TheUnmute.com – Punjabi NewsPunjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com |
Table of Contents
|
SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸ਼ਹੀਦੀ ਸਭਾ ਦੇ ਪ੍ਰਬੰਧਾਂ ਦਾ ਲਿਆ ਜਾਇਜ਼ਾ Monday 18 December 2023 05:58 AM UTC+00 | Tags: breaking-news harjinder-singh-dhami latest-news news punjab sarhind sgpc shahidi-sabha sikh sri-fatehgarh-sahib ਸ੍ਰੀ ਫ਼ਤਹਿਗੜ੍ਹ ਸਾਹਿਬ, 18 ਦਸੰਬਰ 2023: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਇਸ ਉਪਰੰਤ ਗੁਰਦੁਆਰਾ ਸਾਹਿਬ ਦੀ ਪ੍ਰੀਕਰਮਾ ਵਿਚ ਸੰਤ ਬਾਬਾ ਬਚਨ ਸਿੰਘ ਕਾਰਸੇਵਾ ਦਿੱਲੀ ਵਾਲਿਆਂ ਦੁਆਰਾ ਨਵੇਂ ਉਸਾਰੇ ਗਏ ਕਾਊਂਟਰ ਕੜਾਹ ਪ੍ਰਸ਼ਾਦ, ਗੱਠੜੀ ਘਰ ਅਤੇ ਜੋੜਾ ਘਰ ਦਾ ਉਦਘਾਟਨ ਕਰਕੇ ਸੰਗਤਾਂ ਨੂੰ ਸਰਮਪਣ ਕੀਤੇ ਗਏ। ਸ਼ਹੀਦੀ ਸਭਾ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਡਵੇਕਟ ਧਾਮੀ ਨੇ ਕਿਹਾ ਕਿ ਫ਼ਤਹਿਗੜ੍ਹ ਸਾਹਿਬ ਦੀ ਧਰਤੀ ‘ਤੇ ਲੱਗਣ ਵਾਲੀ ਸ਼ਹੀਦੀ ਸਿੰਘ ਸਭਾ ਮੌਕੇ ਸ਼ਰਧਾਲੂਆਂ ਦੀ ਦੀ ਲੱਖਾਂ ‘ਚ ਆਮਦ ਨੂੰ ਵੇਖਦੇ ਹੋਏ ਬਾਬਾ ਬਚਨ ਸਿੰਘ ਕਾਰਸੇਵਾ ਵਾਲਿਆਂ ਦੁਆਰਾ ਸੰਗਤ ਦੇ ਸਹਿਯੋਗ ਨਾਲ ਨਵੇਂ ਕਾਊਂਟਰ ਕੜਾਹ ਪ੍ਰਸ਼ਾਦ, ਗੱਠੜੀ ਘਰ ਅਤੇ ਜੋੜਾ ਘਰ ਦੀ ਉਸਾਰੀ ਕਰਵਾਈ ਗਈ ਹੈ ਤਾਂ ਜੋ ਪਹਿਲੇ ਕਾਊਂਟਰਾਂ ਨੂੰ ਹਟਾ ਕੇ ਗੁਰਦੁਆਰਾ ਸਾਹਿਬ ਦੀ ਪ੍ਰੀਕਰਮਾ ਨੂੰ ਖੁੱਲ੍ਹਾ ਕੀਤਾ ਜਾ ਸਕੇ ,ਜਿਸ ਨਾਲ ਸੰਗਤਾਂ ਨੂੰ ਸੌਖ ਹੋਵੇਗੀ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਵਲੋਂ ਵੱਖ-ਵੱਖ ਥਾਵਾਂ ‘ਤੇ ਆਰਜੀ 15 ਜੋੜਾ ਘਰ ਤੇ ਗੱਠੜੀ ਘਰ ਵੀ ਬਣਾਏ ਜਾ ਰਹੇ ਹਨ ਤਾਂ ਜੋ ਦੇਸ਼ਾਂ-ਵਿਦੇਸ਼ਾਂ ਤੋਂ ਸਿੱਖ ਕੌਮ ਦੇ ਮਹਾਨ ਸ਼ਹੀਦ ਬਾਬਾ ਜੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ ਗੁਜ਼ਰੀ ਜੀ ਦੀ ਸ਼ਹਾਦਤ ਨੂੰ ਯਾਦ ਕਰਨ ਲਈ ਆਉਣ ਵਾਲੀਆਂ ਸੰਗਤਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ। The post SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸ਼ਹੀਦੀ ਸਭਾ ਦੇ ਪ੍ਰਬੰਧਾਂ ਦਾ ਲਿਆ ਜਾਇਜ਼ਾ appeared first on TheUnmute.com - Punjabi News. Tags:
|
ਬਿਕਰਮ ਸਿੰਘ ਮਜੀਠੀਆ ਦੀ SIT ਸਾਹਮਣੇ ਪੇਸ਼ੀ, ਪਟਿਆਲਾ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ Monday 18 December 2023 06:10 AM UTC+00 | Tags: akali-dal bikram-singh-majithia breaking-news news patiala punjabi-news punjab-news sit the-unmute-breaking-news ਪਟਿਆਲਾ, 18 ਦਸੰਬਰ 2023: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ (Bikram Singh Majithia) ਦੀ ਡਰੱਗ ਕੇਸ ਵਿਚ ਅੱਜ ਪਟਿਆਲਾ ਵਿਖੇ ਐੱਸ.ਆਈ.ਟੀ ਅੱਗੇ ਪੇਸ਼ ਹੋਣਗੇ । ਬਿਕਰਮ ਸਿੰਘ ਮਜੀਠੀਆ ਦੀ ਪੇਸ਼ੀ ਨੂੰ ਲੈ ਕੇ ਪਟਿਆਲਾ ਸ਼ਹਿਰ ਨੂੰ ਪੁਲਿਸ ਛਾਉਣੀ ‘ਚ ਤਬਦੀਲ ਕਰ ਦਿੱਤਾ ਹੈ | ਜਿਕਰਯੋਗ ਹੈ ਕਿ ਪੁਰਾਣੇ ਐਨਡੀਪੀਐਸ ਮਾਮਲੇ ‘ਚ ਸੰਮਨ ਭੇਜਿਆ ਗਿਆ ਸੀ | ਅੱਜ ਉਨ੍ਹਾਂ ਤੋਂ ਐਨਡੀਪੀਐਸ ਐਕਟ ਤਹਿਤ ਪੁੱਛਗਿੱਛ ਕੀਤੀ ਜਾਵੇਗੀ | The post ਬਿਕਰਮ ਸਿੰਘ ਮਜੀਠੀਆ ਦੀ SIT ਸਾਹਮਣੇ ਪੇਸ਼ੀ, ਪਟਿਆਲਾ ਸ਼ਹਿਰ ਪੁਲਿਸ ਛਾਉਣੀ ‘ਚ ਤਬਦੀਲ appeared first on TheUnmute.com - Punjabi News. Tags:
|
ਬਠਿੰਡਾ 'ਚ 'ਵਿਕਾਸ ਕ੍ਰਾਂਤੀ' ਮੌਕੇ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਵੱਲੋਂ 1125 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਤੋਹਫਾ Monday 18 December 2023 06:18 AM UTC+00 | Tags: bathinda development-projects latest-news news punjab-news the-unmute-breaking-news vikas-kranti ਮੌੜ (ਬਠਿੰਡਾ), 18 ਦਸੰਬਰ 2023: ਬਠਿੰਡਾ (BATHINDA) ਸੰਸਦੀ ਹਲਕੇ ਦੇ ਵਿਕਾਸ ਨੂੰ ਵੱਡਾ ਹੁਲਾਰਾ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੀਤੇ ਦਿਨ 1125 ਕਰੋੜ ਰੁਪਏ ਦੀ ਲਾਗਤ ਵਾਲੇ ਕਈ ਵਿਕਾਸ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ ਜਦਕਿ ਕੁਝ ਨਵੇਂ ਪ੍ਰਾਜੈਕਟਾਂ ਦਾ ਐਲਾਨ ਕੀਤਾ ਜਿਸ ਨਾਲ 'ਵਿਕਾਸ ਕ੍ਰਾਂਤੀ' ਦੇ ਨਵੇਂ ਯੁੱਗ ਦਾ ਆਗਾਜ਼ ਹੋਵੇਗਾ। ਮੁੱਖ ਮੰਤਰੀ ਅਤੇ ਦਿੱਲੀ ਦੇ ਮੁੱਖ ਮੰਤਰੀ ਨੇ ਬਠਿੰਡਾ ਵਿਖੇ 100 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਨਵੇਂ ਅਤਿ ਆਧੁਨਿਕ ਬੱਸ ਸਟੈਂਡ ਦਾ ਨੀਂਹ ਪੱਥਰ ਰੱਖਿਆ। ਇਸੇ ਤਰ੍ਹਾਂ ਉਨ੍ਹਾਂ ਨੇ ਮੁਲਤਾਨੀਆ ਅਤੇ ਜਨਤਾ ਨਗਰ ਵਿਖੇ 88.94 ਕਰੋੜ ਰੁਪਏ ਦੀ ਲਾਗਤ ਨਾਲ ਰੇਲਵੇ ਓਵਰ ਬ੍ਰਿਜ ਅਤੇ ਅਮਰਪੁਰਾ ਬਸਤੀ ਵਿਖੇ 49.15 ਕਰੋੜ ਰੁਪਏ ਦੀ ਰੇਲਵੇ ਓਵਰ ਬ੍ਰਿਜ ਦਾ ਐਲਾਨ ਕੀਤਾ। ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਬਣਾਉਣ ਲਈ 94.11 ਕਰੋੜ ਰੁਪਏ ਦੀ ਲਾਗਤ ਨਾਲ ਬਠਿੰਡਾ ਵਿਖੇ ਰਿੰਗ ਰੋਡ ਦੇ ਨਿਰਮਾਣ ਦੇ ਕੰਮ ਦੀ ਸ਼ੁਰੂਆਤ ਵੀ ਕੀਤੀ। ਦੋਵਾਂ ਮੁੱਖ ਮੰਤਰੀਆਂ ਨੇ 12.78 ਕਰੋੜ ਰੁਪਏ ਦੀ ਲਾਗਤ ਨਾਲ ਮਲੋਟ-ਬਾਦਲ ਸੜਕ ਨੂੰ ਦੁਬਾਰਾ ਬਣਾਉਣ ਦੇ ਕੰਮ ਦਾ ਨੀਂਹ ਪੱਥਰ ਵੀ ਰੱਖਿਆ। ਉਨ੍ਹਾਂ ਨੇ ਬਠਿੰਡਾ ਵਾਸੀਆਂ ਨੂੰ 27.15 ਕਰੋੜ ਰੁਪਏ ਦੀ ਲਾਗਤ ਵਾਲੇ ਬਹੁ-ਮੰਤਵੀ ਆਡੀਟੋਰੀਅਮ ਦੀ ਵੀ ਸੌਗਾਤ ਦਿੱਤੀ। ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ 15.61 ਕਰੋੜ ਰੁਪਏ ਦੀ ਲਾਗਤ ਨਾਲ 50 ਬਿਸਤਰਿਆਂ ਵਾਲੇ ਕ੍ਰਿਟੀਕਲ ਕੇਅਰ ਯੂਨਿਟ (ਸੀਸੀਯੂ) ਦੀ ਉਸਾਰੀ ਦੇ ਕੰਮ ਦੀ ਸ਼ੁਰੂਆਤ ਵੀ ਕੀਤੀ। ਦੋਵਾਂ ਮੁੱਖ ਮੰਤਰੀਆਂ ਨੇ ਭੂਮੀ ਅਤੇ ਜਲ ਸੰਭਾਲ ਵਿਭਾਗ ਵੱਲੋਂ 6.87 ਕਰੋੜ ਰੁਪਏ ਦੀ ਲਾਗਤ ਨਾਲ ਕੀਤੇ ਜਾ ਰਹੇ ਵੱਖ-ਵੱਖ ਵਿਕਾਸ ਕੰਮਾਂ ਦਾ ਨੀਂਹ ਪੱਥਰ ਵੀ ਰੱਖਿਆ। ਉਨ੍ਹਾਂ ਨੇ ਗੋਨਿਆਣਾ ਮੰਡੀ ਵਿੱਚ 2.99 ਕਰੋੜ ਰੁਪਏ ਦੀ ਲਾਗਤ ਨਾਲ ਸਬ-ਤਹਿਸੀਲ ਦੀ ਇਮਾਰਤ ਦੀ ਉਸਾਰੀ ਦਾ ਕੰਮ ਵੀ ਸ਼ੁਰੂ ਕੀਤਾ। ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਤਲਵੰਡੀ ਸਾਬੋ ਅਤੇ ਰਾਮਾ ਵਿੱਚ ਵਾਟਰ ਸਪਲਾਈ ਤੇ ਸੀਵਰੇਜ ਦੇ 20.07 ਕਰੋੜ ਰੁਪਏ ਦੇ ਪ੍ਰੋਜੈਕਟ ਵੀ ਤੋਹਫੇ ਵਿੱਚ ਦਿੱਤੇ। ਦੋਵਾਂ ਮੁੱਖ ਮੰਤਰੀਆਂ ਨੇ ਤਲਵੰਡੀ ਸਾਬੋ ਵਿਖੇ 6.62 ਕਰੋੜ ਰੁਪਏ ਦੀ ਲਾਗਤ ਵਾਲੇ 30 ਬਿਸਤਰਿਆਂ ਵਾਲਾ ਜੱਚਾ-ਬੱਚਾ ਹਸਪਤਾਲ ਦੀ ਵੀ ਸੌਗਾਤ ਦਿੱਤੀ। ਉਨ੍ਹਾਂ ਨੇ ਸਬ-ਡਵੀਜ਼ਨ ਤਲਵੰਡੀ ਸਾਬੋ ਦੀ ਨਵੀਂ ਇਮਾਰਤ ਬਣਾਉਣ ਲਈ 5.98 ਕਰੋੜ ਰੁਪਏ ਦਾ ਪ੍ਰਾਜੈਕਟ ਵੀ ਦਿੱਤਾ। ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਮੌੜ ਵਿਖੇ 23.91 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸੀਵਰੇਜ ਟਰੀਟਮੈਂਟ ਪਲਾਂਟ ਦਾ ਨੀਂਹ ਪੱਥਰ ਵੀ ਰੱਖਿਆ। ਦੋਵਾਂ ਮੁੱਖ ਮੰਤਰੀਆਂ ਨੇ 2.30 ਕਰੋੜ ਰੁਪਏ ਦੀ ਲਾਗਤ ਨਾਲ ਸਬ-ਤਹਿਸੀਲ ਬਾਲਿਆਂਵਾਲੀ ਦੀ ਇਮਾਰਤ ਦੀ ਉਸਾਰੀ ਦੇ ਕੰਮ ਦੀ ਸ਼ੁਰੂਆਤ ਵੀ ਕੀਤੀ। ਉਨ੍ਹਾਂ ਨੇ ਨਥਾਣਾ ਵਿੱਚ 29.09 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਜਲ ਸਪਲਾਈ ਅਤੇ ਸੀਵਰੇਜ ਪ੍ਰਾਜੈਕਟਾਂ ਦੀ ਵੀ ਸੌਗਾਤ ਦਿੱਤੀ। ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਸਬ-ਤਹਿਸੀਲ ਨਥਾਣਾ ਦੀ 2.76 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਇਮਾਰਤ ਦਾ ਨੀਂਹ ਪੱਥਰ ਵੀ ਰੱਖਿਆ। ਦੋਵਾਂ ਮੁੱਖ ਮੰਤਰੀਆਂ ਨੇ ਆਲੂਆਂ ਦੇ ਭੰਡਾਰਨ ਲਈ ਕਿਸਾਨਾਂ ਦੀ ਸਹੂਲਤ ਲਈ ਪ੍ਰਬੰਧ ਕਰਨ ਵਾਸਤੇ 14.96 ਕਰੋੜ ਰੁਪਏ ਦੇ ਪ੍ਰਾਜੈਕਟ ਦਾ ਐਲਾਨ ਵੀ ਕੀਤਾ। ਉਨ੍ਹਾਂ ਨੇ ਰਾਮਪੁਰਾ ਫੂਲ ਵਿਖੇ ਉਪ ਮੰਡਲ ਦਫ਼ਤਰ ਦੀ 7.51 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਨਵੀਂ ਇਮਾਰਤ ਦਾ ਨੀਂਹ ਪੱਥਰ ਵੀ ਰੱਖਿਆ। ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਬੋਰੋਵਾਲ ਵਿਖੇ 25.69 ਕਰੋੜ ਰੁਪਏ ਦੀ ਲਾਗਤ ਨਾਲ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਦਾ ਸੀ-ਪਾਈਟ ਪ੍ਰੋਜੈਕਟ ਸਥਾਪਤ ਕਰਨ ਦਾ ਵੀ ਐਲਾਨ ਕੀਤਾ। ਦੋਵਾਂ ਮੁੱਖ ਮੰਤਰੀਆਂ ਨੇ 4.26 ਕਰੋੜ ਰੁਪਏ ਦੀ ਲਾਗਤ ਨਾਲ ਬੁਢਲਾਡਾ-ਸੁਨਾਮ ਸੜਕ ਨੂੰ ਚੌੜਾ ਕਰਨ ਦੇ ਪ੍ਰਾਜੈਕਟ ਦਾ ਨੀਂਹ ਪੱਥਰ ਵੀ ਰੱਖਿਆ। ਉਨ੍ਹਾਂ ਨੇ ਮਾਨਸਾ ਵਿੱਚ 6.93 ਕਰੋੜ ਰੁਪਏ ਦੀ ਲਾਗਤ ਨਾਲ ਸੀਨੀਅਰ ਸਿਟੀਜ਼ਨਜ਼ ਦੀ ਉਸਾਰੀ ਦਾ ਪ੍ਰਾਜੈਕਟ ਵੀ ਤੋਹਫ਼ੇ ਵਜੋਂ ਦਿੱਤਾ। ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਨੌਜਵਾਨਾਂ ਨੂੰ ਤਕਨੀਕੀ ਸਿਖਲਾਈ ਦੇ ਕੇ ਆਤਮ ਨਿਰਭਰ ਬਣਾਉਣ ਲਈ ਢੈਪਈ ਵਿਖੇ 6.42 ਕਰੋੜ ਰੁਪਏ ਦੀ ਲਾਗਤ ਨਾਲ ਸਰਕਾਰੀ ਆਈ.ਟੀ.ਆਈ. ਦਾ ਪ੍ਰਾਜੈਕਟ ਵੀ ਦਿੱਤਾ। ਦੋਵਾਂ ਮੁੱਖ ਮੰਤਰੀਆਂ ਨੇ ਮਾਨਸਾ ਵਿੱਚ ਪੰਜਾਬ ਮੰਡੀ ਬੋਰਡ ਵੱਲੋਂ ਕਈ ਸੜਕਾਂ ਦੀ ਮੁਰੰਮਤ ਕਰਨ ਲਈ 2.65 ਕਰੋੜ ਰੁਪਏ ਦੇ ਪ੍ਰਾਜੈਕਟ ਵੀ ਤੋਹਫੇ ਵਜੋਂ ਦਿੱਤੇ। ਉਨ੍ਹਾਂ ਨੇ ਸਰਦੂਲਗੜ੍ਹ-ਮਾਨਸਾ-ਰੋੜੀ ਵਿਚਕਾਰ 20.92 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸੜਕ ਦਾ ਨੀਂਹ ਪੱਥਰ ਵੀ ਰੱਖਿਆ। ਉਨ੍ਹਾਂ ਨੇ ਜਲ ਸਰੋਤ ਵਿਭਾਗ ਲਈ 39.96 ਕਰੋੜ ਰੁਪਏ ਦੇ ਵੱਖ-ਵੱਖ ਕੰਮਾਂ ਦਾ ਐਲਾਨ ਵੀ ਕੀਤਾ। ਦੋਵਾਂ ਮੁੱਖ ਮੰਤਰੀਆਂ ਨੇ ਲੰਬੀ ਵਿੱਚ 0.94 ਕਰੋੜ ਦੀ ਲਾਗਤ ਨਾਲ ਸੜਕ ਦੇ ਦੋਵੇਂ ਪਾਸੇ ਇੰਟਰਲਾਕਿੰਗ ਟਾਈਲਾਂ ਲਾਉਣ ਦੇ ਕੰਮ ਦਾ ਨੀਂਹ ਪੱਥਰ ਵੀ ਰੱਖਿਆ। ਉਨ੍ਹਾਂ ਨੇ ਸਿਹਤ ਵਿਭਾਗ ਨਾਲ ਸਬੰਧਤ 0.68 ਕਰੋੜ ਰੁਪਏ ਦੇ ਵੱਖ-ਵੱਖ ਪ੍ਰੋਜੈਕਟ ਵੀ ਤੋਹਫੇ ਵਜੋਂ ਦਿੱਤੇ। ਇਸ ਤੋਂ ਇਲਾਵਾ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ 573 ਕਰੋੜ ਰੁਪਏ ਦੀ ਲਾਗਤ ਨਾਲ ਸੂਬੇ ਭਰ ਦੇ ਸੀਵਰੇਜ ਸਿਸਟਮ ਨੂੰ ਅਪਗ੍ਰੇਡ ਕਰਨ ਦੇ ਕੰਮ ਦੀ ਸ਼ੁਰੂਆਤ ਵੀ ਕੀਤੀ। The post ਬਠਿੰਡਾ ‘ਚ 'ਵਿਕਾਸ ਕ੍ਰਾਂਤੀ' ਮੌਕੇ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਵੱਲੋਂ 1125 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਤੋਹਫਾ appeared first on TheUnmute.com - Punjabi News. Tags:
|
ਪਿਛਲੇ 75 ਸਾਲਾਂ 'ਚ ਕਿਸੇ ਵੀ ਸਰਕਾਰ ਨੇ ਬਠਿੰਡਾ ਦੇ ਵਿਕਾਸ ਲਈ ਇਨਾ ਵੱਡਾ ਪੈਕੇਜ ਨਹੀਂ ਦਿੱਤਾ: ਅਰਵਿੰਦ ਕੇਜਰੀਵਾਲ Monday 18 December 2023 06:23 AM UTC+00 | Tags: aam-aadmi-party arvind-kejriwal bathinda cm-bhagwant-mann news punjabi-news punjab-news punjab-police the-unmute-breaking-news ਮੌੜ (ਬਠਿੰਡਾ), 18 ਦਸੰਬਰ 2023: ਸੂਬੇ ਵਿੱਚ ਲਾਮਿਸਾਲ ਵਿਕਾਸ ਤੇ ਤਰੱਕੀ ਦੇ ਨਵੇਂ ਯੁੱਗ ਦੀ ਸ਼ੁਰੂਆਤ ਦੇ ਸਫ਼ਰ ਨੂੰ ਜਾਰੀ ਰੱਖਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੀਤੇ ਦਿਨ ਇੱਥੇ 'ਵਿਕਾਸ ਰੈਲੀ' ਦੌਰਾਨ ਲੋਕਾਂ ਦੇ ਠਾਠਾਂ ਮਾਰਦੇ ਇਕੱਠ ਵਿੱਚ 1125 ਕਰੋੜ ਰੁਪਏ ਦੇ ਪ੍ਰਾਜੈਕਟਾਂ ਰਾਹੀਂ ਬਠਿੰਡਾ ਲੋਕ ਸਭਾ ਹਲਕੇ ਦੇ ਵਿਕਾਸ ਨੂੰ ਵੱਡਾ ਹੁਲਾਰਾ ਦਿੱਤਾ। ਆਪਣੀ ਤਕਰੀਰ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਿਆਸੀ ਰੈਲੀ ਨਹੀਂ ਸਗੋਂ ਵਿਕਾਸ ਤੇ ਤਰੱਕੀ ਦੀਆਂ ਖੁਸ਼ੀਆਂ ਸਾਂਝੀਆਂ ਕਰਨ ਵਾਲਾ ਸਮਾਗਮ ਹੈ ਜੋ ਸੂਬੇ ਦੇ ਕੋਨੇ-ਕੋਨੇ ਵਿੱਚ ਦੇਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਮੌਕੇ ਪੰਜਾਬ ਵਿੱਚ ਅਜਿਹੀਆਂ ਰੈਲੀਆਂ ਬੰਦ ਹੋ ਗਈਆਂ ਸਨ ਪਰ ਉਨ੍ਹਾਂ ਦੀ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਬਾਅਦ ਇਸ ਰੁਝਾਨ ਨੂੰ ਮੁੜ ਸ਼ੁਰੂ ਕੀਤਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਬੀਤੇ 25 ਸਾਲਾਂ ਦੌਰਾਨ ਸੂਬੇ ਵਿੱਚ ਸਿਰਫ਼ ਚਾਰ-ਪੰਜ ਲੋਕਾਂ ਦੀ ਸੱਤਾ ਰਹੀ ਹੈ ਜਿਨ੍ਹਾਂ ਨੇ ਆਪਣੇ ਸੌੜੇ ਸਿਆਸੀ ਹਿੱਤਾਂ ਲਈ ਸੂਬੇ ਦੇ ਵਸੀਲਿਆਂ ਦੀ ਦੁਰਵਰਤੋਂ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਪੰਜਾਂ ਵਿੱਚੋਂ ਦੋ, ਇੱਕ ਪਰਿਵਾਰ ਦੇ ਸਨ ਜਦੋਂ ਕਿ ਦੋ ਦੂਜੇ ਪਰਿਵਾਰ ਦੇ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚ ਇਕ ਪਾਕਿਸਤਾਨੀ ਨਾਗਰਿਕ ਵੀ ਸੀ। ਉਨ੍ਹਾਂ ਦੁੱਖ ਨਾਲ ਕਿਹਾ ਕਿ ਪਾਕਿਸਤਾਨੀ ਨਾਗਰਿਕ ਅਤੇ ਦੋ ਪਰਿਵਾਰਾਂ ਦੇ ਇਨ੍ਹਾਂ ਚਾਰ ਹੋਰ ਜੀਆਂ ਨੇ ਸੂਬੇ ਦੀ ਦੌਲਤ ਨੂੰ ਲੁੱਟਿਆ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੇ ਆਪਣੇ ਸਵਾਰਥੀ ਸਿਆਸੀ ਹਿੱਤਾਂ ਲਈ ਸੂਬੇ ਨੂੰ ਬੇਰਹਿਮੀ ਨਾਲ ਲੁੱਟਿਆ ਹੈ, ਜਿਸ ਨਾਲ ਸੂਬੇ ਦੇ ਵਿਕਾਸ ਵਿਚ ਖੜ੍ਹੋਤ ਆਈ। ਮੁੱਖ ਮੰਤਰੀ ਨੇ ਕਿਹਾ ਕਿ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸੂਬੇ ਦੇ ਲੋਕਾਂ ਵੱਲੋਂ ਇਨ੍ਹਾਂ ਆਗੂਆਂ ਨੂੰ ਸਿਆਸੀ ਗੁੰਮਨਾਮੀ ਵਿੱਚ ਭੇਜ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਭਾਵੇਂ ਲੋਕਾਂ ਨੇ ਵਿਧਾਨ ਸਭਾ ਚੋਣਾਂ ਵਿੱਚ ਸਮੁੱਚੇ ਬਾਦਲ ਪਰਿਵਾਰ ਨੂੰ ਸਿਆਸੀ ਖੇਤਰ ਵਿੱਚੋਂ ਬਾਹਰ ਕਰ ਦਿੱਤਾ ਸੀ ਪਰ ਹੁਣ ਸਮਾਂ ਆ ਗਿਆ ਹੈ ਜਦੋਂ ਇਨ੍ਹਾਂ ਦੇ ਇਕਲੌਤੇ ਬਚੇ ਹੋਏ ਚਿਹਰੇ ਨੂੰ ਵੀ ਬਠਿੰਡਾ ਹਲਕੇ ਤੋਂ ਬਾਹਰ ਦਾ ਰਸਤਾ ਦਿਖਾਇਆ ਜਾਵੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੇ ਆਪਣੇ ਸੌੜੇ ਸਿਆਸੀ ਹਿੱਤਾਂ ਲਈ ਸੂਬੇ ਨੂੰ ਬਰਬਾਦ ਕੀਤਾ ਹੈ ਅਤੇ ਹੁਣ ਵੇਲਾ ਆ ਗਿਆ ਹੈ ਜਦੋਂ ਇਨ੍ਹਾਂ ਨੂੰ ਆਪਣੇ ਗੁਨਾਹਾਂ ਦਾ ਸਬਕ ਸਿਖਾਇਆ ਜਾਵੇ। ਮੁੱਖ ਮੰਤਰੀ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਸੂਬੇ ਵਿੱਚ ਆਮ ਆਦਮੀ ਦੀ ਸਰਕਾਰ ਦੇ ਚੰਗੇ ਕੰਮਾਂ ਤੋਂ ਬਹੁਤ ਦੁਖੀ ਹਨ ਜਿਸ ਕਾਰਨ ਉਹ ਸਰਕਾਰ ਵਿਰੁੱਧ ਘਟੀਆ ਸਾਜ਼ਿਸ਼ਾਂ ਰਚ ਰਹੀਆਂ ਹਨ। ਉਨ੍ਹਾਂ ਕਿਹਾ ਕਿ ਰਵਾਇਤੀ ਪਾਰਟੀਆਂ ਉਨ੍ਹਾਂ ਨਾਲ ਈਰਖਾ ਕਰਦੀਆਂ ਹਨ ਕਿਉਂਕਿ ਉਹ ਇਕ ਸਧਾਰਨ ਪਰਿਵਾਰ ਨਾਲ ਸਬੰਧਤ ਹਨ ਅਤੇ ਲੋਕਾਂ ਦੀ ਭਲਾਈ ਲਈ ਅਣਥੱਕ ਮਿਹਨਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਨੂੰ ਭੁਲੇਖਾ ਸੀ ਕਿ ਸਿਰਫ ਉਨ੍ਹਾਂ ਕੋਲ ਰਾਜ ਕਰਨ ਦਾ ਰੱਬੀ ਹੱਕ ਹੈ, ਜਿਸ ਕਾਰਨ ਇਨ੍ਹਾਂ ਨੂੰ ਇਕ ਸਧਾਰਨ ਘਰ ਦੇ ਮੁੱਖ ਮੰਤਰੀ ਵੱਲੋਂ ਚਲਾਏ ਜਾ ਰਹੇ ਚੰਗੇ ਸ਼ਾਸਨ ਦੀ ਗੱਲ ਹਜ਼ਮ ਨਹੀਂ ਹੋ ਰਹੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਆਗੂਆਂ ਨੇ ਲੰਮਾ ਸਮਾਂ ਲੋਕਾਂ ਨੂੰ ਮੂਰਖ ਬਣਾਇਆ ਹੈ ਪਰ ਹੁਣ ਲੋਕ ਇਨ੍ਹਾਂ ਦੇ ਗੁੰਮਰਾਹਕੁੰਨ ਤੇ ਕੂੜ ਪ੍ਰਚਾਰ ਉਤੇ ਵਿਸ਼ਵਾਸ ਨਹੀਂ ਕਰਨਗੇ। ਮੁੱਖ ਮੰਤਰੀ ਨੇ ਕਿਹਾ ਕਿ ਭਾਰਤੀ ਸਿਆਸੀ ਪ੍ਰਣਾਲੀ ਨੂੰ ਬਦਲਣ ਦਾ ਸਿਹਰਾ ਅਰਵਿੰਦ ਕੇਜਰੀਵਾਲ ਨੂੰ ਜਾਂਦਾ ਹੈ ਜਿਨ੍ਹਾਂ ਨੇ ਆਮ ਆਦਮੀ ਨੂੰ ਭਾਰਤੀ ਰਾਜਨੀਤੀ ਦੇ ਕੇਂਦਰ ‘ਤੇ ਲਿਆਂਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਰਾਜਨੀਤੀ ਨੂੰ ਕਰੋੜਪਤੀਆਂ ਅਤੇ ਬਦਮਾਸ਼ਾਂ ਦੀ ਖੇਡ ਸਮਝਿਆ ਜਾਂਦਾ ਸੀ ਪਰ ਹੁਣ ਆਮ ਪਰਿਵਾਰਾਂ ਦੇ ਨੌਜਵਾਨ ਲੋਕਾਂ ਦੀ ਸੇਵਾ ਕਰਨ ਲਈ ਸਿਆਸਤ ਵਿੱਚ ਆ ਰਹੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਲੋਕਾਂ ਦੀ ਸੇਵਾ ਲਈ ਦਿੱਲੀ ਦੇ ਆਮ ਆਦਮੀ ਕਲੀਨਿਕ, ਸਕੂਲ ਆਫ ਐਮੀਨੈਂਸ ਅਤੇ ਹੋਰ ਸਕੀਮਾਂ ਨੂੰ ਸਫਲਤਾਪੂਰਵਕ ਲਾਗੂ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਆਮ ਆਦਮੀ ਦੀ ਭਲਾਈ ਦੇ ਉਦੇਸ਼ ਨਾਲ ਲਏ ਗਏ ਇਹ ਸਾਰੇ ਲੋਕ ਪੱਖੀ ਫੈਸਲਿਆਂ ਨੂੰ ਹਜ਼ਮ ਨਹੀਂ ਕਰ ਪਾ ਰਹੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਆਮ ਆਦਮੀ ਕਲੀਨਿਕਾਂ ਲਈ ਫੰਡ ਰੋਕੇ ਹੋਏ ਹਨ ਅਤੇ ਸੂਬੇ ਨੂੰ ਪੇਂਡੂ ਖੇਤਰਾਂ ਵਿੱਚ ਸੜਕਾਂ ਬਣਾਉਣ ਤੋਂ ਰੋਕਣ ਲਈ 5500 ਕਰੋੜ ਰੁਪਏ ਦੇ ਪੇਂਡੂ ਵਿਕਾਸ ਫੰਡ ਵੀ ਰੋਕ ਦਿੱਤੇ ਗਏ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜੇਕਰ ਇਹ ਫੰਡ ਸੂਬਾ ਸਰਕਾਰ ਨੂੰ ਮੁਹੱਈਆ ਕਰਵਾ ਦਿੱਤੇ ਜਾਂਦੇ ਤਾਂ ਹੁਣ ਤੱਕ ਪਿੰਡਾਂ ਨੂੰ ਜੋੜਨ ਲਈ 67000 ਕਿਲੋਮੀਟਰ ਸੜਕਾਂ ਦੀ ਕਾਇਆਕਲਪ ਕਰ ਦਿੱਤੀ ਜਾਣੀ ਸੀ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸਾਨੂੰ ਰੇਲ ਗੱਡੀਆਂ ਨਾ ਦੇ ਕੇ 'ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ' ਨੂੰ ਸੋਚੀ-ਸਮਝੀ ਸਾਜ਼ਿਸ਼ ਨਾਲ ਠੱਪ ਕਰ ਦਿੱਤਾ। ਉਨ੍ਹਾਂ ਕਿਹਾ ਕਿ 7 ਅਤੇ 15 ਦਸੰਬਰ ਨੂੰ ਰਵਾਨਾ ਹੋਣ ਵਾਲੀਆਂ ਰੇਲ ਗੱਡੀਆਂ ਅਦਾਇਗੀ ਕਰਨ ਦੇ ਬਾਵਜੂਦ ਸੂਬੇ ਨੂੰ ਨਹੀਂ ਦਿੱਤੀਆਂ ਗਈਆਂ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਦਾ ਇਕੋ-ਇਕ ਮਕਸਦ ਪੰਜਾਬ ਵਾਸੀਆਂ ਨੂੰ ਧਾਰਮਿਕ ਸਥਾਨਾਂ ‘ਤੇ ਮੱਥਾ ਟੇਕਣ ਤੋਂ ਵਾਂਝੇ ਰੱਖਣਾ ਹੈ ਪਰ ਕੇਂਦਰ ਸਰਕਾਰ ਦੇ ਇਨ੍ਹਾਂ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਪੰਜਾਬ ਵਾਸੀਆਂ ਨੂੰ ਭਾਜਪਾ ਦੇ ਪੰਜਾਬ ਵਿਰੋਧੀ ਪੈਂਤੜੇ ‘ਤੇ ਭਾਜਪਾ ਆਗੂਆਂ ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਦੀ ਚੁੱਪ ‘ਤੇ ਸਵਾਲ ਉਠਾਉਣ ਲਈ ਵੀ ਕਿਹਾ। ਮੁੱਖ ਮੰਤਰੀ ਨੇ ਵਿਅੰਗ ਕਰਦਿਆਂ ਕਿਹਾ, "ਭਾਵੇਂ ਰੇਲਵੇ ਇਸ ਸਕੀਮ ਲਈ ਰੇਲ ਗੱਡੀਆਂ ਚਲਾਉਣ ਲਈ ਕੋਈ ਇੰਜਣ ਨਾ ਹੋਣ ਦਾ ਹਵਾਲਾ ਦੇ ਰਿਹਾ ਹੈ ਪਰ ਪ੍ਰਧਾਨ ਮੰਤਰੀ ਰੋਜ਼ਾਨਾ ਸ਼ੇਖੀ ਮਾਰ ਰਹੇ ਹਨ ਕਿ ਡਬਲ ਇੰਜਣ ਵਾਲੀ ਸਰਕਾਰ ਹੋਣੀ ਚਾਹੀਦੀ ਹੈ। ਅਜਿਹੇ ਦੂਹਰੇ ਇੰਜਣ ਵਾਲੀ ਸਰਕਾਰ ਦਾ ਕੀ ਫਾਇਦਾ, ਜੇਕਰ ਲੋਕਾਂ ਨੂੰ ਉਨ੍ਹਾਂ ਦੀ ਭਲਾਈ ਲਈ ਬਣਾਈਆਂ ਗਈਆਂ ਸਕੀਮਾਂ ਦਾ ਲਾਭ ਨਹੀਂ ਮਿਲਦਾ।" ਮੁੱਖ ਮੰਤਰੀ ਨੇ ਕਿਹਾ ਕਿ ਜਿਸ ਤਰ੍ਹਾਂ ਕਪਾਹ ਪੱਟੀ ਵਿੱਚ ਨਰਮੇ ਵਿੱਚੋਂ ਸੁੰਡੀਆਂ ਦੇ ਖਾਤਮੇ ਲਈ ਸਪਰੇਅ ਕੀਤੀ ਜਾਂਦੀ ਹੈ, ਉਸੇ ਤਰ੍ਹਾਂ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਇਮਾਨਦਾਰ ਪਾਰਟੀ ਦੇਸ਼ ਵਿੱਚ ਸਿਆਸੀ ਢਾਂਚੇ ਨੂੰ ਸਾਫ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਇਮਾਨਦਾਰ ਸਰਕਾਰ ਲੋਕਾਂ ਦੇ ਸਹਿਯੋਗ ਸਦਕਾ ਆਮ ਆਦਮੀ ਅਤੇ ਸੂਬੇ ਦੇ ਭਲੇ ਲਈ ਹਰ ਸੰਭਵ ਯਤਨ ਕਰ ਰਹੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਦੇ ਫੰਡਾਂ ਦੀ ਵਰਤੋਂ ਸੂਬੇ ਦੀ ਤਰੱਕੀ ਅਤੇ ਲੋਕਾਂ ਦੀ ਖੁਸ਼ਹਾਲੀ ਲਈ ਕਰ ਰਹੀ ਹੈ। ਮੁੱਖ ਮੰਤਰੀ ਨੇ ਮੁੜ ਦੁਹਰਾਇਆ ਕਿ ਮੋਦੀ ਸਰਕਾਰ ਪੰਜਾਬ ਵਿਰੋਧੀ ਹੈ ਜਿਸ ਕਾਰਨ ਉਹ ਸੂਬੇ ਨੂੰ ਬਰਬਾਦ ਕਰਨ ‘ਤੇ ਤੁਲੀ ਹੋਈ ਹੈ। ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਦੀ ਮਰਜ਼ੀ ਚੱਲੇ ਤਾਂ ਉਹ ਰਾਸ਼ਟਰੀ ਗੀਤ ਵਿੱਚੋਂ ਵੀ ਪੰਜਾਬ ਦਾ ਨਾਂ ਹਟਾ ਦੇਣਗੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਇਸ ਮਤਰੇਈ ਮਾਂ ਵਾਲੇ ਸਲੂਕ ਦੇ ਬਾਵਜੂਦ ਸੂਬੇ ਦੇ ਸਾਬਕਾ ਮੁੱਖ ਮੰਤਰੀ ਸਮੇਤ ਸੂਬਾ ਭਾਜਪਾ ਪ੍ਰਧਾਨ ਨੇ ਇਸ ਮਾਮਲੇ ‘ਤੇ ਬਿਲਕੁਲ ਚੁੱਪ ਵੱਟੀ ਹੋਈ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਕਦੇ ਵੀ ਬਠਿੰਡਾ ਦੇ ਸਰਬਪੱਖੀ ਵਿਕਾਸ ਲਈ 1125 ਕਰੋੜ ਰੁਪਏ ਨਹੀਂ ਦਿੱਤੇ। ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਹੁਸ਼ਿਆਰਪੁਰ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਦੇ ਵਿਆਪਕ ਵਿਕਾਸ ਲਈ ਇਸੇ ਤਰ੍ਹਾਂ ਦੇ ਪੈਕੇਜ ਦਿੱਤੇ ਗਏ ਸਨ ਅਤੇ ਹੁਣ ਇਸ ਪੈਕੇਜ ਲਈ ਬਠਿੰਡਾ ਨੂੰ ਚੁਣਿਆ ਗਿਆ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਨ੍ਹਾਂ ਫੰਡਾਂ ਦੀ ਵਰਤੋਂ ਅਤਿ ਆਧੁਨਿਕ ਸਕੂਲਾਂ, ਹਸਪਤਾਲਾਂ ਦੀ ਸਥਾਪਨਾ ਅਤੇ ਲੋਕਾਂ ਨੂੰ ਹੋਰ ਸਹੂਲਤਾਂ ਪ੍ਰਦਾਨ ਕਰਨ ਲਈ ਕੀਤੀ ਜਾਵੇਗੀ। ਦਿੱਲੀ ਦੇ ਮੁੱਖ ਮੰਤਰੀ ਨੇ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਲੀਡਰਸ਼ਿਪ ਨੂੰ ਪਿਛਲੇ 75 ਸਾਲਾਂ ਵਿੱਚ ਕੀਤੇ ਵਿਕਾਸ ਦੇ ਇੱਕ ਵੀ ਕੰਮ ਦੀ ਸੂਚੀ ਦੇਣ ਦੀ ਚੁਣੌਤੀ ਦਿੱਤੀ। ਉਨ੍ਹਾਂ ਕਿਹਾ ਕਿ ਇਸ ਦੇ ਉਲਟ ਭਗਵੰਤ ਸਿੰਘ ਮਾਨ ਨੇ ਆਪਣੇ ਕਾਰਜਕਾਲ ਦੇ ਪਿਛਲੇ 18 ਮਹੀਨਿਆਂ ਤੋਂ ਵੱਧ ਸਮੇਂ ਦੌਰਾਨ ਕਈ ਲੋਕ ਪੱਖੀ ਪਹਿਲਕਦਮੀਆਂ ਕੀਤੀਆਂ ਹਨ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਵਿਕਾਸ ਅਤੇ ਲੋਕਾਂ ਦੀ ਖੁਸ਼ਹਾਲੀ ਨੂੰ ਹੁਲਾਰਾ ਦੇਣ ਲਈ ਹੋਰ ਸਹੂਲਤਾਂ ਦੇ ਨਾਲ-ਨਾਲ ਲੋਕਾਂ ਨੂੰ ਮੁਫਤ ਅਤੇ ਨਿਰਵਿਘਨ ਬਿਜਲੀ ਦੇ ਰਹੀ ਹੈ। ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਸੂਬਾ ਸਰਕਾਰਾਂ ਦਾਅਵਾ ਕਰਦੀਆਂ ਸਨ ਕਿ ਵਿਕਾਸ ਅਤੇ ਲੋਕਾਂ ਦੀ ਭਲਾਈ ਲਈ ਉਨ੍ਹਾਂ ਕੋਲ ਸਰਕਾਰੀ ਖਜ਼ਾਨੇ ਵਿੱਚ ਕੋਈ ਪੈਸਾ ਨਹੀਂ ਹੈ। ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਸਾਰੀਆਂ ਚੋਰ-ਮੋਰੀਆਂ ਬੰਦ ਕਰ ਦਿੱਤੀਆਂ ਹਨ ਅਤੇ ਹੁਣ ਇਹ ਪੈਸਾ ਆਮ ਆਦਮੀ ਦੀ ਭਲਾਈ ਲਈ ਸੂਝ-ਬੂਝ ਨਾਲ ਖਰਚਿਆ ਜਾ ਰਿਹਾ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਲੋਕਾਂ ਨੂੰ ਮੁਫਤ ਅਤੇ ਮਿਆਰੀ ਸਿੱਖਿਆ ਦੇ ਨਾਲ-ਨਾਲ ਸਿਹਤ ਸੁਵਿਧਾਵਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਸੂਬੇ ਵਿੱਚ ਹਰ ਖੇਤਰ ਵਿੱਚ ਪੂਰਨ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ। ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ 42,000 ਤੋਂ ਵੱਧ ਨੌਜਵਾਨਾਂ ਨੂੰ ਯੋਗਤਾ ਅਤੇ ਮੈਰਿਟ ਦੇ ਆਧਾਰ ‘ਤੇ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਨੌਕਰੀਆਂ ਦੀ ਠੇਕਾ ਪ੍ਰਣਾਲੀ ਖ਼ਤਮ ਕਰ ਦਿੱਤੀ ਗਈ ਹੈ ਅਤੇ ਰੈਗੂਲਰ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਅਰਵਿੰਦ ਕੇਜਰੀਵਾਲ ਨੇ ਉਮੀਦ ਪ੍ਰਗਟਾਈ ਕਿ ਸੂਬਾ ਸਰਕਾਰ ਦੀਆਂ ਲੋਕ ਪੱਖੀ ਅਤੇ ਵਿਕਾਸਮੁਖੀ ਯੋਜਨਾਵਾਂ ਸਦਕਾ ‘ਆਪ’ ਆਉਣ ਵਾਲੀਆਂ ਲੋਕ ਸਭਾ ਚੋਣਾਂ ‘ਚ ਸਾਰੀਆਂ 14 ਸੀਟਾਂ ਸਣੇ ਚੰਡੀਗੜ੍ਹ ਉਤੇ ਜਿੱਤ ਹਾਸਲ ਕਰੇਗੀ। ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਸਾਰੀਆਂ ਰਵਾਇਤੀ ਪਾਰਟੀਆਂ ਸੂਬਾ ਸਰਕਾਰ ਵਿਰੁੱਧ ਇਕਜੁਟ ਹੋ ਗਈਆਂ ਹਨ ਅਤੇ ਇਨ੍ਹਾਂ ਪਾਰਟੀਆਂ ਨੇ ਸੂਬੇ ਦੇ ਵਿਕਾਸ ਨੂੰ ਪਟੜੀ ਤੋਂ ਲਾਹੁਣ ਲਈ ਫੰਡਾਂ ਨੂੰ ਰੋਕਣ ਵਾਸਤੇ ਕੇਂਦਰ ਸਰਕਾਰ ਕੋਲ ਪਹੁੰਚ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਭਗਵੰਤ ਸਿੰਘ ਮਾਨ ਨੇ ਸੂਬੇ ਭਰ ਵਿੱਚ ਆਮ ਆਦਮੀ ਕਲੀਨਿਕ ਖੋਲ੍ਹੇ, ਸੂਬੇ ਦੇ ਫੰਡਾਂ ਨਾਲ ਪੇਂਡੂ ਖੇਤਰਾਂ ਵਿੱਚ ਸੜਕਾਂ ਬਣਾਈਆਂ ਅਤੇ ਹੁਣ ਕੇਂਦਰ ਸਰਕਾਰ ਨੇ ਰੇਲ ਗੱਡੀਆਂ ਬੰਦ ਕਰਕੇ ਲੋਕਾਂ ਨੂੰ ਧਾਰਮਿਕ ਸਥਾਨਾਂ 'ਤੇ ਮੱਥਾ ਟੇਕਣ ਤੋਂ ਰੋਕ ਦਿੱਤਾ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਇਹ ਨਾਪਾਕ ਮਨਸੂਬਿਆਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਸੂਬਾ ਸਰਕਾਰ ਲੋਕਾਂ ਦੀ ਸੇਵਾ ਲਈ ਕੋਈ ਨਾ ਕੋਈ ਰਾਹ ਜ਼ਰੂਰ ਕੱਢੇਗੀ। ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਉਹ 'ਰੰਗਲਾ ਪੰਜਾਬ' ਬਣਾਉਣ ਦਾ ਅੰਤਮ ਉਦੇਸ਼ ਪੂਰਾ ਹੋਣ ਤੱਕ ਲੋਕਾਂ ਲਈ ਤਨ-ਮਨ ਨਾਲ ਕੰਮ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਹਰ ਖੇਤਰ ਵਿੱਚ ਨਵੀਆਂ ਬੁਲੰਦੀਆਂ ਛੂਹ ਰਿਹਾ ਹੈ ਅਤੇ ਇਹ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਅਣਥੱਕ ਮਿਹਨਤ ਕਰ ਰਹੇ ਹਨ ਅਤੇ ਇਸ ਨੇਕ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। The post ਪਿਛਲੇ 75 ਸਾਲਾਂ ‘ਚ ਕਿਸੇ ਵੀ ਸਰਕਾਰ ਨੇ ਬਠਿੰਡਾ ਦੇ ਵਿਕਾਸ ਲਈ ਇਨਾ ਵੱਡਾ ਪੈਕੇਜ ਨਹੀਂ ਦਿੱਤਾ: ਅਰਵਿੰਦ ਕੇਜਰੀਵਾਲ appeared first on TheUnmute.com - Punjabi News. Tags:
|
ਪੰਜਾਬ ਦੇ ਕਈ ਜ਼ਿਲ੍ਹੇ ਸੰਘਣੀ ਧੂੰਦ ਦੀ ਲਪੇਟ 'ਚ, ਆਉਣ ਵਾਲੇ ਦਿਨਾਂ 'ਚ ਮੀਂਹ ਪੈਣ ਦੀ ਸੰਭਾਵਨਾ Monday 18 December 2023 06:36 AM UTC+00 | Tags: breaking-news cold latest-news new news punjab-news snow visibility weather-punjab ਚੰਡੀਗੜ੍ਹ, 18 ਦਸੰਬਰ 2023: ਪੰਜਾਬ ਵਿੱਚ ਸੋਮਵਾਰ ਸਵੇਰੇ ਧੂੰਦ ਨਾਲ ਦਿਨ ਦੀ ਸ਼ੁਰੂਆਤ ਹੋਈ। ਪੰਜਾਬ ਦੇ ਛੇ ਜ਼ਿਲ੍ਹੇ ਧੂੰਦ ਦੀ ਲਪੇਟ ਵਿੱਚ ਰਹੇ, ਜਿੱਥੇ ਵਿਜ਼ੀਬਿਲਟੀ 50 ਮੀਟਰ ਦੇ ਕਰੀਬ ਦਰਜ ਕੀਤੀ ਗਈ ਹੈ । ਮੌਸਮ ਵਿਭਾਗ ਅਨੁਸਾਰ ਧੂੰਦ ਦਾ ਪ੍ਰਭਾਵ 22 ਦਸੰਬਰ ਤੱਕ ਜਾਰੀ ਰਹੇਗਾ ਪਰ ਜਿਵੇਂ-ਜਿਵੇਂ ਦਿਨ ਚੜ੍ਹੇਗਾ, ਧੁੱਪ ਵੀ ਦਿਖਾਈ ਦੇਵੇਗੀ। ਇਸ ਦੇ ਨਾਲ ਹੀ ਤਾਪਮਾਨ ‘ਚ ਲਗਾਤਾਰ ਗਿਰਾਵਟ ਰਹੇਗੀ। ਮੌਸਮ ਵਿਭਾਗ ਅਨੁਸਾਰ ਸਵੇਰੇ ਅੰਮ੍ਰਿਤਸਰ, ਗੁਰਦਾਸਪੁਰ, ਲੁਧਿਆਣਾ, ਫਰੀਦਕੋਟ, ਮੋਗਾ ਅਤੇ ਬਠਿੰਡਾ ਵਿੱਚ ਸੰਘਣੀ ਧੂੰਦ ਦੇਖਣ ਨੂੰ ਮਿਲੀ। ਮੌਸਮ ਵਿਭਾਗ ਅਨੁਸਾਰ 22 ਦਸੰਬਰ ਤੋਂ ਅਗਲੇ ਦਿਨ ਪੰਜਾਬ ਵਿੱਚ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ 23 ਦਸੰਬਰ ਤੋਂ ਬਾਅਦ ਪੰਜਾਬ ਦੇ ਕੁਝ ਇਲਾਕਿਆਂ ‘ਚ ਵੀ ਮੀਂਹ ਪੈਣ ਦੀ ਸੰਭਾਵਨਾ ਹੈ। ਵੈਸਟਰਨ ਡਿਸਟਰਬੈਂਸ ਕਾਰਨ ਅਜਿਹਾ ਹੋਵੇਗਾ। ਇਸ ਦੇ ਨਾਲ ਹੀ ਪਿਛਲੇ ਕੁਝ ਸਮੇਂ ਤੋਂ ਪਹਾੜਾਂ ‘ਤੇ ਤਾਜ਼ਾ ਬਰਫਬਾਰੀ ਹੋਈ ਹੈ। ਮੈਦਾਨੀ ਇਲਾਕਿਆਂ ਵਿੱਚ ਸੁੱਕੀ ਠੰਢ ਕਾਰਨ ਪੈਦਾ ਹੋਏ ਦਬਾਅ ਕਾਰਨ ਪੰਜਾਬ ਦੇ ਸ਼ਹਿਰਾਂ ਵਿੱਚ ਠੰਢੀਆਂ ਹਵਾਵਾਂ ਚੱਲਣ ਕਾਰਨ ਤਾਪਮਾਨ ਵਿੱਚ ਗਿਰਾਵਟ ਆਵੇਗੀ। The post ਪੰਜਾਬ ਦੇ ਕਈ ਜ਼ਿਲ੍ਹੇ ਸੰਘਣੀ ਧੂੰਦ ਦੀ ਲਪੇਟ ‘ਚ, ਆਉਣ ਵਾਲੇ ਦਿਨਾਂ ‘ਚ ਮੀਂਹ ਪੈਣ ਦੀ ਸੰਭਾਵਨਾ appeared first on TheUnmute.com - Punjabi News. Tags:
|
ਬਠਿੰਡਾ 'ਚ 'ਵਿਕਾਸ ਕ੍ਰਾਂਤੀ' ਤਹਿਤ 1125 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟ ਸ਼ੁਰੂ ਕਰਨ 'ਤੇ ਲੋਕਾਂ ਵੱਲੋਂ ਪੰਜਾਬ ਸਰਕਾਰ ਦੀ ਸ਼ਲਾਘਾ Monday 18 December 2023 06:42 AM UTC+00 | Tags: bathinda latest-news news punjab-government punjabi-news punjab-police the-unmute-breaking-news vikas-kranti ਮੌੜ (ਬਠਿੰਡਾ), 18 ਦਸੰਬਰ 2023: ਬਠਿੰਡਾ ਸੰਸਦੀ ਹਲਕੇ ਦੇ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਮੁੜ 'ਰੰਗਲਾ ਪੰਜਾਬ' ਬਣਾਉਣ ਦੀ ਵਚਨਬੱਧਤਾ ਦੀ ਸ਼ਲਾਘਾ ਕੀਤਾ। ਲੋਕਾਂ ਨੇ ‘ਵਿਕਾਸ ਕ੍ਰਾਂਤੀ’ ਤਹਿਤ ਨਵੇਂ ਯੁੱਗ ਦੀ ਸ਼ੁਰੂਆਤ ਕਰਦਿਆਂ 1125 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟ ਬਠਿੰਡਾ ਨੂੰ ਦੇਣ ਕਰਨ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਬਠਿੰਡਾ ਦੇ ਰਾਏ ਖੰਨਾ ਦੇ ਵਸਨੀਕ ਸਰੂਪ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਸੂਬਾ ਭਰ ‘ਚ ਵਿਕਾਸ ਕਾਰਜਾਂ ਦੀ ਲੜੀ ਸ਼ੁਰੂ ਕਰਕੇ ਸ਼ਲਾਘਾਯੋਗ ਉਪਰਾਲੇ ਕਰ ਰਹੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ 1125 ਕਰੋੜ ਰੁਪਏ ਦੇ ਐਲਾਨੇ ਗਏ ਪ੍ਰਾਜੈਕਟ ਹਲਕੇ ਵਿੱਚ ਕ੍ਰਾਂਤੀਕਾਰੀ ਤਬਦੀਲੀ ਲਿਆਉਣਗੇ। ਸੰਗਰੂਰ ਦੇ ਬੀਰ ਕਲਾਂ ਤੋਂ ਸੁਖਦੇਵ ਸਿੰਘ ਨੇ ਸਰਕਾਰ ਦੀ ਕਾਰਗੁਜ਼ਾਰੀ ਤੋਂ ਪ੍ਰਭਾਵਿਤ ਹੋ ਕੇ ਕਿਹਾ ਕਿ ਮੁੱਖ ਮੰਤਰੀ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਸੂਬੇ ਵਿੱਚ ਬੇਮਿਸਾਲ ਤਬਦੀਲੀਆਂ ਲਿਆਂਦੀਆਂ ਹਨ। ਉਨ੍ਹਾਂ ਕਿਹਾ ਕਿ 60 ਸਾਲਾਂ ਵਿੱਚ ਪਹਿਲੀ ਵਾਰ ਬੱਸਾਂ ਪਿੰਡਾਂ ਦੇ ਸਥਾਨਕ ਬੱਸ ਸਟੈਂਡਾਂ ਤੱਕ ਪਹੁੰਚਣ ਲੱਗੀਆਂ ਹਨ ਅਤੇ ਨਹਿਰੀ ਪਾਣੀ ਟੇਲਾਂ ਤੱਕ ਪੁੱਜਿਆ ਹੈ। ਉਨ੍ਹਾਂ ਨੇ ਸ਼ਾਸਨ ਦੇ ਪਹਿਲੇ ਸਾਲ ਵਿੱਚ ਹੀ ਵਾਅਦਿਆਂ ਨੂੰ ਪੂਰਾ ਕਰਨ ਲਈ ਸਰਕਾਰ ਦਾ ਧੰਨਵਾਦ ਕੀਤਾ, ਜਿਸ ਵਿੱਚ ਸਾਰਿਆਂ ਨੂੰ ਮੁਫਤ ਬਿਜਲੀ ਮੁਹੱਈਆ ਕਰਵਾਉਣਾ ਸ਼ਾਮਲ ਹੈ। ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ ਕਰਨ ਲਈ ਸਰਕਾਰ ਦੀ ਸ਼ਲਾਘਾ ਕਰਦਿਆਂ ਮੰਡੀ ਕਲਾਂ, ਬਠਿੰਡਾ ਤੋਂ ਲਾਭ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੂਬੇ ਨੂੰ ਮੁੜ 'ਰੰਗਲਾ ਪੰਜਾਬ' ਬਣਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਹੇ ਹਨ ਅਤੇ ਭ੍ਰਿਸ਼ਟ ਅਫ਼ਸਰਾਂ ਅਤੇ ਲੋਕਾਂ ਖ਼ਿਲਾਫ਼ ਸ਼ੁਰੂ ਕੀਤੀ ਮੁਹਿੰਮ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਤਰੱਕੀ ਕਰ ਰਿਹਾ ਹੈ। ਮਾਨਸਾ ਦੇ ਭੁੱਪਲ ਕਲਾਂ ਦੇ ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਮੁਫਤ ਬਿਜਲੀ ਦੇ ਕੇ ਆਮ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਇਹ ਸੱਚਮੁੱਚ ਲੋਕਾਂ ਦੀ ਹੀ ਸਰਕਾਰ ਹੈ ਜੋ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ। ਮਾਨਸਾ ਦੇ ਪਿੰਡ ਫਫੜੇ ਭਾਈਕੇ ਦੇ ਨਵਜੋਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਾਰੇ ਨੌਜਵਾਨਾਂ ਨੂੰ ਯੋਗਤਾ ਦੇ ਆਧਾਰ ‘ਤੇ ਬਿਨਾਂ ਕਿਸੇ ਸਿਫ਼ਾਰਿਸ਼ ਜਾਂ ਭ੍ਰਿਸ਼ਟਾਚਾਰ ਤੋਂ ਰੁਜ਼ਗਾਰ ਦੇਣ ਤੋਂ ਬਾਅਦ ਪੰਜਾਬੀ ਨੌਜਵਾਨ ਹੁਣ ਮੁੜ ਪੰਜਾਬ ਵੱਲ ਪਰਤਣ ਨੂੰ ਤਰਜੀਹ ਦੇਣ ਲਗੇ ਹਨ। ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਗਠਨ ਤੋਂ ਬਾਅਦ ਸਾਰੇ ਪਿੰਡਾਂ ਦੇ ਨੌਜਵਾਨ ਆਪਣੀ ਕਾਬਲੀਅਤ ਦੇ ਆਧਾਰ ‘ਤੇ ਯੋਗ ਰੁਜ਼ਗਾਰ ਪ੍ਰਾਪਤ ਕਰ ਰਹੇ ਹਨ। ਮਾਨਸਾ ਤੋਂ ਸੋਨੀਆ ਨੇ ਸਰਕਾਰੀ ਸਕੂਲਾਂ ਵਿੱਚ ਉੱਚ ਪੱਧਰੀ ਸਿੱਖਿਆ ਪ੍ਰਦਾਨ ਕਰਨ ਲਈ ਸਰਕਾਰ ਦੀ ਤਾਰੀਫ਼ ਕੀਤੀ। ਉਹਨਾਂ ਕਿਹਾ ਕਿ ਇਸ ਪਹਿਲਕਦਮੀ ਨਾਲ ਵਿਦਿਆਰਥੀਆਂ ਨੂੰ ਮੁਕਾਬਲੇ ਦੇ ਮਾਹੌਲ ਵਿੱਚ ਅੱਗੇ ਵਧਣ ਦੇ ਯੋਗ ਬਣਾਇਆ ਜਾ ਰਿਹਾ ਹੈ। ਸੋਨੀਆ ਨੇ ਜ਼ੋਰ ਦੇ ਕੇ ਕਿਹਾ ਕਿ ਆਰਥਿਕ ਤੌਰ ‘ਤੇ ਕਮਜ਼ੋਰ ਵਰਗ ਦੇ ਬੱਚੇ ਵੀ ਹੁਣ ਸਰਕਾਰੀ ਸਕੂਲਾਂ ਵਿੱਚ ਮਿਆਰੀ ਸਿੱਖਿਆ ਪ੍ਰਾਪਤ ਕਰ ਰਹੇ ਹਨ, ਜਿਸ ਨਾਲ ਉਨ੍ਹਾਂ ਦਾ ਭਵਿੱਖ ਉੱਜਵਲ ਹੁੰਦਾ ਜਾ ਰਿਹਾ ਹੈ। ਮਾਨਸਾ ਦੀ ਸੀਤੋ ਨੇ ਵੀ ਆਮ ਆਦਮੀ ਕਲੀਨਿਕਾਂ ਵਿੱਚ ਮੁਫਤ ਇਲਾਜ ਪ੍ਰਦਾਨ ਕਰਵਾ ਕੇ ਸੂਬੇ ਵਿੱਚ ਸਿਹਤ ਸਹੂਲਤਾਂ ਚ’ ਲਿਆਂਦੇ ਸੁਧਾਰਾਂ ਲਈ ਸਰਕਾਰ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਲਿਆਂਦੀ ਸਿਹਤ ਕ੍ਰਾਂਤੀ ਲਈ ਧੰਨਵਾਦ ਪ੍ਰਗਟਾਇਆ ਅਤੇ ਇਸ ਮਹੱਤਵਪੂਰਨ ਉਪਰਾਲੇ ਲਈ ਮੁੱਖ ਮੰਤਰੀ ਮਾਨ ਦਾ ਸ਼ੁਕਰਗੁਜ਼ਾਰ ਕੀਤਾ। ਬਠਿੰਡਾ ਦੇ ਪਿੰਡ ਬਲੋਹ ਤੋਂ ਹਰਵਿੰਦਰ ਸਿੰਘ ਨੇ ਬਠਿੰਡਾ ਵਿੱਚ ਵਿਕਾਸ ਪ੍ਰੋਜੈਕਟਾਂ ਲਈ 1125 ਕਰੋੜ ਰੁਪਏ ਅਲਾਟ ਕਰਨ ਲਈ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਭਲਾਈ ਅਤੇ ਬਿਹਤਰੀ ਲਈ ਸਰਕਾਰ ਦੀ ਵਚਨਬੱਧਤਾ ‘ਤੇ ਜ਼ੋਰ ਦਿੰਦੇ ਹੋਏ ਇਹ ਪ੍ਰੋਜੈਕਟ ਹਲਕੇ ‘ਚ ਕ੍ਰਾਂਤੀਕਾਰੀ ਤਬਦੀਲੀ ਲਿਆਉਣਗੇ। The post ਬਠਿੰਡਾ ‘ਚ ‘ਵਿਕਾਸ ਕ੍ਰਾਂਤੀ’ ਤਹਿਤ 1125 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟ ਸ਼ੁਰੂ ਕਰਨ ‘ਤੇ ਲੋਕਾਂ ਵੱਲੋਂ ਪੰਜਾਬ ਸਰਕਾਰ ਦੀ ਸ਼ਲਾਘਾ appeared first on TheUnmute.com - Punjabi News. Tags:
|
ਭਾਰੀ ਮੀਂਹ ਕਾਰਨ ਤਾਮਿਲਨਾਡੂ 'ਚ ਬਣੀ ਹੜ੍ਹ ਦੀ ਸਥਿਤੀ, ਲੋਕਾਂ ਦੇ ਘਰਾਂ 'ਚ ਭਰਿਆ ਪਾਣੀ Monday 18 December 2023 07:39 AM UTC+00 | Tags: breaking-news flood flood-situation news rain tamil-nadu tamil-nadu-weather water ਚੰਡੀਗੜ੍ਹ, 18 ਦਸੰਬਰ 2023: ਤਾਮਿਲਨਾਡੂ (Tamil Nadu) ਅਜੇ ਤੱਕ ਚੱਕਰਵਾਤੀ ਤੂਫਾਨ ਮਿਚੌਂਗ ਦੇ ਪ੍ਰਭਾਵਾਂ ਤੋਂ ਉਭਰ ਨਹੀਂ ਸਕਿਆ ਹੈ। ਇਸ ਦੌਰਾਨ ਸੂਬੇ ‘ਚ ਇਕ ਵਾਰ ਫਿਰ ਤੋਂ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇੱਥੇ ਐਤਵਾਰ ਦੇਰ ਰਾਤ ਤੋਂ ਸੋਮਵਾਰ ਤੜਕੇ ਤੱਕ ਪਏ ਮੀਂਹ ਨੇ ਕਈ ਇਲਾਕਿਆਂ ਵਿੱਚ ਹੜ੍ਹ ਦੀ ਸਥਿਤੀ ਪੈਦਾ ਕਰ ਦਿੱਤੀ ਹੈ। ਖਾਸ ਕਰਕੇ ਥੂਥੂਕੁੜੀ ਵਿੱਚ ਸੜਕਾਂ ਅਤੇ ਇੱਥੋਂ ਤੱਕ ਕਿ ਲੋਕਾਂ ਦੇ ਘਰ ਵੀ ਪਾਣੀ ਨਾਲ ਭਰੇ ਹੋਏ ਦੇਖੇ ਗਏ। ਤਾਮਿਲਨਾਡੂ ਦੇ ਜਿਨ੍ਹਾਂ ਜ਼ਿਲ੍ਹਿਆਂ ਵਿੱਚ ਮੀਂਹ ਕਾਰਨ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ, ਉਨ੍ਹਾਂ ਵਿੱਚ ਤਿਰੂਨੇਲਵੇਲੀ, ਤੂਤੀਕੋਰਿਨ, ਟੇਨਕਾਸੀ ਅਤੇ ਕੰਨਿਆਕੁਮਾਰੀ ਜ਼ਿਲ੍ਹੇ ਸ਼ਾਮਲ ਹਨ। ਕੰਨਿਆਕੁਮਾਰੀ ‘ਚ ਇਨ੍ਹਾਂ 15 ਘੰਟਿਆਂ ‘ਚ 17.3 ਸੈਂਟੀਮੀਟਰ ਬਾਰਿਸ਼ ਹੋਈ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਕਾਰਨ ਡੈਮਾਂ ਤੋਂ ਵੀ ਪਾਣੀ ਛੱਡਿਆ ਗਿਆ ਹੈ, ਜਿਸ ਕਾਰਨ ਕਈ ਇਲਾਕਿਆਂ ਵਿੱਚ ਸੜਕਾਂ ਕੰਢੇ ਤੱਕ ਭਰ ਗਈਆਂ ਹਨ। ਇਸ ਨਾਲ ਜੁੜੀਆਂ ਕਈ ਵੀਡੀਓ ਵਾਇਰਲ ਹੋ ਚੁੱਕੀਆਂ ਹਨ, ਜਿਨ੍ਹਾਂ ‘ਚ ਘਰਾਂ ‘ਚ ਪਾਣੀ ਭਰਿਆ ਦੇਖਿਆ ਜਾ ਸਕਦਾ ਹੈ। ਇਸ ਦੌਰਾਨ ਜ਼ਿਲ੍ਹਾ ਮੈਜਿਸਟਰੇਟਾਂ ਨੂੰ ਡੈਮਾਂ ਤੋਂ ਪਾਣੀ ਛੱਡਣ ਅਤੇ ਜਨ-ਜੀਵਨ ਦਾ ਖਿਆਲ ਰੱਖਣ ਸਬੰਧੀ ਸੁਚੇਤ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਐਤਵਾਰ ਨੂੰ ਤਾਮਿਲਨਾਡੂ (Tamil Nadu) ਵਿੱਚ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਨੇ ਕਿਹਾ ਕਿ ਅਗਲੇ ਸੱਤ ਦਿਨਾਂ ਤੱਕ ਤਾਮਿਲਨਾਡੂ ਦੇ ਕਈ ਸ਼ਹਿਰਾਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਤਾਮਿਲਨਾਡੂ ਸਰਕਾਰ ਨੇ ਭਾਰੀ ਮੀਂਹ ਕਾਰਨ 18 ਦਸੰਬਰ ਨੂੰ ਤਿਰੂਨੇਲਵੇਲੀ, ਥੂਥੂਕੁਡੀ, ਕੰਨਿਆਕੁਮਾਰੀ ਅਤੇ ਟੇਨਕਾਸੀ ਜ਼ਿਲ੍ਹਿਆਂ ਵਿੱਚ ਸਾਰੇ ਸਕੂਲਾਂ, ਕਾਲਜਾਂ, ਨਿੱਜੀ ਸੰਸਥਾਵਾਂ, ਬੈਂਕਾਂ ਅਤੇ ਵਿੱਤੀ ਸੰਸਥਾਵਾਂ ਲਈ ਛੁੱਟੀ ਦਾ ਐਲਾਨ ਕੀਤਾ ਹੈ। The post ਭਾਰੀ ਮੀਂਹ ਕਾਰਨ ਤਾਮਿਲਨਾਡੂ ‘ਚ ਬਣੀ ਹੜ੍ਹ ਦੀ ਸਥਿਤੀ, ਲੋਕਾਂ ਦੇ ਘਰਾਂ ‘ਚ ਭਰਿਆ ਪਾਣੀ appeared first on TheUnmute.com - Punjabi News. Tags:
|
ਫਰੀਦਕੋਟ ਜੇਲ੍ਹ 'ਚ ਆਪਸ 'ਚ ਭਿੜੇ ਦੋ ਕੈਦੀ, ਇੱਕ ਕੈਦੀ ਜ਼ਖ਼ਮੀ Monday 18 December 2023 08:02 AM UTC+00 | Tags: breaking-news faridkot-jail injurd latest-news news two-prisoners ਚੰਡੀਗੜ੍ਹ, 18 ਦਸੰਬਰ 2023: ਫਰੀਦਕੋਟ ਜੇਲ੍ਹ (Faridkot Jail) ਵਿੱਚ ਦੋ ਕੈਦੀਆਂ ਦੇ ਆਪਸ ਵਿੱਚ ਝੜੱਪ ਦਾ ਮਾਮਲਾ ਸਾਹਮਣੇ ਆਇਆ ਹੈ । ਮਿਲੀ ਜਾਣਕਾਰੀ ਮੁਤਾਬਕ ਇਸ ਦੌਰਾਨ ਬਚਾਅ ਲਈ ਆਇਆ ਇੱਕ heunmute.com/category/national/ਜ਼ਖ਼ਮੀ ਹੋ ਗਿਆ। ਜੇਲ੍ਹ ਸੁਪਰਡੈਂਟ ਰਾਜੀਵ ਕੁਮਾਰ ਅਨੁਸਾਰ ਦੋ ਕੈਦੀਆਂ ਵਿਚਕਾਰ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦਿਆਂ ਗੁਰਮੀਤ ਸਿੰਘ ਨਾਂ ਦਾ ਕੈਦੀ ਡਿੱਗ ਪਿਆ। ਜਿਸ ਕਾਰਨ ਉਸਦੇ ਸੱਟ ਲੱਗ ਗਈ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ। ਫਿਲਹਾਲ ਸਥਿਤੀ ‘ਤੇ ਕਾਬੂ ਪਾ ਲਿਆ ਗਿਆ ਹੈ। The post ਫਰੀਦਕੋਟ ਜੇਲ੍ਹ ‘ਚ ਆਪਸ ‘ਚ ਭਿੜੇ ਦੋ ਕੈਦੀ, ਇੱਕ ਕੈਦੀ ਜ਼ਖ਼ਮੀ appeared first on TheUnmute.com - Punjabi News. Tags:
|
ਕੁਰੂਕਸ਼ੇਤਰ ਵਿਸ਼ਵ ਸਕੂਲ 'ਚ ਬਣੇਗਾ ਅੰਗ੍ਰੇਜੀ ਅਤੇ ਵਿਦੇਸ਼ੀ ਭਾਸ਼ਾਵਾਂ ਦਾ ਰੀਜਨਲ ਕੇਂਦਰ: CM ਮਨੋਹਰ ਲਾਲ Monday 18 December 2023 08:09 AM UTC+00 | Tags: breaking-news cm-manohar-lal foreign-languages haryana-education haryana-news kurukshetra-world-school news ਚੰਡੀਗੜ੍ਹ, 18 ਦਸੰਬਰ 2023: ਭਾਰਤ ਦੇ ਉੱਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਸ਼ਖਸ਼ੀਅਤ ਦੀ ਸ਼ਲਾਘਾ ਹੋਏ ਉਨ੍ਹਾਂ ਨੁੰ ਗੀਤਾ ਦਾ ਸੱਚਾ ਅਨੁਯਾਈ ਦਸਿਆ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਵਜੋ ਇੰਨ੍ਹਾਂ ਦੀ ਪਹਿਚਾਣ ਲੋਕਾਂ ਦੇ ਲਈ ਮਨੋਹਰ ਹੈ ਤਾਂ ਉੱਥੇ ਇਹ ਪਾਰਦਰਸ਼ਿਤਾ, ਸੂਚਨਾ ਤੇ ਜਿਮੇਵਾਰੀ ਲਈ ਜਾਣੇ ਜਾਂਦੇ ਹਨ। ਮਨੋਹਰ ਲਾਲ ਨੇ ਗੀਤਾ ਦੇ ਸੰਦੇਸ਼ ਨੁੰ ਜਮੀਨੀਪੱਧਰ ‘ਤੇ ਸਾਰਥਕ ਬਣਾਇਆ ਹੈ, ਜਦੋਂ ਪਿੰਡ ਦੇ ਬੱਚੇ ਨੂੰ ਬਿਨ੍ਹਾਂ ਪੈਸੇ ਦੇ ਨੌਥਰੀ ਦਾ ਪੱਤਰ ਦਿੱਤਾ ਹੈ। ਉੱਪ ਰਾਸ਼ਟਰਪਤੀ ਅੱਜ ਕੌਮਾਂਤਰੀ ਗਤੀਾ ਮਹੋਤਸਵ ਦੌਰਾਨ ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ ਵਿਚ ਪ੍ਰਬੰਧਿਤ ਕੌਮਾਂਤਰੀ ਗੀਤਾ ਸੈਮੀਨਾਰ ਨੂੰ ਸੰਬੋਧਿਤ ਕਰ ਰਹੇ ਸਨ। ਜਗਦੀਪ ਧਨਖੜ ਨੇ ਆਪਣੀ ਪਤਨੀ ਡਾ. ਸੁਦੇਸ਼ ਧਨਖੜ , ਮੁੱਖ ਮੰਤਰੀ ਮਨੋਹਰ ਲਾਲ ਤੇ ਹੋਰ ਮਾਣਯੋਗ ਮਹਿਮਾਨਾਂ ਦੇ ਨਾਲ ਸੈਮੀਨਾਰ ਦਾ ਦੀਪ ਪ੍ਰਜਵਲੱਤ ਕਰ ਸ਼ੁਰੂਆਤ ਕੀਤੀ। ਜਗਦੀਪ ਧਨਖੜ ਨੇ ਕਿਹਾ ਕਿ ਜਦੋਂ-ਜਦੋਂ ਮੁੱਖ ਮੰਤਰੀ ਮਨੋਹਰ ਲਾਲ ਮੈਨੂੰ ਹਰਿਆਣਾ ਆਉਣ ਦਾ ਸੱਦਾ ਦਿੰਦੇ ਹਨ, ਤਾਂ ਇੱਥੇ ਆ ਕੇ ਮੈਨੁੰ ਹਰ ਵਾਰ ਨਵਾਂ ਤਜਰਬਾ ਤੇ ਉਰਜਾ ਮਿਲਦੀ ਹੈ। ਇਸ ਵਾਰ ਤਾਂ ਕੁਰੂਕਸ਼ੇੇਤਰ ਦੀ ਧਰਤੀ ‘ਤੇ ਆਉਣ ਦਾ ਸੌਭਾਗ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਸਾਲ 2014 ਵਿਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੁਰੂਕਸ਼ੇਤਰ ਵਿਚ ਗੀਤਾ ਜੈਯੰਤੀ ਪ੍ਰੋਗ੍ਰਾਮ ਵਿਚ ਆਏ ਸਨ, ਤਾਂ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਗੀਤਾ ਦੇ ਸੰਦੇਸ਼ ਨੁੰ ਦੇਸ਼-ਵਿਦੇਸ਼ ਵਿਚ ਪਹੁੰਚਾਉਣ ਦਾ ਵਿਜਨ ਦਿੱਤਾ ਸੀ ਅਤੇ ਮਨੋਹਰ ਲਾਲ ਸਾਲ 2016 ਤੋਂ ਲਗਾਤਾਰ ਕੌਮਾਂਤਰੀ ਪੱਧਰ ‘ਤੇ ਗੀਤਾ ਮਹੋਤਸਵ ਮਨਾ ਰਹੇ ਹਨ। ਇਸ ਵਾਰ ਦੇ ਕੌਮਾਂਤਰੀ ਗੀਤਾ ਮਹੋਤਸਵ ਵਿਚ ਪਾਰਟਨਰ ਸਟੇਟ ਅਸਮ ਹੈ, ਜਿਸ ਤੋਂ ਉਂਤਰੀ-ਪੂਰਵੀ ਸੂਬਿਆਂ ਵਿਚ ਗੀਤਾ ਦਾ ਸੰਦੇਸ਼ ਪਹੁੰਚੇਗਾ। ਮੌਜੂਦਾ ਕੇਂਦਰ ਸਰਕਾਰ ਗੀਤਾ ਗਵਰਨੈਂਸਧਨਖੜ ਨੇ ਕਿਹਾ ਕਿ ਮੌਜੂਦਾ ਕੇਂਦਰ ਸਰਕਾਰ ਨੂੰ ਗੀਤਾ ਗਵਰਨੈਂਸ ਕਹਿਣਾ ਕੋਈ ਗਲਤ ਨਹੀਂ ਹੋਵੇਗਾ। ਪ੍ਰਧਾਨ ਮੰਤਰੀ ਗੀਤਾ ਵਿਚ ਦਿੱਤੇ ਗਏ ਸੰਦੇਸ਼ ਨੁੰ ਅਪਨਾਉਦੇ ਹੋਏ ਕਦੀ ਪੱਥ ਭ੍ਰਿਸ਼ਟ ਨਹੀਂ ਹੁੰਦੇ ਅਤੇ ਸਦਾ ਜਿਮੇਵਾਰ ਰਹਿੰਦੇ ਹਨ। ਗੀਤਾ ਵਿਚ ਫੱਲ ਪ੍ਰਾਪਤੀ ਦੀ ਇੱਛਾ ਕੀਤੇ ਬਿਨ੍ਹਾਂ ਕਰਮ ਦੇ ਸਿਦਾਂਤ ‘ਤੇ ਚੱਲਣ ਨੂੰ ਕਿਹਾ ਗਿਆ ਹੈ। ਅੱਜ ਭਾਰਤ ਤਕਨੀਕ ਦੇ ਖੇਤਰ ਵਿਚ ਬਹੁਤ ਅੱਗੇ ਵੱਧ ਗਿਆ ਹੈ, ਪਹਿਲਾਂ ਵਿਦੇਸ਼ਾਂ ਵਿਚ ਤਕਨੀਕ ਖਰੀਦਨੀ ਪੈਂਦੀ ਸੀ। ਅੱਜ ਦੇ ਭਾਰਤ ਦੀ ਵਿਕਾਸ ਯਾਤਰਾ ਦੀ ਵਿਕਾਸ ਯਾਤਰਾ ਇਥ ਬਹੁਤ ਵੱਡਾ ਮਹਾਯੱਗ ਹੈ, ਜਿਸ ਵਿਚ ਹਰ ਭਾਰਤੀ ਨੂੰ ਆਪਣੀ ਆਹੂਤੀ ਦੇਣੀ ਹੈ। ਹਰ ਨਾਗਰਿਕ ਨੂੰ ਅੱਜ ਇਹ ਸੰਕਲਪ ਲੈਣਾ ਚਾਹੀਦਾ ਹੈ ਕਿ ਮੇਰੇ ਲਈ ਦੇਸ਼ ਸੱਭ ਤੋਂ ਪਹਿਲਾਂ ਹੈ। ਉਨ੍ਹਾਂ ਨੇ ਕਿਹਾ ਕਿ ਇਹ ਅਮ੍ਰਿਤਕਾਲ ਦੇਸ਼ ਦਾ ਗੌਰਵਕਾਲ ਹੈ ਅਤੇ 2047 ਤਕ ਸਾਨੂੰ ਭਾਰਤ ਨੂੰ ਵਿਕਸਿਤ ਰਾਸ਼ਟਰ ਬਨਾਉਣਾ ਹੈ। ਗੀਤਾ ਸਿਰਫ ਇਕ ਪੁਸਤਕ ਜਾਂ ਗੰਥ ਨਹੀਂ ਹੈ, ਜੀਵਨ ਦਾ ਸਾਰ ਹੈ, ਗੀਤਾ ਸਾਰਵਭੌਮਿਕ ਤੇ ਸਾਰਵਕਾਲਿਕ – ਮੁੱਖ ਮੰਤਰੀ ਮਨੋਹਰ ਲਾਲਇਸ ਮੌਕੇ ‘ਤੇ ਮੁੱਖ ਮੰਤਰੀ ਮਨੋਹਰ ਲਾਲ ਨੇ ਉੱਪ ਰਾਸ਼ਟਰਪਤੀ ਸ੍ਰੀ ਜਗਦੀਪ ਧਨਖੜ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਅੱਜ ਬਹੁਤ ਹੀ ਖੁਸ਼ੀ ਦਾ ਵਿਸ਼ਾ ਹੈ, ਦਜੋਂ ਅਸੀਂ ਲਗਾਤਾਰ ਅੱਠਵੀਂ ਵਾਰ ਕੌਮਾਂਤਰੀ ਗੀਤਾ ਮਹੋਤਸਵ ਮਨਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾ ਦੀ ਸੈਮੀਨਾਰਾਂ ਰਾਹੀਂ ਗੀਤਾ ਦਾ ਸੰਦੇਸ਼ ਦੇਸ਼ ਦੁਨੀਆਂ ਵਿਚ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਗੀਤਾ ਸਿਰਫ ਇਕ ਕਿਤਾਬ ਜਾਂ ਗ੍ਰੰਥ ਸਿਰਫ ਨਹੀਂ ਹੈ, ਜੀਵਨ ਦਾ ਸਾਰ ਹੈ। ਗੀਤਾ ਸਾਰਵਭੌਮਿਕ ਤੇ ਸਾਰਵਕਾਲਿਕ ਅਤੇ ਅੱਜ ਵੀ ਗੀਤਾ ਦੀ ਸਾਰਥਕਤਾ ਉਨ੍ਹੀ ਹੀ ਹੈ ਜਿਨ੍ਹੀ ਊਸ ਸਮੇਂ ਸੀ। ਵਿਸ਼ਵ ਨੁੰ ਸੁਖੀ ਬਨਾਉਣ ਦੇ ਲਈ ਸ਼ਾਂਤੀ ਦੇ ਰਸਤੇ ‘ਤੇ ਲੈ ਜਾਣ ਲਈ ਗੀਤਾ ਦਾ ਸੰਦੇਸ਼ ਜਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਜਦੋਂ ਆਪਸੀ ਸਮਝ ਦੇਸ਼ਾਂ ਵਿਚ ਬਣੇਗੀ ਤਾਂ ਵਿਸ਼ਵ ਇਕ ਇਕਾਈ ਵਜੋ ਸ਼ਾਂਤੀ ਵੱਲ ਅੱਗੇ ਵਧੇਗਾ, ਇਸ ਦੇ ਲਈ ਗੀਤਾ ਤੋਂ ਕੋਈ ਵੱਡਾ ਸਾਧਨ ਨਹੀਂ ਹੈ। ਗੀਤਾ ਰਾਹੀਂ ਅਸੀਂ ਦੁਨੀਆ ਨੁੰ ਦਿਸ਼ਾ ਦੇ ਸਕਦੇ ਹਨ। ਮਨੋਹਰ ਲਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸ਼ਲਾਘਾਯੋਗ ਹਨ, ਜਿਨ੍ਹਾਂ ਨੇ ਰੂਸ ਅਤੇ ਯੂਕ੍ਰੇਨ ਦੇ ਯੁੱਧ ਦੇ ਸਮੇਂ ਸੰਵਾਦ ਦਾ ਇਕ ਅਜਿਹਾ ਦ੍ਰਿਸ਼ਟੀਕੋਣ ਸਾਹਮਣੇ ਰੱਖਿਆ ਅਤੇ ਰੂਸ ਦੇ ਰਾਸ਼ਟਰਪਤੀ ਨਾਲ ਗਲ ਕੀਤੀ ਅਤੇ ਕਿਹਾ ਕਿ ਇਸ ਦਾ ਹੱਲ ਲੜਾਈ ਲੜਨ ਨਾਲ ਨਹੀਂ ਨਿਕਲੇਗਾ , ਸਗੋ ਵਿਵਾਦਾਂ ਦਾ ਹੱਲ ਆਪਸੀ ਗਲਬਾਤ ਤੇ ਆਪਸੀ ਸੰਵਾਦ ਕਰਨ ਨਾਲ ਹੀ ਨਿਕਲੇਗਾ । ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਮਰਿਅਯਾਦਾਪੂਰੂਸ਼ੋਤਮ ਭਗਵਾਨ ਸ੍ਰੀ ਰਾਮ ਦੀ ਤਰ੍ਹਾ ਆਚਰਣ ਹੈ ਅਤੇ ਜ੍ਰਿਮ੍ਰੇਵਾਰੀ ਅਤੇ ਕਰਮ ਦੇ ਬਾਰੇ ਵਿਚ ਸ੍ਰੀ ਕ੍ਰਿਸ਼ਣ ਦੇ ਪਦਚਿੰਨ੍ਹਾਂ ‘ਤੇ ਚੱਲ ਰਹੇ ਹਨ। ਕੁਰੂਕਜ਼ੇਤਰ ਯੂਨੀਵਰਸਿਟੀ ਵਿਚ ਬਣੇਗਾ ਅੰਗ੍ਰੇਜੀ ਅਤੇ ਵਿਦੇਸ਼ੀ ਭਾਸ਼ਾਵਾਂ ਦਾ ਰੀਜਨਲ ਕੇਂਦਰਉਨ੍ਹਾਂ ਨੇ ਕਿਹਾ ਕਿ ਅੱਜ ਦੁਨੀਆ ਦੇ ਦਰਜਨਭਰ ਦੇਸ਼ ਅਜਿਹੇ ਹਨ ਜੋ ਅਸੀਂ ਆਪਣੇ ਇੱਥੇ ਕੌਮਾਂਤਰੀ ਗੀਤਾ ਮਹੋਤਸਵ ਦਾ ਪ੍ਰਬੰਧ ਕਰਨ ਦਾ ਸੱਦਾ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਹੈਦਰਾਬਾਦ ਦੇ ਇਕ ਯੂਨ.ਵਰਸਿਟੀ ਨੇ ਅੰਗ੍ਰੇਜੀ ਅਤੇ ਵਿਦੇਸ਼ੀ ਭਾਸ਼ਾ ਦੇ ਰੀਜਨਲ ਸੈਂਟਰ ਬਨਾਉਣ ਦੀ ਗੱਲ ਕਹੀ ਹੈ, ਜਿਸ ਦੇ ਲਈ ਅਸੀਂ ਕੁਰੂਕਸ਼ੇਤਰ ਯੂਨੀਵਰਸਿਟੀ ਦਾ ਪ੍ਰਸਤਾਵ ਦਿੱਤਾ ਹੈ। ਵਿਸ਼ਵ ਦੀ ਭਾਸ਼ਾਵਾਂ ਦਾ ਇਕ ਕੇਂਦਰ ਇੱਥੇ ਖੁੱਲੇਗਾ ਅਤੇ ਯੂਨੀਵਰਸਿਟੀ ਵਿਚ ਗੀਤਾ ਦਾ ਵੀ ਕੇਂਦਰ ਹੈ, ਜਿਸ ਦੇ ਰਾਹੀਂ ਅਸੀਂ ਦੁਨੀਆ ਦੇ ਬਹੁਤ ਦੇਸ਼ਾਂ ਨੁੰ ਇਕ ਪਲੇਟਫਾਰਮ ‘ਤੇ ਜੋੜ ਕੇ ਗੀਤਾ ਦੇ ਸੰਦੇਸ਼ ਨੁੰ ਦੁਨੀਆ ਵਿਚ ਪਹੁੰਚਾ ਸਕਦੇ ਹਨ। ਇਸ ਮੌਕੇ ‘ਤੇ ਰਾਜਸਭਾ ਸਾਂਸਦ ਸੁਧਾਂਸ਼ੂ ਤਿਰਵੇਦੀ, ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਮਹਾਰਾਜ ਨੇ ਵੀ ਸੈਮੀਨਾਰ ਨੂੰ ਸੰਬੋਧਿਤ ਕੀਤਾ। ਉੱਪ ਰਾਸ਼ਟਰਪਤੀ ਤੇ ਹੋਰ ਮਹਿਮਾਨਾਂ ਨੇ ਸਮਾਰਿਕਾ ਦਾ ਵੀ ਵਿਮੋਚਨ ਕੀਤਾ, ਜਿਸ ਵਿਚ 448 ਖੋਜਪੱਤਰ ਸੰਕਾਲਿਤ ਕੀਤੇ ਗਏ। The post ਕੁਰੂਕਸ਼ੇਤਰ ਵਿਸ਼ਵ ਸਕੂਲ ‘ਚ ਬਣੇਗਾ ਅੰਗ੍ਰੇਜੀ ਅਤੇ ਵਿਦੇਸ਼ੀ ਭਾਸ਼ਾਵਾਂ ਦਾ ਰੀਜਨਲ ਕੇਂਦਰ: CM ਮਨੋਹਰ ਲਾਲ appeared first on TheUnmute.com - Punjabi News. Tags:
|
ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਦੀ ਸੁਰੱਖਿਆ 'ਚ ਵੱਡੀ ਢਿੱਲ, ਕਾਫ਼ਲੇ ਨਾਲ ਟਕਰਾਈ ਕਾਰ Monday 18 December 2023 08:18 AM UTC+00 | Tags: breaking-news joe-biden news us usa-president ਚੰਡੀਗੜ੍ਹ, 18 ਦਸੰਬਰ 2023: ਅਮਰੀਕਾ ਦੇ ਡੇਲਾਵੇਅਰ ‘ਚ ਐਤਵਾਰ ਨੂੰ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ (Joe Biden)ਦੀ ਸੁਰੱਖਿਆ ‘ਚ ਢਿੱਲ ਸਾਹਮਣੇ ਆਈ ਹੈ। ਦਰਅਸਲ, ਬਾਈਡਨ ਆਪਣੀ ਘਰਵਾਲੀ ਜਿਲ ਬਾਈਡਨ ਨਾਲ ਇੱਕ ਸਮਾਗਮ ਤੋਂ ਵਾਪਸ ਆ ਰਹੇ ਸਨ, ਜਦੋਂ ਇੱਕ ਕਾਰ ਉਨ੍ਹਾਂ ਦੇ ਕਾਫ਼ਲੇ ਨਾਲ ਟਕਰਾ ਗਈ। ਹਾਲਾਂਕਿ ਇਸ ਹਾਦਸੇ ‘ਚ ਰਾਸ਼ਟਰਪਤੀ ਅਤੇ ਪਹਿਲੀ ਮਹਿਲਾ ਨੂੰ ਕੋਈ ਸੱਟ ਨਹੀਂ ਲੱਗੀ। ਸੀਕ੍ਰੇਟ ਸਰਵਿਸ ਨੇ ਦੋਵਾਂ ਨੂੰ ਬਚਾਅ ਕਾਰ ‘ਚ ਮੌਕੇ ਤੋਂ ਰਵਾਨਾ ਕਰ ਦਿੱਤਾ। ਮੀਡੀਆ ਰਿਪੋਰਟਾਂ ਮੁਤਾਬਕ ਰਾਸ਼ਟਰਪਤੀ ਦੇ ਕਾਫ਼ਲੇ ਨੂੰ ਟੱਕਰ ਦੇਣ ਵਾਲੀ ਕਾਰ ਸਿਲਵਰ ਰੰਗ ਦੀ ਸੇਡਾਨ ਸੀ। ਗੱਡੀਆਂ ਦੀ ਟੱਕਰ ਤੋਂ ਬਾਅਦ ਸੀਕ੍ਰੇਟ ਸਰਵਿਸ ਏਜੰਟਾਂ ਨੇ ਤੁਰੰਤ ਕਾਰ ਨੂੰ ਘੇਰ ਲਿਆ। ਨਾਲ ਹੀ ਡਰਾਈਵਰ ਦੇ ਸਿਰ ‘ਤੇ ਬੰਦੂਕ ਤਾਣ ਦਿੱਤੀ। ਸੀਕਰੇਟ ਸਰਵਿਸ ਨੇ ਡਰਾਈਵਰ ਨੂੰ ਆਪਣੇ ਹੱਥਾਂ ਨਾਲ ਕਾਰ ਵਿੱਚੋਂ ਬਾਹਰ ਕੱਢਿਆ। ਦੋਵਾਂ ਵਾਹਨਾਂ ਦੀ ਟੱਕਰ ਬਾਈਡਨ (Joe Biden) ਤੋਂ 40 ਮੀਟਰ ਦੀ ਦੂਰੀ ‘ਤੇ ਹੋਈ। ਦਰਅਸਲ, ਬਾਈਡਨ ਅਤੇ ਉਨ੍ਹਾਂ ਦੀ ਘਰਵਾਲੀ ਪ੍ਰਚਾਰ ਲਈ ਡੇਲਾਵੇਅਰ ਗਏ ਸਨ। ਦੋਵਾਂ ਨੇ ਇੱਕ ਰੈਸਟੋਰੈਂਟ ਵਿੱਚ ਡਿਨਰ ਕੀਤਾ। ਰੈਸਟੋਰੈਂਟ ਵਿੱਚ ਕੁਝ ਦੂਰੀ 'ਤੇ ਪੱਤਰਕਾਰ ਇਕੱਠੇ ਹੋਏ ਸਨ। ਉਹ ਬਾਈਡਨ ਤੋਂ ਕੁਝ ਸਵਾਲ ਪੁੱਛ ਰਿਹਾ ਸੀ ਜਦੋਂ ਅਚਾਨਕ ਕਾਰ ਦੇ ਕਰੈਸ਼ ਹੋਣ ਦੀ ਆਵਾਜ਼ ਸੁਣਾਈ ਦਿੱਤੀ। ਇਹ ਸੁਣ ਕੇ ਸੀਕ੍ਰੇਟ ਸਰਵਿਸ ਹਰਕਤ ‘ਚ ਆ ਗਈ। ਪੱਤਰਕਾਰਾਂ ਨੂੰ ਇਕ ਪਾਸੇ ਲਿਜਾਇਆ ਗਿਆ ਅਤੇ ਦੱਸਿਆ ਗਿਆ ਕਿ ਬਾਈਡਨ ਦਾ ਰੈਸਕਿਊ ਕਰ ਲਿਆ ਗਿਆ। The post ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਦੀ ਸੁਰੱਖਿਆ ‘ਚ ਵੱਡੀ ਢਿੱਲ, ਕਾਫ਼ਲੇ ਨਾਲ ਟਕਰਾਈ ਕਾਰ appeared first on TheUnmute.com - Punjabi News. Tags:
|
ਪੰਜਾਬ ਸਰਕਾਰ ਬੱਚਿਆਂ ਦੀ ਸਿਹਤ ਅਤੇ ਤੰਦਰੁਸਤੀ ਲਈ ਲਗਾਤਾਰ ਕਾਰਜ਼ਸੀਲ: ਡਾ. ਬਲਜੀਤ ਕੌਰ Monday 18 December 2023 09:07 AM UTC+00 | Tags: breaking-news dr-baljit-kaur health health-scheme latest-news news punjab-government punjab-news ਚੰਡੀਗੜ੍ਹ, 18 ਦਸੰਬਰ 2023: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਬੱਚਿਆਂ ਦੀ ਸਿਹਤ (Health) ਅਤੇ ਤੰਦਰੁਸਤੀ ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਇਸੇ ਤਹਿਤ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਕੁਪੋਸ਼ਣ ਅਤੇ ਅਨੀਮੀਆ ਦੇ ਖਾਤਮੇ ਸਬੰਧੀ ਕਿਸਾਨ ਭਵਨ, ਚੰਡੀਗੜ੍ਹ ਵਿਖੇ ਵਰਕਸ਼ਾਪ ਦਾ ਆਯੋਜਨ ਕੀਤਾ। ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਵਿੱਚ ਕੁਪੋਸ਼ਣ ਅਤੇ ਅਨੀਮੀਆ ਦੇ ਖਾਤਮੇ ਲਈ ਪੂਰੀ ਸੁਹਿਰਦਤਾ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਕੁਪੋਸ਼ਣ ਹਰ ਉਮਰ ਦੇ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ। ਸਰਕਾਰ ਵੱਲੋਂ ਕੁਪੋਸ਼ਣ ਦੇ ਖਾਤਮੇ ਲਈ ਉਪਰਾਲੇ ਕੀਤੇ ਜਾ ਰਹੇ ਹਨ। ਵਿਭਾਗ ਵੱਲੋਂ ਪੋਸ਼ਣ ਦੀ ਮਹੱਤਤਾ ਬਾਰੇ ਸੂਬੇ ਦੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਸੂਬੇ ‘ਚੋ ਕੁਪੋਸ਼ਣ ਦਾ ਖਾਤਮਾ ਕੀਤਾ ਜਾ ਸਕੇ। ਲੋਕਾਂ ਨੂੰ ਪੌਸ਼ਟਿਕ ਭੋਜਨ ਦੀ ਖਪਤ ਨੂੰ ਉਤਸ਼ਾਹਿਤ ਕਰਨਾ, ਔਰਤਾਂ ਅਤੇ ਬੱਚਿਆਂ ਵਿੱਚ ਕੁਪੋਸ਼ਣ ਨੂੰ ਘਟਾਉਣਾ, ਛਾਤੀ ਦਾ ਦੁੱਧ ਚੁੰਘਾਉਣ ਅਤੇ ਪੋਸ਼ਣ ਸੰਬੰਧੀ ਸੇਵਾਵਾਂ ਅਤੇ ਸਪਲੀਮੈਂਟਸ ਪ੍ਰਦਾਨ ਕਰਨਾ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਗੈਰ-ਸਰਕਾਰੀ ਸੰਸਥਾਵਾਂ, ਸਿਹਤ (Health) ਵਿਭਾਗ ਅਤੇ ਲੋਕਾਂ ਨੂੰ ਕੁਪੋਸ਼ਣ ਦੇ ਖਾਤਮੇ ਲਈ ਮਿਲ ਕੇ ਕੰਮ ਕਰਨ ਲਈ ਕਿਹਾ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਸਿਹਤਮੰਦ ਭਵਿੱਖ ਬਣਾਇਆ ਜਾ ਸਕੇ। ਮੰਤਰੀ ਵਲੋਂ ਵਿਭਾਗ ਨੂੰ ਹੋਰ ਮਿਹਨਤ ਨਾਲ ਕੰਮ ਕਰਨ ਲਈ ਕਿਹਾ ਤਾਂ ਜੋ ਪੰਜਾਬ ਵਿੱਚ ਕੁਪੋਸ਼ਣ ਅਤੇ ਅਨੀਮੀਆ ਨੂੰ ਠੱਲ ਪਾਈ ਜਾ ਸਕੇ। ਇਸ ਮੌਕੇ ਸਿਹਤ ਵਿਭਾਗ, ਸਿੱਖਿਆ ਵਿਭਾਗ, ਪੀ.ਜੀ.ਆਈ ਚੰਡੀਗੜ੍ਹ ਅਤੇ ਮੈਡੀਕਲ ਐਜੁਕੇਸ਼ਨ ਐਡ ਰਿਸਰਚ, ਪਟਿਆਲਾ ਦੇ ਡਾਕਟਰਾਂ ਵੱਲੋਂ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਮੁੱਖ ਸਕੱਤਰ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਰਾਜੀ ਪੀ. ਸ੍ਰੀਵਾਸਤਵਾ, ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਡਾਇਰੈਕਟਰ ਸ਼ੇਨਾ ਅਗਰਵਾਲ, ਡਿਪਟੀ ਡਾਇਰੈਕਟਰ ਸੁਖਦੀਪ ਸਿੰਘ ਝੱਜ ਅਤੇ ਪੋਸ਼ਣ ਅਭਿਆਨ ਦੇ ਸਟੇਟ ਕੰਸਲਟੈਂਟ ਪ੍ਰਿਅੰਕਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। The post ਪੰਜਾਬ ਸਰਕਾਰ ਬੱਚਿਆਂ ਦੀ ਸਿਹਤ ਅਤੇ ਤੰਦਰੁਸਤੀ ਲਈ ਲਗਾਤਾਰ ਕਾਰਜ਼ਸੀਲ: ਡਾ. ਬਲਜੀਤ ਕੌਰ appeared first on TheUnmute.com - Punjabi News. Tags:
|
ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੇ ਡੀ.ਏ 'ਚ 4 ਫੀਸਦੀ ਦਾ ਵਾਧਾ Monday 18 December 2023 09:16 AM UTC+00 | Tags: breaking-news da employees latest-news news punjab-employees punjab-government punjab-state-ministerial-service-union the-unmute-breaking-news the-unmute-news ਚੰਡੀਗੜ੍ਹ, 18 ਦਸੰਬਰ 2023: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਪੰਜਾਬ ਸਟੇਟ ਮਨਿਸਟ੍ਰੀਅਲ ਸਰਵਿਸ ਯੂਨੀਅਨ ਦੇ ਨੁਮਾਇੰਦਿਆਂ ਨਾਲ ਬੈਠਕ ਕੀਤੀ ਤੇ ਉਹਨਾਂ ਦੇ ਮਸਲਿਆਂ ‘ਤੇ ਵਿਸਥਾਰ ਸਹਿਤ ਚਰਚਾ ਕੀਤੀ ਗਈ ਹੈ | ਮੁੱਖ ਮੰਤਰੀ ਨੇ ਟਵੀਟ ਕਰਦਿਆਂ ਦੱਸਿਆ ਇੱਕ ਵੱਡੀ ਖੁਸ਼ਖ਼ਬਰੀ ਸਾਂਝੀ ਕਰ ਰਿਹਾ ਹਾਂ ਕਿ ਮੁਲਾਜ਼ਮਾਂ ਨੂੰ ਨਵੇਂ ਸਾਲ ਦਾ ਤੋਹਫਾ ਦੇਣ ਜਾ ਰਹੇ ਹਾਂ | ਡੀ.ਏ (DA) ‘ਚ 4 ਫੀਸਦੀ ਦਾ ਵਾਧਾ ਕੀਤਾ ਜਾਂਦਾ ਹੈ ਜੋ ਕਿ 1 ਦਸੰਬਰ 2023 ਤੋਂ ਲਾਗੂ ਮੰਨਿਆ ਜਾਵੇਗਾ | The post ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੇ ਡੀ.ਏ ‘ਚ 4 ਫੀਸਦੀ ਦਾ ਵਾਧਾ appeared first on TheUnmute.com - Punjabi News. Tags:
|
ਬ੍ਰਹਮਸਰੋਵਰ ਦੇ ਪਵਿੱਤਰ ਕੰਢੇ 'ਤੇ 24 ਦਸੰਬਰ ਤੱਕ ਚੱਲੇਗਾ ਕੌਮਾਂਤਰੀ ਗੀਤਾ ਮਹੋਤਸਵ Monday 18 December 2023 09:23 AM UTC+00 | Tags: bhagwat-gita brahmasarovar breaking-news gita-mahotsav haryana international-gita-mahotsav latest-news news ਚੰਡੀਗੜ੍ਹ, 18 ਦਸੰਬਰ 2023: ਪਵਿੱਤਰ ਗ੍ਰੰਥ ਗੀਤਾ ਦੀ ਮਹਾਆਰਤੀ ਤੇ ਮਹਾਪੂਜਨ ਅਤੇ ਗੀਤਾ ਦੇ ਸ਼ਲੋਕਾਂ ਦੇ ਉਚਾਰਣ ਦੇ ਵਿਚ ਕੁੁਰੂਕਸ਼ੇਤਰ ਦੇ ਕੌਮਾਂਤਰੀ ਗੀਤਾ ਮਹੋਤਸਵ-2023 (International Gita Mahotsav) ਦਾ ਆਗਾਜ ਹੋਇਆ। ਇਸ ਆਗਾਜ ਦੇ ਨਾਂਲ ਹੀ ਬ੍ਰਹਮਸਰੋਵਰ ਦੇ ਚਾਰੋ ਪਾਸੇ ਪਵਿੱਤਰ ਗ੍ਰੰਥ ਗੀਤਾ ਦੇ ਸ਼ਲੋਕਉਚਾਰਣ ਨਾਲ ਪੂਰੀ ਫਿਜਾ ਹੀ ਗੀਤਮਈ ਹੋ ਗਈ। ਇਸ ਦੇ ਨਾਲ ਹੀ ਉੱਪ ਰਾਸ਼ਟਰਪਤੀ ਜਗਦੀਪ ਧਨਖੜ , ਮੁੱਖ ਮੰਤਰੀ ਮਨੋਹਰ ਲਾਲ, ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਮਹਾਰਾਜ ਨੇ ਪਵਿੱਤਰ ਗ੍ਰੰਥ ਗੀਤਾ ਦੀ ਮਹਾਆਰਤੀ ਤੇ ਮਹਾਪੂਜਨ ਕਰ ਵਿਧੀਵਤ ਰੂਪ ਨਾਲ 17 ਦਸੰਬਰ ਤੋਂ 24 ਦਸੰਬਰ ਤੱਕ ਚਲਣ ਵਾਲੇ ਕੌਮਾਂਤਰੀ ਗੀਤਾ ਮਹੋਤਸਵ 2023 ਦੀ ਸ਼ੁਰੂਆਤ ਕੀਤੀ। ਕੌਮਾਂਤਰੀ ਗੀਤਾ ਮਹੋਤਸਵ 2023 (International Gita Mahotsav) ਵਿਚ ਉੱਪ ਰਾਸ਼ਟਰਪਤੀ ਜਗਦੀਪ ਧਨਖੜ ਦਾ ਧਰਮਖੇਤਰ ਕੁਰੂਕਸ਼ੇਤਰ ਵਿਚ ਪਹੁੰਚਣ ‘ਤੇ ਮੁੱਖ ਮੰਤਰੀ ਮਨੋਹਰ ਲਾਲ ਨੇ ਸਵਾਗਤ ਕੀਤਾ। ਇੱਥੇ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਆਏ ਲੋਕ ਕਲਾਕਾਰਾਂ ਨੇ ਆਪਣੇ-ਆਪਣੇ ਸੂਬੇ ਦੀ ਵੈਸ਼ਭੂਸ਼ਾ ਵਿਚ ਸੁਸਜਿਤ ਹੋ ਕੇ ਲੋਕ ਨਾਚਾਂ ‘ਤੇ ਝੂਮਕੇ ਦੂਰ-ਦਰਾਜ ਤੋਂ ਆਏ ਮਹਿਮਾਨਾਂ ਅਤੇ ਸੈਨਾਨੀਆਂ ਦਾ ਕੁਰੂਕਸ਼ੇਤਰ ਦੀ ਪਵਿੱਤਰ ਧਰਤੀ ‘ਤੇ ਪਹੁੰਚਣ ‘ਤੇ ਖੁਸ਼ੀ ਦਾ ਇਜ਼ਹਾਰ ਕੀਤਾ। ਇਸ ਦੇ ਬਾਅਦ ਉੱਪ ਰਾਸ਼ਟਰਪਤੀ ਜਗਦੀਪ ਧਨਖੜ ਤੇ ਮੁੱਖ ਮੰਤਰੀ ਮਨੋਹਰ ਲਾਲ ਨੇ ਬ੍ਰਹਮਸਰੋਵਰ ਦੇ ਪਵਿੱਤ ਜਲ ਦੀ ਪੁਜਾ ਅਰਚਨਾ ਕੀਤੀ ਅਤੇ ਪਵਿੱਤਰ ਗ੍ਰੰਥ ਗੀਤਾ ‘ਤੇ ਪੁਸ਼ਪ ਅਰਪਿਤ ਕਰ ਪੂਜਨ ਕੀਤਾ ਅਤੇ ਗੀਤਾ ਮਹਾਆਰਤੀ ਵਿਚ ਹਿੱਸ ਲਿਆ। ਉੱਪ ਰਾਸ਼ਟਰਪਤੀ ਤੇ ਮੁੱਖ ਮੰਤਰੀ ਨੇ ਅਚਾਰਿਆ ਪੰਡਿਤ ਨਰੇਸ਼ ਤੇ ਵੈਦਪਾਠੀ ਵਿਦਿਆਰਥੀਆਂ ਅਤੇ ਵਿਦਵਾਦਨਾਂ ਵੱਲੋਂ ਸ਼ਲੋਕਉਚਾਰਣ ਦੇ ਵਿਚ ਪਵਿੱਤਰ ਗ੍ਰੰਥ ਗੀਤਾ ਦੀ ਮਹਾਆਰਤੀ ਤੇ ਮਹਾਪੂਜਨ ਨਾਲ ਕੌਮਾਂਤਰੀ ਗੀਤਾ ਮਹੋਤਸਵ-2023 ਦੀ ਸ਼ੁਰੂਆਤ ਕੀਤੀ। ਇਸ ਦੇ ਬਾਅਦ ਸਾਰੇ ਮਹਿਮਾਨਾਂ ਨੇ ਭਾਗੀਦਾਰੀ ਰਾਜ ਅਸਮ ਦੇ ਪੈਵੇਲਿਅਨ ਵਿਚ ਅਸਮ ਸੂਬੇ ਦੇ ਖਾਨ-ਪੀਣ, ਰਹਿਣ-ਸਹਿਨ , ਪਰਿਧਾਨਾਂ ਸਮੇਤ ਹੋਰ ਵੱਖ-ਵੱਖ ਦ੍ਰਿਸ਼ਾਂ ਨੂੰ ਦਰਸ਼ਾਉਣ ਵਾਲੇ ਸਟਾਲਾਂ ਦਾ ਅਵਲੋਕਨ ਕੀਤਾ। ਇਸ ਦੇ ਬਾਅਦ ਸਾਰੇ ਮਹਿਮਾਨਾਂ ਨੇ ਇਸ ਮਹੋਤਸਵ ਵਿਚ ਬਣਾਏ ਗਏ ਹਰਿਆਣਾ ਪੈਵੇਲਿਅਨ ਦੀ ਸਭਿਆਚਾਰਕ ਵਿਰਾਸਤ ਦੇ ਦਰਸ਼ਨ ਕੀਤੇ। ਇਹ ਮਹੋਤਸਵ 17 ਦਸੰਬਰ ਤੋਂ 24 ਦਸੰਬਰ ਤੱਕ ਚੱਲੇਗਾ। ਇਸ ਮਹੋਤਸਵ ਵਿਚ 18 ਹਜਾਰ ਵਿਦਿਆਰਥੀਆਂ ਦੇ ਨਾਲ ਵਿਸ਼ਵ ਗੀਤਾ ਪਾਠ , ਉੱਤਰ ਖੇਤਰ ਸਭਿਆਚਾਰਕ ਕਲਾ ਕੇਂਦਰ ਪਟਿਆਲਾ, ਹਰਿਆਣਾ ਕਲਾ ਅਤੇ ਸਭਿਆਚਾਰਕ ਕਾਰਜ ਵਿਭਾਗ ਵੱਲੋਂ ਵੱਖ-ਵੱਖ ਸੂਬਿਆਂ ਦੇ ਕਲਾਕਾਰਾਂ ਦੇ ਸਭਿਆਚਾਰਕ ਪ੍ਰੋਗ੍ਰਾਮ, ਕੌਮਾਂਤਰੀ ਗੀਤਾ ਸੈਮੀਨਾਰ, ਸੰਤ ਸਮੇਲਨ, ਬ੍ਰਹਮਸਰੋਵਰ ਦੀ ਮਹਾਆਰਤੀ, ਦੀਪ ਉਤਸਵ, 48 ਕੋਸ ਦੇ 164 ਤੀਰਥਾਂ ‘ਤੇ ਸਭਿਆਚਾਰਕ ਪ੍ਰੋਗ੍ਰਾਮ ਆਦਿ ਮੁੱਖ ਖਿੱਚ ਦੇ ਕੇਂਦਰ ਰਹਿਣਗੇ। ਇਸ ਦੇ ਲਈ ਪ੍ਰਸਾਸ਼ਲ ਅਤੇ ਕੁਰੂਕਸ਼ੇਤਰ ਵਿਕਾਸ ਬੋਰਡ ਵੱਲੋਂ ਸੁਰੱਖਿਆ ਅਤੇ ਵਿਵਸਥਾ ਦੇ ਤਮਾਮ ਪੁਖਤਾ ਇੰਤਜਾਮ ਕੀਤੇ ਗਏ ਹਨ। The post ਬ੍ਰਹਮਸਰੋਵਰ ਦੇ ਪਵਿੱਤਰ ਕੰਢੇ ‘ਤੇ 24 ਦਸੰਬਰ ਤੱਕ ਚੱਲੇਗਾ ਕੌਮਾਂਤਰੀ ਗੀਤਾ ਮਹੋਤਸਵ appeared first on TheUnmute.com - Punjabi News. Tags:
|
ਕੇਂਦਰ ਤੇ ਸੂਬਾ ਸਰਕਾਰ ਦੀ ਸਾਰੀ ਯੋਜਨਾਵਾਂ ਹਰ ਵਿਅਕਤੀ ਤੱਕ ਪਹੁੰਚਾਉਣਾ ਯਕੀਨੀ ਬਣਾਉਣ ਅਧਿਕਾਰੀ: CM ਮਨੋਹਰ ਲਾਲ Monday 18 December 2023 09:30 AM UTC+00 | Tags: breaking-news cm-manohar-lal government-schemes haryana-scheme haryana-walfare-scheme news ਚੰਡੀਗੜ੍ਹ, 17 ਦਸੰਬਰ 2023: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਦੇਸ਼ ਦੇ ਨਾਗਰਿਕਾਂ ਨੂੰ ਭਾਰਤ ਨੂੰ ਵਿਕਸਿਤ ਰਾਸ਼ਟਰ ਬਨਾਉਣ ਅਤੇ ਯੋਜਨਾਵਾਂ ਦਾ ਮੌਕੇ ‘ਤੇ ਹੀ ਲਾਭ ਦੇਣ ਲਈ ਸ਼ੁਰੂ ਕੀਤੀ ਗਈ ਵਿਕਸਿਤ ਭਾਰਤ ਸੰਕਲਪ ਯਾਤਰਾ ਨਾਲ ਰੋਜਾਨਾ ਲੱਖਾਂ ਲੋਕ ਜੁੜ ਰਹੇ ਹਨ। ਮੋਦੀ ਦੀ ਗਾਰੰਟੀ ਦੀ ਗੱਡੀ ਆਮ ਜਨਤਾ ਤਕ ਯੋਜਨਾਵਾਂ (Schemes) ਦਾ ਲਾਭ ਪਹੁੰਚਾਉਣ ਦਾ ਮਜਬੂਤ ਸਰੋਤ ਬਣ ਰਹੀ ਹੈ। ਕੇਂਦਰ ਤੇ ਸੂਬਾ ਸਰਕਾਰ ਦੀ ਸਾਰੀ ਯੋਜਨਾਵਾਂ ਸਮਾਜ ਦੇ ਆਖੀਰੀ ਵਿਅਕਤੀ ਤਕ ਪਹੁੰਚੇ ਇਹ ਯਕੀਨੀ ਕਰਨਾ ਅਧਿਕਾਰੀਆਂ ਦੀ ਜਿਮੇਵਾਰੀ ਹੈ। ਮੁੱਖ ਮੰਤਰੀ ਸ਼ਨੀਵਾਰ ਨੂੰ ਦੇਰ ਸ਼ਾਮ ਵੀਡੀਓ ਕਾਨਫ੍ਰੈਸਿੰਗ ਰਾਹੀਂ ਸੀਨੀਅਰ ਅਧਿਕਾਰੀਆਂ ਜਿਲ੍ਹਾ ਡਿਫਪਟੀ ਕਮਿਸ਼ਨਰਾਂ , ਪੁਲਿਸ ਸੁਪਰਡੈਂਟਾਂ ਅਤੇ ਜਿਲ੍ਹਾ ਨਗਰ ਕਮਿਸ਼ਨਰਾਂ ਦੇ ਨਾਲ ਹਰਿਆਣਾ ਵਿਚ ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਸਬੰਧ ਵਿਚ ਸੀਨੀਅਰ ਅਧਿਕਾਰੀਆਂ ਦੇ ਨਾਲ ਮੀਟਿੰਗ ਕਰ ਰਹੇ ਸਨ। ਮੀਟਿੰਗ ਵਿਚ ਸਾਂਸਦ ਅਤੇ ਭਾਜਪਾ ਸੂਬਾ ਪ੍ਰਧਾਨ ਨਾਇਬ ਸਿੰਘ ਸੈਨੀ ਵੀ ਵੀਡੀਓ ਕਾਨਫ੍ਰੈਂਸਿੰਗ ਰਾਹੀਂ ਮੀਟਿੰਗ ਨਾਲ ਜੁੜੇ। ਮਨੋਹਰ ਲਾਲ ਨੇ ਕਿਹਾ ਕਿ ਨਾਗਰਿਕਾਂ ਦੀ ਸਮੱਸਿਆਵਾਂ ਦਾ ਹੱਲ ਕਰਨ ਤਹਿਤ ਸਰਕਾਰ ਆਪਕੇ ਦਵਾਰ ਦੀ ਅਵਧਾਰਣਾ ‘ਤੇ ਚਲਦੇ ਹੋਏ ਜਨਸੰਵਾਦ ਪ੍ਰੋਗ੍ਰਾਮ ਚਲਾਈੇ ਜਾ ਰਹੇ ਹਨ। ਹੁਣ ਅਸੀਂ ਵਿਕਸਿਤ ਭਾਂਰਤ ਸੰਕਲਪ ਯਾਤਰਾ ਨੁੰ ਜਨਸੰਵਾਦ ਦੇ ਨਾਲ ਜੋੜਿਆ ਹੈ, ਤਾਂ ਜੋ ਲੋਕਾਂ ਨੂੰ ਕੇਂਦਰ ਤੇ ਸੂਬੇ ਦੀ ਭਲਾਈਕਾਰੀ ਯੋਜਨਾਵਾਂ ਦਾ ਲਾਭ ਮਿਲਣ ਦੇ ਨਾਲ-ਨਾਲ ਉਨ੍ਹਾਂ ਦੀ ਸਮਸਿਆਵਾਂ ਤੇ ਸ਼ਿਕਾਇਤਾਂ ਦਾ ਹੱਲ ਵੀ ਮੌਕੇ ‘ਤੇ ਹੀ ਯਕੀਨੀ ਕੀਤਾ ਜਾ ਸਕੇ। ਉਨ੍ਹਾਂ ਨੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਯਾਤਰਾ ਦੌਰਾਨ ਜਿੱਥੇ-ਜਿੱਥੇ ਪ੍ਰੋਗ੍ਰਾਮ ਪ੍ਰਬੰਧਿਤ ਕੀਤੇ ਜਾ ਰਹੇ ਹਨ, ਉਨ੍ਹਾਂ ਵਿਚ ਹਰ ਵਿਭਾਗ ਦੇ ਅਧਿਕਾਰੀ ਦੀ ਮੌਜੂਦਗੀ ਜਰੂਰ ਯਕੀਨੀ ਕੀਤੀ ਜਾਵੇ, ਤਾਂ ਜੋ ਕਿਸੇ ਵੀ ਨਾਗਰਿਕ ਨੁੰ ਖਾਲੀ ਹੱਥ ਨਾ ਮੁੜਨਾ ਪਵੇ। ਉਨ੍ਹਾਂ ਦੀਆਂ ਕੰਪਲੈਟਾਂ ਦਾ ਤੁਰੰਤ ਹੱਲ ਕੀਤਾ ਜਾ ਸਕੇ। ਨਾਲ ਹੀ, ਬਿਜਲੀ ਵਿਭਾਗ ਦੇ ਏਸਡੀਓ ਪੱਧਰ ਤਕ ਅਧਿਕਾਰੀ ਪ੍ਰੋਗ੍ਰਾਮਾਂ ਵਿਚ ਮੌਜੂਦ ਰਹਿਣ, ਤਾਂ ਜੋ ਬਿਜਲੀ ਨਾਲ ਸਬੰਧਿਤ ਕਿਸੇ ਵੀ ਤਰ੍ਹਾ ਦੀ ਕੋਈ ਮੁਸ਼ਕਲ ਨਾ ਆਵੇ। ਸ਼ਹਿਰਾਂ ਵਿਚ ਕੂੜੇ ਦੇ ਢੇਰ ਨਾ ਦਿਖਣ, ਜਿਲ੍ਹਾ ਪ੍ਰਸਾਸ਼ਨ ਦੇ ਅਧਿਕਾਰੀ ਕਰਨ ਯਕੀਨੀਮਨੋਹਰ ਲਾਲ ਨੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਸੂਬੇ ਵਿਚ ਸਵੱਛਤਾ ਮੁਹਿੰਮ ‘ਤੇ ਪੂਰਾ ਫੋਕਸ ਕੀਤਾ ਜਾ ਰਿਹਾ ਹੈ ਇਸ ਲਈ ਸ਼ਹਿਰਾਂ ਵਿਚ ਕਿਤੇ ਵੀ ਕੂੜੇ ਦੇ ਢੇਰ ਦਿਖਾਈ ਨਹੀਂ ਦੇਣ ੇਚਾਹੀਦੇ ਹਨ, ਇਹ ਜਿਲ੍ਹਾ ਪ੍ਰਸਾਸ਼ਨ ਦੇ ਅਧਿਕਾਰੀ ਯਕੀਨੀ ਕਰਨ। ਅਗਲੇ ਹਫਤੇ ਤੋਂ ਸੀਏਮ ਟੀਮ ਜਾਂ ਅਧਿਕਾਰੀ ਸ਼ਹਿਰਾਂ ਵਿਚ ਅਚਾਨਕ ਦੌਰਾ ਕਰੇਗੀ ਅਤੇ ਇਸ ਤਰ੍ਹਾ ਦੇ ਕੂੜੇ ਦੇ ਦੇਢੇਰ ਦਿਖਾਈ ਦਿੱਤੇ ਤਾਂ ਨਿਯਮ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਹਰਿਆਣਾ ਵਿਚ ਵਿਕਸਿਤ ਭਾਰਤ ਸੰਕਲਪ ਯਾਤਰਾ ਨਾਲ ਜੁੜੇ 11 ਲੱਖ 19 ਹਜਾਰ ਤੋਂ ਵੱਧ ਲੋਕਮੀਟਿੰਗ ਵਿਚ ਦਸਿਆ ਗਿਆ ਕਿ ਹਰਿਆਣਾ ਵਿਕਸਿਤ ਭਾਰਤ ਸੰਕਲਪ ਯਾਤਰਾ ਜਨਸੰਵਾਦ ਤੋਂ ਹੁਣ ਤਕ 11 ਲੱਖ 19 ਹਜਾਰ ਤੋਂ ਵੱਧ ਲੋਕ ਜੁੜ ਚੁੱਕੇ ਹਨ ਅਤੇ ਰੋਜਾਨਾ ਇਹ ਗਿਣਤੀ ਵੱਧ ਰਹੀ ਹੈ। ਯਾਤਰਾ ਦੌਰਾਨ 1871 ਪਿੰਡ ਪੰਚਾਇਤਾਂ ਅਤੇ 51 ਸ਼ਹਿਰੀ ਖੇਤਰਾਂ ਵਿਚ ਵੱਖ-ਵੱਖ ਪ੍ਰੋਗ੍ਰਾਮਾਂ ਦਾ ਪ੍ਰਬੰਧ ਕੀਤਾ ਜਾ ਚੁੱਕਾ ਹੈ। ਇੰਨ੍ਹਾਂ ਪ੍ਰੋਗ੍ਰਾਮਾਂ ਵਿਚ ਲੋਕਾਂ ਨੁੰ ਮੌਕੇ ‘ਤੇ ਹੀ ਯੋਜਨਾਵਾਂ (Schemes) ਦੀ ਜਾਣਕਾਰੀ ਦੇ ਕੇ ਉਨ੍ਹਾਂ ਤੋਂ ਬਿਨੈ ਲਏ ਜਾ ਰਹੇ ਹਨ। ਨਾਲ ਹੀ, ਹੈਲਥ ਚੈਕਅੱਪ ‘ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਅੰਤੋਦੇਯ ਦਰਸ਼ਨ ‘ਤੇ ਚੱਲਦੇ ਹੋਏ ਸਾਮਜ ਦੇ ਆਖੀਰੀ ਪਾਇਦਾਨ ‘ਤੇ ਖੜੇ ਆਖੀਰੀ ਵਿਅਕਤੀ ਦੇ ਉਥਾਨ ਲਈ ਕਾਰਜ ਕਰ ਰਹੀ ਹੈ। ਸਰਕਾਰ ਜਨਤਾ ਤਕ ਇਹੀ ਇਸ ਯਾਤਰਾ ਦਾ ਟੀਚਾ ਹੈ, ਇਸ ਲਈ ਸਾਰੇ ਅਧਿਕਾਰੀ ਪੂਰੀ ਜਿਮੇਵਾਰੀ ਨਾਲ ਆਪਣੇ ਜਿਮੇਵਾਰੀਆਂ ਨੂੰ ਨਿਭਾਉਣ। The post ਕੇਂਦਰ ਤੇ ਸੂਬਾ ਸਰਕਾਰ ਦੀ ਸਾਰੀ ਯੋਜਨਾਵਾਂ ਹਰ ਵਿਅਕਤੀ ਤੱਕ ਪਹੁੰਚਾਉਣਾ ਯਕੀਨੀ ਬਣਾਉਣ ਅਧਿਕਾਰੀ: CM ਮਨੋਹਰ ਲਾਲ appeared first on TheUnmute.com - Punjabi News. Tags:
|
ਮਹਿਲਾ ਕਬੱਡੀ ਨੂੰ ਵਿਸ਼ਵ ਪੱਧਰ 'ਤੇ ਮਿਲੇਗੀ ਪਛਾਣ, ਹਰਿਆਣਾ ਵੱਲੋਂ ਹਿਪਸਾ ਸੰਸਥਾਨ ਦੇ ਨਾਲ ਸਮਝੌਤਾ ਮੈਮੋ 'ਤੇ ਦਸਤਖ਼ਤ Monday 18 December 2023 09:38 AM UTC+00 | Tags: haryana haryana-sports-department hipsa-institute kabaddi latest-news manohar-lal mou news sports the-unmute-breaking-news the-unmute-latest-news womens-kabaddi ਚੰਡੀਗੜ੍ਹ, 17 ਦਸੰਬਰ 2023: ਭਾਰਤ ਦੇ ਸਵਦੇਸ਼ੀ ਖੇਡ ਕਬੱਡੀ (Kabaddi) ਨੂੰ ਪ੍ਰੋਤਸਾਹਨ ਦੇਣ ਅਤੇ ਮਹਿਲਾ ਕਬੱਡੀ ਦੇ ਵਿਕਾਸ ਤੇ ਪ੍ਰਚਾਰ ਲਈ ਹਰਿਆਣਾ ਸਰਕਾਰ ਨੇ ਬੀਤੇ ਦਿਨ ਹੋਲੀਸਟਿਕ ਇੰਟਰਨੈਸ਼ਨਲ ਪ੍ਰਵਾਸੀ ਸਪੋਰਟਸ ਐਸੋਸਇਏਸ਼ਨ (ਹਿਪਸਾ) ਦੇ ਵਿਚ ਇਕ ਸਮਝੌਤਾ ਮੈਮੋ (ਏਮਓਯੂ) ‘ਤੇ ਦਸਤਖ਼ਤ ਕੀਤੇ। ਅੱਜ ਇੱਥੇ ਪ੍ਰਬੰਧਿਤ ਏਮਓਯੂ ਹਸਤਾਖਰ ਵਿਚ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ ਉਮਾਸ਼ੰਕਰ, ਰਿਹਾਇਸ਼ੀ ਕਮਿਸ਼ਨਰ, ਹਰਿਆਣਾ ਭਵਨ, ਨਵੀਂ ਦਿੱਲੀ ਡੀ ਸੁਰੇਸ਼ ਅਤੇ ਖੇਡ ਵਿਭਾਗ ਦੇ ਪ੍ਰਧਾਨ ਸਕੱਤਰ ਨਵਦੀਪ ਸਿੰਘ ਵਿਰਕ ਵੀ ਮੌਜੂਦ ਰਹੇ। ਇਸ ਮੌਕੇ ‘ਤੇ ਵੀ ਉਮਾਸ਼ੰਕਰ ਨੇ ਕਿਹਾ ਕਿ ਏਮਓਯੂ ਦਾ ਉਦੇਸ਼ ਭਾਰਤ ਦੇ ਬਾਹਰ ਮਹਿਲਾ ਕਬੱਡੀ ਨੁੰ ਪ੍ਰੋਤਸਾਹਨ ਦੇਣਾ ਹੈ ਜਿਸ ਵਿਚ ਪ੍ਰਵਾਸੀ ਭਾਰਤੀ ਮਹਿਲਾਵਾਂ ‘ਤੇ ਵਿਸ਼ੇਸ਼ ਧਿਆਨ ਦੇਣ ਦੇ ਨਾਲ-ਨਾਲ ਓਲੰਪਿਕ ਵਿਚ ਕਬੱਡੀ ਦੇ ਖੇਡ ਨੂੰ ਸ਼ਾਮਲ ਕਰਨ ਦੀ ਇੱਛਾ ਹੈ। ਏਮਓਯੂ ਵਿਚ ਸੂਬਾ ਸਰਕਾਰ ਅਤੇ ਹਿਪਸਾ ਦੇ ਵਿਚ ਏਥਲੀਟਾਂ ਅਤੇ ਐਥਲੇਟਿਕ ਟੀਮਾਂ ਦੀ ਸਿਖਲਾਈ , ਮੁਕਾਬਲੇ, ਵਿਸ਼ਵ ਨੌਜਵਾਨਾਂ ਨੂੰ ਖਿਲਾਈ ਅਤੇ ਤਕਨੀਕੀ ਸਹਾਇਤਾ ਸਮੇਤ ਵੱਖ-ਵੱਖ ਸਹਿਯੋਗ ਦੇ ਖੇਤਰ ਵਿਚ ਸ਼ਾਮਲ ਹਨ। ਇਸ ਤੋਂ ਇਲਾਵਾ, ਦੋਵਾਂ ਪੱਖਾਂ ਵੱਲੋਂ ਤਜਰਬਿਆਂ, ਕੌਸ਼ਲ, ਤਕਨੀਕਾਂ, ਸੂਚਨਾ ਅਤੇ ਗਿਆਨ ਦਾ ਆਦਾਨ-ਪ੍ਰਦਾਨ ਵੀ ਕੀਤਾ ਜਾਵੇਗਾ।ਏਮਓਯੂ ਅਨੁਸਾਰ ਕਬੱਡੀ ਦੇ ਖੇਡ ਵਿਚ ਕੌਸ਼ਲ ਦੇ ਵਿਕਾਸ ਦੇ ਲਈ ਕੋਚ ਰੈਗੂਲੇਸ਼ ਪ੍ਰੋਗ੍ਰਾਮ , ਖੇਡ ਪ੍ਰਸਾਸ਼ਕਾਂ, ਤਕਨੀਸ਼ਿਅਨਾਂ ਅਤੇ ਖੇਡ ਸਹਾਇਤਾ ਦੇ ਕਰਮਚਾਰੀਆਂ ਦੇ ਦੌਰੇ ਅਤੇ ਸਿਖਲਾਈ ਦਾ ਵੀ ਆਦਾਨ ਪ੍ਰਦਾਨ ਕੀਤਾ ਜਾਵੇਗਾ। ਸਮਝੌਤਾ ਮੈਮੋ ਵਿਚ ਮਹਿਲਾ ਕਬੱਡੀ (Kabaddi) ਦੇ ਖੇਤਰ ਵਿਚ ਖੇਡ ਦੀ ਸਿਖਿਆ, ਕੋਰਸ ਵਿਕਾਸ, ਖੇਡ ਪ੍ਰਬੰਧਨ ਅਤੇ ਖੇਡ ਬੁਨਿਆਦੀ ਢਾਂਚੇ ਦੇ ਵਿਕਾਸ ‘ਤੇ ਵੀ ਜੋਰ ਦਿੱਤਾ ਜਾਵੇਗਾ। ਇੰਨ੍ਹਾਂ ਹੀ ਨਹੀਂ, ਜਰੂਰੀ ਸ਼ਰੀਰਿਕ ਸਿਖਿਆ ਅਤੇ ਫਿਟਨੈਸ ਦੇ ਖੇਤਰ ਵਿਚ ਤਕਨਾਲੋਜੀ ਅਤੇ ਖੋਜ ‘ਤੇ ਵੀ ਵਿਸ਼ੇਸ਼ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ। ਏਮਓਯੂ ਵਿਚ ਵਿਸ਼ਵ ਪੱਧਰ ‘ਤੇ ਇਕ ਖੇਡ ਵਜੋ ਕਬੱਡੀ ਨੂੰ ਪ੍ਰੋਤਸਾਹਨ ਦੇਣ ਲਈ ਖੇਤਰਾਂ ਵਿਚ ਮਾਹਰਤਾ, ਸਰਕਾਰੀ ਅਧਿਕਾਰੀਆਂ, ਕੋਚਾਂ ਅਤੇ ੲਥਲੀਟਾਂ ਦਾ ਦਾ ਸਿਖਲਾਈ, ਸੰਯੁਕਤ ਅਤੇ ਸਮੱਗਰੀ ਦਾ ਪ੍ਰਕਾਸ਼ਨ ਵੀ ਸ਼ਾਮਿਲ ਹੈ। ਏਮਓਯੂ ਦਾ ਉਦੇਸ਼ ਏਂਟੀਡੋਪਿੰਗ ਦੇ ਖੇਤਰ ਵਿਚ ਸਹਿਯੋਗ, ਯੂਨੀਵਰਸਿਟੀਆਂ ਜਾਂ ਸ਼ਾਰੀਰਿਕ ਵਿਦਿਅਕ ਸੰਸਥਾਨਾਂ ਦੇ ਵਿਚ ਫਿਟਨੈਸ ਵਿਕਾਸ ਪ੍ਰੋਗ੍ਰਾਮਾਂ ਦੇ ਖੇਤਰ ਵਿਚ ਸਹਿਯੋਗ ਕਰਨਾ ਹੈ। ਦੋਵਾਂ ਪੱਖਾਂ ਵੱਲੋਂ ਯੂਵਾ ਵਫਦ ਖੇਡ ਦੀ ਵਿਵਿਧ ਖੇਡ ਸਥਿਤੀਆਂ ਤੋਂ ਪਰਿਚਿਤ ਹੋਣ ਲਈ 10 ਦਿਨਾਂ ਲਈ ਦੌਰਾ ਵੀ ਕਰਨਗੇ। The post ਮਹਿਲਾ ਕਬੱਡੀ ਨੂੰ ਵਿਸ਼ਵ ਪੱਧਰ ‘ਤੇ ਮਿਲੇਗੀ ਪਛਾਣ, ਹਰਿਆਣਾ ਵੱਲੋਂ ਹਿਪਸਾ ਸੰਸਥਾਨ ਦੇ ਨਾਲ ਸਮਝੌਤਾ ਮੈਮੋ ‘ਤੇ ਦਸਤਖ਼ਤ appeared first on TheUnmute.com - Punjabi News. Tags:
|
'ਆਊਟਸਟੈਂਡਿੰਗ ਡਿਪਲੋਮੈਟ ਅਵਾਰਡ' ਜਿੱਤਣ ਵਾਲੀ ਮੋਗਾ ਦੀ ਇੰਦਰਪ੍ਰੀਤ ਕੌਰ ਦਾ ਹੋਇਆ ਦਿਹਾਂਤ Monday 18 December 2023 09:55 AM UTC+00 | Tags: foreign-diplomats moga news outstanding-diplomat-award punjab-news ਚੰਡੀਗੜ੍ਹ, 18 ਦਸੰਬਰ 2023: ਤੁਰਕੀ ਵਿੱਚ ਆਊਟ ਡਿਪਲੋਮੈਟਾਂ ਵਿੱਚੋਂ 'ਆਊਟਸਟੈਂਡਿੰਗ ਡਿਪਲੋਮੈਟ ਅਵਾਰਡ' ਜਿੱਤਣ ਵਾਲੀ ਮੋਗਾ ਦੀ 18 ਸਾਲ ਦੀ ਇੰਦਰਪ੍ਰੀਤ ਕੌਰ (Inderpreet Kaur) ਦੀ ਬੀਤੇ ਦਿਨੀਂ ਅਚਾਨਕ ਮੌਤ ਹੋ ਗਈ। ਇੰਦਰਪ੍ਰੀਤ 12ਵੀਂ ਜਮਾਤ ਦੀ ਵਿਦਿਆਰਥਣ ਸੀ ਅਤੇ ਉਸ ਨੇ ਇਹ ਐਵਾਰਡ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਸੀ। ਇੰਦਰਪ੍ਰੀਤ ਕੌਰ ਦੀ ਅਚਾਨਕ ਮੌਤ ਹੋਣ ਕਾਰਨ ਪੂਰੇ ਮੋਗਾ ਸ਼ਹਿਰ ‘ਚ ਸੋਗ ਦਾ ਮਾਹੌਲ ਹੈ | ਪ੍ਰਾਪਤ ਜਾਣਕਾਰੀ ਮੁਤਾਬਕ ਇੰਦਰਪ੍ਰੀਤ ਕੌਰ ਦਾ ਬਲੱਡ ਪ੍ਰੈਸ਼ਰ ਵਧਿਆ ਸੀ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਆਪਣੀ ਹੋਣਹਾਰ ਧੀ ਦੀ ਮੌਤ ਤੋਂ ਬਾਅਦ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ।
The post 'ਆਊਟਸਟੈਂਡਿੰਗ ਡਿਪਲੋਮੈਟ ਅਵਾਰਡ' ਜਿੱਤਣ ਵਾਲੀ ਮੋਗਾ ਦੀ ਇੰਦਰਪ੍ਰੀਤ ਕੌਰ ਦਾ ਹੋਇਆ ਦਿਹਾਂਤ appeared first on TheUnmute.com - Punjabi News. Tags:
|
ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੂੰ ਨਵੇਂ ਸਾਲ ਦਾ ਤੋਹਫ਼ਾ, ਮੁੱਖ ਮੰਤਰੀ ਵੱਲੋਂ ਮਹਿੰਗਾਈ ਭੱਤੇ 'ਚ 4 ਫੀਸਦੀ ਵਾਧੇ ਦਾ ਐਲਾਨ Monday 18 December 2023 11:46 AM UTC+00 | Tags: aam-aadmi-party breaking-news dearness-allowance latest-news news pensioners punjab-government punjab-news punjab-pensioners the-unmute-breaking-news the-unmute-news ਚੰਡੀਗੜ੍ਹ, 18 ਦਸੰਬਰ 2023: ਪੰਜਾਬ ਸਰਕਾਰ ਦੇ ਲੱਖਾਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਨਵੇਂ ਸਾਲ ਦੇ ਤੋਹਫ਼ੇ ਵਜੋਂ ਮੁੱਖ ਮੰਤਰੀ ਨੇ 1 ਦਸੰਬਰ, 2023 ਤੋਂ 4 ਫੀਸਦੀ ਮਹਿੰਗਾਈ ਭੱਤਾ (DA) ਦੇਣ ਦੀ ਪ੍ਰਵਾਨਗੀ ਦੇ ਦਿੱਤੀ ਹੈ, ਜਿਸ ਨਾਲ ਮਹਿੰਗਾਈ ਭੱਤਾ 34 ਤੋਂ ਵਧ ਕੇ 38 ਫੀਸਦੀ ਹੋ ਗਿਆ। ਇਸ ਸਬੰਧੀ ਫੈਸਲਾ ਅੱਜ ਇੱਥੇ ਪੰਜਾਬ ਭਵਨ ਵਿਖੇ ਮੁੱਖ ਮੰਤਰੀ ਵੱਲੋਂ ਮੁਲਾਜ਼ਮਾਂ ਨਾਲ ਹੋਈ ਬੈਠਕ ਦੌਰਾਨ ਲਿਆ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਇਸ ਫੈਸਲੇ ਨਾਲ ਲੱਖਾਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਮੁਲਾਜ਼ਮ ਸੂਬਾਈ ਪ੍ਰਸ਼ਾਸਨ ਦਾ ਅਹਿਮ ਹਿੱਸਾ ਹਨ ਅਤੇ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਕਰਨਾ ਸਰਕਾਰ ਦੀ ਮੁੱਖ ਤਰਜੀਹ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਨੇਕ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਮੁਲਾਜ਼ਮਾਂ ਦੀ ਭਲਾਈ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਇਕ ਹੋਰ ਮੁੱਦੇ ‘ਤੇ ਚਰਚਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦਾ ਮੁੱਦਾ ਕੇਂਦਰ ਸਰਕਾਰ ਕੋਲ ਉਠਾਏਗੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਅੱਗੇ ਵਧਾਉਣ ਲਈ ਭਾਰਤ ਸਰਕਾਰ ਦੇ ਵਿੱਤ ਸਕੱਤਰ ਨਾਲ ਬੈਠਕ ਕੀਤੀ ਜਾਵੇਗੀ। ਭਗਵੰਤ ਸਿੰਘ ਮਾਨ ਨੇ ਸਟੈਨੋ ਟਾਈਪਿਸਟਾਂ ਲਈ ਸੀਨੀਆਰਤਾ ਦੇ ਆਧਾਰ ‘ਤੇ ਵੱਖ-ਵੱਖ ਵਿਭਾਗਾਂ ਵਿੱਚ ਤਰੱਕੀਆਂ ਨੂੰ ਯਕੀਨੀ ਬਣਾਉਣ ਲਈ ਸਮਾਂਬੱਧ (ਟਾਈਮ ਸਕੇਲ) ਤਿਆਰ ਕਰਨ ਦੇ ਵੀ ਨਿਰਦੇਸ਼ ਦਿੱਤੇ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਕਿ ਸਾਰੇ ਵਿਭਾਗਾਂ ਦੀਆਂ ਮਨਿਸਟਰੀਅਲ ਸੇਵਾਵਾਂ ਵਿੱਚ ਖਾਲੀ ਪਈਆਂ ਅਸਾਮੀਆਂ ਨੂੰ ਤਰੱਕੀ ਰਾਹੀਂ ਭਰਨ ਦੀ ਪ੍ਰਕਿਰਿਆ ਦੋ ਮਹੀਨਿਆਂ ਦੇ ਅੰਦਰ-ਅੰਦਰ ਯਕੀਨੀ ਬਣਾਈ ਜਾਵੇ। ਉਨ੍ਹਾਂ ਏ.ਸੀ.ਪੀ ਸਕੀਮ ਬਹਾਲ ਕਰਨ ਸਮੇਤ ਮੁਲਾਜ਼ਮਾਂ ਦੀਆਂ ਕਈ ਲਟਕਦੀਆਂ ਮੰਗਾਂ ਦੇ ਹੱਲ ਲਈ ਕਮੇਟੀ ਬਣਾਉਣ ਦਾ ਐਲਾਨ ਵੀ ਕੀਤਾ। ਭਗਵੰਤ ਸਿੰਘ ਮਾਨ ਨੇ ਮੁਲਾਜ਼ਮਾਂ ਨੂੰ ਭਰੋਸਾ ਦਿੱਤਾ ਕਿ ਸੂਬਾ ਸਰਕਾਰ ਉਨ੍ਹਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸ ਸਬੰਧੀ ਠੋਸ ਉਪਰਾਲੇ ਕੀਤੇ ਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ 'ਰੰਗਲਾ ਪੰਜਾਬ' ਸਿਰਜਣ ਲਈ ਵਚਨਬੱਧ ਹੈ, ਜਿਸ ਲਈ ਸਮਾਜ ਦੇ ਹਰ ਵਰਗ ਦਾ ਸਹਿਯੋਗ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਹਰ ਖੇਤਰ ਵਿੱਚ ਮੋਹਰੀ ਬਣਾਉਣ ਲਈ ਸੂਬਾ ਸਰਕਾਰ ਦੇ ਮੁਲਾਜ਼ਮ ਵੀ ਪ੍ਰੇਰਕ ਵਜੋਂ ਕੰਮ ਕਰਨਗੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਸਰਬਪੱਖੀ ਵਿਕਾਸ ਅਤੇ ਲੋਕਾਂ ਦੀ ਖ਼ੁਸ਼ਹਾਲੀ ਲਈ ਸਮਰਪਿਤ ਹੈ। The post ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੂੰ ਨਵੇਂ ਸਾਲ ਦਾ ਤੋਹਫ਼ਾ, ਮੁੱਖ ਮੰਤਰੀ ਵੱਲੋਂ ਮਹਿੰਗਾਈ ਭੱਤੇ ‘ਚ 4 ਫੀਸਦੀ ਵਾਧੇ ਦਾ ਐਲਾਨ appeared first on TheUnmute.com - Punjabi News. Tags:
|
ਹਾਈਕੋਰਟ ਦੇ ਜੱਜ ਤੋਂ ਹੀ ਹੋਵੇਗੀ ਸਰਕਾਰੀ ਸਕੂਲ ਉਚਾਨਾ ਦੇ ਪ੍ਰਿੰਸਿਪਲ ਨਾਲ ਜੁੜੇ ਮਾਮਲੇ ਦੀ ਜਾਂਚ Monday 18 December 2023 11:53 AM UTC+00 | Tags: breaking-news government-school-uchana haryana-news news school-uchana uchana ਚੰਡੀਗੜ੍ਹ, 18 ਦਸੰਬਰ 2023: ਹਰਿਆਣਾ ਵਿਧਾਨਸਭਾ ਵਿਚ ਚੱਲ ਰਹੇ ਸਰਦੀ ਰੁੱਤ ਇਜਲਾਸ ਵਿਚ ਜੀਂਦ ਜਿਲ੍ਹੇ ਦੇ ਸਰਕਾਰੀ ਸਕੂਲ ਉਚਾਨਾ (Uchana) ਦੇ ਪ੍ਰਿੰਸਿਪਲ ਵੱਲੋਂ ਵਿਦਿਆਰਥੀਆਂ ਦੇ ਨਾਲ ਕੀਤੀ ਗਈ ਬਦਸਲੂਕੀ ਨਾਲ ਜੁੜੇ ਮਾਮਲੇ ‘ਤੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਤੇ ਸਾਬਕਾ ਸਿਖਿਆ ਮੰਤਰੀ ਤੇ ਕਾਂਗਰਸ ਦੀ ਵਿਧਾਇਕ ਗੀਤਾ ਭੁਕੱਲ ਦੇ ਵਿਚ ਸਦਨ ਵਿਚ ਇਕ ਦੂਜੇ ‘ਤੇ ਲਗਾਏ ਜਾ ਰਹੇ ਦੋਸ਼ ‘ਤੇ ਸਦਨ ਦੇ ਆਗੂ ਤੇ ਮੁੱਖ ਮੰਤਰੀ ਮਨੋਹਰ ਲਾਲ ਨੇ ਸਪੱਸ਼ਟ ਕੀਤਾ ਕਿ ਇਹ ਵਿਸ਼ਾ ਤਿੱਖੀ ਨੋਕਝੋਂਕ ਜਾਂ ਦੋਸ਼ ਦਾ ਨਹੀਂ ਹੈ। ਜੇਕਰ ਇਕ ਵਾਰ ਸਦਨ ਵਿਚ ਸਰਵ ਸੰਮਤੀ ਨਾਲ ਜਾਂਚ ਕਰਵਾਉਣ ਲਈ ਸਹਿਮਤੀ ਦੇ ਦਿੱਤੀ ਗਈ ਹੈ ਤਾਂ ਹੁਣ ਇਕ ਵਾਰ ਇਹ ਪ੍ਰਕ੍ਰਿਆ ਪੂਰੀ ਕਰਨੀ ਹੋਵੇਗੀ। ਇਹ ਵਿਭਾਗ ਵੱਲੋਂ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਪੱਤਰ ਲਿਖਿਆ ਜਾਵੇਗਾ। ਜੇਕਰ ਚੀਫ ਜਸਟਿਸ ਕੰਮ ਕਰ ਰਹੇ ਜੱਜ ਦੀ ਉਪਲਬਧਤਾ ਦੇ ਲਈ ਮਨਾ ਕਰਦੇ ਹਨ ਤਾਂ ਇਸ ਵਿਸ਼ਾ ‘ਤੇ ਸਦਨ ਵਿਚ ਮੁੜ ਵਿਚਾਰ ਕੀਤਾ ਜਾ ਸਕਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੱਤਾ ਪੱਖ ਅਤੇ ਵਿਰੋਧੀ ਧਿਰ ਨੁੰ ਸਦਨ ਦੀ ਗਰਿਮਾ ਬਣਾਈ ਰੱਖਨੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਵਿਰੋਧੀ ਹਮੇਸ਼ਾ ਕਿਸੇ ਵੀ ਵਿਸ਼ਾ ‘ਤੇ ਸਿਟਿੰਗ ਜੱਜ ਤੋਂ ਜਾਂਚ ਕਰਵਾਉਣ ਦੀ ਮੰਗ ਰਦੇ ਹਨ, ਪਰ ਇਸ ਵਿਸ਼ਾ ‘ਤੇ ਸਦਨ ਵਿਚ ਸਿਟਿੰਗ ਜੱਜ ਤੋਂ ਜਾਂਚ ਕਰਵਾਉਣ ਦੀ ਸਹਿਮਤੀ ਬਣ ਗਈ ਤਾਂ ਨੇਤਾ ਵਿਰੋਧੀ ਧਿਰ ਨੂੰ ਕਿਸ ਗੱਲ ਦਾ ਇਤਰਾਜ ਹੈ। The post ਹਾਈਕੋਰਟ ਦੇ ਜੱਜ ਤੋਂ ਹੀ ਹੋਵੇਗੀ ਸਰਕਾਰੀ ਸਕੂਲ ਉਚਾਨਾ ਦੇ ਪ੍ਰਿੰਸਿਪਲ ਨਾਲ ਜੁੜੇ ਮਾਮਲੇ ਦੀ ਜਾਂਚ appeared first on TheUnmute.com - Punjabi News. Tags:
|
ਲੈਫਟੀਨੈਂਟ ਅਕਸ਼ਤ ਨੂੰ ਹਰਿਆਣਾ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਦੌਰਾਨ ਦਿੱਤੀ ਸ਼ਰਧਾਂਜਲੀ Monday 18 December 2023 12:01 PM UTC+00 | Tags: akshat breaking-news haryana-news haryana-vidhan-sabha latest-news manohar-lal news winter-session ਚੰਡੀਗੜ੍ਹ, 18 ਦਸੰਬਰ 2023: ਹਰਿਆਣਾ ਵਿਧਾਨ ਸਭਾ (Haryana Vidhan Sabha) ਵਿਚ ਚੱਲ ਰਹੇ ਸਰਦ ਰੁੱਤ ਇਜਲਾਸ ਦੌਰਾਨ ਸਦਨ ਦੇ ਆਗੂ ਅਤੇ ਮੁੱਖ ਮੰਤਰੀ ਮਨੋਹਰ ਲਾਲ ਨੇ ਹਿਸਾਰ ਦੇ ਲੈਫਟੀਨੈਂਟ ਅਕਸ਼ਤ ਦੇ ਨਿਧਨ ‘ਤੇ ਸੋਗ ਪ੍ਰਗਟਾਇਆ। ਇਸ ਤੋਂ ਇਲਾਵਾ, ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ ਸ੍ਰੀਮਤੀ ਕਮਲੇਸ਼ ਢਾਂਡਾ ਦੇ ਭਤੀਜੇ ਦੇਵੇਂਦਰ ਢਾਂਡਾ ਦੇ ਅਚਾਨਕ ਨਿਧਨ ‘ਤੇ ਸੋਗ ਪ੍ਰਗਟ ਕਰ ਮਰਹੂਮ ਪਰਿਵਾਰਾਂ ਦੇ ਮੈਂਬਰਾਂ ਨੂੰ ਹਮਦਰਦੀ ਦਿੱਤੀ। ਹਰਿਆਣਾ ਵਿਧਾਨਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ, ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਅਤੇ ਕਾਂਗਰਸ ਵੱਲੋਂ ਵਿਧਾਇਕ ਵਰੁਣ ਚੌਧਰੀ ਨੇ ਵੀ ਸੋਗ ਪ੍ਰਸਤਾਵ ਪੜੇ। ਸਦਨ ਦੇ ਮੈਂਬਰਾਂ ਨੇ ਖੜੇ ਹੋ ਕੇ ਮੌਨ ਰੱਖਿਆ ਅਤੇ ਮਰਹੂਮ ਰੂਹਾਂ ਦੀ ਸ਼ਾਂਤੀ ਲਈ ਪ੍ਰਾਰਥਨਾ ਕੀਤੀ। The post ਲੈਫਟੀਨੈਂਟ ਅਕਸ਼ਤ ਨੂੰ ਹਰਿਆਣਾ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਦੌਰਾਨ ਦਿੱਤੀ ਸ਼ਰਧਾਂਜਲੀ appeared first on TheUnmute.com - Punjabi News. Tags:
|
ਗਲੀ 'ਚੋਂ ਲੰਘ ਰਹੀ ਬੀਬੀ 'ਤੇ ਪਿਟਬੁੱਲ ਕੁੱਤੇ ਨੇ ਕੀਤਾ ਹਮਲਾ, ਲੋਕਾਂ ਨੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਛੁਡਵਾਇਆ Monday 18 December 2023 12:13 PM UTC+00 | Tags: breaking-news dog-beaten dog-bite news pitbull pit-bull pit-bull-dog ਚੰਡੀਗੜ੍ਹ, 18 ਦਸੰਬਰ 2023: ਲੁਧਿਆਣਾ ‘ਚ ਅੱਜ ਇੱਕ ਬੀਬੀ ‘ਤੇ ਪਿਟਬੁੱਲ (Pit bull) ਕੁੱਤੇ ਨੇ ਹਮਲਾ ਕਰ ਦਿੱਤਾ। ਪਿਟਬੁੱਲ ਕੁੱਤੇ ਨੇ 15 ਮਿੰਟ ਤੱਕ ਬੀਬੀ ਦੀ ਬਾਂਹ ਨੂੰ ਆਪਣੇ ਜਬਾੜੇ ਵਿੱਚ ਫੜੀ ਰੱਖਿਆ। ਬੀਬੀ ਦੇ ਰੌਲਾ ਸੁਣ ਕੇ ਲੋਕ ਇਕੱਠੇ ਹੋ ਗਏ। ਕਾਫੀ ਕੋਸ਼ਿਸ਼ਾਂ ਤੋਂ ਬਾਅਦ ਉਸ ਨੂੰ ਕੁੱਤੇ ਤੋਂ ਛੁਡਵਾਇਆ। ਔਰਤ ਦੀਆਂ ਲੱਤਾਂ ਅਤੇ ਬਾਹਾਂ ‘ਤੇ ਕੁੱਤੇ ਦੇ ਦੰਦਾਂ ਦੇ ਨਿਸ਼ਾਨ ਹਨ। ਜ਼ਖਮੀ ਬੀਬੀ ਦੀ ਪਛਾਣ ਕਿਦਵਈ ਨਗਰ ਦੀ ਰਹਿਣ ਵਾਲੀ ਰਿਤੂ ਵਜੋਂ ਹੋਈ ਹੈ। ਬੀਬੀ ਨੇ ਦੱਸਿਆ ਕਿ ਉਹ ਬੈਂਕ ਤੋਂ ਕੋਈ ਕੰਮ ਨਿਪਟਾ ਕੇ ਘਰ ਪਰਤ ਰਹੀ ਸੀ। ਦੁਪਹਿਰ 1 ਵਜੇ ਦੇ ਕਰੀਬ ਜਦੋਂ ਉਹ ਗਲੀ ਵਿੱਚੋਂ ਲੰਘ ਰਹੀ ਸੀ ਤਾਂ ਅਚਾਨਕ ਇੱਕ ਪਿਟਬੁੱਲ (Pit bull) ਕੁੱਤਾ ਘਰ ਵਿੱਚੋਂ ਬਾਹਰ ਆ ਗਿਆ। ਆਉਂਦਿਆਂ ਹੀ ਉਸਨੇ ਉਸਦੀ ਬਾਂਹ ਫੜ ਲਈ। ਉਸ ਦੇ ਰੌਲਾ ਪਾਉਣ ‘ਤੇ ਲੋਕ ਇਕੱਠੇ ਹੋ ਗਏ। ਲੋਕਾਂ ਨੇ ਕੁੱਤੇ ‘ਤੇ ਡੰਡਿਆਂ ਨਾਲ ਕਈ ਵਾਰ ਹਮਲਾ ਕੀਤਾ ਪਰ ਕੁੱਤੇ ਨੇ ਬੀਬੀ ਨੂੰ ਨਹੀਂ ਛੱਡਿਆ। ਉਸ ਨੇ ਆਪਣੀ ਬਾਂਹ ਆਪਣੇ ਜਬਾੜਿਆਂ ਵਿਚ ਫੜ੍ਹ ਲਈ ਅਤੇ ਜ਼ਮੀਨ ‘ਤੇ ਡਿੱਗਦੇ ਹੀ ਉਸ ਨੂੰ ਰਗੜਨਾ ਸ਼ੁਰੂ ਕਰ ਦਿੱਤਾ। ਕਾਫ਼ੀ ਮੁਸ਼ੱਕਤ ਤੋਂ ਬਾਅਦ ਲੋਕਾਂ ਨੇ ਬੀਬੀ ਨੂੰ ਕੁੱਤੇ ਤੋਂ ਛੁਡਵਾਇਆ। ਇਸ ਕਾਰਨ ਉਸ ਦਾ ਪਤੀ ਉਸ ਨੂੰ ਹਸਪਤਾਲ ਲੈ ਗਿਆ। ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਡਾਕਟਰਾਂ ਮੁਤਾਬਕ ਉਸ ਨੂੰ 4 ਟੀਕੇ ਲਗਵਾਉਣੇ ਹਨ। ਰਿਤੂ ਨੇ ਦੱਸਿਆ ਕਿ ਕਪਿਲ ਨਾਂ ਦੇ ਨੌਜਵਾਨ ਨੇ ਇਸ ਕੁੱਤੇ ਨੂੰ ਘਰ ਵਿਚ ਰੱਖਿਆ ਹੋਇਆ ਹੈ। ਜਦੋਂ ਕਪਿਲ ਨੇ ਆਪਣੇ ਘਰ ਦਾ ਦਰਵਾਜ਼ਾ ਖੋਲ੍ਹਿਆ ਤਾਂ ਅਚਾਨਕ ਕੁੱਤੇ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਦੂਜੇ ਪਾਸੇ ਪਿਟਬੁੱਲ ਦੇ ਮਾਲਕ ਕਪਿਲ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਉਨ੍ਹਾਂ ਦਾ ਕੁੱਤਾ ਇੰਨਾ ਖਤਰਨਾਕ ਹੋ ਗਿਆ ਹੈ। ਉਹ ਹੁਣੇ ਹੀ 16 ਸਾਲ ਦਾ ਹੋਇਆ ਹੈ। ਬੀਬੀ ਨੇ ਹੱਥ ਵਿੱਚ ਕਾਲਾ ਲਿਫਾਫਾ ਫੜਿਆ ਹੋਇਆ ਸੀ। ਅਚਾਨਕ ਕੁੱਤੇ ਨੇ ਉਸ ‘ਤੇ ਹਮਲਾ ਕਰ ਦਿੱਤਾ। ਕੁੱਤੇ ਨੂੰ ਸਾਰੇ ਟੀਕੇ ਲਗਾ ਦਿੱਤੇ ਗਏ ਹਨ, ਪਰ ਹੁਣ ਉਹ ਕੁੱਤੇ ਨੂੰ ਛੱਡ ਦੇਵੇਗਾ। The post ਗਲੀ ‘ਚੋਂ ਲੰਘ ਰਹੀ ਬੀਬੀ ‘ਤੇ ਪਿਟਬੁੱਲ ਕੁੱਤੇ ਨੇ ਕੀਤਾ ਹਮਲਾ, ਲੋਕਾਂ ਨੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਛੁਡਵਾਇਆ appeared first on TheUnmute.com - Punjabi News. Tags:
|
19 ਸਾਲਾਂ 'ਚ 600 ਕਾਰੀਗਰਾਂ ਤੇ 200 ਮਜ਼ਦੂਰਾਂ ਦੀ ਮਿਹਨਤ ਸਦਕਾ ਬਣਿਆ ਸਵਰਵੇਦ ਮਹਾਮੰਦਰ, ਕੰਧਾਂ 'ਤੇ ਉਕਰੇ ਚਾਰ ਹਜ਼ਾਰ ਦੋਹੇ Monday 18 December 2023 12:29 PM UTC+00 | Tags: breaking-news news swarved-mahamandar ਚੰਡੀਗੜ੍ਹ, 18 ਦਸੰਬਰ 2023: ਆਪਣੇ ਵਾਰਾਣਸੀ ਦੌਰੇ ਦੇ ਦੂਜੇ ਦਿਨ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਮਰਾਹ ਵਿੱਚ 180 ਫੁੱਟ ਉੱਚੇ ਸੱਤ ਮੰਜ਼ਿਲਾ ਸਵਰਵੇਦ ਮਹਾਮੰਦਰ (Swarved Mahamandar) ਦੀ ਪਹਿਲੀ ਮੰਜ਼ਿਲ ਦਾ ਰਿਮੋਟ ਦਾ ਬਟਨ ਦਬਾ ਕੇ ਉਦਘਾਟਨ ਕੀਤਾ ਅਤੇ ਇਸ ਨੂੰ ਸ਼ਰਧਾਲੂਆਂ ਅਤੇ ਦੇਸ਼ ਵਾਸੀਆਂ ਨੂੰ ਸਮਰਪਿਤ ਕੀਤਾ। ਇਹ ਮੰਦਰ ਦੁਨੀਆ ਦਾ ਸਭ ਤੋਂ ਅਨੋਖਾ ਮੰਦਰ ਹੈ। ਸਵੇਰਵੇਦ ਮਹਾਮੰਦਿਰ ਦੀਆਂ ਸੰਗਮਰਮਰ ਦੀਆਂ ਕੰਧਾਂ ‘ਤੇ ਸਵਰਵੇਦ ਦੇ ਚਾਰ ਹਜ਼ਾਰ ਦੋਹੇ ਲਿਖੇ ਹੋਏ ਹਨ। 600 ਕਾਰੀਗਰਾਂ, 200 ਮਜ਼ਦੂਰਾਂ ਅਤੇ 15 ਇੰਜੀਨੀਅਰਾਂ ਦੀ 19 ਸਾਲਾਂ ਦੀ ਲਗਾਤਾਰ ਮਿਹਨਤ ਅੱਜ ਮਹਾਮੰਦਰ ਦੇ ਸੰਪੂਰਨ ਰੂਪ ਵਿੱਚ ਸਾਕਾਰ ਹੋਈ ਹੈ। ਇਹ ਮਹਾਨ ਮੰਦਰ ਮਹਾਰਿਸ਼ੀ ਸਦਾਫਲ ਦੇਵ ਜੀ ਦੀਆਂ ਸਿੱਖਿਆਵਾਂ ਅਤੇ ਉਦੇਸ਼ਾਂ ਦਾ ਪ੍ਰਤੀਕ ਹੈ। ਇਸ ਮੰਦਰ ਦੀ ਬ੍ਰਹਮਤਾ ਜਿੰਨੀ ਸਾਨੂੰ ਆਕਰਸ਼ਿਤ ਕਰਦੀ ਹੈ, ਓਨੀ ਹੀ ਇਸ ਦੀ ਵਿਸ਼ਾਲਤਾ ਵੀ ਸਾਨੂੰ ਹੈਰਾਨ ਕਰਦੀ ਹੈ। ਸਵਰਵੇਦ ਮੰਦਿਰ (Swarved Mahamandar) ਭਾਰਤ ਦੀ ਸਮਾਜਿਕ ਅਤੇ ਅਧਿਆਤਮਿਕ ਤਾਕਤ ਦਾ ਆਧੁਨਿਕ ਪ੍ਰਤੀਕ ਹੈ। ਇਸ ਦੀਆਂ ਕੰਧਾਂ ‘ਤੇ ਸਵਰਵੇਦ ਬਹੁਤ ਖੂਬਸੂਰਤੀ ਨਾਲ ਉੱਕਰੀ ਹੋਈ ਹੈ। ਵੇਦ, ਉਪਨਿਸ਼ਦ, ਰਾਮਾਇਣ, ਗੀਤਾ ਅਤੇ ਮਹਾਂਭਾਰਤ ਆਦਿ ਗ੍ਰੰਥਾਂ ਦੇ ਬ੍ਰਹਮ ਸੰਦੇਸ਼ਾਂ ਨੂੰ ਵੀ ਤਸਵੀਰਾਂ ਰਾਹੀਂ ਦਰਸਾਇਆ ਗਿਆ ਹੈ। ਇਸ ਲਈ ਇਹ ਮੰਦਰ ਅਧਿਆਤਮਿਕਤਾ, ਇਤਿਹਾਸ ਅਤੇ ਸੱਭਿਆਚਾਰ ਦੀ ਜਿਉਂਦੀ ਜਾਗਦੀ ਮਿਸਾਲ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਰਕਾਰ, ਸਮਾਜ ਅਤੇ ਸੰਤ ਸਾਰੇ ਮਿਲ ਕੇ ਕਾਸ਼ੀ ਦੇ ਪੁਨਰ ਸੁਰਜੀਤੀ ਲਈ ਕੰਮ ਕਰ ਰਹੇ ਹਨ। ਕਾਸ਼ੀ ਦਾ ਅਰਥ ਹੈ ਸਫਾਈ ਅਤੇ ਤਬਦੀਲੀ। ਪਾਣੀ ਦੀ ਹਰ ਬੂੰਦ ਨੂੰ ਬਚਾਉਣਾ ਜ਼ਰੂਰੀ ਹੈ। ਵਾਰਾਣਸੀ ਵਿੱਚ ਸੜਕਾਂ ਦਾ ਜਾਲ ਵਿਛਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਯੋਗ ਅਤੇ ਖੇਡਾਂ ਨੂੰ ਜੀਵਨ ਦਾ ਹਿੱਸਾ ਬਣਾਓ। ਫਿਟਨੈਸ ਨੂੰ ਜ਼ਿੰਦਗੀ ਦਾ ਹਿੱਸਾ ਬਣਾਓ। ਅਸੀਂ ਕਾਸ਼ੀ ਦੇ ਵਿਕਾਸ ਲਈ ਕੰਮ ਕਰ ਰਹੇ ਹਾਂ। ਅੱਜ ਸਾਡੇ ਤੀਰਥ ਸਥਾਨਾਂ ਦਾ ਵਿਕਾਸ ਹੋ ਰਿਹਾ ਹੈ। ਰਾਮ ਮੰਦਰ ਦਾ ਨਿਰਮਾਣ ਕੁਝ ਹਫ਼ਤਿਆਂ ਵਿੱਚ ਪੂਰਾ ਹੋ ਜਾਵੇਗਾ। The post 19 ਸਾਲਾਂ ‘ਚ 600 ਕਾਰੀਗਰਾਂ ਤੇ 200 ਮਜ਼ਦੂਰਾਂ ਦੀ ਮਿਹਨਤ ਸਦਕਾ ਬਣਿਆ ਸਵਰਵੇਦ ਮਹਾਮੰਦਰ, ਕੰਧਾਂ ‘ਤੇ ਉਕਰੇ ਚਾਰ ਹਜ਼ਾਰ ਦੋਹੇ appeared first on TheUnmute.com - Punjabi News. Tags:
|
ਲਾਡਵਾ ਨਗਰਪਾਲਿਕਾ ਦਾ ਸਕੱਤਰ (ਵਧੀਕ ਕਾਰਜਭਾਰ ਨਿਸਿੰਗ ਨਗਰਪਾਲਿਕਾ) ਤੁਰੰਤ ਪ੍ਰਭਾਵ ਨਾਲ ਮੁਅੱਤਲ Monday 18 December 2023 12:34 PM UTC+00 | Tags: breaking-news haryana-news ladwa ladwa-municipality-secretary news nising-municipality suspand ਚੰਡੀਗੜ੍ਹ, 18 ਦਸੰਬਰ 2023: ਹਰਿਆਣਾ ਦੇ ਮੁੰਖ ਮੰਤਰੀ ਮਨੋਹਰ ਲਾਲ ਸੂਬੇ ਵਿਚ ਸਵੱਛਤਾ ਮੁਹਿੰਮ ਤਹਿਤ ਸ਼ਹਿਰ ਵਿਚ ਸਫਾਈ ਵਿਵਸਥਾ ਨੂੰ ਲੈ ਕੇ ਸਖਤ ਰੁੱਖ ਅਪਣਾ ਰਹੇ ਹਨ। ਇਸੀ ਦੇ ਮੱਦੇਨਜਰ ਸ਼ਹਿਰ ਤੋਂ ਕੂੜਾ ਚੁੱਕਣ ਦੇ ਨਿਰਦੇਸ਼ ਵਿਚ ਲਾਪ੍ਰਵਾਹੀ ਵਰਤਣ ਦੇ ਚੱਲਦੇ ਲਾਡਵਾ (Ladwa) ਨਗਰਪਾਲਿਕਾ ਦੇ ਸਕੱਤਰ ਜਿਨ੍ਹਾਂ ਦੇ ਕੋਲ ਨਿਸਿੰਗ ਨਗਰਪਾਲਿਕਾ ਦਾ ਵੀ ਵੱਧ ਕਾਰਜਭਾਰ ਹੈ, ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਗਿਆ ਹੈ। ਇਸ ਸਬੰਧ ਵਿਚ ਸ਼ਹਿਰੀ ਸਥਾਨਕ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਵਿਕਾਸ ਗੁਪਤਾ ਵੱਲੋਂ ਆਦੇਸ਼ ਜਾਰੀ ਕੀਤੇ ਗਏ ਹਨ। ਮੁੱਖ ਮੰਤਰੀ ਨੇ ਪਿਛਲੇ ਦਿਨ ਜਿਲ੍ਹਾ ਡਿਪਟੀ ਕਮਿਸ਼ਨਰ , ਜਿਲ੍ਹਾ ਨਗਰ ਕਮਿਸ਼ਨਰ ਅਤੇ ਸੀਨੀਅਰ ਅਧਿਕਾਰੀਆਂ ਦੇ ਨਾਲ ਮੀਟਿੰਗ ਦੌਰਾਨ ਸ਼ਹਿਰਾਂ ਵਿਚ ਸਫਾਈ ਵਿਵਸਥਾ ਮਜਬੂਤ ਕਰਨ ਦੇ ਨਿਰਦੇਸ਼ ਦਿੱਤੇ ਸਨ। ਨਾਲ ਹੀ ਇਹ ਵੀ ਸਖਤ ਨਿਰਦੇਸ਼ ਦਿੱਤੇ ਸਨ ਕਿ ਸ਼ਹਿਰਾਂ ਵਿਚ ਕੂੜੇ ਦੇ ਢੇਰ ਨਾ ਦਿਖਾਈ ਦੇਣ, ਕੰਮ ਵਿਚ ਲਾਪ੍ਰਵਾਹੀ ਵਰਤਣ ‘ਤੇ ਸਬੰਧਿਤ ਅਧਿਕਾਰੀਆਂ ਤੇ ਕਰਮਚਾਰੀਆਂ, ਲਾਡਵਾ (Ladwa) ਦੇ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਮਨੋਹਰ ਲਾਲ ਨੇ ਸਖਤ ਨਿਰਦੇਸ਼ ਦਿੱਤੇ ਹਨ ਕਿ ਸ਼ਹਿਰਾਂ ਵਿਚ ਕੂੜੇ ਦੇ ਢੇਰ ਨਾ ਦਿਖਣ। ਹਰੇਕ ਘਰ ਤੋਂ ਕੂੜਾ ਇਕੱਠਾ ਕਰ ਨਿਰਧਾਰਿਤ ਡੰਪਿੰਗ ਗ੍ਰਾਉਂਡ ਤਕ ਪਹੁੰਚਾਉਣ ਅਤੇ ਕੂੜੇ ਦਾ ਨਿਸਤਾਰਣ ਕਰਨ ਦੀ ਸਮੂਚੀ ਪ੍ਰਕ੍ਰਿਆ ਅਪਣਾਈ ਜਾਵੇ। ਭਵਿੱਖ ਵਿਚ ਵੀ ਸ਼ਹਿਰਾਂ ਵਿਚ ਵੱਖ-ਵੱਖ ਟੀਮਾਂ ਵੱਲੋਂ ਅਚਾਨਕ ਨਿਰੀਖਣ ਕੀਤਾ ਜਾਵੇਗਾ ਅਤੇ ਕੰਮ ਵਿਚ ਕੋਤਾਹੀ ਵਰਤਣ ‘ਤੇ ਨਿਯਮਅਨੁਸਾਰ ਕਾਰਵਾਈ ਅਮਲ ਵਿਚ ਲਿਆਈ ਜਾਵੇਗੀ। The post ਲਾਡਵਾ ਨਗਰਪਾਲਿਕਾ ਦਾ ਸਕੱਤਰ (ਵਧੀਕ ਕਾਰਜਭਾਰ ਨਿਸਿੰਗ ਨਗਰਪਾਲਿਕਾ) ਤੁਰੰਤ ਪ੍ਰਭਾਵ ਨਾਲ ਮੁਅੱਤਲ appeared first on TheUnmute.com - Punjabi News. Tags:
|
ਜੁਲਾਨਾ ਨੂੰ ਸਬ-ਡਿਵੀਜਨ ਵੱਜੋਂ ਦਿੱਤਾ ਦਰਜਾ, ਛੇਤੀ ਹੋਵੇਗੀ ਪ੍ਰਸਾਸ਼ਨਿਕ ਅਧਿਕਾਰੀ ਦੀ ਨਿਯੁਕਤੀ: ਡਿਪਟੀ CM ਦੁਸ਼ਯੰਤ ਚੌਟਾਲਾ Monday 18 December 2023 12:41 PM UTC+00 | Tags: breaking-news deputy-cm-dushyant-chautala haryana-government haryana-vidhan-sabha-session julana news ਚੰਡੀਗੜ੍ਹ, 18 ਦਸੰਬਰ 2023: ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਦੱਸਿਆ ਕਿ ਜੁਲਾਨਾ (Julana) ਨੂੰ ਸਬ-ਡਿਵੀਜਨ ਬਨਾਉਣ ਲਈ ਪਿਛਲੀ 7 ਦਸੰਬਰ, 2023 ਨੂੰ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ, ਛੇਤੀ ਹੀ ਪ੍ਰਸਾਸ਼ਨਿਕ ਅਧਿਕਾਰੀਆਂ ਦੀ ਨਿਯੁਕਤੀ ਕਰ ਦਿੱਤੀ ਜਾਵੇਗੀ। ਉਹ ਅੱਜ ਇੱਥੇ ਹਰਿਆਣਾ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਦੌਰਾਨ ਸਦਨ ਦੇ ਇਕ ਮੈਂਬਰ ਵੱਲੋਂ ਪੁੱਛੇ ਗਏ ਸਵਾਲ ਦਾ ਜਵਾਬ ਦੇ ਰਹੇ ਸਨ। ਡਿਪਟੀ ਸੀ.ਐੱਮ ਨੇ ਦੱਸਿਆ ਕਿ ਜੁਲਾਨਾ (Julana) ਨੂੰ ਸਬ-ਡਿਵੀਜਨ ਵੱਜੋਂ ਦਰਜਾ ਤਾਂ ਦੇ ਦਿੱਤਾ ਗਿਆ ਹੈ ਹੁਣ ਛੇਤੀ ਹੀ ਪ੍ਰਸਾਸ਼ਨਿਕ ਅਧਿਕਾਰੀ ਦੀ ਨਿਯੁਕਤੀ ਕਰ ਦਿੱਤੀ ਜਾਵੇਗੀ। ਉਨ੍ਹਾਂ ਨੇ ਅੱਗੇ ਦੱਸਿਆ ਕਿ ਜੁਲਾਨਾ ਵਿਚ ਮਿਨੀ ਸਕੱਤਰੇਤ ਦੇ ਭਵਨ ਦਾ ਨਿਰਮਾਣ ਕਰਨ ਲਈ ਸਹੀ ਜ਼ਮੀਨ ਦੀ ਤਲਾਸ਼ ਕੀਤੀ ਜਾ ਰਹੀ ਹੈ, ਇਸ ਬਾਰੇ ਵਿਚ ਜੇਕਰ ਵਿਧਾਇਕ ਆਪਣੇ ਜਿਲ੍ਹਾ ਦੇ ਡਿਪਟੀ ਕਮਿਸ਼ਨਰ ਨਾਲ ਮਿਲ ਕੇ ਜਮੀਨ ਦਾ ਉਪਲਬਧਤਾ ਦਾ ਪ੍ਰਸਤਾਵ ਸਰਕਾਰ ਦੇ ਕੋਲ ਭਿਜਵਾ ਦੇਣ ਤਾਂ ਜਲਦੀ ਹੀ ਭਵਨ ਅਤੇ ਹੋਰ ਰਸਮੀ ਕਾਰਵਾਈਆਂ ਪੂਰੀਆਂ ਕਰ ਦਿੱਤੀ ਜਾਣਗੀਆਂ। ਉਨ੍ਹਾਂ ਨੇ ਸਦਨ ਦੇ ਇਕ ਹੋਰ ਮੈਂਬਰ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਦੱਸਿਆ ਕਿ ਕਾਲਕਾ ਵਿਧਾਨ ਸਭਾ ਚੋਣ ਖੇਤਰ ਵਿਚ ਪਿੰਡ ਮੌਲੀ ਤੋਂ ਭੂਰਵਾਲਾ ਤਕ ਸੜਕ ਦਾ ਨਿਰਮਾਣ ਕੰਮ ਪੂਰਾ ਹੋਣ ਦੀ ਨਿਰਧਾਰਿਤ ਮਿਤੀ 24 ਨਵੰਬਰ, 2022 ਸੀ। ਹਾਲਾਂਕਿ ਜੁਲਾਈ/ਅਗਸਤ , 2023 ਵਿਚ ਭਾਰੀ ਬਰਸਾਤ ਕਾਰਨ ਆਏ ਹੜ੍ਹ ਵਿਚ ਸੜਕ ਕੁੱਝ ਹਿਸਿਆਂ ਵਿਚ ਗੱਡੇ ਬਣ ਗਏ ਸਨ। ਇੰਨ੍ਹਾਂ ਦੀ ਮੁਰੰਮਤ ਏਜੰਸੀ ਵੱਲੋਂ ਕਰਾਈ ਗਈ ਹੈ ਅਤੇ ਸੜਕ ਹੁਣ ਚੰਗੀ ਸਥਿਤੀ ਵਿਚ ਹੈ। The post ਜੁਲਾਨਾ ਨੂੰ ਸਬ-ਡਿਵੀਜਨ ਵੱਜੋਂ ਦਿੱਤਾ ਦਰਜਾ, ਛੇਤੀ ਹੋਵੇਗੀ ਪ੍ਰਸਾਸ਼ਨਿਕ ਅਧਿਕਾਰੀ ਦੀ ਨਿਯੁਕਤੀ: ਡਿਪਟੀ CM ਦੁਸ਼ਯੰਤ ਚੌਟਾਲਾ appeared first on TheUnmute.com - Punjabi News. Tags:
|
ਹੜ੍ਹ ਕੰਟਰੋਲ ਬੋਰਡ ਦੀ ਬੈਠਕ 'ਚ 33.77 ਕਰੌੜ ਰੁਪਏ ਦੀ ਪਰਿਯੋਜਨਾਵਾਂ ਕੀਤੀਆਂ ਜਾ ਚੁੱਕੀਆਂ ਹਨ ਮਨਜ਼ੂਰ: ਜੇ.ਪੀ ਦਲਾਲ Monday 18 December 2023 12:47 PM UTC+00 | Tags: breaking-news flood-control-board haryana-agriculture-minister-jp-dalal haryana-flood-victime haryana-vidhan-sabha jp-dalal latest-news news ਚੰਡੀਗੜ੍ਹ, 18 ਦਸੰਬਰ 2023: ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਜੇ ਪੀ ਦਲਾਲ (JP Dalal) ਨੇ ਕਿਹਾ ਕਿ ਭਵਿੱਖ ਵਿਚ ਯਮੁਨਾ ਨਦੀ ਵਿਚ ਹੜ੍ਹ ਆਉਣ ਦੇ ਕਾਰਨ ਕਰਨਾਲ ਜ਼ਿਲ੍ਹੇ ਦਾ ਯਮੁਨਾ ਬੈਲਟ ਦਾ ਖੇਤਰ ਪ੍ਰਭਾਵਿਤ ਨਾ ਹੋਵੇ, ਇਸ ਦੇ ਲਈ ਰਾਜ ਸੁੱਖਾ ਰਾਹਤ ਅਤੇ ਹੜ੍ਹ ਕੰਟਰੋਲ ਬੋਰਡ ਦੀ ਬੈਠਕ ਵਿਚ 33.77 ਕਰੌੜ ਰੁਪਏ ਦੀ ਪਰਿਯੋਜਨਾਵਾਂ ਮਨਜ਼ੂਰ ਕੀਤੀਆਂ ਜਾ ਚੁੱਕੀਆਂ ਹਨ। ਜੇ ਪੀ ਦਲਾਲ (JP Dalal) ਅੱਜ ਇੱਥੇ ਹਰਿਆਣਾ ਵਿਧਾਨ ਸਭਾ ਦੇ ਸਰਦੀਰੁੱਤ ਸੈਂਸ਼ਨ ਦੌਰਾਨ ਵਿਧਾਇਕ ਹਰਵਿੰਦਰ ਕਲਿਆਣ ਵੱਲੋਂ ਪੁੱਛੇ ਗਏ ਸੁਆਲ ਦਾ ਜਵਾਬ ਦੇ ਰਹੇ ਹਨ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਯਮੁਨਾ ਨਦੀ ਵਿਚ ਕਟਾਵ ਦੇ ਵੱਖ-ਵੱਖ ਪੁਆਇੰਟ ਤਕ ਮੁਰੰਮਤ ਸਮੱਗਰੀ ਪਹੁੰਚਾਈ ਜਾ ਸਕੇ, ਇਸ ਦੇ ਲਈ ਵੀ ਸਬੰਧਿਤ ਵਿਭਾਗ ਨੂੰ ਨਿਰਦੇਸ਼ ਦੇ ਦਿੱਤੇ ਜਾਣਗੇ ਕਿ ਕਟਾਵ ਵਾਲੇ ਪੁਆਇੰਟ ਤੱਕ ਜਾਣ ਵਾਲੇ ਰਸਤਿਆਂ ਦੀ ਮੁਰੰਮਤ ਕਰਵਾਈ ਜਾਵੇ। The post ਹੜ੍ਹ ਕੰਟਰੋਲ ਬੋਰਡ ਦੀ ਬੈਠਕ ‘ਚ 33.77 ਕਰੌੜ ਰੁਪਏ ਦੀ ਪਰਿਯੋਜਨਾਵਾਂ ਕੀਤੀਆਂ ਜਾ ਚੁੱਕੀਆਂ ਹਨ ਮਨਜ਼ੂਰ: ਜੇ.ਪੀ ਦਲਾਲ appeared first on TheUnmute.com - Punjabi News. Tags:
|
ਗੇਸਟ ਟੀਚਰਾਂ ਦੇ ਠੇਕੇ ਨੂੰ ਸਾਲ ਦਰ ਸਾਲ ਵਧਾਇਆ: ਹਰਿਆਣਾ ਸਿੱਖਿਆ ਮੰਤਰੀ ਕੰਵਰਪਾਲ Monday 18 December 2023 01:03 PM UTC+00 | Tags: breaking-news education guest-teacher haryana haryana-education-minister-kanwarpal haryana-guest-teacher-service-act haryana-news haryana-school-education news ਚੰਡੀਗੜ੍ਹ, 18 ਦਸੰਬਰ 2023: ਹਰਿਆਣਾ ਦੇ ਸਕੂਲ ਸਿੱਖਿਆ ਮੰਤਰੀ ਕੰਵਰਪਾਲ ਨੇ ਕਿਹਾ ਕਿ ਗੇਸਟ ਟੀਚਰ (Guest Teacher) ਦੀ ਸੇਵਾਵਾਂ ਹਰਿਆਣਾ ਗੇਸਟ ਟੀਚਰ ਸੇਵਾ ਐਕਟ, 2019 ਤਹਿਤ ਕਵਰ ਕੀਤੀ ਗਈ ਹੈ। ਐਕਟ ਅਨੁਸਾਰ ਇਸ ਐਕਟ ਦੇ ਸ਼ੁਰੂ ਹੋਣ ਦੀ ਮਿਤੀ ਤੋਂ ਪਹਿਲਾਂ ਕੰਮ ਕਰ ਰਹੇ ਅਧਿਆਪਕ ਸੇਵਾਮੁਕਤ ਦੀ ਊਮਰ ਤੱਕ ਵਿਭਾਗ ਵਿਚ ਕੰਮ ਕਰਦੇ ਰਹਿਣਗੇ ਭਲੇ ਹੀ ਉਨ੍ਹਾਂ ਦੀ ਨਿਯੁਕਤੀ ਦਾ ਢੰਗ ਜਾਂ ਸੇਵਾ ਦਾ ਸਮੇਂ ਕੁੱਝ ਵੀ ਹੋਵੇ। ਕੰਵਰ ਪਾਲ ਨੇ ਅੱਜ ਇੱਥੇ ਹਰਿਆਣਾ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਦੌਰਾਨ ਵਿਧਾਇਕ ਸੁਰੇਂਦਰ ਪੰਵਾਰ ਵੱਲੋਂ ਚੁੱਕੇ ਗਏ ਇਕ ਸਵਾਲ ਦੇ ਜਵਾਬ ਵਿਚ ਇਹ ਗੱਲ ਕਹੀ। ਉਨ੍ਹਾਂ ਨੇ ਦੱਸਿਆ ਕਿ ਸ਼ੁਰੂ ਵਿਚ ਗੇਸਟ ਟੀਚਰਾਂ ਨੁੰ ਸਾਲ 2005 ਵਿਚ ਇਕ ਵਿਸ਼ੇਸ਼ ਸਮੇਂ ਲਈ ਯਾਨੀ ਜਰੂਰਤ ਅਨੁਸਾਰ ਜਾਂ ਮਨਜ਼ੂਰ ਖਾਲੀ ਅਹੁਦਿਆਂ ਦੇ ਵਿਰੁੱਧ ਨਿਯਮਤ ਅਧਿਆਪਕਾਂ ਦੀ ਨਿਯੁਕਤੀ ਹੋਣ ਤੱਕ ਸਮਝੌਤੇ ਦੇ ਆਧਾਰ ‘ਤੇ ਸੇਵਾ ਵਿਚ ਰੱਖਿਆ ਗਿਆ ਸੀ ਅਤੇ ਗੇਸਟ ਟੀਚਰਾਂ ਦਾ ਮਾਣਭੱਤਾ ਪੀਰਿਅਡ ਅਧਾਰ ‘ਤੇ ਤੈਅ ਕੀਤਾ ਗਿਆ ਸੀ। ਇਸ ਦੇ ਬਾਅਦ ਉਨ੍ਹਾਂ ਦੇ ਸਮਝੌਤੇ ਨੂੰ ਜ਼ਰੂਰਤ ਆਧਾਰ ‘ਤੇ ਨਵੀਨੀਕ੍ਰਿਤ ਕਰਦੇ ਹੋਏ ਸਮੇਂ-ਸਮੇਂ ਮਾਣਭੱਤਾ ਵਧਾਇਆ ਗਿਆ। ਸਕੂਲ ਸਿੱਖਿਆ ਮੰਤਰੀ ਨੇ ਦੱਸਿਆ ਕਿ ਗੇਸਟ ਟੀਚਰਾਂ (Guest Teacher) ਨੂੰ 1 ਅਪ੍ਰੈਲ, 2009 ਤੋਂ ਠੇਕਾ ਅਧਿਆਪਕ ਮੰਨਿਆ ਗਿਆ ਅਤੇ ਊਨ੍ਹਾਂ ਦਾ ਮਾਣਭੱਤਾ ਵੀ ਮਹੀਨਾ ਆਧਾਰ ‘ਤੇ ਤੈਅ ਕਰ ਦਿੱਤਾ ਗਿਆ ਉਸ ਦੇ ਬਾਅਦ ਗੇਸਟ ਟੀਚਰਾਂ ਦੇ ਠੇਕੇ ਨੂੰ ਸਾਲ ਦਰ ਸਾਲ ਵਧਾਇਆ ਗਿਆ ਹੈ ਅਤੇ ਸਮੇਂ -ਸਮੇਂ ‘ਤੇ ਉਨ੍ਹਾਂ ਦਾ ਮਾਣਭੱਤਾ ਵੀ ਵਧਾਇਆ ਗਿਆ ਹੈ। The post ਗੇਸਟ ਟੀਚਰਾਂ ਦੇ ਠੇਕੇ ਨੂੰ ਸਾਲ ਦਰ ਸਾਲ ਵਧਾਇਆ: ਹਰਿਆਣਾ ਸਿੱਖਿਆ ਮੰਤਰੀ ਕੰਵਰਪਾਲ appeared first on TheUnmute.com - Punjabi News. Tags:
|
ਸਥਾਨਕ ਸਰਕਾਰਾਂ ਮੰਤਰੀ ਵੱਲੋਂ ਵੱਖ-ਵੱਖ ਸਕੀਮਾਂ ਅਧੀਨ ਚੱਲ ਰਹੇ ਪ੍ਰਾਜੈਕਟਾਂ ਨੂੰ ਤੇਜੀ ਨਾਲ ਮੁਕੰਮਲ ਕਰਨ ਦੇ ਆਦੇਸ਼ Monday 18 December 2023 01:08 PM UTC+00 | Tags: aam-aadmi-party balkar-singh breaking breaking-news cm-bhagwant-mann latest-news minister-of-local-government news punjab-news punjab-schemes punjab-walfare-scheme schemes ਚੰਡੀਗੜ੍ਹ, 18 ਦਸੰਬਰ 2023: ਪੰਜਾਬ ਭਰ ਵਿੱਚ ਵੱਖ ਵੱਖ ਸਕੀਮਾਂ ਅਧੀਨ ਚੱਲ ਰਹੇ ਵਿਕਾਸ ਪ੍ਰਾਜੈਕਟਾਂ ਤੇਜੀ ਨਾਲ ਮੁਕੰਮਲ ਕੀਤੇ ਜਾਣਗੇ, ਇਹ ਜਾਣਕਾਰੀ ਦਿੰਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ, ਸਾਫ਼ ਸੁਥਰਾ ਵਾਤਾਵਰਣ ਅਤੇ ਬਿਹਤਰ ਨਾਗਰਿਕ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਅੱਜ ਇਥੇ ਮਿਉਂਸੀਪਲ ਭਵਨ ਸੈਕਟਰ 35 ਚੰਡੀਗੜ੍ਹ ਵਿਖੇ ਸਥਾਨਕ ਸਰਕਾਰਾਂ ਮੰਤਰੀ ਨੇ ਵਿਭਾਗ ਦੇ ਮੁੱਖ ਦਫ਼ਤਰ ਦੇ ਅਧਿਕਾਰੀਆਂ, ਸਮੂਹ ਡਿਪਟੀ ਕਮਿਸ਼ਨਰਾਂ, ਨਗਰ ਨਿਗਮ ਦੇ ਸਮੂਹ ਕਮਿਸ਼ਨਰਾਂ ਅਤੇ ਸਮੂਹ ਵਧੀਕ ਡਿਪਟੀ ਕਮਿਸ਼ਨਰਾਂ (ਜਨਰਲ/ਸ਼ਹਿਰੀ ਵਿਕਾਸ) ਨਾਲ ਵੀਡੀਓ ਕਾਨਫਰੰਸ ਰਾਹੀਂ ਸਮੀਖਿਆ ਬੈਠਕ ਕਰਦਿਆਂ ਵੱਖ ਵੱਖ ਸਕੀਮਾਂ ਅਧੀਨ ਅਣਵਰਤੇ ਫੰਡਾਂ ਨੂੰ ਤੁਰੰਤ ਖਰਚਿਆ ਜਾਵੇ ਤਾਂ ਜੋ ਲੋਕਾਂ ਨੂੰ ਜਲਦ ਤੋ ਜਲਦ ਬੁਨਿਆਦੀ ਸਹੂਲਤਾਂ ਦਿੱਤੀਆਂ ਜਾ ਸਕਣ। ਬੈਠਕ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਅਮਰੂਤ ਸਕੀਮ, ਸਵੱਛ ਭਾਰਤ ਮਿਸ਼ਨ ਅਤੇ ਸਮਾਰਟ ਸਿਟੀ ਮਿਸ਼ਨ ਅਧੀਨ ਵਿਕਾਸ ਕਾਰਜਾਂ ਦੀ ਰਿਪੋਰਟ ਲਈ, ਅਤੇ ਅਧਿਕਾਰੀਆਂ ਨੂੰ ਵੱਖ-ਵੱਖ ਮੱਦਾਂ ਅਧੀਨ ਪਏ ਅਣਵਰਤੇ ਫੰਡਾਂ ਨੂੰ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੋਕਾਂ ਦੀ ਭਲਾਈ ਲਈ ਵਿਕਾਸ ਕਾਰਜਾਂ ‘ਤੇ ਛੇਤੀ ਖਰਚ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਜੇਕਰ ਅਣਵਰਤੇ ਫੰਡਜ਼ ਨੂੰ ਲੋਕਾਂ ਦੀ ਭਲਾਈ ਲਈ ਸਮੇਂ ਸਿਰ ਨਹੀਂ ਖਰਚਿਆਂ ਜਾਂਦਾ ਤਾਂ ਦੋਸ਼ੀ ਪਾਏ ਜਾਣ ਵਾਲੇ ਅਧਿਕਾਰੀਆਂ ਵਿਰੁੱਧ ਬਣਦੀ ਕਾਰਵਾਈ ਉਲੀਕੀ ਜਾਵੇਗੀ। ਸੂਬੇ ਦੇ ਸਮੂਹ ਡਿਪਟੀ ਕਮਿਸ਼ਨਰਾਂ ਅਤੇ ਵਧੀਕ ਡਿਪਟੀ ਕਮਿਸ਼ਨਰਾਂ (ਜਨਰਲ/ਸ਼ਹਿਰੀ ਵਿਕਾਸ) ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਵੱਖਰੀ ਮੀਟਿੰਗ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਸ਼ਹਿਰੀ ਸਥਾਨਕ ਇਕਾਈਆਂ ਵਿੱਚ ਸਾਫ਼-ਸਫਾਈ, ਸਾਫ਼ ਪਾਣੀ ਮੁਹੱਈਆ ਕਰਵਾਉਣ, ਸਟਰੀਟ ਲਾਈਟਾਂ, ਸੀਵੇਰਜ ਅਤੇ ਪਾਰਕਾਂ ਆਦਿ ਦੇ ਕੰਮਾਂ ਵੱਲ ਵਿਸ਼ੇਸ ਧਿਆਨ ਦਿੱਤਾ ਜਾਵੇ। ਉਨ੍ਹਾਂ ਨੇ ਡੀਸੀਜ਼ ਅਤੇ ਵਧੀਕ ਡਿਪਟੀ ਕਮਿਸ਼ਨਰਾਂ ਨੂੰ ਕਿਹਾ ਕਿ ਜਿੱਥੇ ਕਿਤੇ ਵਾਟਰ ਟਰੀਟਮੈਂਟ ਪਲਾਂਟ, ਸੀਵਰੇਜ਼ ਟਰੀਟਮੈਂਟ ਪਲਾਂਟਾਂ ਲਈ ਢੁੱਕਵੀ ਜਗ੍ਹਾਂ ਦੀ ਭਾਲ ਕਰਨ ਜਾਂ ਕਿਸੇ ਤਰ੍ਹਾਂ ਦੀ ਕੋਈ ਹੋਰ ਦਿੱਕਤ ਪੇਸ਼ ਆਉਂਦੀ ਹੈ, ਉਥੇ ਸਬੰਧਤ ਮਿਉਸੀਪਲ ਕਮਿਸ਼ਨਰ ਨਾਲ ਤਾਲਮੇਲ ਕਰਕੇ ਇਸ ਦਾ ਹੱਲ ਪਹਿਲ ਦੇ ਅਧਾਰ ‘ਤੇ ਕੱਢਿਆ ਜਾਵੇ। ਕੈਬਨਿਟ ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਆਪਣੇ ਹਲਕੇ ਦੇ ਵਿਧਾਇਕਾਂ ਨਾਲ ਸਬੰਧਤ ਵਿਕਾਸ ਕਾਰਜਾਂ ਸਬੰਧੀ ਪੂਰੀ ਜਾਣਕਾਰੀ ਸਾਂਝੀ ਕਰਨ ਤਾਂ ਜੋ ਸੂਬਾ ਵਾਸੀਆਂ ਦੀ ਜ਼ਰੂਰਤ ਅਨੁਸਾਰ ਵਿਕਾਸ ਕਾਰਜ ਕਰਵਾਏ ਜਾ ਸਕਣ। ਇਸ ਤੋਂ ਇਲਾਵਾ ਉਨ੍ਹਾ ਕਿਹਾ ਕਿ ਵਿਕਾਸ ਕਾਰਜਾਂ ਸਬੰਧੀ ਸਕੀਮਾਂ ਨੂੰ ਸਮੇਂ ਸਿਰ ਲਾਗੂ ਕੀਤਾ ਜਾਵੇ ਅਤੇ ਪੈਸੇ ਦਾ ਸਹੀ ਇਸਤੇਮਾਲ ਕੀਤਾ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਕੋਲ ਵਿਕਾਸ ਕਾਰਜ਼ਾਂ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ। ਮੰਤਰੀ ਨੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਪੂਰੀ ਤਨਦੇਹੀ ਨਾਲ ਅਤੇ ਆਪਸੀ ਸਹਿਯੋਗ ਨਾਲ ਕੰਮ ਕਰਨਾ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਸੂਬਾ ਵਾਸੀਆਂ ਨੂੰ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਮੁਹੱਈਆ ਕਰਵਾਉਣਾ ਚਾਹੁੰਦੀ ਹੈ। ਇਸ ਲਈ ਜੇਕਰ ਕੋਈ ਵਿਅਕਤੀ ਭ੍ਰਿਸ਼ਟਾਚਾਰ ਵਿੱਚ ਲਿੱਪਤ ਪਾਇਆ ਜਾਂਦਾ ਹੈ ਤਾਂ ਉਸਨੂੰ ਬਖ਼ਸਿਆ ਨਹੀਂ ਜਾਵੇਗਾ। ਬੈਠਕ ਵਿੱਚ ਸਥਾਨਕ ਸਰਕਾਰਾਂ ਵਿਭਾਗ ਦੇ ਸਕੱਤਰ ਅਜੋਏ ਸ਼ਰਮਾ, ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਸੀ.ਈ.ਓ. ਮਾਲਵਿੰਦਰ ਸਿੰਘ ਜੱਗੀ, ਪੀ ਐਮ ਆਈ ਡੀ ਸੀ ਦੇ ਸੀ ਈ ਓ ਦੀਪਤੀ ਉੱਪਲ, ਸਥਾਨਕ ਸਰਕਾਰਾਂ ਵਿਭਾਗ ਦੇ ਡਾਇਰੈਕਟਰ ਉਮਾ ਸ਼ੰਕਰ ਗੁਪਤਾ ਅਤੇ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ। The post ਸਥਾਨਕ ਸਰਕਾਰਾਂ ਮੰਤਰੀ ਵੱਲੋਂ ਵੱਖ-ਵੱਖ ਸਕੀਮਾਂ ਅਧੀਨ ਚੱਲ ਰਹੇ ਪ੍ਰਾਜੈਕਟਾਂ ਨੂੰ ਤੇਜੀ ਨਾਲ ਮੁਕੰਮਲ ਕਰਨ ਦੇ ਆਦੇਸ਼ appeared first on TheUnmute.com - Punjabi News. Tags:
|
ਯਮੁਨਾਨਗਰ ਦੇ ਮੁਕੰਦ ਲਾਲ ਸਿਵਲ ਹਸਪਤਾਲ 'ਚ ਕੈਥ ਲੈਬ ਤੇ ਐੱਮਆਰਆਈ ਸੇਵਾਵਾਂ ਸ਼ੁਰੂ ਕਰਨ ਦਾ ਪ੍ਰਸਤਾਵ ਵਿਚਾਰਧੀਨ: ਅਨਿਲ ਵਿਜ Monday 18 December 2023 01:31 PM UTC+00 | Tags: anil-vij breaking-news cath-lab haryana-news health health-minister-anil-vij mri mri-services mukandlal-civil-hospital news ਚੰਡੀਗੜ੍ਹ, 18 ਦਸੰਬਰ 2023: ਹਰਿਆਣਾ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਅਨਿਲ ਵਿਜ (Anil Vij) ਨੇ ਕਿਹਾ ਕਿ ਸਰਕਾਰ ਸਾਰੇ ਹਸਪਤਾਲਾਂ ਵਿਚ ਅਤਿਆਧੁਨਿਕ ਸਹੂਲਤਾਂ ਦੇਣਾ ਚਾਹੁੰਦੀ ਹੈ ਅਤੇ 162 ਪੁਰਾਣੀ ਪੀਐਚਸੀ ਅਤੇ ਸੀਐਚਸੀ ਦਾ ਨਵੀਨੀਕਰਣ ਕੀਤਾ ਜਾਵੇਗਾ, ਜਿਸ ਦਾ ਟੈਂਡਰ ਕਰ ਦਿੱਤਾ ਗਿਆ ਹੈ ਅਤੇ ਕੁੱਝ ਥਾਂਵਾਂ ‘ਤੇ ਕੰਮ ਸ਼ੁਰੂ ਹੋ ਚੁੱਕਾ ਹੈ। ਵਿਜ ਨੇ ਕਿਹਾ ਕਿ ਇਸ ਤੋਂ ਇਲਾਵਾ, 134 ਸਬ-ਹੈਲਥ ਸੈਂਟਰ, 2 ਪ੍ਰਾਈਮਰੀ ਹੈਲਥ ਸੈਂਟਰ, ਇਕ ਕੰਮਿਊਨਿਟੀ ਅਤੇ 37 ਪਬਲਿਕ ਹੈਲਥ ਸੈਂਟਰ ਦੀ ਪ੍ਰਸਾਸ਼ਨਿਕ ਮਨਜ਼ੂਰੀ ਦਿੱਤੀ ਚੁੱਕੀ ਹੈ। ਵਿਜ ਅੱਜ ਇੱਥੇ ਵਿਧਾਨ ਸਭਾ ਵਿਚ ਸਰਦ ਰੁੱਤ ਇਜਲਾਸ ਦੌਰਾਨ ਇਕ ਸਵਾਲ ਦਾ ਜਵਾਬ ਦੇ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਯਮੁਨਾਨਗਰ ਵਿਚ ਮੁਕੰਦ ਲਾਲ ਸਿਵਲ ਹਸਪਤਾਲ ਵਿਚ ਪੀਪੀਪੀ ਮੋਡ ਤਹਿਤ ਕੈਥ ਲੈਬ ਅਤੇ ਐੱਮਆਰਆਈ ਸੇਵਾਵਾਂ ਸ਼ੁਰੂ ਕਰਨ ਦਾ ਪ੍ਰਸਤਾਵ ਵਿਚਾਰਧੀਨ ਹੈ। ਪਰ ਮੌਜੂਦ ਵਿਚ, ਆਈਸੀਯੂ ਸਥਾਪਿਤ ਕਰਨ ਜਾਂ ਰੇਡਿਓਥੈਰੇਪੀ ਸੇਵਾਵਾਂ ਪ੍ਰਦਾਨ ਕਰਨ ਦਾ ਕੋਈ ਪ੍ਰਸਤਾਵ ਵਿਚਾਰਧੀਨ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਕੈਥ ਲੈਬ ਅਤੇ ਐੱਮਆਰਆਈ ਸੇਵਾਵਾਂ ਦੇ ਲਈ ਟੈਂਡਰ ਪ੍ਰਕ੍ਰਿਆ ਨੂੰ ਆਖੀਰੀ ਰੂਪ ਦੇਣ ਵਿਚ ਲਗਭਗ 6 ਮਹੀਨੇ ਦਾ ਸਮੇਂ ਉਮੀਦ ਹੈ। ਸਿਹਤ ਮੰਤਰੀ (Anil Vij) ਨੇ ਕਿਹਾ ਕਿ ਕੈਥ ਲੈਬ ਸੇਵਾਵਾਂ ਮੌਜੂਦਾ ਵਿਚ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ (ਪੀਪੀਪੀ) ਮੋਡ ਦੇ ਤਹਿਤ 04 ਜਿਲ੍ਹਿਆਂ (ਅੰਬਾਲਾ, ਫਰੀਦਾਬਾਦ, ਗੁਰੂਗ੍ਰਾਮ ਅਤੇ ਪੰਚਕੂਲਾ) ਵਿਚ ਚੱਲ ਰਹੀ ਹੈ। 03 ਹੋਰ ਜਿਲ੍ਹਿਆਂ ਸੋਨੀਪਤ, ਬਹਾਦੁਰਗੜ੍ਹ (ਝੱਜਰ) ਅਤੇ ਯਮੁਨਾਨਗਰ ਦੇ ਲਈ ਟੈਂਡਰ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨੇ। ਟੈਂਡਰ ਪ੍ਰਕ੍ਰਿਆ ਨੂੰ ਆਖੀਰੀ ਰੂਪ ਦੇਣ ਦੇ ਬਾਅਦ ਕੈਥਲ ਲੈਬ ਸ਼ੁਰੂ ਸੇਵਾਵਾਂ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਨੇ ਦੱਸਿਆ ਕਿ ਪੀਪੀਪੀ ਮੋਡ ਤਹਿਤ 05 ਜਿਲ੍ਹਿਆਂ (ਅੰਬਾਲਾ, ਭਿਵਾਨੀ ਫਰੀਦਾਬਾਦ, ਗੁਰੂਗ੍ਰਾਮ ਅਤੇ ਪੰਚਕੂਲਾ) ਵਿਚ ਏਮਆਰਆਈ ਸੇਵਾਵਾਂ ਪਹਿਲਾਂ ਤੋਂ ਹੀ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। 05 ਹੋਰ ਜਿਲ੍ਹਿਆਂ (ਕੁਰੂਕਸ਼ੇਤਰ ਪਾਣੀਪਤ, ਬਹਾਦੁਰਗੜ੍ਹ, ਪਲਵਲ ਅਤੇ ਚਰਖੀ ਦਾਦਰੀ) ਲਈ ਟੈਂਡਰ ਪਹਿਲਾਂ ਹੀ ਜਾਰੀ ਕੀਤੀ ਜਾ ਚੁੱਕੇ ਹਨ। ਮੁਕੰਦ ਲਾਲ ਜਿਲ੍ਹਾ ਸਿਵਲ ਹਸਪਤਾਲ, ਯਮੁਨਾਨਗਰ ਵਿਚ ਪੀਪੀਪੀ ਮੋਡ ਤਹਿਤ ਏਮਆਰਆਈ ਸੇਵਾਵਾਂ ਸਥਾਪਿਤ ਕਰਨ ਦਾ ਪ੍ਰਸਤਾਵ ਵੀ ਵਿਚਾਰਧੀਨ ਹੈ। The post ਯਮੁਨਾਨਗਰ ਦੇ ਮੁਕੰਦ ਲਾਲ ਸਿਵਲ ਹਸਪਤਾਲ ‘ਚ ਕੈਥ ਲੈਬ ਤੇ ਐੱਮਆਰਆਈ ਸੇਵਾਵਾਂ ਸ਼ੁਰੂ ਕਰਨ ਦਾ ਪ੍ਰਸਤਾਵ ਵਿਚਾਰਧੀਨ: ਅਨਿਲ ਵਿਜ appeared first on TheUnmute.com - Punjabi News. Tags:
|
ਹਰਿਆਣਾ ਪੀ.ਐੱਮ ਫਸਲ ਬੀਮਾ ਯੋਜਨਾ ਤਹਿਤ ਕਿਸਾਨਾਂ ਨੂੰ ਸਭ ਤੋਂ ਵੱਧ ਮੁਆਵਜ਼ਾ ਦੇਣ ਵਾਲਾ ਸੂਬਾ: ਜੇ.ਪੀ ਦਲਾਲ Monday 18 December 2023 01:36 PM UTC+00 | Tags: breaking-news compensation farmers haryana haryana-vidhan-sabha jp-dalal news pm-fasal-bima-yojana pradhan-mantri-fasal-bima-yojana ਚੰਡੀਗੜ੍ਹ, 18 ਦਸੰਬਰ 2023: ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਜੇ ਪੀ ਦਲਾਲ (JP Dalal) ਨੇ ਕਿਹਾ ਕਿ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਤਹਿਤ ਹਰਿਆਣਾ ਸੂਬਾ ਕਿਸਾਨਾਂ ਨੁੰ ਸੱਭ ਤੋਂ ਵੱਧ ਮੁਆਵਜਾ ਦੇਣ ਵਾਲਾ ਸੂਬਾ ਹੈ। ਹਰਿਆਣਾ ਇਕੱਲਾ ਅਜਿਹਾ ਸੂਬਾ ਹੈ, ਜਿੱਥੇ ਬੀਮਾ ਕੰਪਨੀਆਂ ਘਾਟੇ ਵਿਚ ਚੱਲ ਰਹੀਆਂ ਹਨ। ਇਸ ਯੋਜਨਾ ਤਹਿਤ ਕਿਸਾਨਾਂ ਨੂੰ ਕੁੱਲ 7967.40 ਕਰੋੜ ਰੁਪਏ ਦਾ ਮੁਆਵਜਾ ਦਿੱਤਾ ਗਿਆ ਹੈ। ਜੇ ਪੀ ਦਲਾਲ (JP Dalal) ਅੱਜ ਇੱਥੇ ਹਰਿਆਣਾ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਦੌਰਾਨ ਵਿਧਾਇਕ ਅਭੈ ਸਿੰਘ ਯਾਦਵ ਵੱਲੋਂ ਪੁੱਛੇ ਗਏ ਸਵਾਲ ਦਾ ਜਵਾਬ ਦੇ ਰਹੇ ਸਨ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਤਹਿਤ ਰਬੀ 2022-23 ਵਿਚ ਸਰੋਂ ਦੀ ਫਸਲ ਦੇ ਲਈ ਸਾਰੇ ਕਲੇਮਾਂ ਦੀ ਏਵਜ ਵਿਚ ਮਹੇਂਦਰਗੜ੍ਹ ਦੇ ਸਬੰਧਿਤ ਕਿਸਾਨਾਂ ਨੂੰ 6.75 ਕਰੋੜ ਰੁਪਏ ਦੀ ਰਕਮ ਪੂਰੀ ਤਰ੍ਹਾ ਨਾਲ ਜਾਰੀ ਕਰ ਦਿੱਤੀ ਗਈ ਹੈ। ਇਸ ਸਬੰਧ ਵਿਚ ਜਿਲ੍ਹੇ ਦੇ ਕਿਸੀ ਵੀ ਕਿਸਾਨ ਨੁੰ ਕੋਈ ਕਲੇਮ ਬਕਾਇਆ ਨਹੀਂ ਹੈ। ਜੇ ਪੀ ਦਲਾਲ ਨੇ ਸਦਨ ਨੁੰ ਇਸ ਗਲ ਨਾਲ ਵੀ ਜਾਣੂੰ ਕਰਵਾਇਆ ਕਿ ਹਰਿਆਣਾ ਵਿਚ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਤਹਿਤ ਕਿਸਾਨਾਂ ਤੋਂ ਕੁੱਲ 1943.34 ਕਰੋੜ ਰੁਪਏ ਪ੍ਰੀਮੀਅਮ ਵਜੋਂ ਲਏ ਗਏ ਅਤੇ ਰਾਜ ਦਾ ਹਿੱਸਾ 2575.10 ਕਰੋੜ ਰੁਪਏ ਅਤੇ ਕੇਂਦਰ ਸਰਕਾਰ ਦਾ ਹਿੱਸਾ 2295.42 ਕਰੋੜ ਰੁਪਏ ਹੈ। ਕੁੱਲ ਮਿਲਾ ਕੇ 6813.87 ਕਰੋੜ ਰੁਪਏ ਬੀਮਾ ਕੰਪਨੀਆਂ ਨੁੰ ਦਿੱਤਾ ਗਿਆ ਹੈ, ਜੋ ਕਿ ਕਿਸਾਨਾਂ ਨੁੰ ਕੁੱਲ 7967.40 ਕਰੋੜ ਰੁਪਏ ਦਾ ਮੁਆਵਜਾ ਦਿੱਤਾ ਗਿਆ ਹੈ। The post ਹਰਿਆਣਾ ਪੀ.ਐੱਮ ਫਸਲ ਬੀਮਾ ਯੋਜਨਾ ਤਹਿਤ ਕਿਸਾਨਾਂ ਨੂੰ ਸਭ ਤੋਂ ਵੱਧ ਮੁਆਵਜ਼ਾ ਦੇਣ ਵਾਲਾ ਸੂਬਾ: ਜੇ.ਪੀ ਦਲਾਲ appeared first on TheUnmute.com - Punjabi News. Tags:
|
ਐਨਟੀਪੀਸੀ ਪਾਵਰ ਪਲਾਂਟ 'ਚ ਜਮ੍ਹਾ ਹੋਏ ਪਾਣੀ ਨੂੰ ਬਾਹਰ ਕੱਢਣ ਦੀ ਪਰਿਯੋਜਨਾ 31 ਦਸੰਬਰ ਤੱਕ ਹੋ ਜਾਵੇਗੀ ਪੂਰੀ: ਜੇ.ਪੀ ਦਲਾਲ Monday 18 December 2023 01:42 PM UTC+00 | Tags: breaking-news haryana-agriculture jp-dalal news ਚੰਡੀਗੜ੍ਹ, 18 ਦਸੰਬਰ 2023: ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਜੇ.ਪੀ ਦਲਾਲ (JP Dalal) ਨੇ ਕਿਹਾ ਕਿ ਐਨਟੀਪੀਸੀ ਪਾਵਰ ਪਲਾਂਟ, ਝਾਡੋਲੀ ‘ਚ ਜਲ ਰਿਸਾਵ ਦੇ ਕਾਰਨ ਜਮ੍ਹਾ ਹੋਏ ਪਾਣੀ ਨੂੰ ਬਾਹਰ ਕੱਢਣ ਦੀ ਪਰਿਯੋਜਨਾ 31 ਦਸੰਬਰ, 2024 ਤੱਕ ਪੂਰੀ ਹੋ ਜਾਵੇਗੀ। ਜੇ ਪੀ ਦਲਾਲ ਅੱਜ ਇੱਥੇ ਹਰਿਆਣਾ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਦੌਰਾਨ ਵਿਧਾਇਥ ਲਛਮਣ ਸਿੰਘ ਯਾਦਵ ਵੱਲੋਂ ਪੁੱਛੇ ਗਏ ਸਵਾਲ ਦਾ ਜਵਾਬ ਦੇ ਰਹੇ ਸਨ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਐਨਟੀਪੀਸੀ ਪਾਵਰ ਪਲਾਂਟ, ਝਾਡੋਲੀ ਦੇ ਨੇੜੇ ਦੇ ਦੋ ਪਿੰਡ ਗੋਰਿਆ (ਝੱਜਰ) ਅਤੇ ਲਿਲੋਧ (ਰਿਵਾੜੀ) ਇਸ ਥਰਮਲ ਪਾਵਰ ਪਲਾਂਟ ਤੋਂ ਰਿਸਾਵ ਦੇ ਕਾਰਨ ਲਗਭਗ 300 ਏਕੜ ਖੇਤਰ ਵਿਚ ਜਲਜਮਾਵ ਦਾ ਸਾਹਮਣਾ ਕਰ ਰਹੇ ਹਨ। ਇਸ ਲਈ ਇੰਨ੍ਹਾਂ ਦੋਵਾਂ ਪਿੰਡਾਂ ਵਿਚ ਜਲਜਮਾਵ ਦੀ ਸਮਸਿਆ ਨੂੰ ਹੱਲ ਕਰਨ ਲਈ ਜਮ੍ਹਾ ਪਾਣੀ ਨੂੰ ਡ੍ਰੇਨ ਨੰਬਰ 8 ਵਿਚ ਨਿਕਾਸੀ ਕਰਨ ਦਾ 678.78 ਲੱਖ ਰੁਪਏ ਦੀ ਰਕਮ ਦਾ ਏਜੰਡਾ ਰਾਜ ਸੁੱਖਾ ਰਾਹਤ ਅਤੇ ਹੜ੍ਹ ਕੰਟਰੋਲ ਬੋਰਡ ਦੀ 54ਵੀਂ ਮੀਟਿੰਗ ਵਿਚ ਮੰਜੂਰ ਕੀਤਾ ਗਿਆ ਸੀ। ਉਨ੍ਹਾਂ (JP Dalal) ਨੇ ਕਿਹਾ ਕਿ ਉਪਰੋਕਤ ਪਰਿਯੋਜਨਾ ਦੇ ਮਨਜ਼ੂਰ ਹੋਣ ਦੇ ਬਾਅਦ ਵਿਚ ਪਿੰਡ ਝਾਵਰੀ ਅਤੇ ਢਲਾਨਵਾਸ ਦੀ ਗ੍ਰਾਮ ਪੰਚਾਇਤਾਂ ਦੀ ਮੰਗ ‘ਤੇ ਪਿੰਡ ਗੋਰਿਆ ਦੇ ਇਕੱਠੇ ਪਾਣੀ ਨੂੰ ਝਾਵਰੀ ਅਤੇ ਢਲਾਨਵਾਸ ਪਿੰਡ ਦੀ ਪੰਚਾਇਤ ਭੂਮੀ ਵਿਚ ਇਕੱਠਾ ਕਰ ਕੇ ਮੁੜ ਵਰਤੋ ਕਰਨ ਦਾ ਫੈਸਲਾ ਕੀਤਾ ਗਿਆ। ਝਾਵਰੀ ਅਤੇ ਢਲਾਨਵਾਸ ਪਿੰਡ ਵਿਚ ਕ੍ਰਮਵਾਰ 4 ਏਕੜ ਅਤੇ 6.5 ਏਕੜ ਖੇਤਰ ਵਿਚ ਜਲਸ਼ਯ ਦਾ ਨਿਰਮਾਣ ਕੀਤਾ ਜਾਵੇਗਾ, ਕਿਉੱਕਿ ਇਹ ਪਿੰਡ ਡਾਰਕ ਜੋਨ ਵਿਚ ਹਨ। ਉਸ ਤੋਂ ਬਾਅਦ, ਸਰਕਾਰ ਵੱਲੋਂ 923 ਲੱਖ ਰੁਪਏ ਦੀ ਰਕਮ ਦੀ ਸੋਧ ਪ੍ਰਸਾਸ਼ਨਿਕ ਮਨਜ਼ੂਰੀ 25 ਜੁਲਾਈ 2023 ਨੁੰ ਪ੍ਰਦਾਨ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਪਰਿਯੋਜਨਾ ਵਿਚ ਉਥਲ (ਸ਼ੌਲਾ) ਟਿਯੂਬਵੈਲ ਸਥਾਪਿਤ ਕਰ ਕੇ ਸੰਭਾਵਿਤ ਖੇਤਰਾਂ ਵਿਚ ਸੰਚਿਤ ਪਾਣੀ ਨੂੰ ਚੁੱਕਣ ਅਤੇ ਪਾਇਪਲਾਇਨ ਵਿਛਾ ਕੇ ਪਾਣੀ ਦੀ ਕਮੀ ਵਾਲੇ ਪਿੰਡਾਂ ਝਾਵਰੀ ਅਤੇ ਢਲਾਨਵਾਸ ਤਕ ਲੈ ਜਾਣ ਦਾ ਪ੍ਰਾਵਧਾਨ ਹੈ ਜਿੱਥੇ ਇਸ ਜਲਾਸ਼ਯ ਦਾ ਨਿਰਮਾਣ ਕਰ ਕੇ ਇੱਕਠਾ ਕੀਤਾ ਜਾਵੇਗਾ ਅਤੇ ਇਸ ਦੇ ਬਾਅਦ ਸਿੰਚਾਈ ਅਤੇ ਭੂਜਲ ਮੁੜਭਰਣ ਦੇ ਉਦੇਸ਼ ਲਈ ਇਸ ਦੀ ਵਰਤੋ ਕੀਤੀ ਜਾਵੇਗੀ। ਇਹ ਕੰਮ 31 ਦਸੰਬਰ, 2024 ਤਕ ਪੂਰਾ ਹੋਣ ਦੀ ਸੰਭਾਵਨਾ ਹੈ। The post ਐਨਟੀਪੀਸੀ ਪਾਵਰ ਪਲਾਂਟ ‘ਚ ਜਮ੍ਹਾ ਹੋਏ ਪਾਣੀ ਨੂੰ ਬਾਹਰ ਕੱਢਣ ਦੀ ਪਰਿਯੋਜਨਾ 31 ਦਸੰਬਰ ਤੱਕ ਹੋ ਜਾਵੇਗੀ ਪੂਰੀ: ਜੇ.ਪੀ ਦਲਾਲ appeared first on TheUnmute.com - Punjabi News. Tags:
|
ਦਿੱਲੀ ਸ਼ਰਾਬ ਨੀਤੀ ਮਾਮਲੇ 'ਚ ED ਨੇ CM ਅਰਵਿੰਦ ਕੇਜਰੀਵਾਲ ਨੂੰ ਮੁੜ ਭੇਜਿਆ ਸੰਮਨ Monday 18 December 2023 01:53 PM UTC+00 | Tags: arvind-kejriwal breaking-news delhi-excise-policy delhi-liquor-policy-case ed liquor-policy-scam news ਚੰਡੀਗੜ੍ਹ, 18 ਦਸੰਬਰ 2023: ਇਨਫੋਰਸਮੈਂਟ ਡਾਇਰੈਕਟੋਰੇਟ ਨੇ ਦਿੱਲੀ ਦੇ ਕਥਿਤ ਸ਼ਰਾਬ ਨੀਤੀ ਘਪਲੇ ਮਾਮਲੇ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਨੂੰ ਇੱਕ ਵਾਰ ਫਿਰ ਸੰਮਨ ਜਾਰੀ ਕੀਤਾ ਹੈ। ਇਹ ਦੂਜੀ ਵਾਰ ਹੈ ਜਦੋਂ ਈਡੀ ਨੇ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਹੈ। ਈਡੀ ਨੇ ਅਰਵਿੰਦ ਕੇਜਰੀਵਾਲ ਨੂੰ 21 ਦਸੰਬਰ ਨੂੰ ਸੰਮਨ ਭੇਜ ਕੇ ਪੇਸ਼ ਹੋਣ ਲਈ ਕਿਹਾ ਹੈ। ਇਸ ਤੋਂ ਪਹਿਲਾਂ 2 ਨਵੰਬਰ ਨੂੰ ਈਡੀ ਨੇ ਇਸ ਮਾਮਲੇ ਵਿੱਚ ਸੰਮਨ ਜਾਰੀ ਕੀਤਾ ਸੀ। ਪਰ ਵਿਧਾਨ ਸਭਾ ਚੋਣ ਪ੍ਰੋਗਰਾਮ ਵਿੱਚ ਰੁੱਝੇ ਹੋਣ ਕਾਰਨ ਉਹ ਪੇਸ਼ ਨਹੀਂ ਹੋਏ। ਜਿਕਰਯੋਗ ਹੈ ਕਿ ਈਡੀ ਦੇ ਸੰਮਨ ਨੂੰ ਨਜ਼ਰਅੰਦਾਜ਼ ਕਰਨ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਨੇ ਈਡੀ ਨੂੰ ਜਵਾਬੀ ਪੱਤਰ ਲਿਖਿਆ। ਇਸ ਪੱਤਰ ਵਿੱਚ ਕੇਜਰੀਵਾਲ ਨੇ ਕਿਹਾ ਸੀ ਕਿ ਸੰਮਨ ਨੋਟਿਸ ਗੈਰ-ਕਾਨੂੰਨੀ ਅਤੇ ਰਾਜਨੀਤੀ ਤੋਂ ਪ੍ਰੇਰਿਤ ਹੈ। ਇਹ ਨੋਟਿਸ ਭਾਜਪਾ ਦੇ ਇਸ਼ਾਰੇ ‘ਤੇ ਭੇਜਿਆ ਗਿਆ ਹੈ। ਸੀਐਮ ਕੇਜਰੀਵਾਲ ਨੇ ਇਹ ਵੀ ਕਿਹਾ ਕਿ ਨੋਟਿਸ ਇਹ ਯਕੀਨੀ ਬਣਾਉਣ ਲਈ ਭੇਜਿਆ ਗਿਆ ਹੈ ਕਿ ਮੈਂ ਚਾਰ ਸੂਬਿਆਂ ਵਿੱਚ ਚੋਣ ਪ੍ਰਚਾਰ ਲਈ ਨਾ ਜਾ ਸਕਾਂ। ਈਡੀ ਨੂੰ ਨੋਟਿਸ ਤੁਰੰਤ ਵਾਪਸ ਲੈਣਾ ਚਾਹੀਦਾ ਹੈ। ਦਰਅਸਲ, ਈਡੀ ਨੇ ਆਪਣੀ ਚਾਰਜਸ਼ੀਟ ਵਿੱਚ ਕਈ ਵਾਰ ਅਰਵਿੰਦ ਕੇਜਰੀਵਾਲ ਦਾ ਨਾਂ ਲਿਆ ਹੈ। ਅਦਾਲਤ ਵਿੱਚ ਦਾਇਰ ਚਾਰਜਸ਼ੀਟ ਵਿੱਚ, ਈਡੀ ਨੇ ਕਿਹਾ ਕਿ ਦਿੱਲੀ ਆਬਕਾਰੀ ਨੀਤੀ 2021-22 ‘ਆਪ’ ਦੇ ਚੋਟੀ ਦੇ ਆਗੂਆਂ ਦੁਆਰਾ ਲਗਾਤਾਰ ਗੈਰ-ਕਾਨੂੰਨੀ ਪੈਸਾ ਕਮਾਉਣ ਅਤੇ ਇਸਨੂੰ ਆਪਣੇ ਕੋਲ ਲਿਆਉਣ ਲਈ ਬਣਾਈ ਗਈ ਸੀ। ਈਡੀ ਨੇ ਦਾਅਵਾ ਕੀਤਾ ਕਿ ਇਹ ਨੀਤੀ ਜਾਣਬੁੱਝ ਕੇ ਗੈਰ-ਕਾਨੂੰਨੀ ਅਤੇ ਅਪਰਾਧਿਕ ਗਤੀਵਿਧੀਆਂ ਦੀ ਸਹੂਲਤ ਲਈ ਖਾਮੀਆਂ ਨਾਲ ਬਣਾਈ ਗਈ ਸੀ। The post ਦਿੱਲੀ ਸ਼ਰਾਬ ਨੀਤੀ ਮਾਮਲੇ ‘ਚ ED ਨੇ CM ਅਰਵਿੰਦ ਕੇਜਰੀਵਾਲ ਨੂੰ ਮੁੜ ਭੇਜਿਆ ਸੰਮਨ appeared first on TheUnmute.com - Punjabi News. Tags:
|
'ਆਪ' ਸਰਕਾਰ ਪੰਜਾਬ ਦੇ ਹਰ ਵਰਗ ਦੀ ਸਰਕਾਰ ਹੈ, CM ਭਗਵੰਤਮਾਨ ਸਾਰੇ ਵਰਗਾਂ ਲਈ ਤਨਦੇਹੀ ਨਾਲ ਕੰਮ ਕਰ ਰਹੇ ਹਨ: ਮਾਲਵਿੰਦਰ ਕੰਗ Monday 18 December 2023 01:58 PM UTC+00 | Tags: aap-government breaking-news malvinder-kang news punjab-news ਚੰਡੀਗੜ੍ਹ, 18 ਦਸੰਬਰ 2023: ਆਮ ਆਦਮੀ ਪਾਰਟੀ (ਆਪ) ਪੰਜਾਬ ਇਕਾਈ ਮਾਨ ਸਰਕਾਰ (AAP Government) ਵੱਲੋਂ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਲਈ ਡੀਏ 4% ਵਧਾਉਣ ਦੇ ਫੈਸਲੇ ਦਾ ਸਵਾਗਤ ਕਰਦੀ ਹੈ। ‘ਆਪ’ ਨੇ ਇਸ ਫੈਸਲੇ ਨੂੰ ਸਾਡੇ ਸੂਬੇ ਲਈ ਸਖ਼ਤ ਮਿਹਨਤ ਕਰਨ ਵਾਲੇ ਮੁਲਾਜ਼ਮਾਂ ਦੀ ਭਲਾਈ ਲਈ ਇੱਕ ਚੰਗਾ ਕਦਮ ਕਰਾਰ ਦਿੱਤਾ ਹੈ। ‘ਆਪ’ ਪੰਜਾਬ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ‘ਆਪ’ ਦੇ ਬੁਲਾਰੇ ਗੋਵਿੰਦਰ ਮਿੱਤਲ ਨਾਲ ਸੋਮਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦਫ਼ਤਰ ਤੋਂ ਕੀਤੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ‘ਆਪ’ ਦੀ ਸਰਕਾਰ ਪੰਜਾਬ ‘ਚ ਹਰ ਵਰਗ ਦੀ ਸਰਕਾਰ ਹੈ, ਇਸ ‘ਚ ਕਿਸੇ ਵੀ ਵਰਗ ਨੂੰ ਪਿੱਛੇ ਨਹੀਂ ਛੱਡਿਆ ਜਾਵੇਗਾ | ਪੰਜਾਬ ਤਰੱਕੀ ਦੇ ਸਹੀ ਰਾਹ ‘ਤੇ ਹੈ। ਮਾਨ ਸਰਕਾਰ ਦਾ ਹਰ ਫੈਸਲਾ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਹੈ ਅਤੇ ਇਸ ਵਾਰ ਸਾਡੀ ਸਰਕਾਰ ਨੇ ਸਾਰੇ ਸਰਕਾਰੀ ਕਰਮਚਾਰੀਆਂ ਨੂੰ ਨਵੇਂ ਸਾਲ ਦੇ ਮੌਕੇ ‘ਤੇ ਤੋਹਫਾ ਦਿੱਤਾ ਹੈ। ਮਾਲਵਿੰਦਰ ਕੰਗ ਨੇ ਕਿਹਾ ਕਿ ਮਾਨ ਸਰਕਾਰ (AAP Government) ਵਿੱਚ 90% ਘਰਾਂ ਨੂੰ ਜ਼ੀਰੋ ਬਿਜਲੀ ਦਾ ਬਿੱਲ ਆ ਰਿਹਾ ਹੈ, ਹਰ ਖੇਤਰ ਦੇ ਹਰ ਕੋਨੇ ਨੂੰ ਨਹਿਰੀ ਪਾਣੀ ਮਿਲ ਰਿਹਾ ਹੈ, ਸਾਡੇ ਨੌਜਵਾਨਾਂ ਨੂੰ 40,000 ਸਰਕਾਰੀ ਨੌਕਰੀਆਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਦੇ ਸਾਰੇ ਵਿਭਾਗਾਂ ਦੀ ਮਾਲੀਏ ਵਿੱਚ ਵਾਧਾ ਹੋਇਆ ਹੈ। ਕੰਗ ਨੇ ਅੱਗੇ ਕਿਹਾ ਕਿ ਕਰਮਚਾਰੀ ਸਾਡੀ ਪ੍ਰਣਾਲੀ ਦਾ ਇੱਕ ਬਹੁਤ ਹੀ ਮਹੱਤਵਪੂਰਨ ਹਿੱਸਾ ਹਨ ਅਤੇ ਉਨ੍ਹਾਂ ਦੀ ਭਲਾਈ ਵੀ ਬਹੁਤ ਜ਼ਰੂਰੀ ਹੈ, ਮਾਨ ਸਰਕਾਰ ਵੱਲੋਂ ਡੀਏ 4% ਵਧਾਉਣ ਦੇ ਫੈਸਲੇ ਦਾ ਸਵਾਗਤ ਹੈ। ਇਹ ਵਾਧਾ 1 ਦਸੰਬਰ 2023 ਤੋਂ ਲਾਗੂ ਹੋਵੇਗਾ ਅਤੇ 3.25 ਲੱਖ ਸਰਕਾਰੀ ਕਰਮਚਾਰੀਆਂ ਅਤੇ 3.5 ਲੱਖ ਪੈਨਸ਼ਨਰਾਂ ਨੂੰ ਇਸ ਦਾ ਲਾਭ ਮਿਲੇਗਾ। ਡੀਏ ਦੇ ਇਸ ਵਾਧੇ ਨਾਲ ਪੰਜਾਬ ਸਰਕਾਰ ਨੂੰ ਸਾਲਾਨਾ 1100 ਕਰੋੜ ਰੁਪਏ ਦਾ ਬੋਝ ਪਵੇਗਾ। ਮਾਲਵਿੰਦਰ ਕੰਗ ਨੇ ਕਿਹਾ ਕਿ 'ਰੰਗਲਾ ਪੰਜਾਬ' ਬਣਾਉਣ ਵਿੱਚ ਮੁਲਾਜ਼ਮਾਂ ਦੀ ਅਹਿਮ ਭੂਮਿਕਾ ਹੈ ਇਸ ਲਈ ਮਾਨ ਸਰਕਾਰ ਵਿੱਚ ਉਨ੍ਹਾਂ ਦੀਆਂ ਮੰਗਾਂ ਨੂੰ ਪਹਿਲ ਦੇ ਨਾਲ ਸੁਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਪੰਜਾਬ ਦੇ 12,000 ਸਰਕਾਰੀ ਅਧਿਆਪਕਾਂ ਨੂੰ ਰੈਗੂਲਰ ਕੀਤਾ ਜੋ ਕਿ ਬੇਮਿਸਾਲ ਸੀ, ਇਸੇ ਤਰ੍ਹਾਂ ਅਸੀਂ ਯੂ.ਜੀ.ਸੀ. ਤਨਖਾਹ ਸਕੇਲ ਲਾਗੂ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਜਲਦ ਹੀ ਓ.ਟੀ.ਐਸ (ਪੁਰਾਣੀ ਪੈਨਸ਼ਨ ਸਕੀਮ) ਦਾ ਮਾਮਲਾ ਕੇਂਦਰ ਦੀ ਮੋਦੀ ਸਰਕਾਰ ਕੋਲ ਵੀ ਉਠਾਏਗੀ। The post ‘ਆਪ’ ਸਰਕਾਰ ਪੰਜਾਬ ਦੇ ਹਰ ਵਰਗ ਦੀ ਸਰਕਾਰ ਹੈ, CM ਭਗਵੰਤਮਾਨ ਸਾਰੇ ਵਰਗਾਂ ਲਈ ਤਨਦੇਹੀ ਨਾਲ ਕੰਮ ਕਰ ਰਹੇ ਹਨ: ਮਾਲਵਿੰਦਰ ਕੰਗ appeared first on TheUnmute.com - Punjabi News. Tags:
|
ਮੌਜੂਦਾ ਹਰਿਆਣਾ ਸਰਕਾਰ ਦੇ 9 ਸਾਲ ਦੇ ਕਾਰਜਕਾਲ 'ਚ ਲਗਭਗ 1 ਲੱਖ 6 ਹਜ਼ਾਰ ਭਰਤੀਆਂ ਹੋਈਆਂ: CM ਮਨੋਹਰ ਲਾਲ Monday 18 December 2023 02:04 PM UTC+00 | Tags: breaking-news government-jobs haryana haryana-government haryana-lal jobs news ਚੰਡੀਗੜ੍ਹ, 18 ਦਸੰਬਰ 2023: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ (Manohar Lal) ਨੇ ਕਿਹਾ ਕਿ ਮੌਜੂਦਾ ਰਾਜ ਸਰਕਾਰ ਨੇ ਮੈਰਿਟ ‘ਤੇ ਸਰਕਾਰੀ ਨੌਕਰੀਆਂ ਵਿਚ ਭਰਤੀ ਦੀ ਪ੍ਰਕ੍ਰਿਆ ਨੂੰ ਅਪਣਾਉਂਦੇ ਹੋਏ ਕਲਾਸ-1 ਤੇ 2 ਦੀ 11500 ਅਤੇ ਕਲਾਸ-3 ਤੇ 4 ਦੀਆਂ 1 ਲੱਖ 6 ਹਜ਼ਾਰ ਅਹੁਦਿਆਂ ‘ਤੇ ਭਰਤੀਆਂ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ, ਕਲਾਸ-1 ਤੇ 2 ਦੀ 3200 ਅਹੁਦਿਆਂ ਦੇ ਲਈ ਇਸ਼ਤਿਹਾਰ ਜਾਰੀ ਕੀਤਾ ਜਾ ਚੁੱਕਾ ਹੈ ਅਤੇ ਗਰੁੱਪ ਸੀ ਤੇ ਡੀ ਦੇ ਲਗਭਗ 62 ਹਜ਼ਾਰ ਅਹੁਦਿਆਂ ‘ਤੇ ਭਰਤੀਆਂ ਪਾਇਪਲਾਇਨ ਵਿਚ ਹਨ। ਇਸ ਤਰ੍ਹਾ ਸਾਡੀ ਸਰਕਾਰ ਵਿਚ ਕੁੱਲ 1 ਲੱਖ 67 ਹਜ਼ਾਰ ਭਰਤੀਆਂ ਹੋ ਜਾਣਗੀਆਂ। ਜਦੋਂ ਕਿ ਕਾਂਗਰਸ ਦੇ 10 ਸਾਲ ਦੇ ਕਾਰਜਕਾਲ ਵਿਚ ਏਚਪੀਏਸਸੀ ਦੀ 8700 ਅਤੇ ਏਚਏਸਏਸਸੀ ਦੇ 93 ਹਜ਼ਾਰ ਹੀ ਭਰਤੀ ਹੋਈ ਸੀ। ਮੁੱਖ ਮੰਤਰੀ (Manohar Lal) ਅੱਜ ਇੱਥੇ ਹਰਿਆਣਾ ਵਿਧਾਨਸਭਾ ਦੇ ਸਰਦੀ ਰੁੱਤ ਸੈਂਸ਼ਨ ਦੌਰਾਨ ਰੋਲ ਰਹੇ ਸਨ। ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ਕੌਸ਼ਲ ਰੁਜਗਾਰ ਨਿਗਮ ਨੁੰ ਲੈ ਕੇ ਵੀ ਵਿਰੋਧੀ ਪੱਖ ਵੱਲੋਂ ਲਗਾਤਾਰ ਗੁਮਰਾਹ ਕੀਤਾ ਜਾ ਰਿਹਾ ਹੈ, ਜਦੋਂ ਕਿ ਮੌਜੁਦਾ ਸੂਬਾ ਸਰਕਾਰ ਨੇ ਪਾਰਦਰਸ਼ੀ ਢੰਗ ਨਾਲ ਅਸਥਾਈ ਨੌਕਰੀ ਦੇਣ ਲਈ ਠੇਕੇਦਾਰੀ ਪ੍ਰਥਾ ਨੂੰ ਖਤਮ ਕਰਦੇ ਹੋਏ ਹਰਿਆਣਾ ਕੌਸ਼ਲ ਰੁਜਗਾਰ ਨਿਗਮ ਗਠਨ ਕੀਤਾ ਹੈ। ਇਸ ਸਰਕਾਰੀ ਪਲੇਟਫਾਰਮ ਤਹਿਤ 105728 ਪੁਰਾਣੀ ਮੈਨਪਾਵਰ ਨੂੰ ਸਮਾਯੋਜਿਤ ਕੀਤਾ ਗਿਆ ਹੈ ਅਤੇ 12885 ਨਵੇਂ ਲੋਕਾਂ ਨੂੰ ਨੌਕਰੀ ਦਿੱਤੀ ਗਈ ਹੈ। ਉਨ੍ਹਾਂ (Manohar Lal) ਨੇ ਕਿਹਾ ਕਿ ਵਿਰੋਧੀ ਪੱਖ ਵੱਲੋਂ ਸੂਬੇ ਵਿਚ ਬੇਰੁਜਗਾਰੀ ਦੇ ਆਂਕੜਿਆਂ ਨੂੰ ਲੈ ਕੇ ਕੀਤੀ ਜਾ ਰਹੀ ਬਿਆਨਬਾਜੀ ਪੂਰੀ ਤਰ੍ਹਾ ਨਾਲ ਤੱਥਾਂ ਤੋਂ ਪਰੇ ਹੈ। ਵਿਰੋਧੀ ਧਿਰ ਹਮੇਸ਼ਾ ਇਕ ਨਿਜੀ ਸੰਸਥਾ, ਸੀਏਮਆਈਏ ਦੇ ਅੰਕੜਿਆਂ ‘ਤੇ ਖੇਲਦਾ ਹੈ, ਜਦੋਂ ਕਿ ਉਸ ਦੇ ਅੰਕੜੇ ਹਮੇਸ਼ਾ ਬਦਲਦੇ ਰਹਿੰਦੇ ਹਨ। ਇਕ ਮਹੀਨੇ ਪਹਿਲਾਂ ਇਹ ਸੰਸਥਾ ਹਰਿਆਣਾ ਵਿਚ ਬੇਰੁਜਗਾਰੀ ਦਾ 22 ਫੀਸਦੀ, ਅਗਲੇ ਹੀ ਮਹੀਨੇ 34 ਫੀਸਦੀ ਅਤੇ ਫਿਰ 28 ਫੀਸਦੀ ਦਾ ਆਂਕੜਾ ਦਰਸ਼ਾਉਂਦੀ ਹੈ। ਜਦੋਂ ਕਿ ਇਸੀ ਸੰਸਥਾ ਨੇ ਨਵੰਬਰ ਮਹੀਨੇ ਦਾ ਆਂਕੜਾ 8 ਫੀਸਦੀ ਦਰਸ਼ਾਇਆ ਹੈ। ਇੰਟਰਨੈਸ਼ਨਨ ਲੇਬਰ ਆਰਗਨਾਈਜੇਸ਼ਨ ਨੇ ਵੀ ਬੇਰੁਜਗਾਰੀ ਦਾ ਅੰਕੜਾ 9 ਫੀਸਦੀ ਦੱਸਿਆ ਹੈ, ਹਾਂਲਾਕਿ ਇਹ ਵੀ ਸੈਂਪਲ ਅਧਾਰਿਤ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਪਰਿਵਾਰ ਪਹਿਚਾਣ ਪੱਤਰ ਵਿਚ ਦਰਜ ਪਰਿਵਾਰਾਂ ਦੇ ਡਾਟਾ ਵਿਚ ਲੋਕਾਂ ਨੇ ਸਵੈ ਐਲਾਨ ਬੇਰੁਜਗਾਰੀ ਦੱਸੀ ਹੈ। ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ਸਰਕਾਰ ਦਾ ਟੀਚਾ ਜੀਰੋ ਡ੍ਰਾਪ ਆਉਣ ਦਾ ਹੈ, ਇਸ ਦੇ ਲਈ 6 ਤੋਂ 18 ਉਮਰ ਸਾਲ ਦੇ ਬੱਚਿਆਂ ਨੂੰ ਸਕੂਲ ਸਿਖਿਆ ਵਿਭਾਗ ਰਾਹੀਂ ਟ੍ਰੈਕ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਸਕੂਲਾਂ ਵਿਚ ਸਿਖਿਆ ਗ੍ਰਹਿਣ ਕਰਵਾਈ ਜਾਵੇਗੀ। ਹਾਂਲਾਂਕਿ ਕੁੱਝ ਬੱਚੇ ਗੁਰੂਕੁੱਲ ਜਾਂ ਮਦਰਸਿਆਂ ਵਿਚ ਵੀ ਜਾਂਦੇ ਹਨ, ਉਨ੍ਹਾਂ ਦੀ ਵੀ ਜਾਣਕਾਰੀ ਲਈ ਜਾਵੇਗੀ।
The post ਮੌਜੂਦਾ ਹਰਿਆਣਾ ਸਰਕਾਰ ਦੇ 9 ਸਾਲ ਦੇ ਕਾਰਜਕਾਲ ‘ਚ ਲਗਭਗ 1 ਲੱਖ 6 ਹਜ਼ਾਰ ਭਰਤੀਆਂ ਹੋਈਆਂ: CM ਮਨੋਹਰ ਲਾਲ appeared first on TheUnmute.com - Punjabi News. Tags:
|
ਭਰਤੀ ਪ੍ਰਕਿਰਿਆ 'ਚ ਪਰਚੀ-ਖਰਚੀ ਦੇ ਦੋਸ਼ 'ਚ ਪਾਏ ਜਾਣ ਵਾਲੇ ਕਿਸੇ ਵੀ ਅਧਿਕਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ: ਮਨੋਹਰ ਲਾਲ Monday 18 December 2023 02:15 PM UTC+00 | Tags: breaking-news haryana-news job latest-news manohar-lal news nwes recruitment-process ਚੰਡੀਗੜ੍ਹ, 18 ਦਸੰਬਰ 2023: ਹਰਿਆਣਾ ਲੋਕ ਸੇਵਾ ਆਯੋਗ ਦੀ ਭਰਤੀ ਪ੍ਰਕਿਰਿਆ ਵਿਚ ਵਿਰੋਧੀ ਧਿਰ ਵੱਲੋਂ ਪਰਚੀ-ਖਰਚੀ ਦੇ ਦੋਸ਼ ਦੇ ਸੰਦਰਭ ਵਿਚ ਮੁੱਖ ਮੰਤਰੀ ਮਨੋਹਰ ਲਾਲ (Manohar Lal) ਨੇ ਪਵਿੱਤਰ ਗ੍ਰੰਥ ਸ੍ਰੀਮਦਭਗਵਦਗੀਤਾ ‘ਤੇ ਹੱਥ ਰੱਖ ਕੇ ਸੁੰਹ ਖਾਉਂਦੇ ਹੋਏ ਕਿਹਾ ਕਿ ਜੇਕਰ ਕਿਸੇ ਵੀ ਪੱਧਰ ਦੇ ਕੋਈ ਵੀ ਅਧਿਕਾਰੀ ਦੀ ਸ਼ਾਮਲ ਪਾਇਆ ਗਿਆ, ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ, ਤੁਰੰਤ ਬਰਖ਼ਾਸਤ ਕੀਤਾ ਜਾਵੇਗਾ। ਮੁੱਖ ਮੰਤਰੀ ਅੱਜ ਇੱਥੇ ਹਰਿਆਣਾ ਵਿਧਾਨਸਭਾ ਦੇ ਸਰਦੀ ਰੁੱਤ ਸੈਂਸ਼ਨ ਦੌਰਾਨ ਬੋਲ ਰਹੇ ਸਨ। ਮਨੋਹਰ ਲਾਲ ਨੇ ਕਾਂਗਰਸ ਪਾਰਟੀ ‘ਤੇ ਕਟਾਕਸ਼ ਕਰਦੇ ਹੋਏ ਕਿਹਾ ਕਿ ਮੌਜੂਦਾ ਵਿਚ ਕਾਂਗਰਸ ਪਾਰਟੀ ਦੀ ਹਾਲਤ ਅਜਿਹੀ ਹੋ ਗਈ ਹੈ ਕਿ ਭੰਡਾਰ ਵਿਚ ਜਾਣ ਤਾਂ ਪੂੜੀ ਖਤਮ, ਬਾਹਰ ਆਉਣ ਤਾਂ ਚੱਪਲ ਗਾਇਬ। The post ਭਰਤੀ ਪ੍ਰਕਿਰਿਆ ‘ਚ ਪਰਚੀ-ਖਰਚੀ ਦੇ ਦੋਸ਼ ‘ਚ ਪਾਏ ਜਾਣ ਵਾਲੇ ਕਿਸੇ ਵੀ ਅਧਿਕਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ: ਮਨੋਹਰ ਲਾਲ appeared first on TheUnmute.com - Punjabi News. Tags:
|
ਹਰਿਆਣਾ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ 'ਚ ਅੱਜ ਦੋ ਬਿੱਲ ਪਾਸ Monday 18 December 2023 02:18 PM UTC+00 | Tags: breaking-news cm-manohar-lal haryana-vidhan-sabha haryana-winter-session news ਚੰਡੀਗੜ੍ਹ, 18 ਦਸੰਬਰ 2023: ਹਰਿਆਣਾ ਵਿਧਾਨ ਸਭਾ (Haryana Vidhan Sabha) ਦੇ ਸਰਦ ਰੁੱਤ ਇਜਲਾਸ ਦੌਰਾਨ ਅੱਜ ਦੋ ਬਿੱਲ ਪਾਸ ਕੀਤੇ ਗਏ। ਇੰਨ੍ਹਾਂ ‘ਚ ਹਰਿਆਣਾ ਡਿਯੂਜ਼ ਸੈਟਲਮੈਂਟ (ਸੋਧ) ਬਿੱਲ, 2023 ਤੇ ਹਰਿਆਣਾ ਪ੍ਰਾਈਵੇਟ ਯੂਨੀਵਰਸਿਟੀ (ਸੋਧ) ਬਿੱਲ, 2023 ਸ਼ਾਮਿਲ ਹੈ। The post ਹਰਿਆਣਾ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ‘ਚ ਅੱਜ ਦੋ ਬਿੱਲ ਪਾਸ appeared first on TheUnmute.com - Punjabi News. Tags:
|
ਖਿਡਾਰੀਆਂ ਦੇ ਖ਼ਿਲਾਫ਼ ਜਬਰ ਜਨਾਹ ਦੇ 24 ਮਾਮਲੇ, 6 ਕੇਸਾਂ 'ਚ ਜਾਂਚ ਦੌਰਾਨ ਕੋਈ ਸਬੂਤ ਨਹੀਂ ਮਿਲੇ: ਅਨਿਲ ਵਿਜ Monday 18 December 2023 02:24 PM UTC+00 | Tags: anil-vij breaking-news crime haryana-home-minister-anil-vij latest-news news rape-against-sportspermen rape-against-sportspersons rape-case ਚੰਡੀਗੜ੍ਹ, 18 ਦਸੰਬਰ 2023: ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ (Anil Vij) ਨੇ ਖਿਡਾਰੀਆਂ ਦੇ ਖ਼ਿਲਾਫ਼ ਜਬਰ ਜਨਾਹ ਦੇ ਸਬੰਧ ਵਿਚ ਕਿਹਾ ਕਿ ਖਿਡਾਰੀਆਂ ਦੇ ਖ਼ਿਲਾਫ਼ ਜਬਰ ਜਨਾਹ ਦੇ ਸਿਰਫ 24 ਮਾਮਲੇ ਆਏ ਸਨ ਜਿਸ ਵਿੱਚੋਂ 17 ਦੇ ਕੇਸ ਕੋਰਟ ਵਿਚ ਚੱਲ ਰਹੇ ਹਨ। ਅਨਿਲ ਵਿਜ ਅੱਜ ਇੱਥੇ ਵਿਧਾਨ ਸਭਾ ਵਿਚ ਸਰਦ ਰੁੱਤ ਇਜਲਾਸ ਦੌਰਾਨ ਇਕ ਸਵਾਲ ਦਾ ਜਵਾਬ ਦੇ ਰਹੇ ਸਨ। ਉਨ੍ਹਾਂ ਨੇ ਕਿਹਾ ਕਿ 6 ਕੇਸਾਂ ਵਿਚ ਜਾਂਚ ਦੌਰਾਨ ਕੋਈ ਸਬੂਤ ਨਹੀਂ ਮਿਲੇ ਹਨ ਅਤੇ 4 ਕੇਸ ਵਿਚ ਮੁਲਜ਼ਮਾਂ ਦੇ ਖ਼ਿਲਾਫ਼ ਦੋਸ਼ ਸਾਬਤ ਨਹੀਂ ਹੋਏ । ਉਨ੍ਹਾਂ (Anil Vij) ਨੇ ਕਿਹਾ ਕਿ ਜਿੱਥੇ ਤੱਕ ਰਾਜ ਮੰਤਰੀ ਸੰਦੀਪ ਸਿੰਘ ਦਾ ਮਾਮਲਾ ਹੈ ਉਸ ਦੀ ਜਾਂਚ ਚੰਡੀਗੜ੍ਹ ਪ੍ਰਸਾਸ਼ਨ ਦੇ ਅਧੀਨ ਹੈ। ਪਰ ਇਸ ਕੇਸ ਦੇ ਮਾਮਲੇ ਵਿਚ ਏਡੀਜੀਪੀ ਮਮਤਾ ਸਿੰਘ ਦੀ ਅਗਵਾਈ ਹੇਠ ਇਕ ਕਮੇਟੀ ਬਣਾਈ ਸੀ ਜਿਸ ਨੇ ਆਪਣੀ ਰਿਪੋਰਟ ਦੇ ਦਿੱਤੀ ਹੈ ਅਤੇ ਮਾਮਲਾ ਕੋਰਟ ਵਿਚ ਹੈ। ਉਨ੍ਹਾਂ ਨੇ ਕਿਹਾ ਕਿ ਕੋਰਟ ਦਾ ਜੋ ਵੀ ਫੈਸਲਾ ਆਵੇਗਾ, ਉਸ ਅਨੁਸਾਰ ਕਾਰਵਾਈ ਹੋਵੇਗੀ। The post ਖਿਡਾਰੀਆਂ ਦੇ ਖ਼ਿਲਾਫ਼ ਜਬਰ ਜਨਾਹ ਦੇ 24 ਮਾਮਲੇ, 6 ਕੇਸਾਂ ‘ਚ ਜਾਂਚ ਦੌਰਾਨ ਕੋਈ ਸਬੂਤ ਨਹੀਂ ਮਿਲੇ: ਅਨਿਲ ਵਿਜ appeared first on TheUnmute.com - Punjabi News. Tags:
|
MP ਸੁਸ਼ੀਲ ਕੁਮਾਰ ਰਿੰਕੂ ਵੱਲੋਂ ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਨੂੰ ਖੇਡ ਉਤਪਾਦਾਂ 'ਤੇ GST ਦੀ ਦਰ 18 ਫੀਸਦੀ ਤੋਂ ਘਟਾ ਕੇ 5 ਫੀਸਦੀ ਕਰਨ ਦੀ ਅਪੀਲ Monday 18 December 2023 02:30 PM UTC+00 | Tags: breaking-news jalandar news union-minister-nirmala-sitharaman ਜਲੰਧਰ, 18 ਦਸੰਬਰ 2023: ਵਧੀਆਂ ਜੀਐਸਟੀ ਦਰਾਂ ਨਾਲ ਪ੍ਰਭਾਵਿਤ ਜਲੰਧਰ ਦੇ ਖੇਡ ਉਦਯੋਗ ਨੂੰ ਛੇਤੀ ਹੀ ਵੱਡੀ ਰਾਹਤ ਮਿਲ ਸਕਦੀ ਹੈ ਕਿਉਂਕਿ ਜਲੰਧਰ ਲੋਕ ਸਭਾ ਹਲਕੇ ਤੋਂ ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ (Sushil Kumar Rinku) ਨੇ ਅੱਜ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਖੇਡ ਉਤਪਾਦਾਂ ‘ਤੇ ਜੀਐਸਟੀ ਦੀ ਦਰ 18 ਫੀਸਦੀ ਤੋਂ ਘਟਾ ਕੇ 5 ਫੀਸਦੀ ਕਰਨ ਦੀ ਅਪੀਲ ਕੀਤੀ ਹੈ। ਸਬੰਧਤ ਉਤਪਾਦਾਂ ਦੇ HSN ਕੋਡ ਸਮੇਤ ਵਿਸਤ੍ਰਿਤ ਵੇਰਵਾ ਦਿੱਤਾ ਗਿਆ ਹੈ। ਰਿੰਕੂ ਨੇ ਦੱਸਿਆ ਕਿ ਪਹਿਲਾਂ ਇਨ੍ਹਾਂ ਉਤਪਾਦਾਂ ‘ਤੇ ਜੀ.ਐੱਸ.ਟੀ. ਦੀ ਦਰ 5 ਫੀਸਦੀ ਹੁੰਦੀ ਸੀ ਪਰ ਬਾਅਦ ‘ਚ ਕੇਂਦਰ ਸਰਕਾਰ ਨੇ ਇਸ ਨੂੰ ਵਧਾ ਕੇ 18 ਫੀਸਦੀ ਕਰ ਦਿੱਤਾ, ਜਿਸ ਨਾਲ ਦੇਸ਼ ਭਰ ‘ਚ ਮਸ਼ਹੂਰ ਜਲੰਧਰ ਦੇ ਖੇਡ ਉਦਯੋਗ ਲਈ ਸੰਕਟ ਖੜ੍ਹਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਖੇਡ ਉਦਯੋਗ ਨੂੰ ਬਚਾਉਣ ਲਈ ਜੀਐਸਟੀ ਦਰ ਨੂੰ ਜਾਇਜ਼ ਠਹਿਰਾਉਣਾ ਸਮੇਂ ਦੀ ਲੋੜ ਹੈ, ਇਸ ਲਈ ਉਨ੍ਹਾਂ ਕੇਂਦਰੀ ਵਿੱਤ ਮੰਤਰੀ ਨੂੰ ਸਬੰਧਤ ਉਤਪਾਦਾਂ ਦੀ ਸੂਚੀ ਸੌਂਪ ਦਿੱਤੀ ਹੈ। ਜ਼ਿਕਰਯੋਗ ਹੈ ਕਿ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਸਤੰਬਰ ਮਹੀਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਮੁਲਾਕਾਤ ਕੀਤੀ ਸੀ, ਜਿਸ ‘ਚ ਉਨ੍ਹਾਂ ਜਲੰਧਰ ਦੇ ਖੇਡ ਉਦਯੋਗ ਦੀਆਂ ਸਮੱਸਿਆਵਾਂ ਉਨ੍ਹਾਂ ਸਾਹਮਣੇ ਰੱਖੀਆਂ ਸਨ ਅਤੇ ਉਨ੍ਹਾਂ ਨੂੰ ਖੇਡ ਉਦਯੋਗ ‘ਤੇ ਜੀਐੱਸਟੀ ਦਰ ਘਟਾਉਣ ਲਈ ਕਿਹਾ ਸੀ। ਹੁਣ ਸੁਸ਼ੀਲ ਰਿੰਕੂ ਨੇ ਡੇਢ ਦਰਜਨ ਦੇ ਕਰੀਬ ਉਤਪਾਦਾਂ ਦੇ ਐਚਐਸਐਨ ਕੋਡ ਵਿੱਤ ਮੰਤਰੀ ਨੂੰ ਸੌਂਪੇ ਹਨ, ਜਿਸ 'ਤੇ ਜੀਐਸਟੀ ਦੀ ਦਰ 18 ਫੀਸਦੀ ਤੋਂ ਘਟਾ ਕੇ 5 ਫੀਸਦੀ ਕਰਨ ਦੀ ਮੰਗ ਕੀਤੀ ਗਈ ਹੈ। ਇਹਨਾਂ ਵਿੱਚ ਆਮ ਲੋਕਾਂ ਦੁਆਰਾ ਵਰਤੇ ਜਾਂਦੇ ਲਗਭਗ ਸਾਰੇ ਕਿਸਮ ਦੇ ਖੇਡ ਉਤਪਾਦ ਸ਼ਾਮਲ ਹੁੰਦੇ ਹਨ, ਭਾਵੇਂ ਇਹ ਸਪੋਰਟਸਵੇਅਰ, ਟ੍ਰੈਵਲਿੰਗ ਬੈਗ ਜਾਂ ਖੇਡਾਂ ਨਾਲ ਸਬੰਧਤ ਚੀਜ਼ਾਂ ਹੋਣ। ਸੰਸਦ ਮੈਂਬਰ ਸੁਸ਼ੀਲ ਰਿੰਕੂ (Sushil Kumar Rinku) ਨੇ ਕਿਹਾ ਕਿ ਸਕੂਲਾਂ ਵਿੱਚ ਜ਼ਿਆਦਾਤਰ ਖੇਡਾਂ ਦੇ ਸਾਮਾਨ ਦੀ ਵਰਤੋਂ ਬੱਚਿਆਂ ਅਤੇ ਗਰੀਬ ਵਰਗ ਵੱਲੋਂ ਕੀਤੀ ਜਾਂਦੀ ਹੈ ਅਤੇ ਜੀਐਸਟੀ ਦੀਆਂ ਦਰਾਂ ਵਿੱਚ ਵਾਧੇ ਕਾਰਨ ਇਹ ਸਾਰੇ ਵਰਗ ਸਿੱਧੇ ਤੌਰ 'ਤੇ ਪ੍ਰਭਾਵਿਤ ਹੋਏ ਹਨ। ਉਨ੍ਹਾਂ ਕਿਹਾ ਕਿ ਖੇਡਾਂ ਦਾ ਜ਼ਿਆਦਾਤਰ ਸਾਮਾਨ ਸਕੂਲਾਂ ਵਿੱਚ ਬੱਚਿਆਂ ਵੱਲੋਂ ਵਰਤਿਆ ਜਾਂਦਾ ਹੈ। ਰਿੰਕੂ ਨੇ ਕਿਹਾ ਕਿ ਇਨ੍ਹਾਂ ਉਤਪਾਦਾਂ ‘ਤੇ ਜੀਐਸਟੀ ਵਧਾਉਣਾ ਗਲਤ ਹੈ ਕਿਉਂਕਿ ਇਸ ਨਾਲ ਜਿੱਥੇ ਉਦਯੋਗ ਪ੍ਰਭਾਵਿਤ ਹੋਣਗੇ, ਉਥੇ ਗਰੀਬ ਵਰਗ ਦੇ ਲੋਕਾਂ ਨੂੰ ਵੀ ਨੁਕਸਾਨ ਹੋਵੇਗਾ। ਰਿੰਕੂ ਨੇ ਕਿਹਾ ਕਿ ਇੱਕ ਪਾਸੇ ਤਾਂ ਸਾਡੀ ਇੰਡਸਟਰੀ ਪਹਿਲਾਂ ਹੀ ਚੀਨ ਤੋਂ ਆਉਣ ਵਾਲੇ ਸਸਤੇ ਸਮਾਨ ਕਾਰਨ ਪ੍ਰੇਸ਼ਾਨ ਹੈ ਪਰ ਹੁਣ ਸਰਕਾਰ ਵੱਲੋਂ ਜੀਐਸਟੀ ਦੀ ਦਰ ਵਿੱਚ ਵਾਧਾ ਕਰਨ ਨਾਲ ਇਹ ਚੁਣੌਤੀ ਹੋਰ ਵਧ ਜਾਵੇਗੀ। ਸਾਡਾ ਉਦਯੋਗ ਚੀਨੀ ਉਦਯੋਗ ਨਾਲ ਕਿਵੇਂ ਮੁਕਾਬਲਾ ਕਰੇਗਾ, ਇਸ ਲਈ ਜਿੱਥੇ ਉਦਯੋਗ ਲਈ ਜੀਐਸਟੀ ਦੀ ਦਰ ਨੂੰ ਘਟਾਉਣਾ ਜ਼ਰੂਰੀ ਹੈ, ਉਥੇ ਆਮ ਲੋਕਾਂ ਨੂੰ ਵੀ ਇਸਦਾ ਫਾਇਦਾ ਹੋਵੇਗਾ। ਸੰਸਦ ਮੈਂਬਰ ਨੇ ਉਮੀਦ ਜਤਾਈ ਹੈ ਕਿ ਇਸ ਦਿਸ਼ਾ ਵਿੱਚ ਜਲਦੀ ਹੀ ਸਕਾਰਾਤਮਕ ਨਤੀਜੇ ਸਾਹਮਣੇ ਆਉਣਗੇ। The post MP ਸੁਸ਼ੀਲ ਕੁਮਾਰ ਰਿੰਕੂ ਵੱਲੋਂ ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਨੂੰ ਖੇਡ ਉਤਪਾਦਾਂ ‘ਤੇ GST ਦੀ ਦਰ 18 ਫੀਸਦੀ ਤੋਂ ਘਟਾ ਕੇ 5 ਫੀਸਦੀ ਕਰਨ ਦੀ ਅਪੀਲ appeared first on TheUnmute.com - Punjabi News. Tags:
|
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription. |
Sport:
Digest