TheUnmute.com – Punjabi NewsPunjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com |
Table of Contents
|
ਤੇਲੰਗਾਨਾ 'ਚ ਭਾਰਤੀ ਹਵਾਈ ਸੈਨਾ ਦਾ ਸਿਖਲਾਈ ਜਹਾਜ਼ ਹਾਦਸਾਗ੍ਰਸਤ, ਦੋ ਜਵਾਨਾਂ ਦੀ ਮੌਤ Monday 04 December 2023 06:22 AM UTC+00 | Tags: air-crash breaking-news indian-air-force india-news indian-military indian-military-jet news pc-7-mk-ii-aircraft telangana training-plane-crashes ਚੰਡੀਗੜ੍ਹ, 04 ਦਸੰਬਰ 2023: ਤੇਲੰਗਾਨਾ ਵਿੱਚ ਸੋਮਵਾਰ ਸਵੇਰੇ ਭਾਰਤੀ ਹਵਾਈ ਸੈਨਾ ਦਾ ਇੱਕ ਸਿਖਲਾਈ ਜਹਾਜ਼ ਹਾਦਸਾਗ੍ਰਸਤ (Training Jet) ਹੋ ਗਿਆ। ਇਸ ਹਾਦਸੇ ਵਿੱਚ ਦੋ ਜਵਾਨਾਂ ਦੀ ਮੌਤ ਹੋ ਗਈ। ਇਹ ਜਹਾਜ਼ ਮੇਡਕ ਦੇ ਬਾਹਰਵਾਰ ਪਰਿਧੀ ਰਵੇਲੀ ‘ਚ ਹਾਦਸਾਗ੍ਰਸਤ ਹੋ ਗਿਆ। ਭਾਰਤੀ ਹਵਾਈ ਫੌਜ ਦੇ ਮੁਤਾਬਕ ਜਹਾਜ਼ ‘ਚ ਦੋ ਪਾਇਲਟ ਮੌਜੂਦ ਸਨ।ਦੱਸਿਆ ਜਾ ਰਿਹਾ ਹੈ ਕਿ ਇੱਕ ਟ੍ਰੇਨਰ ਸੀ ਜੋ ਨਵੇਂ ਕੈਡਿਟ ਨੂੰ ਜਹਾਜ਼ ਉਡਾਉਣ ਦੀ ਸਿਖਲਾਈ ਦੇ ਰਿਹਾ ਸੀ। ਜਹਾਜ਼ (Training Jet) ਨੇ ਸੋਮਵਾਰ ਸਵੇਰੇ ਡਿੰਡੀਗੁਲ ਸਥਿਤ ਏਅਰ ਫੋਰਸ ਅਕੈਡਮੀ ਤੋਂ ਉਡਾਣ ਭਰੀ ਅਤੇ ਸਵੇਰੇ 8:55 ਵਜੇ ਕਰੈਸ਼ ਹੋ ਗਿਆ। ਸਥਾਨਕ ਲੋਕਾਂ ਮੁਤਾਬਕ ਜਹਾਜ਼ ਕੁਝ ਹੀ ਮਿੰਟਾਂ ‘ਚ ਸੜ ਕੇ ਸੁਆਹ ਹੋ ਗਿਆ। ਪਿਛਲੇ 8 ਮਹੀਨਿਆਂ ਵਿੱਚ ਹਵਾਈ ਸੈਨਾ ਦਾ ਇਹ ਤੀਜਾ ਜਹਾਜ਼ ਹਾਦਸਾ ਹੈ। ਇਸ ਤੋਂ ਪਹਿਲਾਂ ਜੂਨ ਵਿੱਚ ਟਰੇਨੀ ਏਅਰਕ੍ਰਾਫਟ ਕਿਰਨ ਕਰੈਸ਼ ਹੋ ਗਿਆ ਸੀ। ਮਈ ਵਿੱਚ ਇੱਕ ਮਿਗ-21 ਜਹਾਜ਼ ਦੇ ਕਰੈਸ਼ ਹੋਣ ਕਾਰਨ ਤਿੰਨ ਪਾਇਲਟਾਂ ਦੀ ਮੌਤ ਹੋ ਗਈ ਸੀ। ਇਸ ਤੋਂ ਪਹਿਲਾਂ ਜੂਨ ਵਿੱਚ, ਭਾਰਤੀ ਹਵਾਈ ਸੈਨਾ ਦਾ ਇੱਕ ਕਿਰਨ ਟ੍ਰੇਨਰ ਜਹਾਜ਼ ਕਰਨਾਟਕ ਦੇ ਚਾਮਰਾਜਨਗਰ ਜ਼ਿਲ੍ਹੇ ਦੇ ਭੋਗਪੁਰਾ ਪਿੰਡ ਵਿੱਚ ਇੱਕ ਖੁੱਲ੍ਹੇ ਮੈਦਾਨ ਵਿੱਚ ਕਰੈਸ਼ ਹੋ ਗਿਆ ਸੀ। ਜਹਾਜ਼ ਵਿੱਚ ਸਵਾਰ ਦੋ ਪਾਇਲਟਾਂ ਨੇ ਪੈਰਾਸ਼ੂਟ ਦੀ ਵਰਤੋਂ ਕਰਕੇ ਸਫਲਤਾਪੂਰਵਕ ਬਾਹਰ ਕੱਢਿਆ। The post ਤੇਲੰਗਾਨਾ ‘ਚ ਭਾਰਤੀ ਹਵਾਈ ਸੈਨਾ ਦਾ ਸਿਖਲਾਈ ਜਹਾਜ਼ ਹਾਦਸਾਗ੍ਰਸਤ, ਦੋ ਜਵਾਨਾਂ ਦੀ ਮੌਤ appeared first on TheUnmute.com - Punjabi News. Tags:
|
ਮਿਜ਼ੋਰਮ 'ਚ ਸਾਬਕਾ IPS ਅਧਿਕਾਰੀ ਦੀ ਪਾਰਟੀ ਜ਼ੋਰਮ ਪੀਪਲਜ਼ ਮੂਵਮੈਂਟ 29 ਸੀਟਾਂ 'ਤੇ ਅੱਗੇ Monday 04 December 2023 06:33 AM UTC+00 | Tags: bjp breaking-news india-news latest-news mizoram mizoram-election-news news shri-lalduhoma zoram-peoples-movement ਚੰਡੀਗੜ੍ਹ, 04 ਦਸੰਬਰ 2023: ਮਿਜ਼ੋਰਮ (Mizoram) ਦੀਆਂ 40 ਵਿਧਾਨ ਸਭਾ ਸੀਟਾਂ ‘ਤੇ ਹੋਈਆਂ ਚੋਣਾਂ ਦੇ ਨਤੀਜੇ ਅੱਜ ਆ ਰਹੇ ਹਨ। ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਜਾਰੀ ਹੈ। ਹੁਣ ਤੱਕ ਦੇ ਰੁਝਾਨਾਂ ਮੁਤਾਬਕ ਜ਼ੋਰਮ ਪੀਪਲਜ਼ ਮੂਵਮੈਂਟ (ZPM) 29 ਸੀਟਾਂ ‘ਤੇ ਅੱਗੇ ਹੈ। ਸੱਤਾਧਾਰੀ ਮਿਜ਼ੋ ਨੈਸ਼ਨਲ ਫਰੰਟ (MNF) ਨੂੰ 7 ਸੀਟਾਂ ‘ਤੇ ਲੀਡ ਮਿਲੀ ਹੈ। ਜਦਕਿ ਕਾਂਗਰਸ 1 ਸੀਟ ‘ਤੇ ਅਤੇ ਭਾਜਪਾ 3 ਸੀਟਾਂ ‘ਤੇ ਅੱਗੇ ਹੈ। ਜੋਰਾਮ ਪੀਪਲਜ਼ ਮੂਵਮੈਂਟ ਦੇ ਪ੍ਰਧਾਨ ਲਾਲਦੂਹੋਮਾ ਹਨ । ਲਾਲਦੂਹੋਮਾ ਸਾਬਕਾ ਆਈਪੀਐਸ ਅਧਿਕਾਰੀ ਹਨ। ਜਿਨ੍ਹਾਂ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਸੁਰੱਖਿਆ ਦਾ ਜ਼ਿੰਮਾ ਸੰਭਾਲਿਆ ਸੀ। ਉਨ੍ਹਾਂ ਦੀ ਪਾਰਟੀ ਨੇ ਦੂਜੀ ਵਾਰ ਵਿਧਾਨ ਸਭਾ ਚੋਣ ਲੜੀ ਹੈ। 2018 ਵਿੱਚ, ZPM ਨੂੰ 8 ਸੀਟਾਂ ਮਿਲੀਆਂ ਸਨ। The post ਮਿਜ਼ੋਰਮ ‘ਚ ਸਾਬਕਾ IPS ਅਧਿਕਾਰੀ ਦੀ ਪਾਰਟੀ ਜ਼ੋਰਮ ਪੀਪਲਜ਼ ਮੂਵਮੈਂਟ 29 ਸੀਟਾਂ ‘ਤੇ ਅੱਗੇ appeared first on TheUnmute.com - Punjabi News. Tags:
|
ਚੱਕਰਵਾਤੀ ਤੂਫ਼ਾਨ ਮਿਚੌਂਗ ਕਾਰਨ ਚੇੱਨਈ 'ਚ ਭਾਰੀ ਮੀਂਹ, ਏਅਰਪੋਰਟ ਦੇ ਰਨਵੇਅ 'ਤੇ ਭਰਿਆ ਪਾਣੀ Monday 04 December 2023 07:00 AM UTC+00 | Tags: breaking-news chennai-airport cyclone-michaung cyclone-michong heavy-rain latest-news news rain rain-alert ਚੰਡੀਗੜ੍ਹ, 04 ਦਸੰਬਰ 2023: ਚੱਕਰਵਾਤੀ ਤੂਫ਼ਾਨ ਮਿਚੌਂਗ (Cyclone Michaung) ਦੇ ਮੰਗਲਵਾਰ ਨੂੰ ਦੱਖਣੀ ਆਂਧਰਾ ਪ੍ਰਦੇਸ਼ ਵਿੱਚ ਟਕਰਾਉਣ ਤੋਂ ਪਹਿਲਾਂ ਉੱਤਰੀ ਤਾਮਿਲਨਾਡੂ ਤੱਟ ਤੱਕ ਪਹੁੰਚਣ ਦੀ ਸੰਭਾਵਨਾ ਹੈ। ਚੇੱਨਈ ਸ਼ਹਿਰ ਅਤੇ ਆਸਪਾਸ ਦੇ ਜ਼ਿਲ੍ਹਿਆਂ ਵਿੱਚ ਅੱਜ ਵੀ ਭਾਰੀ ਮੀਂਹ ਪੈ ਰਿਹਾ, ਜਿਸ ਕਾਰਨ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ। ਚੱਕਰਵਾਤੀ ਤੂਫ਼ਾਨ ਮਿਚੌਂਗ ਦੇ ਪ੍ਰਭਾਵ ਕਾਰਨ ਚੇੱਨਈ ਅਤੇ ਆਲੇ-ਦੁਆਲੇ ਦੇ ਚੇਂਗਲਪੇਟ, ਕਾਂਚੀਪੁਰਮ ਅਤੇ ਤਿਰੂਵੱਲੁਰ ਜ਼ਿਲ੍ਹਿਆਂ ਵਿੱਚ ਐਤਵਾਰ ਦੇਰ ਰਾਤ ਤੋਂ ਭਾਰੀ ਮੀਂਹ ਪਿਆ। ਤੇਜ਼ ਹਵਾਵਾਂ ਕਾਰਨ ਚੇਨਈ ਹਵਾਈ ਅੱਡੇ ਤੋਂ ਘੱਟੋ-ਘੱਟ 10 ਉਡਾਣਾਂ ਨੂੰ ਬੈਂਗਲੁਰੂ ਵੱਲ ਮੋੜ ਦਿੱਤਾ ਗਿਆ। ਚੇਨਈ ਏਅਰਪੋਰਟ ਅਤੇ ਕਲੰਦੂਰ ਸਬਵੇਅ ‘ਤੇ ਭਾਰੀ ਪਾਣੀ ਭਰ ਗਿਆ। ਤੂਫਾਨ ਮਿਚੌਂਗ (Cyclone Michaung) ਕਾਰਨ ਅੱਜ ਅਤੇ ਕੱਲ੍ਹ ਬਹੁਤ ਭਾਰੀ ਹੋਣ ਵਾਲਾ ਹੈ, ਇਸ ਲਈ ਸਰਕਾਰ ਅਤੇ ਪ੍ਰਸ਼ਾਸਨ ਅਲਰਟ ‘ਤੇ ਹੈ। ਆਮ ਲੋਕਾਂ ਨੂੰ ਵੀ ਸਾਵਧਾਨ ਰਹਿਣ ਅਤੇ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਜਾ ਰਹੀ ਹੈ। ਤੂਫਾਨ ਦੇ ਪ੍ਰਭਾਵ ਕਾਰਨ ਚੇਨਈ ਦੇ ਤੱਟਵਰਤੀ ਖੇਤਰਾਂ ‘ਚ ਤੇਜ਼ ਹਵਾਵਾਂ ਦੇ ਨਾਲ-ਨਾਲ ਭਾਰੀ ਮੀਂਹ ਪੈ ਰਿਹਾ ਹੈ। ਭਾਰੀ ਮੀਂਹ ਕਾਰਨ ਚੇੱਨਈ ਏਅਰਪੋਰਟ ਦੇ ਰਨਵੇਅ ਅਤੇ ਸਬਵੇਅ ਪਾਣੀ ਨਾਲ ਭਰ ਗਏ ਹਨ | ਜਿਸ ਕਾਰਨ ਉਡਾਣਾਂ ਪ੍ਰਭਾਵਿਤ ਹੋ ਰਹੀਆਂ ਹਨ। ਆਈਐਮਡੀ ਮੁਤਾਬਕ ਉੱਤਰੀ ਤਾਮਿਲਨਾਡੂ ਦੇ ਕਈ ਜ਼ਿਲ੍ਹਿਆਂ ਵਿੱਚ ਅੱਜ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ, ਇਸ ਲਈ ਆਮ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਸਲਾਹ ਦਿੱਤੀ ਗਈ ਹੈ। ਆਂਧਰਾ ਪ੍ਰਦੇਸ਼ ਰਾਜ ਆਫ਼ਤ ਪ੍ਰਬੰਧਨ ਏਜੰਸੀ ਨੇ ਖੁਲਾਸਾ ਕੀਤਾ ਹੈ ਕਿ ਚੱਕਰਵਾਤ ਮਿਚੌਂਗ 13 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਦੱਖਣ-ਪੱਛਮੀ ਬੰਗਾਲ ਦੀ ਖਾੜੀ ਵਿੱਚ ਉੱਤਰ-ਪੱਛਮ ਵੱਲ ਵਧ ਰਿਹਾ ਹੈ। ਚੱਕਰਵਾਤ (Cyclone Michaung) ਕਿੱਥੇ ਹੈ ?ਇਸ ਸਮੇਂ ਚੱਕਰਵਾਤ ਚੇਨਈ ਤੋਂ ਲਗਭਗ 150 ਕਿਲੋਮੀਟਰ, ਨੇਲੋਰ ਤੋਂ 250 ਕਿਲੋਮੀਟਰ, ਬਾਪਟ ਤੋਂ 360 ਕਿਲੋਮੀਟਰ, ਮਛਲੀਪਟਨਮ ਤੋਂ 380 ਕਿਲੋਮੀਟਰ ਦੂਰ ਹੈ। ਤੂਫਾਨ ਅੱਜ ਤੱਟ ਦੇ ਸਮਾਨਾਂਤਰ ਅੱਗੇ ਵਧੇਗਾ। ਮਿਚੌਂਗ ਭਲਕੇ ਦੁਪਹਿਰ ਨੂੰ ਇੱਕ ਤੇਜ਼ ਤੂਫ਼ਾਨ ਦੇ ਰੂਪ ਵਿੱਚ ਨੇਲੋਰ ਅਤੇ ਮਛਲੀਪਟਨਮ ਦੇ ਵਿਚਕਾਰ ਤੱਟ ਨੂੰ ਪਾਰ ਕਰੇਗਾ ਜਾਂ ਲੈਂਡਫਾਲ ਕਰੇਗਾ। ਬਾਹਰੋਂ ਆਉਣ ਵਾਲੇ ਲੋਕਾਂ ਨੂੰ ਫਿਲਹਾਲ ਤੂਫਾਨ ਕਾਰਨ ਚੇਨਈ ‘ਚ ਹੀ ਰਹਿਣਾ ਪੈ ਰਿਹਾ ਹੈ ਕਿਉਂਕਿ ਕਈ ਟਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਉਡਾਣਾਂ ਮਿਲਣੀਆਂ ਮੁਸ਼ਕਿਲ ਹੋ ਗਈਆਂ ਹਨ। ਤੂਫਾਨ ਆਂਧਰਾ ਅਤੇ ਤਾਮਿਲਨਾਡੂ ਦੇ ਕਈ ਜ਼ਿਲ੍ਹਿਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ, ਇਸ ਲਈ ਪ੍ਰਸ਼ਾਸਨ ਨੇ ਲੋਕਾਂ ਨੂੰ ਰਾਹਤ ਅਤੇ ਬਚਾਅ ਦੇ ਪ੍ਰਬੰਧ ਕੀਤੇ ਹਨ। ਨੀਵੇਂ ਇਲਾਕਿਆਂ ‘ਚ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ। ਤੂਫ਼ਾਨ ਤੋਂ ਪ੍ਰਭਾਵਿਤ ਇਲਾਕਿਆਂ ਵਿੱਚ ਕਿਸ਼ਤੀਆਂ ਅਤੇ ਹੋਰ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਅੱਜ ਚੇਨਈ, ਤਿਰੂਵੱਲੁਰ, ਕਾਂਚੀਪੁਰਮ ਅਤੇ ਚੇਂਗਲਪੱਟੂ ਵਿੱਚ ਜਨਤਕ ਛੁੱਟੀ ਕਰ ਦਿੱਤੀ ਹੈ। ਲੋਕਾਂ ਦੀ ਸਹੂਲਤ ਲਈ ਚੇਨਈ ਮੈਟਰੋ ਦੇ ਸ਼ੈਡਿਊਲ ‘ਚ ਬਦਲਾਅ ਕੀਤਾ ਗਿਆ ਹੈ। ਪ੍ਰਾਈਵੇਟ ਕੰਪਨੀਆਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਕਰਮਚਾਰੀਆਂ ਨੂੰ ਘਰ ਤੋਂ ਕੰਮ ਕਰਨ ਦੀ ਸਹੂਲਤ ਦੇਣ। ਤੱਟਵਰਤੀ ਖੇਤਰਾਂ ਵਿੱਚ ਰਾਹਤ ਲਈ 121 ਬਹੁ-ਮੰਤਵੀ ਕੇਂਦਰ ਬਣਾਏ ਗਏ ਹਨ, ਨਾਲ ਹੀ 4,967 ਰਾਹਤ ਕੈਂਪ ਵੀ ਬਣਾਏ ਗਏ ਹਨ। The post ਚੱਕਰਵਾਤੀ ਤੂਫ਼ਾਨ ਮਿਚੌਂਗ ਕਾਰਨ ਚੇੱਨਈ ‘ਚ ਭਾਰੀ ਮੀਂਹ, ਏਅਰਪੋਰਟ ਦੇ ਰਨਵੇਅ ‘ਤੇ ਭਰਿਆ ਪਾਣੀ appeared first on TheUnmute.com - Punjabi News. Tags:
|
ਬਠਿੰਡਾ 'ਚ ਭਰਾ ਨੇ ਆਪਣੀ ਭੈਣ ਅਤੇ ਉਸਦੇ ਕਾਂਸਟੇਬਲ ਘਰਵਾਲੇ ਨੂੰ ਉਤਾਰਿਆ ਮੌਤ ਦੇ ਘਾਟ Monday 04 December 2023 07:15 AM UTC+00 | Tags: bathinda breaking-news crime-news honor-killing latest-news murder-news news police punjab-breaking ਚੰਡੀਗੜ੍ਹ, 04 ਦਸੰਬਰ 2023: ਬਠਿੰਡਾ (Bathinda) ‘ਚ ਆਨਰ ਕਿਲਿੰਗ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੇ ਭਰਾ ਨੇ ਖੇਤ ਵਿੱਚ ਭੈਣ ਅਤੇ ਉਸਦੇ ਘਰਵਾਲੇ ਦਾ ਕਤਲ ਕਰ ਦਿੱਤਾ। ਮਰਨ ਵਾਲਾ ਨੌਜਵਾਨ ਪੰਜਾਬ ਪੁਲਿਸ ਦਾ ਕਾਂਸਟੇਬਲ ਹੈ। ਫਿਲਹਾਲ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁੱਢਲੀ ਜਾਣਕਾਰੀ ਅਨੁਸਾਰ ਇਹ ਘਟਨਾ ਬਠਿੰਡਾ ਦੇ ਪਿੰਡ ਤੁੰਗਵਾਲੀ ਦੀ ਹੈ। ਕੁਝ ਸਾਲ ਪਹਿਲਾਂ ਮੁੰਡੇ ਅਤੇ ਕੁੜੀ ਨੇ ਕੋਰਟ ਮੈਰਿਜ ਕੀਤੀ ਸੀ। ਹਾਲਾਂਕਿ ਇਸ ਤੋਂ ਬਾਅਦ ਕੁੜੀ ਆਪਣੇ ਘਰ ਆ ਗਈ। ਕੱਲ੍ਹ ਪੰਜਾਬ ਪੁਲਿਸ ਦਾ ਕਾਂਸਟੇਬਲ ਨੌਜਵਾਨ ਉਸ ਨੂੰ ਮਿਲਣ ਲਈ ਤੁੰਗਵਾਲੀ ਆਇਆ ਸੀ। ਜਦੋਂ ਉਹ ਉੱਥੇ ਪਹੁੰਚਿਆ ਤਾਂ ਝਗੜਾ ਹੋ ਗਿਆ। ਜਿਸ ਤੋਂ ਬਾਅਦ ਲੜਕੀ ਦੇ ਭਰਾ ਨੇ ਦੋਵਾਂ ਦਾ ਕਤਲ ਕਰ ਦਿੱਤਾ। ਮ੍ਰਿਤਕ ਦੇ ਭਰਾ ਸੰਦੀਪ ਸਿੰਘ ਨੇ ਦੱਸਿਆ ਕਿ ਉਸ ਦੇ ਵੱਡੇ ਭਰਾ ਕਾਂਸਟੇਬਲ ਜਗਮੀਤ ਸਿੰਘ ਨੇ ਨਰਸ ਬੇਅੰਤ ਕੌਰ ਉਰਫ ਮਨੀ ਵਾਸੀ ਦਸਮੇਸ਼ ਨਗਰ ਨਾਲ ਕੋਰਟ ਮੈਰਿਜ ਕਰਵਾਈ ਸੀ। ਇਸ ਸਮੇਂ ਬੇਅੰਤ ਕੌਰ ਆਪਣੇ ਪਿਤਾ ਦੇ ਘਰ ਰਹਿ ਰਹੀ ਸੀ। ਉਨ੍ਹਾਂ ਨੇ ਦੋਸ਼ ਲਾਇਆ ਕਿ ਬਲਕਰਨ ਸਿੰਘ, ਕ੍ਰਿਪਾਲ ਸਿੰਘ ਅਤੇ ਹੰਸਾ ਸਿੰਘ ਨੇ ਉਸ ਦੇ ਭਰਾ 'ਤੇ ਹਮਲਾ ਕਰ ਦਿੱਤਾ। ਜਗਮੀਤ ਨੂੰ ਬਚਾਉਣ ਲਈ ਬੇਅੰਤ ਕੌਰ ਉਸ ‘ਤੇ ਡਿੱਗ ਪਈ ਅਤੇ ਰਹਿਮ ਦੀ ਭੀਖ ਮੰਗਣ ਲੱਗੀ ਪਰ ਮੁਲਜ਼ਮਾਂ ਨੇ ਉਸ ਦਾ ਵੀ ਕਤਲ ਕਰ ਦਿੱਤਾ। ਮ੍ਰਿਤਕ ਦੇ ਭਰਾ ਦੇ ਬਿਆਨਾਂ 'ਤੇ ਥਾਣਾ ਨਥਾਣਾ ਦੀ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਦੂਜੇ ਪਾਸੇ ਗੁਆਂਢੀਆਂ ਦਾ ਕਹਿਣਾ ਹੈ ਕਿ ਕਾਂਸਟੇਬਲ ਐਤਵਾਰ ਦੇਰ ਸ਼ਾਮ ਉੱਥੇ (Bathinda) ਆਇਆ ਅਤੇ ਸਹੁਰਿਆਂ ਨੂੰ ਲਲਕਾਰਿਆ। ਜਿਸ ਤੋਂ ਬਾਅਦ ਹਲਾਤ ਵਿਗੜ ਗਏ। ਉਸੇ ਸਮੇਂ ਲੜਕੀ ਦਾ ਭਰਾ ਆ ਗਿਆ। ਉਸ ਦੀ ਕਾਂਸਟੇਬਲ ਨਾਲ ਬਹਿਸ ਹੋ ਗਈ। ਜਿਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ। The post ਬਠਿੰਡਾ ‘ਚ ਭਰਾ ਨੇ ਆਪਣੀ ਭੈਣ ਅਤੇ ਉਸਦੇ ਕਾਂਸਟੇਬਲ ਘਰਵਾਲੇ ਨੂੰ ਉਤਾਰਿਆ ਮੌਤ ਦੇ ਘਾਟ appeared first on TheUnmute.com - Punjabi News. Tags:
|
ਪੰਜਾਬ ਦੇ ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਦੇ ਘਰ 'ਤੇ ਗੋਲੀਬਾਰੀ, ਜਾਂਚ 'ਚ ਜੁਟੀ ਪੁਲਿਸ Monday 04 December 2023 07:26 AM UTC+00 | Tags: breaking-news crime deep-malhotra delhi-punjab-baag firing-incident india-news news nws punjab punjabi-bagh the-unmute-breaking-news the-unmute-punjab ਚੰਡੀਗੜ੍ਹ, 04 ਦਸੰਬਰ 2023: ਦਿੱਲੀ ਦੇ ਪੰਜਾਬੀ ਬਾਗ ਵਿੱਚ ਪੰਜਾਬ ਦੇ ਵੱਡੇ ਸ਼ਰਾਬ ਕਾਰੋਬਾਰੀ ਅਤੇ ਅਕਾਲੀ ਦਲ ਦੇ ਸਾਬਕਾ ਵਿਧਾਇਕ ਦੀਪ ਮਲਹੋਤਰਾ (Deep Malhotra) ਦੇ ਘਰ ‘ਤੇ ਗੋਲੀਬਾਰੀ ਹੋਈ ਹੈ। ਪੱਛਮੀ ਦਿੱਲੀ ਦੇ ਡੀਸੀਪੀ ਵਚਿੱਤਰ ਵੀਰ ਨੇ ਦੱਸਿਆ ਕਿ ਇਹ ਘਟਨਾ ਐਤਵਾਰ ਸ਼ਾਮ ਕਰੀਬ 6:45 ਵਜੇ ਵਾਪਰੀ। ਪੁਲਿਸ ਨੇ ਵਾਰਦਾਤ ਵਾਲੀ ਥਾਂ ਤੋਂ ਖੋਲ੍ਹ ਬਰਾਮਦ ਕਰ ਲਏ ਹਨ। ਫਿਲਹਾਲ ਇਸ ਮਾਮਲੇ ‘ਚ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਇੱਕ ਵਿਅਕਤੀ ਦੀਪ ਮਲਹੋਤਰਾ ਦੇ ਘਰ ਦੇ ਬਾਹਰ ਪੈਦਲ ਆਇਆ ਸੀ ਅਤੇ ਗੋਲੀ ਚਲਾ ਦਿੱਤੀ ਸੀ। ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਉਹ ਉਥੋਂ ਭੱਜ ਗਿਆ। ਖੁਸ਼ਕਿਸਮਤੀ ਹੈ ਕਿ ਇਸ ਘਟਨਾ ਵਿੱਚ ਕਿਸੇ ਨੂੰ ਗੋਲੀ ਨਹੀਂ ਲੱਗੀ। ਇਸ ਦੇ ਨਾਲ ਹੀ ਪੁਲਿਸ ਪਹਿਲਾਂ ਹੀ ਸਪੱਸ਼ਟ ਕਰ ਚੁੱਕੀ ਹੈ ਕਿ ਪੀੜਤ ਨੂੰ ਪਹਿਲਾਂ ਕਦੇ ਕੋਈ ਧਮਕੀ ਭਰਿਆ ਕਾਲ ਨਹੀਂ ਆਇਆ। ਹਾਲਾਂਕਿ, ਪੁਲਿਸ ਪਹਿਲ ਦੇ ਅਧਾਰ ‘ਤੇ ਇਸ ਕੋਣ ਤੋਂ ਜਾਂਚ ਕਰ ਰਹੀ ਹੈ। ਜਿਕਰਯੋਗ ਹੈ ਕਿ ਦੀਪ ਮਲਹੋਤਰਾ (Deep Malhotra) ਦਿੱਲੀ ਅਤੇ ਪੰਜਾਬ ਦੇ ਵੱਡੇ ਸ਼ਰਾਬ ਕਾਰੋਬਾਰੀਆਂ ਵਿੱਚੋਂ ਇੱਕ ਹੈ। ਦੀਪ ਮਲਹੋਤਰਾ 2012 ਵਿੱਚ ਫਰੀਦਕੋਟ ਤੋਂ ਅਕਾਲੀ ਦਲ ਦੇ ਵਿਧਾਇਕ ਰਹਿ ਚੁੱਕੇ ਹਨ। ਉਨ੍ਹਾਂ ਦਾ ਜੱਦੀ ਘਰ ਵੀ ਫਰੀਦਕੋਟ ਵਿੱਚ ਹੈ। ਹਾਲਾਂਕਿ ਇਸ ਤੋਂ ਬਾਅਦ ਉਨ੍ਹਾਂ ਨੂੰ ਟਿਕਟ ਨਹੀਂ ਮਿਲੀ। ਕਥਿਤ ਦਿੱਲੀ ਸ਼ਰਾਬ ਘਪਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਅਤੇ ਉਨ੍ਹਾਂ ਦਾ ਪੁੱਤਰ ਗੌਤਮ ਮਲਹੋਤਰਾ ਈਡੀ ਦੇ ਰਾਡਾਰ ‘ਤੇ ਸਨ। ਇਸ ਦੇ ਨਾਲ ਹੀ ਉਸ ਦੇ ਪੁੱਤਰ ਗੌਤਮ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਸੀ । The post ਪੰਜਾਬ ਦੇ ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਦੇ ਘਰ ‘ਤੇ ਗੋਲੀਬਾਰੀ, ਜਾਂਚ ‘ਚ ਜੁਟੀ ਪੁਲਿਸ appeared first on TheUnmute.com - Punjabi News. Tags:
|
ਮਨਪ੍ਰੀਤ ਕੌਰ ਦਾ ਲਗਵਾਇਆ ਕੌਰ ਇੰਮੀਗ੍ਰੇਸ਼ਨ ਨੇ ਕੈਨੇਡਾ ਦਾ ਸਟੂਡੈਂਟ ਵੀਜ਼ਾ Monday 04 December 2023 07:35 AM UTC+00 | Tags: breaking-news canada-visa kaur-immigration kaur-immigration-moga news study-abraod ਮੋਗਾ, 04 ਦਸੰਬਰ 2023: ਕੌਰ ਇੰਮੀਗ੍ਰੇਸ਼ਨ (Kaur Immigration) ਨੇ ਪਿੰਡ ਡਗਰੂ , ਜ਼ਿਲ੍ਹਾ ਮੋਗਾ ਦੀ ਰਹਿਣ ਵਾਲੀ ਮਨਪ੍ਰੀਤ ਕੌਰ ਦਾ ਕੈਨੇਡਾ ਦਾ ਸਟੂਡੈਂਟ ਵੀਜ਼ਾ 38 ਦਿਨਾਂ 'ਚ ਲਗਵਾਇਆ ਹੈ। ਇਸ ਮੌਕੇ ਕੌਰ ਇੰਮੀਗ੍ਰੇਸ਼ਨ ਦੁੱਨੇਕੇ ਸਥਿਤ ਦਫ਼ਤਰ ਵਿਖੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਸੀ.ਈ.ਓ(CEO) ਸ. ਰਛਪਾਲ ਸਿੰਘ ਸੋਸਣ ਨੇ ਦੱਸਿਆ ਕਿ ਮਨਪ੍ਰੀਤ ਕੌਰ ਤੇ ਉਸਦਾ ਪਿਤਾ ਜਸਵੰਤ ਸਿੰਘ ਪਹਿਲਾਂ ਤੋਂ ਹੀ ਜਾਣਦੇ ਸੀ। ਮਨਪ੍ਰੀਤ ਕੌਰ ਦਾ ਸਟੱਡੀ ਵਿੱਚ ਇੱਕ ਸਾਲ ਦਾ ਗੈਪ ਸੀ । ਕੌਰ ਇੰਮੀਗ੍ਰੇਸ਼ਨ (Kaur Immigration) ਦੀ ਟੀਮ ਨੇ ਮਨਪ੍ਰੀਤ ਕੌਰ ਦੀ ਪ੍ਰੋਫਾਈਲ ਦੇਖਣ ਤੋਂ ਬਾਅਦ ਰੀਝ ਨਾਲ ਫਾਈਲ ਤਿਆਰ ਕਰਕੇ ਲਗਾਈ ਤੇ 38 ਦਿਨਾਂ 'ਚ ਵੀਜ਼ਾ ਆ ਗਿਆ। ਇਸ ਮੌਕੇ ਮਨਪ੍ਰੀਤ ਕੌਰ ਤੇ ਉਸਦੇ ਸਾਰੇ ਪਰਿਵਾਰ ਨੇ ਵੀਜ਼ਾ ਮਿਲਣ ਦੀ ਖੁਸ਼ੀ ਵਿੱਚ ਵਧਾਈ ਦਿੰਦਿਆਂ ਕੌਰ ਇੰਮੀਗ੍ਰੇਸ਼ਨ ਦਾ ਬਹੁਤ-ਬਹੁਤ ਧੰਨਵਾਦ ਕੀਤਾ । ਜੇਕਰ ਤੁਸੀਂ ਵੀ ਕੌਰ ਇੰਮੀਗ੍ਰੇਸ਼ਨ ਤੋਂ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤਾਂ ਅੱਜ ਹੀ ਕੌਰ ਇੰਮੀਗ੍ਰੇਸ਼ਨ ਨੂੰ ਮਿਲੋ ਜਾਂ ਹੁਣੇ ਵੱਟਸਅੱਪ ਕਰੋ ਆਪਣੇ Documents ਜਾਂ ਕਾਲ ਕਰੋ | ਮੋਗਾ ਬਰਾਂਚ: 96926-00084, 96927-00084, 96928-00084 The post ਮਨਪ੍ਰੀਤ ਕੌਰ ਦਾ ਲਗਵਾਇਆ ਕੌਰ ਇੰਮੀਗ੍ਰੇਸ਼ਨ ਨੇ ਕੈਨੇਡਾ ਦਾ ਸਟੂਡੈਂਟ ਵੀਜ਼ਾ appeared first on TheUnmute.com - Punjabi News. Tags:
|
IND vs AUS: ਅਰਸ਼ਦੀਪ ਸਿੰਘ ਨੇ ਆਸਟ੍ਰੇਲੀਆ ਖ਼ਿਲਾਫ਼ ਆਖ਼ਰੀ ਓਵਰ 'ਚ ਪਲਟੀ ਬਾਜ਼ੀ, ਜਸਪ੍ਰੀਤ ਬੁਮਰਾਹ ਦਾ ਤੋੜਿਆ ਰਿਕਾਰਡ Monday 04 December 2023 08:06 AM UTC+00 | Tags: arshdeep-singh australia breaking-news cricket-news cricket-nws ind-vs-aus jasprit-bumrah news sports-news t20-cricket-news ਚੰਡੀਗੜ੍ਹ, 04 ਦਸੰਬਰ 2023: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਪੰਜ ਮੈਚਾਂ ਦੀ ਟੀ-20 ਸੀਰੀਜ਼ ਖੇਡੀ ਗਈ। ਭਾਰਤੀ ਟੀਮ ਨੇ ਇਹ ਸੀਰੀਜ਼ 4-1 ਨਾਲ ਜਿੱਤ ਲਈ ਹੈ। ਬੈਂਗਲੁਰੂ ਦੇ ਚਿੰਨਾਸਵਾਮੀ ਸਟੇਡੀਅਮ ‘ਚ ਖੇਡੇ ਗਏ ਆਖਰੀ ਮੈਚ ‘ਚ ਭਾਰਤ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ‘ਚ ਅੱਠ ਵਿਕਟਾਂ ਗੁਆ ਕੇ 160 ਦੌੜਾਂ ਬਣਾਈਆਂ। ਜਵਾਬ ‘ਚ ਆਸਟ੍ਰੇਲੀਆ ਦੀ ਟੀਮ 20 ਓਵਰਾਂ ‘ਚ ਅੱਠ ਵਿਕਟਾਂ ਗੁਆ ਕੇ 154 ਦੌੜਾਂ ਹੀ ਬਣਾ ਸਕੀ। ਆਸਟਰੇਲੀਆ ਨੂੰ ਜਿੱਤ ਲਈ ਆਖਰੀ ਓਵਰ ਵਿੱਚ 10 ਦੌੜਾਂ ਦੀ ਲੋੜ ਸੀ। ਅਰਸ਼ਦੀਪ ਸਿੰਘ (Arshdeep Singh) 20ਵੇਂ ਓਵਰ ਵਿੱਚ ਗੇਂਦਬਾਜ਼ੀ ਕਰਨ ਆਏ ਅਤੇ ਆਪਣੀ ਤੇਜ਼ ਗੇਂਦਬਾਜ਼ੀ ਨਾਲ ਭਾਰਤ ਨੂੰ ਜਿੱਤ ਤੱਕ ਪਹੁੰਚਾਇਆ। ਆਸਟਰੇਲੀਆਈ ਟੀਮ ਛੇ ਗੇਂਦਾਂ ਵਿੱਚ 10 ਦੌੜਾਂ ਨਹੀਂ ਬਣਾ ਸਕੀਸ਼ਾਇਦ ਹੀ ਕਿਸੇ ਨੇ ਉਮੀਦ ਕੀਤੀ ਹੋਵੇਗੀ ਕਿ ਭਾਰਤੀ ਟੀਮ ਇਹ ਮੈਚ ਜਿੱਤੇਗੀ, ਕਿਉਂਕਿ ਇਸ ਸੀਰੀਜ਼ ‘ਚ ਕਈ ਵਾਰ ਅਜਿਹਾ ਹੋਇਆ ਹੈ ਕਿ ਆਸਟ੍ਰੇਲੀਆ ਨੇ ਆਖ਼ਰੀ ਓਵਰਾਂ ‘ਚ ਕਾਫੀ ਦੌੜਾਂ ਬਣਾਈਆਂ ਹਨ। ਇਸ ਤੋਂ ਇਲਾਵਾ ਅਰਸ਼ਦੀਪ (Arshdeep Singh) ਨੇ ਆਪਣੇ ਪਹਿਲੇ ਤਿੰਨ ਓਵਰਾਂ ਵਿੱਚ 37 ਦੌੜਾਂ ਦਿੱਤੀਆਂ ਅਤੇ ਇੱਕ ਵਿਕਟ ਲਈ। ਹਾਲਾਂਕਿ, ਅੱਗੇ ਜੋ ਹੋਇਆ ਉਹ ਇਤਿਹਾਸ ਬਣ ਗਿਆ। ਅਰਸ਼ਦੀਪ ਨੇ ਆਪਣੇ ਆਪ ਤੋਂ ਵਿਸ਼ਵਾਸ ਨਹੀਂ ਗੁਆਇਆ। ਉਸ ਦੇ ਸਾਹਮਣੇ ਸਟ੍ਰਾਈਕ ‘ਤੇ ਆਸਟ੍ਰੇਲੀਆ ਦੇ ਕਪਤਾਨ ਮੈਥਿਊ ਵੇਡ ਅਤੇ ਨਾਨ-ਸਟ੍ਰਾਈਕਰ ਐਂਡ ‘ਤੇ ਨਾਥਨ ਐਲਿਸ ਸਨ। ਰੋਮਾਂਚਕ ਰਿਹਾ ਅਰਸ਼ਦੀਪ ਸਿੰਘ ਦਾ ਆਖ਼ਰੀ ਓਵਰ20ਵੇਂ ਓਵਰ ਦੀ ਪਹਿਲੀ ਗੇਂਦ ‘ਤੇ ਉਸ ਨੇ 137.4 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਸ਼ਾਰਟ ਗੇਂਦ ਸੁੱਟੀ ਅਤੇ ਵੇਡ ਇਸ ‘ਤੇ ਕੋਈ ਦੌੜਾਂ ਨਹੀਂ ਬਣਾ ਸਕਿਆ। ਵੇਡ ਨੇ ਲੈੱਗ ਅੰਪਾਇਰ ਤੋਂ ਵਾਈਡ ਮੰਗਿਆ, ਪਰ ਅਜਿਹਾ ਨਹੀਂ ਹੋਇਆ। ਇਸ ਤੋਂ ਬਾਅਦ ਅਰਸ਼ਦੀਪ ਨੇ ਫਿਰ ਦੂਜੀ ਗੇਂਦ ‘ਤੇ ਕੋਈ ਦੌੜ ਨਹੀਂ ਦਿੱਤੀ। ਉਸ ਨੇ 142.2 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਯਾਰਕਰ ਸੁੱਟਿਆ। ਇਸ ਤੋਂ ਬਾਅਦ ਵੇਡ ਦਬਾਅ ‘ਚ ਆ ਗਿਆ। ਤੀਜੀ ਗੇਂਦ ‘ਤੇ ਅਰਸ਼ਦੀਪ ਨੇ ਫਿਰ 144.1 ਕਿਲੋਮੀਟਰ ਦੀ ਰਫਤਾਰ ਨਾਲ ਯਾਰਕਰ ਗੇਂਦ ਸੁੱਟੀ, ਜਿਸ ‘ਤੇ ਵੇਡ ਵੱਡਾ ਸ਼ਾਟ ਮਾਰਨ ਦੀ ਕੋਸ਼ਿਸ਼ ‘ਚ ਲਾਂਗ ਆਨ ‘ਤੇ ਕੈਚ ਹੋ ਗਿਆ। ਵੇਡ 15 ਗੇਂਦਾਂ ‘ਚ 22 ਦੌੜਾਂ ਬਣਾ ਸਕਿਆ। ਇਸ ਵਿਕਟ ਦੇ ਡਿੱਗਣ ਤੋਂ ਬਾਅਦ ਪ੍ਰਸ਼ੰਸਕਾਂ ‘ਚ ਜੋਸ਼ ਆ ਗਿਆ ਅਤੇ ਉਨ੍ਹਾਂ ਨੇ ਅਰਸ਼ਦੀਪ ਦੀ ਖੂਬ ਤਾਰੀਫ ਕੀਤੀ। ਵੇਡ ਦੇ ਆਊਟ ਹੋਣ ‘ਤੇ ਜੇਸਨ ਬੇਹਰਨਡੋਰਫ ਬੱਲੇਬਾਜ਼ੀ ਕਰਨ ਆਇਆ। ਚੌਥੀ ਗੇਂਦ ‘ਤੇ ਉਸ ਨੇ 142.9 ਕਿਲੋਮੀਟਰ ਦੀ ਰਫਤਾਰ ਨਾਲ ਗੇਂਦ ਸੁੱਟੀ। ਗੇਂਦ ਮਿਡ ਵਿਕਟ ‘ਤੇ ਚਲੀ ਗਈ ਅਤੇ ਇਕ ਦੌੜ ਬਣੀ।ਇਸ ਤੋਂ ਬਾਅਦ ਪੰਜਵੀਂ ਗੇਂਦ ‘ਤੇ ਨਾਥਨ ਐਲਿਸ ਸਟ੍ਰਾਈਕ ‘ਤੇ ਆਏ। ਅਰਸ਼ਦੀਪ ਨੇ ਇਹ ਗੇਂਦ 143.3 ਕਿਲੋਮੀਟਰ ਦੀ ਰਫਤਾਰ ਨਾਲ ਸੁੱਟੀ। ਇਸ ‘ਤੇ ਐਲਿਸ ਨੇ ਸਿੱਧਾ ਸ਼ਾਟ ਖੇਡਿਆ। ਗੇਂਦ ਅਰਸ਼ਦੀਪ ਦੀ ਉਂਗਲੀ ‘ਚ ਜਾ ਕੇ ਅੰਪਾਇਰ ਨੂੰ ਲੱਗੀ ਅਤੇ ਸਿਰਫ ਇਕ ਦੌੜ ਆਈ।
ਆਸਟ੍ਰੇਲੀਆ ਨੂੰ ਜਿੱਤ ਲਈ ਆਖਰੀ ਗੇਂਦ ‘ਤੇ ਅੱਠ ਦੌੜਾਂ ਦੀ ਲੋੜ ਸੀ, ਜੋ ਲਗਭਗ ਅਸੰਭਵ ਸੀ। ਆਖਰੀ ਗੇਂਦ ‘ਤੇ ਅਰਸ਼ਦੀਪ ਨੇ ਫਿਰ ਯੌਰਕਰ ਗੇਂਦ ਸੁੱਟੀ ਅਤੇ ਬੇਹਰਨਡੋਰਫ ਉਸ ‘ਤੇ ਸਿਰਫ ਇਕ ਦੌੜ ਹੀ ਲੈ ਸਕਿਆ ਅਤੇ ਭਾਰਤ ਨੇ ਇਹ ਮੈਚ ਛੇ ਦੌੜਾਂ ਨਾਲ ਜਿੱਤ ਲਿਆ। ਅਰਸ਼ਦੀਪ ਦੀ ਗੇਂਦਬਾਜ਼ੀ ‘ਤੇ ਪੰਜਾਬੀ ‘ਚ ਕੁਮੈਂਟਰੀ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਜੁਲਾਈ 2022 ਵਿੱਚ ਆਪਣੇ ਟੀ-20 ਅੰਤਰਰਾਸ਼ਟਰੀ ਡੈਬਿਊ ਤੋਂ ਬਾਅਦ, ਅਰਸ਼ਦੀਪ ਨੇ 37 ਮੈਚਾਂ ਵਿੱਚ 54 ਵਿਕਟਾਂ ਲਈਆਂ ਹਨ। ਇਸ ਦੌਰਾਨ ਉਸ ਦੀ ਔਸਤ 19.62 ਅਤੇ ਸਟ੍ਰਾਈਕ ਰੇਟ 13.9 ਰਹੀ। ਉਸ ਦੀ ਇਕਾਨਮੀ ਰੇਟ 8.42 ਰਹੀ ਹੈ। ਜਸਪ੍ਰੀਤ ਬੁਮਰਾਹ ਦਾ ਤੋੜਿਆ ਰਿਕਾਰਡਅਰਸ਼ਦੀਪ ਸਿੰਘ (Arshdeep Singh) ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਭ ਤੋਂ ਤੇਜ਼ 50 ਵਿਕਟਾਂ ਲੈਣ ਵਾਲੇ ਭਾਰਤੀ ਤੇਜ਼ ਗੇਂਦਬਾਜ਼ ਬਣ ਗਏ ਹਨ। ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਨੇ ਜਸਪ੍ਰੀਤ ਬੁਮਰਾਹ ਦਾ ਰਿਕਾਰਡ ਤੋੜ ਦਿੱਤਾ ਹੈ । ਅਰਸ਼ਦੀਪ ਸਿੰਘ ਨੇ ਆਪਣੇ ਟੀ-20 ਕਰੀਅਰ ਦੀ 33ਵੀਂ ਪਾਰੀ ਵਿੱਚ 50ਵੀਂ ਵਿਕਟ ਲਈਆਂ ਹਨ । ਜਦਕਿ ਬੁਮਰਾਹ ਨੇ 41ਵੀਂ ਪਾਰੀ ‘ਚ ਇਹ ਅੰਕੜਾ ਛੂਹਿਆ ਸੀ। The post IND vs AUS: ਅਰਸ਼ਦੀਪ ਸਿੰਘ ਨੇ ਆਸਟ੍ਰੇਲੀਆ ਖ਼ਿਲਾਫ਼ ਆਖ਼ਰੀ ਓਵਰ ‘ਚ ਪਲਟੀ ਬਾਜ਼ੀ, ਜਸਪ੍ਰੀਤ ਬੁਮਰਾਹ ਦਾ ਤੋੜਿਆ ਰਿਕਾਰਡ appeared first on TheUnmute.com - Punjabi News. Tags:
|
DC ਆਸ਼ਿਕਾ ਜੈਨ ਨੇ ਜ਼ਿਲ੍ਹੇ 'ਚ ਸਵੀਪ ਮੁਹਿੰਮ ਤਹਿਤ ਵੋਟਰ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ Monday 04 December 2023 08:21 AM UTC+00 | Tags: ashika-jain breaking-news dc-ashika-jain election-news electoral-participation-program latest-news mohali-news news sas-nagar sweep-campaign voter ਐੱਸ.ਏ.ਐੱਸ. ਨਗਰ, 04 ਦਸੰਬਰ, 2023: ਸਿਸਟਮੈਟਿਕ ਵੋਟਰਜ਼ ਐਜੂਕੇਸ਼ਨ ਅਤੇ ਇਲੈਕਟੋਰਲ ਭਾਗੀਦਾਰੀ ਪ੍ਰੋਗਰਾਮ (ਸਵੀਪ) ਤਹਿਤ ਜਾਗਰੂਕਤਾ ਗਤੀਵਿਧੀਆਂ ਨੂੰ ਜਾਰੀ ਰੱਖਦਿਆਂ, ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ, ਸ਼੍ਰੀਮਤੀ ਆਸ਼ਿਕਾ ਜੈਨ ਨੇ ਵੋਟਰ ਵਜੋਂ ਨਾਮ ਦਰਜ ਕਰਵਾਉਣ ਦੇ ਨਾਲ-ਨਾਲ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਇੱਕ ਐਲ ਈ ਡੀ ਜਾਗਰੂਕਤਾ ਵੈਨ ਦੀ ਸ਼ੁਰੂਆਤ ਕੀਤੀ। ਜਾਣਕਾਰੀ ਦਿੰਦਿਆਂ ਸ਼੍ਰੀਮਤੀ ਜੈਨ ਨੇ ਦੱਸਿਆ ਕਿ ਵੋਟਰ ਸੂਚੀਆਂ ਦੀ ਵਿਸ਼ੇਸ਼ ਸਰਸਰੀ ਸੁਧਾਈ ਦੇ ਸ਼ਡਿਊਲ ਅਨੁਸਾਰ, ਨਵੇਂ ਵੋਟਰ 27 ਅਕਤੂਬਰ ਤੋਂ 9 ਦਸੰਬਰ, 2023 ਤੱਕ ਆਪਣਾ ਨਾਮ ਦਰਜ ਕਰਵਾ ਸਕਦੇ ਹਨ। ਇਸ ਮੰਤਵ ਲਈ ਉਹ ਨਾਗਰਿਕ ਜਿਨ੍ਹਾਂ ਦੀ ਉਮਰ 01 ਜਨਵਰੀ, 2024 ਨੂੰ 18 ਸਾਲ ਜਾਂ ਇਸ ਤੋਂ ਵੱਧ ਹੈ, ਵੋਟਰ ਬਣਨ ਦੇ ਯੋਗ ਹਨ। ਕੋਈ ਵੀ ਵਿਅਕਤੀ ਨੈਸ਼ਨਲ ਵੋਟਰ ਸਰਵਿਸ ਪੋਰਟਲ ‘ਤੇ ਔਨਲਾਈਨ ਜਾਂ ਮੋਬਾਈਲ ਐਪ ਵੋਟਰ ਹੈਲਪਲਾਈਨ ਨੂੰ ਡਾਊਨਲੋਡ ਕਰਕੇ ਲੌਗਇਨ ਕਰ ਸਕਦਾ ਹੈ ਅਤੇ ਨਿਰਧਾਰਤ ਮਿਤੀ ਤੋਂ ਪਹਿਲਾਂ ਆਪਣੇ ਆਪ ਨੂੰ ਵੋਟਰ ਵਜੋਂ ਆਸਾਨੀ ਨਾਲ ਰਜਿਸਟਰ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਐਲ.ਈ.ਡੀ. ਵੈਨ ਭਾਰਤ ਦੇ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ, ਪੰਜਾਬ ਵੱਲੋਂ ਵੋਟਰ ਬਣਨ ਅਤੇ ਚੋਣਾਂ ਦੌਰਾਨ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦਾ ਸੰਦੇਸ਼ ਦੇਣ ਦੇ ਉਦੇਸ਼ ਨਾਲ ਚਲਾਈ ਗਈ ਹੈ। ਇਹ ਵੈਨ ਜ਼ਿਲ੍ਹੇ ਵਿੱਚ ਪੈਂਦੇ ਤਿੰਨੋਂ ਵਿਧਾਨ ਸਭਾ ਹਲਕਿਆਂ ਜਿਵੇਂ ਕਿ ਖਰੜ-52, ਐਸ.ਏ.ਐਸ. ਨਗਰ-53 ਅਤੇ ਡੇਰਾਬੱਸੀ-112 ਨੂੰ ਦੋ ਦਿਨਾਂ ਲਈ ਕਵਰ ਕਰੇਗੀ। ਉਨ੍ਹਾਂ ਕਿਹਾ ਕਿ ਆਈ ਈ ਸੀ (ਪ੍ਰਚਾਰ) ਸਮੱਗਰੀ ਅਤੇ ਜਾਗਰੂਕਤਾ ਫਿਲਮਾਂ ਦਿਖਾਉਣ ਤੋਂ ਇਲਾਵਾ, ਵੈਨ ਵਿੱਚ ਈ ਵੀ ਐਮ ਦੇ ਕੰਮਕਾਜ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਅਤੇ ਮਸ਼ੀਨ ਰਾਹੀਂ ਆਪਣੀ ਵੋਟ ਕਿਵੇਂ ਪਾਉਣੀ ਹੈ, ਲਈ ਇੱਕ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਵੀ ਹੈ। ਇਸ ਮੌਕੇ ਏ ਡੀ ਸੀ (ਸ਼ਹਿਰੀ ਵਿਕਾਸ) ਦਮਨਜੀਤ ਸਿੰਘ ਮਾਨ, ਸਹਾਇਕ ਕਮਿਸ਼ਨਰ (ਜ) ਹਰਜੋਤ ਕੌਰ ਮਾਵੀ ਅਤੇ ਚੋਣ ਤਹਿਸੀਲਦਾਰ ਸੰਜੇ ਕੁਮਾਰ ਅਤੇ ਜ਼ਿਲ੍ਹਾ ਚੋਣ ਦਫ਼ਤਰ ਦਾ ਸਮੁੱਚਾ ਅਮਲਾ ਹਾਜ਼ਰ ਸੀ। The post DC ਆਸ਼ਿਕਾ ਜੈਨ ਨੇ ਜ਼ਿਲ੍ਹੇ ‘ਚ ਸਵੀਪ ਮੁਹਿੰਮ ਤਹਿਤ ਵੋਟਰ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ appeared first on TheUnmute.com - Punjabi News. Tags:
|
ਸਵੱਛ ਭਾਰਤ ਮਿਸ਼ਨ 2.0 ਤਹਿਤ ਨਗਰ ਕੌਂਸਲ ਬਨੂੰੜ ਵਿਖੇ ਸਫਾਈ ਸੇਵਕਾਂ ਦੀ ਕਰਵਾਈ ਟ੍ਰੇਨਿੰਗ Monday 04 December 2023 08:27 AM UTC+00 | Tags: banur breaking-news clean clean-and-green municipal-council-banur news swachh-bharat-mission-2.0 ਐੱਸ.ਏ.ਐੱਸ. ਨਗਰ, 4 ਦਸੰਬਰ 2023: ਡਿਪਟੀ ਕਮਿਸ਼ਨਰ ਐਸ ਏ ਐਸ ਨਗਰ ਸ਼੍ਰੀਮਤੀ ਆਸ਼ਿਕਾ ਜੈਨ ਅਤੇ ਪੀ.ਐਮ.ਆਈ.ਡੀ.ਸੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਦਫਤਰ ਨਗਰ ਕੌਸ਼ਲ ਬਨੂੰੜ (Banur) ਵਿਖੇ ਪ੍ਰਧਾਨ ਜਗਤਾਰ ਸਿੰਘ ਕੰਬੋਜ, ਕਾਰਜ ਸਾਧਕ ਅਫਸਰ ਜਗਜੀਤ ਸਿੰਘ ਜੱਜ, ਸੁਪਰਡੈਂਟ ਸੈਨੀਟੇਸ਼ਨ ਜੰਗ ਬਹਾਦਰ, ਸੈਨੇਟਰੀ ਇੰਸਪੈਕਟਰ ਵਰਿੰਦਰ ਸਿੰਘ, ਸੀ.ਐਫ. ਅਮਨਦੀਪ ਕੌਰ ਸਿੱਧੂ, ਸਮੂਹ ਕੌਂਸਲਰ ਅਤੇ ਹੈਲਥ ਵਿਭਾਗ ਦੀ ਟੀਮ ਦੇ ਹੇਠ ਸਵੱਛ ਭਾਰਤ ਮਿਸ਼ਨ 2.0 ਤਹਿਤ ਨਗਰ ਕੌਂਸਲ ਬਨੂੰੜ ਵਿਖੇ ਸਫਾਈ ਕਰਮਚਾਰੀਆਂ ਦੀ ਕੈਪੇਸਟੀ ਬਿਲਡਿੰਗ ਟਰੇਨਿੰਗ ਕਰਵਾਈ ਗਈ। ਜਿਸ ਵਿੱਚ ਸਫਾਈ ਸੇਵਕਾਂ ਅਤੇ ਰੈਗ ਪਿੱਕਰਜ਼ ਨੂੰ ਸਵੱਛ ਸਰਵੇਖਣ 2023, ਗਾਰਬੇਜ ਫਰੀ ਸਿਟੀ, ਓ.ਡੀ.ਐਫ ਡਬਲ ਪਲੱਸ ਬਾਰੇ ਜਾਣੂ ਕਰਵਾਇਆ ਗਿਆ। ਇਸ ਦੇ ਨਾਲ ਹੀ ਦਫਤਰ ਨਗਰ ਕੌਂਸਲ ਬਨੂੰੜ (Banur) ਵਿਖੇ 'ਜ਼ੀਰੋ ਵੇਸਟ ਈਵੈਂਟ' ਕਰਵਾਇਆ ਗਿਆ। ਇਸ ਮੌਕੇ ਸੀ.ਐਫ. ਅਮਨਦੀਪ ਕੌਰ ਸਿੱਧੂ ਵੱਲੋਂ 'ਸੋਲੇਡ ਵੇਸਟ ਮੈਨੇਜਮੈਂਟ, ਡੋਰ ਟੂ ਡੋਰ ਕੁਲੈਕਸ਼ਨ, ਸੋਰਸ ਸੈਗਰੀਗੇਸ਼ਨ', ਜੈਵਿਕ ਖਾਦ ਨੂੰ ਤਿਆਰ ਕਰਨ ਦੀ ਵਿਧੀ, ਸ਼ਹਿਰ ਨੂੰ ਪਲਾਸਟਿਕ ਫਰੀ ਸਿਟੀ ਬਣਾਉਣ ਸਬੰਧੀ ਬਾਰੇ ਜਾਣੂ ਕਰਵਾਇਆ ਗਿਆ। ਇਸ ਦੇ ਨਾਲ 'ਵਿਸ਼ਵ ਟੁਆਇਲਟ ਸਫਾਈ ਦਿਵਸ' ਸ਼ੁਰੂ ਕੀਤਾ ਗਿਆ ਜਿਸ ਵਿੱਚ ਸਾਰੇ ਸਫਾਈ ਸੇਵਕ ਅਤੇ ਵੇਸਟ ਕੁਲੈਕਟਰਾਂ ਨੂੰ ਵੱਧ ਤੋਂ ਵੱਧ ਭਾਗ ਲੈਣ ਅਤੇ ਪਬਲਿਕ ਟੁਆਇਲਟਸ ਦੀ ਸਹੀ ਢੰਗ ਨਾਲ ਵਰਤੋਂ, ਇਸਦੀ ਸਾਂਭ-ਸੰਭਾਲ ਤੇ ਸਾਫ-ਸਫਾਈ ਵਿੱਚ ਸਹਿਯੋਗ ਦਿੱਤੇ ਜਾਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਫਾਈ ਸੇਵਕਾਂ ਅਤੇ ਰੈਗ ਪਿੱਕਰਜ਼ ਨੂੰ ਗਰਮ ਟਰੈਕ ਸੂਟ, ਜੂਟ ਬੈਗ ਅਤੇ ਮੈਟਲ ਥਰਮਸ ਬੋਤਲਾਂ ਵੰਡੀਆਂ ਗਈਆਂ ਅਤੇ ਸਮੂਹ ਕਰਮਚਾਰੀਆਂ ਨੂੰ ਸਟੀਲ ਦੇ ਬਰਤਨਾਂ ਚ ਦੁਪਹਿਰ ਦਾ ਖਾਣਾ ਵੀ ਵਰਤਾਇਆ ਗਿਆ, ਤਾਂ ਜੋ ਪਲਾਸਟਿਕ ਅਤੇ ਡਿਸਪੋਜ਼ਲ ਵੇਸਟ ਬਾਰੇ ਪ੍ਰਭਾਵਸ਼ਾਲੀ ਸੁਨੇਹਾ ਵੀ ਦਿੱਤਾ ਜਾ ਸਕੇ। ਇਸ ਦੇ ਨਾਲ ਹੀ ਸੀਨੀਅਰ ਮੈਡੀਕਲ ਅਫਸਰ ਬਨੂੰੜ ਟੀਮ ਵੱਲੋ ਵਿਸ਼ਵ ਏਡਜ਼ ਦਿਵਸ ਮੌਕੇ ਸਫਾਈ ਸੇਵਕਾਂ ਨੂੰ ਏਡਜ਼ ਦੀ ਰੋਕਥਾਮ ਅਤੇ ਇਸ ਤੋਂ ਬਚਾਅ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਸਮੂਹ ਸਫਾਈ ਸੇਵਕਾਂ ਨੂੰ ਸਮੇਂ ਸਮੇਂ ਮੈਡੀਕਲ ਚੈਕਅਪ ਕਰਵਾਉਣ ਬਾਰੇ ਸਲਾਹ ਦਿੱਤੀ। The post ਸਵੱਛ ਭਾਰਤ ਮਿਸ਼ਨ 2.0 ਤਹਿਤ ਨਗਰ ਕੌਂਸਲ ਬਨੂੰੜ ਵਿਖੇ ਸਫਾਈ ਸੇਵਕਾਂ ਦੀ ਕਰਵਾਈ ਟ੍ਰੇਨਿੰਗ appeared first on TheUnmute.com - Punjabi News. Tags:
|
ਹਵਾ ਪ੍ਰਦੂਸ਼ਣ ਲਈ ਪੰਜਾਬ ਦੇ ਕਿਸਾਨਾਂ ਨੂੰ ਹੀ ਕਿਉਂ ਠਹਿਰਾਇਆ ਜਾਂਦੈ ਜ਼ਿੰਮੇਵਾਰ: ਸੰਤ ਬਲਬੀਰ ਸਿੰਘ ਸੀਚੇਵਾਲ Monday 04 December 2023 08:48 AM UTC+00 | Tags: aam-aadmi-party air-pollution balbir-singh-seechewal breaking-news india-news latest-news news punjab-government punjab-news punjabs-farmers ਚੰਡੀਗੜ੍ਹ, 4 ਦਸੰਬਰ 2023: ਸੰਸਦ ਦੇ ਸਰਦ ਰੁੱਤ ਇਜਲਾਸ ਵਿੱਚ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਹਵਾ ਪ੍ਰਦੂਸ਼ਣ (air pollution) ਦਾ ਮੁੱਦਾ ਗੰਭੀਰਤਾ ਨਾਲ ਚੁੱਕਿਆ ਹੈ । ਬਲਬੀਰ ਸਿੰਘ ਸੀਚੇਵਾਲ ਕਿਹਾ ਕਿ ਇਸ ਹਵਾ ਪ੍ਰਦੂਸ਼ਣ ਲਈ ਪੰਜਾਬ ਦੇ ਕਿਸਾਨਾਂ ਨੂੰ ਹੀ ਜ਼ਿੰਮੇਵਾਰ ਕਿਉਂ ਠਹਿਰਾਇਆ ਜਾਂਦਾ ਹੈ। ਜਦਕਿ ਪੰਜਾਬ ਦਾ ਹਵਾ ਪ੍ਰਦੂਸ਼ਣ ਪੱਧਰ ਘੱਟ ਹੁੰਦਾ ਹੈ ਦਿੱਲੀ ਦਾ ਜ਼ਿਆਦਾ ਹੁੰਦਾ ਹੈ | ਪਰ ਹਵਾ ਦੇ ਪ੍ਰਦੂਸ਼ਣ ਲਈ ਸਭ ਤੋਂ ਵੱਧ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕੀਤਾ ਜਾਂਦਾ ਹੈ | ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਅੱਜ ਸਾਰੀ ਦੁਨੀਆ ਹਵਾ ਪ੍ਰਦੂਸ਼ਣ ਤੋਂ ਪੀੜਤ ਹੈ। ਸਮੱਸਿਆ ‘ਚ ਭਾਰਤ ਦੀ ਸਥਿਤੀ ਬਹੁਤ ਜ਼ਿਆਦਾ ਮਾੜੀ ਹੈ। ਉਨ੍ਹਾਂ ਦੱਸਿਆ ਕਿ ਹਵਾ ਦੇ ਪ੍ਰਦੂਸ਼ਣ ਨਾਲ ਹਰ ਸਾਲ 21 ਲੱਖ 8 ਹਜ਼ਾਰ ਜਣਿਆਂ ਦੀ ਮੌਤ ਹੁੰਦੀ ਹੈ। ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ ਦਿੱਲੀ ਵਾਸੀਆਂ ਨੂੰ 1 ਦਿਨ, ਮੁੰਬਈ ਵਾਸੀਆਂ ਨੂੰ 5 ਦਿਨ ਤੇ ਚੇਨਈ ਵਾਸੀਆਂ ਨੂੰ ਸਾਲ ਵਿੱਚੋਂ 15 ਦਿਨ ਹੀ ਸ਼ੁੱਧ ਹਵਾ ਮਿਲੀ ਹੈ। ਬਲਬੀਰ ਸਿੰਘ ਸੀਚੇਵਾਲ ਕਿਹਾ ਵਿਸ਼ਵ ਦੀ 36.8 ਬਿਲੀਅਨ ਡਾਲਰ ਦਾ ਨੁਕਸਾਨ ਪ੍ਰਦੂਸ਼ਣ ਨਾਲ ਹੋਇਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਵੀ ਹਵਾ ਪ੍ਰਦੂਸ਼ਣ (air pollution) ਦੀ ਗੱਲ ਆਉਂਦੀ ਹੈ ਤਾਂ ਇਸ ਦਾ ਸਭ ਤੋਂ ਵੱਡਾ ਇਲਜ਼ਾਮ ਪੰਜਾਬ ਦੇ ਕਿਸਾਨਾਂ ਦੇ ਸਿਰ ਮੜ੍ਹਿਆ ਜਾਂਦਾ ਹੈ ਕਿ ਪੰਜਾਬ ਦੇ ਕਿਸਾਨ ਪਰਾਲੀ ਸਾੜਦੇ ਹਨ ਜਦੋਂ ਕਿ ਪੰਜਾਬ ਵਿੱਚ ਪ੍ਰਦੂਸ਼ਣ ਵਿੱਚ ਪੱਧਰ ਘੱਟ ਹੁੰਦਾ ਹੈ ਤੇ ਦਿੱਲੀ ਵਿੱਚ ਹਾਲਤ ਬਹੁਤ ਮਾੜੀ ਹੁੰਦੀ ਹੈ। ਪੰਜਾਬ ਦਾ ਕੋਈ ਵੀ ਕਿਸਾਨ ਆਪਣੀ ਪਰਾਲੀ ਨੂੰ ਅੱਗ ਨਹੀਂ ਲਾਉਣਾ ਚਾਹੁੰਦਾ, ਪਰ ਅਫਸੋਸ ਹੈ ਕਿ ਪੰਜਾਬ ਸਰਕਾਰ ਨੇ ਪਿਛਲੇ ਸਾਲ ਕੇਂਦਰ ਸਰਕਾਰ ਨੂੰ ਸੁਝਾਅ ਦਿੱਤਾ ਕਿ ਕੇਂਦਰ ਸਰਕਾਰ 1500 ਰੁਪਇਆ ਦੇਵੇ ਤਾਂ ਜੋ ਪਰਾਲੀ ਨੂੰ ਸਾੜਨ ਤੋਂ ਰੋਕਿਆ ਜਾਵੇ ਪਰ ਕੇਂਦਰ ਸਰਕਾਰ ਨੇ ਇਸ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ।
The post ਹਵਾ ਪ੍ਰਦੂਸ਼ਣ ਲਈ ਪੰਜਾਬ ਦੇ ਕਿਸਾਨਾਂ ਨੂੰ ਹੀ ਕਿਉਂ ਠਹਿਰਾਇਆ ਜਾਂਦੈ ਜ਼ਿੰਮੇਵਾਰ: ਸੰਤ ਬਲਬੀਰ ਸਿੰਘ ਸੀਚੇਵਾਲ appeared first on TheUnmute.com - Punjabi News. Tags:
|
ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ PM ਮੋਦੀ ਨਾਲ ਮੁਲਾਕਾਤ, ਪੰਜਾਬ ਦੇ ਕਈ ਮੁੱਦਿਆਂ 'ਤੇ ਕੀਤੀ ਚਰਚਾ Monday 04 December 2023 09:39 AM UTC+00 | Tags: aam-aadmi-party breaking-news cm-bhagwant-mann governor-banwari-lal-purohit latest-news news pm-modi pm-narendra-modi punjab punjab-issue ਚੰਡੀਗੜ੍ਹ, 4 ਦਸੰਬਰ 2023: ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ (Banwari Lal Purohit) ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਪੀਐਮਓ ਵੱਲੋਂ ਜਾਰੀ ਕੀਤੀ ਗਈ ਤਸਵੀਰ ਵਿੱਚ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗੁਲਦਸਤਾ ਸੌਂਪਦੇ ਹੋਏ ਵਿਖਾਈ ਦੇ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਬਨਵਾਰੀ ਲਾਲ ਪੁਰੋਹਿਤ ਨੇ ਪੀਐਮ ਮੋਦੀ ਨਾਲ ਪੰਜਾਬ ਦੇ ਕਈ ਮੁੱਦਿਆਂ ‘ਤੇ ਚਰਚਾ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਬੈਠਕ ਦਿੱਲੀ ਸਥਿਤ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਹੋਈ। ਰਾਜਪਾਲ ਬਨਵਾਰੀ ਲਾਲ ਪੁਰੋਹਿਤ (Banwari Lal Purohit) ਨੇ ਵੀ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿੱਚ ਭਾਜਪਾ ਦੀ ਜਿੱਤ ਲਈ ਵਧਾਈ ਦਿੱਤੀ। ਜਿਕਰਯੋਗ ਹੈ ਕਿ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਾਲੇ ਪਿਛਲੇ ਕਾਫ਼ੀ ਸਮੇਂ ਤੋਂ ਤਣਾਅ ਚੱਲ ਰਿਹਾ ਹੈ। ਮਾਮਲਾ ਇੰਨਾ ਵੱਧ ਗਿਆ ਕਿ ਸੁਪਰੀਮ ਕੋਰਟ ਤੱਕ ਪਹੁੰਚ ਗਿਆ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਇੱਕ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਸੀ ਕਿ ਸੁਪਰੀਮ ਕੋਰਟ ਰਾਜਪਾਲ ਨੂੰ ਵਿਧਾਨ ਸਭਾ ਵਿੱਚ ਪਾਸ ਕੀਤੇ ਬਿੱਲਾਂ ਨੂੰ ਮਨਜ਼ੂਰੀ ਦੇਣ ਦਾ ਨਿਰਦੇਸ਼ ਦੇਵੇ। ਜਿਸਤੋਂ ਬਾਅਦ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨਾਲ ਤਾਲਮੇਲ ਰੱਖਣ ਅਤੇ ਬਿੱਲਾਂ ਤੇ ਫੈਸਲਾ ਲੈਣ ਦੀ ਗੱਲ ਕਹੀ | The post ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ PM ਮੋਦੀ ਨਾਲ ਮੁਲਾਕਾਤ, ਪੰਜਾਬ ਦੇ ਕਈ ਮੁੱਦਿਆਂ ‘ਤੇ ਕੀਤੀ ਚਰਚਾ appeared first on TheUnmute.com - Punjabi News. Tags:
|
ਰਾਘਵ ਚੱਢਾ ਦੀ 115 ਦਿਨਾਂ ਬਾਅਦ ਰਾਜ ਸਭਾ ਦੀ ਮੈਂਬਰਸਿਪ ਬਹਾਲ Monday 04 December 2023 09:53 AM UTC+00 | Tags: aam-aadmi-party breaking-news india-news latest-news mp-raghav-chadha news raghav-chadha rajya-sabha rajya-sabha-membership the-unmute-breaking-news the-unmute-punjab ਚੰਡੀਗੜ੍ਹ, 4 ਦਸੰਬਰ 2023: ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ (Raghav Chadha)ਦੀ ਮੁਅੱਤਲੀ ਦੇ ਮੁੱਦੇ ‘ਤੇ ਅੱਜ ਸੰਸਦ ‘ਚ ਰਾਜ ਸਭਾ ਵਿਸ਼ੇਸ਼ ਅਧਿਕਾਰ ਕਮੇਟੀ ਦੀ ਬੈਠਕ ਹੋਈ। ਇਸ ਦੌਰਾਨ ਚੇਅਰਮੈਨ ਜਗਦੀਪ ਧਨਖੜ ਨੇ ਰਾਘਵ ਚੱਢਾ ਨੂੰ ਸਦਨ ਵਿੱਚ ਵਾਪਸ ਆਉਣ ਦੀ ਇਜਾਜ਼ਤ ਦੇ ਦਿੱਤੀ। ਚੇਅਰਮੈਨ ਜਗਦੀਪ ਧਨਖੜ ਨੇ ਕਿਹਾ ਕਿ ‘ਆਪ’ ਸੰਸਦ ਮੈਂਬਰ ਰਾਘਵ ਚੱਢਾ ਦੀ ਮੁਅੱਤਲੀ ਭਾਜਪਾ ਦੇ ਸੰਸਦ ਮੈਂਬਰ ਜੀਵੀਐੱਲ ਨਰਸਿਮਹਾ ਰਾਓ ਵੱਲੋਂ ਪੇਸ਼ ਮਤੇ ‘ਤੇ ਰੱਦ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਅਧਿਕਾਰ ਕਮੇਟੀ ਨੇ 'ਆਪ' ਦੇ ਸੰਸਦ ਮੈਂਬਰ ਦੀ ਮੁਅੱਤਲੀ ਦੀ ਮਿਆਦ ਕਾਫ਼ੀ ਪਾਈ ਗਈ ਹੈ। ਮੁਅੱਤਲੀ ਦੇ ਹੁਕਮ ਵਾਪਸ ਲੈਣ ‘ਤੇ ‘ਆਪ’ ਸੰਸਦ ਰਾਘਵ ਚੱਢਾ ਨੇ ਕਿਹਾ, ‘ਮੈਨੂੰ 11 ਅਗਸਤ ਨੂੰ ਰਾਜ ਸਭਾ ਤੋਂ ਮੁਅੱਤਲ ਕੀਤਾ ਗਿਆ ਸੀ। ਮੈਂ ਆਪਣੀ ਮੁਅੱਤਲੀ ਵਾਪਸ ਲੈਣ ਲਈ ਸੁਪਰੀਮ ਕੋਰਟ ਗਿਆ ਸੀ। ਸੁਪਰੀਮ ਕੋਰਟ ਨੇ ਇਸ ਦਾ ਨੋਟਿਸ ਲਿਆ ਅਤੇ ਹੁਣ 115 ਦਿਨਾਂ ਬਾਅਦ ਮੇਰੀ ਮੁਅੱਤਲੀ ਰੱਦ ਕਰ ਦਿੱਤੀ ਗਈ ਹੈ। ਮੈਨੂੰ ਖੁਸ਼ੀ ਹੈ ਕਿ ਮੇਰੀ ਮੁਅੱਤਲੀ ਵਾਪਸ ਲੈ ਲਈ ਗਈ ਹੈ। ਮੈਂ ਸੁਪਰੀਮ ਕੋਰਟ ਅਤੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਕੀ ਹੈ ਰਾਘਵ ਚੱਢਾ ਦਾ ਮੁਅੱਤਲੀ ਮਾਮਲਾ?11 ਅਗਸਤ ਨੂੰ ਸਦਨ ‘ਚ ਭਾਜਪਾ ਆਗੂ ਪਿਊਸ਼ ਗੋਇਲ ਨੇ ਰਾਜ ਸਭਾ ਵਿੱਚ ਇੱਕ ਪ੍ਰਸਤਾਵ ਪੇਸ਼ ਕੀਤਾ ਸੀ। 'ਆਪ' ਆਗੂ ਰਾਘਵ (Raghav Chadha) ਖ਼ਿਲਾਫ਼ ਪ੍ਰਸਤਾਵਿਤ ਚੋਣ ਕਮੇਟੀ ਵਿੱਚ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਕੁਝ ਮੈਂਬਰਾਂ ਦੇ ਨਾਂ ਸ਼ਾਮਲ ਕਰਨ ਲਈ ਕਾਰਵਾਈ ਦੀ ਮੰਗ ਕੀਤੀ ਗਈ ਸੀ। ਰਾਜ ਸਭਾ ਵੱਲੋਂ ਮਤਾ ਪਾਸ ਕਰਨ ਤੋਂ ਬਾਅਦ, ਚੱਢਾ ਨੂੰ ਮਾਨਸੂਨ ਸੈਸ਼ਨ ਦੇ ਆਖ਼ਰੀ ਦਿਨ “ਨਿਯਮਾਂ ਦੀ ਘੋਰ ਉਲੰਘਣਾ, ਦੁਰਵਿਵਹਾਰ, ਅਪਮਾਨਜਨਕ ਵਿਵਹਾਰ” ਲਈ ਵਿਸ਼ੇਸ਼ ਅਧਿਕਾਰ ਕਮੇਟੀ ਦੀ ਰਿਪੋਰਟ ਲੰਬਿਤ ਹੋਣ ਕਾਰਨ ਮੁਅੱਤਲ ਕਰ ਦਿੱਤਾ ਗਿਆ ਸੀ। The post ਰਾਘਵ ਚੱਢਾ ਦੀ 115 ਦਿਨਾਂ ਬਾਅਦ ਰਾਜ ਸਭਾ ਦੀ ਮੈਂਬਰਸਿਪ ਬਹਾਲ appeared first on TheUnmute.com - Punjabi News. Tags:
|
ਆਯੁਸ਼ਮਾਨ ਕਾਰਡ ਬੰਪਰ ਡਰਾਅ: ਪੰਜਾਬ ਸਰਕਾਰ ਨੇ ਆਖ਼ਰੀ ਤਾਰੀਖ਼ ਵਧਾ ਕੇ 31 ਦਸੰਬਰ ਕੀਤੀ Monday 04 December 2023 10:04 AM UTC+00 | Tags: ayushman ayushman-bharat ayushman-card ayushman-card-bumper-draw breaking-news news punjab-government punjab-state-health-agency ਚੰਡੀਗੜ੍ਹ, 4 ਦਸੰਬਰ 2023: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਅਨੁਸਾਰ ਪੰਜਾਬ ਦੇ ਵੱਧ ਤੋਂ ਵੱਧ ਲੋਕਾਂ ਨੂੰ ਸਿਹਤ ਬੀਮਾ (Ayushman) ਅਧੀਨ ਕਵਰ ਕਰਨ ਲਈ ਪੰਜਾਬ ਰਾਜ ਸਿਹਤ ਏਜੰਸੀ ਨੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਯੂਸ਼ਮਾਨ ਕਾਰਡ ਬੰਪਰ ਡਰਾਅ ਨੂੰ 31 ਦਸੰਬਰ, 2023 ਤੱਕ ਵਧਾਉਣ ਦਾ ਫੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ 16 ਅਕਤੂਬਰ ਨੂੰ ਵਿਸ਼ੇਸ਼ ਦੀਵਾਲੀ ਬੰਪਰ ਡਰਾਅ ਲਾਂਚ ਕੀਤਾ ਗਿਆ ਸੀ, ਜਿਸ ਤਹਿਤ ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਲਈ ਆਪਣੇ ਆਪ ਨੂੰ ਰਜਿਸਟਰ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ 1 ਲੱਖ ਰੁਪਏ ਤੱਕ ਦਾ ਇਨਾਮ ਜਿੱਤਣ ਦਾ ਮੌਕਾ ਮਿਲੇਗਾ। ਇਸ ਤੋਂ ਪਹਿਲਾਂ ਬੰਪਰ ਦੀ ਆਖਰੀ ਤਰੀਕ 30 ਨਵੰਬਰ 2023 ਸੀ। ਰਾਜ ਸਿਹਤ ਏਜੰਸੀ ਦੀ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਬਬੀਤਾ ਨੇ ਕਿਹਾ ਕਿ ਲੋਕਾਂ ਦੇ ਭਰਵੇਂ ਹੁੰਗਾਰੇ ਤੋਂ ਬਾਅਦ, ਵਿਭਾਗ ਨੇ ਡਰਾਅ ਨੂੰ 31 ਦਸੰਬਰ, 2023 ਤੱਕ ਵਧਾਉਣ ਦਾ ਫੈਸਲਾ ਕੀਤਾ ਹੈ ਤਾਂ ਜੋ ਵੱਧ ਤੋਂ ਵੱਧ ਲਾਭਪਾਤਰੀ ਇਸ ਸਕੀਮ ਦਾ ਲਾਭ ਲੈ ਸਕਣ। ਦੱਸਣਯੋਗ ਹੈ ਕਿ ਲੱਕੀ ਡਰਾਅ ਦੀ ਮਿਆਦ ਦੌਰਾਨ 1.80 ਲੱਖ ਤੋਂ ਵੱਧ ਲੋਕ ਪਹਿਲਾਂ ਹੀ ਆਯੁਸ਼ਮਾਨ ਕਾਰਡ ਲਈ ਨਾਮ ਦਰਜ ਕਰਵਾ ਚੁੱਕੇ ਹਨ। ਡਰਾਅ ਬਾਰੇ ਹੋਰ ਜਾਣਕਾਰੀ ਦਿੰਦਿਆਂ ਰਾਜ ਸਿਹਤ ਏਜੰਸੀ ਦੀ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਬਬੀਤਾ ਨੇ ਦੱਸਿਆ ਕਿ ਡਰਾਅ ਰਾਹੀਂ 10 ਜੇਤੂਆਂ ਦੀ ਚੋਣ ਕੀਤੀ ਜਾਵੇਗੀ ਅਤੇ ਪਹਿਲਾ ਇਨਾਮ 1 ਲੱਖ ਰੁਪਏ, ਦੂਜਾ ਇਨਾਮ 50000 ਰੁਪਏ ਅਤੇ ਤੀਜਾ ਇਨਾਮ 25000 ਰੁਪਏ ਦਿੱਤਾ ਜਾਵੇਗਾ। ਇਸੇ ਤਰ੍ਹਾਂ ਚੌਥਾ ਇਨਾਮ 10000 ਰੁਪਏ ਅਤੇ ਪੰਜਵਾਂ ਇਨਾਮ 8000 ਰੁਪਏ ਹੈ ਜਦਕਿ ਛੇਵਾਂ ਤੋਂ ਦਸਵਾਂ ਇਨਾਮ 5000 ਰੁਪਏ ਹੋਵੇਗਾ। ਹੁਣ, ਡਰਾਅ ਜਨਵਰੀ 2024 ਵਿੱਚ ਕੱਢਿਆ ਜਾਵੇਗਾ। ਸੀਈਓ ਬਬੀਤਾ ਨੇ ਕਿਹਾ ਕਿ ਇਹ ਵਿਸ਼ੇਸ਼ ਮੁਹਿੰਮ ਆਯੁਸ਼ਮਾਨ (Ayushman) ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਵਿੱਚ ਵੱਧ ਤੋਂ ਵੱਧ ਲੋਕਾਂ ਦਾ ਨਾਮ ਦਰਜ ਕਰਵਾਉਣ ਲਈ ਪੰਜਾਬ ਸਰਕਾਰ ਦੀ ਇੱਕ ਹੋਰ ਪਹਿਲਕਦਮੀ ਹੈ ਜਿਸ ਜ਼ਰੀਏ ਆਯੁਸ਼ਮਾਨ ਕਾਰਡ ਬਣਾਉਣ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਉਹਨਾਂ ਅੱਗੇ ਦੱਸਿਆ ਕਿ ਲਾਭਪਾਤਰੀ “ਆਯੁਸ਼ਮਾਨ ਐਪ” ਦੀ ਵਰਤੋਂ ਕਰਕੇ, “beneficiary.nha.gov.in” ਵੈਬਸਾਈਟ ‘ਤੇ ਜਾ ਕੇ ਜਾਂ ਆਪਣੇ ਨਜ਼ਦੀਕੀ ਆਸ਼ਾ ਵਰਕਰ ਜਾਂ ਸੂਚੀਬੱਧ ਹਸਪਤਾਲਾਂ ਤੱਕ ਪਹੁੰਚ ਕਰਕੇ ਆਸਾਨੀ ਨਾਲ ਆਪਣੇ ਕਾਰਡ ਪ੍ਰਾਪਤ ਕਰ ਸਕਦੇ ਹਨ। ਇਹ ਸਕੀਮ ਸੂਬੇ ਭਰ ਦੇ 800 ਤੋਂ ਵੱਧ ਸਰਕਾਰੀ ਅਤੇ ਨਿੱਜੀ ਸੂਚੀਬੱਧ ਹਸਪਤਾਲਾਂ ਵਿੱਚ ਹਰੇਕ ਪਰਿਵਾਰ ਲਈ ਪ੍ਰਤੀ ਸਾਲ 5 ਲੱਖ ਰੁਪਏ ਤੱਕ ਦੇ ਨਕਦੀ ਰਹਿਤ ਇਲਾਜ ਦੀ ਪੇਸ਼ਕਸ਼ ਕਰਦੀ ਹੈ। ਸੂਬੇ ਵਿੱਚ 44 ਲੱਖ ਤੋਂ ਵੱਧ ਪਰਿਵਾਰ ਇਸ ਸਕੀਮ ਦਾ ਲਾਭ ਲੈ ਰਹੇ ਹਨ, ਜਿਸ ਵਿੱਚ ਗੋਡੇ ਬਦਲਾਉਣ, ਦਿਲ ਦੀ ਸਰਜਰੀ, ਕੈਂਸਰ ਦੇ ਇਲਾਜ ਆਦਿ ਸਮੇਤ ਲਗਭਗ 1600 ਕਿਸਮਾਂ ਦੇ ਇਲਾਜ ਸ਼ਾਮਲ ਹਨ। ਇਹਨਾਂ ਲਾਭਪਾਤਰੀ ਪਰਿਵਾਰਾਂ ਵਿੱਚ ਐਨ.ਐਫ.ਐਸ.ਏ. ਰਾਸ਼ਨ ਕਾਰਡ ਧਾਰਕ, ਜੇ-ਫਾਰਮ ਧਾਰਕ ਕਿਸਾਨ, ਰਜਿਸਟਰਡ ਮਜ਼ਦੂਰ, ਰਜਿਸਟਰਡ ਛੋਟੇ ਵਪਾਰੀ, ਮਾਨਤਾ ਪ੍ਰਾਪਤ ਅਤੇ ਪੀਲੇ ਕਾਰਡ ਧਾਰਕ ਪੱਤਰਕਾਰ ਅਤੇ 2011 ਦੇ ਸਮਾਜਿਕ-ਆਰਥਿਕ ਜਾਤੀ ਜਨਗਣਨਾ ਡਾਟਾ ਤਹਿਤ ਕਵਰ ਕੀਤੇ ਗਏ ਪਰਿਵਾਰ ਸ਼ਾਮਲ ਹਨ। The post ਆਯੁਸ਼ਮਾਨ ਕਾਰਡ ਬੰਪਰ ਡਰਾਅ: ਪੰਜਾਬ ਸਰਕਾਰ ਨੇ ਆਖ਼ਰੀ ਤਾਰੀਖ਼ ਵਧਾ ਕੇ 31 ਦਸੰਬਰ ਕੀਤੀ appeared first on TheUnmute.com - Punjabi News. Tags:
|
ਮਿਜ਼ੋਰਮ 'ਚ ਜ਼ੋਰਮ ਪੀਪਲਜ਼ ਮੂਵਮੈਂਟ ਪਾਰਟੀ ਦੀ ਜਿੱਤ, ਸਾਬਕਾ IPS ਲਾਲਦੂਹੋਮਾ ਬਣ ਸਕਦੇ ਨੇ ਮੁੱਖ ਮੰਤਰੀ Monday 04 December 2023 10:41 AM UTC+00 | Tags: bjp breaking breaking-news congress india-news ips-lalduhoma mizoram-election-result mizoranews news zoram-peoples-movement-party zpm zpm-nws zpm-party ਚੰਡੀਗੜ੍ਹ, 4 ਦਸੰਬਰ 2023: ਮਿਜ਼ੋਰਮ (Mizoram) ਦੀਆਂ 40 ਵਿਧਾਨ ਸਭਾ ਸੀਟਾਂ ‘ਤੇ ਹੋਈਆਂ ਚੋਣਾਂ ‘ਚ ਜ਼ੋਰਮ ਪੀਪਲਜ਼ ਮੂਵਮੈਂਟ (ZPM) ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ। ਜ਼ੋਰਮ ਪੀਪਲਜ਼ ਮੂਵਮੈਂਟ ਪਾਰਟੀ ਨੇ 27 ਸੀਟਾਂ ਜਿੱਤ ਕੇ ਬਹੁਮਤ ਹਾਸਲ ਕਰ ਲਿਆ ਹੈ। ਸੱਤਾਧਾਰੀ ਮਿਜ਼ੋ ਨੈਸ਼ਨਲ ਫਰੰਟ (MNF) ਨੂੰ 10 ਸੀਟਾਂ ਮਿਲੀਆਂ ਹਨ। ਸੀਐਮ ਜ਼ੋਰਮਥੰਗਾ ਆਈਜ਼ੌਲ-ਈਸਟ 1 ਤੋਂ ਚੋਣ ਹਾਰ ਗਏ ਸਨ। ਜ਼ੋਰਮਥੰਗਾ ਜ਼ੋਰਮ ਪੀਪਲਜ਼ ਮੂਵਮੈਂਟ ਪਾਰਟੀ ਦੇ ਲਲਥਨਸੰਗਾ ਤੋਂ ਹਾਰ ਗਏ ਸਨ। ਦੂਜੇ ਪਾਸੇ ਭਾਜਪਾ ਨੇ ਦੋ ਸੀਟਾਂ ਜਿੱਤੀਆਂ ਹਨ। ਪਿਛਲੀ ਵਾਰ ਪਾਰਟੀ ਨੂੰ ਇੱਕ ਸੀਟ ਮਿਲੀ ਸੀ। ਜਦਕਿ ਕਾਂਗਰਸ ਨੂੰ ਇੱਕ ਸੀਟ ਮਿਲੀ ਹੈ। ਜ਼ੋਰਮ ਪੀਪਲਜ਼ ਮੂਵਮੈਂਟ ਦੇ ਪ੍ਰਧਾਨ ਲਾਲਦੂਹੋਮਾ ਨੇ ਕਿਹਾ ਕਿ ਉਹ ਪਾਰਟੀ ਦੀ ਜਿੱਤ ਤੋਂ ਖੁਸ਼ ਹਨ। ਉਨ੍ਹਾਂ ਨੇ ਇਸੇ ਤਰ੍ਹਾਂ ਦੇ ਨਤੀਜਿਆਂ ਦੀ ਉਮੀਦ ਕੀਤੀ ਸੀ | ਮੈਂ ਅਗਲੇ ਦੋ ਦਿਨਾਂ ਵਿੱਚ ਰਾਜਪਾਲ ਨੂੰ ਮਿਲਾਂਗਾ। ਸਹੁੰ ਚੁੱਕ ਸਮਾਗਮ ਇਸੇ ਮਹੀਨੇ ਹੋਵੇਗਾ। ਲਾਲਦੂਹੋਮਾ ਸਾਬਕਾ ਆਈਪੀਐਸ ਅਧਿਕਾਰੀ ਹਨ। ਉਨ੍ਹਾਂ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਸੁਰੱਖਿਆ ਦਾ ਜ਼ਿੰਮਾ ਸੰਭਾਲਿਆ ਸੀ । ਉਨ੍ਹਾਂ ਦੀ ਪਾਰਟੀ ਨੇ ਦੂਜੀ ਵਾਰ ਵਿਧਾਨ ਸਭਾ ਚੋਣਾਂ ((Mizoram) ਲੜੀਆਂ। 2018 ਵਿੱਚ ਜ਼ੋਰਮ ਪੀਪਲਜ਼ ਮੂਵਮੈਂਟ ਨੂੰ 8 ਸੀਟਾਂ ਮਿਲੀਆਂ ਸਨ। The post ਮਿਜ਼ੋਰਮ ‘ਚ ਜ਼ੋਰਮ ਪੀਪਲਜ਼ ਮੂਵਮੈਂਟ ਪਾਰਟੀ ਦੀ ਜਿੱਤ, ਸਾਬਕਾ IPS ਲਾਲਦੂਹੋਮਾ ਬਣ ਸਕਦੇ ਨੇ ਮੁੱਖ ਮੰਤਰੀ appeared first on TheUnmute.com - Punjabi News. Tags:
|
ਪੰਜਾਬ ਸਰਕਾਰ ਵੱਲੋਂ ਪਠਾਨਕੋਟ 'ਚ ਗ਼ੈਰ-ਕਾਨੂੰਨੀ ਖਣਨ ਵਿਰੁੱਧ ਕਾਰਵਾਈ, 7 ਵਿਅਕਤੀ ਗ੍ਰਿਫ਼ਤਾਰ ਅਤੇ ਮਸ਼ੀਨਰੀ ਜ਼ਬਤ Monday 04 December 2023 10:50 AM UTC+00 | Tags: aam-aadmi-party breaking-news chetan-singh-jauramajara illegal-mining latest-news news pathankot punjab-government punjab-police ਚੰਡੀਗੜ੍ਹ, 4 ਦਸੰਬਰ 2023: ਸੂਬੇ ਵਿੱਚ ਗ਼ੈਰ-ਕਾਨੂੰਨੀ ਮਾਈਨਿੰਗ (illegal mining) ਦੇ ਖ਼ਾਤਮੇ ਲਈ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪਠਾਨਕੋਟ ਜ਼ਿਲ੍ਹੇ ਵਿੱਚ ਗ਼ੈਰ-ਕਾਨੂੰਨੀ ਮਾਈਨਿੰਗ ਗਤੀਵਿਧੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਹੈ ਅਤੇ ਸੱਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਸਣੇ ਮਸ਼ੀਨਰੀ ਨੂੰ ਜ਼ਬਤ ਕੀਤਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੰਜਾਬ ਦੇ ਖਣਨ ਅਤੇ ਭੂ-ਵਿਗਿਆਨ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਗ਼ੈਰ-ਕਾਨੂੰਨੀ ਖਣਨ ਦਾ ਪਤਾ ਲੱਗਣ 'ਤੇ ਤੁਰੰਤ ਕਾਰਵਾਈ ਕਰਦਿਆਂ ਖਣਨ ਅਤੇ ਭੂ-ਵਿਗਿਆਨ ਵਿਭਾਗ ਨੇ ਪੁਲਿਸ ਵਿਭਾਗ ਨੂੰ ਇਸ ਮਾਮਲੇ ਵਿੱਚ ਐਫ.ਆਈ.ਆਰ. ਦਰਜ ਕਰਨ ਲਈ ਕਿਹਾ। ਸ. ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਕਿ ਵਿਭਾਗ ਅਤੇ ਪੁਲਿਸ ਦੀ ਸਫ਼ਲ ਕਾਰਵਾਈ ਤਹਿਤ ਦੋ ਵੱਖ-ਵੱਖ ਥਾਵਾਂ 'ਤੇ ਗ਼ੈਰ-ਕਾਨੂੰਨੀ ਢੰਗ ਨਾਲ ਚੱਲ ਰਹੀਆਂ ਖਣਨ ਗਤੀਵਿਧੀਆਂ ਵਿੱਚ ਸ਼ਾਮਲ 7 ਵਿਅਕਤੀਆਂ ਨੂੰ ਮੌਕੇ 'ਤੇ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਤੋਂ ਇਲਾਵਾ ਕਰੱਸ਼ਿੰਗ ਲਈ ਕੱਚੇ ਮਾਲ ਨਾਲ ਲੱਦੇ ਚਾਰ ਟਿੱਪਰਾਂ, ਇੱਕ ਜੇ.ਸੀ.ਬੀ ਮਸ਼ੀਨ ਸਮੇਤ ਬਜਰੀ-ਗਟਕੇ ਨਾਲ ਲੱਦੇ ਟਰੈਕਟਰ-ਟਰਾਲੀ ਨੂੰ ਵੀ ਜ਼ਬਤ ਕੀਤਾ ਗਿਆ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਮਾਈਨਿੰਗ ਐਂਡ ਮਿਨਰਲਜ਼ ਐਕਟ ਦੀ ਧਾਰਾ 4(1), 21(1) ਅਤੇ ਆਈ.ਪੀ.ਸੀ. ਦੀ ਧਾਰਾ 379 ਤਹਿਤ ਥਾਣਾ ਮਾਮੂਨ ਅਤੇ ਥਾਣਾ ਨੰਗਲ ਭੂਰ ਵਿਖੇ ਦੋ ਵੱਖ-ਵੱਖ ਮੁਕੱਦਮੇ ਦਰਜ ਕੀਤੇ ਗਏ ਹਨ। ਖਣਨ ਮੰਤਰੀ ਨੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੀ.ਐਸ.ਪੀ ਸਿਟੀ ਪਠਾਨਕੋਟ ਦੀ ਮੁਸਤੈਦ ਨਿਗਰਾਨੀ ਹੇਠ ਚਲਾਏ ਗਏ ਆਪ੍ਰੇਸ਼ਨ ਦੌਰਾਨ ਥਾਣਾ ਨੰਗਲ ਭੂਰ ਦੀ ਮਹਿਲਾ ਐਸ.ਐਚ.ਓ. ਵੱਲੋਂ ਬਹਾਦਰੀ ਨਾਲ ਦਰਿਆ ਪਾਰ ਕਰਕੇ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਗ਼ੈਰ-ਕਾਨੂੰਨੀ ਮਾਈਨਿੰਗ (illegal mining) ਗਤੀਵਿਧੀਆਂ ਵਿਰੁੱਧ ਪੰਜਾਬ ਸਰਕਾਰ ਦੀ ਸੁਹਿਰਦਤਾ ਅਤੇ ਸੂਬੇ ਦੇ ਕੁਦਰਤੀ ਸੋਮਿਆਂ ਦੀ ਰਾਖੀ ਲਈ ਦ੍ਰਿੜ੍ਹ ਵਚਨਬੱਧਤਾ ਨੂੰ ਦਰਸਾਉਂਦੀ ਹੈ। ਖਣਨ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਕਿ ਵਿਭਾਗ ਨੇ ਗ਼ੈਰ-ਕਾਨੂੰਨੀ ਮਾਈਨਿੰਗ ਵਿਰੁੱਧ ਨਾ-ਕਾਬਿਲੇ-ਬਰਦਾਸ਼ਤ ਨੀਤੀ ਅਪਣਾਈ ਹੋਈ ਹੈ। ਉਨ੍ਹਾਂ ਕਿਹਾ ਕਿ ਅਗਲੇ ਦਿਨਾਂ ਵਿੱਚ ਵੀ ਅਜਿਹੀਆਂ ਕਾਰਵਾਈਆਂ ਤੇਜ਼ੀ ਨਾਲ ਜਾਰੀ ਰਹਿਣਗੀਆਂ ਅਤੇ ਗ਼ੈਰ-ਕਾਨੂੰਨੀ ਖਣਨ ਗਤੀਵਿਧੀਆਂ ਵਿੱਚ ਸ਼ਾਮਲ ਕਿਸੇ ਵੀ ਸ਼ਖ਼ਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ। The post ਪੰਜਾਬ ਸਰਕਾਰ ਵੱਲੋਂ ਪਠਾਨਕੋਟ 'ਚ ਗ਼ੈਰ-ਕਾਨੂੰਨੀ ਖਣਨ ਵਿਰੁੱਧ ਕਾਰਵਾਈ, 7 ਵਿਅਕਤੀ ਗ੍ਰਿਫ਼ਤਾਰ ਅਤੇ ਮਸ਼ੀਨਰੀ ਜ਼ਬਤ appeared first on TheUnmute.com - Punjabi News. Tags:
|
ਪੰਜਾਬ ਵਪਾਰਕ ਕਮਿਸ਼ਨ ਦੇ ਨਵ-ਨਿਯੁਕਤ ਮੈਂਬਰ ਵਿਨੀਤ ਵਰਮਾ ਨੇ ਪੰਜਾਬ ਦੇ ਵਪਾਰੀਆਂ ਦੀ ਬਿਹਤਰੀ ਲਈ ਵਚਨਬੱਧਤਾ ਦੁਹਰਾਈ Monday 04 December 2023 10:58 AM UTC+00 | Tags: breaking-news mohali-news news punjab-traders-commission traders-commission-member-vineet-verma traders-of-punjab vineet-verma ਐੱਸ.ਏ.ਐੱਸ. ਨਗਰ, 4 ਦਸੰਬਰ, 2023: ਮੋਹਾਲੀ ਸਥਿਤ ਪੰਜਾਬ ਟਰੇਡਰਜ਼ ਕਮਿਸ਼ਨ (Punjab Traders Commission) ਦੇ ਮੈਂਬਰ ਵਿਨੀਤ ਵਰਮਾ ਨੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਟਰੇਡਰਜ਼ ਕਮਿਸ਼ਨ ਦਾ ਮੈਂਬਰ ਨਿਯੁਕਤ ਕਰਨ ਲਈ ਧੰਨਵਾਦ ਕੀਤਾ ਹੈ। ਵਪਾਰੀ ਭਾਈਚਾਰੇ ਦੇ ਹਿੱਤਾਂ ਦੀ ਰਾਖੀ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਵਰਮਾ ਨੇ ਕਿਹਾ ਕਿ ਉਹ ਸੂਬੇ ਦੇ ਵਪਾਰੀਆਂ ਦੀ ਬਿਹਤਰੀ ਲਈ ਕੰਮ ਕਰਨਗੇ। ਉਨ੍ਹਾਂ ਭਰੋਸਾ ਦਿਵਾਇਆ ਕਿ ਕਮਿਸ਼ਨ ਵਪਾਰੀਆਂ ਦਾ ਸਮਰਥਨ ਕਰੇਗਾ ਤਾਂ ਜੋ ਪੰਜਾਬ ਉਨ੍ਹਾਂ ਨੂੰ ਨਿਵੇਸ਼ ਲਈ ਸਭ ਤੋਂ ਢੁਕਵੀਂ ਥਾਂ ਵਜੋਂ ਸੇਵਾ ਦੇ ਸਕੇ। ਉਨ੍ਹਾਂ ਵਪਾਰੀਆਂ ਨੂੰ ਸੱਦਾ ਦਿੱਤਾ ਕਿ ਉਹ ਕਿਸੇ ਵੀ ਸਮੇਂ ਐਸ.ਸੀ.ਐੱਫ਼ ਨੰਬਰ 72, ਫੇਜ਼ 2, ਮੋਹਾਲੀ ਵਿਖੇ ਉਨ੍ਹਾਂ ਕੋਲ ਆ ਸਕਦੇ ਹਨ ਤਾਂ ਜੋ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਦੇ ਨਾਲ-ਨਾਲ ਸੂਬੇ ਨੂੰ ਵਧੇਰੇ ਲਾਹੇਵੰਦਾ ਵਪਾਰਕ ਸੂਬਾ ਬਣਾਉਣ ਲਈ ਸੁਝਾਅ ਵੀ ਪ੍ਰਾਪਤ ਕੀਤੇ ਜਾ ਸਕਣ। The post ਪੰਜਾਬ ਵਪਾਰਕ ਕਮਿਸ਼ਨ ਦੇ ਨਵ-ਨਿਯੁਕਤ ਮੈਂਬਰ ਵਿਨੀਤ ਵਰਮਾ ਨੇ ਪੰਜਾਬ ਦੇ ਵਪਾਰੀਆਂ ਦੀ ਬਿਹਤਰੀ ਲਈ ਵਚਨਬੱਧਤਾ ਦੁਹਰਾਈ appeared first on TheUnmute.com - Punjabi News. Tags:
|
ਜਲੰਧਰ: ਘਰ ਦੀ ਛੱਤ 'ਤੇ ਫੋਨ 'ਤੇ ਗੱਲ ਕਰਦੇ ਸਮੇਂ ਕਰੰਟ ਲੱਗਣ ਕਾਰਨ ਨੌਜਵਾਨ ਜ਼ਿੰਦਾ ਸੜਿਆ Monday 04 December 2023 11:14 AM UTC+00 | Tags: breaking-news death electric-wires jalandhar latest-news news punjab-news ਜਲੰਧਰ, 4 ਦਸੰਬਰ, 2023: ਘਰ ਦੀ ਛੱਤ ‘ਤੇ ਚੜ੍ਹ ਕੇ ਫੋਨ ‘ਤੇ ਗੱਲ ਕਰਦੇ ਸਮੇਂ ਨੌਜਵਾਨ ਦਾ ਹੱਥ ਕੰਧ ਨਾਲ ਲੱਗਦੀ ਬਿਜਲੀ ਦੀ ਨੰਗੀ ਤਾਰਾਂ ਨੂੰ ਛੂਹ ਗਿਆ, ਜਿਸ ਕਾਰਨ ਨੌਜਵਾਨ ਕਰੰਟ ਲੱਗਣ ਤੋਂ ਬਾਅਦ ਜ਼ਿੰਦਾ ਸੜ ਗਿਆ। ਘਟਨਾ ਤੋਂ ਬਾਅਦ ਨੌਜਵਾਨ ਦੇ ਪੂਰੇ ਸਰੀਰ ਨੂੰ ਅੱਗ ਲੱਗ ਗਈ। ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਜਾਣ ਤੋਂ ਬਾਅਦ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ ਹੈ। ਇਹ ਦਰਦਨਾਕ ਹਾਦਸਾ ਜਲੰਧਰ ਦੇ ਹਰਗੋਵਿੰਦ ਨਗਰ ਟਰਾਂਸਪੋਰਟ ਨਗਰ ਦਾ ਹੈ। ਮ੍ਰਿਤਕ ਦੀ ਪਛਾਣ ਮੁਹੰਮਦ ਸਾਜਿਦ ਵਜੋਂ ਹੋਈ ਹੈ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਮੁਹੰਮਦ ਸਾਜਿਦ ਛੱਤ 'ਤੇ ਬੈਠਾ ਫੋਨ ਸੁਣ ਰਿਹਾ ਸੀ ਜਦੋਂ ਉਸਦਾ ਹੱਥ ਕੰਧ ਨਾਲ ਲੱਗੀ ਬਿਜਲੀ ਦੀ ਨੰਗੀ ਤਾਰ ਨੂੰ ਲੱਗ ਲਿਆ। ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। The post ਜਲੰਧਰ: ਘਰ ਦੀ ਛੱਤ ‘ਤੇ ਫੋਨ ‘ਤੇ ਗੱਲ ਕਰਦੇ ਸਮੇਂ ਕਰੰਟ ਲੱਗਣ ਕਾਰਨ ਨੌਜਵਾਨ ਜ਼ਿੰਦਾ ਸੜਿਆ appeared first on TheUnmute.com - Punjabi News. Tags:
|
ਪੰਜਾਬ ਪੁਲਿਸ ਨੇ ਏਅਰ ਇੰਡੀਆ ਦਾ ਬਾਈਕਾਟ ਵਾਲੇ ਨਾਅਰੇ ਲਿਖਣ ਵਾਲੇ ਐਸ.ਐਫ.ਜੇ. ਦੇ ਦੋ ਕਾਰਕੁਨਾਂ ਨੂੰ ਕੀਤਾ ਗ੍ਰਿਫਤਾਰ Monday 04 December 2023 11:22 AM UTC+00 | Tags: air-india-slogans breaking-news latest-news news nhews punjab-news punjab-police ਚੰਡੀਗੜ੍ਹ/ਬਠਿੰਡਾ, 4 ਦਸੰਬਰ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਤਹਿਤ ਪੰਜਾਬ ਪੁਲਿਸ (PUNJAB POLICE) ਨੇ ਸਿੱਖਸ ਫਾਰ ਜਸਟਿਸ (ਐਸ.ਐਫ.ਜੇ.) ਦੇ ਦੋ ਕਾਰਕੁਨਾਂ ਨੂੰ ਪੰਜਾਬ ਅਤੇ ਆਸ-ਪਾਸ ਦੇ ਰਾਜਾਂ ਵਿੱਚ ਜਨਤਕ ਥਾਵਾਂ 'ਤੇ ਦੇਸ਼ ਵਿਰੋਧੀ ਨਾਅਰੇ ਲਿਖਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਸੋਮਵਾਰ ਨੂੰ ਇੱਥੇ ਦੱਸਿਆ ਕਿ ਮਾਸਟਰਮਾਈਂਡ ਗੁਰਪਤਵੰਤ ਸਿੰਘ ਪੰਨੂ ਅਤੇ ਜਗਜੀਤ ਸਿੰਘ ਦੀ ਹਮਾਇਤ ਵਾਲੀ ਨਿਊਯਾਰਕ ਸਥਿਤ ਐਸ.ਐਫ.ਜੇ.ਨੂੰ ਭਾਰਤ ਸਰਕਾਰ ਨੇ ਗੈਰ-ਕਾਨੂੰਨੀ ਸੰਗਠਨ ਵਜੋਂ ਨਾਮਜ਼ਦ ਕੀਤਾ ਹੈ। ਹਾਲ ਹੀ ਵਿੱਚ ਆਜ਼ਾਦੀ ਦਿਵਸ ਮੌਕੇ ਜ਼ਿਲ੍ਹਾ ਬਠਿੰਡਾ, ਕ੍ਰਿਕਟ ਵਿਸ਼ਵ ਕੱਪ ਮੈਚਾਂ ਦੌਰਾਨ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿਖੇ, ਰਾਜਸਥਾਨ ਦੇ ਹਨੂੰਮਾਨਗੜ੍ਹ ਰੇਲਵੇ ਸਟੇਸ਼ਨ ਵਿਖੇ ਅਤੇ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਗੁਰੂਪੁਰਬ ਦੌਰਾਨ ਵੱਖ-ਵੱਖ ਥਾਵਾਂ 'ਤੇ 'ਏਅਰ ਇੰਡੀਆ ਦਾ ਬਾਈਕਾਟ ਕਰੋ', 'ਖਾਲਿਸਤਾਨ ਜ਼ਿੰਦਾਬਾਦ ਅਤੇ ਐਸ.ਐਫ.ਜੇ. ਜ਼ਿੰਦਾਬਾਦ', ਜਿਹੇ ਨਾਅਰੇ ਦੇਖੇ ਗਏ ਸਨ। ਗ੍ਰਿਫਤਾਰ ਕੀਤੇ ਵਿਅਕਤੀਆਂ ਦੀ ਪਛਾਣ ਹਰਮਨਪ੍ਰੀਤ ਸਿੰਘ ਵਾਸੀ ਪਿੰਡ ਨਸੀਬਪੁਰਾ, ਤਲਵੰਡੀ ਸਾਬੋ, ਬਠਿੰਡਾ ਅਤੇ ਲਵਪ੍ਰੀਤ ਸਿੰਘ ਵਾਸੀ ਕੋਟਸ਼ਮੀਰ, ਬਠਿੰਡਾ ਵਜੋਂ ਹੋਈ ਹੈ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ 'ਚੋਂ ਕਾਲੀ ਸਪਰੇਅ ਦੇ ਤਿੰਨ ਕੈਨ, ਇਕ ਖਾਲਿਸਤਾਨ ਦਾ ਝੰਡਾ ਅਤੇ ਇਕ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਗ੍ਰਿਫਤਾਰ ਵਿਅਕਤੀਆਂ ਨੇ ਕਬੂਲਿਆ ਕਿ ਉਹ ਐਸ.ਐਫ.ਜੇ. ਸੰਗਠਨ ਲਈ ਕੰਮ ਕਰਦੇ ਸਨ ਅਤੇ ਐਸ.ਐਫ.ਜੇ. ਦੇ ਇੱਕ ਮੈਂਬਰ ਜਗਜੀਤ ਸਿੰਘ, ਜੋ ਗੁਰਪਤਵੰਤ ਪੰਨੂ ਦੀ ਤਰਫੋਂ ਭਾਰਤ ਵਿੱਚ ਐਸਐਫਜੇ ਕਾਰਕੁਨਾਂ ਨੂੰ ਪੈਸੇ ਭੇਜਦਾ ਸੀ, ਦੇ ਸੰਪਰਕ ਵਿੱਚ ਸਨ । ਉਨ੍ਹਾਂ (PUNJAB POLICE) ਦੱਸਿਆ ਕਿ ਮੁੱਢਲੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਗ੍ਰਿਫਤਾਰ ਕੀਤੇ ਗਏ ਦੋਵਾਂ ਵਿਅਕਤੀਆਂ ਨੂੰ ਇਹਨਾਂ ਕੰਮਾਂ ਨੂੰ ਅੰਜਾਮ ਦੇਣ ਲਈ ਐਸ.ਐਫ.ਜੇ ਸੰਗਠਨ ਤੋਂ ਵੈਸਟਰਨ ਯੂਨੀਅਨ ਰਾਹੀਂ ਵੱਖ-ਵੱਖ ਕਿਸ਼ਤਾਂ ਵਿੱਚ 1,25,000 ਰੁਪਏ ਪ੍ਰਾਪਤ ਹੋਏ ਸਨ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਏਆਈਜੀ ਕਾਊਂਟਰ ਇੰਟੈਲੀਜੈਂਸ ਬਠਿੰਡਾ ਅਵਨੀਤ ਕੌਰ ਸਿੱਧੂ ਨੇ ਦੱਸਿਆ ਕਿ ਐਸਐਫਜੇ ਨਾਲ ਜੁੜੇ ਦੋ ਵਿਅਕਤੀਆਂ ਦੀ ਗਤੀਵਿਧੀ ਬਾਰੇ ਭਰੋਸੇਮੰਦ ਸੂਤਰਾਂ ਤੋਂ ਮਿਲੀ ਇਤਲਾਹ ਦੇ ਆਧਾਰ 'ਤੇ ਕਾਊਂਟਰ ਇੰਟੈਲੀਜੈਂਸ ਬਠਿੰਡਾ ਦੀਆਂ ਪੁਲੀਸ ਟੀਮਾਂ ਨੇ ਬਠਿੰਡਾ-ਬਾਦਲ ਰੋਡ 'ਤੇ ਨੰਨ੍ਹੀ ਛਾਂ ਚੌਕ ਨੇੜੇ ਵਿਸ਼ੇਸ਼ ਨਾਕਾ ਲਗਾ ਕੇ ਦੋਵਾਂ ਨੂੰ ਉਦੋਂ ਕਾਬੂ ਕਰ ਲਿਆ, ਜਦੋਂ ਦੋਸ਼ੀ ਵਿਅਕਤੀ ਆਪਣੇ ਮੋਟਰਸਾਈਕਲ 'ਤੇ ਜਾ ਰਹੇ ਸਨ। ਇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ। ਇਸ ਸਬੰਧੀ ਥਾਣਾ ਕੈਨਾਲ ਕਲੋਨੀ ਬਠਿੰਡਾ ਵਿਖੇ ਭਾਰਤੀ ਦੰਡਾਵਲੀ ਦੀ ਧਾਰਾ 153, 153ਏ, 505 ਅਤੇ 120ਬੀ ਤਹਿਤ ਐਫਆਈਆਰ ਨੰਬਰ 233 ਮਿਤੀ 03/12/23 ਨੂੰ ਮੁਕੱਦਮਾ ਦਰਜ ਕੀਤਾ ਗਿਆ ਹੈ। The post ਪੰਜਾਬ ਪੁਲਿਸ ਨੇ ਏਅਰ ਇੰਡੀਆ ਦਾ ਬਾਈਕਾਟ ਵਾਲੇ ਨਾਅਰੇ ਲਿਖਣ ਵਾਲੇ ਐਸ.ਐਫ.ਜੇ. ਦੇ ਦੋ ਕਾਰਕੁਨਾਂ ਨੂੰ ਕੀਤਾ ਗ੍ਰਿਫਤਾਰ appeared first on TheUnmute.com - Punjabi News. Tags:
|
ਮੋਹਾਲੀ: ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ 5 ਤੋਂ 11 ਦਸੰਬਰ 2023 ਤੱਕ ਪੇਂਡੂ ਖੇਤਰਾਂ ਦੇ ਨੌਜਵਾਨਾਂ ਲਈ ਸਕਿਊਰਟੀ ਟ੍ਰੇਨਿੰਗ ਸਬੰਧੀ ਰਜਿਸਟ੍ਰੇਸ਼ਨ ਕੈਂਪ Monday 04 December 2023 11:35 AM UTC+00 | Tags: breaking-news business-bureau district-employment-and-business-bureau latest-news mohali news punjab-news security-training-registration-camp ਐੱਸ.ਏ.ਐੱਸ. ਨਗਰ, 4 ਦਸੰਬਰ 2023: ਜ਼ਿਲ੍ਹਾ ਰੁਜਗਾਰ ਅਤੇ ਕਾਰੋਬਾਰ ਬਿਊਰੋ ਅਤੇ ਮਾਡਲ ਕਰੀਅਰ ਸੈਂਟਰ, ਐੱਸ. ਏ. ਐੱਸ ਨਗਰ ਵਲੋਂ ਸਹਾਇਕ ਕਮਾਂਡੇਂਟ, ਸਕਿਊਰਟੀ ਸਕਿੱਲ ਕੌਂਸਲ ਇੰਡੀਆ ਲਿਮਟਿਡ ਦੇ ਸਹਿਯੋਗ ਨਾਲ ਜ਼ਿਲ੍ਹਾ ਐੱਸ.ਏ.ਐੱਸ ਨਗਰ ਦੇ ਪੇਂਡੂ ਖੇਤਰਾਂ ਦੇ ਨੌਜਵਾਨਾਂ ਲਈ ਸਕਿਊਰਟੀ ਟ੍ਰੇਨਿੰਗ ਸਬੰਧੀ ਰਜਿਸਟ੍ਰੇਸ਼ਨ ਕੈਂਪ ਮਿਤੀ 05 ਦਸੰਬਰ ਤੋਂ 11 ਦਸੰਬਰ ਤੱਕ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿੱਚ ਲਗਾਇਆ ਜਾ ਰਿਹਾ ਹੈ। ਇਸ ਲੜੀ ਦਾ ਪਹਿਲਾ ਕੈਂਪ ਬੀ. ਡੀ. ਪੀ. ਓ ਆਫਿਸ ਬਲਾਕ ਮਾਜਰੀ ਵਿਖੇ ਲਗਾਇਆ ਜਾਵੇਗਾ। ਜਿਸ ਵਿੱਚ ਦਸਵੀਂ ਪਾਸ ਪੁਰਸ਼ (21 ਤੋਂ 37 ਸਾਲ) ਸਵੇਰੇ 10.00 ਵਜੇ ਤੋਂ 1.00 ਵਜੇ ਤੱਕ ਆਪਣੇ ਦਸਤਾਵੇਜ ਲੈ ਕੇ ਪਹੁੰਚਣ। ਵਧੇਰੇ ਜਾਣਕਾਰੀ ਦਿੰਦਿਆਂ ਡੀ.ਬੀ.ਈ.ਈ ਦੇ ਅਧਿਕਾਰੀਆਂ ਵਲੋਂ ਦੱਸਿਆ ਗਿਆ ਕੀ ਇਸ ਕੈਂਪ ਵਿੱਚ ਕੇਵਲ 21 ਤੋਂ 37 ਸਾਲ ਤੱਕ ਦੇ ਪੁਰਸ਼ ਉਮੀਦਵਾਰ ਜੋ 10ਵੀਂ ਪਾਸ ਹੋਣ ਸ਼ਾਮਿਲ ਹੋ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪ੍ਰਾਰਥੀਆਂ ਦਾ ਕੱਦ 168 ਸੈ.ਮੀ ਅਤੇ ਭਾਰ 56-90 ਕਿਲੋ ਤੱਕ ਹੋਣ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਉਕਤ ਰਜਿਸਟ੍ਰੇਸ਼ਨ ਕੈਂਪ ਮਿਤੀ 05/12/2023 ਨੂੰ ਬਲਾਕ ਮਾਜਰੀ, ਮਿਤੀ 06/12/2023 ਨੂੰ ਬਲਾਕ ਖਰੜ, ਮਿਤੀ 07/12/2023 ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮੋਹਾਲੀ ਅਤੇ ਮਿਤੀ 08/12/2023 ਨੂੰ ਬਲਾਕ ਮੋਹਾਲੀ ਤੇ ਮਿਤੀ 11/12/2023 ਨੂੰ ਬਲਾਕ ਡੇਰਾਬੱਸੀ ਵਿਖੇ ਲਗਾਇਆ ਜਾਣਾ ਹੈ। ਸਫਲਤਾ-ਪੂਰਵਕ ਟ੍ਰੇਨਿੰਗ ਪੂਰੀ ਕਰਨ ਵਾਲੇ ਪ੍ਰਾਰਥੀਆਂ ਨੂੰ ਐੱਸ.ਏ.ਐੱਸ ਨਗਰ/ਚੰਡੀਗੜ੍ਹ ਵਿਖੇ 18-20 ਹਜ਼ਾਰ ਰੁਪਏ/ਮਹੀਨਾ ਦੀ ਨੌਕਰੀ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਜ਼ਿਲ੍ਹਾ ਐੱਸ. ਏ. ਐੱਸ. ਨਗਰ (ਮੋਹਾਲੀ) ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਦਸਤਾਵੇਜ਼ ਨਾਲ ਸਬੰਧਤ ਬਲਾਕ ਦੇ ਬੀ.ਡੀ.ਪੀ.ਓ ਦਫਤਰ ਵਿਖੇ ਸਵੇਰੇ 10.00 ਤੋਂ ਦੁਪਹਿਰ 01.00 ਵਜੇ ਤੱਕ ਪਹੁੰਚ ਕੇ, ਇਹਨਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ। ਵਧੇਰੇ ਜਾਣਕਾਰੀ ਲਈ ਉਮੀਦਵਾਰ ਡੀ.ਬੀ.ਈ.ਈ, ਐੱਸ.ਏ.ਐੱਸ ਨਗਰ ਨਾਲ ਤਾਲਮੇਲ ਕਰ ਸਕਦੇ ਹਨ। The post ਮੋਹਾਲੀ: ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ 5 ਤੋਂ 11 ਦਸੰਬਰ 2023 ਤੱਕ ਪੇਂਡੂ ਖੇਤਰਾਂ ਦੇ ਨੌਜਵਾਨਾਂ ਲਈ ਸਕਿਊਰਟੀ ਟ੍ਰੇਨਿੰਗ ਸਬੰਧੀ ਰਜਿਸਟ੍ਰੇਸ਼ਨ ਕੈਂਪ appeared first on TheUnmute.com - Punjabi News. Tags:
|
ਟਰੱਕ ਦੇ ਪਿਛਲੇ ਪਾਸੇ ਮੋਟਰਸਾਈਕਲ ਦੀ ਟੱਕਰ ਹੋਣ ਕਾਰਨ 8 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ Monday 04 December 2023 11:47 AM UTC+00 | Tags: 8 accident-news breaking-news dhillwan latest-nwes news punjab-news truck ਸਮਰਾਲਾ 04 ਦਸੰਬਰ 2023: ਬੀਤੀ ਰਾਤ ਕਰੀਬ 7 ਵਜੇ ਸਮਰਾਲਾ ਦੇ ਨਜ਼ਦੀਕੀ ਪਿੰਡ ਢਿੱਲਵਾਂ (Dhillwan) ਕੋਲ ਰੋਡ ‘ਤੇ ਖੜ੍ਹੇ ਇੱਕ ਟਰੱਕ ਦੇ ਪਿਛਲੇ ਪਾਸੇ ਮੋਟਰਸਾਈਕਲ ਦੀ ਟੱਕਰ ਹੋਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜਸਬੀਰ ਸਿੰਘ ਉਮਰ 34 ਸਾਲ ਜੋ ਕਿ ਸਮਰਾਲਾ ਦੇ ਨਜ਼ਦੀਕੀ ਪਿੰਡ ਬੌਂਦਲ ਦਾ ਰਹਿਣ ਵਾਲਾ ਸੀ | ਮ੍ਰਿਤਕ ਨੌਜਵਾਨ 8 ਭੈਣਾਂ ਦਾ ਇਕਲੌਤਾ ਭਰਾ ਸੀ। ਖੰਨਾ ਦੇ ਸਮਰਾਲਾ ਰੋਡ ਤੋਂ ਬਿਲਡਿੰਗ ਦਾ ਲੈਂਟਰ ਪਾ ਕੇ ਆਪਣੇ ਘਰ ਨੂੰ ਜਾ ਰਿਹਾ ਸੀ ਤਾਂ ਸ਼ਾਮ 7 ਵਜੇ ਦੇ ਨੇੜੇ ਪਿੰਡ ਢਿੱਲਵਾਂ ਨੇੜੇ ਸੜਕ ਦੇ ਵਿਚਾਲੇ ਇੱਕ ਟਰੱਕ ਖੜਾ ਸੀ, ਜਿਸ ਦੇ ਪਿਛਲੇ ਪਾਸੇ ਟਕਰਾਉਣ ਕਾਰਨ ਜਸਬੀਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਦੇਹ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ। ਪੁਲਿਸ ਨੇ ਟਰੱਕ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇ ਰਿਸ਼ਤੇਦਾਰ ਹਰਜਿੰਦਰ ਸਿੰਘ ਨਿੱਕਾ ਨੇ ਦੱਸਿਆ ਕਿ ਮ੍ਰਿਤਕ ਜਸਬੀਰ ਸਿੰਘ ਪਿੰਡ ਬੌਂਦਲ ਦਾ ਰਹਿਣ ਵਾਲਾ ਸੀ, ਜਿਸਦੀ ਉਮਰ 34 ਸਾਲ ਸੀ। ਮ੍ਰਿਤਕ ਕਿਸੇ ਬਿਲਡਿੰਗ ਦਾ ਲੈਂਟਰ ਪਾ ਕੇ ਆਪਣੇ ਘਰ ਨੂੰ ਜਾ ਰਿਹਾ ਸੀ ਤਾਂ ਸ਼ਾਮ 7 ਵਜੇ ਦੇ ਨੇੜੇ ਪਿੰਡ ਢਿੱਲਵਾਂ (Dhillwan) ਸੜਕ ਦੇ ਵਿਚਾਲੇ ਇੱਕ ਟਰੱਕ ਖੜਾ ਸੀ,ਜਿੱਥੇ ਇਹ ਹਾਦਸਾ ਵਾਪਰਿਆ ਹੈ | ਹਰਜਿੰਦਰ ਸਿੰਘ ਦਾ ਕਹਿਣਾ ਸੀ ਕਿ ਮ੍ਰਿਤਕ ਅੱਠ ਭੈਣਾਂ ਦਾ ਇਕਲੌਤਾ ਭਰਾ ਸੀ, ਮ੍ਰਿਤਕ ਦੀ ਇੱਕ ਸਾਲ ਦੀ ਛੋਟੀ ਬੱਚੀ ਵੀ ਹੈ। ਮ੍ਰਿਤਕ ਦੇ ਪਰਿਵਾਰ ਨੇ ਫ਼ਰਾਰ ਟਰੱਕ ਡਰਾਈਵਰ ਨੂੰ ਇਸਦਾ ਦੋਸ਼ੀ ਦੱਸਿਆ ਅਤੇ ਕਾਰਵਾਈ ਦੀ ਮੰਗ ਕੀਤੀ ਹੈ | ਸਰਕਾਰੀ ਹਸਪਤਾਲ ਦੇ ਡਾਕਟਰ ਮਨਪ੍ਰੀਤ ਕੌਰ ਨੇ ਦੱਸਿਆ ਕਿ ਬੀਤੀ ਰਾਤ ਇੱਕ ਅਣਪਛਾਤੀ ਲਾਸ਼ ਸਿਵਲ ਹਸਪਤਾਲ ਵਿੱਚ ਆਈ ਸੀ, ਜਿਸ ਦੀ ਪਿੰਡ ਢਿੱਲਵਾਂ ਦੇ ਕੋਲ ਸੜਕ ਦੁਰਘਟਨਾ ਵਿੱਚ ਮੌਤ ਹੋ ਗਈ ਸੀ ।ਜਿਸ ਤੋਂ ਬਾਅਦ ਪਤਾ ਚੱਲਣ ‘ਤੇ ਲਾਸ਼ ਦੀ ਪਛਾਣ ਜਸਬੀਰ ਸਿੰਘ ਪਿੰਡ ਬੌਂਦਲ ਹੋਈ ਲਾਸ਼ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਮ੍ਰਿਤਕ ਦੇ ਘਰ ਵਾਲਿਆਂ ਦੇ ਹਵਾਲੇ ਕਰ ਦਿੱਤਾ ਜਾਵੇਗਾ। The post ਟਰੱਕ ਦੇ ਪਿਛਲੇ ਪਾਸੇ ਮੋਟਰਸਾਈਕਲ ਦੀ ਟੱਕਰ ਹੋਣ ਕਾਰਨ 8 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ appeared first on TheUnmute.com - Punjabi News. Tags:
|
ਆਉਣ ਵਾਲੇ ਸੰਸਦੀ ਅਤੇ ਵਿਧਾਨ ਸਭਾ ਚੋਣਾਂ 'ਚ ਭਾਜਪਾ ਲਗਾਏਗੀ ਹੈਟ੍ਰਿਕ: CM ਮਨੋਹਰ ਲਾਲ Monday 04 December 2023 01:46 PM UTC+00 | Tags: bharatiya-janata-party bjp breaking-news cm-manohar-lal haryana-news jp manohar-lal news ਚੰਡੀਗੜ੍ਹ, 4 ਦਸੰਬਰ 2023: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਹਾਲ ਦੇ ਵਿਧਾਨ ਸਭਾ ਚੋਣ ਨਤੀਜਿਆਂ ਵਿਚ ਭਾਰਤੀ ਜਨਤਾ ਪਾਰਟੀ (BJP) ਨੇ ਹੈਟ੍ਰਿਕ ਲਗਾਉਂਦੇ ਹੋਏ ਜੋ ਪ੍ਰਚੰਡ ਬਹੁਮਤ ਹਾਸਲ ਕੀਤਾ ਹੈ, ਉਸ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਗਲੇ ਸਾਲ ਮਈ ਵਿਚ ਹੋਣ ਵਾਲੇ ਆਉਣ ਵਾਲੇ ਸੰਸਦੀ ਚੋਣਾਂ ਵਿਚ ਵੀ ਦੋਹਰਾਵਾਂਗੇ। ਇਸ ਦੇ ਚਾਰ ਮਹੀਨੇ ਬਾਅਦ ਹਰਿਆਣਾ ਵਿਧਾਨ ਸਭਾ ਚੋਣ ਵਿਚ ਵੀ ਇਸੀ ਤਰ੍ਹਾਂ ਦੀ ਹੈਟ੍ਰਿਕ ਲੱਗੇਗੀ। ਮੁੱਖ ਮੰਤਰੀ ਅੱਜ ਸੋਨੀਪਤ ਵਿਚ ਵਿਕਸਿਤ ਭਾਰਤ ਸੰਕਲਪ ਅਤੇ ਜਨ ਸੰਵਾਦ ਯਾਤਰਾ ਪ੍ਰੋਗ੍ਰਾਮ ਦੌਰਾਨ ਮੌਜੂਦ ਜਨਸਮੂਹ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਸੂਬੇ ਤੇ ਦੇਸ਼ ਦੀ ਜਨਤਾ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਗਤੀਸ਼ੀਲ ਅਗਵਾਈ ਹੇਠ ਕੇਂਦਰ ਸਰਕਾਰ ਦੀ ਨੀਤੀਆਂ ((BJP) ਅਤੇ ਪ੍ਰੋਗ੍ਰਾਮਾਂ ਵਿਚ ਭਰੋਸਾ ਵਿਅਕਤ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਚੱਲ ਰਹੀ ਵਿਕਸਿਤ ਭਾਂਰਤ ਸੰਕਲਪ ਯਾਤਰਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਦੇਸ਼ ਦੇ ਲੋਕਾਂ ਦੇ ਸੁਨਹਿਰੇ ਭਵਿੱਖ ਦੀ ਗਾਰੰਟੀ ਹੈ। ਪ੍ਰੋਗ੍ਰਾਮ ਦੌਰਾਨ ਮੁੱਖ ਮੰਤਰੀ ਨੇ ਬੁਢਾਪਾ ਪੈਂਸ਼ਨ ਦੇ ਲਾਭਕਾਰਾਂ ਨਾਲ ਸਿੱਧੇ ਗਲਬਾਤ ਵੀ ਕੀਤੀ। ਇਸ ਤੋਂ ਇਲਾਵਾ, ਉਨ੍ਹਾਂ ਨੇ ਪਰਿਵਾਰ ਪਹਿਚਾਣ ਪੱਤਰ ਰਾਹੀਂ ਤਸਦੀਕ ਡੇਟਾ ਦੇ ਆਧਾਰ ‘ਤੇ ਸੋਨੀਪਤ ਜਿਲ੍ਹੇ ਦੇ 3000 ਯੋਗ ਲਾਭਕਾਰਾਂ ਨੂੰ ਬੁਢਾਪਾ ਪੈਂਸ਼ਨ ਦੇ ਵੰਡ ਦੀ ਸ਼ੁਰੂਆਤ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਰਾਜ ਸਰਕਾਰ ਦਾ ਪ੍ਰਾਥਮਿਕ ਉਦੇਸ਼ ਲੋਕਾਂ ਨੂੰ ਗਰੀਬੀ ਤੋਂ ਉੱਪਰ ਚੁੱਕਣਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਟੀਚੇ ਦੀ ਪ੍ਰਾਪਤੀ ਲਈ ਸੂਬੇ ਵਿਚ ਨਾਗਰਿਕਾਂ ਦੀ ਭਲਾਈ ਲਈ ਕਈ ਭਲਾਈਕਾਰੀ ਯੋਜਨਾਵਾਂ ਲਾਗੂ ਕੀਤੀਆਂ ਜਾ ਰਹੀਆਂ ਹਨ। The post ਆਉਣ ਵਾਲੇ ਸੰਸਦੀ ਅਤੇ ਵਿਧਾਨ ਸਭਾ ਚੋਣਾਂ ‘ਚ ਭਾਜਪਾ ਲਗਾਏਗੀ ਹੈਟ੍ਰਿਕ: CM ਮਨੋਹਰ ਲਾਲ appeared first on TheUnmute.com - Punjabi News. Tags:
|
ਗੁਰਦੁਆਰਾ ਸ੍ਰੀ ਅਕਾਲ ਬੁੰਗਾ ਸਾਹਿਬ 'ਚ ਪੁਲਿਸ ਦਾਖਲੇ ਵਿਰੁੱਧ ਦੂਜੇ ਦਿਨ ਧਰਨਾ ਜਾਰੀ Monday 04 December 2023 01:55 PM UTC+00 | Tags: beaking-news breaking-news gurdwara-sri-akal-bunga-sahib latest-news news punjab-government punjab-news punjab-police sgpc ਸੁਲਤਾਨਪੁਰ ਲੋਧੀ/ਅੰਮ੍ਰਿਤਸਰ, 4 ਦਸੰਬਰ 2023: ਬੀਤੇ ਦਿਨੀਂ ਸੁਲਤਾਨਪੁਰ ਲੋਧੀ ਸਥਿਤ ਗੁਰਦੁਆਰਾ ਸ੍ਰੀ ਅਕਾਲ ਬੁੰਗਾ ਸਾਹਿਬ ਛਾਉਣੀ ਨਿਹੰਗ ਸਿੰਘਾਂ ਵਿਚ ਪੁਲਿਸ ਦਾਖਲੇ ਨਾਲ ਹੋਈ ਬੇਅਦਬੀ ਦੇ ਰੋਸ ਵਜੋਂ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਅੱਜ ਦੂਜੇ ਦਿਨ ਵੀ ਵੱਡੇ ਜੋਸ਼ ਨਾਲ ਧਰਨਾ ਜਾਰੀ ਰਿਹਾ। ਅੱਜ ਦੇ ਧਰਨੇ ਵਿੱਚ ਹਲਕਾ ਜੰਡਿਆਲਾ ਗੁਰੂ ਦੇ ਇੰਚਾਰਜ ਸ. ਸਤਿੰਦਰਜੀਤ ਸਿੰਘ ਛੱਜਲਵੱਡੀ ਦੀ ਅਗਵਾਈ ਵਿਚ ਜਥੇ ਨੇ ਹਾਜ਼ਰੀ ਭਰੀ। ਧਰਨੇ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਸਰਕਾਰ ਦੀ ਇਸ ਕਾਰਵਾਈ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ। ਬੁਲਾਰਿਆਂ ਨੇ ਕਿਹਾ ਕਿ ਜਿਸ ਮਾਮਲੇ ਨੂੰ ਗੱਲਬਾਤ ਰਾਹੀਂ ਹੱਲ ਕੀਤਾ ਜਾ ਸਕਦਾ ਸੀ, ਉਸ ਨੂੰ ਹੱਲ ਕਰਨ ਦੀ ਬਜਾਏ ਸਰਕਾਰ ਨੇ ਗੁਰੂ ਘਰ ਅੰਦਰ ਮਰਯਾਦਾ ਦੀ ਉਲੰਘਣਾ ਕਰਦਿਆਂ ਗੋਲੀ ਚਲਾਉਣ ਦੇ ਆਦੇਸ਼ ਦਿੱਤੇ, ਜਿਸ ਦੇ ਜ਼ਿੰਮੇਵਾਰ ਸਿੱਧੇ ਤੌਰ 'ਤੇ ਪੰਜਾਬ ਦੇ ਮੁੱਖ ਮੰਤਰੀ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਦੋਸ਼ੀ ਅਧਿਕਾਰੀਆਂ ਖ਼ਿਲਾਫ਼ ਕਿਸੇ ਕਿਸਮ ਦੀ ਕਾਰਵਾਈ ਨਾ ਕਰਨਾ ਸੰਗਤਾਂ ਅੰਦਰ ਰੋਸ ਅਤੇ ਰੋਹ ਪੈਦਾ ਕਰ ਰਿਹਾ ਹੈ। ਅੱਜ ਦੇ ਧਰਨੇ ਵਿਚ ਸ. ਸਤਿੰਦਰਜੀਤ ਸਿੰਘ ਛੱਜਲਵੱਡੀ ਹਲਕਾ ਇੰਚਾਰਜ ਜੰਡਿਆਲਾ ਗੁਰੂ, ਸ਼੍ਰੋਮਣੀ ਕਮੇਟੀ ਮੈਂਬਰ ਸ. ਸੁਰਜੀਤ ਸਿੰਘ ਭਿੱਟੇਵੱਡ, ਸ. ਕੁਲਵੰਤ ਸਿੰਘ ਮੰਨਣ, ਸ. ਜਰਨੈਲ ਸਿੰਘ ਡੋਗਰਾਂਵਾਲਾ, ਬੀਬੀ ਗੁਰਪ੍ਰੀਤ ਕੌਰ, ਵਧੀਕ ਸਕੱਤਰ ਸ. ਗੁਰਿੰਦਰ ਸਿੰਘ ਮਥਰੇਵਾਲ, ਇੰਚਾਰਜ ਸ. ਦਵਿੰਦਰ ਸਿੰਘ ਖੁਸ਼ੀਪੁਰ, ਮੈਨੇਜਰ ਸ. ਜਰਨੈਲ ਸਿੰਘ, ਸ. ਗੁਰਮੀਤ ਸਿੰਘ ਖੱਬੇ ਰਾਜਪੂਤਾਂ, ਸ. ਸੁਖਰਾਜ ਸਿੰਘ ਮੁਛਲ ਸ. ਗੁਰਸੰਗਤ ਸਿੰਘ ਬੰਡਾਲਾ, ਸ. ਪ੍ਰੇਮ ਸਿੰਘ ਤਾਰਾਗੜ੍ਹ, ਸ. ਸੁਖਵਿੰਦਰ ਸਿੰਘ ਬੁਤਾਲਾ, ਸ. ਜਸਪਾਲ ਸਿੰਘ ਪੱਡਾ, ਸ. ਜਗਤਾਰ ਸਿੰਘ ਗਗੜਭਾਣਾ, ਸ. ਸੁਖਵਿੰਦਰ ਸਿੰਘ ਸੰਗਰਾਵਾਂ, ਸ. ਸਿਕੰਦਰ ਸਿੰਘ ਜਾਣੀਆ ਸਮੇਤ ਵੱਡੀ ਗਿਣਤੀ ਵਿਚ ਸੰਗਤ ਹਾਜ਼ਰ ਸੀ। The post ਗੁਰਦੁਆਰਾ ਸ੍ਰੀ ਅਕਾਲ ਬੁੰਗਾ ਸਾਹਿਬ ‘ਚ ਪੁਲਿਸ ਦਾਖਲੇ ਵਿਰੁੱਧ ਦੂਜੇ ਦਿਨ ਧਰਨਾ ਜਾਰੀ appeared first on TheUnmute.com - Punjabi News. Tags:
|
ਸੋਨੀਪਤ ਜ਼ਿਲ੍ਹੇ ਦੇ 3 ਹਜ਼ਾਰ ਨਵੇਂ ਲਾਭਕਾਰਾਂ ਦੀ ਬੁਢਾਪਾ ਪੈਨਸ਼ਨ ਨੂੰ ਕੀਤਾ ਮਨਜ਼ੂਰ Monday 04 December 2023 02:03 PM UTC+00 | Tags: breaking-news devdhav-bharat-sankalp-yatra haryana news old-age-pension old-pension pension pension-beneficiaries sonipat ਚੰਡੀਗੜ੍ਹ, 4 ਦਸੰਬਰ 2023: ਪ੍ਰਧਾਨ ਮੰਤਰਰੀ ਨਰੇਂਦਰ ਮੋਦੀ ਵੱਲੋਂ 2047 ਤਕ ਭਾਰਤ ਨੂੰ ਵਿਕਸਿਤ ਰਾਸ਼ਟਰ ਬਨਾਉਣ ਲਈ ਹਰ ਭਾਰਤੀ ਨੂੰ ਦੇਸ਼ਸੇਵਾ ਨਾਲ ਜੋੜਨ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਵਿਕਸਿਤ ਭਾਰਤ ਸੰਕਲਪ ਯਾਤਰਾ ਨੂੰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਜਨਸੰਵਾਦ ਪ੍ਰੋਗ੍ਰਾਮ ਨਾਲ ਜੋੜਿਆ ਹੈ। ਇਸੀ ਲੜੀ ਵਿਚ ਅੱਜ ਜਿਲ੍ਹਾ ਸੋਨੀਪਤ ਵਿਚ ਬੁਢਾਪਾ ਸਨਮਾਨ ਭੱਤਾ (Pension) ਦੇ ਲਾਭਕਾਰਾਂ ਲਈ ਵਿਸ਼ੇਸ਼ ਕੈਂਪ ਪ੍ਰਬੰਧਿਤ ਕੀਤਾ ਅਿਗਾ, ਜਿੱਥੇ ਮੁੱਖ ਮੰਤਰੀ ਨੇ ਸੇਵਾ ਭਾਵ ਦਾ ਪਰਿਚੈ ਦਿੰਦੇ ਹੋਏ ਜਿਲ੍ਹੇ ਦੇ 3000 ਨਵੇਂ ਲਾਭਕਾਰਾਂ ਦੀ ਇਕੱਠੇ ਪੈਂਸ਼ਨ ਮੰਜੂਰ ਕੀਤੀ। ਮਨੋਹਰ ਲਾਲ ਨੇ ਮੌਜੂਦ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਰਾਸ਼ਟਰ ਸੇਵਾ-ਸਮਾਜ ਸੇਵਾ ਤੇ ਮਨੂੱਖ ਸੇਵਾ ਲਈ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਨਾਲ ਸੰਕਲਪ ਲਿਆ ਹੈ ਅਤੇ ਉਸੀ ਭਾਵਨਾ ‘ਤੇ ਚਲਦੇ ਹੋਏ ਪਿਛਲੇ 9 ਸਾਲਾਂ ਤੋਂ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਊਹ ਹਰਿਆਣਾ ਦੀ 2.80 ਕਰੋੜ ਆਬਾਦੀ ਨੂੰ ਆਪਣਾ ਪਰਿਵਾਰ ਮੰਨਦੇ ਹਨ ਅਤੇ ਪਰਿਵਾਰ ਦੇ ਮੁਖੀਆ ਦੇ ਨਾਤੇ ਉਨ੍ਹਾਂ ਦੇ ਦੁੱਖ ਤਕਲੀਫਾਂ ਨੂੰ ਦੂਰ ਕਰਨ ਦਾ ਯਤਨ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਬੁਢਾਪਾ ਪੈਨਸ਼ਨ (Pension) ਦਾ ਲਾਭ ਲੈਣ ਲਈ ਲੋਕਾਂ ਨੁੰ ਦਫਤਰਾਂ ਦੇ ਚੱਕਰ ਕੱਟਣੇ ਪੈਂਦੇ ਸਨ, ਫਿਰ ਵੀ ਉਨ੍ਹਾਂ ਦੀ ਪੈਂਸ਼ਨ ਨਹੀਂ ਬਣਦੀ ਸੀ। ਇੱਥੇ ਤਕ ਕੀ 52-55 ਸਾਲ ਉਮਰ ਦੇ ਅਯੋਗ ਲੋਕ ਮਿਲੀ ਭਗਤ ਕਰ ਇਸ ਦਾ ਲਾਭ ਲੈ ਜਾਂਦੇ ਸਨ। ਪਰ ਸਾਡੀ ਸਰਕਾਰ ਨੇ ਇਸ ਪ੍ਰਥਾ ‘ਤੇ ਰੋਕ ਲਗਾਉਣ ਦਾ ਕੰਮ ਕੀਤਾ ਹੈ ਅਤੇ ਹੁਣ ਪਰਿਵਾਰ ਪਹਿਚਾਣ ਪੱਤਰ ਰਾਹੀਂ ਜਿਸ ਦਿਨ ਵਿਅਕਤੀ 60 ਸਾਲ ਦਾ ਹੁੰਦਾ ਹੈ, ਉਸੀ ਦਿਨ ਜਿਲ੍ਹਾ ਸਮਾਜ ਭਲਾਈ ਅਧਿਕਾਰੀ ਦਫਤਰ ਤੋਂ ਕਰਮਚਾਰੀ ਪੈਂਸ਼ਨ ਲਈ ਉਸ ਦੀ ਮੰਜੂਰੀ ਲੈਣ ਜਾਂਦਾ ਹੈ ਅਤੇ ਆਟੋਮੈਟਿਕ ਉਨ੍ਹਾਂ ਦੀ ਪੈਂਸ਼ਨ ਬਣ ਜਾਂਦੀ ਹੈ। ਉਨ੍ਹਾਂ ਨੇ ਦਸਿਆ ਕਿ ਮਈ 2022 ਤੋਂ ਬੁਢਾਪਾ ਸਨਮਾਨ ਭੱਤਾ ਨੂੰ ਪੀਪੀਪੀ ਨਾਲ ਜੋੜਿਆ ਗਿਆ ਅਤੇ ਉਦੋਂ ਤੋਂ ਹੁਣ ਤਕ 1 ਲੱਖ 82 ਹਜਾਰ ਲੋਕਾਂ ਦੀ ਪੈਂਸ਼ਨ ਆਟੋ ਮੋਡ ਵਿਚ ਬਣੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਨੇ ਪੈਂਸ਼ਨ ਦੀ ਰਕਮ 1000 ਰੁਪਏ ਤੋਂ ਵਧਾ ਕੇ 2750 ਰੁਪਏ ਮਹੀਨਾ ਤਕ ਵਧਾਇਆ ਅਤੇ ਹੁਣ ਜਨਵਰੀ, 2024 ਤੋਂ 3 ਹਜਾਰ ਰੁਪਏ ਮਹੀਨਾ ਪੈਂਸ਼ਨ ਮਿਲੇਗੀ। ਹਰਿਆਣਾ ਸਰਕਾਰ ਨੇ ਪੈਂਸ਼ਨ ਦੀ ਯੋਗਤਾ ਵਿਚ ਬਦਲਾਅ ਕਰ 2 ਲੱਖ ਰੁਪਏ ਦੀ ਆਮਦਨ ਸੀਮਾ ਨੂੰ ਵਧਾ ਕੇ 3 ਲੱਖ ਰੁਪਏ ਕੀਤਾ ਹੈ। ਮਨੋਹਰ ਲਾਲ ਨੇ ਕਿਹਾ ਕਿ 60 ਸਾਲ ਤੋਂ ਪਹਿਲਾਂ ਜੋ ਗਲਤ ਢੰਗ ਨਾਲ ਪੈਨਸ਼ਨ (Pension) ਦਾ ਲਾਭ ਲੈ ਗਏ ਸਨ ਅਜਿਹੇ ਵਿਅਕਤੀਆਂ ਤੋਂ ਜਾਂ ਉਨ੍ਹਾਂ ਦੇ ਪਰਿਵਾਰਾਂ ਤੋਂ ਰਿਕਵਰੀ ਕਰਨ ਦਾ ਆਦੇਸ਼ ਵਿਭਾਗ ਵੱਲੋਂ ਜਾਰੀ ਕੀਤਾ ਗਿਆ। ਪਰ ਉਨ੍ਹਾਂ ਨੇ ਖੁਦ ਇਸ ਦੀ ਜਾਣਕਾਰੀ ਲਈ ਅਤੇ ਇਹ ਆਦੇਸ਼ ਦਿੱਤੇ ਕਿ ਪੈਂਸ਼ਨ ਦੀ ਅੱਧੀ ਰਕਮ ਵਜੋ ਹਰ ਮਹੀਨੇ ਰਿਕਵਰੀ ਕੀਤੀ ਜਾਵੇ ਅਤੇ ਜਿਨ੍ਹਾਂ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ, ਉਨ੍ਹਾਂ ਦੇ ਪਰਿਵਾਰ ਤੋਂ ਰਿਕਵਰੀ ਨਾ ਕੀਤੀ ਜਾਵੇ। ਆਯੂਸ਼ਮਾਨ ਭਾਰਤ ਯੋਜਨਾ ਦਾ ਗਰੀਬਾਂ ਨੁੰ ਮਿਲ ਰਿਹਾ ਲਾਭਮਨੋਹਰ ਲਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਗਰੀਬਾਂ ਦੇ ਲਈ ਆਯੂਸ਼ਮਾਨ ਭਾਰਤ ਯੋਜਨਾ ਚਲਾ ਕੇ ਇਕ ਵੱਡਾ ਲਾਭ ਪਹੁੰਚਾਇਆ ਹੈ, ਜਿਸ ਤਹਿਤ 5 ਲੱਖ ਰੁਪਏ ਤਕ ਦਾ ਮੁਫਤ ਇਲਾਜ ਦੀ ਸਹੂਲਤ ਮਿਲ ਰਹੀ ਹੈ। ਇਸ ਯੋਜਨਾ ਵਿਚ ਹਰਿਆਣਾ ਦੇ ਲਗਭਗ ਸਾਢੇ 15 ਲੱਖ ਪਰਿਵਾਰ ਲਾਭ ਲੈ ਰਹੇ ਹਨ। ਪਰ ਅਸੀਂ ਬੀਪੀਏਲ ਦੀ ਆਮਦਨ ਸੀਮਾ ਨੂੰ 1.20 ਲੱਖ ਰੁਪਏ ਤੋਂ ਵਧਾ ਕੇ 1.80 ਲੱਖ ਰੁਪਏ ਸਾਲਾਨਾ ਕੀਤਾ ਅਤੇ ਚਿਰਾਯੂ ਹਰਿਆਣਾ ਯੋਜਨਾ ਰਾਹੀਂ 14 ਲੱਖ ਨਵੇਂ ਪਰਿਵਾਰ ਇਸ ਯੋਜਨਾ ਦੇ ਘੇਰੇ ਵਿਚ ਆ ਗਏ। ਇਸ ਦੇ ਬਾਅਦ ਵੀ ਲੋਕਾਂ ਦੀ ਮੰਗ ਆਈ ਕਿ 1.80 ਲੱਖ ਰੁਪਏ ਤੋਂ ਵੱਧ ਆਮਦਨ ਵਾਲੇ ਪਰਿਵਾਰਾਂ ਨੂੰ ਵੀ ਇਸ ਯੋਜਨਾ ਦਾ ਲਾਭ ਦਿੱਤਾ ਜਾਵੇ, ਇਸ ‘ਤੇ ਹਰਿਆਣਾ ਸਰਕਾਰ ਨੇ 1.80 ਲੱਖ ਰੁਪਏ ਤੋਂ ਲੈ ਕੇ 3 ਲੱਖ ਰੁਪਏ ਸਾਲਾਨਾ ਆਮਦਨ ਵਾਲੇ ਪਰਿਵਾਰਾਂ ਨੂੰ ਵੀ ਇਸ ਯੋਜਨਾ ਦਾ ਲਾਭ ਦਿੱਤਾ ਹੈ। 80 ਸਾਲ ਤੋਂ ਵੱਧ ਦੇ ਇਕੱਲੇ ਰਹਿ ਰਹੇ ਬਜੁਰਗਾਂ ਦੀ ਦੇਖਭਾਲ ਦੇ ਲਈ ਹਰ ਜਿਲ੍ਹੇ ਵਿਚ ਬਣੇਗਾ ਸੀਨੀਅਰ ਨਾਗਰਿਕ ਸੇਵਾ ਆਮਰਮਮੁੱਖ ਮੰਤਰੀ ਨੇ ਕਿਹਾ ਕਿ ਪਰਿਵਾਰ ਪਹਿਚਾਣ ਪੱਤਰ ਦੇ ਡੇਟਾ ਅਨੁਸਾਰ ਸੂਬੇ ਵਿਚ 80 ਸਾਲ ਤੋਂ ਵੱਧ ਆਮਦਨ ਦੇ ਕਈ ਬਜੁਰਗ ਅਜਿਹੇ ਹਨ, ਜੋ ਇਕੱਲੇ ਰਹਿ ਰਹੇ ਹਨ। ਇੰਨ੍ਹਾਂ ਬਜੁਰਗਾਂ ਦੀ ਦੇਖਭਾਲ ਤਹਿਤ ਸੀਨੀਅਰ ਨਾਗਰਿਕ ਸੇਵਾ ਆਸ਼ਰਮ ਯੋਜਨਾ ਬਣਾਈ ਹੈ। ਇਸ ਦੇ ਤਹਿਤ ਸਰਕਾਰ ਵੱਲੋਂ ਇਕੱਲੇ ਰਹਿ ਰਹੇ ਬਜੁਰਗਾਂ ਦੀ ਦੇਖਭਾਲ ਇੰਨ੍ਹਾਂ ਸੇਵਾ ਆਸ਼ਰਮਾਂ ਵਿਚ ਕੀਤੀ ਜਾਵੇਗੀ। ਸਰਕਾਰ ਨੇ ਜਿਲ੍ਹਾ ਕੇਂਦਰ ‘ਤੇ ਸੇਵਾ ਆਸ਼ਰਮ ਬਨਾਉਣ ਦਾ ਟੀਚਾ ਰੱਖਿਆ ਹੈ। 14 ਜ਼ਿਲ੍ਹਿਆਂ ਵਿਚ ਸੇਵਾ ਆਸ਼ਰਮ ਦੇ ਭਵਨ ਨਿਰਮਾਣ ਾਿ ਕੰਮ ਸ਼ੁਰੂ ਹੋ ਚੁੱਕਾ ਹੈ। The post ਸੋਨੀਪਤ ਜ਼ਿਲ੍ਹੇ ਦੇ 3 ਹਜ਼ਾਰ ਨਵੇਂ ਲਾਭਕਾਰਾਂ ਦੀ ਬੁਢਾਪਾ ਪੈਨਸ਼ਨ ਨੂੰ ਕੀਤਾ ਮਨਜ਼ੂਰ appeared first on TheUnmute.com - Punjabi News. Tags:
|
ਹਰਿਆਣਾ 'ਚ ਪਹਿਲੀ ਵਾਰ ਸੂਬਾ ਪੱਧਰ 'ਤੇ ਮਨਾਈ ਸੰਤ ਸ਼੍ਰੋਮਣੀ ਸੈਨ ਜੀ ਮਹਾਰਾਜ ਦੀ ਜੈਯੰਤੀ Monday 04 December 2023 02:09 PM UTC+00 | Tags: breaking-news haryana latest-news news nwes punjab saint-shiromani-sain-ji the-unmute-breaking-news ਚੰਡੀਗੜ੍ਹ, 4 ਦਸੰਬਰ 2023: ਹਰਿਆਣਾ ਵਿਚ ਸੰਤ-ਮਹਾਪੁਰਸ਼ਾਂ ਦੀ ਸਿਖਿਆਵਾਂ ਨੂੰ ਜਨ-ਜਨ ਤਕ ਪਹੁੰਚਾਉਣ ਲਈ ਚਲਾਈ ਜਾ ਰਹੀ ਸੰਤ ਮਹਾਪੁਰਸ਼ ਸਨਮਾਨ ਅਤੇ ਵਿਚਾਰ ਪ੍ਰਸਾਰ ਯੋਜਨਾ ਤਹਿਤ ਅੱਜ ਪਹਿਲੀ ਵਾਰ ਸੰਤ ਸ਼੍ਰੋਮਣੀ ਸੈਨ ਜੀ ਮਹਾਰਾਜ ਦੀ ਜੈਯੰਤੀ ਮਨਾਈ ਗਈ। ਜਿਲ੍ਹਾ ਜੀਂਦ ਵਿਚ ਪ੍ਰਬੰਧਿਤ ਰਾਜ ਪੱਧਰੀ ਸਮਾਰੋਹ ਵਿਚ ਮੁੱਖ ਮੰਤਰੀ ਨੇ ਸੈਨ ਸਮਾਜ ਨੂੰ ਕਈ ਸੌਗਾਤਾਂ ਦਿੱਤੀਆਂ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਲਗਭਗ 590 ਕਰੋੜ ਰੁਪਏ ਦੀ 39 ਪਰਿਯੋਜਨਾਵਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਮੁੱਖ ਮੰਤਰੀ ਨੇ ਐਲਾਨ ਕਰਦੇ ਹੋਏ ਕਿਹਾ ਕਿ ਹਰਿਆਣਾ ਸਰਕਾਰ ਦੇ ਕੈਲੇਂਡਰ ਵਿਚ 4 ਦਸੰਬਰ ਨੂੰ ਸੰਤ ਸ਼ਿਰੋਮਣੀ ਸੈਨ ਜੀ ਮਹਾਰਾਜ ਦੀ ਜੈਯੰਤੀ ਦੇ ਮੌਕੇ ਵਿਚ ਵਿਸ਼ੇਸ਼ ਦਿਵਸ ਵਜੋ ਲਿਖਿਆ ਜਾਵੇਗਾ। ਉਨ੍ਹਾਂ ਨੇ ਐਲਾਨ ਕਰਦੇ ਹੋਏ ਕਿਹਾ ਕਿ ਸੈਨ ਸਮਾਜ ਦੇ ਪਰੰਪਰਾਗਤ ਕੰਮਾਂ ਦੀ ਕੁਸ਼ਲਤਾ ਤੇ ਸਿਖਲਾਈ ਲਈ ਗੁਰੂਗ੍ਰਾਮ, ਹਿਸਾਰ, ਰੋਹਤਕ ਅਤੇ ਅੰਬਾਲਾ ਵਿਚ 4 ਕੇਸ਼ ਕੌਸ਼ਲ ਵਿਕਾਸ ਕੇਂਦਰ ਖੋਲੇ ਜਾਣਗੇ। ਇੰਨ੍ਹਾਂ ਕੇਂਦਰਾਂ ਦੀ ਸਫਲਤਾ ਦੇ ਬਾਅਦ ਜਰੂਰਤਅਨੁਸਾਰ ਅਤੇ ਕੇਂਦਰ ਵੀ ਖੋਲੇ ਜਾਣਗੇ। ਮਨੋਹਰ ਲਾਲ ਨੇ ਸਮਾਜ ਦੀ ਮੰਗ ‘ਤੇ ਐਲਾਨ ਕਰਦੇ ਹੋਏ ਕਿਹਾ ਕਿ ਹੁਣ ਤਕ ਸੈਨ ਸਮਾਜ ਦਾ ਨਾਂਅ ਸੈਨ ਦੇ ਨਾਲ-ਨਾਲ ਨਾਈ ਸ਼ਬਦ ਵੀ ਲਿਖਿਆ ਜਾਂਦਾ ਹੈ। ਪਰ ਹਰਿਆਣਾ ਸਰਕਾਰ ਨੇ ਸੈਨ ਨਾਂਅ ਤੋਂ ਵੱਖ ਪਹਿਚਾਣ ਦੇਣ ਲਈ ਕੇਂਦਰ ਸਰਕਾਰ ਨੂੰ ਇਸ ਸਬੰਧ ਵਿਚ ਪੱਤਰ ਲਿਖਿਆ ਹੈ। ਜੇਡੀ-7 ਰੋਡ ਗੋਹਾਨਾ ਰੋਡ ਸਥਿਤ ਕੋਰਟ ਦੇ ਸਾਹਮਣੇ ਚੌਕ ਦਾ ਨਾਂਅ ਸੰਤ ਸ਼ਿਰੋਮਣੀ ਸੈਨ ਜੀ ਮਹਾਰਾਜ ਦੇ ਨਾਂਅ ‘ਤੇ ਰੱਖਿਆ ਜਾਵੇਗਾਮੁੱਖ ਮੰਤਰੀ ਨੇ ਜੀਂਦ ਵਿਚ ਜੇਡੀ-7 ਰੋਡ ਦਾ ਨਾਂਅ ਅਤੇ ਗੋਹਾਨਾ ਰੋਡ ਸਥਿਤ ਕੋਰਟ ਦੇ ਸਾਹਮਣੇ ਚੌਕ ਦਾ ਨਾਂਅ ਸੰਤ ਸ਼ਿਰੋਮਣੀ ਸੈਨ ਜੀ ਮਹਾਰਾਜ ਦੇ ਨਾਂਅ ‘ਤੇ ਰੱਖੇ ਜਾਣ ਦਾ ਵੀ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਚੌਕ ‘ਕੇ ਸੰਤ ਸ਼ਿਰੋਮਣੀ ਸੈਨ ਜੀ ਮਹਾਰਾਜ ਦੀ ਪ੍ਰਤਿਮਾ ਵੀ ਸਥਾਪਿਤ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਭਿਵਾਨੀ ਤੇ ਕਰਨਾਲ ਵਿਚ ਵੀ ਸਮਾਜ ਕਿਸੇ ਸੜਕ ਜਾਂ ਚੌਕ ਦੀ ਪਹਿਚਾਣ ਕਰ ਸਰਕਾਰ ਨੂੰ ਬਣਾਉਣ ਤਾਂ ਉਨ੍ਹਾਂ ਦਾ ਨਾਂਅ ਵੀ ਸੰਤ ਸ਼ਿਰੋਮਣੀ ਸੈਨ ਜੀ ਮਹਾਰਾਜ ਦੇ ਨਾਂਅ ‘ਤੇ ਰੱਖਿਆ ਜਾਵੇਗਾ। ਮੁੱਖ ਮੰਤਰੀ ਨੇ ਜੀਂਦ ਦੇ ਧੰਨਾ ਭਗਤ ਮੈਡੀਕਲ ਕਾਲਜ ਪਰਿਸਰ ਵਿਚ ਇਕ ਭਵਨ ਦਾ ਨਾਂਅ ਸੰਤ ਸ਼ਿਰੋਮਣੀ ਸੈਨ ਜੀ ਮਹਾਰਾਜ ਦੇ ਨਾਂਅ ‘ਤੇ ਰੱਖਣ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਜੀਂਦ ਜਿਲ੍ਹਾ ਵਿਚ ਸਮਾਜ ਨੂੰ ਪਲਾਟ ਦੇ ਲਈ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਦੇ ਪੋਰਟਲ ‘ਤੇ ਬਿਨੈ ਕਰਨਾ ਹੋਵੇਗਾ, ਤਾਂ ਉਨ੍ਹਾਂ ਨੂੰ ਪਲਾਟ ਅਲਾਟ ਕੀਤਾ ਜਾਵੇਗਾ ਅਤੇ ਇਸ ਪਲਾਟ ‘ਤੇ ਧਰਮਸ਼ਾਲਾ ਦੇ ਨਿਰਮਾਣ ਲਈ ਸਾਂਸਦ ਵੱਲੋਂ 11 ਲੱਖ ਰੁਪਏ ਅਤੇ ਆਪਣੇ ਸਵੈਛਿੱਕ ਕੋਸ਼ ਤੋਂ 21 ਲੱਖ ਰੁਪਏ ਸਮੇਤ ਕੁੱਲ 32 ਲੱਖ ਰੁਪਏ ਦੇ ਗ੍ਰਾਂਟ ਦੇਣ ਦਾ ਐਲਾਨ ਕੀਤਾ। ਸੰਤਾਂ-ਮਹਾਪੁਰਸ਼ਾਂ ਦੀ ਜੈਯੰਤੀਆਂ, ਸ਼ਤਾਬਦੀਆਂ ਨੂੰ ਰਾਜ ਪੱਧਰ ‘ਤੇ ਮਨਾਇਆ ਜਾ ਰਿਹਾ ਹੈਮੁੱਖ ਮੰਤਰੀ ਨੇ ਕਿਹਾ ਕਿ ਸੰਤ ਸ਼ਿਰੋਮਣੀ ਸੈਨ ਜੀ ਮਹਾਰਾਜ ਨੇ ਆਪਣੇ ਜੀਵਨ ਵਿਚ ਜਨ-ਜਾਗਰਣ ਦਾ ਕੰਮ ਕੀਤਾ ਅਤੇ ਸੇਵਾ ਭਾਵ ਵਿਅਕਤੀਤਵ ਰੂਪ ਵਿਚ ਖਿਆਤੀ ਪ੍ਰਾਪਤ ਕੀਤੀ। ਉਨ੍ਹਾਂ ਨੇ ਕਿਹਾ ਕਿ ਸਾਲ 2014 ਵਿਚ ਜਦੋਂ ਸਾਡੀ ਸਰਕਾਰ ਆਈ ਉਦੋਂ ਅਸੀਂ ਇਹ ਪਾਇਆ ਕਿ ਰਾਜਨੀਤਿਕ ਲੋਕ ਸਮਾਜ ਦੇ ਸੰਤਾਂ-ਮਹਾਪੁਰਸ਼ਾਂ ਨੁੰ ਭੁੱਲ ਗਏ ਹਨ, ਪਰ ਅਸੀਂ ਸੰਤਾਂ ਦੀ ਸਿਖਿਆਵਾਂ ਤੇ ਆਦਰਸ਼ਾਂ ਨੂੰ ਪ੍ਰੇਰਣਾ ਵਜੋ ਲੋਕਾਂ ਤਕ ਪਹੁੰਚਾਉਣ ਲਈ ਸੰਤ ਮਹਾਪੁਰਸ਼ ਵਿਚਾਰ ਸਨਮਾਨ ਅਤੇ ਪ੍ਰਸਾਰ ਯੋਜਨਾ ਚਲਾਈ। ਇਸੀ ਯੋਜਨਾ ਦੇ ਤਹਿਤ ਅੱਜ ਦਾ ਇਹ ਪ੍ਰੋਗ੍ਰਾਮ ਪ੍ਰਬੰਧਿਤ ਕੀਤਾ ਗਿਆ ਹੈ। ਇਸ ਯੋਜਨਾ ਤਹਿਤ ਸਮਾਜ ਦੇ ਸਾਰੇ ਸੰਤਾਂ-ਮਹਾਪੁਰਸ਼ਾਂ ਦੀ ਜੈਯੰਤੀਆਂ, ਸ਼ਤਾਬਦੀਆਂ ਨੂੰ ਰਾਜ ਪੱਧਰ ਤੇ ਮਨਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਮਾਜਿਕ ਕੁਰੀਤਿਆਂ ਨੂੰ ਸਮਾਜ ਦੇ ਸਹਿਯੋਗ ਨਾਲ ਹੀ ਦੂਰ ਕੀਤਾ ਜਾ ਸਕਦਾ ਹੈ। ਇਸ ਦਾ ਸਫਲ ਉਦਾਹਰਣ ਬੇਟੀ ਬਚਾਓ-ਬੇਟੀ ਪੜਾਓ ਹੈ। ਸਮਾਜ ਦੇ ਸਹਿਯੋਗ ਨਾਲ ਅੱਜ ਹਰਿਆਣਾ ਬੇਟੀਆਂ ਨੁੰ ਬਚਾਉਣ ਵਾਲਾ ਸੂਬਾ ਬਣ ਗਿਆ ਹੈ। ਇਸੀ ਤਰ੍ਹਾ , ਵਾਤਾਵਰਣ ਸਰੰਖਣ, ਜਲ ਸਰੰਖਣ, ਨਸ਼ੇ ‘ਤੇ ਰੋਕ ਲਗਾਉਣ ਲਈ ਸਮਾਜ ਦੇ ਲੋਕਾਂ ਦਾ ਸਹਿਯੋਗ ਕੀਤਾ ਜਾ ਰਿਹਾ ਹੈ। ਗਰੀਬਾਂ ਦੀ ਭਲਾਈ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਚਲਾਈ ਅਨੇਕ ਭਲਾਈਕਾਰੀ ਯੋਜਨਾਵਾਂਮਨੋਹਰ ਲਾਲ ਨੇ ਕਿਹਾ ਕਿ ਸਾਡੀ ਸਰਕਾਰ ਅੰਤੋਂਦੇਯ ਦੀ ਭਾਵਨਾ ਨਾਲ ਕੰਮ ਕਰ ਰਹੀ ਹੈ। ਅੰਤੋਂਦੇਯ ਪਰਿਵਾਰਾਂ ਨੁੰ ਲਾਭ ਦੇਣ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਈ ਯੋਜਨਾਵਾਂ ਚਲਾਈਆਂ ਹਨ। ਆਵਾਸ ਯੋਜਨਾ , ਨੱਲ ਤੋਂ ਜਲ, ਉਜਵਲਾ ਯੋਜਨਾ, ਬਿਜਲੀ ਕਨੈਕਸ਼ਨ ਦੇ ਕੇ ਉਨ੍ਹਾਂ ਨੇ ਹਰ ਗਰੀਬ ਪਰਿਵਾਰ ਦੀ ਭਲਾਈ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀ ਯੋਜਨਾਵਾਂ ‘ਤੇ ਗਰੀਬ ਦਾ ਅਧਿਕਾਰ ਹੈ, ਜੋ ਉਸ ਨੂੰ ਮਿਲਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ 40 ਕਰੋੜ ਤੋਂ ਵੱਧ ਬੈਂਕ ਖਾਤੇ ਖੁਲਵਾਏ ਹਨ, ਅੱਜ ਕੋਈ ਪਰਿਵਾਰ ਅਜਿਹਾ ਨਹੀਂ ਹੈ, ਜਿਸ ਦਾ ਬੈਂਕ ਖਾਤਾ ਨਹੀਂ ਹੈ। ਸਰਕਾਰੀ ਯੋਜਨਾਵਾਂ ਦਾ ਪੈਸਾ ਸਿੱਧਾ ਅੱਜ ਲਾਭਕਾਰਾਂ ਦੇ ਬੈਂਕ ਖਾਤਿਆਂ ਵਿਚ ਪਹੁੰਜ ਰਿਹਾ ਹੈ। ਪਿਛਲੇ ਦਿਨ ਆਏ ਚੁਣਾਂ ਦੇ ਨਤੀਜਿਆਂ ਨੇ ਇਹ ਸਪਸ਼ਟ ਕੀਤਾ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਦੀ ਭਲਾਈਕਾਰੀ ਨੀਤੀਆਂ ਦੀ ਜਿੱਤ ਹੋਈ ਹੈ। ਸਾਡੀ ਸਰਕਾਰ ਲਗਾਤਾਰ ਗਰੀਬਾਂ, ਮਜਦੂਰ, ਕਿਸਾਨਾਂ, ਜਰੂਰਤਮੰਦਾਂ ਸਮੇਤ ਹਰ ਵਰਗ ਦੀ ਭਲਾਈ ਲਈ ਪ੍ਰਤੀਬੱਧ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿਚ ਪਹਿਲਾਂ ਦੀ ਸਰਕਾਰਾਂ ਦੇ ਮੁਕਾਬਲੇ ਮੌਜੂਦਾ ਸਰਕਾਰ ਦੇ ਕਾਰਜਕਾਲ ਵਿਚ ਵਿਕਾਸ ਦੇ ਦੋਗਣੇ ਕੰਮ ਹੋ ਰਹੇ ਹਨ ਅਤੇ ਘੱਟ ਖਰਚ ‘ਤੇ ਹੋ ਰਹੇ ਹਨ। The post ਹਰਿਆਣਾ ‘ਚ ਪਹਿਲੀ ਵਾਰ ਸੂਬਾ ਪੱਧਰ ‘ਤੇ ਮਨਾਈ ਸੰਤ ਸ਼੍ਰੋਮਣੀ ਸੈਨ ਜੀ ਮਹਾਰਾਜ ਦੀ ਜੈਯੰਤੀ appeared first on TheUnmute.com - Punjabi News. Tags:
|
CM ਮਨੋਹਰ ਲਾਲ ਨੇ ਜੀਂਦ ਜ਼ਿਲ੍ਹੇ ਦੇ ਲਈ 590 ਕਰੋੜ ਰੁਪਏ ਦੀ ਕੁੱਲ 39 ਪਰਿਯੋਜਨਾਵਾਂ ਦਾ ਕੀਤਾ ਉਦਘਾਟਨ ਅਤੇ ਨੀਂਹ ਪੱਥਰ Monday 04 December 2023 02:13 PM UTC+00 | Tags: breaking breaking-news cm-manohar-lal haryana-news jind narwana news ਚੰਡੀਗੜ੍ਹ, 4 ਦਸੰਬਰ 2023: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਸੰਤ ਸ਼ਿਰੋਮਣੀ ਸੈਨ ਜੀ ਮਹਾਰਾਜ ਦੀ ਜੈਯੰਤੀ ਦੇ ਮੌਕੇ ‘ਤੇ ਜੀਂਦ ਜਿਲ੍ਹੇ ਨੂੰ ਵੱਡੀ ਸੌਗਾਤ ਦਿੰਦੇ ਹੋਏ ਜੀਂਦ ਜਿਲ੍ਹੇ ਦੀ ਪੇਯਜਲ ਸਪਲਾਈ ਵਿਚ ਸੰਵਰਧਨ ਲਈ ਨਰਵਾਨਾ ਬ੍ਰਾਂਚ ਤੋਂ ਭਾਖੜਾ ਮੇਨ ਲਾਇਨ ਦਾ ਪਾਣੀ ਉਪਲਬਧ ਕਰਵਾਉਣ ਲਈ 388 ਕਰੋੜ ਰੁਪਏ ਦੀ ਲਾਗਤ ਨਾਲ ਨਹਿਰ ਅਧਾਰਿਤ ਪੇਯਜਲ ਸਪਲਾਈ ਪਰਿਯੋਜਨਾ ਦਾ ਨੀਂਹ ਪੱਥਰ ਰੱਖਿਆ। ਇਸ ਨਾਲ ਲੋਕਾਂ ਦੀ ਸਵੱਛ ਪੇਯਜਲ ਉਪਲਬਧਤਾ ਵਿਚ ਵਾਧਾ ਹੋਵੇਗਾ ਮੁੱਖ ਮੰਤਰੀ ਨੇ ਅੱਜ ਜੀਂਦ ਜਿਲ੍ਹੇ 590 ਕਰੋੜ ਰੁਪਏ ਦੀ 39 ਪਰਿਯੋਜਨਾਵਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਿਆ। ਇੰਨ੍ਹਾਂ ਵਿਚ ਲਗਭਗ 51 ਕਰੋੜ ਰੁਪਏ ਦੀ 8 ਪਰਿਯੋਜਨਾਵਾਂ ਦਾ ਉਦਘਾਟਨ ਤੇ 539 ਕਰੋੜ ਰੁਪਏ ਦੀ 31 ਪਰਿਯੋਜਨਾਵਾਂ ਦਾ ਨੀਂਹ ਪੱਥਰ ਸ਼ਾਮਿਲ ਹੈ। ਇੰਨ੍ਹਾਂ ਪਰਿਯੋਜਨਾਵਾਂ ਨਾਲ ਜੀਂਦ ਵਾਸੀਆਂ ਨੂੰ ਕਾਫੀ ਲਾਭ ਮਿਲੇਗਾ। ਮੁੱਖ ਮੰਤਰੀ ਨੇ ਲਗਭਗ 15 ਕਰੋੜ ਰੁਪਏ ਦੀ ਲਾਗਤ ਨਾਲ ਨਿਰਮਾਣਤ ਨਗਰ ਪਰਿਸ਼ਦ ਦਫਤਰ ਭਵਨ ਦਾ ਉਦਘਾਟਨ ਕੀਤਾ। ਇਸੀ ਤਰ੍ਹਾ 3 ਕਰੋੜ 53 ਲੱਖ ਰੁਪਏ ਦੀ ਲਾਗਤ ਨਾਲ ਜੀਂਦ-ਹਾਂਸੀ ਸੜਕ ਦੇ ਚੌਧਾਕਰਣ ਤੇ ਮਜਬੂਤੀਕਰਣ ਕੰਮ, 2 ਕਰੋੜ 52 ਲੱਖ ਰੁਪਏ ਦੀ ਲਾਗਤ ਨਾਲ ਜੀਂ- ਭਿਵਾਨੀ ਸੜਕ ਦੀ ਵਿਸ਼ੇਸ਼ ਮੁਰੰਮਤ , 7 ਕਰੋੜ 88 ਲੱਖ ਰੁਪਏ ਦੀ ਲਾਗਤ ਨਾਲ ਕਾਲਵਾ-ਕਾਲਾਵਟੀ -ਭੁਟਾਨੀ- ਹਾਟ ਸੜਕ ਦੀ ਵਿਸ਼ੇਸ਼ ਮੁਰੰਮਤ, 5 ਕਰੋੜ 79 ਲੱਖ ਰੁਪਏ ਦੀ ਲਾਗਤ ਨਾਲ ਕੁਰਾੜ ਵਾਇਆ ਮਲਾਰ, ਰੋਜਲਾ ਸੜਕ ਦੇ ਚੌੜਾਕਰਣ ਤੇ ਮਜਬੂਤੀਕਰਣ, 7 ਕਰੋੜ 11 ਲੱਖ ਰੁਪਏ ਦੀ ਲਾਗਤ ਨਾਲ ਪਿੱਲੂਖੇੜਾ ਮੰਡੀ ਤੋਂ ਭੇਰੀ ਖੇੜਾ-ਧੜੌਲੀ-ਭਰਤਾਨਾ-ਲਲਿਤ ਖੇੜਾ ਸੜਕ ਦਾ ਸੁਧਾਰ ਕੰਮ ਦਾ ਵੀ ਉਦਘਾਟਨ ਕੀਤਾ। ਇਸ ਤੋਂ ਇਲਾਵਾ, ਮੁੱਖ ਮੰਤਰੀ ਨੇ ਆਸਨ ਤੇ ਸ਼ਿਵਾ ਪਿੰਡ ਵਿਚ ਸੁਚਾਰੂ ਪੇਯਜਲ ਸਪਲਾਈ ਲਈ ਆਸਨ ਪਿੰਡ ਵਾਟਰ ਵਰਕਸ ਦੇ ਨਿਰਮਾਣ ਕੰਮ ਦਾ ਵੀ ਉਦਘਾਟਨ ਕੀਤਾ। ਇਸ ‘ਤੇ ਲਗਭਗ 5 ਕਰੋੜ 30 ਲੱਖ ਰੁਪਏ ਦੀ ਲਾਗਤ ਆਵੇਗੀ। 539 ਕਰੋੜ ਰੁਪਏ ਦੀ 31 ਪਰਿਯੋਜਨਾਵਾਂ ਦਾ ਰੱਖਿਆ ਨੀਂਹ ਪੱਥਰਮੁੱਖ ਮੰਤਰੀ ਨੇ 388 ਕਰੋੜ 27 ਲੱਖ ਰੁਪਏ ਦੀ ਲਾਗਤ ਨਾਲ ਜੀਂਦ ਸ਼ਹਿਰ ਲਈ ਪੇਯਜਲ ਸਪਲਾਈ ਪਰਿਯੋਜਨਾ, 75 ਕਰੋੜ 87 ਲੱਖ ਰੁਪਏ ਦੀ ਲਾਗਤ ਨਾਲ ਨਰਵਾਨਾ ਕਸਬੇ ਦੀ ਵੱਖ-ਵੱਖ ਕਲੋਨੀਆਂ ਵਿਚ ਸੀਵਰੇਜ ਵਿਵਸਥਾ ਨੂੰ ਮਜਬੂਤ ਕਰਨ, 3 ਕਰੋੜ 82 ਲੱਖ ਰੁਪਏ ਦੀ ਲਾਗਤ ਨਾਲ ਜੀਂ- ਜੁਲਾਨੀ ਜਾਨਜਵਾਨ ਸੜਕ ਦੀ ਵਿਸ਼ੇਸ਼ ਮੁਰੰਮਤ, 3 ਕਰੋੜ 85 ਲੱਖ ਰੁਪਏ ਦੀ ਲਾਗਤ ਨਾਲ ਜੀਂਦ ਸਫੀਦੋ ਸੜਕ ਤੋਂ ਜੀਂਦ -ਰੋਹਤਕ ਸੜਕ ਵਾਇਆ ਜੀਂਦ ਗੋਹਾਨਾ ਸੜਕ ਕ੍ਰੋਸਿੰਗ ਦਿੱਲੀ-ਬਠਿੰਡਾ ਰੇਲਵੇ ਲਾਇਨ ਸੜਕ ਦੀ ਵਿਸ਼ੇਸ਼ ਮੁਰੰਮਤ, 5 ਕਰੋੜ 98 ਲੱਖ ਰੁਪਏ ਦੀ ਲਾਗਤ ਨਾਲ ਕੰਡੇਲਾ ਪੁੱਲ ਤੋਂ ਦਿੱਲੀ ਬਠਿੰਡਾ ਰੇਲਵੇ ਲਾਇਨ ਪੁੱਲ ਤਕ ਨਹਿਰ ਦੇ ਦੋਵਾਂ ਪਾਸੇ ਸੜਕ ਦੇ ਨਿਰਮਾਣ ਕੰਮ ਦਾ ਨੀਂਹ ਪੱਥਰ ਰੱਖਿਆ। ਇਸ ਤੋਂ ਇਲਾਵਾ, ਮੁੱਖ ਮੰਤਰੀ ਨੇ 1 ਕਰੋੜ 21 ਲੱਖ ਰੁਪਏ ਦੀ ਲਾਗਤ ਨਾਲ ਬਨਣ ਵਾਲੀ ਪ੍ਰਾਈਮਰੀ ਸਕੂਲ ਤੋਂ ਜੁਲਾਨੀ ਮਾਈਨਰ ਤਕ ਸੜਕ ਦਾ ਨਿਰਮਾਣ 1 ਕਰੋੜ 12 ਲੱਖ ਰੁਪਏ ਦੀ ਲਾਗਤ ਨਾਲ ਮੇਨ ਜੁਲਾਨੀ ਸੜਕ ਤੋਂ ਨਰਵਾਨਾ ਸੜਕ ਤਕ ਸੜਕ ਦਾ ਨਿਰਮਾਣ, 46 ਲੱਖ ਰੁਪਏ ਦੀ ਲਾਗਤ ਨਾਲ ਪਾਂਡੂ ਦਰਵਾਜੇ ਦਾ ਨਿਰਮਾਣ, 81 ਲੱਖ ਰੁਪਏ ਦੀ ਲਾਗਤ ਨਾਲ ਜੈਯੰਤੀ ਦੇਵੀ ਦਰਵਾਜੇ ਦਾ ਨਿਰਮਾਣ, 40 ਲੱਖ ਰੁਪਏ ਦੀ ਲਾਗਤ ਨਾਲ ਇਕਲਵਯ ਸਟੇਡੀਅਮ ਵਿਚ ਸਿੰਥੇਟਿਕ ਟ੍ਰੈਕ ਦਾ ਨਿਰਮਾਣ, 78 ਲੱਖ ਰੁਪਏ ਦੀ ਲਾਗਤ ਨਾਲ ਭਿਵਾਨੀ ਰੋਡ ‘ਤੇ ਪਾਰਕ ਦੇ ਨਿਰਮਾਣ ਕੰਮ ਦਾ ਵੀ ਨੀਂਹ ਪੱਥਰ ਰੱਖਿਆ ਹੈ। ਮਨੋਹਰ ਲਾਲ ਨੇ 78 ਲੱਖ ਰੁਪਏ ਦੀ ਲਾਗਤ ਨਾਲ ਖੋਖਰੀ ਮਾਈਨਰ ਦੀ ਬੁਰਜੀ ਗਿਣਤੀ 0 ਤੋਂ 5500 ਟੇਲ ਤਕ ਦੇ ਮੁੜ ਨਿਰਮਾਣ ਕੰਮ, 11 ਕਰੋੜ 81 ਲੱਖ ਰੁਪਏ ਦੀ ਲਾਗਤ ਨਾਲ ਹਾਂਸੀ ਬ੍ਰਾਂਚ ਦੀ ਬੁਰਜੀ ਗਿਣਤੀ 183000 ਤੋਂ 198000 ਤਕ ਦੇ ਮੁੜ ਨਿਰਮਾਣ ਕੰਮ, 4 ਕਰੋੜ 81 ਲੱਖ ਰੁਪਏ ਦੀ ਲਾਗਤ ਨਾਲ ਜੈਯੰਤੀ ਦੇਵੀ ਮੰਦਿਰ ਦੇ ਨੇੜੇ ਛੱਠ ਪੂਜਾ ਘਾਟ ਦਾ ਨਿਰਮਾਣ, 8 ਕਰੋੜ 21 ਲੱਖ ਰੁਪਏ ਨਾਲ ਜੀਂਦ ਸ਼ਹਿਰ ਵਿਚ ਸ਼ਾਮਨਗਰ ਤੇ ਹੋਰ ਸੀਵਰ ਲਾਇਨ ਦਾ ਸੁਧਾਰ, 2 ਕਰੋੜ 74 ਲੱਖ ਰੁਪਏ ਦੀ ਲਾਗਤ ਨਾਲ ਭਿਡਰਾਲਾ-ਮੁਆਨਾ ਸੜਕ ਦਾ ਨਿਰਮਾਣ, 1 ਕਰੋੜ 64 ਲੱਖ ਰੁਪਏ ਤੋਂ ਛਾਪੜ-ਬੁੱਡਾ ਖੇੜਾ ਸੜਕ ਦਾ ਨਿਰਮਾਣ, 6 ਕਰੋੜ 17 ਲੱਖ ਰੁਪਏ ਤੋਂ ਜਾਮਣੀ-ਭੰਭੇਵਾ ਸੜਕ ਦੀ ਵਿਸ਼ੇਸ਼ ਮੁਰੰਮਤ, 46 ਲੱਖ ਰੁਪਏ ਤੋਂ ਜੀਂਦ-ਸਫੀਦੋ ਸੜਕ ਤੋਂ ਰਜਾਣਾ ਕਲਾਂ ਸਡੀਦੋ ਤਕ ਸੜਕ ਦੀ ਵਿਸ਼ੇਸ਼ ਮੁਰੰਮਤ, 2 ਕਰੋੜ 63 ਲੱਖ ਰੁਪਏ ਤੋਂ ਜਾਮਣੀ-ਰਿਟੋਲੀ ਸੜਕ ਦੀ ਵਿਸ਼ੇਸ਼ ਮੁਰੰਮਤ , 77 ਲੱਖ ਰੁਪਏ ਤੋਂ ਗੰਗੋਲੀ-ਭਾਗਖੇੜਾ ਸੜਕ ਦੀ ਵਿਸ਼ੇਸ਼ ਮੁਰੰਮਤ, 36 ਲੱਖ ਰੁਪਏ ਦੀ ਲਾਗਤ ਤੋਂ ਧਾਤਰਟ- ਵਾਟਰ ਵਰਕਸ ਸੜਕ ਦੀ ਵਿਸ਼ਾ ਦੇ ਕੰਮ ਦਾ ਵੀ ਨੀਂਹ ਪੱਥਰ ਰੱਖਿਆ। ਇਸੀ ਤਰ੍ਹਾ, 85 ਲੱਖ ਰੁਪਏ ਦੀ ਲਾਗਤ ਨਾਲ ਬਾਂਗੜੂ ਕਲਾ-ਆਚਰਾ ਖੁਰਦ ਸੜਕ ਨੁੰ ਮਜਬੂਤ ਤੇ ਚੌੜਾ ਕਰਨਾ, 60 ਲੱਖ ਰੁਪਏ ਤੋਂ ਆਂਵਲੀ ਖੇੜਾ ਸੜਕ ਨੂੰ ਮਜਬੂਤ ਤੇ ਚੌੜਾ ਕਰਨਾ, 80 ਲੱਖ ਰੁਪਏ ਤੋਂ ਭੁਰੇਣ ਸੜਕ ਨੂੰ ਮਜਬੂਤ ਤੇ ਚੌੜਾ ਕਰਨਾ, 43 ਲੱਖ ਰੁਪਏ ਤੋਂ ਆਫਤਾਬ ਗੜ ਸੜਕ ਨੂੰ ਮਜਬੂਤ ਤੇ ਚੌੜਾ ਕਰਨਾ, 18 ਲੱਖ 29 ਹਜਾਰ ਰੁਪਏ ਨਾਲ ਜੀਂਦ-ਸਫੀਦੋਂ ਸੜਕ ਤੋਂ ਬਹਾਦੁਰਗੜ੍ਹ ਤਕ ਸੜਕ ਨੂੰ ਮਜਬੂਤ ਤੇ ਚੌੜਾ ਕਰਨਾ, ਲਗਭਗ 2 ਕਰੋੜ ਰੁਪਏ ਤੋਂ ਪਾਣੀਪਤ ਅਸੰਧ ਸੜਕ ਤੋਂ ਮਲੀਕਪੁਰ ਸੜਕ ਤਕ ਸੜਕ ਨੂੰ ਮਜਬੂਤ ਤੇ ਚੌੜਾ ਕਰਨਾ, ਲਗਭਗ 2 ਕਰੋੜ ਰੁਪਏ ਤੋਂ ਪਾਣੀਪਤ ਅਸੰਧ ਸੜਕ ਤੋਂ ਧਰਮਗੜ ਤਕ ਸੜਕ ਦੀ ਵਿਸ਼ੇਸ਼ ਮੁਰੰਮਤ, 53 ਲੱਖ ਰੁਪਏ ਤੋਂ ਰਾਮਨਗਰ –ਹੜਵਾ ਤਕ ਸੜਕ ਦੀ ਵਿਸ਼ੇਸ਼ ਮੁਰੰਮਤ ਦੇ ਕੰਮ ਦਾ ਨੀਂਹ ਪੱਥਰ ਰੱਖਿਆ ਗਿਆ। The post CM ਮਨੋਹਰ ਲਾਲ ਨੇ ਜੀਂਦ ਜ਼ਿਲ੍ਹੇ ਦੇ ਲਈ 590 ਕਰੋੜ ਰੁਪਏ ਦੀ ਕੁੱਲ 39 ਪਰਿਯੋਜਨਾਵਾਂ ਦਾ ਕੀਤਾ ਉਦਘਾਟਨ ਅਤੇ ਨੀਂਹ ਪੱਥਰ appeared first on TheUnmute.com - Punjabi News. Tags:
|
CM ਮਨੋਹਰ ਲਾਲ ਨੇ ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ 'ਚ ਕੌਮਾਂਤਰੀ ਸੰਮਲੇਨ ਦੀ ਕੀਤੀ ਸ਼ੁਰੂਆਤ Monday 04 December 2023 02:20 PM UTC+00 | Tags: agricultural-university breaking-news charan-singh-haryana-agricultural-university chaudhary-charan-singh-haryana-agricultural-university cm-manohar-lal haryana-agricultural-university haryana-news ਚੰਡੀਗੜ੍ਹ, 4 ਦਸੰਬਰ 2023: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸੋਮਵਾਰ ਨੁੰ ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਵਿਚ ਵਿਸ਼ਵ ਖੁਰਾਕ ਪੋਸ਼ਨ ਸੁਰੱਖਿਆ, ਸਥਿਰਤਾ ਅਤੇ ਸਿਹਤ ਲਈ ਰਣਨੀਤੀ ਵਿਸ਼ਾ ‘ਤੇ ਪ੍ਰਬੰਧਿਤ ਕੌਮਾਂਤਰੀ ਸਮੇਲਨ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਖੇਤੀਬਾੜੀ ਕਾਲਜ ਪਰਿਸਰ ਵਿਚ ਖੇਤੀਬਾੜੀ ਖੇਤਰ ਵਿਚ ਉਦਮਤਾ ਨਾਲ ਸਬੰਧਿਤ ਪ੍ਰਦਰਸ਼ਨੀ ਦਾ ਅਵਲੋਕਨ ਵੀ ਕੀਤਾ। ਇਸ ਦੌਰਾਨ ਮੁੱਖ ਮੰਤਰੀ ਨੂੰ ਜਾਣੂੰ ਕਰਵਾਇਆ ਗਿਆ ਕਿ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਵਿਚ ਨੌਜੁਆਨ ਉਦਮੀਆਂ ਦੇ ਸਟਾਰਟਅੱਪ ਨੂੰ ਪ੍ਰੋਤਸਾਹਨ ਦੇਣ ਲਈ ਏਗਰੀ ਬਿਜਨੈਸ ਇਨਕਿਯੂਬੇਸ਼ਨ ਸੈਂਟਰ ਸਥਾਪਿਤ ਹਨ। ਇਸ ਸੈਂਟਰ ਰਾਹੀਂ ਪਿਛਲੇ 4 ਸਾਲਾਂ ਵਿਚ 6 ਕਰੋੜ ਰੁਪਏ ਦੀ ਰਕਮ ਉਪਲਬਧ ਕਰਵਾ ਕੇ 100 ਸਟਾਰਟ ਅੱਪ ਸ਼ੁਰੂ ਕਰਵਾਏ ਜਾ ਚੁੱਕੇ ਹਨ। ਇੰਨ੍ਹਾਂ ਸਟਾਰਟ ਅੱਪਸ ਰਾਹੀਂ ਟਿਸ਼ਯੂ ਕਲਚਰ ਤਕਨੀਕ ਨਾਲ ਕਲਾ, ਗੰਨਾ ਦੀ ਬਿਹਤਰੀਨ ਕਿਸਮ ਤਿਆਰ ਕਰਨਾ ਅਤੇ ਮੋਟੇ ਅਨਾਜ ਤੋਂ ਤਿਆਰ ਖੁਰਾਕ ਊਤਪਾਦ ਤਿਆਰ ਕੀਤੇ ਗਏ ਹਨ। ਇਸ ਦੇ ਬਾਅਦ ਮੁੱਖ ਮੰਤਰੀ ਨੇ 14 ਦੇਸ਼ਾਂ ਦੀ ਪ੍ਰਸਿੱਦ ਖੋਜ ਸੰਸਥਾਵਾਂ ਤੋਂ ਆਏ ਮੰਨੇ-ਪ੍ਰਮੰਨੇ ਵਿਗਿਆਨਕਾਂ ਦੇ ਨਾਲ ਮੀਟਿੰਗ ਵੀ ਕੀਤੀ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸੂਬੇ ਨੇ ਖੇਤੀਬਾੜੀ ਖੇਤਰ ਵਿਚ ਸ਼ਾਨਦਾਰ ਉਪਲਬਧਦੀਆਂ ਹਾਸਲ ਕੀਤੀਆਂ ਹਨ। ਇੱਥੇ ਦੇ ਖੇਤੀਬਾੜੀ ਉਤਪਾਦ ਦਾ ਨਿਰਯਾਤ ਦੇਸ਼ ਤੇ ਦੁਨੀਆ ਦੇ ਕਈ ਦੇਸ਼ਾਂ ਵਿਚ ਹੋ ਰਿਹਾ ਹੈ। ਹੁਣ ਉਤਪਾਦਨ ਦੇ ਨਾਲ-ਨਾਲ ਇਸ ਦੀ ਗੁਣਵੱਤਾ ਵਧਾਉਣ ਲਈ ਦੁਨੀਆ ਦੇ ਕਈ ਦੇਸ਼ਾਂ ਦੇ ਨਾਲ ਰਾਜ ਸਰਕਾਰ ਵੱਲੋਂ ਕੰਮ ਕੀਤਾ ਜਾ ਰਿਹਾ ਹੈ। ਫਸਲ ਦੀ ਗੁਣਵੱਤਾ ਵਧਾਉਣ ਵਿਚ ਖੇਤੀਬਾੜੀ ਵਿਗਿਆਨਕ ਦੀ ਅਹਿਮ ਭੂਮਿਕਾਉਨ੍ਹਾਂ ਨੇ ਸੈਮੀਨਾਰ ਵਿਚ ਮੌਜੂਦਾ ਹਰਿਆਣਾ ਸਰਕਾਰ ਦੇ ਮੰਤਰੀਆਂ ਤੇ ਹੋਰ ਮਹਿਮਾਨਾਂ ਦਾ ਵਿਗਿਆਨਕਾਂ ਨਾਲ ਪਰਿਚੈ ਕਰਵਾਉਂਦੇ ਹੋਏ ਕਿਹਾ ਕਿ ਖੇਤੀਬਾੜੀ ਖੇਤਰ ਦੇ ਉਥਾਨ ਨੁੰ ਲੈ ਕੇ ਸਰਕਾਰ ਵੱਲੋਂ ਠੋਸ ਕਦਮ ਚੁੱਕੇ ਜਾ ਰਹੇ ਹਨ। ਨਵੀਂ-ਨਵੀਂ ਤਕਨੀਕ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ, ਜਿਸ ਦੇ ਨਤੀਜੇ ਵਜੋ ਹਰਿਆਣਾ ਸੂਬੇ ਨੇ ਇਸ ਖੇਤਰ ਵਿਚ ਸ਼ਾਨਦਾਰ ਉਪਲਬਧੀਆਂ ਹਾਸਲ ਕੀਤੀਆਂ ਹਨ। ਖੇਤੀਬਾੜੀ ਖੇਤਰ ਵਿਚ ਰਿਕਾਰਡ ਤੋੜ ਉਤਪਾਦਨ ਹੋ ਰਿਹਾ ਹੈ, ਪਰ ਇਸ ਦੇ ਨਾਲ ਹੀ ਨਵੀਂ ਚਨੌਤੀਆਂ ਵੀ ਖੜੀਆਂ ਹੋ ਗਈਆਂ ਹਨ। ਵੱਧ ਖਾਦ ਅਤੇ ਦਵਾਈਆਂ ਦੀ ਵਰਤੋ ਨਾਲ ਫਸਲ ਊਤਪਾਦਕ ਗੁਣਵੱਤਾ ਦਾ ਪੱਧਰ ਡਿੱਗ ਰਿਹਾ ਹੈ, ਜਿਸ ਨਾਲ ਮਨੁੱਖ ਨੂੰ ਅਨੇਕ ਬੀਮਾਰੀਆਂ ਆਪਣੀ ਗਿਰਫਤ ਵਿਚ ਲੈ ਰਹੀਆਂ ਹਨ। ਇਹੀ ਨਹੀਂ ਪਾਣੀ ਅਤੇ ਵਾਤਾਵਰਣ ਵੀ ਪ੍ਰਦੂਸ਼ਿਤ ਹੋ ਰਿਹਾ ਹੈ। ਇੰਨ੍ਹਾਂ ਤਮਾਮ ਚਨੌਤੀਆਂ ਨਾਲ ਨਜਿੱਠਣ ਲਈ ਹੁਣ ਚਿੰਤਨ ਕਰਨਾ ਬਹੁਤ ਜਰੂਰੀ ਹੋ ਗਿਆ ਹੈ। ਇਸ ਵਿਚ ਵਿਗਿਆਨਕਾਂ ਦੀ ਭੁਮਿਕਾ ਬਹੁਤ ਮਹਤੱਵਪੂਰਨ ਬਣ ਜਾਂਦੀ ਹੈ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਸਾਡੇ ਵਿਗਿਆਨਕ ਇੰਨ੍ਹਾਂ ਸਮਸਿਆਵਾਂ ਤੇ ਚਨੌਤੀਆਂ ਤੋਂ ਪਾਰ ਪਾ ਕੇ ਆਉਣ ਵਾਲੀ ਪੀੜੀਆਂ ਨੂੰ ਸੁਖਦ ਜੀਵਨ ਦੇਣ ਦਾ ਕੰਮ ਕਰਣਗੇ। 15 ਦੇਸ਼ਾਂ ਦੇ 900 ਵਿਗਿਆਨਕ ਤੇ ਖੋਜਕਾਰ ਲੈ ਰਹੇ ਹਿੱਸਾਗੌਰਤਲਬ ਹੈ ਕਿ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਅਤੇ ਸਮੇਲਨ ਦੇ ਮੁੱਖ ਸਰੰਖਣ ਪ੍ਰੋਫੈਸਰ ਬੀਆਰ ਕੰਬੋਜ ਦੀ ਅਗਵਾਈ ਹੇਠ ਯੂਨੀਵਰਸਿਟੀ ਵਿਚ 4 ਤੋਂ 6 ਦਸੰਬਰ ਤਕ ਤਿੰਨ ਦਿਲਾਂ ਦੇ ਕੌਮਾਂਤਰੀ ਸਮੇਲਨ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ, ਜਿਸ ਵਿਚ ਅਮੇਰਿਕਾ, ਬ੍ਰਿਟੇਨ, ਕੈਨੇਡਾ, ਕਜਾਖਸਤਾਨ, ਜਾਪਾਨ, ਮਿਸਰ, ਫ੍ਰਾਂਸ, ਜਰਮਨੀ, ਟਿਯੂਨਿਸ਼ਿਆ, ਬ੍ਰਾਜੀਲ , ਮੋਰੋਕੋ ਸਮੇਤ 15 ਦੇਸ਼ਾਂ ਦੇ 900 ਵਿਗਿਆਨਕ ਤੇ ਖੋਜਕਾਰ ਹਿੱਸਾ ਲੈ ਰਹੇ ਹਨ। ਉਨ੍ਹਾਂ ਨੇ ਦਸਿਆ ਕਿ ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਨਾਲ ਦੇਸ਼ ਦੇ ਕਿਸਾਨਾਂ ਦਾ ਭਾਵਨਾਤਮਕ ਰਿਸ਼ਤਾ ਹੈ। ਦੇਸ਼ ਨੂੰ ਅਨਾਜ ਦੇ ਖੇਤਰ ਵਿਚ ਆਤਮਨਿਰਭਰ ਬਨਾਉਣ ਵਿਚ ਯੂਨੀਵਰਸਿਟੀ ਦੇ ਵਿਗਿਆਨਕਾਂ ਦੀ ਅਹਿਮ ਭੂਮਿਕਾ ਰਹੀ ਹੈ। ਸੋਮਵਾਰ ਨੂੰ ਸਮੇਲਨ ਦੇ ਸ਼ੁਰੂਆਤੀ ਸੈਸ਼ਨ ਵਿਚ ਫ੍ਰਾਂਸ ਦੇ ਆਈਪੀਸੀਸੀ ਨੋਬਲ ਪੁਰਸਕਾਰ ਦੇ ਸਹਿ-ਜੇਮੂ ਪ੍ਰੋਫੈਸਰ ਆਰਥਰ ਸੀ ਰਿਡੇਕਰ ਤੇ ਅਮੇਰਿਕਾ ਦੀ ਟੈਕਸਾਸ ਏ ਏਂਡ ਏਮ ਯੂਨੀਵਰਸਿਟੀ ਦੇ ਫੈਕੇਲਟੀ ਫੇਲੋ ਪ੍ਰੋਫੈਸਰ ਸਰਜਿਓ ਸੀ ਕਾਪਾਰੇਡ ਨੇ ਤਕਨੀਕੀ ਵਿਸ਼ਿਆਂ ‘ਤੇ ਆਪਣੀ ਵਿਖਿਆਨ ਦਿੱਤਾ। ਤਿੰਨ ਦਿਨਾਂ ਦੀ ਕੌਮਾਂਤਰੀ ਸਮੇਲਨ ਵਿਚ ਹਿੱਸਾ ਲੈਣ ਵਾਲੇ ਮੁੱਖ ਵਕਤਾਵਾਂ ਵਿਚ ਜਰਮਨੀ ਤੋਂ ਡਾ. ਡਿਟਰ ਏਚ ਤਰੁਟਜ ਓਸਿਤਰਬੁਰਕ , ਡੇਨਮਾਰਕ ਤੋਂ ਡਾ. ਅਹਿਮਦ ਜਹੂਰ, ਜਾਪਾਨਾ ਤੋਂ ਪ੍ਰੋਫੈਸਰ ਯੋ ਤਾਮਾ ਤੇ ਡਾ. ਟਾਕੂਰੋ ਸ਼ਿਨਾਨਾ, ਕਜਾਕੀਸਤਾਨ ਤੋਂ ਡਾ. ਵਿਕਟਰ ਕਾਮਕਿਨ ਤੇ ਡਾ. ਓਕਸਾਨਾ ਏਰਮਾਕੋਵਾ, ਫ੍ਰਾਂਸ ਤੋਂ ਡਾ. ਬੋਚਾਈਬ ਖਦਰੀ, ਪੋਲੈਂਡ ਤੋਂ ਡਾ. ਟਕਾਓ ਇਸ਼ਿਕਾਵਾ, ਮਿਸਰ ਤੋਂ ਡਾ. ਹਾਸਮ ਰੂਸ਼ਦੀ, ਕੋਲੰਬਿਆ ਤੋਂ ਡਾ. ਦੇਵਕੀ ਨੰਦਨ, ਸੀਮਯੀਟ ਮੈਕਸਿਕੋ ਤੋਂ ਡਾ. ਏਮ ਕੇ ਗਥਾਲਾ ਅਤੇ ਡਾ. ਮੈਕਸਵੈਲ ਮਕੋਂਡੀਵਾ, ਬ੍ਰਾਜੀਲ ਤੋਂ ਡਾ. ਫਾਂਸਿਸਕੋ ਫਗਿਓ ਤੇ ਡਾ. ਵਾਲਮੀ ਹੈਚ-ਫਗਿਓ-ਸ਼ਾਰਕ ਤੋਂ ਡਾ. ਰਾਬੇ ਯਾਹਯਾ, ਇਕੀਸੇਟ ਤੋਂ ਡਾ. ਏਸ ਕੇ ਗੁਪਤਾ, ਕੈਲੀਫੋਰਨਿਆ ਤੋਂ ਡਾ. ਚੰਦਰ ਪੀ ਅਰੋੜਾ ਸ਼ਾਮਿਲ ਹਨ। ਦੇਸ਼ ਦੇ ਪ੍ਰਸਿੱਦ ਖੋਜ ਸੰਸਥਾਵਾਂ ਵਿਚ ਕੰਮ ਕਰ ਰਹੇ ਮੰਨੇ-ਪ੍ਰਮੰਨੇ ਵਿਗਿਆਨਕ ਵੀ ਇਸ ਸਮੇਲਨ ਵਿਚ ਵਿਆਖਿਆ ਦੇਣ ਪਹੁੰਚੇ ਹਨ, ਜਿਨ੍ਹਾਂ ਵਿਚ ਏਡੀਜੀ ਆਈਸੀਆਰ ਡਾ. ੲਸ ਕੇ ਸ਼ਰਮਾ, ਏਡੀਜੀ ਆਈਸੀਆਰ ਡਾ. ਬੀ ਪੀ ਮੋਹਤੀ ਆਦਿ ਸ਼ਾਮਿਲ ਹਨ। ਇਸ ਮੌਕੇ ‘ਤੇ ਸ਼ਹਿਰੀ ਸਥਾਨਕ ਸਰਕਾਰ ਮੰਤਰੀ ਡਾ. ਕਮਲ ਗੁਪਤਾ, ਭਾਜਪਾ ਜਿਲ੍ਹਾਂ ਪ੍ਰਧਾਨ ਕੈਪਟਨ ਭੁਪੇਂਦਰ ਸਿੰਘ, ਮੇਅਰ ਗੌਤਮ ਸਰਦਾਨਾ, ਡਿਜੀਨਲ ਕਮਿਸ਼ਨਰ ਗੀਤਾ ਭਾਰਤੀ, ਡਿਪਟੀ ਕਮਿਸ਼ਨਰ ਉੱਤਮ ਸਿੰਘ, ਨਗਰ ਕਮਿਸ਼ਨਰ ਪ੍ਰਦੀਪ ਦਹਿਆ, ਪੁਲਿਸ ਸੁਪਰਡੈਂਟ ਮੋਹਿਤ ਹਾਂਡਾ, ਸਾਬਕਾ ਮੰਤਰੀ ਪ੍ਰੋਫੈਸਰ ਛਤਰਪਾਲ ਸਮੇਤ ਕਈ ਮਾਣਯੋਗ ਵਿਅਕਤੀ ਮੌਜੂਦ ਸਨ। The post CM ਮਨੋਹਰ ਲਾਲ ਨੇ ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ‘ਚ ਕੌਮਾਂਤਰੀ ਸੰਮਲੇਨ ਦੀ ਕੀਤੀ ਸ਼ੁਰੂਆਤ appeared first on TheUnmute.com - Punjabi News. Tags:
|
ਪਰਾਲੀ ਸਾੜਨ ਦੇ ਮਾਮਲੇ 'ਚ ਪੰਜਾਬ ਦੇ ਕਿਸਾਨਾਂ ਨੂੰ ਜਾਣਬੁੱਝ ਕੇ ਕੀਤਾ ਜਾ ਰਿਹੈ ਬਦਨਾਮ: ਸੰਤ ਬਲਬੀਰ ਸਿੰਘ ਸੀਚੇਵਾਲ Monday 04 December 2023 02:26 PM UTC+00 | Tags: air-pollution breaking-news lok-sbha news punjab-farmers sant-balbir-singh-seechewal stubble-burning winter-session ਸੁਲਤਾਨਪੁਰ ਲੋਧੀ, 4 ਦਸੰਬਰ 2023: ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ (Balbir Singh Seechewal) ਨੇ ਸਰਦ ਰੁੱਤ ਦੇ ਪਾਰਲੀਮੈਂਟ ਸ਼ੁਰੂ ਹੋਏ ਇਜਲਾਸ ਦੇ ਪਹਿਲੇ ਦਿਨ ਹੀ ਪਰਾਲੀ ਸਾੜਨ ਦੇ ਮਾਮਲੇ ਵਿੱਚ ਪੰਜਾਬ ਦੇ ਕਿਸਾਨਾਂ ਨੂੰ ਜਾਣ ਬੁੱਝ ਕੇ ਬਦਨਾਮ ਕਰਨ ਦਾ ਮੁੱਦਾ ਚੁੱਕਿਆ। ਉਨ੍ਹਾਂ ਪਾਰਲੀਮੈਂਟ ਦੀ ਨਵੀਂ ਬਣੀ ਇਮਾਰਤ ਵਿੱਚ ਪਹਿਲੀਵਾਰ ਬੋਲਦਿਆਂ ਕਿਹਾ ਕਿ ਦਿੱਲੀ ਵਿੱਚ ਸਾਰੇ ਸਾਲ ਦੌਰਾਨ ਸਿਰਫ ਇੱਕ ਦਿਨ ਹੀ ਸੌਖਾ ਸਾਹ ਲੈਣ ਦੇ ਯੋਗ ਰਿਹਾ ਸੀ। ਇਸ ਤਰ੍ਹਾਂ ਮੁਬੰਈ ਵਿੱਚ ਇਕ ਸਾਲ ਵਿੱਚ ਪੰਜ ਦਿਨ ਤੇ ਚੇਨਈ ਵਿਚ 15 ਦਿਨ ਹੀ ਸਾਹ ਲੈਣ ਦੇ ਯੋਗ ਸਨ। ਉਹਨਾਂ (Balbir Singh Seechewal) ਕਿਹਾ ਕਿ ਪਰ ਹੈਰਾਨੀ ਦੀ ਗੱਲ ਹੈ ਕਿ ਜਦੋਂ ਵੀ ਹਵਾ ਦੇ ਪ੍ਰਦੂਸ਼ਣ ਦੀ ਗੱਲ ਹੁੰਦੀ ਹੈ ਤਾਂ ਉਸ ਲਈ ਸਭ ਤੋਂ ਵੱਧ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕੀਤਾ ਜਾਂਦਾ ਹੈ, ਜਦਕਿ ਪਰਾਲੀ ਦਾ ਧੂੰਆਂ ਤਾਂ ਸਿਰਫ ਕੁੱਝ ਦਿਨ ਹੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਕੋਈ ਵੀ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਗਾਉਣਾ ਚਾਹੁੰਦਾ। ਸੰਤ ਸੀਚੇਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕੇਂਦਰ ਦੀ ਸਰਕਾਰ ਨੂੰ ਇਕ ਸੁਝਾਅ ਦਿੱਤਾ ਸੀ ਕਿ ਜੇਕਰ ਪੰਜਾਬ ਦੇ ਕਿਸਾਨਾਂ ਦੀ ਆਰਥਿਕ ਮੱਦਦ ਕੀਤੀ ਜਾਵੇ ਤਾਂ ਪਰਾਲੀ ਦੀ ਅੱਗ ਨੂੰ ਰੋਕਿਆ ਜਾ ਸਕਦਾ ਹੈ। ਪੰਜਾਬ ਸਰਕਾਰ ਨੇ ਮੰਗ ਕੀਤੀ ਸੀ ਕਿ ਜੇਕਰ 1500 ਰੁਪਏ ਕੇਂਦਰ ਸਰਕਾਰ ਦੇਵੇ ਤਾਂ 500 ਦਿੱਲੀ ਸਰਕਾਰ ਅਤੇ 500 ਰੁਪਏ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਤੇ ਜਾਣਗੇ ਤਾਂ ਜੋ ਪਰਾਲੀ ਦੀ ਸਮੱਸਿਆ ਤੋਂ ਨਿਜ਼ਾਤ ਪਾਈ ਜਾ ਸਕੇ। ਸੰਤ ਸੀਚੇਵਾਲ ਨੇ ਵਾਤਾਵਰਣ ਦਾ ਚੁੱਕਦਿਆਂ ਕਿਹਾ ਕਿ ਹਵਾ ਦੇ ਪ੍ਰਦੂਸ਼ਣ ਕਾਰਨ ਦੇਸ਼ ਵਿੱਚ ਹਰ ਸਾਲ 21 ਲੱਖ 8 ਹਜਾਰ ਲੋਕ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ। ਉਹਨਾਂ ਕਿਹਾ ਕਿ ਦੇਸ਼ ਦੇ ਬਹੁਤੇ ਸੂਬੇ ਅਤੇ ਸ਼ਹਿਰ ਵੱਖ ਵੱਖ ਰਿਪੋਰਟਾਂ ਮੁਤਾਬਿਕ ਹਮੇਸ਼ਾਂ ਹੀ ਸਭ ਤੋਂ ਪ੍ਰਦੂਸ਼ਿਤ ਸੂਚੀਆਂ ਵਿੱਚ ਹੁੰਦੇ ਹਨ। ਉਹਨਾਂ ਗੁਰਬਾਣੀ ਦਾ ਹਵਾਲਾ ਦਿੰਦਿਆ ਹੋਇਆ ਸਦਨ ਦਾ ਧਿਆਨ ਇਸ ਵੱਲ ਵੀ ਦਵਾਇਆ ਕਿ ਗੁਰੂ ਨਾਨਕ ਦੇਵ ਜੀ ਨੇ ਅੱਜ ਤੋਂ 500 ਸਾਲ ਤੋਂ ਵੱਧ ਸਮਾਂ ਪਹਿਲਾਂ ਹਵਾ, ਪਾਣੀ ਅਤੇ ਧਰਤੀ ਦੇ ਸਤਿਕਾਰ ਲਈ ਸਾਨੂੰ ਉਪਦੇਸ਼ ਦਿੱਤੇ ਸਨ। ਅੱਜ ਸਭ ਕੁੱਝ ਉਸਦੇ ਉਲਟ ਹੋ ਰਿਹਾ ਹੈ ਤੇ ਸਮੁੱਚੀ ਲੋਕਾਈ ਵਾਤਾਵਰਣ ਦੇ ਪ੍ਰਦੂਸ਼ਣ ਨਾਲ ਜੂਝ ਰਹੀ ਹੈ। ਉਹਨਾਂ ਦੱਸਿਆ ਕਿ ਇਸ ਪ੍ਰਦੂਸ਼ਣ ਨਾਲ ਵੱਡੀ ਗਿਣਤੀ ਵਿੱਚ ਲੋਕ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ। ਸੰਤ ਸੀਚੇਵਾਲ ਵੱਲੋ ਇੱਕ ਸਦਨ ਵਿੱਚ ਇੱਕ ਰਿਪੋਰਟ ਦਾ ਹਵਾਲਾ ਦਿੰਦਿਆ ਹੋਇਆ ਦੱਸਿਆ ਗਿਆ ਕਿ ਭਾਰਤ ਵਿੱਚ, ਹਵਾ ਪ੍ਰਦੂਸ਼ਣ ਤੋਂ ਹੋਣ ਵਾਲੇ ਆਰਥਿਕ ਨੁਕਸਾਨ ਦੇਸ਼ ਦੇ ਜੀਡੀਪੀ ਦੇ 1.36 ਪ੍ਰਤੀਸ਼ਤ ਦੇ ਬਰਾਬਰ ਸਨ। ਉਹਨਾਂ (Balbir Singh Seechewal) ਕਿਹਾ ਕਿ ਅਖੀਰ ਵਿੱਚ ਕਿਹਾ ਕਿ ਪੰਜਾਬ ਦੇ ਕਿਸਾਨ ਪਰਾਲੀ ਨੂੰ ਅੱਗ ਨਹੀ ਲਾਉਣਾ ਚਾਹੁੰਦਾ ਕਿਉਂਕਿ ਹਰ ਕੋਈ ਗੁਰੂ ਪਾਤਸ਼ਾਹ ਦੇ ਭੈਅ ਨੂੰ ਮੰਨਦੇ ਹਨ ਤੇ ਸੱਚੀ ਸੁੱਚੀ ਕਿਰਤ ਕਰਦੇ ਹਨ। ਉਹਨਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਕਿਸਾਨਾਂ ਦੀ ਬਾਂਹ ਫੜੇ ਤਾਂ ਕਿਸਾਨ ਪਾਰਲੀ ਨੂੰ ਵੀ ਅੱਗ ਲਾਉਣੀ ਛੱਡ ਦੇਣਗੇ।। The post ਪਰਾਲੀ ਸਾੜਨ ਦੇ ਮਾਮਲੇ ‘ਚ ਪੰਜਾਬ ਦੇ ਕਿਸਾਨਾਂ ਨੂੰ ਜਾਣਬੁੱਝ ਕੇ ਕੀਤਾ ਜਾ ਰਿਹੈ ਬਦਨਾਮ: ਸੰਤ ਬਲਬੀਰ ਸਿੰਘ ਸੀਚੇਵਾਲ appeared first on TheUnmute.com - Punjabi News. Tags:
|
ਬਿਕਰਮ ਮਜੀਠੀਆ ਪਟਿਆਲਾ ਜੇਲ੍ਹ 'ਚ ਸਿਰਫ ਡਰਾਮਾ ਕਰਨ ਗਏ ਸਨ, ਉਨ੍ਹਾਂ ਦਾ ਮਕਸਦ ਬੰਦੀ ਸਿੰਘਾਂ ਨੂੰ ਮਿਲਣਾ ਨਹੀਂ ਸੀ: ਮਾਲਵਿੰਦਰ ਸਿੰਘ ਕੰਗ Monday 04 December 2023 02:32 PM UTC+00 | Tags: aam-aadmi-party bandi-singhs bikram-majithia breaking-news cm-bhagwant-mann latest-news malwinder-singh-kang news patiala-jail punjab-news ਚੰਡੀਗੜ੍ਹ, 4 ਦਸੰਬਰ 2023: ਬਿਕਰਮ ਮਜੀਠੀਆ (Bikram Majithia) ਦੇ ਪਟਿਆਲਾ ਜੇਲ੍ਹ ਪਹੁੰਚਣ ‘ਤੇ ਆਮ ਆਦਮੀ ਪਾਰਟੀ (ਆਪ) ਨੇ ਕਿਹਾ ਕਿ ਅਕਾਲੀ ਦਲ ਬਾਦਲ ਦੇ ਆਗੂ ਸਿਰਫ ਡਰਾਮਾ ਕਰਨ ਲਈ ਉਥੇ ਗਏ ਸਨ। ਉਨ੍ਹਾਂ ਦਾ ਉਦੇਸ਼ ਬੰਦੀ ਸਿੰਘਾਂ ਨੂੰ ਮਿਲਣਾ ਨਹੀਂ ਸੀ, ਸਗੋਂ ਝਗੜਾ ਕਰਨਾ ਸੀ। ਇਨ੍ਹਾਂ ਦੋਸ਼ਾਂ ‘ਤੇ ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ 2 ਦਸੰਬਰ ਨੂੰ ਹੀ ਜੇਲ੍ਹ ਪ੍ਰਸ਼ਾਸਨ ਨੇ ਕਿਹਾ ਸੀ ਕਿ ਮੁਲਾਕਾਤ ਨਹੀਂ ਹੋ ਸਕਦੀ ਕਿਉਂਕਿ ਉਨ੍ਹਾਂ ਨੂੰ ਮਿਲਣ ਲਈ ਕੁਝ ਸਖਤ ਨਿਯਮ-ਕਾਨੂੰਨ ਸਨ, ਫਿਰ ਵੀ ਉਹ ਡਰਾਮਾ ਕਰਨ ਲਈ ਉਥੇ ਗਏ ਸਨ। ਕੰਗ ਨੇ ਕਿਹਾ ਕਿ ਅਸਲ ਗੱਲ ਇਹ ਹੈ ਕਿ ਉਨ੍ਹਾਂ ਦੀ ਪਾਰਟੀ ਦੀ ਹਾਲਤ ਇੰਨੀ ਮਾੜੀ ਹੈ ਕਿ ਪਿਛਲੀ ਜ਼ਿਮਨੀ ਚੋਣ ਵਿਚ ਵੀ ਉਨ੍ਹਾਂ ਨੇ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਨੂੰ ਮੋਹਰਾ ਬਣਾ ਕੇ ਆਪਣੀ ਸਿਆਸਤ ਚਮਕਾਉਣ ਬਾਰੇ ਸੋਚਿਆ ਸੀ ਪਰ ਜਨਤਾ ਉਨ੍ਹਾਂ ਦੇ ਇਰਾਦੇ ਨੂੰ ਸਮਝ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਹ ਲੋਕ ਹਮੇਸ਼ਾ ਹੀ ਲੋਕਾਂ ਦੇ ਜਜ਼ਬਾਤਾਂ ਨਾਲ ਖੇਡ ਕੇ ਆਪਣੀ ਰਾਜਨੀਤੀ ਚਮਕਾਉਣ ਦੀ ਕੋਸ਼ਿਸ਼ ਕਰਦੇ ਹਨ, ਇਸੇ ਲਈ ਅੱਜ ਇਹ ਲੋਕ ਰਾਜੋਆਣਾ ਨੂੰ ਜੇਲ੍ਹ ਤੋਂ ਬਾਹਰ ਮਿਲਣ ਦਾ ਡਰਾਮਾ ਕਰ ਰਹੇ ਹਨ। ਇਹ ਲੋਕ ਸਿਰਫ ਉਸਦਾ ਨਾਮ ਲੈ ਕੇ ਆਪਣੀ ਘਟੀਆ ਰਾਜਨੀਤੀ ਦਾ ਪ੍ਰਦਰਸ਼ਨ ਕਰ ਰਹੇ ਹਨ। ਮਾਲਵਿੰਦਰ ਕੰਗ ਨੇ ਬਿਕਰਮ ਮਜੀਠੀਆ ‘ਤੇ ਸਵਾਲ ਕਰਦਿਆਂ ਕਿਹਾ ਕਿ ਮਜੀਠੀਆ (Bikram Majithia) ਦੱਸਣ ਕਿ ਉਹ 2007 ਤੋਂ 2017 ਤੱਕ ਪੰਜਾਬ ਸਰਕਾਰ ‘ਚ ਮੰਤਰੀ ਰਹੇ, ਉਨ੍ਹਾਂ ਨੇ ਬੰਦੀ ਸਿੰਘਾਂ ਨਾਲ ਕਿੰਨੀ ਵਾਰ ਮੁਲਾਕਾਤ ਕੀਤੀ? ਉਨ੍ਹਾਂ ਕਿਹਾ ਕਿ ਜਦੋਂ ਉਹ ਸਰਕਾਰ ਵਿੱਚ ਸਨ ਤਾਂ ਉਹ ਇੱਕ ਵਾਰ ਵੀ ਬੰਦੀ ਸਿੰਘਾਂ ਨੂੰ ਮਿਲਣ ਨਹੀਂ ਗਏ ਸਨ, ਹੁਣ ਉਨ੍ਹਾਂ ਨੂੰ ਅਚਾਨਕ ਉਨ੍ਹਾਂ ਦੀ ਯਾਦ ਕਿਵੇਂ ਆ ਗਈ। ਮਾਲਵਿੰਦਰ ਕਿਹਾ ਕਿ ਜਦੋਂ ਉਹ ਸੱਤਾ ਵਿੱਚ ਹੁੰਦੇ ਹਨ ਤਾਂ ਉਨ੍ਹਾਂ ਨੂੰ ਬੰਦੀ ਸਿੰਘਾਂ, ਸਿੱਖਾਂ ਅਤੇ ਪੰਜਾਬ ਦੀ ਯਾਦ ਨਹੀਂ ਆਉਂਦੀ ਅਤੇ ਜਦੋਂ ਉਹ ਸੱਤਾ ਤੋਂ ਬਾਹਰ ਹੁੰਦੇ ਹਨ ਤਾਂ ਅਜਿਹੇ ਡਰਾਮੇ ਕਰਕੇ ਆਪਣੀ ਸਿਆਸਤ ਕਰਨ ਦੀ ਕੋਸ਼ਿਸ਼ ਕਰਦੇ ਹਨ। The post ਬਿਕਰਮ ਮਜੀਠੀਆ ਪਟਿਆਲਾ ਜੇਲ੍ਹ ‘ਚ ਸਿਰਫ ਡਰਾਮਾ ਕਰਨ ਗਏ ਸਨ, ਉਨ੍ਹਾਂ ਦਾ ਮਕਸਦ ਬੰਦੀ ਸਿੰਘਾਂ ਨੂੰ ਮਿਲਣਾ ਨਹੀਂ ਸੀ: ਮਾਲਵਿੰਦਰ ਸਿੰਘ ਕੰਗ appeared first on TheUnmute.com - Punjabi News. Tags:
|
ਸ਼ਿਮਲਾ ਦੇ ਸੁੰਨੀ 'ਚ 80 ਮੀਟਰ ਡੂੰਘੀ ਖੱਡ 'ਚ ਡਿੱਗੀ ਪਿਕਅੱਪ ਗੱਡੀ, 6 ਕਸ਼ਮੀਰੀ ਮਜ਼ਦੂਰਾਂ ਦੀ ਮੌਤ Monday 04 December 2023 02:44 PM UTC+00 | Tags: breaking-news kashmiri-workers news pickup-vehicle road-accident shimla shimla-news sunni ਚੰਡੀਗੜ੍ਹ, 4 ਦਸੰਬਰ 2023: ਹਿਮਾਚਲ ਦੇ ਸ਼ਿਮਲਾ (Shimla) ਦਿਹਾਤੀ ਵਿਧਾਨ ਸਭਾ ਹਲਕੇ ਅਧੀਨ ਪੈਂਦੇ ਸੁੰਨੀ ਵਿੱਚ ਪਿਕਅੱਪ ਗੱਡੀ 80 ਮੀਟਰ ਡੂੰਘੀ ਖੱਡ ਜਾ ਡਿੱਗੀ | ਇਸ ਸੜਕ ਹਾਦਸੇ ਵਿੱਚ ਛੇ ਕਸ਼ਮੀਰੀ ਮਜ਼ਦੂਰਾਂ ਦੀ ਮੌਤ ਹੋ ਗਈ ਹੈ । ਜਦਕਿ 6 ਜਣੇ ਜ਼ਖਮੀ ਹੋਏ ਹਨ। ਸਾਰੇ ਜ਼ਖ਼ਮੀਆਂ ਦਾ ਸ਼ਿਮਲਾ ਦੇ ਇੰਦਰਾ ਗਾਂਧੀ ਮੈਡੀਕਲ ਕਾਲਜ (ਆਈਜੀਏਸੀ) ਵਿੱਚ ਇਲਾਜ ਚੱਲ ਰਿਹਾ ਹੈ। ਇਹ ਹਾਦਸਾ ਕਿਵੇਂ ਵਾਪਰਿਆ ਇਸ ਬਾਰੇ ਫਿਲਹਾਲ ਕੁਝ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਨੇ ਮੁੱਢਲੀ ਜਾਂਚ ਦੇ ਆਧਾਰ ‘ਤੇ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਹਾਦਸਾ ਸੋਮਵਾਰ ਸਵੇਰੇ ਕਰੀਬ 7 ਵਜੇ ਕਿੰਗਲ-ਬਸੰਤਪੁਰ ਰੋਡ ‘ਤੇ ਸਥਿਤ ਗ੍ਰਾਮ ਪੰਚਾਇਤ ਡੁਮੈਹਰ (Shimla) ਇਲਾਕੇ ‘ਚ ਵਾਪਰਿਆ। ਪੁਲਿਸ ਅਨੁਸਾਰ 12 ਵਿਅਕਤੀ ਪਿਕਅੱਪ ਗੱਡੀ ਵਿੱਚ ਸਵਾਰ ਹੋ ਕੇ ਸੁੰਨੀ ਤੋਂ ਮੰਡੀ ਵੱਲ ਜਾ ਰਹੇ ਸਨ। ਰਸਤੇ ‘ਚ ਡਰਾਈਵਰ ਕੰਟਰੋਲ ਗੁਆ ਬੈਠਾ ਤਾਂ ਪਿਕਅਪ ਸੜਕ ਤੋਂ ਲਾਂਭੇ ਹੋ ਕੇ ਕਰੀਬ 80 ਮੀਟਰ ਡੂੰਘੇ ਨਾਲੇ ਵਿੱਚ ਜਾ ਡਿੱਗੀ। ਹਾਦਸੇ ਦੀ ਸੂਚਨਾ ਮਿਲਦੇ ਹੀ ਸਥਾਨਕ ਲੋਕ ਰਾਹਤ ਅਤੇ ਬਚਾਅ ਕਾਰਜਾਂ ਲਈ ਮੌਕੇ ਵੱਲ ਦੌੜੇ ਅਤੇ ਪੁਲਿਸ ਨੂੰ ਵੀ ਸੂਚਿਤ ਕੀਤਾ। ਐਡੀਸ਼ਨਲ ਪੁਲਿਸ ਸੁਪਰਡੈਂਟ ਸੁਨੀਲ ਨੇਗੀ ਨੇ ਦੱਸਿਆ ਕਿ ਸੁਨੀ ਵਿੱਚ ਉਨ੍ਹਾਂ ਦੀ ਪਿਕਅੱਪ ਖੱਡ ਵਿੱਚ ਡਿੱਗਣ ਕਾਰਨ ਛੇ ਜਣਿਆਂ ਦੀ ਮੌਤ ਹੋ ਗਈ ਅਤੇ ਇੰਨੇ ਹੀ ਯਾਤਰੀ ਜ਼ਖ਼ਮੀ ਹੋ ਗਏ। The post ਸ਼ਿਮਲਾ ਦੇ ਸੁੰਨੀ ‘ਚ 80 ਮੀਟਰ ਡੂੰਘੀ ਖੱਡ ‘ਚ ਡਿੱਗੀ ਪਿਕਅੱਪ ਗੱਡੀ, 6 ਕਸ਼ਮੀਰੀ ਮਜ਼ਦੂਰਾਂ ਦੀ ਮੌਤ appeared first on TheUnmute.com - Punjabi News. Tags:
|
ਦਿਵਿਆਂਗ ਵਿਦਿਆਰਥੀਆਂ ਦੀ ਉੱਚ ਸਿੱਖਿਆ ਲਈ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬੀ ਯੂਨੀਵਰਸਿਟੀ ਦਰਮਿਆਨ ਸਮਝੌਤਾ ਸਹੀਬੱਧ Monday 04 December 2023 02:50 PM UTC+00 | Tags: breaking-news dr-balbir-singh higher-education news patiala-administration punjabi-university ਪਟਿਆਲਾ, 4 ਦਸੰਬਰ 2023: ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਇੱਕ ਨਿਵੇਕਲੀ ਪਹਿਲਕਦਮੀ ਕਰਦਿਆਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ ਬਲਬੀਰ ਸਿੰਘ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਮੌਜੂਦਗੀ ਵਿੱਚ ਪੰਜਾਬੀ ਯੂਨੀਵਰਸਿਟੀ (Punjabi University) ਨਾਲ ਇੱਕ ਸਮਝੌਤਾ ਸਹੀਬੱਧ ਕਰਕੇ ਦਿਵਿਆਂਗਜਨ ਵਿਦਿਆਰਥੀਆਂ ਨੂੰ ਬੀ.ਏ. ਹਿਉਮੈਨਟੀਜ਼ ਕਰਵਾਉਣ ਦਾ ਉਪਰਾਲਾ ਕੀਤਾ ਹੈ। ਇੱਥੇ ਵਾਣੀ ਸਕੂਲ ਫਾਰ ਹੀਅਰਿੰਗ ਇੰਪੇਅਰਡ ਵਿਖੇ ਕਰਵਾਏ ਸਮਾਗਮ ਮੌਕੇ ਇਸ ਸਮਝੌਤੇ ਨੂੰ ਇਤਿਹਾਸਕ ਕਰਾਰ ਦਿੰਦਿਆਂ ਦੋਵਾਂ ਡਾ. ਬਲਬੀਰ ਸਿੰਘ ਅਤੇ ਹਰਜੋਤ ਸਿੰਘ ਬੈਂਸ ਨੇ ਆਖਿਆ ਕਿ ਇਸ ਸਮਝੌਤੇ ਨਾਲ ਅੰਡਰ ਗ੍ਰੈਜੂਏਟ ਕੋਰਸਾਂ ਦੇ ਇਤਿਹਾਨ ਲਈ 21 ਤਰ੍ਹਾਂ ਦੀਆਂ ਡਿਸਐਬਿਲਟੀਜ਼ ਵਿੱਚੋਂ 9 ਤਰ੍ਹਾਂ ਦੇ ਦਿਵਿਆਂਗ ਵਿਦਿਆਰਥੀ ਪੰਜਾਬੀ ਯੂਨੀਵਰਸਿਟੀ ਰਾਹੀਂ ਅੰਡਰ ਗ੍ਰੈਜੂਏਟ ਕੋਰਸ ਕਰ ਸਕਣਗੇ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਬਲਬ ਦੀ ਖੋਜ ਕਰਨ ਵਾਲੇ ਐਡੀਸਨ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਵਿਸ਼ੇਸ਼ ਲੋੜਾਂ ਵਾਲੇ ਬੱਚੇ ਕਿਸੇ ਨਾ ਕਿਸੇ ਵਿਸ਼ੇਸ਼ ਸਮਰੱਥਾ ਦੇ ਮਾਲਕ ਹੁੰਦੇ ਹਨ, ਅਤੇ ਇਹ ਬੱਚੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਚਿਤਵੇ ਰੰਗਲਾ ਪੰਜਾਬ ਦੇ ਵਿਸ਼ੇਸ਼ ਫੁੱਲ ਹਨ। ਸਿਹਤ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਅਜਿਹੇ ਵਿਦਿਆਰਥੀਆਂ ਅੰਦਰ ਛੁਪੀ ਪ੍ਰਤਿਭਾ ਨੂੰ ਪਛਾਣ ਕੇ ਉਨ੍ਹਾਂ ਨੂੰ ਅੱਗੇ ਲਿਆ ਰਹੀ ਹੈ ਅਤੇ ਪਟਿਆਲਾ ਦਾ ਵਾਣੀ ਸਕੂਲ ਇਸੇ ਤਰਜ ‘ਤੇ ਕੰਮ ਰਿਹਾ ਹੈ। ਉਨ੍ਹਾਂ ਵਾਣੀ ਸਕੂਲ ਦੇ ਵਿਕਾਸ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਦਾ ਭਰੋਸਾ ਦਿੱਤਾ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀ ਉਚੇਰੀ ਸਿੱਖਿਆ ਲਈ ਵਿਸ਼ੇਸ਼ ਸੈਂਟਰ ਸਥਾਪਤ ਕਰੇਗੀ। ਸਿੱਖਿਆ ਮੰਤਰੀ ਨੇ ਕਿਹਾ ਕਿ ਅਸੀਂ ਲੋਕ ਸਭ ਕੁਝ ਹੁੰਦੇ ਹੋਏ ਵੀ ਕਿਸੇ ਨਾ ਕਿਸੇ ਪ੍ਰੇਸ਼ਾਨੀ ਤੋਂ ਪੀੜਤ ਹਨ ਪਰੰਤੂ ਇਨ੍ਹਾਂ ਬੱਚਿਆਂ ਦੇ ਚਿਹਰੇ ਖੁਸ਼ੀ ਨਾਲ ਖਿੜ੍ਹੇ ਹੋਏ ਹਨ, ਸਾਨੂੰ ਇਨ੍ਹਾਂ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ। ਇਸ ਮੌਕੇ ਪੰਜਾਬੀ ਯੂਨੀਵਰਸਿਟੀ (Punjabi University) ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਅਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕੈਬਨਿਟ ਮੰਤਰੀਆਂ ਦਾ ਸਵਾਗਤ ਕਰਦਿਆਂ ਦੱਸਿਆ ਕਿ 9 ਤਰ੍ਹਾਂ ਦੇ ਦਿਵਿਆਂਗ ਵਿਦਿਆਰਥੀਆਂ ਲਈ ਵਾਣੀ ਸਕੂਲ ਪੰਜਾਬੀ ਯੂਨੀਵਰਸਿਟੀ ਤੋਂ ਉਚੇਰੀ ਸਿੱਖਿਆ ਹਾਸਲ ਕਰਨ ਲਈ ਇੱਕ ਰਿਸੋਰਸ ਸੈਂਟਰ ਵਜੋਂ ਕੰਮ ਕਰੇਗਾ। ਇਸ ਮੌਕੇ ਸੈਂਟਰ ਫਾਰ ਇੰਪਰੂਵਮੈਂਟ ਆਫ਼ ਪਰਸਨਜ਼ ਵਿਦ ਡਿਸਐਬਿਲਟੀਜ਼ ਦੇ ਕੋਆਰਡੀਨੇਟਰ ਡਾ. ਕਿਰਨ ਕੁਮਾਰੀ, ਐਸ.ਡੀ.ਐਮ. ਡਾ. ਇਸਮਤ ਵਿਜੇ ਸਿੰਘ, ਵਾਣੀ ਸਕੂਲ ਦੇ ਪ੍ਰਿੰਸੀਪਲ ਸੁਖਚੈਨ ਵਿਰਕ ਅਤੇ ਵੱਡੀ ਗਿਣਤੀ ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ ਮੌਜੂਦ ਸਨ। ਇਸ ਮੌਕੇ ਸਕੂਲ ਦੇ ਵਿਸ਼ੇਸ਼ ਵਿਦਿਆਰਥੀਆਂ ਨੇ ਰੰਗਾ ਰੰਗ ਪ੍ਰੋਗਰਾਮ ਦੀ ਪੇਸ਼ਕਾਰੀ ਵੀ ਕੀਤੀ। The post ਦਿਵਿਆਂਗ ਵਿਦਿਆਰਥੀਆਂ ਦੀ ਉੱਚ ਸਿੱਖਿਆ ਲਈ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬੀ ਯੂਨੀਵਰਸਿਟੀ ਦਰਮਿਆਨ ਸਮਝੌਤਾ ਸਹੀਬੱਧ appeared first on TheUnmute.com - Punjabi News. Tags:
|
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription. |
Sport:
Digest