ਮੋਦੀ ਸਰਕਾਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਮਹਿਲਾ ਕਿਸਾਨਾਂ ਲਈ ਪੀਐੱਮ ਕਿਸਾਨ ਸਨਮਾਨ ਨਿੱਧੀ ਨੂੰ ਦੁੱਗਣਾ ਕਰ ਸਕਦੀ ਹੈ। ਮੌਜੂਦਾ ਸਮੇਂ ਕਿਸਾਨਾਂ ਨੂੰ ਸਾਲ ਵਿਚ ਤਿੰਨ ਵਾਰ 2-2 ਹਜ਼ਾਰ ਰੁਪਏ ਦੀਆਂ ਕਿਸ਼ਤਾਂ ਵਿਚ ਕੁੱਲ 6 ਹਜ਼ਾਰ ਰੁਪਏ ਦੀ ਰਕਮ ਦਿੱਤੀ ਜਾ ਰਹੀ ਹੈ।
ਮਹਿਲਾ ਕਿਸਾਨਾਂ ਲਈ ਇਸ ਨੂੰ ਵਧਾ ਕੇ 12,000 ਰੁਪਏ ਦੀ ਯੋਜਨਾ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਸੂਤਰਾਂ ਮੁਤਾਬਕ 1 ਫਰਵਰੀ ਨੂੰ ਪੇਸ਼ ਹੋਣਵਾਲੇ ਬਜਟ ਵਿਚ ਇਸ ਯੋਜਨਾ ਦੇ ਐਲਾਨ ਹੋਣ ਦੀ ਸੰਭਾਵਨਾ ਹੈ। ਯੋਜਨਾ ਦੇ ਲਾਗੂ ਹੋਣ ਨਾਲ ਸਰਕਾਰ ‘ਤੇ ਸਾਲਾਨਾ 120 ਅਰਬ ਰੁਪਏ ਦਾ ਬੋਝ ਵਧੇਗਾ।
ਸਰਕਾਰ ਇਸ ਯੋਜਨਾ ਨੂੰ ਲਾਗੂ ਕਰਕੇ ਮਹਿਲਾ ਸਸ਼ਕੀਤਕਰਨ ਦੀ ਦਿਸ਼ਾ ਵਿਚ ਇਕ ਹੋਰ ਕਦਮ ਅੱਗੇ ਵਧਾਏਗੀ। ਖੇਤੀ ਮੰਤਰਾਲੇ ਤੇ ਵਿੱਤ ਮੰਤਰਾਲੇ ਨੇ ਇਸ ਮਾਮਲੇ ‘ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਸਮੇਂ ਦੇਸ਼ ਵਿਚ ਕਿਸਾਨ ਪਰਿਵਾਰਾਂ ਦੀ ਆਬਾਦੀ 26 ਕਰੋੜ ਹੈ। ਇਨ੍ਹਾਂ ਵਿਚ 60 ਫੀਸਦੀ ਮਹਿਲਾਵਾਂ ਹਨ।
ਇਹ ਵੀ ਪੜ੍ਹੋ : ਸਾਬਕਾ ਮੰਤਰੀ ਗੁਰਪ੍ਰੀਤ ਕਾਂਗੜ ਦੇ ਘਰ ਵਿਜੀਲੈਂਸ ਦਾ ਛਾਪਾ, ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ ਹੋਈ ਕਾਰਵਾਈ
ਸਰਕਾਰੀ ਅੰਕੜਿਆਂ ਮੁਤਾਬਕ ਇਸ ਆਬਾਦੀ ਵਿਚੋਂ ਸਿਰਫ 13 ਫੀਸਦੀ ਦੇ ਕੋਲ ਹੀ ਖੇਤੀਯੋਗ ਜ਼ਮੀਨ ਹੈ। ਸਰਕਾਰ ਪਿਛਲੇ ਕੁਝ ਸਾਲਾਂ ਤੋਂ ਕਿਸਾਨਾਂ ਨੂੰ ਨਕਦ ਰਕਮ ਦੇ ਰਹੀ ਹੈ। ਪਿਛਲੇ ਸਾਲ ਨਵੰਬਰ ਤੱਕ ਅਜਿਹੀਆਂ ਕੁੱਲ 15 ਕਿਸ਼ਤਾਂ ਦਿੱਤੀਆਂ ਜਾ ਚੁੱਕੀਆਂ ਹਨ। ਸਰਕਾਰ ਹੁਣ ਤੱਕ 2.81 ਲੱਖ ਕਰੋੜ ਰੁਪਏ ਦਾ ਭੁਗਤਾਨ ਕਰ ਚੁੱਕੀ ਹੈ।
ਵੀਡੀਓ ਲਈ ਕਲਿੱਕ ਕਰੋ –
The post PM ਮੋਦੀ ਵੱਲੋਂ ਮਹਿਲਾ ਕਿਸਾਨਾਂ ਨੂੰ ਮਿਲੇਗਾ ਵੱਡਾ ਤੋਹਫਾ, ਕਿਸਾਨ ਸਨਮਾਨ ਨਿਧੀ ਦੁੱਗਣੀ ਕਰ ਸਕਦੀ ਹੈ ਸਰਕਾਰ appeared first on Daily Post Punjabi.