ਸਾਬੁਣ ਨਾਲ ਖਿਸਕਾ ਦਿੱਤੀ ਪੂਰੀ ਦੀ ਪੂਰੀ ਇਮਾਰਤ, 30 ਫੁੱਟ ਤੱਕ ਖਿਸਕ ਗਈ 220 ਟਨ ਦੀ ਬਿਲਡਿੰਗ

ਕੈਨੇਡਾ ਦੇ ਇਕ ਸ਼ਹਿਰ ਨੋਟਾ ਸਕੋਟੀਆ ਵਿਚ ਅਜਿਹੀ ਘਟਨਾ ਹੋਈ ਹੈ ਜਿਸ ਨੇ ਪੂਰੀ ਦੁਨੀਆ ਦਾ ਧਿਆਨ ਖਿੱਚਿਆ ਹੈ। ਇਥੇ ਇਕ ਰੀਅਲ ਅਸਟੇਟ ਕੰਪਨੀ ਨੇ 197 ਸਾਲ ਪੁਰਾਣੀ ਇਕ ਬਿਲਡਿੰਗ ਨੂੰ ਢਾਹੁਣ ਤੋਂ ਬਚਾਉਣ ਲਈ ਪੂਰੀ ਦੀ ਪੂਰੀ ਬਿਲਡਿੰਗ ਨੂੰ ਹੀ ਸ਼ਿਫਟ ਕਰ ਦਿੱਤਾ। ਇਹ ਸੁਣ ਕੇ ਸ਼ਾਇਦ ਹੀ ਕੋਈ ਯਕੀਨ ਕਰੇ ਪਰ ਸਾਬੁਣ ਦੀਆਂ 700 ਟਿੱਕੀਆਂ ਦੀ ਮਦਦ ਨਾਲ ਕਾਰੀਗਰਾਂ ਨੇ 220 ਟਨ ਦੀ ਪੂਰੀ ਬਿਲਡਿੰਗ ਨੂੰ ਖਿਸਕਾ ਦਿੱਤਾ ਹੈ। ਇਸ ਘਟਨਾ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਲੋਕ ਇਹ ਦੇਖ ਕੇ ਹੈਰਾਨ ਹਨ।

ਕੈਨੇਡਾ ਦੇ ਸਕੋਟੀਆ ਸ਼ਹਿਰ ਵਿਚ ਸਥਿਤ ਇਹ ਇਮਾਰਤ 1826 ਵਿਚ ਬਣਾਈ ਗਈ ਸੀ ਜਿਸ ਨੂੰ ਬਾਅਦ ਵਿਚ ਵਿਕਟੋਰੀਅਮ ਏਲਮਵੁੱਡ ਹੋਟਲ ਵਿਚ ਬਦਲ ਦਿੱਤਾ ਗਿਆ। ਸਾਲ 2018 ਵਿਚ ਇਸ ਇਮਾਰਾਤ ਨੂੰ ਢਾਹੁਣ ਦੀ ਯੋਜਨਾ ਚੱਲ ਰਹੀ ਸੀ। ਲੰਬੀ ਲੜਾਈ ਦੇ ਬਾਅਦ ਜਦੋਂ ਕੋਈ ਬਦਲ ਨਹੀਂ ਬਚਿਆ ਤਾਂ ਇਕ ਰੀਅਲ ਅਸਟੇਟ ਕੰਪਨੀ ਗੈਲੇਕਸੀ ਪ੍ਰਾਪਰਟੀਜ਼ ਨੇ ਇਸ ਨੂੰ ਖਰੀਦ ਲਿਆ ਤੇ ਇਤਿਹਾਸਕ ਪਹਿਲ ਦੇ ਨਾਲ ਇਸ ਨੂੰ ਨਵੇਂ ਸਥਾਨ ‘ਤੇ ਲੈ ਗਏ।

ਇਹ ਵੀ ਪੜ੍ਹੋ : ਵਧਦੇ ਮੋਟਾਪੇ ਤੋਂ ਛੁਟਕਾਰਾ ਦਿਵਾ ਸਕਦਾ ਹੈ ਅਦਰਕ ਦਾ ਸੇਵਨ, ਬਸ ਇਸ ਤਰ੍ਹਾਂ ਕਰਨਾ ਹੋਵੇਗਾ ਇਸ ਦਾ ਇਸਤੇਮਾਲ

220 ਟਨ ਵਜ਼ਨੀ ਇਸ ਵਿਸ਼ਾਲ ਬਿਲਡਿੰਗ ਨੂੰ ਸਾਬੁਣ ਦੀਆਂ 700 ਟਿੱਕੀਆਂ ਦੀ ਮਦਦ ਨਾਲ 30 ਫੁੱਟ ਤੱਕ ਖਿਸਕਾਇਆ ਗਿਆ। ਐੱਸ ਰਸ਼ਟਨ ਕੰਸਟ੍ਰਕਸ਼ਨ ਦੀ ਟੀਮ ਨੇ ਇਸ ਨਾਮੁਮਕਿਨ ਨਾਲ ਕੰਮ ਨੂੰ ਮੁਮਕਿਨ ਕਰ ਦਿਖਾਇਆ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ‘ਤੇ ਇਸ ਦਾ ਵੀਡੀਓ ਵੀ ਸ਼ੇਅਰ ਕੀਤਾ ਹੈ।

ਕੰਪਨੀ ਦੇ ਮਾਲਕ ਸ਼ੇਲਡਨ ਰਸ਼ਟਨ ਨੇ ਕਿਹਾ ਕਿ ਬਿਲਡਿੰਗ ਨੂੰ ਸਾਬੁਣ ਦੀ ਮਦਦ ਨਾਲ ਆਸਾਨੀ ਨਾਲ 30 ਫੁੱਟ ਤਕ ਖਿਸਕਾਇਆ ਗਿਆ ਹੈ। ਨਵੀਂ ਨੀਂਹ ਤਿਆਰ ਹੋਣ ਦੇ ਬਾਅਦ ਅੱਗੇ ਦੀਆਂ ਯੋਜਨਾਵਾਂ ਵਿਚ ਬਿਲਡਿੰਗ ਨੂੰ ਕਿਤੇ ਹੋਰ ਸ਼ਿਫਟ ਕੀਤਾ ਜਾਵੇਗਾ। ਇਹ ਭਵਿੱਖ ਲਈ ਇਤਿਹਾਸਕ ਇਮਾਰਤਾਂ ਨੂੰ ਸੁਰੱਖਿਅਤ ਤੇ ਦੁਬਾਰਾ ਸਥਾਪਤ ਕਰਨ ਦੀ ਦਿਸ਼ਾ ਵਿਚ ਵੱਡਾ ਕਦਮ ਹੈ।

The post ਸਾਬੁਣ ਨਾਲ ਖਿਸਕਾ ਦਿੱਤੀ ਪੂਰੀ ਦੀ ਪੂਰੀ ਇਮਾਰਤ, 30 ਫੁੱਟ ਤੱਕ ਖਿਸਕ ਗਈ 220 ਟਨ ਦੀ ਬਿਲਡਿੰਗ appeared first on Daily Post Punjabi.



source https://dailypost.in/news/entire-building-slid-with-soap/
Previous Post Next Post

Contact Form