TheUnmute.com – Punjabi NewsPunjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com |
Table of Contents
|
ਪੰਜਾਬ ਅੰਦਰ ਕੋਵਿਡ ਦੇ ਨਵੇਂ ਵੇਰੀਐਂਟ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ : ਡਾ. ਬਲਬੀਰ ਸਿੰਘ Monday 25 December 2023 06:32 AM UTC+00 | Tags: breaking-news cm-bhagwant-mann covid-19 covid-ward dr-balbir-singh government-rajindra-hospital heath latest-news news the-unmute-breaking-news ਪਟਿਆਲਾ, 25 ਦਸੰਬਰ 2023: ਸੂਬੇ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਬੀਤੇ ਦਿਨ ਸਰਕਾਰੀ ਰਾਜਿੰਦਰਾ ਹਸਪਤਾਲ ਤੇ ਸਰਕਾਰੀ ਮੈਡੀਕਲ ਕਾਲਜ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਕੋਵਿਡ (Covid) ਵਾਰਡ ਦਾ ਜਾਇਜ਼ਾ ਲੈਦਿਆਂ ਕਿਹਾ ਕਿ ਭਾਵੇਂ ਸੂਬੇ ਅੰਦਰ ਕੋਵਿਡ ਦੇ ਨਵੇਂ ਵੇਰੀਐਂਟ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ ਹੈ ਪਰ ਸਿਹਤ ਵਿਭਾਗ ਵੱਲੋਂ ਅਹਿਤਿਆਤ ਵਜੋਂ ਪੂਰੇ ਪ੍ਰਬੰਧ ਕੀਤੇ ਗਏ ਹਨ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਕੋਵਿਡ (Covid) ਨਾਲ ਪੀੜਤ ਜੇਕਰ ਮਰੀਜ਼ ਆਉਂਦੇ ਵੀ ਹਨ ਤਾਂ ਇਸ ਸਬੰਧੀ ਸਿਹਤ, ਮੈਡੀਕਲ ਤੇ ਖੋਜ ਵਿਭਾਗ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸੂਬਾ ਵਾਸੀਆਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ ਪਰ ਹਾਲੇ ਤੱਕ ਕੋਵਿਡ ਦੇ ਕਿਸੇ ਵੀ ਨਵੇਂ ਵੈਰੀਐਂਟ ਦਾ ਸੂਬੇ ਵਿੱਚ ਕੋਈ ਕੇਸ ਸਾਹਮਣੇ ਨਹੀਂ ਆਇਆ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਸਿਹਤ ਸੰਸਥਾ ਵੱਲੋਂ ਵੀ ਸਿਰਫ਼ ਸੁਚੇਤ ਰਹਿਣ ਤੇ ਅਹਿਤਿਆਤ ਵਰਤਣ ਲਈ ਕਿਹਾ ਗਿਆ ਹੈ ਅਤੇ ਜਿਹੜੇ ਲੋਕ ਕਿਸੇ ਵੀ ਬਿਮਾਰੀ ਤੋਂ ਪੀੜਤ ਹਨ, ਜਿਵੇਂ ਕੈਂਸਰ ਜਾਂ ਫੇਰ ਕਿਸੇ ਕਾਰਨ ਸਟੀਰੋਇਡ ਲੈਂਦੇ ਹੋਣ, ਕਿਸੇ ਦੇ ਗੁਰਦੇ ਬਦਲੇ ਹਨ ਜਾ ਫੇਰ ਸਾਹ ਦੀ ਬਿਮਾਰੀ ਨਾਲ ਪੀੜ੍ਹਤ ਹੋਣ ਉਹ ਆਪਣਾ ਧਿਆਨ ਰੱਖਣ ਤੇ ਭੀੜ ਵਾਲੀਆਂ ਥਾਵਾਂ ‘ਤੇ ਜਾਣ ਤੋਂ ਗੁਰੇਜ਼ ਕਰਨ ਜਦਕਿ ਆਮ ਲੋਕਾਂ ਨੂੰ ਹਾਲੇ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਸਿਹਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮੌਜੂਦਾ ਸਥਿਤੀ ‘ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ ਤੇ ਉਨ੍ਹਾਂ ਦੇ ਆਦੇਸ਼ਾਂ ਅਨੁਸਾਰ ਉਹ ਸੂਬੇ ਦੇ ਹਸਪਤਾਲਾਂ ਦਾ ਦੌਰਾ ਕਰ ਰਹੇ ਹਨ ਤੇ ਇਸ ਸਬੰਧੀ ਮੌਕ ਡਰਿੱਲ ਵੀ ਕਰਵਾਈ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਾਰੀਆਂ ਐਮਰਜੈਂਸੀ ਦਵਾਈਆਂ ਦੇ ਪ੍ਰਬੰਧ ਪਹਿਲਾਂ ਹੀ ਕੀਤੇ ਗਏ ਹਨ ਤੇ ਆਕਸੀਜਨ ਦੇ ਪਲਾਟ ਚਲਦੇ ਹਨ ਤੇ ਆਰ.ਟੀ.ਪੀ.ਸੀ.ਆਰ ਟੈਸਟ ਕੀਤੇ ਜਾ ਰਹੇ ਹਨ ਪਰ ਹਾਲੇ ਕੇਸ ਘੱਟ ਹਨ ਅਤੇ ਹਾਲੇ ਤੱਕ ਸੂਬੇ ਅੰਦਰ ਕੋਈ ਨਵਾਂ ਵੇਰੀਐਂਟ ਰਿਪੋਰਟ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਵਿੱਚ ਹਾਲੇ ਤੱਕ ਕੋਵਿਡ ਦਾ ਕੋਈ ਵੀ ਮਰੀਜ਼ ਦਾਖਲ ਨਹੀਂ ਹੋਇਆ ਹੈ, ਪਰ ਫੇਰ ਵੀ ਅਹਿਤਿਆਤ ਵਜੋਂ ਕੋਵਿਡ ਤੋਂ ਬਚਾਅ ਲਈ ਨਿਯਮਾਂ ਦੀ ਪਾਲਣਾ ਕੀਤੀ ਜਾਵੇ। ਇਸ ਮੌਕੇ ਡਾ. ਆਰ.ਪੀ.ਐਸ. ਸਿਬੀਆ, ਡਾ. ਰਾਜਾ ਪਰਮਜੀਤ ਸਿੰਘ, ਡਾ. ਵਿਨੋਦ ਡੰਗਵਾਲ, ਡਾ. ਸਚਿਨ ਕੌਸ਼ਲ ਵੀ ਮੌਜੂਦ ਸਨ। The post ਪੰਜਾਬ ਅੰਦਰ ਕੋਵਿਡ ਦੇ ਨਵੇਂ ਵੇਰੀਐਂਟ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ : ਡਾ. ਬਲਬੀਰ ਸਿੰਘ appeared first on TheUnmute.com - Punjabi News. Tags:
|
ਦੇਸ਼ ਭਰ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਮਰੀਜ਼ਾਂ ਦੀ ਗਿਣਤੀ ਚਾਰ ਹਜ਼ਾਰ ਤੋਂ ਪਾਰ, JN.1 ਵੇਰੀਐਂਟ ਦੇ ਪੰਜ ਕੇਸ ਦਰਜ Monday 25 December 2023 06:42 AM UTC+00 | Tags: breaking breaking-news corona corona-sub-veriant covid-19 health news ਚੰਡੀਗ੍ਹੜ, 25 ਦਸੰਬਰ 2023: ਦੇਸ਼ ‘ਚ ਕੋਰੋਨਾ (corona) ਵਾਇਰਸ (COVID-19) ਦੇ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਪਿਛਲੇ 24 ਘੰਟਿਆਂ ਵਿੱਚ, ਦੇਸ਼ ਭਰ ਵਿੱਚ ਸਰਗਰਮ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤੀ 4054 ਤੱਕ ਪਹੁੰਚ ਗਈ ਹੈ। ਇੱਕ ਦਿਨ ਪਹਿਲਾਂ 3742 ਐਕਟਿਵ ਕੇਸ ਸਾਹਮਣੇ ਆਏ ਸਨ। ਸਿਹਤ ਮੰਤਰਾਲੇ ਨੇ ਕਿਹਾ ਕਿ ਪਿਛਲੇ 24 ਘੰਟਿਆਂ ਵਿੱਚ ਸਿਰਫ਼ ਇੱਕ ਮਰੀਜ਼ ਦੀ ਮੌਤ ਹੋਈ ਹੈ। ਕੋਵਿਡ-19 ਦੇ ਨਵੇਂ ਸਬ-ਵੇਰੀਐਂਟ – JN.1 – ਦੇ ਪੰਜ ਮਾਮਲੇ ਠਾਣੇ, ਮਹਾਰਾਸ਼ਟਰ ਤੋਂ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਦੇ ਅਨੁਸਾਰ, ਸਵੇਰੇ 8 ਵਜੇ ਅਪਡੇਟ ਕੀਤੇ ਗਏ ਅੰਕੜਿਆਂ ਦੇ ਅਨੁਸਾਰ, ਕੇਰਲ ਵਿੱਚ ਸਭ ਤੋਂ ਵੱਧ ਐਕਟਿਵ ਕੇਸ ਪਾਏ ਗਏ ਹਨ। ਪਿਛਲੇ 24 ਘੰਟਿਆਂ ਵਿੱਚ ਇੱਥੇ 128 ਸਰਗਰਮ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਸੂਬੇ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ ਤਿੰਨ ਹਜ਼ਾਰ ਤੋਂ ਵੱਧ ਹੋ ਗਈ ਹੈ। ਇੱਕ ਨਵੇਂ ਮਰੀਜ਼ ਦੀ ਮੌਤ ਨਾਲ ਦੇਸ਼ ਭਰ ਵਿੱਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 5,33,334 ਹੋ ਗਈ ਹੈ। ਸਿਹਤ ਮੰਤਰਾਲੇ ਦੇ ਅਨੁਸਾਰ, ਨਵਾਂ ਰੂਪ ਤੇਜ਼ੀ ਨਾਲ ਫੈਲ ਰਿਹਾ ਹੈ, ਪਰ ਇਸ ਨਾਲ ਮਰੀਜ਼ ਗੰਭੀਰ ਰੂਪ ਵਿੱਚ ਬਿਮਾਰ ਨਹੀਂ ਹੋ ਰਹੇ ਹਨ। ਪਿਛਲੇ 24 ਘੰਟਿਆਂ ਵਿੱਚ 315 ਮਰੀਜ਼ ਕੋਰੋਨਾ (corona) ਸੰਕਰਮਣ ਤੋਂ ਠੀਕ ਹੋ ਗਏ ਹਨ। ਇਸ ਨਾਲ ਹੁਣ ਤੱਕ ਦੇਸ਼ ਭਰ ਵਿੱਚ 4.44 ਕਰੋੜ ਤੋਂ ਵੱਧ ਮਰੀਜ਼ ਕੋਰੋਨਾ ਸੰਕਰਮਣ ਤੋਂ ਮੁਕਤ ਹੋ ਚੁੱਕੇ ਹਨ। ਤੁਹਾਨੂੰ ਦੱਸ ਦਈਏ ਕਿ ਕੋਰੋਨਾ ਦੇ ਨਵੇਂ ਸਬ-ਵੇਰੀਐਂਟ JN.1 ਦਾ ਪਹਿਲਾ ਮਾਮਲਾ ਕੇਰਲ ਵਿੱਚ ਸਾਹਮਣੇ ਆਇਆ ਸੀ। ਮਹਾਰਾਸ਼ਟਰ ਦੇ ਠਾਣੇ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ ਨਵੇਂ ਰੂਪ ਦੇ ਪੰਜ ਮਾਮਲੇ ਸਾਹਮਣੇ ਆਏ ਹਨ। The post ਦੇਸ਼ ਭਰ ‘ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਮਰੀਜ਼ਾਂ ਦੀ ਗਿਣਤੀ ਚਾਰ ਹਜ਼ਾਰ ਤੋਂ ਪਾਰ, JN.1 ਵੇਰੀਐਂਟ ਦੇ ਪੰਜ ਕੇਸ ਦਰਜ appeared first on TheUnmute.com - Punjabi News. Tags:
|
ਪੰਜਾਬ ਸਰਕਾਰ ਵੱਲੋਂ 28 ਦਸੰਬਰ ਨੂੰ ਸੂਬੇ 'ਚ ਸਰਕਾਰੀ ਛੁੱਟੀ ਦਾ ਐਲਾਨ Monday 25 December 2023 06:48 AM UTC+00 | Tags: breaking-news fatehgarh-sahib news public-holiday punjab-government shaheedi-sabha ਚੰਡੀਗ੍ਹੜ, 25 ਦਸੰਬਰ 2023: ਪੰਜਾਬ ਸਰਕਾਰ ਨੇ 28 ਦਸੰਬਰ ਨੂੰ ਸੂਬੇ ਵਿੱਚ ਸਰਕਾਰੀ ਛੁੱਟੀ (Holiday) ਦਾ ਐਲਾਨ ਕੀਤਾ ਹੈ। ਸਰਕਾਰ ਨੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਨੋਟੀਫਿਕੇਸ਼ਨ ਮੁਤਾਬਕ ਸ਼ਹੀਦੀ ਸਭਾ ਨੂੰ ਮੁੱਖ ਰੱਖਦਿਆਂ ਸੂਬੇ ਦੇ ਸਮੂਹ ਸਰਕਾਰੀ ਦਫ਼ਤਰਾਂ, ਬੋਰਡਾਂ, ਕਾਰਪੋਰੇਸ਼ਨਾਂ, ਸਰਕਾਰੀ ਅਦਾਰਿਆਂ ਅਤੇ ਵਿੱਦਿਅਕ ਅਦਾਰਿਆਂ ਵਿੱਚ ਵੀਰਵਾਰ ਨੂੰ ਗਜ਼ਟਿਡ ਛੁੱਟੀ ਰਹੇਗੀ। ਸ਼ਹੀਦੀ ਸਭਾ 28 ਦਸੰਬਰ ਨੂੰ ਸ਼ੁਰੂ ਹੋਵੇਗੀ, ਜਿਸ ਕਾਰਨ ਸਰਕਾਰ ਨੇ ਸੂਬੇ ਵਿੱਚ ਛੁੱਟੀ (Holiday) ਦਾ ਐਲਾਨ ਕੀਤਾ ਹੋਇਆ ਹੈ। The post ਪੰਜਾਬ ਸਰਕਾਰ ਵੱਲੋਂ 28 ਦਸੰਬਰ ਨੂੰ ਸੂਬੇ ‘ਚ ਸਰਕਾਰੀ ਛੁੱਟੀ ਦਾ ਐਲਾਨ appeared first on TheUnmute.com - Punjabi News. Tags:
|
ਸੜਕ 'ਤੇ ਖੜ੍ਹੇ ਮਿੰਨੀ ਟਰੱਕ 'ਚ ਬ੍ਰੇਜ਼ਾ ਕਾਰ ਨੇ ਮਾਰੀ ਟੱਕਰ, ਮੁਰੰਮਤ ਕਰ ਰਹੇ ਟਰੱਕ ਚਾਲਕ ਦੀ ਮੌਤ Monday 25 December 2023 07:05 AM UTC+00 | Tags: breaking-news breakng-news death dhanowali-gate jalandhar mini-truck news punjab-news road-accident road-safety truck-driver ਚੰਡੀਗ੍ਹੜ, 25 ਦਸੰਬਰ 2023: ਪੰਜਾਬ ਦੇ ਜਲੰਧਰ ‘ਚ ਧਨੋਵਾਲੀ ਫਾਟਕ ਨੇੜੇ ਹੋਏ ਹਾਦਸੇ ‘ਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਇਹ ਹਾਦਸਾ ਸੋਮਵਾਰ ਸਵੇਰੇ ਕਰੀਬ 10.30 ਵਜੇ ਵਾਪਰਿਆ। ਫਿਲਹਾਲ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ। ਇਸ ਹਾਦਸੇ ‘ਚ 4 ਹੋਰ ਜਣੇ ਜ਼ਖਮੀ ਹੋਏ ਹਨ। ਜਲੰਧਰ ਛਾਉਣੀ ਦੀ ਪਰਾਗਪੁਰ ਚੌਕੀ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁੱਢਲੀ ਜਾਣਕਾਰੀ ਹੈ ਕਿ ਬਰੇਜ਼ਾ ਕਾਰ ਵਿੱਚ 4 ਨੌਜਵਾਨ ਜਲੰਧਰ ਵੱਲ ਆ ਰਹੇ ਸਨ। ਦੌਰਾਨ ਬਜ਼ੁਰਗ ਮਿੰਨੀ ਟਰੱਕ ਚਾਲਕ ਆਪਣੀ ਗੱਡੀ ਨੂੰ ਸੜਕ ਕਿਨਾਰੇ ਖੜ੍ਹੀ ਕਰਕੇ ਉਸ ਦੀ ਮੁਰੰਮਤ ਕਰ ਰਿਹਾ ਸੀ ਕਿਉਂਕਿ ਇਹ ਖ਼ਰਾਬ ਹੋ ਗਈ ਸੀ। ਇਸ ਦੌਰਾਨ ਪਿੱਛੇ ਤੋਂ ਆ ਰਹੇ ਤੇਜ਼ ਰਫਤਾਰ ਬ੍ਰੇਜ਼ਾ ਵਾਹਨ ਨੇ ਉਕਤ ਵਿਅਕਤੀ ਅਤੇ ਉਸ ਦੇ ਮਿੰਨੀ ਟਰੱਕ ਨੂੰ ਟੱਕਰ ਮਾਰ ਦਿੱਤੀ। ਬ੍ਰੇਜ਼ਾ ਵਿੱਚ ਲਗਭਗ ਚਾਰ ਜਣੇ ਸਵਾਰ ਸਨ। ਸਾਰਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਸ ਦੇ ਨਾਲ ਹੀ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਆਪਣੇ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ ਹੈ। ਪੁਲਿਸ ਨੇ ਮ੍ਰਿਤਕ ਦੀ ਪਹਿਚਾਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ। The post ਸੜਕ ‘ਤੇ ਖੜ੍ਹੇ ਮਿੰਨੀ ਟਰੱਕ ‘ਚ ਬ੍ਰੇਜ਼ਾ ਕਾਰ ਨੇ ਮਾਰੀ ਟੱਕਰ, ਮੁਰੰਮਤ ਕਰ ਰਹੇ ਟਰੱਕ ਚਾਲਕ ਦੀ ਮੌਤ appeared first on TheUnmute.com - Punjabi News. Tags:
|
ਪੰਜਾਬ AIF ਸਕੀਮ ਲਾਗੂ ਕਰਨ ਵਾਲਾ ਮੋਹਰੀ ਸੂਬਾ ਬਣਿਆ, 7600 ਤੋਂ ਵੱਧ ਪ੍ਰਾਜੈਕਟਾਂ ਲਈ 2000 ਕਰੋੜ ਰੁਪਏ ਵੰਡੇ: ਚੇਤਨ ਸਿੰਘ ਜੌੜਾਮਾਜਰਾ Monday 25 December 2023 07:10 AM UTC+00 | Tags: aif-scheme chetan-singh-jauramajra latest-news news punjab-emerges punjab-news ਚੰਡੀਗੜ੍ਹ, 25 ਦਸੰਬਰ 2023: ਪੰਜਾਬ ਦੇ ਬਾਗ਼ਬਾਨੀ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਬੀਤੇ ਦਿਨ ਇੱਥੇ ਦੱਸਿਆ ਕਿ ਪੰਜਾਬ, ਖੇਤੀਬਾੜੀ ਬੁਨਿਆਦੀ ਢਾਂਚਾ ਫ਼ੰਡ (ਏ.ਆਈ.ਐਫ) ਸਕੀਮ (AIF SCHEME) ਨੂੰ ਲਾਗੂ ਕਰਨ ਵਿੱਚ ਮੋਹਰੀ ਸੂਬਾ ਬਣ ਕੇ ਉੱਭਰਿਆ ਹੈ ਅਤੇ ਇਸ ਸਕੀਮ ਤਹਿਤ ਸੂਬੇ ਵੱਲੋਂ ਹੁਣ ਤੱਕ ਦੇਸ਼ ਵਿੱਚ ਸਭ ਤੋਂ ਵੱਧ ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਬਾਗ਼ਬਾਨੀ ਮੰਤਰੀ ਨੇ ਦੱਸਿਆ ਕਿ ਇਸ ਹਫ਼ਤੇ ਪੰਜਾਬ ਨੇ ਇੱਕ ਵੱਡਾ ਮੀਲ ਪੱਥਰ ਸਥਾਪਤ ਕਰਦਿਆਂ 3500 ਕਰੋੜ ਰੁਪਏ ਦੀ ਕੁੱਲ ਲਾਗਤ ਵਾਲੇ 7646 ਪ੍ਰਾਜੈਕਟਾਂ ਦੀ ਸਥਾਪਤੀ ਲਈ 2000 ਕਰੋੜ ਰੁਪਏ ਦੇ ਏ.ਆਈ.ਐਫ (AIF SCHEME) ਮਿਆਦੀ ਕਰਜ਼ੇ ਵੰਡੇ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਮਨਜ਼ੂਰ ਕੀਤੇ ਗਏ 8298 ਪ੍ਰਾਜੈਕਟਾਂ ਵਿੱਚੋਂ 92 ਫ਼ੀਸਦੀ (ਭਾਵ 7646 ਪ੍ਰਾਜੈਕਟਾਂ) ਲਈ ਮਿਆਦੀ ਕਰਜ਼ੇ ਦਿੱਤੇ ਜਾ ਚੁੱਕੇ ਹਨ, ਜੋ ਮੱਧ ਪ੍ਰਦੇਸ਼ ਸਣੇ ਸੂਬੇ ਵਿੱਚ ਉੱਚ ਰਾਸ਼ੀ ਵੰਡ ਦਰ ਨੂੰ ਦਰਸਾਉਂਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਅੰਕੜੇ ਸੂਬੇ ਵਿੱਚ ਖੇਤੀਬਾੜੀ ਬੁਨਿਆਦੀ ਢਾਂਚੇ ਲਈ ਨਿਵੇਸ਼ ਨੂੰ ਉਤਸ਼ਾਹਤ ਕਰਨ ਵਾਸਤੇ ਸਟੇਟ ਨੋਡਲ ਏਜੰਸੀ ਅਰਥਾਤ ਸੂਬੇ ਦਾ ਬਾਗ਼ਬਾਨੀ ਵਿਭਾਗ ਅਤੇ ਹੋਰਨਾਂ ਭਾਈਵਾਲਾਂ ਤੇ ਕਰਜ਼ਦਾਤਾ ਸੰਸਥਾਵਾਂ ਦਰਮਿਆਨ ਮਜ਼ਬੂਤ ਤਾਲਮੇਲ ਨੂੰ ਉਜਾਗਰ ਕਰਦੇ ਹਨ। ਸ. ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਕਿ ਵੰਡੀ ਗਈ ਰਾਸ਼ੀ ਦੇ ਮਾਮਲੇ ਵਿੱਚ ਪਟਿਆਲਾ (250.3 ਕਰੋੜ ਰੁਪਏ), ਲੁਧਿਆਣਾ (206.23 ਕਰੋੜ ਰੁਪਏ), ਸੰਗਰੂਰ (201.97 ਕਰੋੜ ਰੁਪਏ), ਬਠਿੰਡਾ (182.33 ਕਰੋੜ ਰੁਪਏ) ਅਤੇ ਫ਼ਿਰੋਜ਼ਪੁਰ (159.59 ਕਰੋੜ ਰੁਪਏ) ਨਾਲ ਮੋਹਰੀ ਜ਼ਿਲ੍ਹਿਆਂ ‘ਚ ਸ਼ੁਮਾਰ ਹਨ। ਉਨ੍ਹਾਂ ਕਿਹਾ ਕਿ ਵਾਢੀ ਤੋਂ ਬਾਅਦ ਦੇ ਪ੍ਰਬੰਧਨ ਬੁਨਿਆਦੀ ਢਾਂਚੇ ਵਿੱਚ ਪ੍ਰਾਇਮਰੀ ਪ੍ਰੋਸੈਸਿੰਗ ਸੈਂਟਰਾਂ, ਸਟੋਰੇਜ ਬੁਨਿਆਦੀ ਢਾਂਚੇ (ਜਿਵੇਂ ਕੋਲਡ ਸਟੋਰ ਅਤੇ ਡਰਾਈ ਵੇਅਰਹਾਊਸ), ਕਸਟਮ ਹਾਇਰਿੰਗ ਸੈਂਟਰ, ਯੋਗ ਬੁਨਿਆਦੀ ਢਾਂਚੇ ‘ਤੇ ਸੋਲਰ ਪੈਨਲ ਲਾਉਣਾ ਅਤੇ ਸੋਲਰ ਪੰਪਾਂ ਦੀ ਸਥਾਪਨਾ ਆਦਿ ਸ਼ਾਮਲ ਹੈ। ਬਾਗ਼ਬਾਨੀ ਵਿਭਾਗ ਨੇ ਅਪ੍ਰੈਲ 2022 ਤੋਂ ਸਟੇਟ ਨੋਡਲ ਏਜੰਸੀ ਵਜੋਂ ਕੰਮ ਕਰਦਿਆਂ ਏ.ਆਈ.ਐਫ ਸਕੀਮ ਦੇ ਪ੍ਰਭਾਵੀ ਲਾਗੂਕਰਨ ਲਈ ਸਟੇਟ ਪ੍ਰਾਜੈਕਟ ਮੌਨੀਟਰਿੰਗ ਯੂਨਿਟ (ਐਸ.ਪੀ.ਐਮ.ਯੂ) ਦੀ ਸਥਾਪਨਾ ਕੀਤੀ ਹੈ। ਵਿਭਾਗ ਵੱਲੋਂ ਏ.ਆਈ.ਐਫ ਸਕੀਮ ਨੂੰ ਉਤਸ਼ਾਹਿਤ ਕਰਨ ਲਈ ਜ਼ਿਲ੍ਹਾ ਅਤੇ ਬਲਾਕ ਪੱਧਰ ‘ਤੇ ਭਾਈਵਾਲਾਂ ਨਾਲ ਸਰਗਰਮ ਤਾਲਮੇਲ ਬਣਾ ਕੇ ਰੱਖਿਆ ਜਾ ਰਿਹਾ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਵਿਭਾਗ ਨੇ ਸੰਭਾਵੀ ਲਾਭਪਾਤਰੀਆਂ ਦੀ ਸਹਾਇਤਾ ਦੇ ਉਦੇਸ਼ ਨਾਲ ਅਤੇ ਸਕੀਮ ਬਾਰੇ ਜਾਣਕਾਰੀ ਤੱਕ ਆਸਾਨ ਪਹੁੰਚ ਪ੍ਰਦਾਨ ਕਰਨ ਲਈ ਇੱਕ ਵੱਟਸਐਪ ਹੈਲਪਲਾਈਨ (90560-92906) ਵੀ ਸਥਾਪਤ ਕੀਤੀ ਹੈ। ਜ਼ਿਕਰਯੋਗ ਹੈ ਕਿ ਏ.ਆਈ.ਐਫ ਸਕੀਮ ਯੋਗ ਗਤੀਵਿਧੀਆਂ ਲਈ ਮਿਆਦੀ ਕਰਜ਼ਿਆਂ ਉਤੇ 7 ਸਾਲਾਂ ਤੱਕ 3 ਫ਼ੀਸਦੀ ਵਿਆਜ ਸਹਾਇਤਾ ਦਿੰਦੀ ਹੈ। ਬੈਂਕ ਵੱਧ ਤੋਂ ਵੱਧ 9 ਫ਼ੀਸਦੀ ਵਿਆਜ ਲੈ ਸਕਦੇ ਹਨ ਅਤੇ ਇਹ ਲਾਭ 2 ਕਰੋੜ ਰੁਪਏ ਤੱਕ ਦੀ ਰਾਸ਼ੀ ਲਈ ਪ੍ਰਾਪਤ ਕੀਤਾ ਜਾ ਸਕਦਾ ਹੈ। ਹਰੇਕ ਲਾਭਪਾਤਰੀ ਵੱਖ-ਵੱਖ ਥਾਵਾਂ ‘ਤੇ 25 ਪ੍ਰਾਜੈਕਟ ਤੱਕ ਸਥਾਪਤ ਕਰ ਸਕਦਾ ਹੈ। ਯੋਗ ਲਾਭਪਾਤਰੀ ਆਪਣੇ ਕਰਜ਼ਿਆਂ ‘ਤੇ ਕ੍ਰੈਡਿਟ ਗਾਰੰਟੀ ਦਾ ਲਾਭ ਵੀ ਲੈ ਸਕਦੇ ਹਨ। ਇਸ ਤੋਂ ਇਲਾਵਾ ਦੂਹਰਾ ਲਾਭ ਲੈਣ ਲਈ ਏ.ਆਈ.ਐਫ ਸਕੀਮ ਨੂੰ ਕਈ ਹੋਰ ਰਾਜ ਅਤੇ ਕੇਂਦਰੀ ਸਕੀਮਾਂ/ਸਬਸਿਡੀਆਂ ਨਾਲ ਵੀ ਜੋੜਿਆ ਜਾ ਸਕਦਾ ਹੈ। The post ਪੰਜਾਬ AIF ਸਕੀਮ ਲਾਗੂ ਕਰਨ ਵਾਲਾ ਮੋਹਰੀ ਸੂਬਾ ਬਣਿਆ, 7600 ਤੋਂ ਵੱਧ ਪ੍ਰਾਜੈਕਟਾਂ ਲਈ 2000 ਕਰੋੜ ਰੁਪਏ ਵੰਡੇ: ਚੇਤਨ ਸਿੰਘ ਜੌੜਾਮਾਜਰਾ appeared first on TheUnmute.com - Punjabi News. Tags:
|
43 ਹਜ਼ਾਰ ਫ਼ੋਨ ਕਾਲਾਂ ਮਾਮਲੇ 'ਚ AIG ਲਖਬੀਰ ਸਿੰਘ ਨੂੰ ਮੁਅੱਤਲ ਕਰਨ ਦੀ ਕੀਤੀ ਸਿਫ਼ਾਰਿਸ਼ Monday 25 December 2023 07:20 AM UTC+00 | Tags: aig-lakhbir-singh breaking-news dgp-punjab ferozpur-jail latest-news news phone-calls punjab punjab-jail punjab-police the-unmute-breaking ਚੰਡੀਗੜ੍ਹ, 25 ਦਸੰਬਰ 2023: ਫ਼ਿਰੋਜ਼ਪੁਰ ਜੇਲ੍ਹ ਵਿੱਚ ਬੰਦ ਤਿੰਨ ਨਸ਼ਾ ਤਸਕਰਾਂ ਵੱਲੋਂ ਕੀਤੀਆਂ 43 ਹਜ਼ਾਰ ਫ਼ੋਨ ਕਾਲਾਂ ਦੇ ਮਾਮਲੇ ਵਿੱਚ ਹੁਣ ਨਵਾਂ ਮੋੜ ਆਇਆ ਹੈ। ਜੇਲ੍ਹ ਵਿਭਾਗ ਵੱਲੋਂ ਇਸ ਮਾਮਲੇ ਵਿੱਚ ਏਆਈਜੀ ਲਖਬੀਰ ਸਿੰਘ ਖ਼ਿਲਾਫ਼ ਗ੍ਰਹਿ ਸਕੱਤਰ ਨੂੰ ਪੱਤਰ ਲਿਖਿਆ ਗਿਆ ਹੈ। ਪੱਤਰ ਵਿੱਚ ਵਿਭਾਗ ਨੇ ਲਖਬੀਰ ਸਿੰਘ (AIG Lakhbir Singh) ਨੂੰ ਡਿਊਟੀ ਵਿੱਚ ਅਣਗਹਿਲੀ ਵਰਤਣ ਅਤੇ ਮਾਮਲੇ ਦੀ ਜਾਂਚ ਵਿੱਚ ਨਾਕਾਮ ਰਹਿਣ ਕਾਰਨ ਮੁਅੱਤਲ ਕਰਨ ਅਤੇ ਉਸ ਖ਼ਿਲਾਫ਼ ਵਿਭਾਗੀ ਜਾਂਚ ਸ਼ੁਰੂ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਇੰਸਪੈਕਟਰ ਬਲਦੇਵ ਸਿੰਘ ਨੂੰ ਬੀਤੇ ਵੀਰਵਾਰ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਐਸਐਸਪੀ, ਤਸਕਰਾਂ ਅਤੇ ਜੇਲ੍ਹ ਅਧਿਕਾਰੀਆਂ ਵਿਚਾਲੇ ਗਠਜੋੜ ਦੀ ਜਾਂਚ ਲਈ ਏਆਈਜੀ ਜੇ ਐਲੇਨਚੇਜੀਅਨ ਨੂੰ ਨਵਾਂ ਆਈਓ ਨਿਯੁਕਤ ਕੀਤਾ ਗਿਆ ਹੈ। ਦੂਜੇ ਪਾਸੇ ਪੰਜਾਬ ਪੁਲਿਸ ਇਸ ਮਾਮਲੇ ਵਿੱਚ ਜੇਲ੍ਹ ਦੇ ਮੌਜੂਦਾ ਸੁਪਰਡੈਂਟ ਖ਼ਿਲਾਫ਼ ਵੱਖਰੀ ਜਾਂਚ ਕਰ ਰਹੀ ਹੈ। ਪੰਜਾਬ ਦੀਆਂ ਜੇਲ੍ਹਾਂ ਅੰਦਰ ਕੈਦੀਆਂ ਵੱਲੋਂ ਮੋਬਾਈਲ ਫ਼ੋਨ ਵਰਤਣ ਦੇ ਮਾਮਲੇ ਵਧਦੇ ਜਾ ਰਹੇ ਹਨ। ਇਸ ਨੂੰ ਰੋਕਣ ਲਈ ਪੁਲਿਸ ਨਵੀਂ ਤਕਨੀਕ ਸਮੇਤ ਕਈ ਤਰੀਕੇ ਅਪਣਾ ਰਹੀ ਹੈ ਪਰ ਇਸ ‘ਤੇ ਲਗਾਮ ਨਹੀਂ ਲਗਾਈ ਜਾ ਰਹੀ ਹੈ। ਇਸ ਸਾਲ ਹੁਣ ਤੱਕ ਕੈਦੀਆਂ ਕੋਲੋਂ 6 ਹਜ਼ਾਰ ਤੋਂ ਵੱਧ ਮੋਬਾਈਲ ਜ਼ਬਤ ਕੀਤੇ ਜਾ ਚੁੱਕੇ ਹਨ। ਇਕੱਲੀ ਫ਼ਿਰੋਜ਼ਪੁਰ ਜੇਲ੍ਹ ਵਿੱਚ 600 ਦੇ ਕਰੀਬ ਮੋਬਾਈਲ ਫ਼ੋਨ ਜ਼ਬਤ ਕੀਤੇ ਗਏ ਹਨ। ਹੁਣ ਪੁਲਿਸ ਦੋ ਵਾਰ ਕੈਦੀਆਂ ਦੀਆਂ ਬੈਰਕਾਂ ਦੀ ਚੈਕਿੰਗ ਕਰਦੀ ਹੈ। The post 43 ਹਜ਼ਾਰ ਫ਼ੋਨ ਕਾਲਾਂ ਮਾਮਲੇ ‘ਚ AIG ਲਖਬੀਰ ਸਿੰਘ ਨੂੰ ਮੁਅੱਤਲ ਕਰਨ ਦੀ ਕੀਤੀ ਸਿਫ਼ਾਰਿਸ਼ appeared first on TheUnmute.com - Punjabi News. Tags:
|
ਪੰਜਾਬ ਦੇ ਸਕੂਲ ਆਫ਼ ਐਮੀਨੈਸ ਤੋਂ ਚੁਣੇ ਹੋਏ 600 ਵਿਦਿਆਰਥੀਆਂ ਨੂੰ ਪ੍ਰਤੀਯੋਗੀ ਪ੍ਰੀਖਿਆਵਾਂ ਲਈ 360 ਸਟੈਟਰਜੀ ਸਿਖਾਈ ਜਾਵੇਗੀ: ਹਰਜੋਤ ਸਿੰਘ ਬੈਂਸ Monday 25 December 2023 07:27 AM UTC+00 | Tags: breaking-news competitive-exams government-competitive-exams govt-competitive-exams harjot-singh-bains job news punjabs-school-of-eminence ਚੰਡੀਗੜ੍ਹ, 25 ਦਸੰਬਰ 2023: ਸਕੂਲ ਆਫ਼ ਐਮੀਨੈਸ (SCHOOL OF EMINENCE) ਦੇ 11 ਵੀ ਜਮਾਤ ਦੇ ਵਿਦਿਆਰਥੀਆਂ ਨੂੰ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਤਿਆਰ ਕਰਨ ਦੇ ਮਕਸਦ ਨਾਲ 9 ਦਿਨਾਂ ਸਰਦ ਰੁੱਤ ਰਿਹਾਇਸ਼ੀ ਕੈਂਪ ਲਗਾਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਇਹ ਕੈਂਪ ਅੰਮ੍ਰਿਤਸਰ ਦੇ ਸਕੂਲ ਆਫ਼ ਐਮੀਨੈਸ ਵਿਚ ਲਗਾਇਆ ਗਿਆ ਹੈ ਜਿਸ ਵਿਚ ਸੂਬੇ ਦੇ ਵੱਖ ਵੱਖ ਸਕੂਲ ਆਫ਼ ਐਮੀਨੈਸ ਦੇ 600 ਵਿਦਿਆਰਥੀਆਂ ਨੂੰ ਪ੍ਰਤੀਯੋਗੀ ਪ੍ਰੀਖਿਆਵਾਂ ਲਈ 360 ਸਟੈਟਰਜੀ ਸਿਖਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਭਗਵੰਤ ਸਿੰਘ ਮਾਨ ਸਰਕਾਰ ਵਲੋਂ ਪੰਜਾਬ ਦੇ ਇਤਿਹਾਸ ਵਿਚ ਪਹਿਲੀ ਵਾਰ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਲਈ ਫ੍ਰੀ ਗਾਈਡਿੰਗ ਅਤੇ ਕੌਸਲਿੰਗ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਹੈ। ਸ.ਬੈਂਸ ਨੇ ਦੱਸਿਆ ਕਿ ਇਹ ਕੈਂਪ 23-12-2023 ਤੋਂ 31-12-2023 ਤੱਕ ਲੱਗ ਰਿਹਾ ਹੈ। ਇਸ ਕੈਂਪ ਵਿੱਚ ਭਾਗ ਲੈਣ ਲਈ ਸਕੂਲ ਆਫ ਐਮੀਨਸ (SCHOOL OF EMINENCE) ਦੇ ਪ੍ਰਿੰਸੀਪਲਾਂ ਵੱਲੋਂ ਸਾਰੇ ਹੀ ਵਿਦਿਆਰਥੀਆਂ ਦੀ ਓਰੀਐਂਟੇਸ਼ਨ ਕੀਤੀ ਗਈ ਅਤੇ ਉਨਾਂ ਨੂੰ ਕੈਂਪ ਸਬੰਧੀ ਜਾਗਰੂਕ ਕੀਤਾ ਗਿਆ ਜਿਸ ਤੋਂ ਬਾਅਦ ਮਾਪਿਆਂ ਦੀ ਸਹਿਮਤੀ ਦੇ ਨਾਲ ਮੈਡੀਕਲ ਅਤੇ ਨਾਨ ਮੈਡੀਕਲ ਦੇ ਲਗਭਗ 1500 ਵਿਦਿਆਰਥੀਆਂ ਨੇ ਰਜਿਸਟਰ ਕੀਤਾ ਸੀ ਜਿਸ ਉਪਰੰਤ ਟੈਸਟ,ਮੈਰਿਟ ਦੇ ਆਧਾਰ ਤੇ ਵਿਦਿਆਰਥੀ ਸ਼ਾਰਟ ਲਿਸਟ ਕੀਤੇ ਗਏ। ਇਸ ਕੈਂਪ ਵਿੱਚ ਵਿਦਿਆਰਥੀਆਂ ਨੂੰ ਆਈ.ਆਈ.ਟੀ.-ਜੇ.ਈ.ਈ.ਅਤੇ ਨੀਟ ਵਰਗੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਵੱਖ ਵੱਖ ਨਾਮੀ ਭਾਈਵਾਲ ਸਿੱਖਿਆ ਸੰਸਥਾਵਾਂ ਦੇ ਅਧਿਆਪਕਾਂ ਵਲੋਂ ਕਰਵਾਈ ਜਾਵੇਗੀ। ਇਸ ਵਰਕਸ਼ਾਪ ਵਿੱਚ ਨਾ ਕੇਵਲ ਸਕੂਲ ਅਧਿਆਪਕ ਵਿਦਿਆਰਥੀਆਂ ਨੂੰ ਟ੍ਰੇਨਿੰਗ ਦੇਣਗੇ ਸਗੋਂ ਇੰਡਸਟਰੀ ਦੇ ਨਾਮੀ ਟਿਊਟਰ ਵੀ ਵਿਦਿਆਰਥੀਆਂ ਦੇ ਰੂਬਰੂ ਹੋਣਗੇ। ਇਸ ਸਰਦ ਰੁੱਤ ਰਿਹਾਇਸ਼ੀ ਕੈਂਪ ਵਿੱਚ ਭਾਗ ਲੈ ਰਹੇ ਵਿਦਿਆਰਥੀਆਂ ਦੀ ਦਿਨ ਦੀ ਸ਼ੁਰੂਆਤ ਖੇਡਾਂ ਅਤੇ ਯੋਗਾ ਨਾਲ ਹੋਵੇਗਾ। ਜਿਸ ਉਪਰੰਤ ਵੱਖ ਮਾਹਿਰਾਂ ਵਲੋਂ ਪੇਪਰ ਦੀ ਤਿਆਰੀ ਸਬੰਧੀ ਤਕਨੀਕ ਬਾਰੇ ਵਿਦਿਆਰਥੀਆਂ ਨੂੰ ਸਿਖਲਾਈ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਵਿਦਿਆਰਥੀਆਂ ਦੇ ਸੰਸਿਆ ਨੂੰ ਵੀ ਦੂਰ ਕੀਤਾ ਜਾਵੇਗਾ। ਵਿਦਿਆਰਥੀਆਂ ਨੂੰ ਇਸ ਕੈਂਪ ਦੌਰਾਨ ਵਿਰਾਸਤੀ ਟੂਰ ਵੀ ਕਰਵਾਇਆ ਜਾਵੇਗਾ ਤਾਂ ਜ਼ੋ ਇਨ੍ਹਾਂ ਨੂੰ ਪੰਜਾਬ ਦੇ ਸੱਭਿਆਚਾਰ ਅਤੇ ਵਿਰਾਸਤ ਨਾਲ ਵੀ ਜੋੜਿਆ ਜਾ ਸਕੇ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਦੀ ਦਿਸ਼ਾ ਵਿੱਚ ਇਹ ਇੱਕ ਨਿਵੇਕਲਾ ਕਦਮ ਹੈ ਅਤੇ ਆਪਣੀ ਕਿਸਮ ਦਾ ਇਹ ਪਹਿਲਾ ਕੈਂਪ ਹੈ ਜਿਸ ਵਿਚ ਸੂਬੇ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਨੂੰ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਕਰਵਾਉਣ ਸਮੇਤ ਉਨ੍ਹਾਂ ਦੇ ਸੁਨਹਿਰੀ ਭਵਿੱਖ ਨੂੰ ਯਕੀਨੀ ਬਣਾਉਣ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ। The post ਪੰਜਾਬ ਦੇ ਸਕੂਲ ਆਫ਼ ਐਮੀਨੈਸ ਤੋਂ ਚੁਣੇ ਹੋਏ 600 ਵਿਦਿਆਰਥੀਆਂ ਨੂੰ ਪ੍ਰਤੀਯੋਗੀ ਪ੍ਰੀਖਿਆਵਾਂ ਲਈ 360 ਸਟੈਟਰਜੀ ਸਿਖਾਈ ਜਾਵੇਗੀ: ਹਰਜੋਤ ਸਿੰਘ ਬੈਂਸ appeared first on TheUnmute.com - Punjabi News. Tags:
|
ਓਹਾਇਓ ਸੂਬੇ ਦੇ ਸੱਭਿਆਚਾਰਕ ਸਿੱਖਿਆ ਬਿੱਲ ਸੰਬੰਧੀ ਦੂਜੀ ਸੁਣਵਾਈ 'ਚ ਸਿੱਖਾਂ ਨੇ ਕੀਤੀ ਸ਼ਮੂਲੀਅਤ Monday 25 December 2023 07:34 AM UTC+00 | Tags: breaking-news cultural-education-bill latest-news news punjab sikhs the-unmute-breaking-news the-unmute-punjab ਦਸੰਬਰ 25, 2023 (ਕੋਲੰਬਸ, ਓਹਾਇਓ): ਬੀਤੇ ਦਿਨੀਂ ਅਮਰੀਕਾ ਦੇ ਓਹਾਇਓ ਸੂਬੇ ਦੀ ਰਾਜਧਾਨੀ ਕੋਲੰਬਸ ਵਿੱਚ ਵੱਖ ਵੱਖ ਸਭਿਆਚਾਰਾ ਅਤੇ ਧਰਮਾਂ ਸੰਬੰਧੀ ਬਹੁ-ਸੱਭਿਚਾਰਕ ਸਿੱਖਿਆ ਬਿੱਲ (ਐਚ ਬੀ 171) (Religious Education Bill) ਦੇ ਸਮਰਥਕਾਂ ਨੇ ਓਹਾਇਓ ਸਟੇਟ ਹਾਉਸ ਵਿੱਚ ਪ੍ਰਾਇਮਰੀ ਅਤੇ ਸੈਕੰਡਰੀ ਐਜੂਕੇਸ਼ਨ ਕਮੇਟੀ ਦੇ ਸਾਹਮਣੇ ਸੁਣਵਾਈ ਦੌਰਾਨ ਆਪਣਾ ਪੱਖ ਪੇਸ਼ ਕੀਤਾ। ਇਹ ਬਿੱਲ ਓਹਾਇਓ ਸੂਬੇ ਦੀ ਡੀਸਟ੍ਰਿਕਟ 4 ਦੇ ਪ੍ਰਤੀਨਿਧ (ਰਿਪਰੀਜ਼ੈਨਟੇਟਿਵ) ਮੈਰੀ ਲਾਈਟਬੋਡੀ ਜੋ ਕਿ ਡੋਮੋਕਰੈਟ ਪਾਰਟੀ ਤੋਂ ਹਨ ਵਲੋਂ ਪੇਸ਼ ਕੀਤਾ ਗਿਆ ਹੈ। ਇਸ ਬਿੱਲ ਵਿੱਚ ਏਸ਼ੀਅਨ ਅਮੈਰੀਕਨ ਤੇ ਪੈਸੀਫਿਕ ਆਈਲੈਂਡ ਕਮਿਊਨਿਟੀ ਬਾਰੇ ਸਮਾਜਿਕ ਵਿਗਿਆਨ ਵਿੱਚ ਜਾਣਕਾਰੀ ਸ਼ਾਮਲ ਕਰਨ ਦੀ ਵਿਵਸਥਾ ਹੈ। ਇਸ ਸਮੇਂ ਸਕੂਲੀ ਪਾਠਕ੍ਰਮ ਵਿੱਚ ਸਿੱਖਾਂ ਸਣੇ ਕਈ ਹੋਰ ਘੱਟ ਗਿਣਤੀ ਭਾਈਚਾਰਿਆਂ ਬਾਰੇ ਜਾਣਕਾਰੀ ਪੜਾਈ ਵਿੱਚ ਸ਼ਾਮਲ ਨਹੀਂ ਹੈ। ਇਸ ਬਿੱਲ (Religious Education Bill) ਨੂੰ ਓਪੀਏਡਬਲਉਐਲ ਸੰਸਥਾ ਦੇ ਯਤਨਾਂ ਰਾਹੀਂ ਤਿਆਰ ਕੀਤਾ ਗਿਆ ਹੈ। ਇਸ ਮੁਹਿੰਮ ਦੀ ਪ੍ਰਬੰਧਕ ਅਰਿਆਨਾ ਕੋਲਾਵਾਲਾ, ਲੀਜ਼ਾ ਫੈਕਟੋਰੀ ਬੋਰਚਰਜਸ਼, ਉਸਦੀ 8 ਸਾਲ ਦੀ ਧੀ ਰੋਜ਼ਾਰੀਓ ਬੋਰਚਰਜਸ਼ ਅਤੇ ਓਹਾਇਓ ਕੌਂਸਲ ਆਫ ਦਿ ਸੋਸ਼ਲ ਸਟੱਡੀਜ਼ ਦੇ ਦੋ ਪ੍ਰਤੀਨਿਧਾਂ ਨੇ ਬਿੱਲ ਦੇ ਹੱਕ ਵਿੱਚ ਕਮੇਟੀ ਅੱਗੇ ਆਪਣਾ ਪੱਖ ਪੇਸ਼ ਕੀਤਾ। ਸੁਣਵਾਈ ਤੋਂ ਪਹਿਲਾਂ, ਕਲੀਵਲੈਂਡ ਤੋਂ ਅਧਿਆਪਕ ਸਨਮਪ੍ਰੀਤ ਕੋਰ ਗਿੱਲ ਸਣੇ ਹੋਰਨਾਂ ਭਾਈਚਾਰਿਆਂ ਦੇ ਤਕਰੀਬਨ 70 ਸਮਰਥਕਾਂ ਨੇ ਵੀ ਕਮੇਟੀ ਨੂੰ ਪੱਤਰ ਲਿਖ ਕੇ ਆਪਣਾ ਪੱਖ ਭੇਜਿਆ ਸੀ। ਜੇ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਸਿੱਖ ਧਰਮ ਸਮੇਤ ਏਸ਼ੀਅਨ ਖਿੱਤੇ ਦੇ ਵੱਖ-ਵੱਖ ਭਾਈਚਾਰਿਆਂ ਬਾਰੇ ਜਾਣਕਾਰੀ ਸਕੂਲਾਂ ਦੇ ਪਾਠਕ੍ਰਮ ਵਿੱਚ ਸ਼ਾਮਲ ਹੋ ਸਕੇਗੀ ਅਤੇ ਸਿੱਖ ਬੱਚਿਆਂ ਨਾਲ ਸਿੱਖ ਕਕਾਰਾਂ ਬਾਰੇ ਕੀਤੀ ਜਾਂਦੀ ਛੇੜਖਾਣੀ ਨੂੰ ਵੀ ਠੱਲ ਪੈ ਸਕੇਗੀ।ਇਸ ਸੁਣਵਾਈ ਤੋਂ ਪਹਿਲਾਂ ਰਿਪਰੀਜ਼ੈਨਟੇਟਿਵ ਮੈਰੀ ਲਾਈਟਬੋਡੀ ਸਣੇ ਓਹਾਇਓ ਐਜੁਕੇਸ਼ਨ ਐਸੋਸੀਏਸ਼ਨ, ਇਸਲਾਮੀਕ ਅਮੈਰੀਕਨ ਰੀਲੇਸ਼ਨ ਅਤੇ ਹੋਰਨਾਂ ਸੰਸਥਾਵਾਂ ਦੇ ਨੁਮਾਇੰਦਿਆ ਨੇ ਇਸ ਬਿੱਲ ਦੇ ਹੱਕ ਵਿੱਚ ਪ੍ਰੈੱਸ ਅਤੇ ਹਾਜ਼ਰ ਮੈਂਬਰਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਸਿੱਖਾਂ ਦੀ ਨੁਮਾਇੰਦਗੀ ਕਰ ਰਹੀ ਸੰਸਥਾ ਸਿੱਖ ਕੋਲੀਸ਼ਨ ਦੇ ਸੱਦੇ 'ਤੇ ਸਿੱਖ ਭਾਈਚਾਰੇ ਵੱਲੋਂ ਸਮੀਪ ਸਿੰਘ ਗੁਮਟਾਲਾ ਨੇ ਸੰਬੋਧਨ ਕਰਦਿਆਂ ਬਿੱਲ ਨੂੰ ਪੇਸ਼ ਕਰਨ ਲਈ ਰਿਪਰੀਜ਼ੈਨਟੇਟਿਵ ਮੈਰੀ ਲਾਈਟਬੋਡੀ ਦਾ ਧੰਨਵਾਦ ਕੀਤਾ। ਉਹਨਾਂ ਦੱਸਿਆ ਕਿ ਸਿੱਖ 125 ਸਾਲਾਂ ਤੋਂ ਅਮਰੀਕਾ ਦਾ ਹਿੱਸਾ ਹਨ ਪਰ ਬਹੁਤੇ ਅਮਰੀਕਨ ਲੋਕਾਂ ਨੂੰ ਸਿੱਖਾਂ ਅਤੇ ਉਹਨਾਂ ਦੀ ਵੱਖਰੀ ਪਛਾਣ ਬਾਰੇ ਜਾਣਕਾਰੀ ਨਹੀਂ ਹੈ। ਸਕੂਲਾਂ ਵਿੱਚ ਹੋਰਨਾਂ ਧਰਮਾਂ ਦੀ ਜਾਣਕਾਰੀ ਦੇਣ ਸਮੇਂ ਸਿੱਖ ਧਰਮ ਬਾਰੇ ਨਾ ਦੱਸੇ ਜਾਣ ਕਾਰਨ ਸਿੱਖ ਬੱਚਿਆਂ ਨੂੰ ਕਈ ਵਾਰ ਵਿਤਕਰੇ (ਬੁਲਿੰਗ) ਦਾ ਸਾਹਮਣਾ ਕਰਨਾ ਪੈਂਦਾ ਹੈ। ਸਿੱਖ ਕੋਲੀਸ਼ਨ ਵੱਲੋਂ ਸਕੂਲਾਂ ਵਿੱਚ ਬੱਚਿਆਂ ਨਾਲ ਹੁੰਦੀ ਬੁਲਿੰਗ ਸੰਬੰਧੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਗੁਮਟਾਲਾ ਨੇ ਦੱਸਿਆ ਕਿ 67% ਸਿੱਖ ਬੱਚਿਆਂ ਨੂੰ ਆਪਣੀ ਦਸਤਾਰ ਜਾਂ ਕਕਾਰਾਂ ਰੱਖਣ 'ਤੇ ਬੁਲਿਂਗ ਕੀਤਾ ਜਾਂਦਾ ਹੈ। ਵੱਡੀ ਗਿਣਤੀ ਵਿੱਚ ਸਿੱਖ ਬੱਚਿਆਂ ਨਾਲ ਹੋ ਰਹੀ ਬੁਲਿੰਗ ਦੀ ਇਹ ਔਸਤ ਗਿਣਤੀ ਪੂਰੇ ਅਮਰੀਕਾ ਵਿੱਚ ਹੋਰਨਾਂ ਭਾਈਚਾਰਿਆਂ ਦੇ ਬੱਚਿਆਂ ਦੀ ਗਿਣਤੀ ਨਾਲੋਂ ਦੁਗਣੀ ਹੈ। ਮੈਂ ਸਕੂਲ ਵਿੱਚ ਪੜ ਰਹੇ 2 ਬੱਚਿਆਂ ਦਾ ਪਿਤਾ ਹਾਂ ਤੇ ਮੇਰੇ ਲਈ ਵੀ ਇਹਨੀ ਵੱਡੀ ਗਿਣਤੀ ਵਿੱਚ ਬੁਲਿੰਗ ਚਿੰਤਾਜਨਕ ਹੈ। ਰਿਪਰੀਜ਼ੈਨਟੇਟਿਵ ਮੈਰੀ ਲਾਈਟਬੋਡੀ ਨੇ ਗੁਮਟਾਲਾ, ਉਹਨਾਂ ਦੀ ਸਪੁੱਤਰੀ ਮਿਹਰ ਕੋਰ, ਸਕੂਲ ਅਧਿਆਪਕ ਸਨਮਦੀਪ ਕੋਰ ਗਿੱਲ ਨੂੰ ਕਿਹਾ ਕਿ ਮੈਨੂੰ ਉਮੀਦ ਹੈ ਇਸ ਬਿੱਲ ਦੇ ਪਾਸ ਹੋਣ ਨਾਲ ਸਕੂਲੀ ਪਾਠਕ੍ਰਮ ਵਿੱਚ ਸਿੱਖ ਕਮਿਉਨਿਟੀ ਬਾਰੇ ਵੀ ਜਾਣਕਾਰੀ ਓਹਾਇਓ ਦੇ ਵਿਦਿਆਰਥੀਆਂ ਨੂੰ ਮਿਲੇਗੀ। ਜੂਨ ਮਹੀਨੇ ਵਿੱਚ ਪਹਿਲੀ ਸੁਣਵਾਈ ਤੋਂ ਪਹਿਲਾਂ ਸਿੱਖ ਕੋਲੀਸ਼ਨ ਵਲੌਂ ਦਿੱਤੇ ਗਏ ਸੱਦੇ 'ਤੇ ਕੋਲੰਬਸ, ਸਿਨਸਿਨਾਟੀ, ਡੇਟਨ, ਕਲੀਵਲੈਂਡ ਤੇ ਹੋਰਨਾਂ ਸ਼ਹਿਰਾਂ ਤੋਂ ਵੱਡੀ ਗਿਣਤੀ ਵਿੱਚ ਸਿੱਖ, ਓਹਾਇਓ ਸਟੇਟ ਹਾਉਸ ਪੁੱਜੇ ਸਨ। ਇੱਥੇ ਉਹਨਾਂ ਨੇ ਇਸ ਬਿੱਲ ਦੇ ਸਮਰਥਕਾਂ ਹੋਰਨਾਂ ਭਾਈਚਾਰਿਆਂ ਨਾਲ ਮਿਲ ਕੇ ਸੂਬੇ ਦੇ ਵੱਖ-ਵੱਖ ਪਾਰਟੀਆਂ ਦੇ ਚੁਣੇ ਹੋਏ ਪ੍ਰਤੀਨਿਧਾਂ ਕੋਲ ਜਾ ਕੇ ਹਾਉਸ ਬਿੱਲ 171 ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ ਸੀ। ਸੂਬੇ ਦੇ ਵੱਖ-ਵੱਖ ਗੁਰਦੁਆਰਿਆਂ ਵਲੋਂ ਵੀ ਇਸ ਬਿਲ ਦੇ ਹੱਕ ਵਿੱਚ ਦਸਤਖਤੀ ਮੁਹਿੰਮ ਅਰੰਭੀ ਗਈ ਸੀ ਤੇ ਆਪਣੇ ਆਪਣੇ ਇਲਾਕੇ ਦੇ ਨੁਮਾਇੰਦਿਆਂ ਨੂੰ ਮੰਗ ਪੱਤਰ ਦਿੱਤੇ ਗਏ। The post ਓਹਾਇਓ ਸੂਬੇ ਦੇ ਸੱਭਿਆਚਾਰਕ ਸਿੱਖਿਆ ਬਿੱਲ ਸੰਬੰਧੀ ਦੂਜੀ ਸੁਣਵਾਈ 'ਚ ਸਿੱਖਾਂ ਨੇ ਕੀਤੀ ਸ਼ਮੂਲੀਅਤ appeared first on TheUnmute.com - Punjabi News. Tags:
|
ਪਤੀ-ਪਤਨੀ ਇਕੱਠਿਆਂ ਨੂੰ ਮਿਲਿਆ ਕੈਨੇਡਾ ਦਾ ਸਟੂਡੈਂਟ ਤੇ ਸਪਾਊਸ ਵੀਜ਼ਾ Monday 25 December 2023 07:40 AM UTC+00 | Tags: breaking-news canadas-spouse-visa canada-study canadian-student canadian-student-visa kaur-immigration news spouse-visa ਸਟੋਰੀ ਸਪੌਂਸਰ: ਕੌਰ ਇੰਮੀਗ੍ਰੇਸ਼ਨਮੋਗਾ, 25 ਦਸੰਬਰ 2023: ਕੌਰ ਇੰਮੀਗ੍ਰੇਸ਼ਨ ਨੇ ਵੀਜ਼ਿਆ ਦੀ ਲੜੀ ਵਿੱਚ ਵਾਧਾ ਕਰਦਿਆਂ ਜੰਡਵਾਲਾ, ਜ਼ਿਲ੍ਹਾ ਫਿਰੋਜ਼ਪੁਰ ਦੇ ਰਹਿਣ ਵਾਲੇ ਜਸਪ੍ਰੀਤ ਕੌਰ ਤੇ ਉਸਦੇ ਪਤੀ ਗੁਰਵਿੰਦਰ ਸਿੰਘ ਬਾਂਸਲ ਦਾ ਕੈਨੇਡਾ ਦਾ ਸਟੂਡੈਂਟ ਤੇ ਸਪਾਊਸ ਵੀਜ਼ਾ (spouse visa) 21 ਦਿਨਾਂ 'ਚ ਲਗਵਾ ਕੇ ਬਾਹਰ ਜਾਣ ਦਾ ਸੁਪਨਾ ਸਾਕਾਰ ਕੀਤਾ ਹੈ। ਇਸ ਮੌਕੇ ਕੌਰ ਇੰਮੀਗ੍ਰੇਸ਼ਨ ਦੁੱਨੇਕੇ ਸਥਿਤ ਦਫ਼ਤਰ ਵਿਖੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਸੀ.ਈ.ਓ(CEO) ਸ. ਰਛਪਾਲ ਸਿੰਘ ਸੋਸਣ ਨੇ ਦੱਸਿਆ ਕਿ ਜਸਪ੍ਰੀਤ ਕੌਰ ਤੇ ਉਸਦਾ ਪਤੀ ਗੁਰਵਿੰਦਰ ਸਿੰਘ ਬਾਂਸਲ ਇਕੱਠੇ ਕੈਨੇਡਾ ਜਾਣਾ ਚਾਹੁੰਦੇ ਸਨ ਤੇ ਜਸਪ੍ਰੀਤ ਕੌਰ ਦੀ ਸਟੱਡੀ ਵਿੱਚ ਚਾਰ ਸਾਲਾਂ ਦਾ ਗੈਪ ਸੀ। ਕੌਰ ਇੰਮੀਗ੍ਰੇਸ਼ਨ ਦੀ ਟੀਮ ਨੇ ਜਸਪ੍ਰੀਤ ਕੌਰ ਤੇ ਗੁਰਵਿੰਦਰ ਸਿੰਘ ਬਾਂਸਲ ਦੀ ਪ੍ਰੋਫਾਈਲ ਦੇਖਣ ਤੋਂ ਬਾਅਦ ਰੀਝ ਨਾਲ ਫਾਈਲ ਤਿਆਰ ਕਰਕੇ ਇੱਕ ਨਵੰਬਰ 2023 ਨੂੰ ਲਗਾਈ ਤੇ 22 ਨਵੰਬਰ 2023 ਨੂੰ ਵੀਜ਼ਾ ਆ ਗਿਆ। ਇਸ ਮੌਕੇ ਜਸਪ੍ਰੀਤ ਕੌਰ ਤੇ ਗੁਰਵਿੰਦਰ ਸਿੰਘ ਬਾਂਸਲ ਤੇ ਉਸਦੇ ਸਾਰੇ ਪਰਿਵਾਰ ਨੇ ਵੀਜ਼ਾ (spouse visa) ਮਿਲਣ ਦੀ ਖੁਸ਼ੀ ਵਿੱਚ ਵਧਾਈ ਦਿੰਦਿਆਂ ਕੌਰ ਇੰਮੀਗ੍ਰੇਸ਼ਨ ਦਾ ਬਹੁਤ-ਬਹੁਤ ਧੰਨਵਾਦ ਕੀਤਾ। ਜੇਕਰ ਤੁਸੀਂ ਵੀ ਕੌਰ ਇੰਮੀਗ੍ਰੇਸ਼ਨ ਤੋਂ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤਾਂ ਅੱਜ ਹੀ ਕੌਰ ਇੰਮੀਗ੍ਰੇਸ਼ਨ ਨੂੰ ਮਿਲੋ ਜਾਂ ਹੁਣੇ ਵੱਟਸਅੱਪ ਕਰੋ ਆਪਣੇ Documents ਜਾਂ ਕਾਲ ਕਰੋ | ਮੋਗਾ ਬਰਾਂਚ: 96926-00084, 96927-00084, 96928-00084, The post ਪਤੀ-ਪਤਨੀ ਇਕੱਠਿਆਂ ਨੂੰ ਮਿਲਿਆ ਕੈਨੇਡਾ ਦਾ ਸਟੂਡੈਂਟ ਤੇ ਸਪਾਊਸ ਵੀਜ਼ਾ appeared first on TheUnmute.com - Punjabi News. Tags:
|
ਸੰਘਣੀ ਧੂੰਦ ਕਾਰਨ ਬਿਆਸ ਪੁੱਲ 'ਤੇ ਆਪਸ 'ਚ ਟਕਰਾਏ ਕਈ ਵਾਹਨ, ਪੁੱਲ ਤੋਂ ਹੇਠਾਂ ਡਿੱਗਿਆ ਟਰੱਕ Monday 25 December 2023 07:54 AM UTC+00 | Tags: beas-accident breaking-news cm-bhagwant-mann fog many-vehicles-collided news punjab raod-accident ਚੰਡੀਗੜ੍ਹ, 25 ਦਸੰਬਰ 2023: ਉੱਤਰੀ ਭਾਰਤ ‘ਚ ਠੰਡ ਨੇ ਇਕਦਮ ਜ਼ੋਰ ਫੜ ਲਿਆ ਹੈ, ਇਸ ਠੰਡ ਦੇ ਕਹਿਰ ਨਾਲ ਸੰਘਣੀ ਧੂੰਦ (fog) ਵੀ ਸੜਕਾਂ ਤੇ ਆਵਾਜਾਈ ਨੂੰ ਬੁਰੀ ਤਰੀਕੇ ਨਾਲ ਪ੍ਰਭਾਵਿਤ ਕੀਤਾ ਹੋਇਆ | ਇਸਦੇ ਚੱਲਦੇ ਜਲੰਧਰ-ਅੰਮ੍ਰਿਤਸਰ ਮੁੱਖ ਮਾਰਗ ‘ਤੇ ਸਥਿਤ ਕਸਬਾ ਬਿਆਸ ਵਿਖੇ ਇਕ ਤੋਂ ਬਾਅਦ ਇਕ ਕਰੀਬ 10 ਗੱਡੀਆਂ ਦੀ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਇਸ ਦਰਮਿਆਨ ਇਕ ਸੀਮਿੰਟ ਦਾ ਭਰਿਆ ਟਰੱਕ ਬੇਕਾਬੂ ਹੋ ਕੇ ਫਲਾਈ ਓਵਰ ਤੋਂ ਕਰੀਬ 30 ਤੋਂ 40 ਫੁੱਟ ਹੇਠਾਂ ਜਾ ਡਿੱਗਾ। ਗਨੀਮਤ ਰਹੀ ਕਿ ਇਸ ਦਰਮਿਆਨ ਟਰੱਕ ਚਾਲਕ ਦੇ ਮਾਮੂਲੀ ਸੱਟਾਂ ਲੱਗੀਆਂ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮੌਕੇ ਤੇ ਗੱਡੀਆਂ ਦੇ ਮਾਲਕਾਂ ਨੇ ਦੱਸਿਆ ਕਿ ਧੂੰਦ (fog) ਦੇ ਕਾਰਨ ਇਹ ਵੱਡਾ ਹਾਦਸਾ ਵਾਪਰਿਆ ਹੈ ਲੇਕਿਨ ਇਸ ਵਿੱਚ ਗਨੀਮਤ ਇਹ ਰਹੇ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ, ਉਨ੍ਹਾਂ ਦੱਸਿਆ ਕਿ ਪਹਿਲਾਂ ਤੋਂ ਹੀ ਬਿਆਸ ਪੁੱਲ ਦੇ ਉੱਪਰ ਇੱਕ ਐਕਸੀਡੈਂਟ ਹੋਇਆ ਸੀ ਅਤੇ ਇੱਕ ਵਿਅਕਤੀ ਵੀ ਦਰਖ਼ਤ ਦੀ ਟਾਹਣੀ ਲੈ ਕੇ ਸੜਕ ‘ਤੇ ਖੜਾ ਸੀ ਲੇਕਿਨ ਸੰਘਣੀ ਧੂੰਦ ਹੋਣ ਕਰਕੇ ਪਤਾ ਨਹੀਂ ਚੱਲ ਸਕਿਆ ਤੇ ਜਦੋਂ ਬਰੇਕ ਮਾਰੀ ਤੋਂ ਪਿੱਛੋਂ ਤੋਂ ਆਈਆਂ ਗੱਡੀਆਂ ਵੀ ਇੱਕ ਦੂਜੇ ਵਿੱਚ ਜਾ ਟਕਰਾ ਗਈਆਂ | ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਇਕਦਮ ਹੀ ਠੰਡ ਨੇ ਜੋਰ ਫੜਿਆ ਹੈ ਤੇ ਸਵੇਰ ਵੇਲੇ ਧੂੰਦ ਵੀ ਦੇਖਣ ਨੂੰ ਮਿਲ ਰਹੀ ਹੈ ਅਤੇ ਨੈਸ਼ਨਲ ਹਾਈਵੇ ‘ਤੇ ਧੂੰਦ ਕਾਰਨ ਹਾਦਸੇ ਹੋ ਰਹੇ ਹਨ | The post ਸੰਘਣੀ ਧੂੰਦ ਕਾਰਨ ਬਿਆਸ ਪੁੱਲ ‘ਤੇ ਆਪਸ ‘ਚ ਟਕਰਾਏ ਕਈ ਵਾਹਨ, ਪੁੱਲ ਤੋਂ ਹੇਠਾਂ ਡਿੱਗਿਆ ਟਰੱਕ appeared first on TheUnmute.com - Punjabi News. Tags:
|
ਮਨਜੀਤ ਸਿੰਘ ਜੀ.ਕੇ. ਦੀ ਮੁੜ ਸ਼੍ਰੋਮਣੀ ਅਕਾਲੀ ਦਲ 'ਚ ਹੋਈ ਵਾਪਸੀ Monday 25 December 2023 09:16 AM UTC+00 | Tags: breaking-news manjit-singh-g.k news punjab-news shiromani-akali-dal sukhbir-singh-bada ਚੰਡੀਗੜ੍ਹ, 25 ਦਸੰਬਰ 2023: ਮਨਜੀਤ ਸਿੰਘ ਜੀ.ਕੇ. ਮੁੜ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋ ਗਏ ਹਨ। ਇਸ ਮੌਕੇ ਮਨਜੀਤ ਸਿੰਘ ਜੀ.ਕੇ. ਨੇ ਕਿਹਾ ਕਿ ਮੈਂ ਬਿਨਾਂ ਸ਼ਰਤ ਅਕਾਲੀ ਦਲ 'ਚ ਵਾਪਸੀ ਕਰ ਰਿਹਾ ਹਾਂ।ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਨੂੰ ਮੁੜ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਕਰਵਾਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਇਕੱਠੇ ਲੜਾਂਗੇ। ਦੂਜੇ ਪਾਸੇ ਸੁਖਬੀਰ ਬਾਦਲ ਨੇ ਕਿਹਾ ਕਿ ਪੰਥ ਦੇ ਵਡੇਰੇ ਹਿੱਤਾਂ ਖ਼ਾਤਰ ਸ਼੍ਰੋਮਣੀ ਅਕਾਲੀ ਦਲ ਵਿੱਚ ਘਰ ਵਾਪਸੀ ਕਰਨ ‘ਤੇ ਮੈਂ ਮਨਜੀਤ ਸਿੰਘ ਜੀ ਕੇ ਦਾ ਧੰਨਵਾਦ ਕਰਦਾ ਹਾਂ, ਮੈਂ ਬਾਕੀ ਰਹਿ ਗਏ ਅਕਾਲੀ ਸੋਚ ਰੱਖਣ ਵਾਲੇ ਆਗੂ ਸਹਿਬਾਨ ਨੂੰ ਵੀ ਬੇਨਤੀ ਕਰਦਾ ਹਾਂ ਕਿ ਆਓ ਇਕੱਠੇ ਹੋ ਪੰਥ ਅਤੇ ਪੰਜਾਬ ਨੂੰ ਵਿਰੋਧੀ ਤਾਕਤਾਂ ਤੋਂ ਬਚਾਈਏ। The post ਮਨਜੀਤ ਸਿੰਘ ਜੀ.ਕੇ. ਦੀ ਮੁੜ ਸ਼੍ਰੋਮਣੀ ਅਕਾਲੀ ਦਲ 'ਚ ਹੋਈ ਵਾਪਸੀ appeared first on TheUnmute.com - Punjabi News. Tags:
|
ਫਰਾਂਸ 'ਚ ਪਿਛਲੇ ਤਿੰਨ ਦਿਨਾਂ ਤੋਂ ਫਸਿਆ ਜਹਾਜ਼ ਅੱਜ ਮੁੰਬਈ ਹਵਾਈ ਪਹੁੰਚੇਗਾ, ਮਨੁੱਖੀ ਤਸਕਰੀ ਦਾ ਸੀ ਸ਼ੱਕ Monday 25 December 2023 09:27 AM UTC+00 | Tags: 303-passengers breaking-news france human-trafficking india mumbai-airport news ਚੰਡੀਗੜ੍ਹ, 25 ਦਸੰਬਰ 2023: ਫਰਾਂਸ (France) ‘ਚ ਪਿਛਲੇ ਤਿੰਨ ਦਿਨਾਂ ਤੋਂ ਫਸਿਆ ਜਹਾਜ਼ ਅੱਜ ਮੁੰਬਈ ਹਵਾਈ ਅੱਡੇ ‘ਤੇ ਉਤਰੇਗਾ। ਜਿਕਰਯੋਗ ਹੈ ਕਿ ਇਸ ਜਹਾਜ਼ ‘ਚ 303 ਤੋਂ ਜ਼ਿਆਦਾ ਯਾਤਰੀ ਸਵਾਰ ਹਨ ਅਤੇ ਇਨ੍ਹਾਂ ‘ਚ ਜ਼ਿਆਦਾਤਰ ਪੰਜਾਬ ਅਤੇ ਗੁਜਰਾਤ ਦੇ ਸ਼ਾਮਲ ਸਨ । ਫਰਾਂਸ ਦੀ ਸਰਕਾਰ ਨੇ ਮਨੁੱਖੀ ਤਸਕਰੀ ਦੇ ਸ਼ੱਕ ‘ਚ ਇਸ ਜਹਾਜ਼ ਨੂੰ ਰੋਕ ਦਿੱਤਾ ਸੀ। ਜਿਕਰਯੋਗ ਹੈ ਕਿ ਰੋਮਾਨੀਆ ਦੀ ਲੀਜੈਂਡ ਏਅਰਲਾਈਨਜ਼ ਦੇ ਏ340 ਜਹਾਜ਼ ਨੇ ਦੁਬਈ ਤੋਂ ਨਿਕਾਰਾਗੁਆ ਲਈ ਉਡਾਣ ਭਰੀ ਸੀ। ਇਹ ਜਹਾਜ਼ ਤਕਨੀਕੀ ਖ਼ਰਾਬੀ ਕਾਰਨ ਫਰਾਂਸ (France) ਦੇ ਵੇਟਰੀ ਹਵਾਈ ਅੱਡੇ ‘ਤੇ ਉਤਰਿਆ ਸੀ। ਇਸ ਦੌਰਾਨ ਫਰਾਂਸ ਸਰਕਾਰ ਨੂੰ ਸੂਚਨਾ ਮਿਲੀ ਕਿ ਇਸ ਜਹਾਜ਼ ਰਾਹੀਂ ਮਨੁੱਖੀ ਤਸਕਰੀ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਫਰਾਂਸ ਨੇ ਇਸ ਜਹਾਜ਼ ਨੂੰ ਰੋਕ ਦਿੱਤਾ। ਮੀਡੀਆ ਰਿਪੋਰਟਾਂ ਮੁਤਾਬਕ ਇਹ ਜਹਾਜ਼ ਕੁਝ ਸਮੇਂ ਬਾਅਦ ਮੁੰਬਈ ਏਅਰਪੋਰਟ ‘ਤੇ ਲੈਂਡ ਕਰ ਸਕਦਾ ਹੈ। The post ਫਰਾਂਸ ‘ਚ ਪਿਛਲੇ ਤਿੰਨ ਦਿਨਾਂ ਤੋਂ ਫਸਿਆ ਜਹਾਜ਼ ਅੱਜ ਮੁੰਬਈ ਹਵਾਈ ਪਹੁੰਚੇਗਾ, ਮਨੁੱਖੀ ਤਸਕਰੀ ਦਾ ਸੀ ਸ਼ੱਕ appeared first on TheUnmute.com - Punjabi News. Tags:
|
ਚੰਡੀਗੜ੍ਹ 'ਚ ਘਰੇਲੂ ਝਗੜੇ ਕਾਰਨ ਭਰਾ ਨੇ ਆਪਣੇ ਹੀ ਵੱਡੇ ਭਰਾ ਦਾ ਕੀਤਾ ਕਤਲ Monday 25 December 2023 09:38 AM UTC+00 | Tags: breaking-news brother-killed chandigarh chandigarh-murder crime domestic-dispute murder-news news ਚੰਡੀਗੜ੍ਹ, 25 ਦਸੰਬਰ 2023: ਚੰਡੀਗੜ੍ਹ ਦੀ ਧਨਾਸ ਕਲੋਨੀ ਵਿੱਚ ਇੱਕ ਭਰਾ ਨੇ ਆਪਣੇ ਹੀ ਵੱਡੇ ਭਰਾ ਦਾ ਕਤਲ (murder) ਕਰ ਦਿੱਤਾ। ਮ੍ਰਿਤਕ ਦੀ ਪਛਾਣ ਅਮਰਜੀਤ ਸਿੰਘ ਵਾਸੀ ਧਨਾਸ ਵਜੋਂ ਹੋਈ ਹੈ। ਮਾਂ ਦੀ ਸ਼ਿਕਾਇਤ 'ਤੇ ਥਾਣਾ ਸਾਰੰਗਪੁਰ ਪੁਲਿਸ ਨੇ ਛੋਟੇ ਪੁੱਤਰ ਜਸਪਾਲ ਉਰਫ਼ ਭੂਰਾ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਰਾਤ ਸਮੇਂ ਉਹ ਆਪਣੇ ਛੋਟੇ ਭਰਾ ਨਾਲ ਘਰ ਬੈਠਾ ਸ਼ਰਾਬ ਪੀ ਰਿਹਾ ਸੀ। ਸ਼ਰਾਬ ਪੀਂਦੇ ਹੋਏ ਦੋਵਾਂ ਵਿਚਕਾਰ ਝਗੜਾ ਹੋ ਗਿਆ। ਅਮਰਜੀਤ ਸਿੰਘ ਨੇ ਸ਼ਰਾਬ ਦੇ ਨਸ਼ੇ ਵਿੱਚ ਆਪਣੀ ਮਾਂ ਨਾਲ ਦੁਰਵਿਵਹਾਰ ਕੀਤਾ। ਛੋਟੇ ਭਰਾ ਜਸਪਾਲ ਨੇ ਆਪਣੇ ਵੱਡੇ ਭਰਾ ਨੂੰ ਆਪਣੀ ਮਾਂ ਨੂੰ ਗਾਲ੍ਹਾਂ ਕੱਢਣ ਤੋਂ ਵਰਜਿਆ ਪਰ ਉਹ ਵਾਰ-ਵਾਰ ਆਪਣੀ ਮਾਂ ਨੂੰ ਗਾਲ੍ਹਾਂ ਕੱਢਣ ਲੱਗਾ। ਜਸਪਾਲ ਨੇ ਕੁਰਸੀ ਤੋਂ ਉਠ ਕੇ ਵੱਡੇ ਭਰਾ ਅਮਰਜੀਤ ਸਿੰਘ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਜਦੋਂ ਮਾਂ ਨੇ ਦਖਲ ਦੇਣ ਦੀ ਕੋਸ਼ਿਸ਼ ਕੀਤੀ ਤਾਂ ਛੋਟੇ ਬੇਟੇ ਜਸਪਾਲ ਨੇ ਆਪਣੇ ਵੱਡੇ ਭਰਾ ਅਮਰਜੀਤ ਨੂੰ ਜ਼ੋਰਦਾਰ ਧੱਕਾ ਦਿੱਤਾ। ਸਿਰ ‘ਤੇ ਸੱਟ ਲੱਗਣ ਕਾਰਨ ਅਮਰਜੀਤ ਜ਼ਮੀਨ ‘ਤੇ ਡਿੱਗ ਗਿਆ ਅਤੇ ਉਸ ਦਾ ਖੂਨ ਵਹਿਣ ਲੱਗਾ। ਸਿਰ ‘ਚੋਂ ਖੂਨ ਆਉਂਦਾ ਦੇਖ ਮਾਂ ਆਪਣੇ ਪੁੱਤਰ ਅਮਰਜੀਤ ਨੂੰ ਹਸਪਤਾਲ ਲੈ ਗਈ, ਪਰ ਅਮਰਜੀਤ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸਾਰੰਗਪੁਰ ਥਾਣੇ ਦੀ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕਤਲ (murder) ਦਾ ਕੇਸ ਦਰਜ ਕਰ ਲਿਆ ਹੈ, ਪਰ ਮੁਲਜ਼ਮ ਜਾ ਕੇ ਹਸਪਤਾਲ ਦਾਖ਼ਲ ਹੋ ਗਿਆ। The post ਚੰਡੀਗੜ੍ਹ ‘ਚ ਘਰੇਲੂ ਝਗੜੇ ਕਾਰਨ ਭਰਾ ਨੇ ਆਪਣੇ ਹੀ ਵੱਡੇ ਭਰਾ ਦਾ ਕੀਤਾ ਕਤਲ appeared first on TheUnmute.com - Punjabi News. Tags:
|
ਬੀਕੇਯੂ ਉਗਰਾਹਾਂ ਵੱਲੋਂ ਪੰਜਾਬ ਸਰਕਾਰ ਨੂੰ 'ਖੇਤੀ ਨੀਤੀ' ਐਲਾਨਣ ਲਈ 21 ਜਨਵਰੀ ਤੱਕ ਦਾ ਅਲਟੀਮੇਟਮ Monday 25 December 2023 09:52 AM UTC+00 | Tags: bharatiya-kisan-union-ekta bku-ugraha bku-ugrahan breaking-news breaking-new-s farmers-protest-news gurmeet-singh-khudiaan new-aggiculture-policy news punjab-news ਬਠਿੰਡਾ, 25 ਦਸੰਬਰ 2023: ਭਾਰਤੀ ਕਿਸਾਨ ਯੂਨੀਅਨ ਏਕਤਾ ,ਉਗਰਾਹਾਂ (BKU Ugrahan) ਪੰਜਾਬ ਸਰਕਾਰ ਦੀ ਨਵੀਂ 'ਕਿਸਾਨ ਪੱਖੀ ਖੇਤੀ ਨੀਤੀ' 21 ਜਨਵਰੀ ਤੱਕ ਐਲਾਨਣ ਲਈ ਅਲਟੀਮੇਟਮ ਦਿੱਤਾ ਹੈ | ਇਸਦੇ ਨਾਲ ਹੀ ਯੂਨੀਅਨ ਨੇ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਤਾਂ ਪੰਜਾਬ ਸਰਕਾਰ ਨੂੰ ਕਿਸਾਨ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਦੀ ਚਿਤਾਵਨੀ ਦਿੱਤੀ ਹੈ। ਕਿਸਾਨ ਯੂਨੀਅਨ ਦੇ ਸੂਬਾ ਜਰਨਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ, ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਪੰਜਾਬ ਸਰਕਾਰ ਨੂੰ ਉਸ ਦਾ ਵਾਅਦਾ ਯਾਦ ਦਿਵਾਇਆ ਅਤੇ ਖੇਤੀ ਨੀਤੀ ਸਮੇਤ ਹੋਰ ਮੰਗਾਂ ਦੀ ਪੂਰਤੀ ਲਈ 22 ਜਨਵਰੀ ਤੋਂ ਡੀਸੀ ਦਫ਼ਤਰਾਂ ਅੱਗੇ ਪੰਜ ਰੋਜ਼ਾ ਧਰਨੇ ਸ਼ੁਰੂ ਕਰਨ ਦਾ ਐਲਾਨ ਵੀ ਕੀਤਾ। ਕਿਸਾਨ ਆਗੂਆਂ (BKU Ugrahan) ਨੇ ਸੂਬਾ ਕਮੇਟੀ ਦੀ ਬੈਠਕ ਵਿੱਚ ਵਿਚਾਰ ਤੋਂ ਬਾਅਦ ਇੱਥੇ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਮੰਗਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਨੂੰ ਖੇਤੀ ਨੀਤੀ ਐਲਾਨਣ ਲਈ ਕਹਿਣ ਪਿੱਛੇ ਜਥੇਬੰਦੀ ਦਾ ਉਦੇਸ਼ ਇਹ ਹੈ ਕਿ ਖੇਤੀ ਮਸਲੇ ਹੱਲ ਹੋ ਸਕਣ ਤੇ ਖੇਤੀ ਖੇਤਰ ਨੂੰ ਸੰਸਾਰ ਵਪਾਰ ਜਥੇਬੰਦੀ, ਸੰਸਾਰ ਬੈਂਕ ਅਤੇ ਕਾਰਪੋਰੇਟਾਂ ਦੇ ਪੰਜੇ 'ਚੋਂ ਮੁਕਤ ਕਰਵਾਇਆ ਜਾ ਸਕੇ। ਉਨ੍ਹਾਂ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਬੇਜ਼ਮੀਨੇ, ਗਰੀਬ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਜ਼ਮੀਨ ਦੀ ਤੋਟ ਪੂਰੀ ਕਰਨ, ਕਿਸਾਨਾਂ ਤੇ ਖੇਤ ਮਜ਼ਦੂਰਾਂ ਲਈ ਸਸਤੇ ਸਰਕਾਰੀ ਖੇਤੀ ਕਰਜ਼ਿਆਂ ਦਾ ਪ੍ਰਬੰਧ ਕਰਨ, ਕਿਸਾਨ ਪੱਖੀ ਕਰਜ਼ਾ ਕਾਨੂੰਨ ਬਣਾਉਣ, ਸੂਦਖੋਰੀ ਦਾ ਖਾਤਮਾ ਕਰਨ ਤੇ ਕਿਸਾਨਾਂ, ਮਜ਼ਦੂਰਾਂ ਦੇ ਕਰਜ਼ਿਆਂ 'ਤੇ ਲੀਕ ਮਾਰਨ ਦੀ ਗੱਲ ਵੀ ਕਹੀ। ਕਿਸਾਨ ਆਗੂਆਂ ਨੇ ਹੋਰ ਮੰਗ ਕੀਤੀ ਕਿ ਨਹਿਰੀ ਪਾਣੀ ਹਰੇਕ ਖੇਤ ਤੱਕ ਪੁੱਜਦਾ ਕੀਤਾ ਜਾਵੇ। ਪਾਣੀ ਨੂੰ ਪਲੀਤ ਕਰਨ ਅਤੇ ਧਰਤੀ ਹੇਠਲੇ ਪਾਣੀ ਦਾ ਪੱਧਰ ਮੁੜ ਵਧਾਉਣ ਲਈ ਵਿਗਿਆਨਕ ਢਾਂਚਾ ਉਸਾਰਿਆ ਜਾਵੇ। ਕਿਸਾਨ ਆਗੂਆਂ ਨੇ ਕਿਹਾ ਕਿ ਖੇਤੀ ਕਿੱਤਾ ਛੱਡ ਚੁੱਕੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਪਰਿਵਾਰਕ ਮੈਂਬਰਾਂ ਲਈ ਲਾਹੇਵੰਦ ਰੁਜ਼ਗਾਰ ਯਕੀਨੀ ਬਣਾਇਆ ਜਾਵੇ ਅਤੇ ਬਾਕੀ ਬੱਚਦੇ ਬੇਰੁਜ਼ਗਾਰਾਂ ਨੂੰ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ। ਉਨ੍ਹਾਂ ਕਿਸਾਨ ਪੱਖੀ ਖੇਤੀ ਨੀਤੀਆਂ ਲਾਗੂ ਕਰਨ ਲਈ ਚੰਗੀ ਪੂੰਜੀ ਜੁਟਾਉਣ ਲਈ ਜਗੀਰਦਾਰਾਂ, ਸੂਦਖੋਰਾਂ ਅਤੇ ਕਾਰਪੋਰੇਟਾਂ 'ਤੇ ਸਿੱਧੇ ਅਤੇ ਮੋਟੇ ਟੈਕਸ ਲਾਉਣ ਦੀ ਨੀਤੀ ਤਿਆਰ ਕਰਨ ਦੀ ਸਲਾਹ ਵੀ ਦਿੱਤੀ। The post ਬੀਕੇਯੂ ਉਗਰਾਹਾਂ ਵੱਲੋਂ ਪੰਜਾਬ ਸਰਕਾਰ ਨੂੰ ‘ਖੇਤੀ ਨੀਤੀ' ਐਲਾਨਣ ਲਈ 21 ਜਨਵਰੀ ਤੱਕ ਦਾ ਅਲਟੀਮੇਟਮ appeared first on TheUnmute.com - Punjabi News. Tags:
|
ਪਟਿਆਲਾ ਦੀ ਭਾਖੜਾ ਨਹਿਰ ਕੋਲ ਮਿਲੀ ASI ਦੀ ਕਾਰ, ਨਹਿਰ 'ਚ ਛਾਲ ਮਾਰਨ ਦਾ ਖਦਸ਼ਾ Monday 25 December 2023 10:04 AM UTC+00 | Tags: asi-pushpinder-singh bhakra-canal breaking-news news patiala patiala-canal patiala-news ਪਟਿਆਲਾ, 25 ਦਸੰਬਰ 2023: ਬਠਿੰਡਾ ਜ਼ਿਲ੍ਹੇ ਦੇ ਥਾਣਾਕੋਟ ਫੱਤਾ ਵਿੱਚ ਤਾਇਨਾਤ ਏ.ਐੱਸ.ਆਈ ਪੁਸ਼ਪਿੰਦਰ ਸਿੰਘ ਦੀ ਕਾਰ ਪਟਿਆਲਾ (Patiala) ਦੀ ਭਾਖੜਾ ਨਹਿਰ ਦੇ ਪਸਿਆਣਾ ਪੁਲ ਦੇ ਕੋਲ ਮਿਲੀ ਹੈ। ਪੁਸ਼ਪਿੰਦਰ ਸਿੰਘ ਦਾ ਮੋਬਾਈਲ ਫੋਨ, ਲੈਪਟਾਪ ਆਦਿ ਸਮਾਨ ਕਾਰ ‘ਚ ਹੀ ਪਿਆ ਹੈ |ਪੁਲਿਸ ਮੌਕੇ ‘ਤੇ ਪਹੁੰਚ ਕਰ ਜਾਂਚ ਕਰ ਰਹੀ ਹੈ | ਮੌਕੇ ‘ਤੇ ਮੌਜੂਦ ਲੋਕਾਂ ਤੋਂ ਸੂਚਨਾ ਮਿਲਣ ਤੋਂ ਬਾਅਦ ਗੋਤਾਖੋਰਾਂ ਦੀ ਟੀਮ ਨੇ ਪੁਸ਼ਪਿੰਦਰ ਸਿੰਘ ਦੀ ਨਹਿਰ ‘ਚ ਭਾਲ ਸ਼ੁਰੂ ਕਰ ਦਿੱਤੀ ਪਰ ਅਜੇ ਤੱਕ ਉਸ ਦਾ ਕੋਈ ਸੁਰਾਗ ਨਹੀਂ ਲੱਗਾ ਹੈ।ਗੋਤਾਖੋਰ ਦਾ ਕਹਿਣਾ ਹੈ ਕਿ ਸਥਿਤੀ ਨੂੰ ਦੇਖ ਕੇ ਲੱਗਦਾ ਹੈ ਕਿ ਉਸ ਨੇ ਭਾਖੜਾ ਨਹਿਰ ‘ਚ ਛਾਲ ਮਾਰ ਦਿੱਤੀ | ਪਰ ਹੁਣ ਤੱਕ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ The post ਪਟਿਆਲਾ ਦੀ ਭਾਖੜਾ ਨਹਿਰ ਕੋਲ ਮਿਲੀ ASI ਦੀ ਕਾਰ, ਨਹਿਰ ‘ਚ ਛਾਲ ਮਾਰਨ ਦਾ ਖਦਸ਼ਾ appeared first on TheUnmute.com - Punjabi News. Tags:
|
ਕੌਮਾਂਤਰੀ ਸਰਹੱਦੀ 'ਤੇ BSF ਤੇ ਲੋਪੋਕੇ ਪੁਲਿਸ ਵੱਲੋਂ ਪਾਕਿਸਤਾਨੀ ਡਰੋਨ ਰਾਹੀਂ ਸੁੱਟੀ ਹੈਰੋਇਨ ਬਰਾਮਦ Monday 25 December 2023 10:11 AM UTC+00 | Tags: amritsar-news breaking-news bsf india-pak-international-border lopoke-police news pakistani-drone ਅੰਮ੍ਰਿਤਸਰ, 25 ਦਸੰਬਰ 2023: ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦੀ ਪਿੰਡ ਕੱਕੜ ਵਿਖੇ ਲੋਪੋਕੇ ਪੁਲਿਸ ਤੇ ਬੀ.ਐੱਸ.ਐੱਫ. ਵੱਲੋਂ ਪਾਕਿਸਤਾਨੀ ਡਰੋਨ ਰਾਹੀਂ ਸੁੱਟੀ ਇਕ ਪੈਕਟ ਹੈਰੋਇਨ (Heroin) ਬਰਾਮਦ ਕਰਨ ਚ ਸਫਲਤਾ ਹਾਸਲ ਕੀਤੀ ਹੈ | ਦੇਰ ਰਾਤ ਭਾਰਤ ਪਾਕਿਸਤਾਨ ਦੇ ਸਰਹੱਦੀ ਪਿੰਡ ਕੱਕੜ ਵਿਖੇ ਡਰੋਨ ਦੀ ਹਲਚਲ ਸੁਣਾਈ ਦਿੱਤੀ ਜਿਸ ਤੇ ਕਾਰਵਾਈ ਕਰਦੇ ਹੋਏ ਬੀ.ਓ.ਪੀ. 22 ਬਟਾਲੀਅਨ ਦੇ ਜਵਾਨ ਤੇ ਥਾਣਾ ਲੋਪੋਕੇ ਦੀ ਪੁਲਿਸ ਵੱਲੋਂ ਬੀ.ਐੱਸ.ਐੱਫ. ਵਲੋਂ ਪਿੰਡ ਨੂੰ ਘੇਰਾ ਪਾ ਕੇ ਤਲਾਸ਼ੀ ਅਭਿਆਨ ਚਲਾਇਆ ਗਿਆ | ਜਿਸ ਦੌਰਾਨ ਤਲਾਸ਼ੀ ਦੌਰਾਨ ਇਕ ਪੈਕਟ ਹੈਰੋਇਨ (Heroin) ਬਰਾਮਦ ਕੀਤਾ ਹੈ | ਥਾਣਾ ਲੋਪੋਕੇ ਵਿਖੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਐੱਨ.ਡੀ.ਪੀ.ਐੱਸ. ਐਕਟ ਅਧੀਨ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ The post ਕੌਮਾਂਤਰੀ ਸਰਹੱਦੀ ‘ਤੇ BSF ਤੇ ਲੋਪੋਕੇ ਪੁਲਿਸ ਵੱਲੋਂ ਪਾਕਿਸਤਾਨੀ ਡਰੋਨ ਰਾਹੀਂ ਸੁੱਟੀ ਹੈਰੋਇਨ ਬਰਾਮਦ appeared first on TheUnmute.com - Punjabi News. Tags:
|
8 ਸਾਲ ਕੋਮਾ 'ਚ ਰਹਿਣ ਤੋਂ ਬਾਅਦ ਲੈਫਟੀਨੈਂਟ ਕਰਨਲ ਕਰਨਬੀਰ ਸਿੰਘ ਪੂਰੇ ਹੋ ਗਏ, ਸਾਥੀ ਫੌਜੀ ਨੂੰ ਬਚਾਉਂਦਿਆਂ ਖਾਦੀ ਸੀ ਦੁਸ਼ਮਣਾਂ ਦੀ ਗੋਲੀ Monday 25 December 2023 10:28 AM UTC+00 | Tags: breaking-news india-army news punjab soldier ਅੰਮ੍ਰਿਤਸਰ, 25 ਦਸੰਬਰ 2023: ਇੱਕ ਭਾਰਤੀ ਨਾਇਕ ਦੀ 8 ਸਾਲ ਤੱਕ ਕੋਮਾ ਵਿੱਚ ਰਹਿਣ ਤੋਂ ਬਾਅਦ ਪੰਜਾਬ ਦੇ ਜਲੰਧਰ ਦੇ ਮਿਲਟਰੀ ਹਸਪਤਾਲ ਵਿੱਚ ਪੂਰੇ ਹੋ ਗਏ। ਭਾਰਤੀ ਫੌਜ ਵਿੱਚ ਲੈਫਟੀਨੈਂਟ ਕਰਨਲ ਕਰਨਬੀਰ ਸਿੰਘ ਨੱਤ ਦੀ ਬਹਾਦਰੀ ਦੀ ਕਹਾਣੀ ਹਮੇਸ਼ਾ ਅਮਰ ਰਹੇਗੀ। ਆਪਣੇ ਫੌਜੀ ਸਾਥੀ ਨੂੰ ਬਚਾਉਣ ਲਈ ਕਰਨਬੀਰ ਸਿੰਘ ਨੇ ਦੁਸ਼ਮਣਾਂ ਦੀ ਗੋਲੀ ਆਪਣੇ ਸਰੀਰ ‘ਤੇ ਖਾਧੀ। ਐਤਵਾਰ ਨੂੰ ਉਨ੍ਹਾਂ ਨੇ ਜਲੰਧਰ ਛਾਉਣੀ ਦੇ ਮਿਲਟਰੀ ਹਸਪਤਾਲ ‘ਚ ਆਖ਼ਰੀ ਸਾਹ ਲਿਆ। ਇਸ ਯੋਧੇ ਦੇ ਦਿਹਾਂਤ ਤੋਂ ਬਾਅਦ ਸ਼ੌਰਿਆ ਚੱਕਰ ਵਿਜੇਤਾ ਸੇਵਾਮੁਕਤ ਬ੍ਰਿਗੇਡੀਅਰ ਹਰਦੀਪ ਸਿੰਘ ਸੋਹੀ ਨੇ ਟਵੀਟ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। 8 ਸਾਲ ਕੋਮਾ ਵਿੱਚ ਬਿਤਾਉਣ ਵਾਲੇ ਦੇਸ਼ ਦੇ ਇਸ ਬਹਾਦਰ ਪੁੱਤ ਦਾ ਹਰ ਦਿਨ ਇੱਕ ਵੱਡੇ ਸੰਘਰਸ਼ ਵਜੋਂ ਜਾਣਿਆ ਜਾਵੇਗਾ। ਫੌਜੀ ਹਸਪਤਾਲ ਵਿੱਚ ਡਾਕਟਰ ਉਸਦੀ ਦੇਖਭਾਲ ਕਰ ਰਹੇ ਸਨ। ਦਿਨ ਭਰ ਉਸ ਦੇ ਕਮਰੇ ਵਿੱਚ ਗੁਰਬਾਣੀ ਦਾ ਪਾਠ ਹੁੰਦਾ ਸੀ। ਉਨ੍ਹਾਂ ਨੂੰ ਰੋਜ਼ਾਨਾ ਭੋਜਨ ਲਈ ਸੂਪ ਅਤੇ ਜੂਸ ਦਿੱਤਾ ਗਿਆ। ਉਨ੍ਹਾਂ ਨੂੰ ਇਹ ਤਰਲ ਭੋਜਨ ਦੇਣ ਲਈ ਫੂਡ ਪਾਈਪ ਦੀ ਵਰਤੋਂ ਕੀਤੀ ਗਈ ਸੀ। ਘਾਟੀ ‘ਚ ਅੱਤਵਾਦੀਆਂ ਵੱਲੋਂ ਕੀਤੇ ਗਏ ਹਮਲੇ ਦੌਰਾਨ ਉਸ ਦੇ ਜਬਾੜੇ ‘ਤੇ ਗੋਲੀ ਲੱਗੀ ਸੀ। ਦੱਸਿਆ ਜਾਂਦਾ ਹੈ ਕਿ ਕਲਾਸ਼ਨੀਕੋਵ ਰਾਈਫਲ ਦੀ ਗੋਲੀ ਨਾਲ ਉਸ ਦੀ ਜੀਭ ਪੂਰੀ ਤਰ੍ਹਾਂ ਡੈਮੇਜ ਹੋ ਗਈ ਸੀ। ਉਸ ਦਾ ਅੱਧਾ ਚਿਹਰਾ ਡੈਮੇਜ ਹੋ ਚੁੱਕਾ ਸੀ। ਉਸ ਦੀਆਂ ਸਰੀਰਕ ਚੁਣੌਤੀਆਂ ਦੇ ਬਾਵਜੂਦ ਮਿਲਟਰੀ ਹਸਪਤਾਲ ਕੋਮਾ ਦੌਰਾਨ ਉਸ ਦਾ ਇਲਾਜ ਕਰ ਰਿਹਾ ਸੀ। ਉਹ 160 ਟੈਰੀਟੋਰੀਅਲ ਆਰਮੀ (JAK ਰਾਈਫਲਜ਼) ਦਾ ਸੈਕਿੰਡ-ਇਨ-ਕਮਾਂਡ (2IC) ਸੀ। ਉਹ ਪਹਿਲਾਂ ਬ੍ਰਿਗੇਡ ਆਫ਼ ਗਾਰਡਜ਼ ਦੀ 19ਵੀਂ ਬਟਾਲੀਅਨ ਵਿੱਚ ਤਾਇਨਾਤ ਸੀ। ਕਰਨਬੀਰ ਸਿੰਘ ਨੱਤ ਨੂੰ ਉਨ੍ਹਾਂ ਦੀ ਬਹਾਦਰੀ ਲਈ ਸੈਨਾ ਮੈਡਲ ਨਾਲ ਵੀ ਸਨਮਾਨਿਤ ਕੀਤਾ ਗਿਆ। ਉਸਦਾ ਪਰਿਵਾਰ ਪੰਜਾਬ ਦੇ ਬਟਾਲਾ ਵਿੱਚ ਰਹਿੰਦਾ ਹੈ। ਉਸ ਦੇ ਪਿਤਾ ਜਗਤਾਰ ਸਿੰਘ ਫੌਜ ਵਿੱਚੋਂ ਕਰਨਲ ਦੇ ਅਹੁਦੇ ਨਾਲ ਸੇਵਾਮੁਕਤ ਹੋਏ ਹਨ। ਲੈਫਟੀਨੈਂਟ ਕਰਨਲ ਕਰਨਬੀਰ ਸਿੰਘ ਦਾ ਜਨਮ 18 ਮਾਰਚ 1976 ਨੂੰ ਹੋਇਆ ਸੀ। ਉਹ ਆਪਣੇ ਪਿੱਛੇ ਪਤਨੀ ਨਵਪ੍ਰੀਤ ਕੌਰ ਅਤੇ ਧੀਆਂ ਅਸ਼ਮੀਤ ਅਤੇ ਗੁਨੀਤਾ ਛੱਡ ਗਏ ਹਨ। ਧੀਆਂ ਵਾਰ-ਵਾਰ ਆਪਣੀ ਮਾਂ ਨੂੰ ਪੁੱਛਦੀਆਂ ਸਨ ਕਿ ਉਨ੍ਹਾਂ ਦਾ ਪਿਤਾ ਕਦੋਂ ਜਾਗੇਗਾ। ਜਿਕਰਯੋਗ ਹੈ ਕਿ 22 ਨਵੰਬਰ 2015 ਨੂੰ ਕਸ਼ਮੀਰ ਘਾਟੀ ਵਿੱਚ ਕੁਪਵਾੜਾ ਸਰਹੱਦ ਤੋਂ 7 ਕਿਲੋਮੀਟਰ ਦੂਰ ਸੰਘਣੇ ਜੰਗਲ ਵਿੱਚ ਫੌਜ ਦਾ ਆਪ੍ਰੇਸ਼ਨ ਚੱਲ ਰਿਹਾ ਸੀ। ਲੈਫਟੀਨੈਂਟ ਕਰਨਲ ਕਰਨਬੀਰ ਸਿੰਘ ਆਪਣੇ ਸਾਥੀ ਸਿਪਾਹੀਆਂ ਨਾਲ ਹਾਜੀ ਨਾਕਾ ਪਿੰਡ ‘ਚ ਅੱਤਵਾਦੀਆਂ ਦੀ ਭਾਲ ਕਰ ਰਹੇ ਸਨ। ਇਸ ਦੌਰਾਨ ਕੁਝ ਅੱਤਵਾਦੀ ਲੁਕੇ ਹੋਏ ਸਨ। ਅੱਤਵਾਦੀਆਂ ਨੇ ਫੌਜ ‘ਤੇ ਹਮਲਾ ਕਰ ਦਿੱਤਾ। ਜਦੋਂ ਅੱਤਵਾਦੀ ਗੋਲੀਬਾਰੀ ਕਰ ਰਹੇ ਸਨ ਤਾਂ ਕਰਨਵੀਰ ਸਿੰਘ ਨੇ ਉਸ ਨੂੰ ਬਚਾਉਣ ਲਈ ਆਪਣੇ ਸਾਥੀ ਸਿਪਾਹੀ ਨੂੰ ਧੱਕਾ ਮਾਰ ਕੇ ਬਚਾਅ ਲਿਆ । ਇਸ ਦੌਰਾਨ ਗੋਲੀ ਕਰਨਵੀਰ ਸਿੰਘ ਦੇ ਜਬਾੜੇ ਵਿੱਚ ਲੱਗੀ। ਉਸ ਨੇ ਹਿੰਮਤ ਨਹੀਂ ਹਾਰੀ ਅਤੇ ਦੁਸ਼ਮਣ ਨੂੰ ਮੂੰਹਤੋੜ ਜਵਾਬ ਦਿੱਤਾ। ਗੋਲੀ ਹੇਠਲੇ ਜਬਾੜੇ ਨੂੰ ਵਿੰਨ੍ਹ ਗਈ ਸੀ। ਇਸ ਦੇ ਬਾਵਜੂਦ ਉਹ ਮੋਰਚੇ ‘ਤੇ ਅਡੋਲ ਰਿਹਾ। ਇਸ ਬਹਾਦਰੀ ਲਈ ਉਨ੍ਹਾਂ ਨੂੰ ਸੈਨਾ ਮੈਡਲ ਦਿੱਤਾ ਗਿਆ। The post 8 ਸਾਲ ਕੋਮਾ ‘ਚ ਰਹਿਣ ਤੋਂ ਬਾਅਦ ਲੈਫਟੀਨੈਂਟ ਕਰਨਲ ਕਰਨਬੀਰ ਸਿੰਘ ਪੂਰੇ ਹੋ ਗਏ, ਸਾਥੀ ਫੌਜੀ ਨੂੰ ਬਚਾਉਂਦਿਆਂ ਖਾਦੀ ਸੀ ਦੁਸ਼ਮਣਾਂ ਦੀ ਗੋਲੀ appeared first on TheUnmute.com - Punjabi News. Tags:
|
ਵਿਸ਼ਵ ਕੱਪ 'ਚ ਮਿਲੀ ਹਾਰ ਤੋਂ ਬਾਅਦ ਸਾਡਾ ਟੀਚਾ ਦੱਖਣੀ ਅਫਰੀਕਾ ਖ਼ਿਲਾਫ਼ ਸੀਰੀਜ਼ ਜਿੱਤਣਾ: ਰੋਹਿਤ ਸ਼ਰਮਾ Monday 25 December 2023 10:49 AM UTC+00 | Tags: breaking-news india-news ind-sv-sa-test-series news rohit-sharma south-africa world-cup ਚੰਡੀਗੜ੍ਹ, 25 ਦਸੰਬਰ 2023: ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਦੋ ਟੈਸਟ ਮੈਚਾਂ ਦੀ ਸੀਰੀਜ਼ ਮੰਗਲਵਾਰ (26 ਦਸੰਬਰ) ਤੋਂ ਸ਼ੁਰੂ ਹੋਵੇਗੀ।ਮੈਚ ਤੋਂ ਇਕ ਦਿਨ ਪਹਿਲਾਂ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ (Rohit Sharma) ਨੇ ਪ੍ਰੈੱਸ ਕਾਨਫਰੰਸ ‘ਚ ਟੀਮ ਬਾਰੇ ਗੱਲ ਕੀਤੀ।ਉਨ੍ਹਾਂ ਕਿਹਾ ਕਿ ਵਿਸ਼ਵ ਕੱਪ ‘ਚ ਮਿਲੀ ਹਾਰ ਤੋਂ ਬਾਅਦ ਸਾਡਾ ਟੀਚਾ ਇਸ ਸੀਰੀਜ਼ ਨੂੰ ਜਿੱਤਣਾ ਹੈ। ਟੀਮ ਪੂਰੀ ਤਰ੍ਹਾਂ ਤਿਆਰ ਹੈ ਅਤੇ ਅਸੀਂ ਫਾਈਨਲ ਵਿਚ ਮਿਲੀ ਹਾਰ ਤੋਂ ਅੱਗੇ ਵਧੇ ਹਾਂ। ਹਿਟਮੈਨ ਆਸਟ੍ਰੇਲੀਆ ਦੇ ਖ਼ਿਲਾਫ਼ ਟੀ-20 ਸੀਰੀਜ਼ ਵਿਚ ਨਹੀਂ ਖੇਡੇ ਸਨ। ਉਹ ਦੱਖਣੀ ਅਫਰੀਕਾ ਵਿਚ ਟੀ-20 ਅਤੇ ਵਨਡੇ ਸੀਰੀਜ਼ ਤੋਂ ਵੀ ਦੂਰ ਰਹੇ ਸਨ। ਰੋਹਿਤ ਸ਼ਰਮਾ (Rohit Sharma) ਨੇ ਕਿਹਾ, ”ਅਸੀਂ ਮੈਚ ਲਈ ਤਿਆਰ ਹਾਂ। ਇੱਥੇ ਹਾਲਾਤ ਗੇਂਦਬਾਜ਼ਾਂ ਦੀ ਮੱਦਦ ਕਰਦੇ ਹਨ। ਇੱਥੇ ਪੰਜ ਦਿਨ ਬੱਲੇਬਾਜ਼ੀ ਕਰਨਾ ਆਸਾਨ ਨਹੀਂ ਹੈ। ਸਾਡੇ ਕੋਲ ਇਸ ਨਾਲ ਤਜਰਬਾ ਹੈ। ਜਿਵੇਂ-ਜਿਵੇਂ ਮੈਚ ਅੱਗੇ ਵਧੇਗਾ, ਸਾਡੇ ਲਈ ਚੁਣੌਤੀਆਂ ਵਧਣਗੀਆਂ। ਸਾਡੀ ਟੀਮ ਨੇ ਇਸ ਬਾਰੇ ਗੱਲ ਕੀਤੀ ਹੈ। ਅਸੀਂ ਇੱਕ ਹਫ਼ਤਾ ਪਹਿਲਾਂ ਹੀ ਇੱਥੇ ਆਏ ਹਾਂ। ਸਾਰੇ ਖਿਡਾਰੀਆਂ ਨੂੰ ਆਪਣੇ ਤਰੀਕੇ ਨਾਲ ਖੇਡਣ ਦੀ ਆਜ਼ਾਦੀ ਹੈ। ਹਿਟਮੈਨ ਨੇ ਕਿਹਾ, ”ਸਾਰੇ ਗੇਂਦਬਾਜ਼ਾਂ ਦਾ ਯੋਗਦਾਨ ਇੱਥੇ ਮਹੱਤਵਪੂਰਨ ਹੈ। ਤੇਜ਼ ਗੇਂਦਬਾਜ਼ਾਂ ਤੋਂ ਇਲਾਵਾ ਸਪਿਨਰ ਵੀ ਮਹੱਤਵਪੂਰਨ ਹਨ। ਸਾਡੇ ਕੋਲ ਦੋ ਤਜਰਬੇਕਾਰ ਸਪਿਨਰ (ਰਵੀਚੰਦਰਨ ਅਸ਼ਵਿਨ ਅਤੇ ਰਵਿੰਦਰ ਜਡੇਜਾ) ਹਨ। ਉਨ੍ਹਾਂ ਨਾਲ ਜ਼ਿਆਦਾ ਗੱਲ ਕਰਨ ਦੀ ਲੋੜ ਨਹੀਂ ਹੈ। ਉਹ ਸਭ ਕੁਝ ਜਾਣਦੇ ਹਨ। ਦੋਵੇਂ ਬਹੁਤ ਹਮਲਾਵਰ ਹਨ। ਜਦੋਂ ਵੀ ਉਸਦੇ ਹੱਥ ਵਿੱਚ ਗੇਂਦ ਹੁੰਦੀ ਹੈ, ਉਹ ਵਿਕਟ ਲੈਣ ਬਾਰੇ ਸੋਚਏ ਹਨ | The post ਵਿਸ਼ਵ ਕੱਪ ‘ਚ ਮਿਲੀ ਹਾਰ ਤੋਂ ਬਾਅਦ ਸਾਡਾ ਟੀਚਾ ਦੱਖਣੀ ਅਫਰੀਕਾ ਖ਼ਿਲਾਫ਼ ਸੀਰੀਜ਼ ਜਿੱਤਣਾ: ਰੋਹਿਤ ਸ਼ਰਮਾ appeared first on TheUnmute.com - Punjabi News. Tags:
|
ਹਰ ਵਿਅਕਤੀ ਤੱਕ ਸਰਕਾਰ ਦੀ ਯੋਜਨਾਵਾਂ ਦਾ ਲਾਭ ਪਹੁੰਚਾਉਣ 'ਚ ਕਾਰਗਰ ਸਾਬਤ ਹੋ ਰਹੀ ਹੈ ਭਾਰਤ ਸੰਕਲਪ ਯਾਤਰਾ: ਮਨੋਹਰ ਲਾਲ Monday 25 December 2023 11:01 AM UTC+00 | Tags: bharat-sankalp-yatra breaking-news government-schemes haryana-government-schemes news ਚੰਡੀਗੜ੍ਹ, 25 ਦਸੰਬਰ 2023: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਵਿਕਸਿਤ ਭਾਰਤ ਸੰਕਲਪ ਯਾਤਰਾ ਦਾ ਪ੍ਰਬੰਧ ਪੂਰੇ ਦੇਸ਼ ਵਿਚ ਕੀਤਾ ਜਾ ਰਿਹਾ ਹੈ। ਹਰਿਆਣਾ ਵਿਚ ਯਾਤਰਾ ਨੂੰ ਲੈ ਕੇ ਲੋਕਾਂ ਵਿਚ ਜਬਰਦਸਤ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ। ਯਾਤਰਾ ਵਿਚ ਰੋਜਾਨਾ ਲੋਕਾਂ ਦਾ ਭਰੋਸਾ ਵੱਧ ਰਿਹਾ ਹੈ। ਕਿਉਂਕਿ ਹਰਿਆਣਾ ਵਿਚ ਵਿਕਸਿਤ ਭਾਰਤ ਸੰਕਲਪ ਯਾਤਰਾ ਅੰਤੋਂਦੇਯ ਦੇ ਸੁਪਨੇ ਨੂੰ ਸਾਕਾਰ ਕਰ ਸਮਾਜ ਦੇ ਆਖੀਰੀ ਵਿਅਕਤੀ ਤੱਕ ਸਰਕਰ ਦੀ ਯੋਜਨਾਵਾਂ (government schemes) ਦਾ ਲਾਭ ਪਹੁੰਚਾਉਣ ਵਿਚ ਕਾਰਗਰ ਸਾਬਤ ਹੋ ਰਹੀ ਹੈ। ਇਸ ਲਈ ਹਰ ਰੋਜ ਇਸ ਯਾਤਰਾ ਵਿਚ ਲੋਕਾਂ ਦੀ ਭਾਗੀਦਾਰੀ ਵੱਧਦੀ ਜਾ ਰਹੀ ਹੈ। ਹਰਿਆਣਾ ਵਿਚ ਵਿਕਸਿਤ ਭਾਰਤ ਸੰਕਲਪ ਯਾਤਰਾ ਵਿਚ 21 ਲੱਖ 26 ਹਜਾਰ ਤੋਂ ਵੱਧ ਲੋਕ ਭਾਗੀਦਾਰੀ ਕਰ ਚੁੱਕੇ ਹਨ। ਇਸ ਦੌਰਾਨ 4 ਲੱਖ ਤੋਂ ਵੱਧ ਲੋਕਾਂ ਦੇ ਸਿਹਤ ਦੀ ਜਾਂਚ, 5 ਲੱਖ ਤੋਂ ਵੱਧ ਲੋਕਾਂ ਨੂੰ ਆਯੂਸ਼ਮਾਨ ਭਾਰਤ ਕਾਰਡ ਪ੍ਰਦਾਨ ਕੀਤੇ ਗਏ ਹਨ। ਪਿੰਡ ਵਾਸੀਆਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਨ੍ਹਾਂ ਦੇ ਪ੍ਰਤਿਭਾਵਾਨ ਨੌਜੁਆਨਾਂ ਨੂੰ ਉਨ੍ਹਾਂ ਦੇ ਹੀ ਵਿਚ ਸਨਮਾਨ ਦਿੱਤਾ ਜਾ ਰਿਹਾ ਹੈ। ਯਾਤਰਾ ਦੌਰਾਨ 17415 ਮਹਿਲਾਵਾਂ, 28616 ਵਿਦਿਆਰਥੀਆਂ , 3982 ਖਿਡਾਰੀਆਂ ਅਤੇ 3824 ਕਲਾਕਾਰਾਂ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦਾ ਲਾਭ ਲਈ 16 ਹਜਾਰ ਤੋਂ ਵੱਧ ਲੋਕਾਂ ਤੇ ਮੇਰਾ ਭਾਰਤ ਵਾਲੰਟਿਅਰ ਤਹਿਤ 89 ਹਜਾਰ ਤੋਂ ਵੱਧ ਲੋਕਾਂ ਨੇ ਰਜਿਟ੍ਰੇਸ਼ਣ ਕਰਵਾਇਆ ਹੈ। ਵਿਕਸਿਤ ਭਾਰਤ ਸੰਕਲਪ ਯਾਤਰਾ ਦੌਰਾਨ ਲੋਕ ਸਿਹਤ ਜਾਂਚ ਪ੍ਰਤੀ ਜਾਗਰੁਕ ਦਿਖਾਈ ਦੇ ਰਹੇ ਹਨ। ਲੋਕਾਂ ਵਿਚ ਇਸ ਗੱਲ ਦਾ ਸੰਤੋਸ਼ ਹੈ ਕਿ ਨਿਰੋਗੀ ਹਰਿਆਣਾ, ਆਯੂਸ਼ਮਾਨ ਭਾਰਤ, ਚਿਰਾਯੂ ਹਰਿਆਣਾ ਤੇ ਟਬੀ ਮੁਕਤ ਭਾਰਤ ਮੁਹਿੰਮ ਦੀ ਜਾਣਕਾਰੀ ਤੇ ਟੇਸਟ ਘਰਾਂ ‘ਤੇ ਉਪਲਬਧ ਹੋ ਰਹੇ ਹਨ।ਇਸ ਲਈ ਲੋਕ ਸਿਹਤ ਜਾਂਚ ਕਰਵਾ ਰਹੇ ਹਨ। ਵਿਕਸਿਤ ਭਾਰਤ ਸੰਕਲਪ ਯਾਤਰਾ ਵਿਕਸਿਤ ਭਾਰਤ ਦਾ ਸੰਕਲਪ ਲੈ ਕੇ ਭਾਰਤ ਨੂੰ ਇਥ ਮਜਬੂਤ ਤੇ ਖੁਸ਼ਹਾਲ ਰਾਸ਼ਟਰ ਬਣਾਉਣ ਦੀ ਦਿਸ਼ਾ ਵਿਚ ਅੱਗੇ ਵੱਧ ਰਹੀ ਹੈ। ਯਾਤਰਾ ਵਿਚ 17 ਲੱਖ 52 ਹਜਾਰ ਤੋਂ ਵੱਧ ਲੋਕਾਂ ਨੇ ਭਾਰਤ ਨੂੰ ਵਿਕਸਿਤ ਭਾਰਤ ਬਨਾਉਣ ਦਾ ਸੰਕਲਪ ਕੀਤਾ। ਇਹ ਸੰਕਲਪ ਲੋਕਾਂ ਨੂੰ ਸਮਾਜਿਕ ਅਤੇ ਆਰਥਕ ਦ੍ਰਿਸ਼ਟੀ ਤੋਂ ਮਜਬੂਤ ਬਨਾਉਣ ਦਾ ਯਤਨ ਹੈ ਅਤੇ ਸਾਰੇ ਨਾਗਰਿਕਾਂ ਨੂੰ ਵਧੀਆ ਭਵਿੱਖ ਦੀ ਦਿਸ਼ਾ ਵਿਚ ਇਕੱਠੇ ਕੰਮ ਕਰਨ ਲਈ ਪ੍ਰੇਰਿਤ ਕਰਦਾ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਮੁੱਖ ਮੰਤਰੀ ਮਨੋਹਰ ਲਾਲ ਦੀ ਸਰਕਾਰ ਦਾ ਟੀਚਾ ਸਰਕਾਰੀ ਯੋਜਨਾਵਾਂ ਦਾ ਗਰੀਬ ਦੇ ਘਰ ਤਕ ਪਹੁੰਚਾਉਣਾ ਹੈ। ਆਯੂਸ਼ਮਾਨ ਭਾਂਰਤ, ਚਿਰਾਯੂ ਕਾਰਡ, ਜਨ-ਧਨ ਖਾਤਾ, ਹਰ ਘਰ ਨੱਲ ਤੋਂ ਜਲ, ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ, ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ, ਪ੍ਰਧਾਨ ਮੰਤਰੀ ਆਵਾਸ ਯੋਜਨਾ, ਸਵੱਛ ਭਾਰਤ ਵਰਗੀ ਅਨੇਕ ਯੋਜਨਾਵਾਂ (government schemes) ਹਨ, ਜਿਨ੍ਹਾਂ ਨੁੰ ਇਸ ਯਾਤਰਾ ਰਾਹੀਂ ਜਨਤਾ ਦੇ ਸਾਹਮਣੇ ਰੱਖਿਆ ਜਾ ਰਿਹਾ ਹੈ। ਏਲਈਡੀ ਵੈਨ ਵਿਚ ਸਰਕਾਰ ਦੀ ਵੱਖ-ਵੱਖ ਯੋਜਨਾਵਾਂ ਦੇ ਬਾਰੇ ਵਿਚ ਦਸਿਆ ਜਾ ਰਿਹਾ ਹੈ ਅਤੇ ਯਾਤਰਾ ਦੇ ਦੌਰਾਨ ਵੱਖ-ਵੱਖ ਵਿਭਾਗ ਨਾਲ ਸੰਬਧਿਤ ਅੰਤੋਂਦੇਯ ‘ਤੇ ਅਧਾਰਿਤ ਸਟਾਲ ਲਗਾ ਕੇ ਨਾਗਰਿਕਾਂ ਨੁੰ ਜਾਗਰੁਕ ਕੀਤਾ ਗਿਆ ਅਤੇ ਮੌਕੇ ‘ਤੇ ਮੌਜੂਦ ਲੋਕਾਂ ਨੂੰ ਯੋਜਨਾਵਾਂ ਦਾ ਲਾਭ ਦਿੱਤਾ ਗਿਆ। The post ਹਰ ਵਿਅਕਤੀ ਤੱਕ ਸਰਕਾਰ ਦੀ ਯੋਜਨਾਵਾਂ ਦਾ ਲਾਭ ਪਹੁੰਚਾਉਣ ‘ਚ ਕਾਰਗਰ ਸਾਬਤ ਹੋ ਰਹੀ ਹੈ ਭਾਰਤ ਸੰਕਲਪ ਯਾਤਰਾ: ਮਨੋਹਰ ਲਾਲ appeared first on TheUnmute.com - Punjabi News. Tags:
|
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸੂਬਾ ਵਾਸੀਆਂ ਨੂੰ ਦਿੱਤੀ ਕ੍ਰਿਸਮਸ ਦੀ ਸ਼ੁਭਕਾਮਨਾਵਾਂ Monday 25 December 2023 11:08 AM UTC+00 | Tags: breaking-news christmas manohar-lal news ਚੰਡੀਗੜ੍ਹ, 25 ਦਸੰਬਰ 2023: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕ੍ਰਿਸਮਸ (Christmas) ਦਿਵਸ ਦੇ ਮੌਕੇ ‘ਤੇ ਸੂਬਾਵਾਸੀਆਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਕ੍ਰਿਸਮਸ ਖੁਸ਼ੀਆਂ ਦਾ ਤਿਉਹਾਰ ਹੈ ਜਿਸ ਨੂੰ ਪੂਰੀ ਦੁਨੀਆ ਵਿਚ ਬਹੁਤ ਸ਼ਾਨਦਾਰ ਅਤੇ ਉਤਸਾਹ ਨਾਲ ਮਨਾਇਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਦਿਨ ਇਸ ਮਸੀਹ ਦੀ ਜੈਯੰਤੀ (Christmas) ਦਾ ਪ੍ਰਤੀਕ ਹੈ ਅਤੇ ਸ਼ਾਂਤੀ ਅਤੇ ਭਾਈਚਾਰੇ ਦੀ ਭਾਵਨਾ ਨੂੰ ਪੁਨਰ ਜਿੰਦਾ ਕਰਦਾ ਹੈ। ਯੀਸ਼ੂ ਮਸੀਹ ਦੇ ਜੀਵਨ ਅਤੇ ਮਹਾਨ ਸਿਖਿਆਵਾਂ ‘ਤੇ ਵਿਚਾਰ ਕਰਦੇ ਹੋਏ,ਜੋ ਕਿ ਸੇਵਾ, ਦਇਆ ਅਤੇ ਪਿਆਰ ਦੇ ਮੁੱਲਾਂ ਨੂੰ ਰੇਖਾਂਕਿਤ ਕਰਦੀ ਹੈ, ਮੁੱਖ ਮੰਤਰੀ ਨੇ ਸਾਰਿਆਂ ਦੀ ਭਲਾਈ ਅਤੇ ਖੁਸ਼ਹਾਲੀ ਦੀ ਕਾਮਨਾ ਕੀਤੀ ਅਤੇ ਕਿਹਾ ਕਿ ਸਮਾਜ ਵਿਚ ਇਸੀ ਤਰ੍ਹਾ ਭਾਈਚਾਰਾ ਕਾਇਮ ਰਹੇ। ਨਾਗਰਿਕਾਂ, ਵਿਸ਼ੇਸ਼ ਰੂਪ ਨਾਲ ਇਸਾਈ ਭਰਾਵਾਂ ਅਤੇ ਭੈਣਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ, ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਜਿਵੇਂ ਕਿ ਅਸੀਂ ਇਸ ਪਵਿੱਤਰ ਤਿਉਹਾਰ ਨੁੰ ਸੁਣਦੇ ਹਨ, ਆਓ ਅਸੀਂ ਸਾਰਿਆਂ ਲਈ ਆਪਣਾ ਹੱਥ ਵਧਾ ਕੇ ਭਗਵਾਨ ਯੀਸ਼ੂ ਮਸੀਹ ਦੇ ਸ਼ਾਂਤੀ ਦੇ ਸੰਦੇਸ਼ ਦਾ ਅਨੁਕਰਣ ਕਰਨ। ਇਸ ਮੌਕੇ ‘ਤੇ ਆਓ ਅਸੀਂ ਆਪਣੇ ਰੋਜਾਨਾ ਜੀਵਨ ਵਿਚ ਇਸਾ ਮਸੀਹ ਦੀ ਸਿਖਿਆਵਾਂ ਨੁੰ ਅਪਨਾਉਂਦੇ ਹੋਏ ਨਿਆਂ ਅਤੇ ਸੁਤੰਤਰਤਾ ਦੇ ਸਿਦਾਂਤਾਂ ‘ਤੇ ਅਧਾਰਿਤ ਸਮਾਜ ਬਨਾਉਣ ਦਾ ਸੰਕਲਪ ਲੈਣ।
The post ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸੂਬਾ ਵਾਸੀਆਂ ਨੂੰ ਦਿੱਤੀ ਕ੍ਰਿਸਮਸ ਦੀ ਸ਼ੁਭਕਾਮਨਾਵਾਂ appeared first on TheUnmute.com - Punjabi News. Tags:
|
ਹਰਿਆਣਾ: CM ਵਿੰਡੋਂ ਰਾਹੀਂ 11.50 ਲੱਖ ਤੋਂ ਵੱਧ ਲੋਕਾਂ ਦੀ ਮੁੱਖ ਮੰਤਰੀ ਦਫ਼ਤਰ ਤੱਕ ਹੋਈ ਸਿੱਧੀ ਪਹੁੰਚ Monday 25 December 2023 12:08 PM UTC+00 | Tags: breaking-news cm-windows haryana news ਚੰਡੀਗੜ੍ਹ, 25 ਦਸੰਬਰ 2023: ਹਰਿਆਣਾ (Haryana) ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਪਿਛਲੇ 9 ਸਾਲਾਂ ਤੋਂ ਵਿਵਸਥਾ ਬਦਲਣ ਦਾ ਯਤਨ ਕੀਤਾ ਹੈ ਅਤੇ ਉਨ੍ਹਾਂ ਨੇ ਅਨੁਸਾਸ਼ਨ ਨੂੰ ਹੀ ਸੁਸਾਸ਼ਨ ਦਾ ਆਧਾਰ ਮੰਨਿਆ ਹੈ। ਲੋਕਾਂ ਨੂੰ ਘਰ ਬੈਠੇ ਸਰਕਾਰੀ ਸੇਵਾਵਾਂ ਦਾ ਲਾਭ ਸਰਲਤਾ ਨਾਲ ਪਹੁੰਚੇ ਇਹੀ ਸੁਸਾਸ਼ਨ ਦਾ ਮੂਲ ਮੰਤਰ ਹੈ। ਮੁੱਖ ਮੰਤਰੀ ਮਨੋਹਰ ਲਾਲ ਅੱਜ ਪੰਚਕੂਲਾ ਵਿਚ ਸੁਸਾਸ਼ਨ ਦਿਵਸ ‘ਤੇ ਪ੍ਰਬੰਧਿਤ ਰਾਜ ਪੱਧਰੀ ਪ੍ਰੋਗ੍ਰਾਮ ਨੂੰ ਬਤੌਰ ਮੁੱਖ ਮਹਿਮਾਨ ਵਜੋਂ ਮੌਜੂਦ ਅਧਿਕਾਰੀਆਂ ਤੇ ਹੋਰ ਲੋਕਾਂ ਨੁੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ ‘ਤੇ ਸਾਰੇ ਜਿਲ੍ਹਾ ਮੁੱਖ ਦਫਤਰਾਂ ਤੋਂ ਮੰਤਰੀਗਣ, ਸੰਸਦ ਮੈਂਬਰ, ਵਿਧਾਇਕ ਤੇ ਜ਼ਿਲ੍ਹਾ ਪ੍ਰਸਾਸ਼ਨ ਦੇ ਅਧਿਕਾਰੀ ਆਨਲਾਇਨ ਰਾਹੀਂ ਜੁੜੇ। ਮਹਾਮਨਾ ਪੰਡਿਤ ਮਦਨ ਮੋਹਨ ਮਾਲਵੀਯ ਅਤੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਭਾਰਤ ਰਤਨ ਸੁਰਗਵਾਸੀ ਅਟਲ ਬਿਹਾਰੀ ਵਾਜਪੇਯੀ ਦੇ ਜਨਮਦਿਨ ‘ਤੇ ਦੋਵਾਂ ਮਹਾਪੁਰਸ਼ਾਂ ਨੂੰ ਨਮਨ ਕਰਦੇ ਹੋਏ ਮਨੋਹਰ ਲਾਲ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਯੀ ਦੀ ਅਗਵਾਈ ਹੇਠ ਹੀ ਦੇਸ਼ ਨੂੰ ਪੂਰਵ ਤੋਂ ਪੱਛਮ ਅਤੇ ਉੱਤਰ ਤੋਂ ਦੱਖਣ ਨਾਲ ਜੋੜਨ ਦਾ ਕੰਮ ਸ਼ੁਰੂ ਹੋਇਆ ਸੀ। ਪ੍ਰਧਾਨ ਮੰਤਰੀ ਵਜੋ ਉਨ੍ਹਾਂ ਦਾ ਕਾਰਜਕਾਲ ਸੁਸਾਸ਼ਨ ਦਾ ਰੋਲ ਮਾਡਲ ਮੰਨਿਆ ਜਾਂਦਾ ਹੈ। ਇਸੀ ਦੇ ਮੱਦੇਨਜਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸਾਲ 2014 ਵਿਚ ਹਰ ਸਾਲ ਉਨ੍ਹਾਂ ਦੇ ਜਨਮਦਿਨ ਨੂੰ ਸੁਸਾਸ਼ਨ ਦਿਵਸ ਵਜੋ ਮਨਾਉਣ ਦੀ ਪਹਿਲ ਕੀਤੀ ਹੈ। ਇਸੀ ਲੜੀ ਵਿਚ ਹਰਿਆਣਾ ਵਿਚ ਵੀ ਉਨ੍ਹਾਂ ਨੇ ਸੱਤਾ ਸੰਭਾਲਦੇ ਹੀ ਦੋ ਮਹੀਨੇ ਬਾਅਦ 25 ਦਸੰਬਰ, 2014 ਤੋਂ ਸੁਸਾਸ਼ਨ ਦਿਵਸਦੀ ਅਵਧਾਰਣਾ ਵਜੋ ਸੀ.ਐੱਮ ਵਿੰਡੋਂ ਦੀ ਸ਼ੁਰੂਆਤ ਕੀਤੀ ਸੀ। ਅੱਜ ਸੀਏਮ ਵਿੰਡੋਂ ਰਾਹੀਂ 11.50 ਲੱਖ ਤੋਂ ਵੱਧ ਲੋਕਾਂ ਦੀ ਸਿੱਧੀ ਪਹੁੰਚ ਉਨ੍ਹਾਂ ਤਕ ਹੋਈ ਹੈ। ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ (Haryana) ਸੂਬੇ ਵਿਚ ਸੁਸਾਸ਼ਨ ਦਾ ਕੰਮ 2014 ਵਿਚ ਸ਼ੁਰੂ ਹੋਇਆ ਜਿਸ ਦੇ ਫਲਸਰੂਪ ਅੱਜ ਲੋਕਾਂ ਵਿਚ ਸਰਕਾਰ ਅਤੇ ਸਰਕਾਰੀ ਸੇਵਾਵਾਂ ਦੇ ਪ੍ਰਤੀ ਭਰੋਸਾ ਕਾਇਮ ਹੋਇਆ ਹੈ। ਸੁਸਾਸ਼ਨ ਦੇ ਸਿਦਾਂਤ ‘ਤੇ ਚੱਲਦੇ ਹੋਏ ਮੌਜੂਦਾ ਹਰਿਆਣਾ ਸਰਕਾਰ ਅੱਜ ਲੋਕਾਂ ਨੁੰ ਘਰ ਬੈਠੇ ਸਰਕਾਰੀ ਸੇਵਾਵਾਂ ਦਾ ਲਾਭ ਸਰਲਤਾ ਨਾਲ ਪਹੁੰਚਾ ਰਹੀ ਹੈ। ਸਰਕਾਰੀ ਸਿਸਟਮ ਵਿਚ ਬਦਲਾਅ ਲਈ ਸ਼ੁਰੂ ਕੀਤੇ ਗਏ ਅਭਿਨਵ ਯਤਨਾਂ ਦੇ ਤਹਿਤ ਇਸ ਵਿਚ ਸੁਧਾਰ ਦਾ ਕੰਮ ਲਗਾਤਾਰ ਜਾਰੀ ਹੈ ਤਾਂ ਜੋ ਆਮਜਨਤਾ ਨੂੰ ਬਿਨ੍ਹਾਂ ਕਿਸੇ ਪਰੇਸ਼ਾਨੀ ਦੇ ਸਾਰੀ ਸਹੂਲਤਾਂ ਅਤੇ ਸੇਵਾਵਾਂ ਉਪਲਬਧ ਕਰਵਾਈਆਂ ਜਾ ਸਕਣ। ਉਨ੍ਹਾਂ ਨੇ ਕਿਹਾ ਸੁਸਾਸ਼ਨ ਲਈ ਉਨ੍ਹਾਂ ਨੂੰ ਦਿਸ਼ਾ ਦਾ ਪਤਾ ਹੈ। ਗਤੀ ਦੇਣਾ ਅਧਿਕਾਰੀਆਂ ਦੀ ਵੀ ਜਿਮੇਵਾਰੀ ਬਣਦੀ ਹੈ। ਮਨੋਹਰ ਲਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਅਮ੍ਰਿਤਕਾਲ ਵਿਚ ਜਿਨ੍ਹਾਂ ਪੰਚਪ੍ਰਣ ਰਾਹੀਂ ਭਾਰਤ ਵਿਕਸਿਤ ਅਤੇ ਆਤਮਨਿਰਭਰ ਬਣਨ ਦੇ ਵੱਲ ਵੱਧ ਰਿਹਾ ਹੈ, ਉਨ੍ਹਾਂ ਵਿੱਚੋਂ ਲਗਭਗ ਸਾਰੇ ਪ੍ਰਣ ਦੀ ਨੀਂਹ ਵਾਜਪਾਈ ਨੇ ਆਪਣੇ ਸੁਸਾਸ਼ਨ ਰਾਹੀਂ ਰੱਖ ਦਿੱਤੀ ਸੀ। ਉਸ ਸਮੇਂ ਉਨ੍ਹਾਂ ਨੇ ਦੇਸ਼ ਵਿਚ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਆਦਿ ਵਰਗੀ ਪਰਿਯੋਜਨਾਵਾਂ ਰਾਹੀਂ ਬੁਨਿਆਦੀ ਢਾਂਚਾ ਵਿਚ ਸੁਧਾ ਦੀ ਸ਼ੁਰੂਆਤ ਕੀਤੀ ਸੀ। ਇਸ ਲੜੀ ਵਿਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 2014 ਤੋਂ ਇਸ ਲਗਾਤਾਰ ਅੱਗੇ ਵਧਾਇਆ ਹੈ ਅਤੇ ਲੋਕਾਂ ਨੂੰ ਸਰਕਾਰੀ ਯੋਜਨਾਵਾਂ ਦੀ ਜਾਣਕਾਰੀ ਤੇ ਲਾਭ ਦੇਣ ਲਈ ਵਿਕਸਿਤ ਭਾਰਤ ਸੰਕਲਪ ਯਾਤਰਾ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤੀ ਸਭਿਆਚਾਰ ਵਿਚ ਪੁਰਾਣੇ ਸਮੇਂ ਤੋਂ ਸੁਸਾਸ਼ਨ ਦੀ ਅਵਧਾਰਣਾ ਦੇ ਅਨੁਰੂਪ ਮੌਜੂਦਾ ਸਰਕਾਰ ਨਾਗਰਿਕਾਂ ਨੂੰ ਸਹੂਲਤਾਂ ਤੇ ਸੇਵਾਵਾਂ ਪ੍ਰਦਾਨ ਕਰਨ ਅਤੇ ਸਮਸਿਆਵਾਂ ਦੇ ਹੱਲ ਲਈ ਪਿਛਲੇ 9 ਸਾਲਾਂ ਤੋਂ ਲਗਾਤਾਰ ਕੰਮ ਕਰ ਰਹੀ ਹੈ। ਇਸ ਦੇ ਲਈ ਅਸੀਂ ਪੁਰਾਣੀ ਵਿਵਸਥਾ ਵਿਚ ਬਦਲਾਅ ਕਰ ਸਿਸਟਮ ਨੂੰ ਪਬਲਿਕ ਫਰੈਂਡਲੀ ਬਣਾਇਆ ਹੈ। ਉਨਾਂ ਨੇ ਕਿਹਾ ਕਿ ਪਹਿਲੀ ਵਾਰ ਸੂਬੇ ਵਿਚ ਜਦੋਂ ਆਨਲਾਇਨ ਅਧਿਆਪਕ ਤਬਾਦਲਾ ਨੀਤੀ ਲਾਗੂ ਕੀਤੀ ਗਈ ਤਾਂ ਉਸ ਵਿਚ 93 ਫੀਸਦੀ ਤੋਂ ਵੱਧ ਅਧਿਆਪਕ ਸੰਤੁਸ਼ਟ ਰਹੇ। ਇਸੀ ਸਫਲਤਾ ਦੇ ਨਤੀਜੇ ਵਜੋਂ ਅਸੀਂ ਕਰਮਚਾਰੀਆਂ ਲਈ ਆਨਲਾਇਨ ਤਬਾਦਲਾ ਨੀਤੀ ਲਾਗੂ ਕਰ ਕੇ ਤਬਾਦਲਾ ਦੇ ਨਾਂਅ ‘ਤੇ ਚੱਲਣ ਵਾਲੀ ਦੁਕਾਨਾਂ ‘ਤੇ ਤਾਲਾ ਲਗਵਾਉਣ ਦਾ ਕੰਮ ਕੀਤਾ। ਇਸ ਨੀਤੀ ਦੀ ਉਪਯੋਗਤਾ ਨੂੰ ਦੇਖਦੇ ਹੋਏ ਦੂਜੇ ਸੂਬਿਆਂ ਨੇ ਵੀ ਇਸ ਦਾ ਅਨੁਸਰਣ ਕੀਤਾ ਹੈ। ਇਸ ਤੋਂ ਇਲਾਵਾ, ਸਾਲੀ ਸਰਕਾਰ ਵਿਚ ਬਿਨ੍ਹਾਂ ਪਰਚੀ-ਬਿਨ੍ਹਾਂ ਖਰਚੀ ਦੇ ਸਿਰਫ ਮੈਰਿਟ ਨੂੰ ਆਧਾਰ ਬਣਾ ਕੇ ਪਾਰਦਰਸ਼ਿਤਾ ਨਾਲ ਯੋਗ ਉਮੀਦਵਾਰਾਂ ਨੂੰ ਸਰਕਾਰੀ ਨੌਕਰੀਆਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਗਰੁੱਪ-ਡੀ ਕਰਮਚਾਰੀਆਂ ਦਾ ਵੀ ਹੋਵੇਗਾ ਆਨਲਾਈਨ ਟ੍ਰਾਂਸਫਰਸੁਸਾਸ਼ਨ ਦੀ ਦਿਸ਼ਾ ਵਿਚ ਇਕ ਹੋਰ ਕਦਮ ਵਧਾਉਂਦੇ ਹੋਏ ਮੁੱਖ ਮੰਤਰੀ ਮਨੋਹਰ ਲਾਲ (Haryana) ਨੇ ਅੱਜ ਗਰੁੱਪ-ਡੀ ਕਰਮਚਾਰੀਆਂ ਦੇ ਆਨਲਾਇਨ ਤਬਾਦਲਾ ਪੋਰਟਲ ਨੂੰ ਲਾਂਚ ਕੀਤਾ। ਇਸ ਪੋਰਟਲ ‘ਤੇ ਗਰੁੱਪ-ਡੀ ਐਕਟ 2018 ਲਾਗੂ ਹੋਣ ਦੇ ਬਾਅਦ ਜੋ ਕਰਮਚਾਰੀ ਨਿਯੁਕਤ ਹੋਏ ਸਨ ਉਹ ਇਸ ਪੋਰਟਲ ‘ਤੇ ਆਪਣੇ ਤਬਾਦਲੇ ਲਈ ਆਨਲਾਇਨ ਬਿਨੈ ਕਰ ਸਕਣਗੇ। ਇਸ ਤੋਂ ਇਲਾਵਾ, ਇਸ ਪੋਰਟਲ ‘ਤੇ ਗਰੁੱਪ ਡੀ ਦੇ ਕਾਮਨ ਕਾਡਰ ਦੇ ਹੋਰ ਅਹੁਦਿਆਂ ‘ਤੇ ਨਿਯੁਕਤੀ ਲਈ ਵੀ ਬਿਨੈ ਕਰ ਸਕਣਗੇ। ਆਤਮਨਿਰਭਰ ਪੋਰਟਲ, ਜਨਸਹਾਇਕ ਮੋਬਾਇਲ ਐੱਪ ਦੀ ਵੀ ਕੀਤੀ ਸ਼ੁਰੂਆਤਮੁੱਖ ਮੰਤਰੀ ਨੇ ਅੱਜ ਦੋ ਹੋਰ ਪੋਰਟਲ ਦੀ ਸ਼ੁਰੂਆਤ ਕੀਤੀ ਜਿਸ ਵਿਚ ਆਤਮਨਿਰਭਰ ਪੋਰਟਲ ਹੈ ਜਿਸ ‘ਤੇ ਹਰੇਕ ਵਿਅਕਤੀ ਆਪਣੇ ਪਰਿਵਾਰ ਪਹਿਚਾਣ ਪੱਤਰ ਦੇ 5 ਦਸਤਾਵੇਜਾਂ ਨੁੰ ਦੇਖ ਸਕਦਾ ਹੈ ਜਿਸ ਵਿਚ ਪਰਿਵਾਰ ਪਹਿਚਾਣ ਪੱਤਰ, ਰਾਸ਼ਨਕਾਰਡ, ਜਾਤੀ/ਉਮਰ ਪ੍ਰਮਾਣ ਪੱਤਰ, ਸੀਨੀਅਰ ਸਿਟੀਜਨ ਪ੍ਰਮਾਣ ਪੱਤਰ, ਬਹੁਤ ਸੀਨੀਅਰ ਸਿਟੀਜਨ ਪ੍ਰਮਾਣ ਪੱਤਰ ਸ਼ਾਮਿਲ ਹਨ। ਜਨਸਹਾਇਕ ਮੋਬਾਇਲ ਏਪ ਵਿਚ ਸ਼ਿਕਾਇਤਾਂ ਅਤੇ ਸੇਵਾਵਾਂ , ਮੇਰੀ ਫਸਲ-ਮੇਰਾ ਬਿਊਰਾ ਨਾਲ ਕਿਸਾਨ ਦਾ ਵੇਰਵਾ, ਕਿਸਾਨ ਗੇਟ ਪਾਸ, ਈ-ਖਰੀਦ, ਜੇ-ਫਾਰਮ ਵੇਰਵਾ, ਸੰਪਤੀ ਵੇਰਵਾ, ਵਿਆਹ ਰਜਿਸਟ੍ਰੇਸ਼ਣ ਵਰਗੀ ਸਹੂਲਤਾਂ ਮੋਬਾਇਲ ਫੋਨ ‘ਤੇ ਹੀ ਉਪਲਬਧ ਹੋ ਸਕਣਗੀਆਂ। ਇਸ ਤੋਂ ਇਲਾਵਾ, ਉਨ੍ਹਾਂ ਨੇ ਸਮੇਕਿਤ ਬਹੁਉਦੇਸ਼ੀ ਕਿਰਿਆਕਲਾਪ ਸਹਿਕਾਰੀ ਸਮਿਤੀਆਂ (ਸੀਏਮਪੈਕਸ) ਸਮਾਰਿਕਾ ਦੀ ਵਿਮੋਚਨ ਵੀ ਕੀਤਾ ਜਿਸ ਦਾ ਉਦੇਸ਼ ਸਹਿਕਾਰੀ ਅੰਦੋਲਨ ਨਾਲ ਲੋਕਾਂ ਨੁੰ ਜੋੜਨਾ ਹੈ। ਭ੍ਰਿਸ਼ਟਾਚਾਰ ‘ਤੇ ਕਟਾਕਸ਼ ਕਰਦੇ ਹੋਏ ਮਨੋਹਰ ਲਾਲ ਨੇ ਕਿਹਾ ਕਿ ਭ੍ਰਿਸ਼ਟਾਚਾਰ ਰੁਪੀ ਸਮਾਜਿਕ ਬੁਰਾਈ ਹਮੇਸ਼ਾ ਲਾਇਨ ਵਿਚ ਖੜੇ ਆਖੀਰੀ ਵਿਅਕਤੀ ਦੇ ਹੱਕ ‘ਤੇ ਪ੍ਰਭਾਵ ਪਾਉਂਦੀ ਹੈ, ਜਦੋਂ ਕਿ ਉਸ ਦਾ ਸਰੋਤਾਂ ‘ਤੇ ਸੱਭ ਤੋਂ ਪਹਿਲਾਂ ਅਧਿਕਾਰ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਬੀਤੇ 9 ਸਾਲਾਂ ਵਿਚ ਅਸੀਂ ਕਰਪਸ਼ਨ ‘ਤੇ ਸਖਤ ਵਾਰ ਕੀਤਾ ਹੈ। ਡੀਬੀਟੀ, ਆਨਲਾਇਨ ਟ੍ਰਾਂਸਫਰ, ਪੜ੍ਹੀ-ਲਿਖੀ ਪੰਚਾਇਤਾਂ, ਈ-ਰਵਾਨਾ, ਰਿਮਾਂਡ ਸਿਸਟਮ ਨੂੰ ਖਤਮ ਕਰਨ ਆਦਿ ਸਾਰੇ ਯਤਨ ਸੁਸਾਸ਼ਨ ਦੇ ਆਧਾਰ ਹਨ। ਸਰਕਾਰੀ ਯੋਜਨਾਵਾਂ ਅਤੇ ਸੇਵਾਵਾਂ ਨੁੰ ਆਨਲਾਇਨ ਕਰਨ ਨਾਲ ਲੋਕਾਂ ਖੁਦ ਇੰਨ੍ਹਾਂ ਨੂੰ ਲਾਗੂ ਕਰਨ ਵਿਚ ਭਾਗੀਤਾਰ ਬਣ ਰਹੇ ਹਨ। ਸਾਡੀ ਲਾਲ ਡੋਰਾ ਮੁਕਤ ਸਕੀਮ ਪ੍ਰਧਾਨ ਮੰਤਰੀ ਸਵਾਮਿਤਵ ਯੋਜਨਾ ਦੇ ਨਾਂਅ ਨਾਲ ਪੂਰੇ ਦੇਸ਼ ਵਿਚ ਲਾਗੂਹਰਿਆਣਾ (Haryana) ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸੁਸਾਸ਼ਨ ਦੇ ਜੋਰ ‘ਤੇ ਮੌਜੂਦਾ ਸਰਕਾਰ (Haryana) ਵਿਵਸਥਾ ਦੀ ਧਾਰਾ ਦੀ ਪਹੁੰਚ ਅੰਤੋਂਦੇਯ ਯਾਨੀ ਸੱਭ ਤੋਂ ਪਹਿਲਾਂ ਸੱਭ ਤੋਂ ਗਰੀਰ ਤਕ ਬਨਾਉਣ ਵਿਚ ਸਫਲ ਹੋਈ ਹੈ। ਪਿੰਡਾਂ ਵਿਚ ਮਾਲਿਕਾਨਾ ਹੱਕ ਨਾਲ ਸਬੰਧਿਤ ਵਿਵਾਦਾਂ ‘ਤੇ ਰੋਕ ਲਗਾਉਣ ਲਈ ਲਾਲ ਡੋਰਾ ਮੁਕਤ ਕਰਨ ਦੀ ਯੋਜਨਾ ਸ਼ੁਰੂ ਕੀਤੀ ਹੈ ਗਈ, ਜਿਸ ਦੀ ਤਰਜ ‘ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਪ੍ਰਧਾਨ ਮੰਤਰੀ ਸਵਾਮਿਤਵ ਯੋਜਨਾ ਦੇ ਨਾਂਅ ਨਾਲ ਯੋਜਨਾ ਪੂਰੇ ਦੇਸ਼ ਵਿਚ ਲਾਗੂ ਕੀਤੀ ਗਈ ਹੈ। ਸਾਢੇ 8 ਮਿੰਟ ਵਿਚ ਆਮ ਜਨਤਾ ਤਕ ਪਹੁੰਚ ਰਹੀ ਡਾਇਲ 112ਉਨ੍ਹਾਂ ਨੇ ਕਿਹਾ ਕਿ ਮਹਿਲਾਵਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖ ਕੇ ਦੁਰਗਾ ਸ਼ਕਤੀ ਏਪ ਬਨਾਈ ਤਾਂ ਜੋ ਸੰਕਟ ਦੀ ਸਥਿਤੀ ਵਿਚ ਤੁਰੰਤ ਸਹਾਇਤਾ ਮਹੁਇਆ ਕਰਵਾਈ ਜਾ ਸਕੇ। ਇਸ ਤੋਂ ਇਲਾਵਾ, ਆਮ ਜਨਤਾ ਨੂੰ ਪੁਲਿਸ ਤੇ ਹੋਰ ਸੇਵਾਵਾਂ ਤੁਰੰਤ ਪਹੁੰਚਾਉਣ ਲਈ ਸ਼ੁਰੂ ਕੀਤੀ ਗਈ ਡਾਇਲ -112 ਵੱਲੋਂ ਹੁਣ ਅਜਿਹੇ ਸਾਰੀ ਸੇਵਾਵਾਂ ਔਸਤਨ ਸਾਢੇ 8 ਮਿੰਟ ਵਿਚ ਆਮ ਜਨਤਾ ਤਕ ਪਹੁੰਚ ਰਹੀ ਹੈ। ਸੁਸਾਸ਼ਨ ਦੇ ਲਈ ਮਿਸ਼ਨ ਕਰਮਯੋਗੀ ਨਾਲ ਜੁੜਨ ਅਧਿਕਾਰੀਮਨੋਹਰ ਲਾਲ ਨੇ ਕਿਹਾ ਕਿ ਸਰਕਾਰੀ ਸੇਵਾਵਾਂ ਦਾ ਲਾਭ ਆਖੀਰੀ ਲਾਇਨ ਵਿਚ ਖੜੇ ਆਖੀਰੀ ਵਿਅਕਤੀ ਤਕ ਪਹੁੰਚਾਉਣ ਲਈ ਸਾਰੇ ਅਧਿਕਾਰੀ ਵੀ ਸੰਕਲਪ ਲੈਣ। ਹਰਿਆਣਾ (Haryana) ਲੋਕ ਪ੍ਰਸਾਸ਼ਨ ਸੰਸਥਾਲ ਰਾਹੀਂ ਮਿਸ਼ਨ ਕਰਮਯੋਗੀ ਪ੍ਰੋਗ੍ਰਾਮ ਚਲਾਇਆ ਗਿਆ ਹੈ। ਸਾਰੀ ਅਧਿਕਾਰੀ ਤੇ ਕਰਮਚਾਰੀ ਇਸ ਵਿਚ ਹਿੱਸਾ ਜਰੂਰ ਲੈਣ। ਸੁਸਾਸ਼ਨ ਦਿਵਸ ਦੇ ਦਿਨ ਸੁਸਾਸ਼ਨ ਦਾ ਸੰਕਲਪ ਲੈਣ ਜਿਸ ‘ਤੇ ਚਲਣ ਦਾ ਯਤਨ ਅਸੀਂ ਪੂਰੇ ਸਾਲ ਕਰੀਏ। ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਸਾਲ 2024 ਦੇ ਕਲੇਂਡਰ ਦੀ ਘੁੰਡ ਚੁਕਾਈ ਵੀ ਕੀਤੀ। ਨਾਲ ਹੀ, ਉਨ੍ਹਾਂ ਨੇ 12 ਅਟਲ ਬਿਹਾਰੀ ਵਾਜਪੇਯੀ ਸੁਸਾਸ਼ਨ ਪੁਰਸਕਾਰ ਵੀ ਪ੍ਰਦਾਨ ਕੀਤੇ ਜਿਨ੍ਹਾਂ ਵਿਚ 6 ਸਟੇਟ ਲੇਵਲ ਫਲੈਗਸ਼ਿਪ ਅਵਾਰਡ, 3 ਸਟੇਟ ਲੇਵਲ ਅਵਾਰਡ ਅਤੇ 3 ਜਿਲ੍ਹਾ ਪੱਧਰੀ ਗੁੱਡ ਗਵਰਨੈਂਸ ਅਵਾਰਡ ਦੇ ਕੇ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ‘ਤੇ ਵਿਧਾਨ ਸਭਾ ਸਪੀਕਰ ਗਿਆਨਚੰਦ ਗੁਪਤਾ, ਮੁੱਖ ਸਕੱਤਰ ਸੰਜੀਵ ਕੌਸ਼ਲ, ਪ੍ਰਧਾਨ ਸਲਾਹਕਾਰ ਸ਼ਹਿਰੀ ਵਿਕਾਸ ਡੀਏਸ ਢੇਸੀ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ ਉਮਾਸ਼ੰਕਰ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਅਮਿਤ ਅਗਰਵਾਲ ਸਮੇਤ ਹੋਰ ਸੀਨੀਅਰ ਪ੍ਰਸਾਸ਼ਨਿਕ ਅਧਿਕਾਰੀ ਵੀ ਮੌਜੂਦ ਸਨ। The post ਹਰਿਆਣਾ: CM ਵਿੰਡੋਂ ਰਾਹੀਂ 11.50 ਲੱਖ ਤੋਂ ਵੱਧ ਲੋਕਾਂ ਦੀ ਮੁੱਖ ਮੰਤਰੀ ਦਫ਼ਤਰ ਤੱਕ ਹੋਈ ਸਿੱਧੀ ਪਹੁੰਚ appeared first on TheUnmute.com - Punjabi News. Tags:
|
ਸਰਕਾਰੀ ਯੋਜਨਾਵਾਂ ਨੂੰ ਜ਼ਰੂਰਤਮੰਦਾਂ ਤੱਕ ਪਹੁੰਚਾਉਣ ਦਾ ਕੰਮ ਕਰਨ ਕਰਮਚਾਰੀ: ਡਿਪਟੀ CM ਦੁਸ਼ਯੰਤ ਚੌਟਾਲਾ Monday 25 December 2023 12:17 PM UTC+00 | Tags: breaking-news deputy-cm-dushyant-chautala developed-bharat-sankalap-yatra dushyant-chautala employees news ਚੰਡੀਗੜ੍ਹ, 25 ਦਸੰਬਰ 2023: ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ (Dushyant Chautala) ਨੇ ਸੁਸਾਸ਼ਨ ਦਿਵਸ ‘ਤੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਦੇਸ਼ ਤੇ ਸੂਬੇ ਦੀ ਤਰੱਕੀ ਲਈ ਦਫਤਰ ਵਿਚ ਬੈਠ ਕੇ ਨਹੀਂ ਸੋਗ ਆਪਣੇ ਖੇਤਰ ਦੇ ਪਿੰਡ ਅਤੇ ਸ਼ਹਿਰੀ ਇਲਾਕਿਆਂ ਵਿਚ ਜਾ ਕੇ ਕੰਮ ਕਰਨ। ਸੁਸਾਸ਼ਨ ਦਿਵਸ ਦੇ ਦਿਨ ਸਾਨੂੰ ਸਾਰਿਆਂ ਨੂੰ ਇਹ ਸੰਕਲਪ ਲੈਣਾ ਚਾਹੀਦਾ ਹੈ ਕਿ ਅਸੀਂ ਇਮਾਨਦਾਰੀ ਨਾਲ ਆਪਣੀ ਜਿਮੇਵਾਰੀਆਂ ਦਾ ਪਾਲਣ ਕਰਾਂਗੇ ਤਾਂ ਜੋ ਆਮਜਨਤਾ ਦਾ ਜੀਵਨ ਸੁਗਮ ਹੋ ਸਕੇ। ਡਿਪਟੀ ਮੁੱਖ ਮੰਤਰੀ ਨੇ ਇਹ ਗੱਲ ਗੁਰੂਗ੍ਰਾਮ ਵਿਚ ਪ੍ਰਬੰਧਿਤ ਜਿਲ੍ਹਾ ਪੱਧਰੀ ਸੁਸਾਸ਼ਨ ਦਿਵਸ ਪ੍ਰੋਗ੍ਰਾਮ ਦੌਰਾਨ ਕਹੀ। ਇਸ ਮੌਕੇ ‘ਤੇ ਸਿਰਸਾ ਦੀ ਸੰਸਦ ਮੈਂਬਰ ਸ੍ਰੀਮਤੀ ਸੁਨੀਤਾ ਦੁੱਗਲ ਵੀ ਮੌਜੂਦ ਰਹੀ। ਇਸ ਦੌਰਾਨ ਗੁਰੂਗ੍ਰਾਮ ਵਿਚ ਆਂਗਣਵਾੜੀ ਵਰਕਰ , ਸੁਪਰਵਾਈਜਰ ਤੇ ਸੀਡੀਪੀਓ ਨੂੰ ਮੋਬਾਇਲ ਫੋਨ ਵੀ ਵੰਡੇ। ਦੁਸ਼ਯੰਤ ਚੌਟਾਲਾ (Dushyant Chautala) ਨੇ ਕਿਹਾ ਕਿ ਸੁਸਾਸ਼ਨ ਦਾ ਅਸਲੀ ਅਰਥ ਇਹੀ ਹੈ ਕਿ ਜੋ ਵਿਅਕਤੀ ਪ੍ਰਸਾਸ਼ਨ ਅਤੇ ਵਿਭਾਗ ਤਕ ਨਹੀਂ ਪਹੁੰਚ ਸਕਦੇ ਉਨ੍ਹਾਂ ਦੇ ਕੋਲ ਵਿਭਾਗ ਖੁਦ ਪਹੁੰਚ ਜਾਵੇ ਅਤੇ ਉਸ ਦੀ ਮੁੱਢਲੀ ਜਰੂਰਤਾਂ ਨੂੰ ਪੂਰਾ ਕੀਤਾ ਜਾਵੇ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਮੁੱਖ ਮੰਤਰੀ ਮਨੋਹਰ ਲਾਲ ਦੀ ਕੁਸ਼ਲ ਅਗਵਾਈ ਹੇਠ ਸੂਬਾ ਸਰਕਾਰ 600 ਤੋਂ ਵੱਧ ਸੇਵਾਵਾਂ ਨੂੰ ਪੋਰਟਲ ਰਾਹੀਂ ਸੰਚਾਲਿਤ ਕਰ ਰਹੀ ਹੈ। ਹਰ ਆਮ ਆਦਮੀ ਦਾ ਉਸ ਦੀ ਮੌਜੂਦਾ ਆਰਥਕ ਸਥਿਤੀ ਦੇ ਆਧਾਰ ‘ਤੇ ਪਰਿਵਾਰ ਪਹਿਚਾਣ ਪੱਤਰ ਬਣਾਇਆ ਗਿਆ ਹੈ। ਜੋ ਵਿਅਕਤੀ ਸੱਠ ਸਾਲ ਦੀ ਉਮਰ ਪਾਰ ਕਰ ਚੁੱਕਾ ਹੈ, ਉਸ ਦੀ ਅੱਜ ਖੁਦ-ਬ-ਖੁਦ ਹੀ ਬੁਢਾਪਾ ਪੈਂਸ਼ਨ ਬਣ ਜਾਂਦੀ ਹੈ। ਜਿਸ ਵਿਅਕਤੀ ਦੀ ਆਮਦਨ ਇਕ ਲੱਖ 80 ਹਜਾਰ ਰੁਪਏ ਜਾਂ ਇਸ ਤੋਂ ਘੱਟ ਹੈ ਉਸ ਦਾ ਬੀਪੀਏਲ ਕਾਰਡ ਬਣਾ ਦਿੱਤਾ ਜਾਂਦਾ ਹੈ ਅਤੇ ਰਾਸ਼ਨ ਮਿਲਣਾ ਸ਼ੁਰੂ ਹੋ ਜਾਂਦਾ ਹੈ। ਇਹ ਸੱਭ ਸੁਸਾਸ਼ਨ ਦਾ ਹੀ ਨਤੀਜਾ ਹੈ। ਡਿਪਟੀ ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੈ, ਜਿੱਥੇ 1.20 ਲੱਖ ਦੀ ਥਾਂ 1.80 ਲੱਖ ਦੀ ਆਮਦਨ ਵਾਲੇ ਪਰਿਵਾਰਾਂ ਦੇ ਬੀਪੀਏ ਰਾਸ਼ਨ ਕਾਰਡ ਬਣਾਏ ਜਾ ਰਹੇ ਹਨ। ਸੁਰਵਗਾਸੀ ਚੌਧਰੀ ਦੇਵੀਲਾਲ ਨੇ ਵੀ ਅੱਜ ਤੋਂ 28 ਸਾਲ ਪਹਿਲਾਂ ਕੰਮ ਦੇ ਬਦਲੇ ਅਨਾਜ ਯੋਜਨਾ ਸ਼ੁਰੂ ਕੀਤੀ ਸੀ ਜੋ ਕਿ ਅੱਜ ਮਨਰੇਗਾ ਦਾ ਰੂਪ ਲੈ ਚੁੱਕੀ ਹੈ। ਸਰਕਾਰ ਦੀ ਕੋਸ਼ਿਸ਼ ਹੈ ਕਿ ਰਾਸ਼ਨ ਦੇ ਡਿਪੋ ਦੀ ਦੁਕਾਨ ‘ਤੇ ਮਾਈਕਰੋ ਏਟੀਐੱਮ ਨੁੰ ਲਗਾ ਦਿੱਤਾ ਜਾਵੇ, ਜਿਸ ਨਾਲ ਕਿ ਆਮ ਨਾਗਰਿਕ ਉੱਥੋ ਪੰਜ ਹਜਾਰ ਰੁਪਏ ਤਕ ਖਾਤੇ ਵਿੱਚੋਂ ਕੱਢ ਸਕਣ।ਟੈਕਸ ਨੀਤੀ ਨੁੰ ਇਸ ਤਰ੍ਹਾ ਨਾਲ ਬਣਾਇਆ ਗਿਆ ਹੈ ਕਿ ਹੁਣ ਇੰਸਪੈਕਟਰੀ ਰਾਜ ਖਤਮ ਹੋ ਗਿਆ ਹੈ। ਅੱਜ ਮੰਡੀਆਂ ਵਿਚ ਕਿਸਾਨ ਦੋ ਘੰਟੇ ਵਿਚ ਆਪਣੀ ਫਸਲ ਵੇਚ ਕੇ ਚਲਾ ਜਾਂਦਾ ਹੈ ਅਤੇ ਦੋ ਦਿਨ ਬਾਅਦ ਉਸ ਦੇ ਖਾਤੇ ਵਿਚ ਭੁਗਤਾਨ ਦੀ ਰਕਮ ਆ ਜਾਂਦੀ ਹੈ। ਰਾਸ਼ਟਰ ਨਿਰਮਾਣ ਵਿਚ ਯੋਗਦਾਨ ਦੇਣ ਅਧਿਕਾਰੀ ਤੇ ਕਰਮਚਾਰੀ :MP ਸੁਨੀਤਾ ਦੁਗੱਲਇਸ ਮੌਕੇ ‘ਤੇ ਸੰਸਦ ਮੈਂਬਰ ਸੁਨੀਤਾ ਦੁੱਗਲ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਸੁਰਗਵਾਸੀ ਅਟਲ ਬਿਹਾਰੀ ਵਾਜਪੇਯੀ ਤੇ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਸੰਸਥਾਪਕ ਪੰਡਤ ਮਦਨ ਮੋਹਨ ਮਾਲਵੀਯ ਦੀ ਜੈਯੰਤੀ ਦੇ ਮੌਕੇ ਵਿਚ ਹਰਿਆਣਾ ਸਰਕਾਰ ਨੇ ਨੌ ਸਾਲ ਪਹਿਲਾਂ ਸੁਸਾਸ਼ਨ ਦਿਵਸ ਮਨਾਏ ਜਾਣ ਦੀ ਰਿਵਾਇਤ ਸ਼ੁਰੂ ਕੀਤੀ ਸੀ। ਕੇਂਦਰ ਤੇ ਹਰਿਆਦਾ ਸਰਕਾਰ ਨੇ ਸੁਸਾਸ਼ਨ ਦੀ ਦਿਸ਼ਾ ਵਿਚ ਅੱਗੇ ਵੱਧਦੇ ਹੋਏ ਆਮ ਜਨਤਾ ਤਕ ਸਰਕਾਰ ਦੀ ਯੋਜਨਾਵਾਂ ਤੇ ਸੇਵਾਵਾਂ ਦੀ ਪਹੁੰਚ ਆਸਾਨ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਆਂਗਣਵਾੜੀ ਵਰਕਰ ਧਰਾਤਲ ‘ਤੇ ਕੰਮ ਕਰਦੀ ਹੈ, ਉਨ੍ਹਾਂ ਨੁੰ ਸਮਾਰਟ ਫੋਨ ਦੇ ਕੇ ਸਰਕਾਰ ਨੇ ਸ਼ਲਾਘਾਯੋਗ ਕੰਮ ਕੀਤਾ ਹੈ। ਕਰਮਚਾਰੀ ਤੇ ਅਧਿਕਾਰੀਆਂ ਨੁੰ ਹਮੇਸ਼ਾ ਆਮ ਲੋਕਾਂ ਦੇ ਹਿੱਤ ਵਿਚ ਕੰਮ ਕਰਨਾ ਚਾਹੀਦਾ ਹੈ ਅਤੇ ਰਾਸ਼ਟਰ ਨਿਰਮਾਣ ਵਿਚ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ। The post ਸਰਕਾਰੀ ਯੋਜਨਾਵਾਂ ਨੂੰ ਜ਼ਰੂਰਤਮੰਦਾਂ ਤੱਕ ਪਹੁੰਚਾਉਣ ਦਾ ਕੰਮ ਕਰਨ ਕਰਮਚਾਰੀ: ਡਿਪਟੀ CM ਦੁਸ਼ਯੰਤ ਚੌਟਾਲਾ appeared first on TheUnmute.com - Punjabi News. Tags:
|
ਅਮਰੀਕਾ ਵੱਲੋਂ ਲਾਏ ਵਪਾਰਕ ਜਹਾਜ਼ 'ਤੇ ਡਰੋਨ ਹਮਲੇ ਦੇ ਦੋਸ਼ਾਂ ਨੂੰ ਈਰਾਨ ਨੇ ਨਕਾਰਿਆ Monday 25 December 2023 12:33 PM UTC+00 | Tags: arabian-sea breaking-news commercial-ship drone-attack-on-ship indian-navy iran news us ਚੰਡੀਗੜ੍ਹ, 25 ਦਸੰਬਰ 2023: ਸ਼ਨੀਵਾਰ ਨੂੰ ਅਰਬ ਸਾਗਰ ‘ਚ ਇਕ ਵਪਾਰਕ ਜਹਾਜ਼ ‘ਤੇ ਡਰੋਨ ਹਮਲੇ (drone attack) ਤੋਂ ਬਾਅਦ ਭਾਰਤੀ ਜਲ ਸੈਨਾ ਅਲਰਟ ਹੋ ਗਈ ਹੈ। ਅਮਰੀਕਾ ਨੇ ਇਸ ਹਮਲੇ ਲਈ ਈਰਾਨ ‘ਤੇ ਦੋਸ਼ ਲਗਾਇਆ। ਇਸ ਦੌਰਾਨ ਸੋਮਵਾਰ ਨੂੰ ਈਰਾਨ ਨੇ ਅਮਰੀਕਾ ਦੇ ਗੰਭੀਰ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਹੈ। ਈਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਅਮਰੀਕਾ ਵੱਲੋਂ ਲਗਾਏ ਗਏ ਸਾਰੇ ਦੋਸ਼ ਬੇਬੁਨਿਆਦ ਹਨ। ਜਿਕਰਯੋਗ ਹੈ ਕਿ 23 ਦਸੰਬਰ ਨੂੰ ਸ਼ਨੀਵਾਰ ਸਵੇਰੇ ਕਰੀਬ 10 ਵਜੇ ਵੇਰਾਵਲ ਤੋਂ ਕਰੀਬ 200 ਨੌਟੀਕਲ ਮੀਲ ਦੱਖਣ-ਪੱਛਮ ‘ਚ ਵਾਪਰੀ। ਹਾਲਾਂਕਿ ਇਸ ਹਮਲੇ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਪਰ ਜਹਾਜ਼ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ। ਨਿਊਜ਼ ਏਜੰਸੀ ਰਾਇਟਰਜ਼ ਨੂੰ ਪੈਂਟਾਗਨ ਦੇ ਬੁਲਾਰੇ ਦੇ ਬਿਆਨ ਮੁਤਾਬਕ ਜਹਾਜ਼ ‘ਤੇ ਈਰਾਨ ਵੱਲੋਂ ਦਾਗੇ ਗਏ ਇਕਪਾਸੜ ਹਮਲੇ ਵਾਲੇ ਡਰੋਨ ਨਾਲ ਹਮਲਾ (drone attack) ਕੀਤਾ ਗਿਆ। ਲਾਇਬੇਰੀਆ ਦੇ ਝੰਡੇ ਵਾਲਾ ਕੇਮ ਪਲੂਟੋ ਜਹਾਜ਼ ਈਰਾਨ ਤੋਂ ਸ਼ੁਰੂ ਕੀਤੇ ਗਏ ਡਰੋਨ ਹਮਲੇ ਦਾ ਸ਼ਿਕਾਰ ਹੋ ਗਿਆ ਹੈ। ਜਿਕਰਯੋਗ ਹੈ ਕਿ ਤੇਲ ਟੈਂਕਰ 'ਤੇ ਹਮਲਾ ਸ਼ਨੀਵਾਰ ਸਵੇਰੇ ਕਰੀਬ 10 ਵਜੇ ਹੋਇਆ। ਟੈਂਕਰ ‘ਤੇ ਸਵਾਰ ਚਾਲਕ ਦਲ ਦੇ ਸਾਰੇ ਮੈਂਬਰ ਸੁਰੱਖਿਅਤ ਹਨ, ਜਿਨ੍ਹਾਂ ‘ਚ ਕਰੀਬ 20 ਭਾਰਤੀ ਵੀ ਸ਼ਾਮਲ ਹਨ। ਡਰੋਨ ਹਮਲੇ ਕਾਰਨ ਟੈਂਕਰ ਨੂੰ ਅੱਗ ਲੱਗ ਗਈ ਪਰ ਇਸ ਨੂੰ ਬੁਝਾਇਆ ਗਿਆ ਅਤੇ ਕੋਈ ਵੱਡਾ ਨੁਕਸਾਨ ਨਹੀਂ ਹੋਇਆ। ਜਦੋਂ ਟੈਂਕਰ ‘ਤੇ ਹਮਲਾ ਕੀਤਾ ਗਿਆ ਤਾਂ ਇਹ ਭਾਰਤੀ ਤੱਟ ਤੋਂ ਕਰੀਬ 200 ਨੌਟੀਕਲ ਮੀਲ ਦੂਰ ਸੀ। ਹਮਲੇ ਦੀ ਸੂਚਨਾ ਮਿਲਦੇ ਹੀ ਭਾਰਤੀ ਜਲ ਸੈਨਾ ਨੇ ਤੁਰੰਤ ਜਵਾਬੀ ਕਾਰਵਾਈ ਕੀਤੀ ਅਤੇ ਟੈਂਕਰ ਦੀ ਸੁਰੱਖਿਆ ਲਈ ਇੱਕ ਜਹਾਜ਼ ਰਵਾਨਾ ਕੀਤਾ। ਟੈਂਕਰ ਦੀ ਸੁਰੱਖਿਆ ਲਈ ਭਾਰਤੀ ਤੱਟ ਰੱਖਿਅਕ ਜਹਾਜ਼ ICGS ਨੂੰ ਵੀ ਭੇਜਿਆ ਗਿਆ ਸੀ। The post ਅਮਰੀਕਾ ਵੱਲੋਂ ਲਾਏ ਵਪਾਰਕ ਜਹਾਜ਼ ‘ਤੇ ਡਰੋਨ ਹਮਲੇ ਦੇ ਦੋਸ਼ਾਂ ਨੂੰ ਈਰਾਨ ਨੇ ਨਕਾਰਿਆ appeared first on TheUnmute.com - Punjabi News. Tags:
|
ਰਿਲਾਇੰਸ ਐਂਟਰਟੇਨਮੈਂਟ ਨੇ ਵਾਲਟ ਡਿਜ਼ਨੀ ਨਾਲ ਮਿਲਾਇਆ ਹੱਥ, ਮੀਡੀਆ-ਮਨੋਰੰਜਨ ਖੇਤਰ 'ਚ ਇਕੱਠੇ ਕਰਨਗੇ ਕਾਰੋਬਾਰ Monday 25 December 2023 12:48 PM UTC+00 | Tags: breaking-news entertainment mukesh-ambani news reliance-entertainment walt-disney ਚੰਡੀਗੜ੍ਹ, 25 ਦਸੰਬਰ 2023: ਰਿਲਾਇੰਸ ਇੰਡਸਟਰੀਜ਼ ਨੇ ਆਪਣੇ ਭਾਰਤੀ ਮੀਡੀਆ ਕਾਰੋਬਾਰ ਦੇ ਸੰਚਾਲਨ ਨਾਲ ਸਬੰਧਤ 25 ਦਸੰਬਰ 2023 ਤੋਂ ਪ੍ਰਭਾਵੀ ਵਾਲਟ ਡਿਜ਼ਨੀ (Walt Disney) ਨਾਲ ਇੱਕ ਗੈਰ-ਬਾਈਡਿੰਗ ਵਿਲੀਨ ਸਮਝੌਤਾ ਕੀਤਾ ਹੈ। ਮੀਡੀਆ ਰਿਪੋਰਟਾਂ ‘ਚ ਇਹ ਜਾਣਕਾਰੀ ਦਿੱਤੀ ਗਈ ਹੈ। ਰਲੇਵੇਂ ਦੇ ਸਮਝੌਤੇ ਦੇ ਤਹਿਤ, ਰਿਲਾਇੰਸ ਇੰਡਸਟਰੀਜ਼ ਸ਼ੇਅਰ ਅਤੇ ਨਕਦ ਦੇ ਸੁਮੇਲ ਰਾਹੀਂ 51 ਪ੍ਰਤੀਸ਼ਤ ਹਿੱਸੇਦਾਰੀ ਰੱਖੇਗੀ, ਜਦੋਂ ਕਿ ਡਿਜ਼ਨੀ ਬਾਕੀ 49 ਪ੍ਰਤੀਸ਼ਤ ਦੀ ਹੱਕਦਾਰ ਹੋਵੇਗੀ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਹਿੱਸੇਦਾਰੀ ਦਾ ਪੈਟਰਨ ਦੱਸਦਾ ਹੈ ਕਿ ਮੁਕੇਸ਼ ਅੰਬਾਨੀ ਦੇ ਰਿਲਾਇੰਸ ਗਰੁੱਪ ਕੋਲ ਜ਼ਿਆਦਾ ਤਾਕਤ ਹੋਵੇਗੀ। ਰਿਪੋਰਟਾਂ ਦਾ ਦਾਅਵਾ ਕੀਤਾ ਗਿਆ ਹੈ ਕਿ ਸੌਦਾ ਫਰਵਰੀ 2024 ਤੱਕ ਪੂਰਾ ਹੋ ਜਾਵੇਗਾ, ਹਾਲਾਂਕਿ, ਰਿਲਾਇੰਸ ਜਨਵਰੀ, 2024 ਤੱਕ ਪ੍ਰਕਿਰਿਆ ਨੂੰ ਪੂਰਾ ਕਰਨ ਦਾ ਟੀਚਾ ਰੱਖਦਾ ਹੈ। ਦੋ ਹਫ਼ਤੇ ਪਹਿਲਾਂ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਸੀ ਕਿ ਮੀਡੀਆ ਰਲੇਵੇਂ ਦੇ ਅਗਲੇ ਪੜਾਅ ‘ਤੇ ਚਰਚਾ ਕਰਨ ਲਈ ਕੰਪਨੀ ਦੇ ਕਾਰਜਕਾਰੀ ਲੰਡਨ ਵਿੱਚ ਬੈਠਕ ਕਰ ਰਹੇ ਹਨ। ਇੱਕ ਰਿਪੋਰਟ ਦੇ ਮੁਤਾਬਕ ਉਹ ਸਮਝੌਤਾ ਭਾਰਤ ਦੇ ਸਭ ਤੋਂ ਵੱਡੇ ਮਨੋਰੰਜਨ ਸਾਮਰਾਜਾਂ ਵਿੱਚੋਂ ਇੱਕ ਬਣੇਗਾ, ਜ਼ੀ ਐਂਟਰਟੇਨਮੈਂਟ ਅਤੇ ਸੋਨੀ ਵਰਗੀਆਂ ਟੈਲੀਵਿਜ਼ਨ ਰੁਚੀਆਂ ਵਾਲੀਆਂ ਕੰਪਨੀਆਂ ਅਤੇ ਨੈੱਟਫਲਿਕਸ ਅਤੇ ਐਮਾਜ਼ਾਨ ਪ੍ਰਾਈਮ ਵਰਗੀਆਂ ਸਟ੍ਰੀਮਿੰਗ ਦਿੱਗਜਾਂ ਨਾਲ ਮੁਕਾਬਲਾ ਕਰੇਗਾ। ਰਿਲਾਇੰਸ ਆਪਣੀ ਮੀਡੀਆ ਅਤੇ ਮਨੋਰੰਜਨ ਇਕਾਈ Viacom 18 ਰਾਹੀਂ ਕਈ ਟੀਵੀ ਚੈਨਲਾਂ ਅਤੇ JioCinema ਸਟ੍ਰੀਮਿੰਗ ਐਪ ਦਾ ਸੰਚਾਲਨ ਕਰਦਾ ਹੈ। ਖ਼ਬਰਾਂ ਮੁਤਾਬਕ ਲੰਡਨ ‘ਚ ਹੋਏ ਇਸ ਸੌਦੇ ਦੌਰਾਨ ਵਾਲਟ ਡਿਜ਼ਨੀ (Walt Disney) ਦੇ ਸਾਬਕਾ ਸੀਈਓ ਅਤੇ ਇਸ ਸਮੇਂ ਸਲਾਹਕਾਰ ਦੀ ਭੂਮਿਕਾ ਨਿਭਾਅ ਰਹੇ ਕੇਵਿਨ ਮੇਅਰ ਅਤੇ ਰਿਲਾਇੰਸ ਤੋਂ ਮੁਕੇਸ਼ ਅੰਬਾਨੀ ਦੇ ਕਰੀਬੀ ਮੰਨੇ ਜਾਂਦੇ ਮਨੋਜ ਮੋਦੀ ਵੀ ਮੌਜੂਦ ਸਨ। The post ਰਿਲਾਇੰਸ ਐਂਟਰਟੇਨਮੈਂਟ ਨੇ ਵਾਲਟ ਡਿਜ਼ਨੀ ਨਾਲ ਮਿਲਾਇਆ ਹੱਥ, ਮੀਡੀਆ-ਮਨੋਰੰਜਨ ਖੇਤਰ ‘ਚ ਇਕੱਠੇ ਕਰਨਗੇ ਕਾਰੋਬਾਰ appeared first on TheUnmute.com - Punjabi News. Tags:
|
SOCH ਸੰਸਥਾ ਦਾ ਉਪਰਾਲਾ: ਲੁਧਿਆਣਾ 'ਚ ਲੱਗੇਗਾ ਤੀਜਾ ਵਾਤਾਵਰਣ ਸੰਭਾਲ ਮੇਲਾ, ਇੰਝ ਕਰੋ ਅਪਲਾਈ Monday 25 December 2023 12:56 PM UTC+00 | Tags: breaking-news environmental environmental-conservation-fair news punjab-news save-earth save-environment soch soch-organization society-for-conservation-and-healing-of-environment ਚੰਡੀਗੜ੍ਹ, 25 ਦਸੰਬਰ 2023: ਸਮਾਜ ਸੇਵੀ ਸੰਸਥਾ ‘ਸੋਚ’ (Society for Conservation and Healing of Environment) ਵੱਲੋਂ ਤੀਜਾ ਵਾਤਾਵਰਣ ਸੰਭਾਲ ਮੇਲਾ ਕਰਵਾਇਆ ਜਾ ਰਿਹਾ ਹੈ। ਇਹ ਮੇਲਾ 3 ਤੇ 4 ਫਰਵਰੀ 2024 ਨੂੰ ਲੁਧਿਆਣਾ ਦੇ ਨਹਿਰੂ ਰੋਜ਼ ਗਾਰਡਨ ਵਿਖੇ ਕੀਤਾ ਜਾਵੇਗਾ। ਇਸ ਬਾਰੇ ਸਾਰੀ ਜਾਣਕਾਰੀ ਸੋਚ ਸੰਸਥਾ ਦੇ ਪ੍ਰਧਾਨ ਡਾ. ਬਲਵਿੰਦਰ ਸਿੰਘ ਲੱਖੇਵਾਲੀ, ਸਕੱਤਰ ਡਾ. ਬ੍ਰਿਜਮੋਹਨ ਭਾਰਦਵਾਜ, ਸੰਸਥਾ ਦੇ ਸਰਪ੍ਰਸਤ ਸੰਤ ਗੁਰਮੀਤ ਸਿੰਘ ਤੇ ਡਾ. ਸੁਰਜੀਤ ਪਾਤਰ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਮੇਲੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਸ਼੍ਰੇਣੀਆਂ ਹਨ, ਜਿਨ੍ਹਾਂ ਲਈ 5 ਲੱਖ ਤੱਕ ਦੇ ਇਨਾਮ ਵੰਡੇ ਜਾਣਗੇ। ਇਸ ਦੇ ਨਾਲ ਹੀ ਬੱਚਿਆਂ ਲਈ ਵੀ ਵਾਤਾਵਰਣ ਸਬੰਧੀ ਪੋਸਟਰ, ਪੇਂਟਿੰਗ, ਤੇ ਮਾਡਲ ਬਣਾਉਣ ਦੇ ਮੁਕਾਬਲੇ ਹੋਣਗੇ। ਡਾ. ਬਲਵਿੰਦਰ ਸਿੰਘ ਲੱਖੇਵਾਲੀ ਨੇ ਦੱਸਿਆ ਕਿ ਇਸ ਮੇਲੇ ਵਿੱਚ ਵਿਰਾਸਤੀ ਰੁੱਖਾਂ ਬਾਰੇ, ਪਾਣੀ ਤੇ ਮਿੱਟੀ ਦੀ ਸਾਂਭ ਸੰਭਾਲ, ਜੈਵਿਕ ਖੇਤੀ, ਹਵਾ ਪ੍ਰਦੂਸ਼ਣ ਘਟਾਉਣ, ਊਰਜਾ ਸੰਭਾਲ ਸਿਹਤਮੰਦ ਜੀਵਨਸ਼ੈਲੀ ਆਦਿ ਬਾਰੇ ਦੱਸਦੇ ਸਟਾਲ ਵੀ ਲਗਾਏ ਜਾਣਗੇ। ਅਵਾਰਡ ਅਪਲਾਈ ਕਰਨ ਦੀ ਆਖ਼ਰੀ ਮਿਤੀ 8 ਜਨਵਰੀ 2024 ਹੈ। ਅਪਲਾਈ ਕਰਨ ਦੀ ਪ੍ਰਕਿਰਿਆ ਹੇਠਾਂ ਦਿੱਤੀ ਗਈ ਹੈ: 1. ਫਾਰਮ www.sochngo.org ਵੈਬਸਾਈਟ ਤੋਂ ਡਾਉਨਲੋਡ ਕਰੋ।
The post SOCH ਸੰਸਥਾ ਦਾ ਉਪਰਾਲਾ: ਲੁਧਿਆਣਾ ‘ਚ ਲੱਗੇਗਾ ਤੀਜਾ ਵਾਤਾਵਰਣ ਸੰਭਾਲ ਮੇਲਾ, ਇੰਝ ਕਰੋ ਅਪਲਾਈ appeared first on TheUnmute.com - Punjabi News. Tags:
|
ਪੰਜਾਬ 'ਚ 'ਆਪ' ਨਾਲ ਗਠਜੋੜ ਸੰਬੰਧੀ ਆਗੂਆਂ ਤੇ ਸਮਰਥਕਾਂ ਤੋਂ ਰਾਇ ਲਵੇਗੀ ਕਾਂਗਰਸ Monday 25 December 2023 01:10 PM UTC+00 | Tags: aap breaking-news congress devendra-yadav india-alliance lok-sabha lok-sabha-election lok-sabha-election-2023 news punjab-aap punjab-congress ਚੰਡੀਗੜ੍ਹ, 25 ਦਸੰਬਰ 2023: ਪੰਜਾਬ ਕਾਂਗਰਸ (Congress) ਦੇ ਨਵੇਂ ਇੰਚਾਰਜ ਦੇਵੇਂਦਰ ਯਾਦਵ ਨੇ ਕਿਹਾ ਕਿ ਲੋਕ ਸਭਾ ਚੋਣਾਂ 2024 ਲਈ ਇੰਡੀਆ ਗਠਜੋੜ ਦਾ ਹਿੱਸਾ ਬਣੀ 'ਆਪ' ਨਾਲ ਪੰਜਾਬ ਵਿੱਚ ਗਠਜੋੜ ਸਬੰਧੀ ਆਗੂਆਂ ਅਤੇ ਸਮਰਥਕਾਂ ਤੋਂ ਰਾਇ ਲਈ ਜਾਵੇਗੀ। ਉਨ੍ਹਾਂ ਦੀ ਫੀਡਬੈਕ ਨੂੰ ਵਿਸਥਾਰ ਨਾਲ ਲਿਆ ਜਾਵੇਗਾ ਅਤੇ ਜਨਤਕ ਭਾਵਨਾਵਾਂ ਦਾ ਸਨਮਾਨ ਕੀਤਾ ਜਾਵੇਗਾ। ਗਠਜੋੜ ਬਾਰੇ ਫੈਸਲਾ ਪਾਰਟੀ ਹਾਈਕਮਾਂਡ ਵੱਲੋਂ ਲਿਆ ਜਾਵੇਗਾ। ਇਸ ਦੌਰਾਨ ਕਾਂਗਰਸ (Congress) ਦੀ ਸਿਆਸੀ ਮਾਮਲਿਆਂ ਦੀ ਕਮੇਟੀ (ਪੀਏਸੀ) ਨੇ ਮੰਗਲਵਾਰ ਸ਼ਾਮ 5 ਵਜੇ ਦਿੱਲੀ ਵਿੱਚ ਪੰਜਾਬ ਕਾਂਗਰਸ ਦੇ ਆਗੂਆਂ ਦੀ ਬੈਠਕ ਸੱਦੀ ਹੈ। ਬੈਠਕ ‘ਚ ਲੋਕ ਸਭਾ ਚੋਣਾਂ ਨੂੰ ਲੈ ਕੇ ਸੀਟਾਂ ਦੀ ਵੰਡ ਵਰਗੇ ਵੱਖ-ਵੱਖ ਮੁੱਦਿਆਂ ‘ਤੇ ਰਣਨੀਤੀ ਬਣਾਈ ਜਾਵੇਗੀ। ਇਸ ਤੋਂ ਇਲਾਵਾ ਇਸ ਬੈਠਕ ਵਿੱਚ ਨਵਜੋਤ ਸਿੱਧੂ ਦਾ ਮਾਮਲਾ ਵੀ ਵਿਚਾਰਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਕਾਂਗਰਸ ਦੇ ਸੀਨੀਅਰ ਆਗੂ ਜੈਰਾਮ ਰਮੇਸ਼ ਦਾ ਬਿਆਨ ਵੀ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਸੀਟਾਂ ਦੀ ਵੰਡ ਸੂਬੇ ਦੇ ਹਲਾਤਾਂ ਮੁਤਾਬਕ ਹੋਵੇਗੀ। ਜਿਕਰਯੋਗ ਹੈ ਕਿ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਹੋਰ ਆਗੂ ਆਮ ਆਦਮੀ ਪਾਰਟੀ (ਆਪ) ਨਾਲ ਆਈਐਨਡੀਆਈਏ ਗਠਜੋੜ ਦੇ ਤਹਿਤ ਚੋਣ ਲੜਨ ਲਈ ਤਿਆਰ ਨਹੀਂ ਹਨ। ਸੂਬੇ ਦੀਆਂ ਲੋਕ ਸਭਾ ਸੀਟਾਂ ‘ਤੇ ਕਾਂਗਰਸੀ ਆਗੂ ‘ਆਪ’ ਨਾਲ ਸੀਟਾਂ ਦੀ ਵੰਡ ਕਰਨ ਲਈ ਤਿਆਰ ਨਹੀਂ ਹਨ। The post ਪੰਜਾਬ ‘ਚ ‘ਆਪ’ ਨਾਲ ਗਠਜੋੜ ਸੰਬੰਧੀ ਆਗੂਆਂ ਤੇ ਸਮਰਥਕਾਂ ਤੋਂ ਰਾਇ ਲਵੇਗੀ ਕਾਂਗਰਸ appeared first on TheUnmute.com - Punjabi News. Tags:
|
ਰਾਜਸਥਾਨ 'ਚ ਪਿਛਲੀ ਕਾਂਗਰਸ ਸਰਕਾਰ ਦੁਆਰਾ ਸ਼ੁਰੂ ਕੀਤੀਆਂ ਯੋਜਨਾਵਾਂ ਬੰਦ ਨਹੀਂ ਹੋਣਗੀਆਂ: CM ਭਜਨ ਲਾਲ ਸ਼ਰਮਾ Monday 25 December 2023 01:35 PM UTC+00 | Tags: breaking-news cm-bhajanlal-sharma congress latest-news news punjab-news rajasthan the-unmute-breaking-news ਚੰਡੀਗੜ੍ਹ, 25 ਦਸੰਬਰ 2023: ਰਾਜਸਥਾਨ (Rajasthan) ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਅੱਜ ਯਾਨੀ ਸੋਮਵਾਰ ਨੂੰ ਐਲਾਨ ਕੀਤਾ ਹੈ ਕਿ ਪਿਛਲੀ ਕਾਂਗਰਸ ਸਰਕਾਰ ਦੁਆਰਾ ਸ਼ੁਰੂ ਕੀਤੀਆਂ ਗਈਆਂ ਯੋਜਨਾਵਾਂ ਨੂੰ ਸੂਬੇ ਵਿੱਚ ਬੰਦ ਨਹੀਂ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਕਾਂਗਰਸ ਸਰਕਾਰ ਦੀ ਕਿਸੇ ਵੀ ਯੋਜਨਾ ਨੂੰ ਨਹੀਂ ਰੋਕਾਂਗੇ, ਸਗੋਂ ਉਨ੍ਹਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਜਾਵੇਗਾ। ਮੁੱਖ ਮੰਤਰੀ ਭਜਨ ਲਾਲ ਸੁਸ਼ਾਸਨ ਦਿਵਸ ‘ਤੇ ਭਾਜਪਾ ਦੇ ਸੂਬਾ ਦਫ਼ਤਰ ‘ਚ ਕਰਵਾਏ ਪ੍ਰੋਗਰਾਮ ‘ਚ ਬੋਲ ਰਹੇ ਸਨ। ਜਿਕਰਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਐਕਸ (ਪਹਿਲਾਂ ਟਵਿੱਟਰ) ‘ਤੇ ਇਕ ਪੋਸਟ ਕਰਕੇ ਸੂਬਾ (Rajasthan) ਸਰਕਾਰ ਨੂੰ ਕਾਂਗਰਸ ਦੀਆਂ ਯੋਜਨਾਵਾਂ ਬਾਰੇ ਸਥਿਤੀ ਸਪੱਸ਼ਟ ਕਰਨ ਲਈ ਕਿਹਾ ਸੀ। ਗਹਿਲੋਤ ਨੇ ਲਿਖਿਆ ਕਿ ਮੌਜੂਦਾ ਸਰਕਾਰ ਨੂੰ ਵੀ ਸਾਡੀ ਸਰਕਾਰ ਦੀਆਂ ਯੋਜਨਾਵਾਂ ਬਾਰੇ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ। ਇਸ ਨਾਲ ਜਨਤਾ ਨੂੰ ਕੋਈ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ। ਨਵੀਂ ਪ੍ਰਣਾਲੀ ਲਾਗੂ ਹੋਣ ਤੱਕ ਪੁਰਾਣੀ ਪ੍ਰਣਾਲੀ ਜਾਰੀ ਰਹਿਣੀ ਚਾਹੀਦੀ ਹੈ। ਮੁੱਖ ਮੰਤਰੀ ਭਜਨ ਲਾਲ ਨੇ ਕਿਹਾ ਕਿ ਅਸੀਂ ਆਯੁਸ਼ਮਾਨ ਭਾਰਤ ਯੋਜਨਾ ਨੂੰ 5 ਤੋਂ ਵਧਾ ਕੇ 10 ਲੱਖ ਕਰ ਦਿੱਤਾ ਹੈ। ਇਸ ਦੇ ਨਾਲ ਹੀ ਹੁਣ ਅਸੀਂ ਇਸ ਸਕੀਮ ਤਹਿਤ 25 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮੁਹੱਈਆ ਕਰਵਾਉਣ ਲਈ ਕੰਮ ਕਰਾਂਗੇ। ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਦਵਾਈਆਂ ਬੰਦ ਕਰ ਦਿੱਤੀਆਂ ਜਾਣਗੀਆਂ। ਮੈਂ ਕੇਂਦਰੀ ਸਿਹਤ ਮੰਤਰੀ ਨਾਲ ਵੀ ਗੱਲ ਕੀਤੀ ਹੈ। ਮੈਂ ਕਹਿਣਾ ਚਾਹੁੰਦਾ ਹਾਂ ਕਿ ਜਿਹੜੀਆਂ ਦਵਾਈਆਂ ਉਪਲਬਧ ਸਨ, ਉਹ ਉਪਲਬਧ ਹੋਣਗੀਆਂ। ਅਸੀਂ ਇਸ ਵਿੱਚ ਦਵਾਈਆਂ ਦੀ ਗਿਣਤੀ ਵਧਾਉਣ ਦੀ ਕੋਸ਼ਿਸ਼ ਕੀਤੀ ਹੈ। ਜੋ ਸਾਡੇ ਲਈ ਜ਼ਰੂਰੀ ਹੈ। ਅਸੀਂ ਕਿਸੇ ਵੀ ਯੋਜਨਾ ਨੂੰ ਨਹੀਂ ਰੋਕਾਂਗੇ, ਅਸੀਂ ਇਸ ਨੂੰ ਅੱਗੇ ਲਿਜਾਣ ਲਈ ਕੰਮ ਕਰਾਂਗੇ। The post ਰਾਜਸਥਾਨ ‘ਚ ਪਿਛਲੀ ਕਾਂਗਰਸ ਸਰਕਾਰ ਦੁਆਰਾ ਸ਼ੁਰੂ ਕੀਤੀਆਂ ਯੋਜਨਾਵਾਂ ਬੰਦ ਨਹੀਂ ਹੋਣਗੀਆਂ: CM ਭਜਨ ਲਾਲ ਸ਼ਰਮਾ appeared first on TheUnmute.com - Punjabi News. Tags:
|
ਇਟਲੀ 'ਚ ਪੰਜਾਬੀ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ Monday 25 December 2023 01:58 PM UTC+00 | Tags: breaking-news brescia italy news nwes punjabi-youth ਚੰਡੀਗੜ੍ਹ, 25 ਦਸੰਬਰ 2023: ਇਟਲੀ ਦੇ ਸ਼ਹਿਰ ਬਰੇਸ਼ੀਆ ਵਿਖੇ ਪੰਜਾਬੀ ਨੌਜਵਾਨ (Punjabi youth) (47 ਸਾਲ) ਦਾ ਕਤਲ ਕਰ ਦਿੱਤਾ ਗਿਆ ਹੈ । ਪ੍ਰਾਪਤ ਜਾਣਕਾਰੀ ਮੁਤਾਬਕ ਬੀਤੀ ਰਾਤ ਤਕਰੀਬਨ 9 ਵਜੇ ਬਰੇਸ਼ੀਆ ਦੇ ਵੀਆ ਮਿਲਾਨੋ ਵਿਖੇ ਕਾਰ ਪਾਰਕਿੰਗ ਵਿੱਚ ਪੰਜਾਬੀ ਨੌਜਵਾਨ ਮੌਜੂਦ ਸੀ, ਜਿੱਥੇ ਦੋ ਅਣਪਛਾਤੇ ਵਿਅਕਤੀਆਂ ਦੁਆਰਾ ਪੰਜਾਬੀ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤਾ ਗਿਆ। ਪੁਲਿਸ ਇਸ ਦੀ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਅਣਪਛਾਤੇ ਵਿਅਕਤੀ ਕਤਲ ਕਰਨ ਉਪਰੰਤ ਕਾਰ ਰਾਹੀਂ ਫ਼ਰਾਰ ਹੋ ਗਏ। ਜਿਕਰਯੋਗ ਹੈ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਕਿ ਵਿਦੇਸ਼ ਵਿੱਚ ਆਪਸੀ ਰੰਜਿਸ਼ ਜਾਂ ਹੋਰਨਾਂ ਘਟਨਾਵਾਂ ਦੇ ਚੱਲਦਿਆਂ ਕਿਸੇ ਪੰਜਾਬੀ (Punjabi youth) ਦਾ ਕਤਲ ਹੋਇਆ ਹੋਵੇ। ਇਸ ਤੋਂ ਪਹਿਲਾਂ ਵੀ ਆਪਸੀ ਰੰਜਿਸ਼ਾਂ ਜਾਂ ਹੋਰਨਾਂ ਕਾਰਨਾਂ ਕਰਕੇ ਪੰਜਾਬੀਆਂ ਦੇ ਕਤਲ ਦੀ ਗਿਣਤੀ ਦਿਨੋ ਦਿਨ ਵੱਧਦੀ ਜਾ ਰਹੀ ਹੈ। The post ਇਟਲੀ ‘ਚ ਪੰਜਾਬੀ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ appeared first on TheUnmute.com - Punjabi News. Tags:
|
ਇਮਰਾਨ ਖਾਨ ਦੀ PTI ਪਾਰਟੀ ਚੋਣ ਕਮਿਸ਼ਨ ਦੇ ਫੈਸਲੇ ਨੂੰ ਹਾਈਕੋਰਟ 'ਚ ਦੇਵੇਗੀ ਚੁਣੌਤੀ Monday 25 December 2023 02:09 PM UTC+00 | Tags: breaking-news latest-news news pakistan-election-commission pakistan-tehreek-e-insaf peshawar-high-court pti-party the-unmute-breaking-news ਚੰਡੀਗੜ੍ਹ, 25 ਦਸੰਬਰ 2023: ਪਾਕਿਸਤਾਨ ਤਹਿਰੀਕ-ਏ-ਇਨਸਾਫ (PTI party) ਨੇ ਸੋਮਵਾਰ ਨੂੰ ਕਿਹਾ ਕਿ ਉਹ ਪੇਸ਼ਾਵਰ ਹਾਈਕੋਰਟ ਵਿੱਚ ਚੋਣ ਕਮਿਸ਼ਨ (ਈਸੀਪੀ) ਦੇ ਅੰਤਰ-ਪਾਰਟੀ ਚੋਣਾਂ ਨੂੰ ਗੈਰ-ਸੰਵਿਧਾਨਕ ਘੋਸ਼ਿਤ ਕਰਨ ਅਤੇ ਕ੍ਰਿਕਟ ਬੈਟ ਦੇ ਚੋਣ ਨਿਸ਼ਾਨ ਨੂੰ ਰੱਦ ਕਰਨ ਦੇ ਫੈਸਲੇ ਨੂੰ ਚੁਣੌਤੀ ਦੇਵੇਗੀ। ਈਸੀਪੀ ਦੇ ਪੰਜ ਮੈਂਬਰੀ ਬੈਂਚ ਨੇ ਸ਼ੁੱਕਰਵਾਰ ਨੂੰ ਇਮਰਾਨ ਖਾਨ ਦੀ ਪਾਰਟੀ ਦੀਆਂ ਸੰਗਠਨਾਤਮਕ ਚੋਣਾਂ ਨੂੰ ਰੱਦ ਕਰ ਦਿੱਤਾ ਸੀ। ਇਸ ਤੋਂ ਇਲਾਵਾ ਕਮਿਸ਼ਨ ਨੇ ਆਉਣ ਵਾਲੀਆਂ ਆਮ ਚੋਣਾਂ ਵਿੱਚ ਕ੍ਰਿਕਟ ਬੈਟ ਨੂੰ ਚੋਣ ਨਿਸ਼ਾਨ ਵਜੋਂ ਬਰਕਰਾਰ ਰੱਖਣ ਦੀ ਅਪੀਲ ਨੂੰ ਵੀ ਰੱਦ ਕਰ ਦਿੱਤਾ ਸੀ। ਪੀਟੀਆਈ (PTI party) ਦੇ ਵਕੀਲ ਅਤੇ ਕੇਂਦਰੀ ਸੂਚਨਾ ਸਕੱਤਰ ਮੁਹੰਮਦ ਮੁਅਜ਼ਮ ਬੱਟ ਨੇ ਸੋਮਵਾਰ ਨੂੰ ਕਿਹਾ ਕਿ ਪਾਰਟੀ ਨੇ ਹਾਈਕੋਰਟ ਤੱਕ ਪਹੁੰਚ ਕਰਨ ਦਾ ਫੈਸਲਾ ਕੀਤਾ ਹੈ ਅਤੇ 26 ਦਸੰਬਰ ਨੂੰ ਰਿੱਟ ਪਟੀਸ਼ਨ ਦਾਇਰ ਕਰੇਗੀ। ਉਨ੍ਹਾਂ ਕਿਹਾ ਕਿ ਪਾਰਟੀ ਲੀਡਰਸ਼ਿਪ ਕੇਸ ਦਰਜ ਕਰੇਗੀ। ਉਨ੍ਹਾਂ ਦਾਅਵਾ ਕੀਤਾ ਕਿ ਈਸੀਪੀ ਦਾ ਫ਼ੈਸਲਾ ਕਾਨੂੰਨੀ ਤੌਰ 'ਤੇ ਖ਼ਰਾਬ ਸੀ। ਕਮਿਸ਼ਨ ਆਪਣੇ ਹੁਕਮਾਂ ਵਿੱਚ ਇਨਸਾਫ਼ ਕਰਨ ਵਿੱਚ ਨਾਕਾਮ ਰਿਹਾ ਹੈ। ਚੋਣ ਕਮਿਸ਼ਨ ਨੇ ਇੱਕ ਮਹੀਨੇ ਦੇ ਅੰਦਰ ਦੂਜੀ ਵਾਰ ਪੀਟੀਆਈ ਦੀਆਂ ਅੰਦਰੂਨੀ ਚੋਣਾਂ ਨੂੰ ਅਯੋਗ ਕਰਾਰ ਦਿੱਤਾ ਹੈ। ਇਨ੍ਹਾਂ ਚੋਣਾਂ ਵਿੱਚ ਗੌਹਰ ਅਲੀ ਖਾਨ ਨੂੰ ਪਾਰਟੀ ਦਾ ਨਵਾਂ ਪ੍ਰਧਾਨ ਚੁਣਿਆ ਗਿਆ। ਇਸ ਫੈਸਲੇ ਨਾਲ ਇਮਰਾਨ ਖਾਨ ਪਾਰਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਹੱਥ ਧੋ ਬੈਠੇ ਹਨ। ਗੌਹਰ ਖਾਨ ਨੂੰ ਇਮਰਾਨ ਖਾਨ ਦਾ ਕਰੀਬੀ ਮੰਨਿਆ ਜਾਂਦਾ ਹੈ। ਇਮਰਾਨ ਖਾਨ ਕ੍ਰਿਕਟ ਬੱਲੇ ਦਾ ਸਮਰਥਕ ਵੀ ਹੈ, ਕਿਉਂਕਿ ਉਹ ਪਹਿਲੇ ਅੰਤਰਰਾਸ਼ਟਰੀ ਕ੍ਰਿਕਟ ਖਿਡਾਰੀ ਰਹੇ ਹਨ। ਉਹ ਇਸ ਸਮੇਂ ਰਾਵਲਪਿੰਡੀ ਦੀ ਅਦਿਆਲਾ ਜੇਲ੍ਹ ਵਿੱਚ ਬੰਦ ਹੈ ਅਤੇ ਕਈ ਕੇਸਾਂ ਦਾ ਸਾਹਮਣਾ ਕਰ ਰਿਹਾ ਹੈ। ਈਸੀਪੀ ਨੇ ਪਾਰਟੀ ਨੂੰ ਅਗਲੇ ਸਾਲ 8 ਫਰਵਰੀ ਨੂੰ ਹੋਣ ਵਵਾਲੀਆਂ ਆਮ ਚੋਣਾਂ ਲੜਨ ਲਈ ਚੋਣ ਨਿਸ਼ਾਨ ਪ੍ਰਾਪਤ ਕਰਨ ਤੋਂ ਅਯੋਗ ਕਰਾਰ ਦਿੱਤਾ ਹੈ। The post ਇਮਰਾਨ ਖਾਨ ਦੀ PTI ਪਾਰਟੀ ਚੋਣ ਕਮਿਸ਼ਨ ਦੇ ਫੈਸਲੇ ਨੂੰ ਹਾਈਕੋਰਟ ‘ਚ ਦੇਵੇਗੀ ਚੁਣੌਤੀ appeared first on TheUnmute.com - Punjabi News. Tags:
|
ਮੰਦਭਾਗੀ ਖ਼ਬਰ: ਲੱਖਾਂ ਰੁਪਏ ਖਰਚ ਕਰ ਪੁੱਤ ਭੇਜਿਆ ਇੰਗਲੈਂਡ, ਹੁਣ ਪੁੱਤ ਦੇ ਮੌਤ ਦਾ ਆਇਆ ਸੁਨੇਹਾ Monday 25 December 2023 02:22 PM UTC+00 | Tags: breaking-news england gurdaspur heart-attack latest-news news punjabi-youth-death ਗੁਰਦਾਸਪੁਰ, 25 ਦਸੰਬਰ 2023: ਚੰਗੇ ਭਵਿੱਖ ਅਤੇ ਰੁਜ਼ਗਾਰ ਦੀ ਭਾਲ ‘ਚ ਪੰਜਾਬੀ ਨੌਜਵਾਨ ਵਿਦੇਸ਼ਾਂ ਦਾ ਰੁਖ ਕਰ ਰਹੇ ਹਨ ਪਰ ਓਥੇ ਕਿਸੇ ਅਣਸੁਖਾਵੀਂ ਘਟਨਾ ਕਾਰਨ ਜਣਿਆਂ ਦੀ ਮੌਤ ਹੋ ਜਾਂਦੀ ਹੈ | ਇਸ ਦੌਰਾਨ ਇਕ ਹੋਰ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ | ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਤਲਵੰਡੀ ਭਰਥ ਦੇ ਰਹਿਣ ਵਾਲੇ ਨੌਜਵਾਨ ਤਲਵਿੰਦਰ ਸਿੰਘ (35 ਸਾਲ) ਜੋ 2009 ਵਿੱਚ ਇੰਗਲੈਂਡ (England ) ਗਿਆ ਸੀ ਅਤੇ ਹੁਣ ਉਸ ਦੇ ਪਰਿਵਾਰ ਨੂੰ ਸੁਨੇਹਾ ਮਿਲਿਆ ਕਿ ਉਥੇ ਉਸਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਹੈ | ਇਹ ਨੌਜਵਾਨ 14 ਸਾਲ ਪਹਿਲਾਂ ਪੰਜਾਬ ਛੱਡ ਇੰਗਲੈਂਡ ਗਿਆ ਸੀ ਜਦਕਿ ਉਦੋਂ ਦਾ ਕਦੇ ਪਿੰਡ ਨਹੀਂ ਸੀ ਆਇਆ ਜਦਕਿ ਹੁਣ ਉਸਦੇ ਮੌਤ ਦੀ ਖ਼ਬਰ ਪਿੰਡ ਆਈ ਅਤੇ ਨੌਜਵਾਨ ਦਾ ਪਿਤਾ ਜੋ ਬਿਜਲੀ ਵਿਭਾਗ ਵਿੱਚ ਨੌਕਰੀ ਕਰਦਾ ਸੀ ਅਤੇ ਆਪਣੀ ਸਾਰੀ ਜਮਾਂ ਪੂੰਜੀ ਖਰਚ ਕਰ ਪੁੱਤ ਨੂੰ ਵਿਦੇਸ਼ (England) ਭੇਜਿਆ ਸੀ | ਪਰਿਵਾਰ ਮੁਤਾਬਕ 16 ਲੱਖ ਖਰਚ ਕਰ ਵਿਦੇਸ਼ ਭੇਜਿਆ ਸੀ ਤਾਂ ਜੋ ਉਸ ਦਾ ਭਵਿੱਖ ਬਣ ਜਾਵੇ ਅਤੇ ਪਿੱਛੇ ਵੀ ਘਰ ਦੇ ਹਲਾਤ ਸੁਧਾਰ ਸਕਣ, ਪਰ 14 ਸਾਲ ਬਾਅਦ ਪੁੱਤ ਆਪ ਤਾਂ ਨਹੀਂ ਆਇਆ ਪਰ ਉਸਦੀ ਮੌਤ ਦਾ ਸੁਨੇਹਾ ਜ਼ਰੂਰ ਆ ਗਿਆ, ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ ਅਤੇ ਪਰਿਵਾਰ ਪੁਕਾਰ ਕਰ ਰਿਹਾ ਹੈ ਕਿ ਉਹਨਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਭਾਰਤ ਲਿਆਂਦੀ ਜਾਵੇ ਤਾਂ ਕਿ ਉਸਦਾ ਚਿਹਰਾ ਆਖ਼ਰੀ ਵਾਰ ਵੇਖ ਸਕਣ ਅਤੇ ਉਸਦਾ ਅੰਤਿਮ ਸਸਕਾਰ ਕਰ ਸਕਣ | The post ਮੰਦਭਾਗੀ ਖ਼ਬਰ: ਲੱਖਾਂ ਰੁਪਏ ਖਰਚ ਕਰ ਪੁੱਤ ਭੇਜਿਆ ਇੰਗਲੈਂਡ, ਹੁਣ ਪੁੱਤ ਦੇ ਮੌਤ ਦਾ ਆਇਆ ਸੁਨੇਹਾ appeared first on TheUnmute.com - Punjabi News. Tags:
|
ਮਲੇਰਕੋਟਲਾ ਪੁਲਿਸ ਨੇ 14 ਚੋਰ ਫੜੇ, ਲੱਖਾਂ ਰੁਪਏ ਦਾ ਸਮਾਨ ਕੀਤਾ ਬਰਾਮਦ Monday 25 December 2023 02:29 PM UTC+00 | Tags: breaking-news malerkotla-police news thieves ਮਲੇਰਕੋਟਲਾ, 25 ਦਸੰਬਰ 2023: ਮਾਲੇਰਕੋਟਲਾ ਪੁਲਿਸ (Malerkotla Police) ਨੇ ਇੱਕ ਅਹਿਮ ਪ੍ਰਾਪਤੀ ਕਰਦਿਆਂ ਚੋਰੀ ਦੀਆਂ ਕਈ ਵਾਰਦਾਤਾਂ ਵਿੱਚ ਸ਼ਾਮਲ 14 ਨਾਮੀ ਚੋਰਾਂ ਨੂੰ ਗਿ੍ਫ਼ਤਾਰ ਕਰਕੇ ਕਈ ਲੱਖ ਰੁਪਏ ਦਾ ਚੋਰੀਸ਼ੁਦਾ ਮਾਲ ਬਰਾਮਦ ਕੀਤਾ ਹੈ। ਫੜੇ ਗਏ ਵਿਅਕਤੀਆਂ ਦੀ ਪਛਾਣ ਮੁਹੰਮਦ ਇਰਫਾਨ ਉਰਫ ਫਾਨੀ, ਅਬਦੁਲ ਮਜੀਦ ਉਰਫ ਬੱਟਾ, ਮੁਹੰਮਦ ਆਰਿਫ ਉਰਫ ਮਿਦੀ, ਮੁਹੰਮਦ ਸੁਹੇਬ ਉਰਫ ਮਨੀ, ਮੁਹੰਮਦ ਆਰਿਫ ਉਰਫ ਮਿੱਦੀ, ਮੁਹੰਮਦ ਸੁਹੇਬ ਉਰਫ ਮਨੀ, ਰਾਜਬੀਰ ਸਿੰਘ, ਮੁਹੰਮਦ ਬੋਂਦੂ, ਰਸ਼ਵਿੰਦਰ ਰਿਸ਼ੀ, ਮੁਹੰਮਦ ਕਾਸਿਮ, ਮੁਹੰਮਦ ਫੈਸਲ, ਉਸਮਾਨ ਅਲੀ, ਮੁਹੰਮਦ ਬਿਲਾਲ, ਅਤੇ ਮੁਹੰਮਦ ਸ਼ਮਸ਼ਾਦ ਵਜੋਂ ਹੋਈ ਹੈ। ਪੁਲਿਸ ਨੇ 4 ਹੋਰ ਦੋਸ਼ੀਆਂ- ਸਾਕਿਬ, ਉਸਮਾਨ ਅਲੀ, ਹਾਰੂਨ ਅਤੇ ਮੁਹੰਮਦ ਜਮੀਲ ਨੂੰ ਵੀ ਨਾਮਜ਼ਦ ਕੀਤਾ ਹੈ, ਜੋ ਫਿਲਹਾਲ ਫਰਾਰ ਹਨ। ਇਨ੍ਹਾਂ ਨੂੰ ਮਾਲੇਰਕੋਟਲਾ ਵਿੱਚ ਦਰਜ ਵੱਖ-ਵੱਖ ਚੋਰੀ ਦੀਆਂ ਵਾਰਦਾਤਾਂ ਦੇ ਸਬੰਧ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਵਧੇਰੇ ਜਾਣਕਾਰੀ ਦਿੰਦੇ ਹੋਏ ਸੀਨੀਅਰ ਕਪਤਾਨ ਪੁਲਿਸ ਮਾਲੇਰਕੋਟਲਾ (Malerkotla Police) ਹਰਕਮਲ ਪ੍ਰੀਤ ਸਿੰਘ ਖੱਖ ਨੇ ਪ੍ਰੋਜੈਕਟ ਨਿਗਰਾਣੀ 24*7 ਤਹਿਤ ਵਿਸ਼ੇਸ਼ ਪੁਲਿਸ ਟੀਮਾਂ ਦੇ ਗਠਨ ਬਾਰੇ ਚਾਨਣਾ ਪਾਇਆ। ਇਹ ਟੀਮਾਂ, ਗਜ਼ਟਿਡ ਰੈਂਕ ਦੇ ਅਧਿਕਾਰੀਆਂ ਦੁਆਰਾ ਨਿਗਰਾਨੀ ਹੇਠ, ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹੋਏ, ਚੋਰੀ ਅਤੇ ਹੋਰ ਛੋਟੇ ਅਪਰਾਧਾਂ ਦੀਆਂ ਘਟਨਾਵਾਂ ਨੂੰ ਕਾਬੂ ਕਰਨ ਲਈ ਅਣਥੱਕ ਕੰਮ ਕਰ ਰਹੀਆਂ ਹਨ। ਪੁਲਿਸ ਸਟੇਸ਼ਨ ਅਮਰਗੜ੍ਹ, ਸਦਰ, ਅਹਿਮਦਗੜ੍ਹ, ਸਿਟੀ 1 ਮਲੇਰਕੋਟਲਾ ਅਤੇ ਸਿਟੀ 2 ਮਾਲੇਰਕੋਟਲਾ ਵਿਖੇ ਦਰਜ ਕੀਤੇ ਗਏ ਪੰਜ ਵੱਖ-ਵੱਖ ਚੋਰੀ ਦੇ ਮਾਮਲਿਆਂ ਦੀ ਜਾਂਚ ਤੋਂ ਬਾਅਦ ਇਹ ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ। ਇਨ੍ਹਾਂ ਮਾਮਲਿਆਂ ਵਿੱਚ ਖੇਤੀਬਾੜੀ ਦੇ ਸਾਮਾਨ ਦੀ ਚੋਰੀ, ਨੈਸ਼ਨਲ ਹਾਈਵੇਅ ਦੀ ਉਸਾਰੀ ਵਾਲੀ ਥਾਂ ਤੋਂ ਲੋਹੇ ਦੀਆਂ ਰਿੰਗਾਂ ਦੀ ਚੋਰੀ ਅਤੇ ਮੋਟਰਸਾਈਕਲਾਂ ਦਾ ਗਾਇਬ ਹੋਣਾ ਸ਼ਾਮਲ ਹੈ। ਪਹਿਲੇ ਮਾਮਲੇ ਵਿੱਚ ਇੱਕ ਕਿਸਾਨ ਨੇ ਆਪਣੇ ਖੇਤ ਵਿੱਚੋਂ ਮੋਟਰ ਅਤੇ ਟਰੈਕਟਰ ਦੀ ਬੈਟਰੀ ਚੋਰੀ ਹੋਣ ਦੀ ਸੂਚਨਾ ਦਿੱਤੀ ਹੈ। ਜਾਂਚ ਦੌਰਾਨ ਚੋਰਾਂ ਦੀ ਪਛਾਣ ਹੋ ਗਈ, ਜਿਨ੍ਹਾਂ ਵਿੱਚ ਮੁਹੰਮਦ ਇਰਫਾਨ ਉਰਫ ਫਾਨੀ, ਅਬਦੁਲ ਮਜੀਦ ਉਰਫ ਬੱਟਾ, ਮੁਹੰਮਦ ਆਰਿਫ ਉਰਫ ਮਿਦੀ ਅਤੇ ਮੁਹੰਮਦ ਸੁਹੇਬ ਉਰਫ ਮਨੀ ਸ਼ਾਮਲ ਹਨ। ਦੂਜਾ ਮਾਮਲਾ ਲੋਹੇ ਦੀਆਂ ਰਿੰਗਾਂ ਦੀ ਚੋਰੀ ਦਾ ਹੈ, ਜਿਸਦੀ ਰਿਪੋਰਟ ਨੈਸ਼ਨਲ ਹਾਈਵੇਅ ਪ੍ਰੋਜੈਕਟ ਦੇ ਇੱਕ ਠੇਕੇਦਾਰ ਦੁਆਰਾ ਕੀਤੀ ਗਈ ਸੀ। ਸ਼ਿਕਾਇਤ ਵਿੱਚ 8-10 ਟਨ ਲੋਹੇ ਦੇ ਗਾਇਬ ਹੋਣ ਦਾ ਖੁਲਾਸਾ ਕੀਤਾ ਗਿਆ ਸੀ, ਜੋ ਬਾਅਦ ਵਿੱਚ ਐਚਪੀ ਪੈਟਰੋਲ ਪੰਪ ਦੇ ਨੇੜੇ ਇੱਕ ਸੁੰਨਸਾਨ ਜਗ੍ਹਾ ਵਿੱਚ ਖੜ੍ਹੇ ਇੱਕ ਵਾਹਨ ਤੋਂ ਲੱਭਿਆ ਗਿਆ ਸੀ, ਜਿਸਦਾ ਰਜਿਸਟ੍ਰੇਸ਼ਨ ਨੰਬਰ PB-10HU-5974 ਸੀ। ਇਸ ਮਾਮਲੇ ਵਿੱਚ ਸ਼ਾਮਲ ਵਿਅਕਤੀਆਂ ਵਿੱਚ ਗਣੇਸ਼, ਰਵੀ ਕਬਾੜੀਆ ਅਤੇ ਅੰਬਰਸਰੀਆ ਸ਼ਾਮਲ ਹਨ। ਤੀਜਾ ਮਾਮਲਾ ਰਜਿਸਟ੍ਰੇਸ਼ਨ ਨੰਬਰ PB28G3863 ਦੇ ਨਾਲ ਹਾਲ ਹੀ ਵਿੱਚ ਲਾਪਤਾ ਹੋਣ ਦੀ ਰਿਪੋਰਟ ਕੀਤੇ ਇੱਕ ਪ੍ਰਾਈਵੇਟ ਕਰਮਚਾਰੀ ਰੌਬਿਨ ਦੇ ਮੋਟਰਸਾਈਕਲ ਦੀ ਚੋਰੀ ਦੇ ਆਲੇ-ਦੁਆਲੇ ਘੁੰਮਦਾ ਹੈ। ਮੁਲਜ਼ਮਾਂ ਨੂੰ ਸਹਾਰਨਪੁਰ ਵਾਸੀ ਮੁਹੰਮਦ ਇਮਰਾਨ ਦੀ ਸ਼ਿਕਾਇਤ ਦੇ ਆਧਾਰ 'ਤੇ ਕਾਬੂ ਕੀਤਾ ਗਿਆ, ਜਿਸ ਦਾ ਮੋਟਰਸਾਈਕਲ ਚੋਰੀ ਹੋ ਗਿਆ ਸੀ। ਥਾਣਾ ਸਿਟੀ 2 ਦੀ ਅਗਵਾਈ ਵਾਲੀ ਪੁਲਿਸ ਟੀਮ ਨੇ ਇਸ ਗਿਰੋਹ ਦੀਆਂ ਅਪਰਾਧਿਕ ਗਤੀਵਿਧੀਆਂ ਨਾਲ ਜੁੜੇ 14 ਚੋਰੀ ਦੇ ਮੋਟਰਸਾਈਕਲ ਅਤੇ 7 ਮੋਬਾਈਲ ਫ਼ੋਨ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇੱਕ ਹੋਰ ਘਟਨਾ ਵਿੱਚ ਮੁਲਜ਼ਮ ਮਨਪ੍ਰੀਤ ਸਿੰਘ ਉਰਫ਼ ਮਨੀ ਅਤੇ ਜਸਵੀਰ ਸਿੰਘ ਨੇ ਮੁਹੰਮਦਗੜ੍ਹ ਦੇ ਇੱਕ ਘਰ ਵਿੱਚ ਚੋਰੀ ਦੀ ਕੋਸ਼ਿਸ਼ ਕੀਤੀ। ਤਾਲਾ ਬੰਦ ਨਾ ਹੋਣ ਦਾ ਫਾਇਦਾ ਉਠਾਉਂਦੇ ਹੋਏ ਉਹ ਆਪਣੇ ਇਕ ਸਾਥੀ ਨਾਲ ਲੋਹੇ ਦਾ ਗੀਜ਼ਰ ਚੋਰੀ ਕਰਕੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਫ਼ਰਾਰ ਹੋ ਗਏ| ਜਾਂਚ ਤੋਂ ਬਾਅਦ ਮਨਪ੍ਰੀਤ ਸਿੰਘ ਅਤੇ ਹਲੀਮ ਮੁਹੰਮਦ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਬਰਾਮਦਗੀ ਵਿੱਚ ਰਜਿਸਟ੍ਰੇਸ਼ਨ ਨੰਬਰ PB23V1564 ਵਾਲਾ ਜ਼ਬਤ ਮੋਟਰਸਾਈਕਲ ਵੀ ਸ਼ਾਮਲ ਹੈ। ਥਾਣਾ ਅਮਰਗੜ੍ਹ ਵਿਖੇ ਆਈਪੀਸੀ ਦੀ ਧਾਰਾ 457 ਅਤੇ 380 ਤਹਿਤ ਕੇਸ ਦਰਜ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਖ਼ਿਲਾਫ਼ ਉਪਰੋਕਤ ਥਾਣਿਆਂ ਵਿੱਚ ਧਾਰਾ 379 ਬੀ, ਆਈਪੀਸੀ ਸਮੇਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਫੜੇ ਗਏ ਮੁਲਜ਼ਮਾਂ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ। ਫਿਲਹਾਲ ਪੁਲਸ ਦੀਆਂ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ ਕਿਉਂਕਿ ਹੋਰ ਗ੍ਰਿਫਤਾਰੀਆਂ ਹੋਣ ਦੀ ਸੰਭਾਵਨਾ ਹੈ। ਐਸਐਸਪੀ ਖੱਖ ਨੇ ਕਿਹਾ ਕਿ ਜ਼ਿਲ੍ਹਾ ਮਾਲੇਰਕੋਟਲਾ ਵਿੱਚ ਅਪਰਾਧ ਬਰਦਾਸ਼ਤ ਨਹੀਂ ਕੀਤੇ ਜਾਣਗੇ ਅਤੇ ਅਪਰਾਧੀਆਂ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ। The post ਮਲੇਰਕੋਟਲਾ ਪੁਲਿਸ ਨੇ 14 ਚੋਰ ਫੜੇ, ਲੱਖਾਂ ਰੁਪਏ ਦਾ ਸਮਾਨ ਕੀਤਾ ਬਰਾਮਦ appeared first on TheUnmute.com - Punjabi News. Tags:
|
ਮਣੀਪੁਰ 'ਚ ਕ੍ਰਿਸਮਸ ਵਾਲੇ ਦਿਨ ਬੰਬ ਧਮਾਕਾ, ਇਕ ਵਿਅਕਤੀ ਜ਼ਖਮੀ Monday 25 December 2023 02:35 PM UTC+00 | Tags: bomb-blast breaking-news christmas christmas-celebrations kangpokpi manipur manipur-news news ਚੰਡੀਗੜ੍ਹ, 25 ਦਸੰਬਰ 2023: ਕ੍ਰਿਸਮਸ ਵਾਲੇ ਦਿਨ ਸੋਮਵਾਰ ਨੂੰ ਮਣੀਪੁਰ (Manipur) ਦੇ ਕਾਂਗਪੋਕਪੀ ‘ਚ ਬੰਬ ਧਮਾਕੇ ਦੀ ਖ਼ਬਰ ਸਾਹਮਣੇ ਆ ਰਹੀ ਹੈ । ਧਮਾਕੇ ‘ਚ ਇਕ ਵਿਅਕਤੀ ਜ਼ਖਮੀ ਹੋ ਗਿਆ। ਜ਼ਖਮੀ ਵਿਅਕਤੀ ਦੀ ਪਛਾਣ ਰਮੇਸ਼ ਭੰਡਾਰੀ ਵਜੋਂ ਹੋਈ ਹੈ। ਜ਼ਖਮੀ ਜਵਾਨ ਨੂੰ ਤੁਰੰਤ ਕਾਂਗਪੋਕਪੀ ਸਥਿਤ ਅਸਾਮ ਰਾਈਫਲਜ਼ ਕੈਂਪ ‘ਚ ਲਿਜਾਇਆ ਗਿਆ। ਉਸ ਨੂੰ ਬਾਅਦ ਵਿਚ ਅਗਲੇ ਇਲਾਜ ਲਈ ਖੇਤਰੀ ਮੈਡੀਕਲ ਵਿਗਿਆਨ ਸੰਸਥਾਨ, ਇੰਫਾਲ ਵਿਚ ਭੇਜ ਦਿੱਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਸੋਮਵਾਰ ਸਵੇਰੇ ਕਰੀਬ 9 ਵਜੇ ਵਾਪਰੀ। ਮਣੀਪੁਰ (Manipur) ਦੇ ਕਾਂਗਪੋਕਪੀ ਜ਼ਿਲ੍ਹੇ ਦੇ ਪਿੰਡ ਈਗਲਜੰਗ ਵਿੱਚ ਬੰਬ ਧਮਾਕਾ ਹੋਣ ਕਾਰਨ ਰਮੇਸ਼ ਭੰਡਾਰੀ ਨਾਂ ਦਾ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਸੂਚਨਾ ਮਿਲਣ ‘ਤੇ ਅਸਾਮ ਰਾਈਫਲਜ਼ ਅਤੇ ਰਾਜ ਬਲਾਂ ਦੀ ਸਾਂਝੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਕਾਰਵਾਈ ਕੀਤੀ। ਅਜੇ ਤੱਕ ਕਿਸੇ ਨੇ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਹਾਲਾਂਕਿ, ਮਣੀਪੁਰ ਪੁਲਿਸ ਨੇ ਕਿਹਾ ਕਿ ਜਾਂਚ ਚੱਲ ਰਹੀ ਹੈ ਅਤੇ ਮਾਮਲਾ ਦਰਜ ਕਰ ਲਿਆ ਗਿਆ ਹੈ। The post ਮਣੀਪੁਰ ‘ਚ ਕ੍ਰਿਸਮਸ ਵਾਲੇ ਦਿਨ ਬੰਬ ਧਮਾਕਾ, ਇਕ ਵਿਅਕਤੀ ਜ਼ਖਮੀ appeared first on TheUnmute.com - Punjabi News. Tags:
|
ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੀ ਬਰਸੀ 'ਤੇ ਉਨ੍ਹਾਂ ਨੂੰ ਨਿੱਘੀ ਸਰਧਾਂਜਲੀ ਭੇਂਟ Monday 25 December 2023 04:43 PM UTC+00 | Tags: breaking-news giani-zail-singh kultar-singh-sandhwan ਚੰਡੀਗੜ੍ਹ, 25 ਦਸੰਬਰ 2023: ਦੇਸ਼ ਦੇ ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ (GIANI ZAIL SINGH) ਦੀ ਬਰਸੀ ਮੌਕੇ ਪਿੰਡ ਸੰਧਵਾਂ ਵਿਖੇ ਹੋਏ ਇੱਕ ਪ੍ਰਭਾਵਸ਼ਾਲੀ ਸਰਧਾਂਜਲੀ ਸਮਾਗਮ ਦੌਰਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਉਨ੍ਹਾਂ ਵੱਲੋਂ ਮੁਲਕ ਅਤੇ ਖਾਸ ਕਰਕੇ ਪੰਜਾਬ ਲਈ ਕੀਤੇ ਕਾਰਜਾਂ ਨੂੰ ਯਾਦ ਕਰਦਿਆਂ ਗਿਆਨੀ ਜੀ ਨੂੰ ਸਿਜਦਾ ਕੀਤਾ। ਸ. ਕੁਲਤਾਰ ਸਿੰਘ ਸੰਧਵਾਂ ਨੇ ਗਿਆਨੀ ਜੈਲ ਸਿੰਘ (GIANI ZAIL SINGH) ਦੀ ਤੁਲਨਾ ਅਮਰੀਕਾ ਦੇ ਰਾਸ਼ਟਰਪਤੀ ਅਬਰਹਿਮ ਲਿੰਕਨ ਨਾਲ ਕਰਦਿਆਂ ਕਿਹਾ ਕਿ ਅੱਧੀ ਸਦੀ ਤੱਕ ਸੱਤਾ ਨਾਲ ਜੁੜੇ ਰਹਿਣ ਦੇ ਬਾਵਜੂਦ ਵੀ ਨਿਮਰ ਰਹਿੰਦਿਆਂ ਉਨ੍ਹਾਂ ਨੇ ਸਮਾਜ ਦੇ ਪਿਛੜੇ ਵਰਗਾਂ ਦੀ ਭਲਾਈ ਲਈ ਯਤਨਸ਼ੀਲ ਰਹੇ। ਉਨ੍ਹਾਂ ਨੇ ਕਿਹਾ ਕਿ ਗਿਆਨੀ ਜ਼ੈਲ ਸਿੰਘ ਜੀ ਸਿੱਖ ਧਰਮ ਦੇ ਧਾਰਣੀ ਸਨ ਅਤੇ ਉਨ੍ਹਾਂ ਨੇ ਗੁਰੂ ਸਾਹਿਬਾਨ ਦੀ ਅਪਾਰ ਕਿਰਪਾ ਸਦਕਾ ਜਿੱਥੋਂ ਜਿੱਥੋਂ ਦੀ ਗੁਰੂ ਗੋਬਿੰਦ ਸਿੰਘ ਜੀ ਲੰਘੇ ਸਨ, ਉਥੇ ਗੁਰੂ ਗੋਬਿੰਦ ਸਿੰਘ ਮਾਰਗ ਬਣਾ ਕੇ ਗੁਰੂ ਸਾਹਿਬ ਦੀ ਸੇਵਾ ਦਾ ਕਾਰਜ ਕੀਤਾ। ਸ. ਸੰਧਵਾਂ ਜੋ ਕਿ ਖੁਦ ਗਿਆਨੀ ਜ਼ੈਲ ਸਿੰਘ ਜੀ ਦੇ ਭਰਾ ਦੇ ਪੋਤਰੇ ਹਨ, ਨੇ ਉਨ੍ਹਾਂ ਦੇ ਕਾਰਜਕਾਲ ਦੇ ਸਮੇਂ ਨੂੰ ਯਾਦ ਕਰਦਿਆਂ ਉਨ੍ਹਾਂ ਵੱਲੋਂ ਫਰੀਦਕੋਟ ਨੂੰ ਜਿ਼ਲ੍ਹਾ ਬਣਾਉਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਿ਼ਲ੍ਹਾ ਬਣਾਉਣ ਮੌਕੇ ਉਨ੍ਹਾਂ ਨੇ ਫਰੀਦਕੋਟ ਦੇ ਉਸੇ ਸਾਬਕਾ ਮਾਹਰਾਜਾ ਤੋਂ ਇਮਾਰਤਾ ਹਾਸਲ ਕੀਤੀਆਂ ਜਿੰਨ੍ਹਾਂ ਨੇ ਕਦੇ ਅਜਾਦੀ ਤੋਂ ਪਹਿਲਾਂ ਉਨ੍ਹਾਂ ਦੇ ਅਤਿਆਚਾਰ ਕੀਤਾ ਸੀ। ਇਹ ਉਨ੍ਹਾਂ ਦੀ ਕੁਸ਼ਲ ਪ੍ਰਸ਼ਾਸਕੀ ਅਨੁਭਵ ਦਾ ਹੀ ਨਤੀਜਾ ਸੀ ਕਿ ਉਹ ਹਰ ਇਕ ਨੂੰ ਨਾਲ ਲੈ ਕੇ ਚਲਦੇ ਸਨ ਅਤੇ ਪੰਜਾਬ ਦੇ ਮੁੱਖ ਮੰਤਰੀ ਤੋਂ ਲੈਕੇ ਦੇਸ਼ ਦੇ ਸਰਵ ਉੱਚ ਅਹੁਦੇ ਰਾਸ਼ਟਰਪਤੀ ਤੱਕ ਬਣੇ। ਸ. ਸੰਧਵਾਂ ਨੇ ਕਿਹਾ ਕਿ ਗਿਆਨੀ ਜੀ ਬਹੁਤ ਹੀ ਸੂਝਵਾਨ ਅਤੇ ਦੂਰਦਰਸ਼ੀ ਸਿਆਸਤਦਾਨ ਸਨ। ਉਹ ਆਪਣੇ ਪਰਿਵਾਰ ਅਤੇ ਰਾਜਨੀਤੀ ਨੂੰ ਕਿਸ ਤਰਾਂ ਅਲੱਗ ਰੱਖਦੇ ਸਨ ਇਸਦੀ ਉਦਾਹਰਨ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਜਦ ਗਿਆਨੀ ਜੀ ਮੁੱਖ ਮੰਤਰੀ ਬਣੇ ਤਾਂ ਉਨ੍ਹਾਂ ਆਪਣੇ ਪੁੱਤਰ ਨੂੰ ਗੁਰਦੁਆਰਾ ਸਾਹਿਬ ਲਿਜਾ ਕੇ ਪ੍ਰਣ ਕਰਵਾਇਆ ਕਿ ਉਹ ਉਨ੍ਹਾਂ ਦੇ ਸਰਕਾਰੀ ਕੰਮ ਤੋਂ ਦੂਰ ਰਹਿਣਗੇ। ਗਿਆਨੀ ਨੂੰ ਵਿਕਾਸ ਪੁਰਖ ਦੱਸਦਿਆ ਸਪੀਕਰ ਸ. ਸੰਧਵਾਂ ਨੇ ਕਿਹਾ ਕਿ ਪੰਜਾਬ ਦੇ 100 ਫੀਸਦੀ ਪਿੰਡਾਂ ਦਾ ਬਿਜਲੀਕਰਨ ਉਨ੍ਹਾਂ ਦੇ ਕਾਰਜਕਾਲ ਸਮੇਂ ਹੀ ਹੋਇਆ। ਇਸੇ ਤਰਾਂ ਫਰੀਦਕੋਟ ਵਿਚ ਮੈਡੀਕਲ ਕਾਲਜ ਲਿਆਉਣਾ ਵੀ ਉਨ੍ਹਾਂ ਦੀ ਦੂਰਦਰਸ਼ੀ ਸੋਚ ਦਾ ਹੀ ਨਤੀਜਾ ਸੀ। ਇਸੇ ਤਰਾਂ ਸ਼ਹੀਦ ਉਧਮ ਸਿੰਘ ਜੀ ਦੀਆਂ ਅਸਥੀਆਂ ਵੀ ਗਿਆਨੀ ਜ਼ੈਲ ਸਿੰਘ ਦੇ ਯਤਨਾਂ ਨਾਲ ਹੀ ਭਾਰਤ ਆਈਆਂ। ਉਨ੍ਹਾਂ ਨੇ ਜੰਗ ਏ ਆਜਾਦੀ ਦੇ ਪੰਜਾਬ ਦੇ ਮਹਾਨ ਸ਼ਹੀਦਾਂ ਦੀਆਂ ਯਾਦਗਾਰਾਂ ਬਣਵਾਈਆਂ। ਪਰਜਾਮੰਡਲ ਲਹਿਰ ਵਿਚ ਸ਼ਾਮਲ ਹੋਕੇ ਜਿੱਥੇ ਉਨ੍ਹਾਂ ਨੇ ਆਜਾਦੀ ਦੀ ਲੜਾਈ ਵਿਚ ਸਮੂਲੀਅਤ ਕੀਤੀ ਸੀ ਉਥੇ ਹੀ ਉਨ੍ਹਾਂ ਨੇ ਅਜਾਦੀ ਘੁਲਾਟੀਆਂ ਨੂੰ ਤਾਮਰ ਪੱਤਰਾਂ ਨਾਲ ਸਨਮਾਨਿਤ ਕਰਨ ਦੀ ਯੋਜਨਾ ਲਾਗੂ ਕਰਨ ਵਿਚ ਵੀ ਅਹਿਮ ਭੁਮਿਕਾ ਨਿਭਾਈ। ਗਿਆਨੀ ਜੀ 25 ਦਸੰਬਰ 1994 ਨੂੰ ਸਦੀਵੀ ਵਿਛੋੜਾ ਦੇ ਗਏ ਸਨ। ਇਸ ਮੌਕੇ ਸਪੀਕਰ ਸੰਧਵਾਂ ਤੋਂ ਇਲਾਵਾ ਹੋਰ ਪਤਵੰਤਿਆਂ ਨੇ ਵੀ ਗਿਆਨੀ ਜ਼ੈਲ ਸਿੰਘ ਜੀ ਦੇ ਬੁੱਤ 'ਤੇ ਫੁੱਲ ਮਾਲਾਵਾਂ ਭੇਂਟ ਕੀਤੀਆਂ ਅਤੇ ਆਪਣੀ ਸ਼ਰਧਾ ਪ੍ਰਗਟ ਕੀਤੀ। The post ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੀ ਬਰਸੀ ‘ਤੇ ਉਨ੍ਹਾਂ ਨੂੰ ਨਿੱਘੀ ਸਰਧਾਂਜਲੀ ਭੇਂਟ appeared first on TheUnmute.com - Punjabi News. Tags:
|
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription. |
Sport:
Digest