ਅਮਰੀਕੀ ਗਾਇਕਾ ਦਾ ਦੀਵਾਨਾ ਹੋਇਆ ਮੁੰਡਾ, ਉਸ ਵਰਗਾ ਦਿਸਣ ਲਈ ਸਰਜਰੀਆਂ ‘ਤੇ ਖਰਚੇ 1 ਕਰੋੜ ਰੁ

ਦੂਜਿਆਂ ਤੋਂ ਪ੍ਰੇਰਿਤ ਹੋਣਾ ਮਨੁੱਖੀ ਸੁਭਾਅ ਹੈ। ਜਦੋਂ ਵੀ ਕੋਈ ਵਿਅਕਤੀ ਮਸ਼ਹੂਰ ਹੋ ਜਾਂਦਾ ਹੈ ਤਾਂ ਹੋਰ ਲੋਕ ਉਸ ਤੋਂ ਪ੍ਰੇਰਿਤ ਹੋ ਕੇ ਉਸੇ ਤਰ੍ਹਾਂ ਕੰਮ ਕਰਨ ਦੀ ਕੋਸ਼ਿਸ਼ ਕਰਨ ਲੱਗ ਪੈਂਦੇ ਹਨ। ਖੈਰ, ਦੁਨੀਆ ਵਿੱਚ ਅਜਿਹੇ ਲੋਕ ਹਨ ਜੋ ਆਪਣੇ ਮਨਪਸੰਦ ਸਿਤਾਰਿਆਂ ਵਾਂਗ ਦਿਖਣ ਲਈ ਲੱਖਾਂ ਅਤੇ ਕਰੋੜਾਂ ਰੁਪਏ ਖਰਚ ਕਰਦੇ ਹਨ। ਕਈ ਵਾਰ ਅਜਿਹੇ ਟਰੀਟਮੈਂਟ ਸਫਲ ਹੁੰਦੇ ਹਨ, ਜਦੋਂਕਿ ਕਈ ਵਾਰ ਇਹ ਅਸਫਲ ਹੋ ਜਾਂਦੇ ਹਨ ਅਤੇ ਅਜਿਹੇ ਵਿੱਚ ਸਾਰਾ ਮਾਮਲਾ ਵਿਗੜ ਜਾਂਦਾ ਹੈ। ਫਿਲਹਾਲ ਇਸ ਨਾਲ ਜੁੜਿਆ ਇਕ ਮਾਮਲਾ ਕਾਫੀ ਚਰਚਾ ‘ਚ ਹੈ, ਜਿਸ ਨੇ ਲੋਕਾਂ ਨੂੰ ਵੀ ਹੈਰਾਨ ਕਰ ਦਿੱਤਾ ਹੈ। ਦਰਅਸਲ, ਅਮਰੀਕੀ ਗਾਇਕਾ ਬ੍ਰਿਟਨੀ ਸਪੀਅਰਸ ਵਰਗਾ ਦਿਖਣ ਲਈ ਇਕ ਮੁੰਡੇ ਨੇ ਸਰਜਰੀ ‘ਤੇ ਇਕ ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਸਨ।

ਵਿਅਕਤੀ ਦਾ ਨਾਂ ਬ੍ਰਾਇਨ ਰੇਅ ਹੈ। ਤੁਹਾਨੂੰ ਬ੍ਰਿਟਨੀ ਸਪੀਅਰਸ ਬਾਰੇ ਤਾਂ ਪਤਾ ਹੀ ਹੋਵੇਗਾ, ਉਹ ਇੱਕ ਮਸ਼ਹੂਰ ਅਮਰੀਕੀ ਗਾਇਕਾ ਹੈ, ਜਿਸ ਦੇ ਪੂਰੀ ਦੁਨੀਆ ਵਿੱਚ ਪ੍ਰਸ਼ੰਸਕ ਹਨ ਅਤੇ ਬ੍ਰਾਇਨ ਵੀ ਉਨ੍ਹਾਂ ਵਿੱਚੋਂ ਇੱਕ ਹੈ। ਅਮਰੀਕਾ ਦੇ ਕੈਲੀਫੋਰਨੀਆ ਦੇ ਰਹਿਣ ਵਾਲੇ ਬ੍ਰਾਇਨ ਨੂੰ ਬ੍ਰਿਟਨੀ ਸਪੀਅਰਸ ਵਰਗਾ ਦਿਖਣ ਦਾ ਇੰਨਾ ਜਨੂੰਨ ਹੈ ਕਿ ਉਹ ਹੁਣ ਤੱਕ 100 ਤੋਂ ਵੱਧ ਸਰਜਰੀਆਂ ਕਰਵਾ ਚੁੱਕਾ ਹੈ। ਇੱਕ ਰਿਪੋਰਟ ਮੁਤਾਬਕ ਉਸ ਨੇ ਨਾ ਸਿਰਫ਼ ਆਪਣੇ ਨੱਕ ਅਤੇ ਕੰਨਾਂ ਦੀ ਸਰਜਰੀ ਕਰਵਾਈ ਹੈ, ਸਗੋਂ ਆਪਣੀਆਂ ਗੱਲ੍ਹਾਂ, ਵਾਲਾਂ ਅਤੇ ਅੱਖਾਂ ਦੀ ਵੀ ਸਰਜਰੀ ਕਰਵਾਈ ਹੈ।

Britney Spears' 5 Biggest Revelations From 'The Woman in Me'

ਬ੍ਰਾਇਨ ਨੇ ਲੇਜ਼ਰ ਨਾਲ ਆਪਣੇ ਵਾਲ ਹਟਾਏ ਹਨ ਅਤੇ ਆਪਣੀਆਂ ਪਲਕਾਂ ਨੂੰ ਵੀ ਉਪਰ ਚੁਕਵਾ ਲਿਆ ਹੈ, ਤਾਂ ਜੋ ਉਸ ਦੀਆਂ ਅੱਖਾਂ ਬ੍ਰਿਟਨੀ ਵਾਂਗ ਵੱਡੀਆਂ ਅਤੇ ਸੋਹਣੀਆਂ ਦਿਸਣ। ਇਸ ਤੋਂ ਇਲਾਵਾ ਆਪਣੀਆਂ ਗੱਲ੍ਹਾਂ ਵਿਚ ਟੀਕੇ ਵੀ ਲੁਆਏ ਹਨ। ਬ੍ਰਾਇਨ ਦਾ ਕਹਿਣਾ ਹੈ ਕਿ ਜਦੋਂ ਤੱਕ ਉਸ ਦੀ ਦਿੱਖ ਬਿਲਕੁਲ ਬ੍ਰਿਟਨੀ ਸਪੀਅਰਸ ਵਰਗੀ ਨਹੀਂ ਹੋ ਜਾਂਦੀ, ਉਦੋਂ ਤੱਕ ਉਹ ਸਰਜਰੀਆਂ ਕਰਵਾਉਂਦਾ ਰਹੇਗਾ। ਉਹ ਕਹਿੰਦਾ ਹੈ ਕਿ ਉਹ ਬ੍ਰਿਟਨੀ ਨੂੰ ਦੁਨੀਆ ਵਿਚ ਸਭ ਤੋਂ ਵੱਧ ਪਸੰਦ ਕਰਦਾ ਹੈ, ਉਹ ਉਸ ਤੋਂ ਪ੍ਰੇਰਨਾ ਲੈਂਦਾ ਹੈ ਅਤੇ ਉਸ ਵਰਗਾ ਦਿਖਣਾ ਚਾਹੁੰਦਾ ਹੈ। ਇਹੀ ਕਾਰਨ ਹੈ ਕਿ ਸਰਜਰੀ ਤੋਂ ਬਾਅਦ ਉਸ ਦਾ ਟਰੀਟਮੈਂਟ ਚੱਲ ਰਿਹਾ ਹੈ। ਉਹ ਦਾਅਵਾ ਕਰਦਾ ਹੈ ਕਿ ਉਸਦੀ ਦਿੱਖ ਬ੍ਰਿਟਨੀ ਸਪੀਅਰਸ ਨਾਲ 99.9 ਪ੍ਰਤੀਸ਼ਤ ਮੇਲ ਖਾਂਦੀ ਹੈ।

ਇਹ ਵੀ ਪੜ੍ਹੋ : ਹੈਰਾਨ ਕਰਨ ਵਾਲਾ ਮਾਮਲਾ, ਔਰਤ ਬੱਚਾ ਗੋਦ ਲਿਆ, ਪਾਲ-ਪੋਸ ਕੇ ਵੱਡਾ ਕੀਤਾ, ਉਸੇ ਨਾਲ ਕਰ ਲਿਆ ਵਿਆਹ

ਖਬਰਾਂ ਮੁਤਾਬਕ ਸਰਜਰੀ ਕਰਵਾਉਣ ਦਾ ਉਸ ਦਾ ਜਨੂੰਨ ਜਵਾਨੀ ਤੋਂ ਹੀ ਕਾਇਮ ਹੈ। 35 ਸਾਲ ਦੇ ਬ੍ਰਾਇਨ ਨੇ 17 ਸਾਲ ਦੀ ਉਮਰ ‘ਚ ਪਹਿਲੀ ਵਾਰ ਸਰਜਰੀ ਕਰਵਾਈ ਸੀ ਅਤੇ ਇਸ ‘ਚ ਉਸ ਦੀ ਮਾਂ ਨੇ ਵੀ ਉਸ ਦਾ ਪੂਰਾ ਸਾਥ ਦਿੱਤਾ ਸੀ। ਉਸ ਸਮੇਂ ਇਸ ਸਰਜਰੀ ‘ਤੇ 22 ਹਜ਼ਾਰ ਪੌਂਡ ਯਾਨੀ 22 ਲੱਖ ਰੁਪਏ ਤੋਂ ਜ਼ਿਆਦਾ ਦਾ ਖਰਚ ਆਇਆ ਸੀ।

ਵੀਡੀਓ ਲਈ ਕਲਿੱਕ ਕਰੋ -:

The post ਅਮਰੀਕੀ ਗਾਇਕਾ ਦਾ ਦੀਵਾਨਾ ਹੋਇਆ ਮੁੰਡਾ, ਉਸ ਵਰਗਾ ਦਿਸਣ ਲਈ ਸਰਜਰੀਆਂ ‘ਤੇ ਖਰਚੇ 1 ਕਰੋੜ ਰੁ appeared first on Daily Post Punjabi.



source https://dailypost.in/news/boy-spent-one-crore/
Previous Post Next Post

Contact Form