ਰਾਮਲੀਲਾ ਮੰਚ ‘ਤੇ ਆਈ ਮੌ.ਤ, ਹਨੂੰਮਾਨ ਬਣੇ ਕਲਾਕਾਰ ਨੂੰ ਹੋਇਆ ਅਟੈਕ, ਲੋਕ ਵਜਾਉਂਦੇ ਰਹੇ ਤਾੜੀਆਂ

ਸੋਮਵਾਰ ਨੂੰ ਹਰਿਆਣਾ ਦੇ ਭਿਵਾਨੀ ‘ਚ ਸ਼੍ਰੀ ਰਾਮਲੱਲਾ ਪ੍ਰਾਣ ਪ੍ਰਤਿਸ਼ਠਾ ਦੇ ਮੌਕੇ ‘ਤੇ ਰਾਮਲੀਲਾ ਮੰਚ ‘ਤੇ ਹਨੂੰਮਾਨ ਦਾ ਕਿਰਦਾਰ ਨਿਭਾ ਰਹੇ ਕਲਾਕਾਰ ਨੇ ਸ਼੍ਰੀ ਰਾਮ ਦੇ ਚਰਨਾਂ ‘ਚ ਦਮ ਤੋੜ ਦਿੱਤਾ। ਐਕਟਿੰਗ ਕਰਦੇ ਹੋਏ ਉਹ ਸ਼੍ਰੀਰਾਮ ਬਣੇ ਬੱਚੇ ਦੇ ਪੈਰਾਂ ‘ਚ ਡਿੱਗ ਗਏ।

ਦਰਸ਼ਕ ਇਸ ਨੂੰ ਐਕਟਿੰਗ ਸਮਝਦੇ ਰਹੇ ਅਤੇ ਤਾੜੀਆਂ ਵਜਾਉਂਦੇ ਰਹੇ। ਪਰ ਜਦੋਂ ਕੁਝ ਸਮੇਂ ਤੱਕ ਕਲਾਕਾਰ ਦੇ ਸਰੀਰ ਵਿੱਚ ਕੋਈ ਹਿਲਜੁਲ ਨਹੀਂ ਹੋਈ ਤਾਂ ਲੋਕਾਂ ਨੇ ਉਨ੍ਹਾਂ ਦੀ ਨਬਜ਼ ਚੈੱਕ ਕੀਤੀ ਗਈ। ਉਨ੍ਹਾਂ ਦੀ ਨਬਜ਼ ਕੰਮ ਨਹੀਂ ਕਰ ਰਹੀ ਸੀ। ਉਹ ਤੁਰੰਤ ਉਨ੍ਹਾਂ ਨੂੰ ਡਾਕਟਰਾਂ ਕੋਲ ਲੈ ਗਏ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

भगवान राम का रोल निभा रहे बच्चों के चरणों में गिरे

ਮਰਨ ਵਾਲਾ ਕਲਾਕਾਰ ਹਰੀਸ਼ ਮਹਿਤਾ ਹੈ। ਉਹ 25 ਸਾਲਾਂ ਤੋਂ ਰਾਮਲੀਲਾ ਵਿੱਚ ਹਨੂੰਮਾਨ ਦਾ ਕਿਰਦਾਰ ਨਿਭਾ ਰਹੇ ਸਨ। ਇਹ ਪ੍ਰੋਗਰਾਮ ਜਵਾਹਰ ਚੌਕ ਵਿਖੇ ਚੱਲ ਰਿਹਾ ਸੀ। ਜਦੋਂ ਪੈਰਾਂ ਵਿੱਚ ਡਿੱਗੇ ਹਨੂੰਮਾਨ ਬਣੇ ਕਲਾਕਾਰ ਨਹੀਂ ਹਟੇ ਤਾਂਰਾਮ ਬਣੇ ਬੱਚੇ ਨੇ ਉਨ੍ਹਾਂ ਨੂੰ ਸਿੱਧਾ ਕੀਤਾ , ਉਦੋਂ ਸਾਰਿਆਂ ਨੂੰ ਪਤਾ ਲੱਗਾ ਕਿ ਸ਼ਾਇਦ ਉਨ੍ਹਾਂ ਨੂੰਕੋਈ ਅਟੈਕ ਆਇਆ ਹੈ।

ਇਹ ਵੀ ਪੜ੍ਹੋ :ਵਿਆਹ ‘ਚ ਮਚ ਗਈਆਂ ਭਾਜੜਾਂ! ਨੱਚਦੇ-ਨੱਚਦੇ 25 ਫੁੱਟ ਹੇਠਾਂ ਡਿੱਗ ਗਏ ਲਾੜਾ-ਲਾੜੀ ਤੇ 40 ਮਹਿਮਾਨ

ਹਰੀਸ਼ ਮਹਿਤਾ ਬਿਜਲੀ ਵਿਭਾਗ ਤੋਂ ਜੇਈ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ। ਪ੍ਰੋਗਰਾਮ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਸਟੇਜ਼ ਦੌਰਾਨ ਉਨ੍ਹਾਂ ਨੇ ਸ੍ਰੀ ਰਾਮ ਦੇ ਚਰਨਾਂ ਵਿੱਚ ਮੱਥਾ ਟੇਕਿਆ ਪਰ ਖੜ੍ਹੇ ਨਹੀਂ ਹੋ ਸਕੇ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਹਰੀਸ਼ ਬੇਹੋਸ਼ ਹਨ ਤਾਂ ਉਹ ਉਸ ਨੂੰ ਭਿਵਾਨੀ ਦੇ ਹਸਪਤਾਲ ਲੈ ਗਏ। ਉਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਵੀਡੀਓ ਲਈ ਕਲਿੱਕ ਕਰੋ –

The post ਰਾਮਲੀਲਾ ਮੰਚ ‘ਤੇ ਆਈ ਮੌ.ਤ, ਹਨੂੰਮਾਨ ਬਣੇ ਕਲਾਕਾਰ ਨੂੰ ਹੋਇਆ ਅਟੈਕ, ਲੋਕ ਵਜਾਉਂਦੇ ਰਹੇ ਤਾੜੀਆਂ appeared first on Daily Post Punjabi.



Previous Post Next Post

Contact Form