TheUnmute.com – Punjabi NewsPunjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com |
Table of Contents
|
ਵਿਸ਼ਨੂੰਦੇਵ ਸਾਏ ਅੱਜ ਛੱਤੀਸਗੜ੍ਹ ਦੇ ਨਵੇਂ ਮੁੱਖ ਮੰਤਰੀ ਵਜੋਂ ਲੈਣਗੇ ਹਲਫ਼ Wednesday 13 December 2023 05:38 AM UTC+00 | Tags: bjp breaking-news chhattisgarh chhattisgarh-cm cm-vishnudev-sai modi news punjab-news the-unmute-breaking-news vishnudev-sai ਚੰਡੀਗੜ੍ਹ, 13 ਦਸੰਬਰ 2023: ਛੱਤੀਸਗੜ੍ਹ ਦੇ ਵਿਸ਼ਨੂੰਦੇਵ ਸਾਏ (Vishnudev Sai) ਅੱਜ ਯਾਨੀ 13 ਦਸੰਬਰ ਨੂੰ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਛੱਤੀਸਗੜ੍ਹ ਦੇ ਨਵੇਂ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ। ਵਿਸ਼ਨੂੰਦੇਵ ਸਾਏ ਆਦਿਵਾਸੀ ਸਮਾਜ ਨਾਲ ਸੰਬੰਧਿਤ ਹਨ ਅਤੇ ਛੱਤੀਸਗੜ੍ਹ ਦੇ ਚੌਥੇ ਮੁੱਖ ਮੰਤਰੀ ਬਣਨ ਜਾ ਰਹੇ ਹਨ। ਬੁੱਧਵਾਰ ਨੂੰ ਦੁਪਹਿਰ 2 ਵਜੇ ਰਾਏਪੁਰ ‘ਚ ਸਹੁੰ ਚੁੱਕ ਸਮਾਗਮ ਹੋਵੇਗਾ। ਸਹੁੰ ਚੁੱਕ ਸਮਾਗਮ ਰਾਜਧਾਨੀ ਰਾਏਪੁਰ ਦੇ ਸਾਇੰਸ ਕਾਲਜ ਮੈਦਾਨ ਵਿੱਚ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਪ੍ਰਧਾਨ ਜੇਪੀ ਨੱਡਾ, ਕਈ ਸੂਬਿਆਂ ਦੇ ਮੁੱਖ ਮੰਤਰੀਆਂ ਸਮੇਤ ਕਈ ਸੀਨੀਅਰ ਆਗੂ ਇਸ ਪ੍ਰੋਗਰਾਮ ‘ਚ ਹਿੱਸਾ ਲੈ ਸਕਦੇ ਹਨ। ਇਸ ਸਬੰਧੀ ਤਿਆਰੀਆਂ ਜ਼ੋਰਾਂ ‘ਤੇ ਹਨ। ਸਹੁੰ ਚੁੱਕ ਸਮਾਗਮ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਆਮਦ ਨੂੰ ਲੈ ਕੇ ਲੋੜੀਂਦੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕੀਤੇ ਗਏ ਹਨ। ਇਸ ਵਿੱਚ ਇੱਕ ਏਡੀਜੀ ਪੱਧਰ ਦਾ ਅਧਿਕਾਰੀ ਅਤੇ ਚਾਰ ਆਈਜੀ ਪੱਧਰ ਦੇ ਅਧਿਕਾਰੀ ਤਾਇਨਾਤ ਕੀਤੇ ਗਏ ਹਨ। ਪ੍ਰੋਗਰਾਮ ਦੇ ਨਾਲ-ਨਾਲ ਟ੍ਰੈਫਿਕ ਵਿਵਸਥਾ ਦਾ ਵੀ ਧਿਆਨ ਰੱਖਿਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ (Vishnudev Sai) ਦੇ ਨਾਲ-ਨਾਲ ਦੋ ਉਪ ਮੁੱਖ ਮੰਤਰੀਆਂ ਸਮੇਤ ਕੈਬਨਿਟ ਵੀ ਸਹੁੰ ਚੁੱਕ ਸਕਦੇ ਹਨ। ਮੰਤਰੀ ਮੰਡਲ ਨੂੰ ਲੈ ਕੇ ਵਿਚਾਰ-ਵਟਾਂਦਰਾ ਚੱਲ ਰਿਹਾ ਹੈ। ਸੂਬੇ ਦੇ ਲੋਕ ਵੀ ਇਸ ਦੀ ਉਡੀਕ ਕਰ ਰਹੇ ਹਨ, ਹਾਲਾਂਕਿ ਕੈਬਨਿਟ ਮੈਂਬਰਾਂ ਨੂੰ ਲੈ ਕੇ ਮੰਥਨ ਜਾਰੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਦੇ ਕੌਮੀ ਮੀਤ ਪ੍ਰਧਾਨ ਜੇਪੀ ਨੱਡਾ, ਕੇਂਦਰੀ ਮੰਤਰੀ ਡਾ: ਮਨਸੁਖ ਮਾਂਡਵੀਆ, ਭਾਜਪਾ ਦੇ ਸੂਬਾ ਇੰਚਾਰਜ ਓਮ ਮਾਥੁਰ, ਸਹਿ-ਇੰਚਾਰਜ ਨਿਤਿਨ ਨਬੀਨ ਅਤੇ ਹੋਰ ਰਾਜਾਂ ਦੇ ਮੁੱਖ ਮੰਤਰੀ ਵੀ ਸਮਾਗਮ ਵਿੱਚ ਸ਼ਾਮਲ ਹੋਣਗੇ। The post ਵਿਸ਼ਨੂੰਦੇਵ ਸਾਏ ਅੱਜ ਛੱਤੀਸਗੜ੍ਹ ਦੇ ਨਵੇਂ ਮੁੱਖ ਮੰਤਰੀ ਵਜੋਂ ਲੈਣਗੇ ਹਲਫ਼ appeared first on TheUnmute.com - Punjabi News. Tags:
|
ਅੱਜ ਮੱਧ ਪ੍ਰਦੇਸ਼ ਦੇ ਨਵੇਂ ਮੁੱਖ ਮੰਤਰੀ ਵਜੋਂ ਹਲਫ਼ ਲੈਣਗੇ ਮੋਹਨ ਯਾਦਵ, PM ਮੋਦੀ ਵੀ ਹੋਣਗੇ ਸ਼ਾਮਲ Wednesday 13 December 2023 05:50 AM UTC+00 | Tags: bhopal bihar-and-madhya-pradesh. breaking-news cm-mohan-yadav india-news madhya-pradesh madhya-pradesh-cm mohan-yadav mp-cm news pm-modi ਚੰਡੀਗੜ੍ਹ, 13 ਦਸੰਬਰ 2023: ਮੋਹਨ ਯਾਦਵ (Mohan Yadav) ਬੁੱਧਵਾਰ ਯਾਨੀ ਅੱਜ ਮੱਧ ਪ੍ਰਦੇਸ਼ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਰਤੀ ਜਨਤਾ ਪਾਰਟੀ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀ ਵੀ ਉਨ੍ਹਾਂ ਦੇ ਸਹੁੰ ਚੁੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਭੋਪਾਲ ਪਹੁੰਚ ਗਏ ਹਨ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਭੋਪਾਲ ਪਹੁੰਚੇ ਹਨ । The post ਅੱਜ ਮੱਧ ਪ੍ਰਦੇਸ਼ ਦੇ ਨਵੇਂ ਮੁੱਖ ਮੰਤਰੀ ਵਜੋਂ ਹਲਫ਼ ਲੈਣਗੇ ਮੋਹਨ ਯਾਦਵ, PM ਮੋਦੀ ਵੀ ਹੋਣਗੇ ਸ਼ਾਮਲ appeared first on TheUnmute.com - Punjabi News. Tags:
|
ਭਾਜਪਾ ਆਗੂ ਅਮਰਪਾਲ ਸਿੰਘ ਬੋਨੀ ਅਜਨਾਲਾ ਨੂੰ ਨਸ਼ੇ ਮਾਮਲੇ 'ਚ ਕੀਤਾ ਤਲਬ Wednesday 13 December 2023 06:39 AM UTC+00 | Tags: boni-ajnala drug-case latest-news news patiala-police punjab-news ਚੰਡੀਗੜ੍ਹ, 13 ਦਸੰਬਰ 2023: ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਸਿੱਟ) ਨੇ ਬਿਕਰਮ ਸਿੰਘ ਮਜੀਠੀਆ ਤੇਂ ਬਾਅਦ ਭਾਜਪਾ ਆਗੂ ਅਮਰਪਾਲ ਸਿੰਘ ਬੋਨੀ ਅਜਨਾਲਾ (Boni Ajnala) ਨੂੰ ਨਸ਼ੀਲੇ ਪਦਾਰਥਾਂ ਦੇ ਇੱਕ ਮਾਮਲੇ ਵਿੱਚ ਤਲਬ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਇਹ ਮਾਮਲਾ ਦਸੰਬਰ 2021 ਵਿੱਚ ਦਰਜ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਬੀਤੇ ਦਿਨ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਸੰਮਨ ਕੀਤਾ ਗਿਆ ਸੀ। ਇਸ ਤੋਂ ਬਾਅਦ ਬੁੱਧਵਾਰ ਨੂੰ ਬੋਨੀ ਪਟਿਆਲਾ ਰੇਂਜ ਦੇ ਏਡੀਜੀਪੀ ਕਮ ਐਸਆਈਟੀ ਇੰਚਾਰਜ ਮੁਖਵਿੰਦਰ ਸਿੰਘ ਛੀਨਾ ਨੂੰ ਮਿਲਣ ਲਈ ਜਾਣਗੇ। ਇਸ ਮਾਮਲੇ ਦੀ ਜਾਂਚ ਲਈ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਦੇ ਚੇਅਰਮੈਨ ਤੇ ਵਧੀਕ ਡਾਇਰੈਕਟਰ ਜਨਰਲ ਪੁਲਿਸ ਪਟਿਆਲਾ ਰੇਂਜ ਵੱਲੋਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਇਸ ਸਬੰਧੀ ਪੱਤਰ ਭੇਜਿਆ ਗਿਆ। ਉਸ ਪੱਤਰ ਦੀ ਇੱਕ ਕਾਪੀ ਥਾਣਾ ਰਣਜੀਤ ਐਵੇਨਿਊ ਦੇ ਮੁੱਖ ਅਫਸਰ ਨੂੰ ਵੀ ਭੇਜੀ ਗਈ ਹੈ ਜਿਸ ਵਿੱਚ ਹਦਾਇਤ ਕੀਤੀ ਗਈ ਹੈ ਕਿ 20 ਦਸੰਬਰ 2021 ਨੂੰ ਥਾਣਾ ਪੰਜਾਬ ਸਟੇਟ ਕ੍ਰਾਈਮ ਮੁਹਾਲੀ ਵੱਲੋਂ ਐਨਡੀਪੀਐਸ ਐਕਟ ਹੇਠ ਦਰਜ ਕੀਤੇ ਗਏ ਕੇਸ ਵਿੱਚ ਜਾਂਚ ਕਰ ਰਹੀ ਸਿੱਟ ਵੱਲੋਂ ਅਮਰਪਾਲ ਸਿੰਘ ਬੋਨੀ ਅਜਨਾਲਾ ਨੂੰ 13 ਦਸੰਬਰ ਨੂੰ ਪਟਿਆਲਾ ਰੇਂਜ ਦਫਤਰ ਵਿਖੇ ਸੰਮਨ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਸਾਬਕਾ ਅਕਾਲੀ ਵਿਧਾਇਕ ਬੋਨੀ ਅਮਰਪਾਲ ਸਿੰਘ ਅਜਨਾਲਾ (Boni Ajnala) ਇਸੇ ਸਾਲ ਫਰਵਰੀ ਮਹੀਨੇ ਵਿੱਚ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ । ਉਹ ਸਾਬਕਾ ਸੰਸਦ ਮੈਂਬਰ ਡਾ. ਰਤਨ ਸਿੰਘ ਅਜਨਾਲਾ ਦਾ ਪੁੱਤਰ ਹਨ | The post ਭਾਜਪਾ ਆਗੂ ਅਮਰਪਾਲ ਸਿੰਘ ਬੋਨੀ ਅਜਨਾਲਾ ਨੂੰ ਨਸ਼ੇ ਮਾਮਲੇ ‘ਚ ਕੀਤਾ ਤਲਬ appeared first on TheUnmute.com - Punjabi News. Tags:
|
ਮੋਹਨ ਯਾਦਵ ਨੇ ਮੱਧ ਪ੍ਰਦੇਸ਼ ਦੇ ਨਵੇਂ ਮੁੱਖ ਮੰਤਰੀ ਵਜੋਂ ਹਲਫ਼ ਲਿਆ, ਸਰਕਾਰ 'ਚ ਹੋਣਗੇ ਦੋ ਉੱਪ ਮੁੱਖ ਮੰਤਰੀ Wednesday 13 December 2023 06:52 AM UTC+00 | Tags: breaking-news cm-mohan-yadav mohan-yadav mp-government news rajendra-shukla ਚੰਡੀਗੜ੍ਹ, 13 ਦਸੰਬਰ 2023: ਮੋਹਨ ਯਾਦਵ ਨੇ ਬੁੱਧਵਾਰ (13 ਦਸੰਬਰ) ਨੂੰ ਮੱਧ ਪ੍ਰਦੇਸ਼ (Madhya Pradesh) ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਇਸਦੇ ਨਾਲ ਹੀ ਰਾਜੇਂਦਰ ਸ਼ੁਕਲਾ ਅਤੇ ਜਗਦੀਸ਼ ਦੇਵੜਾ ਨੂੰ ਉੱਪ ਮੁੱਖ ਮੰਤਰੀ ਚੁਣਿਆ ਗਿਆ ਹੈ ਸਹੁੰ ਚੁੱਕ ਸਮਾਗਮ ਭੋਪਾਲ ਦੇ ਮੋਤੀ ਲਾਲ ਨਹਿਰੂ ਸਟੇਡੀਅਮ ਵਿੱਚ ਦੁਪਹਿਰ ਕਰੀਬ 12 ਵਜੇ ਹੋਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਰਤੀ ਜਨਤਾ ਪਾਰਟੀ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਵੀ ਸਹੁੰ ਚੁੱਕ ਪ੍ਰੋਗਰਾਮ ਵਿੱਚ ਹਿੱਸਾ ਲਿਆ। ਇਸ ਸਮਾਗਮ ਵਿੱਚ ਭਾਗ ਲੈਣ ਲਈ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਸਮੇਤ ਕਈ ਸੀਨੀਅਰ ਆਗੂ ਵੀ ਭੋਪਾਲ ਪੁੱਜੇ। ਮੁੱਖ ਮੰਤਰੀ ਮੋਹਨ ਯਾਦਵ ਉਜੈਨ ਦੱਖਣੀ ਵਿਧਾਨ ਸਭਾ ਸੀਟ ਤੋਂ ਵਿਧਾਇਕ ਹਨ, ਇਸ ਲਈ ਉਨ੍ਹਾਂ ਦੇ ਗ੍ਰਹਿ ਸ਼ਹਿਰ ਉਜੈਨ ਤੋਂ ਵੀ ਵੱਡੀ ਗਿਣਤੀ ‘ਚ ਲੋਕ ਅਤੇ ਵਰਕਰ ਸਹੁੰ ਚੁੱਕ ਸਮਾਗਮ Madhya Pradesh) ‘ਚ ਸ਼ਾਮਲ ਹੋਣ ਲਈ ਪਹੁੰਚੇ। The post ਮੋਹਨ ਯਾਦਵ ਨੇ ਮੱਧ ਪ੍ਰਦੇਸ਼ ਦੇ ਨਵੇਂ ਮੁੱਖ ਮੰਤਰੀ ਵਜੋਂ ਹਲਫ਼ ਲਿਆ, ਸਰਕਾਰ ‘ਚ ਹੋਣਗੇ ਦੋ ਉੱਪ ਮੁੱਖ ਮੰਤਰੀ appeared first on TheUnmute.com - Punjabi News. Tags:
|
ਸੈਮੀਨਾਰ ਲੈ ਕੇ ਕੌਰ ਇੰਮੀਗ੍ਰੇਸ਼ਨ ਆ ਰਹੀ ਹੁਣ ਜ਼ੀਰਾ ਸ਼ਹਿਰ Wednesday 13 December 2023 07:01 AM UTC+00 | Tags: breaking-news canada-news kaur-immigration latest-news news seminar zira ਮੋਗਾ, 13 ਦਸੰਬਰ 2023: ਕੌਰ ਇੰਮੀਗ੍ਰੇਸ਼ਨ (Kaur Immigration) ਦੁੱਨੇਕੇ ਸਥਿਤ ਦਫ਼ਤਰ ਵਿਖੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਸੀ.ਈ.ਓ(CEO) ਸ. ਰਛਪਾਲ ਸਿੰਘ ਸੋਸਣ ਨੇ ਦੱਸਿਆ ਕਿ ਕੌਰ ਇੰਮੀਗ੍ਰੇਸ਼ਨ ਦੀ ਟੀਮ ਜ਼ੀਰਾ ਸ਼ਹਿਰ ਵਿੱਚ ਸਟੂਡੈਂਟ, ਸਟੂਡੈਂਟ ਤੇ ਸਪਾਊਸ, ਸਪਾਊਸ ਓਪਨ ਵਰਕ ਪਰਮਿਟ, ਵਰਕ ਵੀਜ਼ਾ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਉਣ ਲਈ ਸੈਮੀਨਾਰ ਕਰਵਾਉਣ ਜਾ ਰਹੀ ਹੈ। ਜੇਕਰ ਤੁਸੀ ਵੀ ਛੇ, ਸੱਤ, ਅੱਠ ਜਾਂ ਇਸਤੋਂ ਵੱਧ ਰਿਫਿਊਜ਼ਲਾਂ ਲੈ ਕੇ ਅੱਕ ਚੁੱਕੇ ਹੋ ਪਰ ਜਾਣਾ ਚਾਹੁੰਦੇ ਹੋ ਪਤੀ-ਪਤਨੀ ਤੇ ਬੱਚੇ ਸਮੇਤ ਇਕੱਠੇ ਕੈਨੇਡਾ, ਜਰਮਨੀ, ਯੂਕੇ, ਅਸਟ੍ਰੇਲੀਆਂ ਤਾਂ ਮਿਲੋ ਕੌਰ ਇੰਮੀਗ੍ਰੇਸ਼ਨ ਦੀ ਟੀਮ ਨੂੰ ਦਿਨ ਐਤਵਾਰ 17 ਦਸੰਬਰ 2023 ਨੂੰ ਮਿਲਨ ਹੋਟਲ , ਨਵੀਂ ਦਾਣਾ ਮੰਡੀ , ਜੀਰਾ , ਫਿਰੋਜ਼ਪੁਰ । The post ਸੈਮੀਨਾਰ ਲੈ ਕੇ ਕੌਰ ਇੰਮੀਗ੍ਰੇਸ਼ਨ ਆ ਰਹੀ ਹੁਣ ਜ਼ੀਰਾ ਸ਼ਹਿਰ appeared first on TheUnmute.com - Punjabi News. Tags:
|
18 ਸਾਲਾ ਕੁੜੀ ਦੀ ਭੇਦਭਰੀ ਹਾਲਤ 'ਚ ਸੜੀ ਹੋਈ ਲਾਸ਼ ਬਰਾਮਦ, ਕਤਲ ਦਾ ਖ਼ਦਸ਼ਾ Wednesday 13 December 2023 07:15 AM UTC+00 | Tags: breaking breaking-news jalandhar jalandhar-news latest-news murder news police punjab ਚੰਡੀਗੜ੍ਹ, 13 ਦਸੰਬਰ 2023: ਜਲੰਧਰ (Jalandhar) ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਕੁੜੀ ਦੀ ਸੜੀ ਹਾਲਤ ਵਿੱਚ ਲਾਸ਼ ਬਰਾਮਦ ਹੋਈ ਹੈ। ਇਹ ਮਾਮਲਾ ਜਲੰਧਰ ਦੇ ਅਰਜਨ ਨਗਰ ਸਥਿਤ ਮਿੱਠੂ ਬਸਤੀ ਦਾ ਹੈ। ਮ੍ਰਿਤਕ ਕੁੜੀ ਦੀ ਪਛਾਣ 18 ਸਾਲਾ ਰਾਗਿਨੀ ਵਜੋਂ ਹੋਈ ਹੈ। ਉਸ ਦੀ ਲਾਸ਼ ਉਸ ਦੇ ਘਰ ਤੋਂ ਕੁਝ ਦੂਰੀ ‘ਤੇ ਬਰਾਮਦ ਹੋਈ, ਜਿਸ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲੜਕੀ ਪਿਛਲੇ 24 ਘੰਟਿਆਂ ਤੋਂ ਲਾਪਤਾ ਸੀ। ਕੁੜੀ ਦੇ ਮਾਤਾ-ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ 10ਵੀਂ ਜਮਾਤ ‘ਚ ਪੜ੍ਹਦੀ ਸੀ ਅਤੇ ਸਕੂਲ ਤੋਂ ਬਾਅਦ ਘਰ ‘ਚ ਕੰਮ ‘ਤੇ ਚਲੀ ਜਾਂਦੀ ਸੀ, ਜਿਸ ਤੋਂ ਬਾਅਦ ਉਹ ਘਰ ਆ ਕੇ ਪੜ੍ਹਾਈ ਕਰਦੀ ਸੀ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਦਾ ਕਿਸੇ ਨਾਲ ਕੋਈ ਵਿਵਾਦ ਨਹੀਂ ਹੈ। ਉਹ ਗਰੀਬ ਲੋਕ ਹਨ ਅਤੇ ਇੱਥੇ ਕੰਮ ਕਰਨ ਆਏ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪਿਤਾ ਕਿਸ਼ੋਰੀ ਲਾਲ ਨੇ ਦੱਸਿਆ ਕਿ ਕੱਲ੍ਹ ਸਵੇਰੇ ਉਸ ਦੀ ਲੜਕੀ ਹਰ ਰੋਜ਼ ਦੀ ਤਰ੍ਹਾਂ 9 ਵਜੇ ਸਕੂਲ ਗਈ ਸੀ। ਉਸ ਦੀਆਂ ਹੋਰ ਸਹੇਲੀਆਂ ਵੀ ਉਸ ਦੇ ਨਾਲ ਸਨ। ਦੁਪਹਿਰ ਬਾਅਦ ਜਦੋਂ ਕੁੜੀ ਦੀ ਮਾਂ ਘਰ ਆਈ ਤਾਂ ਲੜਕੀ ਘਰ ਨਹੀਂ ਸੀ। ਪਰਿਵਾਰ ਨੇ ਤੁਰੰਤ ਰਾਗਿਨੀ ਦੀ ਸਹੇਲੀਆਂ ਨੂੰ ਉਸ ਬਾਰੇ ਪੁੱਛਿਆ ਤਾਂ ਪਤਾ ਲੱਗਾ ਕਿ ਉਹ ਸਕੂਲ ਤੋਂ ਉਨ੍ਹਾਂ ਨਾਲ ਨਹੀਂ ਆਈ ਸੀ। ਥਾਣਾ ਬਸਤੀ ਬਾਵਾ ਖੇਲ (Jalandhar) ਦੀ ਪੁਲਿਸ ਘਟਨਾ ਸਥਾਨ ‘ਤੇ ਪਹੁੰਚ ਕੇ ਜਾਂਚ ਕਰ ਚੁੱਕੀ ਹੈ। ਏਡੀਸੀਪੀ ਹਰਿੰਦਰ ਸਿੰਘ ਨੇ ਦੱਸਿਆ ਕਿ ਫਿਲਹਾਲ ਮਾਮਲਾ ਕਤਲ ਦਾ ਜਾਪਦਾ ਹੈ। ਪੁਲਿਸ ਨੇ ਸੀਸੀਟੀਵੀ ਦੇ ਆਧਾਰ ‘ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। The post 18 ਸਾਲਾ ਕੁੜੀ ਦੀ ਭੇਦਭਰੀ ਹਾਲਤ ‘ਚ ਸੜੀ ਹੋਈ ਲਾਸ਼ ਬਰਾਮਦ, ਕਤਲ ਦਾ ਖ਼ਦਸ਼ਾ appeared first on TheUnmute.com - Punjabi News. Tags:
|
ਭਾਰਤ-ਪਾਕਿਸਤਾਨ ਸਰਹੱਦ ਤੋਂ ਚੱਲ ਰਹੇ ਡਰੱਗ ਰੈਕੇਟ 'ਤੇ ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਮੰਗਿਆ ਜਵਾਬ Wednesday 13 December 2023 07:36 AM UTC+00 | Tags: breaking-news bsf drug-news drug-racket india-pakistan-border news punjab-police ਚੰਡੀਗੜ੍ਹ, 13 ਦਸੰਬਰ 2023: ਭਾਰਤੀ ਸੁਰੱਖਿਆ ਸੀਮਾ ਬਲ (ਬੀਐਸਐਫ) ਨੇ ਸਰਹੱਦ ਪਾਰੋਂ ਨਸ਼ਾ ਤਸਕਰੀ (Drug racket) ਵਿੱਚ ਸ਼ਾਮਲ ਹੋਣ ਦੇ ਸ਼ੱਕੀ 75 ਵਿਅਕਤੀਆਂ ਦੀ ਸੂਚੀ ਪੰਜਾਬ ਪੁਲਿਸ ਨੂੰ ਸੌਂਪੀ ਹੈ ਅਤੇ ਉਨ੍ਹਾਂ ਨੂੰ ਹਿਰਾਸਤ ਵਿੱਚ ਰੱਖਣ ਦਾ ਪ੍ਰਸਤਾਵ ਦਿੱਤਾ ਹੈ, ਜਿਸ 'ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਬੀਐਸਐਫ ਨੇ ਪੰਜਾਬ ਪੁਲਿਸ ਨੂੰ ਅਜਿਹੇ 75 ਸ਼ੱਕੀ ਵਿਅਕਤੀਆਂ ਦੀ ਸੂਚੀ ਸੌਂਪੀ ਹੈ, ਜੋ ਅੰਤਰਰਾਸ਼ਟਰੀ ਸਰਹੱਦ ਤੋਂ ਪਾਰ ਚੱਲ ਰਹੇ ਨਸ਼ਿਆਂ ਦੇ ਕਾਰੋਬਾਰ ਅਤੇ ਡਰੱਗ ਰੈਕੇਟ ਵਿੱਚ ਕਥਿਤ ਤੌਰ ‘ਤੇ ਸ਼ਾਮਲ ਹਨ | ਮਿਲੀ ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਨੂੰ ਭੇਜੇ ਗਏ ਪ੍ਰਸਤਾਵ ਵਿੱਚ ਬੀਐਸਐਫ ਨੇ ਕਿਹਾ ਹੈ ਕਿ ਭਾਵੇਂ ਉਹ ਦੋਸ਼ੀ ਠਹਿਰਾਏ ਜਾਣ ਜਾਂ ਨਾ ਹੋਣ, ਉਨ੍ਹਾਂ ਦੇ ਪੰਜਾਬ ਵਿੱਚ ਵੱਡੇ ਪੱਧਰ 'ਤੇ ਨਸ਼ਿਆਂ ਦੇ ਕਾਰੋਬਾਰ (Drug racket) ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਹੈ, ਇਸ ਲਈ ਉਨ੍ਹਾਂ ਨੂੰ ਹਿਰਾਸਤ ਵਿੱਚ ਰੱਖਿਆ ਜਾਵੇ। ਇਸ ਨਾਲ ਪੰਜਾਬ ਵਿੱਚ ਚੱਲ ਰਹੇ ਨਸ਼ਿਆਂ ਦੇ ਕਾਰੋਬਾਰ ਨੂੰ ਠੱਲ੍ਹ ਪਾਈ ਜਾ ਸਕਦੀ ਹੈ। ਇਸ ਮਾਮਲੇ ਵਿੱਚ ਹਾਈ ਕੋਰਟ ਨੇ ਇੱਕ ਅਖ਼ਬਾਰ ਵਿੱਚ ਛਪੀ ਖ਼ਬਰ ਦਾ ਨੋਟਿਸ ਲੈਂਦਿਆਂ ਸਰਕਾਰ ਤੋਂ ਪੂਰੀ ਜਾਣਕਾਰੀ ਮੰਗੀ ਹੈ ਕਿ ਬੀਐਸਐਫ ਵੱਲੋਂ ਭੇਜੇ ਗਏ ਇਸ ਪ੍ਰਸਤਾਵ ਉੱਤੇ ਕੀ ਕਦਮ ਚੁੱਕੇ ਗਏ ਹਨ। ਇਸ ਤੋਂ ਇਲਾਵਾ ਪਾਰਟੀ ਬਣਾ ਕੇ ਨੋਟਿਸ ਜਾਰੀ ਕਰਕੇ ਜਵਾਬ ਦਾਖ਼ਲ ਕਰਨ ਦੇ ਹੁਕਮ ਦਿੱਤੇ ਗਏ ਹਨ। ਬੀਐਸਐਫ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਸਾਲ 2023 ਵਿੱਚ ਹੁਣ ਤੱਕ ਬੀਐਸਐਫ ਨੇ ਕਰੀਬ 755 ਕਿਲੋ ਨਸ਼ੀਲਾ ਪਦਾਰਥ ਜ਼ਬਤ ਕੀਤਾ ਹੈ। ਪਾਕਿਸਤਾਨ ਤੋਂ ਆਉਣ ਵਾਲੇ 95 ਡਰੋਨਾਂ ਨੂੰ ਨਸ਼ਟ ਕੀਤਾ ਗਿਆ ਹੈ। 36 ਪਾਕਿਸਤਾਨੀਆਂ ਕੋਲੋਂ 15 ਰਾਈਫਲਾਂ ਅਤੇ 38 ਪਿਸਤੌਲ ਬਰਾਮਦ ਕੀਤੇ ਗਏ ਹਨ ਅਤੇ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਦੇ ਹੋਏ 9 ਪਾਕਿਸਤਾਨੀ ਮਾਰੇ ਗਏ ਹਨ। The post ਭਾਰਤ-ਪਾਕਿਸਤਾਨ ਸਰਹੱਦ ਤੋਂ ਚੱਲ ਰਹੇ ਡਰੱਗ ਰੈਕੇਟ ‘ਤੇ ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਮੰਗਿਆ ਜਵਾਬ appeared first on TheUnmute.com - Punjabi News. Tags:
|
ਕਮਲਜੀਤ ਸਿੰਘ ਕੜਵਲ ਨੇ ਕਾਂਗਰਸ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫਾ Wednesday 13 December 2023 07:46 AM UTC+00 | Tags: atam-nagar breaking-news congress congress-party kamaljit-singh-karwal news punjab-congress ਲੁਧਿਆਣਾ, 13 ਦਸੰਬਰ 2023: ਕਾਂਗਰਸ ਦੇ ਸੀਨੀਅਰ ਆਗੂ ਅਤੇ ਹਲਕਾ ਆਤਮ ਨਗਰ ਤੋਂ ਚੋਣ ਲੜ ਚੁੱਕੇ ਕਮਲਜੀਤ ਸਿੰਘ ਕੜਵਲ (Kamaljit Singh karwal) ਨੇ ਅੱਜ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਕਮਲਜੀਤ ਨੇ ਕਾਂਗਰਸ ਪ੍ਰਧਾਨ ਮਲਿਕਾਰੁਜਨ ਖੜਗੇ ਨੂੰ ਪੱਤਰ ਰਾਹੀਂ ਕਿਹਾ ਕਿ ਮੈਂ ਕਮਲਜੀਤ ਸਿੰਘ ਕੜਵਲ ਆਪ ਨੂੰ ਦੱਸਣਾ ਚਾਹੁੰਦਾ ਹਾਂ ਕਿ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਦੀਆਂ ਨੀਤੀਆਂ ਅਤੇ ਵਧੀਕੀਆਂ ਤੋਂ ਦੁਖੀ ਹੋ ਕੇ ਕਾਂਗਰਸ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਮੈਂ ਅਸਤੀਫਾ ਦੇ ਰਿਹਾ ਹਾਂ। ਕਾਂਗਰਸ ਪਾਰਟੀ ਵਿੱਚ ਮੇਰਾ ਸਫਰ ਬਹੁਤ ਵਧੀਆ ਰਿਹਾ ਹੈ, ਪਰ ਪੰਜਾਬ ਦੀ ਮੌਜੂਦਾ ਲੀਡਰਸ਼ਿਪ ਕਾਰਨ ਮੈਂ ਇਹ ਕਠੋਰ ਫੈਸਲਾ ਲੈਣ ਲਈ ਮਜ਼ਬੂਰ ਹੋ ਰਿਹਾ ਹਾਂ | The post ਕਮਲਜੀਤ ਸਿੰਘ ਕੜਵਲ ਨੇ ਕਾਂਗਰਸ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫਾ appeared first on TheUnmute.com - Punjabi News. Tags:
|
CM ਭਗਵੰਤ ਮਾਨ ਵੱਲੋਂ ਮੋਰਿੰਡਾ ਵਿਖੇ ਸੁੱਖੋ ਮਾਜਰਾ ਦੇ ਸਰਕਾਰੀ ਸਕੂਲ ਦਾ ਅਚਨਚੇਤ ਦੌਰਾ, ਛੇਤੀ ਮਿਲਣਗੀਆਂ ਬੱਸਾਂ Wednesday 13 December 2023 08:01 AM UTC+00 | Tags: breaking-news cm-bhagwant-mann latest-news morinda news pseb punjab-news punjab-school sukho-majra the-unmute-breaking-news the-unmute-latest-news ਮੋਰਿੰਡਾ, 13 ਦਸੰਬਰ 2023: ਮੁੱਖ ਮੰਤਰੀ ਭਗਵੰਤ ਮਾਨ ਬੁੱਧਵਾਰ ਨੂੰ ਰੋਪੜ ‘ਚ ਮੋਰਿੰਡਾ ਦੇ ਸੁੱਖੋ ਮਾਜਰਾ (Sukho Majra) ਸਥਿਤ ਸਰਕਾਰੀ ਸਕੂਲ ਦਾ ਅਚਨਚੇਤ ਦੌਰਾ ਕੀਤਾ | ਇਸ ਦੌਰਾਨ ਮੁੱਖ ਮੰਤਰੀ ਨੇ ਸਭ ਤੋਂ ਪਹਿਲਾਂ ਸਟਾਫ਼ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀ ਹਾਜ਼ਰੀ ਦੇਖੀ। ਉਨ੍ਹਾਂ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ ਹੈ। ਉਹ ਡਰਾਉਣ ਜਾਂ ਛਾਪਾ ਮਾਰਨ ਨਹੀਂ ਆਏ ਹਨ। ਉਹ ਸਕੂਲ ਦੀਆਂ ਸਮੱਸਿਆਵਾਂ ਸੁਣਨ ਅਤੇ ਹੱਲ ਲੱਭਣ ਆਏ ਹਨ। ਮੁੱਖ ਮੰਤਰੀ ਨੇ ਸਟਾਫ਼ ਦੀ ਗਿਣਤੀ ਬਾਰੇ ਪੁੱਛਣ ਉਪਰੰਤ ਧੁੰਦ ਅਤੇ ਠੰਢ ਕਾਰਨ ਆ ਰਹੀਆਂ ਮੁਸ਼ਕਲਾਂ ਬਾਰੇ ਪੁੱਛਿਆ | ਸਕੂਲ ਦੇ ਪ੍ਰਿੰਸੀਪਲ ਨੇ ਦੱਸਿਆ ਕਿ ਇੱਥੇ ਦੂਰ-ਦੂਰ ਤੋਂ ਬੱਚੇ ਆਉਂਦੇ ਹਨ। ਇਸੇ ਕਰਕੇ ਬਹੁਤ ਸਾਰੇ ਬੱਚੇ ਸਕੂਲ ਛੱਡਣਾ ਚਾਹੁੰਦੇ ਹਨ। ਪਿਛਲੇ ਦਿਨੀਂ ਵੀ ਆਪਣੇ ਪਿਤਾ ਨਾਲ 12ਵੀਂ ਦਾ ਰੋਲ ਨੰਬਰ ਲੈਣ ਆਏ ਇੱਕ ਵਿਦਿਆਰਥੀ ਦੀ ਮੌਤ ਹੋ ਗਈ ਸੀ। ਇਸ ‘ਤੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਜਲਦੀ ਹੀ ਐਮੀਨੈਂਸ ਦੇ ਇਲਾਵਾ ਬਾਕੀ ਸਾਰੇ ਸਕੂਲਾਂ ਨੂੰ ਬੱਸਾਂ ਦੇਣ ਦੀ ਗੱਲ ਕਹੀ ਹੈ । ਭਗਵੰਤ ਮਾਨ ਨੇ ਸਕੂਲ ਪ੍ਰਿੰਸੀਪਲ ਨੂੰ ਪਿੰਡਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਦੇ ਹਿਸਾਬ ਨਾਲ ਪ੍ਰਸਤਾਵ ਭੇਜਣ ਲਈ ਕਿਹਾ ਹੈ। ਸੀਐਮ ਨੇ ਸਟੇਜ ਤੋਂ ਦੱਸਿਆ ਕਿ ਇਹ ਬੱਸ ਸਹੂਲਤ ਸਾਰੇ ਸਰਕਾਰੀ ਸਕੂਲਾਂ ਵਿੱਚ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ 6ਵੀਂ ਜਮਾਤ ਤੱਕ ਬੱਚੇ ਸਥਾਨਕ ਹਨ। ਇਹ ਸਹੂਲਤ 7ਵੀਂ ਤੋਂ 12ਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਦਿੱਤੀ ਜਾਵੇਗੀ। ਉਨ੍ਹਾਂ ਪ੍ਰਿੰਸੀਪਲ ਨੂੰ ਹਦਾਇਤ ਕੀਤੀ ਕਿ ਪ੍ਰਸਤਾਵ ਇਸ ਤਰ੍ਹਾਂ ਭੇਜਿਆ ਜਾਵੇ ਕਿ 7ਵੀਂ ਤੋਂ 10ਵੀਂ ਜਮਾਤ ਦੇ ਬੱਚਿਆਂ ਦੀ ਛੁੱਟੀ ਇਕ ਘੰਟਾ ਪਹਿਲਾਂ ਹੋਣੀ ਚਾਹੀਦੀ ਹੈ ਅਤੇ 11ਵੀਂ-12ਵੀਂ ਜਮਾਤ ਦੇ ਬੱਚਿਆਂ ਨੂੰ ਲੈਣ ਲਈ ਉਹੀ ਬੱਸਾਂ ਇਕ ਘੰਟੇ ਦੇ ਅੰਦਰ-ਅੰਦਰ ਪਹੁੰਚ ਸਕਣ | The post CM ਭਗਵੰਤ ਮਾਨ ਵੱਲੋਂ ਮੋਰਿੰਡਾ ਵਿਖੇ ਸੁੱਖੋ ਮਾਜਰਾ ਦੇ ਸਰਕਾਰੀ ਸਕੂਲ ਦਾ ਅਚਨਚੇਤ ਦੌਰਾ, ਛੇਤੀ ਮਿਲਣਗੀਆਂ ਬੱਸਾਂ appeared first on TheUnmute.com - Punjabi News. Tags:
|
ਮੌਸਮ ਵਿਭਾਗ ਵੱਲੋਂ ਪੰਜਾਬ 'ਚ ਧੁੰਦ ਦਾ ਯੈਲੋ ਅਲਰਟ ਜਾਰੀ, ਆਉਣ ਵਾਲੇ ਦਿਨਾਂ 'ਚ ਹੋਰ ਵਧੇਗੀ ਠੰਡ Wednesday 13 December 2023 08:09 AM UTC+00 | Tags: breaking cold cold-in-punjab meteorological-department news punjab punjab-weather rain smog-alert snow winter ਚੰਡੀਗੜ੍ਹ, 13 ਦਸੰਬਰ 2023: ਪੰਜਾਬ ਵਿੱਚ ਤਾਪਮਾਨ ਡਿੱਗਣ ਕਾਰਨ ਠੰਡ ਵਧਣੀ ਸ਼ੁਰੂ ਹੋ ਗਈ ਹੈ । ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੇ ਘੱਟੋ-ਘੱਟ ਤਾਪਮਾਨ ‘ਚ 2 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ‘ਚ ਪੰਜਾਬ ‘ਚ ਹੋਰ ਠੰਡ ਪਵੇਗੀ । ਪੰਜਾਬ ਭਰ ਵਿੱਚ 14 ਦਸੰਬਰ ਤੱਕ ਧੁੰਦ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਬੁੱਧਵਾਰ ਨੂੰ ਪੰਜਾਬ ਦੇ ਕੁਝ ਸ਼ਹਿਰਾਂ ਵਿੱਚ ਤਾਪਮਾਨ 5 ਡਿਗਰੀ ਤੋਂ ਹੇਠਾਂ ਦਰਜ ਕੀਤਾ ਗਿਆ। ਜਿਸ ਵਿੱਚ ਜਲੰਧਰ ਦਾ ਤਾਪਮਾਨ ਸਭ ਤੋਂ ਘੱਟ 4.4 ਡਿਗਰੀ ਦਰਜ ਕੀਤਾ ਗਿਆ ਜੋ ਕਿ ਪਿਛਲੇ ਦਿਨ ਨਾਲੋਂ 3.3 ਡਿਗਰੀ ਘੱਟ ਸੀ। ਇਸ ਦੇ ਨਾਲ ਹੀ ਅੰਮ੍ਰਿਤਸਰ ਦਾ ਘੱਟੋ-ਘੱਟ ਤਾਪਮਾਨ 4.7 ਡਿਗਰੀ ਮਾਪਿਆ ਗਿਆ, ਜੋ ਪਿਛਲੇ ਦਿਨ ਦੇ ਮੁਕਾਬਲੇ 2.1 ਡਿਗਰੀ ਘੱਟ ਗਿਆ ਹੈ। ਇਸ ਦੇ ਨਾਲ ਹੀ ਬੁੱਧਵਾਰ ਸਵੇਰੇ 8 ਵਜੇ ਤੱਕ ਲੁਧਿਆਣਾ, ਮੋਗਾ, ਫਿਲੌਰ, ਫਗਵਾੜਾ, ਹੁਸ਼ਿਆਰਪੁਰ ਅਤੇ ਰੋਪੜ ਸਮੇਤ ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਸੰਘਣੀ ਧੁੰਦ ਛਾਈ ਰਹੀ। ਕਈ ਥਾਵਾਂ ‘ਤੇ ਸਵੇਰੇ 5 ਤੋਂ 7 ਵਜੇ ਤੱਕ ਵਿਜ਼ੀਬਿਲਟੀ 50 ਮੀਟਰ ਦੇ ਕਰੀਬ ਰਹੀ। The post ਮੌਸਮ ਵਿਭਾਗ ਵੱਲੋਂ ਪੰਜਾਬ ‘ਚ ਧੁੰਦ ਦਾ ਯੈਲੋ ਅਲਰਟ ਜਾਰੀ, ਆਉਣ ਵਾਲੇ ਦਿਨਾਂ ‘ਚ ਹੋਰ ਵਧੇਗੀ ਠੰਡ appeared first on TheUnmute.com - Punjabi News. Tags:
|
ਸੁਰੱਖਿਆ 'ਚ ਵੱਡੀ ਢਿੱਲ, ਲੋਕ ਸਭਾ ਦੀ ਗੈਲਰੀ 'ਚ ਦੋ ਵਿਅਕਤੀਆਂ ਨੇ ਮਾਰੀ ਛਾਲ Wednesday 13 December 2023 08:24 AM UTC+00 | Tags: breaking-news lok-sabha lok-sabha-auditorium lok-sabha-gallery news ਚੰਡੀਗੜ੍ਹ, 13 ਦਸੰਬਰ 2023: ਲੋਕ ਸਭਾ (Lok Sabha) ਦੀ ਕਾਰਵਾਈ ਦੌਰਾਨ ‘ਚ ਸੁਰੱਖਿਆ ‘ਚ ਵੱਡੀ ਕੁਤਾਹੀ ਸਾਹਮਣੇ ਆਈ ਹੈ | ਦੋ ਵਿਅਕਤੀਆਂ ਨੇ ਲੋਕ ਸਭਾ ਦੀ ਗੈਲਰੀ ਤੋਂ ਛਾਲ ਮਾਰ ਦਿੱਤੀ, ਇਸ ਦੌਰਾਨ ਲੋਕ ਸਭਾ ਦੀ ਕਾਰਵਾਈ 2 ਵਜੇ ਤੱਕ ਮੁਲਤਵੀ ਕਰ ਦਿੱਤੀ | ਮੀਡੀਆ ਰਿਪੋਰਟਾਂ ਮੁਤਾਬਕ ਘਰ ‘ਚ ਉਸ ਸਮੇਂ ਧੂੰਆਂ ਵੀ ਉੱਠਣਾ ਸ਼ੁਰੂ ਹੋ ਗਿਆ ਜਦੋਂ ਦੋ ਜਣਿਆਂ ਨੇ ਗੈਲਰੀ ਤੋਂ ਛਾਲ ਮਾਰ ਦਿੱਤੀ। ਉਨ੍ਹਾਂ ਨੂੰ ਫੜਨ ਲਈ ਲੋਕ ਸਭਾ ‘ਚ ਹਫੜਾ-ਦਫੜੀ ਮਚ ਗਈ ਅਤੇ ਸੁਰੱਖਿਆ ਕਰਮਚਾਰੀਆਂ ਨੇ ਦੋਵਾਂ ਨੂੰ ਫੜ ਲਿਆ। ਸੰਸਦ ਮੈਂਬਰਾਂ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਸੰਸਦ ਮੈਂਬਰਾਂ ਨੇ ਖੁਦ ਦੋਵਾਂ ਲੋਕਾਂ ਨੂੰ ਫੜਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸੁਰੱਖਿਆ ਕਰਮਚਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ। ਇਸਦੇ ਚੱਲਦੇ ਸੰਸਦ ਮੈਂਬਰਾਂ ਨੇ ਸੁਰੱਖਿਆ ‘ਤੇ ਸਵਾਲ ਚੁੱਕੇ ਹਨ | ਜਿਕਰਯੋਗ ਹੈ ਕਿ ਅੱਜ ਸੰਸਦ ਦੇ ਸਰਦ ਰੁੱਤ ਇਜਲਾਸ ਦੇ ਅੱਠਵੇਂ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੜਕੇ ਸੰਸਦ ਭਵਨ ਪਹੁੰਚੇ। ਇੱਥੇ ਉਨ੍ਹਾਂ ਨੇ 13 ਦਸੰਬਰ 2001 ਨੂੰ ਸੰਸਦ ‘ਤੇ ਹੋਏ ਹਮਲੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਪੀਐਮ ਮੋਦੀ ਦੇ ਨਾਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਉਪ ਪ੍ਰਧਾਨ ਜਗਦੀਪ ਧਨਖੜ, ਲੋਕ ਸਭਾ (Lok Sabha) ਸਪੀਕਰ ਓਮ ਬਿਰਲਾ ਅਤੇ ਭਾਜਪਾ ਪ੍ਰਧਾਨ ਜੇਪੀ ਨੱਡਾ ਵੀ ਮੌਜੂਦ ਸਨ। ਇਸ ਦੌਰਾਨ ਪੀਏ ਮਾਮੋਦੀ ਨੇ ਸੰਸਦ ਭਵਨ ‘ਤੇ ਹਮਲੇ ‘ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਦਿਲਾਸਾ ਦਿੱਤਾ। The post ਸੁਰੱਖਿਆ ‘ਚ ਵੱਡੀ ਢਿੱਲ, ਲੋਕ ਸਭਾ ਦੀ ਗੈਲਰੀ ‘ਚ ਦੋ ਵਿਅਕਤੀਆਂ ਨੇ ਮਾਰੀ ਛਾਲ appeared first on TheUnmute.com - Punjabi News. Tags:
|
ਲੋਕ ਸਭਾ ਦੀ ਘਟਨਾ 'ਤੇ ਸੰਸਦ ਮੈਂਬਰਾਂ ਦਾ ਬਿਆਨ, ਆਖਿਆ- ਸੁਰੱਖਿਆ 'ਚ ਵੱਡੀ ਕੁਤਾਹੀ Wednesday 13 December 2023 08:41 AM UTC+00 | Tags: breaking-news lok-sabha news ਚੰਡੀਗੜ੍ਹ, 13 ਦਸੰਬਰ 2023: ਬੁੱਧਵਾਰ ਨੂੰ ਲੋਕ ਸਭਾ (Lok Sabha) ਦੀ ਗੈਲਰੀ ਤੋਂ ਦੋ ਵਿਅਕਤੀਆਂ ਦੇ ਛਾਲ ਮਾਰਨ ਦੀ ਘਟਨਾ ਨੇ ਸੰਸਦ ਮੈਂਬਰਾਂ ਨੂੰ ਡਰ ਪੈਦਾ ਕਰ ਦਿੱਤਾ ਹੈ । ਕਾਂਗਰਸ ਦੇ ਸੰਸਦ ਮੈਂਬਰ ਕਾਰਤੀ ਚਿਦੰਬਰਮ ਅਤੇ ਡਿੰਪਲ ਯਾਦਵ ਨੇ ਇਸ ਸਬੰਧੀ ਬਿਆਨ ਦਿੱਤੇ ਹਨ। ਦੋਵਾਂ ਨੇ ਕਿਹਾ ਕਿ ਇਹ ਸੁਰੱਖਿਆ ਵਿਚ ਵੱਡੀ ਕੁਤਾਹੀ ਦਾ ਮਾਮਲਾ ਹੈ। ਕਾਂਗਰਸ ਦੇ ਸੰਸਦ ਮੈਂਬਰ ਕਾਰਤੀ ਚਿਤਾਂਬਰਮ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਲੋਕ ਸਭਾ ‘ਚ ਵਾਪਰੀ ਘਟਨਾ ਦਾ ਵੇਰਵਾ ਦਿੱਤਾ। ਉਨ੍ਹਾਂ ਨੇ ਕਿਹਾ, ‘ਅਚਾਨਕ 20 ਸਾਲ ਦੇ ਦੋ ਲੜਕਿਆਂ ਨੇ ਦਰਸ਼ਕ ਗੈਲਰੀ ਤੋਂ ਛਾਲ ਮਾਰ ਦਿੱਤੀ। ਦੋਵਾਂ ਦੇ ਹੱਥਾਂ ਵਿੱਚ ਇੱਕ ਡੱਬਾ ਸੀ, ਜਿਸ ਵਿੱਚ ਪੀਲੇ ਰੰਗ ਦਾ ਪਾਊਡਰ ਸੀ। ਉਨ੍ਹਾਂ ਵਿੱਚੋਂ ਇੱਕ ਸਪੀਕਰ ਵੱਲ ਵਧ ਰਿਹਾ ਸੀ। ਉਨ੍ਹਾਂ ਨਾਅਰੇਬਾਜ਼ੀ ਵੀ ਕੀਤੀ। ਧੂੰਆਂ ਵੀ ਹਾਨੀਕਾਰਕ ਹੋ ਸਕਦਾ ਹੈ। ਇਹ ਸੰਸਦ ਦੀ ਸੁਰੱਖਿਆ ਵਿੱਚ ਕਮੀ ਦਾ ਗੰਭੀਰ ਮਾਮਲਾ ਹੈ। ਉਨ੍ਹਾਂ ਕਿਹਾ ਕਿ ਇਹ ਘਟਨਾ 13 ਦਸੰਬਰ ਦੀ ਹੈ। ਇਹ ਉਹੀ ਦਿਨ ਹੈ ਜਦੋਂ 2001 ਵਿੱਚ ਸੰਸਦ ਭਵਨ ਉੱਤੇ ਹਮਲਾ ਹੋਇਆ ਸੀ। ਸੰਸਦ ‘ਚ ਸੁਰੱਖਿਆ ‘ਚ ਕਮੀ ‘ਤੇ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਡਿੰਪਲ ਯਾਦਵ ਨੇ ਕਿਹਾ, ‘ਜੋ ਵੀ ਸੰਸਦ (Lok Sabha) ‘ਚ ਆਇਆ ਉਹ ਦਰਸ਼ਕ ਸੀ ਜਾਂ ਪੱਤਰਕਾਰ। ਉਸ ਕੋਲ ਕੋਈ ਟੈਗ ਨਹੀਂ ਸੀ। ਮੈਨੂੰ ਲੱਗਦਾ ਹੈ ਕਿ ਸਰਕਾਰ ਨੂੰ ਇਸ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਮੈਨੂੰ ਲੱਗਦਾ ਹੈ ਕਿ ਇਹ ਪੂਰੀ ਤਰ੍ਹਾਂ ਸੁਰੱਖਿਆ ਦੀ ਕਮੀ ਹੈ। ਲੋਕ ਸਭਾ ਦੇ ਅੰਦਰ ਕੁਝ ਵੀ ਹੋ ਸਕਦਾ ਸੀ। ਕਾਂਗਰਸੀ ਆਗੂ ਅਧੀਰ ਰੰਜਨ ਚੌਧਰੀ ਨੇ ਵੀ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਉਸ ਨੇ ਕਿਹਾ, ‘ਦੋ ਨੌਜਵਾਨਾਂ ਨੇ ਲੋਕ ਸਭਾ ਵਿਚ ਛਾਲ ਮਾਰ ਦਿੱਤੀ। ਉਨ੍ਹਾਂ ਨੇ ਕੋਈ ਚੀਜ਼ ਸੁੱਟ ਦਿੱਤੀ ਜਿਸ ਕਾਰਨ ਗੈਸ ਨਿਕਲਣ ਲੱਗੀ। ਸੰਸਦ ਮੈਂਬਰਾਂ ਨੇ ਉਸ ਨੂੰ ਫੜ ਲਿਆ ਅਤੇ ਬਾਅਦ ਵਿਚ ਸੁਰੱਖਿਆ ਕਰਮਚਾਰੀ ਉਸ ਨੂੰ ਬਾਹਰ ਲੈ ਗਏ। ਸਦਨ ਦੀ ਕਾਰਵਾਈ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਇਹ ਇੱਕ ਗੰਭੀਰ ਮਾਮਲਾ ਹੈ ਕਿਉਂਕਿ ਅੱਜ 2001 ਵਿੱਚ ਸੰਸਦ ਭਵਨ ਉੱਤੇ ਹੋਏ ਹਮਲੇ ਦੀ ਬਰਸੀ ਹੈ। ਸ਼ਿਵ ਸੈਨਾ ਦੇ ਸੰਸਦ ਮੈਂਬਰ ਅਰਵਿੰਦ ਸਾਵੰਤ ਨੇ ਕਿਹਾ ਕਿ ਇਸ ਘਟਨਾ ‘ਚ ਕੋਈ ਜ਼ਖਮੀ ਨਹੀਂ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ‘ਜਦੋਂ ਉਸ ਨੇ ਛਾਲ ਮਾਰੀ ਤਾਂ ਪਿੱਛੇ ਸਾਰੇ ਬੈਂਚ ਭਰੇ ਹੋਏ ਸਨ, ਇਸ ਲਈ ਉਹ ਫੜਿਆ ਗਿਆ। ਦੋ ਮੰਤਰੀ ਸਦਨ ਦੇ ਅੰਦਰ ਸਨ। The post ਲੋਕ ਸਭਾ ਦੀ ਘਟਨਾ ‘ਤੇ ਸੰਸਦ ਮੈਂਬਰਾਂ ਦਾ ਬਿਆਨ, ਆਖਿਆ- ਸੁਰੱਖਿਆ ‘ਚ ਵੱਡੀ ਕੁਤਾਹੀ appeared first on TheUnmute.com - Punjabi News. Tags:
|
22 ਸਾਲਾਂ ਮਗਰੋਂ ਸੰਸਦ ਦੀ ਸੁਰੱਖਿਆ 'ਤੇ ਮੁੜ ਉੱਠੇ ਸਵਾਲ, ਜਾਣੋ 13 ਦਸੰਬਰ 2001 ਨੂੰ ਕੀ ਹੋਇਆ ਸੀ ? Wednesday 13 December 2023 10:17 AM UTC+00 | Tags: 13-december-2001 2001-parliament-attack breaking-news latest-news news ਚੰਡੀਗੜ੍ਹ, 13 ਦਸੰਬਰ 2023: ਬੁੱਧਵਾਰ ਨੂੰ ਸੰਸਦ (Parliament) ‘ਤੇ ਹਮਲੇ ਦੀ 22ਵੀਂ ਬਰਸੀ ਹੈ। ਸੰਸਦ ‘ਤੇ ਹਮਲੇ ਦੀ ਬਰਸੀ ਮੌਕੇ ਸੰਸਦ ਦੀ ਸੁਰੱਖਿਆ ‘ਚ ਕੁਤਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਸੰਸਦ ਦੀ ਕਾਰਵਾਈ ਦੌਰਾਨ ਦੋ ਵਿਅਕਤੀ ਲੋਕ ਸਭਾ ਦੇ ਸੰਸਦ ਮੈਂਬਰਾਂ ਦੀਆਂ ਸੀਟਾਂ ‘ਤੇ ਗੈਲਰੀ ਤੋਂ ਅਚਾਨਕ ਛਾਲ ਮਾਰ ਗਏ। ਹਾਲਾਂਕਿ ਸੁਰੱਖਿਆ ਕਰਮੀਆਂ ਨੇ ਦੋਵਾਂ ਸ਼ੱਕੀਆਂ ਨੂੰ ਫੜ ਲਿਆ। ਸਦਨ ਦੀ ਕਾਰਵਾਈ ਮੁਲਤਵੀ ਹੋਣ ਤੋਂ ਬਾਅਦ ਸੰਸਦ ਮੈਂਬਰਾਂ ਨੇ ਇਸ ਘਟਨਾ ਨੂੰ ਡਰਾਉਣਾ ਦੱਸਿਆ। ਸਪੀਕਰ ਓਮ ਬਿਰਲਾ ਨੇ ਸੰਸਦ ਮੈਂਬਰਾਂ ਨੂੰ ਸੁਰੱਖਿਆ ਨੂੰ ਲੈ ਕੇ ਗੰਭੀਰ ਹੋਣ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਸੁਰੱਖਿਆ ਏਜੰਸੀਆਂ ਅਤੇ ਪੁਲਿਸ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਗੰਭੀਰ ਹੈ, ਪਰ ਫਿਲਹਾਲ ਸੰਸਦ ਮੈਂਬਰਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਕਰਨ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਇਸ ਗੱਲ ਨੂੰ ਲੈ ਕੇ ਚਿੰਤਤ ਹਾਂ ਕਿ ਉਹ ਧੂੰਆਂ ਕਿਸ ਚੀਜ਼ ਦਾ ਸੀ, ਮੁੱਢਲੀ ਜਾਂਚ ਮੁਤਾਬਕ ਇਹ ਸਾਧਾਰਨ ਧੂੰਆਂ ਸੀ। ਚਿੰਤਾ ਕਰਨ ਦੀ ਕੋਈ ਲੋੜ ਨਹੀਂ, ਉਸ ਦੀ ਮੁੱਢਲੀ ਜਾਂਚ ਕੀਤੀ ਹੈ। ਫਿਲਹਾਲ ਇਸ ਘਟਨਾ ਲਈ ਕੋਈ ਵੀ ਕਿਸੇ ਨੂੰ ਦੋਸ਼ੀ ਨਹੀਂ ਠਹਿਰਾ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਠੀਕ 22 ਸਾਲਾਂ ਪਹਿਲਾਂ ਇਸ ਤਰ੍ਹਾਂ ਦੀ ਦਹਿਸ਼ਤ ਦਿਖਾਈ ਦਿੱਤੀ ਸੀ | 13 ਦਸੰਬਰ 2001 ਨੂੰ ਕੀ ਹੋਇਆ ਸੀ ?13 ਦਸੰਬਰ 2001 ਨੂੰ ਲੋਕਤੰਤਰ ਦੇ ਮੰਦਰ (Parliament) ਨੂੰ ਅੱਤਵਾਦੀਆਂ ਨੇ ਨਿਸ਼ਾਨਾ ਬਣਾਇਆ ਸੀ। ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਦੇ ਪੰਜ ਅੱਤਵਾਦੀਆਂ ਨੇ ਸੰਸਦ ਭਵਨ ‘ਤੇ ਹਮਲਾ ਕੀਤਾ। ਇਸ ਹਮਲੇ ਵਿੱਚ ਨੌਂ ਜਣੇ ਮਾਰੇ ਗਏ ਸਨ। ਮਰਨ ਵਾਲਿਆਂ ਵਿੱਚ ਦਿੱਲੀ ਪੁਲਿਸ ਦੇ ਛੇ ਮੁਲਾਜ਼ਮ, ਸੰਸਦ ਸੁਰੱਖਿਆ ਸੇਵਾ ਦੇ ਦੋ ਕਰਮਚਾਰੀ ਅਤੇ ਇੱਕ ਮਾਲੀ ਸ਼ਾਮਲ ਸੀ । ਇਸ ਦੇ ਨਾਲ ਹੀ ਹਮਲੇ ਨੂੰ ਅੰਜ਼ਾਮ ਦੇਣ ਆਏ ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ ਸੀ । ਉਸ ਵੇਲੇ ਸੰਸਦ ਵਿੱਚ ਸਰਦ ਰੁੱਤ ਇਜਲਾਸ ਚੱਲ ਰਿਹਾ ਸੀ। ਸੰਸਦ ਮੈਂਬਰ ਸਦਨ ‘ਚ ਮੌਜੂਦ ਸਨ, ਕਿਸੇ ਮੁੱਦੇ ‘ਤੇ ਸੱਤਾਧਿਰ ਅਤੇ ਵਿਰੋਧੀ ਧਿਰ ਵਿਚਾਲੇ ਜ਼ਬਰਦਸਤ ਹੰਗਾਮੇ ਤੋਂ ਬਾਅਦ ਦੋਵਾਂ ਸਦਨਾਂ ਦੀ ਕਾਰਵਾਈ 40 ਮਿੰਟ ਲਈ ਮੁਲਤਵੀ ਕਰ ਦਿੱਤੀ ਗਈ। ਪਰ ਇਸ ਦੌਰਾਨ ਸੰਸਦ ਦੇ ਬਾਹਰ ਗੋਲੀਆਂ ਚੱਲਣ ਦੀ ਘਟਨਾ ਨੇ ਨਾ ਸਿਰਫ਼ ਸੰਸਦ ਨੂੰ ਸਗੋਂ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਦੇਸ਼ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਮੰਦਰ ‘ਤੇ ਅੱਤਵਾਦੀਆਂ ਨੇ ਹਮਲਾ ਕੀਤਾ ਸੀ। ਸੁਰੱਖਿਆ ਕਰਮੀਆਂ ਨੇ ਗੱਡੀ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀਸਵੇਰੇ 11.28 ਵਜੇ ਹੰਗਾਮੇ ਕਾਰਨ ਸੰਸਦ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ। ਸਵੇਰੇ 11.29 ਵਜੇ ਸੰਸਦ ਭਵਨ ਦੇ ਗੇਟ ਨੰਬਰ 11 ‘ਤੇ ਤਤਕਾਲੀ ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਕ੍ਰਿਸ਼ਨ ਕਾਂਤ ਦੇ ਸੁਰੱਖਿਆ ਕਰਮਚਾਰੀ ਉਨ੍ਹਾਂ ਦਾ ਬਾਹਰ ਆਉਣ ਦਾ ਇੰਤਜ਼ਾਰ ਕਰ ਰਹੇ ਸਨ, ਉਸੇ ਸਮੇਂ ਇਕ ਸਫੇਦ ਅੰਬੈਸਡਰ ਕਾਰ ਤੇਜ਼ੀ ਨਾਲ ਸੰਸਦ ਭਵਨ ਵੱਲ ਆਉਂਦੀ ਦਿਖਾਈ ਦਿੱਤੀ। ਇਸ ਗੱਡੀ ਦੀ ਰਫ਼ਤਾਰ ਸੰਸਦ ਵੱਲ ਆਉਣ ਵਾਲੇ ਵਾਹਨਾਂ ਦੀ ਆਮ ਰਫ਼ਤਾਰ ਨਾਲੋਂ ਕਿਤੇ ਜ਼ਿਆਦਾ ਸੀ। ਲੋਕ ਸਭਾ ਕੰਪਲੈਕਸ ਦੇ ਸੁਰੱਖਿਆ ਗਾਰਡ ਜਗਦੀਸ਼ ਯਾਦਵ ਨੂੰ ਇਸ ਗੱਡੀ ਦੇ ਪਿੱਛੇ ਭੱਜਦੇ ਦੇਖਿਆ ਗਿਆ, ਉਹ ਗੱਡੀ ਨੂੰ ਚੈਕਿੰਗ ਲਈ ਰੁਕਣ ਦਾ ਇਸ਼ਾਰਾ ਕਰ ਰਿਹਾ ਸੀ। ਉਪ ਰਾਸ਼ਟਰਪਤੀ ਦਾ ਇੰਤਜ਼ਾਰ ਕਰ ਰਹੇ ਸੁਰੱਖਿਆ ਕਰਮਚਾਰੀ ਜਗਦੀਸ਼ ਯਾਦਵ ਨੂੰ ਇਸ ਤਰ੍ਹਾਂ ਦੌੜਦੇ ਦੇਖ ਕੇ ਹੈਰਾਨ ਰਹਿ ਗਏ ਅਤੇ ਉਨ੍ਹਾਂ ਨੇ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ। ਇਸ ਵਿੱਚ ਏਐਸਆਈ ਜੀਤ ਰਾਮ, ਏਐਸਆਈ ਨਾਨਕ ਚੰਦ ਅਤੇ ਏਐਸਆਈ ਸ਼ਿਆਮ ਸਿੰਘ ਵੀ ਅੰਬੈਸਡਰ ਵੱਲ ਭੱਜੇ। ਸੁਰੱਖਿਆ ਕਰਮੀਆਂ ਨੂੰ ਤੇਜ਼ੀ ਨਾਲ ਆਪਣੇ ਵੱਲ ਆਉਂਦਾ ਦੇਖ ਕੇ ਅੰਬੈਸਡਰ ਕਾਰ ਦੇ ਡਰਾਈਵਰ ਨੇ ਆਪਣੀ ਕਾਰ ਗੇਟ ਨੰਬਰ ਇੱਕ ਵੱਲ ਮੋੜ ਦਿੱਤੀ। ਉਪ ਰਾਸ਼ਟਰਪਤੀ ਦੀ ਕਾਰ ਗੇਟ ਨੰਬਰ 1 ਅਤੇ 11 ਕੋਲ ਖੜ੍ਹੀ ਸੀ। ਕਾਰ ਦੀ ਰਫ਼ਤਾਰ ਬਹੁਤ ਜ਼ਿਆਦਾ ਸੀ ਅਤੇ ਮੋੜ ਆਉਣ ਕਾਰਨ ਡਰਾਈਵਰ ਕੰਟਰੋਲ ਗੁਆ ਬੈਠਾ ਅਤੇ ਕਾਰ ਸਿੱਧੀ ਉਪ ਰਾਸ਼ਟਰਪਤੀ ਦੀ ਕਾਰ ਨਾਲ ਟਕਰਾ ਗਈ। ਹੁਣ ਤੱਕ ਸੰਸਦ ਦੇ ਅਹਾਤੇ ਵਿੱਚ ਕਿਸੇ ਅਣਸੁਖਾਵੀਂ ਘਟਨਾ ਦੀ ਖ਼ਬਰ ਫੈਲ ਗਈ ਸੀ। ਕਾਰ ਦੇ ਪਿੱਛੇ ਭੱਜ ਰਹੇ ਸੁਰੱਖਿਆ ਮੁਲਾਜ਼ਮ ਵੀ ਨਹੀਂ ਪਹੁੰਚੇ ਸਨ ਕਿ ਅੰਬੈਸਡਰ ਦੇ ਚਾਰੇ ਦਰਵਾਜ਼ੇ ਇੱਕੋ ਸਮੇਂ ਖੁੱਲ੍ਹ ਗਏ ਅਤੇ ਪਲਕ ਝਪਕਦਿਆਂ ਹੀ ਕਾਰ ਵਿੱਚ ਬੈਠੇ ਪੰਜ ਅੱਤਵਾਦੀ ਬਾਹਰ ਆ ਗਏ ਅਤੇ ਚਾਰੇ ਪਾਸੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਨ੍ਹਾਂ ਪੰਜਾਂ ਦੇ ਹੱਥਾਂ ਵਿੱਚ ਏਕੇ-47 ਸੀ। ਪੰਜਾਂ ਦੇ ਮੋਢਿਆਂ ‘ਤੇ ਬੈਗ ਸਨ। ਅੱਤਵਾਦੀਆਂ ਦੇ ਹਮਲੇ ਦਾ ਪਹਿਲਾ ਸ਼ਿਕਾਰ ਚਾਰ ਸੁਰੱਖਿਆ ਕਰਮਚਾਰੀ ਸਨ ਜੋ ਅੰਬੈਸਡਰ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਸਨ। ਅੱਤਵਾਦੀ ਗੋਲੀਆਂ ਅਤੇ ਗ੍ਰੇਨੇਡ ਦਾਗ ਰਹੇ ਸਨਕੈਂਪਸ (Parliament) ਦੇ ਅੰਦਰ ਅਤੇ ਬਾਹਰ ਹਫੜਾ-ਦਫੜੀ ਅਤੇ ਦਹਿਸ਼ਤ ਦਾ ਮਾਹੌਲ ਸੀ ਅਤੇ ਹਰ ਕੋਈ ਭੱਜਣ ਲਈ ਕੋਨੇ ਦੀ ਤਲਾਸ਼ ਕਰ ਰਿਹਾ ਸੀ। ਗੋਲਾਬਾਰੀ ਦੀ ਸਭ ਤੋਂ ਵੱਧ ਆਵਾਜ਼ ਅਜੇ ਵੀ ਗੇਟ ਨੰਬਰ 11 ਤੋਂ ਆ ਰਹੀ ਸੀ। ਪੰਜੇ ਅੱਤਵਾਦੀ ਅਜੇ ਵੀ ਅੰਬੈਸਡਰ ਕਾਰ ਦੇ ਆਲੇ-ਦੁਆਲੇ ਗੋਲੀਆਂ ਅਤੇ ਗ੍ਰਨੇਡ ਨਾਲ ਹਮਲਾ ਕਰ ਰਹੇ ਸਨ। ਅੱਤਵਾਦੀਆਂ ਨੂੰ ਗੇਟ ਨੰਬਰ 11 ਵੱਲ ਇਕੱਠੇ ਹੁੰਦੇ ਦੇਖ ਕੇ ਸੰਸਦ ਭਵਨ ਦੇ ਸੁਰੱਖਿਆ ਕਰਮਚਾਰੀ ਦਿੱਲੀ ਪੁਲਿਸ ਅਤੇ ਸੀਆਰਪੀਐਫ ਦੇ ਜਵਾਨਾਂ ਦੇ ਨਾਲ ਗੇਟ ਨੰਬਰ 11 ਵੱਲ ਵਧੇ। ਦੋਵਾਂ ਪਾਸਿਆਂ ਤੋਂ ਗੋਲੀਬਾਰੀ ਹੋਈ। ਸਾਰੇ ਸੀਨੀਅਰ ਮੰਤਰੀਆਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾ ਦਿੱਤਾ ਗਿਆਸੁਰੱਖਿਆ ਕਰਮੀਆਂ ਨੂੰ ਡਰ ਸੀ ਕਿ ਅੱਤਵਾਦੀ ਸਦਨ ਦੀ ਇਮਾਰਤ ਦੇ ਅੰਦਰ ਪਹੁੰਚ ਸਕਦੇ ਸਨ । ਇਸ ਲਈ ਸਭ ਤੋਂ ਪਹਿਲਾਂ ਤਤਕਾਲੀ ਗ੍ਰਹਿ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਅਤੇ ਰੱਖਿਆ ਮੰਤਰੀ ਜਾਰਜ ਫਰਨਾਂਡੀਜ਼ ਸਮੇਤ ਸਾਰੇ ਸੀਨੀਅਰ ਮੰਤਰੀਆਂ ਨੂੰ ਤੁਰੰਤ ਸਦਨ ਦੇ ਅੰਦਰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ। ਇਮਾਰਤ ਦੇ ਅੰਦਰ ਅਤੇ ਬਾਹਰ ਜਾਣ ਵਾਲੇ ਸਾਰੇ ਦਰਵਾਜ਼ੇ ਬੰਦ ਸਨ। ਸੁਰੱਖਿਆ ਕਰਮਚਾਰੀ ਤੁਰੰਤ ਆਪਣੀ-ਆਪਣੀ ਪੋਜੀਸ਼ਨ ਤਿਆਰ ਕਰਦੇ ਹਨ, ਜਦੋਂ ਅਚਾਨਕ ਪੰਜ ਅੱਤਵਾਦੀ ਆਪਣੀ ਸਥਿਤੀ ਬਦਲਣ ਲੱਗੇ। ਪੰਜ ਅੱਤਵਾਦੀਆਂ ਵਿਚੋਂ ਇਕ ਨੇ ਗੋਲੀਬਾਰੀ ਕੀਤੀ ਅਤੇ ਗੇਟ ਨੰਬਰ 1 ਵੱਲ ਵਧਿਆ, ਜਦਕਿ ਬਾਕੀ ਚਾਰ ਨੇ ਗੇਟ ਨੰਬਰ 12 ਵੱਲ ਵਧਣ ਦੀ ਕੋਸ਼ਿਸ਼ ਕੀਤੀ। ਅੱਤਵਾਦੀ ਸਦਨ ਦੇ ਦਰਵਾਜ਼ੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਜੋ ਉਹ ਸਦਨ ਦੇ ਅੰਦਰ ਦਾਖਲ ਹੋ ਸਕਣ ਅਤੇ ਕੁਝ ਮੰਤਰੀਆਂ ਨੂੰ ਨੁਕਸਾਨ ਪਹੁੰਚਾ ਸਕਣ। ਪਰ ਸੁਰੱਖਿਆ ਕਰਮੀਆਂ ਨੇ ਪਹਿਲਾਂ ਹੀ ਸਾਰੇ ਦਰਵਾਜ਼ਿਆਂ ਦੇ ਆਲੇ-ਦੁਆਲੇ ਆਪਣੀ ਸਥਿਤੀ ਬਣਾ ਲਈ ਸੀ। ਅੱਤਵਾਦੀ ਨੇ ਰਿਮੋਟ ਦਬਾ ਕੇ ਖੁਦ ਨੂੰ ਉਡਾ ਲਿਆਚਸ਼ਮਦੀਦਾਂ ਦਾ ਕਹਿਣਾ ਹੈ ਕਿ ਅੱਤਵਾਦੀ ਇਧਰ-ਉਧਰ ਭੱਜ ਰਹੇ ਸਨ ਅਤੇ ਗੋਲੀਆਂ ਚਲਾ ਰਹੇ ਸਨ ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਸਦਨ ਵਿੱਚ ਦਾਖਲ ਹੋਣ ਲਈ ਦਰਵਾਜ਼ੇ ਕਿੱਥੇ ਅਤੇ ਕਿਸ ਪਾਸੇ ਸਨ। ਇਸ ਹਫੜਾ-ਦਫੜੀ ਦੌਰਾਨ ਗੇਟ ਨੰਬਰ 1 ਵੱਲ ਵਧੇ ਇੱਕ ਅੱਤਵਾਦੀ ਨੇ ਉੱਥੋਂ ਗੋਲੀਆਂ ਚਲਾ ਦਿੱਤੀਆਂ ਅਤੇ ਸਦਨ ਵਿੱਚ ਦਾਖਲ ਹੋਣ ਲਈ ਸੰਸਦ ਭਵਨ ਦੇ ਗਲਿਆਰੇ ਰਾਹੀਂ ਇੱਕ ਦਰਵਾਜ਼ੇ ਵੱਲ ਵਧਿਆ। ਪਰ ਫਿਰ ਚੌਕਸ ਸੁਰੱਖਿਆ ਕਰਮੀਆਂ ਨੇ ਉਸ ਨੂੰ ਗੋਲੀਆਂ ਨਾਲ ਭੁੰਨ ਦਿੱਤਾ। ਗੋਲੀ ਲੱਗਦੇ ਹੀ ਉਹ ਗੇਟ ਨੰਬਰ ਇੱਕ ਦੇ ਕੋਲ ਗਲਿਆਰੇ ਦੇ ਦਰਵਾਜ਼ੇ ਤੋਂ ਕੁਝ ਦੂਰੀ ‘ਤੇ ਡਿੱਗ ਪਿਆ। ਇਹ ਅੱਤਵਾਦੀ ਡਿੱਗ ਪਿਆ ਸੀ। ਪਰ ਉਹ ਅਜੇ ਵੀ ਜਿਉਂਦਾ ਸੀ। ਉਸ ਨੂੰ ਪੂਰੀ ਤਰ੍ਹਾਂ ਨਿਸ਼ਾਨਾ ਬਣਾਉਣ ਦੇ ਬਾਵਜੂਦ ਸੁਰੱਖਿਆ ਕਰਮਚਾਰੀ ਉਸ ਦੇ ਨੇੜੇ ਜਾਣ ਤੋਂ ਬਚ ਰਹੇ ਸਨ। ਕਿਉਂਕਿ ਡਰ ਸੀ ਕਿ ਉਹ ਆਪਣੇ ਆਪ ਨੂੰ ਉਡਾ ਲਵੇ ਅਤੇ ਸੁਰੱਖਿਆ ਕਰਮੀਆਂ ਦਾ ਇਹ ਡਰ ਗਲਤ ਨਹੀਂ ਸੀ ਕਿਉਂਕਿ ਜ਼ਮੀਨ ‘ਤੇ ਡਿੱਗਣ ਤੋਂ ਕੁਝ ਪਲਾਂ ਬਾਅਦ ਜਦੋਂ ਅੱਤਵਾਦੀ ਨੂੰ ਲੱਗਾ ਕਿ ਉਹ ਹੁਣ ਘਿਰ ਗਿਆ ਹੈ ਤਾਂ ਉਸ ਨੇ ਤੁਰੰਤ ਰਿਮੋਟ ਦਬਾ ਕੇ ਖ਼ੁਦ ਨੂੰ ਉਡਾ ਲਿਆ, ਉਸ ਦੇ ਸਰੀਰ ਨਾਲ ਬੰਬ ਬੰਨ੍ਹਿਆ ਹੋਇਆ ਸੀ। ਇਹ ਆਤਮਘਾਤੀ ਹਮਲਾ ਸੀ। ਸੁਰੱਖਿਆ ਕਰਮਚਾਰੀਆਂ ਨੇ ਸੂਝ-ਬੂਝ ਨਾਲ ਲਿਆ ਕੰਮਚਾਰ ਅੱਤਵਾਦੀ ਅਜੇ ਜ਼ਿੰਦਾ ਸਨ। ਉਹ ਨਾ ਸਿਰਫ਼ ਜ਼ਿੰਦਾ ਸਨ ਸਗੋਂ ਲਗਾਤਾਰ ਇਧਰ-ਉਧਰ ਭੱਜ ਰਹੇ ਸਨ ਅਤੇ ਅੰਨ੍ਹੇਵਾਹ ਗੋਲੀਆਂ ਚਲਾ ਰਹੇ ਸਨ। ਅੱਤਵਾਦੀ ਦੇ ਮੋਢਿਆਂ ਅਤੇ ਹੱਥਾਂ ‘ਤੇ ਮੌਜੂਦ ਬੈਗ ਤੋਂ ਪਤਾ ਲੱਗਦਾ ਹੈ ਕਿ ਉਸ ਕੋਲ ਗੋਲੀਆਂ, ਬੰਬਾਂ ਅਤੇ ਗ੍ਰਨੇਡਾਂ ਦਾ ਪੂਰਾ ਸਟਾਕ ਸੀ। ਚਾਰੇ ਅੱਤਵਾਦੀ ਕੰਪਲੈਕਸ ‘ਚ ਲੁਕਣ ਦੀ ਜਗ੍ਹਾ ਦੀ ਤਲਾਸ਼ ‘ਚ ਇਧਰ-ਉਧਰ ਭੱਜ ਰਹੇ ਸਨ। ਦੂਜੇ ਪਾਸੇ ਸੁਰੱਖਿਆ ਕਰਮੀਆਂ ਨੇ ਹੁਣ ਅੱਤਵਾਦੀਆਂ ਨੂੰ ਚਾਰੋਂ ਪਾਸਿਓਂ ਘੇਰਨਾ ਸ਼ੁਰੂ ਕਰ ਦਿੱਤਾ ਹੈ। ਗੋਲੀਬਾਰੀ ਅਜੇ ਵੀ ਜਾਰੀ ਸੀ। ਅਤੇ ਫਿਰ ਇਸ ਦੌਰਾਨ ਗੇਟ ਨੰਬਰ ਪੰਜ ਦੇ ਕੋਲ ਸੁਰੱਖਿਆ ਕਰਮੀਆਂ ਦੀਆਂ ਗੋਲੀਆਂ ਨਾਲ ਇੱਕ ਹੋਰ ਅੱਤਵਾਦੀ ਮਾਰਿਆ ਗਿਆ। ਪੂਰੇ ਓਪਰੇਸ਼ਨ’ਚ 40 ਮਿੰਟ ਲੱਗੇਤਿੰਨ ਅੱਤਵਾਦੀ ਅਜੇ ਜ਼ਿੰਦਾ ਸਨ। ਇਹ ਤਿੰਨੇ ਭਲੀਭਾਂਤ ਜਾਣਦੇ ਸਨ ਕਿ ਉਹ ਪਾਰਲੀਮੈਂਟ ਹਾਊਸ ਤੋਂ ਜ਼ਿੰਦਾ ਬਚ ਨਹੀਂ ਸਕਣਗੇ। ਸ਼ਾਇਦ ਇਸੇ ਲਈ ਉਹ ਪੂਰੀ ਤਿਆਰੀ ਕਰਕੇ ਆਏ ਸਨ।ਉਨ੍ਹਾਂ ਦੇ ਸਰੀਰ ‘ਤੇ ਇੱਕ ਬੰਬ ਸੀ ਜੋ ਉਨ੍ਹਾਂ ਨੂੰ ਤਬਾਹ ਕਰਨ ਲਈ ਕਾਫੀ ਸੀ ਅਤੇ ਉਹ ਸਦਨ (Parliament) ਵਿਚ ਦਾਖਲ ਹੋਣ ਦੀ ਆਖਰੀ ਕੋਸ਼ਿਸ਼ ਕਰ ਰਹੇ ਸਨ ਅਤੇ ਗੋਲੀਆਂ ਚਲਾਉਂਦਾ ਹੋਇਆ ਹੌਲੀ-ਹੌਲੀ ਗੇਟ ਨੰਬਰ 9 ਵੱਲ ਵਧਣ ਲੱਗੇ । ਪਰ ਚੌਕਸ ਸੁਰੱਖਿਆ ਮੁਲਾਜ਼ਮਾਂ ਨੇ ਉਸ ਨੂੰ ਗੇਟ ਨੰਬਰ ਨੌਂ ਨੇੜੇ ਘੇਰ ਲਿਆ। ਕੰਪਲੈਕਸ ‘ਚ ਮੌਜੂਦ ਦਰੱਖਤਾਂ ਅਤੇ ਪੌਦਿਆਂ ਦਾ ਸਹਾਰਾ ਲੈਂਦੇ ਹੋਏ ਅੱਤਵਾਦੀ ਗੇਟ ਨੰਬਰ ਨੌਂ ‘ਤੇ ਪਹੁੰਚ ਗਏ ਸਨ। ਸੁਰੱਖਿਆ ਕਰਮੀਆਂ ਨੇ ਹੁਣ ਉਨ੍ਹਾਂ ਨੂੰ ਗੇਟ ਨੰਬਰ 9 ਨੇੜੇ ਪੂਰੀ ਤਰ੍ਹਾਂ ਘੇਰ ਲਿਆ ਹੈ। ਅੱਤਵਾਦੀ ਸੁਰੱਖਿਆ ਕਰਮੀਆਂ ‘ਤੇ ਗ੍ਰਨੇਡ ਸੁੱਟ ਰਹੇ ਸਨ ਪਰ ਚੌਕਸ ਸੁਰੱਖਿਆ ਕਰਮਚਾਰੀਆਂ ਨੇ ਤਿੰਨੋਂ ਅੱਤਵਾਦੀਆਂ ਨੂੰ ਮਾਰ ਦਿੱਤਾ। ਪੂਰੇ ਓਪਰੇਸ਼ਨ ਵਿੱਚ 40 ਮਿੰਟ ਲੱਗੇ। The post 22 ਸਾਲਾਂ ਮਗਰੋਂ ਸੰਸਦ ਦੀ ਸੁਰੱਖਿਆ ‘ਤੇ ਮੁੜ ਉੱਠੇ ਸਵਾਲ, ਜਾਣੋ 13 ਦਸੰਬਰ 2001 ਨੂੰ ਕੀ ਹੋਇਆ ਸੀ ? appeared first on TheUnmute.com - Punjabi News. Tags:
|
ਲੋਕ ਸਭਾ 'ਚ ਪੀਲਾ ਧੂੰਆਂ ਛੱਡਦੀ ਵਸਤੂਆਂ ਨੂੰ MP ਗੁਰਜੀਤ ਔਜਲਾ ਨੇ ਬਾਹਰ ਸੁੱਟਿਆ Wednesday 13 December 2023 10:48 AM UTC+00 | Tags: breaking-news congress latest-news lok-sabha mp-gurjit-aujla news ਚੰਡੀਗੜ੍ਹ, 13 ਦਸੰਬਰ 2023: ਸੰਸਦ ‘ਤੇ ਹੋਏ ਅੱਤਵਾਦੀ ਹਮਲੇ ਦੀ 22ਵੀਂ ਬਰਸੀ ‘ਤੇ ਬੁੱਧਵਾਰ ਨੂੰ ਵਾਪਰੀ ਇਸ ਘਟਨਾ ‘ਚ ਪੰਜਾਬ ਦੇ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਔਜਲਾ (MP Gurjit Aujla) ਨੇ ਦੋ ਨੌਜਵਾਨਾਂ ਵੱਲੋਂ ਸੁੱਟੀ ਗਈ ਪੀਲਾ ਧੂੰਆਂ ਛੱਡਦੀ ਵਸਤੂਆਂ ਨੂੰ ਬਾਹਰ ਸੁੱਟ ਦਿੱਤਾ। ਜਦਕਿ ਇਕ ਹੋਰ ਸੰਸਦ ਮੈਂਬਰ ਬੈਨੀਵਾਲ ਨੇ ਸਪੀਕਰ ਵੱਲ ਵਧਦੇ ਨੌਜਵਾਨ ਨੂੰ ਫੜ ਲਿਆ। ਕਾਂਗਰਸੀ ਸੰਸਦ ਮੈਂਬਰ ਔਜਲਾ ਨੇ ਇਸ ਘਟਣ ਤੋਂ ਬਾਅਦ ਕਿਹਾ ਕਿ ਸਿਫਰ ਕਾਲ ਦੇ ਆਖ਼ਰੀ ਪਲ ਚੱਲ ਰਹੇ ਸਨ। ਉਪਰੋਂ ਦੋ ਨੌਜਵਾਨਾਂ ਨੇ ਛਾਲ ਮਾਰੀ ਤਾਂ ਅਸੀਂ ਸਾਹਮਣੇ ਬੈਠੇ ਸੀ। ਜਦੋਂ ਰੌਲਾ ਪਿਆ ਤਾਂ ਮੈਂ ਧਿਆਨ ਦਿੱਤਾ। ਇੱਕ ਨੇ ਛਾਲ ਮਾਰੀ ਸੀ ਤੇ ਦੂਜਾ ਛਾਲ ਮਾਰ ਰਿਹਾ ਸੀ। ਜਿਸ ਨੇ ਪਹਿਲਾਂ ਛਾਲ ਮਾਰੀ ਉਹ ਸਪੀਕਰ ਵੱਲ ਵਧ ਰਿਹਾ ਸੀ। ਉਹ ਜੁੱਤਾ ਉਤਾਰਨ ਲੱਗਾ, ਉਨ੍ਹਾਂ ਕਿਹਾ ਕਿ ਜੁੱਤੇ ‘ਚ ਕੁਝ ਸੀ। ਪਰ ਜਦੋਂ ਉਹ ਐਮਪੀ ਬੈਨੀਵਾਲ ਕੋਲ ਪਹੁੰਚਿਆ ਤਾਂ ਉਸ ਨੂੰ ਫੜ ਲਿਆ। ਔਜਲਾ (MP Gurjit Aujla) ਨੇ ਕਿਹਾ ਕਿ ਮੈਨੂੰ ਪਤਾ ਸੀ ਕਿ ਪਿੱਛੇ ਕੋਈ ਹੋਰ ਵੀ ਸੀ। ਇਹ ਪੀਲੇ ਧੂੰਏਂ ਵਰਗੀ ਕੋਈ ਚੀਜ਼ ਛੱਡਦਾ ਸੀ, ਮੈਂ ਤੁਰੰਤ ਇਸ ਨੂੰ ਚੁੱਕਿਆ ਅਤੇ ਬਾਹਰ ਸੁੱਟ ਦਿੱਤਾ, ਇਹ ਨਹੀਂ ਜਾਣਦਾ ਕਿ ਇਹ ਕੀ ਸੀ, ਪਰ ਇਹ ਸਭ ਦੀ ਸੁਰੱਖਿਆ ਦਾ ਮਾਮਲਾ ਸੀ। ਕੁਝ ਹੀ ਦੇਰ ਵਿਚ ਸਾਰਿਆਂ ਨੇ ਆ ਕੇ ਉਨ੍ਹਾਂ ਨੂੰ ਫੜ ਲਿਆ। ਸੰਸਦ ਮੈਂਬਰ ਔਜਲਾ ਨੇ ਆਪਣਾ ਹੱਥ ਦਿਖਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੇ ਹੱਥ ਵਿੱਚ ਪੀਲਾ ਰੰਗ ਉਸੇ ਦਾ ਹੈ। ਉਨ੍ਹਾਂ ਨੇ ਨਾ ਇਸ ਨੂੰ ਸੁੰਘਿਆ ਹੈ ਅਤੇ ਨਾ ਹੀ ਆਪਣੇ ਹੱਥ ਧੋਤੇ ਹਨ। ਸਪੀਕਰ ਨੇ ਅਜਿਹਾ ਕਰਨ ਤੋਂ ਮਨ੍ਹਾ ਕੀਤਾ ਹੈ। ਉਹ ਟੈਸਟ ਕਰਨ ਤੋਂ ਬਾਅਦ ਹੀ ਹੱਥ ਧੋਣਗੇ। ਔਜਲਾ ਨੇ ਦੱਸਿਆ ਕਿ ਨੌਜਵਾਨ ਸਦਨ ਵਿੱਚ ਨਾਅਰੇਬਾਜ਼ੀ ਵੀ ਕਰ ਰਹੇ ਸਨ। ਉਹ ਤਾਨਾਸ਼ਾਹੀ ਬੰਦ ਕਰਨ ਦੇ ਨਾਅਰੇ ਲਗਾ ਰਹੇ ਸਨ। ਪਰ ਨਾਅਰਿਆਂ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ ਗਿਆ ਕਿਉਂਕਿ ਹਰ ਕੋਈ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਵਿੱਚ ਰੁੱਝਿਆ ਹੋਇਆ ਸੀ। ਸੰਸਦ ਮੈਂਬਰ ਔਜਲਾ ਨੇ ਨਵੀਂ ਸੰਸਦ ਦੀ ਸੁਰੱਖਿਆ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਹ ਵੱਡੀ ਸੁਰੱਖਿਆ ਕੁਤਾਹੀ ਹੈ। ਜਦੋਂ ਤੋਂ ਇਹ ਨਵੀਂ ਸੰਸਦ ਬਣੀ ਹੈ, ਉਦੋਂ ਤੋਂ ਇਹ ਸਮੱਸਿਆਵਾਂ ਦਾ ਸਾਹਮਣਾ ਕਰ ਰਹੀ ਹੈ। ਇੱਥੇ ਪਹੁੰਚਣ ਦਾ ਇੱਕ ਹੀ ਰਸਤਾ ਹੈ। ਸੰਸਦ ਵਿੱਚ ਜਾਣ ਵਾਲਾ ਕੋਈ ਵੀ ਵਿਅਕਤੀ ਕੰਟੀਨ ਵਿੱਚ ਇਕੱਠੇ ਬੈਠੇ ਹਨ । ਪੁਰਾਣੀ ਸੰਸਦ ਵਿੱਚ ਅਜਿਹਾ ਨਹੀਂ ਸੀ, ਉੱਥੇ ਇਨ੍ਹਾਂ ਗੱਲਾਂ ਦਾ ਧਿਆਨ ਰੱਖਿਆ ਜਾਂਦਾ ਸੀ। The post ਲੋਕ ਸਭਾ ‘ਚ ਪੀਲਾ ਧੂੰਆਂ ਛੱਡਦੀ ਵਸਤੂਆਂ ਨੂੰ MP ਗੁਰਜੀਤ ਔਜਲਾ ਨੇ ਬਾਹਰ ਸੁੱਟਿਆ appeared first on TheUnmute.com - Punjabi News. Tags:
|
Warning 2 Teaser: ਖ਼ਤਰਨਾਕ ਲੁੱਕ 'ਚ ਨਜ਼ਰ ਆਏ ਗਿੱਪੀ ਗਰੇਵਾਲ ਤੇ ਪ੍ਰਿੰਸ ਕੰਵਲਜੀਤ Wednesday 13 December 2023 10:55 AM UTC+00 | Tags: actor-gippy-grewal amar-hundal breaking-news gippy-grewal jasmin-bhasin movies news prince-kanwaljit-singh punjabi-film punjabi-news raghveer-boli rahul-dev warning-2 warning-2-teaser warning-teaser ਚੰਡੀਗੜ੍ਹ, 13 ਦਸੰਬਰ 2023: (Warning 2 Teaser) ਹਰ ਸਾਲ ਕਈ ਫ਼ਿਲਮਾਂ ਰਿਲੀਜ਼ ਹੁੰਦੀਆਂ ਹਨ ਅਤੇ ਉਨ੍ਹਾਂ ਵਿੱਚੋਂ ਕੁਝ ਫ਼ਿਲਮਾਂ ਦਰਸ਼ਕਾਂ ਦੇ ਜ਼ਹਿਨ ‘ਚ ਹਮੇਸ਼ਾ ਲਈ ਰਹਿ ਜਾਂਦੀਆਂ ਹਨ। 2021 ‘ਚ ਫ਼ਿਲਮ ਵਾਰਨਿੰਗ ਰਿਲੀਜ਼ ਹੋਈ ਸੀ, ਜਿਸ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ। ਹੁਣ ਇਸ ਫ਼ਿਲਮ ਦਾ ਅਗਲਾ ਭਾਗ, ਵਾਰਨਿੰਗ 2 ਆਉਣ ਜਾ ਰਿਹਾ ਹੈ। ਅੱਜ ਵਾਰਨਿੰਗ 2 ਦਾ ਟੀਜ਼ਰ ਰਿਲੀਜ਼ ਹੋਇਆ। ਟੀਜ਼ਰ ਵਿੱਚ ਗਿੱਪੀ ਗਰੇਵਾਲ ਤੇ ਪ੍ਰਿੰਸ ਕੰਵਲਜੀਤ ਖ਼ਤਰਨਾਕ ਲੁੱਕ ‘ਚ ਨਜ਼ਰ ਆ ਰਹੇ ਹਨ। ਇਹ ਇੱਕ ਐਕਸ਼ਨ-ਕਰਾਈਮ ਫ਼ਿਲਮ ਹੈ। ਇਸ ਦੇ ਵੀ ਨਿਰਦੇਸ਼ਕ ਅਮਰ ਹੁੰਦਲ ਹਨ ਅਤੇ ਇਸ ਨੂੰ ਲਿਖਿਆ ਗਿੱਪੀ ਗਰੇਵਾਲ ਨੇ ਹੈ। ਜ਼ਿਆਦਾਤਰ ਸਟਾਰਕਾਸਟ ਪੁਰਾਣੀ ਫਿਲਮ ਵਾਲੀ ਹੀ ਹੈ ਪਰ ਕੁਝ ਨਵੇਂ ਕਲਾਕਾਰ ਵੀ ਨਜ਼ਰ ਆਉਣਗੇ। ਇਸ ਫ਼ਿਲਮ ‘ਚ ਮੁੱਖ ਕਿਰਦਾਰ ਗਿੱਪੀ ਗਰੇਵਾਲ, ਪ੍ਰਿੰਸ ਕੰਵਲਜੀਤ ਸਿੰਘ, ਰਾਜ ਸਿੰਘ ਝਿੰਜਰ, ਰਾਹੁਲ ਦੇਵ, ਰਘਵੀਰ ਬੋਲੀ ਤੇ ਜੈਸਮੀਨ ਭਸੀਨ ਨਿਭਾ ਰਹੇ ਹਨ। ਦਰਸ਼ਕਾਂ ਵੱਲੋਂ ਵਾਰਨਿੰਗ 2 ਦੇ ਐਕਸ਼ਨ ਡਰਾਮਾ ਟੀਜ਼ਰ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਵਾਰਨਿੰਗ ਵਿੱਚ ਲੋਕਾਂ ਨੇ ਪ੍ਰਿੰਸ ਕੰਵਲਜੀਤ ਸਿੰਘ ਵੱਲੋਂ ਨਿਭਾਏ ਗਏ ਕਿਰਦਾਰ ਪੰਮੇ ਨੂੰ ਬਹੁਤ ਪਸੰਦ ਕੀਤਾ ਸੀ। ਇਸ ਵਾਰ ਵੀ ਫੈਨਸ ਉਨ੍ਹਾਂ ਨੂੰ ਦੇਖਣ ਲਈ ਬੇਤਾਬ ਹਨ। ਟੀਜ਼ਰ ਤੋਂ ਜ਼ਾਹਿਰ ਹੈ ਕਿ ਇਸ ਵਾਰ ਹੋ ਜ਼ਿਆਦਾ ਐਕਸ਼ਨ ਦੇਖਣ ਨੂੰ ਮਿਲੇਗਾ। ਫ਼ਿਲਮ 2 ਫਰਵਰੀ 2024 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਜਾਵੇਗੀ। The post Warning 2 Teaser: ਖ਼ਤਰਨਾਕ ਲੁੱਕ ‘ਚ ਨਜ਼ਰ ਆਏ ਗਿੱਪੀ ਗਰੇਵਾਲ ਤੇ ਪ੍ਰਿੰਸ ਕੰਵਲਜੀਤ appeared first on TheUnmute.com - Punjabi News. Tags:
|
ਜ਼ੀਰਕਪੁਰ (ਡੇਰਾਬੱਸੀ ਹਲਕਾ) ਤੋਂ ਧਾਰਮਿਕ ਯਾਤਰਾ ਲਈ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਦੂਜਾ ਜੱਥਾ ਰਵਾਨਾ Wednesday 13 December 2023 11:02 AM UTC+00 | Tags: bhagwant-mann breaking-news news zirakpur ਜ਼ੀਰਕਪੁਰ/ਐਸ.ਏ.ਐਸ.ਨਗਰ, 13 ਦਸੰਬਰ, 2023: ਜ਼ਿਲ੍ਹਾ ਐਸ.ਏ.ਐਸ.ਨਗਰ ਤੋਂ 43 ਸ਼ਰਧਾਲੂਆਂ ਦਾ ਦੂਜਾ ਜੱਥਾ ਅੱਜ ਗੁਰਦੁਆਰਾ ਨਾਭਾ ਸਾਹਿਬ ਜ਼ੀਰਕਪੁਰ (Zirakpur) ਤੋਂ ਅੰਮ੍ਰਿਤਸਰ-ਤਲਵੰਡੀ ਸਾਬੋ ਸਰਕਟ ਦੀ ਧਾਰਮਿਕ ਯਾਤਰਾ ਲਈ ਰਵਾਨਾ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਪ ਮੰਡਲ ਮੈਜਿਸਟ੍ਰੇਟ, ਡੇਰਾਬੱਸੀ, ਹਿਮਾਂਸ਼ੂ ਗੁਪਤਾ ਨੇ ਦੱਸਿਆ ਕਿ ਡੇਰਾਬੱਸੀ ਹਲਕੇ ਤੋਂ ਤੀਰਥ ਯਾਤਰਾ ਲਈ ਅੱਠ ਬੱਸਾਂ ਚੱਲਣਗੀਆਂ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਰਹਿਣ ਅਤੇ ਰਸਤੇ ਚ ਖਾਣੇ ਦਾ ਪ੍ਰਬੰਧ ਵੀ ਪੰਜਾਬ ਸਰਕਾਰ ਵੱਲੋਂ ਮੁਫ਼ਤ ਕੀਤਾ ਜਾਵੇਗਾ। ਬੱਸ ਵਿੱਚ ਚੜ੍ਹਨ ਤੋਂ ਪਹਿਲਾਂ, ਸ਼ਰਧਾਲੂਆਂ ਨੂੰ ਇੱਕ-ਇੱਕ ਕੰਬਲ, ਬੈੱਡਸ਼ੀਟ, ਸਿਰਹਾਣਾ ਅਤੇ ਛੱਤਰੀ ਤੋਂ ਇਲਾਵਾ ਇੱਕ ਨਿੱਜੀ ਟਾਇਲਟਰੀ ਕਿੱਟ ਵੀ ਦਿੱਤੀ ਗਈ। ਇਸ ਮੌਕੇ ਮੈਡੀਕਲ ਟੀਮ ਵੱਲੋਂ ਸਾਰਿਆਂ ਦਾ ਚੰਗੀ ਤਰ੍ਹਾਂ ਮੈਡੀਕਲ ਚੈਕਅੱਪ ਵੀ ਕੀਤਾ ਗਿਆ। ਉਨ੍ਹਾਂ ਅੱਗੇ ਕਿਹਾ ਕਿ ਏ ਸੀ ਬੱਸਾਂ ਨੂੰ ਫਸਟ ਏਡ ਕਿੱਟਾਂ ਨਾਲ ਲੈਸ ਕੀਤਾ ਗਿਆ ਹੈ ਅਤੇ ਕਿਸੇ ਵੀ ਮੈਡੀਕਲ ਐਮਰਜੈਂਸੀ ਦੀ ਸਥਿਤੀ ਵਿੱਚ ਜਾਣ ਵਾਲੇ ਰੂਟ ‘ਤੇ ਸਥਿਤ ਸਰਕਾਰੀ ਹਸਪਤਾਲਾਂ ਨੂੰ ਅਲਰਟ ਕੀਤਾ ਗਿਆ ਹੈ। ਬੱਸ ਵਿੱਚ ਸਵਾਰ ਹੋਏ ਸ਼ਰਧਾਲੂਆਂ ਨੇ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਪਹਿਲ ਕਰਨ ਲਈ ਭਗਵੰਤ ਸਿੰਘ ਮਾਨ ਸਰਕਾਰ ਦਾ ਧੰਨਵਾਦ ਕੀਤਾ। ਗਰੀਨ ਸਿਟੀ ਢਕੋਲੀ ਤੋਂ ਸਤਪਾਲ ਸਿੰਘ, ਜ਼ੀਰਕਪੁਰ ਤੋਂ ਪ੍ਰੀਤਮ ਸਿੰਘ ਅਤੇ ਜ਼ੀਰਕਪੁਰ (Zirakpur) ਤੋਂ ਸੁੱਚਾ ਸਿੰਘ ਨੇ ਕਿਹਾ ਕਿ ਇਹ ਉਪਰਾਲਾ ਉਨ੍ਹਾਂ ਲੋਕਾਂ ਲਈ ਲਾਹੇਵੰਦ ਸਾਬਤ ਹੋਵੇਗਾ ਜੋ ਕਿਸੇ ਨਾ ਕਿਸੇ ਕਾਰਨ ਤੀਰਥ ਯਾਤਰਾ ‘ਤੇ ਜਾਣ ਤੋਂ ਅਸਮਰੱਥਤਾ ਮਹਿਸੂਸ ਕਰਦੇ ਹਨ। The post ਜ਼ੀਰਕਪੁਰ (ਡੇਰਾਬੱਸੀ ਹਲਕਾ) ਤੋਂ ਧਾਰਮਿਕ ਯਾਤਰਾ ਲਈ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਦੂਜਾ ਜੱਥਾ ਰਵਾਨਾ appeared first on TheUnmute.com - Punjabi News. Tags:
|
ਗੁਰਦੁਆਰਾ ਸਾਹਿਬ ਦੇ ਅਸਥਾਨਾਂ 'ਤੇ ਕਬਜ਼ੇ ਦੀ ਨੀਯਤ ਵਾਲੇ ਭੂ-ਮਾਫੀਏ ਦੀਆਂ ਸਾਜਿਸ਼ਾਂ ਨੂੰ ਬਰਦਾਸ਼ਤ ਨਹੀਂ ਕਰਾਂਗੇ: ਪ੍ਰੋ. ਕਿਰਪਾਲ ਸਿੰਘ ਬਡੂੰਗਰ Wednesday 13 December 2023 11:10 AM UTC+00 | Tags: breaking-news news prof-kirpal-singh-badungar ਪਟਿਆਲਾ, 13 ਦਸੰਬਰ 2023: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਗੁਰਦੁਆਰਾ ਸਾਹਿਬ ਦੇ ਅਸਥਾਨਾਂ 'ਤੇ ਭੂ-ਮਾਫੀਏ ਵੱਲੋਂ ਕਬਜ਼ੇ ਕੀਤੇ ਜਾਣ ਦੀ ਕੋਸ਼ਿਸ਼ ਨੂੰ ਮੰਦਭਾਗਾ ਕਰਾਰ ਦਿੱਤਾ ਹੈ । ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਅੱਜ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਨਾਲ ਲੱਗਦੀ ਪਾਰਕਿੰਗ ਵਾਲੇ ਅਸਥਾਨ 'ਤੇ ਪੁੱਜੇ, ਜਿਥੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਖਾਲਸਾ ਕਾਲਜ ਨਾਲ ਸਬੰਧਤ ਜਗ੍ਹਾ ਸਮੇਤ ਗੁਰਦੁਆਰਾ ਸਾਹਿਬ ਦੇ ਅਸਥਾਨਾਂ, ਜੋ ਸ਼੍ਰੋਮਣੀ ਕਮੇਟੀ ਪ੍ਰਬੰਧ ਅਧੀਨ ਆਉਂਦੀਆਂ ਜ਼ਮੀਨਾਂ 'ਤੇ ਕਾਬਜ਼ ਹੋਣ ਲਈ ਭੂ-ਮਾਫੀਏ ਦੇ ਲੋਕ ਪਿਛਲੇ ਕਈ ਸਮੇਂ ਸਰਗਰਮ ਹਨ, ਸ਼੍ਰੋਮਣੀ ਕਮੇਟੀ ਦੀ ਬਹੁਕਰੋੜੀ ਜ਼ਮੀਨ ਨੂੰ ਹਥਿਆਉਣ ਦੀ ਲਗਾਤਾਰ ਕੋਸ਼ਿਸ਼ਾਂ ਵਿਚ ਹੈ, ਜਿਨ੍ਹਾਂ ਦੇ ਨਾਪਾਕ ਮਨਸੂਬਿਆਂ ਨੂੰ ਹਮੇਸ਼ਾ ਬੇਪਰਦ ਕੀਤਾ ਜਾ ਚੁੱਕਿਆ| ਪ੍ਰੰਤੂ ਅਫਸੋਸ ਹੈ ਕਿ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਨਾਲ ਸਬੰਧਤ ਪਾਰਕਿੰਗ 'ਤੇ ਕੁਝ ਦਿਨ ਪਹਿਲਾਂ ਭੂਮਾਫੀਏ ਦੇ ਅਨਸਰਾਂ ਵੱਲੋਂ ਕਬਜ਼ਾ ਕਰਨ ਦੀ ਕੋਸਿਸ਼ ਕੀਤੀ ਗਈ, ਜਿਸ ਨੂੰ ਮੁਸਤੈਦੀ ਨਾਲ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਦੇ ਪ੍ਰਬੰਧਕਾਂ ਨੇ ਅਸਫਲ ਬਣਾ ਦਿੱਤਾ ਹੈ। ਪ੍ਰੋ. ਬਡੂੰਗਰ ਨੇ ਦੱਸਿਆ ਕਿ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਬ ਦੇ ਪ੍ਰਬੰਧਕਾਂ ਵੱਲੋਂ ਇਸ ਸਬੰਧੀ ਸਾਰਾ ਮਾਮਲਾ ਸੀਨੀਅਰ ਪੁਲਿਸ ਉੱਚ ਅਧਿਕਾਰੀਆਂ ਸਮੇਤ ਪ੍ਰਸ਼ਾਸਨਕ ਅਧਿਕਾਰੀਆਂ ਨੂੰ ਜਾਣੂੰ ਕਰਵਾ ਦਿੱਤਾ ਗਿਆ। ਦੂਜੇ ਪਾਸੇ ਸ੍ਰੋਮਣੀ ਕਮੇਟੀ ਮੈਂਬਰ ਸਾਹਿਬਾਨਾਂ 'ਚ ਅੰਤਿ੍ਰੰਗ ਕਮੇਟੀ ਮੈਂਬਰ ਜਥੇਦਾਰ ਜਸਮੇਰ ਸਿੰਘ ਲਾਛੜੂ, ਬੀਬੀ ਹਰਦੀਪ ਕੌਰ ਖੋਖ, ਬੀਬੀ ਕੁਲਦੀਪ ਕੌਰ ਟੌਹੜਾ, ਜਥੇਦਾਰ ਸ਼ਵਿੰਦਰ ਸਿੰਘ ਸੱਭਰਵਾਲ, ਜਥੇਦਾਰ ਜਰਨੈਲ ਸਿੰਘ ਕਰਤਾਰਪੁਰ, ਜਥੇਦਾਰ ਸਤਵਿੰਦਰ ਸਿੰਘ ਆਦਿ ਨੇ ਵੀ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਾਲੀ ਜਗਾ 'ਤੇ ਕਬਜ਼ਾ ਕਰਨ ਵਾਲਿਆਂ ਖਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਮੈਂਬਰ ਸਾਹਿਬਾਨ ਨੇ ਕਿਹਾ ਕਿ ਸਿਰਮੌਰ ਸੰਸਥਾ ਅਧੀਨ ਆਦਿ ਬਹੁਕਰੋੜੀ ਜ਼ਮੀਨ 'ਤੇ ਭੂਮਾਫੀਏ ਵੱਲੋਂ ਵਾਰ ਵਾਰ ਜ਼ਮੀਨ ਹਥਿਆਉਣ ਦੀਆਂ ਸਾਜਿਸ਼ਾਂ ਚੱਲੀਆਂ ਜਾ ਰਹੀਆਂ, ਜੋ ਨਾ ਬਰਦਾਸ਼ਤਯੋਗ ਹਨ। ਉਨ੍ਹਾਂ ਕਿਹਾ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਦੀ ਪਾਰਕਿੰਗ ਵਾਲੀ ਥਾਂ 'ਤੇ ਕਬਜ਼ਾ ਕਰਨ ਵਾਲੇ ਭੂਮਾਫੀਏ ਅਜਿਹੇ ਲੋਕਾਂ ਖਿਲਾਫ਼ ਪੁਲਿਸ ਪ੍ਰਸ਼ਾਸਨ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਹੈ। The post ਗੁਰਦੁਆਰਾ ਸਾਹਿਬ ਦੇ ਅਸਥਾਨਾਂ 'ਤੇ ਕਬਜ਼ੇ ਦੀ ਨੀਯਤ ਵਾਲੇ ਭੂ-ਮਾਫੀਏ ਦੀਆਂ ਸਾਜਿਸ਼ਾਂ ਨੂੰ ਬਰਦਾਸ਼ਤ ਨਹੀਂ ਕਰਾਂਗੇ: ਪ੍ਰੋ. ਕਿਰਪਾਲ ਸਿੰਘ ਬਡੂੰਗਰ appeared first on TheUnmute.com - Punjabi News. Tags:
|
ਤੱਥਾਂ ਦੀ ਪੜਤਾਲ ਉਪਰੰਤ NOC ਜਾਰੀ ਕਰਨ 'ਚ ਕੋਈ ਵੀ ਦੇਰੀ ਨਾ ਕੀਤੀ ਜਾਵੇ: ਲਾਲ ਚੰਦ ਕਟਾਰੂਚੱਕ Wednesday 13 December 2023 11:19 AM UTC+00 | Tags: breaking-news lal-chand-kataruchak latest-news news noc projects punjab-forest-department punjab-projects ਚੰਡੀਗੜ੍ਹ, 13 ਦਸੰਬਰ 2023: ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੀ ਕਾਰਜਕੁਸ਼ਲਤਾ ਵਿੱਚ ਵਾਧਾ ਕਰਨ ਅਤੇ ਇਸ ਦੇ ਕੰਮਕਾਜ ਨੂੰ ਹੋਰ ਸੁਚਾਰੂ ਬਣਾਉਣ ਦੇ ਉਦੇਸ਼ ਨਾਲ, ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲ ਚੰਦ ਕਟਾਰੂਚਕ (Lal Chand Kataruchak) ਨੇ ਵਿਭਾਗ ਦੇ ਅਧਿਕਾਰੀਆਂ ਨੂੰ ਚੱਲ ਰਹੇ ਪ੍ਰਾਜੈਕਟਾਂ ਨੂੰ ਤੇਜ਼ੀ ਲਿਆਉਣ ਅਤੇ ਇਹਨਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਦੇ ਨਾਲ ਨਾਲ ਪ੍ਰਾਪਤ ਗ੍ਰਾਂਟਾਂ ਦੀ ਸੁਚੱਜੀ ਵਰਤੋਂ ਕਰਨ ਦੇ ਨਿਰਦੇਸ਼ ਦਿੱਤੇ। ਅੱਜ ਇੱਥੇ ਪੰਜਾਬ ਸਿਵਲ ਸਕੱਤਰੇਤ ਵਿਖੇ ਉੱਚ ਪੱਧਰੀ ਮੀਟਿੰਗ ਦੌਰਾਨ ਮੰਤਰੀ ਨੂੰ ਜਾਣੂੰ ਕਰਵਾਇਆ ਗਿਆ ਕਿ ਦਿੜ੍ਹਬਾ ਪਾਰਕ ਲਈ ਵਿਕਾਸ ਯੋਜਨਾ ਅਨੁਸਾਰ ਪਖਾਨੇ, ਚਾਰਦੀਵਾਰੀ ਦਾ ਨਿਰਮਾਣ ਕਰਨ ਦੀ ਤਜਵੀਜ਼ ਹੈ। ਇਸ ਤੋਂ ਇਲਾਵਾ ਲੈਂਡਸਕੇਪਿੰਗ, ਵਾਕਿੰਗ ਟਰੈਕ, ਗਾਰਡ ਕੁਆਟਰ ਵੀ ਬਣਾਏ ਜਾਣਗੇ। ਇਸ ਦੇ ਨਾਲ ਹੀ ਫਰਵਰੀ ਦੇ ਅੱਧ ਤੋਂ ਬਾਅਦ ਪੌਦੇ ਲਗਾਉਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ ਕਿਉਂਕਿ ਉਦੋਂ ਤੱਕ ਸਰਦੀਆਂ ਦਾ ਮੌਸਮ ਖਤਮ ਹੋ ਜਾਵੇਗਾ। ਜੰਗਲਾਤ ਸੰਭਾਲ ਐਕਟ, 1980 ਤਹਿਤ ਐਨ.ਓ.ਸੀਜ਼ ਦਾ ਮੁੱਦਾ ਉਠਾਉਂਦਿਆਂ ਮੰਤਰੀ ਨੇ ਹਦਾਇਤ ਕੀਤੀ ਕਿ ਤੱਥਾਂ ਦੀ ਪੜਤਾਲ ਉਪਰੰਤ ਐਨ.ਓ.ਸੀ. ਜਾਰੀ ਕਰਨ ਵਿੱਚ ਕੋਈ ਦੇਰੀ ਨਹੀਂ ਹੋਣੀ ਚਾਹੀਦੀ। ਇਸ ਤੋਂ ਇਲਾਵਾ ਪੰਜਾਬ ਸਰਕਾਰ ਦੀ ਨੀਤੀ ਅਨੁਸਾਰ ਕਿਸੇ ਵੀ ਤਰ੍ਹਾਂ ਦੇ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸੂਬੇ ਦੇ ਹਿੱਤਾਂ ਲਈ ਅਧਿਕਾਰੀਆਂ ਨੂੰ ਇੱਕ ਟੀਮ ਵਜੋਂ ਕੰਮ ਕਰਨ ਲਈ ਉਤਸ਼ਾਹਿਤ ਕਰਦਿਆਂ ਮੰਤਰੀ (Lal Chand Kataruchak) ਨੇ ਪਠਾਨਕੋਟ ਵਿੱਚ ਕਥਲੌਰ ਜੰਗਲੀ ਜੀਵ ਰੱਖ ਦੇ ਵਿਕਾਸ ਅਤੇ ਵਲਚਰ ਰੈਸਟੋਰੈਂਟ ਦੀ ਢੁਕਵੀਂ ਸਾਂਭ-ਸੰਭਾਲ ਤੋਂ ਇਲਾਵਾ ਕੰਢੀ ਖੇਤਰਾਂ ਵਿੱਚ ਕੁਦਰਤੀ ਤਰੀਕੇ ਨਾਲ ਪੌਦੇ ਲਗਾਉਣ ਦੇ ਵਿਕਲਪ ਤਲਾਸ਼ਣ ‘ਤੇ ਜ਼ੋਰ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿੱਤ ਕਮਿਸ਼ਨਰ (ਜੰਗਲਾਤ) ਵਿਕਾਸ ਗਰਗ, ਪੀ.ਸੀ.ਸੀ.ਐਫ. ਆਰ.ਕੇ. ਮਿਸ਼ਰਾ, ਸੀ.ਸੀ.ਐਫ.(ਐਫ.ਸੀ.ਏ.) ਬਸੰਤਾ ਰਾਜ ਕੁਮਾਰ ਅਤੇ ਕੰਜ਼ਰਵੇਟਰ ਆਫ਼ ਫਾਰੈਸਟ (ਸਾਊਥ ਸਰਕਲ) ਅਜੀਤ ਕੁਲਕਰਨੀ ਸ਼ਾਮਿਲ ਸਨ। The post ਤੱਥਾਂ ਦੀ ਪੜਤਾਲ ਉਪਰੰਤ NOC ਜਾਰੀ ਕਰਨ ‘ਚ ਕੋਈ ਵੀ ਦੇਰੀ ਨਾ ਕੀਤੀ ਜਾਵੇ: ਲਾਲ ਚੰਦ ਕਟਾਰੂਚੱਕ appeared first on TheUnmute.com - Punjabi News. Tags:
|
ਸਪੈਸ਼ਲ ਜੁਵੇਨਾਈਲ ਪੁਲਿਸ ਅਧਿਕਾਰੀਆਂ ਅਤੇ ਪੋਕਸੋ ਐਕਟ ਦੇ ਤਫਤੀਸ਼ੀ ਅਫਸਰਾਂ ਲਈ ਟ੍ਰੇਨਿੰਗ Wednesday 13 December 2023 11:26 AM UTC+00 | Tags: breaking-news latest-news news pocso-act punab-news sas-nagar the-unmute-breaking-news the-unmute-latest-news ਐੱਸ.ਏ.ਐੱਸ. ਨਗਰ, 13 ਦਸੰਬਰ 2023: ਜਸਟਿਸ ਸ. ਗੁਰਮੀਤ ਸਿੰਘ ਸੰਧਾਵਾਲੀਆ, ਜੱਜ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਕਾਰਜਕਾਰੀ ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਹਦਾਇਤਾਂ ਅਧੀਨ ਅਤੇ ਸ. ਹਰਪਾਲ ਸਿੰਘ, ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ. ਐਸ.ਏ.ਐਸ. ਨਗਰ ਦੀ ਸਰਪ੍ਰਸਤੀ ਹੇਠ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਵਲੋਂ ਸਪੈਸ਼ਲ ਜੁਵੇਨਾਈਲ ਪੁਲਿਸ ਅਧਿਕਾਰੀਆਂ ਅਤੇ ਪੋਕਸੋ ਐਕਟ (POCSO Act) ਦੇ ਤਫਤੀਸ਼ੀ ਅਫਸਰਾਂ ਲਈ ਸਥਾਨਕ ਜੁਡੀਸ਼ੀਅਲ ਕੰਪਲੈਕਸ ਵਿਖੇ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ ਗਿਆ। ਬਲਜਿੰਦਰ ਸਿੰਘ ਮਾਨ, ਸੀ.ਜੇ.ਐਮ.-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ, ਐਸ.ਏ.ਐਸ. ਨਗਰ ਵਲੋਂ ਸਪੈਸ਼ਲ ਜੁਵੇਨਾਈਲ ਪੁਲਿਸ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਗਿਆ ਕਿ ਕਿਸੇ ਵੀ ਨਾਬਾਲਗ ਬੱਚੇ ਦੇ ਕੇਸ ਨੂੰ ਡੀਲ ਕਰਦੇ ਸਮੇਂ ਪੁਲਿਸ ਅਧਿਕਾਰੀ ਵਰਦੀ ਵਿਚ ਨਹੀਂ ਹੋਣਾ ਚਾਹੀਦਾ ਬਲਕਿ ਸਾਦੇ ਕਪੜਿਆਂ ਵਿਚ ਹੋਣਾ ਚਾਹੀਦਾ ਹੈ। ਪੁਲਿਸ ਅਧਿਕਾਰੀ ਬੱਚੇ ਨੂੰ ਗ੍ਰਿਫਤਾਰ ਨਹੀਂ ਕਰ ਸਕਦੇ, ਉਸ ਨੂੰ ਕੇਵਲ ਫੜਿਆ ਜਾ ਸਕਦਾ ਹੈ। ਜੇਕਰ ਕਿਸੇ ਬੱਚੇ ਨੂੰ ਕੇਸ ਵਿਚ ਫੜਨਾ ਪਵੇ ਜਾਂ ਕਿਸੇ ਕਿਸਮ ਦੀ ਪੁੱਛ-ਪੜਤਾਲ ਕਰਨੀ ਹੋਵੇ ਤਾਂ ਸਪੈਸ਼ਲ ਜੁਵੇਨਾਈਲ ਪੁਲਿਸ ਅਧਿਕਾਰੀ ਬੱਚੇ ਦੀ ਸਹੂਲਤ ਅਨੁਸਾਰ ਉਸ ਦੀ ਭਾਸ਼ਾ ਵਿਚ ਗੱਲ ਕਰੇਗਾ। ਇਸ ਤੋਂ ਇਲਾਵਾ ਜੇਕਰ ਤਫਤੀਸ਼ ਜਾਂ ਪੜਤਾਲ ਦੌਰਾਨ ਬੱਚਾ ਪੁਲਿਸ ਜਾਂ ਬੋਰਡ ਦੇ ਸਾਹਮਣੇ ਪੇਸ਼ ਨਹੀਂ ਹੁੰਦਾ ਤਾਂ ਉਸ ਨੂੰ ਭਗੌੜਾ ਕਰਾਰ ਨਹੀਂ ਦਿੱਤਾ ਜਾ ਸਕਦਾ, ਉਸ ਨੂੰ ਕੇਵਲ ਗੁੰਮਸ਼ੁਦਾ ਕਿਹਾ ਜਾ ਸਕਦਾ ਹੈ। ਉਹਨਾਂ ਨੇ ਤਫ਼ਤੀਸ਼ੀ ਅਧਿਕਾਰੀਆਂ ਨੂੰ ਪੋਕਸੋ ਐਕਟ (POCSO Act) ਦੇ ਉਪਬੰਧਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਪਰਾਧ ਪੀੜਤ ਦੀ ਪਹਿਚਾਣ ਗੁਪਤ ਰੱਖੀ ਜਾਣੀ ਜ਼ਰੂਰੀ ਹੈ। ਅਪਰਾਧ ਪੀੜਤ ਨੂੰ ਅਦਾਲਤ ਵਲੋਂ ਮੁਆਵਜ਼ਾ ਤੈਅ ਕੀਤਾ ਜਾਂਦਾ ਹੈ, ਜੋ ਕਿ ਬਿਨਾਂ ਕਿਸੇ ਦੇਰੀ ਤੋਂ ਕਾਨੂੰਨੀ ਸੇਵਾਵਾਂ ਅਥਾਰਟੀ ਜਾਰੀ ਕਰ ਦਿੰਦੀ ਹੈ। ਇਸ ਦੇ ਨਾਲ-ਨਾਲ ਪੀੜਤ ਵਿਅਕਤੀ ਮਾਨਯੋਗ ਅਦਾਲਤ ਵਿਚ ਅਰਜ਼ੀ ਦਾਇਰ ਕਰ ਕੇ ਅੰਤਰਿਮ ਰਾਹਤ ਵਜੋਂ ਵੀ ਮੁਆਵਜ਼ਾ ਲੈ ਸਕਦਾ ਹੈ। ਤਫਤੀਸ਼ੀ ਅਧਿਕਾਰੀਆਂ ਨੂੰ ਪੰਜਾਬ ਅਪਰਾਧ ਪੀੜਤ ਮੁਆਵਜ਼ਾ ਸਕੀਮ ਅਤੇ ਨਾਲਸਾ ਅਪਰਾਧ ਪੀੜਤ ਮੁਆਵਜ਼ਾ ਸਕੀਮ (ਔਰਤਾਂ ਲਈ) ਅਧੀਨ ਪੀੜਤ ਵਿਅਕਤੀਆਂ ਨੂੰ ਦਿੱਤੀ ਜਾਣ ਵਾਲੀ ਰਾਹਤ ਸਬੰਧੀ ਦੀ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਸ਼੍ਰੀਮਤੀ ਸੋਨਾਲੀ ਸਿੰਘ, ਪ੍ਰਿੰਸੀਪਲ ਮੈਜਿਸਟ੍ਰੇਟ, ਜੁਵੇਨਾਈਲ ਜਸਟਿਸ ਬੋਰਡ ਐਸ.ਏ.ਐਸ. ਨਗਰ ਨੇ ਪੜਤਾਲੀਆ ਅਫਸਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਪੈਸ਼ਲ ਜੁਵੇਨਾਈਲ ਪੁਲਿਸ ਅਧਿਕਾਰੀ ਬੱਚੇ ਨੂੰ ਜੁਵੇਨਾਈਲ ਜਸਟਿਸ ਬੋਰਡ ਦੇ ਸਾਹਮਣੇ ਪੇਸ਼ ਕਰਨ ਸਮੇਂ ਬੱਚੇ ਦੀ ਸੋਸ਼ਲ ਇੰਨਵੈਸਟੀਗੇਸ਼ਨ ਰਿਪੋਰਟ ਤਿਆਰ ਕਰ ਕੇ ਬੋਰਡ ਨੂੰ ਦੇਣੀ ਜ਼ਰੂਰੀ ਹੈ। ਇਸ ਮੌਕੇ ਸ਼੍ਰੀਮਤੀ ਨਵਪ੍ਰੀਤ ਕੌਰ, ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਅਤੇ ਕੁਲਵੰਤ ਸਿੰਘ, ਚੇਅਰਮੈਨ, ਚਾਈਲਡ ਵੈਲਫੇਅਰ ਕਮੇਟੀ, ਐਸ.ਏ.ਐਸ. ਨਗਰ ਵੀ ਹਾਜ਼ਰ ਸਨ। The post ਸਪੈਸ਼ਲ ਜੁਵੇਨਾਈਲ ਪੁਲਿਸ ਅਧਿਕਾਰੀਆਂ ਅਤੇ ਪੋਕਸੋ ਐਕਟ ਦੇ ਤਫਤੀਸ਼ੀ ਅਫਸਰਾਂ ਲਈ ਟ੍ਰੇਨਿੰਗ appeared first on TheUnmute.com - Punjabi News. Tags:
|
ਭ੍ਰਿਸ਼ਟਾਚਾਰ ਦੀ ਸ਼ਿਕਾਇਤ 'ਤੇ ਮੁੱਖ ਮੰਤਰੀ ਮਨੋਹਰ ਲਾਲ ਦਾ ਐਕਸ਼ਨ Wednesday 13 December 2023 11:38 AM UTC+00 | Tags: breaking-news corruption crime-news haryana-corruption manohar-lal news the-unmute-breaking-news the-unmute-latest-news ਚੰਡੀਗੜ੍ਹ, 13 ਦਸੰਬਰ 2023: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ (Manohar Lal) ਦੀ ਅਗਵਾਈ ਹੇਠ ਜਨਤਾ ਨੁੰ ਪਰਦਰਸ਼ੀ ਸ਼ਾਸਨ ਪ੍ਰਦਾਨ ਕਰਨ ਦੇ ਮੱਦੇਨਜਰ ਭ੍ਰਿਸ਼ਟਾਚਾਰ ‘ਤੇ ਜ਼ੀਰੋ ਟੋਲਰੇਂਸ ਨੀਤੀ ਆਪਣਾਉਂਦੇ ਹੋਏ ਰਾਜ ਸਰਕਾਰ ਵੱਲੋਂ ਅਜਿਹੀ ਸ਼ਿਕਾਇਤਾਂ ‘ਤੇ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਇਸੀ ਲੜੀ ਵਿਚ ਸੀਐੱਮ ਵਿੰਡੋਂ ‘ਤੇ ਆਈ ਇਕ ਸ਼ਿਕਾਇਤ ‘ਤੇ ਸਖਤ ਕਾਰਵਾਈ ਕਰਦੇ ਹੋਏ ਮੁੱਖ ਮੰਤਰੀ ਨੇ ਜਨ ਸਿਹਤ ਇੰਜੀਨੀਅਰਿੰਗ ਵਿਭਾਗ, ਡਿਵੀਜਲ ਨੰਬਰ-2, ਸੋਨੀਪਤ ਦੇ ਕਾਰਜਕਾਰੀ ਇੰਜੀਨੀਅਰ ਜਿਤੇਂਦਰ ਸਿੰਘ ਹੁਡਾ ਨੂੰ ਸਸਪੈਂਡ ਕਰ ਦਿੱਤਾ ਹੈ ਅਤੇ ਨਾਲ ਹੀ ਉਸ ਦੇ ਵਿਰੁੱਧ ਨਿਯਮ-7 ਤਹਿਤ ਵਿਭਾਗ ਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ (Manohar Lal) ਤੋਂ ਸੀਐੱਮ ਵਿੰਡੋਂ ‘ਤੇ ਆਉਣ ਵਾਲੀ ਸ਼ਿਕਾਇਤਾਂ ਦੀ ਨਿਗਰਾਨੀ ਕਰ ਰਹੇ ਮੁੱਖ ਮੰਤਰੀ ਦੇ ਓਏਸਡੀ ਭੁਪੇਸ਼ਵਰ ਦਿਆਲ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਜਿਲ੍ਹਾ ਸੋਨੀਪਤ ਦੇ ਨਿਵਾਸੀ ਦੀਪਕ, ਜੋ ਕਿ ਇਕ ਠੇਕੇਦਾਰ ਹਨ, ਨੇ ਸੀਐੱਮ ਵਿੰਡੋਂ ‘ਤੇ ਕਾਰਜਕਾਰੀ ਇੰਜੀਨੀਅਰ ਜਿਤੇਂਦਰ ਸਿੰਘ ਹੁਡਾ ਦੇ ਵਿਰੁੱਧ ਕੋਟੇਸ਼ਨ ਨੂੰ ਸੈਂਸ਼ਨ ਕਰਨ ਲਈ ਉਨ੍ਹਾਂ ਤੋਂ 20 ਫੀਸਦੀ ਏਂਡਵਾਂਸ ਕਮੀਸ਼ਨ ਦੀ ਮੰਗ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਸੀ। ਕਮੀਸ਼ਨ ਨਾ ਦੇਣ ‘ਤੇ ਕੋਟੇਸ਼ਨ ਵਿਚ ਮਨਮਾਨੇ ਢੰਗ ਨਾਲ ਰੇਟ ਕੱਟਣੇ ਸ਼ੁਰੂ ਕਰ ਦਿੱਤੇ। ਨਾਲ ਹੀ, ਸ਼ਿਕਾਇਤ ਵਿਚ ਇਹ ਵੀ ਦਸਿਆ ਸੀ ਕਿ ਜਿਤੇਂਦਰ ਸਿੰਘ ਹੁਡਾ ਕੁੱਝ ਚੁਣਿਦਾ ਠੇਕੇਦਾਰਾਂ ਨੁੰ ਬਿਨ੍ਹਾਂ ਕੰਮ ਕੀਤੇ ਹੀ ਮੋਟੀ ਰਕਮ ਦਾ ਭੁਗਤਾਨ ਕਰਦਾ ਹੈ। ਓਏਸਡੀ ਨੇ ਦੱਸਿਆ ਕਿ ਉਪਰੋਕਤ ਸ਼ਿਕਾਇਤ ‘ਤੇ ਕਾਰਵਾਈ ਕਰਦੇ ਹੋਏ ਮਾਮਲੇ ਦੀ ਜਾਂਚ ਤਹਿਤ ਵਿਭਾਗ ਵੱਲੋਂ ਇਕ ਕਮੇਟੀ ਗਠਨ ਕੀਤੀ ਗਈ ਅਤੇ ਕਮੇਟੀ ਦੀ ਜਾਂਚ ਰਿਪੋਰਟ ਵਿਚ ਕਾਰਜਕਾਰੀ ਇੰਜੀਨੀਅਰ ਜਿਤੇਂਦਰ ਸਿੰਘ ਦੇ ਵਿਰੁੱਧ ਲਗਾਏ ਗਏ ਦੋਸ਼ ਸਹੀ ਪਾਏ ਗਏ। ਉਸ ਤੋਂ ਬਾਅਦ ਮੁੱਖ ਮੰਤਰੀ ਵੱਲੋਂ ਜਿਤੇਂਦਰ ਸਿੰਘ ਹੁਡਾ ਨੂੰ ਸਸਪੈਂਡ ਕਰਨ ਦੇ ਨਾਲ-ਨਾਲ ਨਿਯਮ-7 ਤਹਿਤ ਵਿਭਾਂਗੀ ਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਭੁਪੇਸ਼ਵਰ ਦਿਆਲ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਕੀਤੀ ਗਈ ਕਾਰਵਾਈ ਤੋਂ ਇਹ ਸਪਸ਼ਟ ਸੰਦੇਸ਼ ਦਿੱਤਾ ਗਿਆ ਹੈ ਕਿ ਸੂਬੇ ਵਿਚ ਕਿਸੇ ਵੀ ਪੱਧਰ ‘ਤੇ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜੇਕਰ ਇਸ ਤਰ੍ਹਾ ਦੀ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਭਵਿੱਖ ਵਿਚ ਵੀ ਅਜਿਹੇ ਸਖਤ ਕਦਮ ਚੁੱਕੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਸਰਕਾਰ ਅਤੇ ਆਮ ਜਨਤਾ ਦੇ ਵਿਚ ਸੀਏਮ ਵਿੰਡੋਂ ਇਕ ਮਜਬੂਤ ਸਰੋਤ ਬਣ ਕੇ ਉਭਰਿਆ ਹੈ। ਪਾਰਦਰਸ਼ੀ ਵਿਵਸਥਾ ਤੇ ਸੁਸਾਸ਼ਨ ਸਥਾਪਿਤ ਕਰਨ ਦੇ ਲਈ ਸੀਏਮ ਵਿੰਡੋਂ ‘ਤੇ ਦਰਜ ਹੋਣ ਵਾਲੀ ਸ਼ਿਕਾਇਤਾਂ ਤੇ ਸਮਸਿਆਵਾਂ ਦਾ ਪ੍ਰਾਥਮਿਕਤਾ ਦੇ ਆਧਾਰ ‘ਤੇ ਹੱਲ ਕਰਾ ਸਾਡੀ ਸਰੋਵਚ ਪ੍ਰਾਥਮਿਕਤਾ ਹੈ। The post ਭ੍ਰਿਸ਼ਟਾਚਾਰ ਦੀ ਸ਼ਿਕਾਇਤ ‘ਤੇ ਮੁੱਖ ਮੰਤਰੀ ਮਨੋਹਰ ਲਾਲ ਦਾ ਐਕਸ਼ਨ appeared first on TheUnmute.com - Punjabi News. Tags:
|
ਵਿਕਸਿਤ ਭਾਰਤ ਸੰਕਲਪ ਯਾਤਰਾ ਜਨਸੰਵਾਦ ਯੋਜਨਾਵਾਂ ਦਾ ਲਾਭ ਦੇਣ ਦਾ ਬਣ ਰਹੀ ਮਜ਼ਬੂਤ ਸਰੋਤ Wednesday 13 December 2023 11:43 AM UTC+00 | Tags: bharat-sankalp-yatra bjp breaking-news cm-manohar-lal government india-news news walfare-schemes ਚੰਡੀਗੜ੍ਹ, 13 ਦਸੰਬਰ 2023: ਕੇਂਦਰ ਤੇ ਰਾਜ ਸਰਕਾਰ ਦੀ ਪ੍ਰਮੁੱਖ ਯੌਜਨਾਵਾਂ ਨੂੰ ਜਨ ਜਨ ਤਕ ਪਹੁੰਚਾਉਣ ਲਈ ਵਿਕਸਿਤ ਭਾਰਤ ਸੰਕਲਪ ਯਾਤਰਾ ਸ਼ੁਰੂ ਕੀਤੀ ਗਈ ਹੈ, ਤਾਂ ਜੋ ਇਹ ਯਕੀਨੀ ਕੀਤਾ ਜਾ ਸਕੇ ਕਿ ਸਾਰੇ ਲਕਸ਼ਿਤ ਲਾਭਕਾਰਾਂ ਤਕ ਸਮੇਂਬੱਧ ਢੰਗ ਨਾਲ ਯੋਜਨਾਵਾਂ ਦਾ ਲਾਭ ਪਹੁੰਚੇ। ਹਰਿਆਣਾ ਵਿਚ ਵੀ ਵਿਕਸਿਤ ਭਾਰਤ ਸੰਕਲਪ ਯਾਤਰਾ ਜਨਸੰਵਾਦ ਪ੍ਰੋਗ੍ਰਾਮ ਯੋਜਨਾਵਾਂ ਦਾ ਲਾਭ ਦੇਣ ਲਈ ਮਜ਼ਬੂਤ ਸਰੋਤ ਬਣ ਕੇ ਉਭਰ ਰਹੀ ਹੈ। ਯਾਤਰਾ ਦੌਰਾਨ ਲਾਭਕਾਰਾਂ ਨੇ ਆਪਣੇ ਤਜਰਬੇ ਵੀ ਦਰਜ ਕਰਾਏ ਹਨ। ਉਨ੍ਹਾਂ ਨੇ ਨੱਲ ਤੋਂ ਜੱਲ ਕਨੈਕਸ਼ਨ, ਪਖਾਨੇ, ਫਰੀ ਇਲਾਜ, ਮੁਫਤ ਰਾਸ਼ਨ, ਗੈਸ ਕਨੈਕਸ਼ਨ, ਪੀਏਮ ਫਸਲ ਸਨਮਾਨ ਨਿਧੀ, ਪੀਏਮ ਫਸਲ ਬੀਮਾ ਯੋਜਨਾ, ਪੀਏਮ ਸਵਨਿਧੀ ਯੋਜਨਾ, ਸਵਾਮਿਤਵ ਯੋਜਨਾ ਸਮੇਤ ਵੱਖ-ਵੱਖ ਯੋਜਨਾਵਾਂ ਦੇ ਤਹਿਤ ਮਿਲਣ ਵਾਲੇ ਲਾਭਾਂ ਦਾ ਵਰਨਣ ਕੀਤਾ ਹੈ। 12 ਦਸੰਬਰ, 2023 ਨੁੰ 150 ਪਿੰਡ ਪੰਚਾਇਤਾਂ, ਵਾਰਡਾਂ ਵਿਚ ਯਾਤਰਾ ਦਾ ਲੋਕਾਂ ਨੇ ਬਹੁਤ ਹੀ ਉਤਸਾਹ ਦੇ ਨਾਲ ਸਵਾਗਤ ਕੀਤਾ। ਇੰਨ੍ਹਾਂ ਸਥਾਨਾਂ ‘ਤੇ ਪ੍ਰਬੰਧਿਤ ਪ੍ਰੋਗ੍ਰਾਮਾਂ ਵਿਚ ਲਗਭਗ 88 ਹਜਾਰ ਲੋਕਾਂ ਨੇ ਹਿੱਸਾ ਲਿਆ ਅਤੇ ਭਾਰਤ ਨੂੰ 2047 ਤਕ ਵਿਕਸਿਤ ਰਾਸ਼ਟਰ ਬਨਾਉਣ ਦਾ ਸੰਕਲਪ ਲਿਆ। ਕੇਂਦਰ, ਰਾਜ ਸਰਕਾਰ ਦੀ ਯੋਜਨਾਵਾਂ ਦਾ ਲੈ ਰਹੇ ਹਨ ਲਾਭਯਾਤਰਾ ਦੌਰਾਨ ਲਗਾਤਾਰ ਲੋਕ ਕੇਂਦਰ ਸਰਕਾਰ ਦੀ ਯੋਜਨਾਵਾਂ ਦਾ ਲਾਭ ਲੈਣ ਲਈ ਅੱਗੇ ਆ ਰਹੇ ਹਨ। 12 ਦਸੰਬਰ ਨੂੰ ਵੀ ਲਗਭਗ 350 ਨਵੇਂ ਲਾਭਕਾਰਾਂ ਨੇ ਉਜਵਲਾ ਯੋਜਨਾ ਤਹਿਤ ਫਰੀ ਗੈਸ ਕਨੈਕਸ਼ਨ ਦੇ ਲਈ ਬਿਨੈ ਕੀਤਾ। ਪੀਏਮ ਸਵਨਿਧੀ ਯੋਜਨਾ ਤਹਿਤ ਵੀ 368 ਨਵੇਂ ਲਾਭਕਾਰਾਂ ਨੇ ਬਿਨੈ ਦਿੱਤੇ ਹਨ। 21 ਹਜਾਰ ਤੋਂ ਵੱਧ ਲੋਕਾਂਦਾ ਹੈਲਥ ਚੈਕਅੱਪ ਕੀਤਾ ਗਿਆ ਅਤੇ ਵੱਡੀ ਗਿਣਤੀ ਵਿਚ ਨਾਗਰਿਕ ਹੁਣ ਵੱਖ-ਵੱਖ ਜਾਂਚਾਂ ਲਈ ਹੈਲਥ ਚੈਕਅੱਪ ਕੈਂਪਾਂ ਵਿਚ ਆ ਰਹੇ ਹਨ। ਹਰਿਆਣਾ ਸਰਕਾਰ ਵੱਲੋਂ ਚਲਾਈ ਜਾ ਰਹੀ ਚਿਰਾਯੂ ਹਰਿਆਣਾ ਯੋਜਨਾ ਦੇ ਤਹਿਤ 3200 ਤੋਂ ਵੱਧ ਨਵੇਂ ਲਾਭਕਾਰਾਂ ਨੇ ਬਿਨੈ ਜਮ੍ਹਾ ਕਰਵਾਏ ਹਨ। ਨਾਲ ਹੀ, ਨਿਰੋਗੀ ਹਰਿਆਣਾ ਯੋਜਨਾ ਤਹਿਤ ਸਾਢੇ 12 ਹਜਾਰ ਤੋਂ ਵੱਧ ਲੋਕਾਂ ਦੇ ਟੇਸਟ ਕੀਤੇ ਗਏ ਹਨ। ਜਨਭਾਗੀਦਾਰੀ ਤੋਂ ਯਾਤਰਾ ਨੂੰ ਮਿਲ ਰਿਹਾ ਹਰ ਦਿਨ ਨਵਾਂ ਜੋਸ਼ਵਿਕਸਿਤ ਭਾਂਰਤ ਸੰਕਲਪ ਯਾਤਰਾ ਰੋਜਾਨਾ ਜਨਜਾਗਰਣ ਤਕ ਪਹੁੰਚਦ ਦਾ ਇਕ ਨਵਾਂ ਸਰੋਤ ਬਣ ਰਹੀ ਹੈ। ਸਕੂਲ ਬੱਚਿਆਂ ਦੇ ਨਾਲ-ਨਾਲ ਬਜੁਰਗਾਂ ਦੀ ਭਾਗੀਦਾਰੀ ਵੀ ਉਤਸਾਹ ਦਾ ਕੰਮ ਕਰ ਰਹੀ ਹੈ, ਜਿਸ ਤੋਂ ਯਾਤਰਾ ਨੂੰ ਹਰ ਦਿਨ ਇਕ ਨਵੀਂ ਉਮੰਗ ਤੇ ਜੋਸ਼ ਮਿਲ ਰਿਹਾ ਹੈ। ਮੇਰੀ ਕਹਾਣੀ-ਮੇਰੀ ਜੁਬਾਨੀ ਪ੍ਰੋਗ੍ਰਾਮ ਤਹਿਤ ਵੱਖ-ਵੱਖ ਲਾਭਕਾਰ ਆਪਣੇ ਤਜਰਬਿਆਂ ਨੁੰ ਸਾਂਝਾ ਕਰ ਰਹੇ ਹਨ ਅਤੇ ਦੂਜੇ ਲੋਕਾਂ ਨੁੰ ਵੀ ਯੋਜਨਾਵਾਂ ਦਾ ਲਾਭ ਲੈਣ ਦੇ ਲਈ ਪ੍ਰੇਰਿਤ ਕਰ ਰਹੇ ਹਨ। The post ਵਿਕਸਿਤ ਭਾਰਤ ਸੰਕਲਪ ਯਾਤਰਾ ਜਨਸੰਵਾਦ ਯੋਜਨਾਵਾਂ ਦਾ ਲਾਭ ਦੇਣ ਦਾ ਬਣ ਰਹੀ ਮਜ਼ਬੂਤ ਸਰੋਤ appeared first on TheUnmute.com - Punjabi News. Tags:
|
ਹਰਿਆਣਾ ਦਾ ਸੁਪਰ 100 ਕਰ ਰਿਹੈ ਪ੍ਰਤਿਭਾਵਾਨ ਵਿਦਿਆਰਥੀਆਂ ਦੇ ਸੁਪਨੇ ਸਾਕਾਰ Wednesday 13 December 2023 11:49 AM UTC+00 | Tags: breaking-news cm-manohar-lal haryana haryana-super-100 latest-news news punjabi-news students-come-true the-unmute-breaking-news ਚੰਡੀਗੜ੍ਹ, 13 ਦਸੰਬਰ 2023: ਹਰਿਆਣਾ (Haryana) ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਪ੍ਰੇਰਣਾ ਨਾਲ ਸ਼ੁਰੂ ਕੀਤਾ ਗਿਆ ਸੁਪਰ-100 ਪ੍ਰੋਗ੍ਰਾਮ ਹੋਣਹਾਰ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਿਚ ਮਹਤੱਵਪੂਰਨ ਭੁਮਿਕਾ ਨਿਭਾ ਰਿਹਾ ਹੈ। ਇਸ ਪ੍ਰੋਗ੍ਰਾਮ ਦੀ ਸਫਲਤਾ ਦਾ ਅੰਦਾਜਾ ਇਸੀ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸੁਪਰ-100 ਪ੍ਰੋਗ੍ਰਾਮ ਦੀ ਪਹਿਲੀ ਵਿਦਿਆਰਥਣ ਕਾਜਲ ਨੂੰ ਮਾਈਕਰੋਸਾਫਟ ਤੋਂ 31 ਲੱਖ ਦੀ ਸੈਲਰੀ ਦਾ ਪੈਕੇਜ ਆਫਰ ਹੋਇਆ ਹੈ। ਫਤਿਹਾਬਾਦ ਦੇ ਇੰਦਾਛੋਈ ਪਿੰਡ ਦੀ ਰਹਿਣ ਵਾਲੀ ਕਾਜਲ ਮੌਜੂਦਾ ਵਿਚ ਆਈਆਈਟੀ ਮੁੰਬਈ ਵਿਚ ਕੰਪਿਊਟਰ ਸਾਇੰਸ ਵਿਚ ਬੀਟੈਕ ਦੀ ਪੜਾਈ ਕਰ ਰਹੀ ਹੈ। ਉੱਥੇ ਸੁਪਰ 100 ਪ੍ਰੋਗ੍ਰਾਮ ਦੇ ਤਪਹਿਲੇ ਬੈਚ ਦੇ ਇਕ ਹੋਰ ਵਿਦਿਆਰਥੀ ਪ੍ਰਵੀਣ ਨੂੰ ਸਾਫਟਵੇਅਰ ਇੰਜੀਨੀਅਰ ਦੇ ਅਹੁਦੇ ‘ਤੇ ਟ੍ਰੇਸਾਟਾ ਟੇਕਨਾਲੋਜੀਸ ਪ੍ਰਾਈਵੇਟ ਲਿਮੀਟੇਡ ਤੋਂ 18 ਲੱਖ ਦਾ ਪੈਕੇਜ ਆਫਰ ਹੋਇਆ ਹੈ। ਪ੍ਰਵੀਣ ਆਈਆਈਟੀ ਦਿੱਲੀ ਦੇ ਵਿਦਿਆਰਥੀ ਹੈ ਅਤੇ ਸਿਰਸਾ ਦੇ ਮੁਨਾਵਲੀ ਪਿੰਡ ਦੇ ਰਹਿਣ ਵਾਲੇ ਹਨ। ਵਰਨਣਯੋਗ ਹੈ ਕਿ ਸੁਪਰ 100 ਪ੍ਰੋਗ੍ਰਾਮ ਦੇ ਪਹਿਲੇ ਬੈਚ ਦੇ ਵਿਦਿਆਰਥੀ ਇਸ ਸਲਾ ਕੈਂਪਸ ਪਲੇਸਮੈਂਟ ਵਿਚ ਸ਼ਾਮਿਲ ਹੋ ਰਹੇ ਹਨ। ਭਵਿੱਖ ਵਿਚ ਹੋਰ ਵੀ ਕਈ ਵਿਦਿਆਰਥੀਆਂ ਦਾ ਚੋਣ ਹੋਣ ਦੀ ਉਮੀਦ ਹੈ। ਦੋਵਾਂ ਵਿਦਿਆਰਥੀਆਂ ਨੇ ਸਾਂਝਾ ਕੀਤਾ ਕਿ ਸੁਪਰ-100 ਪ੍ਰੋਗ੍ਰਾਮ ਨੇ ਉਨ੍ਹਾਂ ਦੀ ਇਸ ਉਪਲਬਧੀ ਵਿਚ ਬਹੁਤ ਵੱਡਾ ਯੋਗਦਾਨ ਕੀਤਾ ਹੈ। ਇਸ ਪ੍ਰੋਗ੍ਰਾਮ ਨੇ ਉਨ੍ਹਾਂ ਨੁੰ ਸਹੀ ਮਾਰਗਦਰਸ਼ਨ ਅਤੇ ਉੱਚੇਰੀ ਸਿਖਿਆ ਦੀ ਸਹੂਲਤ ਪ੍ਰਦਾਨ ਕੀਤੀ ਹੈ, ਜਿਸ ਤੋਂ ਉਨ੍ਹਾਂ ਨੇ ਆਪਣੀ ਸਮਰੱਥਾਵਾਂ ਨੂੰ ਪੂਰੇ ਪੋਟੇਂਸ਼ਿਅਲ ਤੱਕ ਪਹੁੰਚਾਉਣ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਉਨ੍ਹਾਂ ਨੇ ਦਸਿਆ ਕਿ ਸੁਪਰ 100 ਪ੍ਰੋਗ੍ਰਾਮ ਨੇ ਉਨ੍ਹਾਂ ਨੂੰ ਜੀਵਨ ਵਿਚ ਸਹੀ ਦਿਸ਼ਾ ਵਿਚ ਵੱਧਣ ਦੀ ਕਲਾ ਸਿਖਾਈ ਹੈ, ਜੋ ਉਨ੍ਹਾਂ ਨੂੰ ਅਗਲੇ ਕਦਮਾਂ ਦੇ ਲਈ ਤਿਆਰ ਕਰੇਗੀ। ਵਿਦਿਆਰਥੀਆਂ ਨੇ ਹਰਿਆਣਾ ਸਰਕਾਰ, ਵਿਸ਼ੇਸ਼ਕਰ ਮੁੱਖ ਮੰਤਰੀ ਮਨੋਹਰ ਲਾਲ ਦਾ ਧੰਨਵਾਦ ਪ੍ਰਗਟਾਇਆ ਹੈ ਅਤੇ ਉਨ੍ਹਾਂ ਨੁੰ ਉਨ੍ਹਾਂ ਦੀ ਸਹਿਯੋਗੀ ਨੀਤੀਆਂ ਦੇ ਲਈ ਸ਼ਲਾਘਿਆ। ਇਸ ਮਹਤੱਵਪੂਰਨ ਮੌਕੇ ‘ਤੇ ਮੁੱਖ ਮੰਤਰੀ ਮਨੋਹਰ ਲਾਲ ਨੇ ਉਨ੍ਹਾਂ ਸਾਰੇ ਕੁੜੀਆਂ-ਮੁੰਡਿਆਂ ਨੂੰ ਵਧਾਈ ਦਿੱਤੀ ਜੋ ਇਸ ਸਫਲਤਾ ਦਾ ਹਿੱਸਾ ਬਣੇ ਹਨ। ਮੁੱਖ ਮੰਤਰੀ ਨੇ ਇਸ ਮੌਕੇ ‘ਤੇ ਕਿਹਾ, ਸਾਡੇ ਸਰਕਾਰੀ ਸਕੂਲਾਂ ਵਿਚ ਪੜਨ ਵਾਲੇ ਵਿਦਿਆਰਥੀਆਂ ਨੇ ਆਪਣੀ ਮਿਹਨਤ ਅਤੇ ਸਮਰਪਣ ਨਾਲ ਸਾਬਿਤ ਕੀਤਾ ਹੈ ਕਿ ਜੇਕਰ ਉਨ੍ਹਾਂ ਨੂੰ ਸਹੀ ਮਾਰਗਦਰਸ਼ਨ ਅਤੇ ਸਮਰਥਨ ਮਿਲਦਾ ਹੈ ਤਾਂ ਉਹ ਵੀ ਕਿਸੇ ਵੀ ਖੇਤਰ ਵਿਚ ਵੱਡੀ ਸਫਲਤਾ ਪ੍ਰਾਪਤ ਕਰ ਸਕਦੇ ਹਨ। ਹਰਿਆਣਾ (Haryana) ਸੁਪਰ-100 ਪ੍ਰੋਗ੍ਰਾਮ ਨੇ ਇਸ ਉਦਾਹਰਣ ਨੂੰ ਸਕਾਰਾਤਮਕ ਰੂਪ ਨਾਲ ਪੇਸ਼ ਕੀਤਾ ਹੈ ਅਤੇ ਅਸੀਂ ਉਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹਨ ਜੋ ਆਪਣੇ ਟੀਚਿਆਂ ਦੀ ਪ੍ਰਾਪਤੀ ਲਈ ਮਿਹਨਤ ਕਰ ਰਹੇ ਹਨ। ਇਸ ਤਰ੍ਹਾਂ ਦੇ ਪ੍ਰੋਗ੍ਰਾਮਾਂ ਨੇ ਸਰਕਾਰੀ ਸਕੂਲਾਂ ਵਿਚ ਸਿਖਿਆ ਦੇ ਪੱਧਰ ਨੂੰ ਪ੍ਰੋਤਸਾਹਨ ਦਿੱਤਾ ਹੈ ਅਤੇ ਵਿਦਿਆਰਥੀਆਂ ਨੂੰ ਉੱਚੇਰੀ ਸਿਖਿਆ ਅਤੇ ਵੱਖ-ਵੱਖ ਖੇਤਰਾਂ ਵਿਚ ਕੈਰਿਅਰ ਬਨਾਉਣ ਦਾ ਆਤਮਵਿਸ਼ਵਾਸ ਪ੍ਰਦਾਨ ਕੀਤਾ ਹੈ। ਵਰਨਣਯੋਗ ਹੈ ਕਿ ਸੁਪਰ-100 ਪ੍ਰੋਗ੍ਰਾਮ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ ਸੈਂਕੜਿਆਂ ਵਿਦਿਆਰਥੀ ਆਈਆਈਟੀ, ਏਨਆਈਟੀ ਅਤੇ ਹੋਰ ਮੰਨੇ-ਪ੍ਰਮੰਨੇ ਸੰਸਥਾਨਾਂ ਵਿਚ ਪਹੁੰਚ ਚੁੱਕੇ ਹਨ। ਇਸ ਤਰ੍ਹਾ ਇਹ ਪ੍ਰੋਗ੍ਰਾਮ ਬਹੁਤ ਹੀ ਸਫਲ ਅਤੇ ਕਾਰਗਰ ਹਨ ਜਿਸ ਦੇ ਰਾਹੀਂ ਹਰਿਆਣਾ ਦੇ ਵਿਦਿਆਰਥੀਆਂ ਨੇ ਮਨਚਾਹੀ ਸਫਲਤਾ ਪਾਈ ਹੈ ਜੋ ਸਰਕਾਰ ਦੀ ਸਿਖਿਆ ਨੀਤੀ ਦਾ ਨਤੀਜਾ ਹੈ। ਸਰਕਾਰ ਨੇ ਹੁਣ ਸੁਪਰ-100 ਪ੍ਰੋਗ੍ਰਾਮ ਨੂੰ ਵਧਾ ਕੇ ਸੁਪਰ-600 ਕਰ ਦਿੱਤਾ ਗਿਆ ਹੈ, ਤਾਂ ਜੋ ਵੱਧ ਤੋਂ ਵੱਧ ਗਰੀਬ ਬੱਚਿਆਂ ਨੂੰ ਅੱਗੇ ਵੱਧਣ ਦਾ ਮੌਕਾ ਮਿਲ ਸਕੇ। ਉਪਰੋਕਤ ਯੋਜਨਾ ਦੇ ਤਹਿਤ ਸਰਕਾਰੀ ਸਕੂਲਾਂ ਦੇ ਗਰੀਬ ਤੇ ਯੋਗ ਮੇਧਾਵੀ ਵਿਦਿਆਰਥੀਆਂ ਨੂੰ ਫਰੀ ਕੋਚਿੰਗ ਉਪਲਬਧ ਕਰਵਾ ਕੇ ਉਨ੍ਹਾਂ ਨੁੰ ਅੱਗੇ ਵੱਧਣ ਦਾ ਮੌਕਾ ਪ੍ਰਦਾਨ ਕੀਤਾ ਜਾਂਦਾ ਹੈ। The post ਹਰਿਆਣਾ ਦਾ ਸੁਪਰ 100 ਕਰ ਰਿਹੈ ਪ੍ਰਤਿਭਾਵਾਨ ਵਿਦਿਆਰਥੀਆਂ ਦੇ ਸੁਪਨੇ ਸਾਕਾਰ appeared first on TheUnmute.com - Punjabi News. Tags:
|
15 ਦਸੰਬਰ ਤੋਂ ਸ਼ੁਰੂ ਹੋਵੇਗਾ ਹਰਿਆਣਾ ਵਿਧਾਨ ਸਭਾ ਦਾ ਸਰਦ ਰੁੱਤ ਇਜਲਾਸ Wednesday 13 December 2023 01:05 PM UTC+00 | Tags: breaking-news haryana-legislative-assembly haryana-vidhan-sabha haryana-winter-session news winter-session ਚੰਡੀਗੜ੍ਹ, 13 ਦਸੰਬਰ 2023: ਹਰਿਆਣਾ ਵਿਧਾਨ ਸਭਾ (Haryana Legislative Assembly) ਦਾ ਸਰਦ ਰੁੱਤ ਇਜਲਾਸ 15 ਦਸੰਬਰ, 2023 ਤੋਂ ਸ਼ੁਰੂ ਹੋਵੇਗਾ। ਇਸ ਸਬੰਧ ਵਿਚ ਹਰਿਆਣਾ ਵਿਧਾਨ ਸਭਾ ਸਕੱਤਰੇਤ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। The post 15 ਦਸੰਬਰ ਤੋਂ ਸ਼ੁਰੂ ਹੋਵੇਗਾ ਹਰਿਆਣਾ ਵਿਧਾਨ ਸਭਾ ਦਾ ਸਰਦ ਰੁੱਤ ਇਜਲਾਸ appeared first on TheUnmute.com - Punjabi News. Tags:
|
ਹਰਿਆਣਾ ਦੇ ਪਿੰਡਾਂ 'ਚ ਲੰਬਿਤ ਪਈ ਚੱਕਬੰਦੀ ਦੇ ਕੰਮ ਨੂੰ ਛੇਤੀ ਨੇਪਰੇ ਚਾੜਨ ਦੇ ਹੁਕਮ Wednesday 13 December 2023 01:13 PM UTC+00 | Tags: aam-aadmi-party breaking-news cm-manohar haryana haryana-news latest-news news the-unmute-breaking-news ਚੰਡੀਗੜ੍ਹ, 13 ਦਸੰਬਰ 2023: ਹਰਿਆਣਾ (Haryana) ਦੇ ਪਿੰਡਾਂ ਵਿਚ ਲੰਬਿਤ ਪਈ ਚੱਕਬੰਦੀ ਦੇ ਕੰਮ ਨੂੰ ਜਲਦੀ ਸਿਰੇ ਚੜਾਇਆ ਜਾਵੇਗਾ, ਇਸ ਦੇ ਲਈ ਠੇਕਾ ਆਧਾਰ ‘ਤੇ ਸੇਵਾਮੁਕਤ ਕਰਮਚਾਰੀਆਂ ਨੂੰ ਭਰਤੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਸਰਕਾਰ ਵੱਲੋਂ ਇਸੀ ਮੰਜੂਰੀ ਦੇ ਕੇ ਡਿਪਟੀ ਕਮਿਸ਼ਨਰ ਨੂੰ ਭਰਤੀ ਪ੍ਰਕ੍ਰਿਆ ਪੂਰੀ ਕਰਨ ਨੂੰ ਕਿਹਾ ਗਿਆ ਹੈ। ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਚਰਖੀ ਦਾਦਰੀ ਜਿਲ੍ਹਾ ਦੇ ਵੱਖ-ਵੱਖ ਪਿੰਡਾਂ ਵਿਚ ਪ੍ਰਬੰਧਿਤ ਪ੍ਰੋਗ੍ਰਾਮ ਦੌਰਾਨ ਲੋਕਾਂ ਦੀ ਸਮੱਸਿਆਵਾਂ ਸੁਣਨ ਦੇ ਬਾਅਦ ਇਹ ਗੱਲ ਕਹੀ। ਉਨ੍ਹਾਂ ਨੇ ਕਿਹਾ ਕਿ ਚਾਰ ਸਾਲ ਪਹਿਲਾ ਸੂਬਾ ਸਰਕਾਰ (Haryana) ਦੇ ਗਠਨ ਦੇ ਸਮੇਂ 125 ਪਿੰਡਾਂ ਦੀ ਚੱਕਬੰਦੀ ਦਾ ਕੰਮ ਲੰਬਿਤ ਸੀ। ਸਰਕਾਰ ਦੇ ਯਤਨਾਂ ਨਾਲ ਹੁਣ ਇਹ ਗਿਣਤੀ 66 ਤੋਂ ਘੱਟ ਰਹਿ ਗਈ ਹੈ। ਉਨ੍ਹਾਂ ਨੇ ਕਿਹਾ ਕਿ ਲਗਭਗ 20 ਸਾਲਾਂ ਤੋਂ ਚੱਕਬੰਦੀ ਵਿਭਾਗ ਵਿਚ ਭਰਤੀ ਨਹੀਂ ਹੋਣ ਦੇ ਕਾਰਨ ਕੰਮ ਵਿਚ ਪਰੇਸ਼ਾਨੀ ਆ ਰਹੀ ਸੀ, ਜਿਸ ਦੇ ਹੱਲ ਲਈ ਸਰਕਾਰ ਨੇ ਸੇਵਾਮੁਕਤ ਕਰਮਚਾਰੀਆਂ ਨੂੰ ਠੇਕੇ ‘ਤੇ ਭਰਤੀ ਕਰਨ ਦੀ ਮੰਜੂਰੀ ਦੇ ਦਿੱਤੀ ਹੈ ਅਤੇ ਹੁਣ ਡਿਪਟੀ ਕਮਿਸ਼ਨਰ ਵੱਲੋਂ ਜਲਦੀ ਭਰਤੀ ਪ੍ਰਕ੍ਰਿਆ ਨੂੰ ਪੂਰਾ ਕਰਵਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਲਾਲ ਡੋਰਾ ਦੀ ਰਜਿਸਟਰੀ ਦੇ ਮਾਮਲੇ ਵਿਚ ਸਰਕਾਰ ਨੇ ਇਕ ਪੋਰਟਲ ਸ਼ੁਰੂ ਕੀਤਾ ਹੈ, ਜਿਸ ‘ਤੇ ਕੋਈ ਵੀ ਵਿਅਕਤੀ ਸਬੰਧਿਤ ਸ਼ਿਕਾਇਤ ਦਰਜ ਕਰ ਸਕਦਾ ਹੈ। ਹੁਣ ਤਕ ਸੂਬੇ ਵਿਚ ਲਗਭਗ 5 ਲੱਖ ਰਜਿਸਟਰੀਆਂ ਲਾਲ ਡੋਰੇ ਦੇ ਅੰਦਰ ਹੋਈਆਂ ਹਨ। ਸ਼ਿਕਾਇਤ ਹੱਲ ਦਾ ਕੰਮ ਪੂਰਾ ਹੁੰਦੇ ਹੋਏ ਬਾਕੀ ਬਚੀ ਹੋਈ ਰਜਿਸਟਰੀਆਂ ਵੀ ਕਰ ਦਿੱਤੀਆਂ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਦੀ ਲਾਲ ਡੋਰਾ ਨਾਲ ਸਬੰਧਿਤ ਜਮੀਨ ਨੂੰ ਲੈ ਕੇ ਸ਼ਿਕਾਇਤ ਹੈ ਉਹ ਤੁਰੰਤ ਪੋਰਟਲ ‘ਤੇ ਆਪਣੀ ਸ਼ਿਕਾਇਤ ਦਰਜ ਕਰਵਾ ਦੇਣ ਤਾਂ ਜੋ ਉਨ੍ਹਾਂ ਦੀ ਸ਼ਿਕਾਇਤ ਦਾ ਹੱਲ ਹੋਵੇ। ਇਸ ਕਾਰਜ ਦੇ ਲਈ ਜਿਲ੍ਹਾ ਵਿਚ ਡਿਪਟੀ ਕਮਿਸ਼ਨਰ ਨੁੰ ਨੌਡਲ ਅਧਿਕਾਰੀ ਲਗਾਇਆ ਗਿਆ ਹੈ। ਚਰਖੀ ਦਾਦਰੀ ਵਿਧਾਨ ਸਭਾ ਖੇਤਰ ਦੇ ਅਟੇਲਾ-ਨਵਾਂ ਪਿੰਡ ਪਹੁੰਚੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਲਾ ਨੇ ਗ੍ਰਾਮੀਣਾਂ ਨੂੰ ਅਟੇਲਾ ਨਵਾਂ ਅਪ੍ਰੋਚ ਸੜਕ ਦੇ ਮੁੜ ਨਿਰਮਾਣ ਕਰਵਾਉਣ, ਪਿੰਡ ਅਟੇਲਾ ਨਵਾਂ ਵਿਚ 33 ਕੇਵੀ ਪਾਵਰ ਸਬ-ਸਟੇਸ਼ਨ ਦਾ ਨਿਰਮਾਣ ਕੰਮ ਜਲਦੀ ਸ਼ੁਰੂ ਕਰਵਾਉਣ , ਅਟੇਲਾ ਨਵਾਂ ਪਿੰਡ ਵਿਚ ਕੰਮਿਉਨਿਟੀ ਕੇਂਦਰ ਬਨਵਾਉਣ ਅਤੇ ਪਿੰਡ ਦੇ ਪੰਚਾਇਤੀ ਤਾਲਾਬ ਤਕ ਨਹਿਰ ਤੋਂ ਪਾਇਪਲਾਇਨ ਲਗਵਾਉਣ ਦੇ ਲਈ ਬਜਟ ਜਲਦੀ ਅਲਾਟ ਕਰਵਾਉਣ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਗ੍ਰਾਮੀਣ ਨੂੰ ਹੁਣ ਵਿਕਾਸ ਕੰਮਾਂ ਲਈ ਕਈ ਚੱਕਰ ਲਗਾਉਣ ਦੀ ਜਰੂਰਤ ਨਹੀਂ ਹੈ। ਪਿੰਡ ਦਰਸ਼ਨ ਪੋਰਟਲ ‘ਤੇ ਆਪਣੀ ਸਮਸਿਆ ਅਤੇ ਮੰਗ ਦਰਜ ਕੀਤੀ ਜਾ ਸਕਦੀ ਹੈ। ਉੱਪ ਮੁੱਖ ਮੰਤਰੀ ਨੇ ਬਿਗੋਵਾ ਪਿੰਡ ਵਿਚ ਵੱਧ ਪਾਣੀ ਸਟੋਰੇਜ ਟੈਂਕ ਬਣਵਾਉਣ, ਪਿੰਡ ਗਿਆਨ ਕੇਂਦਰ ਅਤੇ ਕੰਮਿਊਨਿਟੀ ਸੈਂਟਰ ਬਨਵਾਉਣ ਦਾ ਐਲਾਨ ਕੀਤਾ। ਉਨ੍ਹਾਂ ਨੇ ਜਿਲ੍ਹਾ ਦੇ ਸੌਂਫ ਪਿੰਡ ਵਿਚ ਕੰਮਿਊਨਿਟੀ ਸੈਂਟਰ ਬਨਾਉਣ, ਵੱਧ ਪਾਣੀ ਸਟੋਰੇਜ ਟੈਂਕ ਬਣਾਉਣ, ਪਿੰਡ ਦੇ ਬਚੇ ਹੋਏ ਹਿੱਸੇ ਵਿਚ ਪਾਇਪਲਾਇਨ , ਪਾਣੀ। ਦਾ ਟੈਂਕਰ ਦੇਣ , ਮੰਦਿਰ ਪਰਿਸਰ ਵਿਚ ਵੱਡਾ ਹਾਲ ਅਤੇ ਵਿਯਾਮਸ਼ਾਲਾ ਬਨਾਉਣ ਦਾ ਐਲਾਨ ਕੀਤਾ। The post ਹਰਿਆਣਾ ਦੇ ਪਿੰਡਾਂ ‘ਚ ਲੰਬਿਤ ਪਈ ਚੱਕਬੰਦੀ ਦੇ ਕੰਮ ਨੂੰ ਛੇਤੀ ਨੇਪਰੇ ਚਾੜਨ ਦੇ ਹੁਕਮ appeared first on TheUnmute.com - Punjabi News. Tags:
|
ਮੁੱਖ ਸਕੱਤਰ ਸੰਜੀਵ ਕੌਸ਼ਲ ਵੱਲੋਂ ਆਟੋ ਅਪੀਲ ਪ੍ਰਣਾਲੀ 'ਤੇ ਨੋਟੀਫਾਇਡ ਸੇਵਾਵਾਂ ਨੂੰ ਤੇਜ਼ੀ ਨਾਲ ਜੋੜਨ ਦੀ ਅਪੀਲ Wednesday 13 December 2023 01:16 PM UTC+00 | Tags: breaking-news haryana haryana-chief-secretary haryana-news latest-news news sanjeev-kaushal ਚੰਡੀਗੜ੍ਹ, 13 ਦਸੰਬਰ 2023: ਹਰਿਆਣਾ ਦੇ ਮੁੱਖ ਸਕੱਤਰ ਸੰਜੀਵ ਕੌਸ਼ਲ (Sanjeev Kaushal) ਨੇ ਸਾਰੇ ਪ੍ਰਸਾਸ਼ਨਿਕ ਸਕੱਤਰਾਂ ਨੂੰ ਨਿਰਦੇਸ਼ ਜਾਰੀ ਕੀਤੇ ਹਨ, ਜਿਸ ਵਿਚ ਉਨ੍ਹਾਂ ਤੋਂ ਆਟੋ ਅਪੀਲ ਸਿਸਟਮ (ਏਏਏਸ) ‘ਤੇ ਉਨ੍ਹਾਂ ਦੇ ਸਬ-ਭਾਗਾਂ ਸਮੇਤ ਸਾਰੀ ਬਾਕੀ ਨੋਟੀਫਾਇਡ ਸੇਵਾਵਾਂ ਦੇ ਲਈ ਆਨਬੋਰਡ ਪ੍ਰਕ੍ਰਿਆ ਵਿਚ ਤੇਜੀ ਲਿਆਉਣ ਦੀ ਅਪੀਲ ਕੀਤੀ ਗਈ ਹੈ। ਇਸ ਦਾ ਉਦੇਸ਼ ਲਗਾਤਾਰ ਨਿਗਰਾਨੀ ਯਕੀਨੀ ਕਰਨਾ ਹੈ। ਹਰਿਆਣਾ ਸੇਵਾ ਦਾ ਅਧਿਕਾਰੀ ਆਯੋਗ ਵੱਲੋਂ ਸ਼ੁਰੂ ਕੀਤੀ ਗਈ ਆਟੋ ਅਪੀਲ ਪ੍ਰਣਾਲੀ, ਉਨ੍ਹਾਂ ਮਾਮਲਿਆਂ ਵਿਚ ਨਾਗਰਿਕਾਂ ਵੱਲੋਂ ਸਵਚਾਲਿਤ ਰੂਪ ਨਾਲ ਅਪੀਲ ਦਾਇਰ ਕਰ ਕੇ ਸੰਚਾਲਿਤ ਹੁੰਦੀ ਹੈ, ਜਿੱਥੇ ਨਾਮਜਦ ਅਧਿਕਾਰੀ ਨਿਰਧਾਰਿਤ ਸਮੇਂ ਸੀਮਾ ਦੇ ਅੰਦਰ ਨੋਟੀਫਾਇਡ ਸੇਵਾਵਾਂ ਪ੍ਰਦਾਨ ਕਰਨ ਵਿਚ ਵਿਫਲ ਰਹਿੰਦੇ ਹਨ ਜਾਂ ਸਹੀ ਿਿਬਨਿਆਂ ਨੂੰ ਨਾਮੰਜੂਰ ਕਰਦੇ ਹਨ। ਇਹ ਅਪੀਲ ਸ਼ਿਕਾਇਤ ਹੱਲ ਪ੍ਰਣਾਲੀ ਰਾਹੀਂ ਅੱਗੇ ਵੱਧਦੀ ਹੈ, ਜੇਕਰ ਦੇਰੀ ਜਾਂ ਨਾਮੰਜੂਰੀ ਬਣੀ ਰਹਿੰਦੀ ਹੈ ਤਾਂ ਆਯੋਗ ਦੇ ਕੋਲ ਸ਼ਿਕਾਇਤਾਂ ਵੱਧ ਜਾਂਦੀਆਂ ਹਨ। ਮੁੱਖ ਸਕੱਤਰ ਸੰਜੀਵ ਕੌਸ਼ਲ (Sanjeev Kaushal) ਨੇ ਉਪਰੋਕਤ ਨਿਰਦੇਸ਼ ਮਾਲ ਅਤੇ ਆਪਦਾ ਪ੍ਰਬੰਧਨ, ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ, ਟ੍ਰਾਂਸਪੋਰਟ , ਗ੍ਰਹਿ, ਭਵਨ ਅਤੇ ਹੋਰ ਨਿਰਮਾਣ ਭੂਮਿਕਾ ਦੀ ਭਲਾਈ ਬੋਰਡ, ਸ਼ਹਿਰੀ ਸਥਾਨਕ ਨਿਗਮ, ਖੁਰਾਕ ਅਤੇ ਔਸ਼ਧੀ ਪ੍ਰਸਾਸ਼ਨ, ਦੱਖਣ ਹਰਿਆਣਾ ਬਿਜਲੀ ਵੰਡ ਨਿਗਮ ਲਿਮੀਟੇਡ, ਹਰਿਆਣਾ ਰਾਜ ਉਦਯੋਗਿਕ ਅਤੇ ਬੁਨਿਆਦੀ ਢਾਂਚਾ ਵਿਕਾਸ ਨਿਗਮ, ਹਰਿਆਣਾ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਸਮੇਤ ਕਈ ਵਿਭਾਗਾਂ ਦੇ ਪ੍ਰਸਾਸ਼ਨਿਕ ਸਕੱਤਰਾਂ ਨੂੰ ਭੇਜੇ ਗਏ ਪੱਤਰ ਵਿਚ ਦਿੱਤੇ ਹਨ। The post ਮੁੱਖ ਸਕੱਤਰ ਸੰਜੀਵ ਕੌਸ਼ਲ ਵੱਲੋਂ ਆਟੋ ਅਪੀਲ ਪ੍ਰਣਾਲੀ ‘ਤੇ ਨੋਟੀਫਾਇਡ ਸੇਵਾਵਾਂ ਨੂੰ ਤੇਜ਼ੀ ਨਾਲ ਜੋੜਨ ਦੀ ਅਪੀਲ appeared first on TheUnmute.com - Punjabi News. Tags:
|
ਹਰਿਆਣਾ ਸਰਕਾਰ ਨੇ ਨਰੇਂਦਰ ਸਿੰਘ ਚੌਹਾਨ ਨੂੰ ਪ੍ਰੋਟੋਕਾਲ ਅਧਿਕਾਰੀ ਵਜੋਂ ਕੀਤਾ ਨਿਯੁਕਤ Wednesday 13 December 2023 01:25 PM UTC+00 | Tags: breaking-news chandigarh haryana-government narendra-singh-chauhan news protocol-officer ਚੰਡੀਗੜ੍ਹ, 13 ਦਸੰਬਰ 2023: ਹਰਿਆਣਾ ਸਰਕਾਰ (Haryana Government) ਨੇ ਨਰੇਂਦਰ ਸਿੰਘ ਚੌਹਾਨ ਨੂੰ ਹਰਿਆਣਾ ਸਿਵਲ ਸਕੱਤਰੇਤ, ਚੰਡੀਗੜ੍ਹ ਵਿਚ ਪ੍ਰੋਟੋਕਾਲ ਅਧਿਕਾਰੀ ਵਜੋਂ ਨਿਯੁਕਤ ਕੀਤਾ ਹੈ। ਪਹਿਲੇ ਨਰੇਂਦਰ ਸਿੰਘ ਪ੍ਰੋਟੋਕਾਲ ਬ੍ਰਾਂਚ ਵਿਚ ਅਸਿਸਟੈਂਟ ਦੇ ਅਹੁਦੇ ‘ਤੇ ਕੰਮ ਕਰ ਰਹੇ ਸਨ। ਹਰਿਆਣਾ ਦੇ ਮੁੱਖ ਸਕੱਤਰ ਸੰਜੀਵ ਕੌਸ਼ਲ ਨੇ ਇੰਨ੍ਹਾਂ ਦੀ ਪ੍ਰੋਟੋਕਾਲ ਅਧਿਕਾਰੀ ਵਜੋਂ ਨਿਯੁਕਤੀ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। The post ਹਰਿਆਣਾ ਸਰਕਾਰ ਨੇ ਨਰੇਂਦਰ ਸਿੰਘ ਚੌਹਾਨ ਨੂੰ ਪ੍ਰੋਟੋਕਾਲ ਅਧਿਕਾਰੀ ਵਜੋਂ ਕੀਤਾ ਨਿਯੁਕਤ appeared first on TheUnmute.com - Punjabi News. Tags:
|
ਆਮ ਲੋਕਾਂ ਨੂੰ ਲਿੰਗ ਅਧਾਰਿਤ ਹਿੰਸਾ ਖ਼ਿਲਾਫ਼ ਅਵਾਜ਼ ਚੁੱਕਣ ਲਈ ਪ੍ਰੇਰਿਤ ਕਰਨਾ ਵਰਕਸ਼ਾਪ ਦਾ ਮੁੱਖ ਮਕਸਦ Wednesday 13 December 2023 01:29 PM UTC+00 | Tags: breaking-news cm-bhagwant-mann news punjab punjab-government punjabi-news punjab-news voice-against-gender ਐੱਸ.ਏ.ਐੱਸ. ਨਗਰ, 13 ਦਸੰਬਰ 2023: ਭਾਰਤ ਸਰਕਾਰ ਵੱਲੋਂ 25 ਨਵੰਬਰ, 2023 ਤੋਂ 22 ਦਸੰਬਰ, 2023 ਤੱਕ ਲਿੰਗ ਅਧਾਰਤ ਵਿਤਕਰੇ ‘ਤੇ ਚਲਾਈ ਜਾ ਰਹੀ ਰਾਸ਼ਟਰੀ ਮੁਹਿੰਮ 'ਨਵੀਂ ਚੇਤਨਾ-ਪਹਿਲ ਬਦਲਾਵ ਦੀ' ਤਹਿਤ ਪੰਜਾਬ ਰਾਜ ਆਜੀਵਿਕਾ ਮਿਸ਼ਨ, ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੁਆਰਾ ਰਾਜ ਪੱਧਰੀ ਵਰਕਸ਼ਾਪ 'ਲਿੰਗ ਅਧਾਰਿਤ ਹਿੰਸਾ’ ਵਿਸ਼ੇ ‘ਤੇ ਕਰਵਾਈ ਗਈ। ਇਸ ਵਰਕਸ਼ਾਪ ਵਿੱਚ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਤੋਂ ਰਾਜਬੀਰ ਸਿੰਘ, ਕਾਨੂੰਨੀ ਸੇਵਾਵਾਂ ਅਥਾਰਟੀ ਤੋਂ ਮਿਸ. ਆਰਤੀ ਸ਼ਰਮਾ ਅਤੇ ਸ਼੍ਰੀਮਤੀ ਅਮਨਦੀਪ ਕੌਰ ਸੋਹੀ ਅਤੇ ਸਿਹਤ ਵਿਭਾਗ ਤੋਂ ਡਾ. ਆਰਤੀ ਦੁਆਰਾ ਸ਼ਿਰਕਤ ਕੀਤੀ ਗਈ। ਵਰਕਸ਼ਾਪ ਵਿੱਚ ਆਜੀਵਿਕਾ ਮਿਸ਼ਨ ਅਧੀਨ ਲਿੰਗ ਅਧਾਰਤ ਮੁੱਦੇ ‘ਤੇ ਪਿੰਡ ਪੱਧਰ ‘ਤੇ ਕੰਮ ਕਰ ਰਹੇ ਜੈਂਡਰ ਸੀ.ਆਰ.ਪੀ. ਦੁਆਰਾ ਹਿੱਸਾ ਲਿਆ ਗਿਆ ਹੈ। ਸੁਰਿੰਦਰਪਾਲ ਆਂਗਰਾਂ, ਵਧੀਕ ਮੁੱਖ ਕਾਰਜਕਾਰੀ ਅਫਸਰ, ਆਜੀਵਿਕਾ ਮਿਸ਼ਨ ਨੇ ਦੱਸਿਆ ਕਿ ਇਸ ਮਿਸ਼ਨ ਅਧੀਨ ਪੇਂਡੂ ਗਰੀਬ ਔਰਤਾਂ ਦੇ ਸਵੈ ਸਹਾਇਤਾ ਸਮੂਹ ਬਣਾਏ ਜਾਂਦੇ ਹਨ। ਉਪਰੰਤ ਸਮੂਹ ਨੂੰ 6 ਮਹੀਨੇ ਅੰਦਰ ਲਗਭਗ 1,00,000 ਰੁਪਏ ਦੀ ਰਾਸ਼ੀ ਦੇਣ ਦੇ ਨਾਲ ਨਾਲ ਵੱਖ-ਵੱਖ ਕਿੱਤਿਆਂ ਦੀ ਸਿਖਲਾਈ ਦਿੱਤੀ ਜਾਂਦੀ ਹੈ ਤਾਂ ਜੋ ਮੈਂਬਰ ਆਪਣਾ ਰੁਜ਼ਗਾਰ ਸ਼ੁਰੂ ਕਰ ਸਕਣ। ਪਿੰਡ ਪੱਧਰ ‘ਤੇ ਜੈਂਡਰ ਫੋਰਮ ਬਣਾਏ ਗਏ ਹਨ ਜਿੱਥੇ ਗਰੀਬ ਲੋਕਾਂ ਦੇ ਘਰੇਲੂ ਹਿੰਸਾ, ਆਮ ਲੜਾਈ ਝਗੜੇ ਆਦਿ ਦੇ ਨਿਪਟਾਰੇ ਆਪਸੀ ਸਹਿਮਤੀ ਨਾਲ ਬਿਨਾਂ ਕੋਰਟ ਕਚਹਿਰੀਆਂ ਦੇ ਚੱਕਰ ਲਗਾਏ ਕੀਤੇ ਜਾਂਦੇ ਹਨ। ਹੁਣ ਤੱਕ ਪੰਜਾਬ ਰਾਜ ਵਿੱਚ ਲਗਭਗ 4,92,000 ਔਰਤਾਂ ਨੂੰ ਇਸ ਸਕੀਮ ਤਹਿਤ ਲਾਭਪਾਤਰੀ ਬਣਾਇਆ ਗਿਆ ਹੈ। ਇਸ ਵਰਕਸ਼ਾਪ ਦਾ ਮੁੱਖ ਮਕਸਦ ਆਮ ਲੋਕਾਂ ਨੂੰ ਲਿੰਗ ਅਧਾਰਿਤ ਹਿੰਸਾ ਦੇ ਖਿਲਾਫ ਅਵਾਜ਼ ਚੁੱਕਣ ਲਈ ਪ੍ਰੇਰਿਤ ਕਰਨਾ ਅਤੇ ਜੈਂਡਰ ਸਬੰਧੀ ਵੱਖ ਵੱਖ ਵਿਭਾਗਾਂ ਦੀਆਂ ਸਕੀਮਾਂ ਦਿੱਤਾ ਜਾਂਦਾ ਲਾਭ ਆਮ ਲੋਕਾਂ ਤੱਕ ਪੁੱਜਦਾ ਕਰਨਾ ਸੀ। The post ਆਮ ਲੋਕਾਂ ਨੂੰ ਲਿੰਗ ਅਧਾਰਿਤ ਹਿੰਸਾ ਖ਼ਿਲਾਫ਼ ਅਵਾਜ਼ ਚੁੱਕਣ ਲਈ ਪ੍ਰੇਰਿਤ ਕਰਨਾ ਵਰਕਸ਼ਾਪ ਦਾ ਮੁੱਖ ਮਕਸਦ appeared first on TheUnmute.com - Punjabi News. Tags:
|
AGTF ਦੀ ਪੁਲਿਸ ਟੀਮ ਬਦਮਾਸ਼ ਨੂੰ ਉਸ ਸਥਾਨ 'ਤੇ ਲੈ ਕੇ ਜਾ ਰਹੀ ਸੀ ਜਿੱਥੇ ਉਸਨੇ ਪਿਸਤੌਲ ਛੁਪਾ ਕੇ ਰੱਖਿਆ ਹੋਇਆ ਸੀ: ਡੀਜੀਪੀ ਗੌਰਵ ਯਾਦਵ Wednesday 13 December 2023 01:37 PM UTC+00 | Tags: agtf arms-act breaking-news crime crime-scene news police-encounter punjab-police zirkpur-police ਚੰਡੀਗੜ੍ਹ, 13 ਦਸੰਬਰ 2023: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸੰਗਠਿਤ ਅਪਰਾਧ ਵਿਰੁੱਧ ਜਾਰੀ ਲੜਾਈ ਦੌਰਾਨ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਨੇ ਵੱਡੀ ਕਾਰਵਾਈ ਕਰਦਿਆਂ ਮਾਂ-ਧੀ ਦੇ ਦੋਹਰੇ ਕਤਲ ਸਮੇਤ ਘੱਟੋ-ਘੱਟ ਛੇ ਕਤਲ ਕੇਸਾਂ ‘ਚ ਸ਼ਾਮਲ ਖ਼ਤਰਨਾਕ ਬਦਮਾਸ਼ ਕਰਨਜੀਤ ਸਿੰਘ ਉਰਫ਼ ਜੱਸਾ ਹੈਪੋਵਾਲ ਵੱਲੋਂ ਜ਼ੀਰਕਪੁਰ ਦੇ ਪੀਰਮੁਛੱਲਾ ਇਲਾਕੇ ‘ਚ ਪੁਲਿਸ ਦੀ ਹਿਰਾਸਤ ‘ਚੋਂ ਭੱਜਣ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ, ਜਿਸ ਦੌਰਾਨ ਉਸ ਦੀਆਂ ਦੋਹਾਂ ਲੱਤਾਂ 'ਤੇ ਗੋਲੀ ਵੱਜੀ। ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ 30 ਨਵੰਬਰ ਨੂੰ ਕਾਊਂਟਰ ਇੰਟੈਲੀਜੈਂਸ ਜਲੰਧਰ ਦੀ ਟੀਮ ਵੱਲੋਂ ਵਿਦੇਸ਼ 'ਚ ਰਹਿੰਦੇ ਫਰਾਰ ਬਦਮਾਸ਼ ਰਾਜੇਸ਼ ਕੁਮਾਰ ਉਰਫ਼ ਸੋਨੂੰ ਖੱਤਰੀ ਅਤੇ ਅੱਤਵਾਦੀ ਹਰਵਿੰਦਰ ਰਿੰਦਾ ਦੇ ਮੁੱਖ ਸ਼ੂਟਰ ਬਦਮਾਸ਼ ਜੱਸਾ ਹੈਪੋਵਾਲ ਨੂੰ ਜਲੰਧਰ ਦੇ ਬਾਹਰੀ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਜੱਸੇ ਨੂੰ ਮੈਟਰੋ ਪਲਾਜ਼ਾ ਗੋਲੀਬਾਰੀ ਮਾਮਲੇ, ਜਿਸ ਵਿੱਚ ਉਸਨੇ ਆਪਣੇ ਦੋ ਸਾਥੀਆਂ ਨਾਲ 21 ਜੁਲਾਈ ਨੂੰ ਇੱਕ ਵਿਅਕਤੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ, ਵਿੱਚ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਗਿਆ ਸੀ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਉਨ੍ਹਾਂ ਦੇ ਖੁਲਾਸਿਆਂ ਤੋਂ ਬਾਅਦ ਏਡੀਜੀਪੀ ਪ੍ਰਮੋਦ ਬਾਨ ਦੀ ਸਮੁੱਚੀ ਨਿਗਰਾਨੀ ਹੇਠ ਏਜੀਟੀਐਫ (AGTF) ਦੀ ਪੁਲਿਸ ਟੀਮ ਜੱਸਾ ਹੈਪੋਵਾਲ ਨੂੰ ਪੀਰਮੁਛੱਲਾ ਸਥਿਤ ਬਣੇ ਹੋਟਲ ਮਿਡਟਾਊਨ ਨੇੜੇ ਸੁੰਨਸਾਨ ਥਾਂ 'ਤੇ ਲੈ ਕੇ ਜਾ ਰਹੀ ਸੀ, ਜਿੱਥੇ ਕਿ ਉਕਤ ਗੈਂਗਸਟਰ ਨੇ ਕਥਿਤ ਤੌਰ 'ਤੇ ਮੈਟਰੋ ਗੋਲੀਬਾਰੀ ਘਟਨਾ ਵਿੱਚ ਵਰਤੇ ਚੀਨੀ ਪਿਸਤੌਲ ਨੂੰ ਲੁਕਾਉਣ ਦਾ ਦਾਅਵਾ ਕੀਤਾ ਸੀ। ਉਹਨਾਂ ਦੱਸਿਆ ਕਿ ਨਿਰਧਾਰਤ ਸਥਾਨ ‘ਤੇ ਪਹੁੰਚਣ ਤੋਂ ਬਾਅਦ ਬਦਮਾਸ਼ ਨੇ ਪੁਲਿਸ ਕਰਮਚਾਰੀ ਨੂੰ ਧੱਕਾ ਦੇ ਕੇ ਪੁਲਿਸ ਹਿਰਾਸਤ ਵਿੱਚੋਂ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਏ.ਜੀ.ਟੀ.ਐਫ. ਦੀ ਟੀਮ ਨੂੰ ਉਸਨੂੰ ਭੱਜਣ ਤੋਂ ਰੋਕਣ ਲਈ ਗੋਲੀਆਂ ਚਲਾਉਣੀਆਂ ਪਈਆਂ, ਜਿਸ ਦੇ ਨਤੀਜੇ ਵਜੋਂ ਉਹ ਜ਼ਖਮੀ ਹੋ ਗਿਆ। ਉਹਨਾਂ ਨਾਲ ਹੀ ਦੱਸਿਆ ਕਿ ਇਸ ਪੂਰੇ ਘਟਨਾਕ੍ਰਮ ਦੌਰਾਨ ਏ.ਜੀ.ਟੀ.ਐਫ. ਦਾ ਕਰਮਚਾਰੀ ਏਐਸਆਈ ਦਰਸ਼ਨ ਸਿੰਘ ਵੀ ਜ਼ਖ਼ਮੀ ਹੋ ਗਿਆ, ਜੋ ਉਸ ਨੂੰ ਭੱਜਣ ਤੋਂ ਰੋਕ ਰਿਹਾ ਸੀ। ਉਨ੍ਹਾਂ ਦੱਸਿਆ ਕਿ ਦੋਵਾਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਹੈ। ਡੀਜੀਪੀ ਨੇ ਦੱਸਿਆ ਕਿ ਪੁਲਿਸ ਟੀਮਾਂ ਨੇ ਉਸ ਦੇ ਦੱਸੇ ਹੋਏ ਪਤੇ ਤੋਂ ਉਕਤ ਚੀਨੀ ਪਿਸਤੌਲ ਅਤੇ ਪੰਜ ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਉਨ੍ਹਾਂ ਕਿਹਾ ਕਿ ਘਟਨਾ ਦੀ ਫੋਰੈਂਸਿਕ ਅਤੇ ਵਿਗਿਆਨਕ ਤਰੀਕੇ ਨਾਲ ਜਾਂਚ ਕੀਤੀ ਜਾ ਰਹੀ ਹੈ, ਜਦਕਿ ਫੋਰੈਂਸਿਕ ਟੀਮਾਂ ਪਹਿਲਾਂ ਹੀ ਮੌਕੇ ‘ਤੇ ਪਹੁੰਚ ਚੁੱਕੀਆਂ ਹਨ। ਹੋਰ ਵੇਰਵੇ ਸਾਂਝੇ ਕਰਦਿਆਂ ਏਆਈਜੀ ਏਜੀਟੀਐਫ ਸੰਦੀਪ ਗੋਇਲ ਅਤੇ ਡੀਐਸਪੀ ਏਜੀਟੀਐਫ ਬਿਕਰਮ ਸਿੰਘ ਬਰਾੜ ਨੇ ਦੱਸਿਆ ਕਿ ਇਸ ਸਬੰਧੀ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀ ਧਾਰਾ 186, 353, 224 ਅਤੇ 332 ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਥਾਣਾ ਢਕੋਲੀ ਵਿਖੇ ਐਫਆਈਆਰ ਨੰ. 94 ਮਿਤੀ 13.12.2023 ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। The post AGTF ਦੀ ਪੁਲਿਸ ਟੀਮ ਬਦਮਾਸ਼ ਨੂੰ ਉਸ ਸਥਾਨ ‘ਤੇ ਲੈ ਕੇ ਜਾ ਰਹੀ ਸੀ ਜਿੱਥੇ ਉਸਨੇ ਪਿਸਤੌਲ ਛੁਪਾ ਕੇ ਰੱਖਿਆ ਹੋਇਆ ਸੀ: ਡੀਜੀਪੀ ਗੌਰਵ ਯਾਦਵ appeared first on TheUnmute.com - Punjabi News. Tags:
|
ਮਹੂਆ ਮੋਇਤਰਾ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਤੁਰੰਤ ਸੁਣਵਾਈ ਤੋਂ ਕੀਤਾ ਇਨਕਾਰ Wednesday 13 December 2023 01:54 PM UTC+00 | Tags: breaking-news india-news mahua-moitra news supreme-court tmc ਚੰਡੀਗੜ੍ਹ, 13 ਦਸੰਬਰ 2023: ਟੀ.ਐੱਮ.ਸੀ ਆਗੂ ਮਹੂਆ ਮੋਇਤਰਾ (Mahua Moitra) ਦੀ ਸੰਸਦ ਮੈਂਬਰਸ਼ਿਪ ਰੱਦ ਕਰਨ ਦਾ ਮਾਮਲਾ ਸੁਪਰੀਮ ਕੋਰਟ ਪਹੁੰਚ ਗਿਆ ਹੈ। ਹਾਲਾਂਕਿ ਸੁਪਰੀਮ ਕੋਰਟ ਨੇ ਤੁਰੰਤ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ ਦੇ ਚੀਫ ਜਸਟਿਸ (ਸੀਜੇਆਈ) ਡੀਵਾਈ ਚੰਦਰਚੂੜ ਤ੍ਰਿਣਮੂਲ ਕਾਂਗਰਸ (ਟੀਐਮਸੀ) ਦੀ ਆਗੂ ਮਹੂਆ ਮੋਇਤਰਾ ਦੀ ਲੋਕ ਸਭਾ ਤੋਂ ਬਾਹਰ ਕੀਤੇ ਜਾਣ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦੀ ਸੂਚੀ ‘ਤੇ ਫੈਸਲਾ ਕਰਨਗੇ। ਜਸਟਿਸ ਸੰਜੇ ਕਿਸ਼ਨ ਕੌਲ ਅਤੇ ਸੁਧਾਂਸ਼ੂ ਧੂਲੀਆ ਦੀ ਬੈਂਚ ਅੱਗੇ ਮੋਇਤਰਾ ਦੀ ਪਟੀਸ਼ਨ ਦਾ ਜ਼ਿਕਰ ਕੀਤਾ ਗਿਆ ਸੀ। ਜਸਟਿਸ ਕੌਲ ਨੇ ਪਟੀਸ਼ਨ ਦਾ ਜ਼ਿਕਰ ਕਰਨ ਵਾਲੇ ਸੀਨੀਅਰ ਵਕੀਲ ਅਭਿਸ਼ੇਕ ਸਿੰਘਵੀ ਨੂੰ ਕਿਹਾ ਕਿ ਇਸ ‘ਤੇ ਚੀਫ ਜਸਟਿਸ ਹੀ ਫੈਸਲਾ ਲੈਣਗੇ। ਲੋਕ ਸਭਾ ਤੋਂ ਬਾਹਰ ਕੀਤੀ ਟੀਐਮਸੀ ਆਗੂ ਮਹੂਆ ਮੋਇਤਰਾ (Mahua Moitra) ਨੂੰ ਛੇਤੀ ਹੀ ਸਰਕਾਰੀ ਬੰਗਲਾ ਖਾਲੀ ਕਰਨਾ ਪੈ ਸਕਦਾ ਹੈ। ਸੰਸਦ ਦੀ ਹਾਊਸਿੰਗ ਕਮੇਟੀ ਨੇ ਮੰਗਲਵਾਰ ਨੂੰ ਕੇਂਦਰੀ ਆਵਾਸ ਮੰਤਰਾਲੇ ਨੂੰ ਪੱਤਰ ਲਿਖ ਕੇ ਸਾਬਕਾ ਸੰਸਦ ਮੈਂਬਰ ਮਹੂਆ ਨੂੰ ਸਰਕਾਰੀ ਬੰਗਲਾ ਖਾਲੀ ਕਰਨ ਦਾ ਹੁਕਮ ਦੇਣ ਦੀ ਮੰਗ ਕੀਤੀ ਹੈ। The post ਮਹੂਆ ਮੋਇਤਰਾ ਦੀ ਪਟੀਸ਼ਨ ‘ਤੇ ਸੁਪਰੀਮ ਕੋਰਟ ਨੇ ਤੁਰੰਤ ਸੁਣਵਾਈ ਤੋਂ ਕੀਤਾ ਇਨਕਾਰ appeared first on TheUnmute.com - Punjabi News. Tags:
|
ਹਾਈਕੋਰਟ ਨੇ ਪੰਜਾਬ ਦੇ ਕਾਲਜਾਂ 'ਚ ਸਹਾਇਕ ਪ੍ਰੋਫੈਸਰਾਂ ਦੀ ਨਿਯੁਕਤੀ 'ਤੇ ਲਾਈ ਰੋਕ Wednesday 13 December 2023 02:04 PM UTC+00 | Tags: 1158 aam-aadmi-party assistant-professors breaking-news cm-bhagwant-mann latest-news news punjab-government punjab-news recruitment-of-1158-assistant-professors the-unmute ਚੰਡੀਗੜ੍ਹ, 13 ਦਸੰਬਰ 2023: ਪੰਜਾਬ ਦੇ ਕਾਲਜਾਂ ਵਿੱਚ 1158 ਸਹਾਇਕ ਪ੍ਰੋਫੈਸਰਾਂ ਦੀ ਭਰਤੀ ਦੇ ਮਾਮਲੇ ਵਿੱਚ ਹਾਈਕੋਰਟ ਨੇ ਸਰਕਾਰ ਨੂੰ ਵੱਡਾ ਝਟਕਾ ਦਿੱਤਾ ਹੈ। ਬੁੱਧਵਾਰ ਨੂੰ ਹਾਈਕੋਰਟ ਨੇ ਨਿਯੁਕਤੀ ‘ਤੇ ਰੋਕ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਪੰਜਾਬ ਸਰਕਾਰ ਨੇ ਨਿਯੁਕਤੀ ਪੱਤਰ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਨੂੰ ਭਰਤੀ ਕਰਨ ਦੀ ਮੰਗ ਕੀਤੀ ਸੀ। ਕੁਲਵਿੰਦਰ ਸਿੰਘ ਨੇ ਐਡਵੋਕੇਟ ਜਗਤਾਰ ਸਿੰਘ ਸਿੱਧੂ ਰਾਹੀਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਕਿ ਪੰਜਾਬ ਸਰਕਾਰ ਨੇ ਸਰਕਾਰੀ ਕਾਲਜਾਂ ਵਿੱਚ ਅਸਿਸਟੈਂਟ ਪ੍ਰੋਫੈਸਰ ਦੀ ਪੋਸਟ ਲਈ ਇਸ਼ਤਿਹਾਰ ਜਾਰੀ ਕੀਤਾ ਹੈ। ਇਸ਼ਤਿਹਾਰ ਅਨੁਸਾਰ ਐਗਰੀਮੈਂਟ ਅਧਿਆਪਕ ਵਜੋਂ ਤਜ਼ਰਬੇ ਲਈ ਵੱਧ ਤੋਂ ਵੱਧ ਪੰਜ ਅੰਕ ਪ੍ਰਤੀ ਸਾਲ ਦੇਣ ਦੀ ਵਿਵਸਥਾ ਸੀ। ਇਸ ਤੋਂ ਬਾਅਦ ਪੰਜਾਬ ਸਰਕਾਰ ਨੇ ਇਸ ਵਿੱਚ ਬਦਲਾਅ ਕਰਦਿਆਂ ਇਹ ਨਿਯਮ ਬਣਾ ਦਿੱਤਾ ਕਿ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਕਾਲਜਾਂ ਵਿੱਚ ਸੇਵਾ ਕਰ ਰਹੇ ਅਧਿਆਪਕਾਂ ਨੂੰ ਹੀ ਤਜ਼ਰਬੇ ਅੰਕਾਂ ਦਾ ਲਾਭ ਮਿਲੇਗਾ। ਪਿਛਲੀ ਸੁਣਵਾਈ ‘ਚ ਪਟੀਸ਼ਨਕਰਤਾ ਨੇ ਕਿਹਾ ਸੀ ਕਿ ਇਕ ਵਾਰ ਇਸ਼ਤਿਹਾਰ ਜਾਰੀ ਹੋਣ ਤੋਂ ਬਾਅਦ ਭਰਤੀ ਦੀਆਂ ਸ਼ਰਤਾਂ ਨੂੰ ਨਹੀਂ ਬਦਲਿਆ ਜਾ ਸਕਦਾ। ਅਜਿਹੀ ਸਥਿਤੀ ਵਿੱਚ ਇਸ ਵਿਵਸਥਾ ਨੂੰ ਰੱਦ ਕਰ ਦੇਣਾ ਚਾਹੀਦਾ ਹੈ। ਹਾਈਕੋਰਟ ਨੇ ਇਸ ਭਰਤੀ ਨੂੰ ਰੱਦ ਕਰਨ ਦਾ ਹੁਕਮ ਜਾਰੀ ਕੀਤਾ ਸੀ। ਇਸ ਤੋਂ ਬਾਅਦ ਇਸ ਹੁਕਮ ਨੂੰ ਡਿਵੀਜ਼ਨ ਬੈਂਚ ਦੇ ਸਾਹਮਣੇ ਚੁਣੌਤੀ ਦਿੱਤੀ ਗਈ ਸੀ। ਡਿਵੀਜ਼ਨ ਬੈਂਚ ਨੇ ਭਰਤੀ ‘ਤੇ ਸਥਿਤੀ ਜਿਉਂ ਦੀ ਤਿਉਂ ਰੱਖਣ ਦੇ ਹੁਕਮ ਦਿੱਤੇ ਸਨ। ਇਸ ਸਮੇਂ ਦੌਰਾਨ 600 ਬਿਨੈਕਾਰਾਂ ਦੀ ਨਿਯੁਕਤੀ ਕੀਤੀ ਗਈ ਸੀ, ਪਰ ਸਿਰਫ 135 ਜਣਿਆਂ ਨੇ ਜੁਆਇਨ ਕੀਤਾ ਸੀ । ਪੰਜਾਬ ਸਰਕਾਰ ਨੇ ਅਰਜ਼ੀ ਦਾਇਰ ਕਰਕੇ ਬਾਕੀ ਬਿਨੈਕਾਰਾਂ ਨੂੰ ਵੀ ਸ਼ਾਮਲ ਕਰਨ ਦੀ ਇਜਾਜ਼ਤ ਦੇਣ ਦੀ ਮੰਗ ਕੀਤੀ ਸੀ। ਹਾਈਕੋਰਟ ਨੇ ਬੁੱਧਵਾਰ ਨੂੰ ਸਰਕਾਰ ਨੂੰ ਕੋਈ ਰਾਹਤ ਦਿੱਤੇ ਬਿਨਾਂ ਭਰਤੀ ‘ਤੇ ਰੋਕ ਲਗਾ ਦਿੱਤੀ ਹੈ। The post ਹਾਈਕੋਰਟ ਨੇ ਪੰਜਾਬ ਦੇ ਕਾਲਜਾਂ ‘ਚ ਸਹਾਇਕ ਪ੍ਰੋਫੈਸਰਾਂ ਦੀ ਨਿਯੁਕਤੀ ‘ਤੇ ਲਾਈ ਰੋਕ appeared first on TheUnmute.com - Punjabi News. Tags:
|
ਭਾਰਤ ਨਾਲ ਮਜ਼ਬੂਤ ਰੱਖਿਆ ਸਾਂਝੇਦਾਰੀ ਨੂੰ ਅੱਗੇ ਵਧਾਉਣਾ ਜਾਰੀ ਰੱਖਾਂਗੇ: ਅਮਰੀਕਾ Wednesday 13 December 2023 02:10 PM UTC+00 | Tags: breaking-news narendra-modi news pm-narendra-modi us ਚੰਡੀਗੜ੍ਹ, 13 ਦਸੰਬਰ 2023: ਭਾਰਤ (India) ਅਤੇ ਅਮਰੀਕਾ ਵਿਚਾਲੇ ਰੱਖਿਆ ਸਬੰਧ ਲਗਾਤਾਰ ਡੂੰਘੇ ਅਤੇ ਮਜ਼ਬੂਤ ਹੋ ਰਹੇ ਹਨ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋਵਾਂ ਦੇਸ਼ਾਂ ਦੇ ਮਜ਼ਬੂਤ ਸਬੰਧਾਂ ‘ਤੇ ਕਾਫੀ ਧਿਆਨ ਕੇਂਦਰਿਤ ਕੀਤਾ ਹੈ। ਪੈਂਟਾਗਨ ਨੇ ਕਿਹਾ ਕਿ ਅਮਰੀਕਾ ਨੇ ਭਾਰਤ ਨਾਲ ਆਪਣੇ ਰੱਖਿਆ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਵੱਡੀ ਤਰੱਕੀ ਕੀਤੀ ਹੈ ਅਤੇ ਭਵਿੱਖ ਵਿੱਚ ਫੌਜੀ ਸਬੰਧਾਂ ਵਿੱਚ ਹੋਰ ਤਰੱਕੀ ਦੀ ਉਮੀਦ ਕਰਦਾ ਹੈ। ਪੈਂਟਾਗਨ ਦੇ ਪ੍ਰੈਸ ਸਕੱਤਰ ਪੈਟ ਰਾਈਡਰ ਨੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ, ‘ਅਸੀਂ ਰੱਖਿਆ ਪੱਧਰ ‘ਤੇ ਭਾਰਤ ਨਾਲ ਆਪਣੇ ਸਬੰਧਾਂ ਦੀ ਬਹੁਤ ਸ਼ਲਾਘਾ ਕਰਦੇ ਹਾਂ। ਅਸੀਂ ਭਾਰਤ (India) ਨਾਲ ਮਜ਼ਬੂਤ ਰੱਖਿਆ ਸਾਂਝੇਦਾਰੀ ਨੂੰ ਅੱਗੇ ਵਧਾਉਣਾ ਜਾਰੀ ਰੱਖਾਂਗੇ ਅਤੇ ਮੈਨੂੰ ਲੱਗਦਾ ਹੈ ਕਿ ਤੁਸੀਂ ਸਾਨੂੰ ਭਵਿੱਖ ਵਿੱਚ ਵੀ ਅਜਿਹਾ ਕਰਦੇ ਹੋਏ ਦੇਖੋਗੇ। ਉਨ੍ਹਾਂ ਅੱਗੇ ਕਿਹਾ ਕਿ ਅਮਰੀਕਾ ਅਤੇ ਭਾਰਤ ਦੇ ਸਬੰਧਾਂ, ਖਾਸ ਕਰਕੇ ਰੱਖਿਆ ਖੇਤਰ ਵਿੱਚ ਇਹ ਬਹੁਤ ਵਧੀਆ ਸਾਲ ਰਿਹਾ ਹੈ। ਅਸੀਂ ਆਪਣੇ ਸਬੰਧਾਂ ਅਤੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਵਿੱਚ ਬਹੁਤ ਤਰੱਕੀ ਕੀਤੀ ਹੈ। The post ਭਾਰਤ ਨਾਲ ਮਜ਼ਬੂਤ ਰੱਖਿਆ ਸਾਂਝੇਦਾਰੀ ਨੂੰ ਅੱਗੇ ਵਧਾਉਣਾ ਜਾਰੀ ਰੱਖਾਂਗੇ: ਅਮਰੀਕਾ appeared first on TheUnmute.com - Punjabi News. Tags:
|
"ਫੂਡ ਸੇਫਟੀ ਆਨ ਵ੍ਹੀਲਜ਼": ਬਲਬੀਰ ਸਿੰਘ ਨੇ ਮੋਬਾਈਲ ਫੂਡ ਟੈਸਟਿੰਗ ਵੈਨ ਨੂੰ ਦਿਖਾਈ ਹਰੀ ਝੰਡੀ Wednesday 13 December 2023 02:13 PM UTC+00 | Tags: aam-aadmi-party breaking-news cm-bhagwant-mann dr-balbir-singh food-safety-on-wheels health news punjab-congress ਚੰਡੀਗੜ੍ਹ, 13 ਦਸੰਬਰ 2023: ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਸੋਚ ਅਨੁਸਾਰ ਪੰਜਾਬ ਦੇ ਲੋਕਾਂ ਨੂੰ ਸੁਰੱਖਿਅਤ ਅਤੇ ਮਿਆਰੀ ਭੋਜਨ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ (DR BALBIR SINGH) ਨੇ ਅੱਜ ਫੂਡ ਐਂਡ ਡਰੱਗਜ਼ ਐਡਮਨਿਸਟਰੇਸ਼ਨ, ਖਰੜ ਤੋਂ 8 'ਫੂਡ ਸੇਫਟੀ ਆਨ ਵ੍ਹੀਲਜ਼' ਵੈਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਨ੍ਹਾਂ ਵੈਨਾਂ ਨੂੰ ਹਰੀ ਝੰਡੀ ਦੇਣ ਨਾਲ ਸੂਬੇ ਵਿੱਚ ਅਜਿਹੀਆਂ ਵੈਨਾਂ ਦੀ ਕੁੱਲ ਗਿਣਤੀ 15 ਹੋ ਗਈ ਹੈ। ਸਿਹਤ ਮੰਤਰੀ ਨੇ ਐਫ.ਡੀ.ਏ. ਦੇ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਨ੍ਹਾਂ ਫੂਡ ਸੇਫਟੀ ਵੈਨਾਂ ਦੀ ਸਰਬੋਤਮ ਵਰਤੋਂ ਨੂੰ ਯਕੀਨੀ ਬਣਾਉਣ ਅਤੇ ਲੋਕਾਂ ਖਾਸ ਕਰਕੇ ਵਿਦਿਆਰਥੀਆਂ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਨਾਲ ਨਾਲ ਵਿਭਾਗ ਦੀਆਂ ਸਾਰੀਆਂ ਨੀਤੀਆਂ ਨੂੰ ਪਾਰਦਰਸ਼ੀ ਢੰਗ ਨਾਲ ਸਹੀ ਅਰਥਾਂ ਵਿੱਚ ਲਾਗੂ ਕਰਨ ਲਈ ਕਿਹਾ। ਉਨ੍ਹਾਂ ਅੱਗੇ ਕਿਹਾ ਕਿ ਸਿਰਫ਼ “ਸ਼ੁਧ ਅੰਨ” ਨਾਲ ਹੀ “ਸ਼ੁਧ ਮਨ ਅਤੇ ਸਵਾਸਥ ਤਨ” ਹਾਸਲ ਕੀਤਾ ਜਾ ਸਕਦਾ ਹੈ। ਉਨ੍ਹਾਂ ਦੁਹਰਾਇਆ ਕਿ ਭੋਜਨ ਵਿੱਚ ਮਿਲਾਵਟਖੋਰੀ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਲ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸਿਹਤ ਮੰਤਰੀ ਨੇ ਫੂਡ ਸੇਫਟੀ ਅਫਸਰਾਂ ਨੂੰ ਹਦਾਇਤ ਕੀਤੀ ਕਿ ਉਹ ਸੂਬੇ ਦੇ ਸਕੂਲਾਂ ਵਿੱਚ ਮਿਡ ਡੇ ਮੀਲ ਦੀ ਜਾਂਚ ਲਈ ਇਨ੍ਹਾਂ ਵੈਨਾਂ ਦੀ ਵਰਤੋਂ ਕਰਨ। ਮੰਤਰੀ ਨੇ ਉਨ੍ਹਾਂ ਨੂੰ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਦੀ ਸਲਾਹ ਦਿੱਤੀ ਕਿਉਂਕਿ ਡਿਊਟੀ ਵਿੱਚ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਨਾਲ ਵੱਡੀ ਆਬਾਦੀ ਪ੍ਰਭਾਵਿਤ ਹੋ ਸਕਦੀ ਹੈ। ਡਾ. ਬਲਬੀਰ ਸਿੰਘ (DR BALBIR SINGH) ਨੇ ਦੱਸਿਆ ਕਿ ਕੋਈ ਵੀ ਵਿਅਕਤੀ 50 ਰੁਪਏ ਦੀ ਮਾਮੂਲੀ ਕੀਮਤ ‘ਤੇ ਇਨ੍ਹਾਂ ਵੈਨਾਂ ਰਾਹੀਂ ਆਪਣੇ ਭੋਜਨ ਪਦਾਰਥਾਂ ਦੀ ਜਾਂਚ ਕਰਵਾ ਸਕਦਾ ਹੈ ਅਤੇ ਮੌਜੂਦਾ ਸਮੇਂ 70 ਤਰ੍ਹਾਂ ਦੇ ਟੈਸਟ ਉਪਲਬਧ ਹਨ। ਉਨ੍ਹਾਂ ਨੇ ਭੋਜਨ ਵਿੱਚ ਬੈਕਟੀਰੀਆ ਦੀ ਲਾਗ ਦਾ ਪਤਾ ਲਗਾਉਣ ਲਈ ਭੋਜਨ ਦੀ ਮਾਈਕ੍ਰੋਬਾਇਲ ਟੈਸਟਿੰਗ ਨੂੰ ਸ਼ਾਮਲ ਕਰਨ ਲਈ ਟੈਸਟਿੰਗ ਸਹੂਲਤ ਨੂੰ ਅਪਗ੍ਰੇਡ ਕਰਨ ਦੇ ਨਿਰਦੇਸ਼ ਦਿੱਤੇ ਹਨ। ਡਾ. ਬਲਬੀਰ ਸਿੰਘ ਨੇ ਨਵੀਂ ਸਥਾਪਿਤ ਕੀਤੀ ਫੂਡ ਮਾਈਕਰੋਬਾਇਓਲੋਜੀ ਲੈਬਾਰਟਰੀ ਦਾ ਵੀ ਦੌਰਾ ਕੀਤਾ ਅਤੇ ਅਧਿਕਾਰੀਆਂ ਨੂੰ ਫੂਡ ਅਤੇ ਡਰੱਗਜ਼ ਦੀ ਟੈਸਟਿੰਗ ਅਤੇ ਖਾਸ ਤੌਰ ‘ਤੇ ਪੈਥੋਜਨ ਟੈਸਟਿੰਗ, ਐਂਟੀਬਾਇਓਟਿਕ ਰਸਿਸਟੈਂਸ, ਕੀਟਨਾਸ਼ਕਾਂ ਦੀ ਰਹਿੰਦ-ਖੂੰਹਦ ਦੀ ਜਾਂਚ ਅਤੇ ਜਿਮ ਵਿੱਚ ਵਰਤੇ ਜਾਂਦੇ ਪੂਰਕਾਂ ਵਿੱਚ ਸਟੀਰੌਇਡਜ਼ ਦਾ ਪਤਾ ਲਗਾਉਣ ਵਾਲੇ ਟੈਸਟਾਂ ਦੇ ਸਬੰਧ ਵਿੱਚ ਲੈਬ ਨੂੰ ਅਪਗ੍ਰੇਡ ਕਰਨ ਦੀ ਹਦਾਇਤ ਕੀਤੀ। ਇਸ ਮੌਕੇ ਕਮਿਸ਼ਨਰ ਫੂਡ ਐਂਡ ਡਰੱਗਜ਼ ਐਡਮਿਨਿਸਟ੍ਰੇਸ਼ਨ ਪੰਜਾਬ ਡਾ. ਅਭਿਨਵ ਤ੍ਰਿਖਾ ਅਤੇ ਐਫਐਸਐਸਏਆਈ ਦੇ ਡਾਇਰੈਕਟਰ ਡਾ. ਅਜੈ ਪ੍ਰਕਾਸ਼ ਗੁਪਤਾ ਵੀ ਮੌਜੂਦ ਸਨ। The post “ਫੂਡ ਸੇਫਟੀ ਆਨ ਵ੍ਹੀਲਜ਼”: ਬਲਬੀਰ ਸਿੰਘ ਨੇ ਮੋਬਾਈਲ ਫੂਡ ਟੈਸਟਿੰਗ ਵੈਨ ਨੂੰ ਦਿਖਾਈ ਹਰੀ ਝੰਡੀ appeared first on TheUnmute.com - Punjabi News. Tags:
|
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription. |
Sport:
Digest