ਫੋਬਰਸ ਹਰ ਸਾਲ ਦੁਨੀਆ ਭਰ ਦੇ ਅਰਬਪਤੀਆਂ ਦੀ ਲਿਸਟ ਜਾਰੀ ਕਰਦਾ ਹੈ। ਜਦੋਂ ਇਸ ਸਾਲ ਇਹ ਲਿਸਟ ਜਾਰੀ ਹੋਈ ਤਾਂ ਸਾਰਿਆਂ ਦੀਆਂ ਨਜ਼ਰਾਂ ਕਲੇਮੇਂਟੇ ਡੇਲ ਵੇਚੀਓ ‘ਤੇ ਸੀ। ਅਸਲ ‘ਚ ਕਲੇਮੇਂਟੇ ਸਿਰਫ 19 ਸਾਲ ਦੀ ਉਮਰ ਵਿਚ ਅਰਬਪਤੀਆਂ ਦੀ ਲਿਸਟ ਸ਼ਾਮਲ ਹੋ ਚੁੱਕੇ ਹਨ। ਇਸ ਤਰ੍ਹਾਂ ਉਹ ਦੁਨੀਆ ਦੇ ਸਭ ਤੋਂ ਘੱਟ ਉਮਰ ਦੇ ਅਰਬਪਤੀ ਬਣ ਚੁੱਕੇ ਹਨ।
ਕਲੇਮੇਂਟੇ ਦੇ ਪਿਤਾ ਇਟੈਲੀਅਨ ਬਿਲੀਨੇਅਰ ਡੇਲ ਵੇਚਿਓ ਸੀ। ਉਹ ਦੁਨੀਆ ਵਿਚ ਆਈ ਗਲਾਸੇਸ ਦੀ ਸਭ ਤੋਂ ਵੱਡੀ ਫਰਮ ਏਸਿਲੋਰਲਗਜੋਟਿਕਾ ਦੇ ਚੇਅਰਮੈਨ ਰਹਿ ਚੁੱਕੇ ਸਨ। ਬੀਤੇ ਸਾਲ ਜੂਨ ਵਿਚ 87 ਸਾਲ ਦੀ ਉਮਰ ਵਿਚ ਉਨ੍ਹਾਂ ਦੇ ਦੇਹਾਂਤ ਹੋ ਗਿਆ ਸੀ। ਡੇਲ ਵੇਚਿਓ ਦੀ ਕੁੱਲ ਜਾਇਦਾਦ 25.5 ਬਿਲੀਅਨ ਡਾਲਰ ਦੀ ਸੀ ਜਿਸ ਦੇ ਉਤਰਾਧਿਕਾਰੀ ਉਨ੍ਹਾਂ ਦੀ ਪਤਨੀ ਤੇ 6 ਬੱਚੇ ਹਨ। ਇਨ੍ਹਾਂ ਕਲੇਮੇਂਟੇ ਵੀ ਸ਼ਾਮਲ ਹਨ ਜੋ ਸਾਲ 2022 ਵਿਚ ਦੁਨੀਆ ਦਾ ਸਭ ਤੋਂ ਨੌਜਵਾਨ ਅਰਬਪਤੀ ਬਣ ਗਿਆ ਸੀ। ਕਲੇਮੇਂਟੇ ਬਾਰੇ ਕੁਝ ਦਿਲਚਸਪ ਤੱਥ ਵੀ ਹੈ। ਪਿਤਾ ਦੀ ਲਗਜਮਬਰਗ ਸਥਿਤ ਕੰਪਨੀ ਡੇਲਫਿਨ ਵਿਚ ਕਲੇਮੇਂਟੇ ਦੀ 12.5 ਫੀਸਦੀ ਦੀ ਹਿੱਸੇਦਾਰੀ ਹੈ। ਫੋਬਰਸ ਮੁਤਾਬਕ ਕਲੇਮੇਂਟੇ ਦੀ ਡੇਲ ਵੇਚੀਓ ਦੀ ਫਿਲਹਾਲ ਜਾਇਦਾਦ 4 ਬਿਲੀਅਨ ਡਾਲਰ ਹੈ।
ਇਹ ਵੀ ਪੜ੍ਹੋ : ਕੈਨੇਡਾ ਰਹਿੰਦੀ ਔਰਤ ਦੀ ਹਾਰਟ ਅਟੈਕ ਨਾਲ ਮੌ.ਤ, ਪਿਛਲੇ 2 ਸਾਲਾਂ ਤੋਂ ਪਰਿਵਾਰ ਨਾਲ ਰਹਿ ਰਹੀ ਸੀ ਵਿਦੇਸ਼
ਹਾਲਾਂਕਿ ਇੰਨੀ ਜ਼ਿਆਦਾ ਜਾਇਦਾਦ ਦੇ ਬਾਵਜੂਦ ਕਲੇਮੇਂਟੇ ਦਾ ਧਿਆਨ ਬਿਲਕੁਲ ਵੀ ਨਹੀਂ ਭਟਕਿਆ ਹੈ। ਉਹ ਪੂਰੀ ਤਰ੍ਹਾਂ ਤੋਂ ਆਪਣੀ ਪੜ੍ਹਾਈ ‘ਤੇ ਫੋਕਸਡ ਹੈ। ਸਾਇੰਸ ਤੇ ਤਕਨਾਲੋਜੀ ਵਿਚ ਉਨ੍ਹਾਂ ਦਾ ਧਿਆਨ ਕਾਫੀ ਜ਼ਿਆਦਾ ਹੈ। ਕਲੇਮੇਂਟੇ ਦੀ ਇੱਛਾ ਕਾਲਜ ਜੁਆਇਨ ਕਰਨ ਤੇ ਇਸੇ ਫੀਲਡ ਵਿਚ ਕਰੀਅਰ ਬਣਾਉਣ ਦੀ ਹੈ। ਦੱਸਿਆ ਜਾਂਦਾ ਹੈ ਕਿ ਉਨ੍ਹਾਂ ਕੋਲ ਇਟਲੀ ਵਿਚ ਕਈ ਲਗਜ਼ਰੀ ਪ੍ਰਾਪਰਟੀ ਹਨ। ਇਸ ਵਿਚ ਲੇਕ ਕਾਮੋ ਵਿਚ ਇਕ ਵਿਲਾ ਤੇ ਮਿਲਾਨ ਵਿਚ ਅਪਾਰਟਮੈਂਟ ਹੈ। ਹਾਲਾਂਕਿ ਇੰਨੀ ਸਾਰੀ ਜਾਇਦਾਦ ਹੋਣ ਦੇ ਬਾਵਜੂਦ ਕਲੇਮੇਂਟੇ ਕਾਫੀ ਲੋਅ ਪ੍ਰੋਫਾਈਲ ਵਿਚ ਰਹਿਣਾ ਪਸੰਦ ਕਰਦੇ ਹਨ।
ਵੀਡੀਓ ਲਈ ਕਲਿੱਕ ਕਰੋ : –
The post ਇਹ ਹੈ ਦੁਨੀਆ ਦਾ ਸਭ ਤੋਂ ਘੱਟ ਉਮਰ ਦਾ ਅਰਬਪਤੀ, ਫੋਬਰਸ ਦੀ ਲਿਸਟ ‘ਚ ਸ਼ਾਮਲ ਹੈ 19 ਸਾਲਾ ਨੌਜਵਾਨ appeared first on Daily Post Punjabi.