TheUnmute.com – Punjabi News: Digest for October 27, 2023

TheUnmute.com – Punjabi News

Punjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com

Table of Contents

ਸਟੋਰੀ ਸਪੌਂਸਰ: ਕੌਰ ਇੰਮੀਗ੍ਰੇਸ਼ਨ

ਮੋਗਾ, 26 ਅਕਤੂਬਰ 202: ਤਿੰਨ ਰਿਫਿਊਜ਼ਲਾਂ, ਛੇ ਸਾਲਾਂ ਦੇ ਗੈਪ ਦੇ ਨਾਲ ਕੌਰ ਇੰਮੀਗ੍ਰੇਸ਼ਨ (Kaur Immigration) ਨੇ ਪਿੰਡ ਤਖਾਣਵੱਧ, ਜ਼ਿਲ੍ਹਾ ਮੋਗਾ ਦੀ ਰਹਿਣ ਵਾਲੀ ਗੁਰਮੀਤ ਕੌਰ ਦਾ ਕੈਨੇਡਾ ਦਾ ਸਟੂਡੈਂਟ ਵੀਜ਼ਾ 48 ਦਿਨਾਂ 'ਚ ਲਗਵਾਇਆ ਹੈ।

ਇਸ ਮੌਕੇ ਕੌਰ ਇੰਮੀਗ੍ਰੇਸ਼ਨ ਦੁੱਨੇਕੇ ਸਥਿਤ ਦਫ਼ਤਰ ਵਿਖੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਸੀ.ਈ.ਓ(CEO) ਸ. ਰਛਪਾਲ ਸਿੰਘ ਸੋਸਣ ਨੇ ਦੱਸਿਆ ਕਿ ਗੁਰਮੀਤ ਕੌਰ ਤੇ ਉਸਦਾ ਪਤੀ ਜਗਦੀਪ ਸਿੰਘ ਖਹਿਰਾ ਜਦੋਂ ਉਹ ਕੌਰ ਇੰਮੀਗ੍ਰੇਸ਼ਨ ਦੇ ਦਫ਼ਤਰ ਆਏ ਤਾਂ ਉਹ ਤਿੰਨ ਰਿਫਿਊਜ਼ਲਾਂ ਕੈਨੇਡਾ ਸਟੱਡੀ ਵੀਜ਼ਾ ਕਿਸੇ ਹੋਰ ਏਜੰਸੀ ਤੋਂ ਲੈ ਕੇ ਆਏ ਸਨ।

ਕੌਰ ਇੰਮੀਗ੍ਰੇਸ਼ਨ (Kaur Immigration) ਦੀ ਟੀਮ ਨੇ ਗੁਰਮੀਤ ਕੌਰ ਦੀ ਫਾਈਲ਼ ਤਿਆਰ ਕਰਕੇ 23 ਜੂਨ 2023 ਨੂੰ ਲਗਾਈ ਤੇ 11 ਅਗਸਤ 2023 ਨੂੰ ਵੀਜ਼ਾ ਆ ਗਿਆ। ਇਸ ਮੌਕੇ ਗੁਰਮੀਤ ਕੌਰ ਤੇ ਉਸਦੇ ਪਤੀ ਜਗਦੀਪ ਸਿੰਘ ਖਹਿਰਾ ਅਤੇ ਸਾਰੇ ਪਰਿਵਾਰ ਨੇ ਵੀਜ਼ਾ ਮਿਲਣ ਦੀ ਖੁਸ਼ੀ ਵਿੱਚ ਵਧਾਈ ਦਿੰਦਿਆਂ ਕੌਰ ਇੰਮੀਗ੍ਰੇਸ਼ਨ ਦਾ ਬਹੁਤ-ਬਹੁਤ ਧੰਨਵਾਦ ਕੀਤਾ ।

ਜੇਕਰ ਤੁਸੀਂ ਵੀ ਕੌਰ ਇੰਮੀਗ੍ਰੇਸ਼ਨ ਤੋਂ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤਾਂ ਅੱਜ ਹੀ ਕੌਰ ਇੰਮੀਗ੍ਰੇਸ਼ਨ ਨੂੰ ਮਿਲੋ ਜਾਂ ਹੁਣੇ ਵੱਟਸਅੱਪ ਕਰੋ ਆਪਣੇ Documents ਜਾਂ ਕਾਲ ਕਰੋ |

ਮੋਗਾ ਬਰਾਂਚ: 96926-00084, 96927-00084, 96928-00084
ਅੰਮ੍ਰਿਤਸਰ ਬਰਾਂਚ: 96923-00084.

The post ਤਿੰਨ ਰਿਫਿਊਜ਼ਲਾਂ, ਛੇ ਸਾਲਾਂ ਦੇ ਗੈਪ ਦੇ ਬਾਵਜੂਦ ਲਵਾਇਆ ਕੌਰ ਇੰਮੀਗ੍ਰੇਸ਼ਨ ਨੇ ਗੁਰਮੀਤ ਕੌਰ ਦਾ ਕੈਨੇਡਾ ਦਾ ਸਟੂਡੈਂਟ ਵੀਜ਼ਾ appeared first on TheUnmute.com - Punjabi News.

Tags:
  • breaking-news
  • canada-visa
  • kaur-immigration
  • news
  • student-visa

ਜਲੰਧਰ ਦੀਆਂ ਦੋ ਕੁੜੀਆਂ ਨੇ ਗੁਰਦੁਆਰਾ ਸਾਹਿਬ 'ਚ ਕਰਵਾਇਆ ਵਿਆਹ, ਹਾਈਕੋਰਟ 'ਚ ਮੰਗੀ ਸੁਰੱਖਿਆ

Thursday 26 October 2023 06:02 AM UTC+00 | Tags: breaking-news gurdwara-sahib jalandhar jalandhar-police jalandhar-ssp kharar news punjab-latest-news

ਚੰਡੀਗੜ੍ਹ, 26 ਅਕਤੂਬਰ 2023: ਜਲੰਧਰ (Jalandhar) ਦੀਆਂ ਦੋ ਕੁੜੀਆਂ ਨੇ ਖਰੜ ਦੇ ਗੁਰਦੁਆਰਾ ਸਾਹਿਬ ‘ਚ ਵਿਆਹ ਕਰਵਾ ਕੇ ਸੁਰੱਖਿਆ ਦੀ ਮੰਗ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਪਹੁੰਚੀਆਂ। ਉਨ੍ਹਾਂ ਦੀ ਪਟੀਸ਼ਨ ਦਾ ਨਿਪਟਾਰਾ ਕਰਦੇ ਹੋਏ ਹਾਈਕੋਰਟ ਨੇ ਜਲੰਧਰ ਦੇ ਐੱਸ.ਐੱਸ.ਪੀ. ਨੂੰ ਹੁਕਮ ਦਿੱਤਾ ਗਿਆ ਹੈ ਕਿ ਦੋਵਾਂ ਨੂੰ ਪੁਲਿਸ ਸੁਰੱਖਿਆ ਪ੍ਰਦਾਨ ਕੀਤੀ ਜਾਵੇ ਅਤੇ ਉਨ੍ਹਾਂ ਦੀ ਆਜ਼ਾਦੀ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ |

ਉਨ੍ਹਾਂ ਨੇ 18 ਅਕਤੂਬਰ ਨੂੰ ਖਰੜ ਦੇ ਗੁਰਦੁਆਰੇ ‘ਚ ਵਿਆਹ ਕਰਵਾ ਲਿਆ। ਵਿਆਹ ਤੋਂ ਬਾਅਦ ਤੋਂ ਹੀ ਉਨ੍ਹਾਂ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਕਥਿਤ ਧਮਕੀਆਂ ਮਿਲ ਰਹੀਆਂ ਹਨ ਜੋ ਵਿਆਹ ਦੇ ਖ਼ਿਲਾਫ਼ ਹਨ। ਪਟੀਸ਼ਨਕਰਤਾ ਨੇ ਕਿਹਾ ਕਿ ਉਸ ਦੀ ਜਾਨ ਨੂੰ ਖਤਰਾ ਹੈ। ਉਸ ਨੇ ਆਪਣੀ ਜਾਨ ਨੂੰ ਖਤਰੇ ਦਾ ਖਦਸ਼ਾ ਜ਼ਾਹਰ ਕਰਦਿਆਂ ਜਲੰਧਰ ਦੇ ਐਸ.ਐਸ.ਪੀ. ਨੂੰ ਮੰਗ ਪੱਤਰ ਵੀ ਦਿੱਤਾ ਸੀ ਪਰ ਕੋਈ ਫਾਇਦਾ ਨਹੀਂ ਹੋਇਆ, ਜਿਸ ਤੋਂ ਬਾਅਦ ਉਹ ਹਾਈਕੋਰਟ ਪਹੁੰਚੀ ਸੀ।

ਪਟੀਸ਼ਨ ਦਾ ਨਿਪਟਾਰਾ ਕਰਦੇ ਹੋਏ ਹਾਈਕੋਰਟ, ਜਲੰਧਰ (Jalandhar) ਦੇ ਐੱਸ.ਐੱਸ.ਪੀ. ਨੂੰ ਇਸ ਮਾਮਲੇ ‘ਚ ਪਟੀਸ਼ਨਰ ਦੇ ਮੰਗ ਪੱਤਰ ‘ਤੇ ਵਿਚਾਰ ਕਰਕੇ ਢੁੱਕਵਾਂ ਫੈਸਲਾ ਲੈਣ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਦੋਵੇਂ ਦੀ ਜਾਨ-ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਆਦੇਸ਼ ਵੀ ਦਿੱਤੇ ਗਏ ਹਨ।

 

The post ਜਲੰਧਰ ਦੀਆਂ ਦੋ ਕੁੜੀਆਂ ਨੇ ਗੁਰਦੁਆਰਾ ਸਾਹਿਬ ‘ਚ ਕਰਵਾਇਆ ਵਿਆਹ, ਹਾਈਕੋਰਟ ‘ਚ ਮੰਗੀ ਸੁਰੱਖਿਆ appeared first on TheUnmute.com - Punjabi News.

Tags:
  • breaking-news
  • gurdwara-sahib
  • jalandhar
  • jalandhar-police
  • jalandhar-ssp
  • kharar
  • news
  • punjab-latest-news

1 ਨਵੰਬਰ ਨੂੰ ਹੋਣ ਵਾਲੀ ਖੁੱਲ੍ਹੀ ਬਹਿਸ ਦੇ ਨਾਂ ਦਾ ਐਲਾਨ, ਪ੍ਰੋ. ਨਿਰਮਲ ਜੋੜਾ ਕਰਨਗੇ ਮੰਚ ਸੰਚਾਲਨ

Thursday 26 October 2023 06:39 AM UTC+00 | Tags: aam-aadmi-party breaking-news cm-bhagwant-mann latest-news ludhiana news open-debate punjab-breaking punjab-congress punjab-government punjab-news sukhbir-singh-badal sunil-jakhar syl-issue the-unmute-breaking-news

ਚੰਡੀਗੜ੍ਹ, 26 ਅਕਤੂਬਰ 2023: ਪਾਣੀਆਂ ਦੇ ਮੁੱਦੇ ‘ਤੇ ਪੰਜਾਬ ‘ਚ ਸਿਆਸਤ ਭਖੀ ਹੋਈ ਹੈ | ਇਸ ਦੌਰਾਨ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ 1 ਨਵੰਬਰ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਚ ਹੋਣ ਵਾਲੀ ਖੁੱਲ੍ਹੀ ਬਹਿਸ (open debate) ਨੂੰ ਲੈ ਕੇ ਵੱਡਾ ਖ਼ੁਲਾਸਾ ਕੀਤਾ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਇਸ ਬਹਿਸ ਦਾ ਨਾਂ 'ਮੈਂ ਪੰਜਾਬ ਬੋਲਦਾ ਹਾਂ’ ਹੋਵੇਗਾ ਤੇ ਇਸ ਵਿਚ ਹਰ ਸਿਆਸੀ ਪਾਰਟੀ ਨੂੰ 30 ਮਿੰਟ ਬੋਲਣ ਦਾ ਸਮਾਂ ਦਿੱਤਾ ਜਾਵੇਗਾ। ਬਹਿਸ ਵਿਚ ਮੰਚ ਸੰਚਾਲਨ ਪ੍ਰੋ. ਨਿਰਮਲ ਜੋੜਾ ਵੱਲੋਂ ਕੀਤਾ ਜਾਵੇਗਾ।

The post 1 ਨਵੰਬਰ ਨੂੰ ਹੋਣ ਵਾਲੀ ਖੁੱਲ੍ਹੀ ਬਹਿਸ ਦੇ ਨਾਂ ਦਾ ਐਲਾਨ, ਪ੍ਰੋ. ਨਿਰਮਲ ਜੋੜਾ ਕਰਨਗੇ ਮੰਚ ਸੰਚਾਲਨ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • latest-news
  • ludhiana
  • news
  • open-debate
  • punjab-breaking
  • punjab-congress
  • punjab-government
  • punjab-news
  • sukhbir-singh-badal
  • sunil-jakhar
  • syl-issue
  • the-unmute-breaking-news

ਦਾਸਤਾਨ-ਏ-ਸਰਹਿੰਦ ਫ਼ਿਲਮ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਕੋਈ ਪ੍ਰਵਾਨਗੀ ਨਹੀਂ ਦਿੱਤੀ: ਸਕੱਤਰ ਪ੍ਰਤਾਪ ਸਿੰਘ

Thursday 26 October 2023 07:10 AM UTC+00 | Tags: breaking-news film-dastan-e-sirhind harjinder-singh-dhami latest-news news partap-singh punjab-news sgpc shiromani-gurdwara-parbandhak-committee sikh

ਚੰਡੀਗੜ੍ਹ, 26 ਅਕਤੂਬਰ, 2023: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ 'ਤੇ ਬਣਾਈ ਐਨੀਮੇਸ਼ਨ ਫਿਲਮ ਦਸਤਾਨ-ਏ-ਸਰਹਿੰਦ (Dastan-e-Sirhind) ਨੂੰ ਰਿਲੀਜ਼ ਕਰਨ ਦਾ ਵਿਰੋਧ ਕੀਤਾ ਹੈ | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਦਾਸਤਾਨ-ਏ-ਸਰਹਿੰਦ ਫ਼ਿਲਮ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੋਈ ਪ੍ਰਵਾਨਗੀ ਨਹੀਂ ਦਿੱਤੀ ਗਈ। ਇਸ ਦੇ 3 ਨਵੰਬਰ ਨੂੰ ਜਾਰੀ ਹੋਣ ਬਾਰੇ ਲਗਾਏ ਜਾ ਰਹੇ ਬੋਰਡਾਂ ਲਈ ਫ਼ਿਲਮ ਦੇ ਪ੍ਰਬੰਧਕ ਹੀ ਜਵਾਬਦੇਹ ਹਨ।

ਉਨ੍ਹਾਂ ਕਿਹਾ ਸੰਗਤ ਨੂੰ ਅਪੀਲ ਹੈ ਕਿ ਕਿਸੇ ਵੀ ਤਰ੍ਹਾਂ ਦੇ ਝੂਠੇ ਪ੍ਰਚਾਰ ਤੋਂ ਸੁਚੇਤ ਰਹੇ ਅਤੇ ਫ਼ਿਲਮ ਦੇ ਪ੍ਰਬੰਧਕਾਂ ਨੂੰ ਵੀ ਬੇਨਤੀ ਹੈ ਕਿ ਸਿੱਖ ਕੌਮ ਦੀਆਂ ਭਾਵਨਾਵਾਂ ਅਨੁਸਾਰ ਹੀ ਫ਼ਿਲਮ ਸਬੰਧੀ ਕੋਈ ਫੈਸਲਾ ਲੈਣ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਕਮੇਟੀ ਦੇ ਮਤੇ ਰਾਹੀਂ ਗੁਰੂ ਸਾਹਿਬਾਨ, ਉਨ੍ਹਾਂ ਦੇ ਪਰਿਵਾਰ ਅਤੇ ਸਾਹਿਬਜ਼ਾਦਿਆਂ ਬਾਰੇ ਕਿਸੇ ਵੀ ਤਰ੍ਹਾਂ ਦੇ ਫਿਲਮਾਂਕਣ ‘ਤੇ ਰੋਕ ਲਗਾਈ ਹੋਈ ਹੈ।

 

The post ਦਾਸਤਾਨ-ਏ-ਸਰਹਿੰਦ ਫ਼ਿਲਮ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਕੋਈ ਪ੍ਰਵਾਨਗੀ ਨਹੀਂ ਦਿੱਤੀ: ਸਕੱਤਰ ਪ੍ਰਤਾਪ ਸਿੰਘ appeared first on TheUnmute.com - Punjabi News.

Tags:
  • breaking-news
  • film-dastan-e-sirhind
  • harjinder-singh-dhami
  • latest-news
  • news
  • partap-singh
  • punjab-news
  • sgpc
  • shiromani-gurdwara-parbandhak-committee
  • sikh

ਹਲਕਾ ਖੇਮਕਰਨ ਦੇ ਪਿੰਡ ਖਾਲੜਾ 'ਚ ਗੁਟਕਾ ਸਾਹਿਬ ਦੇ ਅੰਗਾਂ ਦੀ ਬੇਅਦਬੀ ਦਾ ਮਾਮਲਾ ਆਇਆ ਸਾਹਮਣੇ

Thursday 26 October 2023 07:31 AM UTC+00 | Tags: breaking-news gutka-sahib khalra-village latest-news punjab-breaking-news punjab-news sri-sukhmani-sahib

ਖੇਮਕਰਨ, 26 ਅਕਤੂਬਰ, 2023: ਹਲਕਾ ਖੇਮਕਰਨ (Khemkaran) ਦੇ ਅਧੀਨ ਪੈਂਦੇ ਕਸਬਾ ਖਾਲੜਾ ਦੇ ਗੁਰਦੁਆਰਾ ਭਾਈ ਜਗਤਾ ਜੀ ਦੇ ਨਜ਼ਦੀਕ ਪੈਂਦੀ ਇੱਕ ਗਲੀ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਗੁਟਕਾ ਸਾਹਿਬ ਦੇ ਫਟੇ ਹੋਏ ਅੰਗ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ | ਸ਼ਰਾਰਤੀ ਅਨਸਰ ਵੱਲੋਂ ਗੁਟਕਾ ਸਾਹਿਬ ਦੇ ਅੰਗਾਂ ਪਾੜ ਕੇ ਉਨਾਂ ਦੀ ਬੇਅਦਬੀ ਕਰਕੇ ਗਲੀ ਵਿੱਚ ਸੁੱਟਣ ਨਾਲ ਸਿੱਖ ਜਥੇਬੰਦੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਪਿੰਡ ਖਾਲੜਾ ਦੇ ਰਹਿਣ ਵਾਲੇ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਬੇਟਾ ਰਣਜੀਤ ਸਿੰਘ ਵਕਤ ਕਰੀਬ 6 ਵਜੇ ਟਿਊਸ਼ਨ ਤੋਂ ਵਾਪਸ ਆ ਰਿਹਾ ਸੀ ਤਾਂ ਉਸ ਨੂੰ ਗਲੀ ਵਿੱਚ ਗੁਟਕਾ ਸਾਹਿਬ ਦੇ ਫਟੇ ਹੋਏ ਅੰਗ ਦਿਖਾਈ ਦਿੱਤੇ, ਜਿਸ ਤੋਂ ਬਾਅਦ ਉਹਨਾਂ ਨੇ ਗੁਟਕਾ ਸਾਹਿਬ ਦੇ ਫਟੇ ਹੋਏ ਅੰਗ ਨਜ਼ਦੀਕ ਗੁਰਦੁਆਰਾ ਭਾਈ ਜਗਤਾ ਜੀ ਦੇ ਗ੍ਰੰਥੀ ਸੁਖਦੇਵ ਸਿੰਘ ਉਰਫ ਬਿੱਟੂ ਨੂੰ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਦਿਖਾਏ। ਜਿਸ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਵੱਲੋਂ ਮਾਮਲੇ ਦੀ ਜਾਣਕਾਰੀ ਖਾਲੜਾ ਪੁਲਿਸ ਨੂੰ ਦਿੱਤੀ, ਜਿਸ ਤੋਂ ਬਾਅਦ ਮੌਕੇ ‘ਤੇ ਥਾਣਾ ਖਾਲੜਾ ਦੇ ਐਸਐਚਓ ਬਲਵਿੰਦਰ ਸਿੰਘ ਪਹੁੰਚੇ |

ਉਨਾਂ ਨੇ ਪਹਿਲਾਂ ਜਿਸ ਗਲੀ ਵਿੱਚੋਂ ਗੁਟਕਾ ਸਾਹਿਬ ਜੀ ਦੇ ਫਟੇ ਹੋਏ ਅੰਗ ਮਿਲੇ ਸਨ ਉਸ ਗਲੀ ਵਿੱਚ ਜਾ ਕੇ ਦੇਖਿਆ ਅਤੇ ਨਜਦੀਕੀ ਲੋਕਾਂ ਦੇ ਘਰਾਂ ਦੀ ਜਾਂਚ ਵੀ ਕੀਤੀ । ਇਸ ਮਾਮਲੇ ਸੰਬੰਧੀ ਥਾਣਾ ਖਾਲੜਾ (Khemkaran) ਦੇ ਐਸਐਚਓ ਬਲਵਿੰਦਰ ਸਿੰਘ ਨੇ ਕਿਹਾ ਕਿ ਗੁਟਕਾ ਸਾਹਿਬ ਦੇ ਫਟੇ ਹੋਏ ਅੰਗ ਮਿਲਣ ਦੇ ਮਾਮਲੇ ਵਿੱਚ ਉਹਨਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸੁਖਦੇਵ ਸਿੰਘ ਦੇ ਬਿਆਨ ਕਲਮਬੰਦ ਕਰਕੇ ਉਕਤ ਮਾਮਲੇ ਵਿੱਚ ਪਰਚਾ ਦਰਜ ਕੀਤਾ ਜਾ ਰਿਹਾ ਹੈ ਅਤੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਜਾਣਕਾਰੀ ਮੁਤਾਬਕ ਗਲੀ ਨਜ਼ਦੀਕ ਕਿਸੇ ਕਥਿਤ ਵਿਅਕਤੀ ਦੀ ਹਵੇਲੀ ਹੈ, ਜਿਸ ਵਿੱਚ ਸਵੇਰ ਟਾਈਮ ਸੁਖਮਨੀ ਸਾਹਿਬ ਜੀ ਦੇ ਗੁਟਕਾ ਸਾਹਿਬ ਦੇ ਅੰਗ ਫਟੇ ਹੋਏ ਮਿਲੇ ਸਨ ਪਰੰਤੂ ਕਥਿਤ ਤੌਰ ‘ਤੇ ਉਕਤ ਮਾਮਲੇ ਦੀ ਜਾਣਕਾਰੀ ਘਰ ਵਾਲਿਆਂ ਨੇ ਪੁਲਿਸ ਨੂੰ ਨਹੀਂ ਦਿੱਤੀ ਤਾਂ ਜਦੋਂ ਗਲੀ ਵਿੱਚੋਂ ਅੰਗ ਬਰਾਮਦ ਹੁੰਦੇ ਹਨ ਤਾਂ ਉਸ ਤੋਂ ਬਾਅਦ ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ।

ਪੁਲਿਸ ਦਾ ਦਾਅਵਾ ਹੈ ਕਿ ਬੇਅਦਬੀ ਕਰਨ ਵਾਲੇ ਵਿਅਕਤੀ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਗੁਟਕਾ ਸਾਹਿਬ ਦੇ ਅੰਗ ਛੋਟੇ ਬੱਚੇ ਰਣਜੀਤ ਸਿੰਘ ਨੂੰ ਮਿਲੇ ਸਨ ਉਹ ਤਕਰੀਬਨ ਸੱਤ ਸਨ ਅਤੇ ਕੁਝ ਅੰਗਾਂ ਨੂੰ ਸ਼ਰਾਰਤੀ ਅਨਸਰ ਵੱਲੋਂ ਅਗਨੀ ਭੇਂਟ ਵੀ ਕੀਤਾ ਗਿਆ ਹੈ, ਜਿਸ ਦੀ ਰਾਖ ਨੂੰ ਪੁਲਿਸ ਵੱਲੋਂ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

The post ਹਲਕਾ ਖੇਮਕਰਨ ਦੇ ਪਿੰਡ ਖਾਲੜਾ ‘ਚ ਗੁਟਕਾ ਸਾਹਿਬ ਦੇ ਅੰਗਾਂ ਦੀ ਬੇਅਦਬੀ ਦਾ ਮਾਮਲਾ ਆਇਆ ਸਾਹਮਣੇ appeared first on TheUnmute.com - Punjabi News.

Tags:
  • breaking-news
  • gutka-sahib
  • khalra-village
  • latest-news
  • punjab-breaking-news
  • punjab-news
  • sri-sukhmani-sahib

ਪੇਪਰ ਲੀਕ ਮਾਮਲਾ: ED ਵੱਲੋਂ ਗੋਵਿੰਦ ਸਿੰਘ ਦੋਤਾਸਾਰਾ ਦੇ ਘਰ ਛਾਪੇਮਾਰੀ, CM ਅਸ਼ੋਕ ਗਹਿਲੋਤ ਦੇ ਪੁੱਤ ਨੂੰ ਸੰਮਨ ਜਾਰੀ

Thursday 26 October 2023 07:44 AM UTC+00 | Tags: assembly-elections breaking-news cm-ashok-gehlot congress ed ed-raid india-breaking-news news paper-leak-case rajasthan rajasthan-congress

ਚੰਡੀਗੜ੍ਹ, 26 ਅਕਤੂਬਰ, 2023: ਰਾਜਸਥਾਨ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਈਡੀ (ED) ਦੇ ਛਾਪੇ ਨੇ ਸਿਆਸੀ ਤੂਫ਼ਾਨ ਖੜ੍ਹਾ ਕਰ ਦਿੱਤਾ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਵੀਰਵਾਰ ਸਵੇਰੇ ਪ੍ਰਦੇਸ਼ ਕਾਂਗਰਸ ਪ੍ਰਧਾਨ ਗੋਵਿੰਦ ਸਿੰਘ ਦੋਤਾਸਰਾ ਦੇ ਟਿਕਾਣਿਆਂ ‘ਤੇ ਛਾਪਾ ਮਾਰਿਆ। ਪੇਪਰ ਲੀਕ ਮਾਮਲੇ ‘ਚ ਈਡੀ ਦੀ ਟੀਮ ਨੇ ਸਿਵਲ ਲਾਈਨ ਦੋਤਾਸਰਾ ਸਥਿਤ ਸਰਕਾਰੀ ਰਿਹਾਇਸ਼ ‘ਤੇ ਛਾਪਾ ਮਾਰਿਆ।

ਇਕ ਟੀਮ ਸੀਕਰ ਸਥਿਤ ਉਨ੍ਹਾਂ ਦੀ ਨਿੱਜੀ ਰਿਹਾਇਸ਼ ‘ਤੇ ਵੀ ਪਹੁੰਚੀ। ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਪੁੱਤਰ ਵੈਭਵ ਗਹਿਲੋਤ ਨੂੰ ਵੀ ਸੰਮਨ ਜਾਰੀ ਕੀਤੇ ਗਏ ਹਨ। ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਖੁਦ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਵੈਭਵ ‘ਤੇ ਫੇਮਾ ਕਾਨੂੰਨ ਦੀ ਉਲੰਘਣਾ ਕਰਨ ਦਾ ਦੋਸ਼ ਹੈ। ਉਸ ਤੋਂ ਇਸ ਬਾਰੇ ਹੀ ਪੁੱਛਗਿੱਛ ਕੀਤੀ ਜਾਵੇਗੀ।

ਹਾਲ ਹੀ ਵਿੱਚ ਕਾਂਗਰਸ ਵਿੱਚ ਸ਼ਾਮਲ ਹੋਏ ਆਜ਼ਾਦ ਵਿਧਾਇਕ ਓਮ ਪ੍ਰਕਾਸ਼ ਹੁੱਡਲਾ ਖ਼ਿਲਾਫ਼ ਵੀ ਈਡੀ ਨੇ ਕਾਰਵਾਈ ਕੀਤੀ ਹੈ। ਕਾਂਗਰਸ ਨੇ ਹੁਡਲਾ ਨੂੰ ਮਹੂਆ ਤੋਂ ਆਪਣਾ ਉਮੀਦਵਾਰ ਬਣਾਇਆ ਹੈ। ਦੋਤਾਸਰਾ ਦੇ ਸੀਕਰ ਅਤੇ ਜੈਪੁਰ ਸਥਿਤ ਰਿਹਾਇਸ਼ ‘ਤੇ ਛਾਪੇਮਾਰੀ ਕੀਤੀ ਗਈ ਹੈ। ਈਡੀ ਨੇ ਕੁੱਲ 12 ਥਾਵਾਂ ‘ਤੇ ਕਾਰਵਾਈ ਕੀਤੀ ਹੈ। ਇਸ ਵਿੱਚ ਜੈਪੁਰ ਵਿੱਚ ਤਿੰਨ ਅਤੇ ਸੀਕਰ ਵਿੱਚ ਦੋ ਸਥਾਨ ਸ਼ਾਮਲ ਹਨ।

ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਕਿ 25 ਅਕਤੂਬਰ ਨੂੰ ਕਾਂਗਰਸ ਨੇ ਔਰਤਾਂ ਲਈ ਗਾਰੰਟੀ ਲਾਂਚ ਕੀਤੀ ਸੀ। ਇਸ ਦੇ ਨਾਲ ਹੀ 26 ਅਕਤੂਬਰ ਨੂੰ ਰਾਜਸਥਾਨ ਕਾਂਗਰਸ ਦੇ ਪ੍ਰਧਾਨ ਗੋਵਿੰਦ ਸਿੰਘ ਦੋਤਾਸਰਾ ਦੇ ਘਰ ਈਡੀ (ED) ਨੇ ਛਾਪਾ ਮਾਰਿਆ। ਮੇਰੇ ਬੇਟੇ ਵੈਭਵ ਨੂੰ ਪੇਸ਼ ਹੋਣ ਲਈ ਸੰਮਨ ਮਿਲਿਆ ਹੈ। ਹੁਣ ਤੁਸੀਂ ਸਮਝ ਸਕਦੇ ਹੋ ਕਿ ਮੈਂ ਕੀ ਕਹਿ ਰਿਹਾ ਹਾਂ ਕਿ ਰਾਜਸਥਾਨ ਵਿੱਚ ਈਡੀ ਦੀ ਛਾਪੇਮਾਰੀ ਰੋਜ਼ ਹੁੰਦੀ ਹੈ ਕਿਉਂਕਿ ਭਾਜਪਾ ਨਹੀਂ ਚਾਹੁੰਦੀ ਕਿ ਰਾਜਸਥਾਨ ਵਿੱਚ ਔਰਤਾਂ ਅਤੇ ਕਿਸਾਨਾਂ ਨੂੰ ਕਾਂਗਰਸ ਵੱਲੋਂ ਦਿੱਤੀਆਂ ਗਈਆਂ ਗਾਰੰਟੀਆਂ ਦਾ ਲਾਭ ਮਿਲੇ। ਗਹਿਲੋਤ ਨੇ ਦੁਪਹਿਰ ਨੂੰ ਪ੍ਰੈੱਸ ਕਾਨਫਰੰਸ ਬੁਲਾਈ ਹੈ। ਇਸ ਵਿੱਚ ਉਹ ਈਡੀ ਦੇ ਛਾਪੇ ਬਾਰੇ ਬਿਆਨ ਦੇ ਸਕਦਾ ਹੈ।

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਵੀ ਈਡੀ ਦੀ ਕਾਰਵਾਈ ‘ਤੇ ਸਵਾਲ ਉਠਾਏ ਹਨ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਜਿਵੇਂ ਹੀ ਚੋਣਾਂ ਆਉਂਦੀਆਂ ਹਨ, ਈਡੀ, ਸੀਬੀਆਈ, ਆਈਟੀ ਆਦਿ ਭਾਜਪਾ ਦੇ ਅਸਲੀ ਪੰਨਾ ਪ੍ਰਧਾਨ ਬਣ ਜਾਂਦੇ ਹਨ।

ਰਾਜਸਥਾਨ ‘ਚ ਆਪਣੀ ਪੱਕੀ ਹਾਰ ਨੂੰ ਦੇਖਦੇ ਹੋਏ ਭਾਰਤੀ ਜਨਤਾ ਪਾਰਟੀ ਨੇ ਆਪਣੀ ਆਖਰੀ ਚਾਲ! ਛੱਤੀਸਗੜ੍ਹ ਤੋਂ ਬਾਅਦ ਹੁਣ ਈਡੀ ਨੇ ਰਾਜਸਥਾਨ ਵਿੱਚ ਵੀ ਵਿਧਾਨ ਸਭਾ ਚੋਣ ਪ੍ਰਚਾਰ ਵਿੱਚ ਦਾਖ਼ਲ ਹੋਣ ਵਾਲੇ ਕਾਂਗਰਸੀ ਆਗੂਆਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੋਦੀ ਸਰਕਾਰ ਦੀ ਤਾਨਾਸ਼ਾਹੀ ਲੋਕਤੰਤਰ ਲਈ ਘਾਤਕ ਹੈ। ਅਸੀਂ ਏਜੰਸੀਆਂ ਦੀ ਦੁਰਵਰਤੋਂ ਵਿਰੁੱਧ ਲੜਾਈ ਜਾਰੀ ਰੱਖਾਂਗੇ। ਜਨਤਾ ਭਾਜਪਾ ਨੂੰ ਮੂੰਹ ਤੋੜਵਾਂ ਜਵਾਬ ਦੇਵੇਗੀ।

The post ਪੇਪਰ ਲੀਕ ਮਾਮਲਾ: ED ਵੱਲੋਂ ਗੋਵਿੰਦ ਸਿੰਘ ਦੋਤਾਸਾਰਾ ਦੇ ਘਰ ਛਾਪੇਮਾਰੀ, CM ਅਸ਼ੋਕ ਗਹਿਲੋਤ ਦੇ ਪੁੱਤ ਨੂੰ ਸੰਮਨ ਜਾਰੀ appeared first on TheUnmute.com - Punjabi News.

Tags:
  • assembly-elections
  • breaking-news
  • cm-ashok-gehlot
  • congress
  • ed
  • ed-raid
  • india-breaking-news
  • news
  • paper-leak-case
  • rajasthan
  • rajasthan-congress

ਚੰਡੀਗੜ੍ਹ, 26 ਅਕਤੂਬਰ, 2023: ਇਜ਼ਰਾਈਲ ਅਤੇ ਹਮਾਸ (Hamas) ਵਿਚਾਲੇ ਸੰਘਰਸ਼ ਨੂੰ ਹੁਣ 20 ਦਿਨ ਹੋ ਗਏ ਹਨ। ਇਸ ਦੌਰਾਨ ਦੋਵਾਂ ਪਾਸਿਆਂ ਤੋਂ ਹੋਏ ਹਮਲਿਆਂ ਵਿੱਚ ਹੁਣ ਤੱਕ ਕਰੀਬ ਅੱਠ ਹਜ਼ਾਰ ਨਾਗਰਿਕ ਆਪਣੀ ਜਾਨ ਗੁਆ ​​ਚੁੱਕੇ ਹਨ। ਹਮਾਸ ਦੇ ਹਮਲੇ ‘ਚ ਜਿੱਥੇ 1400 ਤੋਂ ਵੱਧ ਇਜ਼ਰਾਈਲੀ ਨਾਗਰਿਕ ਮਾਰੇ ਗਏ ਹਨ, ਉਥੇ ਹੀ ਗਾਜ਼ਾ ਪੱਟੀ ‘ਚ ਇਜ਼ਰਾਇਲੀ ਫੌਜ ਦੇ ਜਵਾਬੀ ਹਮਲੇ ‘ਚ 6500 ਤੋਂ ਵੱਧ ਜਣੇ ਆਪਣੀ ਜਾਨ ਗੁਆ ​​ਚੁੱਕੇ ਹਨ।

ਇਸ ਦੌਰਾਨ, ਗਾਜ਼ਾ ‘ਤੇ ਇਜ਼ਰਾਈਲ ਦੁਆਰਾ ਲਗਾਈਆਂ ਗਈਆਂ ਸਪਲਾਈ ਪਾਬੰਦੀਆਂ ਕਾਰਨ, ਆਮ ਜ਼ਰੂਰਤ ਦੀਆਂ ਬਹੁਤ ਸਾਰੀਆਂ ਚੀਜ਼ਾਂ ਦੀ ਘਾਟ ਹੈ| ਬਾਲਣ ਦੀ ਕਿੱਲਤ ਕਾਰਨ ਇੱਥੋਂ ਦੇ ਹਸਪਤਾਲਾਂ ਵਿੱਚ ਵੀ ਆਮ ਲੋਕਾਂ ਦਾ ਸਹੀ ਇਲਾਜ ਨਹੀਂ ਹੋ ਰਿਹਾ। ਸਥਿਤੀ ਇਹ ਹੈ ਕਿ ਡਾਕਟਰ ਇਲਾਜ ਲਈ ਸਿਰਫ ਐਮਰਜੈਂਸੀ ਕੇਸਾਂ ਨੂੰ ਦਾਖਲ ਕਰਨ ਦੇ ਯੋਗ ਹਨ।

ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਇਜ਼ਰਾਇਲ-ਹਮਾਸ (Hamas) ਸੰਘਰਸ਼ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤ-ਮੱਧ ਪੂਰਬ-ਯੂਰਪ ਆਰਥਿਕ ਗਲਿਆਰੇ ਦੇ ਸਬੰਧ ਵਿੱਚ ਹਾਲ ਹੀ ਵਿੱਚ ਹੋਈ ਜੀ-20 ਕਾਨਫਰੰਸ ਦੌਰਾਨ ਕੀਤਾ ਗਿਆ ਐਲਾਨ ਵੀ ਹਮਾਸ ਵੱਲੋਂ ਇਜ਼ਰਾਈਲ ਉੱਤੇ ਅਚਾਨਕ ਹਮਲੇ ਦਾ ਇੱਕ ਕਾਰਨ ਹੋ ਸਕਦਾ ਹੈ। ਜਿਕਰਯੋਗ ਹੈ ਕਿ ਇਹ ਪ੍ਰੋਜੈਕਟ ਚੀਨ ਦੇ ਬੈਲਟ ਐਂਡ ਰੋਡ ਪ੍ਰੋਜੈਕਟ ਲਈ ਚੁਣੌਤੀ ਸਾਬਤ ਹੋ ਸਕਦਾ ਹੈ। ਹਾਲਾਂਕਿ ਜੰਗ ਕਾਰਨ ਤਿੰਨ ਵੱਖ-ਵੱਖ ਜ਼ਮੀਨੀ ਖੇਤਰਾਂ ਨੂੰ ਜੋੜਨ ਵਾਲੇ ਇਸ ਪ੍ਰਾਜੈਕਟ ਨੂੰ ਫਿਲਹਾਲ ਰੋਕ ਦਿੱਤਾ ਗਿਆ ਹੈ।

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਚਿਤਾਵਨੀ ਦਿੱਤੀ ਹੈ ਕਿ ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੇ ਸੰਘਰਸ਼ ਦਾ ਦਾਇਰਾ ਪੱਛਮੀ ਏਸ਼ੀਆ ਤੋਂ ਬਾਹਰ ਵੀ ਪ੍ਰਭਾਵਿਤ ਹੋ ਸਕਦਾ ਹੈ। ਰੂਸ ਦਾ ਇਹ ਬਿਆਨ ਅਜਿਹੇ ਸਮੇਂ ‘ਚ ਆਇਆ ਹੈ ਜਦੋਂ ਸੰਯੁਕਤ ਰਾਸ਼ਟਰ ‘ਚ ਗਾਜ਼ਾ ‘ਤੇ ਹਮਲਿਆਂ ਨੂੰ ਰੋਕਣ ਦਾ ਪ੍ਰਸਤਾਵ ਪਾਸ ਨਹੀਂ ਹੋ ਸਕਿਆ ਹੈ। ਦੂਜੇ ਪਾਸੇ ਗਾਜ਼ਾ ਪੱਟੀ ਵਿੱਚ ਇਜ਼ਰਾਇਲੀ ਹਮਲਿਆਂ ਕਾਰਨ ਮਨੁੱਖੀ ਸਹਾਇਤਾ ਮੁਹੱਈਆ ਕਰਵਾਉਣ ਵਿੱਚ ਮੁਸ਼ਕਲਾਂ ਆ ਰਹੀਆਂ ਹਨ।

The post ਇਜ਼ਰਾਈਲ-ਹਮਾਸ ਵਿਚਾਲੇ ਸੰਘਰਸ਼ ‘ਚ ਮਰਨ ਵਾਲਿਆਂ ਦਾ ਅੰਕੜਾ 8 ਹਜ਼ਾਰ ਕਰੀਬ ਪਹੁੰਚਿਆ, ਨਹੀਂ ਮਿਲ ਰਹੀਆਂ ਜ਼ਰੂਰੀ ਚੀਜ਼ਾਂ appeared first on TheUnmute.com - Punjabi News.

Tags:
  • breaking-news
  • hamas
  • israel
  • israel-and-hamas-war
  • joe-biden
  • news
  • putin

ਮਹਿਬੂਬਾ ਮੁਫ਼ਤੀ ਨੂੰ ਸਰਬਸੰਮਤੀ ਨਾਲ ਤਿੰਨ ਸਾਲਾਂ ਲਈ ਪੀਡੀਪੀ ਦਾ ਪ੍ਰਧਾਨ ਚੁਣਿਆ

Thursday 26 October 2023 08:04 AM UTC+00 | Tags: breaking-news jammu-and-kashmir mehbooba-mufti news pdp pdp-party president-of-pdp

ਚੰਡੀਗੜ੍ਹ, 26 ਅਕਤੂਬਰ, 2023: ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਅਤੇ ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ (Mehbooba Mufti) ਨੂੰ ਸਰਬਸੰਮਤੀ ਨਾਲ ਤਿੰਨ ਸਾਲਾਂ ਲਈ ਪੀਡੀਪੀ ਪ੍ਰਧਾਨ ਚੁਣਿਆ ਗਿਆ ਹੈ। ਮੁਫਤੀ ਦੇ ਨਾਂ ਦਾ ਪ੍ਰਸਤਾਵ ਸੀਨੀਅਰ ਮੀਤ ਪ੍ਰਧਾਨ ਅਬਦੁਲ ਰਹਿਮਾਨ ਵੀਰੀ ਨੇ ਰੱਖਿਆ ਅਤੇ ਜਨਰਲ ਸਕੱਤਰ ਗੁਲਾਮ ਨਬੀ ਹੰਜੂਰਾ ਨੇ ਸਮਰਥਨ ਕੀਤਾ।

The post ਮਹਿਬੂਬਾ ਮੁਫ਼ਤੀ ਨੂੰ ਸਰਬਸੰਮਤੀ ਨਾਲ ਤਿੰਨ ਸਾਲਾਂ ਲਈ ਪੀਡੀਪੀ ਦਾ ਪ੍ਰਧਾਨ ਚੁਣਿਆ appeared first on TheUnmute.com - Punjabi News.

Tags:
  • breaking-news
  • jammu-and-kashmir
  • mehbooba-mufti
  • news
  • pdp
  • pdp-party
  • president-of-pdp

ਸਟੋਰੀ ਸਪੌਂਸਰ: ਕੌਰ ਇੰਮੀਗ੍ਰੇਸ਼ਨ

ਮੋਗਾ, 26 ਅਕਤੂਬਰ, 2023: ਤਨਮਿੰਦਰਪਾਲ ਕੌਰ ਪੁੱਤਰੀ ਭੁਪਿੰਦਰ ਸਿੰਘ ਅਤੇ ਦਲਵਿੰਦਰ ਕੌਰ 9-A ਸਾਹਿਬਜਾਦਾ ਜੁਝਾਰ ਸਿੰਘ ਨਗਰ, ਬਠਿੰਡਾ ਨੂੰ ਕੌਰ ਇੰਮੀਗ੍ਰੇਸ਼ਨ ਦੀ ਮੱਦਦ ਨਾਲ ਕੈਨੇਡਾ ਦਾ ਸਟੂਡੈਂਟ ਵੀਜ਼ਾ 22 ਦਿਨ੍ਹਾਂ ‘ਚ ਮਨਜ਼ੂਰ ਹੋਇਆ ਹੈ। ਤਨਮਿੰਦਰਪਾਲ ਕੌਰ ਦੀਆਂ ਚਾਰ ਰਿਫਿਊਜ਼ਲਾਂ ਕਿਸੇ ਹੋਰ ਏਜੰਸੀ ਤੋਂ ਅਤੇ ਇੱਕ ਕੌਰ ਇੰਮੀਗ੍ਰੇਸ਼ਨ ਅਤੇ ਦਸ ਸਾਲ ਦਾ ਗੈਪ ਸੀ |

ਤਨਮਿੰਦਰਪਾਲ ਕੌਰ ਨੇ 16 ਅਗਸਤ 2023 ਨੂੰ ਫਾਈਲ ਲਗਾਈ ਅਤੇ ਨੌਂ ਸਤੰਬਰ 2023 ਨੂੰ ਵੀਜ਼ਾ ਆਇਆ | ਤਨਮਿੰਦਰਪਾਲ ਕੌਰ ਹੁਣ ਸਟੂਡੈਂਟ ਵੀਜ਼ੇ ‘ਤੇ Langley, BC, ਕੈਨੇਡਾ ਜਾ ਰਿਹਾ ਹੈ | ਤਨਮਿੰਦਰਪਾਲ ਕੌਰ ਦੇ ਆਈਲੈਟਸ ਸਕੋਰ(IELTS Score):- ਓਵਰਆਲ 7.0 (L-7.5, R-6.5, W-6.5, S-6.5) ਹਨ | ਉਨ੍ਹਾਂ ਨੇ 2010 'ਚ M.Sc ਅਤੇ 2013 ਵਿੱਚ Bachelor Of Education ਪਾਸ ਕੀਤੀ ਸੀ।

ਕੌਰ ਇੰਮੀਗ੍ਰੇਸ਼ਨ ਦੀ ਟੀਮ ਵੱਲੋਂ ਤਨਮਿੰਦਰਪਾਲ ਕੌਰ ਨੂੰ ਬਹੁਤ ਵਧਾਈਆਂ । ਹੁਣ ਆਇਲਟਸ 'ਚੋਂ ਓਵਰਆਲ 6.0 ਬੈਂਡ ਤੇ PTE 'ਚੋਂ ਓਵਰਆਲ 60 ਸਕੋਰ ਤੇ TOFEL 'ਚੋਂ ਓਵਰਆਲ 83 ਸਕੋਰ 'ਤੇ ਵੀ ਸਟੂਡੈਂਟ ਵੀਜ਼ਾ ਜਾਂ ਸਟੂਡੈਂਟ+ਸਪਾਊਸ ਵੀਜ਼ਾ ਕੌਰ ਇੰਮੀਗ੍ਰੇਸ਼ਨ ਦੀ ਮਦਦ ਨਾਲ ਲਾ ਸਕਦੇ ਹੋ ।

ਜੇਕਰ ਤੁਸੀ ਵੀ…

1. ਸਟੱਡੀ ਵੀਜ਼ਾ ਤੇ ਕੈਨੇਡਾ ਜਾਣਾ ਚਾਹੁੰਦੇ ਹੋ।
2. ਸਟੂਡੈਂਟ ਤੇ ਸਪਾਊਸ ਦਾ ਇਕੱਠਿਆਂ ਦਾ ਕੈਨੇਡਾ ਦਾ ਵੀਜ਼ਾ ਲਗਾਉਣਾ ਚਾਹੁੰਦੇ ਹੋ ।
3. ਤੁਹਾਡਾ ਸਪਾਊਸ ਕੈਨੇਡਾ ਪੜ੍ਹ ਰਿਹਾ ਹੈ ਜਾਂ ਵਰਕ ਪਰਮਿਟ ਤੇ ਹੈ ਅਤੇ ਤੁਸੀਂ ਵੀ ਸਪਾਊਸ ਵੀਜ਼ਾ ਤੇ ਕੈਨੇਡਾ ਜਾਣਾ ਚਾਹੁੰਦੇ ਹੋ। ਜਾਂ ਫਿਰ
4. ਸਟੂਡੈਂਟ ਦਾ ਵੀਜ਼ਾ ਆ ਗਿਆ ਹੈ ਤੇ ਸਪਾਊਸ ਨੂੰ ਨਾਲ ਹੀ ਲਿਜਾਣਾ ਚਾਹੁੰਦੇ ਹੋ ਜਾਂ ਕੈਨੇਡਾ ਚ ਆਪਣਾ ਕਾਲਜ ਬਦਲਣਾ ਚਾਹੁੰਦੇ ਹੋ ਜਾਂ ਯੂ.ਕੇ. ਜਾਂ ਆਸਟ੍ਰੇਲੀਆ ਸਟੂਡੈਂਟ+ਸਪਾਊਸ ਵੀਜ਼ੇ ਤੇ ਜਾਣਾ ਚਾਹੁੰਦੇ ਹੋ ।

ਤਾਂ ਅੱਜ ਹੀ ਕੌਰ ਇੰਮੀਗ੍ਰੇਸ਼ਨ ਨੂੰ ਮਿਲੋ ਜਾਂ ਹੁਣੇ ਵੱਟਸਅੱਪ ਕਰੋ ਆਪਣੇ Documents ਜਾਂ ਕਾਲ ਕਰੋ |

ਮੋਗਾ ਬਰਾਂਚ:- 96926-00084
96927-00084
96928-00084
ਅੰਮ੍ਰਿਤਸਰ ਬਰਾਂਚ : 96923-00084
: 93553-00084

ਮੋਗਾ ਬਰਾਂਚ ਦਾ ਪਤਾ: Near Sri Satya Sai Murlidhar Ayurvedic College, Firozepur GT road, Duneke, Moga (ਨੇੜੇ ਸੱਤਿਆ ਸਾਂਈ ਮੁਰਲੀਧਰ ਆਯੁਰਵੈਦਿਕ ਕਾਲਜ, ਫਿਰੋਜਪੁਰ ਜੀ ਟੀ ਰੋਡ, ਦੁੱਨੇਕੇ, ਮੋਗਾ)

ਅੰਮ੍ਰਿਤਸਰ ਬਰਾਂਚ ਦਾ ਪਤਾ : SCO 41, Veer Enclave, Near Golden Gate and Ryan International School , Bypass Road, Amritsar(ਐਸ ਸੀ ਓ 41 , ਵੀਰ ਇਨਕਲੇਵ, ਨੇੜੇ ਗੋਲਡਨ ਗੇਟ ਅਤੇ ਰਿਆਨ ਇੰਟਰਨੈਸ਼ਨਲ ਸਕੂਲ, ਬਾਈਪਾਸ ਰੋਡ , ਅੰਮ੍ਰਿਤਸਰ)

ਹੈਦਰਾਬਾਦ ਬਰਾਂਚ ਦਾ ਪਤਾ : Office No.301, 3rd Floor, "Sonathalia Emerald", Raj Bhavan Road, Somajiguda, Hyderabad.(ਆਫਿਸ ਨੰ. 301, ਤੀਸਰੀ ਮੰਜ਼ਿਲ, ਸੋਨਾਥਾਲੀਆ ਇਮਾਰਲਡ, ਰਾਜ ਭਵਨ ਰੋਡ, ਸੋਮਾਜੀਗੁਡਾ, ਹੈਦਰਾਬਾਦ)

The post 10 ਸਾਲ ਦੇ ਗੈਪ ਤੇ ਪੰਜ ਰਿਫਿਊਜ਼ਲਾਂ ਦੇ ਬਾਵਜੂਦ ਮਾਸਟਰ ਡਿਗਰੀ ਹੋਲਡਰ ਤਨਮਿੰਦਰਪਾਲ ਨੂੰ ਮਿਲਿਆ ਕੈਨੇਡਾ ਦਾ ਸਟੱਡੀ ਵੀਜ਼ਾ appeared first on TheUnmute.com - Punjabi News.

Tags:
  • breaking-news
  • tanminderpal-kaur

ਚੰਡੀਗੜ੍ਹ, 26 ਅਕਤੂਬਰ, 2023: ਜਲੰਧਰ ‘ਚ ਭਗਵਾਨ ਸ਼੍ਰੀ ਵਾਲਮੀਕਿ (Lord Shri Valmiki) ਜਯੰਤੀ ਦੇ ਮੱਦੇਨਜ਼ਰ ਜ਼ਿਲਾ ਪ੍ਰਸ਼ਾਸਨ ਨੇ ਅਹਿਮ ਫੈਸਲਾ ਲਿਆ ਹੈ। ਪ੍ਰਸ਼ਾਸਨ ਨੇ 27 ਅਕਤੂਬਰ ਨੂੰ ਸਕੂਲ, ਕਾਲਜ ਅਤੇ ਆਈਟੀਆਈ ਬੰਦ ਰੱਖਣ ਦੇ ਹੁਕਮ ਦਿੱਤੇ ਹਨ। ਭਲਕੇ ਯਾਨੀ 27 ਅਕਤੂਬਰ ਨੂੰ ਸ਼ਹਿਰ ਵਿਚ ਸ਼ੋਭਾ ਯਾਤਰਾ ਕੱਢੀ ਜਾਵੇਗੀ | ਪਹਿਲਾਂ 2 ਵਜੇ ਤੱਕ ਹੀ ਬੰਦ ਕਰਨ ਦੇ ਹੁਕਮ ਸਨ। ਪਰ ਵੀਰਵਾਰ ਨੂੰ ਜਾਰੀ ਹੁਕਮਾਂ ਵਿੱਚ ਪੂਰੇ ਦਿਨ ਲਈ ਸਕੂਲ ਬੰਦ ਰੱਖਣ ਦਾ ਐਲਾਨ ਕੀਤਾ ਗਿਆ।

The post ਭਗਵਾਨ ਸ਼੍ਰੀ ਵਾਲਮੀਕਿ ਜੀ ਦੀ ਸ਼ੋਭਾ ਯਾਤਰਾ ਮੱਦੇਨਜਰ ਜਲੰਧਰ ‘ਚ ਭਲਕੇ ਸਕੂਲ, ਕਾਲਜਾਂ ‘ਚ ਛੁੱਟੀ ਦਾ ਐਲਾਨ appeared first on TheUnmute.com - Punjabi News.

Tags:
  • breaking-news
  • holiday
  • jalandhar
  • lord-shri-valmiki
  • shobha-yatra

ENG Vs SL: ਇੰਗਲੈਂਡ ਨੇ ਸ਼੍ਰੀਲੰਕਾ ਖ਼ਿਲਾਫ਼ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਚੁਣੀ

Thursday 26 October 2023 09:00 AM UTC+00 | Tags: breaking-news chinnaswamy-stadium cricket-update england-vs-sri-lanka eng-vs-sl eng-vs-sl-live-score ews news sports-news

ਚੰਡੀਗੜ੍ਹ, 26 ਅਕਤੂਬਰ, 2023: ਵਨਡੇ ਵਿਸ਼ਵ ਕੱਪ ਦਾ 25ਵਾਂ ਮੈਚ ਮੌਜੂਦਾ ਚੈਂਪੀਅਨ ਇੰਗਲੈਂਡ (England) ਅਤੇ ਸ਼੍ਰੀਲੰਕਾ ਵਿਚਾਲੇ ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ।

ਟੀਮ ਨੇ 4 ਓਵਰਾਂ ‘ਚ ਬਿਨਾਂ ਕਿਸੇ ਨੁਕਸਾਨ ਦੇ 27 ਦੌੜਾਂ ਬਣਾ ਲਈਆਂ ਹਨ। ਡੇਵਿਡ ਮਲਾਨ ਅਤੇ ਜੌਨੀ ਬੇਅਰਸਟੋ ਕਰੀਜ਼ ‘ਤੇ ਹਨ। ਜੌਨੀ ਬੇਅਰਸਟੋ ਨੂੰ ਪਾਰੀ ਦੀ ਪਹਿਲੀ ਗੇਂਦ ‘ਤੇ ਜੀਵਨਦਾਨ ਮਿਲਿਆ ਹੈ ।

ਇੰਗਲੈਂਡ (England) 16 ਸਾਲਾਂ ਤੋਂ ਵਨਡੇ ਵਿਸ਼ਵ ਕੱਪ ‘ਚ ਸ਼੍ਰੀਲੰਕਾ ਖ਼ਿਲਾਫ਼ ਜਿੱਤ ਦਾ ਇੰਤਜ਼ਾਰ ਕਰ ਰਿਹਾ ਹੈ। ਟੀਮ ਦੀ ਆਖਰੀ ਜਿੱਤ 1999 ਵਿੱਚ ਹੋਈ ਸੀ। ਉਦੋਂ ਤੋਂ ਲੈ ਕੇ, ਦੋਵਾਂ ਟੀਮਾਂ ਵਿਚਕਾਰ ਚਾਰ ਮੈਚ (2007, 2011, 2015 ਅਤੇ 2019) ਖੇਡੇ ਗਏ ਅਤੇ ਇੰਗਲਿਸ਼ ਟੀਮ ਸਾਰੇ ਮੈਚ ਹਾਰ ਗਈ ਸੀ । ਭਾਵ ਸ਼੍ਰੀਲੰਕਾ ਨੇ ਪਿਛਲੇ 4 ਮੈਚ ਲਗਾਤਾਰ ਜਿੱਤੇ ਹਨ।

ਦੋਵਾਂ ਟੀਮਾਂ ਦੇ ਪਲੇਇੰਗ ਇਲੈਵਨ

ਇੰਗਲੈਂਡ: ਜੋਸ ਬਟਲਰ (ਕਪਤਾਨ ਅਤੇ ਵਿਕਟਕੀਪਰ), ਜੌਨੀ ਬੇਅਰਸਟੋ, ਡੇਵਿਡ ਮਲਾਨ, ਜੋ ਰੂਟ, ਬੇਨ ਸਟੋਕਸ, ਲਿਆਮ ਲਿਵਿੰਗਸਟਨ, ਮੋਇਨ ਅਲੀ, ਕ੍ਰਿਸ ਵੋਕਸ, ਡੇਵਿਡ ਵਿਲੀ, ਆਦਿਲ ਰਾਸ਼ਿਦ ਅਤੇ ਮਾਰਕ ਵੁੱਡ।

ਸ਼੍ਰੀਲੰਕਾ: ਕੁਸਲ ਮੈਂਡਿਸ (ਕਪਤਾਨ ਅਤੇ ਵਿਕਟਕੀਪਰ), ਪਥੁਮ ਨਿਸੰਕਾ, ਕੁਸਲ ਪਰੇਰਾ, ਸਦਿਰਾ ਸਮਰਾਵਿਕਰਮਾ, ਚਰਿਥ ਅਸਾਲੰਕਾ, ਧਨੰਜੈ ਡੀ ਸਿਲਵਾ, ਐਂਜੇਲੋ ਮੈਥਿਊਜ਼, ਮਹਿਸ਼ ਤੀਕਸ਼ਾਨਾ, ਕਸੁਨ ਰਜਿਥਾ, ਲਾਹਿਰੂ ਕੁਮਾਰਾ ਅਤੇ ਦਿਲਸ਼ਾਨ ਮਦੁਸ਼ੰਕਾ।

The post ENG Vs SL: ਇੰਗਲੈਂਡ ਨੇ ਸ਼੍ਰੀਲੰਕਾ ਖ਼ਿਲਾਫ਼ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਚੁਣੀ appeared first on TheUnmute.com - Punjabi News.

Tags:
  • breaking-news
  • chinnaswamy-stadium
  • cricket-update
  • england-vs-sri-lanka
  • eng-vs-sl
  • eng-vs-sl-live-score
  • ews
  • news
  • sports-news

ਮੋਹਾਲੀ: ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਈ-ਕਾਰਡ ਬਣਾਉਣ ਲਈ ਕੈਂਪ ਲਾਇਆ

Thursday 26 October 2023 09:07 AM UTC+00 | Tags: ayushman-bharat breaking-news dharamshala health-bima health-insurance health-insurance-scheme mohali-news sas-nagar

ਖਰੜ/ਐੱਸ ਏ ਐੱਸ ਨਗਰ, 26 ਅਕਤੂਬਰ 2023: ਜ਼ਿਲ੍ਹਾ ਪ੍ਰਸ਼ਾਸਨ ਤੇ ਸਿਵਲ ਸਰਜਨ ਐੱਸ ਏ ਐੱਸ ਨਗਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬੜਮਾਜਰਾ ਦੇ ਗੁਰਦੁਆਰਾ ਸਾਹਿਬ ਨੇੜੇ ਧਰਮਸ਼ਾਲਾ ਵਿਖੇ ਆਯੂਸ਼ਮਾਨ ਭਾਰਤ (Ayushman Bharat) – ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ ਸਿਹਤ ਬੀਮਾ ਕਾਰਡ ਬਣਾਉਣ ਸਬੰਧੀ ਵਿਸ਼ੇਸ਼ ਕੈਂਪ ਲਗਾਇਆ ਗਿਆ। ਕੈੰਪ ਦੌਰਾਨ ਲੋਕਾਂ ਦੇ ਸਿਹਤ ਬੀਮਾ ਕਾਰਡ ਬਣਾਏ ਗਏ ਅਤੇ ਇਸ ਯੋਜਨਾ ਦੇ ਲਾਭ ਸਬੰਧੀ ਜਾਗਰੂਕ ਕੀਤਾ ਗਿਆ।

ਸੀਨੀਅਰ ਮੈਡੀਕਲ ਅਫਸਰ ਬਲਾਕ ਘੜੂੰਆਂ ਡਾ. ਸੁਰਿੰਦਰਪਾਲ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਆਯੂਸ਼ਮਾਨ ਭਾਰਤ (Ayushman Bharat) ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਲਾਭਪਾਤਰੀਆਂ ਦੇ ਕਾਰਡ ਬਣਾਉਣ ਵਿਚ ਵਾਧਾ ਕਰਨ ਦੇ ਮਕਸਦ ਨਾਲ ਵਿਸ਼ੇਸ਼ ਕੈਂਪ ਲਗਾ ਕੇ ਆਨਲਾਈਨ ਕਾਰਡ ਬਣਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਇਸ ਮੁਹਿੰਮ ਨੂੰ ਉਤਸ਼ਾਹਿਤ ਕਰਨ ਹਿੱਤ ਇਕ ਦੀਵਾਲੀ ਬੰਪਰ ਡਰਾਅ ਕੱਢਿਆ ਜਾ ਰਿਹਾ ਹੈ, ਜਿਸ ਤਹਿਤ 16 ਅਕਤੂਬਰ ਤੋਂ 30 ਨਵੰਬਰ 2023 ਤੱਕ ਕਾਰਡ ਬਣਵਾਉਣ ਵਾਲੇ ਸਾਰੇ ਲਾਭਪਾਤਰੀਆਂ ਵਿਚੋਂ ਲੱਕੀ ਡਰਾਅ ਦੇ ਜ਼ਰੀਏ 10 ਲੋਕਾਂ ਨੂੰ ਨਗਦ ਇਨਾਮ ਦਿੱਤੇ ਜਾਣਗੇ।

ਆਯੁਰਵੈਦਿਕ ਮੈਡੀਕਲ ਅਫ਼ਸਰ ਡਾ. ਮਾਨਸੀ ਅਰੋੜਾ ਅਤੇ ਬਲਾਕ ਐਕਸਟੈਨਸ਼ਨ ਐਜੂਕੇਟਰ ਗੌਤਮ ਰਿਸ਼ੀ ਨੇ ਦੱਸਿਆ ਕਿ ਇਸ ਬੀਮਾ ਯੋਜਨਾ ਤਹਿਤ ਹਰ ਇੱਕ ਲਾਭਪਾਤਰੀ ਪਰਿਵਾਰ ਨੂੰ ਪੰਜ ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ ਮੁਹੱਈਆ ਕੀਤੀ ਜਾਂਦੀ ਹੈ। ਇਹਨਾਂ ਕਾਰਡਾਂ ਦੇ ਲਾਭਪਾਤਰੀਆਂ ਦੀਆਂ ਸ਼੍ਰੇਣੀਆਂ ਵਿਚ ਐਨ.ਐਫ.ਐਸ.ਏ. ਰਾਸ਼ਨ ਕਾਰਡ ਧਾਰਕ, ਜੇ-ਫਾਰਮ ਧਾਰਕ ਕਿਸਾਨ, ਰਜਿਸਟਰਡ ਮਜ਼ਦੂਰ, ਰਜਿਸਟਰਡ ਛੋਟੇ ਵਪਾਰੀ, ਪੀਲੇ ਕਾਰਡ ਧਾਰਕ ਪੱਤਰਕਾਰ ਅਤੇ ਐਸ.ਈ.ਸੀ.ਸੀ. ਆਦਿ ਸ਼ਾਮਲ ਹਨ। ਉਨਾਂ ਦੱਸਿਆ ਕਿ ਇਹ ਕਾਰਡ ਵੈਬਸਾਈਟ https://beneficiary.nha.gov.in ਅਤੇ Ayushman App ਦੇ ਰਾਹੀਂ ਖੁਦ ਵੀ ਘਰ ਬੈਠੇ ਬਣਾਇਆ ਜਾ ਸਕਦਾ ਹੈ ਜਾਂ ਨਜਦੀਕੀ ਆਸ਼ਾ ਵਰਕਰਾਂ/ ਸੂਚੀਬੱਧ ਹਸਪਤਾਲਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

ਇਸ ਮੌਕੇ ਸੀ ਐਚ ਓ ਰੀਨਾ, ਸੋਨਮ ਤੇ ਮਨਪ੍ਰੀਤ ਕੌਰ, ਏ ਐਨ ਐਮ ਰਾਜਵਿੰਦਰ ਕੌਰ, ਆਸ਼ਾ ਫੈਸਿਲੀਟੇਟਰ ਚਰਨਜੀਤ ਕੌਰ ਤੇ ਇਲਾਕੇ ਦੀਆਂ ਆਸ਼ਾ ਵਰਕਰਾਂ ਅਤੇ ਲੇਬਰ ਵਿਭਾਗ ਤੋਂ ਅੰਮ੍ਰਿਤਪਾਲ ਸਿੰਘ ਵਲੋਂ ਲਾਭਪਾਤਰੀਆਂ ਦੇ ਬੀਮਾ (Ayushman Bharat) ਕਾਰਡ ਬਣਵਾਏ ਗਏ।

The post ਮੋਹਾਲੀ: ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਈ-ਕਾਰਡ ਬਣਾਉਣ ਲਈ ਕੈਂਪ ਲਾਇਆ appeared first on TheUnmute.com - Punjabi News.

Tags:
  • ayushman-bharat
  • breaking-news
  • dharamshala
  • health-bima
  • health-insurance
  • health-insurance-scheme
  • mohali-news
  • sas-nagar

ਚੰਡੀਗੜ/ਐੱਸ.ਏ.ਐੱਸ ਨਗਰ, 26 ਅਕਤੂਬਰ 2023: ਵਿਸ਼ਵ ਗੱਤਕਾ ਫੈਡਰੇਸ਼ਨ ਨੇ ਦੇਸ਼ ਦੀ ਸਭ ਤੋਂ ਪੁਰਾਣੀ ਰਜਿਸਟਰਡ ਗੱਤਕਾ ਸੰਸਥਾ, ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ, ਦੇ ਸਹਿਯੋਗ ਨਾਲ ਵਿਸ਼ਵ ਪੱਧਰ ‘ਤੇ ਪੈਰ ਪਸਾਰਨ ਲਈ ਆਪਣੇ ਅੰਤਰਰਾਸ਼ਟਰੀ ਮਾਮਲੇ ਡਾਇਰੈਕਟੋਰੇਟ ਦੀ ਸਥਾਪਨਾ ਕਰਦਿਆਂ ਮਹੱਤਵਪੂਰਨ ਕਦਮ ਚੁੱਕੇ ਹਨ ਅਤੇ ਸਮਾਜ ਸੇਵੀ ਤੇ ਸਟੇਟ ਐਵਾਰਡੀ ਫੂਲ ਰਾਜ ਸਿੰਘ ਸਾਬਕਾ ਕੋਂਸਲਰ ਨੂੰ ਇਸ ਡਾਇਰੈਕਟੋਰੇਟ ਦਾ ਚੇਅਰਮੈਨ ਨਿਯੁਕਤ ਕੀਤਾ ਹੈ ਜੋ ਕਿ ਮਾਰਸ਼ਲ ਆਰਟ ਗੱਤਕੇ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਫੁੱਲਤ ਕਰਨ ਤੇ ਹਰਮਨ ਪਿਆਰਾ ਬਣਾਉਣ ਲਈ ਇੱਕ ਮਹੱਤਵਪੂਰਨ ਢਾਂਚਾ ਸਥਾਪਿਤ ਕਰਨਗੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਸ਼ਵ ਗੱਤਕਾ ਫੈਡਰੇਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਅਤੇ ਜਨਰਲ ਸਕੱਤਰ ਡਾ: ਦੀਪ ਸਿੰਘ ਨੇ ਦੱਸਿਆ ਕਿ ਇਸ ਅੰਤਰਰਾਸ਼ਟਰੀ ਮਾਮਲੇ ਡਾਇਰੈਕਟੋਰੇਟ ਦਾ ਮੁੱਢਲਾ ਉਦੇਸ਼ ਗੱਤਕੇ ਨੂੰ ਵਿਸ਼ਵ ਭਰ ਵਿੱਚ ਇੱਕ ਮਾਨਤਾ ਪ੍ਰਾਪਤ ਖੇਡ ਦਾ ਦਰਜਾ ਦਿਵਾਉਣਾ ਹੈ। ਉਨ੍ਹਾਂ ਕਿਹਾ ਕਿ ਇਹ ਟੀਚਾ ਵੱਖ-ਵੱਖ ਦੇਸ਼ਾਂ ਵਿੱਚ ਕੌਮੀ ਗੱਤਕਾ ਫੈਡਰੇਸ਼ਨਾਂ ਦੇ ਗਠਨ ਕਰਦੇ ਹੋਏ ਪ੍ਰਾਪਤ ਕੀਤਾ ਜਾਵੇਗਾ ਜੋ ਇਸ ਪੁਰਾਤਨ ਖੇਡ ਦੇ ਸਰਵਪੱਖੀ ਵਿਕਾਸ ਦੀ ਨੀਂਹ ਨੂੰ ਮਜ਼ਬੂਤੀ ਪ੍ਰਦਾਨ ਕਰਨ ਲਈ ਕੰਮ ਕਰਨਗੀਆਂ।

ਉਨ੍ਹਾਂ ਫੂਲ ਰਾਜ ਸਿੰਘ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੰਦਿਆਂ ਦੱਸਿਆ ਕਿ ਡਾਇਰੈਕਟੋਰੇਟ ਦੀਆਂ ਹੋਰ ਜ਼ਿੰਮੇਵਾਰੀਆਂ ਵਿੱਚ ਵਿਦੇਸ਼ਾਂ ਵਿੱਚ ਖਿਡਾਰੀਆਂ ਨੂੰ ਸਿਖਲਾਈ ਅਤੇ ਕੋਚਿੰਗ ਦੀ ਸਹੂਲਤ ਦੇਣਾ ਅਤੇ ਵੱਖ-ਵੱਖ ਦੇਸ਼ਾਂ ਵਿੱਚ ਮੌਜੂਦ ‘ਅਖਾੜਿਆਂ’ (ਰਵਾਇਤੀ ਗੱਤਕਾ ਸਿਖਲਾਈ ਕੇਂਦਰਾਂ) ਨੂੰ ਵਧੇਰੇ ਸਰਗਰਮ ਕਰਨਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਇਸ ਡਾਇਰੈਕਟੋਰੇਟ ਵੱਲੋਂ ਸਬੰਧਤ ਦੇਸ਼ਾਂ ਵਿੱਚ ਕੌਮੀ ਪੱਧਰ ਦੇ ਗੱਤਕਾ ਮੁਕਾਬਲੇ ਸ਼ੁਰੂ ਕਰਵਾਏ ਜਾਣਗੇ ਅਤੇ ਵਿਸ਼ਵ ਗੱਤਕਾ ਚੈਂਪੀਅਨਸ਼ਿਪ ਤੋਂ ਪਹਿਲਾਂ ਏਸ਼ੀਅਨ ਅਤੇ ਰਾਸ਼ਟਰਮੰਡਲ ਗੱਤਕਾ ਚੈਂਪੀਅਨਸ਼ਿਪ ਵਰਗੇ ਵੱਕਾਰੀ ਮੁਕਾਬਲਿਆਂ ਵਿੱਚ ਵੱਖ-ਵੱਖ ਮੁਲਕਾਂ ਦੀਆਂ ਗੱਤਕਾ ਟੀਮਾਂ ਦੀ ਸ਼ਮੂਲੀਅਤ ਯਕੀਨੀ ਬਣਾਈ ਜਾਵੇਗੀ।

ਹਰਜੀਤ ਸਿੰਘ ਗਰੇਵਾਲ, ਜੋ ਕਿ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਵੀ ਹਨ, ਨੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਪ੍ਰਸਿੱਧ ਸੰਗੀਤ ਨਿਰਮਾਤਾ ਜਰਨੈਲ ਘੁਮਾਣ ਦੀ ਹਾਜ਼ਰੀ ਵਿੱਚ ਇੱਕ ਸਾਦੇ ਸਮਾਗਮ ਦੌਰਾਨ ਫੂਲ ਰਾਜ ਸਿੰਘ ਨੂੰ ਰਸਮੀ ਤੌਰ ‘ਤੇ ਇਹ ਨਿਯੁਕਤੀ ਪੱਤਰ ਭੇਂਟ ਕੀਤਾ।

ਇਸੇ ਦੌਰਾਨ ਸਟੇਟ ਐਵਾਰਡ ਜੇਤੂ ਫੂਲ ਰਾਜ ਸਿੰਘ ਨੇ ਅੰਤਰਰਾਸ਼ਟਰੀ ਮਾਮਲੇ ਡਾਇਰੈਕਟੋਰੇਟ ਦੇ ਚੇਅਰਮੈਨ ਵਜੋਂ ਨਿਯੁਕਤੀ ‘ਤੇ ਉਕਤ ਗੱਤਕਾ ਸੰਸਥਾਵਾਂ ਵੱਲੋਂ ਉਨ੍ਹਾਂ ਨੂੰ ਸੌਂਪੀਆਂ ਗਈਆਂ ਜ਼ਿੰਮੇਵਾਰੀਆਂ ਪ੍ਰਤੀ ਆਪਣੀ ਅਟੱਲ ਵਚਨਬੱਧਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹ ਆਪਣੇ ਤਜ਼ਰਬੇ ਅਤੇ ਖੇਡ ਜਨੂੰਨ ਸਦਕਾ ਵਿਦੇਸ਼ਾਂ ਵਿੱਚ ਗੱਤਕੇ ਨੂੰ ਪ੍ਰਫੁੱਲਤ ਕਰਨ ਅਤੇ ਸਤਿਕਾਰਤ ਖੇਡ ਬਣਾਉਣ ਲਈ ਆਪਣਾ ਪੂਰਾ ਜ਼ੋਰ-ਤਾਣ ਲਾਉਣਗੇ।

ਉਨ੍ਹਾਂ ਕਿਹਾ ਕਿ ਇਸ ਡਾਇਰੈਕਟੋਰੇਟ ਰਾਹੀਂ ਵਿਦੇਸ਼ਾਂ ਵਿੱਚ ਵਸਦੇ ਖਿਡਾਰੀਆਂ ਅਤੇ ਅਖਾੜਿਆਂ ਨੂੰ ਗੱਤਕਾ ਖੇਡ ਦੇ ਉੱਜਲ ਭਵਿੱਖ ਪ੍ਰਤੀ ਜਾਗਰੂਕ ਕਰਦੇ ਹੋਏ ਅਸੀਂ ਵੱਖ-ਵੱਖ ਮੁਲਕਾਂ ਵਿੱਚ ਗੱਤਕਾ ਖੇਡ ਦੀ ਮਜ਼ਬੂਤ ​​ਨੀਂਹ ਸਥਾਪਤ ਕਰਨ ਲਈ ਤਨਦੇਹੀ ਨਾਲ ਕੰਮ ਕਰਾਂਗੇ ਅਤੇ ਭਵਿੱਖ ਵਿੱਚ ਇਸ ਡਾਇਰੈਕਟੋਰੇਟ ਵਿੱਚ ਹੋਰ ਵੀ ਨਿਯੁਕਤੀਆਂ ਕੀਤੀਆਂ ਜਾਣਗੀਆਂ।

ਇਸ ਮੌਕੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਇੰਦਰਜੋਧ ਸਿੰਘ ਨੇ ਬੋਲਦਿਆਂ ਕਿਹਾ ਕਿ ਉਪਰੋਕਤ ਵੱਕਾਰੀ ਗੱਤਕਾ ਸੰਸਥਾਵਾਂ ਦਾ ਇਹ ਕਦਮ ਗੱਤਕੇ ਨੂੰ ਅੰਤਰਰਾਸ਼ਟਰੀ ਮੰਚ ‘ਤੇ ਇੱਕ ਯੋਜਨਾਬੱਧ ਅਤੇ ਮਾਨਤਾ ਪ੍ਰਾਪਤ ਖੇਡ ਵਜੋਂ ਉਤਸ਼ਾਹਿਤ ਕਰਨ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਚੰਡੀਗੜ੍ਹ ਗੱਤਕਾ ਐਸੋਸੀਏਸ਼ਨ ਦੇ ਸਕੱਤਰ ਰਾਜਦੀਪ ਸਿੰਘ ਬਾਲੀ ਨੇ ਕਿਹਾ ਕਿ ਵੱਖ-ਵੱਖ ਦੇਸ਼ਾਂ ਵਿੱਚ ਰਾਸ਼ਟਰੀ ਗੱਤਕਾ ਫੈਡਰੇਸ਼ਨਾਂ ਦਾ ਗਠਨ ਕਰਨਾ ਅਤੇ ਅੰਤਰਰਾਸ਼ਟਰੀ ਮਾਮਲਿਆਂ ਦੇ ਡਾਇਰੈਕਟੋਰੇਟ ਦੀ ਰਣਨੀਤਕ ਸਥਾਪਨਾ ਗੱਤਕੇ ਨੂੰ ਇੱਕ ਵਿਸ਼ਵਵਿਆਪੀ ਮਹੱਤਵ ਵਾਲੀ ਖੇਡ ਵਜੋਂ ਸਥਾਪਤ ਕਰਨ ਦੀ ਯਾਤਰਾ ਵਿੱਚ ਮਹੱਤਵਪੂਰਨ ਕਦਮ ਹਨ।

ਇਸ ਮੌਕੇ ਹਾਜ਼ਰ ਭਗਵਾਨ ਸਿੰਘ ਗਿੱਲ, ਗੁਰਮੀਤ ਸਿੰਘ ਸੈਣੀ, ਬਲਰਾਜ ਸਿੰਘ ਬਰਾੜ, ਨਿਹਾਲ ਸਿੰਘ, ਹਰਪਾਲ ਸਿੰਘ, ਮਨਜੀਤ ਸਿੰਘ ਅਤੇ ਜਸਮੀਤ ਸਿੰਘ ਜੱਸੀ ਨੇ ਫੂਲ ਰਾਜ ਸਿੰਘ ਦੀ ਨਿਯੁਕਤੀ ਦਾ ਨਿੱਘਾ ਸੁਆਗਤ ਕਰਦਿਆਂ ਭਰੋਸਾ ਪ੍ਰਗਟਾਇਆ ਕਿ ਉਹ ਅੰਤਰਰਾਸ਼ਟਰੀ ਮਾਮਲਿਆਂ ਦੇ ਡਾਇਰੈਕਟੋਰੇਟ ਰਾਹੀਂ ਗੱਤਕੇ ਨੂੰ ਬੇਮਿਸਾਲ ਬੁਲੰਦੀਆਂ ‘ਤੇ ਪਹੁੰਚਾਉਣਗੇ।

The post ਫੂਲ ਰਾਜ ਸਿੰਘ ਬਣੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਅੰਤਰਰਾਸ਼ਟਰੀ ਮਾਮਲੇ ਡਾਇਰੈਕਟੋਰੇਟ ਦੇ ਚੇਅਰਮੈਨ appeared first on TheUnmute.com - Punjabi News.

Tags:
  • breaking-news
  • gatka
  • gatka-association
  • national-gatka-association
  • news
  • phool-raj-singh
  • punjab

ਇਕ ਨਵੰਬਰ ਨੂੰ 'ਮੈਂ ਪੰਜਾਬ ਬੋਲਦਾ ਹਾਂ' ਬਹਿਸ ਰਵਾਇਤੀ ਪਾਰਟੀਆਂ ਪਾਸੋਂ ਸੂਬੇ ਨਾਲ ਕਮਾਏ ਧ੍ਰੋਹ ਦਾ ਜਵਾਬ ਮੰਗੇਗੀ: CM ਭਗਵੰਤ ਮਾਨ

Thursday 26 October 2023 11:33 AM UTC+00 | Tags: aam-aadmi-party bhagwant-mann breaking-news cm-bhagwant-mann debate latest-news main-punjab-bolda-ha news pau punjab punjab-debate the-unmute-breaking-news the-unmute-latest-news

ਚੰਡੀਗੜ੍ਹ, 26 ਅਕਤੂਬਰ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਇਕ ਨਵੰਬਰ ਨੂੰ ਲੁਧਿਆਣਾ ਵਿਖੇ ਹੋ ਰਹੀ ਬਹਿਸ (DEBATE) 'ਮੈਂ ਪੰਜਾਬ ਬੋਲਦਾ ਹਾਂ' ਦੌਰਾਨ ਲੋਕ ਰਵਾਇਤੀ ਪਾਰਟੀਆਂ ਪਾਸੋਂ ਸੂਬੇ ਨਾਲ ਕੀਤੇ ਗੁਨਾਹਾਂ ਦਾ ਜਵਾਬ ਮੰਗਣਗੇ।

ਇਸ ਯਾਦਗਾਰੀ ਮੌਕੇ ਸ਼ਿਰਕਤ ਕਰਨ ਲਈ ਸੂਬੇ ਦੇ ਲੋਕਾਂ ਨੂੰ ਖੁੱਲ੍ਹਾ ਸੱਦਾ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਹੁਣ ਤੱਕ ਸੱਤਾ ਵਿੱਚ ਰਹਿ ਰਹੀਆਂ ਸਾਰੀਆਂ ਸਿਆਸੀ ਧਿਰਾਂ ਬਹਿਸ ਦੌਰਾਨ ਆਪਣਾ ਪੱਖ ਰੱਖਣਗੀਆਂ। ਉਨ੍ਹਾਂ ਕਿਹਾ ਕਿ ਹਰੇਕ ਪਾਰਟੀ ਨੂੰ ਆਪਣਾ ਪੱਖ ਪੇਸ਼ ਕਰਨ ਲਈ 30 ਮਿੰਟ ਦਾ ਸਮਾਂ ਮਿਲੇਗਾ ਜਿਸ ਵਿੱਚ ਸੂਬੇ ਨਾਲ ਜੁੜੇ ਮਸਲੇ ਉਠਾਏ ਜਾਣਗੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ 'ਮੈਂ ਪੰਜਾਬ ਬੋਲਦਾ ਹਾਂ' ਬਹਿਸ ਦੌਰਾਨ ਪ੍ਰੋਫੈਸਰ ਨਿਰਮਲ ਜੌੜਾ ਮੰਚ ਸੰਚਾਲਨ ਕਰਨਗੇ।

ਮੁੱਖ ਮੰਤਰੀ ਨੇ ਕਿਹਾ, "ਖੁੱਲ੍ਹੀ ਬਹਿਸ (DEBATE)  ਪੰਜਾਬ ਨੂੰ ਹੁਣ ਤੱਕ ਕੀਹਨੇ ਤੇ ਕਿਵੇਂ ਲੁੱਟਿਆ ਦੇ ਆਲੇ-ਦੁਆਲੇ ਕੇਂਦਰਿਤ ਹੋਵੇਗੀ। ਇਸ ਬਹਿਸ ਵਿੱਚ ਭਾਈ-ਭਤੀਜੇ, ਸਾਲੇ-ਜੀਜੇ, ਮਿੱਤਰ-ਮੁਲਾਹਜ਼ੇ, ਟੋਲ ਪਲਾਜ਼ੇ, ਜਵਾਨੀ-ਕਿਸਾਨੀ, ਵਪਾਰ-ਦੁਕਾਨਦਾਰ, ਗੁਰੂਆਂ ਦੀ ਬਾਣੀ, ਨਹਿਰਾਂ ਦਾ ਪਾਣੀ ਦੀ ਗੱਲ ਹੋਵੇਗੀ।

" ਉਨ੍ਹਾਂ ਕਿਹਾ ਕਿ ਰਵਾਇਤੀ ਪਾਰਟੀਆਂ ਦੇ ਲੀਡਰਾਂ ਨੇ ਇਨ੍ਹਾਂ ਸਾਰੇ ਮਸਲਿਆਂ ਉਤੇ ਪੰਜਾਬ ਨਾਲ ਗੱਦਾਰੀ ਕੀਤੀ ਹੈ ਜਿਸ ਲਈ ਇਨ੍ਹਾਂ ਨੂੰ ਸੂਬੇ ਦੇ ਲੋਕਾਂ ਅੱਗੇ ਜੁਆਬਦੇਹ ਬਣਾਇਆ ਜਾਵੇਗਾ। ਭਗਵੰਤ ਸਿੰਘ ਮਾਨ ਨੇ ਇਨ੍ਹਾਂ ਨੇਤਾਵਾਂ ਨੂੰ ਪੰਜਾਬ ਵਾਸੀਆਂ ਅਤੇ ਮੀਡੀਆ ਸਾਹਮਣੇ ਖੁੱਲ੍ਹੀ ਬਹਿਸ ਲਈ ਵੰਗਾਰਿਆ ਸੀ।

ਮੁੱਖ ਮੰਤਰੀ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਇਹ ਨੇਤਾ ਪੰਜਾਬ ਨਾਲ ਕੀਤੀ ਗੱਦਾਰੀ ਲਈ ਜ਼ਿੰਮੇਵਾਰ ਹਨ ਅਤੇ ਪੰਜਾਬ ਦੀ ਪਿੱਠ ਵਿੱਚ ਛੁਰਾ ਮਾਰਨ ਵਾਲਿਆਂ ਨੂੰ ਇਤਿਹਾਸ ਕਦੇ ਵੀ ਮੁਆਫ਼ ਨਹੀਂ ਕਰੇਗਾ।

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਬਹਿਸ ਲੋਕਾਂ ਨੂੰ ਸ਼ੀਸ਼ਾ ਦਿਖਾਏਗੀ ਕਿ ਕੁਰਬਾਨੀ ਦੀ ਆੜ ਵਿੱਚ ਕਿਵੇਂ ਇਨ੍ਹਾਂ ਨੇਤਾਵਾਂ ਨੇ ਪੰਜਾਬ ਦੇ ਹਿੱਤ ਅਣਗੌਲੇ ਕਰਕੇ ਆਪਣੇ ਨਿੱਜੀ ਮੁਫਾਦ ਸੁਰੱਖਿਅਤ ਕੀਤੇ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਇਨ੍ਹਾਂ ਲੀਡਰਾਂ ਵੱਲੋਂ ਨਿੱਜੀ ਹਿੱਤਾਂ ਦੀ ਖਾਤਰ ਪੰਜਾਬ ਤੇ ਪੰਜਾਬੀਆਂ ਵਿਰੁੱਧ ਕੀਤੇ ਗੁਨਾਹਾਂ ਨੂੰ ਤਾਂ ਕਦੇ ਭੁੱਲਣਗੇ ਅਤੇ ਨਾ ਹੀ ਕਦੇ ਮੁਆਫ਼ ਕਰਨਗੇ।

The post ਇਕ ਨਵੰਬਰ ਨੂੰ 'ਮੈਂ ਪੰਜਾਬ ਬੋਲਦਾ ਹਾਂ' ਬਹਿਸ ਰਵਾਇਤੀ ਪਾਰਟੀਆਂ ਪਾਸੋਂ ਸੂਬੇ ਨਾਲ ਕਮਾਏ ਧ੍ਰੋਹ ਦਾ ਜਵਾਬ ਮੰਗੇਗੀ: CM ਭਗਵੰਤ ਮਾਨ appeared first on TheUnmute.com - Punjabi News.

Tags:
  • aam-aadmi-party
  • bhagwant-mann
  • breaking-news
  • cm-bhagwant-mann
  • debate
  • latest-news
  • main-punjab-bolda-ha
  • news
  • pau
  • punjab
  • punjab-debate
  • the-unmute-breaking-news
  • the-unmute-latest-news

ਵਿਧਾਇਕ ਕੁਲਵੰਤ ਸਿੰਘ ਨੇ ਖ਼ੂਨਦਾਨ ਕਰਨ ਵਾਲਿਆਂ ਦੀ ਕੀਤੀ ਹੌਂਸਲਾ ਅਫ਼ਜਾਈ

Thursday 26 October 2023 11:40 AM UTC+00 | Tags: blood-donate-camp blood-donation-camp blood-donors breaking-news mla-kulwant-singh news

ਮੋਹਾਲੀ, 26 ਅਕਤੂਬਰ 2023: ਅੱਜ ਐੱਸ.ਏ.ਐੱਸ ਨਗਰ (ਮੋਹਾਲੀ) ਵਿਖੇ ਟਰੇਡਰਜ਼ ਮਾਰਕੀਟ ਐਸੋਸੀਏਸ਼ਨ (ਰਜਿ.) ਅਤੇ ਬੇਉਪਾਰ ਮੰਡਲ ਐਸ.ਏ.ਐਸ ਨਗਰ 3B2 ਅਤੇ ਲਾਇਨਜ਼ ਕਲੱਬ ਪੰਚਕੁਲਾ ਪ੍ਰੀਮੀਅਰ ਦੁਆਰਾ ਮਨੁੱਖਤਾ ਦੀ ਸੇਵਾ ਲਈ ਖ਼ੂਨਦਾਨ ਕੈਂਪ ਲਗਾਇਆ ਗਿਆ | ਹਲਕਾ ਮੋਹਾਲੀ ਦੇ ਵਿਧਾਇਕ ਸ. ਕੁਲਵੰਤ ਸਿੰਘ ((MLA Kulwant Singh) ਨੇ ਇਸ ਖ਼ੂਨਦਾਨ ਕੈਂਪ ਵਿੱਚ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ ਅਤੇ ਖ਼ੂਨਦਾਨੀਆਂ ਦੀ ਹੌਂਸਲਾ ਅਫ਼ਜਾਈ ਕੀਤੀ।

ਇਸ ਮੌਕੇ ਸ. ਕੁਲਵੰਤ ਸਿੰਘ ਨੇ ਟਰੇਡਰਜ਼ ਮਾਰਕੀਟ ਐਸੋਸੀਏਸ਼ਨ ਅਤੇ ਬੇਉਪਾਰ ਮੰਡਲ ਅਤੇ ਲਾਇਨਜ਼ ਕਲੱਬ ਪੰਚਕੁਲਾ ਪ੍ਰੀਮੀਅਰ ਦੁਆਰਾ ਲਗਾਏ ਗਏ ਇਸ ਕੈਂਪ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਖ਼ੂਨਦਾਨ ਤੋਂ ਵੱਡਾ ਕੋਈ ਦਾਨ ਨਹੀਂ, ਕਿਉਂਕਿ ਖੂਨ ਦੀ ਇੱਕ ਬੁੰਦ ਨਾਲ ਮੌਤ ਦੇ ਮੂੰਹ ਵਿੱਚ ਜਾ ਰਹੇ ਕਿਸੇ ਵਿਅਕਤੀ ਦੀ ਜਾਨ ਬਚਾਈ ਜਾ ਸਕਦੀ ਹੈ | ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਭ ਨੂੰ ਖ਼ੂਨਦਾਨ ਕਰਨਾ ਚਾਹੀਦਾ ਹੈ | ਸ. ਕੁਲਵੰਤ ਸਿੰਘ ਨੇ ਸਾਰੇ ਖ਼ੂਨਦਾਨੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ |

ਇਸ ਦੌਰਾਨ ਪੱਤਰਕਾਰਾਂ ਨਾਲ ਗੱਲ ਕਰਦਿਆਂ ਵਿਧਾਇਕ ਕੁਲਵੰਤ ਸਿੰਘ (MLA Kulwant Singh) ਨੇ ਕਿਹਾ ਪੰਜਾਬ ਦੇ ਮੁੱਦਿਆਂ ਦਾ ਹੱਲ ਸਿਆਸਤ ਤੋਂ ਉਪਰ ਉਠਕੇ ਹੋਣਾ ਚਾਹੀਦਾ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਨਵੰਬਰ ਨੂੰ ਰੱਖੀ ਖੁੱਲ੍ਹੀ ਬਹਿਸ ‘ਚ ਸਾਰੀਆਂ ਪਾਰਟੀਆਂ ਨੂੰ ਸ਼ਾਮਲ ਹੋਣਾ ਚਾਹੀਦਾ ਤਾਂ ਜੋ ਗੰਭੀਰ ਮੁੱਦਿਆਂ ਦਾ ਹੱਲ ਕੱਢਿਆ ਜਾ ਸਕੇ | ਉਨ੍ਹਾਂ ਕਿਹਾ ਕਿ ਖੁੱਲ੍ਹੀ ਬਹਿਸ ‘ਚ ਇਲਜ਼ਾਮਬਾਜ਼ੀ ਦੀ ਜਗ੍ਹਾ ਮੁੱਦਿਆਂ ‘ਤੇ ਚਰਚਾ ਹੋਣੀ ਚਾਹੀਦੀ ਹੈ, ਕਿਉਂਕਿ ਐੱਸ.ਵਾਈ.ਐੱਲ ਦਾ ਹੱਲ ਮਿਲ ਬੈਠ ਕੇ ਨਿਕਲ ਸਕਦਾ ਹੈ | ਉਨ੍ਹਾਂ ਕਿਹਾ ਕਿ ਜੋ ਪਹਿਲਾਂ ਗਲਤੀਆਂ ਹੋਈਆ ਹਨ, ਉਨ੍ਹਾਂ ਤੋਂ ਸਬਕ ਲੈਣਾ ਚਾਹੀਦਾ। ਸ. ਕੁਲਵੰਤ ਸਿੰਘ ਨੇ ਸਾਫ਼ ਕੀਤਾ ਕਿ ਪੰਜਾਬ ਕੋਲ ਪਾਣੀ ਦੀ ਇੱਕ ਵੀ ਬੂੰਦ ਫਾਲਤੂ ਨਾ ਪਹਿਲਾ ਸੀ ਅਤੇ ਨਾ ਹੀ ਹੁਣ ਹੈ। ਇਸ ਤੋਂ ਵੀ ਵੱਡੀ ਗੱਲ ਕਿ ਪੰਜਾਬ ਦੇ ਪਾਣੀਆਂ ਉੱਤੇ ਸਿਰਫ਼ ਪੰਜਾਬ ਦਾ ਹੱਕ ਹੈ।

ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਨਾਲ ਸ. ਜਸਪਾਲ ਸਿੰਘ ਦਿਓਲ, ਸਟੇਟ ਅਵਾਰਡੀ ਅਤੇ ਸਾਬਕਾ ਕੌਂਸਲਰ ਫੂਲ ਰਾਜ ਸਿੰਘ, ਸ. ਤਰਨਜੀਤ ਸਿੰਘ, ਹੈਪੀ (ਪੀ.ਏ.), ਅਕਬਿੰਦਰ ਸਿੰਘ ਗੋਸਲ, ਰਜੀਵ ਵਸ਼ਿਸ਼ਟ, ਆਰ.ਪੀ. ਸ਼ਰਮਾ, ਕੁਲਦੀਪ ਸਿੰਘ ਸਮਾਣਾ, ਹਰਪਾਲ ਸਿੰਘ ਚੰਨਾ, ਹਰਸੰਗਤ ਸਿੰਘ ਆਦਿ ਹਾਜ਼ਰ ਰਹੇ |

The post ਵਿਧਾਇਕ ਕੁਲਵੰਤ ਸਿੰਘ ਨੇ ਖ਼ੂਨਦਾਨ ਕਰਨ ਵਾਲਿਆਂ ਦੀ ਕੀਤੀ ਹੌਂਸਲਾ ਅਫ਼ਜਾਈ appeared first on TheUnmute.com - Punjabi News.

Tags:
  • blood-donate-camp
  • blood-donation-camp
  • blood-donors
  • breaking-news
  • mla-kulwant-singh
  • news

ਚੰਡੀਗੜ੍ਹ, 26 ਅਕਤੂਬਰ 2023: ਕਤਰ (Qatar) ਦੀ ਇੱਕ ਅਦਾਲਤ ਨੇ 8 ਸਾਬਕਾ ਭਾਰਤੀ ਜਲ ਸੈਨਿਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਉਹ ਇੱਕ ਸਾਲ ਤੋਂ ਕਤਰ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਕੈਦ ਹਨ। ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ ਭਾਰਤ ਸਰਕਾਰ ਨੇ ਇਸ ‘ਤੇ ਹੈਰਾਨੀ ਪ੍ਰਗਟਾਈ ਹੈ। ਉਨ੍ਹਾਂ ਨੂੰ ਆਜ਼ਾਦ ਕਰਵਾਉਣ ਲਈ ਕਾਨੂੰਨੀ ਰਾਹ ਤਲਾਸ਼ੇ ਜਾ ਰਹੇ ਹਨ। ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਅਸੀਂ ਫੈਸਲੇ ਦੇ ਵੇਰਵਿਆਂ ਦੀ ਉਡੀਕ ਕਰ ਰਹੇ ਹਾਂ। ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਹਰ ਕਾਨੂੰਨੀ ਮੱਦਦ ਲਈ ਤਿਆਰ ਹਾਂ |

ਕਤਰ (Qatar) ਸਰਕਾਰ ਨੇ 8 ਭਾਰਤੀਆਂ ‘ਤੇ ਲੱਗੇ ਦੋਸ਼ਾਂ ਨੂੰ ਜਨਤਕ ਨਹੀਂ ਕੀਤਾ ਹੈ। ਕਤਰ ਵਿਚ ਜਿਨ੍ਹਾਂ 8 ਸਾਬਕਾ ਜਲ ਸੈਨਾ ਅਧਿਕਾਰੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ, ਉਨ੍ਹਾਂ ਦੇ ਨਾਂ ਹਨ- ਕੈਪਟਨ ਨਵਤੇਜ ਸਿੰਘ ਗਿੱਲ, ਕੈਪਟਨ ਸੌਰਭ ਵਸ਼ਿਸ਼ਟ, ਕੈਪਟਨ ਬੀਰੇਂਦਰ ਕੁਮਾਰ ਵਰਮਾ, ਕਮਾਂਡਰ ਪੂਰਨੇਂਦੂ ਤਿਵਾੜੀ, ਕਮਾਂਡਰ ਸੁਗਨਾਕਰ ਪਕਾਲਾ, ਕਮਾਂਡਰ ਸੰਜੀਵ ਗੁਪਤਾ, ਕਮਾਂਡਰ ਅਮਿਤ ਨਾਗਪਾਲ ਅਤੇ ਮਲਾਹ ਰਾਗੇਸ਼।

ਕਤਰ ਦੀ ਖੁਫੀਆ ਏਜੰਸੀ ਦੇ ਰਾਜ ਸੁਰੱਖਿਆ ਬਿਊਰੋ ਨੇ 30 ਅਗਸਤ 2022 ਨੂੰ ਭਾਰਤੀ ਜਲ ਸੈਨਾ ਦੇ 8 ਸਾਬਕਾ ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤਾ ਸੀ। ਹਾਲਾਂਕਿ, ਭਾਰਤੀ ਦੂਤਘਰ ਨੂੰ ਸਤੰਬਰ ਦੇ ਅੱਧ ਵਿੱਚ ਉਸਦੀ ਗ੍ਰਿਫਤਾਰੀ ਬਾਰੇ ਸਭ ਤੋਂ ਪਹਿਲਾਂ ਸੂਚਿਤ ਕੀਤਾ ਗਿਆ ਸੀ।

30 ਸਤੰਬਰ ਨੂੰ ਇਨ੍ਹਾਂ ਭਾਰਤੀਆਂ ਨੂੰ ਥੋੜ੍ਹੇ ਸਮੇਂ ਲਈ ਆਪਣੇ ਪਰਿਵਾਰਕ ਮੈਂਬਰਾਂ ਨਾਲ ਟੈਲੀਫੋਨ ‘ਤੇ ਗੱਲ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ। ਉਸ ਦੀ ਗ੍ਰਿਫਤਾਰੀ ਤੋਂ ਇਕ ਮਹੀਨੇ ਬਾਅਦ 3 ਅਕਤੂਬਰ ਨੂੰ ਪਹਿਲੀ ਵਾਰ ਕੌਂਸਲਰ ਪਹੁੰਚ ਦਿੱਤੀ ਗਈ ਸੀ। ਇਸ ਦੌਰਾਨ ਭਾਰਤੀ ਦੂਤਘਰ ਦੇ ਇੱਕ ਅਧਿਕਾਰੀ ਨੂੰ ਉਨ੍ਹਾਂ ਨਾਲ ਮਿਲਣ ਦੀ ਇਜਾਜ਼ਤ ਦਿੱਤੀ ਗਈ।

ਇਸ ਤੋਂ ਬਾਅਦ ਇਨ੍ਹਾਂ ਨੂੰ ਹਰ ਹਫ਼ਤੇ ਪਰਿਵਾਰਕ ਮੈਂਬਰਾਂ ਨੂੰ ਫ਼ੋਨ ਕਰਨ ਦੀ ਇਜਾਜ਼ਤ ਦਿੱਤੀ ਗਈ। ਦਸੰਬਰ ਵਿੱਚ ਦੂਜੀ ਕੌਂਸਲਰ ਪਹੁੰਚ ਦਿੱਤੀ ਗਈ। ਕਤਰ ਸਰਕਾਰ ਨੇ ਅਜੇ ਤੱਕ 8 ਭਾਰਤੀਆਂ ‘ਤੇ ਲੱਗੇ ਦੋਸ਼ਾਂ ਨੂੰ ਜਨਤਕ ਨਹੀਂ ਕੀਤਾ ਹੈ। ਸਥਾਨਕ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਭਾਰਤੀ ਜਲ ਸੈਨਾ ਦੇ ਸਾਬਕਾ ਅਧਿਕਾਰੀ ਕਥਿਤ ਤੌਰ ‘ਤੇ ਜਾਸੂਸੀ ਕਰ ਰਹੇ ਸਨ। ਹਾਲਾਂਕਿ ਇਸ ਵਿੱਚ ਵੀ ਕੋਈ ਤੱਥ ਪੇਸ਼ ਨਹੀਂ ਕੀਤੇ ਗਏ ਹਨ।

ਇਹ ਸਾਰੇ ਕਤਰ ਦੀ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦੇ ਸਨ। ਇਹ ਕੰਪਨੀ ਕਤਾਰੀ ਐਮੀਰੀ ਨੇਵੀ ਨੂੰ ਸਿਖਲਾਈ ਅਤੇ ਹੋਰ ਸੇਵਾਵਾਂ ਪ੍ਰਦਾਨ ਕਰਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕੰਪਨੀ ਦਾ ਨਾਂ ਦੇਹਰਾ ਗਲੋਬਲ ਟੈਕਨਾਲੋਜੀ ਐਂਡ ਕੰਸਲਟੈਂਸੀ ਸਰਵਿਸਿਜ਼ ਹੈ।

The post ਕਤਰ ਦੀ ਅਦਾਲਤ ਨੇ 8 ਸਾਬਕਾ ਭਾਰਤੀ ਜਲ ਸੈਨਿਕਾਂ ਨੂੰ ਮੌਤ ਦੀ ਸਜ਼ਾ ਸੁਣਾਈ, MEA ਨੇ ਕਿਹਾ- ਹਰ ਕਾਨੂੰਨੀ ਮੱਦਦ ਲਈ ਤਿਆਰ appeared first on TheUnmute.com - Punjabi News.

Tags:
  • 8-ex-indian-marines
  • breaking-news
  • news
  • qatar

ਕਪਿਲ ਦੇਵ ਸਿੰਘ ਕਤਲ ਕੇਸ 'ਚ ਮੁਖਤਾਰ ਅੰਸਾਰੀ ਦੋਸ਼ੀ ਕਰਾਰ, ਕੱਲ ਸੁਣਾਈ ਜਾਵੇਗੀ ਸਜ਼ਾ

Thursday 26 October 2023 01:16 PM UTC+00 | Tags: breaking-news india-news kapil-dev-singh-murder-case mukhtar-ansari news

ਚੰਡੀਗੜ੍ਹ, 26 ਅਕਤੂਬਰ 2023: ਮਾਫੀਆ ਮੁਖਤਾਰ ਅੰਸਾਰੀ (Mukhtar Ansari) ਖ਼ਿਲਾਫ਼ ਗੈਂਗਸਟਰ ਮਾਮਲੇ ਦੀ ਸੁਣਵਾਈ ਅੱਜ ਹੋਈ। ਜੱਜ ਨੇ ਮੁਖਤਾਰ ਅੰਸਾਰੀ ਨੂੰ ਦੋਸ਼ੀ ਕਰਾਰ ਦਿੱਤਾ ਹੈ। ਮਾਮਲੇ ‘ਚ ਭਲਕੇ ਸਜ਼ਾ ਸੁਣਾਈ ਜਾਵੇਗੀ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਮੁਖਤਾਰ ਅੰਸਾਰੀ ਇੱਕ ਗੈਂਗਸਟਰ ਮਾਮਲੇ ਵਿੱਚ ਸਜ਼ਾ ਭੁਗਤ ਚੁੱਕੇ ਹਨ।

ਫੈਸਲਾ ਸੁਣਾਏ ਜਾਣ ਸਮੇਂ ਮੁਖਤਾਰ ਅੰਸਾਰੀ ਨੂੰ ਬੰਦਾ ਜੇਲ ਤੋਂ ਵਰਚੁਅਲ ਪੇਸ਼ ਕੀਤਾ ਗਿਆ। ਮੁਖਤਾਰ ਦੇ ਖਿਲਾਫ ਸਾਲ 2009 ‘ਚ ਕਰੰਦਾ ਥਾਣਾ ਖੇਤਰ ‘ਚ ਕਤਲ ਅਤੇ ਕਤਲ ਦੀ ਕੋਸ਼ਿਸ਼ ਦੇ ਆਧਾਰ ‘ਤੇ ਮਾਮਲਾ ਦਰਜ ਕੀਤਾ ਗਿਆ ਸੀ। ਕਪਿਲ ਦੇਵ ਸਿੰਘ ਦਾ ਕਤਲ ਕਰੀਬ 14 ਸਾਲ ਪਹਿਲਾਂ ਹੋਇਆ ਸੀ। ਅੱਜ MP/MLA ਅਦਾਲਤ ਨੇ ਆਪਣਾ ਫੈਸਲਾ ਸੁਣਾਇਆ ਹੈ।

ਅੰਸਾਰੀ (Mukhtar Ansari) ਅਤੇ ਸੋਨੂੰ ਯਾਦਵ ਨੂੰ ਗੈਂਗਸਟਰ ਮਾਮਲੇ ਵਿੱਚ ਅੱਜ ਦੋਸ਼ੀ ਕਰਾਰ ਦਿੱਤਾ ਗਿਆ ਹੈ। ਸਜ਼ਾ ਸੁਣਾਉਣ ਦੀ ਤਾਰੀਖ਼ ਭਲਕੇ ਤੈਅ ਕੀਤੀ ਗਈ ਹੈ। ਸੁਣਵਾਈ ਦੌਰਾਨ ਮੁਖਤਾਰ ਅੰਸਾਰੀ ਦੀ ਵਰਚੁਅਲ ਅਦਾਲਤ ਵਿੱਚ ਪੇਸ਼ ਹੋਏ। ਐਮਪੀ/ਐਮਐਲਏ ਦੀ ਅਦਾਲਤ ਵਿੱਚ ਚੱਲ ਰਿਹਾ ਇਹ ਕੇਸ ਕਰੰਡਾ ਥਾਣਾ ਖੇਤਰ ਦੇ ਸੂਆਪੁਰ ਪਿੰਡ ਦੇ ਕਪਿਲ ਦੇਵ ਸਿੰਘ ਕਤਲ ਕੇਸ ਨਾਲ ਸਬੰਧਤ ਹੈ। ਸਾਲ 2009 ‘ਚ ਕਰੰਦਾ ਥਾਣੇ ‘ਚ ਮੁਖਤਾਰ ਤੇ ਹੋਰਾਂ ਖਿਲਾਫ ਗੈਂਗਸਟਰ ਦਾ ਮਾਮਲਾ ਦਰਜ ਹੋਇਆ ਸੀ। ਇਸ ਵਿੱਚ ਕਪਿਲ ਦੇਵ ਕਤਲ ਕੇਸ ਅਤੇ ਮੀਰ ਹਸਨ ਕਤਲ ਕੇਸ ਨੂੰ ਗੈਂਗ ਚਾਰਟ ਵਿੱਚ ਸ਼ਾਮਲ ਕੀਤਾ ਗਿਆ ਸੀ।

The post ਕਪਿਲ ਦੇਵ ਸਿੰਘ ਕਤਲ ਕੇਸ ‘ਚ ਮੁਖਤਾਰ ਅੰਸਾਰੀ ਦੋਸ਼ੀ ਕਰਾਰ, ਕੱਲ ਸੁਣਾਈ ਜਾਵੇਗੀ ਸਜ਼ਾ appeared first on TheUnmute.com - Punjabi News.

Tags:
  • breaking-news
  • india-news
  • kapil-dev-singh-murder-case
  • mukhtar-ansari
  • news

ਐਸ.ਏ.ਐਸ. ਨਗਰ, 26 ਅਕਤੂਬਰ 2023: ਸ੍ਰੀਮਤੀ ਸੋਨਮ ਚੌਧਰੀ (Sonam Chaudhary), ਜੋ ਕਿ 2014 ਬੈਚ ਦੇ ਪੀ.ਸੀ.ਐਸ. ਅਧਿਕਾਰੀ ਹਨ, ਵੱਲੋਂ ਅੱਜ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ), ਐਸ.ਏ.ਐਸ ਨਗਰ ਦਾ ਚਾਰਜ ਸੰਭਾਲਿਆ ਗਿਆ।

ਉਨ੍ਹਾਂ (Sonam Chaudhary) ਇਸ ਤੋ ਪਹਿਲਾਂ ਬਤੌਰ ਜਆਇੰਟ ਕਮਿਸ਼ਨਰ, ਲੁਧਿਆਣਾ ਵਿਖੇ ਸੇਵਾ ਨਿਭਾਈ ਹੈ। ਜੁਆਇਨ ਕਰਨ ਤੋ ਪਹਿਲਾਂ ਉਨ੍ਹਾਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੂੰ ਰਿਪੋਰਟ ਪੇਸ਼ ਕੀਤੀ। ਉਨ੍ਹਾਂ ਰਸਮੀ ਗੱਲਬਾਤ ਦੌਰਾਨ ਸੂਬਾ ਸਰਕਾਰ ਦੀਆਂ ਪਾਰਦਰਸ਼ੀ ਨੀਤੀਆਂ ਅਨੁਸਾਰ ਆਪਣੀ ਜਿੰਮੇਵਾਰੀਆਂ ਅਤੇ ਡਿਊਟੀਆਂ ਨਿਭਾਉਣ ਦੀ ਵਚਨਬੱਧਤਾ ਪ੍ਰਗਟਾਈ ਤਾਂ ਜੋ ਵਿਕਾਸ ਕਾਰਜਾਂ ਦੇ ਨਾਲ-ਨਾਲ ਭਲਾਈ ਸਕੀਮਾਂ ਨੂੰ ਜਮੀਨੀ ਪੱਧਰ ਤੇ ਸਹੀ ਢੰਗ ਨਾਲ ਲਾਗੂ ਕੀਤਾ ਜਾ ਸਕੇ।

ਉਨ੍ਹਾਂ ਕਿਹਾ ਕਿ ਉਹ ਵਿਕਾਸ ਪ੍ਰੋਜੈਕਟਾਂ, ਨਾਗਰਿਕ ਪੱਖੀ ਸੇਵਾਵਾਂ ਅਤੇ ਭਲਾਈ ਸਕੀਮਾਂ ਨੂੰ ਹਾਂ-ਪੱਖੀ ਹੁਲਾਰਾ ਦੇ ਕੇ ਵਧੀਆਂ ਨਤੀਜੇ ਦੇਣ ਲਈ ਡਿਪਟੀ ਕਮਿਸ਼ਨਰ ਦੀ ਅਗਵਾਈ ਤੇ ਦਿਸ਼ਾ ਨਿਰਦੇਸ਼ ਅਨੁਸਾਰ ਕੰਮ ਕਰਨਗੇ ਅਤੇ ਆਪਣੀਆਂ ਸੇਵਾਵਾਂ ਨਿਭਾਉਣਗੇ।

The post 2014 ਬੈਚ ਦੇ ਪੀ.ਸੀ.ਐਸ ਅਧਿਕਾਰੀ ਸੋਨਮ ਚੌਧਰੀ ਨੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਵਜੋਂ ਅਹੁਦਾ ਸੰਭਾਲਿਆ appeared first on TheUnmute.com - Punjabi News.

Tags:
  • adc-mohali
  • breaking-news
  • nes
  • news
  • pcs-sonam-chaudhary
  • sonam-chaudhary

ਐਸ.ਏ.ਐਸ. ਨਗਰ, 26 ਅਕਤੂਬਰ 2023: ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਪਟਾਖਿਆਂ (firecracker) ਦੀ ਵਿਕਰੀ ਲਈ ਲੋਕਾਂ ਨੂੰ 44 ਆਰਜ਼ੀ ਲਾਇਸੈਂਸ ਜਾਰੀ ਕਰਨ ਲਈ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਸ੍ਰੀਮਤੀ ਆਸ਼ਿਕਾ ਜੈਨ ਵੱਲੋਂ ਗਠਿਤ ਕੀਤੀ ਗਈ ਕਮੇਟੀ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਐੱਸ ਏ ਐੱਸ ਨਗਰ, ਮੋਹਾਲੀ ਵਿਖੇ ਆਰਜ਼ੀ ਲਾਇਸੈਂਸ ਜਾਰੀ ਕਰਨ ਲਈ ਅੱਜ ਡਰਾਅ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਵਿਰਾਜ ਐਸ ਤਿੜਕੇ, ਐਸ.ਡੀ.ਐਮ ਮੋਹਾਲੀ ਚੰਦਰਜੋਤੀ ਸਿੰਘ ਤੇ ਹੋਰ ਅਧਿਕਾਰੀਆਂ ਅਤੇ ਆਮ ਲੋਕਾਂ ਤੇ ਬਿਨੈਕਾਰਾਂ ਦੀ ਹਾਜ਼ਰੀ ਵਿਚ ਵੀਡੀਓਗ੍ਰਾਫੀ ਦਰਮਿਆਨ ਕੱਢਿਆ ਗਿਆ।

ਪਾਰਦਰਸ਼ੀ ਤੇ ਨਿਰਪੱਖ ਪਹੁੰਚ ਅਪਣਾਉਂਦਿਆਂ ਡਰਾਅ ਕੱਢਣ ਦੀ ਪ੍ਰਕਿਰਿਆ ਆਮ ਜਨਤਾ ਦੀ ਹਾਜ਼ਰੀ ਵਿੱਚ ਨੇਪਰੇ ਚਾੜ੍ਹੀ ਗਈ। ਜ਼ਿਕਰਯੋਗ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਆਪਣੇ ਹੁਕਮ ਅਤੇ ਪੰਜਾਬ ਸਰਕਾਰ ਇੰਡਸਟਰੀ ਅਤੇ ਕਮਰਸ ਵਿਭਾਗ ਵਲੋਂ ਸਮੇਂ ਸਮੇਂ ਤੇ ਜਾਰੀ ਹਦਾਇਤਾਂ ਅਨੁਸਾਰ ਸਾਲ 2016 ਵਿੱਚ ਜਾਰੀ ਹੋਏ ਲਾਇਸੈਂਸਾਂ ਦੇ ਮੁਕਾਬਲੇ ਸਿਰਫ਼ 20 ਫੀਸਦੀ ਲਾਇਸੈਂਸ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਹੋਏ ਹਨ।

ਡਰਾਅ ਤੋਂ ਬਾਅਦ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਆਸ਼ਿਕਾ ਜੈਨ ਨੇ ਦੱਸਿਆ ਕਿ ਪ੍ਰਸ਼ਾਸਨ ਨੂੰ ਜ਼ਿਲ੍ਹੇ ਭਰ ਦੇ 44 ਲਾਇਸੈਂਸਾਂ ਲਈ ਕੁੱਲ 1868 ਅਰਜ਼ੀਆਂ ਪ੍ਰਾਪਤ ਹੋਈਆਂ, ਜਿਸ ਵਿੱਚੋਂ 1839 ਠੀਕ ਪਾਈਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਮੋਹਾਲੀ ਅਤੇ ਬਨੂੰੜ ਵਿੱਚ ਪਟਾਖਿਆਂ ਦੀ ਵਿਕਰੀ ਲਈ 18 ਲਾਇਸੈਂਸਾਂ ਵਾਸਤੇ 1575 ਅਰਜ਼ੀਆਂ ਮਿਲੀਆਂ, ਖਰੜ, ਕੁਰਾਲੀ ਅਤੇ ਨਯਾ ਗਾਉਂ ਵਿੱਚ ਪਟਾਖਿਆਂ ਦੀ ਵਿਕਰੀ ਲਈ 8 ਲਾਇਸੈਂਸਾਂ ਵਾਸਤੇ 32 ਅਰਜ਼ੀਆਂ ਮਿਲੀਆਂ ਜਦੋਂ ਕਿ ਡੇਰਾਬਸੀ, ਲਾਲੜੂ ਅਤੇ ਜ਼ੀਰਕਪੁਰ ਵਿੱਚ ਪਟਾਖਿਆਂ ਦੀ ਵਿਕਰੀ ਲਈ 18 ਲਾਇਸੈਂਸਾਂ ਵਾਸਤੇ 232 ਅਰਜ਼ੀਆਂ ਪ੍ਰਾਪਤ ਹੋਈਆਂ ਸਨ।

ਜ਼ਿਲ੍ਹੇ ਵਿੱਚ ਪਟਾਖਿਆਂ (firecracker) ਦੀ ਵਿਕਰੀ ਨੂੰ ਸੁਚਾਰੂ ਢੰਗ ਨਾਲ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਸ੍ਰੀਮਤੀ ਆਸ਼ਿਕਾ ਜੈਨ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਪਟਾਖਿਆਂ ਦੀ ਵਿਕਰੀ ਲਈ ਸਿਰਫ਼ 15 ਥਾਵਾਂ ਨਿਰਧਾਰਤ ਹਨ। ਇਨ੍ਹਾਂ ਥਾਵਾਂ ਤੋਂ ਇਲਾਵਾ ਕਿਤੇ ਵੀ ਹੋਰ ਪਟਾਖਿਆਂ ਦੀ ਵਿਕਰੀ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਜ਼ਿਲ੍ਹਾ ਮੈਜਿਸਟਰੇਟ ਨੇ ਸਪੱਸ਼ਟ ਕੀਤਾ ਕਿ ਕਿਸੇ ਨੂੰ ਵੀ ਨਿਸ਼ਚਤ ਸਮੇਂ ਤੇ ਮਿਤੀ ਤੋਂ ਪਹਿਲਾਂ ਜਾਂ ਬਾਅਦ ਵਿੱਚ ਪਟਾਖੇ ਚਲਾਉਣ ਅਤੇ ਬਿਨਾਂ ਲਾਇਸੈਂਸ ਤੋਂ ਪਟਾਖਿਆਂ ਦੀ ਵਿਕਰੀ ਦੀ ਇਜਾਜ਼ਤ ਨਹੀਂ ਹੋਵੇਗੀ। ਜ਼ਿਕਰਯੋਗ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅਦਾਲਤ ਦੀ ਮਨਜ਼ੂਰੀ ਤੋਂ ਬਿਨਾਂ ਪਟਾਖਿਆਂ ਦੇ ਵਪਾਰੀਆਂ ਨੂੰ ਸਥਾਈ ਲਾਇਸੈਂਸ ਜਾਰੀ ਕਰਨ ਤੋਂ ਰੋਕ ਲਾਈ ਹੋਈ ਹੈ। ਇਸ ਤੋਂ ਇਲਾਵਾ ਆਰਜ਼ੀ ਲਾਇਸੈਂਸ ਜਾਰੀ ਕਰਨ ਦੀ ਗਿਣਤੀ ਵੀ ਸੀਮਤ ਕਰ ਦਿੱਤੀ ਗਈ ਹੈ।

ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ 12 ਨਵੰਬਰ ਨੂੰ ਦੀਵਾਲੀ ਵਾਲੇ ਦਿਨ ਸ਼ਾਮ 8.00 ਵਜੇ ਤੋਂ 10.00 ਵਜੇ ਤੱਕ ਅਤੇ ਮਿਤੀ 27 ਨਵੰਬਰ ਨੂੰ ਗੁਰਪੁਰਬ ਵਾਲੇ ਦਿਨ ਸਵੇਰੇ 4.00 ਵਜੇ ਤੋਂ 5.00 ਵਜੇ ਤੱਕ ਅਤੇ ਸ਼ਾਮ ਨੂੰ 09.00 ਵਜੇ ਤੋਂ 10.00 ਵਜੇ ਤੱਕ ਨਿਰਧਾਰਤ ਅਵਾਜ ਅੰਦਰ ਹੀ ਫਾਇਰ ਕਰੈਕਰਜ / ਪਟਾਖੇ ਚਲਾਉਣ ਦੀ ਆਗਿਆ ਹੋਵੇਗੀ।

ਇਸ ਮਿਤੀ ਅਤੇ ਸਮੇਂ ਤੋਂ ਪਹਿਲਾਂ ਜਾਂ ਬਾਅਦ ਵਿੱਚ ਕੋਈ ਵੀ ਵਸਨੀਕ ਫਾਇਰ ਕਰੈਕਰਜ / ਪਟਾਖੇ ਨਹੀਂ ਚਲਾਏਗਾ ਅਤੇ ਮਾਨਯੋਗ ਅਦਾਲਤ ਦੇ ਹੁਕਮਾਂ ਦੀ ਸਵੈ ਪਾਲਣਾ ਵੀ ਕਰੇਗਾ। ਉਨ੍ਹਾਂ ਦੱਸਿਆ ਕਿ ਦੀਵਾਲੀ ਮੌਕੇ ਪਟਾਖੇ ਵੇਚਣ ਲਈ ਮਿਤੀ 10, 11 ਅਤੇ 12 ਨਵੰਬਰ ਨੂੰ ਸਵੇਰੇ 10:00 ਵਜੇ ਤੋਂ ਸ਼ਾਮ 7.30 ਵਜੇ ਤੱਕ ਅਤੇ ਗੁਰਪੁਰਬ ਮੌਕੇ 27 ਨਵੰਬਰ ਨੂੰ ਸਵੇਰੇ 10:00 ਵਜੇ ਤੋਂ ਸ਼ਾਮ 7.30 ਵਜੇ ਤੱਕ ਨਿਰਧਾਰਤ ਸਥਾਨਾਂ ਤੇ ਹੀ ਸਟਾਲ ਲਗਾਉਣ ਦੀ ਆਗਿਆ ਹੋਵੇਗੀ। ਕੋਈ ਵੀ ਵਿਅਕਤੀ ਗੈਰ ਕਾਨੂੰਨੀ ਤਰੀਕੇ ਨਾਲ ਫਾਇਰ ਕਰੈਕਰਜ਼/ਪਟਾਖਿਆਂ ਦੀ ਸਟੋਰੇਜ ਨਹੀਂ ਕਰੇਗਾ ਅਤੇ ਬਿਨਾਂ ਲਾਇਸੰਸ ਤੋਂ ਵਿਕਰੀ ਨਹੀਂ ਕਰੇਗਾ। ਪਟਾਖੇ ਵੇਚਣ ਸਬੰਧੀ ਨਿਰਧਾਰਤ ਥਾਵਾਂ ਅਤੇ ਮੁੱਖ ਸ਼ਰਤਾਂ ਅਤੇ ਵਧੇਰੇ ਜਾਣਕਾਰੀ ਲਈ ਵੈਬਸਾਈਟ www.sasnagar.nic.in ਤੇ ਵੇਖਿਆ ਜਾ ਸਕਦਾ ਹੈ।

The post ਜ਼ਿਲ੍ਹਾ ਐਸ.ਐਸ.ਏ. ਨਗਰ ਵਿੱਚ ਪਟਾਖਿਆਂ ਦੀ ਵਿਕਰੀ ਲਈ 44 ਲਾਇਸੈਂਸ ਜਾਰੀ appeared first on TheUnmute.com - Punjabi News.

Tags:
  • breaking-news
  • firecrackers
  • sas-nagar

ਐਸ.ਏ.ਐਸ.ਨਗਰ, 26 ਅਕਤੂਬਰ 2023: ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀਆਂ ਅਤੇ ਪ੍ਰਸ਼ਾਸਨ ਨੂੰ ਅੱਪਡੇਟ ਰੱਖਣ ਲਈ, ਪੰਜਾਬ ਰਾਜ ਸੜਕ ਸੁਰੱਖਿਆ ਕੌਂਸਲ (ਪੀ.ਐਸ.ਆਰ.ਐਸ.ਸੀ.) ਲਿਖ ਨੇ ਵੀਰਵਾਰ ਨੂੰ ਮੋਹਾਲੀ ਵਿਖੇ ਡਾ.ਬੀ.ਆਰ. ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਵਿਖੇ ਇੱਕ ਰੋਜ਼ਾ ਸਿਖਲਾਈ ਸੈਸ਼ਨ ਦਾ ਪ੍ਰਬੰਧ ਕੀਤਾ।

ਨੇੜਲੇ ਜ਼ਿਲ੍ਹਿਆਂ ਤੋਂ ਸੜਕ ਸੁਰੱਖਿਆ ਕਮੇਟੀਆਂ; ਐਸ.ਏ.ਐਸ.ਨਗਰ, ਰੂਪਨਗਰ ਅਤੇ ਫਤਹਿਗੜ੍ਹ ਸਾਹਿਬ ਦੇ ਭਾਗੀਦਾਰਾਂ ਨੂੰ ਮਾਹਿਰਾਂ ਵੱਲੋਂ ਸੜਕ ਸੁਰੱਖਿਆ ਉਪਾਵਾਂ ਬਾਰੇ ਜਾਣੂ

ਵਧੇਰੇ ਜਾਣਕਾਰੀ ਦਿੰਦੇ ਹੋਏ, ਖੇਤਰੀ ਟਰਾਂਸਪੋਰਟ ਅਥਾਰਟੀ, ਐਸ.ਏ.ਐਸ.ਨਗਰ-ਕਮ-ਨੋਡਲ ਅਫ਼ਸਰ, ਸਿਖਲਾਈ ਸੈਸ਼ਨ, ਪਰਦੀਪ ਸਿੰਘ ਢਿੱਲੋਂ ਨੇ ਦੱਸਿਆ ਕਿ ਆਵਾਜਾਈ ਦੇ ਬਦਲਦੇ ਦ੍ਰਿਸ਼ ਅਤੇ ਉਸ ਅਨੁਸਾਰ ਸੁਰੱਖਿਆ ਉਪਾਵਾਂ ‘ਤੇ ਜ਼ੋਰ ਦਿੱਤਾ ਗਿਆ। ਇਨ੍ਹਾਂ ਵਿੱਚ ਸੜਕ ਸੁਰੱਖਿਆ ਦੀਆਂ ਇੰਜੀਨੀਅਰਿੰਗ ਵਿਧੀਆਂ- ਸ਼ਹਿਰੀ ਅਤੇ ਪੇਂਡੂ ਰਾਜਮਾਰਗਾਂ ਲਈ ਸੜਕ ਸੁਰੱਖਿਆ ਇੰਜੀਨੀਅਰਿੰਗ ਪਹਿਲੂ- ਜਿਓਮੈਟ੍ਰਿਕ ਡਿਜ਼ਾਈਨ, ਸੰਕੇਤ, ਮਾਰਕਿੰਗ, ਸਟ੍ਰੀਟ ਫਰਨੀਚਰ, ਚੌਰਾਹੇ ਅਤੇ ਗੋਲ ਚੱਕਰ, ਕਰੈਸ਼ ਬੈਰੀਅਰ, ਟ੍ਰੈਫਿਕ ਉਪਾਅ ਅਤੇ ਸੜਕ ਸੁਰੱਖਿਆ ਆਡਿਟ ਸ਼ਾਮਿਲ ਸਨ।

ਡਾ. ਬੀ ਆਰ ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਤੋਂ ਡਾ. ਅਨੁਪਮ ਮਹਾਜਨ ਨੇ ਸੜਕ ਸੁਰੱਖਿਆ ਐਮਰਜੈਂਸੀ ਦੇਖਭਾਲ ਵਿਸ਼ੇ ‘ਤੇ ਭਾਸ਼ਣ ਦਿੱਤਾ। ਉਨ੍ਹਾਂ ਨੇ ਸੜਕ ਸੁਰੱਖਿਆ, ਪ੍ਰੀ-ਹਸਪਤਾਲ ਦੇਖਭਾਲ ਅਤੇ ਨਿਸ਼ਚਿਤ ਦੇਖਭਾਲ ਕੇਂਦਰਾਂ ਵਿੱਚ ਐਮਰਜੈਂਸੀ ਦੇਖਭਾਲ ਦੀ ਭੂਮਿਕਾ, ਤੁਰੰਤ ਸੰਭਾਲ, ਟੈਲੀਮੇਡੀਸਨ, ਬੁਨਿਆਦੀ ਢਾਂਚਾ ਅਤੇ ਸਰੋਤ, ਸਥਾਨਿਕ ਡੇਟਾਬੇਸ ਦੀ ਵਰਤੋਂਦੇ ਮਹੱਤਵ ‘ਤੇ ਚਾਨਣਾ ਪਾਇਆ।

ਡਾ. ਕੇ.ਕੇ. ਗੁਪਤਾ, ਸੰਯੁਕਤ ਡਾਇਰੈਕਟਰ (ਇੰਜੀਨੀਅਰਿੰਗ), ਲੀਡ ਏਜੰਸੀ,ਪੀ ਐਸ ਆਰ ਐਸ ਸੀ ਨੇ ਸੜਕ ਸੁਰੱਖਿਆ ਬਾਰੇ ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਤੋਂ ਜਾਣੂ ਕਰਵਾਇਆ।

ਐਨ.ਜੀ.ਓ ਅਰਾਈਵ ਸੇਫ ਐਂਡ ਮੈਂਬਰ, ਪੀ.ਐਸ.ਆਰ.ਐਸ.ਸੀ. ਅਤੇ ਹਰਪ੍ਰੀਤ ਸਿੰਘ, ਐਨ.ਜੀ.ਓ. ਐਵੌਡ ਐਕਸੀਡੈਂਟ, ਐਸ.ਏ.ਐਸ.ਨਗਰ ਨੇ ਟ੍ਰੈਫਿਕ ਪ੍ਰਬੰਧਨ, ਸੁਰੱਖਿਅਤ ਵਾਹਨਾਂ, ਟ੍ਰੈਫਿਕ ਨਿਯਮਾਂ, ਡਰਾਈਵਿੰਗ ਲਾਇਸੰਸ, ਇਨਫੋਰਸਮੈਂਟ ਆਦਿ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਪੀ.ਡਬਲਯੂ.ਡੀ ਤੋਂ ਮਿਸ ਕਿਰਤ ਧਨੋਆ ਨੇ ਸੜਕ ਹਾਦਸੇ ਦੌਰਾਨ ਮੌਤਾਂ ਨੂੰ 50 ਪ੍ਰਤੀਸ਼ਤ ਤੱਕ ਘਟਾਉਣ ਲਈ ਸੁਰੱਖਿਆ ਅਤੇ ਟ੍ਰੈਫਿਕ ਪ੍ਰਬੰਧਨ ਉਪਾਵਾਂ ‘ਤੇ ਗੱਲ ਕੀਤੀ।
ਸਿਖਲਾਈ ਸੈਸ਼ਨ ਦੀ ਸਮਾਪਤੀ 73 ਭਾਗੀਦਾਰਾਂ ਨੂੰ ਸਰਟੀਫਿਕੇਟ ਵੰਡ ਕੇ ਕੀਤੀ ਗਈ।

The post ਐਸ.ਏ.ਐਸ.ਨਗਰ, ਰੂਪਨਗਰ ਅਤੇ ਫਤਹਿਗੜ੍ਹ ਸਾਹਿਬ ਜ਼ਿਲ੍ਹਿਆਂ ਲਈ ਸੜਕ ਸੁਰੱਖਿਆ ਉਪਾਵਾਂ ਬਾਰੇ ਸਿਖਲਾਈ ਸੈਸ਼ਨ ਕਰਵਾਇਆ appeared first on TheUnmute.com - Punjabi News.

Tags:
  • breaking-news
  • road-safety

ਪੰਜਾਬ ਪੁਲਿਸ ਦੇ ADGP ਅਰਪਿਤ ਸ਼ੁਕਲਾ ਨੂੰ ਮਿਲੀ ਤਰੱਕੀ, ਮਿਲਿਆ ਡੀ.ਜੀ.ਪੀ ਰੈਂਕ

Thursday 26 October 2023 01:39 PM UTC+00 | Tags: aam-aadmi-party adgp adgp-arpit-shukla breaking-news cm-bhagwant-mann dgp-rank latest-news news punjab-police

ਚੰਡੀਗੜ੍ਹ, 26 ਅਕਤੂਬਰ 2023: ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਦੇ ਏ.ਡੀ.ਜੀ.ਪੀ ਅਰਪਿਤ ਸ਼ੁਕਲਾ (ADGP Arpit Shukla) ਨੂੰ ਤਰੱਕੀ ਦੇ ਕੇ ਡੀ.ਜੀ.ਪੀ ਦਾ ਰੈਂਕ ਦੇ ਦਿੱਤਾ ਗਿਆ ਹੈ। ਇਸ ਸੰਬੰਧੀ ਗ੍ਰਹਿ ਵਿਭਾਗ ਨੇ ਹੁਕਮ ਜਾਰੀ ਕਰ ਦਿੱਤੇ ਹਨ।

The post ਪੰਜਾਬ ਪੁਲਿਸ ਦੇ ADGP ਅਰਪਿਤ ਸ਼ੁਕਲਾ ਨੂੰ ਮਿਲੀ ਤਰੱਕੀ, ਮਿਲਿਆ ਡੀ.ਜੀ.ਪੀ ਰੈਂਕ appeared first on TheUnmute.com - Punjabi News.

Tags:
  • aam-aadmi-party
  • adgp
  • adgp-arpit-shukla
  • breaking-news
  • cm-bhagwant-mann
  • dgp-rank
  • latest-news
  • news
  • punjab-police

ਨਵੀਂ ਦਿੱਲੀ , 26 ਅਕਤੂਬਰ 2023 (ਦਵਿੰਦਰ ਸਿੰਘ): ਪੰਜਾਬ ਤੋਂ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਭਾਰਤ ਅਤੇ ਕੈਨੇਡਾ ਦਰਮਿਆਨ ਮੈਡੀਕਲ, ਵਪਾਰ, ਐਂਟਰੀ ਅਤੇ ਕਾਨਫਰੰਸ ਵਰਗੀਆਂ ਜ਼ਰੂਰੀ ਸ਼੍ਰੇਣੀਆਂ ਲਈ ਵੀਜ਼ਾ ਸੇਵਾਵਾਂ ਮੁੜ ਸ਼ੁਰੂ ਕਰਨ ਦੇ ਫੈਸਲੇ ਲਈ ਵਿਦੇਸ਼ ਮੰਤਰਾਲੇ (MEA) ਦਾ ਧੰਨਵਾਦ ਕੀਤਾ।

ਸਾਹਨੀ ਜੋ ਵੀਜ਼ਾ ਸੇਵਾਵਾਂ ਮੁੜ ਸ਼ੁਰੂ ਕਰਨ ਦੇ ਯਤਨਾਂ ਦੀ ਪੈਰਵੀ ਕਰ ਰਹੇ ਹਨ, ਨੇ ਕਿਹਾ ਕਿ ਇਹ ਮਹੱਤਵਪੂਰਨ ਕਦਮ ਦੋਵਾਂ ਦੇਸ਼ਾਂ ਦੇ ਵਿਅਕਤੀਆਂ ਅਤੇ ਸੰਸਥਾਵਾਂ ਦੁਆਰਾ ਕੀਤੀਆਂ ਗਈਆਂ ਕਈ ਬੇਨਤੀਆਂ ਦੇ ਹੁੰਗਾਰੇ ਵਜੋਂ ਲਿਆ ਗਿਆ ਹੈ। ਇਨ੍ਹਾਂ ਸ਼੍ਰੇਣੀਆਂ ਦੀ ਮਹੱਤਤਾ ਨੂੰ ਸਵੀਕਾਰ ਕਰਦੇ ਹੋਏ ਸ੍ਰ. ਸਾਹਨੀ ਨੇ ਬੇਨਤੀ ਕੀਤੀ ਹੈ ਕਿ ਜ਼ਰੂਰੀ ਕੰਮਾਂ ਲਈ ਫੌਰੀ ਈ-ਵੀਜ਼ਾ ਨੂੰ ਵੀ ਦੁਬਾਰਾ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ।

ਇਸ ਹਾਂ ਪੱਖੀ ਫੈਸਲੇ ਦੇ ਮੱਦੇਨਜ਼ਰ, ਸ. ਸਾਹਨੀ ਨੇ ਇੰਡੋ-ਕੈਨੇਡੀਅਨ ਭਾਈਚਾਰੇ ਨੂੰ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਵਿੱਚ ਆਪਣੀ ਭੂਮਿਕਾ ਪ੍ਰਤੀ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਉਹਨਾਂ ਨੇ ਸਪਸ਼ਟ ਕੀਤਾ ਕਿ ਇਨ੍ਹਾਂ ਸਬੰਧਾਂ ਦੀ ਸਦਭਾਵਨਾ ਨੂੰ ਕਾਇਮ ਰੱਖਣ ਦੀ ਜ਼ਿੰਮੇਵਾਰੀ ਸਿਰਫ਼ ਸਰਕਾਰਾਂ ਦੀ ਹੀ ਨਹੀਂ ਸਗੋਂ ਗੁਰਦੁਆਰਿਆਂ ਸਮੇਤ ਪ੍ਰਵਾਸੀ ਲੋਕਾਂ ਦੀ ਵੀ ਹੈ। ਇਸ ਦੇ ਨਾਲ ਹੀ ਸਾਹਨੀ ਨੇ ਇੰਡੋ-ਕੈਨੇਡੀਅਨ ਭਾਈਚਾਰੇ ਨੂੰ ਕਿਸੇ ਵੀ ਗ਼ਲਤ ਅਨਸਰਾਂ ਤੋਂ ਸਾਵਧਾਨ ਅਤੇ ਚੌਕਸ ਰਹਿਣ ਦੀ ਅਪੀਲ ਵੀ ਕੀਤੀ ਹੈ ਭਾਰਤ ਅਤੇ ਕੈਨੇਡਾ ਦਰਮਿਆਨ ਚੱਲ ਰਹੇ ਮਜ਼ਬੂਤ ਅਤੇ ਸਦਭਾਵਨਾ ਵਾਲੇ ਸਬੰਧਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ।

ਸਾਹਨੀ ਨੇ ਭਾਰਤ-ਕੈਨੇਡੀਅਨ ਸਬੰਧਾਂ ਦੀ ਬਿਹਤਰੀ ਲਈ ਕੰਮ ਕਰਨ ਦੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਅਤੇ ਭਾਈਚਾਰੇ ਨੂੰ ਇਨ੍ਹਾਂ ਯਤਨਾਂ ਵਿੱਚ ਇੱਕ ਸਰਗਰਮ ਅਤੇ ਸਕਾਰਾਤਮਕ ਭੂਮਿਕਾ ਨਿਭਾਉਣ ਲਈ ਵੀ ਕਿਹਾ ਹੈ।

The post MP ਵਿਕਰਮਜੀਤ ਸਿੰਘ ਸਾਹਨੀ ਨੇ ਕੈਨੇਡਾ ਲਈ ਵੀਜ਼ਾ ਮੁੜ ਸ਼ੁਰੂ ਕਰਨ ਲਈ ਵਿਦੇਸ਼ ਮੰਤਰਾਲੇ ਦੀ ਕੀਤੀ ਪ੍ਰਸ਼ੰਸ਼ਾ appeared first on TheUnmute.com - Punjabi News.

Tags:
  • breaking-news
  • canada-visa
  • mp-vikramjit-singh-sahney
  • news

ENG Vs SL: ਸ਼੍ਰੀਲੰਕਾ ਨੇ ਮੌਜੂਦਾ ਚੈਂਪੀਅਨ ਇੰਗਲੈਂਡ ਨੂੰ ਅੱਠ ਵਿਕਟਾਂ ਨਾਲ ਹਰਾਇਆ

Thursday 26 October 2023 03:11 PM UTC+00 | Tags: breaking-news champion-england cricket-news eng-vs-sl odi-world-cup sri-lanka

ਚੰਡੀਗੜ੍ਹ, 26 ਅਕਤੂਬਰ 2023: (ENG Vs SL) ਵਨਡੇ ਵਿਸ਼ਵ ਕੱਪ ਦੇ 25ਵੇਂ ਮੈਚ ‘ਚ ਮੌਜੂਦਾ ਚੈਂਪੀਅਨ ਇੰਗਲੈਂਡ ਨੂੰ ਸ਼੍ਰੀਲੰਕਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਵਿਸ਼ਵ ਕੱਪ ਦੇ ਪੰਜ ਮੈਚਾਂ ਵਿੱਚ ਇੰਗਲੈਂਡ ਦੀ ਇਹ ਚੌਥੀ ਹਾਰ ਹੈ। ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ਵਿੱਚ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 156 ਦੌੜਾਂ ਬਣਾਈਆਂ। ਜਵਾਬ ਵਿੱਚ ਸ਼੍ਰੀਲੰਕਾ ਨੇ ਦੋ ਵਿਕਟਾਂ ਗੁਆ ਕੇ 160 ਦੌੜਾਂ ਬਣਾਈਆਂ ਅਤੇ ਮੈਚ ਅੱਠ ਵਿਕਟਾਂ ਨਾਲ ਜਿੱਤ ਲਿਆ।

ਇੰਗਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 33.2 ਓਵਰਾਂ ਵਿੱਚ 156 ਦੌੜਾਂ ਬਣਾਈਆਂ। ਜਵਾਬ ‘ਚ ਸ਼੍ਰੀਲੰਕਾ ਨੇ 25.4 ਓਵਰਾਂ ‘ਚ ਦੋ ਵਿਕਟਾਂ ਗੁਆ ਕੇ 160 ਦੌੜਾਂ ਬਣਾਈਆਂ ਅਤੇ ਮੈਚ ਅੱਠ ਵਿਕਟਾਂ ਨਾਲ ਜਿੱਤ ਲਿਆ।

The post ENG Vs SL: ਸ਼੍ਰੀਲੰਕਾ ਨੇ ਮੌਜੂਦਾ ਚੈਂਪੀਅਨ ਇੰਗਲੈਂਡ ਨੂੰ ਅੱਠ ਵਿਕਟਾਂ ਨਾਲ ਹਰਾਇਆ appeared first on TheUnmute.com - Punjabi News.

Tags:
  • breaking-news
  • champion-england
  • cricket-news
  • eng-vs-sl
  • odi-world-cup
  • sri-lanka

ਚੰਡੀਗੜ੍ਹ/ ਫਾਜ਼ਿਲਕਾ, 26 ਅਕਤੂਬਰ 2023: ਗੁਆਂਢੀ ਸੂਬੇ ਰਾਜਸਥਾਨ ਦੀਆਂ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਪੁਲਿਸ (Punjab Police) ਨੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚੌਕਸੀ ਵਧਾਉਣ ਲਈ ਪੰਜਾਬ-ਰਾਜਸਥਾਨ ਸਰਹੱਦ ‘ਤੇ 5 ਹਾਈ-ਟੈਕ ਨਾਕਿਆਂ ਸਮੇਤ 30 ਵਿਸ਼ੇਸ਼ ਅੰਤਰ-ਰਾਜੀ ਨਾਕੇ ਲਗਾਏ। ਇਹ ਜਾਣਕਾਰੀ ਅੱਜ ਇੱਥੇ ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈਜੀਪੀ) ਲਾਅ ਐਂਡ ਆਰਡਰ-ਕਮ-ਰਾਜਸਥਾਨ ਚੋਣਾਂ ਲਈ ਪੰਜਾਬ ਪੁਲਿਸ ਦੇ ਨੋਡਲ ਅਧਿਕਾਰੀ ਪ੍ਰਦੀਪ ਕੁਮਾਰ ਯਾਦਵ ਨੇ ਦਿੱਤੀ।

ਫਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ ਵਿਖੇ ਪੰਜਾਬ ਅਤੇ ਰਾਜਸਥਾਨ ਪੁਲਿਸ ਅਧਿਕਾਰੀਆਂ ਦੀ ਅੰਤਰ-ਰਾਜੀ ਤਾਲਮੇਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਆਈਜੀਪੀ ਪ੍ਰਦੀਪ ਕੁਮਾਰ ਯਾਦਵ ਨੇ ਰਾਜਸਥਾਨ ਵਿੱਚ ਅਗਾਮੀ ਵਿਧਾਨ ਸਭਾ ਚੋਣਾਂ ਸਬੰਧੀ ਮੁੱਦਿਆਂ ਦੇ ਨਾਲ-ਨਾਲ ਭਗੌੜੇ ਅਪਰਾਧੀਆਂ (ਪੀ.ਓ.), ਲੋੜੀਂਦੇ ਅਪਰਾਧੀਆਂ ਨੂੰ ਕਾਬੂ ਕਰਨ, ਗੈਰ-ਕਾਨੂੰਨੀ ਸ਼ਰਾਬ ਤੇ ਨਸ਼ਾ ਤਸਕਰੀ ਦੇ ਨੈਟਵਰਕ ਦਾ ਪਰਦਾਫਾਸ਼ ਕਰਨ ਸਮੇਤ ਵੱਖ-ਵੱਖ ਮੁੱਦਿਆਂ ‘ਤੇ ਮਜ਼ਬੂਤ ਤਾਲਮੇਲ ਵਿਧੀ ਸਥਾਪਤ ਕਰਨ ਬਾਰੇ ਚਰਚਾ ਕੀਤੀ।

ਆਈਜੀਪੀ ਨੇ ਕਿਹਾ ਕਿ ਖੁਫੀਆ ਸੂਚਨਾਵਾਂ ਦੇ ਆਧਾਰ ‘ਤੇ ਪੰਜਾਬ ਪੁਲਿਸ (Punjab Police) ਵੱਲੋਂ ਸ਼ੱਕੀ ਰਸਤਿਆਂ ‘ਤੇ ਗਸ਼ਤ ਤੇਜ਼ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸ਼ਰਾਬ ਦੇ ਗੋਦਾਮਾਂ ਅਤੇ ਸ਼ੱਕੀ ਟਰਾਂਸਪੋਰਟ ਕੰਪਨੀਆਂ ਦੇ ਦਫ਼ਤਰਾਂ ਦੀ ਵੀ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਮੀਟਿੰਗ ਦੌਰਾਨ ਸ਼ਰਾਬ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਬਾਰੇ ਕਈ ਅਹਿਮ ਜਾਣਕਾਰੀਆਂ ਸਾਂਝੀਆਂ ਕੀਤੀਆਂ ਗਈਆਂ।
ਉਨ੍ਹਾਂ ਕਿਹਾ ਕਿ ਪਿਛਲੇ 7 ਦਿਨਾਂ ਦੌਰਾਨ ਪੰਜਾਬ ਪੁਲਿਸ ਵੱਲੋਂ ਰਾਜਸਥਾਨ ਦੇ 42 ਤੋਂ ਵੱਧ ਪੀ.ਓਜ਼ ਨੂੰ ਕਾਬੂ ਕੀਤਾ ਗਿਆ ਹੈ।

ਆਈਜੀਪੀ ਯਾਦਵ ਅਤੇ ਆਈਜੀਪੀ ਬੀਕਾਨੇਰ ਰੇਂਜ ਓਮ ਪ੍ਰਕਾਸ਼ ਨੇ ਡਿਪਟੀ ਆਬਕਾਰੀ ਕਮਿਸ਼ਨਰ, ਫਿਰੋਜ਼ਪੁਰ ਦੇ ਨਾਲ ਅੰਤਰ-ਰਾਜੀ ਨਾਕਿਆਂ ਦਾ ਨਿਰੀਖਣ ਕੀਤਾ ਅਤੇ ਇਨ੍ਹਾਂ ਨਾਕਿਆਂ ‘ਤੇ ਤਾਇਨਾਤ ਪੁਲਿਸ ਤੇ ਆਬਕਾਰੀ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ।

ਇਸ ਮੌਕੇ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਆਈਜੀਪੀ ਫਿਰੋਜ਼ਪੁਰ ਰੇਂਜ ਗੁਰਸ਼ਰਨ ਸਿੰਘ ਸੰਧੂ, ਡੀਆਈਜੀ ਅਬੋਹਰ ਸੈਕਟਰ ਬੀਐਸਐਫ ਵਿਜੈ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਹਨੂੰਮਾਨਗੜ੍ਹ, ਸ੍ਰੀ ਗੰਗਾਨਗਰ, ਅਨੂਪਗੜ੍ਹ ਦੇ ਐਸਐਸਪੀਜ਼, ਏ.ਆਈ.ਜੀ ਆਬਕਾਰੀ ਤੇ ਕਰ ਗੁਰਜੋਤ ਸਿੰਘ ਕਲੇਰ, ਜੁਆਇੰਟ ਕਮਿਸ਼ਨਰ ਪੰਜਾਬ ਆਬਕਾਰੀ ਰਾਜਪਾਲ ਖੇੜਾ ਅਤੇ ਰਾਜਸਥਾਨ ਚੋਣਾਂ ਲਈ ਪੰਜਾਬ ਆਬਕਾਰੀ ਵਿਭਾਗ ਦੇ ਨੋਡਲ ਅਫ਼ਸਰ, ਬਠਿੰਡਾ ਰੇਂਜ, ਸੰਗਰੂਰ, ਫਰੀਦਕੋਟ, ਫਾਜ਼ਿਲਕਾ ਦੇ ਏ.ਈ.ਟੀ.ਸੀਜ਼ ਮੌਜੂਦ ਸਨ।

The post ਰਾਜਸਥਾਨ ਵਿਧਾਨ ਸਭਾ ਚੋਣਾਂ: ਸਮਾਜ ਵਿਰੋਧੀ ਅਨਸਰਾਂ ‘ਤੇ ਨਜ਼ਰ ਰੱਖਣ ਲਈ ਪੰਜਾਬ ਪੁਲਿਸ ਨੇ ਪੰਜਾਬ-ਰਾਜਸਥਾਨ ਸਰਹੱਦ ‘ਤੇ ਲਗਾਏ ਵਿਸ਼ੇਸ਼ ਨਾਕੇ appeared first on TheUnmute.com - Punjabi News.

Tags:
  • aam-aadmi-party
  • anti-social-elements
  • breaking-news
  • news
  • punjab-news
  • punjab-police
  • rajasthan-assembly-elections
  • the-unmute-breaking-news

ਐਸ.ਏ.ਐਸ.ਨਗਰ, 26 ਅਕਤੂਬਰ 2023: ਸੂਬੇ ਚ ਚਲ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ-2023, ਦੇ ਆਖਰੀ ਪੜਾਅ ਵਿੱਚ, ਇੱਕ ਵਿਲੱਖਣ ਅਤੇ ਰੋਮਾਂਚਕਾਰੀ ਖੇਡ ਵਜੋਂ ਮੋਹਾਲੀ ਦੇ ਫੋਰੈਸਟ ਹਿੱਲ ਰਿਜ਼ੋਰਟ, ਕਰੌਰਾਂ ਵਿਖੇ ‘ਸ਼ੋ ਜੰਪਿੰਗ’ ਮੁਕਾਬਲਾ ਕਰਵਾਇਆ ਗਿਆ।

ਇਸ ਘੋੜਸਵਾਰ ਈਵੈਂਟ ਵਿੱਚ, ਘੋੜ ਸਵਾਰਾਂ ਨੇ ਰੰਗੀਨ ਵਾੜਾਂ ਅਤੇ ਰੁਕਾਵਟਾਂ ਨਾਲ ਭਰੇ ਇੱਕ ਸਮਾਂਬੱਧ ਕੋਰਸ ਦੁਆਰਾ ਆਪਣੇ ਘੋੜਿਆਂ ਦੀ ਅਗਵਾਈ ਕੀਤੀ। ਟੀਚਾ ਜਿੰਨਾ ਸੰਭਵ ਹੋ ਸਕੇ ਘੱਟ ਤੋਂ ਘੱਟ ਫਾਉਲ ਦੇ ਨਾਲ ਕੋਰਸ ਨੂੰ ਪੂਰਾ ਕਰਨਾ ਸੀ ਜੋ ਕਿ ਵਾੜ ਤੋਂ ਛਲਾਂਗ ਮਾਰਨ ਜਾਂ ਸਮਾਂ ਸੀਮਾ ਨੂੰ ਪਾਰ ਕਰਨ ਲਈ ਮਿੱਥਿਆ ਗਿਆ ਸੀ। ਇਹ ਘੋੜੇ ਅਤੇ ਸਵਾਰ ਦੋਵਾਂ ਦੀ ਚੁਸਤੀ, ਫੁਰਤੀ ਅਤੇ ਟੀਮ ਵਰਕ ਦੀ ਪ੍ਰੀਖਿਆ ਦੀ ਘੜੀ ਸੀ।

ਭਾਗ ਲੈਣ ਵਾਲੀਆਂ ਟੀਮਾਂ ਵਿੱਚ ਪੀ ਪੀ ਐਸ ਨਾਭਾ, ਵਾਈਪੀਐਸ ਪਟਿਆਲਾ, ਦਿ ਰੈਂਚ ਚੰਡੀਗੜ੍ਹ, ਬੁੱਢਾ ਦਲ ਪਬਲਿਕ ਸਕੂਲ ਪਟਿਆਲਾ, ਮੈਜੇਸਟਿਕ ਹਾਰਸ ਰਾਈਡਿੰਗ ਅਕੈਡਮੀ, ਦਿ ਸਟੈਬਲਜ਼ ਚੰਡੀਗੜ੍ਹ, ਪੀ ਏ ਪੀ ਜਲੰਧਰ ਅਤੇ ਪੀ ਏ ਪੀ ਚੰਡੀਗੜ੍ਹ ਸ਼ਾਮਿਲ ਸਨ | ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰ ਪਰਸਨ ਪ੍ਰਭਜੋਤ ਕੌਰ ਨੇ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰਦਿਆਂ ਕਿਹਾ ਕਿ ਉਹ ਦਿਨ ਲੰਘ ਗਏ, ਜਦੋਂ ਪੰਜਾਬ ਦੀ ਨੌਜਵਾਨੀ ਖੇਡ ਮੁਕਾਬਲਿਆਂ ਵਿੱਚ ਪਛੜ ਗਈ ਸਮਝੀ ਜਾਂਦੀ ਸੀ।

ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਨਵੀਂ ਖੇਡ ਨੀਤੀ ਲਿਆ ਕੇ ਖੇਡਾਂ ਅਤੇ ਖੇਡ ਸੱਭਿਆਚਾਰ ਨੂੰ ਹੁਲਾਰਾ ਦੇਣ ਲਈ ਜੋ ਪਲੇਟਫਾਰਮ ਅਤੇ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ, ਉਨ੍ਹਾਂ ਨੇ ਹੁਣ ਸੂਬੇ ਵਿੱਚ ਖੇਡਾਂ ਦੀ ਨੁਹਾਰ ਬਦਲ ਦਿੱਤੀ ਹੈ। ਹਾਲ ਹੀ ਵਿੱਚ ਹੋਈਆਂ ਏਸ਼ਿਆਈ ਖੇਡਾਂ ਵਿੱਚ ਰਾਸ਼ਟਰ ਦੀ ਤਗਮਾ ਸੂਚੀ ਵਿੱਚ ਪੰਜਾਬ ਦੇ 32 ਖਿਡਾਰੀਆਂ ਦੀ ਭਾਗੀਦਾਰੀ ਵਾਲੇ 20 ਵਿਅਕਤੀਗਤ/ ਸਮੂਹਿਕ ਈਵੈਂਟ ਸ਼ਾਮਲ ਹੋਣਾ ਮਾਣ ਵਾਲੀ ਗੱਲ ਹੈ।

ਉਨ੍ਹਾਂ ਨੇ ਕਿਹਾ ਕਿ ਘੋੜ ਸਵਾਰੀ ਮੁਕਾਬਲਾ ਖੇਡਾਂ ਵਤਨ ਪੰਜਾਬ ਦੀਆਂ ਨੂੰ ਹੋਰ ਅੱਗੇ ਲੈ ਕੇ ਜਾਵੇਗਾ। ਉਨ੍ਹਾਂ ਕਿਹਾ ਕਿ ਖੇਡ ਮੁਕਾਬਲੇ ਯਕੀਨੀ ਤੌਰ ‘ਤੇ ਪੰਜਾਬ ਦੇ ਨੌਜਵਾਨਾਂ ਵਿੱਚ, ਖੇਡਾਂ ਦੇ ਖੇਤਰ ਵਿੱਚ, ਵਿਸ਼ਵ ਭਰ ਵਿੱਚ ਪੰਜਾਬ ਦੀ ਅਗਵਾਈ ਕਰਨ ਦੀ ਭਾਵਨਾ ਪੈਦਾ ਕਰਨਗੇ, ਜਿਸ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸੁਪਨਿਆਂ ਅਨੁਸਾਰ ਸੂਬੇ ਨੂੰ ਰੰਗਲਾ ਪੰਜਾਬ ਵਿੱਚ ਤਬਦੀਲ ਹੋਣ ਚ ਮੱਦਦ ਮਿਲੇਗੀ।

ਕਰਨਲ ਬੀ.ਐਸ.ਸੰਧੂ, ਸੀ.ਐਮ.ਡੀ., ਫੋਰੈਸਟ ਹਿੱਲ ਰਿਜ਼ੌਰਟਸ ਨੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਖੇਡ ਮੁਕਾਬਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਅਜਿਹੇ ਦੁਰਲੱਭ ਮੁਕਾਬਲਿਆਂ ਦੇ ਆਯੋਜਨ ਲਈ ਫੋਰੈਸਟ ਹਿੱਲਜ਼ ਰਿਜ਼ੋਰਟ ਦੀਆਂ ਸਾਈਟਾਂ ਦੀ ਪੇਸ਼ਕਸ਼ ਕਰਕੇ ਹਮੇਸ਼ਾਂ ਖੁਸ਼ੀ ਮਹਿਸੂਸ ਕਰਨਗੇ।

ਪੀ ਪੀ ਐਸ ਨਾਭਾ ਦੇ ਸਾਬਕਾ ਵਿਦਿਆਰਥੀ ਦੀਪਇੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਘੋੜ ਸਵਾਰੀ ਸਮੇਂ ਦੇ ਨਾਲ ਵਧੇਰੇ ਪ੍ਰਸਿੱਧ ਹੋ ਰਹੀ ਹੈ ਅਤੇ ਬਦਲ ਰਹੀ ਹੈ। ਲੋਕ ਘੋੜਿਆਂ ‘ਤੇ ਸਵਾਰੀ ਕਰਨ ਅਤੇ ਖੂਬਸੂਰਤ ਨਜ਼ਾਰਿਆਂ ਦਾ ਆਨੰਦ ਲੈਣ ਲਈ ਪੰਜਾਬ ਆ ਰਹੇ ਹਨ। ਇੱਥੇ ਹੋਰ ਵੀ ਘੋੜ ਸਵਾਰੀ ਦੇ ਮੁਕਾਬਲੇ ਹੁੰਦੇ ਹਨ ਅਤੇ ਘੋੜਿਆਂ ਦੀ ਬਿਹਤਰ ਦੇਖਭਾਲ ਕੀਤੀ ਜਾਂਦੀ ਹੈ। ਰਾਈਡਿੰਗ ਸਕੂਲ ਲੋਕਾਂ ਨੂੰ ਸਿਖਾ ਰਹੇ ਹਨ ਕਿ ਕਿਵੇਂ ਸਵਾਰੀ ਕਰਨੀ ਹੈ, ਅਤੇ ਨਵੀਂ ਤਕਨੀਕ ਘੋੜ ਸਵਾਰੀ ਨੂੰ ਹੋਰ ਮਜ਼ੇਦਾਰ ਅਤੇ ਪਹੁੰਚ ਯੋਗ ਬਣਾ ਰਹੀ ਹੈ।

ਇਸ ਲਈ, ਪੰਜਾਬ ਵਿੱਚ ਘੋੜ ਸਵਾਰੀ ਪੁਰਾਣੀਆਂ ਪਰੰਪਰਾਵਾਂ ਅਤੇ ਨਵੇਂ ਤਰੀਕਿਆਂ ਦਾ ਸੁਮੇਲ ਬਣ ਰਹੀ ਹੈ, ਜਿਸ ਨਾਲ ਇਸ ਨੂੰ ਹਰ ਕਿਸੇ ਲਈ ਦਿਲਚਸਪ ਬਣਾਇਆ ਜਾ ਰਿਹਾ ਹੈ। ਉਨ੍ਹਾਂ ਘੋੜ ਸਵਾਰੀ ਨੂੰ ਖੇਡ ਮੁਕਾਬਲੇ ਵਿੱਚ ਖੇਡ ਮੁਕਾਬਲੇ ਵਜੋਂ ਸ਼ਾਮਲ ਕਰਨ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।

ਜ਼ਿਲ੍ਹਾ ਖੇਡ ਅਫ਼ਸਰ ਗੁਰਦੀਪ ਕੌਰ ਨੇ ਪਹਿਲੇ ਦਿਨ ਦੇ ਮੁਕਾਬਲਿਆਂ ਦੇ ਨਤੀਜਿਆਂ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ੋ ਜੰਪਿੰਗ ਅੰਡਰ 14 ਵਿੱਚ ਜੁਝਾਰਵੀਰ ਸਿੰਘ ਚਾਹਲ ਨੇ ਪਹਿਲਾ ਰੈਂਕ, ਏਕਮਜੀਤ ਸਿੰਘ ਨੇ ਦੂਜਾ ਰੈਂਕ, ਸਨਮਰਵੀਰ ਸਿੰਘ ਨੇ ਤੀਜਾ ਅਤੇ ਰੁਦ੍ਰਾਕਸ਼ ਸਿੰਘ ਜਾਂਗੜਾ ਨੇ ਚੌਥਾ ਰੈਂਕ ਹਾਸਲ ਕੀਤਾ।

ਡਰੈਸੇਜ- ਅੰਡਰ 17 ਵਿੱਚ ਹਿਰਦੇਜੀਤ ਸਿੰਘ ਨੇ ਪਹਿਲਾ ਰੈਂਕ, ਹਿਰਦੇਜੀਤ ਸਿੰਘ ਨੇ ਦੂਜਾ ਰੈਂਕ, ਬਿਕਰਮਵੀਰ ਸਿੰਘ ਨੇ ਤੀਜਾ ਰੈਂਕ, ਫਤਿਹਜੀਤ ਸਿੰਘ ਨੇ ਚੌਥਾ ਰੈਂਕ, ਕੰਵਰਜੈਦੀਪ ਸਿੰਘ ਨੇ 5ਵਾਂ ਰੈਂਕ, ਹਰਸ਼ਿਵਰਾਜ ਸਿੰਘ ਨੇ 6ਵਾਂ ਰੈਂਕ ਅਤੇ 7ਵਾਂ ਰੈਂਕ ਹਰਸ਼ਿਵਰਾਜ ਸਿੰਘ ਨੇ ਹਾਸਲ ਕੀਤਾ।

ਡਰੈਸੇਜ-ਅੰਡਰ 21, ਪਹਿਲਾ ਰੈਂਕ ਆਜ਼ਾਦਨੂਰ ਸਿੰਘ, ਦੂਜਾ ਰੈਂਕ ਕੰਵਰ ਗੁਲਰੁਸਲਪ੍ਰੀਤ, ਤੀਜਾ ਰੈਂਕ ਕੰਵਰ ਗੁਲਰੁਸਲਪ੍ਰੀਤ, ਚੌਥਾ ਰੈਂਕ ਪਿਊਸ਼ ਗਿੱਲ ਅਤੇ ਪੰਜਵਾਂ ਰੈਂਕ ਹਰਜਾਘ ਸਿੰਘ ਨੇ ਪ੍ਰਾਪਤ ਕੀਤਾ।

ਪੋਲ ਬੈਂਡਿੰਗ- ਅੰਡਰ 17, ਬਿਕਰਮਵੀਰ ਸਿੰਘ ਨੇ ਪਹਿਲਾ ਰੈਂਕ, ਜਸ਼ਨਵੀਰ ਸਿੰਘ ਨੇ ਦੂਜਾ ਰੈਂਕ ਅਤੇ ਜੈਦੀਪ ਨੇ ਤੀਜਾ ਰੈਂਕ ਹਾਸਲ ਕੀਤਾ।

ਪੋਲ ਬੈਂਡਿੰਗ- ਅੰਡਰ 14, ਪਹਿਲਾ ਰੈਂਕ ਏਕਮਜੀਤ ਨੇ, ਦੂਜਾ ਰੈਂਕ ਸਮਰਵੀਰ ਨੇ ਅਤੇ ਤੀਜਾ ਰੈਂਕ ਅਮੇਰ ਨੇ ਪ੍ਰਾਪਤ ਕੀਤਾ। ਇਹ ਮੁਕਾਬਲੇ 28 ਅਕਤੂਬਰ ਤੱਕ ਚੱਲਣਗੇ।

The post ਐਸ.ਏ.ਐਸ.ਨਗਰ ਨੇ ਫੋਰੈਸਟ ਹਿੱਲ ਰਿਜ਼ੌਰਟਸ ਵਿਖੇ ਘੋੜਸਵਾਰ ਈਵੈਂਟ ਦੇ ਰਾਜ ਪੱਧਰੀ ਜੰਪਿੰਗ ਸ਼ੋਅ ਦੀ ਮੇਜ਼ਬਾਨੀ ਕੀਤੀ appeared first on TheUnmute.com - Punjabi News.

Tags:
  • breaking-news
  • first-hill-resorts
  • horse-riders-compete
  • latest-news
  • punjab-news
  • sas-nagar
  • the-unmute-news
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form