TheUnmute.com – Punjabi NewsPunjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com |
Table of Contents
|
ਬਠਿੰਡਾ ਦੇ ਨਜ਼ਦੀਕੀ ਪਿੰਡ 'ਚ ਆਪਸੀ ਤਕਰਾਰ ਨੂੰ ਲੈ ਕੇ ਚੱਲੀਆਂ ਗੋਲੀਆਂ, ਦੋ ਜਣਿਆਂ ਦੀ ਮੌਤ Friday 10 November 2023 06:07 AM UTC+00 | Tags: bathinda breaking-news crime firing-news kotha-guru latest-news murder news punjab-news punjab-police ਚੰਡੀਗੜ੍ਹ, 10 ਨਵੰਬਰ 2023: ਬਠਿੰਡਾ (Bathinda) ਦੇ ਨਜ਼ਦੀਕੀ ਪਿੰਡ ਕੋਠਾ ਗੁਰੂ ਵਿਖੇ ਅੱਜ ਆਪਸੀ ਤਕਰਾਰ ਨੂੰ ਲੈ ਕੇ ਇਕ ਵਿਅਕਤੀ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ ਦੌਰਾਨ ਦੋ ਜਣਿਆ ਦੇ ਮੌਤ ਦੀ ਖ਼ਬਰ ਹੈ | ਮ੍ਰਿਤਕਾਂ ਵਿੱਚ ਗੋਲੀਆਂ ਮਾਰਨ ਵਾਲੇ ਦਾ ਚਾਚਾ ਵੀ ਸ਼ਾਮਲ ਹੈ | ਇਸਦੇ ਨਾਲ ਹੀ ਗੋਲੀ ਚਲਾਉਣ ਵਾਲੇ ਆਪਣੇ ਆਪ ਨੂੰ ਵੀ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ | ਐਸਐਸਪੀ ਬਠਿੰਡਾ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਵਿਅਕਤੀ ਨੇ ਆਪਣੇ ਚਾਚੇ ਦੇ ਮੁੰਡੇ ਬੱਬੂ ‘ਤੇ ਗੋਲੀਆਂ ਚਲਾਈਆਂ ਜਿਸਦੀ ਮੌਤ ਹੋ ਚੁੱਕੀ ਹੈ ਅਤੇ ਦੋ ਜ਼ਖਮੀ ਹਨ | ਜ਼ਖ਼ਮੀਆਂ ਨੂੰ ਚੱਕ ਕੇ ਸਤਿਕਾਰ ਕਮੇਟੀ ਕੋਠਾ ਗੁਰੂ ਅਤੇ ਪਿੰਡ ਵਾਸੀਆਂ ਵਲੋਂ ਵੱਖ-ਵੱਖ ਹਸਪਤਾਲਾਂ ਵਿਚ ਪਹੁੰਚਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਗੋਲੀਬਾਰੀ ਸਵੇਰੇ ਕਰੀਬ 8 ਵਜੇ ਤੋਂ ਹੋ ਰਹੀ ਹੈ। The post ਬਠਿੰਡਾ ਦੇ ਨਜ਼ਦੀਕੀ ਪਿੰਡ ‘ਚ ਆਪਸੀ ਤਕਰਾਰ ਨੂੰ ਲੈ ਕੇ ਚੱਲੀਆਂ ਗੋਲੀਆਂ, ਦੋ ਜਣਿਆਂ ਦੀ ਮੌਤ appeared first on TheUnmute.com - Punjabi News. Tags:
|
ਸੁਖਜਿੰਦਰ ਸਿੰਘ ਵਹਿਗਲ, ਫਿਰੋਜ਼ਪੁਰ ਨੂੰ 35 ਦਿਨਾਂ 'ਚ ਮਿਲਿਆ ਕੈਨੇਡਾ ਦਾ ਸਪਾਊਸ ਵੀਜ਼ਾ Friday 10 November 2023 06:17 AM UTC+00 | Tags: breaking-news canada-spouse-visa canadian-spouse ferozepur latest-news news punjab-news spouse-visa ਸਟੋਰੀ ਸਪੌਂਸਰ: ਕੌਰ ਇੰਮੀਗ੍ਰੇਸ਼ਨਮੋਗਾ, 10 ਨਵੰਬਰ 2023: ਪਤਨੀ ਮਨਪ੍ਰੀਤ ਕੌਰ ਦੇ ਸਟੱਡੀ ਵੀਜ਼ਾ ਤੇ ਕੈਨੇਡਾ ਪਹੁੰਚਣ ਬਾਅਦ ਹੀ ਪਿੰਡ ਨੂਰਪੁਰ ਸੇਠਾਂ, ਤਹਿਸੀਲ ਤੇ ਜ਼ਿਲ੍ਹਾ ਫਿਰੋਜ਼ਪੁਰ ਦੇ ਸੁਖਜਿੰਦਰ ਸਿੰਘ ਵਹਿਗਲ (ਪੁੱਤਰ ਸ਼ਾਮ ਸਿੰਘ ਤੇ ਪਰਮਜੀਤ ਕੌਰ) ਨੂੰ ਕੈਨੇਡਾ ਦਾ ਸਪਾਊਸ ਵੀਜ਼ਾ (spouse visa) 35 ਦਿਨ੍ਹਾਂ 'ਚ ਮਿਲਿਆ ਹੈ। ਮਨਪ੍ਰੀਤ ਕੌਰ ਦਾ ਵੀਜ਼ਾ ਵੀ ਕੌਰ ਇੰਮੀਗ੍ਰੇਸ਼ਨ ਨੇ ਹੀ ਲਗਵਾ ਕੇ ਦਿੱਤਾ ਸੀ ਤੇ ਹੁਣ ਸੁਖਜਿੰਦਰ ਸਿੰਘ ਵੀ ਆਪਣੀ ਪਤਨੀ ਕੋਲ ਸ਼ਹਿਰ ਟੋਰਾਂਟੋ, ਓਨਟਾਰੀਓਂ ਜਾ ਰਿਹਾ ਹੈ । ਸੁਖਜਿੰਦਰ ਸਿੰਘ ਦੀ ਇੱਕ ਰਿਫਿਊਜ਼ਲ ਕੈਨੇਡਾ ਵਿਜ਼ਟਰ ਵੀਜ਼ਾ ਕਿਸੇ ਹੋਰ ਏਜੰਸੀ ਤੋਂ ਸੀ । ਸੁਖਜਿੰਦਰ ਸਿੰਘ ਨੇ 27 ਜੁਲਾਈ 2023 ਨੂੰ ਫਾਈਲ ਲਗਾਈ ਅਤੇ 31 ਅਗਸਤ 2023 ਨੂੰ ਵੀਜ਼ਾ ਆਇਆ | ਸੁਖਜਿੰਦਰ ਨੇ 2013 'ਚ ਬਾਰ੍ਹਵੀਂ ਪਾਸ ਕੀਤੀ ਹੈ । ਕੌਰ ਇੰਮੀਗ੍ਰੇਸ਼ਨ ਦੀ ਟੀਮ ਵੱਲੋਂ ਸੁਖਜਿੰਦਰ ਸਿੰਘ ਵਹਿਗਲ ਨੂੰ ਵਧਾਈਆਂ ਦਿੱਤੀਆਂ । ਹੁਣ ਆਇਲਟਸ 'ਚੋਂ ਓਵਰਆਲ 6.0 ਬੈਂਡ ਤੇ PTE 'ਚੋਂ ਓਵਰਆਲ 60 ਸਕੋਰ ਤੇ TOFEL 'ਚੋਂ ਓਵਰਆਲ 83 ਸਕੋਰ 'ਤੇ ਵੀ ਸਟੂਡੈਂਟ ਵੀਜ਼ਾ ਜਾਂ ਸਟੂਡੈਂਟ+ਸਪਾਊਸ ਵੀਜ਼ਾ spouse visa) ਕੌਰ ਇੰਮੀਗ੍ਰੇਸ਼ਨ ਦੀ ਮੱਦਦ ਨਾਲ ਲਾ ਸਕਦੇ ਹੋ । ਜੇਕਰ ਤੁਸੀ ਵੀ… 1. ਸਟੱਡੀ ਵੀਜ਼ਾ ਤੇ ਕੈਨੇਡਾ ਜਾਣਾ ਚਾਹੁੰਦੇ ਹੋ। 2. ਸਟੂਡੈਂਟ ਤੇ ਸਪਾਊਸ ਦਾ ਇਕੱਠਿਆਂ ਦਾ ਕੈਨੇਡਾ ਦਾ ਵੀਜ਼ਾ ਲਗਾਉਣਾ ਚਾਹੁੰਦੇ ਹੋ । 3. ਤੁਹਾਡਾ ਸਪਾਊਸ ਕੈਨੇਡਾ ਪੜ੍ਹ ਰਿਹਾ ਹੈ ਜਾਂ ਵਰਕ ਪਰਮਿਟ ਤੇ ਹੈ ਅਤੇ ਤੁਸੀਂ ਵੀ ਸਪਾਊਸ ਵੀਜ਼ਾ ਤੇ ਕੈਨੇਡਾ ਜਾਣਾ ਚਾਹੁੰਦੇ ਹੋ। ਜਾਂ ਫਿਰ 4. ਸਟੂਡੈਂਟ ਦਾ ਵੀਜ਼ਾ ਆ ਗਿਆ ਹੈ ਤੇ ਸਪਾਊਸ ਨੂੰ ਨਾਲ ਹੀ ਲਿਜਾਣਾ ਚਾਹੁੰਦੇ ਹੋ ਜਾਂ ਕੈਨੇਡਾ ਚ ਆਪਣਾ ਕਾਲਜ ਬਦਲਣਾ ਚਾਹੁੰਦੇ ਹੋ ਜਾਂ ਯੂ.ਕੇ. ਜਾਂ ਆਸਟ੍ਰੇਲੀਆ ਸਟੂਡੈਂਟ+ਸਪਾਊਸ ਵੀਜ਼ੇ ਤੇ ਜਾਣਾ ਚਾਹੁੰਦੇ ਹੋ । ਤਾਂ ਅੱਜ ਹੀ ਕੌਰ ਇੰਮੀਗ੍ਰੇਸ਼ਨ ਨੂੰ ਮਿਲੋ ਜਾਂ ਹੁਣੇ ਵੱਟਸਅੱਪ ਕਰੋ ਆਪਣੇ Documents ਜਾਂ ਕਾਲ ਕਰੋ | ਮੋਗਾ ਬਰਾਂਚ:– 96926-00084 96927-00084 96928-00084 ਅੰਮ੍ਰਿਤਸਰ ਬਰਾਂਚ: 96923-00084 ਮੋਗਾ ਬਰਾਂਚ ਦਾ ਪਤਾ: Near Sri Satya Sai Murlidhar Ayurvedic College, Firozepur GT road, Duneke, Moga (ਨੇੜੇ ਸੱਤਿਆ ਸਾਂਈ ਮੁਰਲੀਧਰ ਆਯੁਰਵੈਦਿਕ ਕਾਲਜ, ਫਿਰੋਜ਼ਪੁਰ ਜੀ ਟੀ ਰੋਡ, ਦੁੱਨੇਕੇ, ਮੋਗਾ) ਅੰਮ੍ਰਿਤਸਰ ਬਰਾਂਚ ਦਾ ਪਤਾ : SCO 41, Veer Enclave, Near Golden Gate and Ryan International School , Bypass Road, Amritsar(ਐਸ ਸੀ ਓ 41 , ਵੀਰ ਇਨਕਲੇਵ, ਨੇੜੇ ਗੋਲਡਨ ਗੇਟ ਅਤੇ ਰਿਆਨ ਇੰਟਰਨੈਸ਼ਨਲ ਸਕੂਲ, ਬਾਈਪਾਸ ਰੋਡ , ਅੰਮ੍ਰਿਤਸਰ) ਹੈਦਰਾਬਾਦ ਬਰਾਂਚ ਦਾ ਪਤਾ : Office No.301, 3rd Floor, "Sonathalia Emerald", Raj Bhavan Road, Somajiguda, Hyderabad.(ਆਫਿਸ ਨੰ. 301, ਤੀਸਰੀ ਮੰਜ਼ਿਲ, ਸੋਨਾਥਾਲੀਆ ਇਮਾਰਲਡ, ਰਾਜ ਭਵਨ ਰੋਡ, ਸੋਮਾਜੀਗੁਡਾ, ਹੈਦਰਾਬਾਦ) The post ਸੁਖਜਿੰਦਰ ਸਿੰਘ ਵਹਿਗਲ, ਫਿਰੋਜ਼ਪੁਰ ਨੂੰ 35 ਦਿਨਾਂ 'ਚ ਮਿਲਿਆ ਕੈਨੇਡਾ ਦਾ ਸਪਾਊਸ ਵੀਜ਼ਾ appeared first on TheUnmute.com - Punjabi News. Tags:
|
ਚਾਚੇ-ਤਾਏ ਦੇ ਪੁੱਤਾਂ ਇਕੱਠਿਆਂ ਦੇ ਆਏ ਕੈਨੇਡਾ ਦੇ ਸਪਾਊਸ ਵੀਜ਼ੇ Friday 10 November 2023 06:22 AM UTC+00 | Tags: breaking-news canada-visa canadian-spouse-visa kaur-immigration news spouse-visa visa ਸਟੋਰੀ ਸਪੌਂਸਰ: ਕੌਰ ਇੰਮੀਗ੍ਰੇਸ਼ਨਮੋਗਾ, 10 ਨਵੰਬਰ 2023: ਕੌਰ ਇੰਮੀਗ੍ਰੇਸ਼ਨ ਨੇ ਇੱਕ ਹੋਰ ਮੀਲ ਪੱਥਰ ਫਿੱਟ ਕਰਦਿਆਂ ਪਿੰਡ ਕੋਠੇ ਪੱਤੀ ਮਹੁੱਬਤ ਕਾ , ਜ਼ਿਲ੍ਹਾ ਮੋਗਾ ਦੇ ਇੰਦਰਪਾਲ ਸਿੰਘ ਤੇ ਜਪਨਾਮ ਸਿੰਘ ਇਕੱਠਿਆਂ ਨੂੰ ਸਪਾਊਸ ਵੀਜ਼ੇ (Spouse Visa) ਲਗਵਾ ਕੇ ਦਿਤੇ। ਇਸ ਮੌਕੇ ਕੌਰ ਇੰਮੀਗ੍ਰੇਸ਼ਨ ਦੁੱਨੇਕੇ ਸਥਿਤ ਦਫ਼ਤਰ ਵਿਖੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਸੀ.ਈ.ਓ(CEO) ਸ. ਰਛਪਾਲ ਸਿੰਘ ਸੋਸਣ ਨੇ ਦੱਸਿਆ ਕਿ ਇੰਦਰਪਾਲ ਸਿੰਘ ਤੇ ਜਪਨਾਮ ਸਿੰਘ ਰਿਸ਼ਤੇ ਵਿੱਚ ਚਾਚੇ-ਤਾਏ ਦੇ ਪੁੱਤ ਭਰਾ ਹਨ। ਦੋਵਾਂ ਦੀਆਂ ਪਤਨੀਆਂ ਕੈਨੇਡਾ ਵਿੱਚ ਹੀ ਹਨ ਤੇ ਇੰਦਰਪਾਲ ਸਿੰਘ ਦੀ ਪਤਨੀ ਕਮਲਪ੍ਰੀਤ ਕੌਰ ਦਾ ਸਟੱਡੀ ਵੀਜ਼ਾ ਵੀ ਕੌਰ ਇੰਮੀਗ੍ਰੇਸ਼ਨ ਨੇ ਹੀ ਲਗਵਾ ਕੇ ਦਿੱਤਾ ਸੀ, ਜਦਕਿ ਜਪਨਾਮ ਸਿੰਘ ਦੀ ਪਤਨੀ ਕੁਲਵਿੰਦਰ ਕੌਰ ਕੈਨੇਡਾ ਵਿੱਚ ਵਰਕ ਵੀਜ਼ਾ ‘ਤੇ ਹੈ । ਕੌਰ ਇੰਮੀਗ੍ਰੇਸ਼ਨ ਦੀ ਟੀਮ ਨੇ ਇੰਦਰਪਾਲ ਸਿੰਘ ਤੇ ਜਪਨਾਮ ਸਿੰਘ ਦੀ ਫਾਈਲ ਰੀਝ ਨਾਲ ਤਿਆਰ ਕਰਕੇ ਲਗਾਈ ਤੇ ਥੋੜ੍ਹੇ ਦਿਨਾਂ 'ਚ ਵੀਜ਼ਾ (Spouse Visa) ਆ ਗਿਆ। ਇਸ ਮੌਕੇ ਇੰਦਰਪਾਲ ਸਿੰਘ ਤੇ ਜਪਨਾਮ ਸਿੰਘ ਤੇ ਉਸਦੇ ਸਾਰੇ ਪਰਿਵਾਰ ਨੇ ਵੀਜ਼ਾ ਮਿਲਣ ਦੀ ਖੁਸ਼ੀ ਵਿੱਚ ਵਧਾਈ ਦਿੰਦਿਆਂ ਕੌਰ ਇੰਮੀਗ੍ਰੇਸ਼ਨ ਦਾ ਬਹੁਤ-ਬਹੁਤ ਧੰਨਵਾਦ ਕੀਤਾ । ਜੇਕਰ ਤੁਸੀਂ ਵੀ ਕੌਰ ਇੰਮੀਗ੍ਰੇਸ਼ਨ ਤੋਂ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤਾਂ ਅੱਜ ਹੀ ਕੌਰ ਇੰਮੀਗ੍ਰੇਸ਼ਨ ਨੂੰ ਮਿਲੋ ਜਾਂ ਹੁਣੇ ਵੱਟਸਅੱਪ ਕਰੋ ਆਪਣੇ Documents ਜਾਂ ਕਾਲ ਕਰੋ ਮੋਗਾ ਬਰਾਂਚ: 96926-00084, 96927-00084, 96928-00084 The post ਚਾਚੇ-ਤਾਏ ਦੇ ਪੁੱਤਾਂ ਇਕੱਠਿਆਂ ਦੇ ਆਏ ਕੈਨੇਡਾ ਦੇ ਸਪਾਊਸ ਵੀਜ਼ੇ appeared first on TheUnmute.com - Punjabi News. Tags:
|
ਲੁਟੇਰਿਆਂ ਨੇ ਸਵੇਰ ਮੰਦਰ ਜਾ ਰਹੀ ਔਰਤ ਦੇ ਕੰਨਾਂ ਦੀਆਂ ਵਾਲੀਆਂ ਖੋਹੀਆਂ, ਵਿਰੋਧੀ ਪਾਰਟੀਆਂ ਨੇ ਕਾਨੂੰਨ ਵਿਵਸਥਾ 'ਤੇ ਚੁੱਕੇ ਸਵਾਲ Friday 10 November 2023 06:46 AM UTC+00 | Tags: bathinda-news bhagwant-mann breaking-news crime latest-news navjot-singh-sidhu news robbers snatch snatching-case the-unmute-news ਚੰਡੀਗੜ੍ਹ, 10 ਨਵੰਬਰ 2023: ਪੰਜਾਬ ਦੇ ਬਠਿੰਡਾ ‘ਚ ਲੁਟੇਰੇ (Robbers) ਸਵੇਰੇ ਮੰਦਰ ਜਾ ਰਹੀ ਔਰਤ ਦੇ ਕੰਨਾਂ ਦੀਆਂ ਵਾਲੀਆਂ ਖੋਹ ਕੇ ਲੈ ਗਏ। ਕੁਝ ਹੀ ਘੰਟਿਆਂ ‘ਚ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ । ਵੀਡੀਓ ਵਾਇਰਲ ਹੁੰਦੇ ਹੀ ਵਿਰੋਧੀ ਪਾਰਟੀ ਦੇ ਆਗੂਆਂ ਨੇ ਇੱਕ ਵਾਰ ਫਿਰ ਪੰਜਾਬ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਘਟਨਾਵਾਂ ਨੂੰ ਰੋਜ਼ਾਨਾ ਦੀਆਂ ਘਟਨਾਵਾਂ ਦੱਸਿਆ । ਜਾਣਕਾਰੀ ਮੁਤਾਬਕ ਘਟਨਾ ਬਠਿੰਡਾ ‘ਚ ਸਵੇਰੇ 4.45 ਵਜੇ ਵਾਪਰੀ, ਜਦੋਂ ਇੱਕ ਔਰਤ ਮੰਦਰ ਜਾ ਰਹੀ ਸੀ। ਲੁਟੇਰੇ (Robbers) ਮੋਟਰਸਾਈਕਲ ‘ਤੇ ਆਏ ਸਨ। ਇੱਕ ਨੂੰ ਮੋਟਰਸਾਈਕਲ ਤੇ ਦੂਜਾ ਪੈਦਲ ਜਾ ਰਿਹਾ ਸੀ। ਪਿੱਛੇ ਤੋਂ ਆਇਆ ਇੱਕ ਲੁਟੇਰਾ ਔਰਤ ਦੀ ਕੰਨਾਂ ਦੀਆਂ ਵਾਲੀਆਂ ਖੋਹਣ ਲੱਗਾ, ਆਪਣੇ ਆਪ ਨੂੰ ਬਚਾਉਂਦੀ ਔਰਤ ਹਹਿ ਡਿੱਗ ਗਈ | ਇਸ ਤੋਂ ਬਾਅਦ ਔਰਤ ਦੇ ਕੰਨਾਂ ਤੋਂ ਵਾਲੀਆਂ ਖੋਹ ਲਈਆਂ। ਪੁਲਿਸ ਨੇ ਮੁਲਜ਼ਮਾਂ ਨੂੰ ਲੱਭਣ ਸ਼ੁਰੂ ਕਰ ਦਿੱਤਾ ਹੈ, ਪਰ ਅਜੇ ਤੱਕ ਕੋਈ ਸਫ਼ਲਤਾ ਨਹੀਂ ਮਿਲੀ ਹੈ। ਇਸ ਦੇ ਨਾਲ ਹੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਪੰਜਾਬ ਦੀ ਕਾਨੂੰਨ ਵਿਵਸਥਾ ‘ਤੇ ਸਵਾਲ ਖੜ੍ਹੇ ਕੀਤੇ ਹਨ। ਐਕਸ ‘ਤੇ ਪੋਸਟ ਕਰਦਿਆਂ ਕਿਹਾ- ਭਗਵੰਤ ਮਾਨ ਦੀ ਅਗਵਾਈ ‘ਚ ਪੰਜਾਬ ‘ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਖਰਾਬ ਹੋ ਚੁੱਕੀ ਹੈ। ਕਤਲ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਜ਼ਮੀਨਾਂ ਹੜੱਪਣ, ਨਜਾਇਜ਼ ਮਾਈਨਿੰਗ ਅਤੇ ਖੋਹਾਂ ਦੀਆਂ ਅਜਿਹੀਆਂ ਘਟਨਾਵਾਂ ਰੋਜ਼ਾਨਾ ਬਣ ਗਈਆਂ ਹਨ। The post ਲੁਟੇਰਿਆਂ ਨੇ ਸਵੇਰ ਮੰਦਰ ਜਾ ਰਹੀ ਔਰਤ ਦੇ ਕੰਨਾਂ ਦੀਆਂ ਵਾਲੀਆਂ ਖੋਹੀਆਂ, ਵਿਰੋਧੀ ਪਾਰਟੀਆਂ ਨੇ ਕਾਨੂੰਨ ਵਿਵਸਥਾ ‘ਤੇ ਚੁੱਕੇ ਸਵਾਲ appeared first on TheUnmute.com - Punjabi News. Tags:
|
ਰਚਿਨ ਰਵਿੰਦਰਾ ਨੇ ਪਹਿਲੇ ਵਨਡੇ ਵਿਸ਼ਵ ਕੱਪ 'ਚ ਸਭ ਤੋਂ ਵੱਧ ਦੌੜਾਂ ਬਣਾ ਕੇ ਇਨ੍ਹਾਂ ਦਿੱਗਜ ਬੱਲੇਬਾਜ਼ਾਂ ਦੇ ਤੋੜੇ ਰਿਕਾਰਡ Friday 10 November 2023 07:12 AM UTC+00 | Tags: all-rounder-rachin-ravindra breaking-news icc-world-cup-2023 news odi-world-cup rachin-ravindra sports ਚੰਡੀਗੜ੍ਹ, 10 ਨਵੰਬਰ 2023: ਭਾਰਤੀ ਮੂਲ ਦੇ ਨਿਊਜ਼ੀਲੈਂਡ ਦੇ ਆਲਰਾਊਂਡਰ ਰਚਿਨ ਰਵਿੰਦਰਾ (Rachin Ravindra) ਨੇ ਆਪਣੇ ਪਹਿਲੇ ਵਨਡੇ ਵਿਸ਼ਵ ਕੱਪ ‘ਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਇੰਗਲੈਂਡ ਦੇ ਬੱਲੇਬਾਜ਼ ਜੌਨੀ ਬੇਅਰਸਟੋ ਦਾ ਰਿਕਾਰਡ ਤੋੜ ਦਿੱਤਾ ਹੈ। ਰਵਿੰਦਰ ਨੇ ਆਈਸੀਸੀ ਕ੍ਰਿਕਟ ਵਿਸ਼ਵ ਕੱਪ 2023 ਵਿੱਚ ਹੁਣ ਤੱਕ ਨੌਂ ਮੈਚਾਂ ਦੀਆਂ ਨੌਂ ਪਾਰੀਆਂ ਵਿੱਚ 565 ਦੌੜਾਂ ਬਣਾਈਆਂ ਹਨ, ਜਦੋਂ ਕਿ ਦੋ ਹੋਰ ਸੰਭਾਵਿਤ ਮੈਚ (ਸੈਮੀ-ਫਾਈਨਲ-ਫਾਈਨਲ) ਬਾਕੀ ਹਨ। ਰਚਿਨ ਰਵਿੰਦਰਾ (Rachin Ravindra) ਨੇ ਇਸ ਵਿਸ਼ਵ ਕੱਪ ‘ਚ ਆਪਣੀ ਬੱਲੇਬਾਜ਼ੀ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਹੈ। ਰਚਿਨ ਨੇ ਆਪਣੀ ਬੱਲੇਬਾਜ਼ੀ ‘ਚ ਪਰਿਪੱਕਤਾ ਦਿਖਾਈ ਹੈ। ਰਚਿਨ ਲੋੜ ਪੈਣ ‘ਤੇ ਹੌਲੀ ਬੱਲੇਬਾਜ਼ੀ ਕਰ ਸਕਦਾ ਹੈ ਅਤੇ ਸਮੇਂ ਦੇ ਨਾਲ ਗੇਅਰ ਬਦਲਣ ਵਿੱਚ ਮਾਹਰ ਹੈ। 23 ਸਾਲਾ ਰਵਿੰਦਰ ਸਚਿਨ ਤੇਂਦੁਲਕਰ ਦੇ ਇੱਕ ਵਿਸ਼ਵ ਕੱਪ ਵਿੱਚ ਕਿਸੇ ਬੱਲੇਬਾਜ਼ ਵੱਲੋਂ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਰਿਕਾਰਡ ਤੋਂ 108 ਦੌੜਾਂ ਪਿੱਛੇ ਹੈ। ਸਚਿਨ ਨੇ 2003 ਵਿਸ਼ਵ ਕੱਪ ਵਿੱਚ 673 ਦੌੜਾਂ ਬਣਾਈਆਂ ਸਨ। ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਜੌਨੀ ਬੇਅਰਸਟੋ ਨੇ 2019 ਵਿਸ਼ਵ ਕੱਪ ਵਿੱਚ 11 ਮੈਚਾਂ ਵਿੱਚ 48.36 ਦੀ ਔਸਤ ਨਾਲ 532 ਦੌੜਾਂ ਬਣਾਈਆਂ, ਜਿਸ ਵਿੱਚ ਦੋ ਸੈਂਕੜੇ ਅਤੇ ਦੋ ਅਰਧ ਸੈਂਕੜੇ ਸ਼ਾਮਲ ਸਨ। ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੇ 2019 ਵਿੱਚ ਆਪਣੇ ਵਿਸ਼ਵ ਕੱਪ ਦੀ ਸ਼ੁਰੂਆਤ ਕੀਤੀ ਅਤੇ ਅੱਠ ਮੈਚਾਂ ਵਿੱਚ 67.71 ਦੀ ਔਸਤ ਨਾਲ 474 ਦੌੜਾਂ ਬਣਾਈਆਂ, ਜਿਸ ਵਿੱਚ ਇੱਕ ਸੈਂਕੜਾ ਅਤੇ ਤਿੰਨ ਅਰਧ ਸੈਂਕੜੇ ਸ਼ਾਮਲ ਸਨ। ਇਸਦੇ ਨਾਲ ਹੀ ਇੰਗਲੈਂਡ ਦੇ ਆਲਰਾਊਂਡਰ ਬੇਨ ਸਟੋਕਸ ਨੇ 2019 ਵਿਸ਼ਵ ਕੱਪ ਵਿੱਚ 11 ਮੈਚਾਂ ਵਿੱਚ 66.42 ਦੀ ਔਸਤ ਨਾਲ 465 ਦੌੜਾਂ ਬਣਾਈਆਂ, ਜਿਸ ਵਿੱਚ ਪੰਜ ਅਰਧ ਸੈਂਕੜੇ ਸ਼ਾਮਲ ਸਨ। ਭਾਰਤੀ ਟੀਮ ਦੇ ਮੌਜੂਦਾ ਮੁੱਖ ਕੋਚ ਅਤੇ ਸਾਬਕਾ ਭਾਰਤੀ ਕਪਤਾਨ ਰਾਹੁਲ ਦ੍ਰਾਵਿੜ ਨੇ 1999 ਵਿਸ਼ਵ ਕੱਪ ‘ਚ 461 ਦੌੜਾਂ ਬਣਾਈਆਂ ਸਨ, ਜਿਸ ‘ਚ ਸ਼੍ਰੀਲੰਕਾ ਅਤੇ ਕੀਨੀਆ ਖਿਲਾਫ ਸੈਂਕੜੇ ਸ਼ਾਮਲ ਸਨ। ਸਾਬਕਾ ਆਸਟਰੇਲੀਆਈ ਬੱਲੇਬਾਜ਼ ਡੇਵਿਡ ਬੂਨ ਨੇ 1987 ਵਿਸ਼ਵ ਕੱਪ ਵਿੱਚ ਅੱਠ ਮੈਚਾਂ ਵਿੱਚ 55.87 ਦੀ ਔਸਤ ਨਾਲ 447 ਦੌੜਾਂ ਬਣਾਈਆਂ, ਜਿਸ ਵਿੱਚ ਪੰਜ ਅਰਧ ਸੈਂਕੜੇ ਸ਼ਾਮਲ ਸਨ। ਆਸਟਰੇਲੀਆ ਨੇ ਪਹਿਲੀ ਵਾਰ 1987 ਵਿੱਚ ਵਿਸ਼ਵ ਕੱਪ ਜਿੱਤਿਆ ਸੀ। ਭਾਰਤ ਲਈ ਇਹ ਵੀ ਮਾਣ ਵਾਲੀ ਗੱਲ ਹੈ ਕਿ ਇਕ ਭਾਰਤੀ ਦੂਜੇ ਦੇਸ਼ ਦਾ ਭਵਿੱਖ ਬਣ ਕੇ ਮਜ਼ਬੂਤੀ ਨਾਲ ਉਭਰਿਆ ਹੈ। ਰਚਿਨ ਰਵਿੰਦਰ (Rachin Ravindra) ਦਾ ਬੇਂਗਲੁਰੂ ਨਾਲ ਪੁਸ਼ਤੈਨੀ ਸਬੰਧ ਹੈ। ਉਸ ਦੇ ਦਾਦਾ-ਦਾਦੀ ਇੱਥੇ ਰਹਿੰਦੇ ਹਨ। ਸੈਮੀਫਾਈਨਲ ਤੋਂ ਪਹਿਲਾਂ ਉਨ੍ਹਾਂ ਦੇ ਘਰ ਦੀ ਇਕ ਖੂਬਸੂਰਤ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਜਿੱਥੇ ਉਨ੍ਹਾਂ ਦਾ ਹਿੰਦੂ ਰੀਤੀ ਰਿਵਾਜਾਂ ਅਨੁਸਾਰ ਨਿੱਘਾ ਸਵਾਗਤ ਕੀਤਾ ਗਿਆ। ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ‘ਚ ਉਹ ਆਪਣੀ ਦਾਦੀ ਨਾਲ ਨਜ਼ਰ ਆ ਰਹੇ ਹਨ। ਉਹ ਸੋਫੇ ‘ਤੇ ਬੈਠਾ ਹੈ ਅਤੇ ਉਸਦੀ ਦਾਦੀ ਆਪਣੀ ਹਿੰਦੂ ਪਰੰਪਰਾ ਅਨੁਸਾਰ ਆਰਤੀ ਉਤਾਰ ਰਹੀ ਹੈ। ਇਸ ਤੋਂ ਬਾਅਦ ਉਹ ਇਸ ਖਿਡਾਰੀ ‘ਤੇ ਵੀ ਨਜ਼ਰ ਉਤਾਰ ਰਹੀ ਹੈ। ਰਵਿੰਦਰ ਆਪਣੀ ਦਾਦੀ ਦੇ ਵਿਸ਼ਵਾਸ ਅਤੇ ਕਦਰਾਂ-ਕੀਮਤਾਂ ਨੂੰ ਧਿਆਨ ਨਾਲ ਦੇਖ ਰਿਹਾ ਹੈ। ਵਿਦੇਸ਼ ‘ਚ ਜੰਮੇ ਲੜਕੇ ਦਾ ਭਾਰਤੀ ਸੱਭਿਆਚਾਰ ‘ਚ ਸਵਾਗਤ ਕਰਨ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। The post ਰਚਿਨ ਰਵਿੰਦਰਾ ਨੇ ਪਹਿਲੇ ਵਨਡੇ ਵਿਸ਼ਵ ਕੱਪ ‘ਚ ਸਭ ਤੋਂ ਵੱਧ ਦੌੜਾਂ ਬਣਾ ਕੇ ਇਨ੍ਹਾਂ ਦਿੱਗਜ ਬੱਲੇਬਾਜ਼ਾਂ ਦੇ ਤੋੜੇ ਰਿਕਾਰਡ appeared first on TheUnmute.com - Punjabi News. Tags:
|
ਪੰਜਾਬ 'ਚ ਅੱਜ ਮੀਂਹ ਪੈਣ ਦੀ ਸੰਭਾਵਨਾ, ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ Friday 10 November 2023 07:27 AM UTC+00 | Tags: breaking-news heavy-rain meteorological-department news orange-alert punjab punjab-news rain western-disturbance ਚੰਡੀਗੜ੍ਹ, 10 ਨਵੰਬਰ 2023: ਵੈਸਟਰਨ ਡਿਸਟਰਬੈਂਸ ਨੇ ਇੱਕ ਵਾਰ ਫਿਰ ਪੰਜਾਬ ਦੇ ਮੌਸਮ ਵਿੱਚ ਬਦਲਾਅ ਲਿਆਂਦਾ ਹੈ। ਪੰਜਾਬ ਦੇ ਚਾਰ ਜ਼ਿਲ੍ਹਿਆਂ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਪੂਰਬੀ ਮਾਲਵਾ ਅਤੇ ਮਾਝੇ ਵਿੱਚ ਯੈਲੋ ਅਲਰਟ ਜਾਰੀ ਹੈ। ਮੌਸਮ ਵਿਭਾਗ ਦੀ ਰਿਪੋਰਟ ਅਨੁਸਾਰ ਅੱਜ ਦਿਨ ਭਰ ਪੰਜਾਬ ਵਿੱਚ ਮੀਂਹ (Rain) ਪੈਣ ਦੀ ਸੰਭਾਵਨਾ ਹੈ। ਬੱਦਲਵਾਈ ਕਾਰਨ ਸਵੇਰੇ ਘੱਟੋ-ਘੱਟ ਤਾਪਮਾਨ ਵੀ ਡਿੱਗ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਅਗਲੇ ਕੁਝ ਘੰਟਿਆਂ ਤੱਕ ਅੰਮ੍ਰਿਤਸਰ, ਪਠਾਨਕੋਟ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਵਿੱਚ ਤੇਜ਼ ਹਵਾਵਾਂ ਨਾਲ ਮੀਂਹ ਪਵੇਗਾ। ਇਸ ਦੇ ਨਾਲ ਹੀ ਤਰਨਤਾਰਨ, ਫ਼ਿਰੋਜ਼ਪੁਰ, ਫ਼ਰੀਦਕੋਟ, ਮੋਗਾ, ਜਲੰਧਰ, ਫਗਵਾੜਾ ਅਤੇ ਫਿਲੌਰ ‘ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਜਦਕਿ ਅੱਜ ਲੁਧਿਆਣਾ, ਖੰਨਾ, ਖਰੜ, ਮੁਕਤਸਰ, ਫਾਜ਼ਿਲਕਾ, ਪਟਿਆਲਾ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਮੀਂਹ (Rain) ਅੱਜ ਤੱਕ ਹੀ ਸੀਮਤ ਰਹੇਗਾ। ਭਲਕੇ ਤੋਂ ਅਸਮਾਨ ਮੁੜ ਸਾਫ਼ ਰਹਿਣ ਦੀ ਉਮੀਦ ਹੈ। ਮੀਂਹ ਕਾਰਨ ਪੰਜਾਬ ਦੇ ਤਾਪਮਾਨ ‘ਚ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ। ਮਾਹਿਰਾਂ ਅਨੁਸਾਰ ਇਸ ਮੀਂਹ ਕਾਰਨ ਹਵਾ ਦੀ ਗੁਣਵੱਤਾ ਵਿੱਚ ਕੁਝ ਸੁਧਾਰ ਹੋਵੇਗਾ। The post ਪੰਜਾਬ ‘ਚ ਅੱਜ ਮੀਂਹ ਪੈਣ ਦੀ ਸੰਭਾਵਨਾ, ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ appeared first on TheUnmute.com - Punjabi News. Tags:
|
ਦਿੱਲੀ ਸਰਕਾਰ ਵੱਲੋਂ ਔਡ-ਈਵਨ ਨੂੰ ਜਾਇਜ਼ ਠਹਿਰਾਉਂਦਿਆਂ ਸੁਪਰੀਮ ਕੋਰਟ 'ਚ ਹਲਫ਼ਨਾਮਾ ਦਾਇਰ Friday 10 November 2023 07:42 AM UTC+00 | Tags: aam-aadmi-party air-pollution arvind-kejriwal breaking-news delhi-government latest-news news odd-even supreme-court the-unmute-punjabi-news ਚੰਡੀਗੜ੍ਹ, 10 ਨਵੰਬਰ 2023: ਦਿੱਲੀ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਹਲਫਨਾਮਾ ਦਾਇਰ ਕਰਕੇ ਕਿਹਾ ਹੈ ਕਿ ਔਡ-ਈਵਨ (Odd-Even) ਸਿਸਟਮ ਸਹੀ ਹੈ। ਸਰਕਾਰ ਨੇ ਇੱਕ ਵਿਗਿਆਨਕ ਅਧਿਐਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਸਦਾ ਸਕਾਰਾਤਮਕ ਪ੍ਰਭਾਵ ਪਿਆ ਹੈ। ਦਿੱਲੀ ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਸੜਕਾਂ ‘ਤੇ ਭੀੜ ਘਟੀ ਹੈ। ਦਿੱਲੀ ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਔਡ-ਈਵਨ ਸਕੀਮ ਨੇ ਈਂਧਨ ਦੀ ਖਪਤ ਵਿੱਚ 15% ਦੀ ਕਮੀ ਆਈ ਹੈ। ਔਡ-ਈਵਨ ਦੌਰਾਨ ਜਨਤਕ ਟਰਾਂਸਪੋਰਟ ਦੀ ਵਰਤੋਂ ਵਧੀ ਹੈ। ਸੁਪਰੀਮ ਕੋਰਟ ਅੱਜ ਯਾਨੀ ਸ਼ੁੱਕਰਵਾਰ ਨੂੰ ਇਸ ਮਾਮਲੇ ਦੀ ਸੁਣਵਾਈ ਕਰੇਗਾ। ਦਿੱਲੀ ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਡੀਆਈਐਮਟੀਐਸ ਦੀ ਰਿਪੋਰਟ ਦੇ ਨਤੀਜੇ ਵੱਡੇ ਪੱਧਰ ‘ਤੇ ਵਾਹਨਾਂ ਦੁਆਰਾ ਪਾਏ ਜਾਂਦੇ ਹਵਾ ਪ੍ਰਦੂਸ਼ਣ ਵਿੱਚ ਕਮੀ ਦੇ ਸਕਾਰਾਤਮਕ ਪ੍ਰਭਾਵ ਨੂੰ ਦਰਸਾਉਂਦੇ ਹਨ, ਇਸ ਤੋਂ ਇਲਾਵਾ ਦਿੱਲੀ ਦੀਆਂ ਸੜਕਾਂ ‘ਤੇ ਭੀੜ-ਭੜੱਕੇ ਵਿੱਚ ਕਮੀ ਦੇ ਨਾਲ-ਨਾਲ ਔਡ-ਈਵਨ ਡਰਾਈਵਿੰਗ ਦੌਰਾਨ ਜਨਤਕ ਆਵਾਜਾਈ ਆਮਦ ਦਾ ਹਿੱਸਾ ਵਧਿਆ ਹੈ। ਸੁਪਰੀਮ ਕੋਰਟ ‘ਤੇ ਔਡ-ਈਵਨ (Odd-Even) ‘ਤੇ ਸਵਾਲ ਉਠਾਏ ਸਨ। ਸੁਪਰੀਮ ਕੋਰਟ ਨੇ ਔਡ-ਈਵਨ ਨੂੰ ਵਿਖਾਵਾ ਕਰਾਰ ਦਿੱਤਾ ਸੀ। ਪ੍ਰਦੂਸ਼ਣ ‘ਤੇ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਇਸ ਫਾਰਮੂਲੇ ‘ਤੇ ਸਵਾਲ ਖੜ੍ਹੇ ਕੀਤੇ ਹਨ। ਮਾਮਲੇ ਦੀ ਸੁਣਵਾਈ ਕਰ ਰਹੇ ਜਸਟਿਸ ਸੰਜੇ ਕਿਸ਼ਨ ਕੌਲ ਨੇ ਔਡ-ਈਵਨ ਨੂੰ ਗੈਰ-ਵਿਗਿਆਨਕ ਕਰਾਰ ਦਿੱਤਾ। ਜਸਟਿਸ ਕੌਲ ਨੇ ਦਿੱਲੀ ਸਰਕਾਰ ਨੂੰ ਕਿਹਾ, ‘ਤੁਸੀਂ ਪਹਿਲਾਂ ਹੀ ਔਡ-ਈਵਨ ਸਿਸਟਮ ਲਿਆ ਚੁੱਕੇ ਹੋ, ਕੀ ਇਹ ਸਫਲ ਰਿਹਾ ਹੈ, ਇਹ ਸਭ ਸਿਰਫ਼ ਦਿਖਾਵੇ ਲਈ ਹੈ।’ ਦਿੱਲੀ ‘ਚ ਲਾਗੂ ਔਡ-ਈਵਨ ਕੀ ਹੈ ?ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਦਿੱਲੀ-ਐੱਨਸੀਆਰ ‘ਚ ਵਧਦੇ ਪ੍ਰਦੂਸ਼ਣ ਨੂੰ ਲੈ ਕੇ ਉੱਚ ਪੱਧਰੀ ਬੈਠਕ ਕੀਤੀ। ਬੈਠਕ ਵਿੱਚ ਫੈਸਲਾ ਕੀਤਾ ਗਿਆ ਕਿ ਰਾਜਧਾਨੀ ਵਿੱਚ ਔਡ-ਈਵਨ ਲਾਗੂ ਕੀਤਾ ਜਾਵੇਗਾ। ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਦੱਸਿਆ ਕਿ ਇਸ ਨੂੰ 13 ਤੋਂ 20 ਨਵੰਬਰ ਦਰਮਿਆਨ ਲਾਗੂ ਕੀਤਾ ਜਾਵੇਗਾ। ਤੁਹਾਨੂੰ ਦੱਸ ਦਈਏ ਕਿ ਔਡ-ਈਵਨ ਟ੍ਰੈਫਿਕ ਨਿਯਮ ਇਕ ਅਜਿਹੀ ਪ੍ਰਣਾਲੀ ਹੈ ਜਿਸ ਦੇ ਤਹਿਤ ਔਡ ਨੰਬਰ (1,3,5,7,9) ਨਾਲ ਖਤਮ ਹੋਣ ਵਾਲੇ ਰਜਿਸਟ੍ਰੇਸ਼ਨ ਨੰਬਰ ਵਾਲੇ ਵਾਹਨਾਂ ਨੂੰ ਹਫਤੇ ਦੇ ਔਡ ਦਿਨਾਂ (13, 15, 17,19) ‘ਤੇ ਚੱਲਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਇਸਦੇ ਨਾਲ ਹੀ (0,2,4,6,8) ਈਵਨ ਰਜਿਸਟ੍ਰੇਸ਼ਨ ਨੰਬਰਾਂ ਵਾਲੇ ਵਾਹਨਾਂ ਨੂੰ ਹਫ਼ਤੇ ਦੇ ਹੋਰ ਬਦਲਵੇਂ ਦਿਨਾਂ (ਨਵੰਬਰ 14, 16, 18 ਅਤੇ 20) ‘ਤੇ ਸੜਕਾਂ ‘ਤੇ ਚੱਲਣ ਦੀ ਇਜਾਜ਼ਤ ਹੈ ਜੋ ਕਿ ਬਰਾਬਰ ਅੰਕਾਂ (0,2,4,6,8) ਨਾਲ ਖਤਮ ਹੁੰਦੇ ਹਨ। The post ਦਿੱਲੀ ਸਰਕਾਰ ਵੱਲੋਂ ਔਡ-ਈਵਨ ਨੂੰ ਜਾਇਜ਼ ਠਹਿਰਾਉਂਦਿਆਂ ਸੁਪਰੀਮ ਕੋਰਟ ‘ਚ ਹਲਫ਼ਨਾਮਾ ਦਾਇਰ appeared first on TheUnmute.com - Punjabi News. Tags:
|
SA vs AFG: ਅਫਗਾਨਿਸਤਾਨ ਨੇ ਦੱਖਣੀ ਅਫਰੀਕਾ ਖ਼ਿਲਾਫ਼ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਚੁਣੀ Friday 10 November 2023 08:17 AM UTC+00 | Tags: afghanistan afghanistan-tea afghanistan-vs-south-africa breaking-news cricket news odi-world-cup-2023 sa-vs-afg sports-news world-cp-semi-final ਚੰਡੀਗੜ੍ਹ, 10 ਨਵੰਬਰ 2023: ਵਨਡੇ ਵਿਸ਼ਵ ਕੱਪ 2023 ਦੇ 42ਵੇਂ ਮੈਚ ਵਿੱਚ ਅੱਜ ਦੱਖਣੀ ਅਫਰੀਕਾ ਦਾ ਸਾਹਮਣਾ ਅਫਗਾਨਿਸਤਾਨ (Afghanistan) ਨਾਲ ਹੋਵੇਗਾ। ਇਹ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਦੱਖਣੀ ਅਫਰੀਕਾ ਦੀ ਟੀਮ ਪਹਿਲਾਂ ਹੀ ਸੈਮੀਫਾਈਨਲ ‘ਚ ਪਹੁੰਚ ਚੁੱਕੀ ਹੈ। ਹਾਲਾਂਕਿ ਪਿਛਲੇ ਮੈਚ ‘ਚ ਇਸ ਨੂੰ ਭਾਰਤ ਤੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਅਜਿਹੇ ‘ਚ ਟੀਮ ਫਿਰ ਤੋਂ ਗਤੀ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ। ਅਫਗਾਨਿਸਤਾਨ (Afghanistan) ਦੇ ਕਪਤਾਨ ਹਸ਼ਮਤੁੱਲਾ ਸ਼ਾਹਿਦੀ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਉਸ ਨੇ ਆਪਣੇ ਪਲੇਇੰਗ-11 ‘ਚ ਕੋਈ ਬਦਲਾਅ ਨਹੀਂ ਕੀਤਾ ਹੈ। ਇਸ ਦੇ ਨਾਲ ਹੀ ਦੱਖਣੀ ਅਫਰੀਕਾ ਦੇ ਕਪਤਾਨ ਤੇਂਬਾ ਬਾਵੁਮਾ ਨੇ ਦੋ ਬਦਲਾਅ ਕੀਤੇ ਹਨ। ਮਾਰਕੋ ਜੈਨਸਨ ਅਤੇ ਤਬਰੇਜ਼ ਸ਼ਮਸੀ ਨੂੰ ਆਰਾਮ ਦਿੱਤਾ ਗਿਆ ਹੈ। ਉਨ੍ਹਾਂ ਦੀ ਜਗ੍ਹਾ ਗੇਰਾਲਡ ਕੋਏਟਜ਼ੀ ਅਤੇ ਐਂਡੀਲੇ ਫੇਹਲੁਕਵਾਯੋ ਨੂੰ ਮੌਕਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਅਫਗਾਨਿਸਤਾਨ ਦੀ ਟੀਮ ਸੈਮੀਫਾਈਨਲ ਦੀ ਦੌੜ ਤੋਂ ਬਾਹਰ ਨਹੀਂ ਹੈ ਪਰ ਉਸ ਲਈ ਸਮੀਕਰਨ ਕਾਫੀ ਮੁਸ਼ਕਲ ਹਨ। ਅਫਗਾਨਿਸਤਾਨ ਨੂੰ ਦੱਖਣੀ ਅਫਰੀਕਾ ਖਿਲਾਫ 438 ਜਾਂ ਇਸ ਤੋਂ ਵੱਧ ਦੌੜਾਂ ਨਾਲ ਜਿੱਤ ਪ੍ਰਾਪਤ ਕਰਨੀ ਹੋਵੇਗੀ। The post SA vs AFG: ਅਫਗਾਨਿਸਤਾਨ ਨੇ ਦੱਖਣੀ ਅਫਰੀਕਾ ਖ਼ਿਲਾਫ਼ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਚੁਣੀ appeared first on TheUnmute.com - Punjabi News. Tags:
|
ਹਰਿਆਣਾ ਰਾਜ ਖੇਤੀਬਾੜੀ ਮੰਡੀਕਰਨ ਬੋਰਡ ਦੇ ਕਰਮਚਾਰੀਆਂ ਨੂੰ ਦੀਵਾਲੀ ਦਾ ਤੋਹਫਾ ਦੇ ਕੇ ਬੋਨਸ ਦੇਣ ਦਾ ਫੈਸਲਾ Friday 10 November 2023 08:26 AM UTC+00 | Tags: breaking-news diwali haryana haryana-state-agriculture-marketing-board jai-parkash-dalal news welfare-minister-jp-dala ਚੰਡੀਗੜ੍ਹ, 10 ਨਵੰਬਰ 2023: ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਜੇਪੀ ਦਲਾਲ ਨੇ ਕਿਹਾ ਕਿ ਸੂਬਾ ਸਰਕਾਰ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਵਚਨਬੱਧ ਹੈ, ਚਾਹੇ ਉਹ ਕਿਸਾਨ, ਮਜ਼ਦੂਰ ਜਾਂ ਛੋਟੇ ਵਪਾਰੀ ਹੋਣ। ਇਸ ਲੜੀ ਵਿੱਚ ਹਰਿਆਣਾ ਰਾਜ ਖੇਤੀਬਾੜੀ ਮੰਡੀਕਰਨ ਬੋਰਡ ਦੇ ਕਰਮਚਾਰੀਆਂ ਨੂੰ ਦੀਵਾਲੀ (Diwali) ਦਾ ਤੋਹਫਾ ਦੇ ਕੇ ਬੋਨਸ ਦੇਣ ਦਾ ਫੈਸਲਾ ਕੀਤਾ ਹੈ। ਜੇਪੀ ਦਲਾਲ ਨੇ ਕਿਹਾ ਕਿ ਬੋਰਡ ਦੇ ਸਮੂਹ ਬੀ, ਸੀ ਅਤੇ ਡੀ ਕਰਮਚਾਰੀਆਂ ਨੂੰ ਵਿੱਤੀ ਸਾਲ 2021-22 ਲਈ ਵੱਧ ਤੋਂ ਵੱਧ 40 ਹਜ਼ਾਰ ਰੁਪਏ ਤੱਕ ਦੀ ਮੂਲ ਤਨਖਾਹ ਦਾ 15 ਪ੍ਰਤੀਸ਼ਤ ਐਕਸ-ਗ੍ਰੇਸ਼ੀਆ/ਪ੍ਰਦਰਸ਼ਨ ਪੁਰਸਕਾਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਨੂੰ ਬੋਨਸ ਦੇਣ ਦੀ ਮਨਜ਼ੂਰੀ ਦੇਣ ਲਈ ਉਨ੍ਹਾਂ ਨੇ ਮੁੱਖ ਮੰਤਰੀ ਮਨੋਹਰ ਲਾਲ ਦਾ ਧੰਨਵਾਦ ਕੀਤਾ ਹੈ। The post ਹਰਿਆਣਾ ਰਾਜ ਖੇਤੀਬਾੜੀ ਮੰਡੀਕਰਨ ਬੋਰਡ ਦੇ ਕਰਮਚਾਰੀਆਂ ਨੂੰ ਦੀਵਾਲੀ ਦਾ ਤੋਹਫਾ ਦੇ ਕੇ ਬੋਨਸ ਦੇਣ ਦਾ ਫੈਸਲਾ appeared first on TheUnmute.com - Punjabi News. Tags:
|
ਪੰਜਾਬ ਰਾਜਪਾਲ ਵੱਲੋਂ ਬਿੱਲਾਂ ਨੂੰ ਮਨਜ਼ੂਰੀ ਨਾ ਦੇਣ 'ਤੇ ਸੁਪਰੀਮ ਕੋਰਟ ਨਾਰਾਜ਼, ਆਖਿਆ- 'ਤੁਸੀਂ ਅੱਗ ਨਾਲ ਖੇਡ ਰਹੇ ਹੋ' Friday 10 November 2023 08:44 AM UTC+00 | Tags: banwari-lal-purohit breaking-news latest-news news punjab-governor punjab-legislative-assembly supreme-court the-unmute-breaking-news the-unmute-latest-news the-unmute-news ਚੰਡੀਗੜ੍ਹ, 10 ਨਵੰਬਰ 2023: ਪੰਜਾਬ ਦੇ ਰਾਜਪਾਲ (Punjab Governor) ਬਨਵਾਰੀ ਲਾਲ ਪੁਰੋਹਿਤ ਵੱਲੋਂ ਪੰਜਾਬ ਸਰਕਾਰ ਵੱਲੋਂ ਬੁਲਾਏ ਗਏ ਵਿਧਾਨ ਸਭਾ ਇਜਲਾਸ਼ ਨੂੰ ਗੈਰ-ਕਾਨੂੰਨੀ ਕਰਾਰ ਦੇਣ ਅਤੇ ਸਦਨ ਵਿੱਚ ਪਾਸ ਕੀਤੇ ਬਿੱਲਾਂ ਨੂੰ ਮਨਜ਼ੂਰੀ ਨਾ ਦੇਣ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਸੁਣਵਾਈ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ | ਇਸ ਤੋਂ ਪਹਿਲਾਂ ਸੁਣਵਾਈ ਦੌਰਾਨ ਚੀਫ਼ ਜਸਟਿਸ ਡੀ.ਵਾਈ ਚੰਦਰਚੂੜ ਸਿੰਘ ਨੇ ਕਿਹਾ ਕਿ ਤੁਸੀਂ ਕਿਸ ਸ਼ਕਤੀ ਦੀ ਵਰਤੋਂ ਕਰਕੇ ਕਹਿ ਰਹੇ ਹੋ ਕਿ ਸਪੀਕਰ ਵੱਲੋਂ ਬੁਲਾਇਆ ਗਿਆ ਇਜਲਾਸ ਗੈਰ-ਕਾਨੂੰਨੀ ਢੰਗ ਨਾਲ ਬੁਲਾਇਆ ਜਾ ਰਿਹਾ ਹੈ। ਸਪੀਕਰ ਸੈਸ਼ਨ ਸੱਦਦਾ ਹੈ। ਸਾਨੂੰ ਦੱਸਿਆ ਜਾਵੇ ਕਿ ਰਾਜਪਾਲ ਕੋਲ ਇਹ ਕਹਿਣ ਦੀ ਕੀ ਸ਼ਕਤੀ ਹੈ? ਕੀ ਸਪੀਕਰ ਕੋਲ ਮੁਲਤਵੀ ਕਹਿਣ ਦਾ ਅਧਿਕਾਰ ਨਹੀਂ ਹੈ? ਉਨ੍ਹਾਂ ਕਿਹਾ ਕਿ ਜੇਕਰ ਬਿੱਲ ਗਲਤ ਹਨ ਤਾਂ ਸਪੀਕਰ ਨੂੰ ਭੇਜਣ | ਰਾਜਪਾਲ (Punjab Governor) ਅਤੇ ਸਰਕਾਰ ਵਿਚਾਲੇ ਤਕਰਾਰ ਲੋਕਤੰਤਰ ਲਈ ਠੀਕ ਨਹੀਂ | ਉਨ੍ਹਾਂ ਕਿਹਾ ਤੁਸੀਂ ਅੱਗ ਨਾਲ ਖੇਡ ਰਹੇ ਹੋ | ਸੁਪਰੀਮ ਕੋਰਟ ਨੇ ਸੁਣਵਾਈ ਵਿੱਚ ਉਨ੍ਹਾਂ ਨੇ ਸਭ ਤੋਂ ਪਹਿਲਾਂ ਤਾਮਿਲਨਾਡੂ ਦੇ ਮਾਮਲੇ ਦੀ ਗੱਲ ਕੀਤੀ। ਇਸ ਤੋਂ ਬਾਅਦ ਪੰਜਾਬ ਦੇ ਮੁੱਦੇ ‘ਤੇ ਸੁਣਵਾਈ ਹੋਈ। ਰਾਜ ਸਰਕਾਰਾਂ ਵੱਲੋਂ ਤਾਮਿਲਨਾਡੂ ਅਤੇ ਕੇਰਲ ਦੇ ਰਾਜਪਾਲਾਂ ਵਿਰੁੱਧ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਹਨ। ਰਾਜਪਾਲਾਂ ‘ਤੇ ਦੋਸ਼ ਹਨ ਕਿ ਉਹ ਲੰਬੇ ਸਮੇਂ ਤੋਂ ਲਟਕ ਰਹੇ ਬਿੱਲਾਂ ‘ਤੇ ਦਸਤਖਤ ਨਹੀਂ ਕਰ ਰਹੇ ਹਨ। The post ਪੰਜਾਬ ਰਾਜਪਾਲ ਵੱਲੋਂ ਬਿੱਲਾਂ ਨੂੰ ਮਨਜ਼ੂਰੀ ਨਾ ਦੇਣ ‘ਤੇ ਸੁਪਰੀਮ ਕੋਰਟ ਨਾਰਾਜ਼, ਆਖਿਆ- ‘ਤੁਸੀਂ ਅੱਗ ਨਾਲ ਖੇਡ ਰਹੇ ਹੋ’ appeared first on TheUnmute.com - Punjabi News. Tags:
|
ਦਿੱਲੀ 'ਚ ਵਧਦੇ ਪ੍ਰਦੂਸ਼ਣ 'ਤੇ ਸੁਪਰੀਮ ਕੋਰਟ ਸਖ਼ਤ, ਆਖਿਆ- ਅਸੀਂ ਨਤੀਜੇ ਦੇਖਣਾ ਚਾਹੁੰਦੇ ਹਾਂ Friday 10 November 2023 09:52 AM UTC+00 | Tags: air-pollution breaking-news delhi latest-news news pollution punjabi-news supreme-court the-unmute-breaking-news the-unmute-punjabi-news ਚੰਡੀਗੜ੍ਹ, 10 ਨਵੰਬਰ 2023: ਦਿੱਲੀ ‘ਚ ਵਧਦੇ ਪ੍ਰਦੂਸ਼ਣ (Pollution) ਨੂੰ ਲੈ ਕੇ ਸ਼ੁੱਕਰਵਾਰ 10 ਨਵੰਬਰ ਨੂੰ ਸੁਪਰੀਮ ਕੋਰਟ ‘ਚ ਸੁਣਵਾਈ ਹੋਈ। ਸੁਪਰੀਮ ਕੋਰਟ ਨੇ ਕਿਹਾ ਕਿ ਜਦੋਂ ਅਸੀਂ ਹਰ ਸਾਲ ਦਖਲ ਦਿੰਦੇ ਹਾਂ ਤਾਂ ਹੀ ਕਾਰਵਾਈ ਕਿਉਂ ਕੀਤੀ ਜਾਂਦੀ ਹੈ। ਦਿੱਲੀ ਸਰਕਾਰ ਨੂੰ ਫਟਕਾਰ ਲਗਾਉਂਦੇ ਹੋਏ ਅਦਾਲਤ ਨੇ ਕਿਹਾ ਕਿ ਅਸੀਂ ਨਤੀਜੇ ਦੇਖਣਾ ਚਾਹੁੰਦੇ ਹਾਂ। ਜਸਟਿਸ ਸੰਜੇ ਕਿਸ਼ਨ ਕੌਲ ਅਤੇ ਜਸਟਿਸ ਅਹਿਸਾਨੁਦੀਨ ਅਮਾਨਉੱਲ੍ਹਾ ਦੀ ਬੈਂਚ ਨੇ ਸਰਕਾਰ ਨੂੰ ਪੁੱਛਿਆ ਕਿ ਤੁਸੀਂ ਪਿਛਲੇ 6 ਸਾਲਾਂ ਤੋਂ ਕੀ ਕਰ ਰਹੇ ਹੋ? ਸ਼ਾਇਦ ਪ੍ਰਮਾਤਮਾ ਨੇ ਦਿੱਲੀ ਵਾਸੀਆਂ ਦੀ ਅਰਦਾਸ ਸੁਣ ਲਈ। ਇਸ ਲਈ ਵੀਰਵਾਰ (9 ਨਵੰਬਰ) ਰਾਤ ਨੂੰ ਮੀਂਹ ਪਿਆ। ਦਿੱਲੀ ਸਰਕਾਰ ਦੇ ਵਕੀਲ ਨੇ ਸੁਪਰੀਮ ਕੋਰਟ ਵਿੱਚ ਔਡ-ਈਵਨ ਦੇ ਫਾਇਦੇ ਦੱਸੇ। ਦਿੱਲੀ ਸਰਕਾਰ ਨੇ ਕਿਹਾ ਕਿ ਸਾਡੇ ਕੋਲ ਇੱਕ ਅਧਿਐਨ ਹੈ, ਜੋ ਦਰਸਾਉਂਦਾ ਹੈ ਕਿ ਔਡ-ਈਵਨ ਪ੍ਰਦੂਸ਼ਣ (Pollution) ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਅਸੀਂ ਅਦਾਲਤ ਦੇ ਨਿਰਦੇਸ਼ਾਂ ‘ਤੇ ਇਸ ਨੂੰ ਲਾਗੂ ਕਰਾਂਗੇ। ਇਸ ‘ਤੇ ਜਸਟਿਸ ਕੌਲ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਹੁਕਮਾਂ ਦਾ ਇਸ ਨਾਲ ਕੀ ਸਬੰਧ ਹੈ? ਤੁਸੀਂ ਅਦਾਲਤ ‘ਤੇ ਬੋਝ ਪਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਤੁਸੀਂ ਉਹ ਕਰੋਗੇ ਜੋ ਤੁਹਾਨੂੰ ਕਰਨਾ ਹੈ। ਇਸ ਮਾਮਲੇ ਦੀ ਸੁਣਵਾਈ ਹੁਣ 21 ਨਵੰਬਰ ਨੂੰ ਸੁਪਰੀਮ ਕੋਰਟ ਵਿੱਚ ਹੋਵੇਗੀ। The post ਦਿੱਲੀ ‘ਚ ਵਧਦੇ ਪ੍ਰਦੂਸ਼ਣ ‘ਤੇ ਸੁਪਰੀਮ ਕੋਰਟ ਸਖ਼ਤ, ਆਖਿਆ- ਅਸੀਂ ਨਤੀਜੇ ਦੇਖਣਾ ਚਾਹੁੰਦੇ ਹਾਂ appeared first on TheUnmute.com - Punjabi News. Tags:
|
ਮੋਹਾਲੀ 'ਚ ਫੜੇ ਤਿੰਨ ਸ਼ਾਰਪ ਸ਼ੂਟਰਾਂ ਦਾ ਪੁਲਿਸ ਨੂੰ ਮਿਲਿਆ ਰਿਮਾਂਡ, ਵਿਦੇਸ਼ੀ ਹਥਿਆਰ ਬਰਾਮਦ Friday 10 November 2023 10:13 AM UTC+00 | Tags: bambiha-group breaking-news chandigarh crime mohali mohali-police news punjab-police punjab-state-operation-cell ਮੋਹਾਲੀ, 10 ਨਵੰਬਰ 2023: ਪੰਜਾਬ ਸਟੇਟ ਆਪ੍ਰੇਸ਼ਨ ਸੈੱਲ ਨੇ ਚੰਡੀਗੜ੍ਹ ਦੇ ਨਾਲ ਲੱਗਦੇ ਮੋਹਾਲੀ (Mohali) ਤੋਂ ਤਿੰਨ ਸ਼ਾਰਪ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਤਿੰਨਾਂ ਦੇ ਕਬਜ਼ੇ ‘ਚੋਂ ਦੋ ਵਿਦੇਸ਼ੀ ਹਥਿਆਰ ਅਤੇ 10 ਜਿੰਦਾ ਕਾਰਤੂਸ ਬਰਾਮਦ ਹੋਏ ਹਨ। ਇਹ ਸਾਰੇ ਮੋਹਾਲੀ ‘ਚ ਕਿਸੇ ਦਾ ਕਤਲ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਸਨ । ਉਸ ਨੂੰ ਵਿਦੇਸ਼ ਬੈਠੇ ਗੈਂਗਸਟਰਾਂ ਨੇ ਇਨ੍ਹਾਂ ਨੂੰ ਟਾਰਗੇਟ ਦਿੱਤਾ ਸੀ। ਪੁਲਿਸ ਪੁੱਛਗਿੱਛ ਵਿੱਚ ਸਾਹਮਣੇ ਆਇਆ ਕਿ ਮੁਲਜ਼ਮ ਪਹਿਲਾਂ ਵੀ ਮੋਹਾਲੀ ਵਿੱਚ ਆ ਕੇ ਰੇਕੀ ਕਰ ਚੁੱਕਾ ਹੈ। ਤਿੰਨੋਂ ਮੁਲਜ਼ਮ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ। ਪੁਲਿਸ ਨੇ ਤਿੰਨਾਂ ਮੁਲਜ਼ਮਾਂ ਨੂੰ ਮੋਹਾਲੀ (Mohali) ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਹੈ। ਇੱਥੋਂ ਉਸ ਦਾ ਚਾਰ ਦਿਨ ਦਾ ਪੁਲਿਸ ਰਿਮਾਂਡ ਮਿਲਿਆ ਹੈ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਮੋਹਾਲੀ ਦੇ ਵੀ.ਆਈ.ਪੀ. ਉਸ ਨੂੰ ਇਹ ਜ਼ਿੰਮੇਵਾਰੀ ਅਰਮੀਨੀਆ ਬੈਠੇ ਗੌਰਵ ਅਤੇ ਲੱਕੀ ਪਟਿਆਲ ਨੇ ਸੌਂਪੀ ਸੀ। ਇਹ ਸਾਰੇ ਬੰਬੀਹਾ ਗ੍ਰੁਪਦੇ ਮੈਂਬਰ ਦੱਸੇ ਜਾ ਰਹੇ ਹਨ | The post ਮੋਹਾਲੀ ‘ਚ ਫੜੇ ਤਿੰਨ ਸ਼ਾਰਪ ਸ਼ੂਟਰਾਂ ਦਾ ਪੁਲਿਸ ਨੂੰ ਮਿਲਿਆ ਰਿਮਾਂਡ, ਵਿਦੇਸ਼ੀ ਹਥਿਆਰ ਬਰਾਮਦ appeared first on TheUnmute.com - Punjabi News. Tags:
|
ਦਿੱਲੀ ਦੀ ਅਦਾਲਤ ਨੇ ਮਨੀਸ਼ ਸਿਸੋਦੀਆ ਨੂੰ ਆਪਣੀ ਬੀਮਾਰ ਘਰਵਾਲੀ ਨੂੰ ਮਿਲਣ ਦੀ ਦਿੱਤੀ ਇਜਾਜ਼ਤ Friday 10 November 2023 10:21 AM UTC+00 | Tags: aam-aadmi-party arvind-kejriwal breaking-news delhi-liquor-policy delhi-rouse-avenue-court latest-news manish-sisodia the-unmute-breaking-news the-unmute-news ਚੰਡੀਗੜ੍ਹ , 10 ਨਵੰਬਰ 2023: ਦਿੱਲੀ ਦੀ ਰਾਊਸ ਐਵੇਨਿਊ ਅਦਾਲਤ ਨੇ ਦਿੱਲੀ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ (Manish Sisodia) ਨੂੰ ਆਪਣੀ ਬੀਮਾਰ ਘਰਵਾਲੀ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਹੈ। ਜਾਣਕਾਰੀ ਮੁਤਾਬਕ ਅਦਾਲਤ ਨੇ ਮਨੀਸ਼ ਸਿਸੋਦੀਆ ਨੂੰ ਸ਼ਨੀਵਾਰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਆਪਣੀ ਘਰਵਾਲੀ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਹੈ। ਹਾਲਾਂਕਿ ਮਨੀਸ਼ ਸਿਸੋਦੀਆ (Manish Sisodia) ਇਸ ਮੁਲਾਕਾਤ ਦੌਰਾਨ ਮੀਡੀਆ ਨਾਲ ਗੱਲ ਨਹੀਂ ਕਰ ਸਕਦੇ। ਰਾਊਸ ਐਵੇਨਿਊ ਕੋਰਟ ਨੇ ਮਨੀਸ਼ ਸਿਸੋਦੀਆ ਨੂੰ ਮੀਡੀਆ ਨਾਲ ਗੱਲ ਨਾ ਕਰਨ ਅਤੇ ਸਿਆਸੀ ਸ਼ਮੂਲੀਅਤ ਨਾ ਕਰਨ ਦੀ ਸ਼ਰਤ ‘ਤੇ ਮਿਲਣ ਦੀ ਇਜਾਜ਼ਤ ਦੇ ਦਿੱਤੀ ਹੈ। The post ਦਿੱਲੀ ਦੀ ਅਦਾਲਤ ਨੇ ਮਨੀਸ਼ ਸਿਸੋਦੀਆ ਨੂੰ ਆਪਣੀ ਬੀਮਾਰ ਘਰਵਾਲੀ ਨੂੰ ਮਿਲਣ ਦੀ ਦਿੱਤੀ ਇਜਾਜ਼ਤ appeared first on TheUnmute.com - Punjabi News. Tags:
|
ਦਿੱਲੀ ਆਬਕਾਰੀ ਨੀਤੀ ਮਾਮਲਾ: ਅਦਾਲਤ ਵੱਲੋਂ MP ਸੰਜੇ ਸਿੰਘ ਦੀ ਨਿਆਂਇਕ ਹਿਰਾਸਤ 'ਚ ਵਾਧਾ Friday 10 November 2023 10:27 AM UTC+00 | Tags: aam-aadmi-party breaking-news delhi-excise-policy-case delhi-scam ed enforcement-directorate mp-sanjay-singh news sanjay-singh ਚੰਡੀਗੜ੍ਹ, 10 ਨਵੰਬਰ 2023: ਦਿੱਲੀ ਆਬਕਾਰੀ ਨੀਤੀ ਮਾਮਲੇ ਵਿੱਚ ਇੱਕ ਕਥਿਤ ਘਪਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਆਮ ਆਦਮੀ ਪਾਰਟੀ ਦੇ ਆਗੂ ਅਤੇ ਸੰਸਦ ਮੈਂਬਰ ਸੰਜੇ ਸਿੰਘ (MP Sanjay Singh) ਦੀਆਂ ਮੁਸ਼ਕਲਾਂ ਘੱਟ ਹੋਣ ਦੇ ਨਾਂ ਨਹੀਂ ਲੈ ਰਹੀਆਂ ਹਨ। ਇਸ ਮਾਮਲੇ ‘ਚ ਸੰਜੇ ਸਿੰਘ ਨੂੰ ਸ਼ੁੱਕਰਵਾਰ ਨੂੰ ਦਿੱਲੀ ਦੀ ਰਾਊਸ ਐਵੇਨਿਊ ਅਦਾਲਤ ‘ਚ ਪੇਸ਼ ਕੀਤਾ ਗਿਆ। ਜਿੱਥੇ ਅਦਾਲਤ ਨੇ ਇੱਕ ਵਾਰ ਫਿਰ ਸੰਜੇ ਸਿੰਘ ਦੀ ਨਿਆਂਇਕ ਹਿਰਾਸਤ ਵਿੱਚ ਵਾਧਾ ਕਰ ਦਿੱਤਾ ਹੈ। ਸੰਜੇ ਸਿੰਘ ਦੀ ਨਿਆਂਇਕ ਹਿਰਾਸਤ 24 ਨਵੰਬਰ ਤੱਕ ਵਧਾ ਦਿੱਤੀ ਗਈ ਹੈ। ਸੰਜੇ ਸਿੰਘ (MP Sanjay Singh) ਦੀ ਨਿਆਂਇਕ ਹਿਰਾਸਤ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਉਸ ਨੂੰ ਵਿਸ਼ੇਸ਼ ਜੱਜ ਐਮ ਕੇ ਨਾਗਪਾਲ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੋਂ ਅਦਾਲਤ ਨੇ ਇੱਕ ਵਾਰ ਫਿਰ ਸੰਜੇ ਸਿੰਘ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। The post ਦਿੱਲੀ ਆਬਕਾਰੀ ਨੀਤੀ ਮਾਮਲਾ: ਅਦਾਲਤ ਵੱਲੋਂ MP ਸੰਜੇ ਸਿੰਘ ਦੀ ਨਿਆਂਇਕ ਹਿਰਾਸਤ ‘ਚ ਵਾਧਾ appeared first on TheUnmute.com - Punjabi News. Tags:
|
Delhi Odd-Even: ਦਿੱਲੀ ਸਰਕਾਰ ਦਾ ਐਲਾਨ, ਫਿਲਹਾਲ ਲਾਗੂ ਨਹੀਂ ਹੋਵੇਗਾ ਔਡ-ਈਵਨ ਨਿਯਮ Friday 10 November 2023 10:39 AM UTC+00 | Tags: breaking-news ਚੰਡੀਗੜ੍ਹ, 10 ਨਵੰਬਰ 2023: ਹੁਣ 13 ਨਵੰਬਰ ਤੋਂ ਦਿੱਲੀ ਵਿੱਚ ਔਡ-ਈਵਨ (Odd-Even) ਨਿਯਮ ਲਾਗੂ ਨਹੀਂ ਹੋਵੇਗਾ। ਦਿੱਲੀ ‘ਚ ਬੀਤੀ ਰਾਤ ਤੋਂ ਹੋ ਰਹੀ ਬਾਰਿਸ਼ ਤੋਂ ਬਾਅਦ ਹਵਾ ਸਾਫ਼ ਹੋਣ ਤੋਂ ਬਾਅਦ ਦਿੱਲੀ ਸਰਕਾਰ ਨੇ ਔਡ-ਈਵਨ ਨਿਯਮ ਲਾਗੂ ਕਰਨ ਦੇ ਫੈਸਲੇ ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਹੈ। ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਜੇਕਰ ਭਵਿੱਖ ‘ਚ ਸਥਿਤੀ ਗੰਭੀਰ ਹੁੰਦੀ ਹੈ ਤਾਂ ਇਸ ‘ਤੇ ਮੁੜ ਵਿਚਾਰ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਦਿੱਲੀ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਹਲਫ਼ਨਾਮਾ ਦਾਇਰ ਕਰਕੇ ਕਿਹਾ ਸੀ ਕਿ ਔਡ-ਈਵਨ (Odd-Even) ਸਹੀ ਹੈ। ਸਰਕਾਰ ਨੇ ਇੱਕ ਵਿਗਿਆਨਕ ਅਧਿਐਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਸਦਾ ਸਕਾਰਾਤਮਕ ਪ੍ਰਭਾਵ ਪਿਆ ਹੈ। ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਸੜਕਾਂ ‘ਤੇ ਭੀੜ ਘਟੀ ਹੈ। ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਔਡ-ਈਵਨ ਸਕੀਮ ਨੇ ਈਂਧਨ ਦੀ ਖਪਤ ਵਿੱਚ 15% ਦੀ ਕਮੀ ਕੀਤੀ ਹੈ। ਦਿੱਲੀ 'ਚ ਵਧਦੇ ਪ੍ਰਦੂਸ਼ਣ (Pollution) ਨੂੰ ਲੈ ਕੇ ਅੱਜ ਸੁਪਰੀਮ ਕੋਰਟ 'ਚ ਸੁਣਵਾਈ ਹੋਈ। ਸੁਪਰੀਮ ਕੋਰਟ ਨੇ ਕਿਹਾ ਕਿ ਜਦੋਂ ਅਸੀਂ ਹਰ ਸਾਲ ਦਖਲ ਦਿੰਦੇ ਹਾਂ ਤਾਂ ਹੀ ਕਾਰਵਾਈ ਕਿਉਂ ਕੀਤੀ ਜਾਂਦੀ ਹੈ। ਦਿੱਲੀ ਸਰਕਾਰ ਨੂੰ ਫਟਕਾਰ ਲਗਾਉਂਦੇ ਹੋਏ ਅਦਾਲਤ ਨੇ ਕਿਹਾ ਕਿ ਅਸੀਂ ਨਤੀਜੇ ਦੇਖਣਾ ਚਾਹੁੰਦੇ ਹਾਂ। ਜਸਟਿਸ ਸੰਜੇ ਕਿਸ਼ਨ ਕੌਲ ਅਤੇ ਜਸਟਿਸ ਅਹਿਸਾਨੁਦੀਨ ਅਮਾਨਉੱਲ੍ਹਾ ਦੀ ਬੈਂਚ ਨੇ ਸਰਕਾਰ ਨੂੰ ਪੁੱਛਿਆ ਕਿ ਤੁਸੀਂ ਪਿਛਲੇ 6 ਸਾਲਾਂ ਤੋਂ ਕੀ ਕਰ ਰਹੇ ਹੋ? ਸ਼ਾਇਦ ਪ੍ਰਮਾਤਮਾ ਨੇ ਦਿੱਲੀ ਵਾਸੀਆਂ ਦੀ ਅਰਦਾਸ ਸੁਣ ਲਈ। ਇਸ ਲਈ ਵੀਰਵਾਰ (9 ਨਵੰਬਰ) ਰਾਤ ਨੂੰ ਮੀਂਹ ਪਿਆ। The post Delhi Odd-Even: ਦਿੱਲੀ ਸਰਕਾਰ ਦਾ ਐਲਾਨ, ਫਿਲਹਾਲ ਲਾਗੂ ਨਹੀਂ ਹੋਵੇਗਾ ਔਡ-ਈਵਨ ਨਿਯਮ appeared first on TheUnmute.com - Punjabi News. Tags:
|
ਲੁਧਿਆਣਾ ਰੇਲਵੇ ਸਟੇਸ਼ਨ ਤੋਂ ਚੋਰੀ ਹੋਇਆ ਬੱਚਾ ਪੁਲਿਸ ਨੇ 19 ਘੰਟਿਆਂ 'ਚ ਲੱਭਿਆ, ਦੋ ਜਣੇ ਗ੍ਰਿਫਤਾਰ Friday 10 November 2023 10:51 AM UTC+00 | Tags: breaking-news grp-police latest-news ludhiana ludhiana-grp-police ludhiana-police ludhiana-railway-station news the-unmute-breaking-news the-unmute-latest-news ਲੁਧਿਆਣਾ, 10 ਨਵੰਬਰ 2023: ਲੁਧਿਆਣਾ (Ludhiana) ਦੇ ਰੇਲਵੇ ਸਟੇਸ਼ਨ ਤੇ ਬੀਤੇ ਦਿਨ ਤਿੰਨ ਮਹੀਨੇ ਦੇ ਬੱਚੇ ਚੋਰੀ ਦੇ ਮਾਮਲੇ ਵਿੱਚ ਲੁਧਿਆਣਾ ਜੀਆਰਪੀ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਪੁਲਿਸ ਨੇ ਮੁਲਜ਼ਮ ਇੱਕ ਜੋੜੇ ਨੂੰ ਕਪੂਰਥਲਾ ਨੇੜਿਓਂ ਕਾਬੂ ਕੀਤਾ ਹੈ, ਜਿਸ ਨੂੰ ਲੈ ਕੇ ਐਸਪੀ ਬਲਰਾਮ ਰਾਣਾ ਨੇ ਪ੍ਰੈਸ ਕਾਨਫਰਸ ਦੌਰਾਨ ਇਸ ਦਾ ਖ਼ੁਲਾਸਾ ਕੀਤਾ ਹੈ। ਐਸਪੀ ਬਲਰਾਮ ਰਾਣਾ, ਲੁਧਿਆਣਾ (Ludhiana) ਨੇ ਕਿਹਾ ਕਿ ਬੀਤੇ ਦਿਨ ਤਿੰਨ ਮਹੀਨੇ ਦੇ ਬੱਚੇ ਚੋਰੀ ਦੇ ਮਾਮਲੇ ਵਿੱਚ ਜਦੋਂ ਉਹਨਾਂ ਨੂੰ ਸੂਚਨਾ ਮਿਲੀ ਸੀ ਤਾਂ ਉਹਨਾਂ ਨੇ ਤੁਰੰਤ ਹੀ ਟੀਮਾਂ ਦਾ ਗਠਨ ਕੀਤਾ ਅਤੇ ਬੱਸ ਸਟੈਂਡ ਸਮੇਤ ਜਲੰਧਰ ਬਾਈਪਾਸ ਤੋਂ ਇਲਾਵਾ ਵੱਖ-ਵੱਖ ਸੀਸੀਟੀਵੀ ਕੈਮਰਿਆਂ ਦੀ ਮੱਦਦ ਵੀ ਲਈ ਗਈ ਅਤੇ ਬੱਸ ਡੀਪੂ ਦੇ ਪ੍ਰਬੰਧਕਾਂ ਦਾ ਵੀ ਸਹਿਯੋਗ ਮਿਲਿਆ ਹੈ | ਉਨ੍ਹਾਂ ਕਿਹਾ ਕਿ ਇਸ ਵਿੱਚ ਉਹਨਾਂ ਨੇ ਦੋ ਘਰਵਾਲੀ ਅਤੇ ਘਰਵਾਲੇ ਜਿਨ੍ਹਾਂ ਵੱਲੋਂ ਬੱਚਾ ਚੋਰੀ ਕੀਤਾ ਗਿਆ ਸੀ, ਉਹਨਾਂ ਨੂੰ ਕਪੂਰਥਲਾ ਤੋਂ ਕਾਬੂ ਕੀਤਾ ਗਿਆ ਹੈ ਕਿਹਾ ਕਿ ਫਿਲਹਾਲ ਇਸ ਮਾਮਲੇ ਸਬੰਧੀ ਜਾਂਚ ਜਾਰੀ ਹੈ | ਪੁਲਿਸ ਨੇ ਬੱਚੇ ਨੂੰ ਸਹੀ ਸਲਾਮਤ ਮਾਪਿਆਂ ਨੂੰ ਸੌਂਪ ਦਿੱਤਾ ਹੈ | The post ਲੁਧਿਆਣਾ ਰੇਲਵੇ ਸਟੇਸ਼ਨ ਤੋਂ ਚੋਰੀ ਹੋਇਆ ਬੱਚਾ ਪੁਲਿਸ ਨੇ 19 ਘੰਟਿਆਂ ‘ਚ ਲੱਭਿਆ, ਦੋ ਜਣੇ ਗ੍ਰਿਫਤਾਰ appeared first on TheUnmute.com - Punjabi News. Tags:
|
SGPC ਚੋਣਾ ਨੂੰ ਲੈ ਕੇ ਕੇਂਦਰ ਅਤੇ ਸੂਬੇ ਦੀ ਸਰਕਾਰ ਦੀ ਨੀਤੀਆਂ ਦੇ ਖ਼ਿਲਾਫ਼ ਸਿੱਖ ਸਟੂਡੈਂਟ ਫੈਡਰੇਸ਼ਨ ਵੱਲੋਂ ਮੋਰਚਾ ਖੋਲ੍ਹਣ ਦਾ ਐਲਾਨ Friday 10 November 2023 11:05 AM UTC+00 | Tags: breaking-news latest-news news policies sgpc sgpc-elections sikh-student-federation the-unmute-breaking-news the-unmute-latest-update the-unmute-punjabi-news ਜਲੰਧਰ, 10 ਨਵੰਬਰ 2023: ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੇ ਐਲਾਨ ਤੋਂ ਬਾਅਦ ਵੋਟ ਪ੍ਰਕਿਰਿਆ ‘ਚ ਵਾਰ-ਵਾਰ ਬਦਲਾਅ ਅਤੇ ਪੇਚੇਦਗੀਆਂ ਦਾ ਮਾਮਲਾ ਸਿੱਖ ਨਸਲਕੁਸ਼ੀ ਵਰਗਾ ਅਜੰਡਾ ਹੈ, ਜਿਸ ਨੂੰ ਸਿੱਖ ਸਟੂਡੈਂਟ ਫੈਡਰੇਸ਼ਨ (Sikh Student Federation) ਕਿਸੇ ਵੀ ਹਾਲਾਤ ‘ਚ ਸਫ਼ਲ ਨਹੀਂ ਹੋਣ ਦੇਵੇਗੀ। ਇਸ ਦਾ ਐਲਾਨ ਜਲੰਧਰ ਦੇ ਪ੍ਰੈਸ ਕਲੱਬ ‘ਚ ਫੈਡਰੇਸ਼ਨ ਦੇ ਆਗੂ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕੀਤਾ ਹੈ | ਉਹਨਾ ਕਿਹਾ ਕਿ ਇਸ ਮਾਮਲੇ ‘ਚ ਫੈਡਰੇਸ਼ਨ ਦੁਨੀਆਂ ਭਰ ਦੇ ਲੋਕਾਂ ਦਾ ਧਿਆਨ ਕੇਂਦਰਿਤ ਕਰਨ ਅਤੇ ਸਿੱਖਾਂ ਦੀ ਸੰਸਥਾ ਨੂੰ ਤੋੜਨ ਦੇ ਮਾਮਲੇ ਖਿਲਾਫ ਦੇਸ਼ ਦੇ ਕੌਮੀ ਘੱਟ ਗਿਣਤੀ ਕਮਿਸ਼ਨ ਅਤੇ ਕੇਂਦਰ ਸਰਕਾਰ ਦਾ ਬੂਹਾ ਖੜਕਾਉਣ ਜਾ ਰਹੀ ਹੈ। ਗੁਰਚਰਨ ਸਿੰਘ ਗਰੇਵਾਲ ਨੇ ਸਪੱਸਟ ਕੀਤਾ ਕਿ ਕਾਂਗਰਸ ਤੋਂ ਬਾਅਦ ਮੌਜੂਦਾ ਸਰਕਾਰਾਂ ਸਿੱਖਾਂ ਦੀਆਂ ਸੰਸਥਾਵਾਂ ਨੂੰ ਕਮਜ਼ੋਰ ਕਰਨ ਤੋੜਨ ਅਤੇ ਕਾਬਜ਼ ਹੋਣ ਦੇ ਫਾਰਮੂਲੇ ‘ਤੇ ਕੰਮ ਕਰ ਰਹੀਆਂ ਹਨ । ਪੰਜਾਬ ਦੀ ਮੌਜੂਦਾ ਸਰਕਾਰ ਦਿੱਲੀ ਦਾ ਹੱਥ ਥੋਕਾ ਬਣ ਕੇ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਬਣਨ ‘ਚ ਅੜਿੱਕੇ ਢਾਹ ਰਹੀ ਹੈ ਤਾਂ ਕਿ ਘੱਟ ਵੋਟਾਂ ਬਣਨ ਦੇ ਸੰਸਥਾ ਦੀ ਪ੍ਰਮਾਣਿਕਤਾ ਨੂੰ ਖ਼ਤਮ ਕੀਤਾ ਜਾ ਸਕੇ। ਸੂਬੇ ‘ਚ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਵੱਲੋਂ ਇਲੈਕਸ਼ਨ ਕਮਿਸ਼ਨ ਨੂੰ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਅਤੇ ਹੋਰ ਸਿੱਖ ਸੰਸਥਾਵਾਂ ਵੱਲੋਂ ਪਹੁੰਚ ਕਰਨ ਦੇ ਬਾਵਜੂਦ ਵੀ ਕੋਈ ਅਸਰ ਦਿਖਾਈ ਨਹੀਂ ਦੇ ਰਿਹਾ | ਉਨ੍ਹਾਂ ਕਿਹਾ ਕਿ ਫੈਡਰੇਸ਼ਨ (Sikh Student Federation) ਸਿੱਖਾਂ ਦੀਆਂ ਸੰਸਥਾਵਾਂ ਦੀ ਮਜ਼ਬੂਤੀ ਅਤੇ ਰਾਖੀ ਕਰਨ ਲਈ ਵਚਨਵੱਧ ਹੈ। ਇਸ ਸਬੰਧੀ ਦੇਸ਼ ਦੇ ਘੱਟ ਗਿਣਤੀ ਕਮਿਸ਼ਨ ਕੋਲ ਇਸ ਮਾਮਲੇ ਨੂੰ ਉਠਾਉਣ ਅਤੇ ਕੇਂਦਰ ਸਰਕਾਰ ਨੂੰ ਅਜਿਹੇ ਸਿੱਖ ਮਾਰੂ ਏਜੰਡੇ ਤੋਂ ਉਤਪੰਨ ਸਥਿਤੀ ਬਾਰੇ ਜਾਣੂ ਕਰਵਾਉਣ ਲਈ ਪਹੁੰਚ ਕਰਨ ਜਾ ਰਹੀ ਹੈ। ਉਨਾਂ ਸਮੁੱਚੀਆਂ ਸਿੱਖ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਆਪਸੀ ਗਿਲੇ ਸ਼ਿਕਵੇ ਭੁਲਾ ਕੇ ਸਿੱਖ ਸੰਸਥਾ ਦੀ ਮਜ਼ਬੂਤੀ ਲਈ ਅੱਗੇ ਆਉਣ ਤਾਂ ਕਿ ਇਸ ਮਹਾਨ ਸੇਵਾ ਲਈ ਸਮੁੱਚਾ ਸਿੱਖ ਜਗਤ ਸਿੱਖ ਸੰਗਤ ਦੀ ਸ਼ਮੂਲੀਅਤ ਕਰਵਾਈ ਜਾ ਸਕੇ।
The post SGPC ਚੋਣਾ ਨੂੰ ਲੈ ਕੇ ਕੇਂਦਰ ਅਤੇ ਸੂਬੇ ਦੀ ਸਰਕਾਰ ਦੀ ਨੀਤੀਆਂ ਦੇ ਖ਼ਿਲਾਫ਼ ਸਿੱਖ ਸਟੂਡੈਂਟ ਫੈਡਰੇਸ਼ਨ ਵੱਲੋਂ ਮੋਰਚਾ ਖੋਲ੍ਹਣ ਦਾ ਐਲਾਨ appeared first on TheUnmute.com - Punjabi News. Tags:
|
ਧਨਤੇਰਸ 'ਤੇ ਗੁਰੂਗ੍ਰਾਮ ਨੂੰ ਮਿਲੀ 109.14 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਅੰਡਰਪਾਸ ਦੀ ਸੌਗਾਤ Friday 10 November 2023 11:31 AM UTC+00 | Tags: breaking-news dhanteras gurugram gurugram-underpass haryana-government haryana-road infrastructure news vatika-chowk ਚੰਡੀਗੜ੍ਹ, 10 ਨਵੰਬਰ 2023: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਗੁਰੁਗ੍ਰਾਮ (Gurugram) ਵਿਚ ਢਾਂਚਾਗਤ ਸਿਸਟਮ ਨੁੰ ਵਿਸਤਾਰ ਦਿੰਦੇ ਹੋਏ ਅੱਜ ਵਾਟਿਕਾ ਚੌਕ ‘ਤੇ ਨਵੇਂ ਨਿਰਮਾਣਤ ਅੰਡਰਪਾਸ ਦਾ ਉਦਘਾਟਨ ਕੀਤਾ। ਗੁਰੂਗ੍ਰਾਮ ਮਹਾਨਗਰ ਵਿਕਾਸ ਅਥਾਰਿਟੀ (ਜੀਏਮਡੀਏ) ਵੱਲੋਂ ਭਾਰਤੀ ਕੌਮੀ ਰਾਜਮਾਰਗ ਅਥਾਰਿਟੀ ਰਾਹੀਂ 109.14 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ 0.822 ਕਿਲੋਮੀਟਰ ਲੰਬੇ ਇਸ ਅੰਡਰਪਾਸ ਦੇ ਸ਼ੁਰੂ ਹੋਣ ਨਾਲ ਸਦਰਨ ਪੇਰੀਫੇਰਲ ਰੋਡ ਤੋਂ ਗੋਲਫ ਕੋਰਸ ਏਕਸਟੇਂਸ਼ਨ ਰੋਡ ਦੇ ਵਿਚ ਆਵਾਜਾਈ ਸੁਗਮ ਹੋਵੇਗੀ ਅਤੇ ਗੁਰੂਗ੍ਰਾਮ ਬਾਦਸ਼ਾਹਪੁਰ ਮਾਰਗ ‘ਤੇ ਵਾਟਿਕਾ ਚੌਕ ਰੇਡ ਲਾਇਟ ‘ਤੇ ਵੀ ਵਾਹਨਾਂ ਦਾ ਦਬਾਅ ਘੱਟ ਹੋਵੇਗਾ। ਮੁੱਖ ਮੰਤਰੀ ਨੇ ਵਾਟਿਕਾ ਚੌਕ ਅੰਡਰਪਾਸ ਦਾ ਮੰਚ ਤੋਂ ਰਿਮੋਟ ਦਬਾ ਕੇ ਉਦਘਾਟਨ ਕੀਤਾ ਅਤੇ ਰਿਬਨ ਕੱਟ ਕੇ ਆਵਾਜਾਈ ਦੇ ਲਈ ਇਸ ਪਰਿਯੋਜਨਾ ਨੁੰ ਜਨਤਾ ਨੂੰ ਸਮਰਪਿਤ ਕੀਤਾ। ਮਨੋਹਰ ਲਾਲ ਨੇ ਉਦਘਾਟਨ ਪ੍ਰੋਗ੍ਰਾਮ ਨੂੰ ਸੰਬੋਧਿਤ ਕਰਦੇ ਹੋਏ ਸੂਬਾਵਾਸੀਆਂ ਨੂੰ ਧਨਤੇਰਸ ਦੇ ਸ਼ੁਭ ਮੌਕੇ ਦੀ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਗੁਰੁਗ੍ਰਾਮ (Gurugram) ਇਕ ਆਈਕੋਨਿਕ ਸਿਟੀ ਹੈ, ਜਿਸ ਦੇ ਵਿਕਾਸ ਨੂੰ ਧਿਆਨ ਵਿਚ ਰੱਖਦੇ ਹੋਏ ਕੇਂਦਰ ਸਰਕਾਰ ਤੇ ਹਰਿਆਣਾ ਸਰਕਾਰ ਦੇ ਦਿਸ਼ਾ-ਨਿਰਦੇਸ਼ਨ ਵਿਚ ਏਨਏਚਏਆਈ ਗੁਰੂਗ੍ਰਾਮ ਮਹਾਨਗਰ ਵਿਕਾਸ ਅਥਾਰਿਟੀ, ਨਗਰ ਨਿਗਮ ਤੇ ਲੋਕ ਨਿਰਮਾਣ ਵਿਭਾਗ ਆਪਸੀ ਤਾਲਮੇਲ ਸਥਾਪਿਤ ਕਰ ਵਿਕਾਸ ਕੰਮਾਂ ਨੂੰ ਪੂਰੀ ਤਰ੍ਹਾ ਧਰਾਤਲ ‘ਤੇ ਸਾਕਾਰ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਗੁਰੂਗ੍ਰਾਮ ਦੇ ਵਿਕਾਸ ਦੇ ਸਫਰ ਵਿਚ ਗੁਰੂਗ੍ਰਾਮ ਵਾਸੀਆਂ ਦਾ ਵੀ ਲਗਾਤਾਰ ਸਹਿਯੋਗ ਮਿਲ ਰਿਹਾ ਹੈ। ਗੁਰੂਗ੍ਰਾਮ ਵਿਚ ਪਿਛਲੇ 9 ਸਾਲਾਂ ਵਿਚ ਬਣੇ 16 ਅੰਡਰਪਾਸ ਤੇ 15 ਫਲਾਈਓਵਰਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਸਰਕਾਰ ਦੇ ਕਾਰਜਕਾਲ ਵਿਚ ਕਰਵਾਏ ਗਏ ਗੁਰੂਗ੍ਰਾਮ (Gurugram) ਦੇ ਵਿਕਾਸ ਦਾ ਵਰਨਣ ਕਰਦੇ ਹੋਏ ਕਿਹਾ ਕਿ ਨਿਰਧਾਰਿਤ ਸਮੇਂ ਸਮੇਂ ਤੋਂ ਪਹਿਲਾਂ ਤੇ ਤੈਅ ਬਜਟ ਵਿਚ ਨਿਰਮਾਣ ਇਹ ਵਾਟਿਕਾ ਚੌਕ ਦਾ ਅੰਡਰਪਾਸ ਗੁਰੂਗ੍ਰਾਮ ਦੇ ਵਿਕਾਸ ਨੂੰ ਨਵੀਂ ਗਤੀ ਪ੍ਰਦਾਨ ਕਰੇਗਾ। ਉਨ੍ਹਾਂ ਨੇ ਪਿਛਲੇ ਸਰਕਾਰਾਂ ਅਤੇ ਮੌਜੂਦਾ ਸਰਕਾਰ ਦੀ ਕਾਰਜਸ਼ੈਲੀ ਵਿਚ ਅੰਤਰ ‘ਤੇ ਬੋਲਦੇ ਹੋਏ ਕਿਹਾ ਕਿ ਸਾਲ 2014 ਤੋਂ ਪਹਿਲਾਂ ਗੁਰੂਗ੍ਰਾਮ ਜਿਲ੍ਹਾ ਵਿਚ ਕੋਈ ਅੰਡਰਪਾਸ ਨਹੀਂ ਸੀ ਜਦੋਂ ਕਿ ਪਿਛਲੇ 9 ਸਾਲਾਂ ਵਿਚ ਗੁਰੂਗ੍ਰਾਮ ਵਿਚ ਕੁੱਲ 16 ਅੰਡਰਪਾਸ ਦਾ ਨਿਰਮਾਣ ਕੀਤਾ ਗਿਆ ਹੈ। ਇਸ ਨਾਲ ਲੋਕਾਂ ਦੇ ਸਮੇਂ ਤੇ ਫਿਯੂਲ ਦੋਵਾਂ ਦੀ ਬਚੱਤ ਹੋ ਰਹੀ ਹੈ। ਇਸੀ ਤਰ੍ਹਾ ਮੁੱਖ ਮੰਤਰੀ ਨੇ ਗੁਰੂਗ੍ਰਾਮ ਵਿਚ ਫਲਾਈਓਵਰ (ਰੇਲਵੇ ਓਵਰਬ੍ਰਿਜ ਸਮੇਤ) ਦੇ ਆਂਕੜੇ ਪੇਸ਼ ਕਰਦੇ ਹੋਏ ਕਿਹਾ ਕਿ ਸਾਲ 2014 ਤੋਂ ਪਹਿਲਾਂ ਗੁਰੂਗ੍ਰਾਮ ਵਿਚ ਕੁੱਲ 8 ਫਲਾਈਓਵਰ ਸਨ। ਉੱਥੇ ਹੁਣ ਇੰਨ੍ਹਾਂ ਦੀ ਗਿਣਤੀ 24 ਹੋ ਗਈ ਹੈ। ਗੁਰੂਗ੍ਰਾਮ ਵਿਚ ਸੜਕਾਂ ਦੇ ਵਿਕਾਸ ਦੇ ਲਈ 1747 ਕਰੋੜ ਰੁਪਏ ਬਜਟਮਨੋਹਰ ਲਾਲ ਨੇ ਕਿਹਾ ਕਿ ਸੂਬੇ ਵਿਚ ਸੜਕਾਂ ‘ਤੇ ਲੋਕਾਂ ਦੀ ਆਵਾਜਾਈ ਸਰਲ ਹੋਵੇ ਤੇ ਟ੍ਰੈਫਿਕ ਬਿਨ੍ਹਾਂ ਰੁਕਾਵਟ ਅੱਗੇ ਵਧੇ, ਇਸ ਦੇ ਲਈ ਵੱਖ-ਵੱਖ ਪਰਿਯੋਜਨਾਵਾਂ ਦਾ ਧਰਾਤਲ ‘ਤੇ ਲਾਗੂ ਕਰਨਾ ਜਾਰੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਗੁਰੂਗ੍ਰਾਮ ਵਿਚ 245 ਕਿਲੋਮੀਟਰ ਲੰਬੀ ਕੁੱਲ 58 ਪਰਿਯੋਜਨਾਵਾਂ ਹਨ, ਜਿਨ੍ਹਾਂ ਦੇ ਲਈ 1747 ਕਰੋੜ ਰੁਪਏ ਦਾ ਬਜਟ ਨਿਰਧਾਰਿਤ ਕੀਤਾ ਗਿਆ ਹੈ। ਉੱਥੇ ਇੰਨ੍ਹਾਂ ਵਿੱਚੋਂ ਕੋਈ ਅਜਿਹੇ ਪ੍ਰੋਜੈਕਟ ਹਨ, ਜਿਨ੍ਹਾਂ ‘ਤੇ ਜਾਂ ਤਾਂ ਕੰਮ ਪੂਰਾ ਹੋ ਚੁੱਕਾ ਹੈ ਜਾਂ ਕਾਰਜ ਹੁਣ ਪ੍ਰਗਤੀ ‘ਤੇ ਹੈ। ਉਨ੍ਹਾਂ ਨੇ ਦਸਿਆ ਕਿ ਗੁਰੂਗ੍ਰਾਮ ਵਿਚ ਵਿਕਾਸ ਕੰਮ ਲਗਾਤਾਰ ਪ੍ਰਗਤੀ ‘ਤੇ ਹਨ ਜਿਸ ਦੇ ਚਲਦੇ ਵੱਖ-ਵੱਖ ਸਥਾਨਾਂ ‘ਤੇ ਪਾਣੀ ਦਾ ਨੈਚੂਰਲ ਫਲੋ ਰੁਕ ਜਾਂਦਾ ਹੈ। ਅਜਿਹੇ ਵਿਚ ਗੁਰੂਗ੍ਰਾਮ ਵਿਚ ਸੀਵਰੇਜ ਤੇ ਡ੍ਰੇਨੇਜ ਵਰਗੇ ਮਹਤੱਵਪੂਰਨ ਕੰਮਾਂ ਦੇ ਲਈ ਵੀ 10 ਵੱਡੀ ਪਰਿਯੋਜਨਾਵਾਂ ‘ਤੇ ਕਰੀਬ 1027 ਕਰੋੜ ਦੀ ਰਕਮ ਖਰਚ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕੇਏਮਪੀ ਦੇ ਨੇੜੇ ਨਵੇਂ ਨਗਰਾਂ ਦੀ ਜੋ ਯੋਜਨਾ ਹਰਿਆਣਾ ਸਰਕਾਰ ਨੇ ਬਣਾਈ ਹੈ ਊਸ ‘ਤੇ ਵੀ ਕੰਮ ਅੱਗੇ ਵੱਧ ਰਿਹਾ ਹੈ। ਆਉਣ ਵਾਲੇ ਪੰਜ ਸਾਲਾਂ ਵਿਚ ਦੁਨੀਆ ਦਾ ਇਕ ਬਹੁਤ ਵੱਡਾ ਸ਼ਹਿਰ ਗਲੋਬਲ ਸਿਟੀ ਵਜੋ ਵਿਕਸਿਤ ਕੀਤਾ ਜਾਵੇਗਾ। ਜਿਸ ‘ਤੇ ਜਲਦੀ ਹੀ ਆਕਸ਼ਨ ਦੀ ਪ੍ਰਕ੍ਰਿਆ ਸ਼ੁਰੂ ਕੀਤੀ ਜਾਵੇਗੀ। ਉਦਘਾਟਨ ਸਮਾਗਮ ਨੂੰ ਸੰਬੋਧਿਤ ਕਰਦੇ ਹੋਏ ਕੇਂਦਰੀ ਰਾਜ ਮੰਤਰੀ ਰਾਓ ਇੰਦਰਜੀਤ ਸਿੰਘ ਨੇ ਕਿਹਾ ਕਿ ਪਿਛਲੇ 9 ਸਾਲਾਂ ਵਿਚ ਕੇਂਦਰ ਸਰਕਾਰ ਤੇ ਹਰਿਆਣਾ ਸਰਕਾਰ ਨੇ ਗੁਰੂਗ੍ਰਾਮ ਵਿਚ ਜੋ ਇੰਫ੍ਰਾ ਤਿਆਰ ਕੀਤਾ ਹੈ, ਊਸ ਨਾਲ ਆਮਜਨਤਾ ਦੇ ਜੀਵਨ ਰੋਜਾਨਾ ਬਿਹਤਰ ਹੋ ਰਿਹਾ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਮੁੱਖ ਮੰਤਰੀ ਦੇ ਕੁਸ਼ਲ ਅਗਵਾਈ ਹੇਠ ਦਾ ਹੀ ਨਤੀਜਾ ਹੈ ਕਿ ਅੱਜ ਗੁਰੂਗ੍ਰਾਮ (Gurugram) ਵਿਚ ਵੱਖ-ਵੱਖ ਕੰਮਾਂ ਰਾਹੀਂ ਵਿਕਾਸ ਨੂੰ ਇਕ ਨਵੀਂ ਗਤੀ ਪ੍ਰਦਾਨ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਦੀ ਅਗਵਾਈ ਵਿਚ ਗੁਰੂਗ੍ਰਾਮ ਦੇ ਵਿਕਾਸ ਲਈ ਸੜਕਾਂ ਫਲਾਈਓਵਰ ਤੇ ਅੰਡਰਪਾਸ ਦਾ ਅਜਿਹਾ ਜਾਲ ਵਿਛਾਇਆ ਗਿਆ ਹੈ ਕਿ ਅੱਜ ਗੁਰੂਗ੍ਰਾਮ ਵਿਚ ਜਾਮ ਵਰਗੀ ਕੋਈ ਸਥਿਤੀ ਨਹੀਂ ਹੈ। The post ਧਨਤੇਰਸ ‘ਤੇ ਗੁਰੂਗ੍ਰਾਮ ਨੂੰ ਮਿਲੀ 109.14 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਅੰਡਰਪਾਸ ਦੀ ਸੌਗਾਤ appeared first on TheUnmute.com - Punjabi News. Tags:
|
ਐੱਸ.ਏ.ਐੱਸ ਨਗਰ: ਪਟਾਖੇ ਵੇਚਣ ਵਾਲੇ ਸਥਾਨਾਂ ਨੂੰ ਨੋ ਸਮੋਕਿੰਗ ਜੋਨ ਐਲਾਨਿਆ Friday 10 November 2023 11:36 AM UTC+00 | Tags: breaking-news diwali firecrackers indian-penal-code latest-news mohali-police news penal-code sas-nagar the-unmute-breaking-news ਐੱਸ.ਏ.ਐੱਸ ਨਗਰ, 10 ਨਵੰਬਰ 2023: ਜਿਲ੍ਹਾ ਮੈਜਿਸਟ੍ਰੇਟ ਐਸ.ਏ ਐਸ ਨਗਰ (SAS Nagar) ਸ੍ਰੀਮਤੀ ਆਸ਼ਿਕਾ ਜੈਨ ਵੱਲੋਂ ਤਿਉਹਾਰਾਂ ਦੇ ਮੱਦੇਨਜ਼ਰ ਫੌਜ਼ਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਮਨਾਹੀ ਦੇ ਹੁਕਮ ਜਾਰੀ ਕੀਤੇ ਗਏ ਹਨ । ਜਾਰੀ ਹੁਕਮਾਂ ਅਨੁਸਾਰ 12 ਨਵੰਬਰ, ਦੀਵਾਲੀ ਵਾਲੇ ਦਿਨ ਸ਼ਾਮ 8 ਵਜੇ ਤੋਂ ਰਾਤ 10 ਵਜੇ ਤੱਕ ਪਟਾਕੇ ਚਲਾਉਂਣ ਦੀ ਪ੍ਰਵਾਨਗੀ ਹੋਵੇਗੀ। ਇਸੇ ਤਰ੍ਹਾਂ 27 ਨਵੰਬਰ, ਗੁਰਪੁਰਬ ਵਾਲੇ ਦਿਨ ਸਵੇਰੇ 4 ਵਜੇ ਤੋਂ ਸਵੇਰੇ 5 ਵਜੇ ਤੱਕ ਅਤੇ ਸ਼ਾਮ ਨੂੰ 9 ਵਜੇ ਤੋਂ 10 ਵਜੇ ਤੱਕ ਪਟਾਖੇ ਚਲਾਉਣ ਦੀ ਮਨਜੂਰੀ ਹੋਵੇਗੀ। ਇਸ ਤੋਂ ਇਲਾਵਾ ਕ੍ਰਿਸਮਿਸ ਅਤੇ ਨਵੇਂ ਸਾਲ ਦੌਰਾਨ ਰਾਤ 11:55 ਤੋਂ ਸਵੇਰ 12:30 ਤੱਕ ਪਟਾਖੇ ਚਲਾਉਣ ਦੀ ਆਗਿਆ ਦਿੱਤੀ ਜਾਵੇਗੀ। ਇਹ ਹੁਕਮ ਅੱਜ ਤੋਂ 1 ਜਨਵਰੀ 2024 ਤੱਕ ਤੁਰੰਤ ਪ੍ਰਭਾਵ ਨਾਲ ਲਾਗੂ ਰਹਿਣਗੇ। ਜਿਲ੍ਹਾ (SAS Nagar) ਮੈਜਿਸਟ੍ਰੇਟ ਸ੍ਰੀਮਤੀ ਆਸ਼ਿਕਾ ਜੈਨ ਦੁਆਰਾ ਜਾਰੀ ਹੁਕਮਾਂ ਅਨੁਸਾਰ ਪ੍ਰਬੰਧਕਾਂ ਵੱਲੋਂ ਤਿਉਹਾਰਾਂ ਨੂੰ ਸਮੂਹਿਕ ਤੌਰ ਤੇ ਮਨਾਉਣ ਲਈ ਸਬੰਧਤ ਉਪ ਮੰਡਲ ਮੈਜਸਿਟ੍ਰੇਟ ਤੋਂ ਪ੍ਰਵਾਨਗੀ ਪ੍ਰਾਪਤ ਕਰਨੀ ਜਰੂਰੀ ਹੋਵੇਗੀ। ਇਨ੍ਹਾਂ ਦਿਨਾਂ ਦੌਰਾਨ ਮਿਥੀ ਮਿਤੀ ਅਤੇ ਸਮੇਂ ਤੋਂ ਪਹਿਲਾਂ ਜਾਂ ਬਾਅਦ ਵਿੱਚ ਕੋਈ ਵੀ ਵਿਅਕਤੀ ਚਾਇਨੀਜ਼ ਫਾਇਰ ਕਰੈਕਰਜ਼, ਪਟਾਖਿਆ ਦੀ ਵਿਕਰੀ ਅਤੇ ਵਰਤੋਂ ਨਹੀ ਕਰੇਗਾ । ਇਸ ਤੋਂ ਇਲਾਵਾ ਜ਼ਿਲ੍ਹਾ ਮੈਜਿਸਟ੍ਰੇਟ ਨੇ ਆਦੇਸ਼ ਦਿੱਤੇ ਕਿ ਪਟਾਖਿਆ ਨੂੰ ਵੇਚਣ ਵਾਲੇ ਸਥਾਨਾਂ ਨੂੰ ਨੋ-ਸਮੋਕਿੰਗ ਜ਼ੋਨ ਘੋਸ਼ਿਤ ਕੀਤਾ ਜਾਦਾ ਹੈ। ਨਗਰ ਨਿਗਮ, ਨਗਰ ਕੌਸਲ ਨੂੰ ਇਨ੍ਹਾਂ ਸਥਾਨਾਂ ਤੇ ਨੋ-ਸਮੋਕਿੰਗ ਜ਼ੋਨ ਦੇ ਸਾਈਨ ਬੋਰਡ ਲਾਉਣ ਦੀ ਹਦਾਇਤ ਕੀਤੀ ਗਈ ਹੈ। ਹੁਕਮਾਂ ਅਨੁਸਾਰ ਜ਼ਿਲ੍ਹੇ ਵਿੱਚ ਸਥਿਤ ਸਰਕਾਰੀ,ਪ੍ਰਾਈਵੇਟ ਹਸਪਤਾਲਾਂ,ਨਰਸਿੰਗ ਹੋਮ, ਪ੍ਰਾਇਮਰੀ ਅਤੇ ਜ਼ਿਲ੍ਹਾ ਹੈਲਥ ਕੇਅਰ ਸੈਂਟਰ ,ਵਿਦਿਅਕ ਅਦਾਰੇ, ਅਦਾਲਤਾਂ ਨੂੰ ਸਾਇਲੈਂਸ ਜ਼ੋਨ ਘੋਸ਼ਿਤ ਕੀਤਾ ਗਿਆ ਹੈ। ਇਨ੍ਹਾਂ ਦੇ 100 ਮੀਟਰ ਦੇ ਏਰੀਏ ਵਿੱਚ ਪਟਾਖੇ ਚਲਾਉਂਣ ਤੇ ਪੂਰਨ ਤੌਰ ਤੇ ਪਾਬੰਦੀ ਹੋਵਗੀ। ਹੁਕਮਾਂ ਮੁਤਾਬਿਕ ਪਟਾਖਿਆ ਦੀ ਵੇਚ ਸਬੰਧੀ ਜਲਣਸ਼ੀਲ ਵੈਲਿਡ ਲਾਇਸੰਸ ਹੋਣਾ ਜਰੂਰੀ ਹੈ। ਪਟਾਕਿਆਂ ਦੀ ਵਿਕਰੀ ਜਿਲ੍ਹੇ ਵਿੱਚ ਕੇਵਲ ਨਿਰਧਾਰਤ ਕੀਤੇ ਗਏ ਸਥਾਨਾਂ ਤੇ ਹੀ ਕੀਤੀ ਜਾਵੇਗੀ । The post ਐੱਸ.ਏ.ਐੱਸ ਨਗਰ: ਪਟਾਖੇ ਵੇਚਣ ਵਾਲੇ ਸਥਾਨਾਂ ਨੂੰ ਨੋ ਸਮੋਕਿੰਗ ਜੋਨ ਐਲਾਨਿਆ appeared first on TheUnmute.com - Punjabi News. Tags:
|
ਆਲ ਇੰਡੀਆ ਸਰਵਿਸਜ਼ ਟੂਰਨਾਮੈਂਟ ਲਈ ਪੰਜਾਬ ਦੀਆਂ ਕ੍ਰਿਕਟ, ਫੁੱਟਬਾਲ ਤੇ ਤੈਰਾਕੀ ਟੀਮਾਂ ਦੇ ਟਰਾਇਲ 21 ਨਵੰਬਰ ਨੂੰ Friday 10 November 2023 11:40 AM UTC+00 | Tags: all-india-services all-india-services-tournament breaking-news football news punjabs-cricket-team swimming-team ਚੰਡੀਗੜ੍ਹ, 10 ਨਵੰਬਰ 2023: ਸੈਂਟਰਲ ਸਿਵਲ ਸਰਵਿਸਜ਼ ਕਲਚਰਲ ਐਂਡ ਬੋਰਡ ਵੱਲੋਂ ਕਰਵਾਏ ਜਾਣ ਵਾਲੇ ਆਲ ਇੰਡੀਆ ਸਰਵਿਸਜ਼ ਦੇ ਕ੍ਰਿਕਟ (ਪੁਰਸ਼), ਫੁਟਬਾਲ (ਪੁਰਸ਼) ਤੇ ਤੈਰਾਕੀ (ਪੁਰਸ਼ ਤੇ ਮਹਿਲਾ) ਟੂਰਨਾਮੈਂਟ ਲਈ ਪੰਜਾਬ ਦੀਆਂ ਟੀਮਾਂ ਦੇ ਟਰਾਇਲ (Trials) 21 ਨਵੰਬਰ ਨੂੰ ਲਏ ਜਾ ਰਹੇ ਹਨ। ਖੇਡ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਲ ਇੰਡੀਆ ਸਰਵਿਸਜ਼ ਦਾ ਕ੍ਰਿਕਟ (ਪੁਰਸ਼) ਤੇ ਫੁਟਬਾਲ (ਪੁਰਸ਼) ਟੂਰਨਾਮੈਂਟ 15 ਤੋਂ 21 ਦਸੰਬਰ ਤੱਕ ਅਤੇ ਤੈਰਾਕੀ (ਪੁਰਸ਼ ਅਤੇ ਮਹਿਲਾ) ਟੂਰਨਾਮੈਂਟ 15 ਤੋਂ 17 ਦਸੰਬਰ ਤੱਕ ਨਵੀਂ ਦਿੱਲੀ ਵਿਖੇ ਕਰਵਾਇਆ ਜਾ ਰਿਹਾ ਹੈ।ਇਨ੍ਹਾਂ ਟੂਰਨਾਮੈਂਟ ਵਿੱਚ ਹਿੱਸਾ ਲੈਣ ਲਈ ਪੁਰਸ਼ ਕ੍ਰਿਕਟ ਟੀਮ ਲਈ 21 ਨਵੰਬਰ ਨੂੰ ਪ੍ਰੈਕਟਿਸ ਗਰਾਊਂਡ, ਪੀ.ਸੀ.ਏ. ਸਟੇਡੀਅਮ, ਮੁਹਾਲੀ ਵਿਖੇ ਸਵੇਰੇ 10 ਵਜੇ, ਫੁਟਬਾਲ (ਪੁਰਸ਼) ਟੀਮ ਲਈ 21 ਨਵੰਬਰ ਨੂੰ ਬਹੁਮੰਤਵੀ ਖੇਡ ਸਟੇਡੀਅਮ, ਸੈਕਟਰ-78, ਮੁਹਾਲੀ ਵਿਖੇ ਸਵੇਰੇ 10 ਵਜੇ ਅਤੇ ਤੈਰਾਕੀ (ਪੁਰਸ਼ ਤੇ ਮਹਿਲਾ) ਲਈ 21 ਨਵੰਬਰ ਨੂੰ ਤੈਰਾਕੀ ਪੂਲ, ਸੈਕਟਰ-78, ਮੁਹਾਲੀ ਵਿਖੇ ਸਵੇਰੇ 10 ਵਜੇ ਟਰਾਇਲ ਲਏ ਜਾਣਗੇ। ਬੁਲਾਰੇ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਟਰਾਇਲਾਂ (Trials) ਵਿੱਚ ਸੁਰੱਖਿਆ ਸੇਵਾਵਾਂ /ਨੀਮ ਸੁਰੱਖਿਆ ਸੰਸਥਾਵਾਂ/ਕੇਂਦਰੀ ਪੁਲਿਸ ਸੰਸਥਾਵਾਂ/ਪੁਲਿਸ/ਆਰਪੀਐਫ/ਸੀਆਈਐਸਐਫ/ਬੀਐਸ.ਐਫ./ਆਈਟੀਬੀਪੀ ਅਤੇ ਐਨਐਸਜੀ ਆਦਿ ਦੇ ਕਰਮਚਾਰੀ, ਖ਼ੁਦਮੁਖ਼ਤਿਆਰ ਧਿਰਾਂ/ਅੰਡਰਟੇਕਿੰਗ/ਜਨਤਕ ਖੇਤਰ ਦੇ ਬੈਂਕ ਇੱਥੋਂ ਤੱਕ ਕਿ ਕੇਂਦਰੀ ਮੰਤਰਾਲੇ ਵਲੋਂ ਸੰਚਾਲਿਤ ਬੈਂਕ ਵੀ, ਕੱਚੇ /ਦਿਹਾੜੀਦਾਰ ਵਾਲੇ ਕਰਮੀ, ਦਫਤਰਾਂ ਵਿੱਚ ਆਰਜ਼ੀ ਤੌਰ ‘ਤੇ ਕੰਮ ਕਰਦੇ ਕਰਮਚਾਰੀ, ਨਵੇਂ ਭਰਤੀ ਹੋਏ ਕਰਮਚਾਰੀ ,ਜੋ 6 ਮਹੀਨੇ ਤੋਂ ਘੱਟ ਸਮੇਂ ਤੋਂ ਰੈਗੂਲਰ ਸੇਵਾਵਾਂ ਵਿੱਚ ਕੰਮ ਕਰਦੇ ਹਨ, ਨੂੰ ਛੱਡ ਕੇ ਬਾਕੀ ਵੱਖ-ਵੱਖ ਵਿਭਾਗਾਂ ਦੇ ਸਰਕਾਰੀ ਮੁਲਾਜ਼ਮ (ਰੈਗੂਲਰ) ਆਪਣੇ ਵਿਭਾਗਾਂ ਪਾਸੋਂ ਐਨ.ਓ.ਸੀ. ਪ੍ਰਾਪਤ ਕਰਨ ਉਪਰੰਤ ਹੀ ਭਾਗ ਲੈ ਸਕਦੇ ਹਨ। ਇਸ ਟੂਰਨਾਮੈਂਟ ਵਿੱਚ ਆਉਣ/ਜਾਣ, ਰਹਿਣ ਅਤੇ ਖਾਣ-ਪੀਣ ਤੇ ਆਉਣ ਵਾਲੇ ਖਰਚੇ ਦੀ ਅਦਾਇਗੀ ਖਿਡਾਰੀ ਵੱਲੋਂ ਨਿੱਜੀ ਤੌਰ ਉਤੇ ਕੀਤੀ ਜਾਵੇਗੀ। The post ਆਲ ਇੰਡੀਆ ਸਰਵਿਸਜ਼ ਟੂਰਨਾਮੈਂਟ ਲਈ ਪੰਜਾਬ ਦੀਆਂ ਕ੍ਰਿਕਟ, ਫੁੱਟਬਾਲ ਤੇ ਤੈਰਾਕੀ ਟੀਮਾਂ ਦੇ ਟਰਾਇਲ 21 ਨਵੰਬਰ ਨੂੰ appeared first on TheUnmute.com - Punjabi News. Tags:
|
ਜਲੰਧਰ: ਘਰ 'ਚ ਫਰਿੱਜ ਦੇ ਕੰਪ੍ਰੈਸ਼ਰ 'ਚੋਂ ਗੈਸ ਲੀਕ ਹੋਣ ਕਾਰਨ ਧਮਾਕਾ, ਪਿਓ-ਪੁੱਤ ਦੀ ਮੌਤ Friday 10 November 2023 11:55 AM UTC+00 | Tags: breaking-news explosion jalandhar news ਚੰਡੀਗੜ੍ਹ, 10 ਨਵੰਬਰ 2023: ਜਲੰਧਰ ‘ਚ ਸ਼ੁੱਕਰਵਾਰ ਸਵੇਰੇ ਦਰਦਨਾਕ ਹਾਦਸਾ ਵਾਪਰਿਆ ਹੈ, ਦੱਸਿਆ ਜਾ ਰਿਹਾ ਹੈ ਕਿ ਫਰਿੱਜ ਦੇ ਕੰਪ੍ਰੈਸ਼ਰ ‘ਚੋਂ ਗੈਸ ਲੀਕ ਹੋਣ ਕਾਰਨ ਧਮਾਕਾ (Explosion) ਹੋ ਗਿਆ। ਇਸ ਹਾਦਸੇ ਵਿੱਚ ਪਿਓ-ਪੁੱਤ ਦੀ ਮੌਤ ਹੋ ਗਈ। ਇਹ ਘਟਨਾ ਨਵੀਂ ਦਾਣਾ ਮੰਡੀ ਦੇ ਨਾਲ ਲੱਗਦੇ ਸਤਨਾਮ ਨਗਰ ਦੀ ਹੈ। ਆਪਣੀ ਜਾਨ ਗੁਆਉਣ ਵਾਲੇ ਪਿਓ-ਪੁੱਤ ਆਪਣੇ ਘਰ ਵਿੱਚ ਜਿੰਮ ਦਾ ਸਾਮਾਨ ਬਣਾਉਣ ਵਾਲੀ ਫੈਕਟਰੀ ਚਲਾਉਂਦੇ ਸਨ। ਮ੍ਰਿਤਕਾਂ ਦੀ ਪਛਾਣ ਹਰਪਾਲ ਸਿੰਘ (45) ਅਤੇ ਉਸ ਦੇ ਪੁੱਤਰ ਜਸ਼ਨ ਸਿੰਘ (17) ਵਜੋਂ ਹੋਈ ਹੈ। ਇਸ ਦਰਦਨਾਕ ਘਟਨਾ ਵਿੱਚ ਹਰਪਾਲ ਸਿੰਘ ਦੀ ਘਰਵਾਲੀ ਵੀ ਬੁਰੀ ਤਰ੍ਹਾਂ ਝੁਲਸ ਗਈ। ਉਸ ਨੂੰ ਤੁਰੰਤ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ | ਪੁਲਿਸ ਨੇ ਹਰਪਾਲ ਸਿੰਘ ਅਤੇ ਜਸ਼ਨ ਸਿੰਘ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ। ਘਟਨਾ ਤੋਂ ਬਾਅਦ ਪੁਲਿਸ ਫੋਰੈਂਸਿਕ ਟੀਮ ਸਮੇਤ ਮੌਕੇ ‘ਤੇ ਪਹੁੰਚ ਗਈ। ਫੋਰੈਂਸਿਕ ਟੀਮ ਨੇ ਮੌਕੇ ਤੋਂ ਸੈਂਪਲ ਇਕੱਠੇ ਕਰਕੇ ਜਾਂਚ ਲਈ ਭੇਜ ਦਿੱਤੇ ਹਨ। ਧਮਾਕੇ (Explosion) ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ‘ਤੇ ਜਾਂਚ ਲਈ ਪਹੁੰਚੇ ਜਲੰਧਰ ਦੇ ਏਸੀਪੀ ਨਿਰਮਲ ਸਿੰਘ ਨੇ ਦੱਸਿਆ ਕਿ ਹਰਪਾਲ ਸਿੰਘ ਦੇ ਪਰਿਵਾਰ ‘ਚ ਕੁੱਲ 7 ਮੈਂਬਰ ਹਨ। ਹਾਦਸੇ ਸਮੇਂ ਚਾਰ ਜੀਅ ਘਰੋਂ ਬਾਹਰ ਗਏ ਹੋਏ ਸਨ। ਘਰ ਵਿੱਚ ਸਿਰਫ਼ ਹਰਪਾਲ ਸਿੰਘ, ਉਸ ਦੀ ਘਰਵਾਲੀ ਅਤੇ ਪੁੱਤ ਜਸ਼ਨ ਸਿੰਘ ਮੌਜੂਦ ਸਨ। ਸਵੇਰੇ ਕਰੀਬ 11 ਵਜੇ ਹਰਪਾਲ ਸਿੰਘ ਆਪਣੇ ਲੜਕੇ ਜਸ਼ਨ ਸਿੰਘ ਨਾਲ ਰੋਜ਼ਾਨਾ ਦੀ ਤਰ੍ਹਾਂ ਜਿੰਮ ਦਾ ਸਾਮਾਨ ਪੈਕ ਕਰ ਰਿਹਾ ਸੀ। ਉਸੇ ਸਮੇਂ ਇੱਕ ਜ਼ਬਰਦਸਤ ਧਮਾਕਾ ਹੋਇਆ। ਧਮਾਕੇ ਦੀ ਆਵਾਜ਼ ਸੁਣ ਕੇ ਪੂਰੀ ਗਲੀ ‘ਚ ਹਫੜਾ-ਦਫੜੀ ਮਚ ਗਈ। The post ਜਲੰਧਰ: ਘਰ ‘ਚ ਫਰਿੱਜ ਦੇ ਕੰਪ੍ਰੈਸ਼ਰ ‘ਚੋਂ ਗੈਸ ਲੀਕ ਹੋਣ ਕਾਰਨ ਧਮਾਕਾ, ਪਿਓ-ਪੁੱਤ ਦੀ ਮੌਤ appeared first on TheUnmute.com - Punjabi News. Tags:
|
ਭਾਸ਼ਾ ਵਿਭਾਗ ਮੋਹਾਲੀ ਵੱਲੋਂ ਮੱਲ੍ਹਮ' ਕਾਵਿ- ਸੰਗ੍ਰਹਿ 'ਤੇ ਵਿਚਾਰ ਚਰਚਾ Friday 10 November 2023 12:01 PM UTC+00 | Tags: ajit-singh-nagar mallam mallampoetry mallam-poetry mohali news ਐਸ.ਏ.ਐਸ.ਨਗਰ, 10 ਨਵੰਬਰ: ਜ਼ਿਲ੍ਹਾ ਭਾਸ਼ਾ ਦਫ਼ਤਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਿਹੜੇ ਅੱਜ ਡਾ. ਕੁਲਜੀਤ ਸਿੰਘ ਜੰਜੂਆ ਦੇ ਕਾਵਿ- ਸੰਗ੍ਰਹਿ 'ਮੱਲ੍ਹਮ' ਨੂੰ ਲੋਕ ਅਰਪਣ ਅਤੇ ਵਿਚਾਰ ਚਰਚਾ ਕੀਤੀ ਗਈ। ਵਿਚਾਰ ਚਰਚਾ ਦੀ ਪ੍ਰਧਾਨਗੀ ਡਾ. ਦੀਪਕ ਮਨਮੋਹਨ ਸਿੰਘ, ਮੁੱਖ ਮਹਿਮਾਨ ਵਜੋਂ ਡਾ. ਲਖਵਿੰਦਰ ਸਿੰਘ ਜੌਹਲ ਅਤੇ ਵਿਸ਼ੇਸ਼ ਮਹਿਮਾਨ ਵਜੋਂ ਡਾ. ਭੀਮਇੰਦਰ ਸਿੰਘ ਅਤੇ ਡਾ. ਸ਼ਿੰਦਰਪਾਲ ਸਿੰਘ ਵੱਲੋਂ ਸ਼ਿਰਕਤ ਕੀਤੀ ਗਈ। ਸਮਾਗਮ ਦੇ ਆਰੰਭ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਸਮੂਹ ਪ੍ਰਧਾਨਗੀ ਮੰਡਲ, ਸਾਹਿਤਕਾਰਾਂ ਅਤੇ ਪਤਵੰਤੇ ਸੱਜਣਾ ਨੂੰ 'ਜੀ ਆਇਆਂ ਨੂੰ' ਕਿਹਾ ਗਿਆ। ਉਨ੍ਹਾਂ ਡਾ. ਕੁਲਜੀਤ ਸਿੰਘ ਜੰਜੂਆ ਦੇ ਕਾਵਿ-ਸੰਗ੍ਰਹਿ 'ਮੱਲ੍ਹਮ' ਲਈ ਮੁਬਾਰਕਬਾਦ ਦਿੰਦਿਆਂ ਇਸ ਨੂੰ ਮਾਨਵੀ ਸੰਵੇਦਨਾਵਾਂ ਨਾਲ ਲਬਰੇਜ਼ ਸ਼ਾਇਰੀ ਆਖਿਆ। ਡਾ. ਬੋਹਾ ਵੱਲੋਂ ਭਾਸ਼ਾ ਵਿਭਾਗ ਪੰਜਾਬ ਦੁਆਰਾ ਕੀਤੇ ਜਾ ਰਹੇ ਕੰਮਾਂ ਅਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਮੋਹਾਲੀ ਦੀਆਂ ਪ੍ਰਾਪਤੀਆਂ ਤੋਂ ਵੀ ਹਾਜ਼ਰੀਨ ਨੂੰ ਜਾਣੂ ਕਰਵਾਇਆ ਗਿਆ। ਸਮੂਹ ਪ੍ਰਧਾਨਗੀ ਮੰਡਲ ਵੱਲੋਂ 'ਮੱਲ੍ਹਮ' ਕਾਵਿ ਸੰਗ੍ਰਹਿ ਲੋਕ ਅਰਪਣ ਕਰਨ ਉਪਰੰਤ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਡਾ. ਦੀਪਕ ਮਨਮੋਹਨ ਸਿੰਘ ਵੱਲੋਂ ਕਿਹਾ ਗਿਆ ਕਿ ਹਥਲੀ ਪੁਸਤਕ ਜ਼ਿੰਦਗੀ ਨੂੰ ਰੱਜ ਕੇ ਅਤੇ ਚੱਜ ਨਾਲ ਜਿਊਣ ਦਾ ਪ੍ਰਵਚਨ ਸਿਰਜਦੀ ਹੈ। ਇਸ ਕਵਿਤਾ ਅੰਦਰ ਸਮੁੱਚੀ ਕਾਇਨਾਤ ਦੀ ਮੁਹੱਬਤ ਸਮਾਈ ਹੈ। ਮੁੱਖ ਮਹਿਮਾਨ ਡਾ. ਲਖਵਿੰਦਰ ਸਿੰਘ ਜੌਹਲ ਵੱਲੋਂ ਕਿਹਾ ਗਿਆ ਕਿ ਲੇਖਕ ਦਾ ਪਰਵਾਸੀ ਧਰਤੀ 'ਤੇ ਵਿਚਰਦਿਆਂ ਵੀ ਪਿੰਡ ਨਾਲ ਸੰਵਾਦ ਵਿਚ ਰਹਿਣਾ ਡਾ. ਜੰਜੂਆ ਦੀ ਕਵਿਤਾ ਦਾ ਇਹ ਸਿਖ਼ਰ ਹੈ। ਵਿਸ਼ੇਸ਼ ਮਹਿਮਾਨ ਵਜੋਂ ਡਾ. ਭੀਮਇੰਦਰ ਸਿੰਘ ਵੱਲੋਂ ਪੁਸਤਕ ਦੇ ਲੋਕ ਅਰਪਣ 'ਤੇ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਕਵਿਤਾ ਸਮਾਜਿਕ ਅਤੇ ਕੁਦਰਤੀ ਚੌਗਿਰਦੇ ਸਬੰਧੀ ਚਿੰਤਾ ਅਤੇ ਚਿੰਤਨ ਦੀ ਕਵਿਤਾ ਹੈ। ਡਾ. ਸ਼ਿੰਦਰਪਾਲ ਸਿੰਘ ਨੇ ਪੁਸਤਕ ਬਾਰੇ ਬੋਲਦਿਆਂ ਆਖਿਆ ਕਿ ਪਲੇਠੀ ਸਿਰਜਣਾ ਹੋਣ ਦੇ ਬਾਵਜੂਦ ਇਸ ਵਿਚ ਬਹੁਤ ਪਰਿਪੱਕ ਕਵਿਤਾਵਾਂ ਹਨ। ਉਨ੍ਹਾਂ ਆਖਿਆ ਕਿ ਇਹ ਸ਼ਾਇਰੀ ਮਾਨਵਤਾ ਵਿਚ ਵਿਸ਼ਵਾਸ ਦ੍ਰਿੜ ਕਰਦੀ ਨਾਰੀ ਨੂੰ ਸ਼੍ਰਿਸਟੀ ਦਾ ਮੂਲ ਧੁਰਾ ਅਤੇ ਸੰਚਾਲਕ ਸ਼ਕਤੀ ਥਾਪਦੀ ਹੈ। ਡਾ. ਮੋਹਨ ਤਿਆਗੀ ਵੱਲੋਂ 'ਮੱਲ੍ਹਮ ਕਾਵਿ-ਸੰਗ੍ਰਹਿ ਦੀ ਦ੍ਰਿਸ਼ਟੀਗਤ ਚੇਤਨਾ’ ਵਿਸ਼ੇ ‘ਤੇ ਪ੍ਰਭਾਵਪੂਰਨ ਪਰਚਾ ਪੜ੍ਹਦੇ ਹੋਏ ਕਿਹਾ ਕਿ ਅਜੋਕੇ ਸਮਾਜ, ਮਨੁੱਖ ਅਤੇ ਹਾਲਾਤਾਂ ਦੇ ਮੱਦੇਨਜ਼ਰ ਇਸ ਕਵਿਤਾ ਵਿਚਲਾ ਮੱਲ੍ਹਮ ਦਾ ਮੈਟਾਫ਼ਰ ਬਿਲਕੁਲ ਢੁੱਕਵਾਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਡਾ.ਜੰਜੂਆ ਦੀ ਕਵਿਤਾ ਮਹਿਜ਼ ਸੁਹਜਮਈ ਵਰਤਾਰਾ ਨਹੀਂ ਸਗੋਂ ਤਬਦੀਲੀ ਦਾ ਸਸ਼ੱਕਤ ਹਥਿਆਰ ਹੈ। ਡਾ. ਗੁਰਜੰਟ ਸਿੰਘ ਵੱਲੋਂ 'ਮੱਲ੍ਹਮ' ਕਾਵਿ-ਸੰਗ੍ਰਹਿ ਦੀਆਂ ਸੰਚਾਰਗਤ ਜੁਗਤਾਂ’ ਵਿਸ਼ੇ ‘ਤੇ ਪਰਚਾ ਪੜ੍ਹਦੇ ਹੋਏ ਕਿਹਾ ਕਿ ਡਾ. ਜੰਜੂਆ ਦੀ ਕਵਿਤਾ ਅਣਮਨੁੱਖੀ ਘਟਨਾਵਾਂ ਦੇ ਸਥਾਪਤ ਪ੍ਰਵਚਨ ਨੂੰ ਡੂੰਘੀ ਵੇਦਨਾ ਸਹਿਤ ਪੇਸ਼ ਕਰਦੀ ਹੈ ਅਤੇ ਜ਼ਿਹਨੀ ਅਤੇ ਜਿਸਮਾਨੀ ਫੱਟਾਂ ਤੋਂ ਪੈਦਾ ਹੋਈ ਪੀੜ ‘ਤੇ ਮੱਲ੍ਹਮ ਵਾਂਗ ਕੰਮ ਕਰਦੀ ਹੈ। ਡਾ. ਕੰਵਰ ਜਸਮਿੰਦਰ ਪਾਲ ਸਿੰਘ ਵੱਲੋਂ ਡਾ. ਕੁਲਜੀਤ ਸਿੰਘ ਜੰਜੂਆ ਨੂੰ ਮੱਲ੍ਹਮ ਪੁਸਤਕ ਦੀ ਮੁਬਾਰਕਬਾਦ ਦਿੰਦਿਆਂ ਆਖਿਆ ਕਿ ਇਸ ਕਵਿਤਾ ਦਾ ਸਮੁੱਚਾ ਅਵਚੇਤਨ ਪੰਜਾਬ ਅਤੇ ਪੰਜਾਬੀਅਤ ਦਾ ਲਬਰੇਜ਼ ਹੈ। ਉਨ੍ਹਾਂ ਵੱਲੋਂ ਇਹ ਵੀ ਆਖਿਆ ਗਿਆ ਕਿ ਕਿਤਾਬ ਵਿਚ ਸ਼ਾਮਲ ਕਵਿਤਾਵਾਂ ਪੰਜਾਬੀਅਤ ਦੇ ਜ਼ਖ਼ਮਾਂ ‘ਤੇ ਵਾਕਿਆ ਹੀ ਮੱਲ੍ਹਮ ਦਾ ਕੰਮ ਕਰਦੀਆਂ ਹਨ। ਇਨ੍ਹਾਂ ਤੋਂ ਇਲਾਵਾ ਸੁਰਿੰਦਰ ਸਿੰਘ ਸੁਨੰੜ ਅਤੇ ਰਾਜਿੰਦਰ ਸਿੰਘ ਧੀਮਾਨ ਵੱਲੋਂ ਵੀ ਵਿਚਾਰ ਚਰਚਾ ਵਿਚ ਹਿੱਸਾ ਲੈਂਦਿਆ ਪੁਸਤਕ ਦੀ ਬਣਤਰ ਅਤੇ ਬੁਣਤਰ ਬਾਰੇ ਆਪਣੇ ਵਿਚਾਰ ਰੱਖ ਗਏ। ਇਸ ਮੌਕੇ ਸੁਖਪ੍ਰੀਤ ਕੌਰ ਵੱਲੋਂ ਮੱਲ੍ਹਮ ਕਵਿਤਾ ਦਾ ਪਾਠ ਵੀ ਕੀਤਾ ਗਿਆ। ਸਮੂਹ ਬੁਲਾਰਿਆਂ ਵੱਲੋਂ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੀ ਕਾਰਜ਼ ਸ਼ੈਲੀ ਅਤੇ ਸੁਹਜਮਈ ਦਿੱਖ ਦੀ ਸ਼ਲਾਘਾ ਕਰਦਿਆਂ ਸਮੁੱਚੀ ਟੀਮ ਨੂੰ ਵਧਾਈ ਦਿੱਤੀ ਗਈ। ਇਸ ਵਿਚਾਰ ਚਰਚਾ ਵਿਚ ਪ੍ਰੋ. ਦਿਲਬਾਗ ਸਿੰਘ, ਪ੍ਰੋ. ਨਿਰਮਲ ਸਿੰਘ ਬਾਸੀ, ਕੇਵਲਜੀਤ ਸਿੰਘ ਕੰਵਲ ,ਮਨਜੀਤ ਪਾਲ ਸਿੰਘ, ਗੁਰਦਰਸ਼ਨ ਸਿੰਘ ਮਾਵੀ, ਗੁਰਚਰਨ ਸਿੰਘ, ਧਿਆਨ ਸਿੰਘ ਕਾਹਲੋਂ, ਮਨਜੀਤ ਸਿੰਘ, ਜਤਿੰਦਰਪਾਲ ਸਿੰਘ, ਹਰਮਨਦੀਪ ਸਿੰਘ ਅਤੇ ਜਪਨੀਤ ਕੌਰ ਵੱਲੋਂ ਵੀ ਸ਼ਿਰਕਤ ਕੀਤੀ ਗਈ। ਸਮਾਗਮ ਦੇ ਅੰਤ ਵਿਚ ਜ਼ਿਲ੍ਹਾ ਭਾਸ਼ਾ ਅਫ਼ਸਰ ਮੋਹਾਲੀ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਮੁੱਖ ਮਹਿਮਾਨਾਂ ਅਤੇ ਬੁਲਾਰਿਆਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਹੋਰ ਪਤਵੰਤੇ ਸੱਜਣਾਂ ਦਾ ਇਸ ਸਮਾਗਮ ਵਿਚ ਪਹੁੰਚਣ ਲਈ ਧੰਨਵਾਦ ਕੀਤਾ ਗਿਆ। ਮੰਚ ਸੰਚਾਲਨ ਖੋਜ ਅਫ਼ਸਰ ਡਾ. ਦਰਸ਼ਨ ਕੌਰ ਵੱਲੋਂ ਕੀਤਾ ਗਿਆ। ਇਸ ਮੌਕੇ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਮੋਹਾਲੀ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ। The post ਭਾਸ਼ਾ ਵਿਭਾਗ ਮੋਹਾਲੀ ਵੱਲੋਂ ਮੱਲ੍ਹਮ' ਕਾਵਿ- ਸੰਗ੍ਰਹਿ 'ਤੇ ਵਿਚਾਰ ਚਰਚਾ appeared first on TheUnmute.com - Punjabi News. Tags:
|
ਹਰਿਆਣਾ: ਚੀਫ ਮੀਡੀਆ ਕੋਆਰਡੀਨੇਟਰ ਸੁਦੇਸ਼ ਕਟਾਰੀਆ ਨੇ ਚਾਰਜ ਸਾਂਭਿਆ Friday 10 November 2023 12:18 PM UTC+00 | Tags: breaking-news chief-media-coordinator haryana haryana-civil-secretariat latest-news news punjab-news sudesh-kataria the-unmute-breaking-news the-unmute-latest-update the-unmute-punjabi-news ਚੰਡੀਗੜ੍ਹ, 10 ਨਵੰਬਰ 2023: ਮੁੱਖ ਮੰਤਰੀ ਦੇ ਵਧੀਕ ਪ੍ਰਮੁੱਖ ਸਕੱਤਰ ਅਤੇ ਸੂਚਨਾ, ਲੋਕ ਸੰਪਰਕ, ਭਾਸ਼ਾ ਅਤੇ ਸੱਭਿਆਚਾਰ ਵਿਭਾਗ ਦੇ ਡਾਇਰੈਕਟਰ ਜਨਰਲ ਡਾ: ਅਮਿਤ ਅਗਰਵਾਲ ਨੇ ਅੱਜ ਹਰਿਆਣਾ ਸਿਵਲ ਸਕੱਤਰੇਤ ਵਿਖੇ ਮੁੱਖ ਮੰਤਰੀ ਦੇ ਮੁੱਖ ਮੀਡੀਆ ਕੋਆਰਡੀਨੇਟਰ ਸੁਦੇਸ਼ ਕਟਾਰੀਆ (Sudesh Kataria) ਦਾ ਚਾਰਜ ਸੰਭਾਲਿਆ ਅਤੇ ਉਸ ਨੂੰ ਵਧਾਈ ਦਿੱਤੀ ਅਤੇ ਵਧਾਈ ਦਿੱਤੀ। ਡਾ: ਅਗਰਵਾਲ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਮੁੱਖ ਮੀਡੀਆ ਕੋਆਰਡੀਨੇਟਰ ਵਜੋਂ ਨਿਯੁਕਤੀ ਨਾਲ ਲੋਕ ਸੰਪਰਕ ਵਿਭਾਗ ਦੀ ਟੀਮ ਦਾ ਹੌਸਲਾ ਵਧਿਆ ਹੈ | ਵਿਭਾਗ ਦਾ ਮੁੱਖ ਕੰਮ ਸਰਕਾਰੀ ਸਕੀਮਾਂ ਅਤੇ ਪ੍ਰੋਗਰਾਮਾਂ ਦਾ ਲਾਭ ਆਮ ਲੋਕਾਂ ਖਾਸ ਕਰਕੇ ਲਾਈਨ ਵਿੱਚ ਖੜ੍ਹੇ ਆਖਰੀ ਵਿਅਕਤੀ ਤੱਕ ਪਹੁੰਚਾਉਣਾ ਯਕੀਨੀ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅੰਤੋਦਿਆ ਦੀ ਭਾਵਨਾ ਨਾਲ ਕੰਮ ਕਰਕੇ ਉਨ੍ਹਾਂ ਨੂੰ ਆਰਥਿਕ ਤੌਰ ‘ਤੇ ਸਸ਼ਕਤ ਬਣਾਉਣ ਦੇ ਉਦੇਸ਼ ਨਾਲ ਅੱਗੇ ਵਧ ਰਹੀ ਹੈ। ਇਸੇ ਤਰ੍ਹਾਂ ਲੋਕ ਸੰਪਰਕ ਵਿਭਾਗ ਦੀ ਟੀਮ ਵੀ ਲੋਕਾਂ ਨੂੰ ਜਾਗਰੂਕ ਕਰਨ ਅਤੇ ਉਨ੍ਹਾਂ ਨੂੰ ਸਕੀਮਾਂ ਦਾ ਲਾਭ ਦੇਣ ਲਈ ਲਗਾਤਾਰ ਯਤਨਸ਼ੀਲ ਹੈ। ਡਾ: ਅਗਰਵਾਲ ਨੇ ਕਿਹਾ ਕਿ ਚੀਫ ਮੀਡੀਆ ਕੋਆਰਡੀਨੇਟਰ ਸੁਦੇਸ਼ ਕਟਾਰੀਆ ਬਹੁਤ ਤਜਰਬੇਕਾਰ ਵਿਅਕਤੀ ਹਨ। ਉਨ੍ਹਾਂ ਦੇ ਤਜ਼ਰਬੇ ਦਾ ਲਾਭ ਵਿਭਾਗ ਨੂੰ ਮਿਲੇਗਾ ਅਤੇ ਵਿਭਾਗ ਦੀ ਟੀਮ ਸਰਕਾਰ ਦੀਆਂ ਲੋਕ ਭਲਾਈ ਨੀਤੀਆਂ ਨੂੰ ਹੋਰ ਤੇਜ਼ੀ ਨਾਲ ਲੋਕਾਂ ਤੱਕ ਪਹੁੰਚਾਉਣ ਲਈ ਕੰਮ ਕਰੇਗੀ। ਉਨ੍ਹਾਂ ਉਨ੍ਹਾਂ ਨੂੰ ਦੀਵਾਲੀ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਉਨ੍ਹਾਂ ਨੂੰ ਮਿਠਾਈ ਖੁਆਈ ਅਤੇ ਉਨ੍ਹਾਂ ਦੇ ਖੁਸ਼ਹਾਲ ਭਵਿੱਖ ਲਈ ਸ਼ੁਭ ਕਾਮਨਾਵਾਂ ਪ੍ਰਗਟਾਈਆਂ। ਮੁੱਖ ਮੀਡੀਆ ਕੋਆਰਡੀਨੇਟਰ ਸੁਦੇਸ਼ ਕਟਾਰੀਆ (Sudesh Kataria) ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਉਨ੍ਹਾਂ ਨੂੰ ਮੀਡੀਆ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਹੈ। ਇਸ ਲਈ ਉਹ ਮੁੱਖ ਮੰਤਰੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ ਅਤੇ ਸਮਾਜ ਦੇ ਹੱਕਾਂ ਦੀ ਆਵਾਜ਼ ਨੂੰ ਸਰਕਾਰ ਤੱਕ ਪਹੁੰਚਾਉਣ ਲਈ ਆਪਣੇ ਆਖਰੀ ਸਾਹ ਤੱਕ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਇੱਕ ਸੰਤ ਅਤੇ ਇਮਾਨਦਾਰ ਆਗੂ ਦਾ ਅਕਸ ਰੱਖਦੇ ਹਨ। ਉਹ ਹਰ ਹਰਿਆਣਵੀ ਨੂੰ ਆਪਣੇ ਨਾਲ ਲੈ ਕੇ ਚੱਲਦਾ ਹੈ ਅਤੇ ਇਸ ਸਮੇਂ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਮਿਲਣ ਅਤੇ ਲੋਕ ਸੰਵਾਦ ਰਾਹੀਂ ਉਨ੍ਹਾਂ ਦੀਆਂ ਸਮੱਸਿਆਵਾਂ ਹੱਲ ਕਰਨ ਵਿੱਚ ਰੁੱਝਿਆ ਹੋਇਆ ਹੈ। ਕਟਾਰੀਆ ਨੇ ਕਿਹਾ ਕਿ ਮੁੱਖ ਮੰਤਰੀ ਨੇ ਵੰਚਿਤ ਅਤੇ ਗਰੀਬ ਸਮਾਜ ਦੀ ਭਲਾਈ ਲਈ ਕੰਮ ਕੀਤਾ ਹੈ। ਪਿਛਲੀਆਂ ਸਰਕਾਰਾਂ ਵੋਟਾਂ ਦੇ ਨਾਂ ‘ਤੇ ਵਾਂਝੇ ਸਮਾਜ ਨੂੰ ਵਰਤਦੀਆਂ ਰਹੀਆਂ ਹਨ। ਹਰਿਆਣਾ ਬਣਨ ਤੋਂ ਬਾਅਦ ਪਹਿਲੀ ਵਾਰ ਅਜਿਹਾ ਮੁੱਖ ਮੰਤਰੀ ਮਿਲਿਆ ਹੈ ਜੋ ਗਰੀਬਾਂ, ਵੰਚਿਤ ਅਤੇ ਦਲਿਤ ਵਰਗ ਦੀ ਭਲਾਈ ਲਈ ਲਗਾਤਾਰ ਕੰਮ ਕਰ ਰਿਹਾ ਹੈ। ਇਸ ਤੋਂ ਇਲਾਵਾ ਅਨੁਸੂਚਿਤ ਵਰਗ ਦੇ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਤਰੱਕੀਆਂ ਵਿੱਚ ਰਾਖਵਾਂਕਰਨ ਦੇਣ ਦਾ ਇਤਿਹਾਸਕ ਕੰਮ ਕੀਤਾ ਗਿਆ ਹੈ, ਜਿਸ ਕਾਰਨ ਸਮਾਜ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਹੈ। ਉਨ੍ਹਾਂ ਕਿਹਾ ਕਿ – ਬਿਨ ਮਾਂਗੇ ਮਿਲੇ ਮੋਤੀ , ਮਾਂਗੇ ਨਾ ਮਿਲੇ ਭੀਖ- ਮੁੱਖ ਮੰਤਰੀ ਨੇ ਬਿਨਾਂ ਮੰਗੇ ਹੀ ਤਰੱਕੀ ‘ਚ ਰਾਖਵੇਂਕਰਨ ਦਾ ਲਾਭ ਦਿੱਤਾ ਹੈ। ਇਸ ਤੋਂ ਵੱਡਾ ਕੋਈ ਲਾਭ ਨਹੀਂ ਹੋ ਸਕਦਾ। ਪਹਿਲਾਂ ਅਨੁਸੂਚਿਤ ਜਾਤੀ ਦੇ ਕਰਮਚਾਰੀ ਬਿਨਾਂ ਤਰੱਕੀ ਤੋਂ ਸੇਵਾਮੁਕਤ ਹੋ ਜਾਂਦੇ ਸਨ। ਮੁੱਖ ਮੀਡੀਆ ਕੋਆਰਡੀਨੇਟਰ (Sudesh Kataria) ਨੇ ਕਿਹਾ ਕਿ ਮੁੱਖ ਮੰਤਰੀ ਨੇ ਹਰਿਆਣਾ ਵਿੱਚ ਅਨੁਸੂਚਿਤ ਜਾਤੀ ਕਮਿਸ਼ਨ ਦਾ ਗਠਨ ਕਰਕੇ ਪੀੜਤਾਂ ਅਤੇ ਵਾਂਝੇ ਲੋਕਾਂ ਨੂੰ ਇਨਸਾਫ਼ ਦਿਵਾਉਣ ਦਾ ਕੰਮ ਕੀਤਾ ਹੈ। ਪਹਿਲਾਂ ਲੋਕਾਂ ਨੂੰ ਆਪਣੀਆਂ ਸ਼ਿਕਾਇਤਾਂ ਲੈ ਕੇ ਦਿੱਲੀ ਜਾਣਾ ਪੈਂਦਾ ਸੀ। ਇਸ ਤੋਂ ਇਲਾਵਾ ਭ੍ਰਿਸ਼ਟਾਚਾਰ ਦਾ ਵੀ ਬੋਲਬਾਲਾ ਸੀ। ਸਰਕਾਰੀ ਨੌਕਰੀਆਂ ਬਿਨਾਂ ਕਿਸੇ ਖਰਚ ਜਾਂ ਪਰਚੀ ਦੇ ਮੈਰਿਟ ਦੇ ਆਧਾਰ ‘ਤੇ ਦਿੱਤੀਆਂ ਗਈਆਂ ਹਨ ਅਤੇ ਇਸ ਦਾ ਸਭ ਤੋਂ ਵੱਧ ਫਾਇਦਾ ਗਰੀਬ ਅਤੇ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਹੋਇਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਨਿਜ਼ਾਮ ਨੂੰ ਬਦਲ ਕੇ ਇਨਕਲਾਬੀ ਤਬਦੀਲੀ ਕੀਤੀ ਹੈ। ਵਿਕਸਤ ਦੇਸ਼ਾਂ ਦੀ ਤਰਜ਼ ‘ਤੇ ਇਕ ਛੱਤ ਹੇਠ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਪਰਿਵਾਰ ਪਹਿਚਾਨ ਪੱਤਰ ਰਾਹੀਂ, 39 ਲੱਖ ਪਰਿਵਾਰਾਂ ਦੇ ਬੀਪੀਐਲ ਕਾਰਡ ਇੱਕ ਕਲਿੱਕ ਨਾਲ ਬਣਾਏ ਗਏ ਹਨ ਅਤੇ ਬੁਢਾਪਾ ਪੈਨਸ਼ਨ 60 ਸਾਲ ਦੀ ਉਮਰ ਪੂਰੀ ਕਰਦੇ ਹੀ ਆਪਣੇ ਆਪ ਬਣ ਜਾਂਦੀ ਹੈ। ਅਜਿਹੀਆਂ ਨਵੀਆਂ ਪਹਿਲਕਦਮੀਆਂ ਕਰਕੇ ਮੁੱਖ ਮੰਤਰੀ ਨੇ ਸਿੱਧੇ ਤੌਰ ‘ਤੇ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਅਤੇ ਇਤਿਹਾਸਕ ਫੈਸਲੇ ਲੈ ਕੇ ਉਨ੍ਹਾਂ ਨੂੰ ਲਾਭ ਪਹੁੰਚਾਇਆ। ਉਨ੍ਹਾਂ ਦੇ ਬਲ ‘ਤੇ ਗਰੀਬ ਅਤੇ ਐੱਸਸੀ ਭਾਈਚਾਰਾ ਮੁੱਖ ਮੰਤਰੀ ਨੂੰ ਸੱਤਾ ‘ਚ ਲਿਆਉਣ ਲਈ ਕੰਮ ਕਰੇਗਾ, ਇਸ ਲਈ ਭਾਜਪਾ ਸੂਬੇ ਦੀਆਂ ਸਾਰੀਆਂ ਲੋਕ ਸਭਾ ਸੀਟਾਂ ‘ਤੇ ਜਿੱਤ ਹਾਸਲ ਕਰੇਗੀ। ਇਸ ਮੌਕੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਾਜੀਵ ਜੇਤਲੀ, ਮੀਡੀਆ ਸਕੱਤਰ ਪ੍ਰਵੀਨ ਆਤ੍ਰਿਏ, ਮੀਡੀਆ ਕੋਆਰਡੀਨੇਟਰ ਰਾਜ ਕੁਮਾਰ ਕਪੂਰ, ਅਸ਼ੋਕ ਛਾਬੜਾ, ਰਣਦੀਪ ਘਨਘਸ ਵੀ ਮੌਜੂਦ ਸਨ। The post ਹਰਿਆਣਾ: ਚੀਫ ਮੀਡੀਆ ਕੋਆਰਡੀਨੇਟਰ ਸੁਦੇਸ਼ ਕਟਾਰੀਆ ਨੇ ਚਾਰਜ ਸਾਂਭਿਆ appeared first on TheUnmute.com - Punjabi News. Tags:
|
ਪ੍ਰਦੂਸ਼ਣ ਨੂੰ ਲੈ ਕੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਪੰਜਾਬ ਅਤੇ ਹਰਿਆਣਾ ਸਰਕਾਰ ਨੂੰ ਪਾਈ ਝਾੜ Friday 10 November 2023 12:39 PM UTC+00 | Tags: aam-aadmi-party air-pollution air-pollution-dehi breaking-news haryana-governemnt haryana-pollution-control-board. national-green-tribunal-news news ngt pollution punjab-government punjab-pollution-control-board the-unmute-breaking-news the-unmute-punjabi-news ਚੰਡੀਗੜ੍ਹ, 10 ਨਵੰਬਰ 2023: ਦਿੱਲੀ ਵਿੱਚ ਵਧਦੇ ਹਵਾ ਪ੍ਰਦੂਸ਼ਣ (Pollution) ਕਾਰਨ ਸੁਪਰੀਮ ਕੋਰਟ ਅਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਵੀ ਹਰਕਤ ਵਿੱਚ ਆ ਗਏ ਹਨ। ਐਨਜੀਟੀ ਵੱਲੋਂ ਪੰਜਾਬ-ਹਰਿਆਣਾ ਦੇ ਮੁੱਖ ਸਕੱਤਰ ਅਤੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਦੇ ਮੈਂਬਰ ਸਕੱਤਰ ਨੂੰ ਭੇਜਿਆ ਗਿਆ ਨੋਟਿਸ ਦਾਖ਼ਲ ਕੀਤਾ ਗਿਆ ਹੈ। ਐਨਜੀਟੀ ਨੇ ਜਵਾਬ ਦਿੱਤਾ ਕਿ ਰਿਪੋਰਟ ਅਤੇ ਸੈਟੇਲਾਈਟ ਤਸਵੀਰਾਂ ਮੇਲ ਨਹੀਂ ਖਾਂਦੀਆਂ। ਐਨਜੀਟੀ ਨੇ ਸੁਣਵਾਈ ਦੌਰਾਨ ਪੰਜਾਬ ਅਤੇ ਹਰਿਆਣਾ ਸਰਕਾਰ ਨੂੰ ਝਾੜ ਪਾਈ ਹੈ । ਐਨਜੀਟੀ ਨੇ ਪ੍ਰਦੂਸ਼ਣ ਬੋਰਡ ਤੋਂ ਪੁੱਛਿਆ ਕਿ ਪੰਜਾਬ ਦੇ ਸ਼ਹਿਰ ਵਾਸੀਆਂ ਦਾ ਕੀ ਹੋਵੇਗਾ ? ਪੰਜਾਬ ਦੇ ਸ਼ਹਿਰ ਧੂੰਏਂ ਵਿੱਚ ਡੁੱਬੇ ਹੋਏ ਹਨ। ਅੱਜ ਮੀਂਹ ਪਿਆ, ਰੱਬ ਤੁਹਾਡੀ ਮੱਦਦ ਲਈ ਆਇਆ, ਕਿਉਂਕਿ ਰੱਬ ਨੂੰ ਵੀ ਪਤਾ ਸੀ ਕਿ ਤੁਹਾਡੇ ਪਾਸੋਂ ਕੁਝ ਨਹੀਂ ਹੋ ਰਿਹਾ | ਇੱਕ ਸ਼ਹਿਰ ਦਾ ਨਾਮ ਦੱਸੋ, ਜਿੱਥੇ ਸਥਿਤੀ ਵਿੱਚ ਸੁਧਾਰ ਹੋਇਆ ਹੈ ? ਐਨਜੀਟੀ ਨੇ ਪੰਜਾਬ ਪ੍ਰਦੂਸ਼ਣ (Pollution) ਕੰਟਰੋਲ ਬੋਰਡ ਨੂੰ ਝਾੜ ਪਾਈ ਹੈ। ਐਨਜੀਟੀ ਨੇ ਕਿਹਾ- ਰਿਪੋਰਟ ਵਿੱਚ ਜੋ ਦਿਖਾਇਆ ਗਿਆ ਹੈ ਅਤੇ ਸੈਟੇਲਾਈਟ ਇਮੇਜ ਵਿੱਚ ਜੋ ਦਿਖਾਇਆ ਗਿਆ ਹੈ, ਉਹ ਮੇਲ ਨਹੀਂ ਖਾਂਦਾ। ਇਸ ਦੇ ਨਾਲ ਹੀ ਸੁਪਰੀਮ ਕੋਰਟ ਵੀ ਇਸ ਮੁੱਦੇ ‘ਤੇ ਸਖ਼ਤ ਹੁੰਦੀ ਜਾ ਰਹੀ ਹੈ। ਸੁਪਰੀਮ ਕੋਰਟ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਪੁੱਛਿਆ ਕਿ ਉਹ ਪੰਜਾਬ ਵਿੱਚ ਪਾਣੀ ਦੇ ਪੱਧਰ ਨੂੰ ਬਹਾਲ ਕਰਨ ਲਈ ਝੋਨੇ ਦੀ ਖੇਤੀ ਨੂੰ ਹੌਲੀ-ਹੌਲੀ ਖਤਮ ਕਰਨ ਲਈ ਲੰਬੇ ਸਮੇਂ ਦੇ ਉਪਾਅ ਵਜੋਂ ਕਿਹੜੇ ਕਦਮ ਚੁੱਕ ਰਹੇ ਹਨ। ਸੁਪਰੀਮ ਕੋਰਟ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਖੇਤਾਂ ਵਿੱਚ ਲੱਗੀ ਅੱਗ ਨੂੰ ਰੋਕਿਆ ਜਾਵੇ। ਹਵਾ ਦੀ ਗੁਣਵੱਤਾ ਬਿਹਤਰ ਹੋਣੀ ਚਾਹੀਦੀ ਹੈ। ਐਨਜੀਟੀ ਨੇ ਵੀ ਹਰਿਆਣਾ ਦੀ ਸਥਿਤੀ ‘ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਹਰਿਆਣਾ ‘ਚ ਜ਼ਿਆਦਾਤਰ ਥਾਵਾਂ ‘ਤੇ ਪ੍ਰਦੂਸ਼ਣ ਵਧਦਾ ਦੇਖਿਆ ਜਾ ਰਿਹਾ ਹੈ। ਫਤਿਹਾਬਾਦ ਦੇਖੋ, 3 ਨਵੰਬਰ ਤੋਂ ਬਾਅਦ ਕੋਈ ਸੁਧਾਰ ਨਹੀਂ ਹੋਇਆ। ਇਹ ਬਹੁਤ ਚਿੰਤਾਜਨਕ ਹੈ। The post ਪ੍ਰਦੂਸ਼ਣ ਨੂੰ ਲੈ ਕੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਪੰਜਾਬ ਅਤੇ ਹਰਿਆਣਾ ਸਰਕਾਰ ਨੂੰ ਪਾਈ ਝਾੜ appeared first on TheUnmute.com - Punjabi News. Tags:
|
ਦੀਵਾਲੀ ਬੋਨਸ ਅਤੇ ਹੋਰ ਮੰਗਾਂ ਨੂੰ ਲੈ ਕੇ GMCH ਹਸਪਤਾਲ ਦੇ ਠੇਕਾ ਮੁਲਾਜ਼ਮਾਂ ਵੱਲੋਂ ਭੁੱਖ ਹੜਤਾਲ Friday 10 November 2023 01:01 PM UTC+00 | Tags: breaking-news contract-employees diwali-bonus gmch gmch-hospital hunger-strike news ਚੰਡੀਗੜ੍ਹ, 10 ਨਵੰਬਰ 2023: ਜੀਐਮਸੀਐਚ (GMCH) ਸੈਕਟਰ 32 ਹਸਪਤਾਲ ਵਿੱਚ ਕੰਮ ਕਰਦੇ ਵੱਖ-ਵੱਖ ਵਿਭਾਗਾਂ ਦੇ ਸੈਂਕੜੇ ਠੇਕਾ ਮੁਲਾਜ਼ਮਾਂ ਨੂੰ ਦੀਵਾਲੀ ਬੋਨਸ ਦੀ ਮੰਗ ਪੂਰੀ ਨਾ ਕੀਤੇ ਜਾਣ ਦੇ ਵਿਰੋਧ ਵਿੱਚ ਜੀਐਮਸੀਐਚ ਕਰਮਚਾਰੀ ਅਤੇ ਕਰਮਚਾਰੀ ਜੁਆਇੰਟ ਐਕਸ਼ਨ ਕਮੇਟੀ ਇੱਕ ਦਿਨ ਦੀ ਭੁੱਖ ਹੜਤਾਲ 'ਤੇ ਬੈਠ ਗਏ ਹਨ । ਇਸ ਸਬੰਧੀ ਜਾਣਕਾਰੀ ਦਿੰਦਿਆਂ ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਸੁਖਬੀਰ ਸਿੰਘ ਨੇ ਦੱਸਿਆ ਕਿ ਪਿਛਲੇ ਮਹੀਨੇ 13 ਅਕਤੂਬਰ ਨੂੰ ਜੇ.ਏ.ਸੀ ਵੱਲੋਂ ਹਸਪਤਾਲ ਮੈਨੇਜਮੈਂਟ ਨੂੰ ਲਿਖਤੀ ਤੌਰ ‘ਤੇ ਮੰਗ ਪੱਤਰ ਦਿੱਤਾ ਗਿਆ ਸੀ, ਜਿਸ ਵਿੱਚ ਬਕਾਇਆ ਪਏ ਕੰਮਾਂ ਅਤੇ ਬੋਨਸ ਐਕਟ 1965 ਤਹਿਤ ਦਿਵਾਲੀ ਬੋਨਸ ਦੇਣ ਦੀ ਮੰਗ ਕੀਤੀ ਗਈ ਸੀ। ਇਨ੍ਹਾਂ ਮੰਗਾਂ ਦੀ ਪੂਰਤੀ ਲਈ ਪਿਛਲੇ ਸਮੇਂ ਵਿੱਚ ਮਜ਼ਦੂਰਾਂ ਵੱਲੋਂ ਧਰਨੇ ਵੀ ਦਿੱਤੇ ਗਏ ਸਨ ਪਰ ਅੱਜ ਤੱਕ ਨਾ ਤਾਂ ਕੋਈ ਵੀ ਲਟਕਦੀਆਂ ਮੰਗਾਂ ਪੂਰੀਆਂ ਹੋਈਆਂ ਹਨ ਅਤੇ ਨਾ ਹੀ ਮਜ਼ਦੂਰਾਂ ਨੂੰ ਬੋਨਸ ਐਕਟ ਤਹਿਤ ਬਣਦਾ ਬੋਨਸ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਹਸਪਤਾਲ ਮੈਨੇਜਮੈਂਟ ਨਾਲ ਮੀਟਿੰਗ ਕਰਨ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਹਸਪਤਾਲ ਮੈਨੇਜਮੈਂਟ ਨੇ ਬੋਨਸ ਦੀ ਫਾਈਲ ਤਿਆਰ ਕਰਕੇ ਚੰਡੀਗੜ੍ਹ ਪ੍ਰਸ਼ਾਸਨ ਦੇ ਡੀ.ਸੀ.ਕਮ ਲੇਬਰ ਕਮਿਸ਼ਨਰ ਨੂੰ ਭੇਜ ਦਿੱਤੀ ਸੀ ਪਰ ਨਾ ਤਾਂ ਚੰਡੀਗੜ੍ਹ ਪ੍ਰਸ਼ਾਸਨ ਨੇ ਉਸ ਫਾਈਲ ‘ਤੇ ਕੋਈ ਗੰਭੀਰਤਾ ਦਿਖਾਈ ਅਤੇ ਨਾ ਹੀ ਹਸਪਤਾਲ ਪ੍ਰਬੰਧਨ ਨੇ ਇਸ ‘ਤੇ ਕੋਈ ਗੰਭੀਰਤਾ ਦਿਖਾਈ। ਜਦਕਿ ਦੀਵਾਲੀ ‘ਚ ਸਿਰਫ਼ ਦੋ ਦਿਨ ਬਾਕੀ ਹਨ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਅਤੇ (GMCH) ਹਸਪਤਾਲ ਮੈਨੇਜਮੈਂਟ ਦੇ ਇਸ ਢਿੱਲੇ ਰਵੱਈਏ ਕਾਰਨ ਠੇਕਾ ਮੁਲਾਜ਼ਮਾਂ ਵਿੱਚ ਭਾਰੀ ਰੋਸ ਕਿਉਂਕਿ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਇਸ ਸਬੰਧੀ ਸਾਂਝੀ ਐਕਸ਼ਨ ਕਮੇਟੀ ਵੱਲੋਂ ਫੈਸਲਾ ਕੀਤਾ ਗਿਆ ਕਿ ਜੀ.ਐਮ.ਸੀ.ਐਚ. ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਨਜ਼ਰਅੰਦਾਜ਼ ਕਰਨ ਦੇ ਰੋਸ ਵਜੋਂ ਮੁਲਾਜ਼ਮ ਅਤੇ ਵਰਕਰ ਜੁਆਇੰਟ ਐਕਸ਼ਨ ਕਮੇਟੀ ਦੇ ਸਮੂਹ ਅਧਿਕਾਰੀ ਅਤੇ ਸਬੰਧਤ ਯੂਨੀਅਨ ਦੇ ਪ੍ਰਧਾਨ ਜਨਰਲ ਸਕੱਤਰ ਸ਼ੁੱਕਰਵਾਰ ਨੂੰ 1 ਦਿਨ ਦੀ ਭੁੱਖ ਹੜਤਾਲ ਕਰਕੇ ਸ਼ਾਂਤਮਈ ਢੰਗ ਨਾਲ ਆਪਣਾ ਰੋਸ ਦਰਜ ਕਰਾਉਣਗੇ। ਕਮੇਟੀ ਵੱਲੋਂ ਇਹ ਵੀ ਫੈਸਲਾ ਕੀਤਾ ਗਿਆ ਕਿ ਇਸ ਭੁੱਖ ਹੜਤਾਲ ਦੌਰਾਨ ਕੋਈ ਵੀ ਡਿਊਟੀ 'ਤੇ ਤਾਇਨਾਤ ਕਰਮਚਾਰੀ ਡਿਊਟੀ ਨਹੀਂ ਛੱਡੇਗਾ ਤਾਂ ਜੋ ਹਸਪਤਾਲ ਵਿੱਚ ਦਾਖਲ ਕਿਸੇ ਵੀ ਮਰੀਜ਼ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਇਸ ਭੁੱਖ ਹੜਤਾਲ ਵਿੱਚ ਸਿਰਫ਼ ਪਦ ਅਧਿਕਾਰੀ ਬੈਠਣਗੇ, ਕਿਉਂਕਿ ਸਾਂਝੀ ਐਕਸ਼ਨ ਕਮੇਟੀ ਨਹੀਂ ਚਾਹੁੰਦੀ ਕਿ ਉਨ੍ਹਾਂ ਦੀਆਂ ਮੰਗਾਂ ਦੀ ਪੂਰਤੀ ਲਈ ਕਿਸੇ ਮਰੀਜ਼ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਕਿਸੇ ਕਿਸਮ ਦਾ ਨੁਕਸਾਨ ਜਾਂ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਕਰਨਾ ਪਵੇ। ਸਾਂਝੀ ਐਕਸ਼ਨ ਕਮੇਟੀ ਵੱਲੋਂ ਕੀਤੀ ਜਾ ਰਹੀ ਭੁੱਖ ਹੜਤਾਲ ਗੇਟ ਨੰਬਰ 4 ਦੇ ਬਾਹਰ ਸ਼ਾਂਤਮਈ ਢੰਗ ਨਾਲ ਕੀਤੀ ਜਾਵੇਗੀ।ਜੇਕਰ ਇਸ ਤੋਂ ਬਾਅਦ ਵੀ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਸਾਂਝੀ ਐਕਸ਼ਨ ਕਮੇਟੀ ਮਾਣਯੋਗ ਅਦਾਲਤ ਤੱਕ ਪਹੁੰਚ ਕਰੇਗੀ।
The post ਦੀਵਾਲੀ ਬੋਨਸ ਅਤੇ ਹੋਰ ਮੰਗਾਂ ਨੂੰ ਲੈ ਕੇ GMCH ਹਸਪਤਾਲ ਦੇ ਠੇਕਾ ਮੁਲਾਜ਼ਮਾਂ ਵੱਲੋਂ ਭੁੱਖ ਹੜਤਾਲ appeared first on TheUnmute.com - Punjabi News. Tags:
|
ਔਰਤਾਂ ਸਮਾਜ ਦੀ ਅਹਿਮ ਕੜੀ, ਸਮਾਜ ਵਿਚ ਤੀਜ-ਤਿਉਹਾਰ ਦਾ ਉਤਸਵ ਔਰਤਾਂ ਦੇ ਬਿਨ੍ਹਾਂ ਅਧੁਰਾ: ਮੁੱਖ ਮੰਤਰੀ ਮਨੋਹਰ ਲਾਲ Friday 10 November 2023 01:12 PM UTC+00 | Tags: breaking-news diwali manohar-lal news society surajkund teej-festival tej-festival ਚੰਡੀਗੜ੍ਹ, 10 ਨਵੰਬਰ 2023: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸਮਾਜ ਵਿਚ ਤੀਜ-ਤਿਉਹਾਰ ਦਾ ਉਤਸਵ ਔਰਤਾਂ ਤੋਂ ਬਿਨ੍ਹਾਂ ਅਧੂਰਾ ਹੈ। ਔਰਤਾਂ ਸਮਾਜ ਦੀ ਅਹਿਮ ਕੜੀ ਹੈ ਅਤੇ ਸਾਡੀ ਸਰਕਾਰ ਨੇ ਔਰਤਾਂ ਨੂੰ ਮਜਬੂਤ ਤੇ ਖੁਸ਼ਹਾਲ ਕਰਨ ਲਈ ਅਨੇਕ ਯੋਜਨਾਵਾਂ ਚਲਾਈਆਂ ਹਨ। ਮੁੱਖ ਮੰਤਰੀ ਅੱਜ ਫਰੀਦਾਬਾਦ ਦੇ ਸੂਰਜਕੁੰਡ ਵਿਚ ਪ੍ਰਬੰਧਿਤ ਧਨਤੇਰਸ ਮਹਿਲਾ ਸਨਮਾਨ ਸਮਾਰੋਹ ਵਿਚ ਬਤੌਰ ਮੁੱਖ ਮਹਿਮਾਨ ਬੋਲ ਰਹੇ ਸਨ। ਮਨੋਹਰ ਲਾਲ ਨੇ ਧਨਤੇਰਸ ਛੋਟੀ ਦੀਵਾਲੀ, ਦੀਵਾਲੀ, ਗੋਵਰਧਨ ਪੂਜਾ ਅਤੇ ਭਾਈਦੂਜ ਦੀ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਸੂਰਜਕੁੰਡ ਵਿਚ ਪਹਿਲੀ ਵਾਰ ਦੀਵਾਲੀ ਮੇਲੇ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਜੋ 3 ਨਵੰਬਰ, 2023 ਨੂੰ ਸ਼ੁਰੂ ਹੋਇਆ ਸੀ, ਇਸੀ ਤਰ੍ਹਾ ਇਕ ਮੇਲਾ ਅੱਜ ਤੋਂ ਸ਼ੁਰੂ ਹੋ ਕੇ 22 ਜਨਵਰੀ, 2024 ਤਕ ਭਗਵਾਨ ਸ੍ਰੀਰਾਮ ਦੀ ਜਨਮ ਭੂਮੀ ਅਯੋਧਿਆ ਵਿਚ ਵੀ ਪ੍ਰਬੰਧਿਤ ਹੋਵੇਗਾ। 22 ਜਨਵਰੀ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਭਗਵਾਨ ਰਾਮ ਦੇ ਮੰਦਿਰ ਦਾ ਉਦਘਾਟਨ ਕਰਣਗੇ। ਉਸ ਦਿਨ ਸਾਡੇ ਸਾਰਿਆਂ ਲਈ ਇਕ ਵੱਖ ਦੀਵਾਲੀ ਹੋਵੇਗੀ ਉਸ ਦੇ ਲਈ ਤੁਹਾਨੂੰ ਸਾਰਿਆਂ ਨੁੰ ਵਧਾਈ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਹਰਿਆਲੀ ਤੀਜ ਉਤਸਵ ‘ਤੇ ਰਾਜ ਸਰਕਾਰ ਵੱਲੋਂ ਇਕ ਵੱਡਾ ਪ੍ਰੋਗ੍ਰਾਮ ਪ੍ਰਬੰਧਿਤ ਕੀਤਾ ਗਿਆ ਸੀ, ਜਿਸ ਵਿਚ ਲਗਭਗ 50 ਹਜਾਰ ਔਰਤਾਂ ਨੂੰ ਮੇਰੇ ਵੱਲੋਂ ਇਕ ਭਰਾ ਸਵਰੂਪ ਕੋਥਲਿਆ ਦਿੱਤੀਆਂ ਗਈ ਸੀ। ਅੱਜ ਵੀ ਇਸ ਪ੍ਰੋਗ੍ਰਾਮ ਵਿਚ ਸਾਰੀ ਔਰਤਾਂ ਨੂੰ ਇਕ ਦੀਵਾ, ਕੈਲੇਂਡਰ ਅਤੇ ਹੋਰ ਵਸਤੂਆਂ ਭੇਂਟ ਵਜੋ ਦਿੱਤੀਆਂ ਜਾਣਗੀਆਂ। ਮਨੋਹਰ ਲਾਲ ਨੇ ਕਿਹਾ ਕਿ ਪਿਛਲੇ 9 ਸਾਲਾਂ ਵਿਚ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਨੇ ਹਰ ਵਰਗ ਦੀ ਭਲਾਈ ਲਈ ਕੰਮ ਕੀਤਾ ਹੈ। ਔਰਤਾਂ ਦੇ ਮਜਬੂਤੀਕਰਣ ਲਈ ਵਿਸ਼ੇਸ਼ ਯੋਜਨਾਵਾਂ ਚਲਾਈ ਗਈ ਹਨ, ਜਿਸ ਨੂੰ ਧਰਾਤਲ ਤਕ ਪਹੁੰਚਾ ਕੇ ਸਾਰਿਆਂ ਨੁੰ ਲਾਭ ਪ੍ਰਦਾਨ ਕਰਨਾ ਯਕੀਨੀ ਕੀਤਾ ਹੈ। ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਮਹਿਲਾਵਾਂ ਨੂੰ ਸਨਮਾਨਿਤ ਵੀ ਕੀਤਾ। ਔਰਤਾਂ ਮਜਬੂਤੀਕਰਣ ਮੋਦੀ ਅਤੇ ਮਨੋਹਰ ਸਰਕਾਰ ਦੀ ਪ੍ਰਾਥਮਿਕਤਾਇਸ ਮੌਕੇ ‘ਤੇ ਕੇਂਦਰੀ ਬਿਜਲੀ ਰਾਜ ਮੰਤਰੀ ਕ੍ਰਿਸ਼ਣ ਪਾਲ ਨੇ ਕਿਹਾ ਕਿ ਮਹਿਲਾਵਾਂ ਦਾ ਮਜਬੂਤੀਕਰਣ ਮੋਦੀ ਅਤੇ ਮਨੋਹਰ ਸਰਕਾਰ ਦੀ ਪ੍ਰਾਥਮਿਕਤਾ ਰਹੀ ਹੈ। ਔਰਤਾਂ ਦੀ ਆਰਥਕ ਸਮਾਜਿਕ ਅਤੇ ਵਿਦਿਅਕ ਤਰੱਕੀ ਨੂੰ ਪ੍ਰੋਤਸਾਹਨ ਦੇਣ ਅਤੇ ਉਨ੍ਹਾਂ ਦੇ ਸਮਾਜਿਕ ਜੀਵਨ ਨੁੰ ਹੋਰ ਬਿਹਤਰ ਕਰਨ ਲਈ ਸਰਕਾਰ ਨੇ ਕਈ ਯੋਜਨਾਵਾਂ ਚਲਾਈਆਂ ਹਨ। ਉਨ੍ਹਾਂ ਨੇ ਕਿਹਾ ਕਿ ਮਹਿਲਾਵਾਂ ਖੁਸ਼ਹਾਲ ਹੁੰਦੀ ਹੈ ਤਾਂ ਸਮਾਜ ਅਤੇ ਦੇਸ਼ ਖੁਸ਼ਹਾਲ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ 9 ਸਾਲਾਂ ਵਿਚ ਕੇਂਦਰ ਵਿਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਸਰਕਾਰ ਨੇ ਮਹਿਲਾਵਾਂ ਦਾ ਮਜਬੂਤੀਕਰਣ ਕਰ ਉਨ੍ਹਾਂ ਨੁੰ ਸਮਾਜਿਕ ਦ੍ਰਿਸ਼ਟੀ ਨਾਲ ਮਜਬੂਤ ਕੀਤਾ ਹੈ। ਹਰ ਘਰ ਵਿਚ ਪਖਾਨੇ ਬਨਾਉਣਾ ਹਰ ਗਰੀਬ ਮਹਿਲਾ ਨੂੰ ਏਲਪੀਜੀ ਕਨੈਕਸ਼ਨ ਦੇਣਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਘਰ ਪ੍ਰਦਾਨ ਕਰਨਾ ਮੁਦਰਾ ਲੋਨ, ਜਨ-ਧਨ ਖਾਤੇ ਖੋਲਣਾ ਅਤੇ ਸਟੈਂਡ ਅੱਪ ਇੰਡੀਆ ਵਰਗੀ ਯੋਜਨਾਵਾਂ ਨਾਲ ਮਹਿਲਾਵਾਂ ਨੂੰ ਆਰਥਕ ਰੂਪ ਤੋਂ ਮਜਬੂਤ ਕੀਤਾ ਗਿਆ ਹੈ। ਇਸ ਮੌਕੇ ‘ਤੇ ਟ੍ਰਾਂਸਪੋਰਟ ਮੰਤਰੀ ਮੂਲਚੰਦ ਸ਼ਰਮਾ, ਵਿਧਾਇਕ ਸ੍ਰੀਮਤੀ ਸੀਮਾ ਤ੍ਰਿਖਾ, ਰਾਜੇਸ਼ ਨਾਗਰ, ਹਰਿਆਣਾ ਸੈਰ-ਸਪਾਟਾ ਨਿਗਮ ਦੇ ਚੇਅਰਮੇਨ ਅਰਵਿੰਦ ਯਾਦਵ , ਡਿਪਟੀ ਕਮਿਸ਼ਨਰ ਵਿਕਰਮਸਮੇਤ ਹੋਰ ਸੀਨੀਅਰ ਅਧਿਕਾਰੀ ਤੇ ਵੱਡੀ ਗਿਣਤੀ ਵਿਚ ਮਹਿਲਾਵਾਂ ਅਤੇ ਹੋਰ ਸੀਨੀਅਰ ਮਹਿਮਾਨ ਮੌਜੂਦ ਸਨ। The post ਔਰਤਾਂ ਸਮਾਜ ਦੀ ਅਹਿਮ ਕੜੀ, ਸਮਾਜ ਵਿਚ ਤੀਜ-ਤਿਉਹਾਰ ਦਾ ਉਤਸਵ ਔਰਤਾਂ ਦੇ ਬਿਨ੍ਹਾਂ ਅਧੁਰਾ: ਮੁੱਖ ਮੰਤਰੀ ਮਨੋਹਰ ਲਾਲ appeared first on TheUnmute.com - Punjabi News. Tags:
|
ਹਰਿਆਣਾ ਸਰਕਾਰ 300,000 ਕਰਮਚਾਰੀਆਂ ਦੇ ਲਈ ਨੈਤਿਕਤਾ ਸਿਖਲਾਈ ਦੀ ਪਹਿਲ ਕਰੇਗੀ ਸ਼ੁਰੂ Friday 10 November 2023 01:19 PM UTC+00 | Tags: breaking-news chief-minister-manohar-lal employees haryana-government hcs-officers news sanjiv-kaushal ਚੰਡੀਗੜ੍ਹ, 10 ਨਵੰਬਰ 2023: ਹਰਿਆਣਾ (Haryana) ਦੇ ਮੁੱਖ ਸਕੱਤਰ ਸੰਜੀਵ ਕੌਸ਼ਲ ਨੇ ਨੌਜੁਆਨ ਏਚਸੀਏਸ ਅਧਿਕਾਰੀਆਂ ਨੂੰ ਆਪਣੇ ਕਾਰਜਕਾਲ ਦੌਰਾਨ ਨਿਰਪੱਖ ਅਤੇ ਭੇਦਭਾਵ ਤੋਂ ਮੁਕਤ ਰਹਿ ਕੇ ਆਪਣੀ ਇਮਾਨਦਾਰੀ ਅਤੇ ਜਿਮੇਵਾਰੀ ਬਣਾਏ ਰੱਖਣ ਲਈ ਪ੍ਰੋਤਸਾਹਨ ਕੀਤਾ। ਮੁੱਖ ਸਕੱਤਰ ਅੱਜ ਇੱਥੇ ਹਰਿਆਣਾ ਸਿਵਲ ਸੇਵਾ ਦੇ 45 ਟ੍ਰੇਨੀ ਅਧਿਕਾਰੀਆਂ ਦੇ ਸਿਖਲਾਈ ਸਮਾਪਨ ਸਮਾਰੋਹ ਨੂੰ ਬਤੌਰ ਮੁੱਖ ਮਹਿਮਾਨ ਵਜੋ ਸੰਬੋਧਿਤ ਕਰ ਰਹੇ ਸਨ। ਕੌਸ਼ਲ ਨੇ ਲੋਕ ਸੇਵਕਾਂ ਨੂੰ ਆਪਣੇ ਆਚਰਣ ਵਿਚ ਅਟੁੱਟ ਨੈਤਿਕ ਮਾਨਕਾਂ ਅਤੇ ਇਮਾਨਦਾਰੀ ਨੁੰ ਬਣਾਏ ਰੱਖਣ ਅਤੇ ਪੂਰੇ ਦਿਨ ਨਾਲ ਲੋਕਾਂ ਦੀ ਸੇਵਾ ਕਰਨ ਦੇ ਮਹਤੱਵ ‘ਤੇ ਜੋਰ ਦਿੱਤਾ। ਉਨ੍ਹਾਂ ਨੇ ਸੁਸਾਸ਼ਨ ਦੇ ਬੁਨਿਆਦੀ ਸਿਦਾਂਤਾਂ ‘ਤੇ ਫੋਕਸ ਕਰਦੇ ਹੋਏ ਰਾਜਨੀਤਿਕ ਝੁਕਾਅ ਤੋਂ ਬੱਚਣ ਦੀ ਪ੍ਰੇਰਣਾ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸੁਸਾਸ਼ਨ ਤਾਲਮੇਲ ਧੀਰਜ ਬਣਾਏ ਰੱਖਦੇ ਹੋਏ ਨਾਗਰਿਕਾਂ ਅਤੇ ਸਰਕਾਰ ਦੇ ਵਿਚ ਆਤਮ-ਅਨੁਸ਼ਾਸਨ, ਆਤਮ-ਕੰਟਰੋਲ ਅਤੇ ਨਿਰਪੱਖਤਾ ਦੇ ਪ੍ਰਤੀ ਪ੍ਰਤੀਬੱਧਤਾ ਦੇ ਥੰਮ੍ਹਾਂ ‘ਤੇ ਨਿਰਭਰ ਰਹਿੰਣਾ ਹੈ। ਇਹ ਗਿਆਨਵਰਧਕ ਸ਼ਬਦ ਸੁਸਾਸ਼ਨ ਦੇ ਖੇਤਰ ਵਿਚ ਨੈਤਿਕ ਵਿਵਹਾਰ ਅਤੇ ਨਿਆਂਸੰਗਤ ਪ੍ਰਥਾਵਾਂ ਦੇ ਮਹਤੱਵ ‘ਤੇ ਚਾਨਣ ਪਾਉਂਦੇ ਹਨ। ਕੌਸ਼ਲ ਨੇ ਕਿਹਾ ਕਿ ਪੋਸਟਿੰਗ ਦੇ ਬਾਅਦ ਖੇਤਰ ਦਾ ਤਜਰਬਾ ਨੌਜੁਆਨ ਅਧਿਕਾਰੀਆਂ ਨੂੰ ਮੁਸ਼ਕਲ ਗਤੀਸ਼ੀਲਤਾ ਦੀ ਸਮੂਚੀ ਸਮਝ ਪ੍ਰਦਾਨ ਕਰੇਗਾ ਅਤੇ ਸਰਕਾਰ, ਨਾਗਰਿਕਾਂ, ਕਾਰੋਬਾਰਾਂ, ਕਰਮਚਾਰੀਆਂ ਅਤੇ ਹੋਰ ਸਰਕਾਰੀ ਏਜੰਸੀਆਂ ਸਮੇਤ ਵੱਖ-ਵੱਖ ਹਿੱਤਧਾਰਕਾਂ ਦੇ ਵਿਚ ਤਾਲਮੇਲ ਨੁੰ ਬਣਾਏ ਰੱਖੇਗਾ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇ ਅਧਿਕਾਰੀਆਂ ਨੇ ਜੀ-20 ਮੀਟਿੰਗਾਂ ਅਤੇ ਪ੍ਰੋਗ੍ਰਾਮਾਂ ਦੇ ਪ੍ਰਬੰਧ ਤੋਂ ਅਮੁੱਲ ਤਜਰਬਾ ਮਿਲੇ ਹਨ, ਜਿਸ ਨਾਲ ਉਨ੍ਹਾਂ ਦਾ ਗਿਆਨ ਅਤੇ ਦ੍ਰਿਸ਼ਟੀਕੋਣ ਵਿਸ਼ਵ ਪੱਧਰ ‘ਤੇ ਵਧਿਆ ਹੈ। ਕੌਸ਼ਲ ਨੇ ਕਿਹਾ ਕਿ ਇਕ ਸਮਰਪਿਤ ਸਿਵਲ ਸੇਵਕ ਵਿਚ ਅਟੁੱਟ ਸਮਰਪਣ , ਤੇਜ ਲਿਸਨਿੰਗ ਸਕਿਲ, ਜਿਮੇਦਾਰੀ ਦੀ ਭਾਵਨਾ, ਆਪਣੇ ਜਿਮੇਵਾਰ ਦੇ ਪ੍ਰਤੀ ਦ੍ਰਿੜ ਜਿਮੇਵਾਰੀ ਦੀ ਭਾਵਨਾ ਵਰਗੇ ਅਹਿਮ ਗੁਣਾ ਹੁੰਦੇ ਹਨ। ਕੌਸ਼ਲ ਨੇ ਇਸ ਗੱਲ ‘ਤੇ ਜੋਰ ਦਿੱਤਾ ਕਿ ਹਰਿਆਣਾ ਨੇ ਇਕ ਅਭੂਤਪੂਰਵ ਪਹਿਲ ਕੀਤੀ ਹੈ, ਜਿਸ ਵਿਚ ਨਿਰਧਾਰਿਤ ਸਮੇਂ ਸੀਮਾ ਦੇ ਅੰਦਰ ਸਾਰੇ 300,000 ਕਰਮਚਾਰੀਆਂ ਨੂੰ ਨੈਤਿਕਤਾ ਸਿਖਲਾਈ ਪ੍ਰਦਾਨ ਕਰਨ ਵਾਲਾ ਹਰਿਆਣਾ ਮੋਹਰੀ ਸੂਬਾ ਹੋਵੇਗਾ। ਇਸ ਬਦਲਾਅਕਾਰੀ ਯਤਨ ਦਾ ਉਦੇਸ਼ ਇਕ ਅਜਿਹਾ ਪ੍ਰਸਾਸ਼ਨ ਤਿਆਰ ਕਰਨਾ ਹੈ ਜੋ ਨਾ ਸਿਰਫ ਚੁਸਤ ਹੋਵੇ, ਸਗੋ ਨਾਗਰਿਕਾਂ ਦੀ ਵੱਖ-ਵੱਖ ਜਰੂਰਤਾਂ ਨੂੰ ਪੂਰਾ ਕਰਨ ਲਈ ਜਿਮੇਵਾਰ, ਪ੍ਰਭਾਵੀ ਅਤੇ ਬਿਹਤਰ ਢੰਗ ਨਾਲ ਸੇਵਾਵਾਂ ਦੇਣ ਵਾਲਾ ਹੋਵੇ। ਉਨ੍ਹਾਂ ਨੇ ਸਾਰਿਆਂ ਨਾਲ ਇਸ ਬਦਲਾਅ ਦੀ ਅਗਵਾਈ ਹੇਠ ਆਪਣੀ ਮਹਤੱਵਪੂਰਨ ਭੂਮਿਕਾ ਨੂੰ ਨਿਭਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਮਿਸ਼ਨ ਕਰਮਯੋਗੀ ਹਰਿਆਣਾ (Haryana) ਦੀ ਸ਼ੁਰੂਆਤ ਹੋਣ ਨਾਲ ਅਧਿਕਾਰੀਆਂ ਦੇ ਵਿਚ ਵਿਅਕਤੀਗਤ ਐਕਸੀਲੈਂਸ ਨੁੰ ਪ੍ਰੋਤਸਾਹਨ ਮਿਲੇਗਾ ਅਤੇ ਇਹ ਯਕੀਨੀ ਕਰਨਾ ਹੋਵੇਗਾ ਕਿ ਉਨ੍ਹਾਂ ਦੀ ਕੁਸ਼ਲਤਾ ਵਿਚ ਤੇਜੀ ਨਾਲ ਵਿਕਾਸ ਹੋਵੇ ਅਤੇ ਉੱਚ ਗੁਣਵੱਤਾ ਵਾਲੀ ਪਬਲਿਕ ਸੇਵਾ ਦਾ ਵੰਡ ਕਰਨ ਵਿਚ ਮੋਹਰੀ ਹੋਣ। ਕੌਸ਼ਲ ਨੇ ਕਿਹਾ ਕਿ ਇਸ ਵਿਆਪਕ ਸਿਖਲਾਈ ਪ੍ਰੋਗ੍ਰਾਮ ਵਿਚ ਨਾ ਸਿਰਫ ਅਧਿਕਾਰੀਆਂ ਦੀ ਸੈਦਾਂਤਿਕ ਸਮਝ ਨੂੰ ਸਮਰਿੱਧ ਕੀਤਾ ਜਾਵੇਗਾ, ਸਗੋ ਇਹ ਵੀ ਯਕੀਨੀ ਕੀਤਾ ਜਾਵੇਗਾ ਕਿ ਉਹ ਆਪਣੀ ਭੂਮਿਕਾ ਵਿਚ ਆਪਣੇ ਗਿਆਨ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰ ਸਕਣ, ਜਿਸ ਨਾਲ ਉਹ ਪ੍ਰਸਾਸ਼ਨਿਕ ਅਤੇ ਸੁਸਾਸ਼ਨ ਖੇਤਰਾਂ ਦੀ ਇਕ ਵਿਸਤਾਰ ਲੜੀ ਵਿਚ ਚੰਗੀ ਤਰ੍ਹਾ ਨਾਲ ਤਿਆਰ ਅਤੇ ਕੁਸ਼ਲ ਹੋ ਸਕਣਗੇ। ਹਿਪਾ ਦੇ ਮਹਾਨਿਦੇਸ਼ਕ ਚੰਦਰਲੇਖਾ ਮੁਖਰਜੀ ਨੇ ਕਿਹਾ ਕਿ ਇੰਨ੍ਹਾਂ ਏਚਸੀਏਸ ਅਧਿਕਾਰੀਆਂ ਨੂੰ ਹਿਪਾ, ਗੁਰੂਗ੍ਰਾਮ ਵਿਚ ਇਕ ਕਠੋਰ ਸਿਖਲਾਈ ਪ੍ਰੋਗ੍ਰਾਮ ਤੋਂ ਗੁਜਰਨਾ ਪਿਆ। ਇਸ ਪ੍ਰੋਗ੍ਰਾਮ ਨੂੰ ਸੋਚ-ਸਮਝਕੇ ਤਿਆਰ ਕੀਤਾ ਗਿਆ ਸੀ, ਜਿਸ ਵਿਚ ਪ੍ਰਸ਼ਾਸਨਿਕ ਜਿਮੇਵਾਰੀਆਂ, ਹਾਲ ਹੀ ਵਿਚ ਕੀਤੇ ਗਏ ਸੰਵੈਧਾਨਿਕ ਸੋਧ, ਮਾਲ ਪ੍ਰਬੰਧਨ, ਕਾਨੂੰਨੀ ਮਾਮਲੇ, ਸਥਾਨਕ ਤੇ ਪੰਚਾਇਤੀ ਸ਼ਾਸਨ ਅਤੇ ਮਾਨਵ ਅਧਿਕਾਰ ਸਮੇਤ ਹੋਰ ਮਮਹਤੱਵਪੂਰਨ ਵਿਸ਼ਿਆਂ ਦੀ ਇਕ ਵਿਸਤਾਰ ਚੇਨ ਸ਼ਾਮਿਲ ਰਹੀ। ਉਨ੍ਹਾਂ ਨੇ ਕਿਹਾ ਕਿ ਟ੍ਰੇਨੀਆਂ ਨੂੰ ਜਿਲ੍ਹਾ ਪ੍ਰਸਾਸ਼ਨ ਨਾਲ ਜੋੜਿਆ ਗਿਆ , ਜਿਸ ਵਿਚ ਉਨ੍ਹਾਂ ਨੇ ਜਿਲ੍ਹਿਆਂ ਦੇ ਅੰਦਰ ਵਿਵਹਾਰਕ ਤਜਰਬਾ ਪ੍ਰਾਪਤ ਕੀਤਾ ਅਤੇ ਆਪਣੀ ਸਿੱਖ ਨੂੰ ਮੌਜੂਦਾ ਸੀਨੇਰਿਓ ਵਿਚ ਲਾਗੂ ਕਰ ਸਕਣਗੇ। ਸਿਖਲਾਈ ਪ੍ਰਕ੍ਰਿਆ ਲਗਾਤਾਰ ਪੰਜ ਹਫਤੇ ਤਕ ਚੱਲੀ, ਜਿਸ ਵਿਚ ਟ੍ਰੇਨੀਆਂ ਨੂੰ ਮਾਲ-ਸਬੰਧਿਤ ਕੰਮਾਂ ਵਿਚ ਗੰਭੀਰ ਗਿਆਨ ਅਤੇ ਵਿਵਹਾਰਿਕ ਕੌਸ਼ਲ ਨਾਲ ਭਰਪੂਰ ਕਰਨ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ। ਇਸ ਗੰਭੀਰ ਸਿਖਲਾਈ ਦੇ ਬਾਅਦ ਅਧਿਕਾਰੀਆਂ ਨੂੰ ਮੌਜੂਦਾ ਸੀਨੇਰਿਓ ਵਿਚ ਵਿਵਹਾਰਿਕ ਅਤੇ ਬਹੁਮੁੱਲੀ ਤਜਰਬਾ ਪ੍ਰਾਪਤ ਕਰ ਜਿਲ੍ਹਾ ਪ੍ਰਸਾਸ਼ਨ ਵਿਚ ਸ਼ਾਮਿਲ ਕੀਤਾ ਗਿਆ। ਪ੍ਰੋਗ੍ਰਾਮ ਦਾ ਇਕ ਮੁੱਖ ਖਿੱਚ ਦੇ ਕੇਂਦਰ ਭਾਰਤ ਦਰਸ਼ਨ ਦੀ ਮਨੋਰਮ ਯਾਤਰਾ ਰਹੀ ਜਿਸ ਵਿਚ ਅਧਿਕਾਰੀਆਂ ਨੂੰ ਆਂਧਰ ਪ੍ਰਦੇਸ਼, ਤਿਮਲਨਾਡੂ ਅਤੇ ਕੇਰਲ ਸੂਬਿਆਂ ਵਿਚ ਲੈ ਜਾਇਆ ਗਿਆ। ਇਸ ਮੁਹਿੰਮ ਦੌਰਾਨ ਟ੍ਰੇਨੀਆਂ ਵੱਲੋਂ ਦੇਖੇ ਗਏ ਸੰਸਥਾਨਾਂ ਦੇ ਅਨੁਰੂਪ ਵਿਸ਼ੇਸ਼ ਸਿਖਲਾਈ ਮਿਲੀ, ਜਿਸ ਨਾਲ ਉਨ੍ਹਾਂ ਦੀ ਮਾਹਰਤਾ ਅਤੇ ਗਿਆਨ ਵਿਚ ਵਾਧਾ ਹੋਇਆ। The post ਹਰਿਆਣਾ ਸਰਕਾਰ 300,000 ਕਰਮਚਾਰੀਆਂ ਦੇ ਲਈ ਨੈਤਿਕਤਾ ਸਿਖਲਾਈ ਦੀ ਪਹਿਲ ਕਰੇਗੀ ਸ਼ੁਰੂ appeared first on TheUnmute.com - Punjabi News. Tags:
|
ਹਰਿਆਣਾ: ਕਿਸਾਨ 15 ਨਵੰਬਰ ਤੱਕ ਮੰਡੀਆਂ 'ਚ ਲਿਆ ਸਕਦੇ ਹਨ ਮੱਕੀ ਦੀ ਉਪਜ Friday 10 November 2023 01:31 PM UTC+00 | Tags: breaking-news farmers government haryana haryana-government haryana-mandi-board latest-news news the-unmute-breaking-news ਚੰਡੀਗੜ੍ਹ, 10 ਨਵੰਬਰ 2023: ਹਰਿਆਣਾ (Haryana) ਵਿਚ ਹੈਫੇਡ ਵੱਲੋਂ ਮੱਕੀ ਦੀ ਖਰੀਦ ਜਾਰੀ ਹੈ। ਇਸ ਦੇ ਲਈ ਸੂਬਾ ਸਰਕਾਰ 11 ਜਿਲ੍ਹਿਆਂ ਵਿਚ 19 ਮੰਡੀਆਂ/ਖਰੀਦ ਕੇਂਦਰ ਖੋਲੇ ਗਏ ਹਨ। ਹੈਫੇਡ ਵੱਲੋਂ ਨਿਰਦੇਸ਼ ਜਾਰੀ ਕਰ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੋ ਕਿਸਾਨ ਹੁਣ ਤਕ ਆਪਣੀ ਫਸਲ ਨਹੀਂ ਵੇਚ ਪਾਏ ਹਨ ਉਹ 15 ਨਵੰਬਰ ਤਕ ਆਪਣੀ ਫਸਲ ਮੰਡੀ ਵਿਚ ਲਿਆ ਸਕਦੇ ਹਨ। ਹੈਫੇਡ ਦੇ ਬੁਲਾਰੇ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੈਫੇਡ ਇਕ ਸਹਿਕਾਰੀ ਫੈਡਰੇਸ਼ਨ ਹੈ ਜੋ ਹਰਿਆਣਾ ਦੇ ਕਿਸਾਨਾਂ ਤੋਂ ਨੁੰਹ, ਝੋਨਾ, ਮੱਕੀ, ਸਰੋਂ, ਬਾਜਰਾ, ਸੂਰਜਖੁਖੀ, ਛੋਲੇ, ਮੂੰਗ ਆਦਿ ਦੀ ਖਰੀਦ ਕਰਨ ਵਾਲੀ ਹਰਿਅਣਾ ਦੀ ਸੱਭ ਤੋਂ ਵੱਡੀ ਰਾਜ ਖਰੀਦ ਏਜੰਸੀ ਬਣ ਗਈ ਹੈ। ਹੈਫੇਡ ਨੇ ਪਹਿਲਾਂ ਹੀ ਭਾਰਤ ਸਰਕਾਰ ਦੇ ਸਹੀ ਔਸਤ ਗੁਣਵੱਤਾ (ਏਫਕਿਯੂ) ਨਿਰਦੇਸ਼ਾਂ ਅਨੁਰੂਪ ਘੱਟੋ ਘੱਟ ਸਹਾਇਕ ਮੁੱਲ (ਏਮਏਸਪੀ) ‘ਤੇ ਮੱਗੀ ਦੀ ਖਰੀਦ ਲਈ ਜਰੂਰੀ ਨਿਰਦੇਸ਼ ਜਾਰੀ ਕੀਤੇ ਹਨ। ਬੁਲਾਰੇ ਨੇ ਦਸਿਆ ਕਿ ਮੱਕੀ ਦੀ ਖਰੀਦ ਤਹਿਤ ਸੂਬਾ ਸਰਕਾਰ ਅੰਬਾਲਾ ਸ਼ਹਿਰ, ਨਰਾਇਣਗੜ੍ਹ, ਮੁਲਾਨਾ, ਸ਼ਹਿਜਾਦਪੁਰ, ਫਤਿਹਾਬਾਦ, ਜੀਂਦ, ਕੈਥਲ, ਕਰਨਾਲ, ਲਾੜਵਾ, ਪਿਹੋਵਾ, ਸ਼ਾਹਬਾਦ, ਬਬੈਨ, ਪੰਚਕੂਲਾ, ਬਰਵਾਲਾ, ਰਾਏਪੁਰ ਰਾਣੀ, ਪਾਣੀਪਤ, ਖਰਖੌਦਾ, ਜਗਾਧਰੀ ਅਤੇ ਸਿਰਸਾ ਵਿਚ 19ਮੰਡੀਆਂ/ਖਰੀਦ ਕੇਂਦਰ ਖੋਲੇ ਗਏ ਹਨ। ਜੋ ਕਿਸਾਨ ਫਸਲ ਵੇਚਣ ਤੋਂ ਰਹਿ ਗਏ ਹਨ, ਉਹ ਕਿਸਾਨ ਕਿਸੇ ਵੀ ਅਸਹੂਲਤ ਤੋਂ ਬੱਚਣ ਲਈ ਭਾਰਤ ਸਰਕਾਰ ਵੱਲੋਂ ਨਿਰਧਾਰਿਤ ਮਾਪਦੰਡਾਂ ਦੇ ਅਨੁਸਾਰ ਆਪਣੀ ਮੱਕੀ ਉਪਜ 15 ਨਵੰਬਰ, 2023 ਤਕ ਮੰਡੀਆਂ/ਖਰੀਦ ਕੇਂਦਰਾਂ ਵਿਚ ਲਿਆ ਸਕਦੇ ਹਨ। The post ਹਰਿਆਣਾ: ਕਿਸਾਨ 15 ਨਵੰਬਰ ਤੱਕ ਮੰਡੀਆਂ ‘ਚ ਲਿਆ ਸਕਦੇ ਹਨ ਮੱਕੀ ਦੀ ਉਪਜ appeared first on TheUnmute.com - Punjabi News. Tags:
|
CM ਭਗਵੰਤ ਮਾਨ ਨੇ 'ਦੀਵਾਲੀ ਦੇ ਤੋਹਫ਼ੇ' ਵਜੋਂ 583 ਨੌਜਵਾਨਾਂ ਨੂੰ ਵੱਖ-ਵੱਖ ਵਿਭਾਗਾਂ 'ਚ ਨੌਕਰੀ ਦੇ ਨਿਯੁਕਤੀ ਪੱਤਰ ਸੌਂਪੇ Friday 10 November 2023 01:43 PM UTC+00 | Tags: breaking-news cm-bhagwant-mann diwali diwali-gift government-job job job-appointment news punjab-government punjabi-news the-unmute-punjab the-unmute-update ਚੰਡੀਗੜ੍ਹ, 10 ਨਵੰਬਰ 2023: ਨੌਜਵਾਨਾਂ ਦੇ ਜੀਵਨ ਨੂੰ ਰੁਸ਼ਨਾਉਣ ਲਈ ਆਪਣੀ ਮੁਹਿੰਮ ਨੂੰ ਜਾਰੀ ਰੱਖਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ 583 ਨੌਜਵਾਨਾਂ ਨੂੰ ਵੱਖ-ਵੱਖ ਵਿਭਾਗਾਂ ਵਿੱਚ ਨੌਕਰੀ (job) ਦੇ ਨਿਯੁਕਤੀ ਪੱਤਰ ਸੌਂਪ ਕੇ ਦੀਵਾਲੀ ਦਾ ਤੋਹਫਾ ਦਿੱਤਾ। ਦੱਸਣਯੋਗ ਹੈ ਸੂਬਾ ਸਰਕਾਰ ਵੱਲੋਂ ਨੌਜਵਾਨਾਂ ਨੂੰ ਹੁਣ ਤੱਕ ਕੁੱਲ 37683 ਨੌਕਰੀਆਂ ਪ੍ਰਦਾਨ ਕੀਤੀਆਂ ਜਾ ਚੁੱਕੀਆਂ ਹਨ। ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪਣ ਉਪਰੰਤ ਇੱਥੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਪੰਜਾਬ ਦੇ ਪੁਨਰ ਉਥਾਨ ਦਾ ਇਤਿਹਾਸ ਲਿਖਿਆ ਜਾਵੇਗਾ ਤਾਂ ਉਸ ਵਿੱਚ ਇਨ੍ਹਾਂ ਨੌਜਵਾਨਾਂ ਦਾ ਨਾਂ ਸੁਨਹਿਰੀ ਸ਼ਬਦਾਂ ‘ਚ ਦਰਜ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਨੌਜਵਾਨ ਹੁਣ 'ਟੀਮ ਪੰਜਾਬ' ਦਾ ਹਿੱਸਾ ਹਨ ਅਤੇ ਸੂਬੇ ਦੀ ਭਲਾਈ ਲਈ ਕੰਮ ਕਰਨਾ ਹਰੇਕ ਨੌਜਵਾਨ ਦੀ ਜ਼ਿੰਮੇਵਾਰੀ ਬਣਦੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਤਾਲਮੇਲ ਨਾਲ ਕੰਮ ਕਰਨਾ (ਟੀਮ ਵਰਕ) ਬਹੁਤ ਜ਼ਰੂਰੀ ਹੈ, ਜਿਸ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਜਿਨ੍ਹਾਂ ਨੇ ਕ੍ਰਿਕਟ ਖੇਡ ਸ਼ੁਰੂ ਕੀਤੀ ਸੀ, ਉਹ ਅੱਜ ਇੱਕ ਨਵੀਂ ਟੀਮ ਤੋਂ ਹਾਰ ਗਏ ਹਨ ਕਿਉਂਕਿ ਉਸ ਨਵੀਂ ਟੀਮ ਨੇ ਟੀਮ ਵਰਕ ਨਾਲ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਲਾਪਰਵਾਹੀ ਕਾਰਨ ਸੂਬੇ ਦੇ ਨੌਜਵਾਨਾਂ ਲਈ ਸਰਕਾਰੀ ਨੌਕਰੀਆਂ (job) ਪਹਿਲਾਂ ਇੱਕ ‘ਦੂਰ ਦੇ ਸੁਪਨਾ’ ਵਾਂਗ ਸਨ ਜਦਕਿ ਉਨ੍ਹਾਂ ਦੀ ਸਰਕਾਰ ਨੇ ਨੌਜਵਾਨਾਂ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਨੌਕਰੀਆਂ ਮਿਲਣ ਨੂੰ ਯਕੀਨੀ ਬਣਾਇਆ ਹੈ ਜਿਸ ਲਈ ਪਾਰਦਰਸ਼ੀ ਨੀਤੀ ਤਿਆਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵਿੱਚ ਜਨਤਾ ਦੀ ਸਹੀ ਅਰਥਾਂ ਵਿੱਚ ਸੇਵਾ ਕਰਨ ਸਬੰਧੀ ਵਚਨਬੱਧਤਾ ਅਤੇ ਜਜ਼ਬੇ ਦੀ ਘਾਟ ਸੀ, ਜਿਸ ਕਾਰਨ ਇਹ ਨੌਕਰੀਆਂ ਨੌਜਵਾਨਾਂ ਲਈ ਲਈ ਦੂਰ ਦੀ ਗੱਲ ਸਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਬਣਨ ਦੇ ਇੱਕ ਸਾਲ ਦੇ ਅੰਦਰ ਹੀ ਯੋਗਤਾ ਦੇ ਆਧਾਰ ‘ਤੇ ਨੌਜਵਾਨਾਂ ਨੂੰ 37683 ਨੌਕਰੀਆਂ ਦਿੱਤੀਆਂ ਗਈਆਂ ਹਨ। ਪ੍ਰਧਾਨ ਮੰਤਰੀ ਵੱਲੋਂ ਐਲ.ਪੀ.ਜੀ. ਸਿਲੰਡਰ ਦੀ ਕੀਮਤ 200 ਰੁਪਏ ਘਟਾਉਣ ਸਬੰਧੀ ਹਾਲ ਹੀ ਵਿੱਚ ਲਏ ਫੈਸਲੇ ‘ਤੇ ਤੰਜ ਕਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਐਲਪੀਜੀ ਦੀ ਕੀਮਤ 1100 ਰੁਪਏ ਤੱਕ ਵਧਾਉਣ ਤੋਂ ਬਾਅਦ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਹੁਣ ਆਮ ਆਦਮੀ ਦੇ ਜ਼ਖਮਾਂ ਉੱਤੇ ਲੂਣ ਛਿੜਕ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਆਗੂ ਅਜਿਹੀਆਂ ਕੋਝੀਆਂ ਚਾਲਾਂ ਨਾਲ ਆਮ ਆਦਮੀ ਨੂੰ ਮੂਰਖ ਬਣਾ ਰਹੇ ਹਨ ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਬਿਲਕੁਲ ਵੀ ਬਰਦਾਸ਼ਤ ਯੋਗ ਨਹੀਂ ਹੈ ਅਤੇ ਲੋਕ ਹੁਣ ਇਨ੍ਹਾਂ ਘਟੀਆਂ ਚਾਲਾਂ ਦੇ ਝਾਂਸੇ ਵਿਚ ਨਹੀਂ ਆਉਣਗੇ। ਮੁੱਖ ਮੰਤਰੀ ਨੇ ਕਿਹਾ ਕਿ ਉਹ ਭਲੀ-ਭਾਂਤ ਜਾਣਦੇ ਹਨ ਕਿ 'ਵਿਹਲਾ ਦਿਮਾਗ ਸ਼ੈਤਾਨ ਦਾ ਘਰ ਹੁੰਦਾ ਹੈ, ਇਸ ਲਈ ਨੌਜਵਾਨਾਂ ਨੂੰ ਨੌਕਰੀਆਂ ਦੇਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਉਹ ਕੰਮ ਵਿੱਚ ਲੱਗੇ ਰਹਿਣ। ਉਨ੍ਹਾਂ ਅੱਗੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਨੂੰ ਉਦਯੋਗਿਕ ਖੇਤਰ ਵਿੱਚ ਮੋਹਰੀ ਸੂਬਾ ਬਣਾਉਣ ਲਈ ਠੋਸ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੇ ਠੋਸ ਯਤਨਾਂ ਸਦਕਾ ਸੂਬੇ ਵਿੱਚ 57,796 ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ ਜਿਸ ਨਾਲ 2.98 ਲੱਖ ਨੌਜਵਾਨਾਂ ਨੂੰ ਨੌਕਰੀਆਂ ਮਿਲਣਗੀਆਂ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਵਿੱਚ ਖੇਡਾਂ ਨੂੰ ਪ੍ਰਫੁੱਲਤ ਕਰਨ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਸੂਬਾ ਸਰਕਾਰ ਵੱਲੋਂ ਖਿਡਾਰੀਆਂ ਨੂੰ ਖੇਡਾਂ ਦੀ ਤਿਆਰੀ ਲਈ ਫੰਡ ਦਿੱਤੇ ਗਏ ਹਨ ਤਾਂ ਜੋ ਉਹ ਖੇਡਾਂ ਵਿੱਚ ਵੱਡੀਆਂ ਮੱਲਾਂ ਮਾਰ ਸਕਣ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸੇ ਦਾ ਨਤੀਜਾ ਹੈ ਕਿ ਪੰਜਾਬੀਆਂ ਨੇ ਹਾਲ ਹੀ ਵਿੱਚ ਸਮਾਪਤ ਹੋਈਆਂ ਏਸ਼ੀਅਨ ਖੇਡਾਂ ਵਿੱਚ 19 ਤਗਮੇ ਜਿੱਤੇ ਹਨ, ਜੋ ਕਿ ਏਸ਼ੀਆਡ ਦੀ ਸ਼ੁਰੂਆਤ ਤੋਂ ਹੁਣ ਤੱਕ ਜਿੱਤੇ ਗਏ ਸਭ ਤੋਂ ਵੱਧ ਤਗਮੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਉਹ ਇਹ ਐਲਾਨ ਕਰਦਿਆਂ ਬਹੁਤ ਮਾਣ ਅਤੇ ਤਸੱਲੀ ਮਹਿਸੂਸ ਕਰ ਰਹੇ ਹਨ ਕਿ ਸੂਬਾ ਸਰਕਾਰ ਨੇ ਕੱਚੇ ਮੁਲਾਜ਼ਮਾਂ ਅੱਗਿਓਂ ਠੇਕਾ ਸ਼ਬਦ ਹਟਾ ਕੇ ਸਾਰੀਆਂ ਕਾਨੂੰਨੀ ਅਤੇ ਪ੍ਰਸ਼ਾਸਕੀ ਅੜਚਣਾਂ ਨੂੰ ਪਾਰ ਕਰਦਿਆਂ 12710 ਅਧਿਆਪਕਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕੀਤਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੇਵਾਵਾਂ ਦੇ ਰੈਗੂਲਰ ਹੋਣ ਨਾਲ ਇਨ੍ਹਾਂ ਅਧਿਆਪਕਾਂ ਨੂੰ ਛੁੱਟੀਆਂ ਸਮੇਤ ਹੋਰ ਲਾਭਾਂ ਦੇ ਨਾਲ-ਨਾਲ ਤਨਖਾਹਾਂ ਵਿੱਚ ਹਰ ਸਾਲ 5 ਫੀਸਦ ਸਾਲਾਨਾ ਵਾਧਾ ਮਿਲੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਅਜਿਹੇ ਹੋਰ ਵੀ ਬਹੁਤ ਸਾਰੇ ਮੁਲਾਜ਼ਮਾਂ ਦੀਆਂ ਸੇਵਾਵਾਂ ਵੀ ਰੈਗੂਲਰ ਕੀਤੀਆਂ ਜਾਣਗੀਆਂ, ਜਿਸ ਦੀ ਪ੍ਰਕਿਰਿਆ ਪਹਿਲਾਂ ਹੀ ਜਾਰੀ ਹੈ। ਮੁੱਖ ਮੰਤਰੀ ਨੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ.ਅਬਦੁਲ ਕਲਾਮ ਦਾ ਹਵਾਲਾ ਦਿੰਦਿਆਂ ਕਿਹਾ ਕਿ ਦੂਰਅੰਦੇਸ਼ੀ ਸੋਚ ਵਾਲੇ ਉਸ ਨੇਤਾ ਨੇ ਕਿਹਾ ਸੀ ਕਿ ਸੁਪਨੇ ਉਹ ਹੁੰਦੇ ਹਨ ਜੋ ਵਿਅਕਤੀ ਨੂੰ ਸੌਣ ਨਹੀਂ ਦਿੰਦੇ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਰੰਗਲਾ ਪੰਜਾਬ ਬਣਾਉਣ, ਨੌਜਵਾਨਾਂ ਨੂੰ ਨੌਕਰੀਆਂ ਦੇਣ, ਉਦਯੋਗ ਨੂੰ ਹੁਲਾਰਾ ਦੇਣ ਅਤੇ ਹੋਰ ਬਹੁਤ ਸਾਰੇ ਸੁਪਨੇ ਉਨ੍ਹਾਂ ਨੂੰ ਸੌਣ ਨਹੀਂ ਦਿੰਦੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਉਦੋਂ ਤੱਕ ਚੈਨ ਨਾਲ ਨਹੀਂ ਬੈਠਣਗੇ, ਜਦੋਂ ਤੱਕ ਉਨ੍ਹਾਂ ਦੇ ਸਾਰੇ ਸੁਪਨੇ ਪੂਰੇ ਨਹੀਂ ਹੋ ਜਾਂਦੇ ਅਤੇ ਪੰਜਾਬ ਦੇਸ਼ ਦਾ ਨੰਬਰ ਇੱਕ ਸੂਬਾ ਨਹੀਂ ਬਣ ਜਾਂਦਾ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ 'ਮੈਂ ਪੰਜਾਬ ਬੋਲਦਾ ਹਾਂ' ਬਹਿਸ ਲਈ ਸੱਦਾ ਦਿੱਤਾ ਸੀ ਤਾਂ ਜੋ ਹਰੇਕ ਆਗੂ ਮੰਚ 'ਤੇ ਆਪਣਾ ਨਜ਼ਰੀਆ ਪੇਸ਼ ਕਰ ਸਕੇ। ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਨੇ ਆਪਣੇ ਪੰਜਾਬ ਵਿਰੋਧੀ ਸਟੈਂਡ ਦਾ ਪਰਦਾਫਾਸ਼ ਹੋਣ ਦੇ ਡਰੋਂ ਬਹਿਸ ਵਿੱਚ ਆਉਣ ਦੀ ਬਜਾਏ ਬਹਿਸ ਤੋਂ ਭੱਜਣ ਨੂੰ ਤਰਜੀਹ ਦਿੱਤੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਇਨ੍ਹਾਂ ਲੋਕਾਂ ਨੂੰ ਭੱਜਣ ਨਹੀਂ ਦੇਣਗੇ ਅਤੇ ਇਨ੍ਹਾਂ ਦੀ ਹਰ ਕਰਤੂਤ ਨੂੰ ਸੂਬੇ ਦੇ ਲੋਕਾਂ ਸਾਹਮਣੇ ਬੇਨਕਾਬ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਇਨ੍ਹਾਂ ਆਗੂਆਂ ਵੱਲੋਂ ਸੂਬੇ ਦੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਡਰਾਮੇ ਰਚਣ ਲਈ ਉਨ੍ਹਾਂ ਦੀ ਸਖਤ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਹਰ ਕੋਈ ਇਸ ਤੱਥ ਤੋਂ ਜਾਣੂੰ ਹੈ ਕਿ ਇਨ੍ਹਾਂ ਆਗੂਆਂ ਦੇ ਪੁਰਖਿਆਂ ਨੇ ਪੰਜਾਬ ਅਤੇ ਪੰਜਾਬੀਆਂ ਵਿਰੁੱਧ ਨਾ-ਮਾਫੀ ਅਪਰਾਧਾਂ ਨੂੰ ਅੰਜਾਮ ਦੇ ਕੇ ਪੰਜਾਬ ਅਤੇ ਇਸ ਦੀਆਂ ਨੌਜਵਾਨ ਪੀੜ੍ਹੀਆਂ ਦੇ ਰਾਹ ਵਿੱਚ ਕੰਡੇ ਬੀਜੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਸੁਆਰਥੀ ਸਿਆਸੀ ਆਗੂਆਂ ਨੇ ਆਪਣੇ ਸੌੜੇ ਹਿੱਤਾਂ ਦੀ ਪੂਰਤੀ ਲਈ ਪੰਜਾਬ ਵਿਰੋਧੀ ਤਾਕਤਾਂ ਨਾਲ ਮਿਲੀਭੁਗਤ ਕਰਕੇ ਸੂਬੇ ਦੇ ਵਿਕਾਸ ਨੂੰ ਲੀਹੋਂ ਲਾਹ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਲੋਕਾਂ ਨੂੰ ਵੱਖ-ਵੱਖ ਮੁੱਦਿਆਂ ‘ਤੇ ਵੰਡਣ ਅਤੇ ਲੜਾਉਣ ਦੀ ਬਜਾਏ ਇਹ ਯਕੀਨੀ ਬਣਾ ਰਹੀ ਹੈ ਕਿ ਸੂਬੇ ਦੇ ਨੌਜਵਾਨ ਸਰਕਾਰੀ ਨੌਕਰੀਆਂ ਲਈ ਲੈਣ ਲਈ ਮਿਹਨਤ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਤਿਆਰੀ ਕਰਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚੋਂ ਹੁਨਰ ਦੀ ਹਿਜਰਤ ਨੂੰ ਰੋਕਣ ਲਈ ਵਚਨਬੱਧ ਹੈ ਅਤੇ ਇਸ ਨੇਕ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਸੂਬਾ ਜਲਦੀ ਹੀ ਹਰ ਖੇਤਰ ਵਿੱਚ ਹੋਰਨਾਂ ਲਈ ਮਿਸਾਲ ਬਣ ਕੇ ਉੱਭਰੇਗਾ। ਦਲਬਦਲੂ ਆਗੂਆਂ ਦੀ ਆਲੋਚਨਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਮੌਕਾਪ੍ਰਸਤ ਆਗੂ ਕਦੇ ਵੀ ਲੋਕਾਂ ਦੇ ਨਾਲ ਨਹੀਂ ਰਹੇ ਪਰ ਇਨ੍ਹਾਂ ਨੇ ਹਮੇਸ਼ਾ ਆਪਣੇ ਸੌੜੇ ਹਿੱਤਾਂ ਦੀ ਪੂਰਤੀ ਲਈ ਮੁਗਲਾਂ ਜਾਂ ਅੰਗਰੇਜ਼ਾਂ ਜਾਂ ਕਾਂਗਰਸ ਅਤੇ ਹੁਣ ਭਾਜਪਾ ਦਾ ਸਾਥ ਦਿੱਤਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਆਗੂਆਂ ਨੇ ਹਮੇਸ਼ਾ ਸੂਬੇ ਅਤੇ ਇੱਥੋਂ ਦੇ ਲੋਕਾਂ ਨਾਲੋਂ ਆਪਣੇ ਸਵਾਰਥੀ ਹਿੱਤਾਂ ਨੂੰ ਪਹਿਲ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਇਨ੍ਹਾਂ ਆਗੂਆਂ ਨੂੰ ਪੰਜਾਬ ਅਤੇ ਪੰਜਾਬ ਵਾਸੀਆਂ ਵਿਰੁੱਧ ਕੀਤੇ ਨਾ ਮਾਫੀਯੋਗ ਅਪਰਾਧਾਂ ਲਈ ਕਦੇ ਵੀ ਮੁਆਫ਼ ਨਹੀਂ ਕਰਨਗੇ ਅਤੇ ਇਨ੍ਹਾਂ ਆਗੂਆਂ ਨੂੰ ਆਪਣੇ ਗੁਨਾਹਾਂ ਦਾ ਹਿਸਾਬ ਦੇਣਾ ਪਵੇਗਾ। ਮੁੱਖ ਮੰਤਰੀ ਨੇ ਚੁਟਕੀ ਲੈਂਦਿਆਂ ਕਿਹਾ ਅਕਾਲੀ ਆਗੂ ਸੁਖਬੀਰ ਸਿੰਘ ਬਾਦਲ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਲੱਕੀ ਡਰਾਅ ਰਾਹੀਂ ਗੁਰੂਗ੍ਰਾਮ ਵਿਖੇ ਪਲਾਟ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਅਤੇ ਉਸ ਦਾ ਪਰਿਵਾਰ ਇੰਨੇ ਖੁਸ਼ਕਿਸਮਤ ਕਿਉਂ ਹਨ ਕਿ ਉਨ੍ਹਾਂ ਕੋਲ ਅਜਿਹੇ ਕੀਮਤੀ ਪਲਾਟ ਹਰਿਆਣਾ ਵਿੱਚ ਵੀ ਹਨ ਜਦਕਿ ਪੰਜਾਬ ਦੇ ਆਮ ਲੋਕਾਂ ਨੂੰ ਕਦੇ ਵੀ ਅਜਿਹੇ ਪਲਾਟ ਡਰਾਅ ਵਿੱਚ ਨਹੀਂ ਮਿਲੇ । ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਪਲਾਟ ਅਤੇ ਹੋਰ ਰਿਆਇਤਾਂ ਸੁਖਬੀਰ ਅਤੇ ਉਸਦੇ ਪਰਿਵਾਰ ਨੂੰ ਸੂਬੇ ਨਾਲ ਗੱਦਾਰੀ ਕਰਨ ਦਾ ਇਨਾਮ ਸਨ। ਮੁੱਖ ਮੰਤਰੀ ਨੇ ਨਵੇਂ ਭਰਤੀ ਹੋਏ ਨੌਜਵਾਨਾਂ ਨੂੰ ਮਿਸ਼ਨਰੀ ਜਜ਼ਬੇ ਨਾਲ ਲੋਕਾਂ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਹੁਣ ਉਹ ਸਰਕਾਰ ਦਾ ਹਿੱਸਾ ਬਣ ਚੁੱਕੇ ਹਨ। ਭਗਵੰਤ ਸਿੰਘ ਮਾਨ ਨੇ ਉਮੀਦ ਜਤਾਈ ਕਿ ਨਵੇਂ ਭਰਤੀ ਹੋਏ ਉਮੀਦਵਾਰ ਆਪਣੀ ਕਲਮ ਦੀ ਵਰਤੋਂ ਸਮਾਜ ਦੇ ਲੋੜਵੰਦ ਅਤੇ ਪਛੜੇ ਵਰਗਾਂ ਦੀ ਮਦਦ ਲਈ ਕਰਨਗੇ। ਉਨ੍ਹਾਂ ਕਿਹਾ ਕਿ ਨਵੇਂ ਭਰਤੀ ਹੋਏ ਨੌਜਵਾਨ ਵੱਧ ਤੋਂ ਵੱਧ ਲੋਕਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਤਾਂ ਜੋ ਸਮਾਜ ਦੇ ਹਰ ਵਰਗ ਨੂੰ ਇਸ ਦਾ ਲਾਭ ਮਿਲ ਸਕੇ। ਇਸ ਮੌਕੇ ਕੈਬਨਿਟ ਮੰਤਰੀ ਹਰਪਾਲ ਚੀਮਾ, ਬ੍ਰਮ ਸ਼ੰਕਰ ਜਿੰਪਾ, ਗੁਰਮੀਤ ਸਿੰਘ ਖੁੱਡੀਆਂ ਅਤੇ ਡਾ. ਬਲਬੀਰ ਸਿੰਘ ਵੀ ਹਾਜ਼ਰ ਸਨ। The post CM ਭਗਵੰਤ ਮਾਨ ਨੇ ‘ਦੀਵਾਲੀ ਦੇ ਤੋਹਫ਼ੇ’ ਵਜੋਂ 583 ਨੌਜਵਾਨਾਂ ਨੂੰ ਵੱਖ-ਵੱਖ ਵਿਭਾਗਾਂ ‘ਚ ਨੌਕਰੀ ਦੇ ਨਿਯੁਕਤੀ ਪੱਤਰ ਸੌਂਪੇ appeared first on TheUnmute.com - Punjabi News. Tags:
|
ਸੁਪਰੀਮ ਕੋਰਟ ਦੇ ਫੈਸਲੇ ਤੋਂ CM ਭਗਵੰਤ ਮਾਨ ਵੱਲੋਂ ਖੁਸ਼ੀ ਦਾ ਪ੍ਰਗਟਾਵਾ, ਆਖਿਆ- ਮੈਂ ਰਾਜਪਾਲ ਦਾ ਸਤਿਕਾਰ ਕਰਦਾ ਹਾਂ Friday 10 November 2023 01:57 PM UTC+00 | Tags: aam-aadmi-party air-pollution-issue bhagwant-mann breaking-news cm-bhagwant-mann governor latest-news news the-unmute-latest-update ਚੰਡੀਗੜ੍ਹ, 10 ਨਵੰਬਰ 2023: ਸੁਪਰੀਮ ਕੋਰਟ ਵੱਲੋਂ ਵਿਧਾਨ ਸਭਾ ਇਜਲਾਸ ਨੂੰ ਜਾਇਜ਼ ਕਰਾਰ ਦਿੱਤੇ ਜਾਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਇਸ ਦੇ ਨਾਲ ਹੀ ਹਵਾ ਪ੍ਰਦੂਸ਼ਣ ‘ਤੇ ਪੰਜਾਬ ਨੂੰ ਤਾੜਨਾ ਕਰਨ ਤੋਂ ਬਾਅਦ ਮੁੱਖ ਮੰਤਰੀ ਨੇ ਕੇਂਦਰ ਤੋਂ ਵੀ ਮੱਦਦ ਦੀ ਅਪੀਲ ਕੀਤੀ ਹੈ। ਵਰਣਨਯੋਗ ਹੈ ਕਿ ਅੱਜ ਸੁਪਰੀਮ ਕੋਰਟ ਅਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵਿਚ ਦੋ ਅਹਿਮ ਮੁੱਦਿਆਂ ‘ਤੇ ਚਰਚਾ ਹੋਈ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਵਿਧਾਨ ਸਭਾ ਇਜਲਾਸ ਨੂੰ ਗੈਰ-ਕਾਨੂੰਨੀ ਕਹਿਣ ਅਤੇ ਬਿੱਲਾਂ ਨੂੰ ਪਾਸ ਨਾ ਕਰਨ ਸੰਬੰਧੀ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਸੀ। ਇਹ ਸੁਣਦਿਆਂ ਹੀ ਭਾਰਤ ਦੇ ਚੀਫ਼ ਜਸਟਿਸ ਨੇ ਸੈਸ਼ਨ ਨੂੰ ਗ਼ੈਰ-ਕਾਨੂੰਨੀ ਕਹਿਣ ਲਈ ਰਾਜਪਾਲ ਨੂੰ ਫਟਕਾਰ ਲਗਾਈ। 19-20 ਜੂਨ ਨੂੰ ਬੁਲਾਏ ਇਜਲਾਸ ਨੂੰ ਜਾਇਜ਼ ਕਰਾਰ ਦਿੱਤਾ ਗਿਆ। ਸੁਪਰੀਮ ਕੋਰਟ ਵੱਲੋਂ ਵਿਧਾਨ ਸਭਾ ਸੈਸ਼ਨਾਂ ਨੂੰ ਜਾਇਜ਼ ਕਰਾਰ ਦਿੱਤੇ ਜਾਣ ਤੋਂ ਬਾਅਦ ਮੁੱਖ ਮੰਤਰੀ (Bhagwant Mann) ਨੇ ਕਿਹਾ- ਮੈਂ ਰਾਜਪਾਲ ਦਾ ਸਨਮਾਨ ਕਰਦਾ ਹਾਂ, ਅਜਿਹਾ ਨਹੀਂ ਹੈ ਕਿ ਮੈਂ ਜਿੱਤਿਆ ਹਾਂ ਅਤੇ ਸੂਬੇ ਦੀ ਭਲਾਈ ਲਈ ਮੁੱਖ ਮੰਤਰੀ ਅਤੇ ਰਾਜਪਾਲ ਦੇ ਸਬੰਧ ਚੰਗੇ ਹੋਣੇ ਚਾਹੀਦੇ ਹਨ। ਮੈਂ ਚਾਹੁੰਦਾ ਹਾਂ ਕਿ ਪੰਜਾਬ ਸਰਕਾਰ ਚੰਗੇ ਬਿੱਲ ਲੈ ਕੇ ਆਵੇ ਅਤੇ ਰਾਜਪਾਲ ਉਨ੍ਹਾਂ ਨੂੰ ਪਾਸ ਕਰਵਾਉਂਦੇ ਰਹਿਣ। The post ਸੁਪਰੀਮ ਕੋਰਟ ਦੇ ਫੈਸਲੇ ਤੋਂ CM ਭਗਵੰਤ ਮਾਨ ਵੱਲੋਂ ਖੁਸ਼ੀ ਦਾ ਪ੍ਰਗਟਾਵਾ, ਆਖਿਆ- ਮੈਂ ਰਾਜਪਾਲ ਦਾ ਸਤਿਕਾਰ ਕਰਦਾ ਹਾਂ appeared first on TheUnmute.com - Punjabi News. Tags:
|
ਸਮਾਜਿਕ ਸੁਰੱਖਿਆ ਵਿਭਾਗ ਦੇ ਮੁਲਾਜਮਾਂ ਨੂੰ ਦੀਵਾਲੀ 'ਤੇ ਤਰੱਕੀ ਦਾ ਤੋਹਫਾ Friday 10 November 2023 05:33 PM UTC+00 | Tags: bhagwant-mann breaking-news diwali latest-news punjab the-unmute-breaking-news the-unmute-latest-news the-unmute-punjabi-news ਚੰਡੀਗੜ੍ਹ, 10 ਨਵੰਬਰ 2023: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਮੁਲਾਜਮਾਂ ਦੀ ਭਲਾਈ ਲਈ ਵਚਨਬੱਧ ਹੈ। ਇਸੇ ਲੜੀ ਦੇ ਤਹਿਤ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ 22 ਸੀਨੀਅਰ ਸਹਾਇਕਾਂ ਨੂੰ ਪਦਉੱਨਤ ਕਰਕੇ ਸੁਪਰਡੰਟ ਗ੍ਰੇਡ-2 ਬਣਾ ਕੇ ਦੀਵਾਲੀ (DIWALI) ਦਾ ਤੋਹਫਾ ਦਿੱਤਾ ਹੈ। ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਬਾਰੇ ਮੰਤਰੀ ਡਾ.ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਵਿੱਚ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਲੰਬੇ ਸਮੇਂ ਤੋਂ ਲਟਕਦੀ ਆ ਰਹੀਆਂ ਮੁਲਾਜਮਾਂ ਦੀਆਂ ਤਰੱਕੀਆਂ ਸਬੰਧੀ ਮੰਗਾਂ ਪੂਰੀਆਂ ਕਰ ਦਿੱਤੀਆਂ ਹਨ। ਇਸ ਮੌਕੇ ਪਦਉੱਨਤ ਮੁਲਾਜ਼ਮਾਂ ਨੂੰ ਵਧਾਈ ਦਿੰਦਿਆਂ ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਨੇ ਕਿਹਾ ਕਿ ਉਹ ਆਪਣੀ ਡਿਊਟੀ ਇਮਾਨਦਾਰੀ, ਮਿਹਨਤ ਅਤੇ ਲਗਨ ਨਾਲ ਨਿਭਾਉਣ ਤਾਂ ਜੋ ਲੋਕਾਂ ਨੂੰ ਸਮੇ ਸਿਰ ਚੰਗੀਆਂ ਸੇਵਾਵਾਂ ਦਿੱਤੀਆਂ ਜਾ ਸਕਣ। ਉਨ੍ਹਾਂ ਕਿਹਾ ਕਿ ਵਿਭਾਗ ਦੇ 22 ਸੁਪਰਡੰਟ ਗ੍ਰੇਡ-2, ਜਿਨ੍ਹਾ ਵਿੱਚ ਸੱਤ ਅਨੁਸੂਚਿਤ ਜਾਤੀ ਨਾਲ ਸਬੰਧਤ, ਇੱਕ ਪੱਛੜੀ ਸ੍ਰੇਣੀ ਅਤੇ ਦੋ ਦਿਵਿਆਂਗ ਵੀ ਸ਼ਾਮਿਲ ਹਨ, ਨੂੰ ਤਰੱਕੀ ਦਿੱਤੀ ਗਈ ਹੈ। The post ਸਮਾਜਿਕ ਸੁਰੱਖਿਆ ਵਿਭਾਗ ਦੇ ਮੁਲਾਜਮਾਂ ਨੂੰ ਦੀਵਾਲੀ ‘ਤੇ ਤਰੱਕੀ ਦਾ ਤੋਹਫਾ appeared first on TheUnmute.com - Punjabi News. Tags:
|
ਕੈਬਿਨਟ ਮੰਤਰੀ ਮੀਤ ਹੇਅਰ ਦੇ ਵਿਆਹ ਦੀ ਪਾਰਟੀ 'ਚ ਲਖਵਿੰਦਰ ਵਡਾਲੀ ਨੇ ਬੰਨ੍ਹੇ ਰੰਗ Friday 10 November 2023 05:52 PM UTC+00 | Tags: gurmeet-singh-meet-hayer lakhwinder-wadali meet-hayer news punjab-news sufi-singer-lakhwinder-wadali ਚੰਡੀਗੜ੍ਹ 10 ਨਵੰਬਰ 2023: ਪੰਜਾਬ ਦੇ ਕੈਬਿਨੇਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ ‘ਚ ਆਈਆਂ ਸ਼ਖ਼ਸੀਅਤਾਂ ਨੂੰ ਸੂਫ਼ੀ ਗਾਇਕ ਲਖਵਿੰਦਰ ਵਡਾਲੀ (Lakhwinder wadali) ਨੇ ਆਪਣੀ ਸ਼ਾਨਦਾਰ ਗਾਇਕੀ ਨਾਲ ਮੰਤਰ ਮੁਗਧ ਕਰ ਦਿੱਤਾ, ਅਤੇ ਇਸ ਮੌਕੇ ਦੀਆਂ ਤਸਵੀਰਾਂ ਤੇ ਵੀਡੀਓ ਅੱਜ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਮੁੱਖ ਆਗੂ ਅਤੇ ਪੰਜਾਬ ਦੇ ਕੈਬਿਨੇਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਡਾ. ਗੁਰਵੀਨ ਕੌਰ ਦੇ ਵਿਆਹ ਦੀ ਇਹ ਰਿਸੈਪਸ਼ਨ ਪਾਰਟੀ ਨਯਾ ਗਾਓਂ ਦੇ ਇੱਕ ਰਿਜ਼ੋਰਟ ਵਿਖੇ ਰੱਖੀ ਗਈ ਸੀ, ਜਿਸ ‘ਚ ਸਿਆਸਤ, ਮੀਡੀਆ ਅਤੇ ਕਲਾ ਜਗਤ ਦੇ ਨਾਮਵਰ ਚਿਹਰੇ ਹਾਜ਼ਰ ਹੋਏ। ਆਮ ਆਦਮੀ ਪਾਰਟੀ ਤੋਂ ਇਲਾਵਾ ਪੰਜਾਬ ਦੀਆਂ ਹੋਰ ਸਿਆਸੀ ਪਾਰਟੀਆਂ ਨਾਲ ਸੰਬੰਧਿਤ ਵੱਡੇ ਚਿਹਰਿਆਂ ਨੇ ਵੀ ਇਸ ਪਾਰਟੀ ‘ਚ ਸ਼ਿਰਕਤ ਕੀਤੀ। ਵਡਾਲੀ (Lakhwinder wadali) ਪਰਿਵਾਰ ਦੀ ਬੇਮਿਸਾਲ ਗਾਇਕੀ ਨੂੰ ਅੱਗੇ ਵਧਾ ਰਹੇ ਲਖਵਿੰਦਰ ਵਡਾਲੀ ਦੀ ਗਿਣਤੀ ਪੰਜਾਬ ਦੇ ਉਹਨਾਂ ਚੋਣਵੇਂ ਕਲਾਕਾਰਾਂ ‘ਚ ਕੀਤੀ ਜਾਂਦੀ ਹੈ ਜਿਹੜੇ ਆਪਣੀ ਲਾਈਵ ਗਾਇਕੀ ਅਤੇ ਪੇਸ਼ਕਾਰੀ ਨਾਲ ਸਰੋਤਿਆਂ ਨੂੰ ਕੀਲ ਕੇ ਰੱਖ ਦੇਣ ਦਾ ਹੁਨਰ ਰੱਖਦੇ ਹਨ। ਪ੍ਰਸਿੱਧ ਪੰਜਾਬੀ ਗਾਇਕ ਅੰਮ੍ਰਿਤ ਮਾਨ, ਸੰਗੀਤ ਤੇ ਮੀਡੀਆ ਜਗਤ ਦੇ ਵੱਡੇ ਨਾਂਅ ਦੀਪਕ ਬਾਲੀ, ਅਤੇ ਅਨੇਕਾਂ ਹੋਰ ਮੰਨੇ-ਪ੍ਰਮੰਨੇ ਚਿਹਰੇ ਲਖਵਿੰਦਰ ਵਡਾਲੀ ਦੀ ਗਾਇਕੀ ‘ਤੇ ਥਿਰਕਦੇ ਨਜ਼ਰ ਆਏ। ਖੁਦ ਮੀਤ ਹੇਅਰ ਅਤੇ ਡਾ. ਗੁਰਵੀਨ ਕੌਰ ਨੇ ਵੀ ਵਡਾਲੀ ਦੀ ਗਾਇਕੀ ਦਾ ਸਟੇਜ ‘ਤੇ ਬੈਠ ਕੇ ਅਨੰਦ ਮਾਣਿਆ। ਇਸ ਮੌਕੇ ਦੀਆਂ ਤਸਵੀਰਾਂ ਅਤੇ ਵੀਡੀਓ ਕਲਿੱਪ ਸੋਸ਼ਲ ਮੀਡੀਆ ‘ਤੇ ਬਹੁਤ ਵਾਇਰਲ ਹੋ ਰਹੇ ਹਨ ਅਤੇ ਵਡਾਲੀ ਦੀ ਗਾਇਕੀ ਪਸੰਦ ਕਰਨ ਵਾਲੇ ਲੋਕ ਉਹਨਾਂ ਦੇ ਸੋਸ਼ਲ ਮੀਡੀਆ ‘ਤੇ ਉਹਨਾਂ ਨਾਲ ਇਹ ਤਸਵੀਰਾਂ ਤੇ ਵੀਡੀਓ ਸ਼ੇਅਰ ਕਰ ਰਹੇ ਹਨ। The post ਕੈਬਿਨਟ ਮੰਤਰੀ ਮੀਤ ਹੇਅਰ ਦੇ ਵਿਆਹ ਦੀ ਪਾਰਟੀ ‘ਚ ਲਖਵਿੰਦਰ ਵਡਾਲੀ ਨੇ ਬੰਨ੍ਹੇ ਰੰਗ appeared first on TheUnmute.com - Punjabi News. Tags:
|
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription. |
Sport:
Digest