ਮੱਧ ਪ੍ਰਦੇਸ਼ ਦੇ ਰਾਜਗੜ੍ਹ ਜ਼ਿਲੇ ‘ਚ ਮੰਗਲਵਾਰ ਨੂੰ ਬੋਰਵੈੱਲ ‘ਚ ਡਿੱਗਣ ਵਾਲੀ ਪੰਜ ਸਾਲਾਂ ਬੱਚੀ ਦੀ ਬੁੱਧਵਾਰ ਸਵੇਰੇ ਭੋਪਾਲ ਦੇ ਇਕ ਹਸਪਤਾਲ ‘ਚ ਇਲਾਜ ਦੌਰਾਨ ਮੌਤ ਹੋ ਗਈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮੰਗਲਵਾਰ ਦੇਰ ਰਾਤ ਬੋਰਵੈੱਲ ‘ਚੋਂ ਬਾਹਰ ਕੱਢਣ ਦੇ ਕੁਝ ਘੰਟਿਆਂ ਬਾਅਦ ਬੱਚੀ ਦੀ ਮੌਤ ਹੋ ਗਈ।
ਉਨ੍ਹਾਂ ਦੱਸਿਆ ਕਿ ਬੱਚੀ ਦੀ ਪਛਾਣ ਮਾਹੀ ਵਜੋਂ ਹੋਈ ਹੈ। ਉਸ ਨੂੰ ਕਰੀਬ 2.45 ਵਜੇ ਬੋਰਵੈੱਲ ਤੋਂ ਜ਼ਿੰਦਾ ਬਾਹਰ ਕੱਢਿਆ ਗਿਆ ਅਤੇ ਪਚੋਰ ਸਿਵਲ ਹਸਪਤਾਲ ਲਿਜਾਇਆ ਗਿਆ ਪਰ ਰਸਤੇ ਵਿਚ ਉਸ ਦੀ ਹਾਲਤ ਵਿਗੜ ਗਈ।
ਮੁੱਖ ਮੈਡੀਕਲ ਅਤੇ ਸਿਹਤ ਅਧਿਕਾਰੀ ਡਾਕਟਰ ਕਿਰਨ ਵਾਡੀਆ ਨੇ ਦੱਸਿਆ ਕਿ ਇਸ ਤੋਂ ਬਾਅਦ ਲੜਕੀ ਨੂੰ ਕਰੀਬ 70 ਕਿਲੋਮੀਟਰ ਦੂਰ ਭੋਪਾਲ ਦੇ ਸਰਕਾਰੀ ਹਮੀਦੀਆ ਹਸਪਤਾਲ ਲਿਜਾਇਆ ਗਿਆ, ਜਿੱਥੇ ਸਵੇਰੇ ਕਰੀਬ 6 ਵਜੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਦਿਵਿਆਂਗਾਂ ਲਈ ਸਰਕਾਰੀ ਨੌਕਰੀ ਦਾ ਮੌਕਾ! ਮਾਨ ਸਰਕਾਰ ਵੱਲੋਂ 1200 ਅਹੁਦਿਆਂ ‘ਤੇ ਜਲਦ ਹੋਵੇਗੀ ਭਰਤੀ
ਰਾਜਗੜ੍ਹ ਦੇ ਐਸਪੀ ਧਰਮਰਾਜ ਮੀਨਾ ਨੇ ਦੱਸਿਆ ਕਿ ਮਾਹੀ ਮੰਗਲਵਾਰ ਸ਼ਾਮ ਨੂੰ ਇੱਕ ਖੇਤ ਵਿੱਚ ਖੁੱਲ੍ਹੇ ਬੋਰਵੈੱਲ ਵਿੱਚ ਡਿੱਗ ਗਈ ਸੀ ਅਤੇ ਮਾਹਿਰਾਂ ਦੀ ਟੀਮ ਨੇ ਕਰੀਬ 25 ਫੁੱਟ ਡੂੰਘਾ ਟੋਆ ਪੁੱਟ ਕੇ ਉਸ ਨੂੰ ਬਚਾਇਆ ਸੀ। ਉਹ ਜ਼ਮੀਨ ਤੋਂ 22 ਫੁੱਟ ਹੇਠਾਂ ਫਸ ਗਈ ਸੀ। ਉਨ੍ਹਾਂ ਦੱਸਿਆ ਕਿ ਇਹ ਘਟਨਾ ਬੋਦਾ ਥਾਣੇ ਅਧੀਨ ਪੈਂਦੇ ਪਿੰਡ ਪਿਪਲੀਆ ਰਸੋਦਾ ਵਿੱਚ ਵਾਪਰੀ।
ਵੀਡੀਓ ਲਈ ਕਲਿੱਕ ਕਰੋ : –
The post ਬੋਰਵੈੱਲ ‘ਚ ਡਿੱਗੀ 5 ਸਾਲਾਂ ਬੱਚੀ ਦੀ ਮੌ.ਤ, ਇਲਾਜ ਦੌਰਾਨ ਹਸਪਤਾਲ ‘ਚ ਹਾਰੀ ਜ਼ਿੰਦਗੀ ਦੀ ਜੰਗ appeared first on Daily Post Punjabi.