TheUnmute.com – Punjabi News: Digest for November 28, 2023

TheUnmute.com – Punjabi News

Punjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com

Table of Contents

ਪੰਜਾਬ 'ਚ ਅੱਜ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੀ ਸ਼ੁਰੂਆਤ, ਅੰਮ੍ਰਿਤਸਰ ਤੋਂ ਨਾਂਦੇੜ ਸਾਹਿਬ ਰਵਾਨਾ ਹੋਣਗੀਆਂ ਸੰਗਤਾਂ

Monday 27 November 2023 05:40 AM UTC+00 | Tags: amritsar breaking-news cm-tirath-yatra-scheme latest-news nanded-sahib news pilgrims punjab-breaking-news punjab-government punjab-news sikh sri-guru-nanak-dev-ji therath-yatra-yojana the-unmute-breaking-news

ਚੰਡੀਗੜ੍ਹ, 27 ਨਵੰਬਰ 2023: ਦਿੱਲੀ ਤੋਂ ਬਾਅਦ ਹੁਣ ਪੰਜਾਬ ਵਿੱਚ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅੱਜ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਸ਼ੁਰੂ ਹੋਣ ਜਾ ਰਹੀ ਹੈ। ਇਹ ਪਹਿਲੀ ਯਾਤਰਾ ਅੰਮ੍ਰਿਤਸਰ (Amritsar) ਤੋਂ ਨਾਂਦੇੜ ਸਾਹਿਬ ਤੱਕ ਹੈ ਅਤੇ ਸਾਰੀ ਸੰਗਤਾਂ ਨੂੰ ਟਰੇਨ ਰਾਹੀਂ ਭੇਜਣ ਦਾ ਪ੍ਰਬੰਧ ਕਰ ਗਿਆ ਹੈ। ਇਸ ਦੇ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ (ਜੀਐਨਡੀਯੂ), ਅੰਮ੍ਰਿਤਸਰ ਵਿਖੇ ਰਾਜ ਪੱਧਰੀ ਪ੍ਰੋਗਰਾਮ ਕਰਵਾਇਆ ਜਾਣਾ ਹੈ।

ਇਸ ਯਾਤਰਾ ਨੂੰ ਸ਼ੁਰੂ ਕਰਨ ਲਈ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਆਉਣ ਵਾਲੇ ਸਨ ਪਰ ਧੂਰੀ ਵਿੱਚ ਹੋਣ ਵਾਲੀ ਜਨਤਕ ਬੈਠਕ ਕਾਰਨ ਹੁਣ ਕੈਬਨਿਟ ਮੰਤਰੀ ਕੁਲਦੀਪ ਧਾਰੀਵਾਲ ਅਤੇ ਹਰਭਜਨ ਸਿੰਘ ਈਟੀਓ ਯਾਤਰੀਆਂ ਨੂੰ ਵਿਦਾ ਕਰਕੇ ਇਸ ਯਾਤਰਾ ਦੀ ਸ਼ੁਰੂਆਤ ਕਰ ਰਹੇ ਹਨ। ਇਸ ਦੌਰੇ ਦਾ ਐਲਾਨ ਪਿਛਲੀ ਕੈਬਨਿਟ ਬੈਠਕ ਤੋਂ ਬਾਅਦ ਕੀਤਾ ਗਿਆ ਸੀ।

The post ਪੰਜਾਬ ‘ਚ ਅੱਜ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੀ ਸ਼ੁਰੂਆਤ, ਅੰਮ੍ਰਿਤਸਰ ਤੋਂ ਨਾਂਦੇੜ ਸਾਹਿਬ ਰਵਾਨਾ ਹੋਣਗੀਆਂ ਸੰਗਤਾਂ appeared first on TheUnmute.com - Punjabi News.

Tags:
  • amritsar
  • breaking-news
  • cm-tirath-yatra-scheme
  • latest-news
  • nanded-sahib
  • news
  • pilgrims
  • punjab-breaking-news
  • punjab-government
  • punjab-news
  • sikh
  • sri-guru-nanak-dev-ji
  • therath-yatra-yojana
  • the-unmute-breaking-news

ਕਿਸਾਨਾਂ ਵੱਲੋਂ ਪੰਚਕੂਲਾ ਅਤੇ ਮੋਹਾਲੀ 'ਚ ਧਰਨਾ ਜਾਰੀ, ਜਾਣੋ ਕਿਸਾਨਾਂ ਦੀਆਂ ਮੁੱਖ ਮੰਗਾਂ

Monday 27 November 2023 06:35 AM UTC+00 | Tags: breaking-news chandigarh dharna farmers farmers-news kisan-protest mohali mohali-police msp news panchkula punjab

ਚੰਡੀਗੜ੍ਹ, 27 ਨਵੰਬਰ 2023: ਕਿਸਾਨਾਂ (Farmers) ਨੇ ਪੰਚਕੂਲਾ ਅਤੇ ਮੋਹਾਲੀ ਵਿੱਚ ਧਰਨਾ ਦਿੱਤਾ ਹੋਇਆ ਹੈ । ਕਿਸਾਨ ਜਥੇਬੰਦੀਆਂ ਚੰਡੀਗੜ੍ਹ ਦੇ ਗਵਰਨਰ ਹਾਊਸ ਦੇ ਬਾਹਰ ਧਰਨਾ ਦੇਣਾ ਚਾਹੁੰਦੇ ਹਨ। ਇਸ ਦੇ ਲਈ ਅੱਜ ਸੰਯੁਕਤ ਕਿਸਾਨ ਮੋਰਚਾ ਵੱਲੋਂ ਧਰਨੇ ਵਾਲੀ ਥਾਂ 'ਤੇ ਹੀ ਬੈਠਕ ਕੀਤੀ ਜਾਣੀ ਹੈ। ਇਸ ਬੈਠਕ ਤੋਂ ਬਾਅਦ ਇਸ ਬਾਰੇ ਕੋਈ ਫੈਸਲਾ ਲਿਆ ਜਾ ਸਕਦਾ ਹੈ । ਕਿਸਾਨ ਟਰੈਕਟਰ-ਟਰਾਲੀ ਸਮੇਤ ਮੋਹਾਲੀ ਦੇ ਏਅਰਪੋਰਟ ਰੋਡ ‘ਤੇ ਆ ਗਏ ਹਨ ਅਤੇ ਕੱਲ੍ਹ ਤੋਂ ਧਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਨਾਲ ਹੀ ਪੰਚਕੂਲਾ ਦੇ ਸੈਕਟਰ-5 ਸਥਿਤ ਮੈਦਾਨ ‘ਚ ਕਿਸਾਨ ਧਰਨੇ ‘ਤੇ ਬੈਠੇ ਹਨ।

ਧਰਨੇ ਨੂੰ ਦੇਖਦਿਆਂ ਚੰਡੀਗੜ੍ਹ ਪੁਲਿਸ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਹਨ। ਕਿਸਾਨਾਂ ਦੇ ਧਰਨੇ ਨੂੰ ਲੈ ਕੇ ਮੋਹਾਲੀ ਪੁਲਿਸ ਨੇ ਏਅਰਪੋਰਟ ਰੋਡ 'ਤੇ ਬੈਸਟ ਟੈਗ ਮਾਲ ਨੇੜੇ ਬੈਰੀਕੇਡਿੰਗ ਕਰ ਦਿੱਤੀ ਹੈ।

ਧਰਨੇ ‘ਚ ਬੈਠੇ ਕਿਸਾਨਾਂ (Farmers) ਦੀਆਂ ਮੁੱਖ ਮੰਗਾਂ ਹਨ ਕਿ ਕੇਂਦਰ ਸਰਕਾਰ ਐੱਮ.ਐੱਸ.ਪੀ ਨੂੰ ਕਾਨੂੰਨੀ ਅਧਿਕਾਰ ਦੇਵੇ, ਬਿਜਲੀ ਸੋਧ ਬਿੱਲ ਨੂੰ ਵਾਪਸ ਲਵੇ। ਕਿਸਾਨਾਂ ਦੀ ਪੰਜਾਬ ਸਰਕਾਰ ਤੋਂ ਮੰਗ ਹੈ ਕਿ ਹੜ੍ਹਾਂ ਵਿੱਚ ਨੁਕਸਾਨੀਆਂ ਗਈਆਂ ਫਸਲਾਂ ਦਾ ਮੁਆਵਜ਼ਾ ਜਲਦ ਤੋਂ ਜਲਦ ਦਿੱਤਾ ਜਾਵੇ। ਇਸਦੇ ਨਾਲ ਹੀ ਲਖੀਮਪੁਰ ਖੀਰੀ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਇਨਸਾਫ ਜਲਦ ਦਿੱਤਾ ਜਾਏ।

The post ਕਿਸਾਨਾਂ ਵੱਲੋਂ ਪੰਚਕੂਲਾ ਅਤੇ ਮੋਹਾਲੀ ‘ਚ ਧਰਨਾ ਜਾਰੀ, ਜਾਣੋ ਕਿਸਾਨਾਂ ਦੀਆਂ ਮੁੱਖ ਮੰਗਾਂ appeared first on TheUnmute.com - Punjabi News.

Tags:
  • breaking-news
  • chandigarh
  • dharna
  • farmers
  • farmers-news
  • kisan-protest
  • mohali
  • mohali-police
  • msp
  • news
  • panchkula
  • punjab

ਡਬਲ ਮਾਸਟਰ ਇੰਡੀਆਂ 'ਚ ਹੋਣ ਦੇ ਬਾਵਜੂਦ ਵੀ ਪਤੀ-ਪਤਨੀ ਦੋਵਾਂ ਇਕੱਠਿਆਂ ਨੂੰ ਮਿਲਿਆ ਕੈਨੇਡਾ ਦਾ ਵੀਜ਼ਾ

Monday 27 November 2023 06:45 AM UTC+00 | Tags: breaking-news canada canada-study canada-visa double-master kaur-immigration latest-news news punjab-news the-unmute-breaking-news the-unmute-latest-update the-unmute-punjabi-news

ਮੋਗਾ, 27 ਨਵੰਬਰ 2023: ਕੌਰ ਇੰਮੀਗ੍ਰੇਸ਼ਨ ਨੇ ਵੀਜ਼ਿਆਂ ਦੀ ਲੜੀ ਵਿੱਚ ਇੱਕ ਹੋਰ ਮੀਲ ਪੱਥਰ ਫਿੱਟ ਕਰਦਿਆਂ ਪਤੀ-ਪਤਨੀ ਦੋਨਾਂ ਇਕੱਠਿਆਂ ਦਾ ਕੈਨੇਡਾ (Canada) ਜਾਣ ਦਾ ਸੁਪਨਾ ਸਾਕਾਰ ਕੀਤਾ ਹੈ। ਕੌਰ ਇੰਮੀਗ੍ਰੇਸ਼ਨ ਨੇ ਵਾਸੀ ਪਿੰਡ ਖੋਖਰ ਕਲ੍ਹਾਂ, ਤਹਿਸੀਲ ਲਹਿਰਾ , ਜ਼ਿਲ੍ਹਾ ਸੰਗਰੂਰ ਦੇ ਰਹਿਣ ਵਾਲੇ ਮਨਪ੍ਰੀਤ ਕੌਰ ਤੇ ਪਤੀ ਹਰਜਿੰਦਰ ਸਿੰਘ ਦੋਨਾਂ ਇਕੱਠਿਆਂ ਦਾ ਕੈਨੇਡਾ ਦਾ ਸਟੂਡੈਂਟ ਤੇ ਸਪਾਊਸ ਵੀਜ਼ਾ 14 ਦਿਨਾਂ 'ਚ ਲਗਵਾਇਆ।

ਇਸ ਮੌਕੇ ਕੌਰ ਇੰਮੀਗ੍ਰੇਸ਼ਨ ਦੁੱਨੇਕੇ ਸਥਿਤ ਦਫ਼ਤਰ ਵਿਖੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਸੀ.ਈ.ਓ(CEO) ਸ. ਰਛਪਾਲ ਸਿੰਘ ਸੋਸਣ ਨੇ ਦੱਸਿਆ ਕਿ ਮਨਪ੍ਰੀਤ ਕੌਰ ਨੇ ਇੰਡੀਆਂ ਵਿੱਚ ਹੀ ਡਬਲ ਮਾਸਟਰ(M.Ed. MA) ਕੀਤੀ ਹੋਈ ਸੀ ਤੇ ਪੜ੍ਹਾਈ ਵਿੱਚ ਵੀ ਚਾਰ ਸਾਲਾਂ ਦਾ ਗੈਪ ਸੀ । ਕੌਰ ਇੰਮੀਗ੍ਰੇਸ਼ਨ ਦੀ ਟੀਮ ਨੇ ਮਨਪ੍ਰੀਤ ਕੌਰ ਤੇ ਉਸਦੇ ਪਤੀ ਹਰਜਿੰਦਰ ਸਿੰਘ ਦੀ ਪ੍ਰੋਫਾਈਲ ਦੇਖਣ ਤੋਂ ਬਾਅਦ ਉਹਨਾਂ ਦੋਵਾਂ ਇਕੱਠਿਆਂ ਦਾ ਪ੍ਰੋਸੈਸ ਸ਼ੁਰੂ ਕਰਦਿਆਂ ਫਾਈਲ਼ ਰੀਝ ਨਾਲ ਤਿਆਰ ਲਗਾਈ ਤੇ 14 ਦਿਨਾਂ 'ਚ ਕੈਨੇਡਾ (Canada) ਦਾ ਵੀਜ਼ਾ ਆ ਗਿਆ।

ਇਸ ਮੌਕੇ ਮਨਪ੍ਰੀਤ ਕੌਰ ਅਤੇ ਉਸਦੇ ਪਤੀ ਹਰਜਿੰਦਰ ਸਿੰਘ ਅਤੇ ਸਾਰੇ ਪਰਿਵਾਰ ਨੇ ਵੀਜ਼ਾ ਮਿਲਣ ਦੀ ਖੁਸ਼ੀ ਵਿੱਚ ਵਧਾਈ ਦਿੰਦਿਆਂ ਕੌਰ ਇੰਮੀਗ੍ਰੇਸ਼ਨ ਦਾ ਬਹੁਤ- ਬਹੁਤ ਧੰਨਵਾਦ ਕੀਤਾ । ਜੇਕਰ ਤੁਸੀਂ ਵੀ ਕੌਰ ਇੰਮੀਗ੍ਰੇਸ਼ਨ ਤੋਂ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤਾਂ ਅੱਜ ਹੀ ਕੌਰ ਇੰਮੀਗ੍ਰੇਸ਼ਨ ਨੂੰ ਮਿਲੋ ਜਾਂ ਹੁਣੇ ਵੱਟਸਅੱਪ ਕਰੋ ਆਪਣੇ Documents ਜਾਂ ਕਾਲ ਕਰੋ |

ਮੋਗਾ ਬਰਾਂਚ: 96926-00084, 96927-00084, 96928-00084,
ਅੰਮ੍ਰਿਤਸਰ ਬਰਾਂਚ: 96923-00084

The post ਡਬਲ ਮਾਸਟਰ ਇੰਡੀਆਂ 'ਚ ਹੋਣ ਦੇ ਬਾਵਜੂਦ ਵੀ ਪਤੀ-ਪਤਨੀ ਦੋਵਾਂ ਇਕੱਠਿਆਂ ਨੂੰ ਮਿਲਿਆ ਕੈਨੇਡਾ ਦਾ ਵੀਜ਼ਾ appeared first on TheUnmute.com - Punjabi News.

Tags:
  • breaking-news
  • canada
  • canada-study
  • canada-visa
  • double-master
  • kaur-immigration
  • latest-news
  • news
  • punjab-news
  • the-unmute-breaking-news
  • the-unmute-latest-update
  • the-unmute-punjabi-news

ਬਠਿੰਡਾ ਛਾਉਣੀ 'ਚ ਭਾਰਤੀ ਫੌਜ ਦੇ ਟੈਂਕਾਂ ਦੀ ਜਾਸੂਸੀ ਕਰਨ ਦੇ ਮਾਮਲੇ 'ਚ ਦੋ ਜਣੇ ਗ੍ਰਿਫਤਾਰ

Monday 27 November 2023 07:09 AM UTC+00 | Tags: bathinda-cantonment bathinda-news breaking-news crime indian-army india-news latest-news news talwandi-sabo

ਚੰਡੀਗੜ੍ਹ, 27 ਨਵੰਬਰ 2023: ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ ਲਈ ਭਾਰਤੀ ਫੌਜ ਦੇ ਟੈਂਕਾਂ ਦੀ ਜਾਸੂਸੀ ਕਰਨ ਦੇ ਦੋਸ਼ ‘ਚ ਆਟੋ ਚਾਲਕ ਅੰਮ੍ਰਿਤਪਾਲ ਗਿੱਲ ਉਰਫ ਅੰਮ੍ਰਿਤਪਾਲ ਸਿੰਘ ਨੂੰ 23 ਨਵੰਬਰ ਨੂੰ ਬਠਿੰਡਾ (Bathinda) ਦੇ ਤਲਵੰਡੀ ਸਾਬੋ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਮੁਲਜ਼ਮ ਰਾਮਪੁਰਾ ਫੂਲ ਦੇ ਪਿੰਡ ਦੁੱਲੇ ਬੱਲ ਦਾ ਰਹਿਣ ਵਾਲਾ ਹੈ। ਇਸਦੇ ਨਾਲ ਹੀ ਮੁਲਜ਼ਮ ਦੇ ਸਹਾਇਕ ਰਿਆਜ਼ੂਦੀਨ ਨੂੰ ਲਖਨਊ ਏਟੀਐਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

ਲਖਨਊ ਪੁਲਿਸ ਹੁਣ ਅੰਮ੍ਰਿਤਪਾਲ ਸਿੰਘ ਨੂੰ ਬਠਿੰਡਾ ਤੋਂ ਲਖਨਊ ਲਿਜਾਣ ਦੀ ਮੰਗ ‘ਤੇ ਲੈ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਮੁੱਢਲੀ ਜਾਂਚ ਅਤੇ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਦੋਵੇਂ ਭਾਰਤੀ ਟੈਂਕਾਂ ਦੀ ਜਾਣਕਾਰੀ ਆਈਐਸਆਈ ਨੂੰ ਭੇਜਦੇ ਸਨ।

The post ਬਠਿੰਡਾ ਛਾਉਣੀ ‘ਚ ਭਾਰਤੀ ਫੌਜ ਦੇ ਟੈਂਕਾਂ ਦੀ ਜਾਸੂਸੀ ਕਰਨ ਦੇ ਮਾਮਲੇ ‘ਚ ਦੋ ਜਣੇ ਗ੍ਰਿਫਤਾਰ appeared first on TheUnmute.com - Punjabi News.

Tags:
  • bathinda-cantonment
  • bathinda-news
  • breaking-news
  • crime
  • indian-army
  • india-news
  • latest-news
  • news
  • talwandi-sabo

PM ਮੋਦੀ ਦੀ ਸੁਰੱਖਿਆ ਕੁਤਾਹੀ ਮਾਮਲੇ 'ਚ SP ਗੁਰਬਿੰਦਰ ਸਿੰਘ ਤੋਂ ਬਾਅਦ ਦੋ DSP ਸਮੇਤ 6 ਜਣੇ ਮੁਅੱਤਲ

Monday 27 November 2023 07:18 AM UTC+00 | Tags: aam-aadmi-party breaking-news ferozepur latest-news news pm-modi pm-modis-security-breach punjab-government punjab-news punjab-police sp-gurbinder-singh the-unmute-breaking-news

ਚੰਡੀਗੜ੍ਹ, 27 ਨਵੰਬਰ 2023: ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਦੀ ਪੰਜਾਬ ਦੇ ਫਿਰੋਜ਼ਪੁਰ ਫੇਰੀ ਦੌਰਾਨ ਸੁਰੱਖਿਆ ‘ਚ ਢਿੱਲ ਦੇ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਾਰਵਾਈ ਕੀਤੀ ਹੈ। ਐਸਪੀ ਗੁਰਬਿੰਦਰ ਸਿੰਘ ਤੋਂ ਬਾਅਦ 2 ਡੀਐਸਪੀ ਸਮੇਤ 6 ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਮੁਅੱਤਲ ਕੀਤੇ ਗਏ ਅਧਿਕਾਰੀਆਂ ਵਿੱਚ ਡੀਐਸਪੀ ਪਰਸੋਨ ਸਿੰਘ ਅਤੇ ਜਗਦੀਸ਼ ਕੁਮਾਰ, ਇੰਸਪੈਕਟਰ ਜਤਿੰਦਰ ਸਿੰਘ ਅਤੇ ਬਲਵਿੰਦਰ ਸਿੰਘ, ਐਸਆਈ ਜਸਵੰਤ ਸਿੰਘ ਅਤੇ ਏਐਸਆਈ ਰਮੇਸ਼ ਕੁਮਾਰ ਸ਼ਾਮਲ ਹਨ। ਇਹ ਸਾਰੇ 5 ਜਨਵਰੀ 2022 ਨੂੰ ਪ੍ਰਧਾਨ ਮੰਤਰੀ ਮੋਦੀ ਦੀ ਫੇਰੀ ਦੌਰਾਨ ਫਿਰੋਜ਼ਪੁਰ ਵਿੱਚ ਤਾਇਨਾਤ ਸਨ।

The post PM ਮੋਦੀ ਦੀ ਸੁਰੱਖਿਆ ਕੁਤਾਹੀ ਮਾਮਲੇ ‘ਚ SP ਗੁਰਬਿੰਦਰ ਸਿੰਘ ਤੋਂ ਬਾਅਦ ਦੋ DSP ਸਮੇਤ 6 ਜਣੇ ਮੁਅੱਤਲ appeared first on TheUnmute.com - Punjabi News.

Tags:
  • aam-aadmi-party
  • breaking-news
  • ferozepur
  • latest-news
  • news
  • pm-modi
  • pm-modis-security-breach
  • punjab-government
  • punjab-news
  • punjab-police
  • sp-gurbinder-singh
  • the-unmute-breaking-news

ਟੀ-20 ਕ੍ਰਿਕਟ ਦੇ ਇਤਿਹਾਸ 'ਚ ਪਹਿਲੀ ਵਾਰ ਭਾਰਤ ਦੇ ਪਹਿਲੇ ਤਿੰਨ ਬੱਲੇਬਾਜ਼ਾਂ ਨੇ ਅਰਧ ਸੈਂਕੜੇ ਜੜੇ

Monday 27 November 2023 07:30 AM UTC+00 | Tags: australia-vs-india breaking breaking-news cricket cricket-news ishan-kishan news rituraj-gaikwad sports t20-cricket t20-series yashaswi-jaiswal

ਚੰਡੀਗੜ੍ਹ, 27 ਨਵੰਬਰ 2023: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਪੰਜ ਮੈਚਾਂ ਦੀ ਟੀ-20 (T20 cricket) ਸੀਰੀਜ਼ ਦੇ ਦੂਜੇ ਮੈਚ ‘ਚ ਭਾਰਤੀ ਬੱਲੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 235 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ। ਇਸ ਨਾਲ ਗੇਂਦਬਾਜ਼ਾਂ ਦਾ ਕੰਮ ਆਸਾਨ ਹੋ ਗਿਆ। ਜਵਾਬ ‘ਚ ਆਸਟ੍ਰੇਲੀਆ ਦੀ ਟੀਮ 191 ਦੌੜਾਂ ਹੀ ਬਣਾ ਸਕੀ ਅਤੇ 44 ਦੌੜਾਂ ਨਾਲ ਮੈਚ ਹਾਰ ਗਈ। ਇਸ ਮੈਚ ਨੂੰ ਜਿੱਤ ਕੇ ਭਾਰਤੀ ਟੀਮ ਨੇ ਸੀਰੀਜ਼ ‘ਚ 2-0 ਦੀ ਬੜ੍ਹਤ ਬਣਾ ਲਈ ਹੈ। ਇਸ ਦੇ ਨਾਲ ਯਸ਼ਸਵੀ ਜੈਸਵਾਲ, ਈਸ਼ਾਨ ਕਿਸ਼ਨ ਅਤੇ ਰਿਤੁਰਾਜ ਗਾਇਕਵਾੜ ਦੀ ਤਿਕੜੀ ਨੇ ਅਜਿਹਾ ਰਿਕਾਰਡ ਆਪਣੇ ਨਾਂ ਕਰ ਲਿਆ, ਜੋ ਇਸ ਤੋਂ ਪਹਿਲਾਂ ਕੋਈ ਨਹੀਂ ਕਰ ਸਕਿਆ ਸੀ।

ਯਸ਼ਸਵੀ ਜੈਸਵਾਲ ਨੇ ਤੂਫਾਨੀ ਸ਼ੁਰੂਆਤ ਕਰਦੇ ਹੋਏ 25 ਗੇਂਦਾਂ ‘ਤੇ 53 ਦੌੜਾਂ ਬਣਾਈਆਂ, ਜਿਸ ‘ਚ 9 ਚੌਕੇ ਅਤੇ ਦੋ ਛੱਕੇ ਸ਼ਾਮਲ ਸਨ। ਇਸ ਤੋਂ ਬਾਅਦ ਈਸ਼ਾਨ ਕਿਸ਼ਨ 32 ਗੇਂਦਾਂ ‘ਚ 52 ਦੌੜਾਂ ਬਣਾ ਕੇ ਆਊਟ ਹੋ ਗਏ। ਕਿਸ਼ਨ ਨੇ ਤਿੰਨ ਚੌਕੇ ਤੇ ਚਾਰ ਛੱਕੇ ਲਾਏ। ਅੰਤ ਵਿੱਚ ਰਿਤੁਰਾਜ ਗਾਇਕਵਾੜ 43 ਗੇਂਦਾਂ ਵਿੱਚ 58 ਦੌੜਾਂ ਦੀ ਪਾਰੀ ਖੇਡ ਕੇ ਆਊਟ ਹੋ ਗਏ। ਗਾਇਕਵਾੜ ਨੇ ਦੋ ਛੱਕੇ ਤੇ ਤਿੰਨ ਚੌਕੇ ਲਾਏ।

ਟੀ-20 ਕ੍ਰਿਕਟ (T20 cricket) ਦੇ ਇਤਿਹਾਸ ‘ਚ ਇਹ ਪਹਿਲਾ ਮੌਕਾ ਸੀ, ਜਦੋਂ ਭਾਰਤ ਦੇ ਪਹਿਲੇ ਤਿੰਨ ਬੱਲੇਬਾਜ਼ਾਂ ਨੇ ਅਰਧ ਸੈਂਕੜੇ ਲਗਾਏ। ਟੀ-20 ਕ੍ਰਿਕਟ ‘ਚ ਪਿਛਲੇ ਚਾਰ ਮੈਚਾਂ ‘ਚ ਅਜਿਹਾ ਹੋਇਆ ਸੀ, ਜਦੋਂ ਕਿਸੇ ਟੀਮ ਦੇ ਪਹਿਲੇ ਤਿੰਨ ਬੱਲੇਬਾਜ਼ਾਂ ਨੇ ਅਰਧ ਸੈਂਕੜੇ ਲਗਾਏ ਸਨ, ਪਰ ਭਾਰਤ ਇਕ ਵੀ ਮੌਕੇ ‘ਤੇ ਇਸ ‘ਚ ਸ਼ਾਮਲ ਨਹੀਂ ਸੀ।

ਵਿਰਾਟ ਕੋਹਲੀ, ਰੋਹਿਤ ਸ਼ਰਮਾ ਅਤੇ ਲੋਕੇਸ਼ ਰਾਹੁਲ ਦੀ ਤਿਕੜੀ ਨੇ ਭਾਰਤ ਲਈ ਕਈ ਰਿਕਾਰਡ ਬਣਾਏ ਹਨ। ਇਹ ਤਿੰਨੋਂ ਟੀ-20 ‘ਚ ਪਹਿਲੇ ਤਿੰਨ ਸਥਾਨਾਂ ‘ਤੇ ਬੱਲੇਬਾਜ਼ੀ ਕਰਦੇ ਸਨ ਪਰ ਇਹ ਦਿੱਗਜ ਕਦੇ ਵੀ ਇਕੱਠੇ ਅਰਧ ਸੈਂਕੜਾ ਨਹੀਂ ਬਣਾ ਸਕੇ। ਭਾਰਤ ਦੀ ਨੌਜਵਾਨ ਟੀ-20 ਟੀਮ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਪਹਿਲੇ ਮੈਚ ਵਿੱਚ ਵੀ ਭਾਰਤ ਨੇ 200 ਤੋਂ ਵੱਧ ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਜਿੱਤ ਦਰਜ ਕੀਤੀ ਸੀ।

The post ਟੀ-20 ਕ੍ਰਿਕਟ ਦੇ ਇਤਿਹਾਸ ‘ਚ ਪਹਿਲੀ ਵਾਰ ਭਾਰਤ ਦੇ ਪਹਿਲੇ ਤਿੰਨ ਬੱਲੇਬਾਜ਼ਾਂ ਨੇ ਅਰਧ ਸੈਂਕੜੇ ਜੜੇ appeared first on TheUnmute.com - Punjabi News.

Tags:
  • australia-vs-india
  • breaking
  • breaking-news
  • cricket
  • cricket-news
  • ishan-kishan
  • news
  • rituraj-gaikwad
  • sports
  • t20-cricket
  • t20-series
  • yashaswi-jaiswal

ਦਿੱਲੀ 'ਚ ਗ੍ਰਿਫ਼ਤਾਰ ਸ਼ਾਰਪ ਸ਼ੂਟਰਾਂ ਨੂੰ ਦਿੱਤਾ ਸੀ ਗਾਇਕ ਐਲੀ ਮਾਂਗਟ ਦੇ ਕਤਲ ਦਾ ਕੰਮ: ਦਿੱਲੀ ਪੁਲਿਸ ਸਪੈਸ਼ਲ ਸੈੱਲ

Monday 27 November 2023 07:54 AM UTC+00 | Tags: arshdeep-dalla breaking-news delhi-police eli-mangat hgs-dhaliwal latest-news mayur-vihar news punjabi-singer sharp-shooters special-cell the-unmute-breaking-news the-unmute-latest-news

ਚੰਡੀਗੜ੍ਹ, 27 ਨਵੰਬਰ 2023: ਦੇਸ਼ ਦੀ ਰਾਜਧਾਨੀ ਦਿੱਲੀ (Delhi) ਵਿੱਚ ਐਤਵਾਰ ਦੇਰ ਰਾਤ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਅਤੇ ਇੱਕ ਬਦਮਾਸ਼ਾਂ ਵਿਚਕਾਰ ਮੁਕਾਬਲਾ ਹੋਇਆ। ਮੁਕਾਬਲੇ ਵਿੱਚ ਇੱਕ ਬਦਮਾਸ਼ ਦੀ ਲੱਤ ਵਿੱਚ ਗੋਲੀ ਲੱਗੀ ਸੀ। ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰਕੇ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ।

ਕੈਨੇਡਾ ਸਥਿਤ ਬਦਮਾਸ਼ ਅਰਸ਼ਦੀਪ ਡੱਲਾ ਦੇ ਗਿਰੋਹ ਦੇ ਮੈਂਬਰਾਂ ਨਾਲ ਐਤਵਾਰ ਅਤੇ ਸੋਮਵਾਰ ਦੀ ਦਰਮਿਆਨੀ ਰਾਤ ਨੂੰ ਦਿੱਲੀ ਦੇ ਮਯੂਰ ਵਿਹਾਰ ਇਲਾਕੇ ‘ਚ ਪੁਲਿਸ ਨਾਲ ਮੁਕਾਬਲਾ ਹੋਇਆ ਹੋਈ। ਅਰਸ਼ਦੀਪ ਸਿੰਘ ਡੱਲਾ ਦੇ ਦੋ ਸ਼ਾਰਪ ਸ਼ੂਟਰਾਂ ਰਾਜਪ੍ਰੀਤ ਸਿੰਘ ਰਾਜਾ ਅਤੇ ਵਰਿੰਦਰ ਸਿੰਘ ਵਿੰਮੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮੁਕਾਬਲੇ ਤੋਂ ਬਾਅਦ ਦੋਵਾਂ ਨੂੰ ਅਕਸ਼ਰਧਾਮ ਮੰਦਰ ਰੋਡ ‘ਤੇ ਮਯੂਰ ਵਿਹਾਰ ਸਥਿਤ ਸਮਾਚਾਰ ਅਪਾਰਟਮੈਂਟ ਨੇੜਿਓਂ ਗ੍ਰਿਫਤਾਰ ਕੀਤਾ ਗਿਆ।

ਦੋ ਸ਼ਾਰਪ ਸ਼ੂਟਰਾਂ ਦੀ ਗਿ੍ਫ਼ਤਾਰੀ ਸੰਬੰਧੀ ਜਾਣਕਾਰੀ ਦਿੰਦੇ ਹੋਏ ਦਿੱਲੀ ਦੇ ਵਿਸ਼ੇਸ਼ ਪੁਲਿਸ ਕਮਿਸ਼ਨਰ ਐਚ.ਜੀ.ਐਸ. ਧਾਲੀਵਾਲ ਨੇ ਦੱਸਿਆ ਕਿ ਮੁਕਾਬਲੇ ਦੌਰਾਨ ਮੁਲਜ਼ਮਾਂ ਨੇ ਪੰਜ ਰਾਉਂਡ ਫਾਇਰ ਕੀਤੇ| ਜਿਨ੍ਹਾਂ ‘ਚੋਂ ਦੋ ਰਾਉਂਡ ਪੁਲਿਸ ਦੀ ਬੁਲੇਟ ਪਰੂਫ਼ ਜੈਕੇਟ ਵਿਚ ਲੱਗੇ। ਜਵਾਬੀ ਕਾਰਵਾਈ 'ਤੇ ਪੁਲਿਸ ਟੀਮ ਨੇ ਮੁਲਜ਼ਮਾਂ 'ਤੇ 6 ਰਾਊਂਡ ਫਾਇਰ ਕੀਤੇ।

ਪੁਲਿਸ ਨੇ ਦੱਸਿਆ ਕਿ ਮੁਕਾਬਲੇ ਦੌਰਾਨ ਮੁਲਜ਼ਮਾਂ ਕੋਲੋਂ ਦੋ ਬੰਦੂਕਾਂ ਅਤੇ 13 ਜਿੰਦਾ ਕਾਰਤੂਸ ਬਰਾਮਦ ਹੋਏ ਹਨ। ਇਸ ਤੋਂ ਇਲਾਵਾ ਇੱਕ ਚੋਰੀ ਦਾ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ। ਦਿੱਲੀ (Delhi) ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਦੱਸਿਆ ਕਿ ਸਾਲ 2023 ਵਿੱਚ ਇਨ੍ਹਾਂ ਦੋਵਾਂ ਸ਼ਾਰਪਸ਼ੂਟਰਾਂ ਨੂੰ ਅਰਸ਼ਦੀਪ ਡੱਲਾ ਵੱਲੋਂ ਪੰਜਾਬੀ ਗਾਇਕ ਐਲੀ ਮਾਂਗਟ ਨੂੰ ਮਾਰਨ ਦਾ ਕੰਮ ਸੌਂਪਿਆ ਗਿਆ ਸੀ। ਪਰ ਇਹ ਦੋਵੇਂ ਮਿਸ਼ਨ ਕਾਮਯਾਬ ਨਹੀਂ ਹੋਏ। ਕਿਉਂਕਿ ਉਹ ਘਰ ਨਹੀਂ ਮਿਲਿਆ। ਇਹ ਮਾਮਲਾ ਪੰਜਾਬ ਦੇ ਬਠਿੰਡਾ ਦਾ ਹੈ।

The post ਦਿੱਲੀ ‘ਚ ਗ੍ਰਿਫ਼ਤਾਰ ਸ਼ਾਰਪ ਸ਼ੂਟਰਾਂ ਨੂੰ ਦਿੱਤਾ ਸੀ ਗਾਇਕ ਐਲੀ ਮਾਂਗਟ ਦੇ ਕਤਲ ਦਾ ਕੰਮ: ਦਿੱਲੀ ਪੁਲਿਸ ਸਪੈਸ਼ਲ ਸੈੱਲ appeared first on TheUnmute.com - Punjabi News.

Tags:
  • arshdeep-dalla
  • breaking-news
  • delhi-police
  • eli-mangat
  • hgs-dhaliwal
  • latest-news
  • mayur-vihar
  • news
  • punjabi-singer
  • sharp-shooters
  • special-cell
  • the-unmute-breaking-news
  • the-unmute-latest-news

ਸ੍ਰੀ ਅਨੰਦਪੁਰ ਸਾਹਿਬ, 27 ਨਵੰਬਰ 2023: ਪਹਿਲੀ ਪਾਤਸ਼ਾਹਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਪਿਛਲੇ ਤਿੰਨ ਦਿਨਾਂ ਤੋਂ ਚੱਲ ਰਹੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਜਿਨਾਂ ਦੀ ਸੰਪੂਰਨਤਾ ਦੀ ਅਰਦਾਸ ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਵੱਲੋਂ ਕੀਤੀ ਗਈ |

ਜਿੱਥੇ ਪਹਿਲੇ ਪਾਤਸ਼ਾਹੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮੁੱਚੇ ਦੇਸ਼ ਭਰ ਵਿੱਚ ਸ਼ਰਧਾ ਦੇ ਸਤਿਕਾਰ ਨਾਲ ਮਨਾਏ ਜਾਂਦੇ ਹਨ, ਉੱਥੇ ਹੀ ਵੱਡੀ ਗਿਣਤੀ ਵਿੱਚ ਤਖ਼ਤ ਸ਼੍ਰੀ ਕੇਸਗੜ ਸਾਹਿਬ ਵਿਖੇ ਵੀ ਸੰਗਤਾਂ ਮੱਥਾ ਟੇਕਣ ਲਈ ਲਗਾਤਾਰ ਆ ਰਹੀਆਂ ਹਨ | ਢਾਡੀ ਜੱਥੇ ਇਸ ਮਹਾਨ ਗੁਰਮਤਿ ਸਮਾਗਮਾਂ ਦੇ ਵਿੱਚ ਹਾਜ਼ਰੀ ਭਰ ਰਹੇ ਹਨ ਤੇ ਆਈਆਂ ਸੰਗਤਾਂ ਨੂੰਗੁਰਬਾਣੀ ਕੀਰਤਨ ਨਾਲ ਨਿਹਾਲ ਕਰ ਰਹੇ ਹਨ |

ਸੰਗਤ ਦੀ ਆਮਦ ਨੂੰ ਮੁੱਖ ਰੱਖਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ, ਜਿਨਾਂ ਵਿੱਚ ਰਹਾਇਸ਼ ਲੰਗਰ ਦਵਾਈਆਂ ਮੈਡੀਕਲ ਕੈਂਪ ਗਠੜੀ ਘਰ ਤੇ ਰਹਿਣ ਲਈ ਵੀ ਇੰਤਜ਼ਾਮ ਕੀਤੇ ਗਏ ਹਨ | ਸ਼੍ਰੀ ਕੇਸਗੜ੍ਹ ਸਾਹਿਬ ਦੀ ਇਮਾਰਤ ਨੂੰ ਸੁੰਦਰ ਫੁੱਲਾਂ ਦੇ ਨਾਲ ਸਜਾਇਆ ਗਿਆ ਹੈ | ਇਹ ਫੁੱਲ ਥਾਈਲੈਂਡ ਮਲੇਸ਼ੀਆ ਕਲਕੱਤਾ ਬੰਗਾਲ ਅਤੇ ਦਿੱਲੀ ਤੋਂ ਵਿਸ਼ੇਸ਼ ਤੌਰ ‘ਤੇ ਮੰਗਵਾਏ ਗਏ ਹਨ | ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵੱਖ ਵੱਖ ਥਾਵਾਂ ਤੋਂ ਨਗਰ ਕੀਰਤਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪਹੁੰਚਦੇ ਹਨ ਸਜਾਵਟ ਅਤੇ ਰਾਤ ਦੀ ਲਾਈਟਿੰਗ ਸੰਗਤਾਂ ਦੇ ਵਿੱਚ ਖਿੱਚ ਦਾ ਕੇਂਦਰ ਬਣੀ ਹੋਈ ਹੈ |

The post ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ‘ਚ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ appeared first on TheUnmute.com - Punjabi News.

Tags:
  • akhand-path-sahib
  • breaking-news
  • guru-purab
  • news
  • punjab-news
  • sikh
  • sri-guru-nanak-dev-ji
  • takht-sri-kesgarh-sahib

ਚੰਡੀਗੜ੍ਹ, 27 ਨਵੰਬਰ 2023: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ (CM Manohar Lal) ਨੇ ਵੱਡਾ ਐਲਾਨ ਕਰਦੇ ਹੋਏ ਸੂਬੇ ਦੇ 1 ਲੱਖ 80 ਹਜਾਰ ਰੁਪਏ ਆਮਦਨ ਵਾਲੇ ਪਰਿਵਾਰਾਂ ਦੀ ਕੁੜੀਆਂ ਦੀ ਸਰਕਾਰੀ ਤੇ ਪ੍ਰਾਈਵੇਟ ਕਾਲਜ ਵਿਚ ਸਿੱਖਿਆ ਮੁਫ਼ਤ  (free education) ਕਰਨ ਦਾ ਐਲਾਨ ਕੀਤਾ ਹੈ। ਇਹੀ ਨਹੀਂ ਉਨ੍ਹਾਂ ਨੇ ਕਿਹਾ ਕਿ 1 ਲੱਖ 80 ਹਜਾਰ ਰੁਪਏ ਤੋਂ 3 ਲੱਖ ਆਮਦਨ ਤਕ ਦੇ ਪਰਿਵਾਰਾਂ ਦੀ ਕੁੜੀਆਂ ਦੀ ਕਾਲਜ ਦੀ ਅੱਧੀ ਫੀਸ ਸਰਕਾਰ ਦਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਪ੍ਰਾਈਵੇਟ ਕਾਲਜਾਂ ਵਿਚ ਫੀਸ ਦੇਣੀ ਹੋਵੇਗੀ ਉਹ ਹਰਿਆਣਾ ਸਰਕਾਰ ਦਵੇਗੀ। ਉਨ੍ਹਾਂ ਨੇ ਸਮਾਲਖਾ ਨੂੰ ਨਗਰ ਪਾਲਿਕਾ ਤੋਂ ਨਗਰ ਪਰਿਸ਼ਦ ਬਨਾਉਣ ਦਾ ਐਲਾਨ ਕੀਤਾ। ਮੁੱਖ ਮੰਤਰੀ ਮਨੋਹਰ ਲਾਲ ਨੇ ਇਹ ਐਲਾਨ ਐਤਵਾਰ ਨੂੰ ਪਾਣੀਪਤ ਜਿਲ੍ਹਾ ਦੇ ਸਮਾਲਖਾ ਵਿਚ ਪ੍ਰਬੰਧਿਤ ਜਨਆਸ਼ੀਰਵਾਦ ਰੈਲੀ ਦੌਰਾਨ ਕੀਤੀ।

ਇਸ ਤੋਂ ਇਲਾਵਾ, ਮੁੱਖ ਮੰਤਰੀ ਮਨੋਹਰ ਲਾਲ ਨੇ ਸਮਾਲਖਾ ਵਾਸੀਆਂ ਲਈ ਕਰੋੜਾਂ ਰੁਪਏ ਦੀ ਸੌਗਾਤ ਦਾ ਪਿਟਾਰਾ ਖੋਲ ਦਿੱਤਾ। ਉਨ੍ਹਾਂ ਨੇ ਕਿਹਾ ਕਿ ਜਿੱਥੇ ਜਮੀਨ ਮਿਲੇਗੀ,, ਉੱਥੇ 100-100 ਏਕੜ ਦੇ ਦੋ ਸੈਕਟਰ ਸਮਾਖਲਾ ਵਿਚ ਬਣਾਏ ਜਾਣਗੇ। ਸਮਾਲਖਾ ਵਿਚ 50 ਬੈਡ ਦੇ ਸੀਏਚਸੀ ਨੂੰ 100 ਬੈਡ ਦਾ ਹਸਪਤਾਲ ਬਣਾਏ ਜਾਣ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਹਸਪਤਾਲ ਤੋਂ ਮਿਨੀ ਸਕੱਤਰੇਤ ਤਕ ਜਾਣ ਦੇ ਲਈ ਕਰੀਬ 4 ਕਿਲੋਮੀਟਰ ਦਾ ਲੰਬਾ ਰਸਤਾ ਹੈ, ਇਸ ਰਸਤੇ ਦੇ ਵਿਚ ਕੁੱਝ ਜਮੀਨ ਪੈਂਦੀ ਹੈ ਜੋ ਲੋਕ ਜਮੀਨ ਦੇਣ ਦੇ ਲਈ ਤਿਆਰ ਹਨ, ਇਸ ਜਮੀਨ ਦੇ ਮਿਲ ਜਾਣ ‘ਤੇ ਮਿਨੀ ਸਕੱਤਰੇਤ ਤੋਂ ਹਸਪਤਾਲ ਤਕ ਦਾ ਸਿੱਧਾ ਕਰੀਬ 1 ਕਿਲੋਮੀਟਰ ਦਾ ਰਸਤਾ ਬਣਾਇਆ ਜਾਵੇਗਾ।

ਮੁੱਖ ਮੰਤਰੀ (CM Manohar Lal) ਨੇ ਕਿਹਾ ਕਿ ਕਰਹਸ ਪਿੰਡ ਤੋਂ ਪੱਟੀਕਲਿਆਣਾ ਦੇ ਕੋਲ ਜੋ ਮਾਈਨਰ ਹੈ ਉਸ ‘ਤੇ ਪੂਰਵੀ ਬਾਈਪਾਸ ਵਜੋ ਕਿਲੋਮੀਟਰ ਲੰਬੀ ਸੜਕ ਬਣਾਈ ਜਾਵੇਗੀ। ਉਨ੍ਹਾਂ ਨੇ ਰਵੀਦਾਸ ਸਭਾ ਅਤੇ ਕਸ਼ਯਪ ਰਾਜਪੂਤ ਧਰਮਸ਼ਾਲਾ ਨੂੰ 11-11 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਸਮਾਲਖਾ ਤੋਂ ਨਰਾਇਣਗੜ੍ਹ ਫਾਟਕ ‘ਤੇ ਅੰਡਰ ਪਾਸ ਦੇ ਲਈ 6 ਕਰੋੜ 80 ਲੱਖ ਰੁਪਏ ਦੇ ਕੰਮ ਨੂੰ ਕਰਵਾਉਣ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਸਮਾਲਖਾ ਬੱਸ ਅੱਡੇ ਦੇ ਸਾਹਮਣੇ ਹਾਈਵੇ ‘ਤੇ ਅੰਡਰਪਾਸ ਬਣਾਇਆ ਜਾਵੇਗਾ। ਪੰਜਾਬੀ ਸਭਾ ਦਾ ਭਵਨ ਦੇ ਰੁਕੇ ਹੋਏ ਕੰਮ ਨੁੰ ਪੂਰਾ ਕੀਤਾ ਜਾਵੇਗਾ।

ਚੂਲਕਾਣਾ ਧਾਮ ‘ਤੇ ਲਾਇਟਾਂ ਲਗਾਉਣ ਤੇ ਸੁੰਦਰੀਕਰਣ ਦੇ ਲਈ 2 ਕਰੋੜ ਦੇਣ ਦਾ ਐਲਾਨ ਕੀਤਾ। ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ 1 ਕਰੋੜ 25 ਲੱਖ ਦੀ ਲਾਗਤ ਨਾਲ ਬਾਪੌਲੀ ਵਿਚ ਸਬਜੀ ਮੰਡੀ ਬਣਵਾਈ ਜਾਵੇਗੀ। ਬਾਪੌਲੀ ਪਿੰਡ ਵਿਚ ਬੱਸ ਅੱਡਾ ਬਣਵਾਇਆ ਜਾਵੇਗਾ। ਨੰਗਲਾ ਆਰ ਡ੍ਰੇਨ ਪੁੱਲ ‘ਤੇ ਸਾਢੇ 1 ਕਰੋੜ ਰੁਪਏ ਖਰਚ ਕਰ ਪੁੱਲ ਬਣਵਾ ਦਿੱਤਾ ਜਾਵੇਗਾ।

ਮੁੱਖ ਮੰਤਰੀ ਨੇ ਮਾਰਕਟਿੰਗ ਬੋਰਡ ਦੀ 9 ਸੜਕਾਂ ਦੇ ਲਈ ਸਾਢੇ 8 ਕਰੋੜ ਰੁਪਏ ਦੇਣ ਅਤੇ ਪੀਡਬਲਿਯੂਡੀ ਦੀ ਸੜਕਾਂ ਦੀ ਮੁਰੰਮਤ ਲਹੀ 25 ਕਰੋੜ ਰੁਪਏ ਦੇਣ ਦਾ ਐਲਾਨ ਵੀ ਕੀਤਾ। ਉਨ੍ਹਾਂ ਨੇ ਅਗਰਵਾਲ ਸਮਾਜ ਨੂੰ 2012 ਵਿਚ ਮਿਲੀ ਜਮੀਨ ਦੇ ਵਿਵਾਦ ਨੂੰ ਵੀ ਜਲਦੀ ਸੁਲਝਾਉਣ ਲਈ ਕਿਹਾ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਸਮਾਲਖਾ ਦੇ ਲਈ 57 ਐਲਾਨ ਕੀਤੇ ਗਏ ਸਨ ਜਿਨ੍ਹਾਂ ਵਿੱਚੋਂ 42 ਪੂਰੇ ਹੋ ਚੁੱਕੇ ਹਨ, ਬਾਕੀ ਐਲਾਨਾਂ ‘ਤੇ ਵੀ ਕੰਮ ਕਰਵਾਇਆ ਜਾ ਰਿਹਾ ਹੈ।

1 ਮਹੀਨੇ ਵਿਚ ਖੇਡ ਵਿਭਾਗ ਨੂੰ ਸੌਪਿਆ ਜਾਵੇਗਾ ਭਾਪਰਾ ਸਟੇਡੀਅਮ

ਮੁੱਖ ਮੰਤਰੀ ਮਨੋਹਰ ਲਾਲ (CM Manohar Lal) ਨੇ ਕਿਹਾ ਕਿ ਪਿਛਲੇ ਸਾਲ ਭਾਪਰਾ ਸਟੇਡੀਅਮ ਦਾ ਉਦਘਾਟਨ ਕੀਤਾ ਸੀ ਪਰ ਊਹ ਹੁਣ ਤਕ ਖੇਡ ਵਿਭਾਗ ਨੂੰ ਨਹੀਂ ਮਿਲ ਪਾਇਆ ਹੈ। ਇਹ ਸਟੇਡੀਅਮ ਅਗਲੇ 1 ਮਹੀਨੇ ਵਿਚ ਖੇਡ ਵਿਭਾਗ ਨੂੰ ਸੌਂਪ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਦੀਆਂ ਸਰਕਾਰ ਨੇ ਸਾਲਾਂ ਤੋਂ ਗਨੌਰ ਵਿਚ 500 ਏਕੜ ਜਮੀਨ ਲੈ ਕੇ ਰੱਖੀ ਹੋਈ ਸੀ ਇਸ ‘ਤੇ 5600 ਕਰੋੜ ਰੁਪਏ ਖਰਚ ਕਰ ਕੌਮਾਂਤਰੀ ਫੱਲ ਤੇ ਸਬਜੀ ਮੰਡੀ ਬਣਾਈ ਜਾ ਰਹੀ ਹੈ।

ਦਿੱਲੀ ਸਰਾਏ ਕਾਲੇ ਖਾਂ ਤੋਂ ਪਾਣੀਪਤ ਤਕ ਰੈਪਿਡ ਮੈਟਰੋ ਟ੍ਰੇਨ ਦਾ ਜਲਦੀ ਟੈਂਡਰ ਹੋਣ ਵਾਲਾ ਹੈ। ਇਸ ਨੂੰ ਲੈ ਕੇ ਹਰਿਆਣਾ ਸਰਕਾਰ ਆਪਣੇ ਹਿੱਸੇ ਦਾ ਪੈਸਾ ਜਮ੍ਹਾ ਵੀ ਕਰਵਾ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਸਮਾਲਖਾ ਦੀ ਫਾਊਂਡਰੀ ਇੰਡਸਟਰੀ ਨਾਲ ਜੁੜੀ ਕੁੱਝ ਸਮਸਿਆਵਾਂ ਹਨ, ਜਿਨ੍ਹਾਂ ਨੂੰ ਜਲਦੀ ਦੂਰ ਕੀਤਾ ਜਾਵੇਗਾ। ਡਿਕਾਡਲਾ ਦੇ ਨੇੜੇ ਏਚਏਸਆਈਆਈਡੀਸੀ ਰਾਹੀਂ ਦਿਵਆਂਗਾਂ ਦੇ ਲਈ 100 ਤੋਂ 500 ਏਕੜ ਜਮੀਨ ਲੈ ਕੇ ਇੰਡਸਟਰੀ ਨੂੰ ਦਿੱਤੀ ਜਾਵੇਗੀ।

ਭ੍ਰਿਸ਼ਟਾਚਾਰ ਕ੍ਰਾੲਮ ਅਤੇ ਜਾਤੀ ਅਧਾਰਿਤ ਰਾਜਨੀਤੀ ‘ਤੇ ਕੀਤਾ ਵਾਰ

ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਉਨ੍ਹਾਂ ਨੇ ਵਿਵਸਥਾ ਬਦਲਾਅ ਦੇ ਕੰਮ ਦੀ ਸ਼ੁਰੂਆਤ 2014 ਤੋਂ ਸ਼ੁਰੂ ਕਰ ਦਿੱਤੀ ਸੀ। ਭ੍ਰਿਸ਼ਟਾਚਾਰ ਕ੍ਰਾਇਮ ਅਤੇ ਜਾਤੀ ਅਧਾਰਿਤ ਰਾਜਨੀਤੀ ‘ਤੇ ਵਾਰ ਕੀਤਾ। ਭ੍ਰਿਸ਼ਟਾਚਾਰ ਨੂੰ ਦੂਰ ਕੀਤਾ। ਕ੍ਰਾਇਮ ‘ਤੇ ਰੋਕ ਲਗਾਈ। ਅੱਜ ਦੇਸ਼ ਤੇ ਵਿਦੇਸ਼ ਤੋਂ ਕੋਈ ਨਿਵੇਸ਼ ਕਰਨ ਲਈ ਕੋਈ ਆਉਂਦਾ ਹੈ ਤਾਂ ਹਰਿਆਣਾ ਉਨ੍ਹਾਂ ਦੀ ਪਹਿਲੀ ਪਸੰਦ ਹੈ। ਮੁੱਖ ਮੰਤਰੀ ਨੇ ਕਿਹਾ ਕਿ 2014 ਵਿਚ ਉਨ੍ਹਾਂ ਨੇ ਹਰਿਆਣਾ ਇਕ-ਹਰਿਆਣਵੀਂ ਇਕ ਦਾ ਨਾਰਾ ਦਿੱਤਾ, ਅਸੀਂ ਜੋ ਕਿਹਾ ਉਹ ਕਰ ਕੇ ਦਿਖਾਇਆ।

ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਨੇ ਸਿੱਖਿਆ , ਸਿਹਤ , ਸੁਰੱਖਿਆ, ਸਵਾਭੀਮਾਨ, ਸਵਾਵਲੰਬਨ, ਸੇਵਾ ਅਤੇ ਸੁਸਾਸ਼ਨ ‘ਤੇ ਧਿਆਨ ਦੇ ਰਹੇ ਹਨ। ਸਰਕਾਰ ਵੱਲੋਂ 1 ਲੱਖ 80 ਹਜਾਰ ਆਮਦਨ ਤਕ ਦੇ ਪਰਿਵਾਰਾਂ ਨੂੰ 8 ਲੱਖ ਰੁਪਏ ਤਕ ਦੇ ਇਲਾਜ ਦੀ ਮੁਫਤ ਸਹੂਲਤ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਮਹਾਪੁਰਸ਼ਾਂ ਦੇ ਨਾਂਅ ‘ਤੇ ਮੈਡੀਕਲ ਕਾਲਜ ਤੇ ਯੂਨੀਵਰਸਿਟੀਆਂ ਦੇ ਨਾਂਅ ਰੱਖੇ ਜਾ ਰਹੇ ਹਨ।

ਇਸ ਦੌਰਾਨ ਸਾਂਸਦ ਸੰਜੈ ਭਾਟਿਆ, ਭਾਜਪਾ ਨੇਤਾ ਸੰਜੈ ਛੌਕਰ, ਭਾਜਪਾ ਜਿਲ੍ਹਾ ਪ੍ਰਧਾਨ ਅਰਚਨਾ ਗੁਪਤਾ , ਜਿਲ੍ਹਾ ਪਰਿਸ਼ਦ ਚੇਅਰਪਰਸਨ ਜੋਤੀ ਸ਼ਰਮਾ ਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹੇ।

The post 1 ਲੱਖ 80 ਹਜਾਰ ਆਮਦਨ ਵਾਲੇ ਪਰਿਵਾਰਾਂ ਦੀ ਕੁੜੀਆਂ ਦੀ ਸਰਕਾਰੀ ਦੇ ਨਾਲ-ਨਾਲ ਪ੍ਰਾਈਵੇਟ ਕਾਲਜਾਂ ‘ਚ ਸਿੱਖਿਆ ਹੋਵੇਗੀ ਮੁਫ਼ਤ: CM ਮਨੋਹਰ ਲਾਲ appeared first on TheUnmute.com - Punjabi News.

Tags:
  • breaking-news
  • cm
  • cm-manohar-lal
  • free-education
  • haryana-government
  • latest-news
  • news

CM ਮਨੋਹਰ ਲਾਲ ਨੇ ਗਿਆਨ ਮਾਨਸਰੋਵਰ 'ਚ ਲਗਭਗ 3 ਕਰੋੜ ਰੁਪਏ ਤੋਂ ਬਣਾਏ ਜਾ ਰਹੇ ਮਨਮੋਹਿਨੀ ਭਵਨ ਦਾ ਰੱਖਿਆ ਨੀਂਹ ਪੱਥਰ

Monday 27 November 2023 08:19 AM UTC+00 | Tags: breaking-news cm-manohar-lal latest-news manmohini-bhawan manohar-lal news prajapita-brahmakumari-ishwariya-university punjab the-unmute-punjabi-news

ਚੰਡੀਗੜ੍ਹ, 27 ਨਵੰਬਰ 2023: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ (CM Manohar Lal) ਨੇ ਬੀਤੇ ਦਿਨ ਪ੍ਰਜਾਪਿਤਾ ਬ੍ਰਹਮਕੁਮਾਰੀ ਇਸ਼ਵਰੀਯ ਯੂਨੀਵਰਸਿਟੀ ਪਾਣੀਪਤ ਦੇ ਗਿਆਨ ਮਾਨਸਰੋਵਰ ਦੇ 11ਵੇਂ ਸਾਲਾਨਾ ਸਮਾਗਮ ਦਾ ਬਤੌਰ ਮੁੱਖ ਮਹਿਮਾਨ ਸ਼ੁਰੂਆਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਗਿਆਨ ਮਾਨਸਰੋਵਰ ਵਿਚ ਲਗਭਗ 3 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾ ਰਹੇ ਮਨਮੋਹਿਨੀ ਭਵਨ ਦਾ ਨੀਂਹ ਪੱਥਰ ਰੱਖਣ ਦੇ ਨਾਲ-ਨਾਲ ਗਿਆਨ ਮਾਨਸਰੋਵਰ ਵਿਚ ਲਗਭਗ 3 ਕਰੋੜ ਦੀ ਲਾਗਤ ਨਾਲ ਸਥਾਪਿਤ ਕੀਤੇ ਗਏ ਦਾਦੀ ਚੰਦਰਮਣੀ ਯੂਨੀਵਰਸਲ ਪੀਸ ਓਡੀਟੋਰਿਅਮ ਦਾ ਵੀ ਉਦਘਾਟਨ ਕੀਤਾ। ਇਸ ਦੇ ਬਾਅਦ ਮੁੱਖ ਮੰਤਰੀ ਨੇ ਨਸ਼ਾ ਮੁਕਤ ਭਾਂਰਤ ਮੁਹਿੰਮ ਦੇ ਤਹਿਤ ਨਸ਼ਾ ਮੁਕਤ ਹਰਿਆਣਾ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਨਸ਼ਾਮੁਕਤ ਮੁਹਿੰਮ ਜਾਗਰੁਕਤਾ ਬੱਸ ਨੂੰ ਹਰੀ ਝੰਡੀ ਦਿਖਾਈ।

ਮੁੱਖ ਮੰਤਰੀ ਨੇ ਦੋ ਸ਼ਬਦਾਂ (ਸੰਸਕਾਰ ਤੇ ਧਿਆਨ) ਵਿਚ ਨਸ਼ਾ ਮੁਕਤੀ ਦਾ ਹੱਲ ਦਿੰਦੇ ਹੋਏ ਕਿਹਾ ਕਿ ਸਾਡੇ ਬਜੁਰਗਾਂ ਤੇ ਸਮਾਜ ਤੋਂ ਮਿਲੇ ਸੰਸਕਾਰ ਅਤੇ ਇਸ਼ਵਰ ਭਗਤੀ ਵਿਚ ਧਿਆਨ ਸਾਧਨਾ ਸਾਨੂੰ ਨਸ਼ੇ ਤੋਂ ਦੂਰ ਰੱਖ ਸਕਦੀ ਹੈ। ਇਸ ਲਈ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦੇਣ ਅਤੇ ਉਨ੍ਹਾਂ ਨੁੰ ਇਸ਼ਵਰ ਭਗਤੀ ਵਿਚ ਧਿਆਨ ਲਗਾਉਣ ਲਈ ਪ੍ਰ੍ਰੇਰਿਤ ਕਰਨ।

ਮਨੋਹਰ ਲਾਲ ਨੇ ਕਿਹਾ ਕਿ ਨਸ਼ੇ ਤੋਂ ਲੜਨ ਲਈ ਸੰਤ ਸਮਾਜ ਅਤੇ ਹੋਰ ਸੰਸਥਾਵਾਂ ਵੀ ਸਹਿਯੋਗ ਕਰ ਰਹੀ ਹੈ ਅਤੇ ਨਸ਼ੇ ਵਿਰੁੱਧ ਅਨੇਕ ਪ੍ਰੋਗ੍ਰਾਮ ਪ੍ਰਬੰਧਿਤ ਕਰ ਨੌਜੁਆਨਾਂ ਨੂੰ ਨਸ਼ੇ ਦੇ ਖਿਲਾਫ ਲੜਨ ਲਈ ਪ੍ਰੇਰਿਤ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਨਸ਼ਾ ਮੁਕਤ ਮੁਹਿੰਮ ਵੀ ਪ੍ਰੇਰਣਾ ਦਾ ਵਿਸ਼ਾ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਅਰਥ-ਪਰਾਮਰਥ ਵਿਸ਼ਾ ਦੇ ਜੁੜਾਵ ਨਾਲ ਹਰ ਪ੍ਰਬੰਧ ਦਾ ਮਹਤੱਵ ਵੱਧ ਜਾਂਦਾ ਹੈ।

ਸਰਕਾਰ ਸਮਾਜਿਕ ਸੰਸਥਾਵਾਂ ਦੇ ਨਾਲ ਮਿਲ ਕੇ ਨਸ਼ੇ ਦੇ ਖ਼ਿਲਾਫ਼ ਜਨਜਾਗਰਣ ਦਾ ਕਰ ਰਹੀ ਕੰਮ

ਮੁੱਖ ਮੰਤਰੀ (CM Manohar Lal) ਨੇ ਕਿਹਾ ਕਿ ਨਸ਼ਾ ਵਿਸ਼ਵਵਿਆਪੀ ਸਮਸਿਆ ਬਣ ਚੁੱਕਾ ਹੈ ਅਤੇ ਇਹ ਦੇਸ਼ ਦੇ ਕਈ ਸੂਬਿਆਂ ਵਿਚ ਤੇਜੀ ਨਾਲ ਫੈਲ ਰਿਹਾ ਹੈ ਜੋ ਮਨੁੱਖਤਾ ਦੇ ਲਈ ਵੱਡਾ ਖਤਰਾ ਹੈ। ਇਸ ਲਈ ਅਸੀਂ ਇਸ ਚਨੌਤੀ ਨਾਲ ਨਜਿਠਣਾ ਹੈ ਤਾਂ ਸਾਨੂੰ ਨਾਲ ਮਿਲ ਕੇ ਅੱਗੇ ਵੱਧਣਾ ਹੋਵੇਗਾ ਅਤੇ ਇਕ ਦੂਜੇ ਦੇ ਸਹਿਯੋਗ ਕਰਨਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਦੇ ਲਈ ਹਰਿਆਣਾ ਸਰਕਾਰ ਵੀ ਤਿੰਨ ਤਰ੍ਹਾ ਨਾਲ ਨਸ਼ਾ ਮੁਕਤੀ ਦੇ ਲਈ ਕੰਮ ਕਰ ਰਹੀ ਹੈ। ਪਹਿਲਾ ਜਨਜਾਗਰਣ, ਦੂਜਾ ਨਸ਼ੇ ਦੀ ਗਿਰਫਤ ਵਿਚ ਆਏ ਨੌਜੁਆਨਾਂ ਨੁੰ ਇਸ ਚੱਕਰ ਤੋਂ ਬਾਹਰ ਕੱਢ ਕੇ ਉਨ੍ਹਾਂ ਦਾ ਮੁੜਬਸੇਵਾ ਕਰਨਾ ਅਤੇ ਤੀਜਾ ਨਸ਼ੇ ਦੀ ਸਪਲਾਈ ਦੀ ਚੇਨ ਨੁੰ ਖਤਮ ਕਰਨਾ। ਉਨ੍ਹਾਂ ਨੇ ਕਿਹਾ ਕਿ ਜੋ ਲੋਕ ਨਸ਼ੇ ਦੇ ਕਾਰੋਬਾਰ ਤੇ ਰਾਸ਼ਟਰ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਿਲ ਹਨ, ਉਨ੍ਹਾਂ ਦੇ ਖਿਲਾਫ ਸਰਕਾਰ ਸਖਤ ਕਾਰਵਾਈ ਕਰਦੀ ਹੈ। ਇਸ ਦੇ ਨਾਲ ਹੀ ਅੱਤਵਾਦੀ ਸੰਗਠਨ ਵੀ ਨਸ਼ੇ ਦਾ ਕਾਰੋਬਾਰ ਵਧਾ ਰਹੇ ਹਨ, ਜਿਨ੍ਹਾਂ ਦੇ ਲਈ ਵੀ ਸਖਤ ਸਜਾ ਦਾ ਪ੍ਰਾਵਧਾਨ ਕੀਤਾ ਗਿਆ ਹੈ।

ਨਸ਼ੇ ਦੇ ਖ਼ਿਲਾਫ਼ ਸੂਬਾ ਸਰਕਾਰ ਨੇ ਸਾਰੇ ਜ਼ਿਲ੍ਹਿਆਂ ‘ਚ ਡਰੱਗ ਫਰੀ ਸਾਈਕਲੋਥੋਨ ਦਾ ਕੀਤਾ ਪ੍ਰਬੰਧ

ਮਨੋਹਰ ਲਾਲ (CM Manohar lal) ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਪੂਰੇ ਸੂਬੇ ਵਿਚ ਨਸ਼ੇ ਦੇ ਵਿਰੁੱਧ ਸਤੰਬਰ ਮਹੀਨੇ ਵਿਚ ਡਰੱਗ ਫਰੀ ਸੰਕਲਪ ਸਾਈਕਲ ਯਾਤਰਾ ਕੱਢੀ ਗਈ। 25 ਦਿਨ ਤਕ ਚੱਲੀ ਇਸ ਯਾਤਰਾ ਵਿਚ 5 ਲੱਖ ਤੋਂ ਵੱਧ ਲੋਕ ਸ਼ਾਮਿਲ ਹੋਏ ਅਤੇ ਸੱਭ ਨੇ ਮਿਲ ਕੇ ਨਸ਼ੇ ਦੇ ਖਿਲਾਫ ਇਕੱਠੇ ਲੜਨ ਦਾ ਸੰਕਲਪ ਲਿਆ। ਉਨ੍ਹਾਂ ਨੇ ਨਸ਼ਾ ਮੁਕਤੀ ਮੁਹਿੰਮ ਵਿਚ ਸਰਗਰਮ ਭਾਗੀਦਾਰੀ ਲਈ ਭੈਣਾਂ, ਮਾਤਾਵਾਂ ਅਤੇ ਬੇਟੀਆਂ ਨੂੰ ਅਪੀਲ ਕੀਤੀ ਕਿ ਊਹ ਆਪਣੇ ਭਰਾਵਾਂ ਤੇ ਬੇਟਿਆਂ ਨੂੰ ਚੰਗੇ ਸੰਸਕਾਰ ਦੇਣ ਅਤੇ ਉਨ੍ਹਾਂ ਨੂੰ ਹਮੇਸ਼ਾ ਨਸ਼ੇ ਦੇ ਵਿਰੁੱਧ ਲੜਨ ਦੇ ਲਈ ਪ੍ਰੇਰਿਤ ਕਰਨ। ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਪ੍ਰਜਾਪਿਤਾ ਬ੍ਰਹਮਕੁਮਾਰੀ ਇਸ਼ਵਰੀਯ ਯੂਨੀਵਰਸਿਟੀ ਪਾਣੀਪਤ ਦੇ ਲਈ 21 ਲੱਖ ਰੁਪਏ ਗ੍ਰਾਂਟ ਰਕਮ ਦੇਣ ਦਾ ਐਲਾਨ ਕੀਤਾ।

ਇਸ ਮੌਕੇ ‘ਤੇ ਰਾਜਸਭਾ ਸਾਂਸਦ ਕ੍ਰਿਸ਼ਣ ਲਾਲ ਪੰਵਾਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਸ਼ਰਮ ਤੋਂ ਗਰੀਬ ਦੀ ਸੇਵਾ ਦਾ ਮੂਲਮੰਤਰ ਲੈ ਕੇ ਜਾਣ ਅਤੇ ਸਮਾਜ ਸੁਧਾਰ ਲਈ ਪੂਰਾ ਯਤਨ ਕਰਨ। ਇਸ ਦੇ ਬਾਅਦ ਗਲੋਬਲ ਹਸਪਤਾਲ ਮਾਊਂਟ ਆ੍ਹੂ ਦੇ ਡਾਇਰੈਕਟਰ ਡਾ. ਪ੍ਰਤਾਪ ਮਿਡੜਾ ਨੇ ਵੀ ਨਸ਼ਾ ਮੁਕਤੀ ਮੁਹਿੰਮ ਦੀ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਨਸ਼ੇ ਦੇ ਵਿਰੁੱਧ ਬ੍ਰਹਮਕੁਾਰੀ ਵੱਲੋਂ 5 ਹਜਾਰ ਪ੍ਰੋਗ੍ਰਾਮ ਕਰਦੇ ਹੋਏ 2 ਹਜਾਰ ਜਾਗਰੁਕਤਾ ਰੈਲੀਆਂ ਕੱਢੀ ਜਾ ਚੁੱਕੀ ਹੈ।

ਇਸ ਮੌਕੇ ‘ਤੇ ਸਾਬਕਾ ਮੰਤਰੀ ਬਚੱਨ ਸਿੰਘ ਆਰਿਆ , ਗਿਆਨ ਮਾਨਸਰੋਵਰ ਰਿਡ੍ਰਿਟ ਸੈਂਟਰ ਦੇ ਨਿਦੇਸ਼ਕ ਬੀਕੇ ਭਾਂਰਤ ਭੂਸ਼ਣ, ਪਾਣੀਪਤ ਸਬ-ਜੋਨ ਪ੍ਰਭਾਰੀ ਰਾਜਯੋਗਿਨੀ ਬੀਕੇ ਸਰਲਾ ਭੈਣ, ਡਿਪਟੀ ਕਮਿਸ਼ਨਰ ਰਿੇਂਦਰ ਦਹਿਆ ਅਤੇ ਬੀਕੇ ਸ਼ਿਵਾਨੀ ਸਮੇਤ ਅਨੇਕ ਮਾਣਯੋਗ ਵਿਅਕਤੀ ਮੌਜੂਦ ਰਹੇ।

The post CM ਮਨੋਹਰ ਲਾਲ ਨੇ ਗਿਆਨ ਮਾਨਸਰੋਵਰ ‘ਚ ਲਗਭਗ 3 ਕਰੋੜ ਰੁਪਏ ਤੋਂ ਬਣਾਏ ਜਾ ਰਹੇ ਮਨਮੋਹਿਨੀ ਭਵਨ ਦਾ ਰੱਖਿਆ ਨੀਂਹ ਪੱਥਰ appeared first on TheUnmute.com - Punjabi News.

Tags:
  • breaking-news
  • cm-manohar-lal
  • latest-news
  • manmohini-bhawan
  • manohar-lal
  • news
  • prajapita-brahmakumari-ishwariya-university
  • punjab
  • the-unmute-punjabi-news

IPL 2024 : ਗੁਜਰਾਤ ਟਾਈਟਨਸ ਟੀਮ ਦੇ ਕਪਤਾਨ ਬਣੇ ਸ਼ੁਭਮਨ ਗਿੱਲ

Monday 27 November 2023 08:32 AM UTC+00 | Tags: breaking-news gujarat-titans gujarat-titans-team hardik-pandya ipl-2023 latest-news mumbai-indians news shubman-gill

ਚੰਡੀਗੜ੍ਹ, 27 ਨਵੰਬਰ 2023: ਹਾਰਦਿਕ ਪੰਡਯਾ ਦੀ ਮੁੰਬਈ ਇੰਡੀਅਨਜ਼ ਵਿੱਚ ਵਾਪਸੀ ਤੋਂ ਬਾਅਦ, ਗੁਜਰਾਤ ਟਾਈਟਨਸ (Shubman Gill) ਨੇ ਆਈਪੀਐਲ 2024 ਤੋਂ ਪਹਿਲਾਂ ਸ਼ੁਭਮਨ ਗਿੱਲ ਨੂੰ ਟੀਮ ਦਾ ਨਵਾਂ ਕਪਤਾਨ ਨਿਯੁਕਤ ਕੀਤਾ ਹੈ। ਗੁਜਰਾਤ ਟਾਈਟਨਸ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ, “ਗਿੱਲ ਇੱਕ ਅਜਿਹੀ ਟੀਮ ਦੀ ਅਗਵਾਈ ਕਰੇਗਾ ਜਿਸ ਵਿੱਚ ਅਨੁਭਵ ਅਤੇ ਨੌਜਵਾਨ ਉਤਸ਼ਾਹ ਦਾ ਵਿਲੱਖਣ ਸੁਮੇਲ ਹੈ, ਜੋ ਕਿ ਗੁਜਰਾਤ ਟਾਈਟਨਸ ਦੀ ਵਿਸ਼ੇਸ਼ਤਾ ਹੈ।” ਇਹ ਬਦਲਾਅ ਆਲਰਾਊਂਡਰ ਹਾਰਦਿਕ ਪੰਡਯਾ ਦੇ ਟੀਮ ਛੱਡਣ ਕਾਰਨ ਹੋਇਆ ਹੈ। ਹਾਰਦਿਕ ਅਗਲੇ ਸੀਜ਼ਨ ‘ਚ ਮੁੰਬਈ ਇੰਡੀਅਨਜ਼ (MI) ਲਈ ਖੇਡਦੇ ਨਜ਼ਰ ਆਉਣਗੇ।

ਸ਼ੁਭਮਨ ਗਿੱਲ (Shubman Gill) ਨੇ ਗੁਜਰਾਤ ਲਈ 33 ਪਾਰੀਆਂ ਵਿੱਚ 47.34 ਦੀ ਔਸਤ ਨਾਲ ਤਿੰਨ ਸੈਂਕੜੇ ਅਤੇ ਅੱਠ ਅਰਧ ਸੈਂਕੜਿਆਂ ਦੀ ਮਦਦ ਨਾਲ 1373 ਦੌੜਾਂ ਬਣਾਈਆਂ ਹਨ। ਓਪਨਿੰਗ ਬੱਲੇਬਾਜ਼ ਲਈ ਪਿਛਲਾ ਸੀਜ਼ਨ ਯਾਦਗਾਰੀ ਰਿਹਾ, ਕਿਉਂਕਿ ਉਨ੍ਹਾਂ ਨੇ ਔਰੇਂਜ ਕੱਪ ਜਿੱਤਣ ਦੇ ਨਾਲ-ਨਾਲ 17 ਮੈਚਾਂ ਵਿਚ 59.33 ਦੀ ਔਸਤ ਨਾਲ ਤਿੰਨ ਸੈਂਕੜੇ ਅਤੇ ਚਾਰ ਅਰਧ ਸੈਂਕੜਿਆਂ ਦੀ ਮੱਦਦ ਨਾਲ 890 ਦੌੜਾਂ ਬਣਾਈਆਂ ਸਨ।

ਸ਼ੁਭਮਨ ਗਿੱਲ ਨੇ IPL ਵਿੱਚ ਗੁਜਰਾਤ ਟਾਈਟਨਸ ਦੀ ਸ਼ਾਨਦਾਰ ਸ਼ੁਰੂਆਤ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਪਿਛਲੇ ਸੀਜ਼ਨ ਵਿੱਚ, ਗਿੱਲ ਨੇ ਮੁੰਬਈ ਇੰਡੀਅਨਜ਼ ਦੇ ਖ਼ਿਲਾਫ਼ 60 ਗੇਂਦਾਂ ਵਿੱਚ 129 ਦੌੜਾਂ ਬਣਾਈਆਂ, ਆਈਪੀਐਲ ਪਲੇਆਫ ਵਿੱਚ ਕਿਸੇ ਬੱਲੇਬਾਜ਼ ਦਾ ਸਭ ਤੋਂ ਵੱਧ ਸਕੋਰਰ ਹੈ ।

ਕਪਤਾਨ ਦੀ ਜ਼ਿੰਮੇਵਾਰੀ ਸੰਭਾਲਣ ‘ਤੇ ਸ਼ੁਭਮਨ ਗਿੱਲ ਨੇ ਕਿਹਾ, ”ਗੁਜਰਾਤ ਟਾਈਟਨਸ ਦੀ ਕਪਤਾਨੀ ਸੰਭਾਲਣ ‘ਤੇ ਮੈਨੂੰ ਖੁਸ਼ੀ ਅਤੇ ਮਾਣ ਮਹਿਸੂਸ ਹੋ ਰਿਹਾ ਹੈ ਅਤੇ ਇੰਨੀ ਚੰਗੀ ਟੀਮ ਦੀ ਅਗਵਾਈ ਕਰਨ ਲਈ ਮੇਰੇ ‘ਤੇ ਭਰੋਸਾ ਕਰਨ ਲਈ ਫਰੈਂਚਾਈਜ਼ੀ ਦਾ ਧੰਨਵਾਦ। ਗਿੱਲ ਨੇ ਕਿਹਾ ਕਿ ਕ੍ਰਿਕਟ ਦੇ ਸਾਡੇ ਦਿਲਚਸਪ ਬ੍ਰਾਂਡ ਨਾਲ ਟੀਮ ਦੀ ਅਗਵਾਈ ਕਰਨ ਲਈ ਉਤਸ਼ਾਹਿਤ ਹਾਂ ।

The post IPL 2024 : ਗੁਜਰਾਤ ਟਾਈਟਨਸ ਟੀਮ ਦੇ ਕਪਤਾਨ ਬਣੇ ਸ਼ੁਭਮਨ ਗਿੱਲ appeared first on TheUnmute.com - Punjabi News.

Tags:
  • breaking-news
  • gujarat-titans
  • gujarat-titans-team
  • hardik-pandya
  • ipl-2023
  • latest-news
  • mumbai-indians
  • news
  • shubman-gill

ਪੰਜਾਬ 'ਚ ਆਉਣ ਵਾਲੇ ਦਿਨਾਂ ਦੌਰਾਨ ਬਾਰਿਸ਼ ਦੀ ਸੰਭਾਵਨਾ, ਸੂਬੇ 'ਚ ਹੋਰ ਵਧੇਗੀ ਠੰਡ

Monday 27 November 2023 09:27 AM UTC+00 | Tags: breaking-news cold disturbance heavy-rain news punjab-weather rain weather western-disturbance winter-session

ਚੰਡੀਗੜ੍ਹ, 27 ਨਵੰਬਰ 2023: ਪੰਜਾਬ ਵਿੱਚ ਠੰਡ ਦੀ ਆਮਦ ਤੋਂ ਬਾਅਦ ਮੌਸਮ (weather) ਨੇ ਇੱਕ ਵਾਰ ਫਿਰ ਆਪਣਾ ਮਿਜ਼ਾਜ ਬਦਲਣਾ ਸ਼ੁਰੂ ਕਰ ਦਿੱਤਾ ਹੈ। ਵੈਸਟਰਨ ਡਿਸਟਰਬੈਂਸ ਕਾਰਨ ਸੋਮਵਾਰ ਨੂੰ ਸੂਬੇ ਦੇ ਜ਼ਿਆਦਾਤਰ ਹਿੱਸਿਆਂ ‘ਚ ਬੱਦਲ ਛਾਏ ਰਹੇ, ਜਦਕਿ ਕਈ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਵੀ ਹੋਈ। ਜਿਸ ਕਾਰਨ ਸੂਬੇ ‘ਚ ਠੰਡ ਵਧ ਸਕਦੀ ਹੈ। ਮੌਸਮ ਵਿਭਾਗ ਮੁਤਾਬਕ ਪੱਛਮੀ ਗੜਬੜੀ ਦਾ ਪ੍ਰਭਾਵ ਮੰਗਲਵਾਰ ਸਵੇਰ ਤੱਕ ਜਾਰੀ ਰਹੇਗਾ। ਜੇਕਰ ਅਗਲੇ ਦੋ ਦਿਨਾਂ ‘ਚ ਬਾਰਿਸ਼ ਹੁੰਦੀ ਹੈ ਤਾਂ ਤਾਪਮਾਨ ‘ਚ ਗਿਰਾਵਟ ਆ ਸਕਦੀ ਹੈ ਅਤੇ ਠੰਡ ਵਧੇਗੀ |

ਤਾਪਮਾਨ (weather) ‘ਚ ਬਦਲਾਅ ਕਾਰਨ ਸੂਬੇ ਦੇ ਕਈ ਇਲਾਕਿਆਂ ‘ਚ ਸੰਘਣੀ ਧੁੰਦ ਵੀ ਪੈ ਸਕਦੀ ਹੈ। ਜਿਕਰਯੋਗ ਹੈ ਕਿ ਵੈਸਟਰਨ ਡਿਸਟਰਬੈਂਸ ਕਾਰਨ ਐਤਵਾਰ ਨੂੰ ਦਿਨ ਭਰ ਕਈ ਜ਼ਿਲ੍ਹੇ ਬੱਦਲਾਂ ਨਾਲ ਢਕੇ ਰਹੇ। ਹਾਲਾਂਕਿ ਕਈ ਥਾਵਾਂ ‘ਤੇ ਹਲਕੀ ਧੁੱਪ ਵੀ ਰਹੀ ਪਰ ਬੱਦਲਾਂ ਕਾਰਨ ਲੋਕਾਂ ਨੂੰ ਠੰਡ ਮਹਿਸੂਸ ਹੁੰਦੀ ਰਹੀ। ਇਸ ਕਾਰਨ ਕਈ ਥਾਵਾਂ ‘ਤੇ ਘੱਟੋ-ਘੱਟ ਤਾਪਮਾਨ ਆਮ ਨਾਲੋਂ ਦੋ ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਅਨੁਸਾਰ ਗੁਰਦਾਸਪੁਰ ਵਿੱਚ ਘੱਟੋ-ਘੱਟ ਤਾਪਮਾਨ 10 ਡਿਗਰੀ ਸੈਲਸੀਅਸ, ਮੋਹਾਲੀ ਵਿੱਚ 10.6 ਡਿਗਰੀ, ਚੰਡੀਗੜ੍ਹ ਵਿੱਚ 12.6, ਲੁਧਿਆਣਾ ਵਿੱਚ 11.9, ਪਟਿਆਲਾ ਵਿੱਚ 12.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

The post ਪੰਜਾਬ ‘ਚ ਆਉਣ ਵਾਲੇ ਦਿਨਾਂ ਦੌਰਾਨ ਬਾਰਿਸ਼ ਦੀ ਸੰਭਾਵਨਾ, ਸੂਬੇ ‘ਚ ਹੋਰ ਵਧੇਗੀ ਠੰਡ appeared first on TheUnmute.com - Punjabi News.

Tags:
  • breaking-news
  • cold
  • disturbance
  • heavy-rain
  • news
  • punjab-weather
  • rain
  • weather
  • western-disturbance
  • winter-session

ਪੰਜਾਬ ਭਾਜਪਾ ਵੱਲੋਂ OBC ਮੋਰਚੇ ਦੇ 3 ਜ਼ੋਨਲ ਇੰਚਾਰਜ ਅਤੇ 35 ਜ਼ਿਲ੍ਹਾ ਇੰਚਾਰਜਾਂ ਦੀ ਨਿਯੁਕਤੀ

Monday 27 November 2023 09:41 AM UTC+00 | Tags: amarpal-singh-boney-ajnala bjp-obc-front bjp-obc-morcha-punjab breaking breaking-news news punjab-bjp punjab-breaking-news punjab-obc-front sunil-jakhar sunil-jkahar

ਚੰਡੀਗੜ੍ਹ, 27 ਨਵੰਬਰ 2023: ਭਾਜਪਾ ਓ.ਬੀ.ਸੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਅਮਰਪਾਲ ਸਿੰਘ ਬੋਨੀ ਅਜਨਾਲਾ ਨੇ ਭਾਜਪਾ ਦੇ ਸੂਬਾ ਪ੍ਰਧਾਨ (Punjab BJP) ਸੁਨੀਲ ਜਾਖੜ, ਸੰਗਠਨ ਮੰਤਰੀ ਮੰਥਰੀ ਨਿਵਾਸਲੂ ਅਤੇ ਸੂਬੇ ਦੇ ਓ.ਬੀ.ਸੀ ਮੋਰਚੇ ਦੇ ਸੂਬਾ ਇੰਚਾਰਜ ਅਤੇ ਭਾਜਪਾ ਦੇ ਸੂਬਾ ਜਨਰਲ ਸਕੱਤਰ ਡਾ: ਜਗਮੋਹਨ ਸਿੰਘ ਰਾਜੂ ਸਾਬਕਾ ਆਈ.ਏ.ਐਸ. 3 ਜ਼ੋਨਲ ਇੰਚਾਰਜ ਅਤੇ 35 ਜ਼ਿਲ੍ਹਾ ਇੰਚਾਰਜ ਨਿਯੁਕਤ ਕੀਤੇ ਗਏ ਹਨ।

 

The post ਪੰਜਾਬ ਭਾਜਪਾ ਵੱਲੋਂ OBC ਮੋਰਚੇ ਦੇ 3 ਜ਼ੋਨਲ ਇੰਚਾਰਜ ਅਤੇ 35 ਜ਼ਿਲ੍ਹਾ ਇੰਚਾਰਜਾਂ ਦੀ ਨਿਯੁਕਤੀ appeared first on TheUnmute.com - Punjabi News.

Tags:
  • amarpal-singh-boney-ajnala
  • bjp-obc-front
  • bjp-obc-morcha-punjab
  • breaking
  • breaking-news
  • news
  • punjab-bjp
  • punjab-breaking-news
  • punjab-obc-front
  • sunil-jakhar
  • sunil-jkahar

ਸਟੱਡੀ ਵੀਜ਼ੇ 'ਤੇ ਕੈਨੇਡਾ ਗਏ ਪੰਜਾਬੀ ਜੋੜੇ ਦਾ ਦਿਲ ਦਾ ਦੌਰਾ ਪੈਣ ਕਾਰਨ ਮੌਤ

Monday 27 November 2023 09:53 AM UTC+00 | Tags: breaking breaking-news canada canada-visa heart-attack news punjabi-couple punjabi-youth-canada

ਚੰਡੀਗੜ੍ਹ, 27 ਨਵੰਬਰ 2023: ਕੈਨੇਡਾ 'ਚ ਪੰਜਾਬੀ ਨੌਜਵਾਨ ਮੁੰਡੇ-ਕੁੜੀਆਂ ਦੇ ਦਿਲ ਦਾ ਦੌਰਾ (heart attack) ਪੈਣ ਕਾਰਨ ਹੋ ਰਹੀਆਂ ਮੌਤਾਂ ਦਾ ਸਿਲਸਲਾ ਨਹੀਂ ਰੁਕ ਰਿਹਾ | ਇੱਕ ਵਾਰ ਫਿਰ ਦਿਲ ਦਾ ਦੌਰਾ ਪੈਣ ਕਾਰਨ ਦੋ ਹੋਰ ਪੰਜਾਬੀਆਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ । ਪਿਛਲੇ ਕੁਝ ਸਮੇਂ ਤੋਂ ਕੈਨੇਡਾ ਗਏ ਪੰਜਾਬੀਆਂ ਵਿੱਚ ਦਿਲ ਦਾ ਦੌਰਾ ਇੱਕ ਵੱਡਾ ਕਾਰਨ ਬਣ ਗਿਆ ਹੈ। ਮਰਨ ਵਾਲਿਆਂ ‘ਚ ਸਟੱਡੀ ਵੀਜ਼ੇ ‘ਤੇ ਵਿਦੇਸ਼ ਗਏ ਨੌਜਵਾਨ ਅਤੇ ਬੀਬੀਆਂ ਵੀ ਸ਼ਾਮਲ ਹਨ। ਨੌਜਵਾਨ ਦੀ ਪਛਾਣ ਮਨਿੰਦਰ ਪਾਲ ਸਿੰਘ ਵਾਸੀ ਰਈਆ ਅਧੀਨ ਪੈਂਦੇ ਫੇਰੂਮਾਨ ਰੋਡ ਅੰਮ੍ਰਿਤਸਰ ਵਜੋਂ ਹੋਈ ਹੈ। ਜਦੋਂਕਿ ਲੜਕੀ ਮਲੇਰਕੋਟਲਾ ਦੇ ਅਮਰਗੜ੍ਹ ਦੀ ਰਹਿਣ ਵਾਲੀ ਪ੍ਰਨੀਤ ਕੌਰ ਹੈ।

ਮ੍ਰਿਤਕਾ ਪ੍ਰਨੀਤ ਕੌਰ ਕਰੀਬ 6 ਮਹੀਨੇ ਪਹਿਲਾਂ ਸਟੱਡੀ ਵੀਜ਼ੇ ‘ਤੇ ਕੈਲਗਰੀ ਗਿਆ ਸੀ। ਪਿਤਾ ਸਤਬੀਰ ਸਿੰਘ ਸੋਹੀ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਅਪ੍ਰੈਲ ਮਹੀਨੇ ਕੈਨੇਡਾ ਗਈ ਸੀ। ਬੀਤੀ ਰਾਤ ਉਸ ਨੂੰ ਆਪਣੇ ਦੋਸਤ ਦਾ ਫੋਨ ਆਇਆ। ਦੋਸਤ ਨੇ ਦੱਸਿਆ ਕਿ ਪ੍ਰਨੀਤ ਨੂੰ ਠੰਡ ਲੱਗਣ ਤੋਂ ਬਾਅਦ ਦਿਲ ਦਾ ਦੌਰਾ (heart attack) ਪਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਮੌਤ ਦੀ ਖ਼ਬਰ ਪੰਜਾਬ ਪਹੁੰਚਣ ਤੋਂ ਬਾਅਦ ਦੋਵਾਂ ਪਰਿਵਾਰਾਂ ‘ਚ ਸੋਗ ਦੀ ਲਹਿਰ ਦੌੜ ਗਈ। ਮਨਿੰਦਰ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਕਰੀਬ 3 ਮਹੀਨੇ ਪਹਿਲਾਂ ਕੈਨੇਡਾ ਗਿਆ ਸੀ। ਉਸ ਨੇ ਕੈਨੇਡਾ ਜਾਣ ਲਈ ਸਟੱਡੀ ਵੀਜ਼ਾ ਦਾ ਸਹਾਰਾ ਲਿਆ। ਅਜੇ ਬੀਤੀ ਸ਼ਾਮ ਮੈਨੂੰ ਘਰ ਫੋਨ ਆਇਆ ਕਿ ਮਨਿੰਦਰ ਨੂੰ ਦਿਲ ਦਾ ਦੌਰਾ ਪਿਆ ਹੈ ਅਤੇ ਉਸ ਦੀ ਮੌਤ ਹੋ ਗਈ ਹੈ | ਕਈ ਸਾਲ ਕੈਂਸਰ ਨਾਲ ਜੂਝ ਰਹੇ ਮਨਿੰਦਰ ਦੇ ਪਿਤਾ ਮਨਜੀਤ ਸਿੰਘ ਦਾ ਕੁਝ ਮਹੀਨੇ ਪਹਿਲਾਂ ਦਿਹਾਂਤ ਹੋ ਗਿਆ ਸੀ।

 

The post ਸਟੱਡੀ ਵੀਜ਼ੇ ‘ਤੇ ਕੈਨੇਡਾ ਗਏ ਪੰਜਾਬੀ ਜੋੜੇ ਦਾ ਦਿਲ ਦਾ ਦੌਰਾ ਪੈਣ ਕਾਰਨ ਮੌਤ appeared first on TheUnmute.com - Punjabi News.

Tags:
  • breaking
  • breaking-news
  • canada
  • canada-visa
  • heart-attack
  • news
  • punjabi-couple
  • punjabi-youth-canada

ਭਾਰਤ ਤੇ ਚੀਨ ਦੇ ਨਾਗਰਿਕਾਂ ਨੂੰ 1 ਦਸੰਬਰ ਤੋਂ ਮਲੇਸ਼ੀਆ 'ਚ ਮਿਲੇਗਾ ਵੀਜ਼ਾ ਮੁਕਤ ਦਾਖਲਾ

Monday 27 November 2023 10:04 AM UTC+00 | Tags: breaking-news china citizens-of-india malaysia malaysia-visa new news prime-minister-of-malaysia tourist-visa visa

ਚੰਡੀਗੜ੍ਹ, 27 ਨਵੰਬਰ 2023: ਭਾਰਤ ਅਤੇ ਚੀਨ ਦੇ ਨਾਗਰਿਕਾਂ ਨੂੰ 1 ਦਸੰਬਰ ਤੋਂ ਮਲੇਸ਼ੀਆ (Malaysia) ਵਿੱਚ ਵੀਜ਼ਾ ਮੁਕਤ ਦਾਖਲਾ ਮਿਲੇਗਾ। ਇਹ ਜਾਣਕਾਰੀ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨੇ ਐਤਵਾਰ ਨੂੰ ਦਿੱਤੀ। ਚੀਨੀ ਅਤੇ ਭਾਰਤੀ ਨਾਗਰਿਕ ਮਲੇਸ਼ੀਆ ਵਿੱਚ 30 ਦਿਨਾਂ ਤੱਕ ਵੀਜ਼ਾ ਮੁਕਤ ਰਹਿ ਸਕਦੇ ਹਨ।

ਮਲੇਸ਼ੀਆ (Malaysia) ਆਰਥਿਕ ਵਿਕਾਸ ਨੂੰ ਸਮਰਥਨ ਦੇਣ ਲਈ ਅਜਿਹਾ ਕਰ ਰਿਹਾ ਹੈ। ਜੇਕਰ ਤੁਸੀਂ ਭਾਰਤ ਤੋਂ ਕੁਆਲਾਲੰਪੁਰ ਜਾਂਦੇ ਹੋ, ਤਾਂ ਚੇਨਈ-ਕੋਲਕਾਤਾ ਵਰਗੇ ਸ਼ਹਿਰਾਂ ਤੋਂ ਉਡਾਣ ਦਾ ਖਰਚਾ ਲਗਭਗ 12,000 ਰੁਪਏ ਹੋਵੇਗਾ। ਇਸ ਤੋਂ ਪਹਿਲਾਂ ਸ੍ਰੀਲੰਕਾ ਅਤੇ ਥਾਈਲੈਂਡ ਨੇ ਵੀਜ਼ਾ ਮੁਕਤ ਦਾਖ਼ਲੇ ਦਾ ਐਲਾਨ ਕੀਤਾ ਸੀ।

ਚੀਨ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਉਹ ਮਲੇਸ਼ੀਆ ਸਮੇਤ ਛੇ ਦੇਸ਼ਾਂ ਦੇ ਨਾਗਰਿਕਾਂ ਨੂੰ ਬਿਨਾਂ ਵੀਜ਼ਾ ਦੇ ਦੇਸ਼ ਵਿਚ ਦਾਖਲ ਹੋਣ ਦੀ ਇਜਾਜ਼ਤ ਦੇਵੇਗਾ। ਇਹ 1 ਦਸੰਬਰ ਤੋਂ ਲਾਗੂ ਹੋਵੇਗਾ ਅਤੇ ਅਗਲੇ ਸਾਲ 30 ਨਵੰਬਰ ਤੱਕ ਚੱਲੇਗਾ। ਯਾਤਰੀ ਚੀਨ ਵਿੱਚ 15 ਦਿਨਾਂ ਤੱਕ ਵੀਜ਼ਾ ਮੁਕਤ ਰਹਿ ਸਕਣਗੇ।

The post ਭਾਰਤ ਤੇ ਚੀਨ ਦੇ ਨਾਗਰਿਕਾਂ ਨੂੰ 1 ਦਸੰਬਰ ਤੋਂ ਮਲੇਸ਼ੀਆ ‘ਚ ਮਿਲੇਗਾ ਵੀਜ਼ਾ ਮੁਕਤ ਦਾਖਲਾ appeared first on TheUnmute.com - Punjabi News.

Tags:
  • breaking-news
  • china
  • citizens-of-india
  • malaysia
  • malaysia-visa
  • new
  • news
  • prime-minister-of-malaysia
  • tourist-visa
  • visa

ਮੁੰਬਈ ਇੰਡੀਅਨਜ਼ 'ਚ ਵਾਪਸੀ ਕਰਕੇ ਪੁਰਾਣੀਆਂ ਯਾਦਾਂ ਤਾਜ਼ਾ ਹੋਈਆਂ: ਹਾਰਦਿਕ ਪੰਡਯਾ

Monday 27 November 2023 10:19 AM UTC+00 | Tags: breaking-news cricket-news hardik-pandya ipl ipl-2023 ipl-2024 ipl-team latest-news mumbai-indians news

ਚੰਡੀਗੜ੍ਹ, 27 ਨਵੰਬਰ 2023: ਭਾਰਤ ਦੇ ਸਟਾਰ ਆਲਰਾਊਂਡਰ ਹਾਰਦਿਕ ਪੰਡਯਾ (Hardik Pandya) ਨੇ ਆਪਣੀ ਪੁਰਾਣੀ ਆਈਪੀਐਲ ਟੀਮ ਮੁੰਬਈ ਇੰਡੀਅਨਜ਼ ਵਿੱਚ ਵਾਪਸੀ ਕੀਤੀ ਹੈ। ਮੁੰਬਈ ਨੇ ਆਈਪੀਐਲ 2024 ਲਈ ਖਿਡਾਰੀਆਂ ਦੀ ਨਿਲਾਮੀ ਤੋਂ ਪਹਿਲਾਂ ਵਪਾਰ ਵਿੰਡੋ ਵਿੱਚ ਹਾਰਦਿਕ ਨੂੰ ਸ਼ਾਮਲ ਕੀਤਾ।

ਹਾਰਦਿਕ (Hardik Pandya) ਦੇ ਮੁੰਬਈ ਇੰਡੀਅਨਜ਼ ‘ਚ ਸ਼ਾਮਲ ਹੋਣ ਦੀਆਂ ਖਬਰਾਂ ਕਈ ਦਿਨਾਂ ਤੋਂ ਚੱਲ ਰਹੀਆਂ ਸਨ ਪਰ ਹੁਣ ਇਸ ਦਾ ਅੰਤ ਹੋ ਗਿਆ ਹੈ। ਦੋਵਾਂ ਟੀਮਾਂ ਨੇ ਪੁਸ਼ਟੀ ਕੀਤੀ ਹੈ ਕਿ ਹਾਰਦਿਕ ਪੰਡਯਾ ਹੁਣ ਮੁੰਬਈ ਇੰਡੀਅਨਜ਼ ਦਾ ਹਿੱਸਾ ਹਨ। ਇਸ ‘ਤੇ ਦੋਵੇਂ ਟੀਮਾਂ ਦੇ ਮਾਲਕਾਂ ਨੇ ਵੀ ਆਪਣੇ ਬਿਆਨ ਦਿੱਤੇ ਹਨ। ਖੁਦ ਹਾਰਦਿਕ ਪੰਡਯਾ ਨੇ ਮੁੰਬਈ ਪਰਤਣ ਤੋਂ ਬਾਅਦ ਆਪਣੀ ਖੁਸ਼ੀ ਜ਼ਾਹਰ ਕਰਦੇ ਹੋਏ ਇੱਕ ਭਾਵੁਕ ਵੀਡੀਓ ਸ਼ੇਅਰ ਕੀਤਾ ਹੈ।

ਇੱਕ ਵੀਡੀਓ ਸ਼ੇਅਰ ਕਰਦੇ ਹੋਏ ਹਾਰਦਿਕ ਨੇ ਲਿਖਿਆ, “ਇਹ ਬਹੁਤ ਸਾਰੀਆਂ ਸ਼ਾਨਦਾਰ ਯਾਦਾਂ ਵਾਪਸ ਲਿਆਉਂਦਾ ਹੈ। ਮੁੰਬਈ, ਵਾਨਖੇੜੇ, ਪਲਟਨ, ਵਾਪਸ ਆ ਕੇ ਚੰਗਾ ਮਹਿਸੂਸ ਹੋ ਰਿਹਾ ਹੈ।” ਇਸ ਵੀਡੀਓ ‘ਚ ਹਾਰਦਿਕ ਦਾ IPL ‘ਚ ਪਹਿਲੀ ਵਾਰ ਬੋਲੀ ਲੱਗਣ ਤੋਂ ਲੈ ਕੇ ਸਟਾਰ ਬਣਨ ਤੱਕ ਦਾ ਸਫਰ ਦਿਖਾਇਆ ਗਿਆ ਹੈ।

 

The post ਮੁੰਬਈ ਇੰਡੀਅਨਜ਼ ‘ਚ ਵਾਪਸੀ ਕਰਕੇ ਪੁਰਾਣੀਆਂ ਯਾਦਾਂ ਤਾਜ਼ਾ ਹੋਈਆਂ: ਹਾਰਦਿਕ ਪੰਡਯਾ appeared first on TheUnmute.com - Punjabi News.

Tags:
  • breaking-news
  • cricket-news
  • hardik-pandya
  • ipl
  • ipl-2023
  • ipl-2024
  • ipl-team
  • latest-news
  • mumbai-indians
  • news

CM ਮਨੋਹਰ ਲਾਲ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਹਰਿਆਣਾ ਵਾਸੀਆਂ ਨੂੰ ਦਿੱਤੀ ਸੌਗਾਤ

Monday 27 November 2023 10:50 AM UTC+00 | Tags: breaking-news cm-manohar-lal cm-manohar-lal-khattar guru-nanak-dev haryana latest-news news panchkula prakash-purab sri-guru-nanak-dev-ji sri-nada-sahib-gurudwara

ਚੰਡੀਗੜ੍ਹ, 27 ਨਵੰਬਰ 2023: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ (CM Manohar Lal) ਨੇ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ‘ਤੇ ਸੂਬਾਵਾਸੀਆਂ ਨੂੰ ਸੌਗਾਤ ਦਿੰਦੇ ਹੋਏ ਸ੍ਰੀ ਨਾਡਾ ਸਾਹਿਬ ਗੁਰੂਦੁਆਰਾ ਪੰਚਕੂਲਾ ਵਿਚ ਬਹੁਮੰਜਿਲਾ ਪਾਰਕਿੰਗ ਦਾ ਉਦਘਾਟਨ ਕੀਤਾ। ਇਸ ਮੌਕੇ ‘ਤੇ ਉਨ੍ਹਾਂ ਨੇ ਇਤਿਹਾਸਕ ਸ੍ਰੀ ਨਾਡਾ ਸਾਹਿਬ ਗੁਰੂਦਆਰਾ ਵਿਚ ਸੀਸ ਨਿਵਾ ਕੇ ਆਸ਼ੀਰਵਾਦ ਲਿਆ ਅਤੇ ਦੇਸ਼ ਤੇ ਸੂਬਾਵਾਸੀਆਂ ਦੀ ਖੁਸ਼ਹਾਲੀ ਦੀ ਕਾਮਨਾ ਕੀਤੀ। ਉਨ੍ਹਾਂ ਦੇ ਨਾਲ ਹਰਿਆਣਾ ਵਿਧਾਨਸਭਾ ਸਪੀਕਰ ਗਿਆਨਚੰਦ ਗੁਪਤਾ ਤੇ ਹਰਿਆਣਾ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਮਹਾਸਕੱਤਰ ਰਮਨੀਕ ਸਿੰਘ ਮਾਨ ਵੀ ਮੌਜੂਦ ਸਨ।

ਮੁੱਖ ਮੰਤਰੀ ਨੇ ਪੱਤਰਕਾਰਾਂ ਨਾਂਲ ਗਲਬਾਤ ਕਰਦੇ ਹੋਏ ਦਸਿਆ ਕਿ ਪੂਰੇ ਦੇਸ਼ ਵਿਚ ਤੀਰਥ ਅਤੇ ਧਾਰਮਿਕ ਸਥਾਨਾਂ ਦੇ ਸਮੂਚੇ ਵਿਕਾਸ ਦੇ ਉਦੇਸ਼ ਨਾਲ ਪ੍ਰਸਾਦ ਯੋਜਨਾ ਚਲਾਈ ਜਾ ਰਹੀ ਹੈ। ਇਸੀ ਯੋਜਨਾ ਤਹਿਤ ਗੁਰੂਦੁਆਰਾ ਨਾਡਾ ਸਾਹਿਬ ਵਿਚ ਬਹੁਮੰਜਿਲਾ ਪਾਰਕਿੰਗ ਦਾ ਨਿਰਮਾਣ ਕੀਤਾ ਗਿਆ, ਜਿਸ ਦਾ ਉਦਘਾਟਨ ਅੱਜ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ‘ਤੇ ਕੀਤਾ ਗਿਆ ਹੈ।

ਇਸ ਪਾਰਕਿੰਗ ਦਾ ਨੀਂਹ ਪੱਥਰ ਖੁਦ ਉਨ੍ਹਾਂ ਨੇ 27 ਅਕਤੂਬਰ, 2020 ਨੁੰ ਰੱਖਿਆ ਸੀ। ਲਗਭਗ 9500 ਵਰਗ ਮੀਟਰ ਵਿਚ ਬਣੇ ਇਸ ਪਾਰਕਿੰਗ ਦੇ ਨਿਰਮਾਣ ‘ਤੇ 13 ਕਰੋੜ 55 ਲੱਖ 26 ਹਜਾਰ ਰੁਪਏ ਦੀ ਲਾਗਤ ਆਈ ਹੈ ਅਤੇ ਇਸ ਵਿਚ 300 ਵਾਹਨ ਪਾਰਕ ਕੀਤੇ ਜਾ ਸਕਣਗੇ। ਉਨ੍ਹਾਂ ਨੇ ਕਿਹਾ ਕਿ ਇਸ ਪਾਰਕਿੰਗ ਦੇ ਨਿਰਮਾਣ ਨਾਲ ਦੂਰ-ਦੂਰ ਤੋਂ ਆਉਣ ਵਾਲੇ ਸੈਨਾਨੀਆਂ ਅਤੇ ਸ਼ਰਧਾਂਲੂਆਂ ਨੂੰ ਵਾਹਨ ਪਾਰਕਿੰਗ ਦੀ ਬਿਹਤਰ ਸਹੂਲਤ ਉਪਲਬਧ ਹੋਵੇਗੀ।

ਇਕ ਸੁਆਲ ਦੇ ਜਵਾਬ ਵਿਚ ਮਨੋਹਰ ਲਾਲ ਨੇ ਕਿਹਾ ਕਿ ਕਪਾਲਮੋਚਨ ਤੀਰਥ ਵਿਚ ਗੁਰੂ ਪਰੰਪਰਾ ਦੇ ਸਾਰੇ ਲੋਕ ਜੁੜੇ ਹਨ ਅਤੇ ਲੱਖਾਂ ਲੋਕ ਉੱਥੇ ਇਸ਼ਨਾਨ ਕਰਨ ਆਉਂਦੇ ਹਨ। ਕੱਲ ਸ਼ਾਮ ਵੀ ਲਗਭਗ 5 ਲੱਖ ਲੋਕਾਂ ਨੇ ਇਸ਼ਨਾਨ ਕੀਤਾ। ਇਸੀ ਤਰ੍ਹਾ ਗੁਰੂਦੁਆਰਾ ਨਾਡਾ ਸਾਹਿਬ ਵਿਚ ਵੀ ਬਹੁਤ ਵੱਡੀ ਗਿਣਤੀ ਵਿਚ ਸ਼ਰਧਾਲੂ ਆਉਂਦੇ ਹਨ। ਉਨ੍ਹਾਂ ਨੂੰ ਵੀ ਅੱਜ ਗੁਰੂਪੂਰਬ ਦੇ ਮੌਕੇ ‘ਤੇ ਨਾਡਾ ਸਾਹਿਬ ਗੁਰੂਦੁਆਰੇ ਆਉਣ ਦਾ ਮੌਕਾ ਪ੍ਰਾਪਤ ਹੋਇਆ ਹੈ।

ਮਨੋਹਰ ਲਾਲ (CM Manohar Lal) ਨੇ ਕਿਹਾ ਕਿ ਉਨ੍ਹਾਂ ਨੇ ਗੁਰੂਘਰ ਵਿਚ ਮੱਥਾ ਟੇਕ ਕੇ ਦੇਸ਼ ਤੇ ਸੂਬੇ ਦੀ ਜਨਤਾ ਦੀ ਖੁਸ਼ਹਾਲੀ ਦੀ ਕਾਮਨਾ ਕੀਤੀ ਹੈ ਅਤੇ ਇਸ ਮੌਕੇ ‘ਤੇ ਸਾਰਿਆਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਗੁਰੂ ਨਾਨਕ ਦੇਵ ਜੀ ਦੇ ਜੀਵਨ ਦੇ ਸਬੰਧ ਵਿਚ ਪੁੱਛੇ ਗਏ ਇਕ ਸੁਆਲ ਦੇ ਜਵਾਬ ਵਿਚ ਮਨੋਹਰ ਲਾਲ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਗੁਰੂ ਭਗਤੀ ‘ਤੇ ਵੱਧ ਜੋਰ ਦਿੱਤਾ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਕ ਦੋਹੇ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੈ ਸਰਬਤ ਦਾ ਭਲਾ ਦਾ ਵਰਨਣ ਕਰਦੇ ਹੋਏ ਮਨੋਹਰ ਲਾਲ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਕਿਸੇ ਇਕ ਸਮਾਜ ਵਿਸ਼ੇਸ਼ ਲਈ ਨਹੀਂ ਸਗੋ ਸਰਵ ਸਮਾਜ ਦੀ ਭਲਾਈ ਦਾ ਸੰਦੇਸ਼ ਦਿੱਤਾ।

ਉਨ੍ਹਾਂ ਨੇ ਲੋਕਾਂ ਨੂੰ ਬੁਰਾਈਆਂ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ ਅਤੇ ਕਿਹਾ ਕਿ ਭਗਵਾਨ ਵਿਚ ਲਗਨ ਲਗਾਉਣ ਨਾਲ ਬੁਰਾਈਆਂ ਆਪਣੇ ਆਪ ਛੁੱਟ ਜਾਂਦੀਆਂ ਹਨ। ਉਨ੍ਹਾਂ ਨੇ ਨਸ਼ੇ ਦੇ ਵਿਰੁੱਧ ਵੀ ਕੰਮ ਕੀਤਾ। ਮਨੋਹਰ ਲਾਲ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦਿੱਤੀ ਗਈ ਸਿਖਿਆਵਾਂ ਅੱਜ ਵੀ ਢੁੱਕਵੀਆਂ ਹਨ ਅਤੇ ਹਰਿਆਣਾ ਸਰਕਾਰ ਵੱਲੋਂ ਉਨ੍ਹਾਂ ਦੀ ਸਿਖਿਆਵਾਂ ਨੂੰ ਉਨ੍ਹੀ ਹੀ ਤਰਕਸੰਗਤਪੂਰਨ ਪ੍ਰਚਾਰਿਤ ਪ੍ਰਸਾਰਿਤ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ।

ਗਰੀਬ ਪਰਿਵਾਰਾਂ ਦੀ ਬੇਟੀਆਂ ਲਈ ਕਾਲਜਾਂ ਵਿਚ ਫਰੀ ਸਿਖਿਆ ਦਾ ਐਲਾਨ ਦੇ ਸਬੰਧ ਵਿਚ ਪੁੱਛੇ ਗਏ ਇਕ ਸੁਆਲ ਦੇ ਜਵਾਬ ਵਿਚ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸੂਬੇ ਵਿਚ ਆਰਟਸ, ਸਾਇੰਸ ਅਤੇ ਕਾਮਰਸ ਦੀ ਡਿਗਰੀ ਕਾਲਜਾਂ ਵਿਚ 1 ਲੱਖ 80 ਹਜਾਰ ਰੁਪਏ ਸਾਲਾਨਾ ਆਮਦਨ ਵਾਲੀ ਗਰੀਬ ਪਰਿਵਾਰਾਂ ਦੀ ਬੇਟੀਆਂ ਨੂੰ ਪ੍ਰਾਈਵੇਟ ਕਾਲਜਾਂ ਵਿਚ ਵੀ ਫਰੀ ਸਿਖਿਆ ਦਿੱਤੀ ਜਾਵੇਗੀ। ਅਹਿਹੀ ਬੇਟੀਆਂ ਦੀ ਫੀਸ ਦੀ ਪ੍ਰਤੀਪੂਰਤੀ ਰਾਜ ਸਰਕਾਰ ਕਰੇਗੀ। ਇਸ ਤੋਂ ਇਲਾਵਾ, 1 ਲੱਖ 80 ਹਜਾਰ ਰੁਪਏ ਤੋਂ 3 ਲੱਖ ਰੁਪਏ ਸਾਲਾਨਾ ਆਮਦਨ ਵਾਲੇ ਪਰਿਵਾਰਾਂ ਦੀ ਬੇਟੀਆਂ ਦੀ 50 ਫੀਸਦੀ ਫੀਸ ਦਾ ਭੁਗਤਾਨ ਸਰਕਾਰ ਵੱਲੋਂ ਕੀਤਾ ਜਾਵੇਗਾ।

ਇਸ ਮੌਕੇ ‘ਤੇ ਨਗਰ ਨਿਗਮ ਮੇਅਰ ਕੁਲਭੂਸ਼ਨ ਗੋਇਲ, ਡਿਪਟੀ ਕਮਿਸ਼ਨਰ ਸੁਸ਼ੀਲ ਨਾਰਵਾਨ, ਪੁਲਿਸ ਡਿਪਟੀ ਕਮਿਸ਼ਨਰ ਸੁਮੇਰ ਪ੍ਰਤਾਪ ਸਿੰਘ, ਹਰਿਆਣਾ ਸੈਰ-ਸਪਾਟਾ ਨਿਗਮ ਦੇ ਪ੍ਰਬੰਧ ਨਿਦੇਸ਼ਕ ਡਾ. ਨੀਰਜ ਕੁਮਾਰ , ਵਧੀਕ ਡਿਪਟੀ ਕਮਿਸ਼ਨਰ ਵਰਸ਼ਾ ਖੰਗਵਾਲ, ਸਿਟੀ ਮੈਜੀਸਟ੍ਰੇਟ ਰਾਜੇਸ਼ ਪੁਨਿਆ, ਹਰਿਆਣਾ ਰਾਜ ਬਾਲ ਭਲਾਈ ਪਰਿਸ਼ਦ ਦੀ ਮਾਨਦ ਸਕੱਤਰ ਰੰਜੀਤਾ ਮੇਹਤਾ ਸਮੇਤ ਹੋਰ ਮਾਣਯੋਗ ਵਿਅਕਤੀ ਮੌਜੂਦ ਸਨ।

The post CM ਮਨੋਹਰ ਲਾਲ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ‘ਤੇ ਹਰਿਆਣਾ ਵਾਸੀਆਂ ਨੂੰ ਦਿੱਤੀ ਸੌਗਾਤ appeared first on TheUnmute.com - Punjabi News.

Tags:
  • breaking-news
  • cm-manohar-lal
  • cm-manohar-lal-khattar
  • guru-nanak-dev
  • haryana
  • latest-news
  • news
  • panchkula
  • prakash-purab
  • sri-guru-nanak-dev-ji
  • sri-nada-sahib-gurudwara

ਅਦਾਲਤ ਨੇ ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਦੇ ਰਿਮਾਂਡ 'ਚ ਕੀਤਾ ਵਾਧਾ

Monday 27 November 2023 11:10 AM UTC+00 | Tags: amargarh breaking-news cm-bhagwant-mann gajjan-majra jaswant-singh-gajjan-majra latest-news mla-jaswant-singh news punjabi-news sangrur the-unmute-breaking-news

ਚੰਡੀਗੜ੍ਹ, 27 ਨਵੰਬਰ 2023: ਪੰਜਾਬ ਦੇ ਸੰਗਰੂਰ ਦੇ ਅਮਰਗੜ੍ਹ ਸੀਟ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣ ਮਾਜਰਾ (Jaswant Singh Gajjan Majra) ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਮੋਹਾਲੀ ਦੀ ਅਦਾਲਤ ਨੇ ਗੱਜਣ ਮਾਜਰਾ ਦਾ ਰਿਮਾਂਡ 30 ਨਵੰਬਰ ਤੱਕ ਵਧਾ ਦਿੱਤਾ ਹੈ। ਇਸ ਤੋਂ ਪਹਿਲਾਂ ਗੱਜਣ ਮਾਜਰਾ ਪੀਜੀਆਈ ਤੋਂ ਡਿਸਚਾਰਜ ਹੋਣ ਤੋਂ ਬਾਅਦ 4 ਦਿਨਾਂ ਦੇ ਰਿਮਾਂਡ ‘ਤੇ ਸੀ। ਈਡੀ ਨੇ ਗੱਜਣਮਾਜਰਾ ਨੂੰ ਉਨ੍ਹਾਂ ਦੇ ਮਾਲੇਰਕੋਟਲਾ ਦਫ਼ਤਰ ਤੋਂ 6 ਨਵੰਬਰ ਨੂੰ ਗ੍ਰਿਫ਼ਤਾਰ ਕੀਤਾ ਸੀ।

The post ਅਦਾਲਤ ਨੇ ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਦੇ ਰਿਮਾਂਡ ‘ਚ ਕੀਤਾ ਵਾਧਾ appeared first on TheUnmute.com - Punjabi News.

Tags:
  • amargarh
  • breaking-news
  • cm-bhagwant-mann
  • gajjan-majra
  • jaswant-singh-gajjan-majra
  • latest-news
  • mla-jaswant-singh
  • news
  • punjabi-news
  • sangrur
  • the-unmute-breaking-news

ਅੰਮ੍ਰਿਤਸਰ, 27 ਨਵੰਬਰ 2023: ਸਿੱਖਾਂ ਦੇ ਪਹਿਲੇ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਜਿੱਥੇ ਦੇਸ਼ ਅਤੇ ਵਿਦੇਸ਼ਾਂ ‘ਚ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ | ਉਥੇ ਹੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਵੀ ਸਵੇਰ ਤੋਂ ਹੀ ਸੰਗਤਾਂ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰ ਆਪਣੇ ਆਪ ਨੂੰ ਭਾਗਸ਼ਾਲੀ ਸਮਝ ਰਹੇ ਹਨ |

ਉਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਪਹਿਲਾਂ ਦਿਖਾਏ ਗਏ ਵਿਧੀਵੱਧ ਪਾਠਾਂ ਦੇ ਭੋਗ ਪਾਏ ਗਏ ਅਤੇ ਉਸ ਤੋਂ ਉਪਰੰਤ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਜਲੌਅ ਸਾਹਿਬ ਸਜਾਏ ਗਏ | ਉਥੇ ਹੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ (Sri Akal Takht Sahib) ਵੱਲੋਂ ਵੀ ਸਿੱਖ ਸੰਗਤਾਂ ਨੂੰ ਇਸ ਦਿਨ ਦੇ ਲਈ ਮੁਬਾਰਕਬਾਦ ਦਿੱਤੀ |

ਉੱਥੇ ਹੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵੱਲੋਂ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਨੂੰ ਸਾਰਿਆਂ ਨੂੰ ਗੁਰੂ ਸਾਹਿਬ ਦੇ ਦਿਖਾਏ ਹੋਏ ਮਾਰਗ ‘ਤੇ ਚੱਲਣ ਦੀ ਲੋੜ ਹੈ ਅਤੇ ਜੋ ਗੁਰੂ ਸਾਹਿਬ ਵੱਲੋਂ ਸੱਚਾ ਸੌਦਾ ਕੀਤਾ ਗਿਆ ਸੀ ਉਸ ਨੂੰ ਲੈ ਕੇ ਸਾਰਿਆਂ ਨੂੰ ਵੀ ਪ੍ਰੇਰਨਾ ਲੈਣੀ ਚਾਹੀਦੀ ਹੈ। ਉਹਨਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਪੰਜਾਬ ਵਿੱਚ ਵੱਧ ਰਹੀ ਹਾਂ ਅਲਾਮਤਾਂ ਨੂੰ ਖ਼ਤਮ ਕਰਨ ਵਾਸਤੇ ਸਾਨੂੰ ਸਾਰਿਆਂ ਨੂੰ ਇੱਕਜੁੱਟ ਹੋਣ ਦੀ ਲੋੜ ਹੈ। ਅੱਜ ਸਵੇਰ ਤੋਂ ਹੀ ਸੰਗਤਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਅਤੇ ਹੋਰ ਗੁਰਧਾਮਾਂ ਵਿੱਚ ਜਾ ਕੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰ ਰਹੇ ਹਨ |

The post ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸੰਗਤਾਂ ਨੂੰ ਦਿੱਤੀ ਮੁਬਾਰਕਬਾਦ appeared first on TheUnmute.com - Punjabi News.

Tags:
  • amritsar
  • breaking-news
  • news
  • parkash-purb
  • sri-akal-takht-sahib
  • sri-guru-nanak-dev-ji

ਵਿਜੀਲੈਂਸ ਬਿਊਰੋ ਨੇ 10,000 ਰਿਸ਼ਵਤ ਰੁਪਏ ਦੀ ਦੂਜੀ ਕਿਸ਼ਤ ਲੈਂਦਾ ASI ਰੰਗੇ ਹੱਥੀਂ ਦਬੋਚਿਆ

Monday 27 November 2023 11:34 AM UTC+00 | Tags: aam-aadmi-party breaking-news bribe latest-news nabs news punjab-government punjab-news the-unmute-breaking-news vigilance-bureau

ਚੰਡੀਗੜ, 27 ਨਵੰਬਰ, 2023: ਪੰਜਾਬ ਵਿਜੀਲੈਂਸ ਬਿਊਰੋ (Vigilance Bureau) ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਆਪਣੀ ਅਣਥੱਕ ਲੜਾਈ ਦੌਰਾਨ ਸੋਮਵਾਰ ਨੂੰ ਥਾਣਾ ਸਦਰ ਫਾਜ਼ਿਲਕਾ ਅਧੀਨ ਪੈਂਦੀ ਪੁਲਿਸ ਚੌਕੀ ਲਾਧੂਕਾ ਮੰਡੀ ਵਿਖੇ ਤਾਇਨਾਤ ਇੱਕ ਸਹਾਇਕ ਸਬ ਇੰਸਪੈਕਟਰ (ਏ.ਐਸ.ਆਈ) ਬਲਦੇਵ ਸਿੰਘ ਨੂੰ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਏਐਸਆਈ ਨੂੰ ਪਰਵੀਨ ਕੁਮਾਰ ਵਾਸੀ ਮੰਡੀ ਲਾਧੂਕਾ, ਜ਼ਿਲ੍ਹਾ ਫਾਜ਼ਿਲਕਾ ਵੱਲੋਂ ਦਰਜ ਕਰਵਾਈ ਸ਼ਿਕਾਇਤ 'ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੱਸਿਆ ਹੈ ਕਿ ਉਕਤ ਪੁਲਿਸ ਮੁਲਾਜ਼ਮ ਝਗੜੇ ਨਾਲ ਸਬੰਧਤ ਪੁਲਿਸ ਸ਼ਿਕਾਇਤ ਵਿੱਚ ਉਸਦਾ ਨਾਮ ਸ਼ਾਮਲ ਨਾ ਕਰਨ ਬਦਲੇ ਹੋਰ 10,000 ਰੁਪਏ ਰਿਸ਼ਵਤ ਦੀ ਮੰਗ ਕਰ ਰਿਹਾ ਹੈ।

ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ (Vigilance Bureau) ਨੂੰ ਦੱਸਿਆ ਕਿ ਉਕਤ ਛੋਟਾ ਥਾਣੇਦਾਰ ਪਹਿਲਾਂ ਹੀ ਇਸ ਸਬੰਧ ਵਿਚ 20,000 ਰੁਪਏ ਲੈ ਚੁੱਕਾ ਹੈ। ਹੁਣ ਉਸ ਨੇ 10,000 ਰੁਪਏ ਦੀ ਵਾਧੂ ਰਿਸ਼ਵਤ ਦੇਣ ਲਈ ਕਿਹਾ ਹੈ। ਸ਼ਿਕਾਇਤਕਰਤਾ ਨੇ ਇਸ ਮਾਮਲੇ ਵਿੱਚ ਪੁਲਿਸ ਅਧਿਕਾਰੀ ਵੱਲੋਂ ਰਿਸ਼ਵਤ ਦੀ ਮੰਗ ਕਰਦੇ ਸਮੇਂ ਕੀਤੀ ਗਈ ਗੱਲਬਾਤ ਨੂੰ ਰਿਕਾਰਡ ਕਰ ਲਿਆ ਹੈ ਅਤੇ ਇਸ ਮਾਮਲੇ ਵਿੱਚ ਸਬੂਤ ਵਜੋਂ ਵਿਜੀਲੈਂਸ ਨੂੰ ਸੌਂਪ ਦਿੱਤਾ ਹੈ।

ਬੁਲਾਰੇ ਨੇ ਅੱਗੇ ਦੱਸਿਆ ਕਿ ਸ਼ਿਕਾਇਤ ਦੀ ਮੁਢਲੀ ਜਾਂਚ ਤੋਂ ਬਾਅਦ, ਫਿਰੋਜ਼ਪੁਰ ਰੇਂਜ ਤੋਂ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਅਤੇ ਏਐਸਆਈ ਬਲਦੇਵ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਸ਼ਿਕਾਇਤਕਰਤਾ ਤੋਂ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ।

ਉਨਾਂ ਦੱਸਿਆ ਕਿ ਮੁਲਜ਼ਮ ਏ.ਐਸ.ਆਈ ਦੇ ਖਿਲਾਫ ਵਿਜੀਲੈਂਸ ਥਾਣਾ ਫਿਰੋਜ਼ਪੁਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

The post ਵਿਜੀਲੈਂਸ ਬਿਊਰੋ ਨੇ 10,000 ਰਿਸ਼ਵਤ ਰੁਪਏ ਦੀ ਦੂਜੀ ਕਿਸ਼ਤ ਲੈਂਦਾ ASI ਰੰਗੇ ਹੱਥੀਂ ਦਬੋਚਿਆ appeared first on TheUnmute.com - Punjabi News.

Tags:
  • aam-aadmi-party
  • breaking-news
  • bribe
  • latest-news
  • nabs
  • news
  • punjab-government
  • punjab-news
  • the-unmute-breaking-news
  • vigilance-bureau

ਚੰਡੀਗੜ, 27 ਨਵੰਬਰ, 2023: ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਸ. ਬਲਵੰਤ ਸਿੰਘ ਖੇੜਾ ਦੇ ਦਿਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਅੱਜ ਇੱਥੋਂ ਜਾਰੀ ਬਿਆਨ ਵਿੱਚ ਵਿਧਾਨ ਸਭਾ ਸਪੀਕਰ ਨੇ ਕਿਹਾ ਕਿ ਸ. ਬਲਵੰਤ ਸਿੰਘ ਖੇੜਾ ਉੱਘੇ ਸਮਾਜਵਾਦੀ ਆਗੂ, ਸਿੱਖਿਆ ਸ਼ਾਸਤਰੀ ਤੇ ਅਧਿਆਪਕ ਸੰਘਰਸ਼ਾਂ ਦੇ ਮੋਹਰੀ ਆਗੂ ਸਨ।

ਉਨ੍ਹਾਂ ਕਿਹਾ ਕਿ ਸ. ਖੇੜਾ ਮਾਲਟਾ ਜਹਾਜ਼ ਦੁਰਘਟਨਾ ਜਾਂਚ ਮਿਸ਼ਨ ਦੇ ਬਾਨੀ ਸਨ, ਉਨ੍ਹਾਂ ਨੇ ਇਸ ਕਾਂਡ ਦੇ ਤੱਥਾਂ ਅਤੇ ਸਿਲਸਿਲੇ ਦੀ ਥਹੁ ਪਾਉਣ ਲਈ ਅਨੇਕਾਂ ਸਾਰਥਕ ਯਤਨ ਕੀਤੇ ਤੇ ਪੀੜਤਾਂ ਦੀ ਮਦਦ ਕੀਤੀ। ਉਨ੍ਹਾਂ ਕਿਹਾ ਕਿ ਸ. ਖੇੜਾ ਨੇ ਆਪਣਾ ਕੈਰੀਅਰ ਇੱਕ ਅਧਿਆਪਕ ਵਜੋਂ ਸ਼ੁਰੂ ਕੀਤਾ ਅਤੇ ਸਮੇਂ ਤੋਂ ਪਹਿਲਾਂ ਹੀ ਰਿਟਾਇਰਮੈਂਟ ਲੈ ਕੇ ਸਮਾਜ ਸੇਵਾ ਆਰੰਭ ਕਰ ਦਿੱਤੀ। ਉਨ੍ਹਾਂ ਨੇ 100 ਤੋਂ ਵੱਧ ਜਨਹਿੱਤ ਪਟੀਸ਼ਨਾਂ ਦਾਇਰ ਵੀ ਕੀਤੀਆਂ। ਸਪੀਕਰ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖਸ਼ਣ।

The post ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਬਲਵੰਤ ਸਿੰਘ ਖੇੜਾ ਦੇ ਦਿਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ appeared first on TheUnmute.com - Punjabi News.

Tags:
  • balwant-singh-khera
  • breaking-news
  • kultar-singh-sandhwan
  • latest-news
  • news
  • punjab-vidhan-sabha
  • pvs-speaker

ਅੰਮ੍ਰਿਤਸਰ, 27 ਨਵੰਬਰ 2023: ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ (Prakash Purab) ਅੱਜ ਸੰਸਾਰ ਭਰ ਦੀਆਂ ਸੰਗਤਾਂ ਵੱਲੋਂ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਖਾਂ ਸੰਗਤਾਂ ਨੇ ਮੱਥਾ ਟੇਕਿਆ ਅਤੇ ਗੁਰੂ ਸਾਹਿਬ ਪ੍ਰਤੀ ਸ਼ਰਧਾ ਦਾ ਪ੍ਰਗਟਾਵਾ ਕਰਨ ਪਹੁੰਚੀਆਂ। ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਗ੍ਰੰਥੀ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਸਮੇਤ ਪ੍ਰਮੁੱਖ ਸਖ਼ਸ਼ੀਅਤਾਂ ਨੇ ਵੀ ਹਾਜ਼ਰੀ ਭਰੀ।

ਗੁਰਪੁਰਬ (Prakash Purab) ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਜੀ ਵਿਖੇ ਅਲੌਕਿਕ ਜਲੌ ਸਜਾਏ ਗਏ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਹੋਰ ਗੁਰਦੁਆਰਾ ਸਾਹਿਬਾਨਾਂ 'ਤੇ ਦੀਪਮਾਲਾ ਵੀ ਕੀਤੀ ਗਈ।

ਇਸੇ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ, ਸ੍ਰੀ ਅੰਮ੍ਰਿਤਸਰ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਵੱਲੋਂ ਇਲਾਹੀ ਗੁਰਬਾਣੀ ਕੀਰਤਨ ਕੀਤਾ ਗਿਆ। ਅਰਦਾਸ ਭਾਈ ਗੁਰਚਰਨ ਸਿੰਘ ਨੇ ਕੀਤੀ ਅਤੇ ਪਾਵਨ ਹੁਕਮਨਾਮਾ ਪ੍ਰਚਾਰਕ ਭਾਈ ਸਤਵੰਤ ਸਿੰਘ ਨੇ ਸਰਵਣ ਕਰਵਾਇਆ। ਉਨ੍ਹਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਚਾਨਣਾ ਪਾਉਂਦਿਆਂ ਸੰਗਤਾਂ ਨੂੰ ਗੁਰੂ ਸਾਹਿਬ ਦੇ ਉਪਦੇਸ਼ਾਂ 'ਤੇ ਚੱਲਣ ਦੀ ਪ੍ਰੇਰਨਾ ਕੀਤੀ।

ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਗੁਰਮਤਿ ਸਮਾਗਮ ਹੋਏ ਜਿਸ ਵਿਚ ਢਾਡੀ, ਕਵੀਸ਼ਰ ਜਥਿਆਂ ਨੇ ਗੁਰ ਇਤਿਹਾਸ ਸਰਵਣ ਕਰਵਾਇਆ। ਇਸ ਮੌਕੇ ਕਵੀ ਦਰਬਾਰ ਵੀ ਕਰਵਾਇਆ ਗਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਸ. ਸੁਰਜੀਤ ਸਿੰਘ ਭਿੱਟੇਵੱਡ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਭਗਵੰਤ ਸਿੰਘ ਧੰਗੇੜਾ, ਸ. ਬਘੇਲ ਸਿੰਘ, ਸ. ਨਰਿੰਦਰ ਸਿੰਘ, ਸ. ਸਤਨਾਮ ਸਿੰਘ ਰਿਆੜ, ਸ. ਜਗਤਾਰ ਸਿੰਘ ਸ਼ਹੂਰਾ, ਸ. ਸਤਿੰਦਰ ਸਿੰਘ, ਵਧੀਕ ਮੈਨੇਜਰ ਸ. ਨਿਸ਼ਾਨ ਸਿੰਘ ਜਫਰਵਾਲ, ਸ. ਗੁਰਤਿੰਦਰਪਾਲ ਸਿੰਘ ਸਮੇਤ ਸਮੂਹ ਸਟਾਫ਼ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।

 

The post ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਖਾਂ ਸੰਗਤਾਂ ਨੇ ਟੇਕਿਆ ਮੱਥਾ appeared first on TheUnmute.com - Punjabi News.

Tags:
  • breaking-news
  • latest-news
  • news
  • prakash-purab
  • sachkhand
  • sikh
  • sri-guru-nanak-dev-j
  • sri-harmandir-sahib

ਸ਼੍ਰੋਮਣੀ ਕਮੇਟੀ ਵੱਲੋਂ ਭਗਤ ਸੈਣ ਜੀ ਦਾ ਜਨਮ ਦਿਹਾੜਾ ਮਨਾਇਆ

Monday 27 November 2023 01:34 PM UTC+00 | Tags: bhagat-sain-ji bhagat-sains-birthday breaking-news news punjab-news sgpc shiromani-committee

ਅੰਮ੍ਰਿਤਸਰ, 27 ਨਵੰਬਰ 2023: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਸੈਣ ਜੀ ਦਾ ਜਨਮ ਦਿਹਾੜਾ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਸਬੰਧ ਵਿਚ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਜਿਸ ਉਪਰੰਤ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਭਾਈ ਗੁਲਜਾਰ ਸਿੰਘ ਦੇ ਜਥੇ ਨੇ ਗੁਰਬਾਣੀ ਕੀਰਤਨ ਕੀਤਾ। ਅਰਦਾਸ ਭਾਈ ਸਰਵਣ ਸਿੰਘ ਨੇ ਕੀਤੀ ਅਤੇ ਸੰਗਤ ਨੂੰ ਹੁਕਮਨਾਮਾ ਭਾਈ ਸਤਵੰਤ ਸਿੰਘ ਨੇ ਸਰਵਣ ਕਰਵਾਇਆ।

The post ਸ਼੍ਰੋਮਣੀ ਕਮੇਟੀ ਵੱਲੋਂ ਭਗਤ ਸੈਣ ਜੀ ਦਾ ਜਨਮ ਦਿਹਾੜਾ ਮਨਾਇਆ appeared first on TheUnmute.com - Punjabi News.

Tags:
  • bhagat-sain-ji
  • bhagat-sains-birthday
  • breaking-news
  • news
  • punjab-news
  • sgpc
  • shiromani-committee

ਕੱਲ੍ਹ ਨੂੰ ਵਿਧਾਨ ਸਭਾ ਇਜਲਾਸ 'ਚ ਬਹੁਤ ਸਾਰੇ ਬਿੱਲ ਲੋਕਾਂ ਦੇ ਹੱਕ 'ਚ ਲਿਆਂਦੇ ਜਾਣਗੇ: CM ਭਗਵੰਤ ਮਾਨ

Monday 27 November 2023 01:44 PM UTC+00 | Tags: aam-aadmi-party assembly-session breaking-news cm-bhagwant-mann latest-news news punjab punjab-assembly-session punjab-bills the-unmute-breaking-news

ਅੰਮ੍ਰਿਤਸਰ, 27 ਨਵੰਬਰ 2023: ਭਲਕੇ ਪੰਜਾਬ ਵਿਧਾਨ ਸਭਾ ਦਾ ਇਜਲਾਸ (Assembly Session) ਸ਼ੁਰੂ ਹੋਣ ਜਾ ਰਿਹਾ ਹੈ | ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੱਲ੍ਹ ਨੂੰ ਵਿਧਾਨ ਸਭਾ ਦਾ ਇਜਲਾਸ ਸ਼ੁਰੂ ਹੋ ਰਿਹਾ ਹੈ, ਜਿਸ ਦੌਰਾਨ ਬਹੁਤ ਸਾਰੇ ਬਿੱਲ ਲੋਕਾਂ ਦੇ ਹੱਕ 'ਚ ਲਿਆਂਦੇ ਜਾਣਗੇ | ਉਨ੍ਹਾਂ ਕਿਹਾ ਤੁਹਾਡੀ ਆਪਣੀ ਸਰਕਾਰ ਲੋਕ ਸੇਵਾ 'ਚ ਪੂਰੀ ਮਿਹਨਤ ਨਾਲ ਲੱਗੀ ਹੋਈ ਹੈ |

The post ਕੱਲ੍ਹ ਨੂੰ ਵਿਧਾਨ ਸਭਾ ਇਜਲਾਸ ‘ਚ ਬਹੁਤ ਸਾਰੇ ਬਿੱਲ ਲੋਕਾਂ ਦੇ ਹੱਕ 'ਚ ਲਿਆਂਦੇ ਜਾਣਗੇ: CM ਭਗਵੰਤ ਮਾਨ appeared first on TheUnmute.com - Punjabi News.

Tags:
  • aam-aadmi-party
  • assembly-session
  • breaking-news
  • cm-bhagwant-mann
  • latest-news
  • news
  • punjab
  • punjab-assembly-session
  • punjab-bills
  • the-unmute-breaking-news

ਹੁਸ਼ਿਆਰਪੁਰ, 27 ਨਵੰਬਰ 2023: ਸ੍ਰੀ ਗੁਰੂ ਰਵਿਦਾਸ ਨਗਰ ਦੁੱਧ ਉਤਪਾਦਕ ਸਹਿਕਾਰੀ ਸਭਾ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਸੁਸਾਇਟੀ ਦੇ ਦੁੱਧ ਉਤਪਾਦਕ ਮੈਂਬਰਾਂ ਨੂੰ ਬੋਨਸ ਦੇ ਚੈੱਕ ਵੰਡ ਕੇ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਹੋਰ ਦੁੱਧ ਉਤਪਾਦਕਾਂ ਨੂੰ ਵੀ ਵੇਰਕਾ ਦੀਆਂ ਸਹਿਕਾਰੀ ਸਭਾਵਾਂ ਨਾਲ ਜੁੜ ਕੇ ਅਜਿਹੇ ਲਾਭ ਲੈਣੇ ਚਾਹੀਦੇ ਹਨ। ਇਸ ਦੌਰਾਨ ਉਨ੍ਹਾਂ ਦੇ ਨਾਲ ਨਗਰ ਨਿਗਮ ਦੇ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤਾ ਚੌਧਰੀ, ਦਿ ਹੁਸ਼ਿਆਰਪੁਰ ਸੈਂਟਰਲ ਕੋਆਪ੍ਰੇਟਿਵ ਬੈਂਕ ਦੇ ਚੇਅਰਮੈਨ ਵਿਕਰਮ ਸ਼ਰਮਾ ਵੀ ਮੌਜੂਦ ਸਨ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਮਿਲਕ ਪਲਾਂਟ ਹੁਸ਼ਿਆਰਪੁਰ ਦੇ ਜੀ.ਐਮ ਰੁਪਿੰਦਰ ਸਿੰਘ ਸੇਖੋਂ ਦੀ ਅਗਵਾਈ ਹੇਠ ਮਿਲਕ ਪਲਾਂਟ ਵੱਲੋਂ ਦੁੱਧ ਉਤਪਾਦਕ ਸਹਿਕਾਰੀ ਸਭਾਵਾਂ ਦੇ ਮੈਂਬਰਾਂ ਨੂੰ ਸੁਸਾਇਟੀ ਦੇ ਉਪ-ਨਿਯਮਾਂ ਅਨੁਸਾਰ ਸ਼ੁੱਧ ਲਾਭ ਵਜੋਂ ਲੱਖਾਂ ਰੁਪਏ ਦੇ ਬੋਨਸ ਦੇ ਚੈੱਕ ਦਿੱਤੇ ਗਏ ਹਨ, ਜਿਸ ਤਹਿਤ ਅੱਜ ਸੁਸਾਇਟੀ ਦੇ 52 ਮੈਂਬਰਾਂ ਨੂੰ ਕਰੀਬ 7 ਲੱਖ ਰੁਪਏ ਦੇ ਚੈੱਕ ਬੋਨਸ ਦੇ ਤੌਰ ‘ਤੇ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਦੌਰਾਨ ਬ੍ਰਮ ਸ਼ੰਕਰ ਜਿੰਪਾ ਨੇ ਦੁੱਧ ਉਤਪਾਦਕਾਂ ਨੂੰ ਸਾਫ਼-ਸੁਥਰਾ ਦੁੱਧ ਪੈਦਾ ਕਰਕੇ ਵੇਰਕਾ ਦੁੱਧ ਉਤਪਾਦਕ ਸਹਿਕਾਰੀ ਸਭਾ ਨੂੰ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਵੇਰਕਾ ਮਿਲਕ ਪਲਾਂਟ ਵੱਲੋਂ ਦੁੱਧ ਉਤਪਾਦਕਾਂ ਨੂੰ ਉਤਸ਼ਾਹਿਤ ਕਰਨ ਲਈ ਕੀਤਾ ਗਿਆ ਇਹ ਕੰਮ ਸ਼ਲਾਘਾਯੋਗ ਹੈ, ਜਿਸ ਸਦਕਾ ਭਵਿੱਖ ਵਿਚ ਹੋਰ ਵੀ ਦੁੱਧ ਉਤਪਾਦਕ ਵੇਰਕਾ ਨਾਲ ਜੁੜਨਗੇ। ਇਸ ਮੌਕੇ ਸੁਸਾਇਟੀ ਪ੍ਰਧਾਨ ਦੇਸਰਾਜ, ਵਿਵੇਕ, ਕੌਂਸਲਰ ਮੁਖੀ ਰਾਮ, ਕੌਂਸਲਰ ਪ੍ਰਦੀਪ ਬਿੱਟੂ, ਸੰਦੀਪ ਚੇਚੀ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

The post ਬ੍ਰਮ ਸ਼ੰਕਰ ਜਿੰਪਾ ਨੇ ਸ੍ਰੀ ਗੁਰੂ ਰਵਿਦਾਸ ਨਗਰ ਦੁੱਧ ਉਤਪਾਦਕ ਸਹਿਕਾਰੀ ਸਭਾ ਦੇ 52 ਮੈਂਬਰਾਂ ਨੂੰ ਵੰਡੇ 7 ਲੱਖ ਦੇ ਬੋਨਸ ਦੇ ਚੈੱਕ appeared first on TheUnmute.com - Punjabi News.

Tags:
  • bram-shankar-jimpa
  • latest-news
  • news
  • ravidas-nagar-dudh-produkt

ਖਾਦ, ਬੀਜ ਅਤੇ ਕੀਟਨਾਸ਼ਕ ਖਰੀਦਣ ਸਮੇਂ ਬਿੱਲ ਜ਼ਰੂਰ ਲੈਣ ਕਿਸਾਨ: ਖੇਤੀਬਾੜੀ ਅਫਸਰ

Monday 27 November 2023 02:00 PM UTC+00 | Tags: agriculture-officer breaking-news farmers fertilizers news pesticides seeds

ਰੂਪਨਗਰ, 27 ਨਵੰਬਰ 2023: ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਰੂਪਨਗਰ ਵੱਲੋਂ ਹਾੜੀ ਦੇ ਸ਼ੀਜਨ ਨੂੰ ਮੁੱਖ ਰੱਖਦੇ ਹੋਏ ਕਿਸਾਨਾਂ ਨੂੰ ਵਧੀਆਂ ਕੁਆਲਿਟੀ ਦੇ ਖਾਦ, ਬੀਜ ਅਤੇ ਕੀਟਨਾਸ਼ਕ ਦਵਾਈਆਂ ਉਪਲੱਬਧ ਕਰਵਾਉਣ ਲਈ ਸ. ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਦਿਸ਼ਾ-ਨਿਰਦੇਸ਼ ਤਹਿਤ ਮੁੱਖ ਖੇਤੀਬਾੜੀ ਅਫਸਰ ਡਾ. ਗੁਰਬਚਨ ਸਿੰਘ ਵੱਲੋਂ ਰੂਪਨਗਰ ਜ਼ਿਲ੍ਹੇ ਦੇ ਹੋਲਸੇਲ ਡੀਲਰਾਂ ਨਾਲ ਖਾਦ ਦੀ ਵੰਡ ਬਾਰੇ ਮੀਟਿੰਗ ਕੀਤੀ ਗਈ।

ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਾ. ਗੁਰਬਚਨ ਸਿੰਘ ਨੇ ਡੀਲਰਾਂ ਨੂੰ ਹਦਾਇਤ ਕੀਤੀ ਕਿ ਹਾੜੀ ਦੇ ਸੀਜ਼ਨ ਦੌਰਾਨ ਸਾਰੇ ਹੋਲਸੇਲ ਡੀਲਰ ਯੂਰੀਆ ਖਾਦ ਦੀ ਸਹੀ ਵੰਡ ਕਰਨ, ਅਗਰ ਕਿਸੇ ਵੀ ਰਿਟੇਲ ਡੀਲਰ ਵੱਲੋ ਕਿਸਾਨਾਂ ਨੂੰ ਸਹੀ ਵੰਡ ਨਾ ਕੀਤੀ ਜਾਂ ਕੋਈ ਹੋਰ ਖੇਤੀ ਸਮੱਗਰੀ ਦੀ ਟੈਗਿੰਗ ਕੀਤੀ ਤਾਂ ਉਸ ਵਿਰੁੱਧ ਫਰਟੀਲਾਈਜ਼ਰ ਕੰਟਰੋਲ ਆਰਡਰ 1985 ਤਹਿਤ ਸਖਤ ਕਾਰਵਾਈ ਕੀਤੀ ਜਾਵੇਗੀ।

ਇਸ ਮੌਕੇ ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਹਰ ਕਿਸਾਨ ਨੂੰ ਯੂਰੀਆਂ ਖਾਦ ਦਾ ਬਿੱਲ ਜਰੂਰ ਦਿੱਤਾ ਜਾਵੇ ਅਤੇ ਸਾਰਾ ਰਿਕਾਰਡ ਮੈਨਟੇਨ ਰੱਖਿਆ ਜਾਵੇ। ਚੈੱਕਿਗ/ ਸੈਪਲਿੰਗ ਦੌਰਾਨ ਅਗਰ ਕੋਈ ਬਿਨਾਂ ਦਸਤਾਵੇਜ਼ਾਂ ਤੋਂ ਅਣਅਧਿਕਾਰਤ ਖੇਤੀ ਸਮੱਗਰੀ ਫੜੀ ਗਈ ਤਾਂ ਉਸ ਵਿਰੁੱਧ ਕਾਨੂੰਨ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ।

ਇਸ ਮੌਕੇ ਉਨ੍ਹਾਂ ਜ਼ਿਲ੍ਹੇ ਦੇ ਸਾਰੇ ਡੀਲਰਾਂ ਨੂੰ ਹਦਾਇਤ ਕੀਤੀ ਕਿ ਕਿਸੇ ਵੀ ਪ੍ਰਕਾਰ ਦੀ ਖੇਤੀ ਸਮੱਗਰੀ ਖ੍ਰੀਦਣ/ ਵੇਚਣ ਤੋੰ ਪਹਿਲਾਂ ਸਾਰੇ ਦਸਤਾਵੇਜ਼ ਮੁਕੰਮਲ ਕਰਵਾਏ ਜਾਣ, ਬਿਨਾਂ ਲਾਇਸੈਂਸ/ ਅਡੀਸ਼ਨ/ ਬਿੱਲ ਤੋਂ ਖੇਤੀ ਸਮੱਗਰੀ ਆਪਣੀ ਦੁਕਾਨ ਤੇ ਰੱਖਕੇ ਨਾ ਵੇਚੀ ਜਾਵੇ।

ਇਸ ਮੌਕੇ ਖੇਤੀਬਾੜੀ ਅਫਸਰ (ਸ ਮ) ਡਾ. ਪੰਕਜ ਸਿੰਘ ਨੇ ਡੀਲਰਾਂ ਨੂੰ ਕਿਹਾ ਕਿ ਲਾਇਸੈਂਸ ਵਿੱਚ ਦਰਜ ਕਰਵਾਏ ਨਕਸ਼ੇ ਦੇ ਮੁਤਾਬਿਕ ਹੀ ਸੇਲ ਪੁਆਇੰਟ ਅਤੇ ਗੋਦਾਮ ਦਾ ਨਕਸ਼ਾ ਹੋਵੇ, ਖਾਦ ਦੇ ਸਟਾਕ ਅਤੇ ਰੇਟ ਦੀ ਲਿਸਟ ਦੁਕਾਨ ਤੇ ਡਿਸਪਲੇਅ ਹੋਵੇ ਅਤੇ ਨਾਲ ਦੀ ਨਾਲ ਪੀ.ੳ.ਐਸ ਮਸ਼ੀਨ ਵਿੱਚੋ ਖਾਦ ਦਾ ਸਟਾਕ ਕਲੀਅਰ ਕੀਤਾ ਜਾਵੇ।

ਇਸ ਮੌਕੇ ਡਾ. ਗੁਰਬਚਨ ਸਿੰਘ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਖਾਦ, ਬੀਜ ਅਤੇ ਕੀਟਨਾਸ਼ਕ ਦਵਾਈਆਂ ਖਰੀਦਣ ਸਮੇਂ ਬਿੱਲ ਜਰੂਰ ਲਿਆ ਜਾਵੇ। ਅਗਰ ਕਿਸੇ ਵੀ ਕਿਸਾਨ ਨੂੰ ਖੇਤੀਬਾੜੀ ਸਬੰਧੀ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਖੇਤੀਬਾੜੀ ਵਿਭਾਗ ਦੇ ਬਲਾਕ ਦਫਤਰ ਨਾਲ ਸੰਪਰਕ ਕਰਨ।

ਇਸ ਮੀਟਿੰਗ ਵਿੱਚ ਐਨ.ਐਫ.ਐਲ ਦੇ ਜੋਗਿੰਦਰ ਰਾਣਾ, ਇਫਕੋ ਤੋਂ ਸ਼ਾਮ ਸੁੰਦਰ, ਡੀਲਰ ਸੁਰਜੀਤ ਸਿੰਘ ਪੁਰਖਾਲੀ, ਸੀਮਪੀ ਮੋਰਿੰਡਾ, ਸੁੱਖੀ ਭਰਤਗੜ੍ਹ, ਪਵਨ, ਵਰਿਆਮ ਫਰਟੀਲਾਈਜ਼ਰ ਸ੍ਰੀ ਚਮਕੌਰ ਸਾਹਿਬ ਆਦਿ ਹਾਜ਼ਰ ਸਨ।

The post ਖਾਦ, ਬੀਜ ਅਤੇ ਕੀਟਨਾਸ਼ਕ ਖਰੀਦਣ ਸਮੇਂ ਬਿੱਲ ਜ਼ਰੂਰ ਲੈਣ ਕਿਸਾਨ: ਖੇਤੀਬਾੜੀ ਅਫਸਰ appeared first on TheUnmute.com - Punjabi News.

Tags:
  • agriculture-officer
  • breaking-news
  • farmers
  • fertilizers
  • news
  • pesticides
  • seeds

ਯੁਵਕ ਸੇਵਾਵਾਂ ਵਿਭਾਗ ਵੱਲੋਂ ਪੇਂਡੂ ਯੂਥ ਕਲੱਬਾਂ ਨੂੰ ਦਿੱਤੀ ਜਾਵੇਗੀ ਸਹਾਇਤਾ ਰਾਸ਼ੀ: DC ਡਾ. ਹਿਮਾਂਸ਼ੂ ਅਗਰਵਾਲ

Monday 27 November 2023 02:06 PM UTC+00 | Tags: breaking-news dc-dr-himanshu-aggarwal news rural-youth-clubs youth-clubs youth-services-department youth-towards-sport

ਗੁਰਦਾਸਪੁਰ, 27 ਨਵੰਬਰ 2023: ਪੰਜਾਬ ਸਰਕਾਰ ਰਾਜ ਦੇ ਨੌਜਵਾਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਸਹਾਇਤਾ ਰਾਸ਼ੀ ਪ੍ਰਦਾਨ ਕਰ ਰਹੀ ਹੈ ਤਾਂ ਜੋ ਨੌਜਵਾਨਾਂ ਦਾ ਖੇਡਾਂ ਪ੍ਰਤੀ ਰੁਝਾਨ ਵਧਾਇਆ ਜਾ ਸਕੇ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਰਾਜ ਸਰਕਾਰ ਵੱਲੋਂ ਯੁਵਕ ਸੇਵਾਵਾਂ ਵਿਭਾਾਗ ਨਾਲ ਸਬੰਧਤ ਪੇਂਡੂ ਯੂਥ ਕਲੱਬਾਂ (Rural youth clubs) ਨੂੰ ਉਤਸ਼ਾਹਤ ਕਰਨ ਲਈ ਸਹਾਇਤਾ ਗ੍ਰਾਂਟ ਪ੍ਰਦਾਨ ਕੀਤੀ ਜਾ ਰਹੀ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਯੁਵਕ ਸੇਵਾਵਾਂ ਵਿਭਾਗ ਨਾਲ ਸਬੰਧਤ ਮਾਨਤਾ ਪ੍ਰਾਪਤ ਸਰਗਰਮ ਯੂਥ ਕਲੱਬ (Rural youth clubs) ਜੇਕਰ ਸਹਾਇਤਾ ਗ੍ਰਾਂਟ ਲੈਣ ਦੇ ਇਛੁੱਕ ਹਨ ਤਾਂ ਉਹ ਆਪਣੀ ਤਿੰਨ ਸਾਲ ਦੀ ਪ੍ਰਗਤੀ ਰੀਪੋਰਟ 10 ਦਸੰਬਰ 2023 ਤੱਕ ਸ਼ਹੀਦ ਨਵਦੀਪ ਸਿੰਘ ਸਟੇਡੀਅਮ, ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਸਥਿਤ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਗੁਰਦਾਸਪੁਰ ਦੇ ਦਫ਼ਤਰ ਵਿਖੇ ਜਮ੍ਹਾਂ ਕਰਵਾਉਣ।

ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਕਮੇਟੀ ਕਲੱਬਾਂ ਦੀ ਪ੍ਰਗਤੀ ਦਾ ਮੁਲਾਂਕਣ ਕਰਕੇ ਅਗਲੇਰੀ ਕਾਰਵਾਈ ਕਰੇਗੀ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਗੁਰਦਾਸਪੁਰ ਦੇ ਮੋਬਾਇਲ ਨੰਬਰ 90562-32798 'ਤੇ ਸੰਪਰਕ ਕੀਤਾ ਜਾ ਸਕਦਾ ਹੈ।

The post ਯੁਵਕ ਸੇਵਾਵਾਂ ਵਿਭਾਗ ਵੱਲੋਂ ਪੇਂਡੂ ਯੂਥ ਕਲੱਬਾਂ ਨੂੰ ਦਿੱਤੀ ਜਾਵੇਗੀ ਸਹਾਇਤਾ ਰਾਸ਼ੀ: DC ਡਾ. ਹਿਮਾਂਸ਼ੂ ਅਗਰਵਾਲ appeared first on TheUnmute.com - Punjabi News.

Tags:
  • breaking-news
  • dc-dr-himanshu-aggarwal
  • news
  • rural-youth-clubs
  • youth-clubs
  • youth-services-department
  • youth-towards-sport

15 ਦਸੰਬਰ ਤੋਂ ਸ਼ੁਰੂ ਹੋਵੇਗਾ ਹਰਿਆਣਾ ਵਿਧਾਨ ਸਭਾ ਦਾ ਸਰਦ ਰੁੱਤ ਇਜਲਾਸ

Monday 27 November 2023 02:12 PM UTC+00 | Tags: breaking-news haryana-news haryana-vidhan-sabha latest-news news winter-session

ਚੰਡੀਗੜ੍ਹ, 27 ਨਵੰਬਰ 2023: ਹਰਿਆਣਾ ਵਿਧਾਨ ਸਭਾ ਦਾ ਸਰਦ ਰੁੱਤ ਇਜਲਾਸ (winter session) 15 ਦਸੰਬਰ, 2023 ਤੋਂ ਸ਼ੁਰੂ ਹੋਵੇਗਾ। ਇਹ ਫੈਸਲਾ ਅੱਜ ਇੱਥੇ ਮੁੱਖ ਮੰਤਰੀ ਮਨੋਹਰ ਲਾਲ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਲਿਆ ਗਿਆ। ਇਸ ਦੇ ਨਾਲ ਹੀ ਮੁੱਖ ਮੰਤਰੀ ਨੂੰ ਸਦਨ ਦੇ ਵਿਧਾਨਕ ਕੰਮਕਾਜ ਲਈ ਮੰਤਰੀ ਮੰਡਲ ਵੱਲੋਂ ਅਧਿਕਾਰਤ ਕੀਤਾ ਗਿਆ ਹੈ।

The post 15 ਦਸੰਬਰ ਤੋਂ ਸ਼ੁਰੂ ਹੋਵੇਗਾ ਹਰਿਆਣਾ ਵਿਧਾਨ ਸਭਾ ਦਾ ਸਰਦ ਰੁੱਤ ਇਜਲਾਸ appeared first on TheUnmute.com - Punjabi News.

Tags:
  • breaking-news
  • haryana-news
  • haryana-vidhan-sabha
  • latest-news
  • news
  • winter-session

ਮਾਲੇਰਕੋਟਲਾ, 27 ਨਵੰਬਰ 2023, ਦਸਮੇਸ਼ ਚੈਰੀਟੇਬਲ ਟਰੱਸਟ ਮਾਲੇਰਕੋਟਲਾ ਵੱਲੋਂ ਟਰੱਸਟ ਦੇ ਚੇਅਰਮੈਨ ਉਘੇ ਉਦਯੋਗਪਤੀ ਗਿਆਨੀ ਅਮਰ ਸਿੰਘ ਦੀ ਅਗਵਾਈ ਹੇਠ ਹਰਜੀਤ ਸਿੰਘ ਅਤੇ  ਚਤਰ ਸਿੰਘ ਦੀ ਯਾਦ ਨੂੰ ਸਮਰਪਿਤ ਅੱਜ ਦਸਮੇਸ਼ ਕੰਬਾਇਨਜ਼ ਰਾਏਕੋਟ ਰੋਡ ਵਿਖੇ ਲਗਾਏ ਗਏ 9ਵੇਂ ਵਿਸ਼ਾਲ ਮੁਫਤ ਮੈਡੀਕਲ ਚੈਕਅੱਪ ਕੈਂਪ (free medical camp) 'ਚ ਇਲਾਕੇ ਭਰ ਤੋਂ ਪੁੱਜੇ ਕਰੀਬ 900 ਮਰੀਜ਼ਾਂ ਦਾ  ਵੱਖ-ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਦੀ ਟੀਮ ਨੇ ਚੈਕਅੱਪ ਕਰਕੇ ਲੋੜਵੰਦ ਮਰੀਜ਼ਾਂ ਨੂੰ ਮੁਫਤ ਦਵਾਈਆਂ ਦਿੱਤੀਆ ਗਈਆਂ।

ਕੈਂਪ 'ਚ ਮੁੱਖ ਮਹਿਮਾਨ ਵੱਜੋਂ ਪੁੱਜੇ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਇਸ ਮੌਕੇ  ਖੁਦ ਕੈਂਪ ਵਿੱਚ ਮਰੀਜ਼ਾਂ ਦਾ ਚੈੱਕ ਅਪ ਕਰਕੇ ਕੈਂਪ ਦਾ ਉਦਘਾਟਨ ਕੀਤਾ । ਇਸ ਮੌਕੇ ਉਨ੍ਹਾਂ ਕਿਹਾ ਕਿ ਦਸਮੇਸ਼ ਕੰਬਾਇਨਜ਼ ਪਰਿਵਾਰ ਦੇ  ਨੌਜਵਾਨਾਂ ਚਤਰ ਸਿੰਘ ਅਤੇ ਹਰਜੀਤ ਸਿੰਘ ਨੂੰ ਸਰਧਾਂਜਲੀ ਭੇਂਟ ਕਰਦੇ ਹੋਏ ਕਿਹਾ ਕਿ ਦਸਮੇਸ਼ ਗਰੁੱਪ ਵੱਲੋਂ ਪਿਛਲੇ 9 ਸਾਲਾਂ ਤੋਂ ਮਾਨਵਤਾ ਦੀ ਸੇਵਾ ਵਾਲੇ ਇਸ ਮਹਾਨ ਕਾਰਜ ਰਾਹੀਂ ਆਪਣੀਆਂ ਵਿਛੜੀਆਂ ਰੂਹਾਂ ਨੂੰ ਯਾਦ ਕਰਨਾ ਆਪਣੇ ਆਪ 'ਚ ਇੱਕ ਬਹੁਤ ਵੱਡਾ ਸ਼ਲਾਘਾ-ਪੂਰਵਕ ਕੰਮ ਹੈ। ਦਸਮੇਸ਼ ਪਰਿਵਾਰ ਦੇ ਮੁੱਖੀ ਗਿਅਨੀ ਅਮਰ ਸਿੰਘ ਅਤੇ ਉਨ੍ਹਾਂ ਦੇ ਸਮੁੱਚੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਦਸਮੇਸ਼ ਪਰਿਵਾਰ ਵੱਲੋਂ ਆਪਣੇ ਵਿਛੜੇ ਪਰਿਵਾਰਕ ਮੈਂਬਰਾਂ ਦੀ ਯਾਦ 'ਚ ਹਰ ਸਾਲ ਲਗਾਏ ਜਾਂਦੇ ਅਜਿਹੇ ਲੋਕ ਪੱਖੀ ਵਿਸ਼ਾਲ ਮੈਡੀਕਲ ਕੈਂਪ ਤੋਂ ਵੱਡੀ, ਉਨ੍ਹਾਂ ਵਿਛੜੀਆਂ ਰੂਹਾਂ ਨੂੰ ਹੋਰ ਕੋਈ ਸਰਧਾਂਜਲੀ ਨਹੀਂ ਹੋ ਸਕਦੀ।

ਚੈਕਅੱਪ ਸ਼ੁਰੂ ਕਰਨ ਤੋਂ ਪਹਿਲਾਂ ਆਯੋਜਿਤ ਕੀਤੇ ਗਏ ਵਿਸ਼ੇਸ ਸਮਾਗਮ (free medical camp) ਦੌਰਾਨ ਟਰੱਸਟ ਦੇ ਚੇਅਰਮੈਨ ਗਿਆਨੀ ਅਮਰ ਸਿੰਘ ਜੀ ਨੇ ਹੋਰਨਾਂ ਟਰੱਸਟੀਆਂ ਤੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਆਏ ਮਹਿਮਾਨਾਂ  ਡਾਕਟਰ ਸਾਹਿਬਾਨਾਂ ਅਤੇ ਆਏ ਹੋਏ ਹੋਰਨਾਂ ਮਹਿਮਾਨਾਂ ਦਾ ਨਿੱਘਾ ਸਵਾਗਤ ਕਰਦਿਆਂ ਜਿਥੇ ਸਾਰੇ ਮਹਿਮਾਨਾਂ ਨੂੰ ਪਿਆਰ ਦੀ ਨਿਸ਼ਾਨੀ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਉਥੇ ਦਸਮੇਸ਼ ਪਰਿਵਾਰ ਨੇ ਮਾਨਵਤਾ ਦੀ ਸੇਵਾ ਵਾਲੇ ਆਪਣੇ ਇਸ ਕਾਰਜ ਨੂੰ ਰਹਿੰਦੀ ਜਿੰਦਗੀ ਤੱਕ ਇਸੇ ਤਰ੍ਹਾਂ ਜਾਰੀ ਰੱਖਣ ਦਾ ਭਰੋਸਾ ਵੀ ਦਿੱਤਾ। ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦਾ ਸਵਾਗਤ ਕਰਦਿਆਂ ਮਲੇਰਕੋਟਲਾ ਦੇ ਵਿਧਾਇਕ ਡਾਕਟਰ ਜਮੀਲ ਉਰ ਰਹਿਮਾਨ  ਨੇ ਕੈਂਪ ਦੇ ਪ੍ਰਬੰਧਕਾਂ ਨੂੰ ਸ਼ੁਭ ਇੱਛਾਵਾਂ ਭੇਟ ਕਰਦਿਆ ਕਿਹਾ ਕਿ ਮਲੇਰਕੋਟਲਾ ਵਿਖੇ ਵਿਸ਼ਾਲ ਮੁਫਤ ਮੈਡੀਕਲ ਕੈਂਪ ਲਗਵਾ ਕੇ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਵੀ ਵੱਡੀ ਦੇਣ ਇਲਾਕਾ ਨਿਵਾਸੀਆਂ ਨੂੰ ਦਿੱਤੀ ਹੈ ।

ਇਸ ਮੌਕੇ ਦਸਮੇਸ਼ ਕੰਬਾਇਨਜ ਦੇ ਸੀ.ਐਮ.ਡੀ . ਅਮਰ ਸਿੰਘ ਨੇ “ਮੁੱਖ ਮੰਤਰੀ ਜਿਲ੍ਹਾ ਵੈਲਫੇਅਰ ਕਮੇਟੀ” ਨੂੰ 05 ਲੱਖ ਰੁਪਏ ਅਤੇ ਮਾਲੇਰਕੋਟਲਾ ਦੇ ਡਾ ਮੁਹੰਮਦ ਸ਼ਬੀਰ ਨੇ ਇੱਕ ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ ।  ਕੈਂਪ ਦੇ ਮੁੱਖ ਪ੍ਰਬੰਧਕ ਗਿਆਨੀ ਅਮਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਵੇਰੇ 10 ਵਜੇ ਸ਼ੁਰੂ ਹੋਏ ਵਿਸ਼ਾਲ ਕੈਂਪ ਦੌਰਾਨ

ਡਾ.ਬ੍ਰਿਜੇਸ਼ ਕੁਮਾਰ ਬਧਨ ਡੀ.ਐਮ. (ਦਿਲ ਦੇ ਰੋਗਾਂ ਦੇ ਮਾਹਿਰ) ਗਲੋਬਲ ਹਾਰਟ ਐਂਡ ਸੁਪਰ ਸਪੈਸ਼ਲਿਟੀ ਹਸਪਤਾਲ, ਲੁਧਿਆਣਾ,ਡਾ. ਕਾਰਤਿਕ ਗੋਇਲ ਡੀ.ਐਮ. (ਪੇਟ ਅਤੇ ਜ਼ਿਗਰ ਦੀਆਂ ਬਿਮਾਰੀਆਂ ਦੇ ਮਾਹਿਰ) ਅਮੀਰੀਟਸ ਹਸਪਤਾਲ, ਲੁਧਿਆਣਾ ਡਾ. ਗੁਰਵਿੰਦਰ ਸਿੰਘ ਡੀ. ਐਮ. (ਕੈਂਸਰ ਦੇ ਰੋਗਾਂ ਦੇ ਮਾਹਿਰ) ਐਸ.ਪੀ.ਐਸ. (ਅਪੋਲੋ) ਹਸਪਤਾਲ, ਲੁਧਿਆਣਾ ਡਾ.ਰਾਕੇਸ ਅਰੋੜਾ ਐਮ.ਐਸ. (ਅੱਖਾਂ ਦੇ ਰੋਗਾਂ ਦੇ ਮਾਹਿਰ) ਅਰੋੜਾ ਆਈ ਹਸਪਤਾਲ, ਮਾਲੇਰਕੋਟਲਾ,ਡਾ. ਆਸ਼ਾ ਪ੍ਰਿਤਪਾਲ ਕੌਰ ਐਮ.ਐਸ. (ਅੱਖਾਂ ਦੇ ਰੋਗਾਂ ਦੇ ਮਾਹਿਰ) ਗੁਰੂ ਤੇਗ ਬਹਾਦਰ ਆਈ ਹਸਪਤਾਲ, ਪਟਿਆਲਾ,ਡਾ. ਗੁਰਵਿੰਦਰ ਸਿੰਘ ਐਮ.ਡੀ. (ਜਨਰਲ ਰੋਗਾਂ ਦੇ ਮਾਹਿਰ) ਗੁਰਵਿੰਦਰ ਹਸਪਤਾਲ, ਮਾਲੇਰਕੋਟਲਾ,ਡਾ. ਕਰਨਵੀਰ ਸਿੰਘ ਐਮ.ਡੀ. (ਔਰਤਾਂ ਦੇ ਰੋਗਾਂ ਦੇ ਮਾਹਿਰ) ਕਰਨਵੀਰ ਮੈਟਰਨਿਟੀ ਅਤੇ ਇਨਫਰਟੀਲਿਟੀ ਹਸਪਤਾਲ, ਮਾਲੇਰਕੋਟਲਾ ਡਾ.ਪ੍ਰਭਲੀਨ ਕੌਰ ਐਮ.ਡੀ.(ਛਾਤੀ ਅਤੇ ਟੀ. ਬੀ. ਰੋਗਾਂ ਦੇ ਮਾਹਿਰ) ਕਰਨਵੀਰ ਮੈਟਰਨਿਟੀ ਅਤੇ ਇਨਫਰਟੀਲਿਟੀ ਹਸਪਤਾਲ, ਮਾਲੇਰਕੋਟਲਾ ਦੀਆਂ ਟੀਮਾਂ ਨੇ  ਵੱਖੋ-ਵੱਖ ਬੀਮਾਰੀਆਂ ਦੇ ਕਰੀਬ 900  ਮਰੀਜ਼ਾਂ ਦੇ ਦਿਲ, ਕੈਂਸਰ, ਕੰਨ-ਨੱਕ-ਗਲਾ, ਛਾਤੀ ਰੋਗ, ਪੇਟ-ਜਿਗਰ, ਬਾਂਝਪਨ ਤੇ ਔਰਤਾਂ ਦੇ ਰੋਗਾਂ ਸਮੇਤ ਜਨਰਲ ਬਿਮਾਰੀਆਂ ਦਾ ਮੁਫਤ ਚੈਕਅੱਪ ਕਰਕੇ ਦਵਾਈਆਂ ਦਿੱਤੀਆਂ, ਜਦ ਕਿ ਕਰੀਬ 70 ਮਰੀਜ਼ਾਂ ਦੀਆਂ ਅੱਖਾਂ ਦੇ ਅਪ੍ਰੇਸ਼ਨ ਕਰਕੇ ਲੈਂਜ਼ ਪਾਉਣ ਲਈ ਚੋਣ ਕੀਤੀ ਗਈ ਅਤੇ 100 ਮਰੀਜ਼ ਨੂੰ ਮੁਫਤ ਐਨਕਾਂ ਵੀ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਕੈਂਪ ਦੌਰਾਨ ਵੱਖੋ-ਵੱਖ ਬਿਮਾਰੀਆਂ ਦੇ ਫਰੀ ਟੈਸਟ ਵੀ ਮੌਕੇ ਤੇ ਹੀ ਕੀਤੇ ਗਏ।  ਲਗਾਏ ਗਏ ਕੈਂਪ ਦੀ ਵਿਸ਼ੇਸ਼ ਵਿਸ਼ੇਸ਼ਤਾ ਇਹ ਸੀ ਤੇ ਕੈਂਪ ਦੌਰਾਨ ਸਾਰੇ ਮਰੀਜ਼ਾਂ ਅਤੇ ਪਹੁੰਚੇ ਲੋਕਾਂ ਲਈ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ।

ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕ ਮਾਲੇਰਕੋਟਲਾ ਡਾ ਜਮੀਲ ਉਰ ਰਹਿਮਾਨ, ਡਿਪਟੀ ਕਮਿਸ਼ਨਰ ਡਾ ਪੱਲਵੀ,ਐਸ.ਪੀ.(ਐਚ) ਸ੍ਰੀਮਤੀ ਸਵਰਨਜੀਤ ਕੌਰ, ਸਿਵਲ ਸਰਜਨ ਡਾ.ਹਰਿੰਦਰ ਸ਼ਰਮਾ, ਸਹਾਇਕ ਸਿਵਲ ਸਰਜਨ ਡਾ਼.ਜੋਤੀ ਕਪੂਰ ਡੀ.ਐਸ.ਪੀ.  ਕੁਲਦੀਪ ਸਿੰਘ , ਵਿਧਾਇਕ ਮਾਲੇਰਕੋਟਲਾ ਦੀ ਸਰੀਕੇ  ਹਯਾਤ ਮੈਡਮ ਫਰਿਆਲ ਉਰ ਰਹਿਮਾਨ,ਡਾ ਰਾਜ ਅਰੋੜਾ,ਮੋਹਨ ਸਿੰਘ,ਕਰਨੈਲ ਸਿੰਘ, ਆਮ ਆਦਮੀ ਪਾਰਟੀ ਪ੍ਰਭਾਰੀ (ਸੰਗਰੂਰ) ਜਾਫਰ ਅਲੀ, ਆਪ ਦੇ ਬਲਾਕ ਪ੍ਰਧਾਨ ਅਬਦੁਲ ਹਲੀਮ ਮਿਲਕਬੈਲ ,ਦਰਸ਼ਨ ਸਿੰਘ ਦਰਦੀ,ਕੈਪਟਨ ਜੇ ਵੀ ਸਿੰਘ, ਬਲਵਿੰਦਰ ਸੈਣੀ ਵੀ ਮੌਜੂਦ ਸਨ ।

The post ਦਸਮੇਸ਼ ਚੈਰੀਟੇਬਲ ਟਰੱਸਟ ਮਾਲੇਰਕੋਟਲਾ ਵੱਲੋਂ ਲਗਾਏ ਮੁਫ਼ਤ ਮੈਡੀਕਲ ਕੈਂਪ 'ਚ ਡਾ. ਬਲਵੀਰ ਸਿੰਘ ਨੇ ਕੀਤਾ ਮਰੀਜ਼ਾਂ ਦਾ ਚੈਕਅੱਪ appeared first on TheUnmute.com - Punjabi News.

Tags:
  • breaking-news
  • dasmesh-charitable-trust-malerkotla
  • free
  • free-medical-camp
  • medical-camp
  • news

ਚੰਡੀਗੜ੍ਹ, 27 ਨਵੰਬਰ 2023: ਹਰਿਆਣਾ (Haryana) ਵਿਚ ਬਕਾਇਆ ਰਕਮ ਦੀ ਵਸੂਲੀ ਵਿਚ ਤੇਜੀ ਲਿਆਉਣ ਅਤੇ ਮੁਕਦਮੇਬਾਜੀ ਘੱਟ ਕਰਨ ਦੇ ਉਦੇਸ਼ ਨਾਲ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਅਗਵਾਈ ਹੇਠ ਅੱਜ ਇੱਥੇ ਹੋਈ ਕੈਬੀਨਿਟ ਦੀ ਮੀਟਿੰਗ ਵਿਚ ਇਕਮੁਸ਼ਤ ਯਿਵਸਥਾਪਨ ਸਕੀਮ 2023 ਨਾਮ ਦੀ ਅਨੋਖੀ ਯੋਜਨਾ ਨੂੰ ਮੰਜੂਰੀ ਪ੍ਰਦਾਨ ਕੀਤੀ ਹੈ।

ਵਰਨਣਯੋਗ ਹੈ ਕਿ ਮੁੱਖ ਮੰਤਰੀ ਨੇ ਆਪਣੇ ਬਜਟ ਭਾਸ਼ਨ ਵਿਚ ਐਲਾਨ ਕਰਦੇ ਹੋਏ ਕਿਹਾ ਸੀ ਕਿ ਬਕਾਇਆ ਵਸੂਲੀ ਲਈ ਵਿਵਾਦਾਂ ਦਾ ਹੱਲ ਯੋਜਨਾ ਦੇ ਤਹਿਤ ਇਸ ਤਰ੍ਹਾ ਦੀ ਇਕ ਯੋਜਨਾ ਲਿਆਈ ਜਾਵੇਗੀ।ਇਹ ਯੋਜਨਾ ਪੂਰਵ-ਜੀਏਸਟੀ ਪ੍ਰਣਾਲੀ ਵਿਚ ਆਬਕਾਰੀ ਅਤੇ ਕਰਾਧਾਨ ਵਿਭਾਗ ਦੇ ਵੱਖ-ਵੱਖ ਐਕਟਾਂ ਵੱਲੋਂ ਸ਼ਾਸਿਤ ਬਕਾਇਆ ਰਕਮ ਦੀ ਵਸੂਲੀ ਦੀ ਸਹੂਲਤ ਲਈ ਬਣਾਈ ਗਈ ਹੈ। ਇਹ ਯੋਜਨਾ ਨੋਟੀਫਿਕੇਸ਼ਨ ਦੀ ਮਿੱਤੀ ਤੋਂ ਲਾਗੂ ਹੋਵੇਗੀ।

ਇਸ ਯੋਜਨਾ ਦੇ ਤਹਿਤ ਆਉਣ ਵਾਲੇ ਐਕਟਾਂ ਵਿਚ ਸੱਤ ਐਕਟਾਂ ਨਾਂਅ ਹਰਿਆਣਾ ਮੁੱਲ ਵਰਧਿਤ ਟੈਕਸ ਐਕਟ 2003, ਕੇਂਦਰੀ ਵਿਕ੍ਰਯ ਟੈਕਸ ਐਕਟ 1956, ਹਰਿਆਣਾ ਸਥਾਨਕ ਖੇਤਰ ਵਿਕਾਸ ਟੈਕਸ ਐਕਟ, 2000, ਹਰਿਆਣਾ ਸਥਾਨਕ ਖੇਤਰ ਵਿਚ ਮਾਲ ਦੇ ਪ੍ਰਵੇਸ਼ ‘ਤੇ ਟੈਕਸ ਐਕਟ, 2008, ਹਰਿਆਣਾ ਸੁੱਖ ਸਾਧਨ ਟੈਕਸ ਐਕਟ, 2007, ਪੰਜਾਬ ਮਨੋਰੰਜਨ ਫੀਸ ਐਕਟ 1955 ਅਤੇ ਹਰਿਆਣਾ ਸਾਧਾਰਣ ਵਿਕ੍ਰਯ ਟੈਕਸ ਐਕਟ 1973 ਤੋਂ ਸਬੰਧਿਤ ਬਕਾਇਆ ਸ਼ਾਮਿਲ ਹਨ।

The post ਹਰਿਆਣਾ ਸਰਕਾਰ ਨੇ ਬਕਾਇਆ ਰਕਮ ਦੀ ਵਸੂਲੀ ਲਈ ਸ਼ੁਰੂ ਕੀਤੀ ਇਕਮੁਸ਼ਤ ਵਿਯਵਸਥਾਪਨ ਸਕੀਮ 2023 appeared first on TheUnmute.com - Punjabi News.

Tags:
  • breaking-news
  • haryana
  • haryana-government
  • news
  • one-time-settlement-scheme

ਹਰਿਆਣਾ ਕੈਬਿਨਟ ਨੇ ਸੰਚਾਰ ਅਤੇ ਕਨੈਕਟੀਵਿਟੀ ਅਵਸਰੰਚਨਾ ਨੀਤੀ 'ਚ ਸੋਧ ਨੂੰ ਦਿੱਤੀ ਮਨਜ਼ੂਰੀ

Monday 27 November 2023 03:09 PM UTC+00 | Tags: breaking-news communication-and-connectivity-infrastructure-policy connectivity-infrastructure-policy manohar-lal news

ਚੰਡੀਗੜ੍ਹ, 27 ਨਵੰਬਰ 2023: ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਠ ਅੱਜ ਇੱਥੇ ਹੋਈ ਕੈਬਿਨਟ ਦੀ ਮੀਟਿੰਗ (Haryana Cabinet) ਵਿਚ ਪੂਰੇ ਸੂਬੇ ਵਿਚ ਕਨੈਕਟੀਵਿਟੀ ਨੂੰ ਪ੍ਰੋਤਸਾਹਨ ਦੇਣ ਲਈ ਉੱਚ ਗੁਣਵੱਤਾ ਵਾਲੀ ਤਕਨਾਲੋਜੀ ਅਤੇ ਸੰਚਾਰ ਬੁਨਿਆਦੀ ਢਾਂਚੇ ਦੀ ਉਪਲਬਧਤਾ ਵਧਾਉਣ ਦੇ ਉਦੇਸ਼ ਨਾਲ ਕੰਮਿਊਨੀਕੇਸ਼ਨ ਐਂਡ ਕਨੈਕਟੀਵਿਟੀ ਇੰਫ੍ਰਾਸਟਕਚਰ ਪੋਲਿਸੀ-2023 ਵਿਚ ਸੋਧ ਨੂੰ ਮਨਜ਼ੂਰੀ ਦਿੱਤੀ ਹੈ।

ਇਹ ਨਵੀਂ ਪੋਲਿਸੀ ਕੰਮਿਊਨੀਕੇਸ਼ਨ ਏਂਡ ਕਨੈਕਟੀਵਿਟੀ ਇੰਫ੍ਰਾਸਕਚਰ ਪੋਲਿਸੀ-2017 ਦੀ ਥਾਂ ਲਵੇਗੀ ਅਤੇ 2022 ਵਿਚ ਕੇਂਦਰੀ ਸੰਚਾਰ ਮੰਤਰਾਲੇ (ਦੂਰਸੰਚਾਰ ਵਿਭਾਗ) ਵੱਲੋਂ ਨੋਟੀਫਾਇਡ ਸੋਧ ਭਾਰਤੀ ਟੈਲੀਗ੍ਰਾਫ ਰਾਇਟ ਆਫ ਵੇ ਨਿਯਮਾਂ ਦੇ ਨਾਲ ਸੰਰੇਖਿਤ ਹੋਵੇਗੀ।

ਕੈਬਿਨਟ (Haryana Cabinet) ਦਾ ਇਹ ਫੈਸਲਾ ਦੂਰਸੰਚਾਰ ਖੇਤਰ ਵਿਚ ਅੱਤਆਧੁਨਿਕ ਤਕਨੀਕੀ ਪ੍ਰਗਤੀ ਦੇ ਏਕੀਕਰਣ ਨੂੰ ਪ੍ਰੋਤਸਾਹਿਤ ਕਰਦਾ ਹੈ ਜਿਸ ਵਿਚ ਫਾਈਬਰ ਟੂ ਦ ਹੋਮ (ਏਫਟੀਟੀਏਚ) ਅਤੇ ਓਪਨ ਏਕਸੇਸ ਨੈਟਵਰਕ (ਓਏੲਨ) ਵਰਗੇ ਅਭਿਨਵ ਕਾਰੋਬਾਰ ਮਾਡਲ ਸ਼ਾਮਿਲ ਹਨ, ਜੋ ਨੈਟਵਰਕ ਤਕ ਭੌਤਿਕ ਪਹੁੰਚ ਨੂੰ ਸੇਵਾ ਵੰਡ ਤੋਂ ਵੱਖ ਕਰਦਾ ਹੈ। ਇਹ ਸੋਧ ਨੀਤੀ ਸੜਕਾਂ ਦੇ ਕਿਨਾਰੇ ਨਲਿਕਾਵਾਂ ਰਾਹੀਂ 5ਜੀ ਸਮਰੱਥ ਬੁਨਿਆਦੀ ਢਾਂਚੇ ਦੇ ਨਿਰਮਾਣ ਦੇ ਲਈ ਇਕ ਰੂਪਰੇਖਾ ਸਥਾਪਿਤ ਕਰਦੀ ਹੈ, ਜਿਸ ਨਾਲ ਕਈ ਸੇਵਾ ਪ੍ਰਦਾਤਾਵਾਂ ਨੂੰ ਰਾਇਟ ਆਫ ਵੇ (ਆਰਓਡਬਲਿਯੂ) ਉਪਲਬਧਤਾ ਨੂੰ ਅਨੁਕੂਲਿਤ ਕਰਨ ਅਤੇ ਕਈ ਬੁਨਿਆਦੀ ਓਾਂਚੇ ਪ੍ਰਦਾਤਾਵਾਂ ਵੱਲੋਂ ਆਰਓਡਬਲਿਯੂ ਵਿਚ ਖੁਦਾਹੀ ਦੇ ਕਾਰਨ ਹੋਣ ਵਾਲੇ ਵਾਰ-ਵਾਰ ਹੋਣ ਵਾਲੇ ਵਿਵਧਾਨਾਂ ਨੂੰ ਰੋਕਨ ਲਈ ਇਕ ਹੀ ਬੁਨਿਆਦੀ ਢਾਂਚਾਨੂੰ ਸਾਂਝਾ ਕਰਨ ਦੀ ਮਨਜ਼ੂਰੀ ਮਿਲਦੀ ਹੈ।

ਨਵੇਂ ਮੰਜੂਰ ਪ੍ਰੋਗ੍ਰਾਮ ਦੇ ਤਹਿਤ, ਜੇਕਰ ਨੋਡਲ ਅਧਿਕਾਰੀ ਬਿਨੈ ਜਮ੍ਹਾ ਕਰਨ ਦੀ ਮਿੱਤੀ ਤੋਂ 45 ਦਿਨਾਂ ਦੇ ਅੰਦਰ ਮੰਜੂਰੀ ਦੇਣ ਜਾਂ ਬਿਨੈ ਨੂੰ ਨਾਮੰਜੂਰ ਕਰਨ ਵਿਚ ਵਿਫਲ ਰਹਿੰਦਾ ਹੈ, ਤਾਂ ਮੰਜੂਰੀ ਦਿੱਤੀ ਗਈ ਮੰਨੀ ਜਾਵੇਗੀ। ਸਬੰਧਿਤ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਸਾਰੀ ਮੰਜੂਰੀ ਦੇ ਲਈ ਇਕਲੋਤੀ ਸੰਪਰਕ ਵਿਅਕਤੀ ਹੋਣਗੇ।

ਭਾਰਤ ਸਰਕਾਰ ਦੇ ਦੂਰਸੰਚਾਰ ਵਿਭਾਗ ਤੋਂ ਰਜਿਸਟਰਡ ਜਾਂ ਲਾਇਸੈਂਸ ਪ੍ਰਾਪਤ ਕੋਈ ਵੀ ਦੂਰਸੰਚਾਰ ਬੁਨਿਆਦੀ ਢਾਂਚਾ ਅਤੇ ਸੇਵਾ ਪ੍ਰਦਾਤਾ ਜਾਂ ਸੰਚਾਰ ਅਤੇ ਕਨੈਕਟੀਵਿਟੀ ਬੁਨਿਆਦੀ ਢਾਂਚੇ ਨੁੰ ਵਿਛਾਉਣ ਲਈ ਲਾਇਸੈਂਸਧਾਰੀ ਵੱਲੋਂ ਵਿਧਿਵਤ ਅਥੋਰਾਇਜਡ ਬੁਨਿਆਦੀ ਢਾਂਚਾ ਪ੍ਰਦਾਤਾ ਇਸ ਨੀਤੀ ਦੇ ਤਹਿਤ ਰਾਜ ਵਿਚ ਕਨੈਕਟੀਵਿਟੀ ਇੰਫ੍ਰਾਸਟਕਚਰ ਅਤੇ ਸੰਚਾਰ ਸਥਾਪਿਤ ਕਰਨ ਵਿਛਾਉਣ ਜਾਂ ਪ੍ਰਦਾਨ ਕਰਨ ਲਈ ਮੰਜੂਰੀ ਲੈਣ ਲਈ ਯੋਗ ਹਨ।

The post ਹਰਿਆਣਾ ਕੈਬਿਨਟ ਨੇ ਸੰਚਾਰ ਅਤੇ ਕਨੈਕਟੀਵਿਟੀ ਅਵਸਰੰਚਨਾ ਨੀਤੀ ‘ਚ ਸੋਧ ਨੂੰ ਦਿੱਤੀ ਮਨਜ਼ੂਰੀ appeared first on TheUnmute.com - Punjabi News.

Tags:
  • breaking-news
  • communication-and-connectivity-infrastructure-policy
  • connectivity-infrastructure-policy
  • manohar-lal
  • news

ਹਰਿਆਣਾ ਕੈਬਿਨਟ ਦਾ ਫੈਸਲਾ, ਇੰਨ੍ਹਾਂ ਜਾਤੀਆਂ ਨੂੰ ਮਿਲੇਗਾ ਅਨੁਸੂਚਿਤ ਜਾਤੀ ਵਰਗ ਦਾ ਲਾਭ

Monday 27 November 2023 03:16 PM UTC+00 | Tags: backward-class breaking-news haryana-cabinet haryana-news latest-news news scheduled-castes the-unmute-breaking-news

ਚੰਡੀਗੜ੍ਹ, 27 ਨਵੰਬਰ 2023: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਠ ਅੱਜ ਇੱਥੇ ਹੋਈ ਕੈਬਿਨਟ ਦੀ ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਹਰਿਆਣਾ ਰਾਜ ਦੀ ਪਿਛੜਾ ਵਰਗ ਬਲਾਕ-ਏ ਵਿਚ ਘੱਟ ਗਿਣਤੀ-1 ਤੋਂ 7 ਜਾਤੀਆਂ ਨਾਂਅ: ਅਹੇਰਿਆ, ਅਹੇਰੀ, ਹੇਰੀ, ਹਰੀ, ਤੁਰੀ ਜਾਂ ਥੋਰੀ ਨੂੰ ਟਾ ਕੇ ਹਰਿਆਣਾ ਅਨੁਸੂਚਿਤ ਜਾਤੀ ਵਰਗ ਸੂਚੀ ਵਿਚ ਸ਼ਾਮਿਲ ਕੀਤਾ ਗਿਆ ਹੈ। ਹੁਣ ਇੰਨ੍ਹਾਂ ਜਾਤੀਆਂ ਨੂੰ ਅਨੁਸੂਚਿਤ ਜਾਤੀ ਵਰਗ ਦਾ ਲਾਭ ਮਿਲੇਗਾ।

ਇਸ ਤੋਂ ਇਲਾਵਾ ਹਰਿਆਣਾ ਪਿਛੜਾ ਵਰਗ ਬਲਾਕ-ਏ ਸੂਚੀ ਵਿਚ ਸੀਰੀਅਲ ਨੰਬਰ 50 ‘ਤੇ ਵਰਨਣ ਰਾਏ ਸਿੰਖ ਜਾਤੀ ਨੂੰ ਵੀ ਹਟਾਇਆ ਗਿਆ ਹੈ ਅਤੇ ਇਸ ਨੂੰ ਵੀ ਹਰਿਆਣਾ ਅਨੁਸੂਚਿਤ ਜਾਤੀ ਵਰਗ ਸੂਚੀ ਵਿਚ ਸ਼ਾਮਿਲ ਕੀਤਾ ਅਿਗਾ ਹੈ। ਇਸ ਦੇ ਨਾਲ ਹੀ ਹਰਿਆਣਾ ਪਿਛੜਾ ਵਰਗ ਬਲਾਕ-ਏ ਸੂਚੀ ਵਿਚ ਸੀਰੀਅਲ ਨੰਬਰ 31 ‘ਤੇ ਜੰਗਮ-ਜੋਗੀ ਜਾਤੀ ਸ਼ਬਦ ਨੂੰ ਸੋਧ ਕਰ ਜੰਗਮ ਕਰ ਦਿੱਤਾ ਗਿਆ ਹੈ।

ਹਰਿਆਣਾ ਸਰਕਾਰ ਵੱਲੋਂ ਅਨੁਸੂਚਿਤ ਜਾਤੀ ਆਯੋਗ ਰਾਜ ਦੇ ਨਾਇਕ ਸਮੂਦਾਏ ਨੂੰ ਅਨੁਸੂਚਿਤ ਜਾਤੀ ਵਰਗ ਦੀ ਸੂਚੀ ਵਿਚ ਸ਼ਾਮਿਲ ਕਰਨ ਲਈ ਕੇਂਦਰ ਸਰਕਾਰ ਨੂੰ ਲਿਖਤ ਪੱਤਰ ਭੇਜੇਗਾ। ਭਾਰਤ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਇਸ ਸਬੰਧ ਵਿਚ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।

The post ਹਰਿਆਣਾ ਕੈਬਿਨਟ ਦਾ ਫੈਸਲਾ, ਇੰਨ੍ਹਾਂ ਜਾਤੀਆਂ ਨੂੰ ਮਿਲੇਗਾ ਅਨੁਸੂਚਿਤ ਜਾਤੀ ਵਰਗ ਦਾ ਲਾਭ appeared first on TheUnmute.com - Punjabi News.

Tags:
  • backward-class
  • breaking-news
  • haryana-cabinet
  • haryana-news
  • latest-news
  • news
  • scheduled-castes
  • the-unmute-breaking-news

ਚੰਡੀਗੜ੍ਹ, 27 ਨਵੰਬਰ 2023: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਨੇ ਲੋਕ ਪੱਖੀ ਉਪਰਾਲਿਆਂ ਨੂੰ ਜਾਰੀ ਰੱਖਦਿਆਂ ਅੱਜ 'ਮੁੱਖ ਮੰਤਰੀ ਤੀਰਥ ਯਾਤਰਾ ਸਕੀਮ' ਦੀ ਸ਼ੁਰੂਆਤ ਕੀਤੀ ਜਿਸ ਨਾਲ ਪੰਜਾਬ ਵਾਸੀਆਂ ਨੂੰ ਵੱਖ-ਵੱਖ ਧਾਰਮਿਕ ਅਸਥਾਨਾਂ ਦੀ ਯਾਤਰਾ ਕਰਕੇ ਨਤਮਸਤਕ ਹੋਣ ਦੀ ਸਹੂਲਤ ਹਾਸਲ ਹੋਵੇਗੀ।

ਅੱਜ ਸ਼ੁਰੂ ਹੋਈ ਇਹ ਸਕੀਮ ਵਡੇਰੀ ਉਮਰ ਅਤੇ ਆਰਥਿਕ ਤੰਗੀ ਕਾਰਨ ਪੰਜਾਬ ਅਤੇ ਭਾਰਤ ਦੇ ਪ੍ਰਮੁੱਖ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨ ਤੋਂ ਵਿਰਵੇ ਲੋਕਾਂ ਲਈ ਵਰਦਾਨ ਸਾਬਤ ਹੋਵੇਗੀ। ਪੰਜਾਬ ਵਾਸੀਆਂ ਦੇ ਸੁਪਨੇ ਸਾਕਾਰ ਕਰਨ ਲਈ ਮੁੱਖ ਮੰਤਰੀ ਦੀ ਅਗਵਾਈ ਵਿੱਚ ਸੂਬਾ ਸਰਕਾਰ ਨੇ ਇਸ ਸਕੀਮ ਦਾ ਆਗਾਜ਼ ਕੀਤਾ ਹੈ। ਇਸ ਸਕੀਮ ਤਹਿਤ ਪੰਜਾਬ ਤੋਂ ਜਾਣ ਵਾਲੇ ਨਾਗਰਿਕਾਂ ਨੂੰ ਏ.ਸੀ. ਬੱਸਾਂ ਜਾਂ ਏ.ਸੀ. ਰੇਲ ਗੱਡੀਆਂ ਰਾਹੀਂ ਸੂਬਾ ਜਾਂ ਦੇਸ਼ ਭਰ ਦੇ ਹੋਰ ਧਾਰਮਿਕ ਅਸਥਾਨ ਦੇ ਦਰਸ਼ਨ ਕਰਵਾਉਣ ਦੀ ਵਿਵਸਥਾ ਕੀਤੀ ਗਈ ਹੈ।

ਇਸ ਸਕੀਮ ਤਹਿਤ ਦੂਰ-ਦੁਰਾਡੇ ਵਾਲੇ ਅਸਥਾਨਾਂ ਲਈ ਰੇਲ ਯਾਤਰਾ ਜਦਕਿ ਸੜਕ ਰਸਤੇ ਘੱਟ ਦੂਰੀ ਵਾਲੇ ਅਸਥਾਨਾਂ ਲਈ ਬੱਸਾਂ ਦੀ ਸਹੂਲਤ ਮਿਲੇਗੀ। ਰੇਲ ਗੱਡੀ ਦੀ ਯਾਤਰਾ ਵਾਲੇ ਅਸਥਾਨਾਂ ਵਿੱਚ ਸ੍ਰੀ ਹਜ਼ੂਰ ਸਾਹਿਬ, ਸ੍ਰੀ ਪਟਨਾ ਸਾਹਿਬ, ਹਿੰਦੂ ਤੀਰਥ ਅਸਥਾਨ ਵਾਰਾਨਸੀ, ਮਥੁਰਾ, ਸ੍ਰੀ ਵਰਿੰਦਾਵਨ ਧਾਮ ਅਤੇ ਮੁਸਲਿਮ ਧਾਰਮਿਕ ਸਥਾਨ ਸ੍ਰੀ ਅਜਮੇਰ ਸ਼ਰੀਫ਼ ਸ਼ਾਮਲ ਹਨ। ਮੌਜੂਦਾ ਵਿੱਤੀ ਵਰ੍ਹੇ ਦੌਰਾਨ ਵੱਖ-ਵੱਖ ਧਾਰਮਿਕ ਥਾਵਾਂ ਲਈ 13 ਵਾਤਾਨਕੂਲ ਰੇਲ ਗੱਡੀਆਂ ਭੇਜੀਆਂ ਜਾਣਗੀਆਂ ਅਤੇ ਹਰੇਕ ਰੇਲ ਗੱਡੀ ਵਿੱਚ 1000 ਯਾਤਰੀ ਹੋਣਗੇ।

ਸਫ਼ਰ ਦੌਰਾਨ ਯਾਤਰੀਆਂ ਦੀ ਸੌਖ ਲਈ ਭੋਜਨ, ਸਥਾਨਕ ਯਾਤਰਾ, ਸਵਾਗਤੀ ਕਿੱਟ ਅਤੇ ਰਹਿਣ-ਸਹਿਣ ਦੀ ਸਹੂਲਤ ਬਿਲਕੁਲ ਮੁਫ਼ਤ ਹੋਵੇਗੀ। ਵੱਖ-ਵੱਖ ਧਾਰਮਿਕ ਅਸਥਾਨਾਂ ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, ਮਾਤਾ ਵੈਸ਼ਨੂੰ ਦੇਵੀ, ਮਾਤਾ ਜਵਾਲਾਜੀ, ਮਾਤਾ ਚਿੰਤਪੁਰਨੀ ਜੀ, ਮਾਤਾ ਨੈਣਾ ਦੇਵੀ ਜੀ, ਸ੍ਰੀ ਖਾਟੂ ਸ਼ਿਆਮ ਜੀ ਅਤੇ ਸਾਲਾਸਰ ਬਾਲਾਜੀ ਧਾਮ ਜੀ ਦਰਸ਼ਨ ਏ.ਸੀ. ਬੱਸਾਂ ਰਾਹੀਂ ਕਰਵਾਏ ਜਾਣਗੇ। ਇਨ੍ਹਾਂ ਥਾਵਾਂ ਦੀ ਯਾਤਰਾ ਦੌਰਾਨ ਏ.ਸੀ. ਰਿਹਾਇਸ਼ ਅਤੇ ਭੋਜਨ ਮੁਹੱਈਆ ਕਰਵਾਇਆ ਜਾਵੇਗਾ।

ਯਾਤਰੀਆਂ ਦੀ ਸਹੂਲਤ ਲਈ ਸਵਾਗਤੀ ਕਿੱਟ ਦਿੱਤੀ ਜਾਵੇਗੀ ਜਿਸ ਵਿੱਚ ਇਕ ਬੈਗ, ਚਾਦਰ, ਕੰਬਲ, ਸਿਰਹਾਣਾ, ਪੇਸਟ, ਤੇਲ, ਸਾਬਣ, ਸ਼ੈਂਪੂ, ਬਰੱਸ਼, ਛਤਰੀ, ਸ਼ੀਸ਼ਾ ਅਤੇ ਹੋਰ ਸਾਮਾਨ ਹੋਵੇਗਾ। ਸੂਬਾ ਸਰਕਾਰ ਨੇ ਇਸ ਮਾਣਮੱਤੀ ਸਕੀਮ ਲਈ ਵਿੱਤੀ ਸਾਲ 2023-24 ਦੌਰਾਨ 40 ਕਰੋੜ ਰੁਪਏ ਦਾ ਬਜਟ ਰੱਖਿਆ ਹੈ। ਜ਼ਿਕਰਯੋਗ ਹੈ ਕਿ ਸਾਰੇ ਪੰਜਾਬ ਵਾਸੀ ਇਸ ਸਕੀਮ ਦੀ ਸਹੂਲਤ ਹਾਸਲ ਕਰਨ ਲਈ ਯੋਗ ਹਨ ਅਤੇ ਯਾਤਰੀਆਂ ਦੀ ਚੋਣ ਸਬੰਧਤ ਡਿਪਟੀ ਕਮਿਸ਼ਨਰ ਵੱਲੋਂ ਕੀਤੀ ਜਾਵੇਗੀ।

The post 'ਮੁੱਖ ਮੰਤਰੀ ਤੀਰਥ ਯਾਤਰਾ ਸਕੀਮ': ਪੰਜਾਬ ਵਾਸੀਆਂ ਨੂੰ ਦੇਸ਼ ਭਰ ‘ਚ ਵੱਖ-ਵੱਖ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਵਾਉਣ ਦੇ ਉਦੇਸ਼ ਨਾਲ ਚੁੱਕਿਆ ਕਦਮ appeared first on TheUnmute.com - Punjabi News.

Tags:
  • breaking-news
  • latest-news
  • news
  • various-pilgrim

ਧੂਰੀ (ਸੰਗਰੂਰ), 27 ਨਵੰਬਰ 2023: ਹਰ ਵਰਗ ਦੇ ਲੋਕਾਂ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦੇਸ਼ ਭਰ ਦੇ ਪਵਿੱਤਰ ਸਥਾਨਾਂ ‘ਤੇ ਦਰਸ਼ਨ ਕਰਨ ਦੀ ਸਹੂਲਤ ਦੇਣ ਲਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਸ਼ੁਰੂ ਕਰਨ ਦੀ ਸ਼ਲਾਘਾ ਕੀਤੀ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ‘ਮੁੱਖ ਮੰਤਰੀ ਤੀਰਥ ਯਾਤਰਾ ਸਕੀਮ’ ਸ਼ੁਰੂ ਕਰਨ ਲਈ ਸ਼ਲਾਘਾ ਕਰਦੇ ਹੋਏ ਬਹੁਤ ਸਾਰੇ ਲੋਕਾਂ ਖਾਸ ਕਰਕੇ ਬਜ਼ੁਰਗਾਂ ਨੇ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਕਿਵੇਂ ਇਹ ਪਹਿਲਕਦਮੀ ਉਨ੍ਹਾਂ ਨੂੰ ਤੀਰਥ ਯਾਤਰਾ ‘ਤੇ ਜਾਣ ਦੇ ਯੋਗ ਬਣਾਵੇਗੀ ਜੋ ਪਹਿਲਾਂ ਵਿੱਤੀ ਤੌਰ ‘ਤੇ ਮੁਸ਼ਕਿਲ ਸੀ।

ਸੰਗਰੂਰ ਦੇ ਪਿੰਡ ਪੰਡੋਰੀ ਦੇ ਵਸਨੀਕ ਕੁਲਦੀਪ ਕੌਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਸਰਕਾਰ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਸਰਕਾਰ ਦੇ ਇਸ ਉੱਦਮ ਲਈ ਰਿਣੀ ਰਹਿਣਗੇ। ਉਨ੍ਹਾਂ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿੱਚ ਵੀ ਜੇਕਰ ਉਨ੍ਹਾਂ ਨੂੰ ਮੌਕਾ ਮਿਲਿਆ ਤਾਂ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨ ਲਈ ਜ਼ਰੂਰ ਜਾਣਗੇ।

ਪਿੰਡ ਪੰਡੋਰੀ ਦੇ ਵਸਨੀਕ ਜਸਵੀਰ ਕੌਰ ਨੇ ਦੱਸਿਆ ਕਿ ਉਹ ਪਹਿਲੀ ਵਾਰ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨ ਕਰਕੇ ਭਾਗਾਂ ਵਾਲੇ ਬਣਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿੰਡ ਅਤੇ ਪਰਿਵਾਰ ਵਿੱਚ ਬਹੁਤ ਖੁਸ਼ੀ ਦਾ ਮਾਹੌਲ ਹੈ ਅਤੇ ਇਸ ਲਈ ਅਸੀਂ ਸਾਰੇ ਧੰਨਵਾਦ ਕਰਦੇ ਹਾਂ।

ਪਿੰਡ ਘਨੌਰ ਤੋਂ ਆਏ ਜਸਵੀਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਤੇ ਪਿੰਡ ਵਾਸੀਆਂ ਵਿੱਚ ਬਹੁਤ ਉਤਸ਼ਾਹ ਹੈ ਅਤੇ ਇਸ ਮੌਕੇ ਉਨ੍ਹਾਂ ਦੇ ਨਾਲ ਬਹੁਤ ਜਣੇ ਇਥੇ ਪੁੱਜ ਕੇ ਇਸ ਗੱਲ ਦਾ ਪਤਾ ਲਗਾਉਣ ਆਏ ਸਨ ਕਿ ਸੱਚਮੁੱਚ ਭਗਵੰਤ ਮਾਨ ਸਰਕਾਰ ਵੱਲੋਂ ਇਹ ਉਪਰਾਲਾ ਸ਼ੁਰੂ ਕੀਤਾ ਗਿਆ ਹੈ।

ਸੰਗਰੂਰ ਸ਼ਹਿਰ ਨਿਵਾਸੀ ਮਨਜੀਤ ਕੌਰ ਨੇ ਮਾਨ ਸਰਕਾਰ ਵੱਲੋਂ ਸੇਵਾ ਵਜੋਂ ਗੁਰਪੁਰਬ ਦੇ ਪਵਿੱਤਰ ਦਿਹਾੜੇ ਉਤੇ ਇਸ ਯੋਜਨਾ ਦਾ ਉਦਘਾਟਨ ਕਰਨ ਲਈ ਧੰਨਵਾਦ ਕੀਤਾ। ਮਨਜੀਤ ਕੌਰ ਨੇ ਕਿਹਾ ਕਿ ਪਵਿੱਤਰ ਗੁਰਧਾਮਾਂ ਦੇ ਦਰਸ਼ਨ ਕਰਵਾਉਣ ਲਈ ਇਸ ਅਹਿਮ ਤੇ ਪਵਿੱਤਰ ਕਾਰਜ ਨੂੰ ਆਰੰਭ ਕਰਨ ਲਈ ਉਹ ਧੰਨਵਾਦ ਕਰਦੇ ਹਨ।

ਸੰਗਰੂਰ ਸ਼ਹਿਰ ਦੇ ਸ਼ਰਧਾਲੂ ਰਣਜੀਤ ਸਿੰਘ ਜੋ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਇਸ ਧਾਰਮਿਕ ਯਾਤਰਾ ਲਈ ਪਹੁੰਚੇ ਸਨ, ਨੇ ਕਿਹਾ ਕਿ ਇਹ ਇੱਕ ਅਗਾਂਹਵਧੂ ਉਪਰਾਲਾ ਹੈ ਜਿਸ ਦਾ ਨਿਰਪੱਖਤਾ ਨਾਲ ਹਰ ਵਰਗ ਦੇ ਲੋਕਾਂ ਨੂੰ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਸਰਕਾਰ ਦੀਆਂ ਭਲਾਈ ਸਕੀਮਾਂ ਵਿੱਚੋਂ ਇੱਕ ਇਸ ਸਕੀਮ ਨੂੰ ਭਰਵਾਂ ਹੁੰਗਾਰਾ ਮਿਲੇਗਾ।

ਪਿੰਡ ਭਸੌੜ ਦੇ ਨੌਜਵਾਨ ਨਰਿੰਦਰ ਸਿੰਘ ਨੇ ਦੱਸਿਆ ਕਿ ਇਸ ਯਾਤਰਾ ਸਦਕਾ ਨੌਜਵਾਨ ਪੀੜ੍ਹੀ ਨੂੰ ਬਾਣੀ ਅਤੇ ਨਾਮ ਸਿਮਰਨ ਨਾਲ ਜੁੜਨ ਦਾ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਅੱਜ ਸਮਾਗਮ ਵਿੱਚ ਉਨ੍ਹਾਂ ਨੂੰ ਇਸ ਯਾਤਰਾ ਸਕੀਮ ਦੀਆਂ ਹੋਰ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਮਿਲੀ ਹੈ ਅਤੇ ਯਕੀਨੀ ਤੌਰ ‘ਤੇ ਉਨ੍ਹਾਂ ਦਾ ਇਹ ਸਫਰ ਯਾਦਗਾਰੀ ਹੋਵੇਗਾ।

ਪਿੰਡ ਉਭਿਆ ਦੇ ਵਸਨੀਕ ਬੀਬੀ ਅਮਰਜੀਤ ਕੌਰ ਨੇ ਰੇਲਵੇ ਸਟੇਸ਼ਨ ਵੱਲ ਜਾਣ ਵਾਲੀ ਬੱਸ ਵਿਚ ਸਵਾਰ ਹੋਣ ਤੋਂ ਪਹਿਲਾਂ ਪੰਜਾਬ ਸਰਕਾਰ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਉਹ ਬਹੁਤ ਖੁਸ਼ ਹਨ ਕਿ ਉਮਰ ਦੇ ਇਸ ਪੜਾਅ ਵਿੱਚ ਉਨ੍ਹਾਂ ਨੂੰ ਇਹ ਮਾਣ ਹਾਸਲ ਹੋਇਆ ਹੈ।

ਪਿੰਡ ਕਹੇਰੂ ਦੇ ਬਜ਼ੁਰਗ ਬਲਬੀਰ ਸਿੰਘ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਬਜ਼ੁਰਗਾਂ ਪ੍ਰਤੀ ਦਿਖਾਈ ਸਤਿਕਾਰ ਅਤੇ ਪਿਆਰ ਦੀ ਭਾਵਨਾ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਜਿਹੜੇ ਬਜ਼ੁਰਗ ਕਿਸੇ ਕਾਰਨ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਤੋਂ ਵਾਂਝੇ ਰਹਿ ਜਾਂਦੇ ਸਨ, ਉਨ੍ਹਾਂ ਦੀ ਇਹ ਉਮੀਦ ਹੁਣ ਸਰਕਾਰ ਵੱਲੋਂ ਪੂਰੀ ਕੀਤੀ ਗਈ ਹੈ।

The post ‘ਮੁੱਖ ਮੰਤਰੀ ਤੀਰਥ ਯਾਤਰਾ ਸਕੀਮ’ ਸ਼ੁਰੂ ਕਰਨ ਲਈ ਲੋਕਾਂ ਵੱਲੋਂ ਪੰਜਾਬ ਸਰਕਾਰ ਦੀ ਸ਼ਲਾਘਾ appeared first on TheUnmute.com - Punjabi News.

Tags:
  • aam-aadmi-party
  • arvind-kejriwal
  • breaking-news
  • mukh-mantri-teerth-yatra

ਚੰਡੀਗੜ੍ਹ, 27 ਨਵੰਬਰ 2023: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਠ ਅੱਜ ਇੱਥੇ ਹੋਈ ਕੈਬੀਨਿਟ ਦੀ ਮੀਟਿੰਗ ਵਿਚ ਆਈਓਸੀਏਲ ਪਾਣੀਪਤ ਰਿਫਾਈਨਰੀ (Panipat Refinery) ਦੇ ਪਹਿਲੇ ਪੜਾਅ ਲਈ ਵਿਸਾਤਰ ਲਈ ਤਿੰਨ ਪਿੰਡਾਂ ਆਸਨ ਕਲਾਂ, ਬਾਲ ਜਾਟਾਨ ਅਤੇ ਖੰਡਰਾ ਦੀ ਪਿੰਡ ਪੰਚਾਇਤਾਂ ਨੂੰ 350.5 ਏਕੜ ਪੰਚਾਇਤੀ ਜਮੀਨ ਨੂੰ ਇੰਡੀਅਨ ਆਇਲ ਕਾਰਪੋਰੇਸ਼ਨ ਪਾਣੀਪਤ ਰਿਫਾਈਨਰੀ ਤੇ ਪੈਟਰੋਕੈਮੀਕਲ ਕੰਪਲੈਕਸ ਪਾਣੀਪਤ ਨੂੰ ਵੇਚਣ ਦੀ ਮਨਜ਼ੂਰੀ ਪ੍ਰਦਾਨ ਕੀਤੀ ਗਈ।

ਆਈਓਸੀਏਲ, ਪਾਣੀਪਤ ਰਿਫਾਈਨਰੀ ਆਸਨ ਕਲਾਂ ਪਿੰਡ ਦੀ 140 ਏਕੜ 6 ਕਨਾਲ 12 ਮਰਲਾ, ਬਾਲ ਜਾਟਾਨ ਪਿੰਡ ਦੀ 152 ਏਕੜ 2 ਕਨਾਲ 15 ਮਰਲਾ ਤੇ ਖੰਡਰਾ ਪਿੰਡ ਦੀ 57 ਏਕੜ 2 ਕਨਾਲ 19 ਮਰਲਾ ਭੂਮੀ ਨੂੰ ਬਾਜਾਰ ਕੀਮਤ 2.20 ਕਰੋੜ ਰੁਪਏ ਪ੍ਰਤੀ ਏਕੜ ਦੀ ਦਰ ਨਾਲ ਖਰੀਦੇਗੀ। ਇਸ ਤੋਂ ਇਲਾਵਾ ਆਈਓਸੀਏਲ ਇੰਨ੍ਹਾਂ ਪਿੰਡਾਂ ਦੇ ਵਿਕਾਸ ਕੰਮਾਂ ਲਈ ਗ੍ਰਾਮ ਪੰਚਾਇਤਾਂ ਨੂੰ 10 ਲੱਖ ਰੁਪਏ ਪ੍ਰਤੀ ਏਕੜ ਦੀ ਦਰ ਨਾਲ ਰਕਮ ਦਾ ਵੀ ਭੁਗਤਾਨ ਕਰੇਗੀ।

The post ਹਰਿਆਣਾ ਸਰਕਾਰ ਨੇ ਪਾਣੀਪਤ ਰਿਫਾਈਨਰੀ ਦੇ ਵਿਸਤਾਰ ਦੇ ਲਈ ਤਿੰਨ ਪਿੰਡਾਂ ਦੀ ਗ੍ਰਾਮ ਪੰਚਾਇਤਾਂ ਨੂੰ ਆਪਣੀ 350.5 ਏਕੜ ਜੀਮਨ ਵੇਚਣ ਦੀ ਦਿੱਤੀ ਮਨਜ਼ੂਰੀ appeared first on TheUnmute.com - Punjabi News.

Tags:
  • breaking-news
  • gram-panchayats
  • latest-news
  • news
  • panipat
  • panipat-refinery
  • the-unmute-news

ਚੰਡੀਗੜ੍ਹ, 27 ਨਵੰਬਰ 2023: ਇਟਲੀ ਨੇ ਡੇਵਿਸ ਕੱਪ 2023 (Davis Cup 2023) ਦਾ ਖਿਤਾਬ ਜਿੱਤ ਲਿਆ ਹੈ, ਜਿਸ ਨੂੰ ਟੈਨਿਸ ਦਾ ਵਿਸ਼ਵ ਕੱਪ ਕਿਹਾ ਜਾਂਦਾ ਹੈ। ਇਟਲੀ ਨੇ ਐਤਵਾਰ, 26 ਨਵੰਬਰ ਨੂੰ ਸਪੇਨ ਦੇ ਮਲਾਗਾ ਵਿੱਚ ਖੇਡੇ ਗਏ ਫਾਈਨਲ ਮੈਚ ਵਿੱਚ 28 ਵਾਰ ਦੇ ਚੈਂਪੀਅਨ ਆਸਟਰੇਲੀਆ ਨੂੰ 2-0 ਨਾਲ ਹਰਾਇਆ। 1976 ਤੋਂ ਬਾਅਦ ਇਹ ਇਟਲੀ ਦਾ ਪਹਿਲਾ ਡੇਵਿਸ ਕੱਪ ਖਿਤਾਬ ਹੈ।

123 ਸਾਲ ਪੁਰਾਣੇ ਇਸ ਟੂਰਨਾਮੈਂਟ ਵਿੱਚ ਇਟਲੀ ਦੂਜੀ ਵਾਰ ਚੈਂਪੀਅਨ ਬਣਿਆ ਹੈ। ਇਟਲੀ ਛੇ ਵਾਰ ਉਪ ਜੇਤੂ ਵੀ ਰਿਹਾ ਹੈ।

The post ਇਟਲੀ ਨੇ ਆਸਟਰੇਲੀਆ ਨੂੰ ਹਰਾ ਕੇ 47 ਸਾਲ ਬਾਅਦ ਜਿੱਤਿਆ ਡੇਵਿਸ ਕੱਪ 2023 ਦਾ ਖਿਤਾਬ appeared first on TheUnmute.com - Punjabi News.

Tags:
  • breaking-news
  • davis-cup-2023
  • italy
  • news
  • tennis

ਚੰਡੀਗੜ੍ਹ, 27 ਨਵੰਬਰ 2023: ਨਿਊਜ਼ੀਲੈਂਡ (New Zealand) ਦੀ ਨਵੀਂ ਸਰਕਾਰ ਨੇ ਤੰਬਾਕੂ ਅਤੇ ਸਿਗਰੇਟ ‘ਤੇ ਲੱਗੀ ਪਾਬੰਦੀ ਹਟਾਉਣ ਦਾ ਫੈਸਲਾ ਕੀਤਾ ਹੈ। ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਲੋਕਾਂ ਨੂੰ ਟੈਕਸ ਤੋਂ ਰਾਹਤ ਮਿਲੇਗੀ।

ਦਰਅਸਲ, ਦਸੰਬਰ 2022 ਵਿੱਚ, ਨਿਊਜ਼ੀਲੈਂਡ ਦੀ ਸੰਸਦ ਵਿੱਚ ਤੰਬਾਕੂ ਅਤੇ ਸਿਗਰੇਟ ‘ਤੇ ਪਾਬੰਦੀ ਲਗਾਉਣ ਵਾਲਾ ਸਮੋਕ ਮੁਕਤ ਵਾਤਾਵਰਣ ਐਕਟ ਪਾਸ ਕੀਤਾ ਗਿਆ ਸੀ। ਇਸ ਤਹਿਤ 2008 ਤੋਂ ਬਾਅਦ ਪੈਦਾ ਹੋਏ ਲੋਕ ਕਿਸੇ ਵੀ ਤਰ੍ਹਾਂ ਦੇ ਸਿਗਰਟਨੋਸ਼ੀ ਉਤਪਾਦ ਨਹੀਂ ਖਰੀਦ ਸਕਦੇ ਸਨ। ਹੁਣ ‘ਦਿ ਗਾਰਡੀਅਨ’ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਨਿਊਜ਼ੀਲੈਂਡ ਦੀ ਨਵੀਂ ਸਰਕਾਰ ਤੰਬਾਕੂ ਅਤੇ ਸਿਗਰੇਟ ‘ਤੇ ਪਾਬੰਦੀ ਲਗਾਉਣ ਵਾਲੇ ਇਸ ਕਾਨੂੰਨ ਨੂੰ ਖ਼ਤਮ ਕਰ ਦੇਵੇਗੀ।

The post ਨਿਊਜ਼ੀਲੈਂਡ ਸਰਕਾਰ ਵੱਲੋਂ ਤੰਬਾਕੂ ਅਤੇ ਸਿਗਰੇਟ ‘ਤੇ ਲੱਗੀ ਪਾਬੰਦੀ ਹਟਾਉਣ ਦਾ ਫੈਸਲਾ appeared first on TheUnmute.com - Punjabi News.

Tags:
  • cigarettes
  • new-zealand
  • new-zealand-government.
  • tobacco
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form