ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ, ਮਿਲਿੰਦ ਦੇਵੜਾ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫਾ

ਮਹਾਰਾਸ਼ਟਰ ‘ਚ ਕਾਂਗਰਸ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਮਿਲਿੰਦ ਦੇਵੜਾ ਨੇ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਮਿਲਿੰਦ ਨੇ ਐਤਵਾਰ (14 ਜਨਵਰੀ) ਨੂੰ ਸੋਸ਼ਲ ਮੀਡੀਆ ‘ਤੇ ਇਹ ਜਾਣਕਾਰੀ ਦਿੱਤੀ। ਸ਼ਨੀਵਾਰ ਨੂੰ ਉਨ੍ਹਾਂ ਦੇ ਕਾਂਗਰਸ ਛੱਡ ਕੇ ਸ਼ਿਵ ਸੈਨਾ ਦੇ ਸ਼ਿੰਦੇ ਧੜੇ ‘ਚ ਸ਼ਾਮਲ ਹੋਣ ਦੀ ਖਬਰ ਆਈ ਸੀ। ਇਸ ਮਾਮਲੇ ‘ਚ ਮੋੜ ਉਦੋਂ ਆਇਆ ਜਦੋਂ ਸ਼ਨੀਵਾਰ ਸ਼ਾਮ ਦੇਵੜਾ ਤੋਂ ਕਾਂਗਰਸ ਨਾ ਛੱਡਣ ਦੀ ਸੂਚਨਾ ਮਿਲੀ। ਦੇਵੜਾ ਅੱਜ ਸ਼ਿਵ ਸੈਨਾ (ਸ਼ਿੰਦੇ ਧੜੇ) ਵਿੱਚ ਸ਼ਾਮਲ ਹੋਣਗੇ।

ਇਹ ਵੀ ਪੜ੍ਹੋ : ਸੰਗਰੂਰ ‘ਚ ਤੇਜ਼ ਰਫਤਾਰ ਕਾਰ ਨੇ ਤਿੰਨ ਨੌਜਵਾਨਾਂ ਨੂੰ ਦ.ਰੜਿ.ਆ, ਇੱਕ ਦੀ ਮੌ.ਤ, ਦੋ ਗੰਭੀਰ ਜ਼ਖਮੀ

ਦੇਵੜਾ ਨੇ ਐਤਵਾਰ ਨੂੰ ਸੋਸ਼ਲ ਮੀਡੀਆ ‘ਤੇ ਲਿਖਿਆ- ਅੱਜ ਮੇਰੀ ਸਿਆਸੀ ਯਾਤਰਾ ਦਾ ਇਕ ਮਹੱਤਵਪੂਰਨ ਅਧਿਆਏ ਖਤਮ ਹੋ ਗਿਆ। ਮੈਂ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਨਾਲ ਪਾਰਟੀ ਨਾਲ ਮੇਰੇ ਪਰਿਵਾਰ ਦਾ 55 ਸਾਲ ਪੁਰਾਣਾ ਰਿਸ਼ਤਾ ਖਤਮ ਹੋ ਗਿਆ। ਮੈਂ ਪਾਰਟੀ ਦੇ ਸਾਰੇ ਆਗੂਆਂ, ਸਾਥੀਆਂ ਅਤੇ ਵਰਕਰਾਂ ਦਾ ਧੰਨਵਾਦੀ ਹਾਂ।

ਵੀਡੀਓ ਲਈ ਕਲਿੱਕ ਕਰੋ –

 

“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”

 

The post ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ, ਮਿਲਿੰਦ ਦੇਵੜਾ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫਾ appeared first on Daily Post Punjabi.



Previous Post Next Post

Contact Form