ਭਾਰਤ ਦਾ ਅਨੋਖਾ ਸ਼ਹਿਰ ਜਿਥੇ ਗਰਮੀਆਂ ‘ਚ ਪਿਘਲ ਜਾਂਦੀ ਹੈ ਸੜਕ! ਸਰਦੀਆਂ ‘ਚ ਜੰਮ ਜਾਂਦੀ ਹੈ ਬਰਫ

ਦੁਨੀਆ ਭਰ ਵਿਚ ਮਸ਼ਹੂਰ ਪੁਰਾਣੀਆਂ ਹਵੇਲੀਆਂ ਨਾਲ ਘਿਰਿਆ ਭਾਰਤ ਦਾ ਇਕ ਅਜਿਹਾ ਸ਼ਹਿਰ ਜੋ ਆਪਣੇ ਮੌਸਮ ਲਈ ਜਾਣਿਆ ਤੇ ਪਛਾਣਿਆ ਜਾਂਦਾ ਹੈ। ਥਾਰ ਦੇ ਪ੍ਰਵੇਸ਼ ਦੁਆਰ ਕਹੇ ਜਾਣ ਵਾਲਾ ਚੁਰੂ ਜਿਥੇ ਗਰਮੀ ਤੇ ਸਰਦੀ ਦੋਵਾਂ ਵਿਚ ਤਾਪਮਾਨ ਦੇ ਰਿਕਾਰਡ ਟੁੱਟ ਜਾਂਦੇ ਹਨ। ਕਸ਼ਮੀਰ ਦੇ ਕਈ ਇਲਾਕਿਆਂ ਵਿਚ ਕਾਫੀ ਤੇਜ਼ ਠੰਡ ਪੈਂਦੀ ਹੈ ਪਰ ਜਦੋਂ ਗਰਮੀ ਦਾ ਮੌਸਮ ਆਉਂਦਾ ਹੈ ਜੋ ਵੀ ਉਥੇ ਤਾਪਮਾਨ ਸਥਿਰ ਰਹਿੰਦਾ ਹੈ ਤੇ ਜ਼ਿਆਦਾ ਗਰਮੀ ਨਹੀਂ ਪੈਂਦੀ ਹੈ ਪਰ ਚੁਰੂ ਦੀ ਕਹਾਣੀ ਕੁਝ ਹੋਰ ਹੈ। ਇਥੇ ਤਾਂ ਗਰਮੀ ਆਉਂਦੀ ਹੈ ਤਾਂ ਪਾਰਾ 50 ਦੇ ਕਰੀਬ ਪਹੁੰਚ ਜਾਂਦਾ ਹੈ ਤੇ ਸਰਦੀ ਆਉਂਦੀ ਹੈ ਤਾਂ ਪਾਰਾ ਮਾਈਨਸ ਤੋਂ ਵੀ ਹੇਠਾਂ ਚਲਾ ਜਾਂਦਾ ਹੈ।

ਰਾਜਸਥਾਨ ਦੇ ਰੇਗਿਸਤਾਨੀ ਇਲਾਕਿਆਂ ਵਿਚ ਚੁਰੂ ਪੂਰਬ ਵਿਚ ਸਥਿਤ ਹੈ। ਇਸ ਲਈ ਪੱਛਮ ਵੱਲੋਂ ਆਉਣ ਵਾਲੀਆਂ ਹਵਾਵਾਂ ਨਾਲ ਬਾਲੂ ਤੇ ਮਿੱਟੀ ਦੇ ਕਣ ਵੱਡੀ ਮਾਤਰਾ ਵਿਚ ਆਉਂਦੇ ਹਨ ਤੇ ਜੰਮ ਜਾਂਦੇ ਹਨ। ਹਵਾ ਵਿਚ ਅਜਿਹੇ ਕਣਾਂ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਨ੍ਹਾਂ ਕਣਾਂ ਵਿਚ ਮਿੱਟੀ ਤੇ ਬਾਲੂ ਇਕ-ਦੂਜੇ ਨਾਲ ਕਾਫੀ ਚਿਪਕੇ ਹੁੰਦੇ ਹਨ ਜੋ ਸੂਰਜ ਦੀਆਂ ਕਿਰਣਾਂ ਨੂੰ ਜ਼ਮੀਨ ਤੱਕ ਪਹੁੰਚਣ ਨਹੀਂ ਦਿੰਦੇ ਜਾਂ ਮੁਸ਼ਕਲ ਨਾਲ ਪਹੁੰਚਣ ਦਿੰਦੇ ਹਨ। ਇਸ ਲਈ ਧਰਤੀ ‘ਤੇ ਜ਼ਿਆਦਾ ਠੰਡ ਮਹਿਸੂਸ ਹੁੰਦੀ ਹੈ।ਇਸਦੇ ਇਲਾਵਾ ਇਥੋਂ ਦੀ ਹਵਾ ਤੇ ਮਿੱਟੀ ਵੀ ਠੰਡ ਲਈ ਜ਼ਿੰਮੇਵਾਰ ਹੈ।

ਹਵਾ ਵਿਚ ਖੁਸ਼ਕੀ ਜ਼ਿਆਦਾ ਤੇ ਮਿੱਟੀ ਵਿਚ ਗਰਮੀ ਸੋਕਣ ਦੀ ਘੱਟ ਸਮਰੱਥਾ ਦੇ ਚੱਲਦੇ ਉੱਤਰੀ ਭਾਰਤ ਦੀਆਂ ਠੰਡੀਆਂ ਹਵਾਵਾਂ ਚੁਰੂ ਨੂੰ ਸਭ ਤੋਂ ਵੱਧ ਠੰਡੀ ਜਗ੍ਹਾ ਬਣਾਉਂਦੀਆਂ ਹੈ। ਕੁਝ ਇਹੀ ਹਾਲ ਗਰਮੀਆਂ ਵਿਚ ਵੀ ਦੇਖਿਆ ਜਾਂਦਾ ਹੈ। ਜਦੋਂ ਇਥੇ ਸਭ ਤੋਂ ਵੱਧ ਗਰਮੀ ਪੈਂਦੀ ਹੈ। ਇਸ ਲਈ ਐਂਟੀ ਸਾਈਕਲੋਨਿਕ ਸਰਕੂਲੇਸ਼ਨ, ਸਾਫ ਮੌਸਮ ਤੇ ਗਰਮੀ ਦੇ ਦਿਨਾਂ ਵਿਚ ਪੱਛਮ ਵੱਲ ਖੁਸ਼ਕ ਹਵਾ ਦਾ ਚੱਲਣਾ ਚੁਰੂ ਨੂੰ ਬਹੁਤ ਗਰਮ ਬਣਾ ਦਿੰਦਾ ਹੈ। ਨਾਲ ਹੀ ਠੰਡ ਵਧਣ ਕਾਰਨ ਉੱਤਰ ਭਾਰਤ ਵਿਚ ਪੈਣ ਵਾਲੀ ਬਰਫ ਤੇ ਬਰਫੀਲੀ ਹਵਾਵਾਂ ਵੀ ਹੁੰਦੀਆਂ ਹਨ।

ਇਹ ਵੀ ਪੜ੍ਹੋ : ਵਿਜੀਲੈਂਸ ਨੇ ਕੱਸਿਆ ਸ਼ਿਕੰਜਾ, 50,000 ਰੁਪਏ ਰਿਸ਼ਵਤ ਲੈਂਦਾ ਸਬ-ਇੰਸਪੈਕਟਰ ਰੰਗੇ ਹੱਥੀਂ ਕਾਬੂ

ਚੁਰੂ ਵਿਚ ਭਿਆਨਕ ਗਰਮੀ ਵੀ ਪੈਂਦੀ ਹੈ। ਗਰਮੀਆਂ ਵਿਚ ਚੁਰੂ ਦਾ ਤਾਪਮਾਨ 50 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਹੈ। ਜੂਨ 2021 ਵਿਚ ਇਥੇ ਅਧਿਕਤਮ ਤਾਪਮਾਨ 51 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ।ਇਸੇ ਵਜ੍ਹਾ ਨਾਲ ਚੁਰੂ ਸ਼ਹਿਰ ਦੇ ਲੋਕ ਸਰਦੀ ਵਿਚ ਠੰਡ ਤੇ ਗਰਮੀ ਦੇ ਮੌਸਮ ਵਿਚ ਭਿਆਨਕ ਗਰਮੀ ਦੀ ਮਾਰ ਝੇਲਦੇ ਹਨ। ਪ੍ਰੋਫੈਸਰ ਹੇਮੰਤ ਮੰਗਤ ਕਹਿੰਦੇ ਹਨ ਕਿ ਇਥੋਂ ਦੇ ਮੌਸਮ ਦੀ ਅਜੀਬ ਗਰੀਬ ਰਹਿਣ ਦੀ ਇਕ ਵਜ੍ਹਾ ਇਥੋਂ ਦਾ ਜੰਗਲ ਖੇਤਰ ਚੁਰੂ ਵਿਚ ਹਨ ਤੇ ਇਥੋਂ ਦੀ ਕਟੋਰੀ ਨੁਮਾ ਬਨਾਵਟ ਇਥੋਂ ਦੇ ਮੌਸਮ ਨੂੰ ਕਾਫੀ ਪ੍ਰਭਾਵਿਤ ਕਰਦੀ ਹੈ।

The post ਭਾਰਤ ਦਾ ਅਨੋਖਾ ਸ਼ਹਿਰ ਜਿਥੇ ਗਰਮੀਆਂ ‘ਚ ਪਿਘਲ ਜਾਂਦੀ ਹੈ ਸੜਕ! ਸਰਦੀਆਂ ‘ਚ ਜੰਮ ਜਾਂਦੀ ਹੈ ਬਰਫ appeared first on Daily Post Punjabi.



Previous Post Next Post

Contact Form