TheUnmute.com – Punjabi News: Digest for November 14, 2023

TheUnmute.com – Punjabi News

Punjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com

Table of Contents

ਖਰੜ/ਐਸਏਐਸ ਨਗਰ, 13 ਨਵੰਬਰ 2023 : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੀ ਅਗਵਾਈ ‘ਚ ਸੂਬੇ ਦੇ ਲੋਕਾਂ ਨੂੰ ਵੈਕਟਰ-ਬੋਰਨ ਬਿਮਾਰੀਆਂ ਤੋਂ ਬਚਾਉਣ ਲਈ ਵਿੱਢੀ ਮੁਹਿੰਮ ‘ਹਰ ਸ਼ੁੱਕਰਵਾਰ, ਡੇਂਗੂ ‘ਤੇ ਵਾਰ’ ਨੂੰ ਜਾਰੀ ਰੱਖਦਿਆਂ ਐਸ.ਏ.ਐਸ ਨਗਰ ਦੇ ਜੁਝਾਰ ਨਗਰ ਇਲਾਕੇ ਵਿਚ ਸਿਹਤ ਵਿਭਾਗ ਦੀ ਟੀਮ ਵਲੋਂ ਚੈਕਿੰਗ ਕੀਤੀ ਗਈ।

ਸਿਵਲ ਸਰਜਨ ਐਸ.ਏ.ਐਸ ਨਗਰ ਡਾ. ਮਹੇਸ਼ ਕੁਮਾਰ ਅਹੂਜਾ, ਸੀਨੀਅਰ ਰੀਜ਼ਨਲ ਡਾਇਰੈਕਟਰ ਡਾ. ਅਮਰਜੀਤ ਕੌਰ, ਸਟੇਟ ਪ੍ਰੋਗਰਾਮ ਅਫ਼ਸਰ ਡਾ. ਅਰਸ਼ਦੀਪ ਕੌਰ, ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਗਿਰੀਸ਼ ਡੋਗਰਾ, ਸਟੇਟ ਐਂਟੋਮੋਲੋਜਿਸਟ ਨਿਜਾਤਇੰਦਰ ਸਿੰਘ, ਅਸਿਸਟੈਂਟ ਪ੍ਰੋਗਰਾਮ ਅਫ਼ਸਰ ਬਲਜੀਤ ਕੌਰ ਸਮੇਤ ਸਿਹਤ ਵਿਭਾਗ ਦੀ ਟੀਮ ਨੇ ਮੋਹਾਲੀ ਨੇੜਲੇ ਜੁਝਾਰ ਨਗਰ ਇਲਾਕੇ ਵਿਚ ਚੈਕਿੰਗ ਕੀਤੀ, ਜਿਸ ਦੌਰਾਨ ਕਈ ਥਾਵਾਂ ਉਤੇ ਮੱਛਰਾਂ ਦਾ ਲਾਰਵਾ ਪਾਇਆ ਗਿਆ।

ਅਧਿਕਾਰੀਆਂ ਨੇ ਬਾਅਦ ਵਿਚ ਇਕ ਮੀਟਿੰਗ ਕਰਕੇ ਦੱਸਿਆ ਕਿ ਭਾਵੇਂ ਸੂਬੇ ਵਿੱਚ ਡੇਂਗੂ ਦੇ ਕੇਸਾਂ ਵਿਚ ਕਮੀ ਆਉਣੀ ਸ਼ੁਰੂ ਹੋ ਗਈ ਹੈ ਪਰ ਫਿਰ ਵੀ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ ਅਤੇ ਉਹ ਆਪਣੇ ਆਲੇ-ਦੁਆਲੇ ਪਾਣੀ ਖੜ੍ਹਾ ਨਾ ਹੋਣ ਦੇ ਕੇ ਇਸ ਜਾਨਲੇਵਾ ਬਿਮਾਰੀ ਤੋਂ ਆਸਾਨੀ ਨਾਲ ਬਚ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਉਦੇਸ਼ ਲੋਕਾਂ ਨੂੰ ਜਾਗਰੂਕ ਕਰਨਾ ਹੈ, ਪਰ ਇਸ ਦੇ ਬਾਵਜੂਦ ਵੀ ਵਾਰ-ਵਾਰ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕਰਨੇ ਵਧਾਏ ਜਾਣ ਦੀ ਹਦਾਇਤ ਕੀਤੀ। ਇਲਾਕੇ ਵਿਚ ਮਿਠਾਈ ਦੀਆਂ ਦੁਕਾਨਾਂ ਉਪਰ ਮੱਛਰ ਦੇ ਲਾਰਵਾ ਦੀ ਚੈਕਿੰਗ ਕੀਤੀ ਗਈ।

ਟੀਮ ਨੇ ਘਰ-ਘਰ ਜਾ ਕੇ ਲੋਕਾਂ ਨੂੰ ਡੇਂਗੂ ਮੱਛਰ ਦੇ ਲਾਰਵੇ ਦੇ ਹੌਟਸਪੌਟਸ ਦਾ ਨਿਰੀਖਣ ਕੀਤਾ ਜਿਨ੍ਹਾਂ ਵਿਚ ਕੂਲਰ, ਫਰਿਜ਼ਾਂ ਦੇ ਪਿੱਛੇ ਟਰੇਆਂ, ਗਮਲਿਆਂ ਹੇਠ ਰੱਖੀਆਂ ਟਰੇਆਂ, ਪੰਛੀਆਂ ਵਾਸਤੇ ਪਾਣੀ ਨਾਲ ਭਰੇ ਭਾਂਡੇ ਅਤੇ ਖੁੱਲ੍ਹੇ ਵਿੱਚ ਪਏ ਬਰਤਨ ਸ਼ਾਮਲ ਸਨ।

‘ਡੇਂਗੂ ਤੋਂ ਸਾਵਧਾਨੀ ਵਰਤਣ ਤੇ ਜਾਗਰੂਕਤਾ ਦੀ ਜਰੂਰਤ’

ਸੀਨੀਅਰ ਮੈਡੀਕਲ ਅਫ਼ਸਰ ਸਿਹਤ ਬਲਾਕ ਘੜੂੰਆਂ ਡਾ. ਸੁਰਿੰਦਰਪਾਲ ਕੌਰ ਨੇ ਦੱਸਿਆ ਕਿ ਡੇਂਗੂ ਇੱਕ ਘਾਤਕ ਬਿਮਾਰੀ ਹੈ ਅਤੇ ਇਸ ਨੂੰ ਤਾਂ ਹੀ ਰੋਕਿਆ ਜਾ ਸਕਦਾ ਹੈ ਜੇਕਰ ਅਸੀਂ ਆਪਣੇ ਆਲੇ-ਦੁਆਲੇ ਪਾਣੀ ਖੜਾ ਨਾ ਹੋਣ ਦੇਈਏ। ਤੇਜ਼ ਬੁਖਾਰ ਹੋਣਾ, ਸਿਰ ਦਰਦ, ਮਾਸਪੇਸ਼ੀਆਂ ਵਿਚ ਦਰਦ, ਅੱਖਾਂ ਦੇ ਪਿਛਲੇ ਹਿੱਸੇ ਵਿਚ ਦਰਦ, ਮਸੂੜ੍ਹਿਆਂ ਅਤੇ ਨੱਕ ਵਿਚੋਂ ਖੂਨ ਵਗਣਾ ਡੇਂਗੂ ਬੁਖਾਰ ਦੇ ਮੁੱਖ ਲੱਛਣ ਹਨ। ਉਨ੍ਹਾਂ ਦੱਸਿਆ ਕਿ ਡੇਂਗੂ ਤੋਂ ਘਬਰਾਉਣ ਦੀ ਲੋੜ ਨਹੀਂ ਬਲਕਿ ਬਿਮਾਰੀ ਤੋਂ ਸਾਵਧਾਨੀ ਵਰਤਣ ਤੇ ਜਾਗਰੂਕਤਾ ਦੀ ਜਰੂਰਤ ਹੈ। ਉਨ੍ਹਾਂ ਦੱਸਿਆ ਕਿ ਪ੍ਰਾਇਮਰੀ ਸਿਹਤ ਕੇਂਦਰਾਂ, ਹੈਲਥ ਤੇ ਵੈਲਨੈਸ ਸੈਂਟਰਾਂ ਤੇ ਸਬ ਸੈਂਟਰਾਂ ਦੇ ਸਟਾਫ ਅਤੇ ਆਸ਼ਾ ਵਰਕਰਾਂ ਵਲੋਂ ਵੱਖ ਵੱਖ ਥਾਵਾਂ ਉਤੇ ਲੋਕਾਂ ਨੂੰ ਡੇਂਗੂ ਬੁਖਾਰ ਦੇ ਲੱਛਣ, ਮੱਛਰ ਪੈਦਾ ਹੋਣ ਦੇ ਕਾਰਨ ਅਤੇ ਇਸ ਤੋਂ ਬਚਾਓ ਸਬੰਧੀ ਜਾਣਕਾਰੀ ਦਿੱਤੀ ਗਈ।

The post ‘ਹਰ ਸ਼ੁੱਕਰਵਾਰ, ਡੇਂਗੂ ‘ਤੇ ਵਾਰ’ ਮੁਹਿੰਮ ਤਹਿਤ ਮੋਹਾਲੀ ਜਿਲ੍ਹੇ ‘ਚ ਕੀਤੀ ਗਈ ਚੈਕਿੰਗ appeared first on TheUnmute.com - Punjabi News.

Tags:
  • dengue
  • mohali
  • news

ਪਟਿਆਲਾ 13 ਨਵੰਬਰ 2023: ਵਿਦਿਆਰਥੀਆਂ ਨੂੰ ਦੀਵਾਲੀ ਦੇ ਮੌਕੇ ‘ਤੇ ਆਪਣੇ ਸੱਭਿਆਚਾਰ ਨਾਲ ਜੋੜੇ ਰੱਖਣ ਲਈ ਅਤੇ ਤਿਉਹਾਰ ਦੀ ਮਹੱਤਤਾ ਤੋਂ ਜਾਣੂ ਕਰਵਾਉਣ ਲਈ ਸਕਾਲਰ ਫੀਲਡਜ਼ ਪਬਲਿਕ ਸਕੂਲ ਦੇ ਵਿਹੜੇ ਵਿੱਚ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ |

ਸਕੂਲ ਵਿੱਚ ਦਿਨ ਦੀ ਸ਼ੁਰੂਆਤ ਇੱਕ ਵਿਸ਼ੇਸ਼ ਸਵੇਰ ਦੀ ਸਭਾ ਨਾਲ ਹੋਈ, ਜਿਸ ਵਿੱਚ ਵਿਦਿਆਰਥੀਆਂ ਨੇ ਤਿਉਹਾਰ ਦੀ ਮਹੱਤਤਾ ਅਤੇ ਸਾਰਥਕਤਾ ਬਾਰੇ ਭਾਸ਼ਣ ਦਿੱਤੇ। ਸਕੂਲ ਦੀਆਂ ਸਾਰੀਆਂ ਕਲਾਸਾਂ ਵਿੱਚ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ ਜਿਵੇਂ ਕਿ ‘ਅੰਤਰ-ਹਾਊਸ ਰੰਗੋਲੀ-ਮੇਕਿੰਗ, ਮੋਮਬੱਤੀ ਅਤੇ ‘ਦੀਆ’ ਸਜਾਵਟ, ਕਾਗਜ਼ ਦੀ ਸਜਾਵਟ, ਕਾਗਜ਼ ਦੀ ਲਾਲਟੈਣ, ਬੇਹਤਰੀਨ ਰਚਨਾਵਾਂ, ਕਾਰਡ ਬਣਾਉਣ ਦੇ ਮੁਕਾਬਲੇ ਕਰਵਾਏ ਗਏ।

ਇਹਨਾਂ ਗਤੀਵਿਧੀਆਂ ਵਿੱਚ ਵਿਦਿਆਰਥੀਆਂ ਨੇ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ।ਬੱਚਿਆਂ ਨੇ ਇਹਨਾਂ ਮੁਕਾਬਲਿਆਂ ਦਾ ਬੜਾ ਹੀ ਆਨੰਦ ਮਾਣਿਆ ਅਤੇ ਵਿਦਿਆਰਥੀਆਂ ਦੇ ਇਹਨਾਂ ਸੁੰਦਰ ਪਲਾਂ ਨੂੰ ਅਧਿਆਪਕਾਂ ਨੇ ਤਸਵੀਰਾਂ ਵਿੱਚ ਕੈਦ ਕੀਤਾ । ਇਸ ਤੋਂ ਇਲਾਵਾ ਵਿਦਿਆਰਥੀਆਂ ਦੁਆਰਾ ਇੱਕ ਰੈਲੀ ਕੱਢੀ ਗਈ | ਜਿਸ ਵਿੱਚ ਵਿਦਿਆਰਥੀਆਂ ਨੂੰ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ ਗਿਆ।

ਸਕੂਲ ਦੀ ਪਿ੍ੰਸੀਪਲ ਸ੍ਰੀਮਤੀ ਚੰਦਨਦੀਪ ਕੌਰ ਨੇ ਇਸ ਤਿਉਹਾਰ ਨਾਲ ਵਿਦਿਆਰਥੀਆਂ ਨੂੰ ਰੂ- ਬ -ਰੂ ਕਰਵਾਉਂਦੇ ਹੋਏ ਕਿਹਾ ਕਿ ਇਹ ਤਿਉਹਾਰ ਅਧਿਆਤਮਿਕ ਤੌਰ ‘ਤੇ ਹਨੇਰੇ ਉੱਤੇ ਰੌਸ਼ਨੀ ਦੀ ਜਿੱਤ, ਅਗਿਆਨਤਾ ਉੱਤੇ ਗਿਆਨ, ਬੁਰਾਈ ਉੱਤੇ ਚੰਗਿਆਈ ਅਤੇ ਆਸ ਉੱਤੇ ਜਿੱਤ ਦਾ ਪ੍ਰਤੀਕ ਹੈ ਪ੍ਰੋਗਰਾਮ ਦੀ ਸਮਾਪਤੀ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਦੀਵਾਲੀ ਦੀਆਂ ਸ਼ੁੱਭ ਕਾਮਨਾਵਾਂ ਨਾਲ ਕੀਤੀ ਗਈ ।

The post ਸਕਾਲਰ ਫੀਲਡਜ਼ ਪਬਲਿਕ ਸਕੂਲ ਦੇ ਵਿਹੜੇ ‘ਚ ਮਨਾਇਆ ਗਿਆ ਦੀਵਾਲੀ ਦਾ ਤਿਉਹਾਰ appeared first on TheUnmute.com - Punjabi News.

Tags:
  • diwali
  • diwali-festival
  • scholar-fields-public-school

ਮੋਗਾ, 13 ਨਵੰਬਰ 2023: ਕੌਰ ਇੰਮੀਗ੍ਰੇਸ਼ਨ ਨੇ ਵਾਸੀ ਪਿੰਡ ਤਲਵੰਡੀ ਭੰਗੇਰੀਆਂ , ਜ਼ਿਲ੍ਹਾ ਮੋਗਾ ਦਾ ਰਹਿਣ ਵਾਲਾ ਜਗਪ੍ਰੀਤ ਸਿੰਘ ਦਾ ਕੈਨੇਡਾ ਦਾ ਸਟੂਡੈਂਟ ਵੀਜ਼ਾ 23 ਦਿਨਾਂ 'ਚ ਲਗਵਾਇਆ। ਇਸ ਮੌਕੇ ਕੌਰ ਇੰਮੀਗ੍ਰੇਸ਼ਨ ਦੁੱਨੇਕੇ ਸਥਿਤ ਦਫ਼ਤਰ ਵਿਖੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਸੀ.ਈ.ਓ(CEO) ਸ. ਰਛਪਾਲ ਸਿੰਘ ਸੋਸਣ ਨੇ ਦੱਸਿਆ ਕਿ ਜਗਪ੍ਰੀਤ ਸਿੰਘ ਦਾ ਫਰੈਸ਼ ਕੇਸ ਸੀ ਤੇ ਉਹ ਕੌਰ ਇੰਮੀਗ੍ਰੇਸ਼ਨ ਵਿੱਚ ਹੀ ਵਰਕ ਕਰ ਰਹੀ ਕਰਮਚਾਰੀ ਕਰਮਜੀਤ ਕੌਰ ਦੇ ਰਿਸ਼ਤੇ ਵਿੱਚ ਭਰਾ ਸਨ ਤੇ ਆਪਣੀ ਫਾਈਲ ਦਾ ਪ੍ਰੋਸੈਸ ਵੀ ਉਸ ਦੇ ਕਹਿਣ ਤੇ ਹੀ ਕੌਰ ਇੰਮੀਗ੍ਰੇਸ਼ਨ ਤੋਂ ਕਰਵਾਇਆ।

ਜਗਪ੍ਰੀਤ ਸਿੰਘ ਦਾ ਸਟੱਡੀ ਵਿਚ ਦੋ ਸਾਲ ਦਾ ਗੈਪ ਸੀ। ਕੌਰ ਇੰਮੀਗ੍ਰੇਸ਼ਨ ਦੀ ਟੀਮ ਨੇ ਜਗਪ੍ਰੀਤ ਸਿੰਘ ਦੀ ਪ੍ਰੋਫਾਈਲ ਦੇਖਣ ਦੇ ਬਾਅਦ ਰੀਝ ਨਾਲ ਫਾਈਲ ਤਿਆਰ ਕਰਕੇ ਲਗਾਈ ਤੇ 23 ਦਿਨਾਂ ਵਿਚ ਵੀਜ਼ਾ ਆ ਗਿਆ। ਇਸ ਮੌਕੇ ਜਗਪ੍ਰੀਤ ਸਿੰਘ ਤੇ ਉਸਦੇ ਸਾਰੇ ਪਰਿਵਾਰ ਨੇ ਵੀਜ਼ਾ ਮਿਲਣ ਦੀ ਖੁਸ਼ੀ ਵਿੱਚ ਵਧਾਈ ਦਿੰਦਿਆਂ ਕੌਰ ਇੰਮੀਗ੍ਰੇਸ਼ਨ ਦਾ ਬਹੁਤ-ਬਹੁਤ ਧੰਨਵਾਦ ਕੀਤਾ।

ਜੇਕਰ ਤੁਸੀਂ ਵੀ ਕੌਰ ਇੰਮੀਗ੍ਰੇਸ਼ਨ ਤੋਂ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤਾਂ ਅੱਜ ਹੀ ਕੌਰ ਇੰਮੀਗ੍ਰੇਸ਼ਨ ਨੂੰ ਮਿਲੋ ਜਾਂ ਹੁਣੇ ਵੱਟਸਅੱਪ ਕਰੋ ਆਪਣੇ Documents ਜਾਂ ਕਾਲ ਕਰੋ |

ਮੋਗਾ ਬਰਾਂਚ: 96926-00084, 96927-00084, 96928-00084,
ਅੰਮ੍ਰਿਤਸਰ ਬਰਾਂਚ: 96923-00084.

The post ਕੌਰ ਇੰਮੀਗ੍ਰੇਸ਼ਨ: ਜਗਪ੍ਰੀਤ ਸਿੰਘ ਦਾ ਲੱਗਿਆ ਕੈਨੇਡਾ ਦਾ ਸਟੂਡੈਂਟ ਵੀਜ਼ਾ appeared first on TheUnmute.com - Punjabi News.

Tags:
  • canada-student-visa
  • kaur-immigration
  • student-visa

ਲਿਖਾਰੀ: ਬਲਦੀਪ ਸਿੰਘ ਰਾਮੂੰਵਾਲੀਆ

ਲਾਹੌਰ ਦਰਬਾਰ ਦੀ ਵੱਡੀ ਸਰਕਾਰ ਰਣਜੀਤ ਸਿੰਘ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਹੋਵਣ !

1.” ਰਣਜੀਤ ਸਿੰਘ ਨੂੰ ਮੁਹੰਮਦ ਅਲੀ, ਅਤੇ ਨਪੋਲੀਅਨ ਨਾਲ ਤੁਲਨਾ ਦਿੱਤੀ ਗਈ ਹੈ ।ਮਿਸਟਰ ਜੈਕਮੌਂਟ ਨੇ ਤਾਂ ਉਸਨੂੰ ਨਿੱਕੇ ਪੱਧਰ ਤੇ ਬੋਨਾਪਾਰਟ ਆਖਿਆ ਹੈ ।ਓਸ ਵਿਚ ਕੁਝ ਗੱਲਾਂ ਇਹੋ ਜਿਹੀਆਂ ਹਨ ਜਿਹੜੀਆਂ ਇਨ੍ਹਾਂ ਦੋਵਾਂ ਨੇਤਾਵਾਂ ਨਾਲ ਮੇਲ ਖਾਂਦੀਆਂ ਹਨ ।ਪਰ ਉਸ ਦੇ ਸੁਭਾਅ ਅਤੇ ਆਚਰਣ ਨੂੰ ਵੇਖਿਆ ਪਤਾ ਲਗਦਾ ਹੈ ਕਿ ਉਹ ਸ਼ਾਇਦ ਇਨ੍ਹਾਂ ਦੋਵਾਂ ਤੋਂ ਉਤੇ ਸੀ ।ਅਤੇ ਇਨ੍ਹਾਂ ਦੋਵਾਂ ਤੋਂ ਵੱਧ ਪ੍ਰਭਾਵਸ਼ਾਲੀ ਸੀ ।”(ਟੀ.ਐਚ. ਬੌਰਟਨ)

2.” ਇਕ ਅਸਾਧਾਰਣ ਸਖ਼ਸ਼ੀਅਤ ਦਾ ਮਾਲਕ ਹੋਣ ਕਰਕੇ, ਉਹ ਆਪਣੇ ਸਮੇਂ ਵਿਚ ਕੁਸਤੁਨਤੁਨੀਆਂ ਤੋਂ ਲੈ ਕਿ ਪੀਕਿੰਗ ਤਕ ਬੇਮਿਸਾਲ ਯੋਗਤਾ ਦੇ ਕਾਰਨ ਪ੍ਰਸਿੱਧ ਸੀ ।”(ਜਾਨ ਮਾਰਸ਼ਮੈਨ)

3.” ਉਹ ਆਪਣੇ ਰਾਜ ਸਿੰਘਾਸਣ ਤੇ ਬੈਠੇ ਹੋਏ ਬਹੁਤੇ ਬਾਰੋਅਬ ਨਹੀ ਸਨ ਜਾਪਦੇ, ਜਿਨ੍ਹੇ ਘੋੜੇ ਦੀ ਪਿੱਠ ਤੇ ਬੈਠੇ ਹੋਏ ਰ੍ਹੋਬੀਲੇ ਜਵਾਨ ਲਗਦੇ ਸਨ ।”(ਐਮਲੀ ਈਡਨ)

4.”ਮਹਾਰਾਜੇ ਦੀ ਇਕੋ ਅੱਖ ਹੈ, ਜਿਹੜੀ ਕਾਫ਼ੀ ਵਿਸ਼ਾਲ ਹੈ । ਲੱਗਦਾ ਹੈ ਓਸ ਵਿਚ ਮਸ਼ਾਲਾਂ ਦੀ ਜੋਤ ਭੜਕ ਰਹੀ ਹੈ ।ਓਸ ਵਿਚ ਚਮਕ ਵੀ ਹੈ ਤੇ ਅੱਗ ਵੀ ।ਜਦੋਂ ਉਹ ਖੁਸ਼ ਹੁੰਦੇ ਹਨ ਤਾਂ ਉਹਨ੍ਹਾਂ ਦੀ ਅੱਖ ਮਿਸ਼ਾਲ ਵਾਂਗ ਚਮਕਦੀ ਹੈ, ਜਦੋਂ ਉਹ ਕਿਸੇ ਗਲੋਂ ਗ਼ੁੱਸੇ ਹੋ ਜਾਂਦੇ ਹਨ ਤਾਂ ਉਨ੍ਹਾਂ ਦੀ ਇਕੋ ਅੱਖ ਸ਼ੋਹਲਾ ਬਣ ਜਾਂਦੀ ਹੈ ।ਮਹਾਰਾਜਾ ਗ਼ੁੱਸੇ ਹਨ ਜਾਂ ਖੁਸ਼ ਇਹ ਉਹਨ੍ਹਾਂ ਦੀ ਅੱਖ ਹੀ ਦਰਸਾ ਦਿੰਦੀ ਹੈ ।ਓਹਨਾ ਦਾ ਗੱਲ ਕਰਨ ਦਾ ਢੰਗ ਸਾਦਾ ਪਰ ਦਿਲ ਖਿੱਚਵਾਂ ਹੈ ।ਓਹਨ੍ਹਾਂ ਦੀ ਬੋਲਚਾਲ ਚ ਕਦੇ ਵੀ ਕਾਹਲੀ ਜਾਂ ਘਬਰਾਹਟ ਪਰਤੀਤ ਨਹੀ ਹੁੰਦੀ ।ਓਹ ਬਾਹਰਲੇ ਦੇਸ਼ਾਂ ਤੋਂ ਆਏ ਯਾਤਰੀਆਂ, ਏਲਚੀਆਂ ਤੇ ਸਫ਼ੀਰਾਂ ਨਾਲ ਖ਼ੁਦ ਗੱਲ ਕਰਦੇ ਹਨ ।ਓਹ ਗੱਲ ਦੀ ਤਹਿ ਤੇ ਛੇਤੀ ਪਹੁੰਚ ਜਾਂਦੇ ਹਨ ।” (ਮੈਕਰੈਗਰ)

5.” ਮੈ ਕਦੀ ਵੀ ਉਹਨ੍ਹਾਂ ਨੂੰ ਜ਼ਰੀ ਵਾਲੇ ਬਸਤਰ ਪਾਇਆਂ ਜਾਂ ਜੇਵਰ ਸਜਾਇਆਂ ਨਹੀ ਵੇਖਿਆ । ਕੋਹੇਨੂਰ ਵਾਲਾ ਬਾਜ਼ੂਬੰਦ ਵੀ ਖ਼ਾਸ ਖ਼ਾਸ ਮੌਕਿਆਂ ਤੇ ਪਾਉਂਦੇ ਸਨ। ਨਹੀਂ ਤਾਂ ਰਣਜੀਤ ਸਿੰਘ ਦੀ ਰਹਿਣੀ ਬਹਿਣੀ ਬਹੁਤ ਕਰਕੇ ਆਮ ਲੋਕਾਂ ਵਰਗੀ ਸੀ ।”(ਹਿਊਗਲ)

6.” ਰਣਜੀਤ ਸਿੰਘ ਲੋਕਾਂ ਦੇ ਤਸੱਵਰ ਵਿਚ ਅੱਜ ਵੀ ਉਵੇਂ ਹੀ ਜਿਉਂਦੇ ਹਨ ਜਿਵੇਂ ਉਹ ਆਪਣੇ ਪੰਜ ਭੌਤਿਕ ਸਰੀਰ ਵੇਲੇ ਜਿਊਂਦੇ ਸਨ ।ਅਜ ਓਹ ਸਿਰਫ਼ ਉਥੇ ਹੀ ਨਹੀ ਜਿਉਂਦੇ ਜਿੱਥੇ ਅੱਜ ਕੱਲ ਸਿੱਖਾਂ ਦੀ ਵੱਸੋਂ ਹੈ (ਭਾਰਤ) ,ਬਲਕਿ ਉਥੇ ਵੀ, ਜਿਥੇ ਉਹ ਪਾਕਿਸਤਾਨ ਬਣਨ ਤੋਂ ਪਹਿਲਾਂ ਵਸ ਰਹੇ ਸਨ। ਉਹ ਸਿੱਖਾਂ ਅਤੇ ਮੁਸਲਮਾਨਾਂ ਦੀ ਸਾਂਝੀ ਸਖ਼ਸ਼ੀਅਤਾਂ ਸਨ ਜਿਸ ਨੇ ਦੇਵ ਮਾਲਾਈ ਸਥਾਨ ਗ੍ਰਹਿਣ ਕਰ ਲਿਆ ਸੀ।ਇਸੇ ਲਈ ਪਾਕਿਸਤਾਨ ਬਣਨ ਸਮੇਂ ਜਦੋਂ ਸਿੱਖ ਉਸ ਦੇਸ਼ ਵਿਚੋਂ ਨਿਕਲ ਰਹੇ ਸਨ ਤਾਂ ਮੁਸਲਮਾਨਾਂ ਨੇ ਸਿੱਖਾਂ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਨੂੰ ਪਾਕਿਸਤਾਨ ਤੋਂ ਨਿਕਲਣ ਨਹੀ ਦਿਤਾ ।ਓਹਨਾ ਦੀ ਹਰਮਨ ਪਿਆਰੀ ਤਸਵੀਰ ਲੋਕਾਂ ਦਿਆਂ ਮਨਾਂ ਚ ਹੁਣ ਵੀ ਅੰਕਿਤ ਹੈ ।ਓਹ ਤਸਵੀਰ ਇਕ ਜੇਤੂ ਨਾਇਕ ਦੀ ਨਹੀ,ਸਗੋਂ ਇਕ ਦਿਆਲੂ ਬਾਪ ਦੀ ਹੈ ।”(ਸੱਯਦ ਵਹੀਦ -ਉਦ -ਦੀਨ)

''ਮਹਾਂਬਲੀ ਰਣਜੀਤ ਸਿੰਘ ਹੋਇਆ ਪੈਦਾ,
ਨਾਲ ਜ਼ੋਰ ਦੇ ਮੁਲਕ ਹਿਲਾਇ ਗਿਆ।
ਮੁਲਤਾਨ, ਕਸ਼ਮੀਰ, ਪਸ਼ੌਰ, ਚੰਬਾ,
ਜੰਮੂ, ਕਾਂਗੜਾ ਕੋਟ ਨਿਵਾਇ ਗਿਆ।
ਹੋਰ ਦੇਸ਼ ਲੱਦਾਖ ਤੇ ਚੀਨ ਤੋੜੀ,
ਸਿੱਕਾ ਆਪਣੇ ਨਾਮ ਚਲਾਇ ਗਿਆ।
ਸ਼ਾਹ ਮੁਹੰਮਦਾ ਜਾਣ ਪਚਾਸ ਬਰਸਾਂ
ਅੱਛਾ ਰੱਜ ਕੇ ਰਾਜ ਕਮਾਇ ਗਿਆ।''(ਸ਼ਾਹ ਮੁਹੰਮਦ)

ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਦੇ ਮਹੱਲ ਵਿੱਚ ਕੁਝ ਅੰਗਰੇਜ਼ ਮਹਿਮਾਨ ਠਹਿਰੇ ਹੋਏ ਸਨ । ਉਹ ਮਹਿਮਾਨ ਸਵੇਰੇ ਸੌੰ ਕੇ ਉੱਠੇ ਤਾਂ ਅਚਾਨਕ ਉਹਨਾਂ ਨੂੰ ਗੋਲੀਆਂ ਚੱਲਣ ਦੀ ਆਵਾਜ਼ ਸੁਣੀ। ਉਹਨਾਂ ਨੇ ਮਹਾਰਾਜੇ ਤੱਕ ਪਹੁੰਚ ਕੀਤੀ ਕਿ ਇਹ ਰਾਜ ਮਹੱਲ ਵਿੱਚ ਗੋਲੀਆਂ ਕਿਉੰ ਚੱਲ ਰਹੀਆਂ ਹਨ ?

ਜਦ ਮਹਾਰਾਜੇ ਨੇ ਦੇਖਿਆਂ ਤਾਂ ਕੁਝ ਘੋੜਿਆਂ ਤੇ ਸਵਾਰ ਨਿਹੰਗ ਸਿੰਘ ਗੋਲੀਆਂ ਚਲਾ ਰਹੇ ਸਨ ਅਤੇ ਉਹਨਾਂ ਨੇ ਗੋਲੀਆਂ ਮਾਰ ਕੇ ਮਹੱਲ ਦਾ ਜੰਗਲਾ ਤੋੜ ਦਿੱਤਾ ਸੀ । ਮਹਾਰਾਜਾ ਰਣਜੀਤ ਸਿੰਘ ਉਹਨਾਂ ਨੂੰ ਦੇਖ ਕੇ ਖੁਸ਼ ਹੋ ਗਏ ਅਤੇ ਅੰਗਰੇਜ਼ਾਂ ਨੂੰ ਦੱਸਿਆ ਕੇ ਇਹ ਤਾਂ ਗੁਰੂ ਦੀਆਂ ਲਾਡਲੀਆਂ ਫੌਜਾਂ ਹਨ ।

ਇਹ ਪੁੱਛੇ ਜਾਣ ਤੇ ਕਿ ਇਹ ਇੱਥੇ ਕਿਉੰ ਆਏ ਅਤੇ ਗੋਲੀਆਂ ਕਿਉੰ ਚਲਾ ਰਹੇ ਹਨ ? ਤਾਂ ਮਹਾਰਾਜੇ ਨੇ ਜਵਾਬ ਦਿੱਤਾ ਕਿ ਇਹ ਸਿੰਘ ਅੰਮਿ੍ਤਸਰ ਸਾਹਿਬ ਤੋੰ ਆਏ ਹਨ ਅਤੇ ਸਾਲ ਵਿੱਚ ਕਈ ਵਾਰ ਆ ਕੇ ਇਸ ਤਰਾਂ ਹੀ ਗੋਲੀਆਂ ਚਲਾਉੰਦੇ ਹਨ। ਮੈਨੂੰ ਇਹ ਯਾਦ ਕਰਵਾਉਣ ਲਈ ਕਿ ਇਹ ਰਾਜ ਮੇਰੀ ਕੋਈ ਨਿੱਜ਼ੀ ਜਾਇਦਾਦ ਨਹੀੰ ਬਲਕਿ ਖਾਲਸਾ ਪੰਥ ਦੀ ਵਸੀਅਤ ਹੈ ।ਇੱਕ ਮਹਾਰਾਜੇ ਦੇ ਮੂੰਹ’ਚੋੰ ਇਹ ਬੋਲ ਸੁਣ ਕੇ ਅੰਗਰੇਜ਼ ਹੈਰਾਨ ਰਹਿ ਗਏ ।

 

The post ਜਨਮ ਦਿਨ ‘ਤੇ ਵਿਸ਼ੇਸ਼: ਸ਼ੇਰੇ-ਏ-ਪੰਜਾਬ ਸਰਕਾਰ ਮਹਾਰਾਜਾ ਰਣਜੀਤ ਸਿੰਘ ਦੀ ਸਖ਼ਸ਼ੀਅਤ ਬਾਰੇ ਕੁਝ ਲੇਖਕਾਂ ਦੇ ਵਿਚਾਰ appeared first on TheUnmute.com - Punjabi News.

Tags:
  • breaking-news
  • ranjit-singh

ਮੋਹਾਲੀ, 13 ਨਵੰਬਰ 2023: ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਅਤੇ ਇਸ ਦੇ ਕਰੀਬ ਡੇਢ ਸਾਲ ਦੇ ਕਾਰਜਕਾਲ ਤੋਂ ਬਾਅਦ ਪੰਜਾਬ ਦੇ ਲੋਕ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਪਰਵਾਸੀ ਵੀਰਾਂ ਅਤੇ ਕਾਰੋਬਾਰੀਆਂ ਨੂੰ ਵੀ ਪੰਜਾਬ ਵਿੱਚ ਆਈ ਤਬਦੀਲੀ ਪਸੰਦ ਆਉਣ ਲੱਗੀ ਹੈ ਅਤੇ ਉਹ ਯਤਨਸ਼ੀਲ ਹਨ। ਪੰਜਾਬ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਬਦਲਾਅ ਲਿਆਉਣ ਲਈ ਉਹ ਅਤੇ ਉਨ੍ਹਾਂ ਦੀ ਟੀਮ ਪੰਜਾਬ ਦੀ ਹਵਾ, ਪਾਣੀ ਅਤੇ ਇੱਥੇ ਆਏ ਬਦਲਾਅ ਬਾਰੇ ਸੰਪਰਕ ਕਰਕੇ ਅਤੇ ਜਾਣਕਾਰੀ ਇਕੱਠੀ ਕਰਕੇ ਪੰਜਾਬ ਵਿੱਚ ਨਿਵੇਸ਼ ਕਰਨ ਵੱਲ ਧਿਆਨ ਦੇ ਰਹੀ ਹੈ।

ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਪੰਜਾਬ ਦੀ ਸੀਨੀਅਰ ਆਗੂ ਅਤੇ ਸੀ.ਐਮ.ਪੰਜਾਬ ਭਗਵੰਤ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਬੇਹੱਦ ਕਰੀਬੀ ਮੈਡਮ ਰਾਜਲਾਲੀ ਗਿੱਲ ਨੇ ਸਵਿਟਜ਼ਰਲੈਂਡ ਤੋਂ ਆਪਣੇ ਸਾਥੀਆਂ ਨਾਲ ਮੋਹਾਲੀ ਪਹੁੰਚੇ ਯੂ.ਐਸ.ਏ. ਦੇ ਸਾਬਕਾ ਆਈ.ਐਮ.ਐਫ (ਇੰਟਰਨੈਸ਼ਨਲ ਮੌਂਟੇਰੀ ਫੰਡ) ਦੇ ਅਧਿਕਾਰੀ ਸ.ਹਰਿੰਦਰ ਮਲਹੋਤਰਾ ਆਦਿ ਦਾ ਸਵਾਗਤ ਕਰਨ ਉਪਰੰਤ ਪ੍ਰਗਟਾਏ।

ਵਰਨਣਯੋਗ ਹੈ ਕਿ 'ਆਪ' ਆਗੂ ਰਾਜਲਾਲੀ ਨੂੰ ਮਿਲਣ ਤੋਂ ਬਾਅਦ ਯੂਐਸਏ ਆਈਐਮਐਫ (ਇੰਟਰਨੈਸ਼ਨਲ ਮੌਂਟੇਰੀ ਫੰਡ) ਦੇ ਸਾਬਕਾ ਅਧਿਕਾਰੀ ਹਰਿੰਦਰ ਮਲਹੋਤਰਾ ਦੇ ਵਫ਼ਦ ਨੇ ਮੋਹਾਲੀ ਪਹੁੰਚ ਕੇ ਮੋਹਾਲੀ ਅਤੇ ਆਸ-ਪਾਸ ਦੇ ਕਈ ਇਲਾਕਿਆਂ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਕਈ ਰੈਸਟੋਰੈਂਟਾਂ ਅਤੇ ਹੋਰ ਅਜਿਹੀਆਂ ਥਾਵਾਂ ਦਾ ਦੌਰਾ ਕੀਤਾ ਅਤੇ ਇਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਹਾਸਲ ਕੀਤੀ।

ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪਹਿਲਾਂ ਵਾਲੇ ਪੰਜਾਬ ਅਤੇ ਮੌਜੂਦਾ ਪੰਜਾਬ ਦੇ ਹਾਲਾਤ, ਇਸ ਦੌਰਾਨ ਵਫ਼ਦ ਵੱਲੋਂ ਲਏ ਗਏ ਜ਼ਿਆਦਾਤਰ ਮਾਮਲਿਆਂ ਦੀ ਜਾਣਕਾਰੀ, ਪੰਜਾਬ ਵਿੱਚ ਨਿਵੇਸ਼ ਦੇ ਲਾਭ, ਵਪਾਰੀਆਂ ਦੀ ਸੁਰੱਖਿਆ, ਪੰਜਾਬ ਦੇ ਭਵਿੱਖ, ਕਿਸਾਨੀ ਮਸਲਿਆਂ, ਹੋਟਲਾਂ ਨਾਲ ਸਬੰਧਤ ਕਈ ਮੁੱਦੇ। ਉਦਯੋਗ ਆਦਿ ਬਾਰੇ ਗੰਭੀਰਤਾ ਨਾਲ ਚਰਚਾ ਕੀਤੀ ਗਈ। ਇਸ ਤੋਂ ਇਲਾਵਾ ‘ਆਪ’ ਆਗੂ ਮੈਡਮ ਰਾਜਲਾਲੀ ਗਿੱਲ ਦੀ ਅਗਵਾਈ ‘ਚ ਹਰਿੰਦਰ ਮਲਹੋਤਰਾ ਦੀ ਟੀਮ ਨੂੰ ਪੰਜਾਬ ਦੇ ਸੱਭਿਆਚਾਰ ਅਤੇ ਬਹਾਦਰੀ ਨੂੰ ਦਰਸਾਉਣ ਲਈ ਕਈ ਇਤਿਹਾਸਕ ਥਾਵਾਂ ‘ਤੇ ਲਿਜਾਇਆ ਗਿਆ, ਜਿੱਥੇ ਪਹੁੰਚ ਕੇ ਪੰਜਾਬ ਬਾਰੇ ਜਾਣਕਾਰੀ ਹਾਸਲ ਕਰਨ ਉਪਰੰਤ ਵਫ਼ਦ ਪੰਜਾਬ ਤੋਂ ਬਹੁਤ ਪ੍ਰਭਾਵਿਤ ਹੋਇਆ ਅਤੇ ਇਸ ਮੌਕੇ ਉਨ੍ਹਾਂ ਨੇ ਆਉਣ ਵਾਲੇ ਦਿਨਾਂ ‘ਚ ਉਨ੍ਹਾਂ ਨੇ ਪੰਜਾਬ ‘ਚ ਨਿਵੇਸ਼ ‘ਤੇ ਆਪਣੀ ਪ੍ਰਤੀਕਿਰਿਆ ਜ਼ਾਹਰ ਕੀਤੀ, ਜਿਸ ਦੌਰਾਨ ਉਨ੍ਹਾਂ ਦੀ ਟੀਮ ‘ਚ ਮਹਿਲਾ ਕਾਰੋਬਾਰੀਆਂ ਨੂੰ ਵੀ ਸ਼ਾਮਲ ਕੀਤਾ ਗਿਆ।

ਇਸ ਦੌਰਾਨ ਇੱਕ ਸਵਾਲ ਦੇ ਜਵਾਬ ਵਿੱਚ ‘ਆਪ’ ਆਗੂ ਮੈਡਮ ਰਾਜਲਾਲੀ ਗਿੱਲ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਅਤੇ ਪੰਜਾਬ ਦੇ ਮੁੱਖ ਮੰਤਰੀ ਅਤੇ ਉਨ੍ਹਾਂ ‘ਤੇ ਪੂਰੀ ਤਰ੍ਹਾਂ ਭਰੋਸਾ ਪ੍ਰਗਟਾਇਆ ਹੈ। ਪੂਰੀ ਟੀਮ ਪੰਜਾਬ, ਪੰਜਾਬ ਦੀ ਪੰਜਾਬੀਅਤ ਅਤੇ ਰੁਜ਼ਗਾਰ ਤੋਂ ਲੈ ਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ ਹਨ,ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ ਵੱਡੇ ਪੱਧਰ ‘ਤੇ ਨਿਵੇਸ਼ ਹੋਵੇਗਾ ਜਿਸ ਨਾਲ ਰੁਜ਼ਗਾਰ ਦੇ ਕਈ ਰਾਹ ਖੁੱਲ੍ਹਣਗੇ ਅਤੇ ਪੰਜਾਬ ਵਿੱਚ ਵਿਕਾਸ ਇਸ ਦੌਰਾਨ ਵਿਦੇਸ਼ੀ ਵਫ਼ਦ ਮੈਡਮ ਰਾਜਲਾਲੀ ਗਿੱਲ ਵੱਲੋਂ ਦਿੱਤੀ ਗਈ ਮੇਜ਼ਬਾਨੀ ਤੋਂ ਬਹੁਤ ਖੁਸ਼ ਹੋਇਆ ਅਤੇ ਮੁੜ ਪੰਜਾਬ ਆਉਣ ਦੀ ਗੱਲ ਕਹੀ।

The post ਅਮਰੀਕਾ ਦੇ ਸਾਬਕਾ IMF ਵੱਲੋਂ ਸਾਥੀਆਂ ਨਾਲ ਮੋਹਾਲੀ ਦਾ ਦੌਰਾ, ਨਿਵੇਸ਼ ‘ਤੇ ਦਿੱਤਾ ਜ਼ੋਰ appeared first on TheUnmute.com - Punjabi News.

ਚੰਡੀਗੜ੍ਹ, 13 ਨਵੰਬਰ 2023: ਪੰਜਾਬ ਸੂਬੇ ਵਿੱਚ ਇਸ ਸਾਲ ਦੀਵਾਲੀ ਦੀ ਰਾਤ ਪਿਛਲੇ ਸਾਲ 2022 ਦੇ ਮੁਕਾਬਲੇ ਔਸਤ ਹਵਾ ਗੁਣਵੱਤਾ ਸੂਚਕਾਂਕ (ਏ.ਕਿਊ.ਆਈ.) 'ਚ 7.6 ਫੀਸਦੀ ਅਤੇ 2021 ਦੇ ਮੁਕਾਬਲੇ 22.8 ਫੀਸਦੀ ਦੀ ਕਮੀ ਦਰਜ ਕੀਤੀ ਗਈ ਹੈ।

ਅੱਜ ਇੱਥੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਵਾਤਾਵਰਣ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਵਾ ਗੁਣਵੱਤਾ 'ਚ ਸੁਧਾਰ ਲਿਆਉਣ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਹਵਾ ਗੁਣਵੱਤਾ ਦੀ ਰੀਅਲ ਟਾਈਮ ਮਾਨੀਟਰਿੰਗ ਲਈ ਪੰਜਾਬ ਦੇ ਛੇ ਸ਼ਹਿਰਾਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਖੰਨਾ, ਮੰਡੀ ਗੋਬਿੰਦਗੜ੍ਹ ਅਤੇ ਪਟਿਆਲਾ ਵਿੱਚ ਕੰਟੀਨਿਊਅਸ ਐਂਬੀਐਂਟ ਏਅਰ ਕੁਆਲਿਟੀ ਮਾਨੀਟਰਿੰਗ ਸਟੇਸ਼ਨ (ਸੀ.ਏ.ਏ.ਕਿਊ.ਐਮ.ਐਸ.) ਸਥਾਪਿਤ ਕੀਤੇ ਹਨ।

ਦੱਸਣਯੋਗ ਹੈ ਕਿ ਬੀਤੇ ਦੋ ਸਾਲਾਂ 2022 ਅਤੇ 2021 ਵਿੱਚ ਦੀਵਾਲੀ ਦੇ ਦਿਨਾਂ ਦੌਰਾਨ ਦਰਜ ਕੀਤੇ ਗਏ ਏ.ਕਿਊ.ਆਈ. ਮੁੱਲ ਦੇ ਮੁਕਾਬਲੇ ਸਾਲ 2023 ਦੇ ਇਸੇ ਸਮੇਂ ਦੌਰਾਨ ਹਵਾ ਗੁਣਵੱਤਾ ਸੂਚਕਾਂਕ ਵਿੱਚ ਕਾਫੀ ਸੁਧਾਰ ਸੁਧਾਰ ਵੇਖਣ ਨੂੰ ਮਿਲਿਆ ਹੈ। ਇਹ ਅੰਕੜੇ ਦੀਵਾਲੀ ਵਾਲੇ ਦਿਨ ਸਵੇਰੇ 7.00 ਵਜੇ ਤੋਂ ਦੀਵਾਲੀ ਤੋਂ ਅਗਲੇ ਦਿਨ ਸਵੇਰੇ 6.00 ਵਜੇ ਤੱਕ ਦੇ ਹਨ।

ਵਾਤਾਵਰਣ ਮੰਤਰੀ ਨੇ ਅੱਗੇ ਦੱਸਿਆ ਕਿ ਪੰਜਾਬ ਦੇ ਪੰਜ ਸ਼ਹਿਰਾਂ ਅੰਮ੍ਰਿਤਸਰ, ਲੁਧਿਆਣਾ, ਖੰਨਾ, ਮੰਡੀ ਗੋਬਿੰਦਗੜ੍ਹ ਅਤੇ ਪਟਿਆਲਾ ਵਿੱਚ ਇਸ ਸਾਲ ਦੀਵਾਲੀ ਦੇ ਦਿਨਾਂ ਦੌਰਾਨ ਏ.ਕਿਊ.ਆਈ. ਦਾ ਪੱਧਰ ਪਿਛਲੇ ਦੋ ਸਾਲਾਂ 2022 ਅਤੇ 2021 ਦੇ ਇਸੇ ਸਮੇਂ ਦੇ ਮੁਕਾਬਲੇ ਘੱਟ ਦਰਜ ਕੀਤਾ ਗਿਆ ਹੈ। ਇਸ ਦੀਵਾਲੀ ‘ਤੇ ਪੰਜਾਬ ਦਾ ਏ.ਕਿਊ.ਆਈ. 207 ਸੀ (ਜੋ ਮੱਧਮ ਸ਼੍ਰੇਣੀ ਲਈ ਵੱਧ ਤੋਂ ਵੱਧ 200 ਏ.ਕਿਊ.ਆਈ. ਮੁੱਲ ਤੋਂ ਥੋੜ੍ਹਾ ਜਿਹਾ ਹੀ ਵੱਧ ਹੈ) ਜਦੋਂ ਕਿ 2022 ਵਿੱਚ ਇਹ ਮੁੱਲ 224 ਅਤੇ 2021 ਵਿੱਚ 268 ਦਰਜ ਕੀਤਾ ਗਿਆ ਸੀ।

ਮੀਤ ਹੇਅਰ ਨੇ ਦੱਸਿਆ ਕਿ ਇਸ ਸਾਲ ਸਭ ਤੋਂ ਵੱਧ ਏ.ਕਿਊ.ਆਈ. ਮੁੱਲ ਅੰਮ੍ਰਿਤਸਰ (235) ਵਿੱਚ ਦਰਜ ਕੀਤਾ ਗਿਆ ਹੈ। ਪਿਛਲੇ ਸਾਲ ਵੀ ਸਭ ਤੋਂ ਵੱਧ ਏ.ਕਿਊ.ਆਈ. ਮੁੱਲ ਅੰਮ੍ਰਿਤਸਰ (262) 'ਚ ਦਰਜ ਕੀਤਾ ਗਿਆ ਸੀ। ਇਸੇ ਤਰ੍ਹਾਂ ਸਾਲ 2021 ਵਿੱਚ ਸਭ ਤੋਂ ਵੱਧ ਏ.ਕਿਊ.ਆਈ. ਮੁੱਲ ਜਲੰਧਰ 327 (ਬਹੁਤ ਖ਼ਰਾਬ)] ਵਿੱਚ ਦਰਜ ਕੀਤਾ ਗਿਆ ਸੀ।

ਇਸ ਸਾਲ ਸਭ ਤੋਂ ਘੱਟ ਏ.ਕਿਊ.ਆਈ. ਮੁੱਲ ਮੰਡੀ ਗੋਬਿੰਦਗੜ੍ਹ (153) ਵਿੱਚ ਦਰਜ ਕੀਤਾ ਗਿਆ ਹੈ ਜੋ ਕਿ ਬੀਤੇ ਦੋ ਸਾਲਾਂ 2022 ਅਤੇ 2021 ਵਿੱਚ ਕ੍ਰਮਵਾਰ 188 ਅਤੇ 220 ਦਰਜ ਕੀਤਾ ਗਿਆ ਸੀ। ਇਸ ਸਾਲ ਏ.ਕਿਊ.ਆਈ. ਮੁੱਲ ਵਿੱਚ ਸਭ ਤੋਂ ਵੱਧ ਕਮੀ ਮੰਡੀ ਗੋਬਿੰਦਗੜ੍ਹ (18.6 ਫੀਸਦੀ) ਵਿੱਚ ਦਰਜ ਕੀਤੀ ਗਈ ਹੈ।

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਪਟਾਕੇ ਚਲਾਉਣ ਲਈ ਸੂਬਾ ਸਰਕਾਰ ਵੱਲੋਂ ਨਿਰਧਾਰਤ ਸਮਾਂ-ਸੀਮਾ ਅਤੇ ਦੀਵਾਲੀ ਦਾ ਤਿਉਹਾਰ ਮਨਾਉਣ ਵਾਸਤੇ ਹਰੇ ਪਟਾਕਿਆਂ ਦੀ ਵਰਤੋਂ ਲਈ ਲੋਕਾਂ ਦਾ ਧੰਨਵਾਦ ਕੀਤਾ ਗਿਆ ਹੈ, ਜਿਸ ਦੇ ਨਤੀਜੇ ਵਜੋਂ ਬੀਤੇ ਸਾਲਾਂ 2022 ਅਤੇ 2021 ਦੇ ਮੁਕਾਬਲੇ ਹਵਾ ਗੁਣਵੱਤਾ ਵਿੱਚ ਕਾਫ਼ੀ ਸੁਧਾਰ ਹੋਇਆ ਹੈ।

ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਇਸ ਸਾਲ ਅੱਗੇ ਆਉਣ ਵਾਲੇ ਹੋਰ ਤਿਉਹਾਰਾਂ ਲਈ ਵੀ ਸਰਕਾਰ ਵੱਲੋਂ ਸਮਾਂ-ਸੀਮਾ ਅਤੇ ਗਰੀਨ ਪਟਾਕਿਆਂ ਦੀ ਵਰਤੋਂ ਸਬੰਧੀ ਜਾਰੀ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਬੇਨਤੀ ਕੀਤੀ।

The post ਪੰਜਾਬ ‘ਚ ਇਸ ਵਾਰ ਦੀਵਾਲੀ ਦੀ ਰਾਤ ਹਵਾ ਦੀ ਗੁਣਵੱਤਾ ‘ਚ ਹੋਇਆ ਚੋਖਾ ਸੁਧਾਰ: ਮੀਤ ਹੇਅਰ appeared first on TheUnmute.com - Punjabi News.

Tags:
  • air-quality
  • breaking-news

ਚੰਡੀਗੜ੍ਹ, 13 ਨਵੰਬਰ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਮਰਾਲਾ ਨੇੜੇ ਸੰਘਣੀ ਧੁੰਦ ਕਾਰਨ ਵਾਪਰੇ ਦਰਦਨਾਕ ਸੜਕ ਹਾਦਸੇ ‘ਤੇ ਡੂੰਘਾ ਅਫ਼ਸੋਸ ਜ਼ਾਹਰ ਕੀਤਾ ਹੈ, ਜਿਸ ਕਾਰਨ ਕਈ ਯਾਤਰੀ ਜ਼ਖਮੀ ਹੋ ਗਏ ਹਨ।

ਮੁੱਖ ਮੰਤਰੀ ਨੇ ਇਸ ਘਟਨਾ 'ਤੇ ਅਫ਼ਸੋਸ ਜ਼ਾਹਰ ਕਰਦਿਆਂ ਦੱਸਿਆ ਕਿ ਅੱਜ ਸਵੇਰੇ ਸੰਘਣੀ ਧੁੰਦ ਕਾਰਨ ਕਈ ਵਾਹਨ ਆਪਸ ਵਿੱਚ ਟਕਰਾ ਗਏ, ਜਿਸ ਕਾਰਨ ਕਈ ਯਾਤਰੀ ਜ਼ਖਮੀ ਹੋਏ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਾਰੇ ਜ਼ਖ਼ਮੀਆਂ ਦਾ ਮੁਫ਼ਤ ਇਲਾਜ ਕਰਨ ਦੇ ਨਿਰਦੇਸ਼ ਪਹਿਲਾਂ ਹੀ ਦੇ ਦਿੱਤੇ ਹਨ।

ਉਨ੍ਹਾਂ ਕਿਹਾ ਕਿ ਉਹ ਪ੍ਰਸ਼ਾਸਨ ਦੇ ਲਗਾਤਾਰ ਸੰਪਰਕ ਵਿੱਚ ਹਨ ਅਤੇ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਹੇ ਹਨ। ਮੁੱਖ ਮੰਤਰੀ ਨੇ ਅੱਗੇ ਧੁੰਦ ਦੇ ਦਿਨਾਂ ਦੌਰਾਨ ਲੋਕਾਂ ਨੂੰ ਆਪਣੇ ਵਾਹਨ ਸਾਵਧਾਨੀ ਨਾਲ ਚਲਾਉਣ ਲਈ ਕਿਹਾ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਤੋਂ ਬਚਿਆ ਜਾ ਸਕੇ।

The post ਮੁੱਖ ਮੰਤਰੀ ਭਗਵੰਤ ਮਾਨ ਨੇ ਸਮਰਾਲਾ ਨੇੜੇ ਧੁੰਦ ਕਾਰਨ ਵਾਪਰੇ ਸੜਕ ਹਾਦਸੇ ‘ਤੇ ਦੁੱਖ ਪ੍ਰਗਟਾਇਆ appeared first on TheUnmute.com - Punjabi News.

Tags:
  • samrala
  • samrala-accident
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form