9 ਬੱਕਰੀਆਂ ਨੂੰ ਹੋਈ ਜੇਲ੍ਹ, ਲਗਭਗ ਇਕ ਸਾਲ ਤੱਕ ਰਹੀਆਂ ਕੈਦ ‘ਚ, ਕਾਰਨ ਸੁਣ ਹੋ ਜਾਓਗੇ ਹੈਰਾਨ

ਇਨਸਾਨਾਂ ਨੂੰ ਤਾਂ ਅਪਰਾਧ ਲਈ ਜੇਲ੍ਹ ਵਿਚ ਸਜ਼ਾ ਕੱਟਦੇ ਤਾਂ ਤੁਸੀਂ ਸੁਣਿਆ ਹੋਵੇਗਾ ਪਰ ਕੀ ਤੁਸੀਂ ਕਦੇ ਬੱਕਰੀਆਂ ਨੂੰ ਹੋਈ ਕੈਦ ਦੀ ਸਜ਼ਾ ਬਾਰੇ ਸੁਣਿਆ ਹੈ? ਅੱਜ ਅਸੀਂ ਤੁਹਾਨੂੰ ਇਕ ਅਜਿਹੇ ਹੀ ਹੈਰਾਨ ਕਰ ਦੇਣ ਵਾਲੇ ਮਾਮਲੇ ਬਾਰੇ ਦੱਸਣ ਜਾ ਰਹੇ ਹਾਂ ਜਿਥੇ 9 ਬੱਕਰੀਆਂ ਨੂੰ ਲਗਭਗ 1 ਸਾਲ ਜੇਲ੍ਹ ਵਿਚ ਰੱਖਣ ਦੇ ਬਾਅਦ ਰਿਹਾਅ ਕਰ ਦਿੱਤਾ ਗਿਆ।

ਇਹ ਹੈਰਾਨ ਕਰ ਦੇਣ ਵਾਲਾ ਮਾਮਲਾ ਬੰਗਲਾਦੇਸ਼ ਵਿਚ ਕੀਰਤਨਖੋਲਾ ਨਦੀ ਦੇ ਕਿਨਾਰੇ ਵਸੇ ਸ਼ਹਿਰ ਬਰਿਸ਼ਾਲ ਦਾ ਹੈ ਜਿਥੇ 9 ਬੱਕਰੀਆਂ ਨੂੰ ਸਜ਼ਾ ਦਿੱਤੀ ਗਈ। ਉੁਨ੍ਹਾਂ ਦਾ ਅਪਰਾਧ ਸਿਰਫ ਇੰਨਾ ਸੀ ਕਿ ਉਨ੍ਹਾਂ ਨੇ ਸ਼ਹਿਰ ਦੇ ਕਬਿਰਸਤਾਨ ਵਿਚ ਘਾਹ ਤੇ ਦਰੱਖਤਾਂ ਦੀਆਂ ਪੱਤੀਆਂ ਖਾਧੀਆਂਸਨ। ਲਗਭਗ ਇਕ ਸਾਲ ਕੈਦ ਵਿਚ ਬਿਤਾਉਣ ਦੇ ਬਾਅਦ ਉੁਨ੍ਹਾਂ ਨੂੰ 24 ਨਵੰਬਰ ਨੂੰ ਰਿਹਾਅ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ : ‘ਆਪ’ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਦੀ ਮੋਹਾਲੀ ਕੋਰਟ ‘ਚ ਹੋਈ ਪੇਸ਼, ਮਿਲਿਆ 3 ਦਿਨਾਂ ਦਾ ਰਿਮਾਂਡ

ਰਿਪੋਰਟ ਮੁਤਾਬਕ ਬਾਰਿਸਲ ਸਿਟੀਕਾਰਪੋਰੇਸ਼ਨ ਦੇ ਨਵੇਂ ਚੁਣੇ ਮੇਅਰ ਅਬੁਲ ਖੈਰ ਅਬਦੁੱਲਾ ਨੇ ਇਨ੍ਹਾਂ ਬੱਕਰੀਆਂ ਨੂੰ ਛੱਡਣ ਦਾ ਨਿਰਦੇਸ਼ ਦਿੱਤਾ ਸੀ। ਇਸਦੇ ਬਾਅਦ ਜਾਨਵਰਾਂ ਨੂੰ ਉਨ੍ਹਾਂ ਦੇ ਮਾਲਕਾਂ ਨੂੰ ਸੌਂਪ ਦਿੱਤਾ ਗਿਆ। ਇਨ੍ਹਾਂ ਬੱਕਰੀਆਂ ਨੂੰ ਪਿਛਲੇ ਸਾਲ 31 ਦਸੰਬਰ ਨੂੰ ਜ਼ਬਤ ਕੀਤਾ ਗਿਆ ਸੀ ਤੇ ਇਹ ਉਦੋਂ ਤੋਂ ਕੈਦ ਵਿਚ ਸਨ। ਇਨ੍ਹਾਂ ਪਾਲਤੂ ਜਾਨਵਰਾਂ ਦੇ ਮਾਲਕ ਸ਼ਹਰਯਾਰ ਸਚਿਬ ਰਾਜੀਬ ਨੇ ਹੁਣੇ ਜਿਹੇ ਬੀਸੀਸੀਮੇਅਰ ਤੋਂ ਆਪਣੀਆਂ ਮਾਸੂਮ ਬੱਕਰੀਆਂ ਨੂੰ ਰਿਹਾਅ ਕਰਨ ਦੀ ਅਪੀਲ ਕੀਤੀ ਸੀ। ਮੇਅਰ ਅਬੁਲ ਖੈਰ ਨੇ ਜਾਨਵਰਾਂ ਨੂੰ ਰਿਹਾਅ ਕਰਨ ਦਾ ਹੁਕਮ ਦਿੱਤਾ।

The post 9 ਬੱਕਰੀਆਂ ਨੂੰ ਹੋਈ ਜੇਲ੍ਹ, ਲਗਭਗ ਇਕ ਸਾਲ ਤੱਕ ਰਹੀਆਂ ਕੈਦ ‘ਚ, ਕਾਰਨ ਸੁਣ ਹੋ ਜਾਓਗੇ ਹੈਰਾਨ appeared first on Daily Post Punjabi.



Previous Post Next Post

Contact Form