ਦੁਨੀਆ ਵਿਚ ਕਈ ਤਰ੍ਹਾਂ ਦੇ ਦਰੱਖਤ ਹਨ। ਕਈ ਦਰੱਖਤ ਆਪਣੀ ਖਾਸੀਅਤ ਦੀ ਵਜ੍ਹਾ ਤੋਂ ਜਾਣੇ ਜਾਂਦੇ ਹਨ। ਕਿਸੇ ਦਰੱਖਤ ਅੰਦਰ ਕਈ ਲੀਟਰ ਪਾਣੀ ਜਮ੍ਹਾ ਹੋ ਸਕਦਾ ਹੈ ਤਾਂ ਕੁਝ ਸਾਲ ਭਰ ਫਲ ਦਿੰਦੇ ਹਨ। ਭਗਵਾਨ ਹਰ ਦਰੱਖਤ ਨੂੰ ਜ਼ਿੰਦਾ ਰਹਿਣ ਲਈ ਕਈ ਗੁਣ ਵੀ ਦਿੰਦਾ ਹੈ। ਉਂਝ ਤਾਂ ਦੁਨੀਆ ਦੇ ਜ਼ਿਆਦਾਤਰ ਦਰੱਖਤ ਧਰਤੀ ਨੂੰ ਆਕਸੀਜਨ ਦਿੰਦੇ ਹਨ। ਅਜਿਹੇ ਵਿਚ ਇਨਸਾਨਾਂ ਲਈ ਇਹ ਦਰੱਖਤ ਕਿਸੇ ਵਰਦਾਨ ਤੋ ਘੱਟ ਨਹੀਂ ਹਨ ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੇ ਦਰੱਖਤ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੂੰ ਦੁਨੀਆ ਦਾ ਸਭ ਤੋਂ ਖਤਰਨਾਕ ਟ੍ਰੀ ਕਿਹਾ ਜਾਂਦਾ ਹੈ।
ਇਹ ਦਰੱਖਤ ਹੈ ਸੈਂਡ ਬਾਕਸ ਟ੍ਰੀ। ਇਸ ਦਰੱਖਤ ਦਾ ਸਾਇੰਟਿਫਿਕ ਨਾਂ Hura Crepitans ਹੈ। ਇਸ ਨੂੰ ਪੋਸਮਵੁੱਡ, ਮੰਕੀ ਨੋ ਕਲਾਇੰਬ ਜਾਂ ਜਾਬਿਲੋ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਮੂਲ ਤੌਰ ਤੋਂ ਨਾਰਥ ਤੇ ਸਾਊਥ ਅਮਰੀਕਾ ਦੇ ਟ੍ਰਾਪਿਕਲ ਖੇਤਰਾਂ ਵਿਚ ਪਾਇਆ ਜਾਂਦਾ ਹੈ।ਇਸ ਤੋਂ ਇਲਾਵਾ ਇਹ ਦਰੱਖਤ ਅਮੇਜਨ ਦੇ ਰੇਨਫਾਰੈਸਟ ਵਿਚ ਵੀ ਪਾਇਆ ਜਾਂਦਾ ਹੈ। ਇਸ ਨੂੰ ਦੁਨੀਆ ਦਾ ਸਭ ਤੋਂ ਖਤਰਨਾਕ ਦਰੱਖਤ ਕਿਹਾ ਜਾਂਦਾ ਹੈ।ਇਸ ਦੀ ਵਜ੍ਹਾ ਹੈ ਹੈ ਇਸ ਦਰੱਖਤ ਵਿਚ ਲੱਗਣ ਵਾਲਾ ਫਲ। ਇਸ ਦਰੱਖਤ ‘ਚ ਲੱਗਣ ਵਾਲਾ ਫਲ ਨੈਚੁਰਲ ਗ੍ਰੇਨੇਡ ਹੈ।
ਸੈਂਡਬਾਕਸ ਨੂੰ ਦੁਨੀਆ ਦੇ ਸਭ ਤੋਂ ਖਤਰਨਾਕ ਦਰੱਖਤ ਵਿਚ ਸ਼ਾਮਲ ਕੀਤਾ ਜਾਂਦਾ ਹੈ।ਇਹ ਦਰੱਖਤ 60 ਮੀਟਰ ਤੱਕ ਲੰਬਾ ਹੋ ਸਕਦਾ ਹੈ। ਨਾਲ ਹੀ ਇਸ ਦੀਆਂ ਪੱਤੀਆਂ 60 ਸੈਂਟੀਮੀਟਰ ਤੱਕ ਵੱਡੀਆਂ ਹੋ ਸਕਦੀਆਂ ਹਨ। ਇਸ ਦਰੱਖਤ ਵਿਚ 2 ਤਰ੍ਹਾਂਦੇ ਫੁੱਲ ਉਗਦੇ ਹਨ। ਮੇਲ ਫਲਾਵਰਸ ਦਰੱਖਤ ਦੇ ਲੰਬੇ ਕੰਢਿਆਂ ਵਿਚ ਉਗਦੇ ਹਨ ਜਦੋਂ ਕਿ ਫੀਮੇਲ ਫਲਾਵਰਸ ਇਸ ਦੀਆਂ ਪੱਤੀਆਂ ਵਿਚ। ਇਸ ਦਰੱਖਤ ਦੇ ਤਣੇਲੰਬੇ, ਨੁਕੀਲੇ ਕੰਢਿਆਂ ਨਾਲ ਭਰੇ ਹੁੰਦ ਹਨ ਜਿਸ ਤੋਂ ਜ਼ਹਿਰ ਨਿਕਲਦਾ ਹੈ ਪਰ ਇਸ ਦਰੱਖਤ ਦੀ ਯੂਐੱਸਪੀ ਹੈ ਇਸ ਦੇ ਫਲ।
ਇਹ ਵੀ ਪੜ੍ਹੋ : ‘ਵਿਧਾਨ ਸਭਾ ਦੀ ਜਿੱਤ ਤਾਂ ਸਿਰਫ ਟ੍ਰੇਲਰ ਹੈ, ਲੋਕ ਸਭਾ ਚੋਣਾਂ ‘ਚ ਦਿਖੇਗੀ ਪੂਰੀ ਫਿਲਮ’ : ਪੰਜਾਬ ਭਾਜਪਾ
ਇਸ ਦਰੱਖਤ ਵਿਚ ਕੱਦੂ ਦੇ ਆਕਾਰ ਦੇ ਫਲ ਲਗਦੇ ਹਨ।ਇਹ ਤਿੰਨ ਤੋਂ ਪੰਜ ਸੈਂਟੀਮੀਟਰ ਤੱਕ ਵੱਡੇ ਹੁੰਦ ਹਨ। ਇਹੀ ਫਲ ਦਰਖਤ ਦਾ ਸਭ ਤੋਂ ਖਤਰਨਾਕ ਅੰਗ ਹੈ। ਦਰਅਸਲ ਇਹ ਫਲ ਕਿਸੇ ਗ੍ਰੇਨੇਡ ਦੀ ਤਰ੍ਹਾਂ ਫੁੱਟ ਜਾਂਦਾ ਹੈ। ਇਸ ਧਮਾਕੇ ਨਾਲ ਇਸਦੇ ਬੀਜ ਕਾਫੀ ਦੂਰ-ਦੂਰ ਤੱਕ ਫੈਲ ਜਾਂਦੇ ਹਨ ਪਰ ਜਿਸ ਸਪੀਡ ਨਾਲ ਇਸਦੇ ਬੀਜ ਡਿੱਗਦੇ ਹਨ ਉਹ ਇਨਸਾਨ ਦੀ ਬਾਡੀ ਵਿਚ ਛੇਕ ਵੀ ਕਰ ਸਕਦੇ ਹਨ।ਇਸ ਵਜ੍ਹਾ ਨਾਲ ਦਰੱਖਤ ਨੂੰ ਕਾਫੀ ਖਤਰਨਾਕ ਸਮਝਿਆ ਜਾਂਦਾ ਹੈ। ਲੋਕਾਂ ਨੂੰ ਇਸ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ।
ਵੀਡੀਓ ਲਈ ਕਲਿੱਕ ਕਰੋ : –
The post ਇਹ ਹੈ ਦੁਨੀਆ ਦਾ ਸਭ ਤੋਂ ਖਤਰਨਾਕ ਦਰੱਖਤ, ਫਲ ਦੀ ਜਗ੍ਹਾ ਉਗਦੇ ਹਨ ‘ਗ੍ਰੇਨੇਡ’, ਕਰ ਸਕਦੇ ਹਨ ਸਰੀਰ ‘ਚ ਛੇਕ appeared first on Daily Post Punjabi.
source https://dailypost.in/news/most-dangerous-tree-in/