ਇਸ ਸਕੂਲ ‘ਚ ਲੰਚ ਦੇ ਬਾਅਦ ਕਲਾਸਰੂਮ ‘ਚ ਹੀ ਸੌਂ ਜਾਂਦੇ ਹਨ ਬੱਚੇ, ਟੀਚਰ ਖੁਦ ਦਿੰਦੇ ਹਨ ਸਿਰਹਾਣਾ-ਬਿਸਤਰ

ਸਕੂਲ ਹੋਵੇ, ਕਾਲਜ ਹੋਵੇ ਜਾਂ ਫਿਰ ਆਫਿਸ ਲੰਚ ਟਾਈਮ ਦੇ ਬਾਅਦ ਅਕਸਰ ਲੋਕ ਝਪਕੀ ਲੈਂਦੇ ਹੋਏ ਨਜ਼ਰ ਆ ਹੀ ਜਾਂਦੇ ਹਨ। ਸਕੂਲ ਵਿਚ ਤਾਂ ਜੇਕਰ ਗਲਤੀ ਨਾਲ ਵੀ ਕਿਸੇ ਸਟੂਡੈਂਟ ਨੇ ਉਬਾਸੀ ਲੈ ਲਈ ਤਾਂ ਉਸ ਦੀ ਕਲਾਸ ਲੱਗਣੀ ਤੈਅ ਹੈ। ਅੱਜ ਕੱਲ੍ਹ ਸਕੂਲ ਵਿਚ ਬਹੁਤ ਸਾਰੀਆਂ ਐਕਟੀਵਿਟੀਜ਼ ਕਰਵਾਈਆਂ ਜਾਂਦੀਆਂ ਹਨ ਜਿਸ ਦੇ ਬਾਅਦ ਥਕਾਵਟ ਕਾਰਨ ਬੱਚਿਆਂ ਨੂੰ ਨੀਂਦ ਆਉਣਾ ਸੁਭਾਵਕ ਹੈ। ਉਂਝ ਤਾਂ ਨੀਂਦ ਪੂਰੀ ਨਾ ਹੋਣ ਕਾਰਨ ਮਾਨਸਿਕ ਸਿਹਤ ‘ਤੇ ਵੀ ਕਾਫੀ ਬੁਰਾ ਅਸਰ ਪੈ ਸਕਦਾ ਹੈ।

ਇਨ੍ਹੀਂ ਦਿਨੀਂ ਚੀਨ ਦੇ ਇਕ ਸਕੂਲ ਵਿਚ ਬੱਚਿਆਂ ਨੂੰ ਲੈ ਕੇ ਕੱਢੀ ਇਕ ਤਕਰੀਬ ਦੀ ਸੋਸ਼ਲ ਮੀਡੀਆ ‘ਤੇ ਕਾਫੀ ਤਾਰੀਫ ਹੋ ਰਹੀ ਹੈ ਜਿਸ ਤਹਿਤ ਲੰਚ ਟਾਈਮ ਦੇ ਬਾਅਦ ਬੱਚੇ ਨੈਪ ਲੈ ਸਕਦੇ ਹਨ।

ਦਰਅਸਲ ਚੀਨ ਦੇ ਇਕ ਸਕੂਲ ਵਿਚ ਲੰਚ ਟਾਈਮ ਦੇ ਬਾਅਦ ਬੱਚਿਆਂ ਨੂੰ ਸੌਣਦੀ ਇਜਾਜ਼ਤ ਹੈ। ਕਲਾਸ ਰੂਮ ਵਿਚ ਹੀ ਬੱਚਿਆਂ ਨੂੰ ਪਾਵਰ ਨੈਪ ਲੈਣ ਲਈ ਚਾਦਰ ਤੇ ਸਿਰਹਾਣਾ ਵੀ ਦਿੱਤਾ ਜਾਂਦਾ ਹੈ। ਜਦੋਂ ਬੱਚੇ ਆਰਾਮ ਨਾਲ ਡੂੰਘੀ ਨੀਂਦ ਵਿਚ ਸੁੱਤੇ ਹੁੰਦੇ ਹਨ ਉਦੋਂ ਇਕ ਟੀਚਰ ਕਲਾਸਰੂਮ ਵਿਚ ਮੌਜੂਦ ਰਹਿੰਦੀ ਹੈ। ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ ਜਿਸ ਨੂੰ ਦੇਖ ਕੇ ਲੋਕ ਸਕੂਲ ਦੀ ਤਾਰੀਫ ਕਰ ਰਹੇ ਹਨ।

ਸਿਰਫ 39 ਸੈਕੰਡ ਦੀ ਇਸ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਕਲਾਸਰੂਮ ਵਿਚ ਬੱਚੇ ਆਰਾਮ ਨਾਲ ਸੌਂਦੇ ਨਜ਼ਰ ਆਰਹੇ ਹਨ। ਇਸ ਦੌਰਾਨ ਉਥੇ ਮੌਜੂਦ ਟੀਚਰ ਉਨ੍ਹਾਂ ‘ਤੇ ਧਿਆਨ ਦੇ ਰਹੀ ਹੈ। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਗਿਆ ਹੈ, ‘ਚਾਈਨਾ ਦੇ ਕੁਝ ਸਕੂਲ ਵਿਚ ਡੈਸਕ ਨੂੰ ਬੈੱਡ ਵਿਚ ਬਦਲਣ ਦੀ ਸਹੂਲਤ ਦਿੱਤੀ ਗਈ ਹੈ ਜਿਸ ਨਾਲ ਬੱਚੇ ਨੈਪ ਟਾਈਮ ਵਿਚ ਆਰਾਮ ਨਾਲ ਸੌਂ ਸਕਣ। ਇਹ ਉਨ੍ਹਾਂ ਦੇ ਮਾਨਸਿਕ ਵਿਕਾਸ ਲਈ ਚੰਗਾ ਹੈ। ਇਸ ਵੀਡੀਓ ਨੂੰ ਹੁਣ ਤੱਕ 17 ਲੱਖ ਤੋਂ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ ਜਦੋਂਕਿ 1 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਵੀਡੀਓ ਨੂੰ ਲਾਈਕ ਕੀਤਾ ਹੈ।

The post ਇਸ ਸਕੂਲ ‘ਚ ਲੰਚ ਦੇ ਬਾਅਦ ਕਲਾਸਰੂਮ ‘ਚ ਹੀ ਸੌਂ ਜਾਂਦੇ ਹਨ ਬੱਚੇ, ਟੀਚਰ ਖੁਦ ਦਿੰਦੇ ਹਨ ਸਿਰਹਾਣਾ-ਬਿਸਤਰ appeared first on Daily Post Punjabi.



Previous Post Next Post

Contact Form