ਪੰਜਾਬ ਦੀ ਇਤਿਹਾਸਕ ਮੂਰਿਸ਼ ਮਸਜਿਦ ‘ਚ ਫਿਲਮ ਸ਼ੂਟਿੰ.ਗ ਖਿਲਾਫ ਪ੍ਰਦਰਸ਼ਨ: ਮੁਸਲਿਮ ਭਾਈਚਾਰੇ ਨੇ ‘ਊਲ ਜਲੂਲ’ ਦੀ ਯੂਨਿਟ ਰੋਕੀ

ਕਪੂਰਥਲਾ ਦੀ ਵਿਸ਼ਵ ਪ੍ਰਸਿੱਧ ਮੂਰੀਸ਼ ਮਸਜਿਦ ਵਿੱਚ ਇੱਕ ਫਿਲਮ ਦੀ ਸ਼ੂਟਿੰਗ ਵਿਵਾਦਾਂ ਵਿੱਚ ਘਿਰ ਗਈ ਹੈ। ਮੁਸਲਿਮ ਸੰਗਠਨਾਂ ਦੇ ਵਿਰੋਧ ਤੋਂ ਬਾਅਦ ਪੁਲਸ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਮਸਜਿਦ ਦੇ ਅੰਦਰ ਫਿਲਮ ਲਈ ਬਣਾਏ ਸੈੱਟ ਨੂੰ ਹਟਾ ਕੇ ਸ਼ੂਟਿੰਗ ਬੰਦ ਕਰਵਾ ਦਿੱਤੀ। ਫਿਲਮ ਨਿਰਮਾਤਾ ਕੁਲਦੀਪ ਸਿੰਘ ਦੇ ਪ੍ਰੋਡਕਸ਼ਨ ਹਾਊਸ ਦੀ ਇਸ ਫਿਲਮ ਦਾ ਨਾਂ ‘ਉਲ ਜਲੂਲ’ ਹੈ।

kapurthala movie shooting controversy

kapurthala movie shooting controversy

ਸ਼ੂਟਿੰਗ ਕਰ ਰਹੀ ਫਿਲਮ ਯੂਨਿਟ ਨੇ ਕਪੂਰਥਲਾ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ-ਨਾਲ ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ ਅਤੇ ਪੁਰਾਤੱਤਵ ਅਤੇ ਅਜਾਇਬ ਘਰ ਵਿਭਾਗ ਤੋਂ ਸ਼ੂਟਿੰਗ ਸਬੰਧੀ ਸਾਰੀਆਂ ਲੋੜੀਂਦੀਆਂ ਪ੍ਰਵਾਨਗੀਆਂ ਲਈਆਂ ਸਨ।

ਇਸ ਦੇ ਬਾਵਜੂਦ ਮੁਸਲਿਮ ਸੰਗਠਨ ਇਸ ਗੱਲ ‘ਤੇ ਅੜੇ ਹੋਏ ਸਨ ਕਿ ਮੂਰਿਸ਼ ਮਸਜਿਦ ਦੇ ਅੰਦਰ ਕਿਸੇ ਵੀ ਫਿਲਮ ਦੀ ਸ਼ੂਟਿੰਗ ਦੀ ਇਜਾਜ਼ਤ ਦੇਣ ਤੋਂ ਪਹਿਲਾਂ ਮੁਸਲਿਮ ਭਾਈਚਾਰੇ ਦੀ ਸਹਿਮਤੀ ਵੀ ਲਈ ਜਾਵੇ। ਕਪੂਰਥਲਾ ਦੀ ਇਹ ਮੂਰਿਸ਼ ਮਸਜਿਦ ਦੁਨੀਆ ਵਿੱਚ ਮੋਰੋਕੋ ਦੀ ਇਤਿਹਾਸਕ ਮਾਰਾਕੇਸ਼ ਮਸਜਿਦ ਦੀ ਇੱਕੋ ਇੱਕ ਪ੍ਰਤੀਰੂਪ ਹੈ।

The post ਪੰਜਾਬ ਦੀ ਇਤਿਹਾਸਕ ਮੂਰਿਸ਼ ਮਸਜਿਦ ‘ਚ ਫਿਲਮ ਸ਼ੂਟਿੰ.ਗ ਖਿਲਾਫ ਪ੍ਰਦਰਸ਼ਨ: ਮੁਸਲਿਮ ਭਾਈਚਾਰੇ ਨੇ ‘ਊਲ ਜਲੂਲ’ ਦੀ ਯੂਨਿਟ ਰੋਕੀ appeared first on Daily Post Punjabi.



Previous Post Next Post

Contact Form