ਦੇਸ਼ ਦੀ ਘਟਦੀ ਜਨਸੰਖਿਆ ਤੋਂ ਪ੍ਰੇਸ਼ਾਨ ਹੋਇਆ ਤਾਨਾਸ਼ਾਹ ਕਿਮ ਜੋਂਗ ਉਨ, ਔਰਤਾਂ ਨੂੰ ਕੀਤੀ ਇਹ ਅਪੀਲ

ਉੱਤਰ ਕੋਰੀਆ ਦੇ ਸ਼ਾਸਕ ਕਿਮ ਜੋਂਗ ਉਨ ਬਹੁਤ ਹੀ ਸਖਤ ਕਿਸਮ ਦੇ ਸ਼ਾਸਕ ਮੰਨੇ ਜਾਂਦੇ ਹਨ ਪਰ ਉਨ੍ਹਾਂ ਦਾ ਇਕ ਅਜਿਹਾ ਵੀਡੀਓ ਸਾਹਮਣੇ ਆਇਆ ਹੈ ਜਿਸ ‘ਤੇ ਯਕੀਨ ਕਰਨਾ ਮੁਸ਼ਕਲ ਹੋ ਰਿਹਾ ਹੈ। ਵੀਡੀਓ ਵਿਚ ਤਾਨਾਸ਼ਾਹ ਕਿਮ ਜੋਂਗ ਰੋਂਦੇ ਹੋਏ ਦਿਖਾਈ ਦੇ ਰਹੇ ਹਨ ਤੇ ਉਹ ਅੱਥਰੂ ਪੂੰਝ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਕਿਮ ਉੱਤਰ ਕੋਰੀਆ ਦੀਆਂ ਔਰਤਾਂ ਤੋਂ ਵੱਧ ਬੱਚੇ ਪੈਦਾ ਕਰਨ ਦੀ ਅਪੀਲ ਕਰ ਰਹੇ ਸਨ ਇਸ ਦੌਰਾਨ ਉਹ ਰੋ ਪਏ।

ਉੱਤਰ ਕੋਰੀਆ ਵਿਚ ਜਨਮ ਦਰ ਘਟੀ ਹੈ ਜਿਸ ਨੂੰ ਦੇਖਦੇ ਹੋਏ ਕਿਮ ਆਪਣੇ ਦੇਸ਼ ਦੀਆਂ ਔਰਤਾਂ ਨੂੰ ਵੱਧ ਬੱਚੇ ਪੈਦਾ ਕਰਨ ਦੀ ਅਪੀਲ ਕਰ ਰਹੇ ਸਨ। ਕਿਮ ਨੇ ਉੱਤਰ ਕੋਰੀਆ ਦੀਆਂ ਮਹਿਲਾਵਾਂ ਤੋਂ ‘ਰਾਸ਼ਟਰੀ ਸ਼ਕਤੀ’ ਮਜ਼ਬੂਤ ਕਰਨ ਲਈ ਵੱਧ ਬੱਚੇ ਪੈਦਾ ਕਰਨ ਨੂੰ ਕਿਹਾ। ਕਿਮ ਨੇ ਕਿਹਾ ਕਿ ਜਨਮ ਦਰ ਵਿਚ ਗਿਰਾਵਟ ਨੂੰ ਰੋਕਣਾ ਤੇ ਬੱਚਿਆਂ ਦੀ ਚੰਗੀ ਦੇਖਭਾਲ ਕਰਨਾ, ਉਨ੍ਹਾਂ ਨੂੰ ਚੰਗੀ ਸਿੱਖਿਆ ਦੇਣਾ ਅਜਿਹੇ ਪਰਿਵਾਰਕ ਮਾਮਲੇ ਹਨ ਜਿਨ੍ਹਾਂ ਨੂੰ ਸਾਨੂੰ ਆਪਣੀਆਂ ਮਾਤਾਵਾਂ ਨਾਲ ਮਿਲਕੇ ਹੱਲ ਕਰਨਾ ਚਾਹੀਦਾ ਹੈ।

ਸੰਯੁਕਤ ਰਾਸ਼ਟਰ ਦੇ ਅੰਕੜੇ ਦਿਖਾਉਂਦੇ ਹਨ ਕਿ ਉਤਰ ਕੋਰੀਆ ਦੇ ਜਨਮ ਦਰ ਵਿਚ ਹਾਲ ਦੇ ਦਹਾਕਿਆਂ ਵਿਚ ਭਾਰੀ ਗਿਰਾਵਟ ਆਈ ਹੈ। 2023 ਤੱਕ ਉੱਤਰ ਕੋਰੀਆ ਵਿਚ ਪ੍ਰਤੀ ਮਾਂ ਬੱਚਿਆਂ ਦੀ ਔਸਤ ਗਿਣਤੀ 1.8 ਸੀ। ਉੱਤਰ ਕੋਰੀਆ ਦੀ ਤਰ੍ਹਾਂ ਉਸ ਦੇ ਗੁਆਂਢੀ ਦੱਖਣੀ ਕੋਰੀਆ ਵਿਚ ਵੀ ਜਨਮ ਦਰ ਵਿਚ ਭਾਰੀ ਗਿਰਾਵਟ ਦੇਖੀ ਜਾ ਰਹੀ ਹੈ। ਦੱਖਣੀ ਕੋਰੀਆ ਦੀ ਪ੍ਰਜਨਨ ਦਰ ਦੁਨੀਆ ਵਿਚ ਸਭ ਤੋਂ ਘੱਟ ਹੈ। ਉਥੇ ਜਨਮ ਦਰ ਵਿਚ ਗਿਰਾਵਟ ਦਾ ਮੁੱਖ ਕਾਰਨ ਸਕੂਲਾਂ ਦੀ ਫੀਸ ਬਹੁਤ ਜ਼ਿਆਦਾ ਹੋਣਾ, ਬੱਚਿਆਂ ਦੀ ਦੇਖਭਾਲ ਨਾ ਕਰ ਸਕਣਾ ਤੇ ਪੁਰਸ਼ ਕੇਂਦਰਿਤ ਕਾਰਪੋਰੇਟ ਸਮਾਜ ਦਾ ਹੋਣਾ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ ‘ਤੋਂ ਹਿਮਾਚਲ ਦੀ ਦੂਰੀ ਹੋਵੇਗੀ ਘੱਟ, ਪੰਜਾਬ ਸਰਕਾਰ ਨੇ ਨਾਲਾਗੜ੍ਹ ਜਾਣ ਲਈ ਨਵੀਂ ਸੜਕ ਨੂੰ ਦਿੱਤੀ ਮਨਜ਼ੂਰੀ

1970-80 ਦੇ ਦਹਾਕੇ ਵਿਚ ਉੱਤਰ ਕੋਰੀਆ ਨੇ ਯੁੱਧ ਦੇ ਬਾਅਦ ਜਨਸੰਖਿਆ ਵਾਧੇ ਨੂ ਹੌਲੀ ਕਰਨ ਲਈ ਜਨਮ ਕੰਟਰੋਲ ਪ੍ਰੋਗਰਾਮ ਲਾਗੂ ਕੀਤੇ ਪਰ 1990 ਦੇ ਦਹਾਕੇ ਵਿਚ ਉਥੇ ਅਕਾਲ ਪਿਆ ਜਿਸ ਵਿਚ ਲੱਖਾਂ ਲੋਕ ਮਾਰੇ ਗਏ। ਇਸ ਵਜ੍ਹਾ ਨਾਲ ਉੱਤਰ ਕੋਰੀਆ ਦੀ ਜਨਸੰਖਿਆ ਵਿਚ ਗਿਰਾਵਟ ਸ਼ੁਰੂ ਹੋਈ ਜੋ ਅੱਜ ਤੱਕ ਜਾਰੀ ਹੈ। ਜਨਮ ਦਰ ਵਧਾਉਣ ਲਈ ਉਤਰ ਕੋਰੀਆ ਨੇ ਕਈ ਉਪਾਅ ਕੀਤੇ ਹਨ ਜਿਨ੍ਹਾਂ ਵਿਚ 3 ਜਾਂ 3 ਤੋਂ ਵੱਧ ਬੱਚਿਆਂ ਵਾਲੇ ਮਾਂ-ਬਾਪ ਨੂੰ ਕਈ ਤਰ੍ਹਾਂ ਦੇ ਲਾਭ ਦੇਣਾ ਸ਼ਾਮਲ ਹੈ। ਇਸ ਲਾਭ ਤਹਿਤ ਬੱਚਿਆਂ ਦੇ ਰਹਿਣ ਲਈ ਰਿਹਾਇਸ਼ ਦੀ ਵਿਵਸਥਾ, ਸੂਬੇ ਵੱਲੋਂ ਸਬਸਿਡੀ, ਮੁਫਤ ਭੋਜਨ, ਦਵਾਈ, ਘਰੇਲੂ ਸਾਮਾਨ ਤੇ ਸਿੱਖਿਆ ਸਬੰਧੀ ਸਹੂਲਤਾਂ ਸ਼ਾਮਲ ਹਨ।

The post ਦੇਸ਼ ਦੀ ਘਟਦੀ ਜਨਸੰਖਿਆ ਤੋਂ ਪ੍ਰੇਸ਼ਾਨ ਹੋਇਆ ਤਾਨਾਸ਼ਾਹ ਕਿਮ ਜੋਂਗ ਉਨ, ਔਰਤਾਂ ਨੂੰ ਕੀਤੀ ਇਹ ਅਪੀਲ appeared first on Daily Post Punjabi.



source https://dailypost.in/news/international/declining-population-of-the-country/
Previous Post Next Post

Contact Form