TheUnmute.com – Punjabi News: Digest for December 12, 2023

TheUnmute.com – Punjabi News

Punjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com

Table of Contents

ਪੰਜਾਬ 'ਚ ਜਨਵਰੀ 'ਚ ਸਕਦੀਆਂ ਹਨ ਪੰਚਾਇਤੀ ਚੋਣਾਂ, ਚੋਣ ਕਮਿਸ਼ਨ ਵੱਲੋਂ DC ਦਫ਼ਤਰਾਂ ਨੂੰ ਨੋਟੀਫਿਕੇਸ਼ਨ ਜਾਰੀ

Monday 11 December 2023 05:58 AM UTC+00 | Tags: bhagwant-mann breaking-news election-commission news panchayat panchayat-elections punjab-election-2024 punjab-news punjab-panchayat-elections

ਚੰਡੀਗੜ੍ਹ, 11 ਦਸੰਬਰ 2023: ਪੰਜਾਬ ਵਿੱਚ ਅਗਲੇ ਮਹੀਨੇ ਪੰਚਾਇਤੀ ਚੋਣਾਂ (Panchayat elections) ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ । ਇਸ ਸਬੰਧੀ ਚੋਣ ਕਮਿਸ਼ਨ ਵੱਲੋਂ ਸਾਰੇ ਡਿਪਟੀ ਕਮਿਸ਼ਨਰ ਦਫ਼ਤਰਾਂ ਨੂੰ ਇੱਕ ਨੋਟੀਫਿਕੇਸ਼ਨ ਭੇਜਿਆ ਗਿਆ ਹੈ। ਇਸ ਨੋਟੀਫਿਕੇਸ਼ਨ ਰਾਹੀਂ ਚੋਣ ਕਮਿਸ਼ਨ ਨੇ 7 ਜਨਵਰੀ ਤੱਕ ਫਾਈਨਲ ਵੋਟਰ ਸੂਚੀ ਤਿਆਰ ਕਰਨ ਦੇ ਆਦੇਸ਼ ਦਿੱਤੇ ਹਨ। ਕਿਆਸ ਲਾਏ ਜਾ ਰਹੇ ਹਨ ਕਿ ਜਨਵਰੀ ਜਾਂ ਫਿਰ ਫਰਵਰੀ ਦੇ ਪਹਿਲੇ ਹਫਤੇ ਪੰਚਾਇਤੀ ਚੋਣਾਂ ਹੋ ਸਕਦੀਆਂ ਹਨ।

ਜਿਕਰਯੋਗ ਹੈ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਪਹਿਲਾਂਕਾਫ਼ੀ ਵਿਵਾਦ ਹੋਇਆ ਹੈ। ਇਸ ਤੋਂ ਪਹਿਲਾਂ ਅਗਸਤ ਵਿੱਚ ਪੰਚਾਇਤ ਚੋਣਾਂ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਸੀ ਕਿਉਂਕਿ ਪੰਜਾਬ ਸਰਕਾਰ ਨੇ 6 ਮਹੀਨੇ ਪਹਿਲਾਂ ਹੀ ਪੰਚਾਇਤਾਂ ਨੂੰ ਭੰਗ ਕਰ ਦਿੱਤਾ ਸੀ। ਮਾਮਲਾ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਪਹੁੰਚਣ ਤੋਂ ਬਾਅਦ ਸਰਕਾਰ ਨੇ ਇਹ ਫੈਸਲਾ ਵਾਪਸ ਲੈ ਲਿਆ ਸੀ।

ਹੁਣ ਚੋਣ ਕਮਿਸ਼ਨ ਨੇ ਪੰਚਾਇਤੀ ਚੋਣਾਂ (Panchayat elections) ਕਰਵਾਉਣ ਦੀ ਤਿਆਰੀ ਖਿੱਚ ਦਿੱਤੀ ਹੈ। ਇਸ ਤੋਂ ਪਹਿਲਾਂ ਸੂਬੇ ਵਿੱਚ ਗ੍ਰਾਮ ਪੰਚਾਇਤ ਚੋਣਾਂ ਕਰਵਾਉਣ ਲਈ 11 ਤੋਂ 18 ਦਸੰਬਰ ਤੱਕ ਵੋਟਰ ਸੂਚੀਆਂ ਤਿਆਰ ਕਰਨ ਲਈ ਕਿਹਾ ਗਿਆ ਹੈ। ਨਵੇਂ ਨੋਟੀਫਿਕੇਸ਼ਨ ਅਨੁਸਾਰ ਵੋਟਰ ਸੂਚੀਆਂ ਦਾ ਡਰਾਫਟ ਨੋਟੀਫਿਕੇਸ਼ਨ 20 ਦਸੰਬਰ ਤੱਕ ਤਿਆਰ ਕੀਤਾ ਜਾਣਾ ਹੈ। ਇਸੇ ਤਰ੍ਹਾਂ ਡਰਾਫਟ ਨੋਟੀਫਿਕੇਸ਼ਨ ਵਿੱਚ 5 ਜਨਵਰੀ ਤੱਕ ਦਾਅਵਿਆਂ ਤੇ ਇਤਰਾਜ਼ਾਂ ਦਾ ਨਿਪਟਾਰਾ ਕਰਨ ਲਈ ਕਿਹਾ ਗਿਆ ਹੈ। ਅੰਤਿਮ ਵੋਟਰ ਸੂਚੀ 7 ਜਨਵਰੀ ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ। ਇਸ ਤੋਂ ਤੈਅ ਹੈ ਕਿ ਪੰਜਾਬ ਵਿੱਚ ਜਨਵਰੀ ਵਿੱਚ ਗ੍ਰਾਮ ਪੰਚਾਇਤ ਚੋਣਾਂ ਕਰਵਾਈਆਂ ਜਾ ਸਕਦੀਆਂ ਹਨ।

ਪੰਜਾਬ ਵਿੱਚ ਪੰਚਾਇਤਾਂ ਦੀ ਕੁੱਲ ਗਿਣਤੀ 13,268 ਹਨ । ਗ੍ਰਾਮ ਪੰਚਾਇਤ ਦੀਆਂ ਚੋਣਾਂ ਜਨਵਰੀ 2019 ਵਿੱਚ ਹੋਈਆਂ ਸਨ ਤੇ ਉਸ ਤੋਂ ਬਾਅਦ ਸਰਪੰਚਾਂ ਨੇ ਅਹੁਦਾ ਸੰਭਾਲਿਆ ਸੀ। ਉਨ੍ਹਾਂ ਦਾ ਕਾਰਜਕਾਲ ਜਨਵਰੀ 2024 ਵਿੱਚ ਖ਼ਤਮ ਹੋ ਰਿਹਾ ਹੈ। ਪੰਜਾਬ ਸਰਕਾਰ ਇਨ੍ਹਾਂ ਚੋਣਾਂ ਵਿੱਚ ਦੇਰੀ ਨਹੀਂ ਕਰਨਾ ਚਾਹੁੰਦੀ ਤੇ ਇਸ ਗੱਲ ਦੀ ਸੰਭਾਵਨਾ ਹੈ ਕਿ ਗ੍ਰਾਮ ਪੰਚਾਇਤ ਚੋਣਾਂ ਜਨਵਰੀ 2024 ਵਿੱਚ ਹੀ ਕਰਵਾਈਆਂ ਜਾ ਸਕਦੀਆਂ ਹਨ।

The post ਪੰਜਾਬ ‘ਚ ਜਨਵਰੀ ‘ਚ ਸਕਦੀਆਂ ਹਨ ਪੰਚਾਇਤੀ ਚੋਣਾਂ, ਚੋਣ ਕਮਿਸ਼ਨ ਵੱਲੋਂ DC ਦਫ਼ਤਰਾਂ ਨੂੰ ਨੋਟੀਫਿਕੇਸ਼ਨ ਜਾਰੀ appeared first on TheUnmute.com - Punjabi News.

Tags:
  • bhagwant-mann
  • breaking-news
  • election-commission
  • news
  • panchayat
  • panchayat-elections
  • punjab-election-2024
  • punjab-news
  • punjab-panchayat-elections

ਜੰਮੂ-ਕਸ਼ਮੀਰ 'ਚ ਧਾਰਾ 370 ਹਟਾਉਣ ਦਾ ਫੈਸਲਾ ਬਰਕਰਾਰ ਰਹੇਗਾ: ਸੁਪਰੀਮ ਕੋਰਟ

Monday 11 December 2023 06:14 AM UTC+00 | Tags: 370 article-370 breaking-news india-news jammu-and-kashmir latest-bnews latest-news news punjab-breaking supreme-court

ਚੰਡੀਗੜ੍ਹ, 11 ਦਸੰਬਰ 2023: ਜੰਮੂ-ਕਸ਼ਮੀਰ ‘ਚ ਧਾਰਾ 370 (Article 370) ਹਟਾਉਣ ਦਾ ਫੈਸਲਾ ਬਰਕਰਾਰ ਰਹੇਗਾ। CJI ਚੰਦਰਚੂੜ ਨੇ ਪੰਜ ਜੱਜਾਂ ਦੀ ਬੈਂਚ ਦਾ ਫੈਸਲਾ ਪੜ੍ਹਦੇ ਹੋਏ ਕਿਹਾ ਕਿ ਧਾਰਾ 370 ਅਸਥਾਈ ਸੀ। ਇਸ ਨੂੰ ਨਿਸ਼ਚਿਤ ਸਮੇਂ ਲਈ ਲਿਆਂਦਾ ਗਿਆ ਸੀ। ਕੇਂਦਰ ਸਰਕਾਰ ਵੱਲੋਂ ਲਏ ਹਰ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਨਹੀਂ ਦਿੱਤੀ ਜਾ ਸਕਦੀ। ਸੀਜੇਆਈ ਨੇ ਕਿਹਾ ਕਿ ਜੇਕਰ ਕੇਂਦਰ ਦੇ ਫੈਸਲੇ ਨਾਲ ਕਿਸੇ ਕਿਸਮ ਦੀ ਮੁਸ਼ਕਲ ਆ ਰਹੀ ਹੈ ਤਾਂ ਹੀ ਇਸ ਨੂੰ ਚੁਣੌਤੀ ਦਿੱਤੀ ਜਾ ਸਕਦੀ ਹੈ।

ਭਾਰਤ ਦੇ ਚੀਫ਼ ਜਸਟਿਸ ਡੀਵਾਈ ਚੰਦਰਚੂੜ ਦੀ ਅਗਵਾਈ ਵਾਲੇ ਪੰਜ ਜੱਜਾਂ ਦੇ ਬੈਂਚ ਨੇ ਸਵੇਰੇ 11 ਵਜੇ ਇਸ ਮਾਮਲੇ ਵਿੱਚ ਫ਼ੈਸਲਾ ਪੜ੍ਹਨਾ ਸ਼ੁਰੂ ਕੀਤਾ। ਸੀਜੇਆਈ ਤੋਂ ਇਲਾਵਾ ਇਸ ਬੈਂਚ ਵਿੱਚ ਜਸਟਿਸ ਸੰਜੇ ਕਿਸ਼ਨ ਕੌਲ, ਸੰਜੀਵ ਖੰਨਾ, ਬੀਆਰ ਗਵਈ ਅਤੇ ਸੂਰਿਆ ਕਾਂਤ ਹਨ। ਜ਼ਿਕਰਯੋਗ ਹੈ ਕਿ ਸਤੰਬਰ ਮਹੀਨੇ ‘ਚ ਲਗਾਤਾਰ 16 ਦਿਨ ਸਾਰੀਆਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਸੁਪਰੀਮ ਕੋਰਟ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ।

ਚੀਫ਼ ਜਸਟਿਸ ਨੇ ਕਿਹਾ ਕਿ ਕੇਂਦਰ ਵੱਲੋਂ ਸੂਬੇ ਲਈ ਲਏ ਗਏ ਹਰ ਫ਼ੈਸਲੇ ਨੂੰ ਚੁਣੌਤੀ ਨਹੀਂ ਦਿੱਤੀ ਜਾ ਸਕਦੀ। ਪੰਜ ਜੱਜਾਂ ਦੇ ਤਿੰਨ ਵੱਖ-ਵੱਖ ਫੈਸਲੇ ਹਨ। ਸੁਪਰੀਮ ਕੋਰਟ ਨੇ ਕਿਹਾ ਕਿ ਜੰਮੂ-ਕਸ਼ਮੀਰ ‘ਤੇ ਕੇਂਦਰ ਸਰਕਾਰ ਦਾ ਫੈਸਲਾ ਬਰਕਰਾਰ ਰਹੇਗਾ। 5 ਅਗਸਤ 2019 ਦਾ ਫੈਸਲਾ ਬਰਕਰਾਰ ਰਹੇਗਾ। ਇਸ ਨੂੰ ਬਦਲਿਆ ਨਹੀਂ ਜਾਵੇਗਾ।

ਜਿਕਰਯੋਗ ਹੈ ਕਿ ਧਾਰਾ 370 (Article 370) ਅਤੇ ਜੰਮੂ-ਕਸ਼ਮੀਰ ਪੁਨਰਗਠਨ ਐਕਟ 2019 ਨੂੰ ਰੱਦ ਕਰਨ ਨੂੰ ਚੁਣੌਤੀ ਦੇਣ ਵਾਲੀਆਂ ਕਈ ਪਟੀਸ਼ਨਾਂ ਨੂੰ 2019 ਵਿਚ ਸੰਵਿਧਾਨਕ ਬੈਂਚ ਕੋਲ ਭੇਜਿਆ ਗਿਆ ਸੀ। ਜੰਮੂ ਅਤੇ ਕਸ਼ਮੀਰ ਪੁਨਰਗਠਨ ਐਕਟ 2019 ਦੇ ਕਾਰਨ, ਪੁਰਾਣੇ ਰਾਜ ਨੂੰ ਜੰਮੂ ਅਤੇ ਕਸ਼ਮੀਰ ਅਤੇ ਲੱਦਾਖ ਦੇ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵੰਡਿਆ ਗਿਆ ਸੀ।

The post ਜੰਮੂ-ਕਸ਼ਮੀਰ ‘ਚ ਧਾਰਾ 370 ਹਟਾਉਣ ਦਾ ਫੈਸਲਾ ਬਰਕਰਾਰ ਰਹੇਗਾ: ਸੁਪਰੀਮ ਕੋਰਟ appeared first on TheUnmute.com - Punjabi News.

Tags:
  • 370
  • article-370
  • breaking-news
  • india-news
  • jammu-and-kashmir
  • latest-bnews
  • latest-news
  • news
  • punjab-breaking
  • supreme-court

ਪੁਲਿਸ ਨੇ ਪਟਿਆਲਾ 'ਚ ਸਤਿੰਦਰ ਸਰਤਾਜ ਦਾ ਸ਼ੋਅ ਰੁਕਵਾਇਆ, 10 ਵਜੇ ਤੱਕ ਸੀ ਸ਼ੋਅ ਦੀ ਇਜਾਜ਼ਤ

Monday 11 December 2023 06:31 AM UTC+00 | Tags: breaking-news news patiala patiala-police punjab-news rajiv-gandhi-law-university satinder satinder-sartaj

ਚੰਡੀਗੜ੍ਹ, 11 ਦਸੰਬਰ 2023: ਪੰਜਾਬ ਦੇ ਪਟਿਆਲਾ ਸਥਿਤ ਰਾਜੀਵ ਗਾਂਧੀ ਲਾਅ ਯੂਨੀਵਰਸਿਟੀ ਵਿੱਚ ਐਤਵਾਰ ਰਾਤ ਨੂੰ ਵਿਦਿਆਰਥੀਆਂ ਨੇ ਪ੍ਰਦਰਸ਼ਨ ਕੀਤਾ ਅਤੇ ਸਥਾਨਕ ਪੁਲਿਸ ਵਿਰੁੱਧ ਨਾਅਰੇਬਾਜ਼ੀ ਕੀਤੀ। ਦਰਅਸਲ ਇੱਥੇ ਪੰਜਾਬੀ ਸੂਫੀ ਗਾਇਕ ਸਤਿੰਦਰ ਸਰਤਾਜ (Satinder Sartaj) ਦਾ ਸ਼ੋਅ ਚੱਲ ਰਿਹਾ ਸੀ। ਜਿਸ ਨੂੰ ਰੋਕਣ ਲਈ ਪੁਲਿਸ ਪਹੁੰਚੀ। ਪੁਲਿਸ ਦੇ ਕਹਿਣ ‘ਤੇ ਸਤਿੰਦਰ ਸਰਤਾਜ ਨੇ ਵੀ ਸ਼ੋਅ ਅੱਗੇ ਵਧਣ ਤੋਂ ਇਨਕਾਰ ਕਰ ਦਿੱਤਾ।

ਰਾਜੀਵ ਗਾਂਧੀ ਲਾਅ ਯੂਨੀਵਰਸਿਟੀ ‘ਚ ਸ਼ਨੀਵਾਰ ਰਾਤ ਨੂੰ ਮਹਿਫਿਲ-ਏ-ਸਰਤਾਜ ਦਾ ਕਾਰਵਾਈ ਗਈ । ਸ਼ਾਮ ਨੂੰ ਸ਼ੁਰੂ ਹੋਏ ਸ਼ੋਅ ਵਿੱਚ ਸਤਿੰਦਰ ਸਰਤਾਜ ਆਪਣਾ ਗੀਤ ਔਜ਼ਾਰ ਗਾ ਰਹੇ ਸਨ। ਇਸ ਦੌਰਾਨ ਪੁਲਿਸ ਸਟੇਜ ਦੇ ਪਿੱਛੇ ਆ ਗਈ।ਪਹਿਲਾਂ ਤਾਂ ਉਸਦੇ ਸਹਾਇਕ ਨੇ ਪੁਲਿਸ ਨੂੰ ਸੂਚਨਾ ਦਿੱਤੀ ਪਰ ਸਤਿੰਦਰ ਸਰਤਾਜ ਸਥਿਤੀ ਨੂੰ ਨਾ ਸਮਝ ਸਕਿਆ ਅਤੇ ਗੀਤ ਜਾਰੀ ਰੱਖਿਆ। ਫਿਰ ਇਕ-ਇਕ ਕਰਕੇ ਕੁਝ ਪੁਲਿਸ ਵਾਲੇ ਸਟੇਜ ‘ਤੇ ਆਏ ਅਤੇ ਸਰਤਾਜ ਨੂੰ ਦੱਸਿਆ ਕਿ ਸਮਾਂ ਖ਼ਤਮ ਹੋ ਰਿਹਾ ਹੈ।

ਜਿਸ ਤੋਂ ਬਾਅਦ ਸਤਿੰਦਰ ਸਰਤਾਜ (Satinder Sartaj) ਨੇ ਕਿਹਾ- ਪੁਲਿਸ ਨੇ ਸ਼ੋਅ ਬੰਦ ਕਰਨ ਲਈ ਕਿਹਾ ਹੈ। ਉਨ੍ਹਾਂ ਨੇ ਪ੍ਰਦਰਸ਼ਨ ਨੂੰ ਅੱਧ ਵਿਚਕਾਰ ਰੋਕਣ ਲਈ ਵਿਦਿਆਰਥੀਆਂ ਤੋਂ ਮੁਆਫ਼ੀ ਮੰਗੀ ਅਤੇ ਉਨ੍ਹਾਂ ਨੂੰ ਕਿਸੇ ਹੋਰ ਸਮੇਂ ਵਾਪਸ ਆਉਣ ਲਈ ਕਿਹਾ। ਵਿਦਿਆਰਥੀਆਂ ਨੇ ਪੰਜਾਬ ਪੁਲਿਸ ਖ਼ਿਲਾਫ਼ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।

ਸਥਾਨਕ ਪੁਲਿਸ ਨੇ ਦਲੀਲ ਦਿੱਤੀ ਕਿ ਸਮਾਂ ਖ਼ਤਮ ਹੋ ਗਿਆ ਸੀ। ਸ਼ੋਅ ਦੀ ਇਜਾਜ਼ਤ ਸ਼ਾਮ 7 ਵਜੇ ਤੋਂ ਰਾਤ 10 ਵਜੇ ਤੱਕ ਸੀ। ਸਮਾਂ ਖ਼ਤਮ ਹੋਣ ਤੋਂ ਬਾਅਦ ਸਤਿੰਦਰ ਸਰਤਾਜ ਨੂੰ ਇਸ ਨੂੰ ਅੱਗੇ ਨਾ ਲਿਜਾਣ ਦੀ ਬੇਨਤੀ ਕੀਤੀ ਗਈ, ਜਿਸ ‘ਤੇ ਉਸ ਨੇ ਹਾਮੀ ਭਰੀ ਅਤੇ ਸ਼ੋਅ ਬੰਦ ਕਰ ਦਿੱਤਾ।

The post ਪੁਲਿਸ ਨੇ ਪਟਿਆਲਾ ‘ਚ ਸਤਿੰਦਰ ਸਰਤਾਜ ਦਾ ਸ਼ੋਅ ਰੁਕਵਾਇਆ, 10 ਵਜੇ ਤੱਕ ਸੀ ਸ਼ੋਅ ਦੀ ਇਜਾਜ਼ਤ appeared first on TheUnmute.com - Punjabi News.

Tags:
  • breaking-news
  • news
  • patiala
  • patiala-police
  • punjab-news
  • rajiv-gandhi-law-university
  • satinder
  • satinder-sartaj

ਚੰਡੀਗੜ੍ਹ, 11 ਦਸੰਬਰ 2023: ਪ੍ਰਸਿੱਧ ਪੰਜਾਬੀ ਕਲਾਕਾਰ ਕੁਲਵਿੰਦਰ ਬਿੱਲਾ (Kulwinder Billa) ਨੇ ਹਮੇਸ਼ਾਂ ਹੀ ਆਪਣੇ ਗੀਤਾਂ ਦੇ ਰਾਹੀਂ ਪੰਜਾਬੀ ਸੱਭਿਆਚਾਰ ਨੂੰ ਕੋਨੇ-ਕੋਨੇ ਤੱਕ ਪਹਚਾਉਣ ਦਾ ਯਤਨ ਕੀਤਾ ਹੈ ਤੇ ਹਰ ਕੋਈ ਉਸਦੇ ਗੀਤਾਂ ਨੂੰ ਦਿਲੋਂ ਪਸੰਦ ਕਰਦਾ ਹੈ। ਇਸੇ ਨੂੰ ਜਾਰੀ ਰੱਖਦਿਆਂ ਕੁਲਵਿੰਦਰ ਨੇ ਆਪਣੀ ਨਵੀਂ ਈ.ਪੀ.ਦਾ ਪਹਿਲਾ ਗੀਤ “ਮੇਰੇ ਨਾਲ ਨਾਲ ਰਹਿੰਦਾ ਆ ਪੰਜਾਬ” ਅੱਜ ਰਿਲੀਜ਼ ਕੀਤਾ ਹੈ।

ਕੁਲਵਿੰਦਰ ਬਿੱਲਾ (Kulwinder Billa) ਨੇ ਹਰ ਗੀਤ ਵਿੱਚ ਪੰਜਾਬੀਅਤ ਨੂੰ ਪ੍ਰਦਰਸ਼ਿਤ ਕਰਨ ਲਈ ਡੂੰਘੀ ਵਚਨਬੱਧਤਾ ਦੇ ਨਾਲ ਦੁਨੀਆ ਭਰ ਦੇ ਪ੍ਰਸ਼ੰਸਕਾਂ ਵਿੱਚ ਉਮੀਦਾਂ ਨੂੰ ਜਗਾਉਂਦੇ ਹੋਏ, ਆਪਣੀ ਬਹੁਉਡੀਕੀ ਈ.ਪੀ. ਨੂੰ ਰਿਲੀਜ਼ ਕਰਨ ਲਈ ਤਿਆਰ ਹੈ।

ਇੱਥੇ ਹੀ ਦੱਸ ਦੇਈਏ ਕੁਲਵਿੰਦਰ ਬਿੱਲਾ ਕੁੜਤਾ ਚਾਦਰੇ ਨਾਲ ਸਜੇ ਹੋਏ ਉਸ ਦੇ ਸ਼ਾਨਦਾਰ ਪਹਿਰਾਵੇ ਲਈ ਜਾਣੇ ਜਾਂਦੇ ਹਨ, ਉਸਦਾ bਸਫ਼ਰ ਪੰਜਾਬ ਦੇ ਵਿਭਿੰਨ ਸੱਭਿਆਚਾਰ ਦਾ ਜਸ਼ਨ ਰਿਹਾ ਹੈ। ਨਵਾਂ ਗੀਤ, “ਮੇਰੇ ਨਾਲ ਨਾਲ ਰਹਿੰਦਾ ਆ ਪੰਜਾਬ, ਵਿੱਚ ਦਰਸ਼ਕਾਂ ਨੂੰ ਪੰਜਾਬ ਦੇ ਤੱਤ ਪ੍ਰਤੀ ਉਸਦੇ ਅਟੁੱਟ ਸਮਰਪਣ ਦਾ ਪ੍ਰਮਾਣ ਹੈ। ਪੰਜਾਬ ਦੇ ਵਿਸ਼ਾਲ ਸੱਭਿਆਚਾਰ, ਵਿਰਸੇ ਤੇ ਖੁਸ਼ਹਾਲੀ ਨੂੰ ਦੇਖਣ ਲਈ ਤਿਆਰ ਰਹੋ ਕੁਲਵਿੰਦਰ ਬਿੱਲਾ ਦੀ ਨਵੀਂ ਈ.ਪੀ. ਦੇ ਸ਼ਾਨਦਾਰ ਗੀਤਾਂ ਦੇ ਰਾਹੀਂ |

The post ਪੰਜਾਬ ਦੀ ਪੰਜਾਬੀਅਤ ਨੂੰ ਦਰਸਾਉਂਦਾ ਕੁਲਵਿੰਦਰ ਬਿੱਲਾ ਦਾ ਨਵਾਂ ਗੀਤ “ਮੇਰੇ ਨਾਲ ਨਾਲ ਰਹਿੰਦਾ ਆ ਪੰਜਾਬ” appeared first on TheUnmute.com - Punjabi News.

Tags:
  • breaking-news
  • kulwinder-billa
  • latest-news
  • mere-naal-naal-rehnda-a-punjab
  • news
  • punjabi-song

ਅੰਮ੍ਰਿਤਸਰ, 11 ਦਸੰਬਰ 2023: ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ (Giani Harpreet Singh) ਅੱਜ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਕਥਾ ਕਰਨ ਵਾਸਤੇ ਪਹੁੰਚੇ | ਜਿੱਥੇ ਉਹਨਾਂ ਵੱਲੋਂ ਓਥੇ ਹੀ ਪਾਕਿਸਤਾਨ ਸਰਕਾਰ ਉੱਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜਦੋਂ ਉਹਨਾਂ ਨਨਕਾਣਾ ਸਾਹਿਬ ਵਿੱਚ ਗਏ ਸਨ ਤਾਂ ਉਸ ਵੇਲੇ ਉਹਨਾਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਤਸਵੀਰ ਗੁਰੂ ਸਾਹਿਬਾਨਾਂ ਦੇ ਸਾਹਮਣੇ ਨਹੀਂ ਦੇਖੀ ਸੀ |

ਪੱਤਰਕਾਰਾਂ ਦੇ ਇੱਕ ਸਵਾਲ ‘ਤੇ ਕਿ ਪਾਕਿਸਤਾਨ ‘ਚ ਮੁਹੰਮਦ ਜਿਨਾਹ ਦੀ ਤਸਵੀਰ ਗੁਰੂ ਨਾਨਕ ਦੇਵ ਜੀ ਤਸਵੀਰ ਤੋਂ ਉਪਰ ਲੱਗੀ ਹੈ | ਇਸ ਸਵਾਲ ‘ਤੇ ਸਿੰਘ ਸਾਹਿਬ (Giani Harpreet Singh) ਨੇ ਕਿਹਾ ਨਨਕਾਣਾ ਸਾਹਿਬ ਗਿਆ ਹਾਂ ਮੇਰੀ ਨਜ਼ਰ ‘ਚ ਅਜਿਹੀ ਤਸਵੀਰ ਨਹੀਂ ਆਈ ਪਰ ਗਰੂ ਗ੍ਰੰਥ ਸਾਹਿਬ ਦੀ ਹਜ਼ੂਰੀ ‘ਚ ਕਿਸੇ ਦੀ ਤਸਵੀਰ ਨਹੀਂ ਲੱਗਣੀ ਚਾਹੀਦੀ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਣਾ ਚਾਹੀਦਾ ਹੈ |

ਉਹਨਾਂ ਨੇ ਕਿਹਾ ਕਿ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ, ਉੱਥੇ ਕਿਸੇ ਵੀ ਤਰ੍ਹਾਂ ਦੀ ਤਸਵੀਰ ਲਾਉਣਾ ਸਹੀ ਨਹੀਂ ਹੈ | ਗਿਆਨੀ ਹਰਪ੍ਰੀਤ ਸਿੰਘ ਨੇ ਬੋਲਦੇ ਹੋਏ ਕਿਹਾ ਕਿ ਟਾਰਗੇਟ ਕਿਲਿੰਗ ਮੰਦਭਾਗਾ ਵਰਤਾਰਾ, ਚਾਹੇ ਕੀਤੇ ਵੀ ਹੋਵੇ, ਇਸ ‘ਤੇ ਠੱਲ੍ਹ ਪੈਣੀ ਚਾਹੀਦੀ ਹੈ | ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪਰਮਜੀਤ ਸਿੰਘ ਪੰਜਵੜ ਦੇ ਬੇਟੇ ਨੂੰ ਅਸਥੀਆਂ ਪਰਵਾਹ ਕਰਨ ਲਈ ਰੋਕਿਆ ਜਾਣਾ ਮੰਦਭਾਗਾ ਹੈ |

ਉਨ੍ਹਾਂ ਨੇ ਬੰਦੀ ਸਿੰਘਾਂ ਦੇ ਰਿਹਾਈ ਨੂੰ ਲੈ ਕੇ ਕਿਹਾ ਕਿ ਇਕੱਠੇ ਹੋ ਕੇ ਹੰਭਲਾ ਮਾਰਿਆ ਜਾਵੇ ਅਤੇ ਸਾਂਝੇ ਤੌਰ ”ਤੇ ਯਤਨ ਕੀਤੇ ਜਾਣ | ਉਨ੍ਹਾਂ ਕਿਹਾ ਸ਼੍ਰੋਮਣੀ ਕਮੇਟੀ ਵਲੋਂ ਯਤਨ ਕੀਤੇ ਜਾ ਰਹੇ ਹਨ | ਉਨ੍ਹਾਂ ਨੇ ਨਸ਼ਿਆਂ ਨੂੰ ਖ਼ਤਮ ਕਰਨ ਲਈ ਸਰਕਾਰ ਨੂੰ ਜਾਗਣਾ ਚਾਹੀਦਾ ਹੈ | ਨੌਜਵਾਨ ਕੁੜੀਆਂ ਮੁੰਡਿਆਂ ਦਾ ਨਸ਼ੇ ‘ਚ ਪੈਣਾ ਆਉਣ ਵਾਲੇ ਸਮੇਂ ਲਈ ਖ਼ਤਰਾ ਹੈ | ਜਿਕਰਯੋਗ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵੱਲੋਂ ਪੰਜ ਮੈਂਬਰੀ ਟੀਮ ਦਾ ਗਠਨ ਕੀਤਾ ਗਿਆ ਹੈ।

The post ਬੰਦੀ ਸਿੰਘਾਂ ਦੀ ਰਿਹਾਈ ਲਈ ਸਾਂਝੇ ਤੌਰ ”ਤੇ ਯਤਨ ਕੀਤੇ ਜਾਣ ਦੀ ਲੋੜ: ਜਥੇਦਾਰ ਗਿਆਨੀ ਹਰਪ੍ਰੀਤ ਸਿੰਘ appeared first on TheUnmute.com - Punjabi News.

Tags:
  • bandi-singhs
  • breaking-news
  • giani-harpreet-singh
  • news
  • punjab
  • sikh

ਸਿਨਸਿਨੈਟੀ, ਓਹਾਇਓ 11 ਦਸੰਬਰ 2023: ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ 554ਵਾਂ ਪ੍ਰਕਾਸ਼ ਪੁਰਬ ਅਮਰੀਕਾ ਦੇ ਸੂਬੇ ਓਹਾਇਓ ਦੇ ਸ਼ਹਿਰ ਸਿਨਸਿਨੈਟੀ ਵਿਖੇ ਗੁਰਦੁਆਰਾ ਗੁਰੂ ਨਾਨਕ ਸੋਸਾਇਟੀ ਆਫ ਗ੍ਰੇਟਰ ਸਿਨਸਿਨੈਟੀ ਦੀ ਸਮੂਹ ਸਾਧ ਸੰਗਤ ਵਲੋਂ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ।

ਗੁਰਪੁਰਬ ਦੇ ਸੰਬੰਧ ਵਿੱਚ ਤਿੰਨ ਦਿਨਾਂ ਵਿਸ਼ੇਸ਼ ਕੀਰਤਨ ਦਰਬਾਰ ਸਜਾਏ ਗਏ, ਜਿਸ ਵਿੱਚ ਕੈਲੀਫੋਰਨੀਆਂ ਤੋਂ ਆਏ ਭਾਈ ਮਨਬੀਰ ਸਿੰਘ, ਭਾਈ ਗੁਰਵਿੰਦਰ ਸਿੰਘ ਅਤੇ ਭਾਈ ਗੁਰਚਰਨ ਸਿੰਘ ਜੀ ਦੇ ਜੱਥੇ ਨੇ ਗੁਰੂ ਸਾਹਿਬ ਦੇ ਵੇਲੇ ਦੇ ਤੰਤੀ ਸਾਜ਼ ਰਬਾਬ ਅਤੇ ਦਿਲਰੁਬਾ ਨਾਲ ਸ਼ਬਦ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਅਖੀਰਲੇ ਦਿਨ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੰਗਤਾਂ ਰੱਸ ਭਿੰਨੇ ਕੀਰਤਨ ਵਿੱਚ ਇਹਨੀਆਂ ਲੀਨ ਹੋ ਗਈਆਂ ਕਿ ਭਾਈ ਮਨਬੀਰ ਸਿੰਘ ਜੀ ਇਹਨਾਂ ਸਾਜ਼ਾਂ ਨਾਲ 2 ਘੰਟੇ ਤੋਂ ਵੀ ਵੱਧ ਸਮੇਂ ਲਈ ਕੀਰਤਨ ਕਰਦੇ ਰਹੇ।

ਇਹਨਾਂ ਸਮਾਗਮਾਂ ਦੋਰਾਨ ਇਹਨਾਂ ਸਾਜ਼ਾਂ ਦੀ ਸੰਗਤ, ਖਾਸਕਰ ਬੱਚਿਆਂ ਨੂੰ ਸਿੱਖਿਆ ਦੇਣ ਲਈ ਵਰਕਸ਼ਾਪ ਦਾ ਵੀ ਪ੍ਰਬੰਧ ਕੀਤਾ ਗਿਆ। ਇਸ ਵਿੱਚ ਜੱਥੇ ਨੇ ਇਹਨਾਂ ਸਾਜ਼ਾਂ ਦੀ ਮਹੱਤਤਾ, ਇਹਨਾਂ ਨੂੰ ਕਿਵੇਂ ਵਜਾਉਣਾ ਹੈ ਬਾਰੇ ਜਾਣਕਾਰੀ ਦਿੱਤੀ।

ਸਮਾਗਮਾਂ ਦੇ ਦੂਜੇ ਦਿਨ ਨਿਸ਼ਾਨ ਸਾਹਿਬ ਦੀ ਸੇਵਾ ਉਪਰੰਤ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆ ਦੀ ਅਗਵਾਈ ਹੇਠ ਨਗਰ ਕੀਰਤਨ ਵੀ ਸਜਾਏ ਗਏ। ਨਗਰ ਕੀਰਤਨ ਗੁਰਦੁਆਰਾ ਸਾਹਿਬ ਦੇ ਨਾਲ ਲਗਦੀਆਂ ਕਈ ਰਿਹਾਸ਼ੀ ਅਬਾਦੀਆਂ ਵਿੱਚੋਂ ਦੀ ਲੰਗਿਆ। ਰਸਤੇ ਵਿੱਚ ਇਹਨਾਂ ਅਬਾਦੀਆਂ ਵਿੱਚ ਰਹਿੰਦੀਆਂ ਸਿੱਖ ਸੰਗਤਾਂ ਵਲੋਂ ਗਰਮ ਦੁੱਧ, ਪਾਣੀ, ਫਲਾਂ ਆਦਿ ਦੇ ਲੰਗਰ ਵੀ ਸੰਗਤਾਂ ਨੂੰ ਵਰਤਾਏ ਗਏ। ਅਮਰੀਕਨਾਂ ਨੇ ਵੀ ਆਪਣੇ ਘਰਾਂ ਦੇ ਬਾਹਰ ਆ ਕੇ ਸਿੱਖ ਸੰਗਤ ਨੂੰ ਗੁਰਪੁਰਬ ਦੀ ਵਧਾਈ ਦਿੱਤੀ। ਇਸ ਨਾਲ ਉਹਨਾਂ ਨੂੰ ਵੀ ਸਿੱਖਾਂ ਬਾਰੇ ਜਾਣਕਾਰੀ ਮਿਲੀ।

ਸਰਦੀ ਹੋਣ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਸਿਨਸਿਨੈਟੀ ਦੇ ਨਾਲ ਲੱਗਦੇ ਸ਼ਹਿਰ ਡੇਟਨ, ਅਤੇ ਕੈਨਟੱਕੀ ਸੂਬੇ ਤੋਂ ਵੀ ਸੰਗਤਾਂ ਇਸ ਵਿੱਚ ਸ਼ਾਮਲ ਹੋਈਆਂ। ਇਸ ਦੋਰਾਨ ਤਿੰਨੋ ਦਿਨ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ। ਪ੍ਰਬੰਧਕ ਕਮੇਟੀ ਨੇ ਇਹਨਾਂ ਵਿਸ਼ੇਸ਼ ਸਮਾਗਮਾਂ ਲਈ ਸੇਵਾਦਾਰਾਂ, ਸੰਗਤ ਅਤੇ ਨਗਰ ਕੀਰਤਨ ਦੋਰਾਨ ਆਪਣੀਆਂ ਸੇਵਾਵਾਂ ਦੇਣ ਲਈ ਵੈਸਟ ਚੈਸਟਰ ਪੁਲਿਸ ਦਾ ਧੰਨਵਾਦ ਕੀਤਾ।

 

The post ਸਿਨਸਿਨੈਟੀ ਵਿਖੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਤੰਤੀ ਸਾਜ਼ਾਂ ਨਾਲ ਸਜਾਏ ਕੀਰਤਨ ਦਰਬਾਰ, ਕੱਢਿਆ ਨਗਰ ਕੀਰਤਨ appeared first on TheUnmute.com - Punjabi News.

Tags:
  • breaking-news
  • cincinnati
  • guru-nanak-dev-ji
  • guru-purb
  • nagar-kirtan
  • news

ਚੰਡੀਗੜ੍ਹ, 11 ਦਸੰਬਰ 2023: ਅੱਜ ਸੁਪਰੀਮ ਕੋਰਟ ‘ਚ ਹੋਈ ਸੁਣਵਾਈ ਦੌਰਾਨ ਜੰਮੂ-ਕਸ਼ਮੀਰ 'ਚ ਧਾਰਾ 370 (Article 370) ਹਟਾਉਣ ਦਾ ਫੈਸਲਾ ਬਰਕਰਾਰ ਰੱਖਿਆ ਹੈ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਧਾਰਾ 370 ਨੂੰ ਰੱਦ ਕਰਨ ਬਾਰੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਇਤਿਹਾਸਕ ਫ਼ੈਸਲਾ ਕਰਾਰ ਦਿੱਤਾ ਹੈ | ਉਨ੍ਹਾਂ ਨੇ ਕਿਹਾ ਕਿ ਅੱਜ ਦਾ ਫ਼ੈਸਲਾ ਸਿਰਫ਼ ਇਕ ਕਾਨੂੰਨੀ ਫ਼ੈਸਲਾ ਨਹੀਂ ਹੈ, ਇਹ ਇਕ ਉਮੀਦ ਦੀ ਕਿਰਨ, ਇਕ ਸੁਨਹਿਰੇ ਭਵਿੱਖ ਦਾ ਵਾਅਦਾ ਅਤੇ ਇਕ ਪ੍ਰਮਾਣ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਜੰਮੂ, ਕਸ਼ਮੀਰ ਅਤੇ ਲੱਦਾਖ ਵਿੱਚ ਸਾਡੀਆਂ ਭੈਣਾਂ ਅਤੇ ਭਰਾਵਾਂ ਲਈ ਉਮੀਦ, ਤਰੱਕੀ ਅਤੇ ਏਕਤਾ ਦਾ ਇੱਕ ਸ਼ਾਨਦਾਰ ਐਲਾਨ ਹੈ।”

ਪ੍ਰਧਾਨ ਮੰਤਰੀ ਮੋਦੀ ਨੇ ਅੱਗੇ ਕਿਹਾ, "ਅਦਾਲਤ ਨੇ ਆਪਣੇ ਡੂੰਘੇ ਗਿਆਨ ਨਾਲ, ਏਕਤਾ ਦੇ ਉਸ ਤੱਤ ਨੂੰ ਮਜ਼ਬੂਤ ​​ਕੀਤਾ ਹੈ | ਜਿਸ ਨੂੰ ਅਸੀਂ ਭਾਰਤੀ ਹੋਣ ਦੇ ਨਾਤੇ ਕਦਰ ਕਰਦੇ ਹਾਂ। ਮੈਂ ਜੰਮੂ, ਕਸ਼ਮੀਰ ਅਤੇ ਲੱਦਾਖ ਦੇ ਲੋਕਾਂ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਤੁਹਾਡੇ ਸੁਪਨਿਆਂ ਨੂੰ ਪੂਰਾ ਕਰਨ ਲਈ ਸਾਡੀ ਵਚਨਬੱਧਤਾ ਅਟੁੱਟ ਹੈ। ਅਸੀਂ ਇਹ ਸੁਨਿਸ਼ਚਿਤ ਕਰਨ ਲਈ ਵਚਨਬੱਧ ਹਾਂ ਕਿ ਤਰੱਕੀ ਦੇ ਲਾਭ ਨਾ ਸਿਰਫ਼ ਤੁਹਾਡੇ ਤੱਕ ਪਹੁੰਚੇ, ਸਗੋਂ ਸਾਡੇ ਸਮਾਜ ਦੇ ਸਭ ਤੋਂ ਕਮਜ਼ੋਰ ਅਤੇ ਹਾਸ਼ੀਏ ‘ਤੇ ਰਹਿ ਗਏ ਵਰਗਾਂ ਤੱਕ ਵੀ ਪਹੁੰਚੇ |

 

The post ਸੁਪਰੀਮ ਕੋਰਟ ਵੱਲੋਂ ਧਾਰਾ 370 ਹਟਾਉਣ ਦਾ ਫੈਸਲਾ ਬਰਕਰਾਰ ਰੱਖਣਾ ਇਤਿਹਾਸਿਕ: PM ਮੋਦੀ appeared first on TheUnmute.com - Punjabi News.

Tags:
  • article-370
  • breaking-news
  • jammu-and
  • latest-news
  • news
  • pm-modi

ਚੰਡੀਗੜ੍ਹ, 11 ਦਸੰਬਰ 2023: ਕੈਨੇਡਾ ਤੋਂ ਬਾਅਦ ਹੁਣ ਆਸਟ੍ਰੇਲੀਆ (Australia) ਵੀ ਵੀਜ਼ਾ ਨਿਯਮਾਂ ਨੂੰ ਸਖ਼ਤ ਕਰਨ ਜਾ ਰਿਹਾ ਹੈ। ਇਹ ਫੈਸਲਾ ਭਾਰਤੀਆਂ ਅਤੇ ਖਾਸ ਕਰਕੇ ਆਸਟ੍ਰੇਲੀਆ ਜਾਣ ਦੀ ਸੋਚ ਰਹੇ ਪੰਜਾਬੀਆਂ ਨੂੰ ਮੁਸ਼ਕਿਲਾਂ ਆ ਸਾਹਮਣਾ ਕਰਨ ਪੈ ਸਕਦਾ ਹੈ । ਆਸਟ੍ਰੇਲੀਆਈ ਸਰਕਾਰ ਨੇ ਸੋਮਵਾਰ ਨੂੰ ਕਿਹਾ ਕਿ ਉਹ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਘੱਟ ਹੁਨਰ ਵਾਲੇ ਕਾਮਿਆਂ ਲਈ ਵੀਜ਼ਾ ਨਿਯਮਾਂ ਨੂੰ ਸਖ਼ਤ ਕਰੇਗੀ। ਜਿਸ ਕਾਰਨ ਅਗਲੇ 2 ਸਾਲਾਂ ‘ਚ ਪ੍ਰਵਾਸੀਆਂ ਦੀ ਗਿਣਤੀ ਅੱਧੀ ਰਹਿ ਜਾਵੇਗੀ, ਕਿਉਂਕਿ ਸਰਕਾਰ ਟੁੱਟੀ ਹੋਈ ਮਾਈਗ੍ਰੇਸ਼ਨ ਪ੍ਰਣਾਲੀ ਨੂੰ ਠੀਕ ਕਰਨ ‘ਤੇ ਵਿਚਾਰ ਕਰ ਰਹੀ ਹੈ।

ਆਸਟਰੇਲੀਆ ਦੀ ਮੀਡੀਆ ਏਜੰਸੀ ਰਾਇਟਰਜ਼ ਦੇ ਅਨੁਸਾਰ, ਨਵੀਂ ਨੀਤੀਆਂ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਅੰਗਰੇਜ਼ੀ ਟੈਸਟਾਂ ਵਿੱਚ ਉੱਚ ਦਰਜਾਬੰਦੀ ਪ੍ਰਾਪਤ ਕਰਨ ਦੀ ਜ਼ਰੂਰਤ ਹੋਵੇਗੀ ਅਤੇ ਇੱਕ ਵਿਦਿਆਰਥੀ ਦੀ ਦੂਜੀ ਵੀਜ਼ਾ ਅਰਜ਼ੀ ‘ਤੇ ਵਧੇਰੇ ਜਾਂਚ ਹੋਵੇਗੀ, ਜੋ ਕਿ ਉਨ੍ਹਾਂ ਦੇ ਪ੍ਰਵਾਸ ਨੂੰ ਲੰਮਾ ਖਿੱਚ ਸਕਦਾ ਹੈ |

ਆਸਟ੍ਰੇਲੀਆ (Australia) ਦੇ ਗ੍ਰਹਿ ਮਾਮਲਿਆਂ ਦੇ ਮੰਤਰੀ ਕਲੇਰ ਓ’ਨੀਲ ਨੇ ਇੱਕ ਮੀਡੀਆ ਬ੍ਰੀਫਿੰਗ ਦੌਰਾਨ ਕਿਹਾ ਕਿ ਸਾਡੀ ਰਣਨੀਤੀ ਮਾਈਗ੍ਰੇਸ਼ਨ ਨੰਬਰਾਂ ਨੂੰ ਆਮ ਵਾਂਗ ਲਿਆਏਗੀ, ਪਰ ਇਹ ਸਿਰਫ ਸੰਖਿਆਵਾਂ ਅਤੇ ਇਸ ਪਲ ਬਾਰੇ ਹੈ ਅਤੇ ਇਸ ਸਮੇਂ ਸਾਡੇ ਦੇਸ਼ ਵਿੱਚ ਹੋ ਰਹੇ ਮਾਈਗ੍ਰੇਸ਼ਨ ਦਾ ਅਨੁਭਵ ਨਹੀਂ ਹੈ, ਇਹ ਆਸਟ੍ਰੇਲੀਆ ਦੇ ਭਵਿੱਖ ਬਾਰੇ ਹੈ।

ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਇਹ ਵੀ ਸਪੱਸ਼ਟ ਕੀਤਾ ਕਿ ਆਸਟ੍ਰੇਲੀਆ ਦੇ ਮਾਈਗ੍ਰੇਸ਼ਨ ਨੰਬਰਾਂ ਨੂੰ ਟਿਕਾਊ ਪੱਧਰ ‘ਤੇ ਵਾਪਸ ਲਿਆਉਣ ਦੀ ਲੋੜ ਹੈ।ਗ੍ਰਹਿ ਮਾਮਲਿਆਂ ਦੇ ਮੰਤਰੀ ਓ’ਨੀਲ ਨੇ ਕਿਹਾ ਕਿ ਸਰਕਾਰ ਦੇ ਸੁਧਾਰ ਪਹਿਲਾਂ ਹੀ ਵਿਦੇਸ਼ੀ ਪ੍ਰਵਾਸ ‘ਤੇ ਦਬਾਅ ਪਾ ਰਹੇ ਹਨ। ਇਹ ਮਾਈਗ੍ਰੇਸ਼ਨ ਗਿਣਤੀ ਵਿੱਚ ਸੰਭਾਵਿਤ ਗਿਰਾਵਟ ਵਿੱਚ ਯੋਗਦਾਨ ਪਾਵੇਗਾ।

ਇਹ ਫੈਸਲਾ 2022-23 ਵਿੱਚ ਇਮੀਗ੍ਰੇਸ਼ਨ ਦੇ ਰਿਕਾਰਡ 5.10 ਲੱਖ ਤੱਕ ਪਹੁੰਚਣ ਦੀ ਸੰਭਾਵਨਾ ਤੋਂ ਬਾਅਦ ਆਇਆ ਹੈ। ਅਧਿਕਾਰਤ ਅੰਕੜਿਆਂ ਤੋਂ ਪਤਾ ਲੱਗਿਆ ਹੈ ਕਿ ਨਵੀਂ ਨੀਤੀ ਤੋਂ ਬਾਅਦ, ਇਹ ਅੰਕੜਾ 2024-25 ਅਤੇ 2025-26 ਵਿੱਚ ਘਟ ਕੇ ਲਗਭਗ 2.5 ਲੱਖ ਰਹਿ ਜਾਣ ਦੀ ਉਮੀਦ ਹੈ, ਜੋ ਕਿ ਕੋਵਿਡ ਮਿਆਦ ਤੋਂ ਪਹਿਲਾਂ ਦੇ ਪੱਧਰ ਦੇ ਅਨੁਸਾਰ ਹੈ।

The post ਕੈਨੇਡਾ ਤੋਂ ਬਾਅਦ ਹੁਣ ਆਸਟ੍ਰੇਲੀਆ ਵੀ ਵੀਜ਼ਾ ਨਿਯਮਾਂ ਨੂੰ ਕਰਨ ਜਾ ਰਿਹੈ ਸਖ਼ਤ appeared first on TheUnmute.com - Punjabi News.

Tags:
  • australia
  • breaking-news
  • canada
  • indians
  • news
  • visa

ਚੰਡੀਗੜ੍ਹ, 11 ਦਸੰਬਰ 2023: ਵਿਕਸਿਤ ਭਾਰਤ ਸੰਕਲਪ ਯਾਤਰਾ ਨੇ ਹੁਣ ਰਫਤਾਰ ਫੜ੍ਹ ਲਈ ਹੈ। ਯਾਤਰਾ ਦੇ ਤਹਿਤ ਰੋਜਾਨਾ ਸੈਂਕੜੇਂ ਸਥਾਨਾਂ ‘ਤੇ ਪ੍ਰੋਗਰਾਮ ਪ੍ਰਬੰਧਿਤ ਕਰ ਯੋਗ ਲੋਕਾਂ ਨੂੰ ਸਰਕਾਰ ਦੀ ਭਲਾਈਕਾਰੀ ਯੋਜਨਾਵਾਂ ਨਾਲ ਜੋੜਿਆ ਜਾ ਰਿਹਾ ਹੈ। ਯਾਤਰਾ ਦੇ 11ਵੇਂ ਦਿਨ ਐਤਵਾਰ ਨੂੰ 71 ਸਥਾਨਾਂ ‘ਤੇ ਪ੍ਰੋਗ੍ਰਾਮ ਪ੍ਰਬੰਧਿਤ ਹੋਏ ਚਿਸ ਵਿਚ 43671 ਲੋਕਾਂ ਨੇ ਸ਼ਿਰਕਤ ਕੀਤੀ ਅਤੇ 36824 ਨਾਗਰਿਕਾਂ ਨੇ ਵਿਕਸਿਤ ਭਾਰਤ ਦਾ ਸੰਕਲਪ ਕੀਤਾ। ਯਾਤਰਾ ਰਾਹੀਂ ਪਿੰਡਾਂ ਅਤੇ ਸ਼ਹਿਰਾਂ ਵਿਚ ਲੋਕਾਂ ਨੂੰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੇ ਵੱਲੋਂ ਕੇਂਦਰ ਤੇ ਸੂਬਾ ਦੀ ਯੋਜਨਾਵਾਂ ਦੀ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਹੀ ਕਈ ਯੋਜਨਾਵਾਂ ਦਾ ਲਾਭ ਵੀ ਆਮ ਜਨਤਾ ਨੂੰ ਦਿੱਤਾ ਗਿਆ।

ਵਿਕਸਿਤ ਭਾਰਤ ਸੰਕਲਪ ਯਾਤਰਾ ਦਾ ਉਦੇਸ਼ ਦੇਸ਼ ਦੇ ਆਖੀਰੀ ਵਿਅਕਤੀ ਤੱਕ ਪਹੁੰਚਾਉਣਾ ਹੈ ਤਾਂ ਜੋ ਉਸ ਨੂੰ ਯੋਜਨਾਵਾਂ ਦਾ ਲਾਭ ਮਿਲੇ ਅਤੇ ਉਸ ਦਾ ਵਿਕਾਸ ਹੋਵੇ। ਇਸ ਦੇ ਰਾਹੀਂ ਵੱਖ-ਵੱਖ ਯੋਜਨਾਵਾਂ ਦੇ ਲਈ ਆਨ ਦ ਸਪਾਟ ਰਜਿਸਟ੍ਰੇਸ਼ਨ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ, ਡਰੋਨ ਦੀਦੀ ਮੁਹਿੰਮ ਤਹਿਤ ਡਰੋਨ ਵੰਡ ਅਤੇ ਯੋਗ ਦੌਰਾਨ ਆਮ ਲੋਕਾਂ ਦੇ ਤਜਰਬੇ ਇਕੱਠਾ ਕੀਤੇ ਜਾ ਰਹੇ ਹਨ। ਨਾਲ ਹੀ ਆਮ ਲੋਕਾਂ ਨੂੰ ਜਾਗਰੁਕ ਕਰਨ ਲਈ ਨੁੱਕੜ ਨਾਟਕ ਅਤੇ ਕਵਿਜ ਮੁਕਾਬਲਿਆਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।

11ਵੇਂ ਦਿਨ ਯਾਤਰਾ ਦੌਰਾਨ ਕਰੀਬ 8 ਹਜਾਰ ਲੋਕ ਹੈਲਥ ਕੈਂਪਾਂ ਵਿਚ ਪਹੁੰਚੇ ਅਤੇ ਆਪਣੇ ਸਿਹਤ ਸਬੰਧੀ ਜਾਂਚ ਕਰਵਾਈ। ਚਾਰ ਹਜਾਰ ਤੋਂ ਵੱਧ ਲੋਕਾਂ ਦੀ ਟੀਬੀ ਦੀ ਸਕ੍ਰੀਨਿੰਗ ਕੀਤੀ ਗਈ। ਯਾਤਰਾ ਦੌਰਾਨ 1985 ਲੋਕਾਂ ਨੇ ਆਯੂਸ਼ਮਾਨ ਕਾਰਡ ਕੈਂਪ ਦਾ ਲਾਭ ਚੁਕਿਆ, 272 ਲੋਕ ਆਧਾਰ ਕਾਰਡ ਕੈਂਪ ਵਿਚ ਪਹੁੰਚੇ ਅਤੇ 54 ਕਿਸਾਨਾਂ ਨੇ ਨੈਚੁਰਲ ਫਾਰਮਿੰਗ ਨਾਲ ਸਬੰਧਿਤ ਜਾਣਕਾਰੀ ਲਈ। ਉੱਥੇ ਸੈਕੜਿਆਂ ਲਾਭਕਾਰਾਂ ਦਾ ਪੀਏਮ ਉਜਵਲਾ ਯੋਜਨਾ ਲਈ ਰਜਿਸਟ੍ਰੇਸ਼ਣ ਕੀਤਾ ਗਿਆ।

ਯਾਤਰਾ ਵਿਚ ਜਨਭਾਗੀਦਾਰੀ ਵਧਾਉਣ ਤੇ ਸਮਾਜ ਲਈ ਚੰਗਾ ਕੰਮ ਕਰਨ ਤਹਿਤ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਸਥਾਨਕ ਪੱਧਰ ‘ਤੇ ਵਰਨਣਯੋਗ ਕੰਮ ਕਰਨ ਵਾਲੀ ਵਿਭੂਤੀਆਂ ਨੂੰ ਸਨਮਾਨਿਤ ਕੀਤਾ ਗਿਆ। 11ਵੇਂ ਦਿਨ 609 ਮੇਧਾਵੀ ਵਿਦਿਆਰਥੀਆਂ, ਸਮਾਜਿਕ ਕੰਮ ਕਰਨ ਵਾਲੀ 303 ਮਹਿਲਾਵਾਂ, 106 ਸਥਾਨਕ ਖਿਡਾਰੀਆਂ ਅਤੇ 94 ਲੋਕ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਗਿਆ।

ਹਰਿਆਣਾ ਵਿਚ ਇਸ ਯਾਤਰਾ ਨੂੰ ਜਨਸੰਵਾਦ ਨਾਲ ਜੋੜਿਆ ਗਿਆ ਹੈ ਜਿਸ ਦੇ ਤਹਿਤ ਜਨਤਾ ਦੀ ਸਮਸਿਆਵਾਂ ਅਤੇ ਸ਼ਿਕਾਇਤਾਂ ਨੂੰ ਅਧਿਕਾਰੀ ਮੌਕੇ ‘ਤੇ ਹੀ ਨਿਪਟਾ ਰਹੇ ਹਨ। ਇਸ ਤਰ੍ਹਾ ਦੇ ਪ੍ਰੋਗ੍ਰਾਮ ਨਾਲ ਲੋਕਾਂਵਿਚ ਸਰਕਾਰ ਦੇ ਪ੍ਰਤੀ ਭਰੋਸਾ ਵਧਿਆ ਹੈ। ਲੋਕ ਹੁਣ ਨਿਸ਼ਚੰਤ ਹਨ ਕਿ ਉਨ੍ਹਾਂ ਦੇ ਲਈ ਬਣੀ ਯੋਜਨਾਵਾਂ ਦਾ ਹੱਕ ਕੋਈ ਅਤੇ ਨਹੀਂ ਮਾਰ ਸਕਦਾ।

The post ਹਰਿਆਣਾ ‘ਚ ਵਿਕਸਿਤ ਭਾਰਤ ਸੰਕਲਪ ਯਾਤਰਾ ਨੇ ਫੜੀ ਰਫਤਾਰ, 11ਵੇਂ ਦਿਨ 71 ਸਥਾਨਾਂ ‘ਤੇ ਹੋਏ ਪ੍ਰੋਗਰਾਮ appeared first on TheUnmute.com - Punjabi News.

Tags:
  • bharat-sankalp-yatra
  • breaking-news
  • haryana
  • latest-news
  • news

ਸੁਪਰੀਮ ਕੋਰਟ ਵੱਲੋਂ ਧਾਰਾ 370 ਸੰਬੰਧੀ ਲਏ ਫੈਸਲੇ ਤੋਂ ਨਿਰਾਸ਼ ਹਾਂ: ਗੁਲਾਮ ਨਬੀ ਆਜ਼ਾਦ

Monday 11 December 2023 08:26 AM UTC+00 | Tags: article-35a article-370 breaking-news ghulam-nabi-azad india news supreme-court

ਚੰਡੀਗੜ੍ਹ, 11 ਦਸੰਬਰ 2023: ਕਾਂਗਰਸ ਤੋਂ ਵੱਖ ਹੋ ਕੇ ਡੈਮੋਕਰੇਟਿਕ ਪ੍ਰੋਗਰੈਸਿਵ ਆਜ਼ਾਦ ਪਾਰਟੀ (ਡੀਪੀਏਪੀ) ਦੀ ਸਥਾਪਨਾ ਕਰਨ ਵਾਲੇ ਗੁਲਾਮ ਨਬੀ ਆਜ਼ਾਦ (Ghulam Nabi Azad) ਨੇ ਕਿਹਾ ਕਿ ਅਸੀਂ ਸੁਪਰੀਮ ਕੋਰਟ ਦੇ ਫੈਸਲੇ ਤੋਂ ਨਿਰਾਸ਼ ਹਾਂ। ਅਦਾਲਤ ਦਾ ਫੈਸਲਾ ਦੁਖਦ ਅਤੇ ਮੰਦਭਾਗਾ ਹੈ। ਜੰਮੂ-ਕਸ਼ਮੀਰ ਦੇ ਲੋਕ ਇਸ ਤੋਂ ਖੁਸ਼ ਨਹੀਂ ਹਨ ਪਰ ਸਾਨੂੰ ਇਹ ਸਵੀਕਾਰ ਕਰਨਾ ਪਵੇਗਾ।

ਆਜ਼ਾਦ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਮੈਂ ਇਹ ਪਹਿਲਾਂ ਵੀ ਕਹਿ ਚੁੱਕਾ ਹਾਂ ਕਿ ਇੱਥੇ ਸਿਰਫ਼ ਦੋ (ਸੰਸਥਾਵਾਂ) ਹਨ ਜੋ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਧਾਰਾ 370 ਅਤੇ 35ਏ ਵਾਪਸ ਕਰ ਸਕਦੇ ਹਨ ਅਤੇ ਉਹ ਸੰਸਥਾਵਾਂ ਹਨ ਸੰਸਦ ਅਤੇ ਦੂਜੀ ਸੁਪਰੀਮ ਕੋਰਟ। ਸੁਪਰੀਮ ਕੋਰਟ ਦਾ ਬੈਂਚ ਨਿਰਪੱਖ ਹੈ ਅਤੇ ਸਾਨੂੰ ਉਮੀਦ ਸੀ ਕਿ ਇਹ ਜੰਮੂ-ਕਸ਼ਮੀਰ ਦੇ ਲੋਕਾਂ ਦੇ ਹੱਕ ਵਿੱਚ ਫੈਸਲਾ ਦੇਵੇਗੀ। ਪਰ ਅਜਿਹਾ ਨਹੀਂ ਹੋਇਆ।

ਉਨ੍ਹਾਂ (Ghulam Nabi Azad) ਕਿਹਾ ਕਿ ਧਾਰਾ 370 ਅਤੇ ਧਾਰਾ 35ਏ ਨੂੰ ਵਾਪਸ ਲਿਆਉਣ ਲਈ (ਲੋਕ ਸਭਾ ਵਿੱਚ) 350 ਸੀਟਾਂ ਦੀ ਲੋੜ ਹੋਵੇਗੀ। ਜੰਮੂ-ਕਸ਼ਮੀਰ ਵਿੱਚ ਕੋਈ ਵੀ ਖੇਤਰੀ ਪਾਰਟੀ ਤਿੰਨ, ਚਾਰ ਜਾਂ ਵੱਧ ਤੋਂ ਵੱਧ ਪੰਜ ਸੀਟਾਂ ਹਾਸਲ ਕਰ ਸਕਦੀ ਹੈ। ਇਹ ਕਾਫ਼ੀ ਨਹੀਂ ਹੋਣਗੇ। ਮੈਨੂੰ ਨਹੀਂ ਲੱਗਦਾ ਕਿ ਵਿਰੋਧੀ ਧਿਰ ਇੰਨੀ ਗਿਣਤੀ ਇਕੱਠੀ ਕਰ ਸਕੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਬਹੁਮਤ ਸੀ, ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ। ਇਸ ਲਈ ਅਜਿਹਾ ਸਿਰਫ਼ ਸੁਪਰੀਮ ਕੋਰਟ ਹੀ ਕਰ ਸਕਦੀ ਸੀ ।

ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਦੇ ਲੋਕ ਧਾਰਾ 370 ਅਤੇ ਧਾਰਾ 35ਏ ਨਾਲ ਸਿਆਸੀ ਨਹੀਂ ਸਗੋਂ ਭਾਵਨਾਤਮਕ ਤੌਰ ‘ਤੇ ਜੁੜੇ ਹੋਏ ਹਨ। ਇਹ ਜ਼ਰੂਰੀ ਹੈ ਕਿ ਇਨ੍ਹਾਂ (ਪ੍ਰਬੰਧਾਂ) ਨੂੰ ਸਾਡੇ ਵਰਤਮਾਨ ਅਤੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਬਹਾਲ ਕੀਤਾ ਜਾਵੇ। ਪਰ ਹੁਣ ਅਜਿਹਾ ਹੋਣਾ ਮੁਸ਼ਕਿਲ ਹੈ।

The post ਸੁਪਰੀਮ ਕੋਰਟ ਵੱਲੋਂ ਧਾਰਾ 370 ਸੰਬੰਧੀ ਲਏ ਫੈਸਲੇ ਤੋਂ ਨਿਰਾਸ਼ ਹਾਂ: ਗੁਲਾਮ ਨਬੀ ਆਜ਼ਾਦ appeared first on TheUnmute.com - Punjabi News.

Tags:
  • article-35a
  • article-370
  • breaking-news
  • ghulam-nabi-azad
  • india
  • news
  • supreme-court

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਧਾਰਾ 370 'ਤੇ ਸੁਪਰੀਮ ਕੋਰਟ ਦੇ ਫੈਸਲੇ ਦਾ ਕੀਤਾ ਸਵਾਗਤ

Monday 11 December 2023 08:36 AM UTC+00 | Tags: amit-shah article-370 breaking-news jammu-and-akshmir news supreme-court

ਚੰਡੀਗੜ੍ਹ, 11 ਦਸੰਬਰ 2023: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਨੇ ਸੋਮਵਾਰ ਨੂੰ ਜੰਮੂ-ਕਸ਼ਮੀਰ ‘ਚ ਧਾਰਾ 370 ਨੂੰ ਖ਼ਤਮ ਕਰਨ ਦੇ ਸਰਕਾਰ ਦੇ ਫੈਸਲੇ ਨੂੰ ਬਰਕਰਾਰ ਰੱਖਣ ਦੇ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਇਹ ਸਾਬਤ ਕਰਦਾ ਹੈ ਕਿ ਕੇਂਦਰ ਸਰਕਾਰ ਦਾ ਫੈਸਲਾ ‘ਪੂਰੀ ਤਰ੍ਹਾਂ ਸੰਵਿਧਾਨਕ’ ਸੀ |

ਅਮਿਤ ਸ਼ਾਹ (Amit Shah) ਨੇ ‘ਐਕਸ’ ‘ਤੇ ਇਕ ਪੋਸਟ ਵਿਚ ਕਿਹਾ, “ਮੈਂ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕਰਦਾ ਹਾਂ, ਜਿਸ ਨੇ ਧਾਰਾ 370 ਨੂੰ ਖ਼ਤਮ ਕਰਨ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਹੈ। ਉਨ੍ਹਾਂ ਕਿਹਾ ਕਿ 5 ਅਗਸਤ 2019 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਧਾਰਾ 370 ਨੂੰ ਖ਼ਤਮ ਕਰਨ ਦਾ 'ਦੂਰਦਰਸ਼ੀ' ਫ਼ੈਸਲਾ ਲਿਆ ਸੀ।

ਉਨ੍ਹਾਂ ਕਿਹਾ, “ਉਦੋਂ ਤੋਂ ਜੰਮੂ-ਕਸ਼ਮੀਰ ਵਿੱਚ ਸ਼ਾਂਤੀ ਅਤੇ ਆਮ ਸਥਿਤੀ ਵਾਪਸ ਆ ਗਈ ਹੈ। ਤਰੱਕੀ ਅਤੇ ਵਿਕਾਸ ਨੇ ਘਾਟੀ ਵਿੱਚ ਮਨੁੱਖੀ ਜੀਵਨ ਨੂੰ ਨਵੇਂ ਅਰਥ ਦਿੱਤੇ ਹਨ। “ਸੈਰ-ਸਪਾਟਾ ਅਤੇ ਖੇਤੀਬਾੜੀ ਖੇਤਰਾਂ ਵਿੱਚ ਖੁਸ਼ਹਾਲੀ ਨੇ ਜੰਮੂ, ਕਸ਼ਮੀਰ ਅਤੇ ਲੱਦਾਖ ਦੇ ਵਸਨੀਕਾਂ ਦੀ ਆਮਦਨੀ ਦੇ ਪੱਧਰ ਵਿੱਚ ਵਾਧਾ ਕੀਤਾ ਹੈ।” ਉਨ੍ਹਾਂ ਕਿਹਾ, “ਸੁਪਰੀਮ ਕੋਰਟ ਦੇ ਅੱਜ ਦੇ ਫੈਸਲੇ ਨੇ ਸਾਬਤ ਕਰ ਦਿੱਤਾ ਹੈ ਕਿ ਧਾਰਾ 370 ਨੂੰ ਖ਼ਤਮ ਕਰਨ ਦਾ ਫੈਸਲਾ ਪੂਰੀ ਤਰ੍ਹਾਂ ਸੰਵਿਧਾਨਕ ਸੀ।”

The post ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਧਾਰਾ 370 ‘ਤੇ ਸੁਪਰੀਮ ਕੋਰਟ ਦੇ ਫੈਸਲੇ ਦਾ ਕੀਤਾ ਸਵਾਗਤ appeared first on TheUnmute.com - Punjabi News.

Tags:
  • amit-shah
  • article-370
  • breaking-news
  • jammu-and-akshmir
  • news
  • supreme-court

ਧਾਰਾ 370 ਖ਼ਤਮ ਕਰਨ ਦੇ ਫੈਸਲੇ ਨੂੰ ਬਰਕਰਾਰ ਰੱਖਣ 'ਤੇ ਉਮਰ ਅਬਦੁੱਲਾ ਨੇ ਜਤਾਈ ਨਾਰਾਜ਼ਗੀ

Monday 11 December 2023 08:49 AM UTC+00 | Tags: 370 article-370 bjp breaking-news india-news jammu-and-kashmir news punjab-news supreme-court the-unmute-breaking umar-abdullah

ਚੰਡੀਗੜ੍ਹ, 11 ਦਸੰਬਰ 2023: ਸੁਪਰੀਮ ਕੋਰਟ ਨੇ ਧਾਰਾ 370 ਨੂੰ ਖ਼ਤਮ ਕਰਨ ਦੇ ਫੈਸਲੇ ਨੂੰ ਸਹੀ ਕਰਾਰ ਦਿੰਦੇ ਹੋਏ ਆਪਣਾ ਫੈਸਲਾ ਸੁਣਾਇਆ ਹੈ। ਇਸ ‘ਤੇ ਵਿਰੋਧੀ ਧਿਰ ਦੇ ਕਈ ਸੀਨੀਅਰ ਆਗੂਆਂ ਨੇ ਨਿਰਾਸ਼ਾ ਜ਼ਾਹਰ ਕੀਤੀ ਹੈ। ਨੈਸ਼ਨਲ ਕਾਨਫਰੰਸ ਦੇ ਮੀਤ ਪ੍ਰਧਾਨ ਉਮਰ ਅਬਦੁੱਲਾ (Umar Abdullah) ਤੋਂ ਲੈ ਕੇ ਸੀਨੀਅਰ ਆਗੂ ਗੁਲਾਮ ਨਬੀ ਆਜ਼ਾਦ ਤੱਕ ਨਾਖੁਸ਼ ਨਜ਼ਰ ਆਏ ।

ਏਆਈਐਮਆਈਐਮ ਦੇ ਮੁਖੀ ਅਸਦੁਦੀਨ ਓਵੈਸੀ ਵੀ ਇਸ ਫੈਸਲੇ ਤੋਂ ਖੁਸ਼ ਨਜ਼ਰ ਨਹੀਂ ਆਏ। ਉਮਰ ਅਬਦੁੱਲਾ ਨੇ ਵੀ ਐਕਸ ‘ਤੇ ਇਹ ਪੋਸਟ ਕੀਤਾ, ‘ਦਿਲ ਨਾ ਉਮੀਦ ਤੋ ਨਹੀਂ, ਨਾਕਾਮ ਹੀ ਤੋ ਹੈ, ਲੰਬੀ ਹੈ ਗਮ ਕੀ ਸ਼ਾਮ, ਮਗਰ ਸ਼ਾਮ ਹੀ ਤੋ ਹੈ’ |ਇੱਕ ਹੋਰ ਪੋਸਟ ਵਿੱਚ ਨੈਸ਼ਨਲ ਕਾਨਫਰੰਸ ਦੇ ਉਪ ਪ੍ਰਧਾਨ ਉਮਰ ਅਬਦੁੱਲਾ (Umar Abdullah) ਨੇ ਲਿਖਿਆ ਕਿ ਮੈਂ ਨਿਰਾਸ਼ ਹਾਂ ਪਰ ਨਿਰਉਤਸ਼ਾਹਿਤ ਨਹੀਂ ਹਾਂ। ਸੰਘਰਸ਼ ਜਾਰੀ ਰਹੇਗਾ। ਭਾਜਪਾ ਨੂੰ ਇੱਥੇ ਤੱਕ ਪਹੁੰਚਣ ਲਈ ਕਈ ਦਹਾਕੇ ਲੱਗ ਗਏ। ਅਸੀਂ ਲੰਬੀ ਲੜਾਈ ਲਈ ਵੀ ਤਿਆਰ ਹਾਂ।

The post ਧਾਰਾ 370 ਖ਼ਤਮ ਕਰਨ ਦੇ ਫੈਸਲੇ ਨੂੰ ਬਰਕਰਾਰ ਰੱਖਣ ‘ਤੇ ਉਮਰ ਅਬਦੁੱਲਾ ਨੇ ਜਤਾਈ ਨਾਰਾਜ਼ਗੀ appeared first on TheUnmute.com - Punjabi News.

Tags:
  • 370
  • article-370
  • bjp
  • breaking-news
  • india-news
  • jammu-and-kashmir
  • news
  • punjab-news
  • supreme-court
  • the-unmute-breaking
  • umar-abdullah

ਚੰਡੀਗੜ੍ਹ, 11 ਦਸੰਬਰ 2023: ਸੁਪਰੀਮ ਕੋਰਟ ਵੱਲੋਂ ਧਾਰਾ 370 (Article 370) ਨੂੰ ਖ਼ਤਮ ਕਰਨ ਦੇ ਫੈਸਲੇ ਨੂੰ ਬਰਕਰਾਰ ਰੱਖਣ ਬਾਰੇ ਫੈਸਲੇ ‘ਤੇ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ (Mehbooba Mufti) ਨੇ ਕਿਹਾ ਕਿ ਸਾਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ। ਜੰਮੂ-ਕਸ਼ਮੀਰ ਨੇ ਕਈ ਉਤਰਾਅ-ਚੜ੍ਹਾਅ ਦੇਖੇ ਹਨ। ਧਾਰਾ 370 ਨੂੰ ਅਸਥਾਈ ਵਿਵਸਥਾ ਕਰਾਰ ਦੇਣ ਵਾਲਾ ਸੁਪਰੀਮ ਕੋਰਟ ਦਾ ਫੈਸਲਾ ਸਾਡੀ ਹਾਰ ਨਹੀਂ, ਸਗੋਂ ਆਈਡਿਆ ਆਫ ਇੰਡੀਆ ਦੀ ਹਾਰ ਹੈ। ਉਨ੍ਹਾਂ ਕਿਹਾ ਮੈਂ ਦੇਸ਼ ਦੇ ਲੋਕਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਤੁਹਾਡੇ ਵਿੱਚੋਂ ਬਹੁਤ ਸਾਰੇ ਇਸ ਫੈਸਲੇ ਦਾ ਜਸ਼ਨ ਮਨਾ ਰਹੇ ਹਨ।

ਮਹਿਬੂਬਾ (Mehbooba Mufti) ਨੇ ਅੱਗੇ ਕਿਹਾ ਕਿ ਆਈਡਿਆ ਆਫ ਇੰਡੀਆ ਨਾਲ ਗਾਂਧੀ ਦੇ ਹਿੰਦੁਸਤਾਨ ਨਾਲ, ਗੰਗਾ-ਜਮੁਨੀ ਸੱਭਿਆਚਾਰ ਨਾਲ, ਜੰਮੂ-ਕਸ਼ਮੀਰ ਦੇ ਸਿੱਖਾਂ, ਬੋਧੀਆਂ, ਈਸਾਈਆਂ ਅਤੇ ਹਿੰਦੂ ਭਰਾਵਾਂ ਤੇ ਮੁਸਲਮਾਨਾਂ ਨੇ ਪਾਕਿਸਤਾਨ ਨੂੰ ਦਰਕਿਨਾਰ ਕਰਕੇ ਗਾਂਧੀ ਦੇ ਦੇਸ਼ ਨਾਲ ਹੱਥ ਮਿਲਾਇਆ ਸੀ। ਦੇਸ਼ ਦੇ ਨਾਲ ਅੱਜ ਇਹ ਆਈਡੀਆ ਆਫ ਇੰਡੀਆ ਦੀ ਹਾਰ ਹੈ।

The post ਸੁਪਰੀਮ ਕੋਰਟ ਵੱਲੋਂ ਧਾਰਾ 370 ਬਾਰੇ ਫੈਸਲੇ ‘ਤੇ ਮਹਿਬੂਬਾ ਮੁਫਤੀ ਦਾ ਬਿਆਨ, ਆਖਿਆ- ਸਾਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ appeared first on TheUnmute.com - Punjabi News.

Tags:
  • article-370
  • breaking-news
  • india
  • jammu-and-kashmir
  • latest-news
  • mehbooba-mufti
  • news

ਚੰਡੀਗੜ੍ਹ, 11 ਦਸੰਬਰ 2023: ਜਲੰਧਰ ਦੀ ਗੋਰਾਇਆ ਪੁਲਿਸ (Goraya police) ਨੇ ਕੈਨੇਡਾ ਲਿਜਾਣ ਦੇ ਨਾਂ ‘ਤੇ ਲੜਕੀਆਂ ਦਾ ਸ਼ੋਸ਼ਣ ਕਰਨ ਦੇ ਦੋਸ਼ ‘ਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਬਰਨਾਲਾ ਦੇ ਪਿੰਡ ਬੀਹਾਲਾ ਦੇ ਰਹਿਣ ਵਾਲੇ ਹਰਪਾਲ ਸਿੰਘ ਵਜੋਂ ਹੋਈ ਹੈ। ਮੁਲਜ਼ਮਾਂ ਖ਼ਿਲਾਫ਼ ਗੋਰਾਇਆ ਥਾਣੇ ਵਿੱਚ ਆਈਪੀਸੀ ਦੀ ਧਾਰਾ 420, 380, 386, 465, 468, 471 ਅਤੇ 376 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

ਗੋਰਾਇਆ ਪੁਲਿਸ ਨੇ ਇਕ ਅਜਿਹੇ ਬਦਮਾਸ਼ ਠੱਗ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੇ ਕੈਨੇਡੀਅਨ ਨਾਗਰਿਕ ਦੱਸ ਕੇ ਸ਼ਾਦੀ ਡਾਟ ਕਾਮ ‘ਤੇ ਆਪਣੀ ਪ੍ਰੋਫਾਈਲ ਪੋਸਟ ਕਰਕੇ ਹੁਣ ਤੱਕ 50 ਦੇ ਕਰੀਬ ਲੜਕੀਆਂ ਨਾਲ ਠੱਗੀ ਮਾਰੀ ਹੈ ਅਤੇ ਉਨ੍ਹਾਂ ਨਾਲ ਕਥਿਤ ਸਰੀਰਕ ਸਬੰਧ ਵੀ ਬਣਾਏ, ਜਿਸ ਦੀ ਲਿਸਟ ਹੁਣੇ ਹੀ ਲੰਬੀ ਹੁੰਦੀ ਜਾ ਰਹੀ ਹੈ।

ਐਸਐਚਓ ਗੋਰਾਇਆ (Goraya police)  ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਲੜਕੀ ਨੇ ਸ਼ਿਕਾਇਤ ਕੀਤੀ ਸੀ ਕਿ ਇੱਕ ਨੌਜਵਾਨ ਨੇ ਕੈਨੇਡਾ ਦਾ ਨਾਗਰਿਕ ਹੋਣ ਦਾ ਝਾਂਸਾ ਦੇ ਕੇ ਉਸ ਨਾਲ ਠੱਗੀ ਮਾਰੀ ਹੈ। ਇਸ ਤੋਂ ਬਾਅਦ ਐਸ.ਐਚ.ਓ ਸੁਖਦੇਵ ਸਿੰਘ ਨੇ ਆਪਣੀ ਪੁਲਿਸ ਪਾਰਟੀ ਸਮੇਤ ਉਕਤ ਨੌਜਵਾਨ ਨੂੰ ਕਾਬੂ ਕਰ ਲਿਆ। ਗ੍ਰਿਫਤਾਰ ਕਰਨ ਤੋਂ ਬਾਅਦ ਉਸ ਕੋਲੋਂ ਪੁੱਛਗਿੱਛ ਦੌਰਾਨ ਹੋਏ ਖੁਲਾਸੇ ਬਹੁਤ ਹੀ ਹੈਰਾਨੀਜਨਕ ਹਨ।

ਗ੍ਰਿਫ਼ਤਾਰ ਕੀਤਾ ਵਿਅਕਤੀ ਲੜਕੀਆਂ ਨੂੰ ਵੱਖ-ਵੱਖ ਨਾਮ ਦਿੰਦਾ ਸੀ। ਉਸ ਨੇ ਸ਼ਾਦੀ ਡਾਟ ਕਾਮ ‘ਤੇ ਆਪਣੀ ਪ੍ਰੋਫਾਈਲ ਸੰਦੀਪ ਸਿੰਘ ਦੇ ਨਾਮ ‘ਤੇ ਬਣਾਈ ਸੀ, ਜੋ ਹੁਣ ਤੱਕ ਲੜਕੀਆਂ ਨਾਲ 60 ਲੱਖ ਰੁਪਏ ਦੀ ਠੱਗੀ ਮਾਰ ਚੁੱਕਾ ਹੈ ਅਤੇ ਉਸਦੇ ਕੋਲੋਂ ਕਾਰ, ਦੋ ਮਹਿੰਗੇ ਐਪਲ ਮੋਬਾਈਲ ਫ਼ੋਨ ਅਤੇ ਹੋਰ ਸਾਮਾਨ ਵੀਮਿਲਿਆ ਹੈ। ਜਿਹੜੀਆਂ ਕੁੜੀਆਂ ਇਸ ਦੇ ਜਾਲ ਵਿੱਚ ਫਸੀਆਂ ਹਨ, ਉਨ੍ਹਾਂ ਵਿੱਚ ਕੁਝ ਸਹਾਇਕ ਮੈਨੇਜਰ, ਨਰਸਾਂ, ਇਮੀਗ੍ਰੇਸ਼ਨ ਅਤੇ ਇੱਥੋਂ ਤੱਕ ਕਿ ਪ੍ਰੋਫੈਸਰ ਵੀ ਹਨ, ਉਹ ਖੁਦ ਵੀ ਵਿਆਹਿਆ ਹੋਇਆ ਹੈ ਅਤੇ ਤਲਾਕ ਦਾ ਕੇਸ ਚੱਲ ਰਿਹਾ ਹੈ। ਇਸ ਤੋਂ ਇਲਾਵਾ ਪੁਲਿਸ ਨੇ ਇੱਕ ਜਾਅਲੀ ਕੈਨੇਡੀਅਨ ਵੀਜ਼ਾ ਵੀ ਬਰਾਮਦ ਕੀਤਾ ਹੈ ਜੋ ਉਸ ਵੱਲੋਂ ਸੋਸ਼ਲ ਮੀਡੀਆ, ਕੋਵਿਡ ਸਰਟੀਫਿਕੇਟ ਅਤੇ ਜਾਅਲੀ ਆਧਾਰ ਕਾਰਡ ਰਾਹੀਂ ਜਾਰੀ ਕੀਤਾ ਗਿਆ ਸੀ।

ਐਸਐਚਓ ਸੁਖਦੇਵ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਇਕੱਲੇ ਗੁਰਾਇਆ ਦੀਆਂ 5 ਦੇ ਕਰੀਬ ਲੜਕੀਆਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨਾਲ ਮੁਲਜ਼ਮਾਂ ਨੇ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ। ਉਸਦੇ ਪਿਤਾ ਬਰਨਾਲਾ ਵਿੱਚ ਪਿੰਡ ਦੇ ਅੰਦਰ ਇੱਕ ਛੋਟੀ ਜਿਹੀ ਦੁਕਾਨ ਚਲਾਉਂਦੇ ਹਨ। ਪੁਲੀਸ ਨੇ ਮੁਲਜ਼ਮ ਕੋਲੋਂ ਇੱਕ ਕਾਰ, ਇੱਕ ਫ਼ੋਨ ਅਤੇ ਇੱਕ ਪਾਸਪੋਰਟ ਬਰਾਮਦ ਕੀਤਾ ਹੈ। ਜਲਦੀ ਹੀ ਪੁਲਿਸ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰੇਗੀ।

The post ਗੋਰਾਇਆ ਪੁਲਿਸ ਵੱਲੋਂ ਕੈਨੇਡੀਅਨ ਨਾਗਰਿਕ ਦੱਸ ਕੇ ਕਈ ਲੜਕੀਆਂ ਨਾਲ ਠੱਗੀ ਮਾਰਨ ਵਾਲਾ ਗ੍ਰਿਫਤਾਰ appeared first on TheUnmute.com - Punjabi News.

Tags:
  • breaking-news
  • canada
  • canadian-citizen
  • fake-nri
  • goraya-police
  • news

ਚੰਡੀਗੜ੍ਹ, 11 ਦਸੰਬਰ 2023: ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ ਸੋਚ ਅਨੁਸਾਰ ਹਥਿਆਰਬੰਦ ਬਲਾਂ ਵਿੱਚ ਭਰਤੀ ਹੋਣ ਦੀਆਂ ਚਾਹਵਾਨ ਪੰਜਾਬ ਦੀਆਂ ਲੜਕੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਅਹਿਮ ਪਹਿਲਕਦਮੀ ਕਰਦਿਆਂ ਸੂਬਾ ਸਰਕਾਰ ਨੇ ਕਪੂਰਥਲਾ (KAPURTHALA)  ਵਿਖੇ ਵਿਸ਼ੇਸ਼ ਤੌਰ 'ਤੇ ਲੜਕੀਆਂ ਲਈ ਸੈਂਟਰ ਫਾਰ ਟ੍ਰੇਨਿੰਗ ਐਂਡ ਇੰਪਲਾਇਮੈਂਟ ਆਫ਼ ਪੰਜਾਬ ਯੂਥ (ਸੀ-ਪਾਈਟ) ਕੈਂਪ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। ਦੱਸਣਯੋਗ ਹੈ ਕਿ ਇਸ ਕੈਂਪ ਨੂੰ ਮਹਿਲਾ ਸਟਾਫ਼ ਵੱਲੋਂ ਹੀ ਚਲਾਇਆ ਜਾਵੇਗਾ।

ਇਹ ਫੈਸਲਾ ਪੰਜਾਬ ਦੇ ਰੋਜ਼ਗਾਰ ਉੱਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਦੀ ਪ੍ਰਧਾਨਗੀ ਹੇਠ ਹੋਈ ਸੀ-ਪਾਈਟ ਦੇ ਐਗਜ਼ੀਕਿਊਟਵ ਬੋਰਡ ਦੀ 33ਵੀਂ ਮੀਟਿੰਗ ਵਿੱਚ ਲਿਆ ਗਿਆ।

ਅਮਨ ਅਰੋੜਾ ਨੇ ਦੱਸਿਆ ਕਿ ਕਪੂਰਥਲਾ (KAPURTHALA)  ਜ਼ਿਲ੍ਹੇ ਵਿੱਚ ਥੇਹ ਕਾਂਝਲਾ ਵਿਖੇ ਸਥਿਤ ਮੌਜੂਦਾ ਸੀ-ਪਾਈਟ ਕੈਂਪ ਨੂੰ ਲੜਕੀਆਂ ਦੇ ਕੈਂਪ ਵਿੱਚ ਤਬਦੀਲ ਕੀਤਾ ਜਾਵੇਗਾ, ਜਿੱਥੇ ਉਨ੍ਹਾਂ ਨੂੰ ਹਥਿਆਰਬੰਦ ਬਲਾਂ, ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (ਸੀ.ਏ.ਪੀ.ਐਫ.) ਅਤੇ ਪੰਜਾਬ ਪੁਲਿਸ ਵਿੱਚ ਭਰਤੀ ਹੋਣ ਲਈ ਸਿਖਲਾਈ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਇਸ ਸੀ-ਪਾਈਟ ਕੈਂਪ ਵਿੱਚ ਸਿਰਫ਼ ਲੜਕਿਆਂ ਨੂੰ ਹੀ ਸਿਖਲਾਈ ਦਿੱਤੀ ਜਾ ਰਹੀ ਸੀ।

ਉਨ੍ਹਾਂ ਦੱਸਿਆ ਕਿ ਸੀ-ਪਾਈਟ ਵੱਲੋਂ ਹਥਿਆਰਬੰਦ ਬਲਾਂ ਵਿੱਚ ਅਫ਼ਸਰ ਵਜੋਂ ਭਰਤੀ ਹੋਣ ਲਈ ਐਨ.ਡੀ.ਏ. ਜਾਂ ਸੀ.ਡੀ.ਐਸ. ਦੀ ਲਿਖਤੀ ਪ੍ਰੀਖਿਆ ਪਾਸ ਕਰਨ ਵਾਲੇ ਪੰਜਾਬ ਦੇ ਨੌਜਵਾਨਾਂ ਲਈ ਸਰਵਿਸ ਸਿਲੈਕਸ਼ਨ ਬੋਰਡ (ਐਸ.ਐਸ.ਬੀ.) ਦੀ ਟ੍ਰੇਨਿੰਗ ਦਾ ਪ੍ਰਬੰਧ ਵੀ ਕੀਤਾ ਜਾਵੇਗਾ।

ਕੈਬਨਿਟ ਮੰਤਰੀ ਨੇ ਅੱਗੇ ਦੱਸਿਆ ਕਿ ਨੌਜਵਾਨਾਂ ਲਈ ਸਕਿਊਰਿਟੀ ਅਤੇ ਫਾਇਰ-ਫਾਈਟਿੰਗ ਦੀ ਸਿਖਲਾਈ ਸ਼ੁਰੂ ਕਰਨ ਤੋਂ ਇਲਾਵਾ ਆਰਮਡ ਸਕਿਊਰਿਟੀ ਟ੍ਰੇਨਿੰਗ ਦੇਣ ਦਾ ਵੀ ਫੈਸਲਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੂਬੇ ਦੇ ਸੀ-ਪਾਈਟ ਕੈਂਪਾਂ ਵਿੱਚ ਨੌਜਵਾਨਾਂ ਲਈ ਡਰਾਈਵਿੰਗ ਸਿਖਲਾਈ, ਜੇ.ਸੀ.ਬੀ./ਪੋਕਲੇਨ ਅਤੇ ਡਰੋਨ ਨੂੰ ਅਪਰੇਟ ਕਰਨ ਦੀ ਸਿਖਲਾਈ ਵੀ ਸ਼ੁਰੂ ਕੀਤੀ ਜਾਵੇਗੀ।

ਇਸ ਮੀਟਿੰਗ ਵਿੱਚ ਪ੍ਰਮੁੱਖ ਸਕੱਤਰ ਰੋਜ਼ਗਾਰ ਉੱਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਸ੍ਰੀਮਤੀ ਜਸਪ੍ਰੀਤ ਤਲਵਾੜ, ਡਾਇਰੈਕਟਰ ਮਿਸ ਅੰਮ੍ਰਿਤ ਸਿੰਘ, ਡਾਇਰੈਕਟਰ ਜਨਰਲ ਸੀ-ਪਾਈਟ ਮੇਜਰ ਜਨਰਲ (ਸੇਵਾਮੁਕਤ) ਰਾਮਬੀਰ ਸਿੰਘ ਮਾਨ ਅਤੇ ਹੋਰ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।

The post ਲੜਕੀਆਂ ਦੇ ਸੁਪਨਿਆਂ ਨੂੰ ਮਿਲੀ ਉਡਾਣ: ਪੰਜਾਬ ਸਰਕਾਰ ਵੱਲੋਂ ਕਪੂਰਥਲਾ ਵਿਖੇ ਵਿਸ਼ੇਸ਼ ਤੌਰ 'ਤੇ ਲੜਕੀਆਂ ਲਈ ਬਣਾਇਆ ਜਾਵੇਗਾ ਸੀ-ਪਾਈਟ ਕੈਂਪ appeared first on TheUnmute.com - Punjabi News.

Tags:
  • aman-arora
  • breaking-news
  • c-pyte
  • kapurthala
  • latest-news
  • news
  • punjab-girls
  • punjab-news
  • ssb-training

ਲੋਕ ਸਭਾ ਦੀ ਮੈਂਬਰਸ਼ਿਪ ਰੱਦ ਕਰਨ ਦੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜੀ ਮਹੂਆ ਮੋਇਤਰਾ

Monday 11 December 2023 11:37 AM UTC+00 | Tags: breaking-news bribes india latest-news lok-sabha mahua-moitra news supreme-court tmc

ਚੰਡੀਗੜ੍ਹ, 11 ਦਸੰਬਰ 2023: ਤ੍ਰਿਣਮੂਲ ਕਾਂਗਰਸ (ਟੀ.ਐੱਮ.ਸੀ.) ਦੀ ਸੰਸਦ ਮਹੂਆ ਮੋਇਤਰਾ (Mahua Moitra) ਨੇ ਲੋਕ ਸਭਾ ਦੀ ਮੈਂਬਰਸ਼ਿਪ ਰੱਦ ਕਰਨ ਦੇ ਖ਼ਿਲਾਫ਼ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਹੈ। ਜਿਕਰਯੋਗ ਹੈ ਕਿ ਉਨ੍ਹਾਂ ਨੂੰ ਕੈਸ਼ ਫਾਰ ਕੂਵੇਰੀ ਮਾਮਲੇ ਵਿੱਚ ਸਵਾਲਾਂ ਵਿੱਚ ਘਿਰੇ ਹੋਣ ਅਤੇ ਲੋਕ ਸਭਾ ਵਿੱਚ ਨੈਤਿਕਤਾ ਕਮੇਟੀ ਵੱਲੋਂ ਆਪਣੀ ਰਿਪੋਰਟ ਪੇਸ਼ ਕੀਤੇ ਜਾਣ ਤੋਂ ਬਾਅਦ ਸਦਨ ਦੇ ਸਪੀਕਰ ਨੇ ਬਾਹਰ ਕੱਢ ਦਿੱਤਾ ਸੀ।

ਜ਼ਿਕਰਯੋਗ ਹੈ ਕਿ ਮਹੂਆ ਮੋਇਤਰਾ ‘ਤੇ ਸੰਸਦ ‘ਚ ਪੈਸੇ ਲੈਣ ਅਤੇ ਸਵਾਲ ਪੁੱਛਣ ਦਾ ਦੋਸ਼ ਹੈ। ਇਨ੍ਹਾਂ ਦੀ ਜਾਂਚ ਕਰ ਰਹੀ ਸੰਸਦ ਦੀ ਐਥਿਕਸ ਕਮੇਟੀ ਨੇ ਲੋਕ ਸਭਾ ‘ਚ ਮਹੂਆ ਦੇ ਸੰਸਦ ਮੈਂਬਰ ਨੂੰ ਖ਼ਤਮ ਕਰਨ ਦੀ ਸਿਫਾਰਿਸ਼ ਕੀਤੀ ਸੀ। ਬਾਅਦ ‘ਚ ਰਿਪੋਰਟ ਦੇ ਆਧਾਰ ‘ਤੇ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਮਹੂਆ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਸੀ |

ਕਥਿਤ ਪੈਸੇ ਲੈਂਦਿਆਂ ਸਵਾਲ ਪੁੱਛਣ ਦਾ ਪੂਰਾ ਮਾਮਲਾ ਕੀ ਹੈ?

ਤ੍ਰਿਣਮੂਲ ਕਾਂਗਰਸ ਦੀ ਸੰਸਦ ਮਹੂਆ ਮੋਇਤਰਾ (Mahua Moitra) ‘ਤੇ ਕਾਰੋਬਾਰੀ ਦਰਸ਼ਨ ਹੀਰਾਨੰਦਾਨੀ ਦੇ ਇਸ਼ਾਰੇ ‘ਤੇ ਸੰਸਦ ‘ਚ ਸਵਾਲ ਪੁੱਛਣ ਦਾ ਦੋਸ਼ ਹੈ। ਭਾਜਪਾ ਦੇ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਨੇ ਉਨ੍ਹਾਂ ਦੇ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾ ਕੇ ਲੋਕ ਸਭਾ ਸਪੀਕਰ ਕੋਲ ਸ਼ਿਕਾਇਤ ਕੀਤੀ ਸੀ ਅਤੇ ਜਾਂਚ ਦੀ ਮੰਗ ਕੀਤੀ ਸੀ। ਉਨ੍ਹਾਂ ਦਾਅਵਾ ਕੀਤਾ ਸੀ ਕਿ ਇਹ ਸਬੂਤ ਵਕੀਲ ਜੈ ਅਨੰਤ ਦੇਹਦਰਾਈ ਨੇ ਮੁਹੱਈਆ ਕਰਵਾਏ ਹਨ।

ਲੋਕ ਸਭਾ ਸਪੀਕਰ ਨੂੰ ਲਿਖੇ ਆਪਣੇ ਪੱਤਰ ‘ਚ ਦੂਬੇ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਵਕੀਲ ਅਤੇ ਮਹੂਆ ਦੇ ਸਾਬਕਾ ਦੋਸਤ ਜੈ ਅਨੰਤ ਦਾ ਇਕ ਪੱਤਰ ਮਿਲਿਆ ਹੈ, ਜਿਸ ‘ਚ ਉਨ੍ਹਾਂ ਨੇ ਮੋਇਤਰਾ ਅਤੇ ਮਸ਼ਹੂਰ ਕਾਰੋਬਾਰੀ ਦਰਸ਼ਨ ਹੀਰਾਨੰਦਾਨੀ ਵਿਚਾਲੇ ਕਥਿਤ ਰਿਸ਼ਵਤ ਦੇ ਲੈਣ-ਦੇਣ ‘ਤੇ ਸਵਾਲ ਖੜ੍ਹੇ ਕੀਤੇ ਸਨ। ਅਜਿਹਾ ਪ੍ਰਤੀਤ ਹੁੰਦਾ ਹੈ ਕਿ ਜੈ ਨੇ ਇੱਕ ਵਿਸਤ੍ਰਿਤ ਖੋਜ ਦੇ ਅਧਾਰ ‘ਤੇ ਇਹ ਸਿੱਟਾ ਕੱਢਿਆ ਹੈ ਕਿ ਹਾਲ ਹੀ ਵਿੱਚ ਮੋਇਤਰਾ ਨੇ ਦਰਸ਼ਨ ਹੀਰਾਨੰਦਾਨੀ ਅਤੇ ਉਸਦੀ ਕੰਪਨੀ ਦੇ ਕਥਿਤ ਵਪਾਰਕ ਹਿੱਤਾਂ ਦੀ ਰੱਖਿਆ ਲਈ ਸੰਸਦ ਵਿੱਚ ਉਨ੍ਹਾਂ ਦੁਆਰਾ ਪੁੱਛੇ ਗਏ ਕੁੱਲ 61 ਪ੍ਰਸ਼ਨਾਂ ਵਿੱਚੋਂ ਲਗਭਗ 50 ਸਵਾਲ ਪੁੱਛੇ ਸਨ। ਹਾਲਾਂਕਿ ਮਹੂਆ ਮੋਇਤਰਾ ਨੇ ਜੈ ਅਨੰਤ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਹ ਦੋਸ਼ ਝੂਠ ‘ਤੇ ਆਧਾਰਿਤ ਹਨ।

ਇਹ ਵੀ ਦੋਸ਼ ਹੈ ਕਿ ਕਾਰੋਬਾਰੀ ਹੀਰਾਨੰਦਾਨੀ ਨੇ ਵੱਖ-ਵੱਖ ਥਾਵਾਂ ਅਤੇ ਜ਼ਿਆਦਾਤਰ ਦੁਬਈ ਤੋਂ ਸਵਾਲ ਪੁੱਛਣ ਲਈ ਮੋਇਤਰਾ ਦੀ ‘ਲਾਗਇਨ ਆਈਡੀ’ ਦੀ ਵਰਤੋਂ ਕੀਤੀ। ਇਨ੍ਹਾਂ ਦੋਸ਼ਾਂ ਦੇ ਸਾਹਮਣੇ ਆਉਣ ਤੋਂ ਬਾਅਦ ਲੋਕ ਸਭਾ ਸਪੀਕਰ ਨੇ ਸਾਰਾ ਮਾਮਲਾ ਐਥਿਕਸ ਕਮੇਟੀ ਨੂੰ ਭੇਜ ਦਿੱਤਾ ਸੀ।

ਨੈਤਿਕਤਾ ਕਮੇਟੀ ਵਿੱਚ ਕੀ ਹੋਇਆ?

ਸੰਸਦ ‘ਚ ਸਵਾਲ ਪੁੱਛਣ ‘ਤੇ ਪੈਸੇ ਲੈਣ ਦੇ ਮਾਮਲੇ ਦੀ ਜਾਂਚ ਕਰਨ ਵਾਲੀ ਲੋਕ ਸਭਾ ਦੀ ਐਥਿਕਸ ਕਮੇਟੀ ਨੇ 2 ਨਵੰਬਰ ਨੂੰ ਜਾਂਚ ਕੀਤੀ ਸੀ। 9 ਨਵੰਬਰ ਨੂੰ ਹੋਈ ਮੀਟਿੰਗ ਵਿੱਚ ਭਾਜਪਾ ਦੇ ਸੰਸਦ ਮੈਂਬਰ ਵਿਨੋਦ ਕੁਮਾਰ ਸੋਨਕਰ ਦੀ ਅਗਵਾਈ ਵਾਲੀ ਕਮੇਟੀ ਨੇ ਰਿਸ਼ਵਤ ਲੈਣ ਬਾਰੇ ਸਵਾਲ ਪੁੱਛਣ ਦੇ ਮਾਮਲੇ ਵਿੱਚ ਮੋਇਤਰਾ ਨੂੰ ਲੋਕ ਸਭਾ ਵਿੱਚੋਂ ਕੱਢਣ ਦੀ ਸਿਫ਼ਾਰਸ਼ ਕਰਦਿਆਂ ਆਪਣੀ ਰਿਪੋਰਟ ਸੌਂਪੀ ਸੀ।

ਕਾਂਗਰਸ ਦੀ ਸੰਸਦ ਮੈਂਬਰ ਪ੍ਰਨੀਤ ਕੌਰ ਸਮੇਤ ਕਮੇਟੀ ਦੇ ਛੇ ਮੈਂਬਰਾਂ ਨੇ ਰਿਪੋਰਟ ਦੇ ਹੱਕ ਵਿੱਚ ਵੋਟ ਪਾਈ ਸੀ। ਜਦੋਂ ਕਿ ਵਿਰੋਧੀ ਪਾਰਟੀਆਂ ਨਾਲ ਸਬੰਧਤ ਕਮੇਟੀ ਦੇ ਚਾਰ ਮੈਂਬਰਾਂ ਨੇ ਅਸਹਿਮਤੀ ਨੋਟ ਪੇਸ਼ ਕੀਤੇ ਸਨ। ਵਿਰੋਧੀ ਧਿਰ ਦੇ ਮੈਂਬਰਾਂ ਨੇ ਇਸ ਰਿਪੋਰਟ ਨੂੰ ‘ਫਿਕਸਡ ਮੈਚ’ ਕਰਾਰ ਦਿੱਤਾ ਅਤੇ ਕਿਹਾ ਕਿ ਭਾਜਪਾ ਦੇ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਵੱਲੋਂ ਦਾਇਰ ਸ਼ਿਕਾਇਤ ਦੇ ਸਮਰਥਨ ਲਈ ਕੋਈ ਸਬੂਤ ਪੇਸ਼ ਨਹੀਂ ਕੀਤਾ ਗਿਆ।

ਦੋਸ਼ਾਂ ‘ਤੇ ਮਹੂਆ ਦਾ ਕੀ ਕਹਿਣਾ ਹੈ?

ਇਸ ਤੋਂ ਪਹਿਲਾਂ, ਮਹੂਆ (Mahua Moitra) ਨੇ ਖੁਦ ਐਥਿਕਸ ਕਮੇਟੀ ਦੇ ਸਾਹਮਣੇ ਮੰਨਿਆ ਸੀ ਕਿ ਉਸਨੇ ਸੰਸਦ ਵਿੱਚ ਸਵਾਲ ਪੁੱਛਣ ਲਈ ਪੋਰਟਲ ਨਾਲ ਸਬੰਧਤ ਆਪਣਾ ਆਈਡੀ-ਪਾਸਵਰਡ ਸਾਂਝਾ ਕੀਤਾ ਸੀ। ਹਾਲਾਂਕਿ, ਮਹੂਆ ਮੋਇਤਰਾ ਨੇ ਪਹਿਲਾਂ ਇੱਕ ਬਿਆਨ ਵਿੱਚ ਆਪਣੇ ਸਾਬਕਾ ਸਾਥੀ ਜੈ ਅਨੰਤ ਦਾ ਹਵਾਲਾ ਦਿੰਦੇ ਹੋਏ ਕਿਹਾ ਸੀ ਕਿ ਦੋਸ਼ ਝੂਠ ‘ਤੇ ਅਧਾਰਤ ਹਨ।

The post ਲੋਕ ਸਭਾ ਦੀ ਮੈਂਬਰਸ਼ਿਪ ਰੱਦ ਕਰਨ ਦੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜੀ ਮਹੂਆ ਮੋਇਤਰਾ appeared first on TheUnmute.com - Punjabi News.

Tags:
  • breaking-news
  • bribes
  • india
  • latest-news
  • lok-sabha
  • mahua-moitra
  • news
  • supreme-court
  • tmc

ਕਿਸਾਨਾਂ ਜਥੇਬੰਦੀਆਂ ਵੱਲੋਂ ਦੋ ਵੱਡੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ, ਰੱਖੀਆਂ ਇਹ ਮੰਗਾਂ

Monday 11 December 2023 11:58 AM UTC+00 | Tags: 18-farmers-unions breaking-news chandigarh farmers farmers-organizations farmers-protest-news farmers-strike farmers-unions kisan-bhawan-chandigarh msp news punjab-news skm

ਚੰਡੀਗੜ੍ਹ, 11 ਦਸੰਬਰ 2023: ਕਿਸਾਨਾਂ (farmers) ਵੱਲੋਂ ਇੱਕ ਵਾਰ ਫਿਰ ਵੱਡੇ ਅੰਦੋਲਨ ਦੀ ਤਿਆਰੀ ਵਿੱਢੀ ਜਾ ਰਹੀ ਹੈ। ਉੱਤਰੀ ਭਾਰਤ ਦੀਆਂ 18 ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਦੇ ਆਗੂਆਂ ਵਿਚਕਾਰ ਕਿਸਾਨ ਭਵਨ ਚੰਡੀਗੜ੍ਹ ਵਿਖੇ ਬੈਠਕ ਹੋਈ। ਕਿਸਾਨ ਆਗੂਆਂ ਸਰਵਣ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਨੇ ਪੰਜਾਬ ਵਿੱਚ ਦੋ ਵੱਡੇ ਪ੍ਰਦਰਸ਼ਨਾਂ ਦਾ ਐਲਾਨ ਕੀਤਾ ਹੈ।

ਸਰਵਣ ਸਿੰਘ ਪੰਧੇਰ ਅਤੇ ਡੱਲੇਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਤੋਂ ਕਿਸਾਨਾਂ-ਮਜ਼ਦੂਰਾਂ ਦੀਆਂ ਹੱਕੀ ਮੰਗਾਂ ਪੂਰੀਆਂ ਕਰਵਾਉਣ ਲਈ ਭਾਰਤੀ ਪੱਧਰ ‘ਤੇ ਕਿਸਾਨ ਜਥੇਬੰਦੀਆਂ ਵੱਡੇ ਸੰਘਰਸ਼ ਦੀ ਤਿਆਰੀ ਕਰ ਰਹੀਆਂ ਹਨ | ਇਸੇ ਤਰ੍ਹਾਂ 2 ਜਨਵਰੀ ਨੂੰ ਅੰਮ੍ਰਿਤਸਰ, ਮਾਝੇ ਦੇ ਜੰਡਿਆਲਾ ਗੁਰੂ ਅਤੇ 6 ਜਨਵਰੀ ਨੂੰ ਬਰਨਾਲਾ, ਮਾਲਵੇ ਵਿੱਚ ਲੱਖਾਂ ਲੋਕ ਇਕੱਠੇ ਹੋ ਕੇ ਸਰਕਾਰ ਅੱਗੇ ਆਪਣੀਆਂ ਮੰਗਾਂ ਰੱਖਣਗੇ।

ਕਿਸਾਨ (farmers) ਆਗੂਆਂ ਨੇ ਕਿਹਾ ਕਿ ਦੋਵਾਂ ਮੰਚਾਂ ਤੋਂ ਕੇਂਦਰ ਸਰਕਾਰ ਤੋਂ ਸਾਰੀਆਂ ਫ਼ਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਗਾਰੰਟੀ ਕਾਨੂੰਨ ਬਣਾਉਣ ਅਤੇ ਡਾ: ਸਵਾਮੀਨਾਥਨ ਕਮਿਸ਼ਨ ਦੀਆਂ ਹਦਾਇਤਾਂ ਅਤੇ ਸੀ2+50% ਫਾਰਮੂਲੇ ਅਨੁਸਾਰ ਸਾਰੀਆਂ ਫ਼ਸਲਾਂ ਦਾ ਭਾਅ ਦੇਣ ਦੀ ਮੰਗ ਕੀਤੀ ਜਾਵੇਗੀ। ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ੀ ਦੀ ਮੰਗ, ਇਸ ਤੋਂ ਇਲਾਵਾ ਲਖੀਮਪੁਰ ਖੇੜੀ ਕਤਲਕਾਂਡ ‘ਚ ਇਨਸਾਫ਼ ਦਿਵਾਉਣਾ, ਅਜੈ ਮਿਸ਼ਰਾ ਨੂੰ ਮੰਤਰੀ ਮੰਡਲ ਵਿੱਚੋਂ ਬਰਖਾਸਤ ਕਰਨਾ ਅਤੇ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਰੱਦ ਕਰਨ ਵਰਗੀਆਂ ਪਿਛਲੀਆਂ ਦਿੱਲੀ ਅੰਦੋਲਨ ਦੀਆਂ ਅਧੂਰੀਆਂ ਮੰਗਾਂ ਹਨ, ਜੋ ਪੂਰੀਆਂ ਨਹੀਂ ਹੋਈਆਂ।

ਇਸਦੇ ਨਾਲ ਹੀ ਕਿਸਾਨਾਂ ਨੇ ਦਿੱਲੀ ਮੋਰਚੇ ਸਮੇਤ ਦੇਸ਼ ਭਰ ਵਿੱਚ ਅੰਦੋਲਨ ਦੌਰਾਨ ਕਿਸਾਨਾਂ ਖ਼ਿਲਾਫ਼ ਦਰਜ ਸਾਰੇ ਕੇਸ ਰੱਦ ਕਰਨ ਦੀ ਮੰਗ ਵੀ ਕੀਤੀ ਹੈ।

The post ਕਿਸਾਨਾਂ ਜਥੇਬੰਦੀਆਂ ਵੱਲੋਂ ਦੋ ਵੱਡੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ, ਰੱਖੀਆਂ ਇਹ ਮੰਗਾਂ appeared first on TheUnmute.com - Punjabi News.

Tags:
  • 18-farmers-unions
  • breaking-news
  • chandigarh
  • farmers
  • farmers-organizations
  • farmers-protest-news
  • farmers-strike
  • farmers-unions
  • kisan-bhawan-chandigarh
  • msp
  • news
  • punjab-news
  • skm

ਚੰਡੀਗੜ੍ਹ, 11 ਦਸੰਬਰ 2023: ਪੰਜਾਬ ਦੇ ਜਲ ਸਰੋਤ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਡੈਮਾਂ 'ਤੇ ਚੱਲ ਰਹੇ ਪ੍ਰਾਜੈਕਟਾਂ, ਭਵਿੱਖੀ ਯੋਜਨਾਵਾਂ ਅਤੇ ਪਾਣੀ ਭੰਡਾਰਨ ਦਾ ਜਾਇਜ਼ਾ ਲਿਆ। ਪੰਜਾਬ ਸਿਵਲ ਸਕੱਤਰੇਤ ਸਥਿਤ ਆਪਣੇ ਦਫ਼ਤਰ ਵਿਖੇ ਬੀ.ਬੀ.ਐਮ.ਬੀ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੈਬਨਿਟ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਦੁਹਰਾਇਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬੇ ਵਿੱਚ ਨਹਿਰੀ ਸਿੰਜਾਈ ਪ੍ਰਣਾਲੀ ਨੂੰ ਮਜ਼ਬੂਤ ਕਰਨ ਅਤੇ ਸੂਬੇ ਦੇ ਕਿਸਾਨਾਂ ਲਈ ਪਾਣੀ ਦੀ ਨਿਰੰਤਰ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਅਣਥੱਕ ਯਤਨ ਕਰ ਰਹੀ ਹੈ।

ਇਸ ਮੌਕੇ ਸ. ਜੌੜਾਮਾਜਰਾ ਨੂੰ ਅਧਿਕਾਰੀਆਂ ਨੇ ਅਦਾਰੇ ਵੱਲੋਂ ਬੁਨਿਆਦੀ ਢਾਂਚੇ ਸਬੰਧੀ ਕੀਤੇ ਬੰਦੋਬਸਤ, ਜਲ ਰੈਗੂਲੇਟਰੀ ਉਪਾਵਾਂ ਅਤੇ ਭਾਈਵਾਲ ਰਾਜਾਂ ਦਰਮਿਆਨ ਸ਼ੇਅਰਾਂ ਦੀ ਵੰਡ ਬਾਰੇ ਜਾਣਕਾਰੀ ਦਿੱਤੀ। ਕੈਬਨਿਟ ਮੰਤਰੀ ਨੇ ਸਮੂਹ ਅਧਿਕਾਰੀਆਂ ਨੂੰ ਸੰਭਾਵੀ ਹੜ੍ਹਾਂ ਤੋਂ ਪਹਿਲਾਂ ਸਰਗਰਮੀ ਨਾਲ ਇਹਤਿਆਤੀ ਕਦਮ ਚੁੱਕਣ ਲਈ ਕਿਹਾ। ਉਨ੍ਹਾਂ ਖ਼ਾਸ ਤੌਰ ‘ਤੇ ਬੀ.ਬੀ.ਐਮ.ਬੀ (BBMB) ਦੇ ਅਧਿਕਾਰੀਆਂ ਨੂੰ ਡੈਮਾਂ ਤੋਂ ਪਾਣੀ ਛੱਡਣ ਬਾਰੇ ਸਮੇਂ ਸਿਰ ਅਪਡੇਟ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਸਰਕਾਰ ਅਤੇ ਕਿਸਾਨਾਂ ਵੱਲੋਂ ਪ੍ਰਭਾਵਸ਼ਾਲੀ ਢੰਗ ਨਾਲ ਰੋਕਥਾਮ ਉਪਾਅ ਯਕੀਨੀ ਬਣਾਏ ਜਾ ਸਕਣ।

ਕੈਬਨਿਟ ਮੰਤਰੀ ਨੇ ਕਿਹਾ ਕਿ ਉਹ ਛੇਤੀ ਹੀ ਡੈਮਾਂ ਦਾ ਮੌਕੇ 'ਤੇ ਜਾ ਕੇ ਜਾਇਜ਼ਾ ਲੈਣਗੇ। ਸ. ਜੌੜਾਮਾਜਰਾ ਨੇ ਦੱਸਿਆ ਕਿ ਇਸ ਵਾਰ ਸੂਬਾ ਸਰਕਾਰ ਨੇ ਕਿਸਾਨਾਂ ਨੂੰ ਉਨ੍ਹਾਂ ਦੀ ਮੰਗ ਅਨੁਸਾਰ ਨਹਿਰੀ ਪਾਣੀ ਮੁਹੱਈਆ ਕਰਵਾਇਆ ਹੈ, ਜੋ ਸੂਬੇ 'ਚ ਪਹਿਲੀ ਵਾਰ ਹੋਇਆ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਪਿਛਲੇ ਸਾਲ ਦੇ ਮੁਕਾਬਲੇ ਨਹਿਰੀ ਪਾਣੀ ਦੀ ਵਰਤੋਂ ਵਿੱਚ ਲਗਭਗ 38 ਫ਼ੀਸਦੀ ਵਾਧਾ ਦਰਜ ਕੀਤਾ ਗਿਆ ਹੈ ਅਤੇ ਇਸ ਸਾਲ ਸਿੰਜਾਈ ਲਈ ਨਹਿਰੀ ਪਾਣੀ ਦੀ ਵਰਤੋਂ ਵਿੱਚ ਹੋਰ ਵਾਧਾ ਕੀਤਾ ਜਾਵੇਗਾ। ਉਨ੍ਹਾਂ ਲਗਾਤਾਰ ਘਟਦੇ ਜਾ ਰਹੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਨਹਿਰੀ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਲਈ ਯੋਜਨਾਵਾਂ ਉਲੀਕਣ 'ਤੇ ਵੀ ਜ਼ੋਰ ਦਿੱਤਾ। ਮੀਟਿੰਗ ਵਿੱਚ ਹੋਰਨਾਂ ਰਾਜਾਂ ਦੇ ਪਾਣੀ ਸਬੰਧੀ ਮੁੱਦਿਆਂ 'ਤੇ ਵੀ ਵਿਚਾਰ-ਚਰਚਾ ਕੀਤੀ ਗਈ।

ਮੀਟਿੰਗ ਵਿੱਚ ਜਲ ਸਰੋਤ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ, ਬੀ.ਬੀ.ਐਮ.ਬੀ ਦੇ ਸਕੱਤਰਤੀਸ਼ ਕੁਮਾਰ ਸਿੰਗਲਾ, ਮੁੱਖ ਇੰਜੀਨੀਅਰ (ਨਹਿਰਾਂ) ਜੇ.ਪੀ.ਸਿੰਘ, ਚੀਫ਼ ਇੰਜੀਨੀਅਰ ਭਾਖੜਾ ਡੈਮ (ਬੀ.ਬੀ.ਐਮ.ਬੀ) ਚਰਨਪ੍ਰੀਤ ਸਿੰਘ, ਡਾਇਰੈਕਟਰ ਵਾਟਰ ਰੈਗੂਲੇਸ਼ਨ ਰਾਜੀਵ ਗੋਇਲ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

The post ਚੇਤਨ ਸਿੰਘ ਜੌੜਾਮਾਜਰਾ ਨੇ BBMB ਅਧਿਕਾਰੀਆਂ ਤੋਂ ਡੈਮਾਂ ‘ਚ ਚੱਲ ਰਹੇ ਜਲ ਪ੍ਰਾਜੈਕਟਾਂ, ਭਵਿੱਖੀ ਯੋਜਨਾਵਾਂ ਅਤੇ ਪਾਣੀ ਭੰਡਾਰਨ ਦਾ ਲਿਆ ਜਾਇਜ਼ਾ appeared first on TheUnmute.com - Punjabi News.

Tags:
  • bbmb
  • bbmb-officers
  • breaking-news
  • chetan-singh-jauramajra
  • news
  • punjab-news
  • punjab-water-projects
  • water-projects

ਮੁੱਖ ਮੰਤਰੀ ਤੀਰਥ ਯਾਤਰਾ: ਮੋਹਾਲੀ 'ਚੋਂ ਸ਼ਰਧਾਲੂਆਂ ਦਾ ਪਹਿਲਾ ਜੱਥਾ ਭਲਕੇ ਅੰਮ੍ਰਿਤਸਰ ਲਈ ਰਵਾਨਾ ਹੋਵੇਗਾ

Monday 11 December 2023 12:19 PM UTC+00 | Tags: amritsar breaking-news latest-news mohali mukh-mantri-tirath-yatra news the-unmute-breaking-news the-unmute-latest-update

ਐੱਸ.ਏ.ਐੱਸ. ਨਗਰ, 11 ਦਸੰਬਰ, 2023: ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਜ਼ਿਲ੍ਹੇ ਚੋਂ 43 ਸ਼ਰਧਾਲੂਆਂ ਦਾ ਪਹਿਲਾ ਜੱਥਾ ਭਲਕੇ (ਮੰਗਲਵਾਰ) ਮੋਹਾਲੀ ਸਬ ਡਵੀਜ਼ਨ ਦੇ ਪਿੰਡ ਝਾਮਪੁਰ ਦੇ ਗੁਰਦੁਆਰਾ ਸਾਹਿਬ ਤੋਂ ਅੰਮ੍ਰਿਤਸਰ-ਤਲਵੰਡੀ ਸਾਬੋ ਧਾਰਮਿਕ ਸਰਕਟ ਦੇ ਦਰਸ਼ਨਾਂ ਲਈ ਰਵਾਨਾ ਹੋਵੇਗਾ।

ਸੋਮਵਾਰ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਐਸ.ਏ.ਐਸ.ਨਗਰ ਮੋਹਾਲੀ ਵਿਖੇ ਸਬੰਧਤ ਅਧਿਕਾਰੀਆਂ ਨਾਲ ਤਿਆਰੀਆਂ ਸਬੰਧੀ ਰੱਖੀ ਗਈ ਸਮੀਖਿਆ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਸ਼ਰਧਾਲੂਆਂ ਦੀ ਸੁਰੱਖਿਅਤ ਅਤੇ ਨਿਰਵਿਘਨ ਯਾਤਰਾ ਲਈ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਬੱਸ ਵਿੱਚ ਸਵਾਰ ਹੋਣ ਤੋਂ ਪਹਿਲਾਂ ਸ਼ੁਰੂਆਤੀ ਥਾਂ ‘ਤੇ ਸਿਹਤ ਟੀਮ ਤਾਇਨਾਤ ਕਰਕੇ ਸਾਰੇ ਸ਼ਰਧਾਲੂਆਂ ਦੀ ਸਿਹਤ ਦੀ ਜਾਂਚ ਕੀਤੀ ਜਾਵੇ। ਬੱਸ ਰਾਜ ਟਰਾਂਸਪੋਰਟ ਵਿਭਾਗ ਵੱਲੋਂ ਮੁਹੱਈਆ ਕਰਵਾਈ ਗਈ ਹੈ। ਉਨ੍ਹਾਂ ਸਕੱਤਰ, ਰੀਜਨਲ ਟਰਾਂਸਪੋਰਟ ਅਥਾਰਟੀ, ਐਸ.ਏ.ਐਸ.ਨਗਰ ਨੂੰ ਲੋਕਾਂ ਦੇ ਸੁਰੱਖਿਅਤ ਸਫ਼ਰ ਲਈ ਚੰਗੀ ਹਾਲਤ ਵਾਲੇ ਵਾਹਨ ਦਾ ਪ੍ਰਬੰਧ ਕਰਨ ਲਈ ਕਿਹਾ।

ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਸ਼ਰਧਾਲੂ ਭਲਕੇ ਰਾਤ ਅੰਮ੍ਰਿਤਸਰ ਵਿਖੇ ਰੁਕਣਗੇ ਅਤੇ ਅਗਲੀ ਸਵੇਰ ਤਲਵੰਡੀ ਸਾਬੋ ਲਈ ਰਵਾਨਾ ਹੋਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਰਹਿਣ ਅਤੇ ਖਾਣ-ਪੀਣ ਦਾ ਪ੍ਰਬੰਧ ਰਾਜ ਸਰਕਾਰ ਵੱਲੋਂ ਮੁਫਤ ਕੀਤਾ ਜਾਵੇਗਾ। ਉਨ੍ਹਾਂ ਜ਼ਿਲ੍ਹੇ ਵਿੱਚ ਪਹਿਲੀ ਯਾਤਰਾ ਨੂੰ ਸੁਚਾਰੂ ਢੰਗ ਨਾਲ ਸ਼ੁਰੂ ਕਰਨ 'ਤੇ ਜ਼ੋਰ ਦਿੱਤਾ ਅਤੇ ਸਥਾਨਕ ਐਸ.ਡੀ.ਐਮ ਚੰਦਰਜੋਤ ਸਿੰਘ ਨੂੰ ਸਾਰੇ ਪ੍ਰਬੰਧ ਅਗਾਊਂ ਸੰਭਾਲਣ ਲਈ ਕਿਹਾ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਹਰੇਕ ਸਬ ਡਵੀਜ਼ਨ/ਹਲਕੇ ਤੋਂ ਅੱਠ ਬੱਸਾਂ ਰਵਾਨਾ ਹੋਣਗੀਆਂ। ਬੱਸਾਂ ਲਈ ਸਮਾਂ-ਸਾਰਣੀ ਰਾਜ ਸਰਕਾਰ ਦੁਆਰਾ ਤੈਅ ਕੀਤੀ ਜਾਵੇਗੀ ਅਤੇ ਅੰਤਿਮ ਰੂਪ ਦਿੱਤਾ ਜਾਵੇਗਾ।

ਉਨ੍ਹਾਂ ਨੇ ਸਥਾਨਕ ਪੁਲਿਸ ਨੂੰ ਭਲਕੇ ਰਾਸ਼ਟਰੀ ਰਾਜਮਾਰਗ ਤੱਕ ਬੱਸ ਦੀ ਰਵਾਨਗੀ ਲਈ ਇੱਕ ਨਿਰਵਿਘਨ ਟ੍ਰੈਫਿਕ ਰੂਟ ਵੀ ਤਿਆਰ ਕਰਨ ਲਈ ਕਿਹਾ। ਮੀਟਿੰਗ ਵਿੱਚ ਹਾਜ਼ਰ ਅਧਿਕਾਰੀਆਂ ਵਿੱਚ ਏ ਡੀ ਸੀ (ਜ) ਵਿਰਾਜ ਸ਼ਿਆਮਕਰਨ ਤਿੜਕੇ, ਐਸ ਪੀ (ਐਚ) ਸ੍ਰੀਮਤੀ ਜੋਤੀ ਯਾਦਵ, ਨਗਰ ਨਿਗਮ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ, ਐਸ ਡੀ ਐਮ ਮੋਹਾਲੀ ਚੰਦਰਜੋਤੀ ਸਿੰਘ, ਸਹਾਇਕ ਕਮਿਸ਼ਨਰ (ਜ) ਹਰਜੋਤ ਕੌਰ ਮਾਵੀ, ਸਕੱਤਰ ਆਰ ਟੀ ਏ ਪਰਦੀਪ ਸਿੰਘ ਢਿੱਲੋਂ, ਸੀ ਐਸ ਦਫ਼ਤਰ ਤੋਂ ਡਾ. ਗਿਰੀਸ਼ ਡੋਗਰਾ ਅਤੇ ਪੰਜਾਬ ਰੋਡਵੇਜ਼ ਅਤੇ ਪੈਪਸੂ ਟਰਾਂਸਪੋਰਟ ਦੇ ਨੁਮਾਇੰਦੇ ਮੌਜੂਦ ਸਨ।

The post ਮੁੱਖ ਮੰਤਰੀ ਤੀਰਥ ਯਾਤਰਾ: ਮੋਹਾਲੀ ‘ਚੋਂ ਸ਼ਰਧਾਲੂਆਂ ਦਾ ਪਹਿਲਾ ਜੱਥਾ ਭਲਕੇ ਅੰਮ੍ਰਿਤਸਰ ਲਈ ਰਵਾਨਾ ਹੋਵੇਗਾ appeared first on TheUnmute.com - Punjabi News.

Tags:
  • amritsar
  • breaking-news
  • latest-news
  • mohali
  • mukh-mantri-tirath-yatra
  • news
  • the-unmute-breaking-news
  • the-unmute-latest-update

ਚੰਡੀਗੜ੍ਹ, 11 ਦਸੰਬਰ 2023: ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ (Anil Vij) ਨੇ ਅੰਬਾਲਾ ਨਿਵਾਸੀ ਨੌਜਵਾਨ ਦੀ ਸ਼ੱਕੀ ਮੌਤ ਦੇ ਮਾਮਲੇ ਵਿਚ ਅੰਬਾਲਾ ਐੱਸਪੀ ਨੁੰ ਏਸਆਈਟੀ ਗਠਨ ਕਰ ਮਾਮਲੇ ਦੀ ਜਾਂਚ ਦੇ ਦਿਸ਼ਾ-ਨਿਰਦੇਸ਼ ਦਿੱਤੇ। ਮ੍ਰਿਤਕ ਦੀ ਮਾਂ ਦਾ ਦੋਸ਼ ਸੀ ਕਿ ਨੌਜੁਆਨ ਦੀ ਹਤਿਆ ਕੀਤੀ ਗਈ ਹੈ ਜਦੋਂ ਕਿ ਪੁਲਿਸ ਇਸ ਨੁੰ ਸੜਕ ਹਾਦਸਾ ਮੰਨ ਰਹੀ ਹੈ।

ਵਿਚ ਸੋਮਵਾਰ ਨੂੰ ਆਪਣੇ ਆਵਾਸ ‘ਤੇ ਸੂਬੇ ਦੇ ਕਈ ਜਿਲ੍ਹਿਆਂ ਤੋਂ ਆਏ ਸੈਂਕੜੇ ਲੋਕਾਂ ਦੀ ਸਮਸਿਆਵਾਂ ਨੁੰ ਸੁਣ ਰਹੇ ਸਨ। ਜਨਤਾ ਦਰਬਾਰ ਅੱਜਕਲ ਨਹੀਂ ਲਗਣ ਦੀ ਵਜ੍ਹਾ ਨਾਲ ਹੁਣ ਰੋਜਾਨਾ ਉਨ੍ਹਾਂ ਦੇ ਆਵਾਸ ‘ਤੇ ਫਰਿਆਦੀਆਂ ਦੀ ਲਾਇਨਾਂ ਲੱਗ ਰਹੀਆਂ ਹਨ। ਅੰਬਾਲਾ ਨਿਵਾਸੀ ਮਹਿਲਾ ਨੇ ਗ੍ਰਹਿ ਮੰਤਰੀ ਅਨਿਲ ਵਿਜ ਨੁੰ ਆਪਣੀ ਫਰਿਆਦ ਦਿੰਦੇ ਹੋਏ ਦਸਿਆ ਕਿ ਪੁਲਿਸ ਉਸ ਦੇ ਬੇਟੇ ਦੀ ਮੌਤ ਨੂੰ ਸੜਕ ਹਾਦਸਾ ਮੰਨ ਰਹੀ ਹੈ ਜਦੋਂ ਕਿ ਕੁੱਝ ਦੋਸ਼ੀਆਂ ਨੇ ਸ਼ਾਤਿਰ ਢੰਗ ਨਾਲ ਉਸ ਦੇ ਬੇਟੇ ਦੀ ਹਤਿਆ ਕੀਤੀ ਹੈ। ਮਾਮਲੇ ਵਿਚ ਮੰਤਰੀ ਵਿਜ ਨੇ ਏਸਆਈਟੀ ਗਠਨ ਕਰਨ ਦੇ ਨਿਰਦੇਸ਼ ਦਿੱਤੇ।

ਕੁਰੂਕਸ਼ੇਤਰ ਤੋਂ ਆਏ ਵਿਅਕਤੀ ਨੇ ਆਤਮਹਤਿਆ ਦੇ ਲਈ ਮਜਬੂਰ ਕਰਨ ਦੇ ਮਾਮਲੇ ਵਿਚ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕਰਨ ਦੇ ਦੋਸ਼ ਲਗਾਏ। ਫਰਿਆਦੀ ਦਾ ਦੋਸ਼ ਸੀ ਕਿ ਪੁਲਿਸ ਨੇ ਹੁਣ ਤਕ ਇਕ ਵੀ ਦੋਸ਼ੀ ਨੂੰ ਗਿਰਫਤਾਰ ਨਹੀਂ ਕੀਤਾ ਹੈ। ਮੰਤਰੀ ਵਿਜ ਨੇ ਮਾਮਲੇ ਵਿਚ ਏਸਪੀ ਕੁਰੂਕਸ਼ੇਤਰ ਨੂੰ ਕਾਰਵਾਈ ਦੇ ਨਿਰਦੇਸ਼ ਦਿੱਤੇ।

ਠੱਗੀ ਦੇ ਵੱਖ-ਵੱਖ ਮਾਮਲਿਆਂ ਦੀ ਜਾਂਚ ਕਬੂਤਰਬਾਜੀ ਦੇ ਲਈ ਗਠਨ SIT ਨੂੰ ਸੌਂਪੀ

ਗ੍ਰਹਿ ਮੰਤਰੀ (Anil Vij) ਅਨਿਲ ਵਿਜ ਨੇ ਦੇ ਸਾਹਮਣੇ ਕਬੂਤਰਬਾਜੀ ਦੇ ਮਾਮਲੇ ਸਾਹਮਣੇ ਆਉਣ ਜਿਨ੍ਹਾਂ ਨੁੰ ਕਬੂਤਰਬਾਜੀ ਦੇ ਲਈ ਗਠਨ ਐੱਸਆਈਟੀ ਨੁੰ ਕਾਰਵਾਈ ਦੇ ਲਈ ਭੇਜਿਆ ਗਿਆ। ਕੈਥਲ ਤੋਂ ਆਏ ਵਿਅਕਤੀ ਨੇ ਦਸਿਆ ਕਿ ਉਸ ਦੇ ਬੇਟੇ ਨੂੰ ਕੈਨੇਡਾ ਭੇਜਣ ਲਈ ਏਜੰਟ ਨੇ ਉਨ੍ਹਾਂ ਤੋਂ 30 ਲੱਖ ਰੁਪਏ ਮੰਗੇ। ਉਨ੍ਹਾਂ ਨੇ ਵੱਖ-ਵੱਖ ਦਿਨਾਂ ਵਿਚ 22 ਲੱਖ ਰੁਪਏ ਦੀ ਰਕਮ ਏਜੰਟ ਨੂੰ ਦਿੱਤੀ। ਬਾਕੀ ਰਕਮ ਬੇਟੇ ਦੇ ਕੈਨੇਡਾ ਪਹੁੰਚਣ ‘ਤੇ ਦੇਣੀ ਸੀ। ਮਗਰ ਏਜੰਟ ਨੇ ਨਾ ਤਾਂ ਬੇਟੇ ਨੂੰ ਕੈਨੇਡਾ ਭੇਜਿਆ ਅਤੇ ਨਾ ਹੀ ਰਕਮ ਵਾਪਸ ਕੀਤੀ।

ਇਸ ਤਰ੍ਹਾਂ ਕਰਨਾਲ ਨਿਵਾਸੀ ਮਹਿਲਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਬੇਟੀ ਨੂੰ ਕੈਨੇਡਾ ਵਿਚ ਪੜਾਈ ਲਈ ਭੇਜਣਾ ਸੀ। ਸਥਾਨਕ ਏਜੰਟ ਨੇ 12 ਲੱਖ ਰੁਪਏ ਮੰਗੇ ਅਤੇ ਉਨ੍ਹਾਂ ਨੇ ਲਗਭਗ 9 ਲੱਖ ਰੁਪਏ ਦੀ ਰਕਮ ਏਜੰਟ ਨੂੰ ਦਿੱਤੀ। ਏਜੰਟ ਨੇ ਪਾਸਪੋਰਟ ਤੇ ਹੋਰ ਦਸਤਾਵੇਜ ਆਪਣੇ ਕੋਲ ਜਮ੍ਹਾ ਕਰਾ ਲਏ, ਮਗਰ ਅੱਜ ਤਕ ਉਨ੍ਹਾਂ ਦੀ ਬੇਟੀ ਨੂੰ ਕੈਨੇਡਾ ਨਹੀਂ ਭੇਜਿਆ ਗਿਆ। ਮੰਤਰੀ ਵਿਜ ਨੇ ਦੋਵਾਂ ਮਾਮਲੇ ਏਸਆਈਟੀ ਨੂੰ ਕਾਰਵਾਈ ਦੇ ਲਈ ਭੇਜੇ।

ਗ੍ਰਹਿ ਮੰਤਰੀ ਅਨਿਲ ਵਿਜ ਨੇ ਇੰਨ੍ਹਾਂ ਮਾਮਲਿਆਂ ਵਿਚ ਵੀ ਕਾਰਵਾਈ ਦੇ ਨਿਰਦੇਸ਼ ਦਿੱਤੇ

ਗੁਰੂਗ੍ਰਾਮ ਵਿਚ ਮਹਿਲਾ ਤੋਂ ਮਾਰਕੁੱਟ ਮਾਮਲੇ ਵਿਚ ਮੰਤਰੀ ਵਿਜ ਨੇ ਗੁਰੂਗ੍ਰਾਮ ਪੁਲਿਸ ਕਮਿਸ਼ਨਰ ਨੂੰ ਕੇਸ ਦਰਜ ਕਰ ਜਾਂਚ ਦੇ ਨਿਰਦੇਸ਼ ਦਿੱਤੇ, ਨਰਵਾਨਾ ਨਿਵਾਸੀ ਵਿਅਕਤੀ ਨੇ ਫਰਜੀ ਜੀਪੀਏ ਬਣਾ ਕੇ ਉਸ ਦੀ ਰਜਿਸਟਰੀ ਕਰਾਉਣ ਦੇ ਦੋਸ਼ ਲਗਾਏ, ਸਿਰਸਾ ਨਿਵਾਸੀ ਮਹਿਲਾ ਨੇ ਦੂਰਾਚਾਰ ਮਾਮਲੇ ਵਿਚ ਕਾਰਵਾਈ ਨਹੀਂ ਹੋਣ , ਪਾਣੀਪਤ ਨਿਵਾਸੀ ਵਿਆਹਤਾ ਨੇ ਦਹੇਜ ਉਤਪੀੜਨ ਮਾਮਲੇ ਵਿਚ ਕਾਰਵਾਈ ਨਹੀਂ ਹੋਣ, ਮਹਿਲਾ ਨੇ ਪੁਲਿਸ ਵਿਚ ਕੰਮ ਕਰ ਰਹੇ ਆਪਣੇ ਪਤੀ ਵੱਲੋਂ ਉਸ ਨੂੰ ਪ੍ਰਤਾੜਿਤ ਕਰਨ ਦੇ ਦੋਸ਼ ਲਗਾਏ ਅਤੇਹੋਰ ਮਾਮਲੇ ਸਾਹਮਣੇ ਆਏ, ਜਿਨ੍ਹਾਂ ‘ਤੇ ਮੰਤਰੀ ਵਿਜ ਨੇ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਕਾਰਵਾਈ ਦੇ ਨਿਰਦੇਸ਼ ਦਿੱਤੇ।

ਗ੍ਰਹਿ ਮੰਤਰੀ ਅਨਿਲ ਵਿਜ ਦੀ ਕਾਰਜਪ੍ਰਣਾਲੀ ਤੋਂ ਪ੍ਰਭਾਵਿਤ ਹੋ ਕੇ ਨੌਜਵਾਨ ਨੇ ਗੀਤ ਬਣਾਇਆ

ਗ੍ਰਹਿ ਮੰਤਰੀ ਅਨਿਲ ਵਿਜ (Anil Vij) ਦੀ ਕਾਰਜਪ੍ਰਣਾਲੀ ਤੋਂ ਪ੍ਰਭਾਵਿਤ ਹੋ ਕੇ ਅੰਬਾਲਾ ਜਿਲ੍ਹਾ ਦੇ ਪਿੰਡ ਕੋਂਕਪੁਰ ਨਿਵਾਸੀ ਗੀਤਕਾਰ ਰਾਜੂ ਵਡਾਲੀ ਨੇ ਗ੍ਰਹਿ ਮੰਤਰੀ ਨੁੰ ਸਮਰਪਿਤ ਗੀਤ ਵਿਜ ਦੀ ਵਿਜੈ ਬਣਾਏਗੇ ਫਿਰ ਤੋਂ ਸਰਕਾਰ ਯੇ ਲਾਏਂਗੇ, ਗੀਤ ਗਾਇਆ। ਰਾਜੂ ਵਡਾਲੀ ਨੇ ਦਸਿਆ ਕਿ ਉਹ ਗ੍ਰਹਿ ਮੰਤਰੀ ਅਨਿਲ ਵਿਜ ਦੀ ਕਾਰਜਪ੍ਰਣਾਲੀ ਤੋਂ ਕਾਫੀ ਪ੍ਰਭਾਵਿਤ ਹਨ ਅਤੇ ਇਸ ਤੋਂ ਪਹਿਲਾਂ ਵੀ ਉਹ ਉਨ੍ਹਾਂ ਦੀ ਕਾਰਜਸ਼ੈਲੀ ‘ਤੇ ਤਿੰਨ ਵੱਖ-ਵੱਖ ਗਤੀ ਬਣਾਏ ਹਨ।

The post ਗ੍ਰਹਿ ਮੰਤਰੀ ਅਨਿਲ ਵਿਜ ਵੱਲੋਂ ਨੌਜਵਾਨ ਦੀ ਮੌਤ ਦੇ ਮਾਮਲੇ ‘ਚ ਅੰਬਾਲਾ SP ਨੂੰ SIT ਗਠਨ ਕਰਨ ਦੇ ਨਿਰਦੇਸ਼ appeared first on TheUnmute.com - Punjabi News.

Tags:
  • ambala-police
  • breaking-news
  • haryana
  • home-minister-anil-vij
  • news
  • police
  • sit

ਚੰਡੀਗੜ੍ਹ, 11 ਦਸੰਬਰ 2023: ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਨੇ ਅੱਜ ਤਤਕਾਲ ਨਿਯੂਜ ਪੋਰਟਲ ਦੇ ਸੰਸਥਾਪਕ ਅਤੇ ਸੀਨੀਅਰ ਪੱਤਰਕਾਰ ਰਮੇਸ਼ ਸ਼ਰਮਾ (Ramesh Sharma) ਦੇ ਦਿਹਾਂਤ ‘ਤੇ ਸੋਗ ਪ੍ਰਗਟਾਉਣ ਉਨ੍ਹਾਂ ਦੇ ਨਿਵਾਸ ਪਹੁੰਚੇ। ਰਮੇਸ਼ ਸ਼ਰਮਾ ਲਗਭਗ 75 ਸਾਲ ਦੇ ਸਨ।

ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਪਰਿਵਾਰ ਵਿਚ ਆਪਣਿਆਂ ਦਾ ਜਾਣਾ ਬੇਹੱਦ ਦੁਖਦ ਹੁੰਦਾ ਹੈ ਪਰ ਸੰਸਾਰ ਵਿਚ ਜੀਵਨ ਅਤੇ ਮੌਤ ਦਾ ਚੱਕਰ ਚਲਦਾ ਰਹਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਰਮੇਸ਼ ਸ਼ਰਮਾ ਨਾਲ ਕਈ ਸਾਲਾਂ ਤੋਂ ਜਾਣ-ਪਛਾਣ ਸੀ ਅਤੇ ਰਮੇਸ਼ ਸ਼ਰਮਾ ਚੰਡੀਗੜ੍ਹ ਰੀਜਨ ਵਿਚ ਪੱਤਰਕਾਰਤਾ ਜਗਤ ਦੇ ਇਕ ਮੰਨੇ-ਪ੍ਰਮੰਨੇ ਨਾਂਅ ਸਨ।

ਉਨ੍ਹਾਂ ਨੇ ਕਿਹਾ ਕਿ ਰਮੇਸ਼ ਸ਼ਰਮਾ ਨੇ ਪ੍ਰਿੰਟ ਮੀਡੀਆ ਦੇ ਨਾਲ-ਨਾਲ ਪੱਤਰਕਾਰਤਾ ਵਿਚ ਸੋਸ਼ਲ ਮੀਡੀਆ ਨੂੰ ਵੀ ਅੱਗੇ ਵਧਾਉਣ ਦਾ ਕੰਮ ਕੀਤਾ ਸੀ। ਅੱਜ ਉਨ੍ਹਾਂ ਦਾ ਤਤਕਾਲ ਨਿਯੂਜ ਪੋਰਟਲ ਕਈ ਖਬਰਾਂ ਨੂੰ ਤੁਰੰਤ ਲੋਕਾਂ ਤਕ ਪਹੁੰਚਾਉਣ ਵਿਚ ਇਕ ਤੇਜ ਸਰੋਤ ਬਣਿਆ ਹੋਇਆ ਹੈ।

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਇਸ ਸਮੇਂ ਸਾਥ ਛੱਡ ਦੇਣਾ ਸਮਾਜ ਤੇ ਪਰਿਵਾਰ ਦੇ ਲਈ ਬਹੁਤ ਵੱਡਾ ਨੁਕਸਾਨ ਹੈ। ਉਨ੍ਹਾਂ ਨੇ ਸੋਗ ਪਰਿਜਨਾਂ ਨੂੰ ਹਮਦਰਦੀ ਦਿੱਤੀ ਅਤੇ ਮਰਹੂਮ ਰੂਹ (Ramesh Sharma) ਦੀ ਸ਼ਾਂਤੀ ਲਈ ਅਰਦਾਸ ਵੀ ਕੀਤੀ ਅਤੇ ਕਿਹਾ ਕਿ ਪ੍ਰਭੂ ਉਨ੍ਹਾਂ ਨੁੰ ਆਪਣੇ ਚਰਣਾਂ ਵਿਚ ਸਥਾਨ ਦੇਣ। ਗੌਰਤਲਬ ਹੈ ਕਿ ਮਰਹੂਮ ਰਮੇਸ਼ ਸ਼ਰਮਾ ਇੰਡੀਅਨ ਏਕਸਪ੍ਰੈਸ, ਟ੍ਰਿਬਿਊਨ, ਗੁਜਰਾਤ ਵੈਭਵ ਅਤੇ ਵਿਰਾਟ ਵੈਭਵ ਵਰਗੇ ਪ੍ਰਿੰਟ ਮੀਡੀਆ ਸੰਸਥਾਨਾਂ ਦੇ ਨਾਲ ਜੁੜੇ ਰਹੇ।

The post ਗ੍ਰਹਿ ਮੰਤਰੀ ਅਨਿਲ ਵਿਜ ਅੱਜ ਸੀਨੀਅਰ ਪੱਤਰਕਾਰ ਰਮੇਸ਼ ਸ਼ਰਮਾ ਦੇ ਦਿਹਾਂਤ ‘ਤੇ ਦੁੱਖ ਵੰਡਾਉਣ ਉਨ੍ਹਾਂ ਦੇ ਨਿਵਾਸ ਪਹੁੰਚੇ appeared first on TheUnmute.com - Punjabi News.

Tags:
  • anil-vij
  • breaking-news
  • journalist-ramesh-sharma
  • latest-news
  • news
  • the-unmute-breaking-news
  • the-unmute-news

ਹਰਿਆਣਾ: ਕੌਮਾਂਤਰੀ ਗੀਤਾ ਮਹੋਤਸਵ 'ਚ ਸੈਨਾਨੀ ਮੁੱਖ ਮੰਤਰੀ ਦੇ ਉਪਹਾਰਾਂ ਨੂੰ ਖਰੀਦ ਸਕਣਗੇ

Monday 11 December 2023 12:42 PM UTC+00 | Tags: breaking-news chief-minister gita-mahotsav haryana-gita-mahotsav international-gita-mahotsav kurukshetra news osd-bhupeshwar-dayal

ਚੰਡੀਗੜ੍ਹ, 11 ਦਸੰਬਰ 2023: ਹਰਿਆਣਾ ਦੇ ਮੁੱਖ ਮੰਤਰੀ ਦੇ ਓਏਸਡੀ ਭੁਪੇਸ਼ਵਰ ਦਿਆਲ ਨੇ ਕਿਹਾ ਕਿ ਕੁਰੂਕਸ਼ੇਤਰ ਵਿਚ ਪ੍ਰਬੰਧਿਤ ਕੌਮਾਂਤਰੀ ਗੀਤਾ ਮਹੋਤਸਵ-2023 (Gita Mahotsav) ਵਿਚ ਮੁੱਖ ਮੰਤਰੀ ਦੇ ਉਪਹਾਰਾਂ ਨੂੰ ਕੋਈ ਵੀ ਸੈਨਾਨੀ ਨਿਰਧਾਰਿਤ ਦਾਮਾਂ ‘ਤੇ ਖਰੀਦ ਸਕਣਗੇ। ਇਸ ਮਹੋਤਸਵ ਵਿਚ ਪਹਿਲੀ ਵਾਰ ਸਰਸ ਮੇਲੇ ਦੇ ਸਟਾਲ ਨੰਬਰ 13 ਤੇ 14 ‘ਤੇ ਵੱਖ-ਵੱਖ ਪ੍ਰੋਗ੍ਰਾਮਾਂ ਵਿਚ ਮੁੱਖ ਮੰਤਰੀ ਨੁੰ ਮਿਲੇ ਉਪਹਾਰਾਂ ਨੂੰ ਰੱਖਿਆ ਜਾਵੇਗਾ। ਇਸ ਦੇ ਲਈ ਸਟਾਲਾਂ ਨੁੰ ਰੰਗ-ਬਿਰੰਗੀ ਲਾਇਟਾਂ ਨਾਲ ਸਜਾਇਆ ਜਾਵੇਗਾ। ਇਹ ਸਟਾਲ ਸਰਸ ਮੇਲੇ ਵਿਚ ਖਿੱਚ ਦਾ ਕੇਂਦਰ ਵੀ ਰਹਿਣਗੇ।

ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਦੇ ਉਪਹਾਰਾਂ ਦੀ ਵਿਰਕੀ ਨਾਲ ਜੋ ਵੀ ਪੈਸਾ ਮਿਲੇਗਾ, ਉਸ ਪੈਸੇ ਨੁੰ ਮੁੱਖ ਮੰਤਰੀ ਰਾਹਤ ਕੋਸ਼ ਦੇ ਨਾਲ-ਨਾਲ ਸਰਕਾਰ ਦੀ ਹੋਰ ਜਨਭਲਾਈਕਾਰੀ ਯੋਜਨਾਵਾਂ ਦੇ ਲਈ ਖਰਚ ਕੀਤਾ ਜਾਵੇਗਾ। ਇਸ ਤੋਂ ਆਮਜਨਤਾ ਨੁੰ ਫਾਇਦਾ ਹੋਵੇਗਾ। ਇੰਨ੍ਹਾਂ ਉਪਹਾਰਾਂ ਨੂੰ ਸਜਾਉਣ ਲਈ ਇਸ ਸਟਾਲ ਨੁੰ ਵਿਸ਼ੇਸ਼ ਡਿਜਾਇਨ ਵਿਚ ਸਜਾਇਆ ਜਾਵੇਗਾ। ਇਸ ਦੇ ਲਈ ਕਾਰੀਗਰ ਦਿਨ ਰਾਤ ਕੰਮ ਵਿਚ ਜੁਟੇ ਹਨ।

ਇਸ ਸਟਾਲ ਨੂੰ ਜਲਦੀ ਹੀ ਤਿਆਰ ਕਰ ਲਿਆ ਜਾਵੇਗਾ ਅਤੇ ਮੁੱਖ ਮੰਤਰੀ ਦੇ ਉਪਹਾਰਾਂ ਦੀ ਆਮਜਨਤਾ ਦੇ ਘਰਾਂ ਦੀ ਸ਼ੋਭਾ ਵਧਾਉਣ ਲਈ ਵਿਕਰੀ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਵੱਲੋਂ ਸਮਾਜ ਭਲਾਈ ਲਈ ਮੁੱਖ ਮੰਤਰੀ ਉਪਹਾਰ ਯੋਜਨਾ ਸ਼ੁਰੂ ਕੀਤੀ ਗਈ ਸੀ। ਇਸ ਯੋਜਨਾ ਦੇ ਤਹਿਤ ਇਸੀ ਸਾਲ ਜਨਵਰੀ ਮਹੀਨੇ ਵਿਚ ਪਹਿਲੇ ਪੜਾਅ ਵਿਚ 51 ਉਪਹਾਰਾਂ ਦੇ ਲਈ ਲੋਕਾਂ ਨੇ 1 ਕਰੋੜ 14 ਲੱਖ 95 ਹਜਾਰ ਰੁਪਏ ਦਾ ਸਹਿਯੋਗ ਦਿੱਤਾ ਸੀ। ਇਸ ਰਕਮ ਨੂੰ ਸਮਾਜ ਭਲਾਈ ਲਈ ਵਰਤੋ ਕਰਨ ਲਈ ਮੁੱਖ ਮੰਤਰੀ ਰਾਹਤ ਕੋਸ਼ ਵਿਚ ਮਜ੍ਹਾ ਕਰਵਾਇਆ ਗਿਆ। ਹੁਣ ਇਸੀ ਉਪਹਾਰ ਯੋਜਨਾ ਵਿਚ ਸ਼ਾਮਿਲ ਉਪਹਾਰਾਂ ਨੂੰ ਬ੍ਰਹਮਸਰੋਵਰ ਦੇ ਘਾਟ ‘ਤੇ ਲੱਗੇ ਕ੍ਰਾਫਟ ਮੇਲੇ ਵਿਚ ਸਜਾਇਆ ਗਿਆ ਹੈ।

ਓਏਸਡੀ ਨੇ ਅੱਗੇ ਕਿਹਾ ਕਿ ਸਾਲ 2014 ਦੇ ਬਾਅਦ ਗੀਤਾ ਮਹੋਤਸਵ (Gita Mahotsav) ਨੂੰ ਕੌਮਾਂਤਰੀ ਦਰਜਾ ਮਿਲਣ ‘ਤੇ ਇਸ ਵਿਚ ਹਰ ਸਾਲ ਲੱਖਾਂ ਲੋਕ ਪਹੁੰਚ ਰਹੇ ਹਨ। ਸੂਬਾ ਸਰਕਾਰ ਵੱਲੋਂ ਗੀਤਾ ਦੇ ਸੰਦੇਸ਼ ਨੂੰ ਵਿਸ਼ਵਭਰ ਵਿਚ ਪਹੁੰਚਾਉਣ ਲਈ ਵਿਦੇਸ਼ਾਂ ਵਿਚ ਗੀਤਾ ਮਹੋਤਸਵ ਪ੍ਰਬੰਧਿਤ ਕੀਤੇ ਜਾ ਰਹੇ ਹਨ। ਹੁਣ ਤਕ ਕੈਨੇਡਾ, ਆਸਟ੍ਰੇਲਿਆ, ਇੰਗਲੈਂਡ ਅਤੇ ਮਾਰੀਸ਼ਸ ਵਿਚ ਪ੍ਰਬੰਧਿਤ ਕੌਮਾਂਤਰੀ ਗੀਤਾ ਮਹੋਤਸਵ ਵਿਚ ਵੀ ਲੋਕਾਂ ਦੀ ਸਹਿਭਾਗਤਾ ਚੰਗੀ ਰਹੀ ਹੈ।

ਉਨ੍ਹਾਂ ਨੇ ਕਿਹਾ ਕਿ ਇਸੀ ਤਰ੍ਹਾ ਗੀਤਾ ਸਥਲੀ ਕੁਰੂਕਸ਼ੇਤਰ ਵਿਚ ਕੌਮਾਂਤਰੀ ਗੀਤਾ ਮਹੋਤਸਵ ‘ਤੇ ਲਗਾਏ ਜਾਣ ਵਾਲੇ ਕ੍ਰਾਫਟ ਅਤੇ ਸਰਸ ਮੇਲੇ ਵਿਚ ਹਰ ਸਾਲ ਲੱਖਾਂ ਲੋਕ ਪਹੁੰਚਦੇ ਹਨ।

 

The post ਹਰਿਆਣਾ: ਕੌਮਾਂਤਰੀ ਗੀਤਾ ਮਹੋਤਸਵ ‘ਚ ਸੈਨਾਨੀ ਮੁੱਖ ਮੰਤਰੀ ਦੇ ਉਪਹਾਰਾਂ ਨੂੰ ਖਰੀਦ ਸਕਣਗੇ appeared first on TheUnmute.com - Punjabi News.

Tags:
  • breaking-news
  • chief-minister
  • gita-mahotsav
  • haryana-gita-mahotsav
  • international-gita-mahotsav
  • kurukshetra
  • news
  • osd-bhupeshwar-dayal

IND vs ENG: ਇੰਗਲੈਂਡ ਵੱਲੋਂ ਭਾਰਤ ਦੌਰੇ ਲਈ ਟੈਸਟ ਟੀਮ ਦਾ ਐਲਾਨ, ਬੇਨ ਸਟੋਕਸ ਦੇ ਹੱਥਾਂ 'ਚ ਟੀਮ ਦੀ ਕਮਾਨ

Monday 11 December 2023 12:50 PM UTC+00 | Tags: ben-stokes breaking-news cricket-news india-vs-england ind-vs-eng news sports-news test-squad test-team

ਚੰਡੀਗੜ੍ਹ, 11 ਦਸੰਬਰ 2023: ਇੰਗਲੈਂਡ ਨੇ ਭਾਰਤ ਦੌਰੇ ਲਈ ਟੈਸਟ ਟੀਮ ਦਾ ਐਲਾਨ ਕਰ ਦਿੱਤਾ ਹੈ। 16 ਮੈਂਬਰੀ ਟੀਮ ਦੀ ਕਮਾਨ ਬੇਨ ਸਟੋਕਸ (Ben Stokes) ਦੇ ਹੱਥਾਂ ਵਿੱਚ ਹੈ। ਆਲਰਾਊਂਡਰ ਕ੍ਰਿਸ ਵੋਕਸ ਨੂੰ ਜਗ੍ਹਾ ਨਹੀਂ ਮਿਲੀ। ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ ਦੇ ਚੋਣਕਾਰਾਂ ਨੇ ਤਿੰਨ ਅਨਕੈਪਡ ਖਿਡਾਰੀਆਂ ਨੂੰ ਮੌਕਾ ਦਿੱਤਾ ਹੈ। ਤੇਜ਼ ਗੇਂਦਬਾਜ਼ ਗੁਸ ਐਟਕਿੰਸਨ ਤੋਂ ਇਲਾਵਾ ਦੋ ਸਪਿਨਰ ਟਾਮ ਹਾਰਟਲੇਲੀ ਅਤੇ ਸ਼ੋਏਬ ਬਸ਼ੀਰ ਨੂੰ ਚੁਣਿਆ ਗਿਆ।

ਇੰਗਲੈਂਡ ਦੀ ਟੀਮ ਭਾਰਤ ਦੌਰੇ ‘ਤੇ ਪੰਜ ਟੈਸਟ ਮੈਚ ਖੇਡੇਗੀ। ਪਹਿਲਾ ਟੈਸਟ ਮੈਚ 25 ਜਨਵਰੀ ਤੋਂ ਹੈਦਰਾਬਾਦ ਵਿੱਚ ਖੇਡਿਆ ਜਾਵੇਗਾ। ਇਸ ਤੋਂ ਬਾਅਦ ਦੂਜਾ ਟੈਸਟ 2 ਫਰਵਰੀ ਤੋਂ ਵਿਸ਼ਾਖਾਪਟਨਮ ‘ਚ ਹੋਵੇਗਾ। ਤੀਜਾ ਟੈਸਟ ਮੈਚ 15 ਫਰਵਰੀ ਤੋਂ ਰਾਜਕੋਟ ਵਿੱਚ ਖੇਡਿਆ ਜਾਵੇਗਾ। ਚੌਥਾ ਟੈਸਟ 23 ਫਰਵਰੀ ਤੋਂ ਰਾਂਚੀ ‘ਚ ਖੇਡਿਆ ਜਾਵੇਗਾ। ਇਸ ਦੇ ਨਾਲ ਹੀ ਸੀਰੀਜ਼ ਦਾ ਪੰਜਵਾਂ ਅਤੇ ਆਖਰੀ ਮੈਚ 7 ਮਾਰਚ ਤੋਂ ਧਰਮਸ਼ਾਲਾ ‘ਚ ਖੇਡਿਆ ਜਾਵੇਗਾ।

ਇੰਗਲੈਂਡ ਦੀ ਟੈਸਟ ਟੀਮ: ਬੇਨ ਸਟੋਕਸ (Ben Stokes) (ਕਪਤਾਨ), ਰੇਹਾਨ ਅਹਿਮਦ, ਜੇਮਸ ਐਂਡਰਸਨ, ਗੁਸ ਐਟਕਿੰਸਨ, ਜੌਨੀ ਬੇਅਰਸਟੋ, ਸ਼ੋਏਬ ਬਸ਼ੀਰ, ਹੈਰੀ ਬਰੂਕ, ਜੈਕ ਕ੍ਰਾਲੀ, ਬੇਨ ਡਕੇਟ, ਬੇਨ ਫੋਕਸ, ਟੌਮ ਹਾਰਟਲੀ, ਜੈਕ ਲੀਚ, ਓਲੀ ਪੋਪ, ਓਲੀ ਰੌਬਿਨਸਨ, ਜੋਅ ਰੂਟ ਅਤੇ ਮਾਰਕ ਵੁੱਡ ਸ਼ਾਮਲ ਹਨ |

The post IND vs ENG: ਇੰਗਲੈਂਡ ਵੱਲੋਂ ਭਾਰਤ ਦੌਰੇ ਲਈ ਟੈਸਟ ਟੀਮ ਦਾ ਐਲਾਨ, ਬੇਨ ਸਟੋਕਸ ਦੇ ਹੱਥਾਂ ‘ਚ ਟੀਮ ਦੀ ਕਮਾਨ appeared first on TheUnmute.com - Punjabi News.

Tags:
  • ben-stokes
  • breaking-news
  • cricket-news
  • india-vs-england
  • ind-vs-eng
  • news
  • sports-news
  • test-squad
  • test-team

ਵਿਕਸਿਤ ਭਾਰਤ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਸਾਨੂੰ ਮਿਲ ਕੇ ਸਖ਼ਤ ਮਿਹਨਤ ਕਰਨੀ ਹੋਵੇਗੀ: ਰਾਜਪਾਲ ਬੰਡਾਰੂ ਦੱਤਾਤ੍ਰੇਅ

Monday 11 December 2023 01:43 PM UTC+00 | Tags: bandaru-dattatreya bjp breaking-news developed-india developed-india-2047 governor-bandaru-dattatreya haryana-news india news pm-modi

ਚੰਡੀਗੜ੍ਹ, 11 ਦਸੰਬਰ 2023: ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ (Bandaru Dattatreya) ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵਿਕਸਿਤ ਭਾਰਤ "2047 ਆਈਡੀਆਜ ਪੋਰਟਲ ਲਾਂਚ ਕਰਦੇ ਸਮੇਂ ਕਲਪਨਾ ਕੀਤੀ ਹੈ ਕਿ ਦੇਸ਼ ਨੁੰ ਵਿਕਸਿਤ ਕਰਨ ਲਈ ਸਾਡੇ ਕੋਲ ਪੂਰੇ ਸਮਰਪਣ ਅਤੇ ਅਟੁੱਟ ਪ੍ਰਤੀਬੱਧਤਾ ਦੇ ਨਾਲ ਕੰਮ ਕਰਨ ਲਈ 24 ਸਾਲ ਹਨ। ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਸਾਨੂੰ ਮਿਲ ਕੇ ਸਖਤ ਮਿਹਨਤ ਕਰਨੀ ਹੋਵੇਗੀ।

ਦੱਤਾਤ੍ਰੇਅ (Bandaru Dattatreya) ਨੇ ਇਹ ਗਲ ਅੱਜ ਹਰਿਆਣਾ ਰਾਜਭਵਨ ਚੰਡੀਗੜ੍ਹ ਵਿਚ ਵਿਕਸਿਤ ਭਾਰਤ "2047 ਵਿਸ਼ਾ ‘ਤੇ ਪ੍ਰਬੰਧਿਤ ਸੇਮੀਨਾਰ ਵਿਚ ਮੌਜੂਦ ਸੂਬੇ ਦੇ ਸਾਰੀ ਯੂਨੀਵਰਸਿਟੀਆਂ ਦੇ ਵਾਇਸ ਚਾਂਸਲਰਾਂ, ਰਜਿਸਟਰਾਰਾਂ ਤੇ ਫੈਕੇਲਟੀ ਮੈਂਬਰਾਂ ਨੂੰ ਕਹੀ। ਇਸ ਦੌਰਾਨ ਹਰਿਆਣਾ ਵਿਧਾਨਸਭਾ ਸਪੀਕਰ ਗਿਆਨ ਚੰਦ ਗੁਪਤਾ ਤੇ ਮੁੱਖ ਸਕੱਤਰ ਸੰਜੀਵ ਕੌਲ ਵਰਕਸ਼ਾਪ ਵਿਚ ਮੌਜੂਦ ਰਹੇ।

ਉਨ੍ਹਾਂ ਨੇ ਕਿਹਾ ਕਿ ਸਾਲ 2047 ਤਕ ਭਾਰਤ ਨੁੰ ਇਕ ਵਿਕਸਿਤ ਰਾਸ਼ਟਰ ਵਜੋ ਨਵਾਂ ਭਾਰਤ ਬਨਾਉਣ ਦਾ ਟੀਚਾ ਇਕ ਮਹਤੱਵਪੂਰਨ ਉਦੇਸ਼ ਹੈ, ਜੋ ਦੇਸ਼ ਦੇ ਨਾਗਰਿਕਾਂ ਅਤੇ ਅਗਵਾਈ ਦੀ ਸਮੂਹਿਕ ਉਮੀਦਾਂ ਨੂੰ ਦਰਸ਼ਾਉਂਦਾ ਹੈ। ਇਹ ਇਕ ਅਜਿਹੇ ਭਵਿੱਖ ਦੀ ਕਲਪਨਾ ਕਰਦਾ ਹੈ ਜਿੱਥੇ ਰਾਸ਼ਟਰ ਆਪਣੀ ਮੌਜੂਦਾ ਚਨੌਤੀਆਂ ਨੂੰ ਪਾਰ ਕਰ ਵਿਆਪਕ ਸਮਾਜਿਕ -ਆਰਥਕ ਪ੍ਰਗਤੀ ਹਾਸਲ ਕਰੇਗਾ।

ਰਾਜਪਾਲ ਨੇ ਸਾਰੇ ਵੀਸੀ ਨੁੰ ਕਿਹਾ ਕਿ ਸਾਰੇ ਆਪਣੀ ਯੂਨੀਵਰਸਿਟੀਆਂ ਵਿਚ ਇਕ ਵਿਜਨ "2047 ਸੈਲ ਬਨਾਉਣ, ਜੋ ਵਿਸ਼ੇਸ਼ ਰੂਪ ਨਾਲ ਅੱਜ ਦੀ ਬਹੁਤ ਮਹਤੱਵਪੂਰਨ ਵਰਕਸ਼ਾਪ ਲਈ ਸਮਰਪਿਤ ਹੋਣ। ਵਿਕਸਿਤ ਭਾਰਤ ਪੋਰਟਲ ਤਕ ਸਿੱਧੀ ਪਹੁੰਚ ਲਈ ਆਪਣੀ ਯੂਨੀਵਰਸਿਟੀ ਦੀ ਅਥੋਰਾਇਜਡ ਵੈਬਸਾਇਟ ‘ਤੇ ਕਿਯੂਆਰ ਕੋਡ ਪਾਉਣ। ਸਾਨੂੰ ਰਾਸ਼ਟਰ ਦੇ ਭਾਵੀ ਵਿਦਿਆਰਥੀਆਂ ਨੁੰ ਵਿਕਸਿਤ ਭਾਰਤ ਦੇ ਮੱਦੇਨਜਰ ਆਪਣੇ ਵਿਚਾਰ ਸਾਂਝਾ ਕਰਨ ਲਈ ਪ੍ਰੋਤਸਾਹਿਤ ਕਰਨ ਦੀ ਵੀ ਜਰੂਰਤ ਹੈ। ਇਸ ਦੇ ਲਈ ਉਨ੍ਹਾਂ ਨੁੰ 2047 ਤਕ ਭਾਰਤ ਨੂੰ ਇਕ ਵਿਕਸਿਤ ਰਾਸ਼ਟਰ ਬਨਾਉਣ ਵਿਚ ਸਰਗਰਮ ਭਾਗੀਦਾਰੀ ਲਈ ਇਕ ਸੋਸ਼ਲ ਮੀਡੀਆ ਮੁਹਿੰਮ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ।

ਬੰਡਾਰੂ ਦੱਤਾਤ੍ਰੇਅ (Bandaru Dattatreya) ਨੇ ਕਿਹਾ ਕਿ ਸਾਰਿਆਂ ਨੁੰ ਆਪਣੇ ਕਾਲਜ ਵਿਚ ਰੋਜਾਨਾ ਦੀ ਸ਼ੁਰੂਆਤ ਵਿਕਸਿਤ ਭਾਰਤ ‘ਤੇ ਵਿਚਾਰ-ਵਟਾਂਦਰਾਂ -ਮੰਥਨ ਲਈ ਦੱਸ ਮਿੰਟ ਦਾ ਸਮੇਂ ਯਕੀਨੀ ਕਰਨਾ ਚਾਹੀਦਾ ਹੈ। ਮੈਨੁੰ ਭਰੋਸਾ ਹੈ ਕਿ ਤੁਸੀ ਵਿਦਿਆਰਥੀਆਂ ਤੋਂ ਫੀਡਬੈਕ ਇਕੱਠਾ ਕਰਨ ਲਈ ਇਕ ਸਮਰਪਿਤ ਰੂਮ ਬਨਾਉਣਗੇ, ਜੋ 11 ਦਸੰਬਰ ਤੋਂ 25 ਦਸੰਬਰ ਦੇ ਸਮੇਂ ਲਈ ਫੀਡਬੈਕ ਦੇਣਗੇ। ਸਾਨੂੰ ਵਿਦਿਆਰਥੀਆਂ ਨੂੰ ਚਰਚਾ ਅਤੇ ਸੰਵਾਦ ਵਿਚ ਸ਼ਾਮਿਲ ਕਰ ਕੇ ਵਿਕਸਿਤ ਭਾਂਰਤ ਉਤਸਵ ਦੇ ਲਈ ਇਕ ਰੋਡਮੈਪ ਦੀ ਜਲਦੀ ਯੋਜਨਾ ਬਣਾਉਣ ਅਤੇ ਏਸੀਸੀ ਕੈਡੇਟਸ , ਏਨਏਸਏਸ ਸਵੈ ਸੇਵਕ ਅਤੇ ਹੋਰ ਸੰਗਠਨਾਂ ਦੇ ਨੌਜੁਆਨਾਂ ਨੂੰ ਵਿਕਸਿਤ ਭਾਂਰਤ ਉਤਸਵ ਵਿਚ ਹਿੱਸਾ ਲੇਣ ਲਈ ਪ੍ਰੋਤਸਾਹਿਤ ਕਰਨ।

ਉਨ੍ਹਾਂ ਨੇ ਕਿਹਾ ਕਿ ਸੂਬੇ ਦੀ ਸਾਰੀ ਯੂਨੀਵਰਸਿਟੀਆਂ ਅਤੇ ਕਾਲਜ ਨਾ ਸਿਰਫ ਵਿਦਿਅਕ ਦੇ ਮਾਮਲੇ ਵਿਚ ਐਕਸੀਲੈਂਸ ਦਾ ਕੇਂਦਰ ਬਨਣ ਸਗੋ ਦੇਸ਼ ਦੀ ਸਮਾਵੇਸ਼ੀ ਵਿਕਾਸ ਪ੍ਰਕ੍ਰਿਆ ਦੇ ਇਕ ਮਜਬੂਤ ਸੰਚਾਲਕ ਵੀ ਬਣੇ ਹਨ, ਜਿਸ ਨਾਲ ਸਾਲ 2047 ਤਕ ਪ੍ਰੇਸ਼ਿਤ ਟੀਚੇ ਦੀ ਪੂਰਤੀ ਯਕੀਨੀ ਹੋ ਸਕੇ। ਸਾਰੀ ਯੂਨੀਵਰਸਿਟੀਆਂ ਦੇ ਵਾਇਸ ਚਾਂਸਲਰਾਂ ਨੂੰ ਇਹ ਯਕੀਨੀ ਕਰਨਾ ਚਾਹੀਦਾ ਹੈ ਕਿ ਵਿਦਿਆਰਥੀਆਂ ਨੁੰ ਵਿਕਸਿਤ ਭਾਰਤ"2047 ਮੁਹਿੰਮ ਦੇ ਲਈ ਉਨ੍ਹਾਂ ਦੇ ਵਿਚਾਰਾਂ ਦਾ ਉਦੇਸ਼ ਸਪਸ਼ਟ ਰੂਪ ਨਾਲ ਦੱਸਦੇ ਹੋਏ ਈਮੇਲ ਭੇਜੇ ਜਾਣ ਅਤੇ ਉਨ੍ਹਾਂ ਤੋਂ ਇਸ ‘ਤੇ ਆਪਣੇ ਮਹਤੱਵਪੂਰਨ ਸੁਝਾਅ ਦੇਣ ਲਈ ਉਨ੍ਹਾਂ ਨੁੰ ਪ੍ਰੇਰਿਤ ਕੀਤਾ ਜਾਵੇ।

ਰਾਜਪਾਲ ਨੇ ਕਿਹਾ ਕਿ ਵਾਇਸ ਚਾਂਸਲਰਾਂ ਦੇ ਨਾਲ ਇਕ ਮਸੌਦਾ ਈਮੇਲ ਸਾਂਝਾ ਕੀਤਾ ਜਾ ਰਿਹਾ ਹੈ। ਇਸ ਵਿਚ ਵੈਬ ਪੇਜ ਲਿੰਕ ਅਤੇ ਕਿਯੂਆਰ ਕੋਡ ਹੋਵੇਗਾ। ਵਾਇਸ ਚਾਂਸਲਰਾਂ ਨੂੰ ਇਸ ਯੂਨੀਵਰਸਿਟੀਆਂ ਦੇ ਰਿਕਾਰਡ ਵਿਚ ਉਪਲਬਧ ਵਿਦਿਆਰਥੀਆਂ ਦੇ ਈਮੇਲ ‘ਤੇ ਭੇਜਣਾ ਹੋਵੇਗਾ। ਵਿਦਿਆਰਥੀਆਂ ਨੁੰ ਲਿੰਕ ‘ਤੇ ਕਲਿਕ ਕਰਨ ਅਤੇ ਪੋਰਟਲ ‘ਤੇ ਦਿੱਤੇ ਵੱਖ-ਵੱਖ ਮੁਦਿਆਂ ‘ਤੇ ਆਪਣੇ ਵਿਚਾਰ ਦੇਣ ਲਈ ਪ੍ਰੋਤਸਾਹਿਤ ਕਰਨ। ਸਾਰੇ ਵਾਇਸ ਚਾਂਸਲਰਾਂ ਵੱਲੋਂ ਆਮ ਹੈਸ਼ਟੈਗ ਯਾਨੀ ਆਈਡੀਆਜ ਫਾਰ ਵਿਕਸਿਤ ਭਾਰਤ ਦਾ ਉਦਾਰਤਾਪੂਰਵਕ ਵਰਤੋ ਕੀਤੀ ਜਾਣੀ ਚਾਹੀਦੀ ਹੈ। ਨਾਲ ਹੀ ਨੀਤੀ ਆਯੋਗ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਇੰਫੋਗ੍ਰਾਫਿਕ ਪੋਸਟ ਕਰੇਗਾ। ਇੰਨ੍ਹਾਂ ਵਿਚ ਵਿਚਾਰ ਦੇਣ ਲਈ ਵੈਬ ਪੇਜ ਅਤੇ ਕਿਯੂਆਰ ਕੋਡ ਲਈ ਏਂਬੇਡੇਡ ਲਿੰਕ ਹੋਵੇਗਾ। ਸਾਡੇ ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ ਇੰਨ੍ਹਾਂ ਪੋਸਟਾਂ ਨੂੰ ਰੀ-ਟਵੀਟ ਅਤੇ ਮੁੜ ਸਾਂਝਾ ਕਰਨਾ ਚਾਹੀਦਾ ਹੈ।

ਉਨ੍ਹਾਂ ਨੇ ਕਿਹਾ ਕਿ ਸਾਡੀ ਨਵੀਂ ਕੌਮੀ ਸਿਖਿਆ ਨੀਤੀ ਵਿਕਸਿਤ ਭਾਰਤ "2047 ਦੇ ਮੱਦੇਨਜਰ ਕਾਫੀ ਮਿਲਦੀ ਜੁਲਦੀ ਹੈ। ਕੌਸ਼ਲ ਵਿਕਾਸ ਅਤੇ ਉਦਮਸ਼ੀਲਤਾ ਇਕੋਸਿਸਟਮ ਨਵੀ ਕੌਮੀ ਸਿਖਿਆ ਨੀਤੀ ਦੇ ਦੋ ਮਹਤੱਵਪੂਰਨ ਥੰਮ੍ਹ ਹਨ, ਜੋ ਸਾਲ 2047 ਤਕ ਵਿਕਸਿਤ ਭਾਰਤ ਦੇ ਟੀਚੇ ਨੂੰ ਸਾਕਾਰ ਕਰਨ ਵਿਚ ਕਾਫੀ ਮਦਦ ਕਰਣਗੇ। ਸਾਡੇ ਕੋਲ ਜਾਪਾਨ, ਜਰਮਨੀ, ਸਿੰਗਾਪੁਰ ਅਤੇ ਦੱਖਣ ਕੋਰਿਆ ਦੇ ਉਦਾਹਰਣ ਹਨ, ਜੋ ਬਹੁਤ ਵੱਧ ਰੁਕਾਵਟਾਂ ਦੇ ਬਾਵਜੂਦ ਉਠੇ ਅਤੇ ਆਰਥਕ ਦਿਗਜ ਬਨਣ ਲਈ ਆਪਣੇ ਨਿਰਣਾਇਕ ਮੋਡ ਲਿਆਏ।

ਇਸ ਮੌਕੇ ‘ਤੇ ਸੈਮੀਨਾਰ ਵਿਚ ਸੁਸਾਸ਼ਨ ਅਤੇ ਸੁਰੱਖਿਆ, ਵਿਗਿਆਨ ਅਤੇ ਤਕਨਾਲੋਜੀ, ਅਰਥਵਿਵਸਥਾ ਮਜਬੂਤ ਕਰਨ ਲਈ, ਮਜਬੂਤੀਕਰਣ, ਵਿਸ਼ਵ ਵਿਚ ਭਾਰਤ ਦੀ ਸਥਿਤੀ, ਵਿਚਾਰਾਂ ਵਿਚ ਯੋਗਦਾਨ ਲਈ ਨੌਜੁਆਨਾ ਦੇ ਨਾਲ ਜੁੜਨਾ ਆਦਿ ਵਿਸ਼ਿਆਂ ‘ਤੇ ਵੱਖ-ਵੱਖ ਯੂਨੀਵਰਸਿਟੀਆਂ ਨੂੰ ਵਾਇਸ ਚਾਂਸਲਰਾਂ , ਰਜਿਸਟਰਾ ਅਤੇ ਪ੍ਰੋਫੈਸਰਾਂ ਨੇ ਵਿਚਾਰ-ਵਟਾਂਦਰਾਂ ਅਤੇ ਮੰਥਨ ਕੀਤਾ ਅਤੇ ਵਿਕਸਿਤ ਭਾਂਰਤ ਬਨਾਉਣ ਲਈ ਸੁਝਾਅ ਦਿੱਤੇ।

The post ਵਿਕਸਿਤ ਭਾਰਤ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਸਾਨੂੰ ਮਿਲ ਕੇ ਸਖ਼ਤ ਮਿਹਨਤ ਕਰਨੀ ਹੋਵੇਗੀ: ਰਾਜਪਾਲ ਬੰਡਾਰੂ ਦੱਤਾਤ੍ਰੇਅ appeared first on TheUnmute.com - Punjabi News.

Tags:
  • bandaru-dattatreya
  • bjp
  • breaking-news
  • developed-india
  • developed-india-2047
  • governor-bandaru-dattatreya
  • haryana-news
  • india
  • news
  • pm-modi

ਚੰਡੀਗੜ੍ਹ, 11 ਦਸੰਬਰ 2023: ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸੂਬੇ ‘ਚੋਂ ਨਸ਼ਿਆਂ (DRUG) ਦੀ ਅਲਾਮਤ ਨੂੰ ਜੜ੍ਹੋਂ ਪੁੱਟਣ ਲਈ ਚਲਾਈ ਜਾ ਰਹੀ ਫੈਸਲਾਕੁੰਨ ਜੰਗ ਦੌਰਾਨ ਪੰਜਾਬ ਪੁਲਿਸ ਨੇ ਪਿਛਲੇ ਹਫ਼ਤੇ ਸੂਬੇ ਭਰ ਵਿੱਚ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟਾਂਸਿਜ਼ (ਐਨ.ਡੀ.ਪੀ.ਐਸ.) ਐਕਟ ਤਹਿਤ 302 ਨਸ਼ਾ ਤਸਕਰਾਂ/ਸਪਲਾਇਰਾਂ ਨੂੰ ਗ੍ਰਿਫ਼ਤਾਰ ਕਰਕੇ 34 ਵਪਾਰਕ ਐਫ.ਆਈ.ਆਰਜ਼ ਸਮੇਤ 221 ਐਫ.ਆਈ.ਆਰਜ਼ ਦਰਜ ਕੀਤੀਆਂ ਹਨ।

ਅੱਜ ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈਜੀਪੀ) ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਪੁਲਿਸ ਨੇ ਇਹਨਾਂ ਦੇ ਕਬਜ਼ੇ ਵਿੱਚੋਂ 24.08 ਕਿਲੋ ਹੈਰੋਇਨ, 10 ਕਿਲੋ ਅਫੀਮ, 1.57 ਕੁਇੰਟਲ ਭੁੱਕੀ ਅਤੇ ਫਾਰਮਾ ਓਪੀਔਡਜ਼ ਦੀਆਂ 1.05 ਲੱਖ ਗੋਲੀਆਂ/ਕੈਪਸੂਲ/ਟੀਕੇ/ਸ਼ੀਸ਼ੀਆਂ ਦੇ ਨਾਲ ਨਾਲ 20.72 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ।

ਆਈਜੀਪੀ ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਜਿਵੇਂ ਕਿ ਸੂਬਾ ਸਰਕਾਰ ਵੱਲੋਂ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਤਿੰਨ ਪੱਖੀ ਰਣਨੀਤੀ— ਇੰਫੋਰਸਮੈਂਟ, ਰੋਕਥਾਮ ਅਤੇ ਮੁੜ ਵਸੇਬਾ— ਲਾਗੂ ਕੀਤੀ ਗਈ ਹੈ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਪੁਲਿਸ ਦੇ ਸਾਰੇ ਸੀਨੀਅਰ ਅਧਿਕਾਰੀਆਂ ਨਾਲ ਹਾਲ ਹੀ ਵਿੱਚ ਕੀਤੀ ਸਮੀਖਿਆ ਮੀਟਿੰਗ ਦੌਰਾਨ ਸਮੂਹ ਸੀਪੀਜ਼/ਐਸਐਸਪੀਜ਼ ਨੂੰ ਹਦਾਇਤ ਕੀਤੀ ਕਿ ਉਹ ਫੀਲਡ ਵਿੱਚ ਜਾ ਕੇ ਪਿੰਡ ਦੀਆਂ ‘ਸੱਥਾਂ’ ਵਿੱਚ ਜਨਤਕ ਮੀਟਿੰਗਾਂ ਕਰਨ ਤਾਂ ਜੋ ਨਸ਼ਿਆਂ ਬਾਰੇ ਮੁੱਢਲੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇ, ਜਿਸ ਨਾਲ ਅਪਰਾਧ ਨੂੰ ਰੋਕਣ ਅਤੇ ਨਸ਼ਿਆਂ ਦੇ ਖਾਤਮੇ ਵਿੱਚ ਮਦਦ ਮਿਲੇਗੀ।

ਉਨ੍ਹਾਂ ਕਿਹਾ ਕਿ ਸੀਪੀਜ਼/ਐਸਐਸਪੀਜ਼ ਨੂੰ ਨਸ਼ਿਆਂ (DRUG) ਵਿਰੁੱਧ ਜਾਗਰੂਕਤਾ ਗਤੀਵਿਧੀਆਂ ਵਿੱਚ ਵਾਧਾ ਕਰਨ, ਆਪਣੇ ਅਧਿਕਾਰ ਖੇਤਰ ਵਿੱਚ ਛੋਟੇ ਫਲੈਗ ਮਾਰਚ ਕਰਵਾਉਣ ਅਤੇ ਸਮਾਜ ਦੇ ਮੋਹਤਬਰ ਵਿਅਕਤੀਆਂ ਨਾਲ ਸਮੇਂ-ਸਮੇਂ ‘ਤੇ ਮੀਟਿੰਗਾਂ ਕਰਨ ਲਈ ਵੀ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ 10 ਦਿਨਾਂ ਦੌਰਾਨ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ 13 ਵੱਡੇ ਸਮਾਗਮਾਂ ਸਮੇਤ ਘੱਟੋ-ਘੱਟ 175 ਜਾਗਰੂਕਤਾ ਸਮਾਗਮ ਕਰਵਾਏ ਗਏ ਹਨ।

ਆਈਜੀਪੀ ਨੇ ਕਿਹਾ ਕਿ ਪੰਜਾਬ ਪੁਲਿਸ ਐਨਡੀਪੀਐਸ ਐਕਟ ਦੀ ਧਾਰਾ 64 ਏ, ਜੋ ਕੁਝ ਗ੍ਰਾਮ ਹੈਰੋਇਨ ਜਾਂ ਨਸ਼ੀਲੇ ਪਾਊਡਰ ਸਮੇਤ ਫੜੇ ਗਏ ਨਸ਼ੀਲੇ ਪਦਾਰਥਾਂ ਦੇ ਆਦੀ ਨੂੰ ਮੁੜ ਵਸੇਬੇ ਲਈ ਮੌਕਾ ਪ੍ਰਦਾਨ ਕਰਦੀ ਹੈ, ਬਾਰੇ ਪ੍ਰਚਾਰ ਅਤੇ ਜਾਗਰੂਕਤਾ ਪੈਦਾ ਕਰ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਲੋਕਾਂ ਵਿੱਚ ਇੱਕ ਗਲਤ ਧਾਰਨਾ ਹੈ ਕਿ ਧਾਰਾ 64ਏ ਤਹਿਤ ਲੰਬੇ ਸਮੇਂ ਲਈ ਕਾਨੂੰਨੀ ਤੌਰ 'ਤੇ ਤੰਗ-ਪਰੇਸ਼ਾਨ ਹੋਣਾ ਪਵੇਗਾ। ਪਰ ਹਕੀਕਤ ਇਹ ਹੈ ਕਿ ਨਸ਼ੇ ਦੀ ਥੋੜੀ ਮਾਤਰਾ ਦੇ ਨਾਲ ਫੜੇ ਗਏ ਨਸ਼ਿਆਂ ਦੇ ਆਦੀ ਕੋਲ ਸਵੈ-ਇੱਛਾ ਨਾਲ ਨਸ਼ਾ ਛੁਡਾਉਣ ਲਈ ਡਾਕਟਰੀ ਇਲਾਜ ਕਰਵਾਉਣ ਦਾ ਮੌਕਾ ਹੁੰਦਾ ਹੈ ਅਤੇ ਇਸ ਲਈ ਲੰਬੇ ਸਮੇਂ ਲਈ ਕਾਨੂੰਨੀ ਤੌਰ 'ਤੇ ਤੰਗ-ਪਰੇਸ਼ਾਨ ਨਹੀਂ ਹੋਣਾ ਪਵੇਗਾ।

ਇਸ ਰਣਨੀਤੀ ਦੇ ਹਿੱਸੇ ਵਜੋਂ, ਮੁੱਖ ਮੰਤਰੀ ਨੇ ਸੰਭਾਵਿਤ ਗਠਜੋੜ ਨੂੰ ਤੋੜਨ ਲਈ ਹੇਠਲੇ ਰੈਂਕ ਦੇ ਪੁਲਿਸ ਅਧਿਕਾਰੀਆਂ, ਜੋ ਲੰਬੇ ਸਮੇਂ ਤੋਂ ਇੱਕੋ ਸਥਾਨ ‘ਤੇ ਤਾਇਨਾਤ ਹਨ, ਦੇ ਤਬਾਦਲੇ ਕਰਨ ਦੇ ਵੀ ਨਿਰਦੇਸ਼ ਦਿੱਤੇ ਹਨ ਹਨ। ਉਨ੍ਹਾਂ ਅੱਗੇ ਕਿਹਾ ਕਿ ਜ਼ਿਲ੍ਹਾ ਮੁਖੀਆਂ ਨੂੰ ਪਹਿਲਾਂ ਹੀ ਅਜਿਹੇ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਦੀ ਸੂਚੀ ਬਣਾਉਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਸੀ.ਪੀ./ਐਸ.ਐਸ.ਪੀਜ਼ ਅਤੇ ਹੋਰ ਫੀਲਡ ਅਧਿਕਾਰੀਆਂ ਨੂੰ ਆਪਣੇ ਤਬਾਦਲਿਆਂ ਮੌਕੇ ਆਪਣੇ ਅਧੀਨ ਅਮਲੇ ਨੂੰ ਆਪਣੀ ਤਾਇਨਾਤੀ ਦੇ ਨਵਾਂ ਸਥਾਨ 'ਤੇ ਲੈ ਕੇ ਜਾਣ ਲਈ ਵੀ ਰੋਕ ਲਗਾਈ ਗਈ ਹੈ।

ਆਈਜੀਪੀ ਨੇ ਕਿਹਾ ਕਿ ਸਰਕਾਰ ਨੇ ਪੀਓਜ਼ ਨੂੰ ਤਿੰਨ ਸ਼੍ਰੇਣੀਆਂ ਵਿੱਚ ਵੰਡਣ ਦਾ ਫੈਸਲਾ ਕੀਤਾ ਹੈ, ਸ਼੍ਰੇਣੀ ਏ ਵਿੱਚ 10 ਸਾਲ ਤੋਂ ਵੱਧ ਸਜ਼ਾ ਵਾਲੇ ਪੀਓਜ਼, ਸ਼੍ਰੇਣੀ ਬੀ ਵਿੱਚ 7 ਸਾਲ ਤੋਂ ਵੱਧ ਸਜ਼ਾ ਵਾਲੇ ਅਤੇ ਸ਼੍ਰੇਣੀ ਸੀ ਵਿੱਚ 7 ਸਾਲ ਤੋਂ ਘੱਟ ਸਜ਼ਾ ਵਾਲੇ ਪੀਓਜ਼ ਸ਼ਾਮਲ ਹਨ, ਤਾਂ ਜੋ ਕੱਟੜ ਅਪਰਾਧੀਆਂ ‘ਤੇ ਨਕੇਲ ਕਸੀ ਜਾ ਸਕੇ।

ਉਨ੍ਹਾਂ ਕਿਹਾ ਕਿ ਫਿਰੌਤੀ ਦੀਆਂ ਕਾਲਾਂ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਵੱਲੋਂ 130 ਐਫਆਈਆਰ ਦਰਜ ਕੀਤੀਆਂ ਗਈਆਂ ਹਨ ਅਤੇ ਫਿਰੌਤੀ ਦੀਆਂ ਕਾਲਾਂ ਵਿੱਚ ਸ਼ਾਮਲ 117 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਕਾਰਨ ਸੂਬੇ ਵਿੱਚ ਫਿਰੌਤੀ ਮੰਗਣ ਸਬੰਧੀ ਘਟਨਾਵਾਂ ਵਿੱਚ ਕਮੀ ਆਈ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਐਨਡੀਪੀਐਸ ਕੇਸਾਂ ਵਿੱਚ 10 ਹੋਰ ਪੀਓਜ਼/ਭਗੌੜਿਆਂ ਦੀ ਗ੍ਰਿਫਤਾਰੀ ਨਾਲ, 5 ਜੁਲਾਈ, 2022 ਤੋਂ ਪੀਓਜ਼/ਭਗੌੜਿਆਂ ਨੂੰ ਗ੍ਰਿਫਤਾਰ ਕਰਨ ਲਈ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਗ੍ਰਿਫਤਾਰੀਆਂ ਦੀ ਕੁੱਲ ਗਿਣਤੀ ਹੁਣ 1186 ਤੱਕ ਪਹੁੰਚ ਗਈ ਹੈ।

The post ਪੰਜਾਬ ਪੁਲਿਸ ਵੱਲੋਂ ਇਕ ਹਫ਼ਤੇ ਦੌਰਾਨ 24.08 ਕਿੱਲੋ ਹੈਰੋਇਨ, 10 ਕਿੱਲੋ ਅਫੀਮ, 20.72 ਲੱਖ ਰੁਪਏ ਦੀ ਡਰੱਗ ਮਨੀ ਸਮੇਤ 302 ਨਸ਼ਾ ਤਸਕਰ ਕਾਬੂ appeared first on TheUnmute.com - Punjabi News.

Tags:
  • breaking-news
  • drug-money
  • drug-smugglers
  • heroin
  • latest-news
  • news
  • punjab
  • the-unmute-breaking-news
  • the-unmute-news

ਜਲ ਸਰੋਤ ਵਿਭਾਗ ਦੇ 24 ਇੰਜੀਨੀਅਰਾਂ/ਅਧਿਕਾਰੀਆਂ ਦੀਆਂ ਬਦਲੀਆਂ ਅਤੇ ਤਾਇਨਾਤੀਆਂ

Monday 11 December 2023 02:02 PM UTC+00 | Tags: breaking-news engineers-officers punjab-news water-resources-department

ਚੰਡੀਗੜ੍ਹ, 11 ਦਸੰਬਰ 2023: ਪੰਜਾਬ ਸਰਕਾਰ ਵੱਲੋਂ ਜਲ ਸਰੋਤ ਵਿਭਾਗ (Water Resources Department) ਦੇ 24 ਇੰਜੀਨੀਅਰਾਂ/ਅਧਿਕਾਰੀਆਂ ਦੀਆਂ ਬਦਲੀਆਂ ਅਤੇ ਤਾਇਨਾਤੀਆਂ ਕੀਤੀਆਂ ਹਨ |

The post ਜਲ ਸਰੋਤ ਵਿਭਾਗ ਦੇ 24 ਇੰਜੀਨੀਅਰਾਂ/ਅਧਿਕਾਰੀਆਂ ਦੀਆਂ ਬਦਲੀਆਂ ਅਤੇ ਤਾਇਨਾਤੀਆਂ appeared first on TheUnmute.com - Punjabi News.

Tags:
  • breaking-news
  • engineers-officers
  • punjab-news
  • water-resources-department

MLA ਦਿਨੇਸ਼ ਚੱਢਾ ਵਲੋਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਰੂਪਨਗਰ ਦੀ ਡਾਇਰੈਕਟਰੀ ਜਾਰੀ

Monday 11 December 2023 02:07 PM UTC+00 | Tags: bar-association bar-association-rupnagar breaking-news mla-dinesh-chadha news

ਰੂਪਨਗਰ, 11 ਦਸੰਬਰ 2023: ਹਲਕਾ ਰੂਪਨਗਰ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵੱਲੋਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਰੂਪਨਗਰ (Bar Association Rupnagar)  ਦੇ ਵਕੀਲਾਂ ਦੀ ਡਾਇਰੈਕਟਰੀ ਜਾਰੀ ਕੀਤੀ ਗਈ ਜੋ ਕਿ ਇਕ ਛੋਟੋ ਜਿਹੇ ਸਮਾਗਮ ਵਿਚ ਕਨਾਲ ਰੈਸਟ ਹਾਊਸ ਰੂਪਨਗਰ ਵਿਖੇ ਕੀਤੀ ਗਈ। ਇਸ ਮੌਕੇ ਐਡਵੋਕੇਟ ਦਿਨੇਸ਼ ਚੱਢਾ ਨੇ ਕਿਹਾ ਕਿ ਇਸ ਡਾਇਰੈਕਟਰੀ ਨਾਲ ਐਡਵੋਕੇਟਾਂ ਨਾਲ ਰਾਬਤਾ ਕਾਇਮ ਕਰਨ ਵਿਚ ਮੱਦਦ ਮਿਲੇਗੀ।

ਇਸ ਮੌਕੇ ਹਲਕਾ ਵਿਧਾਇਕ ਵਲੋਂ ਡਾਇਰੈਕਟਰੀ ਬਣਾਉਣ ਲਈ ਮਾਲੀ ਮੱਦਦ ਵੀ ਪ੍ਰਦਾਨ ਕੀਤੀ ਗਈ ਜਿਸ ਵਿਚ ਸਮੂਹ ਵਕੀਲ ਸਾਹਿਬਾਨਾਂ ਦੀ ਰਿਹਾਇਸ਼ ਦਾ ਪਤਾ, ਮੋਬਾਇਲ ਨੰਬਰ ਅਤੇ ਦਫਤਰ ਦਾ ਸਾਰਾ ਵੇਰਵਾ ਸ਼ਾਮਿਲ ਹੈ। ਜ਼ਿਕਰਯੋਗ ਹੈ ਕਿ ਉਕਤ ਡਾਇਰੈਕਟਰੀ ਜ਼ਿਲ੍ਹਾ ਬਾਰ ਰੂਮ ਵਿਚ ਜਾਰੀ ਕੀਤੀ ਜਾਣੀ ਸੀ ਪ੍ਰੰਤੂ ਵਕੀਲ ਸਹਿਬਾਨ ਦੀ ਮੀਟਿੰਗ ਕਰਨ ਕਾਰਨ ਮੌਕੇ ਉਤੇ ਕਨਾਲ ਰੈਸਟ ਹਾਊਸ ਵਿਚ ਜਾਰੀ ਕੀਤੀ ਗਈ।

ਇਸ ਮੌਕੇ ਪ੍ਰੇਜੀਡੈਂਟ ਅਮਰੀਕ ਸਿੰਘ ਕਟਵਾਲ, ਰਿਟਰਨਿੰਗ ਅਫਸਰ ਰੂਪਨਗਰ ਸ਼੍ਰੀ ਵਰਦਿੰਰ ਸਿੰਘ, ਸੈਕਟਰੀ ਮੋਹਿੰਦਰਪਾਲ ਸਿੰਘ, ਜੁਆਇੰਟ ਸੈਕਟਰੀ ਗਗਨਪ੍ਰੀਤ ਸਿੰਘ, ਐਡਵੋਕੇਟ ਸਤੀਸ਼ ਵਾਹੀ, ਮਲਿਕ ਚੋਪੜਾ, ਐਡਵੋਕੇਟ ਅਜੈ, ਐਡਵੋਕੇਟ ਡੀ.ਐਸ. ਦਿਓਲ, ਐਡਵੋਕੇਟ ਅਮਨਦੀਪ ਸੈਣੀ, ਐਡਵੋਕੇਟ ਆਰ.ਐਨ ਮੋਦਗਿੱਲ ਐਡਵੋਕੇਟ ਸੁਖਵੀਰ ਸਿੰਘ ਬਡਵਾਲ, ਐਡਵੋਕੇਟ ਭੁਪਿੰਦਰ ਸਿੰਘ, ਐਡਵੋਕੇਟ ਮੱਖਣ ਸਿੰਘ, ਐਡਵੋਕੇਟ ਅਮਰਿੰਦਰਪ੍ਰੀਤ ਸਿੰਘ ਭਿਓਰਾ, ਐਡਵੋਕੇਟ ਮਨੀਸ਼ ਢਿੰਗਰਾਂ, ਐਡਵੋਕੇਟ ਗੌਰਵ ਕਪੂਰ, ਨਵਦੀਪ ਵਰਮਾ, ਸਚਿਨ ਭਨੋਟ, ਕਰਨ ਕੁਮਾਰ, ਅਰਵਿੰਦ ਕੁਮਾਰ, ਵਿਕਾਸ ਵਰਮਾ, ਰਾਹੁਲ ਕੁਮਾਰ ਗੁਰਪ੍ਰੀਤ ਸਿੰਘ ਰਤੇ, ਮਲਕਿਤ ਚੋਪੜਾ ਅਤੇ ਬਾਰ ਐਸੋਸੀਏਸ਼ਨ ਦੇ ਮੈਂਬਰ ਸਾਹਿਬਾਨ ਹਾਜ਼ਰ ਸਨ।

The post MLA ਦਿਨੇਸ਼ ਚੱਢਾ ਵਲੋਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਰੂਪਨਗਰ ਦੀ ਡਾਇਰੈਕਟਰੀ ਜਾਰੀ appeared first on TheUnmute.com - Punjabi News.

Tags:
  • bar-association
  • bar-association-rupnagar
  • breaking-news
  • mla-dinesh-chadha
  • news

ਚੰਡੀਗੜ੍ਹ, 11 ਦਸੰਬਰ 2023: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਰਾਜ ਸਭਾ ਮੈਂਬਰ ਡਾਕਟਰ ਸੰਦੀਪ ਕੁਮਾਰ ਪਾਠਕ (Dr. Sandeep Pathak) ਨੇ ਸੋਮਵਾਰ ਨੂੰ ਸੰਸਦ ਵਿੱਚ ਪੰਜਾਬ ਨਾਲ ਸਬੰਧਤ ਅਹਿਮ ਮੁੱਦੇ ਉਠਾਏ। ਡਾ. ਪਾਠਕ ਨੇ ਕੇਂਦਰ ਸਰਕਾਰ ਨੂੰ ਪੰਜਾਬ ਦੇ ਸਾਰੇ ਰੁਕੇ ਫੰਡ ਜਾਰੀ ਕਰਨ ਦੀ ਅਪੀਲ ਕੀਤੀ।

ਸੰਸਦ ਨੂੰ ਸੰਬੋਧਨ ਕਰਦਿਆਂ ਡਾ. ਸੰਦੀਪ ਪਾਠਕ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਦੇ ਬਹੁਤ ਸਾਰੇ ਫੰਡ ਰੋਕ ਰਹੀ ਹੈ ਜੋ ਕਿ ਪੰਜਾਬ ਦੇ ਲੋਕਾਂ ਦਾ ਹੱਕ ਹੈ ਅਤੇ ਇਸ ਨੂੰ ਤੁਰੰਤ ਜਾਰੀ ਕੀਤਾ ਜਾਵੇ। ਡਾ. ਪਾਠਕ ਨੇ ਕਿਹਾ ਕਿ ਪੰਜਾਬ ਸਰਕਾਰ ਕੋਲ ਆਰਡੀਐਫ (ਪੇਂਡੂ ਵਿਕਾਸ ਫੰਡ) ਦੇ ਕੇਂਦਰ ਵੱਲ 5500 ਕਰੋੜ ਰੁਪਏ ਬਕਾਇਆ ਹਨ, ਇਸ ਫੰਡ ਦੀ ਵਰਤੋਂ ਪੰਜਾਬ ਦੀਆਂ ਮੰਡੀਆਂ ਅਤੇ ਪੇਂਡੂ ਖੇਤਰ ਦੀਆਂ ਸੜਕਾਂ ਦੇ ਨਿਰਮਾਣ ਅਤੇ ਸਾਂਭ-ਸੰਭਾਲ ਲਈ ਕੀਤੀ ਜਾਂਦੀ ਹੈ।

ਪਿਛਲੀਆਂ ਸਰਕਾਰਾਂ ਨੇ ਇਸ ਫੰਡ ਦੀ ਵਰਤੋਂ ਹੋਰ ਕੰਮਾਂ ਲਈ ਕੀਤੀ ਅਤੇ ਕੇਂਦਰ ਸਰਕਾਰ ਨੇ ਇਹ ਫੰਡ ਬੰਦ ਕਰ ਦਿੱਤਾ। ਪਰ ਹੁਣ ਪੰਜਾਬ ਵਿੱਚ ਨਵੀਂ ਸਰਕਾਰ ਹੈ ਅਤੇ ਪੰਜਾਬ ਦੀ ਮਾਨ ਸਰਕਾਰ ਨੇ ਇਹ ਯਕੀਨੀ ਬਣਾਉਣ ਲਈ ਨਵੇਂ ਕਾਨੂੰਨ ਵੀ ਬਣਾਏ ਹਨ ਕਿ ਇਹ ਪੈਸਾ ਸਿਰਫ਼ ਮੰਡੀਆਂ ਅਤੇ ਪੇਂਡੂ ਸੜਕਾਂ ਲਈ ਹੀ ਖਰਚਿਆ ਜਾਵੇਗਾ। ਇਸ ਲਈ ਮੋਦੀ ਸਰਕਾਰ ਨੂੰ ਬਿਨਾਂ ਕਿਸੇ ਦੇਰੀ ਤੋਂ ਇਹ ਫੰਡ ਜਾਰੀ ਕਰਨਾ ਚਾਹੀਦਾ ਹੈ।

ਉਨ੍ਹਾਂ (Dr. Sandeep Pathak) ਕਿਹਾ ਕਿ ਐਨਐਚਐਮ (ਨੈਸ਼ਨਲ ਹੈਲਥ ਮਿਸ਼ਨ) ਦੇ 621 ਕਰੋੜ ਦੇ ਫੰਡ ਵੀ ਬਕਾਇਆ ਪਏ ਹਨ ਅਤੇ ਕੇਂਦਰ ਸਰਕਾਰ ਇਹ ਕਹਿ ਕੇ ਇਹ ਪੈਸਾ ਜਾਰੀ ਕਰਨ ਤੋਂ ਇਨਕਾਰ ਕਰ ਰਹੀ ਹੈ ਕਿ ਇਹ ਆਮ ਆਦਮੀ ਕਲੀਨਿਕਾਂ ਲਈ ਨਹੀਂ ਹੈ। ਪਾਠਕ ਨੇ ਸੰਸਦ ਨੂੰ ਦੱਸਿਆ ਕਿ ਪੰਜਾਬ ਵਿੱਚ ਆਮ ਆਦਮੀ ਕਲੀਨਿਕਾਂ ‘ਤੇ ਐਨਐਚਐਮ ਫੰਡ ਖਰਚ ਨਹੀਂ ਕੀਤਾ ਜਾ ਰਿਹਾ ਹੈ, ਇਸ ਲਈ ਪੰਜਾਬ ਸਰਕਾਰ ਦਾ ਆਪਣਾ ਫੰਡ ਹੈ, ਇਹ ਪੈਸਾ ਦਵਾਈਆਂ, ਮੈਡੀਕਲ ਉਪਕਰਣ, ਤਹਿਸੀਲ ਅਤੇ ਜ਼ਿਲ੍ਹਾ ਸਰਕਾਰੀ ਹਸਪਤਾਲਾਂ ਲਈ ਹੈ, ਇਸ ਲਈ ਉਹ ਇਸ ਨੂੰ ਬਿਨਾਂ ਵਜ੍ਹਾ ਰੋਕ ਰਹੇ ਹਨ।

ਇਸ ਤੋਂ ਇਲਾਵਾ ਕੇਂਦਰ ਸਰਕਾਰ ਨੇ 850 ਕਰੋੜ ਰੁਪਏ ਐਮਡੀਐਫ ਅਤੇ 1800 ਕਰੋੜ ਰੁਪਏ ਵਿਸ਼ੇਸ਼ ਸਹਾਇਤਾ ਫੰਡ ਵੀ ਰੱਖੇ ਹੋਏ ਹਨ। ਡਾ. ਪਾਠਕ ਨੇ ਕਿਹਾ ਕਿ ਇਸ ਵਿੱਚ ਕੁੱਲ 8,000 ਕਰੋੜ ਰੁਪਏ ਦਾ ਵਾਧਾ ਹੁੰਦਾ ਹੈ ਅਤੇ ਇਹ ਸਾਰਾ ਪੈਸਾ ਪੰਜਾਬ ਅਤੇ ਪੰਜਾਬ ਦੇ ਲੋਕਾਂ ਦਾ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਇਹ ਫੰਡ ਜਾਰੀ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਮੋਦੀ ਸਰਕਾਰ ਪੰਜਾਬ ਨੂੰ ਆਪਣਾ ਪੈਸਾ ਦੇਣ ਤੋਂ ਟਾਲਾ ਵੱਟਦੀ ਰਹੀ ਤਾਂ ਉਨ੍ਹਾਂ ਕੋਲ ਸੁਪਰੀਮ ਕੋਰਟ ਜਾਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਰਹੇਗਾ ਪਰ ਸੁਪਰੀਮ ਕੋਰਟ ਵਿਚ ਪਹਿਲਾਂ ਹੀ ਰਾਜ ਅਤੇ ਕੇਂਦਰ ਸਰਕਾਰ ਦੇ 35000 ਦੇ ਕਰੀਬ ਕੇਸ ਪੈਂਡਿੰਗ ਪਏ ਹਨ ਇਸ ਲਈ ਮੋਦੀ ਸਰਕਾਰ ਨੂੰ ਇਹ ਪੈਸਾ ਜਾਰੀ ਕਰਨਾ ਚਾਹੀਦਾ ਹੈ ਤਾਂ ਜੋ ਵਿਕਾਸ ਦੇ ਕੰਮ ਹੋ ਸਕਣ ਅਤੇ ਸਿਹਤ ਸਹੂਲਤਾਂ ਬਿਨਾਂ ਕਿਸੇ ਵਿੱਤੀ ਰੁਕਾਵਟ ਦੇ ਮੁਹੱਈਆ ਕਰਵਾਈਆਂ ਜਾ ਸਕਣ।

The post ਕੇਂਦਰ ਸਰਕਾਰ ਨੂੰ ਪੰਜਾਬ ਦੇ 8,000 ਕਰੋੜ ਰੁਪਏ ਤੁਰੰਤ ਜਾਰੀ ਕਰਨੇ ਚਾਹੀਦੇ ਹਨ ਜੋ ਗਲਤ ਤਰੀਕੇ ਨਾਲ ਰੋਕੇ ਗਏ ਹਨ: ਡਾ. ਸੰਦੀਪ ਪਾਠਕ appeared first on TheUnmute.com - Punjabi News.

Tags:
  • aam-aadmi-party
  • aap
  • breaking-news
  • dr-sandeep-pathak
  • latest-news
  • news
  • parliament.
  • rdf

ਲਿਖਾਰੀ
ਇੰਦਰਜੀਤ ਸਿੰਘ ਹਰਪੁਰਾ
ਬਟਾਲਾ (ਗੁਰਦਾਸਪੁਰ)

ਫਰਸ਼ ਤੋਂ ਅਰਸ਼ ਤੱਕ ਦਾ ਸਫ਼ਰ: ਦੋ ਪੰਜਾਬੀ ਭਲਵਾਨਾਂ ਦੀ ਸਫਲਤਾ ਦੀ ਗਵਾਹ ਪਿੰਡ ਚੋਣੇ ਦੀ ਵਿਸ਼ਾਲ ਕੋਠੀ

ਬਟਾਲਾ ਨੇੜਲੇ ਪਿੰਡ ਚੋਣੇ ਦੀ ਇਲਾਕੇ ਭਰ ਵਿੱਚ ਪਛਾਣ ਇਥੋਂ ਦੀ ਇਕ ਬਹੁਤ ਵੱਡੀ ਇਮਾਰਤ ਕਾਰਨ ਹੈ। ਇਹ ਇਮਾਰਤ ਇਨ੍ਹੀ ਵੱਡੀ ਹੈ ਕਿ ਹਰ ਕੋਈ ਇਸ ਨੂੰ ਦੇਖ ਕੇ ਦੰਦਾਂ ਹੇਠਾਂ ਉਂਗਲਾਂ ਦਬਾ ਲੈਂਦਾ ਹੈ। ਕਹਿੰਦੇ ਹਨ ਕਿ ਜਦੋਂ ਇਹ ਕੋਠੀ ਬਣੀ ਸੀ ਤਾਂ ਬਟਾਲਾ ਸ਼ਹਿਰ ਦੀਆਂ ਸਾਰੀਆਂ ਦੁਕਾਨਾਂ 'ਚੋਂ ਲੋਹਾ ਮੁੱਕ ਗਿਆ ਸੀ।

ਪਿੰਡ ਚੋਣੇ ਦੀ ਇਸ ਕੋਠੀ ਦਾ ਇਤਿਹਾਸ ਵੀ ਬੜਾ ਰੌਚਕ ਹੈ। ਇਹ ਕੋਠੀ ਪਿੰਡ ਚੋਣੇ ਦੇ ਦੋ ਭਲਵਾਨ ਭਰਾਵਾਂ ਦੀ ਸਫਲਤਾ ਦੀ ਗਵਾਹ ਹੈ। ਪਿੰਡ ਚੋਣੇ ਦੇ ਇੱਕ ਗਰੀਬ ਜ਼ਿਮੀਦਾਰ ਪਰਿਵਾਰ ਦੇ ਦੋ ਭਲਵਾਨ ਭਰਾਵਾਂ ਨੇ ਪਿੰਡ ਵਿੱਚ ਮੱਝਾਂ ਚਾਰਦਿਆਂ ਅਤੇ ਘੋਲ ਕਰਦਿਆਂ ਆਪਣੇ ਜ਼ੋਰ ਨਾਲ ਅਜਿਹੇ ਮੈਦਾਨ ਮਾਰੇ ਕਿ ਇੰਡੋਨੇਸ਼ੀਆ ਦੇ ਮਸ਼ਹੂਰ ਸ਼ਹਿਰ ਮੇਦਾਨ ਤੱਕ ਉਨ੍ਹਾਂ ਦੀ ਭਲਵਾਨੀ ਦੀ ਤੂਤੀ ਬੋਲਣ ਲੱਗ ਪਈ। ਸਮੁੰਦਰੋਂ ਪਾਰ ਇਡੋਨੇਸ਼ੀਆ ਦੇਸ਼ ਵਿੱਚ ਭਲਵਾਨੀ ਦੀ ਇਹ ਤੂਤੀ ਇੱਕ ਭਰਾ ਦੇ ਵਿਆਹ ਦੇ ਵਾਜਿਆਂ ਵਿੱਚ ਕਦੋਂ ਬਦਲ ਗਈ ਪਤਾ ਹੀ ਨਾ ਲੱਗਾ। ਭਲਵਾਨੀ ਦੇ ਸ਼ੌਂਕ ਨੇ ਪਿੰਡ ਚੋਣਿਆਂ ਦੇ ਦੋ ਗਰੀਬ ਨੌਜਵਾਨਾਂ ਦੀ ਤਕਦੀਰ ਅਜਿਹੀ ਬਦਲੀ ਕਿ ਉਹ ਆਪਣੇ ਇਲਾਕੇ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ। ਪਿੰਡ ਚੋਣੇ ਦੀ ਇਹ ਕੋਠੀ ਉਨ੍ਹਾਂ ਭਲਵਾਨ ਭਰਾਵਾਂ ਦੀ ਅਮੀਰੀ ਤੇ ਤਰੱਕੀ ਨੂੰ ਅੱਜ ਵੀ ਬਿਆਨ ਕਰ ਰਹੀ ਹੈ।

image credit: Inderjeet Singh Harpura

ਵਾਕਿਆ ਸੰਨ 1890 ਦੇ ਦਹਾਕੇ ਦਾ ਹੈ। ਉਸ ਸਮੇਂ ਪੰਜਾਬ ਵਿਚ ਬਰਤਾਨੀਆ ਹਕੂਮਤ ਦਾ ਰਾਜ ਸੀ। ਬਟਾਲੇ ਤੋਂ ਕਰੀਬ 20 ਕਿਲੋਮੀਟਰ ਦੂਰ ਪੈਂਦੇ ਪਿੰਡ ਚੋਣੇ ਦੇ ਨੌਜਵਾਨਾਂ ਵਿੱਚ ਭਲਵਾਨੀ ਦਾ ਬਹੁਤ ਸ਼ੌਂਕ ਸੀ। ਪਿੰਡ ਦੇ ਇੱਕ ਸਧਾਰਨ ਜ਼ਿਮੀਦਾਰ ਪਰਿਵਾਰ ਵਿੱਚ ਪੈਦਾ ਹੋਏ ਦੋ ਭਰਾਵਾਂ ਹਾਕਮ ਸਿੰਘ ਤੇ ਗੁਰਦਿੱਤ ਸਿੰਘ ਦਾ ਵੀ ਭਲਵਾਨੀ ਨਾਲ ਬੜਾ ਮੋਹ ਸੀ। ਇਨ੍ਹਾਂ ਦੋਵਾਂ ਭਰਾਵਾਂ ਨੇ ਸਾਰਾ ਦਿਨ ਪਿੰਡ ਵਿੱਚ ਪਸ਼ੂ ਚਾਰਦੇ ਰਹਿਣਾ ਅਤੇ ਸ਼ਾਮ ਨੂੰ ਪਿੰਡ ਵਿੱਚ ਆਪਣੇ ਲੰਗੋਟੀਏ ਯਾਰਾਂ ਨਾਲ ਘੋਲ-ਕੁਸ਼ਤੀਆਂ ਕਰਨੀਆਂ। ਘਰ ਦਾ ਖੁੱਲਾ ਦੁੱਧ ਘਿਓ ਹੋਣ ਕਕਰੇ ਇਹ ਦੋਵੇਂ ਭਰਾ ਸਰੀਰੋਂ ਤਕੜੇ ਹੋ ਗਏ ਅਤੇ ਇਲਾਕੇ ਦੇ ਸਾਰੇ ਭਲਵਾਨਾਂ ਦੀਆਂ ਇਨ੍ਹਾਂ ਨੇ ਪਿੱਠਾਂ ਲਵਾ ਦਿੱਤੀਆਂ।

ਭਲਵਾਨੀ ਵਿੱਚ ਹਾਕਮ ਤੇ ਗੁਰਦਿੱਤ ਦੀ ਚੜ੍ਹਤ ਇਨ੍ਹਾਂ ਨੂੰ ਕਲਕੱਤੇ ਤੱਕ ਲੈ ਗਈ। ਬੰਗਾਲ ਦੀ ਧਰਤੀ 'ਤੇ ਇਨ੍ਹਾਂ ਪੰਜਾਬੀ ਨੌਜਵਾਨਾਂ ਨੇ ਭਲਵਾਨੀ ਦਾ ਅਜਿਹਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਕਿ ਕੁਝ ਗੋਰਿਆਂ ਦੀ ਇਨ੍ਹਾਂ ਉੱਪਰ ਨਜ਼ਰ ਪੈ ਗਈ। ਇਹ ਦੋਵੇਂ ਭਰਾ ਇੱਕ ਕੁਸ਼ਤੀ ਕਲੱਬ ਵਲੋਂ ਇੰਡੋਨੇਸ਼ੀਆ ਵਿਖੇ ਭਲਵਾਨੀ ਕਰਨ ਲਈ ਚਲੇ ਗਏ। ਵਿਦੇਸ਼ੀ ਧਰਤੀ ਉੱਪਰ ਵੀ ਪਿੰਡ ਚੋਣਿਆਂ ਦੇ ਇਨ੍ਹਾਂ ਨੌਜਵਾਨਾਂ ਨੇ ਆਪਣੇ ਪੱਟਾਂ ਦਾ ਜ਼ੋਰ ਪੂਰੀ ਦੁਨੀਆਂ ਨੂੰ ਦਿਖਾ ਦਿੱਤਾ। ਇੰਡੋਨੇਸ਼ੀਆ ਵਿੱਚ ਭਲਵਾਨੀ ਤੋਂ ਇਨ੍ਹਾਂ ਨੌਜਵਾਨਾਂ ਨੂੰ ਕਾਫੀ ਇਨਾਮ ਮਿਲੇ। ਦਿਨਾਂ ਵਿੱਚ ਹੀ ਇੰਡੋਨੇਸ਼ੀਆ ਵਿਖੇ ਚਾਰੇ ਪਾਸੇ ਇਨ੍ਹਾਂ ਪੰਜਾਬੀ ਭਲਵਾਨਾਂ ਦੀ ਚਰਚਾ ਹੋਣ ਲੱਗ ਪਈ। ਇਨ੍ਹਾਂ ਦੋਵਾਂ ਭਰਾਵਾਂ ਵਿਚੋਂ ਇੱਕ ਭਰਾ ਦਾ ਵਿਆਹ ਇੰਡੋਨੇਸ਼ੀਆ ਦੇ ਇੱਕ ਅਮੀਰ ਪੰਜਾਬੀ ਪਰਿਵਾਰ ਦੀ ਇਕਲੌਤੀ ਲੜਕੀ ਨਾਲ ਹੋ ਗਿਆ। ਉਹ ਪਰਿਵਾਰ ਬਹੁਤ ਅਮੀਰ ਸੀ। ਇਸ ਵਿਆਹ ਨੇ ਭਲਵਾਨ ਭਰਾਵਾਂ ਦੀ ਜ਼ਿੰਦਗੀ ਵਿੱਚ ਅਜਿਹਾ ਪਲਟਾ ਲਿਆਂਦਾ ਕਿ ਉਨ੍ਹਾਂ ਦੀ ਜ਼ਿੰਦਗੀ ਹੀ ਬਦਲ ਗਈ।

image credit: Inderjeet Singh Harpura

ਕੁਝ ਸਾਲ ਬੀਤੇ ਕਿ ਹਾਕਮ ਸਿੰਘ ਤੇ ਗੁਰਦਿੱਤ ਸਿੰਘ ਬਹੁਤ ਅਮੀਰ ਹੋ ਗਏ। ਉਸ ਸਮੇਂ ਇੰਡੋਨੇਸ਼ੀਆ ਦੇ ਸ਼ਹਿਰ ਮੇਦਾਨ ਵਿੱਚ ਕੋਈ 16 ਸਿਨੇਮੇ ਸਨ ਜਿਨ੍ਹਾਂ ਵਿੱਚ 14 ਸਿਨੇਮਿਆਂ ਦੇ ਮਾਲਕ ਇਹ ਭਲਵਾਨ ਭਰਾ ਬਣ ਗਏ ਸਨ। ਕੁਝ ਹੀ ਸਾਲਾਂ ਵਿੱਚ ਇਹ ਭਰਾ ਬਹੁਤ ਅਮੀਰ ਹੋ ਗਏ।

ਇੰਡੋਨੇਸ਼ੀਆ ਵਿਖੇ ਤਰੱਕੀ ਕਰਨ ਤੋਂ ਬਾਅਦ 1900 ਦੇ ਪਹਿਲੇ ਦਹਾਕੇ ਇਹ ਦੋਵੇਂ ਭਰਾ ਵਾਪਸ ਆਪਣੇ ਪਿੰਡ ਚੋਣੇ ਆਏ। ਪਿੰਡ ਦੇ ਕੱਚੇ ਘਰ ਦੀ ਹਾਲਤ ਬਹੁਤ ਮਾੜੀ ਸੀ। ਦੂਜੇ ਭਰਾ ਦੇ ਵਿਆਹ ਦੀ ਗੱਲ ਚੱਲੀ ਤਾਂ ਘਰ-ਘਾਟ ਦੇਖ ਕੇ ਰਿਸ਼ਤਾ ਨਾ ਹੋਵੇ। ਕੁਝ ਸ਼ਰੀਕਾਂ ਨੇ ਇਸ ਗੱਲ ਦਾ ਤਾਹਨਾ ਵੀ ਮਾਰਿਆ ਕਿ ਤੁਹਾਡੇ ਕੋਲ ਕੁੱਲੀ-ਜੁਲੀ ਤਾਂ ਹੈ ਨਹੀਂ, ਤੁਹਾਡੇ ਨਾਲ ਕਿਸ ਨੇ ਆਪਣੀ ਧੀ ਵਿਆਹੁਣੀ। ਹਾਕਮ ਸਿੰਘ ਤੇ ਗੁਰਦਿੱਤ ਸਿੰਘ ਨੂੰ ਸ਼ਰੀਕਾਂ ਦਾ ਇਹ ਬੋਲ ਬਹੁਤ ਚੁੱਭਿਆ। ਉਨ੍ਹਾਂ ਦੋਵਾਂ ਭਰਾਵਾਂ ਨੇ ਪਿੰਡ ਵਿੱਚ ਅਜਿਹੀ ਕੋਠੀ ਬਣਾਉਣ ਦੀ ਸੋਚੀ ਜਿਸ ਵਰਗੀ ਪੂਰੇ ਇਲਾਕੇ ਵਿੱਚ ਕੋਈ ਹੋਰ ਕੋਠੀ ਨਾ ਹੋਵੇ।

ਦੋਵਾਂ ਭਰਾਵਾਂ ਕੋਲ ਦੌਲਤ ਬੇਸ਼ੁਮਾਰ ਸੀ ਅਤੇ ਉਨ੍ਹਾਂ ਨੇ ਸਭ ਤੋਂ ਪਹਿਲਾਂ ਪਿੰਡ ਵਿੱਚ 150 ਏਕੜ ਦੇ ਕਰੀਬ ਜ਼ਮੀਨ ਖਰੀਦੀ। ਪਿੰਡ ਚੋਣੇ ਵਿੱਚ ਕੋਠੀ ਬਣਾਉਣ ਲਈ ਦੋ ਨਿੱਕੇ ਭੱਠੇ ਲਗਾਏ ਗਏ। ਕਹਿੰਦੇ ਹਨ ਕਿ ਕੋਠੀ ਇਨ੍ਹੀ ਵੱਡੀ ਬਣਾਈ ਗਈ ਕਿ ਇਸ ਉੱਪਰ ਲੱਖਾਂ ਵਿੱਚ ਇੱਟ ਹੀ ਲੱਗ ਗਈ।

ਇਸ ਕੋਠੀ ਦਾ ਡਿਜ਼ਾਇਨ ਉਸ ਸਮੇਂ ਦੇ ਮਸ਼ਹੂਰ ਮੁਸਲਮਾਨ ਆਰਕੀਟੈਕਟ ਤੋਂ ਬਣਾਇਆ ਗਿਆ ਅਤੇ ਕੋਠੀ ਨੂੰ ਬਣਾਉਣ ਲਈ ਵੀ ਮੁਲਮਾਨ ਰਾਜ ਮਿਸਤਰੀਆਂ ਨੂੰ ਬੁਲਾਇਆ ਗਿਆ। ਜਦੋਂ ਕੋਠੀ ਦਾ ਕੰਮ ਸ਼ੁਰੂ ਹੋਇਆ ਤਾਂ ਬਟਾਲਾ ਸ਼ਹਿਰ ਤੋਂ ਲੋਹੇ ਦੇ ਗਾਡਰ ਤੇ ਸਰੀਏ ਦੇ ਗੱਡੇ ਭਰ-ਭਰ ਕੇ ਪਿੰਡ ਚੋਣੇ ਵਿਖੇ ਆਉਣ ਲੱਗੇ। ਇਨਾ ਲੋਹਾ ਇਸ ਕੋਠੀ ਉੱਪਰ ਲੱਗਾ ਕਿ ਬਟਾਲਾ ਸ਼ਹਿਰ ਦੀਆਂ ਲੋਹੇ ਦੀਆਂ ਦੁਕਾਨਾਂ 'ਚੋਂ ਲੋਹਾ ਮੁੱਕ ਗਿਆ। ਬਟਾਲੇ ਦੇ ਕਈ ਲੋਕ ਉਚੇਚੇ ਤੌਰ 'ਤੇ ਪਿੰਡ ਚੋਣੇ ਇਹ ਦੇਖਣ ਪਹੁੰਚੇ ਕਿ ਆਖਰ ਓਥੇ ਬਣ ਕੀ ਰਿਹਾ ਹੈ..?

ਆਖਰ ਜਦੋਂ 3 ਮੰਜ਼ਿਲਾਂ ਅਤੇ ਉੱਚੇ ਮੀਨਾਰਾਂ ਵਾਲੀ ਇਹ ਕੋਠੀ ਬਣ ਕੇ ਤਿਆਰ ਹੋਈ ਤਾਂ ਪਹਿਲੀ ਵਾਰ ਏਨੀ ਵੱਡੀ ਇਮਾਰਤ ਦੇਖ ਕੇ ਪਿੰਡ ਵਾਲਿਆਂ ਦੇ ਨਾਲ ਇਲਾਕੇ ਦੇ ਲੋਕ ਹੈਰਾਨ ਹੋ ਗਏ। ਭਲਵਾਨ ਭਰਾਵਾਂ ਨੇ ਸ਼ਰੀਕਾਂ ਵਲੋਂ ਕੁੱਲੀ-ਜੁੱਲੀ ਦੇ ਮਾਰੇ ਬੋਲਾਂ ਨੂੰ ਪੁਗਾ ਕੇ ਦਿਖਾ ਦਿੱਤਾ।

image credit: Inderjeet Singh Harpura

ਇਸ ਕੋਠੀ ਦੀ ਭਵਨ ਨਿਰਮਾਣ ਕਲਾ ਏਨੇ ਉੱਚ ਦਰਜ਼ੇ ਦੀ ਹੈ ਕਿ ਅੱਜ ਦੀਆਂ ਇਮਾਰਤਾਂ ਵੀ ਇਸਦਾ ਮੁਕਾਬਲਾ ਨਹੀਂ ਕਰਦੀਆਂ। ਕੋਠੀ ਦੇ ਫਰਸ਼, ਦੀਵਾਰਾਂ, ਬੂਹੇ ਬਾਰੀਆਂ ਸਾਰਾ ਕੁਝ ਏਨ੍ਹਾਂ ਕਮਾਲ ਦਾ ਹੈ ਕਿ ਦੇਖ ਕੇ ਰੂਹ ਖੁਸ਼ ਹੋ ਜਾਂਦੀ ਹੈ। ਕੋਠੀ ਦੇ ਬਾਹਰ ਇੱਕ ਖੂਹ ਵੀ ਖੁਦਵਾਇਆ ਗਿਆ। ਪਿੰਡ ਵਾਲੇ ਦੱਸਦੇ ਹਨ ਕਿ ਕੋਠੀ ਦੇ ਮੀਨਾਰਾਂ ਉੱਪਰ ਸੋਨਾ ਲਗਾਇਆ ਗਿਆ ਸੀ। ਇਸ ਕੋਠੀ ਦਾ ਡਿਜ਼ਾਇਨ ਬਹੁਤ ਕਮਾਲ ਦਾ ਹੈ।

ਸ਼ਰੀਕਾਂ ਦੇ ਬੋਲ ਪੁਗਾਉਣ ਤੋਂ ਬਾਅਦ ਅਤੇ ਛੋਟੇ ਦਾ ਵਿਆਹ ਕਰਨ ਤੋਂ ਬਾਅਦ ਇਹ ਭਲਵਾਨ ਭਰਾ ਕੁਝ ਸਾਲ ਇਸ ਕੋਠੀ ਵਿੱਚ ਬਿਤਾਉਣ ਤੋਂ ਬਾਅਦ ਵਾਪਸ ਇੰਡੋਨੇਸ਼ੀਆ ਚਲੇ ਗਏ। ਓਥੇ ਇਨ੍ਹਾਂ ਦਾ ਕਾਰੋਬਾਰ ਬਹੁਤ ਵਧੀਆ ਸੀ। ਕੁਝ ਸਾਲਾਂ ਪਿਛੋਂ ਭਲਵਾਨਾਂ ਦਾ ਇੱਕ ਲੜਕਾ ਬਲਵਿੰਦਰ ਸਿੰਘ ਬਿੱਲੂ ਇਸ ਕੋਠੀ ਵਿੱਚ ਆ ਕੇ ਰਹਿੰਦਾ ਰਿਹਾ। ਪਿੰਡ ਵਾਲੇ ਦੱਸਦੇ ਹਨ ਭਲਵਾਨਾਂ ਦੇ ਵਾਰਸਾਂ ਨੇ ਹੌਲੀ-ਹੌਲੀ ਪਿੰਡ ਦੀ ਜ਼ਮੀਨ ਵੇਚ ਦਿੱਤੀ ਅਤੇ ਕੋਠੀ ਦਾ ਵੀ ਵੱਡਾ ਹਿੱਸਾ ਢਾਹ ਕੇ ਵੇਚ ਦਿੱਤਾ। 1970 ਦੇ ਦਹਾਕੇ ਤੋਂ ਬਾਅਦ ਇਹ ਕੋਠੀ ਵੀਰਾਨ ਹੋ ਗਈ ਹੈ।

ਹੁਣ ਆਲਮ ਇਹ ਹੈ ਕਿ ਇਸ ਕੋਠੀ ਦਾ ਤਿੰਨ ਮੰਜ਼ਿਲਾਂ ਢਾਂਚਾ ਤਾਂ ਅਜੇ ਵੀ ਖੜ੍ਹਾ ਹੈ ਪਰ ਇਸਦੇ ਬੂਹੇ ਬਾਰੀਆਂ ਅਤੇ ਗਰਿੱਲਾਂ ਲੋਕਾਂ ਵਲੋਂ ਲਾਹ ਲਈਆਂ ਗਈਆਂ ਹਨ। ਇਹ ਕੋਠੀ ਖੁੱਲੀ ਹੈ ਅਤੇ ਬਹੁਤ ਸਾਰੇ ਲੋਕ ਇਸਨੂੰ ਦੇਖਣ ਲਈ ਜਾਂਦੇ ਹਨ। ਭਾਂਵੇ ਕਿ ਦਹਾਕਿਆਂ ਤੋਂ ਵੀਰਾਨ ਪਈ ਹੋਣ ਕਰਕੇ ਇਸਨੂੰ ਕਾਫੀ ਨੁਕਸਾਨ ਪੁੱਜਾ ਹੈ ਪਰ ਅਜੇ ਵੀ ਇਸ ਕੋਠੀ ਦੀ ਬਣਤਰ ਅਤੇ ਇਮਾਰਤਸਾਜ਼ੀ ਹੈਰਾਨ ਕਰਨ ਵਾਲੀ ਹੈ। ਇਸ ਕੋਠੀ ਦੀ ਸਭ ਤੋਂ ਉੱਪਰਲੀ ਮੰਜ਼ਿਲ 'ਤੇ ਚੜ ਕੇ ਸਾਰਾ ਇਲਾਕਾ ਦੇਖਿਆ ਜਾ ਸਕਦਾ ਹੈ।

ਕਹਿੰਦੇ ਹਨ ਹਾਕਮ ਸਿੰਘ ਤੇ ਗੁਰਦਿੱਤ ਸਿੰਘ ਦਾ ਪਰਿਵਾਰ ਇੰਡੋਨੇਸ਼ੀਆ ਤੋਂ ਅੱਗੇ ਹੋਰ ਕਈ ਦੇਸ਼ਾਂ ਵਿੱਚ ਫੈਲ ਗਿਆ ਹੈ। ਕਦੀ-ਕਦੀ ਇਸ ਪਰਿਵਾਰ ਦੀਆਂ ਅਗਲੀਆਂ ਪੀੜ੍ਹੀਆਂ ਦੇ ਲੋਕ ਪਿੰਡ ਚੋਣੇ ਆਉਂਦੇ ਹਨ ਅਤੇ ਆਪਣੇ ਬਜ਼ੁਰਗਾਂ ਦੀ ਸ਼ਾਨਦਾਰ ਕੋਠੀ ਅੱਗੇ ਫੋਟੋਆਂ ਖਿਚਾ ਕੇ ਚਲੇ ਜਾਂਦੇ ਹਨ।

ਪਿੰਡ ਚੋਣੇ ਦੀ ਇਸ ਕੋਠੀ ਦਾ ਇਤਿਹਾਸ ਇਸ ਵਾਂਗ ਹੀ ਦਿਲਚਸਪ ਹੈ ਅਤੇ ਇਹ ਦੋ ਭਰਾਵਾਂ ਦੀ ਤਰੱਕੀ ਦੀ ਕਹਾਣੀ ਹੈ। ਚੰਗਾ ਹੁੰਦਾ ਜੇ ਪਿੰਡ ਚੋਣੇ ਦੇ ਵਾਸੀ ਇਸ ਕੋਠੀ ਦੀ ਸੰਭਾਲ ਕਰ ਲੈਂਦੇ। ਕਈ ਕਿਲੋਮੀਟਰ ਦੂਰੋਂ ਹੀ ਦਿਖਾਈ ਦੇਣ ਵਾਲੀ ਇਸ ਕੋਠੀ ਦੀ ਸੁੰਦਰਤਾ ਤੇ ਵਿਸ਼ਾਲਤਾ ਅੱਜ ਵੀ ਹਰ ਕਿਸੇ ਨੂੰ ਮੋਹ ਲੈਂਦੀ ਹੈ। ਕਦੀ ਮੌਕਾ ਲੱਗੇ ਤਾਂ ਤੁਸੀਂ ਵੀ ਇਸ ਕੋਠੀ ਨੂੰ ਦੇਖ ਕੇ ਆਇਓ, ਤੁਹਾਨੂੰ ਵੀ ਚੰਗਾ ਲੱਗੇਗਾ।

 

The post ਦੋ ਪੰਜਾਬੀ ਭਲਵਾਨਾਂ ਦੀ ਸਫਲਤਾ ਦੀ ਗਵਾਹ ਬਟਾਲਾ ਨੇੜਲੇ ਪਿੰਡ ਚੋਣੇ ਦੀ ਵਿਸ਼ਾਲ ਕੋਠੀ appeared first on TheUnmute.com - Punjabi News.

Tags:
  • batala
  • breaking-news
  • chone-village
  • news

ਕੇਂਦਰ ਸਰਕਾਰ ਨੂੰ ਵਪਾਰਕ ਉਦੇਸ਼ਾਂ ਲਈ ਵਾਹਗਾ ਬਾਰਡਰ ਖੋਲ੍ਹਣਾ ਚਾਹੀਦਾ ਹੈ: ਸੰਤ ਬਲਬੀਰ ਸਿੰਘ ਸੀਚੇਵਾਲ

Monday 11 December 2023 03:29 PM UTC+00 | Tags: aam-aadmi-party breaking-news cm-bhagwant-mann latest-news news punjab-breaking-news punjab-government punjab-news sant-balbir-singh-seechewal seechewal the-unmute-breaking-news trade

ਚੰਡੀਗੜ੍ਹ, 11 ਦਸੰਬਰ 2023: ‘ਆਪ’ ਸੰਸਦ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸੰਸਦ ਨੂੰ ਸੰਬੋਧਨ ਕਰਦਿਆਂ ਖੇਤੀਬਾੜੀ ਸੈਕਟਰ ਅਤੇ ਪੰਜਾਬ ਦੇ ਕਿਸਾਨਾਂ ਦੇ ਮੁੱਦੇ ਉਠਾਏ। ਉਨ੍ਹਾਂ ਪੰਜਾਬ ਦੇ ਕਿਸਾਨਾਂ ਨੂੰ ਵਿੱਤੀ ਸੰਕਟ ਕਾਰਨ ਦਰਪੇਸ਼ ਮੁਸ਼ਕਲਾਂ ਬਾਰੇ ਸੰਸਦ ਨੂੰ ਜਾਣੂ ਕਰਵਾਇਆ। ਉਨ੍ਹਾਂ ਪ੍ਰਸਿੱਧ ਕਹਾਵਤ ‘ਉੱਤਮ ਖੇਤੀ, ਮਧਮ ਵਾਪਾਰ, ਨਿਖਿਧ ਚੱਕਰੀ’ ਦਾ ਜ਼ਿਕਰ ਕਰਦਿਆਂ ਕਿਹਾ ਕਿ ਖੇਤੀ ਨੂੰ ਸਭ ਤੋਂ ਉੱਤਮ ਮੰਨਿਆ ਜਾਂਦਾ ਸੀ ਪਰ ਹੁਣ ਇਹ ਘਾਟੇ ਦਾ ਧੰਦਾ ਹੈ। ਇਸੇ ਕਰਕੇ ਪੰਜਾਬ ਦਾ ਨੌਜਵਾਨ ਇਸ ਨੂੰ ਪਿੱਛੇ ਛੱਡ ਕੇ ਦੂਜੇ ਦੇਸ਼ਾਂ ਨੂੰ ਜਾ ਰਿਹਾ ਹੈ ਅਤੇ ਪੰਜਾਬ ਦਾ ਕਰੋੜਾਂ-ਅਰਬਾਂ ਦਾ ਪੈਸਾ ਆਪਣੇ ਨਾਲ ਲੈ ਜਾ ਰਿਹਾ ਹੈ।

'ਆਪ' ਆਗੂ ਨੇ ਕਿਹਾ ਕਿ ਰੋਜ਼ਾਨਾ 114 ਕਿਸਾਨ ਅਤੇ ਦਿਹਾੜੀਦਾਰ ਮਜ਼ਦੂਰ ਖੁਦਕੁਸ਼ੀਆਂ ਕਰਕੇ ਮਰ ਰਹੇ ਹਨ ਅਤੇ ਇਸ ਲਈ ਸਾਡਾ ਸਿਸਟਮ ਅਤੇ ਸਰਕਾਰ ਜ਼ਿੰਮੇਵਾਰ ਹੈ। ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਾਡੇ ਕਿਸਾਨਾਂ ਨੂੰ ਆਰਥਿਕ ਸੰਕਟ ਵਿੱਚੋਂ ਕੱਢਣ ਲਈ ਉਨ੍ਹਾਂ ਦੀ ਮਦਦ ਕਰੇ। ਸੀਚੇਵਾਲ ਨੇ ਕਿਹਾ ਕਿ ਸਰਕਾਰ 23 ਫ਼ਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਦਾ ਐਲਾਨ ਕਰਦੀ ਹੈ ਪਰ ਉਹ ਸਿਰਫ਼ ਇਸ ਦੀ ਰਸਮੀ ਕਾਰਵਾਈ ਹੀ ਕਰਦੀ ਹੈ ਕਿਉਂਕਿ ਸਿਰਫ਼ ਕਣਕ ਅਤੇ ਝੋਨਾ ਹੀ ਘੱਟੋ-ਘੱਟ ਸਮਰਥਨ ਮੁੱਲ ‘ਤੇ ਖ਼ਰੀਦਿਆ ਜਾਂਦਾ ਹੈ ਅਤੇ ਬਾਕੀ ਫ਼ਸਲਾਂ ਦਾ ਕਿਸਾਨਾਂ ਨੂੰ ਸਹੀ ਮੁੱਲ ਨਹੀਂ ਮਿਲਦਾ।

ਉਨ੍ਹਾਂ ਕਿਹਾ ਕਿ ਸਰਕਾਰ ਨੇ ਮੱਕੀ ‘ਤੇ 1962 ਰੁਪਏ ਪ੍ਰਤੀ ਕੁਇੰਟਲ ਦਾ ਘੱਟੋ-ਘੱਟ ਸਮਰਥਨ ਮੁੱਲ ਤੈਅ ਕੀਤਾ ਪਰ ਕਿਸਾਨਾਂ ਨੂੰ ਇਸ ਨੂੰ ਮੰਡੀਆਂ ਵਿੱਚ 700 ਤੋਂ 1200 ਰੁਪਏ ਪ੍ਰਤੀ ਕੁਇੰਟਲ ਵੇਚਣ ਲਈ ਮਜਬੂਰ ਕੀਤਾ ਗਿਆ। ਸਰਕਾਰ ਨੂੰ ਘੱਟੋ-ਘੱਟ ਸਮਰਥਨ ਮੁੱਲ ਗਾਰੰਟੀ ਕਾਨੂੰਨ ਲਾਗੂ ਕਰਨਾ ਚਾਹੀਦਾ ਹੈ ਜਿਵੇਂ ਕਿ ਉਨ੍ਹਾਂ ਨੇ ਸਾਡੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਜਦੋਂ ਉਹ ਆਪਣੇ ਹੱਕਾਂ ਲਈ ਪ੍ਰਦਰਸ਼ਨ ਕਰ ਰਹੇ ਸਨ ਅਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਕਿਸਾਨਾਂ ਨੂੰ ਉਨ੍ਹਾਂ ਦੀਆਂ ਸਾਰੀਆਂ ਫਸਲਾਂ ਦਾ ਉਚਿਤ ਮੁੱਲ ਮਿਲੇ।

ਉਨ੍ਹਾਂ ਅੱਗੇ ਕਿਹਾ ਕਿ ਮੋਦੀ ਸਰਕਾਰ ਨੂੰ ਸਾਡੇ ਦੇਸ਼ ਦੇ ਖੇਤੀ ਸੈਕਟਰ ਨੂੰ ਬਿਹਤਰ ਬਣਾਉਣ ਲਈ ਸਵਾਮੀਨਾਥਨ ਰਿਪੋਰਟ ਲਾਗੂ ਕਰਨੀ ਚਾਹੀਦੀ ਹੈ । ਕਿਸਾਨਾਂ ਲਈ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣਾ ਹੀ ਐਮ.ਐਸ. ਸਵਾਮੀਨਾਥਨ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।

ਉਨ੍ਹਾਂ ਇਹ ਵੀ ਮੰਗ ਕੀਤੀ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਾਹਗਾ ਬਾਰਡਰ ਨੂੰ ਵਪਾਰਕ ਮੰਤਵਾਂ ਲਈ ਖੋਲ੍ਹਿਆ ਜਾਣਾ ਚਾਹੀਦਾ ਹੈ ਕਿਉਂਕਿ ਜਦੋਂ ਸਾਡੇ ਕਿਸਾਨ 5 ਰੁਪਏ ਕਿਲੋ ਆਲੂ ਵੇਚ ਰਹੇ ਹਨ ਤਾਂ ਪਾਕਿਸਤਾਨ ਵਿੱਚ ਇਹ 150 ਰੁਪਏ ਕਿਲੋ ਵਿਕ ਰਿਹਾ ਹੈ। ਇਹ ਉਹੀ ਆਲੂ ਹੈ ਪਰ ਇਹ ਗੁਜਰਾਤ ਜਾਂ ਦੁਬਈ ਰਾਹੀਂ ਪਾਕਿਸਤਾਨ ਪਹੁੰਚਦਾ ਹੈ। ਉਨ੍ਹਾਂ ਕਿਹਾ ਕਿ ਵਪਾਰਕ ਮੰਤਵਾਂ ਲਈ ਵਾਹਗਾ ਬਾਰਡਰ ਖੋਲ੍ਹਣ ਨਾਲ ਪੰਜਾਬ ਅਤੇ ਇਸ ਦੇ ਖੇਤੀਬਾੜੀ ਸੈਕਟਰ ਨੂੰ ਵਿੱਤੀ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਚੀਨ ਨਾਲ ਸਾਡੇ ਸਾਰੇ ਮਤਭੇਦਾਂ ਅਤੇ ਮੁੱਦਿਆਂ ਦੇ ਬਾਵਜੂਦ ਅਸੀਂ ਉਨ੍ਹਾਂ ਨਾਲ ਵਪਾਰ ਕਰਦੇ ਹਾਂ ਅਤੇ ਪਾਕਿਸਤਾਨ ਲਈ ਵੀ ਅਜਿਹਾ ਹੀ ਹੋਣਾ ਚਾਹੀਦਾ ਹੈ।

The post ਕੇਂਦਰ ਸਰਕਾਰ ਨੂੰ ਵਪਾਰਕ ਉਦੇਸ਼ਾਂ ਲਈ ਵਾਹਗਾ ਬਾਰਡਰ ਖੋਲ੍ਹਣਾ ਚਾਹੀਦਾ ਹੈ: ਸੰਤ ਬਲਬੀਰ ਸਿੰਘ ਸੀਚੇਵਾਲ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • latest-news
  • news
  • punjab-breaking-news
  • punjab-government
  • punjab-news
  • sant-balbir-singh-seechewal
  • seechewal
  • the-unmute-breaking-news
  • trade

ਪੰਜਾਬ 'ਚ 2 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਚੱਲ ਰਹੇ ਹਨ ਜਲ ਸਪਲਾਈ ਪ੍ਰਾਜੈਕਟ : ਬ੍ਰਮ ਸ਼ੰਕਰ ਜਿੰਪਾ

Monday 11 December 2023 03:34 PM UTC+00 | Tags: aam-aadmi-party bram-shankar-jimpa breaking-news india-news latest-news punjab-government punjabi-news shiromani-akali-dal water-supply-projects

ਹੁਸ਼ਿਆਰਪੁਰ, 11 ਦਸੰਬਰ 2023: ਪੰਜਾਬ ਮਾਲ ਵਿਭਾਗ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ (Bram Shankar Jimpa) ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਵਿਚ 2 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਜਲ ਸਪਲਾਈ ਦੇ ਪ੍ਰਾਜੈਕਟ ਚਲਾਏ ਜਾ ਰਹੇ ਹਨ, ਜਿਸ ਨਾਲ ਲੋਕਾਂ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਹ ਅੱਜ ਬਲਾਕ ਮਾਹਿਲਪੁਰ ਦੇ ਪਿੰਡ ਖੈਰੜ ਰਾਵਲ ਬੱਸੀ ਵਿਚ 55.18 ਲੱਖ ਰੁਪਏ ਦੀ ਲਾਗਤ ਨਾਲ ਬਣੀ ਜਲ ਸਪਲਾਈ ਸਕੀਮ ਦਾ ਉਦਘਾਟਨ ਕਰਨ ਮੌਕੇ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਦੇ ਨਾਲ ਪੰਜਾਬ ਅਨੁਸੂਚਿਤ ਜਾਤੀ ਭੂਮੀ ਵਿਕਾਸ ਅਤੇ ਵਿੱਤ ਨਿਗਮ ਦੇ ਚੇਅਰਮੈਨ ਹਰਮਿੰਦਰ ਸਿੰਘ ਸੰਧੂ ਅਤੇ ਦਿ ਹੁਸ਼ਿਆਰਪੁਰ ਕੋਆਪਰੇਟਿਵ ਬੈਂਕ ਦੇ ਚੇਅਰਮੈਨ ਵਿਕਰਮ ਸ਼ਰਮਾ ਵੀ ਮੌਜੂਦ ਸਨ।

ਕੈਬਨਿਟ ਮੰਤਰੀ (Bram Shankar Jimpa) ਨੇ ਦੱਸਿਆ ਕਿ ਇਸ ਤੋਂ ਪਹਿਲਾਂ ਇਹ ਜਲ ਸਪਲਾਈ ਸਕੀਮ 2009 ਵਿਚ 3 ਪਿੰਡਾਂ ਲਈ ਸ਼ੁਰੂ ਕੀਤੀ ਗਈ ਸੀ ਪਰ ਪਿੰਡ ਖੈਰੜ ਰਾਵਲ ਬੱਸੀ ਦੇ ਵਾਸੀਆਂ ਨੂੰ ਪੀਣ ਵਾਲਾ ਪਾਣੀ ਉਪਲਬੱਧ ਨਹੀਂ ਸੀ, ਜਿਸ ਕਾਰਨ ਪਿੰਡ ਖੈਰੜ ਰਾਵਲ ਬੱਸੀ ਲਈ ਵੱਖਰੀ ਜਲ ਸਪਲਾਈ ਸਕੀਮ ਸ਼ੁਰੂ ਕਰਨ ਲਈ ਬੇਨਤੀ ਕੀਤੀ ਗਈ ਸੀ, ਜਿਸ ‘ਤੇ ਗੰਭੀਰਤਾ ਨਾਲ ਵਿਚਾਰ ਕੀਤਾ ਗਿਆ ਅਤੇ 55.18 ਲੱਖ ਰੁਪਏ ਦੀ ਲਾਗਤ ਨਾਲ ਸਕੀਮ ਨੂੰ ਮਨਜ਼ੂਰੀ ਦੇ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਰਾਹੀਂ ਪਿੰਡ ਦੀ 2180 ਆਬਾਦੀ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਇਆ ਗਿਆ ਹੈ।

ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਲੋਕਾਂ ਦੀ ਹਰ ਛੋਟੀ-ਵੱਡੀ ਲੋੜ ਨੂੰ ਧਿਆਨ ਵਿਚ ਰੱਖਿਆ ਹੈ। ਜਿਥੇ ਆਮ ਲੋਕਾਂ ਨੂੰ 600 ਯੂਨਿਟ ਮੁਫ਼ਤ ਬਿਜਲੀ ਮੁਹੱਈਆ ਕਰਵਾਈ ਗਈ ਹੈ, ਉ ਥੇ ਹੀ ਆਮ ਆਦਮੀ ਕਲੀਨਿਕਾਂ ਰਾਹੀਂ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਨੇੜੇ ਮੁਫ਼ਤ ਸਿਹਤ ਸੇਵਾਵਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਮੌਕੇ ਡੀ.ਐਸ.ਪੀ ਦਲਜੀਤ ਸਿੰਘ ਖੱਖ, ਐਸ.ਈ ਹੁਸ਼ਿਆਰਪੁਰ ਵਿਜੇ ਕੁਮਾਰ, ਐਕਸੀਅਨ ਗੜ੍ਹਸ਼ੰਕਰ ਗੁਰਪ੍ਰੀਤ ਸਿੰਘ, ਐਸ.ਡੀ.ਓ ਮਾਹਿਲਪੁਰ ਜੋਗਿੰਦਰ ਪਾਲ, ਜੇ.ਈ ਮਾਹਿਲਪੁਰ ਗੁਰਪ੍ਰੀਤ ਸਿੰਘ, ਮੋਹਨ ਲਾਲ ਚਿੱਤੋਂ, ਜਸਵੀਰ ਸਿੰਘ, ਵਰਿੰਦਰ ਸ਼ਰਮਾ ਬਿੰਦੂ, ਐਡਵੋਕੇਟ ਅਮਰਜੋਤ ਸੈਣੀ, ਤਰੁਣ ਅਰੋੜਾ ਅਤੇ ਹੋਰ ਪਤਵੰਤੇ ਹਾਜ਼ਰ ਸਨ।

The post ਪੰਜਾਬ ‘ਚ 2 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਚੱਲ ਰਹੇ ਹਨ ਜਲ ਸਪਲਾਈ ਪ੍ਰਾਜੈਕਟ : ਬ੍ਰਮ ਸ਼ੰਕਰ ਜਿੰਪਾ appeared first on TheUnmute.com - Punjabi News.

Tags:
  • aam-aadmi-party
  • bram-shankar-jimpa
  • breaking-news
  • india-news
  • latest-news
  • punjab-government
  • punjabi-news
  • shiromani-akali-dal
  • water-supply-projects

ਪਟਿਆਲਾ, 11 ਦਸੰਬਰ, 2023: ਮੁਖਵਿੰਦਰ ਸਿੰਘ ਛੀਨਾ ਏ.ਡੀ.ਜੀ.ਪੀ ਪਟਿਆਲਾ ਰੇਂਜ ਪਟਿਆਲਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸੁਰਿੰਦਰ ਮੋਹਨ ਡੀ.ਐਸ.ਪੀ. ਸਰਕਲ ਰਾਜਪੁਰਾ ਦੀ ਯੋਗ ਅਗਵਾਈ ਵਿਚ ਇੰਸਪੈਕਟਰ ਕਿਰਪਾਲ ਸਿੰਘ ਐਸ.ਐਚ.ਓ. ਥਾਣਾ ਸਦਰ ਰਾਜਪੁਰਾ ਨੇ ਐਸ.ਐਸ.ਪੀ. ਪਟਿਆਲਾ ਦੀਆ ਹਦਾਇਤਾ ਅਨੁਸਾਰ ਪੰਜਾਬ ਵਿੱਚ ਚਲ ਰਹੇ ਨਸ਼ਾ ਵਿਰੋਧੀ ਮੁਹਿੰਮ ਤਹਿਤ ਥਾਣਾ ਸਦਰ ਰਾਜਪੁਰਾ ਦੀ ਪੁਲਿਸ ਨੂੰ ਕਾਮਯਾਬੀ ਮਿਲੀ ਮਿਤੀ 09-12-2023 ਨੂੰ ਥਾਣਾ ਸਦਰ ਰਾਜਪੁਰਾ ਦੇ ਏ ਐਸ ਆਈ ਪਰਮਜੀਤ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੇ ਮੇਨ ਸੜਕ ਸਾਹਮਣੇ ਜਸ਼ਨ ਹੋਟਲ ਦੀ ਹੱਦ ਪਿੰਡ ਉੱਪਲੂਹੇੜੀ ਨਾਕਾ ਬੰਦੀ ਕੀਤੀ ਹੋਈ ਸੀ ।

ਦੌਰਾਨੇ ਨਾਕਾ ਬੰਦੀ ਰਾਜਪੁਰਾ ਸਾਇਡ ਵੱਲੋਂ ਆਉਦੀ ਇੱਕ ਬੱਸ ਨਾਕਾਬੰਦੀ ਪਰ ਬੈਰੀਗੇਟ ਦੇ ਪਿੱਛੇ ਹੋਲੀ ਹੋਈ ਜਿਸ ਵਿੱਚੋਂ 2 ਔਰਤਾਂ ਜਸਮੀਨ ਪਤਨੀ ਜਾਕਿਰ ਅਹਿਮਦ ਪੁੱਤਰੀ ਮੁੰਹਮਦ ਅਸਲਮ ਵਾਸੀ ਮਕਾਨ ਨੰਬਰ 257 ਗਲੀ ਨੰਬਰ 6 ਓਸਮਾਨ ਪੁਰੀ ਗੜੀ ਮੇਡੂ ਨੋਰਥ ਈਸਟ ਦਿੱਲੀ ਥਾਣਾ ਸਿਲਮਪੁਰ ਅਤੇ ਜਰੀਨਾ ਪਤਨੀ ਰੋਸਨ ਲਾਲ ਸਕਸ਼ੈਨਾ ਵਾਸੀ ਈ-40 ਪ੍ਰਸਾਦੀ ਮੁੱਹਲਾ ਤੀਸਰਾ ਪੁਸਤਾ ਨਿਊ ਓਸਮਾਨ ਪੁਰੀ ਗੜੀ ਮੇਡੂ ਨੋਰਥ ਈਸਟ ਦਿੱਲੀ ਥਾਣਾ ਸਿਲਮਪੁਰ ਘਬਰਾ ਕੇ ਉਤਰਕੇ ਸਰਵਿਸ ਰੋਡ ਰਾਹੀ ਪਿੱਛੇ ਨੂੰ ਟਲਣ ਲੱਗੀਆ ਜਿਸ ਪਰ ਪਰਮਜੀਤ ਸਿੰਘ ਨੇ ਸਮੇਤ ਪੁਲਿਸ ਪਾਰਟੀ ਅਤੇ ਮ/ਹੋਲ: ਮਿਨਾਕਸ਼ੀ ਦੀ ਮਦਦ ਨਾਲ ਕਾਬੂ ਕਰਕੇ ਉਹਨਾ ਪਾਸੋ 2 ਕਿਲੋ 600 ਗ੍ਰਾਮ ਅਫੀਮ ਬ੍ਰਾਮਦ ਕਰਾਕੇ ਮੁੱਕਦਮਾਂ ਨੰਬਰ 107 ਮਿਤੀ 09-12-2023 ਅ/ਧ 18 ਐਨ.ਡੀ.ਪੀ.ਐਸ. ਐਕਟ ਥਾਣਾ ਸਦਰ ਰਾਜਪੁਰਾ ਦਰਜ ਕਰਕੇ ਗ੍ਰਿਫਤਾਰ ਕੀਤਾ । ਜਿਹਨਾ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਇਸ ਦੇ ਬੈਕਵਰਡ ਅਤੇ ਫਾਰਵਰਡ ਸਬੰਧਾਂ ਬਾਰੇ ਪਤਾ ਕੀਤਾ ਜਾ ਰਿਹਾ ਹੈ ।

The post ਪਟਿਆਲਾ ਅਤੇ ਰਾਜਪੁਰਾ ਪੁਲਿਸ ਵੱਲੋਂ ਅਫੀਮ ਸਮੇਤ ਦੋ ਔਰਤਾਂ ਗ੍ਰਿਫਤਾਰ appeared first on TheUnmute.com - Punjabi News.

Tags:
  • breaking-news
  • opium
  • patiala-police
  • rajpura-police

ਰਾਜ ਸਭਾ 'ਚ ਜੰਮੂ ਅਤੇ ਕਸ਼ਮੀਰ ਨਾਲ ਸਬੰਧਤ ਦੋ ਬਿੱਲ ਪਾਸ

Monday 11 December 2023 03:46 PM UTC+00 | Tags: amit-shah breaking-news jammu-and-kashmir news rajya-sabha

ਚੰਡੀਗੜ੍ਹ,11 ਦਸੰਬਰ, 2023: ਸੰਸਦ ਦੇ ਸਰਦ ਰੁੱਤ ਇਜਲਾਸ ਦੇ ਛੇਵੇਂ ਦਿਨ (11 ਦਸੰਬਰ) ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਜ ਸਭਾ ਵਿੱਚ ਜੰਮੂ-ਕਸ਼ਮੀਰ ਨਾਲ ਸਬੰਧਤ ਦੋ ਬਿੱਲ ਪੇਸ਼ ਕੀਤੇ। ਇਨ੍ਹਾਂ ਵਿੱਚ ਜੰਮੂ ਅਤੇ ਕਸ਼ਮੀਰ ਰਿਜ਼ਰਵੇਸ਼ਨ (ਸੋਧ) ਅਤੇ ਜੰਮੂ ਅਤੇ ਕਸ਼ਮੀਰ ਪੁਨਰਗਠਨ (ਸੋਧ) ਬਿੱਲ 2023 ਸ਼ਾਮਲ ਹਨ।

ਰਾਜ ਸਭਾ ‘ਚ ਬਹਿਸ ਦੌਰਾਨ ਅਮਿਤ ਸ਼ਾਹ ਨੇ ਧਾਰਾ 370 ਹਟਾਉਣ ਦਾ ਵਿਰੋਧ ਕਰ ਰਹੇ ਵਿਰੋਧੀ ਧਿਰ ਨੂੰ ਚਿਤਾਵਨੀ ਦਿੱਤੀ ਕਿ ਉਹ ਵਾਪਸ ਆ ਜਾਣ, ਨਹੀਂ ਤਾਂ ਤੁਹਾਡੇ ਜਿੰਨੇ ਵੀ ਹਨ, ਉਹ ਵੀ ਨਹੀਂ ਬਚਣਗੇ। ਦਰਅਸਲ ਦਿਨ ਭਰ ਬਿੱਲ ‘ਤੇ ਬਹਿਸ ਦੌਰਾਨ ਵਿਰੋਧੀ ਧਿਰ ਸੁਪਰੀਮ ਕੋਰਟ ਦੇ ਫੈਸਲੇ ਨੂੰ ਗਲਤ ਦੱਸਦੀ ਰਹੀ।

ਅਮਿਤ ਸ਼ਾਹ ਦੇ ਜਵਾਬ ਦੌਰਾਨ ਵੀ ਵਿਰੋਧੀ ਧਿਰ ਨੇ ਰਾਜ ਸਭਾ ਤੋਂ ਵਾਕਆਊਟ ਕਰ ਦਿੱਤਾ। ਇਸ ਤੋਂ ਬਾਅਦ ਬਿੱਲਾਂ ‘ਤੇ ਵੋਟਿੰਗ ਹੋਈ ਅਤੇ ਦੋਵੇਂ ਬਿੱਲ ਰਾਜ ਸਭਾ ਤੋਂ ਪਾਸ ਵੀ ਹੋ ਗਏ। ਬਿੱਲ ਦੇ ਪਾਸ ਹੋਣ ਨਾਲ ਜੰਮੂ ਵਿੱਚ 37 ਦੀ ਬਜਾਏ 43 ਅਤੇ ਕਸ਼ਮੀਰ ਵਿੱਚ 46 ਦੀ ਬਜਾਏ 47 ਵਿਧਾਨ ਸਭਾ ਸੀਟਾਂ ਹੋ ਜਾਣਗੀਆਂ। ਪਹਿਲਾਂ 83 ਸੀਟਾਂ ਸਨ, ਜੋ ਵਧ ਕੇ 90 ਹੋ ਜਾਣਗੀਆਂ। ਲੱਦਾਖ ਅਜੇ ਇਸ ਵਿੱਚ ਸ਼ਾਮਲ ਨਹੀਂ ਹੈ।

ਜਦੋਂ ਕਿ ਪੀਓਕੇ ਲਈ 24 ਸੀਟਾਂ ਰਾਖਵੀਆਂ ਹਨ। 9 ਸੀਟਾਂ SC/ST ਲਈ ਰਾਖਵੀਆਂ ਹਨ। ਇਸ ਤੋਂ ਇਲਾਵਾ ਕਸ਼ਮੀਰੀ ਪੰਡਿਤਾਂ ਲਈ 2 ਸੀਟਾਂ ਅਤੇ ਪੀਓਕੇ ਦੇ ਵਿਸਥਾਪਿਤ ਲੋਕਾਂ ਲਈ 1 ਸੀਟ ਵੀ ਸੰਸਦ ਵਿੱਚ ਰਾਖਵੀਂ ਹੋਵੇਗੀ।

The post ਰਾਜ ਸਭਾ ‘ਚ ਜੰਮੂ ਅਤੇ ਕਸ਼ਮੀਰ ਨਾਲ ਸਬੰਧਤ ਦੋ ਬਿੱਲ ਪਾਸ appeared first on TheUnmute.com - Punjabi News.

Tags:
  • amit-shah
  • breaking-news
  • jammu-and-kashmir
  • news
  • rajya-sabha
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form