ਉੱਤਰ ਕੋਰੀਆ ਦਾ ਸ਼ਾਸਕ ਕਿੰਗ ਜੋਂਗ ਉਨ ਬਚਪਨ ਤੋਂ ਹੀ ਆਪਣੀਆਂ ਅਜੀਬੋ-ਗਰੀਬ ਹਰਕਤਾਂ ਲਈ ਜਾਣਿਆ ਜਾਂਦਾ ਹੈ। ਉਹ ਸਕੂਲ ਵਿਚ ਫਰਜ਼ੀ ਨਾਂ ਤੋਂ ਪੜ੍ਹਦੇ ਸਨ ਤੇ ਦਾਦੇ ਵਰਗਾ ਦਿਖਣ ਲਈ ਉਸ ਨੇ ਪਲਾਸਟਿਕ ਸਰਜਰੀ ਤੱਕ ਕਰਵਾਈ ਸੀ। ਕੁਝ ਲੋਕ ਮੰਨਦੇ ਹਨ ਕਿ ਉਨ੍ਹਾਂ ਦੇ ਪਿਤਾ ਕਿਮ ਜੋਂਗ ਇਲ ਅਜਿਹੇ ਸ਼ਖਸ ਸਨ, ਜੋ ਕਦੇ ਹਾਰੇ ਨਹੀਂ ਸਨ। ਕਿਮ ਜੋਂਗ ਉਨ ਆਪਣੇ ਪਿਤਾ ਵਾਂਗ ਹੀ ਹੈ ਪਰ ਉਸ ਦੇ ਨਿੱਜੀ ਜੀਵਨ ਬਾਰੇ ਬਹੁਤ ਸਾਰੀਆਂ ਅਜੀਬ ਗੱਲਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਨੂੰ ਜਾਣ ਕੇ ਤੁਸੀਂ ਹੈਰਾਨ ਹੋ ਜਾਓਗੇ।
ਕਿਮ ਜੋਂਗ ਉਨ ਖੁਦ ਆਪਣੀ ਨਿੱਜੀ ਜ਼ਿੰਦਗੀ ਬਾਰੇ ਗੱਲ ਨਹੀਂ ਕਰਦੇ। ਰਿਪੋਰਟ ਮੁਤਾਬਕ ਉਹ ਉਹ ਕੋਈ ਹੁਸ਼ਿਆਰ ਵਿਦਿਆਰਥੀ ਨਹੀਂ ਸੀ। ਕਦੇ ਕੋਈ ਇਮਤਿਹਾਨ ਪਾਸ ਨਹੀਂ ਕੀਤਾ। ਹਮੇਸ਼ਾ ਬਾਸਕਟਬਾਲ ਅਤੇ ਕੰਪਿਊਟਰ ਗੇਮਾਂ ਖੇਡਦੇ ਰਹਿੰਦੇ ਸਨ।ਪ੍ਰੇਸ਼ਾਨ ਹੋ ਕੇ ਉਨ੍ਹਾਂ ਦੇ ਪਿਤਾ ਨੇ ਬਰਨ ਦੇ ਇਕ ਇੰਟਰਨੈਸ਼ਨਲ ਸਕੂਲ ਤੋਂ ਉਨ੍ਹਾਂ ਨੂੰ ਕੱਢ ਕੇ ਸਰਕਾਰੀ ਸਕੂਲ ਵਿਚ ਦਾਖਲਾ ਕਰਾ ਦਿੱਤਾ। ਉਨ੍ਹਾਂ ਦਾ ਜਨਮ 9 ਜਨਵਰੀ 1982 ਦਾ ਮੰਨਿਆ ਜਾਂਦਾ ਹੈ ਪਰ ਇਹ ਸਹੀ ਜਨਮ ਤਰੀਕ ਨਹੀਂ ਹੈ। ਕਿਹਾ ਜਾਂਦਾ ਹੈ ਕਿ ਖੁਦ ਨੂੰ ਪਰਿਪੱਕ ਦਿਖਾਉਣ ਲਈ ਉਸ ਨੇ ਆਪਣੀ ਉਮਰ 2 ਸਾਲ ਪਿੱਛੇ ਧੱਕ ਦਿੱਤੀ ਸੀ।
ਇਹ ਵੀ ਪੜ੍ਹੋ : ਇੰਗਲੈਂਡ ‘ਚ ਦਿਲ ਦਾ ਦੌਰਾ ਪੈਣ ਨਾਲ ਪੰਜਾਬੀ ਨੌਜਵਾਨ ਦੀ ਮੌ.ਤ, ਕਰਜ਼ਾ ਚੁੱਕ ਕੇ ਪੁੱਤ ਨੂੰ ਭੇਜਿਆ ਸੀ ਵਿਦੇਸ਼
ਜ਼ਿਆਦਾਤਰ ਲੋਕ ਪਲਾਸਟਿਕ ਸਰਜਰੀ ਉਦੋਂ ਕਰਾਉਂਦੇ ਹਨ ਜਦੋਂ ਉਨ੍ਹਾਂ ਨੇ ਚਿਹਰੇ ਦੀਆਂ ਕੁਝ ਖਾਮੀਆਂ ਨੂੰ ਠੀਕ ਕਰਨਾ ਹੋਵੇ ਜਾਂ ਸੁੰਦਰ ਬਣਨਾ ਹੋਵੇ ਪਰ ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਕਿਮ ਜੋਂਗ ਉਨ ਨੇ ਆਪਣੇ ਦਾਦਾ ਕਿਮ ਜੋਂਗ-ਇਲ ਦੀ ਤਰ੍ਹਾਂ ਖੁਦ ਨੂੰ ਦਿਖਣ ਲਈ ਪਲਾਸਟਿਕ ਸਰਜਰੀ ਕਰਾਈ ਹੈ। ਜੇਕਰ ਤੁਸੀਂ ਉਨ੍ਹਾਂ ਦੀਆਂ ਬੀਤੇ ਕੁਝ ਸਾਲਾਂ ਵਿਚ ਖਿੱਚੀਆਂ ਗਈਆਂ ਫੋਟੋਆਂ ਨੂੰ ਗੌਰ ਨਾਲ ਦੇਖੋਗੇ ਤਾਂ ਪਤਾ ਲੱਗੇਗਾ ਕਿ ਉਨ੍ਹਾਂ ਦੇ ਭਰਵੱਟੇ ਵਿਚ ਬਦਲਾਅ ਕੀਤਾ ਗਿਆ ਹੈ। ਜੋ ਕਿਮ ਜੋਂਗ-ਇਲ ਦੀ ਤਰ੍ਹਾਂ ਨਜ਼ਰ ਆਉਂਦਾ ਹੈ। ਇਕ ਹੋਰ ਗੱਲ, ਕਿਮ ਜੋਂਗ ਉਨ ਜਦੋਂ ਸਵਿਟਜ਼ਰਲੈਂਡ ਵਿਚ ਪੜ੍ਹ ਰਹੇ ਸਨ ਤਾਂ ਉਨ੍ਹਾਂ ਨੂੰ ਸਵਿਸ ਚੀਜ਼ ਬਹੁਤ ਪਸੰਦ ਆਉਂਦੀ ਸੀ। ਅੱਜ ਵੀ ਉਨ੍ਹਾਂ ਇਸ ਸ਼ੌਕ ‘ਤੇ ਉਤਰ ਕੋਰੀਆ ਦੀ ਸਰਕਾਰ ਹਰ ਸਾਲ ਹਜ਼ਾਰਾਂ ਡਾਲਰ ਖਰਚ ਕਰਦੀ ਹੈ।
ਵੀਡੀਓ ਲਈ ਕਲਿੱਕ ਕਰੋ : –
The post ਕਿਮ ਜੋਂਗ ਉਨ ਸਕੂਲ ‘ਚ ਪੜ੍ਹਦਾ ਸੀ ਫਰਜ਼ੀ ਨਾਂ ਤੋਂ, ਦਾਦੇ ਵਰਗਾ ਦਿਖਣ ਲਈ ਕਰਵਾਈ ਸੀ ਪਲਾਸਟਿਕ ਸਰਜਰੀ appeared first on Daily Post Punjabi.
source https://dailypost.in/news/international/kim-jong-un-used-to-study-in-school/