ਪਾਕਿਸਤਾਨ ਦੇ ਵੀਜ਼ਾ ਆਫਿਸ ‘ਚ ਹੋਇਆ ਕੁਝ ਅਜਿਹਾ, ਲੋਕ ਸ਼ਰਮ ਨਾਲ ਹੋ ਗਏ ਪਾਣੀ-ਪਾਣੀ!

ਪਾਕਿਸਤਾਨ ਦੇ ਕਰਾਚੀ ਵਿੱਚ ਸਥਿਤ ਯੂਕੇ ਵੀਜ਼ਾ ਦਫ਼ਤਰ ਵਿੱਚ ਹਾਲ ਹੀ ਵਿੱਚ ਇੱਕ ਬਹੁਤ ਹੀ ਹੈਰਾਨ ਕਰਨ ਵਾਲੀ ਘਟਨਾ ਵਾਪਰੀ ਹੈ। ਇੱਥੇ ਆਮ ਲੋਕਾਂ ਲਈ ਲਗਾਏ ਗਏ ਟੀਵੀ ਸਕਰੀਨ ‘ਤੇ ਅਚਾਨਕ ਇਕ ਅਸ਼ਲੀਲ ਫਿਲਮ ਚੱਲਣ ਲੱਗੀ, ਜਿਸ ਨੂੰ ਦੇਖ ਕੇ ਲਾਈਨ ‘ਚ ਖੜ੍ਹੇ ਲੋਕ ਹੈਰਾਨ ਰਹਿ ਗਏ।

ਇਸ ਦੌਰਾਨ ਕਿਸੇ ਨੇ ਮੋਬਾਈਲ ‘ਤੇ ਵੀਡੀਓ ਬਣਾਈ, ਜੋ ਹੁਣ ਇੰਟਰਨੈੱਟ ‘ਤੇ ਵਾਇਰਲ ਹੋ ਰਹੀ ਹੈ। ਹਾਲਾਂਕਿ, ਜਿਵੇਂ ਹੀ ਸੁਰੱਖਿਆ ਕਰਮਚਾਰੀਆਂ ਨੇ ਦੇਖਿਆ, ਟੀਵੀ ਨੂੰ ਤੁਰੰਤ ਬੰਦ ਕਰ ਦਿੱਤਾ ਗਿਆ।

ਅਹਮਰ ਖਾਨ ਨਾਮ ਦੇ ਇੱਕ ਯੂਜ਼ਰ ਨੇ ਮਾਈਕ੍ਰੋ ਬਲੌਗਿੰਗ ਸਾਈਟ ‘ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਅਸੀਂ ਆਪਣੇ ਦਸਤਾਵੇਜ਼ਾਂ ਦੇ ਨਾਲ ਲਾਈਨ ਵਿੱਚ ਖੜੇ ਸੀ, ਜਦੋਂ ਉੱਥੇ ਲੱਗੇ ਟੀਵੀ ‘ਤੇ ਇੱਕ ਗੰਦੀ ਫਿਲਮ ਚੱਲਣ ਲੱਗੀ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਔਰਤਾਂ ਅਤੇ ਸੁਰੱਖਿਆ ਕਰਮਚਾਰੀਆਂ ਸਮੇਤ ਕਈ ਲੋਕਾਂ ਦੀ ਮੌਜੂਦਗੀ ‘ਚ ਅਸ਼ਲੀਲ ਫਿਲਮ ਕਾਫੀ ਦੇਰ ਤੱਕ ਚਲਦੀ ਰਹੀ। ਇਸ ਦੌਰਾਨ ਕੁਝ ਲੋਕ ਸ਼ਰਮ ਦੇ ਮਾਰੇ ਨਜ਼ਰਾਂ ਫੇਰਨ ਲੱਗ ਪਏ। ਕਿਸੇ ਤਰ੍ਹਾਂ ਕਾਹਲੀ ਵਿੱਚ ਟੀਵੀ ਬੰਦ ਕਰ ਦਿੱਤਾ ਗਿਆ। ਹੁਣ ਲੋਕ ਇੰਟਰਨੈੱਟ ‘ਤੇ ਇਸ ਵਾਇਰਲ ਵੀਡੀਓ ਕਲਿੱਪ ਬਾਰੇ ਚਰਚਾ ਕਰ ਰਹੇ ਹਨ।

ਇਹ ਵੀ ਪੜ੍ਹੋ : ਖਾਣ ਵਾਲੀਆਂ ਚੀਜ਼ਾਂ ਗਲਤੀ ਨਾਲ ਵੀ ਨਾ ਕਰੋ ਗਰਮ, ਸਰੀਰ ਲਈ ਬਣ ਸਕਦੀਆਂ ਨੇ ਜ਼ਹਿਰ

ਅਜਿਹੀ ਹੀ ਇੱਕ ਘਟਨਾ ਇਸ ਸਾਲ ਮਾਰਚ ਵਿੱਚ ਬਿਹਾਰ ਦੀ ਰਾਜਧਾਨੀ ਪਟਨਾ ਦੇ ਰੇਲਵੇ ਸਟੇਸ਼ਨ ‘ਤੇ ਵਾਪਰੀ ਸੀ, ਜਦੋਂ ਅਚਾਨਕ ਰੇਲਗੱਡੀ ਦੀ ਸਮਾਂ-ਸਾਰਣੀ ਦਾ ਐਲਾਨ ਕਰਨ ਲਈ ਲਗਾਏ ਗਏ ਟੀਵੀ ਸਕ੍ਰੀਨ ‘ਤੇ ਇੱਕ ਅਡਲਟ ਫਿਲਮ ਚੱਲਣ ਲੱਗੀ। ਇਹ ਨਜ਼ਾਰਾ ਦੇਖ ਯਾਤਰੀ ਹੈਰਾਨ ਰਹਿ ਗਏ ਸਨ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਕਾਫੀ ਹੰਗਾਮਾ ਹੋਇਆ। ਫਿਰ ਪੋਰਨ ਸਟਾਰ ਨੇ ਵੀ ਇਸ ‘ਤੇ ਆਪਣੀ ਪ੍ਰਤੀਕਿਰਿਆ ਦਰਜ ਕਰਵਾਈ ਸੀ।

ਵੀਡੀਓ ਲਈ ਕਲਿੱਕ ਕਰੋ : –

The post ਪਾਕਿਸਤਾਨ ਦੇ ਵੀਜ਼ਾ ਆਫਿਸ ‘ਚ ਹੋਇਆ ਕੁਝ ਅਜਿਹਾ, ਲੋਕ ਸ਼ਰਮ ਨਾਲ ਹੋ ਗਏ ਪਾਣੀ-ਪਾਣੀ! appeared first on Daily Post Punjabi.



source https://dailypost.in/news/latest-news/adult-movie-in-visa/
Previous Post Next Post

Contact Form