ਕਿਸੇ ਦੇਸ਼ ਤੋਂ ਦੂਜੇ ਦੇਸ਼ ਵਿਚ ਜਾਣ ਲਈ ਹਰ ਕਿਸੇ ਨੂੰ ਪਾਸਪੋਰਟ ਤੇ ਵੀਜ਼ੇ ਦੀ ਲੋੜ ਪੈਂਦੀ ਹੈ ਪਰ ਅਮਰੀਕਾ ਦੇ ਲਾਸ ਏਂਜਲਸ ਤੋਂ ਇਲਾਵਾ ਜੇਕਰ ਕੋਈ ਸਫਰ ਕਰਕੇ ਪਹੁੰਚਦਾ ਹੈ ਤਾਂ ਟਿਕਟ ਵੀ ਜ਼ਰੂਰੀ ਹੈ। ਪਰ ਅਮਰੀਕਾ ਦੇ ਲਾਸ ਏਂਜਲਸ ਵਿਚ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਰੂਸੀ ਸ਼ਖਸ ਬਿਨਾਂ ਪਾਸਪੋਰਟ, ਵੀਜ਼ੇ ਤੇ ਟਿਕਟ ਦੇ ਯੂਰਪ ਤੋਂ ਅਮਰੀਕਾ ਪਹੁੰਚ ਗਿਆ। ਜਦੋਂ ਫਲਾਈਟ ਲਾਸ ਏਂਜਲਸ ਏਅਰਪੋਰਟ ‘ਤੇ ਲੈਂਡ ਹੋਈ ਤਾਂ ਚੈਕਿੰਗ ਦੌਰਾਨ ਏਅਰਪੋਰਟ ਅਧਿਕਾਰੀ ਵੀ ਹੈਰਾਨ ਹੋ ਗਏ ਕਿ ਕਿਵੇਂ ਇਸ ਨੇ ਇੰਨੇ ਸੁਰੱਖਿਆ ਇੰਤਜ਼ਾਮਾਂ ਨੂੰ ਧੋਖਾ ਦੇ ਦਿੱਤਾ।
ਮਾਮਲਾ ਅਦਾਲਤ ਵਿਚ ਹੈ ਤੇ ਉਹ FBI ਦੀ ਹਿਰਾਸਤ ਵਿਚ। ਇਸ ਦੇ ਜਵਾਬ ਸੁਣਕੇ ਐੱਫਬੀਆਈ ਵੀ ਹੈਰਾਨ ਰਹਿ ਗਈ। ਇਸ ਰੂਸੀ ਸ਼ਖਸ ਦਾ ਨਾਂ ਸਰਗਈ ਵਲਾਦਿਮੀਰੋਵਿਚ ਓਚਿਗਾਵਾ ਦੱਸਿਆ ਜਾ ਰਿਹਾ ਹੈ। ਇਸ ਨੇ ਸਕੈਂਡਿਨੇਵੀਆਈ ਏਅਰਲਾਈਨ ‘ਤੇ ਕੋਪੇਨਹੇਗਨ ਤੋਂ ਲਾਸ ਏਂਜਲਸ ਤੱਕ ਦੀ ਯਾਤਰਾ ਬਿਨਾਂ ਟਿਕਟ, ਪਾਸਪੋਰਟ ਤੇ ਵੀਜ਼ੇ ਦੇ ਕੀਤੀ। ਐੱਫਬੀਆਈ ਅਧਿਕਾਰੀਆਂ ਲਈ ਵੀ ਇਸ ਸ਼ਖਸ ਦਾ ਕਾਰਨਾਮਾ ਰਹੱਸ ਬਣਿਆ ਹੋਇਆ ਹੈ।
ਅਦਾਲਤ ਦੇ ਰਿਕਾਰਡ ਮੁਤਾਬਕ ਇਕ ਰੂਸੀ ਵਿਅਕਤੀ ਨੇ ਪਿਛਲੇ ਮਹੀਨੇ ਕੋਪੇਨਹੇਗਨ ਤੋਂ ਲਾਸ ਏਂਜਲਸ ਲਈ ਪਾਸਪੋਰਟ, ਵੀਜ਼ਾ, ਟਿਕਟ ਜਾਂ ਕਿਸੇ ਵੀ ਰਿਕਾਰਡ ਦੇ ਬਿਨਾਂ ਉਡਾਣ ਭਰੀ ਸੀ। ਹਲਫਨਾਮੇ ਮੁਤਾਬਕ ਅਧਿਕਾਰੀਆਂ ਮੁਤਾਬਕ ਰੂਸੀ-ਇਜ਼ਰਾਈਲੀ ਦੋਹਰੀ ਨਾਗਰਿਕਤਾ ਵਾਲੇ ਇਸ ਸ਼ਖਸ ਨੇ 4 ਨਵੰਬਰ ਨੂੰ ਦੁਪਹਿਰ 1 ਵਜੇ ਲਾਸ ਏਂਜਲਸ ਕੌਮਾਂਤਰੀ ਹਵਾਈ ਅੱਡੇ ‘ਤੇ ਉਤਰਿਆ। ਫਾਈਲਟ ਵਿਚ ਉਸ ਦਾ ਵਿਵਾਹਰ ਕਾਫੀ ਵੱਖ ਤੇ ਰਹੱਸਮਈ ਸੀ। ਉਹ ਵਾਰ-ਵਾਰ ਆਪਣੀ ਸੀਟ ਬਦਲ ਰਿਹਾ ਸੀ ਤੇ ਲੋਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਕਿਸੇ ਨੇ ਇਸ ਨਾਲ ਗੱਲ ਕਰਨ ਵਿਚ ਦਿਲਚਸਪੀ ਨਹੀਂ ਦਿਖਾਈ। ਇਸ ਨੇ ਦੋ ਵਾਰ ਖਾਣਾ ਲਿਆ ਤੇ ਇਕ ਵਾਰ ਤਾਂ ਕਰੂ ਮੈਂਬਰ ਤੋਂ ਚਾਕਲੇਟ ਵੀ ਖੋਹੀ।
ਇਹ ਵੀ ਪੜ੍ਹੋ : ਫਗਵਾੜਾ ਦੀ ਧੀ ਦੀਪਸ਼ਿਖਾ ਸਪੇਨ ‘ਚ ਬਣੀ ਪਾਇਲਟ, ਘਰ ਪਰਤਣ ‘ਤੇ ਰਿਸ਼ਤੇਦਾਰਾਂ ਨੇ ਕੀਤਾ ਨਿੱਘਾ ਸਵਾਗਤ
ਓਚਿਗਾਵਾ ਤੋਂ ਜਦਂ ਮਾਮਲੇ ਦੀ ਪੁੱਛਗਿਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਹ ਤਿੰਨ ਦਿਨਾਂ ਤੋਂ ਸੁੱਤਾ ਨਹੀਂ ਸੀ। ਉਸ ਨੂੰ ਯਾਦ ਨਹੀਂ ਕਿ ਉਹ ਕੋਪਨਹੇਗਨ ਕਿਵੇਂ ਪਹੁੰਚਿਆ ਤੇ ਉਥੇ ਫਲਾਈਟ ‘ਤੇ ਬੈਠ ਕੇ ਲਾਸ ਏਂਜਲਸ ਕਿਵੇਂ ਆ ਗਿਆ। ਸਕਿਓਰਿਟੀ ਚੈਕਿੰਗ ਕਿਵੇਂ ਪਾਰ ਕੀਤੀ, ਦੇ ਸਵਾਲ ਦੇ ਜਵਾਬ ਵਿਚ ਉਸ ਨੇ ਕਿਹਾ ਕਿ ਉਸ ਨੂੰ ਇਸ ਬਾਰੇ ਕੁਝ ਵੀ ਯਾਦ ਨਹੀਂ ਹੈ। ਉਸ ਨੇ ਦੱਸਿਆ ਕਿ ਸ਼ਾਇਦ ਉਸਦਾ ਪਾਸਪੋਰਟ ਫਲਾਈਟ ਵਿਚ ਹੀ ਰਿਹ ਗਿਆ ਹੋਵੇਗਾ ਪਰ ਜਾਂਚ ਦੌਰਾਨ ਉਥੇ ਕੁਝ ਵੀ ਨਹੀਂ ਮਿਲਿਆ।
ਵੀਡੀਓ ਲਈ ਕਲਿੱਕ ਕਰੋ : –
The post ਬਿਨਾਂ ਪਾਸਪੋਰਟ, ਵੀਜ਼ੇ ਤੇ ਟਿਕਟ ਦੇ ਰੂਸ ਤੋਂ ਅਮਰੀਕਾ ਪਹੁੰਚ ਗਿਆ ਸ਼ਖਸ, ਜਵਾਬ ਸੁਣ ਕੇ FBI ਵੀ ਹੈਰਾਨ appeared first on Daily Post Punjabi.