TheUnmute.com – Punjabi News: Digest for November 27, 2023

TheUnmute.com – Punjabi News

Punjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com

Table of Contents

ਇੱਕ ਸ਼ਖਸ ਜੋ ਸ਼ਖ਼ਸੀਅਤ ਸੀ – ਚਲਾ ਗਿਆ ਹੈ!
ਅਣਥੱਕ ਯੋਧਾ ਬਲਵੰਤ ਸਿੰਘ ਖੇੜਾ (1935-2023)
ਸੀਨੇ ਖਿੱਚ ਜਿਨ੍ਹਾਂ ਨੇ ਖਾਧੀ…

ਲਿਖਾਰੀ
ਐੱਸ.ਪੀ ਸਿੰਘ

ਉੱਘੇ ਸਮਾਜਸੇਵੀ ਆਗੂ ਬਲਵੰਤ ਸਿੰਘ ਖੇੜਾ ਬੀਤੇ ਦਿਨ ਅਕਾਲ ਚਲਾਣਾ ਕਰ ਗਏ ਹਨ, ਉਨ੍ਹਾਂ ਦਾ ਅੱਜ ਹਰਿਆਣਾ ਰੋਡ ‘ਤੇ ਸ਼ਿਵਪੁਰੀ ਸ਼ਮਸ਼ਾਨਘਾਟ ਵਿਖੇ ਅੰਤਿਮ ਸਸਕਾਰ ਕੀਤਾ ਜਾਵੇਗਾ |

ਜਦੋਂ ਪਹਿਲੀ ਵਾਰੀ ਮਿਲਿਆ ਸਾਂ ਤਾਂ ਮੈਂ ਉਹਨਾਂ ਨੂੰ ਪੁੱਛਿਆ ਸੀ – ਸੋਸ਼ਲਿਸਟ ਕਿਵੇਂ ਬਣੇ? ਅੱਜ ਤੱਕ ਉਹਨਾਂ ਦਾ ਜਵਾਬ ਯਾਦ ਹੈ। ਕਹਿੰਦੇ ਅਰਸਤੂ ਆਖਦਾ ਸੀ ਬੰਦਾ ਸਮਾਜਿਕ ਪ੍ਰਾਣੀ ਹੁੰਦਾ ਹੈ। ਸੋਸ਼ਲਿਸਟ ਮਤਲਬ ਸਮਾਜਿਕ। ਬੰਦਾ ਬਣਨ ਦਾ ਦੂਜਾ ਕੋਈ ਰਾਹ ਹੀ ਨਹੀਂ ਲੱਭਿਆ। ਸੋਸ਼ਲ ਵੀ ਹੋਣਾ ਸੀ, ਪੁਲੀਟੀਕਲ ਵੀ ਹੋਣਾ ਸੀ, ਸੋ, ਸੋਸ਼ਲਿਸਟ ਬਣ ਗਏ।

ਪੇਚੀਦਾ ਅਤੇ ਮੁਸ਼ਕਿਲ ਘੋਲਾਂ ਦਾ ਅਣਥੱਕ ਯੋਧਾ, ਮਾਲਟਾ ਕਿਸ਼ਤੀ ਕਾਂਡ ਦੇ ਗੁਨਾਹਗਾਰਾਂ ਦੇ ਡਰਾਉਣੇ ਸੁਪਨਿਆਂ ਵਿੱਚ ਆਉਣ ਵਾਲਾ, ਅਕਾਲੀ ਦਲ ਦੇ ਦੋ ਸੰਵਿਧਾਨ ਕਿਓਂ ਹਨ, ਇਹ ਔਖਾ ਸਵਾਲ ਪੁੱਛਣ ਵਾਲਾ, ਅਤੇ ਬੁਢਾਪਾ ਨਾਮ ਹੀ ਕਿਸ ਬਲਾ ਦਾ ਹੈ, ਐਸੇ ਅੰਦਾਜ਼ ਵਿੱਚ ਜ਼ਿੰਦਗੀ ਜਿਊਣ ਵਾਲਾ ਮਹਾਨ ਸ਼ਖਸ – ਤਾ’ਉਮਰ ਸੋਸ਼ਲਿਸਟ ਅਤੇ ਲੋਕ ਪੱਖੀ ਜੀਵਨ ਜਾਂਚ ਦਾ ਮੁਜੱਸਮਾ – ਬਲਵੰਤ ਸਿੰਘ ਖੇੜਾ ਸਾਥੋਂ ਵਿਦਾ ਲੈ ਗਿਆ ਹੈ।

ਇੱਕ ਉਮਰ ਲੱਗ ਜਾਂਦੀ ਹੈ ਆਦਮੀ ਨੂੰ ਸ਼ਖਸ ਤੋਂ ਸ਼ਖ਼ਸੀਅਤ ਬਣਨ ਲਈ। ਉਹ ਉਮਰ ਸਰਦਾਰ ਬਲਵੰਤ ਸਿੰਘ ਖੇੜਾ ਹੋਰਾਂ ਨੇ ਬਾਕਾਇਦਾ ਲਾਈ। ਜਿਹੜੀ ਇੱਜ਼ਤ ਉਹਨਾਂ ਕਮਾਈ, ਕੁੱਲ ਦੁਨੀਆ ਜਾਣਦੀ ਹੈ।

90ਵਿਆਂ ਦੇ ਛੇਕੜਲੇ ਸਾਲਾਂ ਵਿੱਚ ਜਿਨ੍ਹੀਂ ਦਿਨੀਂ ਉਹਨਾਂ ਨੂੰ ਪਹਿਲੀ ਵਾਰੀ ਮਿਲਿਆਂ ਸਾਂ, ਉਦੋਂ ਹਾਲੇ ਯੂਨਾਨ ਦੇ ਠੰਡੇ ਯੱਖ ਪਾਣੀਆਂ ਵਿੱਚ ਡੁੱਬੇ ਪੰਜਾਬੀ ਨੌਜਵਾਨਾਂ ਦੀ ਦਾਸਤਾਨ ਬਾਰੇ ਪੱਤਰਕਾਰਾਂ ਵਿੱਚ ਦਿਲਚਸਪੀ ਬਾਕੀ ਸੀ। ਬਾਅਦ ਵਿੱਚ ਖੇੜਾ ਸਾਹਿਬ ਕਦੀ ਕਦੀ ਗ਼ਿਲਾ ਕਰਦੇ ਕਿ ਹੁਣ ਤਾਂ ਐਸੇ ਪੱਤਰਕਾਰ ਮਿਲਦੇ ਹਨ ਜਿਨ੍ਹਾਂ ਨੂੰ ਮਾਲਟਾ ਕਾਂਡ ਬਾਰੇ ਕੁੱਝ ਨਹੀਂ ਪਤਾ ਹੁੰਦਾ। ਬਸ ਵਿੱਚ ਸਵਾਰ ਹੋ ਕੇ ਚੰਡੀਗੜ੍ਹ ਆਉਂਦੇ, ਲਾਲਾ ਲਾਜਪਤ ਰਾਏ ਭਵਨ ਦੇ ਬਿਲਕੁੱਲ ਸਧਾਰਣ ਜਿਹੇ ਕਮਰੇ ਵਿੱਚ ਠਹਿਰਦੇ। ਹਮੇਸ਼ਾਂ ਕਿਸੇ ਮੁਹਿੰਮ ਵਿੱਚ ਰਹਿੰਦੇ। ਕਦੀ ਜ਼ਿਲ੍ਹੇ ਦੀ ਅਦਾਲਤ ਵਿੱਚ ਕੋਈ ਅਰਜ਼ੀ, ਕਦੀ ਵਡੇਰੀ ਅਦਾਲਤ ਵਿੱਚ ਕੋਈ ਸੁਣਵਾਈ।

ਪ੍ਰਸ਼ਾਂਤ ਭੂਸ਼ਨ ਤੋਂ ਲੈ ਕੇ ਕਿੱਡੇ ਕਿੱਡੇ ਵੱਡੇ ਵਕੀਲ ਉਹਨਾਂ ਦੀ ਗੱਲ ਵੱਲ ਕੰਨ ਧਰਦੇ, ਅਤੇ ਆਪਣੇ ਆਪ ਨੂੰ ਕਹਿੰਦੇ ਕਹਾਉਂਦੇ ਵੀ ਸੋਚਦੇ ਬਾਪੂ ‘ਕੱਲ੍ਹਾ ਹੀ ਕਿੰਨਿਆਂ ਨੂੰ ਭਾਜੜ ਪਾਈ ਰੱਖਦਾ ਹੈ। ਅਕਾਲੀ ਦਲ ਦੇ ਦੋ ਸੰਵਿਧਾਨ ਵਾਲੇ ਕੇਸ ਦੇ ਸੈਂਕੜੇ ਦਸਤਾਵੇਜ਼ ਉਹਨਾਂ ਨੇ ਮੇਰੇ ਹਵਾਲੇ ਕੀਤੇ ਤਾਂ ਮੈਂ ਲੰਮੀ ਚੌੜੀ ਤਹਿਰੀਰ ਲਿੱਖੀ। ਸਾਲਾਂ ਤੱਕ ਉਹ ਇਹਦਾ ਜ਼ਿਕਰ ਕਰਦੇ ਰਹੇ। ਨਾਲ ਹੀ ਇਹ ਯਾਦ ਕਰਵਾਉਂਦੇ ਕਿ ਕਿਵੇਂ ਮੈਂ ਸਾਰੇ ਦਸਤਾਵੇਜ਼ ਤਰਤੀਬ ਅਨੁਸਾਰ ਫ਼ਾਈਲਾਂ ਵਿੱਚ ਰੱਖੇ, ਸਾਰੀਆਂ ਫ਼ਾਈਲਾਂ ਉੱਤੇ ਨੰਬਰ ਲਾਏ, ਅਤੇ ਵਾਪਸ ਉਹਨਾਂ ਨੂੰ ਪੁਚਾਏ। ਉਹਨਾਂ ਨੂੰ ਕੀ ਪਤਾ ਕਿ ਜਿੰਨ੍ਹੇ ਸਲੀਕੇ ਨਾਲ ਉਹ ਹਰ ਦਸਤਾਵੇਜ਼ ਸਾਂਭ ਕੇ ਰੱਖਦੇ ਸਨ, ਮੈਨੂੰ ਡਰ ਲੱਗਿਆ ਹੋਇਆ ਸੀ ਕਿ ਇੱਕ ਵੀ ਕਾਗਜ਼ ਐਧਰ ਉੱਧਰ ਹੋ ਗਿਆ, ਖੇੜਾ ਸਾਹਿਬ ਗੁੱਸੇ ਹੋ ਸਕਦੇ ਹਨ।

ਉਹ ਅਕਸਰ ਪ੍ਰਸ਼ਾਂਤ ਭੂਸ਼ਨ ਨਾਲ ਹਾਲੀਆ ਹੋਈ ਕਿਸੇ ਗੱਲ ਦਾ ਜ਼ਿਕਰ ਕਰਦੇ। ਗੱਲਾਂ ਗੱਲਾਂ ਵਿੱਚ ਕਦੀ ਜੇ.ਪੀ (ਜੈ ਪ੍ਰਕਾਸ਼ ਨਾਰਾਇਣ) ਦਾ ਜ਼ਿਕਰ ਛਿੜਦਾ, ਕਦੀ ਮਰਹੂਮ ਸੁਰਿੰਦਰ ਮੋਹਨ ਜੀ ਦਾ।

2010 ਦੀਆਂ ਸਰਦੀਆਂ ਸਨ ਜਦੋਂ ਸੋਸ਼ਲਿਸਟ ਚਿੰਤਕ ਅਤੇ ਰਾਜਸੀ ਨੇਤਾ ਅਤੇ ਰਾਜ ਸਭਾ ਦੇ ਸਾਬਕਾ ਐੱਮ.ਪੀ. ਸੁਰਿੰਦਰ ਮੋਹਨ ਹੋਰਾਂ ਦਾ ਦਿਹਾਂਤ ਹੋਇਆ ਤਾਂ ਖੇੜਾ ਸਾਹਿਬ ਦਾ ਸਵੇਰੇ ਸਵੇਰੇ ਫੋਨ ਆਇਆ। ਕਹਿਣ ਲੱਗੇ ਸ਼ਾਇਦ ਆਖਰੀ ਸੋਸ਼ਲਿਸਟ ਲੀਡਰ ਚਲਾ ਗਿਆ ਹੈ। ਮੈਂ ਆਖਿਆ ਨਿੱਠ ਕੇ ਬੈਠੋ – ਹਾਲੇ ਤੁਸੀਂ ਕਾਇਮ ਦਾਇਮ ਹੋ। ਕਹਿੰਦੇ, “ਐੱਸ ਪੀ ਸਿੰਘ (ਹਮੇਸ਼ਾ ਪੂਰਾ ਨਾਮ ਲੈਂਦੇ ਸਨ ਸਭ ਦਾ), ਤੂੰ ਨੋਟਿਸ ਕੀਤਾ ਹੈ ਕਿ ਕਿਸੇ ਅਖ਼ਬਾਰ ਨੇ ਪਹਿਲੇ ਪੈਰੇ ਵਿੱਚ ਨਹੀਂ ਲਿਖਿਆ ਕਿ ਉਹ ਸਾਬਕਾ ਐੱਮ.ਪੀ ਸੀ? ਉਹ ਉਸ ਤੋਂ ਬਾਅਦ ਵੀ ਬੜਾ ਸਰਗਰਮ ਰਿਹਾ। ਉਹਦਾ ਐੱਮ.ਪੀ. ਹੋਣਾ ਤਾਂ ਐਵੇਂ ਜ਼ਿਕਰ ਮਾਤਰ ਗੱਲ ਹੈ। ਬਈ, ਸੱਚੀਂ ਬੜਾ ਵੱਡਾ ਮਨੁੱਖ ਸੀ।”

ਖੇੜਾ ਸਾਹਿਬ ਨਾਲ ਆਖਰੀ ਮਿਲਣੀ ਇਸੇ ਨਵੰਬਰ ਮਹੀਨੇ ਦੀ ਪੰਜ ਤਰੀਕ ਨੂੰ ਹੋਈ ਸੀ। ਅਤਿ ਦੇ ਹਸਾਸ ਲੇਖਕ ਅਤੇ ਨਿੱਠ ਕੇ ਪੜ੍ਹਨ ਵਾਲੇ ਮਦਨ ਵੀਰਾ ਨੂੰ ਸ਼ਾਇਦ ਵਰ੍ਹਿਆਂ ਨਾਲ ਉਮਰ ਦਾ ਪਾਸਾ ਖੇਡਣ ਵਾਲੀ ਖੇਡ ਬਾਰੇ ਕੋਈ ਅਗੰਮੀ ਅਹਿਸਾਸ ਸੀ, ਇਸ ਲਈ ਉਸ ਨੇ ਵਾਹੋ ਦਾਹੀ ਅਤੀਤ ਦੇ ਤਹਿਖ਼ਾਨੇ ਵਿੱਚੋਂ ਚੁਣ ਕੇ ਖੇੜਾ ਸਾਹਿਬ ਦੀਆਂ ਲਿਖਤਾਂ ਕੱਢੀਆਂ ਅਤੇ ਕਿਤਾਬੀ ਰੂਪ ਵਿੱਚ ਤਸ਼ਕੀਲ ਕੀਤੀਆਂ। ਖੇੜਾ ਸਾਹਿਬ ਦੀ ਕਰਮਭੂਮੀ ਹੁਸ਼ਿਆਰਪੁਰ ਵਿੱਚ ਹੀ ਪੰਜ ਨਵੰਬਰ ਨੂੰ ਇਸ ਪੁਸਤਕ ਦਾ ਰਿਲੀਜ਼ ਸਮਾਰੋਹ ਰੱਖਿਆ ਸੀ। ਮਦਨ ਵੀਰਾ ਵਾਰ ਵਾਰ ਕਹਿ ਰਹੇ ਸਨ ਕਿ ਉਹ ਸੰਪਾਦਨ ਵਾਲਾ ਕੰਮ ਉਵੇਂ ਨਹੀਂ ਕਰ ਸਕੇ ਜਿਵੇਂ ਅਕਸਰ ਕਰਦੇ ਹਨ ਕਿਉਂਜੋ ਵਕਤ ਬਹੁਤ ਘੱਟ ਸੀ। ਸ਼ਾਇਦ ਮੈਂ ਹੀ ਉਦੋਂ ਨਹੀਂ ਸਮਝ ਸਕਿਆ। ਮਦਨ ਸ਼ਾਇਦ ਜਾਣਦੇ ਸਨ – ਵਕਤ ਸੱਚਮੁੱਚ ਬਹੁਤ ਘੱਟ ਸੀ।

ਵੱਡੇ ਆਦਮੀ ਆਪਣੇ ਆਲੇ ਦੁਆਲੇ ਵੱਡੇ ਲੋਕ ਇਕੱਠੇ ਕਰ ਲੈਂਦੇ ਹਨ। ਦਿੱਲੀ ਹਾਈ ਕੋਰਟ ਜਾਂ ਸੁਪਰੀਮ ਕੋਰਟ ਵਿੱਚ ਵੀ ਉਹਨਾਂ ਦੀ ਵਕੀਲ Indira Unninayar ਹੁੰਦੀ ਜਿਹੜੀ ਆਪ ਐਕਟੀਵਿਸਟ ਅਤੇ ਅਮਨ ਲਹਿਰ ਦੀ ਮੁਦਈ ਹੈ। ਉਸ ਦਿਨ 5 ਨਵੰਬਰ ਨੂੰ ਬਲਵੰਤ ਸਿੰਘ ਖੇੜਾ ਹੋਰਾਂ ਨਾਲ ਸਮਾਜਿਕ ਕਾਰਕੁੰਨ, Magsaysay Awardee ਅਤੇ IIT’ian ਅਤੇ ਅਮਰੀਕਾ ਦੀ University of California, Berkeley ਤੋਂ PhD ਕਰਨ ਵਾਲੇ ਪ੍ਰੋ ਸੰਦੀਪ ਪਾਂਡੇਯ ਬੈਠੇ ਸਨ। ਦੂਜੇ ਵੰਨ੍ਹੇ ਡਾ ਪਿਆਰਾ ਲਾਲ ਗਰਗ ਬੈਠੇ ਸਨ। ਅਸੀਂ ਦੋ ਚਾਰ ਜਣੇ ਪਾਸੇ ਖੜ੍ਹੇ ਗੱਲਾਂ ਕਰ ਰਹੇ ਸਾਂ ਅਤੇ ਪ੍ਰਸ਼ਾਂਤ ਭੂਸ਼ਨ, ਸੁਰਿੰਦਰ ਮੋਹਨ ਦਾ ਵੀ ਜ਼ਿਕਰ ਚੱਲ ਰਿਹਾ ਸੀ ਜਦੋਂ ਕਿਸੇ ਆਖਿਆ, ਖ਼ੌਰੇ ਕਦੋਂ ਹੁਣ ਪੈਦਾ ਹੋਇਆ ਕਰਨਗੇ ਇਹੋ ਜਿਹੇ ਦਿਓ ਕਦ ਮਨੁੱਖ? ਅੱਜ ਇੱਕ ਹੋਰ ਗਵਾ ਲਿਆ ਹੈ!

ਬਲਵੰਤ ਸਿੰਘ ਖੇੜਾ ਕੁੱਝ ਦਿਨਾਂ ਤੋਂ ਬਿਮਾਰ ਚਲ ਰਹੇ ਸਨ। ਲੁਧਿਆਣਾ ਦਯਾਨੰਦ ਮੈਡੀਕਲ ਹਸਪਤਾਲ ਵਿੱਚ ਜ਼ੇਰੇ ਇਲਾਜ ਸਨ। ਹੁਣ ਖ਼ਾਲਿਕ ਕੋਲ ਤੁਰ ਗਏ ਹਨ। ਕਾਇਨਾਤ ਨੂੰ ਕੋਈ ਵੱਡਾ ਘਾਟਾ ਪਿਆ ਹੈ। ਬਈ, ਸੱਚੀਂ ਬੜਾ ਵੱਡਾ ਮਨੁੱਖ ਸੀ।

The post ਅਣਥੱਕ ਯੋਧਾ ਸਰਦਾਰ ਬਲਵੰਤ ਸਿੰਘ ਖੇੜਾ: ਇੱਕ ਸ਼ਖਸ ਜੋ ਸ਼ਖ਼ਸੀਅਤ ਸੀ, ਚਲਾ ਗਿਆ appeared first on TheUnmute.com - Punjabi News.

ਲੰਡਨ 26 ਨਵੰਬਰ 2023 (ਅਸੀਮ ਸਹਿਮੀ): ਚਾਰ ਦਿਨਾਂ ਦੀ ਅਸਥਾਈ ਜੰਗਬੰਦੀ ਦੇ ਵਿਚਕਾਰ ਗਾਜ਼ਾ ਵਿੱਚ ਬੰਦ ਕੈਦੀਆਂ ਲਈ ਗਾਜ਼ਾ ਵਿੱਚ ਰੱਖੇ ਗਏ ਕੈਦੀਆਂ ਦੀ ਅਦਲਾ-ਬਦਲੀ ਤੋਂ ਇੱਕ ਦਿਨ ਬਾਅਦ, ਸ਼ਨੀਵਾਰ ਨੂੰ ਫਲਸਤੀਨ ਪੱਖੀ ਮਾਰਚ ਵਿੱਚ ਸੈਂਕੜੇ ਹਜ਼ਾਰਾਂ ਲੋਕਾਂ ਨੇ ਮੱਧ ਲੰਡਨ ਵਿੱਚ ਇੱਕ ਸਥਾਈ ਜੰਗਬੰਦੀ ਦੀ ਮੰਗ ਕਰਦਿਆਂ ਮਾਰਚ ਕੀਤਾ।

ਪਾਰਕ ਲੇਨ ਤੋਂ ਵ੍ਹਾਈਟਹਾਲ ਵੱਲ ਮਾਰਚ ਕਰਦੇ ਹੋਏ ਬੁੱਢੇ ਅਤੇ ਜਵਾਨ ਪ੍ਰਦਰਸ਼ਨਕਾਰੀਆਂ ਨੇ ਜੰਗਬੰਦੀ ਲਈ ਨਾਅਰੇ ਲਾਏ, ਕੁਝ ਫਲਸਤੀਨੀ ਝੰਡਿਆਂ ਨਾਲ ਲਿਪਟੇ, ਕੇਫੀਆਂ ਪਹਿਨੇ ਅਤੇ “ਫ੍ਰੀ ਫਲਸਤੀਨ” ਦੇ ਚਿੰਨ੍ਹ ਅਤੇ ਜੈਤੂਨ ਦੀਆਂ ਸ਼ਾਖਾਵਾਂ ਨਾਲ ਲੈਸ ਸਨ। ਸ਼ਨੀਵਾਰ ਦੇ ਮਾਰਚ ਦੇ ਆਯੋਜਕਾਂ, ਜਿਸ ਨੇ ਸੰਘਰਸ਼ ਸ਼ੁਰੂ ਹੋਣ ਤੋਂ ਬਾਅਦ ਲੱਖਾਂ ਪ੍ਰਦਰਸ਼ਨਕਾਰੀਆਂ ਨੂੰ ਲੰਡਨ ਦੀਆਂ ਸੜਕਾਂ ਅਤੇ ਯੂਕੇ ਵਿੱਚ ਹੋਰ ਕਿਤੇ ਖਿੱਚਿਆ ਹੈ, ਉਨ੍ਹਾਂ ਨੇ ਕਿਹਾ ਕਿ ਅਸਥਾਈ ਜੰਗਬੰਦੀ ਨੇ ਦਿਖਾਇਆ ਹੈ ਕਿ ਇੱਕ ਸਥਾਈ ਜੰਗਬੰਦੀ ਸੰਭਵ ਸੀ।

ਮੇਟ ਪੁਲਿਸ ਨੇ ਕਿਹਾ ਕਿ ਲੰਡਨ ਵਿੱਚ ਇੱਕ ਪ੍ਰਦਰਸ਼ਨਕਾਰੀ ਨੂੰ ਨਸਲੀ ਨਫ਼ਰਤ ਭੜਕਾਉਣ ਦੇ ਸ਼ੱਕ ਵਿੱਚ ਵਿਰੋਧ ਪ੍ਰਦਰਸ਼ਨ ਦੀ ਸ਼ੁਰੂਆਤ ਦੇ ਨੇੜੇ ਗ੍ਰਿਫਤਾਰ ਕੀਤਾ ਗਿਆ ਸੀ। ਪੁਲਿਸ ਨੇ ਕਿਹਾ, "ਅਧਿਕਾਰੀਆਂ ਨੇ ਉਸ ਨੂੰ ਨਾਜ਼ੀ ਪ੍ਰਤੀਕਾਂ ਵਾਲਾ ਇੱਕ ਪਲੇਕਾਰਡ ਲੈ ਕੇ ਦੇਖਿਆ।

ਮਾਰਚ ਦੇ ਦੌਰਾਨ, ਪਾਰਕ ਲੇਨ ਅਤੇ ਵ੍ਹਾਈਟਹਾਲ ਤੱਕ ਫੈਲਦੇ ਹੋਏ, ਪ੍ਰਦਰਸ਼ਨਕਾਰੀਆਂ ਨੇ ਵਾਰ-ਵਾਰ ਨਾਅਰੇ ਲਗਾਏ: “ਨਦੀ ਤੋਂ ਸਮੁੰਦਰ ਤੱਕ, ਫਲਸਤੀਨ ਆਜ਼ਾਦ ਹੋਵੇਗਾ।” ਇਹ ਵਾਕੰਸ਼, ਜੋ ਭੂਮੱਧ ਸਾਗਰ ਅਤੇ ਜੌਰਡਨ ਨਦੀ ਦੇ ਵਿਚਕਾਰ ਦੀ ਜ਼ਮੀਨ ਨੂੰ ਦਰਸਾਉਂਦਾ ਹੈ, ਅਕਸਰ ਫਲਸਤੀਨ ਦੇ ਸਮਰਥਨ ਵਿੱਚ ਵਰਤਿਆ ਜਾਂਦਾ ਹੈ, ਪਰ ਕੁਝ ਕਹਿੰਦੇ ਹਨ ਕਿ ਇਸਨੂੰ ਇਜ਼ਰਾਈਲ ਦੇ ਵਿਨਾਸ਼ ਦੀ ਮੰਗ ਵਜੋਂ ਵਿਆਪਕ ਤੌਰ ‘ਤੇ ਸਮਝਿਆ ਜਾਂਦਾ ਹੈ।

ਵੱਡੀ ਭੀੜ ਵਿਚ 29 ਸਾਲਾ ਅਲਾਯਾ ਵੀ ਸੀ, ਜਿਸ ਨੇ ਇਕ ਨਿਸ਼ਾਨ ਫੜਿਆ ਹੋਇਆ ਸੀ: "ਉਹ ਫਲਸਤੀਨ ਨੂੰ ਦੁਨੀਆਂ ਤੋਂ ਮਿਟਾਉਣਾ ਚਾਹੁੰਦੇ ਸਨ, ਇਸ ਲਈ ਪੂਰੀ ਦੁਨੀਆਂ ਫਲਸਤੀਨ ਬਣ ਗਈ।"

"ਇਹ ਕਹਿਣ ਵਾਂਗ ਹੈ ਕਿ ਤੁਸੀਂ ਤਰਸਵਾਨ ਹੋ ਅਤੇ ਤੁਸੀਂ ਕਿਸੇ ਨੂੰ ਚਾਰ ਦਿਨਾਂ ਬਾਅਦ ਮਾਰਨ ਲਈ ਇੱਕ ਦਿਨ ਲਈ ਪਾਣੀ ਦਿੰਦੇ ਹੋ," ਉਸਨੇ ਕਿਹਾ, ਉਸਨੇ ਕਿਹਾ, ਯੂਕੇ ਸਰਕਾਰ ਦੇ ਜੰਗਬੰਦੀ ਦੀ ਮੰਗ ਨਾ ਕਰਨ ਦੇ ਫੈਸਲੇ ਨੇ ਉਸਨੂੰ ਆਪਣੇ ਪੇਟ ਵਿੱਚ ਬਿਮਾਰ ਮਹਿਸੂਸ ਕੀਤਾ।

"ਬੱਚਿਆਂ ਨੂੰ ਖੋਹ ਲਿਆ ਗਿਆ ਹੈ ਅਤੇ ਹੁਣ ਉਹ ਵੱਡੇ ਹੋ ਗਏ ਹਨ ਔਰਤਾਂ ਅਤੇ ਮਰਦ, ਅਤੇ ਤੁਸੀਂ ਉਨ੍ਹਾਂ ਨੂੰ ਚਾਰ ਦਿਨਾਂ ਲਈ ਬਾਹਰ ਜਾਣ ਦਿੰਦੇ ਹੋ ਇਸ ਤੋਂ ਪਹਿਲਾਂ ਕਿ ਤੁਸੀਂ ਉਨ੍ਹਾਂ ਨੂੰ ਦੁਬਾਰਾ ਖੋਹਣ ਜਾ ਰਹੇ ਹੋ," ਉਸਨੇ ਕਿਹਾ।

"ਇਹ ਮੇਰਾ ਦਿਲ ਤੋੜਦਾ ਹੈ, ਮੈਨੂੰ ਲੱਗਦਾ ਹੈ ਕਿ ਮੈਨੂੰ ਨਹੀਂ ਪਤਾ ਕਿ ਆਪਣੇ ਨਾਲ ਕੀ ਕਰਨਾ ਹੈ। ਸਾਡੇ ਤੋਂ ਕੰਮ ‘ਤੇ ਜਾਣ ਅਤੇ ਸਭ ਕੁਝ ਠੀਕ ਹੋਣ ਦੀ ਤਰ੍ਹਾਂ ਕੰਮ ਕਰਨ ਦੀ ਉਮੀਦ ਕੀਤੀ ਜਾਂਦੀ ਹੈ, "ਉਸਨੇ ਅੱਗੇ ਕਿਹਾ, ਨੇੜਲੇ ਵਿੰਟਰ ਵੈਂਡਰਲੈਂਡ ਵੱਲ ਵੇਖਦੇ ਹੋਏ, ਸੋਜ ਵਾਲੇ ਪ੍ਰਦਰਸ਼ਨਕਾਰੀਆਂ ਦੀ ਤੁਲਨਾ ਵਿੱਚ ਧਿਆਨ ਦੇਣ ਯੋਗ ਹੈ।

ਮਾਰਚ ਵਿੱਚ ਸ਼ਾਮਲ ਲੋਕਾਂ ਵਿੱਚ 67 ਸਾਲਾ ਰੋਜਰ ਕਿੰਗ ਵੀ ਸੀ, ਜੋ ਗਾਜ਼ਾ ਦੀ ਬੰਬਾਰੀ ਨੂੰ ਖਤਮ ਕਰਨ ਵਿੱਚ ਮਦਦ ਕਰਨ ਲਈ ਬਰਮਿੰਘਮ ਤੋਂ ਲੰਡਨ ਗਿਆ ਸੀ। ਬ੍ਰਿਟਿਸ਼ ਸਰਕਾਰ ਦੇ ਜਵਾਬ ਬਾਰੇ ਪੁੱਛੇ ਜਾਣ ‘ਤੇ, ਉਸਨੇ ਇਸਨੂੰ “ਘਿਣਾਉਣ ਵਾਲਾ” ਕਿਹਾ, ਅਤੇ ਕਿਹਾ ਕਿ ਲੇਬਰ ਪਾਰਟੀ ਵੀ ਪਿੱਛੇ ਨਹੀਂ ਹੈ।

ਕਿੰਗ ਨੇ ਕਿਹਾ, “ਇਸਰਾਈਲ ਜੋ ਕਰ ਰਿਹਾ ਹੈ ਉਹ ਹਮਾਸ ਦੇ ਕੀਤੇ ਕੰਮਾਂ ਤੋਂ ਪੂਰੀ ਤਰ੍ਹਾਂ ਅਨੁਪਾਤਕ ਹੈ – ਜੋ ਕਿ ਸਹੀ ਨਹੀਂ ਸੀ, ਬਿਲਕੁਲ ਸਹੀ ਨਹੀਂ ਸੀ,” ਕਿੰਗ ਨੇ ਕਿਹਾ, ਜਿਸ ਨੇ 7 ਅਕਤੂਬਰ ਨੂੰ ਸੰਘਰਸ਼ ਸ਼ੁਰੂ ਹੋਣ ਤੋਂ ਬਾਅਦ ਹਰ ਮਾਰਚ ਵਿੱਚ ਹਿੱਸਾ ਲਿਆ ਹੈ, ਅਤੇ ਇਸਦਾ ਹੱਲ ਹੋਣ ਤੱਕ ਜਾਰੀ ਰਹੇਗਾ।

"ਇਹ ਸਮੂਹਿਕ ਸਜ਼ਾ ਜੋ ਉਹ ਨਿਰਦੋਸ਼ ਨਾਗਰਿਕਾਂ ਅਤੇ ਬੱਚਿਆਂ ਨੂੰ ਮਾਰਨ ਦੀ ਪਰਵਾਹ ਕੀਤੇ ਬਿਨਾਂ ਦਿੰਦੇ ਹਨ, ਇਹ ਅਪਰਾਧਿਕ ਹੈ, ਅਤੇ ਉਨ੍ਹਾਂ ਸਾਰਿਆਂ ਨੂੰ ਅਦਾਲਤ ਵਿੱਚ ਜਾਣਾ ਚਾਹੀਦਾ ਹੈ।"

 

The post ਵਿਸ਼ਾਲ ਫਲਸਤੀਨ ਪੱਖੀ ਲੰਡਨ ‘ਚ ਸਥਾਈ ਜੰਗਬੰਦੀ ਦੀ ਮੰਗ ਸੰਬੰਧੀ ਮਾਰਚ appeared first on TheUnmute.com - Punjabi News.

Tags:
  • hamas
  • news
  • palestinian
  • prisoners

ਏਮਜ਼ ਮੋਹਾਲੀ ਵੱਲੋਂ ਰਾਸ਼ਟਰੀ ਸੰਵਿਧਾਨ ਦਿਵਸ ਮੌਕੇ ਕੁਇਜ਼ ਮੁਕਾਬਲੇ ਕਰਵਾਏ

Sunday 26 November 2023 03:03 PM UTC+00 | Tags: aiims-mohali constitution constitution-of-india national-constitution-day news quiz-competition

ਐਸ.ਏ.ਐਸ.ਨਗਰ, 26 ਨਵੰਬਰ, 2023: ਰਾਸ਼ਟਰੀ ਸੰਵਿਧਾਨ ਦਿਵਸ (National Constitution Day) ਮਨਾਉਂਦੇ ਹੋਏ, ਡਾ. ਬੀ.ਆਰ. ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏ.ਆਈ.ਐਮ.ਐਸ.) ਦੇ ਅੰਗ-ਵਿਗਿਆਨ ਵਿਭਾਗ ਦੁਆਰਾ “ਭਾਰਤ ਦੇ ਸੰਵਿਧਾਨ” ‘ਤੇ ਇੱਕ ਅੰਤਰ-ਕਾਲਜ ਅੰਡਰਗ੍ਰੈਜੁਏਟ ਕੁਇਜ਼ ਮੁਕਾਬਲਾ ਕਰਵਾਇਆ ਗਿਆ।

ਇਸ ਮੌਕੇ (National Constitution Day) ਗੂਗਲ ਫਾਰਮ ਦੀ ਵਰਤੋਂ ਕਰਕੇ ਸਕਰੀਨਿੰਗ ਟੈਸਟ ਲਿਆ ਗਿਆ ਅਤੇ ਵੱਧ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ 15 ਭਾਗੀਦਾਰਾਂ ਨੂੰ ਫਾਈਨਲ ਰਾਊਂਡ ਲਈ ਚੁਣਿਆ ਗਿਆ। ਕੁਇਜ਼ ਮੁਕਾਬਲੇ ਲਈ, ਭਾਗੀਦਾਰਾਂ ਨੂੰ 5 ਟੀਮਾਂ ਵਿੱਚ ਵੰਡਿਆ ਗਿਆ ਸੀ, ਹਰੇਕ ਟੀਮ ਵਿੱਚ 3 ਮੈਂਬਰ ਸਨ।

ਸ਼ੈਲੇਸ਼ ਅਗਰਵਾਲ (ਸਥਾਈ ਵਕੀਲ – ਕਾਨੂੰਨੀ ਰਿਟੇਨਰ ਏਆਈਐਮਐਸ, ਮੋਹਾਲੀ) ਕੁਇਜ਼ ਮਾਸਟਰ ਸਨ। ਜੇਤੂ ਟੀਮ ਦੇ ਮੈਂਬਰਾਂ ਵਿੱਚ ਅਜੇ, ਮੁਦੱਸਿਰ ਰਜ਼ਾ, ਧਰਮਪ੍ਰੀਤ ਸ਼ਾਮਲ ਹਨ। ਪਹਿਲੀ ਉਪ ਵਿਜੇਤਾ ਟੀਮ ਦੇ ਮੈਂਬਰ ਮੋਲਿਕ ਗਰਗ, ਗੁਰਕੀਰਤ ਸਿੰਘ, ਕ੍ਰਿਤੀ ਗੋਇਲ ਸਨ। ਪੁਨੀਤ ਮਸੰਦ, ਆਰੀਅਨ ਡਾਂਗੀ ਅਤੇ ਮਿਠਾਨ ਸਿੰਘ ਤੀਸਰੇ ਸਥਾਨ ਤੇ ਰਹੇ। ਸੰਸਥਾ ਦੇ ਡਾਇਰੈਕਟਰ-ਪ੍ਰਿੰਸੀਪਲ ਡਾ: ਭਵਨੀਤ ਭਾਰਤੀ ਨੇ ਸਾਰੇ ਪ੍ਰਤੀਯੋਗੀਆਂ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ ਅਤੇ ਜੇਤੂ ਟੀਮਾਂ ਅਤੇ ਪ੍ਰਤੀਯੋਗੀਆਂ ਨੂੰ ਸਰਟੀਫਿਕੇਟ ਦਿੱਤੇ।

The post ਏਮਜ਼ ਮੋਹਾਲੀ ਵੱਲੋਂ ਰਾਸ਼ਟਰੀ ਸੰਵਿਧਾਨ ਦਿਵਸ ਮੌਕੇ ਕੁਇਜ਼ ਮੁਕਾਬਲੇ ਕਰਵਾਏ appeared first on TheUnmute.com - Punjabi News.

Tags:
  • aiims-mohali
  • constitution
  • constitution-of-india
  • national-constitution-day
  • news
  • quiz-competition

ਚੰਡੀਗੜ੍ਹ/ਅੰਮ੍ਰਿਤਸਰ, 26 ਨਵੰਬਰ 2023: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਨਸ਼ਿਆਂ ਵਿਰੁੱਧ ਵਿੱਢੀ ਜੰਗ ਦੌਰਾਨ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੇ ਨੈੱਟਵਰਕ ਨੂੰ ਵੱਡਾ ਝਟਕਾ ਦਿੰਦਿਆਂ ਪੰਜਾਬ ਪੁਲਿਸ (Punjab Police) ਵੱਲੋਂ ਅੱਜ ਅਮਰੀਕਾ ਅਧਾਰਿਤ ਤਸਕਰ ਜਸਮੀਤ ਸਿੰਘ ਉਰਫ਼ ਲੱਕੀ ਵੱਲੋਂ ਚਲਾਏ ਜਾ ਰਹੇ ਸਰਹੱਦ ਪਾਰੋਂ ਨਸ਼ਾ ਤਸਕਰੀ ਦੇ ਇੱਕ ਰੈਕੇਟ ਵਿੱਚ ਸ਼ਾਮਲ ਦੋ ਵਿਅਕਤੀਆਂ ਨੂੰ 6 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਕੇ ਇਸ ਰੈਕਟ ਦਾ ਪਰਦਾਫਾਸ਼ ਕੀਤਾ ਗਿਆ ਹੈ।

ਪੁਲਿਸ ਕਮਿਸ਼ਨਰ (ਸੀਪੀ) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਗ੍ਰਿਫ਼ਤਾਰ ਕੀਤੇ ਗਏ ਨਸ਼ਾ ਤਸਕਰਾਂ ਦੀ ਪਛਾਣ ਮਹਿੰਦਰਪਾਲ ਸਿੰਘ ਵਾਸੀ ਮਾਡਲ ਟਾਊਨ, ਹੁਸ਼ਿਆਰਪੁਰ ਅਤੇ ਸੌਰਵ ਸ਼ਰਮਾ ਵਾਸੀ ਪੰਜ ਪਿੱਪਲੀ ਚੰਦ ਨਗਰ, ਹੁਸ਼ਿਆਰਪੁਰ ਵਜੋਂ ਕੀਤੀ।
ਹੈਰੋਇਨ ਬਰਾਮਦ ਕਰਨ ਤੋਂ ਇਲਾਵਾ ਪੁਲਿਸ ਟੀਮਾਂ ਨੇ ਉਸਦੀ ਹੁੰਡਈ ਆਈ-20 ਕਾਰ (ਪੀ.ਬੀ.91ਜੇ 5186) ਜਿਸ ਵਿੱਚ ਉਹ ਹੈਰੋਇਨ ਦੀ ਖੇਪ ਸਪਲਾਈ ਕਰਨ ਜਾ ਰਹੇ ਸਨ, ਨੂੰ ਵੀ ਜ਼ਬਤ ਕਰ ਲਿਆ ਹੈ।

ਸੀ.ਪੀ. ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਿਸ (Punjab Police) ਨੂੰ ਭਰੋਸੇਯੋਗ ਸੂਹ ਮਿਲੀ ਸੀ ਕਿ ਜਸਮੀਤ ਲੱਕੀ ਦੇ ਸਾਥੀਆਂ ਨੇ ਸਰਹੱਦ ਪਾਰੋਂ ਪਾਕਿ ਤਸਕਰਾਂ ਵੱਲੋਂ ਭੇਜੀ ਗਈ ਹੈਰੋਇਨ ਦੀ ਖੇਪ ਪ੍ਰਾਪਤ ਕਰ ਲਈ ਹੈ ਅਤੇ ਉਹ ਇਹ ਖੇਪ ਕਿਸੇ ਵਿਅਕਤੀ ਤੱਕ ਪਹੁੰਚਾਉਣ ਜਾ ਰਹੇ ਹਨ, ਇਸ ਸੂਚਨਾ 'ਤੇ ਕਾਰਵਾਈ ਕਰਦਿਆਂ ਏਡੀਸੀਪੀ ਸਿਟੀ-3 ਅਭਿਮਨਿਊ ਰਾਣਾ ਆਈਪੀਐਸ ਦੀ ਨਿਗਰਾਨੀ ਹੇਠ ਸੀ.ਆਈ.ਏ. ਸਟਾਫ਼-3 ਦੀਆਂ ਪੁਲਿਸ ਟੀਮਾਂ ਨੇ ਅਟਾਰੀ ਰੋਡ ਸਥਿਤ ਪਿੰਡ ਬੁਰਜ ਦੇ ਖੇਤਰ ਵਿੱਚ ਵਿਸ਼ੇਸ਼ ਪੁਲੀਸ ਚੈਕਿੰਗ ਕੀਤੀ ਅਤੇ ਉਕਤ ਦੋਵਾਂ ਮੁਲਜ਼ਮਾਂ ਨੂੰ ਉਸ ਵੇਲੇ ਕਾਬੂ ਕੀਤਾ ਜਦੋਂ ਉਹ ਖੇਪ ਪ੍ਰਾਪਤ ਕਰਨ ਉਪਰੰਤ ਆਪਣੀ ਆਈ-20 ਕਾਰ ਵਿੱਚ ਉਡੀਕ ਕਰ ਰਹੇ ਸਨ।

ਉਨ੍ਹਾਂ ਦੱਸਿਆ ਕਿ ਮੁੱਢਲੀ ਪੜਤਾਲ ਅਨੁਸਾਰ ਉਕਤ ਮੁਲਜ਼ਮ ਅਮਰੀਕਾ ਅਧਾਰਿਤ ਤਸਕਰ ਜਸਮੀਤ ਲੱਕੀ ਦੇ ਸਿੱਧੇ ਸੰਪਰਕ ਵਿੱਚ ਸਨ ਅਤੇ ਪਾਕਿਸਤਾਨ ਤੋਂ ਹੈਰੋਇਨ ਦੀ ਖੇਪ ਪ੍ਰਾਪਤ ਕਰਕੇ ਸੂਬੇ ਭਰ ਵਿੱਚ ਸਪਲਾਈ ਕਰਦੇ ਸਨ।

ਸੀ.ਪੀ. ਭੁੱਲਰ ਨੇ ਕਿਹਾ ਕਿ ਇਸ ਮਾਮਲੇ ਦੇ ਅਗਲੇ-ਪਿਛਲੇ ਸਬੰਧਾਂ ਦੀ ਜਾਂਚ ਕਰਨ ਅਤੇ ਡਰੱਗ ਸਪਲਾਇਰਾਂ, ਡੀਲਰਾਂ ਅਤੇ ਉਨ੍ਹਾਂ ਦੇ ਖਰੀਦਦਾਰਾਂ ਦੇ ਪੂਰੇ ਨੈਟਵਰਕ ਦਾ ਪਰਦਾਫਾਸ਼ ਕਰਨ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਵੱਲੋਂ ਹੁਣ ਤੱਕ ਨਸ਼ੀਲੇ ਪਦਾਰਥਾਂ ਦੀ ਖਰੀਦੀ ਗਈ ਕੁੱਲ ਮਾਤਰਾ ਦਾ ਪਤਾ ਲਗਾਉਣ ਲਈ ਯਤਨ ਕੀਤੇ ਜਾ ਰਹੇ ਹਨ।

ਇਸ ਸਬੰਧੀ ਐਫਆਈਆਰ ਨੰ. 260 ਮਿਤੀ 26.11.2023 ਨੂੰ ਥਾਣਾ ਛੇਹਰਟਾ, ਅੰਮ੍ਰਿਤਸਰ ਵਿਖੇ ਐਨ.ਡੀ.ਪੀ.ਐਸ. ਐਕਟ ਦੀਆਂ ਧਾਰਾਵਾਂ 21, 23, 25 ਅਤੇ 29 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

The post ਪੰਜਾਬ ਪੁਲਿਸ ਵੱਲੋਂ ਅਮਰੀਕਾ ਅਧਾਰਿਤ ਜਸਮੀਤ ਲੱਕੀ ਵੱਲੋਂ ਚਲਾਏ ਜਾ ਰਹੇ ਨਸ਼ਾ ਤਸਕਰੀ ਰੈਕੇਟ ਦਾ ਪਰਦਾਫਾਸ਼, 6 ਕਿੱਲੋ ਹੈਰੋਇਨ ਸਮੇਤ ਦੋ ਵਿਅਕਤੀ ਗ੍ਰਿਫ਼ਤਾਰ appeared first on TheUnmute.com - Punjabi News.

Tags:
  • breaking-news
  • drug
  • jasmeet-lucky
  • latest-news
  • news
  • punjab-police
  • smuggling
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form