TheUnmute.com – Punjabi News: Digest for November 17, 2023

TheUnmute.com – Punjabi News

Punjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com

Table of Contents

ਜਸਪ੍ਰੀਤ ਸਿੰਘ ਸਪਾਊਸ ਵੀਜ਼ਾ 'ਤੇ ਪਹੁੰਚਿਆਂ ਆਪਣੀ ਪਤਨੀ ਕੋਲ ਕੈਨੇਡਾ

Thursday 16 November 2023 05:34 AM UTC+00 | Tags: breaking-news canada-abraod canada-immigration kaur-immigration news spouse-visa

ਸਟੋਰੀ ਸਪੌਂਸਰ: ਕੌਰ ਇੰਮੀਗ੍ਰੇਸ਼ਨ

ਮੋਗਾ, 16 ਨਵੰਬਰ 2023: ਕੌਰ ਇੰਮੀਗ੍ਰੇਸ਼ਨ ਨੇ ਇੱਕ ਹੋਰ ਮੀਲ ਪੱਥਰ ਫਿੱਟ ਕਰਦਿਆਂ ਪਿੰਡ ਮਜਾਰਾ , ਤਹਿਸੀਲ ਬਲਾਚੌਰ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਜਸਪ੍ਰੀਤ ਸਿੰਘ ਦਾ ਸਪਾਊਸ ਵੀਜ਼ਾ (spouse visa) ਥੋੜ੍ਹੇ ਦਿਨਾਂ ਵਿੱਚ ਹੀ ਲਗਵਾਇਆ। ਇਸ ਮੌਕੇ ਕੌਰ ਇੰਮੀਗ੍ਰੇਸ਼ਨ ਦੁੱਨੇਕੇ ਸਥਿਤ ਦਫ਼ਤਰ ਵਿਖੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਸੀ.ਈ.ਓ(CEO) ਸ. ਰਛਪਾਲ ਸਿੰਘ ਸੋਸਣ ਨੇ ਦੱਸਿਆ ਕਿ ਜਸਪ੍ਰੀਤ ਸਿੰਘ ਦੀ ਪਤਨੀ ਕੈਨੇਡਾ ਵਿੱਚ ਹੀ ਸਟੱਡੀ ਕਰ ਰਹੀ ਹੈ ।

ਕੌਰ ਇੰਮੀਗ੍ਰੇਸ਼ਨ ਨੇ ਜਸਪ੍ਰੀਤ ਸਿੰਘ ਦੀ ਪਹਿਲੀ ਵਾਰ ਫਾਈਲ ਅਪਲਾਈ ਕੀਤੀ ਤਾਂ ਕਿਸੇ ਕਾਰਨ ਉਹਨਾਂ ਦੀ ਰਿਫਿਊਜ਼ਲ ਆ ਗਈ ਤਾਂ ਕੌਰ ਇੰਮੀਗ੍ਰੇਸ਼ਨ ਨੇ ਜਸਪ੍ਰੀਤ ਸਿੰਘ ਦੀ ਦੁਬਾਰਾ ਫਾਈਲ ਤਿਆਰ ਕਰਕੇ ਅਪਲਾਈ ਕੀਤੀ ਤੇ ਥੋੜ੍ਹੇ ਦਿਨਾਂ 'ਚ ਵੀਜ਼ਾ ਆ ਗਿਆ।

ਇਸ ਮੌਕੇ ਜਸਪ੍ਰੀਤ ਸਿੰਘ ਤੇ ਉਸਦੇ ਸਾਰੇ ਪਰਿਵਾਰ ਨੇ ਵੀਜ਼ਾ (spouse visa) ਮਿਲਣ ਦੀ ਖੁਸ਼ੀ ਵਿੱਚ ਵਧਾਈ ਦਿੰਦਿਆਂ ਕੌਰ ਇੰਮੀਗ੍ਰੇਸ਼ਨ ਦਾ ਬਹੁਤ-ਬਹੁਤ ਧੰਨਵਾਦ ਕੀਤਾ। ਜੇਕਰ ਤੁਸੀਂ ਵੀ ਕੌਰ ਇੰਮੀਗ੍ਰੇਸ਼ਨ ਤੋਂ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤਾਂ ਅੱਜ ਹੀ ਕੌਰ ਇੰਮੀਗ੍ਰੇਸ਼ਨ ਨੂੰ ਮਿਲੋ ਜਾਂ ਹੁਣੇ ਵੱਟਸਅੱਪ ਕਰੋ ਆਪਣੇ Documents ਜਾਂ ਕਾਲ ਕਰੋ |

ਮੋਗਾ ਬਰਾਂਚ: 96926-00084, 96927-00084, 96928-00084,
ਅੰਮ੍ਰਿਤਸਰ ਬਰਾਂਚ: 96923-00084

The post ਜਸਪ੍ਰੀਤ ਸਿੰਘ ਸਪਾਊਸ ਵੀਜ਼ਾ ‘ਤੇ ਪਹੁੰਚਿਆਂ ਆਪਣੀ ਪਤਨੀ ਕੋਲ ਕੈਨੇਡਾ appeared first on TheUnmute.com - Punjabi News.

Tags:
  • breaking-news
  • canada-abraod
  • canada-immigration
  • kaur-immigration
  • news
  • spouse-visa

ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਮੌਕੇ ਸਾਇਕਲ ਰੈਲੀ ਨੂੰ CM ਭਗਵੰਤ ਮਾਨ ਨੇ ਹਰੀ ਝੰਡੀ ਦੇ ਕੇ ਕੀਤਾ ਰਵਾਨਾ

Thursday 16 November 2023 05:53 AM UTC+00 | Tags: aam-aadmi-party bhagwant-mann breaking-news cm-bhagwant-mann cycle-rally kartar-singh-sarabha latest-news ludhiana-new martyr-kartar-singh-sarabha news punjab-government the-unmute-breaking-news the-unmute-news

ਲੁਧਿਆਣਾ, 16 ਨਵੰਬਰ 2023: ਸ਼ਹੀਦ ਕਰਤਾਰ ਸਿੰਘ ਸਰਾਭਾ (Kartar Singh Sarabha) ਦੇ ਸ਼ਹੀਦੀ ਦਿਹਾੜੇ ‘ਤੇ ਅੱਜ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ), ਲੁਧਿਆਣਾ ਵਿਖੇ ਸਾਈਕਲ ਰੈਲੀ ਕੱਢੀ ਜਾ ਰਹੀ ਹੈ। ਇਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਲਈ ‘ਐਂਟੀ ਡਰੱਗਜ਼ ਸਾਇਕਲ ਰੈਲੀ’ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਦੌਰਾਨ ਮੁੱਖ ਮੰਤਰੀ ਨੇ ਖੁਦ ਵੀ ਸਾਈਕਲ ਦੀ ਸਵਾਰੀ ਕੀਤੀ।

ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਕੋਈ ਸਿਆਸੀ ਰੈਲੀ ਨਹੀਂ ਹੈ। ਇਹ ਰੈਲੀ ਕਿਸੇ ਕਿਸਮ ਦੀ ਤਾਕਤ ਦਾ ਪ੍ਰਦਰਸ਼ਨ ਨਹੀਂ ਹੈ। ਇਸ ਰੈਲੀ ਦਾ ਮਕਸਦ ਨਸ਼ਿਆਂ ਦੀ ਦਲਦਲ ਵਿੱਚ ਫਸੇ ਨੌਜਵਾਨਾਂ ਨੂੰ ਬਾਹਰ ਲਿਆਉਣਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਭ ਤੋਂ ਵੱਧ ਸ਼ਹੀਦ ਹੋਏ ਹਨ ਅਤੇ ਅੱਜ ਸ਼ਹੀਦਾਂ ਦੀ ਧਰਤੀ ਤੋਂ ਨਸ਼ਾ ਖਤਮ ਕਰਨਾ ਹੈ। ਪੰਜਾਬ ਦੀ ਧਰਤੀ ‘ਤੇ ਤਲਵਾਰਾਂ ਤੇ ਤੀਰਾਂ ਦੇ ਹਮਲੇ ਸਹਿ ਚੁੱਕੇ ਹਨ | ਪੰਜਾਬ ਨੇ ਹਰ ਹਮਲੇ ਦਾ ਮੂੰਹਤੋੜ ਜਵਾਬ ਦਿੱਤਾ ਹੈ। ਹੁਣ ਨਸ਼ੇ ਨੂੰ ਵੀ ਖਤਮ ਹੋ ਕਰਕੇ ਹਰਾਇਆ ਜਾਵੇਗਾ।

Image

ਭਗਵੰਤ ਮਾਨ ਨੇ ਕਿਹਾ ਕਿ ਅੱਜ ਪੰਜਾਬ ਵਿੱਚ ਨਸ਼ੇ ਦੇ ਖਾਤਮੇ ਦੀ ਲਹਿਰ ਸ਼ੁਰੂ ਹੋ ਗਈ ਹੈ। ਜਿਹੜਾ ਪੰਜਾਬ ਕਦੇ ਨਸ਼ਿਆਂ ਦੀ ਦਲਦਲ ਵਿੱਚ ਬੁਰੀ ਤਰ੍ਹਾਂ ਫਸਿਆ ਹੋਇਆ ਸੀ, ਅੱਜ ਫਿਰ ਤੋਂ ਗਿੱਧੇ ਅਤੇ ਭੰਗੜੇ ਦਾ ਪੰਜਾਬ ਬਣਨ ਲੱਗ ਪਿਆ ਹੈ। ਉਨ੍ਹਾਂ ਕਿਹਾ ਕਿ ਹਰ ਸਾਲ 2200 ਪੁਲਿਸ ਮੁਲਾਜ਼ਮ ਭਰਤੀ ਕੀਤੇ ਜਾਣਗੇ।

ਸੀਐਮ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅੱਜ ਸ਼ਹੀਦ ਕਰਤਾਰ ਸਿੰਘ ਸਰਾਭਾ (Kartar Singh Sarabha) ਦੇ ਪਿੰਡ ਜਾਣਗੇ। ਅੱਜ ਛੁੱਟੀ ਹੈ ਤਾਂ ਜੋ ਬੱਚੇ ਆਪਣੇ ਪਰਿਵਾਰਾਂ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਬਾਰੇ ਪੁੱਛ ਸਕਣ। ਲੁਧਿਆਣਾ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸਾਈਕਲ ਰੈਲੀ ਵਿੱਚ ਚੁਣੇ ਗਏ 151 ਪ੍ਰਤੀਯੋਗੀਆਂ ਨੂੰ ਇਨਾਮ ਵਜੋਂ ਸਾਈਕਲ ਭੇਂਟ ਕੀਤੇ ਜਾਣਗੇ। ਰੈਲੀ ਵਿੱਚ 15 ਹਜ਼ਾਰ ਤੋਂ ਵੱਧ ਸਾਈਕਲਿਸਟ ਪਹੁੰਚ ਚੁੱਕੇ ਹਨ।

Image

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਹ ਰੈਲੀ 13 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ। ਪੀਏਯੂ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਪਿੰਡ, ਸ਼ਹੀਦ ਭਗਤ ਸਿੰਘ ਦੇ ਪਿੰਡ ਜੱਦੀ ਪਿੰਡ ਖਟਕੜ ਕਲਾਂ ਅਤੇ ਸ਼ਹੀਦ ਸੁਖਦੇਵ ਥਾਪਰ ਦੇ ਘਰ ਨੌਘਰਾ ਤੋਂ ਮਿੱਟੀ ਲਿਆਂਦੀ ਗਈ ਹੈ। ਸਾਈਕਲ ਰੈਲੀ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਮੈਡਲ ਵੀ ਵੰਡੇ ਜਾਣਗੇ। ਸਾਈਕਲ ਰੈਲੀ ਵਿੱਚ ਵੱਖ-ਵੱਖ ਥਾਵਾਂ 'ਤੇ ਡਾਕਟਰਾਂ ਅਤੇ ਐਂਬੂਲੈਂਸਾਂ ਦੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।

The post ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਮੌਕੇ ਸਾਇਕਲ ਰੈਲੀ ਨੂੰ CM ਭਗਵੰਤ ਮਾਨ ਨੇ ਹਰੀ ਝੰਡੀ ਦੇ ਕੇ ਕੀਤਾ ਰਵਾਨਾ appeared first on TheUnmute.com - Punjabi News.

Tags:
  • aam-aadmi-party
  • bhagwant-mann
  • breaking-news
  • cm-bhagwant-mann
  • cycle-rally
  • kartar-singh-sarabha
  • latest-news
  • ludhiana-new
  • martyr-kartar-singh-sarabha
  • news
  • punjab-government
  • the-unmute-breaking-news
  • the-unmute-news

ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਦੀ ਅੱਜ ਮੋਹਾਲੀ ਜ਼ਿਲ੍ਹਾ ਅਦਾਲਤ 'ਚ ਪੇਸ਼ੀ

Thursday 16 November 2023 06:11 AM UTC+00 | Tags: aam-aadmi-party breaking-news ed jaswant-singh-gajjan-majra latest-news mla-professor-jaswant-singh-gajjanmajra mohali news punjab punjab-news the-unmute-breaking-news the-unmute-news

ਚੰਡੀਗੜ੍ਹ, 16 ਨਵੰਬਰ 2023: ਵਿਧਾਨ ਸਭਾ ਹਲਕਾ ਅਮਰਗੜ੍ਹ ਤੋਂ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ (Jaswant Singh Gajjan Majra) ਅੱਜ ਮੋਹਾਲੀ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਹੋਣਗੇ । ਪ੍ਰਾਪਤ ਜਾਣਕਾਰੀ ਮੁਤਾਬਕ ਗੱਜਣਮਾਜਰਾ ਪਟਿਆਲਾ ਦੇ ਰਾਜਿੰਦਰ ਹਸਪਤਾਲ ਵਿੱਚ ਦਾਖਲ ਹੈ। ਹਸਪਤਾਲ ਵੱਲੋਂ ਅੱਜ ਉਸ ਦੀ ਮੈਡੀਕਲ ਰਿਪੋਰਟ ਅਦਾਲਤ ਵਿੱਚ ਪੇਸ਼ ਕੀਤੀ ਜਾਵੇਗੀ। ਇਸ ਤੋਂ ਬਾਅਦ ਅਦਾਲਤ ਤੈਅ ਕਰੇਗੀ ਕਿ ਉਨ੍ਹਾਂ ਨੂੰ ਅਦਾਲਤ ਵਿੱਚ ਲਿਆਂਦਾ ਜਾਵੇਗਾ ਜਾਂ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਕੀਤਾ ਜਾਵੇਗਾ। ਇਸਤੋਂ ਪਹਿਲਾਂ ਈਡੀ ਅਦਾਲਤ ਨੇ ਗੱਜਣਮਾਜਰਾ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ।

ਜਿਕਰਯੋਗ ਹੈ ਕਿ ਘਬਰਾਹਟ ਦੀ ਸ਼ਿਕਾਇਤ ਤੋਂ ਬਾਅਦ ਜਸਵੰਤ ਸਿੰਘ ਗੱਜਣਮਾਜਰਾ (Jaswant Singh Gajjan Majra) ਨੂੰ ਜਾਂਚ ਲਈ ਜਲੰਧਰ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਉਥੋਂ ਉਸ ਨੂੰ ਚੰਡੀਗੜ੍ਹ ਪੀਜੀਆਈ ਰੈਫਰ ਕਰ ਦਿੱਤਾ ਗਿਆ। ਕਰੀਬ 36 ਘੰਟੇ ਪੀਜੀਆਈ ਵਿੱਚ ਇਲਾਜ ਤੋਂ ਬਾਅਦ ਉਸ ਨੂੰ ਛੁੱਟੀ ਦੇ ਦਿੱਤੀ ਗਈ ਸੀ |

ਬੀਤੇ ਦਿਨ ਮੋਹਾਲੀ ਦੀ ਵਿਸ਼ੇਸ਼ ਅਦਾਲਤ ਵਿੱਚ ਉਨ੍ਹਾਂ ਖ਼ਿਲਾਫ਼ ਕੇਸ ਦੀ ਸੁਣਵਾਈ ਹੋਈ। ਇਸ ਵਿੱਚ ਈਡੀ ਵੱਲੋਂ ਉਨ੍ਹਾਂ ਨੂੰ ਪੇਸ਼ ਨਾ ਕਰਨ ਦਾ ਵਿਰੋਧ ਹੋਇਆ ਸੀ। ਇਸ ਤੋਂ ਬਾਅਦ ਅਦਾਲਤ ਨੇ ਰਾਜਿੰਦਰ ਹਸਪਤਾਲ ਪਟਿਆਲਾ ਦੇ ਮੈਡੀਕਲ ਸੁਪਰਡੈਂਟ ਦੀ ਨਿਗਰਾਨੀ ਹੇਠ ਬੋਰਡ ਗਠਿਤ ਕਰਨ ਦੇ ਹੁਕਮ ਦਿੱਤੇ ਸਨ। ਇਹ ਰਿਪੋਰਟ ਇਸ ਬੋਰਡ ਵੱਲੋਂ ਦਾਇਰ ਕੀਤੀ ਜਾਵੇਗੀ।

ਵਿਧਾਇਕ ਗੱਜਣਮਾਜਰਾ ਨੂੰ 40 ਕਰੋੜ ਰੁਪਏ ਦੇ ਲੈਣ-ਦੇਣ ਦੇ ਇੱਕ ਪੁਰਾਣੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਈਡੀ ਨੇ ਪਿਛਲੇ ਸਾਲ ਉਨ੍ਹਾਂ ਦੇ ਘਰ, ਦਫ਼ਤਰ ਅਤੇ ਹੋਰ ਜਾਇਦਾਦਾਂ ਦੀ ਜਾਂਚ ਕੀਤੀ ਸੀ। ਹਾਲਾਂਕਿ ਉਸ ਸਮੇਂ ਗੱਜਣਮਾਜਰਾ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਸੀ। ਪਹਿਲਾਂ ਸੂਚਨਾ ਸੀ ਕਿ ਗੱਜਣਮਾਜਰਾ ਨੂੰ ਜਾਂਚ ਵਿੱਚ ਸ਼ਾਮਲ ਕੀਤਾ ਜਾਵੇਗਾ ਪਰ ਪਿਛਲੇ ਕੁਝ ਦਿਨ ਪਹਿਲਾਂ ਈਡੀ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ ।

The post ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਦੀ ਅੱਜ ਮੋਹਾਲੀ ਜ਼ਿਲ੍ਹਾ ਅਦਾਲਤ ‘ਚ ਪੇਸ਼ੀ appeared first on TheUnmute.com - Punjabi News.

Tags:
  • aam-aadmi-party
  • breaking-news
  • ed
  • jaswant-singh-gajjan-majra
  • latest-news
  • mla-professor-jaswant-singh-gajjanmajra
  • mohali
  • news
  • punjab
  • punjab-news
  • the-unmute-breaking-news
  • the-unmute-news

ਦਿੱਲੀ-ਦਰਭੰਗਾ ਐਕਸਪ੍ਰੈੱਸ 'ਚ ਲੱਗੀ ਅੱਗ, ਯਾਤਰੀਆਂ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ

Thursday 16 November 2023 06:33 AM UTC+00 | Tags: breaking-news clone-express darbhanga darbhanga-news delhi-darbhanga-express fire-broke howrah-railway indian-railway latest-news news the-unmute-breaking-news the-unmute-news

ਚੰਡੀਗੜ੍ਹ, 16 ਨਵੰਬਰ 2023: ਹਾਵੜਾ ਰੇਲ ਮਾਰਗ ‘ਤੇ ਨਵੀਂ ਦਿੱਲੀ ਤੋਂ ਦਰਭੰਗਾ ਜਾ ਰਹੀ ਕਲੋਨ ਐਕਸਪ੍ਰੈੱਸ (Delhi-Darbhanga Express) ਦੇ ਐੱਸ-1 ਕੋਚ ਨੂੰ ਬੁੱਧਵਾਰ ਸ਼ਾਮ ਕਰੀਬ 5.30 ਵਜੇ ਅੱਗ ਲੱਗ ਗਈ। ਇਸ ਦੌਰਾਨ ਐਸ-2, ਐਸ-3 ਅਤੇ ਅਪਾਹਜ ਕੋਚ ਵੀ ਇਕ-ਇਕ ਕਰਕੇ ਅੱਗ ਦੀ ਲਪੇਟ ਵਿਚ ਆ ਗਏ। ਚਾਰੇ ਡੱਬਿਆਂ ਵਿੱਚ ਕਰੀਬ 250 ਯਾਤਰੀ ਸਵਾਰ ਸਨ।

ਅੱਗ ਦੀਆਂ ਲਪਟਾਂ ਵਿੱਚ ਘਿਰੇ ਯਾਤਰੀਆਂ ਵਿੱਚ ਚੀਕ-ਚਿਹਾੜਾ ਪੈ ਗਿਆ। ਯਾਤਰੀਆਂ ਨੇ ਤੁਰੰਤ ਚੇਨ ਖਿੱਚ ਲਈ। ਸਰੈਭੂਪਤ ਸਟੇਸ਼ਨ ‘ਤੇ ਜਿਵੇਂ ਹੀ ਰੇਲਗੱਡੀ ਰੁਕੀ ਤਾਂ ਭਗਦੜ ਮੱਚ ਗਈ। ਕਈ ਯਾਤਰੀਆਂ ਨੇ ਟਰੇਨ ਦੀ ਖਿੜਕੀ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਇਸ ‘ਚ ਅੱਠ ਜਣੇ ਜ਼ਖਮੀ ਹੋ ਗਏ।

ਨਵੀਂ ਦਿੱਲੀ-ਦਰਭੰਗਾ ਕਲੋਨ ਐਕਸਪ੍ਰੈੱਸ (Delhi-Darbhanga Express) ਦੇ ਐੱਸ-1 ਕੋਚ ‘ਚ ਕੁਝ ਯਾਤਰੀ ਆਪਣੀ ਸੀਟ ‘ਤੇ ਬੈਠੇ ਸਨ ਜਦਕਿ ਕੁਝ ਦਰਵਾਜ਼ੇ ‘ਤੇ ਖੜ੍ਹੇ ਹੋ ਕੇ ਗੱਲਾਂ ਕਰ ਰਹੇ ਸਨ। ਇਸ ਦੌਰਾਨ ਅਚਾਨਕ ਜ਼ੋਰਦਾਰ ਧਮਾਕੇ ਨਾਲ ਤੇਜ਼ ਅੱਗ ਦੀਆਂ ਲਪਟਾਂ ਉੱਠਣ ਲੱਗੀਆਂ। ਆਵਾਜ਼ ਸੁਣ ਕੇ ਅਤੇ ਅੱਗ ਦੀਆਂ ਲਪਟਾਂ ਦੇਖ ਕੇ ਭਗਦੜ ਮੱਚ ਗਈ, ਯਾਤਰੀ ਆਪਣੀਆਂ ਸੀਟਾਂ ਛੱਡ ਕੇ ਭੱਜਣ ਲੱਗੇ।

ਅੱਗ ਕਿਵੇਂ ਲੱਗੀ ਇਸ ਦਾ ਕਾਰਨ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ। ਸੂਚਨਾ ਮਿਲਣ ‘ਤੇ ਰੇਲਵੇ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਸਥਾਨਕ ਪੁਲਸ ਵੀ ਮੌਕੇ ‘ਤੇ ਪਹੁੰਚ ਗਈ। ਜਿਸ ਬੋਗੀ ਵਿੱਚ ਅੱਗ ਲੱਗੀ ਸੀ। ਉਸ ਨੂੰ ਟਰੇਨ ਤੋਂ ਵੱਖ ਕਰ ਦਿੱਤਾ ਗਿਆ ਹੈ।

ਰੇਲਵੇ ਦੇ ਪੀਆਰਓ ਅਮਿਤ ਸਿੰਘ ਨੇ ਦੱਸਿਆ ਕਿ ਅੱਗ ਨਾਲ ਕਿਸੇ ਯਾਤਰੀ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ। ਸਾਰੇ ਯਾਤਰੀ ਸੁਰੱਖਿਅਤ ਹਨ। ਐੱਸ-1 ਕੋਚ ‘ਚ ਅੱਗ ਲੱਗ ਗਈ। ਇਸ ਦੇ ਅਗਲੇ ਅਤੇ ਪਿਛਲੇ ਕੋਚ S-2, S-3 ਅਤੇ SLR ਨੂੰ ਵੀ ਸਾਵਧਾਨੀ ਦੇ ਤੌਰ ‘ਤੇ ਵੱਖ ਕੀਤਾ ਗਿਆ ਸੀ। ਅੱਗ ਨੂੰ 90 ਫੀਸਦੀ ਤੱਕ ਬੁਝਾਇਆ ਜਾ ਚੁੱਕਾ ਹੈ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ।

The post ਦਿੱਲੀ-ਦਰਭੰਗਾ ਐਕਸਪ੍ਰੈੱਸ ‘ਚ ਲੱਗੀ ਅੱਗ, ਯਾਤਰੀਆਂ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ appeared first on TheUnmute.com - Punjabi News.

Tags:
  • breaking-news
  • clone-express
  • darbhanga
  • darbhanga-news
  • delhi-darbhanga-express
  • fire-broke
  • howrah-railway
  • indian-railway
  • latest-news
  • news
  • the-unmute-breaking-news
  • the-unmute-news

ਪਵਨਦੀਪ ਕੌਰ ਨੂੰ 30 ਦਿਨਾਂ 'ਚ ਮਿਲਿਆ ਕੈਨੇਡਾ ਦਾ ਸਟੂਡੈਂਟ ਵੀਜ਼ਾ

Thursday 16 November 2023 06:55 AM UTC+00 | Tags: breaking-news canada canadas-student-visa kaur-immigration latest-news news student-visa study-abroad

ਸਟੋਰੀ ਸਪੌਂਸਰ: ਕੌਰ ਇੰਮੀਗ੍ਰੇਸ਼ਨ

ਮੋਗਾ, 16 ਨਵੰਬਰ 2023: ਪਿੰਡ ਦੋਹਕ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਰਹਿਣ ਵਾਲੀ ਪਵਨਦੀਪ ਕੌਰ ਪੁੱਤਰੀ ਜਗਸੀਰ ਸਿੰਘ ਅਤੇ ਮਨਪ੍ਰੀਤ ਕੌਰ ਨੂੰ ਕੌਰ ਇੰਮੀਗ੍ਰੇਸ਼ਨ ਦੀ ਮੱਦਦ ਨਾਲ ਕੈਨੇਡਾ ਦਾ ਸਟੂਡੈਂਟ ਵੀਜ਼ਾ (student visa) 30 ਦਿਨਾਂ ‘ਚ ਹੀ ਪ੍ਰਾਪਤ ਹੋ ਗਿਆ ਹੈ। ਪਵਨਦੀਪ ਕੌਰ ਵਿਨੀਪੈਗ ਵਿਚ ਪੜ੍ਹਨ ਜਾ ਰਹੀ ਹੈ। ਪਵਨਦੀਪ ਕੌਰ ਦੀ ਪਹਿਲਾਂ ਕੋਈ ਰਿਫਿਊਜ਼ਲ ਨਹੀਂ ਸੀ ਅਤੇ ਇੱਕ ਸਾਲ ਦਾ ਗੈਪ ਸੀ | ਪਵਨਦੀਪ ਕੌਰ ਨੇ ਦੋ ਜੁਲਾਈ 2023 ਨੂੰ ਫਾਈਲ ਲਗਾਈ ਅਤੇ ਅੱਠ ਅਗਸਤ 2023 ਨੂੰ ਵੀਜ਼ਾ ਆਇਆ ਹੈ |
ਉਨ੍ਹਾਂ ਦੇ ਆਈਲੈਟਸ ਸਕੋਰ ਓਵਰਆਲ 6.5(L-7.0, R-6.0, W-6.0, S-6.0) ਹਨ ਅਤੇ 2022 'ਚ ਬਾਰ੍ਹਵੀਂ ਪਾਸ ਕੀਤੀ ਹੈ । ਕੌਰ ਇੰਮੀਗ੍ਰੇਸ਼ਨ ਦੀ ਟੀਮ ਵੱਲੋਂ ਪਵਨਦੀਪ ਕੌਰ ਨੂੰ ਟਰੱਕ ਭਰ ਕੇ ਵਧਾਈਆਂ ਦਿੱਤੀਆਂ । ਹੁਣ ਆਇਲਟਸ 'ਚੋਂ ਓਵਰਆਲ 6.0 ਬੈਂਡ ਤੇ PTE 'ਚੋਂ ਓਵਰਆਲ 60 ਸਕੋਰ ਤੇ TOFEL 'ਚੋਂ ਓਵਰਆਲ 83 ਸਕੋਰ 'ਤੇ ਵੀ ਸਟੂਡੈਂਟ ਵੀਜ਼ਾ ਜਾਂ ਸਟੂਡੈਂਟ+ਸਪਾਊਸ ਵੀਜ਼ਾ ਕੌਰ ਇੰਮੀਗ੍ਰੇਸ਼ਨ ਦੀ ਮੱਦਦ ਨਾਲ ਲਾ ਸਕਦੇ ਹੋ ।
ਜੇਕਰ ਤੁਸੀ ਵੀ…
1. ਸਟੱਡੀ ਵੀਜ਼ਾ (student visa) ਤੇ ਕੈਨੇਡਾ ਜਾਣਾ ਚਾਹੁੰਦੇ ਹੋ।
2. ਸਟੂਡੈਂਟ ਤੇ ਸਪਾਊਸ ਦਾ ਇਕੱਠਿਆਂ ਦਾ ਕੈਨੇਡਾ ਦਾ ਵੀਜ਼ਾ ਲਗਾਉਣਾ ਚਾਹੁੰਦੇ ਹੋ ।
3. ਤੁਹਾਡਾ ਸਪਾਊਸ ਕੈਨੇਡਾ ਪੜ੍ਹ ਰਿਹਾ ਹੈ ਜਾਂ ਵਰਕ ਪਰਮਿਟ ਤੇ ਹੈ ਅਤੇ ਤੁਸੀਂ ਵੀ ਸਪਾਊਸ ਵੀਜ਼ਾ ਤੇ ਕੈਨੇਡਾ ਜਾਣਾ ਚਾਹੁੰਦੇ ਹੋ।
4. ਸਟੂਡੈਂਟ ਦਾ ਵੀਜ਼ਾ ਆ ਗਿਆ ਹੈ ਤੇ ਸਪਾਊਸ ਨੂੰ ਨਾਲ ਹੀ ਲਿਜਾਣਾ ਚਾਹੁੰਦੇ ਹੋ  ਜਾਂ  ਕੈਨੇਡਾ ਚ ਆਪਣਾ ਕਾਲਜ ਬਦਲਣਾ ਚਾਹੁੰਦੇ ਹੋ ਜਾਂ ਯੂ.ਕੇ. ਜਾਂ ਆਸਟ੍ਰੇਲੀਆ ਸਟੂਡੈਂਟ+ਸਪਾਊਸ ਵੀਜ਼ੇ ਤੇ ਜਾਣਾ ਚਾਹੁੰਦੇ ਹੋ । ਤਾਂ ਅੱਜ ਹੀ ਕੌਰ ਇੰਮੀਗ੍ਰੇਸ਼ਨ ਨੂੰ ਮਿਲੋ ਜਾਂ ਹੁਣੇ ਵੱਟਸਅੱਪ ਕਰੋ ਆਪਣੇ Documents ਜਾਂ ਕਾਲ ਕਰੋ |
ਮੋਗਾ ਬਰਾਂਚ:- 96926-00084
      96927-00084
      96928-00084
ਅੰਮ੍ਰਿਤਸਰ ਬਰਾਂਚ :  96923-00084
                              : 93553-00084
ਮੋਗਾ ਬਰਾਂਚ ਦਾ ਪਤਾ: (ਨੇੜੇ ਸੱਤਿਆ ਸਾਂਈ ਮੁਰਲੀਧਰ ਆਯੁਰਵੈਦਿਕ ਕਾਲਜ,  ਫਿਰੋਜਪੁਰ ਜੀ ਟੀ ਰੋਡ, ਦੁੱਨੇਕੇ, ਮੋਗਾ) Near Sri Satya Sai Murlidhar Ayurvedic College, Firozepur GT road,  Duneke, Moga
ਅੰਮ੍ਰਿਤਸਰ ਬਰਾਂਚ ਦਾ ਪਤਾ :(ਐਸ ਸੀ ਓ 41 , ਵੀਰ ਇਨਕਲੇਵ, ਨੇੜੇ ਗੋਲਡਨ ਗੇਟ ਅਤੇ ਰਿਆਨ ਇੰਟਰਨੈਸ਼ਨਲ ਸਕੂਲ, ਬਾਈਪਾਸ ਰੋਡ , ਅੰਮ੍ਰਿਤਸਰ) SCO 41, Veer Enclave, Near Golden Gate and Ryan International School , Bypass Road, Amritsar
ਹੈਦਰਾਬਾਦ ਬਰਾਂਚ ਦਾ ਪਤਾ : (ਆਫਿਸ ਨੰ. 301, ਤੀਸਰੀ ਮੰਜ਼ਿਲ, ਸੋਨਾਥਾਲੀਆ ਇਮਾਰਲਡ, ਰਾਜ ਭਵਨ ਰੋਡ, ਸੋਮਾਜੀਗੁਡਾ, ਹੈਦਰਾਬਾਦ) Office No.301, 3rd Floor, "Sonathalia Emerald", Raj Bhavan Road, Somajiguda, Hyderabad.

The post ਪਵਨਦੀਪ ਕੌਰ ਨੂੰ 30 ਦਿਨਾਂ ‘ਚ ਮਿਲਿਆ ਕੈਨੇਡਾ ਦਾ ਸਟੂਡੈਂਟ ਵੀਜ਼ਾ appeared first on TheUnmute.com - Punjabi News.

Tags:
  • breaking-news
  • canada
  • canadas-student-visa
  • kaur-immigration
  • latest-news
  • news
  • student-visa
  • study-abroad

ਚੰਡੀਗੜ੍ਹ, 16 ਨਵੰਬਰ 2023: ਉੱਤਰਕਾਸ਼ੀ ਵਿੱਚ ਸਿਲਕਿਆਰਾ ਸੁਰੰਗ (Uttarkashi tunnel) ਦੇ ਇੱਕ ਹਿੱਸੇ ਦੇ ਡਿੱਗਣ ਕਾਰਨ 100 ਘੰਟਿਆਂ ਤੋਂ ਵੱਧ ਸਮੇਂ ਤੋਂ ਫਸੇ 40 ਮਜ਼ਦੂਰਾਂ ਨੂੰ ਬਚਾਉਣ ਲਈ ਹਵਾਈ ਸੈਨਾ ਦੇ ਜਹਾਜ਼ਾਂ ਦੁਆਰਾ ਦਿੱਲੀ ਤੋਂ ਚਿਨਿਆਲੀਸੌਰ ਲਈ ਇੱਕ ਹੈਵੀ ਔਗਰ ਮਸ਼ੀਨ ਭੇਜੀ ਗਈ। ਉਮੀਦ ਜਤਾਈ ਜਾ ਰਹੀ ਹੈ ਕਿ ਪੰਜਵੇਂ ਦਿਨ ਇਨ੍ਹਾਂ ਮਜ਼ਦੂਰਾਂ ਨੂੰ ਸੁਰੱਖਿਅਤ ਕੱਢਿਆ ਜਾ ਸਕਦਾ ਹੈ | ਦੱਸਿਆ ਜਾ ਰਿਹਾ ਹੈ ਕਿ ਸੂਬਾ ਸਰਕਾਰ ਦੀ ਬੇਨਤੀ ‘ਤੇ ਪੀਐੱਮਓ ਦੇ ਆਦੇਸ਼ ‘ਤੇ ਫੌਜ ਦੀ ਅਤਿ-ਆਧੁਨਿਕ ਔਗਰ ਮਸ਼ੀਨ ਉਪਲਬਧ ਕਰਵਾਈ ਗਈ ਹੈ।

ਇਨ੍ਹਾਂ ਮਸ਼ੀਨਾਂ ਨੂੰ ਗਰੀਨ ਕੋਰੀਡੋਰ ਬਣਾ ਕੇ ਮੌਕੇ 'ਤੇ ਭੇਜ ਦਿੱਤਾ ਗਿਆ ਹੈ। ਦੱਸਿਆ ਗਿਆ ਕਿ ਅਗਰ ਮਸ਼ੀਨ ਦੇ ਪੁਰਜ਼ਿਆਂ ਦੀ ਪਹਿਲੀ ਖੇਪ ਸਿਲਕਿਆਰਾ ਸੁਰੰਗ ਪਹੁੰਚ ਗਈ ਹੈ। ਹੁਣ ਬਚਾਅ ਕਾਰਜ ਵਿੱਚ ਨਾਰਵੇ ਅਤੇ ਥਾਈਲੈਂਡ ਦੀਆਂ ਵਿਸ਼ੇਸ਼ ਟੀਮਾਂ ਦੀ ਵੀ ਮੱਦਦ ਲਈ ਜਾ ਰਹੀ ਹੈ। ਮੰਗਲਵਾਰ ਰਾਤ ਨੂੰ ਸੁਰੰਗ (Uttarkashi tunnel) ਵਿੱਚ ਤਾਜ਼ਾ ਜ਼ਮੀਨ ਖਿਸਕਣ ਕਾਰਨ ਬਚਣ ਦੀ ਸੁਰੰਗ ਬਣਾਉਣ ਲਈ ਕੀਤੀ ਜਾ ਰਹੀ ਡਰਿਲਿੰਗ ਨੂੰ ਰੋਕਣਾ ਪਿਆ। ਇਸ ਤੋਂ ਬਾਅਦ ਡ੍ਰਿਲਿੰਗ ਲਈ ਲਿਆਂਦੀ ਔਗਰ ਮਸ਼ੀਨ ਵੀ ਟੁੱਟ ਗਈ, ਜਿਸ ਕਾਰਨ ਬਚਾਅ ਕਾਰਜ ‘ਚ ਰੁਕਾਵਟ ਆਈ।

Image

ਖ਼ਬਰਾਂ ਮੁਤਾਬਕ ਮੰਗਲਵਾਰ ਦੇਰ ਰਾਤ ਸੁਰੰਗ ਦੇ ਅੰਦਰ ਇੱਕ ਮਜ਼ਦੂਰ ਦੀ ਸਿਹਤ ਵਿਗੜਨ ਲੱਗੀ। ਮਜ਼ਦੂਰ ਨੂੰ ਚੱਕਰ ਆਉਣ ਅਤੇ ਉਲਟੀਆਂ ਆਉਣ ਦੀ ਸੂਚਨਾ ਮਿਲਣ ‘ਤੇ ਡਾਕਟਰਾਂ ਦੀ ਸਲਾਹ ‘ਤੇ ਪਾਈਪ ਰਾਹੀਂ ਮਜ਼ਦੂਰ ਨੂੰ ਦਵਾਈ ਭੇਜੀ ਗਈ।

ਬਚਾਅ ਕਾਰਜ ‘ਚ ਰਾਸ਼ਟਰੀ ਰਾਜਮਾਰਗ ਅਤੇ ਬੁਨਿਆਦੀ ਢਾਂਚਾ ਵਿਕਾਸ ਕਾਰਪੋਰੇਸ਼ਨ ਲਿਮਿਟੇਡ (NHIDCL), NDRF, SDRF, ITBP, BRO ਅਤੇ ਰਾਸ਼ਟਰੀ ਰਾਜਮਾਰਗ ਦੇ 200 ਤੋਂ ਵੱਧ ਜਣਿਆਂ ਦੀ ਟੀਮ 24 ਘੰਟੇ ਬਚਾਅ ਵਿੱਚ ਲੱਗੀ ਹੋਈ ਹੈ। ਥਾਈਲੈਂਡ, ਨਾਰਵੇ ਅਤੇ ਫਿਨਲੈਂਡ ਸਮੇਤ ਕਈ ਦੇਸ਼ਾਂ ਦੇ ਮਾਹਰਾਂ ਤੋਂ ਆਨਲਾਈਨ ਸਲਾਹ ਲਈ ਜਾ ਰਹੀ ਹੈ।

ਸਟੇਟ ਡਿਜ਼ਾਸਟਰ ਮੈਨੇਜਮੈਂਟ ਅਨੁਸਾਰ ਸੁਰੰਗ ਦੇ ਅੰਦਰ ਝਾਰਖੰਡ ਦੇ 15, ਉੱਤਰ ਪ੍ਰਦੇਸ਼ ਤੋਂ 8, ਉੜੀਸਾ ਤੋਂ 5, ਬਿਹਾਰ ਤੋਂ 4, ਪੱਛਮੀ ਬੰਗਾਲ ਤੋਂ 3, ਉੱਤਰਾਖੰਡ ਤੋਂ 2, ਅਸਾਮ ਤੋਂ 2 ਅਤੇ ਹਿਮਾਚਲ ਪ੍ਰਦੇਸ਼ ਤੋਂ ਇੱਕ ਮਜ਼ਦੂਰ ਸ਼ਾਮਲ ਹਨ। ਬਚਾਅ ਕਾਰਜ ਦੇਖਣ ਪਹੁੰਚੇ ਸੀਐਮ ਪੁਸ਼ਕਰ ਸਿੰਘ ਧਾਮੀ ਨੇ ਕਿਹਾ- ਸਾਰੇ ਕਰਮਚਾਰੀ ਸੁਰੱਖਿਅਤ ਹਨ, ਉਨ੍ਹਾਂ ਨਾਲ ਵਾਕੀ-ਟਾਕੀ ਰਾਹੀਂ ਸੰਪਰਕ ਕੀਤਾ ਗਿਆ ਹੈ। ਭੋਜਨ ਅਤੇ ਪਾਣੀ ਪਹੁੰਚਾਇਆ ਜਾ ਰਿਹਾ ਹੈ।

ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਮੰਗਲਵਾਰ ਨੂੰ ਬਚਾਅ ਕਾਰਜ ਨੂੰ ਲੈ ਕੇ ਉੱਚ ਪੱਧਰੀ ਮੀਟਿੰਗ ਕੀਤੀ। ਧਾਮੀ ਨੇ ਕਿਹਾ- ਅਸੀਂ ਬਚਾਅ ਕਾਰਜ ਦੀ ਹਰ ਪਲ ਜਾਣਕਾਰੀ ਲੈ ਰਹੇ ਹਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰਾਲੇ ਵੱਲੋਂ ਵੀ ਘਟਨਾ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਉੱਤਰਾਖੰਡ ਸਰਕਾਰ ਨੇ ਘਟਨਾ ਦੀ ਜਾਂਚ ਲਈ ਛੇ ਮੈਂਬਰੀ ਕਮੇਟੀ ਬਣਾਈ ਹੈ। ਕਮੇਟੀ ਨੇ ਵੀ ਅੱਜ ਜਾਂਚ ਸ਼ੁਰੂ ਕਰ ਦਿੱਤੀ ਹੈ।

The post ਉੱਤਰਕਾਸ਼ੀ ਸੁਰੰਗ ਹਾਦਸਾ: 40 ਮਜ਼ਦੂਰਾਂ ਨੂੰ ਕੱਢਣ ਲਈ 5ਵੇਂ ਦਿਨ ਰਾਹਤ ਦੀ ਉਮੀਦ, ਨਾਰਵੇ-ਥਾਈਲੈਂਡ ਦੇ ਮਾਹਰਾਂ ਤੋਂ ਲਈ ਜਾ ਰਹੀ ਹੈ ਮੱਦਦ appeared first on TheUnmute.com - Punjabi News.

Tags:
  • 40-workers
  • breaking-news
  • ndrf
  • news
  • rescue-workers
  • resuce
  • tunnel-accident
  • tunnel-collapse
  • uttarkashi
  • uttarkashi-tunnel

ਰਾਜਸਥਾਨ ਚੋਣਾਂ ਤੋਂ ਪਹਿਲਾਂ BJP ਵੱਲੋਂ ਚੋਣ ਮੈਨੀਫੈਸਟੋ ਜਾਰੀ, 25,0000 ਲੱਖ ਸਰਕਾਰੀ ਨੌਕਰੀਆਂ ਦਾ ਵਾਅਦਾ

Thursday 16 November 2023 07:40 AM UTC+00 | Tags: assembly-elections bjp breaking-news election-manifesto government-jobs jp-nadda latest-news news rajasthan rajasthan-election

ਚੰਡੀਗੜ੍ਹ, 16 ਨਵੰਬਰ 2023: ਰਾਜਸਥਾਨ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ (BJP) ਨੇ ਅੱਜ ਆਪਣਾ ਚੋਣ ਮੈਨੀਫੈਸਟੋ ਜਾਰੀ ਕੀਤਾ। ਤੁਹਾਨੂੰ ਦੱਸ ਦਈਏ ਕਿ ਭਾਜਪਾ ਮੈਨੀਫੈਸਟੋ ਨੂੰ ਸੰਕਲਪ ਪੱਤਰ ਕਹਿੰਦੀ ਹੈ। ਭਾਜਪਾ ਰਾਜਸਥਾਨ ਦੀ ਗਹਿਲੋਤ ਸਰਕਾਰ ‘ਤੇ ਭ੍ਰਿਸ਼ਟਾਚਾਰ, ਔਰਤਾਂ ਦੀ ਸੁਰੱਖਿਆ, ਕਾਨੂੰਨ ਵਿਵਸਥਾ, ਕਨ੍ਹਈਆ ਲਾਲ ਵਰਗੇ ਮੁੱਦਿਆਂ ‘ਤੇ ਹਮਲਾ ਕਰ ਰਹੀ ਹੈ।

ਜੇਪੀ ਨੱਡਾ ਨੇ ਕਿਹਾ ਕਿ ਦੂਜੀਆਂ ਪਾਰਟੀਆਂ ਲਈ ਚੋਣ ਮਨੋਰਥ ਪੱਤਰ ਮਹਿਜ਼ ਰਸਮੀ ਹੈ, ਪਰ ਭਾਜਪਾ (BJP) ਲਈ ਇਹ ਵਿਕਾਸ ਦਾ ਮਾਰਗ ਹੈ। ਅਸੀਂ ਇਸ ਵਿੱਚ ਲਿਖੇ ਸ਼ਬਦਾਂ ਨੂੰ ਪੂਰਾ ਕਰਨ ਲਈ ਵਚਨਬੱਧ ਹਾਂ। ਸਾਡੇ ਕੋਲ ਇਤਿਹਾਸ ਹੈ, ਅਸੀਂ ਜੋ ਕਿਹਾ ਉਹ ਕੀਤਾ ਹੈ। ਜੋ ਕਿਹਾ ਨਹੀਂ ਗਿਆ ਉਹ ਵੀ ਕੀਤਾ ਗਿਆ ਹੈ। ਨੱਡਾ ਨੇ ਕਿਹਾ ਕਿ ਰਾਜਸਥਾਨ ‘ਚ ਕਾਂਗਰਸ ਨੇ ਭ੍ਰਿਸ਼ਟਾਚਾਰ, ਔਰਤਾਂ ‘ਤੇ ਅੱਤਿਆਚਾਰ, ਕਿਸਾਨਾਂ ਦੀ ਬੇਅਦਬੀ ਅਤੇ ਪੇਪਰ ਲੀਕ ਦੇ ਰਿਕਾਰਡ ਤੋੜ ਦਿੱਤੇ ਹਨ। ਗਰੀਬਾਂ ‘ਤੇ ਤਸ਼ੱਦਦ ਕੀਤਾ ਗਿਆ ਅਤੇ ਸਕੀਮਾਂ ਦੇ ਘਪਲਿਆਂ ‘ਚ ਵੀ ਪਿੱਛੇ ਨਹੀਂ ਰਹੇ।

ਚੋਣ ਮੈਨੀਫੈਸਟੋ ਤਿੰਨ ਗੱਲਾਂ ‘ਤੇ ਆਧਾਰਿਤ:

ਸਬਕਾ ਸਾਥ ਸਬਕਾ ਵਿਕਾਸ
ਗਰੀਬ ਅਤੇਦਲਿਤਾਂ ਦਾ ਧਿਆਨ ਰੱਖਣਾ
ਬੁਨਿਆਦੀ ਢਾਂਚੇ ਦਾ ਵਿਕਾਸ ਕਰਨਾ

ਭਜਾਪ ਦੇ ਚੋਣ ਮੈਨੀਫੈਸਟੋ ਵਿੱਚ ਕੀ ਹੈ ?

  • ਹਰ ਜ਼ਿਲ੍ਹੇ ਦੇ ਹਰ ਥਾਣੇ ਵਿੱਚ ਮਹਿਲਾ ਪੁਲਿਸ ਸਟੇਸ਼ਨ, ਮਹਿਲਾ ਡੈਸਕ ਅਤੇ ਐਂਟੀ ਰੋਮੀਓ ਸਕੁਐਡ ਬਣਾਏ ਜਾਣਗੇ।
    ਹਰ ਬੱਚੀ ਦੇ ਜਨਮ ‘ਤੇ 2 ਲੱਖ ਰੁਪਏ ਦਾ ਬਾਂਡ
    12ਵੀਂ ਪਾਸ ਕੁੜੀ ਲਈ ਸਕੂਟੀ ਦਿੱਤੀ ਜਾਵੇਗੀ
    ਛੇ ਲੱਖ ਪੇਂਡੂ ਬੀਬੀਆਂ ਨੂੰ ਰੁਜ਼ਗਾਰ ਮੁਖੀ ਸਿਖਲਾਈ
    ਗੈਸ ਸਿਲੰਡਰ ‘ਤੇ 450 ਰੁਪਏ ਦੀ ਸਬਸਿਡੀ
    ਆਰਥਿਕ ਤੌਰ ‘ਤੇ ਕਮਜ਼ੋਰ ਵਿਦਿਆਰਥੀਆਂ ਨੂੰ 1200 ਰੁਪਏ ਸਾਲਾਨਾ ਸਹਾਇਤਾ
    SIT ਦਾ ਗਠਨ ਕੀਤਾ ਜਾਵੇਗਾ
    ਸੈਰ-ਸਪਾਟੇ ਨੂੰ ਉਤਸ਼ਾਹਿਤ ਕਰੇਗਾ ਅਤੇ 2000 ਕਰੋੜ ਰੁਪਏ ਦਾ ਬਜਟ ਹੋਵੇਗਾ
    ਹਰ ਡਿਵੀਜ਼ਨ ਵਿੱਚ ਏਮਜ਼ ਵਰਗੇ ਹਸਪਤਾਲ
    25,0000 ਲੱਖ ਸਰਕਾਰੀ ਨੌਕਰੀਆਂ ਦਾ ਵਾਅਦਾ
    ਮਾਨਗੜ੍ਹ ਦਾ ਵਿਕਾਸ ਕੀਤਾ ਜਾਵੇਗਾ

ਦੀਵਾਲੀ ਦਾ ਤਿਉਹਾਰ ਖਤਮ ਹੋਣ ਦੇ ਨਾਲ ਹੀ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ‘ਚ ਚੋਣ ਪ੍ਰਚਾਰ ਖਤਮ ਹੋਣ ਦੇ ਨਾਲ ਹੀ ਰਾਜਸਥਾਨ ‘ਚ 25 ਨਵੰਬਰ ਨੂੰ ਹੋਣ ਵਾਲੀਆਂ ਵੋਟਾਂ ਦਾ ਪ੍ਰਚਾਰ ਅੱਜ ਤੋਂ ਸ਼ੁਰੂ ਹੋ ਜਾਵੇਗਾ। ਹਾਲਾਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਬਾੜਮੇਰ ਦੇ ਬੇਟੂ ‘ਚ ਚੋਣ ਰੈਲੀ ਕਰਕੇ ਪ੍ਰਚਾਰ ਦੀ ਸ਼ੁਰੂਆਤ ਕਰ ਦਿੱਤੀ ਹੈ। ਪਰ ਅੱਜ ਤੋਂ ਇਸ ਵਿੱਚ ਹੋਰ ਵਾਧਾ ਹੋਵੇਗਾ।

The post ਰਾਜਸਥਾਨ ਚੋਣਾਂ ਤੋਂ ਪਹਿਲਾਂ BJP ਵੱਲੋਂ ਚੋਣ ਮੈਨੀਫੈਸਟੋ ਜਾਰੀ, 25,0000 ਲੱਖ ਸਰਕਾਰੀ ਨੌਕਰੀਆਂ ਦਾ ਵਾਅਦਾ appeared first on TheUnmute.com - Punjabi News.

Tags:
  • assembly-elections
  • bjp
  • breaking-news
  • election-manifesto
  • government-jobs
  • jp-nadda
  • latest-news
  • news
  • rajasthan
  • rajasthan-election

India-Russia: ਅਪ੍ਰੈਲ ਤੋਂ ਅਕਤੂਬਰ ਦਰਮਿਆਨ ਰੂਸ ਤੋਂ ਭਾਰਤ ਦੀ ਦਰਾਮਦ 64 ਫੀਸਦੀ ਵਧੀ

Thursday 16 November 2023 08:01 AM UTC+00 | Tags: breaking-news breking-news export imports india-news latest-news ministry-of-commerce ministry-of-commerce-india news russia the-unmute-breaking-news

ਚੰਡੀਗੜ੍ਹ, 16 ਨਵੰਬਰ 2023: ਕੱਚੇ ਤੇਲ ਅਤੇ ਖਾਦਾਂ ਦੀ ਦਰਾਮਦ ਜ਼ਿਆਦਾ ਹੋਣ ਕਾਰਨ ਮੌਜੂਦਾ ਵਿੱਤੀ ਸਾਲ ਦੀ ਅਪ੍ਰੈਲ-ਅਕਤੂਬਰ ਦੀ ਮਿਆਦ ‘ਚ ਰੂਸ ਤੋਂ ਭਾਰਤ ਦੀ ਦਰਾਮਦ (imports) (ਬਾਹਰੀ ਖੇਤਰਾਂ ਤੋਂ ਮੰਗਵਾਈ ਕੋਈ ਵਸਤੂ) 64 ਫੀਸਦੀ ਵਧ ਕੇ 36.27 ਅਰਬ ਡਾਲਰ ਹੋ ਗਈ। ਇਹ ਜਾਣਕਾਰੀ ਵਣਜ ਮੰਤਰਾਲੇ ਦੇ ਅੰਕੜਿਆਂ ਵਿੱਚ ਦਿੱਤੀ ਗਈ ਹੈ। ਇਸ ਨਾਲ ਭਾਰਤ ਚਾਲੂ ਵਿੱਤੀ ਸਾਲ ਦੇ ਪਹਿਲੇ ਸੱਤ ਮਹੀਨਿਆਂ ਦੌਰਾਨ ਰੂਸ ਦਾ ਦੂਜਾ ਸਭ ਤੋਂ ਵੱਡਾ ਆਯਾਤ ਸਰੋਤ ਬਣ ਗਿਆ ਹੈ। ਅਪ੍ਰੈਲ-ਅਕਤੂਬਰ 2022 ਦੌਰਾਨ ਦਰਾਮਦ 22.13 ਅਰਬ ਡਾਲਰ ਸੀ।

ਪੱਛਮ ਦੇ ਕੁਝ ਦੇਸ਼ ਰੂਸ ਨੂੰ ਯੂਕਰੇਨ ‘ਤੇ ਹਮਲਾ ਕਰਨ ਤੋਂ ਬਾਅਦ ਸਜ਼ਾ ਦੇਣਾ ਚਾਹੁੰਦੇ ਹਨ। ਅਜਿਹੇ ‘ਚ ਉਨ੍ਹਾਂ ਨੇ ਮਾਸਕੋ ਤੋਂ ਕੱਚੇ ਤੇਲ ਦੀ ਦਰਾਮਦ ਨੂੰ ਘੱਟ ਜਾਂ ਬੰਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਭਾਰਤ ਨੇ ਰੂਸ ਤੋਂ ਕੱਚੇ ਤੇਲ ਦੀ ਦਰਾਮਦ (imports) ਵਧਾ ਦਿੱਤੀ ਹੈ। ਚੀਨ ਅਤੇ ਅਮਰੀਕਾ ਤੋਂ ਬਾਅਦ ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਤੇਲ ਦਰਾਮਦਕਾਰ ਹੈ।

ਮੰਤਰਾਲੇ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਇਸ ਸਮੇਂ ਦੌਰਾਨ ਚੀਨ ਤੋਂ ਦਰਾਮਦ ਘਟ ਕੇ 60.02 ਅਰਬ ਡਾਲਰ ਰਹਿ ਗਈ, ਜੋ ਪਿਛਲੇ ਸਾਲ ਦੀ ਇਸੇ ਮਿਆਦ ਵਿੱਚ 60.26 ਅਰਬ ਡਾਲਰ ਸੀ। ਇਸੇ ਤਰ੍ਹਾਂ ਅਮਰੀਕਾ ਤੋਂ ਦਰਾਮਦ 16 ਫੀਸਦੀ ਘਟ ਕੇ 24.89 ਅਰਬ ਡਾਲਰ ਰਹਿ ਗਈ, ਜੋ ਪਿਛਲੇ ਸਾਲ ਇਸੇ ਸਮੇਂ ਦੌਰਾਨ 29.56 ਅਰਬ ਡਾਲਰ ਸੀ। ਸਮੀਖਿਆ ਅਧੀਨ ਮਿਆਦ ਦੇ ਦੌਰਾਨ, ਸੰਯੁਕਤ ਅਰਬ ਅਮੀਰਾਤ (ਯੂਏਈ) ਤੋਂ ਦਰਾਮਦ 21 ਪ੍ਰਤੀਸ਼ਤ ਘੱਟ ਕੇ 24.91 ਅਰਬ ਡਾਲਰ ਰਹਿ ਗਈ।

ਚਾਲੂ ਵਿੱਤੀ ਸਾਲ ਦੇ ਪਹਿਲੇ ਸੱਤ ਮਹੀਨਿਆਂ ਦੌਰਾਨ ਸਾਊਦੀ ਅਰਬ, ਇਰਾਕ, ਇੰਡੋਨੇਸ਼ੀਆ, ਸਿੰਗਾਪੁਰ ਅਤੇ ਕੋਰੀਆ ਤੋਂ ਦਰਾਮਦ ਵੀ ਘਟੀ ਹੈ। ਭਾਰਤ ਲਈ ਸਾਰੇ ਚੋਟੀ ਦੇ 10 ਆਯਾਤ ਸਰੋਤ ਦੇਸ਼ਾਂ ਵਿੱਚ, ਸੋਨੇ ਦੀ ਦਰਾਮਦ ਕਾਰਨ ਅਪ੍ਰੈਲ-ਅਕਤੂਬਰ 2022 ਵਿੱਚ ਸਵਿਟਜ਼ਰਲੈਂਡ ਤੋਂ ਦਰਾਮਦ 10.48 ਅਰਬ ਤੋਂ ਵੱਧ ਕੇ 13.97 ਅਰਬ ਡਾਲਰ ਹੋ ਗਈ।

The post India-Russia: ਅਪ੍ਰੈਲ ਤੋਂ ਅਕਤੂਬਰ ਦਰਮਿਆਨ ਰੂਸ ਤੋਂ ਭਾਰਤ ਦੀ ਦਰਾਮਦ 64 ਫੀਸਦੀ ਵਧੀ appeared first on TheUnmute.com - Punjabi News.

Tags:
  • breaking-news
  • breking-news
  • export
  • imports
  • india-news
  • latest-news
  • ministry-of-commerce
  • ministry-of-commerce-india
  • news
  • russia
  • the-unmute-breaking-news

AUS vs SA 2nd Semifinal: ਦੱਖਣੀ ਅਫਰੀਕਾ ਨੇ ਆਸਟਰੇਲੀਆ ਖ਼ਿਲਾਫ਼ ਟਾਸ ਜਿੱਤ ਕੇ ਬੱਲੇਬਾਜ਼ੀ ਚੁਣੀ

Thursday 16 November 2023 08:15 AM UTC+00 | Tags: australia aus-vs-sa aus-vs-sa-2nd-semifinal breaking breaking-news cricket-news icc news south-africa sports world-cup-final world-cup-semifinal world-cup-semifinal-2023

ਚੰਡੀਗੜ੍ਹ, 16 ਨਵੰਬਰ 2023: (AUS vs SA 2nd Semifinal) ਵਨਡੇ ਵਿਸ਼ਵ ਕੱਪ 2023 ਦੇ ਦੂਜੇ ਸੈਮੀਫਾਈਨਲ ‘ਚ ਅੱਜ ਆਸਟ੍ਰੇਲੀਆ ਦਾ ਸਾਹਮਣਾ ਦੱਖਣੀ ਅਫਰੀਕਾ ਨਾਲ ਹੋਵੇਗਾ। ਇਹ ਮੈਚ ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਭਾਰਤੀ ਟੀਮ ਨੇ ਬੁੱਧਵਾਰ ਨੂੰ ਨਿਊਜ਼ੀਲੈਂਡ ਨੂੰ ਹਰਾ ਕੇ ਫਾਈਨਲ ‘ਚ ਜਗ੍ਹਾ ਬਣਾਈ ਅਤੇ ਅੱਜ ਇਹ ਤੈਅ ਹੋਵੇਗਾ ਕਿ ਖਿਤਾਬੀ ਮੁਕਾਬਲੇ ‘ਚ ਭਾਰਤੀ ਟੀਮ ਦਾ ਸਾਹਮਣਾ ਕਿਸ ਟੀਮ ਨਾਲ ਹੋਵੇਗਾ। ਲੀਗ ਗੇੜ ਵਿੱਚ ਜਦੋਂ ਦੱਖਣੀ ਅਫਰੀਕਾ ਅਤੇ ਆਸਟਰੇਲੀਆ ਆਹਮੋ-ਸਾਹਮਣੇ ਹੋਏ ਤਾਂ ਟੇਂਬਾ ਬਾਵੁਮਾ ਦੀ ਟੀਮ ਨੇ ਕੰਗਾਰੂਆਂ ਨੂੰ ਕਰਾਰੀ ਹਾਰ ਦਿੱਤੀ ਸੀ ।

ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਤਬਰੇਜ਼ ਸ਼ਮਸੀ ਨੂੰ ਟੀਮ ‘ਚ ਮੌਕਾ ਮਿਲਿਆ ਹੈ। ਆਸਟਰੇਲੀਆ 9ਵੀਂ ਵਾਰ ਅਤੇ ਦੱਖਣੀ ਅਫਰੀਕਾ 5ਵੀਂ ਵਾਰ ਵਨਡੇ ਵਿਸ਼ਵ ਕੱਪ ਦਾ ਸੈਮੀਫਾਈਨਲ ਖੇਡੇਗਾ। ਦੱਖਣੀ ਅਫਰੀਕਾ ਇੱਕ ਵਾਰ ਵੀ ਫਾਈਨਲ ਵਿੱਚ ਨਹੀਂ ਪਹੁੰਚ ਸਕਿਆ ਹੈ। ਦੋਵੇਂ ਟੀਮਾਂ (AUS vs SA) ਟੂਰਨਾਮੈਂਟ ਦੇ ਇਤਿਹਾਸ ‘ਚ ਤੀਜੀ ਵਾਰ ਸੈਮੀਫਾਈਨਲ ‘ਚ ਆਹਮੋ-ਸਾਹਮਣੇ ਹੋਣਗੀਆਂ, ਇਸ ਤੋਂ ਪਹਿਲਾਂ ਦੋਵੇਂ 1999 ਅਤੇ 2007 ‘ਚ ਵੀ ਨਾਕਆਊਟ ‘ਚ ਆਹਮੋ-ਸਾਹਮਣੇ ਹੋਏ ਸਨ। ਆਸਟ੍ਰੇਲੀਆ ਦੋਵੇਂ ਵਾਰ ਜਿੱਤਿਆ ਸੀ।

The post AUS vs SA 2nd Semifinal: ਦੱਖਣੀ ਅਫਰੀਕਾ ਨੇ ਆਸਟਰੇਲੀਆ ਖ਼ਿਲਾਫ਼ ਟਾਸ ਜਿੱਤ ਕੇ ਬੱਲੇਬਾਜ਼ੀ ਚੁਣੀ appeared first on TheUnmute.com - Punjabi News.

Tags:
  • australia
  • aus-vs-sa
  • aus-vs-sa-2nd-semifinal
  • breaking
  • breaking-news
  • cricket-news
  • icc
  • news
  • south-africa
  • sports
  • world-cup-final
  • world-cup-semifinal
  • world-cup-semifinal-2023

SGPC ਦੇ ਪ੍ਰਧਾਨ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਦੇ ਗਵਰਨਰ ਨੂੰ ਮਿਲਣ ਲਈ ਚੰਡੀਗੜ੍ਹ ਰਵਾਨਾ ਹੋਏ

Thursday 16 November 2023 09:14 AM UTC+00 | Tags: bandi-singhs banwari-lal-parohit breaking-news chandigarh governor-of-punjab harjinder-singh-dhami news nws punjab-governer punjab-government punjab-latest-news punjab-news sgpc sikh-community sikh-organization

ਅੰਮ੍ਰਿਤਸਰ, 16 ਨਵੰਬਰ 2023: ਪਿਛਲੇ ਲੰਬੇ ਸਮੇਂ ਤੋਂ ਵੱਖ-ਵੱਖ ਸਿੱਖ ਜਥੇਬੰਦੀਆਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ ਕੁਝ ਸਮਾਂ ਪਹਿਲਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਦਸਤਖ਼ਤ ਮੁਹਿੰਮ ਸ਼ੁਰੂ ਕੀਤੀ ਗਈ ਸੀ | ਜਿਸ ਤਹਿਤ ਪੂਰੇ ਦੇਸ਼ ਦੇ ਵਿੱਚੋਂ ਸੰਗਤਾਂ ਵੱਲੋਂ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਵਿੱਚ ਪਹੁੰਚ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਦਸਤਖ਼ਤ ਫਾਰਮ ਭਰੇ ਗਏ ਸੀ |

ਇਨ੍ਹਾਂ ਦਸਤਖ਼ਤ ਪਰਫੋਰਮਿਆਂ ਦੀ ਗਿਣਤੀ 26 ਲੱਖ ਦੇ ਕਰੀਬ ਹੋ ਚੁੱਕੀ ਹੈ ਅਤੇ ਲਗਾਤਾਰ ਹੀ ਐਸਜੀਪੀਸੀ ਵੱਲੋਂ ਪੰਜਾਬ ਤੇ ਗਵਰਨਰ ਨੂੰ ਮਿਲ ਕੇ ਇਹ ਪਰਫੋਰਮੇ ਦੇਣ ਦਾ ਪ੍ਰੋਗਰਾਮ ਤੈਅ ਕੀਤਾ ਜਾ ਰਿਹਾ ਸੀ ਲੇਕਿਨ ਸਮਾਂ ਨਾ ਮਿਲਣ ਕਰਕੇ ਇਹ ਦਸਤਖ਼ਤ ਪਰਫੋਰਮੇ ਐਸਜੀਪੀਸੀ ਦੇ ਕੋਲ ਹੀ ਪਏ ਹੋਏ ਸਨ | ਜਿਸ ਦੇ ਚੱਲਦੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਐਸਜੀਪੀਸੀ ਦਾ ਇੱਕ ਵਫਦ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਅਰਦਾਸ ਕਰਕੇ 26 ਲੱਖ ਪਰਫੋਰਮੇ ਲੈ ਕੇ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੂੰ ਮਿਲਣ ਲਈ ਚੰਡੀਗੜ੍ਹ ਰਵਾਨਾ ਹੋਏ ਹਨ |

ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘ ਜੋ ਕਿ ਅੱਜ ਵੀ ਜੇਲ੍ਹਾਂ ਦੇ ਵਿੱਚ ਬੰਦ ਹਨ, ਸਰਕਾਰ ਉਹਨਾਂ ਨੂੰ ਛੱਡਣ ਦਾ ਨਾਂ ਨਹੀਂ ਲੈ ਰਹੀ ਤੇ ਲਗਾਤਾਰ ਹੀ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਤੇ ਨਾਨਕ ਨਾਮ ਲੇਵਾ ਸੰਗਤ ਵੱਲੋਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੰਦੀ ਸਿੰਘਾਂ ਨੂੰ ਰਿਹਾ ਕਰਵਾਉਣ ਲਈ ਆਵਾਜ਼ ਚੁੱਕੀ ਜਾ ਰਹੀ ਹੈ |

ਉਹਨਾਂ ਦੱਸਿਆ ਕਿ ਡਿਜੀਟਲ ਤਰੀਕੇ ਨਾਲ ਉਹਨਾਂ ਵੱਲੋਂ ਇਹ 26 ਲੱਖ ਪਰਫੋਰਮੇ ਪੈਨ ਡਰਾਈਵ ਵਿੱਚ ਵੀ ਪਾ ਲਏ ਗਏ ਹਨ ਅਤੇ ਜਲਦ ਹੀ ਦੇਸ਼ ਦੇ ਗ੍ਰਹਿ ਮੰਤਰੀ ਦੇ ਸਕੱਤਰਾਂ ਨਾਲ ਐਸਜੀਪੀਸੀ ਦੇ ਸਕੱਤਰ ਮੁਲਾਕਾਤ ਕਰਕੇ ਦੇਸ਼ ਦੇ ਗ੍ਰਹਿ ਮੰਤਰੀ ਨੂੰ ਵੀ ਇਹ 26 ਲੱਖ ਪਰਫੋਰਮੇ ਪਹੁੰਚਾਏ ਜਾਣਗੇ ਤਾਂ ਜੋ ਕਿ ਬੰਦੀ ਸਿੰਘਾਂ ਦੀ ਰਿਹਾਈ ਜਲਦ ਤੋਂ ਜਲਦ ਕਰਵਾਈ ਜਾ ਸਕੇ |

ਇਸੇ ਦੇ ਨਾਲ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ 30 ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਦੀ ਆਵਾਜ਼ ਬੁਲੰਦ ਕਰਨ ਲਈ 26 ਲੱਖ ਪ੍ਰਫੌਰਮੇ ਅੱਜ ਗਵਰਨਰ ਪੰਜਾਬ ਨੂੰ ਸੌਂਪੇ ਜਾਣਗੇ। ਉਹਨਾਂ ਕਿਹਾ ਕਿ ਬਲਵੰਤ ਸਿੰਘ ਰਾਜੋਵਾਣਾ 17 ਸਾਲ ਤੋਂ ਜੇਲ੍ਹ ਦੇ ਵਿੱਚ ਬੰਦ ਹੈ ਤੇ 11 ਸਾਲ ਤੋਂ ਉਹਨਾਂ ਦਾ ਕੋਈ ਵੀ ਫੈਸਲਾ ਨਹੀਂ ਹੋ ਪਾਇਆ ਲੇਕਿਨ ਅੱਜ ਸ਼ਾਮ ਪੰਜਾਬ ਦੇ ਗਵਰਨਰ ਦੇ ਨਾਲ ਐਸਜੀਪੀਸੀ ਵੱਲੋਂ ਮੁਲਾਕਾਤ ਕਰਕੇ ਇਹਨਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਆਵਾਜ਼ ਚੁੱਕੀ ਜਾਵੇਗੀ।

The post SGPC ਦੇ ਪ੍ਰਧਾਨ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਦੇ ਗਵਰਨਰ ਨੂੰ ਮਿਲਣ ਲਈ ਚੰਡੀਗੜ੍ਹ ਰਵਾਨਾ ਹੋਏ appeared first on TheUnmute.com - Punjabi News.

Tags:
  • bandi-singhs
  • banwari-lal-parohit
  • breaking-news
  • chandigarh
  • governor-of-punjab
  • harjinder-singh-dhami
  • news
  • nws
  • punjab-governer
  • punjab-government
  • punjab-latest-news
  • punjab-news
  • sgpc
  • sikh-community
  • sikh-organization

ਦਾਣਾ ਮੰਡੀਆਂ 'ਚ ਬਾਸਮਤੀ ਫ਼ਸਲ ਦੀ ਆਮਦ ਹੋਈ ਸ਼ੁਰੂ, ਕਿਸਾਨ ਅਤੇ ਆੜ੍ਹਤੀਏ ਸੰਤੁਸ਼ਟ

Thursday 16 November 2023 09:26 AM UTC+00 | Tags: aggiculture-policy basmati basmati-crop breaking breaking-news farmers latest-news mandi msp msp-for-punjab-farmers news paddy-session punjab-farmers punjab-mandi-board

ਗੁਰਦਾਸਪੁਰ, 16 ਨਵੰਬਰ 2023: ਝੋਨੇ ਦੀ ਫਸਲ ਦੀ ਖਰੀਦ ਮੰਡੀਆਂ ‘ਚ ਹੋ ਰਹੀ ਹੈ | ਉਥੇ ਹੀ ਮਾਝੇ ਜ਼ਿਲ੍ਹੇ ਗੁਰਦਾਸਪੁਰ ਦੀ ਸਭ ਤੋਂ ਵੱਡੀ ਅਨਾਜ ਮੰਡੀ ਬਟਾਲਾ ਵਿਖੇ ਪਰਮਲ ਦੀ ਖਰੀਦ ਆਖ਼ਰੀ ਪੜਾਵਾਂ ‘ਤੇ ਹੈ | ਉਥੇ ਹੀ ਹੁਣ ਬਾਸਮਤੀ (Basmati) ਦੀ ਕਿਸਮ 1121 ਅਤੇ ਦੂਜੀ ਕਿਸਮਾਂ ਦੀ ਆਮਦ ਮੰਡੀਆਂ ‘ਚ ਸ਼ੁਰੂ ਹੋ ਚੁੱਕੀ ਹੈ | ਇਹ ਫ਼ਸਲ ਲੈ ਕੇ ਆਏ ਕਿਸਾਨਾਂ ਦਾ ਕਹਿਣਾ ਹੈ ਕਿ ਭਾਵੇ ਕਿ ਬਾਸਮਤੀ ਦੀ ਫ਼ਸਲ ਦੀ ਸਰਕਾਰੀ ਖ਼ਰੀਦ ਨਹੀਂ ਹੁੰਦੀ ਹੈ ਲੇਕਿਨ ਪ੍ਰਾਈਵੇਟ ਖ਼ਰੀਦ ਨਾਲ ਉਹਨਾਂ ਨੂੰ ਫ਼ਸਲ ‘ਚੋ ਪੈਸੇ ਬਚ ਰਹੇ ਹਨ |

ਕਿਸਾਨਾਂ ਦਾ ਇਹ ਵੀ ਪੱਖ ਹੈ ਕਿ ਬਾਸਮਤੀ (Basmati) ਦੀ ਫ਼ਸਲ ਨਾਲ ਜ਼ਮੀਨ ਹੇਠਲੇ ਪਾਣੀ ਦੀ ਬੱਚਤ ਵੀ ਹੈ ਅਤੇ ਭਾਅ ਵੀ ਸਹੀ ਮਿਲ ਰਿਹਾ ਹੈ | ਦੂਜੇ ਪਾਸੇ ਆੜ੍ਹਤੀਏ ਅਤੇ ਖ਼ਰੀਦਦਾਰਾਂ ਨੇ ਦੱਸਿਆ ਕਿ ਮੁੱਖ ਤੌਰ ‘ਤੇ ਮਾਝੇ ਦੇ ਗੁਰਦਸਪੁਰ ਅਤੇ ਅੰਮ੍ਰਿਤਸਰ ਬੈਲਟ ‘ਚ ਸਭ ਤੋਂ ਬੇਹਤਰ ਬਾਸਮਤੀ ਹੁੰਦੀ ਹੈ ਅਤੇ ਇਸ ਵਾਰ ਜੋ ਭਾਅ ਕਿਸਾਨਾਂ ਨੂੰ ਮਿਲ ਰਿਹਾ ਹੈ ਉਹ ਪਿਛਲੇ ਸਾਲ ਤੋਂ ਕੁਝ ਵੱਧ ਹੈ ਅਤੇ ਉਹਨਾਂ ਲਈ ਉਹ ਲਾਭ ਹੋ ਰਿਹਾ ਹੈ |

ਕੁਝ ਕਿਸਾਨਾਂ ਦਾ ਕਹਿਣਾ ਸੀ ਕਿ ਪਿਛਲੇ ਮਹੀਨਿਆਂ ‘ਚ ਹੋਈ ਗੜੇਮਾਰੀ ਦੇ ਚੱਲਦੇ ਉਹਨਾਂ ਦੀ ਬਾਸਮਤੀ ਦੀ ਫ਼ਸਲ ਦਾ ਝਾੜ ਘੱਟ ਜ਼ਰੂਰ ਹੋਇਆ ਹੈ ਅਤੇ ਉਹਨਾਂ ਕਿਸਾਨਾਂ ਦਾ ਕਹਿਣਾ ਸੀ ਕਿ ਇਹ ਫ਼ਸਲ ਦੀ ਖਰੀਦ ਪ੍ਰਾਈਵੇਟ ਹੁੰਦੀ ਹੈ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਜਿਵੇ ਝੋਨੇ ਦੀ ਐਮਐਸਪੀ ਤਹਿ ਹੈ ਉਵੇਂ ਹੀ ਬਾਸਮਤੀ ਦਾ ਵੀ ਘੱਟ ਤੋਂ ਘੱਟ ਮੂਲ ਤਹਿ ਹੋਣਾ ਚਾਹੀਦਾ ਹੈ ਜਿਸ ਨਾਲ ਕਿਸਾਨ ਨੂੰ ਲਾਭ ਹੋਵੇ |

The post ਦਾਣਾ ਮੰਡੀਆਂ ‘ਚ ਬਾਸਮਤੀ ਫ਼ਸਲ ਦੀ ਆਮਦ ਹੋਈ ਸ਼ੁਰੂ, ਕਿਸਾਨ ਅਤੇ ਆੜ੍ਹਤੀਏ ਸੰਤੁਸ਼ਟ appeared first on TheUnmute.com - Punjabi News.

Tags:
  • aggiculture-policy
  • basmati
  • basmati-crop
  • breaking
  • breaking-news
  • farmers
  • latest-news
  • mandi
  • msp
  • msp-for-punjab-farmers
  • news
  • paddy-session
  • punjab-farmers
  • punjab-mandi-board

ਕੇਂਦਰ ਦੀ ਤਰਜ਼ 'ਤੇ ਪੰਜਾਬ 'ਚ ਖੇਡ ਨੀਤੀ ਹੋਵੇਗੀ ਲਾਗੂ, ਪੁਰਾਣੀਆਂ ਖੇਡ ਐਸੋਸੀਏਸ਼ਨਾਂ ਹੋਣਗੀਆਂ ਭੰਗ !

Thursday 16 November 2023 09:45 AM UTC+00 | Tags: aam-aadmi-party breaking-news cm-bhagwant-mann latest-news meet-hayer news punjab-breaking-news punjab-news punjab-sports-associations punjab-sports-policy sports sports-associations sports-policy the-unmute-breaking-news

ਚੰਡੀਗੜ੍ਹ, 16 ਨਵੰਬਰ 2023: ਪੰਜਾਬ ‘ਚ ਨਵੀਂ ਖੇਡ ਨੀਤੀ (sports policy) ਜਾਰੀ ਕਰਨ ਤੋਂ ਬਾਅਦ ਹੁਣ ‘ਆਪ’ ਸਰਕਾਰ ਨੇ ਖੇਡ ਐਸੋਸੀਏਸ਼ਨਾਂ ‘ਚੋਂ ਸਿਆਸੀ ਦਖਲਅੰਦਾਜ਼ੀ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੀ ਤਿਆਰੀ ਕਰ ਲਈ ਹੈ। ਇਸਦੇ ਨਾਲ ਹੀ ਇਸ ਸਬੰਧੀ ਵਿਸ਼ੇਸ਼ ਨੀਤੀ ਵੀ ਤਿਆਰ ਕੀਤੀ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰ ਛੇਤੀ ਹੀ ਪੁਰਾਣੀਆਂ ਖੇਡ ਐਸੋਸੀਏਸ਼ਨਾਂ ਨੂੰ ਭੰਗ ਕਰਕੇ ਨਵੇਂ ਸਿਰੇ ਤੋਂ ਚੋਣਾਂ ਕਰਵਾਏਗੀ। ਇਸ ਵਿੱਚ ਐਸੋਸੀਏਸ਼ਨਾਂ ਦੇ ਪ੍ਰਧਾਨ ਅਤੇ ਮੈਂਬਰਾਂ ਦੀ ਨਿਯੁਕਤੀ ਸਬੰਧੀ ਵਿਸ਼ੇਸ਼ ਦਿਸ਼ਾ-ਨਿਰਦੇਸ਼ ਤਿਆਰ ਕੀਤੇ ਜਾਣਗੇ। ਜਿਸ ਵਿੱਚ ਸਿਆਸੀ ਆਗੂਆਂ ਨੂੰ ਐਸੋਸੀਏਸ਼ਨ ਤੋਂ ਬਾਹਰ ਰੱਖਿਆ ਜਾਵੇਗਾ।

ਐਸੋਸੀਏਸ਼ਨ ਵਿੱਚ ਉਹ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਖਿਡਾਰੀ ਸ਼ਾਮਲ ਹੋਣਗੇ ਜਿਨ੍ਹਾਂ ਨੇ ਪੰਜਾਬ ਅਤੇ ਦੇਸ਼ ਲਈ ਖੇਡਾਂ ਵਿੱਚ ਅਹਿਮ ਯੋਗਦਾਨ ਪਾਇਆ ਹੈ। ਇੰਨਾ ਹੀ ਨਹੀਂ, ਪੰਜਾਬ ਸਰਕਾਰ ਵੱਲੋਂ ਖੇਡ ਸੰਘਾਂ ਦੀਆਂ ਅਸਾਮੀਆਂ ਲਈ ਉਮਰ ਹੱਦ ਵੀ ਤੈਅ ਕੀਤੀ ਜਾਵੇਗੀ, ਤਾਂ ਜੋ ਨਤੀਜਿਆਂ ਦੇ ਲਿਹਾਜ਼ ਨਾਲ ਖੇਡਾਂ ਨੂੰ ਮਜ਼ਬੂਤ ​​ਕੀਤਾ ਜਾ ਸਕੇ। ਇਸ ਦੇ ਨਾਲ ਹੀ ਸਪੋਰਟਸ ਕੋਡ (sports policy) ਇਸ ਤਰ੍ਹਾਂ ਤਿਆਰ ਕੀਤਾ ਜਾਵੇਗਾ ਕਿ ਕਈ ਸਿਆਸੀ ਆਗੂ ਚੋਣਾਂ ਨਹੀਂ ਲੜ ਸਕਣਗੇ।

ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਲੰਮੇ ਸਮੇਂ ਤੋਂ ਅਜਿਹੇ ਮਾਮਲੇ ਸਰਕਾਰ ਦੇ ਧਿਆਨ ਵਿੱਚ ਆ ਰਹੇ ਸਨ, ਜਿਨ੍ਹਾਂ ਵਿੱਚ ਕਈ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਕਰੀਬੀ ਲੋਕ ਵੱਡੇ ਅਹੁਦਿਆਂ 'ਤੇ ਕਾਬਜ਼ ਹੋ ਕੇ ਐਸੋਸੀਏਸ਼ਨਾਂ ਦੇ ਪ੍ਰਧਾਨ ਬਣ ਗਏ ਸਨ। ਜਿਸ ਕਾਰਨ ਖਿਡਾਰੀਆਂ ਦੇ ਨਾਲ-ਨਾਲ ਖੇਡ ਦੇ ਨੁਕਸਾਨ ਦੀਆਂ ਚਰਚਾਵਾਂ ਸੀ |

ਕੇਂਦਰੀ ਖੇਡ ਮੰਤਰਾਲੇ ਨੇ ਹਾਲ ਹੀ ਵਿੱਚ ਸਪੋਰਟਸ ਕੋਡ ਲਾਗੂ ਕੀਤਾ ਹੈ, ਜਿਸ ਦਾ ਮਕਸਦ ਸਾਲਾਂ ਤੋਂ ਖੇਡ ਸੰਘਾਂ 'ਤੇ ਕਾਬਜ਼ ਲੋਕਾਂ ਨੂੰ ਹਟਾਉਣਾ ਅਤੇ ਪਾਰਦਰਸ਼ਤਾ ਲਿਆਉਣਾ ਸੀ। ਇਸ ਸਪੋਰਟਸ ਕੋਡ ਦੀ ਤਰਜ਼ ‘ਤੇ ਪੰਜਾਬ ਸਰਕਾਰ ਇਸ ਨੂੰ ਪੰਜਾਬ ‘ਚ ਵੀ ਜਲਦ ਲਾਗੂ ਕਰ ਸਕਦੀ ਹੈ । ਕੇਂਦਰ ਸਰਕਾਰ ਨੇ ਪੰਜਾਬ ਸਮੇਤ ਸਾਰੀਆਂ ਸਰਕਾਰਾਂ ਨੂੰ ਹਦਾਇਤ ਕੀਤੀ ਸੀ ਕਿ ਉਹ ਆਪਣੇ ਸੂਬਿਆਂ ਵਿੱਚ ਸਪੋਰਟਸ ਕੋਡ ਲਾਗੂ ਕਰਨ, ਤਾਂ ਜੋ ਖੇਡਾਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ।

The post ਕੇਂਦਰ ਦੀ ਤਰਜ਼ ‘ਤੇ ਪੰਜਾਬ ‘ਚ ਖੇਡ ਨੀਤੀ ਹੋਵੇਗੀ ਲਾਗੂ, ਪੁਰਾਣੀਆਂ ਖੇਡ ਐਸੋਸੀਏਸ਼ਨਾਂ ਹੋਣਗੀਆਂ ਭੰਗ ! appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • latest-news
  • meet-hayer
  • news
  • punjab-breaking-news
  • punjab-news
  • punjab-sports-associations
  • punjab-sports-policy
  • sports
  • sports-associations
  • sports-policy
  • the-unmute-breaking-news

ਅਬੋਹਰ: ਪਿੰਡ ਤੇਲੂਪੁਰਾ ਦੇ ਸੇਮਨਾਲੇ 'ਚੋਂ ਮਿਲੀਆਂ ਦੋ ਭਰਾਵਾਂ ਦੀਆਂ ਲਾਸ਼ਾਂ, ਮੌਕੇ 'ਤੇ ਪੁੱਜੀ ਪੁਲਿਸ

Thursday 16 November 2023 10:02 AM UTC+00 | Tags: abohar abohar-police breaking-news dead-bodies drug latest-news news punjab-news semnale telupura-village

ਅਬੋਹਰ, 16 ਨਵੰਬਰ 2023: ਅਬੋਹਰ (Abohar) ਦੇ ਪਿੰਡ ਤੇਲੂਪੁਰਾ ਦੇ ਵਸਨੀਕ ਦੋ ਸਕੇ ਭਰਾਵਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ।ਦੋਵਾਂ ਦੀਆਂ ਲਾਸ਼ਾਂ ਪਿੰਡ ਸੇਮਨਾਲੇ ਤੋਂ ਮਿਲੀਆਂ ਹਨ। ਪੁਲਿਸ ਨੂੰ ਜਦੋਂ ਇਸ ਸਬੰਧੀ ਸੂਚਨਾ ਮਿਲੀ ਤਾਂ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਅਬੋਹਰ ਦੇ ਸਰਕਾਰੀ ਹਸਪਤਾਲ ‘ਚ ਮੁਰਦਾਘਰ ‘ਚ ਰਖਵਾਇਆ ਹੈ । ਪੁਲਿਸ ਮੁਤਾਬਕ ਪੋਸਟਮਾਰਟਮ ਕਰਵਾ ਦਿੱਤਾ ਗਿਆ ਹੈ, ਮ੍ਰਿਤਕ ਦੀ ਰਿਪੋਰਟ ਆਉਣ ਤੋਂ ਬਾਅਦ ਮੌਤ ਦੇ ਕਾਰਨਾਂ ਦਾ ਪਤਾ ਲੱਗੇਗਾ |

ਦੂਜੇ ਪਾਸੇ ਮ੍ਰਿਤਕ ਦੇ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਦੋਵੇਂ ਪੁੱਤ ਪਿਛਲੇ ਸਮੇਂ ਤੋਂ ਨਸ਼ੇ ਦਾ ਆਦੀ ਸਨ ਅਤੇ ਪਿਛਲੇ 10 ਸਾਲ ਤੋਂ ਨਸ਼ਾ ਕਰ ਰਹੇ ਸਨ। ਉਨ੍ਹਾਂ ਨੂੰ ਕਈ ਵਾਰ ਸਮਝਾਇਆ ਪਰ ਉਹ ਨਹੀਂ ਮੰਨੇ। ਇਸ ਸਮੇਂ ਪੀੜਤ ਨੇ ਪੰਜਾਬ ਸਰਕਾਰ ਤੋਂ ਨਸ਼ਾ ਬੰਦ ਕਰਨ ਦੀ ਮੰਗ ਕੀਤੀ ਹੈ।ਦੂਜੇ ਪਾਸੇ ਅਬੋਹਰ ਤੋਂ ਹਲਕਾ ਵਿਧਾਇਕ ਸੰਦੀਪ ਜਾਖੜ ਨੇ ਇਸ ਮੁੱਦੇ ‘ਤੇ ਸਿਆਸੀ ਪਾਰਟੀਆਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ ਹੈ।

The post ਅਬੋਹਰ: ਪਿੰਡ ਤੇਲੂਪੁਰਾ ਦੇ ਸੇਮਨਾਲੇ ‘ਚੋਂ ਮਿਲੀਆਂ ਦੋ ਭਰਾਵਾਂ ਦੀਆਂ ਲਾਸ਼ਾਂ, ਮੌਕੇ ‘ਤੇ ਪੁੱਜੀ ਪੁਲਿਸ appeared first on TheUnmute.com - Punjabi News.

Tags:
  • abohar
  • abohar-police
  • breaking-news
  • dead-bodies
  • drug
  • latest-news
  • news
  • punjab-news
  • semnale
  • telupura-village

AUS vs SA: ਕੋਲਕਾਤਾ 'ਚ ਮੀਂਹ ਕਾਰਨ ਖੇਡ ਰੁਕੀ, ਦੱਖਣੀ ਅਫਰੀਕਾ ਨੇ ਚਾਰ ਵਿਕਟਾਂ ਗੁਆ ਕੇ ਬਣਾਈਆਂ 44 ਦੌੜਾਂ

Thursday 16 November 2023 10:13 AM UTC+00 | Tags: aus-vs-sa-semifinal breaking-news edan-garden icc-world-news josh-hazlewood kolkata news punjab-news rain semifinal the-unmute-breaking-news world-cup-2023

ਚੰਡੀਗੜ੍ਹ, 16 ਨਵੰਬਰ 2023: ਵਨਡੇ ਵਿਸ਼ਵ ਕੱਪ 2023 ਦੇ ਦੂਜੇ ਸੈਮੀਫਾਈਨਲ ‘ਚ ਅੱਜ ਆਸਟ੍ਰੇਲੀਆ ਦਾ ਸਾਹਮਣਾ ਦੱਖਣੀ ਅਫਰੀਕਾ ਨਾਲ ਹੈ । ਇਹ ਮੈਚ ਕੋਲਕਾਤਾ (Kolkata) ਦੇ ਈਡਨ ਗਾਰਡਨ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ।ਕੋਲਕਾਤਾ ‘ਚ ਮੀਂਹ ਕਾਰਨ ਖੇਡ ਨੂੰ ਰੋਕ ਦਿੱਤਾ ਗਿਆ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦੱਖਣੀ ਅਫਰੀਕਾ ਨੇ 14 ਓਵਰਾਂ ਵਿੱਚ ਚਾਰ ਵਿਕਟਾਂ ਗੁਆ ਕੇ 44 ਦੌੜਾਂ ਬਣਾਈਆਂ। ਹੇਨਰਿਕ ਕਲਾਸੇਨ ਅਤੇ ਡੇਵਿਡ ਮਿਲਰ ਕ੍ਰੀਜ਼ ‘ਤੇ ਹਨ। ਆਸਟ੍ਰੇਲੀਆ ਲਈ ਜੋਸ਼ ਹੇਜ਼ਲਵੁੱਡ ਅਤੇ ਮਿਸ਼ੇਲ ਸਟਾਰਕ ਨੇ ਦੋ-ਦੋ ਵਿਕਟਾਂ ਲਈਆਂ।

ਜੇਕਰ ਮੀਂਹ ਕਾਰਨ ਅੱਜ ਮੈਚ ਪੂਰਾ ਨਹੀਂ ਹੋਇਆ ਤਾਂ ਡਕਵਰਥ ਲੁਈਸ ਨਿਯਮ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਜੇਕਰ ਅੱਜ ਮੈਚ ਨਹੀਂ ਹੋ ਸਕਦਾ ਤਾਂ ਕੱਲ੍ਹ ਰਿਜ਼ਰਵ ਡੇਅ ‘ਤੇ ਮੈਚ ਉਸੇ ਥਾਂ (Kolkata) ਤੋਂ ਸ਼ੁਰੂ ਹੋਵੇਗਾ ਜਿੱਥੇ ਅੱਜ ਸਮਾਪਤ ਹੋਇਆ ਸੀ।

The post AUS vs SA: ਕੋਲਕਾਤਾ ‘ਚ ਮੀਂਹ ਕਾਰਨ ਖੇਡ ਰੁਕੀ, ਦੱਖਣੀ ਅਫਰੀਕਾ ਨੇ ਚਾਰ ਵਿਕਟਾਂ ਗੁਆ ਕੇ ਬਣਾਈਆਂ 44 ਦੌੜਾਂ appeared first on TheUnmute.com - Punjabi News.

Tags:
  • aus-vs-sa-semifinal
  • breaking-news
  • edan-garden
  • icc-world-news
  • josh-hazlewood
  • kolkata
  • news
  • punjab-news
  • rain
  • semifinal
  • the-unmute-breaking-news
  • world-cup-2023

ਚੰਡੀਗੜ੍ਹ, 16 ਨਵੰਬਰ 2023: ਚੰਦਰਯਾਨ-3 (Chandrayaan-3) ਦੇ ਲਾਂਚ ਵਾਹਨ LVM3 M4 ਦਾ ਇੱਕ ਹਿੱਸਾ ਕੰਟਰੋਲ ਤੋਂ ਬਾਹਰ ਹੋ ਗਿਆ ਹੈ। ਇਹ ਧਰਤੀ ਦੇ ਵਾਯੂਮੰਡਲ ਵਿੱਚ ਮੁੜ ਪ੍ਰਵੇਸ਼ ਕਰ ਗਿਆ ਹੈ। ਇਹ ਜਾਣਕਾਰੀ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਬੁੱਧਵਾਰ ਨੂੰ ਦਿੱਤੀ।

ਉਹ ਹਿੱਸਾ ਜੋ ਕੰਟਰੋਲ ਤੋਂ ਬਾਹਰ ਆ ਗਿਆ ਸੀ, ਉਹ ਲਾਂਚ ਵਾਹਨ ਦਾ ਕ੍ਰਾਇਓਜੇਨਿਕ ਉਪਰਲਾ ਪੜਾਅ ਸੀ, ਜਿਸ ਨੇ ਚੰਦਰਯਾਨ-3 ਨੂੰ 14 ਜੁਲਾਈ ਨੂੰ ਆਪਣੇ ਨਿਯਤ ਔਰਬਿਟ ਵਿੱਚ ਰੱਖਿਆ ਸੀ। ਇਸਰੋ ਨੇ ਕਿਹਾ- ਇਹ ਹਿੱਸਾ 15 ਨਵੰਬਰ ਬੁੱਧਵਾਰ ਦੁਪਹਿਰ 2:42 ਵਜੇ ਧਰਤੀ ਦੇ ਵਾਯੂਮੰਡਲ ਵਿੱਚ ਦਾਖਲ ਹੋਇਆ। ਇਸ ਦੇ ਕਾਬੂ ਤੋਂ ਬਾਹਰ ਜਾਣ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ। ਇਸ ਦੇ ਉੱਤਰੀ ਪ੍ਰਸ਼ਾਂਤ ਮਹਾਸਾਗਰ ਵਿੱਚ ਡਿੱਗਣ ਦੀ ਸੰਭਾਵਨਾ ਹੈ। ਇਸ ਦਾ ਆਖ਼ਰੀ ਜ਼ਮੀਨੀ ਮਾਰਗ ਭਾਰਤ ਵਿੱਚੋਂ ਨਹੀਂ ਲੰਘਿਆ।

ਇਸਰੋ ਦੇ ਬਿਆਨ ਅਨੁਸਾਰ, NORAD id 57321 ਨਾਮ ਦਾ ਇਹ ਰਾਕੇਟ ਚੰਦਰਯਾਨ-3 ਦੇ ਲਾਂਚ ਹੋਣ ਦੇ 124 ਦਿਨਾਂ ਬਾਅਦ ਧਰਤੀ ‘ਤੇ ਮੁੜ ਦਾਖਲ ਹੋਇਆ। ਚੰਦਰਯਾਨ-3 (Chandrayaan-3) ਆਰਬਿਟ ਵਿੱਚ ਸਥਾਪਿਤ ਹੋਣ ਤੋਂ ਬਾਅਦ, ਉਪਰਲਾ ਪੜਾਅ ਵੀ ਪਾਸੀਵੇਸ਼ਨ ਦੀ ਪ੍ਰਕਿਰਿਆ ਵਿੱਚੋਂ ਲੰਘਿਆ।

ਪੈਸੀਵੇਸ਼ਨ ਵਿੱਚ, ਰਾਕੇਟ ਵਿੱਚ ਮੌਜੂਦ ਪ੍ਰੋਪੇਲੈਂਟ ਅਤੇ ਊਰਜਾ ਸਰੋਤ ਨੂੰ ਹਟਾ ਦਿੱਤਾ ਗਿਆ ਸੀ, ਤਾਂ ਜੋ ਪੁਲਾੜ ਵਿੱਚ ਧਮਾਕੇ ਦੇ ਖ਼ਤਰੇ ਨੂੰ ਘੱਟ ਕੀਤਾ ਜਾ ਸਕੇ। ਇਹ ਪ੍ਰਕਿਰਿਆ ਇੰਟਰ-ਏਜੰਸੀ ਸਪੇਸ ਡੈਬਰਿਸ ਕੋਆਰਡੀਨੇਸ਼ਨ ਏਜੰਸੀ (ਆਈਏਡੀਸੀ) ਅਤੇ ਸੰਯੁਕਤ ਰਾਸ਼ਟਰ ਦੇ ਦਿਸ਼ਾ-ਨਿਰਦੇਸ਼ਾਂ ਦੇ ਅਧੀਨ ਵੀ ਆਉਂਦੀ ਹੈ।

The post ਚੰਦਰਯਾਨ-3 ਦੇ ਰਾਕੇਟ ਦਾ ਕੁਝ ਹਿੱਸਾ ਕੰਟਰੋਲ ਤੋਂ ਬਾਹਰ, ਧਰਤੀ ਦੇ ਵਾਯੂਮੰਡਲ ‘ਚ ਮੁੜ ਪਰਤਿਆ appeared first on TheUnmute.com - Punjabi News.

Tags:
  • atmosphere
  • breaking-news
  • chandrayaan-3
  • latest-news
  • news

ਮਾਨਸਾ, 16 ਨਵੰਬਰ 2023: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਕਤਲ ਮਾਮਲੇ ਵਿੱਚ ਅੱਜ 25 ਮੁਲਜ਼ਮਾਂ ਦੀ ਮਾਨਸਾਂ ਦੀ ਮਾਨਯੋਗ ਅਦਾਲਤ ਦੇ ਵਿੱਚ ਪੇਸ਼ੀ ਹੋਈ, ਜਿਨ੍ਹਾਂ ਵਿੱਚੋਂ ਪੰਜ ਨੂੰ ਫਿਜੀਕਲ ਤੌਰ ‘ਤੇ ਪੇਸ਼ ਕੀਤਾ ਗਿਆ ਅਤੇ ਇਸ ਮਾਮਲੇ ਦੀ ਹੁਣ ਅਗਲੀ ਤਾਰੀਖ਼ 30 ਨਵੰਬਰ ਨੂੰ ਤੈਅ ਕੀਤੀ ਗਈ ਹੈ।

ਪੇਸ਼ੀ ਦੌਰਾਨ ਪੰਜ ਨੂੰ ਫਿਜੀਕਲ ਤੌਰ ‘ਤੇ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ, ਜਿਨ੍ਹਾਂ ਵਿੱਚ ਜਗਤਾਰ ਸਿੰਘ, ਚਰਨਜੀਤ ਸਿੰਘ, ਕੇਸ਼ਵ, ਮੋਨੂ ਡਾਂਗਰ ਅਤੇ ਅਰਸ਼ਦ ਖਾਨ ਸ਼ਾਮਲ ਸਨ ਜਦੋਂ ਕਿ ਬਾਕੀ ਨੂੰ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਪੇਸ਼ ਕੀਤਾ ਗਿਆ ਹੈ। ਦੂਜੇ ਮੂਸੇਵਾਲਾ (Sidhu Moosewala) ਕਤਲ ਮਾਮਲੇ ਦੇ ਮੁਲਜ਼ਮਾਂ ਵੱਲੋਂ ਅੱਜ ਬਠਿੰਡਾ ਤੋਂ ਇੱਕ ਵਕੀਲ ਲਾਰੈਂਸ ਬਿਸ਼ਨੋਈ ਸਮੇਤ 10 ਵਿਅਕਤੀਆਂ ਦਾ ਵਕਾਲਤਨਾਮਾ ਲੈ ਕੇ ਪੇਸ਼ ਹੋਏ ਅਤੇ ਜਗਤਾਰ ਸਿੰਘ ਦਾ ਮਾਨਸਾ ਦੇ ਵਕੀਲ ਵਕਾਲਤਨਾਮਾ ਲੈ ਕੇ ਪੇਸ਼ ਹੋਏ ਮਾਨਸਾ ਦੀ ਮਾਨਯੋਗ ਅਦਾਲਤ ਨੇ ਪੇਸ਼ੀ ਦੀ ਤਾਰੀਖ਼ ਅਗਲੀ 30 ਨਵੰਬਰ ਤੈਅ ਕੀਤੀ ਗਈ ਅਤੇ ਬਚਾਅ ਪੱਖ ਦੇ ਵਕੀਲਾਂ ਨੂੰ ਚਾਰਜ ਤੇ ਬਹਿਸ ਕਰਨ ਦੇ ਲਈ ਵੀ ਆਦੇਸ਼ ਜਾਰੀ ਕੀਤੇ ਗਏ ਹਨ |

ਅਦਾਲਤ ਨੇ ਬਚਾਅ ਪੱਖ ਦੇ ਵਕੀਲਾਂ ਨੇ ਕਿਹਾ ਕਿ ਜੇਕਰ 30 ਨਵੰਬਰ ਨੂੰ ਬਹਿਸ ਨਾ ਕਰ ਪਾਏ ਤਾਂ ਉਹ ਚਾਰਜ ਫਰੇਮ ਕਰਨ ਦੇ ਲਈ ਮਜ਼ਬੂਰ ਹੋਣਗੇ | ਉੱਧਰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਅਦਾਲਤ ਦੇ ਬਾਹਰ ਅੱਜ ਉਮੀਦ ਲੈ ਕੇ ਪਹੁੰਚੇ ਸੀ ਕਿ ਸਾਰਿਆਂ ਨੂੰ ਫਿਜੀਕਲ ਤੌਰ ‘ ਪੇਸ਼ ਕੀਤਾ ਜਾਵੇਗਾ, ਪਰ ਪੰਜ ਜਣਿਆਂ ਨੂੰ ਹੀ ਫਿਜ਼ੀਕਲ ਤੌਰ ‘ਤੇ ਪੇਸ਼ ਕੀਤਾ ਗਿਆ | ਉਨਾਂ ਨੇ ਉਮੀਦ ਵੀ ਜਤਾਈ ਕੇ ਅਗਲੀ 30 ਨਵੰਬਰ ਨੂੰ ਸ਼ਾਇਦ ਸਾਰਿਆਂ ਨੂੰ ਹੀ ਫਿਜ਼ੀਕਲ ਤੌਰ ‘ਤੇ ਪੇਸ਼ ਕੀਤਾ ਜਾ ਸਕੇ ਅਤੇ ਕੇਸ ਦਾ ਚਾਰਜ ਫਰੇਮ ਹੋ ਸਕੇ।

 

The post ਸਿੱਧੂ ਮੂਸੇਵਾਲਾ ਕਤਲ ਮਾਮਲੇ ਦੀ ਅਗਲੀ ਸੁਣਵਾਈ 30 ਨਵੰਬਰ ਨੂੰ, ਪੰਜ ਮੁਲਜ਼ਮਾਂ ਨੂੰ ਫਿਜੀਕਲ ਤੌਰ ‘ਤੇ ਕੀਤਾ ਪੇਸ਼ appeared first on TheUnmute.com - Punjabi News.

Tags:
  • breaking-news
  • latest-news
  • lawrence-bishnoi
  • mansa-court
  • mansa-police
  • news
  • sidhu-moosewala

ਸ਼੍ਰੇਅਸ ਅਈਅਰ ਨੇ ਲਾਈ ਛੱਕਿਆਂ ਦੀ ਝੜੀ, ਵਿਸ਼ਵ ਕੱਪ ਦੇ ਇਤਿਹਾਸ 'ਚ ਤੋੜਿਆ ਇਹ ਵੱਡਾ ਰਿਕਾਰਡ

Thursday 16 November 2023 12:07 PM UTC+00 | Tags: breaking breaking-news cricket-news latest-news most-sixes news shreyas-iyer the-unmute-breaking-news the-unmute-latest-update the-unmute-punjabi-news the-unmute-update world-cup-2023

ਚੰਡੀਗੜ੍ਹ, 16 ਨਵੰਬਰ 2023: ਭਾਰਤ ਨੇ ਨਿਊਜ਼ੀਲੈਂਡ ਖ਼ਿਲਾਫ਼ ਵਿਸ਼ਵ ਕੱਪ 2023 ਦੇ ਪਹਿਲੇ ਸੈਮੀਫਾਈਨਲ ‘ਚ 50 ਓਵਰਾਂ ‘ਚ 4 ਵਿਕਟਾਂ ‘ਤੇ 397 ਦੌੜਾਂ ਬਣਾਈਆਂ। ਇਸ ਪਾਰੀ ‘ਚ ਵਿਰਾਟ ਕੋਹਲੀ ਅਤੇ ਸ਼੍ਰੇਅਸ ਅਈਅਰ (Shreyas Iyer) ਨੇ ਸੈਂਕੜੇ ਵਾਲੀ ਪਾਰੀ ਖੇਡੀ। ਵਿਰਾਟ ਦੇ ਕਰੀਅਰ ਦਾ ਇਹ 50ਵਾਂ ਵਨਡੇ ਸੈਂਕੜਾ ਹੈ। ਇਸ ਦੇ ਨਾਲ ਹੀ ਸ਼੍ਰੇਅਸ ਅਈਅਰ ਨੇ ਤੇਜ਼ ਰਫਤਾਰ ਨਾਲ ਦੌੜਾਂ ਬਣਾਉਂਦੇ ਹੋਏ ਸ਼ਾਨਦਾਰ ਪਾਰੀ ਖੇਡੀ। ਇਸ ਪਾਰੀ ਦੌਰਾਨ ਸ਼੍ਰੇਅਸ ਨੇ ਆਪਣੇ ਬੱਲੇ ਨਾਲ ਕਈ ਵੱਡੇ ਛੱਕੇ ਜੜੇ ਅਤੇ ਵਿਸ਼ਵ ਕੱਪ ਦਾ ਇੱਕ ਵੱਡਾ ਰਿਕਾਰਡ ਵੀ ਤੋੜ ਦਿੱਤਾ।

ਸ਼੍ਰੇਅਸ ਅਈਅਰ (Shreyas Iyer) ਨੇ ਇਸ ਪਾਰੀ ਵਿੱਚ 150 ਦੇ ਸਟ੍ਰਾਈਕ ਰੇਟ ਨਾਲ 70 ਗੇਂਦਾਂ ਵਿੱਚ 105 ਦੌੜਾਂ ਬਣਾਈਆਂ। ਅਈਅਰ ਨੇ ਇਸ ਪਾਰੀ ਦੌਰਾਨ 4 ਚੌਕੇ ਅਤੇ 8 ਲੰਬੇ ਛੱਕੇ ਲਗਾਏ। ਇਸ ਨਾਲ ਸ਼੍ਰੇਅਸ ਅਈਅਰ ਵਿਸ਼ਵ ਕੱਪ ਮੈਚ ‘ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲਾ ਭਾਰਤੀ ਬੱਲੇਬਾਜ਼ ਬਣ ਗਿਆ ਹੈ। ਉਨ੍ਹਾਂ ਨੇ ਸੌਰਵ ਗਾਂਗੁਲੀ ਦਾ ਰਿਕਾਰਡ ਤੋੜ ਦਿੱਤਾ ਹੈ। ਸੌਰਵ ਗਾਂਗੁਲੀ ਨੇ 1999 ਵਿਸ਼ਵ ਕੱਪ ‘ਚ ਸ਼੍ਰੀਲੰਕਾ ਖਿਲਾਫ ਖੇਡੇ ਗਏ ਮੈਚ ‘ਚ 7 ਛੱਕੇ ਲਗਾਏ ਸਨ। ਇਸ ਦੇ ਨਾਲ ਹੀ ਯੁਵਰਾਜ ਸਿੰਘ ਨੇ ਵਿਸ਼ਵ ਕੱਪ ਦੇ ਇੱਕ ਮੈਚ ਵਿੱਚ 7 ​​ਛੱਕੇ ਵੀ ਲਗਾਏ ਹਨ।

ਵਿਸ਼ਵ ਕੱਪ ਮੈਚ ਵਿੱਚ ਸਭ ਤੋਂ ਵੱਧ ਛੱਕੇ ਮਾਰਨ ਵਾਲੇ ਭਾਰਤੀ ਖਿਡਾਰੀ:-

8 – ਸ਼੍ਰੇਅਸ ਅਈਅਰ ਬਨਾਮ ਨਿਊਜ਼ੀਲੈਂਡ, 2023*
7 – ਸੌਰਵ ਗਾਂਗੁਲੀ ਬਨਾਮ ਸ਼੍ਰੀਲੰਕਾ, 1999
7 – ਯੁਵਰਾਜ ਸਿੰਘ ਬਨਾਮ ਬੰਗਲਾਦੇਸ਼, 2007
6 – ਕਪਿਲ ਦੇਵ ਬਨਾਮ ਜ਼ਿੰਬਾਬਵੇ, 1983
6 – ਰੋਹਿਤ ਸ਼ਰਮਾ ਬਨਾਮ ਪਾਕਿਸਤਾਨ, 2023
6 – ਸ਼੍ਰੇਅਸ ਅਈਅਰ ਬਨਾਮ ਸ਼੍ਰੀਲੰਕਾ, 2023

 

The post ਸ਼੍ਰੇਅਸ ਅਈਅਰ ਨੇ ਲਾਈ ਛੱਕਿਆਂ ਦੀ ਝੜੀ, ਵਿਸ਼ਵ ਕੱਪ ਦੇ ਇਤਿਹਾਸ ‘ਚ ਤੋੜਿਆ ਇਹ ਵੱਡਾ ਰਿਕਾਰਡ appeared first on TheUnmute.com - Punjabi News.

Tags:
  • breaking
  • breaking-news
  • cricket-news
  • latest-news
  • most-sixes
  • news
  • shreyas-iyer
  • the-unmute-breaking-news
  • the-unmute-latest-update
  • the-unmute-punjabi-news
  • the-unmute-update
  • world-cup-2023

ਗ੍ਰਹਿ ਮੰਤਰੀ ਅਨਿਲ ਵਿਜ ਨੇ 3.29 ਕਰੋੜ ਰੁਪਏ ਦੀ ਲਾਗਤ ਨਾਲ ਜਗਾਧਰੀ ਰੋਡ ਤੋਂ ਬਬਿਆਲ ਤੱਕ ਰੋਡ ਦੇ ਨਵੀਨੀਕਰਣ ਕੰਮ ਦਾ ਨੀਂਹ ਪੱਥਰ ਰੱਖਿਆ

Thursday 16 November 2023 12:19 PM UTC+00 | Tags: anil-vij breaking-news cm-bhagwant-mann haryana-news home-minister-anil-vij jagadhri-road latest-news news punjab-congress road-and-sanitation the-unmute-breaking-news the-unmute-latest-news

ਚੰਡੀਗੜ੍ਹ, 16 ਨਵੰਬਰ 2023: ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ (Anil Vij) ਨੇ ਕਿਹਾ ਕਿ ਬਿਜਲੀ, ਪਾਣੀ, ਨਾਲੀ, ਸੜਕ ਤੇ ਸਫਾਈ ਹਰ ਨਾਗਰਿਕ ਦੀ ਮੁੱਢਲੀ ਜਰੂਰਤ ਹੈ ਅਤੇ ਉਨ੍ਹਾਂ ਨੇ ਪ੍ਰਾਥਮਿਕਤਾ ਦੇ ਆਧਾਰ ਇਹ ਸਹੂਲਤਾਂ ਮਹੁਇਆ ਕਰਾਉਣ ਦਾ ਕੰਮ ਕੀਤਾ ਹੈ। ਵਿਜ ਵੀਰਵਾਰ ਨੂੰ ਅੰਬਾਲਾ ਕੈਂਟ ਦੇ ਮਹੇਸ਼ਨਗਰ ਵਿਚ 3 ਕਰੋੜ 29 ਲੱਖ ਰੁਪਏ ਦੀ ਲਾਗਤ ਨਾਲ ਜਗਾਧਰੀ ਰੋਡ ਤੋਂ ਬਬਿਆਲ (ਵਾਇਆ ਮਹੇਸ਼ਨਗਰ) ਤੱਕ ਰੋਡ ਦੇ ਨਵੀਨੀਕਰਣ ਕੰਮ ਦਾ ਨੀਂਹ ਪੱਥਰ ਰੱਖਣ ਬਾਅਦ ਲੋਕਾਂ ਨੂੰ ਸੰਬੋਧਿਤ ਕਰ ਰਹੇ ਸਨ।

ਉਨ੍ਹਾਂ ਨੇ ਕਿਹਾ ਇਹ ਢਾਈ ਕਿਲੋਮੀਟਰ ਰੋਡ ਕੰਕ੍ਰੀਟ ਦੀ ਬਣੇਗੀ ਜੋ ਕਿ 18 ਫੁੱਟ ਚੌੜੀ ਹੋਵੇਗੀ। ਉਨ੍ਹਾਂ ਨੇ ਕਾਰਜਕਰਤਾਵਾਂ ਨੂੰ ਅਪੀਲ ਕੀਤੀ ਕਿ ਉਹ ਸੜਕ ਨਿਰਮਾਣ ਦੌਰਾਨ ਇਸ ਦੀ ਗੁਣਵੱਤਾ ਦਾ ਜਰੂਰੀ ਧਿਆਨ ਰੱਖਣ। ਇਸ ਤੋਂ ਪਹਿਲਾਂ ਪ੍ਰੋਗ੍ਰਾਮ ਸਥਾਨ ‘ਤੇ ਪਹੁੰਚਣ ‘ਤੇ ਵੱਡੀ ਗਿਣਤੀ ਵਿਚ ਭਾਜਪਾ ਕਾਰਜਕਰਤਾਵਾਂ ਅਤੇ ਪ੍ਰਸਾਸ਼ਨਿਕ ਅਧਿਕਾਰੀਆਂ ਵੱਲੋਂ ਗ੍ਰਹਿ ਮੰਤਰੀ ਅਨਿਲ ਵਿਜ ਦਾ ਸਵਾਗਤ ਕੀਤਾ ਗਿਆ।

ਗ੍ਰਹਿ ਮੰਤਰੀ ਅਨਿਲ ਵਿਜ (Anil Vij) ਨੇ ਦੱਸਿਆ ਕਿ ਕੈਂਟ ਵਿਚ ਨਗਰ ਪਰਿਸ਼ਦ ਵੱਲੋਂ 65.38 ਕਰੋੜ ਦੀ ਲਾਗਤ ਨਾਲ 260 ਸੜਕਾਂ ਬਣਾਈਆਂ ਜਾ ਰਹੀਆਂ ਹਨ ਜਦੋਂ ਕਿ ਪੀਡਬਲਿਯੂਡੀ ਵੱਲੋਂ 42.15 ਕਰੋੜ ਰੁਪਏ ਦੀ ਲਾਗਤ ਨਾਲ 14 ਸੜਕਾਂ ਬਣਾਈਆਂ ਜਾ ਰਹੀਆਂ ਹਨ। ਦੋਵਾਂ ਵਿਭਾਗ ਵੱਲੋਂ ਕੁੱਲ 90.87 ਕਿਲੋਮੀਟਰ ਲੰਬੀ ਸੜਕਾਂ ਦਾ ਨਿਰਮਾਣ ਕੈਂਟ ਵਿਚ ਕੀਤਾ ਜਾਵੇਗਾ। ਸ੍ਰੀ ਵਿਜ ਨੇ ਦਸਿਆ ਕਿ ਕੈਂਟ ਵਿਚ ਸੀਵਰੇਜ ਪਾਉਣ ਦਾ ਕੰਮ ਪਹਿਲਾਂ ਤੋਂ ਚੱਲ ਰਿਹਾ ਸੀ, ਹੁਣ ਸੀਵਰੇਜ ਪਾਉਣ ਦੇ ਬਾਅਦ ਸੜਕਾਂ ਦੇ ਨਵੀਨੀਕਰਣ ਦੇਕੰਮ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਇਹ ਵੀ ਦਸਿਆ ਕਿ ਕੈਂਟ ਵਿਚ ਕਈ ਹੋਰ ਸੜਕਾਂ ਦੇ ਨਿਰਮਾਣ ਕੰਮ ਟੈਂਡਰ ਹੋਣ ‘ਤੇ ਸ਼ੁਰੂ ਕੀਤੇ ਜਾਣਗੇ।

The post ਗ੍ਰਹਿ ਮੰਤਰੀ ਅਨਿਲ ਵਿਜ ਨੇ 3.29 ਕਰੋੜ ਰੁਪਏ ਦੀ ਲਾਗਤ ਨਾਲ ਜਗਾਧਰੀ ਰੋਡ ਤੋਂ ਬਬਿਆਲ ਤੱਕ ਰੋਡ ਦੇ ਨਵੀਨੀਕਰਣ ਕੰਮ ਦਾ ਨੀਂਹ ਪੱਥਰ ਰੱਖਿਆ appeared first on TheUnmute.com - Punjabi News.

Tags:
  • anil-vij
  • breaking-news
  • cm-bhagwant-mann
  • haryana-news
  • home-minister-anil-vij
  • jagadhri-road
  • latest-news
  • news
  • punjab-congress
  • road-and-sanitation
  • the-unmute-breaking-news
  • the-unmute-latest-news

ਗੁਰੂਗ੍ਰਾਮ 'ਚ ਸਥਾਪਿਤ ਹੋਵੇਗਾ ਆਈ.ਆਈ.ਐੱਮ ਰੋਹਤਕ ਦਾ ਵਿਸਤਾਰ-ਪਰਿਸਰ: ਮੁੱਖ ਸਕੱਤਰ ਸੰਜੀਵ ਕੌਸ਼ਲ

Thursday 16 November 2023 12:39 PM UTC+00 | Tags: breaking-news chief-secretary-sanjeev-kaushal expansion-campus gurugram iim-rohtak news rohtak sanjeev-kaushal

ਚੰਡੀਗੜ੍ਹ, 16 ਨਵੰਬਰ 2023: ਹਰਿਆਣਾ ਦੇ ਮੁੱਖ ਸਕੱਤਰ ਸੰਜੀਵ ਕੌਸ਼ਲ (Sanjeev Kaushal) ਨੇ ਆਈ.ਆਈ.ਐੱਮ ਰੋਹਤਕ ਵੱਲੋਂ ਗੁਰੂਗ੍ਰਾਮ (Gurugram) ਵਿਚ ਇਕ ਵਿਸਤਾਰ ਪਰਿਸਰ ਸਥਾਪਿਤ ਕਰਨ ‘ਤੇ ਖੁਸ਼ੀ ਜਾਹਰ ਕਰਦੇ ਹੋਏ ਕਿਹਾ ਕਿ ਇਹ ਰਣਨੀਤਕ ਪਹਿਲ ਨਾ ਸਿਰਫ ਵਿਦਿਅਕ ਜਾਹਰ ਕਰਦੇ ਹੋਏ ਕਿਹਾ ਕਿ ਇਹ ਰਣਨੀਤਿਕ ਪਹਿਲ ਨਾ ਸਿਰਫ ਵਿਦਿਅਕ ਮੌਕਿਆਂ ਨੂੰ ਵਧਾਏਗੀ ਸਗੋ ਆਰਥਕ ਅਤੇ ਬੌਧਿਕ ਵਿਕਾਸ ਵਿਚ ਵੀ ਮਹਤੱਵਪੂਰਨ ਯੋਗਦਾਨ ਦਵੇਗੀ।

ਕੌਸ਼ਲ ਅੱਜ ਆਈ.ਆਈ.ਐੱਮ ਰੋਹਤਕ ਦੇ 15ਵੇਂ ਸਥਾਪਨਾ ਦਿਵਸ ‘ਤੇ ਵਰਚੂਅਲੀ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਇਸ ਸੰਸਥਾਨ ਦੀ ਏਕੀਕ੍ਰਿਤ ਪ੍ਰੋਗ੍ਰਾਮਾਂ ਨੂੰ ਅੱਗੇ ਵਧਾਉਣ ਤੋਂ ਲੈ ਕੇ ਖੇਡ ਪ੍ਰਬੰਧਨ ਪੀਜੀ ਪ੍ਰੋਗ੍ਰਾਮ ਵਰਗੇ ਵਿਲੱਚਖਣ ਉਦਯੋਗ ਸਥਾਪਿਤ ਕਰਨ ਪ੍ਰਬੰਧਨ ਸਿਖਿਆ ਦੇ ਭਵਿੱਖ ਨੂੰ ਆਕਾਰ ਦੇਣ ਵਿਚ ਮਹਤੱਵਪੂਰਨ ਭੁਮਿਕਾ ਹੈ।

ਮੁੱਖ ਸਕੱਤਰ (Sanjeev Kaushal) ਨੇ ਕਿਹਾ ਕਿ ਆਈ.ਆਈ.ਐੱਮ ਸਰਕਾਰੀ ਸੰਸਥਾਨਾਂ ਵਿਚ ਵਿਗਿਆਨਕ ਪ੍ਰਬੰਧਨ ਸਿਦਾਂਤਾਂ ਨੂੰ ਪ੍ਰੋਤਸਾਹਨ ਦੇਣ ਵਿਚ ਸਹਾਇਕ ਰਹੇ ਹਨ। ਵਿਦਿਅਕ ਪ੍ਰੋਗ੍ਰਾਮਾਂ ਅਤੇ ਖੋਜ ਪਹਿਲਾਂ ਰਾਹੀਂ ਇੰਨ੍ਹਾਂ ਸੰਸਥਾਨਾਂ ਨੇ ਲੋਕ ਸੇਵਕਾਂ ਨੂੰ ਆਧੁਨਿਕ ਪ੍ਰਬੰਧਨ ਤਕਨੀਕ ਵਿਚ ਸਿਖਿਆ ਕੀਤਾ ਹੈ, ਉਨ੍ਹਾਂ ਨੇ ਕੁਸ਼ਲਤਾ ਵਧਾਉਣ, ਪ੍ਰਕ੍ਰਿਆਵਾਂ ਨੂੰ ਸਹੀ ਵਿਵਸਕਾ ਕਰਨ ਅਤੇ ਸੂਚਿਤ, ਡੇਟਾ ਸੰਚਾਲਿਤ ਫੈਸਲਾ ਲੈਣ ਲਈ ਮਜਬੂਤ ਬਣਾਇਆ ਹੈ। ਉਨ੍ਹਾਂ ਨੇ ਕਿਹਾ ਕਿ ਖੋਜ ਅਤੇ ਮਸ਼ਵਰਾ ਵਿਚ ਸਰਕਾਰੀ ਏਜੰਸੀਆਂ ਦੇ ਨਾਲ ਆਈ.ਆਈ.ਐੱਮ ਦੇ ਸਹਿਯੋਗ ਨੇ ਪਬਲਿਕ ਪ੍ਰਸਾਸ਼ਨ ਵਿਚ ਆਧੁਨਿਕ ਪ੍ਰਬੰਧਨ ਪੱਦਤੀਆਂ ਦੇ ਏਕੀਕਰਣ ਦੀ ਸਹੂਲਤ ਪ੍ਰਦਾਨ ਕੀਤੀ ਹੈ, ਜੋ ਕਾਰਪੋਰੇਟ ਖੇਤਰ ਤੋਂ ਪੂਰੇ ਵੱਧ ਪ੍ਰਭਾਵੀ ਅਤੇ ਜਵਾਬਦੇਹਸ਼ਾਸਨ ਪ੍ਰਥਾਵਾਂ ਵਿਚ ਯੋਗਦਾਨ ਦੇ ਰਹੇ ਹਨ।

ਇਸ ਮੌਕੇ ‘ਤੇ ਆਈ.ਆਈ.ਐੱਮ ਰੋਹਤਕ ਦੇ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ  ਕੌਸ਼ਲ ਨੇ ਉਨ੍ਹਾਂ ਤੋਂ ਵਿਦਿਆਰਥੀਆਂ ਦੀ ਤਕਨੀਕਕੀ ਮਾਹਰਤਾ ਅਤੇ ਭਾਵਨਾਤਮਕ ਬੁੱਧੀਮਤਾ ਦੋਵਾਂ ਨੂੰ ਵਧਾਉਣ ਲਈ ਇਕ ਸਾਂਝਾ ਪ੍ਰਤੀਬੱਧਤਾ ਵਿਚ ਇਕਜੁੱਟ ਹੋਣ ਦੀ ਅਪੀਲ ਕੀਤੀ। ਇਹ ਸਮੂਹਿਕ ਯਤਨ ਉਨ੍ਹਾਂ ਨੇ ਨਾ ਸਿਰਫ ਕੁਸ਼ਲ ਪ੍ਰਬੰਧਕਾਂ ਵਜੋ ਐਕਸੀਲੈਂਸ ਪ੍ਰਾਪਤ ਕਰਨ ਲਈ ਜਰੂਰੀ ਕੌਸ਼ਲ ਨਾਲ ਲੈਸ ਕਰੇਗਾ, ਸਗੋ ਵਿਸ਼ਵ ਵਪਾਰ ਪਰਿਦ੍ਰਿਸ਼ ਦੀ ਜਟਿਲਤਾਵਾਂ ਨੂੰ ਸਮਝਣ ਲਈ ਸਹਾਇਕ ਸਾਬਤ ਹੋਵੇਗਾ।

ਮੁੱਖ ਸਕੱਤਰ ਨੇ ਕਿਹਾ ਕਿ ਉਦਮਤਾ ਨੂੰ ਪ੍ਰੋਤਸਾਹਨ ਦੇਣ ਅਤੇ ਮਹਿਲਾਵਾਂ ਨੂੰ ਮਜਬੂਤ ਕਰਨ ਲਈ ਹਰਿਆਣਾ ਸਰਕਾਰ ਨੇ ਮੁੱਖ ਮੰਤਰੀ ਯੁਵਾ ਉਦਮਤਾ ਯੋਜਨਾ ਅਤੇ ਹਰਿਆਣਾ ਮਾਤਰਸ਼ਕਤੀ ਉਦਮਤਾ ਯੋਜਨਾ ਸ਼ੁਰੂ ਕੀਤੀ ਹੈ। ਉਨ੍ਹਾਂ ਨੇ ਦਸਿਆ ਕਿ ਏਮਵਾਈਯੂਵਾਈ ਯੁਵਾ ਉਦਮਤਾ ਨੂੰ ਨਵੇਂ ਕਾਰੋਬਾਰ ਨੂੰ ਸਥਾਪਿਤ ਕਰਨ ਲਈ ਆਉਣ ਵਾਲੀ ਲਾਗਤ ‘ਤੇ 25 ਫੀਸਦੀ ਸਬਸਿਡੀ, ਜਿਸ ਦੀ ਵੱਧ ਤੋਂ ਵੱਧ ਸੀਮਾ 10 ਲੱਖ ਰੁਪਏ ਹੈ, ਉਪਲਬਧ ਕਰਵਾਉਂਦੀ ਹੈ। ਉਨ੍ਹਾਂ ਨੇ ਇਹ ਵੀ ਬਣਾਇਆ ਕਿ ਸੂਬਾ ਸਰਕਾਰ ਨੇ ਸਟਾਰਟਅੱਪ ਨੀਤੀ ਵੀ ਸ਼ੁਰੂ ਕੀਤੀ ਹੈ ਜੋ ਵਿਆਪਕ ਢਾਂਚਾਗਤ ਲਾਭ, ਸ਼ੁਰੂਆਤੀ ਫੰਡਿੰਗ ਅਤੇ ਸੈਂਟਰਸ਼ਿਪ ਸਮੇਤ ਕਈ ਤਰ੍ਹਾ ਦੇ ਪ੍ਰੋਤਸਾਹਨ ਪ੍ਰਦਾਨ ਕਰਦੀ ਹੈ। ਇਹ ਨੀਤੀ ਰੈਗੂਲੇਟਰੀ ਪ੍ਰਕ੍ਰਿਆ ਨੂੰ ਵੀ ਸਹੀ ਵਿਵਸਥਾ ਨਾਲ ਕਰਦੀ ਹੈ, ਸਟਾਰਟਅੱਪ ਦੇ ਵਿਕਾਸ ਅਤੇ ਸਫਲਤਾ ਦੇ ਲਈ ਅਨੁਕੂਲ ਵਾਤਾਵਰਣ ਨੂੰ ਪ੍ਰੋਤਸਾਹਨ ਦਿੰਦੀ ਹੈ।

ਉਨ੍ਹਾਂ ਨੇ ਕਿਹਾ ਕਿ ਹਰਿਆਣਾ ਮਹਿਲਾ ਵਿਕਾਸ ਨਿਗਮ ਰਾਹੀਂ ਸੰਚਾਲਿਤ ਹਰਿਆਣਾ ਮਾਤਰਸ਼ਕਤੀ ਉਦਮਤਾ ਯੋਜਨਾ ਇਕ ਪਹਿਲ ਹੈ ਜੋ ਮਹਿਲਾ ਉਦਮੀਆਂ ਨੂੰ ਵਿਆਪਕ ਸਹਾਇਕਤਾ ਪ੍ਰਦਾਨ ਕਰਦੀ ਹੈ, ਜਿਸ ਵਿਚ ਵਿੱਤੀ ਸਹਾਇਤਾ, ਸਿਖਲਾਈ ਪ੍ਰੋਗ੍ਰਾਮ ਅਤੇ ਜਰੂਰੀ ਬੁਨਿਆਦੀ ਢਾਂਚਾ ਤਕ ਪਹੁੰਚ ਸ਼ਾਮਿਲ ਹੈ। ਇਸ ਮੌਕੇ ‘ਤੇ ਡਾ. ਲਾਲ ਪੈਥ ਲੈਬਸ ਦੇ ਚੇਅਰਮੇਨ ਅਤੇ ਪ੍ਰਬੰਧ ਨਿਦੇਸ਼ਕ ਡਾ. ਅਰਵਿੰਦ ਲਾਲ, ਆਈਆਈਏਮ ਰੋਹਤਕ ਦੇ ਨਿਦੇਸ਼ਕ ਪ੍ਰੋਫੈਸਰ ਧੀਰਜ ਸ਼ਰਮਾ ਨੇ ਵੀ ਵਿਚਾਰ ਪ੍ਰਗਟ ਕੀਤੇ।

The post ਗੁਰੂਗ੍ਰਾਮ ‘ਚ ਸਥਾਪਿਤ ਹੋਵੇਗਾ ਆਈ.ਆਈ.ਐੱਮ ਰੋਹਤਕ ਦਾ ਵਿਸਤਾਰ-ਪਰਿਸਰ: ਮੁੱਖ ਸਕੱਤਰ ਸੰਜੀਵ ਕੌਸ਼ਲ appeared first on TheUnmute.com - Punjabi News.

Tags:
  • breaking-news
  • chief-secretary-sanjeev-kaushal
  • expansion-campus
  • gurugram
  • iim-rohtak
  • news
  • rohtak
  • sanjeev-kaushal

ਬੰਦੀ ਸਿੰਘਾਂ ਦੀ ਰਿਹਾਈ ਲਈ 26 ਲੱਖ ਲੋਕਾਂ ਦੀ ਅਵਾਜ਼ ਰਾਸ਼ਟਰਪਤੀ ਤੱਕ ਪਹੁੰਚਾਉਣ ਲਈ ਰਾਜਪਾਲ ਪੰਜਾਬ ਨਾਲ ਸ਼੍ਰੋਮਣੀ ਕਮੇਟੀ ਵਫ਼ਦ ਨੇ ਕੀਤੀ ਮੁਲਾਕਾਤ

Thursday 16 November 2023 12:46 PM UTC+00 | Tags: aam-aadmi-party breaking-news cm-bhagwant-mann governor governor-of-punjab governor-punjab latest-news news punjab punjab-government punjabi-news the-unmute-breaking-news

ਚੰਡੀਗੜ੍ਹ, 16 ਨਵੰਬਰ 2023: ਆਪਣੀ ਸਜ਼ਾਵਾਂ ਪੂਰੀਆਂ ਕਰ ਚੁੱਕੇ 9 ਬੰਦੀ ਸਿੰਘਾਂ ਦੀ ਰਿਹਾਈ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿੱਚ ਇੱਕ ਉੱਚ-ਪੱਧਰੀ ਵਫ਼ਦ ਨੇ ਰਾਜਪਾਲ (Governor) ਪੰਜਾਬ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕੀਤੀ। ਵਫ਼ਦ ਵਿੱਚ ਐਡਵੋਕੇਟ ਧਾਮੀ ਦੇ ਨਾਲ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਹਰਭਜਨ ਸਿੰਘ ਮਸਾਣਾ, ਜੂਨੀਅਰ ਮੀਤ ਪ੍ਰਧਾਨ ਸ. ਗੁਰਬਖਸ਼ ਸਿੰਘ ਖ਼ਾਲਸਾ, ਜਨਰਲ ਸਕੱਤਰ ਭਾਈ ਰਜਿੰਦਰ ਸਿੰਘ ਮਹਿਤਾ, ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਮੀਤ ਸਕੱਤਰ ਸ. ਲਖਬੀਰ ਸਿੰਘ ਤੇ ਸ. ਹਰਭਜਨ ਸਿੰਘ ਵਕਤਾ ਸ਼ਾਮਲ ਸਨ।

ਇਸ ਮੁਲਾਕਾਤ ਦੌਰਾਨ ਸ਼੍ਰੋਮਣੀ ਕਮੇਟੀ ਵਫ਼ਦ ਵੱਲੋਂ ਸ਼੍ਰੋਮਣੀ ਕਮੇਟੀ ਦੀ ਦਸਤਖ਼ਤੀ ਮੁਹਿੰਮ ਤਹਿਤ ਸੰਗਤ ਵੱਲੋਂ ਭਰੇ ਗਏ 26 ਲੱਖ ਪ੍ਰੋਫਾਰਮਿਆਂ ਦਾ ਸਮੁੱਚਾ ਵੇਰਵਾ ਡਿਜੀਟਲ ਰੂਪ ਵਿੱਚ ਮੰਗ ਪੱਤਰਾਂ ਸਮੇਤ ਰਾਜਪਾਲ (Governor) ਪੰਜਾਬ ਨੂੰ ਸੌਂਪਿਆ ਗਿਆ। ਰਾਜਪਾਲ ਪੰਜਾਬ ਨੂੰ ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਦੇ ਨਾਮ 'ਤੇ ਦਿੱਤੇ ਗਏ ਇੱਕ ਮੰਗ ਪੱਤਰ ਵਿੱਚ ਉਮਰ ਕੈਦ ਤੋਂ ਦੁੱਗਣੀਆਂ ਸਜ਼ਾਵਾਂ ਭੁਗਤ ਚੁੱਕੇ 9 ਬੰਦੀ ਸਿੰਘਾਂ ਦੀ ਰਿਹਾਈ ਮੰਗੀ ਗਈ ਹੈ। ਇਨ੍ਹਾਂ ਵਿੱਚ ਭਾਈ ਗੁਰਦੀਪ ਸਿੰਘ ਖੇੜਾ, ਪ੍ਰੋ ਦਵਿੰਦਰਪਾਲ ਸਿੰਘ ਭੁੱਲਰ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ ਸਿੰਘ ਹਵਾਰਾ, ਭਾਈ ਲਖਵਿੰਦਰ ਸਿੰਘ ਲੱਖਾ, ਭਾਈ ਗੁਰਮੀਤ ਸਿੰਘ, ਭਾਈ ਸ਼ਮਸ਼ੇਰ ਸਿੰਘ, ਭਾਈ ਪਰਮਜੀਤ ਸਿੰਘ ਭਿਓਰਾ, ਭਾਈ ਜਗਤਾਰ ਸਿੰਘ ਤਾਰਾ ਦੇ ਨਾਂ ਸ਼ਾਮਲ ਹਨ।

ਇਸ ਤੋਂ ਇਲਾਵਾ ਰਾਸ਼ਟਰਪਤੀ ਦੇ ਨਾਮ ਦਿੱਤੇ ਇੱਕ ਹੋਰ ਮੰਗ ਪੱਤਰ ਰਾਹੀਂ ਭਾਈ ਰਾਜੋਆਣਾ ਦੀ ਫਾਂਸੀ ਤੋਂ ਉਮਰ ਕੈਦ ਤਬਦੀਲੀ ਦੇ ਮਾਮਲੇ ਦੇ ਹੱਲ ਦੀ ਅਪੀਲ ਕੀਤੀ ਗਈ ਹੈ। ਇਨ੍ਹਾਂ ਮੰਗ ਪੱਤਰਾਂ ਵਿੱਚ ਬੰਦੀ ਸਿੰਘਾਂ ਸਬੰਧੀ ਵਿਸਥਾਰਤ ਵੇਰਵੇ ਦਰਜ ਕੀਤੇ ਗਏ ਹਨ ਅਤੇ ਸਰਕਾਰਾਂ ਵੱਲੋਂ ਪੱਖਪਾਤੀ ਰਵੱਈਏ ਦਾ ਵੀ ਜ਼ਿਕਰ ਹੈ। ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਵਫ਼ਦ ਨੇ ਰਾਜਪਾਲ ਪੰਜਾਬ ਨੂੰ ਪੰਜਾਬ ਸਰਕਾਰ ਵੱਲੋਂ ਸਿੱਖ ਗੁਰਦੁਆਰਾ ਐਕਟ 1925 ਵਿੱਚ ਕੀਤੀ ਛੇੜਛਾੜ ਦੇ ਮਾਮਲੇ 'ਚ ਗੰਭੀਰ ਵਿਚਾਰ ਅਤੇ ਫੈਸਲਾ ਲੈਣ ਲਈ ਕਿਹਾ ਗਿਆ।

ਰਾਜਪਾਲ (Governor) ਨਾਲ ਮੁਲਾਕਾਤ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਬੰਦੀ ਸਿੰਘਾਂ ਨਾਲ ਦੇਸ਼ ਅਤੇ ਸੂਬਾ ਸਰਕਾਰਾਂ ਵੱਲੋਂ ਵਿਤਕਰਾ ਮਨੁੱਖੀ ਅਧਿਕਾਰਾਂ ਦਾ ਉਲੰਘਣ ਹੈ। ਸ਼੍ਰੋਮਣੀ ਕਮੇਟੀ ਵੱਲੋਂ ਇਸ ਗੰਭੀਰ ਮਾਮਲੇ 'ਤੇ ਫੈਸਲਾ ਲੈਣ ਲਈ ਸਮੇਂ-ਸਮੇਂ ਸਰਕਾਰਾਂ ਪਾਸੋਂ ਮੰਗ ਕੀਤੀ ਜਾਂਦੀ ਰਹੀ ਹੈ ਪਰ ਦੁੱਖ ਦੀ ਗੱਲ ਹੈ ਕਿ ਸਰਕਾਰਾਂ ਵੱਲੋਂ ਨਿਰਣਾਇਕ ਫੈਸਲਾ ਨਹੀਂ ਲਿਆ ਜਾ ਰਿਹਾ। ਇਸ ਸਬੰਧ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ 'ਤੇ ਸ਼੍ਰੋਮਣੀ ਕਮੇਟੀ ਨੇ ਇੱਕ ਦਸਤਖ਼ਤੀ ਮੁਹਿੰਮ ਮੁਕੰਮਲ ਕੀਤੀ ਸੀ, ਜਿਸ ਤਹਿਤ 26 ਲੱਖ ਲੋਕਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਹੱਕ ਵਿੱਚ ਅਵਾਜ਼ ਉਠਾਈ ਹੈ।

ਸੰਗਤ ਦੀਆਂ ਇਹ ਭਾਵਨਾਵਾਂ ਰਾਸ਼ਟਰਪਤੀ ਤੱਕ ਪਹੁੰਚਾਉਣ ਲਈ ਰਾਜਪਾਲ ਪੰਜਾਬ ਤੱਕ ਪਹੁੰਚ ਕੀਤੀ ਗਈ ਹੈ, ਜਿਨ੍ਹਾਂ ਨੇ ਇਸ ਸਾਰੇ ਕੇਸ ਨੂੰ ਭਾਰਤ ਸਰਕਾਰ ਪਾਸ ਜਲਦ ਭੇਜਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕਿ ਭਰੇ ਗਏ ਇਹ ਪ੍ਰੋਫਾਰਮੇ ਇੱਕ ਟਰੱਕ ਰਾਹੀਂ ਅੰਮ੍ਰਿਤਸਰ ਤੋਂ ਚੰਡੀਗੜ੍ਹ ਲਿਆਂਦੇ ਗਏ ਸਨ, ਪਰ ਪੰਜਾਬ ਰਾਜ ਭਵਨ ਵੱਲੋਂ ਇਸ ਦੀ ਇਜ਼ਾਜਤ ਨਾ ਦੇਣ ਕਾਰਨ ਪੈਨ ਡਰਾਈਵ ਰਾਹੀਂ ਡਿਜੀਚਲ ਰੂਪ ਵਿੱਚ ਹੀ ਵੇਰਵੇ ਸੌਂਪੇ ਹਨ।

ਐਡਵੋਕੇਟ ਧਾਮੀ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਸਿੱਖ ਕੌਮ ਲਈ ਇਸ ਸਮੇਂ ਦਾ ਸਭ ਤੋਂ ਅਹਿਮ ਮਾਮਲਾ ਹੈ, ਜਿਸ ਦੀ ਪੈਰਵਈ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ। ਭਾਈ ਬਲਵੰਤ ਸਿੰਘ ਰਾਜੋਆਣਾ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪਿਛਲੇ 17 ਸਾਲਾਂ ਤੋਂ 8 ਫੁੱਟ ਦੀ ਫਾਂਸੀ ਚੱਕੀ ਵਿੱਚ ਬੰਦ ਹੋਣ ਦੇ ਬਾਵਜੂਦ ਵੀ ਉਨ੍ਹਾਂ ਦੇ ਕੇਸ 'ਤੇ ਕੋਈ ਫੈਸਲਾ ਨਹੀਂ ਲਿਆ ਜਾ ਰਿਹਾ। ਉਨ੍ਹਾਂ ਦੀ ਫਾਂਸੀ ਤੋਂ ਉਮਰ ਕੈਦ 'ਚ ਸਜ਼ਾ ਤਬਦੀਲੀ ਬਾਰੇ ਭਾਰਤ ਸਰਕਾਰ ਵੱਲੋਂ ਨੋਟੀਫਿਕੇਸ਼ਨ ਵੀ ਕੀਤਾ ਜਾ ਚੁੱਕਾ ਹੈ ਅਤੇ ਇਸ ਮਗਰੋਂ ਮਾਨਯੋਗ ਸੁਪਰੀਮ ਕੋਰਟ ਨੇ ਵੀ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਆਪਣੇ ਤੌਰ 'ਤੇ ਫੈਸਲਾ ਲੈਣ ਦਾ ਆਦੇਸ਼ ਦਿੱਤਾ ਹੋਇਆ ਹੈ।

ਇਸ ਦੇ ਬਾਵਜੂਦ ਵੀ ਨਿਆਂ ਨਾ ਦੇਣ ਪੀੜਾਮਈ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਅੱਜ ਰਾਜਪਾਲ ਪੰਜਾਬ ਨਾਲ ਮੁਲਾਕਾਤ ਕੀਤੀ ਗਈ ਹੈ, ਜਦਕਿ ਜੇਲ੍ਹ ਅੰਦਰ ਭਾਈ ਰਾਜੋਆਣਾ ਨੂੰ ਵੀ ਜਲਦ ਮਿਲਿਆ ਜਾਵੇਗਾ। ਇਸ ਦੇ ਨਾਲ ਹੀ ਕੇਂਦਰੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਵਾਸਤੇ ਵੀ ਕਾਰਵਾਈ ਅਰੰਭੀ ਗਈ ਹੈ।

ਐਡਵੋਕੇਟ ਧਾਮੀ ਨੇ ਪੰਜਾਬ ਸਰਕਾਰ ਵੱਲੋਂ ਸਿੱਖ ਗੁਰਦੁਆਰਾ ਐਕਟ 1925 ਨਾਲ ਕੀਤੀ ਛੇੜਛਾੜ ਦੇ ਮਾਮਲੇ ਬਾਰੇ ਰਾਜਪਾਲ ਪੰਜਾਬ ਨਾਲ ਕੀਤੀ ਗੱਲਬਾਤ ਬਾਰੇ ਦੱਸਿਆ ਕਿ ਇਹ ਬਿਲਕੁਲ ਗੈਰ ਕਾਨੂੰਨੀ ਹਰਕਤ ਸੀ, ਜਿਸ 'ਤੇ ਉਹ ਗੰਭੀਰ ਵਿਚਾਰ ਮਗਰੋਂ ਸਰਥਕ ਫੈਸਲਾ ਲੈਣ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਗੁਰਦੁਆਰਾ ਐਕਟ ਵਿੱਚ ਦਖ਼ਲ ਦੇ ਕੇ ਆਪਣੇ ਅਧਿਕਾਰਾਂ ਤੋਂ ਬਾਹਰ ਦਾ ਕੰਮ ਕੀਤਾ ਹੈ। ਪੰਜਾਬ ਸਰਕਾਰ ਦੀ ਇਸ ਹਰਕਤ ਨੂੰ ਸਿੱਖ ਕੌਮ ਬਰਦਾਸ਼ਤ ਨਹੀਂ ਕਰ ਸਕਦੀ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਰਾਜਪਾਲ ਪੰਜਾਬ ਵੱਲੋਂ ਦਿੱਤੇ ਗਏ ਸਮੇਂ ਲਈ ਧੰਨਵਾਦ ਵੀ ਕੀਤਾ।

The post ਬੰਦੀ ਸਿੰਘਾਂ ਦੀ ਰਿਹਾਈ ਲਈ 26 ਲੱਖ ਲੋਕਾਂ ਦੀ ਅਵਾਜ਼ ਰਾਸ਼ਟਰਪਤੀ ਤੱਕ ਪਹੁੰਚਾਉਣ ਲਈ ਰਾਜਪਾਲ ਪੰਜਾਬ ਨਾਲ ਸ਼੍ਰੋਮਣੀ ਕਮੇਟੀ ਵਫ਼ਦ ਨੇ ਕੀਤੀ ਮੁਲਾਕਾਤ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • governor
  • governor-of-punjab
  • governor-punjab
  • latest-news
  • news
  • punjab
  • punjab-government
  • punjabi-news
  • the-unmute-breaking-news

ਐਸ.ਏ.ਐਸ.ਨਗਰ ਪੁਲਿਸ ਨੇ ਗੋਲਡੀ ਬਰਾੜ ਅਤੇ ਸਾਬਾ ਅਮਰੀਕਾ ਦੇ 'ਵਾਂਟਡ ਸ਼ੂਟਰ' ਨੂੰ ਕੀਤਾ ਗ੍ਰਿਫਤਾਰ

Thursday 16 November 2023 12:54 PM UTC+00 | Tags: agtf breaking-news crime derabassi goldy-brar latest-news news punjab-news saba-america sas-nagar-police wanted-shooter

ਐੱਸ.ਏ.ਐੱਸ.ਨਗਰ, 16 ਨਵੰਬਰ, 2023: ਐੱਸ.ਐੱਸ.ਪੀ ਡਾ. ਸੰਦੀਪ ਗਰਗ ਨੇ ਦੱਸਿਆ ਕਿ ਅਪਰਾਧੀਆਂ/ਗੈਂਗਸਟਰਾਂ ਵਿਰੁੱਧ ਵਿੱਢੀ ਮੁਹਿੰਮ ਦੀ ਨਿਰੰਤਰਤਾ ਵਿੱਚ ਜ਼ਿਲ੍ਹਾ ਐਸ.ਏ.ਐਸ.ਨਗਰ ਪੁਲਿਸ (SAS Nagar Police) ਨੂੰ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ, ਜਿਸ ਵਿੱਚ ਗੋਲਡੀ ਬਰਾੜ ਅਤੇ ਸਾਬਾ ਅਮਰੀਕਾ ਦੇ ਇੱਕ ਸਾਥੀ ਗੁਰਪਾਲ ਸਿੰਘ ਵਾਸੀ ਡੇਰਾਬੱਸੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਐਸ ਐਸ ਪੀ ਨੇ ਦੱਸਿਆ ਕਿ 6.11.2023 ਨੂੰ ਤਿਉਹਾਰਾਂ ਦੇ ਸਮੇਂ ਦੌਰਾਨ ਵਿਸ਼ੇਸ਼ ਗਸ਼ਤ ਦੌਰਾਨ ਐਸ ਐਚ ਓ ਜ਼ੀਰਕਪੁਰ ਨੇ ਆਪਣੀ ਟੀਮ ਸਮੇਤ ਮਨਜੀਤ ਉਰਫ ਗੁਰੀ ਨੂੰ ਵੀ ਆਈ ਪੀ ਰੋਡ, ਜ਼ੀਰਕਪੁਰ ਵਿਖੇ ਇੱਕ ਸੰਖੇਪ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ ਕੀਤਾ ਸੀ, ਜਦੋਂ ਕਿ ਉਸਦਾ ਇੱਕ ਹੋਰ ਸਾਥੀ ਗੁਰਪਾਲ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ ਸੀ। ਪੁਲਿਸ ਪਾਰਟੀ ਵੱਲੋਂ ਕੀਤੀ ਜਵਾਬੀ ਗੋਲੀਬਾਰੀ ਵਿੱਚ ਗੁਰੀ ਨੂੰ ਗੋਲੀ ਲੱਗੀ ਸੀ ਅਤੇ ਉਸ ਕੋਲੋਂ ਦੋ ਪਿਸਤੌਲ ਬਰਾਮਦ ਹੋਏ ਸਨ।

ਇਸ ਸਬੰਧ ਵਿੱਚ ਇੱਕ ਐਫ ਆਈ ਆਰ ਨੰ. 331 ਅਧੀਨ ਮੁਕੱਦਮਾ ਧਾਰਾਵਾਂ 307, 353, 186 ਆਈ ਪੀ ਸੀ ਅਤੇ 25 ਅਸਲਾ ਐਕਟ ਥਾਣਾ ਜ਼ੀਰਕਪੁਰ ਵਿਖੇ ਦਰਜ ਕੀਤਾ ਗਿਆ ਸੀ ਅਤੇ ਗੁਰੀ ਤੋਂ ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਾ ਕਿ ਲਾਰੈਂਸ ਬਿਸ਼ਨੋਈ ਗੈਂਗ ਦੇ ਵਿਦੇਸ਼ੀ ਮੂਲ ਦੇ ਲੋੜੀਂਦੇ ਅਪਰਾਧੀ ਗੋਲਡੀ ਬਰਾੜ ਅਤੇ ਸਾਬਾ ਅਮਰੀਕਾ ਦੇ ਨਿਰਦੇਸ਼ਾਂ ‘ਤੇ ਉਸ ਨੇ ਆਪਣੇ ਸਾਥੀ ਗੁਰਪਾਲ ਸਮੇਤ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਪਾਸੋਂ ਪਿੰਡ ਦਦਰਾਣਾ, ਕਾਲਜ ਰੋਡ, ਡੇਰਾਬੱਸੀ ਤੋਂ 03 ਵਿਦੇਸ਼ੀ ਪਿਸਤੌਲਾਂ ਸਮੇਤ 30 ਜਿੰਦਾ ਕਾਰਤੂਸ ਹਾਸਲ ਕੀਤੇ ਸਨ। ਉਨ੍ਹਾਂ ਨੂੰ ਵਿਦੇਸ਼ ਅਧਾਰਤ ਉਕਤ ਮੁਲਜ਼ਮਾਂ ਦੁਆਰਾ ਜ਼ੀਰਕਪੁਰ ਵਿੱਚ ਕੋਈ ਸਨਸਨੀਖੇਜ਼ ਅਪਰਾਧ ਨੂੰ ਅੰਜਾਮ ਦੇਣ ਦਾ ਜਿੰਮਾ ਸੌਂਪਿਆ ਗਿਆ ਸੀ।

ਹੋਰ ਵੇਰਵਿਆਂ ਦਾ ਖੁਲਾਸਾ ਕਰਦਿਆਂ, ਐਸ ਐਸ ਪੀ ਨੇ ਦੱਸਿਆ ਕਿ ਗੁਰਪਾਲ ਨੂੰ ਫੜਨ ਲਈ ਐਸ.ਏ.ਐਸ.ਨਗਰ ਪੁਲਿਸ (SAS Nagar Police) ਵੱਲੋਂ ਇੱਕ ਵਿਸ਼ੇਸ਼ ਅਪਰੇਸ਼ਨ ਹੰਟ ਸ਼ੁਰੂ ਕੀਤਾ ਗਿਆ ਸੀ।ਪੁਲਿਸ ਵੱਲੋਂ ਇਸ ਦੌਰਾਨ ਮਨੁੱਖੀ/ਤਕਨੀਕੀ ਇਨਪੁਟਸ ‘ਤੇ ਕੰਮ ਕਰਦੇ ਹੋਏ, ਲੋੜੀਂਦੇ ਸ਼ੂਟਰ ਗੁਰਪਾਲ ਸਿੰਘ ਨੂੰ ਅੱਜ ਤੜਕੇ ਪਿੰਡ ਰਣਖੰਡੀ, ਜ਼ਿਲ੍ਹਾ ਸਹਾਰਨਪੁਰ (ਯੂ.ਪੀ.) ਤੋਂ ਗ੍ਰਿਫਤਾਰ ਕੀਤਾ ਗਿਆ, ਜਿੱਥੇ ਉਸਨੂੰ ਉਸਦੇ ਹੈਂਡਲਰਾਂ ਦੁਆਰਾ ਛੁਪਣਗਾਹ ਮੁਹੱਈਆ ਕਰਵਾਈ ਗਈ ਸੀ। ਐਸ ਐਸ ਪੀ ਗਰਗ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਇੱਕ .30 ਕੈਲੀਬਰ, ਚੀਨੀ ਪਿਸਤੌਲ ਅਤੇ 5 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ।

The post ਐਸ.ਏ.ਐਸ.ਨਗਰ ਪੁਲਿਸ ਨੇ ਗੋਲਡੀ ਬਰਾੜ ਅਤੇ ਸਾਬਾ ਅਮਰੀਕਾ ਦੇ ‘ਵਾਂਟਡ ਸ਼ੂਟਰ’ ਨੂੰ ਕੀਤਾ ਗ੍ਰਿਫਤਾਰ appeared first on TheUnmute.com - Punjabi News.

Tags:
  • agtf
  • breaking-news
  • crime
  • derabassi
  • goldy-brar
  • latest-news
  • news
  • punjab-news
  • saba-america
  • sas-nagar-police
  • wanted-shooter

ਸਰਾਭਾ (ਲੁਧਿਆਣਾ), 16 ਨਵੰਬਰ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ 'ਚ ਅੱਜ ਸੂਬੇ ਭਰ ਦੇ ਲੋਕਾਂ ਨੇ ਆਜ਼ਾਦੀ ਸੰਘਰਸ਼ ਦੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ (Kartar Singh Sarabha) ਨੂੰ ਉਨ੍ਹਾਂ ਦੇ ਸ਼ਹੀਦੀ ਦਿਹਾੜੇ ‘ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਅੱਜ ਇੱਥੇ ਸ਼ਹੀਦ ਕਰਤਾਰ ਸਿੰਘ ਸਰਾਭਾ (Kartar Singh Sarabha) ਦੇ ਸ਼ਹੀਦੀ ਦਿਹਾੜੇ ਮੌਕੇ ਰਾਜ ਪੱਧਰੀ ਸਮਾਗਮ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਭਾਰਤ ਦੇ ਸਭ ਤੋਂ ਨੌਜਵਾਨ ਕ੍ਰਾਂਤੀਕਾਰੀ ਸਨ, ਜਿਨ੍ਹਾਂ ਨੇ ਮਹਿਜ਼ 19 ਸਾਲ ਦੀ ਉਮਰ ਵਿੱਚ ਆਪਣੀ ਜਾਨ ਕੁਰਬਾਨ ਕਰ ਦਿੱਤੀ।

ਉਨ੍ਹਾਂ ਕਿਹਾ ਕਿ ਇੰਨੀ ਛੋਟੀ ਉਮਰ ਵਿੱਚ ਸ਼ਹੀਦ ਹੋਣ ਵਾਲੇ ਕਰਤਾਰ ਸਿੰਘ ਸਰਾਭਾ ਆਪਣੇ ਦੇਸ਼ ਲਈ ਨਿਰਸਵਾਰਥ ਸੇਵਾ ਨਿਭਾਉਣ ਵਾਸਤੇ ਨੌਜਵਾਨ ਪੀੜ੍ਹੀਆਂ ਲਈ ਸਦੀਆਂ ਤੋਂ ਪ੍ਰੇਰਨਾ ਦਾ ਸਰੋਤ ਬਣੇ ਹੋਏ ਹਨ। ਭਗਵੰਤ ਮਾਨ ਨੇ ਕਿਹਾ ਕਿ ਇਸ ਮਹਾਨ ਸ਼ਹੀਦ ਨੇ ਦੇਸ਼ ਨੂੰ ਵਿਦੇਸ਼ੀ ਸਾਮਰਾਜਵਾਦ ਦੇ ਚੁੰਗਲ ਤੋਂ ਮੁਕਤ ਕਰਵਾਉਣ ਲਈ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਕਿਹਾ ਕਿ ਗ਼ਦਰ ਪਾਰਟੀ ਦੇ ਸਰਗਰਮ ਆਗੂ ਵਜੋਂ ਉਨ੍ਹਾਂ ਨੇ ਪਹਿਲਾਂ ਵਿਦੇਸ਼ਾਂ ਵਿੱਚ ਅਤੇ ਫਿਰ ਦੇਸ਼ ਦੀ ਆਜ਼ਾਦੀ ਲਈ ਅਣਥੱਕ ਮਿਹਨਤ ਕੀਤੀ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਇੰਡੀਅਨ ਏਅਰ ਫੋਰਸ ਸਟੇਸ਼ਨ ਹਲਵਾਰਾ, ਲੁਧਿਆਣਾ ਵਿਖੇ ਬਣ ਰਹੇ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਅੰਤਰਰਾਸ਼ਟਰੀ ਹਵਾਈ ਅੱਡਾ ਰੱਖੇਗੀ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਦਾ 80 ਫੀਸਦ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਇਹ ਜਲਦੀ ਹੀ ਚਾਲੂ ਹੋ ਜਾਵੇਗਾ।

ਉਨ੍ਹਾਂ ਕਿਹਾ ਕਿ ਇਹ ਉਸ ਮਹਾਨ ਸ਼ਹੀਦ ਨੂੰ ਨਿਮਾਣੀ ਜਿਹੀ ਸ਼ਰਧਾਂਜਲੀ ਹੋਵੇਗੀ, ਜਿਸ ਨੇ ਮਾਤ ਭੂਮੀ ਦੀ ਰਾਖੀ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਅਤੇ ਕਿਹਾ ਕਿ ਇਹ ਮਹਾਨ ਸ਼ਹੀਦ ਦੇਸ਼ ਲਈ ਨਿਰਸਵਾਰਥ ਸੇਵਾ ਨਿਭਾਉਣ ਵਾਸਤੇ ਨੌਜਵਾਨ ਪੀੜ੍ਹੀਆਂ ਲਈ ਸਦੀਆਂ ਤੋਂ ਪ੍ਰੇਰਨਾ ਸਰੋਤ ਬਣੇ ਹੋਏ ਹਨ। ਭਗਵੰਤ ਮਾਨ ਨੇ ਕਿਹਾ ਕਿ ਇਸ ਮਹਾਨ ਸ਼ਹੀਦ ਨੇ ਦੇਸ਼ ਨੂੰ ਵਿਦੇਸ਼ੀ ਸਾਮਰਾਜਵਾਦ ਦੇ ਚੁੰਗਲ ਤੋਂ ਮੁਕਤ ਕਰਵਾਉਣ ਲਈ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਕਿਹਾ ਕਿ ਗ਼ਦਰ ਪਾਰਟੀ ਦੇ ਸਰਗਰਮ ਆਗੂ ਵਜੋਂ ਉਨ੍ਹਾਂ ਨੇ ਪਹਿਲਾਂ ਵਿਦੇਸ਼ਾਂ ਵਿੱਚ ਅਤੇ ਫਿਰ ਦੇਸ਼ ਦੀ ਆਜ਼ਾਦੀ ਲਈ ਅਣਥੱਕ ਮਿਹਨਤ ਕੀਤੀ।

ਸ਼ਹੀਦ ਭਗਤ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ (Kartar Singh Sarabha) ਅਤੇ ਦੇਸ਼ ਦੇ ਆਜ਼ਾਦੀ ਸੰਘਰਸ਼ ਦੌਰਾਨ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਹੋਰ ਮਹਾਨ ਸ਼ਹੀਦਾਂ ਨੂੰ ਭਾਰਤ ਰਤਨ ਐਵਾਰਡ ਦੇਣ ਦੀ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਮਹਾਨ ਸ਼ਹੀਦਾਂ ਨੂੰ ਭਾਰਤ ਰਤਨ ਐਵਾਰਡ ਦੇਣ ਨਾਲ ਇਸ ਪੁਰਸਕਾਰ ਦਾ ਮਾਣ ਵਧੇਗਾ।

ਉਨ੍ਹਾਂ ਕਿਹਾ ਕਿ ਇਹ ਮਹਾਨ ਸ਼ਹੀਦ ਅਸਲ ਵਿੱਚ ਇਸ ਪੁਰਸਕਾਰ ਦੇ ਹੱਕਦਾਰ ਹਨ ਕਿਉਂਕਿ ਉਨ੍ਹਾਂ ਨੇ ਦੇਸ਼ ਨੂੰ ਅੰਗਰੇਜ਼ਾਂ ਦੇ ਚੁੰਗਲ ਤੋਂ ਮੁਕਤ ਕਰਵਾਉਣ ਲਈ ਮਹਾਨ ਕੁਰਬਾਨੀਆਂ ਦਿੱਤੀਆਂ। ਭਗਵੰਤ ਸਿੰਘ ਮਾਨ ਨੇ ਅਫਸੋਸ ਜ਼ਾਹਰ ਕਰਦਿਆਂ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਦੇਸ਼ ਆਜ਼ਾਦ ਹੋਏ ਨੂੰ 75 ਸਾਲ ਤੋਂ ਵੱਧ ਸਮਾਂ ਬੀਤ ਚੁੱਕਾ ਹੈ ਪਰ ਹਾਲੇ ਤੱਕ ਇਨ੍ਹਾਂ ਮਹਾਨ ਆਗੂਆਂ ਨੂੰ ਇਹ ਐਵਾਰਡ ਨਹੀਂ ਦਿੱਤਾ ਗਿਆ।

ਮੁੱਖ ਮੰਤਰੀ ਨੇ ਅਫਸੋਸ ਜ਼ਾਹਰ ਕਰਦਿਆਂ ਕਿਹਾ ਕਿ ਸ਼ਹੀਦਾਂ ਦੀਆਂ ਰੂਹਾਂ ਨੂੰ ਇਹ ਦੇਖ ਕੇ ਵੱਡੀ ਸੱਟ ਲੱਗੀ ਹੋਵੇਗੀ ਕਿ ਸੂਬੇ ਦੇ ਨੌਜਵਾਨ ਰੋਜ਼ਗਾਰ ਦੀ ਭਾਲ ਵਿੱਚ ਵਿਦੇਸ਼ਾਂ ਨੂੰ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ਹੀਦਾਂ ਨੇ ਅੰਗਰੇਜ਼ਾਂ ਨੂੰ ਦੇਸ਼ 'ਚੋਂ ਉਖਾੜਨ ਲਈ ਅਣਥੱਕ ਘਾਲਣਾ ਘਾਲੀ, ਪਰ ਇਹ ਬਹੁਤ ਮੰਦਭਾਗਾ ਹੈ ਕਿ ਹੁਣ ਸਾਡੇ ਨੌਜਵਾਨ ਆਪਣੇ ਮਾਤਾ-ਪਿਤਾ ਦੀਆਂ ਜ਼ਮੀਨਾਂ ਅਤੇ ਗਹਿਣੇ ਗਿਰਵੀ ਰੱਖ ਕੇ ਵਿਦੇਸ਼ਾਂ ਨੂੰ ਜਾ ਰਹੇ ਹਨ।

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਸਲ ਵਿੱਚ ਇਹ ਨੌਜਵਾਨ ਸੂਬੇ ਦੇ ਸਿਸਟਮ ਤੋਂ ਤੰਗ ਆ ਚੁੱਕੇ ਸਨ ਅਤੇ ਹੁਣ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਦੀ ਭਲਾਈ ਲਈ ਇਸ ਸਿਸਟਮ ਨੂੰ ਸੁਧਾਰਨ ਲਈ ਢੁਕਵੇਂ ਕਦਮ ਚੁੱਕੇ ਜਾ ਰਹੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਸ਼ਹੀਦ ਦੇ ਪਿੰਡ ਨੂੰ ਜਾਣ ਵਾਲੀ ਸੜਕ ਦਾ ਨਿਰਮਾਣ ਹੋ ਚੁੱਕਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਸੇਵਾ ਕੇਂਦਰ ਵੀ ਪੂਰੀ ਤਰ੍ਹਾਂ ਕਾਰਜਸ਼ੀਲ ਹੋ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਯੂ.ਪੀ.ਐਸ.ਸੀ. ਕੋਚਿੰਗ ਸੈਂਟਰਾਂ ਦੇ ਨਾਲ-ਨਾਲ ਹੋਰ ਪ੍ਰਾਜੈਕਟਾਂ ਦੀ ਸਥਾਪਨਾਂ ਦੀਆਂ ਸੰਭਾਵਨਾ ਵੀ ਤਲਾਸ਼ਣਗੇ। ਉਨ੍ਹਾਂ ਐਲਾਨ ਕੀਤਾ ਕਿ ਸੂਬਾ ਸਰਕਾਰ ਇਸ ਮਹਾਨ ਸ਼ਹੀਦ ਦੇ ਜੱਦੀ ਪਿੰਡ ਨੂੰ ਮਾਡਲ ਪਿੰਡ ਵਜੋਂ ਵਿਕਸਤ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਸਹੁੰ ਚੁੱਕ ਕੇ ਸੂਬੇ ਦੀ ਕਮਾਨ ਸੰਭਾਲੀ ਸੀ ਅਤੇ ਉਨ੍ਹਾਂ ਦੀ ਸਰਕਾਰ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ’ ਕਰਵਾਈਆਂ ਜਾ ਰਹੀਆਂ ਹਨ ਜੋ ਕਿ ਖਿਡਾਰੀਆਂ ਨੂੰ ਆਪਣਾ ਹੁਨਰ ਦਿਖਾਉਣ ਲਈ ਢੁਕਵਾਂ ਮੰਚ ਪ੍ਰਦਾਨ ਕਰਨ ਦੀ ਦਿਸ਼ਾ ਵੱਲ ਇੱਕ ਅਹਿਮ ਕਦਮ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਖੇਡਾਂ ਖਿਡਾਰੀਆਂ ਦੀਆਂ ਸਮਰੱਥਾਵਾਂ ਅਤੇ ਕਮਜ਼ੋਰੀਆਂ ਦੀ ਪਛਾਣ ਕਰਨ ਵਿੱਚ ਸੂਬਾ ਸਰਕਾਰ ਦੀ ਮਦਦ ਕਰ ਰਹੀਆਂ ਹਨ ਜੋ ਭਵਿੱਖ ਵਿੱਚ ਉਨ੍ਹਾਂ ਨੂੰ ਕੌਮੀ ਅਤੇ ਕੌਮਾਂਤਰੀ ਮੁਕਾਬਲਿਆਂ ਲਈ ਤਿਆਰ ਕਰਨ ਵਾਸਤੇ ਲਾਹੇਵੰਦ ਸਿੱਧ ਹੋਵੇਗਾ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ ਕਿਉਂਕਿ ਇਹ ਖੇਡਾਂ ਸੂਬੇ ਦੀ ਤਰੱਕੀ ਅਤੇ ਇੱਥੋਂ ਦੇ ਲੋਕਾਂ ਦੀ ਖੁਸ਼ਹਾਲੀ ਵਿੱਚ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ।

ਗੁਰਬਾਣੀ ਦੀ ਤੁਕ 'ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥' ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮਹਾਨ ਗੁਰੂਆਂ ਨੇ ਹਵਾ (ਪਵਨ) ਨੂੰ ਗੁਰੂ ਨਾਲ, ਪਾਣੀ ਨੂੰ ਪਿਤਾ ਨਾਲ ਅਤੇ ਜ਼ਮੀਨ (ਧਰਤ) ਨੂੰ ਮਾਤਾ ਦਾ ਦਰਜਾ ਦਿੱਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਫਸਲਾਂ ਦੀ ਰਹਿੰਦ-ਖੂੰਹਦ ਨੂੰ ਨਾ ਸਾੜਨ ਦਾ ਸੰਕਲਪ ਕਰਦਿਆਂ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਣਾਈਏ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਵਾਤਾਵਰਨ ਪ੍ਰਦੂਸ਼ਣ ਨੂੰ ਰੋਕਣ ਲਈ ਠੋਸ ਉਪਰਾਲੇ ਕਰਨ ਦੀ ਲੋੜ ਹੈ, ਜਿਸ ਲਈ ਹਰੇਕ ਵਿਅਕਤੀ ਨੂੰ ਅੱਗੇ ਆਉਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੱਦੀ ਘਰ ਜਾ ਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਵੀ ਭੇਂਟ ਕੀਤੇ।

The post ਮੁੱਖ ਮੰਤਰੀ ਦੀ ਅਗਵਾਈ 'ਚ ਸੂਬਾ ਵਾਸੀਆਂ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸ਼ਹੀਦੀ ਦਿਹਾੜੇ ‘ਤੇ ਸ਼ਰਧਾ ਦੇ ਫੁੱਲ ਭੇਂਟ appeared first on TheUnmute.com - Punjabi News.

Tags:
  • breaking-news
  • martyrdom-day
  • shaheed-kartar-singh-sarabha

ਹਰੇਕ ਵਰੇਗ ਦੇ ਲੋਕਾਂ ਵੱਲੋਂ ਨਸ਼ਾ ਵਿਰੋਧੀ ਸਾਈਕਲ ਰੈਲੀ ਨੂੰ ਵੱਡਾ ਹੁੰਗਾਰਾ

Thursday 16 November 2023 01:09 PM UTC+00 | Tags: anti-drug-cycle-rally breaking-news drug-cycle-rally latest-news news punjab-government the-unmute-breaking-news the-unmute-news the-unmute-punjabi-news

ਲੁਧਿਆਣਾ, 16 ਨਵੰਬਰ 2023: ਨਸ਼ਿਆਂ ਦੀ ਲਾਹਨਤ ਦੇ ਖਿਲਾਫ਼ ਜਾਗਰੂਕਤਾ ਪੈਦਾ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਕੱਢੀ ਗਈ ਵਿਸ਼ਾਲ ਨਸ਼ਾ ਵਿਰੋਧੀ ਰੈਲੀ (DRUG CYCLE RALLY) ਨੂੰ ਹਰੇਕ ਵਰਗ ਦੇ ਲੋਕਾਂ ਨੇ ਵੱਡਾ ਹੁੰਗਾਰਾ ਦਿੱਤਾ।ਮੋਹਣ ਸਿੰਘ ਹੁਸੈਨੀਵਾਲਾ ਨੇ ਕਿਹਾ ਕਿ ਉਹ ਅੱਜ ਇਸ ਰੈਲੀ ਵਿੱਚ ਵਿਸ਼ੇਸ਼ ਤੌਰ ਉੱਤੇ ਸ਼ਾਮਿਲ ਹੋਣ ਲਈ ਆਏ ਹਨ। ਉਹ ਆਪਣੇ ਨਾਲ ਹੁਸੈਨੀਵਾਲਾ ਦੀ ਪਵਿੱਤਰ ਮਿੱਟੀ ਵੀ ਨਾਲ ਲਿਆਏ ਹਨ। ਉਨ੍ਹਾਂ ਕਿਹਾ ਕਿ ਹੁਣ ਸਰਹੱਦੀ ਇਲਾਕਿਆਂ ਵਿਚ ਵੀ ਲੋਕ ਨਸ਼ੇ ਦਾ ਲੱਕ ਤੋੜਨ ਲਈ ਪੰਜਾਬ ਸਰਕਾਰ ਦਾ ਸਾਥ ਦੇਣ ਲੱਗੇ ਹਨ। ਪੰਜਾਬ ਸਰਕਾਰ ਦੇ ਨਸ਼ੇ ਨੂੰ ਖਤਮ ਕਰਨ ਲਈ ਯਤਨ ਇਕ ਦਿਨ ਸਫ਼ਲ ਹੋਣਗੇ।

ਬਰਜਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੇ ਸਾਰੇ ਸਾਥੀ ਸਾਈਕਲਿੰਗ ਕਰਦੇ ਹਨ ਪਰ ਹੁਣ ਪੰਜਾਬ ਸਰਕਾਰ ਨੇ ਨਸ਼ੇ ਨੂੰ ਜੜ੍ਹੋਂ ਖਤਮ ਕਰਨ ਦੇ ਨਾਲ-ਨਾਲ ਸਾਈਕਲ ਦੀ ਸਵਾਰੀ ਨੂੰ ਉਤਸ਼ਾਹਤ ਕਰਨ ਦਾ ਵੀ ਉਪਰਾਲਾ ਕੀਤਾ ਹੈ ਜਿਸ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ, ਉਹ ਘੱਟ ਹੈ। ਇਸ ਉਪਰਾਲੇ ਨਾਲ ਲੋਕ ਸਾਈਕਲ ਚਲਾਉਣ ਵੱਲ ਹੋਰ ਉਤਸ਼ਾਹਿਤ ਹੋਣਗੇ।

ਇਸ ਨੇਕ ਉਪਰਾਲੇ ਦਾ ਸਮਰਥਨ ਕਰਦਿਆਂ ਅਸ਼ਵਨੀ ਬੱਸੀ ਸੁਨਾਮ ਨੇ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਅਜਿਹੀ ਸਾਈਕਲ ਰੈਲੀ (DRUG CYCLE RALLY) ਇਕ ਸਾਲ ਪਹਿਲਾਂ ਸੰਗਰੂਰ ਵਿਖੇ ਵੀ ਕੱਢੀ ਗਈ ਸੀ ਅਤੇ ਇਸ ਰੈਲੀ ਦੀ ਅਗਵਾਈ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤੀ ਸੀ। ਅੱਜ ਦੂਜੀ ਵਾਰ ਉਹ ਅਜਿਹੀ ਰੈਲੀ ਵਿਚ ਭਾਗ ਲੈਣ ਲਈ ਵਿਸ਼ੇਸ਼ ਤੌਰ 'ਤੇ ਸੁਨਾਮ ਤੋਂ ਆਏ ਹਨ। ਉਹ ਆਪਣੇ ਨਾਲ ਸ਼ਹੀਦ ਊਧਮ ਸਿੰਘ ਸੁਨਾਮ ਜੀ ਦੇ ਘਰ ਦੀ ਮਿੱਟੀ ਵੀ ਨਾਲ ਲਿਆਏ ਹਨ।

ਹਰਜੀਤ ਸਿੰਘ ਗਿੱਲ ਅਤੇ ਵਿਨੇ ਢੰਡ ਨੇ ਕਿਹਾ ਕਿ ਲੁਧਿਆਣਾ ਸਾਈਕਲ ਸਨਅਤ ਦਾ ਹੱਬ ਹੈ। ਇਸ ਸ਼ਹਿਰ ਤੋਂ ਅਜਿਹੀ ਰੈਲੀ ਸ਼ੁਰੂ ਕਰਨ ਨਾਲ ਇੱਥੇ ਸਾਈਕਲ ਸਨਅਤ ਨੂੰ ਹੁਲਾਰਾ ਮਿਲੇਗਾ, ਉਥੇ ਹੀ ਆਮ ਲੋਕਾਂ ਵਿਚ ਵੀ ਸਾਈਕਲ ਚਲਾਉਣ ਦਾ ਰੁਝਾਨ ਵਧੇਗਾ। ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਿਹਤ ਦੇ ਨਾਲ-ਨਾਲ ਖੇਡਾਂ ਨਾਲ ਜੋੜਨ ਦੇ ਉਪਰਾਲੇ ਸ਼ਲਾਘਾਯੋਗ ਹਨ।

ਵਿਸ਼ਾਲ ਆਹਲੂਵਾਲੀਆ ਨੇ ਕਿਹਾ ਕਿ ਨਸ਼ੇ ਨੂੰ ਜੜ੍ਹੋਂ ਖਤਮ ਕਰਨ ਲਈ ਜ਼ਰੂਰੀ ਹੈ ਕਿ ਜ਼ਮੀਨੀ ਪੱਧਰ ਉੱਤੇ ਲੋਕਾਂ ਨੂੰ ਇਸ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਜਾਗਰੂਕ ਕਰਨ ਲਈ ਅਜਿਹੀਆਂ ਗਤੀਵਿਧੀਆਂ ਨਿਰੰਤਰ ਕਰਵਾਉਣੀਆਂ ਚਾਹੀਦੀਆਂ ਹਨ।

ਇਸ ਉਪਰਾਲੇ ਦੀ ਸ਼ਲਾਘਾ ਕਰਿਦਆਂ ਜਸਮਨ ਬੰਬੇ ਸਾਈਕਲਜ਼ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਨੂੰ ਨਸ਼ੇ ਦੇ ਕੋਹੜ ਤੋਂ ਮੁਕਤੀ ਦਿਵਾਉਣ ਲਈ ਪੁਰਜ਼ੋਰ ਯਤਨ ਕਰ ਰਹੀ ਹੈ। ਹੁਣ ਲੋਕ ਵੀ ਇਸ ਵਿਚ ਪੂਰਾ ਸਹਿਯੋਗ ਕਰ ਰਹੇ ਹਨ। ਇਹ ਇੱਕ ਚੰਗੀ ਪਹਿਲ ਹੈ ਅਤੇ ਹੌਲੀ ਹੌਲੀ ਇਹ ਯਤਨ ਇਕ ਲਹਿਰ ਵਿੱਚ ਤਬਦੀਲ ਹੋਣਗੇ।

ਵਿਦਿਆਰਥੀ ਅਨਮੋਲ ਸਿੰਘ ਨੇ ਕਿਹਾ ਕਿ ਉਹ ਹਾਲੇ ਸਕੂਲ ਵਿੱਚ ਹੀ ਪੜ੍ਹਦਾ ਹੈ। ਉਸ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਉਸ ਨੇ ਕਈ ਅਜਿਹੇ ਬੱਚੇ ਵੀ ਦੇਖੇ ਹਨ ਜੋ ਛੋਟੀ ਉਮਰ ਵਿਚ ਹੀ ਨਸ਼ੇ ਦੀ ਲਤ ਦਾ ਸ਼ਿਕਾਰ ਹੋ ਗਏ ਸਨ। ਪਰ ਹੁਣ ਸਮਾਂ ਬੜੀ ਤੇਜ਼ੀ ਨਾਲ ਬਦਲ ਰਿਹਾ ਹੈ। ਨੌਜਵਾਨ ਖੇਡਾਂ ਅਤੇ ਸਾਈਕਲਿੰਗ ਨਾਲ ਜੁੜਨ ਲੱਗੇ ਹਨ। ਉਸ ਨੇ ਕਿਹਾ ਕਿ ਉਹ ਅਤੇ ਉਸ ਦੇ ਕਈ ਸਾਥੀ ਅੱਜ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਸ ਮੁਹਿੰਮ ਦਾ ਹਿੱਸਾ ਬਣਨ ਲਈ ਆਏ ਹਨ।

The post ਹਰੇਕ ਵਰੇਗ ਦੇ ਲੋਕਾਂ ਵੱਲੋਂ ਨਸ਼ਾ ਵਿਰੋਧੀ ਸਾਈਕਲ ਰੈਲੀ ਨੂੰ ਵੱਡਾ ਹੁੰਗਾਰਾ appeared first on TheUnmute.com - Punjabi News.

Tags:
  • anti-drug-cycle-rally
  • breaking-news
  • drug-cycle-rally
  • latest-news
  • news
  • punjab-government
  • the-unmute-breaking-news
  • the-unmute-news
  • the-unmute-punjabi-news

ਚੰਡੀਗੜ੍ਹ, 16 ਨਵੰਬਰ 2023: ਵਨਡੇ ਵਿਸ਼ਵ ਕੱਪ 2023 ਦੇ ਦੂਜੇ ਸੈਮੀਫਾਈਨਲ ‘ਚ ਅੱਜ ਆਸਟ੍ਰੇਲੀਆ (Australia) ਦਾ ਸਾਹਮਣਾ ਦੱਖਣੀ ਅਫਰੀਕਾ ਨਾਲ ਹੈ । ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 49.4 ਓਵਰਾਂ ‘ਚ ਸਾਰੀਆਂ ਵਿਕਟਾਂ ਗੁਆ ਕੇ 121 ਦੌੜਾਂ ਬਣਾਈਆਂ। ਡੇਵਿਡ ਮਿਲਰ ਨੇ ਸਭ ਤੋਂ ਵੱਧ 101 ਦੌੜਾਂ ਬਣਾਈਆਂ। ਕਲਾਸੇਨ ਨੇ 47 ਦੌੜਾਂ ਦੀ ਪਾਰੀ ਖੇਡੀ।

ਕੋਇਤਜ਼ੇ ਨੇ 19 ਦੌੜਾਂ ਬਣਾਈਆਂ, ਦੂਜੇ ਪਾਸੇ ਮਾਰਕਰਮ ਅਤੇ ਰਬਾਡਾ ਨੇ 10-10 ਦੌੜਾਂ ਦਾ ਯੋਗਦਾਨ ਪਾਇਆ। ਆਸਟ੍ਰੇਲੀਆ (Australia) ਲਈ ਮਿਸ਼ੇਲ ਸਟਾਰਕ ਅਤੇ ਪੈਟ ਕਮਿੰਸ ਨੇ ਤਿੰਨ-ਤਿੰਨ ਵਿਕਟਾਂ ਲਈਆਂ। ਜੋਸ਼ ਹੇਜ਼ਲਵੁੱਡ ਅਤੇ ਟ੍ਰੈਵਿਸ ਹੈੱਡ ਨੇ ਦੋ-ਦੋ ਵਿਕਟਾਂ ਲਈਆਂ। ਹੁਣ ਆਸਟਰੇਲੀਆ ਨੂੰ ਫਾਈਨਲ ਵਿੱਚ ਪਹੁੰਚਣ ਲਈ 213 ਦੌੜਾਂ ਦੀ ਲੋੜ ਹੈ।

The post AUS vs SA: ਆਸਟਰੇਲੀਆ ਨੂੰ ਵਿਸ਼ਵ ਕੱਪ ਦੇ ਫਾਈਨਲ ‘ਚ ਪਹੁੰਚਣ ਲਈ 213 ਦੌੜਾਂ ਦਾ ਟੀਚਾ appeared first on TheUnmute.com - Punjabi News.

Tags:
  • australia
  • aus-vs-sa
  • breaking-news
  • world-cup-final

ਰਾਜਪਾਲ ਵੱਲੋਂ ਪੰਜਾਬ ਵਿਧਾਨ ਸਭਾ ਦੇ ਚੌਥੇ ਬਜਟ ਸੈਸ਼ਨ ਦਾ ਉਠਾਣ

Thursday 16 November 2023 01:33 PM UTC+00 | Tags: aam-aadmi-party breaking-news budget-session cm-bhagwant-mann governor latest-news news punjab-budget-session punjab-government punjab-governor punjab-vidhan-sabha the-unmute-latest-news

ਚੰਡੀਗੜ੍ਹ, 16 ਨਵੰਬਰ 2023: ਪੰਜਾਬ ਦੇ ਰਾਜਪਾਲ ਦੇ ਹੁਕਮਾਂ ਅਨੁਸਾਰ ਮਿਤੀ 15 ਨਵੰਬਰ, 2023 ਨੂੰ ਸੋਲ੍ਹਵੀਂ ਪੰਜਾਬ ਵਿਧਾਨ ਸਭਾ ਦੇ ਚੌਥੇ (ਬਜਟ) ਇਜਲਾਸ (budget session) ਦਾ ਉਠਾਣ ਕਰ ਦਿੱਤਾ ਗਿਆ ਹੈ, ਜਿਸ ਨੂੰ 20 ਅਕਤੂਬਰ, 2023 ਨੂੰ ਸਮਾਪਤ ਹੋਈ ਬੈਠਕ ਉਪਰੰਤ ਅਣਮਿੱਥੇ ਸਮੇਂ ਲਈ ਸਥਗਿਤ ਕਰ ਦਿੱਤਾ ਗਿਆ ਸੀ। ਇਹ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਜਾਬ ਦੇ ਰਾਜਪਾਲ ਵੱਲੋਂ ਭਾਰਤ ਦੇ ਅਨੁਛੇਦ 174 ਦੀ ਕਲਾਜ਼ (2) ਦੀ ਸਬ-ਕਲਾਜ਼ (ਏ) ਅਨੁਸਾਰ ਸੌਂਪੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਸੈਸ਼ਨ ਦਾ ਉਠਾਣ ਕੀਤਾ ਗਿਆ ਹੈ।

The post ਰਾਜਪਾਲ ਵੱਲੋਂ ਪੰਜਾਬ ਵਿਧਾਨ ਸਭਾ ਦੇ ਚੌਥੇ ਬਜਟ ਸੈਸ਼ਨ ਦਾ ਉਠਾਣ appeared first on TheUnmute.com - Punjabi News.

Tags:
  • aam-aadmi-party
  • breaking-news
  • budget-session
  • cm-bhagwant-mann
  • governor
  • latest-news
  • news
  • punjab-budget-session
  • punjab-government
  • punjab-governor
  • punjab-vidhan-sabha
  • the-unmute-latest-news

ਯੂਨੀਵਰਸਿਟੀ ਇੰਸਟੀਚਿਊਟ ਆਫ਼ ਮੀਡੀਆ ਸਟੱਡੀਜ਼ ਦੇ ਸਿਖਿਆਰਥੀਆਂ ਨੇ ਰੁਝੇਵੇਂ ਰਾਸ਼ਟਰੀ ਪ੍ਰੈਸ ਦਿਵਸ ਮਨਾਇਆ

Thursday 16 November 2023 01:39 PM UTC+00 | Tags: aam-aadmi-party breaking-news engaging-activities latest-news national-press-day news the-unmute-breaking-news the-unmute-latest-update the-unmute-punjabi-news

ਐੱਸ.ਏ.ਐੱਸ. ਨਗਰ, 16 ਨਵੰਬਰ, 2023: ਯੂਨੀਵਰਸਿਟੀ ਇੰਸਟੀਚਿਊਟ ਆਫ਼ ਮੀਡੀਆ ਸਟੱਡੀਜ਼ (ਚੰਡੀਗੜ੍ਹ ਯੂਨੀਵਰਸਿਟੀ, ਘੜੂੰਆਂ) ਦੇ ਉਭਰਦੇ ਕਲਮਕਾਰਾਂ/ਨਾਮਨਿਗਾਰਾਂ ਨੇ ਰਾਸ਼ਟਰੀ ਪ੍ਰੈੱਸ ਦਿਵਸ (National Press Day) ਬੜੇ ਉਤਸ਼ਾਹ ਅਤੇ ਜੋਸ਼ ਨਾਲ ਮਨਾਇਆ। ਇਹ ਸਮਾਗਮ ਵਿਭਾਗ ਦੇ ਹਾਲ ਅੰਦਰ ਹੋਇਆ, ਜਿਸ ਵਿੱਚ ਪੱਤਰਕਾਰੀ ਅਤੇ ਜਨ ਸੰਚਾਰ ਵਿੱਚ ਬੈਚਲਰ ਅਤੇ ਮਾਸਟਰ ਡਿਗਰੀ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ਪ੍ਰਮੁੱਖ ਰਹੀ।

ਇਸ ਦੌਰਾਨ ਪਹਿਲੀ ਗਤੀਵਿਧੀ, “ਐਨ ਓਪਨ ਡਾਇਲਾਗ: ਰਾਸ਼ਟਰ ਨਿਰਮਾਣ ਵਿੱਚ ਲੋਕਤੰਤਰ ਦੇ ਚੌਥੇ ਥੰਮ ਦੀ ਭੂਮਿਕਾ,” ਟੈਲੀਵਿਜ਼ਨ ਸਟੂਡੀਓ ਵਿੱਚ ਹੋਈ। ਪੈਨਲ ਚਰਚਾ, ਜਿਸ ਵਿੱਚ ਵਿਦਿਆਰਥੀਆਂ ਅਤੇ ਫੈਕਲਟੀ (ਅਧਿਆਪਕ) ਮੈਂਬਰਾਂ, ਦੋਵਾਂ ਨੂੰ ਸ਼ਾਮਲ ਕੀਤਾ ਗਿਆ, ਨੇ ਲੋਕਤੰਤਰ ਦੇ ਚੌਥੇ ਥੰਮ੍ਹ ਵਜੋਂ ਪ੍ਰੈਸ ਦੀ ਮਹੱਤਤਾ ਬਾਰੇ ਦੱਸਿਆ। ਇਸ ਵਿਚਾਰ ਚਰਚਾ ਨੂੰ ਵਿਭਾਗ ਦੁਆਰਾ ਬੇਹਤਰੀਨ ਢੰਗ ਨਾਲ ਤਿਆਰ ਕੀਤਾ ਗਿਆ ਅਤੇ ਸਾਂਭਣਯੋਗ ਦਸਤਾਵੇਜ਼ ਵਜੋਂ ਰਿਕਾਰਡ ਕੀਤਾ ਗਿਆ। ਵਿਭਾਗ ਦੇ ਬਾਕੀ ਵਿਦਿਆਰਥੀਆਂ ਨੇ ਸੂਝਵਾਨ ਦਰਸ਼ਕਾਂ ਵਜੋਂ ਵੀ ਯੋਗਦਾਨ ਪਾਇਆ। ਇਹ ਵਿਚਾਰ ਚਰਚਾ ਰਾਸ਼ਟਰ-ਨਿਰਮਾਣ ਦੀ ਪ੍ਰਕਿਰਿਆ ਵਿੱਚ ਸੁਤੰਤਰ ਅਤੇ ਨਿਰਪੱਖ ਪ੍ਰੈਸ ਦੀ ਅਹਿਮ ਭੂਮਿਕਾ ਨੂੰ ਸਮਝਣ ‘ਤੇ ਕੇਂਦਰਿਤ ਸੀ।

ਰਾਸ਼ਟਰੀ ਪ੍ਰੈੱਸ ਦਿਵਸ (National Press Day)-2023 ਥੀਮ ਦੇ ਅਨੁਸਾਰ, ਦੂਜੀ ਗਤੀਵਿਧੀ ਵਿੱਚ “ਆਰਟੀਫਿਸ਼ਲ ਇੰਟੈਲੀਜੈਂਸ ਦੇ ਯੁੱਗ ਵਿੱਚ ਮੀਡੀਆ” ਵਿਸ਼ੇ ‘ਤੇ ਇੱਕ ਭਾਸ਼ਣ ਮੁਕਾਬਲਾ ਪੇਸ਼ ਕੀਤਾ ਗਿਆ। ਪੱਤਰਕਾਰੀ ਅਤੇ ਜਨ ਸੰਚਾਰ ਦੇ ਵਿਦਿਆਰਥੀਆਂ ਨੇ ਇਸ ਨਵੇਂ ਅਤੇ ਵਿਕਸਿਤ ਹੁੰਦੇ ਵਿਸ਼ੇ ਪ੍ਰਤੀ ਆਪਣੀ ਵਾਕਫ਼ੀਅਤ ਅਤੇ ਸੂਝ ਦਾ ਪ੍ਰਦਰਸ਼ਨ ਕੀਤਾ ਕਿ ਕਿਵੇਂ ਮੀਡੀਆ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਤੇਜ਼ੀ ਨਾਲ ਵਿਕਸਤ ਹੋ ਰਹੇ ਲੈਂਡਸਕੇਪ ਨਾਲ ਮੇਲ ਖਾਂਦਾ ਹੈ।

ਇਹ ਗਤੀਵਿਧੀਆਂ ਭਾਰਤ ਵਿੱਚ ਇੱਕ ਸੁਤੰਤਰ, ਨਿਰਪੱਖ ਅਤੇ ਸੁਤੰਤਰ ਪ੍ਰੈਸ ਨੂੰ ਉਤਸ਼ਾਹਿਤ ਕਰਨ ਦੇ ਮਹੱਤਵ ਨੂੰ ਰੇਖਾਂਕਿਤ ਕਰਨ ਲਈ ਤਿਆਰ ਕੀਤੀਆਂ ਗਈਆਂ ਸਨ। ਹਰ ਸਾਲ 16 ਨਵੰਬਰ ਨੂੰ ਰਾਸ਼ਟਰੀ ਪ੍ਰੈਸ ਦਿਵਸ ਮਨਾਉਣ ਦਾ ਵਿਸ਼ੇਸ਼ ਮਹੱਤਵ ਹੈ ਕਿਉਂਕਿ ਇਹ ਪ੍ਰੈਸ ਕੌਂਸਲ ਆਫ਼ ਇੰਡੀਆ ਨੂੰ ਅਨੁਸਰਣ ਕਰਦਾ ਹੋਇਆ ਦੇਸ਼ ਵਿੱਚ ਆਜ਼ਾਦ ਅਤੇ ਜ਼ਿੰਮੇਵਾਰ ਪ੍ਰੈਸ ਦੁਆਰਾ ਨਿਭਾਈ ਗਈ ਮਹੱਤਵਪੂਰਨ ਭੂਮਿਕਾ ਦੀ ਯਾਦ ਵੀ ਦਿਵਾਉਂਦਾ ਹੈ।

ਯੂਨੀਵਰਸਿਟੀ ਇੰਸਟੀਚਿਊਟ ਆਫ਼ ਮੀਡੀਆ ਸਟੱਡੀਜ਼ ਦੇ ਮੁਖੀ ਅਤੇ ਐਸੋਸੀਏਟ ਪ੍ਰੋਫੈਸਰ ਅੰਕਿਤ ਕਸ਼ਿਅਪ ਨੇ ਇਸ ਮੌਕੇ ਆਖਿਆ ਕਿ ਉਨ੍ਹਾਂ ਦੀ ਸੰਸਥਾ ਮੀਡੀਆ ਪੇਸ਼ੇਵਰਾਂ ਦੀ ਇੱਕ ਅਜਿਹੀ ਪੀੜ੍ਹੀ ਨੂੰ ਤਿਆਰ ਕਰਨ ਲਈ ਵਚਨਬੱਧ ਹੈ ਜੋ ਇੱਕ ਜੀਵੰਤ ਅਤੇ ਮਜ਼ਬੂਤ ਲੋਕਤੰਤਰ ਨੂੰ ਰੂਪ ਦੇਣ ਵਿੱਚ, ਪ੍ਰੈਸ ਦੀ ਗਤੀਸ਼ੀਲ ਭੂਮਿਕਾ ਨੂੰ ਸਮਝਦੇ ਹੋਣ। ਵਿਭਾਗ ਦੇ ਮੁਖੀ ਨੇ ਅੱਗੇ ਕਿਹਾ ਕਿ ਇਸ ਵਾਰ ਅਸੀਂ ਰਾਸ਼ਟਰੀ ਪ੍ਰੈਸ ਦਿਵਸ ਮਨਾਉਂਦੇ ਹੋਏ ਮੀਡੀਆ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਸੁਮੇਲ ਦੀਆਂ ਸੰਭਾਵਨਾਵਾਂ ਨੂੰ ਵੀ ਜਾਣਨ ਦੀ ਕੋਸ਼ਿਸ਼ ਕੀਤੀ ਹੈ।

ਉਨ੍ਹਾਂ ਕਿਹਾ ਕਿ ਵੱਡੀਆਂ ਤਕਨੀਕੀ ਤਬਦੀਲੀਆਂ ਦੇ ਇਸ ਯੁੱਗ ਵਿੱਚ, ਏ ਆਈ ਦੀਆਂ ਸਮਰੱਥਾਵਾਂ ਦੇ ਨਾਲ ਮਨੁੱਖੀ ਚਤੁਰਾਈ ਦਾ ਸੰਯੋਜਨ ਦਿਲਚਸਪ ਅਤੇ ਅਨੋਖੇ ਬਿਰਤਾਂਤ ਨੂੰ ਆਕਾਰ ਦਿੰਦਾ ਹੈ। ਇਸ ਨਾਲ ਕਹਾਣੀਕਾਰਾਂ ਦੇ ਤੌਰ ‘ਤੇ ਸਾਡਾ ਫਰਜ਼ ਡਿਜੀਟਲ ਸਰਹੱਦਾਂ ਨੂੰ ਅਪਣਾਉਂਦੇ ਹੋਏ, ਰਵਾਇਤੀ ਸੀਮਾਵਾਂ ਨੂੰ ਪਾਰ ਕਰਦਾ ਹੈ। ਉਨ੍ਹਾਂ ਕਿਹਾ ਕਿ ਜਿਵੇਂ ਕਿ ਅਤੀਤ ਵਿੱਚ ਸਿਆਹੀ ਕਾਗਜ਼ ਨਾਲ ਮਿਲਦੀ ਸੀ, ਅੱਜ, ਸਾਡੇ ਬਿਰਤਾਂਤ ‘ਅਲਗੋਰਿਦਮ’ ਨਾਲ ਜੁੜੇ ਹੋਏ ਹਨ। ਉਨ੍ਹਾਂ ਪੱਤਰਕਾਰੀ ਦੇ ਵਿਦਿਆਰਥੀਆਂ ਨੂੰ ਨਾ ਸਿਰਫ਼ ਇਸ ਨਵੀਂ ਤਕਨੀਕ ਦੇ ਅਨੁਕੂਲ ਹੋਣ ਲਈ, ਸਗੋਂ ਨਵੀਂ ਪੀੜ੍ਹੀ ਵਜੋਂ ਇਸ ਪਰਿਵਰਤਨਸ਼ੀਲ ਯਾਤਰਾ ਦੀ ਅਗਵਾਈ ਕਰਨ ਦੀ ਅਪੀਲ ਵੀ ਕੀਤੀ।

The post ਯੂਨੀਵਰਸਿਟੀ ਇੰਸਟੀਚਿਊਟ ਆਫ਼ ਮੀਡੀਆ ਸਟੱਡੀਜ਼ ਦੇ ਸਿਖਿਆਰਥੀਆਂ ਨੇ ਰੁਝੇਵੇਂ ਰਾਸ਼ਟਰੀ ਪ੍ਰੈਸ ਦਿਵਸ ਮਨਾਇਆ appeared first on TheUnmute.com - Punjabi News.

Tags:
  • aam-aadmi-party
  • breaking-news
  • engaging-activities
  • latest-news
  • national-press-day
  • news
  • the-unmute-breaking-news
  • the-unmute-latest-update
  • the-unmute-punjabi-news

ਅੰਬੇਦਕਰ ਇੰਸਟੀਚਊਟ ਆਫ਼ ਮੈਡੀਕਲ ਸਾਇੰਸਜ਼ ਮੋਹਾਲੀ ਵਿਖੇ ਆਯੁਰਵੈਦ ਦਿਵਸ ਮੌਕੇ ਪੈਨਲ ਚਰਚਾ

Thursday 16 November 2023 01:45 PM UTC+00 | Tags: ambedkar-institute ayurveda-day ayurveda-day-panel breaking-news dhanvantari health latest-news medical-sciences medical-sciences-mohali mohali news sukhbir-singh-badal the-unmute-breaking-news

ਐਸ.ਏ.ਐਸ.ਨਗਰ, 16 ਨਵੰਬਰ 2023: ਡਾ. ਬੀ.ਆਰ. ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏ.ਆਈ.ਐਮ.ਐਸ. ਮੋਹਾਲੀ) ਨੇ ਆਯੁਰਵੈਦ (Ayurveda) ਮੋਢੀ ਧਨਵੰਤਰੀ ਦੇ ਜਨਮ ਦਿਨ ਮੌਕੇ ਆਯੁਰਵੈਦ ਦਿਵਸ ਮਨਾਇਆ ਗਿਆ। ਪ੍ਰਿੰਸੀਪਲ ਡਾਇਰੈਕਟਰ, ਏ ਆਈ ਐਮ ਐਸ, ਮੋਹਾਲੀ, ਡਾ. ਭਵਨੀਤ ਭਾਰਤੀ ਨੇ ਦੱਸਿਆ ਕਿ ਇਸ ਸਾਲ ਦੇ ਥੀਮ “ਇੱਕ ਸਿਹਤ ਲਈ ਆਯੁਰਵੈਦ” ਨੂੰ ਮੁੱਖ ਰੱਖਦੇ ਹੋਏ ‘ਏਕੀਕ੍ਰਿਤ ਦਵਾਈਆਂ’ ਤੇ ਇੱਕ ਪੈਨਲ ਚਰਚਾ ਕੀਤੀ ਗਈ। ਉਨ੍ਹਾਂ ਦੱਸਿਆ ਕਿ ਨੈਸ਼ਨਲ ਮੈਡੀਕਲ ਕਮਿਸ਼ਨ (ਐਨ.ਐਮ.ਸੀ.) ਵੱਲੋਂ ਆਯੁਰਵੈਦ ਵਰਗੀਆਂ ਦਵਾਈਆਂ ਦੀਆਂ ਭਾਰਤੀ ਪ੍ਰਣਾਲੀਆਂ ਨਾਲ ਆਧੁਨਿਕ ਦਵਾਈ ਦੇ ਸੁਮੇਲ ਨੂੰ ਉਤਸ਼ਾਹਿਤ ਕਰਨ ਲਈ ਹਰੇਕ ਮੈਡੀਕਲ ਕਾਲਜ ਲਈ “ਇੰਟੀਗਰੇਟਿਵ ਮੈਡੀਸਨ ਖੋਜ ਵਿਭਾਗ” ਹੋਣਾ ਲਾਜ਼ਮੀ ਕੀਤਾ ਗਿਆ ਹੈ।

ਪੈਨਲ ਚਰਚਾ ਵਿੱਚ ਟੀ ਐਮ ਸੀ ਦੇ ਡਾਇਰੈਕਟਰ ਡਾ. ਅ/ਆਸ਼ੀਸ਼ ਗੁਲੀਆ ਤੋਂ ਇਲਾਵਾ ਡਾ. ਮੀਰਾ ਐੱਮ ਡੀ ਆਯੁਰਵੈਦ, ਰਾਹੁਲ ਕੁਮਾਰ ਮਿਸ਼ਰਾ ਸੁਪਰਵਾਈਜ਼ਰ ‘ਸੀ ਐੱਮ ਦੀ ਯੋਗਸ਼ਾਲਾ (ਸੀ ਐੱਮ ਡੀ ਵਾਈ)’, ਜਤਿੰਦਰ, ਨਵ-ਨਿਯੁਕਤ ਪ੍ਰਧਾਨ, ਰੋਟਰੀ ਕਲੱਬ ਚੰਡੀਗੜ੍ਹ ਅਤੇ ਡਾ. ਆਭਾ ਆਨੰਦ ਹਾਜ਼ਰ ਹੋਏ।

ਡਾ. ਭਾਰਤੀ ਨੇ ਅੱਗੇ ਦੱਸਿਆ ਕਿ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਅਤੇ ਆਯੁਸ਼ ਮੰਤਰਾਲੇ ਨੇ ਹਾਲ ਹੀ ਵਿੱਚ ਏਕੀਕ੍ਰਿਤ ਦਵਾਈ ਦੇ ਖੇਤਰ ਵਿੱਚ ਉੱਚ-ਗੁਣਵੱਤਾ ਅਧਾਰਿਤ ਸਾਂਝੀ ਖੋਜ ਕਰਨ ਲਈ ਹੱਥ ਮਿਲਾਇਆ ਹੈ ਜਿਸ ਦਾ ਉਦੇਸ਼ ਗਵਾਹੀ ਆਧਾਰਿਤ ਇਲਾਜ ਨੂੰ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਵਿੱਚ ਏਕੀਕ੍ਰਿਤ ਦਵਾਈ, ਅਸਲ ਵਿੱਚ, ਸੰਪੂਰਨ ਸਿਹਤ ਵਿੱਚ ਇੱਕ ਨਵੀਂ ਆਦਰਸ਼ ਤਬਦੀਲੀ ਦਾ ਸੰਕੇਤ ਦਿੰਦੀ ਹੈ ਜੋ ਆਧੁਨਿਕ ਦਵਾਈ ਦੇ ਨਾਲ ਰਵਾਇਤੀ ਇਲਾਜ ਦੇ ਅਭਿਆਸਾਂ ਨੂੰ ਜੋੜਦੀ ਹੈ।

ਉਨ੍ਹਾਂ ਅੱਗੇ ਕਿਹਾ, ਆਯੁਰਵੈਦ (Ayurveda), ਯੋਗਾ ਅਤੇ ਹੋਰ ਪ੍ਰਾਚੀਨ ਪ੍ਰਣਾਲੀਆਂ ਤੇ ਅਧਾਰਿਤ ਇਹ ਪਹੁੰਚ ਵਿਅਕਤੀਗਤ ਇਲਾਜ ਯੋਜਨਾਵਾਂ ‘ਤੇ ਜ਼ੋਰ ਦਿੰਦੀ ਹੈ, ਜੋ ਕਿ ਸਿਹਤ ਦੇ ‘ਬਾਇਓਸਾਈਕੋਸੋਸ਼ਲ’ ਮਾਡਲ ਦੀਆਂ ਰਵਾਇਤੀ ਸੀਮਾਵਾਂ ਤੋਂ ਪਰੇ ਮਨ-ਸਰੀਰ ਦੇ ਸਬੰਧ ਨੂੰ ਸਵੀਕਾਰ ਕਰਦੀ ਹੈ। ਉਨ੍ਹਾਂ ਦੱਸਿਆ ਕਿ ਜਿਵੇਂ ਜਿਵੇਂ ਭਾਰਤ ਵਧੇਰੇ ਸੰਗਠਿਤ ਦ੍ਰਿਸ਼ਟੀਕੋਣ ਅਪਣਾ ਰਿਹਾ ਹੈ, ਸਿਹਤ ਸੰਸਥਾਨ ਇਨ੍ਹਾਂ ਰਵਾਇਤੀ ਪ੍ਰਥਾਵਾਂ ਨੂੰ ਤੇਜ਼ੀ ਨਾਲ ਏਕੀਕ੍ਰਿਤ ਕਰ ਰਿਹਾ ਹੈ, ਜਿਸ ਨਾਲ ਸਹਯੋਗੀ ਵਾਤਾਵਰਣ ਨੂੰ ਉਤਸ਼ਾਹ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਭਿੰਨ ਸਿਹਤ ਦੇਖ-ਰੇਖ ਵਾਲੇ ਦੇਸ਼ ਵਿੱਚ ਤੰਦਰੁਸਤੀ ਅਤੇ ਸੰਤੁਲਨ ਨੂੰ ਉਤਸ਼ਾਹਿਤ ਕਰਦੇ ਹੋਏ, ਮਰੀਜ਼ਾਂ ਨੂੰ ਇਲਾਜ ਦੇ ਢੰਗਾਂ ਦੇ ਇਸ ਵਿਸ਼ਾਲ ਸਪੈਕਟ੍ਰਮ ਤੋਂ ਲਾਭ ਪ੍ਰਾਪਤ ਹੁੰਦਾ ਹੈ।

The post ਅੰਬੇਦਕਰ ਇੰਸਟੀਚਊਟ ਆਫ਼ ਮੈਡੀਕਲ ਸਾਇੰਸਜ਼ ਮੋਹਾਲੀ ਵਿਖੇ ਆਯੁਰਵੈਦ ਦਿਵਸ ਮੌਕੇ ਪੈਨਲ ਚਰਚਾ appeared first on TheUnmute.com - Punjabi News.

Tags:
  • ambedkar-institute
  • ayurveda-day
  • ayurveda-day-panel
  • breaking-news
  • dhanvantari
  • health
  • latest-news
  • medical-sciences
  • medical-sciences-mohali
  • mohali
  • news
  • sukhbir-singh-badal
  • the-unmute-breaking-news

ਮਸ਼ਹੂਰ ਪੰਜਾਬੀ ਗਾਇਕ ਹਾਰਡੀ ਸੰਧੂ ਦਾ 18 ਨਵੰਬਰ ਨੂੰ ਗੁਰੂਗ੍ਰਾਮ ਵਿਖੇ ਸ਼ੋਅ ਰੱਦ, ਜਾਣੋ ਕੀ ਰਿਹਾ ਕਾਰਨ

Thursday 16 November 2023 01:58 PM UTC+00 | Tags: air-pollution-dehi breaking-news gurugram-show hardy-sandhu hardy-sandhu-show hardy-sandhus-show-canceled news

ਚੰਡੀਗੜ੍ਹ 16 ਨਵੰਬਰ 2023: ਮਸ਼ਹੂਰ ਪੰਜਾਬੀ ਗਾਇਕ ਹਾਰਡੀ ਸੰਧੂ (Hardy Sandhu) ਦਾ 18 ਨਵੰਬਰ ਨੂੰ ਗੁਰੂਗ੍ਰਾਮ, ਹਰਿਆਣਾ ਵਿੱਚ ਹੋਣ ਵਾਲਾ ਸ਼ੋਅ ਰੱਦ ਕਰ ਦਿੱਤਾ ਗਿਆ ਹੈ। ਦਿੱਲੀ NCR ‘ਚ ਪ੍ਰਦੂਸ਼ਣ ਦੇ ਪ੍ਰਭਾਵ ਨੂੰ ਦੇਖਦੇ ਹੋਏ ਹਾਰਡੀ ਸੰਧੂ ਨੇ ਸ਼ੋਅ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ‘ਪ੍ਰਸ਼ੰਸਕਾਂ ਦੀ ਸੁਰੱਖਿਆ ਉਨ੍ਹਾਂ ਦੀ ਸਭ ਤੋਂ ਵੱਡੀ ਤਰਜੀਹ ਹੈ।’ ਗੁਰੂਗ੍ਰਾਮ ‘ਚ ਸ਼ੋਅ ਲਈ ਜਲਦੀ ਹੀ ਨਵੀਂ ਤਾਰੀਖ਼ ਤੈਅ ਕੀਤੀ ਜਾਵੇਗੀ। ਵੀਰਵਾਰ ਨੂੰ ਦਿੱਲੀ ‘ਚ ਏਅਰ ਕੁਆਲਿਟੀ ਇੰਡੈਕਸ (AQI) 415 ਸੀ, ਜੋ ਕਿ ਗੰਭੀਰ ਸ਼੍ਰੇਣੀ ‘ਚ ਹੈ।

ਹਾਲਾਂਕਿ ਦੋ ਦਿਨ ਬਾਅਦ ਹੋਣ ਵਾਲੇ ਸ਼ੋਅ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਸਨ। ਸ਼ੋਅ ਦੇ ਅਚਾਨਕ ਰੱਦ ਹੋਣ ਨਾਲ ਸ਼ੋਅ ਦੇ ਪ੍ਰਬੰਧਕਾਂ ਦੇ ਨਾਲ-ਨਾਲ ਹਾਰਡੀ ਸੰਧੂ ਦੇ ਪ੍ਰਸ਼ੰਸਕਾਂ ਨੂੰ ਵੀ ਵੱਡਾ ਝਟਕਾ ਲੱਗਾ ਹੈ।

ਤੁਹਾਨੂੰ ਦੱਸ ਦਈਏ ਕਿ ਹਾਰਡੀ ਸੰਧੂ (Hardy Sandhu) 18 ਨਵੰਬਰ ਨੂੰ ‘ਇਨ ਮਾਈ ਫੀਲਿੰਗਸ‘ ਨਾਮਕ ਆਪਣਾ ਪਹਿਲਾ ਪੈਨ-ਇੰਡੀਆ ਟੂਰ ਸ਼ੁਰੂ ਕਰਨ ਵਾਲੇ ਸਨ। ਇਸ ਦਾ ਪਹਿਲਾ ਸ਼ੋਅ ਗੁਰੂਗ੍ਰਾਮ, ਦਿੱਲੀ-ਐਨਸੀਆਰ ਵਿੱਚ ਨਿਰਧਾਰਤ ਕੀਤਾ ਗਿਆ ਸੀ। ਇਸ ਸ਼ੋਅ ਨੂੰ ਲੈ ਕੇ ਉਨ੍ਹਾਂ ਦੇ ਪ੍ਰਸ਼ੰਸਕਾਂ ‘ਚ ਕਾਫੀ ਉਤਸ਼ਕ ਸਨ। ਹੁਣ ਸੰਧੂ ਨੇ ਖੁਦ ਇਸ ਸ਼ੋਅ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ। ਐਨਸੀਆਰ ਵਿੱਚ ਵੱਧਦੇ ਪ੍ਰਦੂਸ਼ਣ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਪ੍ਰਸ਼ੰਸਕਾਂ ਦੀ ਸਿਹਤ ਨੂੰ ਲੈ ਕੇ ਚਿੰਤਾ ਕਾਰਨ ਸ਼ੋਅ ਨੂੰ ਰੱਦ ਕਰ ਦਿੱਤਾ ਗਿਆ ਹੈ।

The post ਮਸ਼ਹੂਰ ਪੰਜਾਬੀ ਗਾਇਕ ਹਾਰਡੀ ਸੰਧੂ ਦਾ 18 ਨਵੰਬਰ ਨੂੰ ਗੁਰੂਗ੍ਰਾਮ ਵਿਖੇ ਸ਼ੋਅ ਰੱਦ, ਜਾਣੋ ਕੀ ਰਿਹਾ ਕਾਰਨ appeared first on TheUnmute.com - Punjabi News.

Tags:
  • air-pollution-dehi
  • breaking-news
  • gurugram-show
  • hardy-sandhu
  • hardy-sandhu-show
  • hardy-sandhus-show-canceled
  • news

ਚੀਨ 'ਚ ਕੋਲਾ ਕੰਪਨੀ ਦੇ ਦਫਤਰ 'ਚ ਲੱਗੀ ਭਿਆਨਕ ਅੱਗ, 26 ਜਣਿਆਂ ਦੀ ਮੌਤ

Thursday 16 November 2023 02:05 PM UTC+00 | Tags: china china-fire-incident coal-company coal-mining fire-incident news nws

ਚੰਡੀਗੜ੍ਹ 16 ਨਵੰਬਰ 2023: ਚੀਨ ਦੇ ਸ਼ਾਂਕਸੀ ਸੂਬੇ ‘ਚ ਵੀਰਵਾਰ ਸਵੇਰੇ ਕੋਲਾ ਮਾਈਨਿੰਗ ਕੰਪਨੀ ਦੇ ਦਫਤਰ ‘ਚ ਭਿਆਨਕ ਅੱਗ (fire) ਲੱਗਣ ਕਾਰਨ 26 ਜਣਿਆਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਅੱਗ ‘ਚ 60 ਜਣੇ ਜ਼ਖਮੀ ਵੀ ਹੋਏ ਹਨ। ਪੁਲਸ ਮੁਤਾਬਕ ਲੁਲਿਯਾਂਗ ਸ਼ਹਿਰ ਦੇ ਲਿਸ਼ੀ ਜ਼ਿਲੇ ‘ਚ ਸਥਿਤ ਇਸ ਪੰਜ ਮੰਜ਼ਿਲਾ ਇਮਾਰਤ ‘ਚ ਸਵੇਰੇ 6.50 ਵਜੇ ਲੱਗੀ ਅੱਗ ਦੂਜੀ ਮੰਜ਼ਿਲ ਤੱਕ ਪਹੁੰਚ ਗਈ। ਅੱਗ ਬੁਝਾਉਣ ਲਈ ਫਾਇਰ ਕਰਮੀਆਂ ਨੂੰ ਕਾਫੀ ਮਿਹਨਤ ਕਰਨੀ ਪਈ। ਹਾਲਾਂਕਿ, ਇਸ ਨੂੰ ਕੰਟਰੋਲ ਕੀਤਾ ਗਿਆ ਸੀ |

The post ਚੀਨ ‘ਚ ਕੋਲਾ ਕੰਪਨੀ ਦੇ ਦਫਤਰ ‘ਚ ਲੱਗੀ ਭਿਆਨਕ ਅੱਗ, 26 ਜਣਿਆਂ ਦੀ ਮੌਤ appeared first on TheUnmute.com - Punjabi News.

Tags:
  • china
  • china-fire-incident
  • coal-company
  • coal-mining
  • fire-incident
  • news
  • nws

CM ਨਿਤੀਸ਼ ਕੁਮਾਰ ਨੇ ਮੁੜ ਬਿਹਾਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਦੀ ਕੀਤੀ ਮੰਗ

Thursday 16 November 2023 02:16 PM UTC+00 | Tags: bihar breaking-news cm-nitish-kumar india-news latest-news news nitish-kumar punjab-news special-status the-unmute-breaking-news the-unmute-punjab

ਚੰਡੀਗੜ੍ਹ 16 ਨਵੰਬਰ 2023: ਮੁੱਖ ਮੰਤਰੀ ਨਿਤੀਸ਼ ਕੁਮਾਰ (Nitish Kumar) ਨੇ ਇੱਕ ਵਾਰ ਫਿਰ ਬਿਹਾਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਵਿਸ਼ੇਸ਼ ਰਾਜ ਦਾ ਦਰਜਾ ਨਾ ਦਿੱਤਾ ਤਾਂ ਮੈਂ ਅੰਦੋਲਨ ਸ਼ੁਰੂ ਕਰਨ ਜਾ ਰਿਹਾ ਹਾਂ। ਸੂਬੇ ਵਿੱਚ ਵਿਸ਼ੇਸ਼ ਦਰਜੇ ਲਈ ਮੁਹਿੰਮ ਚਲਾਈ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਯਾਤਰਾ ‘ਤੇ ਵੀ ਜਾਣਗੇ।

ਨਿਤੀਸ਼ ਕੁਮਾਰ ਵੀਰਵਾਰ ਨੂੰ ਪਟਨਾ ਦੇ ਸਮਰਾਟ ਅਸ਼ੋਕ ਕਨਵੈਨਸ਼ਨ ਸੈਂਟਰ ਦੇ ਬਾਪੂ ਆਡੀਟੋਰੀਅਮ ‘ਚ ਉਦਯੋਗ ਲਗਾਉਣ ਲਈ ਨੌਜਵਾਨ ਉੱਦਮੀਆਂ ਨੂੰ ਯੋਜਨਾ ਦੀ ਪਹਿਲੀ ਕਿਸ਼ਤ ਦੇਣ ਪਹੁੰਚੇ ਸਨ। ਜਿੱਥੇ ਉਨ੍ਹਾਂ ਨੇ ਇਹ ਬਿਆਨ ਦਿੱਤਾ ਹੈ ।

ਜਿਕਰਯੋਗ ਹੈ ਕਿ ਨਿਤੀਸ਼ ਕੁਮਾਰ (Nitish Kumar) 2012 ਤੋਂ ਬਿਹਾਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਦੀ ਮੰਗ ਕਰ ਰਹੇ ਹਨ। ਜਦੋਂ ਉਹ 2013 ਵਿੱਚ ਐਨਡੀਏ ਤੋਂ ਵੱਖ ਹੋਏ ਸਨ, ਤਾਂ ਉਨ੍ਹਾਂ ਨੇ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਇਸ ਨੂੰ ਚੋਣ ਮੁੱਦਾ ਬਣਾਇਆ ਸੀ। ਇਸ ਤੋਂ ਬਾਅਦ ਉਹ ਇੱਕ ਵਾਰ ਫਿਰ ਐਨਡੀਏ ਤੋਂ ਵੱਖ ਹੋ ਗਏ ਹਨ ਅਤੇ 2024 ਦੀਆਂ ਚੋਣਾਂ ਤੋਂ ਪਹਿਲਾਂ ਵਿਸ਼ੇਸ਼ ਦਰਜੇ ਦਾ ਮੁੱਦਾ ਜ਼ੋਰਦਾਰ ਢੰਗ ਨਾਲ ਉਠਾਉਣਾ ਸ਼ੁਰੂ ਕਰ ਦਿੱਤਾ ਹੈ।

ਸੀਐਮ ਨਿਤੀਸ਼ ਕੁਮਾਰ ਦੇ ਬਿਆਨ ‘ਤੇ ਭਾਜਪਾ ਦੇ ਸੂਬਾ ਪ੍ਰਧਾਨ ਸਮਰਾਟ ਚੌਧਰੀ ਨੇ ਕਿਹਾ ਕਿ ਨਿਤੀਸ਼ 18 ਸਾਲਾਂ ਤੋਂ ਮੁੱਖ ਮੰਤਰੀ ਹਨ। ਲਾਲੂ ਨੇ ਬਿਹਾਰ ‘ਤੇ 15 ਸਾਲ ਰਾਜ ਕੀਤਾ ਹੈ।ਨਿਤੀਸ਼-ਲਾਲੂ ਯਾਦਵ ਨੇ ਬਿਹਾਰ ਨੂੰ ਖੱਡ ‘ਚ ਲੈਣ ਦਾ ਕੰਮ ਕੀਤਾ ਹੈ।

ਬਿਹਾਰ ਸਰਕਾਰ ਕੇਂਦਰ ਸਰਕਾਰ ਦੇ ਪੈਸੇ ਨਾਲ ਚੱਲਦੀ ਹੈ। ਪ੍ਰਧਾਨ ਮੰਤਰੀ ਮੋਦੀ ਦੇ ਆਸ਼ੀਰਵਾਦ ਨਾਲ ਨਿਤੀਸ਼ ਕੁਮਾਰ ਮੁੱਖ ਮੰਤਰੀ ਬਣੇ ਹਨ। ਨਿਤੀਸ਼ ਕੁਮਾਰ ਇਹ ਅੰਦੋਲਨ ਆਪਣੇ ਲਈ ਹੀ ਕਰਨਗੇ।ਬਿਹਾਰ ਦੀ ਜਨਤਾ ਸਮਝ ਚੁੱਕੀ ਹੈ ਕਿ ਨਿਤੀਸ਼ ਕੁਮਾਰ ਦਾ ਮਕਸਦ ਕੀ ਹੈ।

The post CM ਨਿਤੀਸ਼ ਕੁਮਾਰ ਨੇ ਮੁੜ ਬਿਹਾਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਦੀ ਕੀਤੀ ਮੰਗ appeared first on TheUnmute.com - Punjabi News.

Tags:
  • bihar
  • breaking-news
  • cm-nitish-kumar
  • india-news
  • latest-news
  • news
  • nitish-kumar
  • punjab-news
  • special-status
  • the-unmute-breaking-news
  • the-unmute-punjab

ਮੋਹਾਲੀ: ਸੈਕਟਰ 66/80 ਦੀਆਂ ਟ੍ਰੈਫਿਕ ਲਾਈਟਾਂ 'ਤੇ ਯੋਗ ਪਾਏ ਤਕਨੀਕੀ ਬੋਲੀਕਾਰਾਂ ਦੁਆਰਾ ਦਿੱਤਾ ਗਿਆ ਲਾਈਵ ਡੈਮੋ

Thursday 16 November 2023 02:21 PM UTC+00 | Tags: breaking-news chandigarh-traffic-police mohali road-traffic traffic-lights traffic-management-system traffic-police vigilance

ਐੱਸ.ਏ.ਐੱਸ. ਨਗਰ, 16 ਨਵੰਬਰ, 2023: ਸਿਟੀ ਸਰਵੀਲੈਂਸ ਅਤੇ ਟ੍ਰੈਫਿਕ ਮੈਨੇਜਮੈਂਟ ਸਿਸਟਮ ਦੀ ਮਦਦ ਨਾਲ ਮੋਹਾਲੀ (MOHALI) ਸ਼ਹਿਰ ਵਿੱਚ ਸੜਕੀ ਆਵਾਜਾਈ ਨੂੰ ਸੁਚਾਰੂ ਬਣਾਉਣ ਅਤੇ ਕਾਨੂੰਨ-ਵਿਵਸਥਾ ਤੇ ਨਿਗਰਾਨੀ ਬਣਾਈ ਰੱਖਣ ਦੇ ਨਾਲ-ਨਾਲ ਟ੍ਰੈਫਿਕ ਉਲੰਘਣਾਵਾਂ ਨੂੰ ਰੋਕਣ ਲਈ, ਵੀਰਵਾਰ ਨੂੰ ਮੋਹਾਲੀ ਦੇ ਸੈਕਟਰ 66/88 ਦੀਆਂ ਟ੍ਰੈਫਿਕ ਲਾਈਟਾਂ ਤੇ ਯੋਗ ਪਾਏ ਗਏ ਤਕਨੀਕੀ ਬੋਲੀਕਾਰਾਂ ਦੁਆਰਾ ਲਾਈਵ ਡੈਮੋ ਦਿੱਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਵੱਲੋਂ ਮੋਹਾਲੀ ਸ਼ਹਿਰ ਵਿੱਚ ਸਿਟੀ ਸਰਵੇਲੈਂਸ ਅਤੇ ਟ੍ਰੈਫਿਕ ਮੈਨੇਜਮੈਂਟ ਸਿਸਟਮ ਦੀ ਸਪਲਾਈ, ਇੰਸਟਾਲੇਸ਼ਨ, ਟੈਸਟਿੰਗ ਅਤੇ ਕਮਿਸ਼ਨਿੰਗ ਦਾ ਕੰਮ ਕੀਤਾ ਜਾ ਰਿਹਾ ਹੈ। ਇਹ ਪ੍ਰਣਾਲੀ ਜ਼ਿਲ੍ਹਾ ਪੁਲਿਸ ਨੂੰ ਕਾਨੂੰਨ ਅਤੇ ਵਿਵਸਥਾ ਬਣਾਈ ਰੱਖਣ ਅਤੇ ਟ੍ਰੈਫਿਕ ਉਲੰਘਣਾਵਾਂ ਜਿਵੇਂ ਕਿ ਰੈੱਡ ਲਾਈਟ ਜੰਪਿੰਗ, ਓਵਰ ਸਪੀਡਿੰਗ, ਟ੍ਰਿਪਲ ਰਾਈਡਿੰਗ, ਬਿਨਾਂ ਹੈਲਮੇਟ ਆਦਿ ਲਈ ਈ-ਚਲਾਨ ਵਿੱਚ ਮਦਦ ਕਰੇਗੀ।

ਉਸਨੇ ਅੱਗੇ ਕਿਹਾ ਕਿ ਈ-ਚਲਾਨ ਪਲੇਟਫਾਰਮ ਨੂੰ ਐਨ ਆਈ ਸੀ ਅਧਾਰਿਤ ਡਾਟਾਬੇਸ ਜਿਵੇਂ ਵਾਹਨ/ਸਾਰਥੀ ਨਾਲ ਜੋੜਿਆ ਜਾਵੇਗਾ। ਪਹਿਲੇ ਪੜਾਅ ਵਿੱਚ, ਇਹ ਸਿਸਟਮ ਐਸ.ਏ.ਐਸ.ਨਗਰ ਦੇ ਮੋਹਾਲੀ ਸ਼ਹਿਰ ਵਿੱਚ 20 ਵੱਖ-ਵੱਖ ਜੰਕਸ਼ਨਾਂ/ਸਥਾਨਾਂ ‘ਤੇ ਲਗਾਇਆ ਜਾਵੇਗਾ। ਇਸ ਪ੍ਰੋਜੈਕਟ ਦੀ ਅਨੁਮਾਨਿਤ ਲਾਗਤ ਲਗਭਗ 8.50 ਕਰੋੜ ਰੁਪਏ ਹੈ ਅਤੇ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਨੂੰ ਪਹਿਲਾਂ ਹੀ ਫੰਡ ਜਾਰੀ ਕੀਤੇ ਜਾ ਚੁੱਕੇ ਹਨ।

ਸ਼੍ਰੀਮਤੀ ਜੈਨ ਨੇ ਕਿਹਾ ਕਿ ਇਸ ਕੰਮ ਲਈ ਤਕਨੀਕੀ ਬੋਲੀ ਖੋਲ੍ਹ ਦਿੱਤੀ ਗਈ ਹੈ ਅਤੇ ਯੋਗ ਬੋਲੀਕਾਰ ਮੈਸਰਜ਼ ਦੂਰ ਸੰਚਾਰ ਸਿਸਟਮ, ਪੰਚਕੂਲਾ ਅਤੇ ਮੈਸਰਜ਼ ਵਿਜ਼ੂਅਲ ਟੈਕਨਾਲੋਜੀਜ਼ ਪ੍ਰਾ. ਲਿਮਟਿਡ, ਨੋਇਡਾ ਨੇ ਅੱਜ ਸੈਕਟਰ 66/80 ਮੋਹਾਲੀ (MOHALI) ਦੀਆਂ ਟ੍ਰੈਫਿਕ ਲਾਈਟਾਂ ਵਿਖੇ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦੇ ਮੁੱਖ ਇੰਜੀਨੀਅਰ ਰਣਜੋਧ ਸਿੰਘ, ਕਾਰਜਕਾਰੀ ਇੰਜੀਨੀਅਰ ਜਸਵਿੰਦਰ ਸਿੰਘ, ਆਰ.ਟੀ.ਏ. ਮੋਹਾਲੀ ਪਰਦੀਪ ਸਿੰਘ ਢਿੱਲੋਂ ਅਤੇ ਨਗਰ ਨਿਗਮ ਮੋਹਾਲੀ ਦੇ ਅਧਿਕਾਰੀਆਂ ਅਤੇ ਪੰਜਾਬ ਇੰਜੀਨੀਅਰਿੰਗ ਕਾਲਜ ਦੀ ਮੌਜੂਦਗੀ ਵਿੱਚ ਲਾਏ ਜਾਣ ਵਾਲੇ ਉਪਕਰਨਾਂ ਦਾ ਲਾਈਵ ਪ੍ਰਦਰਸ਼ਨ ਕੀਤਾ ਗਿਆ।

ਉਨ੍ਹਾਂ ਕਿਹਾ ਕਿ ਲਾਈਵ ਡੈਮੋ ਦੀ ਸਫ਼ਲਤਾ ਦੇ ਅਧਾਰ ਤੇ ਬੋਲੀਕਾਰਾਂ ਦੀਆਂ ਵਿੱਤੀ ਬੋਲੀਆਂ ਅਗਲੇ ਹਫ਼ਤੇ ਖੋਲ੍ਹ ਦਿੱਤੀਆਂ ਜਾਣਗੀਆਂ। ਕੰਮ ਦੀ ਅਲਾਟਮੈਂਟ ਦੀ ਮਿਤੀ ਤੋਂ 6 ਮਹੀਨਿਆਂ ਦੇ ਅੰਦਰ ਇਹ ਕੰਮ ਪੂਰਾ ਕਰ ਲਿਆ ਜਾਵੇਗਾ। ਇਸ ਪ੍ਰਣਾਲੀ ਦੀ 24×7 ਨਿਗਰਾਨੀ ਲਈ ਕਮਾਂਡ ਐਂਡ ਕੰਟਰੋਲ ਸੈਂਟਰ, ਪੁਲਿਸ ਸਟੇਸ਼ਨ, ਸੋਹਾਣਾ, ਸੈਕਟਰ 79, ਐਸ.ਏ.ਐਸ.ਨਗਰ ਦੀ ਇਮਾਰਤ ਵਿੱਚ ਸਥਾਪਿਤ ਕੀਤਾ ਜਾਵੇਗਾ।

The post ਮੋਹਾਲੀ: ਸੈਕਟਰ 66/80 ਦੀਆਂ ਟ੍ਰੈਫਿਕ ਲਾਈਟਾਂ ‘ਤੇ ਯੋਗ ਪਾਏ ਤਕਨੀਕੀ ਬੋਲੀਕਾਰਾਂ ਦੁਆਰਾ ਦਿੱਤਾ ਗਿਆ ਲਾਈਵ ਡੈਮੋ appeared first on TheUnmute.com - Punjabi News.

Tags:
  • breaking-news
  • chandigarh-traffic-police
  • mohali
  • road-traffic
  • traffic-lights
  • traffic-management-system
  • traffic-police
  • vigilance

ਮੋਹਾਲੀ ਅਦਾਲਤ 'ਚ ਪੇਸ਼ ਨਹੀਂ ਹੋਏ 'ਆਪ' ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ

Thursday 16 November 2023 02:27 PM UTC+00 | Tags: jaswant-singh-gajjan-majra latest-news mohali-court news the-unmute-breaking-news the-unmute-latest-news the-unmute-latest-update

ਚੰਡੀਗੜ੍ਹ, 16 ਨਵੰਬਰ, 2023: ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਨੇ ਮੋਹਾਲੀ ਜ਼ਿਲ੍ਹਾ ਅਦਾਲਤ (Mohali Court) ਵਿੱਚ ਪੇਸ਼ ਹੋਣਾ ਸੀ। ਉਹ ਪਟਿਆਲਾ ਦੇ ਰਾਜਿੰਦਰ ਹਸਪਤਾਲ ਵਿੱਚ ਦਾਖਲ ਹਨ। ਹਸਪਤਾਲ ਵੱਲੋਂ ਅੱਜ ਉਸ ਦੀ ਮੈਡੀਕਲ ਰਿਪੋਰਟ ਅਦਾਲਤ ਵਿੱਚ ਪੇਸ਼ ਕੀਤੀ ਗਈ। ਇਸ ਤੋਂ ਬਾਅਦ ਅਦਾਲਤ ਨੇ ਫੈਸਲਾ ਕੀਤਾ ਕਿ ਉਸ ਨੂੰ ਅੱਜ ਅਦਾਲਤ ਵਿਚ ਪੇਸ਼ ਨਹੀਂ ਕੀਤਾ ਜਾ ਸਕਦਾ, ਹੁਣ ਉਸ ਨੂੰ ਭਲਕੇ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

The post ਮੋਹਾਲੀ ਅਦਾਲਤ ‘ਚ ਪੇਸ਼ ਨਹੀਂ ਹੋਏ ‘ਆਪ’ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ appeared first on TheUnmute.com - Punjabi News.

Tags:
  • jaswant-singh-gajjan-majra
  • latest-news
  • mohali-court
  • news
  • the-unmute-breaking-news
  • the-unmute-latest-news
  • the-unmute-latest-update

91,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਵੱਲੋਂ ਮਾਲ ਪਟਵਾਰੀ ਗ੍ਰਿਫ਼ਤਾਰ

Thursday 16 November 2023 04:21 PM UTC+00 | Tags: breaking-news bribe mal-patwari news punjab-government the-unmute-breaking-news vigilance

ਚੰਡੀਗੜ੍ਹ, 16 ਨਵੰਬਰ 2023: ਪੰਜਾਬ ਵਿਜੀਲੈਂਸ (Vigilance) ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਆਪਣੀ ਮੁਹਿੰਮ ਦੌਰਾਨ ਅੱਜ ਜ਼ਿਲ੍ਹਾ ਗੁਰਦਾਸਪੁਰ ਦੀ ਤਹਿਸੀਲ ਡੇਰਾ ਬਾਬਾ ਨਾਨਕ ਦੇ ਮਾਲ ਹਲਕਾ ਪੁਰਾਣਾ ਵਾਹਲਾ ਵਿਖੇ ਤਾਇਨਾਤ ਮਾਲ ਪਟਵਾਰੀ ਸਤਿੰਦਰਪਾਲ ਸਿੰਘ ਨੂੰ 91,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਕਾਬੂ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਪਿੰਡ ਧਾਰੋਵਾਲੀ ਦੇ ਵਸਨੀਕ ਉਪਰੋਕਤ ਮਾਲ ਕਰਮਚਾਰੀ ਨੂੰ ਇਕਬਾਲ ਸਿੰਘ ਵਾਸੀ ਪਿੰਡ ਪੰਨਵਾਂ ਝਾਂਗੀ, ਜ਼ਿਲ੍ਹਾ ਗੁਰਦਾਸਪੁਰ ਦੀ ਸ਼ਿਕਾਇਤ ‘ਤੇ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਨੇ ਇਸ ਸਬੰਧੀ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ‘ਤੇ ਸ਼ਿਕਾਇਤ ਦਰਜ ਕਰਵਾਈ ਸੀ।

ਹੋਰ ਵੇਰਵੇ ਦਿੰਦਿਆਂ ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਆਪਣੀ ਆਨਲਾਈਨ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਉਕਤ ਪਟਵਾਰੀ ਨੇ ਉਸ ਦੀ ਅਤੇ ਉਸ ਦੇ ਲੜਕੇ ਦੀ ਜ਼ਮੀਨ ਦਾ ਇੰਤਕਾਲ ਕਰਨ ਬਦਲੇ ਉਨ੍ਹਾਂ ਤੋਂ ਤਿੰਨ ਕਿਸ਼ਤਾਂ ‘ਚ 61,000, 20,000 ਅਤੇ 10,000 ਰੁਪਏ ਲਏ ਹਨ। ਸ਼ਿਕਾਇਤਕਰਤਾ ਨੇ ਰਿਸ਼ਵਤ ਦੀ ਰਕਮ ਸਬੰਧੀ ਪਟਵਾਰੀ ਨਾਲ ਹੋਈ ਗੱਲਬਾਤ ਵੀ ਰਿਕਾਰਡ ਕੀਤੀ ਹੈ ਜੋ ਕਿ ਸਬੂਤ ਵਜੋਂ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤੀ ਗਈ।

ਬੁਲਾਰੇ (Vigilance) ਨੇ ਅੱਗੇ ਦੱਸਿਆ ਕਿ ਵਿਜੀਲੈਂਸ ਰੇਂਜ ਅੰਮ੍ਰਿਤਸਰ ਨੇ ਸ਼ਿਕਾਇਤ ਦੀ ਪੜਤਾਲ ਉਪਰੰਤ ਦੋਸ਼ੀ ਮਾਲ ਕਰਮਚਾਰੀ ਨੂੰ ਸ਼ਿਕਾਇਤਕਰਤਾ ਤੋਂ 91,000 ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ 'ਚ ਦੋਸ਼ੀ ਪਾਏ ਜਾਣ ‘ਤੇ ਗ੍ਰਿਫਤਾਰ ਕਰ ਲਿਆ ਹੈ।

ਇਸ ਸਬੰਧੀ ਦੋਸ਼ੀ ਪਟਵਾਰੀ ਖਿਲਾਫ਼ ਵਿਜੀਲੈਂਸ ਬਿਓਰੋ ਦੇ ਥਾਣਾ ਅੰਮ੍ਰਿਤਸਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

The post 91,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਵੱਲੋਂ ਮਾਲ ਪਟਵਾਰੀ ਗ੍ਰਿਫ਼ਤਾਰ appeared first on TheUnmute.com - Punjabi News.

Tags:
  • breaking-news
  • bribe
  • mal-patwari
  • news
  • punjab-government
  • the-unmute-breaking-news
  • vigilance

ਚੰਡੀਗੜ੍ਹ, 16 ਨਵੰਬਰ 2023: ਭਾਰਤੀ ਵਿਲੱਖਣ ਪਛਾਣ ਅਥਾਰਟੀ (UIDAI) ਵੱਲੋਂ ਮੁਫ਼ਤ ਆਧਾਰ ਕਾਰਡ ਅੱਪਡੇਟ ਕਰਨ ਦੀ ਮਿਤੀ 14 ਦਸੰਬਰ, 2023 ਤੱਕ ਵਧਾ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਬੁਲਾਰੇ ਨੇ ਦੱਸਿਆ ਕਿ ਆਧਾਰ ਕਾਰਡ ਧਾਰਕ ਨੂੰ ਆਧਾਰ ਕਾਰਡ ਆਨਲਾਈਨ ਅੱਪਡੇਟ ਕਰਨ ਲਈ ਕੋਈ ਫੀਸ ਨਹੀਂ ਦੇਣੀ ਪਵੇਗੀ।

ਜਿਨ੍ਹਾਂ ਵਿਅਕਤੀਆਂ ਨੇ ਪਿਛਲੇ ਅੱਠ ਜਾਂ ਦਸ ਸਾਲਾਂ ਵਿੱਚ ਆਪਣਾ ਆਧਾਰ ਕਾਰਡ ਅੱਪਡੇਟ ਨਹੀਂ ਕੀਤਾ ਹੈ, ਉਨ੍ਹਾਂ ਨੂੰ ਆਪਣਾ ਆਧਾਰ ਕਾਰਡ ਅੱਪਡੇਟ ਕਰਵਾਉਣ ਲਈ ਆਪਣਾ ਰਿਹਾਇਸ਼ੀ ਸਰਟੀਫਿਕੇਟ ਅਤੇ ਆਪਣਾ ਪਛਾਣ ਪੱਤਰ ਆਨਲਾਈਨ ਅਪਲੋਡ ਕਰਨਾ ਹੋਵੇਗਾ। ਆਧਾਰ ਕਾਰਡ ਧਾਰਕ ਮਾਈ ਆਧਾਰ ਪੋਰਟਲ ਤੋਂ ਆਧਾਰ ਆਨਲਾਈਨ ਸੇਵਾਵਾਂ ਦਾ ਲਾਭ ਲੈ ਸਕਦੇ ਹਨ। ਨਾਗਰਿਕਾਂ ਨੂੰ ਆਪਣਾ ਆਧਾਰ ਕਾਰਡ ਅੱਪਡੇਟ ਕਰਵਾਉਣ ਲਈ ਇਸ ਮੁਫ਼ਤ ਸੇਵਾ ਦਾ ਲਾਭ ਉਠਾਉਣਾ ਚਾਹੀਦਾ ਹੈ ਅਤੇ ਆਨਲਾਈਨ ਸੇਵਾਵਾਂ ਦਾ ਲਾਭ ਲੈਣ ਲਈ ਆਪਣਾ ਮੋਬਾਈਲ ਨੰਬਰ ਵੀ ਆਧਾਰ ਵਿੱਚ ਅੱਪਡੇਟ ਰੱਖਣਾ ਚਾਹੀਦਾ ਹੈ।

The post UIDAI ਨੇ ਮੁਫ਼ਤ ਆਧਾਰ ਕਾਰਡ ਅੱਪਡੇਟ ਕਰਨ ਦੀ ਆਖ਼ਰੀ ਮਿਤੀ 14 ਦਸੰਬਰ ਤੱਕ ਵਧਾਈ appeared first on TheUnmute.com - Punjabi News.

Tags:
  • aadhaar-card
  • breaking-news
  • uidai

ਚੰਡੀਗੜ੍ਹ, 16 ਨਵੰਬਰ 2023: ਵਨਡੇ ਵਿਸ਼ਵ ਕੱਪ 2023 ਦੇ ਦੂਜੇ ਸੈਮੀਫਾਈਨਲ ‘ਚ ਅੱਜ ਆਸਟ੍ਰੇਲੀਆ (Australia) ਨੇ ਦੱਖਣੀ ਅਫਰੀਕਾ ਨੂੰ 3 ਵਿਕਟਾਂ ਨਾਲ ਹਰਾ ਦਿੱਤਾ । ਇਹ ਮੈਚ ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ ‘ਚ ਖੇਡਿਆ ਗਿਆ । ਭਾਰਤੀ ਟੀਮ ਨੇ ਬੁੱਧਵਾਰ ਨੂੰ ਨਿਊਜ਼ੀਲੈਂਡ ਨੂੰ ਹਰਾ ਕੇ ਫਾਈਨਲ ‘ਚ ਜਗ੍ਹਾ ਬਣਾਈ ਅਤੇ ਅੱਜ ਇਹ ਤੈਅ ਹੋ ਗਿਆ ਕਿ ਖਿਤਾਬੀ ਮੁਕਾਬਲੇ ‘ਚ ਭਾਰਤੀ ਟੀਮ ਦਾ ਸਾਹਮਣਾ ਆਸਟ੍ਰੇਲੀਆ ਨਾਲ ਹੋਵੇਗਾ।

ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸਾਰੀਆਂ ਵਿਕਟਾਂ ਗੁਆ ਕੇ 212 ਦੌੜਾਂ ਬਣਾਈਆਂ। ਆਸਟ੍ਰੇਲੀਆ ਨੇ ਸੱਤ ਵਿਕਟਾਂ ਗੁਆ ਕੇ 213 ਦੌੜਾਂ ਦਾ ਟੀਚਾ ਹਾਸਲ ਕਰ ਲਿਆ | ਆਸਟ੍ਰੇਲੀਆ ਅਤੇ ਭਾਰਤ ਦਾ ਫਾਈਨਲ ਮੁਕਾਬਲਾ 19 ਨਵੰਬਰ ਨੂੰ ਹੋਵੇਗਾ |

The post AUS vs SA: ਆਸਟ੍ਰੇਲੀਆ ਨੇ ਦੱਖਣੀ ਅਫਰੀਕਾ ਨੂੰ ਹਰਾਇਆ, ਖਿਤਾਬੀ ਮੁਕਾਬਲੇ ‘ਚ ਭਾਰਤ ਨਾਲ ਹੋਵੇਗੀ ਟੱਕਰ appeared first on TheUnmute.com - Punjabi News.

Tags:
  • australia
  • australia-vs-india
  • aus-vs-sa
  • breaking-news
  • south-africa
  • world-cup-final
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form