ਸਿਰਸਾ ‘ਚ ਵੱਡਾ ਹਾਦਸਾ, ਗੋਗਾਮੇੜੀ ਜਾਂਦਿਆਂ ਟਰੈਕਟਰ-ਟਰਾਲੀ ਪਲਟੀ, ਪੰਜਾਬ ਦੇ 5 ਲੋਕਾਂ ਦੀ ਮੌ.ਤ, ਕਈ ਜ਼ਖਮੀ

ਸਿਰਸਾ ਦੇ ਪਿੰਡ ਰੂਪਾਵਾਸ ਕੋਲ ਨੋਹਰ ਚੋਪਟਾ ਰੋਡ ‘ਤੇ ਬੀਤੀ ਦੇਰ ਰਾਤ ਇਕ ਟਰੈਕਟਰ-ਟਰਾਲੀ ਪਲਟ ਗਈ। ਜਿਸ ਵਿਚ ਗੋਗਾਮੇੜੀ ਜਾ ਰਹੇ ਪੰਜਾਬ ਦੇ 5 ਸ਼ਰਧਾਲੂਆਂ ਦੀ ਮੌਤ ਹੋ ਗਈ ਤੇ 35 ਤੋਂ ਜ਼ਿਆਦਾ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਸਿਰਸਾ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।

ਪਿੰਡ ਵਾਲਿਆਂ ਨੇ ਦੱਸਿਆ ਕਿ ਚੋਪਟਾ ਨੋਹਰ ਰੋਡ ਕੋਲ ਵੀਰਵਾਰ ਰਾਤ 8 ਵਜੇ ਦੇ ਲਗਭਗ ਮਹਿਲਾਵਾਂ ਤੇ ਬੱਚਿਆਂ ਦੇ ਰੋਣ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ। ਮੌਕੇ ‘ਤੇ ਜਾ ਕੇ ਦੇਖਿਆ ਤਾਂ ਟਰਾਲੀ ਪਲਟੀ ਸੀ ਤੇ ਲੋਕ ਹੇਠਾਂ ਦਬੇ ਹੋਏ ਸਨ। ਆਸ-ਪਾਸ ਦੇ ਖੇਤਾਂ ਤੇ ਪਿੰਡ ਦੇ ਲੋਕ ਮੌਕੇ ‘ਤੇ ਪਹੁੰਚੇ। ਐਂਬੂਲੈਂਸ ਤੇ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ।

ਪਿੰਡ ਵਾਲਿਆਂ ਨੇ ਪਲਟੀ ਹੋਈ ਟਰਾਲੀ ਨੂੰ ਹਟਾਇਆ ਤੇ ਹੇਠਾਂ ਦੱਬੇ ਲੋਕਾਂ ਨੂੰ ਬਾਹਰ ਕੱਢਿਆ। ਹਾਦਸੇ ਵਿਚ 60 ਸਾਲਾ ਭੀਲ ਸਿੰਘ ਤੇ ਇਕ ਹੋਰ ਵਿਅਕਤੀ ਤੇ 2 ਬੱਚਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਬਾਕੀ ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਨਾਥੂਸਰੀ ਚੋਪਟਾ ਦੇ ਸਿਹਤ ਕੇਂਦਰ ਪਹੁੰਚਾਇਆ ਗਿਆ। ਮ੍ਰਿਤਕਾਂ ਦੀਆਂ ਦੇਹਾਂ ਨੂੰ ਸਿਰਸਾ ਹਸਪਤਾਲ ਭੇਜ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਬੰਦੇ ਨੇ ਕਰਾ ਲਈ ਅਜਿਹੀ ਭਿਆ.ਨਕ ਸਰਜਰੀ, 4 ਸਾਲਾਂ ਤੱਕ ਨਹੀਂ ਬੰਦ ਕਰ ਸਕਿਆ ਆਪਣੀਆਂ ਅੱਖਾਂ!

ਮਿਲੀ ਜਾਣਕਾਰੀ ਮੁਤਾਬਕ ਟਰਾਲੀ ਵਿਚ ਬੀਡ ਬਣਾ ਕੇ ਉਪਰ ਤੇ ਹੇਠਾਂ ਦੋਵੇਂ ਥਾਵਾਂ ‘ਤੇ ਔਰਤਾਂ, ਬੱਚੇ ਤੇ ਪੁਰਸ਼ ਬੈਠੇ ਹੋਏ ਸਨ। ਟਰੈਕਟਰ ਜਦੋਂ ਚੋਪਟਾ ਨੋਹਰ ਰੋਡ ‘ਤੇ ਪਹੁੰਚਿਆ ਤਾਂ ਅਚਾਨਕ ਬੇਕਾਬੂ ਹੋ ਗਿਆ। ਇਸ ਕਾਰਨ ਟਰੈਕਟਰ ਦਾ ਹੁੱਕ ਟੁੱਟ ਗਿਆ ਤੇ ਟਰਾਲੀ ਪਲਟ ਗਈ।

The post ਸਿਰਸਾ ‘ਚ ਵੱਡਾ ਹਾਦਸਾ, ਗੋਗਾਮੇੜੀ ਜਾਂਦਿਆਂ ਟਰੈਕਟਰ-ਟਰਾਲੀ ਪਲਟੀ, ਪੰਜਾਬ ਦੇ 5 ਲੋਕਾਂ ਦੀ ਮੌ.ਤ, ਕਈ ਜ਼ਖਮੀ appeared first on Daily Post Punjabi.



Previous Post Next Post

Contact Form