400 ਸਾਲ ਪੁਰਾਣੀ ਹੈ UK ਦੀ ਇਹ ਖੌਫ਼ਨਾਕ ਜੇਲ੍ਹ, ਇਥੇ ਕੈਦੀਆਂ ਦੀ ਤਰ੍ਹਾਂ ਰਾਤ ਗੁਜ਼ਾਰਦੇ ਹਨ ਸੈਲਾਨੀ

ਯੂਕੇ ਦੀ ਇਕ 400 ਸਾਲ ਪੁਰਾਣੀ ਜੇਲ੍ਹ ਹੈ ਜਿਸ ਨੂੰ ਇਥੋਂ ਦੀ ਸਭ ਤੋਂ ਖੌਫਨਾਕ ਜਗ੍ਹਾ ਮੰਨਿਆ ਜਾਂਦਾ ਹੈ। ਹੁਣੇ ਜਿਹੇ ਇਹ ਜੇਲ੍ਹ ਸੁਰਖੀਆਂ ਵਿਚ ਆ ਗਈ ਜਦੋਂ ਐਨ ਮੌਕੇ ‘ਤੇ ਇਸ ਨੂੰ ਬੰਦ ਕਰਨ ਤੋਂ ਰੋਕ ਦਿੱਤਾ ਗਿਆ। ਸ਼ੈਪਟਨ ਮੈਲੇਟ ਪ੍ਰਿਜਨ ਨਾਂ ਦੀ ਇਕ ਲੋਕਪ੍ਰਿਯ ਟੂਰਿਸਟ ਜਗ੍ਹਾ ਨੂੰ ਬੰਦ ਕੀਤਾ ਜਾ ਰਿਹਾ ਸੀ। ਇਸ ਰੋਕ ਨਾਲ ਕਈ ਸੈਲਾਨੀ ਬਹੁਤ ਖੁਸ਼ ਹਨ। 2 ਜਨਵਰੀ ਨੂੰ ਇਸ ਨੂੰ ਬੰਦ ਕਰਨ ਦੀ ਗੱਲ ਤੈਅ ਹੋ ਚੁੱਕੀ ਸੀ ਪਰ ਇਸ ਦੇ ਮਾਲਕ ਸਿਟੀ ਐਂਡ ਕੰਟਰੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਤੇ ਦੱਸਿਆ ਕਿ ਹੁਣ ਇਹ ਜੇਲ੍ਹ 2024 ਤੱਕ ਬੰਦ ਨਹੀਂ ਹੋਵੇਗੀ।

ਇਸ ਨਾਲ ਨਾ ਸਿਰਫ ਇਥੇ ਕੰਮ ਕਰਨ ਵਾਲੇ ਕਰਮਚਾਰੀ ਖੁਸ਼ ਹਨ ਸਗੋਂ ਸੈਲਾਨੀ ਵੀ ਬਹੁਤ ਰਾਹਤਮ ਹਿਸੂਸ ਕਰ ਰਹੇ ਹਨ। ਜੇਲ੍ਹ ਦਾ ਰੱਖ-ਰਖਾਅ ਕਰਨ ਵਾਲੀ ਏਜੰਸੀ ਨੇ ਵੀ ਇਸ ਵਿਰਾਸਤ ਦੇ ਖੁੱਲ੍ਹੇ ਰਹਿਣ ‘ਤੇ ਖੁਸ਼ੀ ਪ੍ਰਗਟਾਈ ਹੈ ਜਦੋਂ ਕਿ ਸੋਸ਼ਲ ਮੀਡੀਆ ‘ਤੇ ਲੋਕਾਂ ਨੇ ਇਸ ਦੇ ਖੁੱਲ੍ਹੇ ਰਹਿਣ ‘ਤੇ ਖੁਸ਼ੀ ਜ਼ਾਹਿਰ ਕੀਤੀ ਹੈ।

ਇਹ ਇਤਿਹਾਸਕ ਜੇਲ੍ਹ ਲਗਭਗ 400 ਸਾਲ ਪਹਿਲਾਂ 1600 ਦੇ ਆਸ-ਪਾਸ ਬਣੀ ਸੀ ਤੇ ਇਸ ਜੇਲ੍ਹ ਵਿਚ ਪਹਿਲਾ ਕੈਦੀ 1625 ਵਿਚ ਆਇਆ ਸੀ ਤੇ ਆਖਰੀ ਕੈਦੀ 2013 ਤੱਕ ਰਿਹਾ ਸੀ। 2017 ਵਿਚ ਇਸ ਨੂੰ ਲੋਕਾਂ ਲਈ ਖੋਲ੍ਹ ਦਿੱਤਾ ਗਿਆ। ਇਥੋਂ ਤੱਕ ਕਿ ਇਸ ਜੇਲ੍ਹ ਵਿਚ ਰਾਤ ਨੂੰ ਰਹਿਣ ਦਾ ਬਦਲ ਸਾਲ 2020 ਵਿਚ ਲੋਕਾਂ ਨੂੰ ਦਿੱਤਾ ਜਾਣ ਲੱਗਾ ਸੀ।

ਇਥੇ ਰਹਿ ਕੇ ਲੋਕ ਉਸ ਮਾਹੌਲ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਨ ਕਿ ਜਿਥੇ ਕੈਦੀ ਰਹਿੰਦੇ ਸਨ। ਇਥੇ ਰਹਿ ਚੁੱਕੇ ਸੈਲਾਨੀਆਂ ਦਾ ਕਹਿਣਾ ਹੈ ਕਿ ਇਹ ਯੂਕੇ ਦੀ ਸਭ ਤੋਂ ਖੌਫਨਾਕ ਜੇਲ੍ਹ ਸੀ। ਬਹਾਦੁਰ ਸੈਲਾਨੀਆਂ ਨੂੰ ਇਕ ਰਾਤ ਇਕ ਪੁਰਾਣੇ ਸੈੱਲ ਵਿਚ ਗੁਜ਼ਾਰਨ ਲਈ ਸਿਰਫ 49 ਪੌਂਡ ਯਾਨੀ ਲਗਭਗ 5200 ਰੁਪਏ ਖਰਚ ਕਰਨੇ ਹੁੰਦੇ ਹਨ।

ਇਹ ਵੀ ਪੜ੍ਹੋ : ਨਵਾਂਸ਼ਹਿਰ ਪਹੁੰਚੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ, ਅਧਿਕਾਰੀਆਂ ਨਾਲ ਕੀਤੀ ਮੀਟਿੰਗ

ਇਹ ਤਜਰਬਾ ਇਸ ਜੇਲ੍ਹ ਦਾ ਸਭ ਤੋਂ ਵੱਡਾ ਆਕਰਸ਼ਣ ਹੈ ਤੇ ਇਥੇ ਰਹਿ ਕੇ ਲੋਕ ਕੈਦੀਆਂ ਦੇ ਤਜਰਬਿਆਂ ਨੂੰ ਸਾਂਝਾ ਕਰਦੇ ਹਨ। ਇਥੋਂ ਦੇ ਸੈੱਲ ਦੇ ਬਿਸਤਰ ਬਹੁਤ ਹੀ ਅਸਹਿਜ ਹੈ ਤੇ ਸੈਲਾਨੀਆਂ ਨੂੰ ਵੀ ਸਵੇਰੇ ਨਾਸ਼ਤੇ ਵਿਚ ਨਰਮ ਦਲੀਆ ਜਾਂਦਾ ਹੈ ਜੋ ਪਹਿਲਾਂ ਕੈਦੀਆਂ ਨੂੰ ਦਿੱਤਾ ਜਾਂਦਾ ਸੀ। ਦਿਲਚਸਪ ਗੱਲ ਇਹ ਹੈ ਕਿ 2020 ਵਿਚ ਇਸ ਨੂੰ ਹੋਟਲ ਵਿਚ ਹੀ ਬਦਲ ਦਿੱਤਾ ਗਿਆ ਸੀ ਜਿਸ ਵਿਚ ਇਥੋਂ ਦੀ ਸੈੱਲ ਨੂੰ ਬੈਡਰੂਮ ਦੀ ਤਰ੍ਹਾਂ ਰੱਖਿਆ ਜਾਂਦਾ ਸੀ।

The post 400 ਸਾਲ ਪੁਰਾਣੀ ਹੈ UK ਦੀ ਇਹ ਖੌਫ਼ਨਾਕ ਜੇਲ੍ਹ, ਇਥੇ ਕੈਦੀਆਂ ਦੀ ਤਰ੍ਹਾਂ ਰਾਤ ਗੁਜ਼ਾਰਦੇ ਹਨ ਸੈਲਾਨੀ appeared first on Daily Post Punjabi.



source https://dailypost.in/news/international/scary-prison-of-uk/
Previous Post Next Post

Contact Form