀਫੋਰਨੀਆ ਵਿਖੇ ਰੋਜ਼ੀ-ਰੋਟੀ ਕਮਾਉਣ ਲਈ ਗਿਆ ਸੀ ਅਤੇ ਉਥੇ ਟਰੱਕ ਡਰਾਈਵਰ ਵਜੋਂ ਕੰਮ ਕਰਦਾ ਸੀ। ਕੱਲ੍ਹ ਉਹ ਕਿਸੇ ਕੰਮ ਲਈ ਜਾ ਰਿਹਾ ਸੀ। ਇਸੇ ਦੌਰਾਨ ਕਿਸੇ ਅਣਪਛਾਤੇ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ। ਜਿਸ ਵਿਚ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਹਸਪਤਾਲ ‘ਚ ਇਲਾਜ ਦੌਰਾਨ ਮੌਤ ਹੋ ਗਈ।

ਮ੍ਰਿਤਕ ਗੁਰਵਿੰਦਰ ਸਿੰਘ ਦਾ ਪਿਓ ਪੰਜਾਬ ਰੋਡਵੇਜ਼ ਵਿੱਚ ਨੌਕਰੀ ਕਰਦਾ ਸੀ ਅਤੇ ਸੇਵਾਮੁਕਤੀ ਤੋਂ ਬਾਅਦ ਪੈਸੇ ਲਗਾ ਕੇ ਵਿਦੇਸ਼ ਭੇਜ ਦਿੱਤਾ ਸੀ। ਉਸ ਦੇ ਪਿਤਾ ਦੀ ਵੀ ਵਿਦੇਸ਼ ਜਾਣ ਤੋਂ ਥੋੜ੍ਹੀ ਦੇਰ ਬਾਅਦ ਮੌਤ ਹੋ ਗਈ ਸੀ।

The post ਅਮਰੀਕਾ ‘ਚ ਅਣਪਛਾਤੇ ਵਾਹਨ ਨੇ ਪੰਜਾਬੀ ਨੌਜਵਾਨ ਨੂੰ ਮਾਰੀ ਟੱਕਰ, ਇਲਾਜ ਦੌਰਾਨ ਹੋਈ ਮੌਤ appeared first on TheUnmute.com - Punjabi News.

Tags:
  • accident
  • america
  • breaking-news
  • gurdaspur
  • news
  • punjabi-youth
  • punjabi-youth-in-america
  • road-accident

ਅੰਮ੍ਰਿਤਸਰ 'ਚ ਦੋ ਦਿਨਾਂ ਤੋਂ ਲਾਪਤਾ ਨੌਜਵਾਨ ਦੀ ਸ਼ੱਕੀ ਹਾਲਤ 'ਚ ਮਿਲੀ ਲਾਸ਼, ਪਰਿਵਾਰ ਨੇ ਲਾਏ ਗੰਭੀਰ ਦੋਸ਼

Wednesday 24 January 2024 10:15 AM UTC+00 | Tags: amritsar-breaking-news amritsar-police breaking-news crime-news missing missing-news murder news punjab-news youth-missing

ਅੰਮ੍ਰਿਤਸਰ, 24 ਜਨਵਰੀ 2024: ਅੰਮ੍ਰਿਤਸਰ (Amritsar) ਵਿੱਚ 19 ਜਨਵਰੀ ਤੋਂ ਲਾਪਤਾ ਹੋਏ ਨੌਜਵਾਨ ਦੀ ਹੁਣ ਸ਼ੱਕੀ ਹਾਲਤ ‘ਚ ਲਾਸ਼ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਉਸ ਨੌਜਵਾਨ ਦਾ ਪੋਸਟਮਾਰਟਮ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਹੈ |

ਇਸ ਸੰਬੰਧ ਵਿੱਚ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਦੇ ਮੁੰਡੇ ਦਾ ਨਾਂ ਸ਼ਰਨਪ੍ਰੀਤ ਸਿੰਘ ਹੈ ਅਤੇ ਉਹ ਗੁਰੂ ਨਾਨਕ ਦੇਵ ਹਸਪਤਾਲ ਦੇ ਵਿੱਚ ਕੰਮ ਕਰਦਾ ਹੈ | ਉਨ੍ਹਾਂ ਦੱਸਿਆ ਕਿ 19 ਜਨਵਰੀ ਤੋਂ ਉਹ ਘਰ ਤੋਂ ਲਾਪਤਾ ਸੀ ਅਤੇ ਉਹਨਾਂ ਨੂੰ ਰਿਸ਼ਤੇਦਾਰੀ ‘ਚੋਂ ਮਿਲੀ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਉਹਨਾਂ ਦੇ ਮੁੰਡੇ ਦੀ ਮੌਤ ਹੋ ਗਈ ਹੈ |

ਮ੍ਰਿਤਕ ਦੀ ਲਾਸ਼ ਥਾਣਾ ਮੋਕਮਪੁਰਾ ਪੁਲਿਸ (Amritsar) ਦੀ ਕਬਜ਼ੇ ‘ਚ ਹੈ, ਜਿਸ ਤੋਂ ਬਾਅਦ ਪਰਿਵਾਰ ਵੱਲੋਂ ਮੋਹਕਮਪੁਰਾ ਪੁਲਿਸ ਨਾਲ ਸੰਪਰਕ ਵੀ ਕੀਤਾ ਗਿਆ ਅਤੇ ਉਹਨਾਂ ਨੂੰ ਦੱਸਿਆ ਕਿ ਉਹਨਾਂ ਤੇ ਮੁੰਡੇ ਦੀ ਪੁਰਾਣੀ ਰੰਜਿਸ਼ ਚੱਲਦੀ ਆ ਰਹੀ ਸੀ ਜਿਸ ਤੇ ਤਹਿਤ ਉਹਨਾਂ ਨੂੰ ਸ਼ੱਕ ਹੈ ਕਿ ਉਹਨਾਂ ਦੇ ਮੁੰਡੇ ਦਾ ਕਤਲ ਹੋਇਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਧਾਰਾ 174 ਦੇ ਅਧੀਨ ਹੀ ਕਾਰਵਾਈ ਕਰ ਰਹੀ ਹੈ ਅਤੇ ਅਸੀਂ ਪੁਲਿਸ ਤੋਂ ਮੰਗ ਕਰਦੇ ਹਾਂ ਕਿ ਇਸ ਮਾਮਲੇ ‘ਚ ਧਾਰਾ 302 ਦੇ ਅਧੀਨ ਮਾਮਲਾ ਦਰਜ ਕਰਕੇ ਜਿਨਾਂ ਨੌਜਵਾਨਾਂ ਦੇ ਨਾਲ ਉਹਨਾਂ ਦੇ ਮੁੰਡੇ ਦੀ ਰੰਜਿਸ਼ ਸੀ ਉਹਨਾਂ ‘ਤੇ ਮਾਮਲਾ ਦਰਜ ਕੀਤਾ ਜਾਵੇ।

ਦੂਜੇ ਪਾਸੇ ਥਾਣਾ ਮੋਹਕਮਪੁਰਾ ਦੇ ਪੁਲਿਸ ਅਧਿਕਾਰੀ ਨਵਤੇਜ ਸਿੰਘ ਨੇ ਦੱਸਿਆ ਕਿ 20 ਤਾਰੀਖ਼ ਨੂੰ ਪੁਲਿਸ ਨੂੰ ਲਾਵਾਰਸ ਹਾਲਤ ਵਿੱਚ ਇੱਕ ਨੌਜਵਾਨ ਦੀ ਲਾਸ਼ ਮਿਲੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਧਾਰਾ ਅਧੀਨ ਕਾਰਵਾਈ ਕਰਦੇ ਹੋਏ ਲਾਸ਼ ਨੂੰ 24 ਘੰਟੇ ਲਈ ਸ਼ਨਾਖਤ ਦੇ ਲਈ ਵੀ ਰੱਖਿਆ ਸੀ। ਹੁਣ ਉਸਦੇ ਪਰਿਵਾਰਕ ਮੈਂਬਰ ਆਏ ਹਨ ਅਤੇ ਉਹ ਨੌਜਵਾਨ ਦੇ ਕਤਲ ਹੋਣ ਦਾ ਦੋਸ਼ ਲਗਾ ਰਹੇ ਹਨ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।

The post ਅੰਮ੍ਰਿਤਸਰ ‘ਚ ਦੋ ਦਿਨਾਂ ਤੋਂ ਲਾਪਤਾ ਨੌਜਵਾਨ ਦੀ ਸ਼ੱਕੀ ਹਾਲਤ ‘ਚ ਮਿਲੀ ਲਾਸ਼, ਪਰਿਵਾਰ ਨੇ ਲਾਏ ਗੰਭੀਰ ਦੋਸ਼ appeared first on TheUnmute.com - Punjabi News.

Tags:
  • amritsar-breaking-news
  • amritsar-police
  • breaking-news
  • crime-news
  • missing
  • missing-news
  • murder
  • news
  • punjab-news
  • youth-missing

ਭਾਰਤੀ ਬੱਲੇਬਾਜ਼ ਸੂਰਿਆਕੁਮਾਰ ਯਾਦਵ ਨੇ ਦੂਜੀ ਵਾਰ ਜਿੱਤਿਆ 'ICC ਟੀ-20 ਪਲੇਅਰ ਆਫ ਦਿ ਈਅਰ' ਪੁਰਸਕਾਰ

Wednesday 24 January 2024 10:26 AM UTC+00 | Tags: breaking-news cricket-news icc icc-t20-player icc-t20-player-of-the-year news sports-news suryakumar-yadav

ਚੰਡੀਗ੍ਹੜ, 24 ਜਨਵਰੀ 2024: ਭਾਰਤ ਦੇ ਵਿਸਫੋਟਕ ਬੱਲੇਬਾਜ਼ ਸੂਰਿਆਕੁਮਾਰ ਯਾਦਵ (Suryakumar Yadav) ਨੂੰ ਆਈਸੀਸੀ ਨੇ ਸਾਲ 2023 ਲਈ ‘ਟੀ-20 ਪਲੇਅਰ ਆਫ ਦਿ ਈਅਰ’ ਚੁਣਿਆ ਹੈ। ਸੂਰਿਆਕੁਮਾਰ ਨੂੰ ਇਹ ਪੁਰਸਕਾਰ ਲਗਾਤਾਰ ਦੂਜੀ ਵਾਰ ਮਿਲਿਆ ਹੈ। ਸੂਰਿਆਕੁਮਾਰ ਨੂੰ ਇਸ ਤੋਂ ਪਹਿਲਾਂ ਸਾਲ ਦੀ ਟੀ-20 ਟੀਮ ‘ਚ ਵੀ ਸ਼ਾਮਲ ਕੀਤਾ ਗਿਆ ਸੀ ਅਤੇ ਉਨ੍ਹਾਂ ਨੂੰ ਕਪਤਾਨ ਬਣਾਇਆ ਗਿਆ ਸੀ। ਸੂਰਿਆ ਲਗਾਤਾਰ ਦੋ ਵਾਰ ਟੀ-20 ਪਲੇਅਰ ਆਫ ਦਿ ਈਅਰ ਚੁਣਿਆ ਜਾਣ ਵਾਲਾ ਪਹਿਲਾ ਖਿਡਾਰੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਸਾਲ 2022 ਲਈ ਵੀ ਇਹ ਪੁਰਸਕਾਰ ਮਿਲ ਚੁੱਕਾ ਹੈ।

ਸੂਰਿਆਕੁਮਾਰ (Suryakumar Yadav) ਨੇ 2023 ਵਿੱਚ ਲਗਭਗ 50 ਦੀ ਔਸਤ ਅਤੇ 150 ਤੋਂ ਵੱਧ ਦੀ ਸਟ੍ਰਾਈਕ ਰੇਟ ਨਾਲ ਆਪਣਾ ਅੰਤਰਰਾਸ਼ਟਰੀ ਟੀ-20 ਦਬਦਬਾ ਜਾਰੀ ਰੱਖਿਆ। ਪਿਛਲੇ ਸਾਲ ਯਾਦਵ ਨੇ ਭਾਰਤ ਨੂੰ ਕਈ ਮੈਚਾਂ ਵਿੱਚ ਜਿੱਤ ਦਿਵਾਈ ਸੀ। ਸੂਰਿਆਕੁਮਾਰ ਨੇ ਜ਼ਿੰਬਾਬਵੇ ਦੇ ਸਿਕੰਦਰ ਰਜ਼ਾ, ਯੁਗਾਂਡਾ ਦੇ ਅਲਪੇਸ਼ ਰਮਾਜ਼ਾਨੀ ਅਤੇ ਨਿਊਜ਼ੀਲੈਂਡ ਦੇ ਮਾਰਕ ਚੈਪਮੈਨ ਨੂੰ ਹਰਾ ਕੇ ਇਹ ਪੁਰਸਕਾਰ ਜਿੱਤਿਆ ਹੈ। ਸੂਰਿਆ ਨੇ ਪਿਛਲੇ ਸਾਲ 17 ਪਾਰੀਆਂ ‘ਚ 733 ਦੌੜਾਂ ਬਣਾਈਆਂ ਸਨ। ਇਸ ਦੌਰਾਨ ਉਸ ਦੀ ਔਸਤ 48.86 ਅਤੇ ਸਟ੍ਰਾਈਕ ਰੇਟ 155.95 ਰਹੀ।

ਬੀਬੀਆਂ ‘ਚ ਇਹ ਐਵਾਰਡ ਵੈਸਟਇੰਡੀਜ਼ ਦੀ ਹੀਲੀ ਮੈਥਿਊਜ਼ ਨੇ ਜਿੱਤਿਆ ਹੈ। ਮੈਥਿਊਜ਼ ‘ਟੀ-20 ਪਲੇਅਰ ਆਫ ਦਿ ਈਅਰ’ ਪੁਰਸਕਾਰ ਜਿੱਤਣ ਵਾਲਾ ਵੈਸਟਇੰਡੀਜ਼ ਦਾ ਦੂਜਾ ਖਿਡਾਰੀ ਬਣ ਗਈ ਹੈ। ਉਨ੍ਹਾਂ ਤੋਂ ਪਹਿਲਾਂ ਸਟੈਫਨੀ ਟੇਲਰ ਨੂੰ 2015 ‘ਚ ਇਹ ਐਵਾਰਡ ਮਿਲਿਆ ਸੀ। ਇਨ੍ਹਾਂ ਦੋਵਾਂ ਤੋਂ ਇਲਾਵਾ ਹਰ ਵਾਰ ਇੰਗਲੈਂਡ ਜਾਂ ਆਸਟ੍ਰੇਲੀਆ ਦੇ ਖਿਡਾਰੀਆਂ ਨੇ ਇਹ ਪੁਰਸਕਾਰ ਜਿੱਤਿਆ ਹੈ।

The post ਭਾਰਤੀ ਬੱਲੇਬਾਜ਼ ਸੂਰਿਆਕੁਮਾਰ ਯਾਦਵ ਨੇ ਦੂਜੀ ਵਾਰ ਜਿੱਤਿਆ ‘ICC ਟੀ-20 ਪਲੇਅਰ ਆਫ ਦਿ ਈਅਰ’ ਪੁਰਸਕਾਰ appeared first on TheUnmute.com - Punjabi News.

Tags:
  • breaking-news
  • cricket-news
  • icc
  • icc-t20-player
  • icc-t20-player-of-the-year
  • news
  • sports-news
  • suryakumar-yadav

ਚੰਡੀਗੜ੍ਹ, 24 ਜਨਵਰੀ 2024: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ ਸੋਚ ਤਹਿਤ ਸੂਬੇ ਵਿੱਚ ਪੰਜਾਬ ਪੁਲਿਸ (PUNJAB POLICE) ਦੇ ਕੰਮ-ਕਾਜ ਨੂੰ ਹੋਰ ਆਧੁਨਿਕ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਦੀਆਂ ਨਵੀਨਤਮ ਤਕਨੀਕਾਂ ਨਾਲ ਲੈਸ ਕਰਨ ਦੇ ਮੱਦੇਨਜ਼ਰ ਪਹਿਲੀ ਪੁਲਾਂਘ ਪੁੱਟਦਿਆਂ, ਪੰਜਾਬ ਪੁਲੀਸ ਨੇ ਅਪਣੀ ਕਿਸਮ ਦੀ ਪਲੇਠੀ ਅਤੇ ਨਵੇਕਲੀ ਇਨ-ਹਾਊਸ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਅਤੇ ਮਸ਼ੀਨ ਲਰਨਿੰਗ (ਐਮ.ਐਲ.) ਲੈਬ ਸਥਾਪਤ ਕਰਨ ਲਈ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈ.ਆਈ.ਟੀ.) ਰੋਪੜ ਨਾਲ ਐਮਓਯੂ ਸਹੀਬੱਧ ਕੀਤਾ ਹੈ। ਇਹ ਜਾਣਕਾਰੀ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲੀਸ (ਡੀਜੀਪੀ) ਗੌਰਵ ਯਾਦਵ ਨੇ ਬੁੱਧਵਾਰ ਨੂੰ ਇੱਥੇ ਦਿੱਤੀ।

ਇਹ ਐਮ.ਓ.ਯੂ. ਏ.ਡੀ.ਜੀ.ਪੀ. ਟੈਕਨੀਕਲ ਸਰਵਿਸਿਜ਼, ਪੰਜਾਬ ਰਾਮ ਸਿੰਘ ਅਤੇ ਆਈ.ਆਈ.ਟੀ. ਰੋਪੜ ਦੇ ਡਾਇਰੈਕਟਰ ਪ੍ਰੋਫੈਸਰ ਰਾਜੀਵ ਆਹੂਜਾ ਨੇ ਡੀ.ਜੀ.ਪੀ., ਪੰਜਾਬ ਗੌਰਵ ਯਾਦਵ ਦੀ ਮੌਜੂਦਗੀ ਵਿੱਚ ਸਹੀਬੱਧ ਕੀਤਾ। ਇਸ ਦੌਰਾਨ ਐਸ.ਪੀ. ਟੈਕਨੀਕਲ ਸਰਵਿਸਿਜ਼ ਪੰਜਾਬ, ਸੰਦੀਪ ਕੌਰ ਸੰਧੂ ਅਤੇ ਆਈ.ਆਈ.ਟੀ. ਰੋਪੜ ਦੇ ਸਹਾਇਕ ਪ੍ਰੋਫੈਸਰ ਡਾ. ਸੰਤੋਸ਼ ਕੁਮਾਰ ਵਿਪਾਰਥੀ ਵੀ ਮੌਜੂਦ ਸਨ।

ਡੀਜੀਪੀ ਗੌਰਵ ਯਾਦਵ ਨੇ ਪੰਜਾਬ ਪੁਲਿਸ (PUNJAB POLICE) ਦੇ ਆਧੁਨਿਕੀਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੂਰਨ ਸਹਿਯੋਗ ਲਈ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਸਹਿਯੋਗ ਨਾ ਸਿਰਫ਼ ਵੱਖ-ਵੱਖ ਤਕਨੀਕੀ ਕਾਢਾਂ ਲਈ ਰਾਹ ਪੱਧਰਾ ਕਰੇਗਾ ਸਗੋਂ ਭਵਿੱਖਮੁਖੀ ਪੁਲਿਸਿੰਗ, ਅਪਰਾਧ ਦੀ ਜੜ੍ਹ ਤੱਕ ਜਾਣ ਅਤੇ ਅਧਿਐਨ ਕਰਨ, ਫੇਸ਼ੀਅਲ ਰਿਕਗਨੀਸ਼ਨ ਅਤੇ ਇੰਟੈਲੀਜੈਂਟ ਡਿਸੀਜਨ ਮੇਕਿੰਗ ਲਈ ਅਤਿ-ਆਧੁਨਿਕ ਤਕਨੀਕਾਂ ਨੂੰ ਵਰਤਣ ਵਿੱਚ ਵੀ ਮਦਦ ਕਰੇਗਾ।

ਉਨ੍ਹਾਂ ਕਿਹਾ ਕਿ ਜਿੱਥੇ ਏ.ਆਈ. ਵੱਡੀ ਪੱਧਰ 'ਤੇ ਡੇਟਾ ਵਿੱਚ ਪੈਟਰਨਾਂ ਅਤੇ ਰੁਝਾਨਾਂ ਦੀ ਪਛਾਣ ਕਰਕੇ ਅਪਰਾਧਿਕ ਗਤੀਵਿਧੀਆਂ ਅਤੇ ਧੋਖਾਧੜੀਆਂ ਦਾ ਪਤਾ ਲਗਾਉਣ ਵਿੱਚ ਪੁਲੀਸ ਦੀ ਸਹਾਇਤਾ ਕਰ ਸਕਦਾ ਹੈ, ਉਥੇ ਹੀ ਐਮ.ਐਲ. ਐਲਗੋਰਿਦਮ ਅਪਰਾਧਿਕ ਵਿਵਹਾਰ ਨੂੰ ਸਮਝਣ ਅਤੇ ਉਸ ਅਨੁਸਾਰ ਸਰੋਤਾਂ ਦੀ ਵੰਡ ਕਰਨ ਵਿੱਚ ਮਦਦ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਲੈਬ ਰੀਅਲ-ਟਾਈਮ ਡੇਟਾ ਦੇ ਆਧਾਰ 'ਤੇ ਮਨੁੱਖਾ ਸ਼ਕਤੀ ਦੀ ਤਾਇਨਾਤੀ ਨੂੰ ਅਨੁਕੂਲ ਬਣਾਉਣ ਵਿੱਚ ਵੀ ਮਦਦ ਕਰੇਗੀ।

ਇਸ ਸਬੰਧੀ ਹੋਰ ਵੇਰਵੇ ਸਾਂਝੇ ਕਰਦਿਆਂ ਏ.ਡੀ.ਜੀ.ਪੀ. ਰਾਮ ਸਿੰਘ ਨੇ ਕਿਹਾ ਕਿ ਅਜੋਕੇ ਦੌਰ ਵਿੱਚ ਮਸ਼ੀਨ ਲਰਨਿੰਗ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਵਿੱਚ ਤੇਜ਼ੀ ਨਾਲ ਹੋ ਰਹੀ ਤਰੱਕੀ ਲਾਅ ਇਨਫੋਰਸਮੈਂਟ ਏਜੰਸੀਆਂ ਦੇ ਕਾਰਜ ਸਮਰੱਥਾ ਦੀ ਨਕਸ਼-ਨੁਹਾਰ ਬਦਲਣ ਦੀ ਸਮਰੱਥਾ ਰੱਖਦੀ ਹੈ।

ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀ, ਜੋ ਕਿ ਅਤਿ-ਆਧੁਨਿਕ ਤਕਨਾਲੋਜੀਆਂ ਦਾ ਲਾਭ ਉਠਾਉਣ ਦੇ ਟੀਚੇ ਵਜੋਂ ਚਲਾਈ ਗਈ ਹੈ, ਕਾਨੂੰਨ ਲਾਗੂ ਕਰਨ ਦੀਆਂ ਸਮਰੱਥਾਵਾਂ ਨੂੰ ਵਧਾਉਣ, ਜਨਤਕ ਸੁਰੱਖਿਆ ਨੂੰ ਬਿਹਤਰ ਬਣਾਉਣ ਅਤੇ ਏ.ਆਈ.-ਸੰਚਾਲਿਤ ਸੁਰੱਖਿਆ ਹੱਲਾਂ ਵਿੱਚ ਨਵੀਨਤਾ ਨੂੰ ਵਧਾਉਣ ਵਿੱਚ ਮਦਦ ਕਰੇਗੀ। ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀ ਪੰਜਾਬ ਭਰ 'ਚ ਕਾਨੂੰਨ ਲਾਗੂ ਕਰਨ ਦੇ ਅਮਲਾਂ ਵਿੱਚ ਕ੍ਰਾਂਤੀ ਲਿਆਉਣ ਅਤੇ ਸੁਰੱਖਿਆ ਉਪਾਵਾਂ ਨੂੰ ਵਧਾਉਣ ਲਈ ਐਮ.ਐਲ. ਅਤੇ ਏ.ਆਈ. ਵਿੱਚ ਤਰੱਕੀ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।

ਜ਼ਿਕਰਯੋਗ ਹੈ ਕਿ ਇਹ ਲੈਬ ਰਿਪੋਰਟਾਂ ਅਤੇ ਕਾਗਜ਼ੀ ਕਾਰਵਾਈਆਂ ਨੂੰ ਸਵੈਚਾਲਤ ਬਣਾਉਣ ਦੇ ਨਤੀਜੇ ਵਜੋਂ ਅਧਿਕਾਰੀਆਂ ਅਤੇ ਪ੍ਰਸ਼ਾਸਨਿਕ ਸਟਾਫ ਦੇ ਸਮੇਂ ਦੀ ਬਚਤ ਨੂੰ ਯਕੀਨੀ ਬਣਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਏਗੀ। ਏ.ਆਈ.-ਸੰਚਾਲਿਤ ਡੈਸ਼ਬੋਰਡ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਰੀਅਲ-ਟਾਈਮ ਵਿਸ਼ਲੇਸ਼ਣ ਅਤੇ ਚੱਲ ਰਹੇ ਓਪਰੇਸ਼ਨਾਂ ਅਤੇ ਘਟਨਾਵਾਂ ਦੀ ਸੂਝ, ਸਥਿਤੀ ਸੰਬੰਧੀ ਜਾਗਰੂਕਤਾ 'ਚ ਸੁਧਾਰ ਪ੍ਰਦਾਨ ਕਰ ਸਕਦੇ ਹਨ।

The post ਪੰਜਾਬ ਪੁਲਿਸ ਵੱਲੋਂ ਆਪਣੀ ਕਿਸਮ ਦੀ ਪਹਿਲੀ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਲੈਬ ਕੀਤੀ ਜਾਵੇਗੀ ਸਥਾਪਿਤ appeared first on TheUnmute.com - Punjabi News.

Tags:
  • artificial-intelligence
  • breaking-news
  • machine-learning-lab
  • news
  • punjab-news
  • punjab-police
  • ropar

ਗੁਰਸ਼ਰਨ ਕੌਰ ਰੰਧਾਵਾ ਦੀ ਅਗਵਾਈ ਹੇਠ ਹੋਈ ਪੰਜਾਬ ਮਹਿਲਾ ਕਾਂਗਰਸ ਦੀ ਬੈਠਕ

Wednesday 24 January 2024 01:54 PM UTC+00 | Tags: breaking-news congress gursharan-kaur-randhawa latest-news lok-sabha-election news punjab-congress the-unmute-breaking-news

ਚੰਡੀਗੜ੍ਹ, 24 ਜਨਵਰੀ 2024: ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੀ ਇਕ ਵਿਸ਼ੇਸ਼ ਬੈਠਕ ਕਾਂਗਰਸ ਭਵਨ ਵਿਖੇ ਗੁਰਸ਼ਰਨ ਕੌਰ ਰੰਧਾਵਾ (Gursharan Kaur Randhawa) ਦੀ ਅਗਵਾਈ ਹੇਠ ਹੋਈ ਜਿਸ ਵਿੱਚ ਸ੍ਰੀਮਤੀ ਨਤਾਸ਼ਾ ਸ਼ਰਮਾ ਦਿੱਲੀ ਤੋਂ ਬਤੌਰ ਆਬਜ਼ਰਵਰ ਪਹੁੰਚੇ। ਬੈਠਕ ਨੂੰ ਸੰਬੋਧਨ ਕਰਦਿਆ ਸ਼੍ਰੀਮਤੀ ਨਤਾਸ਼ਾ ਸ਼ਰਮਾ ਨੇ ਦੱਸਿਆ ਕਿ ਆਲ ਇੰਡੀਆ ਮਹਿਲਾ ਕਾਂਗਰਸ ਦੇ ਨਵੇਂ ਪ੍ਰਧਾਨ ਸ੍ਰੀਮਤੀ ਅਲਕਾ ਲਾਂਬਾ ਜੀ 8 ਫਰਵਰੀ ਨੂੰ ਚੰਡੀਗੜ ਵਿੱਚ ਪੰਜਾਬ ਮਹਿਲਾ ਕਾਂਗਰਸ ਦੇ ਸਮੂਹ ਅਹੁਦੇਦਾਰਾਂ ਤੇ ਵਰਕਰਾਂ ਨੂੰ ਮਿਲਣ ਪਹੁੰਚ ਰਹੇ ਹਨ ਜਿਸ ਦੀਆਂ ਤਿਆਰੀਆਂ ਲਈ ਸਮੁੱਚੀ ਮਹਿਲਾ ਕਾਂਗਰਸ ਨੂੰ ਪੱਬਾਂ ਭਾਰ ਹੋਣ ਦੀ ਜ਼ਰੂਰਤ ਹੈ।

ਉਨ੍ਹਾਂ ਨੇ (Gursharan Kaur Randhawa) ਇਹ ਵੀ ਕਿਹਾ ਕਿ 11 ਫਰਵਰੀ ਨੂੰ ਮਲਿਕਅਰਜੁਨ ਖੜਗੇ ਲੋਕ ਸਭਾ ਚੋਣਾਂ ਜਿੱਤਣ ਦੀ ਵਿਉਂਤਬੰਦੀ ਲਈ ਪੰਜਾਬ ਵਿੱਚ ਵੱਡੀ ਕਾਨਫਰੰਸ ਕਰਨਗੇ ਜਿਸ ਦੀਆਂ ਤਿਆਰੀਆਂ ਵਿੱਚ ਦੇਵੇਂਦਰ ਯਾਦਵ, ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ, ਸੁਖਜਿੰਦਰ ਰੰਧਾਵਾ ਸਮੇਤ ਸਮੁੱਚੀ ਲੀਡਰਸ਼ਿਪ ਲੱਗੀ ਹੋਈ ਆ। ਉਕਤ ਕਾਨਫਰੰਸ ਵਿੱਚ ਮਹਿਲਾਵਾਂ ਵੀ ਵੱਧ ਚੜ੍ਹ ਕੇ ਹਿੱਸਾ ਲੈਣਗੀਆਂ।

ਓਨ੍ਹਾਂ ਨੇ ਦੱਸਿਆ ਕਿ ਸ੍ਰੀਮਤੀ ਅਲਕਾ ਲਾਂਬਾ ਪੰਜਾਬ ਮਹਿਲਾ ਕਾਂਗਰਸ ਦੀਆਂ ਗਤੀਵਿਧੀਆਂ ਬਾਰੇ ਜਾਣੂ ਹਨ ਤੇ ਪੂਰੀ ਤਰ੍ਹਾਂ ਸੰਤੁਸ਼ਟ ਹਨ ਪਰ ਫਿਰ ਵੀ ਸਾਨੂੰ ਵਧੇਰੇ ਮਿਹਨਤ ਕਰਨ ਦੀ ਜ਼ਰੂਰਤ ਹੈ। ਇਸੇ ਦੌਰਾਨ ਬੀਬੀ ਰੰਧਾਵਾ ਨੇ ਅਲਕਾ ਲਾਂਬਾ ਨੂੰ ਰਾਸ਼ਟਰੀ ਪ੍ਰਧਾਨ ਬਣਾਉਣ ਲਈ ਕਾਂਗਰਸ ਹਾਈ ਕਮਾਂਡ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਓਨ੍ਹਾਂ ਦੀ ਯੋਗ ਅਗਵਾਈ ਸਮੁੱਚੀ ਮਹਿਲਾ ਕਾਂਗਰਸ ਨੂੰ ਤੇਜ ਤਰਾਰ ਹੋਕੇ ਮਿਹਨਤ ਕਰਨ ਦੀ ਨਵੀਂ ਪ੍ਰੇਰਨਾ ਮਿਲੀ ਹੈ।

ਉਨ੍ਹਾਂ ਨੇ ਕਿਹਾ ਕਿ ਅਲਕਾ ਲਾਂਬਾ ਨੇ ਕਾਂਗਰਸ ਦਾ ਝੰਡਾ ਚੁੱਕ ਕੇ ਸੋਨੀਆ ਗਾਂਧੀ ਦੀ ਅਗਵਾਈ ਹੇਠ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਵਿੱਚ ਔਰਤਾਂ ਨੂੰ 33 ਪ੍ਰਤੀਸ਼ਤ ਟਿੱਕਟਾਂ ਦਵਾਉਣ ਲਈ ਲੰਬੀ ਲੜਾਈ ਲੜੀ ਹੈ ਜਿਸਦਾ ਲਾਹਾ ਮਹਿਲਾਵਾਂ ਨੂੰ ਜ਼ਰੂਰ ਮਿਲੇਗਾ। ਮੋਦੀ ਸਰਕਾਰ ਜਾਣ ਬੁੱਝ ਕੇ ਉਕਤ ਬਿੱਲ ਨੂੰ ਲਾਗੂ ਕਰਨ ਵਿੱਚ ਦੇਰੀ ਕਰ ਰਹੀ ਹੈ, ਜਿਸਦਾ ਮੁੱਢ ਕਾਂਗਰਸ ਨੇ ਬੰਨ੍ਹਿਆ ਹੈ।

ਉਨ੍ਹਾਂ ਕਿਹਾ ਕਿ ਪੰਚਾਇਤੀ ਤੇ ਐਮਸੀ ਚੋਣਾਂ ਵਿੱਚ ਵੀ ਮਹਿਲਾ ਕਾਂਗਰਸ ਵਿੱਚ ਕੰਮ ਕਰਨ ਵਾਲਿਆਂ ਬੀਬੀਆਂ ਨੂੰ ਪਹਿਲ ਦਿੱਤੀ ਜਾਏਗੀ। ਓਨ੍ਹਾਂ ਲੋਕ ਸਭਾ ਚੋਣਾਂ ਵਿਚ ਘੱਟੋ ਘੱਟ 2 ਟਿਕਟਾਂ ਮਹਿਲਾ ਕਾਂਗਰਸ ਵਿੱਚ ਕੰਮ ਕਰਨ ਵਾਲੀਆਂ ਬੀਬੀਆਂ ਨੂੰ ਦੇਣ ਦੀ ਮੰਗ ਕੀਤੀ। ਅੱਜ ਦੀ ਇਸ ਬੈਠਕ ਵਿੱਚ ਸਵਰਨਜੀਤ ਕੌਰ ਮੋਹਾਲੀ, ਲੀਨਾ ਟਪਾਰੀਆ,ਜਗਦਰਸ਼ਨ ਕੌਰ,ਪ੍ਰਵੀਨ ਰਾਣਾ, ਰੇਖਾ ਅਗਰਵਾਲ,ਸੁਖਵਿੰਦਰ ਸਮਰਾਲਾ, ਸੰਤੋਸ਼ ਰਾਣੀ, ਜਤਿੰਦਰ ਕਲਸੀ, ਸਮੇਤ ਕਈ ਅਹੁਦੇਦਾਰ ਸ਼ਾਮਲ ਸਨ।

The post ਗੁਰਸ਼ਰਨ ਕੌਰ ਰੰਧਾਵਾ ਦੀ ਅਗਵਾਈ ਹੇਠ ਹੋਈ ਪੰਜਾਬ ਮਹਿਲਾ ਕਾਂਗਰਸ ਦੀ ਬੈਠਕ appeared first on TheUnmute.com - Punjabi News.

Tags:
  • breaking-news
  • congress
  • gursharan-kaur-randhawa
  • latest-news
  • lok-sabha-election
  • news
  • punjab-congress
  • the-unmute-breaking-news

ਵਿਜੀਲੈਂਸ ਬਿਊਰੋ ਵੱਲੋਂ AIG ਮਾਲਵਿੰਦਰ ਸਿੰਘ ਸਿੱਧੂ ਦਾ ਸਾਥੀ ਬਲਵੀਰ ਸਿੰਘ ਗ੍ਰਿਫ਼ਤਾਰ

Wednesday 24 January 2024 01:58 PM UTC+00 | Tags: breaking-news latest-news news the-unmute-breaking-news the-unmute-punjab vigilance-bureau

ਚੰਡੀਗੜ੍ਹ, 24 ਜਨਵਰੀ 2024: ਪੰਜਾਬ ਵਿਜੀਲੈਂਸ ਬਿਊਰੋ (Vigilance Bureau) ਨੇ ਆਪਣੀ ਗ੍ਰਿਫਤਾਰੀ ਤੋਂ ਬਚਦੇ ਆ ਰਹੇ ਮੁਲਜ਼ਮ ਬਲਵੀਰ ਸਿੰਘ, ਵਾਸੀ ਪਿੰਡ ਆਲਮਪੁਰ, ਜ਼ਿਲ੍ਹਾ ਪਟਿਆਲਾ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਕਿ ਮੁਲਜ਼ਮ ਮਲਵਿੰਦਰ ਸਿੰਘ ਸਿੱਧੂ, ਏ.ਆਈ.ਜੀ., ਮਨੁੱਖੀ ਅਧਿਕਾਰ, ਪੰਜਾਬ ਪੰਜਾਬ ਦਾ ਕਰਿੰਦਾ ਸੀ। ਉਹ ਵਿਜੀਲੈਂਸ ਬਿਊਰੋ ਵੱਲੋਂ ਦਰਜ ਭ੍ਰਿਸ਼ਟਾਚਾਰ ਤੇ ਅਪਰਾਧਿਕ ਮੁਕੱਦਮੇ ਵਿੱਚ ਲੋੜੀਂਦਾ ਸੀ ਕਿਉਂਕਿ ਉਹ ਉਕਤ ਪੁਲਿਸ ਅਧਿਕਾਰੀ ਦੇ ਇਸ਼ਾਰੇ ‘ਤੇ ਵੱਖ ਵੱਖ ਵਿਭਾਗਾਂ ਵਿੱਚ ਕਰਮਚਾਰੀਆਂ ਵਿਰੁੱਧ ਸ਼ਿਕਾਇਤਾਂ ਦਰਜ ਕਰਾਉਂਦਾ ਸੀ ਅਤੇ ਉਹਨਾਂ ਨੂੰ ਬਲੈਕਮੇਲ ਕਰਕੇ ਪੈਸੇ ਦੀ ਮੰਗ ਕਰਦਾ ਸੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇਥੇ ਰਾਜ ਵਿਜੀਲੈਂਸ ਬਿਊਰੋ (Vigilance Bureau) ਦੇ ਬੁਲਾਰੇ ਨੇ ਦੱਸਿਆ ਕਿ ਬਿਊਰੋ ਨੇ ਅਦਾਲਤ ਤੋਂ ਬਲਵੀਰ ਸਿੰਘ ਦਾ 5 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ ਤਾਂ ਜੋ ਉਸ ਵੱਲੋਂ ਆਪਣੇ ਕੋਲ ਰੱਖਿਆ ਹਥਿਆਰ ਬਰਾਮਦ ਕੀਤਾ ਜਾ ਸਕੇ ਅਤੇ ਨਾਲ ਹੀ ਇਸ ਮਾਮਲੇ ਵਿੱਚ ਹੋਰਨਾਂ ਵਿਅਕਤੀਆਂ ਦੀ ਸ਼ਮੂਲੀਅਤ ਦਾ ਪਤਾ ਲਗਾਇਆ ਜਾ ਸਕੇ।

ਵਧੇਰੇ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਬਿਊਰੋ ਨੇ ਵਿਜੀਲੈਂਸ ਜਾਂਚ ਦੇ ਆਧਾਰ ‘ਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7-ਏ ਅਤੇ ਆਈ.ਪੀ.ਸੀ. ਦੀਆਂ ਧਾਰਾਵਾਂ 384, 419, 420, 120-ਬੀ, 201 ਤਹਿਤ ਐਫ.ਆਈ.ਆਰ. ਨੰਬਰ 28, ਮਿਤੀ 30. 10. 2023 ਨੂੰ ਥਾਣਾ ਵਿਜੀਲੈਂਸ ਬਿਊਰੋ, ਉਡਣ ਦਸਤਾ-1, ਪੰਜਾਬ, ਐਸ.ਏ.ਐਸ.ਨਗਰ ਵਿਖੇ ਦਰਜ ਕੀਤੀ ਹੋਈ ਹੈ। ਉਕਤ ਏ.ਆਈ.ਜੀ.ਸਿੱਧੂ, ਉਸ ਦਾ ਸਹਿਯੋਗੀ ਬਲਵੀਰ ਸਿੰਘ ਅਤੇ ਹੋਰ ਮੁਲਜ਼ਮ ਇਸ ਮੁਕੱਦਮੇ ਵਿੱਚ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਉਕਤ ਕੇਸ ਵਿੱਚ ਏ.ਆਈ.ਜੀ. ਸਿੱਧੂ ਪਹਿਲਾਂ ਹੀ ਨਿਆਂਇਕ ਹਿਰਾਸਤ ਵਿੱਚ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਪੜਤਾਲ ਦੌਰਾਨ ਪਾਇਆ ਗਿਆ ਕਿ ਏ.ਆਈ.ਜੀ. ਸਿੱਧੂ ਨੇ ਆਪਣੇ ਆਪ ਨੂੰ ਆਈ.ਜੀ.ਪੀ., ਵਿਜੀਲੈਂਸ ਬਿਊਰੋ, ਪੰਜਾਬ ਵਜੋਂ ਗਲਤ ਪੇਸ਼ ਕਰਦਾ ਸੀ। ਜਦਕਿ ਇਹ ਪੁਲਿਸ ਅਧਿਕਾਰੀ 2017 ਤੋਂ ਬਾਅਦ ਕਦੇ ਵੀ ਵਿਜੀਲੈਂਸ ਬਿਊਰੋ, ਪੰਜਾਬ ਵਿੱਚ ਏ.ਆਈ.ਜੀ ਜਾਂ ਆਈ.ਜੀ. ਦੇ ਅਹੁਦਿਆਂ ‘ਤੇ ਤਾਇਨਾਤ ਨਹੀਂ ਰਿਹਾ। ਉਕਤ ਮੁਲਜ਼ਮ ਬਲਵੀਰ ਸਿੰਘ ਅਤੇ ਹੋਰਨਾਂ ਨੇ ਮਿਲ ਕੇ ਸਰਕਾਰੀ ਮੁਲਾਜ਼ਮਾਂ ਵਿਰੁੱਧ ਸ਼ਿਕਾਇਤਾਂ ਦਰਜ ਕਰਨੀਆਂ ਸ਼ੁਰੂ ਕਰ ਦਿੱਤੀਆਂ, ਤਾਂ ਜੋ ਇਹ ਸ਼ਿਕਾਇਤਾਂ ਵਾਪਸ ਲੈਣ ਬਦਲੇ ਉਹਨਾਂ ਨੂੰ ਬਲੈਕਮੇਲ ਕੀਤਾ ਜਾ ਸਕੇ ਅਤੇ ਉਹਨਾਂ ਤੋਂ ਪੈਸੇ ਵਸੂਲੇ ਜਾ ਸਕਣ।

ਉਨ੍ਹਾਂ ਦੱਸਿਆ ਕਿ ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਏ.ਆਈ.ਜੀ. ਸਿੱਧੂ ਨੇ ਸਰਕਾਰੀ ਵਾਹਨ ‘ਆਰਟੀਗਾ’ (ਪੀ ਬੀ-65-ਏ ਡੀ-1905) ਦੀ ਦੁਰਵਰਤੋਂ ਕੀਤੀ ਸੀ ਅਤੇ ਵਾਹਨ ਦੇ ਤੇਲ ਤੇ ਹੋਰ ਖਰਚੇ ਸਰਕਾਰੀ ਖਾਤੇ ਵਿੱਚੋਂ ਖਰਚੇ ਗਏ ਸਨ। ਉਸਨੇ ਕਦੇ ਵੀ ਉਕਤ ਗੱਡੀ ਦੀ ਵਰਤੋਂ ਦਾ ਰਿਕਾਰਡ (ਲੌਗ-ਬੁੱਕ) ਨਹੀਂ ਰੱਖਿਆ ਜੋ ਸਰਕਾਰੀ ਸੰਪਤੀ ਦੀ ਦੁਰਵਰਤੋਂ ਦੇ ਬਰਾਬਰ ਮੰਨਿਆ ਜਾਂਦਾ ਹੈ।

ਬੁਲਾਰੇ ਨੇ ਅੱਗੇ ਦੱਸਿਆ ਕਿ ਉਕਤ ਮੁਲਜ਼ਮ ਬਲਵੀਰ ਸਿੰਘ ਨੇ ਏ.ਆਈ.ਜੀ. ਸਿੱਧੂ ਦੇ ਕਹਿਣ ‘ਤੇ ਵੱਖ-ਵੱਖ ਵਿਭਾਗਾਂ ਵਿੱਚ ਅਨੁਸੂਚਿਤ ਜਾਤੀ ਅਤੇ ਸੁਤੰਤਰਤਾ ਸੈਨਾਨੀਆਂ ਦੇ ਕੋਟੇ ਤਹਿਤ ਭਰਤੀ ਕੀਤੇ ਹੋਏ ਮੁਲਾਜ਼ਮਾਂ ਵਿਰੁੱਧ ਸ਼ਿਕਾਇਤਾਂ ਦਰਜ ਕਰਵਾਈਆਂ ਸਨ ਤਾਂ ਜੋ ਉਨ੍ਹਾਂ 'ਤੇ ਦਬਾਅ ਬਣਾ ਕੇ ਬਲੈਕਮੇਲ ਕੀਤਾ ਜਾ ਸਕੇ ਅਤੇ ਬਦਲੇ ਵਿੱਚ ਰਿਸ਼ਵਤ ਲਈ ਜਾ ਸਕੇ, ਜਿਸ ਨੂੰ ਬਾਅਦ ਵਿੱਚ ਉਹ, ਮਾਲਵਿੰਦਰ ਸਿੰਘ ਅਤੇ ਹੋਰ ਮੁਲਜ਼ਮ ਆਪਸ ਵਿੱਚ ਵੰਡ ਲੈਂਦੇ ਸਨ।
ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ਅਤੇ ਬਾਕੀ ਰਹਿੰਦੇ ਮੁਲਜ਼ਮਾਂ ਨੂੰ ਵੀ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

The post ਵਿਜੀਲੈਂਸ ਬਿਊਰੋ ਵੱਲੋਂ AIG ਮਾਲਵਿੰਦਰ ਸਿੰਘ ਸਿੱਧੂ ਦਾ ਸਾਥੀ ਬਲਵੀਰ ਸਿੰਘ ਗ੍ਰਿਫ਼ਤਾਰ appeared first on TheUnmute.com - Punjabi News.

Tags:
  • breaking-news
  • latest-news
  • news
  • the-unmute-breaking-news
  • the-unmute-punjab
  • vigilance-bureau

ਮਨਿੰਦਰਜੀਤ ਸਿੰਘ ਵਿੱਕੀ ਘਨੌਰ ਨੇ ਪੰਜਾਬ ਹੈਲਥ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ

Wednesday 24 January 2024 02:02 PM UTC+00 | Tags: breaking-news ghanaur news punjab-health-system-corporation the-unmute-breaking-news vice-chairman

ਚੰਡੀਗੜ੍ਹ, 24 ਜਨਵਰੀ 2024: ਪੰਜਾਬ ਸਰਕਾਰ ਵੱਲੋਂ ਨਵਨਿਯੁਕਤ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਮਨਿੰਦਰ ਜੀਤ ਸਿੰਘ ਵਿੱਕੀ ਘਨੌਰ (Ghanaur) ਨੇ ਅੱਜ ਆਪਣੇ ਅਹੁਦੇ ਦਾ ਕਾਰਜ ਸੰਭਾਲ ਲਿਆ। ਵਿੱਕੀ ਘਨੌਰ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਜੋ ਜਿੰਮੇਵਾਰੀ ਸੌਪੀ ਗਈ ਹੈ, ਉਸ ਨੂੰ ਉਹ ਪੂਰੀ ਜ਼ਿੰਮੇਵਾਰੀ ਨਾਲ ਨਿਭਾਉਣਗੇ ਤੇ ਇਸ ਅਦਾਰੇ ਦੇ ਤਰੱਕੀ ਤੇ ਵਿਕਾਸ ਵਿਚ ਵਾਧਾ ਕਰਨਗੇ।ਉਨ੍ਹਾਂ ਇਸ ਮੌਕੇ ਕਿਹਾ ਕਿ ਉਹ ਸੂਬਾ ਸਰਕਾਰ ਨਾਲ ਰਾਬਤਾ ਕਰਕੇ ਅਦਾਰੇ ਵਿਚ ਖਾਲੀ ਪਈਆਂ ਅਸਾਮੀਆਂ ਜਲਦ ਭਰਨ ਦੇ ਉਪਰਾਲੇ ਵੀ ਕਰਨਗੇ।

ਇਸ ਮੌਕੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ.ਚੇਤਨ ਸਿੰਘ ਜੌੜਾਮਾਜਰਾ ਅਤੇ ਸਿਹਤ ਮੰਤਰੀ ਡਾ.ਬਲਬੀਰ ਸਿੰਘ ਨੇ ਵਧਾਈ ਦਿੰਦਿਆਂ ਉਮੀਦ ਪ੍ਰਗਟਾਈ ਕਿ ਨਵੇਂ ਵਾਈਸ ਚੇਅਰਮੈਨ, ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੀ ਭਲਾਈ ਨੂੰ ਯਕੀਨੀ ਬਣਾਉਣਗੇ। ਜ਼ਿਕਰਯੋਗ ਹੈ ਕਿ ਪਟਿਆਲਾ ਜ਼ਿਲ੍ਹੇ ਦੇ ਘਨੌਰ ਦੇ ਮਨਿੰਦਰਜੀਤ ਸਿੰਘ ਵਿੱਕੀ ਇੱਕ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਹਨ।

ਇਸ ਮੌਕੇ ਬੁੱਧ ਰਾਮ ਐੱਮ. ਐਲ. ਏ ਬੁਢਲਾਡਾ,ਰਮਨ ਬਹਿਲ ਚੇਅਰਮੈਨ ਹੈਲਥ ਸਿਸਟਮ ਕਾਰਪੋਰੇਸ਼ਨ, ਹਰਚੰਦ ਸਿੰਘ ਬਰਸਟ ਚੇਅਰਮੈਨ ਮੰਡੀ ਬੋਰਡ,ਦੇਵ ਮਾਨ ਐੱਮ.ਐਲ.ਏ ਨਾਭਾ, ਜੇ. ਪੀ.ਸਿੰਘ ਚੇਅਰਮੈਨ ਟੈਕਨੀਕਲ ਐਜੂਕੇਸ਼ਨ,ਇੰਦਰਜੀਤ ਸਿੰਘ ਸੰਧੂ ਵਾਈਸ ਚੇਅਰਮੈਨ ਕੋਨਵੇਅਰ, ਪ੍ਰਭਜੋਤ ਕੌਰ ਚੇਅਰਮੈਨ ਪਲੇਨਿੰਗ ਬੋਰਡ ਮੋਹਾਲੀ,ਸੁਰਿੰਦਰ ਪਾਲ ਸ਼ਰਮਾ ਚੇਅਰਮੈਨ ਸੁਧਾਰ ਟਰੱਸਟ ਨਾਭਾ, ਜੱਸੀ ਸੋਹੀਆਂ ਚੇਅਰਮੈਨ ਪਲੇਨਿੰਗ ਬੋਰਡ ਪਟਿਆਲਾ, ਮੇਘ ਚੰਦ ਸ਼ੇਰਮਾਜਰਾ ਚੇਅਰਮੈਨ ਸੁਧਾਰ ਟਰੱਸਟ ਪਟਿਆਲਾ,ਬਲਜਿੰਦਰ ਸਿੰਘ ਚੋਂਦਾ ਚੇਅਰਮੈਨ ਸੁਧਾਰ ਟਰੱਸਟ, ਲਵੇਸ ਮਿੱਤਲ ਪੁੱਤਰ ਐਮ.ਐਲ.ਏ ਨੀਨਾ, ਮਿੱਤਲ, ਰਾਜਵੰਤ ਸਿੰਘ ਘੁਲੀ ਚੇਅਰਮੈਨ ਮਾਰਕੀਟ ਕਮੇਟੀ ਧੂਰੀ,ਦੀਪਾ ਰਾਮਗੜ੍ਹ ਚੇਅਰਮੈਨ ਮਾਰਕੀਟ ਕਮੇਟੀ ਭਾਦਸੋਂ, ਸੁਖਵਿੰਦਰ ਕੌਰ ਚੇਅਰਮੈਨ ਮਾਰਕੀਟ ਕਮੇਟੀ ਅਮਲੋਹ ਆਦਿ ਹਾਜ਼ਰ ਸਨ।

The post ਮਨਿੰਦਰਜੀਤ ਸਿੰਘ ਵਿੱਕੀ ਘਨੌਰ ਨੇ ਪੰਜਾਬ ਹੈਲਥ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ appeared first on TheUnmute.com - Punjabi News.

Tags:
  • breaking-news
  • ghanaur
  • news
  • punjab-health-system-corporation
  • the-unmute-breaking-news
  • vice-chairman

ਸੂਬੇ ਦੇ ਵੈਟਲੈਂਡਜ਼ 'ਚ ਈਕੋ ਟੂਰਿਜ਼ਮ ਨੂੰ ਸਰਗਰਮੀ ਨਾਲ ਉਤਸ਼ਾਹਿਤ ਕਰਨ ਦੀ ਲੋੜ: ਲਾਲ ਚੰਦ ਕਟਾਰੂਚੱਕ

Wednesday 24 January 2024 02:06 PM UTC+00 | Tags: breaking-news eco-tourism lal-chand-kataruchak latest-news news the-unmute-breaking-news wetlands

ਚੰਡੀਗੜ੍ਹ, 24 ਜਨਵਰੀ 2024: ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲ ਚੰਦ ਕਟਾਰੂਚਕ (Lal Chand Kataruchak) ਨੇ ਅੱਜ ਸੂਬੇ ਦੇ ਵੈਟਲੈਂਡਜ਼ ਵਿੱਚ ਈਕੋ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਦੀ ਲੋੜ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਨਾਲ ਸਥਾਨਕ ਪੱਧਰ ‘ਤੇ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ।

ਅੱਜ ਸੈਕਟਰ-68 ਸਥਿਤ ਜੰਗਲਾਤ ਕੰਪਲੈਕਸ ਵਿਖੇ ਪੰਜਾਬ ਰਾਜ ਵੈਟਲੈਂਡਜ਼ ਅਥਾਰਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੰਤਰੀ ਨੇ ਵਾਤਾਵਰਣ ਸੰਤੁਲਨ ਨੂੰ ਕਾਇਮ ਰੱਖਣ ਲਈ ਵੈਟਲੈਂਡਜ਼ ਦੇ ਵਿਕਾਸ ਨੂੰ ਮਹੱਤਵਪੂਰਨ ਕਦਮ ਦੱਸਿਆ। ਇਸ ਤੋਂ ਇਲਾਵਾ ਮੰਤਰੀ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਜੰਗਲੀ ਖੇਤਰਾਂ ਵਿੱਚ ਮਾਈਨਿੰਗ ‘ਤੇ ਸਖ਼ਤੀ ਨਾਲ ਨਕੇਲ ਕੱਸਣ ਦੇ ਵੀ ਨਿਰਦੇਸ਼ ਵੀ ਦਿੱਤੇ।

ਮੰਤਰੀ ਨੂੰ ਅੱਗੇ ਦੱਸਿਆ ਗਿਆ ਕਿ ਜੈਵਿਕ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਵੈਟਲੈਂਡਜ਼ ਨੂੰ ਬਚਾਉਣ ਲਈ ਚਲਾਈ ਗਈ ਵੈਟਲੈਂਡਜ਼ ਬਚਾਉ ਮੁਹਿੰਮ ਦੇ ਹਿੱਸੇ ਵਜੋਂ, ਪੰਜਾਬ ਵਿੱਚ 1381 ਵੈਟਲੈਂਡਜ਼ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ 414 ਕੁਦਰਤੀ ਅਤੇ 967 ਮਨੁੱਖ ਦੁਆਰਾ ਬਣਾਏ ਗਏ ਹਨ ਅਤੇ ਹਰੇਕ ਵੈਟਲੈਂਡ ਅਧੀਨ 2.25 ਹੈਕਟੇਅਰ ਰਕਬਾ ਆਉਂਦਾ ਹੈ।

ਇਸ ਤੋਂ ਇਲਾਵਾ, ਤਕਰੀਬਨ 2300 ਵੈਟਲੈਂਡ ਮਿੱਤਰ (ਵਲੰਟੀਅਰ) ਵੈਟਲੈਂਡਜ਼ ਦੀ ਸੰਭਾਲ ਲਈ ਕੰਮ ਕਰ ਰਹੇ ਹਨ ਅਤੇ ਲੋਕਾਂ ਨੂੰ ਵੈਟਲੈਂਡਜ਼ ਨੂੰ ਸੁਰੱਖਿਅਤ ਰੱਖਣ ਦੀ ਜ਼ਰੂਰਤ ਅਤੇ ਉਨ੍ਹਾਂ ਦੇ ਵਾਤਾਵਰਣਕ ਮਹੱਤਵ ਬਾਰੇ ਜਾਣੂੰ ਕਰਵਾਉਣ ਲਈ ਜਾਗਰੂਕਤਾ ਪ੍ਰੋਗਰਾਮ ਵੀ ਕਰਵਾਏ ਜਾ ਰਹੇ ਹਨ। ਇੰਨਾ ਹੀ ਨਹੀਂ, ਸੂਬੇ ਵਿੱਚ ਵੈਟਲੈਂਡਜ਼ ਦੀ ਸੰਭਾਲ ਲਈ ਡਬਲਯੂ.ਡਬਲਯੂ.ਐਫ. ਇੰਡੀਆ, ਪੰਜਾਬ ਰਿਮੋਟ ਸੈਂਸਿੰਗ ਸੈਂਟਰ ਪੀ.ਏ.ਯੂ. ਲੁਧਿਆਣਾ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਗੁਰੂ ਅੰਗਦ ਦੇਵ ਯੂਨੀਵਰਸਿਟੀ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ (ਲੁਧਿਆਣਾ) ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਨਾਲ ਸਹਿਯੋਗ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਮੰਤਰੀ (Lal Chand Kataruchak) ਦੇ ਧਿਆਨ ਵਿੱਚ ਇਹ ਵੀ ਲਿਆਂਦਾ ਗਿਆ ਕਿ ਕੇਂਦਰੀ ਵਾਤਾਵਰਣ, ਜੰਗਲਾਤ ਤੇ ਜਲਵਾਯੂ ਪਰਿਵਰਤਨ ਮੰਤਰਾਲੇ ਨੇ ਪੰਜਾਬ ਦੇ 7 ਵੈਟਲੈਂਡਜ਼ ਰਣਜੀਤ ਸਾਗਰ ਡੈਮ ਕੰਜ਼ਰਵੇਸ਼ਨ ਰਿਜ਼ਰਵ, ਬਿਆਸ ਰਿਵਰ ਕੰਜ਼ਰਵੇਸ਼ਨ ਰਿਜ਼ਰਵ, ਕਾਂਜਲੀ ਵੈਟਲੈਂਡ, ਹਰੀਕੇ ਵੈਟਲੈਂਡ, ਰੋਪੜ ਵੈਟਲੈਂਡ ਕੰਜ਼ਰਵੇਸ਼ਨ ਰਿਜ਼ਰਵ, ਨੰਗਲ ਵੈਟਲੈਂਡ ਅਤੇ ਕੇਸ਼ੋਪੁਰ-ਮਿਆਨੀ ਵੈਟਲੈਂਡ ਦੇ ਆਲੇ-ਦੁਆਲੇ 100 ਮੀਟਰ ਦੇ ਖੇਤਰ ਨੂੰ ਜ਼ੋਨ ਆਫ਼ ਇਨੂਫੈਐਂਸ ਦੇ ਖੇਤਰ ਵਜੋਂ ਐਲਾਨਣ ਦੇ ਵਿਭਾਗ ਦੇ ਪ੍ਰਸਤਾਵ ਨੂੰ ਪ੍ਰਵਾਨ ਕਰ ਲਿਆ ਹੈ। ਇਸਦਾ ਮਤਲਬ ਹੈ ਕਿ ਇਹਨਾਂ ਖੇਤਰਾਂ ਵਿੱਚ ਕੋਈ ਵੀ ਗਤੀਵਿਧੀ ਸੂਬੇ ਦੇ ਜੰਗਲਾਤ ਵਿਭਾਗ ਦੀ ਆਗਿਆ ਤੋਂ ਬਾਅਦ ਹੀ ਕੀਤੀ ਜਾ ਸਕੇਗੀ।

ਮੰਤਰੀ ਨੇ ਇਸ ਸਾਲ ਫਰਵਰੀ ਮਹੀਨੇ ਕੇਸ਼ੋਪੁਰ ਛੰਬ ਵਿਖੇ 5ਵਾਂ ਸਟੇਟ ਬਰਡ ਫੈਸਟੀਵਲ ਕਰਵਾਉਣ ਦੇ ਪ੍ਰਸਤਾਵ ਨੂੰ ਵੀ ਪ੍ਰਵਾਨਗੀ ਦਿੱਤੀ। ਇਸ ਮੌਕੇ ਉਨ੍ਹਾਂ ਨਾਲ ਵਿੱਤ ਕਮਿਸ਼ਨਰ (ਜੰਗਲਾਤ) ਵਿਕਾਸ ਗਰਗ, ਪੀ.ਸੀ.ਸੀ.ਐਫ. ਆਰ.ਕੇ. ਮਿਸ਼ਰਾ, ਚੀਫ ਵਾਈਲਡ ਲਾਈਫ ਵਾਰਡਨ ਧਰਮਿੰਦਰ ਸ਼ਰਮਾ ਅਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।

The post ਸੂਬੇ ਦੇ ਵੈਟਲੈਂਡਜ਼ ‘ਚ ਈਕੋ ਟੂਰਿਜ਼ਮ ਨੂੰ ਸਰਗਰਮੀ ਨਾਲ ਉਤਸ਼ਾਹਿਤ ਕਰਨ ਦੀ ਲੋੜ: ਲਾਲ ਚੰਦ ਕਟਾਰੂਚੱਕ appeared first on TheUnmute.com - Punjabi News.

Tags:
  • breaking-news
  • eco-tourism
  • lal-chand-kataruchak
  • latest-news
  • news
  • the-unmute-breaking-news
  • wetlands

2024 ਦੀ ਸ਼ੁਰੂਆਤ 'ਚ ਹਰਿਆਣਾ ਵਾਸੀਆਂ ਨੂੰ ਮਿਲੀ 2024 ਕਰੋੜ ਰੁਪਏ ਦੀ ਸੌਗਾਤ

Wednesday 24 January 2024 02:17 PM UTC+00 | Tags: breaking-news haryana latest-news manohar-lal news the-unmute-breaking-news the-unmute-latest-update

ਚੰਡੀਗੜ੍ਹ, 24 ਜਨਵਰੀ 2024: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸੂਬੇ ਦਾ ਇਕ ਸਮਾਨ ਵਿਕਾਸ ਯਕੀਨੀ ਕਰਨ ਦੀ ਆਪਣੀ ਪ੍ਰਤੀਬੱਧਤਾ ਨੁੰ ਦੋਹਰਾਉਂਦੇ ਹੋਏ ਅੱਜ ਇਕ ਵਾਰ ਫਿਰ ਸੂਬਾਵਾਸੀਆਂ ਨੂੰ ਵਿਕਾਸ ਪਰਿਯੋਜਨਾਵਾਂ ਦੀ ਸੌਗਾਤ ਦਿੱਤੀ ਹੈ। ਜ਼ਿਲ੍ਹਾ ਹਿਸਾਰ ਦੇ ਲਾਲਾ ਲਾਜਪੱਤ ਰਾਏ ਪਸ਼ੂ ਮੈਡੀਕਲ ਅਤੇ ਪਸ਼ੂ ਵਿਗਿਆਨ ਯੁਨੀਵਰਸਿਟੀ ਵਿਚ ਪ੍ਰਬੰਧਿਤ ਰਾਜ ਪੱਧਰੀ ਸਮਾਰੋਹ ਵਿਚ ਵੀਡੀਓ ਕਾਨਫ੍ਰੈਸਿੰਗ ਰਾਹੀਂ ਮੁੱਖ ਮੰਤਰੀ ਨੇ 2024 ਕਰੋੜ ਰੁਪਏ ਦੀ 153 ਪਰਿਯੋਜਨਾਵਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕੀਤਾ। ਇੰਨ੍ਹਾਂ ਪਰਿਯੋਜਨਾਵਾਂ ਵਿਚ 686 ਕਰੋੜ ਰੁਪਏ ਦੀ ਲਾਗਤ ਦੀ 76 ਪਰਿਯੋਜਨਾਵਾਂ ਦਾ ਉਦਘਾਟਨ ਅਤੇ 133 ਕਰੋੜ ਰੁਪਏ ਦੀ ਲਾਗਤ ਦੀ 77 ਪਰਿਯੋਜਨਾਵਾਂ ਦਾ ਨੀਂਹ ਪੱਥਰ ਸ਼ਾਮਿਲ ਹੈ।

ਮੁੱਖ ਮੰਤਰੀ ਨੇ ਲਾਲਾ ਲਾਜਪੱਤ ਰਾਏ ਪਸ਼ੂ ਮੈਡੀਕਲ ਅਤੇ ਪਸ਼ੂ ਵਿਗਿਆਨ ਯੁਨੀਵਰਸਿਟੀ ਵਿਚ ਪ੍ਰਸਾਸ਼ਨਿਕ ਭਵਨ ਅਤੇ ਪਸ਼ੂ ਨਸਲ ਸੁਧਾਰ ਦੇ ਲਈ ਏਮਬਾਯੋ ਟ੍ਰਾਂਸਪਲਾਂਟ ਲੈਬ ਦਾ ਵੀ ਉਦਘਾਟਨ ਕੀਤਾ। ਸਮਾਗਮ ਨੁੰ ਸੰਬੋਧਿਤ ਕਰਦੇ ਹੋਏ ਮਨੌਹਰ ਲਾਲ ਨੇ ਕਿਹਾ ਕਿ ਅੱਜ ਦਾ ਦਿਨ ਹਰਿਆਣਾ ਦੀ ਪ੍ਰਗਤੀ ਦੇ ਲਈ ਬਹੁਤ ਮਹਤੱਵਪੂਰਨ ਦਿਨ ਹੈ। ਇਸ ਤੋਂ ਇਲਾਵਾ, ਮੁੱਖ ਮੰਤਰੀ ਨੇ ਸਾਂਕੇਤਿਕ ਰੂਪ ਨਾਲ 784 ਕਰੋੜ ਰੁਪਏ ਦੀ ਲਾਗਤ ਦੀ 10 ਵੱਡੀ ਪਰਿਯੋਜਨਾਵਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਬਾਕੀ ਪਰਿਯੋਜਨਾਵਾਂ ਦਾ ਉਦਘਾਟਨ ਤੇ ਨੀਂਹ ਪੱਥਰ ਹੋਰ ਜਿਲ੍ਹਿਆਂ ਵਿਚ ਕੇਂਦਰੀ ਮੰਤਰੀ, ਹਰਿਆਣਾ ਕੈਬਨਿਟ ਮੰਤਰੀਆਂ, ਸਾਂਸਦਾਂ ਤੇ ਵਿਧਾਇਕਾਂ ਵੱਲੋਂ ਕੀਤਾ ਜਾਵੇਗਾ।

ਉਨ੍ਹਾਂ ਨੇ ਕਿਹਾ ਕਿ ਕਿਸੀ ਵੀ ਸੂਬੇ ਤੇ ਦੇਸ਼ ਦੀ ਅਰਥਵਿਵਸਥਾ ਇੰਫ੍ਰਾਸਟਕਚਰ ‘ਤੇ ਨਿਰਭਰ ਹੁੰਦੀ ਹੈ ਅਤੇ ਸਾਡੀ ਸਰਕਾਰ ਲਗਾਤਾਰ ਸੂਬੇ ਵਿਚ ਇੰਫ੍ਰਾਸਟਕਚਰ ਨੂੰ ਮਜਬੂਤ ਕਰ ਰਹੀ ਹੈ, ਇਸ ਲਈ ਸਾਡੀ ਅਰਥਵਿਵਸਥਾ ਚੰਗੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਡਿਜੀਟਲ ਰਾਹੀਂ ਹੁਣ ਤਕ 7 ਵਾਰ ਪੂਰੇ ਸੂਬੇ ਵਿਚ ਵਿਕਾਸ ਪਰਿਯੋਜਨਾਵਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਿਆ ਗਿਆ ਹੈ, ਜਿਸ ਤੋਂ ਲਗਭਗ ਸਾਢੇ 15 ਹਜਾਰ ਕਰੋੜ ਰੁਪਏ ਦੀ ਲਾਗਤ ਦੀ 1459 ਪਰਿਯੋਜਨਾਵਾਂ ਜਨਤਾ ਨੂੰ ਸਮਰਪਿਤ ਕੀਤੀਆਂ ਗਈਆਂ। ਅੱਜ ਇਹ ਅੱਠਵਾਂ ਪ੍ਰੋਗ੍ਰਾਮ ਹੈ।

ਮਨੋਹਰ ਲਾਲ ਨੇ ਕਿਹਾ ਕਿ ਸਾਡੀ ਸਰਕਾਰ ਭੌਤਿਕ ਵਿਕਾਸ ਦੇ ਨਾਲ-ਨਾਲ ਸਭਿਆਚਾਰਕ ਅਤੇ ਸਮਾਜਿਕ ਵਿਕਾਸ ‘ਤੇ ਵੀ ਬਹੁਤ ਧਿਆਨ ਦੇ ਰਹੀ ਹੈ। ਉਨ੍ਹਾਂ ਨੇ ਕਿਹਾ ਕਿ 22 ਜਨਵਰੀ ਦਾ ਦਿਨ ਸਾਡੇ ਸਾਰਿਆਂ ਲਈ ਇਤਿਹਾਸਕ ਸੀ, ਜਦੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਰਾਮ ਮੰਦਿਰ ਪ੍ਰਾਣ ਪ੍ਰਤਿਸ਼ਠਾ ਦਾ ਸ਼ਾਨਦਾਰ ਪ੍ਰੋਗ੍ਰਾਮ ਕੀਤਾ। ਊਸ ਦਿਨ ਦੇਸ਼ ਵਿਚ ਖੁਸ਼ੀ ਦਾ ਮਾਹੌਲ ਸੀ ਅਤੇ ਪੂਰਾ ਦੇਸ਼ ਰਾਮਮਈ ਨਜਰ ਆਇਆ।

ਮੁੱਖ ਮੰਤਰੀ ਨੇ ਕਿਹਾ ਕਿ ਰਾਮ ਮੰਦਿਰ ਪ੍ਰਾਣ ਪ੍ਰਤਿਸ਼ਠਾ ਵਿਚ ਪਹਿਲਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 11 ਦਿਨ ਦਾ ਉਪਵਾਸ ਕੀਤਾ, ਉਨ੍ਹਾਂ ਦੇ ਤਪੋਬਲ ਨਾਲ ਹੀ ਇਹ ਕਾਰਜ ਸੰਭਵ ਹੋ ਪਾਇਆ ਹੈ। 22 ਜਨਵਰੀ ਦੇ ਦਿਨ ਤੋਂ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਹੈ, ਜਿਸ ਤੋਂ ਲੋਕਾਂ ਵਿਚ ਨਵੀਂ ਉਰਜਾ ਅਤੇ ਉਤਸਾਹ ਦਾ ਸੰਚਾਰ ਹੋਇਆ ਹੈ ਅਤੇ ਨਵੀਂ ਆਸਾਂ ਤੇ ਖੁਸ਼ਹਾਲੀ ਦੇ ਨਾਲ ਅਸੀਂ ਅੱਗੇ ਵਧਾਂਗੇ।

ਬੇਰੁਜਗਾਰੀ ‘ਤੇ ਵਿਰੋਧੀ ਪੱਖ ਵੱਲੋਂ ਕੀਤੀ ਜਾ ਰਹੀ ਬਿਆਨਬਾਜੀ ‘ਤੇ ਬੋਲਦੇ ਹੋਏ ਮਨੋਹਰ ਲਾਲ ਨੇ ਕਿਹਾ ਕਿ ਵਿਰੋਧੀ ਪੱਖ ਬੇਰੁਜਗਾਰੀ ਨੂੰ ਲੈ ਕੇ 35 ਫੀਸਦੀ ਤਕ ਦਾ ਆਂਕੜਾ ਬੋਲਦੇ ਹਨ, ਜਦੋਂ ਕਿ ਸਚਾਈ ਇਹ ਹੈ ਕਿ ਪਰਿਵਾਰ ਪਹਿਚਾਣ ਪੱਤਰ ਵਿਚ ਜਿਨ੍ਹਾਂ ਲੋਕਾਂ ਨੇ ਖੁਦ ਨੂੰ ਬੇਰੁਜਗਾਰ ਐਲਾਨ ਕੀਤਾ ਹੈ, ਅਜਿਹੇ ਸਿਰਫ 8.5 ਫੀਸਦੀ ਹਨ। ਪਰ ਵਿਰੋਧੀ ਪੱਖ ਵੱਲੋਂ 34-35 ਫੀਸਦੀ ਤਕ ਦੀ ਗੱਲ ਕਹਿਣਾ ਸਿਰਫ ਰਾਜਨੀਤਿਕ ਪ੍ਰੋਪੇਗੇਂਡਾ ਹੈ।

ਉਨ੍ਹਾਂ ਨੇ ਕਿਹਾ ਕਿ ਰਾਜ ਵਿਚ ਈਜ ਆਫ ਡੁਇੰਗ ਬਿਜਨੈਸ ਦੇ ਨਾਤੇ ਅਸੀਂ ਬਹੁਤ ਅੱਗੇ ਵੱਧ ਰਹੇ ਹਨ ਅਤੇ ਹਰਿਆਣਾ ਅੱਜ ਨਿਵੇਸ਼ ਦੇ ਮਾਮਲੇ ਵਿਚ ਪਸੰਦੀਦਾ ਸਥਾਨ ਬਣ ਗਿਆ ਹੈ। ਪਿਛਲੇ ਸਾਢੇ 9 ਸਾਲ ਵਿਚ 30 ਲੱਖ ਲੋਕਾਂ ਦਾ ਰੁਜਗਾਰ ਉਪਲਬਧ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ, ਲੋਕਾਂ ਨੂੰ ਸਵੈਰੁਜਗਾਰ ਸ਼ੁਰੂ ਕਰਨ ਦੇ ਲਈ ਬੈਂਕਾਂ ਵਿਚ ਕਰਜਾ ਵੀ ਉਪਲਬਧ ਕਰਵਾਇਆ ਗਿਆ ਹੈ।

ਮਨੋਹਰ ਲਾਲ ਨੇ ਕਿਹਾ ਕਿ ਸਾਲ 2014 ਵਿਚ ਅਸੀਂ ਹਰਿਆਣਾ ਇਕ-ਹਰਿਆਣਵੀਂ ਇਕ ਦੇ ਨਾਤੇ ਨਾਲ -ੲਕ ਸਮਾਨ ਵਿਕਾਸ ਯਕੀਨੀ ਕਰਨ ਦਾ ਸੰਕਲਪ ਲਿਆ। ਕਿਸੇ ਵਿਸ਼ੇਸ਼ ਜਿਲ੍ਹਾ ਜਾਂ ਇਲਾਕੇ ਦੀ ਥਾਂ ਹਰ ਖੇਤਰ ਵਿਚ ਵਿਕਾਸ ਦੇ ਕੰਮ ਕਰਵਾਏ ਗਏ। ਹਰ ਖੇਤਰ ਵਿਚ ਉਨ੍ਹਾਂ ਦੀ ਮੰਗ ਅਤੇ ਮੈਪਿੰਗ ਦੇ ਆਧਾਰ ‘ਤੇ ਜਰੂਰਤ ਅਨੁਸਾਰ ਕੰਮ ਕਰਵਾਏ ਗਏ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ 20 ਕਿਲੋਮੀਟਰ ਦੇ ਘੇਰੇ ਵਿਚ ਇਕ ਕਾਲਜ ਸਥਾਪਿਤ ਕੀਤਾ ਹੈ ਅਤੇ ਇਸ ਤਰ੍ਹਾ ਕੁੱਲ 70 ਨਵੇਂ ਕਾਲਜ ਖੋਲੇ ਗਏ ਹਨ। ਇੰਨ੍ਹਾਂ ਹੀ ਨਹੀਂ, ਹੁਣ ਰਾਜ ਸਰਕਾਰ ਖੇਡ ਸਹੂਲਤਾਂ ਦੀ ਮੈਪਿੰਗ ਕਰਵਾ ਕੇ ਜਰੂਰਤ ਅਨੁਸਾਰ ਅਤੇ ਖੇਡ ਰੂਚੀਆਂ ਦੇ ਆਧਾਰ ‘ਤੇ ਖੇਡ ਸਹੂਲਤਾਂ ਵਿਕਸਿਤ ਕਰੇਗੀ। ਹੁਣ ਤਕ ਅਜਿਹੇ 307 ਪਿੰਡ ਹਨ, ਜਿੱਥੇ 10 ਕਿਲੋਮੀਟਰ ਦੇ ਘੇਰੇ ਵਿਚ ਕੋਈ ਖੇਡ ਸਹੂਲਤ ਨਹੀਂ ਹੈ, ਉੱਥੇ ਵੀ ਇਸ ਸਾਲ ਵਿਚ ਕਾਰਜ ਸ਼ੁਰੂ ਹੋ ਜਾਣਗੇ।

ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਨੇ ਵਿਵਸਥਾ ਬਦਲਣ ਦੇ ਅਨੇਕ ਕੰਮ ਕੀਤੇ ਹਨ। ਭਰਤੀਆਂ ਤੇ ਟ੍ਰਾਂਸਫਰ ਦੇ ਸਿਸਟਮ ਵਿਚ ਵੱਡਾ ਬਦਲਾਅ ਕਰ ਕੇ ਪਾਰਦਰਸ਼ਿਤਾ ਲਿਆ ਕੇ ਭ੍ਰਿਸ਼ਟਾਚਾਰ ਨੂੰ ਖਤਮ ਕੀਤਾ ਹੈ। ਸਰਕਾਰ ਨੇ ਅਜਿਹੀ ਵਿਵਸਥਾਵਾਂ ਕੀਤੀਆਂ ਹਨ ਕਿ ਅੱਜ ਯੋਜਨਾਵਾਂ ਤੇ ਸਹੂਲਤਾਂ ਦਾ ਲਾਭ ਲੋਕਾਂ ਨੂੰ ਉਨ੍ਹਾਂ ਦੇ ਘਰਾਂ ‘ਤੇ ਮਿਲ ਰਿਹਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਦੀ ਸਰਕਾਰਾਂ ਵਿਚ ਖੇਤਰਵਾਦ ਹੁੰਦਾ ਸੀ ਅਤੇ ਵਿਸ਼ੇਸ਼ ਖੇਤਰ ਵਿਚ ਵਿਕਾਸ ਦੇ ਕੰਮ ਹੁੰਦੇ ਸਨ। ਜਦੋਂ ਕਿ ਸਾਡੀ ਸਰਕਾਰ ਨੇ ਸਾਰੇ ਖੇਤਰਾਂ ਵਿਚ ਸਮਾਨ ਵਿਕਾਸ ਯਕੀਨੀ ਕੀਤਾ ਹੈ। ਪਿਛਲੇ ਸਾਢੇ 9 ਸਾਲਾਂ ਵਿਚ ਰਾਜ ਵਿਚ 33000 ਕਿਲੋਮੀਟਰ ਲੰਬੀ ਸੜਕਾਂ ਦਾ ਸੁਧਾਰ ਅਤੇ ਲਗਭਗ 7000 ਕਿਲੋਮੀਟਰ ਨਵੀਂ ਸੜਕਾਂ ਦਾ ਨਿਰਮਾਣ ਕੀਤਾ ਗਿਆ ਹੈ। ਅੱਜ ਸੂਬੇ ਦਾ ਹਰ ਜਿਲ੍ਹਾ ਨੈਸ਼ਨਲ ਹਾਈਵੇ ਨਾਲ ਜੁੜ ਗਿਆ ਹੈ। ਇਸ ਤੋਂ ਇਲਾਵਾ, ਹਰਿਆਣਾ ਦਾ ਆਪਣਾ ਏਅਰਪੋਰਟ ਹਿਸਾਰ ਵਿਚ ਬਣ ਰਿਹਾ ਹੈ। ਇਸ ਦੇ ਨੇੜੇ ਹੁਣ ਉਦਯੋਗ ਸਥਾਪਿਤ ਕਰਨ ਦੇ ਲਈ ਵੱਡੀ ਮੰਗ ਆਉਣ ਲੱਗੀ ਹੈ। ਏਅਰਪੋਰਟ ਦੇ ਬਨਣ ਨਾਲ ਇਸ ਖੇਤਰ ਦਾ ਚਹੁੰਮੁਖੀ ਵਿਕਾਸ ਹੋਵੇਗਾ।

ਉਨ੍ਹਾਂ ਨੇ ਕਿਹਾ ਕਿ 72 ਕਿਲੋਮੀਟਰ ਲੰਬਾ ਇਸਟਰਨ ਡੇਡੀਕੇਟੇਡ ਫ੍ਰੇਟ ਕੋਰੀਡੋਰ ਅਤੇ 506 ਕਿੋਲੀਮਟਰ ਲੰਬਾ ਵੇਸਟਰਨ ਡੇਡੀਕੇਟੇਡ ਫ੍ਰੇਟ ਕੋਰੀਡੋਰ ਹਰਿਆਣਾ ਵਿਚ ਹੋ ਕੇ ਲੰਘੇਗਾ, ਜਿਸ ਦਾ ਹਰਿਆਣਾ ਨੂੰ ਬਹੁਤ ਵੱਡਾ ਲਾਭ ਮਿਲਣ ਵਾਲਾ ਹੈ। ਇੰਨ੍ਹਾਂ ਹੀ ਨਹੀਂ ਕੇਐਮਪੀ ਦੇ ਨਾਲ-ਨਾਲ ਹਰਿਆਣਾ ਆਰਬਿਟਲ ਰੇਲ ਕੋਰੀਡੋਰ ਵੀ ਬਣ ਰਿਹਾ ਹ ਅਤੇ ਦਿੱਲੀ ਦੇ ਸਰਾਏ ਕਾਲੇਖਾਂ ਤੋਂ ਕਰਨਾਲ ਤਕ ਆਰਆਰਟੀਐਸ ਰੇਲ ਲਾਇਨ ਵੀ ਸਥਾਪਿਤ ਕੀਤੀ ਜਾ ਰਹੀ ਹੈ। ਇੰਨ੍ਹਾਂ ਸਾਰੀ ਪਰਿਯੋਜਨਾਵਾਂ ਦੇ ਪੂਰਾ ਹੋਣ ਨਾਲ ਇਸ ਖੇਤਰ ਦੀ ਜਨਤਾ ਨੂੰ ਬਹੁਤ ਲਾਭ ਹੋਵੇਗਾ।

ਉਨ੍ਹਾਂ ਨੇ ਕਿਹਾ ਕਿ ਸਾਲ 2014 ਵਿਚ ਸੂਬੇ ਵਿਚ ਸਿਰਫ 6 ਮੈਡੀਕਲ ਕਾਲਜ ਸਨ ਅਤੇ 700 ਐਮਬੀਬੀਐਸ ਸੀਟਾਂ ਸਨ। ਪਰ ਮੌਜੂਦਾ ਸਰਕਾਰ ਦੇ ਯਤਨਾਂ ਨਾਲ ਮੈਡੀਕਲ ਕਾਲਜ ਦੀ ਗਿਣਤੀ ਜਲਦੀ ਹੀ 26 ਹੋਣ ਵਾਲੀ ਹੈ, ਜਿਸ ਦੇ ਨਤੀਜੇਵਜੋ ਐਮਬੀਬੀਐਸ ਦੀ ਸੀਟਾਂ ਦੀ ਗਿਣਤੀ 3500 ਹੋ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਡਬਲ ਇੰਜਨ ਦੀ ਸਰਕਾਰ ਨੇ ਨਾ ਸਿਰਫ ਇੰਫ੍ਰਾਸਟਕਚਰ ‘ਤੇ ਧਿਆਨ ਦਿੱਤਾ ਹੈ, ਸਗੋ ਸਮਾਜਿਕ ਖੇਤਰ ਵਿਚ ਬਦਲਾਅ ਅਤੇ ਸਮਾਜ ਦਾ ਜੀਵਨ ਕਿਵੇਂ ਖੁਸ਼ਹਾਲ ਹੋ ਸਕੇ ਇਸ ਦੇ ਲਈ ਈਜ ਆਫ ਲਿਵਿੰਗ ਦੀ ਦਿਸ਼ਾ ਵਿਚ ਵੀ ਕੰਮ ਕਰ ਰਹੇ ਹਨ।

ਇਸ ਮੌਕੇ ‘ਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਪਸ਼ੂਪਾਲਣ ਮੰਤਰੀ ਜੇ ਪੀ ਦਲਾਲ ਨੇ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਸਦਾ ਪ੍ਰਧਾਨ ਮੰਤਰੀ  ਨਰੇਂਦਰ ਮੋਦੀ ਦੇ ਕਿਸਾਨਾਂ ਦੀ ਆਮਦਨੀ ਵਧਾਉਣ ਦੇ ਟੀਚੇ ਨੂੰ ਪੂਰਾ ਕਰਨ ਦੇ ਯਤਨ ਵਿਚ ਲੱਗੇ ੲਨ। ਸਾਡੀ ਸਰਕਾਰ ਕਿਸਾਨਾਂ ਨੂੰ ਸਮਰਪਿਤ ਹੈ ਅਤੇ ਕਿਸਾਨ ਹਿੱਤ ਵਿਚ ਨਵੀਂ-ਨਵੀਂ ਯੋਜਨਾਵਾਂ ਸ਼ੁਰੂ ਕੀਤੀਆਂ ਹਨ।

ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੀ ਆਮਦਨੀ ਵਧਾਉਣ ਵਿਚ ਪਸ਼ੂਪਾਲਣ ਖੇਤਰ ਦਾ ਵਿਸ਼ੇਸ਼ ਯੋਗਦਾਨ ਹੈ। ਹਰਿਆਣਾ ਪ੍ਰਤੀ ਵਿਅਕਤੀ ਦੁੱਧ ਉਤਪਾਦਨ ਦੇ ਮਾਮਲੇ ਵਿਚ ਹਮੇਸ਼ਾ ਪਹਿਲਾਂ ਜਾਂ ਦੂਜੇ ਸਥਾਨ ‘ਤੇ ਰਹਿੰਦਾ ਹੈ, ਪਰ ਇਸ ਵਿਚ ਹੋਰ ਅੱਗੇ ਵੱਧਣ ਦੀ ਜਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਦਿਨਾਂ ਹਰਿਆਣਾ ਤੋਂ ਇਕ ਵਫਦ ਬ੍ਰਾਜੀਲ ਦੌਰੇ ‘ਤੇ ਗਿਆ ਸੀ ਅਤੇ ਉਨ੍ਹਾਂ ਨੇ ਉੱਥੇ ਦਖਿਆ ਕਿ ਗਿਰ ਗਾਂ ਵੱਲੋਂ ਲਗਭਗ 65 ਲੀਟਰ ਦੁੱਧ ਦਿੱਤਾ ਜਾ ਰਿਹਾ ਹੈ ਜਦੋਂ ਕਿ ਇੱਥੇ 35 ਲੀਟਰ ਹੀ ਲੈ ਪਾਉਂਦੇ ਹਨ। ਪਸ਼ੂ ਨਸਲ ਸੁਧਾਰ ਲਈ ਇਸ ਯੁਨੀਵਰਸਿਟੀ ਦੇ ਵਿਗਿਆਨਕਾਂ ਵੱਲੋਂ ਵੀ ਯਤਨ ਸ਼ੁਰੂ ਕੀਤੇ ਗਏ।

ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਦਾ ਗਾਂਵੰਸ਼ ਦੇਖਭਾਲ ‘ਤੇ ਵਿਸ਼ੇਸ਼ ਧਿਆਨ ਹੈ, ਇਸ ਲਈ ਉਨ੍ਹਾਂ ਨੇ ਗਾਂ ਸੇਵਾ ਆਯੋਗ ਦੇ ਬਜਟ ਨੂੰ 10 ਗੁਣਾ ਵਧਾ ਕੇ 40 ਕਰੋੜ ਰੁਪਏ ਤੋਂ 400 ਕਰੋੜ ਰੁਪਏ ਕੀਤਾ ਹੈ। ਸਾਡਾ ਯਤਨ ਇਹੀ ਹੈ ਕਿ ਕੋਈ ਵੀ ਬੇਸਹਾਰਾ ਪਸ਼ੂ ਸੜਕ ‘ਤੇ ਨਾ ਹੋਵੇ, ਸਾਰੇ ਪਸ਼ੂਆਂ ਦੀ ਟੈਗਿੰਗ ਕੀਤੀ ਜਾਵੇ ਅਤੇ ਸੱਭ ਦੀ ਦੇਖਭਾਲ ਯਕੀਨੀ ਹੋਵੇ।

 ਜੇ ਪੀ ਦਲਾਲ ਨੇ ਕਿਹਾ ਕਿ ਮੁੱਖ ਮੰਤਰੀ ਦੇ ਯਤਨਾਂ ਨਾਲ ਕਿਸਾਨ ਕ੍ਰੇਡਿਟ ਕਾਰਡ ਰਾਹੀਂ ਛੋਟੇ ਕਿਸਾਨਾਂ ਨੁੰ ਲਗਭਗ 1500 ਕਰੋੜ ਰੁਪਏ ਦੀ ਪੂੰਜੀ 4 ਫੀਸਦੀ ਵਿਆਜ ‘ਤੇ ਦਿਵਾਈ ਗਈ ਹੈ, ਜਿਸ ਨਾਲ ਕਿਸਾਨਾਂ ਨੂੰ ਸਹਿਕਾਰਾਂ ਦੇ ਚੰਗੁਲ ਤੋਂ ਛੁਟਕਾਰਾ ਮਿਲਿਆ ਹੈ। ਇਸ ਤੋਂ ਇਲਾਵਾ ਬੀਮਾ ਯੋਜਨਾ ਦੇ ਤਹਿਤ ਸਿਰਫ 100 ਰੁਪਏ ਵਿਚ ਪਸ਼ੂਆਂ ਦਾ ਬੀਮਾ ਕੀਤਾ ਜਾਂਦਾ ਹੈ।

 ਸਮਾਰੋਹ ਵਿਚ ਸ਼ਹਿਰੀ ਸਥਾਨਕ ਸਰਕਾਰ ਮੰਤਰੀ ਡਾ. ਕਮਲ ਗੁਪਤਾ, ਸਾਂਸਦ ਬ੍ਰਜੇਂਦਰ ਸਿੰਘ, ਵਿਧਾਇਕ ਜੋਗੀਰਾਮ ਸਿਹਾਗ, ਲਾਲਾ ਲਾਜਪਤ ਰਾਏ ਪਸ਼ੂ ਮੈਡੀਕਲ ਅਤੇ ਪਸ਼ੂ ਵਿਗਿਆਨ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ. ਵਿਰੋਦ ਵਰਮਾ ਸਮੇਤ ਜਿਲ੍ਹਾ ਪ੍ਰਸਾਸ਼ਨ ਦੇ ਅਧਿਕਾਰੀ ਤੇ ਮਾਣਯੋਗ ਮਹਿਮਾਨ ਮੌਜੂਦ ਸਨ।

The post 2024 ਦੀ ਸ਼ੁਰੂਆਤ ‘ਚ ਹਰਿਆਣਾ ਵਾਸੀਆਂ ਨੂੰ ਮਿਲੀ 2024 ਕਰੋੜ ਰੁਪਏ ਦੀ ਸੌਗਾਤ appeared first on TheUnmute.com - Punjabi News.

Tags:
  • breaking-news
  • haryana
  • latest-news
  • manohar-lal
  • news
  • the-unmute-breaking-news
  • the-unmute-latest-update
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form